ਪੁਸਤਕਾਲਾਭਾਗ ੨੨

ਪਹਿਲੀ ਜੇਠ ਸ਼ਹਿਨਸ਼ਾਹੀ ਸੰਮਤ ੮ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਰਾਤ ਨੂੰ

ਜੇਠ ਕਹੇ ਤੇਈ ਅਵਤਾਰ ਮਿਲਾਓ ਹੱਥ, ਬਿਨਾ ਹਥੇਲੀ ਹੱਥ ਛੁਹਾਈਆ। ਕਿਰਪਾ ਕਰੀ ਪੁਰਖ ਸਮਰਥ, ਪਾਰਬ੍ਰਹਮ ਪ੍ਰਭ ਬੇਪਰਵਾਹੀਆ। ਜਿਸ ਦਾ ਨਿਰਗੁਣ ਸਰਗੁਣ ਰਥ, ਆਦਿ ਜੁਗਾਦਿ ਚਲਾਈਆ। ਉਹ ਦੇਵੇ ਅਗੰਮੀ ਵਥ, ਅਮੋਲਕ ਹਰਿ ਵਰਤਾਈਆ। ਜਿਸ ਨੇ ਕਲਜੁਗ ਕੂੜ ਕੁੜਿਆਰਾ ਦੇਣਾ ਮਥ, ਮਥਨ ਨਾਮ ਮਧਾਣਾ ਪਾਈਆ। ਜਨ ਭਗਤਾਂ ਦੇਵੇ ਧੁਰ ਦੀ ਵਥ, ਵਸਤ ਅਮੋਲਕ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਵਰਤਾਈਆ। ਵਿਸਾਖ ਕਹੇ ਪੈਗ਼ੰਬਰ ਮਿਲਾਓ ਦਸਤ, ਦਸਤਗੀਰ ਹੁਕਮ ਸੁਣਾਈਆ। ਝਗੜਾ ਮੁਕੇ ਕੀਟ ਹਸਤ, ਊਚ ਨੀਚ ਨਾ ਕੋਇ ਵਖਾਈਆ। ਨਾਮ ਖ਼ੁਮਾਰੀ ਸਭ ਨੇ ਹੋਣਾ ਮਸਤ, ਮਸਤ ਦੀਵਾਨੇ ਰੂਪ ਬਣਾਈਆ। ਨਿਗਾਹ ਮਾਰੋ ਉਤੇ ਫ਼ਰਸ਼, ਜ਼ਿਮੀਂ ਖ਼ਾਕ ਧਿਆਨ ਲਗਾਈਆ। ਖੇਲ ਤਕੋ ਵਾਲੀ ਅਰਸ਼, ਅਰਸ਼ੇ ਆਜ਼ਮ ਜਿਸ ਦਾ ਨੂਰ ਰੁਸ਼ਨਾਈਆ। ਜੋ ਰਹਿਮਤ ਰਹੀਮ ਰਿਹਾ ਬਰਸ, ਮਿਹਰਵਾਨ ਆਪਣੀ ਦਇਆ ਕਮਾਈਆ। ਸੋ ਸਭ ਦਾ ਲੇਖਾ ਪੂਰਾ ਕਰੇ ਸ਼ਰਤ, ਸ਼ਰੀਅਤ ਸ਼ਰਅ ਖੋਜ ਖੁਜਾਈਆ। ਨਿਰਗੁਣ ਨਿਰਵੈਰ ਧਾਰ ਆਇਆ ਪਰਤ, ਅਮਾਮ ਅਮਾਮਾ ਨੂਰ ਇਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਵੱਡਾ ਵਡ ਵਡਿਆਈਆ। ਜੇਠ ਕਹੇ ਗੁਰੂ ਗੁਰਦੇਵ ਮਿਲਾਓ ਕਰ, ਕਰਨੀ ਕਰਤਾ ਆਪ ਦ੍ਰਿੜਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਤਰ ਨਿਰੰਤਰ ਵੇਖੋ ਘਰ, ਗ੍ਰਹਿ ਮੰਦਰ ਫੋਲ ਫੁਲਾਈਆ। ਸਚ ਸਰੋਵਰ ਵੇਖੋ ਸਰ, ਅੰਮ੍ਰਿਤ ਰਸ ਪੜਦਾ ਇਕ ਉਠਾਈਆ। ਕੀ ਦੀਨ ਦੁਨੀ ਦੇ ਕੇ ਆਏ ਵਰ, ਵਾਰਸ ਹੋ ਕੇ ਸ਼ਬਦ ਜਣਾਈਆ। ਕੀ ਖੇਲ ਕਰੇ ਨਰਾਇਣ ਨਰ, ਵਡ ਵਡਾ ਅਗੰਮ ਅਥਾਹੀਆ। ਜਿਸ ਦਾ ਦੇ ਕੇ ਆਏ ਭੈ ਭੌ ਡਰ, ਹੁਕਮ ਸੰਦੇਸ਼ਾ ਨਾਮ ਦ੍ਰਿੜਾਈਆ। ਉਹ ਵੇਖਣਹਾਰਾ ਕਿਲਾ ਕੋਟ ਹੰਕਾਰੀ ਗੜ੍ਹ, ਪਰਦਾ ਪਰਦੇ ਵਿਚੋਂ ਚੁਕਾਈਆ। ਜਿਸ ਝਗੜਾ ਪਾਇਆ ਚੋਟੀ ਜੜ੍ਹ, ਚੇਤਨ ਆਪਣੀ ਕਾਰ ਕਮਾਈਆ। ਸੋ ਮਿਹਰਵਾਨ ਮਹਿਬੂਬ ਲੇਖਾ ਜਾਣੇ ਸੀਸ ਧੜ, ਤਤਵ ਤਤ ਭੇਵ ਰਹੇ ਨਾ ਰਾਈਆ। ਜਿਸ ਦੀ ਵਿਦਿਆ ਨਿਰਅੱਖਰ ਧਾਰ ਆਏ ਪੜ੍ਹ, ਅੱਖਰਾਂ ਨਾਲ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਬੇਪਰਵਾਹੀਆ। ਜੇਠ ਕਹੇ ਵਿਸ਼ਨ ਬ੍ਰਹਮਾ ਸ਼ਿਵ ਮਾਰ ਲਓ ਝਾਕੀ, ਪਰਦਾ ਪਰਦੇ ਵਿਚੋਂ ਉਠਾਈਆ। ਜਿਸਮ ਇਸਮ ਤਕੋ ਖ਼ਾਕੀ, ਤਨ ਵਜੂਦ ਭੇਵ ਰਹੇ ਨਾ ਰਾਈਆ। ਲਹਿਣਾ ਦੇਣਾ ਵੇਖੋ ਬਾਕੀ,

❋

❋

ਜੁਗ ਚੌਕੜੀ ਫੋਲ ਫੁਲਾਈਆ। ਕੀ ਹੁਕਮ ਸੰਦੇਸ਼ਾ ਦੇਵੇ ਕਮਲਾਪਾਤੀ, ਪਤਿਪਰਮੇਸ਼ਵਰ ਨੂਰ ਇਲਾਹੀਆ। ਬਿਨ ਅੱਖਰਾਂ ਵਾਲੀ ਪੜ੍ਹੋ ਗਾਥੀ, ਬਿਨ ਰਸਨਾ ਜਿਹਵਾ ਢੋਲਾ ਗਾਈਆ। ਸਵਾਧਾਨ ਹੋ ਜਾਓ ਅੱਜ ਦੀ ਰਾਤੀ, ਰੁਤੜੀ ਰੁਤ ਰੁਤ ਬਦਲਾਈਆ। ਆਦਿ ਦੀ ਆਦਿ ਸਤਿ ਦੀ ਸਤਿ ਵੇਖੋ ਪਾਤੀ, ਕੀ ਪਤ੍ਰਿਕਾ ਰਹੀ ਸਮਝਾਈਆ। ਜਿਸ ਦਾ ਲੇਖਾ ਅੰਕ ਰਿਹਾ ਵਿਸ਼ਨ ਬ੍ਰਹਮਾ ਸ਼ਿਵ ਸ਼ਿਵ ਦੀ ਛਾਤੀ, ਛਤਰਧਾਰੀ ਸਮਝ ਕੋਇ ਨਾ ਆਈਆ। ਜਿਸ ਦਾ ਖੇਲ ਸਦਾ ਬਹੁ ਭਾਂਤੀ, ਅਨਕ ਕਲ ਆਪਣੀ ਕਲ ਵਰਤਾਈਆ। ਉਹ ਲੇਖਾ ਜਾਣੇ ਲੋਕਮਾਤੀ, ਦੋ ਜਹਾਨਾਂ ਪੜਦਾ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਸੁਣ ਲੈ ਜੇਠਾ, ਸ਼ਬਦੀ ਸ਼ਬਦ ਜਣਾਈਆ। ਅਸੀਂ ਸਾਰੇ ਇਕ ਪ੍ਰਭੂ ਦੀ ਸਾਇਆ ਹੇਠਾ, ਦੁਤੀਆ ਭਾਉ ਨਾ ਕੋਇ ਜਣਾਈਆ। ਤੇਰੇ ਵਿਚ ਕਲਜੁਗ ਕਿਉਂ ਹੋਇਆ ਕੌੜਾ ਰੀਠਾ, ਅੰਮ੍ਰਿਤ ਰਸ ਨਾ ਕੋਇ ਭਰਾਈਆ। ਜੇਠ ਹੱਸ ਕੇ ਕਿਹਾ ਮੁਹੰਮਦਾ ਤੇਰਾ ਸਦੀ ਚੌਧਵੀਂ ਅੰਤਮ ਠੇਕਾ, ਠਾਕਰ ਧੁਰ ਦਾ ਰਿਹਾ ਦ੍ਰਿੜਾਈਆ। ਸ਼ਬਦੀ ਗੋਬਿੰਦ ਵੇਖ ਲੈ ਬੇਟਾ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਅਵਤਾਰ ਇਕੋ ਇਕ ਦੀ ਟੇਕਾ, ਟਿੱਕੇ ਮਸਤਕ ਨਾ ਕੋਇ ਰਮਾਈਆ। ਪਰਮ ਪੁਰਖ ਸਭ ਦਾ ਨੇਤਾ, ਨਿਜ ਨੇਤਰ ਕਰੇ ਰੁਸ਼ਨਾਈਆ। ਜਿਸ ਦਾ ਆਤਮ ਪਰਮਾਤਮ ਸਦਾ ਹੇਤਾ, ਪਾਰਬ੍ਰਹਮ ਬ੍ਰਹਮ ਮਿਲ ਕੇ ਵੱਜਦੀ ਰਹੇ ਵਧਾਈਆ। ਉਹ ਜੁਗ ਚੌਕੜੀ ਕਦੇ ਨਾ ਭੁੱਲੇ ਚੇਤਾ, ਅਭੁੱਲ ਮਾਲਕ ਇਕ ਅਖਵਾਈਆ। ਸਭ ਦਾ ਘਰ ਘਰ ਜਾਣੇ ਲੇਖਾ, ਬਚਿਆ ਨਜ਼ਰ ਕੋਇ ਨਾ ਆਈਆ। ਪਰਦਾ ਲਾਹੇ ਦੇਸ ਪਰਦੇਸ਼ਾ, ਦੇਸ ਦੇਸਾਂਤਰ ਖੋਜ ਖੁਜਾਈਆ। ਜੋ ਆਦਿ ਅੰਤ ਰਹੇ ਹਮੇਸ਼ਾ, ਜਨਮ ਮਰਨ ਨਾ ਰੂਪ ਬਦਲਾਈਆ। ਸੋ ਵੇਖਣਹਾਰਾ ਦਸ ਦਸਮੇਸ਼ਾ, ਦਹਿ ਦਿਸ਼ਾ ਭੇਵ ਚੁਕਾਈਆ। ਭਗਤ ਉਧਾਰਨਾ ਜਿਸ ਦਾ ਪੇਸ਼ਾ, ਪੇਸ਼ੀਨਗੋਈਆਂ ਆਪਣੇ ਲੇਖੇ ਲਾਈਆ। ਅੰਤਮ ਝਗੜਾ ਮੇਟੇ ਮੁੱਲਾਂ ਸ਼ੇਖ਼ਾਂ, ਮੁਸਾਇਕਾਂ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਜੇਠ ਮਾਰ ਲੈ ਝਾਤੀ, ਪਰਦਾ ਪਰਦਿਆਂ ਵਿਚੋਂ ਉਠਾਈਆ। ਨੂਰ ਤਕ ਲੈ ਕਮਲਾਪਾਤੀ, ਪਤਿਪਰਮੇਸ਼ਵਰ ਬੇਪਰਵਾਹੀਆ। ਜੋ ਖੇਲ ਕਰੇ ਤੇਰੇ ਪਹਿਲੇ ਦਿਵਸ ਦੀ ਰਾਤੀ, ਰੁਤੜੀ ਆਪਣੇ ਨਾਲ ਮਹਿਕਾਈਆ। ਜਗਤ ਜਹਾਨ ਤੋੜ ਕੇ ਨਾਤੀ, ਸਗਲਾ ਸੰਗ ਨਾ ਕੋਇ ਬਣਾਈਆ। ਕੀ ਹੁਕਮ ਸੰਦੇਸ਼ਾ ਦੇਵੇ ਲੋਕਮਾਤੀ, ਕਾਇਨਾਤ ਕੀ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਨੂਰ ਇਲਾਹੀਆ। ਜੇਠ ਕਹੇ ਅਵਤਾਰ ਪੈਗ਼ੰਬਰ ਗੁਰੂ ਸਾਹਿਬਾਨੋ ਮੈਂ ਇਕੋ ਨਾਮ ਜਪਦਾ, ਜਗਜੀਵਣ ਦਾਤੇ ਸੀਸ ਨਿਵਾਈਆ। ਜਿਹੜਾ ਪਿਆਸਾ ਨਹੀਂ ਦੀਨ ਮਜ਼੍ਹਬ ਦੀ ਰੱਤ ਦਾ, ਮਾਨਵ ਵੰਡ ਨਾ ਕੋਇ ਵੰਡਾਈਆ। ਜੋ ਪਿਆਰਾ ਤਤਵ ਤਤ ਦਾ, ਖੋਜਣਹਾਰਾ ਥਾਉਂ ਥਾਈਂਆ। ਉਹਦਾ ਨਜ਼ਾਰਾ ਨਿਰਗੁਣ ਸਤਿ ਦਾ, ਸਤਿ ਸਰੂਪ ਨੂਰ ਇਲਾਹੀਆ। ਉਸ ਦਾ ਖੇਲ ਅਕਥਨਾ ਅਕਥ ਦਾ, ਕਥਨੀ ਕਥ ਨਾ ਸਕੇ ਰਾਈਆ। ਜਿਸ ਦੇ ਦਰਸ਼ਨ ਸਗਲ ਵਸੂਰਾ ਲੱਥਦਾ, ਅਗਨੀ ਅੱਗ ਨਾ ਕੋਇ ਜਲਾਈਆ। ਉਹ ਮਾਲਕ ਦਿਸੇ ਘਟ ਘਟ ਦਾ, ਹਰ ਘਟ ਰਿਹਾ ਸਮਾਈਆ। ਜਿਸ ਝਗੜਾ ਮੇਟਣਾ ਦੀਨ ਮਜ਼੍ਹਬ ਦੀ ਵੱਟ ਦਾ, ਸ਼ਰਅ ਦਾ ਲੇਖਾ ਰਹੇ ਨਾ ਰਾਈਆ। ਉਹ ਕਲਜੁਗ ਕੂੜੀ ਕਿਰਿਆ ਜੜ੍ਹਾਂ ਕਟਦਾ, ਕਟਾਕਸ਼

