ਪਹਿਲੀ ਚੇਤ ਸ਼ਹਿਨਸ਼ਾਹੀ ਸੰਮਤ ੮ ਹਰਿ ਭਗਤ ਦਵਾਰ ਪਿੰਡ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਰਾਤ ਨੂੰ
ਸਤਿਗੁਰ ਸ਼ਬਦ ਕਹੇ ਸੰਮਤ ਸ਼ਹਿਨਸ਼ਾਹੀ ਚੜ੍ਹਿਆ ਅੱਠ, ਪਹਿਲੀ ਚੇਤ ਚੇਤਨ ਦੋ ਜਹਾਨ ਕਰਾਈਆ। ਦਰਗਹ ਸਾਚੀ ਸਾਚੇ ਧਾਮ ਹੁਕਮ ਸੁਣੋ ਪੁਰਖ ਸਮਰਥ, ਸੋ ਪੁਰਖ ਨਿਰੰਜਣ ਏਕਾ ਏਕ ਰਿਹਾ ਜਣਾਈਆ। ਨਿਰਗੁਣ ਨਿਰਾਕਾਰ ਨਿਜ ਨੇਤਰ ਖੋਲ੍ਹੋ ਨੈਣ ਅੱਖ, ਜਗਤ ਲੋਚਣ ਰਾਹ ਨਾ ਕੋਇ ਜਣਾਈਆ। ਅਵਤਾਰ ਪੈਗ਼ੰਬਰ ਗੁਰੂ ਗੁਰਦੇਵ ਪਓ ਨੱਠ, ਬਿਨ ਕਦਮਾਂ ਕਦਮ ਉਠਾਈਆ। ਵੇਖੋ ਖੇਲ ਪੁਰਖ ਅਕਾਲਾ ਦੀਨ ਦਿਆਲਾ ਅਲੱਖਣਾ ਅਲਖ, ਕਰਨੀ ਦਾ ਕਰਤਾ ਕੀ ਕਾਰ ਕਮਾਈਆ। ਜਿਸ ਦਾ ਨਾਮ ਸੰਦੇਸ਼ਾ ਕਲਮਾ ਹਕੀਕਤ ਹੱਕ, ਲਾਸ਼ਰੀਕ ਆਪਣੀ ਕਾਰ ਭੁਗਤਾਈਆ। ਜੋ ਏਥੇ ਓਥੇ ਦੋ ਜਹਾਨਾਂ ਸਭ ਦੀ ਰੱਖੇ ਪਤ, ਪਤਿਪਰਮੇਸ਼ਵਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਚੁਕਾਈਆ। ਸਤਿਗੁਰ ਸ਼ਬਦ ਕਹੇ ਸੁਣੋ ਅਗੰਮ ਫ਼ਰਮਾਨਾ, ਫ਼ੁਰਨਿਆਂ ਤੋਂ ਬਾਹਰ ਜਣਾਈਆ। ਜੋਤੀ ਨੂਰ ਤਕੋ ਮਹਾਨਾ, ਮਹਿਮਾ ਅਕਥ ਕਥ ਸਮਝਾਈਆ। ਜਿਸ ਦਾ ਖੇਲ ਨਿਰਗੁਣ ਧਾਰ ਸ੍ਰੀ ਭਗਵਾਨਾ, ਭਗਵਨ ਆਪਣੀ ਕਾਰ ਭੁਗਤਾਈਆ। ਸ਼ਾਹੋ ਭੂਪ ਬਣ ਕੇ ਧੁਰ ਦਾ ਰਾਣਾ, ਰਈਅਤ ਦੋ ਜਹਾਨ ਵੇਖੇ ਚਾਈਂ ਚਾਈਂਆ। ਜਿਸ ਨੂੰ ਝੁਕਦੇ ਜ਼ਿਮੀਂ ਅਸਮਾਨਾ, ਵਿਸ਼ਨ ਬ੍ਰਹਮਾ ਸ਼ਿਵ ਨਿਉਂ ਨਿਉਂ ਲਾਗਣ ਪਾਈਂਆ। ਸੋ ਪਰਗਟ ਹੋ ਕੇ ਸਾਹਿਬ ਸੁਲਤਾਨਾ, ਮਿਹਰਵਾਨਾ ਆਪਣੀ ਕਾਰ ਭੁਗਤਾਈਆ। ਨੀਲੀ ਧਾਰ ਪਹਿਰ ਕੇ ਬਾਣਾ, ਬਾਣ ਅਣਿਆਲਾ ਤੀਰ ਚਲਾਈਆ। ਜੋ ਨੌ ਸੌ ਚੁਰਾਨਵੇ ਚੌਕੜੀ ਜੁਗ ਦਾ ਅੰਤਰਯਾਮਾ, ਅੰਤਰਜਾਮੀ ਇਕ ਅਖਵਾਈਆ। ਜਿਸ ਨੇ ਅਵਤਾਰ ਪੈਗ਼ੰਬਰ ਗੁਰੂਆਂ ਦਿਤਾ ਪੈਗ਼ਾਮਾ, ਸੰਦੇਸ਼ਾ ਕਲਮਾ ਨਾਮ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਸਤਿਗੁਰ ਸ਼ਬਦ ਕਹੇ ਵੇਖੋ ਪੁਰਖ ਅਕਾਲਾ, ਅਕਲ ਕਲਧਾਰੀ ਬੇਪਰਵਾਹੀਆ। ਜਿਸ ਨੂੰ ਕਹਿੰਦੇ ਦੀਨ ਦਿਆਲਾ, ਦਇਆਨਿਧ ਵਡ ਵਡਿਆਈਆ। ਜੋ ਵਸੇ ਸਚਖੰਡ ਸੱਚੀ ਧਰਮਸਾਲਾ, ਦਰਗਹ ਸਾਚੀ ਸੋਭਾ ਪਾਈਆ। ਸੋ ਰੂਪ ਅਨੂਪ ਕਰੇ ਨਿਰਾਲਾ, ਨਿਰਗੁਣ ਆਪਣੀ ਕਾਰ ਕਮਾਈਆ। ਜਿਸ ਨੇ ਅਵਤਾਰ ਪੈਗ਼ੰਬਰ ਗੁਰੂਆਂ ਵਕਤ ਸੰਭਾਲਾ, ਸੰਬਲ ਬਹਿ ਕੇ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਸਤਿਗੁਰ ਸ਼ਬਦ ਕਹੇ ਚੜ੍ਹਿਆ ਚੇਤ ਮਹੀਨਾ, ਮਾਨਸ ਮਾਨਵ ਮਾਨੁਖ ਰਿਹਾ ਦ੍ਰਿੜਾਈਆ। ਪ੍ਰਭ ਦਾ ਹੁਕਮ ਤ੍ਰੈਲੋਕ ਪਰੇ ਤੀਨਾ, ਤ੍ਰੈਭਵਨ ਧਨੀ ਆਪਣੀ ਖੇਲ ਖਿਲਾਈਆ। ਜਿਸ
❋
❋
ਦਾ ਲੇਖਾ ਸਮੁੰਦ ਸਾਗਰ ਜਲ ਮੀਨਾ, ਮੱਛ ਕੱਛ ਲਹਿਣਾ ਪੂਰ ਕਰਾਈਆ। ਜਿਸ ਦਾ ਨਾਮ ਲਿਖਿਆ ਤੇਈ ਅਵਤਾਰਾਂ ਦਿਤੀ ਤਾਲੀਮਾ, ਪੈਗ਼ੰਬਰਾਂ ਕਲਮਾ ਕਾਇਨਾਤ ਸੁਣਾਈਆ। ਗੁਰੂਆਂ ਠਾਂਡਾ ਕਰ ਕੇ ਸੀਨਾ, ਨਾਮ ਸਤਿ ਸਤਿ ਸਮਝਾਈਆ। ਸੋ ਸਾਹਿਬ ਲੇਖਾ ਜਾਣੇ ਨਰ ਮਦੀਨਾ, ਲੱਖ ਚੁਰਾਸੀ ਖੋਜ ਖੁਜਾਈਆ। ਜਿਸ ਦੇ ਹੱਥ ਦੋ ਜਹਾਨਾਂ ਮਰਨਾ ਜੀਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਚੇਤ ਕਹੇ ਮਾਲਕ ਪੁਰਖ ਅਗੰਮ, ਤੇਰੀ ਇਕ ਸਰਨਾਈਆ। ਤੂੰ ਮੇਰਾ ਬੇੜਾ ਬੰਨ੍ਹ, ਦਰ ਠਾਂਡੇ ਸੀਸ ਨਿਵਾਈਆ। ਮੇਰਾ ਨਾ ਕੋਈ ਵਜੂਦ ਨਾ ਕੋਈ ਤਨ, ਮਾਟੀ ਖ਼ਾਕ ਨਾ ਗੰਢ ਪਵਾਈਆ। ਤੇਰੇ ਹੁਕਮ ਵਿਚ ਤੇਰਾ ਪੂਰਾ ਕਰਨਾ ਕੰਮ, ਨਿਹਕਰਮੀ ਤੇਰੀ ਇਕ ਸਰਨਾਈਆ। ਮੈਂ ਯਾਦ ਕਰਾਂ ਬਿਨਾ ਪਵਣ ਸਵਾਸੀ ਦਮ, ਦਾਮਨਗੀਰ ਦਾਮਨ ਤੇਰੇ ਨਾਲ ਬੰਧਾਈਆ। ਮੈਨੂੰ ਨਾ ਕੋਈ ਖ਼ੁਸ਼ੀ ਨਾ ਕੋਈ ਗ਼ਮ, ਚਿੰਤਾ ਜਗਤ ਨਾ ਕੋਇ ਜਣਾਈਆ। ਮੈਂ ਤੇ ਲੇਖਾ ਤਕਣਾ ਕੀ ਧਾਰ ਤੇਰੀ ਮਾਨਸ ਮਾਨੁਸ਼ ਬ੍ਰਹਮ, ਕੀ ਆਤਮ ਖੇਲ ਖਿਲਾਈਆ। ਮੇਰਾ ਸੁਣਨਵਾਲਾ ਸਰਵਣ ਨਹੀਂ ਕੋਈ ਕੰਨ, ਕਾਇਨਾਤ ਤੋਂ ਬਾਹਰ ਦੇਣਾ ਪੜ੍ਹਾਈਆ। ਮੈਂ ਆਦਿ ਦਾ ਆਦਿ ਅੰਤ ਦਾ ਅੰਤ ਤੇਰਾ ਜਨ, ਦਰ ਤੇਰੇ ਸੀਸ ਨਿਵਾਈਆ। ਮੇਰੇ ਪਰਵਰਦਿਗਾਰ ਸਾਂਝੇ ਯਾਰ ਇਕ ਬੇਨੰਤੀ ਮੇਰੀ ਮੰਨ, ਆਰਜ਼ੂ ਤੇਰੇ ਅੱਗੇ ਰਖਾਈਆ। ਸਦੀ ਚੌਧਵੀਂ ਬੇਨਜ਼ੀਰ ਸ਼ਾਹ ਹਕੀਰ ਕੂੜ ਕੁੜਿਆਰਿਆਂ ਡੰਨ, ਖੰਡਾਂ ਨਾਮ ਵਾਲਾ ਉਠਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਤੇਰਾ ਇਕੋ ਚਮਕੇ ਨੂਰੀ ਚੰਨ, ਚੰਦ ਸਿਤਾਰ ਮੁਹੰਮਦ ਵਾਲੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਈਆ। ਚੇਤ ਕਹੇ ਮੇਰੇ ਮਾਲਕ ਮੇਰਾ ਜੈਕਾਰਾ ਇਕ ਅਲਖ, ਅਗੋਚਰ ਦਿਆਂ ਜਣਾਈਆ। ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਹੋ ਪ੍ਰਤਖ, ਪਾਰਬ੍ਰਹਮ ਪ੍ਰਭ ਆਪਣਾ ਪੜਦਾ ਲਾਹੀਆ। ਕਲਜੁਗ ਕੂੜੀ ਕਿਰਿਆ ਕਾਇਆ ਮਾਟੀ ਵਿਚੋਂ ਕਰਦੇ ਵਖ, ਤਨ ਵਜੂਦ ਰਹਿਣ ਕੋਇ ਨਾ ਪਾਈਆ। ਜਨ ਭਗਤਾਂ ਨਿਜ ਨੇਤਰ ਅੰਤਰ ਖੋਲ੍ਹ ਦੇ ਅੱਖ, ਨੈਣ ਨੈਣ ਕਰ ਰੁਸ਼ਨਾਈਆ। ਅੰਮ੍ਰਿਤ ਝਿਰਨਾ ਨਿਜਰ ਦੇ ਰਸ, ਬਿਨ ਰਸਨਾ ਰਸ ਚਖਾਈਆ। ਗੁਰਮੁਖ ਆਪਣੇ ਘਰ ਵਸ, ਵਾਸਤਾ ਆਪਣੇ ਨਾਲ ਜੁੜਾਈਆ। ਜਿਉਂ ਭਾਵੇ ਤਿਉਂ ਰੱਖ, ਰੱਖਕ ਹੋ ਕੇ ਵੇਖ ਵਖਾਈਆ। ਚਾਰ ਕੁੰਟ ਸ੍ਰਿਸ਼ਟੀ ਦੀ ਦ੍ਰਿਸ਼ਟੀ ਅੰਦਰ ਭੌਂਦੇ ਭੱਖ, ਅਗਨੀ ਤਤ ਤਤ ਤਪਾਈਆ। ਮਨ ਕਲਪਣਾ ਸਾਰੇ ਰਹੇ ਭੱਜ, ਭਜਨ ਬੰਦਗੀ ਵਿਚ ਨਾ ਕੋਇ ਸਮਾਈਆ। ਮਿਹਰਵਾਨ ਮੇਰੇ ਕਿਰਪਾ ਕਰਦੇ ਅੱਜ, ਆਜਜ਼ ਹੋ ਕੇ ਸੀਸ ਨਿਵਾਈਆ। ਧੁਰ ਦਾ ਹੁਕਮ ਦੇ ਦੇ ਇਕੋ ਗੱਜ, ਗਜ ਦਾ ਲੇਖਾ ਰਹੇ ਨਾ ਰਾਈਆ। ਮੇਰੀ ਆਸਾ ਮਨਸਾ ਵਿਚ ਦੀਨ ਦੁਨੀ ਜਗ, ਜਾਗਰਤ ਜੋਤ ਕਰ ਰੁਸ਼ਨਾਈਆ। ਤੂੰ ਸਾਹਿਬ ਸੂਰਾ ਸਰਬਗ, ਪਤਿਪਰਮੇਸ਼ਵਰ ਇਕ ਅਖਵਾਈਆ। ਨੌਂ ਖੰਡ ਪ੍ਰਿਥਮੀ ਤੇਰਾ ਸੰਦੇਸ਼ਾ ਸਤਿਗੁਰ ਸ਼ਬਦ ਦੇਵੇ ਗੱਜ, ਚਾਰ ਕੁੰਟ ਸ਼ਨਵਾਈਆ। ਸਦੀ ਚੌਧਵੀਂ ਅੰਤ ਜੋ ਘੜਿਆ ਸੋ ਜਾਣਾ ਭੱਜ, ਕਾਇਆ ਮਾਟੀ ਕੱਚ ਨਾ ਕੋਇ ਵਡਿਆਈਆ। ਮੇਰੇ ਪੁਰਖ ਅਕਾਲੇ ਦੀਨ ਦਿਆਲੇ ਆਪਣੀ ਵੇਖ ਲੈ ਅੰਤਮ ਹੱਦ, ਹਦੂਦ ਧੁਰ ਦੀ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਸਚ ਤੇਰੀ ਸਰਨਾਈਆ। ਚੇਤ ਕਹੇ ਮੇਰੇ ਧੁਰ ਦੇ ਮਾਲਕ ਇਕ ਅਮਾਮ, ਅਮਲਾਂ ਤੋਂ ਰਹਿਤ ਨੂਰ ਇਲਾਹੀਆ। ਮੈਂ ਸੁਣਨਾ ਚਾਹੁੰਦਾ ਤੇਰਾ ਇਕ ਕਲਾਮ, ਮੁਹੰਮਦ ਦੇ ਕਲਮਿਆਂ ਤੋਂ ਬਾਹਰ ਕਰਨੀ ਪੜ੍ਹਾਈਆ। ਸ਼ਰਅ
❋
❋
ਰਹਿਣ ਨਹੀਂ ਦੇਣੀ ਇਸਲਾਮ, ਇਸਮ ਆਜ਼ਮ ਇਕੋ ਦੇਣਾ ਵਖਾਈਆ। ਮਜ਼੍ਹਬਾਂ ਦਾ ਰਹੇ ਨਾ ਕੋਇ ਗ਼ੁਲਾਮ, ਗ਼ੁਰਬਤ ਅੰਦਰੋਂ ਦੇਣੀ ਕਢਾਈਆ। ਸਾਰੀ ਸ੍ਰਿਸ਼ਟੀ ਦਾ ਇਕੋ ਹੱਥ ਕਰਨਾ ਇੰਤਜਾਮ, ਦੂਜਾ ਬੰਧਨ ਕੋਇ ਨਾ ਪਾਈਆ। ਕਲਜੁਗ ਅੰਧੇਰੀ ਮੇਟਣੀ ਸ਼ਾਮ, ਸ਼ਮਾਂ ਨੂਰ ਕਰ ਰੁਸ਼ਨਾਈਆ। ਤੂੰ ਮਾਲਕ ਧੁਰ ਦਾ ਇਕੋ ਨੂਰੀ ਅੱਲਾਹ ਅਮਾਮ, ਮਿਹਰਵਾਨ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਤੇਰੀ ਬੇਪਰਵਾਹੀਆ। ਪਹਿਲੀ ਚੇਤ ਕਹੇ ਮੈਂ ਅਜੇ ਨਹੀਂ ਭੁੱਲਿਆ ਚੇਤਾ, ਤੇਈ ਅਵਤਾਰ ਗਵਾਹ ਬਣਾਈਆ। ਲੇਖਾ ਪੁਛ ਲੈ ਕੋਲੋਂ ਮੂਸਾ, ਜੋ ਮੂੰਹ ਦੇ ਭਾਰ ਸੁਟਾਈਆ। ਜਿਸ ਨੇ ਅੰਤ ਅਖ਼ੀਰ ਬਿਨ ਨੈਣਾਂ ਤੇਰਾ ਤੱਕਿਆ ਇਕੋ ਸੂਸਾ, ਸੂਲੀ ਚੜ੍ਹਦਾ ਈਸਾ ਗਿਆ ਸਮਝਾਈਆ। ਮੁਹੰਮਦ ਨੇ ਦਰੋਹੀ ਦੁਹਾਈ ਦਿਤੀ ਸਦੀ ਚੌਧਵੀਂ ਮੇਰਾ ਖ਼ਾਲੀ ਹੋਣਾ ਖ਼ੀਸਾ, ਕਲਮਾ ਸੰਗ ਨਾ ਕੋਇ ਨਿਭਾਈਆ। ਗੋਬਿੰਦ ਨੇ ਕਿਹਾ ਬਿਨਾ ਪੁਰਖ ਅਕਾਲ ਤੋਂ ਦੂਜੀ ਰਹਿਣੀ ਕੋਈ ਨਹੀਂ ਰੀਤਾ, ਮੰਦਰ ਮਸੀਤਾਂ ਡੇਰਾ ਢਾਹੀਆ। ਤੇਰੇ ਵਿਚ ਬੇਪਰਵਾਹ ਹੱਕ ਤੌਫ਼ੀਕਾ, ਪਰਵਰਦਿਗਾਰ ਤੇਰੀ ਸਰਨਾਈਆ। ਨੌ ਸੌ ਚੁਰਾਨਮੇ ਚੌਕੜੀ ਜੁਗ ਬੀਤ ਗਏ ਸਭ ਤੇਰੀਆਂ ਕਰਨ ਉਡੀਕਾਂ, ਚਾਰ ਜੁਗ ਦੇ ਸ਼ਾਸਤਰ ਨਿਉਂ ਨਿਉਂ ਸੀਸ ਨਿਵਾਈਆ। ਧੁਰ ਦੇ ਮਾਲਕਾ, ਜਗਤ ਦੇ ਖ਼ਾਲਕਾ, ਹੁਣ ਬਦਲ ਦੇ ਪਿਛਲੀਆਂ ਰੀਤਾਂ, ਰੀਤੀ ਆਪਣੀ ਇਕ ਸਮਝਾਈਆ। ਚੇਤ ਕਹੇ ਮੇਰੀਆਂ ਤੇਰੇ ਵਿਛੋੜੇ ਵਿਚ ਨਿਕਲਦੀਆਂ ਚੀਕਾਂ, ਉਚੀ ਕੂਕ ਕੂਕ ਸੁਣਾਈਆ। ਝਗੜਾ ਰਹਿਣ ਦੇਵੀਂ ਨਾ ਹਸਤ ਕੀਟਾਂ, ਜ਼ਾਤ ਪਾਤ ਨਜ਼ਰ ਕੋਇ ਨਾ ਆਈਆ। ਕੂੜ ਕਿਰਿਆ ਦੀਆਂ ਮੇਟ ਦੇਵੀਂ ਲੀਕਾਂ, ਲਾਈਨ ਐਨ ਇਕੋ ਦੇਣੀ ਵਖਾਈਆ। ਮੈਂ ਚਾਹੁੰਦਾ ਸਦੀ ਚੌਧਵੀਂ ਅੰਤ ਸਭ ਦੀਆਂ ਬਦਲ ਜਾਣ ਤਬੀਅਤਾਂ, ਤਬੀਬ ਇਕੋ ਨਜ਼ਰੀ ਆਈਆ। ਜੋ ਗੁਰ ਅਵਤਾਰ ਪੈਗ਼ੰਬਰ ਤੇਰੇ ਹੁਕਮ ਦੀਆਂ ਕਰਕੇ ਗਏ ਵਸੀਯਤਾ, ਸਭ ਦਾ ਲੇਖਾ ਪੂਰਾ ਦੇਣਾ ਕਰਾਈਆ। ਵਿਸ਼ਨ ਬ੍ਰਹਮਾ ਸ਼ਿਵ ਨੂੰ ਨਵੀਆਂ ਦੇ ਨਸੀਹਤਾਂ, ਹੁਕਮ ਧੁਰ ਦਾ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਹੋ ਸਹਾਈਆ। ਚੇਤ ਕਹੇ ਪ੍ਰਭੂ ਮੈਨੂੰ ਚਾੜ੍ਹ ਦੇ ਰੰਗ, ਰੰਗਤ ਬੇਪਰਵਾਹੀਆ। ਦਰ ਠਾਂਡੇ ਮੰਗਾਂ ਮੰਗ, ਖ਼ਾਲੀ ਝੋਲੀ ਅੱਗੇ ਡਾਹੀਆ। ਤੇਰੇ ਨਾਮ ਦਾ ਵੱਜੇ ਇਕ ਮਰਦੰਗ, ਮਰਦ ਮਰਦਾਨੇ ਕਰ ਸ਼ਨਵਾਈਆ। ਕਲਜੁਗ ਅੰਤਮ ਰਿਹਾ ਲੰਘ, ਭੱਜੇ ਵਾਹੋ ਦਾਹੀਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਹੋਈ ਨੰਗ, ਪਰਦਾ ਨਾਮ ਕੋਇ ਨਾ ਪਾਈਆ। ਜਗਤ ਆਤਮਾ ਦੁਹਾਗਣ ਨਾਰ ਹੋਈ ਰੰਡ, ਕੰਤ ਸੁਹਾਗ ਨਾ ਕੋਇ ਹੰਢਾਈਆ। ਫਿਰੀ ਦਰੋਹੀ ਵਿਚ ਨਵ ਖੰਡ, ਸੱਤ ਦੀਪ ਰਹੇ ਕੁਰਲਾਈਆ। ਪਿਆਰ ਰਿਹਾ ਨਾ ਜੇਰਜ ਅੰਡ, ਉਤਭੁਜ ਸੇਤਜ ਨਾਤਾ ਰਹੀ ਤੁੜਾਈਆ। ਆਤਮ ਪਰਮਾਤਮ ਤੁਧ ਬਿਨ ਲਾਏ ਕੋਇ ਨਾ ਅੰਗ, ਅੰਗੀਕਾਰ ਨਾ ਕੋਇ ਅਖਵਾਈਆ। ਨੇਤਰ ਰੋਵੇ ਜਮਨਾ ਸੁਰਸਤੀ ਗੋਦਾਵਰੀ ਗੰਗ, ਅੱਠ ਸੱਠ ਰੋਵਣ ਮਾਰਨ ਧਾਹੀਆ। ਚਾਰ ਜੁਗ ਦੇ ਸ਼ਾਸਤਰ ਤੋੜ ਨਾ ਸਕੇ ਘਮੰਡ, ਹੰਕਾਰ ਵਿਕਾਰ ਨਾ ਕੋਇ ਮਿਟਾਈਆ। ਅੱਖਰਾਂ ਨਾਲ ਪਵੇ ਕਿਸੇ ਨਾ ਠੰਡ, ਸਾਂਤਕ ਸਤਿ ਨਾ ਕੋਇ ਕਰਾਈਆ। ਸਦੀ ਚੌਧਵੀਂ ਨਿਸ਼ਾਨ ਮੇਟ ਕੇ ਤਾਰਾ ਚੰਦ, ਮੁਹੰਮਦ ਦਾ ਲੇਖਾ ਝੋਲੀ ਪਾਈਆ। ਅੱਗੇ ਦੂਰ ਰਹੇ ਨਾ ਪੰਧ, ਪਾਂਧੀ ਅਵਤਾਰ ਪੈਗ਼ੰਬਰ ਗੁਰੂ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਝੋਲੀ ਡਾਹੀਆ। ਪੁਰਖ ਅਕਾਲ ਕਹੇ ਓਏ ਚੇਤਾ ਚੇਤਰਾ ਤੇਰਾ, ਸ਼ਬਦੀ ਧਾਰ ਦਿਆਂ ਗਵਾਹੀਆ। ਤੇਰੇ ਅੰਤਰ
