੨੬ ਹਾੜ ਸ਼ਹਿਨਸ਼ਾਹੀ ਸੰਮਤ ੮ ਮੇਰਠ ਛਾਉਣੀ ਰੇਸ਼ਮ ਸਿੰਘ ਦੇ ਗ੍ਰਹਿ
ਨਾਰਦ ਕਹੇ ਵਾਹ ਪ੍ਰਭੂ ਅਬਿਨਾਸ਼ੀ ਅਚੁਤ, ਪਾਰਬ੍ਰਹਮ ਤੇਰੀ ਬੇਪ੍ਰਵਾਹੀਆ। ਮੈਂ ਭਗਤੀ ਦੀ ਧਾਰ ਤੇਰਾ ਦੁਲਾਰਾ ਸੁਤ, ਨਿਰਗੁਣ ਨਿਰਗੁਣ ਨਜ਼ਰੀ ਆਈਆ। ਆਪਣੀ ਗੋਦੀ ਮੈਨੂੰ ਚੁੱਕ, ਸਚਖੰਡ ਨਿਵਾਸੀ ਦਇਆ ਕਮਾਈਆ। ਮੈਂ ਹੈਰਾਨ ਹੋ ਗਿਆ ਸੁਣ ਕੇ ਤੇਰੀ ਤੁਕ, ਤੂੰ ਮੇਰਾ ਮੈਂ ਤੇਰਾ ਢੋਲਾ ਦਿਤਾ ਜਣਾਈਆ। ਦੀਨ ਦੁਨੀ ਦਾ ਬਦਲ ਦੇਣਾ ਰੁਖ਼, ਰੁਖ਼ਸਤ ਦੇਣੀ ਕੂੜ ਕੁੜਿਆਰ ਲੋਕਾਈਆ। ਸਚ ਧਰਮ ਦਾ ਬਖ਼ਸ਼ਣਾ ਸੁਖ, ਸੁਖ ਸਾਗਰ ਵਿਚ ਸਮਾਈਆ। ਧਰਨੀ ਧਰਤ ਧਵਲ ਧੌਲ ਦੀ ਸੁਹੰਜਣੀ ਕਰਨੀ ਕੁੱਖ, ਆਪ ਬਣਨਾ ਜਣੇਂਦੀ ਮਾਈਆ। ਕਲਜੁਗ ਕੂੜ ਕੁੜਿਆਰਾ ਕਢਣਾ ਕੁੱਟ, ਕਾਇਆ ਕੁਟੀਆ ਹੋਏ ਸਫ਼ਾਈਆ। ਨਿਰਗੁਣ ਧਾਰ ਨਿਰਵੈਰ ਹੋ ਕੇ ਉਠ, ਨਿਰਾਕਾਰ ਦੋ ਜਹਾਨ ਕਰ ਰੁਸ਼ਨਾਈਆ। ਮਿਹਰਵਾਨ ਮਿਹਰਵਾਨ ਮਿਹਰਵਾਨ ਹੋ ਕੇ ਤੁਠ, ਸਿਰ ਸਿਰ ਆਪਣਾ ਹੱਥ ਟਿਕਾਈਆ। ਪਿਆਰ ਮੁਹੱਬਤ ਨਾਲ ਜਨ ਭਗਤਾਂ ਫੜ ਗੁਟ, ਬਾਂਹ ਸਕੇ ਨਾ ਕੋਇ ਛੁਡਾਈਆ। ਚਾਰੋਂ ਕੁੰਟ ਵੇਖ ਮਾਇਆ ਮਮਤਾ ਪਈ ਲੁੱਟ, ਲੁਟੇਰਾ ਕਲਜੁਗ ਭੱਜੇ ਵਾਹੋ ਦਾਹੀਆ। ਸ੍ਰਿਸ਼ਟੀ ਤੇਰਾ ਨਾਮ ਜਪੇ ਬੁੱਲਾਂ ਬੁੱਟ, ਹਿਰਦੇ ਹਰਿ ਨਾ ਕੋਇ ਵਸਾਈਆ। ਸਤਿ ਸਚ ਬੂਟਾ ਗਿਆ ਸੁੱਕ, ਅੰਮ੍ਰਿਤ ਸਿੰਚ ਹਰਾ ਨਾ ਕੋਇ ਕਰਾਈਆ। ਤੂੰ ਕਿਹੜੀ ਧਾਰ ਬੈਠੋਂ ਲੁਕ, ਪਰਦਾ ਪਰਦਿਆਂ ਵਿਚੋਂ ਦੇ ਉਠਾਈਆ। ਸਦੀ ਚੌਧਵੀਂ ਤੇਰਾ ਨਿਸ਼ਾਨਾ ਨਾ ਜਾਏ ਉਕ, ਤੀਰ ਅਣਿਆਲਾ ਦੇਣਾ ਚਲਾਈਆ। ਜਿਸ ਕਾਰਨ ਮੁਹੰਮਦ ਕਟਾਈ ਮੁੱਛ, ਲਬਾਂ ਜਗਤ ਵਖਾਈਆ। ਸੋ ਸੁਹੰਜਣੀ ਕਰਨੀ ਰੁਤ, ਰੁਤੜੀ ਆਪਣੇ ਨਾਲ ਮਹਿਕਾਈਆ। ਨਾਰਦ ਕਹੇ ਸਦੀ ਚੌਧਵੀਂ ਬੈਠੀ ਰਹੀਂ ਨਾ ਚੁੱਪ, ਨੇਤਰ ਨੈਣ ਨੈਣ ਸ਼ਰਮਾਈਆ। ਸ਼ਰਅ ਤੱਕ ਅੰਧੇਰਾ ਘੁੱਪ, ਸੂਰੀਆ ਚੰਦ ਨਾ ਕੋਇ ਚਮਕਾਈਆ। ਸਭ ਦੀ
ਖੁਲ੍ਹੀ ਵੇਖ ਗੁੱਤ, ਮੇਂਢੀ ਸੀਸ ਨਾ ਕੋਇ ਗੁੰਦਾਈਆ। ਸਾਚੇ ਮਾਰਗ ਤੋਂ ਦੀਨ ਦੁਨੀ ਰਹੀ ਘੁੱਥ, ਮੰਜ਼ਲ ਹਕ ਚੜ੍ਹਨ ਕੋਇ ਨਾ ਪਾਈਆ। ਸਤਿ ਸਚ ਰਿਹਾ ਨਾ ਕਿਸੇ ਵਿਚ ਮਨੁੱਖ, ਮਨੁੱਸ਼ ਮਾਨਵ ਰੋਵਣ ਮਾਰਨ ਧਾਹੀਆ। ਤੇਰਾ ਆਤਮ ਤੇਰੇ ਨਾਲੋਂ ਗਿਆ ਰੁਸ, ਰੁੱਸਿਆਂ ਸਕੇ ਨਾ ਕੋਇ ਮਨਾਈਆ। ਕਲਜੁਗ ਅੰਤਮ ਵੇਲਾ ਰਿਹਾ ਢੁਕ, ਅਵਤਾਰ ਪੈਗ਼ੰਬਰ ਗੁਰ ਵੇਖਣ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਸਚ ਤੇਰੀ ਸਰਨਾਈਆ। ਨਾਰਦ ਕਹੇ ਮੇਰੇ ਮਾਲਕ ਅਗੰਮ ਖ਼ਸਮ, ਖ਼ਾਵੰਦ ਤੇਰੀ ਵਡਿਆਈਆ। ਜਗਤ ਜਹਾਨ ਵੇਖ ਨੂਰੇ ਚਸ਼ਮ, ਚਸ਼ਮੇ ਦੀਦ ਧਿਆਨ ਰਖਾਈਆ। ਤੇਰੀ ਦਰੋਹੀ ਤੇਰੀ ਕਸਮ, ਸੁਗੰਦ ਖਾ ਕੇ ਦਿਆਂ ਸੁਣਾਈਆ। ਮੁਹੱਬਤ ਰਹੀ ਨਾ ਕਿਸੇ ਜਿਸਮ, ਜਮੀਰ ਦੀਨ ਦੁਨੀਆ ਗਈ ਬਦਲਾਈਆ। ਇਕੋ ਇਕ ਵਾਹਿਦ ਕਰ ਦੇ ਇਸਮ, ਇਸਮ ਆਜ਼ਮ ਤੇਰਾ ਨਜ਼ਰੀ ਆਈਆ। ਅਵਤਾਰ ਪੈਗ਼ੰਬਰ ਗੁਰ ਤੇਰਾ ਨੂਰ ਦਿਸਣ, ਦੂਸਰ ਰੂਪ ਨਾ ਕੋਇ ਬਦਲਾਈਆ। ਤੇਰੀ ਮਹਿੰਮਾ ਸਾਰੇ ਲਿਖਣ, ਵੇਦ ਪੁਰਾਨ ਅੰਜੀਲ ਕੁਰਾਨ ਸਿਫ਼ਤ ਸਾਲਾਹੀਆ। ਤੇਰੀ ਦਰਗਾਹ ਸਾਚੀ ਸੇਜਾ ਸਾਰੇ ਲਿਟਣ, ਆਸਣ ਇਕੋ ਨਜ਼ਰੀ ਆਈਆ। ਤੇਰੇ ਨਾਮ ਕਲਮੇ ਦੀ ਲੋਕਮਾਤ ਦੇ ਕੇ ਚਿਟਣ, ਚਿੱਟੇ ਤੇ ਕਾਲਾ ਗਏ ਪਾਈਆ। ਤੇਰੀ ਸ਼ਰਅ ਸ਼ਰੀਅਤ ਨਾ ਦੇਵੇ ਟਿਕਣ, ਮਜ਼੍ਹਬ ਮਜ਼੍ਹਬ ਨਾਲ ਲੜਾਈਆ। ਓਹ ਵੇਖ ਸਦੀ ਚੌਧਵੀਂ ਲੱਗੀ ਪਿੱਟਣ, ਬਿਨ ਨੈਣਾਂ ਰੋਵੇ ਮਾਰੇ ਧਾਹੀਆ। ਜਗਤ ਜਹਾਨ ਖੜਕ ਜਾਏ ਇੱਟ ਨਾਲ ਇੱਟਣ, ਪਾਥਰ ਪਾਹਨ ਭੱਜਣ ਵਾਹੋ ਦਾਹੀਆ। ਤੂੰ ਸਾਹਿਬ ਸਵਾਮੀ ਪੁਰਖ ਅਕਾਲਾ ਬਣ ਮਿਤਣ, ਮਿਤਰ ਪਿਆਰਾ ਗੋਬਿੰਦ ਦਿਆਂ ਦ੍ਰਿੜਾਈਆ। ਆਤਮ ਪਰਮਾਤਮ ਕਰ ਹਿਤਣ, ਹਿਤਕਾਰੀ ਹੋ ਕੇ ਆਪਣਾ ਜੋੜ ਜੁੜਾਈਆ। ਤੇਰੀ ਸਿਖਿਆ ਸਾਰ ਸ਼ਬਦ ਦੀ ਸਾਰੇ ਸਿਖਣ, ਸਾਰ ਆਪਣੀ ਦੇ ਸਮਝਾਈਆ। ਬਿਨ ਤੇਰੀ ਕਿਰਪਾ ਕਲਜੁਗ ਅੰਤਮ ਕੋਇ ਨਾ ਆਏ ਨਜਿੱਠਣ, ਲੇਖਾ ਸਕੇ ਨਾ ਕੋਇ ਮੁਕਾਈਆ। ਮਿਹਰਵਾਨ ਮਹਿਬੂਬ ਆਪਣਾ ਭਾਣਾ ਦੱਸ ਮਿੱਠਣ, ਅਨਰਸ ਆਪਣਾ ਦੇ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਨਾਰਦ ਕਹੇ ਪ੍ਰਭੂ ਮੈਂ ਕੀ ਦੱਸਾਂ, ਉਫ਼ ਹਾਏ ਸੀਸ ਨਿਵਾਈਆ। ਨਾਲੇ ਰੋਵਾਂ ਨਾਲੇ ਹੱਸਾਂ, ਹਸਤੀ ਤੇਰੀ ਬੇਪਰਵਾਹੀਆ। ਤੂੰ ਨਿਗਾਹ ਮਾਰ ਬਿਨਾ ਅੱਖਾਂ, ਅੱਖੀਆਂ ਵਾਲੇ ਤੈਨੂੰ ਗਏ ਭੁਲਾਈਆ। ਤੇਰਾ ਭਗਤ ਮਿਲੇ ਨਾ ਕੋਇ ਵਿਚੋਂ ਕੋਟਾਂ ਲੱਖਾਂ, ਅਣਗਿਣਤ ਦਿਸੇ ਲੋਕਾਈਆ। ਜੇ ਮੇਰਾ ਵਸ ਹੋਵੇ ਮੈਂ ਦੀਨ ਦੁਨੀ ਮਥਾਂ, ਮਥ ਕੇ ਦਿਆਂ ਵਖਾਈਆ। ਜਿਹੜੀ ਗ੍ਰੰਥ ਸ਼ਾਸਤਰਾਂ ਚਲਾਈ ਕਥਾ, ਕਥਨੀ ਕਥ ਸਕੇ ਕੋਇ ਨਾ ਰਾਈਆ। ਤੇਰੇ ਸਥਰ ਕੋਇ ਨਾ ਲੱਥਾ, ਯਾਰੜਾ ਸੇਜ ਨਾ ਕੋਇ ਹੰਢਾਈਆ। ਓਹ ਵੇਖ ਆਪਣਿਆਂ ਪੰਜ ਤਤ ਅੱਠਾਂ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਨਾਲ ਰਲਾਈਆ। ਚਾਰੋਂ ਕੁੰਟ ਤੇਰੇ ਨਾਮ ਕਲਮੇ ਪਾਇਆ ਰੱਟਾ, ਦੀਨ ਦੁਨੀ ਰਹੀ ਕੁਰਲਾਈਆ। ਕਿਸੇ ਦੀ ਕੀਮਤ ਰਹੀ ਕੋਇ ਨਾ ਟਕਾ, ਮਾਇਆ ਮਮਤਾ ਘਾਇਲ ਕੀਤੀ ਲੋਕਾਈਆ। ਮੈਂ ਆਪਣਾ ਸਿਰ ਤੇਰੇ ਚਰਨ ਕਵਲਾਂ ਸਿਟਾਂ, ਸੀਸ ਜਗਦੀਸ਼ ਨਿਵਾਈਆ। ਤੂੰ ਸਭ ਦਾ ਲਹਿਣਾ ਦੇਣਾ ਮੁਕਾ ਦੇ ਏਕੰਕਾਰ ਇਕੱਠਾ, ਬਹੁਤੀ ਵੰਡ ਨਾ ਕੋਇ ਵੰਡਾਈਆ। ਪੈਗ਼ੰਬਰਾਂ ਦਾ ਪੂਰਾ ਕਰ ਪਟਾ, ਪਟਨੇ ਵਾਲਾ ਨਾਲ ਮਿਲਾਈਆ। ਸਦੀ ਚੌਧਵੀਂ ਵਕਤ ਜਾਂਦਾ ਟੱਪਾ, ਟਾਪੂਆਂ ਤੋਂ ਪਰੇ ਲੇਖਾ ਚੁਕਾਉਣਾ ਥਾਉਂ ਥਾਈਂਆ। ਮੈਂ ਚਾਰ ਕੁੰਟ ਫਿਰਾਂ ਨੱਠਾ, ਉੱਤਰ ਪੂਰਬ
