੫ ਜੇਠ ਸ਼ਹਿਨਸ਼ਾਹੀ ਸੰਮਤ ੮ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਸਤਿਗੁਰ ਸ਼ਬਦ ਪਾਇਆ ਵਾਸਤਾ, ਜੋਤ ਜੋਤ ਜੋਤ ਸੀਸ ਨਿਵਾਈਆ। ਤੇਰਾ ਨਿਰਗੁਣ ਸਰਗੁਣ ਰਾਸਤਾ, ਰਸਤਾ ਮਾਰਗ ਅਗੰਮ ਅਥਾਹੀਆ। ਖੇਲ ਵੇਖਣਾ ਆਹਿਸਤਾ ਆਹਿਸਤਾ, ਜੁਗ ਚੌਕੜੀ ਧਿਆਨ ਲਗਾਈਆ। ਕਿਸੇ ਹੋਣ ਨਾ ਦੇਵੀਂ ਨਿਰਾਸਤਾ, ਸੀਸ ਜਗਦੀਸ ਹੱਥ ਟਿਕਾਈਆ। ਖੇਲ ਕਰਨਾ ਆਪਣੇ ਮੰਡਲ ਰਾਸ ਦਾ, ਰਹਿਬਰ ਹੋ ਕੇ ਵੇਖ ਵਖਾਈਆ। ਭੇਵ ਚੁਕਾਉਣਾ ਹੱਡ ਮਾਸ ਨਾੜੀ ਪਵਣ ਸਵਾਸ ਦਾ, ਸਾਹ ਸਾਹ ਪਰਦਾ ਆਪ ਉਠਾਈਆ। ਸਾਹਿਬ ਸਵਾਮੀ ਸਚ ਆਖਦਾ, ਸਤਿ ਤੇਰੀ ਵਡਿਆਈਆ। ਤੇਰਾ ਖੇਲ ਅਲੱਖਣਾ ਅਲਾਖ ਦਾ, ਅਲਖ ਅਗੋਚਰ ਲਖਿਆ ਨਾ ਜਾਈਆ। ਤੂੰ ਨੂਰ ਨੁਰਾਨਾ ਇਕੋ ਜਾਪਦਾ, ਦੂਜਾ ਨਜ਼ਰ ਕੋਇ ਨਾ ਆਈਆ। ਮੈਂ ਸਭ ਦੇ ਲੇਖੇ ਵਾਚਦਾ, ਸਚ ਮਾਲਕ ਬੇਪਰਵਾਹੀਆ। ਮੇਰਾ ਲਹਿਣਾ ਯਾਦ ਕਰ ਲੈ ਭਵਿਖਤ ਵਾਕ ਦਾ, ਵਾਕਫ਼ਕਾਰ ਹੋ ਕੇ ਦਿਆਂ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਤਿਗੁਰ ਸ਼ਬਦ ਕਹੇ ਮੇਰਾ ਇਕੋ ਤਰਲਾ, ਮਿੰਨਤ ਵਿਚ ਸੀਸ ਨਿਵਾਈਆ। ਜੁਗ ਚੌਕੜੀ ਇਕੋ ਤੈਨੂੰ ਵਰਨਾ, ਦੂਜਾ ਸੰਗ ਨਾ ਕੋਇ ਬਣਾਈਆ। ਮੈਂ ਆਦਿ ਜੁਗਾਦਿ ਕਦੇ ਨਹੀਂ ਮਰਨਾ, ਜੀਵਣ ਮਰਨ ਵਿਚ ਕਦੇ ਨਾ ਆਈਆ। ਮੈਂ ਅੱਖਰਾਂ ਵਾਲਾ ਨਾਮ ਕਦੇ ਨਹੀਂ ਪੜ੍ਹਨਾ, ਨਿਸ਼ਅੱਖਰ ਦੇਣਾ ਸਮਝਾਈਆ। ਮੇਰਾ ਭੇਵ ਰਹੇ ਨਾ ਚੋਟੀ ਜੜ੍ਹਨਾ, ਜੜ੍ਹ ਚੇਤਨ ਸੰਗ ਨਾ ਕੋਇ ਬਣਾਈਆ। ਜਲਧਾਰ ਵਹਿਣ ਨਹੀਂ ਹੜ੍ਹਨਾ, ਸਮੁੰਦ ਸਾਗਰ ਨਾ ਕੋਇ ਡੁਬਾਈਆ। ਮੈਨੂੰ ਸਚ ਦੱਸ ਕੀ ਖੇਲ ਜੁਗ ਜੁਗ ਕਰਨਾ, ਕਰਨੀ ਕਰਤੇ ਕਾਰ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਆਸ ਰਖਾਈਆ। ਸਤਿਗੁਰ ਸ਼ਬਦ ਕਹੇ ਪ੍ਰਭ ਮੈਂ ਦੱਸਾਂ ਸਾਚਾ ਹਿਤ, ਹਿਤਕਾਰੀ ਹੋ ਕੇ ਸੀਸ ਨਿਵਾਈਆ। ਤੇਰਾ ਖੇਲ ਵੇਖਾਂ ਨਿਤ, ਨਿਤ ਨਿਤ ਤੇਰਾ ਸੰਗ ਬਣਾਈਆ।
❋
❋
ਜਿਸ ਕਾਰਨ ਆਏਂ ਲੋਕਮਾਤ ਨਵਿਤ, ਨਰ ਨਰਾਇਣ ਫੇਰਾ ਪਾਈਆ। ਕਿਸ ਤਨ ਵਜੂਦ ਵਸੇਂ ਚਿਤ, ਮਾਟੀ ਖ਼ਾਕ ਸੋਭਾ ਪਾਈਆ। ਮੇਰੇ ਸਾਹਿਬ ਪਰਮੇਸ਼ਵਰ ਪਿਤ, ਪੜਦਾ ਓਹਲਾ ਦੇਣਾ ਉਠਾਈਆ। ਕੀ ਲੇਖਾ ਦਏਂ ਲਿਖ, ਅੱਖਰ ਅੱਖਰਾਂ ਨਾਲ ਮਿਲਾਈਆ। ਕੀ ਸਿਖਿਆ ਦੇਵੇਂ ਸਿਖ, ਸਾਖਿਆਤ ਸਮਝਾਈਆ। ਕਿ ਮਾਲਕ ਹੋਵੇਂ ਇਕ, ਏਕੰਕਾਰ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਿਰ ਮੇਰੇ ਹੱਥ ਟਿਕਾਈਆ। ਪੁਰਖ ਅਕਾਲ ਕਹੇ ਸੁਣ ਸ਼ਬਦੀ ਸੁਤ ਦੁਲਾਰ, ਦੂਲ੍ਹੇ ਦਿਆਂ ਜਣਾਈਆ। ਵਿਸ਼ਨ ਬ੍ਰਹਮਾ ਸ਼ਿਵ ਬਣਨਾ ਸੇਵਾਦਾਰ, ਲੱਖ ਚੁਰਾਸੀ ਸੰਗ ਬਣਾਈਆ। ਫੇਰ ਖੇਲ ਕਰਾਂ ਅਪਾਰ, ਅਪਰੰਪਰ ਹੋ ਕੇ ਆਪ ਕਰਾਈਆ। ਪੰਜਾਂ ਤਤਾਂ ਦਿਆਂ ਆਧਾਰ, ਮਾਨਸ ਜ਼ਾਤੀ ਖੋਜ ਖੁਜਾਈਆ। ਜੋਤੀ ਨੂਰ ਕਰ ਉਜਿਆਰ, ਸ਼ਬਦੀ ਸ਼ਬਦ ਡੰਕ ਵਜਾਈਆ। ਰੂਪ ਧਰਾਂ ਵਿਚ ਸੰਸਾਰ, ਆਪ ਆਪਣਾ ਵੇਸ ਵਟਾਈਆ। ਤੇਈ ਤਤਾਂ ਵਾਲੇ ਲੈ ਅਵਤਾਰ, ਆਪਣੀ ਕਾਰ ਭੁਗਤਾਈਆ। ਸੰਦੇਸਾ ਦੇਵਾਂ ਧੁਰ ਦੀ ਧਾਰ, ਧੁਰ ਦਾ ਹੁਕਮ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਪੁਰਖ ਅਕਾਲ ਕਹੇ ਪੰਜਾਂ ਤਤਾਂ ਦੇਵਾਂ ਮਾਣ, ਤਨ ਵਜੂਦ ਵਡਿਆਈਆ। ਸ਼ਬਦੀ ਸ਼ਬਦ ਦੇ ਧੁੰਨਕਾਨ, ਅਗੰਮ ਆਵਾਜ਼ ਸੁਣਾਈਆ। ਰਸ ਅੰਮ੍ਰਿਤ ਪੀਣ ਖਾਣ, ਬਖ਼ਸ਼ਿਸ਼ ਕਰਾਂ ਚਾਈਂ ਚਾਈਂਆ। ਸੁਤ ਦੁਲਾਰੇ ਤੇਰਾ ਸੰਗ ਬਣਾਵਾਂ ਮਹਾਨ, ਸਗਲਾ ਸੰਗ ਵਖਾਈਆ। ਅਵਤਰ ਰੂਪ ਹੋ ਵਿਚ ਜਹਾਨ, ਭੱਜਾਂ ਵਾਹੋ ਦਾਹੀਆ। ਤਰਕਸ਼ ਫੜਾਂ ਕਮਾਨ, ਰਥਾਂ ਰਥ ਭਵਾਈਆ। ਜੁਗ ਜੁਗ ਖੇਲ ਮਹਾਨ, ਆਪਣੇ ਹੱਥ ਰਖਾਈਆ। ਤਤਾਂ ਤਤਵ ਦਿਆਂ ਦਾਨ, ਨੂਰ ਨੂਰ ਰੁਸ਼ਨਾਈਆ। ਪੈਗ਼ੰਬਰਾਂ ਕਰ ਇਲਹਾਮ, ਆਲਮੀਨ ਪੜਦਾ ਇਕ ਚੁਕਾਈਆ। ਕਲਮਾ ਦੱਸ ਕਲਾਮ, ਕਾਇਨਾਤ ਸੁਣਾਈਆ। ਸਾਰੇ ਕਰਨ ਪਰਨਾਮ, ਨਿਉਂ ਨਿਉਂ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਪੁਰਖ ਅਕਾਲ ਖ਼ੁਸ਼ੀ ਨਾਲ ਪਿਆ ਹੱਸ, ਸਤਿਗੁਰ ਸ਼ਬਦ ਜਣਾਈਆ। ਫਿਰ ਤਨ ਵਜੂਦ ਜਾਮੇ ਧਾਰਾਂ ਦਸ, ਗੁਰ ਗੁਰ ਲੋਕਮਾਤ ਵਡਿਆਈਆ। ਅੰਮ੍ਰਿਤ ਬਖ਼ਸ਼ਾਂ ਰਸ, ਨਿਜਰ ਇਕ ਝਿਰਾਈਆ। ਆਪਣੇ ਕਰਾਂ ਵਸ, ਸਿਰ ਸਿਰ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਪੁਰਖ ਅਕਾਲ ਕਹੇ ਜੁਗ ਜੁਗ ਅਵਤਾਰ ਪੈਗ਼ੰਬਰ ਰੂਪ ਧਰਾਂ, ਤਤ ਤਤ ਵਡਿਆਈਆ। ਨਾ ਜਨਮਾਂ ਨਾ ਮਰਾਂ, ਚੁਰਾਸੀ ਵੰਡ ਨਾ ਕੋਇ ਵੰਡਾਈਆ। ਸਾਚੀ ਕਰਨੀ ਕਾਰ ਕਰਾਂ, ਕਰਕੇ ਦਿਆਂ ਵਖਾਈਆ। ਨਰ ਨਰਾਇਣ ਹੋ ਕੇ ਵਰਾਂ, ਆਪਣਾ ਮੇਲ ਮਿਲਾਈਆ। ਅਗਲਾ ਭੇਵ ਦੱਸਾਂ ਜ਼ਰਾ, ਜ਼ਾਹਰ ਜ਼ਹੂਰ ਰੁਸ਼ਨਾਈਆ। ਤਨ ਵਜੂਦ ਜਗਤ ਬਣਾਵਾਂ ਸ਼ਰਅ, ਸ਼ਰੀਅਤ ਸੰਗ ਰਖਾਈਆ। ਇਕੋ ਹੁਕਮ ਦੇਵਾਂ ਖਰਾ, ਖ਼ਾਲਸ ਆਪ ਦ੍ਰਿੜਾਈਆ। ਜੁਗ ਚੌਕੜੀ ਗੁਰ ਅਵਤਾਰ ਪੈਗ਼ੰਬਰ ਹੋ ਕੇ ਤਤਾਂ ਵਿਚ ਵੜਾਂ, ਆਪਣਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿ ਸਚ ਸਚ ਸੁਣਾਈਆ। ਪੁਰਖ ਅਕਾਲ ਕਹੇ ਸਤਿਗੁਰ ਸ਼ਬਦ ਜਿਸ ਵੇਲੇ ਅਵਤਾਰ ਪੈਗ਼ੰਬਰ ਗੁਰੂਆਂ ਬੀਤਿਆ ਸਮਾਂ, ਸਮਾਪਤ ਪਿਛਲੀ ਖੇਲ ਕਰਾਈਆ। ਅਗਲਾ ਹੁਕਮ ਦੱਸਣਾ ਨਵਾਂ, ਨਰ ਨਿਰੰਕਾਰ ਹੋ ਕੇ ਆਪ ਦ੍ਰਿੜਾਈਆ। ਬ੍ਰਹਿਮੰਡਾਂ ਖੰਡਾਂ ਫਿਰਾਂ ਵਿਚ ਚਵਾਂ, ਦੋ ਜਹਾਨਾਂ ਭੱਜਾਂ
❋
❋
ਵਾਹੋ ਦਾਹੀਆ। ਸਚ ਦਵਾਰੇ ਸਾਚੇ ਰਹਵਾਂ, ਸਚ ਸਿੰਘਾਸਣ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਤਿਗੁਰ ਸ਼ਬਦ ਕਹੇ ਮੇਰੇ ਅੰਦਰ ਉਪਜਿਆ ਇਕ ਤਰਾਨਾ, ਤੁਰੀਆ ਤੋਂ ਬਾਹਰ ਜਣਾਈਆ। ਪੁਰਖ ਅਕਾਲ ਪਹਿਰੇ ਬਾਨਾ, ਜੁਗ ਜੁਗ ਵੇਸ ਵਟਾਈਆ। ਆਹ ਕਲਮਾ ਦੱਸੇ ਕਲਾਮਾ, ਕਾਇਨਾਤ ਪੜ੍ਹਾਈਆ। ਰੂਪ ਧਰੇ ਅਮਾਮਾ, ਨੂਰ ਨੁਰਾਨਾ ਨੂਰ ਇਲਾਹੀਆ। ਵੇਸ ਵਟਾਏ ਧੁਰ ਦਾ ਕਾਹਨਾ, ਘਨਈਆ ਸੀਸ ਝੁਕਾਈਆ। ਜਿਸ ਦਾ ਵੱਜੇ ਇਕ ਦਮਾਮਾ, ਗੋਬਿੰਦ ਰਿਹਾ ਸੁਣਾਈਆ। ਉਹ ਲੇਖਾ ਵੇਖੋ ਦੋ ਜਹਾਨਾਂ, ਚਾਰੋਂ ਕੁੰਟ ਫੋਲ ਫੁਲਾਈਆ। ਕਲਜੁਗ ਅੰਤਮ ਪਹਿਰੇ ਬਾਣਾ, ਬਾਣ ਅਣਿਆਲਾ ਤੀਰ ਉਠਾਈਆ। ਸ਼ਰੀਅਤ ਵਿਚ ਨਾ ਹੋਇ ਗ਼ੁਲਾਮਾ, ਬੰਧਨ ਬੰਧ ਨਾ ਕੋਇ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਵਡਾ ਵਡ ਵਡਿਆਈਆ। ਸਤਿਗੁਰ ਸ਼ਬਦ ਕਹੇ ਪ੍ਰਭੂ ਤੇਰਾ ਖੇਲ ਕੀ ਅਖ਼ੀਰੀ, ਆਖ਼ਰ ਦੇ ਜਣਾਈਆ। ਚਾਰ ਜੁਗ ਦੀ ਚਲਣੀ ਪੀੜ੍ਹੀ, ਭੱਜਣੀ ਵਾਹੋ ਦਾਹੀਆ। ਤੂੰ ਮਾਲਕ ਖ਼ਾਲਕ ਬੇਨਜ਼ੀਰੀ, ਬੇਨਜ਼ੀਰ ਬੇਪਰਵਾਹੀਆ। ਕੁਛ ਲੇਖਾ ਦੱਸ ਤਹਿਰੀਰੀ, ਤਹਿਰੀਰ ਵਿਚ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਪੁਰਖ ਅਕਾਲ ਕਿਹਾ ਸੁਣ ਸਤਿਗੁਰ ਸ਼ਬਦ ਮੇਰੇ ਦੂਤ, ਦੁਤੀਆ ਭੇਵ ਚੁਕਾਈਆ। ਅਵਤਾਰ ਪੈਗ਼ੰਬਰ ਗੁਰੂਆਂ ਤੋਂ ਬਾਦ ਪੰਜ ਤਤ ਧਰਾਂ ਕਲਬੂਤ, ਕਾਇਆ ਇਕ ਵਡਿਆਈਆ। ਦਰੋਹੀ ਫੇਰ ਕੇ ਚਾਰੇ ਕੂਟ, ਕੁੰਟਾਂ ਦਿਆਂ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਪੁਰਖ ਅਕਾਲ ਕਿਹਾ ਮੈਂ ਵਜਾਵਾਂ ਇਕ ਡੰਕ, ਕਲਜੁਗ ਅੰਤ ਅੰਤ ਸੁਣਾਈਆ। ਕਿਸੇ ਰਹਿਣ ਨਾ ਦੇਵਾ ਸ਼ੰਕ, ਸਹਿਸਾ ਆਪ ਮਿਟਾਈਆ। ਸਤਿਗੁਰ ਸ਼ਬਦ ਯਾਦ ਰੱਖੀਂ ਮੇਰਾ ਖੇਲ ਹੋਣਾ ਵਿਚ ਪੁਰੀ ਘਨਕ, ਅਨਕ ਕਲ ਆਪਣੀ ਕਾਰ ਭੁਗਤਾਈਆ। ਪੰਚਮ ਜੇਠ ਰਹੇ ਨਾ ਸ਼ੰਕ, ਸਹਿਸਾ ਦੂਰ ਕਰਾਈਆ। ਉਨੀ ਸੌ ਅਠਤਾਲੀ ਬਿਕ੍ਰਮੀ ਹੋਵੇ ਅੰਕ, ਅੰਕੜਿਆਂ ਨਾਲ ਗਵਾਹੀਆ। ਜਗਤ ਬਣਾਉਣੀ ਬਣਤ, ਬਸਨ ਬਨਵਾਰੀ ਆਪਣਾ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਪਰਦਾ ਆਪ ਚੁਕਾਈਆ। ਸਤਿਗੁਰ ਸ਼ਬਦ ਕਿਹਾ ਕੀ ਖੇਲ ਕਰੇਂ ਵਿਚ ਸ਼ਰੀਰ, ਸਤਿ ਸਚ ਦੇ ਜਣਾਈਆ। ਤੂੰ ਮਾਲਕ ਪੀਰਨ ਪੀਰ, ਬੇਪਰਵਾਹ ਨੂਰ ਇਲਾਹੀਆ। ਕਿਸ ਬਿਧ ਦੇਵੇਂ ਧੀਰ, ਧਰਨੀ ਧਵਲ ਧੀਰ ਧਰਾਈਆ। ਕਿਸ ਬਿਧ ਬਦਲੇਂ ਚੀਰ, ਤਨ ਵਜੂਦ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਪੁਰਖ ਅਕਾਲ ਕਹੇ ਸੁਣ ਸ਼ਬਦ ਹੁਕਮ ਅਧਾਰੀ, ਹੁਕਮ ਦਿਆਂ ਜਣਾਈਆ। ਜੁਗ ਚੌਕੜੀ ਖੇਲ ਅਪਾਰੀ, ਨਿਰਗੁਣ ਸਰਗੁਣ ਤੇਰੀ ਧਾਰ ਚਲਾਈਆ। ਸਤਿਜੁਗ ਤ੍ਰੇਤਾ ਦੁਆਪਰ ਖੇਲ ਹੋਵੇ ਨਿਆਰੀ, ਅਵਤਾਰ ਪੈਗ਼ੰਬਰ ਗੁਰੂ ਤੇਰਾ ਸੰਗ ਬਣਾਈਆ। ਨਾਮ ਕਲਮਾ ਤਨ ਜਾਣ ਉਚਾਰੀ, ਸਿਫ਼ਤਾਂ ਨਾਲ ਵਡਿਆਈਆ। ਫਿਰ ਮੰਗਣ ਮੰਗ ਬਣ ਭਿਖਾਰੀ, ਦਰ ਠਾਂਡੇ ਸੀਸ ਝੁਕਾਈਆ। ਕਿਰਪਾ ਕਰ ਸੱਚੀ ਸਰਕਾਰੀ, ਸ਼ਹਿਨਸ਼ਾਹ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਪੁਰਖ ਅਕਾਲ ਕਹੇ ਸਤਿਗੁਰ ਸ਼ਬਦ ਜਗਤ ਰਹਿਣਾ ਨਹੀਂ ਕੋਈ
❋
❋
ਤਨ, ਗੁਰ ਅਵਤਾਰ ਪੈਗ਼ੰਬਰ ਨਜ਼ਰ ਕੋਇ ਨਾ ਆਈਆ। ਜੋ ਘੜਿਆ ਸੋ ਦੇਵਾਂ ਭੰਨ, ਭੰਨਣਹਾਰ ਆਪ ਅਖਵਾਈਆ। ਪੰਜ ਜੇਠ ਘਰ ਤਾਬੋ ਚੜ੍ਹਨਾ ਚੰਨ, ਜਵੰਦ ਸਿੰਘ ਰੁਸ਼ਨਾਈਆ। ਫੇਰ ਖੇਲ ਕਰਨਾ ਜਿਸ ਨੂੰ ਸਮਝੇ ਕੋਇ ਨਾ ਮਨ, ਬੁੱਧੀ ਭੇਵ ਕੋਇ ਨਾ ਪਾਈਆ। ਇਹ ਮਾਇਆ ਤ੍ਰੈਗੁਣ ਲੇਖਾ ਮੁਕਾਉਣਾ ਮਾਟੀ ਚੰਮ, ਚੰਮ ਦ੍ਰਿਸ਼ਟੀ ਦ੍ਰਿਸ਼ਟ ਬਦਲਾਈਆ। ਤਨ ਵਜੂਦ ਭਾਂਡਾ ਦੇਣਾ ਭੰਨ, ਲੋਕਮਾਤ ਰਹਿਣ ਨਾ ਪਾਈਆ। ਨੂਰੀ ਜੋਤ ਜੋਤ ਦਾ ਚੰਨ, ਚੰਨ ਚੰਨ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਇਕ ਅਖਵਾਈਆ। ਸਤਿਗੁਰ ਸ਼ਬਦ ਕਹੇ ਪ੍ਰਭੂ ਜੇ ਤਨ ਮਾਟੀ ਭਾਂਡਾ ਦਿਤਾ ਫੋੜ, ਵਜੂਦ ਰਿਹਾ ਨਾ ਰਾਈਆ। ਫਿਰ ਕਿਧਰ ਜਾਏਂ ਦੌੜ, ਪੜਦਾ ਦੇਣਾ ਚੁਕਾਈਆ। ਤੈਨੂੰ ਤਕੀਏ ਨਾਲ ਗ਼ੌਰ, ਗਹਿਰ ਗਵਰ ਵੇਖ ਵਖਾਈਆ। ਪੁਰਖ ਅਕਾਲ ਕਿਹਾ ਮੇਰਾ ਖੇਲ ਅਵਰ ਕਾ ਔਰ, ਅਵਰ ਦਿਆਂ ਜਣਾਈਆ। ਤਨ ਵਜੂਦ ਝੁੱਲੇ ਕੋਇ ਨਾ ਚੌਰ, ਚਵਰ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਪਰਗਟਾਈਆ। ਸਤਿਗੁਰ ਸ਼ਬਦ ਕਹੇ ਪ੍ਰਭ ਜਿਸ ਵੇਲੇ ਰਿਹਾ ਨਾ ਭਾਂਡਾ ਕੱਚਾ, ਤਨ ਨਜ਼ਰ ਕੋਇ ਨਾ ਆਈਆ। ਕੁਛ ਅਗਲਾ ਦੱਸ ਪਤਾ, ਅਵਤਾਰ ਪੈਗ਼ੰਬਰ ਗੁਰ ਸਾਰੇ ਬੈਠੇ ਰਾਹ ਤਕਾਈਆ। ਭੇਵ ਖੋਲ੍ਹ ਦੇ ਰਤਾ, ਰਤਨ ਅਮੋਲਕ ਹੀਰੇ ਆਪ ਉਪਜਾਈਆ। ਸਾਚੀ ਸਤਿਗੁਰ ਵਾਲੀ ਦੇ ਮਤਾ, ਕੂੜ ਮਤ ਰਹੇ ਨਾ ਰਾਈਆ। ਪੁਰਖ ਅਕਾਲ ਖਿੜ ਖਿੜਾ ਕੇ ਹੱਸਾ, ਖ਼ੁਸ਼ੀਆਂ ਵਿਚ ਨਚਾਈਆ। ਜਿਸ ਵੇਲੇ ਕਲਜੁਗ ਅੰਤਮ ਅੰਧੇਰੀ ਹੋਈ ਮੱਸਾ, ਸਾਚਾ ਚੰਦ ਨਾ ਕੋਇ ਚਮਕਾਈਆ। ਉਸ ਵੇਲੇ ਖੇਲ ਵੇਖੀਂ ਬਿਨਾ ਅੱਖਾਂ, ਸ਼ਬਦੀ ਸ਼ਬਦ ਸ਼ਬਦ ਸਮਝਾਈਆ। ਜਿਸ ਦੀਆਂ ਅਵਤਾਰ ਪੈਗ਼ੰਬਰਾਂ ਗੁਰੂਆਂ ਪਾਈਆ ਦੱਸਾਂ, ਉਹ ਪੜਦਾ ਦਿਆਂ ਚੁਕਾਈਆ। ਮੈਂ ਸੰਬਲ ਖੇੜੇ ਵਸਾਂ, ਸਾਢੇ ਤਿੰਨ ਹੱਥ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਹੁਕਮ ਇਕ ਸੁਣਾਈਆ। ਪੁਰਖ ਅਕਾਲ ਕਹੇ ਮੈਂ ਦੱਸਾਂ ਖੇਲ ਅਪਾਰਾ, ਪਰਾ ਪਸੰਤੀ ਮਧਮ ਬੈਖਰੀ ਤੋਂ ਬਾਹਰ ਜਣਾਈਆ। ਤੂੰ ਸ਼ਬਦੀ ਸੁਤ ਦੁਲਾਰਾ, ਦੂਲ੍ਹਾ ਇਕ ਅਖਵਾਈਆ। ਮੈਂ ਆਪਣੇ ਰੰਗ ਰਵਾਂ ਨਿਰੰਕਾਰਾ, ਜੁਗ ਜੁਗ ਆਪਣੀ ਕਾਰ ਭੁਗਤਾਈਆ। ਸੰਬਲ ਨਗਰ ਮਹੱਲ ਉਸਾਰਾਂ, ਸੋਹਣੀ ਬਣਤ ਬਣਾਈਆ। ਜਿਸ ਦੀਆਂ ਜਗਤ ਦਿਸਣ ਨਾ ਚਾਰ ਦੀਵਾਰਾ, ਛੱਪਰ ਛੰਨ ਨਾ ਕੋਇ ਸੁਹਾਈਆ। ਪੱਥਰ ਇੱਟ ਨਾ ਲਾਵਾਂ ਗਾਰਾ, ਦੂਜੀ ਵੰਡ ਨਾ ਕੋਇ ਰਖਾਈਆ। ਸਾਢੇ ਤਿੰਨ ਹੱਥ ਕਰਾਂ ਤਿਆਰਾ, ਤ੍ਰੈਭਵਣ ਧਨੀ ਹੋ ਕੇ ਵੇਖ ਵਖਾਈਆ। ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਕਰ ਪਿਆਰਾ, ਪ੍ਰੀਤਮ ਹੋ ਕੇ ਦਿਆਂ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਸਤਿਗੁਰ ਸ਼ਬਦ ਕਹੇ ਪ੍ਰਭੂ ਤੇਰਾ ਸੰਬਲ ਕਿਹੜਾ ਦੇਸ, ਸੁਹੰਜਣਾ ਕਵਣ ਜਣਾਈਆ। ਪੁਰਖ ਅਕਾਲ ਕਿਹਾ ਅਗੰਮਾ ਲੇਖ, ਲਿਖਣ ਵਿਚ ਨਾ ਕੋਇ ਸਮਝਾਈਆ। ਜਿਸ ਵੇਲੇ ਆਵਾਂ ਜੋਤੀ ਧਰ ਕੇ ਭੇਸ, ਅਵੱਲੜਾ ਭੇਖ ਵਟਾਈਆ। ਦੀਨ ਦੁਨੀ ਲਵਾਂ ਵੇਖ, ਚਾਰੋਂ ਕੁੰਟ ਪੜਦਾ ਲਾਹੀਆ। ਆਪਣਾ ਧਾਮ ਟਿਕਾਣਾ ਬਣਾਵਾਂ ਏਕ, ਏਕੰਕਾਰ ਹੋ ਕੇ ਸੋਭਾ ਪਾਈਆ। ਜਿਸ ਦੀ ਆਸ਼ਾ ਰੱਖ ਕੇ ਗਿਆ ਗੁਰ ਤੇਗ਼ ਬਹਾਦਰ ਟੇਕ, ਟਿੱਕੇ ਮਸਤਕ ਖ਼ਾਕ ਰਮਾਈਆ। ਉਸ ਦਾ ਲੇਖਾ ਪੂਰਾ ਕਰਨਾ ਹੇਤ, ਹਿਤਕਾਰੀ ਹੋ ਕੇ ਮੇਲ ਮਿਲਾਈਆ। ਜੋਤੀ ਜੋਤ
❋
❋
ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਪੁਰਖ ਅਕਾਲ ਕਿਹਾ ਮੇਰਾ ਖੇਲ ਹੋਣਾ ਅਪਾਰ, ਸਤਿਗੁਰ ਸ਼ਬਦ ਦਿਆਂ ਸਮਝਾਈਆ। ਜੋ ਆਸਾ ਰੱਖ ਕੇ ਗਏ ਤੇਈ ਅਵਤਾਰ, ਦੂਆ ਤੀਆ ਨਾਲ ਮਿਲਾਈਆ। ਸੋ ਸੰਬਲ ਗ੍ਰਹਿ ਕਰਾਂ ਤਿਆਰ, ਆਪ ਆਪਣੀ ਵੰਡ ਵੰਡਾਈਆ। ਨਵਾਂ ਮਹੱਲ ਦਿਆਂ ਉਸਾਰ, ਘਾੜਤ ਘੜਨ ਆਪ ਘੜਾਈਆ। ਜਿਸ ਵੇਲੇ ਤੇਈ ਸਾਲ ਜੋਬਨ ਅਵਸਥਾ ਹੋਵੇ ਸਿੰਘ ਸ਼ੇਰ ਉਜਿਆਰ, ਆਪਣਾ ਬਲ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਆਪਣਾ ਰੰਗ ਰੰਗਾਈਆ। ਪੁਰਖ ਅਕਾਲ ਕਿਹਾ ਮੇਰਾ ਖੇਲ ਅਗੰਮਾ ਖ਼ਾਸ, ਖ਼ਾਲਸ ਦਿਆਂ ਜਣਾਈਆ। ਸਤਿਗੁਰ ਸ਼ਬਦ ਕਰਨਾ ਵਿਸ਼ਵਾਸ, ਵਿਸ਼ਾ ਅਵਰ ਨਾ ਕੋਇ ਦ੍ਰਿੜਾਈਆ। ਅੰਤ ਸ਼ੇਰ ਸਿੰਘ ਦਾ ਸਰੀਰ ਹੋਣਾ ਨਾਸ, ਲੋਕਮਾਤ ਰਹਿਣ ਨਾ ਪਾਈਆ। ਮੇਰਾ ਨੂਰ ਹੋਵੇ ਪ੍ਰਕਾਸ਼, ਨੂਰ ਨੁਰਾਨਾ ਡਗਮਗਾਈਆ। ਜਿਸ ਨੂੰ ਝੁਕਣੇ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਸੀਸ ਝੁਕਾਈਆ। ਉਸ ਦਾ ਭੇਤ ਖੋਲ੍ਹਾਂ ਖ਼ਾਸ, ਖ਼ਾਲਸ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਖੁਲ੍ਹਾਈਆ। ਪੁਰਖ ਅਕਾਲ ਕਿਹਾ ਸਤਿਗੁਰ ਸ਼ਬਦ ਕਰ ਲੈ ਗ਼ੌਰ, ਧਿਆਨ ਵਿਚ ਧਿਆਨ ਰਖਾਈਆ। ਮੇਰਾ ਖੇਲ ਹੋਣਾ ਅਵਰ ਕਾ ਔਰ, ਔਰਤ ਮਰਦ ਸਮਝੇ ਕੋਇ ਨਾ ਰਾਈਆ। ਜਿਸ ਦੀਨ ਦੁਨੀ ਦਾ ਬਦਲਣਾ ਦੌਰ, ਦੋਹਰੀ ਆਪਣੀ ਕਲ ਪਰਗਟਾਈਆ। ਸ਼ਬਦੀ ਧਾਰ ਜੋਤ ਦਾ ਮੋੜ, ਅਗੰਮ ਆਪਣਾ ਰੰਗ ਰੰਗਾਈਆ। ਜਿਸ ਨੂੰ ਕਹਿੰਦੇ ਬ੍ਰਾਹਮਣ ਗੌੜ, ਅਮਾਮ ਅਮਾਮਾ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਖਿਲਾਈਆ। ਪੁਰਖ ਅਕਾਲ ਕਹੇ ਸਤਿਗੁਰ ਸ਼ਬਦ ਉਹ ਵੇਖ ਲੈ ਆਪਣਾ ਪੱਤਰ, ਪਤਿਰਕਾ ਦਿਆਂ ਦ੍ਰਿੜਾਈਆ। ਬ੍ਰਿਕਮੀ ਤਕ ਲੈ ਉਨੀ ਸੌ ਇਕੱਤਰ, ਸੱਤ ਇਕ ਮੇਲ ਮਿਲਾਈਆ। ਪੰਚਮ ਜੇਠ ਹੋਵੇ ਨਛੱਤਰ, ਗ੍ਰਹਿ ਮਿਲੇ ਵਡਿਆਈਆ। ਸਚ ਤਨ ਹੋਵੇ ਅਗੰਮਾ ਰਤਨ, ਜਿਸ ਦੀ ਕੀਮਤ ਨਾ ਕੋਇ ਚੁਕਾਈਆ। ਧਰਨੀ ਉਤੇ ਚਲਾਉਣਾ ਰਥਨ, ਰਥਵਾਹੀ ਆਪ ਅਖਵਾਈਆ। ਜਿਸ ਸਭ ਨੂੰ ਕਰਨਾ ਮਥਨ, ਮਿਥਿਆ ਦਿਸੇ ਲੋਕਾਈਆ। ਝਗੜਾ ਮੇਟਣਾ ਰਟਨ, ਰੱਟਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਪੁਰਖ ਅਕਾਲ ਕਹੇ ਬ੍ਰਿਕਮੀ ਉਨੀ ਸੌ ਇਕੱਤਰ ਤੱਕ, ਉਨੀ ਸੌ ਚੌਦਾਂ, ਸੱਚੀ ਵੱਜੀ ਵਧਾਈਆ। ਤਨ ਵਜੂਦ ਸਰੀਰ ਆਇਆ ਗਾਉਂਦਾ, ਤੂੰ ਮੇਰਾ ਮੈਂ ਤੇਰਾ ਰਾਗ ਅਲਾਈਆ। ਜਿਸ ਨਾਮ ਵਡਿਆਇਆ ਆਪਣੀ ਮਾਂ ਦਾ, ਬਿਸ਼ਨ ਕੌਰ ਜਣੇਂਦੀ ਮਾਈਆ। ਪਾਲ ਸਿੰਘ ਦੀ ਗੋਦ ਸੁਹਾਉਂਦਾ, ਸੋਹਣਾ ਰੰਗ ਰੰਗਾਈਆ। ਹਰਿ ਕੌਰ ਦੀ ਯਦ ਨੂੰ ਭਾਗ ਲਗਾਉਂਦਾ, ਸਿੰਘ ਹੀਰਾ ਨਾਲ ਤਰਾਈਆ। ਆਤਮ ਸਿੰਘ ਸੁੰਦਰ ਸਿੰਘ ਨਾਲ ਵਡਿਆਉਂਦਾ, ਜੀਵਣ ਸਿੰਘ ਨਾਲ ਤਰਾਈਆ। ਬੰਤੋ ਤੇਜੋ ਨੂਰ ਰੁਸ਼ਨਾਉਂਦਾ, ਸੋਹਣਾ ਖੇਲ ਖਿਲਾਈਆ। ਨੌਂ ਵਾਰ ਅੱਖਾਂ ਮੀਟ ਕੇ ਬੰਦ ਕਰਾਉਂਦਾ, ਨੌਂ ਵਾਰ ਫੇਰ ਖੁਲ੍ਹਾਈਆ। ਨੌਂ ਵਾਰ ਰੋ ਕੇ ਹਾਲ ਸੁਣਾਉਂਦਾ, ਸਾਹਿਬ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਹੁਕਮ ਇਕ ਵਰਤਾਈਆ। ਸਤਿਗੁਰ ਸ਼ਬਦ ਕਹੇ ਮੈਂ ਤੱਕਿਆ ਜਗਤ ਸ਼ਰੀਰ, ਤਨ ਮਾਟੀ ਵੇਖ ਵਖਾਈਆ। ਜਿਸ ਨੂੰ ਡੰਡਾਵਤ ਕੀਤੀ ਕਬੀਰ, ਨਿਉਂ ਨਿਉਂ ਸੀਸ ਝੁਕਾਈਆ। ਪੈਗ਼ੰਬਰਾਂ
❋
❋
ਕਿਹਾ ਦਸਤਗੀਰ, ਦਸਤ ਦਸਤ ਨਾਲ ਰਖਾਈਆ। ਅਵਤਾਰ ਕਹਿਣ ਬੇਨਜ਼ੀਰ, ਤਨ ਵਜੂਦ ਦਿਤਾ ਬਣਾਈਆ। ਗੁਰੂਆਂ ਕਿਹਾ ਅੰਮ੍ਰਿਤ ਠਾਂਡਾ ਸੀਰ, ਝਿਰਨਾ ਅਗੰਮ ਝਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਵੱਡਾ ਵਡ ਵਡਿਆਈਆ। ਸਤਿਗੁਰ ਸ਼ਬਦ ਕਿਹਾ ਜਨਮਿਆ ਪੂਤ ਪੰਜ ਤਤ, ਘਰ ਵੱਜੀ ਵਧਾਈਆ। ਝਗੜਾ ਮਿਟਿਆ ਮਾਸ ਰਤ, ਕੂੜ ਕੁੜਿਆਰਾ ਡੇਰਾ ਢਾਈਆ। ਅੰਤਰ ਉਪਜੀ ਧਰਮ ਮਤ, ਨਾਮ ਸਤਿ ਜਣਾਈਆ। ਤੇਰਾ ਮਾਲਕ ਪਰਮੇਸ਼ਵਰ ਪਤਿ, ਪਰਮ ਪੁਰਖ ਅਖਵਾਈਆ। ਜਿਸ ਅੰਤਰ ਸਦ ਜਾਣਾ ਵਸ, ਗ੍ਰਹਿ ਆਪਣਾ ਡੇਰਾ ਲਾਈਆ। ਮੈਂ ਖ਼ੁਸ਼ੀ ਮਨਾਉਣੀ ਹੱਸ ਹੱਸ, ਖ਼ੁਸ਼ੀ ਨਾਲ ਹਾਲ ਸੁਣਾਈਆ। ਘਰ ਦਿਆਂ ਪੂਰਨ ਤੇਰਾ ਨਾਮ ਲੈਣਾ ਰੱਖ, ਪੂਰਨ ਜੋਤ ਵਿਚ ਸਮਾਈਆ। ਸਤਿਗੁਰ ਸ਼ਬਦ ਨਾ ਹੋਵੇ ਵੱਖ, ਸੰਬਲ ਸੋਭਾ ਪਾਈਆ। ਜਿਸ ਦਾ ਇਕੋ ਹੋਣਾ ਹੱਟ, ਹਟਵਾਣਾ ਇਕ ਅਖਵਾਈਆ। ਗੁਰ ਅਵਤਾਰ ਪੈਗ਼ੰਬਰ ਆਉਣ ਨੱਠ, ਭੱਜਣ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਪੰਚਮ ਜੇਠ ਕਹੇ ਮੈਂ ਤੱਕਿਆ ਤੱਕਿਆ ਜਗਤ ਸੁਤ , ਜਿਸ ਨੂੰ ਜਗਤ ਦਏ ਵਧਾਈਆ। ਝਟ ਸੰਦੇਸਾ ਦਿਤਾ ਅਬਿਨਾਸ਼ੀ ਅਚੁਤ, ਚੇਤਨ ਦਿਤਾ ਕਰਾਈਆ। ਉਹ ਵੇਖ ਤਨ ਸਰੀਰਾਂ ਪੈਂਡਾ ਰਿਹਾ ਮੁਕ, ਤਤਾਂ ਵਾਲਾ ਸਤਿਗੁਰੂ ਨਜ਼ਰ ਕਿਤੇ ਨਾ ਆਈਆ। ਸ਼ਬਦੀ ਧਾਰ ਹੋ ਕੇ ਜਾਣਾ ਉਠ, ਨੂਰ ਨੁਰਾਨਾ ਡਗਮਗਾਈਆ। ਸਾਲ ਉਨੱਤੀ ਰਹਿਣਾ ਚੁੱਪ, ਦੋ ਨੌਂ ਦਾ ਲੇਖਾ ਦੇਣਾ ਸਮਝਾਈਆ। ਜਿਸ ਵੇਲੇ ਕਲਜੁਗ ਹੋਏ ਅੰਧੇਰਾ ਘੁਪ, ਸਾਚਾ ਚੰਦ ਨਾ ਕੋਇ ਚਮਕਾਈਆ। ਸ਼ੇਰ ਸਿੰਘ ਦਾ ਸਰੀਰ ਜਾਣਾ ਛੁਪ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਜੋਤੀ ਨੂਰ ਉਜਾਲਾ ਹੋ ਕੇ ਜਾਣਾ ਉਠ, ਨੂਰ ਨੂਰ ਕਰੇ ਰੁਸ਼ਨਾਈਆ। ਸੰਬਲ ਜਾਣਾ ਤੁੱਠ, ਘਰ ਆਪਣੇ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦੀ ਕਰਨੀ ਕਾਰ ਕਮਾਈਆ। ਪੰਚਮ ਜੇਠ ਕਹੇ ਮੈਂ ਤੱਕਿਆ ਖੇਲ ਮਹਾਨਾ, ਪ੍ਰਭ ਸਹਿਜ ਦਿਤਾ ਵਖਾਈਆ। ਪੂਰਨ ਸਿੰਘ ਜਨਮਿਆ ਜਿਸ ਦਾ ਪੂਰਨ ਬ੍ਰਹਮ ਨਿਸ਼ਾਨਾ, ਪੂਰਨ ਵੇਖੇ ਥਾਉਂ ਥਾਈਂਆ। ਪਾਲ ਸਿੰਘ ਛੱਟਾ ਦਿਤਾ ਦਾਣਾ ਦਾਣਾ, ਚਾਰੋਂ ਕੁੰਟ ਦਿਤਾ ਵਖਾਈਆ। ਮੰਗਲਵਾਰ ਸੀ ਗਾਇਆ ਗਾਣਾ, ਖ਼ੁਸ਼ੀਆਂ ਨਾਲ ਸੁਣਾਈਆ। ਨਸ਼ਾ ਚੜ੍ਹਿਆ ਜਗਤ ਜਹਾਨਾ, ਜਗਤ ਜਗਤ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਸੁਣਾਈਆ। ਪੰਚਮ ਜੇਠ ਕਹੇ ਮੈਂ ਹੋਇਆ ਹੱਕਾ ਬੱਕਾ, ਹੈਰਾਨੀ ਵਿਚ ਜਣਾਈਆ। ਮੈਨੂੰ ਅਵਤਾਰਾਂ ਸੰਦੇਸ਼ਾ ਦਿਤਾ ਪੱਕਾ, ਸਹਿਜ ਨਾਲ ਸੁਣਾਈਆ। ਪੈਗ਼ੰਬਰਾਂ ਕਿਹਾ ਹਕੀਕਤ ਹੱਕਾ, ਹੱਕ ਹੱਕ ਦ੍ਰਿੜਾਈਆ। ਗੁਰੂਆਂ ਕਿਹਾ ਫ਼ਰਕ ਨਾ ਰਤਾ, ਭੇਵ ਅਭੇਦ ਦਿਤਾ ਖੁਲ੍ਹਾਈਆ। ਇਹ ਸੰਬਲ ਦੇਸ ਸੱਚਾ, ਸਾਢੇ ਤਿੰਨ ਹੱਥ ਵੱਜੇ ਵਧਾਈਆ। ਜਿਥੇ ਪੁਰਖ ਅਕਾਲ ਆਵੇ ਨੱਸਾ, ਭੱਜੇ ਵਾਹੋ ਦਾਹੀਆ। ਕਲਜੁਗ ਰੈਣ ਅੰਧੇਰੀ ਮੇਟੇ ਮੱਸਾ, ਨੂਰੀ ਚੰਦ ਚੰਦ ਚਮਕਾਈਆ। ਵਿਸ਼ਨ ਬ੍ਰਹਮਾ ਸ਼ਿਵ ਮਾਰੀਆਂ ਕੱਛਾਂ, ਨੱਚੇ ਟੱਪੇ ਕੁੱਦੇ ਚਾਈਂ ਚਾਈਂਆ। ਕਲਜੁਗ ਕੂੜੇ ਪੈ ਗਈਆਂ ਗਸ਼ਾਂ, ਨੇਤਰ ਰੋਵੇ ਮਾਰੇ ਧਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਵਰਤਾਈਆ। ਪੰਚਮ ਜੇਠ ਕਹੇ ਮੈਂ ਤੱਕਿਆ ਚੋਰੀ ਚੋਰੀ, ਚੁਰਾਹਿਆਂ ਵਿਚ ਧਿਆਨ ਲਗਾਈਆ। ਕੀ ਖੇਲ ਕਰੇ ਜੋ ਹਰ ਘਟ ਅੰਦਰ ਘੋਰੀ,
