੨ ਹਾੜ ਸ਼ਹਿਨਸ਼ਾਹੀ ਸੰਮਤ ੮ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਜਨ ਭਗਤਾਂ ਪ੍ਰਭ ਸਾਚਾ ਮੀਤਾ, ਮਿਤਰ ਪਿਆਰਾ ਆਦਿ ਅੰਤ ਅਖਵਾਈਆ। ਜੁਗ ਚੌਕੜੀ ਚਲਾਏ ਰੀਤਾ, ਸਤਿਜੁਗ ਤਰੇਤਾ ਦੁਆਪਰ ਕਲਜੁਗ ਆਪਣਾ ਹੁਕਮ ਵਰਤਾਈਆ। ਲੱਖ ਚੁਰਾਸੀ ਵਿਚੋਂ ਹਰਿਜਨ ਕਰਾਏ ਠੰਡਾ ਸੀਤਾ, ਅਗਨੀ ਤਤਵ ਤਤ ਤਤ ਬੁਝਾਈਆ। ਸਚ ਸਵਾਮੀ ਵਸੇ ਵਸਣਹਾਰਾ ਚੀਤਾ, ਮਨ ਠਗੌਰੀ ਦੂਰ ਕਰਾਈਆ। ਪਰਦਾ ਲਾਹੇ ਤ੍ਰੈਗੁਣ ਅਤੀਤਾ, ਤ੍ਰੈਭਵਨ ਧਨੀ ਆਪਣਾ ਰੰਗ ਰੰਗਾਈਆ। ਸਚ ਨਾਮ ਕਰੇ ਬਖ਼ਸ਼ੀਸ਼ਾ, ਧੁਰ ਦੀ ਵਸਤ ਅਮੋਲਕ ਝੋਲੀ ਪਾਈਆ। ਮਿਹਰਵਾਨ ਮਿਹਰ ਕਰੇ ਜਗਦੀਸ਼ਾ, ਜਗਦੀਸ਼ਰ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਸਰਗੁਣ ਮੇਲਾ ਮੇਲੇ ਸਹਿਜ ਸੁਭਾਈਆ। ਜਨ ਭਗਤਾਂ ਪ੍ਰਭ ਦੇਵੇ ਦਾਨ, ਨਾਮ ਨਿਧਾਨਾ ਝੋਲੀ ਪਾਈਆ। ਅੰਤਰ ਆਤਮ ਬਖ਼ਸ਼ੇ ਗਿਆਨ, ਪਾਰਬ੍ਰਹਮ ਬ੍ਰਹਮ ਪਰਦਾ ਆਪ ਉਠਾਈਆ। ਸ਼ਬਦੀ ਦੇਵੇ ਸੱਚੀ ਧੁਨਕਾਨ, ਧੁਨ ਆਤਮਕ ਰਾਗ ਸੁਣਾਈਆ। ਅੰਮ੍ਰਿਤ ਰਸ ਨਿਝਰ ਦੇਵੇ ਪੀਣ ਖਾਣ, ਬੂੰਦ ਸਵਾਂਤੀ ਕਵਲ ਨਾਭ ਟਪਕਾਈਆ। ਸਤਿ ਸਚ ਵਖਾਏ ਇਕ ਨਿਸ਼ਾਨ, ਧਰਮ ਦੀ ਧਾਰ ਇਕ ਪ੍ਰਗਟਾਈਆ। ਕੂੜੀ ਕਿਰਿਆ ਨਾਤਾ ਤੋੜੇ ਜਗਤ ਜਹਾਨ, ਜਾਗਰਤ ਜੋਤ ਬਿਨ ਗੋਤ ਕਰ ਰੁਸ਼ਨਾਈਆ। ਸਚ ਪ੍ਰੀਤੀ ਬਖ਼ਸ਼ੇ ਚਰਨ ਧਿਆਨ, ਧੂੜੀ ਟਿੱਕਾ ਮਸਤਕ ਖ਼ਾਕ ਦਏ ਰਮਾਈਆ। ਕਿਰਪਾ ਕਰ ਆਪ ਸ੍ਰੀ ਭਗਵਾਨ, ਹਰਿਜਨ ਮੇਲੇ ਚਾਈਂ ਚਾਈਂਆ। ਸੁਰਤ ਸਵਾਣੀ ਸ਼ਬਦੀ ਹਾਣੀ ਮਿਲੇ ਅਗੰਮਾ ਕਾਹਨ, ਜਿਸ ਦਾ ਰੰਗ ਰੂਪ ਰੰਗ ਰੇਖ ਨਜ਼ਰ ਕਿਸੇ ਨਾ ਆਈਆ। ਦਰਗਾਹ ਸਾਚੀ ਸਚਖੰਡ ਹੋਵੇ ਪ੍ਰਵਾਨ, ਦਰ ਦਵਾਰੇ ਦੇਵੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਗ ਆਪ ਬਣਾਈਆ। ਜਨ ਭਗਤਾਂ ਪ੍ਰਭ ਦੇਵੇ ਦਾਤ, ਦੀਨ ਦਿਆਲ ਦਇਆ ਕਮਾਇੰਦਾ। ਆਤਮ ਪਰਮਾਤਮ ਜੋੜੇ ਨਾਤ, ਨਿਰਗੁਣ ਨਿਰਗੁਣ ਮੇਲਾ ਮੇਲ ਮਿਲਾਇੰਦਾ। ਤੂੰ ਮੇਰਾ ਮੈਂ ਤੇਰਾ ਸੁਣਾਏ ਗਾਥ, ਸੋਹੰ ਢੋਲਾ ਰਾਗ ਦ੍ਰਿੜਾਇੰਦਾ। ਸਚ ਸਵਾਮੀ ਹੋ ਕੇ ਵਸੇ ਸਾਥ, ਏਥੇ ਓਥੇ ਸਗਲਾ ਸੰਗ ਨਿਭਾਇੰਦਾ। ਇਸ਼ਟ ਜਣਾਏ ਇਕ ਰਘੁਨਾਥ, ਰਘੁਪਤ ਪਰਦਾ ਆਪਣਾ ਆਪ ਉਠਾਇੰਦਾ। ਝਗੜਾ ਮੇਟੇ ਲੋਕਮਾਤ, ਲੱਖ ਚੁਰਾਸੀ ਵਿਚੋਂ
ਬਾਹਰ ਕਢਾਇੰਦਾ। ਵੰਡ ਵੰਡਾਏ ਨਾ ਕੋਇ ਜ਼ਾਤ ਪਾਤ, ਦੀਨ ਮਜ਼੍ਹਬ ਬੰਧਨ ਨਾ ਕੋਇ ਜਣਾਇੰਦਾ। ਜਨ ਭਗਤਾਂ ਅੰਤਰ ਨਿਰੰਤਰ ਵੇਖੇ ਮਾਰ ਝਾਤ, ਝਾਕੀ ਆਪਣੀ ਆਪ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਜਨ ਭਗਤਾਂ ਪ੍ਰਭ ਖੋਲੇ ਅੰਤਰ ਪਰਦਾ, ਪਰਦਾਨਸ਼ੀਂ ਭੇਵ ਚੁਕਾਈਆ। ਲੇਖਾ ਰਹੇ ਨਾ ਚੋਟੀ ਜੜ ਦਾ, ਚੇਤਨ ਸੁਰਤੀ ਸਤਿ ਸਮਝਾਈਆ। ਭੇਵ ਖੁਲਾਏ ਆਪਣੇ ਘਰ ਦਾ, ਘਰ ਘਰ ਕਰੇ ਰੁਸ਼ਨਾਈਆ। ਜਿਥੇ ਦੀਪ ਅਗੰਮਾ ਇਕੋ ਬਲਦਾ, ਬਿਨ ਤੇਲ ਬਾਤੀ ਡਗਮਗਾਈਆ। ਸ਼ਬਦ ਅਨਾਦੀ ਅਨਹਦ ਘਲਦਾ, ਬਿਨ ਰਸਨਾ ਜਿਹਵਾ ਢੋਲਾ ਰਿਹਾ ਸੁਣਾਈਆ। ਭੇਵ ਖੁਲਾਏ ਨਿਹਚਲ ਧਾਮ ਅਟਲ ਦਾ, ਸਚ ਦਵਾਰਾ ਇਕ ਜਣਾਈਆ। ਸੋ ਸਿੰਘਾਸਣ ਪੁਰਖ ਅਬਿਨਾਸ਼ਣ ਮੱਲਦਾ, ਕਾਇਆ ਮੰਦਰ ਅੰਦਰ ਡੇਰਾ ਲਾਈਆ। ਜਿਥੇ ਲੇਖਾ ਰਹੇ ਨਾ ਕਲਜੁਗ ਕਲ ਦਾ, ਕੂੜੀ ਕਿਰਿਆ ਪੰਧ ਮੁਕਾਈਆ। ਪੰਧ ਰਹੇ ਨਾ ਜਲ ਥਲ ਦਾ, ਮਹੀਅਲ ਲਹਿਣਾ ਦਏ ਚੁਕਾਈਆ। ਖੇਲ ਵਖਾਏ ਨਿਹਚਲ ਧਾਮ ਅਟਲ ਦਾ, ਜਿਸ ਗ੍ਰਹਿ ਵਸੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਗ੍ਰਹਿ ਇਕ ਵਸਾਈਆ। ਜਨ ਭਗਤਾਂ ਪ੍ਰਭ ਭਾਗ ਲਗਾਏ ਕਾਇਆ ਮੰਦਰ, ਤਨ ਵਜੂਦ ਵੱਜੇ ਵਧਾਈਆ। ਪ੍ਰਕਾਸ਼ ਕਰੇ ਅੰਧੇਰੀ ਕੰਧਰ, ਜੋਤੀ ਜਾਤਾ ਡਗਮਗਾਈਆ। ਬਜਰ ਕਪਾਟੀ ਤੋੜੇ ਜੰਦਰ, ਹਉਮੇ ਹੰਗਤਾ ਗੜ੍ਹ ਤੁੜਾਈਆ। ਮਨੂਆ ਮਨ ਭਵੇ ਨਾ ਬੰਦਰ, ਦਹਿ ਦਿਸ਼ਾ ਨਾ ਉਠ ਉਠ ਧਾਈਆ। ਦੇਵੇ ਪ੍ਰਕਾਸ਼ ਬਿਨਾ ਸੂਰੀਆ ਚੰਦਰ, ਨੂਰ ਨੁਰਾਨਾ ਡਗਮਗਾਈਆ। ਇਕੋ ਦੱਸੇ ਸਾਚੀ ਬੰਦਨ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਧੂੜੀ ਟਿੱਕਾ ਮਸਤਕ ਲਾਵੇ ਚੰਦਨ, ਸ਼ਬਦੀ ਧਾਰ ਮਹਿਕ ਮਹਿਕਾਈਆ। ਨਿਜ ਨੇਤਰ ਲੋਚਣ ਖੋਲੇ ਰਹਿਣ ਨਾ ਦੇਵੇ ਅੰਧਨ, ਕਵਲ ਨੈਣ ਨੈਣ ਬਿਗਸਾਈਆ। ਕੂੜ ਵਿਕਾਰੇ ਆਵੇ ਚੰਡਨ, ਖੰਡਾ ਨਾਮ ਹੱਥ ਉਠਾਈਆ। ਜਨ ਭਗਤਾਂ ਸਚ ਪ੍ਰੀਤੀ ਆਵੇ ਵੰਡਨ, ਪ੍ਰੀਤਮ ਹੋ ਕੇ ਦੇਵੇ ਚਾਈਂ ਚਾਈਂਆ। ਸੰਤ ਸੁਹੇਲੇ ਲਾਏ ਅੰਗਣ, ਅੰਗੀਕਾਰ ਇਕ ਹੋ ਜਾਈਆ। ਲੇਖਾ ਜਾਣੇ ਬ੍ਰਹਿਮਾਂਡ ਬ੍ਰਹਿਮੰਡਣ, ਬ੍ਰਹਿਮੰਡ ਖੋਜ ਖੁਜਾਈਆ। ਵੇਖੇ ਖੇਲ ਵਿਚ ਵਰਭੰਡਣ, ਅੰਡਜ ਜੇਰਜ ਉਤਭੁਜ ਸੇਤਜ ਪਰਦਾ ਦਏ ਚੁਕਾਈਆ। ਜਨ ਭਗਤਾਂ ਤ੍ਰੈਗੁਣ ਮਾਇਆ ਮੇਟੇ ਅਗਨ, ਅਗਨੀ ਤਤ ਨਾ ਕੋਇ ਤਪਾਈਆ। ਸਚ ਪਿਆਰ ਦੀ ਚਾੜ੍ਹੇ ਰੰਗਣ, ਦੋ ਜਹਾਨਾਂ ਉਤਰ ਨਾ ਜਾਈਆ। ਲੇਖਾ ਲਾਏ ਕਾਇਆ ਮਾਟੀ ਸਰੀਰ ਬਦਨ, ਬਦੀ ਦਾ ਡੇਰਾ ਦਏ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਜਨ ਭਗਤਾਂ ਪ੍ਰਭ ਕਰੇ ਮਿਹਰਵਾਨੀ, ਮਿਹਰ ਨਜ਼ਰ ਇਕ ਉਠਾਈਆ। ਆਤਮ ਦਰਸ ਦਾ ਬਣ ਕੇ ਦਾਨੀ, ਵਸਤ ਧੁਰ ਦੀ ਇਕ ਵਰਤਾਈਆ। ਨਾਮ ਤੀਰ ਅਣਿਆਲਾ ਮਾਰੇ ਕਾਨੀ, ਕਾਇਆ ਪਰਦਾ ਦਏ ਚੁਕਾਈਆ। ਧੁਰ ਦਾ ਨਾਮ ਕਲਮਾ ਦੱਸੇ ਕਲਾਮੀ, ਕਾਇਨਾਤ ਤੋਂ ਬਾਹਰ ਪੜ੍ਹਾਈਆ। ਭੇਵ ਖੁਲਾਏ ਜਿਸਮ ਜਮੀਰ ਜਿਸਮਾਨੀ, ਪਰਦਾ ਓਹਲਾ ਰਹੇ ਨਾ ਰਾਈਆ। ਮੰਜ਼ਲ ਬਖ਼ਸ਼ੇ ਹਕ ਰੁਹਾਨੀ, ਰੂਹ ਬੁਤ ਕਰੇ ਸਫ਼ਾਈਆ। ਇਕੋ ਦੇਵੇ ਪਦ ਨਿਰਬਾਨੀ, ਜਿਥੇ ਨਿਰਗੁਣ ਮਿਲ ਕੇ ਵਜਦੀ ਰਹੇ ਵਧਾਈਆ। ਅੰਤਰ ਨਿਰੰਤਰ ਆਪ ਹੋਵੇ ਜਾਣ ਜਾਣੀ, ਜਾਨਣਹਾਰ ਇਕ ਅਖਵਾਈਆ। ਜੁਗ ਚੌਕੜੀ ਜਨ ਭਗਤ ਪ੍ਰਭੂ ਦੀ ਧਰਮ ਧਾਰ ਨਿਸ਼ਾਨੀ, ਨਿਸ਼ਾਨਾ ਲੋਕਮਾਤ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਹਿਣਾ ਦੇਣਾ ਲੇਖਾ ਪੂਰਾ ਕਰੇ ਤਰੇਤਾ ਜੁਗ ਰਾਮ ਰਾਮ ਦਾ ਬਾਨੀ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ।
੩ ਹਾੜ ਸ਼ਹਿਨਸ਼ਾਹੀ ਸੰਮਤ ੮ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਲਾਲ ਰੰਗ ਕਹੇ ਮੇਰਾ ਲੇਖਾ ਆਦਿ ਆਦਿ ਆਦਿ, ਪ੍ਰਭ ਦਿਤੀ ਮਾਣ ਵਡਿਆਈਆ। ਮੇਰਾ ਲਹਿਣਾ ਦੇਣਾ ਜੁਗਾ ਜੁਗਾਦਿ, ਜੁਗ ਚੌਕੜੀ ਵਜਦੀ ਰਹੇ ਵਧਾਈਆ। ਮੈਨੂੰ ਪੁਰਖ ਅਕਾਲੇ ਦਿਤੀ ਦਾਦ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ। ਮੇਰਾ ਭੇਵ ਬੋਧ ਅਗਾਧ, ਭੇਵ ਸਕੇ ਨਾ ਕੋਇ ਜਣਾਈਆ। ਸਤਿਗੁਰ ਸ਼ਬਦ ਨੂੰ ਸਾਚੀ ਯਾਦ, ਜਿਸ ਯਾਦਦਾਸ਼ਤ ਆਪਣੇ ਵਿਚ ਛੁਪਾਈਆ। ਜਿਸ ਦਾ ਅੰਤ ਕਹੇ ਨਾ ਕੋਇ ਸੰਤ ਸਾਧ, ਪਰਦਾ ਸਕੇ ਨਾ ਕੋਇ ਚੁਕਾਈਆ। ਉਸ ਦੀ ਧੁਰ ਦੀ ਅਗੰਮ ਆਵਾਜ਼, ਰਸਨਾ ਜਿਹਵਾ ਬੱਤੀ ਦੰਦ ਨਾ ਕੋਇ ਵਡਿਆਈਆ। ਜਿਸ ਦੇ ਹੁਕਮ ਵਿਚ ਵਿਸ਼ਨ ਬ੍ਰਹਮਾ ਸ਼ਿਵ ਸੇਵਾ ਗਏ ਲਾਗ, ਨਿਰਗੁਣ ਨਿਰਗੁਣ ਰੰਗ ਰੰਗਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਖੇਲ ਕਰੇ ਆਪ ਮਹਾਰਾਜ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜਿਸ ਦਾ ਇਕ ਅਨਕ ਕਲਧਾਰੀ ਤਾਜ, ਤਖ਼ਤ ਨਿਵਾਸੀ ਧੁਰਦਰਗਾਹੀਆ। ਜੋ ਸਭ ਦੀ ਸਾਜਣਾ ਗਿਆ ਸਾਜ, ਸਾਜਣਹਾਰਾ ਬੇਪ੍ਰਵਾਹੀਆ। ਕਿਸੇ ਦੀ ਲਏ ਨਾ ਕੋਇ ਇਮਦਾਦ, ਸਾਥੀ ਸੰਗ ਨਾ ਕੋਇ ਵਖਾਈਆ। ਜੋ ਵਸੇ ਆਪਣੀ ਸਚ ਮਹਿਰਾਬ, ਮਹਿਬੂਬ ਮਾਲਕ ਨੂਰ ਅਲਾਹੀਆ। ਜਿਸ ਦੀ ਬਿਨ ਅੱਖਰਾਂ ਵਾਲੀ ਕਿਤਾਬ, ਨਿਰਅੱਖਰ ਧਾਰ ਆਪ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਲਾਲ ਰੰਗ ਕਹੇ ਮੇਰਾ ਖੇਲ ਅਪਾਰਾ, ਅਪਰੰਪਰ ਸਵਾਮੀ ਆਪ ਦ੍ਰਿੜਾਈਆ। ਮੇਰਾ ਜੋਤੀ ਨੂਰ ਜੋਤ ਉਜਿਆਰਾ, ਬਿਨ ਤੇਲ ਬਾਤੀ ਡਗਮਗਾਈਆ। ਸੋ ਪੁਰਖ ਨਿਰੰਜਣ ਕਹਿ ਕੇ ਮੇਰਾ ਨਾਮ ਉਚਾਰਾ, ਹਰਿ ਪੁਰਖ ਨਿਰੰਜਣ ਆਪਣੀ ਖ਼ੁਸ਼ੀ ਬਣਾਈਆ। ਏਕੰਕਾਰ ਮੇਰੀ ਬਣਾਈ ਧਾਰਾ, ਆਦਿ ਨਿਰੰਜਣ ਡਗਮਗਾਈਆ। ਅਬਿਨਾਸ਼ੀ ਕਰਤੇ ਕੀਤਾ ਤਿਆਰਾ, ਸ੍ਰੀ ਭਗਵਾਨ ਵੇਖੇ ਚਾਈਂ ਚਾਈਂਆ। ਪਾਰਬ੍ਰਹਮ ਖ਼ੁਸ਼ੀਆਂ ਵਿਚ ਕੀਤਾ ਇਜ਼ਹਾਰਾ, ਜ਼ਾਹਰ ਜ਼ਹੂਰ ਦਿਤੀ ਵਡਿਆਈਆ। ਸਤਿਗੁਰ ਸ਼ਬਦ ਕੀਤਾ ਪਿਆਰਾ, ਪ੍ਰੇਮ ਪ੍ਰੀਤੀ ਇਕੋ ਬੰਧਨ ਪਾਈਆ। ਵਿਸ਼ਨੂੰ ਵਿਸ਼ਵ ਦਿਤਾ ਇਸ਼ਾਰਾ, ਬਿਨ ਸੈਨਤ ਅੱਖ ਹਿਲਾਈਆ। ਬ੍ਰਹਮਾ ਕੂਕ ਕੂਕ ਪੁਕਾਰਾ, ਚਾਰ ਜੁਗ ਤੋਂ ਬਾਹਰ ਤੇਰੀ ਵਡਿਆਈਆ। ਸ਼ੰਕਰ ਹੱਸ ਕੇ ਕਿਹਾ ਤੇਰਾ ਖੇਲ ਨਿਆਰਾ, ਲੋਕਮਾਤ ਵੱਜੇ ਵਧਾਈਆ। ਤ੍ਰੈਗੁਣ ਦਾ ਤੱਕ ਨਜ਼ਾਰਾ, ਰਜੋ ਤਮੋ ਸਤੋ ਵੇਖ ਵਖਾਈਆ। ਪੰਜ ਤਤ ਦਾ ਵੇਖ ਪਸਾਰਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਬਣਤ ਬਣਾਈਆ। ਪਵਣ ਸਵਾਸ ਦਾ ਵੇਖ ਹੁਲਾਰਾ, ਪਵਣ ਉਨੰਜਾ ਸੀਸ ਝੁਕਾਈਆ। ਨੌ ਦਵਾਰਾ ਤੱਕ ਕਿਵਾੜਾ, ਜਗਤ ਵਾਸਨਾ ਨਾਲ ਵਡਿਆਈਆ। ਥਿਤ ਵਾਰ ਦਾ ਵੇਖ ਅਖਾੜਾ, ਬਾਰਾਂ ਰਾਸੀ ਸੋਭਾ ਪਾਈਆ। ਪ੍ਰਵਿਸ਼ਟਾ ਆਪਣਾ ਲੇਖਾ ਜਾਣੇ ਸਾਰਾ, ਮਹਾਸਾਰਥੀ ਤੇਰੀ ਬੇਪ੍ਰਵਾਹੀਆ। ਪਰਮ ਪੁਰਖ ਪਰਮਾਤਮ ਦੇਵੇ ਵਡਿਆਈ ਵਿਚ ਸੰਸਾਰਾ, ਸਗਲਾ ਸੰਗ ਬਣਾਈਆ। ਲਾਲ ਰੰਗ ਕਹੇ ਮੇਰਾ ਰੂਪ ਅਨੂਪ ਕਿਰਪਾ ਕੀਤੀ ਆਪ ਨਿਰੰਕਾਰਾ, ਨਰ ਹਰਿ ਆਪਣੀ
ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਲਾਲ ਰੰਗ ਕਹੇ ਮੈਂ ਹੋਇਆ ਪ੍ਰਗਟ, ਪ੍ਰਗਣਾ ਸਮਝ ਕਿਸੇ ਨਾ ਆਈਆ। ਪ੍ਰਭ ਨੇ ਆਪਣਾ ਨੂਰ ਧਰਿਆ ਹਰ ਘਟ, ਚੁਰਾਸੀ ਚੁਰਾਹਾ ਇਕ ਅਖਵਾਈਆ। ਜੋਤ ਜਗਾਈ ਲਟ ਲਟ, ਨੂਰ ਨੁਰਾਨਾ ਨਜ਼ਰੀ ਆਈਆ। ਧਰਮ ਧਾਰ ਦਾ ਖੋਲ ਕੇ ਹੱਟ, ਵਣਜ ਸਚ ਸਚ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਵਰਤਾਈਆ। ਲਾਲ ਰੰਗ ਕਹੇ ਮੇਰੀ ਡੰਡਾਵਤ ਬੰਦਨਾ, ਬੰਦਗੀ ਵਿਚ ਸੀਸ ਨਿਵਾਈਆ। ਦਿਤੀ ਵਡਿਆਈ ਪੁਰਖ ਅਕਾਲ ਅਨੰਦਨਾ, ਅਨੰਦ ਅਨੰਦ ਵਿਚ ਰਖਾਈਆ। ਜਿਸ ਵੇਲੇ ਪ੍ਰਕਾਸ਼ ਕੀਤਾ ਸੂਰੀਆ ਚੰਦਨਾ, ਮੇਰਾ ਪਿਆਰ ਰੰਗ ਵਖਾਈਆ। ਮੰਡਲ ਮੰਡਪ ਪਾਈ ਗੰਢਨਾ, ਤਾਰ ਸਿਤਾਰ ਵੱਜੀ ਵਧਾਈਆ। ਖੇਲ ਰਚਾਈਂ ਬ੍ਰਹਿਮੰਡਣਾ, ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਹੋਈ ਰੁਸ਼ਨਾਈਆ। ਸਚ ਪਿਆਰ ਚਰਨ ਧੂੜੀ ਸਭ ਦੇ ਮਸਤਕ ਲਾਇਆ ਚੰਦਨਾ, ਤਿਲਕ ਲੇਖਾ ਧੁਰਦਰਗਾਹੀਆ। ਫੇਰ ਮਾਣ ਵਡਿਆਈ ਦਿਤੀ ਵਿਚ ਵਰਭੰਡਣਾ, ਧਰਨੀ ਧਰਤ ਧਵਲ ਧੌਲ ਖ਼ੁਸ਼ੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਲਾਲ ਰੰਗ ਕਹੇ ਮੇਰਾ ਰੂਪ ਧਰਿਆ ਜਗ, ਲੋਕਮਾਤ ਮਿਲੀ ਵਡਿਆਈਆ। ਲਾਲ ਰੂਪ ਹੋਇਆ ਅੱਗ, ਅਗਨੀ ਅੱਗ ਤਪਾਈਆ। ਮੇਰਾ ਖੇਲ ਕੀਤਾ ਬਿਨਾ ਹੱਦ, ਹਦੂਦ ਸਮਝ ਕਿਸੇ ਨਾ ਆਈਆ। ਮੈਨੂੰ ਆਪਣੀ ਬਣਾ ਕੇ ਯਦ, ਯਦੀ ਭੇਵ ਦਿਤਾ ਖੁਲਾਈਆ। ਤੂੰ ਜੁਗ ਚੌਕੜੀ ਸਭ ਤੋਂ ਰਹਿਣਾ ਅਲਗ, ਮਾਇਆ ਮਮਤਾ ਵਿਚ ਕਦੇ ਨਾ ਆਈਆ। ਮੇਰੇ ਹੁਕਮ ਵਿਚ ਜਾਣਾ ਬੱਝ, ਬੰਧਨ ਅਵਰ ਕੋਇ ਨਾ ਪਾਈਆ। ਤੇਰੇ ਨਾਲ ਖੇਲ ਕਰਾਂਗਾ ਹਭ, ਦੂਰ ਦੁਰਾਡੀ ਵੰਡ ਨਾ ਕੋਇ ਵੰਡਾਈਆ। ਲਾਲ ਰੰਗ ਕਹੇ ਮੈਂ ਹੋਇਆ ਗਦ ਗਦ, ਖ਼ੁਸ਼ੀਆਂ ਵਿਚ ਸੀਸ ਨਿਵਾਈਆ। ਪ੍ਰਭੂ ਮੇਰਾ ਨਾ ਕੋਈ ਮਾਸ ਨਾੜੀ ਹੱਡ, ਤਤਵ ਤਤ ਨਜ਼ਰ ਕੋਇ ਨਾ ਆਈਆ। ਵੇਖੀਂ ਕਿਤੇ ਪਿਆਰ ਮੁਹੱਬਤ ਨਾ ਜਾਈਂ ਛਡ, ਨਾਤਾ ਲੋਕਮਾਤ ਤੁੜਾਈਆ। ਆਪਣੇ ਦਰੋਂ ਨਾ ਦੇਵੀਂ ਕਢ, ਮਿੱਟੀ ਖ਼ਾਕ ਵਿਚ ਸਮਾਈਆ। ਮੇਰਾ ਰੂਪ ਕਦੇ ਨਾ ਹੋਵੇ ਕਗ, ਧੱਬਾ ਕੂੜ ਲੱਗੇ ਨਾ ਰਾਈਆ। ਤੂੰ ਸੂਰਬੀਰ ਸੂਰਾ ਸਰਬਗ, ਪ੍ਰਭ ਤੇਰੇ ਹੱਥ ਵਡਿਆਈਆ। ਮੈਂ ਤੇਰਾ ਸਦਾ ਦਰਸ਼ਨ ਲਵਾਂ ਲੱਭ, ਅਵਰ ਲੋੜ ਰਹੇ ਨਾ ਰਾਈਆ। ਆਪਣੇ ਮਿਲਣ ਦਾ ਆਪ ਬਣਾਈਂ ਸਬਬ, ਬੇਪ੍ਰਵਾਹ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਲਾਲ ਰੰਗ ਕਹੇ ਪ੍ਰਭ ਕੀਤੀ ਕਿਰਪਾ ਅਗੰਮ, ਅਗੰਮ ਦਿਤੀ ਵਡਿਆਈਆ। ਤੂੰ ਨੂਰ ਨੁਰਾਨੇ ਮੇਰੀ ਧਾਰੋਂ ਪਿਆ ਜੰਮ, ਜੰਮਣ ਵਾਲੀ ਅਵਰ ਕੋਇ ਨਾ ਮਾਈਆ। ਨਾ ਕੋਇ ਹੱਡ ਮਾਸ ਨਾੜੀ ਚੰਮ, ਚੰਮ ਦ੍ਰਿਸ਼ਟੀ ਦਿਤੀ ਬਦਲਾਈਆ। ਨਾ ਕੋਈ ਹਰਖ ਸੋਗ ਗ਼ਮ, ਚਿੰਤਾ ਚਿੱਖਾ ਨਾ ਕੋਇ ਜਲਾਈਆ। ਤੇਰਾ ਜੁਗ ਜੁਗ ਸੋਹਣਾ ਸੁਹੰਜਣਾ ਹੋਵੇ ਕੰਮ, ਨਿਤ ਨਵਿਤ ਚਲਣਾ ਮੇਰੀ ਵਿਚ ਰਜ਼ਾਈਆ। ਤੇਰਾ ਲਹਿਣਾ ਦੇਣਾ ਹੋਵੇ ਨਾਲ ਪਵਣ ਸਵਾਸੀ ਦਮ, ਦਾਮਨਗੀਰ ਆਪ ਅਖਵਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬੇੜਾ ਦੇਵਾਂ ਬੰਨ੍ਹ, ਬੰਨ੍ਹਣਹਾਰ ਆਪ ਅਖਵਾਈਆ। ਤੂੰ ਮੇਰਾ ਲਾਡਲਾ ਚੰਨ, ਨੂਰ ਨੁਰਾਨਾ ਨਜ਼ਰੀ ਆਈਆ। ਸੁਣ ਹੁਕਮ ਘਨਘੋਰ ਕੰਨ, ਅਨਾਦ ਅਨਾਦੀ ਕਰੇ ਸ਼ਨਵਾਈਆ। ਜੋਤੀ ਜੋਤ ਸਰੂਪ
ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਪੁਰਖ ਅਕਾਲ ਕਿਹਾ ਲਾਲ ਰੰਗ ਮਾਰ ਲੈ ਝਾਕੀ, ਪਰਦਾ ਦਿਆਂ ਚੁਕਾਈਆ। ਮੇਰਾ ਨੂਰ ਨੁਰਾਨਾ ਜੋਤ ਜਵਾਲਾ ਤੇਰੀ ਬਣਾਏ ਪੋਸ਼ਾਕੀ, ਅਸ਼ਟਭੁਜ ਆਪਣਾ ਰੰਗ ਰੰਗਾਈਆ। ਦੈਂਤ ਸਿੰਘਾਰੇ ਸੁੰਭ ਨਿਸੁੰਭ ਖ਼ਾਕੀ, ਖ਼ਾਲਸ ਆਪਣਾ ਬਲ ਪ੍ਰਗਟਾਈਆ। ਸਿੰਘ ਅਸਵਾਰ ਚੜ੍ਹੇ ਰਾਕੀ, ਚਾਰੋਂ ਕੁੰਟ ਵੇਖ ਵਖਾਈਆ। ਅੰਤਮ ਸਭ ਦੀ ਪੂਰੀ ਕਰੇ ਵਾਟੀ, ਲੇਖਾ ਲੋਕਮਾਤ ਮੁਕਾਈਆ। ਆਵੇ ਖ਼ੁਸ਼ੀਆਂ ਵਾਲੀ ਰਾਤੀ, ਮੰਡਲ ਮੰਡਪ ਸੋਭਾ ਪਾਈਆ। ਰਾਹ ਤੱਕੇ ਕਮਲਾਪਾਤੀ, ਪਤਿਪਰਮੇਸ਼ਵਰ ਵੇਖ ਵਖਾਈਆ। ਤੂੰ ਜਾਤਾ ਮੈਂ ਤੇਰਾ ਨੂਰ ਜ਼ਾਤੀ, ਜੋਤੀ ਜਾਤੇ ਤੇਰੀ ਵਡ ਵਡਿਆਈਆ। ਤੇਰਾ ਰੂਪ ਤੇਰੀ ਹਯਾਤੀ, ਤੇਰੀ ਜ਼ਿੰਦਗੀ ਤੇਰੇ ਵਿਚ ਰਖਾਈਆ। ਤੂੰ ਸਾਹਿਬ ਇਕ ਅਬਿਨਾਸ਼ੀ, ਜੰਮਣ ਮਰਨ ਵਿਚ ਕਦੇ ਨਾ ਆਈਆ। ਪੁਰਖ ਅਕਾਲ ਖ਼ੁਸ਼ੀਆਂ ਵਿਚ ਕੀਤੀ ਹਾਸੀ, ਹੱਸ ਕੇ ਦਿਤਾ ਦ੍ਰਿੜਾਈਆ। ਸ਼ੰਕਰ ਆ ਜਾ ਉਤੋਂ ਕੈਲਾਸ਼ੀ, ਬ੍ਰਹਮੇ ਬ੍ਰਹਮ ਲੋਕ ਤਜਾਈਆ। ਵਿਸ਼ਨੂੰ ਬਣ ਜਾ ਸੱਚਾ ਸਾਥੀ, ਸਗਲਾ ਸੰਗ ਰਖਾਈਆ। ਸਾਰੇ ਮਿਲ ਕੇ ਮਿਟਾਈਏ ਵਾਟੀ, ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਪੰਧ ਰਹੇ ਨਾ ਰਾਈਆ। ਉਥੇ ਚਲੀਏ ਜਿਥੇ ਮੇਰੀ ਜੋਤ ਜਗੇ ਲਲਾਟੀ, ਲਾਟਾਂ ਵਾਲੀ ਆਪਣਾ ਆਸਣ ਲਾਈਆ। ਜਿਸ ਦਾ ਨਾ ਕੋਈ ਪੂਜਾ ਨਾ ਕੋਈ ਪਾਠੀ, ਇਸ਼ਟ ਦੇਵ ਇਕੋ ਇਕ ਰਖਾਈਆ। ਜੋ ਸਭ ਦੀ ਕਰੇ ਰਾਖੀ, ਰਖਕ ਹੋ ਕੇ ਸ਼ਤਰੂਆਂ ਰਹੀ ਘਾਈਆ। ਸਭ ਨੇ ਖ਼ੁਸ਼ੀਆਂ ਵਿਚ ਮੰਨੀ ਆਖੀ, ਪੁਰਖ ਅਕਾਲ ਅਗੇ ਸੀਸ ਨਿਵਾਈਆ। ਚਲੋ ਚਲੀਏ ਬਣ ਕੇ ਸਤਿ ਸਚ ਦੇ ਬਰਾਤੀ, ਬ੍ਰਹਮਾ ਸ਼ਿਵ ਭੱਜੇ ਚਾਈਂ ਚਾਈਂਆ। ਅਗੇ ਖੇਲ ਤੱਕਿਆ ਬਿਨਾ ਆਫ਼ਤਾਬੀ, ਸੂਰੀਆ ਨਜ਼ਰ ਕੋਇ ਨਾ ਆਈਆ। ਜੰਗਲ ਉਜਾੜ ਬੈਠੀ ਜਿਸ ਦਾ ਨੂਰ ਆਦੀ, ਨੂਰ ਨੁਰਾਨਾ ਨਜ਼ਰੀ ਆਈਆ। ਅਸ਼ਟ ਭੁਜਾਂ ਚੁੱਕ ਕੇ ਲਾਈ ਸਮਾਧੀ, ਸ਼ਸਤਰ ਹੱਥਾਂ ਵਿਚ ਟਿਕਾਈਆ। ਸ਼ਕਤੀ ਸ਼ਸਤਰ ਪੁਰਖ ਅਕਾਲ ਇਮਦਾਦੀ, ਦੂਜੀ ਲੋੜ ਰਹੀ ਨਾ ਰਾਈਆ। ਝਟ ਹੁਕਮ ਮਿਲਿਆ ਜਵਾਬੀ, ਪਰਮ ਪੁਰਖ ਦਿਤਾ ਸੁਣਾਈਆ। ਇਹ ਲੇਖਾ ਨਹੀਂ ਕੋਈ ਕਿਤਾਬੀ, ਅੱਖਰਾਂ ਵਾਲੀ ਨਾ ਕੋਈ ਪੜ੍ਹਾਈਆ। ਹੁਕਮ ਵਿਚ ਕੀਤਾ ਖਿਤਾਬੀ, ਸੰਦੇਸ਼ਾ ਇਕ ਸੁਣਾਈਆ। ਲਾਲ ਦੀ ਧਾਰ ਲਾਲ ਭੂਸ਼ਣ ਵਾਲੀਏ, ਤੇਰੀ ਧੁਰ ਦੇ ਲਾਲ ਨਾਲ ਅੱਜ ਸ਼ਾਦੀ, ਸ਼ਹਿਨਸ਼ਾਹ ਦੂਲ੍ਹਾ ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਲਾਲ ਰੰਗ ਧਰਮ ਦੀ ਧਾਰ ਉਤੇ ਬਹਿਣਾ ਨਾਲ ਮਜਾਜੀ, ਸਿੰਘਾਸਣ ਸਚ ਦਾ ਇਕ ਬਣਾਈਆ। ਦੁਰਗਾ ਅਗੇ ਰੂਪ ਧਰ ਕੇ ਆਪਣੀ ਸਾਧਨਾ ਸਾਧੀ, ਸਚ ਸਚ ਰੰਗ ਰੰਗਾਈਆ। ਝਟ ਵਿਸ਼ਨ ਬ੍ਰਹਮਾ ਸ਼ਿਵ ਬਣ ਗਏ ਢਾਡੀ, ਬਿਨਾ ਹੱਥਾਂ ਤਾਲੀ ਦਿਤੀ ਵਜਾਈਆ। ਤੂੰ ਮੇਰਾ ਮੈਂ ਤੇਰਾ ਸੋਹੰ ਸ਼ਬਦ ਗਾਇਆ ਗਾਥੀ, ਦੂਜਾ ਰਾਗ ਨਾ ਕੋਇ ਸੁਣਾਈਆ। ਝਟ ਸੰਦੇਸਾ ਦਿਤਾ ਪੁਰਖ ਅਕਾਲ ਹੁਕਮ ਸਫ਼ਾਤੀ, ਸ਼ਬਦੀ ਧਾਰ ਦ੍ਰਿੜਾਈਆ। ਮੇਰਾ ਖੇਲ ਸਦਾ ਅਨਾਦੀ, ਜਿਸ ਨੂੰ ਕੋਈ ਨਾ ਮੇਟ ਮਿਟਾਈਆ। ਜੁਗ ਬਦਲਣ ਦੀ ਮੈਨੂੰ ਵਾਦੀ, ਕੋਟਨ ਕੋਟ ਚੌਕੜੀਆਂ ਬੈਠੀਆਂ ਸੀਸ ਨਿਵਾਈਆ। ਲਾਲ ਰੰਗ ਕਹੇ ਕੀ ਸਾਚੀ ਸਾਜਣ ਸਾਜੀ, ਸਚ ਦੇ ਦ੍ਰਿੜਾਈਆ। ਪੁਰਖ ਅਕਾਲ ਕਿਹਾ ਧਰਮ ਦਾ ਬਣਾਵਾਂ ਇਕ ਸਮਾਜੀ, ਸਮਝ ਵਿਚ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਲਾਲ ਰੰਗ ਕਹੇ ਮੈਂ ਤੇਰਾ ਹੁਕਮ ਮੰਨਾ, ਮਨਸਾ ਤੇਰੇ ਵਿਚ ਮਿਲਾਈਆ। ਮੈਂ ਲੱਗਾ ਅੰਗ ਤਨਾ, ਤਤ ਮਿਲ ਕੇ ਆਪਣਾ ਖੇਲ ਵਖਾਈਆ। ਝਟ
ਪੁਰਖ ਅਕਾਲ ਨੇ ਰੂਪ ਬਣਾਇਆ ਨੰਨ੍ਹਾ, ਨੀਕਣ ਨੀਕਾ ਦਿਤਾ ਵਖਾਈਆ। ਫੇਰ ਧਨਾਢ ਬਣਿਆ ਧਨਾ, ਅਤੋਟ ਅਤੁਟ ਵਰਤਾਈਆ। ਫੇਰ ਜਗਤ ਜਹਾਨ ਵਖਾਇਆ ਬੰਨਾ, ਹਦੂਦਾਂ ਵੰਡ ਵੰਡਾਈਆ। ਫੇਰ ਸਮਝਾਇਆ ਮੈਂ ਆਦਿ ਦਾ ਇਕ ਤੇ ਅੰਤ ਦਾ ਮੇਰਾ ਇਕੋ ਕੰਨਾ, ਦੂਜਾ ਰੂਪ ਨਾ ਕੋਇ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਲਾਲ ਰੰਗ ਕਹੇ ਪ੍ਰਭੂ ਮੈਨੂੰ ਕਰੀਂ ਪ੍ਰਵਾਨ, ਦਰ ਤੇਰੇ ਸੀਸ ਨਿਵਾਈਆ। ਮੈਂ ਬੱਚਾ ਤੇਰਾ ਅਣਜਾਣ, ਮੇਰੀ ਚਲੇ ਨਾ ਕੋਇ ਚਤੁਰਾਈਆ। ਮੈਨੂੰ ਬਖ਼ਸ਼ਿਸ਼ ਕੀਤੀ ਵਿਚ ਜਹਾਨ, ਧਰਨੀ ਧਵਲ ਧੌਲ ਉਤੇ ਟਿਕਾਈਆ। ਸਦਾ ਮੇਲਾ ਰਖੀਂ ਆਪਣੇ ਨਾਲ, ਮਿਹਰਵਾਨ ਮਿਹਰ ਨਜ਼ਰ ਨਜ਼ਰ ਉਠਾਈਆ। ਸਤਿ ਸਚ ਦਾ ਦੇਵੀਂ ਦਾਨ, ਦਾਤੇ ਦਾਨੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਪੁਰਖ ਅਕਾਲ ਕਿਹਾ, ਲਾਲ ਤੇਰਾ ਰੰਗ ਰੰਗਾਵਾਂਗਾ। ਦੁਰਗਾ ਅਸ਼ਟਭੁਜ ਦੀ ਧਾਰ, ਧਰਨੀ ਧਰਤ ਧਵਲ ਸੁਹਾਵਾਂਗਾ। ਆਪੇ ਪੁਰਖ ਆਪੇ ਨਾਰ, ਕੰਤ ਕੰਤੂਹਲ ਆਪ ਹੋ ਜਾਵਾਂਗਾ। ਆਪੇ ਸੇਜ ਸੁਹੰਜਣੀ ਕਰਾਂ ਭਤਾਰ, ਪਰਮ ਪੁਰਖ ਨੂਰ ਰੁਸ਼ਨਾਵਾਂਗਾ। ਜੁਗ ਜੁਗ ਖੇਲ ਕਰਾਂ ਅਪਾਰ, ਅਪਰੰਪਰ ਸਵਾਮੀ ਹੋ ਕੇ ਵੇਖ ਵਖਾਵਾਂਗਾ। ਤੇਰਾ ਧਰਮ ਦਾ ਧਰਮ ਪਿਆਰ, ਧਰਮ ਦੀ ਧਾਰ ਨਾਲ ਪ੍ਰਗਟਾਵਾਂਗਾ। ਸਤਿਜੁਗ ਸਾਚੇ ਦਿਆਂ ਅਧਾਰ, ਅਵਤਾਰ ਅਠਾਰਾਂ ਨਾਲ ਵਡਿਆਵਾਂਗਾ। ਸਪਤਸ ਰਿਖੀਆਂ ਕਰ ਵਿਚਾਰ, ਤੇਰੀ ਪੱਲੂ ਗੰਢ ਪਵਾਵਾਂਗਾ। ਮੇਰਾ ਖੇਲ ਅਪਰ ਅਪਾਰ, ਪਤਿਪਰਮੇਸ਼ਵਰ ਹੋ ਕੇ ਵੇਖ ਵਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਵਾਂਗਾ। ਲਾਲ ਰੰਗ ਤੇਰਾ ਸੰਤ ਕੁਮਾਰ ਮੀਤਾ, ਬਰਾਹ ਨਾਲ ਵਡਿਆਈਆ। ਯੱਗਅ ਪੁਰਸ਼ ਅਤੀਤਾ, ਹਾਵ ਗਰੀਵ ਨਾਲ ਮਿਲਾਈਆ। ਨਰ ਨਰਾਇਣ ਠਾਂਡਾ ਸੀਤਾ, ਕਪਲ ਮੁਨ ਸੁਖਦਾਈਆ। ਦੱਤਾਤ੍ਰੈ ਚਲਾਏ ਰੀਤਾ, ਰਿਖਵ ਦੇਵ ਵੇਖ ਵਖਾਈਆ। ਤੇਰਾ ਪਿਰਥੂ ਬਣੇ ਮੀਤਾ, ਮਤਸਯ ਮਿਲ ਕੇ ਵੱਜੇ ਵਧਾਈਆ। ਕਛਪ ਤੇਰਾ ਰੰਗ ਜਾਣੇ ਠੀਕਾ, ਧਨੰਤਰ ਆਪਣੀ ਗੰਢ ਪਵਾਈਆ। ਮੋਹਣੀ ਦਵਾਰੇ ਹੋਣਾ ਵਸਨੀਕਾ, ਬ੍ਰਾਹਿਮਣ ਬਾਵਨ ਬਿਰਧ ਨਾਲ ਰਖਾਈਆ। ਹਰੀ ਹਰਿ ਤੇਰਾ ਲੇਖਾ ਜਾਣੇ ਜੀਅ ਕਾ, ਨਰ ਨਰਾਇਣ ਖ਼ੁਸ਼ੀ ਵਖਾਈਆ। ਤੇਰੀਆਂ ਆਸਾਂ ਮਨਸਾਂ ਪੂਰੀਆਂ ਕਰਾਂ ਉਮੀਦਾਂ, ਦੇਵਾਂ ਮਾਣ ਵਡਿਆਈਆ। ਗਜ ਤੇਰੀਆਂ ਰਖੇ ਉਡੀਕਾਂ, ਬਿਨ ਨੈਣਾਂ ਨੈਣ ਉਠਾਈਆ। ਤੂੰ ਲੋਕਮਾਤ ਸਦਾ ਹੋਣਾ ਵਸਨੀਕਾ, ਸਚ ਦਵਾਰ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਤੇਰੇ ਹੱਥ ਟਿਕਾਈਆ। ਲਾਲ ਰੰਗ ਤੇਰਾ ਪੂਰਨ ਹੋਵੇ ਕਾਮ, ਹਰਿ ਕਰਤਾ ਆਪ ਕਰਾਈਆ। ਤਰੇਤਾ ਯੁਗ ਕਰੇ ਪਰਨਾਮ, ਰਾਮ ਪਰਸ ਵੇਖ ਵਖਾਈਆ। ਰਾਮ ਰਾਮਾ ਦਏ ਮਾਣ, ਦਸਰਥ ਬੇਟਾ ਅੰਗ ਲਗਾਈਆ। ਸੀਤਾ ਤੇਰਾ ਝੁਲਾਏ ਨਿਸ਼ਾਨ, ਨਿਸ਼ਾਨਾ ਸਤਿ ਧਰਮ ਪ੍ਰਗਟਾਈਆ। ਬਾਲਮੀਕ ਕਰੇ ਵਖਿਆਨ, ਭੇਵ ਅਭੇਦਾ ਆਪ ਖੁਲਾਈਆ। ਸਭ ਨੇ ਤੈਨੂੰ ਕਰਨਾ ਦਾਨ, ਸਭਾਪਤੀ ਤੇਰਾ ਲੇਖਾ ਦੇਣਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਸੱਤ ਰੰਗ ਤੇਰੀ ਧਰਮ ਧਾਰ ਦੀ ਰਾਸਾ, ਲਾਲ ਰੰਗ ਤੈਨੂੰ ਮਿਲੇ ਵਡਿਆਈਆ। ਤੇਰਾ ਵੇਦ ਵਿਆਸਾ ਖੋਲੇ ਭੇਵ ਖੁਲਾਸਾ, ਪੁਰਾਨ ਅਠਾਰਾਂ ਗਣਤ ਗਿਣਾਈਆ। ਚਾਰ ਲੱਖ ਸਤਾਰਾਂ ਹਜ਼ਾਰ ਸਲੋਕ ਜਿਸ ਦੀ
ਰਾਸਾ, ਲਾਲ ਰੰਗ ਚੀਰਾ ਸੀਸ ਟਿਕਾਈਆ। ਜਮਨਾ ਤੇਰੀਆਂ ਤੱਕਣੀਆਂ ਸ਼ਾਖ਼ਾਂ, ਗੋਕਲ ਵੇਖੇ ਥਾਉਂ ਥਾਈਂਆ। ਸੁਦਾਮੇ ਪੂਰੀਆਂ ਕਰਨੀਆਂ ਵਾਟਾਂ, ਤੰਦੁਲ ਤੰਦੁਲ ਨਾਲ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਚੁਕਾਈਆ। ਲਾਲ ਰੰਗ ਤੇਰਾ ਸੋਹਣਾ ਹੋਵੇ ਚੀਰਾ, ਚਿਰੀ ਵਿਛੁੰਨੇ ਵੇਖ ਵਖਾਈਆ। ਜਨ ਭਗਤਾਂ ਦੇਣਾ ਧੀਰਾ, ਧੀਰਜ ਧਰਮ ਧਾਰ ਪ੍ਰਗਟਾਈਆ। ਜਿਸ ਵੇਲੇ ਪ੍ਰਭ ਨੇ ਰਵੀਦਾਸ ਦਾ ਲੇਖੇ ਲਾਉਣਾ ਕਸੀਰਾ, ਲਾਲ ਰੰਗ ਰੰਗਾਂ ਵਿਚੋਂ ਆਪਣਾ ਆਪ ਜਣਾਈਆ। ਨਾਲੇ ਇਸ਼ਾਰਾ ਦੇਣਾ ਮੇਰੇ ਸਾਹਿਬ ਦੇ ਹੱਥ ਸਭ ਦੀਆਂ ਤਕਦੀਰਾਂ, ਬਚਿਆ ਨਜ਼ਰ ਕੋਇ ਨਾ ਆਈਆ। ਜਿਸ ਵੇਲੇ ਧਰਮ ਦਾ ਧਰਮ ਦੇ ਨਾਲ ਹੋਵੇ ਵਤੀਰਾ, ਧਰਮ ਧਰਮ ਨਾਲ ਬੰਧਾਈਆ। ਜਿਸ ਵੇਲੇ ਸ਼ਰਅ ਦੀਆਂ ਸ਼ਰਅ ਨਾਲ ਬਣੀਆਂ ਜ਼ੰਜੀਰਾਂ, ਹਿੱਸੇ ਜਗਤ ਵੰਡ ਵੰਡਾਈਆ। ਫੇਰ ਤੇਰਾ ਖੇਲ ਬੇਨਜ਼ੀਰਾ, ਨਜ਼ਰ ਤੋਂ ਓਹਲੇ ਦਿਆਂ ਵਖਾਈਆ। ਸਿਰ ਲਥਣੇ ਸਾਧਾਂ ਸੰਤਾਂ ਜਗਤ ਫ਼ਕੀਰਾਂ, ਧਰਨੀ ਲਾਲ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਪੁਰਖ ਅਕਾਲ ਕਹੇ ਲਾਲ ਰੰਗ ਓਹ ਤੱਕ ਲੈ ਅਗੰਮੀ ਧਾਰ, ਧਰਨੀ ਦਿਆਂ ਵਖਾਈਆ। ਲੇਖਾ ਮੁਕਣਾ ਤੇਈ ਅਵਤਾਰ, ਮੂਸਾ ਆਵੇ ਵਾਹੋ ਦਾਹੀਆ। ਈਸਾ ਖੇਲ ਕਰੇ ਅਪਾਰ, ਹਜ਼ਰਤ ਹਜ਼ਰਤਾਂ ਪਰਦਾ ਲਾਹੀਆ। ਉਸ ਵੇਲੇ ਤੇਰਾ ਲਾਲ ਰੰਗ ਵੇਖੇ ਜਗਤ ਸੰਸਾਰ, ਚਾਰੋਂ ਕੁੰਟ ਧਿਆਨ ਲਗਾਈਆ। ਈਸਾ ਕਰੇ ਵਿਚਾਰ, ਵਿਚਰ ਕੇ ਦਏ ਸੁਣਾਈਆ। ਸੁਣੋ ਮੁਰੀਦੋ ਹਾਲ, ਮੁਰਸ਼ਦ ਹੋ ਕੇ ਭੇਵ ਖੁਲਾਈਆ। ਮੇਰੀ ਵੇਖਣਾ ਮਿੱਟੀ ਖਾਲ, ਤਨ ਵਜੂਦ ਨਜ਼ਰੀ ਆਈਆ। ਜਿਸ ਵੇਲੇ ਮੈਨੂੰ ਛੁਰੀਆਂ ਨਾਲ ਕਰਨ ਹਲਾਲ, ਲਾਲ ਰੰਗ ਮੇਰੇ ਸੀਨੇ ਵਿਚੋਂ ਕਢਾਈਆ। ਫੇਰ ਅੰਤਮ ਵੀਹਵੀਂ ਸਦੀ ਸਭ ਨੇ ਹੋਣਾ ਬੇਹਾਲ, ਬਿਹਬਲ ਹੋ ਕੇ ਰੋਵੇ ਲੋਕਾਈਆ। ਮੇਰਾ ਬਾਪ ਹੋਵੇ ਕਿਰਪਾਲ, ਕਿਰਪਾਨਿਧ ਇਕ ਅਖਵਾਈਆ। ਅਸਮਾਨਾਂ ਤੋਂ ਉਤਰੇ ਮਾਰ ਕੇ ਛਾਲ, ਜੰਮਣ ਵਾਲੀ ਦਿਸੇ ਕੋਈ ਨਾ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਖਿਲਾਈਆ। ਪੁਰਖ ਅਕਾਲ ਕਹੇ ਲਾਲ ਰੰਗ ਆਹ ਵੇਖ ਆਪਣਾ ਅਹਿਦ, ਅਹਿਦਨਾਮਾ ਦਿਆਂ ਵਖਾਈਆ। ਜਿਸ ਵੇਲੇ ਮੁਹੰਮਦ ਨੇ ਰੂਪ ਧਰਿਆ ਮੁਜਾਹਿਦ, ਖ਼ੁਦ ਖ਼ੁਦਾ ਦਿਤੀ ਵਡਿਆਈਆ। ਉਸ ਵੇਲੇ ਮਿੱਠਾ ਰਸ ਖਾਧਾ ਸ਼ਹਿਦ, ਸ਼ਾਇਦ ਪ੍ਰਭ ਨੇ ਇਹੋ ਵਸਤ ਝੋਲੀ ਪਾਈਆ। ਨਾਲੇ ਜਨਮ ਦਾ ਦੱਸਿਆ ਸਾਹਿਤ, ਸਾਹਿਤ ਸਤਿ ਵਾਲੀ ਬਣਾਈਆ। ਇਕ ਮੁੱਠੀ ਭਰ ਕੇ ਰੇਤ, ਬਾਲੂ ਆਪਣੇ ਉਤੋਂ ਸੁਟਾਈਆ। ਫੇਰ ਨੂਰੀ ਅੱਲਾ ਖੋਲਿਆ ਭੇਤ, ਪਰਦਾ ਦਿਤਾ ਚੁਕਾਈਆ। ਮਕਿਉਂ ਮਦੀਨੇ ਵੱਲ ਵੇਖ, ਹਿਜ਼ਰ ਕਰਨਾ ਚਾਈਂ ਚਾਈਂਆ। ਤੇਰੀ ਬਦਲ ਜਾਣੀ ਰੇਖ, ਤਕਦੀਰ ਤਦਬੀਰ ਨਾਲ ਤਕਬੀਰ ਆਪਣੀ ਦਏ ਪੜ੍ਹਾਈਆ। ਤੇਰੇ ਨਾਲ ਸਦੀ ਚੌਧਵੀਂ ਦਾ ਹੇਤ, ਚੌਦਾਂ ਸਦ ਦਿਆਂ ਵਡਿਆਈਆ। ਪੈਗ਼ੰਬਰ ਰਣ ਭੂਮੀ ਸੌਣੇ ਖੇਤ, ਤਨ ਨਜ਼ਰ ਕੋਇ ਨਾ ਆਈਆ। ਤੂੰ ਵੇਖ ਲੈ ਨੇਤਨ ਨੇਤ, ਨਿਰਗੁਣ ਧਾਰ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਮੁਹੰਮਦ ਸਤਿ ਕੀਤਾ ਸਜਦਾ, ਸਾਹਿਬ ਸੀਸ ਨਿਵਾਈਆ। ਮੈਂ ਤੇਰਾ ਗ਼ੁਲਾਮ ਬਰਦਾ, ਖ਼ਾਕੀ ਖ਼ਾਕ ਨਜ਼ਰੀ ਆਈਆ। ਜ਼ਰਾ ਭੇਵ ਖੋਲ ਆਪਣੇ ਘਰ ਦਾ, ਗ੍ਰਹਿ ਪਰਦਾ ਦੇ ਚੁਕਾਈਆ। ਪਰਵਰਦਿਗਾਰ ਕਿਹਾ ਚੌਦਾਂ ਤਬਕਾਂ ਅੰਦਰ ਤੇਰਾ ਨੂਰ ਵੜਦਾ, ਜ਼ਹੂਰ ਦਿਆਂ
ਚਮਕਾਈਆ। ਓਹ ਵੇਖ ਲੇਖਾ ਸੀਸ ਧੜ ਦਾ, ਲੇਖਾ ਤੱਕ ਖ਼ਲਕ ਖ਼ੁਦਾਈਆ। ਦੀਨ ਦੀਨ ਨਾਲ ਲੜਦਾ, ਦੁਨੀ ਦੁਨੀ ਨਾਲ ਟਕਰਾਈਆ। ਸਦੀ ਚੌਧਵੀਂ ਵੇਖ ਧਰਨੀ ਨੂੰ ਲਾਲ ਰੰਗ ਚੜ੍ਹਦਾ, ਚੜ੍ਹਦਿਉਂ ਲਹਿੰਦੇ ਆਪਣਾ ਰੂਪ ਪ੍ਰਗਟਾਈਆ। ਮੁਹੰਮਦ ਝਟ ਦੋਵੇਂ ਕੰਨ ਫੜਦਾ, ਵਾਸਤਾ ਪ੍ਰਭ ਦੇ ਅਗੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਮੁਹੰਮਦ ਕਹੇ ਮੇਰੇ ਮਾਲਕ ਮੇਰੀ ਚੌਦਾਂ ਸਦੀਆਂ ਹੱਦ, ਹਦੂਦ ਦਿਤੀ ਵੰਡਾਈਆ। ਕੀ ਢੋਲਾ ਗਾਵਾਂ ਸਦ, ਕੀ ਕਲਮਾ ਨਾਮ ਸਿਫ਼ਤ ਸਾਲਾਹੀਆ। ਕੀ ਲੇਖਾ ਜਾਣਾ ਜਗ, ਕਾਇਨਾਤ ਦ੍ਰਿੜਾਈਆ। ਦੇਵੇ ਹੁਕਮ ਸੂਰਾ ਸਰਬਗ, ਹਰਿ ਸਹਿਜ ਨਾਲ ਸਮਝਾਈਆ। ਸਦੀ ਚੌਧਵੀਂ ਜਾਣੀ ਲੰਘ, ਆਪਣਾ ਪੰਧ ਮੁਕਾਈਆ। ਤੇਰੀ ਉਮਤ ਕੱਚੀ ਭੱਜ ਜਾਣੀ ਵੰਗ, ਕਾਚੀ ਮਾਟੀ ਰਹਿਣ ਨਾ ਪਾਈਆ। ਸ਼ਰਅ ਦਾ ਸ਼ਰਅ ਨਾਲ ਹੋਣਾ ਜੰਗ, ਸ਼ਰੀਅਤ ਸਕੇ ਨਾ ਕੋਇ ਬਚਾਈਆ। ਚਾਰੋਂ ਕੁੰਟ ਤੱਕਣਾ ਲਾਲ ਰੰਗ, ਬਿਨ ਨੈਣਾਂ ਅੱਖ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਸਦੀ ਚੌਧਵੀਂ ਝਟ ਸ਼ਬਦੀ ਧਾਰ ਬੋਲੀ, ਆਲਮੀਨ ਦੇ ਮਾਲਕ ਦਿਆਂ ਜਣਾਈਆ। ਮੇਰੀ ਮੁਹੰਮਦ ਹੱਥ ਫੜਾਈ ਡੋਲੀ, ਸੋਹਣਾ ਜੋੜ ਜੁੜਾਈਆ। ਮੈਂ ਚਲਣਾ ਹੌਲੀ ਹੌਲੀ, ਸਾਲ ਬਸਾਲਾ ਪੰਧ ਮੁਕਾਈਆ। ਮੇਰਾ ਅੰਤ ਅੰਤ ਦਾ ਭੇਵ ਖੋਲੀ, ਪਰਦਾ ਰਹੇ ਨਾ ਰਾਈਆ। ਮੈਂ ਤੇਰੇ ਉਤੋਂ ਘੋਲ ਘੋਲੀ, ਆਪ ਆਪਾ ਭੇਟ ਕਰਾਈਆ। ਤੇਰੀ ਖੇਲ ਸਦਾ ਅਨਮੋਲੀ, ਅਨਮੁੱਲ ਤੇਰੀ ਵਡਿਆਈਆ। ਸਚ ਦੱਸ ਮੇਰੇ ਅੰਤ ਮੁਹੰਮਦ ਦੀ ਰਖੇਂ ਚੋਲੀ, ਕਿ ਆਪਣਾ ਵੇਸ ਵਟਾਈਆ। ਪਰਵਰਦਿਗਾਰ ਕਿਹਾ ਸਦੀ ਚੌਧਵੀਂ ਨਾ ਪਾ ਰੌਲੀ, ਰਹਿਮਤ ਨਾਲ ਸਮਝਾਈਆ। ਮੇਰੀ ਧਾਰ ਅਵਲ ਦੀ ਔਲੀ, ਔਲੀਆ ਸਮਝੇ ਕੋਈ ਨਾ ਰਾਈਆ। ਮੇਰਾ ਕਲਮਾ ਫ਼ਰਮਾਨ ਧੁਰ ਦਾ ਢੋਲੀ, ਸੁਨੇਹੁੜਾ ਇਕ ਸੁਣਾਈਆ। ਅਮਾਮ ਅਮਾਮਾ ਰੂਪ ਧਰ ਕੇ ਆਵਾਂ ਉਤੇ ਧੌਲੀ, ਧਰਨੀ ਉਤੇ ਵੱਜੇ ਵਧਾਈਆ। ਜਿਹੜਾ ਦੁਰਗਾ ਦੀ ਧਾਰ ਨੱਨ੍ਹਾ ਰੂਪ ਵਖਾਇਆ ਪੁਰਖ ਅਕਾਲ ਪਹਿਲੀ ਆਪਣੀ ਕੀਤੀ ਬੌਹਣੀ, ਆਤਮ ਆਤਮ ਨਾਲ ਵਡਿਆਈਆ। ਉਸ ਵੇਲੇ ਸ਼ਬਦ ਦੀ ਧਾਰ ਜੋਤ ਉਜਿਆਰ ਪ੍ਰਸਿੱਧ ਕਰਾਂ ਧਰਮ ਧਾਰ ਦੀ ਗੋਲੀ, ਚਾਰ ਜੁਗ ਦੀ ਗੋਲਕ ਵਿਚੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਸਦੀ ਚੌਧਵੀਂ ਝਟ ਵਕਤ ਲਿਆ ਤਾੜ, ਨਿਗਾਹ ਨਿਗਾਹ ਵਿਚੋਂ ਉਠਾਈਆ। ਜਾਂ ਦਿਵਸ ਤੱਕਿਆ ਉਹ ਦਿਵਸ ਸੀ ਤਿੰਨ ਹਾੜ, ਹਾੜਾ ਕਢ ਕੇ ਸੀਸ ਨਿਵਾਈਆ। ਹੁਣ ਮੁਹੰਮਦ ਦਾ ਲੇਖਾ ਹੋਣਾ ਵਿਚ ਉਜਾੜ, ਭੱਜਣਾ ਵਾਹੋ ਦਾਹੀਆ। ਕੀ ਤੇਰਾ ਖੇਲ ਪਰਵਰਦਿਗਾਰ, ਸਾਂਝੇ ਯਾਰ ਦੇਣਾ ਸਮਝਾਈਆ। ਕੀ ਵੇਸ ਵਟਾਏਂ ਅੰਤਮ ਵਾਰ, ਮੇਰਾ ਲਹਿਣਾ ਮੇਰੀ ਝੋਲੀ ਪਾਈਆ। ਝਟ ਕਲਮੇ ਦਾ ਹੋਇਆ ਇਜ਼ਹਾਰ, ਬਸਰੀ ਇਸਮ ਤੋਂ ਬਾਹਰ ਸਮਝਾਈਆ। ਹੋ ਜਾ ਖ਼ਬਰਦਾਰ, ਬੇਖ਼ਬਰਾਂ ਖ਼ਬਰ ਸੁਣਾਈਆ। ਅਮਾਮ ਅਮਾਮਾ ਨੂਰ ਨੂਰਾਨਾ ਹੋਣਾ ਉਜਿਆਰ, ਜੋਤੀ ਜੋਤ ਡਗਮਗਾਈਆ। ਮੁਹੰਮਦ ਦਾ ਲਹਿਣਾ ਦੇਣਾ ਕਰਜ਼ਾ ਦਿਆਂ ਉਤਾਰ, ਸਦੀ ਚੌਧਵੀਂ ਲੇਖਾ ਦਿਆਂ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੂਪ ਇਕ ਦਰਸਾਈਆ। ਸਦੀ ਚੌਧਵੀਂ ਕਹੇ ਮੇਰੀ ਅੰਤ ਅਖ਼ੀਰੀ ਇਕ ਅਰਜ਼ੋਈ, ਅਰਜ਼ ਆਰਜ਼ੂ ਨਾਲ ਮਿਲਾਈਆ। ਕਿਸ ਦਵਾਰੇ ਮਿਲੇ ਢੋਈ, ਮੈਂ ਢੋਆ ਲੈ ਕੇ ਆਵਾਂ