ਪੱਛਮ ਦੱਖਣ ਵਾਹੋ ਦਾਹੀਆ। ਬਿਨ ਤੇਰੀ ਕਿਰਪਾ ਤੇਰਾ ਨੂਰ ਦਿਸੇ ਨਾ ਲਟ ਲਟਾ, ਜੋਤ ਜੋਤ ਨਾ ਕੋਇ ਰੁਸ਼ਨਾਈਆ। ਕਿਸੇ ਅੰਤਰ ਨਿਰੰਤਰ ਸ਼ਬਦ ਨਾਦ ਵੱਜੇ ਨਾ ਅਨਹਦਾ, ਨਾਦੀ ਨਾਦ ਨਾ ਕੋਇ ਸ਼ਨਵਾਈਆ। ਅੰਮ੍ਰਿਤ ਰਸ ਪੀਏ ਕੋਇ ਨਾ ਮਧਾ, ਮਧੁਰ ਧੁਨ ਸੁਣਨ ਕੋਇ ਨਾ ਪਾਈਆ। ਸਚ ਦਵਾਰ ਏਕੰਕਾਰ ਜਨ ਭਗਤਾਂ ਸ਼ਬਦੀ ਧਾਰ ਦੇ ਸੱਦਾ, ਸਦਕੇ ਵਾਰੀ ਘੋਲ ਘੁਮਾਈਆ। ਕਲਜੁਗ ਅੰਤ ਅਖ਼ੀਰ ਜਾਂਦਾ ਲੱਦਾ, ਭਾਰ ਕੂੜੀ ਕਿਰਿਆ ਸਿਰ ਉਠਾਈਆ। ਤੇਰੀ ਇਕੋ ਪੁਸ਼ਤ ਇਕੋ ਕੁਲ ਇਕੋ ਯੱਦਾ, ਆਤਮ ਪਰਮਾਤਮ ਤੇਰਾ ਨੂਰ ਅਲਾਹੀਆ। ਗੁਰਮੁਖਾਂ ਦਰਸ਼ਨ ਦੇ ਉਪਰ ਸ਼ਾਹ ਰਗਾ, ਸ਼ਹਿਨਸ਼ਾਹ ਆਪਣਾ ਪਰਦਾ ਅੰਦਰੋਂ ਦੇ ਉਠਾਈਆ। ਹਰਿਜਨ ਹੰਸ ਬਣਾ ਕਗਾ, ਗੁਰਸਿਖ ਆਪਣੇ ਰੰਗ ਰੰਗਾਈਆ। ਕਾਇਆ ਮੰਦਰ ਪਵਿਤ੍ਰ ਕਰ ਜਗਹ, ਆਤਮ ਸੇਜ ਸੁਹੰਜਣੀ ਇਕ ਸੁਹਾਈਆ। ਤੇਰੇ ਨਾਮ ਦਾ ਸਚ ਖ਼ੁਮਾਰੀ ਵਿਚ ਆਵੇ ਮਜ਼ਾ, ਬਿਨ ਰਸਨਾ ਰਸ ਚਖਾਈਆ। ਜਨ ਭਗਤਾਂ ਸਦਾ ਰਖਣਾ ਆਪਣੀ ਵਿਚ ਰਜ਼ਾ, ਰਾਜਕ ਰਿਜਕ ਰਹੀਮ ਕੁਦਰਤ ਦੇ ਕਾਦਰ ਆਪਣੀ ਦਇਆ ਕਮਾਈਆ। ਮੈਨੂੰ ਇਉਂ ਦਿਸਦਾ ਨਾਰਦ ਕਹੇ ਨੌ ਖੰਡ ਪ੍ਰਿਥਮੀ ਸਭ ਨੂੰ ਮਿਲਣੀ ਸਜ਼ਾ, ਜੋ ਸਾਜਸ਼ ਪ੍ਰਭ ਨਾਲ ਕਰੇ ਲੋਕਾਈਆ। ਜਿਸ ਦੀ ਬਿਆਨ ਕਰ ਸਕੇ ਕੋਈ ਨਾ ਵਜਹ, ਵਜੂਹਤ ਸਕੇ ਨਾ ਕੋਇ ਸਮਝਾਈਆ। ਸਭ ਨੇ ਲੇਖਾ ਦੇਣਾ ਜਿਸ ਨੇ ਪਸ਼ੂ ਪੰਛੀ ਕੀਤੇ ਜ਼ਿਬਹ, ਛੁਰੀ ਸ਼ਰਅ ਵਾਲੀ ਚਲਾਈਆ। ਸਦੀ ਚੌਧਵੀਂ ਦੁਹਾਈ ਦੇਵੇ ਉਫ਼ ਹਾਏ ਮੇਰਿਆ ਰੱਬਾ, ਯਾਮਬੀਨ ਤੇਰੀ ਬੇਪ੍ਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸੂਰਾ ਸਰਬਗਾ, ਮਰਦ ਮਰਦਾਨਾ ਨੌਜਵਾਨਾ ਸ੍ਰੀ ਭਗਵਾਨਾ ਇਕੋ ਨਜ਼ਰੀ ਆਈਆ।
੩੦ ਹਾੜ ਸ਼ਹਿਨਸ਼ਾਹੀ ਸੰਮਤ ੮ ਅਜਮੇਰ ਸਿੰਘ ਦੇ ਗ੍ਰਹਿ ਗਵਾਲੀਅਰ ਸ਼ਹਿਰ
ਸਦੀ ਚੌਧਵੀਂ ਕਹੇ ਮੁਹੰਮਦ ਹੋ ਮੁਖ਼ਾਤਬ, ਪਰਦਾ ਰਹਿਣ ਕੋਇ ਨਾ ਪਾਈਆ। ਕੀ ਆਇਤ ਸ਼ਰਾਇਤ ਲਿਖੀ ਬਣ ਅਗੰਮੀ ਕਾਤਬ, ਜਬਰਾਈਲ ਸ਼ਹਾਦਤ ਦਏ ਭੁਗਤਾਈਆ। ਕਿਸ ਬਿਧ ਬੇਨਜ਼ੀਰ ਕਰੇ ਤੁਆਕਬ, ਚੌਦਾਂ ਤਬਕ ਵੇਖ ਵਖਾਈਆ। ਸਚ ਕਲਮੇ ਦੀ ਦੱਸ ਕਿਹੜੀ ਸਦਾਕਤ, ਭੇਵ ਅਭੇਦ ਦੇ ਖੁਲਾਈਆ। ਕਿਉਂ ਦੀਨ ਮਜ਼੍ਹਬ ਦੀ ਬਦਲੀ ਆਦਤ, ਅਦਲ ਸਚ ਦਾ ਨਾ ਕੋਇ ਕਮਾਈਆ। ਹਕ ਨਿਮਾਜ਼ ਨਾ ਕੋਇ ਅਬਾਦਤ, ਸ਼ਰਅ ਸ਼ਰੀਅਤ ਗਈ ਤਜਾਈਆ। ਕਿਸ ਨੇ ਉਲਮਾ ਸ਼ਰਫਾ ਦਿਤੀ ਇਜਾਜਤ, ਜਾਹਿਦ ਮੁਜਾਹਿਦ ਭੇਵ ਖੁਲਾਈਆ। ਅਕਲ ਬੁੱਧੀ ਨਾ ਰਹੀ ਲਿਆਕਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਮੁਹੰਮਦ ਕਹੇ ਕੀ ਸੰਦੇਸ਼ਾ ਦਏ ਮੇਰਾ ਅਹਿਬਾਬ, ਪਰਵਰਦਿਗਾਰ ਨੂਰ ਅਲਾਹੀਆ। ਮੈਂ ਵੇਖਾਂ ਬਿਨ ਹਰਫ਼ ਹਰੂਫ਼ ਕਿਤਾਬ, ਬਿਨ ਕੁਤਬਖਾਨਿਆਂ ਫੋਲ ਫੁਲਾਈਆ। ਜਿਸ ਵਿਚ ਲੇਖਾ ਨਹੀਂ ਇਸ਼ਕ ਹਕੀਕੀ ਤੇ ਮਜਾਜ, ਅਲਿਫ਼ ਯੇ ਵੰਡ ਨਾ ਕੋਇ ਵੰਡਾਈਆ। ਨਾ ਕੋਇ ਹੁਜਰਾ ਨਾ ਕੋਇ ਮਹਿਰਾਬ, ਸ਼ਕਲ ਅਕਲ ਨਾ ਕੋਇ ਚਤੁਰਾਈਆ। ਇਕੋ ਨੂਰ ਅਲਾਹੀ ਅੱਲਾ ਹਕ ਆਦਾਬ, ਅਦਬ ਵਿਚ ਸਜਦਾ ਸਿਰ ਸਰ ਨਿਵਾਈਆ। ਜਿਸ ਨੇ ਸਭ ਦੇ
ਮੁਖ ਤੋਂ ਲਾਹੁਣੀ ਨਕਾਬ, ਪਰਦਾ ਪਰਦਾ ਦਏ ਚੁਕਾਈਆ। ਉਸ ਦੀ ਆਮਦ ਵਿਚ ਸਦੀ ਚੌਧਵੀਂ ਇਕ ਦਵਾਏ ਏਜਾਜ਼, ਆਜਜ਼ ਹੋ ਕੇ ਸੀਸ ਨਿਵਾਈਆ। ਜਿਸ ਦਾ ਨੂਰ ਨੁਰਾਨਾ ਰੂਪ ਸ਼ਹਾਨਾ ਉਸ ਦਾ ਹੋਵਾਂ ਮੁਹਤਾਜ, ਖ਼ਾਦਮ ਹੋ ਕੇ ਸੀਸ ਨਿਵਾਈਆ। ਸਚ ਮੁਨਾਰੇ ਧੁਰ ਅੰਬਰ ਚੜ੍ਹ ਕੇ ਮਾਰਾਂ ਆਵਾਜ਼, ਅੱਨਾ ਹੂ ਤੇਰਾ ਰਾਹ ਤਕਾਈਆ। ਸੋ ਮਾਲਕ ਖ਼ਾਲਕ ਖੋਲੇ ਆਗ਼ਾਜ਼, ਮਿਹਰਵਾਨ ਮਿਹਰ ਨਜ਼ਰ ਉਠਾਈਆ। ਮੈਨੂੰ ਪਿਛਲੀ ਆ ਗਈ ਯਾਦ, ਯਾਦਦਾਸ਼ਤ ਦਿਆਂ ਸੁਣਾਈਆ। ਅੰਤਮ ਸਭ ਦਾ ਲੇਖਾ ਪੂਰਾ ਕਰਨਾ ਵਾਹਿਦ, ਵਾਅਦਾ ਆਪਣਾ ਵੇਖ ਵਖਾਈਆ। ਜਿਸ ਦਾ ਇਕੋ ਕਲਮਾ ਹੋਣਾ ਆਇਦ, ਕਾਇਨਾਤ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਖੁਲਾਈਆ। ਸਦੀ ਚੌਧਵੀਂ ਕਹੇ ਮੁਹੰਮਦਾ ਵੇਖ ਖੇਲ ਅਜ਼ੀਮ, ਆਲੀਜਾਹ ਕੀ ਜਣਾਈਆ। ਜਿਸ ਨੇ ਨਿਰਗੁਣ ਸਰਗੁਣ ਧਾਰ ਕੀਤੀ ਤਕਸੀਮ, ਵੰਡ ਸ਼ਰਅ ਵਾਲੀ ਪਵਾਈਆ। ਉਹ ਖੇਲ ਕਰੇ ਖ਼ਾਲਕ ਕਦੀਮ, ਕੁਦਰਤ ਦਾ ਮਾਲਕ ਨੂਰ ਅਲਾਹੀਆ। ਅਮਾਮ ਅਮਾਮਾ ਪ੍ਰਗਟ ਹੋ ਉਤੇ ਜ਼ਮੀਨ, ਜ਼ਿਮੀਂ ਜ਼ਮਾ ਵੇਖ ਵਖਾਈਆ। ਜਿਸ ਦਾ ਨੁਕਤਾ ਮਾਰਗ ਜਗਤ ਮਹੀਨ, ਨੇਤਰ ਨੈਣ ਨਜ਼ਰ ਨਾ ਆਈਆ। ਉਹ ਮੇਰੇ ਅੰਤ ਸ਼ਰਅ ਦੀ ਸ਼ਰਅ ਨਾਲ ਕਰੇ ਤਰਮੀਮ, ਤਰਫ਼ਦਾਰੀ ਰਹਿਣ ਕੋਇ ਨਾ ਪਾਈਆ। ਤੇਰੀ ਲੇਖੇ ਲਾਏ ਗੋਈਪੇਸ਼ੀਨ, ਪੇਸ਼ੀਨਗੋਈ ਵੇਖੇ ਚਾਈਂ ਚਾਈਂਆ। ਹੁਣ ਉਸ ਉਤੇ ਕਰਨਾ ਪੈਣਾ ਯਕੀਨ, ਜੋ ਯਕ ਆਪਣਾ ਹੁਕਮ ਵਰਤਾਈਆ। ਜਿਸ ਝਗੜਾ ਮੇਟਣਾ ਨਰ ਮਦੀਨ, ਮੁਦਾ ਇਕੋ ਇਕ ਸਮਝਾਈਆ। ਸਭ ਦਾ ਹਕ ਹਕੂਕ ਲੈਣਾ ਛੀਨ, ਚੌਦਾਂ ਤਬਕ ਰਹੇ ਕੁਰਲਾਈਆ। ਚੌਦਾਂ ਵਿਦਿਆ ਕਰੇ ਅਧੀਨ, ਸਿਰ ਸਕੇ ਨਾ ਕੋਇ ਉਠਾਈਆ। ਚਾਰ ਕੁੰਟ ਜੋ ਸ੍ਰਿਸ਼ਟੀ ਹੋਈ ਨਾਬੀਨ, ਨੂਰ ਜ਼ਹੂਰ ਦਏ ਚਮਕਾਈਆ। ਸਭ ਨੇ ਉਸ ਨੂੰ ਕਹਿਣਾ ਆਮੀਨ, ਆਮਦ ਵਿਚ ਸਾਰੇ ਸੀਸ ਨਿਵਾਈਆ। ਓਹ ਪਾਖਰ ਪਾਵਣ ਵਾਲਾ ਅਸਵ ਉਤੇ ਜ਼ੀਨ, ਸ਼ਾਹ ਸ਼ਹਾਨਾ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਇਕ ਅਖਵਾਈਆ। ਮੁਹੰਮਦ ਕਹੇ ਮੈਂ ਨਿਗਾਹ ਮਾਰੀ ਅਰਸ਼ ਫ਼ਰਸ਼, ਚੌਦਾਂ ਤਬਕ ਧਿਆਨ ਲਗਾਈਆ। ਮਿਹਰਵਾਨ ਮਹਿਬੂਬ ਕਰੇ ਤਰਸ, ਰਹਿਮਤ ਆਪਣੀ ਹਕ ਕਮਾਈਆ। ਮੇਰਾ ਲੇਖਾ ਪੂਰਾ ਕਰੇ ਕੁਛ ਏਸੇ ਬਰਸ, ਬਰਸੀ ਉਮਤ ਵਾਲੀ ਨਾਲ ਮਿਲਾਈਆ। ਸ਼ਰਅ ਬਗ਼ਦਾਦੀ ਦੇਵੇ ਦਰਸ, ਅਮਦਾਦੀ ਅਵਰ ਨਾ ਕੋਇ ਰਖਾਈਆ। ਨਾਨਕ ਦਾ ਪਿਛਲਾ ਲਾਹਵੇ ਕਰਜ਼, ਮਕਰੂਜ਼ ਆਪਣਾ ਪੰਧ ਮੁਕਾਈਆ। ਸਦੀ ਚੌਧਵੀਂ ਤੇਰੀ ਮਨਜ਼ੂਰ ਕਰੇ ਅਰਜ਼, ਆਰਜ਼ੂ ਆਪਣੇ ਨਾਲ ਰਖਾਈਆ। ਸਾਡੀ ਲੇਖੇ ਲਾਵੇ ਗਰਜ਼, ਗਰਜ਼ੇ ਕਿ ਆਪਣਾ ਭੇਵ ਨਾ ਕੋਇ ਜਣਾਈਆ। ਧੁਰ ਦਾ ਖੇਲ ਕਰੇ ਅਸਚਰਜ, ਅਚਰਜ ਆਪਣੀ ਕਾਰ ਭੁਗਤਾਈਆ। ਮੈਂ ਪਿਛਲੀ ਖੋਲ ਕੇ ਵੇਖਾਂ ਫ਼ਰਦ, ਜੋ ਬਿਨਾ ਅੱਖਰਾਂ ਨਜ਼ਰੀ ਆਈਆ। ਗ਼ਰੀਬ ਨਿਮਾਣਿਆਂ ਵੰਡੇ ਦਰਦ, ਕੋਝਿਆਂ ਹੋਏ ਸਹਾਈਆ। ਤੇਰਾ ਮੇਟੇ ਅੰਧੇਰਾ ਗਰਦ, ਗਰਦਸ਼ ਵੇਖੇ ਜਗਤ ਲੋਕਾਈਆ। ਜੋਧਾ ਸੂਰਬੀਰ ਮਰਦਾਨਾ ਬਣ ਕੇ ਮਰਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਸਦੀ ਚੌਧਵੀਂ ਕਹੇ ਮੁਹੰਮਦ ਵੇਖ ਪਿਛਲੀਆਂ ਤਵਾਰੀਖਾਂ, ਬਿਨ ਨੈਣਾਂ ਨੈਣ ਉਠਾਈਆ। ਜਿਸ ਦੀਆਂ ਕਲਮਿਆਂ ਵਿਚ ਰਖੀਆਂ ਉਡੀਕਾਂ, ਤੀਸ ਬਤੀਸੇ ਨਾਲ ਵਡਿਆਈਆ। ਸੋ ਉਮਤ ਉਮਤੀ ਪਰਖੇ ਨੀਤਾ, ਨੀਤੀਵਾਨ ਨੂਰ ਅਲਾਹੀਆ।
