ਪੁਸਤਕਾਲਾਭਾਗ ੨੨

ਪਹਿਲੀ ਵਿਸਾਖ ਸ਼ਹਿਨਸ਼ਾਹੀ ਸੰਮਤ ੮ ਹਰਿ ਭਗਤ ਦਵਾਰ ਜੇਠੂਵਾਲ ਰਾਤ ਨੂੰ ਜ਼ਿਲਾ ਅੰਮ੍ਰਿਤਸਰ

ਸੰਮਤ ਸ਼ਹਿਨਸ਼ਾਹੀ ਅੱਠ ਕਹੇ ਵਿਸਾਖ ਕਰ ਲੈ ਬੰਦਨਾ, ਚਾਰ ਜੁਗ ਦੇ ਬੰਦਗੀ ਵਾਲੇ ਆਪਣੇ ਨਾਲ ਮਿਲਾਈਆ। ਜਿਸ ਸਾਹਿਬ ਦੇ ਕੋਲੋਂ ਆਦਿ ਜੁਗਾਦਿ ਸਭ ਕੁਛ ਮੰਗਣਾ, ਜੁਗ ਚੌਕੜੀ ਖ਼ਾਲੀ ਝੋਲੀਆਂ ਡਾਹੀਆ। ਜਿਸ ਦੀ ਏਥੇ ਓਥੇ ਦੋ ਜਹਾਨ ਅਗੰਮੀ ਰੰਗਣਾ, ਜਗਤ ਜਹਾਨ ਜਗ ਨੇਤਰ ਵੇਖਣ ਕੋਇ ਨਾ ਪਾਈਆ। ਉਸ ਦੇ ਅੰਗੀਕਾਰ ਹੋ ਜਾ ਅੰਗਣਾ, ਦੂਸਰ ਵੰਡ ਨਾ ਕੋਇ ਵੰਡਾਈਆ। ਖੇਲ ਤਕ ਸੂਰਾ ਸਰਬੰਗਣਾ, ਹਰਿ ਕਰਤਾ ਕੀ ਹੁਕਮ ਵਰਤਾਈਆ। ਜਿਸ ਦੇ ਹੁਕਮ ਨਾਲ ਸਭ ਨੇ ਵੰਞਣਾ, ਵੰਝ ਮੁਹਾਣਾ ਸਕੇ ਨਾ ਕੋਇ ਅਟਕਾਈਆ। ਉਹ ਮਾਲਕ ਖ਼ਾਲਕ ਦਰਦ ਦੁੱਖ ਭੈ ਭੰਜਣਾ, ਪਾਰਬ੍ਰਹਮ ਬੇਪਰਵਾਹੀਆ। ਜੋਤੀ ਜਾਤਾ ਹੋ ਕੇ ਆਦਿ ਨਿਰੰਜਣਾ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਜਿਸ ਨੇ ਕੂੜ ਕੁੜਿਆਰਾ ਦੰਡਣਾ, ਡੰਡਾਵਤ ਸਭ ਦੀ ਦਏ ਬਦਲਾਈਆ। ਪ੍ਰਗਟ ਹੋ ਵਿਚ ਵਰਭੰਡਣਾ, ਬ੍ਰਹਿਮੰਡ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸੰਮਤ ਸ਼ਹਿਨਸ਼ਾਹੀ ਅੱਠ ਕਹੇ ਵਿਸਾਖ ਸੱਜਣਾ ਮਾਰ

❋

❋

ਲੈ ਝਾਤੀ, ਝਾਕੀ ਅੰਤਰ ਨਿਰੰਤਰ ਪਾਈਆ। ਕਲਜੁਗ ਵੇਖ ਲੈ ਅੰਧੇਰੀ ਰਾਤੀ, ਸਾਚਾ ਚੰਦ ਨਾ ਕੋਇ ਚਮਕਾਈਆ। ਰੱਬ ਦਾ ਖੇਲ ਬਹੁ ਬਿਧ ਭਾਂਤੀ, ਭਰਮ ਭਰਾਂਤ ਵਿਚ ਰੱਖੀ ਸ੍ਰਿਸ਼ਟ ਸਬਾਈਆ। ਆਪਣੀ ਖੇਲ ਕਰੇ ਅਲੱਖਣਾ ਅਲਾਖੀ, ਅਲਖ ਅਗੋਚਰ ਵਡ ਵਡਿਆਈਆ। ਜਿਸ ਧਾਰ ਉਤੇ ਗੋਬਿੰਦ ਨੇ ਖੇਲ ਕੀਤੀ ਵਿਸਾਖੀ, ਸੋ ਖ਼ਾਲਕ ਦਏ ਦ੍ਰਿੜਾਈਆ। ਜਗਤ ਖੰਡਾ ਕਰ ਸਕੇ ਮੂਲ ਨਾ ਰਾਖੀ, ਰੱਖਕ ਦੋ ਜਹਾਨ ਨਾ ਕੋਇ ਬਣਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਮਨੂਆ ਹੋ ਗਿਆ ਆਕੀ, ਭੈ ਭੌ ਨਾ ਕੋਇ ਰਖਾਈਆ। ਲਹਿਣਾ ਮੁਕੇ ਕਿਸੇ ਨਾ ਬਾਕੀ, ਅੰਤ ਕਰਨ ਕੋਇ ਨਾ ਪਾਈਆ। ਧੁਰ ਦੇ ਸ਼ਬਦ ਚੜ੍ਹੇ ਕੋਇ ਨਾ ਰਾਕੀ, ਸ਼ਾਹ ਸਵਾਰਾ ਭੇਵ ਨਾ ਕੋਇ ਚੁਕਾਈਆ। ਆਹ ਤਕ ਲੈ ਬਿਨਾ ਅੱਖਰਾਂ ਤੋਂ ਉਸ ਸਾਹਿਬ ਦੀ ਪਾਤੀ, ਜੋ ਪਤਿਤ ਪੁਨੀਤ ਇਕ ਅਖਵਾਈਆ। ਜਿਸ ਨੇ ਅਵਤਾਰ ਪੈਗ਼ੰਬਰ ਗੁਰੂ ਇਕ ਸ਼ਬਦ ਦੇ ਬਣਨ ਨਹੀਂ ਦਿਤੇ ਜਮਾਤੀ, ਅੱਖਰਾਂ ਵਿਚ ਸਭ ਦੀ ਵੰਡ ਵੰਡਾਈਆ। ਇਕ ਰਮਜ਼ ਅਗੰਮੀ ਗੋਬਿੰਦ ਗੋਬਿੰਦ ਤਾਂਈ ਆਖੀ, ਗਹਿਰ ਗੰਭੀਰ ਦਿਤਾ ਦ੍ਰਿੜਾਈਆ। ਕਲਜੁਗ ਅੰਤ ਅੰਤ ਦੀ ਘਾਟੀ, ਘਾਟਾ ਪੂਰ ਨਾ ਕੋਇ ਕਰਾਈਆ। ਪੰਧ ਮੁਕੇ ਕਿਸੇ ਨਾ ਵਾਟੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਖਿਲਾਈਆ। ਸੰਮਤ ਕਹੇ ਵਿਸਾਖ ਸੁਣ ਹੁਕਮ ਅਪਾਰਾ, ਅਪਰੰਪਰ ਰਿਹਾ ਜਣਾਈਆ। ਗੋਬਿੰਦ ਦਾ ਤਕ ਇਸ਼ਾਰਾ, ਸੈਨਤ ਨਾਮ ਲਗਾਈਆ। ਕਲਜੁਗ ਦਾ ਵੇਖ ਕਿਨਾਰਾ, ਗੁਰ ਅਵਤਾਰ ਪੈਗ਼ੰਬਰ ਦੇਣ ਗਵਾਹੀਆ। ਸ਼ਾਸਤਰ ਰੋਵਣ ਜ਼ਾਰੋ ਜ਼ਾਰਾ, ਬਿਨ ਨੈਣਾਂ ਨੀਰ ਵਹਾਈਆ। ਜਿਸ ਦਾ ਸਭ ਨੇ ਦਿਤਾ ਉਦਾਹਰਾ, ਅੱਖਰਾਂ ਨਾਲ ਜੋੜ ਜੁੜਾਈਆ। ਉਹ ਆਵੇ ਨਿਰਗੁਣ ਧਾਰ ਧਾਰ ਸਰਗੁਣ ਵਿਚੋਂ ਦੁਬਾਰਾ, ਦੁਹਰੀ ਆਪਣੀ ਖੇਲ ਖਿਲਾਈਆ। ਜਿਸ ਨੂੰ ਕਹਿਣਾ ਚਵ੍ਹੀਆਂ ਅਵਤਾਰਾ, ਅਵਤਰ ਆਪਣਾ ਵੇਸ ਵਟਾਈਆ। ਨਿਹਕਲੰਕ ਜੋਤ ਨਿਰੰਕਾਰਾ, ਕਲ ਕਲਕੀ ਬੇਪਰਵਾਹੀਆ। ਅਮਾਮ ਅਮਾਮਾ ਨੂਰ ਉਜਿਆਰਾ, ਜੋਤੀ ਜਾਤਾ ਡਗਮਗਾਈਆ। ਉਸ ਦਾ ਖੇਲ ਅੰਤਮ ਵਾਰਾ, ਵਾਰਤਾ ਪਿਛਲੀ ਵੇਖ ਵਖਾਈਆ। ਜਿਸ ਦਾ ਹੁਕਮ ਸਭ ਤੋਂ ਨਿਆਰਾ, ਸ਼ਬਦੀ ਸ਼ਬਦ ਸ਼ਬਦ ਜਣਾਈਆ। ਕਾਤਬ ਲਿਖੇ ਨਾ ਕੋਇ ਲਿਖਾਰਾ, ਕਲਮ ਸ਼ਾਹੀ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਵਰਤਾਈਆ। ਵਿਸਾਖ ਕਹੇ ਸੰਮਤ ਮੇਰੀ ਅੰਤ ਇਕ ਡੰਡਾਵਤ, ਬਿਨ ਸੀਸ ਸੀਸ ਨਿਵਾਈਆ। ਮੇਰਾ ਸਾਹਿਬ ਸਹੀ ਸਲਾਮਤ, ਜੁਗ ਜੁਗ ਇਕੋ ਰੰਗ ਵਖਾਈਆ। ਗੁਰ ਅਵਤਾਰ ਪੈਗ਼ੰਬਰ ਜਿਸ ਦੀ ਅਮਾਨਤ, ਸ਼ਬਦ ਝੋਲੀ ਵਿਚ ਟਿਕਾਈਆ। ਸਿਫ਼ਤੀ ਬਖ਼ਸ਼ ਨਾਮ ਨਿਆਮਤ, ਕਲਮਿਆਂ ਕਰੇ ਪੜ੍ਹਾਈਆ। ਬਾਲੇ ਬੱਚੇ ਰੱਖ ਅਨਜਾਨਤ, ਅੰਤ ਆਪਣਾ ਆਪ ਨਾ ਕਿਸੇ ਦ੍ਰਿੜਾਈਆ। ਜੋਤੀ ਧਾਰਾ ਦੀ ਦੱਸ ਸਿਆਣਪ, ਚਮਕ ਚਮਕ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਆਪਣਾ ਹੁਕਮ ਵਰਤਾਈਆ। ਵਿਸਾਖ ਕਹੇ ਸੰਮਤਾ ਮੇਰੇ ਅੰਦਰ ਆਉਂਦਾ ਹਾਸਾ, ਹੱਸ ਕੇ ਦਿਆਂ ਜਣਾਈਆ। ਖੇਲ ਤਕ ਪੁਰਖ ਅਬਿਨਾਸ਼ਾ, ਮੇਰੇ ਅੰਤਰ ਵੱਜੀ ਵਧਾਈਆ। ਜਿਸ ਦਾ ਨੂਰ ਜੋਤ ਪ੍ਰਕਾਸ਼ਾ, ਨੂਰ ਨੁਰਾਨਾ ਡਗਮਗਾਈਆ। ਨਿਰਗੁਣ ਸਰਗੁਣ ਪਾਵੇ ਰਾਸਾ, ਦੋ ਜਹਾਨ ਵੇਖ ਵਖਾਈਆ। ਲੇਖਾ ਜਾਣੇ ਪ੍ਰਿਥਮੀ ਆਕਾਸ਼ਾ, ਗਗਨ ਗਗਨੰਤਰਾਂ ਫੋਲ ਫੁਲਾਈਆ। ਜਾਂ ਮੈਂ ਨਿਗਹ ਮਾਰੀ ਸੰਬਲ ਉਸ ਦਾ ਵਾਸਾ, ਸਾਢੇ ਤਿੰਨ ਹੱਥ ਵੱਜੇ ਵਧਾਈਆ। ਜਿਸ

