੧੮ ਜੇਠ ਸ਼ਹਿਨਸ਼ਾਹੀ ਸੰਮਤ ੮ ਗੁਰਦੇਵ ਸਿੰਘ ਘੜੂਆ ਦੇ ਨਵਿਤ ਹਰਿ ਭਗਤ ਦਵਾਰ ਜੇਠੂਵਾਲ
ਗੁਰ ਮੰਤਰ ਨਾਮ ਸ਼ਬਦ ਸਚ ਦੇਵਾ, ਦੇਵ ਆਤਮਾ ਨਮੋ ਨਮੋ ਸੀਸ ਝੁਕਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਅਲਖ ਅਭੇਵਾ, ਅਗੋਚਰ ਅਗੰਮ ਅਥਾਹ ਇਕ ਅਖਵਾਈਆ। ਜਿਸ ਦਾ ਖੇਲ ਨਿਹਚਲ ਧਾਮ ਸਦਾ ਨਿਹਕੇਵਾ, ਨਿਰਵੈਰ ਨਿਰਾਕਾਰ ਨਿਰੰਕਾਰ ਆਪਣਾ ਹੁਕਮ ਵਰਤਾਈਆ। ਜਿਸ ਦੀ ਸਿਫ਼ਤ ਕਰ ਸਕੇ ਕੋਇ ਨਾ ਜਿਹਵਾ, ਮਹਿੰਮਾ ਅੱਖਰ ਧਾਰ ਕਹਿਣ ਕਿਛ ਨਾ ਪਾਈਆ। ਸੋ ਮਾਲਕ ਖ਼ਾਲਕ ਪ੍ਰਿਤਪਾਲਕ ਜਨ ਭਗਤਾਂ ਅੰਮ੍ਰਿਤ ਰਸ ਦੇਵੇ ਮੇਵਾ, ਵਸਤ ਅਮੋਲਕ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਚੁਕਾਈਆ। ਸ਼ਬਦ ਗੁਰ ਮੰਤਰ ਕਹੇ ਕਿਰਪਾ ਗੁਰਦੇਵ, ਗੁਰਦੇਵ ਨਾਲ ਮਿਲਾਈਆ। ਪੂਰਬ ਜਨਮ ਤੇ ਪੂਰਬ ਸੇਵ, ਗੋਬਿੰਦ ਗੁਰ ਦਏ ਗਵਾਹੀਆ। ਜਨਮ ਕਰਨ ਕਰਮ ਜਨਮ ਸਮਝੇ ਕੋਇ ਨਾ ਭੇਵ, ਭੇਦ ਸਤਿਗੁਰ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਸਤਿਗੁਰ ਸ਼ਬਦ ਸ਼ਬਦ ਮਿਹਰਵਾਨਾ, ਮਿਹਰਵਾਨ ਅਖਵਾਈਆ। ਜਨਮ ਜਨਮ ਦਾ ਲਹਿਣਾ ਦੇਵੇ ਦਾਨਾ, ਦਾਤਾ ਦਾਨੀ ਦਇਆ ਕਮਾਈਆ। ਆਦਿ ਜੁਗਾਦਿ ਲੇਖਾ ਜਾਣੇ ਦੋ ਜਹਾਨਾਂ, ਨਿਰਗੁਣ ਸਰਗੁਣ ਆਪਣਾ ਹੁਕਮ ਵਰਤਾਈਆ। ਬਖਸ਼ਿਸ਼ ਕਰੇ ਰਹਿਮਤ ਰਹੀਮ ਰਹਿਮਾਨਾ, ਮਹਿਬੂਬ ਨੂਰ ਇਲਾਹੀਆ। ਭਗਤਾਂ ਭਗਤ ਬਣਾਏ ਨਿਸ਼ਾਨਾ, ਭਗਵਨ ਆਪਣਾ ਰੰਗ ਰੰਗਾਈਆ। ਗੁਰਮੀਤ ਸਿੰਘ ਦਾ ਬਣਾ ਕੇ ਵਿਚ ਬਹਾਨਾ, ਗੁਰਦੇਵ ਸਿੰਘ ਨਾਲ ਗੁਰਦੇਵ ਦਿਤਾ ਮਿਲਾਈਆ। ਇਹ ਲੇਖਾ ਪਿਛਲਾ ਪੁਰਾਨਾ, ਜਿਸ ਨੂੰ ਪੁਰਾਨ ਸ਼ਾਸਤਰ ਕੋਈ ਕਹਿ ਸਕੇ ਨਾ ਰਾਈਆ। ਇਹ ਕੌਲ ਗੋਬਿੰਦ ਕੀਤਾ ਸੀ ਵਿਚ ਬੀਆਬਾਨਾ, ਜੂਹ ਪੁਰੀ ਅਨੰਦ ਵਡਿਆਈਆ। ਨੌਂ ਸੌ ਚੁਰਾਨਵੇ ਜਨਮ ਦਾ ਲੇਖਾ ਜਮ ਫਾਸੀ ਵਾਲਾ ਕਟਾਣਾ, ਪੁਰਖ ਅਕਾਲ ਆਪਣਾ ਰੰਗ ਰੰਗਾਈਆ। ਪੂਰਬ ਦਾ ਪੂਰਬ ਲੇਖਾ ਪੂਰਬਲਾ ਵਰਤਿਆ ਭਾਣਾ, ਭਾਵੀ ਸਤਿਗੁਰ ਹੁਕਮ ਸੀਸ ਨਿਵਾਈਆ। ਅੱਗੇ ਵਡਿਆਈ ਮਿਲੇ ਵਿਚ ਜਹਾਨਾ, ਚਰਨ ਕਵਲ ਕਵਲ ਚਰਨ ਬਖ਼ਸ਼ੇ ਇਕ ਸਰਨਾਈਆ। ਪਿਛਲਾ ਵਾਅਦਾ ਕੌਲ ਪੂਰ ਕਰਾਉਣਾ, ਪੂਰਨ ਬ੍ਰਹਮ ਪਾਰਬ੍ਰਹਮ ਪ੍ਰਭ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਲੇਖੇ ਲਾਏ ਦਰ ਦਵਾਰੇ ਆਣਾ, ਆਣ ਵਿਚ ਜਗਤ ਦੀ ਕਾਣ ਦਏ ਚੁਕਾਈਆ।
੧੯ ਜੇਠ ਸ਼ਹਿਨਸ਼ਾਹੀ ਸੰਮਤ ੮ ਰਾਮ ਸਿੰਘ ਦੇ ਗ੍ਰਹਿ ਗਵਾਲ ਟੋਲੀ ਫ਼ਿਰੋਜ਼ਪੁਰ ਛਾਉਣੀ
ਸੁਣਨ ਵਾਸਤੇ ਸਵਾਧਾਨ ਕਰੋ ਕੰਨ, ਕੰਨਾ ਗੋਬਿੰਦ ਰਿਹਾ ਜਣਾਈਆ। ਜਿਸ ਦੇ ਨਾਲ ਅੰਤਸ਼ਕਰਨ ਬੱਝੇ ਮਨੂਆ ਮਨ, ਮਨਸਾ ਕੂੜ ਰਹੇ ਨਾ ਰਾਈਆ। ਮੋਹ ਵਿਕਾਰਾ ਚੁੱਕੇ ਤਤਵ ਤਨ, ਕਾਇਆ ਮੰਦਰ ਅੰਦਰ ਵੱਜੇ ਵਧਾਈਆ। ਹੋਏ ਪ੍ਰਕਾਸ਼ ਅਗੰਮੀ ਨੂਰੀ ਚੰਨ, ਅੰਧ ਅੰਧੇਰ ਰਹੇ ਨਾ ਰਾਈਆ। ਗੁਰਮੁਖ ਸੰਤ ਸੁਹੇਲੇ ਬਣੋ ਜਨ, ਜਣੇਂਦੀ ਮਿਲੇ ਮਾਣ ਵਡਿਆਈਆ। ਨਾਮ ਭੰਡਾਰਾ ਲਉ ਧੰਨ, ਮਾਇਆ ਮਮਤਾ ਮੋਹ
❋
❋
ਗਵਾਈਆ। ਕੂੜੀ ਕਿਰਿਆ ਕਰੋ ਖੰਨ ਖੰਨ, ਖੰਡਾ ਖੜਗ ਨਾਮ ਹੱਥ ਉਠਾਈਆ। ਪੰਚ ਵਿਕਾਰ ਨਾ ਲਾਏ ਸੰਨ੍ਹ, ਠੱਗ ਚੋਰ ਯਾਰ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਸੁਣਨ ਵਾਸਤੇ ਸਵਾਧਾਨ ਕਰੋ ਸੁਰਤੀ, ਸੁਤ ਗੋਬਿੰਦ ਦੁਲਾਰਾ ਰਿਹਾ ਜਣਾਈਆ। ਖੇਲ ਵੇਖੋ ਅਕਾਲ ਮੂਰਤੀ, ਅਕਲ ਕਲਧਾਰੀ ਆਪਣੀ ਕਲ ਵਰਤਾਈਆ। ਆਵਾਜ਼ ਸੁਣੋ ਸ਼ਬਦ ਤੂਰ ਦੀ, ਜੋ ਤੁਰੀਆ ਤੋਂ ਬਾਹਰ ਕਰੇ ਸ਼ਨਵਾਈਆ। ਖੇਲ ਤਕੋ ਜ਼ਾਹਰ ਜ਼ਹੂਰ ਦੀ, ਸ਼ਾਹ ਪਾਤਸ਼ਾਹ ਕੀ ਆਪਣੀ ਕਲ ਵਰਤਾਈਆ। ਹਾਜ਼ਰੀ ਵੇਖੋ ਹਾਜ਼ਰ ਹਜ਼ੂਰ ਦੀ, ਜੋ ਹਜ਼ਰਤਾਂ ਪਰੇ ਦਏ ਵਡਿਆਈਆ। ਮੂਸਾ ਆਸਾ ਤਕੋ ਕੋਹਤੂਰ ਦੀ, ਜੋ ਮੂੰਹ ਦੇ ਭਾਰ ਰੋਵੇ ਮਾਰੇ ਧਾਹੀਆ। ਈਸਾ ਸਲੀਵ ਤਕੋ ਜਾਹਤੂਰ ਦੀ, ਜ਼ੱਰਾ ਜ਼ੱਰਾ ਖੋਜ ਖੁਜਾਈਆ। ਮੁਹੰਮਦ ਆਸ਼ਾ ਤਕੋ ਸ਼ਾਹ ਕਲਜ਼ ਯੂਰ ਦੀ, ਚੌਦਾਂ ਤਬਕਾਂ ਬਾਹਰ ਧਿਆਨ ਲਗਾਈਆ। ਤ੍ਰਿਸ਼ਨਾ ਵੇਖੋ ਖ਼ਾਹਿਸ਼ ਮਨਸੂਰ ਦੀ, ਅਨੁਲਹੱਕ ਹੱਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸੁਣਨ ਵਾਸਤੇ ਧਰੋ ਧਿਆਨ, ਧਰਨੀ ਧਰਤ ਧਵਲ ਧੌਲ ਤੋਂ ਬਾਹਰ ਵੇਖ ਵਖਾਈਆ। ਸਤਿਗੁਰ ਸ਼ਬਦ ਸ਼ਬਦ ਦਾ ਸੁਣੋ ਗਿਆਨ, ਜਿਸ ਨੂੰ ਚਾਰ ਜੁਗ ਦੇ ਸ਼ਾਸਤਰ ਸੀਸ ਨਿਵਾਈਆ। ਸਤਿ ਸਤਿ ਆਤਮ ਤਤ ਦਾ ਵੇਖੋ ਈਮਾਨ, ਅਮਲਾਂ ਤੋਂ ਬਾਹਰ ਦੱਸੇ ਨੂਰ ਇਲਾਹੀਆ। ਧੁਰ ਦਾ ਕਲਮਾ ਸੁਣੋ ਕਲਾਮ, ਨਾਮ ਨਿਧਾਨਾ ਪੜਦਾ ਦਏ ਉਠਾਈਆ। ਮਾਲਕ ਤਕੋ ਅਗੰਮ ਅਮਾਮ, ਨੂਰ ਨੁਰਾਨਾ ਨਜ਼ਰੀ ਆਈਆ। ਜਿਸ ਨੂੰ ਝੁਕਦੇ ਰਾਧਾ ਸ਼ਾਮ, ਸੀਤਾ ਰਾਮ ਸੀਸ ਨਿਵਾਈਆ। ਪੈਗ਼ੰਬਰ ਕਰਨ ਸਲਾਮ, ਸੱਯਦਿਆਂ ਵਿਚ ਸੀਸ ਝੁਕਾਈਆ। ਦਸ ਗੁਰੂ ਕਰਨ ਪਰਨਾਮ, ਪੁਨਹ ਪੁਨਹ ਕਹਿ ਕੇ ਧੂੜੀ ਖ਼ਾਕ ਰਮਾਈਆ। ਸੋ ਸਾਹਿਬ ਸਤਿਗੁਰ ਮਿਹਰਵਾਨ, ਪਤਿਪਰਮੇਸ਼ਵਰ ਵਡ ਵਡਿਆਈਆ। ਜਨ ਭਗਤਾਂ ਅੰਤਰ ਨਿਰੰਤਰ ਸੁਣਨ ਦਾ ਦੇਵੇ ਦਾਨ, ਸੁਰਤੀ ਸ਼ਬਦ ਨਾਲ ਜੁੜਾਈਆ। ਜਗਤ ਸਰਵਣ ਸੁਣ ਸੁਣ ਥੱਕੇ ਕਾਨ, ਸਤਿਗੁਰ ਸ਼ਬਦ ਹਿਰਦੇ ਸਕਿਆ ਨਾ ਕੋਇ ਵਸਾਈਆ। ਕਲਜੁਗ ਅੰਤ ਸ੍ਰੀ ਭਗਵੰਤ ਹੋਇਆ ਆਪ ਮਿਹਰਵਾਨ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਸੰਤ ਸੁਹੇਲੇ ਗੁਰਮੁਖ ਗੁਰਸਿਖ ਕਰ ਪਰਵਾਨ, ਪਰਮ ਪੁਰਖ ਪਰਮਾਤਮ ਨਾਮ ਸੰਦੇਸ਼ਾ ਦਏ ਸੁਣਾਈਆ। ਹਰਿਜਨ ਸੁਣ ਕੇ ਖ਼ੁਸ਼ੀ ਮਨਾਉਣ, ਮਨ ਮਨਸਾ ਕੂੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਇਕ ਜਣਾਈਆ। ਸੁਣਨ ਵਾਸਤੇ ਅੰਗੜਾਈ ਲਏ ਬੁਧ, ਮਤ ਮਨ ਨਾਲ ਮਿਲਾਈਆ। ਜਗਤ ਵਿਕਾਰ ਨਾਲ ਕਰੇ ਯੁਧ, ਸ਼ਸਤਰ ਨਾਮ ਹੱਥ ਉਠਾਈਆ। ਹੁਕਮ ਧੁਰ ਦਾ ਲਏ ਬੁੱਝ, ਭਾਂਡਾ ਭਰਮ ਭਾਉ ਭੰਨਾਈਆ। ਅੰਤਰ ਭੇਵ ਖੋਲ੍ਹੇ ਗੁਝ, ਪਰਦਾ ਓਹਲਾ ਦਏ ਚੁਕਾਈਆ। ਸਤਿਗੁਰ ਪੂਰਾ ਜਨ ਭਗਤਾਂ ਮਾਣ ਦੇਵੇ ਜੁਗ, ਜੁਗ ਜੁਗ ਨਾਲ ਮਿਲਾਈਆ। ਕਲਜੁਗ ਅੰਤਮ ਸਭ ਦਾ ਪੈਂਡਾ ਰਿਹਾ ਪੁਜ, ਪੂਜਸ ਪੂਜਾ ਵਿਚ ਦੁਹਾਈਆ। ਸਤਿਗੁਰ ਨਾਮ ਸੁਣ ਕੇ ਸੁਰਤੀ ਨਾਮ ਵਿਚ ਜਾਏ ਰੁਝ, ਰੁਝੇਵਾਂ ਜਗਤ ਵਾਲਾ ਤਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗ ਜੁਗ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਜਨ ਭਗਤਾਂ ਨਿਰਅੱਖਰ ਧਾਰ ਵਿਚੋਂ ਆਪਣਾ ਨਾਮ ਸਮਝਾਈਆ।
❋
❋
੨੫ ਜੇਠ ਸ਼ਹਿਨਸ਼ਾਹੀ ਸੰਮਤ ੮ ਗੁਰਦੇਵ ਸਿੰਘ ਦੇ ਘਰ ਨਵਾਂ ਪਿੰਡ ਜ਼ਿਲਾ ਜਲੰਧਰ
ਸਤਿਗੁਰ ਸ਼ਬਦ ਕਹੇ ਮੇਰੇ ਸ਼ਹਿਨਸ਼ਾਹ ਪਾਤਸ਼ਾਹ ਜੋਤ ਨਿਰੰਕਾਰੀ, ਨਿਰਾਕਾਰ ਨਿਰਵੈਰ ਦਰ ਤੇਰੇ ਸੀਸ ਨਿਵਾਈਆ। ਆਦਿ ਅੰਤ ਜੁਗਾ ਜੁਗੰਤ ਤੇਰਾ ਖੇਲ ਅਗੰਮ ਅਪਾਰੀ, ਅਲਖ ਅਗੋਚਰ ਬੇਅੰਤ ਬੇਪਰਵਾਹ ਤੇਰੀ ਵਡਿਆਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਤੇਰਾ ਖੇਲ ਵਡ ਸੰਸਾਰੀ, ਸੰਸਾਰੀ ਭੰਡਾਰੀ ਸੰਘਾਰੀ ਵਿਸ਼ਨ ਬ੍ਰਹਮਾ ਸ਼ਿਵ ਸੀਸ ਨਿਵਾਈਆ। ਤੇਰਾ ਨਾਮ ਕਲਮਾ ਜਗਤ ਸੰਦੇਸ਼ਾ ਵਾਰੋ ਵਾਰੀ, ਚਾਰ ਜੁਗ ਦੇ ਸ਼ਾਸਤਰ ਦੇਣ ਗਵਾਹੀਆ। ਅਵਤਾਰ ਪੈਗ਼ੰਬਰ ਗੁਰ ਤੇਰੇ ਚਰਨ ਕਵਲ ਗਏ ਬਲਿਹਾਰੀ, ਆਪ ਆਪਾ ਤੇਰੀ ਭੇਟ ਕਰਾਈਆ। ਤੂੰ ਭਵਿਖਤਾਂ ਵਿਚ ਲਿਖਤਾਂ ਵਿਚ ਤੇਰਾ ਹੁਕਮ ਦੱਸਿਆ ਸਰਕਾਰੀ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਤੇਰਾ ਹੁਕਮ ਜਣਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਲੇਖਾ ਵੇਖ ਜੀਵ ਅਧਾਰੀ, ਲੱਖ ਚੁਰਾਸੀ ਜੂਨ ਅਜੂਨੀ ਵੇਖ ਵਖਾਈਆ। ਰਵ ਸਸ ਸੂਰੀਆ ਚੰਨ ਮੰਡਲ ਮੰਡਪ ਕਰਨ ਨਿਮਸਕਾਰੀ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਸੀਸ ਨਿਵਾਈਆ। ਨੇਤਰ ਰੋਵੇ ਕਾਗਜ਼ ਸ਼ਾਹੀ ਕਲਮ ਬਿਚਾਰੀ, ਕਾਇਨਾਤ ਦੇ ਮਾਲਕ ਪਰਦਾ ਦੇ ਚੁਕਾਈਆ। ਨੌ ਸੌ ਚੁਰਾਨਮੇ ਚੌਕੜੀ ਜੁਗ ਪਿਛੋਂ ਤੇਰੀ ਆਈ ਵਾਰੀ, ਨਵ ਨੌਂ ਚਾਰ ਦਾ ਭੇਵ ਰਹੇ ਨਾ ਰਾਈਆ। ਸ਼ਬਦੀ ਧਾਰ ਭਵਿਖ ਲੇਖਾ ਲਿਖਿਆ ਬਣ ਲਿਖਾਰੀ, ਗੋਬਿੰਦ ਗੋਬਿੰਦ ਗੋਬਿੰਦ ਤੇਰੀ ਸੇਵ ਕਮਾਈਆ। ਦਰਗਾਹ ਸਾਚੀ ਮੁਕਾਮੇ ਹੱਕ ਤੇਰਾ ਨੂਰ ਉਜਿਆਰੀ, ਜ਼ਾਹਰ ਜ਼ਹੂਰ ਆਪਣਾ ਭੇਵ ਦੇਣਾ ਖੁਲ੍ਹਾਈਆ। ਤੇਈ ਅਵਤਾਰ ਤੇਰੀ ਚਰਨ ਧੂੜ ਲਾਵਣ ਛਾਰੀ, ਮਸਤਕ ਖ਼ਾਕੀ ਖ਼ਾਕ ਰਮਾਈਆ। ਪੈਗ਼ੰਬਰ ਸੱਯਦਿਆਂ ਵਿਚ ਕਰਨ ਦਾਰੀ, ਦੀਦਾ ਦਾਨਿਸਤਾ ਤੇਰੇ ਅੱਗੇ ਸੀਸ ਨਿਵਾਈਆ। ਗੁਰ ਦਸ ਚਰਨ ਕਵਲ ਜਾਣ ਬਲਿਹਾਰੀ, ਬਲ ਬਲ ਤੇਰੇ ਹੱਥ ਵਡਿਆਈਆ। ਪੁਰਖ ਅਕਾਲੇ ਦੀਨ ਦਿਆਲੇ ਪਰਵਰਦਿਗਾਰ ਤੇਰੀ ਸਾਂਝੀ ਯਾਰੀ, ਵਰਨ ਬਰਨ ਜ਼ਾਤ ਪਾਤ ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਚੌਥੇ ਜੁਗ ਨਿਰਗੁਣ ਨੂਰ ਜੋਤ ਕਰ ਉਜਿਆਰੀ, ਅੰਧ ਅੰਧੇਰਾ ਵੇਖ ਥਾਉਂ ਥਾਈਂਆ। ਤੁਧ ਬਿਨ ਮਾਲਕ ਖ਼ਾਲਕ ਖ਼ਲਕ ਪੈਜ ਨਾ ਜਾਏ ਸਵਾਰੀ, ਸੁਆਰਥ ਯਥਾਰਥ ਅੰਦਰ ਸਮਝ ਕਿਸੇ ਨਾ ਰਾਈਆ। ਉਹ ਵੇਖ ਧਰਨੀ ਧਰਤ ਧਵਲ ਧੌਲ ਬਿਨ ਨੈਣਾਂ ਰੋਵੇ ਜ਼ਾਰੋ ਜ਼ਾਰੀ, ਜਲ ਥਲ ਮਹੀਅਲ ਸਮੁੰਦ ਸਾਗਰ ਆਪਣਾ ਵਹਿਣ ਵਹਾਈਆ। ਪ੍ਰਿਥਮੀ ਆਕਾਸ਼ ਤੱਕਣ ਚੰਦ ਸਿਤਾਰੀ, ਮੰਡਲ ਮੰਡਪ ਅੱਖ ਉਠਾਈਆ। ਸਦੀ ਚੌਧਵੀਂ ਉਚੀ ਕੂਕ ਕੂਕ ਪੁਕਾਰੀ, ਦਰੋਹੀ ਮੇਰੇ ਪਰਵਰਦਿਗਾਰ ਯਾਮੁਬੀਨ ਤੇਰੀ ਸਰਨਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਸਤਿ ਧਰਮ ਚਾਰ ਕੁੰਟ ਹਾਰੀ, ਹਿਰਦੇ ਹਰਿ ਨਾ ਕੋਇ ਵਸਾਈਆ। ਮਾਇਆ ਮਮਤਾ ਮੋਹ ਵਿਕਾਰ ਹੰਕਾਰ ਸਭ ਨੂੰ ਕਰੇ ਖੁਆਰੀ, ਸਾਂਤਕ ਸਤਿ ਨਾ ਕੋਇ ਕਰਾਈਆ। ਕੂੜ ਕਲਪਣਾ ਜਗਤ ਕਰੇ ਗ਼ਦਾਰੀ, ਸਾਕ ਸੱਜਣ ਸੈਣ ਸਗਲਾ ਸੰਗ ਨਾ ਕੋਇ ਬਣਾਈਆ। ਬੁਧ ਮਤ ਸਭ ਦੀ ਹਾਰੀ, ਮਨ ਮਨਸਾ ਹੋਈ ਹਲਕਾਈਆ। ਸ੍ਰਿਸ਼ਟੀ ਦ੍ਰਿਸ਼ਟੀ ਹੋਈ ਦੁਖਿਆਰੀ, ਦੁਖੀਆਂ ਦਰਦ ਨਾ ਕੋਇ ਵੰਡਾਈਆ। ਤੇਰੀ ਖੇਲ ਆਦਿ ਜੁਗਾਦਿ ਸਦਾ ਨਿਆਰੀ, ਜੁਗ ਚੌਕੜੀ ਸਮਝ ਕਿਸੇ ਨਾ ਆਈਆ । ਕਿਰਪਾ ਨਿਧਾਨ ਠਾਕਰ ਸਵਾਮੀ ਤੁਧ ਬਿਨ ਪੈਜ ਨਾ ਜਾਏ ਸਵਾਰੀ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣੀ ਦਇਆ ਕਮਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਆਤਮ ਹੋਵੇ ਸਤਿ ਸਰੂਪੀ ਤੇਰੀ ਨਾਰੀ, ਨਰ ਨਰਾਇਣ ਨਰ ਹਰਿ ਹੋਣਾ ਆਪ ਸਹਾਈਆ। ਤੂੰ ਸ਼ਾਹ ਸ਼ਹਾਨਾ ਅਕਲ ਕਲਧਾਰੀ, ਅਕਲ ਕਲਾ
❋
❋
ਕਲਵੰਤਾ ਇਕ ਅਖਵਾਈਆ। ਤੇਰੀ ਖੇਲ ਵਿਸ਼ਨ ਬ੍ਰਹਮਾ ਸ਼ਿਵ ਨਾ ਕਿਸੇ ਵਿਚਾਰੀ, ਅਵਤਾਰ ਪੈਗ਼ੰਬਰ ਗੁਰ ਵਿਚਰਕੇ ਦੱਸੇ ਨਾ ਕੋਇ ਸਮਝਾਈਆ। ਬੇਅੰਤ ਬੇਅੰਤ ਬੇਅੰਤ ਕਹਿ ਕੇ ਸਭ ਨੇ ਚਰਨ ਛੁਹਾਈ ਤੇਰੇ ਦਾੜ੍ਹੀ, ਦਾਹਵੇਦਾਰ ਨਜ਼ਰ ਕੋਇ ਨਾ ਆਈਆ। ਸਾਹਿਬ ਸਤਿਗੁਰ ਅੰਤ ਅਖ਼ੀਰ ਬੇਨਜ਼ੀਰ ਤੇਰੀ ਵੀਹ ਸੌ ਅੱਠ ਦੀ ਆਵੇ ਹਾੜ੍ਹੀ, ਹਾਏ ਉਫ਼ ਕਹਿ ਕੇ ਦਿਆਂ ਸੁਣਾਈਆ। ਸ਼ਾਹ ਸੁਲਤਾਨਾ ਨੌਜਵਾਨਾ ਮਰਦ ਮਰਦਾਨਾ ਬਲ ਆਪਣਾ ਧਾਰੀ, ਧੁਰ ਦਾ ਹੁਕਮ ਇਕ ਮਨਾਈਆ। ਸਤਿਗੁਰ ਸ਼ਬਦ ਕਹੇ ਹੁਕਮ ਦੇਣਾ ਏਕੰਕਾਰ ਇਕੋ ਵਾਰੀ, ਦੂਸਰ ਲੋੜ ਰਹੇ ਨਾ ਰਾਈਆ। ਮੈਂ ਸਭ ਦੀ ਲੋਕਮਾਤ ਕਰਾਂ ਗ੍ਰਿਫ਼ਤਾਰੀ, ਬਚਿਆ ਰਹਿਣ ਕੋਇ ਨਾ ਪਾਈਆ। ਸਤਾਰਾਂ ਹਾੜ੍ਹ ਮਸਤਕ ਟਿੱਕੇ ਲਾਉਣ ਪੰਜ ਲਿਖਾਰੀ, ਪੰਜਾਂ ਪੰਜਾਂ ਉਂਗਲਾਂ ਨਾਲ ਵਡਿਆਈਆ। ਪੰਜ ਪਿਆਰੇ ਪੰਚ ਪਿਆਰ ਦੇ ਬਣਨ ਖਿਲਾੜੀ, ਖੇਡ ਧਰਮ ਧਾਰ ਸਮਝਾਈਆ। ਦੋ ਦੋ ਤਲਵਾਰਾਂ ਪਹਿਨਣ ਪੰਜ ਦਰਬਾਰੀ, ਸੱਜਾ ਖੱਬਾ ਵੰਡ ਵੰਡਾਈਆ। ਪੁਰਖ ਅਕਾਲੇ ਤੇਰਾ ਰੂਪ ਹੋਵੇ ਨਾ ਪੁਰਖ ਨਾ ਨਾਰੀ, ਵੇਸ ਅਵੱਲਾ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਸੀਸ ਨਿਵਾਈਆ। ਸਤਿਗੁਰ ਸ਼ਬਦ ਕਹੇ ਮੇਰੇ ਸਾਹਿਬ ਮੇਰਾ ਤੇਰੇ ਅੱਗੇ ਹਲਫ਼, ਨਿਉਂ ਨਿਉਂ ਸੀਸ ਨਿਵਾਈਆ। ਮੈਂ ਲੇਖਾ ਦੱਸਣਾ ਸਤਾਰਾਂ ਹਾੜ੍ਹ ਨੂੰ ਇਕੋ ਅਲਿਫ਼, ਜੋ ਇਲਮ ਆਲਮਾਂ ਦਏ ਬਦਲਾਈਆ। ਸ਼ਰਅ ਦੀ ਪੂਰੀ ਕਰਨੀ ਸ਼ਰਤ, ਸ਼ਰੀਅਤ ਪੰਧ ਮੁਕਾਈਆ। ਤੇਰਾ ਖੇਲ ਵੇਖਣਾ ਪਰਤ, ਪਤਿਪਰਮੇਸ਼ਵਰ ਬੇਪਰਵਾਹੀਆ। ਤੇਰਾ ਰਾਹ ਤਕਣਾ ਉਤੇ ਧਰਤ, ਧਰਨੀ ਧਵਲ ਵੇਖ ਵਖਾਈਆ। ਜਿਸ ਨੂੰ ਝੁਕਣੇ ਅਸਮਾਨ ਅਰਸ਼, ਆਲੀਜਾਹ ਤੇਰੀ ਵਡਿਆਈਆ। ਮੇਰੀ ਮਨਜ਼ੂਰ ਕਰਨੀ ਅਰਜ਼, ਆਜਜ਼ ਹੋ ਕੇ ਸੀਸ ਨਿਵਾਈਆ। ਹੱਕ ਸੰਦੇਸ਼ਾ ਦੇਣਾ ਗਰਜ, ਚੌਦਾਂ ਤਬਕ ਸੁਣਾਈਆ। ਆਪਣਾ ਪੂਰਾ ਕਰਨਾ ਫ਼ਰਜ਼, ਫ਼ਰਦ ਜੁਰਮ ਸਭ ਤੇ ਦੇਣਾ ਲਗਾਈਆ। ਮਕਰੂਜ਼ ਕਿਸੇ ਦਾ ਰਹਿਣ ਨਹੀਂ ਦੇਣਾ ਕਰਜ਼, ਕਜ਼ਾ ਕਜ਼ਾਕ ਸਭ ਦੇ ਨਾਲ ਮਿਲਾਈਆ। ਤੇਰਾ ਖੇਲ ਤਕਣਾ ਅਸਚਰਜ, ਜਿਸ ਨੂੰ ਚਾਰ ਜੁਗ ਦੇ ਸ਼ਾਸਤਰ ਨਾ ਸਕਣ ਸਮਝਾਈਆ। ਤੂੰ ਯੋਧਾ ਸੂਰਬੀਰ ਮਰਦਾਨਾ ਮਰਦ, ਬੇਪਰਵਾਹ ਇਕ ਅਖਵਾਈਆ। ਕਲਜੁਗ ਮੇਟਣਾ ਅੰਧੇਰ ਗਰਦ, ਕੂੜੀ ਕਿਰਿਆ ਰਹੇ ਨਾ ਰਾਈਆ। ਸ਼ਰਅ ਛੁਰੀ ਰਹੇ ਨਾ ਕਰਦ, ਕਾਤਲ ਮਕਤੂਲ ਦਾ ਲੇਖਾ ਦੇਣਾ ਮੁਕਾਈਆ। ਗ਼ਰੀਬ ਨਿਮਾਣਿਆ ਵੰਡਣਾ ਦਰਦ, ਕੋਝਿਆਂ ਕਮਲਿਆਂ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਮੰਗ ਮੰਗਾਈਆ। ਸਤਿਗੁਰ ਸ਼ਬਦ ਕਹੇ ਮੇਰੇ ਮਹਿਬੂਬਾ, ਮਹਿਵ ਦਰ ਤੇਰੇ ਸੀਸ ਨਿਵਾਈਆ। ਤੂੰ ਆਦਿ ਅੰਤ ਹਰ ਜਗ੍ਹਾ ਮੌਜੂਦਾ, ਖ਼ਾਲੀ ਨਜ਼ਰ ਕੋਇ ਨਾ ਆਈਆ। ਮੈਂ ਹੈਰਾਨ ਹੋਇਆ ਕਿਉਂ ਸ਼ਰਅ ਦੀਆਂ ਵੰਡੀਆਂ ਹਦੂਦਾਂ, ਨਾਮ ਕਲਮੇ ਹਿੱਸੇ ਜਗਤ ਪਾਈਆ। ਤੇਰੀ ਮੰਜ਼ਲ ਇਕੋ ਹੱਕ ਮਕਸੂਦਾ, ਸਚਖੰਡ ਦਵਾਰਾ ਨਜ਼ਰੀ ਆਈਆ। ਤੁਧ ਬਿਨ ਅਵਰ ਨਾ ਕੋਈ ਦੂਜਾ, ਜਿਸ ਨੂੰ ਦੀਨ ਦੁਨੀ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਗਾਈਆ। ਤੇਰਾ ਭੇਵ ਕਿਸੇ ਨਾ ਬੂਝਾ, ਅਵਤਾਰ ਪੈਗ਼ੰਬਰ ਗੁਰ ਸ਼ਸਤਰਾਂ ਨਾਲ ਕਰਕੇ ਗਏ ਲੜਾਈਆ। ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਕਲਜੁਗ ਕੂੜੀ ਕਿਰਿਆ ਠੂਠਾ ਮਾਰ ਕੇ ਮੂਧਾ, ਮੁੱਦਤਾਂ ਦੇ ਮਾਲਕ ਮੁੱਦਾ ਸਭ ਦਾ ਦੇ ਬਦਲਾਈਆ। ਗੁਰਮੁਖ ਸੰਤ ਸੁਹੇਲਾ ਤੇਰੇ ਵਿਛੋੜੇ ਵਿਚ ਰਹੇ ਕੋਇ ਨਾ ਰੂਠਾ, ਲੱਖ ਚੁਰਾਸੀ ਵਿਚੋਂ ਮੇਲਾ ਮੇਲਣਾ ਸਹਿਜ ਸੁਭਾਈਆ। ਤੁਧ ਬਿਨ ਆਦਿ ਅੰਤ ਜੁਗਾ ਜੁਗੰਤ ਨਿਰਗੁਣ ਧਾਰ ਸਰਗੁਣ ਉਤੇ ਕੋਇ ਨਾ ਤੁੱਠਾ,
❋
❋
