ਪੁਸਤਕਾਲਾਭਾਗ ੨੩

੧੫ ਸਾਵਣ ਸ਼ਹਿਨਸ਼ਾਹੀ ਸੰਮਤ ੧੦ ਬਲਵੰਤ ਸਿੰਘ ਭਜਨ ਸਿੰਘ ਚੁਪਕੀ ਬਲਦੇਵ ਸਿੰਘ ਬੂਟਾ ਸਿੰਘ ਵਾਲਾ

ਪ੍ਰੇਮ ਸਿੰਘ ਦੌਣ ਕਲਾ ਮੋਹਣ ਸਿੰਘ ਨਾਭਾ ਪਟਿਆਲਾ · ੨੦੦੩
੧੫ ਸਾਵਣ ਸ਼ਹਿਨਸ਼ਾਹੀ ਸੰਮਤ ੧੦ ਦਰਬਾਰ ਹਰਿ ਸੰਗਤ ਨਵਿਤ · ਧੀਰ ਪੁਰ · ਦਿੱਲੀ ੨੦੦੫

੧੬ ਸਾਵਣ ਸ਼ਹਿਨਸ਼ਾਹੀ ਸੰਮਤ ੧੦ ਭਾਨ ਸਿੰਘ ਪ੍ਰੀਤਮ ਸਿੰਘ ਸੋਹਣ ਸਿੰਘ ਠਾਕਰ ਸਿੰਘ ਬੀੜ ਅਮੀਨ

ਜਗਤਾਰ ਸਿੰਘ ਬੀੜ ਅਮੀਨ ਨਿਰੰਜਣ ਸਿੰਘ ਸਰਦੂਲ ਸਿੰਘ ਅਜੀਤ ਸਿੰਘ
ਗੁਰਮੇਜ ਸਿੰਘ ਕੁਰਕਸ਼ੇਤਰ ਮੋਹਣ ਸਿੰਘ ਗੜ੍ਹੀ ਲਾਂਗਰੀ ਮਾਨ ਸਿੰਘ ਬੋਡੀ
ਬਚਨ ਸਿੰਘ ਨਿਬਾ · ਨਾਨਕ ਪੁਰ · ੨੦੦੮

੧੭ ਸਾਵਣ ਸ਼ਹਿਨਸ਼ਾਹੀ ਸੰਮਤ ੧੦ ਹਰਬੰਸ ਸਿੰਘ ਸੁਰੈਣ ਸਿੰਘ ਕਲਸਾਣੀ, ਆਸਾ ਸਿੰਘ ਕਲਸਾਣੀ
ਬਲਬੀਰ ਸਿੰਘ ਜੀਤ ਨਗਰ ਬੰਤਾ ਸਿੰਘ ਮੁਗਲ ਮਾਜਰਾ
ਕਲਾ ਸਿੰਘ ਕਲਸਾਨਾ ਸੰਤਾ ਸਿੰਘ ਸ਼ਰੀਫ ਗੜ੍ਹ ਚਾਨਣ ਸਿੰਘ ਹਰਨੋਲਾ
ਹਜੂਰਾ ਸਿੰਘ ਰੋਹਤਕ ਲਖਾ ਸਿੰਘ ਬਾਬੂਪੁਰ ਸੁਦਾਗਰ ਸਿੰਘ ਭਠਮਾਜਰਾ
ਸੰਪੂਰਨ ਸਿੰਘ ਠੀਕਰੀ ਸੁਰਜੀਤ ਕੌਰ ਜੀਤ ਨਗਰ
ਅਰਜਨ ਸਿੰਘ ਬਲੋਚ ਪੁਰ ਠੀਕਰੀ ਛੰਨਾ ਕਰਨਾਲ · ੨੦੧੦

ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ

੨੮ ਜੇਠ ਸ਼ਹਿਨਸ਼ਾਹੀ ਸੰਮਤ ੮ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ

ਸਤਿਗੁਰ ਸ਼ਬਦ ਕਹੇ ਗੁਰ ਅਵਤਾਰ ਪੈਗ਼ੰਬਰ ਹੁਕਮ ਲਓ ਦਸਤੀ, ਮੋਹਰ ਇਕੋ ਨਾਮ ਲਗਾਈਆ। ਕੌਲ ਇਕਰਾਰ ਵਾਅਦਾ ਕਰੋ ਸ਼ਰਤੀ, ਸ਼ਰਅ ਤੋਂ ਬਾਹਰ ਗੰਢ ਪਵਾਈਆ। ਸਭ ਦਾ ਇਕੋ ਇਕ ਏਕੰਕਾਰ ਨਿਧਪ੍ਰਤੀ, ਪਤਿਪਰਮੇਸ਼ਵਰ ਬੇਪ੍ਰਵਾਹੀਆ। ਜਿਸ ਦੇ ਹੁਕਮ ਵਿਚ ਸਾਰੇ ਹੋਏ ਭਰਤੀ, ਜੁਗ ਚੌਕੜੀ ਨਾਮ ਲਿਖਵਾਈਆ। ਖੇਲ ਤੱਕੋ ਉਸ ਦੇ ਘਰ ਦੀ, ਜੋ ਗ੍ਰਹਿ ਗ੍ਰਹਿ ਆਪਣਾ ਰੰਗ ਰੰਗਾਈਆ। ਧਾਰ ਤੱਕੋ ਨਰਾਇਣ ਨਰ ਦੀ, ਨਰ ਹਰਿ ਆਪਣੀ ਕਲ ਪ੍ਰਗਟਾਈਆ। ਸਾਰ ਪਾਓ ਸਰੋਵਰ ਸਰ ਦੀ, ਜੋ ਅੰਮ੍ਰਿਤ ਜਲ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਸੁਣਾਈਆ। ਸਤਿਗੁਰ ਸ਼ਬਦ ਕਹੇ ਗੁਰ ਅਵਤਾਰ ਪੈਗ਼ੰਬਰ ਨਿਰਗੁਣ ਧਾਰ ਕਰੋ ਤਿਆਰੀ, ਤ੍ਰੈਗੁਣ ਅਤੀਤਾ ਰਿਹਾ ਜਣਾਈਆ। ਸਾਰੇ ਮਿਲ ਕੇ ਬੋਲੋ ਇਕ ਜੈਕਾਰੀ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਬਿਨਾ ਸੀਸ ਤੋਂ ਕਰੋ ਨਿਮਸਕਾਰੀ, ਬਿਨਾ ਚਰਨ ਤੋਂ ਲਾਗੋ ਪਾਈਂਆ। ਵੇਲਾ ਵਕਤ ਵੇਖੋ ਆਪਣੀ ਧਾਰੀ, ਧਰਨੀ ਧਰਤ ਅੱਖ ਉਠਾਈਆ। ਕੀ ਸੰਦੇਸ਼ਾ ਦਿਤਾ ਲੋਕਮਾਤ ਬਣ ਸੰਸਾਰੀ, ਸੰਸਾਰੀ ਭੰਡਾਰੀ ਸੰਘਾਰੀ ਦੇਣ ਗਵਾਹੀਆ। ਕੀ ਅੱਖਰਾਂ ਕੀਤੀ ਲਿਖਾਰੀ, ਕਾਗਤ ਕਲਮ ਸਿਆਹੀ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸਮਝਾਈਆ। ਗੁਰ ਅਵਤਾਰ ਪੈਗ਼ੰਬਰ ਵੇਖੋ ਆਪਣੀ ਆਪਣੀ ਧਾਰ, ਧਰਮ ਧਾਰ ਖੋਜ ਖੁਜਾਈਆ। ਫੇਰ ਬੋਲੋ ਸਚ ਜੈਕਾਰ, ਉਚੀ ਕੂਕ ਕੂਕ ਸੁਣਾਈਆ। ਸਵਾਧਾਨ ਹੋਵੋ ਵਿਚ ਸਚਖੰਡ ਸੱਚੇ ਦਰਬਾਰ, ਦਰਗਾਹ ਸਾਚੀ ਲਓ ਅੰਗੜਾਈਆ। ਆਪਣਿਆਂ ਆਪਣਿਆਂ ਸਿੱਖਾਂ ਮੁਰੀਦਾਂ ਦਾ ਲੇਖਾ ਲਓ ਵਿਚਾਰ, ਵਿਚਰਨ ਦੀ ਲੋੜ ਰਹੇ ਨਾ ਰਾਈਆ। ਨਵ ਸੱਤ ਪਾਓ ਸਾਰ, ਮਹਾਂਸਾਰਥੀ ਹੋ ਕੇ ਭੱਜੋ ਵਾਹੋ ਦਾਹੀਆ। ਹਰਿਜਨ ਵੇਖੋ ਨਾਲ ਪਿਆਰ, ਨਿਗਾਹ ਨਿਗਾਹ ਵਿਚੋਂ ਉਠਾਈਆ। ਫੇਰ ਸ਼ਬਦੀ ਦਿਓ ਇਸ਼ਾਰ, ਇਸ਼ਾਰਾ ਮੇਰੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਤੱਕੋ ਲੋਕਮਾਤ ਅਸਥਾਨਾ, ਅਸਥਿਲ ਦਵਾਰੇ ਖੋਜ ਖੁਜਾਈਆ। ਨਿਗਾਹ ਮਾਰੋ ਜਗਤ ਜਹਾਨਾ, ਬਿਨ ਨੈਣਾਂ ਨੈਣ ਉਠਾਈਆ। ਹਰਿਜਨ ਵੇਖੋ ਚਤੁਰ ਸੁਜਾਨਾ, ਗੁਰਮੁਖ ਗੁਰ ਗੁਰ ਪਰਦਾ ਲਾਹੀਆ। ਕਵਣ

ਪ੍ਰਭ ਚਰਨ ਕਵਲ ਕਰੇ ਧਿਆਨਾ, ਸੀਸ ਜਗਦੀਸ਼ ਰਿਹਾ ਨਿਵਾਈਆ। ਕਵਣ ਤੂੰ ਮੇਰਾ ਮੈਂ ਤੇਰਾ ਗਾਏ ਗਾਣਾ, ਆਤਮ ਪਰਮਾਤਮ ਸਿਫ਼ਤ ਸਾਲਾਹੀਆ। ਕਵਣ ਵੇਖੇ ਧਰਮ ਨਿਸ਼ਾਨਾ, ਧਰਮ ਨਿਸ਼ਾਨਾ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਬੰਨ੍ਹੋ ਆਪਣਾ ਬਸਤਾ, ਲੇਖਾ ਆਪਣੇ ਨਾਲ ਰਖਾਈਆ। ਲੋਕਮਾਤ ਦਰ ਤੱਕੋ ਰਸਤਾ, ਬਿਨ ਤਨ ਸ਼ਰੀਰ ਭੱਜੋ ਵਾਹੋ ਦਾਹੀਆ। ਕਿਹੜੀ ਕੂਟੇ ਧੁਰ ਦਾ ਨਾਮ ਹੋਵੇ ਸਸਤਾ, ਖੋਜੋ ਚਾਈਂ ਚਾਈਂਆ। ਕਿੱਥੇ ਪੈਜ ਹੋਵੇ ਰਖਦਾ, ਹੋਵੇ ਮਾਤ ਸਹਾਈਆ। ਭੇਤ ਖੋਲੇ ਅਲਖਣਾ ਅਲਖ ਦਾ, ਪਰਦਾ ਅੰਤਰ ਨਿਰੰਤਰ ਆਪ ਚੁਕਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਖ਼ੁਸ਼ੀਆਂ ਵਾਲੀ ਰਾਤ, ਭਿੰਨੜੀ ਨਾਲ ਵਡਿਆਈਆ। ਆਓ ਸਚਖੰਡ ਦੀ ਸਚ ਲਓ ਸੌਗ਼ਾਤ, ਪੱਲੇ ਸਤਿ ਸਤਿ ਬੰਧਾਈਆ। ਬਿਨਾ ਹੱਥਾਂ ਤੋਂ ਉਠਾਓ ਹਾਥ, ਹਥੇਲੀ ਹਥੇਲੀ ਨਾਲ ਮਿਲਾਈਆ। ਕੌਲ ਇਕਰਾਰ ਕਰੋ ਝਗੜਾ ਛਡਣਾ ਜ਼ਾਤ ਪਾਤ, ਦੀਨ ਮਜ਼੍ਹਬ ਨਾ ਵੰਡ ਵੰਡਾਈਆ। ਖੇਲ ਤਕਣਾ ਕਮਲਾਪਾਤ, ਜੋ ਪਤਿਪਰਮੇਸ਼ਵਰ ਰਿਹਾ ਕਰਾਈਆ। ਸਭ ਨੇ ਭਗਤਾਂ ਦੀ ਤਕਣੀ ਜਮਾਤ, ਜਿਥੇ ਵੱਖਰੀ ਵੱਖਰੀ ਨਾ ਕੋਇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡੇ ਉਤੇ ਧਰਮ ਧਾਰ ਪਾਬੰਦੀ, ਬੰਦਨਾ ਵਿਚ ਸੀਸ ਨਿਵਾਈਆ। ਜਗਤ ਸ੍ਰਿਸ਼ਟੀ ਵੇਖੀ ਅੰਧੀ, ਨੇਤਰਹੀਣ ਲੋਕਾਈਆ। ਜਨ ਭਗਤਾਂ ਧਾਰ ਵੇਖੀ ਚੰਗੀ, ਚਾਰੇ ਕੁੰਟ ਵੱਜੀ ਵਧਾਈਆ। ਜਿਨ੍ਹਾਂ ਇਕੋ ਮੰਗ ਮੰਗੀ, ਆਤਮ ਪਰਮਾਤਮ ਜੋੜ ਜੁੜਾਈਆ। ਸੁਰਤੀ ਹੋਵੇ ਕਦੇ ਨਾ ਰੰਡੀ, ਸ਼ਬਦੀ ਕੰਤ ਕੰਤੂਹਲ ਹੰਢਾਈਆ। ਝਗੜਾ ਰਹੇ ਨਾ ਪ੍ਰਕਿਰਤੀ ਪੰਝੀ, ਪੰਜਾਂ ਚੋਰਾਂ ਡੇਰਾ ਢਾਹੀਆ। ਕਲਜੁਗ ਆਯੂ ਮੇਟਣੀ ਲੰਬੀ, ਲਮਹ ਲਮਹ ਤੇਰੇ ਅਗੇ ਸੀਸ ਨਿਵਾਈਆ। ਕੂੜ ਕਿੜਿਆਰ ਰਹੇ ਨਾ ਦੰਭੀ, ਭੇਖ ਪਖੰਡ ਦੇਣਾ ਚੁਕਾਈਆ। ਜਨ ਭਗਤਾਂ ਬਣਨਾ ਸਭ ਨੇ ਸੰਗੀ, ਸਗਲਾ ਸੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿ ਸਚ ਇਕ ਇਕ ਸਮਝਾਈਆ। ਸਤਿਗੁਰ ਸ਼ਬਦ ਕਹੇ ਅਵਤਾਰ ਪੈਗ਼ੰਬਰ ਗੁਰ ਵਸਤ ਲਓ ਹਜ਼ੂਰੀ, ਹਜ਼ਰਤ ਝੋਲੀਆਂ ਮਾਤ ਭਰਾਈਆ। ਪੈਂਡਾ ਮੁਕਾਉਣਾ ਪਿਛਲਾ ਦੂਰੀ, ਅਗਾ ਨੇੜੇ ਨਜ਼ਰੀ ਆਈਆ। ਪ੍ਰਕਾਸ਼ ਤੱਕੋ ਕੋਹਤੂਰੀ, ਤੁਰੀਆ ਤੋਂ ਬਾਹਰ ਨੂਰ ਅਲਾਹੀਆ। ਪਿਛਲੀ ਰਹੇ ਨਾ ਕੋਇ ਮਜ਼ਬੂਰੀ, ਮੁਜਰਮ ਨਜ਼ਰ ਕੋਇ ਨਾ ਆਈਆ। ਨਾਮ ਨਿਧਾਨ ਲਓ ਸਰੂਰੀ, ਸੁਰਤ ਸ਼ਬਦ ਨਾਲ ਜੁੜਾਈਆ। ਸਾਰੇ ਇਕੱਠੇ ਹੋ ਕੇ ਜਨ ਭਗਤਾਂ ਦੀ ਝੋਲੀ ਪਾਓ ਮਜ਼ਦੂਰੀ, ਜੋ ਜੁਗ ਜੁਗ ਨਾਮ ਕਲਮਾ ਗਾਈਆ। ਸ਼ੁਕਰਾਨੇ ਵਿਚ ਹੋਵੋ ਮਸ਼ਕੂਰੀ, ਸ਼ੁਕਰੀਆ ਕਹਿ ਕੇ ਖ਼ੁਸ਼ੀ ਬਣਾਈਆ। ਸਾਰੇ ਕਹੋ ਗੁਰਮੁਖ ਮਨਮਤ ਰਹੇ ਨਾ ਮੂੜ੍ਹੀ, ਗੁਰਮਤ ਨਾਲ ਮਿਲਾਈਆ। ਸਭ ਦੇ ਮਸਤਕ ਲੱਗੇ ਇਕੋ ਧੂੜੀ, ਟਿੱਕੇ ਖ਼ਾਕ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਦਇਆ ਕਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਗੁਰਮੁਖਾਂ ਅੰਦਰ ਵਸਤ ਰਖ, ਨਾਮ ਨਿਧਾਨਾ ਆਪ ਟਿਕਾਈਆ। ਜਿਹੜੇ ਮਿਲ ਗਏ ਅਗੇ ਨਾ ਹੋਵਣ ਵੱਖ, ਵੱਖਰੀ ਵੰਡ ਨਾ ਕੋਇ ਵੰਡਾਈਆ। ਨੇਤਰ ਸਭ ਦੀ ਮਿਲੀ ਰਹੇ ਅੱਖ, ਜਗਤ ਅੱਖੀਆਂ ਨੈਣ ਸ਼ਰਮਾਈਆ। ਭਾਗਹੀਣ ਬਣਾ ਦੇ ਲੱਖ, ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ

ਦੇਣਾ ਸਾਚਾ ਵਰ, ਹਰਿ ਸਾਚੀ ਮੰਗ ਮੰਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਤੇਰਾ ਕੌਲ ਇਕਰਾਰ ਚਿਰ ਦਾ, ਚਿਰੀਂ ਵਿਛੁੰਨੇ ਮੇਲ ਮਿਲਾਈਆ। ਸਭ ਦਾ ਠੰਡਾ ਕਰ ਦੇ ਹਿਰਦਾ, ਅਗਨੀ ਤਤ ਨਾ ਕੋਇ ਤਪਾਈਆ। ਜੇ ਕਿਰਪਾ ਨਿਧਾਨ ਆ ਗਿਉਂ ਫਿਰਦਾ ਫਿਰਦਾ, ਨਿਰਗੁਣ ਆਪਣਾ ਪੰਧ ਮੁਕਾਈਆ। ਪਿਆਰ ਬਖ਼ਸ਼ ਦੇ ਸਾਚੇ ਪਿਰ ਦਾ, ਪਿਤਾ ਪੁਰਖ ਅਕਾਲ ਦਇਆ ਕਮਾਈਆ। ਘਰ ਵਸੇਰਾ ਦੇਣਾ ਥਿਰ ਦਾ, ਥਿਰ ਘਰ ਵੱਜੇ ਵਧਾਈਆ। ਤੁਧ ਬਿਨ ਗੇੜਾ ਕਦੇ ਨਾ ਗਿੜਦਾ, ਚੁਰਾਸੀ ਗੇੜ ਨਾ ਕੋਇ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਚ ਦੀ ਵਸਤ ਦਿਤੀ, ਦੇਵਣਹਾਰ ਵਡਿਆਈਆ। ਸੰਮਤ ਸ਼ਹਿਨਸ਼ਾਹੀ ਅੱਠ ਅਠਾਈ ਜੇਠ ਦੀ ਮਿਤੀ, ਮਿਤਰ ਪਿਆਰਾ ਹੋਏ ਸਹਾਈਆ। ਜਿਸ ਦੀ ਬਦਲ ਸਕੇ ਕੋਇ ਨਾ ਥਿਤੀ, ਥਿਤ ਵਾਰ ਵੰਡ ਨਾ ਕੋਇ ਵੰਡਾਈਆ। ਸਤਿਗੁਰ ਦੀ ਧਾਰ ਸ਼ਬਦ ਦੀ ਨਿੱਕੀ, ਨਿਕਿਉਂ ਵੱਡੇ ਦਏ ਬਣਾਈਆ। ਗੁਰਮੁਖੋ ਤੁਹਾਡੀ ਸਤਿਗੁਰ ਸ਼ਬਦ ਧਾਰ ਦੀ ਸਿੱਖੀ, ਸਿਖਿਆ ਜਗਤ ਨਾ ਕੋਇ ਪੜ੍ਹਾਈਆ। ਜਿਸ ਨੂੰ ਗੋਬਿਦ ਕਿਹਾ ਧਾਰੋਂ ਤਿੱਖੀ, ਨਿੱਕੀ ਵਾਲੋਂ ਆਖ ਸੁਣਾਈਆ। ਉਸੇ ਦੇ ਹੁਕਮ ਦੀ ਪਤ੍ਰਕਾ ਸ਼ਬਦ ਧਾਰ ਦੀ ਚਿੱਠੀ, ਧੁਰ ਫ਼ਰਮਾਨੇ ਨਾਲ ਦ੍ਰਿੜਾਈਆ। ਤੁਹਾਡਾ ਝਗੜਾ ਮੇਟਿਆ ਪੱਥਰ ਇੱਟੀ, ਕਾਇਆ ਮੰਦਰ ਇਕ ਸੁਹਾਈਆ। ਤੁਹਾਡੀ ਧਾਰ ਕਦੇ ਨਾ ਜਾਵੇ ਭਿੱਟੀ, ਕੂੜੀ ਵੰਡ ਨਾ ਕੋਇ ਵੰਡਾਈਆ। ਸਭ ਨੇ ਮਾਨਸ ਦੇਹ ਜਨਮ ਦੀ ਜਿੱਤੀ, ਜਗਤ ਦੀ ਹਾਰ ਨੇੜ ਨਾ ਆਈਆ। ਤੁਹਾਡੇ ਅੰਦਰ ਸਤਿਗੁਰ ਪਿਆਰ ਦੀ ਵਸਤ ਰਹੇ ਟਿਕੀ, ਪ੍ਰੇਮ ਵਿਚ ਆਪਣੀ ਸੇਵ ਕਮਾਈਆ। ਸਚ ਦੀ ਕਰਨੀ ਲੱਗੇ ਮਿੱਠੀ, ਅਨਰਸ ਆਪ ਭਰਾਈਆ। ਸਦਾ ਹੱਥ ਰਖੇ ਤੁਹਾਡੀ ਪਿੱਠੀ, ਪੁਸ਼ਤ ਪਨਾਹ ਆਪ ਜਣਾਈਆ। ਤੁਹਾਡੀ ਜਨਮ ਕਰਮ ਦੀ ਕਰਨੀ ਆਪ ਨਜਿੱਠੀ, ਨਾਮ ਭਗਤੀ ਨਾ ਕੋਇ ਵਖਾਈਆ। ਇਕ ਹਾਹੇ ਉਤੇ ਲਾ ਕੇ ਟਿੱਪੀ, ਹੰ ਬ੍ਰਹਮ ਦਾ ਮੇਲਾ ਲਿਆ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਹਾਡੀ ਮੁਹੱਬਤ ਪਿਆਰ ਨਾਲ ਜਾਵੇ ਲਿਖੀ, ਜਿਸ ਦਾ ਲੇਖਾ ਲੇਖ ਨਾ ਕੋਇ ਮਿਟਾਈਆ।

੨੯ ਜੇਠ ਸ਼ਹਿਨਸ਼ਾਹੀ ਸੰਮਤ ੮ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ ਕੁੰਦਨ ਸਿੰਘ ਦੇ ਗ੍ਰਹਿ

ਸੋ ਕਹੇ ਮੈਂ ਸਚ ਸਵਾਮੀ, ਸਹਿਜ ਸਹਿਜ ਸੁਖਦਾਇਆ। ਆਦਿ ਜੁਗਾਦੀ ਅੰਤਰਜਾਮੀ, ਘਟ ਘਟ ਵੇਖਾਂ ਸ੍ਰਿਸ਼ਟ ਸਬਾਇਆ। ਸੰਦੇਸ਼ਾ ਦੇਵਾਂ ਨਾਮ ਕਲਾਮੀ, ਕਲਮਾ ਕਾਇਨਾਤ ਦ੍ਰਿੜਾਇਆ। ਮਾਲਕ ਹੋਵਾਂ ਇਕ ਅਨਾਮੀ, ਆਦਿ ਅੰਤ ਬੇਪ੍ਰਵਾਹਿਆ। ਮੇਰਾ ਦੂਸਰ ਕੋਇ ਨਾ ਸਾਨੀ, ਸ਼ਹਿਨਸ਼ਾਹ ਅਗੰਮ ਅਥਾਹਿਆ। ਜੋਤੀ ਨੂਰ ਨੂਰ ਨੁਰਾਨੀ, ਜ਼ਹੂਰ ਆਪਣਾ ਆਪ ਪ੍ਰਗਟਾਇਆ। ਪਾਤਸ਼ਾਹ ਸ਼ਾਹ ਸ਼ਹਿਨਸ਼ਾਹ ਸੁਲਤਾਨੀ, ਦੇਵਣਹਾਰ ਸਬਾਇਆ। ਸੰਦੇਸਾ ਧੁਰ ਧਰਮ ਧਾਰ ਪੈਗ਼ਾਮੀ, ਹੁਕਮੀ ਹੁਕਮ ਉਪਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਅੰਤ ਆਦਿ ਏਕੰਕਾਰ ਇਕ ਅਖਵਾਇਆ।

੨੯ ਜੇਠ ਸ਼ਹਿਨਸ਼ਾਹੀ ਸੰਮਤ ੮ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ ਸੁਖਦੇਵ ਰਾਜ ਦੇ ਗ੍ਰਹਿ

