੨ ਚੇਤ ਸ਼ਹਿਨਸ਼ਾਹੀ ਸੰਮਤ ੮ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਰਾਤ ਨੂੰ
ਸਤਿਗੁਰ ਸ਼ਬਦ ਕਹੇ ਮੈਂ ਤੱਕਿਆ ਦੇਸ਼ ਅਨਾਮੀ, ਜਿਥੇ ਨਾਮ ਕਲਮੇ ਦਾ ਨਾਮ ਲੈਣ ਵਾਲਾ ਨਜ਼ਰ ਕੋਇ ਨਾ ਆਈਆ। ਨਾ ਕੋਈ ਧਾਰ
❋
❋
ਬੋਲੇ ਨਾਦ ਸ਼ਬਦ ਧੁਨ ਬਾਣੀ, ਅਵਾਜ਼ ਰਾਜ਼ ਨਾ ਕੋਇ ਖੁਲ੍ਹਾਈਆ। ਨਾ ਕੋਈ ਅੰਮ੍ਰਿਤ ਰਸ ਹਯਾਤੇ ਆਬ ਦਿਸੇ ਪਾਣੀ, ਸਾਂਤਕ ਸਤਿ ਨਾ ਕੋਇ ਵਰਤਾਈਆ। ਨਾ ਕੋਈ ਚਾਰ ਜੁਗ ਦੀ ਜੋਤ ਅਵਤਾਰ ਪੈਗ਼ੰਬਰ ਗੁਰੂਆਂ ਦਿਸੇ ਨੁਰਾਨੀ, ਆਪਣਾ ਆਪਣਾ ਦੀਪਕ ਨਾ ਕੋਇ ਡਗਮਗਾਈਆ। ਨਾ ਕੋਈ ਸ਼ਹਿਨਸ਼ਾਹ ਨਾ ਕੋਈ ਰਈਅਤ ਨਾ ਕੋਈ ਹਕੂਮਤ ਹੁਕਮਰਾਨੀ, ਹਾਕਮ ਲਏ ਨਾ ਕੋਇ ਅੰਗੜਾਈਆ। ਨਾ ਕੋਈ ਦਰਵੇਸ਼ ਦਰ ਦਰਬਾਨੀ, ਸੇਵਕ ਚਾਕਰ ਰੂਪ ਨਾ ਕੋਇ ਦਰਸਾਈਆ। ਓਥੇ ਓਸ ਓਸ ਦੀ ਮਿਹਰਵਾਨੀ, ਜਿਸ ਦੀ ਉਸਤਤ ਸਿਫ਼ਤਾਂ ਨਾਲ ਸਾਲਾਹੀਆ। ਲੇਖਾ ਤਕੇ ਪਰੇ ਦੋ ਜਹਾਨੀ, ਹਿੱਸਾ ਵੰਡ ਨਾ ਕੋਇ ਵੰਡਾਈਆ। ਨਾ ਕੋਈ ਜ਼ਿਮੀਂ ਨਾ ਅਸਮਾਨੀ, ਮੰਡਲ ਨੂਰ ਨਾ ਕੋਇ ਰੁਸ਼ਨਾਈਆ। ਨਾ ਕੋਈ ਨਿਰਗੁਣ ਸਰਗੁਣ ਨਾਤਾ ਜੁੜਿਆ ਵੇਖਿਆ ਬਾਹਮੀ, ਸਾਥੀ ਸੰਗੀ ਸੰਗ ਨਾ ਕੋਇ ਵਖਾਈਆ। ਨਾ ਕੋਈ ਨਗਰ ਖੇੜਾ ਦਿਸੇ ਗਰਾਮੀ, ਗ੍ਰਹਿ ਵੱਜੇ ਨਾ ਕੋਇ ਵਧਾਈਆ। ਜਿਸ ਘਰ ਇਕੋ ਸ਼ਾਹ ਸ਼ਹਾਨੀ, ਸ਼ਹਿਨਸ਼ਾਹ ਨੂਰ ਰਿਹਾ ਰੁਸ਼ਨਾਈਆ। ਉਸ ਦਾ ਭੇਦ ਲਿਖਿਆ ਨਾ ਕਿਸੇ ਕਲਮ ਕਾਨੀ, ਪਰਦਾ ਸਕਿਆ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਦਰ ਇਕ ਸੁਹਾਈਆ। ਸਤਿਗੁਰ ਸ਼ਬਦ ਕਹੇ ਦੇਸ਼ ਅਨਾਮੀ ਜਿਥੇ ਮਿਲੇ ਅਗੰਮ ਅਨਾਮ, ਜਗਤ ਦੇ ਸਿਫ਼ਤਾਂ ਵਾਲੇ ਨਾਮ ਭੇਵ ਕਹਿਣ ਕਿਛ ਨਾ ਪਾਈਆ। ਜਿਸ ਦਾ ਖੇਲ ਖ਼ਲਕ ਤੋਂ ਬਾਹਰ ਤਮਾਮ, ਤਮਾ ਦੀ ਧਾਰ ਵੰਡ ਨਾ ਕੋਇ ਵੰਡਾਈਆ। ਓਥੇ ਤਤਾਂ ਵਾਲਾ ਦਿਸੇ ਕੋਈ ਨਾ ਰਾਮ, ਗੋਪੀਆਂ ਵਾਲਾ ਕਾਹਨ ਵੇਸ ਨਾ ਕੋਇ ਵਟਾਈਆ। ਪੈਗ਼ੰਬਰ ਕਰੇ ਨਾ ਕੋਇ ਸਲਾਮ, ਸੱਯਦਿਆਂ ਵਿਚ ਸੀਸ ਨਾ ਕੋਇ ਨਿਵਾਈਆ। ਫ਼ੁਰਨਾ ਮੰਤਰ ਨਹੀਂ ਕੋਈ ਸਤਿਨਾਮ, ਡੰਕਾ ਫ਼ਤਹਿ ਨਾ ਕੋਇ ਸੁਣਾਈਆ। ਨਿਰਗੁਣ ਸਰਗੁਣ ਦਿਸੇ ਨਾ ਕੋਇ ਗ਼ੁਲਾਮ, ਸ਼ਰਅ ਜ਼ੰਜੀਰ ਨਾ ਕੋਇ ਰਖਾਈਆ। ਇਕੋ ਖੇਲ ਖੇਲ ਮਿਹਰਵਾਨ, ਮਿਹਰਵਾਨ ਇਕੋ ਨਜ਼ਰੀ ਆਈਆ। ਜਿਸ ਦੀ ਜੋਤ ਵਿਚ ਆਦਿ ਅੰਤ ਸਾਰੇ ਮਿਲ ਜਾਣ, ਵੱਖਰੀ ਵੰਡ ਨਾ ਕੋਇ ਵੰਡਾਈਆ। ਜਿਸ ਦਾ ਖੇਲ ਵਿਚ ਜਹਾਨ, ਦੋ ਜਹਾਨਾਂ ਪਰੇ ਆਪਣਾ ਹੁਕਮ ਸੁਣਾਈਆ। ਸੋ ਸਚ ਦਵਾਰੇ ਕਰੇ ਆਪ ਆਰਾਮ, ਦੂਸਰ ਹੱਥ ਨਾ ਕਿਸੇ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਦੇਸ ਦਾ ਜਾਣੀ ਜਾਣ, ਜਾਨਣਹਾਰ ਇਕੋ ਬੇਪਰਵਾਹੀਆ।
੧੫ ਚੇਤ ਸ਼ਹਿਨਸ਼ਾਹੀ ਸੰਮਤ ੮ ਹਰਿ ਭਗਤ ਦਵਾਰ ਧੀਰ ਪੁਰ ਦਿੱਲੀ
ਸਤਿਗੁਰ ਸ਼ਬਦ ਕਹੇ ਪ੍ਰਭ ਦੀ ਧਰਮ ਧਾਰ ਦੀ ਚੁਟਕੀ, ਚੁਟਕਲਾ ਦੋ ਜਹਾਨ ਦਏ ਵਖਾਈਆ। ਖੇਲ ਤਕਣੀ ਅਬਿਨਾਸ਼ੀ ਅਚੁਤ ਦੀ, ਚੇਤਰ ਚੇਤਨ ਸਭ ਨੂੰ ਰਿਹਾ ਕਰਾਈਆ। ਫੁੱਲ ਫੁਲਵਾੜੀ ਮੌਲਣੀ ਸਾਚੀ ਰੁਤ ਦੀ, ਰੁਤੜੀ ਆਪਣੇ ਰੰਗ ਰੰਗਾਈਆ। ਰਾਸ ਵਖਾਉਣੀ ਨਿਰਗੁਣ ਸਰਗੁਣ ਸ਼ਬਦੀ ਧਾਰ ਸੁਤ ਦੀ, ਸੁਰਤੀ ਸੋਈ ਸਰਬ ਉਠਾਈਆ। ਜਿਸ ਖੇਲ ਮਿਟਾਉਣੀ ਕਾਇਆ ਮਾਟੀ ਬੁਤ ਦੀ, ਬੁਤਖ਼ਾਨਿਆਂ ਖੋਜ ਖੁਜਾਈਆ। ਧਾਰ ਰਹਿਣ ਨਾ ਦੇਵੇ ਪੜਦੇ ਉਹਲੇ ਲੁਕ ਦੀ, ਲੁਕਮਾਨ ਦਾ ਲੇਖਾ ਵੇਖ ਵਖਾਈਆ। ਜਗਤ ਜਹਾਨ ਚੋਗ ਜਾਏ ਨਿਖੁੱਟਦੀ, ਖ਼ਾਲੀ ਭਾਂਡੇ ਨਾ
❋
❋
ਕੋਇ ਭਰਾਈਆ। ਜਿਸ ਪੂਜਾ ਚੁਕਾਉਣੀ ਰਸਨਾ ਜਿਹਵਾ ਬੁੱਟ ਦੀ, ਬੁੱਲਾਂ ਚਲੇ ਨਾ ਕੋਇ ਚਤੁਰਾਈਆ। ਆਸਾ ਪੂਰ ਕਰਾਉਣੀ ਧਰਨੀ ਧਰਤ ਧਵਲ ਧੁਰ ਦੀ, ਤੁਰਤ ਆਪਣੀ ਕਾਰ ਭੁਗਤਾਈਆ। ਜਿਥੇ ਜੂਠੀ ਸੁੱਟ ਕੇ ਆਉਣੀ ਇਕ ਬੁਰਕੀ, ਬੁਰਕੇ ਸਭ ਦੇ ਦਏ ਉਠਾਈਆ। ਖੇਲ ਵਰਤਣੀ ਪੁਰਖ ਅਕਾਲ ਧੁਰ ਦੀ, ਧੁਰ ਦਾ ਹੁਕਮ ਨਾ ਕੋਇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਖਿਲਾਈਆ। ਸਤਿਗੁਰ ਸ਼ਬਦ ਕਹੇ ਪ੍ਰਭ ਦਾ ਲੇਖਾ ਅਗੰਮਾ ਭਾਰਤ, ਭਾਰਦਵਾਜ ਸੀਸ ਨਿਵਾਈਆ। ਜਿਸ ਪੂਰੀ ਕਰਨੀ ਗੁਰੂ ਅਵਤਾਰਾਂ ਪੈਗ਼ੰਬਰਾਂ ਇਬਾਰਤ, ਲੇਖਾ ਲੇਖਨੀ ਨਾਲ ਵਡਿਆਈਆ। ਨਿਰਗੁਣ ਸਰਗੁਣ ਕਰਾਉਣਾ ਤੁਆਰਫ਼, ਦੋ ਤਰਫ਼ੀ ਆਪਣਾ ਖੇਲ ਵਖਾਈਆ। ਮਾਣ ਰਹਿਣ ਨਹੀਂ ਦੇਣਾ ਕਿਸੇ ਆਰਫ਼, ਉਲਮਾ ਚਲੇ ਨਾ ਕੋਇ ਚਤੁਰਾਈਆ। ਨਾਮ ਕਲਮੇ ਦੀ ਕਰੇ ਨਾ ਕੋਇ ਸਿਫ਼ਾਰਸ਼ ਸਫ਼ਾਰਤਖਾਨੇ ਜਗਤ ਜਗਿਆਸੂਆਂ ਖੋਜ ਖੁਜਾਈਆ। ਪਰਮ ਪੁਰਖ ਪਰਮਾਤਮ ਧੁਰ ਦੇ ਹੁਕਮ ਦੀ ਬਰਖੇ ਇਕੋ ਬਾਰਸ਼, ਮੇਘਲਾ ਮੇਘ ਅਗੰਮ ਬਰਸਾਈਆ। ਲਹਿਣੇ ਦੇਣੇ ਪੂਰੇ ਕਰਨੇ ਵਿਚ ਫ਼ਾਰਸ, ਫ਼ੈਸਲਾ ਆਪਣਾ ਹੱਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਸਤਿਗੁਰ ਸ਼ਬਦ ਕਹੇ ਪ੍ਰਭ ਦਾ ਇਕੋ ਇਕ ਸੁਣਨਾ ਨਗ਼ਮਾ, ਕਲਮਾ ਕਾਇਨਾਤ ਬਾਹਰ ਦ੍ਰਿੜਾਈਆ। ਜਿਸ ਨੂੰ ਮੁਹੰਮਦ ਕਿਹਾ ਮੇਰਾ ਇਲਾਹੀ ਅੱਲਾ ਦੇਵੇ ਤਗ਼ਮਾ, ਤਾਰੀਫ਼ ਸਿਫ਼ਤ ਨਾ ਕੋਇ ਵਡਿਆਈਆ। ਜਿਸ ਦੀ ਧਾਰ ਈਸਾ ਭਰੇ ਮੁਜੱਸਮਾ, ਤਬੱਸਮ ਆਪਣਾ ਖੇਲ ਖਿਲਾਈਆ। ਉਹ ਮਾਲਕ ਪੂਰਬ ਤੋਂ ਆਵੇ ਪੱਛਮਾ, ਪੱਛਮ ਆਪਣਾ ਰੰਗ ਰੰਗਾਈਆ। ਜਿਸ ਦਾ ਸਭ ਨੇ ਨਾਮ ਜਪਣਾ, ਚਾਰ ਕੁੰਟ ਵੱਜੇ ਵਧਾਈਆ। ਉਹ ਲੇਖਾ ਜਾਣੇ ਦੋ ਜਹਾਨ ਪਤਨਾ, ਪਤਣਾਂ ਦਾ ਮਾਲਕ ਨੂਰ ਇਲਾਹੀਆ। ਜਿਸ ਨੇ ਅੰਤਮ ਪੀਰ ਪੈਗ਼ੰਬਰ ਕਰਨਾ ਸੱਖਣਾ, ਸਖ਼ਾਵਤ ਨਜ਼ਰ ਕੋਇ ਨਾ ਆਈਆ। ਫੇਰ ਇਸ਼ਾਰਾ ਕਰਨਾ ਵੱਲ ਦੱਖਣਾ, ਪਹਾੜ ਪਰਬਤ ਅੱਖ ਉਠਾਈਆ। ਜਿਸ ਦੇ ਹੁਕਮ ਵਿਚ ਅਵਤਾਰ ਪੈਗ਼ੰਬਰ ਗੁਰੂ ਨੱਚਣਾ, ਵਿਸ਼ਨ ਬ੍ਰਹਮਾ ਸ਼ਿਵ ਭੱਜਣ ਵਾਹੋ ਦਾਹੀਆ। ਇਕੋ ਦੀਪਕ ਅਗੰਮੀ ਜਗਣਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਸਦੀ ਚੌਧਵੀਂ ਅੰਤ ਜਿਸ ਨੂੰ ਸਭ ਨੇ ਲੱਭਣਾ, ਖੋਜਣ ਥਾਉਂ ਥਾਈਂਆ। ਜੋਸ਼ ਪਿਆ ਪੰਜ ਤਤ ਸਰੀਰ ਕਾਇਆ ਮਾਟੀ ਬਦਨਾ, ਤਤਵ ਤਤ ਆਪਣੇ ਰੰਗ ਰੰਗਾਈਆ। ਜਿਸ ਲੇਖੇ ਲਾਉਣਾ ਆਅਲਾ ਅਦਨਾ, ਅਦਲ ਆਪਣਾ ਇਕ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਵਰਤਾਈਆ। ਸਤਿਗੁਰ ਸ਼ਬਦ ਕਹੇ ਖੇਲ ਤਕਣਾ ਬੇਨਜ਼ੀਰ, ਜਗਤ ਨਜ਼ਰੀਆ ਨਜ਼ਰ ਕਿਸੇ ਨਾ ਆਈਆ। ਸ਼ਬਦ ਦੀ ਧਾਰ ਮਾਰ ਕੇ ਆਏ ਲਕੀਰ, ਲਾਈਨ ਆਪਣੀ ਆਪ ਬਣਾਈਆ। ਦਰਸ਼ਨ ਦੇਵੇ ਨਿਰਗੁਣ ਧਾਰ ਨੌ ਸੌ ਨੜਿਨਵੇਂ ਫ਼ਕੀਰ, ਖ਼ੁਆਬ ਖ਼ੁਆਬਾਂ ਰੰਗ ਰੰਗਾਈਆ। ਤਤ ਦੀ ਧਾਰ ਜਣਾ ਤਸਵੀਰ, ਤਸੱਵਰ ਆਪਣਾ ਆਪ ਕਰਾਈਆ। ਜਿਨ੍ਹਾਂ ਸਾਢੇ ਤਿੰਨ ਸਾਲ ਰਹਿਣਾ ਦਿਲਗੀਰ, ਦਿਵਸ ਰੈਣ ਅੰਤਰ ਨਿਰੰਤਰ ਭੱਜਣ ਵਾਹੋ ਦਾਹੀਆ। ਸ਼ਬਦੀ ਧਾਰ ਦਸਾਉਣਾ ਕਾਲੀ ਅਲਫ਼ੀ ਵਾਲਾ ਪੀਰ, ਕਫ਼ਨੀ ਕਫ਼ਨਾਂ ਦਾ ਡੇਰਾ ਢਾਹੀਆ। ਜਿਸ ਸ਼ਰਅ ਦਾ ਤੋੜਨਾ ਜ਼ੰਜੀਰ, ਸ਼ਰੀਅਤ ਦਾ ਲੇਖਾ ਦਏ ਮੁਕਾਈਆ। ਜਗਤ ਜਹਾਨ ਨਵੀਂ ਕਰਨੀ ਤਾਮੀਰ, ਮਾਨਵ ਇਕੋ ਗੰਢ ਪਵਾਈਆ। ਚੌਦਾਂ ਤਬਕਾਂ ਤੋਂ ਬਾਹਰ ਜਿਸ ਦੀ ਜਾਗੀਰ, ਚੌਦਾਂ ਲੋਕ ਸੀਸ ਨਿਵਾਈਆ। ਜਿਸ ਦਾ ਲੇਖਾ ਲਹਿਣਾ ਦੇਣਾ ਹੋਣਾ
❋
❋
ਵਿਚ ਕਸ਼ਮੀਰ, ਕੱਛ ਮੱਛ ਦੀ ਆਸ਼ਾ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਚੁਕਾਈਆ। ਸਤਿਗੁਰ ਸ਼ਬਦ ਕਹੇ ਪ੍ਰਭ ਦਰਸ ਤੜਪਦੀ ਭੂਮੀ, ਭੂਮਿਕਾ ਆਪਣਾ ਧਿਆਨ ਲਗਾਈਆ। ਜਿਸ ਦਾ ਲੇਖਾ ਲਾ ਸਕੇ ਨਾ ਕੋਇ ਨਜੂਮੀ, ਨਿਗਾਹ ਵਿਚ ਨਜ਼ਰ ਕਿਸੇ ਨਾ ਆਈਆ। ਉਸ ਦਾ ਲਹਿਣਾ ਦੇਣਾ ਪੂਰਾ ਕਰੇ ਸ਼ਾਹ ਪਾਤਸ਼ਾਹ ਅੰਦਰੂਨੀ, ਬਾਤਨ ਬੈਤੁਲ ਆਪਣਾ ਰੰਗ ਰੰਗਾਈਆ। ਜਿਥੇ ਸ਼ਰਅ ਦੀ ਸ਼ਰਤ ਲਿਖਣੀ ਕਾਨੂੰਨੀ, ਕਾਇਦਾ ਕਰਮ ਕਾਂਡ ਤੋਂ ਬਾਹਰ ਸਮਝਾਈਆ। ਉਹ ਧਾਮ ਜਗਤ ਬੁੱਧੀ ਨਾਮਲੂਮੀ, ਇਸ਼ਾਰਾ ਦੇ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਮੇਰੇ ਉਤੇ ਧਰਮ ਦਾ ਦਾਇਰਾ, ਨੁਕਤਾ ਨੂੰਨ ਤੋਂ ਬਾਹਰ ਜਣਾਈਆ। ਜਿਸ ਦਾ ਇਸ਼ਾਰਾ ਦੇਵੇ ਪੈਗ਼ੰਬਰ ਸੁਲੇਮਾਨ ਬਾਹਰ ਕਾਹਿਰਾ, ਨਿਧਾਨਾ ਕਲਮਾ ਨਾਮ ਜਣਾਈਆ। ਜਿਥੇ ਨੂਰ ਅਬਤਰ ਹੋਵੇ ਜ਼ਾਹਿਰਾ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਜਗਤ ਜਹਾਨ ਹੋਵੇ ਬਹਿਰਾ, ਬਹਰਹਾਲ ਸਮਝ ਕੋਇ ਨਾ ਪਾਈਆ। ਜਨ ਭਗਤਾਂ ਲੱਗੇ ਉਤੇ ਪਹਿਰਾ, ਪਹਿਰ ਸਵਾ ਵੰਡ ਵੰਡਾਈਆ। ਜਿਥੇ ਮੁਹੰਮਦ ਦਾ ਬੂਟਾ ਉਗਿਆ ਜਿਸ ਦਾ ਬਣਿਆ ਜ਼ਹਿਰਾ, ਵਿਖ ਆਪਣਾ ਰੂਪ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੇਲ ਕਰੇ ਗੰਭੀਰ ਗਹਿਰਾ, ਗਹਿਰ ਗਵਰ ਆਪਣਾ ਹੁਕਮ ਵਰਤਾਈਆ।
੧੯ ਚੇਤ ਸ਼ਹਿਨਸ਼ਾਹੀ ਸੰਮਤ ੮ ਗੁਰਮੀਤ ਕੌਰ ਰਾਮਦਵਾਲੀ ਨਵਿਤ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਸਤਿਗੁਰ ਸ਼ਬਦ ਕਹੇ ਮੈਂ ਆਦਿ ਜੁਗਾਦੀ ਅਗੰਮਾ ਦੂਤ, ਦੋ ਜਹਾਨਾਂ ਧੁਰ ਦੀ ਸੇਵ ਕਮਾਈਆ। ਪਰਮ ਪੁਰਖ ਦਾ ਨਾਦ ਅਨਾਦੀ ਸਪੂਤ, ਦੂਸਰ ਅਵਰ ਨਾ ਕੋਇ ਜਣੇਂਦੀ ਮਾਈਆ। ਮੇਰਾ ਨਜ਼ਰ ਨਾ ਆਏ ਰੇਖ ਰੰਗ ਰੂਪ, ਤਤਵ ਤਤ ਨਾ ਕੋਇ ਜਣਾਈਆ। ਮੈਂ ਫਿਰਾਂ ਚਾਰੇ ਕੂਟ, ਦਹਿ ਦਿਸ਼ਾ ਵਾਹੋ ਦਾਹੀਆ। ਜਨ ਭਗਤਾਂ ਕਾਇਆ ਵੇਖਾਂ ਪੰਜ ਭੂਤ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਫੋਲ ਫੁਲਾਈਆ। ਨਾਤਾ ਤੁੜਾ ਤਨ ਕਲਬੂਤ, ਮਾਟੀ ਖ਼ਾਕ ਖ਼ਾਕ ਮਿਲਾਈਆ। ਆਤਮਾ ਨਿਰਗੁਣ ਧਾਰ ਕਰ ਮਹਿਫ਼ੂਜ਼, ਮਿਹਰਵਾਨ ਹੋ ਕੇ ਵੇਖ ਵਖਾਈਆ। ਦਰਗਾਹ ਸਾਚੀ ਲੈ ਕੇ ਜਾਵਾਂ ਧੁਰ ਅਰੂਜ, ਸਚਖੰਡ ਸਾਚੇ ਆਪ ਟਿਕਾਈਆ। ਜਿਥੇ ਇਸਤਰੀ ਮਰਦ ਵੰਡ ਨਹੀਂ ਕੋਈ ਦੂਜ, ਬਿਰਧ ਬਾਲ ਨਜ਼ਰ ਕੋਇ ਨਾ ਆਈਆ। ਇਕੋ ਮੇਲ ਮਿਲਾ ਕੇ ਧੁਰ ਮਹਿਬੂਬ, ਨਾਤਾ ਚੁਰਾਸੀ ਵਾਲਾ ਤੁੜਾਈਆ। ਮੰਜ਼ਲ ਦੇ ਕੇ ਹੱਕ ਮਕਸੂਦ, ਧਰਮ ਦਵਾਰੇ ਆਪ ਬਹਾਈਆ। ਜਿਥੇ ਸਾਹਿਬ ਸਵਾਮੀ ਸਦਾ ਮਾਜ਼ੂਦ, ਅੰਤਰਜਾਮੀ ਨਜ਼ਰੀ ਆਈਆ। ਉਥੇ ਜਗਤ ਸਮਝ ਨਾ ਸਕੇ ਬੂਝ, ਬੁੱਧੀ ਚਲੇ ਨਾ ਕੋਇ ਚਤੁਰਾਈਆ। ਮੈਂ ਮਿਹਰਵਾਨ ਹੋ ਕੇ ਹਰਿ ਸੰਤ ਸੁਹੇਲੇ ਲਵਾਂ ਬੂਝ, ਨੌਂ ਖੰਡ ਪ੍ਰਿਥਮੀ ਵੇਖ ਵਖਾਈਆ। ਕਲਜੁਗ ਸਾਗਰ ਤਕਾਂ ਡੂੰਘ, ਗਹਿਰ ਗਵਰ ਹੋ ਕੇ ਵੇਖ ਵਖਾਈਆ। ਆਤਮਾ ਪਰਮਾਤਮਾ ਦੀ ਉਹ ਨਿਰਾਲੀ ਬੂੰਦ, ਜੋ ਅੰਤ ਭਗਵੰਤ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
❋
❋
ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਨੈਣ ਮੂੰਦ, ਬਿਨ ਨੈਣਾਂ ਦੋ ਜਹਾਨਾਂ ਸ੍ਰੀ ਭਗਵਾਨਾ ਵੇਖ ਵਖਾਈਆ।
੨੭ ਚੇਤ ਸ਼ਹਿਨਸ਼ਾਹੀ ਸੰਮਤ ੮ ਅਜੀਤ ਸਿੰਘ ਬਟਾਲਾ ਨਵਿਤ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਮੁਹੰਮਦ ਕਹੇ ਮੇਰਾ ਰਿਹਾ ਨਾ ਕੋਇ ਵਜੂਦ, ਬੁਤਖ਼ਾਨਾ ਨਜ਼ਰ ਕੋਇ ਨਾ ਆਈਆ। ਧਰਨੀ ਧਰਤ ਧਵਲ ਨਾ ਦਿਸੇ ਹਦੂਦ, ਧੌਲ ਵੰਡ ਨਾ ਕੋਇ ਵੰਡਾਈਆ। ਕਲਮਾ ਦਿਸੇ ਨਾ ਕੋਇ ਹਜ਼ਾਰਾ ਦਰੂਦ, ਇਸਮੇ ਬਸਰੀ ਨਾ ਕੋਇ ਵਡਿਆਈਆ। ਇਕੋ ਮੇਰੇ ਮਾਲਕ ਦਾ ਅਰਸ਼ ਅਰੂਜ, ਆਲੀਸ਼ਾਨ ਸੋਭਾ ਪਾਈਆ। ਜਿਹੜਾ ਹੱਕ ਦਾ ਹੱਕ ਮਹਿਬੂਬ, ਮੁਹੱਬਤ ਵਿਚ ਆਪਣਾ ਖੇਲ ਖਿਲਾਈਆ। ਦਰੋਹੀ ਮੇਰੀ ਉਮਤ ਉਸ ਨੇ ਕਰਨੀ ਨੇਸਤੋ ਨਾਬੂਦ, ਚੋਟੀ ਜੜ੍ਹ ਰਹਿਣ ਕੋਇ ਨਾ ਪਾਈਆ। ਜਿਸ ਦਾ ਕਲਮਿਆਂ ਕਲਾਮਾਂ ਵਿਚ ਦੇ ਕੇ ਆਇਆ ਸਬੂਤ, ਸਬਰ ਸਬੂਰੀ ਵਿਚ ਸਯਦਾ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਵਰਤਾਈਆ। ਮੁਹੰਮਦ ਕਹੇ ਮੈਂ ਦੇਖੀ ਅਗੰਮੀ ਮਹਿਰਾਬ, ਮਹਿਖਾਨਿਆਂ ਬਾਹਰ ਧਿਆਨ ਲਗਾਈਆ। ਜਿਥੇ ਪਰਵਰਦਿਗਾਰ ਨਜ਼ਰੀ ਆਏ ਇਕ ਅਹਿਬਾਬ, ਅਹਿਮਦ ਮੁਹੰਮਦ ਦੀ ਚਲੇ ਨਾ ਕੋਇ ਚਤੁਰਾਈਆ। ਜੋ ਅਵਤਾਰ ਪੈਗ਼ੰਬਰ ਗੁਰੂਆਂ ਤੋਂ ਮੰਗੇ ਹਿਸਾਬ, ਚਾਰ ਜੁਗ ਦਾ ਲੇਖਾ ਤਕੇ ਥਾਉਂ ਥਾਈਂਆ। ਚਾਰ ਕੁੰਟ ਨੌਂ ਖੰਡ ਪ੍ਰਿਥਮੀ ਕਿਸੇ ਦੀ ਕਰੇ ਨਾ ਕੋਇ ਇਮਦਾਦ, ਸਗਲਾ ਸੰਗ ਨਾ ਕੋਇ ਨਿਭਾਈਆ। ਖੇਲੇ ਖੇਲ ਨੂਰ ਇਲਾਹੀ ਵਾਹਿਦ, ਵਾਹਵਾ ਆਪਣਾ ਹੁਕਮ ਵਰਤਾਈਆ। ਜਿਸ ਕਲਜੁਗ ਸਦੀ ਚੌਧਵੀਂ ਅੰਤ ਕਢਣਾ ਨਤਾਇਜ, ਨਤੀਜਾ ਆਪਣੇ ਹੱਥ ਰਖਾਈਆ। ਸਤਿ ਧਰਮ ਦਾ ਸਾਚਾ ਜੁਗ ਕਰੇ ਰਾਇਜ, ਰਈਅਤ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਰੰਗ ਰੰਗਾਈਆ। ਅਗਲਾ ਹੁਕਮ ਵਰਤੇ ਜਾਇਜ਼, ਜਾਇਜ਼ਾ ਚੌਦਾਂ ਤਬਕਾਂ ਲਏ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਖਿਲਾਈਆ। ਮੁਹੰਮਦ ਕਹੇ ਮੇਰਾ ਆਲਮੀਨ ਅਲਾਹ, ਮੈਂ ਵਲੀ ਅੱਲਾ ਹੋ ਕੇ ਸੀਸ ਨਿਵਾਈਆ। ਜੋ ਜ਼ੱਰੇ ਜ਼ੱਰੇ ਮਲਾਹ, ਸੂਫ਼ੀਆਂ ਪੈਗ਼ੰਬਰਾਂ ਬੇੜਾ ਰਿਹਾ ਚਲਾਈਆ। ਨੂਰ ਨੁਰਾਨਾ ਹੱਕ ਖ਼ੁਦਾ, ਖ਼ੁਦੀ ਤਕੱਬਰ ਵਿਚ ਕਦੇ ਨਾ ਆਈਆ। ਮੇਰੀ ਉਸ ਦੇ ਅੱਗੇ ਦੁਆ, ਬਿਨ ਸੱਯਦਿਆਂ ਸੀਸ ਝੁਕਾਈਆ। ਮੇਰੇ ਮਾਲਕ ਦਿਲਰੁਬਾ, ਮਿਹਰਵਾਨ ਤੇਰੀ ਸਰਨਾਈਆ। ਮੇਰਾ ਮਕਬਰਾ ਮਾਰੇ ਧਾਹ, ਮਦੀਨਾ ਨੈਣਾਂ ਨੀਰ ਵਹਾਈਆ। ਮੱਕੇ ਦਿਸੇ ਨਾ ਕੋਇ ਸਹਾ, ਸਿਰ ਸਕੇ ਨਾ ਕੋਇ ਟਿਕਾਈਆ। ਕਾਅਬੇ ਰਹੇ ਕੁਰਲਾ, ਕੂਕ ਕੂਕ ਸੁਣਾਈਆ। ਕਰਬਲਾ ਨੇਤਰ ਨੈਣਾਂ ਨੀਰ ਰਿਹਾ ਵਹਾ, ਹਸਨ ਹੁਸੈਨ ਮਿੱਟੀ ਖ਼ਾਕ ਵਿਚ ਸਮਾਈਆ। ਅਲੀ ਦੇ ਅੱਲਾ ਬੇਪਰਵਾਹ, ਪਰਵਰਦਿਗਾਰ ਤੇਰੀ ਵਡਿਆਈਆ। ਹਮਦ ਵਿਚ ਬੇਨੰਤੀ ਰਿਹਾ ਸੁਣਾ, ਬਿਨਾ ਅੱਖਰਾਂ ਅਲਿਫ਼ ਯੇ ਵੰਡ ਨਾ ਕੋਇ ਵੰਡਾਈਆ। ਤੁਧ ਬਿਨ ਬਖ਼ਸ਼ੇ ਨਾ ਕੋਇ ਗੁਨਾਹ, ਪਾਕੀਜ਼ਾ ਪਾਕ ਨਾ ਕੋਇ ਕਰਾਈਆ। ਤੇਰਾ ਲੇਖਾ ਸਮਝੇ ਨਾ ਕੋਇ ਬਾਵਾ ਆਦਮ ਹੱਵਾ, ਨੂਰੇ ਚਸ਼ਮ ਨਜ਼ਰ ਕਿਸੇ ਨਾ ਆਈਆ। ਤੂੰ ਆਲਮੇ ਜ਼ਾਹਰੇ ਜ਼ਵਾ, ਨੌਜ਼ੀਨੇ ਨੂਰ ਇਕ ਇਲਾਹੀਆ। ਜੋਤੀ
❋
❋
