ਪੁਸਤਕਾਲਾਭਾਗ ੨੩

੨ ਸਾਵਣ ਸ਼ਹਿਨਸ਼ਾਹੀ ਸੰਮਤ ੮ ਇਟਾਰਸੀ ਸ਼ਹਿਰ ਜੋਗਿੰਦਰ ਸਿੰਘ ਦੇ ਗ੍ਰਹਿ

ਸਦੀ ਚੌਧਵੀਂ ਕਹੇ ਮੈਂ ਸੁਣਿਆ ਹਕ ਹੋਕਾ, ਹੁਕਮ ਦਿਤਾ ਧੁਰਦਰਗਾਹੀਆ। ਤੇਰੇ ਅੰਤ ਅਖ਼ੀਰ ਅਗੰਮੀ ਮੌਕਾ, ਵੇਲਾ ਗਿਆ ਹੱਥ ਨਾ ਆਈਆ। ਮੁਹੰਮਦ ਦੀ ਧਾਰ ਤੱਕ ਲੈ ਚੌਦਾਂ ਤਬਕ ਚੌਦਾਂ ਲੋਕਾ, ਲੋਕ ਪਰਲੋਕ ਨੈਣ ਉਠਾਈਆ। ਦੀਨ ਦੁਨੀ ਜਗਤ ਧਾਰ ਵੇਖ ਲੈ ਧੋਖਾ, ਸਤਿ ਸਚ ਨਾ ਕੋਇ ਵਡਿਆਈਆ। ਤੇਰਾ ਵਕਤ ਬੀਤ ਗਿਆ ਚੋਖਾ, ਅਗਲਾ ਪੰਧ ਲੈਣਾ ਮੁਕਾਈਆ। ਦਰਗਾਹ ਸਾਚੀ ਬਿਨਾ ਅੱਖਾਂ ਤੋਂ ਵੇਖ ਲੈ ਪੋਥਾ, ਜਿਸ ਵਿਚ ਅਲਿਫ਼ ਯੇ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਪਰਦਾ ਆਪ ਚੁਕਾਈਆ। ਸਦੀ ਚੌਧਵੀਂ ਕਹੇ ਮੈਂ ਸੁਣਿਆ ਅਗੰਮ ਤਰਾਨਾ, ਤੁਰੀਆ ਤੋਂ ਬਾਹਰ ਜਣਾਈਆ। ਕੀ ਹੁਕਮ ਦੇਵੇ ਸ੍ਰੀ ਭਗਵਾਨਾ, ਭਗਵਨ ਆਪਣੀ ਕਾਰ ਭੁਗਤਾਈਆ। ਨਵ ਸੱਤ ਮਾਰੇ ਧਿਆਨਾ, ਨਵ ਨੌ ਚਾਰ ਖੋਜ ਖੁਜਾਈਆ। ਜਗਤ ਤਤ ਵੇਖੇ ਨਿਸ਼ਾਨਾ, ਬੇਨਿਸ਼ਾਂ ਪਰਦਾ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਇਕ ਦ੍ਰਿੜਾਈਆ। ਸਦੀ ਚੌਧਵੀਂ ਕਹੇ ਮੈਂ ਸੁਣਿਆ ਫ਼ਰਮਾਨ ਏਕ, ਫ਼ੁਰਨਿਆਂ ਤੋਂ ਬਾਹਰ ਜਣਾਈਆ। ਜਿਸ ਤੇ ਸਭ ਨੇ ਰਖਣੀ ਟੇਕ, ਟਿੱਕੇ ਮਸਤਕ ਧੂੜੀ ਖ਼ਾਕ ਰਮਾਈਆ। ਜੋ ਆਦਿ ਜੁਗਾਦਿ ਵੇਸ ਕਰੇ ਅਨੇਕ, ਅਕਲ ਕਲਧਾਰੀ ਬੇਪਰਵਾਹੀਆ। ਉਹ ਜੋਤੀ ਜਾਤਾ ਬਦਲ ਕੇ ਭੇਖ, ਸ਼ਬਦੀ ਸ਼ਬਦ ਰੂਪ ਵਟਾਈਆ। ਜਿਸ ਨੇ ਲਹਿਣਾ ਦੇਣਾ ਪੂਰਾ ਕਰਨਾ ਮੁੱਲਾ ਸ਼ੇਖ਼, ਮੁਸਾਇਕਾਂ ਪੈਗ਼ੰਬਰ ਚਾਰ ਯਾਰੀ ਨਾਲ ਮਿਲਾਈਆ। ਬੇਪਰਵਾਹ ਹੋ ਕੇ ਖੋਲਣਾ ਆਪਣਾ ਭੇਤ, ਭੇਵ ਦਏ ਸਮਝਾਈਆ। ਜਿਸ ਕਾਰਨ ਸਤਿਗੁਰ ਅਰਜਨ ਸੀਸ ਪਵਾਈ ਰੇਤ, ਰਾਵੀ ਕੰਢਾ ਲੇਖਾ ਲੇਖੇ ਲਾਈਆ। ਗੋਬਿੰਦ ਗੋਬਿੰਦ ਨਾਲ ਕਰੇ ਹੇਤ, ਗੋਬਿੰਦ ਮੇਲਾ ਸਹਿਜ ਸੁਭਾਈਆ। ਸੋ ਮਾਲਕ ਵਸਣਹਾਰਾ ਸਚਖੰਡ ਦੇਸ, ਦਰਗਾਹ ਸਾਚੀ ਸੋਭਾ ਪਾਈਆ। ਦੋ ਜਹਾਨਾਂ ਬਣ ਨਰੇਸ਼, ਨਰ ਨਰਾਇਣ ਆਪਣਾ ਹੁਕਮ ਵਰਤਾਈਆ। ਜਿਸ ਦੇ ਅਗੇ ਕਿਸੇ ਦੀ ਚਲੇ ਕੋਇ ਨਾ ਪੇਸ਼, ਪੇਸ਼ਤਰ ਪੇਸ਼ੀਨਗੋਈਆਂ ਸਾਰੇ ਗਏ ਸੁਣਾਈਆ। ਸੋ ਸਾਹਿਬ ਸਵਾਮੀ ਰਹਿਣ ਵਾਲਾ ਹਮੇਸ਼, ਹਰਿ ਕਰਤਾ ਧੁਰਦਰਗਾਹੀਆ। ਕਲਜੁਗ ਅੰਤਮ ਦੀਨ ਦੁਨੀ ਦੀ ਬਦਲ ਦੇਵੇ ਰੇਖ, ਰਿਸ਼ੀ ਮੁਨੀ ਸਾਰੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਵਡ ਵਡਿਆਈਆ। ਸਦੀ ਚੌਧਵੀਂ ਕਹੇ ਮੇਰੇ ਅੰਤਰ ਸੁਣੀ ਘਨਘੋਰ, ਘੋਰੀ ਹੋ ਕੇ ਦਿਤੀ ਜਣਾਈਆ। ਮੇਰਾ ਖੇਲ ਅਵਰ ਕਾ ਔਰ, ਭੇਵ ਸਮਝੇ ਕੋਇ ਨਾ ਰਾਈਆ।

ਲੱਖ ਚੁਰਾਸੀ ਆਪਣੇ ਹੱਥ ਵਿਚ ਫੜਨੀ ਡੋਰ, ਡੋਰੀ ਸ਼ਬਦ ਨਾਮ ਬੰਧਾਈਆ। ਜਿਸ ਦੀ ਸਭ ਨੇ ਰਖੀ ਲੋੜ, ਲੁੜੀਂਦਾ ਸੱਜਣ ਹੋ ਕੇ ਲਏ ਅੰਗੜਾਈਆ ਅੰਤਮ ਧਰਨੀ ਧਰਤ ਧਵਲ ਉਤੇ ਜਾਏ ਬਹੁੜ, ਬਹੁੜੀ ਬਹੁੜੀ ਮੇਰੀ ਦੁਹਾਈਆ। ਜਿਸ ਦਾ ਸ਼ਾਹ ਸ਼ਹਾਨਾ ਅਸਵ ਰਿਹਾ ਦੌੜ, ਦੋ ਜਹਾਨਾਂ ਪੰਧ ਮੁਕਾਈਆ। ਜਿਸ ਨਬੀ ਰਸੂਲਾਂ ਮਾਰਨਾ ਪਹਿਲਾ ਪੌੜ, ਪੌੜੀ ਡੰਡੇ ਵੇਖੇ ਥਾਉਂ ਥਾਈਂਆ। ਕਲਜੁਗ ਜੀਵ ਵੇਖੇ ਮਿੱਠੇ ਕੌੜ, ਅੰਤਰ ਨਿਰੰਤਰ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਹੁਕਮ ਇਕ ਵਰਤਾਈਆ। ਸਦੀ ਚੌਧਵੀਂ ਕਹੇ ਮੈਂ ਸੁਣਿਆ ਹੁਕਮ ਅਲਾਹ, ਆਲਮੀਨ ਦਿਆਂ ਜਣਾਈਆ। ਮੈਂ ਮਾਲਕ ਖ਼ਾਲਕ ਪ੍ਰਿਤਪਾਲਕ ਬੇਪ੍ਰਵਾਹ, ਬੇਐਬ ਨੂਰ ਖ਼ੁਦਾਈਆ। ਅਵਤਾਰ ਪੈਗ਼ੰਬਰ ਗੁਰ ਮੇਰਾ ਤੱਕਦੇ ਰਾਹ, ਬਿਨ ਨੈਣਾਂ ਨੈਣ ਉਠਾਈਆ। ਮੈਂ ਧੁਰ ਦਾ ਰਾਮ ਨੂਰ ਅਲਾਹੀ ਇਕ ਖ਼ੁਦਾ, ਕਾਹਨ ਕਾਹਨਾ ਨਜ਼ਰੀ ਆਈਆ। ਜਿਹੜੀ ਦੀਨ ਦੁਨੀ ਇਕ ਦੂਜੇ ਨਾਲੋਂ ਕੀਤੀ ਜੁਦਾ, ਜੁਜ਼ ਮਜ਼੍ਹਬਾਂ ਵਾਲੇ ਵੰਡ ਵੰਡਾਈਆ। ਸਭ ਦਾ ਲੇਖਾ ਮੰਗਾਂ ਆ, ਦੋ ਜਹਾਨਾਂ ਫੋਲ ਫੁਲਾਈਆ। ਰਾਏ ਧਰਮ ਚਿਤ੍ਰਗੁਪਤ ਨੈਣ ਰਹੇ ਸ਼ਰਮਾ, ਸਿਰ ਸਕੇ ਨਾ ਕੋਇ ਉਠਾਈਆ। ਵਿਸ਼ਨ ਬ੍ਰਹਮਾ ਸ਼ਿਵ ਕਹਿਣ ਵਾਹ ਵਾਹ, ਵਾਹਵਾ ਤੇਰੀ ਬੇਪ੍ਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਸਾਹਿਬ ਸਚ ਵਡਿਆਈਆ। ਸਦੀ ਚੌਧਵੀਂ ਕਹੇ ਮੇਰਾ ਸੀਸ ਗਿਆ ਝੁਕ, ਬਿਨ ਸੀਸ ਸੀਸ ਨਿਵਾਈਆ। ਫੇਰ ਸੁਣੀ ਅਗੰਮੀ ਤੁਕ, ਤੂੰ ਮੇਰਾ ਮੈਂ ਤੇਰਾ ਰਾਗ ਅਲਾਈਆ। ਪਿਛਲਾ ਪੈਂਡਾ ਜਾਣਾ ਮੁਕ, ਅਗੇ ਪੰਧ ਨਾ ਕੋਇ ਭਵਾਈਆ। ਆਪਣਾ ਲਹਿਣਾ ਦੇਣਾ ਆਪੇ ਚੁੱਕ, ਭਾਰ ਆਪਣੇ ਕੰਧ ਉਠਾਈਆ। ਜਿਸ ਦੀਆਂ ਸੁੱਖਣਾਂ ਰਹੇ ਸੁੱਖ, ਖ਼ੁਸ਼ੀਆਂ ਪੰਧ ਮੁਕਾਈਆ। ਉਸ ਦਾ ਵੇਲਾ ਗਿਆ ਪੁਜ, ਵਕਤ ਸੁਹੰਜਣਾ ਨਾਲ ਮਿਲਾਈਆ। ਆਪਣਾ ਭੇਵ ਖੁਲਾਏ ਗੁਝ, ਪਰਦਾ ਓਹਲਾ ਰਹੇ ਨਾ ਰਾਈਆ। ਤੇਰੀ ਸਾਰ ਲਏ ਛੇਤੀ ਸੁਧ, ਵਧੀ ਸੁਧੀ ਵੰਡ ਨਾ ਕੋਇ ਵੰਡਾਈਆ। ਜਗਤ ਸਮਝੇ ਕੋਇ ਨਾ ਅਕਲ ਬੁਧ, ਨੇਤਰ ਨੈਣ ਨਜ਼ਰ ਕਿਸੇ ਨਾ ਆਈਆ। ਜਿਸ ਨੇ ਲੇਖਾ ਮੁਕਾਉਣਾ ਕਲਜੁਗ, ਜੁਗ ਚੌਕੜੀ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਸਦੀ ਚੌਧਵੀਂ ਕਹੇ ਮੈਂ ਸਚ ਸੰਦੇਸ਼ ਸੁਣਾਵਾਂਗੀ। ਜੋ ਆਦਿ ਜੁਗਾਦਿ ਰਹੇ ਹਮੇਸ਼, ਤਿਸ ਪਰਦਾ ਅੰਤ ਉਠਾਵਾਂਗੀ। ਓਹ ਮਾਲਕ ਖ਼ਾਲਕ ਇਕ ਨਰੇਸ਼, ਨਰ ਨਰਾਇਣ ਸਮਝਾਵਾਂਗੀ। ਜਿਸ ਦਾ ਲਹਿਣਾ ਨਾਲ ਗੋਬਿੰਦ ਦਸ ਦਸਮੇਸ਼, ਦਹਿ ਦਿਸ਼ਾ ਡੰਕ ਵਜਾਵਾਂਗੀ। ਜਿਸ ਨੂੰ ਝੁਕਦੇ ਵਿਸ਼ਨ ਬ੍ਰਹਮਾ ਸ਼ਿਵ ਮਹੇਸ਼ ਗਣੇਸ਼, ਸ਼ੇਸ਼ ਸਹੰਸਰ ਮੁਖ ਅਲਾਵਾਂਗੀ। ਉਹ ਵਸਿਆ ਸੰਬਲ ਦੇਸ, ਸਾਢੇ ਤਿੰਨ ਹੱਥ ਦ੍ਰਿੜਾਵਾਂਗੀ। ਜਿਸ ਦਾ ਖੇਲ ਹੋਣਾ ਪ੍ਰਦੇਸ, ਮੁਹੰਮਦ ਉਮਤ ਨਾਲ ਰਲਾਵਾਂਗੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਮੰਗ ਮੰਗਾਵਾਂਗੀ। ਸਦੀ ਚੌਧਵੀਂ ਕਹੇ ਮੈਂ ਮੰਗ ਅਗੰਮੀ ਮੰਗਾਂਗੀ। ਸਾਹਿਬ ਸਵਾਮੀ ਅੰਤਰਜਾਮੀ ਕੋਲੋਂ ਮੂਲ ਨਾ ਸੰਗਾਂਗੀ। ਲਾਲ ਗੁਲਾਲਾ ਰੂਪ ਅਗੰਮ ਅਗੰਮੜੇ ਰੰਗਾਂਗੀ। ਮੇਰਾ ਸਾਹਿਬ ਸ਼ਾਹੋ ਭੂਪ, ਸਚ ਦਵਾਰ ਉਸ ਦਾ ਲੰਘਾਗੀ। ਜਿਸ ਦਾ ਨਾ ਕੋਈ ਰੰਗ ਰੇਖ ਰੂਪ, ਘਰ ਸੁਹੰਜਣੇ ਉਸ ਦੇ ਵੰਞਾਂਗੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰ ਆਪਣੀ ਆਸਾ ਇਕੋ ਟੰਗਾਂਗੀ। ਸਦੀ ਚੌਧਵੀਂ ਕਹੇ ਉਫ਼ ਆਹ ਆ ਗਿਆ