ਚਾਈਂ ਚਾਈਂਆ। ਮੈਨੂੰ ਤੇਰਾ ਨਾਮ ਦਰੋਹੀ, ਦਰੋਹੀ ਦਰੋਹੀ ਕਹਿ ਕੇ ਸੀਸ ਨਿਵਾਈਆ। ਪਰਵਰਦਿਗਾਰ ਹੱਸ ਕੇ ਕਿਹਾ ਏਸ ਭੇਵ ਨੂੰ ਜਾਣੇ ਕੋਈ, ਪਰਦਾ ਸਕੇ ਨਾ ਕੋਇ ਉਠਾਈਆ। ਸਦੀ ਚੌਧਵੀਂ ਜਿਸ ਵੇਲੇ ਤੇਰੀ ਗੋਲੀ ਨੇ ਕਿਹਾ ਹੁਣ ਮੈਂ ਮੋਈ, ਮਰ ਮਰ ਆਪਣਾ ਜੀਵਣ ਆਪਣੇ ਲੇਖੇ ਪਾਈਆ। ਉਸ ਵੇਲੇ ਕਲਾ ਵਰਤਣੀ ਓਹੀ, ਜਿਸ ਨੂੰ ਸਕੇ ਨਾ ਕੋਇ ਮਿਟਾਈਆ। ਲਾਲ ਰੰਗ ਲਾਲਣ ਨਾਲ ਜਾਣਾ ਛੋਹੀ, ਆਪਣੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਸੁਣਾਈਆ। ਤਿੰਨ ਹਾੜ ਕਹੇ ਮੈਂ ਸੁਣਿਆ ਹੁੰਦਾ ਵੇਖਿਆ ਖਿਤਾਬ, ਮੁਖ਼ਾਤਬ ਹੋ ਕੇ ਧੁਰ ਦਾ ਹੁਕਮ ਜਣਾਈਆ। ਅੰਤ ਖੇਲ ਦੱਸਣਾ ਉਤੇ ਕਿਨਾਰੇ ਫ਼ਰਾਤ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਲਾਲ ਰੰਗ ਨੇ ਵੇਖਣਾ ਮਾਰ ਝਾਤ, ਗੋਲੀ ਤਨ ਦੇ ਨਾਲ ਛੁਹਾਈਆ। ਲੇਖਾ ਲਿਖਣਾ ਕਲਮ ਦਵਾਤ, ਜਿਸ ਦਾ ਹਰਫ਼ ਹਰੂਫ਼ ਸਮਝ ਕਿਸੇ ਨਾ ਆਈਆ। ਝਟ ਮੁਹੰਮਦ ਨੇ ਲਿਆ ਤਾਕ, ਨਿਗਹ ਨਿਗਹ ਵਿਚੋਂ ਬਦਲਾਈਆ। ਮੇਰਾ ਵਜੂਦ ਮਿਲਣਾ ਨਾਲ ਮਾਟੀ ਖ਼ਾਕ, ਉਸ ਵੇਲੇ ਮੇਰਾ ਮਕਬਰਾ ਦਏ ਗਵਾਹੀਆ। ਮਦੀਨੇ ਵਿਚੋਂ ਆਏ ਆਵਾਜ਼, ਤੂੰ ਹੀ ਤੂੰ ਹੀ ਰਾਗ ਅਲਾਈਆ। ਤੂੰ ਮੇਰਾ ਹਕ ਜਨਾਬ, ਸ਼ਹਿਨਸ਼ਾਹ ਆਲੀਜਾਹ ਅਖਵਾਈਆ। ਜਿਸ ਵੇਲੇ ਮੇਰੇ ਮਹਿਬੂਬ ਮਾਲਕ ਨੇ ਛਡ ਦਿਤਾ ਪੰਜਾਬ, ਪੰਚ ਵਿਕਾਰ ਰੋਵਣ ਮਾਰਨ ਧਾਹੀਂਆ। ਪੰਜਾਂ ਤਤਾਂ ਲੱਗਣੀ ਆਗ, ਚਾਰੋਂ ਕੁੰਟ ਨਾ ਕੋਇ ਬੁਝਾਈਆ। ਜੋਤੀ ਨੂਰ ਦਾ ਜਗਣਾ ਚਰਾਗ਼, ਚਰਾਗਾਹਾਂ ਕਰੇ ਰੁਸ਼ਨਾਈਆ। ਗੁਰਮੁਖਾਂ ਗੁਰਸਿਖਾਂ ਨੂੰ ਮਿਲਣਾ ਅਗੰਮਾ ਦਾਜ, ਦਾਤਾ ਦਾਨੀ ਆਪ ਵਰਤਾਈਆ। ਲਾਲ ਰੰਗ ਕਹੇ ਗੋਲੀ ਦੀ ਚੋਲੀ ਨੇ ਸਭ ਨੂੰ ਲਾਉਣੀ ਆਗ, ਅੱਗ ਭੜਕੇ ਥਾਉਂ ਥਾਈਂਆ। ਫੇਰ ਲੇਖਾ ਦੱਸਣਾ ਵਿਚ ਬਗ਼ਦਾਦ, ਬਗ਼ਲਗੀਰ ਬਣ ਕੇ ਧੁਰ ਦਾ ਮਾਹੀਆ। ਸ਼ਰਅ ਦਾ ਝਗੜਾ ਮੇਟਣਾ ਸ਼ਤਾਬ, ਛੁਰੀ ਪਕੜੇ ਨਾ ਕੋਇ ਕਸਾਈਆ। ਇਕੇ ਮਾਲਕ ਨੂੰ ਅਦਬ ਹੋਣਾ ਆਦਾਬ, ਨਿਉਂ ਨਿਉਂ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਅੰਤ ਦਾ ਆਦਿ, ਆਦਿ ਦਾ ਅੰਤ ਆਪਣੇ ਵਿਚ ਰਖਾਈਆ।
੧੧ ਹਾੜ ਸ਼ਹਿਨਸ਼ਾਹੀ ਸੰਮਤ ੮ ਦਿੱਲੀ ਹਰਭਜਨ ਸਿੰਘ ਦੇ ਗ੍ਰਹਿ
ਸਤਿਗੁਰ ਸ਼ਬਦ ਕਹੇ ਮੈਂ ਜਗਤ ਵਿਚੋਲਾ, ਆਦਿ ਅੰਤ ਜੁਗ ਜੁਗ ਸੇਵ ਕਮਾਈਆ। ਨਿਰਗੁਣ ਧਾਰ ਸਰਗੁਣ ਸੁਣਾਵਾਂ ਢੋਲਾ, ਆਤਮ ਪਰਮਾਤਮ ਪਰਦਾ ਆਪ ਚੁਕਾਈਆ। ਸਚ ਸਵਾਮੀ ਮਾਲਕ ਦੱਸਾਂ ਮੌਲਾ, ਖ਼ਾਲਕ ਪ੍ਰਿਤਪਾਲਕ ਹੋ ਕੇ ਵੇਖ ਵਖਾਈਆ। ਅੰਮ੍ਰਿਤ ਰਸ ਨਿਝਰ ਦੇਵਾਂ ਬੂੰਦ ਸਵਾਂਤੀ ਕਵਲਾ, ਮਿਹਰਵਾਨ ਮਿਹਰ ਮਿਹਰ ਨਜ਼ਰ ਉਠਾਈਆ। ਕਾਇਆ ਮਾਟੀ ਸਾਢੇ ਤਿੰਨ ਹੱਥ ਬਦਲ ਦੇਵਾਂ ਚੋਲਾ, ਚੋਲੀ ਧੁਰ ਦੇ ਰੰਗ ਰੰਗਾਈਆ। ਮਨੂਆ ਮਨਸਾ ਬਣਾ ਕੇ ਗੋਲਾ, ਹਉਮੇ ਹੰਗਤਾ ਗੜ੍ਹ ਤੁੜਾਈਆ। ਬਜਰ ਕਪਾਟੀ ਪਰਦਾ ਖੋਲਾ, ਤ੍ਰੈਗੁਣ ਲੇਖਾ ਦਿਆਂ ਮੁਕਾਈਆ। ਤ੍ਰਿਸ਼ਨਾ ਜਗਤ ਪਾਏ ਨਾ ਰੌਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਤਿਗੁਰ ਸ਼ਬਦ ਕਹੇ ਮੇਰਾ ਸਤਿ ਸਚ ਦਾ ਜਾਪ, ਰਸਨਾ ਜਿਹਵਾ ਕਹਿਣ ਕੋਇ ਨਾ ਪਾਈਆ। ਕਿਰਪਾ ਕਰੇ ਪਰਮ ਪੁਰਖ
ਪ੍ਰਭ ਆਪ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣੀ ਦਇਆ ਕਮਾਈਆ। ਕੂੜੀ ਕਿਰਿਆ ਅੰਧ ਅੰਧੇਰਾ ਮੇਟੇ ਰਾਤ, ਬਿਨ ਸੂਰੀਆ ਚੰਦ ਕਰੇ ਰੁਸ਼ਨਾਈਆ। ਆਤਮ ਪਰਦਾ ਖੋਲੇ ਤਾਕ, ਓਹਲਾ ਰਹਿਣ ਕੋਇ ਨਾ ਪਾਈਆ। ਨਿਰਗੁਣ ਹੋ ਕੇ ਸਰਗੁਣ ਪੁਛੇ ਵਾਤ, ਵਾਕਫਕਾਰ ਇਕ ਅਖਵਾਈਆ। ਰੂਹ ਬੁਤ ਕਰੇ ਪਾਕ, ਪਤਤ ਪੁਨੀਤ ਆਪਣੇ ਹੱਥ ਰਖੇ ਵਡਿਆਈਆ। ਸਚ ਮੰਜ਼ਲ ਚੜ੍ਹਾਏ ਘਾਟ, ਅਗਲਾ ਪੰਧ ਦਏ ਮੁਕਾਈਆ। ਸਚ ਪ੍ਰੀਤੀ ਬਖ਼ਸ਼ੇ ਖਾਟ, ਸਿੰਘਾਸਣ ਆਸਣ ਇਕ ਵਡਿਆਈਆ। ਜਨਮ ਜਨਮ ਦੀ ਕਰਮ ਕਰਮ ਦੀ ਦੁਰਮਤ ਮੈਲ ਦੇਵੇ ਕਾਟ, ਕਟਾਕਸ਼ ਆਪਣਾ ਨਾਮ ਰਖਾਈਆ। ਸਚ ਦਵਾਰ ਵਖਾਏ ਹਾਟ, ਵਸਤ ਅਮੋਲਕ ਅਗੰਮ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਮਾਲਕ ਬੇਪ੍ਰਵਾਹੀਆ। ਸਤਿਗੁਰ ਸ਼ਬਦ ਕਹੇ ਮੈਂ ਦਾਤਾ ਗੁਣੀ ਗਹੀਰ, ਗਹਿਰ ਗਵਰ ਇਕ ਅਖਵਾਈਆ। ਮੇਰੀ ਨਜ਼ਰ ਨਾ ਆਏ ਕਿਸੇ ਤਸਵੀਰ, ਤਸੱਵਰ ਮੁਸੱਵਰ ਨਾ ਕੋਇ ਜਣਾਈਆ। ਮੇਰੀ ਆਦਿ ਅੰਤ ਜੁਗ ਜੁਗ ਜਗਤ ਵਿਚ ਤਦਬੀਰ, ਤਰੀਕਾ ਆਪਣੇ ਹੱਥ ਰਖਾਈਆ। ਜਿਸ ਦਾ ਹੋਕਾ ਦਿਤਾ ਕਬੀਰ, ਕਬਰਾਂ ਤੋਂ ਬਾਹਰ ਸੁਣਾਈਆ। ਉਹ ਮਾਲਕ ਬੇਨਜ਼ੀਰ, ਜਗ ਨੇਤਰ ਨਜ਼ਰ ਕੋਇ ਨਾ ਪਾਈਆ। ਜਿਸ ਦੀ ਮੰਜ਼ਲ ਹਕ ਅਖ਼ੀਰ, ਖ਼ਾਲਕ ਖ਼ਲਕ ਨੂਰ ਅਲਾਹੀਆ। ਸੋ ਕਾਇਆ ਚੋਲੀ ਬਦਲੇ ਚੀਰ, ਚਿਰੀ ਵਿਛੁੰਨੇ ਲਏ ਮਿਲਾਈਆ। ਜਨਮ ਕਰਮ ਦੀ ਮੇਟੇ ਤਕਦੀਰ, ਤੱਕਬਰ ਮਨ ਰਹੇ ਨਾ ਰਾਈਆ। ਨਾਮ ਖੰਡਾ ਫੜ ਸ਼ਮਸ਼ੀਰ, ਸ਼ਰਅ ਦਾ ਡੇਰਾ ਦੇਵੇ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਸਤਿਗੁਰ ਸ਼ਬਦ ਕਹੇ ਮੇਰਾ ਸਾਹਿਬ ਪੁਰਖ ਅਬਿਨਾਸ਼, ਹਰਿ ਕਰਤਾ ਧੁਰਦਰਗਾਹੀਆ। ਜੋ ਜਨ ਭਗਤਾਂ ਦੇਵੇ ਜੋਤ ਪ੍ਰਕਾਸ਼, ਕਾਇਆ ਮੰਡਲ ਮੰਡਪ ਕਰੇ ਰੁਸ਼ਨਾਈਆ। ਅਗਿਆਨ ਅੰਧੇਰਾ ਹੋਏ ਵਿਨਾਸ, ਕੂੜੀ ਕਿਰਿਆ ਰਹੇ ਨਾ ਰਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਦੱਸੇ ਜਾਪ, ਜਗ ਜੀਵਣ ਦਾਤਾ ਆਪਣੇ ਰੰਗ ਰੰਗਾਈਆ। ਤ੍ਰੈਗੁਣ ਮੇਟ ਕੇ ਕੂੜੇ ਤਾਪ, ਅੰਮ੍ਰਿਤ ਮੇਘ ਇਕ ਬਰਸਾਈਆ। ਦਰਸ਼ਨ ਦੇਵੇ ਸਾਖਿਆਤ, ਨੂਰ ਨੁਰਾਨਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਆਪ ਮਿਲਾਈਆ। ਸਤਿਗੁਰ ਗੁਰ ਗੁਰ ਸਤਿਗੁਰ ਖੋਲੇ ਅੰਤਰ ਦ੍ਰਿਸ਼ਟ, ਦੁਤੀਆ ਭਾਉ ਰਹੇ ਨਾ ਰਾਈਆ। ਜੋਤੀ ਜਾਤਾ ਬਣ ਕੇ ਇਸ਼ਟ, ਇਸ਼ਟ ਦੇਵ ਇਕ ਅਖਵਾਈਆ। ਜਿਸ ਦਾ ਸੰਦੇਸ਼ਾ ਦਿਤਾ ਰਾਮ ਵਸ਼ਿਸ਼ਟ, ਵਿਸ਼ਿਆਂ ਤੋਂ ਬਾਹਰ ਸਮਝਾਈਆ। ਉਸ ਦਾ ਲੇਖਾ ਕੋਈ ਨਾ ਜਾਣਾ ਵਿਚ ਲਿਖਤ, ਅੱਖਰਾਂ ਅੰਕ ਨਾ ਕੋਇ ਬਣਾਈਆ। ਬਾਲਮੀਕ ਦਿਤਾ ਭਵਿਖਤ, ਭਵਿਸ਼ ਇਕ ਦ੍ਰਿੜਾਈਆ। ਜਿਸ ਦਾ ਲਹਿਣਾ ਨਾ ਟਾਂਕ ਨਾ ਜਿਸਤ, ਏਕਾ ਦੂਆ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਸਤਿਗੁਰ ਸ਼ਬਦ ਹੋਵੇ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਅੰਤਰ ਦੇਵੇ ਬ੍ਰਹਮ ਗਿਆਨ, ਪਾਰਬ੍ਰਹਮ ਪ੍ਰਭ ਭੇਵ ਅਭੇਦ ਖੁਲਾਈਆ। ਸ਼ਬਦ ਸੁਣਾਏ ਬਿਨਾ ਕਾਨ, ਧੁਨ ਅਨਾਦੀ ਅਨਹਦ ਆਪ ਵਜਾਈਆ। ਨਿਝਰ ਰਸ ਦੇਵੇ ਪੀਣ ਖਾਣ, ਅੰਮ੍ਰਿਤ ਝਿਰਨਾ ਆਪ ਝਿਰਾਈਆ। ਈੜਾ ਪਿੰਗਲ ਸੁਖਮਨ ਢੋਲੇ ਪ੍ਰਭ ਦੇ ਗਾਣ, ਸਿਫ਼ਤੀ ਸਿਫ਼ਤ ਸਿਫ਼ਤ ਵਡਿਆਈਆ। ਜੋਤੀ ਜਾਤਾ ਪੁਰਖ ਬਿਧਾਤਾ ਖੇਲੇ ਖੇਲ ਸ੍ਰੀ ਭਗਵਾਨ, ਭਗਵਨ ਆਪਣੀ ਕਾਰ ਕਮਾਈਆ। ਜਨ ਭਗਤਾਂ
ਸਾਚੇ ਸੰਤਾਂ ਦੇਵੇ ਦਾਨ, ਦਾਤਾ ਦਾਨੀ ਖ਼ਾਲੀ ਝੋਲੀ ਆਪ ਭਰਾਈਆ। ਸੋਈ ਸੁਰਤ ਕਰਾਏ ਸਵਾਧਾਨ, ਸੁਰਤੀ ਸੁਰਤ ਸੁਰਤ ਉਠਾਈਆ। ਉਠ ਵੇਖ ਮਾਰ ਧਿਆਨ, ਕਾਇਆ ਮੰਦਰ ਨੈਣ ਉਠਾਈਆ। ਗ੍ਰਹਿ ਵੇਖ ਸ਼ਾਹ ਸੁਲਤਾਨ, ਸ਼ਹਿਨਸ਼ਾਹ ਬੇਪ੍ਰਵਾਹੀਆ। ਜਿਸ ਨੂੰ ਜੁਗ ਚੌਕੜੀ ਸ਼ਾਸਤਰ ਗਾਣ, ਰਾਗਾਂ ਨਾਦਾਂ ਵਿਚ ਸ਼ਨਵਾਈਆ। ਸੋ ਭਗਤਾਂ ਮਿਲੇ ਆਪ ਆਣ, ਦੂਸਰ ਸੰਗ ਨਾ ਕੋਇ ਰਖਾਈਆ। ਕਾਇਆ ਮੰਦਰ ਦੀਪ ਜੋਤ ਜਗਾਏ ਮਹਾਨ, ਬਿਨ ਤੇਲ ਬਾਤੀ ਅੱਠੇ ਪਹਿਰ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਵਾਮੀ ਅੰਤਰਜਾਮੀ ਇਕ ਅਖਵਾਈਆ। ਸਤਿਗੁਰ ਸ਼ਬਦ ਕਹੇ ਪ੍ਰਭ ਆਦਿ ਅੰਤ ਦਾ ਕਮਲਾਪਾਤੀ, ਪਤਿਪਰਮੇਸ਼ਵਰ ਇਕ ਅਖਵਾਈਆ। ਜਨ ਭਗਤਾਂ ਜੋਤ ਜਗਾਏ ਬਿਨ ਤੇਲ ਬਾਤੀ, ਨੂਰੋ ਨੂਰ ਡਗਮਗਾਈਆ। ਸੋਵਤ ਜਾਗਤ ਦਰਸ ਦੇਵੇ ਬਹੁਭਾਤੀ, ਅਨਕ ਕਲਧਾਰੀ ਆਪਣੀ ਕਲ ਪ੍ਰਗਟਾਈਆ। ਦੋ ਜਹਾਨਾਂ ਪੁਛੇ ਵਾਤੀ, ਏਥੇ ਓਥੇ ਹੋਏ ਸਹਾਈਆ। ਨਿਰਗੁਣ ਸਰਗੁਣ ਬਣ ਕੇ ਸਾਥੀ, ਸਗਲਾ ਸੰਗ ਬਣਾਈਆ। ਜਨਮ ਜਨਮ ਦੀ ਮੇਟੇ ਵਾਟੀ, ਕਰਮ ਕਰਮ ਦਾ ਲੇਖਾ ਰਹੇ ਨਾ ਰਾਈਆ। ਮਨੂਆ ਮਨਸਾ ਖੇਲ ਮੁਕਾਏ ਬਾਜ਼ੀਗਰ ਨਾਟੀ, ਨਟੂਆ ਸਵਾਂਗ ਨਾ ਕੋਇ ਜਣਾਈਆ। ਨਿਰਗੁਣ ਜੋਤ ਜਗਾਏ ਲਲਾਟੀ, ਨੂਰ ਨੁਰਾਨਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਗ੍ਰਹਿ ਇਕ ਵਖਾਈਆ। ਸਚ ਗ੍ਰਹਿ ਦੀਪਕ ਜੋਤੀ ਜਾਏ ਜਗ, ਕਾਇਆ ਮੰਦਰ ਅੰਦਰ ਵੱਜੇ ਵਧਾਈਆ। ਕਿਰਪਾ ਕਰੇ ਸੂਰਾ ਸਰਬਗ, ਪੁਰਖ ਅਕਾਲਾ ਦੀਨ ਦਿਆਲਾ ਆਪਣੀ ਦਇਆ ਕਮਾਈਆ। ਹੰਸ ਬੁੱਧੀ ਰਹੇ ਨਾ ਕਗ, ਸਤਿ ਸਚ ਵਿਚ ਮਿਲਾਈਆ। ਦਰਸ਼ਨ ਦੇਵੇ ਉਪਰ ਸ਼ਾਹ ਰਗ, ਸ਼ਹਿਨਸ਼ਾਹ ਆਪਣਾ ਪਰਦਾ ਲਾਹੀਆ। ਤ੍ਰੈਗੁਣ ਮਾਇਆ ਬੁਝਾਏ ਅੱਗ, ਅਗਨੀ ਅੱਗ ਨਾ ਕੋਇ ਤਪਾਈਆ। ਨੌ ਦਵਾਰੇ ਪੈਂਡਾ ਮੁਕੇ ਹੱਦ, ਅਨਹਦ ਨਾਦੀ ਨਾਦ ਕਰੇ ਸ਼ਨਵਾਈਆ। ਆਤਮ ਪਰਮਾਤਮ ਪਏ ਲੱਭ, ਬਾਹਰ ਖੋਜਣ ਦੀ ਲੋੜ ਰਹੇ ਨਾ ਰਾਈਆ। ਗ੍ਰਹਿ ਪ੍ਰਕਾਸ਼ ਹੋਵੇ ਦੀਪਕ ਜੋਤੀ ਕਰੇ ਡਗਮਗ, ਲਲਾਟ ਲਲਾਟੀ ਸੋਭਾ ਪਾਈਆ। ਅੰਧੇਰਾ ਰਹੇ ਨਾ ਡੂੰਘੀ ਖੱਡ, ਕਾਇਆ ਖੰਡਰ ਹੋਏ ਰੁਸ਼ਨਾਈਆ। ਆਤਮ ਪਰਮਾਤਮ ਹੋਏ ਕਦੇ ਨਾ ਅੱਡ, ਵਿਛੋੜਾ ਜਗਤ ਰਹੇ ਨਾ ਰਾਈਆ। ਸੁਰਤ ਸ਼ਬਦ ਨਾ ਜਾਏ ਛਡ, ਸਵਾਣੀ ਆਪਣੇ ਰੰਗ ਰੰਗਾਈਆ। ਤੂੰ ਮੇਰਾ ਮੈਂ ਤੇਰਾ ਦੋਹਾਂ ਦਾ ਸਾਂਝਾ ਹੋਵੇ ਛੰਦ, ਸੋਹੰ ਢੋਲਾ ਧੁਰਦਰਗਾਹੀਆ। ਖ਼ੁਸ਼ੀ ਰਹੇ ਬੰਦ ਬੰਦ, ਬੰਦਨਾ ਇਕੋ ਇਕ ਸਮਝਾਈਆ। ਆਵਣ ਜਾਵਣ ਲੱਖ ਚੁਰਾਸੀ ਮੁਕੇ ਪੰਧ, ਰਾਏ ਧਰਮ ਨਾ ਦਏ ਸਜ਼ਾਈਆ। ਜਗਤ ਜਹਾਨ ਕੂੜ ਸਾਗਰ ਮੰਜ਼ਲ ਜਾਏ ਲੰਘ, ਮਮਤਾ ਵਹਿਣ ਨਾ ਕੋਇ ਵਹਾਈਆ। ਪੁਰਖ ਅਕਾਲਾ ਦੀਨ ਦਿਆਲਾ ਆਤਮ ਸੇਜਾ ਸੋਹੇ ਆਪ ਪਲੰਘ, ਬਿਨ ਪਾਵੇ ਚੂਲ ਆਪ ਟਿਕਾਈਆ। ਘਰ ਨੂਰ ਨੁਰਾਨਾ ਚੜ੍ਹੇ ਚੰਦ, ਬਿਨ ਚੰਦ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਕਰਤਾ ਵਡ ਵਡਿਆਈਆ। ਸਤਿਗੁਰ ਸ਼ਬਦ ਕਹੇ ਮੈਂ ਜੋਤੀ ਜਾਤਾ, ਆਤਮ ਪਰਮਾਤਮ ਮੇਲ ਮਿਲਾਈਆ। ਪਾਰਬ੍ਰਹਮ ਬ੍ਰਹਮ ਜੋੜਾਂ ਨਾਤਾ, ਜੀਵ ਈਸ਼ ਗੰਢ ਵਖਾਈਆ। ਸੁਰਤ ਸ਼ਬਦ ਬਖ਼ਸ਼ਾਂ ਅਗੰਮੀ ਦਾਤਾ, ਵਸਤ ਅਮੋਲਕ ਇਕ ਵਰਤਾਈਆ। ਮਸਤਕ ਰੇਖ ਬਦਲ ਦੇਵਾਂ ਮਾਥਾ, ਬਿਧਨਾ ਨਿਉਂ ਨਿਉਂ ਸੀਸ ਨਿਵਾਈਆ। ਆਦਿ ਅੰਤ ਸ੍ਰੀ ਭਗਵੰਤ ਪਰਮ ਪੁਰਖ ਜੋਤੀ ਜਾਤਾ, ਜਾਗਰਤ ਜੋਤ ਬਿਨ ਵਰਨ ਗੋਤ ਇਕ ਅਖਵਾਈਆ। ਨਿਰਗੁਣ
