੪ ਸਾਵਣ ਸ਼ਹਿਨਸ਼ਾਹੀ ਸੰਮਤ ੮ ਇਟਾਰਸੀ ਸ਼ਹਿਰ ਸੁਰਿੰਦਰ ਸਿੰਘ ਦੇ ਗ੍ਰਹਿ
ਕਲਜੁਗ ਕਹੇ ਪ੍ਰਭ ਮੇਰਾ ਵੇਖ ਲੈ ਜ਼ੋਰ, ਜੋਰੂ ਜ਼ਰ ਦਿਤੀ ਵਡਿਆਈਆ। ਹਰ ਘਟ ਅੰਦਰ ਮੈਂ ਹੋਰ ਦਾ ਹੋਰ, ਹੋਰ ਦਾ ਹੋਰ ਰੂਪ ਬਦਲਾਈਆ। ਵੱਡਾ ਡਾਕੂ ਬਣ ਕੇ ਚੋਰ, ਡਾਕਾ ਮਾਰਾਂ ਥਾਉਂ ਥਾਈਂਆ। ਤੇਰੀ ਕਿਰਪਾ ਨਾਲ ਤੇਰੇ ਹੁੰਦਿਆਂ ਰਖਾਂ ਅੰਧੇਰਾ ਘੋਰ, ਤੇਰਾ ਚਾਨਣ ਨਜ਼ਰ ਕਿਸੇ ਨਾ ਆਈਆ। ਮੇਰਾ ਦਿਲ ਚਾਹੁੰਦਾ ਮੈਂ ਸਾਰੇ ਤੇਰੇ ਨਾਲੋਂ ਦਿਆਂ ਵਿਛੋੜ, ਤੂੰ ਇਕ ਇਕੱਲਾ ਭੱਜੇ ਵਾਹੋ ਦਾਹੀਆ। ਨੌ ਸਾਲ ਤੱਕ ਕਿਸੇ ਦਾ ਹੋਣ ਨਾ ਦੇਵਾਂ ਜੋੜ, ਸਦੀ ਚੌਧਵੀਂ ਨਾਲ ਮਿਲਾਈਆ। ਮੈਂ ਕਲਪਣਾ ਵਿਚ ਕਲਪ ਕੇ ਪਾਵਾਂ ਸ਼ੋਰ, ਸ਼ੋਰ ਨਾਲ ਸੁਣਾਈਆ। ਮਿਹਰਵਾਨ ਇਕ ਵਾਰ ਸਾਰਿਆਂ ਦੀ ਆਪਣੇ ਨਾਲੋਂ ਕੱਟ ਦੇ ਡੋਰ, ਤੇਰਾ ਦਰਸ ਕਰਨ ਵਾਲਾ ਰਹਿਣ ਕੋਇ ਨਾ ਪਾਈਆ। ਝੂਠੇ ਭਾਂਡੇ ਮਾਟੀ ਦੇ ਫੋੜ, ਤਨ ਵਜੂਦ ਕੰਮ ਕਿਸੇ ਨਾ ਆਈਆ। ਮੇਰੀ ਬੇਨੰਤੀ ਦੋਏ ਹੱਥ ਜੋੜ, ਨਿਵ ਨਿਵ ਲਾਗਾਂ ਪਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਈਆ। ਕਲਜੁਗ ਕਹੇ ਪ੍ਰਭੂ ਮੇਰੀ ਪੁਸ਼ਤ ਦੇ ਥਾਪੀ, ਥਪਕ ਥਪਕ ਵਡਿਆਈਆ। ਮੈਂ ਰਹਿਣ ਦੇਵਾਂ ਨਾ ਕੋਇ ਤੇਰਾ ਜਾਪੀ, ਬਲ ਆਪਣਾ ਆਪ ਵਖਾਈਆ। ਉਹ ਵੇਖ ਧਰਨੀ ਰਹੀ ਕਾਂਪੀ, ਕੰਬ ਕੰਬ ਕੇ ਰਹੀ ਸੁਣਾਈਆ। ਮੇਰੇ ਉਤੇ
ਮਾਨਸ ਖ਼ਾਕੀ, ਪੰਜਾਂ ਤਤਾਂ ਵਾਲੇ ਭੱਜਣ ਵਾਹੋ ਦਾਹੀਆ। ਬਾਹਰੋਂ ਨਿਰਮਲ ਅੰਦਰੋਂ ਕਾਤੀ, ਕੁਦਰਤ ਦੇ ਮਾਲਕ ਤੇਰੀ ਸਮਝ ਕੋਇ ਨਾ ਆਈਆ। ਤੂੰ ਪਾਰਬ੍ਰਹਮ ਬ੍ਰਹਮ ਤੇਰੀ ਸਮਝੇ ਕੋਇ ਨਾ ਜ਼ਾਤੀ, ਪਰਦਾ ਸਕੇ ਨਾ ਕੋਇ ਉਠਾਈਆ। ਮੇਰੀ ਮਨਜ਼ੂਰ ਕਰ ਬੇਨੰਤੀ ਜੋ ਕੀਤੀ ਨੌ ਵਾਰ ਰਾਤੀਂ, ਦਰ ਤੇਰੇ ਸੀਸ ਨਿਵਾਈਆ। ਸ਼ਰਅ ਦਾ ਰਹੇ ਕੋਇ ਨਾ ਹਾਜੀ, ਹਜ਼ਰਤਾਂ ਦਾ ਮੇਲ ਨਾ ਕੋਇ ਮਿਲਾਈਆ। ਬਿਨ ਤੇਰੇ ਸੁਰਤੀ ਹੋਵੇ ਕਿਸੇ ਨਾ ਜਾਗੀ, ਜਾਗਰਤ ਸਾਰੇ ਦੇਣੇ ਸਵਾਈਆ। ਮੈਂ ਚਾਹੁੰਦਾ ਦੀਨ ਦੁਨੀ ਦੀ ਬੁੱਧੀ ਕਰ ਕਾਗੀ, ਘਰ ਘਰ ਕਾਗ ਵਾਂਗ ਕੁਰਲਾਈਆ। ਸਾਚੇ ਨਾਮ ਦਾ ਦਿਸੇ ਕੋਇ ਨਾ ਰਾਗੀ, ਧੁਰ ਦਾ ਰਾਗ ਨਾ ਕੋਇ ਅਲਾਈਆ। ਬੇਮੁਹਾਰਿਆਂ ਦਾ ਬਣੇ ਕੋਇ ਨਾ ਵਾਗੀ, ਅਵਤਾਰ ਪੈਗ਼ੰਬਰ ਗੁਰੂ ਸਿਰ ਹੱਥ ਨਾ ਕਿਸੇ ਟਿਕਾਈਆ। ਤੂੰ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸਵਾਂਗੀ, ਹਰਿ ਕਰਤਾ ਨੂਰ ਅਲਾਹੀਆ। ਤੂੰ ਆਦਿ ਤੋਂ ਅੰਤ ਅੰਤ ਤੋਂ ਆਦਿ ਜੁਗ ਜੁਗ ਇਕੱਲਾ ਪਾਂਧੀ, ਇਕ ਇਕੱਲੇ ਜਗਤ ਮੁਹੱਲੇ ਵੇਖ ਚਾਈਂ ਚਾਈਂਆ। ਚਾਰੋਂ ਕੁੰਟ ਤੇਰੇ ਹੁਕਮ ਦੀ ਚਲੇ ਆਂਧੀ, ਅੰਧੇਰਾ ਹੋਏ ਕੂੜ ਲੋਕਾਈਆ। ਉਹ ਵੇਖ ਸਦੀ ਚੌਧਵੀਂ ਖੁਲ੍ਹੀ ਗੁੱਤ ਹੱਥ ਫੜੀ ਪਰਾਂਦੀ, ਭੱਜੇ ਵਾਹੋ ਦਾਹੀਆ। ਕੂਕਾਂ ਮਾਰੇ ਮੁਹੰਮਦਾ ਮੇਰੇ ਸਾਹਿਬ ਬਿਨਾ ਪਤ ਜਾਂਦੀ, ਜਾਂਦੀ ਵਾਰੀ ਭੁਲ ਲੈ ਬਖ਼ਸ਼ਾਈਆ। ਉਨ ਸਾਡੇ ਗ੍ਰਹਿ ਆਉਣਾ ਸੁੱਖੀ ਸਾਂਦੀ, ਕਮਲਿਆ ਆਪਣੀ ਲੈ ਅੰਗੜਾਈਆ। ਜ਼ਰਾ ਨਿਗਾਹ ਮਾਰ ਲੈ ਕਿਸੇ ਨੇ ਗਾਂ ਖਾਧੀ ਕਿਸੇ ਨੇ ਖਾਧੀ ਢਾਂਡੀ, ਬਚਿਆ ਨਜ਼ਰ ਕੋਇ ਨਾ ਆਈਆ। ਮੈਨੂੰ ਐਂ ਜਾਪਦਾ ਉਸ ਨੇ ਵੇਖਣੇ ਸਾਡੇ ਮੂਸਾ ਵਾਲੇ ਗਵਾਂਢੀ, ਹਮਸਾਇਆ ਖੋਜ ਖੁਜਾਈਆ। ਉਸ ਦਾ ਲੇਖਾ ਮੈਂ ਕੀ ਦੱਸਾਂ ਉਸ ਦੀ ਬਾਂਦੀ, ਜਿਸ ਦੀ ਬੰਦਨਾ ਵਿਚ ਨਿਵ ਨਿਵ ਲਾਗਾਂ ਪਾਈਂਆ। ਮੈਂ ਸੁਗੰਦ ਕਸਮ ਉਸ ਖ਼ਸਮ ਦੀ ਖਾਂਦੀ, ਜਿਹੜੀ ਖ਼ਸਮਾਨਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਦੀ ਚੌਧਵੀਂ ਕਹੇ ਉਠ ਮੁਹੰਮਦ ਮੇਰਿਆ ਵੀਰਾ, ਵੈਰਾਨ ਵੇਖ ਲੋਕਾਈਆ। ਮੇਰਾ ਪਰਵਰਦਿਗਾਰ ਘਤੀ ਆਏ ਵਹੀਰਾ, ਨਜ਼ਰ ਕਿਸੇ ਨਾ ਆਈਆ। ਜਿਸ ਦੇ ਭਗਤਾਂ ਕੋਲ ਤਰਕਸ਼ ਤੀਰਾ, ਰਾਮ ਰਾਮਾ ਸੇਵ ਕਮਾਈਆ। ਉਸ ਤੋੜਨ ਆਉਣਾ ਸ਼ਰਅ ਦੀਆਂ ਜ਼ੰਜੀਰਾਂ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਜਿਸ ਦੇ ਸੀਸ ਉਤੇ ਸਾਡੇ ਗ੍ਰਹਿ ਵੜਦਿਆਂ ਨੀਲਾ ਹੋਵੇ ਚੀਰਾ, ਨੀਲੀ ਧਾਰ ਰੰਗ ਰੰਗਾਈਆ। ਮੇਰਾ ਮਾਲਕ ਪੀਰਨ ਪੀਰਾ, ਬੇਪਰਵਾਹ ਸੋਭਾ ਪਾਈਆ। ਅਸੀਂ ਬੇਨੰਤੀ ਕਰਨੀ ਸਾਡੀ ਬਦਲ ਜਾਈਂ ਤਕਦੀਰਾ, ਤਕਦੀਰ ਜਮੀਰ ਵਿਚ ਨਾ ਕਿਸੇ ਫਸਾਈਆ। ਜਿਸ ਦੇ ਕੋਲ ਨਾਮ ਸ਼ਬਦ ਸ਼ਮਸ਼ੀਰਾ, ਖੰਡਾ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਮੁਹੰਮਦ ਕਹੇ ਕੀ ਸਚ ਆਵੇ ਮੇਰਾ ਮਾਲਕ, ਨੁਰਾਨਾ ਨੂਰ ਅਲਾਹੀਆ। ਸਦੀ ਚੌਧਵੀਂ ਕਹੇ ਉਹ ਪਿਆਰ ਵਿਚ ਸਭ ਨੂੰ ਦੇਵੇ ਦਾਵਤ, ਦਾਅਵੇਦਾਰ ਇਕ ਅਖਵਾਈਆ। ਮੁਹੰਮਦ ਕਹੇ ਕੀ ਬਖ਼ਸ਼ਿਸ਼ ਕਰੇ ਸਿਖ਼ਾਵਤ, ਰਹਿਮਤ ਕੀ ਕਮਾਈਆ। ਸਦੀ ਚੌਧਵੀਂ ਕਹੇ ਉਸ ਇਕੋ ਕਲਮਾ ਕਹਿਣਾ, ਸਾਰੇ ਛਡ ਦਿਉ ਬਗ਼ਾਵਤ, ਬਗ਼ਲਗੀਰ ਹੋ ਕੇ ਇਕੋ ਰੰਗ ਵਖਾਈਆ। ਆਦਿ ਦਾ ਆਦਿ ਅੰਤ ਦਾ ਅੰਤ ਇਕੋ ਨਾਮ ਕਲਮਾ ਮੇਰਾ ਨਿਆਮਤ, ਵਸਤ ਅਮੋਲਕ ਇਕ ਵਰਤਾਈਆ। ਹਜ਼ਰਤੋ ਵੇਖੋ ਮੈਂ ਸਦਾ ਸਹੀ ਸਲਾਮਤ, ਸਾਹਿਬ ਸੁਲਤਾਨਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ
ਵਰਤਾਈਆ। ਝਟ ਕਲਜੁਗ ਕਹੇ ਸਦੀ ਚੌਧਵੀਂ ਨਾ ਕਰ ਐਡਾ ਚਾਅ, ਖ਼ੁਸ਼ੀਆਂ ਰੰਗ ਰੰਗਾਈਆ। ਉਹ ਮਾਲਕ ਬੇਪ੍ਰਵਾਹ, ਬੇਪ੍ਰਵਾਹੀ ਵਿਚ ਸਮਾਈਆ। ਜਿਸ ਨੂੰ ਤੇਰੇ ਮੁਹੰਮਦ ਨੇ ਕਿਹਾ ਖ਼ੁਦਾ, ਖ਼ੁਦ ਮਾਲਕ ਨੂਰ ਅਲਾਹੀਆ। ਐਵੇਂ ਉਸ ਤੋਂ ਹੋ ਨਾ ਫ਼ਿਦਾ, ਆਪਣੀ ਖ਼ੁਸ਼ੀ ਬਣਾਈਆ। ਉਹ ਜਿਸ ਨੂੰ ਚਾਹੇ ਆਪਣੇ ਨਾਲੋਂ ਕਰੇ ਜੁਦਾ, ਤੇ ਜਿਸ ਨੂੰ ਚਾਹੇ ਆਪਣੇ ਨਾਲ ਮਿਲਾਈਆ। ਉਸ ਦੇ ਕੋਲ ਅਨੰਤ ਕਲਾ ਦੀ ਵਿਧਾ, ਜਿਸ ਦੀ ਵਿਧੀ ਜਗਤ ਸ਼ਾਸਤਰ ਕਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਕਲਜੁਗ ਕਹੇ ਸਦੀ ਚੌਧਵੀਂ ਮੈਂ ਹੀ ਏਥੇ ਆਵਾਂਗਾ। ਕੂੜ ਦਾ ਡੰਕਾ ਇਕ ਵਜਾਵਾਂਗਾ। ਭਰਮ ਭੁਲੇਖੇ ਸਰਬ ਭੁਲਾਵਾਂਗਾ। ਇਹ ਮੌਲਾ ਨਹੀਂ ਤੇ ਮੌਲਾ ਕਲਜੁਗ ਕਹੇ ਮੈਂ ਅਖਵਾਵਾਂਗਾ। ਆਪਣਾ ਡੌਲਾ ਫੇਰ ਫਰਕਾਵਾਂਗਾ। ਢੋਲ ਮਰਦੰਗਾ ਇਕ ਵਜਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਇਕ ਵਖਾਵਾਂਗਾ। ਸਦੀ ਚੌਧਵੀਂ ਕਹੇ ਕਲਜੁਗ ਤੂੰ ਬੜਾ ਸੋਹਣਾ, ਜਗਤ ਜਹਾਨ ਨਜ਼ਰੀ ਆਈਆ। ਤੂੰ ਬੜਾ ਪ੍ਰੇਮੀ ਪਿਆਰ ਵਿਚ ਸਭ ਨੂੰ ਮੋਹਣਾ, ਮੁਹੱਬਤ ਵਾਲਾ ਇਕ ਅਖਵਾਈਆ। ਪਰ ਮੈਨੂੰ ਐਂ ਦਿਸਦਾ ਤੂੰ ਜਿਸ ਘਰ ਵਿਚ ਵੜ ਜਾਵੇਂ ਉਸ ਘਰ ਵਿਚ ਪੈ ਜਾਂਦਾ ਰੋਣਾ, ਰੋ ਰੋ ਕੇ ਸਾਰੇ ਮਾਰਨ ਧਾਹੀਂਆ। ਤੇਰਾ ਖੇਲ ਬੜਾ ਅਨਹੋਣਾ, ਹੋਣੀ ਨੇ ਬੱਚੇ ਨੀਹਾਂ ਹੇਠ ਦਿਤੇ ਦਬਾਈਆ। ਮੈਂ ਬੇਨੰਤੀ ਕਰਦੀ ਤੂੰ ਕਿਸੇ ਪਿਛੇ ਪਿਛੇ ਸੌਣਾ, ਅਗੇ ਅਗੇ ਕਦਮ ਨਾ ਕੋਇ ਟਿਕਾਈਆ। ਸਾਨੂੰ ਖ਼ੁਸ਼ੀਆਂ ਸਾਡੇ ਮਾਹੀ ਮਹਿਬੂਬ ਨੇ ਆਉਣਾ, ਜਿਸ ਦੀ ਯਾਦ ਵਿਚ ਚੌਦਾਂ ਸੌ ਸਾਲ ਰਾਹ ਤਕਾਈਆ। ਅਸੀਂ ਆਪਣਾ ਆਪ ਉਸ ਦੇ ਚਰਨਾਂ ਹੇਠ ਵਿਛਾਉਣਾ, ਕਦਮ ਬੋਸੀ ਕਰ ਕੇ ਧੂੜੀ ਖ਼ਾਕ ਰਮਾਈਆ। ਉਹ ਮੇਰਾ ਮਹਿਬੂਬ ਨਹੀਂ ਓਹ ਜਗਤ ਦਾ ਨਹੀਂ ਪ੍ਰਾਹੁਣਾ, ਓਹ ਕੁਲ ਮਾਲਕ ਨਜ਼ਰੀ ਆਈਆ। ਜਿਸ ਨੇ ਕਲਜੁਗ ਨੂੰ ਢਾਹੁਣਾ ਤੇ ਸਤਿਜੁਗ ਨੂੰ ਵਸਾਉਣਾ, ਇਹ ਉਹਦੀ ਬੇਪ੍ਰਵਾਹੀਆ। ਧਰਤੀ ਉਤੇ ਆਪਣਾ ਖੇਲ ਖਿਲਾਉਣਾ, ਖ਼ਾਲਕ ਖ਼ਲਕ ਆਪਣੀ ਕਾਰ ਭੁਗਤਾਈਆ। ਕਲਜੁਗ ਉਹਦਿਆਂ ਪ੍ਰੇਮੀਆਂ ਨੂੰ ਸੂਫ਼ੀਆਂ ਨੂੰ ਤੂੰ ਆਪਣੇ ਜਾਲ ਵਿਚ ਨਾ ਫਸਾਉਣਾ, ਜਗਤ ਜੰਜਾਲਾ ਨੇੜ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਕਲਜੁਗ ਕਹੇ ਸਦੀ ਚੌਧਵੀਂ ਤੂੰ ਕਿੱਡੀ ਸੋਹਣੀ ਸੁਨੱਖੀ, ਬਿੰਦੀ ਸੋਭਾ ਪਾਈਆ। ਨੀਂ ਮੈਂ ਤੇਰਾ ਰੂਪ ਤੱਕ ਕੇ ਅੱਖੀਂ, ਮੇਰਾ ਦਿਲ ਕਰਦਾ ਅਲਫ਼ ਯੇ ਦੇ ਅੱਖਰ ਦਿਆਂ ਮਿਟਾਈਆ। ਮੈਨੂੰ ਤੇ ਨਾਰਦ ਨੂੰ ਭੁਲ ਗਈ ਕ੍ਰਿਸ਼ਨ ਵਾਲੀ ਸਖ਼ੀ, ਜਿਸ ਸਖ਼ੀ ਨੇ ਇਸ਼ਾਰਾ ਕਲਜੁਗ ਦਿਤਾ ਕਰਾਈਆ। ਇਕ ਵਾਰ ਤੂੰ ਖਿੜ ਖਿੜਾ ਕੇ ਹੱਸੀ, ਹੱਸ ਕੇ ਦੇਣਾ ਜਣਾਈਆ। ਮੇਰਾ ਦਿਲ ਕਰਦਾ ਤੇਰੀ ਗੁੱਤ ਨੂੰ ਪਾ ਕੇ ਰੱਸੀ, ਚਾਰੋਂ ਕੁੰਟ ਭੱਜਾਂ ਵਾਹੋ ਦਾਹੀਆ। ਨਾਲੇ ਹੋਕਾ ਦੇਵਾਂ ਇਹ ਵੇਖੋ ਸਦੀ ਚੌਧਵੀਂ ਜਿਸ ਦੇ ਵਿਚ ਸਭ ਨੇ ਖਾਧੀ ਮੱਛੀ ਤੇ ਡੱਡੀ, ਪਸ਼ੂ ਪੰਛੀਆਂ ਖੱਲ ਲੁਹਾਈਆ। ਫੇਰ ਤੂੰ ਆਪਣੀ ਕਥਾ ਕਹਾਣੀ ਉਸ ਪ੍ਰਭੂ ਨੂੰ ਦੱਸੀਂ, ਜੋ ਆਦਿ ਅੰਤ ਦਾ ਮਾਲਕ ਇਕ ਅਖਵਾਈਆ। ਆਹ ਵੇਖ ਮੈਂ ਵੀ ਉਸੇ ਦੀ ਪੜ੍ਹੀ ਪੱਟੀ, ਪਟਨੇ ਵਾਲਾ ਨਾਲ ਮਿਲਾਈਆ। ਮੈਨੂੰ ਉਨ੍ਹਾਂ ਇਸ਼ਾਰਾ ਦਿਤਾ ਕਲਜੁਗ ਸਾਡੇ ਨਾਲ ਸਮੁੰਦ ਸਾਗਰਾਂ ਟੱਪੀਂ, ਭਾਰਤ ਵਿਚ ਨਾਲ ਚਲੀਂ ਚਾਈਂ ਚਾਈਂਆ। ਜਿਹੜੀ ਮੇਰਿਆਂ ਭਗਤਾਂ ਕੂੜ ਕੁੜਿਆਰ ਦੀ ਖੱਟੀ ਹੋਵੇ ਖੱਟੀ, ਉਸ ਦੀ ਗੰਢ ਆਪਣੇ ਸਿਰ ਲੈਣੀ ਟਿਕਾਈਆ। ਜਿਸ ਦੀ ਯਾਦ ਵਿਚ ਨਾਨਕ
ਨੇ ਲੇਖ ਲਿਖਿਆ ਜੁਗ ਛੱਤੀ, ਛੱਤੀ ਰਾਗਾਂ ਤੋਂ ਬਾਹਰ ਦ੍ਰਿੜਾਈਆ। ਉਹ ਮਾਲਕ ਕਮਲਾਪਤੀ, ਪਤਿਪਰਮੇਸ਼ਵਰ ਬੇਪ੍ਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਕਲਜੁਗ ਕਹੇ ਸਦੀ ਚੌਧਵੀਂ ਆਹ ਮੁਹੰਮਦ ਨੂੰ ਵਖਾ ਆਪਣੀ ਤਖ਼ਤੀ, ਤਖ਼ਤ ਨਿਵਾਸੀ ਰਿਹਾ ਜਣਾਈਆ। ਜਿਸ ਦੇ ਹੁਕਮ ਵਿਚ ਹੋਵੇ ਸਖ਼ਤੀ, ਸਖ਼ਤ ਆਪਣਾ ਹੁਕਮ ਵਰਤਾਈਆ। ਮੈਨੂੰ ਐਂ ਦਿਸਦਾ ਪੀਰਾਂ ਪੈਗ਼ੰਬਰਾਂ ਦੀ ਆਉਣੀ ਕਮਬਖਤੀ, ਸਿਰ ਹੱਥ ਨਾ ਕੋਇ ਟਿਕਾਈਆ। ਮੇਰੇ ਮਹਿਬੂਬ ਦੀ ਸਭ ਤੋਂ ਵੱਖਰੀ ਹਸਤੀ, ਹਸਤ ਕੀਟਾਂ ਲੇਖਾ ਦਏ ਚੁਕਾਈਆ। ਜਗਤ ਖ਼ੁਮਾਰੀ ਲਾਹੇ ਮਸਤੀ, ਹਉਮੇ ਹੰਗਤਾ ਗੜ੍ਹ ਤੁੜਾਈਆ। ਪਰ ਇਹ ਖੇਲ ਉਨ ਤੈਨੂੰ ਦੇਣਾ ਦਸਤੀ, ਤੂੰ ਮਦੀਨੇ ਮੱਕੇ ਦੇਣਾ ਪੁਜਾਈਆ। ਨਾਲੇ ਮੁਹੰਮਦ ਨੂੰ ਕਹਿਣਾ ਵੇਖ ਸਾਡੀ ਹਾਲਤ ਹੋਈ ਖਸਤੀ, ਖ਼ਸਮ ਨੂੰ ਖਾਣਾ ਕਿਧਰੋਂ ਆਇਆ ਬੇਪ੍ਰਵਾਹੀਆ। ਸਦੀ ਚੌਧਵੀਂ ਕਹੇ ਕਲਜੁਗ ਇਹ ਗੱਲ ਨਹੀਂ ਫਬਦੀ, ਮੈਂ ਨਿਉਂ ਕੇ ਸੀਸ ਨਿਵਾਈਆ। ਮੈਂ ਚਾਹੁੰਦੀ ਉਹਦੇ ਚਰਨ ਹੋਵਾਂ ਝਸਦੀ, ਬਿਨ ਹੱਥਾਂ ਤੋਂ ਹੱਥ ਛੁਹਾਈਆ। ਮੈਨੂੰ ਕਸਮ ਉਸੇ ਮਬੀਨ ਤੇ ਉਸੇ ਰੱਬ ਦੀ, ਜਿਸ ਨੂੰ ਰਬੀਉਲ ਰਹਿਮਾਨ ਕਹੇ ਲੋਕਾਈਆ। ਕਲਜੁਗ ਹੱਸ ਪਿਆ ਆਂਹਦਾ ਕਮਲੀਏ ਤੂੰ ਵੀ ਕੀ ਜਾਣੇਂ ਉਹਦੀ ਸੂਰਤ ਕਿਸੇ ਜੱਟ ਦੀ, ਵਲੀਆ ਛਲੀਆਂ ਆਪਣਾ ਰੂਪ ਬਦਲਾਈਆ। ਝਟ ਮੁਹੰਮਦ ਬੋਲ ਪਿਆ ਉਹਦਾ ਨੂਰ ਨੁਰਾਨਾ ਜੋਤ ਹੋਵੇ ਲਟ ਲਟ ਦੀ, ਦੋ ਜਹਾਨਾਂ ਡਗਮਗਾਈਆ। ਉਹ ਖੇਲ ਵੇਖੇ ਮੇਰੇ ਚੌਦਾਂ ਤਬਕਾਂ ਹੱਟ ਦੀ, ਹਟਵਾਣਾ ਬੇਪਰਵਾਹੀਆ। ਸਦੀ ਚੌਧਵੀਂ ਕਹੇ ਕਲਜੁਗ ਮੈਂ ਖ਼ੁਸ਼ੀਆਂ ਨਾਲ ਹੋਵਾਂ ਟੱਪਦੀ, ਟਾਪੂਆਂ ਤੋਂ ਪਰੇ ਭੱਜਾਂ ਵਾਹੋ ਦਾਹੀਆ। ਖੇਲ ਤੱਕਾਂ ਉਸ ਅਲਖ ਦੀ, ਜੋ ਅਲਖ ਅਗੋਚਰ ਇਕ ਅਖਵਾਈਆ। ਉਸ ਦੀ ਧਾਰ ਹੋਣੀ ਸਚ ਦੀ, ਸਚ ਸਚ ਨਾਲ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਕਲਜੁਗ ਕਹੇ ਨੀਂ ਸਦੀ ਚੌਧਵੀਂ ਤੇਰਾ ਆ ਗਿਆ ਬੁਢਾਪਾ, ਹੋਸ਼ ਹਵਾਸ ਕਾਇਮ ਲੈ ਕਰਾਈਆ। ਉਹ ਵੇਖ ਚਾਰ ਯਾਰੀ ਚੜ੍ਹਿਆ ਤਾਪਾ, ਮੁਹੰਮਦ ਨੈਣ ਰਿਹਾ ਸ਼ਰਮਾਈਆ। ਉਮਤ ਦਾ ਚੀਥੜ ਵੇਖ ਪਾਟਾ, ਓਢਣ ਸੀਸ ਨਾ ਕੋਇ ਟਿਕਾਈਆ। ਕਲਮਿਆਂ ਵਾਲਿਆਂ ਨੂੰ ਆਇਆ ਘਾਟਾ, ਰੋਜ਼ਾ ਨਿਮਾਜ਼ ਪਾਰ ਨਾ ਕੋਇ ਲੰਘਾਈਆ। ਜਿਸ ਨੇ ਆਪਣੀ ਮਨਸਾ ਪੂਰੀ ਕਰਨੀ ਤੇ ਪੂਰੀ ਕਰਨੀ ਤੇਰੀ ਵਾਟਾ, ਵਟਣਾ ਤੇਰੇ ਦੇਸ਼ ਆ ਕੇ ਲਾਵੇ ਚਾਈਂ ਚਾਈਂਆ। ਤੇਰੀ ਇਕੋ ਵਸਤ ਟੁੱਟੀ ਹੋਣੀ ਪੁਰਾਣੀ ਖਾਟਾ, ਖਟੀਆ ਜਗਤ ਵਾਲੀ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਕਲਜੁਗ ਕਹੇ ਸਦੀ ਚੌਧਵੀਂ ਮੈਂ ਦੱਸਾਂ ਨਾਲ ਈਮਾਨ, ਅਮਾਨ ਨਾਲ ਜਣਾਈਆ। ਕਦ ਤੱਕ ਮੁਹੰਮਦ ਦਾ ਲੇਖਾ ਚੁਕਣਾ ਵਿਚੋਂ ਕੁਰਾਨ, ਕਾਇਨਾਤ ਹੋਵੇ ਸਫ਼ਾਈਆ। ਜੋ ਅਮਾਮਾਂ ਦਾ ਅਮਾਮ, ਅਮਲਾਂ ਤੋਂ ਰਹਿਤ ਨੂਰ ਅਲਾਹੀਆ। ਸ਼ਰਅ ਵਾਲਿਆਂ ਉਸ ਨੂੰ ਕਹਿਣਾ ਸ਼ੈਤਾਨ, ਸਮਝ ਵਾਲਾ ਸਮਝ ਨਾ ਕੋਇ ਰਖਾਈਆ। ਉਸ ਦਾ ਵਸੇਰਾ ਬੀਆਬਾਨ, ਜੰਗਲਾਂ ਜੂਹਾਂ ਰੰਗ ਚੜ੍ਹਾਈਆ। ਤੂੰ ਕਿਸ ਬਿਧ ਕਰੇ ਪਹਿਚਾਨ, ਮੈਨੂੰ ਦੇ ਸਮਝਾਈਆ। ਝਟ ਮੁਹੰਮਦ ਕਿਹਾ ਉਹ ਨੂਰ ਅਲਾਹੀ ਅਮਾਮ, ਨੂਰ ਜ਼ਹੂਰ ਕਰੇ ਰੁਸ਼ਨਾਈਆ। ਉਸ ਦੀ ਅਗੰਮ ਤੋਂ ਅਗੰਮੀ ਕਲਾਮ, ਕਾਇਨਾਤ ਤੋਂ ਬਾਹਰ ਸੁਣਾਈਆ। ਜਿਸ ਨੇ ਪਿਛਲਾ ਬਦਲ ਦੇਣਾ ਸਰਬ ਇੰਤਜ਼ਾਮ, ਅਗਲਾ ਬੰਦੋਬਸਤ ਆਪਣੇ ਹੱਥ ਰਖਾਈਆ। ਉਹ ਸੂਰਬੀਰ