ਸੋ ਪੁਰਖ ਨਿਰੰਜਣ ਕਹੇ ਮੇਰਾ ਖੇਲ ਬੇਅੰਤ, ਅੰਤ ਕਹਿਣ ਕੋਇ ਨਾ ਪਾਈਆ। ਮੇਰਾ ਨਾਮ ਨਿਧਾਨਾ ਮੰਤ, ਮੰਤਰ ਇਕੋ ਇਕ ਸਮਝਾਈਆ। ਜੋ ਸਭ ਦੀ ਬਣਾਏ ਬਣਤ, ਘੜਨ ਭੰਨਣਹਾਰ ਇਕ ਅਖਵਾਈਆ। ਜਿਸ ਦੀ ਮਹਿੰਮਾ ਸਦਾ ਅਗਣਤ, ਅੱਖਰ ਸਕੇ ਨਾ ਕੋਇ ਸਮਝਾਈਆ। ਓਹ ਲੇਖਾ ਜਾਣੇ ਭਗਤ ਧਾਰ ਸੰਤ, ਸੂਫ਼ੀ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦੀ ਆਦਿ ਜੁਗਾਦਿ ਇਕੋ ਰੁਤ ਬਸੰਤ, ਖ਼ਿਜ਼ਾਂ ਰੂਪ ਨਾ ਕੋਇ ਦਰਸਾਈਆ। ਪੁਰਖ ਅਕਾਲ ਕਹੇ ਮੇਰਾ ਨੂਰ ਅਲਾਹੀ ਅੱਲਾ, ਦੂਜਾ ਰੂਪ ਨਾ ਕੋਇ ਦਰਸਾਈਆ। ਮੈਂ ਵਾਹਿਦ ਆਦਿ ਅੰਤ ਇਕੱਲਾ, ਅਕਲ ਕਲਧਾਰੀ ਵਡ ਵਡਿਆਈਆ। ਸਦਾ ਵਸਾਂ ਨਿਹਚਲ ਧਾਮ ਅਟੱਲਾ, ਸਚਖੰਡ ਸਾਚੇ ਸੋਭਾ ਪਾਈਆ। ਆਪਣੇ ਪ੍ਰਕਾਸ਼ ਨਾਲ ਬਲਾ, ਜੋਤ ਨੂਰ ਰੁਸ਼ਨਾਈਆ। ਮੇਰਾ ਖੇਲ ਅਛਲ ਅਛੱਲਾ, ਛਲ ਸਮਝੇ ਕੋਇ ਨਾ ਰਾਈਆ। ਮੇਰਾ ਸ਼ਬਦੀ ਧਾਰ ਦਲਾ, ਜੋਧਾ ਸੂਰਬੀਰ ਅਖਵਾਈਆ। ਜਿਸ ਦਾ ਭੈ ਭਓ ਕਿਸੇ ਨਾ ਠੱਲਾ, ਅਗੇ ਹੋ ਨਾ ਕੋਇ ਅਟਕਾਈਆ। ਖੇਲ ਵੇਖਾਂ ਜ਼ਿਮੀਂ ਅਸਮਾਨਾਂ ਥਲਾਂ, ਜਲ ਥਲ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਨਿਰਗੁਣ ਧਾਰ ਹਰ ਘਟ ਰਲਾ, ਵੱਖਰਾ ਨਜ਼ਰ ਕੋਇ ਨਾ ਆਈਆ।

੨੯ ਜੇਠ ਸ਼ਹਿਨਸ਼ਾਹੀ ਸੰਮਤ ੮ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ ਪ੍ਰੀਤਮ ਸਿੰਘ ਦੇ ਗ੍ਰਹਿ

ਪੁਰਖ ਅਕਾਲ ਕਹੇ ਮੈਂ ਨੀਕਨ ਨੀਕਾ, ਰੂਪ ਰੰਗ ਰੇਖ ਨਜ਼ਰ ਕਿਸੇ ਨਾ ਆਈਆ। ਮੇਰਾ ਨਿਤ ਨਵਿਤ ਵੱਖਰਾ ਤਰੀਕਾ, ਤਰਤੀਬ ਸਮਝ ਕਿਸੇ ਨਾ ਆਈਆ। ਮੈਂ ਮਾਲਕ ਖ਼ਾਲਕ ਲੱਖ ਚੁਰਾਸੀ ਜੰਤ ਜੀਅ ਕਾ, ਸ਼ਹਿਨਸ਼ਾਹ ਬੇਪ੍ਰਵਾਹੀਆ। ਮੈਂ ਲਹਿਣਾ ਦੇਣਾ ਜਾਣਾ ਸਾਢੇ ਤਿੰਨ ਹੱਥ ਸੀਂਅ ਕਾ, ਤਨ ਵਜੂਦ ਮਾਟੀ ਵੇਖ ਵਖਾਈਆ। ਮੈਂ ਅੰਮ੍ਰਿਤ ਬਰਸਾਂ ਧੁਰ ਦੇ ਮੇਘ ਮੀਂਹ ਕਾ, ਭੰਡਾਰਾ ਮੁਹੱਬਤ ਨਾਮ ਵਰਤਾਈਆ। ਜੁਗ ਜੁਗ ਰਸਤਾ ਬਦਲਾਂ ਧਰਨੀ ਵਾਲੀ ਲੀਹ ਕਾ, ਲਾਈਨ ਆਪਣੀ ਆਪ ਸਮਝਾਈਆ। ਮੇਰਾ ਨਾਤਾ ਜਗਤ ਨਹੀਂ ਪੁਤਰ ਧੀ ਕਾ, ਜਨ ਭਗਤਾਂ ਸੰਗ ਵਖਾਈਆ। ਮੇਰਾ ਖੇਲ ਧਰਮ ਧਾਰ ਵਸੀਹ ਕਾ, ਹਦਾਂ ਵੰਡ ਨਾ ਕੋਇ ਵੰਡਾਈਆ। ਮੇਰਾ ਹੁਕਮ ਸੰਦੇਸਾ ਤਰਜੀਹ ਕਾ, ਅਦਲਾ ਬਦਲੀ ਆਪਣੀ ਖ਼ੁਸ਼ੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਪੂਰਾ ਕਰੇ ਪੈਗ਼ੰਬਰ ਵਸੀਹ ਕਾ, ਅਵਤਾਰ ਗੁਰ ਬਚਿਆ ਰਹਿਣ ਕੋਇ ਨਾ ਪਾਈਆ।

੨੯ ਜੇਠ ਸ਼ਹਿਨਸ਼ਾਹੀ ਸੰਮਤ ੮ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ ਗੁਰਬਖ਼ਸ਼ ਸਿੰਘ ਦੇ ਗ੍ਰਹਿ

ਪੁਰਖ ਅਕਾਲ ਕਹੇ ਮੈਂ ਆਦਿ ਜੁਗਾਦੀ ਵੱਡਾ, ਵਡ ਵੱਡੀ ਮੇਰੀ ਵਡਿਆਈਆ। ਆਪਣਾ ਆਪਣੇ ਨਾਲ ਲਡਾਵਾਂ ਲੱਡਾ, ਨਿਰਗੁਣ ਨਿਰਗੁਣ ਖ਼ੁਸ਼ੀ ਬਣਾਈਆ। ਆਪਣਾ ਸਚ ਨਿਸ਼ਾਨਾ ਆਪੇ ਗੱਡਾਂ, ਸਚਖੰਡ ਸਾਚੇ ਆਪ ਝੁਲਾਈਆ। ਰੂਪ ਦਰਸਾਵਾਂ ਸਦਾ ਮਾਸ ਨਾੜੀ ਹੱਡਾਂ, ਜੋਤੀ ਜਾਤਾ ਡਗਮਗਾਈਆ। ਆਪਣੀ ਧਾਰ ਵਿਚੋਂ ਸ਼ਬਦੀ ਧਾਰ ਕਢਾਂ, ਆਦਿ ਦੀ ਬਣ ਜਣੇਂਦੀ ਮਾਈਆ। ਸਾਚੀ ਯੱਦ ਬਣਾਈ ਯੱਦਾ, ਯਦਪ ਆਪਣਾ ਖੇਲ ਖਿਲਾਈਆ। ਹੁਕਮੇ ਅੰਦਰ ਆਪਣਾ ਆਪ ਬੱਧਾ, ਬੰਧਨ ਆਪਣਾ ਭੇਵ ਵਖਾਈਆ। ਨੂਰ ਅਲਾਹੀ ਬਣ ਕੇ ਰੱਬਾ, ਮਿਹਰਵਾਨ ਮਹਿਬੂਬ ਸੋਭਾ ਪਾਈਆ। ਆਪਣੀ ਆਪ ਲਗਾ ਕੇ ਸਭਾ, ਸਚ ਸੰਦੇਸ਼ਾ ਇਕ ਸੁਣਾਈਆ। ਮੇਰਾ ਖੇਲ ਹੋਣਾ ਹਭਾ, ਹਮ ਸਾਜਣ ਹੋ ਕੇ ਵੇਖ ਵਖਾਈਆ। ਮੈਂ ਵੇਸ ਵਟਾਉਣਾ ਆਦਿ ਅੰਤ ਮੱਧਾ, ਆਪਣੀ ਕਲ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭੇਵ ਦੱਸੇ ਕਿਸੇ ਨਾ ਵਜਹ, ਵਜੂਹਾਤ ਸਮਝ ਕਿਸੇ ਨਾ ਆਈਆ।

੨੯ ਜੇਠ ਸ਼ਹਿਨਸ਼ਾਹੀ ਸੰਮਤ ੮ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ ਕਰਮ ਸਿੰਘ ਦੇ ਗ੍ਰਹਿ

ਪੁਰਖ ਅਕਾਲ ਕਹੇ ਮੈਂ ਵਸਾਂ ਸਦਾ ਓਹਲੇ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਮੇਰਾ ਸ਼ਬਦ ਦੁਲਾਰਾ ਅਗੰਮੀ ਬੋਲੇ, ਨਾਦ ਅਨਾਦੀ ਧੁਨ ਕਰੇ ਸ਼ਨਵਾਈਆ। ਸਿਫ਼ਤੀ ਸਾਚੇ ਗਾਏ ਢੋਲੇ, ਤੂੰ ਮੇਰਾ ਮੈਂ ਤੇਰਾ ਰਾਗ ਅਲਾਈਆ। ਗੁਰ ਅਵਤਾਰ ਪੈਗ਼ੰਬਰ ਬਣਾਏ ਗੋਲੇ, ਦਰ ਠਾਂਡੇ ਸੇਵ ਕਮਾਈਆ। ਜੁਗ ਚੌਕੜੀ ਖੇਲੇ ਹੋਲੇ, ਸਤਿਜੁਗ ਤਰੇਤਾ ਦੁਆਪਰ ਕਲਜੁਗ ਆਪਣਾ ਰੰਗ ਰੰਗਾਈਆ। ਨਿਰਗੁਣ ਹੋ ਕੇ ਸਰਗੁਣ ਧਾਰ ਮੌਲੇ, ਮੌਲਾ ਹੋ ਕੇ ਆਪਣੀ ਮਿਹਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਸਭ ਦਾ ਤੋਲ ਤੋਲੇ, ਤੋਲਣਹਾਰ ਇਕ ਅਖਵਾਈਆ।

੨੯ ਜੇਠ ਸ਼ਹਿਨਸ਼ਾਹੀ ਸੰਮਤ ੮ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ ਸਰਦਾਰਾ ਸਿੰਘ ਦੇ ਗ੍ਰਹਿ

ਪੁਰਖ ਅਕਾਲ ਕਹੇ ਮੈਂ ਊਚ ਅਗੰਮ, ਬੇਅੰਤ ਅਥਾਹ ਇਕ ਅਖਵਾਈਆ। ਗਗਨ ਰਹਾਵਾਂ ਬਿਨਾ ਥੰਮ, ਥਾਨ ਥਨੰਤਰ ਦਿਆਂ ਵਡਿਆਈਆ। ਹਰਖ ਸੋਗ ਮਿਟਾਵਾਂ ਗ਼ਮ, ਚਿੰਤਾ ਚਿਖਾ ਰਹੇ ਨਾ ਰਾਈਆ। ਜਨ ਭਗਤਾਂ ਸਵਾਰਾਂ ਜੁਗ ਜੁਗ ਕੰਮ, ਕੂੜ ਕਾਮਨੀ ਪਰੇ ਹਟਾਈਆ। ਲੇਖੇ ਲਾਵਾਂ ਪਵਣ ਸਵਾਸੀ ਦਮ, ਦਾਮਨਗੀਰ ਆਪ ਹੋ ਜਾਈਆ। ਭੇਵ ਖੁਲਾਵਾਂ ਕਾਇਆ ਮਾਟੀ ਚੰਮ, ਚੰਮ ਦ੍ਰਿਸ਼ਟੀ ਦਿਆਂ ਬਦਲਾਈਆ। ਨੂਰ ਚਮਕਾਵਾਂ ਇਕ ਬ੍ਰਹਮ, ਪਾਰਬ੍ਰਹਮ ਹੋ ਕੇ ਵੇਖ ਵਖਾਈਆ। ਸਚ ਦਰਸਾਵਾਂ ਇਕੋ ਧਰਮ, ਦੂਜੀ ਵੰਡ ਨਾ ਕੋਇ ਵੰਡਾਈਆ। ਨਿਹਕਰਮੀ ਹੋ ਕੇ ਕਮਾਵਾਂ ਕਰਮ, ਕਰਮ ਕਾਂਡਾਂ ਦਾ ਡੇਰਾ ਢਾਹੀਆ। ਗੁਰਮੁਖਾਂ ਲੇਖੇ ਲਾਵਾਂ ਜਰਮ, ਜਨਮ ਆਪਣੇ ਰੰਗ ਰੰਗਾਈਆ। ਅੰਤਰ ਰਹਿਣ ਨਾ

ਦੇਵਾਂ ਭਰਮ, ਭਾਂਡਾ ਭਰਮ ਭਾਉ ਭੰਨਾਈਆ। ਝਗੜਾ ਮੇਟ ਕੇ ਵਰਨ ਬਰਨ, ਇਕੋ ਨੂਰ ਦਿਆਂ ਦਰਸਾਈਆ। ਆਪਣਾ ਨਾਉਂ ਧਰਾ ਕੇ ਤਰਨੀ ਤਰਨ, ਤਾਰਨਹਾਰ ਇਕ ਅਖਵਾਈਆ। ਹਰਿਜਨ ਲਿਆ ਕੇ ਆਪਣੀ ਸਰਨ, ਸਿਰ ਸਿਰ ਆਪਣਾ ਹੱਥ ਟਿਕਾਈਆ। ਗੇੜ ਮੁਕਾ ਕੇ ਜਨਮ ਮਰਨ, ਦਰਗਾਹ ਸਚ ਦਿਆਂ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਸਭ ਕੁਛ ਕਰਨੀ ਕਰਨ, ਕਰਨਹਾਰ ਕਰਤਾਰ ਇਕ ਅਖਵਾਈਆ।

