ਪੁਸਤਕਾਲਾਭਾਗ ੨੩

੧੮ ਹਾੜ ਸ਼ਹਿਨਸ਼ਾਹੀ ਸੰਮਤ ੮ ਹਰਿ ਭਗਤ ਦਵਾਰ ਜੇਠੂਵਾਲ ਸ਼ਾਦੀਆਂ ਦੇ ਸਮੇਂ ਜ਼ਿਲਾ ਅੰਮ੍ਰਿਤਸਰ

ਪੁਰਖ ਅਕਾਲ ਕਹੇ ਸੁਣ ਸ਼ਬਦ ਅਨਾਦੀ ਸੁਤ, ਦੂਲ੍ਹੇ ਧੁਰ ਦੇ ਦਿਆਂ ਜਣਾਈਆ। ਨਿਰਗੁਣ ਧਾਰ ਆਪਣੀ ਵੇਖ ਅਗੰਮੀ ਰੁਤ, ਨਿਰਵੈਰ ਹੋ ਕੇ ਅੱਖ ਉਠਾਈਆ। ਹੁਕਮ ਮੰਨਣਾ ਅਬਿਨਾਸ਼ੀ ਅਚੁਤ, ਪਾਰਬ੍ਰਹਮ ਪ੍ਰਭ ਰਿਹਾ ਦ੍ਰਿੜਾਈਆ। ਪਰਦਾ ਓਹਲਾ ਰਹੇ ਨਾ ਲੁਕ, ਭੇਵ ਅਭੇਵ ਦੇਣਾ ਖੁਲਾਈਆ। ਭਾਗ ਲਗਾਉਣਾ ਕਾਇਆ ਪੰਜ ਤਤ ਬੁਤ, ਬੁਤਖ਼ਾਨਿਆਂ ਵੇਖ ਵਖਾਈਆ। ਮੇਰੇ ਨੌਜਵਾਨ ਮਰਦ ਮਰਦਾਨ ਅਵਤਾਰਾਂ ਪੈਗ਼ੰਬਰਾਂ ਗੁਰੂਆਂ ਕੋਲੋਂ ਪੁਛ, ਸੰਦੇਸਾ ਦੇ ਅਗੰਮ ਅਥਾਹੀਆ। ਕਿਉਂ ਜਗਤ ਜਹਾਨ ਤਤਾਂ ਰਿਹਾ ਝੁਕ, ਨਿਰਗੁਣ ਸੀਸ ਨਾ ਕੋਇ ਨਿਵਾਈਆ। ਕਿਉਂ ਆਤਮ ਪਰਮਾਤਮਾ ਭੁਲੀ ਤੁਕ, ਤੂੰ ਮੇਰਾ ਮੈਂ ਤੇਰਾ ਢੋਲਾ ਕੋਇ ਨਾ ਗਾਈਆ। ਸਤਿ ਧਰਮ ਦਾ ਬੂਟਾ ਰਿਹਾ ਸੁੱਕ, ਅੰਮ੍ਰਿਤ ਸਿੰਚ ਹਰਾ ਨਾ ਕੋਇ ਕਰਾਈਆ। ਪਿਆਰ ਮੁਹੱਬਤ ਦੀ ਧਾਰ ਵਿਚੋਂ ਉਠ, ਪ੍ਰਗਟ ਆਪਣੀ ਲੈ ਅੰਗੜਾਈਆ। ਕਲਜੁਗ ਅੰਤਮ ਆਪ ਤੁਠ, ਮਿਹਰਵਾਨ ਹੋ ਕੇ ਵੇਖ ਵਖਾਈਆ। ਕੂੜੀ ਕਿਰਿਆ ਜੜ ਪੁੱਟ, ਮਾਇਆ ਮਮਤਾ ਦੇ ਗਵਾਈਆ। ਸ਼ਰਅ ਸ਼ਰੀਅਤ ਦੀ ਰਹੇ ਕੋਇ ਨਾ ਲੁੱਟ, ਹਉਮੇ ਹੰਗਤਾ ਗੜ੍ਹ ਦੇਣਾ ਤੁੜਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਰਹਿਣਾ ਨਹੀਂ ਚੁੱਪ, ਉੱਤਰ ਪੂਰਬ ਪੱਛਮ ਦੱਖਣ ਭੱਜਣਾ ਵਾਹੋ ਦਾਹੀਆ। ਸਦੀ ਚੌਧਵੀਂ ਸੂਰੀਆ ਰਿਹਾ ਛੁਪ, ਸਤਿ ਆਫ਼ਤਾਬ ਨਜ਼ਰ ਕੋਇ ਨਾ ਆਈਆ। ਕਿਉਂ ਕਾਇਨਾਤ ਹੋਇਆ ਅੰਧੇਰਾ ਘੁੱਪ, ਸਾਚਾ ਚੰਦ ਨਾ ਕੋਇ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਖੇਲ ਖਿਲਾਈਆ। ਸਤਿਗੁਰ ਸ਼ਬਦ ਕਹੇ ਮੇਰੇ ਪੁਰਖ ਅਕਾਲੇ ਬਾਪ, ਮਾਤ ਪਿਤ ਤੇਰੀ ਵਡਿਆਈਆ। ਮੈਂ ਨਿਰਗੁਣ ਧਾਰ ਕਰਾਂ ਬਾਤ, ਰਸਨਾ ਜਿਹਵਾ ਬੱਤੀ ਦੰਦ ਨਾ ਕੋਇ ਵਡਿਆਈਆ। ਧੁਰ ਸੰਦੇਸ਼ਾ ਦੇਵਾਂ ਆਖ, ਬਿਨਾ ਅੱਖਰ ਅੱਖਰ ਜਣਾਈਆ। ਅਵਤਾਰ ਪੈਗ਼ੰਬਰ ਗੁਰੂ ਗੁਰਦੇਵ ਮਾਰੋ ਝਾਤ, ਸਚਖੰਡ ਦਵਾਰੇ ਦਰ ਦਰਵਾਜ਼ਾ ਅਗੰਮ

ਖੁਲਾਈਆ। ਕਿਉਂ ਦੀਨਾਂ ਮਜ਼੍ਹਬਾਂ ਜਗਤ ਅੰਧੇਰਾ ਪਾਇਆ ਰਾਤ, ਸਤਿ ਸਚ ਨਾ ਕੋਇ ਰੁਸ਼ਨਾਈਆ। ਆਪਣਾ ਲੇਖਾ ਵੇਖੋ ਜੋ ਲਿਖਿਆ ਕਲਮ ਦਵਾਤ, ਚਾਰਜੁਗ ਦੇ ਸ਼ਾਸਤਰ ਦੇਣ ਗਵਾਹੀਆ। ਕੀ ਭਵਿਖਤਾਂ ਵਿਚ ਦ੍ਰਿਸ਼ਟਾਂ ਵਿਚ ਆਏ ਆਖ, ਢੋਲੇ ਦੀਨ ਦੁਨੀ ਸੁਣਾਈਆ। ਬਿਨਾ ਪੁਰਖ ਅਕਾਲ ਤੋਂ ਕਿਸੇ ਦੀ ਪੁਛੇ ਕੋਈ ਨਾ ਵਾਤ, ਵਾਤਾਵਰਨ ਬਦਲੇ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਸਤਿਗੁਰ ਸ਼ਬਦ ਕਹੇ ਤੇਈ ਅਵਤਾਰ ਲਾਹੋ ਪਰਦਾ, ਪਰਦਾ ਰਹਿਣ ਕੋਇ ਨਾ ਪਾਈਆ। ਜਗਤ ਜਹਾਨ ਵੇਖੋ ਸੜਦਾ, ਅਗਨੀ ਤਤ ਨਾ ਕੋਇ ਬੁਝਾਈਆ। ਖੇਲ ਵੇਖੋ ਹੰਕਾਰ ਗੜ੍ਹ ਦਾ, ਸਾਂਤਕ ਸਤਿ ਨਾ ਕੋਇ ਵਰਤਾਈਆ। ਪ੍ਰਭ ਦਾ ਖੇਲ ਤੱਕਣਾ ਲਹਿੰਦਾ ਚੜ੍ਹਦਾ, ਦੱਖਣ ਪਹਾੜ ਸੋਭਾ ਪਾਈਆ। ਜੋ ਰੂਪ ਧਰੇ ਨਰਾਇਣ ਨਰ ਦਾ, ਨਰ ਹਰਿ ਆਪਣਾ ਖੇਲ ਖਿਲਾਈਆ। ਤੁਸਾਂ ਬਿਆਨ ਦਿਤਾ ਉਹ ਮਾਲਕ ਘਰ ਘਰ ਦਾ, ਤਨ ਵਜੂਦਾ ਸੋਭਾ ਪਾਈਆ। ਨਾ ਜਨਮੇ ਨਾ ਮਰਦਾ, ਅਗਨੀ ਅਗ ਨਾ ਕੋਇ ਤਪਾਈਆ। ਜਿਸ ਦਾ ਕਲਮਾ ਨਾਮ ਤਤ ਵਜੂਦ ਪੜ੍ਹਦਾ, ਸਿਫ਼ਤਾਂ ਵਿਚ ਸਿਫ਼ਤ ਸਾਲਾਹੀਆ। ਓਹ ਲੇਖਾ ਲਹਿਣਾ ਸਭ ਤੋਂ ਮੰਗਦਾ, ਮੰਗਣਹਾਰ ਬੇਪ੍ਰਵਾਹੀਆ। ਜਨ ਭਗਤਾਂ ਕਾਇਆ ਚੋਲੀ ਰੰਗਦਾ, ਰੰਗ ਇਕ ਚੜ੍ਹਾਈਆ। ਨਾਤਾ ਤੋੜੇ ਭੁੱਖ ਨੰਗ ਦਾ, ਜਗਤ ਤ੍ਰਿਸ਼ਨਾ ਦਏ ਮਿਟਾਈਆ। ਭੇਵ ਖੁਲਾਏ ਹੰ ਬ੍ਰਹਮ ਦਾ, ਪਾਰਬ੍ਰਹਮ ਪ੍ਰਭ ਆਪਣਾ ਮੇਲ ਮਿਲਾਈਆ। ਜੋ ਮਾਲਕ ਖ਼ਾਲਕ ਪਵਣ ਸਵਾਸੀ ਦਮ ਦਾ, ਦਾਮਨਗੀਰ ਇਕ ਹੋ ਜਾਈਆ। ਓਹ ਜਗਤ ਨਾਤਾ ਜੋੜੇ ਮਾਟੀ ਚੰਮ ਦਾ, ਤਤਵ ਤਤਾਂ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਤਿਗੁਰ ਸ਼ਬਦ ਕਹੇ ਪੈਗ਼ੰਬਰੋ ਮੁਖ ਤੋਂ ਲਾਹੋ ਨਕਾਬ, ਨੁਕਤਾ ਰਹਿਣ ਕੋਇ ਨਾ ਪਾਈਆ। ਜਿਸ ਮਹਿਬੂਬ ਨੂੰ ਕੀਤਾ ਅਦਾਬ, ਸਜਦਿਆਂ ਵਿਚ ਸੀਸ ਝੁਕਾਈਆ। ਉਸ ਦਾ ਹੁਜਰਾ ਤੱਕੋ ਮਹਿਰਾਬ, ਮਹਿਵਖ਼ਾਨਾ ਖੋਜ ਖੁਜਾਈਆ। ਜਿਥੇ ਨਾ ਕੋਈ ਸਵਾਲ ਨਾ ਕੋਈ ਜਵਾਬ, ਅੱਖਰਾਂ ਵਾਲੀ ਨਾ ਕੋਇ ਪੜ੍ਹਾਈਆ। ਨਾ ਕੋਇ ਹਿੱਸਾ ਨਾ ਕੋਈ ਬਾਬ, ਸ਼ਰਅ ਵੰਡ ਨਾ ਕੋਇ ਵੰਡਾਈਆ। ਨਾ ਕੋਈ ਢੋਲਾ ਗੀਤ ਰਾਗ, ਕਲਮਾ ਕਲਾਮ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਖਿਲਾਈਆ। ਪੈਗ਼ੰਬਰੋ ਵੇਖੋ ਜਗਤ ਜਹਾਨ ਦੀ ਸ਼ਰਅ, ਸ਼ਰੀਅਤ ਖੋਜ ਖੁਜਾਈਆ। ਪੂਰਬ ਲੇਖਾ ਤੱਕੋ ਆਪਣੇ ਗ੍ਰਹਿ ਦਰਾ, ਘਰ ਪਰਦਾ ਆਪ ਚੁਕਾਈਆ। ਜਿਸ ਦੀ ਆਦਿ ਅੰਤ ਧਾਰ ਵਿਚ ਨਾ ਕੋਇ ਜੀਵਤ ਨਾ ਕੋਇ ਮਰਾ, ਏਕਾ ਜੋਤ ਨੂਰ ਰੁਸ਼ਨਾਈਆ। ਜਿਸ ਦਾ ਹੁਕਮ ਧੁਰ ਫ਼ਰਮਾਨਾ ਬੜਾ, ਨਾ ਕੋਇ ਮੇਟੇ ਮੇਟ ਮਿਟਾਈਆ। ਜਿਸ ਨੇ ਤੁਹਾਡਾ ਮਾਨਵ ਜ਼ਾਤੀ ਨਾਲ ਬਣਾਇਆ ਧੜਾ, ਮਾਨਸ ਮਾਨੁਖ ਖੋਜ ਖੁਜਾਈਆ। ਉਹ ਸਤਿ ਦਵਾਰੇ ਦਰਗਾਹ ਸਾਚੀ ਖੜ੍ਹਾ, ਖੰਡਾ ਖੜਗ ਨਾ ਕੋਇ ਉਠਾਈਆ। ਜਿਸ ਦਾ ਨਾਮ ਕਲਮਾ ਸਭ ਨੇ ਪੜ੍ਹਾ, ਅੱਖਰ ਅੱਖਰ ਮੇਲ ਮਿਲਾਈਆ। ਓਹ ਨਿਗਾਹ ਮਾਰੇ ਆਪਣੀ ਜਗਹ, ਜਗਹ ਜਗਹ ਵੇਖ ਵਖਾਈਆ। ਜਿਸ ਖੇਲ ਖਿਲਾਇਆ ਤਰਾ ਤਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਤਿਗੁਰ ਸ਼ਬਦ ਕਹੇ ਗੁਰੂ ਗੁਰਦੇਵਾ, ਦੇਵ ਆਤਮਾ ਵੇਖ ਵਖਾਈਆ। ਨਿਗਾਹ ਮਾਰੋ ਧਾਮ ਨਿਹਚਲ ਨਿਹਕੇਵਾ, ਬਿਨ ਨੈਣਾਂ ਨੈਣ ਉਠਾਈਆ। ਕੀ ਖੇਲ ਕਰੇ ਅਲਖ ਅਭੇਵਾ, ਅਗੋਚਰ ਬੇਪ੍ਰਵਾਹੀਆ। ਜਿਸ ਦੀ

ਸਿਫ਼ਤ ਚਾਰੇ ਬਾਣੀ ਕਰੇ ਨਾਲ ਜਿਹਵਾ, ਪਰਾ ਪਸੰਤੀ ਮਧਮ ਬੈਖਰੀ ਢੋਲੇ ਰਹੀ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਖਿਲਾਈਆ। ਸਤਿਗੁਰ ਸ਼ਬਦ ਕਹੇ ਸੁਣੋ ਹੁਕਮ ਅਥਾਹ, ਬੋਧ ਅਗਾਧ ਦ੍ਰਿੜਾਈਆ। ਪ੍ਰਭ ਮਾਲਕ ਬੇਪ੍ਰਵਾਹ, ਬੇਪ੍ਰਵਾਹੀ ਵਿਚ ਸਮਾਈਆ। ਵਿਸ਼ਨ ਬ੍ਰਹਮਾ ਸ਼ਿਵ ਰਿਹਾ ਉਠਾ, ਤ੍ਰੈਗੁਣ ਅਤੀਤਾ ਦਇਆ ਕਮਾਈਆ। ਸਵਾਧਾਨ ਹੋ ਕੇ ਸਚ ਦਵਾਰੇ ਜਾਣਾ ਆ, ਭੱਜਣਾ ਵਾਹੋ ਦਾਹੀਆ। ਸੰਦੇਸ਼ਾ ਸੁਣਨਾ ਥਾਉਂ ਥਾਂ, ਬਚਿਆ ਰਹਿਣ ਕੋਇ ਨਾ ਪਾਈਆ। ਰੁੱਤ ਸੁਹੰਜਣੀ ਸੁਹਾਵਣੀ ਕਰੇ ਮਿਹਰਵਾਂ, ਮਿਹਰ ਨਜ਼ਰ ਇਕ ਉਠਾਈਆ। ਆਪਣੀ ਕਰਨੀ ਦਾ ਲੇਖਾ ਆਪਣੇ ਕੋਲ ਲੈਣਾ ਉਠਾ, ਨੌ ਸੌ ਚੁਰਾਨਵੇਂ ਚੌਕੜੀ ਪਿਛਲਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਅਵਤਾਰ ਪੈਗ਼ੰਬਰ ਵੇਖੇ ਖੇਲ ਅਪਾਰਾ, ਅਪਰੰਪਰ ਆਪ ਦ੍ਰਿੜਾਈਆ। ਦੀਨਾਂ ਮਜ਼੍ਹਬਾਂ ਤੱਕੋ ਨਿਰਗੁਣ ਨੈਣ ਅੱਖ ਉਘਾੜਾ, ਜਗਤ ਲੋਚਣ ਦੀ ਲੋੜ ਰਹੇ ਨਾ ਰਾਈਆ। ਸ਼ਰਅ ਸ਼ਰੀਅਤ ਵੇਖੋ ਅਖਾੜਾ, ਨੌ ਖੰਡ ਪ੍ਰਿਥਮੀ ਖੋਜ ਖੁਜਾਈਆ। ਮਿਤੀ ਯਾਦ ਰਖਣੀ ਵੀਹ ਸੌ ਅੱਠ ਸੰਮਤ ਸ਼ਹਿਨਸ਼ਾਹੀ ਅੱਠ, ਇੱਕੀਆਂ ਦਾ ਲੇਖਾ ਵਿਚੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਰਿਹਾ ਵਖਾਈਆ। ਗੁਰ ਅਵਤਾਰ ਪੈਗ਼ੱਬਰ ਕਹਿਣ ਸਾਡਾ ਸਚਖੰਡ ਦਵਾਰਾ ਸੋਭਾਵੰਤ, ਸੋਭਨੀਕ ਅਖਵਾਈਆ। ਜਿਥੇ ਇਕੋ ਸਭ ਦਾ ਕੰਤ, ਦੂਜਾ ਸੰਗ ਨਾ ਕੋਇ ਵਖਾਈਆ। ਇਕੋ ਨਾਮ ਅਗੰਮਾ ਮੰਤ, ਇਕੋ ਦਾਤਾ ਸਿਫ਼ਤ ਸਾਲਾਹੀਆ। ਇਕੋ ਆਦਿ ਇਕੋ ਅੰਤ, ਇਕੋ ਮੱਧ ਖੇਲ ਖਿਲਾਈਆ। ਇਕੋ ਬਣਾਏ ਸਾਚੀ ਬਣਤ, ਜਿਸ ਦਾ ਰੂਪ ਰੰਗ ਰੇਖ ਨਜ਼ਰ ਕੋਇ ਨਾ ਆਈਆ। ਇਕੋ ਅਗੰਮੀ ਹੋਵੇ ਪੰਡਤ, ਜਿਸ ਦੀ ਸਿਖਿਆ ਅੱਖਰਾਂ ਵਿਚ ਕਦੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚੀ ਸਰਨਾਈਆ। ਸਤਿਗੁਰ ਸ਼ਬਦ ਕਹੇ ਮੇਰਾ ਹੁਕਮ ਅਗੰਮਾ ਇਕ, ਏਕੰਕਾਰ ਰਿਹਾ ਦ੍ਰਿੜਾਈਆ। ਸਭ ਦਾ ਲੇਖਾ ਸਭ ਦੇ ਵਿਚ, ਪਰਦਿਆਂ ਪਰਦਿਆਂ ਵਿਚ ਛੁਪਾਈਆ। ਸਤਿਜੁਗ ਤਰੇਤਾ ਦੁਆਪਰ ਘਰ ਲੈਣਾ ਚਿਤ, ਕਲਜੁਗ ਆਪਣੇ ਨਾਲ ਮਿਲਾਈਆ। ਕਿਉਂ ਜਗਤ ਸੁਰਤ ਨਾ ਜਾਏ ਟਿਕ, ਅੰਤਸ਼ਕਰਨ ਹੋਏ ਨਾ ਕੋਇ ਸਫ਼ਾਈਆ। ਦੀਨ ਮਜ਼੍ਹਬ ਦਾ ਲੇਖਾ ਨਾ ਸਕੇ ਨਜਿੱਠ, ਧਰਮ ਦੀ ਧਾਰ ਰੋਵੇ ਮਾਰੇ ਧਾਹੀਆ। ਓਹ ਤਕੋ ਧਰਨੀ ਧਰਤ ਧਵਲ ਰਹੀ ਪਿਟ, ਬਿਨ ਨੈਣਾਂ ਨੀਰ ਵਹਾਈਆ। ਕਿਉਂ ਸਭ ਨੇ ਦੀਨ ਦੁਨੀ ਦਿਤੀ ਪਿਠ, ਪੁਸ਼ਤ ਪਨਾਹ ਹੱਥ ਨਾ ਕੋਇ ਟਿਕਾਈਆ। ਮੰਜ਼ਲ ਪੌੜੀ ਰਾਹ ਮੁਕੇ ਨਾ ਸਵਾ ਗਿਠ, ਦੋ ਜਹਾਨਾਂ ਪੰਧ ਨਾ ਕੋਇ ਚੁਕਾਈਆ। ਕਿਉਂ ਆਤਮਾ ਪਰਮਾਤਮਾ ਭੁਲਿਆ ਹਿਤ, ਪਾਰਬ੍ਰਹਮ ਮਿਲ ਕੇ ਵੱਜੇ ਨਾ ਕਿਸੇ ਵਧਾਈਆ। ਕਿਉਂ ਠਗੌਰੀ ਆਈ ਚਿਤ, ਮਨ ਭੱਜੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਦਈਏ ਇਕ ਸਲਾਹ, ਮਸ਼ਵਰਾ ਸਤਿਗੁਰ ਸ਼ਬਦ ਨਾਲ ਪਕਾਈਆ। ਸਾਡੇ ਚਾਰ ਜੁਗ ਦੇ ਵੱਖਰੇ ਵੱਖਰੇ ਰਾਹ, ਰਹਿਬਰ ਬਣ ਕੇ ਆਏ ਦ੍ਰਿੜਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਸਾਡੇ ਗਵਾਹ, ਅੰਜੀਲ ਕੁਰਾਨ ਲੇਖਾ ਰਹੇ ਸੁਣਾਈਆ। ਖਾਣੀ ਬਾਣੀ ਭੇਵ ਨਾ ਰਾਅ, ਪਰਦਾ ਓਹਲਾ ਨਾ ਕੋਇ ਪਾਈਆ। ਬੇਸ਼ਕ ਅਸਾਂ ਸਭ ਨੂੰ ਦੱਸਿਆ ਇਕੋ ਪਿਤਾ ਤੇ ਇਕੋ ਮਾਂ, ਪਰਵਰਦਿਗਾਰ ਇਕ ਅਖਵਾਈਆ। ਪ੍ਰਭੂ ਤੇਰੇ ਹੁਕਮ

ਨਾਲ ਵੱਖਰੇ ਵੱਖਰੇ ਦੱਸ ਕੇ ਨਾਂ, ਕਲਮਾ ਕਾਇਨਾਤ ਸੁਣਾਈਆ। ਝਗੜਾ ਪਾਇਆ ਥਾਉਂ ਥਾਂ, ਧਰਨੀ ਧਰਤ ਧਵਲ ਧੌਲ ਰਹੀ ਸੁਣਾਈਆ। ਅੰਤਮ ਸਭ ਦੀ ਪਕੜੇ ਕੋਇ ਨਾ ਬਾਂਹ, ਲਹਿਣਾ ਸਕੇ ਨਾ ਕੋਇ ਚੁਕਾਈਆ। ਅਸੀਂ ਭਵਿਖਤਾਂ ਵਿਚ ਲਿਖਤਾਂ ਵਿਚ ਦ੍ਰਿਸ਼ਟਾਂ ਵਿਚ ਇਸ਼ਟਾਂ ਵਿਚ ਆਏ ਜਣਾ, ਧੁਰ ਦਾ ਹੁਕਮ ਇਕ ਜਣਾਈਆ। ਜਿਸ ਵੇਲੇ ਕਲਜੁਗ ਅੰਤਮ ਜਾਏ ਆ, ਸਦੀ ਬੀਸਵੀਂ ਆਪਣਾ ਰੰਗ ਵਖਾਈਆ। ਸਦੀ ਚੌਧਵੀਂ ਸਿਰ ਤੋਂ ਪਲੂ ਲਵੇ ਲਾਹ, ਓਢਣ ਸੀਸ ਨਾ ਕੋਇ ਰਖਾਈਆ। ਸਤਿ ਧਰਮ ਦੀ ਦੇਵੇ ਕੋਇ ਨਾ ਛਾਂ, ਕਲਜੁਗ ਅਗਨੀ ਅੱਗ ਤਪਾਈਆ। ਉਸ ਵੇਲੇ ਕਿਰਪਾ ਕਰੇ ਮਿਹਰਵਾਂ, ਮਹਿਬੂਬ ਨੂਰ ਅਲਾਹੀਆ। ਜੋ ਹਰ ਘਟ ਕਰੇ ਰੁਸ਼ਨਾ, ਜੋਤੀ ਜਾਤਾ ਡਗਮਗਾਈਆ। ਓਹ ਸਭ ਦਾ ਸਾਢੇ ਤਿੰਨ ਹੱਥ ਵੇਖੇ ਗਰਾਂ, ਕਾਇਆ ਮੰਦਰ ਖੋਜ ਖੁਜਾਈਆ। ਜਨ ਭਗਤਾਂ ਮਿਲਣ ਦਾ ਰਖੇ ਚਾਅ, ਚਾਓ ਘਨੇਰਾ ਇਕ ਦਰਸਾਈਆ। ਜਿਸ ਨੂੰ ਗੋਬਿੰਦ ਨੇ ਕਿਹਾ ਵਾਹੋ ਵਾਹ, ਵਾਹਿਗੁਰੂ ਤੇਰੀ ਬੇਪ੍ਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਵੱਡਾ ਵਡ ਵਡਿਆਈਆ। ਪੁਰਖ ਅਕਾਲ ਕਹੇ ਸੁਣ ਸ਼ਬਦ ਪਿਆਰੇ ਸੁਤ, ਸਤਿ ਸਚ ਸੁਣਾਈਆ। ਅਵਤਾਰ ਪੈਗ਼ੰਬਰ ਗੁਰੂ ਤੇਰੇ ਦੂਤ, ਦੋ ਜਹਾਨਾਂ ਖੇਲ ਖਿਲਾਈਆ। ਮੈਂ ਮਾਲਕ ਅਗੰਮ ਊਚ, ਊਚ ਅਥਾਹ ਇਕ ਅਖਵਾਈਆ। ਮੈਥੋਂ ਅਗਲਾ ਹਾਲ ਪੁਛ, ਭੇਵ ਅਭੇਦਾ ਦਿਆਂ ਖੁਲਾਈਆ। ਪਿਛਲਾ ਪੈਂਡਾ ਜਾਏ ਮੁਕ, ਜਗਤ ਜਗਿਆਸੂਆਂ ਦੇਣਾ ਸੁਣਾਈਆ। ਜਿਸ ਤਰਾ ਅਵਤਾਰ ਪੈਗ਼ੰਬਰ ਗੁਰੂ ਮੇਰੀ ਇਕੋ ਗਾਉਂਦੇ ਤੁਕ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਏਸੇ ਤਰਾਂ ਦੀਨ ਦੁਨੀ ਦਾ ਬਦਲਣਾ ਰੁਖ਼, ਰੁਖ਼ਸਤ ਮਜ਼੍ਹਬਾਂ ਵਿਚੋਂ ਜਣਾਈਆ। ਸਭ ਨੇ ਇਕੋ ਨੂੰ ਜਾਣਾ ਝੁਕ, ਵਾਹਿਦ ਇਕੋ ਨੂਰ ਅਲਾਹੀਆ। ਸਤਿ ਸੁਹੰਜਣੀ ਕਰਨੀ ਰੁਤ, ਮੌਲਾ ਹੋ ਕੇ ਵੇਖ ਵਖਾਈਆ। ਓਹ ਵੇਲਾ ਗਿਆ ਢੁੱਕ, ਅਵਤਾਰ ਪੈਗ਼ੰਬਰ ਗੁਰੂ ਦੇਣ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਆਪ ਮਿਲਾਈਆ। ਅਵਤਾਰ ਕਹਿਣ ਪ੍ਰਭ ਸ਼ਬਦੀ ਧਾਰ ਸਾਡੀ ਮੰਗ, ਸ਼ਬਦ ਸ਼ਬਦ ਸ਼ਨਵਾਈਆ। ਤੂੰ ਸਾਹਿਬ ਸੂਰਾ ਸਰਬੰਗ, ਤੇਰੇ ਹੱਥ ਵਡਿਆਈਆ। ਸਾਨੂੰ ਚਾੜ੍ਹ ਦੇ ਸਾਚਾ ਰੰਗ, ਸੱਤ ਰੰਗ ਤੇਰਾ ਨਜ਼ਰੀ ਆਈਆ। ਝਗੜਾ ਰਹੇ ਨਾ ਚੰਡ ਪ੍ਰਚੰਡ, ਤੀਰ ਤਰਕਸ਼ ਦਾ ਡੇਰਾ ਢਾਹੀਆ। ਤੇਰਾ ਖੇਲ ਤੱਕੀਏ ਵਿਚ ਬ੍ਰਹਿਮੰਡ, ਪੁਰੀ ਲੋਅ ਵੱਜੇ ਵਧਾਈਆ। ਖ਼ੁਸ਼ੀਆਂ ਵਿਚ ਫਿਰਨ ਸੂਰੀਆ ਚੰਦ, ਮੰਡਲ ਮੰਡਪ ਭੱਜਣ ਵਾਹੋ ਦਾਹੀਆ। ਅਸੀਂ ਹੋਕਾ ਦੇਣਾ ਸਾਡਾ ਮੁਕਿਆ ਪੰਧ, ਅਗੇ ਵਾਟ ਰਹੀ ਨਾ ਰਾਈਆ। ਕਲਜੁਗ ਦੇਣਾ ਨਹੀਂ ਕੋਈ ਸੰਗ, ਸਗਲਾ ਸੰਗ ਨਾ ਕੋਇ ਬਣਾਈਆ। ਸਤਿ ਧਰਮ ਦਾ ਕੂੜੀ ਕਿਰਿਆ ਨਾਲ ਹੋਣਾ ਜੰਗ, ਝਗੜਾ ਸਕੇ ਨਾ ਕੋਇ ਮਿਟਾਈਆ। ਮਾਇਆ ਮਮਤਾ ਕਰਨੀ ਖੰਡ ਖੰਡ, ਖੰਡਾ ਧੁਰ ਦਾ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਪੈਗ਼ੰਬਰ ਕਹਿਣ ਪਰਵਰਦਿਗਾਰ ਸਾਡਾ ਸਜਦਾ, ਬੇਨਜ਼ੀਰ ਸੀਸ ਨਿਵਾਈਆ। ਇਹ ਖੇਲ ਤੇਰੇ ਅਗੰਮੇ ਘਰ ਦਾ, ਜਿਸ ਗ੍ਰਹਿ ਨੂੰ ਵੇਖਣ ਕੋਇ ਨਾ ਪਾਈਆ। ਜਿਥੇ ਇਕੋ ਨੂਰ ਤੇਰਾ ਨਰਾਇਣ ਨਰ ਦਾ, ਜੋਤੀ ਜੋਤ ਡਗਮਗਾਈਆ। ਜੋ ਹੁਕਮ ਸੰਦੇਸ਼ਾ ਘਲਦਾ, ਸ਼ਬਦੀ ਸ਼ਬਦ ਸ਼ਬਦ ਪੜ੍ਹਾਈਆ। ਕਲਮਾ ਕਾਇਨਾਤ ਤੇਰਾ ਦਰ ਮੱਲਦਾ, ਦਰਵੇਸ਼ ਹੋ ਕੇ ਸੇਵ ਕਮਾਈਆ। ਅਸੀਂ ਜਾਣਿਆ ਤੇਰਾ ਖੇਲ ਅਛਲ ਅਛਲ ਦਾ, ਵਲ ਛਲ ਤੇਰੀ ਬੇਪ੍ਰਵਾਹੀਆ।

ਹੁਣ ਸਾਡਾ ਵੇਲਾ ਜਾਂਦਾ ਢਲਦਾ, ਈਸਾ ਮੂਸਾ ਮੁਹੰਮਦ ਸੀਸ ਨਿਵਾਈਆ। ਕਿਸੇ ਨੂੰ ਪਤਾ ਨਹੀਂ ਘੜੀ ਪਲ ਦਾ, ਕੀ ਪਾਰਬ੍ਰਹਮ ਆਪਣਾ ਹੁਕਮ ਵਰਤਾਈਆ। ਝਗੜਾ ਮੇਟਣਾ ਕਾਇਆ ਮਾਟੀ ਖੱਲ ਦਾ, ਖ਼ਾਲਕ ਖ਼ਲਕ ਦਇਆ ਕਮਾਈਆ। ਤੇਰਾ ਹੁਕਮ ਇਕੋ ਅਟਲ ਦਾ, ਨਾ ਕੋਈ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਪਰਦਾ ਦੇਣਾ ਚੁਕਾਈਆ। ਗੁਰ ਸਤਿ ਸਤਿਗੁਰ ਕਹਿਣ ਸਾਹਿਬ ਅਬਿਨਾਸ਼ਾ, ਸੋ ਪੁਰਖ ਨਿਰੰਜਣ ਤੇਰੀ ਸਰਨਾਈਆ। ਹਰਿ ਪੁਰਖ ਨਿਰੰਜਣ ਤੇਰਾ ਖੇਲ ਤਮਾਸ਼ਾ, ਏਕੰਕਾਰ ਤੇਰੀ ਵਡ ਵਡਿਆਈਆ। ਆਦਿ ਨਿਰੰਜਣ ਤੇਰਾ ਨੂਰ ਪ੍ਰਕਾਸ਼ਾ, ਜੋਤੀ ਜੋਤ ਡਗਮਗਾਈਆ। ਸ੍ਰੀ ਭਗਵਾਨ ਪਾਵੇ ਰਾਸਾ, ਬਿਨ ਗੋਪੀ ਕਾਹਨ ਖੇਲ ਖਿਲਾਈਆ। ਅਬਿਨਾਸ਼ੀ ਕਰਤਾ ਬਣ ਕੇ ਜਾਤਾ, ਜੋਤੀ ਜਾਤਾ ਇਕ ਅਖਵਾਈਆ। ਪਾਰਬ੍ਰਹਮ ਬ੍ਰਹਮ ਦਾ ਬਣ ਕੇ ਪਿਤਾ ਮਾਤਾ, ਨਿਰਗੁਣ ਨੂਰ ਨੂਰ ਇਕ ਪ੍ਰਗਟਾਈਆ। ਜੁਗ ਚੌਕੜੀ ਤੇਰਾ ਖੇਲ ਤਮਾਸ਼ਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੰਡ ਵੰਡਾਈਆ। ਰੂਪ ਧਰੇ ਕਲ ਬਾਜ਼ੀਗਰ ਨਾਟਾ, ਸਵਾਂਗੀ ਆਪਣਾ ਸਵਾਂਗ ਵਰਤਾਈਆ। ਨਾਮ ਕਲਮੇ ਦਾ ਖੋਲ ਕੇ ਹਾਟਾ, ਹੱਟੀ ਸ਼ਰਅ ਵਾਲੀ ਸਮਝਾਈਆ। ਅੰਤਮ ਸਭ ਦੀ ਮੇਟੇ ਵਾਟਾ, ਅੰਤ ਰਹਿਣ ਕੋਇ ਨਾ ਪਾਈਆ। ਤੇਰੇ ਨਾਲ ਇਕੋ ਅਗੰਮੀ ਨਾਤਾ, ਜਿਸ ਨੂੰ ਸਕੇ ਨਾ ਕੋਇ ਤੁੜਾਈਆ। ਆਤਮ ਪਰਮਾਤਮ ਧੁਰ ਦੀ ਗਾਥਾ, ਜਿਸ ਦੀ ਬਦਲੀ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਪੁਰਖ ਅਕਾਲ ਕਹੇ ਅਵਤਾਰ ਪੈਗ਼ੰਬਰ ਗੁਰ ਮੇਰੇ ਦੂਲ੍ਹੇ ਲਾਲ, ਲਾਲਨ ਹੋ ਕੇ ਦਿਆਂ ਜਣਾਈਆ। ਪੂਰਬ ਦਾ ਪਿਛੇ ਬੀਤਿਆ ਕਾਲ, ਜੁਗ ਚੌਕੜੀ ਆਪਣਾ ਪੰਧ ਮੁਕਾਈਆ। ਸਚਖੰਡ ਵੇਖੋ ਖੇਲ ਹਕ ਹਲਾਲ, ਦੂਜੀ ਨਜ਼ਰ ਕੋਇ ਨਾ ਆਈਆ। ਦੀਨ ਦੁਨੀ ਤੱਕੋ ਚਾਲ, ਕੀ ਰੀਤੀ ਦਏ ਗਵਾਹੀਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਹੋਈ ਬੇਹਾਲ, ਬਿਹਬਲ ਹੋ ਕੇ ਮਾਰੇ ਧਾਹੀਆ। ਕਿਸੇ ਦਾ ਹੱਲ ਨਾ ਹੋਏ ਸਵਾਲ, ਅੰਕੜੇ ਕੰਮ ਕਿਸੇ ਨਾ ਆਈਆ। ਫਲ ਲੱਗੇ ਨਾ ਕਾਇਆ ਡਾਲ, ਸਿੰਮਲ ਰੁੱਖ ਰਹੇ ਲਹਿਰਾਈਆ। ਚਾਰੇ ਕੁੰਟਾਂ ਕਰੇ ਭਾਲ, ਭੱਜੇ ਵਾਹੋ ਦਾਹੀਆ। ਕਵਣ ਆਤਮ ਮਿਲੀ ਪਰਮਾਤਮ ਨਾਲ, ਮਿਲ ਕੇ ਵੱਜੇ ਵਧਾਈਆ। ਕਿਉਂ ਤੁਹਾਡੇ ਹੁੰਦਿਆਂ ਤ੍ਰੈਗੁਣ ਮਾਇਆ ਪਿਆ ਜੰਜਾਲ, ਜਾਗਰਤ ਜੋਤ ਨਾ ਕੋਇ ਜਗਾਈਆ। ਕਿਉਂ ਨਹੀਂ ਸੁਰਤ ਸਭ ਦੀ ਸਕੇ ਸੰਭਾਲ, ਘਰ ਘਰ ਅੰਦਰ ਵੇਖ ਵਖਾਈਆ। ਕਿਉਂ ਨਾਮ ਖ਼ਜ਼ਾਨਾ ਲੁਟਿਆ ਧਨ ਮਾਲ, ਮਾਇਆ ਮਮਤਾ ਹੋਈ ਹਲਕਾਈਆ। ਪ੍ਰੇਮ ਨਾਲ ਪੁਛੇ ਦੀਨ ਦਿਆਲ, ਦਰਗਾਹ ਸਾਚੀ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਤੇਰੀ ਮਿਹਰਵਾਨੀ, ਮਿਹਰਵਾਨ ਤੇਰੀ ਸਰਨਾਈਆ। ਸਾਡੀ ਨਾਮ ਕਲਮੇ ਦੀ ਨਿਸ਼ਾਨੀ, ਦੀਨ ਦੁਨੀ ਦੇ ਗ੍ਰੰਥ ਦੇਣ ਗਵਾਹੀਆ। ਸ਼ਹਾਦਤ ਦੇਵੇ ਅੱਠ ਸੱਠ ਤੀਰਥ ਪਾਣੀ, ਗੰਗਾ ਗੋਦਾਵਰੀ ਜਮਨਾ ਸੁਰਸਤੀ ਨਾਲ ਮਿਲਾਈਆ। ਕੀ ਲਹਿਣਾ ਦੇਣਾ ਜੀਵ ਪ੍ਰਾਣੀ, ਪੁਨਹ ਪੁਨਹ ਸੀਸ ਨਿਵਾਈਆ। ਪਰ ਸਚ ਦੱਸੀਏ ਸਾਡਾ ਝਗੜਾ ਜਗਤ ਦੀਵਾਨੀ, ਪੂਰਬ ਦਾ ਚਲਿਆ ਆਈਆ। ਅਸਾਂ ਵੰਡ ਵੰਡਾਈ ਜਿਸਮ ਜਿਸਮਾਨੀ, ਸ਼ਰਅ ਜੰਜ਼ੀਰ ਨਾਲ ਬੰਧਾਈਆ। ਤੇਰੇ ਕਲਮੇ ਦੀ ਤੇਰੇ ਨਾਮ ਦੀ ਜਗਤ ਜਗਿਆਸੂਆਂ ਕੋਲੋਂ ਲਈ ਕੁਰਬਾਨੀ, ਧੜ ਸੀਸ ਵੱਖ ਕਰਾਈਆ। ਆਤਮ ਬ੍ਰਹਮ ਪਾਰਬ੍ਰਹਮ ਸਚ ਸ਼ਬਦ ਸ਼ਬਦ ਸਚ ਆਦਿ ਅੰਤ ਦਾ ਗਿਆਨੀ, ਜਿਸ ਦਾ ਗਿਆਨ ਜਗਤ ਧਿਆਨ

ਵਿਚ ਕਦੇ ਨਾ ਆਈਆ। ਤੇਰੀ ਮਹਿੰਮਾ ਦੀ ਸਿਫ਼ਤ ਸਲਾਹ ਦੀ ਵਡਿਆਈ ਦੀ ਨਿਰਅੱਖਰ ਧਾਰ ਵਿਚੋਂ ਅੱਖਰਾਂ ਨਾਲ ਲਿਖਾਈ ਬਾਣੀ, ਬਾਣ ਅਣਿਆਲਾ ਤੀਰ ਚਲਾਈਆ। ਅੰਤ ਅਖ਼ੀਰ ਸਦੀ ਚੌਧਵੀਂ ਭੁਲ ਗਏ ਕਲਜੁਗ ਜੀਵ ਨਾਦਾਨੀ, ਨਿਗਹ ਨਿਗਹ ਨਾ ਕੋਇ ਉਠਾਈਆ। ਸ਼ਰਅ ਛੁਰੀ ਹੋਈ ਦੀਨ ਮਜ਼੍ਹਬ ਵਾਲੀ ਸ਼ੈਤਾਨੀ, ਤੇਰਾ ਰੰਗ ਰੰਗ ਨਾ ਕੋਇ ਰੰਗਾਈਆ। ਸਾਡੀ ਇਕੋ ਮੰਗ ਕਿਰਪਾ ਕਰ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਆਪਣੀ ਦਇਆ ਕਮਾਈਆ। ਤੂੰ ਹਰ ਘਟ ਅੰਦਰ ਜਾਣ ਜਾਣੀ, ਜਾਨਣਹਾਰ ਇਕ ਅਖਵਾਈਆ। ਕਲਜੁਗ ਕੂੜੀ ਕਿਰਿਆ ਸ਼ਰਅ ਦੀ ਮੇਟ ਤੁਗਿਆਨੀ, ਸ਼ੌਹ ਦਰਿਆ ਰੁੜ੍ਹਾਈਆ। ਮਾਇਆ ਮਮਤਾ ਮਨਸਾ ਮਨ ਨਾ ਰਹੇ ਅਭਿਮਾਨੀ, ਹਉਮੇ ਰੋਗ ਦੇਣਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗ੍ਰਹਿ ਦੇਣਾ ਵਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡੇ ਸ਼ਹਿਨਸ਼ਾਹ ਨਵਾਬ, ਬੇਪ੍ਰਵਾਹ ਤੇਰੀ ਸਰਨਾਈਆ। ਅਸੀਂ ਮੰਗ ਮੰਗੀਏ ਆਜ, ਹਾੜ ਅਠਾਰਾਂ ਨਾਲ ਮਿਲਾਈਆ। ਤੇਰੇ ਸੀਸ ਸੋਹਣਾ ਸੁਹੰਜਣਾ ਸੋਹਵੇ ਤਾਜ, ਤਖ਼ਤ ਨਿਵਾਸੀ ਨਜ਼ਰੀ ਆਈਆ। ਦੀਨ ਦੁਨੀ ਦਾ ਧੁਰ ਦੇ ਹੁਕਮ ਨਾਲ ਬਦਲ ਸਮਾਜ, ਸਮਗਰੀ ਆਪਣਾ ਨਾਮ ਵਰਤਾਈਆ। ਚਾਰ ਵਰਨ ਅਠਾਰਾਂ ਬਰਨ ਸੋਈ ਸੁਰਤੀ ਜਾਏ ਜਾਗ, ਜਾਗਰਤ ਜੋਤ ਕਰ ਰੁਸ਼ਨਾਈਆ। ਸ਼ਬਦ ਅਗੰਮੀ ਵੱਜੇ ਨਾਦ, ਅਨਹਦ ਨਾਦੀ ਧੁਨ ਸ਼ਨਵਾਈਆ। ਹੰਸ ਬਣਾਵੇ ਫੜ ਕੇ ਕਾਗ, ਕਾਗੋਂ ਹੰਸ ਉਡਾਈਆ। ਗ੍ਰਹਿ ਦੀਪਕ ਜੋਤ ਜਗੇ ਚਰਾਗ਼, ਅੰਧ ਅੰਧੇਰਾ ਰਹੇ ਨਾ ਰਾਈਆ। ਦੁਰਮਤ ਮੈਲ ਧੋ ਦਾਗ਼, ਪਾਪਾਂ ਕਰ ਸਫ਼ਾਈਆ। ਸਾਰੀ ਸ੍ਰਿਸ਼ਟੀ ਦੀ ਦ੍ਰਿਸ਼ਟੀ ਦੀ ਆਪਣੇ ਹੱਥ ਫੜ ਵਾਗ, ਡੋਰੀ ਆਪਣੇ ਨਾਮ ਬੰਧਾਈਆ। ਸਾਡਾ ਤੇਰੇ ਵਿਚ ਤੇਰਾ ਰੂਪ ਤੇਰਾ ਨਾਮ ਕਲਮਾ ਤੇਰੀ ਨਿਮਾਜ਼, ਨਮੋ ਨਮੋ ਕਹਿ ਕੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਹੁਕਮ ਦੇਣਾ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡੀ ਡੰਡਾਵਤ ਬੰਦਨਾ ਸਜਦਾ ਸਲਾਮ, ਸਾਹਿਬ ਸਵਾਮੀ ਸੀਸ ਨਿਵਾਈਆ। ਤੂੰ ਆਦਿ ਜੁਗਾਦੀ ਨੌਜਵਾਨ, ਮਰਦ ਮਰਦਾਨ ਇਕ ਅਖਵਾਈਆ। ਤੇਰਾ ਰੂਪ ਰੰਗ ਰੇਖ ਸਕੇ ਨਾ ਕੋਈ ਪਹਿਚਾਨ, ਜਗ ਨੇਤਰ ਨਜ਼ਰ ਕੋਇ ਨਾ ਆਈਆ। ਤੂੰ ਸਭ ਨੂੰ ਜੁਗ ਜੁਗ ਦੇਂਦਾ ਆਇਆ ਦਾਨ, ਗੁਰ ਅਵਤਾਰ ਪੈਗ਼ੰਬਰਾਂ ਝੋਲੀ ਨਾਮ ਭਰਾਈਆ। ਪਰ ਸਾਡੀ ਇਕ ਬੇਨੰਤੀ ਮਾਨ, ਨਿਮਰਤਾ ਵਿਚ ਸੀਸ ਨਿਵਾਈਆ। ਤੈਨੂੰ ਪੈਗ਼ੰਬਰਾਂ ਕਿਹਾ ਅਮਾਮ, ਨੂਰ ਨੁਰਾਨਾ ਨੂਰ ਅਲਾਹੀਆ। ਕਲ ਕਲਕੀ ਤੇਰਾ ਨਿਸ਼ਾਨ, ਨਿਸ਼ਾਨੇ ਦੋ ਜਹਾਨ ਖੋਜ ਖੁਜਾਈਆ। ਸਾਡਾ ਪਿਛਲਾ ਲੇਖਾ ਨਾ ਪਹਿਚਾਨ, ਬੇਪਹਿਚਾਨ ਬੇਪ੍ਰਵਾਹੀਆ। ਸਾਡਾ ਪਿਆਰ ਮੁਹੱਬਤ ਕਰ ਪ੍ਰਵਾਨ, ਪਰਮ ਪੁਰਖ ਤੇਰੀ ਵਡਿਆਈਆ। ਅਸੀਂ ਬੋਲੀਏ ਬਿਨਾ ਜ਼ਬਾਨ, ਸ਼ਬਦੀ ਸ਼ਬਦ ਸ਼ਨਵਾਈਆ। ਤੂੰ ਖ਼ਾਲਕ ਖ਼ਲਕ ਜ਼ਿਮੀਂ ਅਸਮਾਨ, ਦੋ ਜਹਾਨਾਂ ਸੋਭਾ ਪਾਈਆ। ਸਾਰੀ ਦੁਨੀਆ ਦਾ ਇਕ ਧਰਮ ਤੇ ਇਕ ਕਰ ਦੇ ਈਮਾਨ, ਇਸ਼ਟ ਇਕੋ ਇਕ ਸਮਝਾਈਆ। ਇਕੋ ਰਸਮ ਹੋਵੇ ਜਹਾਨ, ਕਸਮ ਖਾ ਕੇ ਰਹੇ ਸੁਣਾਈਆ। ਸਤਿ ਸਮਾਜ ਸਤਿ ਦਾ ਦੇ ਦੇ ਦਾਨ, ਸਤਿ ਸਤਿਵਾਦੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਸਭ ਦੇ ਹੱਥ ਰਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਤਿਗੁਰ ਸ਼ਬਦ ਸਾਡੀ ਦੇ ਸ਼ਹਾਦਤ, ਮੁਸਨਿਫ਼ ਇਕੋ ਨਜ਼ਰੀ ਆਈਆ। ਸਾਨੂੰ ਕਬੂਲ ਇਕੋ ਅਬਾਦਤ, ਇਕੋ ਕਲਮਾ ਨਾਮ ਧਿਆਈਆ। ਕਿਸੇ ਦੀ ਰਹੀ ਨਾ ਕੋਇ ਲਿਆਕਤ, ਆਪਣੀ ਚਲੇ ਨਾ ਕੋਇ ਚਤੁਰਾਈਆ। ਅਸੀਂ ਪਿਛੇ ਦੇਂਦੇ

