੧੫ ਵਿਸਾਖ ਹਰਿ ਭਗਤ ਦਵਾਰ ਜੇਠੂਵਾਲ ਗੁਰਦਾਸ ਪੁਰ ਦੀ ਸੰਗਤ ਨਵਿਤ ਜ਼ਿਲਾ ਅੰਮ੍ਰਿਤਸਰ
ਵਿਸਾਖ ਕਹੇ ਮੇਰਾ ਸਮਾਂ ਬੀਤਿਆ ਅੱਧਾ, ਅਧਵਾਟੇ ਵੇਖਾਂ ਜਗਤ ਲੋਕਾਈਆ। ਕੋਟਾਂ ਵਿਚੋਂ ਕਿਸੇ ਵਿਰਲੇ ਗੁਰਮੁਖ ਮਿਲਿਆ ਸੱਦਾ, ਸ਼ਬਦੀ ਨਾਮ ਸ਼ਬਦ ਸ਼ਨਵਾਈਆ। ਜੋ ਪਰਮ ਪੁਰਖ ਸਰਨਾਈ ਲੱਗਾ, ਲਗ ਮਾਤਰ ਦਾ ਡੇਰਾ ਢਾਈਆ। ਉਹਦਾ ਜਗਤ ਜਹਾਨ ਵਧਿਆ ਅੱਗਾ, ਆਗਮਨ ਵਿਚ ਅਵਤਾਰ ਪੈਗ਼ੰਬਰ ਗੁਰੂ ਰਾਹ ਤਕਾਈਆ। ਹੰਸ ਰੂਪ ਨਾ ਹੋਇਆ ਕੱਗਾ, ਹੰਸ ਗੁਰਮੁਖ ਸੋਭਾ ਪਾਈਆ। ਸਚ ਦਵਾਰ ਦੀ ਮਿਲੀ ਜਗਹ, ਘਰ ਸਾਚੇ ਵੱਜੇ ਵਧਾਈਆ। ਇਕੋ ਨਾਮ ਖ਼ੁਮਾਰੀ ਪੀਤੀ ਮਧਾ, ਮਧੁਰ ਧੁਨ ਸੁਣ ਕੇ ਆਪਣਾ ਆਪ ਬਦਲਾਈਆ। ਸਚ ਮੰਜ਼ਲ ਦਾ ਸਾਚਾ
❋
❋
ਪਤਾ, ਸਚਖੰਡ ਸਾਚੇ ਵੱਜੇ ਵਧਾਈਆ। ਜਿਸ ਦਾ ਇਕੋ ਦੀਪਕ ਜੋਤ ਪ੍ਰਕਾਸ਼ ਜਗਾ, ਦੋ ਜਹਾਨ ਕਰੇ ਰੁਸ਼ਨਾਈਆ। ਜਿਸ ਨੇ ਧਰਮ ਦੀ ਧਾਰ ਨਿਸ਼ਾਨਾ ਗੱਡਾ, ਗਾਈਡ ਹੋ ਕੇ ਵੇਖ ਵਖਾਈਆ। ਜਨ ਭਗਤਾਂ ਲਡਾਏ ਆਪਣਾ ਲੱਡਾ, ਗੋਦੀ ਧੁਰ ਦੀ ਇਕ ਟਿਕਾਈਆ। ਜਿਨ੍ਹਾਂ ਸੇਵਾ ਵਿਚ ਜਗਤ ਵਿਕਾਰ ਵੱਢਾ, ਪਿਆਰ ਧੁਰ ਦਾ ਨਾਲ ਰਖਾਈਆ। ਉਨ੍ਹਾਂ ਲੇਖਾ ਮੁੱਕਿਆ ਚੁਰਾਸੀ ਖੱਡਾ, ਮਾਤ ਗਰਭ ਨਾ ਵੰਡ ਵੰਡਾਈਆ। ਜਗਤ ਜਹਾਨ ਹੋਇਆ ਵੱਡਾ, ਅਨਮੁੱਲ ਮਿਲੀ ਦਾਤ ਬੇਪਰਵਾਹੀਆ। ਕੂੜ ਕਿਰਿਆ ਨਾਤਾ ਛਡਾ, ਛੁਟਕੀ ਜਗਤ ਲੋਕਾਈਆ। ਲੇਖੇ ਲੱਗੇ ਬੁੱਢਾ ਨੱਢਾ, ਨੌਜਵਾਨਾ ਵੱਜੇ ਵਧਾਈਆ। ਝਗੜਾ ਰਹੇ ਨਾ ਮਾਸ ਨਾੜੀ ਹੱਡਾ, ਪੰਜ ਤਤ ਆਪਣੇ ਤਨ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਵਿਸਾਖ ਕਹੇ ਮੈਂ ਅੱਧਾ ਬੀਤਾ, ਬੀਤੀ ਕਹਾਣੀ ਦਿਆਂ ਜਣਾਈਆ। ਮੇਰੇ ਦਿਨ ਰਾਮ ਬਚਨ ਦਿਤਾ ਸੀਤਾ, ਸੀਤਾ ਸਤਿ ਹੁਕਮ ਦ੍ਰਿੜਾਈਆ। ਔਹ ਵੇਖ ਤ੍ਰੈਗੁਣ ਅਤੀਤਾ, ਕੀ ਆਪਣਾ ਖੇਲ ਖਿਲਾਈਆ। ਜੋ ਲੱਖ ਚੁਰਾਸੀ ਪਰਖੇ ਨੀਤਾ, ਘਟ ਘਟ ਵੇਖੇ ਥਾਉਂ ਥਾਈਂਆ। ਜੋ ਆਦਿ ਅੰਤ ਪਤਿਤ ਪੁਨੀਤਾ, ਪਤਿਤ ਪਾਵਨ ਇਕ ਅਖਵਾਈਆ। ਉਹ ਕਲਜੁਗ ਅੰਤਮ ਬਦਲ ਰਿਹਾ ਰੀਤਾ, ਰੀਤੀਵਾਨ ਆਪਣਾ ਹੁਕਮ ਸੁਣਾਈਆ। ਜਿਸ ਲੇਖਾ ਮੁਕਾਉਣਾ ਮੰਦਰ ਮਸੀਤਾ, ਸ਼ਿਵਦਵਾਲੇ ਵੰਡ ਨਾ ਕੋਇ ਵੰਡਾਈਆ। ਇਕੋ ਦੱਸੇ ਸਚ ਚਰਨ ਪ੍ਰੀਤਾ, ਪ੍ਰੀਤਮ ਹੋ ਕੇ ਧੁਰ ਦਾ ਮਾਹੀਆ। ਪਿਛਲੀਆਂ ਬਦਲ ਦੇਵੇ ਤਵਾਰੀਖਾਂ, ਚਾਰ ਜੁਗ ਦਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਵਿਸਾਖ ਕਹੇ ਮੈਂ ਅੱਧਾ ਗਿਆ ਲੰਘ, ਭੱਜਿਆ ਵਾਹੋ ਦਾਹੀਆ। ਮੇਰੇ ਦਿਵਸ ਗੋਬਿੰਦ ਬਚਨ ਦਿਤਾ ਪੁਰੀ ਅਨੰਦ, ਪ੍ਰਭ ਅਨੰਦ ਵਿਚ ਆਪਣਾ ਆਪ ਟਿਕਾਈਆ। ਨਾਲੇ ਹੱਸ ਕੇ ਤੂੰ ਮੇਰਾ ਮੈਂ ਤੇਰਾ ਗਾਇਆ ਛੰਦ, ਸੋਹੰ ਢੋਲਾ ਧੁਰਦਰਗਾਹੀਆ। ਫੇਰ ਨਿਸ਼ਾਨ ਵੇਖਿਆ ਤਾਰਾ ਚੰਦ, ਚੰਦ ਸਿਤਾਰ ਵੇਖ ਵਖਾਈਆ। ਫੇਰ ਨਿਗਾਹ ਮਾਰੀ ਮੇਰਾ ਸ਼ਸਤਰਾਂ ਵਾਲਾ ਜੰਗ, ਜਗਤ ਜਗਤ ਨਾਲ ਲੜਾਈਆ। ਗੁਰਮੁਖ ਵਿਰਲੇ ਲਾਉਣੇ ਅੰਗ, ਅੰਗੀਕਾਰ ਇਕ ਅਖਵਾਈਆ। ਫੇਰ ਵੇਖਣਾ ਕਲਜੁਗ ਅੰਤਮ ਪੰਧ, ਪਾਂਧੀ ਹੋ ਕੇ ਫੇਰਾ ਪਾਈਆ। ਸ਼ਬਦ ਬੋਲਿਆ ਉਚੀ ਬੱਤੀ ਦੰਦ, ਰਸਨਾ ਜਿਹਵਾ ਨਾਲ ਮਿਲਾਈਆ। ਜਿਸ ਵੇਲੇ ਆਵੇ ਸਾਹਿਬ ਸੂਰਾ ਸਰਬੰਗ, ਹਰਿ ਕਰਤਾ ਧੁਰਦਰਗਾਹੀਆ। ਉਸ ਵੇਲੇ ਸ੍ਰਿਸ਼ਟੀ ਹੋਵੇ ਦੰਗ, ਹੈਰਾਨੀ ਵਿਚ ਪ੍ਰੇਸ਼ਾਨੀ ਨਾਲ ਮਿਲਾਈਆ। ਸਾਚਾ ਚਾੜ੍ਹੇ ਕੋਇ ਨਾ ਰੰਗ, ਰੰਗਤ ਰੰਗ ਨਾ ਕੋਇ ਰੰਗਾਈਆ। ਮੇਰੀ ਆਸ਼ਾ ਮਨਸਾ ਪੂਰੀ ਕਰੇ ਉਮੰਗ, ਮੇਰਾ ਦਾਤਾ ਧੁਰਦਰਗਾਹੀਆ। ਆਪ ਬੈਠ ਕੇ ਉਪਰ ਪਲੰਘ, ਹਰਿਜਨ ਸਾਚੇ ਲਏ ਤਰਾਈਆ। ਜਿਨ੍ਹਾਂ ਦਾ ਲੇਖਾ ਪੂਰਾ ਕਰੇ ਖਾਧਾ ਪੀਤਾ ਜਗਤ ਡੰਗ, ਡੰਕਾ ਨਾਮ ਵਾਲਾ ਵਜਾਈਆ। ਜਿਸ ਦੇ ਕੋਲ ਭਗਤ ਉਧਾਰਨ ਦਾ ਵੱਖਰਾ ਹੋਵੇ ਢੰਗ, ਮਾਲਾ ਮਣਕੇ ਨਾ ਕੋਇ ਰਖਾਈਆ। ਕੋਝਿਆਂ ਕਮਲਿਆਂ ਗ਼ਰੀਬ ਨਿਮਾਣਿਆਂ ਸਚਖੰਡ ਦੇਵੇ ਟੰਗ, ਜਿਥੇ ਟੰਗਾਂ ਵਾਲਾ ਕੋਈ ਪੁੱਜ ਸਕੇ ਨਾ ਰਾਈਆ। ਝਗੜਾ ਮੇਟ ਦੇਵੇ ਜੇਰਜ ਅੰਡ, ਉਤਭੁਜ ਸੇਤਜ ਦਾ ਪੰਧ ਮੁਕਾਈਆ। ਚਰਨ ਪ੍ਰੀਤੀ ਖ਼ੁਸ਼ੀ ਨਾਲ ਦੇਵੇ ਵੰਡ, ਖ਼ੁਸ਼ੀ ਬੰਦ ਬੰਦ ਰਖਾਈਆ। ਦਰ ਆਇਆਂ ਸੀਨੇ ਪਾਵੇ ਠੰਡ, ਅਗਨੀ ਤਤ ਤਤ ਗਵਾਈਆ। ਪੰਦਰਾਂ ਵਿਸਾਖ ਕਹੇ ਗੋਬਿੰਦ ਤਿੰਨ ਦਿਨ ਨੀਲੇ ਉਤੇ ਕਸਦਾ ਰਿਹਾ ਸੀ ਤੰਗ, ਤਨ ਸ਼ਸਤਰ ਨਾਲ ਸੁਹਾਈਆ। ਫੇਰ ਵੇਖਦਾ ਰਿਹਾ ਵੱਲ ਪੁਰੀ ਅਨੰਦ, ਬਿਨ
