੧੭ ਹਾੜ ਸ਼ਹਿਨਸ਼ਾਹੀ ਸੰਮਤ ੮ ਹਰਿ ਭਗਤ ਦਵਾਰ ਜੇਠੂਵਾਲ ਸ਼ਾਮ ਦੇ ਸਮੇਂ ਜ਼ਿਲਾ ਅੰਮ੍ਰਿਤਸਰ
ਸਤਾਰਾਂ ਹਾੜ ਦਾ ਦਿਵਸ ਮਹਾਨ, ਮਹਿੰਮਾ ਅਗਣਤ ਗਣੀ ਨਾ ਜਾਈਆ। ਕਿਰਪਾ ਕਰੇ ਸ੍ਰੀ ਭਗਵਾਨ, ਪਤਿਪਰਮੇਸ਼ਵਰ ਬੇਪਰਵਾਹ ਅਗੰਮ ਅਥਾਹ ਬੇਪ੍ਰਵਾਹੀਆ। ਜੋ ਆਦਿ ਜੁਗਾਦੀ ਦੇਵਣਹਾਰਾ ਦਾਨ, ਆਤਮ ਪਰਮਾਤਮ ਦਏ ਵਡਿਆਈਆ। ਪੰਜ ਤਤ ਕਰੇ ਕਲਿਆਣ, ਕਾਇਆ ਕਾਅਬੇ ਕਰ ਰੁਸ਼ਨਾਈਆ। ਉਸ ਦੇ ਚਰਨ ਕਵਲਾਂ ਵਿਚ ਸਰਬ ਧਿਆਨ, ਦੂਸਰ ਇਸ਼ਟ ਨਾ ਕੋਇ ਮਨਾਈਆ। ਹਰਿ ਸੰਗਤ ਮਿਲ ਕੇ ਕਰੀਏ ਪ੍ਰਵਾਨ, ਪਰਮ ਪੁਰਖ ਅਗੇ ਸੀਸ ਨਿਵਾਈਆ। ਅਸੀਂ ਕਲਜੁਗ ਦੀ ਸ਼ਰਅ ਛਡੀ ਸ਼ੈਤਾਨ, ਫੰਦਨ ਜਗਤ ਸਮਾਜ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਹਰਿ ਸੰਗਤ ਸਾਚਾ ਕਰਨਾ ਕੌਲ, ਇਕਰਾਰ ਇਕ ਅਖਵਾਈਆ। ਸੰਦੇਸਾ ਦੇਣਾ ਉਪਰ ਧਰਨੀ ਧੌਲ, ਧਰਤ ਰੰਗ ਰੰਗਾਈਆ। ਆਤਮ ਪਰਮਾਤਮ ਮਿਲ ਕੇ ਜਾਣਾ ਮੌਲ, ਮੌਲਾ ਵੇਖਣਾ
ਥਾਉਂ ਥਾਈਂਆ। ਸਤਿ ਧਰਮ ਦੇ ਤੁਲਣਾ ਪੂਰੇ ਤੋਲ, ਤੱਕੜ ਜਗਤ ਨਾ ਕੋਇ ਰਖਾਈਆ। ਵੇਖਿਓ ਕਿਤੇ ਵਾਅਦੇ ਤੋਂ ਨਾ ਜਾਇਓ ਡੋਲ, ਅਨਡੋਲਤ ਪਰਮ ਪੁਰਖ ਅਗੇ ਸੀਸ ਨਿਵਾਈਆ। ਜਗਤ ਭਰਾਂਤ ਪਰਦਾ ਲੈਣਾ ਖੋਲ, ਅੰਤਰ ਨਿਰੰਤਰ ਧਿਆਨ ਲਗਾਈਆ। ਸਚ ਸਮਾਜ ਦਾ ਧਰਮ ਦੀ ਧਾਰ ਦਾ ਜਨ ਭਗਤੋ ਵਜਾਉਣਾ ਢੋਲ, ਢੋਲਾ ਤੂੰ ਮੇਰਾ ਮੈਂ ਤੇਰਾ ਗਾਈਆ। ਪੁਰਖ ਅਕਾਲਾ ਦੀਨ ਦਿਆਲਾ ਸਭ ਦੇ ਵਸੇ ਕੋਲ, ਨਿਜ ਘਰ ਬੈਠਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਜਨ ਭਗਤੋ ਝੂਠੀ ਛਡਣੀ ਜਗਤ ਦਾਤ, ਮਾਇਆ ਦੁਨੀ ਕੰਮ ਕਿਸੇ ਨਾ ਆਈਆ। ਅੰਤਰ ਆਪਣੇ ਮਾਰ ਕੇ ਵੇਖੋ ਝਾਤ, ਪਰਦਾ ਪਰਦਿਆਂ ਵਿਚੋਂ ਉਠਾਈਆ। ਸਚ ਪ੍ਰੀਤੀ ਸੁਰਤੀ ਸ਼ਬਦੀ ਜੋੜੋ ਨਾਤ, ਆਤਮ ਪਰਮਾਤਮ ਮੇਲਾ ਮੇਲੋ ਚਾਈਂ ਚਾਈਂਆ। ਯਾਦ ਰਖਣੀ ਸਤਾਰਾਂ ਹਾੜ ਦੀ ਰਾਤ, ਰੁਤੜੀ ਭੇਵ ਵਿਚ ਮਹਿਕਾਈਆ। ਵਾਅਦਾ ਕਰੋ ਝਗੜਾ ਮਿਟ ਗਿਆ ਜ਼ਾਤ ਪਾਤ, ਦੀਨ ਮਜ਼੍ਹਬ ਵਰਨ ਬਰਨ ਸ਼ਰਅ ਵੰਡ ਨਾ ਕੋਇ ਵੰਡਾਈਆ। ਧਨ ਦੌਲਤ ਦਾ ਕਲਜੁਗ ਦੀ ਝੋਲੀ ਪਾਇਆ ਕੂੜਾ ਖਾਤ, ਸਚ ਧਰਮ ਵਾਸਤੇ ਲੋੜ ਰਹੀ ਨਾ ਰਾਈਆ। ਤੁਸੀਂ ਆਤਮ ਧਾਰ ਸਚ ਬਣ ਜਾਓ ਪਾਰਜਾਤ, ਜਗਤ ਮਾਇਆ ਮਲੰਮਾ ਦੇਣਾ ਤਜਾਈਆ। ਸਾਰੇ ਇਕ ਪ੍ਰਭੂ ਤੇ ਕਰੋ ਵਿਸ਼ਵਾਸ, ਜਗਤ ਵਿਸ਼ਿਆਂ ਦਾ ਡੇਰਾ ਢਾਹੀਆ। ਤੁਹਾਡੇ ਉਤੇ ਧਰਮ ਦੀ ਧਰਮ ਨਾਲ ਆਸ, ਪਿਆਰ ਮੁਹੱਬਤ ਨਾਤਾ ਲੈਣਾ ਜੁੜਾਈਆ। ਖੇਲੇ ਖੇਲ ਪਰਮ ਪੁਰਖ ਪਾਰਬ੍ਰਹਮ ਪ੍ਰਭ ਆਪ, ਆਪ ਆਪਣਾ ਰੰਗ ਰੰਗਾਈਆ। ਸਭ ਨੇ ਨੌ ਸੌ ਚੁਰਾਨਵੇਂ ਚੌਕੜੀ ਜੁਗ ਦਾ ਪਿਛਲਾ ਕਰਨਾ ਪੂਰਾ ਭਵਿਖਤ ਵਾਕ, ਪੇਸ਼ੀਨਗੋਈਆਂ ਧਰਮ ਦੀ ਧਾਰ ਲੇਖੇ ਲਾਈਆ। ਕਿਸੇ ਨੇ ਕਿਸੇ ਦਾ ਹੋਣਾ ਨਹੀਂ ਮੁਹਤਾਜ, ਲੋੜਵੰਦ ਜਗਤ ਨਜ਼ਰ ਕੋਇ ਨਾ ਆਈਆ। ਆਪਣੀ ਹਿੰਮਤ ਵਿਚ ਆਪਣਾ ਕਰਨਾ ਕੰਮ ਕਾਜ, ਸੇਵਕ ਹੋ ਕੇ ਆਪਣੀ ਸੇਵ ਕਮਾਈਆ। ਕੰਨਿਆਂ ਵਾਲੇ ਪੁਤਰਾਂ ਵਾਲਿਆਂ ਨਾਲ ਨਾਤਾ ਜੋੜਨਾ ਸੱਦ ਕੇ ਨਾਲ, ਜਗਤ ਮਾਇਆ ਆਸ ਨਾ ਕੋਇ ਰਖਾਈਆ। ਅੰਤ ਸਭ ਨੇ ਛਡ ਕੇ ਪਾ ਜਾਣੀ ਵਫ਼ਾਤ, ਅੰਤ ਨਜ਼ਰ ਕੋਇ ਨਾ ਆਈਆ। ਤੁਸੀਂ ਸਚ ਆਤਮਾ ਪਰਮਾਤਮਾ ਨਾਲ ਤੁਹਾਡਾ ਸਾਕ, ਸੱਜਣ ਇਕੋ ਇਕ ਅਖਵਾਈਆ। ਸਾਰੇ ਖ਼ੁਸ਼ੀ ਵਿਚ ਤੂੰ ਮੇਰਾ ਮੈਂ ਤੇਰਾ ਦਿਓ ਆਵਾਜ਼, ਦੂਜਾ ਰਹਿਣ ਕੋਇ ਨਾ ਪਾਈਆ। ਆਤਮਾ ਪਰਮਾਤਮਾ ਦਾ ਖੁਲ੍ਹ ਗਿਆ ਰਾਜ਼, ਪਾਰਬ੍ਰਹਮ ਬ੍ਰਹਮ ਪਰਦਾ ਦਿਤਾ ਉਠਾਈਆ। ਅਸੀਂ ਉਸ ਪ੍ਰਭੂ ਦੀ ਜਾਤ, ਜਿਸ ਪ੍ਰਭੂ ਨੂੰ ਜਨਮੇ ਕੋਇ ਨਾ ਮਾਈਆ। ਜਿਸ ਦੀ ਸਿਫ਼ਤ ਕਰਦੇ ਚਾਰ ਜੁਗ ਦੇ ਗ੍ਰੰਥਾਂ ਵਾਲੇ ਕਾਗ਼ਜ਼ਾਤ, ਅੱਖਰ ਅੱਖਰ ਨਾਲ ਮਿਲਾਈਆ। ਅੱਜ ਉਸ ਦੀ ਦਰਗਾਹ ਵਿਚੋਂ ਸਚਖੰਡ ਵਿਚੋਂ ਮੁਕਾਮੇ ਹਕ ਵਿਚੋਂ ਲੈਣੀ ਸਚ ਪ੍ਰੇਮ ਦੀ ਦਾਤ, ਮੁਹੱਬਤ ਦੀਆਂ ਝੋਲੀਆਂ ਲੈਣੀਆਂ ਭਰਾਈਆ। ਸਾਡਾ ਇਕੱਠਿਆਂ ਦਾ ਇਕੋ ਦਿਨ ਹੋ ਗਿਆ ਇਤਫ਼ਾਕ, ਦੀਨ ਮਜ਼੍ਹਬ ਦਾ ਝਗੜਾ ਦਿਤਾ ਮੁਕਾਈਆ। ਤੁਸਾਂ ਨੂੰ ਕੋਈ ਬੁਰੀ ਨਿਗਾਹ ਨਾਲ ਸਕੇ ਨਾ ਝਾਕ, ਨਿਗਹ ਨਿਗਹ ਵਿਚੋਂ ਬਦਲਾਈਆ। ਸਾਡਾ ਇਕੋ ਰੂਪ ਤਤ ਆਠ, ਅਪ ਤੇਜ ਵਾਏ ਪ੍ਰਿਥਮੀ ਆਕਾਸ, ਮਨ ਮਤ ਬੁਧ ਰੰਗ ਰੰਗਾਈਆ। ਸਾਡੇ ਅੰਦਰ ਪ੍ਰੇਮ ਦੀ ਵੱਜੇ ਠਾਠ, ਲਹਿਰ ਲਹਿਰ ਨਾਲ ਟਕਰਾਈਆ। ਅਸੀਂ ਸਚ ਧਰਮ ਦੀ ਅੰਦਰ ਦੇ ਕੇ ਜਾਣੀ ਗਾਠ, ਜਿਸ ਨੂੰ ਮਨ ਕਲਪਣਾ ਨਾ ਸਕੇ ਖੁਲਾਈਆ। ਸਾਡਾ ਵਿਹਾਰ ਪੂਜਾ ਇਹੋ ਪਾਠ, ਇਹੋ ਸਿਮਰਨ ਲੈਣਾ ਬਣਾਈਆ। ਸਾਡੀ ਅਗੇ ਨੇੜੇ ਤੇ ਪਿਛੇ ਦੂਰ ਰਹਿ ਗਈ ਵਾਟ, ਆਤਮਾ ਘਰ ਵਿਚ ਬਹਿ ਕੇ ਆਪਣੇ ਪ੍ਰਭ