ਰਹੇ ਜ਼ਮਾਨਤ, ਸ਼ਰਅ ਸ਼ਰਅ ਨਾਲ ਜੁੜਾਈਆ। ਤੂੰ ਮਾਲਕ ਸਹੀ ਸਲਾਮਤ, ਨੂਰ ਨੁਰਾਨਾ ਨਜ਼ਰੀ ਆਈਆ। ਸਾਨੂੰ ਇਉਂ ਦਿਸਦਾ ਸਭ ਦੇ ਉਤੇ ਆਉਣੀ ਕਿਆਮਤ, ਕਾਇਮ ਮੁਕਾਮ ਬਿਨ ਤੇਰੇ ਨਜ਼ਰ ਕੋਇ ਨਾ ਆਈਆ। ਕਲਜੁਗ ਕੂੜੀ ਕਿਰਿਆ ਕਢ ਜਹਾਲਤ, ਵਿਕਾਰ ਹੰਕਾਰ ਦੇ ਗਵਾਈਆ। ਤੇਰਾ ਸਚਖੰਡ ਦਵਾਰਾ ਤੇ ਤੇਰੀ ਹਕੀਕੀ ਅਦਾਲਤ, ਹਕ ਦੇ ਮਾਲਕ ਦੇ ਵਡਿਆਈਆ। ਜਿਥੇ ਚਲੇ ਨਾ ਕੋਇ ਵਕਾਲਤ, ਵੁਕਲਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਦੇਣਾ ਲਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਪ੍ਰਭੂ ਸਾਡੀ ਇਕ ਅਰਦਾਸ, ਬੇਨੰਤੀ ਸਚ ਸੁਣਾਈਆ। ਪਿਛਲਾ ਲੇਖਾ ਤੇਰੇ ਪਾਸ, ਅਗੇ ਵੰਡ ਰਹੀ ਨਾ ਰਾਈਆ। ਵਿਸ਼ਨੂੰ ਨਿਉਂ ਨਿਉਂ ਰਿਹਾ ਆਖ, ਬਿਨ ਰਸਨਾ ਜਿਹਵਾ ਢੋਲੇ ਗਾਈਆ। ਬ੍ਰਹਮਾ ਬੋਲੇ ਸਾਚ, ਸਚ ਤੇਰੀ ਸਰਨਾਈਆ। ਸ਼ੰਕਰ ਭੱਜਾ ਆਵੇ ਉਤੋਂ ਕੈਲਾਸ਼, ਕਲਾਧਾਰ ਤੇਰੀ ਵਡਿਆਈਆ। ਸਭ ਦੇ ਪਿਆਰ ਵਿਚ ਪਰਮ ਪੁਰਖ ਕਲਜੁਗ ਕੂੜੀ ਕਿਰਿਆ ਕਰ ਦੇ ਨਾਸ, ਨਾਸਤਕ ਨਜ਼ਰ ਕੋਇ ਨਾ ਆਈਆ। ਇਕੋ ਤੇਰੇ ਨਾਮ ਦਾ ਵਿਸ਼ਾ ਤੇ ਇਕੋ ਹੋਵੇ ਵਿਸ਼ਵਾਸ, ਜਗਤ ਵਿਸ਼ਿਆਂ ਵਿਚੋਂ ਬਾਹਰ ਕਢਾਈਆ। ਤੂੰ ਪਰਮਾਤਮ ਦੀਨ ਦੁਨੀ ਤੇਰਾ ਆਤਮ ਤੇਰਾ ਨੂਰ ਜੋਤ ਪ੍ਰਕਾਸ਼, ਦੂਜਾ ਨਜ਼ਰ ਕੋਇ ਨਾ ਆਈਆ। ਤੇਰਾ ਇਕੋ ਨਾਮ ਇਕੋ ਕਲਮਾ ਇਕੋ ਸ਼ਬਦ ਇਕੋ ਧੁਨ ਨਾਦ, ਅਨਹਦ ਨਾਦੀ ਨਾਦ ਜਣਾਈਆ। ਇਕੋ ਸੰਦੇਸ਼ਾ ਦੇਵਾਂ ਵਿਚ ਬ੍ਰਹਿਮਾਦ, ਬ੍ਰਹਿਮਾਂਡ ਆਪ ਸਮਝਾਈਆ। ਸਦੀ ਚੌਧਵੀਂ ਤੇਰੀ ਸਤਿ ਦੀ ਹੋਵੇ ਆਵਾਜ਼, ਸਚ ਸਚ ਜਣਾਈਆ। ਸਾਡਾ ਲੇਖੇ ਲਾਉਣਾ ਪੂਰਬ ਪਿਛਲਾ ਸਮਾਜ, ਸਮਾਜ ਵਾਲੇ ਤੇਰੀ ਝੋਲੀ ਪਾਈਆ। ਅਗੇ ਤੇਰਾ ਇਕੋ ਹੁਕਮ ਹੋਵੇ ਰਾਇਜ, ਸੰਦੇਸਾ ਇਕੋ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਧੁਰ ਦਾ ਵਰ, ਦਰ ਤੇਰੇ ਸੀਸ ਨਿਵਾਈਆ। ਪੁਰਖ ਅਕਾਲ ਕਹੇ ਮੈਂ ਧੁਰ ਦਾ ਹੁਕਮ ਸੁਣਾਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਆਲਸ ਨਿੰਦਰਾ ਵਿਚੋਂ ਬਾਹਰ ਕਢਾਵਾਂਗਾ। ਤੇਈ ਅਵਤਾਰਾਂ ਲੇਖਾ ਵੇਖ ਵਖਾਵਾਂਗਾ। ਪੈਗ਼ੰਬਰਾਂ ਦਾ ਪਰਦਾ ਪਰਦਿਆਂ ਵਿਚੋਂ ਉਠਾਵਾਂਗਾ। ਗੁਰੂ ਗੁਰਦੇਵ ਨਾਨਕ ਗੋਬਿੰਦ ਸੰਗ ਮਿਲਾਵਾਂਗਾ। ਪੁਰੀ ਲੋਅ ਬ੍ਰਹਿਮੰਡ ਖੰਡ ਦੋ ਜਹਾਨ ਖੋਜ ਖੁਜਾਵਾਂਗਾ। ਲੇਖਾ ਜਾਣ ਕੇ ਸੂਰੀਆ ਚੰਦ, ਮੰਡਲ ਮੰਡਪ ਸਮਝਾਵਾਂਗਾ। ਪ੍ਰਗਟ ਹੋ ਸੂਰਾ ਸਰਬੰਗ, ਸ਼ਬਦ ਅਗੰਮੀ ਡੰਕ ਵਜਾਵਾਂਗਾ। ਜੋ ਸੰਦੇਸ਼ਾ ਦੇ ਕੇ ਗਿਆ ਗੋਬਿੰਦ ਪੁਰੀ ਅਨੰਦ, ਅਨੰਦ ਸਭ ਦਾ ਫੋਲ ਫੁਲਾਵਾਂਗਾ। ਤੁਹਾਡਾ ਚਾਰ ਜੁਗ ਦਾ ਜਗਤ ਸਮਾਜ ਸਚ ਦਵਾਰੇ ਦੇਵਾਂ ਟੰਗ, ਗ੍ਰਹਿ ਆਪਣੇ ਆਪ ਰਖਾਵਾਂਗਾ। ਇਕੋ ਨਾਮ ਨਿਧਾਨਾ ਸ੍ਰੀ ਭਗਵਾਨਾ ਹੋ ਕੇ ਦੇਵਾਂ ਵੰਡ, ਹਿੱਸਾ ਜੁਜ਼ ਨਾ ਕੋਇ ਰਖਾਵਾਂਗਾ। ਤੂੰ ਮੇਰਾ ਮੈਂ ਤੇਰਾ ਸੋਹੰ ਢੋਲਾ ਸਭ ਨੇ ਗਾਉਣਾ ਛੰਦ, ਸੋਹੰ ਧਾਰ ਇਕ ਪ੍ਰਗਟਾਵਾਂਗਾ। ਭਾਗ ਲਗਾ ਕੇ ਤਤ ਪੰਜ, ਪੰਚਮ ਨਾਦ ਧੁਨ ਸ਼ਨਵਾਵਾਂਗਾ। ਪੰਚ ਵਿਕਾਰਾ ਮੇਟ ਕੇ ਜੰਗ, ਝਗੜਾ ਕੂੜ ਮੇਟ ਮਿਟਾਵਾਂਗਾ। ਸਤਿ ਸਚ ਦੀ ਪਾ ਕੇ ਠੰਡ, ਅੰਮ੍ਰਿਤ ਮੇਘ ਇਕ ਬਰਸਾਵਾਂਗਾ। ਦੀਨਾਂ ਮਜ਼੍ਹਬਾਂ ਜ਼ਾਤਾਂ ਪਾਤਾਂ ਊਚਾਂ ਨੀਚਾਂ ਪਾ ਕੇ ਇਕੋ ਗੰਢ, ਰਾਓ ਰੰਕਾਂ ਇਕੋ ਘਰ ਵਸਾਵਾਂਗਾ। ਉਹ ਵੇਖੋ ਸਦੀ ਚੌਧਵੀਂ ਰਹੀ ਲੰਘ, ਪੈਂਡੇ ਸਭ ਦੇ ਅੰਤ ਮੁਕਾਵਾਂਗਾ। ਸਚ ਸਿੰਘਾਸਣ ਪੁਰਖ ਅਬਿਨਾਸ਼ਣ ਸੁਹਾਏ ਇਕ ਪਲੰਘ, ਜਿਸ ਦਾ ਬਾਡੀ ਆਪ ਇਕ ਅਖਵਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਭੇਵ ਚੁਕਾਵਾਂਗਾ। ਅਵਤਾਰ ਪੈਗ਼ੰਬਰ ਗੁਰੂ ਖ਼ੁਸ਼ੀਆਂ ਵਿਚ ਮਾਰਨੀ ਤਾਲੀ, ਸਚ ਦਵਾਰੇ ਵੱਜੇ ਵਧਾਈਆ। ਖੇਲ ਵੇਖਣਾ

ਸਮਾਂ ਹਾਲੀ, ਸਨਮੁਖ ਹੋ ਕੇ ਅੱਖ ਖੁਲਾਈਆ। ਜਨ ਭਗਤਾਂ ਦੀ ਸਤਿਗੁਰ ਸ਼ਬਦ ਕਰੇ ਦਲਾਲੀ, ਵਿਚੋਲਾ ਅਵਰ ਨਾ ਕੋਇ ਰਖਾਈਆ। ਜਿਸ ਦੀ ਆਤਮਾ ਉਸੇ ਨੇ ਸੁਰਤ ਸੰਭਾਲੀ, ਸੰਬਲ ਬੈਠਾ ਧੁਰ ਦਾ ਮਾਹੀਆ। ਜਿਸ ਦੇ ਕੋਲ ਨਾ ਸ਼ਹਿਨਸ਼ਾਹੀ ਨਾ ਕੰਗਾਲੀ, ਇਕੋ ਰੰਗ ਰੰਗਾਈਆ। ਸਤਿ ਨਾਮ ਸਚ ਦੀ ਵਸਤ ਦੇਵੇ ਬਾਹਲੀ, ਅਤੋਟ ਅਤੁਟ ਆਪ ਵਰਤਾਈਆ। ਜਿਹੜੀ ਜਗਤ ਹੱਥ ਨਾ ਆਵੇ ਭਾਲੀ, ਰਾਜ ਰਾਜਾਨ ਰੋਵਣ ਮਾਰਨ ਧਾਹੀਆ। ਜਿਸ ਨੇ ਕਲਜੁਗ ਰੈਣ ਮੇਟਣੀ ਕਾਲੀ, ਕਲਾ ਆਪਣੀ ਇਕ ਵਰਤਾਈਆ। ਉਸ ਦੇ ਦਰ ਤੇ ਸਾਰੇ ਸਵਾਲੀ, ਮਾਂਗਤ ਹੋ ਕੇ ਝੋਲੀ ਡਾਹੀਆ। ਉਹ ਆਦਿ ਅੰਤ ਦਾ ਨੂਰ ਜੋਤ ਅਕਾਲੀ, ਜੰਮਣ ਮਰਨ ਵਿਚ ਕਦੇ ਨਾ ਆਈਆ। ਜਿਸ ਨੇ ਸਤਿਜੁਗ ਤਰੇਤਾ ਦੁਆਪਰ ਕੀਤੀ ਸਭ ਦੀ ਚਾਲੀ, ਕਲਜੁਗ ਅੰਤਮ ਦਏ ਮਿਟਾਈਆ। ਬੇਸ਼ਕ ਉਸ ਦੀ ਆਯੂ ਚਾਰ ਲੱਖ ਬੱਤੀ ਹਜ਼ਾਰ ਗ੍ਰੰਥਾਂ ਵਿਚ ਬਾਹਲੀ, ਬਹੁਤੀ ਜਗਤ ਨਾ ਕੋਇ ਹੰਢਾਈਆ। ਸਦੀ ਚੌਧਵੀਂ ਅੰਤ ਸਭ ਦੇ ਹੱਥ ਹੋ ਜਾਣੇ ਖ਼ਾਲੀ, ਧਨਾਢ ਨਜ਼ਰ ਕੋਇ ਨਾ ਆਈਆ। ਫਲ ਰਹਿਣਾ ਨਹੀਂ ਕਿਸੇ ਡਾਲੀ, ਫੂਲ ਸਕੇ ਨਾ ਕੋਇ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਪੁਰਖ ਅਕਾਲ ਕਹੇ ਉਹ ਵੇਖੋ ਭੱਜਾ ਆ ਗਿਆ ਹਾੜ ਮਹੀਨਾ, ਪ੍ਰਵਿਸ਼ਟਾ ਅਠਾਰਾਂ ਨਾਲ ਲਿਆਈਆ। ਪ੍ਰਭੂ ਝਗੜਾ ਮਿਟਾ ਦੇ ਮਜ਼੍ਹਬਾਂ ਦੀਨਾਂ, ਦੀਨ ਦੁਨੀ ਦੇ ਬਦਲਾਈਆ। ਤੇਰੇ ਗ੍ਰਹਿ ਹੋਵੇ ਮਰਨਾ ਜੀਣਾ, ਦੂਜੀ ਓਟ ਨਾ ਕੋਇ ਰਖਾਈਆ। ਮੈਂ ਨਾਲ ਲੈ ਕੇ ਆਇਆ ਤ੍ਰੈਗੁਣ ਮਾਇਆ ਤੀਨਾ, ਰਜੋ ਤਮੋ ਸਤੋ ਨਾਲ ਮਿਲਾਈਆ। ਮੈਂ ਬੇਨੰਤੀ ਕਰਦਾ ਸਾਚੇ ਭਗਤਾਂ ਤੇ ਰੰਗ ਚਾੜ੍ਹ ਦੇ ਭੀਨਾ, ਦੋ ਜਹਾਨਾਂ ਉਤਰ ਕਦੇ ਨਾ ਜਾਈਆ। ਤੇਰੇ ਪ੍ਰੇਮ ਦੀ ਮਿਸਾਲ ਨਹੀਂ ਕੋਈ ਜਲ ਮੀਨਾ, ਜਗਤ ਵਾਲੀ ਵਡਿਆਈਆ। ਤੂੰ ਆਤਮਾ ਦਾ ਮਾਲਕ ਨਾ ਨਰ ਨਾ ਮਦੀਨਾ, ਇਸਤਰੀ ਪੁਰਖ ਵੰਡ ਨਾ ਕੋਇ ਵੰਡਾਈਆ। ਸਭ ਦਾ ਠਾਂਡਾ ਕਰਦੇ ਸੀਨਾ, ਅਗਨੀ ਤਤ ਗਵਾਈਆ। ਤੂੰ ਨਰ ਨਾ ਮਦੀਨਾ, ਪਰਮ ਪੁਰਖ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਸਰਨਾਈਆ। ਪੁਰਖ ਅਕਾਲ ਖ਼ੁਸ਼ੀਆਂ ਦੇ ਵਿਚ ਹੱਸਿਆ, ਹੱਸ ਕੇ ਰਿਹਾ ਸੁਣਾਈਆ। ਕਿਹਾ ਅਠਾਰਾਂ ਹਾੜ ਆਇਉਂ ਨੱਸਿਆ, ਭੱਜਿਆ ਵਾਹੋ ਦਾਹੀਆ। ਔਹ ਵੇਖ ਕਲਜੁਗ ਰੈਣ ਅੰਧੇਰੀ ਮੱਸਿਆ, ਸਾਚਾ ਚੰਦ ਨਾ ਕੋਇ ਚਮਕਾਈਆ। ਮਮਤਾ ਮਾਇਆ ਤੀਰ ਨਿਰਾਲਾ ਕਸਿਆ, ਜਗਿਆਸੂਆਂ ਘਾਇਲ ਰਹੀ ਕਰਾਈਆ। ਡਸਣੀ ਹੋ ਕੇ ਸਭ ਨੂੰ ਡੱਸਿਆ, ਵਿਖ ਮਨ ਵਿਚ ਭਰਾਈਆ। ਸਾਚਾ ਸਾਹਿਬ ਕਿਸੇ ਨਾ ਤੱਕਿਆ, ਭੁੱਲਿਆ ਬੇਪ੍ਰਵਾਹੀਆ। ਜੋ ਸੰਦੇਸਾ ਦਿਤਾ ਮੁਹੰਮਦ ਮਦੀਨਾ ਮੱਕਿਆ, ਕਾਅਬਿਆਂ ਪਰੇ ਸੁਣਾਈਆ। ਮੇਰਾ ਮਹਿਬੂਬ ਨੂਰ ਅਲਾਹੀ ਅੱਲਾ ਇਕੋ ਸੱਚਿਆ, ਪਰਵਰਦਿਗਾਰ ਸਹਿਜ ਸੁਖਦਾਈਆ। ਜਿਸ ਕਾਇਆ ਭਾਂਡਾ ਵੇਖਣਾ ਕੱਚਿਆ, ਗੜ੍ਹ ਹਉਮੇ ਖੋਜ ਖੁਜਾਈਆ। ਉਹ ਆਪਣੀ ਧਾਰ ਵਿਚ ਹੋਣਾ ਮੱਤਿਆ, ਜੋਤੀ ਜਾਤਾ ਡਗਮਗਾਈਆ। ਗੋਬਿੰਦ ਨੇ ਜੈਕਾਰਾ ਲਾਇਆ ਫ਼ਤਿਹਾ, ਫ਼ਤਿਹ ਇਕੋ ਇਕ ਬੁਲਾਈਆ। ਕਲਜੁਗ ਕੂੜੀ ਕਿਰਿਆ ਦੀ ਕਰਨੀ ਹੱਤਿਆ, ਖੰਡਾ ਖੜਗ ਨਾਮ ਉਠਾਈਆ। ਸਤਿਜੁਗ ਦਾ ਸਾਚਾ ਦੇਣਾ ਪਤਿਆ, ਪਤਿਪਰਮੇਸ਼ਵਰ ਹੋ ਕੇ ਆਪ ਜਣਾਈਆ। ਜਿਸ ਦਾ ਲੇਖ ਨਾ ਜਾਵੇ ਲਖਿਆ, ਅਲਖ ਅਗੋਚਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਘਰ ਸੁਹਾਈਆ। ਹਾੜ ਕਹੇ ਪ੍ਰਭੂ ਆਤਮ ਪਰਮਾਤਮ ਤੇਰਾ ਰਿਸ਼ਤਾ, ਸਾਕ

ਸੱਜਣ ਇਕ ਅਖਵਾਈਆ। ਜਿਸ ਦਾ ਭੇਵ ਜਾਣੇ ਨਾ ਕੋਇ ਫ਼ਰਿਸ਼ਤਾ, ਜਬਰਾਈਲ ਮੇਕਾਈਲ ਇਜ਼ਰਾਈਲ ਇਸਰਾਫ਼ੀਲ ਸੀਸ ਝੁਕਾਈਆ। ਤੇਰਾ ਆਦਿ ਅੰਤ ਦਾ ਇਸ਼ਟਾ, ਅਵਤਾਰ ਪੈਗ਼ੰਬਰ ਗੁਰੂ ਤੈਨੂੰ ਸੀਸ ਨਿਵਾਈਆ। ਤੂੰ ਸਭ ਦੀ ਬਦਲਣਹਾਰਾ ਦ੍ਰਿਸ਼ਟਾ, ਇਸ਼ਟ ਦੇਵ ਤੇਰੀ ਸ਼ਰਨਾਈਆ। ਸਾਰੀ ਦੁਨੀਆ ਰੂਪ ਬਣਾ ਲੈ ਆਪਣੇ ਸਿਖ ਦਾ, ਸਿਖਿਆ ਸਤਿ ਸਤਿ ਸਮਝਾਈਆ। ਦੁਹਾਈ ਦਰੋਹੀ ਤੇਰੇ ਉਤੇ ਮਨ ਕਿਸੇ ਨਾ ਟਿਕਦਾ, ਸੁਰਤ ਵਿਚ ਸੁਰਤ ਨਾ ਕੋਇ ਸਮਾਈਆ। ਮੈਂ ਤੇਰੇ ਦਵਾਰੇ ਦੁਹੱਥੜ ਮਾਰ ਕੇ ਪਿੱਟਦਾ, ਹਾਏ ਹਾਏ ਕਰ ਸੁਣਾਈਆ। ਸਮਾਂ ਵੇਖ ਲੈ ਹਾਰ ਜਿੱਤ ਦਾ, ਚੇਤਨ ਚੇਤਨ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਹਾੜ ਕਹੇ ਪ੍ਰਭੂ ਆਤਮਾ ਪਰਮਾਤਮਾ ਤੇਰਾ ਨੂਰ ਨਾਰ ਕੰਤ, ਕੰਤ ਕੰਤੂਹਲ ਤੇਰੀ ਵਡਿਆਈਆ। ਇਹੋ ਆਸਾ ਆਦਿ ਅੰਤ, ਸਾਧ ਸੰਤ ਮੰਗ ਮੰਗਾਈਆ। ਕਲਜੁਗ ਅੰਤ ਬਣਾ ਦੇ ਬਣਤ, ਘੜਨ ਭੰਨਣਹਾਰ ਤੇਰੀ ਵਡਿਆਈਆ। ਲੇਖੇ ਲਾ ਲੈ ਜੀਵ ਜੰਤ, ਜਾਗਰਤ ਜੋਤ ਕਰ ਰੁਸ਼ਨਾਈਆ। ਗੜ੍ਹ ਤੋੜ ਦੇ ਹਉਮੇ ਹੰਗਤ, ਹੰ ਬ੍ਰਹਮ ਦੇ ਸਮਝਾਈਆ। ਸਤਿਗੁਰ ਸ਼ਬਦ ਤੋਂ ਵੱਡਾ ਨਹੀਂ ਕੋਈ ਪੰਡਤ, ਬੁੱਧੀ ਤੋਂ ਪਰੇ ਨਾ ਕੋਇ ਸਮਝਾਈਆ। ਚਾਰ ਵਰਨਾਂ ਅਠਾਰਾਂ ਬਰਨਾਂ ਤਨ ਵਜੂਦ ਤੇਰੀ ਇਕੋ ਹੋਵੇ ਸੰਗਤ, ਪੰਗਤ ਇਕੋ ਲੈਣੀ ਬਣਾਈਆ। ਮੇਰੀ ਤੇਰੇ ਦਰ ਦਵਾਰੇ ਮਿੰਨਤ, ਸੀਸ ਜਗਦੀਸ਼ ਇਕੋ ਇਕ ਝੁਕਾਈਆ। ਸ਼ਰਅ ਸ਼ਰੀਅਤ ਕਰੇ ਕੋਇ ਨਾ ਇੱਲਤ, ਆਲਮਾਂ ਇਲਮ ਦੇਣਾ ਦ੍ਰਿੜਾਈਆ। ਤੇਰਾ ਰਹੇ ਕੋਇ ਨਾ ਨਿੰਦਕ, ਦੁਤੀਆ ਭਾਉ ਦੇਣਾ ਮਿਟਾਈਆ। ਤੂੰ ਫਿਰਨਾ ਚਾਰੇ ਕੂਟਾਂ ਚਾਰੇ ਸਿੰਮਤ, ਲਹਿੰਦਾ ਚੜ੍ਹਦਾ ਦੱਖਨ ਪਹਾੜ ਆਪਣੀ ਵੰਡ ਵੰਡਾਈਆ। ਮੇਰੀ ਤਦ ਮੇਟਣੀ ਚਿੰਨਤ, ਚਿੰਤਾ ਚਿਖਾ ਕੂੜ ਦੇਣੀ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਾ ਸਚ ਦੇਣਾ ਸਮਝਾਈਆ। ਪੁਰਖ ਅਕਾਲ ਕਹੇ ਸੁਣ ਮੇਰੇ ਹਾੜ ਅਠਾਰਾਂ, ਹੁਕਮ ਇਕ ਸੁਣਾਈਆ। ਸਤਿਜੁਗ ਸਤਿ ਸਚ ਸਤਿ ਦੀਆਂ ਧਾਰਾਂ, ਤੇਰੇ ਨਾਲ ਰਖਾਈਆ। ਇਕੋ ਪ੍ਰੇਮ ਹੋਵੇ ਪੁਰਖ ਨਾਰਾ, ਇਸਤ੍ਰੀ ਪੁਰਖ ਵੰਡ ਨਾ ਕੋਇ ਵੰਡਾਈਆ। ਇਕੋ ਗ੍ਰਹਿ ਹੋਣ ਬਹਾਰਾਂ, ਰੁਤੜੀ ਇਕੋ ਇਕ ਸੁਹਾਈਆ। ਇਕੋ ਮਾਣ ਮਿਲੇ ਚਾਰ ਯਾਰਾਂ, ਪੰਚ ਪਿਆਰਾ ਇਕੋ ਰੰਗ ਰੰਗਾਈਆ। ਸਭ ਦਾ ਸਾਂਝਾ ਸਚ ਹੋਵੇ ਦਵਾਰਾ, ਦਵਾਰਕਾ ਵਾਸੀ ਸਚ ਗਿਆ ਸੁਣਾਈਆ। ਇਕੋ ਖੇਲ ਕਰੇ ਸੱਚੀ ਸਰਕਾਰਾ, ਰਾਮ ਰਮਈਆ ਵੇਖ ਵਖਾਈਆ। ਨੂਰ ਅਲਾਹੀ ਪਰਵਰਦਿਗਾਰਾ, ਸਾਂਝਾ ਯਾਰ ਵਡ ਵਡਿਆਈਆ। ਸਤਿਗੁਰ ਸ਼ਬਦ ਸ਼ਬਦ ਉਜਿਆਰਾ, ਦੂਸਰ ਰੂਪ ਨਾ ਕੋਇ ਧਰਾਈਆ। ਸਾਂਝੀਵਾਲ ਜਗਤ ਜਹਾਨ ਬਣੇ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਸੀਸ ਨਿਵਾਈਆ। ਜਗਤ ਨਾਤਾ ਜੋੜੇ ਅਪਰ ਅਪਾਰਾ, ਮੇਲਾ ਮੇਲੇ ਸਹਿਜ ਸੁਭਾਈਆ। ਮਾਣ ਦੇਵੇ ਸ਼ਤਰੀ ਬ੍ਰਹਿਮਣ ਸ਼ੂਦਰ ਵੈਸ਼ ਇਕੋ ਰੰਗ ਰੰਗਾਏ ਗਾੜ੍ਹਾ, ਅਗੇ ਉਤਰ ਕਦੇ ਨਾ ਜਾਈਆ। ਗੁਰਮੁਖ ਲਾੜੀ ਗੁਰਮੁਖ ਲਾੜਾ, ਗੁਰਮੁਖ ਗੁਰਮੁਖ ਨਾਲ ਮਿਲ ਕੇ ਵੱਜੇ ਵਧਾਈਆ। ਕਲਜੁਗ ਮਾਰੇ ਕੋਇ ਨਾ ਧਾੜਾ, ਮਾਇਆ ਮਮਤਾ ਵੱਜੇ ਨਾ ਕੋਇ ਵਧਾਈਆ। ਏਸ ਦਿਵਸ ਨੂੰ ਸਾਰੇ ਮਨਾਉਣਗੇ ਘਰ ਨਾਲ ਪਿਆਰਾ, ਪ੍ਰੇਮ ਪ੍ਰੀਤੀ ਵਿਚ ਰਖਾਈਆ। ਹਾੜ ਕਹੇ ਮੈਂ ਦੋਏ ਜੋੜ ਕਰਾਂ ਨਿਮਸਕਾਰਾ, ਨਿਉਂ ਨਿਉਂ ਲਾਗਾਂ ਪਾਈਂਆ। ਪ੍ਰਭੂ ਤੂੰ ਆਦਿ ਅੰਤ ਸਭ ਦਾ ਸਾਂਝਾ ਯਾਰਾ, ਮੀਤ ਮੁਰਾਰਾ ਇਕ ਅਖਵਾਈਆ। ਭਗਤ ਭਗਵਾਨ ਦੀ ਧਾਰ ਵਿਚ ਅਨੰਦ ਕਾਰਜ ਕਰੇਗਾ ਜਗਤ ਜਹਾਨ ਸਾਰਾ, ਸ਼ਰਅ ਸ਼ਰਅ ਨਾਲੋਂ ਬਦਲਾਈਆ। ਅਵਤਾਰ

ਪੈਗ਼ੰਬਰ ਗੁਰੂ ਤੇਰਾ ਹਕ ਦਾ ਬੋਲਣ ਜੈਕਾਰਾ, ਤੂੰ ਹੀ ਦਾਤਾ ਬੇਪ੍ਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਵਡਿਆਈਆ। ਹਾੜ ਕਹੇ ਜਨ ਭਗਤੋ ਮੇਰੀ ਨਮੋ ਨਮੋ ਨਿਮਸਕਾਰ, ਨਿਮਰਤਾ ਵਿਚ ਜਣਾਈਆ। ਸਭ ਦਾ ਇਕੋ ਪੁਰਖ ਅਕਾਲ ਨਾਲ ਹੋਵੇ ਪਿਆਰ, ਦੂਜਾ ਇਸ਼ਟ ਨਾ ਕੋਇ ਮਨਾਈਆ। ਜਿਸ ਨੂੰ ਝੁਕਦੇ ਪੈਗ਼ੰਬਰ ਗੁਰ ਅਵਤਾਰ, ਦਰ ਬੈਠੇ ਸੀਸ ਨਿਵਾਈਆ। ਉਹ ਜੋਤੀ ਜਾਤਾ ਪੁਰਖ ਬਿਧਾਤਾ ਸਭ ਦੀ ਪਾਵੇ ਸਾਰ, ਮਹਾਸਾਰਥੀ ਇਕ ਅਖਵਾਈਆ। ਉਸੇ ਦੇ ਹੁਕਮ ਅੰਦਰ ਪਿਛਲੇ ਬੀਤੇ ਜੁਗ ਚਾਰ, ਸਤਿਜੁਗ ਤਰੇਤਾ ਦੁਆਪਰ ਕਲਜੁਗ ਆਪਣਾ ਪੰਧ ਮੁਕਾਈਆ। ਰੀਤੀ ਨੀਤੀ ਬਦਲ ਜਾਵੇ ਸੰਸਾਰ, ਮਾਨਸ ਮਾਨਵ ਮਾਨੁਖ ਆਪਣੇ ਰੰਗ ਰੰਗਾਈਆ। ਖ਼ੁਸ਼ੀਆਂ ਨਾਲ ਅਨੰਦ ਕਾਰਜ ਦਾ ਹੋਇਆ ਵਿਹਾਰ, ਨਾਤਾ ਭਗਤਾਂ ਭਗਤਾਂ ਨਾਲ ਜੁੜਾਈਆ। ਸਤਿਗੁਰ ਸ਼ਬਦ ਸ਼ਬਦ ਸਤਿਗੁਰ ਦਰ ਆਇਆਂ ਨੂੰ ਪਿਆਰ ਦੀ ਦਰਦ ਨਾਲ ਦੇਵੇ ਪਿਆਰ, ਸਿਰ ਸਭ ਦੇ ਹੱਥ ਟਿਕਾਈਆ। ਸਿਰ ਤੋਂ ਉਤੇ ਤੇ ਉਤੇ ਦੀ ਮੰਜ਼ਲ ਜਗਤ ਦੁਸ਼ਵਾਰ, ਬਿਨਾ ਸਤਿਗੁਰ ਤੋਂ ਚੜ੍ਹਨ ਕੋਇ ਨਾ ਪਾਈਆ। ਜਨ ਭਗਤੋ ਤੁਹਾਨੂੰ ਕਿਰਪਾ ਨਾਲ ਪਰਮ ਪੁਰਖ ਦਿਤਾ ਤਾਰ, ਤਾਰਨਹਾਰ ਆਪਣੇ ਘਰ ਵਸਾਵੇ ਚਾਈਂ ਚਾਈਂਆ। ਤੁਸਾਂ ਖ਼ੁਸ਼ੀਆਂ ਵਿਚ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਲਾਉਂਦੇ ਰਹਿਣਾ ਜੈਕਾਰ, ਆਤਮ ਅੰਤਰ ਮਿਲ ਕੇ ਵਜਦੀ ਰਹੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਕਰਦਾ ਆਇਆ ਕਾਰ, ਕਰਨੀ ਦਾ ਕਰਤਾ ਕੁਦਰਤ ਦਾ ਕਾਦਰ ਪਰਵਰਦਿਗਾਰ ਬੇਐਬ ਨੂਰ ਅਲਾਹੀਆ।