ਬਲਵਾਨ, ਬਲਧਾਰੀ ਵਡ ਵਡਿਆਈਆ। ਉਹਨੂੰ ਸਮਝੇ ਨਾ ਕੋਇ ਇਨਸਾਨ, ਇਨਸਾਨ ਬੁੱਧੀ ਕੰਮ ਕਿਸੇ ਨਾ ਆਈਆ। ਸਦੀ ਚੌਧਵੀਂ ਕਹੇ ਮੈਂ ਉਸ ਦਾ ਜਦੋਂ ਸੁਣਾਂਗੀ ਕਲਾਮ, ਸੁਣ ਕੇ ਉਸੇ ਨੂੰ ਸੀਸ ਨਿਵਾਈਆ। ਕਲਜੁਗ ਕਹਿੰਦਾ ਉਹ ਵਕਤ ਵੇਖ ਲੈ ਸੁਬਹ ਹੋਵੇ ਕਿ ਸ਼ਾਮ, ਸਰਘੀ ਸੰਧਿਆ ਖੋਜ ਖੁਜਾਈਆ। ਮੁਹੰਮਦ ਕਿਹਾ ਉਹ ਸਦਾ ਮਿਹਰਵਾਨ, ਮਿਹਰ ਨਜ਼ਰ ਇਕ ਟਿਕਾਈਆ। ਕਲਜੁਗ ਕਹੇ ਸਦੀ ਚੌਧਵੀਂ ਲੁਕ ਜਾਵੀਂ ਮੁਹੰਮਦਾ ਛੁਪ ਜਾਵੀਂ ਉਨ ਸਭ ਨੂੰ ਕਰਨ ਆਉਣਾ ਗ਼ੁਲਾਮ, ਬਰਦੇ ਧੁਰ ਦੇ ਲਏ ਬਣਾਈਆ। ਹੁਣ ਮਾਲਕ ਤੁਸੀਂ ਉਮਤ ਤਮਾਮ, ਏਸੇ ਤਮਅ ਵਿਚ ਦੀਨ ਦੁਨੀ ਦਿਤੀ ਲੜਾਈਆ। ਆਹ ਵੇਖੋ ਇਕ ਹੁਕਮ ਉਸ ਦਾ ਗੁਮਨਾਮ, ਜਿਸ ਨੂੰ ਅੱਖਰਾਂ ਵਿਚ ਸਕੇ ਨਾ ਕੋਇ ਸਮਝਾਈਆ। ਨਾਲੇ ਤੁਹਾਨੂੰ ਕਲਮੇ ਦਿਤੇ ਨਾਲੇ ਅੰਤ ਸ਼ਰਅ ਨੂੰ ਕੀਤਾ ਬਦਨਾਮ, ਸਚ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਵਸਤ ਆਪ ਵਰਤਾਈਆ। ਕਲਜੁਗ ਕਹੇ ਸਦੀ ਚੌਧਵੀਂ ਮੇਰਾ ਵੀ ਉਸੇ ਨਾਲ ਠੇਕਾ, ਮੈਂ ਜਗਤ ਦਾ ਠੇਕੇਦਾਰ ਅਖਵਾਈਆ। ਮੈਂ ਵੀ ਕਿਸੇ ਦਾ ਰਹਿਣ ਨਹੀਂ ਦੇਣਾ ਏਕਾ, ਇਕ ਦੂਜੇ ਨਾਲ ਸਾਰੇ ਦੇਣੇ ਲੜਾਈਆ। ਪ੍ਰਭੂ ਤੇ ਰਖੇ ਕੋਇ ਨਾ ਟੇਕਾ, ਟਿੱਕੇ ਮਸਤਕ ਸਾਰੇ ਰਹੇ ਛੁਹਾਈਆ। ਮੈਂ ਸਭ ਨੂੰ ਭੁਲਾ ਦੇਣਾ ਸੌਹਰਾ ਤੇ ਪੇਕਾ, ਸੌਹਰੇ ਪੇਈਏ ਕੰਮ ਕਿਸੇ ਨਾ ਆਈਆ। ਚਾਰ ਯਾਰੀ ਮੁਕਾਉਣਾ ਲੇਖਾ, ਲਿਖਤ ਪਿਛਲੀ ਦਏ ਗਵਾਹੀਆ। ਲਹਿਣਾ ਦੇਣਾ ਪੂਰਾ ਕਰਨਾ ਮੁੱਲਾ ਸ਼ੇਖ਼ਾ, ਮੁਸਾਇਕਾਂ ਡੇਰਾ ਢਾਹੀਆ। ਆਪਣਾ ਬਦਲ ਕੇ ਭੇਖਾ, ਭੇਖੀ ਦੀਨ ਦੁਨੀ ਦਿਆਂ ਜਣਾਈਆ। ਨਾਲੇ ਹੋਕਾ ਦਿਆਂ ਪਰਵਰਦਿਗਾਰ ਕਿਸੇ ਨਾ ਵੇਖਾ, ਬਿਨ ਵੇਖਿਆਂ ਮੰਨਣ ਕੋਇ ਨਾ ਪਾਈਆ। ਪਤਾ ਨਹੀਂ ਕੌਣ ਫਿਰੇ ਦੇਸ ਪ੍ਰਦੇਸਾ, ਆਪਣਾ ਖੇਲ ਖਿਲਾਈਆ। ਜੋ ਮਾਲਕ ਰਹੇ ਹਮੇਸ਼ਾ, ਸੋ ਸਾਹਿਬ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਕਲਜੁਗ ਕਹੇ ਸੰਮਤ ਸ਼ਹਿਨਸ਼ਾਹੀ ਅੱਠ ਵਿਚ ਮੇਰੀ ਵੱਡੀ ਕਾਰ, ਸੇਵਾ ਪ੍ਰਭੂ ਦਿਤੀ ਲਗਾਈਆ। ਮੈਂ ਵੇਖਣੇ ਕੁੰਟ ਚਾਰ, ਦਹਿ ਦਿਸ਼ਾ ਧਿਆਨ ਲਗਾਈਆ। ਵੇਖਣੇ ਵੇਦ ਚਾਰ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਵੇਖਣੇ ਵਰਨ ਚਾਰ, ਸ਼ਤਰੀ ਬ੍ਰਾਹਮਣ ਸ਼ੂਦਰ ਵੈਸ਼ ਬਚਿਆ ਰਹਿਣ ਕੋਇ ਨਾ ਪਾਈਆ। ਵੇਖਣੇ ਸੰਗ ਮੁਹੰਮਦ ਯਾਰ ਚਾਰ, ਚੌਦਸ ਚੰਦ ਨਾਲ ਮਿਲਾਈਆ। ਫੇਰ ਸਾਰਿਆਂ ਨੂੰ ਪੁਛਣਾ ਦੱਸੋ ਐਸ ਵੇਲੇ ਪ੍ਰਭੂ ਉਤੇ ਕਿਸ ਨੂੰ ਇਤਬਾਰ, ਕਿ ਬੇਇਤਬਾਰੀ ਵਿਚ ਲੋਕਾਈਆ। ਕਲਜੁਗ ਕਹੇ ਮੈਂ ਬੜਾ ਹੁਸ਼ਿਆਰ, ਹੁਸ਼ਿਆਰੀ ਨਾਲ ਸਭ ਨੂੰ ਦੇਣਾ ਸੁਣਾਈਆ। ਦੁਨੀਆਦਾਰੋ ਤੁਹਾਡਾ ਕਿਸ ਦੇ ਨਾਲ ਪਿਆਰ, ਲਿਖ ਕੇ ਦਿਓ ਵਖਾਈਆ। ਜਗਤ ਜਗਿਆਸੂਓ ਜਗਤ ਸਨਬੰਧੀ ਜਗਤ ਵਿਚ ਦਿਨ ਦੋ ਤੇ ਚਾਰ, ਅੰਤ ਕੰਮ ਕੋਇ ਨਾ ਆਈਆ। ਮਰ ਮਰ ਜੰਮੇ ਜੰਮੇ ਮਰੇ ਵਾਰੋ ਵਾਰ, ਲੱਖ ਚੁਰਾਸੀ ਵਿਚ ਭਵਾਈਆ। ਕੋਟਾਂ ਵਿਚੋਂ ਸ਼ਾਇਦ ਕਲਜੁਗ ਕਹੇ ਕੋਈ ਭਗਤ ਕਹੇ ਬਾਂਹ ਉਠਾਲ, ਉਹ ਮੇਰਾ ਮਾਲਕ ਧੁਰਦਰਗਾਹੀਆ। ਜਿਸ ਦੇ ਪਿਛੇ ਮੈਂ ਪਾਤਸ਼ਾਹ ਹੋ ਕੇ ਹੋਵਾਂ ਕੰਗਾਲ, ਕੰਗਲਾ ਹੋ ਕੇ ਆਪਣਾ ਰੰਗ ਰੰਗਾਈਆ। ਕਲਜੁਗ ਕਹੇ ਮੇਰੇ ਹੁੰਦਿਆਂ ਕੋਈ ਸੁਰਤ ਨਾ ਸਕੇ ਸੰਭਾਲ, ਸੰਬਲ ਬੈਠਾ ਮਾਹੀ ਨਜ਼ਰ ਕਿਸੇ ਨਾ ਆਈਆ। ਸਦੀ ਚੌਧਵੀਂ ਨੀਂ ਤੂੰ ਵੀ ਕੋਈ ਲੱਭ ਲੈ ਦਲਾਲ, ਜੋ ਵਿਚੋਲਾ ਹੋ ਕੇ ਤੈਨੂੰ ਲਏ ਮਿਲਾਈਆ। ਸਦੀ ਚੌਧਵੀਂ ਕਹੇ ਮੈਂ ਵੀ ਉਸੇ ਪਿਛੇ ਘਾਲਣਾਂ ਰਹੀ ਘਾਲ, ਮੇਰੀ ਕੋਈ ਮਹੀਨਿਆਂ ਦਿਨਾਂ ਬਰਸਾਂ ਦੀ ਸੇਵਾ ਨਹੀਂ ਮੈਂ ਚੌਦਾਂ ਸੌ
ਸਾਲ ਉਸੇ ਦਾ ਰਾਹ ਤਕਾਈਆ। ਉਹ ਆਪੇ ਮੇਰੀ ਸੁਰਤ ਲਊ ਸੰਭਾਲ, ਫੜ ਬਾਹੋਂ ਗਲੇ ਲਗਾਈਆ। ਕਲਜੁਗ ਕਹੇ ਬੀਬੀਏ ਰਾਣੀਏ ਤੂੰ ਨਹੀਂ ਜਾਣਦੀ ਉਹਦੀ ਚਾਲ, ਉਹ ਵਲ ਛਲਧਾਰੀ ਆਪਣੇ ਜਾਲ ਵਿਚ ਸਭ ਨੂੰ ਲਏ ਫਸਾਈਆ। ਸਦੀ ਚੌਧਵੀਂ ਕਹੇ ਮੈਂ ਉਸੇ ਦੀ ਯਾਦ ਵਿਚ ਹੋ ਗਈ ਨਿਢਾਲ, ਆਪਣਾ ਬਲ ਨਾ ਕੋਇ ਰਖਾਈਆ। ਮੇਰਾ ਪੁਕਾਰੇ ਰੋਮ ਰੋਮ ਵਾਲ ਵਾਲ, ਵਾਲੀ ਵਾਰਸ ਆਵੇ ਮੇਰਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਵਰਤਾਈਆ। ਕਲਜੁਗ ਕਹੇ ਸਦੀ ਚੌਧਵੀਂ ਜ਼ਰਾ ਮੇਰੇ ਵੱਲ ਵੇਖ, ਮੱਥੇ ਤਿਉੜੀ ਨਾ ਕੋਇ ਰਖਾਈਆ। ਸਦੀ ਚੌਧਵੀਂ ਨੈਣ ਚੁਕਿਆ ਕਲਜੁਗ ਨੇ ਕਿਹਾ ਆਹ ਵੇਖ ਦਸ ਦਸਮੇਸ਼, ਦੂਲ੍ਹਾ ਧੁਰ ਦਾ ਨਜ਼ਰੀ ਆਈਆ। ਜਿਸ ਦੇ ਸਾਹਮਣੇ ਸਾਰੇ ਹੋਣੇ ਪੇਸ਼, ਪੇਸ਼ਤਰ ਦਿਆਂ ਦ੍ਰਿੜਾਈਆ। ਜਿਸ ਦਾ ਸੰਬਲ ਵਿਚ ਵੇਸ, ਸਾਢੇ ਤਿੰਨ ਹੱਥ ਵੱਜੇ ਵਧਾਈਆ। ਉਸ ਦਾ ਅਗੰਮ ਤੋਂ ਅਗੰਮੜਾ ਲੇਖ, ਲਿਖਤ ਲਿਖਤ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪ੍ਰਵਾਹੀਆ। ਕਲਜੁਗ ਕਹੇ ਸਦੀ ਚੌਧਵੀਂ ਤੇਰਾ ਮੇਰਾ ਚੰਗਾ ਰਾਜ, ਚਲ ਸਭ ਨੂੰ ਦਈਏ ਸੁਣਾਈਆ। ਪ੍ਰਭੂ ਦੇ ਭਗਤਾਂ ਨੂੰ ਵੀ ਕਹੀਏ ਤੁਹਾਡਾ ਪ੍ਰਭੂ ਬੜਾ ਧੋਖੇਬਾਜ਼, ਧੋਖੇ ਵਿਚ ਕੋਇ ਨਾ ਆਈਆ। ਇਹਦੇ ਨਾਲੋਂ ਤੁਹਾਡੇ ਚੰਗੇ ਆਪਣੇ ਕਾਜ, ਕਾਜਾਂ ਵਿਚ ਆਪਣੀ ਖ਼ੁਸ਼ੀ ਬਣਾਈਆ। ਏਸ ਤੋਂ ਬਿਨਾ ਤੁਸੀਂ ਇਕ ਦੂਜੇ ਨੂੰ ਕਹੋ ਤੁਸੀਂ ਮੇਰੇ ਗੁਰੂ ਮਹਾਰਾਜ, ਪਤ ਪਤਨੀ ਇਕ ਦੂਜੇ ਨੂੰ ਸੀਸ ਨਿਵਾਈਆ। ਭੈਣ ਭਰਾ ਤੁਹਾਡੇ ਏਸ ਨਾਲੋਂ ਚੰਗਾ ਸਾਕ, ਏਸ ਨੂੰ ਛਡੋ ਪਰਵਾਰ ਨੂੰ ਮਿਲੋ ਚਾਈਂ ਚਾਈਂਆ। ਜਿਸ ਨੇ ਅਵਤਾਰਾਂ ਪੈਗ਼ੰਬਰਾਂ ਗੁਰੂਆਂ ਤੋਂ ਦੀਨਾਂ ਮਜ਼੍ਹਬਾਂ ਦਾ ਪਵਾਇਆ ਨਫ਼ਾਕ, ਕਲਮੇ ਕਲਮੇ ਨਾਲ ਟਕਰਾਈਆ। ਏਸ ਤੋਂ ਸਾਰੇ ਪਾਉ ਨਜਾਤ, ਪੱਲਾ ਲਉ ਛੁਡਾਈਆ। ਏਸ ਦੀ ਆਦਤ ਜੁਗ ਜੁਗ ਕਾਲੇ ਕਰਨੇ ਕਾਗ਼ਜ਼ਾਤ, ਅੱਖਰ ਅੱਖਰਾਂ ਨਾਲ ਮਿਲਾਈਆ। ਸੰਸਾਰ ਦਾ ਸੁਖ ਮਨ ਦਾ ਪਿਆਰ ਵੇਖੋ ਲੋਕਮਾਤ, ਨੌ ਦਵਾਰੇ ਦਾ ਰਸ ਚੱਖੋ ਚਾਈਂ ਚਾਈਂਆ। ਮਾਤ ਪਿਤਾ ਨੂੰ ਮਿਲਿਆਂ ਆਵੇ ਸ਼ਾਂਤ, ਪ੍ਰਭੂ ਨੂੰ ਮਿਲ ਕੇ ਭਜਨ ਬੰਦਗੀ ਵਿਚ ਆਪਣਾ ਆਪ ਫਸਾਈਆ। ਤੁਹਾਡਾ ਮਨੁਸ਼ਾ ਜਨਮ ਕਲਜੁਗ ਜੀਵੋ ਕਲ ਰਹੇ ਪਾਰਜ਼ਾਤ, ਤੁਹਾਡੇ ਵਰਗਾ ਨਜ਼ਰ ਕੋਇ ਨਾ ਆਈਆ। ਸਾਰੇ ਆਪਣੇ ਅੰਦਰ ਵੇਖੋ ਮਾਰ ਝਾਤ, ਪਰਦਾ ਪਰਦੇ ਵਿਚੋਂ ਚੁਕਾਈਆ। ਝਟ ਸਦੀ ਚੌਧਵੀਂ ਬੋਲੀ ਕਲਜੁਗ ਕੁਫ਼ਰ ਵਾਲੇ ਨਾ ਕਰ ਵਾਕ, ਕਲਮਾ ਕੁਫਰ ਨਾ ਕੋਇ ਸੁਣਾਈਆ। ਪ੍ਰਭੂ ਦੇ ਭਗਤ ਅਜੇ ਵੀ ਲੋਕਮਾਤ ਪਾਕ, ਜਿਨ੍ਹਾਂ ਦੇ ਉਤੇ ਆਪਣਾ ਹੱਥ ਟਿਕਾਈਆ। ਕਲਜੁਗ ਨੇ ਝਟ ਕਢ ਲਿਆ ਗੋਬਿੰਦ ਵਾਲਾ ਕਾਟ, ਜੋ ਮਾਛੂਵਾੜੇ ਲਿਖਾਈਆ। ਨਾਲੇ ਸਦੀ ਚੌਧਵੀਂ ਨੂੰ ਮਾਰੀ ਡਾਟ, ਭੈ ਵਿਚ ਰਿਹਾ ਡਰਾਈਆ। ਹੁਣ ਵੇਖ ਲੈ ਤੇਰੀ ਛੇਤੀ ਮੁਕਾਵੇ ਵਾਟ, ਵਟਣਾ ਮਲਣ ਵਾਲੀਏ ਤੇਰੇ ਤੇ ਬੁਢਾਪਾ ਗਿਆ ਆਈਆ। ਤੇਰਾ ਖੁਲਾ ਹੋਵੇ ਝਾਟ, ਮੇਂਢੀ ਸੀਸ ਨਾ ਕੋਇ ਗੁੰਦਾਈਆ। ਤੇਰਾ ਲੇਖਾ ਮੁਕਣਾ ਚੌਦਾਂ ਹਾਟ, ਚੌਦਾਂ ਤਬਕ ਰੋਵਣ ਮਾਰਨ ਧਾਹੀਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਕਲਜੁਗ ਕਹੇ ਮੇਰੇ ਸਾਹਿਬ ਸਤਿਗੁਰੂ, ਸਤਿ ਸਤਿ ਦਇਆ ਕਮਾਈਆ। ਤੇਰਾ ਹੁਕਮ ਮੈਨੂੰ ਮਿਲਿਆ ਸ਼ੁਰੂ, ਸ਼ੁਰੂ ਤੋਂ ਮੈਂ ਆਪਣੀ ਝੋਲੀ ਪਾਈਆ। ਭਾਵੇਂ ਮੈਨੂੰ ਸਾਰੇ ਕਰਦੇ ਦੁਰੂ ਦੁਰੂ, ਭੈੜਾ ਕਹਿ ਕੇ ਮੈਨੂੰ ਰਹੇ ਸੁਣਾਈਆ। ਪਰ ਮੈਂ ਵੀ ਸਭ ਨੂੰ ਕਿਹਾ ਜਗਿਆਸੂਓ ਤੁਹਾਡੀ ਸੁਰਤੀ ਕਦੇ ਨਾ
ਜੁੜੂ, ਸ਼ਬਦ ਦਾ ਨਾਤਾ ਨਾ ਕੋਇ ਮਿਲਾਈਆ। ਜਿਸ ਵੇਲੇ ਮੇਰੇ ਸਾਹਿਬ ਦਾ ਮੁਹਾਣਾ ਮੁੜੂ, ਬਿਨ ਵੰਝਾਂ ਤੋਂ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਕਲਜੁਗ ਕਹੇ ਜਨ ਭਗਤੋ ਇੱਟ ਚੰਗੀ ਕਿ ਪੱਥਰ, ਪੱਥਰ ਮਨ ਵਾਲਿਓ ਦਿਓ ਸੁਣਾਈਆ। ਯਾਰੜਾ ਚੰਗਾ ਕੇ ਸਥਰ, ਕਿ ਸੇਜ ਜਗਤ ਵਡਿਆਈਆ। ਪ੍ਰਭੂ ਪਿਆਰ ਚੰਗਾ ਕਿ ਜਗਤ ਵਾਲੇ ਅੱਥਰ, ਆਸੂਆਂ ਰੰਗ ਰੰਗਾਈਆ। ਸੰਸਾਰੀ ਗੱਲਾਂ ਚੰਗੀਆਂ ਕਿ ਧੁਰ ਦੇ ਲੇਖ ਦਾ ਅੱਖਰ, ਜਿਸ ਅੱਖਰ ਨਾਲ ਗੁਰ ਅਵਤਾਰ ਪੈਗ਼ੰਬਰਾਂ ਬਣਤ ਬਣਾਈਆ। ਮਿੱਟੀ ਵਿਚ ਮਿਲਣਾ ਚੰਗਾ ਕਿ ਚੜ੍ਹਨਾ ਸਿਖ਼ਰ, ਸਤਿ ਦਿਓ ਦ੍ਰਿੜਾਈਆ। ਸਤਿਗੁਰ ਵਿਚ ਸਮਾਉਣਾ ਚੰਗਾ ਕਿ ਕੂੜ ਕੁੜਿਆਰਾ ਫ਼ਿਕਰ, ਫ਼ਿਕਰਾ ਬੇਸਮਝੀ ਵਾਲਾ ਗਾਈਆ। ਮੇਰੀ ਇਕੋ ਆਸ਼ਾ ਕਲਜੁਗ ਕਹੇ ਜਨ ਭਗਤੋ ਜੇ ਆਪਣੇ ਅੰਦਰ ਆਪਣੇ ਸਾਹਿਬ ਦਾ ਵੇਖੋ ਚਿਤ੍ਰ, ਬਾਹਰ ਚਿਤਰ ਦੀ ਲੋੜ ਰਹੇ ਨਾ ਰਾਈਆ। ਜੋ ਆਤਮਾ ਦਾ ਮਿਤ੍ਰ, ਪਰਮਾਤਮਾ ਰੂਪ ਅਲਾਹੀਆ। ਇਹ ਕਾਇਆ ਮਾਟੀ ਜਗਤ ਵਿਕਾਰੀ ਚਿੱਕੜ, ਪਵਿਤ੍ਰ ਸਾਫ਼ ਨਾ ਕੋਇ ਕਰਾਈਆ। ਜਨਮ ਜਨਮ ਦੀ ਰਹੀ ਵਿਛੜ, ਵਿਛੜਿਆਂ ਮੇਲ ਨਾ ਕੋਇ ਕਰਾਈਆ। ਜਿਸ ਦਾ ਗ੍ਰੰਥਾਂ ਸ਼ਾਸ਼ਤਰਾਂ ਅਵਤਾਰ ਪੈਗ਼ੰਬਰਾਂ ਗੁਰੂਆਂ ਕੀਤਾ ਜ਼ਿਕਰ, ਜ਼ਿਕਰੀਏ ਚੀਰ ਪਵਾ ਕੇ ਦਿਤੀ ਦੁਹਾਈਆ। ਐਨੁਲਹਕ ਹਕ ਕਿਹਾ ਉਹ ਹਕੀਕਤ ਦਾ ਮਾਲਕ ਆਪਣੀ ਧਾਰੋਂ ਆਵੇ ਨਿਕਲ, ਨੂਰ ਨਰਾਨਾ ਨੂਰ ਅਲਾਹੀਆ। ਨਾ ਉਹ ਸੋਨਾ ਨਾ ਉਹ ਚਾਂਦੀ ਨਾ ਓਹ ਪਿਤਲ, ਜਗਤ ਧਾਤ ਕੀਮਤ ਕੋਇ ਨਾ ਪਾਈਆ। ਬਾਹਰੋਂ ਵੇਖੋ ਪੰਜ ਤਤ ਕੁੰਭ ਤੇ ਜਿਹਨੂੰ ਕਹਿੰਦੇ ਬਿਠਲ, ਅੰਦਰ ਬੀਠਲੋ ਬੇਪ੍ਰਵਾਹੀਆ। ਜਨ ਭਗਤੋ ਜਿਸ ਸਰੀਰ ਨੂੰ ਸਾਰੇ ਘਰ ਦੇ ਅੰਤ ਪਿਟਣ, ਉਹ ਸਰੀਰ ਕੰਮ ਕਿਸੇ ਨਾ ਆਈਆ। ਭਗਤ ਭਗਵਾਨ ਆਤਮਾ ਪਰਮਾਤਮਾ ਸਚਖੰਡ ਦਵਾਰੇ ਦੋਵੇਂ ਟਿਕਣ, ਦਰਗਾਹ ਸਾਚੀ ਸੋਭਾ ਪਾਈਆ। ਪ੍ਰਭੂ ਦਾ ਹੁਕਮ ਹੁਣ ਬਣਦਾ ਲੇਖ ਲਿਖਣ, ਫੇਰ ਹੁਕਮ ਦੇਣਾ ਵਰਤਾਈਆ। ਕਲਜੁਗ ਕਹੇ ਮੇਰੀ ਦੁਹਾਈ ਮੈਨੂੰ ਵੀ ਮਿਲਦਾ ਨਹੀਂ ਕਿਤੇ ਟਿਕਣ, ਦਿਵਸ ਰੈਣ ਭੱਜਾਂ ਵਾਹੋ ਦਾਹੀਆ। ਜਿਧਰ ਤੱਕਾਂ ਕੂੜੀ ਕਿਰਿਆ ਸਾਰੇ ਵਿਕਣ, ਕੀਮਤ ਟਕਿਆਂ ਵਾਲੀ ਪਵਾਈਆ। ਮੇਰੀ ਦਰੋਹੀ ਮੇਰੀ ਦੁਹਾਈ ਇਹ ਸ੍ਰਿਸ਼ਟ ਸਬਾਈ ਮਿਥਣ, ਅੰਤ ਰਹਿਣ ਕੋਇ ਨਾ ਪਾਈਆ। ਗੁਰਮੁਖ ਵਿਰਲੇ ਭਗਤ ਸੁਹੇਲੇ ਸਤਿਗੁਰ ਸ਼ਬਦ ਦੀ ਸਿਖਿਆ ਸਿੱਖਣ, ਸਿਖਿਆ ਵਿਚ ਸਿਖ ਸਤਿਗੁਰ ਵਿਚ ਸਮਾਈਆ। ਹਰਿ ਸੰਗਤ ਤੁਹਾਡਾ ਇਕੋ ਮਾਈ ਬਾਪ ਤੇ ਇਕੋ ਪਿਤਣ, ਪਿਤਾ ਪੁਰਖ ਅਕਾਲ ਇਕ ਅਖਵਾਈਆ। ਜੋ ਜਨਮ ਜਨਮ ਦੇ ਲੇਖੇ ਆਏ ਨਜਿਠਣ, ਕਰਮ ਕਰਮ ਦੇ ਰੋਗ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਸਾਹਿਬ ਵਡ ਵਡਿਆਈਆ। ਕਲਜੁਗ ਕਹੇ ਜਨ ਭਗਤੋ ਮੈਨੂੰ ਦਿਓ ਮੁਆਫ਼ੀ, ਇਟਾਰਸੀ ਵਾਲਿਓ ਮੈਂ ਤੁਹਾਨੂੰ ਸੀਸ ਨਿਵਾਈਆ। ਮੇਰੀ ਬਖ਼ਸ਼ ਦਿਓ ਗੁਸਤਾਖ਼ੀ, ਮੈਂ ਰੋ ਰੋ ਮਾਰਾਂ ਧਾਹੀਂਆ। ਮੇਰੀ ਹਰ ਥਾਂ ਬੇਇਨਸਾਫ਼ੀ, ਇਨਸਾਫ਼ ਸਤਿਗੁਰ ਹੱਥ ਫੜਾਈਆ। ਮੈਂ ਹੁਣ ਜਾਣਾ ਉਤੇ ਕੋਹ ਕਾਫ਼ੀ, ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਸਿਰ ਆਪਣਾ ਹੱਥ ਟਿਕਾਈਆ। ਕਲਜੁਗ ਕਹੇ ਜਨ ਭਗਤੋ ਮੈਨੂੰ ਥੋੜ੍ਹਾ ਮਾਰ ਦਿਓ ਧੱਕਾ, ਧਕੇਲ ਕੇ ਦਿਓ ਵਖਾਈਆ। ਮੈਂ ਇਕਰਾਰ ਕਰਾਂ ਪੱਕਾ, ਵਾਇਦਾ ਇਕ ਸਮਝਾਈਆ। ਸਭ ਦਾ ਮਾਲਕ ਇਕ ਯਕਾ, ਵਾਹਿਦ ਨੂਰ ਅਲਾਹੀਆ। ਮੈਂ ਪਹਿਲੋਂ ਜਾ ਕੇ ਮੁਹੰਮਦ