❋

❋

ਭੇਵ ਖੋਲ੍ਹਿਆ ਖ਼ੁਲਾਸਾ, ਪਰਦਾ ਓਹਲਾ ਦਿਤਾ ਮਿਟਾਈਆ। ਸ਼ਾਹੋ ਭੂਪ ਬਣ ਸ਼ਾਬਾਸ਼ਾ, ਸ਼ਹਿਨਸ਼ਾਹ ਆਪਣੀ ਕਲ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਸੁਣਾਈਆ। ਵਿਸਾਖ ਕਹੇ ਸੰਮਤ ਮੇਰੀ ਬੇਨੰਤੀ ਅੱਗੇ ਹਜ਼ੂਰ, ਹਾਜ਼ਰ ਹੋ ਕੇ ਸੀਸ ਨਿਵਾਈਆ। ਮੇਰੇ ਸਾਹਿਬ ਕਰੀਂ ਮਨਜ਼ੂਰ, ਨਿਵ ਨਿਵ ਲਾਗਾ ਪਾਈਂਆ। ਤੇਰਾ ਆਦਿ ਅੰਤ ਦਾ ਇਕ ਦਸਤੂਰ, ਨਾ ਕੋਈ ਮੇਟੇ ਮੇਟ ਮਿਟਾਈਆ। ਮੈਂ ਹੋ ਗਿਆ ਮਜਬੂਰ ਮਜਬੂਰੀ ਵਿਚ ਦਰ ਠਾਂਡੇ ਮੰਗ ਮੰਗਾਈਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਤਕ ਮੂੜ੍ਹ, ਮੁਗਧ ਆਪਣਾ ਆਪ ਗਏ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਵਿਸਾਖ ਕਹੇ ਮੇਰੇ ਪ੍ਰਭੂ ਮੈਂ ਤੇਰੇ ਅਗੰਮੀ ਚਰਨੀ ਢੱਠਾ, ਤਤਾਂ ਸੀਸ ਨਾ ਕੋਇ ਨਿਵਾਈਆ। ਨੂਰੀ ਧਾਰ ਵਿਚ ਨੱਠਾ, ਦੋ ਜਹਾਨਾਂ ਪੰਧ ਮੁਕਾਈਆ। ਮੈਂ ਤੇਰਾ ਦੁਲਾਰਾ ਸੂਰਬੀਰ ਹੱਟਾ ਕੱਟਾ, ਜੋਧਾ ਇਕ ਅਖਵਾਈਆ। ਮੇਰਾ ਗੋਬਿੰਦ ਨਾਲ ਪਟਾ, ਪਟਨੇਵਾਲਾ ਰਿਹਾ ਜਣਾਈਆ। ਜਿਸ ਵੇਲੇ ਮੇਰਾ ਦੋ ਸੱਤ ਦਾ ਦੂਆ ਨਾਲ ਟੱਪਾ, ਅੰਕ ਅੰਕ ਨਾਲ ਜੁੜਾਈਆ। ਕਿਸੇ ਦੀ ਕੀਮਤ ਰਹਿਣੀ ਨਹੀਂ ਟਕਾ, ਕੌਡੀ ਖ਼ਾਕ ਵਿਚ ਮਿਲਾਈਆ। ਚਾਰੋਂ ਕੁੰਟ ਪੈਣਾ ਰੱਟਾ, ਝਗੜਾ ਸਕੇ ਨਾ ਕੋਇ ਚੁਕਾਈਆ। ਮੇਰੇ ਰੂਪ ਨੂੰ ਸਭ ਨੇ ਕਰਨਾ ਠੱਠਾ, ਮਖ਼ੌਲ ਜਗਤ ਉਡਾਈਆ। ਫੇਰ ਮੇਰਾ ਖੇਲ ਹੋਣਾਂ ਵਿਚ ਜੱਟਾਂ, ਜਟਾਂ ਜੂਟਾਂ ਕਰਾਂ ਸਫ਼ਾਈਆ। ਇਕੋ ਵਾਰ ਪੁਰਖ ਅਕਾਲ ਆਪਣੇ ਨਾਲ ਰੱਖਾਂ, ਫੇਰ ਰੱਖਣ ਦੀ ਲੋੜ ਰਹੇ ਨਾ ਰਾਈਆ। ਸ਼ਬਦ ਸੰਦੇਸ਼ਾ ਦੇਵਾਂ ਸੱਚਾ, ਸਚ ਦਿਆਂ ਸੁਣਾਈਆ। ਅਵਤਾਰ ਪੈਗ਼ੰਬਰ ਗੁਰੂ ਕਰਾਂ ਇਕੱਠਾ, ਦੇਵਤ ਸੁਰ ਨਾਲ ਮਿਲਾਈਆ। ਵਿਸ਼ਨ ਬ੍ਰਹਮਾ ਸ਼ਿਵ ਚਰਨਾਂ ਵਿਚ ਸੁੱਟਾਂ, ਸਿਰ ਸਕੇ ਨਾ ਕੋਇ ਉਠਾਈਆ। ਪਿਛਲੀਆਂ ਰਹਿਣ ਨਾ ਦੇਵਾਂ ਲੁੱਟਾਂ, ਚਾਰ ਜੁਗ ਦਾ ਝਗੜਾ ਦਿਆਂ ਗਵਾਈਆ। ਨਿਰਗੁਣ ਧਾਰ ਹੋ ਕੇ ਉਠਾਂ, ਜੋਤੀ ਜਾਤਾ ਲੈ ਅੰਗੜਾਈਆ। ਜਗਤ ਨਿਸ਼ਾਨਾਂ ਕਰਾਂ ਪੁੱਠਾ, ਪੁੱਠੀ ਆਪਣੀ ਕਲ ਵਰਤਾਈਆ। ਨਾਤਾ ਕੂੜ ਕਿਰਿਆ ਜਾਵੇ ਤੁਟਾ, ਟੁੱਟੀ ਗੰਢ ਨਾ ਕੋਇ ਪਵਾਈਆ। ਇਕੋ ਸੁਤ ਦੁਲਾਰਾ ਹੋ ਕੇ ਲੱਖ ਚੁਰਾਸੀ ਪੁਛਾਂ, ਦੋ ਜਹਾਨਾਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਆਪਣੇ ਹੱਥ ਰਖਾਈਆ। ਵਿਸਾਖ ਕਹੇ ਗੋਬਿੰਦ ਨੇ ਨੌਂ ਮਾਰੀਆਂ ਲੀਕਾਂ, ਧਰਨੀ ਖੰਡੇ ਧਾਰ ਛੁਹਾਈਆ। ਸਤਿਗੁਰ ਸ਼ਬਦ ਕੀਤੀਆਂ ਤਸਦੀਕਾਂ, ਸ਼ਹਾਦਤ ਇਕ ਭੁਗਤਾਈਆ। ਪੁਰਖ ਅਕਾਲ ਦੀਆਂ ਉਡੀਕਾਂ, ਰੱਖਣੀਆਂ ਚਾਈਂ ਚਾਈਂਆ। ਜਿਸ ਬਦਲ ਦੇਣੀਆਂ ਤਵਾਰੀਖ਼ਾਂ, ਤਾਰੀਖ਼ ਸਮਝ ਕੋਇ ਨਾ ਪਾਈਆ। ਦੀਨ ਦੁਨੀ ਬਦਲਣੀਆਂ ਨੀਤਾਂ, ਨੀਤੀਵਾਨ ਧੁਰਦਰਗਾਹੀਆ। ਇਕੋ ਚਰਨ ਸਰਨ ਦੱਸ ਪ੍ਰੀਤਾਂ, ਪ੍ਰੀਤਮ ਧੁਰ ਦਾ ਦੇਣਾ ਮਿਲਾਈਆ। ਉਸ ਵੇਲੇ ਸਭ ਦੀਆਂ ਨਿਕਲੀਆਂ ਚੀਕਾਂ, ਚੀਕ ਚਿਹਾੜਾ ਦਿਤਾ ਪਾਈਆ। ਲੇਖਾ ਜਾਣੇ ਜੀਵ ਜੀਅ ਕਾ, ਚਾਰੇ ਖਾਣੀ ਖੋਜ ਖੁਜਾਈਆ। ਪਿਛਲਾ ਲੇਖਾ ਜਾਣੇ ਬੀਤਾ, ਨੌ ਸੌ ਚੁਰਾਨਮੇ ਚੌਕੜੀ ਜੁਗ ਪੜਦਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਆਪਣਾ ਹੁਕਮ ਸੁਣਾਈਆ। ਧਰਨੀ ਕਹੇ ਮੈਂ ਗੋਬਿੰਦ ਅੱਗੇ ਕੀਤੀ ਅਰਦਾਸ, ਸਹਿਜ ਨਾਲ ਸੀਸ ਨਿਵਾਈਆ। ਮੇਰੇ ਸਾਹਿਬ ਭੇਵ ਖੋਲ੍ਹ ਦੇ ਖ਼ਾਸ, ਪਰਦਾ ਦੇ ਚੁਕਾਈਆ। ਤੇਰੀ ਅੱਗੇ ਕਿਹੜੀ ਆਸ, ਆਸਾਵੰਦ ਦੇ ਜਣਾਈਆ। ਗੋਬਿੰਦ ਹੱਸ ਕੇ ਕਿਹਾ ਸ਼ਾਬਾਸ਼, ਸੋਹਣੀ ਮੰਗ ਮੰਗਾਈਆ। ਮੇਰਾ

❋

❋

ਸਾਹਿਬ ਵੇਖੇ ਖੇਲ ਤਮਾਸ਼, ਕਲਜੁਗ ਅੰਤਮ ਫੇਰਾ ਪਾਈਆ। ਜਿਸ ਦੇ ਤਨ ਦਾ ਸਭ ਤੋਂ ਵੱਖਰਾ ਹੋਏ ਲਬਾਸ, ਰੂਪ ਰੰਗ ਵੰਡ ਨਾ ਕੋਇ ਵੰਡਾਈਆ। ਸ਼ੰਕਰ ਸੀਸ ਨਿਵਾਵੇ ਉਤੇ ਕੈਲਾਸ਼, ਵਿਸ਼ਨ ਬ੍ਰਹਮਾ ਨਿਵ ਨਿਵ ਲਾਗਣ ਪਾਈਂਆ। ਅਵਤਾਰ ਪੈਗ਼ੰਬਰ ਗੁਰ ਹੋਵਣ ਦਾਸ, ਦਾਸੀ ਦਾਸ ਸੇਵ ਕਮਾਈਆ। ਉਸ ਨੇ ਸਭ ਦਾ ਲਹਿਣਾ ਦੇਣਾ ਪੂਰਾ ਕਰਨਾ ਖ਼ਾਸ, ਖ਼ਾਲਸ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਪਰਦਾ ਆਪ ਚੁਕਾਈਆ। ਵਿਸਾਖ ਕਹੇ ਗੋਬਿੰਦ ਨੇ ਧਰਨੀ ਨੂੰ ਦਿਤਾ ਦਾਨ, ਚਰਨ ਧੂੜੀ ਝੋਲੀ ਪਾਈਆ। ਪਰਮ ਪੁਰਖ ਦੇ ਪ੍ਰੇਮ ਵਿਚ ਰੰਗ ਕਿਰਪਾਨ, ਲਾਲ ਗੁਲਾਲਾ ਰੰਗ ਚੜ੍ਹਾਈਆ। ਇਕੋ ਇਕ ਧਰਮ ਦਾ ਧਰਮ ਦੱਸ ਨਿਸ਼ਾਨ, ਨਿਸ਼ਾਨਾ ਜਗਤ ਵਾਲਾ ਬਦਲਾਈਆ। ਚਾਰ ਵਰਨ ਕਰ ਅਹਿਸਾਨ, ਸਿਰ ਸਿਰ ਆਪਣਾ ਹੱਥ ਰਖਾਈਆ। ਨਾਲੇ ਹੱਸ ਕੇ ਕਿਹਾ ਬਿਨਾ ਸ਼ੱਤਰੂ ਤੋਂ ਕਿਸੇ ਨੂੰ ਕਰੇ ਨਾ ਕੋਇ ਕੁਰਬਾਨ, ਭੇਟਾ ਲੈਣ ਵਾਲਾ ਨਜ਼ਰ ਕੋਇ ਨਾ ਆਈਆ। ਕੂੜ ਕਿਰਿਆ ਚਲੇ ਨਾ ਕੋਇ ਦੁਕਾਨ, ਸ਼ਰਅ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਵਿਸਾਖ ਕਹੇ ਮੈਂ ਦੱਸਾਂ ਬਚਨ ਸੱਚੇ ਸਤਿਗੁਰ ਦਾ, ਸਤਿਗੁਰ ਸ਼ਬਦੀ ਸ਼ਬਦ ਜਣਾਈਆ। ਜਿਸ ਦਾ ਹੁਕਮ ਕੋਇ ਨਾ ਮੁੜਦਾ, ਨਾ ਕੋਈ ਮੇਟੇ ਮੇਟ ਮਿਟਾਈਆ। ਜਿਸ ਦੇ ਨਾਲ ਆਤਮ ਪਰਮਾਤਮ ਜੁੜਦਾ, ਮੇਲਾ ਮੇਲੇ ਸਹਿਜ ਸੁਭਾਈਆ। ਉਹ ਲੇਖਾ ਜਾਣੇ ਅਗੰਮੇ ਅਨੰਦ ਪੁਰ ਦਾ, ਜਿਥੇ ਪੂਰੀਆਂ ਲੋਆਂ ਵੰਡ ਨਾ ਕੋਇ ਵੰਡਾਈਆ। ਉਥੇ ਲੇਖਾ ਨਹੀਂ ਕਿਸੇ ਦੇਵਤ ਸੁਰ ਦਾ, ਵਿਸ਼ਨ ਬ੍ਰਹਮਾ ਸ਼ਿਵ ਸਾਰੇ ਦੂਰੋਂ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਵਿਸਾਖ ਕਹੇ ਜਿਸ ਵੇਲੇ ਗੋਬਿੰਦ ਵਰਤਿਆ ਸਵਾਂਗ, ਸਵਾਂਗੀ ਖੇਲ ਕਰਾਈਆ। ਉਸ ਵੇਲੇ ਮੁਰਗੇ ਨੇ ਦਿਤੀ ਬਾਂਗ, ਕਲਗੀ ਹਿਲਾ ਕੇ ਕਲਗੀਆਂ ਵਾਲੇ ਸੀਸ ਨਿਵਾਈਆ। ਅੰਤਰ ਆਸ਼ਾ ਰੱਖੀ ਤਾਂਘ, ਮਨਸਾ ਮਨਸਾ ਨਾਲ ਵਧਾਈਆ। ਜੇ ਗੋਬਿੰਦ ਤੂੰ ਨਿਸ਼ਾਨ ਬਦਲਣ ਆਇਉਂ ਤਾਰਾ ਚਾਂਦ, ਜ਼ਿਮੀਂ ਅਸਮਾਨ ਉਲਟਾ ਦਏਂ ਕਰਾਈਆ। ਮੈਨੂੰ ਅੰਗਣ ਲਾ ਆਗ, ਅੰਗੀਕਾਰ ਆਪਣਾ ਲੈ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਆਪਣਾ ਖੇਲ ਖਿਲਾਈਆ। ਗੋਬਿੰਦ ਨੇ ਝਟ ਆਪਣੇ ਖੰਡੇ ਦੀ ਸੀਨੇ ਉਤੇ ਰੱਖੀ ਨੋਕ, ਸਹਿਜ ਨਾਲ ਦਬਾਈਆ। ਮੇਰੇ ਸਾਹਿਬ ਦਾ ਭਾਣਾ ਸਕੇ ਕੋਈ ਨਾ ਰੋਕ, ਜਗਤ ਜਹਾਨ ਨਾ ਕੋਇ ਅਟਕਾਈਆ। ਜਿਸ ਦੇ ਕੋਲ ਸਭ ਦੀ ਚੋਗ, ਰਾਜਕ ਰਿਜ਼ਕ ਰਹੀਮ ਬੇਪਰਵਾਹੀਆ। ਸੋਹਣਿਆਂ ਤੁਹਾਡਾ ਲੇਖੇ ਲਾਵੇ ਜੋਗ, ਜੁਗੀਸ਼ਰਾਂ ਤੋਂ ਪਰੇ ਦਏ ਵਡਿਆਈਆ। ਆਪਣੇ ਦਰ ਦੀ ਬਖ਼ਸ਼ ਕੇ ਮੌਜ, ਮਜਲਸ ਭਗਤਾਂ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਵਿਸਾਖ ਕਹੇ ਮੁਰਗੇ ਨੇ ਮਾਰੀ ਇਕ ਚੀਕ, ਕੂਕ ਕੂਕ ਸੁਣਾਈਆ। ਗੋਬਿੰਦ ਦੇ ਕੋਲ ਆਇਆ ਨਜ਼ਦੀਕ, ਆਪਣਾ ਪੰਧ ਮੁਕਾਈਆ। ਕਿਹਾ ਮੇਰੀ ਤੇਰੇ ਨਾਲ ਪ੍ਰੀਤ, ਤੂੰ ਪ੍ਰੀਤਮ ਬੇਪਰਵਾਹੀਆ। ਮੇਰੀ ਕਰਨੀ ਤੇ ਮਾਰ ਦੇ ਲੀਕ, ਜਨਮ ਜਨਮ ਦਾ ਲੇਖਾ ਰਹੇ ਨਾ ਰਾਈਆ। ਤੂੰ ਮਾਲਕ ਲਾਸ਼ਰੀਕ, ਹਿੰਦੂ ਮੁਸਲਿਮ ਵੰਡ ਨਾ ਕੋਇ ਵੰਡਾਈਆ। ਮੈਨੂੰ ਜ਼ਿਬਹ ਕਰਦੇ ਸ਼ਰਅ ਵਾਲੇ ਠੀਕ, ਛੁਰੀਆਂ ਖੱਲ ਲੁਹਾਈਆ। ਮੇਰੀ ਜਗਤ ਦੇ ਪੈਗ਼ੰਬਰਾਂ ਤੋਂ ਕਰਾ ਤਸਦੀਕ,