ਨਿਰਾਕਾਰ ਜਨ ਭਗਤਾਂ ਦਰਸ਼ਨ ਦੇਵੇ ਸਾਖਿਆਤਾ, ਘਟ ਨਿਵਾਸੀ ਪੁਰਖ ਅਬਿਨਾਸ਼ੀ ਨੂਰ ਨੁਰਾਨਾ ਮਰਦ ਮਰਦਾਨਾ ਨਜ਼ਰੀ ਆਈਆ। ਜਿਸ ਦਾ ਖੇਲ ਵੇਖੇ ਵਿਸ਼ਨ ਵਿਸ਼ਵ ਧਾਰ ਪ੍ਰਕਾਸ਼ਾ, ਬ੍ਰਹਮਾ ਬ੍ਰਹਮ ਖੋਜ ਖੁਜਾਈਆ। ਸ਼ੰਕਰ ਰਾਹ ਤੱਕੇ ਉਤੇ ਆਕਾਸ਼ਾ, ਅਕਲ ਕਲਧਾਰੀ ਕੀ ਆਪਣੀ ਖੇਲ ਵਖਾਈਆ। ਸੋ ਸਾਹਿਬ ਸਤਿਗੁਰ ਦੀਨ ਦਿਆਲ ਪੁਰਖ ਅਕਾਲ ਪਰਵਰਦਿਗਾਰ ਸਾਂਝਾ ਯਾਰ ਆਤਮ ਨੂਰ ਨੂਰ ਜੋਤ ਪ੍ਰਕਾਸ਼ਾ, ਜਿਸ ਦਾ ਪ੍ਰਕਾਸ਼ ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਜੁਗਾ ਜੁਗੰਤ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਵੇਖੇ ਆਪਣਾ ਖੇਲ ਤਮਾਸ਼ਾ, ਖ਼ਾਲਕ ਖ਼ਲਕ ਮਖ਼ਲੂਕ ਆਪਣਾ ਖੇਲ ਵਖਾਈਆ।
੧੫ ਹਾੜ ਸ਼ਹਿਨਸ਼ਾਹੀ ਸੰਮਤ ੮ ਹਰਿ ਭਗਤ ਦਵਾਰ ਜੇਠੂਵਾਲ ਸੁਰਜੀਤ ਕੌਰ ਨਾਥੇਵਾਲ ਨਵਿਤ
ਹਾੜ ਕਹੇ ਮੇਰੇ ਅੰਤਰ ਹੋਈ ਹੈਰਾਨੀ, ਹਰ ਹਿਰਦਾ ਵੇਖ ਵਖਾਈਆ। ਕਿਉਂ ਕਲਜੁਗ ਕੂੜ ਚੜ੍ਹੀ ਤੁਗ਼ਿਆਨੀ, ਚਾਰੋਂ ਕੁੰਟ ਲਹਿਰ ਉਠਾਈਆ। ਝਗੜਾ ਪਿਆ ਚਾਰੇ ਖਾਣੀ, ਚਾਰ ਕੁੰਟ ਰੋਵੇ ਮਾਰੇ ਧਾਹੀਂਆ। ਧੁਰ ਦੀ ਸਮਝੇ ਕੋਇ ਨਾ ਬਾਣੀ, ਬਾਣ ਅਣਿਆਲਾ ਤੀਰ ਨਾ ਕੋਇ ਚਲਾਈਆ। ਮਨੂਆ ਮਨ ਹੋਇਆ ਅਭਿਮਾਨੀ, ਨਿਵਣ ਸੁ ਅੱਖਰ ਨਾ ਕੋਇ ਪੜ੍ਹਾਈਆ। ਸ਼ਰਅ ਛੁਰੀ ਬਣੀ ਸ਼ੈਤਾਨੀ, ਸ਼ਰੀਅਤ ਪੰਧ ਨਾ ਕੋਇ ਮੁਕਾਈਆ। ਆਤਮ ਬ੍ਰਹਮ ਜਾਣੇ ਨਾ ਕੋਇ ਨਿਸ਼ਾਨੀ, ਮੰਜ਼ਲ ਹਕ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਖੁਲਾਈਆ। ਹਾੜ ਕਹੇ ਮੇਰਾ ਅੰਤਰ ਕਰੇ ਪੁਕਾਰ, ਕੂਕ ਕੂਕ ਸੁਣਾਈਆ। ਕੀ ਖੇਲ ਸਿਰਜਣਹਾਰ, ਕੀ ਕਰਤਾ ਰਿਹਾ ਕਰਾਈਆ। ਮੈਂ ਤੱਕਿਆ ਸਰਬ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਦਿਆਂ ਦ੍ਰਿੜਾਈਆ। ਮਿਤਰੋ ਮਿਤਰਾਂ ਦਾ ਰਿਹਾ ਕੋਈ ਨਾ ਯਾਰ, ਯਰਾਨਾ ਹਕ ਨਾ ਕੋਇ ਨਿਭਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਪਾਵੇ ਕੋਇ ਨਾ ਸਾਰ, ਮਹਾਸਾਰਥੀ ਮਿਲਣ ਕੋਇ ਨਾ ਪਾਈਆ। ਦਰੋਹੀ ਸਭ ਦੀ ਮੰਜ਼ਲ ਹੋਈ ਦੁਸ਼ਵਾਰ, ਦੁਸ਼ਮਣ ਖੈ ਨਾ ਕੋਇ ਕਰਾਈਆ। ਮੈਂ ਰੋਵਾਂ ਜ਼ਾਰੋ ਜ਼ਾਰ, ਬਿਨ ਨੈਣਾਂ ਨੀਰ ਵਹਾਈਆ। ਮੇਰੇ ਮਾਲਕ ਮੈਂ ਤੇਰਾ ਖ਼ਿਦਮਤਗਾਰ, ਖ਼ਾਦਮ ਹੋ ਕੇ ਸੇਵ ਕਮਾਈਆ। ਤੇਰੀ ਕਿਰਪਾ ਧੁਰ ਦੇ ਪਰਵਰਦਿਗਾਰ, ਯਾਮਬੀਨ ਤੇਰੀ ਵਡਿਆਈਆ। ਮੈਂ ਤੱਕਾਂ ਝੁਕਦੇ ਚਾਰ ਯਾਰ, ਚਾਰੋਂ ਕੁੰਟ ਸੀਸ ਨਿਵਾਈਆ। ਸਜਦੇ ਕਰਦੇ ਅਹਿਲਕਾਰ, ਨਵ ਸੱਤ ਦੇਣ ਗਵਾਹੀਆ। ਕੀ ਹੁਕਮ ਸੱਚੀ ਸਰਕਾਰ, ਕੀ ਕਰਤਾ ਕਾਰ ਭੁਗਤਾਈਆ। ਜਿਸ ਨੂੰ ਈਸਾ ਕਿਹਾ ਪੁਕਾਰ, ਮੇਰਾ ਬਾਪ ਅਗੰਮ ਅਥਾਹੀਆ। ਮੁਹੰਮਦ ਸਜਦੇ ਵਿਚ ਕਰ ਕੇ ਨਿਮਸਕਾਰ, ਨਿਵ ਨਿਵ ਸੀਸ ਨਿਵਾਈਆ। ਮੇਰਾ ਅਮਾਮ ਅਮਾਮਾ ਸ਼ਾਹ ਸਿਕਦਾਰ, ਸ਼ਹਿਨਸ਼ਾਹ ਇਕ ਅਖਵਾਈਆ। ਜਿਸ ਲਹਿਣਾ ਦੇਣਾ ਸਭ ਦਾ ਕਰਜ਼ਾ ਦੇਣਾ ਉਤਾਰ, ਮਕਰੂਜ਼ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਪੰਦਰਾਂ ਹਾੜ ਕਹੇ ਮੈਨੂੰ ਨਿਰਗੁਣ ਧਾਰ ਲੱਗਾ ਧੱਕਾ, ਹਲੂਣਾ ਇਕ ਜਣਾਈਆ। ਜਿਸ ਲੇਖ ਮੁਕਾਉਣਾ ਮਦੀਨਾ
ਮੱਕਾ, ਕਾਅਬਿਆਂ ਖੋਜ ਖੁਜਾਈਆ। ਜੋਤੀ ਧਾਰ ਫਿਰੇ ਨੱਠਾ, ਭੱਜੇ ਵਾਹੋ ਦਾਹੀਆ। ਸਭ ਦਾ ਲੇਖਾ ਪੂਰਾ ਕਰੇ ਇਕੱਠਾ, ਵੱਖਰੀ ਵੰਡ ਨਾ ਕੋਇ ਵੰਡਾਈਆ। ਕਲਜੁਗ ਉਲਟੀ ਗੇੜੇ ਲੱਠਾ, ਗੇੜਾ ਗੇੜੇ ਵਿਚੋਂ ਭਵਾਈਆ। ਤ੍ਰੈਗੁਣ ਮਾਇਆ ਤਪਾਏ ਭੱਠਾ, ਬਿਨ ਅਗਨੀ ਅੱਗ ਜਲਾਈਆ। ਮੈਂ ਉਸ ਦੇ ਅਗੇ ਵਾਸਤਾ ਘੱਤਾਂ, ਨਿਉਂ ਨਿਉਂ ਲਾਗਾਂ ਪਾਈਂਆ। ਪ੍ਰਭੂ ਆਪਣਾ ਭੇਵ ਖੋਲ ਦੇ ਰਤਾ, ਰਤਨ ਅਮੋਲਕ ਗੁਰਮੁਖ ਗੋਦ ਟਿਕਾਈਆ। ਪਰਦਾ ਰਹੇ ਨਾ ਚੇਤਨ ਸਤਾ, ਸਤਿ ਸਤਿਵਾਦੀ ਰੰਗ ਦੇਣਾ ਰੰਗਾਈਆ। ਮੈਂ ਬਿਨਾ ਸੀਸ ਤੋਂ ਟੇਕਾਂ ਮੱਥਾ, ਚਰਨ ਕਵਲ ਸੀਸ ਨਿਵਾਈਆ। ਮੇਰਾ ਸਗਲ ਵਸੂਰਾ ਜਾਏ ਲੱਥਾ, ਚਿੰਤਾ ਚਿਖਾ ਨਾ ਕੋਇ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਵਡਿਆਈਆ। ਹਾੜ ਕਹੇ ਪ੍ਰਭੂ ਮੇਰੀ ਇਕ ਅਰਜ਼ੋਈ, ਬੇਨੰਤੀ ਵਿਚ ਜਣਾਈਆ। ਜਿਸ ਨੂੰ ਸਮਝੇ ਮੂਲ ਨਾ ਕੋਈ, ਅੱਖਰ ਅੱਖਰਾਂ ਨਾਲ ਸਾਲਾਹੀਆ। ਮੇਰੀ ਤੋਬਾ ਮੇਰੀ ਦਰੋਹੀ, ਦੋ ਜਹਾਨਾਂ ਸੀਸ ਨਿਵਾਈਆ। ਤੁਧ ਬਿਨ ਮਿਲੇ ਕਿਤੇ ਨਾ ਢੋਈ, ਜਨ ਭਗਤਾਂ ਹੋਣਾ ਆਪ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਸਚ ਤੇਰੀ ਵਡਿਆਈਆ। ਹਾੜ ਕਹੇ ਪ੍ਰਭ ਭਗਤਾਂ ਬਣਨਾ ਮੀਤਾ, ਮਿਤਰ ਪਿਆਰਾ ਇਕ ਅਖਵਾਈਆ। ਸਤਿਜੁਗ ਸਚ ਚਲਾਉਣੀ ਰੀਤਾ, ਰੀਤੀਵਾਨ ਨੂਰ ਅਲਾਹੀਆ। ਸਭ ਦੀ ਝੋਲੀ ਪਾਉਣਾ ਕੀਤਾ, ਮਿਹਰ ਨਜ਼ਰ ਇਕ ਉਠਾਈਆ। ਜਨ ਭਗਤਾਂ ਸੀਨਾ ਕਰਨਾ ਠਾਂਡਾ ਸੀਤਾ, ਅਗਨੀ ਤਨ ਨਾ ਕੋਇ ਰਖਾਈਆ। ਝਟ ਹਿਰਦੇ ਵਸਣਾ ਚੀਤਾ, ਜਗਤ ਠਗੌਰੀ ਡੇਰਾ ਢਾਹੀਆ। ਤੂੰ ਮਾਲਕ ਤ੍ਰੈਗੁਣ ਅਤੀਤਾ, ਤ੍ਰੈਭਵਣ ਤੇਰੀ ਸਰਨਾਈਆ। ਹਰਿਜਨ ਤੇਰੀ ਫੁਲਵਾੜੀ ਤੇਰਾ ਬਗ਼ੀਚਾ, ਤੂੰ ਮਾਲਕ ਇਕ ਅਖਵਾਈਆ। ਸਤਿ ਸਚ ਦੀ ਬਖ਼ਸ਼ ਹਦੀਸਾ, ਹਜ਼ਰਤਾਂ ਤੋਂ ਬਾਹਰ ਕਰਨੀ ਪੜ੍ਹਾਈਆ। ਜਨ ਭਗਤਾਂ ਪੂਰੀਆਂ ਕਰਨੀਆਂ ਆਸਾਂ ਉਮੀਦਾ, ਰਸੀਦਾ ਆਪਣੇ ਲੇਖੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤਾਂ ਪਰਦਾ ਰਹੇ ਨਾ ਕੋਇ ਪੋਸ਼ੀਦਾ, ਪੁਸ਼ਤ ਪਨਾਹ ਆਪਣਾ ਹੱਥ ਦੇਣਾ ਟਿਕਾਈਆ।