❋
❋
ਹੋਏ ਚਾਉ ਘਨੇਰਾ, ਬਿਨਾ ਮਨ ਤੋਂ ਵੱਜੇ ਵਧਾਈਆ। ਧਰਮ ਦੀ ਧਾਰ ਬੰਨ੍ਹੇ ਪ੍ਰਭ ਬੇੜਾ, ਬੇੜੀ ਨਈਆ ਜਗਤ ਵਾਲੀ ਵਖਾਈਆ। ਸੋਹਣਿਆ ਪਹਿਲਾਂ ਮੈਨੂੰ ਵਸਾ ਲੈਣ ਦੇ ਸੰਬਲ ਖੇੜਾ, ਜਿਸ ਵਿਚ ਵਸੇ ਗੋਬਿੰਦ ਤੇਰਾ ਮਾਹੀਆ। ਫੇਰ ਵੇਖੀਂ ਚਾਰ ਕੁੰਟ ਪਾਉਂਦਾ ਝੇੜਾ, ਝਗੜੇ ਵਿਚ ਜਗਤ ਲੋਕਾਈਆ। ਕਿਸੇ ਦਾ ਬਣਿਆ ਰਹਿਣ ਨਹੀਂ ਦੇਣਾ ਡੇਰਾ, ਧਰਨੀ ਧਰਤ ਧਵਲ ਨਾ ਕੋਇ ਸੁਹਾਈਆ। ਚਾਰ ਕੁੰਟ ਇਕੋ ਦੇਣਾ ਗੇੜਾ, ਕਲਜੁਗ ਉਲਟੀ ਲੱਠ ਭਵਾਈਆ। ਧੁਰ ਦੇ ਹੁਕਮ ਦਾ ਮਾਰਨਾ ਉਖੇੜਾ, ਪਾਤਾਲਾਂ ਜੜ੍ਹ ਨਾ ਰਹੇ ਲਗਾਈਆ। ਨਵ ਸੱਤ ਹੋਏ ਅੰਧੇਰਾ, ਨੂਰੀ ਚੰਦ ਨਾ ਕੋਇ ਚਮਕਾਈਆ। ਇਕੋ ਬੁੱਕੇਗਾ ਸਤਿਗੁਰ ਸ਼ਬਦ ਸ਼ਬਦ ਸ਼ੇਰਾ, ਦੂਜਾ ਨਜ਼ਰ ਕੋਇ ਨਾ ਆਈਆ। ਸ਼ਾਹ ਸੁਲਤਾਨਾਂ ਕਰੇ ਭੇੜਾ, ਰੂਸਾ ਚੀਨਾ ਲਏ ਅੰਗੜਾਈਆ। ਮੁਹੰਮਦ ਦੀ ਉਮਤ ਦਾ ਖੁਲ੍ਹਾ ਕਰੇ ਵਿਹੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਚੇਤ ਕਹੇ ਪ੍ਰਭੂ ਮੇਰੀ ਨਮੋਂ ਨਮੋਂ ਡੰਡਾਵਤ, ਸਚਖੰਡ ਨਿਵਾਸੀ ਸੀਸ ਨਿਵਾਈਆ। ਤੂੰ ਮਾਲਕ ਇਕੋ ਸਹੀ ਸਲਾਮਤ, ਦੂਜਾ ਸਾਬਤ ਨਜ਼ਰ ਕੋਇ ਨਾ ਆਈਆ। ਚਾਰ ਜੁਗ ਗੁਰੂ ਅਵਤਾਰ ਪੈਗ਼ੰਬਰਾਂ ਤੇਰੇ ਨਾਮ ਕਲਮੇ ਦੀ ਦਿਤੀ ਜ਼ਮਾਨਤ, ਨਾਤਾ ਜਗਤ ਵਿਚ ਰਖਾਈਆ। ਅੱਖਰਾਂ ਦੀ ਰੱਖ ਕੇ ਅਮਾਨਤ, ਝੋਲੀ ਜਗਤ ਵਾਲੀ ਟਿਕਾਈਆ। ਮਿਹਰਵਾਨ ਵੇਖ ਤੇਰੇ ਨਾਮ ਤੋਂ ਪਈ ਬਗ਼ਾਵਤ, ਦੀਨ ਮਜ਼੍ਹਬ ਕਰਨ ਲੜਾਈਆ। ਤੇਰੇ ਸ਼ਾਸਤਰ ਗ੍ਰੰਥਾਂ ਦੀ ਦਿਸੇ ਅਦਾਵਤ, ਅਦਲ ਇਨਸਾਫ਼ ਨਾ ਕੋਇ ਕਮਾਈਆ। ਮੇਰੀ ਇਕੋ ਮੰਗ ਸਭ ਦੇ ਉਤੇ ਆਪਣੀ ਕਰ ਸਖ਼ਾਵਤ, ਧੁਰ ਦੀ ਵਸਤ ਇਕ ਵਰਤਾਈਆ। ਇਕੋ ਨਾਮ ਦੇ ਨਿਆਮਤ, ਨਿਰਗੁਣ ਨਿਰਵੈਰ ਆਪਣਾ ਰੰਗ ਰੰਗਾਈਆ। ਦਵੈਤ ਦੀ ਰਹੇ ਨਾ ਕੋਇ ਅਲਾਮਤ, ਬਿਨਾ ਇਲਮ ਤੋਂ ਆਲਮ ਦੇਣੀ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਦੇਣਾ ਜਣਾਈਆ। ਪੁਰਖ ਅਕਾਲ ਕਹੇ ਚੇਤ ਵੇਖੀਂ ਬਣੀਂ ਨਾ ਚਤੁਰ, ਜਗਤ ਜੁਗਤ ਨਾ ਕੋਇ ਵਡਿਆਈਆ। ਉਹ ਵੇਖ ਗੋਬਿੰਦ ਦਾ ਸੰਦੇਸਾ ਪੱਤਰ, ਜੋ ਬਿਨਾ ਅੱਖਰਾਂ ਪਾਤੀ ਮਾਛੂਵਾੜੇ ਲਿਖਾਈਆ। ਜਿਸ ਦੀਆਂ ਅੱਗੇ ਪਿਛੇ ਦੋ ਜਹਾਨਾਂ ਵਾਸਤੇ ਢਾਈ ਸਤਰ, ਅੱਖਰਾਂ ਗਣਤ ਨਾ ਕੋਇ ਗਿਣਾਈਆ। ਜਿਸ ਨੂੰ ਅਵਤਾਰ ਪੈਗ਼ੰਬਰ ਸਾਰੇ ਤਕਣ, ਬਿਨ ਨੈਣਾਂ ਨੈਣ ਉਠਾਈਆ। ਜਿਸ ਦਾ ਲੇਖਾ ਸੰਮਤ ਸ਼ਹਿਨਸ਼ਾਹੀ ਅੱਠ ਵਿਚ ਦੱਸਣਾ ਮਦੀਨੇ ਮੱਕਣ, ਕਾਅਬਿਆਂ ਦਏ ਸੁਣਾਈਆ। ਤੁਹਾਡਾ ਅਮਾਮ ਆਇਆ ਸਦੀ ਚੌਧਵੀਂ ਅੰਤ ਉਨ੍ਹਾਂ ਨੂੰ ਰੱਖਣ, ਜਿਨ੍ਹਾਂ ਦਾ ਲੇਖਾ ਆਪਣੇ ਹੱਥ ਰਖਾਈਆ। ਅੰਤ ਸਭ ਦੀ ਜੜ੍ਹ ਆਇਆ ਪੱਟਣ, ਪਟਨੇਵਾਲਾ ਸ਼ਬਦ ਗੋਬਿੰਦ ਸੰਗ ਮਿਲਾਈਆ। ਜਿਸਨੇ ਝਗੜਾ ਮਿਟਾਉਣਾ ਚੌਦਾਂ ਤਬਕਾਂ ਹੱਟਣ, ਗ੍ਰਹਿ ਇਕੋ ਇਕ ਖੁਲ੍ਹਾਈਆ। ਉਹ ਨਾਮ ਅਣਿਆਲੇ ਤੀਰ ਨਾਲ ਸਭ ਦੇ ਸੀਨੇ ਆਇਆ ਫੱਟਣ, ਫੱਟੜ ਕਰੇ ਲੋਕਾਈਆ। ਸਮੁੰਦ ਸਾਗਰਾਂ ਆਇਆ ਟੱਪਣ, ਟਾਪੂਆਂ ਪਰੇ ਡੇਰਾ ਲਾਈਆ। ਜਿਸ ਦਾ ਈਸਾ ਮੂਸਾ ਰਾਹ ਤਕਣ, ਮੁਹੰਮਦ ਬਿਨ ਨੈਣਾਂ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਪਰਦਾ ਆਪ ਚੁਕਾਈਆ। ਚੇਤ ਕਹੇ ਮੇਰੇ ਸ਼ਬਦ ਗੁਰੂ ਸੁਲਤਾਨਾ, ਮੈਨੂੰ ਤੇਰੀ ਇਕ ਸਰਨਾਈਆ। ਤੂੰ ਮਿਹਰਵਾਨ ਮਿਹਰਵਾਨਾ, ਮਿਹਰ ਨਿਗਾਹ ਲੈਣੀ ਉਠਾਈਆ। ਪਸ਼ੀਨਗੋਈਆਂ ਵੱਲ ਮਾਰ ਧਿਆਨਾ, ਭਵਿਖਤਾਂ ਲੇਖਾ ਰਹੇ ਨਾ ਰਾਈਆ। ਤੇਰਾ ਨਾਮ ਕਲਮਾ ਜੋ ਜਣਾਇਆ ਨਾਲ ਬੱਤੀ ਦੰਦ ਜ਼ਬਾਨਾ, ਰਸਨਾ ਜਿਹਵਾ ਸਿਫ਼ਤ ਸਾਲਾਹੀਆ।
❋
❋
ਤੇਰਾ ਸੁਣਿਆ ਧੁਰ ਪੈਗ਼ਾਮਾ, ਪਰਾ ਪਸੰਤੀ ਮਧਮ ਬੈਖਰੀ ਤੋਂ ਬਾਹਰ ਤੇਰੀ ਪੜ੍ਹਾਈਆ। ਤੇਰਾ ਜਲਵਾ ਨੂਰ ਨੁਰਾਨਾ, ਨੂਰੇ ਨਜ਼ਰ ਇਕ ਅਖਵਾਈਆ। ਉਠ ਖੇਲ ਤਕ ਜਗਤ ਜਹਾਨਾ, ਚਾਰੋਂ ਕੁੰਟ ਪੜਦਾ ਦੇਣਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੇ ਮਾਲਕ ਵੇਖ ਵਖਾਈਆ। ਸਤਿਗੁਰ ਸ਼ਬਦ ਕਹੇ ਮੈਂ ਹਾਜ਼ਰ ਹਜ਼ੂਰਾ, ਹਜ਼ਰਤਾਂ: ਤੋਂ ਬਾਹਰ ਮੇਰੀ ਪੜ੍ਹਾਈਆ। ਓਏ ਚੇਤਰਾ ਮੈਂ ਸਦਾ ਸਦ ਸਤਿ ਬਚਨ ਦਾ ਪੂਰਾ, ਪੂਰਨ ਬ੍ਰਹਮ ਵੇਖ ਵਖਾਈਆ। ਮੈਨੂੰ ਯਾਦ ਜੋ ਲੇਖਾ ਦੱਸਿਆ ਮੂਸਾ ਉਤੇ ਕੋਹਤੂਰਾ, ਕਲਮਾ ਕਲਮੇ ਵਿਚੋਂ ਪ੍ਰਗਟਾਈਆ। ਮੂਸੇ ਨੇ ਯਾਦ ਕੀਤਾ ਨਾ ਨੇੜ ਰਿਹਾ ਨਾ ਦੂਰਾ, ਪਾਂਧੀ ਪੰਧ ਨਾ ਕੋਇ ਜਣਾਈਆ। ਜਿਸ ਨੇ ਅੰਤ ਕੂੜੀ ਕਿਰਿਆ ਮੇਟਣਾ ਕੂੜਾ, ਕੂੜ ਕੁਟੰਬ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਹੁਕਮ ਇਕ ਸੁਣਾਈਆ। ਸਤਿਗੁਰ ਸ਼ਬਦ ਕਹੇ ਚੇਤ, ਧੁਰ ਦਾ ਹੁਕਮ ਇਕ ਖ਼ਾਸ, ਜਿਸ ਦੀ ਖ਼ਸੂਸੀਅਤ ਨਾ ਕੋਇ ਜਣਾਈਆ। ਧੁਰ ਦੇ ਮਾਲਕ ਦਾ ਇਕ ਇਜਲਾਸ, ਬੇਪਰਵਾਹ ਆਪਣਾ ਹੁਕਮ ਵਰਤਾਈਆ। ਜਿਸ ਨੇ ਅਵਤਾਰ ਪੈਗ਼ੰਬਰ ਗੁਰੂ ਇਕੋ ਧਾਮ ਰੱਖੇ ਖ਼ਾਸ, ਖ਼ਾਲਸ ਇਕੋ ਨੂਰ ਨਜ਼ਰੀ ਆਈਆ। ਜਿਸ ਦੀ ਮਹਿਮਾ ਵਾਲੀ ਪੈਂਦੀ ਰਹੀ ਰਾਸ, ਗੋਪੀ ਕਾਹਨ ਨਾਚ ਨਚਾਈਆ। ਜਿਸ ਦੇ ਕਲਮੇ ਦਾ ਕਰਦੇ ਰਹੇ ਖਿਤਾਬ, ਖ਼ਤਾ ਮੁਖਾਤਬ ਹੋ ਕੇ ਨਿਰਗੁਣ ਸਰਗੁਣ ਕਰ ਪੜ੍ਹਾਈਆ। ਜਿਸ ਦੇ ਨਾਮ ਨੂੰ ਹੁੰਦਾ ਰਿਹਾ ਆਦਾਬ, ਸੀਸ ਜਗਦੀਸ ਝੁਕਾਈਆ। ਜਿਸ ਦਾ ਮੁਹੱਬਤ ਵਾਲਾ ਪ੍ਰੇਮ ਵਾਲਾ ਸੀਸ ਤੇ ਟਿਕਦਾ ਰਿਹਾ ਤਾਜ, ਤਖ਼ਤ ਨਿਵਾਸੀ ਸੋਭਾ ਪਾਈਆ। ਜਿਸ ਨੇ ਦੀਨ ਦੁਨੀ ਆਪਣੀ ਕੀਤੀ ਮੁਹਤਾਜ, ਲੋੜਵੰਦ ਰੱਖੀ ਖਲਕ ਖ਼ੁਦਾਈਆ। ਨਾਮ ਦੀ ਕਲਮੇ ਦੀ ਦੇ ਕੇ ਛੋਟੀ ਛੋਟੀ ਦਾਤ, ਦਾਤਾ ਦਾਨੀ ਆਪ ਅਖਵਾਈਆ। ਆਪਣੀ ਕਿਰਪਾ ਦੀ ਬਖ਼ਸ਼ਿਸ਼ ਨੂੰ ਦੱਸ ਕੇ ਕਰਾਮਾਤ, ਅਵਤਾਰ ਪੈਗ਼ੰਬਰ ਗੁਰ ਦਿਤੇ ਵਡਿਆਈਆ। ਮਜ਼੍ਹਬਾਂ ਦੀ ਬਣਾ ਕੇ ਜਮਾਤ, ਮਾਨਸ ਮਾਨਸ ਮਾਨਸ ਵੰਡ ਵੰਡਾਈਆ। ਚਾਰ ਜੁਗ ਦੇ ਸ਼ਾਸਤਰ ਗ੍ਰੰਥ ਲਿਖਾ ਕੇ ਨਾਲ ਕਲਮ ਦਵਾਤ, ਕਾਗਜ਼ਾਂ ਉਤੇ ਰੰਗ ਚੜ੍ਹਾਈਆ। ਆਪ ਬੈਠਾ ਰਿਹਾ ਬਣ ਕੇ ਵੱਡਾ ਜਨਾਬ, ਸ਼ਹਿਨਸ਼ਾਹ ਸਚਖੰਡ ਡੇਰਾ ਲਾਈਆ। ਕਿਸੇ ਮਹਿਬੂਬ ਕਿਹਾ ਕਿਸੇ ਕਿਹਾ ਮਹਾਰਾਜ, ਦੋ ਜਹਾਨਾਂ ਮਾਲਕ ਕਹਿ ਕੇ ਕੋਈ ਆਪਣਾ ਝਟ ਲੰਘਾਈਆ। ਉਹ ਮਿਹਰਵਾਨ ਅੰਤ ਕਲਜੁਗ ਸਭ ਤੋਂ ਲੈਣ ਲੱਗਾ ਹਿਸਾਬ, ਅੰਕੜੇ ਚਾਰ ਜੁਗ ਦੇ ਵੇਖ ਵਖਾਈਆ। ਕਿਸੇ ਦੀ ਕਿਸੇ ਕਰਨੀ ਨਹੀਂ ਇਮਦਾਦ, ਅਵਤਾਰ ਪੈਗ਼ੰਬਰ ਗੁਰੂ ਲੇਖਾ ਦਿਓ ਥਾਉਂ ਥਾਈਂਆ। ਜੋ ਸੰਦੇਸਾ ਦੇ ਕੇ ਆਇਆ ਨਾਨਕ ਨਿਰਗੁਣ ਸਰਗੁਣ ਵਿਚ ਬਗ਼ਦਾਦ, ਉਹ ਬਗ਼ਲਗੀਰ ਹੋ ਕੇ ਲੇਖਾ ਉਸ ਦਾ ਪੂਰ ਕਰਾਈਆ। ਕਿਸੇ ਦੀ ਸਮਝ ਨਹੀਂ ਆਉਣੀ ਕੀ ਖੇਲ ਹੋਣਾ ਵਿਚ ਪਾਣੀ ਆਬ, ਸਮੁੰਦ ਸਾਗਰ ਸਾਰੇ ਬੈਠੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਤਿਗੁਰ ਸ਼ਬਦ ਕਹੇ ਓਏ ਚੇਤ ਵੇਖ ਖੇਲ ਪੁਰਖ ਸਮਰਥ, ਕੀ ਕਰਤਾ ਕਾਰ ਕਮਾਈਆ। ਓ ਜਿਸ ਦਾ ਸਤਿਜੁਗ ਤ੍ਰੇਤਾ ਦਵਾਪਰ ਚਲਦਾ ਆਇਆ ਰਥ, ਕਲਜੁਗ ਆਪਣਾ ਹੁਕਮ ਵਰਤਾਈਆ। ਜਿਸ ਨੇ ਸਭ ਦੇ ਅੰਤਰ ਨਿਰੰਤਰ ਇਕੋ ਹੁਕਮ ਦੀ ਪਾਉਣੀ ਰੱਖ, ਡੋਰੀ ਨਾਮ ਕਲਮੇ ਵਾਲੀ ਜਣਾਈਆ। ਉਹ ਆਪਣਾ ਖੇਲ ਕਰੇ ਸਚ, ਸਤਿ ਸਚ ਦੀ ਕਾਰ ਕਮਾਈਆ। ਜਿਸ ਵੇਖਣੇ ਕਾਇਆ ਮਾਟੀ ਭਾਂਡੇ ਕੱਚ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਫੋਲ ਫੁਲਾਈਆ। ਉਸ ਦੇ ਹੁਕਮ ਵਿਚੋਂ
❋
❋