❋

❋

ਸ਼ਹਾਦਤ ਆਪ ਭੁਗਤਾਈਆ। ਗੋਬਿੰਦ ਇਸ਼ਾਰਾ ਦਿਤਾ ਉਂਗਲੀ ਬਿਚਲੀ ਬੀਚ, ਖ਼ੁਸ਼ੀ ਨਾਲ ਉਠਾਈਆ। ਪੁਰਖ ਅਕਾਲ ਦੀ ਰੱਖ ਉਡੀਕ, ਆਵੇ ਧੁਰ ਦਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਗੋਬਿੰਦ ਕਿਹਾ ਮੁਰਗੇ ਸੁਣ ਲੈ ਆਪਣੀ ਪਿਛਲੀ ਕਹਾਣੀ, ਕਹਾਵਤ ਦਿਆਂ ਜਣਾਈਆ। ਤੇਰੀ ਖੇਲ ਜਗਤ ਜੁਗ ਪੁਰਾਣੀ, ਪੂਰਬ ਪਰਦਾ ਦਿਆਂ ਉਠਾਈਆ। ਤੇਰਾ ਆਪਣਾ ਆਪ ਆਪ ਨਿਸ਼ਾਨੀ, ਬੁੱਧੀ ਸਮਝ ਨਾ ਕੋਇ ਸਮਝਾਈਆ। ਤੂੰ ਭਟਕਿਆ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਵਾਹੋ ਦਾਹੀਆ। ਤੇਰਾ ਲੇਖਾ ਲਿਖਿਆ ਵੇਦ ਪੁਰਾਨੀ, ਸਾਸ਼ਤਰ ਦੇਣ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਗੋਬਿੰਦ ਕਿਹਾ ਸੁਣ ਆਤਮ ਦਰਸੀ, ਤੇਰੀ ਆਤਮਾ ਦਿਆਂ ਜਣਾਈਆ। ਜਿਸ ਵੇਲੇ ਅੱਠਾਂ ਤਤਾਂ ਵਾਲਿਆਂ ਵਾਸਤੇ ਮੇਰੇ ਸਾਹਿਬ ਦੀ ਆਵੇ ਅੱਠਵੀਂ ਬਰਸੀ, ਬਰਸ ਬਰਸਾਂ ਪੰਧ ਮੁਕਾਈਆ। ਨੂਰ ਉਜਾਲਾ ਹੋਵੇ ਉਤੇ ਫ਼ਰਸ਼ੀ, ਜ਼ਿਮੀਂ ਅਸਮਾਨਾਂ ਵੱਜੇ ਵਧਾਈਆ। ਪਰਗਟ ਹੋਵੇ ਉਤੇ ਧਰਤੀ, ਧਵਲ ਸੋਭਾ ਪਾਈਆ। ਸਾਰ ਪਾਵੇ ਆਪਣੇ ਘਰ ਦੀ, ਲੱਖ ਚੁਰਾਸੀ ਵੇਖ ਵਖਾਈਆ। ਜਿਨ੍ਹਾਂ ਦੀ ਜ਼ਿੰਦਗੀ ਦੇਵਤਿਆਂ ਅੱਗੇ ਭੇਟਾ ਰਹੀ ਚੜ੍ਹਦੀ, ਦੇਵੀਆਂ ਫੋਲ ਫੁਲਾਈਆ। ਜਿਨ੍ਹਾਂ ਦੇ ਸੀਸ ਉਤੇ ਸ਼ਰਅ ਤਕਬੀਰ ਰਹੀ ਪੜ੍ਹਦੀ, ਉਨ੍ਹਾਂ ਤਕਦੀਰ ਦਏ ਬਦਲਾਈਆ। ਉਸ ਵੇਲੇ ਖੇਲ ਹੋਣੀ ਚੋਟੀ ਜੜ੍ਹ ਦੀ, ਜੜ੍ਹ ਚੇਤਨ ਸਮਝ ਕਿਸੇ ਨਾ ਆਈਆ। ਜਿਸ ਨੇ ਸਾਢੇ ਤਿੰਨ ਹੱਥ ਨਿਸ਼ਾਨੇ ਦੀ ਧਾਰ ਰੱਖਣੀ ਦਿਸ਼ਾ ਚੜ੍ਹਦੀ, ਚੜ੍ਹਦਾ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਗੋਬਿੰਦ ਕਿਹਾ ਮੇਰਾ ਸਾਹਿਬ ਸੁਲਤਾਨਾ, ਪੁਰਖ ਅਕਾਲ ਬੇਪਰਵਾਹੀਆ। ਜਿਹੜਾ ਜੁਗ ਜੁਗ ਬਦਲੇ ਜ਼ਮਾਨਾ, ਦੀਨ ਦੁਨੀ ਦਏ ਬਦਲਾਈਆ। ਜਿਸ ਦਾ ਰੂਪ ਅਨੂਪ ਹੋਵੇ ਮਹਾਨਾ, ਮਹਿਮਾ ਅਕਥ ਕਥਨ ਨਾ ਪਾਈਆ। ਉਹ ਆਵੇ ਆਪਣਾ ਪਹਿਰ ਕੇ ਬਾਣਾ, ਜੋਤੀ ਜਾਤਾ ਡਗਮਗਾਈਆ। ਸੰਬਲ ਹੋਵੇ ਅੰਗਮ ਟਿਕਾਣਾ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਜਿਸ ਨੇ ਆਪਣਾ ਸਰੂਪ ਕਰਨਾ ਮਹਾਨਾ, ਸ਼ੰਕਰ ਤਰਸੂਲ ਦਏ ਗਵਾਹੀਆ। ਸੰਧੂਰ ਲੇਖਾ ਜਾਣੇ ਸੀਤਾ ਰਾਮਾ, ਰਾਮ ਸੀਤਾ ਹਾਜ਼ਰ ਹੋ ਕੇ ਸੀਸ ਨਿਵਾਈਆ। ਨੀਲਾ ਰੰਗ ਨੀਲ ਬਸਨ ਬਨਵਾਰੀ ਕਾਹਨਾ, ਰਾਧਾ ਰਾਧਕੇ ਵੰਡ ਵੰਡਾਈਆ। ਈਸਾ ਮੂਸਾ ਮੁਹੰਮਦ ਕਾਲਾ ਸੂਸਾ ਇਕ ਨਿਸ਼ਾਨਾ, ਕਾਲੀ ਕੰਬਲੀ ਵਾਲਾ ਦਏ ਵਖਾਈਆ। ਗੋਬਿੰਦ ਦਾ ਖੰਡਾ ਖਿੱਚ ਕਿਰਪਾਨਾ, ਧਾਰ ਧਾਰ ਵਿਚੋਂ ਜਣਾਈਆ। ਕਲਜੁਗ ਦਾ ਵੇਸ ਮੁਖ ਕਾਲਾ ਇਕ ਰਖਾਨਾ, ਕਲ ਕਲਕੀ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਵਿਸਾਖ ਕਹੇ ਮੈਂ ਵੇਖਿਆ ਅਗੰਮੀ ਨੂਰ, ਨੂਰ ਨੁਰਾਨਾ ਨਜ਼ਰੀ ਆਈਆ। ਇਹੋ ਵੇਸ ਨਾਨਕ ਨੇ ਅੰਗਦ ਨੂੰ ਵਖਾਇਆ ਸੀ ਵਿਚ ਖਡੂਰ, ਜਿਸ ਵੇਲੇ ਖ਼ੁਦ ਮਾਲਕ ਦੀ ਦਾਤ ਝੋਲੀ ਪਾਈਆ। ਆਪ ਬਣ ਕੇ ਅਗੰਮ ਮਜ਼ਦੂਰ, ਸੇਵਾ ਚਾਕਰੀ ਵਾਲੀ ਕਮਾਈਆ। ਨਾਲੇ ਹੱਸ ਕੇ ਕਿਹਾ ਕਲਜੁਗ ਦਾ ਤਪੇ ਤੰਦੂਰ, ਚਾਰੋਂ ਕੁੰਟ ਅਗਨ ਤਪਾਈਆ। ਆਤਮ ਲਏ ਨਾ ਕੋਇ ਸਰੂਰ, ਸਤਿ ਵਿਚ ਨਾ ਕੋਇ ਸਮਾਈਆ। ਜਗਤ ਦਾ ਨਾਤਾ ਕਿਰਿਆ ਕੂੜ, ਬੰਧਨ ਕੂੜ ਨਾ ਕੋਇ ਤੁੜਾਈਆ। ਮਨਸਾ ਬੁੱਧੀ ਹੋਈ ਮੂੜ੍ਹ, ਮਨ ਕਾ ਮਣਕਾ ਨਾ ਕੋਇ ਭਵਾਈਆ। ਜੋਤੀ

❋

❋

ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਖਿਲਾਈਆ। ਵਿਸਾਖ ਕਹੇ ਗੋਬਿੰਦ ਨੇ ਕੱਟਿਆ ਨਹੀਂ ਕੋਈ ਬੱਕਰਾ, ਨਿਗਹ ਮਿਹਰ ਵਾਲੀ ਟਿਕਾਈਆ। ਸਭ ਨੂੰ ਇਕੋ ਕਿਨਾਰਾ ਦੱਸ ਕੇ ਪੱਤਨਾ, ਘਾਟ ਧੁਰ ਦਾ ਦਿਤਾ ਦ੍ਰਿੜਾਈਆ। ਮੇਰੇ ਦਰ ਤੇ ਜੋ ਆਇਆ ਸੋ ਬਣ ਗਿਆ ਹੀਰਾ ਰਤਨਾ, ਅਮੋਲਕ ਅਮੁਲ ਅਖਵਾਈਆ। ਸਚ ਪ੍ਰੀਤੀ ਜੁੜ ਗਿਆ ਨਤਨਾ, ਨਾਤਾ ਸਕੇ ਨਾ ਕੋਇ ਤੁੜਾਈਆ। ਮੇਰਾ ਤਨ ਪਰਗਟਿਆ ਵਿਚ ਪਟਨਾ, ਮੇਰਾ ਨੂਰ ਘਰ ਘਰ ਕਰੇ ਰੁਸ਼ਨਾਈਆ। ਮੈਂ ਲੱਖ ਚੁਰਾਸੀ ਜੀਵ ਜੰਤ ਨੂੰ ਤਕਣਾ, ਬਿਨ ਅੱਖਾਂ ਅੱਖ ਖੁਲ੍ਹਾਈਆ। ਝਟ ਪੁਰਖ ਅਕਾਲ ਨੇ ਛਾਤੀ ਉਤੇ ਮਾਰਿਆ ਥੱਪਨਾ, ਥਪਕੀ ਪ੍ਰੇਮ ਵਾਲੀ ਟਿਕਾਈਆ। ਜਗਤ ਜਹਾਨ ਵੇਖ ਲੈ ਸੱਖਣਾ, ਵਸਤ ਸਚ ਨਾ ਕੋਇ ਰਖਾਈਆ। ਜਿਸ ਵੇਲੇ ਗੋਬਿੰਦ ਤੇਰਾ ਢਈਆ ਟੱਪਣਾ, ਚਾਰੋਂ ਕੁੰਟ ਅੰਧੇਰਾ ਛਾਈਆ। ਤੇਰਿਆਂ ਸਿੱਖਾਂ ਇਹੋ ਬੱਕਰਾ ਛਕਣਾ, ਸ਼ੁਕਰ ਕਰ ਕੇ ਤੇਰੇ ਅੱਗੇ ਸੀਸ ਨਿਵਾਈਆ। ਗੋਬਿੰਦ ਕਿਹਾ ਮੈਂ ਉਸ ਵੇਲੇ ਜ਼ਰੂਰ ਸਚਖੰਡ ਵਿਚੋਂ ਨੱਠਣਾ, ਭੱਜਾਂ ਵਾਹੋ ਦਾਹੀਆ। ਸ਼ਰਅ ਦਾ ਰਹਿਣ ਦੇਣਾ ਨਹੀਂ ਕੋਈ ਰੱਟਣਾ, ਰੱਟਾ ਕੂੜ ਦੇਣਾ ਮਿਟਾਈਆ। ਮੈਂ ਚਹੁੰ ਜੁਗਾਂ ਦੇ ਅਵਤਾਰਾਂ ਪੈਗ਼ੰਬਰਾਂ ਗੁਰੂਆਂ ਦਾ ਲੇਖਾ ਪੂਰਾ ਕਰਾਂ ਇਕੋ ਵਾਰ ਸਚ ਸਰੂਪ ਦਾ ਮਲ ਕੇ ਵਟਣਾ, ਵੱਟਾ ਸਭ ਦਾ ਦਿਆਂ ਚੁਕਾਈਆ। ਪਿਛਲਾ ਲੇਖਾ ਛਪਣਾ, ਅੱਗੇ ਠੱਪਾ ਨਾਮ ਮੋਹਰ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਪੁਰਖ ਅਕਾਲ ਕਿਹਾ ਗੋਬਿੰਦ ਬੱਚਾ, ਸੁਤ ਦੁਲਾਰੇ ਸੀਸ ਹੱਥ ਰਖਾਈਆ। ਓ ਵੇਖੇ ਤੇਰੇ ਹੁੰਦਿਆਂ ਖਾਧਾ ਜਾਏ ਕੱਟਾ ਤੇ ਵੱਛਾ, ਪੰਖੇਰੂ ਰੋਵਣ ਮਾਰਨ ਧਾਹੀਆ। ਗੋਬਿੰਦ ਸਚ ਪੁੱਛੇਂ ਮੈਂ ਲੂੰ ਲੂੰ ਦੇ ਵਿਚ ਰਚਾ, ਘਟ ਘਟ ਰਿਹਾ ਸਮਾਈਆ। ਜਿਨ੍ਹਾਂ ਪੰਛੀਆਂ ਮੇਰਾ ਨਾਮ ਜਪਾ, ਉਹ ਮੇਰਾ ਰੂਪ ਨਜ਼ਰੀ ਆਈਆ। ਕੀ ਇਸ਼ਾਰਾ ਦੇ ਕੇ ਗਿਆ ਨਾਨਕ ਤਪਾ, ਤਾਰ ਸਿਤਾਰ ਸ਼ਬਦ ਵਾਲੀ ਹਿਲਾਈਆ। ਮੇਰਾ ਤੇਰਾ ਵਹਿਦਾ ਕੌਲ ਇਕਰਾਰ ਪੱਕਾ, ਸਤਿ ਸਚ ਦਿਆਂ ਸੁਣਾਈਆ। ਇਕ ਵੇਰਾਂ ਮੇਰੇ ਕੋਲ ਆਵੀਂ ਜਗਤ ਦਾ ਕਰਕੇ ਅੱਛਾ, ਡੰਡਾਵਤ ਸੀਸ ਜਗਦੀਸ਼ ਝੁਕਾਈਆ। ਅੱਗੇ ਫੇਰ ਰਹਿਣ ਦੇਵਾਂ ਨਾ ਕਿਸੇ ਦੀ ਹੱਤਾ, ਹੱਤਿਆ ਕਰਨ ਵਾਲਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਬੱਕਰਾ ਕਹੇ ਗੋਬਿੰਦ ਮੈਂ ਤੇਰੇ ਹਾਜ਼ਰ ਹਜ਼ੂਰ, ਹਜ਼ਰਤਾਂ ਦੇ ਹਜ਼ਰਤ ਸੀਸ ਨਿਵਾਈਆ। ਦੱਸ ਮੇਰਾ ਕੀ ਕਸੂਰ, ਕਿਉਂ ਛੁਰੀ ਮੇਰੇ ਸੀਸ ਰਖਾਈਆ। ਤੇਰਾ ਪੁਰਖ ਅਕਾਲ ਦਾ ਕੀ ਦਸਤੂਰ, ਕੀ ਹੁਕਮ ਦਿਤਾ ਦ੍ਰਿੜਾਈਆ। ਮੈਂ ਵੀ ਉਸ ਪ੍ਰਭੂ ਦਾ ਨੂਰ, ਜੋ ਨੂਰ ਨੁਰਾਨਾ ਅਗੰਮ ਅਥਾਹੀਆ। ਤੇਰੇ ਚਰਨਾਂ ਲਾਵਾਂ ਧੂੜ, ਟਿੱਕਾ ਖ਼ਾਕ ਰਮਾਈਆ। ਮੇਰੀ ਮਨਸਾ ਕਰ ਪੂਰ, ਪੁਰੀ ਅਨੰਦ ਦੇ ਮਾਲਕ ਤੇਰੇ ਅੱਗੇ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਚੁਕਾਈਆ। ਗੋਬਿੰਦ ਕਹੇ ਮੈਂ ਨਿਗਹ ਨਾਲ ਤੱਕਿਆ ਦੂਰ, ਦੁਰਾਡਾ ਧਿਆਨ ਲਗਾਈਆ। ਬਰਾਹ ਦਾ ਬੱਚਾ ਰੋਵੇ ਸੂਰ, ਜਿਸ ਬਰਾਹ ਨੂੰ ਸਾਰੇ ਸੀਸ ਨਿਵਾਈਆ। ਉਹ ਬਣਿਆ ਮੂਰਖ ਮੂੜ੍ਹ, ਜਗਤ ਚਲੇ ਨਾ ਕੋਇ ਚਤੁਰਾਈਆ। ਜਿਸ ਨੂੰ ਸਤਿਜੁਗ ਤ੍ਰੇਤਾ ਦੁਆਪਰ ਪ੍ਰਭੂ ਦੇ ਪ੍ਰੇਮ ਦਾ ਰਿਹਾ ਜੂੜ, ਤਿੰਨਾਂ ਟੰਗਾਂ ਬੰਧ ਬੰਧਾਈਆ। ਕਲਜੁਗ ਅੰਤਮ ਹੋਇਆ ਚੂਰੋ ਚੂਰ, ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,