ਜਬਰਾਈਲ, ਕੀ ਜਾਬਰ ਹੁਕਮ ਸੁਣਾਈਆ। ਮੈਂ ਧੁਰ ਕਲਮਾ ਨਬੀ ਰਸੂਲਾਂ ਕੋਲੋਂ ਕਰਾਵਾਂ ਤਾਅਮੀਲ, ਬਚਿਆ ਨਜ਼ਰ ਕੋਇ ਨਾ ਆਈਆ। ਰਸੂਲਾਂ ਦੱਸਾਂ ਖੇਲ ਵੇਖੋ ਅਜ਼ੀਮ, ਕੀ ਆਜ਼ਮ ਰਿਹਾ ਕਰਾਈਆ। ਜਿਸ ਤੁਹਾਡੀ ਕੀਤੀ ਤਕਸੀਮ, ਵੰਡਨ ਵੰਡ ਵਖਾਈਆ। ਉਹ ਮਾਲਕ ਖ਼ਾਲਕ ਕਦੀਮ, ਕੁਦਰਤ ਦਾ ਕਾਦਰ ਨੂਰ ਅਲਾਹੀਆ। ਜਿਸ ਦੀ ਦੀਨ ਦੁਨੀ ਉਸੇ ਦੀ ਤਾਲੀਮ, ਤੁਲਬੇ ਪੈਗ਼ੰਬਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਜਬਰਾਈਲ ਕਹੇ ਹੁਕਮ ਅਲਾਹ ਵਲਜ਼ਲੀ ਜ਼ੂ ਨਜ਼ ਜ਼ਬਤੇ ਜਵਿਸ ਕੁਨਿਨਜ਼ਾ ਅਲਹਵਦ ਆਜ਼ਿਮ ਆਜ਼ੂਨੇ ਜ਼ਮਤਮੂਹ ਜ਼ੂਜ਼ੇ ਜ਼ਵਾ ਨੂਰੇ ਖ਼ੁਦਾ ਅੱਲਾ ਅਲਾਹ ਬੇਪ੍ਰਵਾਹ ਇਕ ਅਖਵਾਈਆ। ਮੁਹੰਮਦੇ ਨਕੁਸ ਕਲਮਾ ਜ਼ੀਗੇ ਲਜ਼ਹੂ ਵਜ਼ਹੀ ਜ਼ਕਵਿਲਵਾ ਜ਼ੀਨਾ ਜ਼ਕੂ ਨੂਰੇ ਤਲੂਅ ਸ਼ਮਅ ਨੂਰ ਨੂਰ ਰੁਸ਼ਨਾਈਆ। ਸਤਿਗੁਰ ਸ਼ਬਦ ਸ਼ਬਦ ਗੁਰੂ, ਗੁਰਦੇਵ ਇਕ ਅਖਵਾਈਆ। ਜਿਸ ਦਾ ਹੁਕਮ ਬਿਨਾ ਹਾਕਮਾਂ ਹੋਣਾ ਸ਼ੁਰੂ, ਬਿਨਾ ਸ਼ਰਅ ਤੋਂ ਸ਼ਰਅ ਪੜ੍ਹਾਈਆ। ਉਸ ਦਾ ਲਹਿਣਾ ਦੇਣਾ ਲੇਖਾ ਜਗਤ ਜਹਾਨ ਕੋਲੋਂ ਕਦੇ ਨਾ ਮੁੜੂ, ਦੇਵਣਹਾਰ ਨਾ ਕੋਇ ਅਖਵਾਈਆ। ਸਦੀ ਚੌਧਵੀਂ ਅੰਤ ਕੂੜ ਕੁੜਿਆਰਿਆਂ ਬੇੜਾ ਸ਼ੌਹ ਦਰਿਆ ਰੁੜ¼, ਨਬੀ ਨੂਹ ਦੂਰ ਬੈਠਾ ਸੀਸ ਨਿਵਾਈਆ। ਸਚਖੰਡ ਸਚ ਦਵਾਰੇ ਬਿਨਾ ਭਗਤਾਂ ਤੋਂ ਪਰਮ ਪੁਰਖ ਦੀ ਲੱਭਣੀ ਨਹੀਂ ਕਿਸੇ ਨੂੰ ਜੂਹ, ਬੇਵਤਨਾਂ ਵਤਨ ਨਾ ਕੋਇ ਦਿਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਜਿਸ ਦਾ ਕਲਮਾ ਸਤਿਗੁਰ ਸ਼ਬਦ ਸ਼ਬਦ ਧਾਰ ਫੁਰੂ, ਮਨ ਮਨਸਾ ਫ਼ੁਰਨਾ ਨਜ਼ਰ ਕੋਇ ਨਾ ਆਈਆ।

੩ ਸਾਵਣ ਸ਼ਹਿਨਸ਼ਾਹੀ ਸੰਮਤ ੮ ਇਟਾਰਸੀ ਸ਼ਹਿਰ ਚਮਨ ਲਾਲ ਦੇ ਗ੍ਰਹਿ

ਧੁਰ ਕਲਮਾ ਕਹੇ ਐ ਮਾਲਕ ਕੁੱਲ, ਕਲ ਕਲਕੀ ਤੇਰੀ ਬੇਪ੍ਰਵਾਹੀਆ। ਤੇਰਾ ਹੁਕਮ ਨਾਮ ਅਨਮੁੱਲ, ਕਰਤੇ ਕੀਮਤ ਕੋਇ ਨਾ ਪਾਈਆ। ਤੂੰ ਆਦਿ ਜੁਗਾਦੀ ਸੁਲਹਕੁਲ, ਨਿਰਵੈਰ ਇਕ ਅਖਵਾਈਆ। ਜੁਗ ਚੌਕੜੀ ਕਦੇ ਨਾ ਜਾਏ ਭੁਲ, ਅਭੁਲ ਤੇਰੀ ਬੇਪ੍ਰਵਾਹੀਆ। ਤੇਰੇ ਤੋਲ ਸਕੇ ਕੋਇ ਨਾ ਤੁਲ, ਅਤੁਲ ਤੇਰੀ ਵਡ ਵਡਿਆਈਆ। ਜਗਤ ਜਹਾਨ ਬਿਨ ਤੇਰੇ ਰਿਹਾ ਰੁਲ, ਚਾਰ ਕੁੰਟ ਧੂੜੀ ਖ਼ਾਕ ਉਡਾਈਆ। ਅੰਮ੍ਰਿਤ ਰਸ ਸਭ ਦਾ ਗਿਆ ਡੁੱਲ੍ਹ, ਰਸਨਾ ਰਸ ਨਾ ਕੋਇ ਵਡਿਆਈਆ। ਜਗਤ ਵਿਕਾਰ ਅੰਧੇਰ ਰਿਹਾ ਝੁਲ, ਝਕੋਲਾ ਪਵਣ ਪਾਣੀ ਦੇਵੇ ਥਾਉਂ ਥਾਈਂਆ। ਸਤਿ ਦਾ ਬੂਟਾ ਗਿਆ ਹੁਲ, ਧੁਰ ਦਾ ਫੁੱਲ ਨਾ ਕੋਇ ਲਗਾਈਆ। ਤੇਰੀ ਪ੍ਰੀਤੀ ਵਿਚ ਜਾਏ ਕੋਇ ਨਾ ਘੁਲ, ਘੋਲੀ ਘੋਲ ਨਾ ਕੋਇ ਘੁਮਾਈਆ। ਚਾਰੋਂ ਕੁੰਟ ਸਭ ਦਾ ਦੀਵਾ ਹੋਣ ਵਾਲਾ ਗੁੱਲ, ਗੁਲਸ਼ਨ ਮਹਿਕ ਨਾ ਕੋਇ ਮਹਿਕਾਈਆ। ਬਿਨ ਤੇਰੀ ਕਿਰਪਾ ਸਚ ਦਵਾਰਾ ਸਕੇ ਕੋਈ ਨਾ ਖੁਲ, ਖ਼ਾਲਕ ਖ਼ਲਕ ਭੇਵ ਨਾ ਕੋਇ ਖੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦ ਵਰ, ਦਰ ਤੇਰੇ ਆਸ ਰਖਾਈਆ। ਧੁਰ ਕਲਮਾ ਕਹੇ ਮੇਰੇ ਸਾਹਿਬ ਸਾਹਿਬ ਸੁਲਤਾਨਾ, ਸਤਿਗੁਰ ਗੁਰ ਗੁਰ ਤੈਨੂੰ ਸੀਸ ਨਿਵਾਈਆ। ਆਦਿ ਜੁਗਾਦਿ ਨਿਗਾਹਬਾਨਾ,