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਦੇਣਾ ਵਖਾਈਆ। ਮੁਹੰਮਦ ਕਹੇ ਮੇਰੇ ਹਜ਼ੂਰ, ਅਮਾਮ ਬੇਪਰਵਾਹੀਆ। ਕਰਬਲੇ ਤੇਰਾ ਦੀਦ ਕਰਾਂ ਜ਼ਰੂਰ, ਬਿਨ ਨੈਣਾਂ ਨੈਣ ਉਠਾਈਆ। ਤੁਧ ਬਿਨ ਉਮਤ ਦਾ ਬਖ਼ਸ਼ੇ ਨਾ ਕੋਇ ਕਸੂਰ, ਕਸਮ ਖਾ ਕੇ ਦਿਆਂ ਜਣਾਈਆ। ਮੈਂ ਸਦੀ ਚੌਧਵੀਂ ਹੋਇਆ ਮਜਬੂਰ, ਮਜਬੂਰੀ ਤੇਰੇ ਅੱਗੇ ਟਿਕਾਈਆ। ਪੰਧ ਮੁਕਾਉਣਾ ਨੇੜੇ ਦੂਰ, ਦੂਰ ਦੁਰਾਡੇ ਧੁਰ ਦੇ ਮਾਹੀਆ। ਤੁਧ ਬਿਨ ਗੜ੍ਹ ਤੋੜੇ ਨਾ ਕੋਇ ਗ਼ਰੂਰ, ਹੰਗਤਾ ਹਉਮੇ ਨਾ ਕੋਇ ਮਿਟਾਈਆ। ਮੈਂ ਤੇਰਾ ਸੱਯਦੇ ਵਿਚ ਮਸ਼ਕੂਰ, ਮੁਸ਼ਕਲ ਮੇਰੀ ਹੱਲ ਕਰਾਈਆ। ਤੇਰੀ ਕਦਮਬੋਸੀ ਪਿਛੋਂ ਸ਼ਰਅ ਦੇ ਫ਼ਤਵੇ ਦਾ ਪੈ ਜਾਏ ਫ਼ਤੂਰ, ਫ਼ਾਤਿਆ ਅੰਤ ਕਰਨ ਵਾਲਾ ਨਜ਼ਰ ਕੋਇ ਨਾ ਆਈਆ। ਮੈਂ ਤੇਰਾ ਬਰਦਾ ਬਾਦਸਤੂਰ, ਗ਼ੁਲਾਮ ਸ਼ਰਅ ਦਾ ਸੀਸ ਨਿਵਾਈਆ। ਤੇਰੇ ਕਦਮਾ ਦੀ ਲਾਵਾਂ ਧੂੜ, ਟਿੱਕਾ ਖ਼ਾਕ ਵਾਲਾ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਖੇਲ ਆਪਣੇ ਹੱਥ ਰਖਾਈਆ। ਮੁਹੰਮਦ ਕਹੇ ਮੇਰੇ ਸ਼ਾਹੋ ਸ਼ਾਬਾਸਾ, ਸ਼ਹਿਨਸ਼ਾਹ ਤੇਰੀ ਸਰਨਾਈਆ। ਕਰਬਲਾ ਪੁਕਾਰੇ ਪਿਆਸਾ, ਹੁਸੈਨ ਹਸਨ ਧਿਆਨ ਲਗਾਈਆ। ਫ਼ਾਤਮਾ ਪੂਰਾ ਕਰਦੇ ਵਾਅਦਾ, ਐਲੀ ਦੀ ਅਲਫ਼ ਸੀਨੇ ਵਾਲੀ ਵੇਖ ਵਖਾਈਆ। ਤੂੰ ਆਦਿ ਦਾ ਅੰਤ ਦਾ ਜੁਗ ਜੁਗਾਦਿ ਦਾ ਪਿਉ ਦਾਦਾ, ਦਾਸਤਾਨ ਤੇਰੀ ਸਕੇ ਨਾ ਕੋਇ ਸਮਝਾਈਆ। ਮੈਂ ਮੰਬਰਾਂ ਤੋਂ ਪਰੇ ਮੁਨਾਰਿਆਂ ਤੋਂ ਦੂਰ ਮਾਰਾਂ ਆਵਾਜ਼ਾਂ, ਸ਼ਰਅ ਦੇ ਸ਼ਹਿਨਸ਼ਾਹ ਆਪਣਾ ਦਰਸ ਦੇਣਾ ਚਾਈਂ ਚਾਈਂਆ। ਮੇਰੀਆਂ ਲੇਖੇ ਲਾਉਣੀਆਂ ਕਲਮਿਆਂ ਵਾਲੀਆਂ ਨਿਮਾਜ਼ਾਂ, ਕਲਾਮ ਤੇਰੇ ਅੱਗੇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਧ ਬਿਨ ਭੇਵ ਖੋਲ੍ਹੇ ਕੋਇ ਨਾ ਰਾਜ਼ਾ, ਰਾਜ਼ਕ ਰਿਜ਼ਕ ਰਹੀਮ ਤੇਰੀ ਵਡ ਵਡਿਆਈਆ।
ਪਹਿਲੀ ਵਿਸਾਖ ਸ਼ਹਿਨਸ਼ਾਹੀ ਸੰਮਤ ੮ ਹਰਿ ਭਗਤ ਦਵਾਰ ਜੇਠੂਵਾਲ ਸਵੇਰ ਦੇ ਸਮੇਂ ਜ਼ਿਲਾ ਅੰਮ੍ਰਿਤਸਰ
ਵਿਸਾਖ ਕਹੇ ਮੇਰੀ ਪੁਰਾਣੀ ਮੰਗ, ਸੰਮਤ ਸ਼ਹਿਨਸ਼ਾਹੀ ਅੱਠ ਝੋਲੀ ਡਾਹੀਆ। ਗੋਬਿੰਦ ਵਿਸਾਖੀ ਦੇ ਦੋ ਸੌ ਬਹੱਤਰ ਸਾਲ ਗਏ ਲੰਘ, ਲੇਖਾ ਪੂਰਬ ਪਟਨੇ ਵਾਲਾ ਰਿਹਾ ਵਖਾਈਆ। ਧਰਮ ਸਿੱਖੀ ਦਾ ਚੜ੍ਹਿਆ ਕਿਸੇ ਨਾ ਰੰਗ, ਗੁਰੂ ਚੇਲੇ ਰਹੇ ਸੁਣਾਈਆ। ਅੰਤਰ ਤ੍ਰਿਸ਼ਨਾ ਬਾਹਰ ਨੰਗ, ਧੀਰਜ ਧੀਰ ਨਾ ਕੋਇ ਧਰਾਈਆ। ਸਤਿਗੁਰ ਦਿਸੇ ਕਿਸੇ ਨਾ ਸੰਗ, ਸਗਲਾ ਸੰਗ ਨਾ ਕੋਇ ਵਖਾਈਆ। ਮੇਰੀ ਇਕ ਬੇਨੰਤੀ ਸਿੰਘ ਮਨਜੀਤ ਦੀ ਸਮਾਧ ਪਿਛੇ ਤੇਰਾ ਡੱਠਾ ਹੋਵੇ ਪਲੰਘ, ਮੁਖ ਲਹਿੰਦੀ ਦਿਸ਼ਾ ਰਖਾਈਆ। ਭਗਤ ਦਵਾਰ ਦਰਵਾਜ਼ੇ ਨਾਲ ਟੰਗਿਆ ਹੋਵੇ ਤਾਰਾ ਚੰਦ, ਪੁੱਠਾ ਕਰ ਲਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਈਆ। ਵਿਸਾਖ ਕਹੇ ਮੈਂ ਆਇਆ ਫਿਰਦਾ ਤੁਰਦਾ, ਦਰ ਠਾਂਡੇ ਸੀਸ ਨਿਵਾਈਆ। ਤੇਰੇ ਚਰਨਾਂ ਹਾਜ਼ਰ ਹੋਵੇ ਇਕ ਮੁਰਗਾ, ਕਲਗੀ ਸੋਹਣੀ ਸੀਸ ਸੁਹਾਈਆ। ਇਹ ਲਹਿਣਾ ਅਨੰਦ ਪੁਰ ਦਾ, ਪੁਰੀਆਂ ਲੋਆਂ ਤੋਂ ਬਾਹਰ ਸਮਝਾਈਆ। ਹੁਕਮ ਸੁਣਨਾ ਅਗੰਮੇ ਸ਼ੌਹਰ ਦਾ, ਕੀ ਸ਼ੌਹਰ ਆਪਣੀ ਖੇਲ ਖਿਲਾਈਆ।