❋

❋

ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਵਿਸਾਖ ਕਹੇ ਮੈਂ ਬੜਾ ਸੁਣਿਆ ਝੇੜਾ, ਝਗੜਾ ਜਗਤ ਲੋਕਾਈਆ। ਮੇਰੇ ਸਾਹਿਬ ਬੰਨ੍ਹ ਦੇ ਬੇੜਾ, ਬੇੜੀ ਨਈਆ ਨੌਕਾ ਆਪਣਾ ਨਾਮ ਵਖਾਈਆ। ਤੇਰਾ ਵਸੇ ਇਕੋ ਖੇੜਾ, ਦਰ ਸਾਚੇ ਵੱਜੇ ਵਧਾਈਆ। ਪਤਾ ਨਹੀਂ ਤੂੰ ਜੁਗ ਚੌਕੜੀ ਕਿੱਡਾ ਵੱਡਾ ਕੀਤਾ ਜੇਰਾ, ਹੱਠ ਆਪਣਾ ਆਪ ਕਮਾਈਆ। ਤੇਰਾ ਰੂਪ ਅਗੰਮਾ ਸ਼ਹਿਨਸ਼ਾਹ ਸ਼ੇਰਾ, ਤੂੰ ਪਾਤਸ਼ਾਹ ਬੇਪਰਵਾਹੀਆ। ਕਲਜੁਗ ਅੰਤ ਵੇਖ ਲੈ ਚਾਰੋਂ ਕੁੰਟ ਅੰਧੇਰਾ, ਸਾਚਾ ਚੰਦ ਨਾ ਕੋਇ ਚਮਕਾਈਆ। ਨਾਤਾ ਜੁੜਿਆ ਨਾ ਤੇਰਾ ਮੇਰਾ, ਆਤਮ ਪਰਮਾਤਮ ਮੇਲ ਨਾ ਕੋਇ ਮਿਲਾਈਆ। ਮੇਰੇ ਦੀਨ ਦਿਆਲੇ ਪੁਰਖ ਅਕਾਲੇ ਕਰ ਦੇ ਮਿਹਰਾ, ਮਿਹਰਵਾਨ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਤੇਰੇ ਹੱਥ ਵਡਿਆਈਆ। ਪੁਰਖ ਅਕਾਲ ਕਹੇ ਸੁਣੋ ਸ਼ਬਦ ਸ਼ਬਦ ਸਵਾਸੀ, ਸਭ ਨੂੰ ਦਿਆਂ ਜਣਾਈਆ। ਮੇਰਾ ਰੂਪ ਅਨੂਪ ਅਬਿਨਾਸ਼ੀ, ਜਨਮ ਮਰਨ ਵਿਚ ਕਦੇ ਨਾ ਆਈਆ। ਮੇਰੀ ਮੰਡਲ ਮੰਡਪ ਰਾਸੀ, ਦੋ ਜਹਾਨਾਂ ਖੇਲ ਖਿਲਾਈਆ। ਮੈਂ ਕਿਸੇ ਹੱਥ ਨਾ ਆਇਆ ਅਯੁੱਧਿਆ ਪਰਾਗ ਕਾਸ਼ੀ, ਖੋਜਣ ਥਾਉਂ ਥਾਈਂਆ। ਮੈਂ ਹਰ ਘਟ ਅੰਤਰ ਵਾਸੀ, ਗ੍ਰਹਿ ਗ੍ਰਹਿ ਸੋਭਾ ਪਾਈਆ। ਪਰ ਯਾਦ ਕਰ ਲਉ ਮੇਰਾ ਭੇਵ ਕੋਇ ਨਾ ਪਾਸੀ, ਚਾਰ ਜੁਗ ਦੇ ਅਵਤਾਰ ਪੈਗ਼ੰਬਰ ਗੁਰੂ ਸੀਸ ਨਿਵਾਈਆ। ਕਲਜੁਗ ਦੀ ਕਲਾ ਵਾਸਤੇ ਈਸਾ ਨੂੰ ਦਿਤਾ ਸੀ ਫਾਂਸੀ, ਸਲੀਬ ਸਾਢੇ ਤਿੰਨ ਹੱਥ ਗਲ ਲਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਖੁਲ੍ਹਾਈਆ। ਗੋਬਿੰਦ ਕਹੇ ਜਿਸ ਵੇਲੇ ਈਸਾ ਨੂੰ ਦਿਤਾ ਫਾਹ, ਫਾਂਸੀ ਗਲ ਲਟਕਾਈਆ। ਸੀਸ ਕੰਡਿਆ ਦਾ ਤਾਜ ਦਿਤਾ ਸੁਹਾ, ਸੋਹਣੀ ਵੰਡ ਵੰਡਾਈਆ। ਈਸਾ ਖ਼ੁਸ਼ੀ ਵਿਚ ਮਾਰੀ ਧਾਹ, ਕੂਕ ਕੂਕ ਸੁਣਾਈਆ। ਮੇਰਾ ਤਨ ਤੇ ਮੇਰੀ ਲਾਸ਼ ਮੇਰਾ ਗਵਾਹ, ਦੂਜਾ ਨਜ਼ਰ ਕੋਇ ਨਾ ਆਈਆ। ਸਦੀ ਬੀਸਵੀਂ ਮੇਰੇ ਮਾਲਕਾ ਤੇਰਾ ਰਾਹ ਰਿਹਾ ਤਕਾ, ਤਕਵਾ ਇਕੋ ਇਕ ਵਖਾਈਆ। ਜੋ ਮੇਰਾ ਹੱਕ ਦਾ ਖ਼ੁਦਾ, ਖ਼ੁਦ ਮਾਲਕ ਨਜ਼ਰੀ ਆਈਆ। ਜਿਹੜੇ ਤੈਨੂੰ ਭੁੱਲੇ ਉਨ੍ਹਾਂ ਨੂੰ ਸੂਲਾਂ ਦੀ ਸੇਜ ਦਈਂ ਸੁਆ, ਮੇਰੇ ਸੀਸ ਦਾ ਸੀਸ ਆਪਣੇ ਲੇਖੇ ਲਾਈਆ। ਵੇਖੀਂ ਕਿਤੇ ਮੇਰੀ ਵਸੀਅਤ ਨਾ ਦੇਵੀਂ ਗਵਾ, ਦੂਸਰ ਹੱਥ ਫੜਾਈਆ। ਕਿਤੇ ਲੇਖਾ ਲਿਖੀਂ ਨਾ ਨਾਲ ਕਲਮ ਸ਼ਾਹ, ਕਾਗ਼ਜ਼ਾਂ ਚਲੇ ਨਾ ਕੋਇ ਚਤੁਰਾਈਆ। ਮੇਰੀ ਦਰਗਹ ਸਾਚੀ ਸਚਖੰਡ ਤੇਰੇ ਅੱਗੇ ਦੁਆ, ਦੋਏ ਜੋੜ ਵਾਸਤਾ ਪਾਈਆ। ਅੱਗੋਂ ਖ਼ੁਸ਼ੀ ਵਿਚ ਧੁਰ ਦਾ ਕਲਮਾ ਦਿਤਾ ਸੁਣਾ, ਅਣਸੁਣਤ ਆਪ ਜਣਾਈਆ। ਮਸੀਹ ਵਸੀਹ ਹੋ ਕੇ ਜਾਵਾਂ ਆ, ਆਮਦ ਦੂਸਰ ਨਾ ਕਿਸੇ ਦ੍ਰਿੜਾਈਆ। ਤੇਰਾ ਲਹਿਣਾ ਦੇਣਾ ਦੇਵਾਂ ਚੁਕਾ, ਚਾਰੋਂ ਕੁੰਟ ਅੱਖ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਈਸਾ ਕਿਹਾ ਮੇਰੇ ਨੂਰੀ ਮਾਲਕਾ, ਨੁਰਾਨੇ ਦੇ ਜਣਾਈਆ। ਕੀ ਮੇਰਾ ਲੇਖਾ ਯਾਦ ਰਖੇਂਗਾ ਸਾਬਕਾ, ਪਿਛਲਾ ਭੇਵ ਖੁਲ੍ਹਾਈਆ। ਮੇਰਾ ਨਾਤਾ ਕਾਇਮ ਰਖੇਂਗਾ ਬਾਪ ਦਾ, ਪਿਤਾ ਪੁਰਖ ਅਕਾਲ ਦੇ ਦ੍ਰਿੜਾਈਆ। ਲਹਿਣਾ ਝੋਲੀ ਪਾਏਂਗਾ ਆਪਣੇ ਜਾਪ ਦਾ, ਜੋ ਤੇਰਾ ਨਾਮ ਧਿਆਈਆ। ਕੀ ਤੇਰਾ ਰੂਪ ਹੋਵੇਗਾ ਇਲਾਹੀ ਪਾਕ ਦਾ, ਪਰਵਰਦਿਗਾਰ ਦੇ ਸਮਝਾਈਆ। ਕਿ ਬੁਤ ਹੋਵੇਗਾ ਮਿੱਟੀ ਖ਼ਾਕ ਦਾ, ਪੰਜਾਂ ਤਤਾਂ ਗੰਢ ਪਵਾਈਆ। ਮੇਰਾ ਲਹਿਣਾ ਪੂਰਾ ਕਰੀਂ ਭਵਿਖਤ ਵਾਕ ਦਾ, ਬੀਸ ਬੀਸੇ ਸੀਸ ਨਿਵਾਈਆ। ਤੂੰ ਪਿਆਰਾ ਹੋਵੇਂਗਾ ਕਿਹੜੀ ਜਮਾਤ ਦਾ, ਕੀ ਮਜ਼੍ਹਬਾਂ ਰੰਗ ਰੰਗਾਈਆ।