ਨੂੰ ਮਿਲਾਂ ਵਿਚ ਮੱਕਾ, ਮਦੀਨੇ ਮਕਬਰਾਂ ਵੇਖ ਵਖਾਈਆ। ਪਰ ਯਾਦ ਰੱਖਿਓ ਸੱਤਾਂ ਗੁਰਮੁਖਾਂ ਦੇ ਕੋਲ ਇਕ ਇਕ ਹੋਵੇ ਟਕਾ, ਨਾਲ ਜਾਣ ਵਾਲਿਓ ਭੁਲ ਨਾ ਜਾਣਾ ਰਾਈਆ। ਜਿਸ ਟੱਕੇ ਪਿਛੇ ਮੈਂ ਸਾਰੀ ਦੁਨੀਆ ਵਿਚ ਪਾਉਣਾ ਰੱਟਾ, ਤੇ ਸ਼ਾਹ ਸੁਲਤਾਨਾਂ ਦੇਣਾ ਲੜਾਈਆ। ਸਿਫ਼ਰ ਨੂੰ ਜ਼ੀਰੋ ਜ਼ੀਰੋ ਨੂੰ ਸਿਫ਼ਰ ਨਾਲ ਕਰਨਾ ਬਟਾ, ਅਗਲਾ ਪਿਛਲਾ ਅੰਕ ਸਮਝ ਕਿਸੇ ਨਾ ਆਈਆ। ਕਲਜੁਗ ਕਹੇ ਗੁਰਮੁਖੋ ਮੈਨੂੰ ਆਪਣੇ ਵਿਕਾਰ ਹੰਕਾਰ ਦੀ ਬੰਨ੍ਹ ਦਿਓ ਗੱਠਾ, ਮੈਂ ਸਿਰ ਤੇ ਲਵਾਂ ਟਿਕਾਈਆ। ਸਿਰ ਪੈਰ ਦੋਵਾਂ ਨਾਲ ਜਾਵਾਂ ਨੱਠਾ, ਭੱਜਾਂ ਵਾਹੋ ਦਾਹੀਆ। ਅਗੇ ਜਾ ਕੇ ਸਦੀ ਚੌਧਵੀਂ ਨੂੰ ਕਰਾਂ ਠੱਠਾ, ਮਖ਼ੌਲ ਦਿਆਂ ਉਡਾਈਆ। ਕੀ ਕਹਾਂ ਕਮਲੀਏ ਨਾਲੇ ਪੁਰਖ ਅਕਾਲ ਆਉਂਦਾ ਤੇ ਨਾਲ ਆਉਂਦਾ ਸ਼ਬਦ ਪੱਠਾ, ਨੌਜਵਾਨਾ ਸੋਭਾ ਪਾਈਆ। ਜਿਸ ਦਾ ਨੂਰ ਜੋਤ ਪ੍ਰਕਾਸ਼ ਲਟ ਲਟਾ, ਦੋ ਜਹਾਨਾਂ ਡਗਮਗਾਈਆ। ਜਿਸ ਨੇ ਬਦਲ ਦੇਣਾ ਸਿਲ ਦੇ ਨਾਲ ਪੱਥਰ ਪੱਥਰ ਨਾਲ ਵੱਟਾ, ਜਗਤ ਤਰਾਜੂਆਂ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਆਪਣਾ ਹੁਕਮ ਵਰਤਾਈਆ। ਕਲਜੁਗ ਕਹੇ ਜਨ ਭਗਤੋ ਅੱਜ ਮੈਨੂੰ ਦੇ ਦਿਓ ਆਪਣੇ ਗ਼ੁੱਸੇ ਵਾਲੀ ਪੂੰਜੀ, ਪੂੰਜੀਦਾਰੋ ਮੇਰਾ ਭਾਰ ਦਿਓ ਬਣਾਈਆ। ਮੈਂ ਚਾਹੁੰਦਾ ਸਤਿਗੁਰ ਦਾ ਦਰਸ ਕਰੋ ਤੁਹਾਡੇ ਅੰਦਰੋਂ ਦੁਰਮਤ ਮੈਲ ਜਾਏ ਪੂੰਜੀ, ਵਿਕਾਰ ਰਹਿਣ ਕੋਇ ਨਾ ਪਾਈਆ। ਨਾ ਕੋਈ ਮਹਸੂਲ ਮੰਗਾਂ ਤੇ ਨਾ ਕੋਈ ਮੰਗਾਂ ਚੁੰਗੀ, ਬਿਨਾ ਚੁੰਗੀਖ਼ਾਨਿਆਂ ਤੋਂ ਤੁਹਾਡਾ ਭਾਰ ਦਿਆਂ ਲੰਘਾਈਆ। ਵੇਖਿਓ ਪਰੇਸ਼ਾਨੀ ਵਿਚ ਕੋਈ ਨਾ ਪਾਇਓ ਊਂਧੀ, ਨੈਣ ਮੂੰਦ ਵੇਖਣਹਾਰਾ ਥਾਉਂ ਥਾਈਂਆ। ਇਸ਼ਾਰਿਆਂ ਤੇ ਹੱਥਾਂ ਨਾਲ ਕਿਸੇ ਨੂੰ ਨਾ ਵੱਢਿਓ ਚੂੰਡੀ, ਇਹ ਗੱਲ ਮੰਨਣ ਦੀ ਲੋੜ ਨਾ ਕੋਇ ਰਖਾਈਆ। ਕਲਜੁਗ ਕਹੇ ਗੁਰਮੁਖੋ ਇਹ ਬੰਦਾ ਨਹੀਂ ਇਹ ਅੰਧਾ ਨਹੀਂ ਇਹ ਨਾ ਸਮਝਿਓ ਕਿ ਲੱਕੜੀ ਦੀ ਫੜੀ ਫਿਰਦਾ ਖੂੰਡੀ, ਖੁੱਡਾਂ ਦੋ ਜਹਾਨ ਵੇਖ ਵਖਾਈਆ। ਇਹਦੀ ਸੂਰਤ ਨੌ ਸੌ ਚੁਰਾਨਵੇਂ ਚੌਕੜੀ ਜੁਗ ਕਦੀ ਨਹੀਂ ਲੱਭਦੀ ਢੂੰਡੀ, ਢੂੰਡ ਢੂੰਡ ਕੇ ਅਵਤਾਰ ਪੈਗ਼ੰਬਰ ਗੁਰ ਗਏ ਸੇਵ ਕਮਾਈਆ। ਕਲਜੁਗ ਕਹੇ ਤੁਸਾਂ ਬੜੀਆਂ ਖ਼ੁਸ਼ੀਆਂ ਨਾਲ ਕਿਸੇ ਮਠਿਆਈ ਖਾਧੀ ਤੇ ਕਿਸੇ ਖਾਧੀ ਬੂੰਦੀ, ਤੇ ਮੈਂ ਭੁੱਖਾ ਰਹਿ ਕੇ ਆਪਣਾ ਝਟ ਲੰਘਾਈਆ। ਪਰ ਮੇਰੀ ਅੰਤਰ ਪ੍ਰਭੂ ਦੀ ਯਾਦ ਵਿਚ ਇਕੋ ਵਾਰ ਹੂੰਗੀ, ਹਾਏ ਹਾਏ ਕਰ ਸੁਣਾਈਆ। ਝਟ ਮੈਨੂੰ ਮਿਲੀ ਅੰਮ੍ਰਿਤ ਸਵਾਂਤ ਬੂੰਦੀ, ਰਸ ਦਿਤਾ ਚਖਾਈਆ। ਮੇਰੀ ਜ਼ਬਾਨ ਹੋ ਗਈ ਗੂੰਗੀ, ਮੁਖ ਕਹਿ ਨਾ ਕਿਛ ਸੁਣਾਈਆ। ਫੇਰ ਵੇਖਿਆ ਉਹ ਪ੍ਰਭੂ ਤੇਰੀ ਕਿੱਡੀ ਵੱਡੀ ਲੱਖ ਚੁਰਾਸੀ ਜੂਨੀ, ਜੂਨੀਆਂ ਵਿਚ ਭਵਾਉਣ ਵਾਲਿਆ ਕੀ ਤੇਰੀ ਬੇਪ੍ਰਵਾਹੀਆ। ਨਾਲੇ ਮੈਂ ਕਿਹਾ ਮੈਂ ਤੇਰਾ ਦੁਲਾਰਾ ਤੇ ਨਾਲੇ ਗੁਰ ਅਵਤਾਰ ਪੈਗ਼ੰਬਰਾਂ ਦਾ ਖ਼ੂਨੀ, ਜਿਸ ਨੇ ਦੀਨ ਮਜ਼੍ਹਬ ਸਾਰੇ ਦਿਤੇ ਲੜਾਈਆ। ਨਾਲੇ ਨਿਉਂ ਕੇ ਕਿਹਾ ਪ੍ਰਭੂ ਤੂੰ ਬੜਾ ਕਾਨੂੰਨੀ, ਕਾਨੂੰਨ ਦੇ ਕਵਾਇਦ ਕਾਇਦੇ ਸਮਝ ਕੋਇ ਨਾ ਪਾਈਆ। ਕਲਜੁਗ ਕਹੇ ਫੇਰ ਮੈਂ ਅੱਖ ਮਲੀ ਨੀਰ ਵਗਿਆ ਮੈਂ ਹੱਸਿਆ ਉਹ ਮਾਲਕਾ ਦੁਨੀਆ ਤੇਰਾ ਖੇਲ ਵੇਖੇ ਬੈਰੂਨੀ, ਬਾਹਰ ਧਿਆਨ ਲਗਾਈਆ। ਜਾਂ ਤੂੰ ਮੇਰੇ ਆਹ ਮਾਰਿਆ ਤੇ ਮੈਨੂੰ ਨੂਰ ਨਜ਼ਰ ਆਇਆ ਅੰਦਰੂਨੀ, ਮੇਰਾ ਪਰਦਾ ਦਿਤਾ ਉਠਾਈਆ। ਫੇਰ ਮੇਰੀ ਧਾਰ ਹਲੂਣੀ, ਹਲੂਣ ਕੇ ਦਿਤਾ ਜਗਾਈਆ। ਪਿਆਰ ਦਿਤਾ ਕਲਜੁਗ ਜਾਹ ਕੂੜ ਕੁੜਿਆਰ ਦਾ ਝੂਟਾ ਝੂਲੀ, ਝੂਲਿਆਂ ਵਿਚ ਲੋਕਾਈਆ। ਓਹ ਵੇਖ ਹਜ਼ਰਤ ਦੀ ਉਮਤ ਫਲੀ ਫੂਲੀ, ਚੌਦਾਂ ਤਬਕਾਂ ਅੱਖ ਉਠਾਈਆ। ਨਾਲੇ ਚਪੇੜ ਮਾਰੀ ਹੌਲੀ ਜਿਹੀ ਕੂਲੀ, ਕੁਲ ਮਾਲਕ ਦਿਤਾ ਦ੍ਰਿੜਾਈਆ। ਮੈਂ ਸ੍ਰਿਸ਼ਟੀ ਨੂੰ ਐਂ ਪੁੱਟਣਾ ਜਿਸ ਤਰਾ
ਜੱਟ ਆਪਣੇ ਖੇਤ ਵਿਚੋਂ ਪੁੱਟੇ ਮੂਲੀ, ਏਸੇ ਤਰਾ ਜੱਟ ਦਾ ਰੂਪ ਲਿਆ ਬਦਲਾਈਆ। ਉਹ ਵੇਖ ਬ੍ਰਹਮਾ ਦਾ ਸਿੰਘਾਸਣ ਹਿੱਲੇ ਚਾਰੇ ਚੂਲੀ, ਪਾਵਾ ਚੂਲ ਰਹੇ ਕੁਰਲਾਈਆ। ਸ਼ੰਕਰ ਦੀ ਮਸਤਕ ਤੋਂ ਡਿਗਦੀ ਜਾਏ ਧੂਲੀ, ਤ੍ਰਿਸੂਲ ਨਿਉਂ ਨਿਉਂ ਲਾਗੇ ਪਾਈਆ। ਵਿਸ਼ਨੂੰ ਲੱਭਦਾ ਫਿਰੇ ਕੰਤ ਕੰਤੂਲੀ, ਭੱਜੇ ਵਾਹੋ ਦਾਹੀਆ। ਔਹ ਵੇਖ ਪੁਕਾਰਦਾ ਈਸਾ ਕਹੇ ਜਿਸ ਮੈਨੂੰ ਚਾੜ੍ਹਿਆ ਸੂਲੀ, ਗਲ ਫਾਸੀ ਦਿਤੀ ਲਟਕਾਈਆ। ਮੁਹੰਮਦ ਕਹੇ ਮੈਨੂੰ ਉਹਦੀ ਕਲਾਮ ਅਜੇ ਨਹੀਂ ਭੂਲੀ, ਜੋ ਭੁੱਲਿਆਂ ਮਾਰਗ ਲਾਈਆ। ਨਾਨਕ ਕਹੇ ਮੇਰਾ ਕੰਤ ਕੰਤੂਹਲੀ, ਕੁਦਰਤ ਦਾ ਕਾਦਰ ਇਕ ਅਖਵਾਈਆ। ਗੋਬਿੰਦ ਕਹੇ ਉਹ ਮੇਰਾ ਪਿਤਾ ਬੜਾ ਅਸੂਲੀ, ਅਸੂਲ ਵਿਚ ਆਪਣਾ ਅਸਲ ਲਏ ਪ੍ਰਗਟਾਈਆ। ਜਿਸ ਨੇ ਸਭ ਦੇ ਕੋਲੋਂ ਪਿਛਲੀ ਕਰਨੀ ਵਸੂਲੀ, ਲੇਖਾ ਮੰਗੇ ਥਾਉਂ ਥਾਈਂਆ। ਸਦੀ ਚੌਧਵੀਂ ਕਹੇ ਹਾਏ ਮੇਰੇ ਵਿਚ ਉਮਤ ਸਾਰੀ ਭੂਲੀ, ਰੋਜ਼ਾ ਨਿਮਾਜ਼ ਬਾਂਗ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਜਹਾਨ ਜੁਗ ਬਦਲਣਾ ਖੇਲ ਸਦਾ ਮਾਮੂਲੀ, ਵੱਡੇ ਦੀ ਵੱਡੀ ਵਡ ਵਡਿਆਈਆ।
੫ ਸਾਵਣ ਸ਼ਹਿਨਸ਼ਾਹੀ ਸੰਮਤ ੮ ਉਜੈਨ ਸ਼ਹਿਰ ਸੰਤਾ ਸਿੰਘ ਦੇ ਗ੍ਰਹਿ