ਕੋਈ ਨਾ ਸਕੇ ਬਚ, ਬਚਿਆ ਰਹਿਣ ਕੋਇ ਨਾ ਪਾਈਆ। ਬਣ ਕੇ ਪਰਮੇਸ਼ਵਰ ਪਤ, ਪਾਰਬ੍ਰਹਮ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਸਤਿਗੁਰ ਸ਼ਬਦ ਕਹੇ ਅਵਤਾਰ ਪੈਗ਼ੰਬਰ ਗੁਰ ਜੋਤੀ ਧਾਰ, ਧਾਰ ਪ੍ਰਭ ਦੀ ਨਜ਼ਰੀ ਆਈਆ। ਓ ਨਿਰਗੁਣ ਆਓ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਵਿਸ਼ਨ ਬ੍ਰਹਮਾ ਸ਼ਿਵ ਨਾਲ ਮਿਲਾਈਆ। ਸਭ ਦੀ ਇਕੋ ਹੋਵੇ ਕਤਾਰ, ਕਤਰਾ ਬੂੰਦ ਵੱਖ ਨਾ ਕੋਇ ਕਰਾਈਆ। ਸਭ ਦਾ ਇਕ ਹੋਵੇ ਜੈਕਾਰ, ਪ੍ਰਭੂ ਤੂੰ ਮੇਰਾ ਮੈਂ ਤੇਰਾ ਦੂਜਾ ਢੋਲਾ ਕੋਇ ਨਾ ਗਾਈਆ। ਇਕੋ ਨੂਰ ਹੋਵੇ ਉਜਿਆਰ, ਤਨ ਵਜੂਦ ਮਾਟੀ ਖ਼ਾਕ ਹਿੰਦੂ ਮੁਸਲਿਮ ਸਿੱਖ ਈਸਾਈ ਵੰਡ ਨਾ ਕੋਇ ਵੰਡਾਈਆ। ਤੁਹਾਡਾ ਸਭ ਦਾ ਮਾਲਕ ਖ਼ਾਲਕ ਪ੍ਰਿਤਪਾਲਕ ਇਕੋ ਨੂਰੀ ਅੱਲਾ ਤੇ ਇਕੋ ਨਿਰੰਕਾਰ, ਪਰਵਰਦਿਗਾਰ ਇਕ ਅਖਵਾਈਆ। ਜਿਸ ਦਾ ਤੁਸੀਂ ਕਰਕੇ ਆਏ ਉਧਾਰ, ਤੁਹਾਡੇ ਲਹਿਣੇ ਤੁਹਾਡੀ ਝੋਲੀ ਪਾਈਆ। ਸਭ ਨੇ ਸਤਿ ਸਰੂਪ ਦੀ ਕਰਨੀ ਵਿਚਾਰ, ਸਤਿ ਸਚ ਦਾ ਪੜਦਾ ਉਠਾਈਆ। ਸ੍ਰਿਸ਼ਟੀ ਵਿਚ ਆ ਕੇ ਨਿਗਾਹ ਮਾਰੋ ਨਾਲ ਪਿਆਰ, ਉੱਤਰ ਪੂਰਬ ਪੱਛਮ ਦੱਖਣ ਚਾਰੋਂ ਕੁੰਟ ਵੇਖ ਵਖਾਈਆ। ਤੁਹਾਡੇ ਸ਼ਿਸ਼ ਸਿਖ ਮੁਰੀਦ ਅੰਤਰ ਆਤਮ ਪਰਮਾਤਮ ਨਾਲ ਕਿਸ ਬਿਧ ਕਰਦੇ ਗੁਫ਼ਤਾਰ, ਗੁਫ਼ਤ ਸ਼ਨੀਦ ਵੇਖਣਾ ਚਾਈਂ ਚਾਈਂਆ। ਤੁਹਾਡੇ ਵੇਂਹਦਿਆਂ ਵੇਂਹਦਿਆਂ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਚਲਦਾ ਰਿਹਾ ਨਾਲ ਆਪਣੀ ਰਫ਼ਤਾਰ, ਰਫ਼ਤਾ ਰਫ਼ਤਾ ਆਪਣਾ ਪੰਧ ਮੁਕਾਈਆ। ਤੁਹਾਡੀ ਛੋਟਿਆਂ ਛੋਟਿਆਂ ਦੀਨਾਂ ਮਜ਼੍ਹਬਾਂ ਦੀ ਮੇਰੇ ਨਾਮ ਕਲਮੇ ਦੀ ਹਿੱਸਿਆਂ ਵਾਲੀ ਸਰਕਾਰ, ਜਗਤ ਜਹਾਨ ਨਜ਼ਰੀ ਆਈਆ। ਕੋਟਨ ਕੋਟ ਨਾਮਾਂ ਵਿਚੋਂ ਕਲਮਿਆਂ ਵਿਚੋਂ ਤੁਸਾਂ ਮੇਰੀ ਸਿਫ਼ਤ ਦੇ ਅੱਖਰ ਦੱਸੇ ਦੋ ਚਾਰ, ਓਮ, ਹਰੀ ਓਮ, ਤਤ ਸਤਿ, ਜੈ ਰਾਧੇ, ਸੀਤਾ ਰਾਮ, ਰਾਧੇ ਕ੍ਰਿਸ਼ਨ, ਅੱਲਾ, ਵਾਹਿਗੁਰੂ, ਸਤਿਨਾਮ, ਕਹਿ ਕੇ ਆਏ ਗਾਈਆ। ਤੁਹਾਨੂੰ ਪਤਾ ਨਹੀਂ ਇਸ ਤੋਂ ਪਰੇ ਕੀ ਮੇਰਾ ਵਿਹਾਰ, ਜਿਸ ਨੂੰ ਜਾਣੇ ਨਾ ਕੋਇ ਵਿਚ ਸੰਸਾਰ, ਰਸਨਾ ਸਕੇ ਨਾ ਕੋਇ ਉਚਾਰ, ਅੱਖਰਾਂ ਵਿਚ ਲਿਖੀ ਨਾ ਜਾਏ ਕੋਇ ਕਤਾਰ, ਸਰਗੁਣ ਵੰਡ ਨਾ ਕੋਇ ਵੰਡਾਈਆ। ਬਿਨ ਨੈਣਾਂ ਤੋਂ ਨੈਣ ਲਓ ਉਘਾੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਚੇਤ, ਪੁਰਖ ਅਕਾਲ ਬੇਪਰਵਾਹ, ਬੇਪਰਵਾਹੀ ਵਿਚ ਸਮਾਈਆ। ਜਿਸ ਦੀ ਮੈਂ ਸ਼ਹਾਦਤ ਦੇਵਾਂ ਤੇ ਇਕੋ ਧੁਰ ਦਾ ਬਣਾਂ ਗਵਾਹ, ਦੂਜੀ ਲੋੜ ਰਹੇ ਨਾ ਰਾਈਆ। ਜਿਸ ਨੇ ਅਵਤਾਰ ਪੈਗ਼ੰਬਰ ਗੁਰੂ ਨਿਰਗੁਣ ਜੋਤ ਸਚ ਦਵਾਰੇ ਲੈਣੇ ਬੁਲਾ, ਬਿਨਾ ਬੁੱਲਾਂ ਜ਼ਬਾਨਾਂ ਤੋਂ ਆਪਣਾ ਹੁਕਮ ਸੁਣਾਈਆ। ਮਾਲਕ ਬਣ ਕੇ ਦਰਗਾਹ ਸਾਚੀ ਦਾ ਇਕ ਖ਼ੁਦਾ, ਖ਼ੁਦ ਆਪਣੀ ਕਾਰ ਭੁਗਤਾਈਆ। ਤੇਰਾ ਲੇਖਾ ਹੋਣ ਨਾ ਦੇਵੇ ਜੁਦਾ, ਵੱਖਰੀ ਵੰਡ ਨਾ ਕੋਇ ਰਖਾਈਆ। ਜਿਸ ਨੂੰ ਜੁਗ ਬਦਲਣ ਦੀ ਸਦਾ ਅਦਾ, ਓਹ ਕਲਜੁਗ ਅੰਤਮ ਲੇਖਾ ਦਏ ਚੁਕਾਈਆ। ਉਸ ਦੇ ਇਕੋ ਨਾਮ ਦੀ ਹੋਣੀ ਸਦਾ, ਇਕੋ ਨਾਅਰਾ ਹੱਕ ਦੇਣਾ ਸੁਣਾਈਆ। ਉਸ ਨੇ ਉਹ ਧੁਰ ਦੀ ਰਬਾਬ ਦੇਣੀ ਵਜਾ, ਜਿਸ ਰਬਾਬ ਨੇ ਅਹਿਬਾਬ ਨਾਨਕ ਨੂੰ ਨਾਨਕ ਦਾ ਨਾਨਕ ਦਿਤਾ ਮਿਲਾਈਆ। ਜਿਸ ਦੇ ਅੱਗੇ ਸਾਰੇ ਹੋਣੇ ਲਾਜਵਾਬ, ਸਿਰ ਸਕੇ ਨਾ ਕੋਇ ਉਠਾਈਆ। ਉਸ ਦਾ ਭੇਵ ਜਾਣ ਸਕੇ ਨਾ ਕੋਇ ਕਿਤਾਬ, ਚਾਰ ਜੁਗ ਦੇ ਸ਼ਾਸਤਰ ਨਿਉਂ ਨਿਉਂ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਚੇਤ ਕਹੇ
❋
❋
ਸਤਿਗੁਰ ਸ਼ਬਦ ਮੈਂ ਕੀ ਦੱਸਾਂ, ਦੱਸਣ ਦੀ ਲੋੜ ਰਹੀ ਨਾ ਰਾਈਆ। ਮੈਂ ਖ਼ੁਸ਼ੀਆਂ ਦੇ ਵਿਚ ਹੱਸਾਂ, ਹਸਤੀ ਤਕਾਂ ਬੇਪਰਵਾਹੀਆ। ਉਹ ਮੇਰਾ ਸਮਾਂ ਆਇਆ ਮਸਾਂ, ਮਸਾਂ ਮਸਾਂ ਵੇਖਾਂ ਕਲਜੁਗ ਰੈਣ ਅੰਧੇਰੀ ਕਾਲੀ ਸ਼ਾਹੀਆ। ਮੈਂ ਤੇ ਦੁਨੀਆ ਵਿਚੋਂ ਦੂਰ ਦੁਰਾਡਾ ਹੋ ਕੇ ਨੱਸਾਂ, ਭੱਜਾਂ ਵਾਹੋ ਦਾਹੀਆ। ਨਾਲੇ ਦੋਹੱਥੜ ਮਾਰਾਂ ਉਤੇ ਪੱਟਾਂ, ਪਟਨੇ ਵਾਲਿਆ ਇਕ ਤੇਰੀ ਓਟ ਰਖਾਈਆ। ਹੁਣ ਲੇਖਾ ਮੁਕਾ ਦੇ ਤੀਰਥ ਤਟਾਂ, ਜਲਾਂ ਥਲਾਂ ਦਾ ਝਗੜਾ ਦੇਣਾ ਚੁਕਾਈਆ। ਕੋਈ ਪੂਜੇ ਨਾ ਪੱਥਰ ਇੱਟਾਂ, ਬਿਨਾ ਪੁਰਖ ਅਕਾਲ ਤੋਂ ਸੀਸ ਨਾ ਕੋਇ ਨਿਵਾਈਆ। ਇਕੋ ਡੋਰੀ ਉਸ ਦੇ ਉਤੇ ਸਿੱਟਾਂ ਜੋ ਸਿੱਟਾ ਵੇਖੇ ਖ਼ਲਕ ਖ਼ੁਦਾਈਆ। ਇਕੋ ਸਾਹਿਬ ਦੇ ਚਰਨਾਂ ਵਿਚ ਲਿਟਾਂ, ਜਿਸ ਲਿਟਾਂ ਵਾਲੇ ਸਾਰੇ ਦੇਣੇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪਣੇ ਹੱਥ ਰਖਾਈਆ। ਸਤਿਗੁਰ ਸ਼ਬਦ ਕਹੇ ਚੇਤ ਤੇਰਾ ਕਿਹੜਾ ਵਕਤ, ਓ ਧੁਰ ਦੇ ਲਾਲ ਦੇਣਾ ਜਣਾਈਆ। ਚੇਤ ਕਹੇ ਓ ਸਤਿਗੁਰੂ ਮੈਂ ਵੇਖਿਆ ਉਸ ਪ੍ਰਭੂ ਦਾ ਜਗਤ, ਜੋ ਜੁਗ ਚੌਕੜੀ ਆਪਣੀ ਖੇਲ ਖਿਲਾਈਆ। ਜਿਸ ਦਾ ਲੇਖਾ ਬੂੰਦ ਰਕਤ, ਤਨ ਵਜੂਦ ਦਏ ਵਡਿਆਈਆ। ਜਿਸ ਅਵਤਾਰਾਂ ਪੈਗ਼ੰਬਰਾਂ ਗੁਰੂਆਂ ਨੂੰ ਦੱਸਿਆ ਮੈਂ ਸਦੀ ਚੌਧਵੀਂ ਅੰਤਮ ਆਵਾਂਗਾ ਇਕੋ ਫ਼ਕਤ, ਫ਼ਿਕਰਾ ਧੁਰ ਦਾ ਇਕ ਸੁਣਾਈਆ। ਨੌਂ ਖੰਡ ਪ੍ਰਿਥਮੀ ਵਿਚੋਂ ਸੰਤ ਸੁਹੇਲੇ ਮੇਲਾਂਗਾ ਭਗਤ, ਸੂਫ਼ੀਆਂ ਆਪਣੇ ਨਾਲ ਜੁੜਾਈਆ। ਮੁਹੰਮਦ ਦੀ ਸਦੀ ਚੌਧਵੀਂ ਦਾ ਅੰਤ ਕਰਨਾ ਇਹ ਮੇਰੀ ਸੱਚੀ ਸ਼ਰਤ, ਸ਼ਰਅ ਦਾ ਲੇਖਾ ਦੇਣਾ ਮੁਕਾਈਆ। ਜੋਤੀ ਨੂਰ ਨੁਰਾਨਾ ਹੋ ਕੇ ਆਵਾਂ ਪਰਤ, ਪਤਿਪਰਮੇਸ਼ਵਰ ਕਹਿ ਕੇ ਸਾਰੇ ਲੈਣ ਗਾਈਆ। ਮਾਲਕ ਹੋ ਕੇ ਫ਼ਰਸ਼ ਤੇ ਅਰਸ਼, ਅਰਸ਼ੀ ਪ੍ਰੀਤਮ ਹੋ ਕੇ ਆਪਣਾ ਰੰਗ ਰੰਗਾਈਆ। ਕਿਸੇ ਦਾ ਬਕਾਇਆ ਰਹਿਣ ਨਹੀਂ ਦੇਣਾ ਕਰਜ਼, ਮਕਰੂਜ਼ ਹੋ ਕੇ ਲੇਖਾ ਦਿਆਂ ਚੁਕਾਈਆ। ਗ਼ਰੀਬਾਂ ਨਿਮਾਣਿਆਂ ਵੰਡਾਂ ਦਰਦ, ਦੁਖੀਆਂ ਦੁੱਖ ਆਪਣੀ ਝੋਲੀ ਪਾਈਆ। ਕਲਜੁਗ ਕੂੜੀ ਕਿਰਿਆ ਕਰ ਕੇ ਗ਼ਰਕ, ਸ਼ੌਹ ਦਰਿਆਏ ਦੇਣਾ ਰੁੜ੍ਹਾਈਆ। ਚਾਰ ਜੁਗ ਦਾ ਲੇਖਾ ਕਰ ਕੇ ਤਰਕ, ਤੁਰਤ ਆਪਣਾ ਹੁਕਮ ਵਰਤਾਈਆ। ਫੇਰ ਫਿਰਾਂਗਾ ਉਤੇ ਧਰਤ, ਧਰਨੀ ਧਵਲ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਚ ਇਕ ਪਰਗਟਾਈਆ। ਚੇਤ ਕਹੇ ਸਤਿਗੁਰ ਸ਼ਬਦ ਸੰਦੇਸ਼ਾ ਦੇ ਦੇ ਪਰਵਰਦਿਗਾਰ, ਬੇਪਰਵਾਹ ਦੇ ਸੁਣਾਈਆ। ਓਏ ਆ ਸਭਨਾਂ ਦੇ ਸਾਂਝੇ ਯਾਰ, ਜੋ ਯਰਾਨੇ ਸਭ ਦੇ ਵੇਖ ਵਖਾਈਆ। ਤੇਰੀ ਦੀਨ ਤੇਰੀ ਦੁਨੀ ਤੇਰੇ ਮਾਨਸ ਤੇਰੇ ਮਨੁੱਖ ਕਾਇਨਾਤ ਵਿਚੋਂ ਤੇਰੇ ਨਾਲੋਂ ਹੋਏ ਗ਼ਦਾਰ, ਓਏ ਗਦਾਗਰ ਹੋ ਕੇ ਘਰ ਘਰ ਫੇਰਾ ਲੈ ਪਾਈਆ। ਗ਼ਫ਼ਲਤ ਵਿਚੋਂ ਕਢ ਦੇ ਬਾਹਰ, ਨੇਤਰ ਨੀਂਦ ਰਹੇ ਨਾ ਰਾਈਆ। ਸਦੀ ਚੌਧਵੀਂ ਦੇ ਦੀਦਾਰ, ਦੀਦਾ ਦਾਨਿਸਤਾ ਆਪਣਾ ਆਪ ਪਰਗਟਾਈਆ। ਬੇਖ਼ਬਰਾਂ ਕਰਦੇ ਖ਼ਬਰਦਾਰ, ਧੁਰ ਦਾ ਹੁਕਮ ਇਕ ਸਮਝਾਈਆ। ਦਵੈਤ ਦਾ ਪੜਦਾ ਦੇ ਪਾੜ, ਦੂਈ ਦਾ ਲੇਖਾ ਰਹੇ ਨਾ ਰਾਈਆ। ਉਸ ਧਾਮ ਜਾਣਾ ਜਿਥੇ ਮੁਹੰਮਦ ਸੁੱਤਾ ਸੀ ਵਿਚ ਉਜਾੜ, ਪੁੱਠਾ ਪੈ ਕੇ ਪਰਵਰਦਿਗਾਰ ਨੂੰ ਇਕ ਧਿਆਈਆ। ਆਸ਼ਾ ਰੱਖੀ ਸੀ ਨਾੜ ਨਾੜ, ਕਾਇਆ ਕਰਬਲੇ ਤੋਂ ਬਾਹਰ ਵਖਾਈਆ। ਜਿਸ ਵੇਲੇ ਮੇਰੇ ਮਾਲਕ ਨੇ ਲੇਖਾ ਮੁਕਾਉਣਾ ਚੰਦ ਤੇ ਸਿਤਾਰ, ਸਤਹ ਬੁਲੰਦੀ ਦੇ ਉਤੇ ਧਿਆਨ ਲਗਾਈਆ। ਉਸ ਦਾ ਵੇਸ ਹੋਣਾ ਨਾ ਪੁਰਖ ਤੇ ਨਾ ਨਾਰ, ਤਤਾਂ ਵਾਲੀ ਵੰਡ ਨਾ ਕੋਇ ਵੰਡਾਈਆ। ਧੁਰ ਦੇ ਕਲਮੇ ਦੀ ਕਰੇਗਾ ਗੁਫ਼ਤਾਰ, ਜਿਸ ਦਾ ਅੱਖਰ ਅਲਿਫ਼ ਯੇ ਅੱਗੇ ਨਾ ਕੋਇ ਬਣਾਈਆ। ਜੋਤੀ
❋
❋
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਚ ਇਕ ਸਮਝਾਈਆ। ਪੁਰਖ ਅਕਾਲ ਕਹੇ ਸ਼ਬਦ ਸਤਿਗੁਰ ਚੇਤ ਦੋਵੇਂ ਹੋ ਗਏ ਇੱਕਠੇ, ਸਾਂਝਾ ਮਤਾ ਪਕਾਈਆ। ਤੇਈ ਅਵਤਾਰ ਆਉਣ ਨੱਠੇ, ਭੱਜਣ ਵਾਹੋ ਦਾਹੀਆ। ਈਸਾ ਮੂਸਾ ਮੁਹੰਮਦ ਤਬਕਾਂ ਨੂੰ ਆਉਣ ਟੱਪੇ, ਬਿਨਾ ਕਦਮਾਂ ਤੋਂ ਕਦਮ ਟਿਕਾਈਆ। ਦਸ ਗੁਰੂਆਂ ਦੀ ਇਕੋ ਜੋਤ ਜਗੇ, ਦੂਜਾ ਨਜ਼ਰ ਕੋਇ ਨਾ ਆਈਆ। ਮੇਲ ਮਿਲਿਆ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸੂਰੇ ਸਰਬਗੇ, ਦੂਜੀ ਵੰਡ ਨਾ ਕੋਇ ਵੰਡਾਈਆ। ਪੁਰਖ ਅਕਾਲ ਕਹੇ ਪਰਵਰਦਿਗਾਰ ਕਹੇ ਸਾਂਝਾ ਯਾਰ ਕਹੇ ਆਓ ਚਾਰ ਜੁਗ ਦੇ ਮਿਹਰਵਾਨੋ ਨੌਜਵਾਨੋ ਧਰਤੀ ਉਤੇ ਚਾਰ ਕੁੰਟ ਵੇਖ ਪੈਂਦੇ ਧੱਕੇ, ਸਾਂਤਕ ਸਤਿ ਨਾ ਕੋਇ ਕਰਾਈਆ। ਤੁਹਾਡੇ ਲੇਖੇ ਮੇਰੇ ਹੁਕਮ ਵਾਲੇ ਕਿਥੇ ਸਾਂਭ ਕੇ ਰੱਖੇ, ਪਰਦਿਆਂ ਵਿਚੋਂ ਦਿਉ ਕਢਾਈਆ। ਮੁਹੰਮਦ ਕਹੇ ਮੇਰੇ ਮਿਹਰਵਾਨ ਮਹਿਬੂਬ ਮੇਰੇ ਹੱਥ ਬੱਧੇ, ਦਰੋਹੀ ਤੇਰਾ ਨਾਮ ਖ਼ੁਦਾਈਆ। ਮੈਂ ਪਹਿਲੋਂ ਚਲਾਂ ਸਭ ਦੇ ਅੱਗੇ, ਭੱਜਾਂ ਵਾਹੋ ਦਾਹੀਆ। ਜਿਹੜੇ ਲੇਖੇ ਮੇਰੇ ਮਕਬਰੇ ਵਿਚ ਦੱਬੇ, ਉਨ੍ਹਾਂ ਦਾ ਲਹਿਣਾ ਪੂਰਾ ਦੇਣਾ ਕਰਾਈਆ। ਉਮਤ ਮੇਰਾ ਕਰਦੀ ਹੱਜੇ, ਮੈਂ ਹੱਜ ਤੇਰੇ ਕਰਕੇ ਸੀਸ ਨਿਵਾਈਆ। ਓ ਸੱਯਦਿਆਂ ਵਿਚ ਮਾਲਕ ਮੇਰਾ ਨੂਰੀ ਅੱਲਾ ਲੱਭੇ, ਬੇਪਰਵਾਹ ਅਲਾਹ ਇਕੋ ਨਜ਼ਰੀ ਆਈਆ। ਏਸੇ ਕਰਕੇ ਗੁਰਮੁਖਾਂ ਦੇ ਸੋਹੰ ਲਿਖਿਆ ਛਾਤੀ ਦੇ ਸੱਜੇ ਤੇ ਖੱਬੇ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਸਤਿਗੁਰ ਸ਼ਬਦ ਕਹੇ ਓਏ ਚੇਤ ਉਠ ਵੱਡਿਆ ਬਲੀ, ਬਲਧਾਰੀ ਲੈ ਅੰਗੜਾਈਆ। ਪੁਕਾਰ ਕਰਦਾ ਮੁਹੰਮਦ ਦੇ ਨਾਲ ਹਜ਼ਰਤ ਅਲੀ, ਕੂਕ ਕੂਕ ਸੁਣਾਈਆ। ਨੈਣ ਉਠਾਵੇ ਇਕ ਲੱਖ ਤੇ ਇਕ ਘਟ ਚੁਰਾਸੀ ਹਜ਼ਾਰ ਵਲੀ, ਵਲੀ ਅੱਲਾ ਧਿਆਨ ਲਗਾਈਆ। ਏਸੇ ਕਰਕੇ ਨਾਲ ਖੜਨੀ ਇਕ ਤੇਲ ਦੀ ਪਲੀ, ਪਲਕ ਦੇ ਵਿਛੜੇ ਸਾਰੇ ਲੈਣੇ ਮਿਲਾਈਆ। ਨਿਮਕ ਹਰਾਮ ਕੋਈ ਹੋਣ ਨਹੀਂ ਦੇਣਾ ਸਭ ਦੇ ਮੁਖ ਲਗਾਉਣੀ ਨਮਕ ਦੀ ਡਲੀ, ਡਾਲੀ ਪੱਤ ਫੋਲ ਫੁਲਾਈਆ। ਇਹ ਖੇਲ ਪ੍ਰਭੂ ਦੀ ਸਦੀ ਚੌਧਵੀਂ ਚਲੀ, ਚਾਲੀਸਾ ਆਪਣੀ ਕਾਰ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਚੇਤ ਕਹੇ ਮੇਰਾ ਦਿਹਾੜਾ ਪਹਿਲਾ ਹੋਇਆ ਸ਼ੁਰੂ, ਸ਼ਰਅ ਵਾਲਿਆਂ ਦੇਣਾ ਜਣਾਈਆ। ਸਭ ਦਾ ਇਕੋ ਮਾਲਕ ਇਕੋ ਹੋਣਾ ਸ਼ਬਦ ਗੁਰੂ, ਦੂਜਾ ਇਸ਼ਟ ਨਜ਼ਰ ਕੋਇ ਨਾ ਆਈਆ। ਨਿਰਗੁਣ ਧਾਰ ਨਿਰਵੈਰ ਹੋ ਕੇ ਸਭ ਦੇ ਅੰਤਰ ਮੰਤਰ ਹੋ ਕੇ ਫੁਰੂ, ਫ਼ੁਰਨੇ ਮਨ ਦੇ ਬੰਦ ਕਰਾਈਆ। ਉਮਤ ਕਹੇ ਉਫ਼ ਹਾਏ ਦਰੋਹੀ ਮੇਰੇ ਖ਼ੁਦਾ ਸਦੀ ਚੌਧਵੀਂ ਕਿਸ ਬਿਧ ਨਈਆ ਤੇ ਬੇੜਾ ਰੁੜ¼, ਨੌਕਾ ਪਾਰ ਨਾ ਕੋਇ ਕਰਾਈਆ। ਪਰਵਰਦਿਗਾਰ ਕਹੇ ਮੁਹੰਮਦ ਹਮਦ ਵਿਚ ਇਕੋ ਨੂਰ ਤੇ ਨੂਰ ਅਲਾਹੀ ਜੁੜੂ, ਅੱਲਾ ਹੂ ਅੱਨਾ ਹੂ ਇਕੋ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਤਿਗੁਰ ਸ਼ਬਦ ਕਹੇ ਮੈਨੂੰ ਹੁਕਮ ਆਉਂਦਾ ਬਿਨਾ ਲਿਖੀ ਹੋਈ ਕਲਾਮ, ਕਾਤਬਾਂ ਤੋਂ ਬਾਹਰ ਰਿਹਾ ਜਣਾਈਆ। ਵੇਖ ਖੇਲ ਅਗੰਮ ਅਮਾਮ, ਜਿਸ ਅਮਾਮ ਨੂੰ ਸਲਾਮ ਸਾਰੇ ਕਰਕੇ ਸੀਸ ਨਿਵਾਈਆ। ਜਿਸ ਨੂੰ ਕਹਿੰਦੇ ਧੁਰ ਦਾ ਰਾਮ, ਜਨਮ ਮਰਨ ਵਿਚ ਵੰਡ ਨਾ ਕੋਇ ਵੰਡਾਈਆ। ਜਿਸ ਨੂੰ ਕਹਿੰਦੇ ਧੁਰ ਦਾ ਕਾਹਨ, ਜਨਣੀ ਕੁੱਖ ਨਾ ਰੰਗ ਰੰਗਾਈਆ। ਜਿਸ ਨੇ ਸਭ ਨੂੰ ਦਿਤਾ ਦਾਨ, ਦਾਤਾ ਦਾਨੀ ਬੇਪਰਵਾਹੀਆ। ਉਹ ਖੇਲ ਕਰੇ ਮਹਾਨ, ਮਹਿਮਾ ਅਕਥ
❋
❋
ਕਥ ਸੁਣਾਈਆ। ਉਸ ਨੇ ਲੇਖਾ ਮੁਕਾ ਦੇਣਾ ਅਸਲ ਦਾ ਅਸਲ ਵਿਚੋਂ ਇਸਲਾਮ, ਇਸਮ ਆਜ਼ਮ ਇਕ ਆਪਣਾ ਦੇਣਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਪਰਦਾ ਆਪ ਚੁਕਾਈਆ। ਸਤਿਗੁਰ ਸ਼ਬਦ ਕਹੇ ਅਵਤਾਰ ਪੈਗ਼ੰਬਰ ਗੁਰ ਪ੍ਰਭ ਦੀ ਖੜੇ ਹਜ਼ੂਰੀ, ਹਾਜ਼ਰ ਹਜ਼ੂਰ ਸੋਭਾ ਪਾਈਆ। ਹੁਕਮ ਸੁਣਨ ਇਕ ਜ਼ਰੂਰੀ, ਜਿਸ ਦੀ ਜ਼ਰੂਰਤ ਚਾਰ ਜੁਗ ਦੇ ਗ੍ਰੰਥ ਨਾ ਸਕਣ ਸਮਝਾਈਆ। ਖੇਲ ਤਕਣਾ ਇਕੋ ਨੂਰੀ, ਨੂਰ ਨੁਰਾਨਾ ਡਗਮਗਾਈਆ। ਜਿਸ ਨੇ ਸ਼ਰਅ ਸ਼ਰੀਅਤ ਮੇਟਣੀ ਕੂੜੀ, ਕੂੜ ਕੁੜਿਆਰਾ ਡੇਰਾ ਢਾਹੀਆ। ਮਨ ਕਲਪਣਾ ਰਹਿਣ ਨਹੀਂ ਦੇਣੀ ਮੂੜ੍ਹੀ, ਮਮਤਾ ਮੋਹ ਨਾ ਕੋਇ ਹਲਕਾਈਆ। ਸਾਚੇ ਪਿਆਰ ਦੀ ਬਖ਼ਸ਼ ਕੇ ਧੂੜੀ, ਟਿੱਕੇ ਨਾਮ ਦੇ ਦੇਣੇ ਰਮਾਈਆ। ਇਕੋ ਰੰਗਤ ਚਾੜ੍ਹਨੀ ਗੂੜ੍ਹੀ, ਰੰਗ ਦੋ ਜਹਾਨ ਕੋਇ ਨਾ ਲਾਹੀਆ। ਸਤਿ ਸਚ ਦੀ ਦੇ ਕੇ ਸਰੂਰੀ, ਸੁਰਤ ਸ਼ਬਦ ਦੇਣੀ ਮਿਲਾਈਆ। ਪਰ ਇਕ ਸਦੀ ਚੌਧਵੀਂ ਅੰਤ ਪੈਗ਼ੰਬਰੋ ਸਭ ਨੂੰ ਘੜੀ ਵੇਖਣੀ ਪੈਣੀ ਮਜ਼ਬੂਰੀ, ਜਿਸ ਦੀ ਮਜਬੂਰੀ ਸਕੇ ਨਾ ਕੋਇ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਖਿਲਾਈਆ। ਧੁਰ ਦਾ ਕਲਮਾ ਕਹੇ ਸੁਣ ਯਾਰ ਪਿਆਰੇ ਈਸਾ, ਮਸੀਹ ਅੱਖ ਉਠਾਈਆ। ਆਪਣਾ ਵਕਤ ਵੇਖ ਲੈ ਬੀਸਾ, ਬੀਸਵੀਂ ਸਦੀ ਨਾਲ ਮਿਲਾਈਆ। ਖ਼ਾਲੀ ਸਭ ਦਾ ਹੋਇਆ ਖ਼ੀਸਾ, ਪਾਕਟ ਸਭ ਦੀ ਦਏ ਦੁਹਾਈਆ। ਪਰਵਰਦਿਗਾਰ ਨੂੰ ਝੁਕੇ ਕੋਇ ਨਾ ਸੀਸਾ, ਸਿਰ ਸਰ ਨਾ ਕੋਇ ਨਿਵਾਈਆ। ਅੰਤਮ ਸਭ ਨੇ ਪਾਉਣਾ ਆਪਣਾ ਕੀਤਾ, ਕਤਲਗਾਹ ਤਕ ਜਗਤ ਲੋਕਾਈਆ। ਤੇਰਾ ਪਿਆਰ ਵਰਤਣਾ ਠੀਕਾ, ਜੋ ਪ੍ਰੇਮ ਵਿਚ ਆਸਾ ਗਿਆ ਬੰਧਾਈਆ। ਦੀਨ ਦੁਨੀ ਅੰਦਰੋਂ ਬਦਲੀ ਨੀਤਾ, ਨੀਤੀਵਾਨ ਨਜ਼ਰ ਕੋਇ ਨਾ ਆਈਆ। ਹੁਣ ਪੈਗ਼ੰਬਰੋ ਤੁਹਾਡਾ ਸਮਾਂ ਬੀਤਾ, ਅੱਗੇ ਹੋ ਨਾ ਕੋਇ ਵਧਾਈਆ। ਵੇਖੋ ਆਪਣੇ ਨਾਮ ਕਲਮੇ ਦੀਆਂ ਲੀਕਾਂ, ਜੋ ਅੱਖਰਾਂ ਵਿਚ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਚ ਆਪਣੇ ਹੱਥ ਰਖਾਈਆ। ਧੁਰ ਕਲਮਾ ਕਹੇ ਮੁਹੰਮਦੇ ਵਜ਼ੀ ਲਾਹਿਜ਼, ਨੋਜ਼ਜ਼ ਵੀਜ਼ਿਸ, ਕੋਲਾਜ਼ੇ ਮੋਜ਼ੂ ਜਲਵੇ ਨਿਜ਼ਾਂ, ਨੂਰੇ ਨਿਹਾਂ ਸ਼ੌਹਰੇ ਸ਼ਬੀ, ਖ਼ਾਲਕੇ ਤਬੀ ਮਾਜ਼ੂਨੇ ਮਾਵਿਜ਼, ਅਰਸ਼ਾਨੇ, ਖ਼ਵਿਜ਼ ਖ਼ਾਕੇ ਨਜ਼ੂ ਅਲੀਆਨੇ ਤਲੂ ਜ਼ੇਬੋ ਜ਼ਿਵਹਾ ਨੂਰੇ ਖ਼ੁਦਾ, ਅਰਸ਼ੇ ਵਜ਼ਿਗ, ਫ਼ਰਸ਼ੇ ਸ਼ੌਨਿਜ਼, ਦੀਨੇ ਅਖ਼ਦਾਮ, ਮੁਕਾਮੇ ਨਿਜ਼ਾਮ ਦਰਗੇ ਦੁਹਿਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਰੰਗ ਆਪ ਰੰਗਾਈਆ। ਮੁਹੰਮਦੇ ਮਿਜ਼ਾਂ ਨੂਰੇ ਨਿਜ਼ਾਂ ਅਰਸ਼ੇ ਪਿਨਾਂ ਚਸ਼ਮੇ ਰੁਸ਼ਨਾ ਖ਼ੌਨੇ ਜ਼ਵੀ ਲਾਏ ਜ਼ਵੀ ਤਾਲਬੇ ਨਦੀ ਸੱਯਦਾ ਅਬੀ ਦਸਤੇ ਬੁਲੰਦ ਖ਼ਾਕੀ ਫ਼ਰਜੰਦ ਫ਼ਜ਼ਲ ਰਹਿਮਤ ਤੇਰੀ ਨਜ਼ਰੀ ਆਈਆ। ਖ਼ੁਦਾਏ ਖ਼ੁਦੀਸ ਲਾਹਵੀ ਬੇਹਵੀ ਤਜ਼ਗਰੇ ਤਾਵੀਦ, ਹਰਫ਼ੇ ਨਿਸ਼ਾਂ ਨੋਸ਼ੇ ਕੁਸ਼ਾਂ ਕੁਰਾਨੇ ਮਜੀਦ ਮੁਜ਼ਮਾਏ ਹਰੂਫ਼ ਹਰਫ਼ ਹਰਫ਼ ਨਾਲ ਵਡਿਆਈਆ। ਅੰਤਮ ਇਕ ਹੱਦ ਤੇ ਇਕ ਮੰਜ਼ਲ ਇਕ ਮਕਸੂਦ, ਦੂਜਾ ਮਸਲਾ ਨਾ ਕੋਇ ਰਖਾਈਆ। ਜਿਸ ਦਾ ਪੈਗ਼ੰਬਰੋ ਦੇਣਾ ਪੈਣਾ ਸਬੂਤ, ਸਬਰ ਸਬੂਰੀ ਵਾਲਿਉ ਵੇਲਾ ਵਕਤ ਨੇੜੇ ਆਈਆ। ਜਿਧਰ ਤਕੋਗੇ ਓਧਰ ਨਜ਼ਰ ਆਏਗਾ ਮੌਜੂਦ, ਮੁਫਲਸਾਂ ਦਾ ਮੁਫਲਸ ਗ਼ਰੀਬਾਂ ਦਾ ਗ਼ਰੀਬ ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਪਾਤਸ਼ਾਹ ਬੇਪਰਵਾਹੀਆ। ਜਿਸ ਦਾ ਇਕੋ ਗ੍ਰਹਿ ਤੇ ਇਕੋ ਅਰੂਜ, ਅਰਸ਼ ਫ਼ਰਸ਼ ਦਾ ਮਾਲਕ ਨੂਰ ਇਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਦਰਸਾਈਆ।
❋
❋
ਸੰਮਤ ਅੱਠ ਕਹੇ ਓਏ ਚੇਤਾ ਕਮਲਿਆ ਐਵੇਂ ਨਾ ਪਾ ਰੌਲਾ, ਦੀਨ ਦੁਨੀ ਸੁਣਾਈਆ। ਕੁਛ ਭੇਵ ਦੱਸ ਕੀ ਖੇਲ ਕਰੇਗਾ ਮੌਲਾ, ਕੀ ਮਲਕੁਲਮੌਤ ਹੁਕਮ ਸੁਣਾਈਆ। ਮੇਰਾ ਲੇਖਾ ਹਿੱਸਾ ਕਿਸ ਬਿਧ ਪੂਰਾ ਕਰੇਗਾ ਇਕਰਾਰ ਕੌਲਾ, ਕਲਮੇ ਲੇਖੇ ਦਏ ਗਿਣਾਈਆ। ਚੇਤ ਕਹੇ ਓਏ ਸੰਮਤਾ ਪ੍ਰਗਟ ਹੋ ਕੇ ਉਪਰ ਧੌਲਾ, ਧਰਨੀ ਧਰਤ ਧਵਲ ਆਪਣਾ ਨੂਰ ਕਰੇ ਰੁਸ਼ਨਾਈਆ। ਜਿਸ ਦਾ ਰੰਗ ਨਾ ਕੋਈ ਸਮਝੇ ਕਾਲਾ ਗੋਰਾ ਸੱਵਲਾ, ਨੂਰ ਨੁਰਾਨਾ ਡਗਮਗਾਈਆ। ਉਸ ਨੂੰ ਸ਼ਰਅ ਵਾਲੇ ਕਹਿਣਗੇ ਕਮਲਾ, ਉਹ ਕਮਲੀ ਪਾ ਕੇ ਅਲਫ਼ੀ ਪਾ ਕੇ ਅਲਿਫ਼ ਯੇ ਵਾਲਿਆਂ ਦੀ ਅੰਤ ਕਰੇ ਸਫ਼ਾਈਆ। ਉਸ ਨੇ ਫਿਰਨਾ ਸ਼ਰਅ ਦੀਆਂ ਹੱਦਾਂ ਵਿਚ ਬਣ ਕੇ ਯਮਲਾ, ਬਿਨਾ ਅਮਲਾਂ ਤੋਂ ਆਪਣੀ ਕਾਰ ਕਮਾਈਆ। ਕਿਉਂ ਇਹ ਦੀਨ ਇਹ ਦੁਨੀ ਉਸ ਦਾ ਬਗੀਚਾ ਤੇ ਬਾਗ਼ ਉਸੇ ਦਾ ਚਮਨਾ, ਏਸ ਚਮਨ ਵਿਚੋਂ ਜਨ ਭਗਤ ਸੁਹੇਲੇ ਗੁਲ ਆਪੇ ਲਏ ਤੁੜਾਈਆ। ਉਸ ਨੇ ਖੇਲ ਵੇਖਣਾ ਤ੍ਰੈਭਵਣਾ, ਤ੍ਰੈਭਵਣ ਧਨੀ ਆਪਣਾ ਪੜਦਾ ਆਪ ਚੁਕਾਈਆ। ਪਰ ਸੰਮਤਾ ਯਾਦ ਰੱਖ ਉਸ ਅਮਾਮ ਨੇ ਉਸ ਮਿਹਰਵਾਨ ਨੇ ਕਿਸੇ ਦੀ ਕੁੱਖੋਂ ਨਹੀਉਂ ਜੰਮਣਾ, ਤੇ ਜੰਮਣ ਵਾਲੀ ਹੋਏ ਕੋਇ ਨਾ ਮਾਈਆ। ਪਰ ਇਕ ਗੱਲ ਉਸ ਨੇ ਅਵਤਾਰ ਪੈਗ਼ੰਬਰ ਗੁਰੂਆਂ ਦੇ ਕਢਣੇ ਸੰਮਣਾ, ਸਮੇਂ ਨਾਲ ਸਭ ਨੂੰ ਆਪਣੇ ਦਰ ਤੇ ਲਏ ਬੁਲਾਈਆ। ਜਿਸ ਦੇ ਹੁਕਮ ਵਿਚ ਦੋ ਜਹਾਨ ਕੰਬਣਾ, ਸਿਰ ਸਕੇ ਨਾ ਕੋਇ ਉਠਾਈਆ। ਜੋ ਘੜਿਆ ਸੋ ਉਸ ਨੇ ਭੰਨਣਾ, ਵਿਸ਼ਨ ਬ੍ਰਹਮਾ ਸ਼ਿਵ ਚਲੇ ਨਾ ਕੋਇ ਚਤੁਰਾਈਆ। ਉਸ ਨੇ ਦੀਨ ਦੁਨੀ ਦਾ ਵੇਖਣਾ ਜੰਗਣਾ, ਜੰਗਜੂ ਬਹਾਦਰ ਹੋ ਕੇ ਨਿਰਗੁਣ ਧਾਰ ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਪਰਵਰਦਿਗਾਰ ਸਾਂਝਾ ਯਾਰ ਹੋ ਕੇ, ਨੌਂ ਖੰਡ ਪ੍ਰਿਥਮੀ ਸੱਤ ਦੀਪ ਦੀਨ ਮਜ਼੍ਹਬ ਜ਼ਾਤ ਪਾਤ ਖੇਲ ਤਮਾਸ਼, ਪੁਰਖ ਅਬਿਨਾਸ਼ ਕਰ ਕੇ ਘਟ ਘਟ ਵਾਸ, ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਲਾਤਸਵੀਰ ਗੁਣੀ ਗਹੀਰ ਲੋਕਮਾਤ ਆਪਣਾ ਹੁਕਮ ਵਰਤਾਈਆ। ਓਹ ਭੱਜਾ ਆ ਜਾਏ ਕਬੀਰ, ਬਿਨ ਸਰੀਰ ਵੇਖੇ ਭਗਤਾਂ ਦੀ ਤਕਦੀਰ, ਕੀ ਪ੍ਰਭ ਨੇ ਬਣਾਈ ਤਦਬੀਰ, ਕਿਸ ਬਿਧ ਕਲਜੁਗ ਦਾ ਅੰਤ ਕਰੇ ਅਖ਼ੀਰ, ਪੈਗ਼ੰਬਰ ਨੇਤਰ ਵਹਾਵਣ ਨੀਰ, ਉਫ ਹਾਏ ਦਰੋਹੀ ਸਭ ਦੇ ਲਾਹੁਣ ਲੱਗਾ ਚੀਰ, ਚੀਰੇ ਵਾਲਾ ਨਜ਼ਰ ਕੋਇ ਨਾ ਆਈਆ। ਸਾਡੀ ਮਜ਼੍ਹਬਾਂ ਦੀ ਰਹਿਣੀ ਨਹੀਂ ਮਿਲਖ ਜਾਗੀਰ, ਜਾਗਰਤ ਜੋਤ ਬਿਨ ਵਰਨ ਗੋਤ ਇਕੋ ਨੂਰ ਕਰੇ ਰੁਸ਼ਨਾਈਆ। ਜਿਸ ਦੇ ਹੱਥ ਨਾਮ ਖੰਡਾ ਤੇ ਸ਼ਬਦ ਦੀ ਸ਼ਮਸ਼ੀਰ, ਸ਼ਰਅ ਦੇ ਝਗੜੇ ਦਏ ਮੁਕਾਈਆ। ਇਹੋ ਆਸ਼ਾ ਰੱਖੀ ਸੀ ਗੁਰ ਅਰਜਨ ਨੇ ਜਿਸ ਵੇਲੇ ਚੌਦਾਂ ਸੌ ਤੀਹ ਪੰਨੇ ਦੀ ਬੱਧੀ ਬੀੜ, ਬੀੜਾ ਪ੍ਰਭ ਦੇ ਹੱਥ ਰਖਾਈਆ। ਮੁਹੰਮਦ ਨੇ ਕਿਹਾ ਜਿਸ ਵੇਲੇ ਸਦੀ ਚੌਧਵੀਂ ਅੰਤ ਪਈ ਭੀੜ, ਭੀੜੀ ਗਲੀ ਪਾਰ ਨਾ ਕੋਇ ਕਰਾਈਆ। ਉਸ ਵੇਲੇ ਝਗੜਾ ਪੈਣਾ ਗ਼ਰੀਬ ਅਮੀਰ, ਅਮੀਰ ਗ਼ਰੀਬ ਗ਼ਰੀਬ ਅਮੀਰ ਕਰਨ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਤਿਗੁਰ ਸ਼ਬਦ ਕਹੇ ਮੈਨੂੰ ਕਸ ਲੈਣ ਦਿਓ ਕਮਰਕਸਾ, ਕਸਮ ਨਾਲ ਦਿਆਂ ਜਣਾਈਆ। ਕਿਸੇ ਮਨੁੱਸ਼ ਦੇ ਗਲ ਵਿਚ ਰਹਿਣ ਨਹੀਂ ਦੇਣਾ ਰੱਸਾ, ਮਜ਼੍ਹਬਾਂ ਵੰਡ ਨਾ ਕੋਇ ਵੰਡਾਈਆ। ਓਹ ਵੇਖੋ ਚਾਰੋਂ ਕੁੰਟ ਪੈਂਦੀਆਂ ਗ਼ਸ਼ਾਂ, ਸੁਰਤੀ ਸੰਭਲ ਕੇ ਸੰਬਲ ਵਾਲੇ ਦਾ ਦਰਸ ਕੋਇ ਨਾ ਪਾਈਆ। ਮਾਇਆ ਮਮਤਾ ਕੂੜ ਕਿਰਿਆ ਦਾ ਚੜ੍ਹਿਆ ਨਸ਼ਾ, ਨਸ਼ੇ ਵਿਚ ਭੁੱਲੀ ਜਗਤ ਲੋਕਾਈਆ। ਜਿਸ ਨੇ ਆਦਿ ਤੋਂ ਹੋੜਾ ਲਾਇਆ ਉਪਰ ਸੱਸਾ, ਸੋ ਪੁਰਖ ਨਿਰੰਜਨ ਬੇਪਰਵਾਹੀਆ। ਹਰਿ ਪੁਰਖ ਨਿਰੰਜਨ ਹੋ ਕੇ ਖੇਲ ਕਰੇ ਪੁਰਖ ਸਮਰਥਾ, ਏਕੰਕਾਰ ਆਪਣੀ
❋
❋