❋

❋

ਤੇਰਾ ਧਾਮ ਕਿਹੜਾ ਹੋਵੇ ਨਿਵਾਸ ਦਾ, ਸਚ ਦੇਣਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦੀ ਧਾਰ ਇਕ ਵਖਾਈਆ। ਜਿਸ ਵੇਲੇ ਈਸਾ ਦਾ ਅੰਤ ਅਖ਼ੀਰੀ ਸਵਾਸ, ਆਕਾਸ਼ ਆਕਾਸ਼ਾਂ ਧਿਆਨ ਲਗਾਈਆ। ਐਸੇ ਰੂਪ ਵਿਚ ਨਿਰਗੁਣ ਧਾਰ ਆਇਆ ਪਾਸ, ਖੰਡਾ ਮੁਖ ਵਿਚ ਟਿਕਾਈਆ। ਯਾਦ ਰੱਖੀਂ ਮੈਂ ਫੇਰ ਆਵਾਂਗਾ ਆਪ, ਆਪਣਾ ਫੇਰਾ ਪਾਈਆ। ਸਭ ਦਾ ਸਾਂਝਾ ਬਣਾਂਗਾ ਬਾਪ, ਪੁਰਖ ਅਕਾਲ ਇਕ ਅਖਵਾਈਆ। ਜ਼ਰੂਰ ਹਜ਼ੂਰ ਹੋ ਕੇ ਕਰਾਂਗਾ ਟਾਕ, ਸ਼ਬਦ ਸ਼ਬਦੀ ਨਾਦ ਸੁਣਾਈਆ। ਪੱਥਰਾਂ ਦਾ ਰਹਿਣ ਨਹੀਂ ਦੇਣਾ ਕੋਈ ਠਾਕਰ ਠਾਕ, ਠੋਕਰ ਇਕੋ ਦਿਆਂ ਲਗਾਈਆ। ਔਹ ਵੇਖ ਕੀ ਕਹਿੰਦਾ ਭਸੁੰਡ ਕਾਗ, ਮੁਖ ਦੋ ਜਹਾਨ ਉਠਾਈਆ। ਕਿਸ ਬਿਧ ਅੰਤਮ ਮੁਕੇ ਵਾਟ, ਰਾਹ ਬਿਨ ਨੈਣਾਂ ਨੈਣ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਧਾਰ ਇਕ ਵਖਾਈਆ। ਸੰਮਤ ਅੱਠ ਕਹੇ ਈਸਾ ਮੂਸਾ ਮੁਹੰਮਦ ਸਾਰੇ ਮਾਰਦੇ ਤਾਲੀ, ਖ਼ੁਦਾ ਤਆਲਾ ਸੀਸ ਨਿਵਾਈਆ। ਜਿਸ ਦਾ ਖੇਲ ਤਕਣਾ ਹਾਲੀ, ਜੋ ਹਾਲਤ ਵੇਖੇ ਖ਼ਲਕ ਖ਼ੁਦਾਈਆ। ਜਿਸ ਨੇ ਆਪਣਾ ਨਾਮ ਕਲਮਾ ਰਹਿਣ ਨਹੀਂ ਦੇਣਾ ਜਾਹਲੀ, ਜੋ ਸਿਫ਼ਤ ਕਰਕੇ ਸਿਫ਼ਤ ਸਿਫ਼ਤ ਵਾਲਿਆਂ ਨਾਲ ਲੜਾਈਆ। ਕਲਜੁਗ ਮੇਟੇ ਰੈਣ ਅੰਧੇਰੀ ਕਾਲੀ, ਕਲਾ ਆਪਣੀ ਆਪ ਵਰਤਾਈਆ। ਕਿਉਂ ਚਾਰ ਜੁਗ ਧੁਰ ਦੀ ਤਾਕਤ ਬਿਨਾ ਪੁਰਖ ਅਕਾਲ ਤੋਂ ਕਿਸੇ ਕੋਲੋਂ ਨਾ ਜਾਏ ਸੰਭਾਲੀ, ਏਸੇ ਕਰ ਕੇ ਗੋਬਿੰਦ ਸੰਬਲ ਦਾ ਲੇਖਾ ਗਿਆ ਸਮਝਾਈਆ। ਜੋ ਆਦਿ ਅੰਤ ਸਭ ਦਾ ਮਾਲੀ, ਮਾਲਕ ਖ਼ਾਲਕ ਨੂਰ ਇਲਾਹੀਆ। ਅੰਤ ਜਗਤ ਦੀ ਮੇਟੇ ਦਲਾਲੀ, ਵਿਚੋਲਾ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪਣੇ ਹੱਥ ਰਖਾਈਆ। ਵਿਸਾਖ ਕਹੇ ਵਾਹ ਪ੍ਰਭੂ ਮੇਰੇ ਦਾਤੇ, ਦਇਆਵਾਨ ਤੇਰੀ ਸਰਨਾਈਆ। ਓ ਪੁਰਖਾਂ ਦੇ ਪੁਰਖ ਬਿਧਾਤੇ, ਪਤਿਪਰਮੇਸ਼ਵਰ ਨੂਰ ਇਲਾਹੀਆ। ਉਠ ਵੇਖ ਆਪਣੀ ਅੰਧੇਰੀ ਰਾਤੇ, ਚਾਰੋਂ ਕੁੰਟ ਅੰਧੇਰਾ ਛਾਈਆ। ਬੇਸ਼ਕ ਦੀਨਾਂ ਮਜ਼੍ਹਬਾਂ ਵਾਲੇ ਤੈਨੂੰ ਅੱਖਰਾਂ ਵਿਚ ਗਾਤੇ, ਗਾ ਗਾ ਆਪਣਾ ਝਟ ਲੰਘਾਈਆ। ਜ਼ਰਾ ਨਿਗਾਹ ਮਾਰ ਅੰਤਰ ਆਤਮ ਤੈਨੂੰ ਮੂਲ ਨਾ ਪਾਤੇ, ਪਤਿਪਰਮੇਸ਼ਵਰ ਤੇਰਾ ਮੇਲ ਨਾ ਕੋਇ ਮਿਲਾਈਆ। ਤੇਰੇ ਲੱਗੇ ਕੋਇ ਨਾ ਆਖੇ, ਤੈਨੂੰ ਭੁੱਲੀ ਸਰਬ ਲੋਕਾਈਆ। ਨਾਮ ਦਾ ਤਿਲਕ ਦਿਸੇ ਕਿਸੇ ਨਾ ਮਾਥੇ, ਮਸਤਕ ਨੂਰ ਜੋਤ ਨਾ ਕੋਇ ਰੁਸ਼ਨਾਈਆ। ਜਿਧਰ ਤਕਾਂ ਓਧਰ ਘਾਟੇ, ਖ਼ਾਲੀ ਭੰਡਾਰੇ ਨਾ ਕੋਇ ਭਰਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਅੰਤਮ ਆ ਗਈ ਤੇਰੀ ਵਾਟੇ, ਸਾਡਾ ਪੰਧ ਮੁਕਿਆ ਚਾਈਂ ਚਾਈਂਆ। ਦਰ ਤੇਰੇ ਸਾਰੇ ਆਏ ਨਾਠੇ, ਭੱਜੇ ਵਾਹੋ ਦਾਹੀਆ। ਤੁਧ ਬਿਨ ਜੋਤ ਜਗੇ ਨਾ ਕਿਸੇ ਵਾਲੀ ਲਾਟੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਸੀਸ ਨਿਵਾਈਆ। ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗ਼ੰਬਰ ਸਾਰੇ ਤਕੋ ਇਕ ਦਮ, ਸਵਾਸ ਲੈਣ ਕੋਇ ਨਾ ਪਾਈਆ। ਸ਼ਬਦੀ ਧਾਰ ਵਿਚ ਕਹੋ ਝਗੜਾ ਮੇਟਿਆ ਕਾਇਆ ਚੰਮ, ਚੰਮ ਦ੍ਰਿਸ਼ਟੀ ਰਹਿਣ ਕੋਇ ਨਾ ਪਾਈਆ। ਪੁਰਖ ਅਕਾਲ ਤੇਰੀ ਧਾਰੋਂ ਪਏ ਜੰਮ, ਨੂਰ ਤੇਰਾ ਨਜ਼ਰੀ ਆਈਆ। ਨਾ ਕੋਈ ਹਰਖ ਨਾ ਕੋਈ ਗ਼ਮ, ਚਿੰਤਾ ਚਿਖਾ ਨਾ ਕੋਇ ਸਤਾਈਆ। ਤੇਰਾ ਨੂਰ ਸ੍ਰਿਸ਼ਟੀ ਸਾਰੀ ਬ੍ਰਹਮ, ਪਾਰਬ੍ਰਹਮ ਤੂੰਹੀ ਬੇਪਰਵਾਹੀਆ। ਅੰਤਮ ਸਭ ਦਾ ਬੇੜਾ ਬੰਨ੍ਹ, ਬੰਨ੍ਹਣਹਾਰ ਇਕ ਅਖਵਾਈਆ। ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗ਼ੰਬਰ ਸਾਰੇ ਫੜ ਲਓ

❋

❋

ਆਪਣੇ ਕੰਨ, ਬਿਨ ਹੱਥਾਂ ਹੱਥ ਲਗਾਈਆ। ਇਕ ਦੇ ਦੁਲਾਰੇ ਬਣੋ ਜਨ, ਮਾਣ ਚਲੇ ਨਾ ਕੋਇ ਚਤੁਰਾਈਆ। ਸਾਰੇ ਰੋ ਪਓ ਨੇਤਰ ਛੰਮ ਛੰਮ, ਨੇਤਰ ਨੈਣਾਂ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗ਼ੰਬਰ ਆਉ ਵੇਖੋ ਜਗਤ ਜਹਾਨ, ਜੋਬਨ ਵੰਤਿਓ ਦਿਆਂ ਜਣਾਈਆ। ਭੱਜੋ ਸੀਤਾ ਰਾਮ, ਰਾਮ ਰਾਮ ਦੁਹਾਈਆ। ਉਠ ਵੇਖ ਗੋਪੀ ਕਾਹਨ, ਬਿਨ ਨੈਣਾਂ ਨੈਣ ਉਠਾਈਆ। ਮੁਹੰਮਦ ਈਸਾ ਸੁਣੋ ਪੈਗ਼ਾਮ, ਮੂਸਾ ਨੈਣ ਮਿਲਾਈਆ। ਕਿਉਂ ਚਾਰੋਂ ਕੁੰਟ ਹੋਵੇ ਕਤਲੇਆਮ, ਕਤਲਗਾਹ ਖ਼ਲਕ ਖ਼ੁਦਾਈਆ। ਕਿਉਂ ਪੰਖੇਰੂਆਂ ਪਸ਼ੂਆਂ ਬਣਿਆ ਤੁਆਮ, ਖੱਲਾਂ ਰਹੇ ਲੁਹਾਈਆ। ਕਿਉਂ ਸ਼ਰਅ ਬਣੀ ਗ਼ੁਲਾਮ, ਜ਼ੰਜੀਰ ਨਾ ਕੋਇ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਤੋਂ ਲੇਖਾ ਮੰਗੇ ਤਮਾਮ, ਮਜ਼੍ਹਬ ਦੀ ਤਮਾ ਵਾਲਿਓ ਭੇਵ ਦਿਉ ਚੁਕਾਈਆ। ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗ਼ੰਬਰ ਹੋ ਗਏ ਜਮਾਂ, ਜ਼ਾਮਨੀ ਨਜ਼ਰ ਕੋਇ ਨਾ ਆਈਆ। ਨਾ ਕੋਈ ਮਾਟੀ ਨਾ ਕੋਈ ਚੰਮਾ, ਤਨ ਵਜੂਦ ਨਾ ਕੋਇ ਵਖਾਈਆ। ਨਾ ਕੋਈ ਨੂਰ ਜੋਤ ਨਾ ਕੋਈ ਸ਼ਮਾ, ਦੀਪਕ ਨਜ਼ਰ ਕੋਇ ਨਾ ਆਈਆ। ਨਾ ਕੋਈ ਅੱਖਰ ਨਾ ਕੋਈ ਇਬਾਰਤ ਨਾ ਕੋਈ ਪੰਨਾ, ਸਿਫ਼ਤਾਂ ਸਿਫ਼ਤ ਨਾ ਕੋਇ ਵਡਿਆਈਆ। ਦੁਹਾਈ ਦੇਵੇ ਕਹੇ ਤਾਰਾ ਚੰਨਾ, ਪ੍ਰਭ ਨੇ ਉਲਟੀ ਕਰਨੀ ਲੋਕਾਈਆ। ਮਜ਼੍ਹਬ ਦਾ ਰਹਿਣ ਦੇਣਾ ਨਹੀਂ ਕੋਈ ਬੰਨਾ, ਹਦ ਹਦੂਦ ਦੇਣੀ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਆਪਣਾ ਰੰਗ ਵਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਦਾ ਦਰਸ ਪਾਇਆ ਅਨੋਖਾ, ਅਨੋਖਾ ਨਜ਼ਰੀ ਆਈਆ। ਭਗਵਨ ਕਿਹੜਾ ਕਰਨ ਲੱਗਾ ਧੋਖਾ, ਧੋਖਾ ਸਮਝ ਕੋਇ ਨਾ ਪਾਈਆ। ਕਿਹੜੇ ਵੜ ਗਿਆ ਵਿਚ ਕੋਠਾ, ਸਚ ਸਿੰਘਾਸਣ ਡੇਰਾ ਲਾਈਆ। ਨਾ ਕੋਈ ਹੱਥ ਵਿਚ ਕਲਸ ਤੇ ਨਾ ਕੋਈ ਲੋਟਾ, ਨਾ ਕੋਈ ਵੇਸ ਅਵੇਸ ਜਣਾਈਆ। ਸਾਰੇ ਕਹਿਣ ਵੇਖੋ ਇਕੋ ਨੂਰ ਤੇ ਇਕੋ ਜੋਤਾ, ਦੂਜਾ ਨਜ਼ਰ ਕੋਇ ਨਾ ਆਈਆ। ਉਫ਼ ਹਾਏ ਕਿਸ ਦੀਆਂ ਕਰੀਏ ਸੋਚਾਂ, ਸੋਚ ਸਮਝ ਰਹੀ ਨਾ ਰਾਈਆ। ਜਿਸ ਦੇ ਪਿਆਰ ਵਿਚ ਮਾਣੀਆਂ ਮੌਜਾਂ, ਮਜਲਸ ਨਾਮ ਕਲਮੇ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਆਪਣੀ ਵੰਡ ਵੰਡਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਸਭ ਦੇ ਹੱਥ ਬੱਧੇ, ਬੰਦਨਾ ਸੀਸ ਨਿਵਾਈਆ। ਤੇਰਾ ਨੂਰ ਕਿਤੋਂ ਨਾ ਲੱਭੇ, ਬਹੁੜੀ ਤੇਰਾ ਨਾਮ ਦੁਹਾਈਆ। ਅਸੀਂ ਪਿਛਲੇ ਲੇਖੇ ਛਡੇ, ਛਡੀ ਕੂੜ ਲੋਕਾਈਆ। ਤੇਰੇ ਨਾਮ ਨਿਸ਼ਾਨੇ ਗੱਡੇ, ਦੋ ਜਹਾਨ ਵਡਿਆਈਆ। ਤੇਰਾ ਪਿਆਰ ਲਡਾਈਏ ਲੱਡੇ, ਦੂਜੀ ਗੋਦ ਨਾ ਕੋਇ ਵਖਾਈਆ। ਤੇਰੇ ਨਾਮ ਰਸ ਦੇ ਸਦਾ ਮਧੇ, ਮਧੁਰ ਤੇਰੀ ਧੁਨ ਕਰੇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਤੇਰੇ ਅੱਗੇ ਮੰਗ ਮੰਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਤੋਲ ਦੇ ਆਪਣੀ ਤਕੜੀ, ਤੋਲਣਹਾਰੇ ਤੇਰੇ ਹੱਥ ਵਡਿਆਈਆ। ਅਸੀਂ ਇਕੋ ਨੂਰ ਇਕੋ ਜੋਤ ਇਕੋ ਪਾਈ ਗਲਵਕੜੀ, ਦੂਜਾ ਰੂਪ ਨਾ ਕੋਇ ਬਣਾਈਆ। ਨਾ ਕੋਈ ਬ੍ਰਾਹਮਣ ਨਾ ਕੋਈ ਸ਼ੂਦਰ ਨਾ ਕੋਈ ਵੈਸ਼ ਤੇ ਨਾ ਕੋਈ ਸ਼ੱਤਰੀ, ਛਤਰਧਾਰੀ ਨਜ਼ਰ ਕੋਇ ਨਾ ਆਈਆ। ਅਵਤਾਰ ਪੈਗ਼ੰਬਰ ਗੁਰੂ ਕਹਿਣ ਸਾਡਾ ਵਾਸਤਾ ਕਲਜੁਗ ਅੰਤ ਰਹਿਣ ਨਾ ਦੇਵੀਂ ਜਿਨ੍ਹਾਂ ਵੱਛਾ ਕੱਟਾ ਖਾਧਾ ਬੱਕਰਾ ਬੱਕਰੀ, ਸੂਰਾਂ ਵਾਲਿਆਂ ਸਿਰ