੨੯ ਜੇਠ ਸ਼ਹਿਨਸ਼ਾਹੀ ਸੰਮਤ ੮ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ ਸਰਮੁਖ ਸਿੰਘ ਦੇ ਗ੍ਰਹਿ

ਪੁਰਖ ਅਕਾਲ ਕਹੇ ਮੈਂ ਆਦਿ ਨਿਰੰਜਣਾ, ਆਦਿ ਜੁਗਾਦੀ ਬੇਪ੍ਰਵਾਹੀਆ। ਦੀਨ ਦਿਆਲ ਦਰਦ ਦੁੱਖ ਭੈ ਭੰਜਣਾ, ਮਿਹਰਵਾਨ ਵਡ ਵਡਿਆਈਆ। ਸਚ ਸਵਾਮੀ ਧੁਰ ਦਾ ਸੱਜਣਾ, ਸਗਲਾ ਸੰਗ ਨਿਭਾਈਆ। ਚਰਨ ਧੂੜ ਕਰਾਵਾਂ ਮਜਨਾ, ਦੁਰਮਤ ਮੈਲ ਮਿਟਾਈਆ। ਨੇਤਰ ਨਾਮ ਪਾਵਾਂ ਅੰਜਣਾ, ਅੰਧ ਅੰਧੇਰ ਰਹੇ ਨਾ ਰਾਈਆ। ਸ਼ਬਦ ਡੌਰੂ ਡੰਕਾ ਹੋ ਕੇ ਵੱਜਣਾ, ਦੋ ਜਹਾਨ ਕਰਾਂ ਸ਼ਨਵਾਈਆ। ਬ੍ਰਹਿਮੰਡ ਖੰਡ ਇਕੋ ਦੀਪਕ ਜਗਣਾ, ਪੁਰੀ ਲੋਅ ਕਰੇ ਰੁਸ਼ਨਾਈਆ। ਆਦਿ ਜੁਗਾਦੀ ਅਕਾਲ ਮੂਰਤ ਮਦਨਾ, ਮਧਸੂਦਨ ਆਪ ਅਖਵਾਈਆ। ਪੰਜ ਤਤ ਮਾਟੀ ਨਹੀਂ ਬਦਨਾ, ਜੋਤੀ ਜਾਤਾ ਇਕ ਅਖਵਾਈਆ। ਜਿਸ ਦੀ ਆਦਿ ਜੁਗਾਦਿ ਇਕੋ ਰੰਗਣਾ, ਦੂਸਰ ਰੰਗ ਨਾ ਕੋਇ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਲੇਖਾ ਨਾਲ ਆਅਲਾ ਅਦਨਾ, ਅਦਲ ਇਨਸਾਫ਼ ਆਪਣੇ ਹੱਥ ਰਖਾਈਆ।

੨੯ ਜੇਠ ਸ਼ਹਿਨਸ਼ਾਹੀ ਸੰਮਤ ੮ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ ਪ੍ਰੀਤਮ ਸਿੰਘ ਦੇ ਗ੍ਰਹਿ

ਪੁਰਖ ਅਕਾਲ ਕਹੇ ਮੇਰਾ ਖੇਲ ਅਜੀਬ, ਅਜਬ ਨਿਰਾਲਾ ਆਪ ਕਰਾਈਆ। ਜੁਗ ਜੁਗ ਸਦਾ ਦੇਵਾਂ ਤਰਤੀਬ, ਤਰੀਕਾ ਆਪਣੇ ਹੱਥ ਰਖਾਈਆ। ਗੁਰ ਅਵਤਾਰ ਪੈਗ਼ੰਬਰਾਂ ਦਰਸ ਦਿਖਾ ਕੇ ਧੁਰ ਦੀ ਦੀਦ, ਦੀਦਾ ਦਾਨਿਸਤਾ ਕਰਾਂ ਰੁਸ਼ਨਾਈਆ। ਸੁਤ ਦੁਲਾਰੇ ਬਣਾ ਅਜ਼ੀਜ਼, ਲੋਕਮਾਤ ਮਾਤ ਵਡਿਆਈਆ। ਨਾਮ ਕਲਮੇ ਦੀ ਦੇ ਤਮੀਜ਼, ਧੁਰ ਦੀ ਸਿਖਿਆ ਇਕ ਸਮਝਾਈਆ। ਨਿਰਗੁਣ ਹੋ ਕੇ ਸਰਗੁਣ ਕਰਾਂ ਰੀਝ, ਸਿਰ ਸਿਰ ਆਪਣਾ ਹੱਥ ਟਿਕਾਈਆ। ਚਾਰ ਜੁਗ ਦੇ ਸ਼ਾਸਤਰ ਮੇਰੀ ਸਿਫ਼ਤੀ ਸਿਫ਼ਤ ਰਸੀਦ, ਅੱਖਰ ਅੱਖਰਾਂ ਨਾਲ ਵਡਿਆਈਆ। ਲਹਿਣਾ ਦੇਣਾ ਲੇਖਾ ਪੂਰਾ ਕਰਾਂ ਕੁਰਾਨ ਮਜੀਦ, ਮੁਜਾਹਿਦ ਵੇਖਾ ਥਾਉਂ ਥਾਈਂਆ। ਸੰਮਤ ਸ਼ਹਿਨਸ਼ਾਹੀ ਨੌ ਮੇਲਾ ਕਰਨਾ ਨਾਲ ਮੁਜੀਬ, ਤੇਗ਼ ਬਹਾਦਰ ਆਸਾ ਪੂਰ ਕਰਾਈਆ। ਮੁਹੰਮਦ ਦੀ ਲੇਖੇ ਲਾਉਣੀ ਈਦ, ਈਦੁਲਫ਼ਿਤਰ ਨਾਲ ਮਿਲਾਈਆ। ਜੋ ਸ਼ਰਅ ਛੁਰੀ ਕੀਤੇ ਸ਼ਹੀਦ, ਸ਼ਹਿਨਸ਼ਾਹ ਹੋ ਕੇ ਦਿਆਂ ਮਾਣ ਵਡਿਆਈਆ। ਅਵਤਾਰ ਪੈਗ਼ੰਬਰ ਗੁਰ ਵੇਖਣ ਲਾ ਕੇ ਨੀਝ, ਬਿਨ ਨੈਣਾਂ ਨੈਣ ਤਕਾਈਆ। ਸਦੀ ਚੌਧਵੀਂ ਆਸਾ ਮਨਸਾ ਪੂਰੀ ਕਰਾਂ ਉਮੀਦ, ਤ੍ਰਿਸ਼ਨਾ ਪੂਰਬ

ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਗ਼ਫ਼ਲਤ ਖੋਲੇ ਨੀਂਦ, ਆਲਸ ਨਿੰਦਰਾ ਜਗਤ ਜਹਾਨ ਕੂੜ ਕਿਰਿਆ ਵਿਚੋਂ ਦਏ ਜਗਾਈਆ।

੨੯ ਜੇਠ ਸ਼ਹਿਨਸ਼ਾਹੀ ਸੰਮਤ ੮ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ ਪ੍ਰੀਤਮ ਸਿੰਘ ਦੇ ਗ੍ਰਹਿ

ਪੁਰਖ ਅਕਾਲ ਕਹੇ ਮੈਂ ਬੇਨਜ਼ੀਰਾ, ਨਜ਼ਰੀ ਨਜ਼ਰ ਕਿਸੇ ਨਾ ਆਇੰਦਾ। ਮੇਰਾ ਰੂਪ ਲਾਤਸਵੀਰਾ, ਮੁਸੱਵਰ ਤਸੱਵਰ ਕਰ ਨਾ ਕੋਇ ਸਮਝਾਇੰਦਾ। ਮੇਰਾ ਗ੍ਰਹਿ ਇਕ ਅਖ਼ੀਰਾ, ਜਿਸ ਦਾ ਅੰਤ ਕੋਇ ਨਾ ਪਾਇੰਦਾ। ਮੇਰਾ ਨਾਂ ਗੁਣੀ ਗਹੀਰਾ, ਗਹਿਰ ਗਵਰ ਵੰਡ ਵੰਡਾਇੰਦਾ। ਮੇਰਾ ਲੇਖਾ ਨਾਲ ਭਗਤ ਕਬੀਰਾ, ਕਬਰਾਂ ਤੋਂ ਬਾਹਰ ਮੇਲ ਮਿਲਾਇੰਦਾ। ਮੈਂ ਤੋੜਨਹਾਰਾ ਸ਼ਰਅ ਜ਼ੰਜੀਰਾ, ਕੜੀ ਕੜੀ ਨਾਲ ਬਦਲਾਇੰਦਾ। ਬਦਲਣਹਾਰਾ ਜਗਤ ਜ਼ਮੀਰਾ, ਜ਼ਿਮੀਂ ਅਸਮਾਨਾਂ ਖੋਜ ਖੁਜਾਇੰਦਾ। ਵਰੋਲਣਹਾਰਾ ਸਮੁੰਦ ਸਾਗਰ ਨੀਰਾ, ਧਰਨੀ ਧਰਤ ਧਵਲ ਖ਼ਾਕ ਪਰਦਾ ਲਾਹਿੰਦਾ। ਮੈਂ ਲੇਖਾ ਜਾਣਾ ਗ਼ਰੀਬ ਅਮੀਰਾ, ਸ਼ਾਹ ਸੁਲਤਾਨਾਂ ਲਹਿਣਾ ਝੋਲੀ ਪਾਇੰਦਾ। ਮੈਂ ਬਦਲਣਹਾਰਾ ਤਕਦੀਰਾ, ਤਕੱਬਰਾਂ ਡੇਰਾ ਢਾਹਿੰਦਾ। ਮੈਂ ਲੇਖੇ ਲਾਉਣ ਵਾਲਾ ਰਵਦਾਸ ਕਸੀਰਾ, ਕੌਡੀ ਕੀਮਤ ਆਪੇ ਪਾਇੰਦਾ। ਮੈਂ ਖੋਲਣਹਾਰਾ ਜਗਤ ਜ਼ੰਜੀਰਾ, ਜਾਗਰਤ ਜੋਤ ਵੇਸ ਵਟਾਇੰਦਾ। ਮੈਂ ਖੜਕਾਉਣਹਾਰਾ ਜਗਤ ਸ਼ਮਸ਼ੀਰਾਂ, ਸ਼ਰਅ ਸ਼ਰਅ ਨਾਲ ਟਕਰਾਇੰਦਾ। ਮੈਂ ਘੱਤਣਹਾਰ ਵਹੀਰਾ, ਸਤਿਜੁਗ ਤਰੇਤਾ ਦੁਆਪਰ ਪਾਂਧੀ ਜਗਤ ਭਵਾਇੰਦਾ। ਮੈਂ ਮਾਲਕ ਖ਼ਾਲਕ ਪੀਰਨ ਪੀਰਾ, ਪਾਰਬ੍ਰਹਮ ਪਤਿਪਰਮੇਸ਼ਵਰ ਇਕੋ ਇਕ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦ ਮੇਟਣਹਾਰਾ ਪਿਛਲੀਆਂ ਲਕੀਰਾਂ, ਲੀਕ ਉਲੀਕ ਅਗਲਾ ਰਾਹ ਵਖਾਇੰਦਾ।

੨੯ ਜੇਠ ਸ਼ਹਿਨਸ਼ਾਹੀ ਸੰਮਤ ੮ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ ਹਰਭਜਨ ਸਿੰਘ ਦੇ ਗ੍ਰਹਿ

ਪੁਰਖ ਅਕਾਲ ਕਹੇ ਮੇਰਾ ਨਾਉਂ ਹਰਿ ਗੋਬਿੰਦਾ, ਗੋਬਿੰਦ ਗੋਬਿੰਦ ਗੋਬਿੰਦ ਖੇਲ ਖਿਲਾਈਆ। ਮੇਰੀ ਲਹਿਰ ਧਾਰ ਸਾਗਰ ਸਿੰਧਾ, ਗਹਿਰ ਗੰਭੀਰ ਗਵਰ ਵਡ ਵਡਿਆਈਆ। ਨਿਰਗੁਣ ਧਾਰ ਸਾਰੇ ਮੇਰੀ ਬਿੰਦਾ, ਨੂਰ ਜੋਤ ਜੋਤ ਰੁਸ਼ਨਾਈਆ। ਆਦਿ ਅੰਤ ਜੁਗਾ ਜੁਗੰਤ ਨਿਤ ਨਵਿਤ ਲਹਿਣਾ ਸਭ ਨੂੰ ਦਿੰਦਾ, ਦੇਵਣਹਾਰ ਇਕ ਅਖਵਾਈਆ। ਅੰਮ੍ਰਿਤ ਧਾਰ ਬਖ਼ਸ਼ਾਂ ਸ਼ਬਦੀ ਸੁਰਪਤ ਇੰਦਾ, ਇੰਦਰਾਸਣ ਦਿਆਂ ਵਡਿਆਈਆ। ਜਗਤ ਜਹਾਨ ਦਾ ਮੇਰਾ ਵੱਜਾ ਜਿੰਦਾ, ਕੁਫ਼ਲ ਖੋਲੇ ਕੋਇ ਨਾ ਰਾਈਆ। ਮੈਂ ਵੇਖਣਹਾਰਾ ਜੀਓ ਪਿੰਡਾ, ਬ੍ਰਹਿਮੰਡ ਖੋਜ ਖੁਜਾਈਆ। ਖੇਲ ਖਲਾਵਾਂ ਜੇਰਜ ਅੰਡਾ, ਉਤਭੁਜ ਸੇਤਜ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਤੋਂ ਉੱਤਮ ਆਪਣਾ ਨਾਮ ਰਖੇ ਛਿੰਦਾ, ਪਿਆਰ ਮੁਹੱਬਤ ਮੋਹ ਮਿਹਰ ਵਾਲਾ ਦ੍ਰਿੜਾਈਆ।

