੧੫ ਸਾਵਣ ਸ਼ਹਿਨਸ਼ਾਹੀ ਸੰਮਤ ੮ ਪੂਨੇ ਸ਼ਹਿਰ ਭਾਨ ਸਿੰਘ ਦੇ ਗ੍ਰਹਿ
ਸਦੀ ਚੌਧਵੀਂ ਕਹੇ ਮੈਂ ਖੇਲ ਤੱਕਾਂ ਬੇਨਜ਼ੀਰ, ਜਗ ਨੇਤਰ ਲੋਚਨ ਨੈਣ ਨਜ਼ਰ ਕਿਸੇ ਨਾ ਆਈਆ। ਮੈਨੂੰ ਅਰਸ਼ਾਂ ਤੋਂ ਪਰੇ ਇਸ਼ਾਰਾ ਦਏ ਕਬੀਰ, ਮਕਬਰਿਆਂ ਤੋਂ ਬਾਹਰ ਰਿਹਾ ਸਮਝਾਈਆ। ਉਠ ਵੇਖ ਆਪਣੀ ਤਕਦੀਰ, ਮੁਖ ਨਕਾਬ ਲੈ ਉਠਾਈਆ। ਨਾਲ ਰਲਾ ਵਲੀ ਗੌਂਸ
ਫ਼ਕੀਰ, ਸੂਫ਼ੀਆਂ ਦੇ ਹਿਲਾਈਆ। ਕੀ ਆਸਾ ਰਖੀ ਮੁਹੰਮਦ ਆਪਣੀ ਵਿਚ ਤਕਬੀਰ, ਤਦਬੀਰ ਇਕ ਦ੍ਰਿੜਾਈਆ। ਕੀ ਖੇਲ ਕਰੇ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸ਼ਾਹ ਹਕੀਰ, ਨੂਰ ਨੁਰਾਨਾ ਨੂਰ ਅਲਾਹੀਆ। ਜਿਸ ਦੀਨ ਦੁਨੀ ਬਦਲ ਦੇਣੀ ਜ਼ਮੀਰ, ਅੰਤਰ ਨਿਰੰਤਰ ਵੇਖ ਵਖਾਈਆ। ਜਿਸ ਦਾ ਨਾਮ ਖੰਡਾ ਕਲਮਾ ਅਲਾਹੀ ਸ਼ਮਸ਼ੀਰ, ਸ਼ਮਾ ਨੂਰ ਡਗਮਗਾਈਆ। ਸੋ ਦੀਨ ਦੁਨੀ ਵੇਖਣਹਾਰਾ ਦਿਲਗੀਰ, ਨਵ ਸੱਤ ਪਰਦਾ ਆਪ ਉਠਾਈਆ। ਜਿਸ ਸ਼ਰਅ ਵਿਚੋਂ ਸ਼ਰਅ ਕਰਨੀ ਤਾਅਮੀਰ, ਸ਼ਰੀਅਤ ਵੰਡ ਨਾ ਕੋਇ ਵੰਡਾਈਆ। ਤੇਰਾ ਲਹਿਣਾ ਦੇਣਾ ਪੂਰਾ ਕਰੇ ਅਖ਼ੀਰ, ਆਖ਼ਰ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਦੀ ਚੌਧਵੀਂ ਕਹੇ ਮੈਂ ਰਾਹ ਤੱਕਾਂ ਵਿਛੋੜੇ ਵਿਚ ਹਿਜਰ, ਹਿਜਰਤ ਕੀਤੀ ਮੁਹੰਮਦ ਦਏ ਸਾਲਾਹੀਆ। ਮੈਂ ਸੰਦੇਸ਼ਾ ਦੇਵਾਂ ਪੀਰ ਖ਼ਵਾਜਾ ਖਿਜਰ, ਧੁਰ ਦਾ ਹੁਕਮ ਇਕ ਦ੍ਰਿੜਾਈਆ। ਜ਼ਰਾ ਨਿਗਾਹ ਮਾਰੋ ਨੇਤਰ ਨੈਣ ਨਿਝਰ, ਜਗਤ ਲੋਚਣ ਕੰਮ ਕਿਸੇ ਨਾ ਆਈਆ। ਜਿਸ ਪੈਗ਼ੰਬਰਾਂ ਦੇ ਮਕਬਰਿਆਂ ਵਿਚ ਵੇਖਣ ਆਉਣਾ ਪਿੰਜਰ, ਮਾਟੀ ਖ਼ਾਕ ਫੋਲ ਫੁਲਾਈਆ। ਸਮੁੰਦ ਸਾਗਰ ਰਾਹ ਤੱਕੇ ਦੇਵਤਾ ਇੰਦਰ, ਇੰਦਰਾਸਣ ਆਪਣਾ ਆਪ ਤਜਾਈਆ। ਜੋ ਆਦਿ ਜੁਗਾਦੀ ਸ਼ਾਹ ਸੁਲਤਾਨਾ ਜਿਸ ਦੀ ਲੱਖ ਚੁਰਾਸੀ ਬਿੰਦਣ, ਆਤਮ ਪਰਮਾਤਮ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਖ਼ਵਾਜਾ ਖਿਜਰ ਕਹੇ ਮੈਂ ਆਬ ਆਬੇ ਹਯਾਤ ਦਾ ਪੀਰਾ, ਪੈਗ਼ੰਬਰਾਂ ਖੇਲ ਖਿਲਾਈਆ। ਮੇਰਾ ਮਹਿਬੂਬ ਗੁਣੀ ਗਹੀਰਾ, ਗੁਣਵੰਤ ਇਕ ਅਖਵਾਈਆ। ਜਿਸ ਦੀ ਨਜ਼ਰ ਨਾ ਆਏ ਤਸਵੀਰਾ, ਲਾਸ਼ਰੀਕ ਨੂਰ ਅਲਾਹੀਆ। ਉਹਦਾ ਕਲਮਾ ਕਾਇਨਾਤ ਅਗੰਮੀ ਹੀਰਾ, ਕੀਮਤ ਸਕੇ ਨਾ ਕੋਇ ਚੁਕਾਈਆ। ਉਹ ਘਤੀ ਆਏ ਵਹੀਰਾ, ਭੱਜੇ ਵਾਹੋ ਦਾਹੀਆ। ਜਿਸ ਦੇ ਸੀਸ ਸੁਹੰਜਣਾ ਨੀਲਾ ਹੋਵੇ ਚੀਰਾ, ਚਿਰੀ ਵਿਛੁੰਨੇ ਵੇਖ ਵਖਾਈਆ। ਮੇਰੀ ਅਰਜ਼ ਅਰਜ਼ੋਈ ਨਾਲ ਆਸ਼ਾ ਰਖਾਂ ਕਬੀਰਾ, ਸਹਿਜ ਨਾਲ ਸੁਣਾਈਆ। ਮੇਰੇ ਸਾਹਿਬ ਸੁਲਤਾਨਾ ਮਿਹਰਵਾਨਾ ਸ੍ਰੀ ਭਗਵਾਨਾ ਤੇਰੇ ਹੱਥ ਮੇਰੀ ਤਕਦੀਰਾ, ਤਕੱਬਰ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ। ਖਵਾਜਾ ਕਹੇ ਮੇਰਾ ਮਿਹਰਵਾਨ ਮਿਹਰਵਾਨਾ, ਮਿਹਰ ਨਜ਼ਰ ਉਠਾਈਆ।, ਮੈਂ ਮੰਗਣਾ ਅਗੰਮੀ ਦਾਨਾ, ਦਰ ਠਾਂਡੇ ਸੀਸ ਝੁਕਾਈਆ। ਕਿਰਪਾ ਕਰ ਸ਼ਾਹ ਸੁਲਤਾਨਾ, ਸ਼ਹਿਨਸ਼ਾਹ ਤੇਰੀ ਵਡਿਆਈਆ। ਤੂੰ ਵਾਲੀ ਦੋ ਜਹਾਨਾਂ, ਬ੍ਰਹਿਮੰਡ ਖੰਡ ਸਾਰੇ ਸੀਸ ਨਿਵਾਈਆ। ਮੈਂ ਮੂਰਖ ਮੁਗਧ ਅੰਜਾਣਾ, ਬਲਹੀਣ ਨਜ਼ਰੀ ਆਈਆ। ਤੂੰ ਆਦਿ ਜੁਗਾਦੀ ਕਾਹਨਾ, ਲੱਖ ਚੁਰਾਸੀ ਮਾਲਕ ਧੁਰਦਰਗਾਹੀਆ। ਤੇਰਾ ਕਲਮਾ ਨਾਮ ਤਰਾਨਾ, ਤੁਰੀਆ ਤੋਂ ਪਰੇ ਸ਼ਨਵਾਈਆ। ਮੇਰੀ ਬੇਨੰਤੀ ਜਿਸ ਵੇਲੇ ਸਮੁੰਦ ਸਾਗਰ ਤੂੰ ਆਪਣਾ ਚਰਨ ਟਿਕਾਣਾ, ਸੱਜਾ ਖੱਬੇ ਨਾਲ ਬਦਲਾਈਆ। ਮੈਂ ਹਾਜ਼ਰ ਹੋਵਾਂ ਕਰਾਂ ਚਰਨ ਧਿਆਨਾ, ਬਿਨ ਸੀਸ ਸੀਸ ਨਿਵਾਈਆ। ਜਿਸ ਵੇਲੇ ਸਾਗਰ ਵਿਚ ਸਮੁੰਦ ਸਮੁੰਦ ਵਿਚ ਸਾਗਰ ਅੰਤਰ ਅੰਤਰ ਹੋਣ ਰਵਾਨਾ, ਰਵਾਨਗੀ ਵੇਖਣੀ ਚਾਈਂ ਚਾਈਂਆ। ਮੇਰੀ ਬਖ਼ਸ਼ਿਸ਼ ਆਪਣੀ ਰਹਿਮਤ ਦਾਤ ਦੇਵੀਂ ਸਾਢੇ ਤਿੰਨ ਹੱਥ ਦਾ ਕਾਨਾ, ਕਸੀਰਾ ਰਵਦਾਸ ਵਾਲਾ ਨਾਲ ਮਿਲਾਈਆ। ਮੈਂ ਸੰਦੇਸ਼ਾ ਦੇਵਾਂ ਬਤਾਲੀ ਲੱਖ ਜੂਨੀ ਜਲ ਵਿਚ ਕਰੇ ਬਿਸਰਾਮਾ, ਜਲ ਜਲ ਧਾਰ ਵਡਿਆਈਆ। ਤੇਰਾ ਸੰਦੇਸ਼ਾ ਹੋਵੇ ਧੁਰ ਫ਼ਰਮਾਨਾ, ਧੁਰ ਦੀ ਕਾਰ ਆਪ ਕਮਾਈਆ। ਜੋਤੀ ਜੋਤ ਸਰੂਪ
ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੈਨੂੰ ਝੁਕਦੇ ਆਦਿ ਜੁਗਾਦਿ ਜ਼ਿਮੀਂ ਅਸਮਾਨਾਂ, ਚੌਦਾਂ ਤਬਕ ਤੇਰੀ ਆਸ ਰਖਾਈਆ।
੧੫ ਸਾਵਣ ਸ਼ਹਿਨਸ਼ਾਹੀ ਸੰਮਤ ੮ ਪੂਨੇ ਸ਼ਹਿਰ ਗਿਆਨ ਸਿੰਘ ਦੇ ਗ੍ਰਹਿ
ਸਦੀ ਚੌਧਵੀਂ ਕਹੇ ਮੈਂ ਤੱਕਾਂ ਨੂਰ ਅਲਾਹੀ ਚੰਨਾ, ਜਿਸ ਨੂੰ ਸੂਰੀਆ ਚੰਨ ਸੀਸ ਨਿਵਾਈਆ। ਜਿਸ ਭੇਵ ਖੁਲਾਉਣਾ ਗੋਬਿੰਦ ਵਾਲਾ ਕੰਨਾ, ਕਾਇਨਾਤ ਦਾ ਪਰਦਾ ਦਏ ਉਠਾਈਆ। ਦੀਨ ਮਜ਼੍ਹਬ ਸ਼ਰਅ ਦਾ ਤੋੜੇ ਬੰਨਾ, ਬੰਦਗੀ ਇਕੋ ਦਏ ਸਮਝਾਈਆ। ਕੂੜੀ ਕਿਰਿਆ ਹਰ ਘਟ ਅੰਦਰ ਕਰੇ ਮਨ੍ਹਾਂ, ਮਨ ਮਨਸਾ ਮੇਟ ਮਿਟਾਈਆ। ਭਾਗ ਲਗਾਏ ਕਾਇਆ ਮਾਟੀ ਸਾਢੇ ਤਿੰਨ ਹੱਥ ਤਨਾਂ, ਤਤਵ ਤਤ ਖੋਜ ਖੁਜਾਈਆ। ਹਰਿਜਨ ਉਪਜਾਏ ਚੁਰਾਸੀ ਵਿਚੋਂ ਜਨਾਂ, ਬਣੇ ਆਪ ਜਣੇਂਦੀ ਮਾਈਆ। ਜਿਸ ਲੇਖੇ ਲਾਉਣਾ ਚੌਦਾਂ ਸੌ ਤੀਹ ਅੰਕ ਦਾ ਪੰਨਾ, ਪਾਰਬ੍ਰਹਮ ਪ੍ਰਭ ਆਪਣਾ ਹੁਕਮ ਵਰਤਾਈਆ। ਜਿਸ ਦਾ ਧੁਰ ਫ਼ਰਮਾਨਾ ਸਦੀ ਚੌਧਵੀਂ ਅੰਤ ਹੋਣਾ ਰਵਾਂ, ਰਵਾਨਗੀ ਕਲਜੁਗ ਕੂੜੀ ਕਿਰਿਆ ਦਏ ਕਰਾਈਆ। ਸਤਿ ਧਰਮ ਦਾ ਸੁਹੰਜਣਾ ਬਖ਼ਸ਼ੇ ਸਮਾਂ, ਸਤਿ ਸਤਿਵਾਦੀ ਆਪਣਾ ਡੰਕ ਵਜਾਈਆ। ਅਗੇ ਵਕਤ ਰਹੇ ਮੂਲ ਨਾ ਲੰਮਾ, ਲੰਮਹ ਲੰਮਹ ਆਪਣਾ ਪੰਧ ਮੁਕਾਈਆ। ਜੋਤੀ ਜਾਤਾ ਪੁਰਖ ਬਿਧਾਤਾ ਨੂਰ ਜੋਤ ਜਗਾਏ ਸ਼ਮਅ, ਸ਼ਮਸ ਤਬਰੇਜ਼ ਦੀ ਆਸ਼ਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪ੍ਰਵਾਹੀਆ। ਸਦੀ ਚੌਧਵੀਂ ਕਹੇ ਮੇਰਾ ਸਾਹਿਬ ਮਿਹਰ ਕਰੇ ਮਿਹਰਵਾਨਾ, ਮਹਿਬੂਬ ਖ਼ਲਕ ਖ਼ੁਦਾਈਆ। ਜਿਸ ਨੂੰ ਪੈਗ਼ੰਬਰ ਕਰਨ ਸਲਾਮਾ, ਸਜਦਿਆਂ ਵਿਚ ਸੀਸ ਝੁਕਾਈਆ। ਉਹ ਜੋਤੀ ਜਾਤਾ ਅਗੰਮ ਅਮਾਮਾ, ਪੰਜ ਤਤ ਵੰਡ ਨਾ ਕੋਇ ਵੰਡਾਈਆ। ਸ਼ਬਦੀ ਧਾਰ ਸ਼ਬਦ ਦਮਾਮਾ, ਦੋ ਜਹਾਨਾਂ ਡੰਕ ਵਜਾਈਆ। ਸ਼ਰਅ ਜ਼ੰਜੀਰ ਕਟੇ ਰਹਿਣ ਦੇਵੇ ਨਾ ਕੋਇ ਗ਼ੁਲਾਮਾ, ਬੰਧਨ ਬੰਦ ਨਾ ਕੋਇ ਰਖਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਬਦਲ ਜਾਏ ਨਿਜ਼ਾਮਾ, ਨਵ ਸੱਤ ਆਪਣਾ ਰੰਗ ਰੰਗਾਈਆ। ਘਟ ਨਿਵਾਸੀ ਪੁਰਖ ਅਬਿਨਾਸ਼ੀ ਹੋਵੇ ਜਾਣੀ ਜਾਣਾ, ਜਾਨਣਹਾਰ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਨੂਰ ਅਲਾਹੀਆ। ਸਦੀ ਚੌਧਵੀਂ ਕਹੇ ਮੇਰਾ ਮਾਲਕ ਅਲਵਜ਼ੀ ਜਲਵਿਜ਼ਹਾ ਨੂਰੇ ਨਜ਼ਾ ਨੂਰ ਅਲਾਹੀਆ। ਤਖ਼ਤੇ ਜ਼ਮਮ ਅਰਸ਼ੇ ਜ਼ਗਅਲ ਜ਼ੂਦੇ ਮੁਫ਼ਦ ਅਰਸ਼ੇ ਨਵਦ ਜ਼ਿਮੀਂ ਜ਼ਮਾਂ ਖ਼ਾਲਕ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਹੁਕਮ ਇਕ ਸੁਣਾਈਆ। ਸਦੀ ਚੌਧਵੀਂ ਕਹੇ ਮੈਂ ਨਿਵ ਨਿਵ ਕਰਾਂ ਸਜਦਾ, ਸੀਸ ਜਗਦੀਸ਼ ਝੁਕਾਈਆ। ਜਿਸ ਦਾ ਪੈਗ਼ੰਬਰ ਹੋਇਆ ਬਰਦਾ, ਦਰ ਠਾਂਡੇ ਅਲਖ ਜਗਾਈਆ। ਉਹ ਖੇਲ ਵੇਖੇ ਚੌਦਾਂ ਤਬਕ ਆਪਣੇ ਘਰ ਦਾ, ਗ੍ਰਹਿ ਗ੍ਰਹਿ ਫੋਲ ਫੁਲਾਈਆ। ਜਿਥੇ ਲੇਖਾ ਨਹੀਂ ਸੀਸ ਧੜ ਦਾ, ਮਾਟੀ ਖ਼ਾਕ ਵੰਡ ਵੰਡਾਈਆ। ਇਕੋ ਦੀਪਕ ਜੋਤੀ ਜੋਤੀ ਨੂਰ ਨੁਰਾਨਾ ਜਗਦਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਉਹ ਖੇਲ ਸੂਰੇ ਸਰਬਗ ਦਾ, ਪਰਵਰਦਿਗਾਰ ਆਪਣੀ ਕਾਰ ਭੁਗਤਾਈਆ। ਸਦੀ ਚੌਧਵੀਂ ਕਹੇ ਮੇਰਾ ਪੁਰਾਣਾ ਲੇਖਾ ਅੱਜ ਦਾ, ਜਬਰਾਈਲ ਮੇਕਾਈਲ