❋

❋

ਨਾ ਕੋਇ ਕਟਾਈਆ। ਤੇਰਾ ਗੋਬਿੰਦ ਸਾਲ ਚੜ੍ਹ ਗਿਆ ਦੋ ਸੌ ਬਹੱਤਰ ਤੋਂ ਤਿਹੱਤਰੀ, ਤਿੰਨਾਂ ਗੁਣਾਂ ਦਾ ਲੇਖਾ ਦੇਣਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਬੇਪਰਵਾਹੀਆ। ਕੱਟੇ ਵੱਛੇ ਕਰਨ ਆਏ ਬੇਨੰਤੀ, ਸੂਰ ਮੁਰਗੇ ਨਾਲ ਮਿਲਾਈਆ। ਪ੍ਰਭੂ ਸਾਡੀ ਇਕੋ ਲਿਖ ਦੇ ਪੰਗਤੀ, ਪੰਜਾਂ ਤਤਾਂ ਦਾ ਡੇਰਾ ਢਾਹੀਆ। ਹੁਕਮ ਸੁਣਾ ਦੇ ਦੋ ਜਹਾਨ ਨਿਰਗੁਣ ਧਾਰ ਸੰਗਤੀ, ਤੇਰੇ ਸੰਗੀ ਗੁਰ ਅਵਤਾਰ ਪੈਗ਼ੰਬਰ ਸੋਭਾ ਪਾਈਆ। ਜਿਨ੍ਹਾਂ ਦੀ ਤਾਕਤ ਸਾਨੂੰ ਨਹੀਂ ਜੰਮਦੀ, ਮਾਰਨ ਵਾਲਾ ਨਜ਼ਰ ਕੋਇ ਨਾ ਆਈਆ। ਸਭ ਦੀ ਮਨਸਾ ਮੇਟ ਦੇ ਮਨ ਦੀ, ਤ੍ਰਿਸ਼ਾ ਤ੍ਰਿਖਾ ਤ੍ਰਿਸ਼ਨਾ ਦੇ ਗਵਾਈਆ। ਸ਼ਹਾਦਤ ਦੇ ਦੇ ਤਾਰੇ ਚੰਨ ਦੀ, ਜਿਨ੍ਹ ਸਦੀ ਚੌਧਵੀਂ ਦੇਣੀ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਆਪਣਾ ਖੇਲ ਖਿਲਾਈਆ। ਦੁਰਗਾ ਕਹੇ ਮੇਰੀ ਗਾ ਗਾ ਪ੍ਰਭੂ ਜੀਭਾ ਹੋਈ ਲਾਲ, ਓ ਧੁਰ ਦੇ ਲਾਲ ਦਿਆਂ ਜਣਾਈਆ। ਮੈਂ ਤੇਰਾ ਅਗੰਮਾ ਉਹ ਬਾਲ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਅੱਠਾਂ ਤਤਾਂ ਵਾਲਿਓ ਜਿਸ ਨੇ ਅੱਠਾਂ ਸ਼ਸਤਰਾਂ ਦੀ ਕੀਤੀ ਸੰਭਾਲ, ਉਹ ਸੰਬਲ ਵਾਲੇ ਦੇ ਅੱਗੇ ਆਪਣਾ ਸੀਸ ਨਿਵਾਈਆ। ਜਿਸ ਨੂੰ ਝੁਕਦੇ ਕਾਲ ਮਹਾਂਕਾਲ, ਰਾਏ ਧਰਮ ਚਿਤ੍ਰਗੁਪਤ ਸਿਰ ਸਕੇ ਨਾ ਕੋਇ ਉਠਾਈਆ। ਉਸ ਦਾ ਨਾ ਕੋਈ ਜਵਾਬ ਰਿਹਾ ਤੇ ਨਾ ਕੋਈ ਸਵਾਲ, ਲੇਖਾ ਅੱਗੇ ਨਾ ਕੋਇ ਬਣਾਈਆ। ਇਕੋ ਮੰਗ ਸੂਰੇ ਸਰਬੰਗ ਮੇਰੀ ਪੂਰੀ ਪਾ ਲੈ ਕੀਤੀ ਘਾਲ, ਘੋਲੀ ਘੋਲ ਘੋਲ ਘੁਮਾਈਆ। ਤੇਰੀ ਵੇਖ ਕੇ ਅਵੱਲੜੀ ਚਾਲ, ਹੈਰਾਨੀ ਮੇਰੇ ਅੰਦਰ ਆਈਆ। ਮੈਂ ਕਿਹਾ ਨੀ ਕਾਲਕਾ ਕਮਲੀਏ ਆਪਣਾ ਖੱਪਰ ਲੈ ਸੰਭਾਲ, ਜਿਸ ਵਿਚ ਅੱਠਾਸੀ ਲੱਖ ਪਦਮ ਸੁੰਭ ਨਿਸੁੰਭ ਪੀ ਕੇ ਆਪਣਾ ਝਟ ਲੰਘਾਈਆ। ਨੀ ਉਸ ਦਾ ਹੁਣ ਵੇਸ ਕਮਾਲ, ਕਮਲੀਏ ਤੈਨੂੰ ਦਿਆਂ ਦ੍ਰਿੜਾਈਆ। ਨਾ ਉਹ ਬੁੱਢਾ ਤੇ ਨਾ ਉਹ ਬਾਲ, ਜਵਾਨੀ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਖੱਪਰ ਕਹੇ ਮੈਂ ਕਦੇ ਨਹੀਂ ਭਰਦਾ, ਭਰਮਾਂ ਵਾਲਿਓ ਦਿਆਂ ਜਣਾਈਆ। ਮੈਂ ਸਭ ਨੂੰ ਚੇਤਾ ਕਰਾਵਾਂ ਪਿਛਲੇ ਸਾਲ ਪਰ ਦਾ, ਪੂਰਬ ਦਿਆਂ ਜਣਾਈਆ। ਕਿਉਂ ਵਿਸਾਖੀ ਦਾ ਦਿਨ ਇਕ ਸੀ ਵੱਧਦਾ, ਵਾਧਾ ਸਮਝ ਕਿਸੇ ਨਾ ਆਈਆ। ਹੁਣ ਭਾਂਡਾ ਭੱਜਣਾ ਜਗ ਦਾ, ਜਗਤ ਵਾਲਿਓ ਪੈਣੀ ਦੁਹਾਈਆ। ਉਹ ਜਿਹੜਾ ਕਿਤੇ ਨਹੀਂ ਲੱਭਦਾ, ਪਰਵੇਸ਼ ਇਕੋ ਨੂਰ ਇਲਾਹੀਆ। ਉਸ ਦਾ ਪਿਆਲਾ ਸਚ ਦੀ ਮਦਿ ਦਾ, ਸਾਚਾ ਰਸ ਦਏ ਚਖਾਈਆ। ਨੌਂ ਸੌ ਚੁਰਾਨਮੇ ਚੌਕੜੀ ਜੁਗ ਅੱਗੇ ਯਾਦ ਰਹਿਣਾ ਦਿਹਾੜਾ ਅੱਜ ਦਾ, ਚਾਰ ਜੁਗ ਚਰਨਾਂ ਹੇਠ ਦਬਾਈਆ। ਜਿਹੜਾ ਪੁਰਖ ਅਕਾਲ ਬਿਨਾ ਲੱਤਾਂ ਬਾਹਵਾਂ ਤੋਂ ਭੱਜਦਾ, ਭਜਨ ਬੰਦਗੀ ਵਾਲੇ ਵੇਖੇ ਥਾਉਂ ਥਾਈਂਆ। ਜਿਸ ਨੂੰ ਨੂਰ ਇਲਾਹੀ ਕਿਹਾ ਰੱਬ ਦਾ, ਆਲਮੀਨ ਬੇਪਰਵਾਹੀਆ। ਭਗਤੋ ਤੁਹਾਡੇ ਭਗਤ ਦਵਾਰੇ ਵਿਚ ਉਸ ਅੰਗਿਆਰਾ ਲਾਇਆ ਅੱਗ ਦਾ, ਅਗਨੀ ਜਗਤ ਵਿਚ ਜਲਾਈਆ। ਜੁਗ ਜਨਮ ਦੇ ਵਿਛੜਿਓ ਤੁਹਾਨੂੰ ਪ੍ਰੇਮ ਵਿਚ ਸੱਦ ਦਾ, ਸੰਦੇਸ਼ਾ ਸ਼ਬਦ ਨਾਮ ਸ਼ਨਵਾਈਆ। ਤੁਹਾਡਾ ਰੂਪ ਰਹਿਣ ਨਹੀਂ ਦੇਣਾ ਬਗ਼ਲੇ ਬਪੜੇ ਬਪ ਦਾ, ਹੰਸ ਦੇਣੇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਓ ਈਸਾ ਕਹੇ ਆ ਜਾ ਮੂਸਾ, ਓ ਮੁਸਲਸਲ ਹਾਲ ਸੁਣਾਈਆ। ਵੇਖ ਪ੍ਰਭੂ ਦਾ ਅਗੰਮੀ ਸੂਸਾ, ਸਾਂਵਲ ਸੁੰਦਰ ਕੀ ਆਪਣੀ ਕਾਰ ਕਮਾਈਆ। ਜਿਸ ਦਾ ਰੂਪ ਸਮਝ ਸਕੇ