❋
❋
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਵਿਸਾਖ ਕਹੇ ਤੇਰਾ ਜਲਵਾ ਤਕਣਾ ਨੂਰ, ਨੂਰ ਨੁਰਾਨੇ ਬੇਪਰਵਾਹੀਆ। ਇਕ ਬੱਚਾ ਹਾਜ਼ਰ ਕਰਨਾ ਸੂਰ, ਮੇਰੀ ਆਸਾ ਮੰਗ ਮੰਗਾਈਆ। ਵੱਛਾ ਕੱਟਾ ਨਾਲ ਹੋਵੇ ਜ਼ਰੂਰ, ਬਾਲੀ ਬੁਧ ਦੁਹਾਈਆ। ਲੇਖਾ ਲਿਖਿਆ ਹੋਵੇ ਅੰਗਦ ਨਾਲ ਖਡੂਰ, ਅੰਗੀਕਾਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੇ ਮਾਲਕ ਦਇਆ ਕਮਾਈਆ। ਵਿਸਾਖ ਕਹੇ ਮੈਂ ਵੇਖਦਾ ਰਿਹਾ ਜਗਤ ਸ਼ਰੀਣੀ ਸ਼ੱਕਰਾ, ਰਸ ਰਸਨਾ ਨਾਲ ਵਡਿਆਈਆ। ਮੇਰੀ ਆਸ਼ਾ ਮੇਰੇ ਹਜ਼ੂਰ ਹਾਜ਼ਰ ਹੋਵੇ ਇਕ ਬੱਕਰਾ, ਆਯੂ ਵੰਡ ਨਾ ਕੋਇ ਵੰਡਾਈਆ। ਪੰਜਾਂ ਗੁਰਮੁਖਾਂ ਹੋਵੇ ਪਕੜਾ, ਪਗੜੀ ਸੀਸ ਨਾ ਕੋਇ ਟਿਕਾਈਆ। ਸੂਰ ਤਿੰਨਾਂ ਲੱਤਾਂ ਤੋਂ ਹੋਵੇ ਜਕੜਾ, ਅਗਲੀ ਖ਼ਾਲੀ ਇਕ ਰਖਾਈਆ। ਮੁਰਗਾ ਗਰਦਨ ਤੋਂ ਹੋਵੇ ਪਕੜਾ, ਸੱਜਾ ਹੱਥ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੇ ਮਾਲਕ ਹੋਣਾ ਸਹਾਈਆ। ਵਿਸਾਖ ਕਹੇ ਤੂੰ ਮੁਰਸ਼ਦ ਮਲੰਗ ਬਣਨਾ ਬੇਪਰਵਾਹ, ਬੇਪਰਵਾਹੀ ਵਿਚ ਸਮਾਈਆ। ਮੁਖ ਤੇ ਲਾਉਣੀ ਕਾਲੀ ਸ਼ਾਹ, ਸੁਆਹ ਜਗਤ ਵਾਲੀ ਰਮਾਈਆ। ਮਸਤਕ ਤਰਸੂਲ ਲੈਣੀ ਬਣਾ, ਸ਼ੰਕਰ ਲੇਖਾ ਰਹੇ ਨਾ ਰਾਈਆ। ਜ਼ਬਾਨ ਲਾਲ ਲੈਣੀ ਕਰਾ, ਦੁਰਗਾ ਬੈਠੀ ਅੱਖ ਉਠਾਈਆ। ਨੇਤਰ ਸੰਧੂਰ ਲੈਣਾ ਛੁਹਾ, ਸੀਤਾ ਰਾਮ ਸੀਸ ਨਿਵਾਈਆ। ਬੁੱਲ ਨੀਲੇ ਲੈਣੇ ਬਣਾ, ਰਾਧੇ ਕ੍ਰਿਸ਼ਨ ਵੱਜੇ ਵਧਾਈਆ। ਕਾਲਾ ਲਬਾਸ ਲੈਣਾ ਸੁਹਾ, ਮੂਸਾ ਈਸਾ ਮੁਹੰਮਦ ਵੇਖਣ ਚਾਈਂ ਚਾਈਂਆ। ਗਲ ਸਲੀਵ ਲੈਣੀ ਲਟਕਾ, ਸਾਢੇ ਤਿੰਨ ਹੱਥ ਲੰਬਾਈਆ। ਗੋਬਿੰਦ ਦਾ ਖੰਡਾ ਲੈਣਾ ਚਮਕਾ, ਦਮਕ ਦਾਮਨੀ ਵਾਲੀ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਸਰਨਾਈਆ। ਵਿਸਾਖ ਕਹੇ ਤੇਰਾ ਸਿੰਘਾਸਣ ਹੋਵੇ ਦਿਸ਼ਾ ਲਹਿੰਦੀ, ਚੜ੍ਹਦੀ ਵੰਡ ਨਾ ਕੋਇ ਵੰਡਾਈਆ। ਪੈਗ਼ੰਬਰਾਂ ਆਸਾ ਕਹਿੰਦੀ, ਕਹਿ ਕਹਿ ਰਹੀ ਸੁਣਾਈਆ। ਤੇਰੇ ਪੈਰਾਂ ਹੋਵੇ ਮਹਿੰਦੀ, ਮਹਿੰਦੀ ਅਮਾਮ ਤੇਰੀ ਵਡਿਆਈਆ। ਸਭ ਦੀ ਕਲਾ ਜਾਏ ਢਹਿੰਦੀ, ਬਲਹੀਣ ਦਿਸੇ ਲੋਕਾਈਆ। ਤੇਰਾ ਭਾਣਾ ਦੀਨ ਦੁਨੀ ਹੋਵੇ ਸਹਿੰਦੀ, ਹੁਕਮੇ ਅੰਦਰ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਵਡਿਆਈਆ। ਵਿਸਾਖੀ ਕਹੇ ਸਾਹਿਬ ਸਤਿਗੁਰ ਮੇਰੀ ਮੰਨ, ਮਨਸਾ ਤੇਰੇ ਅੱਗੇ ਰਖਾਈਆ। ਸੁਣਨਾ ਬਿਨਾ ਕੰਨ, ਸਰਵਣਾਂ ਬਾਹਰ ਸ਼ਨਵਾਈਆ। ਮੈਂ ਕਹਿਵਾਂ ਧੰਨ ਧੰਨ, ਧੰਨ ਤੇਰੀ ਵਡਿਆਈਆ। ਮੇਰੇ ਸਾਹਿਬ ਸਤਿਗੁਰ ਅੱਜ ਮੇਰੇ ਪਿਆਰ ਵਿਚ ਮੁਖ ਨਾ ਲਾਵੀਂ ਅੰਨ, ਰਸਨਾ ਰਸ ਨਾ ਕੋਇ ਬਣਾਈਆ। ਗ਼ਰੀਬ ਨਿਮਾਣਿਆਂ ਬੇੜਾ ਦੇਵੀਂ ਬੰਨ੍ਹ, ਸਿਰ ਸਿਰ ਆਪਣਾ ਹੱਥ ਟਿਕਾਈਆ। ਕਲਜੁਗ ਕੂੜ ਕੁੜਿਆਰ ਦੇਵੀਂ ਡੰਨ, ਡੰਕਾ ਆਪਣਾ ਨਾਮ ਸ਼ਬਦ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਵਿਸਾਖ ਕਹੇ ਪ੍ਰਭੂ ਤੇਰਾ ਲੇਖਾ ਬਿਨਾ ਛੰਨ ਛੱਪਰ, ਮੰਦਰ ਜਗਤ ਨਾ ਕੋਇ ਵਡਿਆਈਆ। ਤੇਰੇ ਕੋਲ ਹੋਵੇ ਇਕ ਖੱਪਰ, ਕਾਲੀ ਰੋਵੇ ਮਾਰੇ ਧਾਹੀਆ। ਸਿੰਘਾਸਣ ਹੇਠਾਂ ਧਰਿਆ ਹੋਵੇ ਪੱਥਰ, ਜਿਸ ਨੂੰ ਜਗਤ ਠਾਕਰ ਕਹੇ ਲੋਕਾਈਆ। ਲੇਖ ਲਿਖਿਆ ਹੋਵੇ ਪੱਤਰ, ਪਤਿਪਰਮੇਸ਼ਵਰ ਬੇਪਰਵਾਹੀਆ। ਹਰਿ ਸੰਗਤ ਸਾਰੀ ਕਹੇ ਅਸੀਂ ਸਤਿਗੁਰ ਨਾਲੋਂ ਚਤੁਰ, ਸਤਿਗੁਰੂ ਦੀ ਬੁੱਧੀ ਕੰਮ ਕਿਸੇ ਨਾ ਆਈਆ।
❋
❋
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਖਿਲਾਈਆ। ਵਿਸਾਖ ਕਹੇ ਮੇਰੇ ਗੁਰੂ ਮਹਾਰਾਜ, ਦਰ ਤੇਰੇ ਸੀਸ ਝੁਕਾਈਆ। ਤੇਰੇ ਸੀਸ ਤੇ ਹੋਵੇ ਸੂਲਾਂ ਕੰਡਿਆਂ ਵਾਲਾ ਤਾਜ, ਮੁਖ ਕਾਲੇ ਨਾਲ ਸੋਭਾ ਪਾਈਆ। ਕੱਚੇ ਦੁਧ ਨੂੰ ਲੱਗੀ ਹੋਵੇ ਜਾਗ, ਸਵਾ ਸੇਰ ਸੰਗ ਰਖਾਈਆ। ਕੁਠਾਲੀ ਵਿਚ ਤਪਦੀ ਹੋਵੇ ਆਗ, ਮਾਟੀ ਭਾਂਡੇ ਵਿਚ ਰਖਾਈਆ। ਲਿਖ ਕੇ ਰੱਖਿਆ ਹੋਵੇ ਕਾਸ਼ੀ ਪਰਾਗ, ਅਯੁੱਧਿਆ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਚ ਰੰਗ ਰੰਗਾਈਆ। ਵਿਸਾਖੀ ਕਹੇ ਗੋਬਿੰਦ ਨੇ ਢਾਈ ਪਾ ਪੀਤਾ ਸੀ ਦੁੱਧ, ਅੰਨ ਮੁਖ ਨਾ ਮੂਲ ਲਗਾਈਆ। ਧਰਮ ਦੇ ਸ਼ਸਤਰ ਕੀਤਾ ਯੁਧ, ਲਾਲਨ ਦਾ ਲਾਲ ਰੰਗ ਚੜ੍ਹਾਈਆ। ਨਾਲੇ ਇਸ਼ਾਰਾ ਕੀਤਾ ਜਿਸ ਵੇਲੇ ਪੁਰਖ ਅਕਾਲ ਬਦਲੇ ਯੁਗ, ਯੁਗਤੀ ਆਪਣੇ ਹੱਥ ਰਖਾਈਆ। ਸਭ ਦੀ ਔਧ ਜਾਏ ਪੁਗ, ਪੂਜਾ ਪਾਹਨ ਰਹੇ ਨਾ ਰਾਈਆ। ਸਤਿ ਧਰਮ ਦਾ ਦੀਪਕ ਜਾਏ ਬੁਝ, ਜਗਤ ਨੂਰ ਨਾ ਕੋਇ ਚਮਕਾਈਆ। ਕਿਸੇ ਕਿਛ ਨਾ ਸਕੇ ਸੁਝ, ਸੂਝ ਸਮਝ ਨਾ ਕੋਇ ਵਡਿਆਈਆ। ਦੀਨ ਮਜ਼੍ਹਬ ਮਾਇਆ ਮਮਤਾ ਵਿਚ ਜਾਣ ਰੁਝ, ਹਿਰਦੇ ਹਰਿ ਨਾ ਕੋਇ ਵਸਾਈਆ। ਨਿਰਮਲ ਹੋਵੇ ਕੋਇ ਨਾ ਬੁਧ, ਬੁੱਧੀਵਾਨ ਰੋਵਣ ਮਾਰਨ ਧਾਹੀਂਆ। ਕੂੜੀ ਕਿਰਿਆ ਆਕਾਸ਼ਾਂ ਜਾਏ ਉਡ, ਧਵਲ ਧਰਨੀ ਰੰਗ ਰੰਗਾਈਆ। ਫੇਰ ਆਸ਼ਾ ਕਰਨੀ ਪੂਰੀ ਜੋ ਮਨਸਾ ਰੱਖੀ ਕਾਗ ਭਸੁੰਡ, ਕਾਗ ਵੇਖ ਜਗਤ ਲੋਕਾਈਆ। ਲਹਿਣਾ ਦੇਣਾ ਝੋਲੀ ਪਾਉਣਾ ਗਜ ਦੀ ਜਲਧਾਰਾ ਵਾਲਾ ਸੁੰਡ, ਤੰਦੂਆ ਤੰਦ ਨਾਲ ਮਿਲਾਈਆ। ਲੇਖਾ ਰਹਿਣ ਨਹੀਂ ਦੇਣਾ ਕਿਸੇ ਕੁੰਡ, ਤੀਰਥ ਤਟ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਜਹਾਨ ਜਗਤ ਵਾਸਨਾ ਵੇਖੇ ਝੁੰਡ, ਪਰਦਾ ਪਰਦਿਆਂ ਵਿਚੋਂ ਚੁਕਾਈਆ।