੨੯ ਜੇਠ ਸ਼ਹਿਨਸ਼ਾਹੀ ਸੰਮਤ ੮ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ ਹਰਦੀਪ ਸਿੰਘ ਦੇ ਗ੍ਰਹਿ

ਪੁਰਖ ਅਕਾਲ ਕਹੇ ਮੈਂ ਸਤਿ ਸਚ ਦਾ ਦਾਤਾ, ਦਾਨੀ ਧੁਰ ਦਾ ਇਕ ਅਖਵਾਈਆ। ਨਿਰਗੁਣ ਸਰਗੁਣ ਸਭ ਦਾ ਪਿਤਾ ਮਾਤਾ, ਪਰਮ ਪੁਰਖ ਬੇਪ੍ਰਵਾਹੀਆ। ਆਤਮ ਪਰਮਾਤਮ ਰਖਾਂ ਨਾਤਾ, ਮੇਲ ਮਿਲਾਵਾ ਹਰ ਘਟ ਥਾਈਂਆ। ਜੋਤੀ ਜੋਤ ਦਾ ਹੋਵਾਂ ਜਾਤਾ, ਜਾਗਰਤ ਜੋਤ ਕਰਾਂ ਰੁਸ਼ਨਾਈਆ। ਬਣ ਕੇ ਪਰਮ ਪੁਰਖ ਬਿਧਾਤਾ, ਬਿਧ ਆਪਣੀ ਇਕ ਸਮਝਾਈਆ। ਸੰਦੇਸਾ ਦੇਵਾਂ ਸਤਿ ਸਚ ਸਾਤਾ, ਸਤਿਗੁਰ ਰੂਪ ਸਮਾਈਆ। ਭੇਵ ਖੁਲਾਵਾਂ ਪਰਦਾ ਆਪਾ, ਆਪ ਆਪਣਾ ਰੰਗ ਰੰਗਾਈਆ। ਪਰਦਾ ਓਹਲਾ ਖੋਲਾਂ ਤਾਕਾ, ਨਿਰਗੁਣ ਨੂਰ ਕਰਾਂ ਰੁਸ਼ਨਾਈਆ। ਭਾਗ ਲਗਾਵਾਂ ਮਾਟੀ ਖ਼ਾਕਾ, ਪੰਜ ਤਤ ਵੱਜੀ ਵਧਾਈਆ। ਚਾਰ ਜੁਗ ਦਾ ਲੇਖਾ ਵੇਖਾਂ ਖਾਤਾ, ਦੋ ਜਹਾਨਾਂ ਖੋਜ ਖੁਜਾਈਆ। ਅਵਤਾਰ ਪੈਗ਼ੰਬਰ ਗੁਰ ਬਣਾ ਕੇ ਸ਼ਾਖ਼ਾ, ਸ਼ਨਾਖ਼ਤ ਆਪਣੀ ਇਕ ਦ੍ਰਿੜਾਈਆ। ਏਥੇ ਓਥੇ ਬਣ ਕੇ ਰਾਖਾ, ਰਖਿਆ ਕਰਾਂ ਥਾਉਂ ਥਾਈਂਆ। ਹਰਿਜਨ ਨੌਜਵਾਨ ਛੋਹਰਾ ਵੇਖਾਂ ਬਾਂਕਾ, ਲੋਕਮਾਤ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗ ਜੁਗ ਜੁਗ ਦੀਆਂ ਮੇਟੇ ਵਾਟਾਂ, ਪਿਛਲਾ ਪੰਧ ਰਹੇ ਨਾ ਰਾਈਆ।

੨੯ ਜੇਠ ਸ਼ਹਿਨਸ਼ਾਹੀ ਸੰਮਤ ੮ ਪਿੰਡ ਨੌਰੰਗਾਬਾਦ ਜ਼ਿਲਾ ਅੰਮ੍ਰਿਤਸਰ ਮੱਖਣ ਸਿੰਘ ਦੇ ਗ੍ਰਹਿ

ਪੁਰਖ ਅਕਾਲ ਕਹੇ ਮੇਰਾ ਰੂਪ ਅਨੂਪ, ਰੰਗ ਰੇਖ ਸਕੇ ਨਾ ਕੋਇ ਸਮਝਾਈਆ। ਆਦਿ ਜੁਗਾਦੀ ਮਹਿੰਮਾ ਅਨੂਪ, ਕਥਨੀ ਕਥੇ ਨਾ ਕੋਇ ਵਡਿਆਈਆ। ਸ਼ਾਹ ਸੁਲਤਾਨਾਂ ਧੁਰ ਦਾ ਭੂਪ, ਪਾਤਸ਼ਾਹ ਇਕ ਅਖਵਾਈਆ। ਮੰਜ਼ਲ ਰਖਾਂ ਹਕ ਮਕਸੂਦ, ਦਰਗਾਹ ਸਾਚੀ ਸਚ ਸੁਹਾਈਆ। ਲੇਖਾ ਰਹੇ ਨਾ ਏਕਾ ਦੂਜ, ਦੁਤੀਆ ਭਾਉ ਨਾ ਕੋਇ ਬਣਾਈਆ। ਆਦਿ ਜੁਗਾਦੀ ਅਗੰਮ ਸੂਝ, ਅਭੁਲ ਭੁਲ ਕਦੇ ਨਾ ਜਾਈਆ। ਮੇਰੀ ਸਮਝੇ ਨਾ ਕੋਇ ਹਦੂਦ, ਅਰਸ਼ ਫ਼ਰਸ਼ ਕਹਿਣ ਕੋਇ ਨਾ ਪਾਈਆ। ਹਰ ਘਟ ਸਦਾ ਮੌਜੂਦ, ਥਾਨ ਥਨੰਤਰ ਵੇਖ ਵਖਾਈਆ। ਕਦੇ ਨਾ ਹੋਵਾਂ ਨੇਸਤੋ ਨਾਬੂਦ, ਜੜ ਸਕੇ ਨਾ ਕੋਇ ਉਖੜਾਈਆ। ਮਿਹਰ ਮੁਹੱਬਤ ਵਾਲਾ ਮਹਿਬੂਬ, ਮਹਿਵ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਸਣਹਾਰਾ ਧਾਮ ਅਰਸ਼ ਅਰੂਜ਼, ਸਚਖੰਡ ਦਵਾਰੇ ਸਾਚੇ ਸੋਭਾ ਪਾਈਆ।

੨੯ ਜੇਠ ਸ਼ਹਿਨਸ਼ਾਹੀ ਸੰਮਤ ੮ ਪਿੰਡ ਨੌਰੰਗਾਬਾਦ ਜ਼ਿਲਾ ਅੰਮ੍ਰਿਤਸਰ ਕਰਨੈਲ ਸਿੰਘ ਦੇ ਗ੍ਰਹਿ

ਪੁਰਖ ਅਕਾਲ ਪਰਵਰਦਿਗਾਰ ਸਚ ਰਹੀਮਾ, ਰਹਿਮਤ ਹਕ ਹਕ ਕਮਾਇੰਦਾ। ਆਦਿ ਅਨਾਦਿ ਜੁਗ ਕਦੀਮਾ, ਕੁਦਰਤ ਦਾ ਮਾਲਕ ਬੇਪ੍ਰਵਾਹ ਅਖਵਾਇੰਦਾ। ਜਿਸ ਦੀ ਹੱਦ ਹਦੂਦ ਜਾਣੇ ਕੋਇ ਨਾ ਸੀਮਾ, ਅੰਤ ਭੇਵ ਨਾ ਕੋਇ ਖੁਲ੍ਹਾਇੰਦਾ। ਓਹ ਵਸਣਹਾਰ ਆਲੀਸ਼ਾਨ ਦਰਗਾਹ ਸਚ ਅਜ਼ੀਮਾ, ਸਚਖੰਡ ਦਰਗਾਹ ਸਚ ਸੋਭਾ ਪਾਇੰਦਾ। ਜਿਸ ਨੇ ਦੀਨ ਦੁਨੀ ਕਰਾਈ ਤਕਸੀਮਾ, ਅਵਤਾਰ ਪੈਗ਼ੰਬਰ ਗੁਰ ਨਾਮ ਕਲਮੇ ਵੰਡ ਵੰਡਾਇੰਦਾ।

ਓਹ ਲੇਖਾ ਜਾਣੇ ਨਰ ਮਦੀਨਾ, ਆਤਮ ਬ੍ਰਹਮ ਪਰਦਾ ਆਪ ਚੁਕਾਇੰਦਾ। ਜਨ ਭਗਤਾਂ ਠਾਂਡਾ ਕਰੇ ਸੀਨਾ, ਜੁਗ ਜੁਗ ਆਪਣਾ ਰੰਗ ਰੰਗਾਇੰਦਾ। ਸਭ ਦਾ ਵੇਖਣਹਾਰਾ ਮਰਨਾ ਜੀਣਾ, ਵਿਸ਼ਨ ਬ੍ਰਹਮਾ ਸ਼ਿਵ ਨਾਲ ਮਿਲਾਇੰਦਾ। ਲੱਖ ਚੁਰਾਸੀ ਤੱਕੇ ਖਾਣਾ ਪੀਣਾ, ਰਾਜ਼ਕ ਰਿਜ਼ਕ ਰਹੀਮ ਆਪਣੀ ਕਾਰ ਕਮਾਇੰਦਾ। ਝਗੜਾ ਮੇਟਣਹਾਰਾ ਮਜ਼੍ਹਬਾਂ ਦੀਨਾਂ, ਸ਼ਰਅ ਸ਼ਰੀਅਤ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਇੰਦਾ। ਪੁਰਖ ਅਕਾਲ ਕਹੇ ਮੈਂ ਮਿਹਰਵਾਨ ਮਹਿਬੂਬ, ਮਹਿਬਾਨ ਅਖਵਾਈਆ। ਮੇਰਾ ਨਿਸ਼ਾਨਾ ਅਰਸ਼ ਅਰੂਜ, ਆਲੀਸ਼ਾਨ ਸੋਭਾ ਪਾਈਆ। ਜਿਸ ਨੂੰ ਸਮਝੇ ਕੋਇ ਨਾ ਪੰਜ ਤਤ ਭੂਤ, ਤਨ ਮਾਟੀ ਖ਼ਾਕ ਭੇਵ ਕੋਇ ਨਾ ਆਈਆ। ਮੇਰਾ ਲੇਖਾ ਅਗੰਮ ਕੂਟ, ਜਿਸ ਨੂੰ ਚਾਰ ਜੁਗ ਦੇ ਸ਼ਾਸਤਰ ਸਕੇ ਨਾ ਕੋਇ ਸਮਝਾਈਆ। ਮੇਰਾ ਨੂਰ ਨੁਰਾਨਾ ਸ਼ਬਦੀ ਧਾਰ ਮੇਰਾ ਦਏ ਸਬੂਤ, ਗੁਰ ਅਵਤਾਰ ਪੈਗ਼ੰਬਰ ਢੋਲੇ ਗੀਤ ਗਾਈਆ। ਮੈਂ ਲੇਖਾ ਜਾਣਾ ਦੀਨ ਦੁਨੀ ਕਲਬੂਤ, ਕਾਇਆ ਕਾਅਬੇ ਫੋਲ ਫੁਲਾਈਆ। ਆਦਿ ਜੁਗਾਦੀ ਹਰ ਘਟ ਮੌਜੂਦ, ਗ੍ਰਹਿ ਗ੍ਰਹਿ ਡੇਰਾ ਲਾਈਆ। ਮੇਰਾ ਕੋਈ ਨਾ ਜਾਣੇ ਤਾਣਾ ਪੇਟਾ ਸੂਤ, ਸੂਤਰਧਾਰੀ ਸਮਝ ਕਿਸੇ ਨਾ ਆਈਆ। ਮੇਰਾ ਇਕੋ ਸੁਤ ਦੁਲਾਰਾ ਦੂਲ੍ਹਾ ਸ਼ਬਦੀ ਦੂਤ, ਦੋ ਜਹਾਨਾਂ ਮਰਦ ਮਰਦਾਨਾ ਇਕ ਅਖਵਾਈਆ। ਜਿਸ ਦੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸਾਰੇ ਕਰਦੇ ਪੂਜ, ਪੂਜਸ ਪੂਜਸ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਖਣਹਾਰਾ ਧਰਮ ਦੀ ਦਿਸ਼ਾ ਸਚ ਦੀ ਕੂਟ, ਕੁਟੀਆ ਦੋ ਜਹਾਨ ਫੋਲ ਫੁਲਾਈਆ।