ਅਜਰਾਈਲ ਅਸਰਾਫੀਲ ਚਾਰੇ ਦੇਣ ਗਵਾਹੀਆ। ਮੁਹੰਮਦ ਸ਼ਰਅ ਦੀ ਧਾਰ ਵਿਚ ਭੱਜਦਾ, ਸ਼ਰੀਅਤ ਆਪਣੀ ਗੰਢ ਬੰਧਾਈਆ। ਨਵ ਨਵ ਕੂੜ ਕੁੜਿਆਰਾ ਅੰਗਿਆਰ ਦਗਦਾ, ਚਾਰੋਂ ਕੁੰਟ ਅਗਨ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਪਰਦਾ ਆਪ ਚੁਕਾਈਆ। ਸਦੀ ਚੌਧਵੀਂ ਕਹੇ ਮੈਂ ਕੀ ਕਹਿਣਾ, ਕਹਿਣ ਦੀ ਲੋੜ ਰਹੇ ਨਾ ਰਾਈਆ। ਮੈਂ ਮਾਲਕ ਖ਼ਾਲਕ ਪ੍ਰਿਤਪਾਲਕ ਤੱਕਾਂ ਆਪਣੇ ਨਿਜ ਨੇਤਰ ਨੈਣਾਂ, ਲੋਚਨ ਅਗੰਮ ਖੁਲਾਈਆ। ਜਿਥੇ ਨਾ ਕੋਈ ਸਾਕ ਸੱਜਣ ਸੈਣਾ, ਮਿਤਰ ਪਿਆਰਾ ਵੰਡ ਨਾ ਕੋਇ ਵੰਡਾਈਆ। ਜਿਸ ਨੇ ਅੰਤ ਮੇਰਾ ਚੁਕਾਉਣਾ ਲਹਿਣਾ, ਭਗਵੰਤ ਆਪਣਾ ਹੁਕਮ ਵਰਤਾਈਆ। ਦਰੋਹੀ ਅੰਤਮ ਸ਼ਰਅ ਦਾ ਬੁਰਜ ਢਹਿਣਾ, ਢਾਹ ਢਾਹ ਢੇਰੀ ਖ਼ਾਕ ਬਣਾਈਆ। ਨਬੀ ਨੂਹ ਦਾ ਵਹਿਣ ਵਹਿਣਾ, ਖਵਾਜਾ ਖਿਜਰ ਦਏ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦੀ ਕਰਨੀ ਕਾਰ ਕਮਾਈਆ। ਸਦੀ ਚੌਧਵੀਂ ਕਹੇ ਮੈਨੂੰ ਦਿਸੇ ਨੂਰ ਅਲਾਹ, ਆਲਮੀਨ ਇਕੋ ਨਜ਼ਰੀ ਆਈਆ। ਜਿਸ ਨੂੰ ਸੀਸ ਦੇਵਾਂ ਝੁਕਾ, ਨਿਵ ਨਿਵ ਲਾਗਾਂ ਪਾਈਂਆ। ਤੂੰ ਮਾਲਕ ਬੇਪ੍ਰਵਾਹ, ਬੇਅੰਤ ਬੇਅੰਤ ਸਾਰੇ ਗਾਈਆ। ਮੇਰੇ ਮਹਿਬੂਬ ਅਪਣਾ ਕਲਮਾ ਇਕ ਇਕ ਦ੍ਰਿੜਾ, ਜੋ ਦ੍ਰਿਸ਼ਟੀ ਸ੍ਰਿਸ਼ਟੀ ਦਏ ਬਦਲਾਈਆ। ਹਰ ਘਟ ਨਿਰਗੁਣ ਨੂਰ ਕਰੇ ਰੁਸ਼ਨਾ, ਜੋਤੀ ਜਾਤਾ ਡਗਮਗਾਈਆ। ਧੁਨ ਆਤਮਕ ਰਾਗ ਦਏ ਸੁਣਾ, ਬੁੱਧੀ ਤੋਂ ਪਰੇ ਕਰ ਪੜ੍ਹਾਈਆ। ਭੇਵ ਅਭੇਦਾ ਰਹੇ ਨਾ ਰਾਅ, ਰਹਿਮਤ ਆਪਣੀ ਸਚ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਪਰਵਰਦਿਗਾਰ ਕਹੇ ਸੁਣ ਸਦੀ ਚੌਧਵੀਂ ਹਦੀਸ, ਹਜ਼ਰਤਾਂ ਤੋਂ ਬਾਹਰ ਸੁਣਾਈਆ। ਮੇਰਾ ਮਾਲਕ ਇਕ ਜਗਦੀਸ਼, ਜਗਦੀਸ਼ਵਰ ਬੇਪ੍ਰਵਾਹੀਆ। ਨੌ ਸੌ ਚੁਰਾਨਵੇਂ ਜੁਗ ਚੌਕੜੀ ਮੇਰੀ ਕਰਦੇ ਰਹੇ ਉਡੀਕ, ਬਿਨ ਨੈਣਾਂ ਨੈਣ ਉਠਾਈਆ। ਅਵਤਾਰ ਪੈਗ਼ੰਬਰ ਗੁਰੂ ਕਰਨ ਤਸਦੀਕ, ਸ਼ਹਾਦਤ ਸ਼ਬਦ ਵਾਲੀ ਭੁਗਤਾਈਆ। ਵਿਸ਼ਨ ਬ੍ਰਹਮਾ ਸ਼ਿਵ ਤੱਕਣ ਲਾ ਕੇ ਨੀਝ, ਮਿਹਰਵਾਨ ਹੋ ਕੇ ਮਿਹਰ ਨਜ਼ਰ ਉਠਾਈਆ। ਜੋ ਗੋਬਿੰਦ ਮਾਛੂਵਾੜੇ ਕਰ ਕੇ ਗਿਆ ਤਸਦੀਕ, ਸੰਦੇਸਾ ਪੁਰਖ ਅਕਾਲ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦੀ ਕਰਨੀ ਕਾਰ ਕਮਾਈਆ। ਸਦੀ ਚੌਦਵੀਂ ਕਹੇ ਮੇਰਾ ਨੂਰ ਅਗੰਮ ਅਥਾਹ, ਜਗ ਨੇਤਰ ਨਜ਼ਰ ਨਾ ਆਈਆ। ਲੇਖਾ ਲਿਖ ਸਕੇ ਨਾ ਕੋਇ ਰਾਅ, ਭੇਵ ਅਭੇਦ ਨਾ ਕੋਇ ਖੁਲਾਈਆ। ਮੈਂ ਆਦਿ ਅੰਤ ਦਾ ਇਕ ਮਲਾਹ, ਖੇਵਟ ਖੇਟਾ ਧੁਰਦਰਗਾਹੀਆ। ਜਿਸ ਕੋਟਨ ਕੋਟ ਜੁਗ ਦਿਤੇ ਬਦਲਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਭੱਜੇ ਵਾਹੋ ਦਾਹੀਆ। ਅਵਤਾਰ ਪੈਗ਼ੰਬਰ ਗੁਰੂ ਸੇਵਾ ਗਏ ਕਮਾ, ਨਾਮ ਕਲਮਾ ਸਿਫ਼ਤ ਸਾਲਾਹੀਆ। ਸੋ ਸਾਰੇ ਮੰਗਣ ਇਕ ਦੁਆ, ਦਰ ਠਾਂਡੇ ਸੀਸ ਝੁਕਾਈਆ। ਪੁਰਖ ਅਬਿਨਾਸ਼ੀ ਘਟ ਨਿਵਾਸੀ ਪਾਰਬ੍ਰਹਮ ਪਰਵਰਦਿਗਾਰ ਕਲਜੁਗ ਕੂੜੀ ਕਿਰਿਆ ਦੇ ਮਿਟਾ, ਕਰਮ ਕਾਂਡ ਦਾ ਡੇਰਾ ਢਾਹੀਆ। ਸਤਿ ਧਰਮ ਦਾ ਸਾਚਾ ਜੁਗ ਦੇ ਚਲਾ, ਚਾਰੋਂ ਕੁੰਟ ਤੇਰੇ ਨਾਮ ਦੀ ਵੱਜੇ ਵਧਾਈਆ। ਤੂੰ ਮਾਲਕ ਖ਼ਾਲਕ ਪ੍ਰਿਤਪਾਲਕ ਇਕ ਖ਼ੁਦਾ, ਖ਼ੁਦੀ ਦਾ ਲੇਖਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਹੁਕਮ ਇਕ ਸਮਝਾਈਆ। ਧੁਰ ਦਾ ਹੁਕਮ ਇਕ ਸਮਝਾਵਾਂਗਾ। ਜੋਤੀ ਨੂਰ ਨੂਰ ਰੁਸ਼ਨਾਵਾਂਗਾ। ਸ਼ਬਦੀ ਸ਼ਬਦ ਸ਼ਬਦ ਡੰਕ ਵਜਾਵਾਂਗਾ। ਬੇਅੰਤ