ਵੰਡ ਵੰਡਾਈਆ। ਜੋ ਆਦਿ ਨਿਰੰਜਨ ਹੋ ਕੇ ਜਗਾ, ਜੋਤੀ ਜਾਤਾ ਨੂਰ ਇਲਾਹੀਆ। ਸ੍ਰੀ ਭਗਵਾਨ ਹੋ ਕੇ ਆਪਣਾ ਆਪ ਕਰ ਪਰਗਟਾ, ਆਪ ਆਪਣੇ ਵਿਚੋਂ ਪ੍ਰਗਟਾਈਆ। ਅਬਿਨਾਸ਼ੀ ਕਰਤਾ ਹੋ ਕੇ ਆਪਣੇ ਗ੍ਰਹਿ ਵਸਾ, ਦੂਜਾ ਮੰਦਰ ਨਾ ਕੋਇ ਸੁਹਾਈਆ। ਪਾਰਬ੍ਰਹਮ ਹੋ ਕੇ ਆਪਣਾ ਰੱਖੇ ਆਪੇ ਪਤਾ, ਸਿਰ ਆਪਣੇ ਹੱਥ ਰਖਾਈਆ। ਫੇਰ ਆਪਣੇ ਵਿਚੋਂ ਕਢ ਕੇ ਆਪਣਾ ਸ਼ਬਦੀ ਬੱਚਾ, ਹੁਕਮ ਧੁਰ ਦਾ ਦਿਤਾ ਸੁਣਾਈਆ। ਵਿਸ਼ਨ ਬ੍ਰਹਮਾ ਸ਼ਿਵ ਪ੍ਰਗਟ ਕਰਕੇ ਰਤਾ ਰਤਾ, ਇਸ਼ਾਰੇ ਹੁਕਮ ਵਾਲੇ ਦ੍ਰਿੜਾਈਆ। ਚਾਰ ਜੁਗ ਖੇਲ ਕਰਦਾ ਰਿਹਾ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਧਾਰ ਸਤਾ, ਅਵਤਾਰ ਪੈਗ਼ੰਬਰ ਗੁਰੂ ਮਾਤ ਵਡਿਆਈਆ। ਅੰਤ ਅਖ਼ੀਰ ਬੇਨਜ਼ੀਰ ਗੋਬਿੰਦ ਨੂੰ ਦੱਸਿਆ ਬਿਨਾ ਪੁਰਖ ਅਕਾਲ ਤੋਂ ਕਿਸੇ ਦਾ ਵੱਜਣਾ ਨਹੀਂ ਡੰਕਾ, ਫ਼ਤਿਹ ਡੰਕ ਨਾ ਕੋਇ ਵਜਾਈਆ। ਜਿਸ ਨੇ ਇਕੋ ਜਿਹਾ ਮਾਣ ਦੇਣਾ ਰਾਓ ਰੰਕਾ, ਦੀਨ ਮਜ਼੍ਹਬ ਵੰਡ ਨਾ ਕੋਇ ਵਖਾਈਆ। ਗੜ੍ਹ ਤੋੜ ਕੇ ਹਉਮੇ ਹੰਗਤਾ, ਹਾਹੇ ਦੇ ਉਤੇ ਟਿੱਪੀ ਹੰ ਬ੍ਰਹਮ ਦੇਣਾ ਸਮਝਾਈਆ। ਬੋਧ ਅਗਾਧਾ ਬਣ ਕੇ ਪੰਡਤਾ, ਬੁੱਧੀ ਤੋਂ ਪਰੇ ਕਰੇ ਪੜ੍ਹਾਈਆ। ਰਸ ਦੇਵਾਂ ਆਤਮ ਅਨੰਦ ਦਾ, ਅਨੰਦ ਅਨੰਦ ਵਿਚੋਂ ਜਣਾਈਆ। ਜਿਸ ਨਿਸ਼ਾਨ ਮੇਟਣਾ ਤਾਰੇ ਚੰਦ ਦਾ, ਚੰਦ ਸਿਤਾਰ ਨਿਉਂ ਨਿਉਂ ਸੀਸ ਝੁਕਾਈਆ। ਉਹ ਸਮੁੰਦ ਸਾਗਰਾਂ ਫਿਰੇ ਲੰਘਦਾ, ਭੱਜੇ ਵਾਹੋ ਦਾਹੀਆ। ਕਿਸੇ ਨੂੰ ਪਤਾ ਨਹੀਂ ਉਸ ਦੇ ਢੰਗ ਦਾ, ਕਿਸ ਬਿਧ ਆਪਣਾ ਖੇਲ ਖਿਲਾਈਆ। ਸ਼ਬਦ ਦੇ ਨਾਲ ਸ਼ਬਦ ਦੀਆਂ ਜੋ ਹੱਦਾਂ ਆਇਆ ਵੰਡਦਾ, ਸੋ ਸ਼ਬਦ ਦੇ ਨਾਲ ਸ਼ਬਦ ਦੀ ਕਰੇ ਸਫ਼ਾਈਆ। ਜੋ ਜੁਗ ਜੁਗ ਜਨ ਭਗਤਾਂ ਦੀਆਂ ਟੁੱਟੀਆਂ ਆਇਆ ਗੰਢਦਾ, ਗੰਢਣਹਾਰ ਇਕ ਗੁਸਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਚ ਸਚ ਆਪ ਹੁਕਮ ਸੁਣਾਈਆ। ਸਤਿਗੁਰ ਸ਼ਬਦ ਕਹੇ ਅਵਤਾਰ ਪੈਗ਼ੰਬਰ ਗੁਰੂ ਆਪਣੀ ਦੱਸਣ ਰਾਏ, ਇਕੋ ਵਾਰ ਜਣਾਈਆ। ਕੀ ਭਵਿਖਤਾਂ ਵਿਚ ਆਏ ਕਹਿ, ਰਸਨਾ ਜਿਹਵਾ ਢੋਲੇ ਗਾਈਆ। ਕਿਸ ਬਿਧ ਸੋਹਣਿਉਂ ਸ੍ਰਿਸ਼ਟੀ ਹੋਣੀ ਲਯ, ਲਾਇਕ ਹੋ ਕੇ ਭੇਵ ਦੇਣਾ ਜਣਾਈਆ। ਧੁਰ ਦੇ ਮਾਲਕ ਦਾ ਕਿਹੜਾ ਹੁਕਮ ਵਹੈ, ਵਹਿਣ ਕੂੜ ਦੇ ਦੇਣੇ ਰੁੜ੍ਹਾਈਆ। ਕਿਸ ਨਾਮ ਦੀ ਕਿਸ ਕਲਮੇ ਦੀ ਕਿਸ ਫ਼ਰਮਾਨ ਦੀ ਹੋਵੇ ਜੈ, ਕਿਸ ਦਾ ਡੰਕ ਕਰੇ ਸ਼ਨਵਾਈਆ। ਸਚ ਦੱਸੋ ਉਸ ਮਹਿਬੂਬ ਦਾ ਕਿਹੜਾ ਮੰਦਰ ਕਿਹੜਾ ਕਾਅਬਾ ਕਿਹੜਾ ਗੁਰਦਵਾਰਾ ਕਿਹੜਾ ਮੱਠ ਤੇ ਕਿਹੜਾ ਗ੍ਰਹਿ, ਕਿਸ ਆਸਣ ਸਿੰਘਾਸਣ ਡੇਰਾ ਲਾਈਆ। ਕਿਸ ਦਵਾਰੇ ਸਤਿ ਸਰੂਪ ਹੋ ਕੇ ਬਹੇ, ਜੋਤੀ ਜਾਤਾ ਡਗਮਗਾਈਆ। ਕਿਹੜੀ ਵਸਤ ਅਗੰਮੀ ਦਏ ਸ਼ੈ, ਸ਼ਹਿਨਸ਼ਾਹ ਕੀ ਵਰਤਾਈਆ। ਸਚ ਦੱਸੋ ਤੁਸਾਂ ਉਸ ਨੂੰ ਕਿਉਂ ਕਿਹਾ ਨਿਰਭੈ, ਤੇ ਭੈ ਵਿਚ ਸਾਰੇ ਸੀਸ ਨਿਵਾਈਆ। ਜੇ ਕਿਸੇ ਨੂੰ ਤ੍ਰੈਲੋਕੀ ਦਿਤੀ ਤੇ ਉਸ ਕਿਹਾ, ਮੈਂ, ਤ੍ਰੈਲੋਕੀ ਦਾ ਨਾਥ ਹੋ ਕੇ ਤ੍ਰੈਲੋਕੀ ਵਿਚ ਆਪਣਾ ਆਪ ਗਿਆ ਸਮਾਈਆ। ਸਭ ਦੇ ਕਾਇਆ ਦੇ ਬੁਰਜ਼ ਗਏ ਢਹਿ, ਅਵਤਾਰ ਪੈਗੰਬਰ ਗੁਰੂ ਸਹਿਬਾਨੋਂ ਤੁਸੀਂ ਆਪਣਾ ਸਰੀਰ ਜਗਤ ਵਿਚ ਰੱਖਿਆ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਸਤਿਗੁਰ ਸ਼ਬਦ ਕਹੇ ਮੈਂ ਵੇਖਾਂ ਦਿਸ਼ਾ ਚੜ੍ਹਦੀ, ਕੀ ਪ੍ਰਭ ਦੀ ਚੜ੍ਹਦੀ ਕਲਾ ਨਜ਼ਰੀ ਆਈਆ। ਜਿਸ ਖੇਲ ਵੇਖਣੀ ਚੋਟੀ ਜੜ੍ਹ ਦੀ, ਜੜ੍ਹ ਸਭ ਦੀ ਰਿਹਾ ਉਖੜਾਈਆ। ਜਿਸ ਦੀ ਧਾਰ ਇਕੋ ਨਾਮ ਪੜ੍ਹਦੀ, ਜਿਹੜਾ ਨਾਮ ਲਿਖਣ ਪੜ੍ਹਨ ਵਿਚ ਕਦੇ ਨਾ ਆਈਆ। ਜਿਹੜੀ ਆਤਮਾ ਇਕ ਪਰਮਾਤਮਾ ਵਰਦੀ, ਕੰਤ ਕੰਤੂਹਲ ਧੁਰਦਰਗਾਹੀਆ। ਉਹ
❋
❋
ਨਾ ਕਦੇ ਜੰਮਦੀ ਨਾ ਕਦੇ ਮਰਦੀ, ਜੰਮਣ ਮਰਨ ਵੇਸ ਨਾ ਕੋਇ ਵਖਾਈਆ। ਇਹੋ ਖੇਲ ਉਸ ਦੇ ਘਰ ਦੀ, ਜਿਸ ਘਰਾਨੇ ਦਾ ਮਾਲਕ ਬੇਪਰਵਾਹੀਆ। ਹਾਏ ਉਸ ਦੇ ਕੋਲੋਂ ਸਭ ਦੀ ਆਸ਼ਾ ਰਹੀ ਡਰਦੀ, ਸਿਰ ਸਕਿਆ ਨਾ ਕੋਇ ਉਠਾਈਆ। ਗੁਰ ਅਵਤਾਰ ਪੈਗ਼ੰਬਰਾਂ ਦੀ ਧਾਰ ਹੋ ਕੇ ਜੋ ਖੰਡੇ ਤੀਰ ਤਲਵਾਰਾਂ ਰਹੀ ਫੜਦੀ, ਤੇ ਤਰਕਸ਼ਾਂ ਭੱਥਿਆਂ ਕੰਧਿਆਂ ਨਾਲ ਲਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪਰਵਾਹੀਆ। ਸਤਿਗੁਰ ਸ਼ਬਦ ਕਹੇ ਮੈਂ ਵੇਖਾਂ ਦਿਸ਼ਾ ਲਹਿੰਦੀ, ਮਗ਼ਰਬ ਅੱਖ ਉਠਾਈਆ। ਮੁਹੰਮਦ ਦੀ ਆਸ਼ਾ ਕੀ ਕਹਿੰਦੀ, ਕਹਿ ਕਹਿ ਰਹੀ ਸੁਣਾਈਆ। ਮੇਰੀ ਉਮਤ ਦੀ ਮੰਜ਼ਲ ਜਾਂਦੀ ਢਹਿੰਦੀ, ਢਹਿ ਢਹਿ ਆਪਣਾ ਆਪ ਗਵਾਈਆ। ਸ਼ਰਅ ਸ਼ਰਅ ਦੇ ਨਾਲ ਖਹਿੰਦੀ, ਸ਼ਰੀਅਤ ਦਾ ਝਗੜਾ ਨਾ ਕੋਇ ਚੁਕਾਈਆ। ਹੋਰ ਅੱਗੇ ਤਕਾਂ ਈਸਾ ਮੂਸਾ ਦੀ ਧਾਰ ਇਕੱਠੀ ਹੋ ਹੋ ਬਹਿੰਦੀ, ਮਸਲਾ ਮਸਲਾ ਮਿਲ ਕੇ ਰਹੇ ਬਣਾਈਆ। ਪਰ ਇਕ ਗੱਲ ਯਾਦ ਰੱਖਿਓ ਜਿਸ ਵੇਲੇ ਧੁਰ ਦੇ ਅਮਾਮ ਨੇ ਸੰਮਤ ਸ਼ਹਿਨਸ਼ਾਹੀ ਅੱਠ ਵਿਚ ਸਮੁੰਦਰ ਦੇ ਪਾਰ ਜਾ ਕੇ ਹੱਥਾਂ ਨੂੰ ਲਾਈ ਮਹਿੰਦੀ, ਮਹਿੰਦੀ ਲਾਣ ਵਾਲੇ ਇਕ ਦੂਜੇ ਦੇ ਨਾਲ ਦੇਵੇ ਟਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਵਖਾਈਆ। ਸਤਿਗੁਰ ਸ਼ਬਦ ਕਹੇ ਮੈਨੂੰ ਵੇਖ ਲੈਣ ਦਿਓ ਦਿਸ਼ਾ ਪਹਾੜ, ਪਹਾੜਾਂ ਤੋਂ ਪਰੇ ਧਿਆਨ ਲਗਾਈਆ। ਕੁਝ ਹਲੂਣਾ ਦੇ ਦੇਣਾ ਵਿਚ ਮਹੀਨੇ ਹਾੜ੍ਹ, ਹਾੜਾ ਕਢਣ ਥਾਉਂ ਥਾਈਂਆਂ। ਅੱਗ ਲਗਾ ਦੇਣੀ ਨਾੜ ਨਾੜ, ਨਾੜੀ ਨਾੜੀ ਦੇਣੀ ਤਪਾਈਆ। ਇਕ ਦਾ ਇਕ ਨਾਲ ਲਾਉਣਾ ਅਖਾੜ, ਖੰਡਾ ਖੜਗ ਦੇਣਾ ਚਮਕਾਈਆ। ਫੇਰ ਸਾਰਿਆਂ ਨੇ ਪੁਛਣਾ ਉਹ ਕਿੱਥੇ ਕਮਲੀ ਵਾਲਾ ਯਾਰ, ਜਿਹੜਾ ਯਰਾਨੇ ਪੈਗ਼ੰਬਰਾਂ ਨਾਲੋਂ ਰਿਹਾ ਤੁੜਾਈਆ। ਉਹ ਸਭ ਨੂੰ ਕਰਨ ਵਾਲਾ ਬੇਦਾਰ, ਜਿਸ ਨੇ ਬੇਦੀਆਂ ਸੋਢੀਆਂ ਦਿਤੀ ਵਡਿਆਈਆ। ਉਸ ਦਾ ਨੂਰ ਕਿਹੜੀ ਕੂਟੇ ਹੋਇਆ ਉਜਿਆਰ, ਤਨ ਕੁਟੀਅ ਤੋਂ ਬਾਹਰ ਕਰੇ ਰੁਸ਼ਨਾਈਆ। ਉਹ ਮਾਲਕ ਦੋ ਜਹਾਨਾਂ ਤੇ ਸਭ ਦਾ ਸਾਂਝਾ ਯਾਰ, ਯਰਾਨੇ ਪਿਛਲੇ ਵੇਖ ਵਖਾਈਆ। ਜੋ ਮਕਬਰਿਆਂ ਵਿਚ ਪਾਵੇ ਪੈਗ਼ੰਬਰਾਂ ਦੀ ਸਾਰ, ਮਹਾਂਸਾਰਥੀ ਭੱਜੇ ਵਾਹੋ ਦਾਹੀਆ। ਉਸ ਦਾ ਖੇਲ ਅਪਰ ਅਪਾਰ, ਅਪਰੰਪਰ ਸਵਾਮੀ ਆਪਣੀ ਕਾਰ ਭੁਗਤਾਈਆ। ਜਿਸ ਦਾ ਮੂਸਾ ਈਸਾ ਸਿਫ਼ਤਾਂ ਵਿਚ ਕੀਤਾ ਇਜ਼ਹਾਰ, ਲਫ਼ਜ਼ਾਂ ਵਿਚ ਤਲੱਫ਼ਜ਼ਾਂ ਵਿਚ ਹਰਫ਼ਾਂ ਵਿਚ ਹਰੂਫ਼ਾਂ ਵਿਚ ਢੋਲੇ ਗਏ ਗਾਈਆ। ਉਹ ਕੁਦਰਤ ਦਾ ਕਾਦਰ ਕਲਮਿਆਂ ਕਲਾਮਾਂ ਇਸਲਾਮਾਂ ਤੋਂ ਵਸੇ ਬਾਹਰ, ਅਮਾਮਾਂ ਦਾ ਅਮਾਮ ਨੂਰ ਇਕ ਖ਼ੁਦਾਈਆ। ਉਸ ਦੀ ਕਦਮਬੋਸੀ ਵਿਚ ਝੁਕ ਜਾਏ ਸਾਰਾ ਸੰਸਾਰ, ਨਿਉਂ ਨਿਉਂ ਮਾਟੀ ਖ਼ਾਕ ਰਮਾਈਆ। ਅਸੀਂ ਸਾਰੇ, ਪੈਗ਼ੰਬਰ ਕਹਿਣ, ਉਸ ਦੇ ਤਲਬਗਾਰ, ਤਾਬਿਆ ਵਿਚ ਆਪਣਾ ਆਪ ਰਖਾਈਆ। ਜਿਸ ਦਾ ਪਹਾੜ ਤੋਂ ਪਰੇ ਨੂਰ ਉਜਿਆਰ, ਕੋਹਤੂਰ ਤੋਂ ਪਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਕਰਾਈਆ। ਸਤਿਗੁਰ ਸ਼ਬਦ ਕਹੇ ਮੈਨੂੰ ਵੇਖ ਲੈਣ ਦਿਉ ਵੱਲ ਦੱਖਣ, ਦੱਖਣ ਦਿਸ਼ਾ ਗੋਬਿੰਦ ਦੀ ਦਏ ਗਵਾਹੀਆ। ਕਿਹੜਾ ਐਸ ਵੇਲੇ ਦੀਨ ਦੁਨੀ ਦੀ ਮਾਤਲੋਕ ਵਿਚ ਆਇਆ ਪੈਜ ਰੱਖਣ, ਰੱਖਿਆ ਕਰੇ ਥਾਉਂ ਥਾਈਂਆ। ਕੂੜ ਕਿਰਿਆ ਨੂੰ ਆਇਆ ਮੱਥਣ, ਨਾਮ ਮਧਾਣਾ ਹੱਥ ਉਠਾਈਆ। ਉਹ ਭਗਤਾਂ ਦੇ ਅੰਦਰ ਆਇਆ ਵਸਣ, ਨੂਰ ਨੁਰਾਨਾ ਹੋ ਕੇ ਘਰ ਘਰ ਡੇਰਾ ਲਾਈਆ। ਨਿਜ ਨੇਤਰ ਖੋਲ੍ਹੇ ਅੱਖਣ, ਸਚ ਲੋਚਨ ਕਰੇ ਰੁਸ਼ਨਾਈਆ। ਇਕੋ
❋
❋
ਲਿਆ ਕੇ ਆਪਣੇ ਪਤਣ, ਘਾਟ ਧੁਰ ਦਾ ਦਏ ਵਖਾਈਆ। ਜਗਤ ਸ਼ਰਅ ਦਾ ਮੇਟ ਕੇ ਰੱਟਣ, ਰੱਟਿਆਂ ਵਿਚੋਂ ਬਾਹਰ ਕਢਾਈਆ। ਇਕੋ ਜੋਤ ਜਗਾਏ ਲਟ ਲਟਣ, ਨੂਰ ਨੁਰਾਨਾ ਕਰੇ ਰੁਸ਼ਨਾਈਆ। ਸਭ ਨੂੰ ਮਾਰਗ ਇਕੋ ਆਇਆ ਦੱਸਣ, ਦਹਿ ਦਿਸ਼ਾ ਕਰੇ ਪੜ੍ਹਾਈਆ। ਜਗਿਆਸੂਓ ਸਚਖੰਡ ਵਿਚ ਅਵਤਾਰ ਪੈਗ਼ੰਬਰ ਗੁਰੂ ਇਕੋ ਘਰ ਵਿਚ ਵਸਣ, ਦਰਗਹ ਸਾਚੀ ਸੋਭਾ ਪਾਈਆ। ਜਿਹੜਾ ਆਦਿ ਦਾ ਆਦਿ ਅੰਤ ਦਾ ਅੰਤ ਤੁਹਾਡਾ ਵਤਨ, ਬੇਵਤਨੋ ਆਪਣਾ ਮਾਰਗ ਲੈਣਾ ਅਪਣਾਈਆ। ਤੂੰ ਮੇਰਾ ਮੈਂ ਤੇਰਾ ਆਤਮਾ ਪਰਮਾਤਮਾ ਇਕੋ ਕਰਨਾ ਯਤਨ, ਯਥਾਰਥ ਤੁਹਾਡੇ ਜੀਵਨ ਦਾ ਲੇਖਾ ਦਏ ਮੁਕਾਈਆ। ਤੁਹਾਡਾ ਰਾਹ ਨਿਰਗੁਣ ਧਾਰ ਪੈਗ਼ੰਬਰ ਗੁਰ ਅਵਤਾਰ ਤੱਕਣ, ਬਿਨ ਅੱਖਾਂ ਅੱਖ ਉਠਾਈਆ। ਸਭ ਨੇ ਕਿਹਾ ਪੁਰਖ ਅਕਾਲਾ ਦੀਨ ਦਿਆਲਾ ਸਾਡਾ ਭਵਿਖਤਾਂ ਦਾ ਪੂਰਾ ਕਰੇ ਬਚਨ, ਅਧੂਰਾ ਰਹਿਣ ਕੋਇ ਨਾ ਪਾਈਆ। ਬਿਨਾ ਪ੍ਰਭੂ ਦਿਆਂ ਭਗਤਾਂ ਤੋਂ ਕੋਈ ਸੱਚਾ ਬਣਿਆ ਨਹੀਂ ਰਤਨ, ਜਗਤ ਰਤਨ ਹੀਰੇ ਕੰਮ ਕਿਸੇ ਨਾ ਆਈਆ। ਤੁਹਾਡੇ ਪਿਆਰ ਵਿਚ ਸੰਸਾਰ ਦੀਆਂ ਹੁਣ ਹੱਦਾਂ ਲੱਗਾ ਜੇ ਟੱਪਣ, ਟਾਪੂਆਂ ਤੋਂ ਪਰੇ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪਰਵਾਹੀਆ। ਸਤਿਗੁਰ ਸ਼ਬਦ ਕਹੇ ਮੈਂ ਚੜ੍ਹਦਾ ਲਹਿੰਦਾ ਦੱਖਣ ਪਹਾੜ ਵੇਖਿਆ ਹੁਣ ਵੇਖਣਾ ਵਿਚਕਾਰ, ਦੋ ਜਹਾਨਾਂ ਫੋਲ ਫੋਲਾਈਆ। ਕਿਸ ਦਾ ਜੋਤ ਨੂਰ ਉਜਿਆਰ, ਨੂਰ ਨੁਰਾਨਾ ਕਵਣ ਡਗਮਗਾਈਆ। ਕਿਸ ਦਾ ਸ਼ਬਦ ਨਾਦ ਧੁੰਨਕਾਰ, ਪੁਰੀਆਂ ਲੋਆਂ ਕਰੇ ਸ਼ਨਵਾਈਆ। ਕਿਸ ਦਾ ਰੂਪ ਪੈਗ਼ੰਬਰ ਗੁਰ ਅਵਤਾਰ, ਪੰਜ ਤਤ ਕਾਇਆ ਵੱਜਦੀ ਰਹੀ ਵਧਾਈਆ। ਕਿਸ ਦਾ ਨਾਮ ਕਲਮਾ ਰਸਨਾ ਜਿਹਵਾ ਬੱਤੀ ਦੰਦ ਗਏ ਉਚਾਰ, ਅੱਖਰਾਂ ਨਾਲ ਸਿਫ਼ਤ ਸਾਲਾਹੀਆ। ਸੋ ਮਾਲਕ ਖ਼ਾਲਕ ਕਿਉਂ ਜੁਗ ਜੁਗ ਆਪਣੀ ਬਦਲਦਾ ਰਿਹਾ ਚਾਲ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਵੇਸ ਵਟਾਈਆ। ਓ ਕੀ ਸਚ ਕਿਹਾ, ਗੁਰ ਗੋਬਿੰਦ, ਉਹ ਵੇਖਣਹਾਰਾ ਮੁਰੀਦਾਂ ਹਾਲ, ਮੁਰਸ਼ਦ ਬੇਪਰਵਾਹੀਆ। ਜਿਸ ਨੂੰ ਪੋਹ ਨਾ ਸਕੇ ਕਾਲ, ਮਹਾਂਕਾਲ ਸਾਰੇ ਬੈਠੇ ਸੀਸ ਨਿਵਾਈਆ। ਉਹ ਖੇਲ ਕਰੇ ਕਮਾਲ, ਕਲਕਾਤੀ ਮੇਟ ਮਿਟਾਈਆ। ਫਲ ਰਹਿਣ ਨਾ ਦੇਵੇ ਕਲਜੁਗ ਕੂੜ ਦਾ ਕਿਸੇ ਡਾਲ, ਪੱਤ ਟਹਿਣੀ ਦਏ ਹਿਲਾਈਆ। ਸੰਬਲ ਵਿਚ ਬਹਿ ਕੇ ਸਭ ਦੀ ਕਰੇ ਸੰਭਾਲ, ਸਭਾ ਮਲੇਛਾਂ ਦਏ ਚੁਕਾਈਆ। ਤ੍ਰੈਗੁਣ ਮਾਇਆ ਜੋ ਤੋੜਨਹਾਰ ਜੰਜਾਲ, ਜਾਗਰਤ ਜੋਤ ਕਰੇ ਰੁਸ਼ਨਾਈਆ। ਅਵਤਾਰੋ ਪੈਗ਼ੰਬਰੋ ਗੁਰੂ ਸਾਹਿਬਾਨੋ ਤੁਹਾਡਾ ਹੱਲ ਕਰੇ ਸਵਾਲ, ਸਵਾਲੀ ਫ਼ਿਕਰਾ ਬਿਨਾ ਜਵਾਬ ਤੋਂ ਆਪਣੇ ਵਿਚ ਟਿਕਾਈਆ। ਦੀਨਾਂ ਮਜ਼੍ਹਬਾਂ ਤੋਂ ਸਭ ਨੂੰ ਕਰ ਦੇਵੇ ਬਹਾਲ, ਬੰਧਨ ਰਹਿਣ ਕੋਇ ਨਾ ਪਾਈਆ। ਇਕ ਆਤਮਾ ਇਕ ਪਰਮਾਤਮਾ ਸਾਰੀ ਸ੍ਰਿਸ਼ਟੀ ਦਾ ਇਕੋ ਵਜੇਗਾ ਤਾਲ, ਤਾਲ ਤਲਵਾੜਾ ਸ਼ਬਦ ਗੁਰੂ ਜਣਾਈਆ। ਇਕੋ ਮੰਦਰ ਇਕੋ ਕਾਅਬਾ ਇਕੋ ਹੋਵੇਗੀ ਧਰਮਸਾਲ, ਧਰਮ ਦਵਾਰਾ ਇਕੋ ਇਕ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਤਿਗੁਰ ਸ਼ਬਦ ਕਹੇ ਚੇਤ ਨਾ ਭੱਜ ਨਾ ਦੌੜ, ਕੁੰਟ ਚਾਰ ਵਾਹੋ ਦਾਹੀਆ। ਪੁਰਖ ਅਕਾਲ ਦੀ ਇਕੋ ਮੰਜ਼ਲ ਇਕੋ ਪੌੜ, ਦੂਜਾ ਡੰਡਾ ਨਜ਼ਰ ਕੋਇ ਨਾ ਆਈਆ। ਸਾਹਿਬ ਸਤਿਗੁਰ ਵੇਖ ਨਾਲ ਗ਼ੌਰ, ਗਹਿਰ ਗੰਭੀਰ ਧਿਆਨ ਲਗਾਈਆ। ਜਿਸ ਦੇ ਸੀਸ ਅਗੰਮੀ ਚੌਰ, ਪਵਣ ਉਨੰਜਾ ਰਹੀ ਝੁਲਾਈਆ। ਜਿਸ ਦਾ ਮੰਤਰ ਨਾਮ ਇਕੋ ਫੋਰ, ਫ਼ੁਰਨੇ ਪਿਛਲੇ ਬੰਦ ਕਰਾਈਆ। ਜਿਸ ਦਾ ਰੂਪ