❋

❋

ਆਪਣਾ ਨਾਮ ਰਖਾਈਆ। ਜਿਸ ਦਾ ਸ਼ਹਿਨਸ਼ਾਹੀ ਸੰਮਤ ਅੱਠ ਜਾਵੇ ਟੱਪਦਾ, ਟਾਪੂਆਂ ਦੇ ਪਰੇ ਵੇਖ ਵਖਾਈਆ। ਉਸ ਝਗੜਾ ਮੇਟਣਾ ਮਨ ਮਤ ਦਾ, ਸਤਿਗੁਰ ਮਤ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਹੁਕਮ ਇਕ ਵਰਤਾਈਆ। ਜੇਠ ਕਹੇ ਅਵਤਾਰ ਪੈਗ਼ੰਬਰ ਗੁਰੂ ਵੇਖੋ ਆਪਣੀਆਂ ਤਾਂਘਾਂ, ਚਾਰ ਜੁਗ ਦਾ ਧਿਆਨ ਲਗਾਈਆ। ਪ੍ਰੇਮ ਲਹਿਰ ਦੀਆਂ ਵੇਖੋ ਕਾਂਗਾਂ, ਤਨ ਵਜੂਦ ਤੋਂ ਬਾਹਰ ਧਿਆਨ ਲਗਾਈਆ। ਜਿਸ ਨੇ ਆਪਣੀ ਖੇਲ ਦਾ ਵਰਤਣਾ ਸਵਾਂਗਾ, ਕੀ ਸਵਾਂਗੀ ਆਪਣੀ ਕਲ ਵਖਾਈਆ। ਜਿਸ ਨੂੰ ਸਮਝੇ ਕੋਈ ਨਾ ਪਾਂਡਾ, ਬੁੱਧੀ ਚਲੇ ਨਾ ਕੋਇ ਚਤੁਰਾਈਆ। ਜਿਸ ਝਗੜਾ ਮੇਟਣਾ ਆਪਣੇ ਨਾਉਂ ਦਾ, ਨਾਉਂ ਨਿਰੰਕਾਰਾ ਇਕ ਸਮਝਾਈਆ। ਹਿੱਸਾ ਰਹਿਣ ਨਹੀਂ ਦੇਣਾ ਸੂਰ ਗਾਂ ਦਾ, ਪਸ਼ੂਆਂ ਖੱਲ ਨਾ ਕੋਇ ਲੁਹਾਈਆ। ਸਭ ਨੂੰ ਸੁਤ ਬਣਾਉਣਾ ਜੋਤੀ ਧਾਰ ਮਾਂ ਦਾ, ਪਿਤਾ ਪੁਰਖ ਅਕਾਲ ਵਡਿਆਈਆ। ਕਲਜੁਗ ਰੂਪ ਰਹਿਣ ਨਹੀਂ ਦੇਣਾ ਕਾਂ ਦਾ, ਕਾਗੋਂ ਹੰਸ ਆਪ ਉਡਾਈਆ। ਝਗੜਾ ਮੇਟਣਾ ਬਾਹੂ ਬਲ ਬਾਂਹ ਦਾ, ਹੰਗਤਾ ਗੜ੍ਹ ਦਏ ਤੁੜਾਈਆ। ਮਾਣ ਰਹਿਣ ਦੇਣਾ ਨਹੀਂ ਕਿਸੇ ਥਾਂ ਦਾ, ਨਿਥਾਵਿਆਂ ਹੋਏ ਆਪ ਸਹਾਈਆ। ਇਕੋ ਗ੍ਰਹਿ ਸੁਹਾਉਣਾ ਸਚਖੰਡ ਕਲਾਂ ਦਾ, ਖ਼ੁਰਦ ਦਾ ਡੇਰਾ ਦੇਣਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਜੇਠ ਕਹੇ ਮੈਂ ਅਵਤਾਰ ਪੈਗ਼ੰਬਰ ਗੁਰੂਓ ਬੜਾ ਤੱਤਾ, ਤਪਦਿਆਂ ਸ਼ਾਂਤ ਨਾ ਕੋਇ ਕਰਾਈਆ। ਸੁਣੋ ਧੁਰ ਦਾ ਅਗੰਮੀ ਪਤਾ, ਪਤਿਪਰਮੇਸ਼ਵਰ ਰਿਹਾ ਸੁਣਾਈਆ। ਜਿਸ ਵਿਚ ਫ਼ਰਕ ਹੋਵੇ ਨਾ ਰਤਾ, ਰਤੀ ਵੰਡ ਨਾ ਕੋਇ ਵੰਡਾਈਆ। ਇਕੋ ਡੰਕਾ ਵੱਜਣਾ ਫਤ੍ਹਾ, ਜੋ ਪ੍ਰਭ ਆਪਣੇ ਹੱਥ ਵਖਾਈਆ। ਕਲਜੁਗ ਰਹਿਣ ਨਹੀਂ ਦੇਣੀ ਬਹੁ ਮਤਾ, ਮਤ ਮਤਾਂਤਰ ਦੇਣਾ ਮੁਕਾਈਆ। ਜੋ ਇਸ਼ਾਰਾ ਦਿਤਾ ਨਾਨਕ ਤਪਾ, ਬਗ਼ਦਾਦ ਵਿਚ ਸੁਣਾਈਆ। ਤਿਸ ਦਾ ਲੇਖ ਲਿਖਾਉਣਾ ਟੱਪਾ ਟੱਪਾ, ਨੌ ਸੌ ਨੜਿਨਵੇ ਅੱਖਰਾਂ ਨਾਲ ਵਡਿਆਈਆ। ਇਹ ਖੇਲ ਹੱਥ ਪੁਰਖ ਸਮਰਥਾ, ਜੋ ਅਦਿ ਅੰਤ ਆਪਣੀ ਕਾਰ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਲ ਆਪ ਵਰਤਾਈਆ। ਜੇਠ ਕਹੇ ਮੇਰਾ ਤਨ ਵਜੂਦ ਵੇਖੋ ਸੜਦਾ, ਅਗਨੀ ਤਤ ਤਪਾਈਆ। ਜਗਤ ਜਹਾਨ ਤੱਕਿਓ ਲੜਦਾ ਅੱਗੇ ਹੋ ਨਾ ਕੋਇ ਅਟਕਾਈਆ। ਪਹਿਲੋਂ ਹਿੱਸਾ ਵੰਡਾਵੇ ਚੜਦਾ, ਫੇਰ ਲਹਿੰਦੀ ਦਿਸ਼ਾ ਪਏ ਦੁਹਾਈਆ। ਪਹਾੜ ਦੱਖਣ ਨਾਲ ਮਰਦਾ, ਅੱਗੇ ਹੋ ਨਾ ਕੋਇ ਅਟਕਾਈਆ। ਇਹ ਖੇਲ ਪ੍ਰਭੂ ਦੇ ਘਰ ਦਾ, ਧਰਨੀ ਉਤੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਪਰਦਾ ਆਪ ਉਠਾਈਆ। ਜੇਠ ਕਹੇ ਮੈਂ ਨਿਗਾਹ ਮਾਰੀ ਵਿਚ ਬ੍ਰਹਿਮੰਡਾਂ, ਬਿਨ ਅੱਖਾਂ ਅੱਖ ਉਠਾਈਆ। ਮੇਰੇ ਸਾਹਿਬ ਦੀਆਂ ਅਗੰਮੀ ਵੰਡਾਂ, ਜਿਸ ਦੀ ਸਮਝ ਨਾ ਕੋਇ ਸਮਝਾਈਆ। ਜਿਸ ਨਿਸ਼ਾਨ ਮੇਟਣਾ ਤਾਰਾ ਚੰਦਾ, ਸੂਰੀਆ ਚੰਦ ਸੀਸ ਨਿਵਾਈਆ। ਪੈਗ਼ੰਬਰਾਂ ਪੂਰੀਆਂ ਕਰਨੀਆਂ ਮੰਗਾਂ, ਮੁਹੰਮਦ ਨਿਉਂ ਨਿਉਂ ਲਾਗੇ ਪਾਈਆ। ਜਿਸ ਨੇ ਲੇਖ ਮੁਕਾਉਣਾ ਸ਼ਰਅ ਦੀਆਂ ਕੰਧਾਂ, ਕੰਢੀ ਬੈਠਾ ਵੇਖੇ ਧੁਰ ਦਾ ਮਾਹੀਆ। ਜਿਸ ਦੀ ਸਿਫ਼ਤਾਂ ਗਾਉਣੀਆਂ ਬੱਤੀ ਦੰਦਾਂ, ਰਸਨਾ ਜਿਹਵਾ ਨਾਲ ਮਿਲਾਈਆ। ਉਸ ਦਾ ਖੇਲ ਹੋਣਾ ਅਚੰਭਾ, ਚੰਮ ਦ੍ਰਿਸ਼ਟੀ ਦਏ ਬਦਲਾਈਆ। ਸਦੀ ਚੌਧਵੀਂ ਅੰਤਮ ਮੇਟਣਾ ਪੰਧਾ, ਪਾਂਧੀ ਚਾਰ ਯਾਰ ਰੋਵਣ ਮਾਰਨ ਧਾਹੀਆ। ਸਦੀ ਬੀਸਵੀਂ ਹਜ਼ਰਤ ਈਸਾ ਸਮਾਂ ਲੰਘਾ, ਮਸੀਹ ਬਿਨ ਨੈਣਾਂ

❋

❋

ਨੈਣ ਤਕਾਈਆ। ਮੂਸਾ ਵੇਖੇ ਆਪਣਾ ਰੰਗਾ, ਅੱਠ ਸੱਠ ਰਹੇ ਕੁਰਲਾਈਆ। ਤੇਈ ਅਵਤਾਰ ਕਹਿਣ ਸਾਡਾ ਪੰਧ ਮੁਕ ਗਿਆ ਲੰਬਾ, ਅੱਗੇ ਅਵਰ ਨਾ ਕੋਇ ਵਧਾਈਆ। ਨਾਨਕ ਗੋਬਿੰਦ ਕਹੇ ਪ੍ਰਭੂ ਦਾ ਖੇਲ ਸਭ ਤੋਂ ਚੰਗਾ, ਚਾਰ ਜੁਗ ਦੇ ਸ਼ਾਸਤਰ ਦੇਣ ਗਵਾਹੀਆ। ਜਿਸ ਦੇ ਹੁਕਮ ਨਾਲ ਹੋਵੇ ਦੰਗਾ, ਦੰਗਲ ਵੇਖੇ ਜਗਤ ਲੋਕਾਈਆ। ਸ਼ਬਦੀ ਸ਼ਬਦ ਖੜਕਣਾ ਖੰਡਾ, ਖੰਡਾ ਖੜਗ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਜੇਠ ਕਹੇ ਸੁਣੋ ਬਚਨ ਅਵੱਲਾ, ਸਭ ਨੂੰ ਦਿਆਂ ਸੁਣਾਈਆ। ਜਿਸ ਨੂੰ ਕਹਿੰਦੇ ਨੂਰ ਇਲਾਹੀ ਅੱਲਾ, ਆਲਮੀਨ ਬੇਪਰਵਾਹੀਆ। ਜੋ ਵਸਿਆ ਸਚਖੰਡ ਸਚ ਮਹੱਲਾ, ਦਰਗਾਹ ਸਾਚੀ ਸੋਭਾ ਪਾਈਆ। ਉਹਦਾ ਲੇਖਾ ਜਲਾ ਥਲਾ, ਮਹੀਅਲ ਆਪਣਾ ਹੁਕਮ ਵਰਤਾਈਆ। ਜਿਸ ਦਾ ਨੂਰ ਨੁਰਾਨਾ ਅਗੰਮੀ ਦੀਪਕ ਬਲਾ, ਜੋਤੀ ਜਾਤਾ ਡਗਮਗਾਈਆ। ਉਹ ਖੇਲ ਕਰੇ ਇਕ ਇਕੱਲਾ, ਅਕਲ ਕਲਧਾਰੀ ਆਪਣੀ ਕਲ ਵਰਤਾਈਆ। ਜਿਸ ਨੇ ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਧੁਰ ਦੇ ਕਲਮੇ ਦਾ ਬੋਲਣਾ ਹੱਲਾ, ਅਲਿਫ਼ ਯੇ ਵੰਡ ਨਾ ਕੋਇ ਵੰਡਾਈਆ। ਸੋ ਸਚ ਸਿੰਘਾਸਣ ਪੁਰਖ ਅਬਿਨਾਸ਼ਣ ਇਕੋ ਮੱਲਾ, ਤਖ਼ਤ ਨਿਵਾਸੀ ਨਜ਼ਰੀ ਆਈਆ। ਜਿਸ ਦਾ ਨਿਹਚਲ ਧਾਮ ਅਟਲਾ, ਮਹੱਲ ਅਟਲ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਇਕ ਅਖਵਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਜੇਠ ਨਾ ਮਾਰ ਆਪਣਾ ਦਾਬਾ, ਗ਼ੁੱਸੇ ਵਿਚ ਜਣਾਈਆ। ਜ਼ਰਾ ਤਕ ਨੂਰ ਅਗੰਮੀ ਮਹਿਰਾਬਾ, ਮਹਿਬੂਬ ਬੇਪਰਵਾਹੀਆ। ਜਿਸ ਦਾ ਸਾਰਿਆਂ ਨਾਲ ਵਾਅਦਾ, ਕੌਲ ਇਕਰਾਰ ਤੋੜ ਨਿਭਾਈਆ। ਜਿਸ ਦਾ ਹੁਕਮ ਸਦਾ ਬਾਕਾਇਦਾ, ਬੇਕਾਇਦਗੀ ਵਿਚ ਕਦੇ ਨਾ ਆਈਆ। ਉਹ ਹੋਵੇ ਨਾ ਕਦੇ ਅਲਾਹਿਦਾ, ਵੱਖਰੀ ਵੰਡ ਨਾ ਕੋਇ ਵੰਡਾਈਆ। ਜਿਸ ਦੇ ਕੋਲੋਂ ਸਾਰਿਆਂ ਲਿਆ ਫ਼ਾਇਦਾ, ਨਾਮ ਕਲਮਿਆਂ ਦੀਆਂ ਝੋਲੀਆਂ ਮਾਤ ਭਰਾਈਆ। ਉਹ ਕਲਜੁਗ ਅੰਤਮ ਲੈਣ ਆਏ ਜਾਇਜ਼ਾ, ਜਾਇਜ਼ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਲੇਖਾ ਆਪਣੇ ਹੱਥ ਰਖਾਈਆ। ਜੇਠ ਕਹੇ ਅਵਤਾਰ ਪੈਗ਼ੰਬਰ ਗੁਰੂ ਸਾਹਿਬਾਨੋ ਮੈਂ ਕੀ ਦੱਸਾਂ, ਦੱਸਣ ਦੀ ਲੋੜ ਰਹੀ ਨਾ ਰਾਈਆ। ਮੈਂ ਬਿਨ ਰਸਨਾ ਜਿਹਵਾ ਬੱਤੀ ਦੰਦ ਹੱਸਾਂ, ਹੱਸ ਹੱਸ ਕੇ ਦਿਆਂ ਵਖਾਈਆ। ਨਿਰਗੁਣ ਧਾਰ ਵੇਖੋ ਬਿਨਾ ਜਗਤ ਨੇਤਰ ਅੱਖਾਂ, ਲੋਇਣਾਂ ਵੰਡ ਨਾ ਕੋਇ ਵੰਡਾਈਆ। ਜਿਸ ਨੂੰ ਕਹਿੰਦੇ ਪੁਰਖ ਸਮਰਥਾ, ਮਾਲਕ ਖ਼ਾਲਕ ਨੂਰ ਇਲਾਹੀਆ। ਉਸ ਦੇ ਚਰਨ ਕਵਲਾਂ ਵਿਚ ਢੱਠਾ, ਕਦਮਾਂ ਧੂੜੀ ਖ਼ਾਕ ਰਮਾਈਆ। ਜਿਸ ਦਾ ਸਭ ਦੇ ਨਾਲ ਵਾਅਦਾ ਕੌਲ ਇਕਰਾਰ ਬਿਨਾ ਅੱਖਰਾਂ ਤੋਂ ਲਿਖਿਆ ਪਟਾ, ਪਾਟਲ ਹੋ ਕੇ ਰਿਹਾ ਸਮਝਾਈਆ। ਜਿਸ ਸ੍ਰਿਸ਼ਟੀ ਨੂੰ ਜ਼ੀਰੋ ਜ਼ੀਰੋ ਨਾਲ ਕਰਨਾ ਬਟਾ, ਇਕ ਦਾ ਅੰਕ ਹੱਥ ਨਾ ਕਿਸੇ ਫੜਾਈਆ। ਜਿਸ ਦਾ ਸ਼ਹਿਨਸ਼ਾਹੀ ਸੰਮਤ ਅੱਠ ਜਾਂਦਾ ਨੱਠਾ, ਭੱਜੇ ਵਾਹੋ ਦਾਹੀਆ। ਉਸ ਨੇ ਸ੍ਰਿਸ਼ਟੀ ਨੂੰ ਦੋ ਧੜ ਵਿਚ ਕਰਨਾ ਇਕੱਠਾ, ਇਕੱਠਾ ਆਪਣਾ ਹੁਕਮ ਸੁਣਾਈਆ। ਸ਼ਾਹ ਸੁਲਤਾਨਾਂ ਸੀਸ ਵਿਚ ਪਾਉਣਾ ਘੱਟਾ, ਤਖ਼ਤ ਤਾਜ ਨਾ ਕੋਇ ਹੰਢਾਈਆ। ਜ਼ਰੂਰ ਚਾਰ ਕੁੰਟ ਪਵੇਗਾ ਰੱਟਾ, ਰੁਟੀਨ ਵਿਚ ਲੇਖਾ ਦਏ ਲਿਖਾਈਆ। ਕਲਜੁਗ ਚੀਥੜ ਪੁਰਾਣਾ ਫਟਾ, ਅੰਤਮ ਰੋਵੇ ਮਾਰੇ ਧਾਹੀਆ। ਮੁਹੰਮਦ ਅਹਿਮਦ ਫਿਰੇ ਨੱਠਾ, ਸਦੀ ਚੌਧਵੀਂ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ,

❋

❋

ਧੁਰ ਹੁਕਮ ਇਕ ਵਰਤਾਈਆ। ਜੇਠ ਕਹੇ ਮੈਂ ਕੋਝਾ ਕਮਲਾ, ਕਾਮਲ ਮੁਰਸ਼ਦ ਰਿਹਾ ਜਣਾਈਆ। ਜਿਸ ਦੀਨ ਦੁਨੀ ਦੇ ਤਕਣਾ ਅਮਲਾ, ਇਲਮ ਆਲਮਾਂ ਵੇਖੇ ਥਾਉਂ ਥਾਈਂਆ। ਜਿਸ ਨੂੰ ਸਭ ਨੇ ਕਹਿਣਾ ਜੱਟ ਯਮਲਾ, ਯਾਦਵ ਕ੍ਰਿਸ਼ਨ ਦਏ ਗਵਾਹੀਆ। ਉਸ ਮਹਿਬੂਬ ਨੇ ਕਿਸੇ ਦੀ ਕੁੱਖੋਂ ਨਹੀਂ ਜੰਮਣਾ, ਜੰਮਣ ਵਾਲੀ ਕੋਇ ਨਾ ਮਾਈਆ। ਗੁਲਸ਼ਨ ਵੇਖਣਾ ਦੀਨ ਦੁਨੀ ਦਾ ਚਮਨਾ, ਚੰਮ ਦ੍ਰਿਸ਼ਟੀ ਫੋਲ ਫੁਲਾਈਆ। ਜਿਸ ਦੇ ਭੈ ਵਿਚ ਗੁਰੂ ਅਵਤਾਰ ਪੈਗ਼ੰਬਰ ਕੰਬਣਾ, ਵਿਸ਼ਨ ਬ੍ਰਹਮਾ ਸ਼ਿਵ ਸੀਸ ਨਾ ਕੋਇ ਉਠਾਈਆ। ਉਸ ਦਾ ਹੁਕਮ ਦੋ ਜਹਾਨਾਂ ਮੰਨਣਾ, ਮਨ ਦੀ ਮਨਸਾ ਨਾ ਕੋਇ ਵਖਾਈਆ। ਜਿਸ ਜੋ ਘੜਿਆ ਸੋ ਭੰਨਣਾ, ਘੜਨ ਭੰਨਣਹਾਰ ਬੇਪਰਵਾਹੀਆ। ਕੂੜ ਕੁੜਿਆਰਾ ਅੰਤਮ ਦੰਡਣਾ, ਡੰਡਾਵਤ ਸਭ ਦੀ ਵੇਖ ਵਖਾਈਆ। ਨਿਸ਼ਾਨ ਮੇਟ ਕੇ ਤਾਰਾ ਚੰਦਨਾ, ਚੰਦ ਨੂਰ ਕਰੇ ਰੁਸ਼ਨਾਈਆ। ਗੋਬਿੰਦ ਲਹਿਣਾ ਪੂਰਾ ਕਰਨਾ ਪੂਰਬ ਦੁਸ਼ਟ ਦਮਨਾ, ਦਾਮਨ ਪਲੂ ਨਾਮ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਖੇਲ ਆਪ ਖਿਲਾਈਆ। ਜੇਠ ਕਹੇ ਉਫ਼ ਹਾਏ, ਦਰੋਹੀ ਹੱਕ ਖ਼ੁਦਾ। ਸਚ ਤਾਰੀਫ਼ ਰਿਹਾ ਸੁਣਾਏ, ਮਾਲਕ ਮਹਿਬੂਬ ਬੇਪਰਵਾਹ। ਸਦੀ ਚੌਧਵੀਂ ਮਿਲੇ ਸਜ਼ਾਏ, ਸਾਹਿਬ ਸੁਲਤਾਨ ਰਿਹਾ ਦ੍ਰਿੜਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾ। ਅਵਤਾਰ ਪੈਗ਼ੰਬਰ ਗੁਰ ਕਹਿਣ ਜੇਠਾ ਕੁਛ ਹੋਰ ਦੱਸ, ਦਸਤ ਦਸਤ ਨਾਲ ਮਿਲਾਈਆ। ਖ਼ੁਸ਼ੀਆਂ ਨਾਲ ਹੱਸ, ਹੱਸ ਹੱਸ ਕੇ ਦੇ ਸਮਝਾਈਆ। ਤੂੰ ਕਿਸ ਦੇ ਹੋਇਉਂ ਵਸ, ਵਾਸਤਾ ਕਿਸ ਦੇ ਨਾਲ ਜੁੜਾਈਆ। ਜੇਠ ਕਹੇ ਮੈਂ ਖ਼ੁਸ਼ੀਆਂ ਵਿਚ ਰਿਹਾ ਨੱਸ, ਭੱਜਾਂ ਵਾਹੋ ਦਾਹੀਆ। ਜਿਸ ਸਾਹਿਬ ਦਾ ਤੁਸਾਂ ਚਾਰ ਜੁਗ ਗਾਇਆ ਜਸ, ਸਿਫ਼ਤਾਂ ਵਿਚ ਸਿਫ਼ਤੀ ਢੋਲੇ ਜਗਤ ਸੁਣਾਈਆ। ਮੈਂ ਉਸ ਦੇ ਹੋਇਆ ਵਸ, ਵਾਸਤਾ ਇਕੋ ਨਾਲ ਰਖਾਈਆ। ਜਿਸ ਕਲਜੁਗ ਅੰਧੇਰ ਮੇਟਣਾ ਮਸ, ਚੰਦ ਗੋਬਿੰਦ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਖਿਲਾਈਆ। ਪੈਗ਼ੰਬਰ ਕਹਿਣ ਆਹ ਲੈ ਤਨਜ਼ੀਮੋ ਵਲਜ਼ਿਸਤਾ ਮਵੀਜ਼ੇ ਨਾਚਕੁਸਤਾ ਸ਼ਹਿਜ਼ੀਨੇ ਨੂਰੋ ਨਜ਼ਹਕ, ਆਲਮੀਨੇ ਬਹਿਜ਼ਕ, ਉਲਜ਼ੀ ਅਵਜ਼ਿਦ, ਨੂਰੇ ਨਹਿਵਿਦ, ਪਰਵੀਦੇ ਪਰਵਰਦਿਗਾਰ, ਗੋਸ਼ੇ ਨੂਰ ਨੁਰਾਨਾ ਚਮਤਕਾਰ, ਆਅਲਾ ਅਜ਼ੀ ਅਲੀ ਅੱਲਾ ਇਕ ਅਖਵਾਈਆ। ਮੁਹੰਮਦ ਕਹੇ ਮੋਹਜਿਸਤਾ, ਜ਼ਵੀ ਇਕ ਅੱਲਾਹ, ਖ਼ਤ ਖ਼ਤੂਤ ਕੋਈ ਨਾ ਲਿਖਦਾ, ਕਲਮਾ ਅਗੰਮ ਦਏ ਦ੍ਰਿੜਾ। ਉਹ ਵਾਹਿਦ ਨੂਰ ਇਕ ਦਾ, ਨੂਰ ਨੂਰਾਨਾ ਇਕ ਰੁਸ਼ਨਾ। ਜੋ ਸਭ ਦਾ ਅੰਤਰ ਨਿਰੰਤਰ ਵਿਧ ਦਾ, ਵਿਦਿਆ ਤੋਂ ਬਾਹਰ ਬੇਪਰਵਾਹ। ਜਿਸ ਖੇਲ ਵੇਖਣਾ ਲਹੂ ਮਿਝ ਦਾ, ਮਜਲਸ ਸ਼ਤਰੂਆਂ ਵਾਲੀ ਲਗਾ। ਇਹ ਖੇਲ ਅਗੰਮੀ ਬਿਧ ਦਾ, ਨੌਂ ਖੰਡ ਪ੍ਰਿਥਮੀ ਸੱਤ ਦੀਪ ਲਏ ਉਠਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਵਡਾ ਵਡ ਵਡਿਆਈਆ। ਜੇਠ ਕਹੇ ਅਵਤਾਰ ਪੈਗ਼ੰਬਰ ਗੁਰੂ ਸੁਣੋ ਹੁਕਮ ਅਗੰਮ, ਧੁਰ ਦਾ ਦਿਆਂ ਸੁਣਾਈਆ। ਝਗੜਾ ਛਡ ਦਿਉ ਚੰਮ, ਚੰਮ ਦ੍ਰਿਸ਼ਟੀ ਲਉ ਬਦਲਾਈਆ। ਇਕੋ ਧਾਰ ਸਮਝ ਲਉ ਬ੍ਰਹਮ, ਪਾਰਬ੍ਰਹਮ ਨੂਰ ਇਲਾਹੀਆ। ਨਾ ਕੋਈ ਹਰਖ ਸੋਗ਼ ਗ਼ਮ, ਚਿੰਤਾ ਚਿਖਾ ਨਾ ਕੋਇ ਜਲਾਈਆ। ਸਾਰੇ ਪਰਮ ਪੁਰਖ ਦੀ ਧਾਰੋਂ ਪਏ ਜੰਮ, ਆਤਮਾ ਜਨਮੇ ਕੋਇ ਨਾ ਮਾਈਆ। ਸੁਣੋ ਹੁਕਮ ਬਿਨਾ ਸਰਵਣ ਕੰਨ, ਕੰਨਾ ਗੋਬਿੰਦ ਵਾਲਾ ਦਏ ਗਵਾਹੀਆ। ਜਿਸ ਉਮਤ ਨਬੀ ਰਸੂਲਾਂ ਦੇਣਾ ਡੰਨ, ਡੰਕਾ

❋

❋

ਸ਼ਬਦ ਕਰੇ ਸ਼ਨਵਾਈਆ। ਵੇਖੋ ਰੋਵੇ ਤਾਰਾ ਚੰਨ, ਚਾਰ ਯਾਰੀ ਰੋਵੇ ਮਾਰੇ ਧਾਹੀਆ। ਬਹੁੜੀ ਨੇਤਰ ਨੈਣਹੀਣ ਹੋਏ ਅੰਨ੍ਹ, ਨੂਰ ਜ਼ਹੂਰ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਪਰਦਾ ਆਪ ਚੁਕਾਈਆ। ਜੇਠ ਕਹੇ ਪੈਗ਼ੰਬਰ ਆਵੋ ਅੱਗੇ, ਆਗਮਨ ਵਿਚ ਤਾੜੀ ਦਿਆਂ ਵਜਾਈਆ। ਆਪਣੇ ਵੇਖੋ ਘਰ ਘਰ ਦੀਪਕ ਜਗੇ, ਚਰਾਗ਼ਾਹਾਂ ਕੀ ਰੁਸ਼ਨਾਈਆ। ਉਮਤ ਵਿਚ ਫਿਰੋ ਭੱਜੇ, ਭੱਜੋ ਵਾਹੋ ਦਾਹੀਆ। ਤੁਹਾਡੇ ਕਲਮੇ ਵਿਚ ਕਿਹੜੇ ਮੁਰੀਦ ਬੱਝੇ, ਕਿਹੜੇ ਮੁਰਦੇ ਕਬਰਾਂ ਵਿਚੋਂ ਬਾਹਰ ਕਢਾਈਆ। ਇਕੋ ਬਿਆਨ ਦਿਉ ਸਭੇ, ਹਜ਼ਰਤ ਈਸਾ ਮੂਸਾ ਧਿਆਨ ਰਖਾਈਆ। ਮੁਹੰਮਦ ਤੇਰੀ ਸਦੀ ਚੌਧਵੀਂ ਵੰਞੇ, ਵੰਝ ਮੁਹਾਣਾ ਹੱਥ ਨਾ ਕੋਇ ਰਖਾਈਆ। ਸਚ ਦੱਸ ਕਿਹੜੇ ਮਾੜੇ ਤੇ ਕਿਹੜੇ ਚੰਗੇ, ਕਲਮੇ ਦੀ ਕਲਮਾ ਦਏ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਪੜਦਾ ਆਪ ਉਠਾਈਆ। ਮੁਹੰਮਦ ਕਹੇ ਮੇਰੇ ਮਾਲਕ ਕੁਲ ਵਜ਼ੀਹ, ਕਦਮਬੋਸੀ ਸੀਸ ਨਿਵਾਈਆ। ਤੂੰ ਆਲਮੇ ਆਲੀਸ਼ਾਨ ਤਵਜ਼ੀਹ, ਤਹਿਜ਼ੀਬ ਤੇਰੀ ਨੂਰ ਇਲਾਹੀਆ। ਤੇਰਾ ਦਾਇਰਾ ਇਕ ਵਸੀਹ, ਵਸਲ ਦੇ ਯਾਰ ਬੇਪਰਵਾਹੀਆ। ਤੂੰ ਮਾਲਕ ਹੱਕ ਤਬੀ, ਤਬੀਅਤ ਸਭ ਦੀ ਦੇ ਬਦਲਾਈਆ। ਤੂੰ ਨੂਰ ਇਲਾਹੀ ਰੱਬੀ, ਰੱਬੇ ਆਲਮੀਨ ਮਾਲਕ ਇਕ ਅਖਵਾਈਆ। ਮੇਰੀ ਲੰਘਦੀ ਜਾਂਦੀ ਚੌਧਵੀਂ ਸਦੀ, ਹਾਏ ਸਦਮੇ ਵਿਚ ਦਿਆਂ ਦੁਹਾਈਆ। ਦਸਤ ਤੇਰੇ ਅੱਗੇ ਖਲੋਤਾ ਬੱਧੀ, ਸੱਯਦਾ ਬਿਨਾ ਸੀਸ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਖ਼ੁਦਾ ਕਹੇ ਖ਼ੁਦ ਖ਼ੁਦੀ ਕਿ ਜ਼ਵੀ, ਜਾਊਲਾ ਮਹਵ, ਤਾਵਿਸਤੇ ਨਵੂ, ਜ਼ਾਨੇ ਮਜਿਦ, ਸ਼ਾਕੂਕੇ ਨਜ਼ਾ, ਵਲਹਿਸਤਾ, ਮੁਨਹਿਜੀ, ਜ਼ੂਏ ਵਜ਼ਜ਼ ਅਰਸ਼ੇ ਅਜ਼ਜ਼, ਖ਼ਾਕੇ ਤਜ਼ਿਕ ਨੂਰੇ ਜ਼ਹਿਕ, ਖ਼ਾਲਕੇ ਖ਼ਲਲ, ਖ਼ੁਦ ਮਾਲਕ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਆਪ ਵਰਤਾਈਆ। ਮੁਹੰਮਦ ਕਹੇ ਹਜ਼ਰਤ ਈਸਾ, ਇਸਮ ਸੀਸ ਨਿਵਾਈਆ। ਈਸਾ ਕਹੇ ਸੁਣ ਮੂਸਾ, ਜਿਸਮ ਜਿਸਮ ਜਿਸਮ ਦਏ ਦੁਹਾਈਆ। ਪਰਵਰਦਿਗਾਰ ਦਾ ਨੂਰ ਇਲਾਹੀ ਤੇ ਕਾਲਾ ਸੂਸਾ, ਕਾਲੀ ਕਮਲੀ ਵਾਲਾ ਵੇਖ ਵਖਾਈਆ। ਜਿਸ ਨੇ ਖੇਲ ਖਿਲਾਉਣਾ ਚੀਨਾ ਰੂਸਾ, ਪਾਤਾਲਾਂ ਪਰਦਾ ਦਏ ਉਠਾਈਆ। ਕੀ ਹੁਕਮ ਦੇਵੇ ਸ਼ਾਹ ਅਬਨੂਸਾ, ਹਜ਼ਰਤੇ ਬੇਨਜ਼ੀਰ ਕੀ ਆਪਣੀ ਕਲ ਵਰਤਾਈਆ। ਵਾਹਦ ਕਲਮਾ ਕਲਮਾ ਕਾਇਨਾਤ ਦਾ ਦੂਤਾ, ਨੌਂ ਖੰਡ ਪ੍ਰਿਥਮੀ ਭੱਜੇ ਵਾਹੋ ਦਾਹੀਆ। ਜਿਸ ਦਾ ਸੰਮਤ ਸ਼ਹਿਨਸ਼ਾਹੀ ਅੱਠ ਵਿਚ ਮਿਲੇ ਸਬੂਤਾ, ਸਾਬਤ ਬਾਬਤ ਆਪਣੀ ਆਪ ਦਏ ਕਰਾਈਆ। ਜਿਸ ਨੂੰ ਝੁਕਣੇ ਜਗਤ ਦੇ ਤਨ ਵਜੂਦ ਕਲਬੂਤਾ, ਕਲਮਿਆਂ ਤੋਂ ਬਾਹਰ ਕਾਇਮ ਮੁਕਾਇਮ ਆਪਣਾ ਹੁਕਮ ਦਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਜੇਠ ਕਹੇ ਗੁਰ ਅਵਤਾਰ ਪੈਗ਼ੰਬਰੋ ਹੋਰ ਵੇਖੋ ਧਮਾਕਾ, ਧਰਮ ਧਰਮ ਨਾਲ ਜਣਾਈਆ। ਜਿਸ ਨੂੰ ਕਹਿੰਦੇ ਪਰਵਰਦਿਗਾਰ ਪਾਕੀ ਪਾਕਾ, ਪਾਕੀਜ਼ਾ ਕੀ ਆਪਣਾ ਹੁਕਮ ਵਰਤਾਈਆ। ਸਚ ਪੁਛੋ ਉਸ ਪੰਚਮ ਜੇਠ ਚੜ੍ਹਨਾ ਰਾਕਾ, ਰਾਕਬ ਹੋ ਕੇ ਧੁਰ ਦਾ ਮਾਹੀਆ। ਜਿਸ ਨੂੰ ਮੁਹੰਮਦ ਨੇ ਕਿਹਾ ਮੇਰਾ ਆਕਾ, ਅਕਲ ਬੁੱਧੀ ਤੋਂ ਬਾਹਰ ਡੇਰਾ ਲਾਈਆ। ਉਸ ਨੇ ਦੀਨ ਦੁਨੀ ਦਾ ਬਦਲ ਦੇਣਾ ਸਾਕਾ, ਸਾਖਿਆਤ ਆਪਣਾ ਨੂਰ ਕਰੇ ਰੁਸ਼ਨਾਈਆ। ਛੋਟੀਆਂ ਛੋਟੀਆਂ ਰਹਿਣ ਨਹੀਂ