❋
❋
ਅੱਖਾਂ ਅੱਖ ਉਠਾਈਆ। ਫੇਰ ਤਕਦਾ ਰਿਹਾ ਬ੍ਰਹਿਮੰਡ, ਲੋਆਂ ਪੁਰੀਆਂ ਪਰੇ ਨਿਗਾਹ ਟਿਕਾਈਆ। ਫੇਰ ਚਰਨ ਕਵਲ ਨਾਲ ਕੀਤੀ ਵੰਡ, ਸੱਜਾ ਖੱਬੇ ਨਾਲ ਬਦਲਾਈਆ। ਜਿਸ ਵੇਲੇ ਮੇਰਾ ਸਾਹਿਬ ਆਵੇ ਸੂਰਾ ਸਰਬੰਗ, ਸਤਿਗੁਰ ਨੂਰ ਇਲਾਹੀਆ। ਜਨ ਭਗਤਾਂ ਅੰਤਰ ਆਤਮ ਦੇਵੇ ਪਰਮਾਨੰਦ, ਪਰਮ ਪੁਰਖ ਵਡ ਵਡਿਆਈਆ। ਉਸ ਵੇਲੇ ਸੰਮਤ ਸ਼ਹਿਨਸ਼ਾਹੀ ਅੱਠ ਦਾ ਹੋਵੇ ਚੰਦ, ਚੰਦ ਸਿਤਾਰ ਸੀਸ ਨਿਵਾਈਆ। ਮੇਰੀ ਆਸ਼ਾ ਮਨਸਾ ਪੂਰੀ ਕਰੇ ਉਮੰਗ, ਹਾਜ਼ਰ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਭਾਗ ਹੋਣ ਨਾ ਦੇਵੇ ਮੰਦ, ਮੰਦਭਾਗੀ ਸਦ ਆਪਣੇ ਰੰਗ ਰੰਗਾਈਆ।
੧੮ ਵਿਸਾਖ ਸ਼ਹਿਨਸ਼ਾਹੀ ਸੰਮਤ ੮ ਹਰਿ ਭਗਤ ਦਵਾਰ ਜੇਠੂਵਾਲ ਮਾਝਾ ਸੰਗਤ ਨਵਿਤ ਜ਼ਿਲਾ ਅੰਮ੍ਰਿਤਸਰ
ਧਰੂ ਕਹੇ ਵੇਖ ਪ੍ਰਹਿਲਾਦ, ਪਰਲੋ ਤੋਂ ਪਰੇ ਧਿਆਨ ਲਗਾਈਆ। ਬਲ ਕਹੇ ਅਮਰੀਕ ਸੁਣ ਨਾਦ, ਦੋ ਜਹਾਨਾਂ ਬਾਹਰ ਸ਼ਨਵਾਈਆ। ਜਨਕ ਕਹੇ ਹਰੀਚੰਦ ਵੇਖ ਸਵਾਦ, ਬਿਨ ਰਸਨਾ ਰਸ ਚਖਾਈਆ। ਬਿਧਰ ਕਹੇ ਸੁਦਾਮੇ ਸੁਣ ਆਵਾਜ਼, ਕੀ ਕਰਤਾ ਰਿਹਾ ਦ੍ਰਿੜਾਈਆ। ਜੈਦਿਓ ਕਹੇ ਬੇਣੀ ਖੋਲ੍ਹ ਰਾਜ਼, ਰਾਜ਼ਕ ਰਿਜ਼ਕ ਰਹੀਮ ਕੀ ਕਾਰ ਕਮਾਈਆ। ਰਵੀਦਾਸ ਕਹੇ ਸਾਰੇ ਸੁਣੋ ਧੁਰ ਜਵਾਬ, ਧੁਰ ਸੰਦੇਸ਼ਾ ਅਗੰਮ ਅਥਾਹੀਆ। ਮਿਹਰਵਾਨ ਮਹਿਬੂਬ ਹੱਕ ਜਨਾਬ, ਧੁਰ ਕਰਤਾ ਇਕ ਅਖਵਾਈਆ। ਜੋ ਅਵਤਾਰਾਂ ਪੈਗ਼ੰਬਰਾਂ ਗੁਰੂਆਂ ਪੂਰੇ ਕਰੇ ਖ਼ੁਆਬ ਪੇਸ਼ੀਨਗੋਈਆਂ ਆਪਣੇ ਰੰਗ ਰੰਗਾਈਆ। ਧੁਰ ਦਾ ਮਿੱਤਰ ਪਿਆਰਾ ਬਣ ਅਹਿਬਾਬ, ਮਿਹਰਵਾਨ ਆਪਣਾ ਰੰਗ ਰੰਗਾਈਆ। ਜਿਸ ਨੂੰ ਵਾਹਿਦ ਖ਼ਾਲਕ ਖ਼ਲਕ ਕਿਹਾ ਨਾਲ ਆਦਾਬ, ਸੱਯਦਿਆਂ ਵਿਚ ਸੀਸ ਝੁਕਾਈਆ। ਜਿਨ ਸੂਫ਼ੀਆਂ ਇਸ਼ਕ ਹਕੀਕੀ ਬਦਲਿਆ ਵਿਚੋਂ ਮਜਾਜ, ਮਜਾਜੀ ਆਪਣਾ ਭੇਵ ਚੁਕਾਈਆ। ਸੋ ਲਹਿਣਾ ਦੇਣਾ ਪੂਰਾ ਕਰੇ ਨਿਰਗੁਣ ਧਾਰ ਸਰਗੁਣ ਨਾਨਕ ਬਗ਼ਦਾਦ, ਬਗ਼ਲਗੀਰ ਬੇਪਰਵਾਹੀਆ। ਸੋ ਸਵਾਮੀ ਅੰਤਰਜਾਮੀ ਜਨ ਭਗਤਾਂ ਕਰੇ ਇਮਦਾਦ, ਸਿਰ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਕਬੀਰ ਕਹੇ ਮੈਂ ਤਕਾਂ ਅਗੰਮੀ ਕਾਅਬਾ, ਕਿਬਲ ਦਿਤਾ ਦ੍ਰਿੜਾਈਆ। ਗਨਕਾ ਪੂਤਨਾ ਸੁਣੇ ਆਵਾਜ਼ਾ, ਸ਼ਬਦ ਧੁਨ ਰਾਗ ਜਣਾਈਆ। ਖੇਲ ਕਰੇ ਗ਼ਰੀਬ ਨਿਵਾਜਾ, ਗਹਿਰ ਗੰਭੀਰ ਆਪਣਾ ਪੜਦਾ ਲਾਹੀਆ। ਜਿਸ ਨੂੰ ਚਾਰ ਜੁਗ ਦੇ ਸ਼ਾਸਤਰ ਕਹਿਣ ਸ਼ਹਿਨਸ਼ਾਹ ਮਹਾਰਾਜਾ, ਪਾਤਸ਼ਾਹ ਨੂਰ ਇਲਾਹੀਆ। ਉਹ ਵੇਸ ਅਗੰਮੀ ਕਰ ਸਾਦਾ, ਸਾਧਨਾ ਭਗਤਾਂ ਰਿਹਾ ਕਰਾਈਆ। ਜਿਸ ਨੂੰ ਸਿਰ ਝੁਕਾਉਂਦੇ ਕ੍ਰਿਸ਼ਨ ਰਾਧਾ, ਰਾਮ ਸੀਤਾ ਨਿਉਂ ਨਿਉਂ ਲਾਗਾਂ ਰਹੇ ਪਾਈਆ। ਜਿਸ ਦੀਆਂ ਪੈਗ਼ੰਬਰਾਂ ਪੜ੍ਹੀਆਂ ਨਿਮਾਜ਼ਾਂ, ਧੂੜੀ ਖ਼ਾਕ ਖ਼ਾਕ ਰਮਾਈਆ। ਜਿਸ ਨੂੰ ਪਿਤਾ ਪੁਰਖ ਅਕਾਲ ਕਹਿ ਕੇ ਗਿਆ ਗੋਬਿੰਦ ਵਾਲਾ ਬਾਜਾਂ, ਬਾਜ਼ੀ ਅੰਤਮ ਆਪਣੇ ਹੱਥ ਰਖਾਈਆ। ਦੀਨ ਦੁਨੀ ਦਾ ਬਦਲ ਕੇ ਤਖ਼ਤ ਤਾਜਾ, ਧੁਰ ਦਾ ਹੁਕਮ ਇਕ ਦ੍ਰਿੜਾਈਆ। ਮਿਹਰਵਾਨ ਹੋ ਕੇ ਮੋਹਣ ਮਾਧਵ ਮਾਧਾ, ਮਧੁਰ ਧੁਨ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਬੱਧਕ ਕਹੇ ਸੁਣ ਅਜਾਮਲ, ਆਜਜ਼ ਹੋ ਕੇ ਸੀਸ ਨਿਵਾਈਆ।
❋
❋
ਜਿਸ ਪ੍ਰਭ ਦਾ ਖੇਲ ਘੜੀ ਪਲ, ਪਾਰਬ੍ਰਹਮ ਕੀ ਆਪਣਾ ਹੁਕਮ ਵਰਤਾਈਆ। ਜੋ ਹਰ ਘਟ ਵਸਿਆ ਜਲ ਥਲ, ਮਹੀਅਲ ਡੇਰਾ ਲਾਈਆ। ਉਸ ਦਾ ਇਕੋ ਹੁਕਮ ਅਟਲ, ਅਟਲ ਪਦਵੀ ਜਨ ਭਗਤਾਂ ਦੇਵੇ ਚਾਈਂ ਚਾਈਂਆ। ਨਿਰਗੁਣ ਧਾਰ ਹੋ ਕੇ ਅੰਤਰ ਗਿਆ ਰਲ, ਜੋਤੀ ਜਾਤਾ ਆਪਣਾ ਮੇਲ ਮਿਲਾਈਆ। ਜਿਸ ਨੇ ਗ਼ਰੀਬ ਨਿਮਾਣੇ ਗੁਰਮੁਖ ਤਾਰੇ ਵਾਹੁੰਦੇ ਹਲ, ਕਿਰਸ ਕਿਰਸਾਣਾ ਦੀ ਆਪਣੇ ਹੱਥ ਰਖਾਈਆ। ਲੱਖ ਚਰਾਸੀ ਵਿਚੋਂ ਭਗਤਾਂ ਦੀ ਭਗਤੀ ਵਾਲਾ ਲੱਭ ਕੇ ਦਲ, ਦਲਿਦਰੀਆਂ ਵਿਚੋਂ ਆਪਣੇ ਨਾਲ ਮਿਲਾਈਆ। ਸ੍ਰਿਸ਼ਟੀ ਨਾਲ ਸ੍ਰੇਸ਼ਟ ਕਰਕੇ ਛਲ, ਅਛਲ ਅਛੱਲ ਆਪਣਾ ਭੇਵ ਛੁਪਾਈਆ , ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਭਗਤ ਕਹਿਣ ਵੇਖੋ ਆਪਣੇ ਮਣਕੇ ਮਾਲਾ, ਸੂਫ਼ੀ ਤਸਬੀਆਂ ਹੱਥ ਉਠਾਈਆ। ਕੀ ਜਗਤ ਝਲਦੇ ਰਹੇ ਜੰਜਾਲਾ, ਕਿਸ ਬਿਧ ਕਰਨੀ ਕਾਰ ਕਮਾਈਆ। ਕਿਸ ਧਾਰ ਮਿਲਿਆ ਪੁਰਖ ਅਕਾਲਾ, ਪੁੱਠੀ ਖੱਲ ਤਨ ਲੁਹਾਈਆ। ਸਭ ਨੂੰ ਘਾਲਣੀ ਪਈ ਘਾਲਾ, ਜੀਵਣ ਜੁਗਤੀ ਦਏ ਦੁਹਾਈਆ। ਬਹੁੜੀ ਕਲਜੁਗ ਅੰਤਮ ਮਾਰਗ ਦੱਸ ਸੁਖਾਲਾ, ਸਿਰ ਸਿਰ ਆਪਣਾ ਹੱਥ ਰਖਾਈਆ। ਹਰਿਜਨ ਗੁਰਮੁਖ ਆਪਣੇ ਬੱਚੇ ਬਣਾ ਕੇ ਲਾਲਾ, ਲਾਲਨ ਆਪਣੇ ਰੰਗ ਰੰਗਾਈਆ। ਜਿਨ੍ਹਾਂ ਦੇ ਨੇੜ ਨਾ ਆਵੇ ਕਾਲ ਮਹਾਂਕਾਲਾ, ਰਾਏ ਧਰਮ ਨਾ ਦਏ ਸਜ਼ਾਈਆ। ਉਨ੍ਹਾਂ ਦੀ ਰੀਤ ਅਵੱਲੜੀ ਦੱਸ ਕੇ ਅਵੱਲੜੀ ਚਾਲਾ, ਚਾਲ ਧਰਮ ਦੀ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਚੁਕਾਈਆ। ਜਨ ਭਗਤ ਕਹਿਣ ਸਾਡੇ ਅੰਤਰ ਅਗੰਮ ਵਿਚਾਰ, ਬੁੱਧੀ ਸਮਝ ਕੋਇ ਨਾ ਪਾਈਆ। ਪਿਛੇ ਬੀਤੇ ਜੁਗ ਚਾਰ, ਕਲਜੁਗ ਚੌਥਾ ਦਏ ਦੁਹਾਈਆ। ਕੀ ਭਗਤਾਂ ਖੇਲ ਕਰਦਾ ਰਿਹਾ ਕਰਤਾਰ, ਕੁਦਰਤ ਦਾ ਕਰਤਾ ਆਪਣੀ ਕਾਰ ਕਮਾਈਆ। ਜਗਤ ਤਸੀਹੇ ਦੇ ਵਿਚ ਸੰਸਾਰ, ਮਾਰਗ ਭਗਤੀ ਵਾਲਾ ਜਣਾਈਆ। ਕਲਜੁਗ ਅੰਤਮ ਕਿਰਪਾ ਕਰ ਅਪਾਰ, ਅਪਰੰਪਰ ਆਪਣੀ ਦਇਆ ਕਮਾਈਆ। ਫੜ ਫੜ ਬਾਹੋਂ ਦਏ ਤਾਰ, ਤਾਰਨਹਾਰ ਇਕ ਅਖਵਾਈਆ। ਸਾਚੀ ਭਗਤੀ ਸਤਿਗੁਰ ਹੁਕਮ ਦੀ ਕਾਰ, ਜਗਤ ਮਾਲਾ ਦੀ ਲੋੜ ਰਹੇ ਨਾ ਰਾਈਆ। ਗੁਰਮੁਖ ਸੂਰਬੀਰ ਬਣਾ ਹੁਸ਼ਿਆਰ, ਜੋਧਾ ਆਪਣਾ ਮੇਲਾ ਲਏ ਮਿਲਾਈਆ। ਸੰਤ ਸੁਹੇਲੇ ਬਣਾ ਬਰਖ਼ੁਰਦਾਰ, ਬਰਖ਼ੁਰਦਾਰੀ ਵਿਚ ਵੇਖ ਵਖਾਈਆ। ਪੂਰਬ ਜਨਮ ਦਾ ਲਹਿਣਾ ਦਏ ਉਧਾਰ, ਕਰਜ਼ਾ ਮਕਰੂਜ਼ ਆਪ ਚੁਕਾਈਆ। ਸੇਵਾ ਵਿਚ ਸੇਵਾ ਕਰਨ ਸੇਵਾਦਾਰ, ਸੇਵਾ ਸਤਿਗੁਰ ਸਤਿਗੁਰ ਸਾਚੇ ਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਚਾਰ ਜੁਗ ਦੇ ਭਗਤ ਕਹਿਣ ਆਓ ਖੇਲ ਤਕੀਏ ਅੱਜ ਦੀ ਰਾਤੀ, ਅਠਾਰਾਂ ਵਿਸਾਖ ਵੱਜੇ ਵਧਾਈਆ। ਸਾਰੇ ਹੱਥ ਮਾਰੋ ਉਪਰ ਆਪਣੀ ਛਾਤੀ, ਛਤਰਧਾਰੀ ਆਪਣਾ ਭੇਵ ਚੁਕਾਈਆ। ਤੁਹਾਡੀ ਬੰਦਗੀ ਵਾਲੀ ਧਰਮ ਦੀ ਦਾਤੀ, ਦਾਤਰੀ ਦਾਤਾਰ ਨਾਲ ਮਿਲ ਕੇ ਆਪਣਾ ਖੇਲ ਵਖਾਈਆ। ਜਿਹੜੀ ਚਰਨ ਧੂੜ ਨਾਲ ਤਿੰਨ ਵਾਰ ਅੱਜ ਨਹਾਤੀ, ਹਰ ਗੁਰਸਿਖ ਦੇ ਪਿਛੇ ਤਿੰਨ ਵਾਰ ਫਿਰ ਕੇ ਆਪਣਾ ਖੇਲ ਦਿਤਾ ਖਿਲਾਈਆ। ਜਨ ਭਗਤੋ ਤੁਹਾਨੂੰ ਛਕਾ ਕੇ ਲੰਗਰ ਦਾ ਪਰਸ਼ਾਦਾ ਪ੍ਰੇਮ ਦੀ ਚਪਾਤੀ, ਚੱਪਾ ਚੱਪਾ ਮੁਸ਼ਕਲਾਂ ਵਿਚੋਂ ਤੁਹਾਨੂੰ ਦਿਤਾ ਬਾਹਰ ਕਢਾਈਆ। ਤੁਹਾਡੀ ਮੰਜ਼ਲ ਅਗਲੀ ਮੁਕੀ ਤੇ ਉਸ ਤੋਂ ਅੱਗੇ ਸਤਿਗੁਰ ਘਰ ਦੀ ਬਣੀ ਵਾਟੀ, ਜਗਤ ਪੰਧ ਰਿਹਾ ਨਾ ਰਾਈਆ। ਇਹ ਆਸ਼ਾ ਸਪਤ ਰਿਖੀ ਰੱਖੀ ਜਿਸ ਦੀ ਨੇੜੇ ਆਈ ਵਾਟੀ, ਪਿਛਲਾ
❋
❋