ਬੇਅੰਤ ਬੇਅੰਤ ਇਕ ਅਖਵਾਵਾਂਗਾ। ਹਰਿਜਨ ਗੁਰਮੁਖ ਵੇਖ ਸੰਤ, ਸੂਫ਼ੀ ਫ਼ਕੀਰਾਂ ਜੋੜ ਜੁੜਾਵਾਂਗਾ। ਕਲਜੁਗ ਮਾਇਆ ਤੱਕ ਅਨੰਤ, ਅਨੰਤ ਕਲ ਆਪਣੀ ਆਪ ਪ੍ਰਗਟਾਵਾਂਗਾ। ਗੜ੍ਹ ਤੋੜ ਕੇ ਹਉਮੇ ਹੰਗਤ, ਹੰ ਬ੍ਰਹਮ ਇਕ ਸਮਝਾਵਾਂਗਾ। ਬੋਧ ਅਗਾਧਾ ਬਣ ਕੇ ਪੰਡਤ, ਬੁੱਧੀ ਤੋਂ ਪਰੇ ਭੇਵ ਖੁਲਾਵਾਂਗਾ। ਮਾਨਵ ਜ਼ਾਤੀ ਬਣਾ ਕੇ ਇਕੋ ਸੰਗਤ, ਇਕੋ ਰੰਗਤ ਨਾਮ ਰੰਗਾਵਾਂਗਾ। ਦੂਜੇ ਦਵਾਰੇ ਹੋਏ ਕੋਈ ਨਾ ਮੰਗਤ, ਇਸ਼ਟ ਪੁਰਖ ਅਕਾਲ ਇਕ ਪ੍ਰਗਟਾਵਾਂਗਾ। ਨਾਤਾ ਤੋੜ ਕੇ ਭੁੱਖ ਨੰਗਤ, ਤ੍ਰਿਸ਼ਨਾ ਕੂੜੀ ਕੂੜ ਚੁਕਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਬਣਾਵਣਹਾਰਾ ਬਣਤ, ਘੜਨ ਭੰਨਣਹਾਰ ਸਮਰਥ ਸਮਰਥ ਕਲ ਇਕ ਅਖਵਾਵਾਂਗਾ।
੧੬ ਸਾਵਣ ਸ਼ਹਿਨਸ਼ਾਹੀ ਸੰਮਤ ੮ ਪੂਨਾ ਸ਼ਹਿਰ ਅਜਾਇਬ ਸਿੰਘ ਦੇ ਗ੍ਰਹਿ
ਸਤਿਗੁਰ ਸ਼ਬਦ ਕਹੇ ਪ੍ਰਭੂ ਤੂੰ ਆਦਿ ਜੁਗਾਦੀ, ਬੇਅੰਤ ਬੇਪਰਵਾਹ ਵਡ ਵਡਿਆਈਆ। ਤੇਰਾ ਖੇਲ ਬ੍ਰਹਮ ਬ੍ਰਹਿਮਾਦੀ, ਬ੍ਰਹਿਮਾਂਡ ਵਜਦੀ ਰਹੇ ਵਧਾਈਆ। ਤੇਰਾ ਰੂਪ ਅਨੂਪ ਵਿਸਮਾਦੀ, ਬਿਸਮਿਲ ਸਮਝ ਕਿਸੇ ਨਾ ਆਈਆ। ਤੂੰ ਬੋਧ ਅਗਾਧਾ ਰਾਗੀ, ਅਨਰਾਗੀ ਧੁਨ ਕਰੇ ਸ਼ਨਵਾਈਆ। ਤੂੰ ਵਿਸ਼ਨ ਬ੍ਰਹਮਾ ਸ਼ਿਵ ਸਾਜਣਾ ਸਾਜੀ, ਨਿਰਵੈਰ ਆਪਣੀ ਕਲ ਪਰਗਟਾਈਆ। ਤੂੰ ਮਿਹਰਵਾਨ ਮਹਿਬੂਬ ਮੋਹਣ ਮਾਧਵ ਮਾਧੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਸਰਨਾਈਆ। ਸਤਿਗੁਰ ਸ਼ਬਦ ਕਹੇ ਪ੍ਰਭੂ ਤੂੰ ਦੀਨ ਦਿਆਲਾ, ਦਇਆਨਿਧ ਇਕ ਅਖਵਾਈਆ। ਸਚਖੰਡ ਦਵਾਰ ਤੇਰੀ ਸੱਚੀ ਧਰਮਸਾਲਾ, ਦਰਗਾਹ ਸਚ ਮੁਕਾਮੇ ਹਕ ਸੋਭਾ ਪਾਈਆ। ਤੇਰਾ ਦੀਪਕ ਨੂਰ ਹੋਏ ਉਜਾਲਾ, ਜੋਤੀ ਜਾਤਾ ਡਗਮਗਾਈਆ। ਤੇਰਾ ਖੇਲ ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਨਿਰਾਲਾ, ਨਿਤ ਨਵਿਤ ਆਪਣਾ ਵੇਸ ਵਟਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਧਰਮ ਦੀ ਧਾਰ ਬਦਲਦਾ ਆਇਉਂ ਚਾਲਾ, ਚਾਲ ਨਿਰਾਲੀ ਆਪਣੀ ਇਕ ਰਖਾਈਆ। ਲੇਖਾ ਜਾਣੇ ਸ਼ਾਹ ਕੰਗਾਲਾ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰੀ ਬੇਪਰਵਾਹੀਆ। ਦਰ ਤੇਰੇ ਸਾਰੇ ਕਰਦੇ ਰਹਿਣ ਸਵਾਲਾ, ਭਿੱਖਕ ਭਿਖਾਰੀ ਵਿਸ਼ਨ ਬ੍ਰਹਮਾ ਸ਼ਿਵ ਝੋਲੀਆਂ ਡਾਹੀਆ। ਗੁਰ ਅਵਤਾਰ ਪੈਗ਼ੰਬਰ ਤੇਰੀ ਘਾਲਣਾ ਰਹੇ ਘਾਲਾ, ਨਿਤ ਨਵਿਤ ਤੇਰੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰਗਾਹ ਸਾਚੀ ਤੇਰੀ ਓਟ ਰਖਾਈਆ। ਸਤਿਗੁਰ ਸ਼ਬਦ ਕਹੇ ਮੇਰੇ ਮਾਲਕ ਹਕ ਮਹਿਬੂਬ, ਪਰਵਰਦਿਗਾਰ ਤੇਰੀ ਸ਼ਰਨਾਈਆ। ਤੇਰਾ ਆਲੀਸ਼ਾਨ ਅਰੂਜ, ਐਲੀਜਾਹ ਤੇਰੀ ਵਡ ਵਡਿਆਈਆ। ਤੇਰੀ ਸਮਝ ਸਕੇ ਨਾ ਕੋਇ ਹਦੂਦ, ਅੰਤ ਕਹਿਣ ਕੋਇ ਨਾ ਪਾਈਆ। ਤੂੰ ਹਰ ਘਟ ਅੰਦਰ ਦੋ ਜਹਾਨਾਂ ਮੌਜੂਦ, ਬ੍ਰਹਿਮੰਡਾਂ ਖੰਡਾਂ ਪੁਰੀਆਂ ਲੋਆਂ ਨਜ਼ਰੀ ਆਈਆ। ਤੇਰੀ ਮੰਜ਼ਲ ਹਕ ਮਕਸੂਦ, ਦਰਗਾਹ ਸਾਚੀ ਵਜਦੀ ਰਹੇ ਵਧਾਈਆ। ਤੇਰਾ ਨਾਮ ਕਲਮਾ ਹਜ਼ਰਤਾਂ ਤੋਂ ਬਾਹਰ ਹਜ਼ਾਰਾ ਦਰੂਦ, ਇਸਮ ਆਜ਼ਮ ਇਕ ਅਖਵਾਈਆ। ਮਿਹਰਵਾਨ ਜਨ ਭਗਤਾਂ ਸੂਫ਼ੀਆਂ ਸਦਾ ਰਖੇ ਮਹਿਫੂਜ਼, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਪੁਰਖ
ਅਕਾਲੇ ਦੀਨ ਦਿਆਲੇ ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਸਤਿਗੁਰ ਸ਼ਬਦ ਕਹੇ ਪ੍ਰਭੂ ਤੂੰ ਆਦਿ ਜੁਗਾਦੀ ਦੇਵੀ ਦੇਵਾ, ਦੇਵ ਆਤਮਾ ਤੇਰੀ ਸਰਨਾਈਆ। ਤੇਰੇ ਨਾਮ ਪਦਾਰਥ ਅਗੰਮੀ ਮੇਵਾ, ਚਾਰ ਜੁਗ ਦੇ ਸ਼ਾਸਤਰ ਗਾ ਗਾ ਖ਼ੁਸ਼ੀ ਬਣਾਈਆ। ਤੇਰਾ ਨਾਮ ਕੌਸਤਕ ਮਨੀਆ ਥੇਵਾ, ਜੋਤ ਲਲਾਟ ਕਰੇ ਰੁਸ਼ਨਾਈਆ। ਤੇਰੀ ਸਿਫ਼ਤ ਕਰੇ ਕੀ ਜਿਹਵਾ, ਰਸਨਾ ਰਸ ਨਾ ਕੋਇ ਵਡਿਆਈਆ। ਤੂੰ ਵਸਣਹਾਰਾ ਨਿਹਚਲ ਧਾਮ ਨਿਹਕੇਵਾ, ਅਟੱਲ ਮਹੱਲ ਤੇਰਾ ਨੂਰ ਕਰੇ ਰੁਸ਼ਨਾਈਆ। ਤੂੰ ਪਾਰਬ੍ਰਹਮ ਪਤਿਪਰਮੇਸ਼ਵਰ ਅਲਖ ਅਭੇਵਾ, ਅਗੋਚਰ ਤੇਰੀ ਸਿਫ਼ਤ ਕਹਿਣ ਵਿਚ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਤੇਰੇ ਹੱਥ ਤੇਰੀ ਵਡਿਆਈਆ। ਸਤਿਗੁਰ ਸ਼ਬਦ ਕਹੇ ਮੇਰੇ ਸਾਹਿਬ ਸਚ ਸੁਲਤਾਨ, ਸ੍ਰੀ ਭਗਵਾਨ ਤੇਰੀ ਸਰਨਾਈਆ। ਕਲਜੁਗ ਅੰਤਮ ਵੇਖ ਕੂੜ ਨਿਸ਼ਾਨ, ਚਾਰੋਂ ਕੁੰਟ ਸੋਭਾ ਪਾਈਆ। ਆਤਮ ਰਿਹਾ ਨਾ ਕਿਸੇ ਗਿਆਨ, ਬ੍ਰਹਮ ਵਿਦਿਆ ਨਾ ਕਿਸੇ ਸਮਝਾਈਆ। ਸ਼ਰਅ ਛੁਰੀ ਹੋਈ ਸ਼ੈਤਾਨ, ਕਤਲਗਾਹ ਬਣੀ ਲੋਕਾਈਆ। ਦੀਨ ਮਜ਼੍ਹਬ ਹੋਏ ਵੈਰਾਨ, ਵੈਰੀ ਕਾਮ ਕਰੋਧ ਲੋਭ ਮੋਹ ਹੰਕਾਰ ਸੋਭਾ ਪਾਈਆ। ਕਿਰਪਾ ਕਰ ਮਰਦ ਮਰਦਾਨ ਨੌਜਵਾਨ, ਸੂਰਬੀਰ ਆਪਣੀ ਦਇਆ ਕਮਾਈਆ। ਲੱਖ ਚੁਰਾਸੀ ਤੇਰਾ ਅੰਤਰ ਨਿਰੰਤਰ ਵੇਖ ਮਾਰ ਧਿਆਨ, ਮਾਨਸ ਮਾਨਵ ਮਾਨੁਖ ਖੋਜ ਖੁਜਾਈਆ। ਜਨ ਭਗਤਾਂ ਉਤੇ ਹੋ ਮਿਹਰਵਾਨ, ਮਿਹਰ ਨਜ਼ਰ ਇਕ ਉਠਾਈਆ। ਨਾਮ ਭੰਡਾਰਾ ਅਤੁਟ ਦੇ ਦਾਨ, ਨਿਖੁਟ ਕਦੇ ਨਾ ਜਾਈਆ। ਦਿਵਸ ਰੈਣ ਅੰਦਰ ਬਾਹਰ ਗੁਪਤ ਜ਼ਾਹਰ ਤੇਰਾ ਨਾਮ ਗਾਣ, ਤੂੰ ਮੇਰਾ ਮੈਂ ਤੇਰਾ ਦੂਜਾ ਰਾਗ ਨਾ ਕੋਇ ਸੁਣਾਈਆ। ਸ਼ਬਦ ਅਨਾਦੀ ਧੁਨ ਆਤਮਕ ਸੁਣਾ ਸੱਚੀ ਧੁਨਕਾਨ, ਅਨਹਦ ਨਾਦੀ ਨਾਦ ਕਰੇ ਸ਼ਨਵਾਈਆ। ਦੀਪਕ ਜੋਤੀ ਜੋਤ ਜਗਾ ਮਹਾਨ, ਬਿਨ ਤੇਲ ਬਾਤੀ ਹੋਏ ਰੁਸ਼ਨਾਈਆ। ਸਚ ਸਿੰਘਾਸਣ ਪੁਰਖ ਅਬਿਨਾਸ਼ਣ ਗ੍ਰਹਿ ਮੰਦਰ ਬਿਰਾਜਣ, ਆਲਸ ਨਿੰਦਰਾ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਪੁਰਖ ਅਕਾਲਾ ਅਕਲ ਕਲਧਾਰੀ ਆਪਣੀ ਦਇਆ ਕਮਾਈਆ। ਸਤਿਗੁਰ ਸ਼ਬਦ ਕਹੇ ਮੇਰੇ ਪਰਮ ਪੁਰਖ ਪਰਮਾਤਮ, ਸਚ ਸਵਾਮੀ ਤੇਰੀ ਓਟ ਤਕਾਈਆ। ਹਰਿਜਨ ਵੇਖ ਆਪਣਾ ਆਤਮ, ਅੰਤਰ ਦ੍ਰਿਸ਼ਟੀ ਪਰਦਾ ਲਾਹੀਆ। ਕਲਜੁਗ ਮੇਟ ਅੰਧੇਰੀ ਰਾਤਨ, ਅੰਧ ਅੰਧੇਰਾ ਦੇ ਗਵਾਈਆ। ਸਭ ਨੂੰ ਆਪਣੇ ਨਾਮ ਦਾ ਦੱਸ ਮਹਾਤਮ, ਮਹਾਬਲੀ ਤੇਰੀ ਬੇਪ੍ਰਵਾਹੀਆ। ਤੂੰ ਮਾਲਕ ਖ਼ਾਲਕ ਆਦਿ ਜੁਗਾਦੀ ਪੁਰਾਤਨ, ਪਰਾ ਪਸੰਤੀ ਮਧਮ ਬੈਖਰੀ ਤੇਰਾ ਢੋਲਾ ਗਾਈਆ। ਤੂੰ ਦੀਨਾਂ ਬੰਧੂ ਨਾਥ ਅਨਾਥਣ, ਦਇਆਨਿਧ ਇਕ ਅਖਵਾਈਆ। ਕਲਜੁਗ ਜਨ ਭਗਤਾਂ ਦੇ ਸਾਥਣ, ਸਗਲਾ ਸੰਗ ਬਣਾਈਆ। ਪੂਨੇ ਵਾਲੇ ਹਰਿ ਭਗਤ ਸਾਰੇ ਮਿਲ ਕੇ ਆਖਣ, ਦਿਨੇ ਜਾਗਦਿਆਂ ਰਾਤੀਂ ਸੁੱਤਿਆਂ ਦਰਸ਼ਨ ਦੇਣਾ ਚਾਈਂ ਚਾਈਂਆ। ਕਿਰਪਾ ਕਰੇ ਪੁਰਖ ਸਮਰਾਥਣ, ਨਿਜ ਲੋਚਨ ਨੈਣ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦਾ ਲੇਖਾ ਪੂਰਾ ਕਰੇ ਗੁਪਤ ਜ਼ਾਹਰ ਬਾਤਨ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ।
੨੧ ਸਾਵਣ ਸ਼ਹਿਨਸ਼ਾਹੀ ਸੰਮਤ ੮ ਅਜੀਤ ਸਿੰਘ ਦੇ ਗ੍ਰਹਿ ਬੰਬਈ ਸ਼ਹਿਰ ਵਿਚ ਵਿਹਾਰ ਹੋਇਆ