❋

❋

ਦੇਣੀਆਂ ਸ਼ਾਖ਼ਾਂ, ਸ਼ਨਾਖਤ ਵਿਚ ਰਫ਼ਾਕਤ ਸਭ ਦੀ ਦਏ ਬਣਾਈਆ। ਨਾਮ ਕਲਮੇ ਦੀਆਂ ਵੱਖਰੀਆਂ ਵੱਖਰੀਆਂ ਜੋ ਚਲਦੀਆਂ ਰਹੀਆਂ ਕਲਾਸਾਂ, ਅੱਖਰ ਅੱਖਰਾਂ ਨਾਲ ਬਦਲਾਈਆ। ਤਿਸ ਸਾਹਿਬ ਨੇ ਵੇਖੀਆਂ ਗੋਪੀਆਂ ਕਾਹਨਾਂ ਵਾਲੀਆਂ ਰਾਸਾਂ, ਮੰਡਪਾਂ ਮੰਡਲਾਂ ਆਪਣਾ ਖੇਲ ਖਿਲਾਈਆ। ਮੰਜ਼ਲ ਬਾਮੰਜ਼ਲ ਕਟੀਆਂ ਵਾਟਾਂ, ਭੱਜਿਆਂ ਵਾਹੋ ਦਾਹੀਆ। ਅੰਤ ਲੇਖਾ ਵੇਖਿਆ ਸਭ ਨੂੰ ਪਿਆ ਘਾਟਾ, ਅਵਤਾਰ ਪੈਗ਼ੰਬਰ ਗੁਰੂ ਸਾਰੇ ਆਪਣਾ ਲੇਖਾ ਰਹੇ ਜਣਾਈਆ। ਸਦੀ ਚੌਧਵੀਂ ਅੰਤ ਅਖ਼ੀਰ ਮਿਟ ਜਾਣੀਆਂ ਜ਼ਾਤਾਂ ਪਾਤਾਂ, ਜਗਤ ਸ਼ਰਅ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਵਖਾਈਆ। ਜੇਠ ਕਹੇ ਸਾਰੇ ਮੈਨੂੰ ਦਿਉ ਥਾਪੀ, ਵਿਸ਼ਨ ਬ੍ਰਹਮਾ ਸ਼ਿਵ ਖ਼ੁਸ਼ੀ ਬਣਾਈਆ। ਕਿਉਂ ਮੇਰੇ ਵਿਚ ਪ੍ਰਭੂ ਦੇ ਹੁਕਮ ਦੀ ਉਹ ਹੋਣ ਲੱਗੀ ਕਾਪੀ, ਜਿਸ ਨੂੰ ਚਾਰ ਜੁਗ ਦੇ ਸ਼ਾਸਤਰ ਨਾ ਸਕਣ ਸਮਝਾਈਆ। ਕੋਈ ਗ੍ਰੰਥ ਸ਼ਾਸਤਰ ਨਹੀਂ ਕਹਿ ਸਕਦਾ ਮੈਂ ਕਿੰਨੇ ਤਾਰੇ ਪਾਪੀ, ਮੈਨੂੰ ਪੜ੍ਹਨ ਵਾਲੇ ਕਿਤਨੇ ਪਾਰ ਲੰਘਾਈਆ। ਗੁਰੂ ਅਵਤਾਰ ਪੈਗ਼ੰਬਰ ਕਿਸੇ ਸਿੱਖ ਦੀ ਲਿਖੀ ਨਹੀਂ ਸਾਖੀ, ਜੋ ਸਚਖੰਡ ਬੈਠੇ ਡੇਰਾ ਲਾਈਆ। ਸਤਿਗੁਰ ਸ਼ਬਦ ਤੋਂ ਬਿਨਾ ਤੇ ਸ਼ਬਦ ਗੋਬਿੰਦ ਤੋਂ ਬਿਨਾ ਮੰਨੀ ਕਿਸੇ ਨਹੀਂ ਆਖੀ, ਆਖ਼ਰ ਅੱਖਰਾਂ ਤੋਂ ਬਾਹਰ ਹੁਕਮ ਦਿਤਾ ਦ੍ਰਿੜਾਈਆ। ਏਸੇ ਕਰਕੇ ਕਲਜੁਗ ਦੇ ਅੰਤਮ ਸਭ ਨੇ ਔਂਖੀ ਦੱਸੀ ਘਾਟੀ, ਬਿਨਾ ਪਰਮ ਪੁਰਖ ਤੋਂ ਘਾਟਾ ਪੂਰ ਨਾ ਕੋਇ ਕਰਾਈਆ। ਅੰਤਮ ਅੰਤਮ ਲੰਘਦਿਆਂ ਲੰਘਦਿਆਂ ਲੰਘਦਿਆਂ ਸਭ ਦੀ ਆ ਗਈ ਵਾਟੀ, ਪਿਛਲਾ ਪੰਧ ਰਿਹਾ ਨਾ ਰਾਈਆ। ਸਾਰੇ ਅਵਤਾਰ ਪੈਗ਼ੰਬਰ ਗੁਰੂ ਹੱਥ ਮਾਰੋ ਆਪਣੀ ਛਾਤੀ, ਬਿਨਾ ਤਨ ਵਜੂਦ ਆਪਣਾ ਹੱਥ ਰਖਾਈਆ। ਕਲਜੁਗ ਅੰਤਮ ਇਕੋ ਏਕੰਕਾਰ ਕਮਲਾਪਾਤੀ, ਜਿਸ ਨੂੰ ਪਤਿਪਰਮੇਸ਼ਵਰ ਕਹਿ ਕੇ ਸਾਰੇ ਗਾਈਆ। ਉਹ ਸਦਾ ਸਦਾ ਅਬਿਨਾਸ਼ੀ, ਜਨਮ ਮਰਨ ਵਿਚ ਕਦੇ ਨਾ ਆਈਆ। ਜਾਂ ਉਹਦਾ ਖੇਲ ਤੱਕਿਆ ਹੋ ਗਿਆ ਘਨਕਪੁਰ ਦਾ ਵਾਸੀ, ਜਿਸ ਨੂੰ ਘਨਈਆ ਰਾਮ ਸ਼ਾਮ ਬੈਠੇ ਸੀਸ ਨਿਵਾਈਆ। ਫੇਰ ਵੇਖਿਆ ਉਸ ਦੀ ਜੋਤ ਜੋਤ ਪ੍ਰਕਾਸ਼ੀ, ਤਨ ਵਜੂਦ ਵਿਚੋਂ ਕਰੇ ਰੁਸ਼ਨਾਈਆ। ਪਹਿਲੀ ਜੇਠ ਕਹੇ ਮੇਰੀ ਸਭ ਨੇ ਮੰਨਣੀ ਆਖੀ, ਧੁਰ ਦੇ ਅੱਖਰਾਂ ਨਾਲ ਸੁਣਾਈਆ। ਜਨ ਭਗਤੋ ਭਗਵਨ ਨੇ ਕਰਨੀ ਤੁਹਾਡੀ ਰਾਖੀ, ਸਿਰ ਸਭ ਦੇ ਹੱਥ ਰਖਾਈਆ। ਕਿਉਂ ਪੰਚਮ ਜੇਠ ਨੂੰ ਉਮਤ ਦੀ ਬਦਲ ਜਾਣੀ ਹਯਾਤੀ, ਪਿਛਲਾ ਜੀਵਣ ਪਿਛੇ ਦਿਤਾ ਲੰਘਾਈਆ। ਹੁਣ ਪੂਰਨ ਜੋਤ ਤੇ ਪੂਰਨ ਪ੍ਰਕਾਸ਼ੀ, ਤੇ ਪੂਰਨ ਹਰ ਘਟ ਨਜ਼ਰੀ ਆਈਆ। ਕਿਸੇ ਦਾ ਲਹਿਣਾ ਰਹਿਣ ਨਹੀਂ ਦੇਣਾ ਬਾਕੀ, ਬਾਕਾਇਦਾ ਸਭ ਦਾ ਲੇਖਾ ਦੇਣਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਜੇਠ ਕਹੇ ਜਾਗ ਓ ਜੇਠਾ ਪੰਜਿਆ, ਜਿਸ ਦੇ ਉਤੇ ਪੰਜਾ ਨਿਸ਼ਾਨ ਨਾ ਕੋਇ ਲਗਾਈਆ। ਆਹ ਵੇਖ ਤੇ ਓਹ ਵੇਖ ਸਭ ਦਾ ਵੇਲਾ ਵੰਞਿਆ, ਵੰਝ ਮੁਹਾਣਾ ਹੱਥ ਨਾ ਕਿਸੇ ਰਖਾਈਆ। ਸਭ ਦਾ ਲੇਖਾ ਬਿਨਾ ਕਿਲੀਆਂ ਤੋਂ ਸਚਖੰਡ ਵਿਚ ਟੰਗਿਆ, ਜਿਸ ਨੂੰ ਫੜ ਕੇ ਵੇਖਣ ਕੋਇ ਨਾ ਪਾਈਆ। ਕਿਉਂ ਇਹ ਵਰ ਅਵਤਾਰ ਪੈਗ਼ੰਬਰ ਗੁਰੂਆਂ ਮੰਗਿਆ, ਪ੍ਰਭ ਦੇ ਅੱਗੇ ਖ਼ਾਲੀ ਝੋਲੀਆਂ ਡਾਹੀਆ। ਤੇਰਾ ਖੇਲ ਤਕਣਾ ਵਿਚ ਵਰਭੰਡਿਆ, ਲੋਕ ਪ੍ਰਲੋਕ ਵੇਖਣਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਪੰਚਮ ਜੇਠ ਕਹੇ ਜੇਠਾ ਮੇਰੀ ਨਿਮਸਕਾਰ, ਨਿਉਂ ਨਿਉਂ ਸੀਸ ਝੁਕਾਈਆ। ਤੂੰ ਬੜਾ ਮਿੱਤਰ ਪਿਆਰਾ ਯਾਰ, ਜੁਗ ਜੁਗ ਦਾ ਨਜ਼ਰੀ ਆਈਆ।

❋

❋

ਜਿਸ ਨੇ ਸੱਦੇ ਤੇਈ ਅਵਤਾਰ, ਵਿਸ਼ਨ ਬ੍ਰਹਮਾ ਸ਼ਿਵ ਜੋੜ ਜੁੜਾਈਆ। ਹਜ਼ਰਤ ਈਸਾ ਮੂਸਾ ਮੁਹੰਮਦ ਖਿੱਚ ਲਿਆਂਦਾ ਕਰ ਪਿਆਰ, ਮੁਹੱਬਤ ਵਿਚ ਮੁਹੱਬਤ ਲਈ ਅੰਗੜਾਈਆ। ਦਸ ਗੁਰ ਗੁਰ ਜੋਤ ਕਰ ਉਜਿਆਰ, ਜੋਤੀ ਜਾਤਾ ਡਗਮਗਾਈਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਕਰ ਖ਼ਬਰਦਾਰ, ਬੇਖ਼ਬਰਾਂ ਖ਼ਬਰ ਸੁਣਾਈਆ। ਓ ਦੁਨੀਆ ਵਾਲਿਓ ਤੁਹਾਡਾ ਸੰਬਲ ਦੇਸ ਹੋਇਆ ਤਿਆਰ, ਜਿਸ ਸੰਬਲ ਨੂੰ ਸਾਰੇ ਗਾਈਆ। ਪੰਚਮ ਜੇਠ ਤੇ ਦਿਨ ਸੀ ਮੰਗਲਵਾਰ, ਘਰ ਘਰ ਵੱਜੀ ਵਧਾਈਆ। ਸ਼ੇਰ ਸਿੰਘ ਦਾ ਸ਼ੇਰ ਰੂਪ ਅਪਾਰ, ਸ਼ਰਅ ਤੋਂ ਬਾਹਰ ਸ਼ਹਿਨਸ਼ਾਹ ਅਖਵਾਈਆ। ਪੂਰਨ ਵਿਚੋਂ ਪੂਰਨ ਹੋਇਆ ਤਿਆਰ, ਸੋ ਪੂਰ ਰਿਹਾ ਸਰਬ ਠਾਈਂਆ। ਜਨਮ ਦਾ ਜਨਮ ਤੇ ਜਨਮ ਦਾ ਉਧਾਰ, ਉਦਰ ਤੋਂ ਬਾਹਰ ਦਾ ਲੇਖਾ ਦਿਤਾ ਦ੍ਰਿੜਾਈਆ। ਨਵਾਂ ਜਾਮਾ ਪਹਿਨ ਕੇ ਹੋਵੇ ਆਪ ਉਜਿਆਰ, ਨੂਰ ਨੁਰਾਨਾ ਡਗਮਗਾਈਆ। ਫੇਰ ਜਾਏ ਜਗਤ ਸਾਗਰਾਂ ਤੋਂ ਪਾਰ, ਪਰਾ ਪਸੰਤੀ ਮਧਮ ਬੈਖਰੀ ਤੋਂ ਪਰੇ ਕਰੇ ਰੁਸ਼ਨਾਈਆ। ਸਭ ਨੂੰ ਜਗਾਉਂਦਾ ਜਾਏ ਹਿਲਾਉਂਦਾ ਜਾਏ ਉਠਾਉਂਦਾ ਜਾਏ ਗਫ਼ਲਤ ਵਿਚੋਂ ਕਰਾਉਂਦਾ ਜਾਏ ਬੇਦਾਰ, ਵੇਦੀ ਸੋਢੀ ਦਾ ਲੇਖਾ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਵਰਤਾਈਆ। ਪੰਚਮ ਜੇਠ ਕਹੇ ਮੈਂ ਆਵਾਂਗਾ। ਪਰਮ ਪੁਰਖ ਦਾ ਖੇਲ ਸਮਝਾਵਾਂਗਾ। ਸ਼ਬਦੀ ਧਾਰ ਡੰਕ ਵਜਾਵਾਂਗਾ। ਰਾਓ ਰੰਕ ਆਪ ਉਠਾਵਾਂਗਾ। ਦਵਾਰ ਬੰਕ ਇਕ ਵਡਿਆਵਾਂਗਾ। ਜਿਸ ਖੇਲ ਕੀਤਾ ਪੁਰੀ ਘਨਕ, ਤਿਸ ਦਾ ਘਰ ਇਕ ਸੁਹਾਵਾਂਗਾ। ਜਿਸ ਦੀ ਆਸ਼ਾ ਰੱਖ ਕੇ ਗਿਆ ਭਗਤ ਜਨਕ, ਜਨਕ ਸਪੁਤਰੀ ਸੀਤਾ ਨਾਲ ਮਿਲਾਵਾਂਗਾ। ਅੱਗੇ ਸਚ ਬਣਾ ਕੇ ਬਣਤ, ਸੋਹਣਾ ਰਾਗ ਅਲਾਵਾਂਗਾ। ਸਭ ਦਾ ਇਕੋ ਮਾਹੀ ਤੇ ਇਕੋ ਕੰਤ, ਖ਼ਾਵੰਦ ਇਕੋ ਇਕ ਸਮਝਾਵਾਂਗਾ। ਗੜ੍ਹ ਤੋੜ ਕੇ ਹਉਮੇ ਹੰਗਤ, ਹੰ ਬ੍ਰਹਮ ਇਕ ਦ੍ਰਿੜਾਵਾਂਗਾ। ਬੋਧ ਅਗਾਧਾ ਬਣ ਕੇ ਪੰਡਤ, ਧੁਰ ਦੀ ਸਿਖਿਆ ਇਕ ਸਮਝਾਵਾਂਗਾ। ਜਨ ਭਗਤੋ ਤੁਹਾਡਾ ਨਾਤਾ ਤੋੜ ਕੇ ਸਵਰਗ ਬਹਿਸ਼ਤ ਜੱਨਤ, ਸਚਖੰਡ ਦਵਾਰ ਵਸਾਵਾਂਗਾ। ਜਿਥੇ ਨਾ ਕੋਈ ਆਦਿ ਤੇ ਨਾ ਕੋਈ ਅੰਤ, ਮਧ ਦਾ ਲੇਖਾ ਪਰੇ ਹਟਾਵਾਂਗਾ। ਜਿਸ ਦੇ ਦਰਸ਼ਨ ਨੂੰ ਲੋਚਦੇ ਸੰਤ, ਸੋ ਸ਼ਬਦ ਤੁਹਾਡੇ ਅੰਤਰ ਆਪ ਵਸਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਉਠਾਵਾਂਗਾ। ਪੰਚਮ ਜੇਠ ਕਹੇ ਮੇਰੇ ਸਾਹਿਬ ਦੇ ਕੋਲ ਹੋਵੇ ਸਤਰੰਗਾ, ਸਤਿ ਸਤਿਵਾਦੀ ਦਇਆ ਕਮਾਈਆ। ਮੁਹੰਮਦ ਸੰਭਾਲ ਨਾ ਸਕੇ ਤੰਬਾ, ਚਾਰ ਯਾਰੀ ਭੱਜੇ ਵਾਹੋ ਦਾਹੀਆ। ਈਸਾ ਫਿਰੇ ਪੈਰੀਂ ਨੰਗਾ, ਕਦਮ ਕਦਮ ਨਾਲ ਬਦਲਾਈਆ। ਮੂਸਾ ਹੈਰਾਨ ਹੋਵੇ ਅਚੰਭਾ, ਕੀ ਕੁਦਰਤ ਦਾ ਮਾਲਕ ਖੇਲ ਖਿਲਾਈਆ। ਰਾਮ ਕਹੇ ਸੀਤਾ ਵੇਖ ਲੈ ਕਲਜੁਗ ਕੰਢਾ, ਰਾਮ ਦਾ ਰਾਮ ਲਏ ਅੰਗੜਾਈਆ। ਕ੍ਰਿਸ਼ਨ ਕਹੇ ਬਿਨਾ ਰਥਵਾਹੀ ਤੋਂ ਸ਼ਬਦੀ ਧਾਰ ਕਰਾਏ ਜੰਗਾ, ਜਗਤ ਜੁਗਤ ਆਪਣੇ ਹੱਥ ਰਖਾਈਆ। ਨਾਨਕ ਕਹੇ ਸਾਹਿਬ ਸੂਰਾ ਸਰਬੰਗਾ, ਕੀ ਆਪਣੀ ਕਲ ਵਰਤਾਈਆ। ਗੋਬਿੰਦ ਕਹੇ ਸਤਿਗੁਰ ਸ਼ਬਦ ਫਿਰੇ ਵਿਚ ਬ੍ਰਹਿਮੰਡਾਂ, ਕੋਟਨ ਕੋਟ ਚਰਨਾਂ ਹੇਠ ਦਬਾਈਆ। ਜਿਸ ਨੇ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੀਵ ਜਹਾਨ ਪਾਈਆਂ ਵੰਡਾਂ, ਹਿੱਸੇ ਅਵਤਾਰ ਪੈਗ਼ੰਬਰ ਗੁਰੂਆਂ ਹੱਥ ਫੜਾਈਆ। ਅੰਤ ਕੰਤ ਭਗਵੰਤ ਪਰਵਰਦਿਗਾਰ ਸਾਂਝਾ ਯਾਰ ਸਭ ਦਾ ਸੀਨਾ ਕਰੇ ਠੰਡਾ, ਆਤਮ ਪਰਮਾਤਮ ਆਪਣੀ ਗੰਢ ਪਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਚੁਕਾਈਆ।

❋

❋

ਜੇਠ ਕਹੇ ਪ੍ਰਭੁ ਪੜਦਾ ਚੁੱਕ ਦੇ, ਚੁਕੇ ਜਗਤ ਅੰਧੇਰ। ਪੜਦੇ ਲਾਹ ਦੇ ਓਹਲੇ ਲੁਕ ਦੇ, ਕਰਦੇ ਆਪਣੀ ਮਿਹਰ। ਭੇਵ ਖੁਲ੍ਹਾ ਦੇ ਧੁਰ ਦੀ ਤੁਕ ਦੇ, ਦੁਤੀਆਂ ਰਹੇ ਨਾ ਤੇਰ ਮੇਰ। ਲੇਖੇ ਮੁਕਾ ਦੇ ਜਨਣੀ ਕੁੱਖ ਦੇ, ਚੁਰਾਸੀ ਪਏ ਫੇਰ ਨਾ ਗੇੜ। ਝਗੜੇ ਮੁਕਾ ਦੇ ਭੁੱਖ ਦੁੱਖ ਦੇ, ਨੌ ਖੰਡ ਪ੍ਰਿਥਮੀ ਆਪਣਾ ਗੇੜਾ ਗੇੜ। ਗੁਰ ਅਵਤਾਰ ਪੈਗ਼ੰਬਰ ਸੁੱਖਣਾ ਸੁੱਖਦੇ, ਕਲਜੁਗ ਅੰਤਮ ਨਾ ਲਾ ਦੇਰ। ਕੂੜੀ ਕਿਰਿਆ ਜੜ੍ਹ ਪੁੱਟ ਦੇ, ਹਉਮੇ ਹੰਗਤਾ ਦੇ ਨਬੇੜ। ਲੇਖੇ ਮੁਕਾ ਦੇ ਕਾਮ ਕਰੋਧ ਲੁੱਟ ਦੇ, ਮਾਇਆ ਮਮਤਾ ਨਾ ਰਹੇ ਅੰਧੇਰ। ਕੌਲ ਇਕਰਾਰ ਪੂਰੇ ਕਰ ਦੇ ਗੋਬਿੰਦ ਸੁਤ ਦੇ, ਕਲ ਕਲਕੀ ਇਕ ਅਵਤਾਰ। ਤੇਰੇ ਵਕਤ ਨਿਸ਼ਾਨੇ ਢੁਕ ਦੇ, ਅਮਾਮ ਅਮਾਮਾ ਪਰਵਰਦਿਗਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸ਼ਾਹ ਪਾਤਸ਼ਾਹ ਸੱਚੀ ਸਰਕਾਰ। ਜੇਠ ਕਹੇ ਮੇਰੀ ਆਸਾ ਇਕ ਲੋੜੀਦੀ, ਲੋਆਂ ਪੁਰੀਆਂ ਤੋਂ ਬਾਹਰ ਜਣਾਈਆ। ਕਲਪਨਾ ਮੇਟ ਦੇ ਕਲਜੁਗ ਮਨ ਦੀ, ਮਨਸਾ ਮੂੜ੍ਹ ਰਹੇ ਨਾ ਰਾਈਆ। ਜੋਤ ਜਗਾ ਦੇ ਕਾਇਆ ਤਨ ਦੀ, ਤਨ ਵਜੂਦ ਹੋਵੇ ਰੁਸ਼ਨਾਈਆ। ਧਾਰ ਬਦਲ ਦੇ ਜੀਵ ਜਗਤ ਜਨ ਦੀ, ਜਾਗਰਤ ਜੋਤ ਡਗਮਗਾਈਆ। ਚੁਗ਼ਲੀ ਨਿੰਦਿਆ ਮਿਟਾ ਦੇ ਕੰਨ ਦੀ, ਸਰਵਣ ਸੁਣਨ ਕੋਇ ਨਾ ਪਾਈਆ। ਤ੍ਰਿਸ਼ਨਾ ਕੂੜ ਰਹੇ ਨਾ ਧਨ ਦੀ, ਨਾਮ ਭੰਡਾਰਾ ਇਕ ਵਰਤਾਈਆ। ਵੇਖ ਖੇਲ ਗੋਬਿੰਦ ਚੰਨ ਦੀ, ਜਿਸ ਨੂੰ ਚੰਨ ਸਿਤਾਰਾ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਧੁਰ ਦੇ ਮਾਲਕ ਹੋਣਾ ਸਹਾਈਆ। ਪਹਿਲੀ ਜੇਠ ਕਹੇ ਪੰਚਮ ਹੋਣਾ ਸਚ ਦਿਹਾੜਾ, ਧੁਰ ਦੀ ਖ਼ੁਸ਼ੀ ਬਣਾਈਆ। ਸਤਿਗੁਰ ਹੱਥੀਂ ਰੰਗ ਲਾਉਣਾ ਗਾੜ੍ਹਾ, ਲਾਲ ਗੁਲਾਲਾ ਸੋਭਾ ਪਾਈਆ। ਪਰਗਟ ਹੋਵੇ ਧੁਰ ਦਾ ਲਾੜਾ, ਪੂਰਨ ਸਤਿਗੁਰ ਧੁਰ ਦਾ ਮਾਹੀਆ। ਜਿਸ ਨੇ ਫਿਰਨਾ ਕਰਬਲੇ ਵਾਲੀਆਂ ਵਿਚ ਉਜਾੜਾਂ, ਜੰਗਲਾਂ ਜੂਹਾਂ ਖੋਜ ਖੁਜਾਈਆ। ਜਿਸ ਦੇ ਪਿਛੇ ਲੱਗਣੀਆਂ ਧਾੜਾਂ, ਧਾੜਵੀ ਹੋ ਕੇ ਭੱਜੇ ਵਾਹੋ ਦਾਹੀਆ। ਬਿਨਾ ਨਬੀ ਰਸੂਲਾਂ ਤੋਂ ਜਿਸ ਨੇ ਗਾਉਣੀਆਂ ਵਾਰਾਂ, ਸਿਫ਼ਤਾਂ ਤੋਂ ਬਾਹਰ ਸਿਫ਼ਤ ਸਾਲਾਹੀਆ। ਜਿਸ ਦਾ ਤੀਰ ਕਮਾਨ ਖੰਡਾ ਖੜਗ ਖੜਕਣੀਆਂ ਤਲਵਾਰਾਂ, ਤਰਕਸ਼ ਨਾਲ ਜੁੜਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਪੰਚਮ ਜੇਠ ਕਹੇ ਮੇਰਾ ਦਿਵਸ ਹੋਵੇ ਸੁਹੰਜਣਾ, ਸੋਭਾਵੰਤ ਆਪ ਸੁਹਾਈਆ। ਕਰੇ ਖੇਲ ਪੁਰਖ ਨਿਰੰਜਣਾ, ਆਦਿ ਨਿਰੰਜਣ ਨੂਰ ਇਲਾਹੀਆ। ਉਸ ਨੂੰ ਕਹਿੰਦੇ ਦਰਦ ਦੁੱਖ ਭੈ ਭੰਜਣਾ, ਭਵ ਸਾਗਰ ਪਾਰ ਕਰਾਈਆ। ਉਸ ਨੇ ਦੁਨੀਆ ਦੇ ਵਿਚ ਫੇਰ ਜੰਮਣਾ, ਜਨਮ ਦਿਨ ਪੂਰਨ ਲਏ ਮਿਲਾਈਆ। ਚਾਰ ਕੁੰਟ ਦਹਿ ਦਿਸ਼ਾ ਜਿਸ ਦੀ ਸ਼ਬਦੀ ਧਾਰ ਕੋਲੋਂ ਕੰਬਣਾ, ਕਾਅਬੇ ਪਏ ਦੁਹਾਈਆ। ਜਿਸ ਦੇ ਹੁਕਮ ਨਾਲ ਸਭ ਦੇ ਕਢਣੇ ਸੰਮਣਾ, ਹੁਕਮ ਧੁਰ ਦਾ ਇਕ ਸੁਣਾਈਆ। ਭਾਣਾ ਜਗਤ ਜਹਾਨ ਪੈਣਾ ਮੰਨਣਾ, ਨਾ ਕੋਈ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਮਾਲਕ ਵਡ ਵਡਿਆਈਆ। ਪੰਚਮ ਜੇਠ ਕਹੇ ਮੈਂ ਚੜ੍ਹ ਕੇ ਆਉਣਾ ਜਗ, ਜਾਗਰਤ ਜੋਤ ਕਰਾਂ ਰੁਸ਼ਨਾਈਆ। ਕਲਜੁਗ ਵੇਖ ਬਪੜਾ ਬਗ, ਪਰਦਾ ਪਰਦਿਆਂ ਵਿਚੋਂ ਉਠਾਈਆ। ਜਨ ਭਗਤ ਤਕਾਂ ਉਪਰ ਸ਼ਾਹਰਗ, ਨੌਂ ਦਰ ਦਾ ਡੇਰਾ ਢਾਹੀਆ। ਫੇਰ ਉਹ ਤਕਾਂ ਜਿਨ੍ਹਾਂ ਦੇ ਸੀਸ ਉਤੇ ਬੱਧੀ ਪੱਗ, ਜੋ ਪਰਗਣੇ ਆਪਣੇ ਵਿਚ ਵਸਾਈਆ। ਪਤਾ ਨਹੀਂ ਕਿਸ ਤਰਾ ਚਾਰ ਜੁਗ ਦੇ ਵਿਛੜੇ ਲਏ ਲੱਭ, ਖੋਜੇ ਥਾਉਂ