❋
❋
ਘੋਰ ਅੰਧੇਰੇ ਵੇਖ ਵਖਾਈਆ। ਜਿਸ ਦੀ ਨਿਰਗੁਣ ਧਾਰ ਡੋਰੀ, ਡੋਰੀ ਗੰਢ ਪਵਾਈਆ। ਉਹ ਬਣ ਕੇ ਬਾਂਕਾ ਸ਼ੌਹਰੀ, ਸ਼ਹਿਨਸ਼ਾਹ ਆਪਣਾ ਖੇਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਵਰਤਾਈਆ। ਪੰਚਮ ਜੇਠ ਕਹੇ ਨੰਨ੍ਹੇ ਬਾਲ ਨੂੰ ਆਈ ਸੁਰਤੀ, ਪੂਰਨ ਪੂਰਨ ਰੂਪ ਸਮਾਈਆ। ਜਗਤ ਜਗਿਆਸੂਆਂ ਦਿਤੀ ਗੁੜ੍ਹਤੀ, ਆਪਣਾ ਸਗਨ ਬਣਾਈਆ। ਜਿਸ ਦੀ ਅੰਤਰ ਲਿਵ ਧੁਰ ਦੀ, ਧੁਰ ਸਕੇ ਨਾ ਕੋਇ ਤੁੜਾਈਆ। ਉਨ ਆਸਾ ਪੂਰੀ ਕੀਤੀ ਅਨੰਦ ਪੁਰ ਦੀ, ਪੁਰੀਆਂ ਲੋਆਂ ਤੋਂ ਬਾਹਰ ਡੇਰਾ ਲਾਈਆ। ਜਿਥੇ ਸ਼ਬਦ ਜੋਤ ਜੁੜਦੀ, ਉਸ ਧਾਮ ਦਿਤੀ ਵਡਿਆਈਆ। ਜਿਸ ਪੂਰਨ ਦੀ ਲੋਹੜੀ ਵੰਡੀ ਸੀ ਗੁੜ ਦੀ, ਉਹ ਗੁਰਮੁਖਾਂ ਨੂੰ ਮਿੱਠਾ ਰਸ ਖਵਾਈਆ। ਜਿਸ ਦੀ ਡਲੀ ਕਦੇ ਨਹੀਂ ਖ਼ੁਰਦੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਪ੍ਰਭ ਬੜਾ ਕਾਨੂੰਨੀ, ਜਿਸ ਦੀ ਸਮਝ ਕਿਸੇ ਨਾ ਪਾਈਆ। ਉਸ ਨੇ ਪੂਰਨ ਸਿੰਘ ਦਾ ਪਾਲ ਸਿੰਘ ਤੋਂ ਨਾਂ ਧਰਾਇਆ ਨੂਨੀ, ਜਿਸ ਨੂਨ ਨੂਨ ਵਿਚ ਨਿਰਗੁਣ ਨਿਰੰਕਾਰ ਡੇਰਾ ਲਾਈਆ। ਜਿਸ ਦੀ ਆਯੂ ਇਕ ਦੋ ਦੋ ਤੋਂ ਦੂਣੀ, ਦੋਹਰੀ ਖੇਲ ਖਿਲਾਈਆ। ਜਿਸ ਨੇ ਦੀਨ ਦੁਨੀ ਵਿਚ ਬਦਲ ਦਿਤੀ ਕੂਣੀ, ਕਾਇਆ ਕੁਰਹ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਆਪਣਾ ਖੇਲ ਵਖਾਈਆ। ਪੰਚਮ ਜੇਠ ਕਹੇ ਮੈਂ ਵੇਖਿਆ ਸਾਢੇ ਤਿੰਨ ਹੱਥ ਦਾ ਮੁਨਾਰਾ, ਬਿਨ ਅੱਖਾਂ ਅੱਖ ਉਠਾਈਆ। ਜਿਸ ਨੂੰ ਘੜਿਆ ਆਪ ਨਿਰੰਕਾਰਾ, ਬਾਡੀ ਅਵਰ ਨਾ ਕੋਇ ਵਖਾਈਆ। ਜਗਤ ਜਗਤ ਦਾ ਬਣਾ ਮੁਨਾਰਾ, ਤਤ ਤਤ ਨਾਲ ਚਮਕਾਈਆ। ਖੇਲ ਦੱਸਦਾ ਰਿਹਾ ਅਗੰਮ ਅਪਾਰਾ, ਅਲਖ ਅਗੋਚਰ ਆਪਣੀ ਕਾਰ ਭੁਗਤਾਈਆ। ਜਿਸ ਨੂੰ ਕਹਿਣਾ ਸਭ ਨੇ ਸਾਚਾ ਮੀਤ ਪਿਆਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਵਡਾ ਵਡ ਵਡਿਆਈਆ। ਪੰਚਮ ਜੇਠ ਕਹੇ ਮੈਂ ਕੀ ਦੱਸਾਂ ਹਾਲ ਮੁਰੀਦਾਂ, ਸਿਫ਼ਤ ਨਾ ਕੋਇ ਸਾਲਾਹੀਆ। ਜਿਸ ਵੇਲੇ ਬਾਲ ਦਾ ਤੱਕਿਆ ਦੀਦਾ, ਨੇਤਰ ਨੈਣਾ ਦਰਸ਼ਨ ਪਾਈਆ। ਮੈਂ ਸਮਝਿਆ ਖੇਲ ਕੋਈ ਪੇਚੀਦਾ, ਪਹਿਚਾਨ ਸਕੇ ਕੋਇ ਨਾ ਰਾਈਆ। ਜਿਸ ਪੈਗ਼ੰਬਰਾਂ ਦੀਆਂ ਪੂਰੀਆਂ ਕਰਨੀਆਂ ਈਦਾਂ, ਆਦਤ ਇਬਾਦਤ ਵੇਖੇ ਥਾਉਂ ਥਾਈਂਆ। ਅਵਤਾਰ ਪੈਗ਼ੰਬਰ ਗੁਰੂਆਂ ਤਕਣੀਆਂ ਵਲਦੀਅਤਾਂ, ਪੜਦਾ ਉਹਦਾ ਆਪ ਉਠਾਈਆ। ਅੱਗੇ ਸਚ ਦੇਣੀਆਂ ਨਸੀਹਤਾਂ, ਹੁਕਮ ਸਚ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਖਿਲਾਈਆ। ਜੇਠ ਕਹੇ ਮੈਂ ਰਿਹਾ ਤਾਕ, ਆਪਣਾ ਧਿਆਨ ਲਗਾਈਆ। ਮੈਨੂੰ ਸਭ ਦੇ ਯਾਦ ਭਵਿਖਤ ਪਿਛਲੇ ਵਾਕ, ਵਾਕਫ ਹੋ ਕੇ ਦਿਆਂ ਸੁਣਾਈਆ। ਜਿਸ ਵੇਲੇ ਈਸਾ ਨੇ ਸਤਿ ਸਤਿ ਦਾ ਤੱਕਿਆ ਕਲਾਕ, ਘੜੀ ਘੜੀ ਨਾਲ ਮਿਲਾਈਆ। ਝਟ ਸੰਦੇਸ਼ਾ ਦਿਤਾ ਆਖ, ਧੁਰ ਦਾ ਹੁਕਮ ਜਣਾਈਆ। ਵਸਲੇ ਵਜ਼ੀਹ ਆਉਣਾ ਮੇਰਾ ਬਾਪ, ਮਿਹਰਵਾਨ ਨੂਰ ਇਲਾਹੀਆ। ਦੀਨ ਦੁਨੀ ਬਦਲੇ ਹਾਲਾਤ, ਹਾਲਤ ਵੇਖੇ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਚ ਵਡਿਆਈਆ। ਸਤਿਗੁਰ ਸ਼ਬਦ ਕਹੇ ਮੈਂ ਵੇਖਿਆ ਖੇਲ ਸੰਸਾਰੀ, ਜਗਤ ਧਿਆਨ ਲਗਾਈਆ। ਪੂਰਨ ਕਾਇਆ ਲੱਗੇ ਪਿਆਰੀ, ਵੱਡੇ ਛੋਟੇ ਵੇਖ ਵਖਾਈਆ। ਸੰਸਾਰ ਦੀ ਰੀਤੀ ਜਗਤ ਦੀ ਧਾਰੀ, ਜਗਤ ਨਾਲ ਸਮਾਈਆ। ਜੋਤੀ ਜੋਤ ਸਰੂਪ
❋
❋
ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣਾ ਹੁਕਮ ਵਰਤਾਈਆ। ਸਤਿਗੁਰ ਸ਼ਬਦ ਕਹੇ ਜਿਸ ਵੇਲੇ ਬਾਲਾ ਹੋਇਆ ਹੁਸ਼ਿਆਰ ਆਪਣੀ ਲਈ ਅੰਗੜਾਈਆ। ਕੋਈ ਸਮਝੇ ਨਾ ਜੀਵ ਸੰਸਾਰ, ਸਮਝ ਕਿਸੇ ਨਾ ਪਾਈਆ। ਕਿਸ ਦਾ ਘਰ ਕਿਸ ਦਾ ਘਰ ਬਾਰ, ਮਾਲਕ ਕਵਣ ਅਖਵਾਈਆ। ਕਿਸ ਦਾ ਮੰਦਰ ਕਿਸ ਕੀਤਾ ਤਿਆਰ, ਕਵਣ ਦੀਪ ਜੋਤ ਕਰੇ ਰੁਸ਼ਨਾਈਆ। ਕਵਣ ਸਿੰਘਾਸਣ ਆਸਣ ਲਾਏ ਸੱਚੀ ਸਰਕਾਰ, ਸੋਭਾਵੰਤ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਵਖਾਈਆ। ਸਤਿਗੁਰ ਸ਼ਬਦ ਕਹੇ ਮੈਂ ਸਤਿ ਸਤਿ ਸੁਣਾਉਂਦਾ, ਸਚ ਸਚ ਜਣਾਈਆ। ਪੂਰਨ ਸਿੰਘ ਨਿੱਕਾ ਬਾਲਾ ਮਾਤਾ ਪਿਤਾ ਖਿਡਾਉਣਿਆਂ ਨਾਲ ਵਰਚਾਉਂਦਾ, ਖਿਡੌਣੇ ਹੱਥਾਂ ਵਿਚ ਫੜਾਈਆ। ਕਦੀ ਜਗਤ ਚੂਸਣੀ ਮੁਖ ਟਿਕਾਉਂਦਾ, ਰਸ ਜਗਤ ਵਾਲਾ ਚੁਸਾਈਆ। ਕਦੀ ਛਣਕਣਾ ਹੱਥ ਛਣਕਾਉਂਦਾ, ਡੰਕਾ ਦੋ ਜਹਾਨ ਵਜਾਈਆ। ਕਦੇ ਸਚ ਪਿਆਲਾ ਹੱਥ ਉਠਾਉਂਦਾ, ਅੰਮ੍ਰਿਤ ਜਾਮ ਭਰਾਈਆ। ਕਦੇ ਡੌਰੂ ਇਕ ਵਜਾਉਂਦਾ, ਜਨ ਭਗਤਾਂ ਸੱਦਾ ਦੇਵੇ ਥਾਉਂ ਥਾਈਂਆ। ਕਦੇ ਜਗਤ ਭੰਬੀਰੀ ਵਾਂਗ ਭੁਆਉਂਦਾ, ਚਾਰੋਂ ਕੁੰਟ ਹਿਲਾਈਆ। ਕਦੇ ਸ਼ਬਦੀ ਗੁਰਜ ਹੱਥ ਉਠਾਉਂਦਾ, ਵਿਸ਼ਨ ਬ੍ਰਹਮਾ ਸ਼ਿਵ ਡਰਾਈਆ। ਕਦੇ ਧਰਤੀ ਮੁੱਠੀ ਵਿਚ ਦਬਾਉਂਦਾ, ਆਪਣੀ ਕਲ ਵਰਤਾਈਆ। ਕਦੇ ਦੇਵੀ ਦੇਵਤਿਆਂ ਖ਼ੁਸ਼ੀ ਵਿਚ ਜਣਾਉਂਦਾ, ਤੂੰ ਹੀ ਤੂੰ ਹੀ ਰਾਗ ਅਲਾਹੀਆ। ਕਦੀ ਮਨ ਕੇ ਮਣਕੇ ਸਰਬ ਭੁਆਉਂਦਾ, ਮਣਕਾ ਮਣਕੇ ਨਾਲ ਠੁਕਰਾਈਆ। ਕਦੇ ਜਗਤ ਜਹਾਨ ਲੜਾਉਂਦਾ, ਸੋਹਣੀਆਂ ਟੱਕਰਾਂ ਦਏ ਟਕਰਾਈਆ। ਕਦੇ ਦੀਨ ਦੁਨੀ ਭੁੱਖੀ ਤੜਫਾਉਂਦਾ, ਖ਼ਾਲੀ ਭੰਡਾਰੇ ਨਾ ਕੋਇ ਭਰਾਈਆ। ਕਦੇ ਮਧ ਦੇ ਜਾਮ ਪਿਆਉਂਦਾ, ਪਿਆਲੇ ਅਸੁਰਾਂ ਹੱਥ ਫੜਾਈਆ। ਕਦੇ ਜਲ ਪਾਣੀ ਬਿਨਾ ਤੜਫਾਉਂਦਾ, ਆਬ ਹੱਥ ਕਿਸੇ ਨਾ ਆਈਆ। ਕਦੇ ਜਗਤ ਵਹਿਣ ਵਹਾਉਂਦਾ, ਚਾਹ ਕਾਫ਼ੀਆਂ ਨਾਲ ਰੁੜ੍ਹਾਈਆ। ਕਦੇ ਆਪਣਾ ਸਵਾਂਗ ਵਰਤਾਉਂਦਾ, ਨਿਰਗੁਣ ਸਰਗੁਣ ਆਪਣੀ ਅਦਲਾ ਬਦਲੀ ਵਿਚ ਰੰਗ ਰੰਗਾਈਆ। ਕਦੇ ਇਕ ਤੋਂ ਦੋ ਦੋ ਤੋਂ ਇਕ ਆਪ ਆਪਣਾ ਵਿਚ ਛੁਪਾਉਂਦਾ, ਛੁਪਿਆ ਨਜ਼ਰ ਕਿਸੇ ਨਾ ਆਈਆ। ਕਦੇ ਮਾਨਵ ਮਾਨਸ ਮਾਨੁਖ ਮਨਮਤ ਵਿਚ ਤੜਫਾਉਂਦਾ, ਬੁੱਧੀ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਪੰਚਮ ਜੇਠ ਕਹੇ ਮੈਂ ਤੱਕਿਆ ਇਕੋ ਸਾਥੀ, ਜੋ ਸੱਚਾ ਨਜ਼ਰੀ ਆਈਆ। ਜਿਸ ਲੇਖਾ ਪੂਰਾ ਕਰਨਾ ਐਰਾਪਤ ਹਾਥੀ, ਸਿਰ ਆਪਣਾ ਹੱਥ ਟਿਕਾਈਆ। ਸਭ ਦਾ ਲਹਿਣਾ ਦੇਣਾ ਪੂਰਾ ਕਰੇ ਬਾਕੀ, ਖ਼ਾਲੀ ਭੰਡਾਰੇ ਦਏ ਭਰਾਈਆ। ਜਿਸ ਦੀ ਵੱਖਰੀ ਚਾਲ ਬਾਂਕੀ, ਨਿਰਾਲੀ ਇਕ ਤਕਾਈਆ। ਸਭ ਨੂੰ ਦੇਵੇ ਥਾਪੀ, ਥਪਕ ਥਪਕ ਸੁਆਈਆ। ਉਸ ਨੇ ਕੋਟ ਕੋਟ ਕੋਟ ਜਨਮ ਦੇ ਉਧਾਰਨੇ ਪਾਪੀ, ਜਿਸ ਨੂੰ ਨਾਮ ਦਾ ਧੱਕਾ ਦੇਵੇ ਲਗਾਈਆ। ਜਿਸ ਨੇ ਸਭ ਦੀ ਪੂਰੀ ਕਰਨੀ ਵਾਟੀ, ਵਿਸ਼ਨੂੰ ਰੋਵੇ ਮਾਰੇ ਧਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਪੰਚਮ ਜੇਠ ਕਹੇ ਮੈਂ ਵੇਖਿਆ ਛਣਕਾਟ, ਸੋਹਣਾ ਖੇਲ ਖਿਲਾਈਆ। ਜਿਸ ਨੇ ਦੀਨ ਦੁਨੀ ਦਾ ਤੱਕਿਆ ਘਾਟ, ਪੱਤਨ ਬੈਠਾ ਧੁਰ ਦਾ ਮਾਹੀਆ। ਜਿਸ ਨੇ ਸ਼ਰਅ ਦੀ ਤਕੀ ਪਰਾਤ, ਪੁਰਾਤਨ ਲੇਖਾ ਫੋਲ ਫੁਲਾਈਆ। ਉਸ ਨੇ ਸਭ ਦੀ ਮੇਟਣੀ ਵਾਟ, ਅਗਲਾ ਪੰਧ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ
❋
❋
ਹਰਿ, ਸਚ ਦਾ ਹੁਕਮ ਇਕ ਸੁਣਾਈਆ। ਪੰਚਮ ਜੇਠ ਕਹੇ ਮੈਂ ਖੇਲਦਾ ਵੇਖਿਆ ਬਾਲਾ, ਸੋਹਣੀ ਖੇਲ ਵਖਾਈਆ। ਨੱਚੇ ਟੱਪੇ ਕੁੱਦੇ ਮਾਰੇ ਛਾਲਾਂ, ਵਲੀਆ ਛਲੀਆ ਆਪਣਾ ਵੇਸ ਵਟਾਈਆ। ਕਦੇ ਹੱਸੇ ਤੇ ਕਦੇ ਰੋਵੇ ਬਾਹਲਾ, ਜਿਦ ਵਿਚ ਜਿਦ ਆਪਣੀ ਪੂਰ ਕਰਾਈਆ। ਕਦੇ ਮਾਂ ਨੂੰ ਕਢੇ ਗਾਲਾ, ਕੋਠੇ ਕੰਧਾਂ ਉਤੇ ਭੱਜੇ ਵਾਹੋ ਦਾਹੀਆ। ਕਦੇ ਰੋੜਿਆਂ ਦੀਆਂ ਬਣਾਵੇ ਮਾਲਾ, ਪੱਥਰ ਗੀਟੇ ਹੱਥਾਂ ਵਿਚ ਰਖਾਈਆ। ਕਦੇ ਹੱਥ ਮਾਰੇ ਕਰੀਰਾਂ ਡਾਲਾ, ਫਲ ਫੁੱਲ ਦਏ ਝੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਤਿਗੁਰ ਸ਼ਬਦ ਕਹੇ ਮੈਂ ਅਵਤਾਰਾਂ ਪੈਗ਼ੰਬਰਾਂ ਗੁਰੂਆਂ ਤੋਂ ਸੁਣਿਆ ਅਖ਼ੀਰ, ਸਭ ਨੇ ਦਿਤਾ ਸੁਣਾਈਆ। ਜਿਸ ਨੇ ਸੰਬਲ ਦੀ ਕੀਤੀ ਤਾਮੀਰ, ਸੋ ਸੰਬਲ ਦਾ ਮਾਲਕ ਇਕ ਅਖਵਾਈਆ। ਜਿਸ ਅਵਤਾਰ ਪੈਗ਼ੰਬਰ ਗੁਰੂਆਂ ਦਿਤੀ ਧੀਰ, ਸਿਰ ਸਿਰ ਆਪਣਾ ਹੱਥ ਟਿਕਾਈਆ। ਉਸ ਦਾ ਖੇਲ ਹੋਣਾ ਬੇਨਜ਼ੀਰ, ਨਜ਼ਰ ਵੇਖਣ ਕੋਇ ਨਾ ਪਾਈਆ। ਯਾਦ ਰੱਖਿਓ ਜਿਸ ਵੇਲੇ ਆਪਣੀ ਘੜੀ ਦਾ ਉਸ ਨੇ ਬਦਲ ਦਿਤਾ ਜ਼ੰਜੀਰ, ਸ਼ਰਅ ਦੀਆਂ ਜ਼ੰਜੀਰੀਆਂ ਦਏ ਤੁੜਾਈਆ। ਜਨ ਭਗਤਾਂ ਦੀ ਨਵੀਂ ਬਣਾਏ ਤਕਦੀਰ, ਪਿੱਤਲ ਤੋਂ ਕੰਚਨ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਪੰਚਮ ਜੇਠ ਕਹੇ ਮੇਰਾ ਦਿਵਸ ਸੁਭਾਗੀ ਚੰਗਾ, ਚੰਗੀ ਮਿਲੀ ਵਡਿਆਈਆ। ਲੇਖਾ ਪੂਰਾ ਪੁਰੀ ਅਨੰਦਾ, ਅਨੰਦ ਅਨੰਦ ਵਿਚੋਂ ਪਰਗਟਾਈਆ। ਸੁਣਿਆ ਸੁਹਾਗੀ ਛੰਦਾ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਘਰ ਘਰ ਵੱਜਿਆ ਮਰਦੰਗਾ, ਨੌਬਤ ਨਾਮ ਸੁਣਾਈਆ। ਅੱਗੇ ਦੀਨ ਦੁਨੀ ਦੀਆਂ ਜਿਸ ਨੇ ਨਵੀਆਂ ਪਾਉਣੀਆਂ ਵੰਡਾਂ, ਹਿੱਸੇ ਹੱਥੋ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਜਿਸ ਦੀ ਧਾਰ ਨੂੰ ਹੋ ਗਏ ਸਾਲ ਅਠਵੰਜਾ, ਪੰਜ ਅੱਠ ਮਿਲ ਕੇ ਵੱਜੀ ਵਧਾਈਆ। ਜਿਸ ਲੇਖਾ ਪੂਰਾ ਕਰਨਾ ਸਾਲ ਸਾਲ ਬਵੰਜਾ, ਸਿੰਘ ਸ਼ੇਰ ਸ਼ੇਰ ਜਣਾਈਆ। ਅਗਲਾ ਹੁਕਮ ਦਾ ਲਾਉਣਾ ਪੰਜਾ, ਪੰਚਮ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਭੇਟਾ ਹੋ ਗਿਆ ਲਾਲ ਚੋਲਾ, ਲਾਲਨ ਲਾਲ ਰੰਗ ਰੰਗਾਈਆ। ਦੀਨ ਦੁਨੀ ਦਾ ਵੇਖੇ ਹੋਲਾ, ਹੋਲੀ ਦਾ ਲੇਖਾ ਦਏ ਭੁਲਾਈਆ। ਕਲਜੁਗ ਕਲਜੁਗ ਦਾ ਕਰਨਾ ਗੋਲਾ, ਮਾਲਕ ਰਹਿਣ ਕੋਇ ਨਾ ਪਾਈਆ। ਨੇਤਰ ਰੋਵੇ ਧਰਨੀ ਧੌਲਾ, ਧਵਲ ਮਾਰੇ ਧਾਹੀਆ। ਕੀ ਖੇਲ ਕਰੇ ਪ੍ਰਭ ਮੌਲਾ, ਹਰਿ ਕਰਤਾ ਨੂਰ ਇਲਾਹੀਆ। ਵਾਅਦਾ ਪੂਰਾ ਕਰੇ ਕੌਲਾ, ਇਕਰਾਰ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਧੁਰ ਸ਼ਬਦ ਕਹੇ ਦਿਵਸ ਦਿਵਸ ਵਿਚੋਂ ਬਦਲਾ, ਬਦਲੀ ਹਰਿ ਕਰਾਈਆ। ਅੱਗੇ ਹੋਵੇ ਧਰਮ ਦਾ ਅਦਲਾ, ਇਨਸਾਫ਼ ਵੰਡ ਵੰਡਾਈਆ। ਸ਼ਰਅ ਸ਼ਰਅ ਨੂੰ ਕਰੇ ਕਤਲਾ, ਕਾਤਲ ਮਕਤੂਲ ਲੇਖਾ ਰਹੇ ਨਾ ਰਾਈਆ। ਜਨ ਭਗਤ ਸੁਹੇਲੇ ਤਕੇ ਰਤਨਾ, ਰਤਨ ਅਮੋਲਕ ਖੋਜ ਖੁਜਾਈਆ। ਜਿਸ ਸੰਬਲ ਬਣਾਇਆ ਆਪਣਾ ਵਤਨਾ, ਸੋ ਬੇਵਤਨਾਂ ਲਏ ਉਠਾਈਆ। ਵੀਹ ਸੌ ਉਨੱਤੀ ਬਿਕ੍ਰਮੀ ਬਣ ਗਿਆ ਪੱਤਨਾ, ਪੰਚਮ ਜੇਠ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ
❋
❋
ਸੁਣਾਈਆ। ਸਤਿਗੁਰ ਸ਼ਬਦ ਕਹੇ ਪੰਚਮ ਜੇਠ ਸੁਹਾਵਾ, ਰੁਤੜੀ ਸਚ ਸੁਹਾਈਆ। ਸਭ ਦਾ ਪੂਰਾ ਕਰੇ ਦਾਹਵਾ, ਜੋ ਦਾਹਵੇਦਾਰ ਅਖਵਾਈਆ। ਚਾਰ ਜੁਗ ਦੇ ਤਕੇ ਰਾਹਵਾਂ, ਰਹਿਬਰ ਹੋ ਕੇ ਫੋਲ ਫੁਲਾਈਆ। ਕਲਜੁਗ ਦਾ ਅੰਤਮ ਲੇਖਾ ਕਰੇ ਸਾਵਾਂ, ਸਾਵਲ ਸੁੰਦਰ ਹੋ ਕੇ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਪੰਚਮ ਜੇਠ ਕਹੇ ਮੇਰੀ ਇਕ ਵਧਾਈ, ਵਧ ਕੇ ਦਿਆਂ ਸੁਣਾਈਆ। ਇਹ ਤਨ ਉਪਜਿਆ ਵਿਚ ਸਤਾਈ, ਦੋ ਸੱਤ ਸੋਭਾ ਪਾਈਆ। ਜਿਸ ਦੀ ਅਵਤਾਰ ਪੈਗ਼ੰਬਰ ਦੇਣ ਗਵਾਹੀ, ਸ਼ਹਾਦਤ ਗੁਰ ਭੁਗਤਾਈਆ। ਇਹ ਨੂਰ ਅਗੰਮ ਇਲਾਹੀ, ਨੂਰ ਨੁਰਾਨਾ ਨਜ਼ਰੀ ਆਈਆ। ਜਿਸ ਨੇ ਕਲਜੁਗ ਕੂੜੀ ਕਿਰਿਆ ਮੇਟਣੀ ਸ਼ਾਹੀ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਜਨ ਭਗਤਾਂ ਸਿਰ ਰੱਖੇ ਠੰਡੀਆਂ ਛਾਈਂ, ਅਗਨੀ ਤਤ ਨਾ ਲਾਗੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਆਪ ਮਿਲਾਈਆ। ਪੰਚਮ ਜੇਠ ਕਹੇ ਜਨ ਭਗਤੋ ਤੁਹਾਡੀਆਂ ਜੁਗ ਜਨਮ ਦੀਆਂ ਉਡੀਕਾਂ, ਤਾਰੀਖ਼ ਤਵਾਰੀਖ਼ ਦਏ ਗਵਾਹੀਆ। ਜੋ ਮੰਗਦੇ ਰਹੇ ਭੀਖਾਂ, ਭਿੱਖਕ ਹੋ ਕੇ ਝੋਲੀਆਂ ਡਾਹੀਆ। ਪੜ੍ਹਦੇ ਰਹੇ ਹਦੀਸਾਂ, ਕਲਮਾ ਨਾਮ ਅਲਾਈਆ। ਝੁਕਾਉਂਦੇ ਰਹੇ ਸੀਸਾਂ, ਡੰਡਾਵਤ ਬੰਦਨਾ ਸੱਯਦਿਆਂ ਵਿਚ ਸਮਾਈਆ। ਪ੍ਰੇਮ ਪਿਆਰ ਵਿਚ ਪੀਸਣ ਪੀਸਾ, ਚੱਕੀ ਧਰਮ ਧਾਰ ਚਲਾਈਆ। ਸਭ ਦਾ ਲਹਿਣਾ ਦੇਣਾ ਪੂਰਾ ਕਰੇ ਹਰਿ ਜਗਦੀਸਾ, ਹਰਿ ਕਰਤਾ ਵਡ ਵਡਿਆਈਆ। ਵਿਸ਼ਨ ਬ੍ਰਹਮਾ ਸ਼ਿਵ ਤੱਕਣ ਲਾ ਕੇ ਨੀਝਾਂ, ਬਿਨਾ ਅੱਖਾਂ ਅੱਖ ਖੁਲ੍ਹਾਈਆ। ਜਿਨ੍ਹਾਂ ਬਾਲੇ ਦੀਆਂ ਭੇਟਾ ਕੀਤੀਆਂ ਕਮੀਜਾਂ, ਬਸਤਰਾਂ ਨਾਲ ਸੁਹਾਈਆ। ਖਿਲਾਉਣਿਆਂ ਵਾਲੀਆਂ ਚੀਜ਼ਾਂ, ਵੇਖੇ ਖ਼ਲਕ ਖ਼ੁਦਾਈਆ। ਜਿਸ ਸਭ ਦੀਆਂ ਪੂਰੀਆਂ ਕਰਨੀਆਂ ਰੀਝਾਂ, ਮਿਹਰ ਨਜ਼ਰ ਉਠਾਈਆ। ਤ੍ਰੈਗੁਣ ਦੀਆਂ ਉਮੀਦਾਂ, ਤਿੰਨ ਹਾਰ ਦੇਣ ਗਵਾਹੀਆ। ਅਕਵੰਜਾ ਅੱਖਰਾਂ ਨਾਨਕ ਮਾਰੀਆਂ ਲੀਕਾਂ, ਬਵੰਜਵਾਂ ਸ਼ਬਦ ਸ਼ਬਦ ਸ਼ਨਵਾਈਆ। ਸਾਹਿਬ ਸਾਹਿਬ ਪ੍ਰੀਤਾਂ, ਪ੍ਰੀਤਮ ਨਾਲ ਵਡਿਆਈਆ। ਆਦਿ ਜੁਗਾਦੀ ਇਕੋ ਮੀਤਾ, ਮਿੱਤਰ ਪਿਆਰਾ ਇਕ ਅਖਵਾਈਆ। ਜੋ ਸਭ ਦਾ ਸੀਨਾ ਕਰੇ ਠਾਂਡਾ ਸੀਤਾ, ਅਗਨੀ ਤਤ ਨਾ ਲਾਗੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਖਿਲਾਈਆ। ਜੇਠ ਕਹੇ ਮੇਰੀ ਸਭ ਦੇ ਅੱਗੇ ਬੰਦਨਾ, ਬੰਦੀਖ਼ਾਨਾ ਲੈਣਾ ਤੁੜਾਈਆ। ਵੇਖਣਾ ਇਕ ਅਨੰਦਨਾ, ਅਨੰਦ ਅਨੰਦ ਵਿਚੋਂ ਖੋਜ ਖੁਜਾਈਆ। ਓਸੇ ਦੀ ਧੂੜੀ ਮਸਤਕ ਲਾਉਣਾ ਚੰਦਨਾ, ਜੋ ਚੰਦ ਸਿਤਾਰਿਆਂ ਕਰੇ ਰੁਸ਼ਨਾਈਆ। ਜਿਸ ਨੇ ਬ੍ਰਹਿਮੰਡਾਂ ਖੰਡਾਂ ਪਾਰ ਲੰਘਣਾ, ਅਧ ਵਿਚ ਨਾ ਕੋਇ ਲਟਕਾਈਆ। ਜੇਠ ਕਹੇ ਮੈਂ ਉਸ ਦੀ ਕਿਰਪਾ ਨਾਲ ਭਗਤੋ ਤੁਹਾਥੋਂ ਮੰਗਣਾ, ਖ਼ਾਲੀ ਝੋਲੀ ਅੱਗੇ ਡਾਹੀਆ। ਜਿਸ ਦੇ ਹੱਥ ਨੂੰ ਚੜ੍ਹ ਗਈਆਂ ਰੰਗਣਾਂ, ਉਹ ਲਾਲ ਰੰਗੀਲੇ ਤੁਹਾਨੂੰ ਦਏ ਬਣਾਈਆ। ਜਿਸ ਨੇ ਚਾਰੋਂ ਕੁੰਟ ਵੰਞਣਾ, ਵੰਝ ਮੁਹਾਣਿਆਂ ਲੋੜ ਨਾ ਕੋਇ ਰਖਾਈਆ। ਨੌਂ ਸੌ ਚੁਰਾਨਮੇ ਚੌਕੜੀ ਜੁਗ ਪਿਛੋਂ ਪੂਰਨ ਸਿੰਘ ਦਾ ਸਰੀਰ ਫੇਰ ਜੰਮਣਾ, ਜਿਸ ਨੂੰ ਸੰਬਲ ਕਹਿ ਕੇ ਅਵਤਾਰ ਪੈਗ਼ੰਬਰ ਗੁਰ ਗਏ ਗਾਈਆ। ਉਥੇ ਖੇਲ ਕਰੇ ਸੂਰਾ ਸਰਬੰਗਣਾ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਨੂਰ ਇਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਨੇ ਨਾਮ ਨਿਧਾਨਾ ਜਨ ਭਗਤਾਂ ਸਾਚਾ ਵੰਡਣਾ, ਅਤੋਟ ਅਤੁਟ ਆਪ ਵਰਤਾਈਆ।
❋
❋
੧੩ ਜੇਠ ਸ਼ਹਿਨਸ਼ਾਹੀ ਸੰਮਤ ੮ ਦਰਬਾਰ ਨਿਵਾਸੀ ਦਲੀਪ ਸਿੰਘ, ਰਤਨ ਸਿੰਘ, ਪ੍ਰੀਤਮ ਸਿੰਘ, ਜਰਨੈਲ ਸਿੰਘ, ਸੁਲੱਖਣ ਸਿੰਘ, ਕਸ਼ਮੀਰ ਸਿੰਘ, ਕਸ਼ਮੀਰ ਸਿੰਘ, ਸਤਵੰਤ ਸਿੰਘ ਕਲਸੀਆਂ, ਗੁਰਚਰਨ ਸਿੰਘ, ਭਾਨ ਸਿੰਘ,
ਹਰਭਜਨ ਸਿੰਘ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਸਾਚੇ ਨਾਮ ਦਾ ਸਾਚਾ ਫੱਕਾ, ਰਤਨ ਸਿੰਘ ਦਲੀਪ ਸਿੰਘ ਜਰਨੈਲ ਸਿੰਘ ਝੋਲੀ ਆਪ ਭਰਾਈਆ। ਗੁਰਚਰਨ ਸਿੰਘ ਸਤਵੰਤ ਸਿੰਘ ਨਾਤਾ ਨਾਲ ਪੱਕਾ, ਭਾਨ ਸਿੰਘ ਸੁਲੱਖਣ ਸਿੰਘ ਜੋੜ ਜੁੜਾਈਆ। ਹਰਭਜਨ ਸਿੰਘ ਫ਼ਰਕ ਰਿਹਾ ਨਾ ਰੱਤਾ, ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ। ਆਤਮ ਧਾਰ ਬਖ਼ਸ਼ ਕੇ ਸੱਤਾ, ਚੇਤਨ ਸਭ ਨੂੰ ਰਿਹਾ ਕਰਾਈਆ। ਕਸ਼ਮੀਰ ਸਿੰਘ ਸਿੰਘ ਕਸ਼ਮੀਰ ਨਾਲ ਰਤਾ, ਰਤਨ ਅਮੋਲਕ ਦਏ ਵਡਿਆਈਆ। ਬੀਜ ਬੀਜੇ ਆਪਣੇ ਵੱਤਾ, ਸਚ ਕਿਆਰੀ ਤਨ ਸੁਹਾਈਆ। ਮਾਰਗ ਧੁਰ ਦਾ ਅਗੰਮ ਦੱਸਾ, ਦਹਿ ਦਿਸ਼ਾ ਕਰ ਪੜ੍ਹਾਈਆ। ਦੀਨ ਦਿਆਲ ਖ਼ੁਸ਼ੀਆਂ ਵਿਚ ਹੱਸਾ, ਹਸਤੀ ਆਪਣੀ ਨਾਲ ਮਿਲਾਈਆ। ਨਿਜਰ ਧਾਰ ਦਾ ਦੇਵੇ ਰਸਾ, ਰਸ ਅਗੰਮ ਅਥਾਹ ਹੱਟ ਵਿਕਾਈਆ। ਹਿਰਦੇ ਅੰਦਰ ਵਸਾ, ਵਾਸਤੇ ਆਪਣੇ ਨਾਲ ਰਖਾਈਆ। ਕਲਜੁਗ ਮੇਟੇ ਰੈਣ ਅੰਧੇਰੀ ਮੱਸਾ, ਨੂਰ ਚੰਦ ਕਰੇ ਰੁਸ਼ਨਾਈਆ। ਸ਼ਬਦ ਤੀਰ ਨਿਸ਼ਾਨਾ ਏਕਾ ਕਸਾ, ਦੋ ਜਹਾਨਾਂ ਰਿਹਾ ਚਲਾਈਆ। ਚਾਰ ਜੁਗ ਦਾ ਲੇਖਾ ਵੇਖੇ ਚੂੰਕਿ ਚੁਨਾਂਚਿ ਅਲਬੱਤਾ, ਭੇਵ ਅਭੇਦ ਆਪ ਖੁਲ੍ਹਾਈਆ। ਪੁਰਖ ਅਕਾਲ ਸਰਬ ਕਲਾ ਸਮਰਥਾ, ਸਤਿਗੁਰ ਦਾਤਾ ਧੁਰਦਰਗਾਹੀਆ। ਜਿਸ ਜਗਤ ਜਹਾਨ ਵੇਖਣਾ ਰੱਟਾ, ਨਵ ਸੱਤ ਰਿਹਾ ਉਠਾਈਆ। ਜ਼ੀਰੋ ਜ਼ੀਰੋ ਨਾਲ ਕਰੇ ਬਟਾ, ਸਿਫ਼ਰ ਸਿਫ਼ਰ ਨਾਲ ਉਡਾਈਆ। ਗੁਰਮੁਖੋ ਤੁਹਾਡੀ ਕਮਾਈ ਵਿਚੋਂ ਹਰਿ ਸੰਗਤ ਨੂੰ ਦੇਣਾ ਇਕ ਇਕ ਟਕਾ, ਹਾੜ੍ਹ ਸਤਾਰਾਂ ਵੰਡ ਵੰਡਾਈਆ। ਛੱਤੀ ਗੁਰਮੁਖਾਂ ਰੂਪ ਧਰਿਆ ਹੋਵੇ ਵਾਂਗ ਨਟਾਂ, ਨਟੂਆ ਆਪਣਾ ਸਵਾਂਗ ਵਖਾਈਆ। ਛੱਤੀਆਂ ਗੁਰਜਾਂ ਬੱਧੀਆਂ ਹੋਣ ਉਤੇ ਪੱਟਾਂ, ਪਟਨੇ ਵਾਲਾ ਲਿਖ ਕੇ ਛਾਤੀ ਨਾਲ ਲਗਾਈਆ। ਛੱਤੀਆਂ ਸੱਜੇ ਹੱਥ ਵਿਚ ਫੜਿਆ ਹੋਵੇ ਇਕ ਇਕ ਵੱਟਾ, ਵਟਣਾ ਖੱਬੇ ਹੱਥ ਰਖਾਈਆ। ਛੱਤੀ ਬੀਬੀਆਂ ਗਲ ਵਿਚ ਹੋਵੇ ਪਟਾ, ਪਾਰਬ੍ਰਹਮ ਲਿਖਣਾ ਚਾਈਂ ਚਾਈਂਆ। ਛੱਤੀਆਂ ਸੀਸ ਗੁੰਦਾਉਣਾ ਇਕੱਠਾ, ਮੇਢੀਆਂ ਨੌਂ ਨੌ ਗੁੰਦਾਈਆ। ਛੱਤੀਆਂ ਚੁੰਨੀਆਂ ਨੂੰ ਦੇਣੀਆਂ ਗੱਠਾਂ, ਇਕ ਦੂਜੀ ਨਾਲ ਬੰਧਾਈਆ। ਛੱਤੀਆਂ ਹੱਥ ਵਿਚ ਫੜਿਆ ਹੋਵੇ ਮੱਠਾ, ਸ਼ਗਨ ਸਤਿਗੁਰ ਘਰ ਮਨਾਈਆ। ਛੱਤੀਆਂ ਕੋਲ ਢਾਈ ਢਾਈ ਗਿਰਹਾ ਕੋਰਾ ਹੋਵੇ ਲੱਠਾ, ਪੱਟੀ ਮਸਤਕ ਉਤੇ ਬੰਧਾਈਆ। ਮਾਝੇ ਦਾ ਗੁਰਮੁਖ ਇਕ ਫਿਰੇ ਨੱਠਾ, ਮੁਕਟ ਸੀਸ ਉਤੇ ਟਿਕਾਈਆ। ਛੱਤੀ ਮਧ ਪੀਂਦੇ ਹੋਣ ਧਰਮ ਪਿਆਲੇ ਗਟ ਗਟਾ, ਬੋਤਲਾਂ ਹੱਥਾਂ ਵਿਚ ਉਠਾਈਆ। ਛੱਤੀਆਂ ਖੁਲ੍ਹੀਆਂ ਹੋਣ ਲਿਟਾਂ, ਖੁਲ੍ਹੜੇ ਕੇਸ ਗਲ ਲਟਕਾਈਆ। ਛੱਤੀਆਂ ਕੋਲ ਹੋਣੀਆਂ ਚਿਟਾਂ, ਪੂਰਨ ਪੂਰਨ ਧੁਰ ਦਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਸਤਾਰਾਂ ਹਾੜ੍ਹ ਕਹੇ ਮੇਰੇ ਪੂਰੇ ਹੋਏ ਨਿਸਚੇ, ਨਿਸਚੇ ਨਾਲ ਜਣਾਈਆ। ਜੰਮੂ ਵਾਲੇ ਚਾਰ ਬਣੇ ਹੋਣ ਫ਼ਰਿਸ਼ਤੇ, ਜਬਰਾਈਲ ਮੇਕਾਈਲ ਇਜਰਾਈਲ ਇਸਰਾਫੀਲ ਰੂਪ ਬਣਾਈਆ। ਭਿਆਨਕ ਰੂਪ ਹੋਣ ਦਿਸਦੇ, ਸ਼ਕਲ ਡਰਾਉਣੀ ਸੋਭਾ ਪਾਈਆ। ਸਭ ਨੇ ਇਸ਼ਟ ਰੱਖਣੇ ਇਕ ਦੇ, ਏਕੰਕਾਰ ਸੀਸ ਨਿਵਾਈਆ। ਦੁਲਾਰੇ ਬਣਨੇ ਛੱਤੀ ਗੁਰਮੁਖ ਪਰਮ ਪੁਰਖ ਪਿਤ ਦੇ, ਪਗੜੀ ਕੰਚਨ ਰੰਗ ਰੰਗਾਈਆ।
❋
❋