ਸਤਿਗੁਰ ਕਿਰਪਾ ਮਨ ਜਾਏ ਟਿਕ, ਦਹਿ ਦਿਸ਼ਾ ਨਾ ਉਠ ਉਠ ਧਾਈਆ। ਇਸ਼ਟ ਸਵਾਮੀ ਬਣੇ ਇਕ, ਪਾਰਬ੍ਰਹਮ ਪਤਿਪਰਮੇਸ਼ਵਰ ਬੇਪਰਵਾਹੀਆ। ਜੋ ਵਸੇ ਸਰੀਰ ਸਦਾ ਨਿਤ, ਨਵਿਤ ਆਪਣੀ ਕਾਰ ਕਮਾਈਆ। ਜਗਤ ਨੇਤਰ ਨਾ ਪਏ ਦਿਸ, ਨਿਜ ਲੋਚਨ ਨਜ਼ਰੀ ਆਈਆ। ਕੂੜੀ ਕਿਰਿਆ ਲਾਹੇ ਵਿਸ, ਅੰਮ੍ਰਿਤ ਰਸ ਬੂੰਦ ਸਵਾਂਤੀ ਆਪ ਚੁਆਈਆ। ਜਨਮ ਵਿਚੋਂ ਜਨਮ ਦਾ ਲੇਖਾ ਲਏ ਲਿਖ, ਕਰਮ ਕਰਮ ਦਾ ਡੇਰਾ ਢਾਹੀਆ। ਬਜਰ ਕਪਾਟੀ ਪਾੜ ਕੇ ਇੱਟ, ਪਾਹਨ ਪਾਥਰ ਦੂਰ ਕਰਾਈਆ। ਦਰਸ ਦਿਖਾਏ ਘਰ ਆਤਮ ਨਿਜ, ਗ੍ਰਹਿ ਮੰਦਰ ਵੱਜੇ ਵਧਾਈਆ। ਸ਼ਬਦ ਸ਼ਬਦ ਸਤਿਗੁਰ ਸਤਿਗੁਰ ਸ਼ਬਦ ਮਨ ਬੰਨ੍ਹਣ ਦੀ ਸਾਚੀ ਬਿਧ, ਅਵਤਾਰ ਪੈਗ਼ੰਬਰ ਗੁਰ ਸਾਰੇ ਗਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣਾ ਮੇਲ ਮਿਲਾਈਆ। ਮਨੂਆ ਮਨ ਨਾ ਜਾਏ ਨੱਠ, ਸਤਿਗੁਰ ਡੋਰੀ ਸ਼ਬਦ ਬੰਨ੍ਹਾਈਆ। ਵੇਖ ਵਖਾਣੇ ਤਤ ਅੱਠ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਖੋਜ ਖੁਜਾਈਆ। ਸੁਰਤੀ ਸੁਰਤ ਦੇਵੇ ਹੱਠ, ਮਿਹਰਵਾਨ ਸਿਰ ਆਪਣਾ ਹੱਥ ਟਿਕਾਈਆ। ਨਿਜ ਨੇਤਰ ਖੋਲ ਕੇ ਅੱਖ, ਪ੍ਰਤਖ ਮਿਲੇ ਬੇਪਰਵਾਹੀਆ। ਆਤਮਾ ਰਹਿਣ ਨਾ ਦੇਵੇ ਵੱਖ, ਪਰਮਾਤਮ ਆਪਣਾ ਨੂਰ ਜੋਤ ਕਰੇ ਰੁਸ਼ਨਾਈਆ। ਹਕੀਕਤ ਦਾ ਭੇਵ ਖੁਲਾਏ ਹਕ, ਹੋਕਾ ਹਕ ਹਕ ਸੁਣਾਈਆ। ਜੈਕਾਰਾ ਲਾਏ ਨਾਦ ਸ਼ਬਦ ਧੁਨ ਅਲੱਖ, ਅਗੋਚਰ ਆਪਣਾ ਹੁਕਮ ਵਰਤਾਈਆ। ਉਸ ਵੇਲੇ ਮਨ ਮਨਸਾ ਮਨੂਆ ਜਾਏ ਢੱਠ, ਬਲਹੀਨ ਨਿਵ ਨਿਵ ਲਾਗੇ ਪਾਈਂਆ। ਫੇਰ ਪਰਕਾਸ਼ ਹੋਵੇ ਜੋਤੀ ਲਟ ਲਟ, ਗ੍ਰਹਿ ਮੰਦਰ ਡਗਮਗਾਈਆ। ਮੇਲ ਮਿਲਾਏ ਪੁਰਖ ਸਮਰਥ, ਸਮਰਥ ਸਵਾਮੀ ਆਪਣਾ ਗ੍ਰਹਿ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸਦਾ ਮਨ ਮਨਸਾ ਮਨ ਹੀ ਵਿਚ ਸਮਾਈਆ। ਮਨੂਆ ਚਾਰ ਕੁੰਟ ਨਾ ਸਕੇ ਦੌੜ, ਦਿਵਸ ਰੈਣ ਭੱਜੇ ਨਾ ਵਾਹੋ ਦਾਹੀਆ। ਸਤਿਗੁਰ ਕਿਰਪਾ ਰਸ ਰਹੇ ਕੋਇ ਨਾ ਕੌੜ, ਅੰਮ੍ਰਿਤ ਰਸ ਦਏ ਭਰਾਈਆ। ਸਚ ਦਵਾਰੇ ਲਾ ਕੇ ਧਰਮ ਧਾਰ ਦਾ ਪੌੜ, ਪੌੜ੍ਹੀ ਡੰਡਾ ਇਕੋ ਦਏ ਵਖਾਈਆ। ਜਿਥੇ ਨਿਰਮਲ ਧਾਰ ਬ੍ਰਾਹਮਣ ਗੌੜ, ਗੌੜੀ ਰਾਗ ਜਿਸ ਨੂੰ ਸੀਸ ਨਿਵਾਈਆ। ਮਨਸਾ ਮਨ ਨਾ ਹੋਵੇ ਚੋਰ, ਠੱਗੀ ਚੋਰੀ ਨਾ ਕੋਇ ਕਮਾਈਆ। ਅੰਦਰੋਂ ਮਿਟੇ ਅੰਧੇਰਾ ਘੋਰ, ਨੂਰੀ ਚੰਦ ਕਰੇ ਰੁਸ਼ਨਾਈਆ। ਸਤਿਗੁਰ ਸ਼ਬਦ ਸ਼ਬਦ ਸਤਿਗੁਰ ਬੰਨ੍ਹੇ ਆਪਣੀ ਨਾਮ ਦੀ ਡੋਰ, ਡੋਰੀ ਆਪਣੇ ਹੱਥ ਰਖਾਈਆ। ਤਿਨ੍ਹਾਂ ਗੁਰਮੁਖਾਂ ਭਗਤਾਂ ਸੰਤਾਂ ਭਾਗ ਹੋਣ ਮਥੋਰ, ਮਿਥਿਆ ਦਿਸੇ ਲੋਕਾਈਆ। ਮਨ ਪਾ ਨਾ ਸਕੇ ਸ਼ੋਰ, ਉਚੀ ਕੂਕ ਨਾ ਕੋਇ ਸੁਣਾਈਆ। ਝਗੜਾ ਨਾ ਰਹੇ ਜ਼ਰ ਜੋਰੂ ਜ਼ੋਰ, ਜ਼ੱਰਾ ਜ਼ੱਰਾ ਇਕੋ ਨੂਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਘਰ, ਗ੍ਰਹਿ ਮੰਦਰ ਵੱਜਦੀ ਰਹੇ ਵਧਾਈਆ। ਮਨੂਆ ਮਨ ਬੜਾ ਚਲਾਕ, ਚਾਰ ਜੁਗ ਦੇ ਸ਼ਾਸਤਰ ਦੇਣ ਗਵਾਹੀਆ। ਕਿਸੇ ਦਾ ਅੰਦਰੋਂ ਖੁਲ੍ਹਣ ਨਾ ਦੇਵੇ ਤਾਕ, ਬਜਰ ਕਪਾਟ ਪਰਦਾ ਨਾ ਕੋਇ ਖੁਲਾਈਆ। ਚਾਰ ਕੁੰਟ ਧੂੜ ਉਡਾਵੇ ਖ਼ਾਕ, ਖ਼ਾਕੀ ਬੰਦੇ ਮਾਨਸ ਵੇਖ ਵਖਾਈਆ। ਕਲਪਣਾ ਦੀ ਚੜ੍ਹਿਆ ਰਹੇ ਰਾਕ, ਮਨਸਾ ਜਗਤ ਜਹਾਨ ਭਵਾਈਆ। ਕੂੜ ਕੁੜਿਆਰ ਦੀ ਅੰਧੇਰੀ ਰਖੇ ਰਾਤ, ਨੂਰੀ ਚੰਦ ਨਾ ਕੋਇ ਚਮਕਾਈਆ। ਸਤਿ ਸਚ ਦੀ ਮਿਲੇ ਕਿਸੇ ਨਾ ਦਾਤ, ਵਸਤ ਅਮੋਲਕ ਝੋਲੀ ਕੋਇ ਨਾ ਪਾਈਆ।
ਜਿਨ੍ਹਾਂ ਉਤੇ ਸਤਿਗੁਰ ਕਿਰਪਾ ਕਰੇ ਆਪ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਦੇਵੇ ਜਾਪ, ਸਾਚਾ ਢੋਲਾ ਅਗੰਮ ਅਥਾਹੀਆ। ਤ੍ਰੈਗੁਣ ਮਾਇਆ ਮੇਟ ਕੇ ਤਾਪ, ਤ੍ਰੈਭਵਨ ਧਨੀ ਆਪਣਾ ਰੰਗ ਰੰਗਾਈਆ। ਤਨ ਵਜੂਦ ਮਾਟੀ ਖ਼ਾਕ ਕਰ ਕੇ ਪਾਕ, ਪਤਤ ਪੁਨੀਤ ਸਾਚਾ ਰੰਗ ਰੰਗਾਈਆ। ਨਿਰਗੁਣ ਧਾਰ ਸਰਗੁਣ ਹੋ ਕੇ ਪੁਛੇ ਵਾਤ, ਪਰਦਾ ਓਹਲਾ ਆਪ ਉਠਾਈਆ। ਮਨੂਆ ਮਨ ਮਨ ਤੋਂ ਮਿਲੇ ਨਜਾਤ, ਮਨਸਾ ਮਨ ਨਾ ਕੋਇ ਭਵਾਈਆ। ਸੋ ਹਰਿਜਨ ਗੁਰਮੁਖ ਪਾਰਜਾਤ, ਪਾਰਬ੍ਰਹਮ ਮਿਲ ਕੇ ਵੱਜੇ ਵਧਾਈਆ। ਜਿਨ੍ਹਾਂ ਦਾ ਲੇਖਾ ਨਾਲ ਕਮਲਾਪਾਤ, ਪਤਿਪਰਮੇਸ਼ਵਰ ਆਪਣਾ ਭੇਵ ਦਏ ਖੁਲਾਈਆ। ਮਨ ਕਹੇ ਮੈਂ ਉਨ੍ਹਾਂ ਗੁਰਮੁਖਾਂ ਦੇ ਚਰਨੀ ਜਾਣਾ ਲਾਗ, ਜਿਨ੍ਹਾਂ ਦਾ ਮਾਲਕ ਇਕੋ ਇਕ ਅਗੰਮ ਅਥਾਹੀਆ। ਜਿਸ ਗ੍ਰਹਿ ਦੀਪਕ ਜੋਤ ਜਗੇ ਚਰਾਗ਼, ਨੂਰ ਨੁਰਾਨਾ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਗ ਆਪ ਬਣਾਈਆ। ਮਨ ਕਹੇ ਮੈਨੂੰ ਗਾਉਂਦੇ ਚਾਰ ਜੁਗ ਦੇ ਮੁਨੀ ਰਿਖੀ, ਸੂਫ਼ੀ ਸੰਤ ਫ਼ਕੀਰ ਦੇਣ ਗਵਾਹੀਆ। ਗ੍ਰੰਥ ਸ਼ਾਸਤਰ ਵੇਦ ਪੁਰਾਨ ਅੰਜੀਲ ਕੁਰਾਨ ਮੇਰੀ ਧਾਰ ਲਿਖੀ, ਕਲਮ ਸ਼ਾਹੀ ਨਾਲ ਵਡਿਆਈਆ। ਮੇਰੀ ਖੇਲ ਆਦਿ ਦੀ ਆਦਿ ਜੁਗ ਦੀ ਜੁਗ ਸਦਾ ਸਦਾ ਨਿੱਕੀ, ਨਿੱਕਿਆਂ ਵੱਡਿਆਂ ਦਿਆਂ ਸੁਣਾਈਆ। ਮੇਰੀ ਸਮਝ ਸਕੇ ਕੋਇ ਨਾ ਮਿਤੀ, ਦਿਵਸ ਰੈਣ ਪਰਵਿਸ਼ਟਾ ਸਕੇ ਨਾ ਕੋਇ ਸਮਝਾਈਆ। ਮੈਂ ਘਰ ਅੰਦਰ ਕਾਇਆ ਮੰਦਰ ਸਰੀਰ ਵਿਚ ਸੰਦੇਸ਼ਾ ਦੇਵਾਂ ਬਿਨਾ ਲਿਖੀ ਹੋਈ ਚਿੱਠੀ, ਪਤਰਕਾ ਮਨਸਾ ਵਾਲੀ ਸਮਝਾਈਆ। ਜਗਿਆਸੂਓ ਸੰਸਾਰੀਓ ਜਗਤ ਵਿਭਚਾਰ ਪੰਚ ਵਿਕਾਰ ਵਾਲੀ ਪ੍ਰਭ ਤੋਂ ਮਿੱਠੀ, ਸਚ ਦਾ ਰਸ ਹੱਥ ਕਿਸੇ ਨਾ ਆਈਆ। ਮੇਰੀ ਖੇਲ ਸਦਾ ਅਨਡਿਠੀ, ਜਗਤ ਨੇਤਰ ਵੇਖਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਵਾਮੀ ਅੰਤਰਜਾਮੀ ਮੇਰਾ ਮਾਲਕ ਬੇਪਰਵਾਹੀਆ। ਮਨ ਕਹੇ ਜਦ ਡਿੱਗਾ ਮੈਂ ਤੇ ਡਿੱਗਾ ਹਰਿ ਕੇ ਦਵਾਰ, ਗੁਰੂ ਗੁਰਦੇਵ ਸੀਸ ਨਿਵਾਈਆ। ਜੋ ਸਦਾ ਸਦਾ ਸਦ ਬਖ਼ਸ਼ਣਹਾਰ, ਬਖ਼ਸ਼ਿਸ਼ ਰਹਿਮਤ ਆਪ ਕਮਾਈਆ। ਜਿਸ ਦੀ ਧਾਰ ਵਿਚ ਤੇਈ ਅਵਤਾਰ, ਰਾਮਾ ਕ੍ਰਿਸ਼ਨਾ ਰੰਗ ਰੰਗਾਈਆ। ਈਸਾ ਮੂਸਾ ਮੁਹੰਮਦ ਖੇਲ ਕੀਤਾ ਅਪਾਰ, ਅਪਰੰਪਰ ਆਪਣੀ ਕਲ ਵਰਤਾਈਆ। ਨਾਨਕ ਗੋਬਿੰਦ ਖੇਲ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਦੇਣ ਗਵਾਹੀਆ। ਮਨ ਕਹੇ ਮੈਂ ਬੜਾ ਬਲਕਾਰ, ਬਲਧਾਰੀ ਇਕ ਅਖਵਾਈਆ। ਮੇਰਾ ਨੂਰ ਜੋਤ ਅਕਾਰ, ਨਿਰਾਕਾਰ ਨਜ਼ਰੀ ਆਈਆ। ਮੈਂ ਨੌ ਖੰਡ ਪ੍ਰਿਥਮੀ ਸੱਤ ਦੀਪ ਸਮੁੰਦ ਸਾਗਰਾਂ ਧਰਨੀ ਧਰਤ ਧਵਲ ਧੌਲ ਖੇਲ ਖੇਲਾਂ ਅਪਰ ਅਪਾਰ, ਅਪਰੰਪਰ ਹੋ ਕੇ ਆਪਣੀ ਕਾਰ ਭੁਗਤਾਈਆ। ਮਨ ਕਹੇ ਬਿਨਾ ਸਤਿਗੁਰ ਸ਼ਬਦ ਤੋਂ ਮੈਨੂੰ ਦੇਵੇ ਕੋਇ ਨਾ ਹਾਰ, ਮੇਰਾ ਸੀਸ ਝੁਕਣ ਕਦੇ ਨਾ ਪਾਈਆ। ਜਿਨ੍ਹਾਂ ਉਤੇ ਕਿਰਪਾ ਕਰੇ ਆਪ ਨਿਰੰਕਾਰ, ਨਿਰਵੈਰ ਮਿਹਰਵਾਨ ਮਿਹਰ ਨਜ਼ਰ ਉਠਾਈਆ। ਤਿਨ੍ਹਾਂ ਭਗਤਾਂ ਮਨ ਕਹੇ ਮੈਂ ਨਿਉਂ ਨਿਉਂ ਕਰਾਂ ਨਿਮਸਕਾਰ, ਡੰਡਾਵਤ ਵਿਚ ਧੂੜੀ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪਣੇ ਹੱਥ ਰਖਾਈਆ।
ਹਾਰ ਕਹਿਣ ਅਸੀਂ ਬਣ ਗਏ ਹਾਰ, ਕਲੀ ਕਲੀ ਜੋੜ ਜੁੜਾਈਆ। ਪਹਿਲਾਂ ਕਰੀਏ ਪ੍ਰਭੂ ਚਰਨ ਨਿਮਸਕਾਰ, ਨਿਵ ਨਿਵ ਸੀਸ ਝੁਕਾਈਆ।