❋

❋

ਕੋਇ ਨਾ ਦੂਜਾ, ਪੜਦਾ ਪੜਦਾ ਨਾ ਕੋਇ ਉਠਾਈਆ। ਜਿਸ ਨੇ ਸਭ ਦਾ ਦੀਨ ਮਜ਼੍ਹਬ ਦਾ ਭਾਂਡਾ ਕਰਨਾ ਮੂਧਾ, ਮੁੱਦਾ ਸਭ ਦਾ ਵੇਖ ਵਖਾਈਆ। ਹਾਏ ਦੁਹਾਈ ਪੈਣੀ ਉਤੇ ਬਸੁਧਾ, ਸੁਧ ਰਹੇ ਕਿਸੇ ਨਾ ਰਾਈਆ। ਓ ਜਿਸਨੇ ਬਦਲ ਦੇਣਾ ਜੁਗਾ, ਜੁਗ ਚੌਕੜੀ ਰੋਵੇ ਮਾਰੇ ਧਾਹੀਆ। ਉਸ ਦਾ ਨਿਸ਼ਾਨਾ ਕਦੇ ਨਾ ਉਕਾ, ਉਘਣ ਆਥਣ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਮੁਹੰਮਦ ਕਹੇ ਮੂਸਾ ਵੇਖ ਲੈ ਮੁਸਾਹਿਬ, ਹਜ਼ਰਤ ਈਸਾ ਨਾਲ ਮਿਲਾਈਆ। ਤਿੰਨੇ ਕਹਿਣ ਕਿਧਰ ਹੋ ਗਿਆ ਗ਼ਾਇਬ, ਜਗ ਨੇਤਰ ਨਜ਼ਰ ਕੋਇ ਨਾ ਪਾਈਆ। ਜਿਸ ਦਾ ਖੇਲ ਵੇਖੋ ਅਜਾਇਬ, ਅਜਬ ਲੀਲਾ ਰਿਹਾ ਵਰਤਾਈਆ। ਅਸੀਂ ਸਾਰੇ ਉਸ ਦੇ ਨਾਇਬ, ਹੁਕਮ ਵਿਚ ਸਾਰੇ ਬੈਠੇ ਸੀਸ ਨਿਵਾਈਆ। ਜਿਸ ਦਾ ਖੇਲ ਹੋਣਾ ਜ਼ਾਇਜ਼, ਜ਼ਾਇਜ਼ਾ ਲਵੇ ਥਾਉਂ ਥਾਈਂਆ। ਮੁਹੰਮਦ ਕਹੇ ਮੇਰਾ ਅਮਾਮ ਇਹੋ ਹੋਵੇ ਸ਼ਾਇਦ, ਸ਼ਹਿਨਸ਼ਾਹ ਬੇਪਰਵਾਹੀਆ। ਜਿਸ ਨੂੰ ਕਿਹਾ ਵਾਹਿਦ ਵਾਹਿਦ, ਨੂਰੀ ਅੱਲਾ ਨੂਰ ਇਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਈਸਾ ਕਹੇ ਮੇਰੀਆਂ ਬੜੀਆਂ ਪੁਰਾਣੀਆਂ ਉਡੀਕਾਂ, ਪੈਗ਼ੰਬਰੋ ਦਿਆਂ ਜਣਾਈਆ। ਮੈਂ ਨੌ ਸੌ ਨੜਿਨਵੇ ਵਾਰ ਕਢੀਆਂ ਨੱਕ ਨਾਲ ਲੀਕਾਂ, ਲਾਈਨ ਲਾਈਨ ਨਾਲ ਮਿਲਾਈਆ। ਮੁਹੰਮਦ ਕਹੇ ਮੈਂ ਨੌਂ ਸੌ ਨੜਿਨਵੇ ਵਾਰ ਰੱਖੀਆਂ ਉਮੀਦਾਂ, ਅੰਤਰ ਆਪਣੇ ਧਿਆਨ ਰਖਾਈਆ। ਮੈਨੂੰ ਨੌ ਸੌ ਨੜਿਨਵੇ ਹੁਕਮ ਦੀਆਂ ਮਿਲੀਆਂ ਰਸੀਦਾਂ, ਬਿਨਾ ਅੱਖਰਾਂ ਹਰਫ਼ਾਂ ਖ਼ੁਦਾਈਆ। ਮੈਂ ਉਨ੍ਹਾਂ ਨੂੰ ਤਕਾਂ ਲਾ ਕੇ ਨੀਝਾਂ, ਨੈਣ ਨੈਣਾਂ ਨਾਲ ਮਿਲਾਈਆ। ਕਵਣ ਵੇਲਾ ਮੇਰਾ ਅਮਾਮ ਮੇਰੀਆਂ ਪੂਰੀਆਂ ਕਰੇ ਰੀਝਾਂ, ਗ੍ਰਹਿ ਮੇਰੇ ਫੇਰਾ ਪਾਈਆ। ਸਭ ਨੂੰ ਦੇ ਦੇਵੇ ਤਮੀਜ਼ਾਂ, ਕੂੜੀ ਮਤ ਦਏ ਮਿਟਾਈਆ। ਜਿਸ ਦੀਆਂ ਸਿਫ਼ਤਾਂ ਗਾ ਨਾ ਸਕਦੀਆਂ ਜੀਭਾਂ, ਰਸਨਾ ਨਾ ਕੋਇ ਵਡਿਆਈਆ। ਮੇਰੀ ਕਰੇ ਕੀ ਕੁਰਾਨ ਮਜੀਦਾ, ਜਿਸ ਕੁਰਾਨ ਦਾ ਕੁਰਹ ਦੇਣਾ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰਖਾਈਆ। ਈਸਾ ਮੂਸਾ ਮੁਹੰਮਦ ਕਹਿਣ ਅਸਾਂ ਤਿੰਨਾਂ ਬਣਾਉਣੀ ਤਿਕੋਨੀ, ਤੀਰ ਨਿਸ਼ਾਨ ਸੁਹਾਈਆ। ਜਿਸ ਦੀ ਖੇਲ ਗਮਸਾ ਅਜ਼ੂਹ ਗੌਨੀ, ਲਵਜ਼ੇ ਨਜ਼ੀਜ਼ ਨਜ਼ਰ ਕਿਸੇ ਨਾ ਆਈਆ। ਉਸ ਦੀ ਜੋਤ ਧਾਰ ਨਾ ਕਿਸੇ ਛਪਾਉਣੀ, ਬੰਦਾ ਬੰਦ ਨਾ ਕੋਇ ਕਰਾਈਆ। ਸੰਮਤ ਸ਼ਹਿਨਸ਼ਾਹੀ ਅੱਠ ਉਸ ਨੇ ਸਭ ਦੀ ਕਰਾਉਣ ਆਉਣਾ ਬੌਹਣੀ, ਬਹੁਮਤ ਦਾ ਡੇਰਾ ਢਾਹੀਆ। ਸਾਡੀ ਉਮਤ ਉਸ ਦੀ ਪਰਾਹੁਣੀ, ਬੈਠੀ ਆਸ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਚ ਆਪ ਬਣਾਈਆ। ਵਿਸਾਖ ਕਹੇ ਮੈਂ ਕਿਧਰੋਂ ਚੜ੍ਹਿਆ, ਅਰਸ਼ਾਂ ਤੇ ਚੜ੍ਹਨ ਵਾਲਿਓ ਦਿਉ ਸਮਝਾਈਆ। ਮੇਰਾ ਕਿਸ ਨੇ ਘਾੜਨ ਘੜਿਆ, ਘੜਨ ਵਾਲੇ ਬ੍ਰਹਮੇ ਦੇ ਦ੍ਰਿੜਾਈਆ। ਮੈਂ ਕਿਹੜੀ ਵਿਦਿਆ ਪੜ੍ਹਿਆ, ਕਵਣ ਨਾਮ ਸਿਫ਼ਤ ਸਾਲਾਹੀਆ। ਕਿਸ ਦਵਾਰੇ ਖੜ੍ਹਿਆ, ਕਵਣ ਦਵਾਰੇ ਵੱਜੇ ਵਧਾਈਆ। ਕਿਸ ਮਿਹਰਵਾਨ ਮਹਿਬੂਬ ਮੈਨੂੰ ਵਰਿਆ, ਕਵਣ ਕੰਤ ਸੁਹਾਗ ਸੋਭਾ ਪਾਈਆ। ਕਿਹੜਾ ਰੂਪ ਨਰਾਇਣ ਨਰਿਆ, ਨਰ ਹਰਿ ਦਿਉ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਾਹਿਬ ਵਡ ਵਡਿਆਈਆ। ਵਿਸਾਖ ਕਹੇ ਪ੍ਰਭੂ ਬਦਲ ਦੇ ਆਪਣਾ ਵਰਕਾ, ਜਗਤ ਵਰਕਿਆਂ ਦੀ ਲੋੜ ਰਹੇ ਨਾ ਰਾਈਆ। ਭੇਵ ਖੋਲ੍ਹ

❋

❋

ਦੇ ਆਪਣੇ ਘਰ ਕਾ, ਘਰਾਨਾ ਇਕੋ ਦੇਣਾ ਵਖਾਈਆ। ਜਿਥੇ ਰੂਪ ਨਜ਼ਰ ਆਵੇ ਤੇਰਾ ਨਰਾਇਣ ਨਰ ਦਾ, ਦੂਜਾ ਰੰਗ ਨਾ ਕੋਇ ਰੰਗਾਈਆ। ਤੁਧ ਬਿਨ ਕਲਜੁਗ ਅੰਤਮ ਕਾਜ ਮੂਲ ਨਾ ਸਰਦਾ, ਸਰੋਸਰ ਸਾਰੇ ਸੀਸ ਨਿਵਾਈਆ। ਲੇਖਾ ਮੁਕਾ ਦੇ ਕਾਇਆ ਮਾਟੀ ਧੜ ਦਾ, ਧੜਤ ਮਜ਼੍ਹਬਾਂ ਵਾਲੇ ਆਪਣੀ ਝੋਲੀ ਪਾਈਆ। ਕਿਲਾ ਤੋੜ ਦੇ ਹੰਕਾਰੀ ਗੜ੍ਹ ਦਾ, ਨਿਵਣ ਸੁ ਅੱਖਰ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਖ਼ੁਸ਼ੀ ਆਪ ਬਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਆਉ ਤਕੀਏ ਧੁਰ ਦਾ ਮਲੰਗ, ਜੋ ਮਲੰਗ ਇਕੋ ਇਕ ਅਖਵਾਈਆ। ਜਿਸ ਨੇ ਸਭ ਦੇ ਕਾਰਨਾਮੇ ਕੀਤੇ ਬੈਰੰਗ, ਉਤੇ ਮੋਹਰ ਨਾ ਕੋਇ ਲਗਾਈਆ। ਸਚ ਦਾ ਰਹਿਣ ਨਹੀਂ ਦਿਤਾ ਅਨੰਦ, ਅਨੰਦ ਅਨੰਦ ਵਿਚੋਂ ਖਿਚਾਈਆ। ਨੇਤਰ ਰੋਵੇ ਤਾਰਾ ਚੰਦ, ਚੰਦ ਸਿਤਾਰ ਰੋਵੇ ਮਾਰੇ ਧਾਹੀਆ। ਬਹੁੜੀ ਮੁਹੰਮਦ ਦਾ ਅੰਤਮ ਮੁਕਿਆ ਪੰਧ, ਪਾਂਧੀ ਪੰਧ ਨਾ ਕੋਇ ਭਵਾਈਆ। ਜਿਸ ਦੀ ਯਾਦ ਵਿਚ ਮੁਹੰਮਦ ਨੇ ਨਿਮਾਜ਼ਾਂ ਗੁਜ਼ਾਰੀਆਂ ਪੰਜ, ਪੰਜੇ ਉਂਗਲਾਂ ਮੁਖ ਕੰਨਾਂ ਨਾਲ ਛੁਹਾਈਆ। ਉਸ ਨੇ ਜਗਤ ਦਵਾਰੇ ਆਉਣੇ ਲੰਘ, ਪੰਧ ਆਪਣਾ ਆਪ ਮੁਕਾਈਆ। ਜਿਸ ਦਾ ਸਿੰਘਾਸਣ ਲਹਿੰਦੀ ਦਿਸ਼ਾ ਡਹਿ ਗਿਆ ਪਲੰਘ, ਚੜ੍ਹਦਿਉ ਲਹਿੰਦੇ ਜਾਵੇ ਚਾਈਂ ਚਾਈਂਆ। ਸੂਫ਼ੀਆਂ ਨੂੰ ਪਾਉਂਦਾ ਜਾਏ ਠੰਡ, ਬਿਨ ਹਰਫ਼ ਹਰੂਫ਼ ਕਰੇ ਪੜ੍ਹਾਈਆ। ਜਗਿਆਸੂਆਂ ਜਗਤ ਮਨ ਮਨੂਏ ਦਾ ਲੱਗੇ ਜੰਗ, ਬੁੱਧੀ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਖਿਲਾਈਆ। ਮੁਹੰਮਦ ਕਹੇ ਮੈਂ ਖੋਲ੍ਹ ਕੇ ਬੈਠਾ ਬਸਤਾ, ਬਸਤੀ ਆਪਣੀ ਧਿਆਨ ਲਗਾਈਆ। ਈਸਾ ਕਹੇ ਮੈਂ ਸਾਫ਼ ਕੀਤਾ ਰਸਤਾ, ਰੁਸਤਮ ਆਉਣਾ ਬੇਪਰਵਾਹੀਆ। ਮੂਸਾ ਕਹੇ ਮੈਂ ਖ਼ੁਸ਼ੀ ਵਿਚ ਹੋਇਆ ਮਸਤਾ, ਕੋਹਤੂਰ ਮੇਰੀ ਆਸਾ ਪੂਰ ਕਰਾਈਆ। ਮੇਰਾ ਮਹਿਬੂਬ ਆਵੇ ਨੱਸਦਾ, ਭੱਜੇ ਵਾਹੋ ਦਾਹੀਆ। ਜਿਸ ਦਾ ਨਿਸ਼ਾਨਾ ਇਕੋ ਜਗਦਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਉਹ ਸਭ ਨੂੰ ਆਵੇ ਸੱਦ ਦਾ, ਹੋਕਾ ਦੇਵੇ ਧੁਰਦਰਗਾਹੀਆ। ਆਓ ਦਰਸ ਕਰੋ ਨੂਰ ਇਲਾਹੀ ਰੱਬ ਦਾ, ਜੋ ਯਾਮੁਬੀਨ ਅਖਵਾਈਆ। ਆਪਣੇ ਲਿਬਾਸ ਵਿਚ ਸ਼ਾਹ ਨਵਾਬ ਹੋਵੇ ਫਬਦਾ, ਫ਼ਜ਼ਲ ਰਹਿਮਤ ਸਭ ਦੇ ਉਤੇ ਇਕ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਮੁਹੰਮਦ ਕਹੇ ਮੇਰੇ ਮਕਬਰੇ ਵਿਚ ਸਵਾ ਸੇਰ ਦੁੱਧ ਕੱਚਾ, ਕੱਚੀ ਮਿੱਟੀ ਵਾਲਿਓ ਦਿਆਂ ਜਣਾਈਆ। ਜਿਸ ਨੇ ਨਾਮ ਦਾ ਨਿਸ਼ਾਨਾ ਵਿਚ ਲਾਉਣਾ ਪੱਕਾ, ਜਿਸ ਨੂੰ ਜਾਗ ਕਹੇ ਲੋਕਾਈਆ। ਇਸ਼ਾਰੇ ਨਾਲ ਕਿਨਾਰੇ ਤੇ ਆਣ ਕੇ ਦੇਣਾ ਧੱਕਾ, ਧਕੇਲੇ ਥਾਉਂ ਥਾਈਂਆ। ਉਸ ਦੀ ਵਹਦਤ ਵਿਚ ਝੁਕੇ ਮੱਕਾ, ਮਦੀਨਾ ਸੀਸ ਨਿਵਾਈਆ। ਕਿਸੇ ਨੂੰ ਲੱਗੇ ਮੂਲ ਨਾ ਪਤਾ, ਲਾਪਤੇ ਵਾਲਾ ਲਾਸ਼ਰੀਕ ਆਪਣਾ ਖੇਲ ਖਿਲਾਈਆ। ਉਸ ਨੇ ਸਭ ਦਾ ਲੇਖਾ ਕਰ ਦੇਣਾ ਰਫ਼ਾ, ਰਫ਼ਾਕਤ ਵਾਲਾ ਨਜ਼ਰ ਕੋਇ ਨਾ ਆਈਆ। ਫੇਰ ਵੀ ਪਿਆਰਿਆਂ ਨੂੰ ਦੁਲਾਰਿਆਂ ਨੂੰ ਰਾਹ ਵਿਚ ਦੇਂਦੇ ਜਾਣਾ ਗੱਫਾ, ਗ਼ਫ਼ਲਤ ਵਾਲੇ ਸੁਤੇ ਲੈਣੇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਆਪਣਾ ਹੁਕਮ ਵਰਤਾਈਆ। ਸਿੰਘਾਸਣ ਕਹੇ ਭਗਤੋ ਤੁਹਾਡੀ ਕਿਹੜੀ ਵਿਸਾਖੀ, ਆਖ ਕੇ ਦਿਉ ਸੁਣਾਈਆ। ਤੁਹਾਡੀ ਕਿਹੜਾ ਕਰੇ ਰਾਖੀ, ਉਸ ਰਾਖੇ ਨੂੰ ਦਿਉ ਵਧਾਈਆ। ਲੇਖਾ ਮੁਕਾਵੇ ਬਾਕੀ, ਲਹਿਣਾ ਰਹੇ ਨਾ ਰਾਈਆ। ਦੇਸਾਂ ਪਰਦੇਸ਼ਾਂ ਵਿਚ ਤੁਹਾਡੀ