❋
❋
ਅਵਰ ਕਾ ਔਰ, ਨੂਰ ਨੁਰਾਨਾ ਡਗਮਗਾਈਆ। ਜੋਤ ਖੇਲ ਕਰੇ ਕਲਜੁਗ ਅੰਧ ਅੰਧੇਰੇ ਘੋਰ, ਅੰਧ ਅਗਿਆਨ ਮੇਟ ਮਿਟਾਈਆ। ਸਦੀ ਚੌਧਵੀਂ ਆਪਣੇ ਹੱਥ ਵਿਚ ਪਕੜੀ ਡੋਰ, ਤੰਦੀ ਤੰਦ ਨਾ ਕੋਇ ਛੁਡਾਈਆ। ਜਿਸ ਦੀ ਨਵਾਂ ਸਾਲਾਂ ਵਿਚ ਸਭ ਨੂੰ ਪੈਣੀ ਲੋੜ, ਦੂਰ ਦੁਰਾਡੇ ਤੱਕਣ ਨੈਣ ਉਠਾਈਆ। ਉਸ ਨੇ ਦਿਨੇ ਜਾਗਦਿਆਂ ਰਾਤੀ ਸੁੱਤਿਆਂ ਸਭ ਦੇ ਜਾਣਾ ਕੋਲ, ਦੂਰ ਦੁਰਾਡਾ ਪੰਧ ਮੁਕਾਈਆ। ਇਕ ਵਾਰ ਚਰਨਾਂ ਥੱਲੇ ਰੱਖਣੀ ਧਰਨੀ ਧਰਤ ਧਵਲ ਧੌਲ, ਧਰਮ ਦੀ ਧਾਰ ਰਖਾਈਆ। ਫੇਰ ਸਾਰੀ ਸ੍ਰਿਸ਼ਟੀ ਦੀ ਦ੍ਰਿਸ਼ਟੀ ਅੰਦਰ ਜਾਣਾ ਮੌਲ, ਮੌਲਾ ਹੋ ਕੇ ਆਪਣਾ ਹੁਕਮ ਵਰਤਾਈਆ। ਨਿਜਰ ਝਿਰਨੇ ਦੀ ਅੰਮ੍ਰਿਤ ਬੂੰਦ ਸਵਾਂਤੀ ਦੇਣੀ ਪਹੁਲ, ਰਸ ਇਕੋ ਇਕ ਚਖਾਈਆ। ਆਪ ਬੈਠ ਕੇ ਸ਼ਬਦ ਸਿੰਘਾਸਣ ਅਡੋਲ, ਸਤਿ ਸਤਿਵਾਦੀ ਆਪਣੀ ਕਾਰ ਦੇਣੀ ਭੁਗਤਾਈਆ। ਜਿਸ ਦਾ ਭੇਵ ਕੋਈ ਨਾ ਜਾਣੇ ਪੰਡਤ ਪਾਂਧਾ ਰੌਲ, ਨਛੱਤਰ ਗ੍ਰਹਿਾਂ ਵਿਚ ਨਾ ਕੋਇ ਜਣਾਈਆ। ਜਿਸ ਦਾ ਅੰਤ ਪਾ ਸਕੇ ਨਾ ਕਲਾ ਸੋਲ੍ਹ, ਸੋਲਾਂ ਕਲਧਾਰੀ ਜਿਸ ਨੂੰ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਸਤਿਗੁਰ ਸ਼ਬਦ ਕਹੇ ਮੈਂ ਹੋਕਾ ਦੇਵਾਂ ਹੱਕ, ਹਕੀਕਤ ਵਾਲਿਉ ਦਿਆਂ ਜਣਾਈਆ। ਇਕ ਦਾ ਨੂਰ ਨੂਰ ਲੈਣਾ ਤਕ, ਤਕਵਾ ਤਕਦੀਰ ਵਾਲਾ ਰਖਾਈਆ। ਜਿਸ ਨੇ ਸਭ ਦੇ ਸ਼ਕੂਕ ਮੇਟਣੇ ਸ਼ੱਕ, ਸ਼ਿਕਵੇ ਦੇਣੇ ਗਵਾਈਆ। ਸੋ ਸਾਹਿਬ ਮਹਿਬੂਬ ਹੋਣ ਲੱਗਾ ਪ੍ਰਤਖ, ਪਰਮ ਪੁਰਖ ਪਰਦਾ ਆਪ ਚੁਕਾਈਆ। ਜਿਸ ਦੀ ਧਾਰ ਨਾਲੋਂ ਜਗਤ ਜਹਾਨ ਹੋਇਆ ਵੱਖ, ਮਨ ਮਨਸਾ ਸੰਗ ਰਖਾਈਆ। ਉਸ ਨੇ ਸ਼ਾਹ ਸੁਲਤਾਨਾਂ ਕੀਮਤ ਰਹਿਣ ਨਹੀਂ ਦੇਣੀ ਕੱਖ, ਕੌਡੀ ਕੌਡੀ ਹੱਟ ਵਿਕਾਈਆ। ਸਭ ਨੂੰ ਭੁਲੇਖਾ ਪਾਉਣਾ ਸੰਬਲ ਦਾ ਮਾਲਕ ਤੇ ਨਜ਼ਰੀ ਆਵੇ ਤਤਾਂ ਵਾਲਾ ਜੱਟ, ਸਰੀਰ ਬੇਨਜ਼ਰ ਆਪਣੀ ਕਾਰ ਭੁਗਤਾਈਆ। ਜਿਸ ਨੇ ਸਭ ਦਾ ਇਕੋ ਖੋਲ੍ਹਣਾ ਹੱਟ, ਵਣਜਾਰਾ ਜਗਤ ਜਹਾਨ ਲੈਣਾ ਬਣਾਈਆ। ਕੂੜ ਕੁੜਿਆਰ ਦਾ ਲੇਖਾ ਕਰਨਾ ਠੱਪ, ਠੱਪਾ ਇਕੋ ਨਾਮ ਮੋਹਰ ਲਗਾਈਆ। ਜਨ ਭਗਤਾਂ ਮੇਲ ਮਿਲਾਉਣਾ ਪਰਮੇਸ਼ਵਰ ਪਤਿ, ਪਤਿ ਪਤਵੰਤਾ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਧੁਰ ਦਾ ਹਰਿ, ਧੁਰ ਦੀ ਕਰਨੀ ਕਾਰ ਕਮਾਈਆ। ਸੰਮਤ ਸ਼ਹਿਨਸ਼ਾਹੀ ਅੱਠ ਕਹੇ ਮੇਰਾ ਕੀ ਇਰਾਦਾ, ਇਕ ਇਕੱਲਾ ਦਿਆਂ ਜਣਾਈਆ। ਕੀ ਸੰਦੇਸਾ ਦੇਵੇ ਗੋਬਿੰਦ ਪਿਤਾ ਤੇ ਪੁਰਖ ਅਕਾਲ ਦਾਦਾ, ਦੋ ਜਹਾਨਾਂ ਰਿਹਾ ਜਣਾਈਆ। ਜਿਸ ਦਾ ਇਕੋ ਨਾਮ ਸ਼ਬਦ ਅਗੰਮੀ ਅਵਾਜ਼ਾ, ਅਨਹਦ ਧੁਨ ਕਰੇ ਸ਼ਨਵਾਈਆ। ਬਿਨਾ ਸੁਰਤੀ ਤੋਂ ਸ਼ਬਦ ਸਰੂਪੀ ਜਾਗਾ, ਜਾਗਰਤ ਜੋਤ ਡਗਮਗਾਈਆ। ਜਿਸ ਨੇ ਲੱਖ ਚੁਰਾਸੀ ਕਲਜੁਗ ਜੀਆਂ ਵੇਖਣੇ ਭਾਗਾ, ਘਟ ਘਟ ਅੰਦਰ ਫੋਲ ਫੁਲਾਈਆ। ਕਿਉਂ ਪੰਜਾਂ ਤਤਾਂ ਲੱਗੀ ਆਗਾ, ਮਨ ਮਨਸਾ ਰਹੀ ਜਲਾਈਆ। ਹੰਸ ਬੁੱਧੀ ਹੋਏ ਕਾਗਾ, ਕਾਗ ਵਾਂਗ ਕੁਰਲਾਈਆ। ਕਿਸੇ ਨੂੰ ਸਮਝ ਨਹੀਂ ਆਈ ਕਿਉਂ ਸਤਿਗੁਰ ਗੋਬਿੰਦ ਨੇ ਉਡਾਇਆ ਬਾਜ਼ਾ, ਕੀ ਬਾਜਾਂ ਵਾਲਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਪੜਦਾ ਆਪ ਚੁਕਾਈਆ। ਸਤਿਗੁਰ ਸ਼ਬਦ ਕਹੇ ਗੋਬਿੰਦ ਨੇ ਬਾਜ਼ ਤੋਂ ਲਵਾਈ ਉਡਾਰੀ, ਉਗਣ ਆਥਣ ਦਿਤਾ ਸਮਝਾਈਆ। ਜਿਸ ਵੇਲੇ ਪ੍ਰਭ ਦੀ ਆਈ ਜੋਤ ਨਿਰੰਕਾਰੀ, ਨਿਰਵੈਰ ਆਪਣਾ ਫੇਰਾ ਪਾਈਆ। ਉਸ ਨੂੰ ਸਮਝੇ ਨਾ ਕੋਇ ਸੰਸਾਰੀ, ਬੁੱਧੀ ਅਕਲ ਚਲੇ ਨਾ ਕੋਇ ਚਤੁਰਾਈਆ। ਉਹ ਦੋ ਜਹਾਨਾਂ ਪਾਵੇ ਸਾਰੀ, ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾ ਜੇਰਜ ਅੰਡਾਂ ਵੇਖ ਵਖਾਈਆ।
❋
❋
ਉਹਦੀ ਖੇਲ ਹੋਵੇ ਦੋ ਧਾਰੀ, ਸਰਗੁਣ ਨਿਰਗੁਣ ਨਿਰਗੁਣ ਆਪਣੀ ਕਾਰ ਕਮਾਈਆ। ਉਹਦੀ ਕਲਾ ਵਰਤਣੀ ਜ਼ਾਹਰੀ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਤਿਗੁਰ ਸ਼ਬਦ ਕਹੇ ਪੈਗ਼ੰਬਰੋ ਕਿਉਂ ਕਰਦੇ ਸਲਾਮ, ਸੱਯਦੇ ਵਾਲਿਉ ਦਿਉ ਜਣਾਈਆ। ਮੁਹੰਮਦ ਕਹੇ ਪਰਗਟ ਹੋਇਆ ਮੇਰਾ ਅਮਾਮ, ਮਿਹਰਵਾਨ ਨੂਰ ਇਲਾਹੀਆ। ਮੇਰਾ ਵਿਗੜ ਗਿਆ ਨਿਜ਼ਾਮ, ਨੌਬਤ ਹੱਕ ਨਾ ਕੋਇ ਵਜਾਈਆ। ਸ਼ਰਅ ਸ਼ਰਅ ਨੂੰ ਕਰੇ ਕਤਲੇਆਮ, ਕਾਤਲ ਮਕਤੂਲ ਦਾ ਰੂਪ ਬਣਾਈਆ। ਮੇਰੇ ਕਲਮੇ ਤੇ ਲੱਗਾ ਇਲਜ਼ਾਮ, ਸਤਿ ਰੰਗ ਨਾ ਕੋਇ ਰੰਗਾਈਆ। ਮੇਰੇ ਹੁੰਦਿਆਂ ਹੋਈ ਅੰਧੇਰੀ ਸ਼ਾਮ, ਸ਼ਮਾਂ ਨੂਰ ਨਾ ਕੋਇ ਰੁਸ਼ਨਾਈਆ। ਆਪਣੇ ਵਕਤ ਨਾਲ ਮੈਂ ਹੋ ਚਲਿਆ ਬਦਨਾਮ, ਬਦੀ ਦਾ ਡੇਰਾ ਕੋਇ ਨਾ ਢਾਈਆ। ਜਿਹੜਾ ਮੇਰੇ ਮਹਿਬੂਬ ਨੇ ਮਦੀਨੇ ਵਿਚ ਮੈਨੂੰ ਦਿਤਾ ਪੈਗ਼ਾਮ, ਧੁਰ ਪੈਗ਼ਾਮ ਇਕ ਦ੍ਰਿੜਾਈਆ। ਨਿਗਹ ਮਾਰ ਸੁਰਤੀ ਤੋਂ ਬਾਹਰ ਕਰ ਧਿਆਨ, ਜਗਤ ਜੁਗਤ ਨਾ ਕੋਇ ਵਡਿਆਈਆ। ਜਿਸ ਵੇਲੇ ਆਪ ਆਇਆ ਤੇਰਾ ਅਮਾਮ, ਆਮਦ ਵਿਚ ਆਪਣਾ ਪੜਦਾ ਦਏ ਉਠਾਈਆ। ਉਸ ਵੇਲੇ ਝਗੜਾ ਪੈਣਾ ਸ੍ਰਿਸ਼ਟੀ ਵਿਚ ਤਮਾਮ, ਤਮਾ ਹੋਵੇ ਕੂੜ ਲੋਕਾਈਆ। ਹਕੀਕਤ ਦਾ ਹੱਕ ਆਬੇਹਯਾਤ ਦਾ ਮਿਲੇ ਨਾ ਕਿਸੇ ਜਾਮ, ਰਸ ਸਚ ਨਾ ਕੋਇ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪਰਵਾਹੀਆ। ਸਤਿਗੁਰ ਸ਼ਬਦ ਕਹੇ, ਤੇਰੇ ਅੱਗੇ ਇਕ ਅਰਜ਼ੋਈ, ਅਰਜ਼ੀ ਤੇਰੇ ਅੱਗੇ ਟਿਕਾਈਆ। ਜਿਸ ਦਾ ਭੇਵ ਜਾਣੇ ਨਾ ਕੋਈ, ਅਭੇਦ ਸਕੇ ਨਾ ਕੋਇ ਖੁਲ੍ਹਾਈਆ। ਪੈਗ਼ੰਬਰ ਕਰਦੇ ਦਰੋਹੀ ਦਰੋਹੀ, ਯਾ ਮੁਬੀਨ ਯਾ ਅਮੀਨ ਦਰ ਠਾਂਡੇ ਸੀਸ ਝੁਕਾਈਆ। ਉਮਤ ਆਸਾ ਰਹੀ ਰੋਈ, ਬਿਨ ਅੱਖਾਂ ਨੀਰ ਵਹਾਈਆ। ਸਦੀ ਚੌਧਵੀਂ ਪਿਆਰ ਵਿਚ ਗਈ ਮੋਹੀ, ਤੇਰੀ ਮੁਹੱਬਤ ਨਾ ਕੋਇ ਬਣਾਈਆ। ਸਭ ਦੀ ਪਤ ਗਈ ਖੋਹੀ, ਸਿਰ ਹੱਥ ਨਾ ਕੋਇ ਟਿਕਾਈਆ। ਦਰਗਹ ਸਾਚੀ ਮਿਲੇ ਨਾ ਕੋਈ ਢੋਈ, ਤੇਰਾ ਦਰਸ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਦਰ ਤੇਰੇ ਸਵਾਲੀ ਮੰਗਤਾ, ਭਿੱਖਕ ਇਕ ਭਿਖਾਰ। ਗੜ੍ਹ ਤੋੜ ਹਉਮੇ ਹੰਗਤਾ, ਕਿਰਪਾ ਕਰ ਪਰਵਰਦਿਗਾਰ। ਜਗਤ ਜਹਾਨ ਦਿਸੇ ਭੁੱਖਾ ਨੰਗਤਾ, ਓਢਣ ਸੀਸ ਨਾ ਕੋਇ ਸਹਾਰ। ਝਗੜਾ ਪਿਆ ਮਮਤਾ ਮਨ ਦਾ, ਕਾਮ ਕਰੋਧ ਨਾਲ ਰਲਿਆ ਹੰਕਾਰ। ਮੇਰਾ ਨਿਸ਼ਾਨ ਮੇਟਣਾ ਤਾਰੇ ਚੰਦ ਦਾ, ਚੰਦ ਸਿਤਾਰ ਕਰੇ ਇਜ਼ਹਾਰ। ਤੁਧ ਬਿਨ ਬੇੜਾ ਕੋਇ ਨਾ ਬੰਨ੍ਹਦਾ, ਸਦੀ ਚੌਧਵੀਂ ਹੋਏ ਨਾ ਕੋਇ ਸਹਾਰ। ਪਰਵਰਦਿਗਾਰ ਤੂੰ ਵਣਜਾਰਾ ਨਹੀਂ ਸਰਵਣ ਕੰਨ ਦਾ, ਅਗੰਮੀ ਤੇਰਾ ਕਲਮਾ ਕਰੇ ਖ਼ਬਰਦਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਅਰਜ਼ ਰਿਹਾ ਗੁਜ਼ਾਰ। ਮੁਹੰਮਦ ਕਹੇ ਮੇਰੀ ਗੁਜ਼ਾਰਿਸ਼, ਦਸਤ ਬੰਨ੍ਹ ਕੇ ਸੀਸ ਨਿਵਾਈਆ। ਚਾਰ ਯਾਰ ਕਰਨ ਸਫ਼ਾਰਿਸ਼, ਸਫ਼ਾ ਸਫ਼ੇ ਨਾਲ ਉਲਟਾਈਆ। ਦੁਹਾਈ ਦੇਵੇ ਮੇਰੀ ਜ਼ਿਆਰਤ, ਕੂਕ ਕੂਕ ਜਣਾਈਆ। ਸ਼ਹਾਦਤ ਭੁਗਤੇ ਮੇਰੀ ਇਬਾਰਤ, ਲੇਖਾ ਲਿਖਤ ਨਾਲ ਮਿਲਾਈਆ। ਮੈਂ ਕਲਮੇ ਵਿਚ ਬਿਨਾ ਕਲਮ ਦੇ ਲਿਖਿਆ ਦੱਸਿਆ ਮੇਰਾ ਅਮਾਮ ਜ਼ਰੂਰ ਪ੍ਰਗਟ ਹੋਵੇ ਵਿਚ ਭਾਰਤ, ਭਰਮ ਦਾ ਡੇਰਾ ਢਾਹੀਆ। ਫੇਰ ਹੁਕਮ ਦੀ ਕਰੇ ਸ਼ਰਾਰਤ, ਸ਼ਰਅ ਸ਼ਰਅ ਨਾਲ ਟਕਰਾਈਆ। ਜਿਸ ਨੇ ਅਵਤਾਰਾਂ ਪੈਗ਼ੰਬਰਾਂ ਗੁਰੂਆਂ ਦੀ ਬਦਲ ਦੇਣੀ ਵਜ਼ਾਰਤ,
❋
❋
ਵੁਜ਼ਰਾ ਰਹਿਣ ਕੋਇ ਨਾ ਪਾਈਆ। ਇਕੋ ਹੁਕਮ ਦੇਣਾ ਖ਼ਾਲਸ, ਧੁਰ ਦਾ ਨਾਮ ਇਕ ਜਣਾਈਆ। ਸਤਿਗੁਰ ਸ਼ਬਦ ਨੂੰ ਸਭ ਦਾ ਕਰਨਾ ਸਾਲਸ, ਦੂਜਾ ਨਜ਼ਰ ਕੋਇ ਨਾ ਆਈਆ। ਕਲਜੁਗ ਕੂੜੀ ਕਿਰਿਆ ਟਿੱਕਾ ਮੇਟਣਾ ਕਾਲਖ, ਕਲਮਾ ਨਾਮ ਇਕ ਜਣਾਈਆ। ਜਿਸ ਦਾ ਇਕੋ ਸਤਿਗੁਰੂ ਸ਼ਬਦ ਸਤਿ ਸਰੂਪ ਹੋਣਾ ਬਾਲਕ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਨਾ ਉਹ ਬੁੱਢਾ ਨਾ ਉਹ ਬਾਲ ਨਾ ਉਹ ਜਵਾਨ ਸਭ ਦੀ ਕਰੇ ਪ੍ਰਿਤਪਾਲਕ, ਪਾਲਣਹਾਰ ਇਕ ਅਖਵਾਈਆ। ਉਹ ਖ਼ਲਕ ਦਾ ਖ਼ਾਲਕ ਮਖ਼ਲੂਕ ਦਾ ਮਾਲਕ, ਨੂਰ ਨੁਰਾਨਾ ਨਜ਼ਰੀ ਆਈਆ। ਜਿਸ ਨੇ ਸਭ ਦੇ ਅੰਦਰੋਂ ਕਢਣੀ ਜਹਾਲਤ, ਕੂੜ ਕੁੜਿਆਰਾ ਦੇਣਾ ਮਿਟਾਈਆ। ਸਚ ਪੁਛੋ ਸਚ ਤਖ਼ਤ ਉਤੇ ਦੋ ਜਹਾਨਾਂ ਦੀ ਕਰਨੀ ਇਕ ਅਦਾਲਤ, ਅਦਲ ਇਨਸਾਫ਼ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਈਆ। ਸਤਿਗੁਰ ਸ਼ਬਦ ਕਹੇ ਮੇਰਾ ਇਕੋ ਇਕ ਮਸ਼ਵਰਾ, ਮਸ਼ਕੂਰ ਸਭ ਨੂੰ ਦਿਆਂ ਕਰਾਈਆ। ਜਿਸ ਦੇ ਉਤੇ ਕਰੇ ਨਾ ਕੋਈ ਤਬਸਰਾ, ਭੇਵ ਅਭੇਦ ਨਾ ਕੋਇ ਖੁਲ੍ਹਾਈਆ। ਕੁਛ ਲੇਖਾ ਦੱਸਣਾ ਜਿਸ ਵੇਲੇ ਜੋਤੀ ਤੇ ਨੂਰੀ ਅੱਲਾ ਗਿਆ ਵਿਚ ਬਸਰਾ, ਪਰਦਾ ਅਗਲਾ ਪਿਛਲਾ ਪਿਛਲਾ ਅਗਲਾ ਤੇ ਵਿਚਲਾ ਆਪ ਖੁਲ੍ਹਾਈਆ। ਦੱਸ ਦੇਣਾ ਮੁਹੰਮਦਾ ਤੇਰੀ ਉਮਤ ਦਾ ਕਿਹੜਾ ਨੰਬਰ ਤੇ ਕਿਹੜਾ ਖ਼ਸਰਾ, ਜਿਸ ਖਤੋਨੀ ਵਿਚ ਬੈਠਾ ਡੇਰਾ ਲਾਈਆ। ਕੀ ਅੰਤਮ ਹੋਣਾ ਹਸ਼ਰਾ, ਓ ਤੁਹਾਡਾ ਹਾਸ਼ਮ ਕੀ ਆਪਣਾ ਹੁਕਮ ਵਰਤਾਈਆ। ਤੇ ਕੀ ਹੁਕਮ ਵਰਤਣਾ ਉੱਤਰ ਪੂਰਬ ਪੱਛਮਾ, ਦੱਖਣ ਕੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਹੁਕਮ ਹੁਕਮ ਆਪ ਵਰਤਾਈਆ। ਚੇਤ ਕਹੇ ਸਤਿਗੁਰ ਸ਼ਬਦ ਕੋਈ ਖੇਲ ਦੱਸ ਨਿੱਕੀ, ਸਹਿਜ ਨਾਲ ਸਮਝਾਈਆ। ਸਤਿਗੁਰ ਸ਼ਬਦ ਕਹੇ ਆਹ ਵੇਖ ਚਾਰ ਜੁਗ ਦੀ ਚਿੱਠੀ, ਅਵਤਾਰ ਪੈਗ਼ੰਬਰ ਗੁਰੂ ਬਿਨ ਅੱਖਰਾਂ ਗਏ ਲਿਖਾਈਆ। ਜਿਸ ਵਿਚ ਪਰਮ ਪੁਰਖ ਦੀ ਲਿਖੀ ਸਿੱਖੀ, ਦੀਨਾਂ ਮਜ਼੍ਹਬਾਂ ਵੰਡ ਨਾ ਕੋਇ ਵੰਡਾਈਆ। ਜਿਸ ਦੀ ਗੋਬਿੰਦ ਨੇ ਧਾਰ ਜਣਾਈ ਤਿੱਖੀ, ਖੰਡਾ ਰੰਗ ਨਾ ਕੋਇ ਰੰਗਾਈਆ। ਉਨ੍ਹਾਂ ਦਾ ਲਹਿਣਾ ਦੇਣਾ ਠਾਂਡੇ ਘਰ ਪਹਿਲੀ ਚੇਤ ਤੇ ਸੰਮਤ ਸ਼ਹਿਨਸ਼ਾਹੀ ਅੱਠ ਦੀ ਮਿਤੀ, ਓ ਮਿੱਤਰਾ ਤੈਨੂੰ ਦਿਆਂ ਜਣਾਈਆ। ਜਿਸ ਵਿਚ ਅੰਦਰੋਂ ਬਦਲ ਜਾਣੀ ਨੀਤੀ, ਨੀਤੀਵਾਨ ਆਪਣਾ ਰੰਗ ਰੰਗਾਈਆ। ਇਹ ਮੈਂ ਦੱਸੀ ਪਿਛਲੀ ਕਹਾਣੀ ਬੀਤੀ, ਪੂਰਬਲਾ ਲੇਖ ਦ੍ਰਿੜਾਈਆ। ਅੱਗੇ ਪਰਮ ਪੁਰਖ ਦੀ ਮੌਲਣੀ ਬਗ਼ੀਚੀ, ਹਿੰਦੂ ਮੁਸਲਿਮ ਸਿਖ ਈਸਾਈ ਇਕੋ ਰੰਗ ਰੰਗਾਈਆ। ਆਤਮ ਪਰਮਾਤਮ ਲਗਣੀ ਪ੍ਰੀਤੀ, ਪ੍ਰੀਤਮ ਹੋ ਕੇ ਮੇਲਾ ਮੇਲੇ ਚਾਈਂ ਚਾਈਂਆ। ਜਿਸ ਦੀ ਧਾਰ ਨੀਕਣ ਨੀਕੀ, ਨਿਰਾਕਾਰ ਨਿਰੰਕਾਰ ਆਪਣੀ ਖੇਲ ਖਿਲਾਈਆ। ਕਾਇਆ ਕਰਨੀ ਠੰਡੀ ਸੀਤੀ, ਅਗਨੀ ਤਤ ਬੁਝਾਈਆ। ਸਾਰ ਜਾਣਨੀ ਜੀਵ ਜੀਅ ਕੀ, ਆਤਮ ਪਰਮਾਤਮ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਚੇਤ ਕਹੇ ਮੈਂ ਜਾਵਾਂ ਬਲਿਹਾਰ, ਬਲਿਹਾਰੀ ਪੁਰਖ ਅਕਾਲ ਸੀਸ ਨਿਵਾਈਆ। ਜਿਸ ਦਾ ਖੇਲ ਜੁਗ ਚੌਕੜੀ ਚਾਰ, ਨਿਰਗੁਣ ਸਰਗੁਣ ਆਪਣਾ ਵੇਸ ਵਟਾਈਆ। ਨਾਮ ਕਲਮੇ ਦਏ ਉਚਾਰ, ਢੋਲੇ ਸਿਫ਼ਤਾਂ ਵਾਲੇ ਗਾਈਆ। ਦੀਨ ਦੁਨੀ ਪਾਵੇ ਸਾਰ, ਲੱਖ ਚੁਰਾਸੀ ਖੋਜੇ ਥਾਉਂ ਥਾਈਂਆ। ਭਗਤਾਂ ਦਏ ਅਧਾਰ, ਆਪਣੇ ਰੰਗ ਰੰਗਾਈਆ। ਮੇਰੀ ਉਸ ਪਰਮ ਪੁਰਖ ਨੂੰ ਨਿਮਸਕਾਰ, ਡੰਡਾਵਤ ਬੰਦਨਾ ਸੱਯਦੇ ਵਿਚ ਸੀਸ ਝੁਕਾਈਆ। ਜਿਸ ਕਲਜੁਗ ਅੰਤਮ ਜੋਤੀ
❋
❋
ਨੂਰ ਕੀਤਾ ਉਜਿਆਰ, ਉਜਾਲਾ ਕਰੇ ਥਾਉਂ ਥਾਈਂਆ। ਪੂਰਬ ਕਰਜ਼ਾ ਸਭ ਦਾ ਲਾਹੇ ਉਧਾਰ, ਲੇਖਾ ਰਹਿਣ ਕੋਇ ਨਾ ਪਾਈਆ । ਆਓ ਇਕੱਠੇ ਹੋ ਜਾਓ ਪੈਗ਼ੰਬਰ ਗੁਰ ਅਵਤਾਰ, ਦਰ ਠਾਂਡੇ ਸੋਭਾ ਪਾਈਆ। ਵਿਸ਼ਨ ਬ੍ਰਹਮਾ ਸ਼ਿਵ ਤੇਜ਼ ਆਓ ਰਫ਼ਤਾਰ, ਪਿਛਲਾ ਪੰਧ ਮੁਕਾਈਆ। ਦੇਵਤ ਸੁਰ ਦਰ ਠਾਂਡੇ ਕਰੋ ਨਿਮਸਕਾਰ, ਧੂੜੀ ਚਰਨਾਂ ਖ਼ਾਕ ਰਮਾਈਆ। ਗਣ ਗੰਧਰਵ ਗਾਓ ਅਗੰਮੀ ਵਾਰ, ਬਿਨ ਅੱਖਰਾਂ ਢੋਲੇ ਧੁਰ ਦੇ ਨਾਮ ਜਣਾਈਆ। ਭਗਤ ਸੰਤ ਆਪਣੀ ਪੈਜ ਲਓ ਸਵਾਰ, ਪੰਜਾਂ ਤਤਾਂ ਰੰਗ ਰੰਗਾਈਆ। ਕਲਜੁਗ ਜੀਵੋ ਹੋ ਜਾਓ ਹੁਸ਼ਿਆਰ, ਆਲਸ ਨਿੰਦਰਾ ਦਿਓ ਗਵਾਈਆ। ਚਾਰ ਕੁੰਟ ਹੋਈ ਹਾਹਾਕਾਰ, ਧੀਰਜ ਧੀਰ ਨਾ ਕੋਇ ਰਖਾਈਆ। ਸਦੀ ਚੌਧਵੀਂ ਮੁਹੰਮਦ ਦੀ ਮੌਲਣ ਲੱਗੀ ਬਹਾਰ, ਕੂੜੀ ਕਿਰਿਆ ਆਪਣਾ ਰੰਗ ਰੰਗਾਈਆ। ਸਤਿਗੁਰ ਸ਼ਬਦ ਕਹੇ ਮੇਰਾ ਕਮਰਕੱਸਾ ਬਿਨ ਬਸਤਰਾਂ ਤੋਂ ਹੋ ਰਿਹਾ ਤਿਆਰ, ਮੇਰਾ ਸ਼ਸਤਰ ਲੁਹਾਰ ਤਰਖਾਣ ਨਾ ਕੋਇ ਘੜਾਈਆ। ਮੇਰੇ ਨਾਮ ਖੰਡੇ ਦੀ ਖੇਲ ਅਪਾਰ, ਅਪਰੰਪਰ ਸਵਾਮੀ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਚੇਤ ਕਹੇ ਮੇਰਾ ਦਿਨ ਬੜਾ ਸੁਹਾਵਾ, ਸਭ ਨੂੰ ਦਿਆਂ ਸੁਣਾਈਆ। ਮੈਂ ਪ੍ਰਭੂ ਨੂੰ ਗਾਵਾਂ, ਜੋ ਰਹਿਬਰ ਦੋ ਜਹਾਨ ਅਖਵਾਈਆ। ਉਸੇ ਦੇ ਗੁਣ ਗਾਵਾਂ, ਗਾ ਗਾ ਝਟ ਲੰਘਾਈਆ। ਜਿਸ ਨੇ ਜਗਤ ਜਹਾਨ ਸਾਰਾ ਕਰ ਦੇਣਾ ਨਿਥਾਵਾਂ, ਧਰਨੀ ਉਤੇ ਰਾਜਿਆਂ ਰਾਣਿਆਂ ਖ਼ਾਕ ਮਿਲਾਈਆ। ਕਿਸੇ ਦਾ ਬਲ ਰਹਿਣ ਨਹੀਂ ਦੇਣਾ ਵਿਚ ਬਾਹਵਾਂ, ਬਾਹੂ ਬਲ ਸਾਰੇ ਦੇਣੇ ਮਿਟਾਈਆ। ਮੈਂ ਅੱਜ ਖ਼ੁਸ਼ੀਆਂ ਨਾਲ, ਪਹਿਲੀ ਚੇਤ ਕਹੇ, ਜਨ ਭਗਤੋ ਤੁਹਾਨੂੰ ਸੰਦੇਸ਼ਾ ਸੁਣਾਵਾਂ, ਧੁਰ ਦਾ ਹੁਕਮ ਦ੍ਰਿੜਾਈਆ। ਨਾਤਾ ਜੁੜਿਆ ਨਹੀਂ ਰਹਿਣਾ ਪੁੱਤਰਾਂ ਮਾਵਾਂ, ਭੈਣਾਂ ਭਾਈ ਜਾਣੇ ਤਜਾਈਆ। ਸਾਧਾਂ ਸੰਤਾਂ ਕਿਸੇ ਦੇ ਸਿਰ ਤੇ ਨਹੀਂ ਦੇਣੀਆਂ ਠੰਡੀਆਂ ਛਾਵਾਂ, ਸਿਰ ਹੱਥ ਨਾ ਕੋਇ ਰਖਾਈਆ। ਚੇਤ ਕਹੇ ਓਏ, ਦੁਨੀਆ ਵਾਲਿਓ, ਮੈਂ ਕੂਕਾਂ ਤੇ ਕੁਰਲਾਵਾਂ, ਕੂਕ ਕੂਕ ਸੁਣਾਈਆ। ਇਕੋ ਪਰਮ ਪੁਰਖ ਪਰਮਾਤਮ ਜਿਸ ਦਾ ਤਰਾਜ਼ੂ ਸਭ ਦੇ ਵਾਸਤੇ ਸਾਂਵਾਂ, ਝੂਠੀ ਵੰਡ ਨਾ ਕੋਇ ਵੰਡਾਈਆ। ਮੇਰਾ ਦਿਲ ਕਰਦਾ ਓ ਤੁਸੀਂ ਦੋ ਇਕ ਦੀ ਧਾਰ, ਜਨ ਭਗਤੋ ਤੁਸੀਂ ਸਰਗੁਣ ਜੋਤ ਸਰੂਪੀ ਤੁਹਾਡਾ ਇਕ ਨਿਰੰਕਾਰ, ਨਿਰਗੁਣ ਨਿਰਵੈਰ ਨਜ਼ਰੀ ਆਈਆ। ਜੇ ਉਸ ਦੇ ਨਾਲ ਪ੍ਰੇਮ ਨਾਲ ਪ੍ਰੇਮ ਦਾ ਕਰੋ ਪਿਆਰ, ਦੂਜਾ ਵਣਜ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਚ ਨਾਲ ਲੇਖਾ ਪੂਰ ਕਰਾਈਆ। ਚੇਤ ਕਹੇ ਮੇਰੀ ਡੰਡਾਵਤ ਇਕੋ ਬੰਦਨਾ, ਹਰਿ ਸਤਿਗੁਰ ਬੇਪਰਵਾਹ। ਜਿਸ ਦਾ ਆਦਿ ਅੰਤ ਇਕ ਅਨੰਦਨਾ, ਸੁਖ ਸਾਗਰ ਅਗੰਮ ਅਥਾਹ। ਜੋ ਨੂਰ ਨੁਰਾਨਾ ਦੋ ਜਹਾਨਾ ਚੰਦਨਾ, ਜੋਤੀ ਜਾਤਾ ਨੂਰ ਕਰੇ ਰੁਸ਼ਨਾ। ਸਚ ਸਵਾਮੀ ਬਣੇ ਸਜਣਾ, ਮਾਲਕ ਖ਼ਾਲਕ ਇਕ ਅਲਾਹ। ਜਿਸ ਦੀ ਧੂੜ ਕਰਨਾ ਮਜਨਾ, ਦੁਰਮਤ ਮੈਲ ਦਏ ਗਵਾ। ਉਸ ਦਾ ਦਰਸ਼ਨ ਕਰ ਕਰ ਰੱਜਣਾ, ਨਿਜ ਨੇਤਰ ਲੋਚਣ ਨੈਣ ਅੱਖ ਖੁਲ੍ਹਾ। ਜਿਸ ਝਗੜਾ ਮੇਟਣਾ ਕਾਇਆ ਮਾਟੀ ਬਦਨਾ, ਤਤਵ ਤਤ ਦਾ ਡੇਰਾ ਢਾਹ। ਜਿਸ ਦਾ ਇਕੋ ਦੀਪਕ ਜੋਤੀ ਜਗਣਾ, ਅੰਧ ਅੰਧੇਰਾ ਦਏ ਮਿਟਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾ। ਸਚ ਦਾ ਮਾਲਕ ਇਕ ਅਖਵਾਉਂਦਾ ਏ। ਦੀਨ ਦਿਆਲਾ ਦਇਆ ਕਮਾਉਂਦਾ ਏ। ਜੁਗ ਜੁਗ ਆਪਣਾ ਵੇਸ ਵਟਾਉਂਦਾ ਏ। ਜੋਤੀ ਜਾਤਾ ਆਪ ਅਖਵਾਉਂਦਾ ਏ। ਸ਼ਬਦੀ ਨਾਤਾ ਜੋੜ ਜੜਾਉਂਦਾ ਏ।
❋
❋
ਪੁਰਖ ਬਿਧਾਤਾ ਆਪਣਾ ਹੁਕਮ ਵਰਤਾਉਂਦਾ ਏ। ਜਿਸ ਦਾ ਸਭ ਨੇ ਮੰਨਿਆ ਆਖਾ, ਸਿਰ ਅੱਗੇ ਨਾ ਕੋਇ ਉਠਾਉਂਦਾ ਏ। ਉਹ ਕਲਜੁਗ ਮੇਟੇ ਅੰਧੇਰੀ ਰਾਤਾ, ਰੁਤੜੀ ਆਪਣੀ ਇਕ ਮਹਿਕਾਉਂਦਾ ਏ। ਝਗੜੇ ਮੇਟੇ ਜ਼ਾਤਾਂ ਪਾਤਾਂ, ਆਤਮ ਬ੍ਰਹਮ ਇਕ ਸਮਝਾਉਂਦਾ ਏ। ਸਾਚੇ ਮੰਡਲ ਪਾਵੇ ਰਾਸਾਂ, ਗੋਪੀ ਕਾਹਨ ਸੁਰਤੀ ਸ਼ਬਦ ਨਚਾਉਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਚੁਕਾਉਂਦਾ ਏ। ਸਚ ਦਾ ਭੇਵ ਆਪ ਚੁਕਾਵੇਗਾ। ਦੀਨ ਦਿਆਲ ਖੇਲ ਖਿਲਾਵੇਗਾ। ਸੰਤ ਸੁਹੇਲੇ ਮੇਲ ਮਿਲਾਵੇਗਾ। ਬਿਨ ਤੇਲ ਬਾਤੀ ਜੋਤ ਜਗਾਵੇਗਾ। ਅੰਮ੍ਰਿਤ ਬੂੰਦ ਸਵਾਂਤੀ, ਨਿਜਰ ਝਿਰਨਾ ਆਪ ਝਿਰਾਵੇਗਾ। ਸ਼ਬਦ ਧੁੰਨ ਸੁਣਾਏ ਅਨਾਦੀ, ਅਨਹਦ ਨਾਦ ਵਜਾਏਗਾ। ਅੰਧੇਰਾ ਮੇਟ ਅੰਦਰੋਂ ਰੈਣ ਰਾਤੀ, ਨੂਰੀ ਚੰਦ ਇਕ ਚਮਕਾਵੇਗਾ। ਆਤਮ ਪਰਮਾਤਮ ਬਣਾ ਕੇ ਸਾਥੀ, ਸਗਲਾ ਸੰਗ ਨਿਭਾਵੇਗਾ। ਲੇਖੇ ਲਾ ਕੇ ਮਾਨਸ ਜਨਮ ਲੋਕਮਾਤੀ, ਜਨਮ ਜਨਮ ਦਾ ਗੇੜ ਮਿਟਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ੍ਰਹਿ ਆਪਣਾ ਇਕ ਵਖਾਵੇਗਾ । ਗ੍ਰਹਿ ਆਪਣਾ ਇਕ ਸੁਹਾਏਗਾ। ਨਿਰਗੁਣ ਨੂਰ ਜੋਤ ਰੁਸ਼ਨਾਏਗਾ। ਸਚ ਦਵਾਰ ਬੰਕ ਵਡਿਆਏਗਾ। ਪਰਵਰਦਿਗਾਰ ਸੋਭਾ ਪਾਏਗਾ। ਬਰਖ਼ੁਰਦਾਰ ਸੂਫ਼ੀ ਫ਼ਕੀਰ ਆਪ ਉਠਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਏਗਾ। ਚੇਤ ਕਹੇ ਜਨ ਭਗਤੋ ਮੇਰੀ ਇਕ ਅਰਦਾਸ, ਬਿਨੈ ਬੇਨੰਤੀ ਦਿਆਂ ਜਣਾਈਆ। ਤੁਹਾਡਾ ਮੰਡਲ ਤੁਹਾਡੀ ਰਾਸ, ਤੁਹਾਡਾ ਕਾਹਨ ਤੁਹਾਡਾ ਰੂਪ ਗੋਪੀ ਸੋਭਾ ਪਾਈਆ। ਤੁਹਾਡਾ ਖੇਲ ਤੁਹਾਡਾ ਤਮਾਸ਼, ਤਮਾਸ਼ਬੀਨ ਤੁਹਾਡਾ ਮਾਲਕ ਧੁਰਦਰਗਾਹੀਆ। ਤੁਹਾਡਾ ਨੂਰ ਤੁਹਾਡੀ ਜੋਤ ਪ੍ਰਕਾਸ਼, ਦੀਪਕ ਤੁਹਾਡਾ ਕਰੇ ਰੁਸ਼ਨਾਈਆ। ਉਹ ਵੇਖੋ ਸ਼ੰਕਰ ਭੱਜਾ ਆਉਂਦਾ ਉਤੋਂ ਕੈਲਾਸ਼, ਸਾਥੀ ਸੰਗ ਨਾ ਕੋਇ ਬਣਾਈਆ। ਬ੍ਰਹਮਾ ਪੁੱਜ ਗਿਆ ਬਿਨਾ ਲਾਸ਼, ਤਨ ਵਜੂਦ ਨਾ ਵੰਡ ਵੰਡਾਈਆ। ਵਿਸ਼ਨੂੰ ਤੁਹਾਡੇ ਖੜਾ ਪਾਸ, ਚਾਰੋਂ ਕੁੰਟ ਭੱਜੇ ਵਾਹੋ ਦਾਹੀਆ। ਸੰਸਾਰੀ ਭੰਡਾਰੀ ਸੰਘਾਰੀ ਤਿੰਨੇ ਕਹਿਣ ਇਹ ਖੇਲ ਕਰੇ ਪ੍ਰਭ ਆਪ, ਆਪ ਆਪਣੀ ਦਇਆ ਕਮਾਈਆ। ਜਿਸ ਨੇ ਆਦਿ ਦਾ ਆਦਿ ਤੂੰ ਮੇਰਾ ਮੈਂ ਤੇਰਾ ਦੱਸਿਆ ਜਾਪ, ਸੋ ਕਲਜੁਗ ਦੇ ਅੰਤ ਨਿਰਗੁਣ ਨਿਰਗੁਣ ਮੇਲਾ ਲਏ ਮਿਲਾਈਆ। ਸਚ ਦਵਾਰ ਦਾ ਖੋਲ੍ਹ ਕੇ ਤਾਕ, ਪੜਦਾ ਕੂੜ ਦਾ ਦਿਤਾ ਉਠਾਈਆ। ਸਭ ਦਾ ਪੂਰਾ ਕਰੇ ਭਵਿਖਤ ਵਾਕ, ਪੇਸ਼ੀਨਗੋਈਆਂ ਆਪਣੇ ਵਿਚ ਸਮਾਈਆ। ਆਪ ਚੜ੍ਹ ਕੇ ਸ਼ਬਦ ਘੋੜੇ ਅਗੰਮੀ ਰਾਕ, ਦੋ ਜਹਾਨਾਂ ਭੱਜਿਆ ਵਾਹੋ ਦਾਹੀਆ। ਪਹਿਲੀ ਚੇਤ ਕਹੇ ਗੁਰਮੁਖੋ ਤੁਹਾਡੇ ਨਾਲ ਮਿਲਣ ਦਾ ਹੋ ਗਿਆ ਇਤਫ਼ਾਕ, ਇਤਫ਼ਾਕੀਆ ਮੇਲਾ ਮੇਲਿਆ ਸਹਿਜ ਸੁਭਾਈਆ। ਤੁਹਾਡਾ ਦੀਨ ਮਜ਼੍ਹਬ ਦਾ ਰਹੇ ਨਾ ਕੋਇ ਨਿਫ਼ਾਕ, ਝਗੜਾ ਅੰਦਰੋਂ ਦੇਣਾ ਕਢਾਈਆ। ਤੁਹਾਡਾ ਆਤਮਾ ਸਦਾ ਪਾਕ, ਪਤਿਤ ਰੂਪ ਨਾ ਕੋਇ ਜਣਾਈਆ। ਤੁਹਾਡਾ ਓਸ ਪਰਮ ਪੁਰਖ ਨਾਲ ਸਾਕ, ਜਿਸ ਦਾ ਨਾਤਾ ਨਾ ਕੋਇ ਤੁੜਾਈਆ। ਜਿਨ੍ਹਾਂ ਨੇ ਅੱਜ ਦੀ ਰੈਣ, ਪਹਿਲੀ ਚੇਤ ਕਹੇ, ਮੇਰੇ ਸਾਹਿਬ ਦਾ ਸੁਣਿਆ ਵਾਕ, ਜੋ ਸ਼ਬਦੀ ਸ਼ਬਦ ਸ਼ਬਦ ਸਤਿਗੁਰ ਰਿਹਾ ਜਣਾਈਆ। ਉਹਨਾਂ ਦਾ ਜਨਮ ਮਰਨ ਦਾ ਲਹਿਣਾ ਦੇਣਾ ਪਿਛਲਾ ਹੋਇਆ ਬੇਬਾਕ, ਅੱਗੇ ਰਾਏ ਧਰਮ ਨਾ ਦਏ ਸਜ਼ਾਈਆ। ਸਭ ਦਾ ਚੁਰਾਸੀ ਦਾ ਗੇੜਾ ਹੋਇਆ ਸਾਫ਼, ਪਿਛਲਾ ਕੁਕਰਮ ਹੋਇਆ ਮੁਆਫ਼, ਜਨਮ ਦਾ ਝਗੜਾ ਰਹੇ ਨਾ ਰਾਈਆ। ਤੁਹਾਡੀ ਆਤਮਾ ਪਰਮਾਤਮਾ ਦੀ ਜ਼ਾਤ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਹਿੰਦੂ ਮੁਸਲਿਮ ਸਿੱਖ ਈਸਾਈ ਦਰਗਾਹ
❋
❋