ਪੰਜ ਸਾਵਣ ਕਹੇ ਮੇਰਾ ਪਰਵਿਸ਼ਟਾ ਸਚ, ਪ੍ਰਭ ਦਿਤੀ ਮਾਣ ਵਡਿਆਈਆ। ਮੈਂ ਖ਼ੁਸ਼ੀਆਂ ਵਿਚ ਰਿਹਾ ਨੱਚ, ਨਿਰਗੁਣ ਧਾਰ ਭੱਜਾ ਵਾਹੋ ਦਾਹੀਆ। ਭਾਗ ਲਗਾਵਾਂ ਭਗਤਾਂ ਕਾਇਆ ਸਾਚੀ ਕੱਚ, ਕੰਚਨ ਗੜ੍ਹ ਸੁਹਾਈਆ। ਲੂੰ ਲੂੰ ਅੰਦਰ ਜਾਵਾਂ ਰਚ, ਰਚਨਾ ਪ੍ਰਭ ਦੀ ਦਿਆਂ ਵਖਾਈਆ। ਮੇਲ ਮਿਲਾਵਾਂ ਪਰਮੇਸ਼ਵਰ ਪਤਿ, ਪਾਰਬ੍ਰਹਮ ਬ੍ਰਹਮ ਮੇਲਾ ਸਹਿਜ ਸੁਭਾਈਆ। ਚਰਨ ਪ੍ਰੀਤੀ ਜੋੜਾਂ ਨਤ, ਪ੍ਰੀਤਮ ਦਰਸਾਵਾਂ ਅਗੰਮ ਅਥਾਹੀਆ। ਸ਼ਬਦ ਅਨਾਦੀ ਦੱਸਾਂ ਸਤਿ, ਸਤਿ ਸਤਿਵਾਦੀ ਆਪ ਦ੍ਰਿੜਾਈਆ। ਇਕ ਸਮਝਾ ਕੇ ਸਤਿਗੁਰ ਮਤ, ਮਨਮਤ ਦਾ ਡੇਰਾ ਢਾਹੀਆ। ਨਾੜ ਬਹੱਤਰ ਨਾ ਉਬਲੇ ਰੱਤ, ਅਗਨੀ ਤਤ ਬੁਝਾਈਆ। ਕਿਰਪਾ ਕਰੇ ਪੁਰਖ ਸਮਰਥ, ਹਰਿ ਕਰਤਾ ਧੁਰਦਰਗਾਹੀਆ। ਜਨ ਭਗਤਾਂ ਲਹਿਣਾ ਦੇਣਾ ਦੇਵੇ ਹੱਥੋ ਹੱਥ, ਜੁਗ ਜੁਗ ਦਾ ਲੇਖਾ ਝੋਲੀ ਪਾਈਆ। ਆਪਣੀ ਮਹਿੰਮਾ ਦੱਸੇ ਅਕਥ, ਸਿਫ਼ਤੀ ਸਿਫ਼ਤ ਨਾ ਕੋਇ ਸਲਾਹੀਆ। ਕਲਜੁਗ ਕੂੜੀ ਕਿਰਿਆ ਦੇਵੇ ਮਥ, ਨਾਮ ਖੰਡਾ ਇਕ ਖੜਕਾਈਆ। ਲੇਖਾ ਪੂਰਾ ਕਰੇ ਤਨ ਸਰੀਰ ਤਤ ਅੱਠ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਪੰਜ ਸਾਵਣ ਕਹੇ ਮੇਰੀ ਰੁੱਤ ਬਸੰਤ, ਪ੍ਰਭ ਦਿਤੀ ਮਾਣ ਵਡਿਆਈਆ। ਜਿਸ ਦੀ ਮਹਿੰਮਾ ਸਦਾ ਬੇਅੰਤ, ਸ਼ਾਸਤਰ ਸਿਮਰਤ ਵੇਦ ਪੁਰਾਨ ਕਹਿਣ ਕੋਇ ਨਾ ਪਾਈਆ। ਉਹ ਲੇਖਾ ਜਾਣੇ ਲੱਖ ਚੁਰਾਸੀ ਜੀਵ ਜੰਤ, ਸਾਧ ਸੰਤ ਪਰਦਾ ਆਪ ਉਠਾਈਆ। ਹਉਮੇ ਗੜ੍ਹ ਤੋੜੇ ਹੰਗਤ, ਹੰ ਬ੍ਰਹਮ ਭੇਵ ਚੁਕਾਈਆ। ਬੋਧ ਅਗਾਧਾ ਬਣ ਕੇ ਪੰਡਤ, ਬਿਨ ਅੱਖਰਾਂ ਕਰੇ ਪੜ੍ਹਾਈਆ। ਹਰਿਜਨ ਬਣਾਏ ਸਾਚੀ ਸੰਗਤ, ਸ਼ਤਰੀ ਬ੍ਰਾਹਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ।
ਸਾਵਣ ਪੰਜ ਕਹੇ ਮੇਰੀ ਰੁਤੜੀ ਸੋਭਾਵੰਤ, ਮੇਰਾ ਸਾਹਿਬ ਦਏ ਵਡਿਆਈਆ। ਮੇਲ ਮਿਲਾਵਾ ਭਗਤ ਭਗਵੰਤ, ਭਗਵਨ ਆਪਣਾ ਰੰਗ ਰੰਗਾਈਆ। ਜਿਸ ਦੀ ਮਹਿੰਮਾ ਸਦਾ ਬੇਅੰਤ, ਬੇਐਬ ਨੂਰ ਅਲਾਹੀਆ। ਜੋ ਤੋੜਨਹਾਰਾ ਗੜ੍ਹ ਹਉਮੇ ਹੰਗਤ, ਬੂੰਦ ਸਵਾਂਤੀ ਅਗੰਮ ਚੁਆਈਆ। ਭੇਵ ਖੁਲਾਏ ਬਹਿਸ਼ਤ ਜੱਨਤ, ਜਾਗਰਤ ਜੋਤ ਕਰ ਰੁਸ਼ਨਾਈਆ। ਜੋ ਮਾਲਕ ਖ਼ਾਲਕ ਪ੍ਰਿਤਪਾਲਕ ਆਦਿ ਅੰਤ, ਅੰਤਸ਼ਕਰਨ ਵੇਖਣਹਾਰਾ ਥਾਉਂ ਥਾਈਂਆ। ਸੋ ਕਲਜੁਗ ਅੰਦਰ ਸੀਤਜੁਗ ਬਣਾਏ ਬਣਤ, ਘੜਨ ਭੰਨਣਹਾਰ ਬੇਪਰਵਾਹੀਆ। ਧੁਰ ਦਾ ਨਾਮ ਦੇ ਕੇ ਮਣੀਆਂ ਮੰਤ, ਤੂੰ ਮੇਰਾ ਮੈਂ ਤੇਰਾ ਸੋਹੰ ਸ਼ਬਦ ਕਰੇ ਪੜ੍ਹਾਈਆ। ਜਨਮ ਕਰਮ ਦੀ ਮੇਟੇ ਚਿੰਤ, ਰੋਗ ਸੋਗ ਸਗਲਾ ਦੁੱਖ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਪੰਚਮ ਸਾਵਣ ਕਹੇ ਮੇਰਾ ਸਾਹਿਬ ਬੜਾ ਮਿਹਰਵਾਨ, ਮਹਿਬੂਬ ਬੇਪਰਵਾਹੀਆ। ਜਨ ਭਗਤਾਂ ਦੇਵੇ ਜੀਆ ਦਾਨ, ਆਤਮ ਪਰਮਾਤਮ ਪਰਦਾ ਆਪ ਚੁਕਾਈਆ। ਸਾਚੀ ਸੁਰਤੀ ਮੇਲੇ ਕਾਹਨ, ਸੁਰਤੀ ਸ਼ਬਦੀ ਮੇਲ ਮਿਲਾਈਆ। ਭਗਤ ਸੁਹੇਲੇ ਲਏ ਪਹਿਚਾਨ, ਜੁਗ ਚੌਕੜੀ ਭੁਲ ਰਹੇ ਨਾ ਰਾਈਆ। ਅੰਤਰ ਨਿਰੰਤਰ ਦੱਸੇ ਗਾਨ, ਬਿਨ ਰਸਨਾ ਜਿਹਵਾ ਆਪ ਸੁਣਾਈਆ। ਕਿਰਪਾ ਕਰ ਨੌਜਵਾਨ, ਮਰਦ ਮਰਦਾਨਾ ਵਡ ਵਡਿਆਈਆ। ਕਲਜੁਗ ਅੰਤਮ ਵੇਲੇ ਮਾਰ ਧਿਆਨ, ਪਰਾ ਪਸੰਤੀ ਮਧਮ ਬੈਖਰੀ ਤੋਂ ਬਾਹਰ ਸਮਝਾਈਆ। ਜਿਸ ਦਾ ਲੇਖਾ ਸਮਝ ਸਕੇ ਨਾ ਕੋਇ ਇਨਸਾਨ, ਪੰਜ ਤਤ ਨਾ ਕੋਇ ਵਡਿਆਈਆ। ਉਹ ਖੇਲੇ ਖੇਲ ਵਾਲੀ ਦੋ ਜਹਾਨ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਹੁਕਮ ਵਰਤਾਈਆ। ਜਿਸ ਨੂੰ ਝੁਕਦੇ ਸ਼ਾਹ ਪਾਤਸ਼ਾਹ ਰਾਜ ਰਾਜਾਨ, ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਸੀਸ ਨਿਵਾਈਆ। ਗੁਰ ਅਵਤਾਰ ਪੈਗ਼ੰਬਰ ਉਸੇ ਦੇ ਢੋਲੇ ਗਾਣ, ਰਸਨਾ ਜਿਹਵਾ ਸਿਫ਼ਤ ਸਾਲਾਹੀਆ। ਸੋ ਸਤਿਗੁਰ ਸਾਚਾ ਸਚ ਸਵਾਮੀ ਹਰਿਜਨ ਸਾਚੇ ਮੇਲੇ ਆਣ, ਆਪ ਆਪਣਾ ਰੰਗ ਰੰਗਾਈਆ। ਜੋਤੀ ਜਾਤਾ ਪੁਰਖ ਬਿਧਾਤਾ ਸ੍ਰੀ ਭਗਵਾਨ, ਭਗਵਨ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਵੱਡਾ ਇਕ ਅਖਵਾਈਆ। ਪੰਜ ਸਾਵਣ ਕਹੇ ਪ੍ਰਭ ਆਦਿ ਜੁਗਾਦੀ ਧੁਰ ਦਾ ਮੀਤਾ, ਮਿਤਰ ਪਿਆਰਾ ਇਕ ਅਖਵਾਈਆ। ਜਿਸ ਦੀ ਸਭ ਤੋਂ ਵੱਖਰੀ ਰੀਤਾ, ਜੁਗ ਚੌਕੜੀ ਸਮਝ ਕੋਇ ਨਾ ਆਈਆ। ਤ੍ਰੈਗੁਣ ਮਾਇਆ ਹੋ ਅਤੀਤਾ, ਤ੍ਰੈਭਵਨ ਧਨੀ ਆਪਣਾ ਹੁਕਮ ਵਰਤਾਈਆ। ਲੱਖ ਚੁਰਾਸੀ ਪਰਖੇ ਨੀਤਾ, ਭਗਤ ਸੁਹੇਲੇ ਲਏ ਜਗਾਈਆ। ਅੰਮ੍ਰਿਤ ਆਤਮ ਰਸ ਦੇਵੇ ਠਾਂਡਾ ਸੀਤਾ, ਅਗਨੀ ਤਤ ਬੁਝਾਈਆ। ਸਚ ਪ੍ਰੀਤੀ ਬਖ਼ਸ਼ੇ ਚਰਨ ਪ੍ਰੀਤਾ, ਪ੍ਰੀਤਮ ਹੋ ਕੇ ਵੇਖ ਵਖਾਈਆ। ਤੂੰ ਮੇਰਾ ਮੈਂ ਤੇਰਾ ਦੱਸੇ ਸੁਹਾਗੀ ਗੀਤਾ, ਆਤਮ ਪਰਮਾਤਮ ਵਜਦੀ ਰਹੇ ਵਧਾਈਆ। ਝਗੜਾ ਮੇਟੇ ਊਚਾਂ ਨੀਚਾਂ, ਬ੍ਰਹਮ ਪਾਰਬ੍ਰਹਮ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਦਇਆ ਕਮਾਈਆ। ਸਾਵਣ ਕਿਹਾ ਮੈਂ ਹੋ ਗਿਆ ਹੈਰਾਨ, ਹੈਰਾਨੀ ਮੇਰੇ ਅੰਦਰ ਆਈਆ। ਕਿਸ ਬਿਧ ਕਿਰਪਾ ਕਰੇ ਸ੍ਰੀ ਭਗਵਾਨ, ਭਗਵਨ ਆਪਣਾ ਪਰਦਾ ਲਾਹੀਆ। ਜੋਤੀ ਜਾਤਾ ਬਣ ਕੇ ਨੌਜਵਾਨ, ਜੋਬਨਵੰਤਾ ਇਕ ਅਖਵਾਈਆ। ਜਨ ਭਗਤਾਂ ਸਾਚੇ ਸੰਤਾਂ ਅੰਤਰ ਆਤਮ ਪਰਮਾਤਮ ਕਰੇ ਪਰਵਾਨ, ਪਰਮ ਪੁਰਖ ਆਪਣਾ ਰੰਗ ਰੰਗਾਈਆ। ਵੇਖੇ ਵਿਗਸੇ ਹਰਿ ਵੱਡਾ ਮਿਹਰਵਾਨ, ਮਹਿਬੂਬ ਨੂਰ ਅਲਾਹੀਆ। ਜੋ ਨਿਰਗੁਣ ਨੂਰ ਜੋਤ ਮਹਾਨ, ਮਹਿੰਮਾ ਅਕਥ ਕਥੀ ਨਾ ਜਾਈਆ। ਪੰਚਮ ਸਾਵਣ ਕਹੇ ਸੋ
ਸਤਿਗੁਰ ਸ਼ਬਦ ਉਜੈਨ ਪਹੁੰਚਿਆ ਆਣ, ਚੌਥੇ ਜੁਗ ਦਾ ਪੰਧ ਮੁਕਾਈਆ। ਸੰਤ ਸਿੰਘ ਨੂੰ ਕਰ ਪ੍ਰਵਾਨ, ਪਰਮ ਪੁਰਖ ਆਪਣੇ ਰੰਗ ਰੰਗਾਈਆ। ਜਨਮ ਮਰਨ ਦਾ ਲੇਖਾ ਚੁੱਕੇ ਵਿਚ ਜਹਾਨ, ਲੱਖ ਚੁਰਾਸੀ ਜਮ ਕੀ ਫਾਸੀ ਰਹੇ ਨਾ ਰਾਈਆ। ਸਚਖੰਡ ਦਵਾਰੇ ਕਰੇ ਪ੍ਰਵਾਨ, ਦਰਗਾਹ ਸਾਚੀ ਜੋਤੀ ਜੋਤ ਰਖਾਈਆ। ਜਨਮ ਜਨਮ ਦੀ ਕਰਮ ਕਰਮ ਦੀ ਸੇਵਾ ਕਰੇ ਪ੍ਰਵਾਨ, ਪਰਮ ਪੁਰਖ ਪਰਮਾਤਮ ਆਤਮ ਆਪਣਾ ਰੰਗ ਰੰਗਾਈਆ। ਗ੍ਰਹਿ ਮੰਦਰ ਘਰ ਸੁਹਾਇਆ ਥਾਨ, ਥਨੰਤਰ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਹਿਣਾ ਦੇਣਾ ਲੇਖਾ ਜਾਣੇ ਦੋ ਜਹਾਨ, ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਆਕਾਸ਼ ਪਾਤਾਲ ਗਗਨ ਗਗਨੰਤਰ ਸੂਰੀਆ ਭਾਨ ਜ਼ਿਮੀਂ ਅਸਮਾਨ ਮੰਡਲ ਮੰਡਪ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਖੋਜ ਖੁਜਾਈਆ।
੧੪ ਸਾਵਣ ਸ਼ਹਿਨਸ਼ਾਹੀ ਸੰਮਤ ੮ ਪੂਨੇ ਸ਼ਹਿਰ ਪ੍ਰੀਤਮ ਸਿੰਘ ਦੇ ਗ੍ਰਹਿ
ਸਦੀ ਚੌਧਵੀਂ ਸੁਣ ਸੰਦੇਸ਼ਾ ਜਾਬਰ ਜਬਰ, ਜਬਰਾਈਲ ਰਿਹਾ ਦ੍ਰਿੜਾਈਆ। ਵੇਖ ਨੂਰ ਨੁਰਾਨਾ ਸ਼ਹਿਨਸ਼ਾਹੇ ਸ਼ਾਹ ਬੱਬਰ, ਪਰਵਰਦਿਗਾਰ ਸਾਂਝਾ ਯਾਰ ਅਗੰਮ ਅਥਾਹੀਆ। ਜਿਸ ਨੇ ਪੈਗ਼ੰਬਰਾਂ ਪੂਰੀ ਕਰਨੀ ਮਨਸਾ ਆਸਾ ਸਧਰ, ਸਦ ਸਦ ਆਪਣਾ ਹੁਕਮ ਵਰਤਾਈਆ। ਧੂੜੀ ਖ਼ਾਕ ਕਦਮਬੋਸੀ ਵਿਚ ਕਰੀਏ ਉਸ ਦੀ ਕਦਰ, ਸਜਦਿਆਂ ਵਿਚ ਸੀਸ ਨਿਵਾਈਆ। ਜੋ ਨੂਰ ਨੁਰਾਨਾ ਨੂਰ ਅਲਾਹੀ ਆਪਣਾ ਵੇਸ ਆਏ ਬਦਲ, ਮਹਿਬਾਨ ਬੀਦੋ ਬੀਖੈਰ ਯਾ ਅਲਾਹ ਇਕ ਅਖਵਾਈਆ। ਚੌਦਾਂ ਤਬਕ ਜਿਸ ਦੇ ਉਡੀਕਦੇ ਅਦਲ, ਬਿਨ ਨੈਣਾਂ ਨੈਣ ਉਠਾਈਆ। ਜਿਸ ਸ਼ਰਅ ਨਾਲ ਸ਼ਰਅ ਕਰਨੀ ਕਤਲ, ਕਾਤਲ ਮਕਤੂਲ ਦਾ ਪੰਧ ਮੁਕਾਈਆ। ਉਹ ਵੇਖਣਹਾਰਾ ਧਾਮ ਮੁਕੱਦਸ ਬੈਤਲ, ਬੇਪ੍ਰਵਾਹ ਵਡ ਵਡਿਆਈਆ। ਜਿਸ ਨੂੰ ਮੁਹੰਮਦ ਚਾਰ ਯਾਰੀ ਸੰਗ ਰਿਹਾ ਹੈਂਕਲ, ਕਲਮਾ ਅਲਿਫ਼ ਯੇ ਸਮਝਾਈਆ। ਓਹ ਤੱਕਣਹਾਰਾ ਬੁੱਧੀ ਸਭ ਦੀ ਚੈਂਚਲ, ਚਾਰੋਂ ਕੁੰਟ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਜਬਰਾਈਲ ਕਹੇ ਸੁਣ ਸਦੀ ਚੌਧਵੀਂ ਧੁਰ ਸੰਦੇਸ਼ਾ, ਦੋ ਜਹਾਨਾਂ ਦਿਆਂ ਜਣਾਈਆ। ਤੂੰ ਆਪਣਾ ਬਦਲ ਵੇਸਾ, ਅਲਫ਼ੀ ਅਲਫ਼ ਵਾਲੀ ਬਦਲਾਈਆ। ਧੁਰਦਰਗਾਹੀ ਤੱਕ ਨਰੇਸ਼ਾ, ਨੂਰ ਨੁਰਾਨਾ ਨੂਰ ਅਲਾਹੀਆ। ਜੋ ਸਦਾ ਰਹੇ ਹਮੇਸ਼ਾ, ਮਰ ਜੀਵਤ ਰੂਪ ਨਾ ਕੋਇ ਵਟਾਈਆ। ਉਹ ਮੰਗਣ ਆਏ ਲੇਖਾ, ਲੇਖਾ ਲਿਖਤ ਨਾਲ ਮਿਲਾਈਆ। ਕੀ ਉਸ ਦੀ ਕਰੀਏ ਭੇਟਾ, ਜਗਤ ਨਿਆਜ਼ਾਂ ਕੀ ਵਡਿਆਈਆ। ਉਹ ਮਾਲਕ ਧੁਰ ਦਾ ਖੇਵਟ ਖੇਟਾ, ਸਮੁੰਦ ਸਾਗਰਾਂ ਡੇਰਾ ਢਾਹੀਆ। ਜਿਸ ਦਾ ਮਸੀਹ ਬਣਿਆ ਬੇਟਾ, ਬਾਪ ਕਹਿ ਕੇ ਪ੍ਰਤਾਪ ਇਕ ਵਧਾਈਆ। ਮੁਹੰਮਦ ਉਸੇ ਦਾ ਕਰਾਇਆ ਚੇਤਾ, ਚੇਤਨ ਸਭ ਨੂੰ ਗਿਆ ਕਰਾਈਆ। ਉਹ ਮਹਜ਼ ਮਹਿਬੂਬ ਇਕੋ ਹੋਵੇ ਨੇਤਾ, ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਬੇਪ੍ਰਵਾਹੀਆ। ਜਬਰਾਈਲ ਕਹੇ ਸੁਣ ਬਿਨ ਹਰਫ਼ ਹਰੂਫ਼ ਦੀ ਧਾਰ, ਯਕ ਵਾਹਿਦ ਕੀ ਦ੍ਰਿੜਾਈਆ। ਜਿਸ ਦੀ ਬਿਨਾ ਜ਼ਬਾਂ ਤੋਂ ਗੁਫ਼ਤਾਰ, ਗੁਫ਼ਤ ਸ਼ਨੀਦ ਰਿਹਾ ਸੁਣਾਈਆ। ਉਹ ਹਕੀਕਤ ਦਾ ਮਾਲਕ ਦੋ ਜਹਾਨਾਂ ਪਰਵਰਦਿਗਾਰ,
ਸ਼ਾਹ ਸ਼ਹਾਨਾ ਨਜ਼ਰੀ ਆਈਆ। ਜਿਸ ਨੂੰ ਸਜਦਾ ਕਰਾਂ ਬਾਰ ਬਾਰ, ਬੰਦਨਾ ਵਿਚ ਸੀਸ ਨਿਵਾਈਆ। ਉਹ ਖੇਲ ਕਰੇ ਅਗੰਮ ਅਪਾਰ, ਅਲਖ ਅਗੋਚਰ ਵਡ ਵਡਿਆਈਆ। ਜਿਸ ਦਾ ਰਾਹ ਤੱਕਦੇ ਚਾਰ ਯਾਰ, ਸੰਗ ਮੁਹੰਮਦ ਅੱਖ ਉਠਾਈਆ। ਉਹ ਸੰਦੇਸਾ ਦੇਵੇ ਕਲਮਿਆਂ ਬਾਹਰ, ਕੁੱਲ ਮਾਲਕ ਦਇਆ ਕਮਾਈਆ। ਤੂੰ ਸ਼ਰਅ ਦਾ ਛਡ ਤਕਰਾਰ, ਸ਼ਰੀਅਤ ਰੰਗ ਨਾ ਕੋਇ ਰੰਗਾਈਆ। ਨਬੀ ਰਸੂਲਾਂ ਦੱਸ ਪੁਕਾਰ, ਪੈਗ਼ੰਬਰਾਂ ਦੇ ਜਣਾਈਆ। ਤੁਸੀਂ ਸੁੱਤੇ ਮਕਬਰਿਆਂ ਵਾਲੇ ਵਿਚ ਮਿਜ਼ਾਰ, ਕਬਰਾਂ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਵਾਮੀ ਖੇਲ ਖਿਲਾਈਆ। ਸਦੀ ਚੌਧਵੀਂ ਕਹੇ ਸੁਣ ਜਬਰਾਈਲ ਫ਼ਰਿਸ਼ਤਾ, ਫ਼ੈਸਲਾ ਹਕ ਜਣਾਈਆ। ਕੀ ਲੇਖਾ ਮੁਹੰਮਦ ਗੁਜ਼ਸ਼ਤਾ, ਬਹਿਰੇਹਾਲ ਦੇ ਸਮਝਾਈਆ। ਕੀ ਇਸਮ ਆਜ਼ਮ ਦਾ ਨਿਸਚਾ, ਨਿਹਚਲ ਧਾਮ ਵੱਜੇ ਕੀ ਵਧਾਈਆ। ਉਫ਼ ਮੇਰਾ ਪੰਧ ਮੁਕ ਗਿਆ ਆਹਿਸਤਾ ਆਹਿਸਤਾ, ਸਫ਼ਰ ਅਵਰ ਰਿਹਾ ਨਾ ਰਾਈਆ। ਉਹ ਤੱਕ ਜਬਰਾਈਲ ਸਭ ਦਾ ਲੇਖਾ ਰਿਹਾ ਲਿਖਦਾ, ਅਸਰਾਫ਼ੀਲ ਨਾਲ ਮਿਲਾਈਆ। ਮੇਕਾਈਲ ਸਭ ਨੂੰ ਰਿਹਾ ਜਿੱਤਦਾ, ਚੌਦਾਂ ਸਦੀਆਂ ਭੱਜਾ ਵਾਹੋ ਦਾਹੀਆ। ਅੰਤ ਲਹਿਣਾ ਦੇਣਾ ਹੋਣਾ ਏਕਾ ਇਕ ਦਾ, ਵਾਹਿਦ ਆਪਣੀ ਕਾਰ ਭੁਗਤਾਈਆ। ਉਹ ਨਿਸ਼ਾਨ ਵੇਖ ਸ਼ਰਅ ਵਾਲੀ ਚਿਟ ਦਾ, ਜੋ ਮੁਹੰਮਦ ਹੱਥ ਫੜਾਈਆ। ਨਜ਼ਾਰਾ ਤੱਕ ਮੱਕੇ ਕਾਅਬੇ ਵਾਲੇ ਪੱਥਰ ਇੱਟ ਦਾ, ਜਿਸ ਦੀ ਵੰਡ ਹੱਥ ਨਾ ਕਿਸੇ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਸਦੀ ਚੌਧਵੀਂ ਕਹੇ ਜਬਰਾਈਲ ਮੈਂ ਕੀ ਤੱਕਾਂ, ਤਾਕਤ ਰਹੀ ਨਾ ਰਾਈਆ। ਉਸ ਦਾ ਖੇਲ ਹਕੀਕਤ ਹਕਾ, ਹਕ ਦਾ ਮਾਲਕ ਬੇਪ੍ਰਵਾਹੀਆ। ਜਿਸ ਵਿਚ ਫ਼ਰਕ ਰਹੇ ਨਾ ਰਤਾ, ਰਤੀ ਰੱਤ ਰਹੀ ਕੁਰਲਾਈਆ। ਮੈਨੂੰ ਇਉਂ ਦਿਸਦਾ ਉਹਦਿਆਂ ਭਗਤਾਂ ਸਾਗਰੋਂ ਪਾਰ ਲਿਆਉਣਾ ਇਕ ਇਕ ਟਕਾ, ਟਿਕਟਿਕੀ ਨਾਲ ਵੇਖ ਵਖਾਈਆ। ਫੇਰ ਚਾਰੋਂ ਕੁੰਟ ਉਡਣਾ ਘੱਟਾ, ਮਿੱਟੀ ਖ਼ਾਕ ਦਏ ਦੁਹਾਈਆ। ਜਿਸ ਦੀਨ ਨਾਲ ਦੀਨ ਦਾ ਕਰਨਾ ਵਟਾ, ਦੁਨੀ ਦੁਨੀ ਨਾਲ ਬਦਲਾਈਆ। ਜਿਸ ਐਲੀ ਦੇ ਮਜ਼ਾਰ ਤੇ ਆਪਣਾ ਵੇਸ ਰਖਣਾ ਖੱਟਾ, ਖੰਡਾ ਖੜਗ ਨਾਲ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਸਦੀ ਚੌਧਵੀਂ ਕਹੇ ਮੇਰੇ ਅੰਤਰ ਆਈ ਹੈਰਾਨੀ, ਹੈਰਤ ਵਿਚ ਦਿਆਂ ਜਣਾਈਆ। ਉਹ ਮਾਲਕ ਖ਼ਾਲਕ ਸ਼ਹਿਨਸ਼ਾਹ ਸੁਲਤਾਨੀ, ਨੂਰ ਨੁਰਾਨਾ ਨੂਰ ਅਲਾਹੀਆ। ਜਿਸ ਦਾ ਵੇਸ ਹੋਣਾ ਈਰਾਨੀ, ਦਜਲਾ ਫ਼ਰਾਤ ਦਏ ਗਵਾਹੀਆ। ਕੂਫ਼ੇ ਦੱਸਣੀ ਆਪਣੀ ਅਗਲੀ ਕਹਾਣੀ, ਕੋਹ ਕਾਫਾਂ ਪਰਦਾ ਲਾਹੀਆ। ਨੌ ਸੌ ਨੜ੍ਹਿਨਵੇਂ ਫ਼ਕੀਰਾਂ ਮੰਜ਼ਲ ਦੱਸ ਰੁਹਾਨੀ, ਰੂਹ ਬੁਤ ਤੋਂ ਪਰੇ ਦਏ ਸਮਝਾਈਆ। ਅੰਤ ਝਗੜਾ ਮੇਟਣਾ ਜਿਸਮ ਜਿਸਮਾਨੀ, ਜ਼ਮੀਰ ਦਏ ਬਦਲਾਈਆ। ਉਸ ਦਾ ਇਕੋ ਹੁਕਮ ਕਲਮਾ ਕਾਇਨਾਤ ਹੋਵੇ ਐਲਾਨੀ, ਚਾਰੋਂ ਕੁੰਟ ਦਏ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਜਬਰਾਈਲ ਕਹੇ ਸੁਣ ਸਦੀ ਚੌਧਵੀਂ ਕਦੀਮ ਦੇ ਮਾਲਕ ਜਾਈਂ ਝੁਕ, ਕਦਮਾਂ ਸੀਸ ਨਿਵਾਈਆ। ਤੂੰ ਮੇਰਾ ਮੈਂ ਤੇਰਾ ਪੜ੍ਹੀਂ ਤੁਕ, ਢੋਲਾ ਧੁਰਦਰਗਾਹੀਆ। ਵੇਖੀਂ ਏਸ ਨਿਸ਼ਾਨਿਉਂ ਜਾਈਂ ਨਾ ਉਕ, ਉਗਣ ਆਥਣ ਸੀਸ ਨਿਵਾਈਆ। ਮੈਂ ਮੁਹੰਮਦ ਕੋਲੋਂ ਆਵਾਂ ਪੁਛ, ਪੁਸ਼ਤ ਪਨਾਹ ਮੇਰੇ ਹੱਥ ਟਿਕਾਈਆ। ਜਿਸ ਕਾਰਨ ਲਬ ਕਟਾਈ ਮੁੱਛ, ਮੁਸ਼ਕਲ ਪਰਦਾ ਦੇ ਚੁਕਾਈਆ। ਉਹ