ਦੋ ਜਹਾਨਾਂ ਆਪਣਾ ਹੁਕਮ ਵਰਤਾਈਆ। ਅੰਤਮ ਵੇਖ ਮਾਰ ਧਿਆਨਾ, ਨਿਗਾਹ ਨਿਗਾਹ ਵਿਚੋਂ ਉਠਾਈਆ। ਚਾਰੋਂ ਕੁੰਟ ਸ਼ਰਅ ਸ਼ੈਤਾਨਾ, ਸ਼ਰੀਅਤ ਘਰ ਘਰ ਕਰੇ ਲੜਾਈਆ। ਆਪਣਾ ਵੇਖ ਜ਼ਿਮੀਂ ਅਸਮਾਨਾ, ਤਬਕ ਤਬਕਾਂ ਫੋਲ ਫੁਲਾਈਆ। ਤੇਰਾ ਤੇਰੇ ਨਾਲੋਂ ਹੋਇਆ ਬੇਗਾਨਾ, ਸਾਚਾ ਸੰਗ ਨਾ ਕੋਇ ਨਿਭਾਈਆ। ਬਿਨ ਤੇਰੇ ਸ਼ਬਦੀ ਧਾਰ ਤੋਂ ਸਚ ਰਿਹਾ ਨਾ ਕੋਇ ਤਰਾਨਾ, ਤੁਰੀਆ ਤੋਂ ਪਾਰ ਸਮਝ ਕਿਸੇ ਨਾ ਆਈਆ। ਵੇਖ ਖੇਲ ਸ੍ਰੀ ਭਗਵਾਨਾ, ਭਗਵਨ ਆਪਣੀ ਲਏ ਅੰਗੜਾਈਆ। ਗੁਰ ਅਵਤਾਰ ਪੈਗ਼ੰਬਰਾਂ ਦੇ ਹੁੰਦਿਆਂ ਬਦਲ ਗਿਆ ਜ਼ਮਾਨਾ, ਜ਼ਾਹਰ ਜ਼ਹੂਰ ਤੇਰਾ ਦਰਸ ਕੋਇ ਨਾ ਪਾਈਆ। ਨੇਤਰ ਰੋਵੇ ਤੇਰਾ ਆਸਮਾਨੀ ਸ਼ਾਮਿਆਨਾ, ਜਿਸ ਵਿਚ ਸ਼ਮਅ ਨੂਰ ਨਾ ਕੋਇ ਰੁਸ਼ਨਾਈਆ। ਤੇਰੀ ਯਾਦ ਵਿਚ ਆਪਣੀ ਫ਼ਰਿਆਦ ਵਿਚ ਗੁਰ ਅਵਤਾਰ ਪੈਗ਼ੰਬਰਾਂ ਤੇਰੇ ਹੁਕਮ ਦਾ ਦਿਤਾ ਬਿਆਨਾ, ਅੰਤ ਤੇਰੇ ਹੱਥ ਰਖਾਈਆ। ਉਠ ਵੇਖ ਮੇਰੇ ਸਾਹਿਬ ਸੁਲਤਾਨਾ, ਸ਼ਹਿਨਸ਼ਾਹ ਪਰਦਾ ਆਪ ਚੁਕਾਈਆ। ਤੂੰ ਮਰਦ ਮਰਦ ਮਰਦਾਨਾ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਤੇਰੀ ਕਿਰਪਾ ਨਾਲ ਮੈਂ ਹੋਵਾਂ ਲੋਕਮਾਤ ਪ੍ਰਧਾਨਾ, ਪ੍ਰਧਾਨਗੀ ਤੇਰੀ ਦਿਆਂ ਸਮਝਾਈਆ। ਨਵ ਖੰਡਾਂ ਦੱਸਾਂ ਕਲ ਕਲਕੀ ਪਹਰਿਆ ਜਾਮਾ, ਅਮਾਮ ਅਮਾਮਾ ਵੇਸ ਵਟਾਈਆ। ਜਿਸ ਦਾ ਡੰਕਾ ਨਾਮ ਦਮਾਮਾ, ਦਮਾਂ ਵਾਲਿਆਂ ਦਿਆਂ ਸੁਣਾਈਆ। ਜਿਸ ਝਗੜਾ ਮੇਟਣਾ ਤਮਾਮਾ, ਤਮਅ ਮਜ਼੍ਹਬ ਨਾ ਕੋਇ ਰਖਾਈਆ। ਸ਼ਰਅ ਜ਼ੰਜੀਰ ਦਾ ਰਹੇ ਨਾ ਕੋਇ ਗ਼ੁਲਾਮਾ, ਬੰਧਨ ਦੀਨ ਦੁਨੀ ਤੁੜਾਈਆ। ਮੇਰਾ ਮਹਿਬੂਬ ਮਾਲਕ ਖ਼ਾਲਕ ਤੇਰੇ ਕਦਮਾਂ ਵਿਚ ਮੇਰੀ ਸਲਾਮਾ, ਸਜਦਿਆਂ ਵਿਚ ਬਰਦਾ ਹੋ ਕੇ ਸੀਸ ਨਿਵਾਈਆ। ਲੇਖਾ ਪੂਰਾ ਕਰੀਂ ਜ਼ਰੂਰ ਵਿਚ ਕੁਰਾਸਾਨਾ, ਖੁਰਾਸਾਨਾ ਆਪਣਾ ਰੰਗ ਰੰਗਾਈਆ। ਇਹ ਲੇਖਾ ਬਿਨਾ ਲਿਖਤ ਤੋਂ ਪੁਰਾਨਾ, ਪੁਰਾਨ ਭਵਿਖਤ ਦਏ ਗਵਾਹੀਆ। ਮੇਰੀ ਇਕੋ ਆਸ਼ਾ ਇਕੋ ਚਾਹਨਾ, ਚਾਓ ਆਪਣਾ ਦਿਤਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਖੇਲ ਜ਼ਿਮੀਂ ਅਸਮਾਨਾਂ, ਦੋ ਜਹਾਨਾਂ ਤੇਰਾ ਹੁਕਮ ਵਰਤੇ ਥਾਉਂ ਥਾਈਂਆ।

੩ ਸਾਵਣ ਸ਼ਹਿਨਸ਼ਾਹੀ ਸੰਮਤ ੮ ਇਟਾਰਸੀ ਸ਼ਹਿਰ ਕੌੜਾ ਮਲ ਤੇ ਸਦਣ ਮਲ ਦੇ ਗ੍ਰਹਿ

ਕਲਮਾ ਕਹੇ ਪ੍ਰਭੂ ਤੂੰ ਆਦਿ ਅੰਤ ਏਕਾ, ਏਕੰਕਾਰ ਇਕ ਅਖਵਾਈਆ। ਕਲਜੁਗ ਅੰਤਮ ਸਭ ਦਾ ਪੂਰਾ ਕਰਾ ਦੇ ਠੇਕਾ, ਠੇਕੇਦਾਰੀ ਦੀਨ ਮਜ਼੍ਹਬ ਰਹਿਣ ਕੋਇ ਨਾ ਪਾਈਆ। ਆਤਮ ਧਾਰ ਤੇਰੀ ਹੋਵੇ ਟੇਕਾ, ਦੂਸਰ ਓਟ ਨਾ ਕੋਇ ਤਕਾਈਆ। ਮੈਂ ਇਕਲੌਤਾ ਤੇਰਾ ਹੋਵਾਂ ਬੇਟਾ, ਜਿਸ ਬੇਟੇ ਨੂੰ ਸ਼ਬਦ ਗੋਬਿੰਦ ਕਹੇ ਲੋਕਾਈਆ। ਤੇਰੀ ਆਦੀ ਸੇਜਾ ਉਤੇ ਹੋਵਾਂ ਲੇਟਾ, ਜੁਗਾਦੀ ਤੇਰੀ ਖ਼ੁਸ਼ੀ ਬਣਾਈਆ। ਤੂੰ ਮਾਲਕ ਲੋਕਮਾਤ ਮੈਨੂੰ ਮੁਨਤਖਿਬ ਕਰ ਲੈ ਆਪਣਾ ਨੇਤਾ, ਨਰ ਨਰਾਇਣ ਆਪਣੀ ਦਇਆ ਕਮਾਈਆ। ਮੈਂ ਅਵਤਾਰ ਪੈਗ਼ੰਬਰਾਂ ਗੁਰੂਆਂ ਸਭ ਨੂੰ ਪਿਛਲਾ ਕਰਾਵਾਂ ਚੇਤਾ, ਪੂਰਬ ਦਾ ਪਰਦਾ ਆਪ ਉਠਾਈਆ। ਉਠੋ ਵੇਖੋ ਚਾਰੋਂ ਕੁੰਟ ਬਾਲੂ ਉਡਦੀ ਰੇਤਾ, ਅਗਨੀ ਤਤੀ ਤਤ ਤਪਾਈਆ। ਆਤਮ ਪਰਮਾਤਮ ਕਰੇ ਕੋਇ ਨਾ ਹੇਤਾ, ਹਿਤਕਾਰੀ ਰੂਪ ਨਾ ਕੋਇ ਵਟਾਈਆ। ਤੂੰ ਆਦਿ ਅੰਤ ਜਗਤ ਕਿਰਸਾਨਾ ਖੇਤਾ, ਬਾਡੀ ਤੇਰੀ ਬੇਪ੍ਰਵਾਹੀਆ। ਦੀਨ ਦੁਨੀ ਦੀ ਦਾਅਵੇ

ਨਾਲ ਬਦਲ ਦੇ ਰੇਖਾ, ਰੇਖਾ ਆਪਣੀ ਇਕ ਸਮਝਾਈਆ। ਤੇਰਾ ਮਨਜ਼ੂਰ ਹੋਵੇ ਮਹਿਬੂਬ ਸ਼ਬਦੀ ਧਾਰ ਭੇਖਾ, ਭੇਖ ਕੂੜਾ ਦੇਣਾ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਧੁਰ ਕਲਮਾ ਕਹੇ ਮੇਰੇ ਮਾਲਕ ਮੇਰੀ ਮੰਨ, ਮਨਸਾ ਦਿਆਂ ਜਣਾਈਆ। ਤੇਰਾ ਇਕੋ ਚਮਕੇ ਨੂਰੀ ਚੰਨ, ਜਿਸ ਨੂੰ ਸੂਰੀਆ ਚੰਦ ਸੀਸ ਨਿਵਾਈਆ। ਜਗਤ ਵਿਕਾਰਾ ਕੂੜਾ ਰੇਠਾ ਦੇਣਾ ਭੰਨ, ਘੜਨ ਭੰਨਣਹਾਰ ਤੇਰੀ ਸ਼ਰਨਾਈਆ। ਭਾਗ ਲਗਾਉਣਾ ਭਗਤਾਂ ਤਨ, ਤਤਵ ਤਤ ਦੇਣੀ ਵਡਿਆਈਆ। ਪਿਆਰ ਮੁਹੱਬਤ ਵਿਚ ਬਣਾਉਣੇ ਜਨ, ਬਣਨਾ ਆਪ ਜਣੇਂਦੀ ਮਾਈਆ। ਵਸੇਰਾ ਵੇਖਣਾ ਛੱਪਰੀ ਛੰਨ, ਛਤਰਧਾਰੀ ਖੋਜ ਖੁਜਾਈਆ। ਘਰ ਭੰਡਾਰਾ ਦੇਣਾ ਜਲ ਅੰਨ, ਅਤੋਟ ਅਤੁਟ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਹਿਣਾ ਪੂਰਾ ਕਰਨਾ ਨਿਰਗੁਣ ਧਾਰ ਆਪਣੇ ਬ੍ਰਹਮ, ਪਾਰਬ੍ਰਹਮ ਆਪਣੀ ਦਇਆ ਕਮਾਈਆ।

੩ ਸਾਵਣ ਸ਼ਹਿਨਸ਼ਾਹੀ ਸੰਮਤ ੮ ਇਟਾਰਸੀ ਸ਼ਹਿਰ ਜਸਵੰਤ ਸਿੰਘ ਦੇ ਗ੍ਰਹਿ

ਨਾਰਦ ਕਹੇ ਪ੍ਰਭੂ ਮੈਨੂੰ ਮਾਰ ਧੱਫਾ, ਜ਼ੋਰ ਨਾਲ ਲਗਾਈਆ। ਜਿਸ ਨਾਲ ਮੈਨੂੰ ਨਜ਼ਰ ਆਏ ਤੇਰਾ ਰੂਪ ਪੱਪਾ, ਪੂਰਨ ਪਰਮੇਸ਼ਵਰ ਬੇਪ੍ਰਵਾਹੀਆ। ਪਰ ਯਾਦ ਕਰ ਮੈਂ ਤੈਨੂੰ ਸਪਤਸ ਰਿਖੀਆਂ ਦੀ ਇਕ ਸੁਣਾਉਣ ਲੱਗਾ ਗੱਪਾ, ਜਿਸ ਨੂੰ ਸ਼ਾਸਤਰ ਕਹਿ ਸਕਣ ਨਾ ਰਾਈਆ। ਜਿਸ ਦਾ ਇਕੋ ਮੂਲ ਤੇ ਇਕੋ ਟੱਪਾ, ਅੰਤ ਇਕੋ ਵੇਖ ਵਖਾਈਆ। ਉਨ੍ਹਾਂ ਖ਼ੁਸ਼ੀਆਂ ਵਿਚ ਬਚਨ ਕੀਤਾ ਸੱਚਾ, ਮਾਛੂਵਾੜੇ ਡੇਰਾ ਲਾਈਆ। ਨਾਲੇ ਖਿੱਚੀਆਂ ਆਪਣੀਆਂ ਲਿਟਾਂ, ਸਿਰੋਂ ਨੰਗੇ ਹੋ ਕੇ ਦਿਤੀ ਦੁਹਾਈਆ। ਮੈਂ ਉਸ ਵੇਲੇ ਨਿੱਕੀਆਂ ਵੱਡੀਆਂ ਲੈ ਕੇ ਇੱਟਾਂ, ਪਾਥਰ ਪਾਹਨ ਕੋਲ ਟਿਕਾਈਆ। ਜਿਸ ਉਤੇ ਉਨ੍ਹਾਂ ਤੇਰੇ ਧਰਮ ਦੀਆਂ ਲਿਖੀਆਂ ਚਿਟਾਂ, ਓਹ ਚਟਾਨਾਂ ਦੇਣ ਗਵਾਹੀਆ। ਜਿਸ ਦਾ ਸਮਝਿਆ ਕਿਸੇ ਨਾ ਸਿੱਟਾ, ਸਿਟੇਬਾਜ਼ੀ ਵਿਚ ਲੋਕਾਈਆ। ਪਹਿਲੇ ਉਤੇ ਲਿਖਿਆ ਸ਼ੇਰ ਸਿੰਘ ਦਾ ਨਿਸ਼ਾਨ ਹੋਵੇ ਉਤੇ ਖੱਬਾ ਗਿੱਟਾ, ਅੰਤ ਓਸੇ ਵਿਚ ਸਮਾਈਆ। ਫੇਰ ਸਭ ਨੇ ਇਕੱਠਾ ਬਣਾਇਆ ਇਕ ਚਿੱਠਾ, ਜਿਸ ਨੂੰ ਚਿੱਠੀ ਰਸੈਣ ਫੜਨ ਵਾਲਾ ਨਜ਼ਰ ਕੋਇ ਨਾ ਆਈਆ। ਮੈਂ ਤਕਦਾ ਰਿਹਾ ਬਿਟ ਬਿਟਾ, ਨਿਗਾਹ ਜ਼ਿਮੀਂ ਅਸਮਾਨ ਉਠਾਈਆ। ਫੇਰ ਧਰਤੀ ਉਤੇ ਲਿਟਾ, ਲੰਮਾ ਪੈ ਕੇ ਵੇਖ ਵਖਾਈਆ। ਮੈਨੂੰ ਨਜ਼ਰ ਆਇਆ ਦੋ ਜਹਾਨ ਦਾ ਕਿੱਤਾ, ਜਿਥੇ ਕੇਤੇ ਅਵਤਾਰ ਪੈਗ਼ੰਬਰ ਗੁਰ ਵਿਸ਼ਨ ਬ੍ਰਹਮਾ ਸ਼ਿਵ ਬੈਠੇ ਸੀਸ ਨਿਵਾਈਆ। ਫੇਰ ਹੁਕਮ ਸੁਣਿਆ ਅਗੰਮੀ ਜੋ ਸੁਣਾਇਆ ਮੇਰੇ ਪਿਤਾ, ਪਤਿਪਰਮੇਸ਼ਵਰ ਦਿਤਾ ਦ੍ਰਿੜਾਈਆ। ਬਿਨਾ ਮੇਰੀ ਕਿਰਪਾ ਜੁਗ ਚੌਕੜੀ ਕਿਸੇ ਦੀ ਪੂਰੀ ਹੋਵੇ ਨਾ ਇਛਾ, ਇਛਿਆ ਵਿਚ ਸਾਰੇ ਜੁਗ ਜੁਗ ਸੀਸ ਨਿਵਾਈਆ। ਮੈਨੂੰ ਉਸ ਵੇਲੇ ਆ ਗਈ ਨਿੱਛਾ, ਛੀਂ ਛੀਂ ਕਰ ਕੇ ਦਿਤਾ ਸੁਣਾਈਆ। ਝਟ ਅਤਰੀ ਪੈ ਗਿਆ ਛਿੱਥਾ, ਨਿਗਾਹ ਮੇਰੇ ਵੱਲ ਉਠਾਈਆ। ਮੈਂ ਉਸੇ ਵੇਲੇ ਦੋਹੱਥੜ ਮਾਰ ਕੇ ਪਿੱਟਾ, ਬਹੁੜੀ ਬਹੁੜੀ ਕਰ ਸੁਣਾਈਆ। ਰਿਸ਼ੀ ਜੀ ਤੁਸਾਂ ਅਜੇ ਮਨ ਨਹੀਂ ਆਪਣਾ ਜਿੱਤਾ, ਕਿਉਂ ਭੱਜੋ ਵਾਹੋ ਦਾਹੀਆ। ਮੈਂ ਪ੍ਰਭੂ ਦਾ ਭਗਤ ਕਦੇ ਨਾ ਹੋਵਾਂ ਦੋ ਚਿੱਤਾ, ਜਗਤ ਰੀਤੀ ਨਾ ਕਦੇ ਅਪਣਾਈਆ। ਜੇ ਕੋਈ ਮੈਨੂੰ ਕਹੇ ਇਹ ਕਿਸੇ ਗੁਰੂ ਦਾ ਸਿੱਖਾ, ਮੈਂ ਸਿਰ ਫੇਰ ਕੇ

ਨਾ ਦਿਆਂ ਕਰਾਈਆ। ਆਹ ਤੱਕੋ ਕੀ ਲੇਖ ਮੇਰੀ ਉਤੇ ਹਿਕਾ, ਹਿਕਮਤ ਨਾਲ ਦਿਤੇ ਲਿਖਾਈਆ। ਯਾਦ ਰਖਿਓ ਕਲਜੁਗ ਅੰਤ ਇਕੋ ਮੇਰੇ ਸਾਹਿਬ ਦਾ ਚਲੇਗਾ ਸਿੱਕਾ, ਦੂਜਾ ਨਜ਼ਰ ਕੋਇ ਨਾ ਆਈਆ। ਝਟ ਸਪਤਸ ਰਿਖੀਆਂ ਫੜ ਕੇ ਉਹਨੂੰ ਖਿੱਚਾ, ਘਸੀਟਣ ਵਾਹੋ ਦਾਹੀਆ। ਜਾਹ ਸਾਡਾ ਛਡ ਜਾ ਪਿਛਾ, ਬ੍ਰਾਹਮਣਾ ਤੇਰੀ ਲੋੜ ਨਾ ਕੋਇ ਰਖਾਈਆ। ਨਾਰਦ ਕਹੇ ਮੈਂ ਉਸੇ ਵੇਲੇ ਇਕ ਹੁਕਮ ਅਗੰਮੀ ਲਿਖਾ, ਜਿਸ ਨੂੰ ਲਿਖਣ ਵਾਲੀ ਜਾਣੇ ਮੂਲ ਨਾ ਸਿਆਹੀਆ। ਉਸ ਵੇਲੇ ਮੇਰੇ ਸਾਹਿਬ ਮੇਰੀ ਝੋਲੀ ਪਾਈ ਭਿੱਖਾ, ਭਿਖਾਰੀ ਇਕੋ ਮੈਂ ਹੀ ਨਜ਼ਰੀ ਆਈਆ। ਜਾਂ ਤੱਕਿਆ ਉਸ ਵਿਚ ਕਲਜੁਗ ਜੀਵਾਂ ਦੀ ਭਰੀ ਵਿਖਾ, ਜਿਸ ਵਿਖ ਨੂੰ ਬਿਨ ਸਤਿਗੁਰ ਸ਼ਬਦ ਸਕੇ ਨਾ ਕੋਇ ਮਿਟਾਈਆ। ਮੇਰੇ ਅੰਤਰ ਤੀਰ ਅਣਿਆਲਾ ਵੱਜਾ ਤਿੱਖਾ, ਮੈਂ ਰੋ ਕੇ ਦਿਤਾ ਸੁਣਾਈਆ। ਐ ਮੇਰੇ ਅਬਿਨਾਸ਼ੀ ਅਚੁਤਾ, ਕੀ ਤੇਰੀ ਬੇਪ੍ਰਵਾਹੀਆ। ਕਿਉਂ ਕਲਜੁਗ ਕੂੜੀ ਹੋਵੇ ਰੁਤਾ, ਸਚ ਰੁਤ ਨਾ ਕੋਇ ਮਹਿਕਾਈਆ। ਪੁਰਖ ਅਕਾਲ ਕਿਹਾ ਐ ਨਾਰਦ ਉਸ ਵੇਲੇ ਮੇਰੀ ਰਹੇ ਕੋਇ ਨਾ ਪੁਛਾ, ਪਰੇਮੀ ਨਜ਼ਰ ਕੋਇ ਨਾ ਆਈਆ। ਮੇਰੇ ਨਾਲੋਂ ਜਗਤ ਨਾਤਾ ਹੋਵੇ ਸੁੱਚਾ, ਜਗਤ ਸਨਬੰਧੀ ਮਿਲ ਕੇ ਖ਼ੁਸ਼ੀ ਬਣਾਈਆ। ਮੇਰਾ ਅੰਤਰ ਪਿਆਰ ਸਭ ਨਾਲੋਂ ਹੋਵੇ ਟੁਟਾ, ਬਿਨ ਮੇਰੀ ਕਿਰਪਾ ਗੰਢ ਨਾ ਕੋਇ ਪਵਾਈਆ। ਮੈਨੂੰ ਜ਼ਰੂਰ ਗਾਉਣਗੇ ਬੁੱਲਾਂ ਬੁਟਾ, ਹਿਰਦੇ ਸਕੇ ਨਾ ਕੋਇ ਵਸਾਈਆ। ਨਾਰਦ ਕਹੇ ਮੈਂ ਉਸ ਵੇਲੇ ਪ੍ਰਭੂ ਨਾਲ ਰੁੱਸਾ, ਰੁਸ ਕੇ ਆਪਣੀ ਬੋਦੀ ਦਿਤੀ ਹਿਲਾਈਆ। ਕਰਵਟ ਵਿਚ ਬਦਲਿਆ ਜੁੱਸਾ, ਪਾਸਾ ਪਰਤ ਲਈ ਅੰਗੜਾਈਆ। ਮੈਂ ਬਿਨਾ ਮੁੱਛਾਂ ਤੋਂ ਤਾਅ ਦਿਤਾ ਮੁੱਛਾਂ, ਆਪਣਾ ਬਲ ਪ੍ਰਗਟਾਈਆ। ਮੇਰੇ ਸਾਹਿਬ ਮੇਰੇ ਮਾਲਕ ਧੁਰ ਦੇ ਪਿਤਾ ਕਿਉਂ ਬਚਨ ਕਰੇ ਰੁੱਖਾ, ਤੇਰੇ ਕਦਮਾਂ ਸੀਸ ਨਿਵਾਈਆ। ਤੂੰ ਆਦਿ ਦੀ ਜਨਣੀ ਜਨ ਭਗਤ ਆਤਮ ਧਾਰ ਪ੍ਰਗਟੇ ਤੇਰੀ ਕੁੱਖਾ, ਦੂਜੀ ਜੰਮਣ ਵਾਲੀ ਅਵਰ ਕੋਇ ਨਾ ਮਾਈਆ। ਬਿਨ ਤੇਰੀ ਕਿਰਪਾ ਜਗਤ ਜਹਾਨ ਜਾਵੇ ਲੁੱਟਾ, ਲੁਟੇਰਾ ਸਤਿਜੁਗ ਤਰੇਤਾ ਦੁਆਪਰ ਕਲਜੁਗ ਚਾਰੇ ਜੁਗ ਦਾ ਨਜ਼ਰੀ ਆਈਆ। ਨਾਰਦ ਕਹੇ ਫੇਰ ਪ੍ਰਭੂ ਨੇ ਮੇਰੀ ਧੌਣ ਵਿਚ ਮਾਰਿਆ ਮੁੱਕਾ, ਮੂੰਹ ਦੇ ਭਾਰ ਸੁਟਾਈਆ। ਹੁਕਮ ਦਿਤਾ ਉਹ ਵੇਖ ਕਲਜੁਗ ਅੰਤਮ ਵੇਲਾ ਢੁੱਕਾ, ਸਪਤਸ ਰਿਖੀਆਂ ਨਾਲ ਮਿਲਾਈਆ। ਮੇਰੇ ਨਾਮ ਦੇ ਥਾਂ ਮੁਖ ਵਿਚ ਹੋਣਾ ਨੜੀ ਤੇ ਹੁੱਕਾ, ਹੁਕਮ ਭੁਲਣਾ ਬੇਪ੍ਰਵਾਹੀਆ। ਤੂੰ ਉਸ ਵੇਲੇ ਰਹੀਂ ਨਾ ਸੁੱਤਾ, ਲੈਣੀ ਸ਼ਬਦ ਧਾਰ ਅੰਗੜਾਈਆ। ਮੇਰਾ ਭਾਣਾ ਕਦੇ ਨਾ ਰੁਕਾ, ਨਾ ਕੋਈ ਮੇਟੇ ਮੇਟ ਮਿਟਾਈਆ। ਨਾਰਦ ਕਹੇ ਨਾਲੇ ਪ੍ਰਭੂ ਨੇ ਹਲੂਣਿਆਂ ਫੜ ਕੇ ਗੁੱਟਾ, ਘੁਟਣਿਆਂ ਭਾਰ ਸੁਟਾਈਆ। ਫੇਰ ਦੇ ਕੇ ਅਗੰਮੀ ਝੂਟਾ, ਝੂਲਾ ਦੋ ਜਹਾਨ ਝੁਲਾਈਆ। ਫੇਰ ਵਖਾਇਆ ਕਲਜੁਗ ਅੰਤਮ ਜਗਤ ਜਹਾਨ ਝੂਠਾ, ਸਚ ਵਿਚ ਸਚ ਨਾ ਕੋਇ ਸਮਾਈਆ। ਸਭ ਦਾ ਖ਼ਾਲੀ ਦਿਸੇ ਕਾਇਆ ਠੂਠਾ, ਅੰਮ੍ਰਿਤ ਨਾਮ ਰਸ ਨਜ਼ਰ ਕੋਇ ਨਾ ਆਈਆ। ਬਿਨ ਪ੍ਰਭੂ ਦੀ ਕਿਰਪਾ ਜਗਤ ਖ਼ਾਲੀ ਦਿਸੇ ਬੂਟਾ, ਫਲ ਫੁੱਲ ਨਜ਼ਰ ਕੋਇ ਨਾ ਆਈਆ। ਨਾਰਦ ਕਹੇ ਮੈਂ ਝਟ ਦੋਵੇਂ ਮੀਟ ਲਈਆਂ ਮੁੱਠਾਂ, ਫੇਰ ਮਸਤਕ ਉਤੇ ਟਿਕਾਈਆ। ਕੰਨ ਪਕੜ ਕੇ ਤੱਕੀਆਂ ਚਾਰੇ ਗੁੱਠਾਂ, ਉਂਗਲੀ ਠੋਡੀ ਉਤੇ ਰਖਾਈਆ। ਜਾਂ ਨੈਣ ਉਠਾਇਆ ਕਲਜੁਗ ਪਾਈਆਂ ਲੁੱਟਾਂ, ਲੁਟੇਰਾ ਕਲਜੁਗ ਭੱਜੇ ਵਾਹੋ ਦਾਹੀਆ। ਜਾਂ ਅੰਦਰ ਵੜ ਕੇ ਵੇਖਿਆ ਕੂੜ ਕੁਕਰਮ ਸਚ ਪਿਆਰ ਨਾਲ ਜੁੱਟਾ, ਜੋ ਬਲ ਆਪਣਾ ਆਪ ਵਖਾਈਆ। ਜਾਂ ਫੇਰ ਨਿਗਾਹ ਮਾਰੀ ਮੈਨੂੰ ਜਗਤ ਪਿਆਰ ਦਾ ਆਇਆ ਹੂਟਾ, ਮੁਹੱਬਤ ਦੁਨੀ ਵਾਲੀ ਨਜ਼ਰੀ ਆਈਆ। ਦੁਨੀਆ ਵਾਲੇ ਪ੍ਰਭੂ ਤੈਨੂੰ ਕਹਿਣ ਇਹ

ਸਾਹਿਬ ਸ਼ੈਤਾਨ ਦਾ ਟੂਟਾ, ਤੇ ਸ਼ਬਦ ਨੂੰ ਸ਼ੈਤਾਨ ਟੂਟੀ ਕਹਿ ਕੇ ਸਾਰੇ ਗਾਈਆ। ਮੈਂ ਹੈਰਾਨ ਹੋ ਗਿਆ ਪਰੇਸ਼ਾਨੀ ਵਿਚ ਝੁਕਾ, ਝੁਕ ਕੇ ਸੀਸ ਨਾ ਕੋਇ ਨਿਵਾਈਆ। ਜਾਂ ਤੱਕਿਆ ਘਰ ਘਰ ਇਹੋ ਦੁੱਖਾ, ਦੁੱਖਾਂ ਭਰੀ ਲੋਕਾਈਆ। ਫੇਰ ਤੇਰੇ ਵੱਲ ਅਸਮਾਨਾਂ ਤੋਂ ਪਰੇ ਚੁਕਿਆ ਮੁਖਾ, ਗਗਨ ਗਗਨੰਤਰਾਂ ਪੰਧ ਮੁਕਾਈਆ। ਮੇਰੇ ਮਾਲਕ ਸਾਹਿਬ ਤੇਰੇ ਬਿਨਾ ਤੇਰਿਆਂ ਭਗਤਾਂ ਨੂੰ ਕਹੇ ਕੋਇ ਨਾ ਪੁੱਤਾ, ਪਿਤਾ ਪੂਤ ਨਾ ਕੋਇ ਗੋਦ ਉਠਾਈਆ। ਕਿਰਪਾਨਿਧ ਗਹਿਰ ਗੁਣ ਸਾਗਰ ਸਚ ਸਵਾਮੀ ਕਰ ਹਿਤਾ, ਹਿਤਕਾਰੀ ਹੋ ਕੇ ਵੇਖ ਵਖਾਈਆ। ਨਾਰਦ ਕਹੇ ਫੇਰ ਮੈਨੂੰ ਸੰਦੇਸਾ ਦਿਤਾ ਇਕ ਨਿੱਕਾ, ਸਹਿਜ ਸਹਿਜ ਸਹਿਜ ਨਾਲ ਸੁਣਾਈਆ। ਨਾਰਦ ਕਹੇ ਮੈਂ ਭਗਤ ਦਵਾਰੇ ਭਗਤਾਂ ਗ੍ਰਹਿ ਹੋਵਾਂ ਵਿਕਾ, ਮੇਰੀ ਕੀਮਤ ਨਾ ਕੋਇ ਚੁਕਾਈਆ। ਨਾਰਦ ਕਹੇ ਮੈਂ ਸਿਰ ਕਦਮਾਂ ਤੇ ਸਿਟਾਂ, ਨਿਵ ਨਿਵ ਸੀਸ ਨਿਵਾਈਆ। ਪ੍ਰਭੂ ਨੇ ਇਸ਼ਾਰਾ ਕੀਤਾ ਉਹ ਵੇਖ ਆਪਣੀਆਂ ਚਿਟਾਂ, ਜੋ ਸ਼ਹਾਦਤ ਦੇਣ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਮੈਂ ਸਤਿਗੁਰ ਸ਼ਬਦ ਸ਼ਬਦੀ ਧਾਰ ਅਗੰਮ, ਅਗੋਚਰ ਨਜ਼ਰ ਕਿਸੇ ਨਾ ਆਈਆ। ਮੇਰਾ ਕਥਾ ਕਹਾਣੀ ਵਾਲਾ ਚੰਮ, ਜਗਤ ਜਵਾਨੀ ਜਗਤ ਨਾਲ ਹੰਢਾਈਆ। ਮੇਰਾ ਉਣੰਜਾ ਪਵਣ ਸਵਾਸੀ ਤੋਂ ਬਾਹਰ ਦਮ, ਬਿਨਾ ਦਮਾਂ ਤੋਂ ਸਵਾਸ ਚਲਾਈਆ। ਜੁਗ ਜੁਗ ਜਗਤ ਵਿਚ ਫਿਰਨਾ ਮੇਰਾ ਕੰਮ, ਕਮੀਨਾ ਬਣ ਕੇ ਭੱਜਾਂ ਵਾਹੋ ਦਾਹੀਆ। ਨਾ ਕੋਈ ਖ਼ੁਸ਼ੀ ਤੇ ਨਾ ਕੋਈ ਗ਼ਮ, ਹਰਖ਼ ਸੋਗ ਵੰਡ ਨਾ ਕੋਇ ਵੰਡਾਈਆ। ਪਰ ਜੁਗ ਜੁਗ ਮੈਂ ਇਕ ਪੱਲੇ ਬੱਧੀ ਗੱਲ, ਜਿਸ ਗੱਲ ਵਿਚ ਭੇਤ ਪ੍ਰਭ ਨੇ ਦਿਤਾ ਛੁਪਾਈਆ। ਉਹਨੂੰ ਸਮਝਣ ਦਾ ਚਾਰ ਜੁਗ ਦੇ ਸ਼ਾਸਤਰ ਸਮਝਾ ਸਕੇ ਨਾ ਵਲ, ਪਰਦਾ ਸਕਿਆ ਨਾ ਕੋਇ ਉਠਾਈਆ। ਸਿਰਫ਼ ਥੋੜ੍ਹਾ ਜਿਹਾ ਇਸ਼ਾਰਾ ਕੀਤਾ ਸੀ ਬਾਵਨ ਨੇ ਰਾਜੇ ਬਲ, ਛਲੀਆ ਹੋ ਕੇ ਆਪ ਜਣਾਈਆ। ਆਹ ਤੱਕ ਔਹ ਤੱਕ ਤੇ ਵੇਖ ਕਲਜੁਗ ਕਲ, ਕਲਕਾਤੀ ਰਾਜੇ ਦਿਸਣ ਕਸਾਈਆ। ਕੂੜ ਕੁੜਿਆਰਾ ਘਰ ਘਰ ਡੇਰਾ ਬਹੇ ਮੱਲ, ਆਸਣ ਕਾਇਆ ਮੰਦਰ ਅੰਦਰ ਲਾਈਆ। ਸ੍ਰਿਸ਼ਟੀ ਭੁਲ ਜਾਣਾ ਜਿਹੜਾ ਵਸੇ ਜਲ ਥਲ, ਮਹੀਅਲ ਰਿਹਾ ਸਮਾਈਆ। ਉਸ ਆਉਣਾ ਲੋਕਮਾਤ ਚਲ, ਨਿਰਗੁਣ ਆਪਣਾ ਖੇਲ ਖਿਲਾਈਆ। ਉਸ ਵੇਲੇ ਝਟ ਸੀਸ ਨਿਵਾਇਆ ਬਲ, ਬਲ ਬਲ ਆਪਣਾ ਆਪ ਕਰਾਈਆ। ਵਕਤ ਨਾ ਘੜੀ ਲੱਗੀ ਨਾ ਪਲ, ਪਲਕਾਂ ਦੇ ਪਿਛੇ ਖੇਲ ਦਿਤਾ ਵਖਾਈਆ। ਨਾਰਦ ਕਹੇ ਉਸ ਵੇਲੇ ਮੇਰੇ ਅੰਦਰ ਵੱਜਾ ਸੱਲ, ਘਾਉ ਡੂੰਘਾ ਨਜ਼ਰੀ ਆਈਆ। ਮੇਰੀ ਹਿਲਣ ਲੱਗੀ ਖੱਲ, ਹੌਕਿਆਂ ਹੌਕਿਆਂ ਨਾਲ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਨਾਰਦ ਕਹੇ ਮੈਂ ਵੇਖਾਂ ਉਹ ਚਿੱਠੀਆਂ, ਜਿਸ ਦਾ ਅੱਖਰ ਨਾ ਕੋਇ ਸਮਝਾਈਆ। ਜਿਸ ਵਿਚ ਅਗੰਮੀ ਲਿਖਤਾਂ ਲਿਖੀਆਂ, ਜਗਤ ਕਾਤਬਾਂ ਸਮਝ ਕੋਇ ਨਾ ਆਈਆ। ਉਸ ਵਿਚ ਇਕ ਸਾਹਿਬ ਦੀ ਸ਼ਰਅ ਤੇ ਇਕ ਸਾਹਿਬ ਦੀਆਂ ਮਿਤੀਆਂ, ਜਿਸ ਨੂੰ ਮਿਤਰ ਪਿਆਰਾ ਗੋਬਿੰਦ ਕਿਹਾ ਮਾਹੀਆ। ਉਹ ਕਿਸੇ ਦਵਾਰੇ ਨਾ ਵਿਕੀਆਂ, ਕੀਮਤ ਜਗਤ ਨਾ ਕੋਇ ਰਖਾਈਆ। ਉਹ ਨਾ ਵੱਡੀਆਂ ਨਾ ਨਿੱਕੀਆਂ, ਸਭੇ ਇਕੇ ਰੰਗ ਸਮਾਈਆ। ਉਹ ਕਲਜੁਗ ਨੂੰ ਵੇਖ ਮੈਨੂੰ ਮਾਰਨ ਖਿੱਚੀਆਂ, ਹਲੂਣੇ ਦੇ ਕੇ ਰਹੀਆਂ ਜਗਾਈਆ। ਵੇ ਨਾਰਦਾ ਕਿਉਂ ਨਹੀਂ ਸਾਡੀਆਂ ਗੱਲਾਂ ਦੱਸਦਾ ਵਿਚੀਆਂ, ਵਿਚਲਾ ਭੇਵ ਖੁਲਾਈਆ। ਅਸੀਂ ਨਾ ਊਚ ਨਾ ਨੀਚੀਆਂ, ਵੱਡੀ ਛੋਟੀ ਬਣਤ ਨਾ ਕੋਇ ਬਣਾਈਆ। ਸਾਨੂੰ ਏਸੇ