ਸਾਚੀ ਵੰਡ ਨਾ ਕੋਇ ਵੰਡਾਈਆ। ਮੇਰੀ ਇਕੋ ਪੂਰੀ ਕਰਨੀ ਆਸ, ਆਸਾਵੰਦ ਹੋ ਕੇ ਪਹਿਲੀ ਚੇਤ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਇਕ ਅਖਵਾਈਆ। ਜਨ ਭਗਤੋ ਕੀ ਆਸਾ ਰੱਖੀ ਬ੍ਰਹਮਾ, ਆਦਿ ਬ੍ਰਹਮ ਧਿਆਨ ਲਗਾਈਆ। ਬਿਨਾ ਪ੍ਰਭੂ ਤੋਂ ਸੁਖ ਮਿਲੇ ਨਾ ਅਨੰਦ ਪਰਮਾ, ਪਰਮਾਨੰਦ ਵਿਚ ਨਾ ਕੋਇ ਸਮਾਈਆ। ਚੁਰਾਸੀ ਲੇਖੇ ਨਾ ਲੱਗੇ ਜਰਮਾ, ਜਨਮ ਜਨਮ ਦਾ ਗੇੜ ਨਾ ਕੋਇ ਮਿਟਾਈਆ। ਹੱਸ ਕੇ ਚਾਰ ਮੁਖ ਦਾ ਬਕਤਾ ਕਹੇ ਮੈਨੂੰ ਉਸ ਦੀ ਸਰਨਾ, ਸਰਨਗਤ ਇਕ ਅਖਵਾਈਆ। ਜਿਸ ਨੇ ਨੌ ਸੌ ਚੁਰਾਨਮੇ ਚੌਕੜੀ ਜੁਗ ਖੇਲ ਕਰਨਾ, ਅਵਤਾਰ ਪੈਗ਼ੰਬਰ ਗੁਰੂਆਂ ਦੇਵੇ ਮਾਣ ਵਡਿਆਈਆ। ਅੰਤਮ ਨਿਰਗੁਣ ਧਾਰ ਆਪਣਾ ਰੂਪ ਧਰਨਾ, ਜੋਤੀ ਜੋਤ ਕਰੇ ਰੁਸ਼ਨਾਈਆ। ਭਗਤ ਸੁਹੇਲੇ ਚਾਰ ਜੁਗ ਦੇ ਵਿਛੜੇ ਵਰਨਾ, ਵਰਨ ਗੋਤ ਦਾ ਡੇਰਾ ਢਾਹੀਆ। ਸਤਿਜੁਗ ਦੀ ਰੀਤੀ ਵਾਸਤੇ ਇੱਕੀ ਉਹਨਾਂ ਤੋਂ ਕਰਾਉਣੀਆਂ ਪਰਕਰਮਾ, ਸੱਜੇ ਹੱਥ ਭਵਾਈਆ। ਅੱਗੇ ਮਾਨਸ ਜ਼ਾਤੀ ਦਾ ਇਕੋ ਹੋਣਾ ਧਰਮਾ, ਦੂਜੀ ਸ਼ਰਅ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਸਚ ਦੀ ਖੇਲ ਆਪ ਖਿਲਾਈਆ। ਪਹਿਲੀ ਚੇਤ ਕਹੇ, ਜਨ ਭਗਤੋ, ਲਓ ਪਰਦੱਖਣਾ, ਉੱਤਰ ਪੂਰਬ ਪੱਛਮ ਦੱਖਣ ਧਿਆਨ ਲਗਾਈਆ। ਕਿਰਪਾ ਕਰੇ ਅਲਖ ਅਲੱਖਣਾ, ਹਰਿ ਵਡਾ ਵਡ ਵਡਿਆਈਆ। ਹਰਿਜਨ ਰਹੇ ਕੋਇ ਨਾ ਸੱਖਣਾ, ਖ਼ਾਲੀ ਭੰਡਾਰੇ ਦੇਣੇ ਭਰਾਈਆ। ਧੁਰ ਦੇ ਨਾਮ ਵਿਚ ਰੱਤਣਾ, ਰੰਗਣ ਇਕੋ ਇਕ ਚੜ੍ਹਾਈਆ। ਧਰਮ ਦੀ ਧਾਰ ਮਾਰਗ ਦੱਸਣਾ, ਦਹਿ ਦਿਸ਼ਾ ਆਪ ਸਮਝਾਈਆ। ਕਲਜੁਗ ਮੇਟੇ ਅੰਧੇਰੀ ਮੱਸਣਾ, ਸਤਿਜੁਗ ਸਚ ਚੰਦ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਸਤਿਗੁਰ ਸ਼ਬਦ ਕਹੇ ਲੇਖਾ ਤਕਣਾ ਮੁਹੰਮਦ ਅਜ਼ੀਜ਼, ਆਜਜ਼ਾਂ ਧਿਆਨ ਲਗਾਈਆ। ਕਾਲਾ ਚਿੱਟਾ ਪਹਿਨ ਕਮੀਜ਼, ਕਲਜੁਗ ਸਤਿਜੁਗ ਵੇਸ ਵਟਾਈਆ। ਸਦੀ ਚੌਧਵੀਂ ਪੂਰੀ ਕਰਨੀ ਰੀਝ, ਪੂਰਬ ਤ੍ਰਿਖਾ ਦਏ ਮਿਟਾਈਆ। ਧਰਮ ਦੀ ਧਾਰ ਕਰ ਕੇ ਠਾਂਡੀ ਸੀਤ, ਅਗਨੀ ਤਤ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪਣੇ ਹੱਥ ਰਖਾਈਆ। ਸਤਿਗੁਰ ਸ਼ਬਦ ਕਹੇ ਨੀਲੀ ਧਾਰ ਦਾ ਅੰਤਰ ਪੜਦਾ, ਬੇਪਰਵਾਹ ਆਪ ਰਖਾਈਆ। ਲੇਖਾ ਜਾਣ ਚੋਟੀ ਜੜ੍ਹ ਦਾ, ਜੜ੍ਹ ਚੇਤਨ ਪੜਦਾ ਲਾਹੀਆ। ਲੇਖਾ ਰਹੇ ਨਾ ਸੀਸ ਧੜ ਦਾ, ਧੜ ਸੀਸ ਨਾ ਵੰਡ ਵੰਡਾਈਆ। ਸਦੀ ਚੌਧਵੀਂ ਆਪਣੀ ਮਰਜ਼ੀ ਕਰਦਾ, ਮਰੀਜ਼ ਵੇਖੇ ਖ਼ਲਕ ਖ਼ੁਦਾਈਆ। ਜਿਸ ਦਾ ਮੁਹੰਮਦ ਬਣਿਆ ਬਰਦਾ, ਬਰਖ਼ੁਰਦਾਰ ਹੋ ਕੇ ਸੇਵ ਕਮਾਈਆ। ਉਹ ਲੇਖਾ ਜਾਣੇ ਚੌਦਾਂ ਤਬਕ ਘਰ ਦਾ, ਗ੍ਰਹਿ ਮੰਦਰ ਕੁੰਡਾ ਆਪ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮੇਲਾ ਲਏ ਮਿਲਾਈਆ। ਸਤਿਗੁਰ ਸ਼ਬਦ ਕਹੇ ਮੇਰੀ ਏਕਾ ਖ਼ਬਰ ਅਜੀਬ, ਅਜਬ ਦਿਆਂ ਜਣਾਈਆ। ਪਰਮ ਪੁਰਖ ਦੇਣ ਵਾਲਾ ਤਰਤੀਬ, ਤਰੀਕਾ ਆਪਣੇ ਹੱਥ ਰਖਾਈਆ। ਕਿਰਪਾ ਕਰੇ ਗ਼ਰੀਬ ਨਿਵਾਜ ਗ਼ਰੀਬ, ਗ਼ਰੀਬ ਨਿਮਾਣਿਆਂ ਹੋਏ ਸਹਾਈਆ। ਜਿਸ ਦਾ ਵਕਤ ਪਹੁੰਚਿਆਂ ਕਰੀਬ, ਪਿਛਲਾ ਪਿਛਲਾ ਪੰਧ ਮੁਕਾਈਆ। ਸਾਚਾ ਦੱਸੇ ਕਲਮਾ ਨਾਮ ਹਦੀਸ, ਹਜ਼ਰਤਾਂ ਤੋਂ ਬਾਹਰ ਪੜ੍ਹਾਈਆ। ਜਿਸ ਜਨ ਭਗਤਾਂ ਆਸਾ ਮਨਸਾ ਪੂਰੀ ਕਰਨੀ ਰੀਝ, ਤਮੰਨਾ ਅਵਤਾਰ ਪੈਗ਼ੰਬਰ ਗੁਰੂਆਂ
❋
❋
ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਰੰਗ ਆਪ ਰੰਗਾਈਆ। ਰੰਗ ਕਹੇ ਮੈਂ ਜਨ ਭਗਤਾਂ ਮਸਤਕ ਲੱਗਾ, ਜੋਤ ਨੂਰ ਜਣਾਈਆ। ਸਭ ਦਾ ਸਵਾਰਨਾ ਅੱਗਾ, ਅਗਲੀ ਗੰਢ ਪਵਾਈਆ। ਵਾਸਨਾ ਰਹਿਣ ਨਾ ਦੇਵੇ ਕੱਗਾ, ਹੰਸ ਹੰਸਾ ਰੰਗ ਚੜ੍ਹਾਈਆ। ਦੇਵੇ ਦਰਸ ਉਪਰ ਸ਼ਾਹਰਗਾ, ਸ਼ਹਿਨਸ਼ਾਹ ਆਪਣਾ ਪੜਦਾ ਲਾਹੀਆ। ਤ੍ਰੈਗੁਣ ਕੂੜ ਬੁਝਾਏ ਅੱਗਾ, ਅਗਨੀ ਤਤ ਗਵਾਈਆ। ਸਚ ਦਵਾਰ ਬਖ਼ਸ਼ੇ ਜਗਹ, ਧਾਮ ਇਕੋ ਇਕ ਵਡਿਆਈਆ। ਜਿਨ੍ਹਾਂ ਭਗਤਾਂ ਪ੍ਰੇਮ ਪ੍ਰਭੂ ਨਾਲ ਲੱਗਾ, ਲਗ ਮਾਤਰ ਰਹਿਣ ਕੋਇ ਨਾ ਪਾਈਆ। ਕਿਰਪਾ ਕਰੇ ਪਰਮ ਪੁਰਖ ਸਿੰਘ ਸ਼ੇਰ ਬੱਗਾ, ਬਗ਼ਲਗੀਰ ਆਪ ਹੋ ਜਾਈਆ। ਜਿਸ ਨੇ ਭਗਤ ਜਗਤ ਆਣ ਕੇ ਲੱਭਾ, ਖੋਜਿਆ ਥਾਉਂ ਥਾਈਂਆ। ਸਭ ਦੀ ਇਕੋ ਲਗਾ ਕੇ ਸਭਾ, ਸੁਬਹ ਸ਼ਾਮ ਦਿਤੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕੋ ਹੁਕਮ ਸੁਣਾਏ ਧੁਰ ਦੀ ਸਦਾ, ਨਾਮ ਕਲਮਾ ਕਲਮਾ ਨਾਮ ਇਕ ਜਣਾਈਆ।
੨ ਚੇਤ ਸ਼ਹਿਨਸ਼ਾਹੀ ਸੰਮਤ ੮ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਸਵੇਰੇ ਊਧਮ ਸਿੰਘ ਜਲਾਲਾਬਾਦ
ਲਾਲ ਸਿੰਘ ਹੇਰਾਂ ਦੇ ਪਰਸ਼ਾਦ ਕਰਾਉਣ ਤੇ
ਸਚਖੰਡ ਕਹੇ ਪ੍ਰਭੂ ਮੈਂ ਤੇਰਾ ਧਾਮ ਸੱਚਾ, ਆਦਿ ਅੰਤ ਸਤਿ ਸਚ ਤੇਰੀ ਸਰਨਾਈਆ। ਤੇਰਾ ਨੂਰ ਜੋਤ ਧਾਰ ਮੇਰਾ ਪ੍ਰੇਮ ਰਤਾ, ਰੰਗ ਅਗੰਮ ਅਥਾਹ ਬੇਪਰਵਾਹੀਆ। ਜਿਸ ਦਾ ਅਵਤਾਰ ਪੈਗ਼ੰਬਰ ਗੁਰੂਆਂ ਦਿਤਾ ਪਤਾ, ਅੱਖਰਾਂ ਵਾਲੀ ਕਰ ਕਰ ਸਿਫ਼ਤ ਸਾਲਾਹੀਆ। ਮਿਹਰਵਾਨ ਮਹਿਬੂਬ ਤੇਰਾ ਗ੍ਰਹਿ ਇਕੋ ਯਥਾਰਥ ਯਥਾ, ਦੂਜਾ ਨਜ਼ਰ ਕੋਇ ਨਾ ਆਈਆ। ਜਿਥੇ ਸਿਫ਼ਤਾਂ ਵਾਲੀ ਨਹੀਂ ਕੋਈ ਕਥਾ, ਅੱਖਰਾਂ ਰਾਗ ਨਾ ਕੋਇ ਸੁਣਾਈਆ। ਸਾਚੇ ਗ੍ਰਹਿ ਤੇਰਾ ਇਕੋ ਇਕ ਸ਼ਬਦ ਦੁਲਾਰਾ ਬੱਚਾ, ਦੂਲ੍ਹਾ ਤੇਰਾ ਨਜ਼ਰੀ ਆਈਆ। ਜਿਸ ਖੇਲ ਖਿਲਾਇਆ ਲੱਖ ਚੁਰਾਸੀ ਕਾਇਆ ਭਾਂਡਾ ਕੱਚਾ, ਪੰਜ ਤਤ ਤਤ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਸਰਨਾਈਆ। ਸਚਖੰਡ ਕਹੇ ਪ੍ਰਭੂ ਮੈਂ ਤੇਰਾ ਇਕ ਦਵਾਰਾ, ਛੱਪਰ ਛੰਨ ਨਾ ਕੋਇ ਬਣਾਈਆ। ਜ਼ਿਮੀਂ ਅਸਮਾਨ ਨਾ ਕੋਇ ਸਹਾਰਾ, ਮੰਡਲਾਂ ਵੰਡ ਨਾ ਕੋਇ ਵੰਡਾਈਆ। ਸੂਰੀਆ ਚੰਦ ਨਾ ਕੋਇ ਸਿਤਾਰਾ, ਸਤਹ ਬੁਲੰਦੀ ਨਾ ਕੋਇ ਸਮਝਾਈਆ। ਅੰਤ ਪਾਏ ਨਾ ਕੋਇ ਗੁਰ ਅਵਤਾਰਾ, ਵਿਸ਼ਨ ਬ੍ਰਹਮਾ ਸ਼ਿਵ ਕਹਿਣ ਕਿਛ ਨਾ ਪਾਈਆ। ਤੇਰਾ ਰੂਪ ਇਕ ਅਪਾਰਾ, ਅਪਰੰਪਰ ਤੇਰੀ ਵਡ ਵਡਿਆਈਆ। ਤੇਰਾ ਨੂਰ ਜੋਤ ਉਜਿਆਰਾ, ਜੋਤੀ ਜਾਤੇ ਡਗਮਗਾਈਆ। ਤੇਰੇ ਹੁਕਮ ਦਾ ਸੁਣਦਾ ਰਿਹਾ ਇਸ਼ਾਰਾ, ਜੋ ਸ਼ਹਿਨਸ਼ਾਹ ਅਗੰਮ ਦ੍ਰਿੜਾਈਆ। ਲੋਕਮਾਤ ਦੇਂਦਾ ਰਿਹਾ ਅਧਾਰਾ, ਉਦਰ ਵਿਚ ਹੋਏ ਆਪ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਸਚ ਤੇਰੀ ਸਰਨਾਈਆ। ਸਚਖੰਡ ਕਹੇ ਮੈਂ ਤੇਰਾ ਸਦ ਸਚ ਅਸਥਾਨ, ਭੂਮਿਕਾ ਨਜ਼ਰ ਕੋਇ ਨਾ ਆਈਆ। ਜਿਥੇ ਰਾਸ ਪਾਏ ਨਾ ਕੋਇ ਗੋਪੀਆਂ ਵਾਲਾ ਕਾਹਨ, ਸੀਤਾ ਰਾਮ ਵੰਡ ਨਾ ਕੋਇ ਵੰਡਾਈਆ।
❋
❋
ਕਲਮਾ ਦੱਸੇ ਨਾ ਕੋਇ ਪੈਗ਼ਾਮ, ਸ਼ਰਅ ਸ਼ਰੀਅਤ ਨਾ ਕੋਇ ਰਖਾਈਆ। ਫ਼ੁਰਨਾ ਫੁਰੇ ਨਾ ਕੋਇ ਸਤਿਨਾਮ, ਅੱਖਰਾਂ ਵਾਲੀ ਨਾ ਕੋਇ ਪੜ੍ਹਾਈਆ। ਤਨ ਵਜੂਦ ਨਾ ਕੋਇ ਨਿਸ਼ਾਨ, ਗੁਰੂ ਗੁਰਦੇਵ ਨਾ ਕੋਇ ਅਖਵਾਈਆ। ਬ੍ਰਹਮਾ ਕਰੇ ਨਾ ਕੋਇ ਧਿਆਨ, ਆਤਮ ਰੰਗ ਨਾ ਕੋਇ ਰੰਗਾਈਆ। ਇਕੋ ਤੇਰਾ ਨੂਰ ਮਹਾਨ, ਜੋਤੀ ਜਾਤੇ ਸੋਭਾ ਪਾਈਆ। ਤੇਰਾ ਮੰਦਰ ਤੇਰਾ ਗ੍ਰਹਿ ਤੇਰਾ ਘਰ ਸ੍ਰੀ ਭਗਵਾਨ, ਭਗਵਨ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰਾ ਇਕੋ ਭਾਈਆ। ਸਚਖੰਡ ਕਹੇ ਪ੍ਰਭੂ ਮੈਂ ਤੇਰਾ ਘਰ ਸੁਹੰਜਣਾ, ਗਹਿਰ ਗੰਭੀਰ ਇਕੋ ਨਜ਼ਰੀ ਆਈਆ। ਇਕੋ ਧੂੜੀ ਕਰਾਂ ਮਜਨਾ, ਇਸ਼ਨਾਨ ਇਕੋ ਸੋਭਾ ਪਾਈਆ। ਮੈਂ ਹੈਰਾਨ ਤੂੰ ਨਿਰਗੁਣ ਧਾਰ ਸਰਗੁਣ ਲੋਕਮਾਤ ਵੰਞਣਾ, ਵੰਝ ਮੁਹਾਣਾ ਨਜ਼ਰ ਕੋਇ ਨਾ ਆਈਆ। ਦਾਤਾ ਬਣੇ ਦਰਦ ਦੁੱਖ ਭੈ ਭੰਜਣਾ, ਪਰਮ ਪੁਰਖ ਆਪਣੇ ਹੱਥ ਰੱਖੇ ਵਡਿਆਈਆ। ਦੇਵੇ ਨਾਮ ਸ਼ਬਦ ਸਚ ਅਨੰਦਨਾ, ਅਨੰਦ ਅਨੰਦ ਵਿਚੋਂ ਪਰਗਟਾਈਆ। ਜੋ ਘੱਲਿਆ ਸੋ ਉਸ ਨੂੰ ਸੱਦਣਾ, ਸੱਦਾ ਦੇਵੇ ਬਿਨ ਅੱਖਰਾਂ ਹੁਕਮ ਦ੍ਰਿੜਾਈਆ। ਜੁਗ ਜੁਗ ਕੋਟਾਂ ਵਿਚੋਂ ਭਗਤ ਸੁਹੇਲਾ ਤੇਰੇ ਚਰਨ ਲੱਗਣਾ, ਦੂਜਾ ਨਜ਼ਰ ਕੋਇ ਨਾ ਆਈਆ। ਜਿਸ ਦਾ ਪਿਆਰ ਨਗਾਰਾ ਮੇਰੇ ਗ੍ਰਹਿ ਵੱਜਣਾ, ਸਦ ਵੱਜਦੀ ਰਹੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਵਡਿਆਈਆ। ਸਚਖੰਡ ਕਹੇ ਪ੍ਰਭੂ ਤੇਰਾ ਹੁਕਮ ਅਗੰਮ ਅਪਾਰਾ, ਜੁਗ ਜੁਗ ਵੇਖ ਵਖਾਈਆ। ਜਨ ਭਗਤਾਂ ਦਏ ਸਹਾਰਾ, ਸਿਰ ਸਿਰ ਆਪਣਾ ਹੱਥ ਟਿਕਾਈਆ। ਜੋਤੀ ਨੂਰ ਕਰੇ ਉਜਿਆਰਾ, ਆਤਮ ਪੰਜ ਤਤ ਟਿਕਾਈਆ। ਸ਼ਬਦ ਨਾਦ ਦੇ ਧੁਨਕਾਰਾ, ਸੰਦੇਸ਼ਾ ਇਕ ਦ੍ਰਿੜਾਈਆ। ਜਿਨ੍ਹਾਂ ਦੇ ਅੰਤਰ ਨਿਰੰਤਰ ਤੇਰਾ ਹੱਕ ਦਾ ਹੋਏ ਜੈਕਾਰਾ, ਤੂੰ ਮੇਰਾ ਮੈਂ ਤੇਰਾ ਰਾਗ ਅਲਾਈਆ। ਸੋ ਸਾਹਿਬ ਸੁਲਤਾਨ ਤੇਰਾ ਮਾਤ ਬਣੇ ਦੁਲਾਰਾ, ਦੂਲ੍ਹਾ ਹਰਿਜਨ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਮੰਗ ਮੰਗਾਈਆ। ਸਚਖੰਡ ਕਹੇ ਪ੍ਰਭੂ ਤੇਰੇ ਭਗਤ ਆਉਂਦੇ ਜਾਂਦੇ, ਜੁਗ ਜੁਗ ਖੇਲ ਖਿਲਾਈਆ। ਮਾਨਸ ਵਿਚੋਂ ਮਾਨਸ ਦੇਹੀ ਪਾਉਂਦੇ, ਚੁਰਾਸੀ ਵਿਚ ਨਾ ਕੋਇ ਭਵਾਈਆ। ਤੇਰੇ ਚਰਨ ਸਰੋਵਰ ਨਹਾਂਦੇ, ਦੁਰਮਤ ਮੈਲ ਰਹੇ ਨਾ ਰਾਈਆ। ਇਕੋ ਤੇਰਾ ਗੀਤ ਗਾਉਂਦੇ, ਆਤਮ ਪਰਮਾਤਮ ਵੱਜੇ ਵਧਾਈਆ। ਸਾਚਾ ਨਾਮ ਪੀਂਦੇ ਖਾਂਦੇ, ਜਗਤ ਤ੍ਰਿਸ਼ਨਾ ਭੁੱਖ ਮਿਟਾਈਆ। ਗ੍ਰਹਿ ਮੰਦਰ ਬੈਠ ਕੇ ਠਾਂਡੇ, ਅਗਨੀ ਤਤ ਗਵਾਈਆ। ਜਿਨ੍ਹਾਂ ਦਾ ਲੇਖਾ ਜਾਣ ਸਕਣ ਨਾ ਪੰਡਤ ਪਾਂਧੇ, ਪਰਦਾ ਭੇਵ ਨਾ ਕੋਇ ਜਣਾਈਆ। ਉਹ ਦੁਲਾਰੇ ਬਣਦੇ ਜਨਣੀਂ ਉਸ ਮਾਂ ਦੇ, ਜਿਨ੍ਹਾਂ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚਖੰਡ ਕਹੇ ਮੇਰੇ ਲੇਖੇ ਪੂਰੇ ਕਰਦੇ ਧੁਰ ਦੇ ਥਾਂ ਦੇ, ਸਚ ਥਨੰਤਰ ਵੱਜੇ ਵਧਾਈਆ।