੨੩ ਸਾਵਣ ਸ਼ਹਿਨਸ਼ਾਹੀ ਸੰਮਤ ੮ ਬੰਬਈ ਸ਼ਹਿਰ ਖ਼ੁਸ਼ਹਾਲ ਸਿੰਘ ਦੇ ਗ੍ਰਹਿ
ਖਵਾਜਾ ਕਹੇ ਮੇਰੀ ਅਗੰਮੀ ਆਸ, ਤ੍ਰਿਸ਼ਨਾ ਜਗਤ ਨਾ ਕੋਇ ਰਖਾਈਆ। ਇੰਦਰਾ ਤੂੰ ਵੀ ਆ ਜਾ ਪਾਸ, ਪਿਛਲਾ ਪੰਧ ਮੁਕਾਈਆ। ਖੇਲ ਤੱਕੀਏ ਪੁਰਖ ਅਬਿਨਾਸ਼, ਪਾਰਬ੍ਰਹਮ ਕੀ ਆਪਣਾ ਹੁਕਮ ਵਰਤਾਈਆ। ਜਿਸ ਨੂੰ ਸਾਰੇ ਗਾਉਂਦੇ ਸਵਾਸ ਸਵਾਸ, ਸਾਹ ਸਾਹ ਨਾਮ ਧਿਆਈਆ। ਉਹ ਨਿਰਗੁਣ ਨੂਰ ਜੋਤ ਪ੍ਰਕਾਸ਼, ਜੋਤੀ ਜਾਤਾ ਡਗਮਗਾਈਆ। ਉਸ ਦੇ ਸੇਵਕ ਸੇਵਾਦਾਰ ਖ਼ਾਸ, ਖ਼ਾਲਕ ਖ਼ਲਕ ਲਏ ਅੰਗੜਾਈਆ। ਜਿਸ ਨੂੰ ਝੁਕਦੇ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਸੀਸ ਨਿਵਾਈਆ। ਜਿਸ ਦਾ ਰਾਹ ਤੱਕਦੇ ਰਹੇ ਜੁਗ ਚੌਕੜੀ ਬਰਸ ਮਾਸ, ਦਿਵਸ ਰੈਣ ਘੜੀ ਪਲ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਖਵਾਜਾ ਕਹੇ ਮੇਰੀ ਅਗੰਮੀ ਖ਼ਾਹਿਸ਼, ਅੰਤਰ ਅੰਤਰ ਧਿਆਨ ਲਗਾਈਆ। ਜਿਸ ਦੀ ਜੁਗ ਚੌਕੜੀ ਕਰਦੇ ਰਹੇ ਤਲਾਸ਼, ਜੀਵ ਜੰਤ ਭੱਜਣ ਵਾਹੋ ਦਾਹੀਆ। ਉਸ ਸਾਹਿਬ ਕਹੀਏ ਸ਼ਾਬਾਸ਼, ਜੋ ਸ਼ਹਿਨਸ਼ਾਹ ਧੁਰਦਰਗਾਹੀਆ। ਜੋ ਗੁਰ ਅਵਤਾਰ ਪੈਗ਼ੰਬਰਾਂ ਪੂਰੀ ਕਰੇ ਆਸ, ਨਿਰਾਸ਼ਾ ਨਜ਼ਰ ਕੋਇ ਨਾ ਆਈਆ। ਉਹ ਤਨ ਵਜੂਦ ਮਹਿਬੂਬ ਆਪਣੇ ਸੁਹਾਏ ਲਿਬਾਸ, ਖਵਾਜਾ ਕਹੇ ਜਿਸ ਉਤੇ ਨਿਉਂ ਨਿਉਂ ਲਾਗਾਂ ਪਾਈਂਆ। ਜੋ ਗੋਬਿੰਦ ਮਾਛੂਵਾੜੇ ਗਿਆ ਆਖ, ਆਖ਼ਰ ਉਸ ਦਾ ਲੇਖਾ ਲੇਖੇ ਵਿਚ ਲਗਾਈਆ। ਚਰਨ ਧੂੜੀ ਲਾਵਾਂ ਰਾਖ, ਮਸਤਕ ਟਿੱਕੇ ਖ਼ਾਕ ਰਮਾਈਆ। ਸੰਦੇਸ਼ਾ ਦੇਵਾਂ ਪੈਗ਼ੰਬਰੋ ਸ਼ਰਅ ਵਿਚ ਰਹੇ ਨਾ ਕੋਇ ਗੁਸਤਾਖ਼, ਹਉਮੇ ਗੜ੍ਹ ਨਾ ਕੋਇ ਬਣਾਈਆ। ਸਾਰੇ ਇਕ ਮਹਿਬੂਬ ਦੇ ਹੋਣੇ ਮੁਸ਼ਤਾਕ, ਜੋ ਮੁਸ਼ਕਲ ਹੱਲ ਕਰਾਈਆ। ਸ਼ਰਅ ਸ਼ਰੀਅਤ ਸ਼ਰੇਈ ਬਣੇ ਨਾ ਕੋਇ ਅੱਯਾਸ਼, ਵਾਸਨਾ ਮਨ ਨਾ ਕੋਇ ਹਲਕਾਈਆ। ਇਕੋ ਜਲਵਾ ਜਲਵਾ ਨੂਰ ਤੱਕੋ ਪ੍ਰਕਾਸ਼, ਜੋ ਪ੍ਰਕਾਸ਼ਤ ਖ਼ਲਕ ਖ਼ੁਦਾਈਆ। ਜਿਸ ਨੇ ਸਭ ਦਾ ਲੇਖਾ ਲਹਿਣਾ ਦੇਣਾ ਪੂਰਾ ਕਰਨਾ ਪੰਜ ਤਤ ਲਾਸ਼, ਹੱਡ ਮਾਸ ਨਾੜੀ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਖਵਾਜਾ ਕਹੇ ਮੇਰੀ ਆਦੀ ਇਕੋ ਸੱਧਰ, ਸਦਕੇ ਵਾਰੀ ਘੋਲੀ ਘੋਲ ਘੁਮਾਈਆ। ਮਿਹਰਵਾਨ ਮਹਿਬੂਬ ਮਿਹਰ ਕਰੇ ਨਦਰ, ਜੋ ਨਦਰੀ ਨਦਰ ਨਿਹਾਲ ਅਖਵਾਈਆ। ਜਿਸ ਬਤਾਲੀ ਲੱਖ ਜੂਨੀ ਪਾਉਣੀ ਕਦਰ, ਕੁਦਰਤ ਦਾ ਮਾਲਕ ਆਪਣਾ ਚਰਨ ਛੁਹਾਈਆ। ਨੌ ਸੌ ਚੁਰਾਨਵੇਂ ਜੁਗ ਪਿਛੋਂ ਧਰਮ ਦੀ ਧਾਰ ਕਰੇ ਅਦਲ, ਇਨਸਾਫ਼ ਆਪਣਾ ਇਕ ਸਮਝਾਈਆ। ਉਸ ਦੀ ਕਿਰਪਾ ਨਾਲ ਕਲਜੁਗ ਕੂੜ ਕੁੜਿਆਰਾ ਜਾਣਾ ਬਦਲ, ਬਦਲਾ ਚੁੱਕੇ ਥਾਉਂ ਥਾਈਂਆ। ਸ਼ਰਅ ਕਰੇ ਕਿਸੇ ਨਾ ਕਤਲ, ਕਤਲਗਾਹ ਦਾ ਡੇਰਾ ਢਾਹੀਆ। ਤੱਟ ਕਿਨਾਰੇ ਮੁਕੱਦਸ ਕਰੇ ਬੈਤੁਲ, ਪਾਕ ਪਤਤ ਪੁਨੀਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਖਵਾਜਾ ਕਹੇ ਮੈਂ ਮਹਿਬੂਬ ਅਗੰਮੀ ਝੁਕਾਂ, ਬਿਨਾ ਕਦਮਾਂ ਸੀਸ ਨਿਵਾਈਆ। ਜਲਧਾਰਾ ਵਿਚ ਕਦੇ ਨਾ ਰੁਕਾਂ, ਭੱਜਾਂ ਵਾਹੋ ਦਾਹੀਆ। ਸਾਹਿਬ ਸਵਾਮੀ ਆ ਕੇ ਪੁਛਾਂ, ਦਰ ਬੇਨੰਤੀ ਇਕ ਦ੍ਰਿੜਾਈਆ। ਚਾਰ ਕੁੰਟ ਦਹਿ ਦਿਸ਼ਾ ਤੇਰੀਆਂ ਕਿਸ ਬਿਧ ਸੁਹਾਵਣ ਰੁਤਾਂ, ਰੁਤੜੀ ਜਗਤ ਵਿਚ ਮਹਿਕਾਈਆ। ਭਾਗ ਲੱਗੇ ਕਾਇਆ ਬੁਤਾਂ, ਬੁਤਖ਼ਾਨਿਆਂ ਹੋਏ ਸਫ਼ਾਈਆ। ਇਕੋ ਰੰਗ ਦਿਸਣ ਛਾਵਾਂ ਧੁੱਪਾ, ਸ਼ਬੇ ਰੋਜ਼ ਵਜਦੀ ਰਹੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ
ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਖਵਾਜਾ ਖਿਜਰ ਕਹੇ ਮੈਂ ਲੱਗਾ ਨਾਲ ਸੀਨੇ, ਆਪਣੀ ਅਗਨ ਦਿਆਂ ਬੁਝਾਈਆ। ਫੇਰ ਸੰਦੇਸ਼ਾ ਦੇਵਾਂ ਮੱਕੇ ਮਦੀਨੇ, ਕਾਅਬਿਆਂ ਕਰਾਂ ਸ਼ਨਵਾਈਆ। ਪੈਗ਼ੰਬਰੋ ਸਭ ਦੇ ਹਕ ਹਕੂਕ ਜਾਣੇ ਛੀਨੇ, ਮਾਲਕ ਰਹਿਣ ਕੋਇ ਨਾ ਪਾਈਆ। ਉਮਤੀ ਰੰਗ ਰਹਿਣੇ ਨਹੀਂ ਭੀਨੇ, ਕੁਸੰਬੜਾ ਰੂਪ ਜਾਏ ਬਦਲਾਈਆ। ਖੇਲ ਵੇਖਣਾ ਲੋਕ ਤੀਨੇ, ਤ੍ਰੈਗੁਣ ਆਪਣੀ ਕਾਰ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਖਿਲਾਈਆ। ਖਵਾਜਾ ਕਹੇ ਮੈਂ ਵੇਖਾਂ ਸਮੁੰਦ ਸਾਗਰ, ਸਾਗਰਾਂ ਧਿਆਨ ਲਗਾਈਆ। ਕਿਸ ਦਾ ਕਰਮ ਹੋਇਆ ਉਜਾਗਰ, ਨਿਰਗੁਣ ਰੂਪ ਲਿਆ ਬਦਲਾਈਆ। ਜਿਸ ਦੀ ਆਸ਼ਾ ਰਖੀ ਗੁਰੂ ਗੁਰੂ ਤੇਗ਼ ਬਹਾਦਰ, ਤੇਗ਼ ਸੀਸ ਨਾਲ ਛੁਹਾਈਆ। ਉਹ ਖੇਲ ਕਰੇ ਕਰਤਾ ਕਰੀਮ ਕਾਦਰ, ਕੁਦਰਤ ਦਾ ਮਾਲਕ ਨੂਰ ਅਲਾਹੀਆ। ਮੈਂ ਉਸ ਦਾ ਦਰਵੇਸ਼ ਦਰ ਭਿਖਾਰੀ ਆਜਿਜ਼, ਅਜ਼ੀਜ਼ ਹੋ ਕੇ ਸੀਸ ਨਿਵਾਈਆ। ਜਿਸ ਸਭ ਦੀ ਮੇਟਣੀ ਸ਼ਰਅ ਵਾਲੀ ਸਾਜਸ਼, ਸ਼ਰੀਅਤ ਦਾ ਲੇਖਾ ਦੇਣਾ ਚੁਕਾਈਆ। ਮੈਂ ਇਕ ਬੇਨੰਤੀ ਕਰਨੀ ਕਰਨੀ ਗੁਜ਼ਾਰਸ਼, ਗੁਜ਼ਸ਼ਤਾ ਹਾਲ ਦੇਣਾ ਸੁਣਾਈਆ। ਮਿਹਰਵਾਨ ਆਪਣੇ ਹੁਕਮ ਵਿਚ ਸੁਣੀ ਨਾ ਕਿਸੇ ਦੀ ਸਫ਼ਾਰਸ਼, ਸਫ਼ਾਰਸ਼ੀ ਨਜ਼ਰ ਕੋਇ ਨਾ ਆਈਆ। ਜਗਤ ਵਿਦਿਆ ਰਿਹਾ ਕੋਇ ਨਾ ਆਰਫ਼, ਉਲਮਾ ਚਲੇ ਨਾ ਕੋਇ ਚਤੁਰਾਈਆ। ਤੇਰਾ ਸ਼ਬਦ ਗੁਰਦੇਵ ਤੇਰੇ ਕਲਮੇ ਦਾ ਕਰੇ ਤੁਆਰਫ਼, ਦੁਤੀਆ ਨਜ਼ਰ ਕੋਇ ਨਾ ਆਈਆ। ਤੇਰਾ ਚਰਨ ਸੱਜਾ ਉਠਿਆ ਵਿਚ ਭਾਰਤ, ਸੱਜਣ ਸਾਰੇ ਵੇਖਣ ਚਾਈਂ ਚਾਈਂਆ। ਤੇਰੀ ਕੋਈ ਦੀਨ ਦੁਨੀ ਵਾਲੀ ਨਹੀਂ ਤਜਾਰਤ, ਹਟਵਾਣਾ ਹੱਟ ਨਾ ਕੋਇ ਵਖਾਈਆ। ਨਾਮ ਕਲਮੇ ਦੀ ਨਹੀਂ ਆੜ੍ਹਤ, ਹਿੱਸਾ ਵੰਡ ਨਾ ਕੋਇ ਵੰਡਾਈਆ। ਤੇਰਾ ਇਕੋ ਹੁਕਮ ਇਕੋ ਸੰਦੇਸ਼ਾ ਇਕੋ ਮਾਰਗ ਇਕੋ ਮਾਰਫ਼ਤ, ਮਹਿਬੂਬ ਇਕੋ ਨਜ਼ਰੀ ਆਈਆ। ਮੈਂ ਤੇਰੇ ਨੂਰ ਦਰਸ ਦੀ ਦੀਦ ਵਿਚ ਕਰਾਂ ਜ਼ਿਆਰਤ, ਈਦ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਦੇਣਾ ਰੰਗਾਈਆ। ਖਵਾਜਾ ਕਹੇ ਮੇਰੀ ਇਕ ਇਕ ਅਰਜ਼ੋਈ, ਬਿਨਾ ਅਰਜ਼ ਤੋਂ ਅਰਜ਼ ਜਣਾਈਆ। ਪੈਗ਼ੰਬਰਾਂ ਪੀਰਾਂ ਦੀ ਦਰੋਹੀ, ਦਸਤਗੀਰ ਤੇਰੀ ਸਰਨਾਈਆ। ਤੇਰਾ ਭੇਵ ਜਾਣੇ ਨਾ ਕੋਈ, ਪਰਦਾਨਸ਼ੀਂ ਪਰਦਾ ਸਕੇ ਨਾ ਕੋਇ ਉਠਾਈਆ। ਤੁਧ ਬਿਨ ਚੌਦਾਂ ਤਬਕ ਮਿਲੇ ਨਾ ਢੋਈ, ਚੌਦਸ ਚੰਦ ਰੋਵੇ ਮਾਰੇ ਧਾਹੀਆ। ਸਭ ਦੀ ਸੁਰਤੀ ਜਗਤ ਵਿਚ ਸੋਈ, ਸੁੱਤਿਆਂ ਸਕੇ ਨਾ ਕੋਇ ਉਠਾਈਆ। ਆਬੇ ਹਯਾਤ ਬੂੰਦ ਕਿਸੇ ਨਾ ਚੋਈ, ਸਾਂਤਕ ਸਤਿ ਨਾ ਕੋਇ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਜੁਗਾ ਜੁਗੰਤ ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਪਰਵਰਦਿਗਾਰ ਸਾਂਝੇ ਯਾਰ ਤੇਰੇ ਬਿਨਾ ਪਤ ਖੋਈ, ਸੀਸ ਜਗਦੀਸ਼ ਹੱਥ ਨਾ ਕੋਇ ਟਿਕਾਈਆ।
੨੪ ਸਾਵਣ ਸ਼ਹਿਨਸ਼ਾਹੀ ਸੰਮਤ ੮ ਬੰਬਈ ਸ੍ਰੀ ਗੁਰੂ ਸਿੰਘ ਸਭਾ ਗੁਰੂਦਵਾਰਾ ਦਾਦਰ ਵਿਚ ਸਰ ਅਜ਼ੀਜ਼ ਫ਼ਕੀਰ
ਦੇ ਪਾਤਸ਼ਾਹ ਜੀ ਨਾਲ ਬਚਨ ਹੋਣ ਤੇ ਵਿਹਾਰ ਹੋਇਆ
ਆਦਿ ਨਿਰੰਜਣ ਆਦਿ ਪੁਰਖ ਅਪਰੰਪਰ ਧਾਰ, ਨਿਰਗੁਣ ਨੂਰ ਨੂਰ ਜੋਤ ਰੁਸ਼ਨਾਈਆ। ਸ਼ਬਦ ਸ਼ਬਦ ਸ਼ਬਦ ਅਗੰਮੀ ਜਿਸ ਦੀ ਕਾਰ, ਕਰਨੀ ਕਰਤਾ ਆਪਣਾ ਖੇਲ ਖਿਲਾਈਆ। ਸਚਖੰਡ ਦਵਾਰਾ ਏਕੰਕਾਰਾ ਦਰਗਾਹ ਸਾਚੀ ਹੋ ਉਜਿਆਰ, ਮੁਕਾਮੇ ਹਕ ਡਗਮਗਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਤਿਆਰ, ਤ੍ਰੈਗੁਣ ਮਾਇਆ ਪੰਜ ਤਤ ਆਪਣਾ ਹੁਕਮ ਵਰਤਾਈਆ। ਪਰਮਾਤਮ ਆਤਮ ਹੋ ਉਜਿਆਰ, ਵਸਤ ਅਮੋਲਕ ਅਗੰਮ ਅਥਾਹ ਬੇਪ੍ਰਵਾਹ ਪਰਵਰਦਿਗਾਰ ਆਪਣੀ ਆਪ ਵਰਤਾਈਆ। ਅੰਡਜ ਜੇਰਜ ਉਤਭੁਜ ਸੇਤਜ ਕਰ ਤਿਆਰ, ਚਾਰ ਅੱਸੀ ਸੋਭਾ ਪਾਈਆ। ਮਾਨਸ ਮਾਨੁਖ ਮਾਨਵ ਤਨ ਵਜੂਦ ਕਾਇਆ ਮਾਟੀ ਕਰ ਸ਼ਿੰਗਾਰ, ਸਤਿ ਸਤਿਵਾਦੀ ਆਪਣਾ ਰੰਗ ਰੰਗਾਈਆ। ਨਿਰਗੁਣ ਨੂਰ ਜੋਤ ਕਰ ਆਕਾਰ, ਜੋਤੀ ਜਾਤਾ ਆਪਣਾ ਖੇਲ ਖਿਲਾਈਆ। ਧੁਰ ਦਾ ਹੁਕਮ ਸੰਦੇਸ਼ਾ ਸ਼ਬਦ ਧੁਨ ਨਾਦ ਕਲਮਾ ਪੈਗ਼ਾਮ ਸੰਦੇਸ਼ਾ ਦੇਵੇ ਏਕੰਕਾਰ, ਇਕ ਇਕੱਲਾ ਆਪਣੀ ਕਾਰ ਭੁਗਤਾਈਆ। ਜੋ ਪ੍ਰਗਟ ਹੋਵੇ ਸਰਗੁਣ ਸਤਿ ਸਰੂਪ ਵਿਚ ਸੰਸਾਰ, ਅਵਤਾਰ ਪੈਗ਼ੰਬਰ ਗੁਰੂ ਸਤਿਗੁਰੂ ਨਾਮ ਸ਼ਨਵਾਈਆ। ਬਿਨਾ ਰਸਨਾ ਜਿਹਵਾ ਬੱਤੀ ਦੰਦ ਕਾਇਆ ਮੰਦਰ ਧੁਰ ਦੇ ਕਾਅਬੇ ਦੇਵੇ ਆਪਣਾ ਹੁਕਮ ਕਰਤਾਰ, ਕਰਨੀ ਦਾ ਕਰਤਾ ਆਪਣੀ ਕਾਰ ਭੁਗਤਾਈਆ। ਜਿਸ ਦਾ ਸੰਦੇਸ਼ਾ ਪਰਾ ਪਸੰਤੀ ਮਧਮ ਬੈਖਰੀ ਜਗਤ ਜਹਾਨ ਦਏ ਵਿਚਾਰ, ਸ਼ਬਦੀ ਸ਼ਬਦ ਸ਼ਬਦ ਮਾਤ ਪ੍ਰਗਟਾਈਆ। ਤਿਸ ਦਾ ਲੇਖਾ ਵੇਦ ਪੁਰਾਨ ਸ਼ਾਸ਼ਤਰ ਗੀਤਾ ਗਿਆਨ, ਅੰਜੀਲ ਕੁਰਾਨ ਬਾਈਬਲ ਤੁਰੈਤ ਗੁਰੂ ਗ੍ਰੰਥ ਸਾਹਿਬ ਗੁਰੂਦੇਵ ਗੁਰ ਗੁਰ ਹੁਕਮ ਸੁਣਾਈਆ। ਜਿਸ ਹੁਕਮ ਵਿਚ ਦੀਨ ਮਜ਼੍ਹਬ ਨਾਮ ਕਲਮਾ ਵੰਡ ਦਿਤੀ ਜਗਤ ਅਧਾਰ, ਫ਼ਰਮਾਨਾ ਸੰਦੇਸਾ ਧੁਰਦਰਗਾਹੀਆ। ਉਸੇ ਦੇ ਪਿਆਰ ਵਿਚ ਸਾਰੇ ਕਰਕੇ ਗਏ ਗੁਫ਼ਤਾਰ, ਗੁਫ਼ਤ ਸ਼ਨੀਦ ਧੁਰ ਦਾ ਖੇਲ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਆਪਣਾ ਹੁਕਮ ਵਰਤਾਈਆ। ਆਦਿ ਪੁਰਖ ਅਪਰੰਪਰ ਏਕ, ਸੋ ਪੁਰਖ ਨਿਰੰਜਣ ਬੇਪ੍ਰਵਾਹੀਆ। ਹਰਿ ਪੁਰਖ ਨਿਰੰਜਣ ਬਖ਼ਸ਼ਣਹਾਰਾ ਸਾਚੀ ਟੇਕ ਏਕ, ਏਕੰਕਾਰਾ ਆਪਣੀ ਕਾਰ ਭੁਗਤਾਈਆ। ਆਦਿ ਨਿਰੰਜਣ ਵਸਣਹਾਰਾ ਅਗੰਮੇ ਦੇਸ, ਜੋਤੀ ਜਾਤਾ ਡਗਮਗਾਈਆ। ਅਬਿਨਾਸ਼ੀ ਕਰਤਾ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਨਰੇਸ਼, ਤਖ਼ਤ ਨਿਵਾਸੀ ਇਕੋ ਨਜ਼ਰੀ ਆਈਆ। ਸ੍ਰੀ ਭਗਵਾਨ ਸਦਾ ਰਹੇ ਹਮੇਸ਼, ਆਦਿ ਅੰਤ ਕਹਿ ਨਾ ਕੋਇ ਸਮਝਾਈਆ। ਪਾਰਬ੍ਰਹਮ ਆਪੇ ਜਾਣੇ ਆਪਣਾ ਵੇਸ, ਵੇਸ ਅਨੇਕਾ ਆਪਣਾ ਰੂਪ ਵਟਾਈਆ। ਸ਼ਬਦੀ ਧਾਰ ਸ਼ਬਦ ਦੇਵੇ ਸੰਦੇਸ਼, ਸ਼ਬਦ ਨਾਮ ਸ਼ਬਦ ਕਲਮਾ ਸ਼ਬਦ ਸ਼ਬਦ ਸ਼ਨਵਾਈਆ। ਸ਼ਬਦੀ ਧਾਰ ਵਿਚ ਲੱਖ ਚੁਰਾਸੀ ਲੇਖਾ ਜਾਣੇ ਏਕ, ਇਕ ਇਕੱਲਾ ਆਪਣਾ ਹੁਕਮ ਵਰਤਾਈਆ। ਅਵਤਾਰ ਤੇਈ ਜਿਸ ਦੀ ਰਖ ਕੇ ਗਏ ਟੇਕ, ਹਜ਼ਰਤ ਈਸਾ ਮੂਸਾ ਮੁਹੰਮਦ ਜਿਸ ਨੂੰ ਸਜਦਿਆਂ ਵਿਚ ਸੀਸ ਨਿਵਾਈਆ। ਨਾਨਕ ਗੋਬਿੰਦ ਗੋਬਿੰਦ ਨਾਨਕ ਜੋਤ ਦਸ ਦਸਮੇਸ਼, ਪੁਰਖ ਅਕਾਲ ਮਿਲ ਕੇ ਵੱਜੇ ਵਧਾਈਆ। ਸੋ ਮਾਲਕ ਖ਼ਾਲਕ ਪ੍ਰਿਤਪਾਲਕ ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਪਰਵਰਦਿਗਾਰ ਸਾਂਝਾ ਯਾਰ ਵਾਹਿਦ ਸਦਾ ਰਹੇ ਹਮੇਸ਼, ਅਜੂਨੀ ਰਹਿਤ ਆਪਣਾ ਹੁਕਮ ਵਰਤਾਈਆ। ਤਨ ਵਜੂਦ ਕਾਇਆ ਮਾਟੀ ਅੰਦਰ ਸ਼ਬਦ ਧੁਨ ਨਾਦ ਆਵਾਜ਼ ਅਜ਼ਾਂ ਬਾਂਗ ਹੁਕਮ
ਦੇਣਾ ਉਸ ਦਾ ਖੇਲ ਹਮੇਸ਼, ਜੁਗ ਚੌਕੜੀ ਰੀਤੀ ਚਲੀ ਆਈਆ। ਸੰਤਾਂ ਭਗਤਾਂ ਸੂਫ਼ੀਆਂ ਦਰਵੇਸਾਂ ਨਿਜ ਨੇਤਰ ਗਿਆਨ ਨੇਤਰ ਦਿਬ ਨੇਤਰ ਆਪਣੀ ਅੱਖ ਨਾਲ ਲਏ ਵੇਖ, ਜਗਤ ਵੇਖਣ ਦੀ ਲੋੜ ਰਹੇ ਨਾ ਰਾਈਆ। ਜਿਸ ਦੇ ਦਵਾਰੇ ਉਤੇ ਸਦੀ ਚੌਧਵੀਂ ਹੁਣ ਸਾਰੇ ਹੋਏ ਪੇਸ਼, ਪੇਸ਼ਤਰ ਪੇਸ਼ੀਨਗੋਈਆਂ ਵਿਚ ਜੋ ਆਪਣਾ ਭੇਵ ਗਿਆ ਖੁਲਾਈਆ। ਸਾਰੇ ਬੈਠੇ ਦਰਗਾਹ ਸਾਚੀ ਮੁਕਾਮੇ ਹਕ ਹਕ ਸਾਚੇ ਦੇਸ, ਜਿਸ ਦੀ ਦਿਸ਼ਾ ਵੰਡ ਨਾ ਕੋਇ ਵੰਡਾਈਆ। ਜਿਥੇ ਦੀਨ ਮਜ਼੍ਹਬ ਜ਼ਾਤ ਪਾਤ ਨਾਮ ਕਲਮਾ ਤਤਾਂ ਵਾਲਾ ਦਿਸੇ ਨਾ ਕੋਇ ਸ਼ੇਖ਼, ਸ਼ਰਅ ਦੀ ਵੰਡ ਨਾ ਕੋਇ ਵੰਡਾਈਆ। ਪੈਗ਼ੰਬਰ ਗੁਰੂ ਅਵਤਾਰ ਇਕੋ ਜੋਤ ਧਾਰ ਸਭ ਦਾ ਇਕੋ ਸ਼ਬਦ ਸੰਦੇਸ਼, ਤੂੰ ਮੇਰਾ ਮੈਂ ਤੇਰਾ ਦੂਜਾ ਰਾਗ ਨਾ ਕੋਇ ਅਲਾਈਆ। ਸੋ ਮਾਲਕ ਬੇਪ੍ਰਵਾਹ ਨਿਤ ਨਵਿਤ ਜੁਗ ਚੌਕੜੀ ਨਿਰਗੁਣ ਤੋਂ ਸਰਗੁਣ ਕਰ ਕੇ ਆਉਂਦਾ ਭੇਸ, ਭੇਖਾਧਾਰੀ ਆਪਣਾ ਭੇਖ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਪਰਦਾ ਆਪ ਚੁਕਾਈਆ। ਪੁਰਖ ਅਕਾਲ ਖੇਲ ਅਪਾਰਾ, ਪਰਵਰਦਿਗਾਰ ਆਪ ਕਰਾਈਆ। ਦਰਗਾਹ ਸਾਚੀ ਸਚਖੰਡ ਦਵਾਰੇ ਇਕੱਠੇ ਕੀਤੇ ਪੈਗ਼ੰਬਰ ਗੁਰ ਅਵਤਾਰਾ, ਜੋਤ ਜੋਤ ਵਿਚੋਂ ਪ੍ਰਗਟਾਈਆ। ਸ਼ਬਦ ਸੰਦੇਸ਼ਾ ਦੇਵੇ ਏਕੰਕਾਰਾ, ਇਕ ਇਕੱਲਾ ਵਾਹਿਦ ਆਪਣਾ ਹੁਕਮ ਵਰਤਾਈਆ। ਸਾਰੇ ਬੋਲੋ ਪ੍ਰਭੂ ਤੂੰ ਮੇਰਾ ਮੈਂ ਤੇਰਾ ਆਤਮਾ ਪਰਮਾਤਮਾ ਅੱਲਾ ਹੂ ਅੱਨਾ ਹੂ ਸਭ ਦਾ ਇਕ ਜੈਕਾਰਾ, ਦੂਜੀ ਵੰਡ ਨਾ ਕੋਇ ਵੰਡਾਈਆ। ਨਾਲੇ ਨਿਗਾਹ ਮਾਰੋ ਸ਼ਬਦੀ ਧਾਰ ਜੋਤ ਸਰੂਪ ਬਿਨਾ ਤਤਾਂ ਤੋਂ ਵੇਖੋ ਜਗਤ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਵਿਸ਼ਨ ਬ੍ਰਹਮਾ ਸ਼ਿਵ ਨਾਲ ਮਿਲਾਈਆ। ਬਾਬਾ ਆਦਮ ਮਾਈ ਹੱਵਾ ਨੂੰ ਕਰੋ ਖ਼ਬਰਦਾਰਾ, ਸੰਦੇਸ਼ਾ ਦੇਣਾਂ ਚਾਈਂ ਚਾਈਂਆ। ਨੌ ਖੰਡ ਪ੍ਰਿਥਮੀ ਸੱਤ ਦੀਪ ਚੌਦਾਂ ਲੋਕ ਚੌਦਾਂ ਤਬਕ ਚੌਦਾਂ ਵਿਦਿਆ ਚੌਦਸ ਚੰਦ ਚੌਧਵੀਂ ਸਦੀ ਕਿਉਂ ਹੋਇਆ ਧੂੰਆਂਧਾਰਾ, ਸਾਚਾ ਚੰਦ ਨਾ ਕੋਇ ਚਮਕਾਈਆ। ਦੀਨ ਮਜ਼੍ਹਬ ਊਚ ਨੀਚ ਜ਼ਾਤ ਪਾਤ ਰਾਓ ਰੰਕ ਮਨ ਮਮਤਾ ਕਿਉਂ ਲੱਗਾ ਅਖਾੜਾ, ਬੁਧ ਬਿਬੇਕ ਨਾ ਕੋਇ ਕਰਾਈਆ। ਚਾਰੋਂ ਕੁੰਟ ਦਹਿ ਦਿਸ਼ਾ ਸਭ ਦੇ ਪਿਛੇ ਲੱਗੀ ਪੰਚਮ ਧਾੜਾ, ਕਾਮ ਕਰੋਧ ਲੋਭ ਮੋਹ ਹੰਕਾਰ ਤ੍ਰੈਗੁਣ ਮਾਇਆ ਅਗਨੀ ਤਤ ਤਪਾਈਆ। ਸਚ ਪ੍ਰਕਾਸ਼ ਕਿਸੇ ਦਿਸੇ ਨਾ ਬਹੱਤਰ ਨਾੜਾ, ਤਿੰਨ ਸੌ ਸੱਠ ਹਾਡੀ ਨਾ ਕੋਇ ਰੁਸ਼ਨਾਈਆ। ਲੋਕਮਾਤ ਮਾਰੋ ਝਾਤ ਨਾਲ ਇਤਫ਼ਾਕ ਵੇਖੋ ਭਵਿਖਤ ਵਾਕ ਦੀਨ ਦੁਨੀ ਸਚ ਧਰਮ ਸਚ ਕਲਮਾ ਸਚ ਇਸਮ ਰੂਪ ਬਣ ਗਿਆ ਜੰਗਲ ਜੂਹ ਉਜਾੜ ਪਹਾੜਾ, ਖ਼ਿਜ਼ਾਂ ਰੁਤ ਚਾਰੋਂ ਕੁੰਟ ਨਜ਼ਰੀ ਆਈਆ। ਤੁਹਾਡੇ ਸਭ ਦੇ ਹੁੰਦਿਆਂ ਕਿਉਂ ਕਲਜੁਗ ਸਭ ਦੇ ਅੰਦਰ ਮਾਰੀ ਜਾਂਦਾ ਕੂੜ ਕਿਰਿਆ ਦਾ ਧਾੜਾ, ਡਾਕੂ ਹੋ ਕੇ ਭੱਜੇ ਵਾਹੋ ਦਾਹੀਆ। ਜ਼ਰਾ ਅਗੇ ਤੱਕੋ ਸ਼ਾਹ ਸੁਲਤਾਨਾਂ ਰਾਜ ਰਾਜਾਨਾਂ ਦੀਨਾਂ ਮਜ਼੍ਹਬਾਂ ਲੱਗਣ ਵਾਲਾ ਅਖਾੜਾ, ਸ਼ਰਅ ਸ਼ਰਅ ਨਾਲ ਟਕਰਾਈਆ। ਝਟ ਖ਼ੁਦਾ ਮੁਹੰਮਦ ਨੂੰ ਦਏ ਇਸ਼ਾਰਾ, ਬਿਨ ਸੈਨਤ ਸੈਨਤ ਲਗਾਈਆ। ਆਹ ਤੱਕ ਔਹ ਤੱਕ ਆਪਣੀ ਸਦੀ ਚੌਧਵੀਂ ਦਾ ਅੰਤ ਕਿਨਾਰਾ, ਕਿਨਾਰੇ ਬੈਠੀ ਉਮਤ ਤੇਰਾ ਰਾਹ ਤਕਾਈਆ। ਜ਼ਰਾ ਲੇਖਾ ਵੇਖ ਸੰਗ ਮੁਹੰਮਦ ਚਾਰ ਯਾਰਾ, ਅਬੂ ਬਕਰ ਉਮਰ ਉਸ਼ਮਾਨ ਅਲੀ ਕੀ ਦ੍ਰਿੜਾਈਆ। ਹੋਰ ਤੱਕ ਗੋਬਿੰਦ ਵਾਲਾ ਨਜ਼ਾਰਾ, ਮਾਛੂਵਾੜਾ ਦਏ ਗਵਾਹੀਆ। ਪੁਰਖ ਅਕਾਲ ਕਹੇ ਤੇਈ ਅਵਤਾਰ ਹੋ ਜਾਓ ਖ਼ਬਰਦਾਰਾ, ਬੇਖ਼ਬਰਾਂ ਖ਼ਬਰ ਸੁਣਾਈਆ। ਜਿਹੜਾ ਸਰਬ ਸਵਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਸਭ ਦੇ ਅੰਦਰ ਗੁਪਤ ਤੇ ਸਭ ਦੇ ਅੰਦਰ ਹੋਵੇ ਜ਼ਾਹਰਾ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਉਸ ਦਾ ਨਾਦ ਉਸ ਦੀ ਧੁਨ ਧੁਨ ਆਤਮ ਰਾਗ
ਰਾਗ ਰਾਗਣੀਆਂ ਤੋਂ ਬਾਹਰਾ, ਜਿਸ ਨੂੰ ਬ੍ਰਹਮਾ ਨਾਰਦ ਸੁਰਸਤੀ ਮਸਤੀ ਵਿਚ ਸੀਸ ਝੁਕਾਈਆ। ਉਹ ਖੇਲ ਕਰੇ ਕਰਨੀ ਦਾ ਕਰਤਾ ਕੁਦਰਤ ਦਾ ਮਾਲਕ ਪਾਰਬ੍ਰਹਮ ਪਤਿਪਰਮੇਸ਼ਵਰ ਸਚ ਸੱਚਾ ਸਚਖੰਡ ਦਵਾਰਾ, ਦਰਗਾਹ ਸਾਚੀ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪਣਾ ਆਪ ਚੁਕਾਈਆ। ਪੁਰਖ ਅਕਾਲ ਕਹੇ ਅਵਤਾਰ ਪੈਗ਼ੰਬਰ ਗੁਰੂ ਲੋਕਮਾਤ ਮਾਰੋ ਝਾਕੀ, ਨਵ ਸੱਤ ਧਿਆਨ ਲਗਾਈਆ। ਤਨ ਵਜੂਦ ਵੇਖੋ ਬੰਦੇ ਖ਼ਾਕੀ, ਖ਼ਾਕ ਵਿਚ ਮਿਲੀ ਖ਼ਲਕ ਖ਼ੁਦਾਈਆ। ਕਿਸੇ ਦੇ ਅੰਦਰੋਂ ਕਾਇਆ ਮੰਦਰੋਂ ਬਜਰ ਕਪਾਟੀ ਖੁਲ੍ਹੀ ਨਾ ਤਾਕੀ, ਸਾਧ ਸੰਤ ਰੋਵਣ ਬੈਠੇ ਮਾਰਨ ਧਾਹੀਆ। ਜਿਧਰ ਤੱਕੋ ਉਧਰ ਅੰਧੇਰੀ ਰਾਤੀ, ਸਾਚਾ ਚੰਦ ਨਾ ਕੋਇ ਚਮਕਾਈਆ। ਝਗੜਾ ਵੇਖੋ ਦੀਨ ਮਜ਼੍ਹਬ ਜ਼ਾਤ ਪਾਤੀ, ਊਚ ਨੀਚ ਕਰੇ ਲੜਾਈਆ। ਲੇਖਾ ਵੇਖੋ ਉਹ ਗੋਬਿੰਦ ਦਾ ਧਰਮ ਧਾਰ ਦੀ ਵਸਾਖੀ, ਜਿਸ ਨੇ ਵਸਾਹ ਕੇ ਚਾਰ ਵਰਨ ਅਠਾਰਾਂ ਬਰਨ ਪ੍ਰਭ ਦੇ ਨਾਲ ਦਿਤੇ ਮਿਲਾਈਆ। ਝਟ ਗੋਬਿੰਦ ਕਹੇ ਮੇਰੇ ਪਰਮ ਪੁਰਖ ਮੇਰੇ ਕੋਲ ਬਿਨਾ ਅੱਖਰਾਂ ਤੋਂ ਉਹ ਪਾਤੀ, ਜਿਸ ਵਿਚ ਲੇਖਾ ਮੁਹੰਮਦ ਨੂੰ ਦਿਤਾ ਸੁਣਾਈਆ। ਮੁਹੰਮਦ ਹਮਦ ਵਿਚ ਤੇਰੇ ਕਲਮੇ ਦਾ ਬਣਿਆ ਨਿਮਾਜ਼ੀ, ਸਜਦਿਆਂ ਵਿਚ ਸੀਸ ਝੁਕਾਈਆ। ਦੀਨ ਮਜ਼੍ਹਬ ਕਿਸੇ ਦੀ ਬਣੀ ਨਹੀਂ ਮਲਕੀਅਤ ਤੇ ਆਰਾਜ਼ੀ, ਜੁਗ ਚੌਕੜੀ ਪਟੇਦਾਰ ਆਪਣਾ ਲੇਖਾ ਸਾਰੇ ਪੂਰ ਕਰਾਈਆ। ਜਿਸ ਪੁਰਖ ਅਕਾਲ ਦੀਨ ਦਿਆਲ ਨੇ ਆਦਿ ਅੰਤ ਤੋਂ ਸ੍ਰਿਸ਼ਟੀ ਸਾਜੀ, ਸਤਿਜੁਗ ਤਰੇਤਾ ਦੁਆਪਰ ਕਲਜੁਗ (ਖੇਲ ਖਿਲਾਈਆ।) ਦੀਨ ਦੁਨੀ ਉਲਟਾਉਂਦਾ ਆਇਆ ਬਾਜ਼ੀ, ਬਾਜਾਂ ਵਾਲਾ ਗੋਬਿੰਦ ਉਸ ਦੀ ਦਏ ਗਵਾਹੀਆ। ਜਿਸ ਦੇ ਇਸ਼ਾਰੇ ਵਿਚ ਅਵਤਾਰ ਪੈਗ਼ੰਬਰ ਗੁਰੂ ਸਚਖੰਡ ਦਵਾਰੇ ਦਰਗਾਹ ਸਾਚੀ ਬੈਠੇ ਇਕ ਘਰ ਦੇ ਹਾਜੀ, ਹੁਜਰਾ ਹਕ ਇਕੋ ਨਜ਼ਰੀ ਆਈਆ। ਉਨ੍ਹਾਂ ਦੀ ਜੋਤ ਧਾਰ ਜੋਤ ਵਿਚ ਪ੍ਰਕਾਸ਼ੀ, ਤਨ ਵਜੂਦ ਰੂਪ ਨਾ ਕੋਇ ਦਰਸਾਈਆ। ਉਹ ਖੇਲ ਕਰੇ ਕਲਜੁਗ ਅੰਤ ਲੋਕਮਾਤੀ, ਦੀਨ ਦੁਨੀ ਵੇਖੇ ਥਾਉਂ ਥਾਈਂਆ। ਜਿਸ ਦਾ ਸ਼ਬਦ ਕਲਮਾ ਪੈਗ਼ਾਮ ਅਨਸੁਣਤ ਸੁਣਨ ਤੋਂ ਬਿਨਾ ਸਦਾ ਨਾਦੀ, ਅਨਾਦ ਕਾਲ ਤੋਂ ਚਲਿਆ ਆਈਆ। ਜੁਗ ਬਦਲਣਾ ਜਿਸ ਨੂੰ ਸਦਾ ਸਦਾ ਦੀ ਵਾਦੀ, ਵਾਅਦੇ ਗੁਰ ਅਵਤਾਰ ਪੈਗ਼ੰਬਰਾਂ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਇਕੱਲਾ ਨੂਰ ਅਲਾਹੀਆ। ਪਰਵਰਦਿਗਾਰ ਕਹੇ ਵਲਇਲ ਜ਼ਹਾ ਨੂਰੇ ਨਵਜ਼ ਅਜ਼ੀ ਵਜ਼ਿਸ਼ ਜ਼ੂਕੇ ਮਲਾਹ ਮੀਨੋ ਜ਼ਵੀਹ ਤਖ਼ਤੇ ਜ਼ਵੀਹ ਅਰਸ਼ੇ ਨਵੀਂ ਜੀਮੋ ਖ਼ੁਦਾ ਉਸ ਖ਼ੁਦਾ ਬੇਪਰਵਾਹ ਬੇਪਰਵਾਹੀ ਵਿਚ ਸਮਾਈਆ। ਜਿਹੜਾ ਆਤਮਾ ਨਾਲੋਂ ਪਰਮਾਤਮ ਹੋ ਕੇ ਕਦੇ ਨਾ ਹੋਵੇ ਜੁਦਾ, ਜੁਜ਼ ਵੱਖਰਾ ਵੰਡ ਨਾ ਕੋਇ ਵੰਡਾਈਆ। ਉਸ ਦੀ ਇਕੋ ਆਵਾਜ਼ ਤੇ ਇਕੋ ਸਦਾ, ਇਕੋ ਤਰਾਨਾ ਗੀਤ ਸੰਗੀਤ ਬਿਨ ਰਸਨਾ ਜਿਹਵਾ ਬੱਤੀ ਦੰਦ ਬਿਨਾ ਸਤਾਰਾਂ ਤੋਂ ਕਾਇਆ ਮੰਦਰ ਅੰਦਰ ਰਿਹਾ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਖ਼ਲਕ ਦਾ ਖ਼ਾਲਕ ਮਖ਼ਲੂਕ ਵੇਖਣਹਾਰਾ ਚਾਈਂ ਚਾਈਂਆ।