ਜਿਸ ਝਗੜਾ ਮਿਟਾਉਣਾ ਮੰਦਰ ਮਸੀਤਾ, ਕਾਅਬਿਆਂ ਆਪਣਾ ਰੰਗ ਰੰਗਾਈਆ। ਲੇਖ ਚੁਕਾਉਣਾ ਊਚਾਂ ਨੀਚਾਂ, ਰਾਓ ਰੰਕ ਇਕੋ ਦਰ ਟਿਕਾਈਆ। ਜਨ ਭਗਤਾਂ ਉਤੇ ਕਰੇ ਬਖ਼ਸ਼ੀਸ਼ਾ, ਰਹਿਮਤ ਰਹਿਮਾਨ ਰਹੀਮ ਆਪ ਕਮਾਈਆ। ਜਿਸ ਨੌ ਖੰਡ ਪ੍ਰਿਥਮੀ ਸਤ ਦੀਪ ਸਭ ਦੀਆਂ ਸਾਂਝੀਆਂ ਕਰਨੀਆਂ ਹਦੀਸਾ, ਹਜ਼ਰਤਾਂ ਤੋਂ ਬਾਹਰ ਕਰੇ ਪੜ੍ਹਾਈਆ। ਇਕੋ ਛਤਰ ਝੁਲਣਾ ਜਿਸ ਦੇ ਸੀਸਾ, ਛਤਰਧਾਰੀ ਸਾਰੇ ਸੀਸ ਨਿਵਾਈਆ। ਜਿਸ ਦਾ ਰਾਹ ਤੱਕੇ ਹਜ਼ਰਤ ਈਸਾ, ਮੂਸਾ ਭੱਜੇ ਵਾਹੋ ਦਾਹੀਆ। ਓਹ ਭੇਵ ਖੁਲਾਏ ਬੀਸ ਬੀਸਾ, ਸਰਗੁਣ ਨਿਰਗੁਣ ਆਪਣੀ ਕਾਰ ਭੁਗਤਾਈਆ। ਸਦੀ ਚੌਧਵੀਂ ਸਭ ਦਾ ਬਣ ਕੇ ਮੀਤਾ, ਮਿਤਰ ਪਿਆਰਾ ਗੋਬਿੰਦ ਮੇਲਾ ਲਏ ਮਿਲਾਈਆ। ਜਿਸ ਦੇ ਵਿਚ ਹਕ ਤੌਫ਼ੀਕਾ, ਤੋਹਫ਼ਾ ਤੋਹਫ਼ਾ ਨਾਨਕ ਨਿਰਗੁਣ ਦਏ ਵਰਤਾਈਆ। ਲੇਖਾ ਜਾਣੇ ਹਸਤ ਕੀਟਾ, ਕੀਟ ਕੀਟਾ ਵੇਖ ਵਖਾਈਆ। ਉਸ ਦਾ ਭਾਣਾ ਸਭ ਨੇ ਮੰਨਣਾ ਕਰ ਕੇ ਮੀਠਾ, ਸਿਰ ਸਕੇ ਨਾ ਕੋਇ ਉਠਾਈਆ। ਕਲਜੁਗ ਕੂੜੀ ਕਿਰਿਆ ਭੰਨੇ ਕੌੜਾ ਰੀਠਾ, ਅੰਮ੍ਰਿਤ ਰਸ ਦਏ ਚਖਾਈਆ। ਮਾਨਸ ਮਾਨਵ ਮਾਨੁਖ ਚਾੜ੍ਹੇ ਰੰਗ ਮਜੀਠਾ, ਚਾਰ ਵਰਨ ਅਠਾਰਾਂ ਬਰਨ ਉਤਰ ਕਦੇ ਨਾ ਜਾਈਆ। ਆਪ ਹੋ ਕੇ ਤ੍ਰੈਗੁਣ ਅਤੀਤਾ, ਤ੍ਰੈਭਵਨ ਧਨੀ ਆਪਣਾ ਖੇਲ ਖਿਲਾਈਆ। ਜਿਸ ਨੂੰ ਕਹਿਣਾ ਸਭ ਨੇ ਜਗਤ ਜਗਦੀਸ਼ਾ, ਜਗਦੀਸ਼ਰ ਨੂਰ ਅਲਾਹੀਆ। ਉਹ ਸਾਡੀਆਂ ਪੂਰੀਆਂ ਕਰੇ ਆਸਾਂ ਉਮੀਦਾਂ, ਉਸ ਦੀ ਆਮਦ ਵਿਚ ਖ਼ੁਸ਼ੀ ਵਿਚ ਫਿਰੀਏ ਵਾਹੋ ਦਾਹੀਆ। ਸਦੀ ਚੌਧਵੀਂ ਕਹੇ ਤੇਰੇ ਕਲਮੇ ਕਰਨੀਆਂ ਤਸਦੀਕਾਂ, ਮੈਂ ਸਾਲ ਬਸਾਲਾ ਸ਼ਹਾਦਤ ਦਿਆਂ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਹੁਕਮ ਇਕ ਵਰਤਾਈਆ। ਮੁਹੰਮਦ ਕਹੇ ਮੇਰਾ ਇਕੋ ਇਕ ਸਜਦਾ, ਸਿਰ ਸਰ ਝੁਕਾਈਆ। ਮੈਂ ਖ਼ਾਦਮ ਉਸ ਦਾ ਬਰਦਾ, ਬੰਦਨਾ ਵਿਚ ਨਿਉਂ ਨਿਉਂ ਲਾਗਾਂ ਪਾਈਂਆ। ਮੈਂ ਦਰਵੇਸ਼ ਉਸ ਦਰ ਦਾ, ਜਿਸ ਦਰੇ ਦਰਬਾਰ ਨੂਰ ਅਲਾਹੀਆ। ਮੈਂ ਖ਼ਾਦਮ ਉਸ ਗ੍ਰਹਿ ਘਰ ਦਾ, ਜਿਥੇ ਜਲਵਾਗਰ ਡਗਮਗਾਈਆ। ਮੈਂ ਉਸੇ ਦੀ ਆਇਤ ਪੜ੍ਹਦਾ, ਜੋ ਕਲਮਾ ਸਿਫ਼ਤ ਸਲਾਹੀਆ। ਮੈਂ ਉਸ ਮਹਿਬੂਬ ਦੀ ਮੰਜ਼ਲ ਚੜ੍ਹਦਾ, ਜੋ ਚੌਦਾਂ ਤਬਕ ਹੋਏ ਸਹਾਈਆ। ਸਦੀ ਚੌਧਵੀਂ ਮੈਂ ਉਸੇ ਕੋਲੋਂ ਰਿਹਾ ਡਰਦਾ, ਅੰਤ ਉਸ ਦਾ ਰਾਹ ਤਕਾਈਆ। ਜੋ ਜੁਗ ਚੌਕੜੀ ਸਭ ਨੂੰ ਭੰਨਦਾ ਘੜਦਾ, ਘੜਨ ਭੰਨਣਹਾਰ ਬੇਪਰਵਾਹੀਆ। ਜਿਸ ਦਾ ਖੇਲ ਹੋਣਾ ਲਹਿੰਦਾ ਚੜ੍ਹਦਾ, ਲਹਿੰਦਿਉਂ ਚੜ੍ਹਦੇ ਚੜ੍ਹਦਿਉਂ ਲਹਿੰਦੇ ਆਵੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਦੀ ਚੌਧਵੀਂ ਕਹੇ ਹਜ਼ਰਤ ਪਾ ਦੇ ਸਹੀ, ਸਹੀ ਸਲਾਮਤ ਧਿਆਨ ਲਗਾਈਆ। ਕੀ ਹੁਕਮ ਸੰਦੇਸ਼ਾ ਫ਼ਰਮਾਨ ਨਾਜ਼ਲ ਹੁੰਦਾ ਵਹੀ, ਵਾਹਿਦ ਕੀ ਜਣਾਈਆ। ਕੀ ਉਮਤ ਧਾਰ ਆਇਤ ਸ਼ਰਾਇਤ ਕਹੀ, ਸਿਫ਼ਤਾਂ ਨਾਲ ਸਲਾਹੀਆ। ਝਟ ਮੁਹੰਮਦ ਨਿਉਂ ਕੇ ਕਿਹਾ ਮੇਰੀ ਆਪਣੀ ਕੀਤੀ ਅੰਤ ਗਈ, ਮਾਲਕ ਨਜ਼ਰ ਕੋਇ ਨਾ ਆਈਆ। ਜਿਸ ਦੀ ਵਸਤ ਉਸੇ ਨੂੰ ਦਈਂ, ਕਦਮਬੋਸੀ ਕਰ ਕੇ ਕਦਮਾਂ ਵਿਚ ਟਿਕਾਈਆ। ਅਗੇ ਖੇਲ ਤੱਕਣੀ ਨਈ, ਨੂਰ ਨੁਰਾਨਾ ਕੀ ਆਪਣੀ ਕਾਰ ਭੁਗਤਾਈਆ। ਸਦੀ ਚੌਧਵੀਂ ਤੂੰ ਰਾਹ ਵਿਚ ਜਾ ਕੇ ਬਹੀਂ, ਬਿਨ ਕਦਮਾ ਪੰਧ ਮੁਕਾਈਆ। ਉਹ ਤੱਕ ਗੋਬਿੰਦ ਦਾ ਲੇਖਾ ਮੁਕਿਆ ਸਾਲ ਸੈਂਕੜੇ ਢਈ, ਢਈਆ ਆਪਣਾ ਪੰਧ ਮੁਕਾਈਆ। ਹੁਣ ਸਭ ਦਾ ਲੇਖਾ ਮੰਗੇ ਕਢ ਕੇ ਆਪਣੀ ਅਗੰਮੀ ਵਹੀ, ਜਿਸ ਦਾ ਕਾਤਬ ਨਜ਼ਰ ਕੋਇ ਨਾ ਆਈਆ। ਪਤਾ ਨਹੀਂ ਉਸ ਦਾ ਕੀ ਮੁੱਦਾ ਤੇ
ਕਿਹੜਾ ਮੁੱਦਈ, ਮੁਦਤਾਂ ਦਾ ਮਾਲਕ ਕੀ ਆਪਣਾ ਹੁਕਮ ਵਰਤਾਈਆ। ਮੇਰੀ ਆਸ਼ਾ ਮੇਰੀ ਤਮੰਨਾ ਉਸ ਦੇ ਕਦਮਾਂ ਉਤੇ ਸਜਦੇ ਵਿਚ ਢਈ, ਨਿਵ ਨਿਵ ਲਾਗੀ ਪਾਈਂਆ। ਤੇਰੇ ਬਿਨਾ ਧੁਰ ਦੇ ਮਹਿਬੂਬ ਕਾਇਨਾਤ ਕਲਮੇ ਵਾਲਿਆਂ ਦੀ ਪਤ ਗਈ, ਸਿਰ ਹੱਥ ਨਾ ਕੋਇ ਰਖਾਈਆ। ਕੂੜੀ ਕਿਰਿਆ ਦੇ ਹੋਏ ਨਸ਼ਈ, ਆਬੇ ਹਯਾਤ ਵਸਲੇ ਯਾਰ ਹੱਥ ਕਿਸੇ ਨਾ ਆਈਆ। ਤੇਰੇ ਨਾਮ ਦੀ ਖ਼ੁਦ ਖ਼ੁਦਾ ਇਕ ਦਰੋਹੀ, ਯਾਮਬੀਨ ਮਹਿਬਾਨ ਬੀਦੋ ਬੀ ਖ਼ੈਰ ਯਾ ਅਲਾਹ ਤੇਰੀ ਇਕ ਸ਼ਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਖੇਲ ਖੇਲੇ ਕੋਟਨ ਵਾਰ ਕਈ, ਆਦਿ ਅੰਤ ਕਹਿਣ ਕੋਇ ਨਾ ਪਾਈਆ।
੧ ਸਾਵਣ ਸ਼ਹਿਨਸ਼ਾਹੀ ਸੰਮਤ ੮ ਮੰਗਲ ਸਿੰਘ ਦੇ ਗ੍ਰਹਿ ਭੁਪਾਲ ਸ਼ਹਿਰ
ਸਦੀ ਚੌਧਵੀਂ ਕਹੇ ਮੈਂ ਤੱਕਾਂ ਰਾਹ ਅਮਾਮ, ਬਿਨ ਨੇਤਰ ਲੋਚਨ ਨੈਣਾਂ ਨੈਣ ਉਠਾਈਆ। ਜਿਸ ਦਾ ਹੁਕਮ ਸੰਦੇਸ਼ਾ ਅਗੰਮ ਕਲਾਮ, ਕਾਇਨਾਤ ਦੇ ਕਲਮਿਆਂ ਬਾਹਰ ਪੜ੍ਹਾਈਆ। ਜਿਸ ਦੀ ਸ਼ਰਅ ਦੀਨ ਮਜ਼੍ਹਬ ਇਸਲਾਮ, ਇਸਮ ਆਜ਼ਮ ਨੂਰ ਅਲਾਹੀਆ। ਉਸੇ ਦੇ ਕਦਮਾਂ ਕਰਾਂ ਪ੍ਰਨਾਮ, ਪਰਮ ਪੁਰਖ ਸੀਸ ਨਿਵਾਈਆ। ਜਿਸ ਦੇ ਅਵਤਾਰ ਪੈਗ਼ੰਬਰ ਗੁਰੂ ਗ਼ੁਲਾਮ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸੇਵ ਕਮਾਈਆ। ਸੋ ਸਭ ਦਾ ਲੇਖਾ ਪੂਰਾ ਕਰੇ ਵਿਚ ਜਹਾਨ, ਦੋ ਜਹਾਨਾਂ ਫੋਲ ਫੁਲਾਈਆ। ਸ਼ਰਅ ਛੁਰੀ ਮੇਟੇ ਜਗਤ ਸ਼ੈਤਾਨ, ਧਰਮ ਦੀ ਧਾਰ ਇਕ ਸਮਝਾਈਆ। ਨਿਰਗੁਣ ਨਿਰਗੁਣ ਦੱਸ ਈਮਾਨ, ਅਮਲ ਦੱਸੇ ਬੇਪ੍ਰਵਾਹੀਆ। ਮੈਨੂੰ ਹੋਇਆ ਇਕ ਪੈਗ਼ਾਮ, ਪੈਗ਼ੰਬਰਾਂ ਤੋਂ ਬਾਹਰ ਦਿਤਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਵਡ ਵਡਿਆਈਆ। ਸਦੀ ਚੌਧਵੀਂ ਕਹੇ ਮੈਂ ਸੁਣੀ ਅਗੰਮੀ ਖ਼ਬਰ, ਬੇਖ਼ਬਰ ਦਿਤੀ ਜਣਾਈਆ। ਇਸ਼ਾਰਾ ਕੀਤਾ ਵੇਖ ਮੁਹੰਮਦ ਦੀ ਕਬਰ, ਮਕਬਰਾ ਫੋਲ ਫੁਲਾਈਆ। ਕੀ ਕਰਨੀ ਕਰੇ ਜਾਬਰ ਜਬਰ, ਹਰਿ ਕਰਤਾ ਧੁਰਦਰਗਾਹੀਆ। ਜੋ ਸ਼ਰਅ ਦਾ ਸ਼ੇਰ ਬੱਬਰ, ਸ਼ਾਹ ਸੁਲਤਾਨਾ ਇਕ ਅਖਵਾਈਆ। ਉਹ ਵੇਖਣਹਾਰਾ ਜਗਤ ਜਹਾਨਾਂ ਟੱਬਰ, ਨਵ ਸਤ ਪਰਦਾ ਆਪ ਉਠਾਈਆ। ਜਿਸ ਦੀ ਇਕੋ ਧੁਨ ਮਧੁਰ, ਸ਼ਬਦ ਨਾਦ ਕਰੇ ਸ਼ਨਵਾਈਆ। ਸਭ ਦੀ ਪੂਰੀ ਕਰੇ ਸੱਧਰ, ਸਦਮਾ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਨੂਰ ਅਲਾਹੀਆ। ਸਦੀ ਚੌਧਵੀਂ ਕਹੇ ਮੈਨੂੰ ਦੱਸਿਆ ਇਕੋ ਬੋਲ, ਅਣਬੋਲਤ ਦਿਤਾ ਜਣਾਈਆ। ਮੇਰੀ ਹਕੀਕਤ ਦਾ ਵੱਜਾ ਢੋਲ, ਡੰਕਾ ਡੋਰੂ ਨਾਮ ਖ਼ੁਦਾਈਆ। ਕੁਛ ਈਸਾ ਕੁਛ ਮੂਸਾ ਲੇਖਾ ਇਸਤਮਬੋਲ, ਭੇਵ ਅਭੇਦਾ ਦਿਆਂ ਖੁਲਾਈਆ। ਤੂੰ ਨਿਰਗੁਣ ਧਾਰ ਆਉਣਾ ਕੋਲ, ਦੂਰ ਦੁਰਾਡਾ ਪੰਧ ਮੁਕਾਈਆ। ਜਿਸ ਵੇਲੇ ਚਰਨ ਟਿਕਿਆ ਉਪਰ ਧੌਲ, ਪਾਰ ਕਿਨਾਰਾ ਸੋਭਾ ਪਾਈਆ। ਜਿਸ ਖ਼ਾਲਕ ਮਾਲਕ ਨੌ ਸੌ ਨੜ੍ਹਿਨਵੇਂ ਫ਼ਕੀਰਾਂ ਅੰਦਰ ਜਾਣਾ ਮੌਲ, ਮੌਲਾ ਹੋ ਕੇ ਆਪਣਾ ਰੰਗ ਰੰਗਾਈਆ। ਸਵਾ ਪਾ ਨਿਆਜ਼ ਵੇਖਣੀ ਚੌਲ, ਦਾਣਾ ਦਾਣਾ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦੀ ਧਾਰ ਇਕ ਪ੍ਰਗਟਾਈਆ। ਸਦੀ ਚੌਧਵੀਂ ਕਹੇ ਮੈਂ ਆਵਾਂ ਪੈਰੀਂ ਨੰਗੀਂ, ਬਿਨ ਪੈਰਾਂ ਪੰਧ ਮੁਕਾਈਆ। ਕੁਛ ਮੇਰਾ ਲੇਖਾ ਨਾਲ ਫ਼ਰੰਗੀ, ਫ਼ਾਰਸ ਤੋਂ ਪਰੇ ਦਿਆਂ ਦ੍ਰਿੜਾਈਆ। ਮੇਰੇ ਮਾਲਕ ਦਜਲਾ ਫ਼ਰਾਤ ਦੇ ਵੇਖੀਂ ਕੰਢੀ, ਕੂਫਾ ਕਾਅਬਿਆਂ ਨਾਲ ਦੁਹਾਈਆ। ਬਗ਼ਦਾਦ ਤੋਂ ਵਿੰਗੀ ਟੇਢੀ ਡੰਡੀ, ਨਵ ਮੀਲ ਤੇ ਨਜ਼ਰੀ ਆਈਆ। ਜਿਥੋਂ ਮੁਹੰਮਦ ਲਈ ਉਗਾਈ ਜ਼ਹਿਰ ਦੀ ਗੰਢੀ, ਨਿਸ਼ਾਨਾ ਸਵਾ ਗਿਠ ਲੰਬਾਈ ਚੌੜਾਈਆ। ਜਿਥੇ ਪਹਿਰਾ ਹੋਣਾ ਸ਼ਸਤਰ ਧਾਰ ਜੰਗੀ, ਹਰਿਜਨ ਨੌਜਵਾਨ ਨਜ਼ਰੀ ਆਈਆ। ਨਾਲ ਪਾਣੀ ਦੀ ਧਾਰ ਰਖਣੀ ਠੰਡੀ, ਹੁਸੈਨ ਆਸ਼ਾ ਰਿਹਾ ਵਖਾਈਆ। ਐਲੀ ਨੇ ਢਾਲ ਉਥੇ ਮੰਗੀ, ਵਾਸਤਾ ਇਕੋ ਅਗੇ ਰਖਾਈਆ। ਰਾਹ ਤੱਕੇ ਚੰਦ ਨੌਚੰਦੀ, ਨੂਰ ਨੁਰਾਨਾ ਨੈਣ ਬਿਗਸਾਈਆ। ਜਿਸ ਦੀ ਮੰਜ਼ਲ ਪਿਛੇ ਰਹਿ ਗਈ ਲੰਬੀ, ਅਗਲਾ ਪੰਧ ਰਿਹਾ ਨਾ ਰਾਈਆ। ਮੈਂ ਥਰਥਰਾਹਟ ਵਿਚ ਕੰਬੀ, ਤੋਬਾ ਤੋਬਾ ਕਹਿ ਕੇ ਦਿਆਂ ਸੁਣਾਈਆ। ਮੈਂ ਬੰਦਗੀ ਵਿਚ ਕਦੇ ਨਾ ਹੋਈ ਬੰਦੀ, ਬੰਦੀਖ਼ਾਨਿਆਂ ਵਿਚੋਂ ਲੇਖਾ ਦੇਣਾ ਮੁਕਾਈਆ। ਮੇਰਾ ਲਹਿਣਾ ਦੇਣਾ ਯਕ ਸ਼ੰਬੀ, ਮਿਹਰਵਾਨ ਮਹਿਬੂਬ ਤੇਰੇ ਅਗੇ ਰਖਾਈਆ। ਉਥੇ ਹਿੰਦਸਾ ਲਿਖਣਾ ਦੋ ਪੰਜ ਤੇ ਪੰਝੀ, ਜਿਸ ਦਾ ਭੇਵ ਈਸਾ ਗਿਆ ਸਮਝਾਈਆ। ਮੈਂ ਖੜੀ ਹੋਵਾਂ ਇਕ ਟੰਗੀ, ਬਿਨ ਹੱਥਾਂ ਹੱਥ ਉਠਾਈਆ। ਰਹਿਮਤ ਦੀ ਦਾਤ ਮੇਰੇ ਮਹਿਬੂਬ ਵੰਡੀ, ਬਖ਼ਸ਼ਿਸ਼ ਮੇਰੀ ਝੋਲੀ ਪਾਈਆ। ਉਥੇ ਨਾਨਕ ਦਾ ਪਿਆਰਾ ਇਕ ਭੁਜੰਗੀ, ਬਾਲੀ ਬੁਧ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ। ਸਦੀ ਚੌਧਵੀਂ ਕਹੇ ਮੈਂ ਆਵਾਂ ਪੈਰ ਦੱਬੀ, ਆਹਟ ਸੁਣਨ ਕੋਇ ਨਾ ਪਾਈਆ। ਮੈਂ ਵੇਖਾਂ ਜਲਵਾਗਰ ਨੂਰ ਅਲਾਹੀ ਰੱਬੀ, ਸ਼ਾਹ ਸੁਲਤਾਨਾ ਇਕੋ ਸੋਭਾ ਪਾਈਆ। ਜੋ ਲੱਖ ਚੁਰਾਸੀ ਜੀਵ ਜੰਤ ਦਾ ਤਬੀ, ਤਬੀਅਤ ਵੇਖੇ ਖ਼ਲਕ ਖ਼ੁਦਾਈਆ। ਜਿਸ ਨੂੰ ਝੁਕਣੇ ਪੈਗ਼ੰਬਰ ਨਬੀ, ਰਸੂਲ ਕਦਮ ਬੋਸੀ ਵਿਚ ਸੀਸ ਨਿਵਾਈਆ। ਉਸ ਦੀ ਜੋਤ ਨਿਰਾਲੀ ਹੋਣੀ ਜਗੀ, ਜੋਤੀ ਜਾਤਾ ਡਗਮਗਾਈਆ। ਉਥੇ ਗੁਰਮੁਖਾਂ ਨੇ ਪਾਣੀ ਲਗਾਉਣਾ ਮੁਖ ਲਬੀਂ, ਅੰਦਰ ਘੁਟ ਨਾ ਕੋਇ ਲੰਘਾਈਆ। ਸਵਾ ਪਹਿਰ ਸਭਾ ਰਹਿਣੀ ਸਜੀ, ਧੁਰ ਦਾ ਕਲਮਾ ਦਏ ਵਡਿਆਈਆ। ਪਿਛਲੀ ਰੀਤੀ ਸਭ ਨੇ ਜਾਣਾ ਛਡੀ, ਛੁਟਣੀ ਕੂੜ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਦੀ ਚੌਧਵੀਂ ਕਹੇ ਮੈਂ ਹੋਵਾਂ ਝਟ ਅਧੀਨਾ, ਸਜਦੇ ਵਿਚ ਸੀਸ ਨਿਵਾਈਆ। ਉਥੇ ਲੇਖਾ ਲਿਖਣਾ ਇਕ ਮੱਕਾ ਇਕ ਮਦੀਨਾ, ਮੁੱਦਬਰਾਂ ਦੇਣਾ ਦ੍ਰਿੜਾਈਆ। ਮੁੱਲਾ ਸ਼ੇਖ਼ ਮੁਸਾਇਕਾਂ ਤੱਕਣਾ ਸੀਨਾ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਤੀਰ ਅਣਿਆਲਾ ਮਾਰਨਾ ਨਾਮ ਨਗੀਨਾ, ਦੋ ਜਹਾਨਾਂ ਪਾਰ ਕਰਾਈਆ। ਹਕ ਹਕੂਕ ਸਭ ਦਾ ਜਾਣਾ ਛੀਨਾ, ਸ਼ਾਇਦ ਮਿਹਰਵਾਨ ਮਿਲਣ ਕਿਸੇ ਨਾ ਪਾਈਆ। ਜਿਸ ਦੇ ਹੱਥ ਮਰਨਾ ਜੀਣਾ, ਉਹ ਮਰਦ ਮਰਦਾਨ ਆਪਣਾ ਹੁਕਮ ਵਰਤਾਈਆ। ਫੇਰ ਖੇਲ ਤੱਕਣਾ ਰੂਸਾ ਚੀਨਾ, ਚਾਰੋਂ ਕੁੰਟ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦੀ ਧਾਰ ਜੋਤ ਪ੍ਰਬੀਨਾ, ਪਰਮ ਪੁਰਖ ਪਰਮਾਤਮ ਬੇਪ੍ਰਵਾਹੀਆ।
੧ ਸਾਵਣ ਸ਼ਹਿਨਸ਼ਾਹੀ ਸੰਮਤ ੮ ਇਟਾਰਸੀ ਸ਼ਹਿਰ ਇਟਾਰਸੀ ਸੰਗਤ ਨਵਿਤ ਜਸਵੰਤ ਸਿੰਘ ਦੇ ਗ੍ਰਹਿ
ਸੰਮਤ ਸ਼ਹਿਨਸ਼ਾਹੀ ਅੱਠ ਕਹੇ ਮੇਰਾ ਆਇਆ ਪ੍ਰੇਮੀ ਸਾਵਣ, ਸਵਰੀਆ ਆਪਣਾ ਰੂਪ ਬਦਲਾਈਆ। ਪ੍ਰਭ ਦਾ ਭੇਵ ਖੁਲਾਏ ਕਿਰਪਾ ਨਿਧਾਨ ਬਾਵਨ, ਬਲਧਾਰੀ ਦਇਆ ਕਮਾਈਆ। ਪਰਦਾ ਰਹੇ ਨਾ ਰਮਈਆ ਰਾਮਨ, ਜੋਤੀ ਜੋਤ ਕਰੇ ਰੁਸ਼ਨਾਈਆ। ਲੇਖਾ ਵੇਖੇ ਘਨਈਆ ਸ਼ਾਮਨ, ਨੂਰ ਨੁਰਾਨਾ ਡਗਮਗਾਈਆ। ਪੈਗ਼ੰਬਰਾਂ ਪਕੜਨ ਵਾਲਾ ਦਾਮਨ, ਦਾਮਨਗੀਰ ਅਗੰਮ ਅਥਾਹੀਆ। ਗੁਰੂ ਗੁਰਦੇਵਾ ਬਣ ਕੇ ਜ਼ਾਮਨ, ਜ਼ਾਮਨੀ ਆਪਣੀ ਇਕ ਜਣਾਈਆ। ਲੇਖਾ ਪੂਰਾ ਕਰੇ ਗੌੜ ਬ੍ਰਹਿਮਣ, ਵਿਸ਼ਨ ਬ੍ਰਹਮਾ ਸ਼ਿਵ ਨਾਲ ਮਿਲਾਈਆ। ਦੋ ਜਹਾਨਾਂ ਕਰੇ ਚਾਨਣ, ਬ੍ਰਹਿਮੰਡ ਖੰਡ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਸਾਵਣ ਕਹੇ ਮੈਂ ਚੜ੍ਹਿਆ ਲੋਕਮਾਤ, ਮਾਤਰ ਭੂਮੀ ਖ਼ੁਸ਼ੀ ਮਨਾਈਆ। ਮੇਰੇ ਸਾਹਿਬ ਨੇ ਤੱਕਣੀ ਕਲਜੁਗ ਅੰਧੇਰੀ ਰਾਤ, ਬਿਨ ਨੈਣਾਂ ਨੈਣ ਉਠਾਈਆ। ਜ਼ਿਮੀਂ ਅਸਮਾਨਾਂ ਮਾਰਨੀ ਝਾਤ, ਝਾਕੀ ਆਪਣੀ ਇਕ ਦ੍ਰਿੜਾਈਆ। ਸਭ ਦਾ ਪੂਰਾ ਕਰਨਾ ਭਵਿਖਤ ਵਾਕ, ਵਾਕਿਆ ਵੇਖੇ ਥਾਉਂ ਥਾਈਂਆ। ਜਿਸ ਦਾ ਲੇਖਾ ਲਿਖ ਨਾ ਸਕੇ ਕਲਮ ਦਵਾਤ, ਕਾਗਦ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਸਾਵਣ ਕਹੇ ਮੇਰੀ ਆਈ ਅਗੰਮੀ ਰੁਤ, ਮਿਹਰਵਾਨ ਰੁਤੜੀ ਰਿਹਾ ਮਹਿਕਾਈਆ। ਕਿਰਪਾ ਕਰੇ ਅਬਿਨਾਸ਼ੀ ਅਚੁਤ, ਪਤਿਪਰਮੇਸ਼ਵਰ ਬੇਪ੍ਰਵਾਹੀਆ। ਜਿਸ ਭਾਗ ਲਗਾਉਣਾ ਕਾਇਆ ਮਾਟੀ ਬੁਤ, ਬੁਤਖ਼ਾਨਿਆਂ ਕਰੇ ਸਫ਼ਾਈਆ। ਮੈਂ ਉਸ ਸਾਹਿਬ ਨੂੰ ਜਾਵਾਂ ਝੁਕ, ਨਿਵ ਨਿਵ ਲਾਗਾਂ ਪਾਈਂਆ। ਜਿਸ ਦੀ ਆਤਮ ਪਰਮਾਤਮ ਧੁਰ ਦੀ ਤੁਕ, ਤੁਖ਼ਮ ਤਾਸੀਰ ਦੀਨ ਦੁਨੀ ਦਏ ਬਦਲਾਈਆ। ਜਿਸ ਨੂੰ ਅਵਤਾਰ ਪੈਗ਼ੰਬਰ ਸਾਰੇ ਰਹੇ ਪੁਛ, ਗਲ ਪੱਲੂ ਵਾਸਤਾ ਪਾਈਆ। ਸਾਡਾ ਪੈਂਡਾ ਰਿਹਾ ਮੁਕ, ਅਗੇ ਵਾਟ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਹੁਕਮ ਇਕ ਸੁਣਾਈਆ। ਸਾਵਣ ਕਹੇ ਮੈਂ ਖ਼ੁਸ਼ੀਆਂ ਦੇ ਵਿਚ ਚੜ੍ਹਿਆ, ਚੜ੍ਹਦਾ ਲਹਿੰਦਾ ਵੇਖ ਵਖਾਈਆ। ਨਿਰਗੁਣ ਧਾਰ ਅੱਖਰ ਅਖਸ਼ਰ ਇਕੋ ਪੜ੍ਹਿਆ, ਜਿਸ ਦਾ ਰੂਪ ਰੰਗ ਰੇਖ ਨਜ਼ਰ ਕੋਇ ਨਾ ਆਈਆ। ਮੈਂ ਸਚ ਦੀ ਮੰਜ਼ਲ ਹਕੀਕੀ ਚੜ੍ਹਿਆ, ਚਾਰੋਂ ਕੁੰਟ ਖੋਜ ਖੁਜਾਈਆ। ਮੇਰਾ ਮਾਲਕ ਮੇਰਾ ਮਹਿਬੂਬ ਮੇਰਾ ਪਰਮਾਤਮ ਕਿਸੇ ਨਾ ਵਰਿਆ, ਨਾਰ ਦੁਹਾਗਣ ਦਿਸੇ ਜਗਤ ਲੋਕਾਈਆ। ਮੈਂ ਹੈਰਾਨੀ ਦੇ ਵਿਚ ਡਰਿਆ, ਭੈ ਵਿਚ ਭੱਜਾ ਵਾਹੋ ਦਾਹੀਆ। ਜਾਂ ਤੱਕਿਆ ਪੁਰਖ ਅਕਾਲ ਦੀ ਸਰਨ ਕੋਇ ਨਾ ਪਰਿਆ, ਸੀਸ ਜਗਦੀਸ਼ ਨਾ ਕੋਇ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਅਗੰਮ ਅਥਾਹੀਆ। ਸਾਵਣ ਕਹੇ ਮੇਰਾ ਆਇਆ ਖ਼ੁਸ਼ੀਆਂ ਵਾਲਾ ਪ੍ਰਵਿਸ਼ਟਾ, ਪਰਮ ਪੁਰਖ ਦਿਤੀ ਵਡਿਆਈਆ। ਜਿਸ ਦਾ ਆਦਿ ਅੰਤ ਦਾ ਇਕੋ ਇਸ਼ਟਾ, ਇਸ਼ਟ ਦੇਵ ਨੂਰ ਨੁਰਾਨਾ ਇਕ ਅਖਵਾਈਆ। ਜੋ ਸਭ ਦੀ ਖੋਲਣਹਾਰਾ ਦ੍ਰਿਸ਼ਟਾ, ਦ੍ਰਿਸ਼ਟੀ ਦੀਨ ਦੁਨੀ ਵੇਖੇ ਚਾਈਂ ਚਾਈਂਆ। ਜਿਸ ਦਾ ਲਹਿਣਾ ਦੇਣਾ ਟਾਂਕ ਜਿਸਤਾ, ਨਿਰਗੁਣ ਸਰਗੁਣ ਵਜਦੀ ਰਹੇ ਵਧਾਈਆ। ਓਹ ਅਵਤਾਰ ਪੈਗ਼ੰਬਰਾਂ ਗੁਰੂਆਂ ਪੂਰਾ ਕਰੇ ਨਿਸਚਾ, ਨਿਹਚਲ ਧਾਮ ਦਾ ਮਾਲਕ ਦਇਆ ਕਮਾਈਆ। ਜਿਸ ਦਾ ਲੇਖ ਸ਼ਬਦ ਸ਼ਬਦੀ ਧਾਰ ਲਿਖਦਾ, ਸ਼ਬਦੀ ਸ਼ਬਦ
ਸ਼ਬਦ ਕਰੇ ਸ਼ਨਵਾਈਆ। ਓਹ ਰੂਪ ਧਾਰ ਅਗੰਮੇ ਪਿਤ ਦਾ, ਪਤਿਪਰਮੇਸ਼ਵਰ ਹੋ ਕੇ ਵੇਖ ਵਖਾਈਆ। ਜੋ ਸਤਿਜੁਗ ਤਰੇਤਾ ਦੁਆਪਰ ਲਹਿਣਾ ਦੇਣਾ ਆਇਆ ਨਜਿੱਠਦਾ, ਕਲਜੁਗ ਅੰਤਮ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਦਇਆ ਕਮਾਈਆ। ਸਾਵਣ ਕਹੇ ਸਦੀ ਚੌਧਵੀਂ ਆਵੇ ਭੱਜੀ, ਭਜਨ ਬੰਦਗੀ ਵਾਲਿਆਂ ਰਹੀ ਜਣਾਈਆ। ਵੇਖੋ ਨੌਬਤ ਨੂਰ ਅਲਾਹੀ ਵੱਜੀ, ਜਿਸ ਦੀ ਵਜਹ ਸਮਝ ਕੋਇ ਨਾ ਪਾਈਆ। ਜਿਸ ਦੀ ਪ੍ਰੀਤ ਸਭ ਨਾਲ ਲੱਗੀ, ਲਗ ਮਾਤਰ ਦਾ ਡੇਰਾ ਢਾਹੀਆ। ਓਹ ਸਾਹਿਬ ਸੂਰਾ ਸਰਬਗੀ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਮੈਂ ਉਸ ਨੂੰ ਨੂਰ ਅਲਾਹੀ ਕਹਾਂ ਰੱਬੀ, ਯਾਮਬੀਨ ਕਹਿ ਕੇ ਸੀਸ ਨਿਵਾਈਆ। ਜਿਸ ਦੇ ਹੁਕਮ ਵਿਚ ਲੱਖ ਚੁਰਾਸੀ ਆਤਮ ਬੱਧੀ, ਬੰਦਨਾ ਵਿਚ ਦੀਨ ਦੁਨੀ ਸੀਸ ਨਿਵਾਈਆ। ਉਸ ਦੇ ਹੁਕਮ ਵਿਚ ਸੇਵਾ ਕਰੇ ਚੌਧਵੀਂ ਸਦੀ, ਸਦਕੇ ਵਾਰੀ ਘੋਲੀ ਘੋਲ ਘੁਮਾਈਆ। ਓਹ ਮਾਲਕ ਮਹਿਬੂਬ ਆਉਂਦਾ ਕਦੀ ਕਦੀ, ਕਦੀਮ ਦੇ ਵਿਛੜੇ ਮੇਲ ਮਿਲਾਈਆ। ਜਿਸ ਹਜ਼ਰਤ ਨੂਹ ਦੀ ਵੇਖਣੀ ਨੂਹ ਨਦੀ, ਹੂਬਹੂ ਆਪਣਾ ਫੇਰਾ ਪਾਈਆ। ਮੈਂ ਉਸ ਨੂੰ ਸੀਸ ਨਿਵਾਵਾਂ ਯਦੀ, ਯਦਪ ਆਪਣਾ ਮਾਣ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਵੱਡਾ ਵਡ ਵਡਿਆਈਆ। ਸਦੀ ਚੌਧਵੀਂ ਕਹੇ ਸੁਣ ਸਾਵਣ ਮੇਰੇ ਮੀਤ, ਮਿਤਰਾ ਦਿਆਂ ਜਣਾਈਆ। ਸਚ ਦੱਸ ਪ੍ਰਭੂ ਦੀ ਰੀਤ, ਕੀ ਕਰਨੀ ਕਾਰ ਕਮਾਈਆ। ਮੈਂ ਨਿਮਾਣੀ ਨਾਚੀਜ਼, ਹਉਮੇ ਹੰਗਤਾ ਨਾ ਕੋਇ ਰਖਾਈਆ। ਮੈਂ ਮੰਦਰ ਜਾਵਾਂ ਕਿ ਮਸੀਤ, ਕਵਣ ਦਵਾਰਾ ਤੱਕਾਂ ਚਾਈਂ ਚਾਈਂਆ। ਕਦਮ ਰਖਾਂ ਕਿਸ ਅੰਦਰ ਦਹਿਲੀਜ਼, ਸਚ ਦੇਣਾ ਸਮਝਾਈਆ। ਸਾਵਣ ਹੱਸ ਕੇ ਕਹੇ ਕਮਲੀਏ ਮੈਂ ਇਕ ਮਾਲਕ ਦਾ ਅਜ਼ੀਜ਼, ਜੁਗ ਚੌਕੜੀ ਸੇਵ ਕਮਾਈਆ। ਜਿਸ ਨੇ ਪੈਗ਼ੰਬਰਾਂ ਦਿਤੀ ਤਮੀਜ਼, ਤਹਿਜ਼ੀਬ ਦਿਤੀ ਸਮਝਾਈਆ। ਓਹ ਅੰਤਮ ਸਭ ਦੀ ਪੂਰੀ ਕਰੇ ਰੀਝ, ਖ਼ੁਸ਼ੀ ਖ਼ੁਸ਼ੀ ਵਿਚੋਂ ਪ੍ਰਗਟਾਈਆ। ਤੇਰੀ ਆਸਾ ਮੇਰੀ ਮਨਸਾ ਦੋਹਾਂ ਦੀ ਇਕ ਉਮੀਦ, ਆਮਦ ਵਿਚ ਸੀਸ ਨਿਵਾਈਆ। ਆਹ ਤਕ ਰਾਮ ਨੇ ਸੀਤਾ ਨੂੰ ਕੀਤੀ ਤਾਕੀਦ, ਧੁਰ ਫ਼ਰਮਾਨਾ ਇਕ ਦ੍ਰਿੜਾਈਆ। ਰਾਧਾ ਨੂੰ ਕ੍ਰਿਸ਼ਨ ਕਿਹਾ ਸੀ ਠੀਕ, ਠਾਕਰ ਵੇਖ ਬੇਪ੍ਰਵਾਹੀਆ। ਵੇਦ ਵਿਆਸ ਲਿਖੀ ਤਾਰੀਖ, ਤਵਾਰੀਖ ਦਏ ਗਵਾਹੀਆ। ਜਿਸ ਤੋਂ ਹਜ਼ਰਤ ਮੂਸਾ ਈਸਾ ਮੰਗੀ ਭੀਖ, ਖ਼ਾਲੀ ਝੋਲੀ ਜਗਤ ਭਰਾਈਆ। ਹਜ਼ਰਤ ਦਾ ਕਲਮਾ ਮੁਹੰਮਦ ਅਹਿਮਦ ਦਾ ਕਲਮਾ ਕਰੇ ਤਸਦੀਕ, ਸ਼ਹਾਦਤ ਕਲਮੇ ਵਾਲੀ ਭੁਗਤਾਈਆ। ਨਾਨਕ ਨੇ ਦੱਸਿਆ ਤ੍ਰੈਗੁਣ ਅਤੀਤ, ਤ੍ਰੈਭਵਨ ਧਨੀ ਅਗੰਮ ਅਥਾਹੀਆ। ਗੋਬਿੰਦ ਨੇ ਖੰਡੇ ਦੀ ਧਾਰ ਨਾਲ ਮਾਰੀ ਲੀਕ, ਲਾਈਨ ਐਨ ਦਿਤੀ ਬਣਾਈਆ। ਪੁਰਖ ਅਕਾਲ ਦਾ ਖੇਲ ਹੋਣਾ ਅਜੀਬ, ਅਜਬ ਨਿਰਾਲਾ ਆਪਣਾ ਹੁਕਮ ਵਰਤਾਈਆ। ਜੋ ਸਭ ਨੂੰ ਦੇਂਦਾ ਆਇਆ ਤਰਤੀਬ, ਤਰਾ ਤਰਾ ਨਾਲ ਸਮਝਾਈਆ। ਓਹ ਅੰਤਮ ਦਾ ਲੇਖਾ ਤੱਕੇ ਲਾ ਕੇ ਨੀਝ, ਨਿਰਗੁਣ ਨਿਰਵੈਰ ਨਿਰੰਕਾਰ ਨਿਰਾਕਾਰ ਬੇਪ੍ਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਸਾਵਣ ਕਹੇ ਸਦੀ ਚੌਧਵੀਂ ਤੱਕ ਅਮਾਮ ਅਗੰਮੀ, ਗ਼ਮਖ਼ਾਰ ਬੇਪ੍ਰਵਾਹੀਆ। ਜਿਸ ਦੀ ਧਾਰੋਂ ਕਮਲੀਏ ਜੰਮੀ, ਜੰਮਣ ਵਾਲੀ ਅਵਰ ਕੋਇ ਨਾ ਮਾਈਆ। ਤੈਨੂੰ ਚਲਾਏ ਬਿਨਾ ਸਾਸ ਦਮੀ, ਸਵਾਸਾਂ ਦੀ ਲੋੜ ਨਾ ਕੋਇ ਰਖਾਈਆ। ਸੁਣੀਂ ਸੰਦੇਸ਼ਾ ਬਿਨਾ ਕੰਨੀ, ਕੀ ਫ਼ਰਮਾਨਾ ਅਗੰਮ ਅਥਾਹੀਆ। ਜੋ ਸਭ ਦੀ ਬੇਨੰਤੀ