ਛੱਤੀਆਂ ਬੋਲਣਾ ਝਗੜੇ ਮਿਟ ਗਏ ਨਿਤ ਦੇ, ਚੁਰਾਸੀ ਗੇੜ ਰਿਹਾ ਨਾ ਰਾਈਆ। ਪੰਜ ਲਿਖਾਰੀ ਹੋਣ ਲਿਖਦੇ, ਪੱਗਾਂ ਪੁਠੀਆਂ ਸੀਸ ਟਿਕਾਈਆ। ਪੰਜਾਂ ਪਿਆਰਿਆਂ ਕਾਲੇ ਨਿਸ਼ਾਨ ਲਾਉਂਣੇ ਉਤੇ ਹਿਕ ਤੇ, ਇੰਚ ਚਾਰ ਚਾਰ ਲੰਬਾਈ ਚੌੜਾਈਆ। ਛੱਤੀ ਫੁੱਲ ਗੁਲਾਬ ਆਉਣ ਸਿਟ ਦੇ, ਪੱਤੀ ਪੱਤੀ ਨਾਲ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਤਾਰਾਂ ਹਾੜ ਕਹੇ ਮੇਰਾ ਬਦਲ ਜਾਣਾ ਰਿਵਾਜ, ਰਵਾਦਾਰ ਨਜ਼ਰ ਕੋਇ ਨਾ ਆਈਆ। ਛੱਤੀ ਬੀਬੀਆਂ ਦੁੱਧ ਨੂੰ ਲਾ ਕੇ ਜਾਗ, ਭਾਂਡੇ ਸੀਸ ਉਤੇ ਟਿਕਾਈਆ। ਛੱਤੀਆਂ ਕੋਲ ਹੋਣ ਚਰਾਗ਼, ਚਰਾਗ਼ਾਹਾਂ ਕਰੇ ਰੁਸ਼ਨਾਈਆ। ਛੱਤੀਆਂ ਸਤਿਗੁਰ ਦੇ ਘੋੜੇ ਦੀ ਗੁੰਦਣੀ ਵਾਗ, ਮੌਲੀ ਛੱਤੀ ਤੰਦ ਬੰਧਾਈਆ। ਛੱਤੀਆਂ ਦੇ ਸਿਰ ਤੇ ਸੁੱਭਰ ਹੋਵੇ ਬਾਗ, ਨੀਤੀ ਪਿਛਲੀ ਨਾਲ ਮਿਲਾਈਆ। ਛੱਤੀਆਂ ਗੁਰਮੁਖਾਂ ਹੱਥ ਵਿਚ ਫੜੇ ਹੋਣ ਕਾਗ, ਛੱਤੀ ਜੁਗ ਦਾ ਪੰਧ ਮੁਕਾਈਆ। ਛੱਤੀਆਂ ਗਾਉਣਾ ਖ਼ੁਸ਼ੀ ਦਾ ਰਾਗ, ਢੋਲਾ ਅਗੰਮ ਅਥਾਹੀਆ। ਛੱਤੀਆਂ ਨੇਤਰ ਨੀਰ ਵਹਾਉਣਾ ਵੈਰਾਗ, ਵਿਛੋੜਾ ਹੋਏ ਨਾ ਗੋਬਿੰਦ ਮਾਹੀਆ। ਛੱਤੀਆਂ ਕਾਲੀ ਚਿੱਟੀ ਬੱਧੀ ਹੋਵੇ ਪਾਗ, ਕਲਜੁਗ ਸਤਿਜੁਗ ਦੋਵੇਂ ਰੂਪ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਖਿਲਾਈਆ। ਸਤਾਰਾਂ ਹਾੜ੍ਹ ਕਹੇ ਮੈਂ ਆਵਾਂ ਭੱਜਾ, ਭਾਜੜ ਤਕਣੀ ਜਗਤ ਲੋਕਾਈਆ। ਛੱਤੀ ਗੁਰਮੁਖਾਂ ਪਿਆਰ ਇਕ ਦੂਜੇ ਨਾਲ ਹੋਵੇ ਬੱਝਾ, ਬਾਜ਼ੂ ਬਾਜ਼ੂ ਨਾਲ ਮਿਲਾਈਆ। ਛੱਤੀਆਂ ਨੀਲਾ ਕਰਨਾ ਗਿੱਟਾ ਸੱਜਾ, ਸਤਿਜੁਗ ਸਾਚਾ ਸਗਨ ਮਨਾਈਆ। ਛੱਤੀਆਂ ਨੇਤਰ ਨੈਣ ਰੱਖਣੀ ਲੱਜਾ, ਸ਼ਰਮ ਸਾਰ ਸੋਭਾ ਪਾਈਆ। ਛੱਤੀਆਂ ਮਸਤਕ ਲਿਖ ਕੇ ਲਾਉਣਾ ਸਭ ਦੇ ਉਤੇ ਕੂਕਦੀ ਕਜ਼ਾ, ਕਿਆਮਤ ਸਮਝ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਵੰਡ ਆਪ ਵੰਡਾਈਆ। ਹਾੜ੍ਹ ਕਹੇ ਮੇਰੀ ਇਕ ਸੱਤ ਦੀ ਯਾਰੀ, ਯਰਾਨਾ ਦਿਆਂ ਜਣਾਈਆ। ਸਤਿਗੁਰ ਦੀ ਭੇਟਾ ਭੇਟ ਕਰਨਗੇ ਪੰਜ ਦਰਬਾਰੀ, ਮੁੰਦਰਾ ਗੋਰਖ ਵਾਲਾ ਸੋਭਾ ਪਾਈਆ। ਛੱਤੀ ਗੁਰਮੁਖਾਂ ਰੂਪ ਧਰਿਆ ਹੋਵੇ ਕਲਜੁਗ ਨਾਰੀ, ਸੋਹਣਾ ਹਾਰ ਸ਼ਿੰਗਾਰ ਬਣਾਈਆ। ਛੱਤੀਆਂ ਸਿਰ ਤੇ ਚੁੱਕੀ ਹੋਵੇ ਤਗਾਰੀ, ਭੱਜਣ ਵਾਹੋ ਦਾਹੀਆ। ਛੱਤੀ ਬੀਬੀਆਂ ਮੁਖ ਤੇ ਲਾਈ ਹੋਵੇ ਦਾੜ੍ਹੀ, ਰੂਪ ਅਨੂਪ ਵਖਾਈਆ। ਦੁਆਬੇ ਵਾਲਿਆਂ ਇਕ ਗੁਰਮੁਖ ਬਣਾਉਣਾ ਮੌਤ ਲਾੜੀ, ਪਰਾਂਦੇ ਨੌਂ ਨੌਂ ਸੀਸ ਗੁੰਦਾਈਆ। ਛੱਤੀ ਗੁਰਮੁਖਾਂ ਬਣਨਾ ਧਰਮ ਖਿਲਾੜੀ, ਮਾਲਵੇ ਵਾਲੇ ਸੋਭਾ ਪਾਈਆ। ਨੌਵਾਂ ਗੁਰਮੁਖਾਂ ਕੋਲ ਹੋਵੇ ਕੁਲਹਾੜੀ, ਨੌਂ ਖੰਡ ਪਰਸ ਰਾਮ ਦਾ ਲੇਖਾ ਚੁੱਕੇ ਚਾਈਂ ਚਾਈਂਆ। ਚਾਰਮੁਖੀ ਬਣਾਈ ਹੋਵੇ ਮਾੜੀ, ਮੰਡਪ ਸੋਹਣਾ ਰੂਪ ਦਰਸਾਈਆ। ਇਕ ਰੂਪ ਹੋਵੇ ਪਹਾੜੀ, ਢੋਲੇ ਮਿਗੀ ਤਿਗੀ ਸੁਣਾਈਆ। ਛੱਤੀ ਬੀਬੀਆਂ ਸਿਰ ਤੇ ਚੁਕੀ ਹੋਵੇ ਖਾਰੀ, ਖ਼ਾਲਕ ਲਿਖ ਕੇ ਲਾਉਣਾ ਚਾਈਂ ਚਾਈਂਆ। ਇਕ ਗੁਰਮੁਖ ਬਣਿਆ ਹੋਵੇ ਮਦਾਰੀ, ਹੋਕਾ ਹੱਕ ਐਲੀ ਮਦਦ ਲਗਾਈਆ। ਇਕ ਗੁਰਮੁਖ ਆਪਣੇ ਮੁਖ ਤੇ ਚਪੇੜ ਮਾਰੇ ਕਰਾਰੀ, ਇਕਰਾਰ ਮੁਹੰਮਦ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਲੇਖਾ ਵੇਖ ਵਖਾਈਆ। ਸਤਾਰਾਂ ਹਾੜ੍ਹ ਕਹੇ ਮੇਰਾ ਬਦਲ ਰਿਹਾ ਜ਼ਮਾਨਾ, ਜ਼ੱਰਾ ਜ਼ੱਰਾ ਖੇਲ ਖਿਲਾਈਆ। ਨੌਵਾਂ ਗੁਰਮੁਖਾਂ ਰੂਪ ਧਰਿਆ ਹੋਵੇ ਪਹਿਲਵਾਨਾਂ, ਪੱਲੇ ਇਕ ਇਕ ਟਕਾ ਗੰਢ ਬੰਨ੍ਹਾਈਆ। ਨੌਵਾਂ ਖਿੱਚੀਆਂ ਹੋਣ ਕਿਰਪਾਨਾਂ, ਕਿਰਪਾਨਿਧ ਸੀਸ ਨਿਵਾਈਆ। ਨੌਵਾਂ ਲਿਖਿਆ ਹੋਵੇ ਬਿਆਨਾ, ਤੇਰਾ ਤੇਰੀ
❋
❋
ਝੋਲੀ ਪਾਈਆ। ਇਕ ਗੁਰਮੁਖ ਹੱਥ ਫੜਿਆ ਹੋਵੇ ਮਜੀਦ ਕੁਰਾਨਾ, ਮਜ਼ੀਦ ਮੁਜ਼ਾਹਿਦ ਰੂਪ ਦਰਸਾਈਆ। ਇਕ ਬਣਿਆ ਹੋਵੇ ਉਲਮਾਨਾ, ਇਲਮ ਇਲਮਬਰਦਾਰ ਵਡਿਆਈਆ। ਇਕ ਸ਼ਰਅ ਦੀ ਗਾਏ ਕਲਾਮਾ, ਸ਼ਕਲ ਉਮਤ ਨਾਲ ਮਿਲਾਈਆ। ਚਾਰ ਬਣੇ ਹੋਣ ਗ਼ੁਲਾਮਾ, ਜ਼ੰਜੀਰ ਹੱਥਾਂ ਨਾਲ ਬੰਧਾਈਆ। ਚਾਰ ਕਰਦੇ ਆਉਣ ਸਲਾਮਾਂ, ਸੱਯਦਿਆਂ ਵਿਚ ਸੀਸ ਝੁਕਾਈਆ। ਸਤਾਰਾਂ ਹਾੜ੍ਹ ਕਹੇ ਮੇਰੇ ਸਾਹਿਬ ਦਾ ਰੂਪ ਹੋਵੇ ਧੁਰ ਅਮਾਮਾ, ਅਮਾਮ ਮਹਿੰਦੀ ਆਪ ਧੁਰ ਦੀ ਕਾਰ ਭੁਗਤਾਈਆ। ਪਰਗਟ ਹੋਵੇ ਵਿਚ ਮੈਦਾਨਾ, ਦੋ ਜਹਾਨਾਂ ਵੇਖ ਵਖਾਈਆ। ਜਗਤ ਸ਼ਰਅ ਦਾ ਤਕੇ ਸ਼ਾਮਿਆਨਾ, ਸ਼ੱਬੇ ਰੋਜ਼ ਵੇਖ ਵਖਾਈਆ। ਜਿਸ ਦਾ ਲੇਖਾ ਵਿਚ ਕੁਰਾਸਾਨਾ, ਕੁਰਹ ਕਾਇਨਾਤ ਵੇਖ ਵਖਾਈਆ। ਜਿਸ ਨੂੰ ਝੁਕਣ ਜ਼ਿਮੀ ਅਸਮਾਨਾ, ਇਸਮ ਆਜ਼ਮ ਇਕ ਪਰਗਟਾਈਆ। ਜਿਸ ਦੇ ਕੋਲ ਹੱਕ ਪੈਮਾਨਾ, ਪੈਮਾਇਸ਼ ਕਰੇ ਥਾਉਂ ਥਾਈਂਆ। ਉਹ ਰਹੀਮ ਰਹਿਮਤ ਰਹਿਮਾਨਾ, ਰਹਿਬਰ ਨੂਰ ਇਲਾਹੀਆ। ਜਿਸਦਾ ਖੇਲ ਜਗਤ ਜਿਸਮਾਨਾ, ਜਿਸਮ ਇਸਮ ਆਪਣਾ ਇਕ ਸਮਝਾਈਆ। ਉਹ ਖ਼ਾਲਕ ਖ਼ਲਕ ਖ਼ਸਮਾਨਾ, ਜਿਸ ਦੀ ਖਸਲਤ ਸਮਝ ਕਿਸੇ ਨਾ ਆਈਆ। ਉਹ ਲੇਖਾ ਅਵਰ ਕਾ ਔਰ ਬਣਾਏ ਕਲਾਮਾ, ਕੁਦਰਤ ਦਾ ਕਾਦਰ ਦਇਆ ਕਮਾਈਆ। ਜਿਸ ਦਾ ਝੁੱਲਣਾ ਇਕ ਨਿਸ਼ਾਨਾ, ਜਗਤ ਜਹਾਨ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਸਤਾਰਾਂ ਹਾੜ ਕਹੇ ਮੇਰੀ ਖ਼ੁਸ਼ੀਆਂ ਵਾਲੀ · , ਲੋਕਮਾਤ ਵੱਜੀ ਵਧਾਈਆ। ਮੇਰਾ
ਸਾਹਿਬ ਮਿਲੇ ਕਮਲਾਪਾਤੀ, ਪਤਿਪਰਮੇਸ਼ਵਰ ਨੂਰ ਇਲਾਹੀਆ। ਜੋ ਦੇਵਣਹਾਰਾ ਧੁਰ ਦੀ ਦਾਤੀ, ਦਇਆਵਾਨ ਦਇਆ ਕਮਾਈਆ। ਉਸ ਦਾ ਖੇਲ ਪ੍ਰਿਥਮੀ ਆਕਾਸ਼ੀ, ਗਗਨ ਗਗਨੰਤਰ ਵੇਖ ਵਖਾਈਆ। ਉਹ ਪੂਰਨ ਜੋਤ ਪ੍ਰਕਾਸ਼ੀ, ਪੂਰਨ ਪੂਰ ਰਿਹਾ ਸਰਬ ਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਜੇਠ ਕਹੇ ਮੇਰਾ ਪਰਵਿਸ਼ਟਾ ਤੇਰਾਂ, ਤੇਰਾਂ ਤੇਰਾਂ ਤੇਰਾਂ ਧਾਰ ਵਡਿਆਈਆ। ਜਨ ਭਗਤਾਂ ਉਤੇ ਪ੍ਰਭੂ ਕਰੇ ਮਿਹਰਾ, ਮਿਹਰ ਨਜ਼ਰ ਨੈਣ ਉਠਾਈਆ। ਜਿਨ੍ਹਾਂ ਕਾਰਨ ਪਾਇਆ ਫੇਰਾ, ਨਿਰਗੁਣ ਸਰਗੁਣ ਰੂਪ ਬਦਲਾਈਆ। ਨਾਂ ਧਰਾ ਕੇ ਸ਼ਬਦੀ ਸ਼ੇਰਾ, ਭਬਕ ਲਗਾਏ ਅਗੰਮ ਅਥਾਹੀਆ। ਝਗੜਾ ਮਿਟਾਏ ਅੰਡਜ ਜੇਰਾ, ਉਤਭੁਜ ਸੇਤਜ ਵੇਖ ਵਖਾਈਆ। ਦੂਰ ਦੁਰਾਡਾ ਆ ਗਿਆ ਨੇਰਾ, ਨੇਰਨ ਨੇਰਾ ਵੇਖ ਵਖਾਈਆ। ਜਨ ਭਗਤੋ ਤੁਹਾਡਾ ਬੰਨ੍ਹੇ ਬੇੜਾ, ਬੇੜੀ ਆਪਣੇ ਕੰਧ ਉਠਾਈਆ। ਚੁਰਾਸੀ ਫਾਸੀ ਰਹੇ ਨਾ ਗੇੜਾ, ਰਾਏ ਧਰਮ ਨਾ ਦਏ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੁਕਮ ਦਾ ਹੁਕਮੀ ਦੇਵੇ ਗੇੜਾ, ਹੁਕਮ ਹੁਕਮ ਵਿਚ ਭਵਾਈਆ।
੧੫ ਜੇਠ ਸ਼ਹਿਨਸ਼ਾਹੀ ਸੰਮਤ ੮ ਦਰਬਾਰ ਨਿਵਾਸੀ ਜੁਗਿੰਦਰ ਕੌਰ ਦੇ ਨਵਿਤ
ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਨਿਸ਼ਅੱਖਰ ਕਹੇ ਮੇਰਾ ਸੰਦੇਸ਼ਾ ਪੱਤਰ, ਨਿਸ਼ਅੱਖਰ ਧਾਰ ਦ੍ਰਿੜਾਈਆ। ਜਿਸ ਨੂੰ ਸਤਿਗੁਰ ਸ਼ਬਦ ਕਰੇ ਇਕੱਤਰ, ਨਿਰਗੁਣ ਸਰਗੁਣ ਮੇਲਾ
❋
❋