੨੯ ਜੇਠ ਸ਼ਹਿਨਸ਼ਾਹੀ ਸੰਮਤ ੮ ਪਿੰਡ ਨੌਰੰਗਾਬਾਦ ਜ਼ਿਲਾ ਅੰਮ੍ਰਿਤਸਰ ਮੱਸਾ ਸਿੰਘ ਦੇ ਗ੍ਰਹਿ

ਪੁਰਖ ਅਕਾਲ ਕਹੇ ਮੇਰਾ ਸੁਹੰਜਣਾ ਸਦਾ ਵਕਤ, ਵਾਰ ਥਿਤ ਘੜੀ ਪਲ ਸਮਝ ਕਿਸੇ ਨਾ ਆਈਆ। ਨਿਰਗੁਣ ਸਰਗੁਣ ਖੇਲ ਖੇਲਾਂ ਵਿਚ ਜਗਤ, ਜਾਗਰਤ ਜੋਤ ਨੂਰ ਕਰ ਰੁਸ਼ਨਾਈਆ। ਵੇਸ ਵਟਾਵਾਂ ਆਪਣੀ ਸ਼ਕਤ, ਸ਼ਖ਼ਸੀਅਤ ਆਪਣੇ ਰੰਗ ਰੰਗਾਈਆ। ਲੇਖੇ ਲਾਵਾਂ ਬੂੰਦ ਰਕਤ, ਧੁਰ ਮੇਲਾ ਮੇਲਾ ਸਹਿਜ ਸੁਭਾਈਆ। ਹਰਿਜਨ ਬਣਾ ਕੇ ਸਾਚੇ ਭਗਤ, ਦੀਨ ਮਜ਼੍ਹਬ ਵਿਚੋਂ ਬਾਹਰ ਕਢਾਈਆ। ਦੇ ਵਡਿਆਈ ਉਪਰ ਧਰਤ, ਧਰਨੀ ਧਵਲ ਧੌਲ ਸੁਹਾਈਆ। ਰਹਿਮਤ ਕਰ ਕੇ ਉਤੇ ਅਰਸ਼, ਅਰਸ਼ੀ ਪ੍ਰੀਤਮ ਹੋ ਕੇ ਮਿਲਾਂ ਚਾਈਂ ਚਾਈਂਆ। ਚੁਰਾਸੀ ਵਿਚੋਂ ਕਢਾਂ ਕਰ ਕੇ ਤਰਸ, ਫਾਸੀ ਜਮ ਨਾ ਕੋਇ ਲਟਕਾਈਆ। ਮੇਘ ਅਗੰਮਾ ਦੇਵਾਂ ਬਰਸ, ਬੂੰਦ ਸਵਾਂਤੀ ਇਕ ਟਪਕਾਈਆ। ਜਨਮ ਜਨਮ ਦੀ ਮੇਟਾਂ ਹਰਸ, ਹਵਸ ਕੂੜ ਦਿਆਂ ਗਵਾਈਆ। ਆਪਣਾ ਪੂਰਾ ਕਰਾਂ ਫ਼ਰਜ਼, ਗੁਰਮੁਖਾਂ ਹੋਵਾਂ ਸਹਾਈਆ। ਖੇਲ ਦੱਸਾਂ ਅਗੰਮ ਅਸਚਰਜ, ਪਰਦਾ ਓਹਲਾ ਆਪ ਉਠਾਈਆ। ਸ਼ਰਅ ਛੁਰੀ ਕੋਹੇ ਕਿਸੇ ਨਾ ਕਰਦ, ਕਾਤਲ ਮਕਤੂਲ ਦਾ ਪੰਧ ਮੁਕਾਈਆ। ਪ੍ਰੇਮ ਪਿਆਰ ਮੁਹੱਬਤ ਦੀ ਮਨਜ਼ੂਰ ਕਰ ਅਰਜ਼, ਆਰਜ਼ੂ ਸਭ ਦੀ ਖੋਜ ਖੁਜਾਈਆ। ਤੂੰ ਮੇਰਾ ਮੈਂ ਤੇਰਾ ਨਾਮ ਨਿਧਾਨਾ ਦੱਸਾਂ ਤਰਜ਼, ਸੋਹੰ ਢੋਲਾ ਧੁਰਦਰਗਾਹੀਆ। ਸੰਦੇਸਾ ਦੇਵਾਂ ਗਰਜ, ਬਿਨ ਰਸਨਾ ਜਿਹਵਾ ਬੱਤੀ ਦੰਦ ਸ਼ਬਦ ਸ਼ਨਵਾਈਆ। ਜਨਮ ਕਰਮ ਦਾ ਰਹਿਣ ਨਾ ਦੇਵਾਂ ਕਰਜ਼, ਮਕਰੂਜ਼ ਹੋ ਕੇ ਲੇਖਾ ਦਿਆਂ ਚੁਕਾਈਆ। ਜੋਧਾ

ਸੂਰਬੀਰ ਮਰਦਾਨਾ ਬਣ ਕੇ ਮਰਦ, ਮੱਦਦ ਕਰਾਂ ਥਾਉਂ ਥਾਈਂਆ। ਗ਼ਰੀਬ ਨਿਮਾਣਿਆਂ ਵੰਡਾਂ ਦਰਦ, ਦੁਖੀਆਂ ਆਪਣੇ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਜਨ ਭਗਤਾਂ ਹੋਣ ਨਾ ਦੇਵੇ ਹਰਜ, ਪੂਰਬ ਲਹਿਣਾ ਲੇਖਾ ਧਰਮ ਧਾਰ ਝੋਲੀ ਪਾਈਆ।

ਪਹਿਲੀ ਹਾੜ ਸ਼ਹਿਨਸ਼ਾਹੀ ਸੰਮਤ ੮ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ

ਹਾੜ ਕਹੇ ਮੇਰੇ ਸਾਥੀ ਸੱਸੇ ਉਤੇ ਹੋੜਾ, ਹੋਕਾ ਦੇਵਾਂ ਚਾਈਂ ਚਾਈਂਆ। ਭਗਤ ਭਗਵਾਨ ਦਾ ਆਦਿ ਅੰਤ ਦਾ ਜੋੜਾ, ਜੋੜੀ ਜੁਗ ਜੁਗ ਬਣਤ ਬਣਾਈਆ। ਜਿਸ ਵਿਚ ਅਟਕਾਏ ਕੋਇ ਨਾ ਰੋੜਾ, ਬੰਧਨ ਬੰਧ ਨਾ ਕੋਇ ਵਖਾਈਆ। ਦੋਹਾਂ ਦੀ ਇਕੋ ਧਾਰ ਤੇ ਇਕੋ ਲੋੜਾ, ਲੁੜੀਂਦਾ ਸੱਜਣ ਵੇਖ ਵਖਾਈਆ। ਸੱਸਾ ਸਤਿਗੁਰ ਜਿਸ ਦਾ ਮਾਰਗ ਹੋਏ ਨਾ ਸੌੜਾ, ਭੀੜੀ ਗਲੀ ਨਾ ਕੋਇ ਭਵਾਈਆ। ਰਸ ਅੰਮ੍ਰਿਤ ਨਾ ਹੋਏ ਕੌੜਾ, ਵਿਖ ਰੂਪ ਨਾ ਕੋਇ ਬਣਾਈਆ। ਸਾਚੀ ਮੰਜ਼ਲ ਦਾ ਹਕੀਕੀ ਪੌੜਾ, ਸਚ ਦਵਾਰਾ ਇਕ ਵਖਾਈਆ। ਜੋ ਚਾਰ ਜੁਗ ਫਿਰੇ ਦੌੜਾ, ਨਿਰਗੁਣ ਸਰਗੁਣ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਵਰਤਾਈਆ। ਹਾਹਾ ਕਹੇ ਮੇਰੀ ਧਾਰ ਇਕ ਟਿੱਪੀ, ਟੀਕਾ ਟਿਪਣੀ ਸਮਝ ਕਿਸੇ ਨਾ ਆਈਆ। ਮੇਰੇ ਮਹਿਬੂਬ ਨੇ ਜਗਤ ਜਹਾਨ ਦੀ ਬਦਲ ਦੇਣੀ ਲਿੱਪੀ, ਅਨਬੋਲਤ ਆਪਣਾ ਰਾਗ ਸੁਣਾਈਆ। ਜਿਸ ਦੀ ਧਾਰ ਸਭ ਤੋਂ ਤਿੱਖੀ, ਖੰਡਾ ਖੜਗ ਨਾ ਕੋਇ ਚਤੁਰਾਈਆ। ਲੇਖਾ ਲੇਖ ਸਕੇ ਨਾ ਕੋਇ ਲਿਖੀ, ਕਾਤਬ ਚਲੇ ਨਾ ਕੋਇ ਚਤੁਰਾਈਆ। ਨਾਰਦ ਕਹੇ ਓਏ ਹਾਹਿਆ ਆਹ ਮੇਰੀ ਬੋਦੀ ਵਿਚ ਵੇਖ ਲੈ ਉਸ ਪ੍ਰਭ ਦੀ ਚਿੱਠੀ, ਜਿਸ ਦੇ ਅੱਖਰ ਨਜ਼ਰ ਕੋਇ ਨਾ ਪਾਈਆ। ਨਾ ਇਹ ਕਾਲੀ ਨਾ ਇਹ ਚਿੱਟੀ, ਅੱਖਰਾਂ ਵੰਡ ਨਾ ਕੋਇ ਵੰਡਾਈਆ। ਇਕੋ ਤੱਕ ਸੰਮਤ ਸ਼ਹਿਨਸ਼ਾਹੀ ਅੱਠ ਪਹਿਲੀ ਹਾੜ ਦੀ ਮਿਤੀ, ਮਿਤਰਾ ਤੈਨੂੰ ਦਿਆਂ ਜਣਾਈਆ। ਆਹ ਤੱਕ ਓਹ ਤੱਕ ਚਾਰ ਜੁਗ ਦੀ ਸ਼ਰਅ ਪਿੱਟੀ, ਬਹੁੜੀ ਬਹੁੜੀ ਕਰ ਕੁਰਲਾਈਆ। ਮਾਣ ਰਹਿਣਾ ਨਹੀਂ ਪੱਥਰ ਇੱਟੀ, ਪਾਹਨ ਪੂਜਣ ਕੋਇ ਨਾ ਜਾਈਆ। ਇਕੋ ਉਤੇ ਇਕ ਦੀ ਸੁਰਤ ਹੋਵੇ ਟਿਕੀ, ਟਿਕ ਟਿਕੀ ਆਤਮ ਪਰਮਾਤਮ ਨਾਲ ਬਣਾਈਆ। ਧੁਰ ਦੀ ਧਾਰ ਹੋਵੇ ਮਿੱਠੀ, ਅਨਰਸ ਆਪਣਾ ਆਪ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪਣੇ ਹੱਥ ਰਖਾਈਆ। ਚਿੱਠੀ ਕਹੇ ਨਾਰਦਾ ਤੂੰ ਬਾਹਮਣ ਕਿ ਕੰਮੀ, ਕਮੀਣਿਆਂ ਦੇ ਜਣਾਈਆ। ਤੈਨੂੰ ਹਰਖ ਸੋਗ ਕਿ ਗ਼ਮੀ, ਕਿ ਖ਼ੁਸ਼ੀਆਂ ਵੰਡ ਵੰਡਾਈਆ। ਤੇਰਾ ਪਿਆਰ ਹੱਡ ਮਾਸ ਨਾੜੀ ਕਿ ਚੰਮੀ, ਚੰਮ ਦ੍ਰਿਸ਼ਟੀ ਕੀ ਵਡਿਆਈਆ। ਕੀ ਨੇਤਰ ਨੀਰ ਵਿਰੋਲੇ ਛੰਮ ਛੰਮੀ, ਨੈਣਾਂ ਹੰਝੂਆਂ ਹਾਰ ਬਣਾਈਆ। ਕੀ ਤੇਰੀ ਆਯੂ ਸਾਲ ਬਸਾਲਾ ਲੰਮੀ, ਲਮਹ ਲਮਹ ਦੇ ਦ੍ਰਿੜਾਈਆ। ਨਾਰਦ ਕਹੇ ਸੱਜਣਾ ਇਕੋ ਬਚਨ ਮੰਨੀ, ਮਮਤਾ ਤੋਂ ਬਾਹਰ ਜਣਾਈਆ। ਮੈਂ ਸੰਦੇਸਾ ਸੁਣਦਾ ਨਹੀਂ ਕਦੇ ਕੰਨੀ, ਸਰਵਣਾਂ ਚਲੇ ਨਾ ਕੋਇ ਚਤੁਰਾਈਆ। ਮੇਰਾ ਪਿਆਰਾ ਮਹਿਬੂਬ ਇਕੋ ਧੁਰ ਦਾ ਤਨੀ, ਜੋ ਤਨ ਵਜੂਦ ਤੋਂ ਬਾਹਰ ਡੇਰਾ ਲਾਈਆ। ਜਿਹੜਾ ਵਸੇ ਕਦੇ ਨਾ ਛੱਪਰ ਛੰਨੀ, ਸ਼ਹਿਨਸ਼ਾਹ ਮਾਲਕ ਬੇਪਰਵਾਹੀਆ।

ਜੁਗ ਜੁਗ ਸਭ ਦਾ ਬੇੜਾ ਰਿਹਾ ਬੰਨ੍ਹੀ, ਗੁਰ ਅਵਤਾਰ ਪੈਗ਼ੰਬਰਾਂ ਗੰਢ ਪਵਾਈਆ। ਮੈਂ ਉਸੇ ਦੀ ਧਾਰ ਓਸੇ ਦਾ ਵਜੂਦ ਉਸੇ ਦਾ ਤਨੀ, ਦੂਸਰ ਨਜਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਚਿੱਠੀ ਕਹੇ ਮੇਰੀ ਖ਼ਬਰ ਨਿਰਾਲੀ, ਬੇਖ਼ਬਰਾਂ ਮਾਤ ਸੁਣਾਈਆ। ਇਹ ਹੁਕਮ ਜੋਤ ਅਕਾਲੀ, ਅਕਲ ਕਲਧਾਰੀ ਰਿਹਾ ਦ੍ਰਿੜਾਈਆ। ਜਿਸ ਨੇ ਸੰਬਲ ਸਭ ਦੀ ਸੁਰਤ ਸੰਭਾਲੀ, ਸੰਬਲ ਆਪਣਾ ਆਪ ਸੁਹਾਈਆ। ਓਹ ਖੇਲ ਕਰੇ ਨਿਰਾਲੀ, ਨਿਰਾਕਾਰ ਨੂਰ ਅਲਾਹੀਆ। ਕਲਜੁਗ ਕੂੜ ਕੁੜਿਆਰੇ ਕਰੇ ਠਾਲੀ, ਲੋਕਮਾਤ ਰਹਿਣ ਨਾ ਪਾਈਆ। ਸਤਿ ਧਰਮ ਦਾ ਬਣ ਕੇ ਮਾਲੀ, ਬੂਟੇ ਹਰਿਜਨ ਲਏ ਲਗਾਈਆ। ਉਹਦਾ ਲੇਖਾ ਕੋਇ ਨਾ ਜਾਣੇ ਸ਼ਾਲੀ, ਕੀ ਸ਼ਹਿਨਸ਼ਾਹ ਆਪਣੀ ਕਾਰ ਭੁਗਤਾਈਆ। ਪਤਾ ਨਹੀਂ ਕਦੋਂ ਮਾਲਕ ਤੇ ਕਦੋਂ ਸਵਾਲੀ, ਦਰ ਦਰਵੇਸ਼ ਆਪਣਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਚਿੱਠੀ ਕਹੇ ਮੇਰਾ ਸੰਦੇਸ਼ਾ ਬਿਨਾ ਵਕਤ, ਘੜੀ ਪਲ ਨਾ ਕੋਇ ਰਖਾਈਆ। ਮੈਂ ਬੇਦਾਰ ਕਰਾਂ ਜਗਤ, ਜਾਗਰਤ ਜੋਤ ਕਰ ਰੁਸ਼ਨਾਈਆ। ਧੁਰ ਦਾ ਹੁਕਮ ਇਕੋ ਅਗੰਮਾ ਸਖ਼ਤ, ਨਾ ਕੋਈ ਰੋਕੇ ਰੋਕ ਰੁਕਾਈਆ। ਕੀ ਹੁਕਮ ਸੰਦੇਸਾ ਦੇਵੇ ਪੁਰਖ ਅਕਾਲਾ ਜਿਗਰੇ ਲਖ਼ਤ, ਸ਼ਬਦੀ ਸ਼ਬਦ ਧਾਰ ਸਮਝਾਈਆ। ਕੋਟਾਂ ਵਿਚੋਂ ਮੇਰੇ ਪਿਆਰੇ ਲਭਣੇ ਭਗਤ, ਭਗਤੀ ਵੇਖਣੀ ਥਾਉਂ ਥਾਈਂਆ। ਮੈਂ ਤੱਕਾਂ ਉਤੋਂ ਅਰਸ਼, ਆਲੀਜਾਹ ਹੋ ਕੇ ਖੋਜ ਖੁਜਾਈਆ। ਤੂੰ ਭੱਜਣਾ ਉਤੇ ਧਰਤ, ਧਵਲ ਪੰਧ ਮੁਕਾਈਆ। ਮੇਰੇ ਕੋਲ ਆਉਣਾ ਪਰਤ, ਪਤਿਪਰਮੇਸ਼ਵਰ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਭੁਗਤਾਈਆ। ਚਿੱਠੀ ਕਹੇ ਸਤਿਗੁਰ ਸ਼ਬਦ ਬਣ ਜਾ ਨਾਰਦ ਦੂਤ, ਦੋਹਰੀ ਧਾਰ ਸਮਝਾਈਆ। ਲੇਖਾ ਵੇਖ ਪੰਜ ਤਤ ਭੂਤ, ਕਾਇਆ ਗੜ੍ਹ ਫੋਲ ਫੁਲਾਈਆ। ਤਾਣਾ ਪੇਟਾ ਵੇਖਣਾ ਸੂਤ, ਸੂਤਰਧਾਰੀ ਰਿਹਾ ਸਮਝਾਈਆ। ਬਚਿਆ ਰਹੇ ਨਾ ਕੋਇ ਕਲਬੂਤ, ਕਾਇਆ ਕਾਅਬੇ ਵੇਖ ਵਖਾਈਆ। ਮੈਨੂੰ ਹਰ ਘਟ ਤੱਕਣਾ ਮੌਜੂਦ, ਦਰ ਦਰ ਆਪਣਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਖਿਲਾਈਆ। ਨਾਰਦ ਕਹੇ ਮੈਂ ਆ ਗਿਆ ਲੋਕਮਾਤ ਦੀ ਭੂਮੀ, ਭੂਮਿਕਾ ਵਾਲਿਓ ਦਿਆਂ ਜਣਾਈਆ। ਮੈਂ ਵੇਖਣੀ ਲੱਖ ਚੁਰਾਸੀ ਜੂਨੀ, ਅਜੂਨੀ ਆਪਣਾ ਹੁਕਮ ਦ੍ਰਿੜਾਈਆ। ਪਿਛੇ ਨਾਲੋਂ ਵੇਖਣੀ ਦੂਣੀ, ਏਕਾ ਦੂਆ ਜੋੜ ਜੁੜਾਈਆ। ਨਿੱਕੀ ਜਿਹੀ ਧਾਰ ਦਿਸਦੀ ਕ੍ਰਿਸ਼ਨ ਵਾਲੀ ਅਠਾਰਾਂ ਕਸ਼ੂਣੀ, ਜੋ ਪੋਟਿਆਂ ਉਤੇ ਟਿਕਾਈਆ। ਮੇਰਾ ਸਾਹਿਬ ਬੜਾ ਜਨੂਨੀ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਹਾੜ ਕਹੇ ਨਾਰਦਾ ਕਿਉਂ ਐਵੇਂ ਕਰੇਂ ਬੁਲਾਰਾ, ਬਿਨਾ ਬੁੱਲਾਂ ਰਿਹਾ ਸੁਣਾਈਆ। ਉਠ ਵੇਖ ਪ੍ਰਭ ਦਾ ਨਜ਼ਾਰਾ, ਜੋ ਨਜ਼ਰੀਆ ਦਏ ਬਦਲਾਈਆ। ਨਿਰਗੁਣ ਨਿਰਾਕਾਰ ਲਏ ਅਵਤਾਰਾ, ਅਵਤਰ ਆਪਣਾ ਖੇਲ ਖਿਲਾਈਆ। ਪ੍ਰਗਟ ਹੋ ਵਿਚ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਨਾਲ ਰਖਾਈਆ। ਜਨ ਭਗਤਾਂ ਸੁਹਾ ਭਗਤ ਦਵਾਰਾ, ਹਰਿਜਨ ਮਿਲੇ ਚਾਈਂ ਚਾਈਂਆ। ਚਾਰ ਵਰਨਾਂ ਦੱਸ ਇਕ ਜੈਕਾਰਾ, ਤੂੰ ਮੇਰਾ ਮੈਂ ਤੇਰਾ ਪਰਦਾ ਦਿਤਾ ਉਠਾਈਆ। ਮੇਰੀ ਉਸ ਦੇ ਅਗੇ ਨਮੋ ਨਮੋ ਨਿਮਸਕਾਰਾ, ਡੰਡਾਵਤ ਵਿਚ ਸੀਸ ਝੁਕਾਈਆ। ਇਕੋ ਮੰਨਣਾ