ਫੇਰ ਤੱਕੀਏ ਵਿਸ਼ਨ ਬ੍ਰਹਮਾ ਸ਼ਿਵ ਧਾਰ, ਤ੍ਰੈਗੁਣ ਤੋਂ ਪਰੇ ਪਰਦਾ ਉਠਾਈਆ। ਸਾਡਾ ਖੇਲ ਰਿਹਾ ਨਾਲ ਤੇਈ ਅਵਤਾਰ, ਪੈਗ਼ੰਬਰਾਂ ਗੰਢ ਪਵਾਈਆ। ਗੁਰੂ ਗੁਰਦੇਵ ਜਾਂਦੇ ਰਹੇ ਬਲਹਾਰ, ਬਲਹਾਰੀ ਆਪਣਾ ਸੀਸ ਨਿਵਾਈਆ। ਜੁਗ ਬਦਲਿਆ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖੀ ਬਹਾਰ, ਚਾਰੋਂ ਕੁੰਟ ਅੱਖ ਖੁਲਾਈਆ। ਸਚ ਸੁਗੰਧੀ ਨਾਮ ਧਰਮ ਦੀ ਰਹੀ ਨਾ ਵਿਚ ਸੰਸਾਰ, ਕੂੜ ਕਿਰਿਆ ਗ੍ਰਹਿ ਗ੍ਰਹਿ ਭੱਜੇ ਵਾਹੋ ਦਾਹੀਆ। ਜਗਤ ਵਾਸ਼ਨਾ ਜਗਤ ਕਿਰਿਆ ਜਗਤ ਦਾ ਸ਼ਿੰਗਾਰ, ਤਨ ਵਜੂਦ ਮਾਟੀ ਖ਼ਾਕ ਸੋਭਾ ਪਾਈਆ। ਜਿਧਰ ਤੱਕੀਏ ਉਧਰ ਦਿਸੇ ਵਿਭਚਾਰ, ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਈਆ। ਅਸੀਂ ਸੰਦੇਸ਼ਾ ਦੇਣਾ ਸਾਰੇ ਹੋਵੋ ਖ਼ਬਰਦਾਰ, ਬੇਖ਼ਬਰਾਂ ਖ਼ਬਰ ਜਣਾਈਆ। ਦੀਨ ਦੁਨੀ ਵਰਨ ਬਰਨ ਹੋਇਆ ਧੂੰਆਂਧਾਰ, ਸਾਚਾ ਚੰਦ ਨਾ ਕੋਇ ਚਮਕਾਈਆ। ਪੁਰਖ ਅਕਾਲ ਨੂੰ ਕਹਿਣ ਧੁਰ ਦੇ ਰਾਮ ਪਰਵਰਦਿਗਾਰ, ਬੇਪ੍ਰਵਾਹ ਕੀ ਤੇਰੀ ਬੇਪ੍ਰਵਾਹੀਆ। ਸ੍ਰਿਸ਼ਟੀ ਦ੍ਰਿਸ਼ਟੀ ਅੰਤਰ ਨਿਰੰਤਰ ਵੇਖ ਨਿਗਾਹ ਮਾਰ, ਨਰ ਨਰਾਇਣ ਪਰਦਾ ਆਪ ਚੁਕਾਈਆ। ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਬਣੇ ਨਾ ਕੋਇ ਮੁਰਾਰ, ਈਸ਼ ਜੀਵ ਜਗਦੀਸ਼ ਤੇਰਾ ਸੰਗ ਨਾ ਕੋਇ ਨਿਭਾਈਆ। ਹਾਰ ਕਹਿਣ ਅਸੀਂ ਰੋ ਰੋ ਦਰਗਾਹ ਸਾਚੀ ਸਚਖੰਡ ਦਵਾਰ ਕਰਨੀ ਪੁਕਾਰ, ਪੁਨਹ ਪੁਨਹ ਸੀਸ ਨਿਵਾਈਆ। ਕਿਰਪਾ ਕਰ ਮਨੋਹਰ ਲਖਮੀ ਨਰਾਇਣ ਧੁਰ ਦੇ ਗੋਪਾਲ, ਦੀਨ ਦਿਆਲ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਹਾਰ ਕਹਿਣ ਸਾਨੂੰ ਬੱਧਾ ਨਾਲ ਤੰਦ, ਕੱਚਾ ਧਾਗਾ ਡੋਰੀ ਦਏ ਗਵਾਹੀਆ। ਸਾਡਾ ਪੁਕਾਰੇ ਬੰਦ ਬੰਦ, ਬੰਦਗੀ ਵਾਲਾ ਬੰਦਾ ਨਜ਼ਰ ਕੋਇ ਨਾ ਆਈਆ। ਚਾਰੋਂ ਕੁੰਟ ਅੰਧੇਰਾ ਅੰਧ, ਸਾਚਾ ਚੰਦ ਨਾ ਕੋਇ ਚਮਕਾਈਆ। ਦੀਨ ਦੁਨੀ ਪਰਮ ਪੁਰਖ ਤੈਨੂੰ ਗਾਉਣ ਬੱਤੀ ਦੰਦ, ਹਿਰਦੇ ਹਰਿ ਨਾ ਕੋਇ ਵਸਾਈਆ। ਉਠ ਵੇਖ ਮਿਹਰਵਾਨ ਅਵਤਾਰ ਪੈਗ਼ੰਬਰਾਂ ਗੁਰੂਆਂ ਪੈਂਡਾ ਰਿਹਾ ਲੰਘ, ਮੰਜ਼ਲ ਬਮੰਜ਼ਲ ਬੈਠੇ ਪੰਧ ਮੁਕਾਈਆ। ਤੇਰਾ ਨਿਝਰ ਧਾਰ ਆਤਮ ਰਸ ਲਏ ਨਾ ਕੋਇ ਅਨੰਦ, ਅਨੰਦ ਵਿਚੋਂ ਅਨੰਦ ਨਾ ਕੋਇ ਪ੍ਰਗਟਾਈਆ। ਜਗਤ ਵਾਸਨਾ ਫਿਰੇ ਨੌ ਖੰਡ, ਦਿਵਸ ਰੈਣ ਭੱਜੇ ਵਾਹੋ ਦਾਹੀਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਗਾਏ ਕੋਇ ਨਾ ਛੰਦ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਜਿਸ ਦੀ ਦਏ ਗਵਾਹੀਆ। ਨਿਗਾਹ ਮਾਰ ਮਹਿਬੂਬ ਆਤਮ ਸੇਜਾ ਵੇਖ ਪਲੰਘ, ਕਾਇਆ ਮੰਦਰ ਅੰਦਰ ਪਰਦਾ ਆਪ ਉਠਾਈਆ। ਤੂੰ ਮਾਲਕ ਖ਼ਾਲਕ ਸਾਹਿਬ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰੀ ਇਕ ਸ਼ਰਨਾਈਆ। ਹਾਰ ਕਹਿਣ ਸਾਡੀ ਆਦਿ ਦੀ ਆਦਿ ਅੰਤ ਦੀ ਅੰਤ ਦਰ ਦਵਾਰ ਅਗੇ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਪ੍ਰਭੂ ਆਪਣੇ ਪਿਆਰਿਆਂ ਦੇ ਦੁਲਾਰਿਆਂ ਦੇ ਤਨ ਮਾਟੀ ਖ਼ਾਕ ਰੰਗ, ਰੰਗਤ ਧੁਰ ਦਾ ਨਾਮ ਚੜ੍ਹਾਈਆ। ਪੰਚ ਵਿਕਾਰ ਨਿਰੰਤਰ ਕਰੇ ਕੋਇ ਨਾ ਜੰਗ, ਮਨ ਮਨਸਾ ਦੇਣੀ ਮਿਟਾਈਆ। ਪ੍ਰੇਮੀਆਂ ਦੇ ਪਿਆਰ ਵਿਚ ਅੰਤਰ ਪਾਉਣੀ ਠੰਡ, ਅਗਨੀ ਤਤ ਦੇਣਾ ਬੁਝਾਈਆ। ਸਤਿ ਧਰਮ ਦੀ ਸਚ ਨਾਮ ਦੀ ਰਾਮ ਰਾਮਾ ਪੱਲੇ ਬੰਨ੍ਹਣੀ ਗੰਢ, ਕਾਹਨ ਕਾਹਨਾ ਹੋਣਾ ਸਹਾਈਆ। ਚਾਰੇ ਵੇਦ ਧਰਮ ਧਾਰ ਦਾ ਦੇਣ ਸੰਗ, ਸਗਲਾ ਸਾਥੀ ਇਕੋ ਨਜ਼ਰੀ ਆਈਆ। ਹਾਰ ਕਹਿਣ ਸਾਡੀ ਡੰਡਾਵਤ ਬੰਦਨਾ ਨਿਮਸਕਾਰ ਸਜਦੇ ਵਿਚ ਸੀਸ ਝੁਕਾਈਏ ਤੇ ਮੰਗੀਏ ਪਰਮ ਪੁਰਖ ਤੇਰਾ ਉਹ ਅਨੰਦ, ਜਿਸ ਅਨੰਦ ਵਿਚ ਹਰਿਜਨ ਹਰਿ ਭਗਤ ਮਿਲ ਕੇ ਖ਼ੁਸ਼ੀ ਬਣਾਈਆ।