ਕਾਰਨ ਚੜ੍ਹਦੀਆਂ ਕਚੀਚੀਆਂ, ਵੱਡੇ ਛੋਟੇ ਲੜ ਲੜ ਮਰਨ ਤੇ ਨਾਤਾ ਰਖਣ ਭੈਣ ਭਾਈਆ। ਪ੍ਰਭੂ ਦੇ ਪਿਆਰ ਦੀਆਂ ਫੁਲਵਾੜੀਆਂ ਤੇ ਬਗ਼ੀਚੀਆਂ, ਆਦਿ ਜੁਗਾਦਿ ਜੁਗ ਚੌਕੜੀ ਜਨ ਭਗਤ ਨਜ਼ਰੀ ਆਈਆ। ਇਹੋ ਇਸ਼ਾਰਾ ਦੇਵੇ ਮੁਹੰਮਦ ਵਿਚ ਹਦੀਸੀਆਂ, ਕਲਮਿਆਂ ਵਿਚ ਗਾਈਆ। ਫੇਰ ਸਾਡਾ ਲੇਖ ਵੇਖ ਜਗਤ ਜਹਾਨ ਦੀਆਂ ਚੱਕੀਆਂ ਜਾਣੀਆਂ ਪੀਸੀਆਂ, ਚਕਨਾਚੂਰ ਹੋਵੇ ਲੋਕਾਈਆ। ਫੇਰ ਪਿਓ ਪੁਤਰਾਂ ਮਾਵਾਂ ਧੀਆਂ ਨਾਰਾਂ ਮਰਦਾਂ ਇਕ ਦੂਜੇ ਨੂੰ ਵਟਣੀਆਂ ਕਸੀਸੀਆਂ, ਕਿਸਮਤ ਦੇ ਮਾਰਿਓ ਕਿਉਂ ਭੁੱਲਿਆ ਬੇਪ੍ਰਵਾਹੀਆ। ਜਿਸ ਸਾਹਿਬ ਦੇ ਕੋਲ ਜਗਤ ਦੀਆਂ ਜਗਦੀਸੀਆਂ, ਜਗਦੀਸ਼ਰ ਇਕ ਅਖਵਾਈਆ। ਉਸ ਦੀਆਂ ਕਿਆ ਰੀਸੀਆਂ, ਜੋ ਰਸਤੇ ਜਾਂਦਿਆਂ ਨੂੰ ਦਏ ਭੁਲਾਈਆ। ਜੇ ਉਹ ਰਹਿਮਤ ਕਰੇ ਤੇ ਰਹਿਮਤ ਦੀਆਂ ਬਖ਼ਸ਼ੀਸ਼ੀਆਂ, ਕੋਝਿਆਂ ਕਮਲਿਆਂ ਗਲੇ ਲਗਾਈਆ। ਨਾਰਦਾ ਵੇਖ ਸਾਡਾ ਲੇਖ ਉਤੇ ਗੀਟੀਆਂ, ਸਪਤਸ ਰਿਖੀਆਂ ਨੂੰ ਹਲੂਣਾ ਦੇ ਲਗਾਈਆ। ਸਾਰਿਆਂ ਦੇ ਕੋਲੋਂ ਲੇਖੇ ਮੁਕ ਜਾਣੇ ਗੁਰ ਅਵਤਾਰ ਪੈਗ਼ੰਬਰਾਂ ਲੋਕਮਾਤ ਸਚਖੰਡ ਦੀਆਂ ਟਿਕਟਾਂ ਵੇਖਣੀਆਂ ਨਹੀਂ ਜਗਤ ਦੀਆਂ ਟੀਟੀਆਂ, ਸਾਰੇ ਲੇਖਾ ਪ੍ਰਭ ਦੇ ਹੱਥ ਫੜਾਈਆ। ਪਿਛਲਿਆਂ ਜੁਗਾਂ ਦੀਆਂ ਕਹਾਣੀਆਂ ਪਿਛੇ ਬੀਤੀਆਂ, ਪਿਛਲਾ ਲੇਖਾ ਰਹੇ ਨਾ ਰਾਈਆ। ਅਗੇ ਇਕੋ ਇਕ ਦੀਆਂ ਚਲਣੀਆਂ ਰੀਤੀਆਂ, ਰੀਤੀਵਾਨ ਬੇਪ੍ਰਵਾਹੀਆ। ਮਾਣ ਮਿਲਣਾ ਹਸਤ ਕੀਟਾਂ ਚਿਉਂਟੀਆਂ, ਗਜਾਂ ਮਾਣ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਚਿਟਾਂ ਕਹਿਣ ਨਾਰਦ ਸੋਹਣਿਆਂ ਬੋਦੀ ਖੁਰਕ, ਉਂਗਲਾਂ ਜਗਤ ਵਾਲੀਆਂ ਹਿਲਾਈਆ। ਉਹ ਵੇਖ ਸਾਡੇ ਵਿਚ ਲੇਖਾ ਲਿਖਿਆ ਕਲਜੁਗ ਅੰਤ ਪਰਮ ਪੁਰਖ ਆਉਣਾ ਤੁਰਤ, ਨਿਰਗੁਣ ਆਪਣਾ ਪੰਧ ਮੁਕਾਈਆ। ਉਸ ਨੇ ਸਭ ਦੀ ਵੇਖਣੀ ਨਿਰਤ ਤੇ ਸੁਰਤ, ਸੁਰਤੀ ਤੋਂ ਪਰੇ ਆਪਣਾ ਸ਼ਬਦ ਰਖਾਈਆ। ਫੇਰ ਉਨ੍ਹ ਖੇਲ ਖੇਲਣਾ ਵਿਚ ਤੁਰਕ, ਤੁਰਕੀ ਵਿਚ ਤੂਰ ਨਾਦ ਸ਼ਨਵਾਈਆ। ਇਹ ਲਹਿਣਾ ਸਭ ਦਾ ਪੂਰਬ, ਪਿਛਲਾ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਚਿਟਾਂ ਕਹਿਣ ਨਾਰਦਾ ਸਾਨੂੰ ਦੂਜੇ ਪਾਸਿਉਂ ਪਲਟ, ਬਿਨਾ ਵਰਕੇ ਤੋਂ ਵਰਕਾ ਉਲਟਾਈਆ। ਨਾਰਦ ਬਿਨਾ ਹੱਥਾਂ ਤੋਂ ਹੱਥ ਲਾਇਆ ਝਟ, ਝਟਕਾ ਦਿਤਾ ਲਗਾਈਆ। ਜਾਂ ਤੱਕਿਆਂ ਇਕੋ ਨਜ਼ਰ ਆਇਆ ਜੋ ਵਸੇ ਘਟ ਘਟ, ਘਟ ਘਟ ਦਾ ਮਾਲਕ ਬੇਪ੍ਰਵਾਹੀਆ। ਜੋ ਸਾਰਿਆਂ ਬ੍ਰਹਿਮੰਡਾਂ ਖੰਡਾਂ ਰਿਹਾ ਟੱਪ, ਟਾਪੂਆਂ ਤੋਂ ਪਰੇ ਆਪਣਾ ਹੁਕਮ ਵਰਤਾਈਆ। ਨਾਰਦ ਕਿਹਾ ਵਾਹ ਮੇਰੇ ਸਾਹਿਬ ਸਮਰਥ, ਤੇਰੀ ਬੇਪ੍ਰਵਾਹੀਆ। ਤੇਰੀ ਮਹਿੰਮਾ ਅਕਥ, ਕਥਨੀ ਕਥ ਸਕੇ ਨਾ ਰਾਈਆ। ਮੈਂ ਤੇਰਾ ਜੁਗ ਚੌਕੜੀ ਚਲਦਾ ਵੇਖਾਂ ਰਥ, ਰਥਵਾਹੀ ਸਾਰੇ ਤੇਰੀ ਸੇਵ ਕਮਾਈਆ। ਪਰ ਮੈਨੂੰ ਇਕ ਗੱਲ ਦੱਸ, ਬਿਨਾ ਕੰਨਾਂ ਤੋਂ ਦੇਣਾ ਸੁਣਾਈਆ। ਤੂੰ ਕਿਉਂ ਭਗਵਾਨ ਹੋ ਕੇ ਭਗਤਾਂ ਦੇ ਪਏਂ ਵਸ, ਇਹ ਤੇਰੀ ਕੀ ਵਡਿਆਈਆ। ਜੋਤੀ ਧਾਰ ਪਿਆ ਹੱਸ, ਬਿਨ ਮੁਖ ਤੋਂ ਹੱਸ ਕੇ ਦਿਤਾ ਵਖਾਈਆ। ਨਾਰਦ ਉਹ ਮੇਰਾ ਮੈਂ ਉਨ੍ਹਾਂ ਦਾ ਮਾਣਾਂ ਰਸ, ਰਸਤਾ ਆਤਮ ਪਰਮਾਤਮ ਜਣਾਈਆ। ਨਾਰਦ ਸਿਰ ਫੇਰਿਆ ਝਟ, ਉਂਗਲੀ ਦਿਤੀ ਹਿਲਾਈਆ। ਪ੍ਰਭੂ ਤੂੰ ਮੈਨੂੰ ਕਲਜੁਗ ਵਖਾਇਆ ਤੇ ਮੈਂ ਉਸ ਦੀ ਪੱਲੇ ਬੰਨ੍ਹ ਲਈ ਗਠ, ਫੇਰ ਬੋਦੀ ਵਿਚ ਟਿਕਾਈਆ। ਓਹ ਵੇਖ ਲੈ ਤੇਰੇ ਭਗਤ ਤੇਰੇ ਪਿਆਰ ਨੂੰ ਰਹੇ ਛਡ, ਮੁਹੱਬਤ ਵਿਚ ਨਾ ਕੋਇ ਸਮਾਈਆ। ਉਨ੍ਹਾਂ ਦਾ ਨਾਤਾ ਸੰਸਾਰ ਮਾਸ ਨਾੜੀ ਤੇ ਹੱਡ, ਜਿਹੜਾ ਮਿੱਟੀ ਖ਼ਾਕ ਅਗਨ ਵਿਚ ਜਲਾਈਆ। ਨਾਲੇ ਨਾਰਦ

ਨੇ ਘੂਰੀ ਲਈ ਵਟ, ਤਿਉੜੀ ਪਾ ਕੇ ਨਿਗਾਹ ਪੁਰਖ ਅਕਾਲ ਵੱਲ ਉਠਾਈਆ। ਨਾਲੇ ਹੱਸ ਕੇ ਕਿਹਾ ਪ੍ਰਭੂ ਭਾਵੇਂ ਮੇਰਾ ਸੀਸ ਕੱਟ, ਧੜ ਆਪਣੇ ਕਦਮ ਟਿਕਾਈਆ। ਪਰ ਇਕ ਮੈਨੂੰ ਆਪਣੇ ਹੁਕਮ ਦਾ ਦੇ ਦੇ ਖ਼ਤ, ਖ਼ੁਸ਼ਖ਼ਤੀ ਤੇਰਾ ਪਰੇਮ ਨਜ਼ਰੀ ਆਈਆ। ਜਿਸ ਵੇਲੇ ਚਾਰ ਜੁਗ ਦੇ ਸ਼ਾਸਤਰ ਸੰਸਾਰ ਨੂੰ ਦੇ ਨਾ ਸਕੇ ਮਤ, ਤੇਰੇ ਸਿਫ਼ਤਾਂ ਵਾਲੇ ਕਲਮੇ ਕੰਮ ਕਿਸੇ ਨਾ ਆਈਆ। ਇਹ ਲੇਖਾ ਮੈਂ ਤੈਨੂੰ ਫੇਰ ਵਿਖਾਵਾਂਗਾ ਵੱਤ, ਜਿਸ ਵੇਲੇ ਬੇਵਤਨ ਹੋਈ ਲੋਕਾਈਆ। ਤੈਨੂੰ ਕੋਈ ਨਹੀਂ ਮੰਨੇਗਾ ਪਰਮੇਸ਼ਵਰ ਪਤਿ, ਜਗਤ ਪਤੀਆਂ ਦੇ ਪਿਛੇ ਭੱਜਣ ਵਾਹੋ ਦਾਹੀਆ। ਉਸ ਵੇਲੇ ਮੈਂ ਲੰਗੜਾ ਲੂਲ੍ਹਾ ਹੋਣਾ ਤੇ ਮੇਰੀ ਟੁੱਟ ਜਾਣੀ ਲੱਤ, ਬਲਹੀਣ ਅਖਵਾਈਆ। ਝਟ ਸ੍ਰੀ ਭਗਵਾਨ ਨੇ ਘਸੁੰਨ ਮਾਰਿਆ ਕਸ, ਜ਼ੋਰ ਨਾਲ ਦਬਾਈਆ। ਨਾਰਦ ਕੀਤਾ ਅਸ਼ ਅਸ਼, ਤੇਰੀ ਬੇਪ੍ਰਵਾਹੀਆ। ਮੈਂ ਤੇਰਾ ਸ਼ਬਦ ਸਰੂਪ ਦੋ ਜਹਾਨਾਂ ਲਵਾਂ ਕੱਛ, ਕੱਛ ਮੱਛ ਚਰਨਾਂ ਹੇਠ ਦਬਾਈਆ। ਪਰ ਇਕ ਮੇਰੀ ਬੇਨੰਤੀ ਤੇਰਾ ਦਰਸ਼ਨ ਹੋਏ ਸਰੂਪ ਸਵੱਛ, ਸਵੱਛ ਸਰੂਪੀ ਨਜ਼ਰੀ ਆਈਆ। ਪਰਮ ਪੁਰਖ ਕਿਹਾ ਮੇਰੀ ਇਕੋ ਧਾਰ ਤੇ ਇਕੋ ਮਤ, ਇਕੋ ਹੁਕਮ ਮੰਨਣਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਫੇਰ ਚਿੱਠੀ ਖੋਲੀ ਮੈਂ, ਉਸੇ ਨੂੰ ਲਿਆ ਉਲਟਾਈਆ। ਮੈਂ ਲੇਖਾ ਪੜ੍ਹਿਆ ਮੇਰੇ ਅੰਦਰੋਂ ਨਿਕਲੀ ਹੈਂ, ਹੈਰਾਨ ਹੋ ਕੇ ਵੇਖ ਵਖਾਈਆ। ਜਾਂ ਤੱਕਿਆ ਪੜ੍ਹਿਆ ਸਮਝ ਆਈ ਏਥੇ ਹੋ ਕੇ ਪੈਗ਼ੰਬਰ ਗੁਰੂ ਅਵਤਾਰ ਗਏ ਕੈ, ਕਾਇਮ ਮੁਕਾਮ ਨਜ਼ਰ ਕੋਇ ਨਾ ਆਈਆ। ਸਦਾ ਜੁਗ ਚੌਕੜੀ ਬਿਨਾ ਪ੍ਰਭੂ ਤੋਂ ਭੰਡਾਰਾ ਕੋਈ ਨਾ ਦਏ, ਰਾਜੇ ਬਲ ਨੂੰ ਬਾਵਨ ਇਹੋ ਆਇਆ ਸਮਝਾਈਆ। ਪ੍ਰਭੂ ਦੀ ਕਿਰਪਾ ਬਿਨਾ ਕਦੇ ਉਪਜੇ ਕੋਇ ਨਾ ਸ਼ੈ, ਸ਼ਹਿਨਸ਼ਾਹ ਆਪਣੀ ਦਇਆ ਕਮਾਈਆ। ਨਾਰਦ ਕਹੇ ਏਸੇ ਕਰ ਕੇ ਉਸ ਚਿੱਠੀਆਂ ਦੇ ਅਧਾਰ ਉਤੇ ਹਰਿ ਸੰਗਤ ਨੂੰ ਹੁਕਮ ਦਿਤਾ ਲੰਗਰ ਵਰਤਾਉਣ ਤੋਂ ਪਹਿਲਾਂ ਤੇ ਲੰਗਰ ਵਰਤਾਉਣ ਤੋਂ ਬਾਅਦ ਸਦਾ ਬੋਲਣੀ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ, ਜੈ ਜੈ ਜੈਕਾਰ ਸੁਣਾਈਆ। ਇਹ ਲੇਖਾ ਹਰਿ ਭਗਤ ਦਵਾਰ ਤੇ ਭਗਤਾਂ ਦੇ ਗ੍ਰਹਿ ਗ੍ਰਹਿ, ਬਚਿਆ ਰਹਿਣ ਕੋਇ ਨਾ ਪਾਈਆ। ਨਾਰਦ ਕਹੇ ਮੇਰਾ ਸਾਹਿਬ ਸਵਾਮੀ ਜਿਸ ਅਸਥਾਨ ਬਹੇ, ਸੋ ਥਾਨ ਥਨੰਤਰ ਵੱਜੇ ਵਧਾਈਆ। ਜੋ ਸਦਾ ਸਦ ਸ੍ਰਿਸ਼ਟੀ ਨੂੰ ਕਰਦਾ ਲਯ, ਉਤਪਤ ਆਪਣੇ ਹੁਕਮ ਵਿਚ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਸਤਕ ਲੇਖ ਬਣਾਈਆ। ਨਾਰਦ ਕਹੇ ਲੇਖਾ ਲਿਖਿਆ ਭਵਿਖਤ ਵਾਕ, ਭਾਖਿਆ ਸਮਝ ਕਿਸੇ ਨਾ ਆਈਆ। ਪ੍ਰਭ ਕਿਰਪਾ ਕੀਤੀ ਮੈਂ ਖੋਲ ਕੇ ਵੇਖਿਆ ਤਾਕ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਕਲਜੁਗ ਅੰਤ ਜਿਸ ਵੇਲੇ ਸ੍ਰਿਸ਼ਟੀ ਦਾ ਗਿਆ ਇਖ਼ਲਾਕ, ਨਫ਼ਾਕ ਵਿਚ ਕੁਰਲਾਈਆ। ਉਸ ਵੇਲੇ ਮਿਹਰ ਕਰੇ ਮਿਹਰਵਾਨ ਆਪ, ਆਪਣੀ ਦਇਆ ਕਮਾਈਆ। ਕੋਟ ਜਨਮ ਦੇ ਜਨ ਭਗਤਾਂ ਮੇਟੇ ਪਾਪ, ਪਤਤ ਪੁਨੀਤ ਬਣਾਈਆ। ਆਤਮ ਪਰਮਾਤਮ ਬਣਾਕੇ ਸਾਕ, ਸੱਜਣ ਇਕ ਅਖਵਾਈਆ। ਆਪਣੇ ਮਿਲਣ ਦੀ ਦੱਸ ਕੇ ਜਾਚ, ਯਾਚਕ ਆਪਣੇ ਰੰਗ ਰੰਗਾਈਆ। ਤਨ ਮਾਟੀ ਭਾਂਡਾ ਵੇਖੇ ਕਾਚ, ਕੰਚਨ ਗੜ੍ਹ ਸੁਹਾਈਆ। ਤ੍ਰੈਗੁਣ ਅਗਨੀ ਤੱਕੇ ਆਂਚ, ਰਜੋ ਤਮੋ ਸਤੋ ਫੋਲ ਫੁਲਾਈਆ। ਜਨ ਭਗਤਾਂ ਨੂੰ ਵਡਿਆਈ ਦੇ ਕੇ ਵਿਚ ਮਾਤ, ਸਿਰ ਸਿਰ ਆਪਣਾ ਹੱਥ ਰਖਾਈਆ। ਜਨ ਭਗਤਾਂ ਦੀ ਧੂੜੀ ਆਪਣੇ ਮਸਤਕ ਲਾਵੇ ਖ਼ਾਕ, ਮਾਣ ਨਿਮਾਣਾ ਆਪ ਅਖਵਾਈਆ। ਜਿਸ ਦਾ ਆਦਿ ਅੰਤ ਪ੍ਰਤਾਪ, ਪਤਿਪਰਮੇਸ਼ਵਰ ਬੇਪ੍ਰਵਾਹੀਆ।