ਪੰਜ ਤਤ ਮਾਟੀ ਖ਼ਾਕ ਦਏ ਨਾ ਕੋਇ ਵਡਿਆਈਆ। ਮੈਂ ਤੇਰਾ ਇਕੋ ਦੁਲਾਰਾ ਸਤਿਗੁਰ ਸ਼ਬਦ ਸੁਤਾ, ਪਿਤਾ ਪੂਤ ਤੇਰੇ ਅੱਗੇ ਸੀਸ ਨਿਵਾਈਆ। ਮੈਂ ਚਾਹੁੰਦਾ ਕਲਜੁਗ ਵਿਚ ਸਤਿਜੁਗ ਬਦਲ ਦੇ ਰੁਤਾ, ਰੁਤੜੀ ਆਪਣੇ ਨਾਲ ਮਹਿਕਾਈਆ। ਭਾਗ ਲਗਾ ਦੇ ਪੰਜ ਤਤ ਕਾਇਆ ਮਾਟੀ ਬੁਤਾ, ਬੁਤਖ਼ਾਨਿਆਂ ਕਰ ਸਫ਼ਾਈਆ। ਤੇਰਾ ਨਾਮ ਭੰਡਾਰਾ ਜਗਤ ਜਹਾਨ ਨਾ ਜਾਏ ਲੁੱਟਾ, ਗ੍ਰਹਿ ਗ੍ਰਹਿ ਅੰਦਰ ਦੇਣਾ ਟਿਕਾਈਆ। ਆਤਮ ਪਰਮਾਤਮ ਨਾਤਾ ਜੋੜ ਦੇ ਟੁੱਟਾ, ਟੁੱਟਿਆਂ ਗੰਢ ਪਵਾਈਆ। ਭਾਗ ਲਗਾ ਦੇ ਕਾਇਆ ਮਾਟੀ ਬੁਤਾ, ਜਿਸਮ ਜ਼ਮੀਰ ਦੇ ਬਦਲਾਈਆ। ਗੁਰਮੁਖਾਂ ਦੇ ਅੰਦਰੋਂ ਕੂੜੀ ਕਿਰਿਆ ਕਢ ਦੇ ਗ਼ੁੱਸਾ, ਮਾਇਆ ਮਮਤਾ ਮੋਹ ਨਾ ਹੋਏ ਹਲਕਾਈਆ। ਘਰ ਸੁਹੰਜਣੀ ਗ੍ਰਹਿ ਹੋਵੇ ਰੁਤਾ, ਮੰਦਰ ਬਾਂਕੇ ਵੱਜੇ ਵਧਾਈਆ। ਤੂੰ ਮਿਹਰਵਾਨ ਅਬਿਨਾਸ਼ੀ ਅਚੁਤਾ, ਚੇਤਨ ਸੁਰਤੀ ਸਭ ਦੀ ਦੇ ਕਰਾਈਆ। ਉਜਲ ਕਰ ਗੁਰਮੁਖਾਂ ਮਾਤ ਮੁਖਾ, ਜੋ ਮੁਖ ਤੇਰਾ ਨਾਮ ਸਿਫ਼ਤ ਸਾਲਾਹੀਆ। ਜਨਮ ਕਰਮ ਵਿਚ ਰੋਗ ਰਹੇ ਨਾ ਦੁੱਖਾ, ਦਰਦ ਦੁੱਖ ਭੈ ਭੰਜਣ ਹੋਣਾ ਆਪ ਸਹਾਈਆ। ਸਫ਼ਲ ਕਰਾਉਣੀ ਮਾਤ ਕੁੱਖਾ, ਲੇਖੇ ਲਾਉਣੀ ਜਣੇਂਦੀ ਮਾਈਆ। ਸਤਿਗੁਰ ਸ਼ਬਦ ਕਹੇ ਪਰਮ ਪੁਰਖ ਪਰਮਾਤਮ ਅੰਤਮ ਤੇਰਾ ਵਕਤ ਢੁਕਾ, ਦੂਜੀ ਓਟ ਨਾ ਕੋਇ ਤਕਾਈਆ। ਤੇਰਾ ਖੇਲ ਤਕਾਂ ਚਾਰੇ ਕੂਟਾ, ਉੱਤਰ ਪੂਰਬ ਪੱਛਮ ਦੱਖਣ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਭੇਵ ਰਹੇ ਨਾ ਲੁਕਾ, ਅਲੋਕਿਕ ਆਪਣਾ ਪਰਦਾ ਦੇਣਾ ਚੁਕਾਈਆ।
੨੬ ਜੇਠ ਸ਼ਹਿਨਸ਼ਾਹੀ ਸੰਮਤ ੮ ਜਗੀਰ ਸਿੰਘ ਭੜੀ ਨਵਿਤ
ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਜੇਠ ਕਹੇ ਮੇਰਾ ਦਿਵਸ ਦਿਹਾੜਾ ਛੱਬੀ, ਪਰਵਿਸ਼ਟਾ ਪਰਮ ਪੁਰਖ ਜਣਾਈਆ। ਲੇਖਾ ਆਦਿ ਜੁਗਾਦਿ ਜੁਗ ਚੌਕੜੀ ਰੱਬੀ, ਪਰਮ ਪੁਰਖ ਪ੍ਰਭ ਆਪਣੇ ਹੱਥ ਰਖਾਈਆ। ਵੇਖਣਹਾਰਾ ਸਦਾ ਸਦੀਵੀ ਸਦੀ, ਘੜੀ ਪਲ ਧਿਆਨ ਲਗਾਈਆ। ਜਿਸ ਦੇ ਹੁਕਮੇ ਅੰਦਰ ਸ੍ਰਿਸ਼ਟੀ ਬੱਧੀ, ਬੰਦਨਾ ਕਰਕੇ ਗੁਰ ਅਵਤਾਰ ਪੈਗ਼ੰਬਰ ਸੀਸ ਨਿਵਾਈਆ। ਉਹ ਲੇਖਾ ਜਾਣੇ ਜਗਤ ਧਾਰ ਦੀ ਗੱਦੀ, ਗੁਰੂ ਗੁਰਦੇਵ ਸਵਾਮੀ ਪੜਦਾ ਆਪ ਉਠਾਈਆ। ਜਿਸ ਦੇ ਕੋਲ ਕਿਰਪਾ ਵਿਚ ਇਕੋ ਰੰਗ ਹੋਵੇ ਨੇਕੀ ਬਦੀ, ਮਿਹਰ ਨਜ਼ਰ ਨਾਲ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਛੱਬੀ ਜੇਠ ਕਹੇ ਮੇਰੇ ਸਾਹਮਣੇ ਉਹ ਤਸਵੀਰ, ਜਿਸ ਦੀ ਗੋਬਿੰਦ ਦਏ ਗਵਾਹੀਆ। ਜਿਸ ਦਾ ਲੇਖਾ ਬੇਨਜ਼ੀਰ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਜਿਸ ਵਿਚ ਦੀਨ ਦੁਨੀ ਦੀ ਤਕਦੀਰ, ਤਦਬੀਰ ਸਕੇ ਨਾ ਕੋਇ ਬਣਾਈਆ। ਉਹ ਲੇਖਾ ਜਾਣੇ ਆਦਿ ਅੰਤ ਅਖ਼ੀਰ, ਅੱਖਰਾਂ ਤੋਂ ਬਾਹਰ ਜਿਸ ਦੀ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਛੱਬੀ ਜੇਠ ਕਹੇ ਮੇਰੇ ਅੱਗੇ ਉਹ ਨਕਸ਼ਾ, ਜਿਸ ਨੂੰ ਨਕਸ਼ ਕੇ ਸਕੇ ਨਾ ਕੋਇ ਸਮਝਾਈਆ। ਮੇਰੇ ਕੋਲ ਉਹ ਰਸਤਾ, ਜਿਸ ਉਤੇ ਗੁਰ ਅਵਤਾਰ ਪੈਗ਼ੰਬਰ ਭੱਜਣ ਵਾਹੋ ਦਾਹੀਆ। ਮੇਰੇ ਕੋਲ ਉਹ ਬਸਤਾ,
❋
❋
ਜਿਸ ਵਿਚ ਚਾਰ ਜੁਗ ਦੇ ਭਵਿਖਤ ਬੰਦ ਕਰਾਈਆ। ਛੱਬੀ ਜੇਠ ਕਹੇ ਮੈਂ ਸਦਾ ਸਦਾ ਸਦ ਨੱਸਦਾ, ਜੁਗ ਜੁਗ ਭੱਜਾਂ ਵਾਹੋ ਦਾਹੀਆ। ਮੇਰਾ ਪਰਵਿਸ਼ਟਾ ਮੇਰੀ ਕਥਾ ਕਹਾਣੀ ਦੱਸਦਾ, ਦਸ ਦਸਮੇਸ ਆਪਣੇ ਨਾਲ ਰਖਾਈਆ। ਜਿਸ ਦਾ ਸ਼ਬਦ ਇਸ਼ਾਰਾ ਪ੍ਰਤਖ ਦਾ, ਪਾਰਬ੍ਰਹਮ ਪ੍ਰਭ ਆਪਣੀ ਕਲ ਵਰਤਾਈਆ। ਉਹ ਖੇਲ ਕਰੇ ਨੂਰ ਇਲਾਹੀ ਯਕ ਦਾ, ਵਾਹਿਦ ਆਪਣੀ ਵੰਡ ਵੰਡਾਈਆ। ਜਿਸ ਨੂੰ ਕਲਜੁਗ ਸਮਾਂ ਤਕਦਾ, ਬਿਨ ਅੱਖਾਂ ਅੱਖ ਉਠਾਈਆ। ਜਿਸ ਲਹਿਣਾ ਦੇਣਾ ਪੂਰਾ ਕਰਨਾ ਹੱਕ ਦਾ, ਕੌਲ ਇਕਰਾਰ ਪਿਛਲਾ ਵੇਖ ਵਖਾਈਆ। ਉਸ ਦਾ ਲੇਖ ਕੋਇ ਨਾ ਕਟਦਾ, ਨਾ ਕੋਈ ਮੇਟੇ ਮੇਟ ਮਿਟਾਈਆ। ਇਹ ਖੇਲ ਉਸ ਵਣਜਾਰੇ ਹੱਟ ਦਾ, ਜਿਥੋਂ ਜੁਗ ਚੌਕੜੀ (ਝੋਲੀ) ਸਰਬ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਛੱਬੀ ਜੇਠ ਕਹੇ ਮੇਰੇ ਆਇਆ ਵਿਚ ਧਿਆਨ, ਸਹਿਜ ਸਹਿਜ ਸਹਿਜ ਨਾਲ ਜਣਾਈਆ। ਮੇਰੇ ਅੰਦਰ ਪਰਗਟਿਆ ਇਕ ਗਿਆਨ, ਬਿਨ ਅੱਖਰਾਂ ਮਿਲੀ ਵਡਿਆਈਆ। ਸੰਦੇਸਾ ਸੁਣਿਆ ਬਿਨਾ ਕਾਨ, ਸਰਵਣ ਲੋੜ ਰਹੀ ਨਾ ਰਾਈਆ। ਓਹ ਤਕ ਓਹ ਪਠਾਣ, ਜਿਸ ਗੋਬਿੰਦ ਉਤੇ ਛੁਰਾ ਦਿਤਾ ਚਲਾਈਆ। ਗੋਬਿੰਦ ਸੂਰਾ ਹੋਇਆ ਮਿਹਰਵਾਨ, ਮਿਹਰ ਨਜ਼ਰ ਨਾਲ ਤਕਾਈਆ। ਉਸ ਗ਼ੁੱਸੇ ਵਿਚ ਬੋਲੀ ਮਾਰੀ ਨਿਸ਼ਾਨ, ਬੋਲ ਕਰਾਰਾ ਦਿਤਾ ਲਗਾਈਆ। ਗੋਬਿੰਦ ਹੱਸ ਕੇ ਕਿਹਾ ਤੂੰ ਬੜਾ ਸੂਰਬੀਰ ਬਲਵਾਨ, ਜਿਸ ਸੇਵਾਦਾਰ ਹੋ ਕੇ ਸ਼ਸਤਰ ਦਿਤਾ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਗੋਬਿੰਦ ਕਿਹਾ ਐ ਮੇਰੇ ਸਿੱਖ ਸ਼ਰਧਾਲੂ, ਸਿਰ ਤੇਰੇ ਹੱਥ ਟਿਕਾਈਆ। ਮੇਰਾ ਪਰਮ ਪੁਰਖ ਬੜਾ ਕਿਰਪਾਲੂ, ਕਿਰਪਾ ਨਿਧ ਵਡ ਵਡਿਆਈਆ। ਜਿਸ ਨੇ ਕੌਲ ਇਕਰਾਰ ਨਾਨਕ ਤੋਂ ਕਰਾਇਆ ਸੀ ਨਾਲ ਲਾਲੂ, ਲੇਖਾ ਕੁਕੜ ਵਾਲਾ ਮਿਲਾਈਆ। ਉਹ ਤੇਰੀ ਸੁਰਤ ਸੰਭਾਲੂ, ਸੰਬਲ ਬਹਿ ਕੇ ਵੇਖ ਵਖਾਈਆ। ਨਿਰਗੁਣ ਧਾਰ ਅਵੱਲੜੀ ਚਲੂ ਚਾਲੂ, ਚਾਰ ਵਰਨ ਤੋਂ ਬਾਹਿਰ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮੁਗ਼ਲ ਕਿਹਾ ਗੋਬਿੰਦ ਮੈਂ ਤੇਰੇ ਮਾਰਿਆ ਖੰਜਰ, ਲਹਿਣਾ ਹਰਿ ਗੋਬਿੰਦ ਵਾਲਾ ਚੁਕਾਈਆ। ਮੇਰੇ ਨੇਤਰ ਨਾ ਆਇਆ ਹੰਝਨ, ਨੀਰ ਨੀਰ ਨਾ ਕੋਇ ਵਗਾਈਆ। ਪਰ ਮੈਂ ਇਕ ਸੌ ਨੌਂ ਵਾਰਾ ਤੇਰੇ ਚਰਨ ਦੀ ਧੂੜੀ ਲਾਈ ਮਜਨ, ਖ਼ਾਕ ਮਸਤਕ ਉਤੇ ਛੁਹਾਈਆ। ਮੇਰਾ ਕੰਬਣ ਲੱਗਾ ਬਦਨ, ਸ਼ਰੀਰ ਥਰਥਰਾਈਆ। ਗੋਬਿੰਦ ਹੱਸ ਕੇ ਕਿਹਾ ਤਾਂ ਛੁਰਾ ਮੇਰਾ ਪ੍ਰੇਮ ਵਾਲਾ ਸਗਨ, ਤੇਰੀ ਝੋਲੀ ਪਾਈਆ। ਮੁਹੰਮਦ ਲੇਖਾ ਵੇਖ ਜਿਸ ਵੇਲੇ ਸ਼ਰਅ ਹੋਈ ਨਗਨ, ਸਿਰ ਹੱਥ ਨਾ ਕੋਇ ਟਿਕਾਈਆ। ਦੀਪਕ ਜੋਤ ਮੂਲ ਨਾ ਜਗਨ, ਘਰ ਘਰ ਅੰਧੇਰਾ ਛਾਈਆ। ਪੁਰਖ ਅਕਾਲਾ ਸਭ ਦਾ ਕਰੇ ਵਜ਼ਨ, ਲੇਖਾ ਦੇਵੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਸਾਚੀ ਕਾਰ ਕਮਾਈਆ। ਛੱਬੀ ਜੇਠ ਕਹੇ ਗੋਬਿੰਦ ਨੇ ਖੰਜਰ ਫੜਿਆ ਹੱਥ, ਥਾਪੀ ਪੁਸ਼ਤ ਪਨਾਹ ਲਗਾਈਆ। ਫੇਰ ਤਿੰਨ (ਵਾਰ) ਆਪੇ ਪੇਟ ਵਿਚ ਦਿਤਾ ਰੱਖ, ਸਹਿਜ ਸਹਿਜ ਨਾਲ ਦਬਾਈਆ। ਨਾਲੇ ਇਸ਼ਾਰਾ ਕੀਤਾ ਨਾਲ ਅੱਖ, ਉਹ ਤਕ ਜਲਵਾ ਨੂਰ ਇਲਾਹੀਆ। ਜਿਸ ਦਾ ਰੂਪ ਅਨੂਪ ਹੋਣਾ ਪ੍ਰਤੱਖ, ਅਮਾਮ ਅਮਾਮਾ ਵੇਸ ਵਟਾਈਆ। ਤੇਰਾ ਲਹਿਣਾ ਦੇਣਾ ਪੂਰਾ ਕਰੇ ਝਟ, ਝਟਕੇ ਹਲਾਲੀ ਵਾਲੇ ਦੋਵੇਂ ਦਏ ਲੜਾਈਆ। ਫੇਰ ਸ਼ਰਅ ਨੇ ਸ਼ਰਅ ਨੂੰ ਦੇਣਾ ਕਟ,
❋
❋
ਕਟਾਖ਼ਸ਼ ਲਾਗੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਖਿਲਾਈਆ। ਮੁਗ਼ਲ ਕਿਹਾ ਤੇਰਾ ਬਚਨ ਸਿੱਧਾ ਸਾਦਾ, ਸੁਣ ਕੇ ਖ਼ੁਸ਼ੀ ਬਣਾਈਆ। ਦੱਸ ਧੁਰ ਮਾਲਕ ਦਾ ਕੀ ਇਰਾਦਾ, ਕੀ ਕਰਨੀ ਕਾਰ ਭੁਗਤਾਈਆ। ਕੀ ਸ਼ਬਦ ਵਜਾਏ ਨਾਦਾ, ਅਨਰਾਗੀ ਰਾਗ ਸੁਣਾਈਆ। ਗੋਬਿੰਦ ਕਿਹਾ ਓਹ ਬੇਪਰਵਾਹ ਸਾਹਿਬ ਸਾਂਝਾ, ਨਿਰਗੁਣ ਧਾਰ ਇਕ ਅਖਵਾਈਆ। ਜਿਸ ਨੇ ਉਮਤ ਉਮਤੀ ਸਦੀ ਚੌਧਵੀਂ ਫੇਰਨਾ ਮਾਂਜਾ, ਮਜਲਸ ਕੂੜੀ ਦਏ ਗਵਾਈਆ। ਨਿਸ਼ਾਨ ਰਹੇ ਨਾ ਤਾਰਾ ਚਾਂਦਾ, ਖ਼ਲਕ ਫ਼ਲਕ ਵੇਖ ਵਖਾਈਆ। ਕੂੜ ਕੁਕਰਮ ਵਗੇ ਝਾਂਜਾ, ਝੱਖੜ ਝੁਲੇ ਥਾਉਂ ਥਾਈਂਆ। ਕਲਜੁਗ ਅੰਤਮ ਹੋਵੇ ਜਾਂਦਾ, ਭੱਜੇ ਵਾਹੋ ਦਾਹੀਆ। ਉਸ ਨੇ ਖੇਲ ਕਰਨਾ ਆਪਣੇ ਨਾਂ ਦਾ, ਨਾਉਂ ਨਿਰੰਕਾਰਾ ਇਕ ਵਡਿਆਈਆ। ਝਗੜਾ ਮੇਟਣਾ ਸੂਰ ਗਾਂ ਦਾ, ਸ਼ਰਅ ਸ਼ਰੀਅਤ ਲੇਖਾ ਰਹੇ ਨਾ ਰਾਈਆ। ਆਪਣਾ ਵਕਤ ਸੁਹੰਜਣਾ ਕਰਨਾ ਚਾ ਦਾ, ਚਾਉ ਘਨੇਰਾ ਇਕ ਦਰਸਾਈਆ। ਬਾਹੂ ਬਲ ਰਹਿਣ ਨਹੀਂ ਦੇਣਾ ਕਿਸੇ ਬਾਂਹ ਦਾ, ਬਲਹੀਣ ਕਰੇ ਲੋਕਾਈਆ। ਉਸ ਵੇਲੇ ਮਾਨਸ ਰੂਪ ਹੋਵੇ ਕਾਂ ਦਾ, ਕਾਗ ਵਾਂਗ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਗੋਬਿੰਦ ਕਿਹਾ ਸੁਣ ਮੇਰੇ ਪਹਿਰੇਦਾਰ, ਪਰਾ ਪਸੰਤੀ ਮਧਮ ਬੈਖਰੀ ਤੋਂ ਬਾਹਰ ਜਣਾਈਆ। ਜਿਸ ਵੇਲੇ ਮੇਰਾ ਆਵੇ ਪਰਵਰਦਿਗਾਰ, ਨੂਰੀ ਅਲਾਹ ਅੱਲਾ ਨੂਰ ਇਲਾਹੀਆ। ਉਸ ਦੇ ਕੋਲ ਸ਼ਬਦ ਦੀ ਹੋਵੇ ਧਾਰ, ਕਲਮਾ ਕਾਇਨਾਤ ਦ੍ਰਿੜਾਈਆ। ਸ਼ਸਤਰ ਤੀਰ ਕਮਾਨ ਭੱਥਾ ਰੱਖੇ ਨਾ ਕੋਇ ਕਟਾਰ, ਖੜਗ ਸੰਗ ਨਾ ਕੋਇ ਨਿਭਾਈਆ। ਸਾਚਾ ਦਿਵਸ ਲਏ ਵਿਚਾਰ, ਛੱਬੀ ਜੇਠ ਵੀਹ ਸੌ ਅੱਠ ਬਿਕ੍ਰਮੀ ਅੱਠਾਂ ਤਤਾਂ ਨਾਲ ਮਿਲਾਈਆ। ਤੇਰਾ ਲਹਿਣਾ ਦੇਣਾ ਪੂਰਾ ਕਰੇ ਉਧਾਰ, ਪਿਛਲਾ ਲੇਖਾ ਰਹੇ ਨਾ ਰਾਈਆ। ਜਨਮ ਦਵਾਏ ਤੈਨੂੰ ਵਿਚ ਸੰਸਾਰ, ਹਰਿਜਨ ਆਪਣਾ ਲਏ ਬਣਾਈਆ। ਏਸੇ ਕਰਕੇ ਜਗੀਰ ਸਿੰਘ ਕੀਤਾ ਤਿਆਰ, ਤਨ ਵਜੂਦ ਦਿਤੀ ਵਡਿਆਈਆ। ਸਾਚੇ ਵਕਤ ਖਿੱਚ ਕੇ ਚਰਨ ਦਵਾਰ, ਲੇਖਾ ਪਿਛਲਾ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਰੰਗ ਆਪ ਰੰਗਾਈਆ। ਛੱਬੀ ਜੇਠ ਕਹੇ ਮੇਰੇ ਅੰਤਰ ਆਈ ਖ਼ੁਸ਼ਹਾਲੀ, ਖ਼ੁਸ਼ੀਆਂ ਵਿਚ ਜਣਾਈਆ। ਕਿਰਪਾ ਕਰੀ ਜੋਤ ਅਕਾਲੀ, ਅਕਲ ਕਲਧਾਰੀ ਦਿਤੀ ਵਡਿਆਈਆ। ਜਿਸ ਨੇ ਸਭ ਦੀ ਸੁਰਤ ਸੰਭਾਲੀ, ਸੰਬਲ ਬੈਠਾ ਸੋਭਾ ਪਾਈਆ। ਜਿਸ ਦੀ ਸਮਝੇ ਕੋਇ ਨਾ ਚਾਲੀ, ਕੀ ਅਵੱਲੜੀ ਚਾਲ ਚਲਾਈਆ। ਉਹ ਖੇਲ ਕਰੇ ਬੇਮਿਸਾਲੀ, ਜਿਸ ਦੀ ਮਿਸਲ ਸਕੇ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਛੱਬੀ ਜੇਠ ਕਹੇ ਮੇਰਾ ਸਾਹਿਬ ਸਾਹਿਬ ਮਿਹਰਵਾਨ, ਮਿਹਰਵਾਨ ਇਕ ਅਖਵਾਈਆ। ਜੋ ਵੇਖਣਹਾਰਾ ਮਾਰ ਧਿਆਨ, ਪਰਦਾ ਪੂਰਬ ਆਪ ਚੁਕਾਈਆ। ਲਹਿਣਾ ਦੇਣਾ ਚੁਕਾਏ ਆਣ, ਪੂਰਬ ਲੇਖਾ ਰਹੇ ਨਾ ਰਾਈਆ। ਹਾਜ਼ਰ ਕਰਕੇ ਜਨਮ ਬਦਲ ਕੇ ਤਤਾਂ ਵਾਲਾ ਪਠਾਨ, ਜਾਗੀਰ ਸਿੰਘ ਜਗਤ ਵਿਚ ਸਮਝਾਈਆ। ਪੂਰਬ ਲੇਖਾ ਕਰ ਪਰਵਾਨ, ਪਰਮ ਪੁਰਖ ਆਪਣੀ ਕਾਰ ਭੁਗਤਾਈਆ। ਤਿੰਨ ਵਾਰ ਗੋਬਿੰਦ ਦੀ ਧਾਰ ਪੇਟ ਉਤੇ ਲਾਏ ਤਿੰਨ ਨਿਸ਼ਾਨ, ਛੁਰੀ ਸ਼ਰਅ ਵਾਲੀ ਕਟਾਈਆ। ਜਿਸ ਦੇ ਪਿਛੋਂ ਜਗਤ ਅੱਗੇ ਖੇਲ ਹੋਣਾ ਮਹਾਨ, ਭੇਵ ਸਕੇ ਨਾ ਕੋਇ ਦ੍ਰਿੜਾਈਆ। ਜਗਤ ਦਾ ਯੁਧ ਹੋਵੇ ਘਮਸਾਨ, ਘੁੰਮਣ ਘੇਰੀ ਵਿਚ ਲੋਕਾਈਆ।
❋
❋
ਏਹ ਲੇਖਾ ਲਿਖਿਆ ਸਤਾਰਵੇਂ ਸਲੋਕ ਵਿਚ ਭਵਿਖ ਪੁਰਾਨ, ਗਰੜ ਦਾ ਚੌਧਵਾਂ ਕਾਂਡ ਦਏ ਗਵਾਹੀਆ। ਜਨ ਭਗਤੋ ਪੂਰਬ ਦਾ ਲਹਿਣਾ ਉਮਤ ਦਾ ਠੀਕ ਕੀਤਾ ਭੁਗਤਾਨ, ਭੁਗਤ ਜੁਗਤ ਆਪਣੇ ਹੱਥ ਰਖਾਈਆ। ਇਸ ਦਾ ਅਗਲਾ ਹਿੱਸਾ ਦੱਸਾਂਗਾ ਜਾ ਕੇ ਵਿਚ ਈਰਾਨ, ਆਨਨ ਫ਼ਾਨਨ ਆਪਣਾ ਹੁਕਮ ਵਰਤਾਈਆ। ਓਥੇ ਜੁਗਿੰਦਰ ਦੇ ਹੱਥਾਂ ਵਿਚ ਖੁਲ੍ਹੀ ਹੋਵੇਗੀ ਕੁਰਾਨ, ਸਫ਼ਾ ਸਤਾਸੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਜੇਠ ਕਹੇ ਮੈਂ ਪੁੱਛਿਆ ਅਗੰਮੀ ਨਾਦ, ਧੁਨਾਂ ਤੋਂ ਬਾਹਿਰ ਸ਼ਨਵਾਈਆ। ਆਈ ਅਗੰਮੀ ਅਵਾਜ਼, ਅਜ਼ਾਂ ਬਾਂਗ ਨਾਲ ਨਾ ਕੋਇ ਰਲਾਈਆ। ਜਿਸ ਮੇਰੇ ਅੰਤਰ ਖੋਲ੍ਹਿਆ ਰਾਜ਼, ਪਰਦਾ ਦਿਤਾ ਉਠਾਈਆ। ਮੈਂ ਸੋਇਆ ਗਿਆ ਜਾਗ, ਹੈਰਾਨੀ ਵਿਚ ਦੁਹਾਈਆ। ਦੂਰ ਦੁਰਾਡਾ ਆਇਆ ਭਾਗ, ਭੱਜਿਆ ਵਾਹੋ ਦਾਹੀਆ। ਵੇਖੇ ਜਗਤ ਵਾਲੇ ਚਰਾਗ਼, ਚਰਾਗ਼ਾਹਾਂ ਖੋਜ ਖੁਜਾਈਆ। ਮਿੱਤਰ ਤੱਕਿਆ ਐਹਬਾਬ, ਮਾਲਕ ਨੂਰ ਇਲਾਹੀਆ। ਜਿਸ ਦਾ ਹੁਕਮ ਇਕ ਅਹਿਲਾਦ, ਇਲਮ ਆਲਮਾਂ ਬਾਹਿਰ ਕਰੇ ਸ਼ਨਵਾਈਆ। ਜਿਸ ਨੇ ਝਗੜਾ ਮੇਟਿਆ ਇਸ਼ਕ ਹਕੀਕੀ ਤੇ ਮਿਜਾਜ਼, ਦੋਹਾਂ ਦੇ ਪਰੇ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਛੁਰੀ ਕਹੇ ਮੈਂ ਖੰਜਰ ਬਣ ਕੇ ਕਰਦੀ ਰਹੀ ਇੰਤਜ਼ਾਰ, ਸਦੀ ਸਦੀਵੀ ਧਿਆਨ ਲਗਾਈਆ। ਕਵਣ ਵੇਲਾ ਮੇਰਾ ਆਵੇ ਨਿਰੰਕਾਰ, ਨਿਰਭੈ ਬੇਪਰਵਾਹੀਆ। ਮੇਰੀ ਪੈਜ ਦੇਵੇ ਸਵਾਰ, ਗੋਬਿੰਦ ਦਾ ਲੇਖਾ ਪੂਰ ਕਰਾਈਆ। ਆਪਣੇ ਪੇਟ ਤੇ ਫੇਰੇ ਨਾਲ ਪਿਆਰ, ਪਿਆਰ ਗ਼ੁੱਸਾ ਸਮਝ ਕਿਸੇ ਨਾ ਆਈਆ। ਨਾਲ ਹਕੀਕਤ ਦੀ ਕਰੇ ਗੁਫ਼ਤਾਰ, ਗੁਫ਼ਤ ਸ਼ਨੀਦ ਆਪਣਾ ਹੁਕਮ ਵਰਤਾਈਆ। ਕੁਛ ਲਹਿਣਾ ਦੇਣਾ ਲੇਖਾ ਵਿਚ ਬਗ਼ਦਾਦ, ਬਸਰੀ ਇਲਮ ਨਾਲ ਵਡਿਆਈਆ। ਜਿਥੇ ਖੇਲ ਨਾਨਕ ਦੇ ਨੌ ਸੌ ਨੜ੍ਹਿਨਵੇਂ ਅੱਖਰਾਂ ਦੀ ਤਅਦਾਦ, ਦੂਰ ਦੁਰਾਡੀ ਬੈਠੀ ਅੱਖ ਖੁਲ੍ਹਾਈਆ। ਜਿਥੇ ਸ਼ਰਅ ਦੀ ਸੁਣੀ ਆਵਾਜ਼, ਸ਼ਰੀਅਤ ਸੰਗ ਨਿਭਾਈਆ। ਓਥੇ ਏਹ ਛੁਰੀ ਖੜਨੀ ਸਾਥ, ਮੌਲੀ ਸੱਤ ਰੰਗ ਤੰਦ ਬੰਧਾਈਆ। ਜਿਸ ਨੇ ਜਗਤ ਸ਼ਰਅ ਦਾ ਪਾਉਣਾ ਫਸਾਦ, ਫ਼ੈਸਲਾ ਹੱਕ ਹੱਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਛੁਰੀ ਕਹੇ ਮੈਂ ਸੱਚਾ ਸੁਨੇਹੜਾ ਦੱਸਾਂ, ਦਸਮ ਗੋਬਿੰਦ ਨਾਲ ਮਿਲਾਈਆ। ਪ੍ਰੇਮ ਮੁਹੱਬਤ ਵਿਚ ਹੱਸਾਂ, ਹੱਸ ਕੇ ਦਿਆਂ ਦ੍ਰਿੜਾਈਆ। ਮੇਰੇ ਸਾਹਿਬ ਨੇ ਗੁਰਮੁਖ ਤਾਰੇ ਵਿਚੋਂ ਕੋਟਾਂ ਲੱਖਾਂ, ਆਪ ਆਪਣੇ ਰੰਗ ਰੰਗਾਈਆ। ਜਿਨ੍ਹਾਂ ਦਾ ਦਰਸ਼ਨ ਮੈਂ ਵੀ ਕਰਾਂ ਮਸਾਂ, ਮੱਸਿਆ ਰੈਣ ਅੰਧੇਰੀ ਕਲਜੁਗ ਵੇਖ ਵਖਾਈਆ। ਜਨ ਭਗਤੋ ਮੈਨੂੰ ਰੋਂਦੀ ਨੂੰ ਪੈਂਦੀਆਂ ਗਸ਼ਾਂ, ਹੌਕਿਆਂ ਸਿਸਕੀਆਂ ਵਿਚ ਆਪਣਾ ਸਾਹ ਬਦਲਾਈਆ। ਦਰੋਹੀ ਬੁਰਾ ਹਾਲ ਹੋਣਾ ਜਿਨ੍ਹਾਂ ਨੇ ਖਾਧਾ ਕੱਟਾ ਵੱਛਾ, ਕਟਾਖਸ਼ ਹੁਕਮ ਵਾਲਾ ਲਗਾਈਆ। ਪਰ ਯਾਦ ਰੱਖਣਾ ਸਤਿਗੁਰ ਦੇ ਨਾਲ ਜਾਣ ਵਾਲਿਆਂ ਮੇਰੇ ਨਾਲ ਖ਼ੂਨ ਕਢ ਕੇ ਲਾਉਣਾ ਸਾਹਿਬ ਦਿਆਂ ਹੱਥਾਂ, ਹੱਥਾਂ ਆਪਣਿਆਂ ਵਿਚੋਂ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਛੁਰੀ ਕਹੇ ਮੈਂ ਵੇਖਾਂ ਨਾੜ ਨਾੜ, ਨਾੜੀ ਨਾੜੀ ਫੋਲ ਫੁਲਾਈਆ। ਮੈਂ ਫਿਰਨਾਂ ਵਿਚ ਜੰਗਲ ਉਜਾੜ, ਟਿੱਲੇ ਪਹਾੜਾਂ ਵਾਹੋ ਦਾਹੀਆ। ਮੈਂ ਕਿਸੇ ਦੀ ਲੈਣੀ ਨਹੀਂ ਆੜ, ਓਟ ਅੰਤ ਨਾ ਕੋਇ ਤਕਾਈਆ। ਮੈਂ ਵਸਦੇ ਘਰ ਦੇਣੇ ਉਜਾੜ,
❋
❋
ਉਜਾੜੇ ਵਾਲੀ ਆਪਣੀ ਕਾਰ ਭੁਗਤਾਈਆ। ਪਰ ਯਾਦ ਰੱਖਣਾ ਜਨ ਭਗਤੋ ਮੇਰਾ ਲੇਖਾ ਕੁਛ ਹੋਣਾ ਅਠਾਰਾਂ ਹਾੜ੍ਹ, ਹਾੜਾ ਕਢ ਕੇ ਸੀਸ ਨਿਵਾਈਆ। ਤੁਸਾਂ ਤਾੜੀ ਵਜਾਉਣੀ ਤਾੜ ਤਾੜ, ਹੱਥ ਹੱਥਾਂ ਨਾਲ ਟਕਰਾਈਆ। ਸ਼ਬਦ ਗਾਉਣਾ ਗੋਬਿੰਦ ਸਤਿਗੁਰ ਘੋੜੀ ਦਿਤਾ ਚਾੜ੍ਹ, ਵਾਗ ਧੁਰ ਦੀ ਧਾਰ ਉਠਾਈਆ। ਜਾਵੇ ਸਮੁੰਦ ਸਾਗਰਾਂ ਪਾਰ, ਪਾਰਬ੍ਰਹਮ ਆਪਣਾ ਸੰਗ ਬਣਾਈਆ। ਪੈਗ਼ੰਬਰਾਂ ਦਾ ਲਹਿਣਾ ਦੇਣਾ ਉਤਰੇ ਉਧਾਰ, ਈਸਾ ਮੂਸਾ ਮੁਹੰਮਦ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਆਪਣੀ ਕਾਰ ਭੁਗਤਾਈਆ। ਛੁਰੀ ਕਹੇ ਮੇਰਾ ਲੇਖਾ ਸੀ ਅੱਜ ਦੀ ਰਾਤ, ਛੱਬੀ ਜੇਠ ਨਾਲ ਮਿਲਾਈਆ। ਅਗਲਾ ਲਹਿਣਾ ਉਤੇ ਦਰਿਆ ਦਜਲਾ ਤੇ ਫ਼ਰਾਤ, ਜਿਸ ਦਾ ਪੜਦਾ ਨਾ ਕੋਇ ਖੁਲ੍ਹਾਈਆ। ਓਥੇ ਸਭ ਨੂੰ ਦੇਣੀ ਨਿਆਜ਼, ਮਿਜਾਜ ਆਪਣਾ ਆਪ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਛੱਬੀ ਜੇਠ ਕਹੇ ਜਨ ਭਗਤੋ ਸਾਹਿਬ ਦਾ ਖੇਲ ਸਦਾ ਅਨੋਖਾ, ਅਕਲ ਕਲ ਆਪਣੀ ਆਪ ਵਰਤਾਈਆ। ਜਿਸ ਦਾ ਭੇਵ ਜਾਣੇ ਕੋਈ ਨਾ ਪੋਥਾ, ਪੁਸਤਕ ਬੈਠੇ ਸੀਸ ਨਿਵਾਈਆ। ਬੁੱਧੀ ਵਿਚ ਆਵੇ ਕਿਸੇ ਨਾ ਸੋਚਾ, ਸੋਚ ਸੋਚ ਥੱਕੀ ਜਗਤ ਲੋਕਾਈਆ। ਆਪਣੀ ਆਸਾ ਆਪੇ ਜਾਣੇ ਲੋਚਾ, ਲੋਚਣ ਨੈਣ ਆਪਣਾ ਆਪ ਖੁਲ੍ਹਾਈਆ। ਛੁਰੀ ਕਹੇ ਮੈਂ ਵੇਖਣਾ ਚਾਹੁੰਦੀ ਸ਼ਰਅ ਵਾਲੀਆਂ ਮੌਤਾ, ਮਲਕੁਲਮੌਤ ਨਾਲ ਮਿਲਾਈਆ। ਅੱਗੇ ਵਕਤ ਰਿਹਾ ਨਾ ਬਹੁਤਾ, ਲੇਖਾ ਦੇਣਾ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਮਾਣ ਦੇਵੇ ਪਿਤਾ ਮਾਉਂ ਦਾ, ਪੁਰਖ ਅਕਾਲ ਦੀਨ ਦਿਆਲ ਆਪਣੀ ਦਇਆ ਕਮਾਈਆ।