ਪੰਧ ਮੁਕਾਈਆ। ਸਚ ਪੁਛੋ ਗੋਬਿੰਦ ਨੇ ਅਠਾਰਾਂ ਦਿਨ ਇੱਕੀ ਬੂੰਦਾਂ ਅੰਮ੍ਰਿਤ ਦੀਆਂ ਰੱਖੀਆਂ ਸੀ ਵਿਚ ਬਾਟੀ, ਅਠਾਰਾਂ ਵਿਸਾਖ ਨੂੰ ਧਰਤੀ ਉਤੇ ਸੁਟਾਈਆ। ਫੇਰ ਆਪਣਾ ਹੱਥ ਫੇਰਿਆ ਤਨ ਸ਼ਰੀਰ ਉਤੇ ਮਾਟੀ, ਸੀਸ ਤੋਂ ਚਰਨਾਂ ਤਕ ਛੁਹਾਈਆ। ਨਾਲੇ ਰਾਹ ਤੱਕਿਆ ਕਮਲਾਪਾਤੀ, ਪਤਿਪਰਮੇਸ਼ਵਰ ਵੇਖ ਵਖਾਈਆ। ਸਚ ਪੁਛੋ ਅਠਾਰਾਂ ਵਿਸਾਖ ਨੂੰ ਗੋਬਿੰਦ ਨੇ ਅੱਧੀ ਰਾਤ ਸੀ ਰੋਟੀ ਖਾਧੀ, ਵੱਧ ਘੱਟ ਮਿੰਟ ਨਾ ਕੋਇ ਰਖਾਈਆ। ਨਾਲੇ ਹੱਸ ਕੇ ਕਿਹਾ ਮੇਰਾ ਪੁਰਖ ਅਕਾਲ ਸਭ ਦਾ ਗਾਡੀ, ਜਿਸ ਨੂੰ ਗਾਡ ਕਹਿ ਕੇ ਸਾਰੇ ਸੀਸ ਨਿਵਾਈਆ। ਉਸ ਨੇ ਮਿਹਰਵਾਨ ਹੋ ਕੇ ਜਨ ਭਗਤਾਂ ਕੋਲੋਂ ਭਗਤੀ ਦੀ ਧਾਰ ਕਰਾਉਣੀ ਵਾਢੀ, ਵੱਢੀ ਦੇਣ ਵਾਲਾ ਨਜ਼ਰ ਕੋਇ ਨਾ ਆਈਆ। ਅੱਜ ਏਸੇ ਕਰ ਕੇ ਗੁਰਮੁਖੋ ਸ਼ਾਮ ਨੂੰ ਰੋਟੀ ਰਸਨਾ ਨਾਲ ਨਹੀਂ ਲਾਗੀ, ਪੂਰਬ ਲੇਖਾ ਪੂਰ ਦਿਤਾ ਕਰਾਈਆ। ਬੇਸ਼ਕ ਤੁਹਾਡੀ ਜੀਵਣ ਜ਼ਿੰਦਗੀ ਦੁਨੀਆ ਨਾਲੋਂ ਸਾਦੀ, ਸਤਿਗੁਰ ਸਾਧਾਂ ਤੋਂ ਪਰੇ ਤੁਹਾਨੂੰ ਦਿਤੀ ਵਡਿਆਈਆ। ਕਿਉਂ ਪ੍ਰਭੂ ਦੇ ਘਰ ਸਦਾ ਭਗਤਾਂ ਦੀ ਅਬਾਦੀ, ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਬਣੇ ਅੰਤਰ ਦਾ ਰਾਗੀ, ਰਾਗਾਂ ਵਿਚੋਂ ਆਪਣਾ ਨਾਮ ਜਣਾਈਆ।
੨੨ ਵਿਸਾਖ ਸ਼ਹਿਨਸ਼ਾਹੀ ਸੰਮਤ ੮ ਕੁਲਵੰਤ ਕੌਰ ਬਸਤੀ ਖਲੀਲ ਦੇ ਪ੍ਰਸ਼ਾਦ ਕਰਾਉਣ ਤੇ
ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਮਹਾਂਕਾਲ ਕਹੇ ਕਾਲ ਵੇਖ ਹਿਸਾਬ, ਕਲਕਾਤੀ ਧਿਆਨ ਲਗਾਈਆ। ਬਿਨ ਅੱਖਰਾਂ ਤਕ ਕਿਤਾਬ, ਜੋ ਕੁਤਬਖ਼ਾਨਿਆਂ ਬਾਹਰ ਸੋਭਾ ਪਾਈਆ। ਜਿਸ ਵਿਚ ਲੱਖ ਚੁਰਾਸੀ ਮਿਲਦਾ ਆਜ਼ਾਬ, ਚਾਰੇ ਖਾਣੀ ਸਿਰ ਨਾ ਕੋਇ ਉਠਾਈਆ। ਲੇਖਾ ਹੁੰਦਾ ਪੁੰਨ ਸਵਾਬ, ਸਵਾਸ ਸਵਾਸ ਭੇਵ ਰਹੇ ਨਾ ਰਾਈਆ। ਜੋ ਹੁਕਮ ਮਿਲਿਆ ਆਦਿ ਦਾ ਆਦਿ, ਅੰਤ ਓਸੇ ਦੀ ਚਲਣਾ ਰਜ਼ਾਈਆ। ਕੋਟਾਂ ਵਿਚੋਂ ਭਗਤਾਂ ਸੰਤਾਂ ਲਾਧ, ਖੋਜੇ ਥਾਉਂ ਥਾਈਂਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਤਕ ਵਿਵਾਦ, ਵਿਖ ਕੂੜ ਭਰੀ ਲੋਕਾਈਆ। ਜਿਨ੍ਹਾਂ ਅੰਤਰ ਵੱਜੇ ਨਾਦ, ਸ਼ਬਦ ਧੁਨ ਸ਼ਨਵਾਈਆ। ਓਨ੍ਹਾਂ ਲੇਖਾ ਤਕ ਵਿਚ ਬ੍ਰਹਿਮਾਦ, ਬ੍ਰਹਿਮਾਂਡ ਖੋਜ ਖੁਜਾਈਆ। ਕੀ ਸੰਦੇਸ਼ਾ ਦੇਵੇ ਮਾਲਕ ਵਾਹਿਦ, ਵਾਹਵਾ ਆਪਣਾ ਹੁਕਮ ਵਰਤਾਈਆ। ਜਿਸ ਨੂੰ ਸਾਰੇ ਰਹੇ ਅਰਾਧ, ਰਸਨਾ ਜਿਹਵਾ ਢੋਲੇ ਗਾਈਆ। ਸੋ ਮਾਲਕ ਜਨ ਭਗਤਾਂ ਸਦਾ ਰੱਖੇ ਯਾਦ, ਵਿਛੋੜੇ ਵਿਚ ਵਿਛੜ ਕਦੇ ਨਾ ਜਾਈਆ। ਕਿਸੇ ਦੀ ਮੰਗੇ ਨਾ ਕਦੇ ਇਮਦਾਦ, ਨਿਰਗੁਣ ਨਿਰਵੈਰ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਚੁਕਾਈਆ। ਕਾਲ ਕਹੇ ਮਹਾਂਕਾਲ ਮੇਰੀ ਡੰਡਾਵਤ, ਬੰਦਨਾ ਵਿਚ ਸੀਸ ਨਿਵਾਈਆ। ਚਾਰ ਕੁੰਟ ਕਲਜੁਗ ਕੂੜੀ ਪਾਈ ਬਗ਼ਾਵਤ, ਝਗੜਾ ਸਕੇ ਨਾ ਕੋਇ ਮਿਟਾਈਆ। ਨਾਮ ਮਿਲੇ ਨਾ ਕਿਸੇ ਨਿਆਮਤ, ਰਸਨਾ ਰਸ ਨਾ ਕੋਇ ਚਖਾਈਆ। ਦੀਨ ਦੁਨੀ ਕਰੇ ਮਜ਼ਾਹਮਤ, ਮਜ਼੍ਹਬ ਮਜ਼੍ਹਬ ਰਿਹਾ ਟਕਰਾਈਆ। ਕਲਜੁਗ ਰੈਣ ਅੰਧੇਰਾ ਸ਼ਾਮਤ, ਸ਼ਮਾ ਨੂਰ ਨਾ ਕੋਇ ਰੁਸ਼ਨਾਈਆ। ਕੋਟਾਂ ਵਿਚੋਂ ਜਨ ਭਗਤ ਪ੍ਰਭੂ ਦੀ ਅਮਾਨਤ, ਜਿਸ ਨੂੰ ਛੋਹ ਸਕੇ ਕੋਇ ਨਾ ਰਾਈਆ। ਉਨ੍ਹਾਂ ਦਾ ਲੇਖਾ ਹੋਵੇ ਨਾ ਅੰਤ ਨਾਲ ਕਿਆਮਤ, ਕਰਮ ਕਾਂਡ ਦੀ
❋
❋
ਵੰਡ ਨਾ ਕੋਇ ਵੰਡਾਈਆ। ਰੋਗ ਸੋਗ ਦੀ ਸ਼ਬਦ ਦੇਵੇ ਜ਼ਮਾਨਤ, ਸਤਿਗੁਰ ਸ਼ਬਦ ਗਵਾਹ ਭੁਗਤਾਈਆ। ਜੋ ਆਦਿ ਜੁਗਾਦਿ ਸਹੀ ਸਲਾਮਤ, ਸਾਹਿਬ ਸਵਾਮੀ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਮਹਾਂਕਾਲ ਕਹੇ ਕਾਲ ਵੇਖ ਲੈ ਆਪਣੀ ਨਿਰਾਲੀ ਨੋਟ ਬੁਕ, ਬਿਨ ਹੱਥਾਂ ਹੱਥ ਉਠਾਈਆ। ਧਰਮ ਮਾਰਗ ਸ੍ਰਿਸ਼ਟੀ ਗਈ ਰੁਕ, ਅੱਗੇ ਕਦਮ ਨਾ ਕੋਇ ਉਠਾਈਆ। ਸਚ ਦਾ ਪੈਂਡਾ ਰਿਹਾ ਮੁਕ, ਕਿਰਿਆ ਕੂੜ ਵੱਜੇ ਵਧਾਈਆ। ਬਿਨਾ ਭਗਤਾਂ ਤੋਂ ਤੂੰ ਮੇਰਾ ਮੈਂ ਤੇਰਾ ਗਾਏ ਕੋਇ ਨਾ ਤੁਕ, ਤੁਖ਼ਮ ਤਾਸੀਰ ਸਕੇ ਨਾ ਕੋਇ ਬਦਲਾਈਆ। ਜਗਤ ਜਗਦੀਸ਼ ਸੀਸ ਜਾਏ ਕਿਸੇ ਨਾ ਝੁਕ, ਜਾਗਰਤ ਜੋਤ ਬਿਨ ਵਰਨ ਗੋਤ ਸਮਝ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਪ੍ਰਕਾਸ਼ ਦੇਵੇ ਨਿਰਮਲ ਜੋਤ, ਜੋਤੀ ਜਾਤਾ ਪੁਰਖ ਬਿਧਾਤਾ ਨਿਰਗੁਣ ਇਕੋ ਰੰਗ ਰੰਗਾਈਆ।