ਸਹਿਜ ਸੁਭਾਈਆ। ਧਾਰ ਬਣਾ ਕੇ ਉਪਰ ਪੱਤਰ, ਪਤਿਰਕਾ ਰੰਗ ਰੰਗਾਈਆ। ਜਿਸ ਦੀ ਸਮਝੇ ਕੋਇ ਨਾ ਸਤਰ, ਨਵ ਸੱਤਰ ਨਿਰਗੁਣ ਧਾਰ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਨਿਰਅੱਖਰ ਕਹੇ ਮੇਰਾ ਰੂਪ ਨਿਰਾਕਾਰ, ਸਾਕਾਰ ਸਮਝ ਕਿਸੇ ਨਾ ਪਾਈਆ। ਮੇਰੀ ਵਿਸ਼ਨ ਬ੍ਰਹਮਾ ਸ਼ਿਵ ਕਰਨ ਵਿਚਾਰ, ਬੁੱਧੀ ਤੋਂ ਪਰੇ ਧਿਆਨ ਲਗਾਈਆ। ਅਵਤਾਰ ਪੈਗ਼ੰਬਰ ਗੁਰ ਪਾਵਣ ਸਾਰ, ਮਹਾਸਾਂਰਥੀ ਜਗਤ ਅਖਵਾਈਆ। ਪੁਰਖ ਅਕਾਲ ਅੱਗੇ ਕਰ ਨਿਮਸਕਾਰ, ਨਿਉਂ ਨਿਉਂ ਸੀਸ ਝੁਕਾਈਆ। ਕਿਰਪਾ ਕਰ ਹਰਿ ਦਾਤਾਰ, ਦਾਤੇ ਦਾਨੀ ਦਇਆ ਕਮਾਈਆ। ਵਸਤ ਅਗੰਮੀ ਝੋਲੀ ਡਾਰ, ਅਮੋਲਕ ਆਪ ਵਰਤਾਈਆ। ਕਿਰਪਾ ਕਰ ਸੱਚੀ ਸਰਕਾਰ, ਬਖ਼ਸ਼ਿਸ਼ ਰਹਿਮਤ ਝੋਲੀ ਪਾਈਆ। ਸੰਦੇਸ਼ਾ ਦੇ ਕੇ ਆਪਣੀ ਧਾਰ, ਨਿਸ਼ਅੱਖਰ ਅੱਖਰ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਖਿਲਾਈਆ। ਨਿਸ਼ਅੱਖਰ ਕਹੇ ਮੇਰਾ ਰੂਪ ਧਾਰ ਬਾਵਨ, ਬਵੰਜਾ ਅੱਖਰ ਵਡ ਵਡਿਆਈਆ। ਕਿਰਪਾ ਕੀਤੀ ਪਤਿਤ ਪਾਵਨ, ਪਾਰਬ੍ਰਹਮ ਪ੍ਰਭ ਆਪਣੀ ਦਇਆ ਕਮਾਈਆ। ਜਿਸ ਦੀ ਮਹਿਮਾ ਸਾਰੇ ਗਾਵਣ, ਅਵਤਾਰ ਪੈਗ਼ੰਬਰ ਗੁਰ ਸਿਫ਼ਤ ਸਾਲਾਹੀਆ। ਜਿਸ ਦੀ ਸਿਫ਼ਤੀ ਬਣਤ ਬਣਾਵਣ, ਗ੍ਰੰਥ ਸ਼ਾਸਤਰ ਰੰਗ ਰੰਗਾਈਆ। ਨਿਰਗੁਣ ਸਰਗੁਣ ਪਕੜੇ ਦਾਮਨ, ਦਾਮਨਗੀਰ ਇਕ ਅਖਵਾਈਆ। ਜੋ ਸੰਦੇਸ਼ਾ ਦੇਵੇ ਧੁਰ ਦਾ ਰਾਵਣ, ਰਾਮ ਰਾਮਾ ਬੇਪਰਵਾਹੀਆ। ਜਿਸ ਨੂੰ ਸੱਯਦੇ ਸੀਸ ਸਰਬ ਝੁਕਾਵਣ, ਸਿਰ ਸਕੇ ਨਾ ਕੋਇ ਉਠਾਈਆ। ਉਹ ਲੇਖਾ ਜਾਣੇ ਲੱਖ ਚੁਰਾਸੀ ਵਿਚੋਂ ਜੀਵ ਮਾਨਵ, ਮਾਨਸ ਮਾਨੁਖ ਭੇਵ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਨਿਸ਼ਅੱਖਰ ਕਹੇ ਅਵਤਾਰ ਪੈਗ਼ੰਬਰ ਗੁਰੂਆਂ ਗਾਈ ਮੇਰੀ ਗਾਥਾ, ਅੱਖਰ ਅੱਖਰਾਂ ਨਾਲ ਬਦਲਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਦਿਤਾ ਸਾਥਾ, ਖਾਣੀ ਬਾਣੀ ਰੰਗ ਰੰਗਾਈਆ। ਸਭ ਨੇ ਮੰਨਿਆ ਧੁਰ ਦਾ ਆਖਾ, ਅੱਖਰਾਂ ਨਾਲ ਵਣਜ ਕਮਾਈਆ। ਕਰੇ ਖੇਲ ਅਲੱਖਣਾ ਆਲਾਖਾ, ਅਲਖ ਅਗੋਚਰ ਬੇਪਰਵਾਹੀਆ। ਜੋ ਸੰਦੇਸ਼ਾ ਅਵਤਾਰ ਪੈਗ਼ੰਬਰਾਂ ਆਖਾ, ਗੁਰੂਆਂ ਨਾਲ ਮਿਲਾਈਆ। ਕਲ ਕਲਕੀ ਪਰਗਟ ਹੋਵੇ ਪੁਰਖ ਅਬਿਨਾਸ਼ਾ, ਪਾਰਬ੍ਰਹਮ ਪ੍ਰਭ ਨੂਰ ਇਲਾਹੀਆ। ਉਹ ਦੀਨ ਦੁਨੀ ਵੇਖੇ ਜਗਤ ਤਮਾਸ਼ਾ, ਚਾਰ ਕੁੰਟ ਦਹਿ ਦਿਸ਼ਾ ਫੋਲ ਫੁਲਾਈਆ। ਸਭ ਦੀ ਪੂਰੀ ਕਰੇ ਆਸਾ, ਤ੍ਰਿਸਨਾ ਕੂੜ ਦਏ ਜਲਾਈਆ। ਜੋਤੀ ਨੂਰ ਕਰ ਪ੍ਰਕਾਸ਼ਾ, ਸ਼ਬਦੀ ਧਾਰ ਡੰਕ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ... ... ... ... ... ... ... ...। ਨਿਸ਼ਅੱਖਰ ਕਹੇ ਮੇਰੇ ਸਾਹਿਬ ਦਾ ਖੇਲ ਅਜੀਬ, ਮੈਂ ਸਚ ਦਿਆਂ ਜਣਾਈਆ। ਜੋ ਜੁਗ ਚੌਕੜੀ ਦਏ ਤਰਤੀਬ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਹੁਕਮ ਵਰਤਾਈਆ। ਜਿਸ ਨਿਰਗੁਣ ਸ਼ਬਦ ਜਣਾਇਆ ਗ਼ਰੀਬ, ਨਾਨਕ ਢੋਲੇ ਗਿਆ ਗਾਈਆ। ਮੁਹੰਮਦ ਲਿਖ ਕੁਰਾਨ ਮਜੀਦ, ਸੱਯਦਾ ਸੀਸ ਜਗਦੀਸ ਝੁਕਾਈਆ। ਜਿਸ ਦੇ ਹੁਕਮ ਅੰਦਰ ਜੁਗ ਚੌਕੜੀ ਗਏ ਬੀਤ, ਪੂਰਬ ਲੇਖਾ ਰਿਹਾ ਨਾ ਰਾਈਆ। ਸੋ ਮਾਲਕ ਇਕ ਅਤੀਤ, ਤ੍ਰੈਗੁਣ ਤੋਂ ਪਰੇ ਸੋਭਾ ਪਾਈਆ। ਜਿਸ ਝਗੜਾ ਮੇਟਣਾ ਮੰਦਰ ਮਸੀਤ, ਕਾਅਬਿਆਂ ਕਰੇ ਰੁਸ਼ਨਾਈਆ। ਤ੍ਰੈਗੁਣ ਤੋਂ ਹੋ ਅਤੀਤ, ਤ੍ਰੈਭਵਣ ਧਨੀ ਪਿਛਲਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
❋
❋
ਕਰ, ਕਰੇ ਖੇਲ ਸਾਚਾ ਹਰਿ, ਸਾਚਾ ਹੁਕਮ ਇਕ ਵਰਤਾਈਆ। ਨਿਰਅੱਖਰ ਕਹੇ ਪ੍ਰਭ ਦਾ ਖੇਲ ਖੇਲ ਦੋਬਾਰਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਕਾਰ ਕਮਾਈਆ। ਜਿਸ ਦੀ ਮੌਲੀ ਅਗੰਮੀ ਬਹਾਰਾ, ਖ਼ਿਜ਼ਾਂ ਬੈਠੀ ਮੁਖ ਛੁਪਾਈਆ। ਉਹ ਨਿਰਗੁਣ ਨੂਰ ਹੋ ਕੇ ਜ਼ਾਹਰਾ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਜਿਸ ਨੇ ਸਰਸਾ ਗੋਬਿੰਦ ਦੇ ਗ੍ਰੰਥਾਂ ਉਤੇ ਦਿਤਾ ਪਹਿਰਾ, ਪਾਹਰੂ ਹੋ ਕੇ ਵੇਖ ਵਖਾਈਆ। ਦੋ ਜਹਾਨਾਂ ਤਕੇ ਦਾਇਰਾ, ਚਾਰੋਂ ਕੁੰਟ ਖੋਜ ਖੁਜਾਈਆ। ਜਿਸ ਦਾ ਖੇਲ ਅਗੰਮੀ ਗਹਿਰਾ, ਗਹਿਰ ਗੰਭੀਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਨਿਰਅੱਖਰ ਕਹੇ ਅਵਤਾਰ ਪੈਗ਼ੰਬਰ ਗੁਰ ਕਰਨ ਅੱਖਰਾਂ ਗੌਰ, ਗੌਰਵ ਹੋ ਕੇ ਵੇਖ ਵਖਾਈਆ। ਕੀ ਖੇਲ ਪ੍ਰਭੂ ਕਰੇ ਅਵਰ ਕਾ ਔਰ, ਔਰਤ ਮਰਦ ਸਮਝ ਕੋਇ ਨਾ ਪਾਈਆ। ਕੀ ਆਪਣਾ ਦੱਸੇ ਜ਼ੋਰ, ਵਲੀਆ ਛਲੀਆ ਆਪਣਾ ਬਲ ਪਰਗਟਾਈਆ। ਉਹ ਲੇਖਾ ਪੂਰਾ ਕਰੇ ਜੋ ਘਨਈਆ ਮੱਖਣ ਖਾਂਦਾ ਰਿਹਾ ਚੋਰ, ਚਵਰ ਸੀਸ ਉਤੇ ਝੁਲਾਈਆ। ਜਿਸ ਦੇ ਹੁਕਮ ਦਾ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਚਲਿਆ ਦੌਰ, ਸ਼ਾਸਤਰ ਸਿਮਰਤ ਵੇਦ ਪੁਰਾਨ ਭੱਜਣ ਵਾਹੋ ਦਾਹੀਆ। ਸੋ ਸਾਹਿਬ ਸਵਾਮੀ ਸਭ ਦੀ ਆਪਣੇ ਹੱਥ ਰੱਖੇ ਡੋਰ, ਬੰਧਨ ਧੁਰ ਦਾ ਆਪ ਬੰਧਾਈਆ। ਸਭ ਦੀ ਪਿਛਲੀ ਪੂਰੀ ਕਰੇ ਦੌੜ, ਪਾਂਧੀ ਪੰਧ ਰਹੇ ਨਾ ਰਾਈਆ। ਨਿਰਅੱਖਰ ਕਹੇ ਮੇਰਾ ਮਾਲਕ ਮੇਰਾ ਸਾਹਿਬ ਗਿਆ ਬਹੁੜ, ਬਹੁੜੀ ਬਹੁੜੀ ਸੀਸ ਨਿਵਾਈਆ। ਜਿਸ ਨੇ ਲੇਖਾ ਪੂਰਾ ਕਰਨਾ ਅੱਠ ਸੱਠ ਜੌਹੜ, ਗੁਰਦਰ ਮੰਦਰ ਮਸਜਿਦ ਵੇਖ ਵਖਾਈਆ। ਕਲਜੁਗ ਰਸ ਵੇਖੇ ਮਿੱਠਾ ਕੌੜ, ਚੁਰਾਸੀ ਪਰਦਾ ਰਹੇ ਨਾ ਰਾਈਆ। ਜਨ ਭਗਤਾਂ ਗਿਆ ਬਹੁੜ, ਬਹੁੜੀ ਬਹੁੜੀ ਕਰੇ ਜਗਤ ਲੋਕਾਈਆ। ਦੂਹਰੀ ਧਾਰ ਨਿਰਅੱਖਰ ਕਹੇ ਮੇਰਿਆਂ ਅੱਖਰਾਂ ਦਿਤਾ ਤੋਰ, ਤੁਰੀਆ ਤੋਂ ਪਰੇ ਹੁਕਮ ਸੁਣਾਈਆ। ਸਰਗੁਣ ਦੀ ਸਰਗੁਣ ਧਾਰ ਨਿਰਗੁਣ ਦਾ ਨਿਰਗੁਣ ਰੂਪ ਅਪਾਰ ਜਿਸ ਦਾ ਜਾਣੇ ਕੋਇ ਨਾ ਜ਼ੌਹਰ, ਜ਼ਾਹਰ ਜ਼ਹੂਰ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਲੇਖਾ ਵੇਖ ਵਖਾਈਆ। ਨਿਰਅੱਖਰ ਕਹੇ ਅਕਸ਼ਰ ਵੇਖਣ ਵਿਸ਼ਨ ਬ੍ਰਹਮਾ ਇੰਦਰ, ਇੰਦਰਾਸਣ ਖੋਜ ਖੁਜਾਈਆ। ਅਵਤਾਰ ਪੈਗ਼ੰਬਰ ਗੁਰ ਵੇਖਣ ਫੁਨਿੰਦਰ, ਮੁਨਿੰਦਰ ਨੈਣ ਉਠਾਈਆ। ਸਭ ਦੀ ਗਫ਼ਲਤ ਲੱਥੀ ਨਿੰਦਰ, ਆਲਸ ਰਿਹਾ ਨਾ ਰਾਈਆ। ਪੁਰਖ ਅਕਾਲ ਦੀਨ ਦਿਆਲ ਜਨ ਭਗਤਾਂ ਅੰਤਰ ਖੋਲ੍ਹਿਆ ਜਿੰਦਰ, ਕੁੰਜੀ ਨਾਮ ਆਪ ਲਗਾਈਆ। ਜਿਸ ਨੂੰ ਝੁਕਦੇ ਸੂਰੀਆ ਚੰਦਰ, ਮੰਡਲ ਮੰਡਪ ਸੀਸ ਨਿਵਾਈਆ। ਉਸ ਸਾਹਿਬ ਦਾ ਨਿਰਅੱਖਰ ਕਹੇ ਅੱਖਰਾਂ ਦੀ ਧਾਰ ਸ਼ਬਦ ਦਾ ਪਿਆਰ ਲੇਖਾ ਲਿਖੇ ਕੌਰ ਜੁਗਿੰਦਰ, ਜੁਗ ਜੁਗ ਦਾ ਲਹਿਣਾ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਆਦਿ ਨਿਰੰਜਣ, ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਦਇਆ ਕਮਾਈਆ।
❋
❋