ਮਾਲਕ ਤੱਕ ਜਿਸ ਦੇ ਕੋਲ ਸਭ ਕੁਛ, ਮਲਕੁਲਮੌਤ ਨਿਉਂ ਨਿਉਂ ਲਾਗੇ ਪਾਈਂਆ। ਦਰ ਆਇਆ ਨਿਰਮਾਣਤਾ ਵਿਚ ਲੈਣਾ ਪੁਛ, ਬੰਦਗੀ ਵਿਚ ਸੀਸ ਨਿਵਾਈਆ। ਮੇਰੇ ਮਾਲਕ ਖ਼ਾਲਕ ਪ੍ਰਿਤਪਾਲਕ ਤੇਰਾ ਕਲਮਾ ਸ਼ਬਦ ਗੁਰੂ ਪੈਗ਼ੰਬਰ ਕਿਹੜਾ ਸੁਤ, ਦੁਲਾਰਾ ਦੇ ਜਣਾਈਆ। ਆਦਿ ਜੁਗਾਦਿ ਜੁਗ ਚੌਕੜੀ ਕਿਸ ਨੂੰ ਗੋਦੀ ਰਖੇਂ ਚੁੱਕ, ਮਾਟੀ ਖ਼ਾਕ ਨਾ ਕਦੇ ਰੁਲਾਈਆ। ਤ੍ਰਿਸ਼ਨਾ ਨੇੜ ਨਾ ਆਵੇ ਭੁੱਖ, ਕਲਪਣਾ ਕੂੜ ਨਾ ਕਦੇ ਵਧਾਈਆ। ਜਿਸ ਦੀ ਸਦਾ ਮੌਲੀ ਰਹੇ ਰੁੱਤ, ਰੁਤੜੀ ਆਪਣੇ ਨਾਲ ਮਹਿਕਾਈਆ। ਆਬ ਜਲ ਨਾ ਪੀਏ ਘੁੱਟ, ਰਸਨਾ ਰਸ ਨਾ ਕੋਇ ਵਖਾਈਆ। ਸੋ ਦੁਲਾਰਾ ਸਤਿ ਸਚ ਕਿਹੜਾ ਤੇਰਾ ਸੁਤ, ਪਤਿਪਰਮੇਸ਼ਵਰ ਦੇ ਸਮਝਾਈਆ। ਜਿਸ ਦਾ ਪਰਦਾ ਓਹਲਾ ਰਹੇ ਨਾ ਕੋਇ ਲੁਕ, ਭੇਵ ਅਭੇਦਾ ਅਛਲ ਅਛੇਦਾ ਦੇ ਖੁਲਾਈਆ। ਜਿਸ ਦੀ ਚਾਰ ਜੁਗ ਦੇ ਸ਼ਾਸਤਰ ਸੁੱਖਣਾ ਰਹੇ ਸੁੱਖ, ਅਵਤਾਰ ਪੈਗ਼ੰਬਰ ਗੁਰ ਰਾਹ ਰਹੇ ਤਕਾਈਆ। ਕੀ ਉਹ ਮਾਨਸ ਹੋਏ ਮਨੁੱਖ, ਕਿ ਮਾਨਵ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਸਦਾ ਸਦ ਅਬਿਨਾਸ਼ੀ ਅਚੁਤ, ਚੇਤਨ ਆਪਣਾ ਪਰਦਾ ਦੇਣਾ ਉਠਾਈਆ।
੧੫ ਸਾਵਣ ਸ਼ਹਿਨਸ਼ਾਹੀ ਸੰਮਤ ੮ ਪੂਨੇ ਸ਼ਹਿਰ ਹਰਬੰਸ ਸਿੰਘ ਦੇ ਗ੍ਰਹਿ
ਜਬਰਾਈਲ ਕਹੇ ਸਦੀ ਚੌਧਵੀਂ ਜ਼ੂਲੇ ਅਲਵਿਜ਼ਾ ਨਲਜ਼ਹੀ ਬਵਜ਼ਿਤੇ ਚਾਨਿਸਤੀ ਨੂਰ ਅਲਾਹੀਆ। ਦਸਤ ਬਾਦਸਤ ਦੁਆ ਦੋਜ਼ਕ ਬਹਿਸ਼ਤ ਦੋਵੇਂ ਸੀਸ ਨਿਵਾਈਆ। ਵਾਹਿਦੇ ਵਾਹਿਬ ਨੂਰੇ ਖ਼ੁਦਾ ਨਾ ਅਜਹਿਨ ਹਜ਼ਰਤੋ ਨੂਰ ਅਲਾਹੀਆ। ਵਜੂਦੇ ਖ਼ਾਕ ਖ਼ਾਕੇ ਪਾਕ ਤਨ ਵਜ਼ਿਗ ਅਜ਼ਹਿਦੇ ਹਜ਼ੂਰੇ ਦੁਆ, ਦਰਗਾਹ ਸਾਚੀ ਮੁਕਾਮੇ ਹਕ ਬੇਪ੍ਰਵਾਹੀਆ। ਸਜਦਾ ਏ ਅਦਾ ਮੁਹੰਮਦੇ ਰਜ਼ਾ, ਚਾਰ ਯਾਰੀ ਫ਼ਿਦਾ ਵੇਜ਼ਵਲਹਕ ਵਸਤੇ ਮਹਿਤ ਦੀਨੁਲ ਜ਼ਵਾ ਜ਼ਾਹਰ ਜ਼ਹੂਰ ਇਕ ਅਖਵਾਈਆ। ਬਾਜ਼ੀਦੇ ਵਸ਼ਿਦ ਪਰਵਰਦਿਗਾਰੇ ਨਜ਼ਿਦ ਚਸ਼ਮੇ ਚਸ਼ਮਾ ਨੂਰੇ ਅਸਮਾਂ ਜ਼ਿਮੀਂ ਜ਼ਮਾਂ ਬੇਪ੍ਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਮਾਲਕ ਬੇਪ੍ਰਵਾਹੀਆ। ਸਦੀ ਚੌਧਵੀਂ ਕਹੇ ਮੇਰਾ ਮਹਿਬੂਬ ਨੁਰਾਨਾ, ਮੁਹੱਬਤ ਦਾ ਮਾਲਕ ਇਕ ਅਖਵਾਈਆ। ਜਿਨ੍ਹ ਉਮਤ ਉਮਤੀ ਧੁਰ ਦਾ ਕਲਮਾ ਦਿਤਾ ਤਰਾਨਾ, ਤੁਰੀਆ ਤੋਂ ਪਰੇ ਆਪਣਾ ਹੁਕਮ ਵਰਤਾਈਆ। ਜਿਸ ਨੂੰ ਸਜਦਿਆਂ ਵਿਚ ਪੈਗ਼ੰਬਰ ਕਰਨ ਸਲਾਮਾ, ਕਦਮ ਬੋਸੀ ਵਿਚ ਖ਼ੁਸ਼ੀ ਬਣਾਈਆ। ਉਹ ਸ਼ਾਹੋ ਭੂਪ ਨੌਜਾਵਾਨਾ, ਮਰਦ ਮਰਦਾਨਾ ਇਕ ਅਖਵਾਈਆ। ਜਿਸ ਦਾ ਹੁਕਮ ਚੌਦਾਂ ਤਬਕ ਪੈਗ਼ਾਮਾ, ਅਲਫ਼ ਯੇ ਤੋਂ ਬਾਹਰ ਪੜ੍ਹਾਈਆ। ਸੋ ਖ਼ਾਲਕ ਖ਼ਲਕ ਮਿਹਰਵਾਨਾ, ਪਰਵਰਦਿਗਾਰ ਅਗੰਮ ਅਥਾਹੀਆ। ਜਿਸ ਲਹਿਣਾ ਦੇਣਾ ਚੁਕਾਉਣਾ ਦੋ ਜਹਾਨਾਂ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਪਰਦਾ ਰਹਿਣ ਕੋਇ ਨਾ ਪਾਈਆ। ਸੋ ਹੁਕਮ ਸੰਦੇਸ਼ਾ ਦੇਵੇ ਧੁਰ ਫ਼ਰਮਾਨਾ, ਜਿਸ ਦਾ ਚਾਰ ਜੁਗ ਦੇ ਸ਼ਾਸਤਰ ਭੇਵ ਕਹਿ ਸਕਣ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਸਦੀ ਚੌਧਵੀਂ ਕਹੇ ਮੇਰਾ ਮਾਲਕ ਖ਼ਾਲਕ ਪਿਤਪਾਲਕ ਨੂਰ ਅਲਾਹ,
ਆਲਮੀਨ ਵਡ ਵਡਿਆਈਆ। ਜੋ ਏਥੇ ਓਥੇ ਦੋ ਜਹਾਨਾਂ ਸਦਾ ਮਲਾਹ, ਖੇਵਟ ਖੇਟਾ ਬੇਪ੍ਰਵਾਹੀਆ। ਸੋ ਲਹਿਣਾ ਦੇਣਾ ਪੂਰਬ ਲੇਖਾ ਦਏ ਚੁਕਾ, ਚੁਕੰਨੀ ਹੋ ਕੇ ਵੇਖਾਂ ਥਾਉਂ ਥਾਈਂਆ। ਜੋ ਜਲ ਥਲ ਮਹੀਅਲ ਵਸਿਆ ਨੂਰ ਖ਼ੁਦਾ, ਖ਼ੁਦ ਮਾਲਕ ਆਪਣਾ ਖੇਲ ਖਿਲਾਈਆ। ਉਸ ਦੇ ਕਦਮਾਂ ਹੋਵਾਂ ਫ਼ਿਦਾ, ਜੋ ਫ਼ਿਤਰਤ ਦਾ ਮਾਲਕ ਬੇਪ੍ਰਵਾਹੀਆ। ਜੁਗ ਬਦਲਣਾ ਜਿਸ ਦੀ ਅਦਾ, ਸਤਿਜੁਗ ਤ੍ਰੇਤਾ ਦੁਆਪਰ ਅੰਤ ਕਲਜੁਗ ਪਾਰ ਕਰਾਈਆ। ਜਿਸ ਦੀ ਅਵਤਾਰ ਪੈਗ਼ੰਬਰ ਗੁਰੂ ਯਾਦ ਵਿਚ ਬੈਠੇ ਸੀਸ ਨਿਵਾ, ਬਿਨ ਕਦਮਾ ਸੀਸ ਝੁਕਾਈਆ। ਸੋ ਮਾਲਕ ਵੇਖੇ ਥਾਨ ਥਨੰਤਰ ਜਗਤ ਥਾਂ, ਚਾਰੋਂ ਕੁੰਟ ਫੋਲ ਫੁਲਾਈਆ। ਮੁਹੰਮਦ ਦਾ ਲਹਿਣਾ ਦੇਣਾ ਪੂਰੇ ਕਰੇ ਆ, ਸਦੀ ਚੌਦਵੀਂ ਕਹੇ ਮੇਰੀ ਆਸਾ ਪੂਰ ਕਰਾਈਆ। ਪਾਰ ਕਿਨਾਰੇ ਚਰਨ ਕਵਲ ਲਏ ਟਿਕਾ, ਨੂਰ ਨੁਰਾਨਾ ਨੂਰ ਅਲਾਹੀਆ। ਮੈਂ ਮੱਕੇ ਮਦੀਨੇ ਸੰਦੇਸਾ ਦਿਆਂ ਪੁਚਾ, ਮਕਬਰਿਆਂ ਵਿਚ ਸੁੱਤੇ ਪੈਗ਼ੰਬਰਾਂ ਦਿਆਂ ਉਠਾਈਆ। ਆਪਣਾ ਲੇਖਾ ਬਿਨਾ ਕਾਤਬ ਤੋਂ ਬਿਨਾ ਕੁਤਬਖ਼ਾਨਿਆਂ ਦਿਓ ਵਖਾ, ਅਲਫ਼ ਯੇ ਰੰਗ ਨਾ ਕੋਇ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਬੇਪ੍ਰਵਾਹੀਆ। ਸਦੀ ਚੌਧਵੀਂ ਕਹੇ ਮੈਂ ਗੀਤ ਅਗੰਮਾ ਗਾਉਣਾ, ਦੇਸ਼ ਪਰਦੇਸ਼ਾਂ ਦਿਆਂ ਸੁਣਾਈਆ। ਮੇਰਾ ਮਹਿਬੂਬ ਮਾਹੀ ਆਉਣਾ, ਮੁਹੱਬਤ ਦਾ ਮਾਲਕ ਵਡ ਵਡਿਆਈਆ। ਜਿਸ ਨੇ ਕਲਜੁਗ ਕੂੜੀ ਕਿਰਿਆ ਲੇਖ ਮੁਕਾਉਣਾ, ਮਾਇਆ ਮਮਤਾ ਡੇਰਾ ਢਾਹੀਆ। ਸਚ ਸੰਦੇਸ਼ਾ ਆਤਮ ਪਰਮਾਤਮ ਅੱਲਾ ਹੂ ਅੱਨਾ ਹੂ ਇਕੋ ਢੋਲਾ ਗਾਉਣਾ, ਸੋਹੰ ਸ਼ਬਦ ਥਾਉਂ ਥਾਈਂਆ। ਚਾਰ ਵਰਨ ਅਠਾਰਾਂ ਬਰਨ ਏਕਾ ਰੰਗ ਰੰਗਾਉਣਾ, ਦੁਤੀਆ ਭਾਉ ਨਾ ਕੋਇ ਰਖਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮਠ ਕਾਇਆ ਕਾਅਬੇ ਗੁਰੂਦਵਾਰ ਇਕੋ ਦੀਪਕ ਜੋਤ ਜਗਾਉਣਾ, ਅਨਹਦ ਧੁਨ ਕਰੇ ਸ਼ਨਵਾਈਆ। ਅੰਮ੍ਰਿਤ ਰਸ ਬੂੰਦ ਸਵਾਂਤੀ ਆਬੇ ਹਯਾਤ ਪਿਆਉਣਾ, ਹਯਾਤੀ ਜ਼ਿੰਦਗੀ ਦਏ ਬਦਲਾਈਆ। ਮੈਂ ਉਸੇ ਦੀ ਧਾਰ ਵਿਚ ਆਪਣਾ ਆਪ ਸਮਾਉਣਾ, ਸੰਬਲ ਦੇ ਮਾਲਕ ਮਿਲ ਕੇ ਵਜੇ ਵਧਾਈਆ। ਜਿਸ ਅਮਾਮ ਅਮਾਮਾ ਕਾਲੀ ਨੀਲੀ ਧਾਰ ਵੇਸ ਵਟਾਉਣਾ, ਕਲ ਕਲਕੀ ਆਪਣਾ ਖੇਲ ਖਿਲਾਈਆ। ਨਾਨਕ ਦਾ ਲੇਖਾ ਪੂਰ ਕਰਾਉਣਾ, ਬਗ਼ਦਾਦ ਦਏ ਗਵਾਹੀਆ। ਸਦੀ ਚੌਧਵੀਂ ਕਹੇ ਜਬਰਾਈਲ ਮੁਹੰਮਦ ਦਾ ਪਿਆਰ ਚਾਰ ਦਿਨ ਦਾ ਪ੍ਰਾਹੁਣਾ, ਚਾਰ ਯਾਰੀ ਸੰਗ ਨਾ ਕੋਇ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਸਚ ਸਵਾਮੀ ਅੰਤਰਜਾਮੀ ਘਟ ਨਿਵਾਸੀ ਅੰਤਰ ਆਪਣਾ ਖੇਲ ਖਲਾਉਣਾ, ਬਸੰਤਰ ਜਗਤ ਵਾਲੀ ਬੁਝਾਈਆ।