❋

❋

ਸੁਣਾਵੇ ਸਾਖੀ, ਸਾਖਿਆਤ ਆਪਣਾ ਹੁਕਮ ਵਰਤਾਈਆ। ਸ਼ਾਹ ਸੁਲਤਾਨਾ ਦੇਂਦਾ ਜਾਏ ਪਾਤੀ, ਪਤ੍ਰਿਕਾ ਜਗਤ ਵਿਚ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਪੁਰਖ ਅਕਾਲ ਕਹੇ ਲੱਖ ਚੁਰਾਸੀ ਜੀਵ ਜੰਤ ਮੇਰੇ, ਮੇਰਾ ਨੂਰ ਨਜ਼ਰੀ ਆਈਆ। ਕੁੱਕੜ ਸੂਰ ਗਾਂ ਤੇ ਵੱਛੇ ਕੱਟੇ ਲਿਆਉ ਨੇੜੇ, ਬੱਕਰਾ ਅਗਲਾ ਸੰਗ ਬਣਾਈਆ। ਸਤਿਜੁਗ ਵਿਚ ਸ਼ਰਅ ਦੇ ਰਹਿਣ ਮੂਲ ਨਾ ਝੇੜੇ, ਛੁਰੀ ਫੜੇ ਨਾ ਕੋਇ ਕਸਾਈਆ। ਸਾਰੇ ਚੜ੍ਹ ਗਏ ਉਸ ਪ੍ਰਭੂ ਦੇ ਬੇੜੇ, ਜਿਸ ਬੇੜੇ ਵਿਚੋਂ ਬਾਹਰ ਨਾ ਕੋਇ ਕਢਾਈਆ। ਜ਼ਰੂਰ ਪੰਖੀਆਂ ਪੰਛੀਆਂ ਚੌਪਾਇਆਂ ਉਤੇ ਕਰੇਗਾ ਮਿਹਰੇ, ਮਿਹਰਵਾਨ ਦਇਆ ਕਮਾਈਆ। ਜਨ ਭਗਤੋ ਵੇਖੋ ਇਨ੍ਹਾਂ ਦੇ ਕਿੱਡੇ ਵਡੇ ਜੇਰੇ, ਜੁਗ ਜੁਗ ਗੁਰੂਆਂ ਪੈਗ਼ੰਬਰਾਂ ਦੇ ਤਸੀਹੇ ਸਹਿੰਦੇ ਫੇਰ ਵੀ ਪ੍ਰਭੂ ਦੀ ਆਸ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਉਹ ਵੇਖੋ ਖੰਜੀਰ ਪਾਉਂਦਾ ਰੌਲਾ, ਖ਼ੁਦਾ ਖ਼ੁਦਾ ਤੇਰੀ ਦੁਹਾਈਆ। ਬਹੁੜ ਜਾ ਮੇਰੇ ਮੌਲਾ, ਮਲਕੁਲਮੌਤ ਤੋਂ ਲੈ ਛੁਡਾਈਆ। ਅਸੀਂ ਆ ਗਏ ਤੇਰੇ ਵਿਹੜਾ, ਵਿਹੜੇ ਵੜਦਿਆਂ ਪਾਰ ਲੈ ਲੰਘਾਈਆ। ਭਗਤਾਂ ਨਾਲ ਮਿਲ ਕੇ ਬਣ ਗਏ ਤੇਰੇ ਚੇਰੇ, ਚਿਰੀ ਵਿਛੁੰਨਿਆਂ ਆਪਣਾ ਰੰਗ ਰੰਗਾਈਆ। ਤੂੰ ਸਿੰਘ ਸ਼ੇਰ ਸ਼ੇਰੇ, ਸ਼ੇਰ ਸ਼ਬਦ ਸ਼ਬਦ ਅਖਵਾਈਆ। ਓ ਮਾਲਕਾ ਖ਼ਾਲਕਾ ਹੁਣ ਤੇ ਲੰਘ ਗਏ ਜੁਗ ਬਥੇਰੇ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਪੰਧ ਮੁਕਾਈਆ। ਸਾਡੇ ਕਟ ਦੇ ਚੁਰਾਸੀ ਗੇੜੇ, ਗੇੜੇ ਵਿਚ ਨਾ ਕੋਇ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦਾ ਖੇਲ ਆਪ ਖਿਲਾਈਆ। ਖੰਜੀਰ ਕਹੇ ਮੁਹੰਮਦਾ ਸੁਣ ਪੁਕਾਰ, ਪੁਨਹ ਪੁਨਹ ਸੀਸ ਨਿਵਾਈਆ। ਸਦੀ ਚੌਧਵੀਂ ਅੰਤਮ ਘੜੀ ਆਈ ਦੁਸ਼ਵਾਰ, ਦੁਸ਼ਮਣ ਸੱਜਣ ਸਮਝ ਕੋਇ ਨਾ ਪਾਈਆ। ਪਰ ਇਕ ਖ਼ੁਸ਼ੀ ਮੇਰੇ ਮਾਲਕ ਜੇ ਸਾਰੀ ਸ੍ਰਿਸ਼ਟੀ ਕਰ ਦੇਣੀ ਹਮਵਾਰ, ਊਚਾਂ ਨੀਚਾਂ ਡੇਰਾ ਢਾਹੀਆ। ਸਾਰੀ ਆਤਮਾ ਦਾ ਬਣ ਜਾਣਾ ਮੁਖ਼ਤਿਆਰ, ਮੁਖ਼ਤਿਆਰਨਾਮੇ ਦੀਨਾਂ ਮਜ਼੍ਹਬਾਂ ਦੇ ਹੱਥੋ ਹੱਥ ਲੈਣੇ ਮੰਗਾਈਆ। ਕਿਸੇ ਨਾਲ ਰਹਿਣ ਨਹੀਂ ਦੇਣਾ ਉਧਾਰ, ਉਦਰ ਵਿਚੋਂ ਜੰਮੇ ਹੋਏ ਅਵਤਾਰ ਪੈਗ਼ੰਬਰ ਗੁਰੂ ਅੰਤ ਅੰਤ ਨਾ ਕੋਇ ਅਖਵਾਈਆ। ਉਹ ਹੁਕਮ ਵਿਚ ਆਏ ਵਿਚ ਸੰਸਾਰ, ਹੁਕਮ ਅੰਦਰ ਭੱਜੇ ਵਾਹੋ ਦਾਹੀਆ। ਨਾਮ ਕਲਮੇ ਗਏ ਉਚਾਰ, ਸਿਫ਼ਤਾਂ ਵਾਲੀ ਸਿਫ਼ਤ ਸਾਲਾਹੀਆ। ਅੰਤ ਕਰ ਕੇ ਗਏ ਪੁਕਾਰ, ਕਲਜੁਗ ਅੰਤਮ ਧਿਆਨ ਲਗਾਈਆ। ਕਲ ਕਲਕੀ ਆਵੇ ਅਵਤਾਰ, ਅਮਾਮ ਅਮਾਮਾ ਧੁਰਦਰਗਾਹੀਆ। ਜਿਸ ਦਾ ਰੂਪ ਵੱਖਰਾ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਸਮਝ ਸਕੇ ਨਾ ਰਾਈਆ। ਉਸ ਦਾ ਲਹਿਣਾ ਉਸ ਦਾ ਦੇਣਾ ਓਸੇ ਦੀ ਕਰਨੀ ਕਾਰ, ਜੋ ਕੁਦਰਤ ਦਾ ਕਰਤਾ ਇਕ ਅਖਵਾਈਆ। ਸਾਰੇ ਡੰਡਾਵਤ ਵਿਚ ਬੰਦਨਾ ਵਿਚ ਸਜਦਿਆਂ ਵਿਚ ਕਰੋ ਨਿਮਸਕਾਰ, ਨਿਉਂ ਨਿਉਂ ਸੀਸ ਨਿਵਾਈਆ। ਜਿਸ ਵਿਸਾਖੀ ਦਾ ਦਿਹਾੜਾ ਗੋਬਿੰਦ ਦਾ ਲਿਆ ਵਿਚਾਰ, ਦੋ ਸੌ ਬਹੱਤਰ ਸਾਲ ਪਿਛੋਂ ਲਹਿਣਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਮਲੰਗ ਸੱਚੀ ਸਰਕਾਰ, ਸਿਰ ਸਿਰ ਆਪਣਾ ਹੁਕਮ ਮਨਾਈਆ।

❋

❋

੮ ਵਿਸਾਖ ਸ਼ਹਿਨਸ਼ਾਹੀ ਸੰਮਤ ੮ ਮਾਲਵਾ ਦੁਆਬਾ ਸੰਗਤ ਨਵਿਤ ਪਿੰਡ ਲਾਡੋਵਾਲ ਜ਼ਿਲਾ ਲੁਧਿਆਣਾ

ਵਿਸਾਖ ਕਹੇ ਮੈਂ ਵੇਖੀ ਅਗੰਮੀ ਹਸਤੀ, ਜੋ ਹਸਤ ਕੀਟਾਂ ਵਿਚ ਸਮਾਈਆ। ਜਿਸ ਦੀ ਭਗਤ ਪਿਆਰ ਬਸਤੀ, ਨਗਰ ਖੇੜਾ ਆਪ ਸੁਹਾਈਆ। ਆਤਮ ਧਾਰ ਉਸ ਦੀ ਵਸਦੀ, ਵਸੇ ਚਾਈਂ ਚਾਈਂਆ। ਸਤਿਗੁਰ ਦਰਸ ਨੂੰ ਸਦਾ ਨੱਸਦੀ, ਭੱਜੇ ਵਾਹੋ ਦਾਹੀਆ। ਉਹ ਮੇਲਣ ਨਿਜ ਨੇਤਰ ਲੋਚਣ ਅੱਖ ਦੀ, ਨੈਣ ਕਵਲ ਨੈਣ ਨਾਲ ਮਿਲਾਈਆ। ਪ੍ਰੀਆ ਪ੍ਰੀਤਮ ਪਿਆਰ ਵਿਚ ਹੱਸਦੀ, ਹੰਸ ਮੁਖ ਸੋਹੰ ਹੰਸਾ ਰੂਪ ਬਣਾਈਆ। ਧਾਰ ਲਵੇ ਅੰਮ੍ਰਿਤ ਨਿਜਰ ਰਸ ਦੀ, ਜਗਤ ਰਸਨਾ ਰਸ ਤਜਾਈਆ। ਖੇਲ ਤਕੇ ਪੁਰਖ ਅਲੱਖ ਦੀ, ਅਲਖ ਅਗੋਚਰ ਜੋ ਦ੍ਰਿੜਾਈਆ। ਪ੍ਰੀਤੀ ਪਿਆਰ ਬੰਧਾਏ ਨਤ ਦੀ, ਚਰਨ ਕਵਲ ਕਵਲ ਸਰਨਾਈਆ। ਤ੍ਰਿਸ਼ਨਾ ਪੂਰੀ ਕਰੇ ਪੰਜ ਤਤ ਦੀ, ਸਨਮੁਖ ਸਤਿਗੁਰ ਦਰਸ਼ਨ ਪਾਈਆ। ਆਸ਼ਾ ਰਹੇ ਨਾ ਮਨਮਤ ਦੀ, ਗੁਰਮਤ ਮੇਲਾ ਸਹਿਜ ਸੁਭਾਈਆ। ਇਹ ਖੇਲ ਪਰਮੇਸ਼ਵਰ ਪਤਿ ਦੀ, ਪਾਰਬ੍ਰਹਮ ਜੋ ਨੂਰ ਇਲਾਹੀਆ। ਜਿਸ ਦੀ ਕਲਾ ਕਲਜੁਗ ਧਾਰ ਅੰਤਮ ਜੱਟ ਦੀ, ਕਿਰਸਾਣਾ ਆਪਣੀ ਕਿਰਸ ਕਮਾਈਆ। ਉਹਦੀ ਜੋਤ ਪ੍ਰਕਾਸ਼ ਲਟ ਲਟ ਦੀ, ਨੂਰ ਨੁਰਾਨਾ ਡਗਮਗਾਈਆ। ਉਹਦੀ ਵਸਤੀ ਸ਼ਬਦੀ ਧੁਰ ਦੇ ਹੱਟ ਦੀ, ਹਟਵਾਣਾ ਇਕੋ ਇਕ ਅਖਵਾਈਆ। ਜਿਸ ਦੇ ਯਾਦ ਵਿਚ ਜਨ ਭਗਤਾਂ ਤ੍ਰਿਸ਼ਨਾ ਨੱਠਦੀ, ਭੱਜੇ ਵਾਹੋ ਦਾਹੀਆ। ਖ਼ੁਸ਼ੀ ਤਕੇ ਵਿਸਾਖ ਅੱਠ ਦੀ, ਅੱਠਾਂ ਤਤਾਂ ਵੱਜੇ ਵਧਾਈਆ। ਜਨ ਭਗਤੋ ਤੁਹਾਡੀ ਮਿਲਣੀ ਪ੍ਰਭੂ ਪਿਆਰ ਇਕੱਠ ਦੀ, ਇਕੱਠਿਆਂ ਸਭ ਦਾ ਲੇਖਾ ਪੂਰ ਕਰਾਈਆ। ਜਨਮ ਜਨਮ ਦੀ ਮੈਲ ਸਤਿਗੁਰ ਸੇਵਾ ਵਿਚ ਲੱਥਦੀ, ਕਰਮ ਕਰਮ ਦਾ ਪੰਧ ਮੁਕਾਈਆ। ਕਲਜੁਗ ਅੰਤਮ ਇਹ ਭਗਤੀ ਰੱਖੀ ਹੱਕ ਦੀ, ਕੰਮ ਕਾਜ ਕਰਦਿਆਂ ਪਾਰ ਕਰਾਈਆ। ਤੁਹਾਡੀ ਲਾਜ ਰੱਖਣੀ ਦੋ ਜਹਾਨ ਨੱਕ ਦੀ, ਜਗਤ ਨਿਸ਼ਾਨੇ ਨਾਲ ਝੁਲਾਈਆ। ਤੁਹਾਡੀ ਲੇਖੇ ਲਾਉਣੀ ਇਕ ਇਕ ਬੂੰਦ ਰੱਤ ਦੀ, ਜੋ ਬਿਰਧ ਬਾਲ ਜਵਾਨ ਪਸੀਨਾ ਰਹੇ ਵਗਾਈਆ। ਇਸ ਤੋਂ ਪਰੇ ਹੋਰ ਖੇਲ ਨਹੀਂ ਕੋਈ ਤਪ ਦੀ, ਜਗਤ ਤਪੀਸ਼ਰ ਹੱਥ ਕਦੇ ਨਾ ਆਈਆ। ਜਨ ਭਗਤੋ ਤੁਹਾਡੇ ਕਰਮਾਂ ਦੀ ਫ਼ਸਲ ਪਕਦੀ, ਕੁਕਰਮਾਂ ਦਾ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧਾਰ ਇਕ ਪੁਰਖ ਸਮਰਥ ਦੀ, ਸਮਰਥ ਆਪਣੀ ਦਇਆ ਕਮਾਈਆ।