ਦਾ ਦਰਸ਼ਨ ਲੈਣਾ ਪਾਈਆ। ਅੱਜ ਤੋਂ ਪਿਛਲੇ ਸਮਾਜ ਦੀ ਸ਼ਰਅ ਨੂੰ ਦਿਤਾ ਕਾਟ, ਕਟਾਕਸ਼ ਨਾਮ ਵਾਲਾ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣਾ ਖੇਲ ਵਖਾਈਆ। ਜਨ ਭਗਤੋ ਅੱਜ ਦਾ ਦਿਵਸ ਵੇਖੋ ਚੰਗਾ, ਸੋਹਣੀ ਮਿਲੇ ਵਡਿਆਈਆ। ਤੁਹਾਡਾ ਅੰਦਰ ਆਤਮਾ ਤੀਰਥ ਅਗੰਮੀ ਗੰਗਾ, ਸਚ ਸਰੋਵਰ ਨਜ਼ਰੀ ਆਈਆ। ਸ਼ਬਦੀ ਧਾਰ ਵੱਜੇ ਮਰਦੰਗਾ, ਅਨਹਦ ਨਾਦੀ ਧੁਨ ਸ਼ਨਵਾਈਆ। ਓਹ ਜੋਤੀ ਨੂਰ ਕਰ ਜਾਣਾ ਚੰਦਾ, ਬਿਨ ਸੂਰੀਆ ਚੰਦ ਕਰੇ ਰੁਸ਼ਨਾਈਆ। ਤੁਹਾਡਾ ਮਾਲਕ ਸੂਰਾ ਸਰਬੰਗਾ, ਜੋ ਦੇਵਣਹਾਰ ਨੂਰ ਅਲਾਹੀਆ। ਉਹ ਤੁਸੀਂ ਪੰਜ ਤਤ ਖ਼ਾਕੀ ਬੰਦਾ, ਬੰਦਨਾ ਵਿਚ ਸਾਰੇ ਸੀਸ ਨਿਵਾਈਆ। ਜਗਤ ਸਮਾਜ ਜਗਤ ਦੁਨੀਆ ਦਾ ਧੰਦਾ, ਬੰਧਨ ਸ੍ਰਿਸ਼ਟੀ ਵਾਲਾ ਨਜ਼ਰੀ ਆਈਆ। ਅੱਜ ਤੋਂ ਸਤਿਗੁਰ ਸ਼ਬਦ ਦਾ ਹੱਥ ਵਿਚ ਫੜ ਲਓ ਖੰਡਾ, ਕੂੜੀ ਕਿਰਿਆ ਕਰਨੀ ਸਫ਼ਾਈਆ। ਤੁਹਾਡਾ ਅੰਦਰ ਖੰਡ ਬ੍ਰਹਿਮੰਡਾ, ਜੀਓ ਪਿੰਡ ਤੁਹਾਡਾ ਨਜ਼ਰੀ ਆਈਆ। ਤੁਸੀਂ ਪ੍ਰਭੂ ਨਾਲ ਪਿਆਰ ਕਰੋ ਤੁਹਾਡਾ ਆਤਮ ਕਦੇ ਨਾ ਹੋਏ ਰੰਡਾ, ਜਗਤ ਰੰਡੇਪਾ ਦੇਣਾ ਕਟਾਈਆ। ਤੁਸੀਂ ਤੂੰ ਮੇਰਾ ਮੈਂ ਤੇਰਾ ਗਾਇਆ ਛੰਦਾ, ਜੋ ਨਾਨਕ ਨਿਰਗੁਣ ਨਿਰਗੁਣ ਧਾਰ ਸੁਣਾਈਆ। ਜ਼ਰਾ ਮੇਰਾ ਵੇਖੋ ਪਿਛਲਾ ਮੁਕਦਾ ਜਾਂਦਾ ਪੰਧਾ, ਪਾਂਧੀ ਬੈਠੇ ਪੰਧ ਮੁਕਾਈਆ। ਕੂੜੀ ਦੁਨੀਆ ਕੂੜੀ ਸ੍ਰਿਸ਼ਟੀ ਕੂੜਾ ਕਾਇਨਾਤ ਦਾ ਧੰਦਾ, ਕੂੜੀ ਵਾਸ਼ਨਾ ਕੰਮ ਕਿਸੇ ਨਾ ਆਈਆ। ਉਹ ਤੁਹਾਡੇ ਅੰਦਰ ਉਸ ਪ੍ਰਭੂ ਦਾ ਦੁਰੰਗਾ, ਜਿਸ ਦੀ ਬਾਡੀ ਬਣਤ ਨਾ ਕੋਇ ਬਣਾਈਆ। ਓਹ ਆਪਣੇ ਅੰਦਰ ਧਨ ਦੌਲਤ ਵੇਖੋ ਨਾਮ ਭੰਡਾਰ ਅਚੰਭਾ, ਅਤੋਟ ਅਤੁਟ ਵਰਤਾਈਆ। ਸਾਰੇ ਖ਼ੁਸ਼ੀ ਵਿਚ ਕਹੋ ਜਗਤ ਜਹਾਨ ਦੇ ਸਿਰ ਵਿਚ ਮਾਰਾਂਗੇ ਡੰਡਾ, ਦੇਵਣ ਵਾਲਿਆਂ ਨਾਲੋਂ ਨਾਤਾ ਦੇਵਾਂਗੇ ਤੁੜਾਈਆ। ਨਾਲ ਸਰਕਾਰ ਨੂੰ ਕਹਾਂਗੇ ਆਓ ਚਾਰ ਕੁੰਟ ਵਜਾਓ ਏਸੇ ਦਾ ਮਰਦੰਗਾ, ਸਮਾਜ ਰਾਜ ਸਤਿ ਮਿਲ ਕੇ ਵੱਜੇ ਵਧਾਈਆ। ਖ਼ੁਸ਼ੀ ਵਿਚ ਸਾਰੇ ਜੀ ਆਇਆਂ ਆਇਆਂ ਨੂੰ ਮਿਲੇ ਆਤਮ ਰਸ ਦਾ ਅਨੰਦਾ, ਜੋ ਅਨੰਦਪੁਰ ਵਾਲਾ ਅਨੰਦ ਅਨੰਦ ਵਿਚੋਂ ਗਿਆ ਜਣਾਈਆ। ਇਕੋ ਗ੍ਰਹਿ ਵਿਚ ਇਕੋ ਘਰ ਵਿਚ ਤੁਹਾਡਾ ਹੋਵੇ ਕਾਰਜ ਅਨੰਦਾ, ਅਨੰਦ ਅਨੰਦ ਨਾਲ ਲੈਣਾ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਇਕ ਅਖਵਾਈਆ। ਜਨ ਭਗਤੋ ਕੂੜੀ ਰੀਤੀ ਦਾ ਲੱਕ ਦੇਣਾ ਤੋੜ, ਆਤਮਾ ਪਰਮਾਤਮਾ ਟੁੱਟੀ ਲੈਣੀ ਮਿਲਾਈਆ। ਸੁਰਤ ਸ਼ਬਦ ਦਾ ਨਾਤਾ ਲੈਣਾ ਜੋੜ, ਜੋੜੀ ਭਗਤ ਭਗਵਾਨ ਵਖਾਈਆ। ਆਤਮਾ ਮਨ ਦੀ ਕਲਪਣਾ ਨੂੰ ਲੈਣਾ ਮੋੜ, ਸ਼ਬਦ ਹੋੜਾ ਅਗੇ ਰਖਾਈਆ। ਓ ਜਗਤ ਮਾਇਆ ਰਸ ਮਿੱਠਾ ਕਦੀ ਨਾ ਸਮਝੋ ਕੌੜ, ਕੂੜੀ ਕਿਰਿਆ ਨਾ ਕੋਇ ਵਡਿਆਈਆ। ਕਲਪਣਾ ਪਿਛੇ ਕਦੇ ਨਾ ਜਾਣਾ ਦੌੜ, ਅਮੀਰਾਂ ਘਰ ਖ਼ੁਸ਼ੀ ਨਾ ਕਦੇ ਬਣਾਈਆ। ਤੁਹਾਡੀ ਸਾਰਿਆਂ ਦੀ ਇਕੋ ਮੰਜ਼ਲ ਤੇ ਇਕੋ ਸਤਿਗੁਰੂ ਦਾ ਪੌੜ, ਤੇ ਨਾਮ ਦਾ ਡੰਡਾ ਇਕੋ ਚੜ੍ਹ ਕੇ ਖ਼ੁਸ਼ੀ ਲੈਣੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਹੁਕਮ ਇਕ ਵਰਤਾਈਆ। ਜਨ ਭਗਤੋ ਤੁਹਾਡੀ ਸੱਚੀ ਇਕ ਤਾਲੀਮ, ਤੁਲਬਾ ਧਰਮ ਧਾਰ ਬਣਾਈਆ। ਤੁਹਾਡਾ ਅਸੂਲ ਇਕ ਅਜ਼ੀਮ, ਆਲੀਸ਼ਾਨ ਦਿਤਾ ਸਮਝਾਈਆ। ਤੁਸੀਂ ਆਦਿ ਤੋਂ ਪਰਮਾਤਮਾ ਦੀ ਆਤਮਾ ਕਦੀਮ, ਅੰਤ ਪਰਮਾਤਮਾ ਦਾ ਰੂਪ ਨਜ਼ਰੀ ਆਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਚਾਰ ਜੁਗ ਜਗਤ ਸਮਾਜ ਦੀ ਹੁੰਦੀ ਰਹੀ ਤਰਮੀਮ, ਜੁਗ ਜੁਗ ਧਾਰਾ ਰਿਹਾ ਬਦਲਾਈਆ। ਹੁਣ ਅਗਲਾ ਮਾਰਗ
ਵੇਖੋ ਮਹੀਨ, ਜਗਤ ਨਿਗਾਹ ਨਿਗਾਹ ਵਿਚੋਂ ਬਦਲਾਈਆ। ਅਵਤਾਰਾਂ ਪੈਗ਼ੰਬਰਾਂ ਗੁਰੂਆਂ ਦੀ ਇਹੋ ਗੋਈ ਪੇਸ਼ੀਨ, ਪੇਸ਼ਤਰ ਗਏ ਸੁਣਾਈਆ। ਜਿਸ ਵੇਲੇ ਕਲਜੁਗ ਅੰਤਮ ਅੰਧੇਰਾ ਹੋਇਆ ਧਰਮ ਰਿਹਾ ਨਾ ਅਸਮਾਨ ਜ਼ਮੀਨ, ਜ਼ਿਮੀਂ ਜ਼ਮਾ ਰੋਵੇ ਮਾਰੇ ਧਾਹੀਆ। ਝਗੜਾ ਵੇਖਣਾ ਜਗਤ ਜਹਾਨ ਰੂਸਾ ਚੀਨ, ਸ਼ਰਅ ਸ਼ਰਅ ਨਾਲ ਟਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਮਾਲਕ ਬੇਪ੍ਰਵਾਹੀਆ। ਸਤਾਰਾਂ ਹਾੜ ਕਹੇ ਮੈਂ ਜਾਵਾਂ ਵਾਰੀ ਸਦਕੇ, ਬਲ ਬਲ ਸੀਸ ਨਿਵਾਈਆ। ਜਿਸ ਨੂੰ ਚਾਰ ਜੁਗ ਦੇ ਸ਼ਾਸਤਰ ਲੱਭਦੇ, ਜੁਗ ਚੌਕੜੀ ਸੰਦੇਸੇ ਨਾਮ ਵਾਲੇ ਦ੍ਰਿੜਾਈਆ। ਉਸ ਦੇ ਨਾਮ ਨਗਾਰੇ ਦੋ ਜਹਾਨਾਂ ਵੱਜਦੇ, ਅਨਹਦ ਨਾਦੀ ਤਾਲ ਸ਼ਨਵਾਈਆ। ਉਸ ਦੇ ਹੁਕਮ ਨਾਲ ਜਗਤ ਸਮਾਜ ਜਾਣ ਭੱਜਦੇ, ਕੂੜ ਕੁੜਿਆਰਾ ਡੇਰਾ ਢਾਹੀਆ। ਇਕੋ ਖੇਲ ਹੋਣੇ ਉਸ ਪ੍ਰਭੂ ਸਮਰਥ ਦੇ, ਜੋ ਮਾਲਕ ਅਗੰਮ ਅਥਾਹੀਆ। ਤੁਸਾਂ ਕੌਲ ਯਾਦ ਰਖਣੇ ਅੱਜ ਜੋ ਖੜੇ ਕੀਤੇ ਹੱਥ ਦੇ, ਹੱਥ ਪੁਰਖ ਅਕਾਲ ਅਗੇ ਡਾਹੀਆ। ਮਿਹਰਵਾਨ ਮਹਿਬੂਬ ਸਾਡੇ ਅੰਦਰ ਹਿੰਮਤ ਦੇ ਤੇ ਨਾਲ ਸੱਚੇ ਪਿਆਰ ਦੀ ਵਥ ਦੇ, ਵਸਲ ਯਾਰ ਆਪਣਾ ਦੇਣਾ ਕਰਾਈਆ। ਕੂੜੀ ਕਿਰਿਆ ਨੂੰ ਭਗਤਾਂ ਦੇ ਚਰਨਾਂ ਹੇਠਾਂ ਮਥ ਦੇ, ਮਥਨ ਕਰ ਕੂੜ ਜਗਤ ਲੋਕਾਈਆ। ਸਭ ਨੂੰ ਸਾਚੀ ਇਕੋ ਸਿਖਿਆ ਸਿਖ ਦੇ, ਸਿਖਿਆ ਸਭ ਨੇ ਲੈਣੀ ਅਪਣਾਈਆ। ਤੁਸੀਂ ਦੁਲਾਰੇ ਬੱਚੇ ਦੂਲ੍ਹੇ ਪਰਮਾਤਮਾ ਇਕ ਦੇ, ਉਹੋ ਤੁਹਾਡਾ ਪਿਤਾ ਉਹੋ ਤੁਹਾਡੀ ਮਾਈਆ। ਉਸ ਤੋਂ ਬਿਨਾ ਸਾਰੇ ਜਗਤ ਜਹਾਨ ਗਏ ਪਿਟਦੇ, ਰੋ ਰੋ ਆਪਣਾ ਆਪ ਜਗਾਈਆ। ਜਨ ਭਗਤੋ ਤੁਸੀਂ ਪ੍ਰਭੂ ਦੇ ਸਚ ਸਿੰਘਾਸਣ ਲਿਟਦੇ, ਜਿਥੇ ਸੂਰੀਆ ਚੰਦ ਨਾ ਕੋਇ ਰੁਸ਼ਨਾਈਆ। ਤੁਹਾਡੇ ਝਗੜੇ ਮਿਟ ਗਏ ਪੱਥਰ ਇੱਟ ਦੇ, ਆਤਮਾ ਪਰਮਾਤਮਾ ਮਿਲ ਕੇ ਵੱਜੇ ਵਧਾਈਆ। ਤੁਹਾਡੇ ਹੱਥ ਉਤੇ ਅੱਜ ਨਿਸ਼ਾਨੇ ਆ ਜਾਣੇ ਉਸ ਪੂਰਨ ਸਤਿਗੁਰ ਵਾਲੀ ਚਿਟ ਦੇ, ਜਿਸ ਨੂੰ ਚਿੱਟੇ ਬਾਜਾਂ ਵਾਲਾ ਕਹਿ ਕੇ ਸਾਰੇ ਗਾਈਆ। ਤੁਹਾਡੇ ਮਨ ਜੇ ਪ੍ਰਭੂ ਦੇ ਪਿਆਰ ਵਿਚ ਹੋਣ ਟਿਕਦੇ, ਟਿਕਟਿਕੀ ਇਕੋ ਨਾਲ ਲਗਾਈਆ। ਫੇਰ ਤੁਸੀਂ ਜਗਤ ਜੰਜਾਲਾਂ ਨੂੰ ਸ਼ੌਹ ਦਰਿਆ ਸਾਰੇ ਸੁੱਟਦੇ, ਜਗਤ ਮਾਇਆ ਦਾ ਝਗੜਾ ਦੇਣਾ ਚੁਕਾਈਆ। ਅੱਜ ਦੇ ਲੇਖ ਖ਼ੁਸ਼ੀਆਂ ਨਾਲ ਲਿਖਾਰੀ ਲਿਖਦੇ, ਲਿਖਿਆ ਲੇਖ ਨਾ ਕੋਇ ਮਿਟਾਈਆ। ਓ ਅਮੀਰੋ ਗਰੀਬੋ ਸ਼ਹਿਨਸ਼ਾਹੋ ਕੰਗਾਲੋ ਤੁਹਾਡੇ ਝਗੜੇ ਮਿਟ ਗਏ ਵੱਡੇ ਛੋਟੇ ਤੇ ਵਿਚ ਦੇ, ਪੰਜਾਬ ਸਰਕਾਰ ਦੇ ਮੰਤਰੀ ਨਸੀਬ ਸਿੰਘ ਤੁਹਾਡੇ ਵਿਚ ਬਹਿ ਕੇ ਇਕੋ ਖ਼ੁਸ਼ੀ ਆਪਣੇ ਗਲ ਵਿਚ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਨਿਰਗੁਣ ਨਿਰਗੁਣ ਖੇਲ ਕਰੇ ਆਪਣੇ ਹਿਤ ਦੇ, ਹਿਤਕਾਰੀ ਹੋ ਕੇ ਨਿਰੰਕਾਰੀ ਹੋ ਕੇ ਸਰਗੁਣ ਨਿਰਗੁਣ ਨਿਰਗੁਣ ਸਰਗੁਣ ਆਪਣਾ ਖੇਲ ਦਏ ਖਿਲਾਈਆ।
੧੭ ਹਾੜ ਨੂੰ ਸ਼ਹਿਨਸ਼ਾਹੀ ਸੰਮਤ ੮ ਹਰਿ ਭਗਤ ਦਵਾਰ ਜੇਠੂਵਾਲ ਰਾਤ ਨੂੰ ਜ਼ਿਲਾ ਅੰਮ੍ਰਿਤਸਰ
ਸਤਾਰਾਂ ਹਾੜ ਕਹੇ ਸੁਣ ਮੀਤ ਪਿਆਰੇ ਪੱਪਿਆ, ਪਰਮ ਪੁਰਖ ਦਾ ਭੇਵ ਦੇ ਖੁਲਾਈਆ। ਕਿਉਂ ਮੇਰੇ ਵਿਚ ਜਗਤ ਜਹਾਨ ਤਪਿਆ, ਅਗਨੀ ਤਤ ਨਾ ਕੋਇ ਬੁਝਾਈਆ। ਉਠ ਵੇਖ ਲੈ ਗੋਬਿੰਦ ਵਾਲਾ ਢਈਆ ਟੱਪਿਆ, ਟਾਪੂ ਰੋਵਣ ਮਾਰਨ ਧਾਹੀਆ। ਮੁਹੰਮਦ ਦਾ ਬੂਟਾ ਪੱਕਿਆ, ਸਦੀ
ਚੌਧਵੀਂ ਦਏ ਗਵਾਹੀਆ। ਮਨੂਆ ਮਨਸਾ ਵਿਚ ਫਿਰੇ ਸਭ ਦਾ ਨੱਠਿਆ, ਭੱਜੇ ਵਾਹੋ ਦਾਹੀਆ। ਜਗਤ ਸ਼ਰਅ ਨਾ ਪਾਇਆ ਰੱਟਿਆ, ਝਗੜਾ ਸਕੇ ਨਾ ਕੋਇ ਮੁਕਾਈਆ। ਕਿਉਂ ਜ਼ੀਰੋ ਨਾਲ ਜ਼ੀਰੋ ਹੋਇਆ ਬਟਿਆ, ਸਿਫ਼ਰ ਸਿਫ਼ਰ ਰੂਪ ਦਰਸਾਈਆ। ਆਤਮ ਪਰਮਾਤਮ ਨਾਤਾ ਗਿਆ ਤੁੱਟਿਆ, ਟੁੱਟੀ ਗੰਢ ਨਾ ਕੋਇ ਰਖਾਈਆ। ਦੁਹਾਈ ਫਿਰ ਗਈ ਅੱਠ ਸੱਠਿਆ, ਗੰਗਾ ਗੋਦਾਵਰੀ ਜਮਨਾ ਸੁਰਸਤੀ ਮਾਰੇ ਧਾਹੀਂਆ। ਨੇਤਰ ਰੋਵੇ ਮੰਦਰ ਮਸੀਤ ਗੁਰੂਦਵਾਰ ਮੱਠਿਆ, ਚਰਚ ਰਹੇ ਕੁਰਲਾਈਆ। ਬਹੁੜੀ ਜੋਤ ਦਿਸੇ ਨਾ ਲਟ ਲਟਿਆ, ਨੂਰ ਨਜ਼ਰ ਕੋਇ ਨਾ ਆਈਆ। ਸ੍ਰਿਸ਼ਟੀ ਦੀ ਬੁੱਧੀ ਮਿਲ ਗਈ ਵਿਚ ਘੱਟਿਆ, ਧਰਮ ਦਾ ਰੰਗ ਨਾ ਕੋਇ ਰੰਗਾਈਆ। ਜਗਤ ਸ੍ਰਿਸ਼ਟੀ ਪੂਜੇ ਪੱਥਰ ਇੱਟਿਆ, ਪਾਹਨਾ ਸੀਸ ਨਿਵਾਈਆ। ਮਨੂਆ ਅੰਤਰ ਕਿਸੇ ਨਾ ਟਿਕਿਆ, ਸਾਂਤਕ ਸਤਿ ਨਾ ਕਿਸੇ ਵਰਤਾਈਆ। ਕਲਜੁਗ ਕੂੜ ਕੁੜਿਆਰ ਨਾ ਕਿਸੇ ਨਜਿੱਠਿਆ, ਸਗਲਾ ਸੰਗ ਨਾ ਕੋਇ ਬਣਾਈਆ। ਅੰਤ ਦੀਨ ਦੁਨੀ ਦਾ ਕੀ ਨਿਕਲੇ ਸਿੱਟਿਆ, ਮੈਨੂੰ ਦੇ ਸਮਝਾਈਆ। ਵੇਖੀਂ ਗ਼ੁੱਸੇ ਵਿਚ ਨਾ ਹੋਵੀਂ ਛਿਥਿਆ, ਪ੍ਰੇਮ ਪ੍ਰੇਮ ਲੈਣਾ ਬੰਧਾਈਆ। ਕਿਉਂ ਅਵਤਾਰ ਪੈਗ਼ੰਬਰ ਗੁਰੂਆਂ ਦੀ ਭੁਲ ਗਈ ਸਿਖਿਆ, ਸਤਿ ਧਰਮ ਨਾ ਕੋਇ ਰਖਾਈਆ। ਤੂੰ ਕਿਉਂ ਨਹੀਂ ਹੋਕਾ ਦੇਂਦਾ ਜਗਤ ਜਹਾਨ ਮਿਥਿਆ, ਅੰਤ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਈਆ। ਹਾੜ ਕਹੇ ਕਿਉਂ ਮੇਰੇ ਵਿਚ ਵਾ ਵਗੇ ਤਤੀ, ਸਾਂਤਕ ਸਤਿ ਨਾ ਕੋਇ ਵਰਤਾਈਆ। ਕਿਉਂ ਆਤਮ ਪਰਮਾਤਮ ਨਾਤਾ ਤੁੱਟਾ ਨੱਤੀ, ਨਿਰਗੁਣ ਨਿਰਗੁਣ ਮੇਲ ਨਾ ਕੋਇ ਮਿਲਾਈਆ। ਕਿਉਂ ਵਿਛੋੜਾ ਹੋਇਆ ਕਮਲਾਪਤੀ, ਪਤਿਪਰਮੇਸ਼ਵਰ ਮਿਲਣ ਕੋਇ ਨਾ ਪਾਈਆ। ਜਗਤ ਜਹਾਨ ਵੇਖ ਅੱਖੀਂ, ਬਿਨ ਅੱਖਾਂ ਅੱਖ ਉਠਾਈਆ। ਕਿਸੇ ਦੀ ਪਤ ਰਿਹਾ ਕੋਇ ਨਾ ਰਖੀ, ਸਿਰ ਹੱਥ ਨਾ ਕੋਇ ਟਿਕਾਈਆ। ਕਲਜੁਗ ਖੇਲ ਬਾਜ਼ੀਗਰ ਨਟੀ, ਸਵਾਂਗੀ ਆਪਣਾ ਸਵਾਂਗ ਰਖਾਈਆ। ਸਤਿ ਦੀ ਦਿਸੇ ਕੋਈ ਨਾ ਹੱਟੀ, ਹਟਵਾਣਾ ਨਜ਼ਰ ਕੋਇ ਨਾ ਆਈਆ। ਸਚ ਦੱਸ ਕਿਉਂ ਸਦੀ ਚੌਧਵੀਂ ਭਰਨੀ ਚੱਟੀ, ਲੇਖਾ ਅਵਰ ਰਹੇ ਨਾ ਰਾਈਆ। ਓਹ ਵੇਖ ਮੁਹੰਮਦ ਆਸ਼ਾ ਫਿਰੇ ਨੱਠੀ, ਭੱਜੇ ਵਾਹੋ ਦਾਹੀਆ। ਕਲਮੇ ਦੀ ਕਾਇਨਾਤ ਵਿਚ ਬਣ ਕੇ ਪੱਠੀ, ਆਪ ਆਪਣਾ ਖੇਲ ਖਿਲਾਈਆ। ਸ਼ਰਅ ਦੀ ਤਪਾਈ ਜਾਏ ਭੱਠੀ, ਅਗਨੀ ਅੱਗ ਨਾ ਕੋਇ ਬੁਝਾਈਆ। ਕਿਉਂ ਸਭ ਦਾ ਜੀਵਣ ਪਿਆ ਨੱਟੀ, ਹਾਰ ਜਿੱਤ ਪਰਦਾ ਨਾ ਕੋਇ ਚੁਕਾਈਆ। ਮਦਿ ਪਿਆਲੇ ਪੀਂਦੇ ਗਟ ਗਟੀ, ਜਗਤ ਵਿਕਾਰ ਵਿਚ ਹਲਕਾਈਆ। ਮੈਨੂੰ ਸਚ ਸੰਦੇਸ਼ਾ ਦੱਸੀਂ ਥੋੜ੍ਹਾ ਰਤੀ, ਅਨਮੁਲੜਾ ਹੁਕਮ ਜਣਾਈਆ। ਕੀ ਲੇਖਾ ਦੱਸਿਆ ਨਾਨਕ ਜੁਗ ਧਾਰ ਛੱਤੀ ਛੱਤੀ, ਭਗਤ ਦਵਾਰ ਦਏ ਗਵਾਹੀਆ। ਜਿਸ ਛੱਤੀਆਂ ਦੀ ਆਸਾ ਗੁਰ ਅਵਤਾਰ ਪੈਗ਼ੰਬਰਾਂ ਰਖੀ, ਬਿਨ ਨੈਣਾਂ ਅੱਖ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਹਾੜ ਕਹੇ ਮੇਰਾ ਧਰਮ ਧਾਰ ਦਾ ਪ੍ਰਵਿਸ਼ਟਾ, ਸਤਾਰਾਂ ਵੱਜੇ ਵਧਾਈਆ। ਜਨ ਭਗਤੋ ਤੁਹਾਡਾ ਪੱਕਾ ਕਰਨਾ ਨਿਸਚਾ, ਨਿਹਚਲ ਧਾਮ ਦੇਣੀ ਵਡਿਆਈਆ। ਆਤਮ ਪਰਮਾਤਮ ਲਾਉਣਾ ਇਸ਼ਕਾ, ਹਕੀਕੀ ਮਜਾਜ਼ੀ ਦਾ ਲੇਖਾ ਦੇਣਾ ਮੁਕਾਈਆ। ਨੂਰ ਨੁਰਾਨਾ ਸਭ ਨੂੰ ਹੋਵੇ ਦਿਸਦਾ, ਜੋਤੀ ਜਾਤਾ ਡਗਮਗਾਈਆ। ਖੇਲ ਤੱਕਣਾ ਅਬਿਨਾਸ਼ੀ ਅਚੁਤ ਦਾ, ਕੀ ਅਚੁਤ ਆਪਣਾ ਹੁਕਮ ਵਰਤਾਈਆ। ਇਸ਼ਾਰਾ ਜਾਨਣਾ ਸਾਚੀ ਥਿਤ ਦਾ, ਜਿਸ ਦਾ ਬੈਠੇ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਖੁਲਾਈਆ। ਹਾੜ ਕਹੇ ਮੇਰਾ ਲੇਖਾ ਇਕ ਹਕੀਕੀ, ਹੁਕਮਾਂ ਤੋਂ ਬਾਹਰ ਜਣਾਈਆ। ਮੇਰਾ ਮਾਲਕ ਲਾਸ਼ਰੀਕੀ, ਨੂਰ ਨੁਰਾਨਾ ਨੂਰ ਅਲਾਹੀਆ। ਜਿਸ ਦੇ ਵਿਚ ਹਕ ਤੌਫੀਕੀ, ਤਾਕਤਵਰ ਬੇਪ੍ਰਵਾਹੀਆ। ਉਸ ਨੇ ਬਦਲ ਦਿਤੀ ਨੀਤੀ, ਨੀਤੀਵਾਨ ਵੇਖ ਵਖਾਈਆ। ਵੇਖੋ ਕਲਜੁਗ ਧਾਰ ਰਹੀ ਚੀਕੀ, ਚੀਕ ਚਿਹਾੜਾ ਰਹੀ ਪਾਈਆ। ਮੇਰੀ ਪਰੇਮ ਧਾਰ ਹੋਣੀ ਫੀਕੀ, ਰਸ ਅਗੰਮ ਨਾ ਕੋਇ ਚੁਆਈਆ। ਸ੍ਰਿਸ਼ਟੀ ਜਾਏ ਮੂਲ ਨਾ ਜੀਤੀ, ਮੈਂ ਰੋ ਰੋ ਕੇ ਦਿਆਂ ਦੁਹਾਈਆ। ਇਕੋ ਪ੍ਰਭੂ ਦੀ ਸਚ ਪ੍ਰੀਤੀ, ਜੋ ਪ੍ਰੀਤਮ ਹੋ ਕੇ ਵੇਖ ਵਖਾਈਆ। ਜਨ ਭਗਤੋ ਪਿਛਲੀ ਯਾਦ ਨਾ ਕਰਿਓ ਬੀਤੀ, ਅਗੇ ਅਗਲਾ ਕਦਮ ਉਠਾਈਆ। ਸਭ ਨੇ ਬਦਲ ਲੈਣੀ ਨੀਤੀ, ਨੀਤੀਵਾਨ ਵੇਖ ਵਖਾਈਆ। ਤੁਹਾਡੀ ਪ੍ਰਫੂੱਲਤ ਹੋਵੇ ਨਿੱਕੀ, ਜਿਹੀ ਬਗ਼ੀਚੀ, ਬਾਗ਼ ਧੁਰ ਦਾ ਦਏ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਸਤਾਰਾਂ ਹਾੜ ਕਹੇ ਜਨ ਭਗਤੋ ਮੈਂ ਸਭ ਨੂੰ ਦੇਵਾਂ ਵਧਾਈ, ਵਾਧਾ ਪ੍ਰਭ ਦੇ ਨਾਲ ਵਧਾਈਆ। ਜਿਸ ਨੇ ਦਿਤੀ ਜਗਤ ਵਡਿਆਈ, ਹਰਿ ਵੱਡਾ ਬੇਪ੍ਰਵਾਹੀਆ। ਕਾਇਆ ਰੰਗ ਰਿਹਾ ਚੜ੍ਹਾਈ, ਦੂਸਰ ਸੰਗ ਨਾ ਕੋਇ ਬਣਾਈਆ। ਅੰਤਰ ਪਰਦਾ ਰਿਹਾ ਉਠਾਈ, ਨੂਰ ਨੁਰਾਨਾ ਨੂਰ ਅਲਾਹੀਆ। ਜਿਸ ਦੇ ਹੁਕਮ ਨੇ ਬਦਲ ਦੇਣੀ ਸ਼ਾਹੀ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਚਾਰੋਂ ਕੁੰਟ ਤੱਕਣੀ ਦੁਹਾਈ, ਦੋਹਰੀ ਧਰਮ ਦੀ ਧਾਰ ਪ੍ਰਗਟਾਈਆ। ਜਿਸ ਤੁਹਾਡੀ ਕੂੜ ਦੀ ਮੇਟਣੀ ਸ਼ਾਹੀ, ਸ਼ਹਿਨਸ਼ਾਹ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਹਾੜ ਕਹੇ ਮੈਂ ਤੁਹਾਨੂੰ ਦੱਸਾਂ ਤੁਹਾਡੀ ਬੀਤੀ, ਬਿਨ ਪਰਦਾ ਪਰਦਾ ਚੁਕਾਈਆ। ਤੁਹਾਡੇ ਅੰਦਰ ਆਵੇ ਸਤਿ ਦੀ ਰੀਤੀ, ਰੀਤੀਵਾਨ ਵੇਖ ਵਖਾਈਆ। ਤੁਹਾਡੀ ਆਤਮਾ ਰਹੇ ਅਤੀਤੀ, ਤ੍ਰੈਗੁਣ ਵਿਚ ਨਾ ਕੋਇ ਬੰਧਾਈਆ। ਪੁਰਖ ਅਕਾਲ ਕਰੇ ਬਖ਼ਸ਼ੀਸ਼ੀ, ਰਹਿਮਤ ਨਾਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਹਾੜ ਸਤਾਰਾਂ ਕਹੇ ਤੁਸਾਂ ਧਰਮ ਦੀ ਧਾਰ ਖਾਧਾ ਪ੍ਰਸ਼ਾਦਾ, ਖਾਣਾ ਜਗਤ ਵਾਲਾ ਸਮਝਾਈਆ। ਇਹ ਵਰ ਦਿਤਾ ਸੀ ਕ੍ਰਿਸ਼ਨ ਨੂੰ ਰਾਧਾ, ਕ੍ਰਿਸ਼ਨ ਹੱਸ ਕੇ ਫਿਰ ਰਾਧਾ ਦੀ ਝੋਲੀ ਪਾਈਆ। ਕਲਜੁਗ ਮਾਣ ਰਹਿਣਾ ਨਹੀਂ ਸੰਤਨ ਸਾਧਾ, ਸਚ ਸਾਧਨਾ ਵਿਚ ਨਜ਼ਰ ਕੋਇ ਨਾ ਆਈਆ। ਉਸ ਵੇਲੇ ਪੂਰਾ ਕੌਲ ਕਰਾਵਾਂਗਾ ਵਾਹਿਦਾ, ਅਭੁਲ ਭੁਲ ਵਿਚ ਕਦੇ ਨਾ ਆਈਆ। ਤੇਰਾ ਲੇਖਾ ਮੁਕਾਵਾਂਗਾ ਬਾਕਾਇਦਾ, ਕਾਇਦਗੀ ਧੁਰ ਦੀ ਨਾਲ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੰਦਰ ਇਕ ਸੁਹਾਈਆ। ਹਾੜ ਕਹੇ ਜਨ ਭਗਤੋ ਮੇਰਾ ਤੁਹਾਨੂੰ ਸਜਦਾ, ਨਿਉਂ ਨਿਉਂ ਲਾਗਾਂ ਪਾਈਂਆ। ਕਲਜੁਗ ਖੇਲ ਵੇਖੋ ਕੂੜ ਕੁੜਿਆਰੀ ਅੱਗ ਦਾ, ਤਤਵ ਤਤ ਰਹੀ ਜਲਾਈਆ। ਕਪਟ ਵਿਕਾਰ ਵੇਖੋ ਜਗ ਦਾ, ਦੀਨ ਦੁਨੀ ਰੋਵੇ ਮਾਰੇ ਧਾਹੀਂਆ। ਤੁਹਾਨੂੰ ਪਰਮ ਪੁਰਖ ਪਰਮਾਤਮ ਆਪ ਸੱਦਦਾ, ਸੱਦਾ ਨਾਮ ਵਾਲਾ ਜਣਾਈਆ। ਤੁਹਾਡਾ ਬੰਸ ਹੁਣ ਅਗੇ ਜਾਣਾ ਵਧਦਾ, ਜਗਤ ਜਹਾਨ ਨਾ ਕੋਇ ਅਟਕਾਈਆ। ਤੁਹਾਡਾ ਪਿਆਰ ਤੁਹਾਡੇ ਵਿਚ ਸਜਦਾ, ਜੋ ਸੱਜਣ ਨੂਰ ਅਲਾਹੀਆ। ਤੁਹਾਡਾ ਪੰਧ ਮੁਕਾਇਆ ਸ਼ਾਹ ਰਗ ਦਾ, ਨੌ ਦਵਾਰੇ ਡੇਰਾ ਢਾਹੀਆ। ਤੁਸਾਂ ਸ਼ਬਦ ਰਾਗ ਸੁਨਣਾ ਅਨਹਦ ਦਾ, ਅਨਰਾਗੀ ਆਪ ਸੁਣਾਈਆ। ਤੁਹਾਨੂੰ ਘਰ ਘਰ ਫਿਰੇ ਲੱਭਦਾ,
ਦੂਰ ਦੁਰਾਡਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਹਾੜ ਸਤਾਰਾਂ ਕਹੇ ਜਨ ਭਗਤੋ ਤੁਸਾਂ ਸਤਿਜੁਗ ਦੀ ਧਾਰ ਖਾਧਾ ਲੰਗਰ, ਕਲਜੁਗ ਰੋਵੇ ਮਾਰੇ ਧਾਹੀਆ। ਜਿਸ ਲੇਖਾ ਮੁਕਾਉਣਾ ਢੋਰਾਂ ਡੰਗਰ, ਪਸ਼ੂਆਂ ਹੋਏ ਸਹਾਈਆ। ਓਹ ਮਾਲਕ ਤੁਹਾਡੇ ਵੜਨਾ ਅੰਦਰ, ਆਪਣਾ ਰੰਗ ਰੰਗਾਈਆ। ਬਜਰ ਕਪਾਟੀ ਤੋੜੇ ਜੰਦਰ, ਤ੍ਰੈਗੁਣ ਲੇਖਾ ਰਹੇ ਨਾ ਰਾਈਆ। ਮਨੂਆ ਮਨ ਨਾ ਦੌੜੇ ਬੰਦਰ, ਦਹਿ ਦਿਸ਼ਾ ਨਾ ਉਠ ਉਠ ਧਾਹੀਆ। ਤੁਹਾਨੂੰ ਪ੍ਰਕਾਸ਼ ਦੇਵੇ ਬਿਨਾ ਸੂਰੀਆ ਚੰਦਰ, ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ। ਤੁਸਾਂ ਕਿਸੇ ਦਵਾਰੇ ਨਹੀਂ ਜਾਣਾ ਮੰਗਣ, ਮਾਂਗਤ ਹੋ ਨਾ ਝੋਲੀ ਡਾਹੀਆ। ਕਿਰਪਾ ਕਰੇ ਸੂਰਾ ਸਰਬੰਗਣ, ਸਿਰ ਸਿਰ ਆਪਣਾ ਹੱਥ ਰਖਾਈਆ। ਸਭ ਦੀ ਪ੍ਰਵਾਨ ਕਰੇ ਬੰਦਨ, ਹਰਿਜਨ ਆਪਣੇ ਲੇਖੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗ ਜਨਮ ਦੇ ਵਿਛੜਿਆਂ ਟੁੱਟੀ ਆਇਆ ਗੰਢਣ, ਗੰਢ ਆਪਣਾ ਨਾਮ ਪਵਾਈਆ।