੨੫ ਵਿਸਾਖ ਸ਼ਹਿਨਸ਼ਾਹੀ ਸੰਮਤ ੮ ਨਿਰੰਜਣ ਸਿੰਘ ਦੇ ਬਚਨਾਂ ਤੇ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਦੀਨ ਦੁਨੀ ਬੁੱਧੀ ਹੋਈ ਭਰਿਸ਼ਟ, ਸਤਿਗੁਰ ਮਤ ਰਹਿਣ ਨਾ ਪਾਈਆ। ਇਹ ਸੰਦੇਸ਼ਾ ਦੇ ਕੇ ਗਿਆ ਸੀ ਰਾਮ ਗੁਰੂ ਵਸਿਸ਼ਟ, ਵਿਸ਼ਿਆਂ ਤੋਂ ਬਾਹਰ ਸਮਝਾਈਆ। ਕਲਜੁਗ ਅੰਤਮ ਧਰਮ ਧਾਰ ਦਾ ਰਹਿਣਾ ਨਹੀਂ ਕੋਈ ਇਸ਼ਟ, ਇਸ਼ਟ ਦੇਵ ਸਵਾਮੀ ਗੁਰੂ ਗੁਰ ਸੀਸ ਨਾ ਕੋਇ ਨਿਵਾਈਆ। ਕੂੜੀ ਕਿਰਿਆ ਕਲਜੁਗ ਵਾਸ਼ਨਾ ਭੋਗੇ ਗ੍ਰਿਹਸਤ, ਕਾਮ ਕਰੋਧ ਲੋਭ ਮੋਹ ਹਲਕਾਈਆ। ਕਿਸੇ ਭੇਵ ਖੁਲ੍ਹੇ ਨਾ ਸਵਰਗ ਬਹਿਸ਼ਤ, ਜਗਤ ਪੰਧ ਨਾ ਕੋਇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਵਰਤਾਈਆ। ਦੀਨ ਦੁਨੀ ਬੁੱਧੀ ਨਾ ਹੋਈ ਬਿਬੇਕ, ਏਕਾ ਰੰਗ ਨਾ ਕੋਇ ਰੰਗਾਈਆ। ਸਾਹਿਬ ਸਤਿਗੁਰ ਦੀ ਸਭ ਨੇ ਛਡੀ ਟੇਕ, ਟਿੱਕਾ ਮਸਤਕ ਧੂੜੀ ਖ਼ਾਕ ਨਾ ਕੋਇ ਰਮਾਈਆ। ਪੁਰਖ ਅਕਾਲਾ ਦੀਨ ਦਿਆਲਾ ਪਰਵਰਦਿਗਾਰ ਸਾਂਝਾ ਯਾਰ ਨਜ਼ਰ ਨਾ ਆਏ ਏਕ, ਏਕੰਕਾਰ ਅਕਲ ਕਲਧਾਰੀ ਸੀਸ ਨਾ ਕੋਇ ਨਿਵਾਈਆ। ਨੌਂ ਖੰਡ ਸੱਤ ਦੀਪ ਤ੍ਰੈਗੁਣ ਮਾਇਆ ਲਾਏ ਸੇਕ, ਅਗਨੀ ਤਤ ਨਾ ਕੋਇ ਬੁਝਾਈਆ। ਨਿਜ ਨੇਤਰ ਪ੍ਰਭ ਦਰਸ਼ਨ ਸਕੇ ਕੋਇ ਨਾ ਪੇਖ, ਜਗਤ ਲੋਚਣ ਮਿਲੇ ਨਾ ਕੋਇ ਵਡਿਆਈਆ। ਆਤਮ ਪਰਮਾਤਮ ਪਰਮਾਤਮ ਆਤਮ ਕਰੇ ਕੋਇ ਨਾ ਹੇਤ, ਪਾਰਬ੍ਰਹਮ ਬ੍ਰਹਮ ਭੇਵ ਨਾ ਕੋਇ ਖੁਲ੍ਹਾਈਆ। ਕਲਜੁਗ ਕੂੜੀ ਕਿਰਿਆ ਚਾਰ ਕੁੰਟ ਦਹਿ ਦਿਸ਼ਾ ਮਾਨਵ ਜਾਤੀ ਭੇਖ, ਪਰਦਾ ਸਕੇ ਨਾ ਕੋਇ ਉਠਾਈਆ। ਘਰ ਵਿਚ ਘਰ ਆਪਣਾ ਦਿਸੇ ਕਿਸੇ ਨਾ ਦੇਸ, ਸਾਢੇ ਤਿੰਨ ਹੱਥ ਮੰਦਰ ਅੰਦਰ ਵੱਜੇ ਨਾ ਕੋਇ ਵਧਾਈਆ। ਰੁਤ ਬਸੰਤੀ ਨਾਮ ਫੁਲਵਾੜੀ ਮੌਲੇ ਕੋਈ ਨਾ ਚੇਤ, ਚੇਤਨ ਸੁਰਤ ਨਾ ਕੋਇ ਕਰਾਈਆ। ਕਲਜੁਗ ਜੀਵਾਂ ਕੂੜ ਕੁੜਿਆਰਾ ਬਣਿਆ ਲੇਖ, ਧਰਮ ਦੀ ਧਾਰ ਸੰਗ ਨਾ ਕੋਇ ਬਣਾਈਆ। ਸਤਿਗੁਰੂ ਦਵਾਰਾ ਸਭ ਨੂੰ ਭੁਲਿਆ ਆਪਣਾ ਸੱਚਾ ਦੇਸ, ਜਗਤ ਯਾਤਰੂ ਭੱਜਣ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਵਰਤਾਈਆ। ਦੀਨ ਦੁਨੀ ਬੁੱਧੀ ਵਿਚ ਰਿਹਾ ਕਿਸੇ ਨਾ ਸਤਿ, ਸਤਿ ਵਿਚ ਨਾ ਕੋਇ
❋
❋
ਸਮਾਈਆ। ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਪੰਜਾਂ ਤਤਾਂ ਲੱਗੀ ਅੱਗ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਦੀਪਕ ਜੋਤੀ ਕਿਸੇ ਗ੍ਰਹਿ ਨਾ ਸਕੇ ਜਗ, ਕਾਇਆ ਮੰਦਰ ਨੂਰ ਨਾ ਕੋਇ ਰੁਸ਼ਨਾਈਆ। ਸਤਿਗੁਰ ਦਰਸ ਪਾਏ ਉਪਰ ਨਾ ਕੋਇ ਸ਼ਾਹਰਗ, ਸ਼ਹਿਨਸ਼ਾਹ ਮਿਲਣ ਕੋਇ ਨਾ ਪਾਈਆ। ਜਗਤ ਵਿਕਾਰਾ ਰਸਨ ਬਣਿਆ ਮਧ, ਅੰਮ੍ਰਿਤ ਰਸ ਗੋਬਿੰਦ ਮੁਖ ਨਾ ਕੋਇ ਚੁਆਈਆ। ਧਰਮ ਧਾਰ ਦੀ ਸਚ ਸ਼ਰੀਅਤ ਪਾਰ ਕੀਤੀ ਹੱਦ, ਨੌਂ ਦਵਾਰ ਜਗਤ ਵਾਸਨਾ ਹੋਈ ਹਲਕਾਈਆ। ਧੁਨ ਆਤਮਕ ਰਾਗ ਸੁਣੇ ਕੋਇ ਨਾ ਨਦ, ਅਨਾਦ ਨਾਦੀ ਨਾਦ ਨਾ ਕੋਇ ਸ਼ਨਵਾਈਆ। ਸਤਿਗੁਰ ਇਸ਼ਟ ਜਗਤ ਜਗਿਆਸੂ ਗਏ ਛੱਡ, ਪੁਰਖ ਅਕਾਲ ਦੀਨ ਦਿਆਲ ਸੀਸ ਨਾ ਕੋਇ ਨਿਵਾਈਆ। ਕਲਜੁਗ ਕੂੜ ਕੁੜਿਆਰੇ ਘਰ ਘਰ ਆਪਣਾ ਨਿਸ਼ਾਨਾ ਦਿਤਾ ਗੱਡ, ਚਾਰ ਵਰਨ ਅਠਾਰਾਂ ਬਰਨ ਬਚਿਆ ਰਹਿਣ ਕੋਇ ਨਾ ਪਾਈਆ। ਆਤਮ ਪਰਮਾਤਮ ਲਡਾਏ ਕੋਇ ਨਾ ਲੱਡ, ਸੁਰਤ ਸ਼ਬਦ ਮਿਲ ਕੇ ਵੱਜੇ ਨਾ ਕੋਇ ਵਧਾਈਆ। ਪਾਰਬ੍ਰਹਮ ਬ੍ਰਹਮ ਸਭ ਨੂੰ ਭੁੱਲੀ ਆਪਣੀ ਯੱਦ, ਯਦੀ ਅੰਤਰ ਨਿਰੰਤਰ ਪੜਦਾ ਨਾ ਕੋਇ ਉਠਾਈਆ। ਕੂੜੀ ਕਿਰਿਆ ਮਾਇਆ ਮਮਤਾ ਮੋਹ ਵਿਕਾਰ ਵਹਿਣ ਗਿਆ ਵਗ, ਨੌਂ ਖੰਡ ਪ੍ਰਿਥਮੀ ਦੀਨ ਦੁਨੀ ਰਿਹਾ ਰੁੜ੍ਹਾਈਆ। ਇਹ ਖੇਲ ਹੱਥ ਸੂਰੇ ਸਰਬਗ, ਜੋ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਵਾਮੀ ਅੰਤਰਯਾਮੀ ਇਕ ਅਖਵਾਈਆ। ਜਗਤ ਸ੍ਰਿਸ਼ਟੀ ਸਾਚਾ ਨਾਮ ਗਈ ਭੁੱਲ, ਇਸ਼ਟ ਦੇਵ ਈਸ਼ਵਰ ਨਜ਼ਰ ਕਿਸੇ ਨਾ ਆਈਆ। ਮਾਇਆ ਮਮਤਾ ਵਿਚ ਗਈ ਰੁਲ, ਕੂੜੀ ਕਿਰਿਆ ਹੋਈ ਹਲਕਾਈਆ। ਸਚ ਦੀਪਕ ਹੋਇਆ ਗੁੱਲ, ਨੂਰ ਜੋਤ ਨਾ ਕੋਇ ਰੁਸ਼ਨਾਈਆ। ਮੇਲ ਮਿਲਿਆ ਨਾ ਸੁਲਹਕੁਲ, ਜੋ ਸਵਾਮੀ ਸਭ ਦਾ ਪਿਤਾ ਮਾਈਆ। ਆਤਮ ਧਾਰ ਭਾਗ ਲੱਗਾ ਨਾ ਪਰਮਾਤਮ ਕੁੱਲ, ਕੂੜੀ ਕਿਰਿਆ ਨਾਤਾ ਸਕੇ ਨਾ ਕੋਇ ਤੁੜਾਈਆ। ਸਾਚਾ ਅੰਮ੍ਰਿਤ ਨਿਜਰ ਰਸ ਕਵਲ ਨਾਭੀ ਵਿਚੋਂ ਗਿਆ ਡੁਲ੍ਹ, ਬੂੰਦ ਸਵਾਂਤੀ ਰਸ ਨਾ ਕੋਇ ਚਖਾਈਆ। ਮਾਨਵ ਜ਼ਾਤੀ ਪ੍ਰਭ ਦਾ ਨਾਮ ਜਪਦੀ ਨਾਲ ਬੁੱਲ੍ਹ, ਹਿਰਦੇ ਹਰਿ ਨਾ ਕੋਇ ਵਸਾਈਆ। ਸ਼ਬਦ ਕੰਡੇ ਨਾਮ ਤਰਾਜ਼ੂ ਸਕੇ ਕੋਇ ਨਾ ਤੁਲ, ਕੀਮਤ ਕਰਤਾ ਨਾ ਕੋਇ ਰਖਾਈਆ। ਸਦੀ ਚੌਧਵੀਂ ਦੀਨ ਦੁਨੀ ਨਵ ਸੱਤ ਧਰਨੀ ਧਰਤ ਧਵਲ ਧੌਲ ਮਾਨਵ ਜਾਤੀ ਬੂਟਾ ਗਿਆ ਹੁਲ, ਮਾਨਸ ਮਾਨਵ ਮਾਨੁਖ ਅੰਮ੍ਰਿਤ ਫਲ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰਾ ਇਕ ਸੁਹਾਈਆ। ਸ੍ਰਿਸ਼ਟੀ ਅੰਦਰ ਕਲਜੁਗ ਆਪਣਾ ਧਰਿਆ ਬਲ, ਬਲ ਬਾਵਨ ਦਏ ਗਵਾਹੀਆ। ਜੋ ਸਭ ਨੂੰ ਰਿਹਾ ਛਲ, ਅਛਲ ਛਲਧਾਰੀ ਹੋ ਕੇ ਵੇਖ ਵਖਾਈਆ। ਜਿਸ ਵਰੋਲੇ ਅੱਠ ਸੱਠ ਤੀਰਥ ਜਲ, ਸਮੁੰਦ ਸਾਗਰਾਂ ਫੋਲ ਫੁਲਾਈਆ। ਉਸ ਨੇ ਖੇਲ ਰਚਾਇਆ ਕਲਜੁਗ ਕਲ, ਕਲ ਕਲਕੀ ਆਪਣਾ ਹੁਕਮ ਵਰਤਾਈਆ। ਜਿਸ ਦਾ ਭਾਣਾ ਸਕੇ ਕਦੀ ਨਾ ਟਲ, ਸਤਿਜੁਗ ਤ੍ਰੇਤਾ ਦੁਆਪਰ ਦਏ ਗਵਾਹੀਆ। ਸੋ ਸਾਹਿਬ ਸਤਿਗੁਰ ਵੇਖਣਹਾਰਾ ਕੂੜ ਕੁੜਿਆਰਾ ਦਲ, ਜਗਤ ਵਿਕਾਰਾ ਨਾਲ ਮਿਲਾਈਆ। ਤਿਸ ਸਾਹਿਬ ਤੋਂ ਸਦ ਵਿਟੋ ਜਾਈਏ ਬਲ ਬਲ, ਸ੍ਰਿਸ਼ਟੀ ਦ੍ਰਿਸ਼ਟੀ ਅੰਦਰੋਂ ਸਾਚਾ ਇਸ਼ਟ ਦਿਤਾ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸਿੰਘਾਸਣ ਪੁਰਖ ਅਬਿਨਾਸ਼ਣ ਨਿਰਗੁਣ ਨਿਰਵੈਰ ਨਿਰਾਕਾਰ ਗਿਆ ਮੱਲ, ਸਤਿ ਦਾ ਮਾਲਕ ਸਤਿ ਆਪਣਾ ਖੇਲ ਖਿਲਾਈਆ।
❋
❋
੨੬ ਵਿਸਾਖ ਸ਼ਹਿਨਸ਼ਾਹੀ ਸੰਮਤ ੮ ਜਗਜੀਤ ਸਿੰਘ ਦੇ ਨਵਿਤ ਹਰਿ ਭਗਤ ਦਵਾਰ ਜੇਠੂਵਾਲ
ਬਾਵਨ ਕਹੇ ਪੂਰਬ ਪੂਰਬ ਪੂਰਬਲੀ ਸਾਖੀ, ਸਾਖਿਆਤ ਦਏ ਪਰਗਟਾਈਆ। ਬਲ ਦਵਾਰ ਜਿਸ ਨੇ ਮੰਨੀ ਆਖੀ, ਸੀਸ ਸਤਿਕਾਰ ਨਾਲ ਝੁਕਾਈਆ। ਪੁਰਖ ਅਕਾਲ ਦੀਨ ਦਿਆਲ ਉਸ ਦੀ ਕਰੇ ਰਾਖੀ, ਰੱਖਕ ਹੋ ਕੇ ਸਿਰ ਆਪਣਾ ਹੱਥ ਟਿਕਾਈਆ। ਸੰਮਤ ਸ਼ਹਿਨਸ਼ਾਹੀ ਅੱਠ ਦੀ ਭਾਗਾਂ ਭਰੀ ਵਿਸਾਖੀ, ਜਿਸ ਨੂੰ ਚਾਰ ਜੁਗ ਵੇਖ ਵਖਾਈਆ। ਲਹਿਣਾ ਦੇਣਾ ਪੂਰਬ ਮਿਲੇ ਬਾਕੀ, ਅੱਗਾ ਆਪਣੇ ਹੱਥ ਰਖਾਈਆ। ਸਤਿਗੁਰ ਪੈਜ ਸਵਾਰੇ ਜਾਕੀ, ਜਾਗਰਤ ਜੋਤ ਕਰੇ ਰੁਸ਼ਨਾਈਆ। ਚਰਨ ਪ੍ਰੀਤੀ ਜੋੜੇ ਨਾਤੀ, ਨਰ ਨਰਾਇਣ ਆਪਣਾ ਮੇਲ ਮਿਲਾਈਆ। ਏਥੇ ਓਥੇ ਪੁਛੇ ਵਾਤੀ, ਦੂਰ ਨੇੜਾ ਪੰਧ ਨਾ ਕੋਇ ਰਖਾਈਆ। ਸਿਰ ਹੱਥ ਟਿਕਾਏ ਲੋਕਮਾਤੀ, ਮਿਹਰਵਾਨ ਮਿਹਰ ਨਜ਼ਰ ਟਿਕਾਈਆ। ਉਤਮ ਕਰ ਭਗਤਾਂ ਜ਼ਾਤੀ, ਦੇਵਣਹਾਰਾ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਬਾਵਨ ਕਹੇ ਧੁਰ ਦੀ ਆਦਿ ਜੁਗਾਦਿ ਰੀਤ, ਜੁਗ ਚੌਕੜੀ ਚਲੀ ਆਈਆ। ਜਿਸ ਦੇ ਸਿਫ਼ਤਾਂ ਵਾਲੇ ਗੀਤ, ਢੋਲੇ ਸ੍ਰਿਸ਼ਟੀ ਸਦਾ ਗਾਈਆ। ਸੋ ਮਾਲਕ ਇਕ ਅਤੀਤ, ਤ੍ਰੈਗੁਣ ਲੇਖਾ ਦਏ ਚੁਕਾਈਆ। ਜਨ ਭਗਤਾਂ ਵਸੇ ਸਦਾ ਚੀਤ, ਚੇਤਨ ਆਪਣਾ ਮੇਲ ਮਿਲਾਈਆ। ਜਨਮ ਕਰਮ ਦੀ ਪਰਖਣਹਾਰਾ ਨੀਤ, ਨੀਤੀਵਾਨ ਧੁਰਦਰਗਾਹੀਆ। ਗੁਰਮੁਖਾਂ ਕਾਇਆ ਰੱਖੇ ਠਾਂਡੀ ਸੀਤ, ਅਗਨੀ ਤਤ ਨਾ ਕੋਇ ਰਖਾਈਆ। ਕਵਲ ਚਰਨ ਚਰਨ ਕਵਲ ਬਖ਼ਸ਼ ਇਕ ਪ੍ਰੀਤ, ਪ੍ਰੀਤਮ ਹੋ ਕੇ ਮੇਲਾ ਮੇਲੇ ਸਹਿਜ ਸੁਭਾਈਆ। ਮਾਨਸ ਜਨਮ ਜਨਮ ਲੇਖੇ ਲੱਗੇ ਸਿੰਘ ਜਗਜੀਤ, ਜਗਤ ਆਪਣਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਬਾਵਨ ਕਹੇ ਪਰਮ ਪੁਰਖ ਪ੍ਰਭੂ ਮਿਹਰਵਾਨਾ, ਮਿਹਰਵਾਨ ਅਖਵਾਈਆ। ਜੁਗ ਜੁਗ ਜਨ ਭਗਤਾਂ ਦੇਵੇ ਦਾਨਾ, ਦਾਤਾ ਦਾਨੀ ਧੁਰਦਰਗਾਹੀਆ। ਗੁਰਸਿਖ ਉਪਜਾਏ ਜਗਤ ਨਿਸ਼ਾਨਾ, ਨਿਸ਼ਾਨਾ ਆਪਣਾ ਨਾਮ ਦ੍ਰਿੜਾਈਆ। ਦਏ ਵਡਿਆਈ ਵਿਚ ਦੋ ਜਹਾਨਾਂ, ਦੋਹਰਾ ਆਪਣਾ ਖੇਲ ਖਿਲਾਈਆ। ਹਰਿਜਨ ਕਦੇ ਨਾ ਹੋਵੇ ਬੇਗਾਨਾ, ਦੂਰ ਨੇੜਾ ਵੰਡ ਨਾ ਕੋਇ ਵੰਡਾਈਆ। ਕਿਰਪਾ ਕਰੇ ਸ਼ਾਹ ਸੁਲਤਾਨਾ, ਸਤਿਗੁਰ ਦਾਤਾ ਅਗੰਮ ਅਥਾਹੀਆ। ਚਰਨ ਧੂੜੀ ਦੇਵੇ ਧਰਮ ਦਾ ਦਾਨਾ, ਵਸਤ ਅਮੋਲਕ ਆਪ ਵਰਤਾਈਆ। ਇੱਕੀ ਗੁਰਮੁਖ ਜਗਜੀਤ ਸਿੰਘ ਨੂੰ ਹੱਥੀਂ ਬੰਨ੍ਹਣਗੇ ਗਾਨਾ, ਰੰਗ ਲਾਲ ਨਾਲ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਬਾਵਨ ਕਹੇ ਪੂਰਾ ਭਵਿਖਤ ਹੋਇਆ ਵਾਕ, ਵਾਕਿਆ ਸ਼ਬਦ ਧਾਰ ਜਣਾਈਆ। ਸਤਿਗੁਰ ਚਰਨ ਧੂੜੀ ਨਾਲ ਲੈ ਕੇ ਜਾਣੀ ਖ਼ਾਕ, ਮਸਤਕ ਮਸਤਕ ਨਾਲ ਛੁਹਾਈਆ। ਜੋ ਦਿਵਸ ਰੈਣ ਪੁਛੇ ਵਾਤ, ਘੜੀ ਪਲ ਲੇਖੇ ਲਾਏ ਥਾਉਂ ਥਾਈਂਆ। ਸਤਿ ਦਾ ਸਚ ਜੋੜੇ ਨਾਤ, ਨਾਤਾ ਬਿਧਾਤਾ ਆਪ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਖਿਲਾਈਆ। ਬਾਵਨ ਕਹੇ ਹਰਿ ਸੰਗਤ ਸਤਿ ਸਚ ਪਿਆਰ ਮੁਹੱਬਤ ਨਾਮ ਨਾਲ ਵਡਿਆਈਆ। ਜਗਤ ਕੂੜ ਕਿਰਿਆ ਸੰਸਾਰ ਸਾਗਰ ਗਹਿਰ ਗੰਭੀਰ, ਦੋ ਜਹਾਨ ਪਾਰ ਕਰਾਈਆ। ਜਿਸ ਦੀ ਸ਼ਰਅ ਦੀ ਜਗਤ ਦੀ ਨਹੀਂ ਕੋਈ ਤਸਵੀਰ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਉਹ ਸਾਹਿਬ ਸਵਾਮੀ
❋
❋
ਗੁਰਮੁਖਾਂ ਹੋਣ ਨਾ ਦੇਵੇ ਦਿਲਗੀਰ, ਚਿੰਤਾ ਗ਼ਮ ਨਾ ਕੋਇ ਜਣਾਈਆ। ਵਿਛੋੜੇ ਵਿਚ ਵਹਾਏ ਕੋਇ ਨਾ ਨੀਰ, ਨੈਣਾਂ ਛਹਿਬਰ ਨਾ ਕੋਇ ਜਣਾਈਆ। ਗੁਰਸਿਖ ਸਦਾ ਸਦਾ ਭੈਣਾਂ ਦਾ ਬਣਿਆ ਰਹੇ ਵੀਰ, ਭਰਾਵਾਂ ਦਾ ਭਾਈ ਨਜ਼ਰੀ ਆਈਆ। ਜਾਣ ਲੱਗਿਆ ਸੀਸ ਤੇ ਚਿੱਟੀ ਪੱਗੜ੍ਹੀ ਬੰਨ੍ਹਣੀ ਚੀਰ, ਚੀਰਾ ਗੋਬਿੰਦ ਵੇਖ ਵਖਾਈਆ। ਮੁਖ ਲਗਾ ਕੇ ਜਾਣੀ ਸ਼ੱਕਰ ਖੀਰ, ਮਿੱਠਾ ਰਸ ਰਸ ਬਣਾਈਆ , ਬਾਵਨ ਕਹੇ ਮੇਰਾ ਲੇਖਾ ਪੂਰਾ ਹੋਵੇ ਲਹਿਣਾ ਚੁੱਕੇ ਰਿਸ਼ੀਆਂ ਦੀ ਤਸਵੀਰ, ਤੇਰਾਂ ਸੌ ਸਤਾਸੀ ਨਾਲ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੂੜ ਕਿਰਿਆ ਉਤੇ ਮਾਰੇ ਲਕੀਰ, ਲਾਈਨ ਆਪਣੀ ਇਕ ਜਣਾਈਆ।
੨੮ ਵਿਸਾਖ ਸ਼ਹਿਨਸ਼ਾਹੀ ਸੰਮਤ ੮ ਬੀਬੀ ਗੁਰਦਰਸ਼ਨ ਕੌਰ ਪੱਟੀ, ਮੇਹਰ ਅੰਬਾਲਾ ਸ਼ਹਿਰ, ਦੇ ਨਵਿਤ ਦਿੱਲੀ ਸ਼ਹਿਰ
ਸਤਿਗੁਰ ਸ਼ਬਦ ਭਗਤਨ ਮੀਤਾ, ਮਿੱਤਰ ਪਿਆਰਾ ਇਕ ਅਖਵਾਈਆ। ਲੱਖ ਚੁਰਾਸੀ ਪਰਖੇ ਨੀਤਾ, ਚਾਰੇ ਖਾਣੀ ਫੋਲ ਫੁਲਾਈਆ। ਗੁਰਮੁਖਾਂ ਕਾਇਆ ਕਰੇ ਠਾਂਡੀ ਸੀਤਾ, ਅਗਨੀ ਤਤ ਤਤ ਬੁਝਾਈਆ। ਅੰਤਰ ਨਿਰੰਤਰ ਵਸੇ ਹਿਰਦੇ ਚੀਤਾ, ਮਨ ਠਗੌਰੀ ਦਏ ਗਵਾਈਆ। ਸਤਿ ਸਚ ਬਖ਼ਸ਼ੇ ਚਰਨ ਪ੍ਰੀਤਾ, ਪ੍ਰੀਤਮ ਹੋ ਕੇ ਮਿਲੇ ਧੁਰ ਦਾ ਮਾਹੀਆ। ਸਾਚਾ ਨਾਮ ਦੇ ਹਦੀਸਾ, ਹਜ਼ਰਤਾਂ ਤੋਂ ਬਾਹਰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਸਤਿਗੁਰ ਸ਼ਬਦ ਦਇਆਨਿਧ, ਦੀਨ ਦਿਆਲ ਅਖਵਾਇੰਦਾ। ਜਨ ਭਗਤਾਂ ਕਾਰਜ ਕਰੇ ਸਿਧ, ਜਨਮ ਕਰਮ ਦਾ ਲੇਖ ਮਿਟਾਇੰਦਾ। ਆਤਮ ਪਰਮਾਤਮ ਦੀ ਦੱਸੇ ਬਿਧ, ਸੋਹੰ ਹੰਸਾ ਜਾਪ ਜਪਾਇੰਦਾ। ਤਨ ਕਾਇਆ ਮਾਟੀ ਜਾਏ ਵਿਧ, ਮਨ ਮਨੂਆ ਆਪ ਭਵਾਇੰਦਾ। ਦਰਸ਼ਨ ਦੇਵੇ ਘਰ ਨਿਜ, ਗ੍ਰਹਿ ਮੰਦਰ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਅਪ ਰੰਗਾਇੰਦਾ। ਸਤਿਗੁਰ ਸ਼ਬਦ ਗੁਰ ਪੂਰਾ ਦੇਵਾ, ਦੇਵ ਸਵਾਮੀ ਇਕ ਅਖਵਾਇੰਦਾ। ਆਦਿ ਜੁਗਾਦੀ ਅਲਖ ਅਭੇਵਾ, ਅਗੋਚਰ ਆਪਣੀ ਕਾਰ ਕਮਾਇੰਦਾ। ਗੁਰਮੁਖਾਂ ਅੰਮ੍ਰਿਤ ਰਸ ਦੇਵੇ ਮੇਵਾ, ਵਸਤ ਅਮੋਲਕ ਝੋਲੀ ਪਾਇੰਦਾ। ਲੇਖੇ ਲਾਵੇ ਰਸਨਾ ਜਿਹਵਾ, ਬੱਤੀ ਦੰਦ ਸਿਫ਼ਤ ਸਾਲਾਹਿੰਦਾ। ਜਨਮ ਜਨਮ ਦੀ ਲੇਖੇ ਲਾਵੇ ਸੇਵਾ, ਸਾਹਿਬ ਸਤਿਗੁਰ ਦਇਆ ਕਮਾਇੰਦਾ। ਬਖ਼ਸ਼ੇ ਧਾਮ ਨਿਹਚਲ ਨਿਹਕੇਵਾ, ਨਿਹਕਰਮੀ ਆਪਣਾ ਕਰਮ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਵਡ ਦੇਵੀ ਦੇਵਾ, ਆਤਮਾ ਪਰਮਾਤਮਾ ਆਪਣਾ ਮੇਲ ਮਿਲਾਇੰਦਾ।