ਰਿਹਾ ਮੰਨੀ, ਮਨਸਾ ਸਭ ਦੀ ਪੂਰ ਕਰਾਈਆ। ਜੋ ਨੂਰ ਨੁਰਾਨਾ ਨਿਰਗੁਣ ਧਾਰ ਚੰਨ ਚੰਨੀ, ਚੰਦ ਚਾਂਦਨਾ ਇਕ ਅਖਵਾਈਆ। ਉਹ ਨਿਰਗੁਣ ਨੂਰ ਜੋਤ ਜਗਾਏ ਆਪਣੀ ਸ਼ਮੀ, ਬਿਨਾ ਸ਼ਮਾਦਾਨਾਂ ਕਰੇ ਰੁਸ਼ਨਾਈਆ। ਝਗੜਾ ਮੇਟੇ ਕਾਇਆ ਮਾਟੀ ਚੰਮੀ, ਚੰਮ ਦ੍ਰਿਸ਼ਟੀ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਦੀ ਚੌਧਵੀਂ ਕਹੇ ਸਾਵਣ ਕੀ ਮੈਂ ਉਸ ਦੀ ਕਰਾਂ ਆਰਤੀ, ਘਿਰਤ ਦੀਪਕ ਨਾਲ ਰੁਸ਼ਨਾਈਆ। ਕਿ ਕਲਮਾ ਪੜ੍ਹਾਂ ਫ਼ਾਰਸੀ, ਸਿਫ਼ਤ ਸਿਫ਼ਤਾਂ ਨਾਲ ਵਡਿਆਈਆ। ਕੀ ਮਹਿੰਮਾ ਦੱਸਾਂ ਅਗੰਮੇ ਯਾਰ ਦੀ , ਪਰਦਾ ਪਰਦਿਆਂ ਵਿਚੋਂ ਚੁਕਾਈਆ। ਕੀ ਸੂਰਤ ਦੱਸਾਂ ਪੁਰਖ ਨਾਰ ਦੀ, ਨਰ ਨਰਾਇਣ ਕੀ ਵਡਿਆਈਆ। ਕੀ ਰੁਤ ਦੱਸਾਂ ਸਚ ਬਹਾਰ ਦੀ, ਬਸੰਤ ਨਿਉਂ ਨਿਉਂ ਲਾਗੇ ਪਾਈਂਆ। ਕੀ ਸ਼ਕਲ ਦੱਸਾਂ ਦਿਲਬਰ ਦਿਲਦਾਰ ਦੀ, ਹਕੀਕਤ ਹਕ ਵਿਚੋਂ ਦ੍ਰਿੜਾਈਆ। ਕੀ ਮਹਿੰਮਾ ਕਰਾਂ ਬੇਸ਼ੁਮਾਰ ਦੀ, ਅੰਤ ਕਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਆਪ ਕਰਾਈਆ। ਸਾਵਣ ਕਹੇ ਮੈਂ ਦੱਸਾਂ ਇਕ ਸਲਾਹ, ਸਹਿਜ ਨਾਲ ਸੁਣਾਈਆ। ਉਠ ਵੇਖ ਬੇਪ੍ਰਵਾਹ, ਜੋ ਬੇਪ੍ਰਵਾਹੀ ਵਿਚ ਸਮਾਈਆ। ਜੋ ਸਭ ਦੇ ਬਖ਼ਸ਼ਣਹਾਰ ਗੁਨਾਹ, ਬੇਐਬ ਨੂਰ ਅਲਾਹੀਆ। ਉਸ ਦੀ ਚਲੀਏ ਵਿਚ ਰਜ਼ਾ, ਰਾਜ਼ਕ ਰਿਜ਼ਕ ਰਹੀਮ ਅਖਵਾਈਆ। ਜਿਸ ਨੇ ਸਦੀ ਚੌਧਵੀਂ ਤੇਰੇ ਅੰਤ ਵਿਚ ਸਭ ਨੂੰ ਦੇਣੀ ਸਜ਼ਾ, ਸਜ਼ਾ ਯਾਫ਼ਤਾ ਦਿਸੇ ਲੋਕਾਈਆ। ਉਠ ਵੇਖ ਨੌ ਦੇਸ਼ਾਂ ਦੇ ਸਿਰ ਤੇ ਕੂਕਦੀ ਕਜ਼ਾ, ਕਜ਼ਾਕ ਕਲਜੁਗ ਭੱਜੇ ਵਾਹੋ ਦਾਹੀਆ। ਜਿਥੇ ਮਿਤਰ ਮਿਤਰਾਂ ਨਾਲ ਕਰਨਾ ਦਗ਼ਾ, ਸੱਜਣ ਨਜ਼ਰ ਕੋਇ ਨਾ ਆਈਆ। ਉਸ ਦੀ ਤਸਵਰ ਕਰਾਉਣੀ ਜਗਹ, ਹੁਕਮ ਧੁਰ ਦਾ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਸਦੀ ਚੌਧਵੀਂ ਕਹੇ ਸੁਣ ਸਾਵਣ ਪਿਆਰੇ ਸੱਜਣਾ, ਸਹਿਜ ਨਾਲ ਸੁਣਾਈਆ। ਤੇਰੇ ਮਾਲਕ ਦਾ ਡੌਰੂ ਕਿਥੇ ਵੱਜਣਾ, ਕਵਣ ਡੰਕਾ ਕਰੇ ਸ਼ਨਵਾਈਆ। ਜਿਸ ਲੇਖਾ ਵੇਖਣਾ ਆਅਲਾ ਅਦਨਾ, ਸ਼ਾਹ ਹਕੀਰਾਂ ਖੋਜ ਖੁਜਾਈਆ। ਉਹ ਨੂਰ ਅਲਾਹੀ ਮੂਰਤ ਗੋਪਾਲ ਮਦਨਾ, ਮਧੁ ਸੂਦਨ ਇਕ ਅਖਵਾਈਆ। ਜਿਸ ਨੂੰ ਸਾਰੇ ਕਰਦੇ ਬੰਦਨਾ, ਬੰਦਗੀ ਵਾਲੇ ਬੰਦੇ ਸਾਰੇ ਸੀਸ ਨਿਵਾਈਆ। ਸਾਚਾ ਦੀਪਕ ਕਵਣ ਕੂਟੇ ਜਗਣਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਕਿਸ ਮਹੂਰਤ ਵਿਚ ਉਸ ਦੀ ਸੂਰਤ ਦਾ ਹੋਵੇ ਸਗਨਾ, ਸਗਲ ਸ੍ਰਿਸ਼ਟੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਚੁਕਾਈਆ। ਸਾਵਣ ਕਹੇ ਉਹ ਸਾਹਿਬ ਮੇਰਾ ਭਗਵੰਤ, ਭਗਵਨ ਬੇਪ੍ਰਵਾਹੀਆ। ਜਿਸ ਦਾ ਇਕੋ ਨਾਮ ਇਕੋ ਮੰਤ, ਮੰਤਵ ਇਕੋ ਇਕ ਦ੍ਰਿੜਾਈਆ। ਇਕੋ ਮਾਲਕ ਖ਼ਾਲਕ ਖ਼ਾਵੰਦ ਇਕੋ ਕੰਤ, ਕੰਤ ਕੰਤੂਹਲ ਇਕ ਅਖਵਾਈਆ। ਜਿਸ ਨੂੰ ਕੋਟਨ ਕੋਟ ਲੱਭਦੇ ਸੰਤ, ਖੋਜਿਆਂ ਹੱਥ ਕਿਸੇ ਨਾ ਆਈਆ। ਉਹ ਬੋਧ ਅਗਾਧਾ ਬਣ ਕੇ ਪੰਡਤ, ਦੀਨ ਦੁਨੀ ਦਏ ਪੜ੍ਹਾਈਆ। ਗੜ੍ਹ ਤੋੜ ਕੇ ਹਉਮੇ ਹੰਗਤ, ਹੰ ਬ੍ਰਹਮ ਦਏ ਸਮਝਾਈਆ। ਨਵ ਖੰਡ ਪ੍ਰਿਥਮੀ ਬਣਾ ਕੇ ਇਕ ਸੰਗਤ, ਨਾਤਾ ਜੋੜੇ ਥਾਉਂ ਥਾਈਂਆ। ਝਗੜਾ ਮੇਟੇ ਜੇਰਜ ਅੰਡਜ, ਉਤਭੁਜ ਸੇਤਜ ਭੇਵ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਇਕ ਅਖਵਾਈਆ। ਸਾਵਣ ਕਹੇ ਮੈਂ ਖੋਲ ਕੇ ਵੇਖਾਂ ਆਪਣੀ ਗੰਢਾ, ਨੌ ਸੌ ਚੁਰਾਨਵੇਂ ਚੌਕੜੀ ਜੁਗ
ਪੂਰਬ ਧਿਆਨ ਲਗਾਈਆ। ਜਿਸ ਦਾ ਭੇਵ ਪਾਏ ਕੋਈ ਨਾ ਪੰਡਾ, ਚਾਰ ਜੁਗ ਦੇ ਸ਼ਾਸਤਰ ਪਰਦਾ ਨਾ ਕੋਇ ਉਠਾਈਆ। ਜਿਸ ਨੇ ਭਗਤਾਂ ਸੀਨਾ ਕਰਨਾ ਠੰਡਾ, ਅਗਨੀ ਤਤ ਦੇਣਾ ਬੁਝਾਈਆ। ਆਤਮ ਪਰਮਾਤਮ ਦੇਣਾ ਇਕ ਅਨੰਦਾ, ਅਨੰਦ ਅਨੰਦ ਵਿਚੋਂ ਪ੍ਰਗਟਾਈਆ। ਨਿਰਗੁਣ ਨੂਰ ਜੋਤ ਚਾੜ੍ਹ ਕੇ ਚੰਦਾ, ਅੰਧ ਅੰਧੇਰ ਦਏ ਗਵਾਈਆ। ਸ਼ਬਦ ਧੁਨ ਨਾਦ ਸੁਣਾਏ ਅਚੰਭਾ, ਸਰਵਣ ਦੀ ਲੋੜ ਰਹੇ ਨਾ ਰਾਈਆ। ਜਿਸ ਦਾ ਕਲਜੁਗ ਵੇਲਾ ਜਾਂਦਾ ਲੰਘਾ, ਸਦੀ ਚੌਧਵੀਂ ਸੀਸ ਨਿਵਾਈਆ। ਓਹ ਸਭ ਦਾ ਵੇਖਣਹਾਰਾ ਅੰਤਮ ਕੰਢਾ, ਕੰਢੀ ਬੈਠਾ ਧੁਰ ਦਾ ਮਾਹੀਆ। ਜਿਸ ਜਗਤ ਜਹਾਨ ਪਾਈਆਂ ਵੰਡਾਂ, ਅੰਤਮ ਲਹਿਣਾ ਪੂਰਾ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ ਧੁਰ ਦਾ ਖੇਲ ਆਪ ਖਿਲਾਈਆ। ਸਾਵਣ ਕਹੇ ਆਹ ਉਹ ਨਾਰਦ ਕਿਧਰੋਂ ਆਉਂਦਾ, ਮੇਰਾ ਦਿਵਸ ਦਏ ਗਵਾਹੀਆ। ਜਿਹੜਾ ਬਿਨਾ ਰਸਨਾ ਤੋਂ ਗਾਉਂਦਾ, ਤੂੰ ਹੀ ਤੂੰ ਹੀ ਰਾਗ ਸੁਣਾਈਆ। ਆਪਣੀ ਬੋਦੀ ਫਿਰੇ ਹਿਲਾਉਂਦਾ, ਸਾਰੀ ਸ੍ਰਿਸ਼ਟੀ ਰਿਹਾ ਸੁਣਾਈਆ। ਮੇਰਾ ਮਾਲਕ ਕਦੇ ਬਣਾਉਂਦਾ ਕਦੇ ਢਾਉਂਦਾ, ਘੜਨ ਭੰਨਣਹਾਰ ਇਕ ਅਖਵਾਈਆ। ਕਦੇ ਉਜਾੜੇ ਕਦੇ ਵਸਾਉਂਦਾ, ਜੁਗ ਜੁਗ ਰੀਤੀ ਚਲੀ ਆਈਆ। ਕਦੇ ਕਲਮੇ ਨਾਮ ਪੜ੍ਹਾਉਂਦਾ, ਕਦੇ ਫ਼ਾਤਿਆ ਵਿਚ ਸਭ ਦੀ ਕਰੇ ਸਫ਼ਾਈਆ। ਮੈਂ ਧੁਰ ਦਾ ਹੁਕਮ ਇਕ ਸੁਣਾਉਂਦਾ, ਸੁਣਨਾ ਖ਼ਲਕ ਖ਼ੁਦਾਈਆ। ਗੌੜ ਬ੍ਰਾਹਮਣ ਵੇਸ ਵਟਾਉਂਦਾ, ਨਿਹਕਲੰਕ ਕਰੇ ਰੁਸ਼ਨਾਈਆ। ਅਮਾਮ ਅਮਾਮਾ ਫੇਰਾ ਪਾਉਂਦਾ, ਜਿਸ ਨੂੰ ਬਾਬਾ ਆਦਮ ਹੱਵਾ ਗਏ ਗਾਈਆ। ਕਲ ਕਲਕੀ ਰੰਗ ਰੰਗਾਉਂਦਾ, ਅਕਲ ਕਲਧਾਰੀ ਆਪਣੀ ਕਲ ਵਰਤਾਈਆ। ਸੰਬਲ ਆਪਣਾ ਧਾਮ ਸੁਹਾਉਂਦਾ, ਸਾਢੇ ਤਿੰਨ ਹੱਥ ਵੱਜੇ ਵਧਾਈਆ। ਜੋਤੀ ਨੂਰ ਨੂਰ ਚਮਕਾਉਂਦਾ, ਨਿਰਗੁਣ ਧਾਰ ਕਰੇ ਰੁਸ਼ਨਾਈਆ। ਸ਼ਬਦੀ ਸ਼ਬਦ ਸ਼ਬਦ ਸਮਝਾਉਂਦਾ, ਬੁੱਧੀ ਤੋਂ ਪਾਰ ਕਰੇ ਪੜ੍ਹਾਈਆ। ਹਰਿਜਨ ਸਾਚੇ ਮੇਲ ਮਿਲਾਉਂਦਾ, ਜਨ ਭਗਤਾਂ ਵੇਖ ਵਖਾਈਆ। ਸ੍ਰਿਸ਼ਟੀ ਦ੍ਰਿਸ਼ਟੀ ਫਿਰੇ ਭਰਮਾਉਂਦਾ, ਭਰਮ ਭਰਮਾਂ ਨਾਲ ਕਰੇ ਕੁੜਮਾਈਆ। ਆਪਣਾ ਭੇਵ ਅਭੇਦ ਛੁਪਾਉਂਦਾ, ਸਮਝ ਵਿਚ ਕਿਸੇ ਨਾ ਆਈਆ। ਨਾਰਦ ਕਹੇ ਮੈਂ ਦੱਸਾਂ ਖੇਲ ਅਪਾਰਾ, ਅਪਰੰਪਰ ਇਕ ਜਣਾਈਆ। ਜਿਸ ਨੂੰ ਕਹਿੰਦੇ ਚਵ੍ਹੀਆਂ ਅਵਤਾਰਾ, ਨਰ ਨਰਾਇਣ ਨੂਰ ਅਲਾਹੀਆ। ਓਹ ਬਹਿ ਕੇ ਧਾਮ ਨਿਆਰਾ, ਨਿਰਗੁਣ ਆਪਣੀ ਕਲ ਵਰਤਾਈਆ। ਖੇਲ ਕਰੇ ਵਿਚ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਨਾਲ ਰਖਾਈਆ। ਮੇਲ ਮਿਲਾਏ ਤੇਈ ਅਵਤਾਰਾ, ਨਰ ਨਰਾਇਣ ਜੋੜ ਜੁੜਾਈਆ। ਈਸਾ ਮੂਸਾ ਮੁਹੰਮਦ ਦਏ ਨਜ਼ਾਰਾ, ਨਜ਼ਰੀਆ ਸਭ ਦਾ ਦਏ ਬਦਲਾਈਆ। ਨਾਨਕ ਗੋਬਿੰਦ ਦਿਸੇ ਜ਼ਾਹਿਰਾ, ਜ਼ਾਹਿਰ ਜ਼ਹੂਰ ਕਰੇ ਰੁਸ਼ਨਾਈਆ। ਜਿਸ ਨੇ ਨੌਵਾਂ ਦੇਸਾਂ ਦਾ ਨੌ ਸੌ ਨੜਿਨਵੇਂ ਕੋਸ ਦਾ ਰਖਣਾ ਦਾਇਰਾ, ਚਾਰੋਂ ਕੁੰਟ ਵੰਡ ਵੰਡਾਈਆ। ਕੁਛ ਲੇਖਾ ਪੂਰਾ ਕਰਨਾ ਵਿਚ ਕਾਹਿਰਾ, ਕਾਲਮ ਕਲਮ ਨਾਲ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਆਪ ਮਿਲਾਈਆ। ਨਾਰਦ ਕਹੇ ਮੈਨੂੰ ਸਮਝਿਓ ਨਾ ਜਗਤ ਸ਼ਰਾਰਤੀ, ਸ਼ਰਅ ਵਾਲਿਆਂ ਦਿਆਂ ਜਣਾਈਆ। ਆਪਣਾ ਲੇਖ ਵੇਖੋ ਇਬਾਰਤੀ, ਜੋ ਅੱਖਰਾਂ ਨਾਲ ਅੱਖਰ ਮਿਲਾਈਆ। ਮੇਰੀ ਗੱਲ ਨਹੀਂ ਤਕਰਾਰ ਦੀ, ਧੁਰ ਦਾ ਹੁਕਮ ਹੁਕਮ ਦ੍ਰਿੜਾਈਆ। ਤੁਹਾਡੀ ਪ੍ਰੀਤੀ ਰਹੀ ਨਹੀਂ ਸਾਂਝੇ ਯਾਰ ਦੀ, ਯਰਾਨੇ ਸਾਰੇ ਗਏ ਤੁੜਾਈਆ। ਹੁਣ ਵਡਿਆਈ ਰਹਿਣੀ ਨਹੀਂ ਕਿਸੇ ਅਵਤਾਰ ਪੈਗ਼ੰਬਰ ਗੁਰੂ ਮੁਖ਼ਤਿਆਰ ਦੀ, ਮੁਹਲਤ ਪੁੱਜੀ ਚਾਈਂ ਚਾਈਂਆ। ਚਾਰ ਕੁੰਟ ਦਹਿ ਦਿਸ਼ਾ ਕਲਜੁਗ
ਕੂੜੀ ਕਿਰਿਆ ਲਲਕਾਰ ਦੀ, ਉਚੀ ਕੂਕ ਕੂਕ ਸੁਣਾਈਆ। ਤਾਕਤ ਰਹਿਣੀ ਨਹੀਂ ਕਿਸੇ ਤਲਵਾਰ ਦੀ, ਖੰਡਾ ਖੜਗ ਨਾ ਕੋਇ ਚਮਕਾਈਆ। ਕਲਜੁਗ ਭੱਠੀ ਤਪਣੀ ਇਕ ਅੰਗਿਆਰ ਦੀ, ਅਗਨੀ ਤਤ ਨਾ ਕੋਇ ਬੁਝਾਈਆ। ਖੇਲ ਵਰਤਣੀ ਇਕ ਸਿਕਦਾਰ ਦੀ, ਜੋ ਸਿੱਕਾ ਨਾਮ ਕਲਮਾ ਦਏ ਬਦਲਾਈਆ। ਔਧ ਮੁਕਣੀ ਅੰਤਮ ਜੁਗ ਚਾਰ ਦੀ, ਚਾਰ ਯਾਰੀ ਦਏ ਗਵਾਹੀਆ। ਵਡਿਆਈ ਰਹਿਣੀ ਨਹੀਂ ਕਿਸੇ ਗ਼ਦਾਰ ਦੀ, ਗਦਾਗਰ ਹੋਏ ਲੋਕਾਈਆ। ਸ਼ਾਨ ਸ਼ੌਕਤ ਦਿਸੇ ਨਾ ਕਿਸੇ ਬਜ਼ਾਰ ਦੀ, ਹਟਵਾਣੇ ਰੋਵਣ ਮਾਰਨ ਧਾਹੀਆ। ਨਾਰਦ ਕਹੇ ਚਾਰੋਂ ਕੁੰਟ ਧਰਨੀ ਧਰਤ ਧਵਲ ਧੌਲ ਦਰਗਾਹ ਸਾਚੀ ਰੋ ਰੋ ਪੁਕਾਰ ਦੀ, ਬਿਨ ਨੈਣਾਂ ਨੀਰ ਵਹਾਈਆ। ਦਰੋਹੀ ਤੇਰੀ ਇਸਤਗੁਫ਼ਾਰ ਦੀ, ਤੇਰਾ ਨਾਮ ਦੁਹਾਈਆ। ਜਨ ਭਗਤਾਂ ਸਿਕ ਤੇਰੇ ਦੀਦਾਰ ਦੀ, ਦਰਸ ਦੇਣਾ ਚਾਈਂ ਚਾਈਂਆ। ਨਾਰਦ ਕਹੇ ਜਨ ਭਗਤੋ ਕੁਛ ਖ਼ਬਰ ਦੱਸਾਂ ਸਮੁੰਦ ਸਾਗਰ ਪਾਰ ਦੀ, ਥਲਾਂ ਦਾ ਪਰਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਸਾਵਣ ਕਹੇ ਸੁਣ ਸੰਮਤ ਅੱਠ, ਅੱਠਾਂ ਤਤਾਂ ਤੋਂ ਬਾਹਰ ਦਿਆਂ ਜਣਾਈਆ। ਤੂੰ ਖ਼ੁਸ਼ੀਆਂ ਵਿਚ ਨੱਠ, ਭੱਜ ਵਾਹੋ ਦਾਹੀਆ। ਮੇਰਾ ਨੌ ਸੌ ਚੁਰਾਨਵੇਂ ਚੌਕੜੀ ਜੁਗ ਦਾ ਵੇਖ ਹੱਠ, ਹਠੀਲਾ ਹੋ ਕੇ ਦਿਆਂ ਸੁਣਾਈਆ। ਤਰੇਤੇ ਜੁਗ ਦੀ ਖੋਲ ਕੇ ਵੇਖ ਗੱਠ, ਪਰਦਾ ਪਰਦਿਆਂ ਵਿਚ ਉਠਾਈਆ। ਏਥੇ ਰਾਮ ਰਿਹਾ ਸੀ ਦਿਨ ਸੱਤ, ਸਤਿ ਸਤਿ ਦੀ ਖੇਲ ਖਿਲਾਈਆ। ਜਿਥੇ ਹਰਿ ਸੰਗਤ ਦਾ ਹੋਇਆ ਇਕੱਠ, ਪਹਿਲੀ ਸਾਵਣ ਵੱਜੀ ਵਧਾਈਆ। ਸਤਿਜੁਗ ਭਗਤ ਦਵਾਰੇ ਦੀ ਭਗਤ ਏਥੇ ਕਰਨਗੇ ਚੱਠ, ਚਾਰ ਜੁਗ ਦਾ ਲੇਖਾ ਨਾਲ ਬਣਾਈਆ। ਰੈਣ ਬਸੇਰਾ ਉਥੇ ਲੈਣਾ ਕਟ, ਜਿਥੇ ਤਿੰਨੇ ਭੱਜੇ ਵਾਹੋ ਦਾਹੀਆ। ਜਿਸ ਨੇ ਸ਼ਰਅ ਦੀ ਮੇਟਣੀ ਵੱਟ, ਝਗੜਾ ਕੂੜ ਦੇਣਾ ਮਿਟਾਈਆ। ਓਹ ਵਸਣਹਾਰਾ ਘਟ ਘਟ, ਹਰ ਘਟ ਦਾ ਮਾਲਕ ਨੂਰ ਅਲਾਹੀਆ। ਜਿਸ ਜਗਤ ਦਵੈਤ ਦਾ ਮੇਲਣਾ ਫਟ, ਪੱਟੀ ਧੁਰ ਦੀ ਧਰਮ ਧਾਰ ਬੰਧਾਈਆ। ਜਨ ਭਗਤਾਂ ਪਿਛਲਾ ਵਿਛੋੜਾ ਜਾਵੇ ਕੱਟ, ਕਟਾਕਸ਼ ਆਪਣਾ ਨਾਮ ਲਗਾਈਆ। ਹਰਿ ਸੰਗਤ ਸੰਗਤ ਹਰਿ ਇਟਾਰਸੀ ਖੇੜਾ ਕਦੇ ਨਾ ਹੋਵੇ ਭਠ, ਭਠਿਆਲਾ ਕਲਜੁਗ ਸੀਸ ਨਿਵਾਈਆ। ਜਿਸ ਦੀ ਸਿਫ਼ਤ ਸਲਾਹ ਵਡਿਆਈ ਗਾਉਂਦੇ ਸ਼ਬਦੀ ਧਾਰ ਭੱਟ, ਅੱਖਰ ਅੱਖਰਾਂ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੀਨ ਦੁਨੀ ਦੀ ਸਾਂਝੀ ਕਰੇ ਮਤ, ਜਗਤ ਮਤਾਂਤਰ ਦਾ ਡੇਰਾ ਢਾਹੀਆ।
੨ ਸਾਵਣ ਸ਼ਹਿਨਸ਼ਾਹੀ ਸੰਮਤ ੮ ਇਟਾਰਸੀ ਸ਼ਹਿਰ ਟੋਪਨ ਰਾਮ ਦੇ ਗ੍ਰਹਿ
ਹੱਸ ਕੇ ਕਹਿਣ ਸਪਤਸ ਅਤਰੀ ਰਿਖੀ, ਖ਼ੁਸ਼ੀ ਨਾਲ ਜਣਾਈਆ। ਭਾਰਦਵਾਜ ਵੇਖ ਅਗੰਮੀ ਸਤਰ ਲਿਖੀ, ਜੋ ਸਤਹ ਬੁਲੰਦੀ ਉਤੇ ਨਜ਼ਰ ਕਿਸੇ ਨਾ ਆਈਆ। ਜਿਸ ਦੀ ਬਿਨਾ ਅੰਕੜਿਆਂ ਤੋਂ ਸੁਹਾਉਣੀ ਮਿਤੀ, ਮਿਤਰ ਪਿਆਰਾ ਰਿਹਾ ਜਣਾਈਆ। ਪ੍ਰਵਿਸ਼ਟਾ ਦੋ ਸਾਵਣ ਦੀ ਥਿਤੀ, ਦਿਵਸ ਵਾਰ ਦਏ ਗਵਾਹੀਆ। ਜਿਸ ਦੀ ਧਾਰ ਤਰੇਤਾ ਦੁਆਪਰ ਕਲਜੁਗ ਕਿਸੇ ਨਾ ਦਿਸੀ, ਦਹਿ ਦਿਸ਼ਾ ਅੱਖ ਨਾ ਕੋਇ ਖੁਲਾਈਆ। ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਸਾਵਣ ਕਹੇ ਸਪਤਸ ਰਿਖ ਕਰਨ ਇਸ਼ਾਰੇ, ਆਸ਼ਾਵਾਦੀ ਖ਼ੁਸ਼ੀ ਬਣਾਈਆ। ਲੇਖਾ ਤੱਕ ਜਮਨ ਕਿਨਾਰੇ, ਜਲ ਥਲ ਵੱਜੇ ਵਧਾਈਆ। ਜਿਸ ਦੀ ਖੇਲ ਵਿਚ ਸੰਸਾਰੇ, ਸੋ ਸਵਾਮੀ ਆਪਣੀ ਕਲ ਵਰਤਾਈਆ। ਨਿਗਾਹ ਮਾਰੀਏ ਜੁਗ ਚੌਕੜੀ ਖੇਲ ਨਿਆਰੇ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਹੁਕਮ ਵਰਤਾਈਆ। ਜੋ ਹਰ ਘਟ ਵਸਿਆ ਲੇਖਾ ਜਾਣੇ ਗੁਪਤ ਜ਼ਾਹਰੇ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਉਹ ਆਪਣੀ ਕਲ ਅਕਲ ਕਲ ਧਾਰੇ, ਧਾਰ ਕਲਕੀ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਸਪਤਸ ਰਿਖ ਕਹਿਣ ਵੇਖ ਧਾਰ ਧਾਰ ਜਮਨਾ, ਸੁਰਸਤੀ ਸੰਗ ਨਾ ਕੋਇ ਰਖਾਈਆ। ਤੇਰੀ ਲਹਿਰ ਲਹਿਰ ਦਾ ਚਮਨਾ, ਚੰਮ ਦ੍ਰਿਸ਼ਟੀ ਜਗਤ ਬਦਲਾਈਆ। ਸਾਚਾ ਵਕਤ ਹੋਏ ਸੁਹੰਜਣਾ, ਸੋਹਣੀ ਰੁਤ ਸੁਹਾਈਆ। ਜਿਸ ਦੇ ਕੰਢੇ ਚਰਨ ਛੁਹਾਉਣਾ ਦੁਸ਼ਟ ਦਮਨਾ, ਦੁਸ਼ਟ ਦਮਨ ਵੰਡ ਵੰਡਾਈਆ। ਜਿਸ ਦਾ ਲੇਖਾ ਪੂਰਾ ਕਰਨਾ ਗੋਬਿੰਦ ਚੰਨਣਾ, ਚੰਨ ਚੰਨ ਨੂਰ ਅਲਾਹੀਆ। ਉਸ ਦਾ ਹੁਕਮ ਸਭ ਨੇ ਮੰਨਣਾ, ਨਾ ਕੋਈ ਮੇਟੇ ਮੇਟ ਮਿਟਾਈਆ। ਸਪਤਸ ਰਿਖੀ ਕਹਿਣ ਸਾਡੀ ਉਸ ਨੂੰ ਬੰਦਨਾ, ਬੰਦਗੀ ਵਿਚ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਜਮਨਾ ਕਹੇ ਰਿਸ਼ੀ ਬੈਠੇ ਮੇਰੇ ਉਤੇ ਕੰਢੇ, ਘਾਟ ਮੇਰੀ ਖ਼ੁਸ਼ੀ ਮਨਾਈਆ। ਇਕ ਦੂਜੇ ਨੂੰ ਰੇਤ ਦੇ ਦਾਣੇ ਰਹੇ ਵੰਡੇ, ਬਿਨ ਮੁੱਠੀ ਹੱਥ ਵੰਡਾਈਆ। ਕਦੇ ਹੱਥ ਮਾਰਨ ਵਿਚ ਮੇਰੇ ਪਾਣੀ ਠੰਡੇ, ਉਂਗਲਾਂ ਚਾਰ ਕੁੰਟ ਭਵਾਈਆ। ਕਦੀ ਹੱਸ ਕੇ ਕਹਿਣ ਕੋਟਨ ਜੁਗ ਚੌਕੜੀ ਲੰਘੇ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਪੰਧ ਮੁਕਾਈਆ। ਕਦੇ ਖ਼ੁਸ਼ੀਆਂ ਵਿਚ ਸਾਚੀ ਮੰਗਣ ਰਹੇ ਮੰਗੇ, ਪ੍ਰਭ ਅਗੇ ਝੋਲੀ ਡਾਹੀਆ। ਕਦੇ ਚੜ੍ਹ ਕੇ ਧਰਮ ਧਾਰ ਦੇ ਡੰਡੇ, ਡੰਡਾਵਤ ਵਿਚ ਸੀਸ ਨਿਵਾਈਆ। ਕਦੇ ਖ਼ੁਸ਼ੀਆਂ ਵਿਚ ਪ੍ਰੇਮ ਪ੍ਰੀਤੀ ਰੰਗ ਰੰਗੇ, ਰੰਗਤ ਵੇਖੀ ਬੇਪ੍ਰਵਾਹੀਆ। ਕਦੇ ਨਿਗਾਹ ਮਾਰਨ ਕਲਜੁਗ ਧਾਰ ਤੱਕਣ ਬੰਦੇ, ਬੰਦਗੀ ਵਾਲਾ ਨਜ਼ਰ ਕੋਇ ਨਾ ਆਈਆ। ਪਰਮਾਤਮ ਪਿਆਰ ਬਿਨਾ ਆਤਮ ਦਿਸੇ ਰੰਡੇ, ਸੁਹਾਗੀ ਕੰਤ ਨਾ ਕੋਇ ਹੰਢਾਈਆ। ਸ੍ਰਿਸ਼ਟੀ ਦ੍ਰਿਸ਼ਟੀ ਇਸ਼ਟੀ ਦਿਸੇ ਕਰੀਰ ਜੰਡੇ, ਪਾਥਰ ਪਾਹਨ ਲਾਗਣ ਪਾਈਂਆ। ਚੁਰਾਸੀ ਵਾਲੇ ਸਫ਼ਰ ਮੁਕਣ ਨਾ ਲੰਬੇ, ਲੰਮਹ ਲੰਮਹ ਸਮਝ ਕਿਸੇ ਨਾ ਆਈਆ। ਫੇਰ ਇਕ ਦੂਜੇ ਦੇ ਹਿਲਾਵਣ ਕੰਧੇ, ਖ਼ੁਸ਼ੀਆਂ ਵਿਚ ਖ਼ੁਸ਼ੀ ਬਣਾਈਆ। ਨਿਗਾਹ ਮਾਰੋ ਕੀ ਕਲਜੁਗ ਦੇ ਕੂੜੀ ਧਾਰ ਵਿਚ ਧੰਦੇ, ਧਰਨੀ ਧਰਤ ਧਵਲ ਧੌਲ ਖੋਜ ਖੁਜਾਈਆ। ਕੀ ਖੇਲ ਹੋਵੇ ਵਿਚ ਵਰਭੰਡੇ, ਬ੍ਰਹਿਮੰਡ ਕੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਸਪਤਸ ਰਿਖੀਆਂ ਝਟ ਨਿਗਾਹ ਮਾਰੀ ਕੁੰਟ ਹੇਮ, ਪਰਬਤ ਚੋਟੀ ਧਿਆਨ ਲਗਾਈਆ। ਕੀ ਓਥੇ ਹੋਵੇ ਨੇਮ, ਕਵਣ ਧਾਰ ਵੱਜੇ ਵਧਾਈਆ। ਇਕ ਦੂਜੇ ਨੂੰ ਲੱਗੇ ਕਹਿਣ, ਕਹਿ ਕਹਿ ਰਹੇ ਸੁਣਾਈਆ। ਉਸ ਦਾ ਲੇਖਾ ਬਾਲਮੀਕ ਨੇ ਲਿਖਿਆ ਵਿਚ ਰਮਾਇਣ, ਰਾਮ ਰਾਮਾ ਦਏ ਗਵਾਹੀਆ। ਜੋ ਸ਼ਹਿਨਸ਼ਾਹ ਤਰਫ਼ੈਣ, ਤਰਫ਼ਦਾਰੀ ਵਿਚ ਕਦੇ ਨਾ ਆਈਆ। ਜਿਸ ਨੇ ਅਠਾਰਾਂ ਧਿਆਏ ਬਣਾਏ ਸਾਕ ਸੈਣ, ਸੱਜਣ ਅੱਖਰ ਅੱਖਰ ਵਖਾਈਆ। ਅਲਿਫ਼ ਯੇ ਗਾਏ ਗਾਇਣ, ਗਾ ਗਾ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,
ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪ੍ਰਵਾਹੀਆ। ਜਮਨਾ ਕਹੇ ਮੇਰੇ ਕੰਢੇ ਆਇਆ ਪਵਣ ਦਾ ਝਕੋਲਾ, ਰੇਤ ਬਾਲੂ ਦਿਤੀ ਉਡਾਈਆ। ਉਸ ਵੇਲੇ ਸਪਤਸ ਰਿਖੀ ਬੋਲ ਇਕੋ ਬੋਲਾ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਨਾਲੇ ਧੁਰ ਆਵਾਜ਼ ਆਈ ਉਹ ਵੇਖੋ ਮੇਰਾ ਸੰਬਲ ਵਾਲਾ ਚੋਲਾ, ਜਿਸ ਚੋਲੀ ਚੋਲੇ ਨੂੰ ਸਕੇ ਨਾ ਕੋਇ ਸਮਝਾਈਆ। ਜਿਥੇ ਬ੍ਰਹਿਮੰਡ ਖੰਡ ਦਾ ਹੱਟ ਖੋਲਾ, ਵਣਜਾਰੇ ਭੱਜਣ ਵਾਹੋ ਦਾਹੀਆ। ਮੌਲਾ ਧਾਰ ਹੋ ਕੇ ਮੌਲਾ, ਮੌਲਵੀ ਮੁੱਲਾ ਸ਼ੇਖ਼ ਮੁਸਾਇਕ ਸਮਝ ਕੋਇ ਨਾ ਪਾਈਆ। ਤੁਹਾਡੇ ਨਾਲ ਵਾਅਦਾ ਪੂਰਾ ਕਰਾਂ ਕੌਲਾ, ਇਕਰਾਰ ਪੂਰਾ ਦਿਆਂ ਕਰਾਈਆ। ਪ੍ਰਭ ਹੋ ਕੇ ਉਪਰ ਧਰਨੀ ਧਰਤ ਧਵਲ ਧੌਲਾ, ਧਰਮ ਦੀ ਧਾਰ ਇਕ ਵਖਾਈਆ। ਲੱਖ ਚੁਰਾਸੀ ਦੀਨ ਦੁਨੀ ਦਾ ਵੇਖਾਂ ਰੌਲਾ, ਹੌਲੀ ਹੌਲੀ ਆਪਣਾ ਪਰਦਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਪਤਸ ਰਿਖ ਕਹਿਣ ਸਾਡੇ ਅੰਤਰ ਵੱਜਾ ਨਾਦ, ਧੁਨ ਹੋਈ ਸ਼ਨਵਾਈਆ। ਅਸਾਂ ਤੱਕਿਆ ਬ੍ਰਹਮ ਬ੍ਰਹਿਮਾਦ, ਬ੍ਰਹਿਮਾਂਡ ਖੋਜ ਖੁਜਾਈਆ। ਨੂਰ ਤੱਕਿਆ ਆਦੀ ਆਦਿ ਜੁਗਾਦਿ, ਜੁਗ ਚੌਕੜੀ ਦਾ ਮਾਲਕ ਬੇਪ੍ਰਵਾਹੀਆ। ਜਿਸ ਨੂੰ ਸਾਰੇ ਰਹੇ ਅਰਾਧ, ਰਸਨਾ ਜਿਹਵਾ ਸਿਫ਼ਤ ਸਾਲਾਹੀਆ। ਸੋ ਕਲਜੁਗ ਅੰਤ ਸ੍ਰੀ ਭਗਵੰਤ ਜਨ ਭਗਤਾਂ ਆਪ ਕਰੇ ਇਮਦਾਦ, ਦੂਸਰ ਲੋੜ ਨਾ ਕੋਇ ਰਖਾਈਆ। ਪ੍ਰਗਟ ਹੋ ਕੇ ਏਕੰਕਾਰਾ ਇਕ ਇਕੱਲਾ ਵਾਹਿਦ, ਵਾਅਦੇ ਸਭ ਦੇ ਪੂਰ ਕਰਾਈਆ। ਖੇਲ ਖੇਲੇ ਇਕ ਤੋਂ ਦੋ ਦੋ ਇਕ ਤੋਂ ਬਾਦ, ਸਰਗੁਣ ਨਿਰਗੁਣ ਰੂਪ ਵਟਾਈਆ। ਜਿਸ ਨੇ ਸਭ ਦੀ ਲੇਖੇ ਰਖਣੀ ਯਾਦ, ਯਾਦਦਾਸ਼ਤ ਭੁਲ ਕਦੇ ਨਾ ਜਾਈਆ। ਜਨ ਭਗਤਾਂ ਖੇੜਾ ਕਰੇ ਆਬਾਦ, ਗ੍ਰਹਿ ਮੰਦਰ ਇਕ ਸੁਹਾਈਆ। ਪੰਜ ਤਤ ਦੀ ਦੇ ਕੇ ਦਾਦ, ਸਿਰ ਆਪਣਾ ਹੱਥ ਰਖਾਈਆ। ਜਗਤ ਜਹਾਨ ਰਖੇ ਲਾਜ, ਲਾਜਾਵੰਤ ਵੇਖ ਵਖਾਈਆ। ਸ਼ਬਦ ਅਗੰਮੀ ਮਾਰ ਆਵਾਜ਼, ਸੋਈ ਸੁਰਤ ਸ਼ਬਦ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣਾ ਹੁਕਮ ਵਰਤਾਈਆ। ਸਪਤਸ ਰਿਖ ਕਹਿਣ ਸੁਹੰਜਣਾ ਵੇਖਿਆ ਸਚ ਕਿਨਾਰਾ, ਕਿਨਾਰੇ ਬੈਠੇ ਧਿਆਨ ਲਗਾਈਆ। ਸ਼ਬਦੀ ਸ਼ਬਦ ਦਾ ਦਿਤਾ ਇਸ਼ਾਰਾ, ਐਸ਼ੋ ਇਸ਼ਰਤ ਤੋਂ ਬਾਹਰ ਸੁਣਾਈਆ। ਓਹ ਤੱਕੋ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਰੂਪ ਚਵ੍ਹੀਆਂ ਅਵਤਾਰਾ, ਜਿਸ ਨੂੰ ਚੌਬੀਸਾ ਜਗਦੀਸਾ ਕਹੇ ਲੋਕਾਈਆ। ਓਹ ਆਵੇ ਆਪਣੀ ਵਿਚੋਂ ਧਾਰਾ, ਧਰਨੀ ਧਰਤ ਧਵਲ ਕਰੇ ਰੁਸ਼ਨਾਈਆ। ਉਸ ਦਾ ਖੇਲ ਹੋਣਾ ਦੁਬਾਰਾ, ਦੋਹਰੀ ਆਪਣੀ ਕਲ ਪ੍ਰਗਟਾਈਆ। ਭਗਤ ਸੁਹੇਲਾ ਮੀਤ ਬਣ ਮੁਰਾਰਾ, ਮਿਹਰਵਾਨ ਆਪਣਾ ਰੰਗ ਰੰਗਾਈਆ। ਜਨ ਭਗਤਾਂ ਲੱਜਿਆ ਰੱਖੇ ਵਿਚ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਸੀਸ ਨਿਵਾਈਆ। ਗੁਰਮੁਖਾਂ ਪਾਵੇ ਸਾਰਾ, ਮਹਾਸਾਰਥੀ ਹੋ ਕੇ ਭੱਜੇ ਵਾਹੋ ਦਾਹੀਆ। ਨਿਮਾਣਿਆਂ ਬਣੇ ਆਪ ਸਹਾਰਾ, ਸਿਰ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਸਪਤਸ ਰਿਖ ਕਹਿਣ ਪ੍ਰਭੂ ਦਾ ਖੇਲ ਸਦਾ ਬੇਅੰਤ, ਬੇਅੰਤ ਬੇਪਰਵਾਹੀਆ। ਜਿਸ ਦੀ ਮਹਿੰਮਾ ਕਰਦੇ ਸਾਧ ਸੰਤ, ਜੀਵ ਜੰਤ ਰਹੇ ਜਸ ਗਾਈਆ। ਉਸ ਦੀ ਮਹਿੰਮਾ ਸਦਾ ਅਣਗਣਤ, ਅਲਖ ਅਗੋਚਰ ਵਡ ਵਡਿਆਈਆ। ਜਿਸ ਨੇ ਨਾਮ ਜਣਾਇਆ ਆਪਣਾ ਮੰਤ, ਤੂੰ ਮੇਰਾ ਮੈਂ ਤੇਰਾ ਦਿਤਾ ਦ੍ਰਿੜਾਈਆ। ਓਹ ਤੱਕ ਸੰਦੇਸਾ ਦਿਤਾ ਸਿੰਘ ਜਸਵੰਤ, ਜਿਸਮ ਜਮੀਰ ਤੋਂ ਬਾਹਰ ਦ੍ਰਿੜਾਈਆ। ਜਗਤ ਦੀ ਧਾਰ ਵਿਛੋੜਾ ਹੋਣ ਵਾਲਾ ਨਾਰ ਕੰਤ, ਟੋਪਨ ਪਰੇਮ
ਨਾਤਾ ਰਹੇ ਨਾ ਰਾਈਆ। ਭਗਤਾਂ ਦੀ ਧਾਰ ਵਿਚ ਸ੍ਰੀ ਭਗਵਾਨ ਕੀਤੀ ਮਿੰਨਤ, ਜਨ ਭਗਤੋ ਆਪਣਾ ਆਪ ਲਓ ਬਚਾਈਆ। ਦੋ ਚਾਰ ਅੱਖਰ ਲਿਖੋ ਨਾਲ ਹਿੰਮਤ, ਹੌਸਲਾ ਹਿਰਸ ਵਾਲਾ ਰਖਾਈਆ। ਅਗੇ ਚੌਵ੍ਹੀ ਸਾਲ ਰਹੇ ਨਾ ਕੋਈ ਕਰਨੀ ਚਿੰਤ, ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨਮ ਜਨਮ ਦੀ ਮੇਟੇ ਚਿੰਨਤ, ਕਰਮ ਕਰਮ ਦਾ ਲੇਖਾ ਪੂਰ ਕਰਾਈਆ।