ਸਭ ਨੇ ਪਰਮ ਪੁਰਖ ਪਰਵਰਦਿਗਾਰਾ, ਯਾਰ ਸਾਂਝਾ ਨੂਰ ਅਲਾਹੀਆ। ਜਿਸ ਦਾ ਸ਼ਬਦੀ ਸ਼ਬਦ ਇਸ਼ਾਰਾ, ਸੈਨਤ ਨਾਮ ਵਾਲੀ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਚ ਹੁਕਮ ਸੁਣਾਈਆ। ਨਾਰਦ ਕਹੇ ਜਨ ਭਗਤੋ ਸੁਣੋ ਹੁਕਮ ਅਥਾਹ, ਅਥਰਾ ਹੋ ਕੇ ਦਿਆਂ ਜਣਾਈਆ। ਪੈਗ਼ੰਬਰਾਂ ਦੀ ਕਬੂਲ ਹੁੰਦੀ ਵੇਖੋ ਦੁਆ, ਦੋਏ ਜੋੜ ਜੋ ਸੀਸ ਨਿਵਾਈਆ। ਅਵਤਾਰ ਬਣਦੇ ਵੇਖੋ ਗਵਾਹ, ਸ਼ਹਾਦਤ ਗੁਰੂ ਰਹੇ ਭੁਗਤਾਈਆ। ਤੂੰ ਮਾਲਕ ਵਾਹਿਦ ਇਕ ਖ਼ੁਦਾ, ਦੂਜਾ ਨਜ਼ਰ ਕੋਇ ਨਾ ਆਈਆ। ਜਿਸ ਹਿੱਸੇ ਜੁਜ਼ ਵੰਡ ਦਿਤੀ ਵੰਡਾ, ਦੀਨ ਦੁਨੀ ਕੋਨੇ ਗੋਸ਼ਿਆਂ ਵਿਚ ਟਿਕਾਈਆ। ਸਭ ਨੇ ਮੰਨੀ ਤੇਰੀ ਰਜ਼ਾ, ਰਾਜ਼ਕ ਰਿਜ਼ਕ ਰਹੀਮ ਤੇਰੀ ਸ਼ਰਨਾਈਆ। ਸਚ ਦੱਸ ਕਿਉਂ ਸਭ ਦੇ ਸਿਰ ਤੇ ਕੂਕਦੀ ਕਜ਼ਾ, ਡੌਰੂ ਡੰਕ ਰਹੀ ਖੜਕਾਈਆ। ਤੇਰੇ ਪਿਆਰ ਦਾ ਕਿਸ ਨੂੰ ਮਿਲਦਾ ਮਜ਼ਾ, ਮੁਹੱਬਤ ਵਿਚ ਕਵਣ ਝਟ ਲੰਘਾਈਆ। ਕਿਉਂ ਜੀਵ ਹੁੰਦੇ ਜ਼ਿਬਹ, ਛੁਰੀ ਸ਼ਰਅ ਬਣਿਆ ਰੂਪ ਕਸਾਈਆ। ਤੇਰਾ ਰੂਪ ਇਕੋ ਨੂਰ ਨੁਰਾਨੇ ਬੱਗਾ, ਦੂਸਰ ਵੰਡ ਨਾ ਕੋਇ ਵੰਡਾਈਆ। ਜਨ ਭਗਤਾਂ ਦੇ ਦੇ ਸੱਦਾ, ਹਉਂ ਸਦਕੇ ਵਾਰੀ ਘੋਲ ਘੁਮਾਈਆ। ਤੇਰਾ ਨੂਰ ਬਿਨ ਤੇਰੀ ਕਿਰਪਾ ਕਿਸੇ ਨਾ ਲੱਧਾ, ਖੋਜਿਆਂ ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਨਾਰਦ ਕਹੇ ਜਨ ਭਗਤੋ ਕੀ ਪ੍ਰਭੂ ਤੁਹਾਡਾ ਡੈਡੀ ਕਿ ਮੰਮੀ, ਬਿਨਾ ਮਮਤਾ ਤੋਂ ਦਿਓ ਜਣਾਈਆ। ਕੀ ਤੁਹਾਨੂੰ ਪਿਆਰ ਕਰੇ ਹੱਡ ਮਾਸ ਨਾੜੀ ਕਿ ਚੰਮੀ, ਕੀ ਆਤਮ ਮੇਲੇ ਸਹਿਜ ਸੁਭਾਈਆ। ਸਾਂਝਾ ਹੋਵੇ ਕੀ ਤੁਹਾਡੀ ਵਿਚ ਖ਼ੁਸ਼ੀ ਗ਼ਮੀ, ਚਿੰਤਾ ਚਿਖਾ ਬਾਹਰ ਕਢਾਈਆ। ਕੀ ਜੁਗ ਜੁਗ ਤੁਹਾਡੀ ਪ੍ਰੀਤੀ ਹੋਵੇ ਲੰਮੀ, ਜੀਵਣ ਜੀਵਣ ਨਾਲ ਮਿਲਾਈਆ। ਤੁਹਾਡੀ ਧਾਰ ਉਸ ਦੀ ਧਾਰ ਵਿਚੋਂ ਜੰਮੀ, ਜੰਮਣ ਵਾਲਿਓ ਭੇਵ ਦੇਣਾ ਖੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਨਾਰਦ ਕਹੇ ਜਨ ਭਗਤੋ ਕੀ ਤੁਹਾਡਾ ਇਕੋ ਪਿਓ ਦਾਦਾ, ਯਦ ਇਕੋ ਇਕ ਸੁਹਾਈਆ। ਕੀ ਤੁਹਾਡਾ ਮੇਲ ਸੀਤਾ ਰਾਮ ਕਿਸ਼ਨ ਰਾਧਾ, ਨਿਵ ਨਿਵ ਲਾਗੇ ਪਾਈਂਆ। ਕਿਸ ਡੋਰ ਨਾਲ ਚੋਰ ਹੋ ਕੇ ਤੁਹਾਨੂੰ ਬਾਂਧਾ, ਬੰਧਨ ਆਪਣਾ ਰਿਹਾ ਪਾਈਆ। ਤੁਹਾਨੂੰ ਮਾਣ ਦਿਤਾ ਵੱਧ ਸੰਤਨ ਸਾਧਾ, ਸਤਿ ਆਪਣਾ ਰੰਗ ਰੰਗਾਈਆ। ਪਰ ਯਾਦ ਕਰ ਲਓ ਆਪਣੇ ਅੰਦਰੋਂ ਕਢ ਦਿਓ ਹਉਮੇ ਵਾਲੀ ਆਗਾ, ਅਗਨੀ ਤਤ ਨਾ ਕੋਇ ਤਪਾਈਆ। ਵੇਖੋ ਖੇਲ ਕੰਤ ਸੁਹਾਗਾ, ਕੀ ਕਰਨੀ ਕਾਰ ਕਮਾਈਆ। ਯਾਦ ਰਖਣਾ ਹਾੜ ਸਤਾਰਾਂ ਸਭ ਨੇ ਇਕੋ ਪੰਗਤ ਵਿਚ ਬਹਿ ਕੇ ਖਾਣਾ ਪ੍ਰਸ਼ਾਦਾ, ਵੱਖਰੀ ਵੰਡ ਨਾ ਕੋਇ ਵੰਡਾਈਆ। ਹੱਥਾਂ ਉਤੇ ਉਸ ਦਾ ਲੈਣਾ ਸਵਾਦਾ, ਬਰਤਨ ਜੋੜ ਨਾ ਕੋਇ ਜੁੜਾਈਆ। ਅੰਦਰ ਪ੍ਰੇਮ ਦਾ ਹੋਵੇ ਲਾਡਾ, ਮੁਹੱਬਤ ਵਿਚ ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਤੁਹਾਡੇ ਅੰਤਸ਼ਕਰਨ ਵਿਚ ਹੋਵੇ ਵਾਧਾ, ਮਨਸਾ ਮਨ ਦੀ ਮਨ ਵਿਚੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਨਾਰਦ ਕਹੇ ਸਭ ਨੇ ਪਿਆਰ ਵਿਚ ਜਾਣਾ ਟਿਕ, ਆਪਣਾ ਆਸਣ ਲਾਈਆ। ਪੰਗਤ ਬਹੇਗੀ ਗੁਰਸਿਖ ਇਕ ਸੌ ਇਕ, ਜ਼ੀਰੋ ਇਕ ਨਾਲ ਵਡਿਆਈਆ। ਸਭ ਦੇ ਹੱਥਾਂ ਉਤੇ ਪੂਰਨ ਨਾਮ ਦੀ ਪਹਿਲੋਂ ਰਖੀ ਜਾਏਗੀ ਚਿਟ, ਖ਼ਾਲੀ ਨਜ਼ਰ ਕੋਇ ਨਾ ਆਈਆ। ਫੇਰ ਹੱਥ ਲਾਏਗਾ ਉਤੇ ਤੁਹਾਡੀ ਪਿਠ, ਪੁਸ਼ਤ ਪਨਾਹ ਆਪ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਸਤਿਗੁਰ ਧਾਰ ਦਾ ਲੰਗਰ ਵਰਤੇ, ਖ਼ੁਸ਼ੀਆਂ ਨਾਲ ਵਰਤਾਈਆ। ਨਿਮਸਕਾਰ ਕਰੇ ਧਰਨੀ ਧਰਤੇ, ਧਵਲ ਸੀਸ ਝੁਕਾਈਆ। ਅਵਤਾਰ ਪੈਗ਼ੰਬਰ ਗੁਰੂ ਕਰਨ ਚਰਚੇ, ਚਾਰੋਂ ਕੁੰਟ ਮਤਾ ਪਕਾਈਆ। ਸਾਨੂੰ ਲਾਲਚ ਦਿਤਾ ਦੀਨਾਂ ਮਜ਼੍ਹਬਾਂ ਵਿਚ ਰਹੇ ਪਰਚੇ, ਪ੍ਰਾਚੀਨ ਦਾ ਲੇਖਾ ਵੇਖ ਵਖਾਈਆ। ਛੋਟੇ ਛੋਟੇ ਨਾਮ ਦੇ ਦੇ ਕੇ ਖ਼ਰਚੇ, ਜਗਤ ਰਹਿਬਰ ਦਿਤਾ ਦ੍ਰਿੜਾਈਆ। ਸਾਥੋਂ ਲੱਥੇ ਮੂਲ ਨਾ ਕਰਜ਼ੇ, ਮਕਰੂਜ਼ ਹੋ ਕੇ ਵੇਖੀਏ ਥਾਉਂ ਥਾਈਂਆ। ਅੰਤ ਇਕ ਅਰਦਾਸ ਬੇਨੰਤੀ ਅਰਜ਼ੇ, ਆਰਜ਼ੂ ਇਕ ਸੁਣਾਈਆ। ਪ੍ਰਭੂ ਜੇ ਤੇਰਾ ਭਗਤ ਥੋੜ੍ਹਾ ਜਿਹਾ ਸਮਾਂ ਹੋਰ ਜ਼ਰ ਜਾਏ, ਫੇਰ ਜਗਹ ਜਗਹ ਤੇਰੇ ਨਾਮ ਦੀ ਵੱਜੇ ਵਧਾਈਆ। ਤੇਰਾ ਦਰਸ ਕੀਤਿਆਂ ਦੀਨ ਦੁਨੀ ਸਭ ਤਰ ਜਾਏ, ਮਾਲਾ ਮਣਕੇ ਦੀ ਲੋੜ ਰਹੇ ਨਾ ਰਾਈਆ। ਜਿਸ ਦੀ ਯਾਦ ਵਿਚ ਕੋਟਨ ਕੋਟ ਯਾਦ ਕਰਦੇ ਮਰ ਗਏ, ਮਿਰਗਸ਼ਾਲਾ ਦੇਣ ਦੁਹਾਈਆ। ਕਈ ਧੂਣੀਆਂ ਉਤੇ ਸੜ ਗਏ, ਖੱਲਾਂ ਖੱਲ ਲੁਹਾਈਆ। ਕਈ ਸਿਰ ਕਦਮਾਂ ਉਤੇ ਧਰ ਗਏ, ਨਿਉਂ ਨਿਉਂ ਲਾਗਣ ਪਾਈਂਆ। ਪਰ ਮੈਂ ਹੈਰਾਨ ਹੋ ਗਿਆ ਕਈ ਤੇਰੇ ਭਗਤ ਤੇਰੇ ਹੁਕਮ ਅਗੇ ਅੜ ਗਏ, ਅੜਿਕਾ ਤੇਰੇ ਪ੍ਰੇਮ ਵਾਲਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਦਇਆ ਕਮਾਈਆ। ਨਾਰਦ ਕਹੇ ਜਨ ਭਗਤੋ ਤੁਹਾਡਾ ਕੀ ਇਰਾਦਾ, ਮਨ ਮਨਸਾ ਦਿਓ ਜਣਾਈਆ। ਸਚ ਦੱਸਿਓ ਤਤ ਗੁਰੂ ਮੰਨਣਾ ਕਿ ਸ਼ਬਦ ਗੁਰੂ ਵਾਲਾ ਬਾਜ਼ਾ, ਜੋ ਬਾਜ਼ੀ ਦੋ ਜਹਾਨ ਆਪਣੇ ਹੱਥ ਰਖਾਈਆ। ਜਿਸ ਨੇ ਲਹਿਣਾ ਦੇਣਾ ਪੂਰਾ ਕਰਨਾ ਤਖ਼ਤ ਤਾਜਾ, ਤਖ਼ਤ ਨਿਵਾਸੀ ਜਗ ਫਾਸੀ ਦਏ ਕਟਾਈਆ। ਗ਼ਰੀਬ ਨਿਮਾਣਿਆਂ ਰਖੇ ਲਾਜਾ, ਕੋਝਿਆਂ ਕਮਲਿਆਂ ਸਿਰ ਆਪਣਾ ਹੱਥ ਟਿਕਾਈਆ। ਹੰਸ ਬਣਾਏ ਕਾਗਾ, ਸੋਹੰ ਧੁਰ ਦੀ ਚੋਗ ਚੁਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਹਾੜ ਕਹੇ ਜਨ ਭਗਤੋ ਮੇਰਾ ਪ੍ਰਵਿਸ਼ਟਾ ਪਹਿਲਾ, ਪਹਿਲੀ ਵਾਲਿਓ ਤੁਹਾਨੂੰ ਅਖ਼ੀਰ ਦੀ ਲੋੜ ਰਹੇ ਨਾ ਰਾਈਆ। ਤੁਸਾਂ ਜਾਣਾ ਉਸ ਪ੍ਰਭੂ ਦਿਆਂ ਵਿਚ ਮਹਿਲਾ, ਜਿਸ ਮਹਿਲ ਨੂੰ ਸਚਖੰਡ ਕਹਿ ਕੇ ਸਾਰੇ ਗਾਈਆ। ਮੈਂ ਵੀ ਉਸ ਦੇ ਦਵਾਰੇ ਉਤੇ ਟਹਿਲਾ, ਬਿਨਾ ਕਦਮਾਂ ਚਲਾਂ ਚਾਈਂ ਚਾਈਂਆ। ਪਰ ਯਾਦ ਕਰ ਲਓ, ਤੁਹਾਨੂੰ ਮਾਰਗ ਮਿਲ ਗਿਆ ਸਹਿਲਾ, ਕੋਟਨ ਕੋਟ ਮਰ ਮਰ ਕੇ ਆਪਣਾ ਆਪ ਗਏ ਗਵਾਈਆ। ਓਹ ਵੇਖੋ ਰਾਏ ਧਰਮ ਸਭ ਦੇ ਲੇਖੇ ਦਾ ਚੁੱਕੀ ਫਿਰਦਾ ਥੈਲਾ, ਗੁਰਮੁਖਾਂ ਨੂੰ ਨਿਉਂ ਨਿਉਂ ਸੀਸ ਨਿਵਾਈਆ। ਰਾਏ ਧਰਮ ਕਹੇ ਮੇਰੀ ਰਹੀ ਕੋਈ ਨਾ ਜੇਲਾ, ਚੁਰਾਸੀ ਬੰਧਨ ਨਾ ਕੋਇ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਪਹਿਲੀ ਹਾੜ ਕਹੇ ਮੇਰਾ ਦਿਵਸ ਦਿਹਾੜਾ ਧਰਨੀ, ਧਵਲ ਵਾਲਿਓ ਦਿਆਂ ਸੁਣਾਈਆ। ਪੁਰਖ ਅਕਾਲ ਨੇ ਕਰਨੀ ਆਪਣੀ ਕਰਨੀ, ਕਲ ਕਲੂ ਵਿਚ ਵਰਤਾਈਆ। ਖੇਲ ਖੇਲਣੀ ਵਰਨੀ ਬਰਨੀ, ਝਗੜਾ ਮੇਟਣਾ ਕੂੜ ਲੋਕਾਈਆ। ਅੰਤਮ ਸਭ ਨੇ ਆਉਣਾ ਇਕ ਪ੍ਰਭੂ ਦੀ ਸਰਨੀ, ਸਰਨਗਤ ਸਭ ਦੀ ਦਏ ਸਮਝਾਈਆ। ਇਕੋ ਤੁਕ ਅਖ਼ੀਰੀ ਪੜ੍ਹਨੀ, ਢੋਲਾ ਧੁਰ ਦਾ ਰਾਗ ਅਲਾਈਆ। ਮੰਜ਼ਲ ਹਕ ਹਕੀਕੀ ਚੜ੍ਹਨੀ, ਚੜ੍ਹਦੇ ਲਹਿੰਦੇ ਇਕੋ ਰਾਹ ਵਖਾਈਆ। ਜਿਸ ਨੇ ਨਵੀਂ ਘਾੜਨ ਘੜਨੀ, ਦੱਖਣ ਪਹਾੜ ਪਰਦਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਦਇਆ

ਕਮਾਈਆ। ਹਾੜ ਕਹੇ ਮੇਰੇ ਪ੍ਰਭੂ ਦਾ ਇਕੋ ਵੱਜਣਾ ਹੜੱਪਾ, ਹੜ੍ਹ ਜਗਤ ਵਿਚ ਲਿਆਈਆ। ਜੋ ਕਹਿ ਕੇ ਗਿਆ ਨਾਨਕ ਤਪਾ, ਤਰਾ ਤਰਾ ਨਾਲ ਸਮਝਾਈਆ। ਜਿਸ ਨੇ ਆਪਣੀ ਛਾਤੀ ਦੇ ਉਤੇ ਲਿਖਿਆ ਅੱਖਰ ਪੱਪਾ, ਪੂਰਨ ਬ੍ਰਹਮ ਬੇਪ੍ਰਵਾਹੀਆ। ਉਸ ਦਾ ਇਕੋ ਅੱਖਰ ਤੇ ਇਕੋ ਟੱਪਾ, ਟਾਪੂਆਂ ਤੋਂ ਬਾਹਰ ਦਏ ਸੁਣਾਈਆ। ਪਿਛੇ ਗੁਰਮੁਖਾਂ ਨੂੰ ਦੇਂਦਾ ਰਹੇ ਗੱਫਾ, ਦਰਸ਼ਨ ਨਿਤ ਨਿਤ ਵਖਾਈਆ। ਕਦੇ ਕਦੇ ਦਿਨੇ ਵੀ ਮਾਰ ਜਾਇਆ ਕਰੇਗਾ ਛੱਪਾ, ਸਾਹਮਣੇ ਹੋ ਕੇ ਨਜ਼ਰੀ ਆਈਆ। ਕਿਸੇ ਨੂੰ ਹੱਸ ਕੇ ਮਖ਼ੌਲ ਵਿਚ ਕਰ ਜਾਇਆ ਕਰੇਗਾ ਠੱਠਾ, ਇਸ਼ਾਰਿਆਂ ਨਾਲ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੱਤ ਦੀਪ ਦਾ ਬੇੜਾ ਚਲਾਏ ਇਕੱਠਾ, ਨਵ ਖੰਡ ਤਿਨਕੇ ਨਾਲ ਬੰਧਾਈਆ।