❋
❋
੩੧ ਵਿਸਾਖ ਸ਼ਹਿਨਸ਼ਾਹੀ ਸੰਮਤ ੮ ਜਸਬੀਰ ਕੌਰ ਇਟਾਰਸੀ, ਨਿਵਾਸੀ ਦੇ ਪਰਸ਼ਾਦ ਕਰਾਉਣ ਤੇ
ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਵਿਸਾਖ ਕਹੇ ਮੇਰਾ ਸਮਾਂ ਟੱਪਿਆਂ, ਟਾਪੂਆਂ ਦਾ ਚੱਪਾ ਚੱਪਾ ਦਏ ਗਵਾਹੀਆ। ਮੈਂ ਖੇਲ ਤਕਾਂ ਇਕੋ ਪੱਪਿਆ, ਪਤਿਪਰਮੇਸ਼ਵਰ ਪੂਰਨ ਬੇਪਰਵਾਹੀਆ। ਜਿਸ ਦੇ ਹੁਕਮ ਨਾਲ ਦੋ ਜਹਾਨ ਅੰਗੀਠਾ ਤਪਿਆ, ਚਾਰ ਕੁੰਟ ਅਗਨ ਨਾ ਕੋਇ ਬੁਝਾਈਆ। ਜਿਸ ਸ਼ਰਅ ਦਾ ਬੂਟਾ ਕਪਿਆ, ਕਪਲ ਮੁਨ ਦਾ ਲਹਿਣਾ ਦੇਣਾ ਝੋਲੀ ਪਾਈਆ। ਜਗਤ ਵਿਕਾਰ ਹੰਕਾਰ ਕੂੜਾ ਠੱਪਿਆ, ਠੱਪਾ ਠਾਕਰ ਆਪਣਾ ਨਾਮ ਲਗਾਈਆ। ਦੀਨ ਦੁਨੀ ਦੀ ਵੇਖੇ ਹੱਤਿਆ, ਹਤਿਆਰਾ ਹੋ ਕੇ ਖੇਲ ਖਿਲਾਈਆ। ਸਤਿ ਧਰਮ ਦੀ ਦਿਸੇ ਕੋਇ ਨਾ ਸਤਿਆ, ਸਤਿ ਸੰਤੋਖ ਵਿਚ ਨਾ ਕੋਇ ਸਮਾਈਆ। ਚਾਰ ਕੁੰਟ ਲੋਭ ਮੋਹ ਹੰਕਾਰ ਰਤਿਆ, ਹਉਮੇ ਹੰਗਤਾ ਰੰਗ ਚੜ੍ਹਾਈਆ। ਮੈਂ ਅੰਤ ਨਿਗਾਹ ਮਾਰ ਕੇ ਤੱਕਿਆ, ਤਖ਼ਤ ਨਿਵਾਸੀ ਵੇਖ ਵਖਾਈਆ। ਜਿਸ ਲੇਖਾ ਪੂਰ ਕਰਾਉਣਾ ਮਦੀਨਾ ਮੱਕਿਆ, ਕਾਅਬਿਆਂ ਪੜਦਾ ਲਾਹੀਆ। ਉਸ ਦਾ ਨੂਰ ਨਾ ਰਹੇ ਛਪਿਆ, ਓਹਲਾ ਵੰਡ ਨਾ ਕੋਇ ਵੰਡਾਈਆ। ਦੀਨ ਦੁਨੀ ਜਿਸ ਨਾਮ ਮਧਾਣੇ ਨਾਲ ਮਥਿਆ, ਮਥਣ ਕਰੇ ਲੋਕਾਈਆ। ਸੋ ਪੁਰਖ ਅਕਾਲ ਸਰਬ ਸਮਰਥਿਆ, ਅਕਲ ਕਲਧਾਰੀ ਆਪਣੀ ਕਲ ਵਰਤਾਈਆ। ਜਿਸ ਕਲਜੁਗ ਵਿਚੋਂ ਸਤਿਜੁਗ ਚਲਾਉਣਾ ਰਥਿਆ, ਰਥਵਾਹੀ ਬਣੇ ਧੁਰ ਦਾ ਮਾਹੀਆ। ਮੇਰਾ ਦਰਸ ਕਰ ਕੇ ਸਗਲ ਵਸੂਰਾ ਲਥਿਆ, ਅਗਨੀ ਤਤ ਰਿਹਾ ਨਾ ਰਾਈਆ। ਵਿਸਾਖ ਕਹੇ ਮੈਂ ਖਿੜ ਖਿੜਾ ਕੇ ਹੱਸਿਆ, ਹੱਸ ਹੱਸ ਕੇ ਸੀਸ ਨਿਵਾਈਆ। ਪੁਰਖ ਅਕਾਲੇ ਦੀਨ ਦਿਆਲੇ ਕਲ ਰਹੇ ਨਾ ਅੰਧੇਰੀ ਮੱਸਿਆ, ਨੂਰੀ ਚੰਦ ਦੇਣਾ ਚਮਕਾਈਆ। ਤੇਰਾ ਇਕੋ ਹੋੜਾ ਬੜਾ ਉਪਰ ਸੱਸਿਆ, ਹੰ ਬ੍ਰਹਮ ਆਪਣਾ ਮੇਲ ਮਿਲਾਈਆ। ਜਿਸ ਦੀ ਖ਼ੁਸ਼ੀ ਵਿਚ ਫਿਰਾਂ ਨੱਸਿਆ, ਭੱਜਾਂ ਵਾਹੋ ਦਾਹੀਆ। ਜੋ ਖੇਲ ਕਰੇ ਅਲੱਖਣਾ ਅਲਖਿਆ, ਅਲਖ ਅਗੋਚਰ ਅਗੰਮ ਅਥਾਹੀਆ। ਜਿਸ ਦੇ ਹੁਕਮ ਨਾਲ ਜਨ ਭਗਤਾਂ ਸਗਲ ਵਸੂਰਾ ਲਥਿਆ, ਚਿੰਤਾ ਰੋਗ ਰਹੇ ਨਾ ਰਾਈਆ। ਆਤਮ ਪਰਮਾਤਮ ਗਾਵੇ ਜਸਿਆ, ਤੂੰ ਮੇਰਾ ਮੈਂ ਤੇਰਾ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਸੀਸ ਨਿਵਾਈਆ। ਵਿਸਾਖ ਕਹੇ ਮੈਂ ਜਗਤ ਜਹਾਨ ਗਿਆ ਲੰਘ, ਆਪਣਾ ਪੰਧ ਮੁਕਾਈਆ। ਸੀਸ ਨਿਵਾਵਾਂ ਸੂਰੇ ਸਰਬੰਗ, ਨਿਉਂ ਨਿਉਂ ਲਾਗਾਂ ਪਾਈਆ। ਸੋ ਸਰਨ ਲਗਾਵੇ ਅੰਗ, ਅੰਗੀਕਾਰ ਇਕ ਅਖਵਾਈਆ। ਨਾਮ ਨਿਧਾਨਾ ਚਾੜ੍ਹੇ ਰੰਗ, ਦੋ ਜਹਾਨਾਂ ਉਤਰ ਨਾ ਜਾਈਆ। ਲੇਖਾ ਵੇਖੇ ਤਾਰਾ ਚੰਦ, ਸੂਰੀਆ ਚੰਦ ਸੀਸ ਨਿਵਾਈਆ। ਜੋ ਭਗਤਾਂ ਕਰੇ ਖ਼ੁਸ਼ੀ ਬੰਦ ਬੰਦ, ਬੰਦਗੀ ਆਪਣਾ ਨਾਮ ਦ੍ਰਿੜਾਈਆ। ਨੇਤਰਹੀਣ ਰਹਿਣ ਨਾ ਦੇਵੇ ਅੰਧ, ਅਗਿਆਨ ਅੰਦਰੋਂ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਵਿਸਾਖ ਕਹੇ ਮੇਰਾ ਅੰਤ ਅਖ਼ੀਰੀ ਪਰਵਿਸ਼ਟਾ, ਪਰਮ ਪੁਰਖ ਸੀਸ ਨਿਵਾਈਆ। ਮੇਰੇ ਸਾਹਿਬ ਦਾ ਇਕੋ ਹੋਵੇ ਇਸ਼ਟਾ, ਇਸ਼ਟ ਦੇਵ ਸਵਾਮੀ ਧੁਰ ਦਾ ਮਾਹੀਆ। ਜਿਸ ਮੇਰਾ ਪੂਰਾ ਕੀਤਾ ਨਿਸਚਾ, ਨਿਹਚਲ ਧਾਮ ਵੇਖ ਕੇ ਖ਼ੁਸ਼ੀ ਮਨਾਈਆ। ਉਹ ਲਹਿਣਾ ਦੇਣਾ ਪੂਰਾ ਕਰੇ ਗੁਰਮੁਖ ਗੁਰਸਿਖ ਦਾ, ਹਰਿਜਨ ਭੇਵ ਰਹੇ ਨਾ ਰਾਈਆ। ਜੋ ਗ਼ਰੀਬ ਨਿਮਾਣਿਆਂ ਲੇਖਾ ਲਿਖਦਾ, ਕੋਝਿਆਂ ਕਮਲਿਆਂ ਗੰਢ
❋
❋
ਪਵਾਈਆ। ਉਹ ਰੂਪ ਆਦਿ ਅੰਤ ਇਕ ਦਾ, ਏਕੰਕਾਰਾ ਨੂਰ ਇਲਾਹੀਆ। ਜਿਸ ਦਾ ਖੇਲ ਨਿਤ ਨਵਿਤ ਦਾ, ਦੋ ਜਹਾਨਾਂ ਵੰਡ ਵੰਡਾਈਆ। ਉਹ ਲੇਖਾ ਜਾਣੇ ਵਾਰ ਥਿਤ ਦਾ, ਘੜੀ ਪਲ ਖੋਜ ਖੁਜਾਈਆ। ਝਗੜਾ ਮੇਟੇ ਕੂੜ ਕਿਰਿਆ ਨਿਤ ਦਾ, ਨਵਿਤ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਲੇਖਾ ਜਾਣੇ ਅੰਦਰ ਅੰਤਰ ਬਾਹਰ ਤਨ ਵਿਚ ਦਾ, ਵਿਚਲਾ ਭੇਵ ਆਪ ਖੁਲ੍ਹਾਈਆ।