ਨਾਰਦ ਕਹੇ ਮੈਂ ਉਸੇ ਦਾ ਪੁਤਰ ਉਸੇ ਦੇ ਚਲਿਤ੍ਰ ਨੂੰ ਰਿਹਾ ਵਾਚ, ਵਾਚਕ ਸ਼ਬਦ ਗੁਰੂ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦੀ ਆਦਿ ਅੰਤ ਜੁਗਾ ਜੁਗੰਤ ਇਕੋ ਸ਼ਬਦ ਹੁਕਮ ਦੀ ਬਾਤ, ਦੂਸਰ ਗੱਲ ਕਹਿਣ ਕੋਇ ਨਾ ਪਾਈਆ।

੩ ਸਾਵਣ ਸ਼ਹਿਨਸ਼ਾਹੀ ਸੰਮਤ ੮ ਇਟਾਰਸੀ ਸ਼ਹਿਰ ਪਾਰੂ ਮਲ ਦੇ ਗ੍ਰਹਿ

ਨਾਰਦ ਕਹੇ ਚਾਰੋਂ ਤਰਫ਼ ਪਤ੍ਰਕਾ ਖੋਲੀ, ਬ੍ਰਹਮਾ ਚਾਰੇ ਮੁਖ ਉਠਾਈਆ। ਤੂੰ ਮੇਰਾ ਮੈਂ ਤੇਰਾ ਗਾਵੇ ਬੋਲੀ, ਬਿਨ ਰਸਨਾ ਜਿਹਵਾ ਸ਼ਬਦ ਸ਼ਨਵਾਈਆ। ਫੇਰ ਲੱਖ ਚੁਰਾਸੀ ਤੱਕੀ ਚੋਲੀ, ਕਾਇਆ ਤਤ ਨਜ਼ਰੀ ਆਈਆ। ਫੇਰ ਅੰਤਮ ਜਾਂਦੀ ਵੇਖੀ ਡੋਲੀ, ਥਿਰ ਰਹਿਣ ਕੋਇ ਨਾ ਪਾਈਆ। ਫੇਰ ਤੱਕਿਆ ਕੁਦਰਤ ਰਚਨਾ ਰਚਨਾ ਕੁਦਰਤ ਪ੍ਰਭ ਦੀ ਗੋਲੀ, ਸੇਵਕ ਹੋ ਕੇ ਸੇਵ ਕਮਾਈਆ। ਜਿਸ ਦੇ ਵਿਚ ਦੀਨ ਦੁਨੀ ਦੀ ਹੋਲੀ, ਹੋਲਾ ਵੇਖੇ ਬੇਪ੍ਰਵਾਹੀਆ। ਜੋ ਆਦਿ ਜੁਗਾਦਿ ਸਭ ਦੀ ਭਰਦਾ ਝੋਲੀ, ਝੂਲਾ ਨਾਮ ਝੁਲਾਈਆ। ਉਹ ਭਗਤਾਂ ਦਿਸੇ ਹਮਜੋਲੀ, ਹਮ ਸਾਜਣ ਨਜ਼ਰੀ ਆਈਆ। ਫੇਰ ਵੇਖਿਆ ਜਿਸ ਆਤਮ ਸ਼ਬਦੀ ਧਾਰ ਪਰਮਾਤਮ ਛੋਹ ਲੀ, ਸ਼ੋਲਾ ਅਗਨ ਜੋਤ ਰੁਸ਼ਨਾਈਆ। ਉਸ ਮਾਣ ਮਿਲਿਆ ਉਪਰ ਧੌਲੀ, ਧਰਨੀ ਧਰਤ ਧਵਲ ਵੱਜੀ ਵਧਾਈਆ। ਜੋ ਸਭ ਦੇ ਵਾਅਦੇ ਪੂਰੇ ਕਰੇ ਇਕਰਾਰ ਕੌਲੀ, ਕਵਲ ਨੈਣ ਇਕ ਅਖਵਾਈਆ। ਉਹ ਪੰਧ ਮੁਕਾਵੇ ਹੌਲੀ ਹੌਲੀ, ਆਹਿਸਤਾ ਆਹਿਸਤਾ ਆਪਣਾ ਕਦਮ ਉਠਾਈਆ। ਨਾਰਦ ਕਹੇ ਮੇਰੀ ਆਸਾ ਪਈ ਤੌਲੀ, ਕਾਹਲੀ ਹੋ ਕੇ ਭੱਜੀ ਵਾਹੋ ਦਾਹੀਆ। ਐ ਪ੍ਰਭੂ ਮੈਂ ਤੇਰੀ ਰੁੱਤ ਵੇਖਣੀ ਮੌਲੀ, ਜੋ ਰੁਤੜੀ ਭਗਤਾਂ ਨਾਲ ਮਹਿਕਾਈਆ। ਉਧਰੋਂ ਕਲਜੁਗ ਦਿਸਿਆ ਪਾਵੇ ਰੌਲੀ, ਉਚੀ ਕੂਕ ਕੂਕ ਜਣਾਈਆ। ਮੈਂ ਸਭ ਦੀ ਸੱਚੀ ਆਸ਼ਾ ਮਨਸ਼ਾ ਢਾਹੁਣੀ, ਕੂੜੀ ਕਿਰਿਆ ਰੰਗ ਬਣਾਈਆ। ਕਾਇਆ ਗੜ੍ਹ ਹੰਕਾਰ ਬਣਾਉਣੀ, ਮਾਇਆ ਮਮਤਾ ਨਾਲ ਸੁਹਾਈਆ। ਸਚ ਖ਼ੁਸ਼ੀ ਕਿਸੇ ਦੇ ਘਰ ਨਾ ਰਹੇ ਪ੍ਰਾਹੁਣੀ, ਛਿੰਨ ਆਵੇ ਤੇ ਉਠ ਜਾਈਆ। ਜਗਤ ਕਾਮਨਾ ਹੋਣੀ ਕਾਂ ਕਾਉਣੀ, ਜੋੜਾ ਜਗਤ ਜਗਤ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਮਨ ਮਨਸਾ ਪੂਰ ਕਰਾਉਣੀ, ਹੰਸਾ ਗੁਰਮੁਖ ਰੂਪ ਦਰਸਾਈਆ।

੩ ਸਾਵਣ ਸ਼ਹਿਨਸ਼ਾਹੀ ਸੰਮਤ ੮ ਇਟਾਰਸੀ ਸ਼ਹਿਰ ਹਰਦਿਤ ਸਿੰਘ ਦੇ ਗ੍ਰਹਿ

ਨਾਰਦ ਕਹੇ ਮੈਂ ਵੇਖਾਂ ਕਲਜੁਗ, ਜਗਤ ਜੁਗਤ ਧਿਆਨ ਲਗਾਈਆ। ਜਾਂ ਮੈਂ ਪੈਰ ਧਰਿਆ ਮੈਨੂੰ ਧਰਨੀ ਮਾਰੀ ਹੁੱਝ, ਹਲੂਣਾ ਦਿਤਾ ਲਗਾਈਆ। ਉਠ ਵੇਖ ਪਰਮ ਪੁਰਖ ਦਾ ਵੇਲਾ ਗਿਆ ਪੁੱਜ, ਪੂਜਾ ਤੱਕ ਜਗਤ ਲੋਕਾਈਆ। ਸਭ ਦਾ ਭਾਉ ਹੋਇਆ ਦੁਤੀਆ ਦੁਜ, ਏਕਾ ਰੰਗ ਨਾ ਕੋਇ ਰੰਗਾਈਆ। ਸਤਿ ਧਰਮ ਦੀਨ ਦੁਨੀ ਵਿਚੋਂ ਗਿਆ ਉਡ, ਚਾਰ ਕੁੰਟ ਰਹਿਣ ਕੋਇ ਨਾ ਪਾਈਆ। ਉਜਲ ਦਿਸੇ ਕੋਇ ਨਾ ਬੁੱਧ, ਮਨ ਕਲਪਣਾ ਸ੍ਰਿਸ਼ਟ ਹਲਕਾਈਆ। ਕਿਸੇ ਦੀ ਲਏ ਕੋਇ ਨਾ ਸੁਧ, ਸਿਰ ਹੱਥ ਨਾ ਕੋਇ ਟਿਕਾਈਆ। ਨੇਤਰ ਰੋਵੇ ਧਰਨੀ ਬਸੁਧ,