❋

❋

ਥਾਈਂਆ। ਅੰਮ੍ਰਿਤ ਝਿਰਨਾ ਝਿਰਾ ਕੇ ਵਿਚ ਕਵਲ ਨਭ, ਬੂੰਦ ਸਵਾਂਤੀ ਦਿਤੇ ਟਪਕਾਈਆ। ਜਗਤ ਦਵੈਤ ਵਿਚੋਂ ਕਢ, ਬੰਦਨਾ ਆਪਣੀ ਦਿਤੀ ਸਮਝਾਈਆ। ਜਿਸ ਨੇ ਪ੍ਰੇਮ ਪਿਆਰ ਵਿਚ ਬੰਨ੍ਹਣੇ ਸਭ, ਸਭਾ ਮਲੇਛਾਂ ਦੇਣੀ ਸਮਝਾਈਆ। ਓਸੇ ਨੂਰ ਇਲਾਹੀ ਨੂੰ ਆਲਮੀਨ ਕਹਿਣ ਰੱਬ, ਰੱਬੇ ਆਲਮੀਨ ਕਹਿ ਕੇ ਸੀਸ ਨਿਵਾਈਆ। ਉਹਦਾ ਮਿਲਣ ਦਾ ਆਦਿ ਜੁਗਾਦਿ ਜੁਗ ਚੌਕੜੀ ਆਪਣਾ ਸਬੱਬ ਆਪਣੀ ਕਰਨੀ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਵੰਡ ਆਪ ਵੰਡਾਈਆ। ਪੰਚਮ ਜੇਠ ਕਹੇ ਈਸਾ ਦਾ ਪੂਰਾ ਕਰਨਾ ਵਾਕ, ਹਜ਼ਰਤ ਹਜ਼ਰਤ ਹਕੀਰ ਹੋ ਕੇ ਸੀਸ ਨਿਵਾਈਆ। ਉਸ ਦਾ ਵਕਤ ਬਦਲ ਜਾਣਾ ਉਤੇ ਕਲਾਕ, ਕਲਾਕ ਘੜੀ ਦਏ ਗਵਾਹੀਆ। ਕਿਉਂ ਨਿਰਗੁਣ ਦੀ ਨਿਰਗੁਣ ਨਾਲ ਹੋਣੀ ਟਾਕ, ਹੁਕਮ ਹੁਕਮ ਨਾਲ ਟਕਰਾਈਆ। ਕਲਮੇ ਅੱਗੇ ਕਲਮਾ ਕਰੇ ਨਾ ਕੋਇ ਵਾਕ, ਭੱਜੇ ਨਾ ਵਾਹੋ ਦਾਹੀਆ। ਸਲੀਬ ਪਾਉਣ ਲੱਗਿਆ ਹਜ਼ਰਤ ਗਿਆ ਸੀ ਆਖ, ਬਿਨਾ ਅੱਖਰਾਂ ਆਖ ਸੁਣਾਈਆ। ਮੇਰਾ ਮਾਲਕ ਤੇ ਪਿਤਾ ਆਵੇ ਆਪ, ਜਿਸ ਨੂੰ ਬਾਪ ਕਹਿ ਕੇ ਸੀਸ ਨਿਵਾਈਆ। ਉਹ ਮੁਰੀਦਾਂ ਮੁਰਸ਼ਦਾਂ ਸਭ ਦਾ ਖੋਲ੍ਹੇ ਤਾਕ, ਤਕਵਾ ਆਪਣਾ ਇਕ ਸਮਝਾਈਆ। ਉਹਦੇ ਕੋਲ ਬਿਨਾ ਹਰਫ਼ਾਂ ਤੋਂ ਕਿਤਾਬ, ਜਿਹੜੀ ਕੁਤਬਖ਼ਾਨਿਆਂ ਵਿਚ ਨਾ ਕਦੇ ਟਿਕਾਈਆ। ਜਿਸ ਵੇਲੇ ਆਵੇ ਵਿਚ ਯੂਰਪ ਉਸ ਦਾ ਪਹਿਲਾ ਖੋਲ੍ਹੇ ਬਾਬ, ਜਿਸ ਬਾਬ ਵਿਚ ਬਾਬਲ ਦਾ ਭੇਵ ਦਏ ਚੁਕਾਈਆ। ਉਥੇ ਨਾ ਕੋਈ ਸਵਾਲ ਨਾ ਕੋਈ ਜਵਾਬ, ਜਵਾਬਤਲਬੀ ਵਿਚ ਸਾਰੇ ਸੀਸ ਨਿਵਾਈਆ। ਬਿਨਾ ਸੀਸ ਤੋਂ ਹੋਏ ਅਦਾਬ, ਬਿਨਾ ਕਲਮੇ ਤੋਂ ਕਲਮਾ ਰਿਹਾ ਸੁਣਾਈਆ। ਪੈਰਸ ਵਿਚ ਉਸ ਨੂੰ ਦਏ ਏਜਾਜ਼, ਜੋ ਅਜ਼ੀਜ਼ ਬਣ ਕੇ ਤਮੀਜ਼ ਵਿਚ ਈਸਾ ਦੀ ਸੇਵਾ ਪਿਛੇ ਗਿਆ ਕਮਾਈਆ। ਨਾਲੇ ਦਸਤ ਮਿਲਾਵੇ ਤੇ ਅੰਦਰੋਂ ਬਦਲ ਦੇਵੇ ਮਜ਼ਾਜ਼, ਇਹ ਆਪਣਾ ਖੇਲ ਖਿਲਾਈਆ। ਪਹਿਲੋਂ ਮੁਖ ਤੇ ਰੱਖੇ ਨਕਾਬ, ਫੇਰ ਪਰਦਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਜੇਠ ਕਹੇ ਮੈਂ ਕਰਦਾ ਰਿਹਾ ਉਡੀਕਾਂ, ਜੁਗ ਚੌਕੜੀ ਧਿਆਨ ਲਗਾਈਆ। ਰੱਖਦਾ ਰਿਹਾ ਉਮੀਦਾਂ, ਤ੍ਰਿਸਨਾ ਜਗਤ ਵਾਲੀ ਗਵਾਈਆ। ਪੈਗ਼ੰਬਰਾਂ ਦੀਆਂ ਤਕਦਾ ਰਿਹਾ ਈਦਾਂ, ਈਦਲਫਿਤਰ ਖੋਜ ਖੁਜਾਈਆ। ਵੇਖਦਾ ਰਿਹਾ ਕੀ ਵਸੀਹਤਾਂ, ਕੀ ਵਸਲ ਵਿਚ ਅਸਲ ਗਏ ਸਮਝਾਈਆ। ਤਕਦਾ ਰਿਹਾ ਨਸੀਹਤਾਂ, ਤੀਸ ਬਤੀਸਾ ਹਦੀਸਾ ਕੀ ਪੜ੍ਹਾਈਆ। ਲੱਭਦਾ ਰਿਹਾ ਅਸਲੀਅਤਾਂ, ਭੱਜਿਆ ਵਾਹੋ ਦਾਹੀਆ। ਜਿਸ ਵੇਲੇ ਸਦੀ ਚੌਧਵੀਂ ਆਈ ਸਭ ਦੀਆਂ ਅੰਦਰੋਂ ਵੇਖੀਆਂ ਤਬੀਅਤਾਂ, ਤਬਾ ਬਦਲੀ ਕੂੜ ਲੋਕਾਈਆ। ਮੈਨੂੰ ਰੋ ਕੇ ਕਿਹਾ ਕੁਰਾਨ ਮਜੀਦਾ, ਦਰੋਹੀ ਤੇਰਾ ਨਾਮ ਖ਼ੁਦਾਈਆ। ਤੇਰਾ ਦਰਸ ਹੋਵੇ ਨਾ ਕਿਸੇ ਦੀਦਾ, ਦੀਦਾ ਦਾਨਿਸਤਾ ਦਰਸ਼ਨ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪਣੇ ਹੱਥ ਰਖਾਈਆ। ਹੁਕਮ ਕਹੇ ਮੈਂ ਬੜਾ ਵਡਾ, ਸਤਿਗੁਰ ਸ਼ਬਦ ਹੁਕਮ ਵਡਿਆਈਆ। ਮੇਰਾ ਨਿਸ਼ਾਨ ਪੁਰਖ ਅਕਾਲ ਗੱਡਾ, ਗਾਡ ਗਾਈਡ ਹੋ ਕੇ ਸਾਨੂੰ ਦਏ ਵਖਾਈਆ। ਮੇਰਾ ਪੁਰੀਆਂ ਲੋਆਂ ਵਿਚ ਨਹੀਂ ਕੋਈ ਅੱਡਾ, ਮਾਤਲੋਕ ਵੰਡ ਨਾ ਕੋਇ ਵੰਡਾਈਆ। ਮੈਂ ਕਿਸੇ ਦੀਨ ਮਜ਼੍ਹਬ ਵਿਚ ਨਹੀਂ ਬੱਧਾ, ਸ਼ਰਅ ਜ਼ੰਜੀਰ ਨਾ ਕੋਇ ਰਖਾਈਆ। ਨੂਰੀ ਧਾਰ ਹੋ ਕੇ ਨਿਰੰਕਾਰ ਹੋ ਕੇ ਵਸਾ ਹਰ ਜਗ੍ਹਾ, ਘਟ ਘਟ ਅੰਦਰ ਆਪਣਾ ਡੇਰਾ ਲਾਈਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਵੇਖਾਂ ਮਨ ਵਾਸਨਾ ਹੋਈ ਕੱਗਾ,

❋

❋

ਕਾਗ ਹੰਸ ਨਾ ਕੋਇ ਬਣਾਈਆ। ਧਰਮ ਦੀ ਦਿਸੇ ਕੋਇ ਨਾ ਸਭਾ, ਸਭਾ ਮਲੇਛਾਂ ਬੈਠੀ ਆਸਣ ਲਾਈਆ। ਪਿਤਾ ਪੂਤ ਕਰੇ ਦਗ਼ਾ, ਗੁਰ ਚੇਲਾ ਕਰੇ ਲੜਾਈਆ। ਘਰ ਘਰ ਲੱਗੀ ਅੱਗਾ, ਅਗਨੀ ਤਤ ਨਾ ਕੋਇ ਬੁਝਾਈਆ। ਮਧ ਵਿਕਾਰ ਦਾ ਲੈਂਦੇ ਮਜ਼ਾ, ਆਤਮ ਰਸ ਨਾ ਕੋਇ ਚਖਾਈਆ। ਕਲਜੁਗ ਅੰਤਮ ਸਭ ਦੇ ਸਿਰ ਤੇ ਕੂਕਦੀ ਕਜ਼ਾ, ਕਾਜ਼ੀ ਮੁਲਾ ਸ਼ੇਖ਼ ਮੁਸਾਇਕ ਰੋਵਣ ਮਾਰਨ ਧਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਸਚ ਦੀ ਕਰਨੀ ਕਾਰ ਕਮਾਵੇਗਾ। ਦੀਨ ਦਿਆਲ ਦਇਆ ਕਮਾਵੇਗਾ। ਪੁਰਖ ਅਕਾਲ ਖੇਲ ਖਿਲਾਵੇਗਾ। ਸਤਿਗੁਰ ਗੋਬਿੰਦ ਪੜਦਾ ਲਾਹਵੇਗਾ। ਜੋਤੀ ਜਾਤਾ ਡਗਮਗਾਵੇਗਾ। ਲੋਕਮਾਤੀ ਵੇਸ ਵਟਾਵੇਗਾ। ਕਲਜੁਗ ਵੇਖ ਅੰਧੇਰੀ ਰਾਤੀ, ਨੂਰੀ ਨੂਰ ਚੰਦ ਚਮਕਾਵੇਗਾ। ਸਭ ਦਾ ਲਹਿਣਾ ਦੇਣਾ ਦੇਵੇ ਬਾਕੀ, ਪਿਛਲਾ ਲੇਖਾ ਝੋਲੀ ਪਾਵੇਗਾ। ਅੱਗੇ ਦੱਸ ਕੇ ਸਾਖੀ, ਸਾਚਾ ਨਾਮ ਇਕ ਦ੍ਰਿੜਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਰੰਗ ਇਕ ਰੰਗਾਵੇਗਾ। ਸਾਚਾ ਰੰਗ ਇਕੋ ਰੰਗੇਗਾ, ਰੰਗਣਹਾਰ ਗੋਪਾਲਾ। ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਲੰਘੇਗਾ, ਖੇਲੇ ਖੇਲ ਦੋ ਜਹਾਨਾਂ। ਵਸਤ ਅਮੋਲਕ ਨਾਮ ਵੰਡੇਗਾ, ਪਰਮ ਪੁਰਖ ਕਿਰਪਾਲਾ। ਕਲਜੁਗ ਕੂੜ ਕੁੜਿਆਰ ਦੰਡੇਗਾ, ਦੀਨਾਂ ਬੰਧਪ ਦੀਨ ਦਿਆਲਾ। ਜਨ ਭਗਤਾਂ ਜਨਮ ਜਨਮ ਦੀਆਂ ਟੁੱਟੀਆਂ ਗੰਢੇਗਾ, ਘਰ ਘਰ ਹੋਏ ਆਪ ਰਖਵਾਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਦੀਨ ਦਿਆਲਾ। ਦੀਨ ਦਿਆਲ ਸਾਹਿਬ ਸੁਖ ਸਾਗਰ, ਹਰਿ ਕਰਤਾ ਨੂਰ ਅਲਾਹ। ਜਨ ਭਗਤਾਂ ਨਿਰਮਲ ਕਰਮ ਕਰੇ ਉਜਾਗਰ, ਕੋਟ ਜਨਮ ਦੇ ਪੂਰਬ ਬਖ਼ਸ਼ ਗੁਨਾਹ। ਸਤਿ ਸਚ ਬਣਾਏ ਸੁਦਾਗਰ, ਵਣਜ ਇਕੋ ਇਕ ਕਰਾ। ਭਾਗ ਲਗਾਏ ਕਾਇਆ ਗਾਗਰ, ਸਾਢੇ ਤਿੰਨ ਹੱਥ ਕਰ ਰੁਸ਼ਨਾ। ਦਰ ਆਇਆਂ ਦੇਵੇ ਆਦਰ, ਸਿਰ ਆਪਣਾ ਹੱਥ ਟਿਕਾ। ਜੋ ਸੰਦੇਸ਼ਾ ਦੇ ਕੇ ਗਿਆ ਤੇਗ਼ ਬਹਾਦਰ, ਦਿੱਲੀ ਦਵਾਰੇ ਕਰ ਦੁਆ। ਪੁਰਖ ਅਕਾਲਾ ਗੁਰਮੁਖਾਂ ਬਣੇ ਚਿੱਟੀ ਚਾਦਰ, ਕਲਜੁਗ ਕਾਲਾ ਸੂਸਾ ਦਏ ਲੁਹਾ। ਮਿਹਰਵਾਨ ਹੋਵੇ ਕਰਤਾ ਕਾਦਰ, ਕੁਦਰਤ ਕਾਦਰ ਮਿਹਰਵਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿਜਨ ਬਖ਼ਸ਼ੇ ਅਗੰਮਾ ਨਾਂ। ਹਰਿ ਕਾ ਨਾਉਂ ਹਰਿ ਨਿਰੰਕਾਰ, ਨਰ ਨਰਾਇਣ ਦ੍ਰਿੜਾਈਆ। ਸੋ ਪੁਰਖ ਨਿਰੰਜਣ ਪਾਵੇ ਸਾਰ, ਹਰਿ ਪੁਰਖ ਨਿਰੰਜਣ ਹੋਏ ਸਹਾਈਆ। ਏਕੰਕਾਰਾ ਦਏ ਅਧਾਰ, ਆਦਿ ਨਿਰੰਜਣ ਨੂਰ ਰੁਸ਼ਨਾਈਆ। ਅਬਿਨਾਸ਼ੀ ਕਰਤਾ ਕਰੇ ਪਿਆਰ, ਸ੍ਰੀ ਭਗਵਾਨ ਗੋਦ ਉਠਾਈਆ। ਪਾਰਬ੍ਰਹਮ ਲਏ ਸੰਭਾਲ, ਬ੍ਰਹਮ ਆਪਣਾ ਜੋੜ ਜੁੜਾਈਆ। ਸਚਖੰਡ ਸੁਹਾਏ ਬੰਕ ਦਵਾਰ, ਦਰਗਾਹ ਸਾਚੀ ਵੱਜੇ ਵਧਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰਨ ਨਿਮਸਕਾਰ, ਨਿਉਂ ਨਿਉਂ ਲਾਗਣ ਪਾਈਆ। ਦੇਵਤ ਸੁਰ ਧੂੜੀ ਮੰਗਣ ਛਾਰ, ਖ਼ਾਕੀ ਖ਼ਾਕ ਖ਼ਾਕ ਵਡਿਆਈਆ। ਚਾਰ ਜੁਗ ਦੇ ਸ਼ਾਸਤਰ ਸਿਫ਼ਤ ਰਹੇ ਉਚਾਰ, ਮਹਿਮਾ ਅਗੰਮ ਅਥਾਹੀਆ। ਸੋ ਸਾਹਿਬ ਸਵਾਮੀ ਅੰਤਰਯਾਮੀ ਜਨ ਭਗਤਾਂ ਲਹਿਣਾ ਦੇਣਾ ਦਏ ਉਤਾਰ, ਪੂਰਬ ਕਰਜ਼ਾ ਰਹੇ ਨਾ ਰਾਈਆ। ਸਚ ਪਿਆਰ ਦਾ ਬਖ਼ਸ਼ ਭੰਡਾਰ, ਅਤੋਟ ਅਤੁਟ ਆਪ ਵਰਤਾਈਆ। ਪਹਿਲੀ ਜੇਠ ਕਹੇ ਜਨ ਭਗਤੋ ਮੇਰੀ ਨਮੋ ਨਮੋ ਨਿਮਸਕਾਰ, ਨਿਉਂ ਨਿਉਂ ਸੀਸ ਝੁਕਾਈਆ। ਮੈਂ ਸਭ ਦਾ ਖ਼ਿਦਮਤਗਾਰ, ਜੋ ਖ਼ਾਦਮ ਹੋ ਕੇ ਪ੍ਰਭ ਦੇ ਲਾਗਣ ਪਾਈਆ। ਜੋਤੀ ਜੋਤ ਸਰੂਪ

❋

❋

ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਦਾ ਧਰਮ ਇਕ ਅਖਵਾਈਆ। ਪਹਿਲੀ ਜੇਠ ਕਹੇ ਮੇਰੀ ਡੰਡਾਵਤ ਸਭ ਨੂੰ ਬੰਦਨਾ, ਬੰਦਗੀ ਵਾਲਿਓ ਸੀਸ ਨਿਵਾਈਆ। ਲੱਖ ਚੁਰਾਸੀ ਵਿਚੋਂ ਪਾਰ ਲੰਘਣਾ, ਅੰਡਜ ਜੇਰਜ ਉਤਭੁਜ ਸੇਤਜ ਦਾ ਡੇਰਾ ਢਾਹੀਆ। ਬਿਨਾ ਪੁਰਖ ਅਕਾਲ ਤੋਂ ਕਿਸੇ ਕੋਲੋਂ ਕੁਛ ਨਹੀਂ ਮੰਗਣਾ, ਦੇਵਣਹਾਰ ਇਕ ਅਖਵਾਈਆ। ਜੋ ਦਿਨੇ ਜਾਗਦਿਆਂ ਰਾਤੀਂ ਸੁਤਿਆਂ ਚਾੜ੍ਹੇ ਰੰਗਣਾ, ਸੁਪਨ ਸਖੋਪਤ ਜਾਗਤ ਤੁਰੀਆ ਆਪਣਾ ਰੰਗ ਰੰਗਾਈਆ। ਉਥੇ ਪੋਹ ਨਾ ਸਕੇ ਪੰਜਣਾ, ਪੰਚਮ ਲੇਖਾ ਰਹੇ ਨਾ ਰਾਈਆ। ਜਗਤ ਸਰੀਰ ਜਗਿਆਸੂਆਂ ਵਾਂਗ ਜਗਤ ਵਿਚ ਜੰਮਣਾ, ਤਤਾਂ ਨਾਲ ਤਤ ਮਿਲ ਕੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਪਰਦਾ ਆਪ ਚੁਕਾਈਆ। ਪਹਿਲੀ ਜੇਠ ਕਹੇ ਜਨ ਭਗਤੋ ਪ੍ਰਭ ਦੇ ਨਾਲ ਕਰ ਲਓ ਰਿਸ਼ਤਾ, ਨਾਤਾ ਇਕੋ ਇਕ ਜੁੜਾਈਆ। ਸੰਦੇਸ਼ਾ ਦੇਵੇ ਜਬਰਾਈਲ ਫ਼ਰਿਸ਼ਤਾ, ਇਜਰਾਈਲ ਮੇਕਾਈਲ ਇਸਰਾਫ਼ੀਲ ਨਿਉਂ ਨਿਉਂ ਸੀਸ ਨਿਵਾਈਆ। ਜਿਹੜਾ ਆਦਿ ਜੁਗਾਦੀ ਸਭ ਦੇ ਲੇਖੇ ਲਿਖਦਾ, ਜਨਮ ਕਰਮ ਦਾ ਡੇਰਾ ਢਾਹੀਆ। ਜਿਸ ਨੇ ਇਸ਼ਟ ਆਪਣਾ ਰੱਖਿਆ ਇਕ ਦਾ, ਏਕੰਕਾਰ ਵਾਹਿਦ ਨੂਰ ਇਲਾਹੀਆ। ਤੁਸਾਂ ਰੂਪ ਧਰਨਾ ਸਾਚੇ ਸਿੱਖ ਦਾ, ਜੋ ਗੋਬਿੰਦ ਸਿਖਿਆ ਗਿਆ ਸਮਝਾਈਆ। ਬਿਨਾ ਪੁਰਖ ਅਕਾਲ ਤੋਂ ਝਗੜਾ ਮਿਟਦਾ ਨਹੀਂ ਨਿਤ ਦਾ, ਆਵਣ ਜਾਵਣ ਪੰਧ ਨਾ ਕੋਇ ਮੁਕਾਈਆ। ਤੁਸਾਂ ਦਰਸ਼ਨ ਕਰਨਾ ਜੋ ਪਿਆਰਾ ਸਾਚੇ ਹਿਤ ਦਾ, ਹਿਤਕਾਰੀ ਹੋ ਕੇ ਮੇਲ ਮਿਲਾਈਆ। ਬਿਨ ਸਤਿਗੁਰ ਸ਼ਬਦ ਮਨੂਆ ਕਿਸੇ ਨਾ ਟਿਕਦਾ, ਮਸਤਕ ਟਿੱਕੇ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੇਲ ਕਰੇ ਆਦਿ ਜੁਗਾਦੀ ਪਿਤ ਦਾ, ਪਤਿਪਰਮੇਸ਼ਵਰ ਬੇਪਰਵਾਹੀਆ।

ਗ੍ਰੰਥ ਕਹੇ ਮੇਰਾ ਨੰਬਰ ਅਖ਼ੀਰੀ ਬਾਈ, ਬਾਈਬਲ ਦਾ ਬਾਈਵਾਂ ਹਿੱਸਾ ਦਏ ਗਵਾਹੀਆ। ਮੁਹੰਮਦ ਦੀ ਕੁਰਾਨ ਦਏ ਦੁਹਾਈ, ਹਦੀਸ ਇਕੀਸਵੀਂ ਰਾਹ ਤਕਾਈਆ। ਰਾਮ ਬਾਂਹ ਰਿਹਾ ਉਠਾਈ, ਪੰਚਬਟੀ ਆਪਣਾ ਆਸਣ ਲਾਈਆ। ਕ੍ਰਿਸ਼ਨ ਵਾਗਾਂ ਰਿਹਾ ਭਵਾਈ, ਦੀਨ ਦੁਨੀ ਰਥ ਨਾ ਸੰਗ ਰਖਾਈਆ। ਨਾਨਕ ਕਹਿ ਕੇ ਗਿਆ ਚਾਈਂ ਚਾਈਂ, ਧੁਰ ਸੰਦੇਸ਼ਾ ਇਕ ਅਲਾਹੀਆ। ਗੋਬਿੰਦ ਨੇ ਬੂਟਾ ਪੁਟਿਆ ਕਾਹੀ, ਕਾਇਨਾਤ ਦਿਤੀ ਹਿਲਾਈਆ। ਸਤਿਗੁਰ ਸ਼ਬਦ ਨੇ ਕਿਹਾ ਸਭ ਦੀ ਅੰਤ ਦੁਹਾਈ, ਦੋ ਜਹਾਨ ਸੀਸ ਨਾ ਕੋਇ ਉਠਾਈਆ। ਜਿਸ ਵੇਲੇ ਆਵੇ ਮਾਲਕ ਖ਼ਾਲਕ ਧੁਰ ਦਾ ਮਾਹੀ, ਮਹਿਬੂਬ ਨੂਰ ਇਲਾਹੀਆ। ਜਨ ਭਗਤਾਂ ਤੋਂ ਝੱਲੀ ਨਾ ਜਾਏ ਜੁਦਾਈ, ਜੁਦਾ ਜੁਜ਼ ਵੰਡ ਨਾ ਕੋਇ ਵੰਡਾਈਆ। ਜਿਸ ਨੂੰ ਪੈਗ਼ੰਬਰਾਂ ਕਿਹਾ ਉਹ ਨੂਰ ਨੁਰਾਨਾ ਨੂਰ ਇਲਾਹੀ, ਅੱਲਾ ਪਾਕ ਰਸੂਲ ਆਪਣਾ ਖੇਲ ਖਿਲਾਈਆ। ਜਿਸ ਦੀ ਸਭ ਨੇ ਹਾਜ਼ਰ ਹੋ ਕੇ ਦੇਣੀ ਗਵਾਹੀ, ਗਵਾਹ ਸ਼ੁਦ ਆਪਣਾ ਆਪ ਬਣਾਈਆ। ਸਤਿਗੁਰ ਦੀ ਧਾਰ ਈਸਾ ਦੀ ਕਲਾਕ ਬਦਲ ਜਾਣੀ ਉਤੇ ਕਲਾਈ, ਕਲਾ ਜਗਤ ਵਿਚ ਵਰਤਾਈਆ। ਸ਼ਰਅ ਦੀ ਰਹਿਣੀ ਨਹੀਂ ਸ਼ਹਿਨਸ਼ਾਹੀ, ਸ਼ਮਾਂ ਸਭ ਦੀ ਗੁੱਲ ਦਏ ਕਰਾਈਆ। ਜੋ ਆਸ਼ਾ ਰੱਖੀ ਸੀ ਮੁਹੰਮਦ ਨੇ ਜਿਸ ਵੇਲੇ ਅਲੀ ਨੂੰ ਬਣਾਇਆ ਜਵਾਈ, ਹੱਥ ਗਰਦਨ ਪਿਛੇ ਟਿਕਾਈਆ। ਪਿਛੇ ਕਦਮ ਚਲਿਆ ਸੀ ਢਾਈ, ਢਈਆ ਗੋਬਿੰਦ ਵਾਲਾ ਵੇਖ ਵਖਾਈਆ। ਫੇਰ ਉਮਤ ਤਕੀ ਜਿਹੜੀ ਬਣ ਗਈ ਰੂਪ ਕਸਾਈ, ਕਸਮ ਖਾ ਕੇ ਕਿਸਮ ਆਪਣੀ ਗਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

❋

❋

ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਵੰਡ ਆਪ ਵੰਡਾਈਆ। ਗ੍ਰੰਥ ਕਹੇ ਅਸੀਂ ਬਾਈ ਸਰਸੇ ਦੇ ਵਿਚ ਡੁੱਬੇ, ਗੋਬਿੰਦ ਦਿਤਾ ਟਿਕਾਈਆ। ਸਾਹ ਲੈਂਦੇ ਸਾ ਉਭੇ ਉਭੇ, ਹੌਕਿਆਂ ਵਿਚ ਸੁਣਾਈਆ। ਕਿਹੜੀ ਖੁਬੜੀ ਦੇ ਵਿਚ ਖੁੱਬੇ, ਬਾਹਰ ਸਕੇ ਨਾ ਕੋਇ ਕਢਾਈਆ। ਝਟ ਸ਼ਬਦ ਗੋਬਿੰਦ ਨੇ ਹੁਕਮ ਦਿਤੇ ਗੁੱਝੇ, ਸੰਦੇਸਾ ਅਗੰਮ ਅਥਾਹੀਆ। ਤੁਹਾਨੂੰ ਮਾਣ ਮਿਲਣਾ ਕਲਜੁਗ ਅੰਤਮ ਚੌਥੇ ਜੁਗੇ, ਜੁਗਾਂ ਦਾ ਮਾਲਕ ਹੋਏ ਸਹਾਈਆ। ਸਾਡੇ ਅੰਤਮ ਪੈਂਡੇ ਮੁਕੇ, ਅਗਲਾ ਪੰਧ ਰਿਹਾ ਨਾ ਰਾਈਆ। ਅੱਗੇ ਵਾਸਤੇ ਪ੍ਰਭੂ ਦੇ ਨਾਮ ਦੇ ਪ੍ਰਭੂ ਨੇ ਲੈਣ ਨਹੀਂ ਦੇਣੇ ਭੁੱਗੇ, ਹਿੱਸਾ ਵੰਡ ਨਾ ਕੋਇ ਵੰਡਾਈਆ। ਹੁਣ ਇਕੋ ਸ਼ਬਦ ਨਿਸ਼ਾਨਾ ਉਡੇ, ਉਗਣ ਆਥਣ ਸੋਭਾ ਪਾਈਆ। ਸਤਿਗੁਰ ਦੇ ਰੂਪ ਕਦੀ ਨਹੀਂ ਹੁੰਦੇ ਬੁੱਢੇ, ਸਤਿਗੁਰ ਸ਼ਬਦ ਸਦਾ ਵੱਜਦੀ ਰਹੇ ਵਧਾਈਆ। ਤਨਾਂ ਵਾਲੇ ਵਜੂਦਾਂ ਵਾਲੇ ਅੰਤਮ ਲਗ ਜਾਂਦੇ ਜਗਤ ਵਾਲੀ ਖੁੱਡੇ, ਚੁਰਾਸੀ ਵਿਚੋਂ ਬਾਹਰ ਨਾ ਕੋਇ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦੀ ਰਮਜ਼ ਸਮਝ ਵਿਚੋਂ ਨਾ ਬੁੱਝੇ, ਅਕਲ ਬੁੱਧੀ ਚਲੇ ਨਾ ਕੋਇ ਚਤੁਰਾਈਆ।