ਬਸੁਧਾ ਦਏ ਦੁਹਾਈਆ। ਦਰੋਹੀ ਮੇਰੇ ਉਤੇ ਹੋਣ ਵਾਲਾ ਯੁੱਧ, ਯੁਧਿਸ਼ਟਰ ਦਾ ਲੇਖਾ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਮੈਂ ਖੇਲ ਤੱਕਿਆ ਬੇਨਜ਼ੀਰ, ਜਗ ਨੇਤਰ ਨਾ ਕੋਇ ਵਡਿਆਈਆ। ਜਿਸ ਦਾ ਲੇਖਾ ਅੰਤ ਅਖ਼ੀਰ, ਆਖ਼ਰ ਆਪਣਾ ਹੁਕਮ ਵਰਤਾਈਆ। ਜਿਸ ਨੂੰ ਝੁਕਦੇ ਅਵਤਾਰ ਪੈਗ਼ੰਬਰ ਪੀਰ, ਗੁਰ ਗੁਰ ਲਾਗਣ ਪਾਈਂਆ। ਉਹ ਖੇਲ ਕਰੇ ਲੇਖਾ ਜਾਣੇ ਸ਼ਾਹ ਹਕੀਰ, ਸ਼ਾਹ ਸੁਲਤਾਨਾ ਨੂਰ ਅਲਾਹੀਆ। ਜਿਸ ਦੀ ਦੋ ਜਹਾਨ ਜਗੀਰ, ਬ੍ਰਹਿਮੰਡ ਖੰਡ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਨਾਰਦ ਕਹੇ ਮੈਂ ਤੱਕਾਂ ਨੂਰ ਅਲਾਹ, ਆਲਮੀਨ ਬੇਪ੍ਰਵਾਹੀਆ। ਜਿਸ ਨੂੰ ਕਹਿੰਦੇ ਵਾਹਿਦ ਖ਼ੁਦਾ, ਖ਼ੁਦ ਮਾਲਕ ਸ਼ਹਿਨਸ਼ਾਹੀਆ। ਉਸ ਦੇ ਅਗੇ ਹਜ਼ਰਤ ਈਸਾ ਮੂਸਾ ਮੁਹੰਮਦ ਕਰੇ ਦੁਆ, ਕਲਮਿਆਂ ਵਿਚ ਸਜਦਾ ਸੀਸ ਨਿਵਾਈਆ। ਮੇਰੇ ਰਹਿਬਰ ਬੇਪ੍ਰਵਾਹ, ਪਰਵਰਦਿਗਾਰ ਤੇਰੀ ਸ਼ਰਨਾਈਆ। ਕਿਉਂ ਸਾਡਾ ਲੇਖਾ ਹੋਣ ਲੱਗਾ ਜੁਦਾ, ਜੁਜ਼ ਜਗਤ ਵੰਡ ਵੰਡਾਈਆ। ਕਿਉਂ ਉਮਤ ਉਮਤੀ ਮਿਲਣ ਵਾਲੀ ਸਜ਼ਾ, ਸਜ਼ਾਯਾਫ਼ਤਾ ਦਿਸੇ ਲੋਕਾਈਆ। ਤੂੰ ਮਾਲਕ ਖ਼ਾਲਕ ਨੂਰ ਨੁਰਾਨਾ ਵਾਲੀ ਦੋ ਜਹਾਂ, ਚੌਦਾਂ ਤਬਕ ਤੇਰਾ ਰਾਹ ਤਕਾਈਆ। ਤੈਨੂੰ ਝੁਕਦੇ ਜ਼ਿਮੀਂ ਅਸਮਾਂ, ਸਿਰ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭੇਵ ਅਭੇਦਾ ਆਪ ਖੁਲਾਈਆ। ਧਰਨੀ ਕਹੇ ਸੁਣ ਨਾਰਦ ਸੱਚੇ ਮੀਤ, ਮਿਤਰਾ ਦਿਆਂ ਦ੍ਰਿੜਾਈਆ। ਮੇਰੇ ਅੰਦਰੋਂ ਨਿਕਲੇ ਚੀਕ, ਬਿਨ ਨੈਣਾਂ ਨੀਰ ਦਿਆਂ ਵਹਾਈਆ। ਮੇਰੇ ਮਾਲਕ ਵਿਚ ਹਕ ਤੌਫ਼ੀਕ, ਤਾਕਤਵਰ ਨੂਰ ਅਲਾਹੀਆ। ਜਿਸ ਮੁਹੰਮਦ ਨੂੰ ਦੱਸੀ ਹਦੀਸ, ਰਸੂਲਾਂ ਕਰੀ ਪੜ੍ਹਾਈਆ। ਉਹ ਨਿਰਗੁਣ ਧਾਰ ਅਵਤਾਰ ਚੌਬੀਸ, ਜਗਦੀਸ਼ ਅਗੰਮ ਅਥਾਹੀਆ। ਜਿਸ ਨੂੰ ਵੇਦ ਵਿਆਸ ਕਿਹਾ ਬ੍ਰਾਹਮਣ ਗੌੜਾ ਠੀਕ, ਠਾਕਰ ਧੁਰ ਦਾ ਨਜ਼ਰੀ ਆਈਆ। ਜਿਸ ਦੀ ਨਾਮ ਕਲਮੇ ਕਰਨ ਤਸਦੀਕ, ਸ਼ਹਾਦਤ ਅੱਖਰਾਂ ਵਾਲੀ ਭੁਗਤਾਈਆ। ਧਰਨੀ ਕਹੇ ਮੈਨੂੰ ਉਸ ਮਾਲਕ ਦੀ ਉਮੀਦ, ਜਿਸ ਦੀ ਆਮਦ ਵਿਚ ਸਾਰੇ ਬੈਠੇ ਸੀਸ ਨਿਵਾਈਆ। ਮੇਰੀ ਸਧਰਾਂ ਭਰੀ ਪੂਰੀ ਕਰੇ ਰੀਝ, ਸਿਰ ਮੇਰੇ ਹੱਥ ਟਿਕਾਈਆ। ਦੀਨ ਦੁਨੀ ਦੇ ਕਾਇਆ ਖੇਤ ਅੰਦਰ ਧਰਮ ਦਾ ਬੀਜੇ ਬੀਜ, ਕੂੜੀ ਕਿਰਿਆ ਬਾਹਰ ਕਢਾਈਆ। ਮੇਰੀ ਸੇਵਾ ਲੇਖੇ ਲਾਏ ਮੈਂ ਕਮਲੀ ਕੋਝੀ ਨਾਚੀਜ਼, ਜਗਤ ਮਿੱਟੀ ਖ਼ਾਕ ਨਜ਼ਰੀ ਆਈਆ। ਉਠ ਵੇਖ ਸਦੀ ਚੌਧਵੀਂ ਰਹੀ ਬੀਤ, ਆਪਣਾ ਪੰਧ ਮੁਕਾਈਆ। ਝਗੜਾ ਤੱਕ ਮੰਦਰ ਮਸੀਤ, ਕਾਅਬੇ ਰੋਵਣ ਮਾਰਨ ਧਾਹੀਂਆ। ਕੀ ਖੇਲ ਕਰੇ ਪ੍ਰਭੂ ਤ੍ਰੈਗੁਣ ਅਤੀਤ, ਤ੍ਰੈਭਵਣ ਧਨੀ ਆਪਣਾ ਹੁਕਮ ਵਰਤਾਈਆ। ਨਾਰਦ ਕਿਹਾ ਧਰਨੀਏ ਉਹ ਲੱਖ ਚੁਰਾਸੀ ਪਰਖਣਹਾਰਾ ਨੀਤ, ਘਟ ਘਟ ਅੰਦਰ ਫੋਲ ਫੁਲਾਈਆ। ਸਚ ਪ੍ਰੇਮ ਦੀ ਕਰੇ ਬਖ਼ਸ਼ੀਸ਼, ਰਹਿਮਤ ਆਪਣੀ ਹਕ ਕਮਾਈਆ। ਧੁਰ ਦਾ ਕਲਮਾ ਦੱਸੇ ਬਾਹਰ ਹਦੀਸ, ਹਜ਼ਰਤਾਂ ਤੋਂ ਪਰੇ ਪੜ੍ਹਾਈਆ। ਜਿਸ ਦੇ ਛਤਰ ਝੁਲਣਾ ਸੀਸ, ਛਤਰਧਾਰੀ ਨੂਰ ਅਲਾਹੀਆ। ਉਸ ਦਾ ਇਕੋ ਢੋਲਾ ਇਕੋ ਹੋਵੇ ਗੀਤ, ਤੂੰ ਮੇਰਾ ਮੈਂ ਤੇਰਾ ਰਾਗ ਸੁਣਾਈਆ। ਇਕੋ ਇਸ਼ਟ ਇਕ ਪ੍ਰੀਤ, ਪ੍ਰੀਤਮ ਇਕੋ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਨੂਰ ਨੁਰਾਨਾ ਨੂਰ ਕਰੇ ਰੁਸ਼ਨਾਈਆ। ਨਾਰਦ ਕਹੇ ਸੁਣ ਧਰਨੀ ਮੈਂ ਦੱਸਾਂ ਯਥਾਰਥ ਯਥਾ, ਯਦੀ ਆਪ ਦ੍ਰਿੜਾਈਆ। ਮੇਰਾ ਸਾਹਿਬ ਪੁਰਖ ਸਮਰਥਾ,

ਸਮਰਥ ਪੁਰਖ ਵਡ ਵਡਿਆਈਆ। ਜਿਸ ਦੀ ਅਵਤਾਰ ਪੈਗ਼ੰਬਰਾਂ ਗੁਰੂਆਂ ਗਾਈ ਗਾਥਾ, ਸਿਫ਼ਤਾਂ ਵਿਚ ਸਿਫ਼ਤ ਸਾਲਾਹੀਆ। ਉਹ ਕਲਜੁਗ ਲਹਿਣਾ ਦੇਣਾ ਸਭ ਦਾ ਚੁਕਾਏ ਹੱਥੋ ਹੱਥਾ, ਜਗਤ ਉਧਾਰ ਨਾ ਕੋਇ ਜਣਾਈਆ। ਉਠ ਵੇਖ ਲੈ ਸਭ ਦਾ ਬੁਰਜ ਢੱਠਾ, ਗੜ੍ਹ ਕੂੜੀ ਕਿਰਿਆ ਦਏ ਤੁੜਾਈਆ। ਲੇਖਾ ਜਾਣੇ ਤਤ ਅੱਠਾ, ਨਵ ਦਵਾਰੇ ਫੋਲੇ ਥਾਉਂ ਥਾਈਂਆ। ਲਹਿਣਾ ਦੇਣਾ ਜਾਣੇ ਤੀਰਥ ਅੱਠ ਸੱਠਾ, ਗੰਗਾ ਗੋਦਾਵਰੀ ਜਮਨਾ ਸੁਰਸਤੀ ਪਰਦਾ ਆਪ ਚੁਕਾਈਆ। ਜਿਸ ਵਿਚ ਫ਼ਰਕ ਰਹੇ ਨਾ ਰਤਾ, ਰਤਨ ਅਮੋਲਕ ਹੀਰੇ ਹਰਿਜਨ ਵੇਖੇ ਚਾਈਂ ਚਾਈਂਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਜਿਨ੍ਹਾਂ ਆਪਣੀ ਆਤਮ ਸਤ੍ਹਾ, ਸਤਿ ਸਤਿਵਾਦੀ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਇਕ ਅਖਵਾਈਆ। ਨਾਰਦ ਕਹੇ ਮੈਂ ਕੀ ਸੋਚਾਂ, ਜਗਤ ਬੁੱਧੀ ਚਲੇ ਨਾ ਕੋਇ ਚਤੁਰਾਈਆ। ਮੈਂ ਇਕੋ ਦਰਸ ਪ੍ਰਭੂ ਦਾ ਲੋਚਾਂ, ਲੋਚਨ ਇਕੋ ਨੈਣ ਖੁਲਾਈਆ। ਜਿਸ ਨਾਲ ਤੱਕਾਂ ਚੌਦਾਂ ਲੋਕਾਂ, ਚੌਦਾਂ ਤਬਕ ਪਰਦਾ ਰਹੇ ਨਾ ਰਾਈਆ। ਫੇਰ ਸੁਣਾਂ ਅਗੰਮਾ ਸਲੋਕਾ, ਤੂੰ ਮੇਰਾ ਮੈਂ ਤੇਰਾ ਰਾਗ ਅਲਾਈਆ। ਫੇਰ ਸੁਣਾਵਾਂ ਜਗਤ ਜਗਿਆਸੂਆਂ ਚੁਰਾਸੀ ਵਿਚੋਂ ਮਾਨਸ ਜਨਮ ਮੌਕਾ, ਮੁਕੰਮਲ ਪ੍ਰਭ ਨੂੰ ਮਿਲ ਕੇ ਖ਼ੁਸ਼ੀ ਲੈਣੀ ਬਣਾਈਆ। ਨੌ ਖੰਡ ਪ੍ਰਿਥਮੀ ਦੇਵਾਂ ਹੋਕਾ, ਹੁਕਮ ਸੁਣਾਵਾਂ ਧੁਰਦਰਗਾਹੀਆ। ਆਦਿ ਅੰਤ ਜੁਗਾ ਜੁਗੰਤ ਇਕੋ ਸਤਿਗੁਰ ਸ਼ਬਦ ਬਹੁਤਾ, ਬਹੁਤੇ ਗੁਰੂ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਆਪਣਾ ਖੇਲ ਖੇਲੇ ਨਾਲ ਸ਼ੌਕਾ, ਗ਼ਮੀ ਚਿੰਤਾ ਜਗਤ ਵਾਲੀ ਗਵਾਈਆ।