੨੫ ਸਾਵਣ ਸ਼ਹਿਨਸ਼ਾਹੀ ਸੰਮਤ ੮ ਬੰਬਈ ਸ੍ਰੀ ਗੁਰੂ ਸਿੰਘ ਸਭਾ ਗੁਰੂਦਵਾਰਾ ਵਿਚ
ਗੁਰੂਦਵਾਰਾ ਪ੍ਰਬੰਧਕਾਂ ਦੇ ਬਚਨ ਪੁਛਣ ਤੇ
ਸੱਚੇ ਪਾਤਸ਼ਾਹ ਦੀਨ ਦਿਆਲ, ਆਦਿ ਪੁਰਖ ਅਗੰਮ ਅਥਾਹੀਆ। ਵਸਤ ਅਮੋਲਕ ਦੇਵੇ ਲਾਲ, ਅਨਮੁੱਲੜੀ ਦਾਤ ਆਪ ਵਰਤਾਈਆ। ਦੀਪਕ ਜੋਤੀ ਜੋਤ ਬਾਲ, ਆਤਮ ਆਪਣਾ ਰੰਗ ਰੰਗਾਈਆ। ਸਾਢੇ ਤਿੰਨ ਹੱਥ ਅੰਦਰ ਰਖੇ ਸੰਭਾਲ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਬੰਧਨ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਅਗੰਮ ਅਪਾਰ ਹਰਿ ਗੋਪਾਲ ਦਾਤਾ ਬੇਪਰਵਾਹੀਆ। ਸਾਚੀ ਦੇਣ ਦੇਵੇ ਕਰਤਾਰ, ਹਰਿ ਕਰਤਾ ਵਡ ਵਡਿਆਈਆ। ਆਤਮ ਪਰਮਾਤਮ ਕਰ ਉਜਿਆਰ, ਬਿਨ ਤੇਲ ਬਾਤੀ ਦੀਆ ਡਗਮਗਾਈਆ। ਤ੍ਰੈਗੁਣ ਮਾਇਆ ਖੇਲ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਸੇਵ ਕਮਾਈਆ। ਪੰਜ ਤਤ ਕਰ ਆਕਾਰ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਸਗਲਾ ਸੰਗ ਬਣਾਈਆ। ਰਕਤ ਬੂੰਦ ਦੇ ਅਪਾਰ, ਉਦਰ ਆਪਣਾ ਰੰਗ ਰੰਗਾਈਆ। ਨਵ ਦਵਾਰ ਖੋਲ ਕਿਵਾੜ, ਵਿਸ਼ਵ ਵਾਸ਼ਨਾ ਵਿਚ ਸਮਾਈਆ। ਨਾਦ ਧੁਨ ਸ਼ਬਦ ਜੈਕਾਰ, ਅਨਾਦੀ ਤਾਲ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਵਸਤ ਆਪ ਵਰਤਾਈਆ। ਸਚ ਵਸਤ ਦੇਵੇ ਨਿਰੰਕਾਰ, ਨਿਰਵੈਰ ਵਡ ਵਡਿਆਈਆ। ਲੱਖ ਚੁਰਾਸੀ ਵਿਚੋਂ ਮਾਨਸ ਜਨਮ ਅਪਾਰ, ਅਪਰੰਪਰ ਸਵਾਮੀ ਵਸਤ ਅਮੋਲਕ ਆਪ ਵਰਤਾਈਆ। ਨਾਮ ਭੰਡਾਰਾ ਦੇਵੇ ਦੇਵਣਹਾਰ, ਤਨ ਖ਼ਜ਼ੀਨੇ ਆਪ ਭਰਾਈਆ। ਸ਼ਬਦੀ ਸ਼ਬਦ ਸ਼ਬਦ ਧੁਨਕਾਰ, ਧੁਨ ਆਤਮਕ ਰਾਗ ਸੁਣਾਈਆ। ਮਨ ਮਤ ਬੁਧ ਕਰੇ ਖ਼ਬਰਦਾਰ, ਪਰਦਾ ਓਹਲਾ ਦਏ ਉਠਾਈਆ। ਪਰਾ ਪਸੰਤੀ ਮਧਮ ਬੈਖਰੀ ਪਾਵੇ ਸਾਰ, ਮਾਹਸਾਰਥੀ ਆਪਣੀ ਕਲ ਵਰਤਾਈਆ। ਰਸਨਾ ਜਿਹਵਾ ਜਿਹਵਾ ਰਸਨਾ ਕਰ ਸ਼ਿੰਗਾਰ, ਸਾਚਾ ਰੰਗ ਦਏ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਵਸਤ ਕਾਇਆ ਗੋਲਕ ਅਮੋਲਕ ਆਪ ਟਿਕਾਈਆ। ਦੇਵਣਹਾਰ ਪੁਰਖ ਅਗੰਮ, ਹਰਿ ਵੱਡਾ ਵਡ ਵਡਿਆਈਆ। ਪਵਣ ਸਵਾਸੀ ਦੇਵੇ ਦਮ, ਪਵਣ ਉਨੰਜਾ ਭੇਵ ਚੁਕਾਈਆ। ਭਾਗ ਲਗਾ ਕੇ ਕਾਇਆ ਮਾਟੀ ਚੰਮ, ਚੰਮ ਦ੍ਰਿਸ਼ਟੀ ਇਸ਼ਟ ਵਿਚ ਸਮਾਈਆ। ਲੇਖਾ ਜਾਣੇ ਪੂਰਬ ਕਰਮ, ਕਰਮ ਕਾਂਡ ਦਾ ਪਰਦਾ ਆਪ ਉਠਾਈਆ। ਆਤਮ ਸਤਿ ਸਰੂਪ ਪਰਮਾਤਮ ਸਤਿ ਬ੍ਰਹਮ, ਸਤਿ ਪਾਰਬ੍ਰਹਮ ਸਤਿ ਸਤਿ ਆਪਣਾ ਦੱਸੇ ਧਰਮ, ਜਿਸ ਧਰਮ ਦੀ ਵੰਡ ਨਾ ਕੋਇ ਵੰਡਾਈਆ। ਚੁਰਾਸੀ ਵਿਚੋਂ ਉੱਤਮ ਸ੍ਰੇਸ਼ਟ ਮਾਨਸ ਜਰਮ, ਜਨਮ ਆਪਣੇ ਲੇਖੇ ਲਾਈਆ। ਸਤਿ ਸਚ ਧੁਰ ਦਾ ਨਾਮ ਦੇ ਕੇ ਕਢੇ ਭਰਮ, ਭਾਂਡਾ ਭਰਮ ਭਉ ਭੰਨਾਈਆ। ਝਗੜਾ ਮੇਟ ਕੇ ਵਰਨ ਬਰਨ, ਏਕਾ ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ। ਨਿਜ ਨੇਤਰ ਖੋਲ ਕੇ ਹਰਨ ਫਰਨ, ਲੋਚਣ ਇਕੋ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਦਾਤ ਦਾਤਾ ਹੋ ਕੇ ਦੇਵਣਹਾਰ ਦਇਆ ਕਮਾਈਆ। ਸਤਿਗੁਰ ਦਾਤ ਸਦਾ ਅਲਖ, ਲਖ ਸਕੇ ਕੋਇ ਨਾ ਰਾਈਆ। ਹਰ ਘਟ ਅੰਦਰ ਨਿਰਗੁਣ ਨੂਰ ਕਰ ਪ੍ਰਤਖ, ਪਾਰਖੂ ਵੇਖੇ ਚਾਈਂ ਚਾਈਂਆ। ਕਾਇਆ ਮਾਟੀ ਵਸਤ ਅਮੋਲਕ ਦੇ ਕੇ ਸਚ, ਸਚ ਨਾਮ ਇਕ ਦ੍ਰਿੜਾਈਆ। ਸਾਢੇ ਤਿੰਨ ਕਰੋੜ ਲੂੰ ਲੂੰ ਅੰਦਰ ਰਚ, ਰਚਨਾ ਆਪਣੀ ਦਏ ਸਮਝਾਈਆ। ਭੇਵ
ਖੁਲਾ ਕੇ ਬੁਧ ਮਤ, ਮਨ ਮਨਸਾ ਤੋਂ ਪਰੇ ਆਪਣਾ ਪਰਦਾ ਲਾਹੀਆ। ਜਗਤ ਵਿਕਾਰਾ ਕਰੇ ਭੱਠ, ਖੇੜਾ ਧਰਮ ਧਾਰ ਵਸਾਈਆ। ਸਚ ਮੁਹੱਬਤ ਵਿਚ ਜੋਤੀ ਜਾਤਾ ਦਏ ਰੱਤ, ਰਤਨ ਅਮੋਲਕ ਆਪਣੇ ਦਏ ਬਣਾਈਆ। ਬੀਜ ਬੀਜੇ ਆਪਣੀ ਰੁਤ ਸਾਚੇ ਵਤ, ਜਿਸ ਦੀ ਥਿਤ ਵਾਰ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਇਕ ਅਖਵਾਈਆ। ਦੇਵੇ ਦਾਤ ਦੇਵਣ ਯੋਗ, ਪੁਰਖ ਅਕਾਲ ਬੇਪਰਵਾਹੀਆ। ਜਗਤ ਕਿਰਿਆ ਜਗਤ ਰੋਗ, ਜਗਤ ਵਾਸ਼ਨਾ ਵਿਚ ਹਲਕਾਈਆ। ਸਤਿ ਵਸਤ ਸਚ ਦਾਤ ਦੇਵੇ ਅਤੋਟ, ਨਾਮ ਭੰਡਾਰਾ ਅਗੰਮ ਅਥਾਹੀਆ। ਪਰਮ ਪੁਰਖ ਪਰਮਾਤਮ ਸਤਿ ਸਚ ਦੀ ਸਾਚੀ ਦੇਵੇ ਚੋਗ, ਅਣਮੁੱਲੀ ਅਣਤੁਲੀ ਆਪਣੀ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਦੇਵਣਹਾਰ ਸਾਹਿਬ ਸਵਾਮੀ, ਹਰਿ ਵੱਡਾ ਵਡ ਵਡਿਆਈਆ। ਆਦਿ ਜੁਗਾਦੀ ਅੰਤਰਜਾਮੀ, ਘਟ ਨਿਵਾਸੀ ਵੇਖਣਹਾਰਾ ਥਾਉਂ ਥਾਈਂਆ। ਸਚ ਜਣਾਏ ਦਰਗਾਹ ਸਾਚੀ ਸਚਖੰਡ ਧਾਮੀ, ਮਹਲ ਅਟਲ ਵੱਜੇ ਵਧਾਈਆ। ਜਿਸ ਗ੍ਰਹਿ ਵਸੇ ਨਿਰਗੁਣ ਨਿਹਕਾਮੀ, ਨਿਰਵੈਰ ਸੋਭਾ ਪਾਈਆ। ਮਿਹਰਵਾਨ ਹੋ ਕੇ ਲੋਕਮਾਤ ਮਾਨਸ ਮਾਨੁਸ਼ ਸ਼ਬਦ ਧਾਰ ਸ਼ਬਦ ਗੁਰਦੇਵ ਸ਼ਬਦ ਸਤਿਗੁਰ ਬਖ਼ਸ਼ਿਸ਼ ਕਰੇ ਅਗੰਮੀ ਬਾਣੀ, ਬਾਣ ਅਣਿਆਲਾ ਤੀਰ ਲਗਾਈਆ। ਵਸਤ ਵੰਡੇ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਆਪਣੀ ਦਇਆ ਕਮਾਈਆ। ਜਨ ਭਗਤਾਂ ਗੁਰਮੁਖਾਂ ਗੁਰਸਿਖਾਂ ਸਾਚੇ ਸੰਤਾਂ ਦੇਵੇ ਪਦ ਇਕ ਨਿਰਬਾਣੀ, ਨਿਰਬਾਣ ਆਪਣਾ ਪਰਦਾ ਦਏ ਉਠਾਈਆ। ਅੰਮ੍ਰਿਤ ਰਸ ਬੂੰਦ ਸਵਾਂਤੀ ਦੇਵੇ ਧੁਰ ਦਾ ਪਾਣੀ, ਜਿਸ ਨੂੰ ਅੱਠ ਸੱਠ ਸਾਰੇ ਸੀਸ ਨਿਵਾਈਆ। ਆਤਮ ਪਰਮਾਤਮ ਪਰਮਾਤਮ ਆਤਮ ਮੇਲ ਮਿਲਾਵੇ ਧੁਰ ਸੰਜੋਗੀ ਹਾਣੀ, ਵਿਛੋੜੇ ਵਿਚ ਵਿਛੜ ਕਦੇ ਨਾ ਜਾਈਆ। ਦੇਵਣਹਾਰਾ ਦਾਤਾ ਪੁਰਖ ਅਕਾਲਾ ਦੀਨ ਦਿਆਲਾ ਜੁਗ ਚੌਕੜੀ ਸਦਾ ਸਦਾ ਦਾ ਦਾਨੀ, ਦਾਤਾ ਇਕੋ ਇਕ ਅਖਵਾਈਆ। ਜਿਸ ਦੀ ਅਵਤਾਰ ਪੈਗ਼ੰਬਰ ਗੁਰੂ ਗੁਰਦੇਵ ਨਿਸ਼ਾਨੀ, ਨਿਸ਼ਾਨਾ ਲੋਕਮਾਤ ਨਾਮ ਨਾਮ ਦ੍ਰਿੜਾਈਆ। ਜੋ ਸਦਾ ਸਦਾ ਕਰਨਹਾਰਾ ਮਿਹਰਵਾਨੀ, ਮਿਹਰਵਾਨ ਮਹਿਬੂਬ ਮੁਹੱਬਤ ਵਿਚ ਆਪਣਾ ਰੰਗ ਰੰਗਾਈਆ। ਮਾਤਾ ਪਿਤਾ ਦੀ ਬਖ਼ਸ਼ੀ ਦਾਤ ਤਨ ਵਜੂਦ ਬੂੰਦ ਰਕਤ ਦਾ ਹੋ ਜਾਏ ਫ਼ਾਨੀ, ਲੋਕਮਾਤ ਰਹਿਣ ਨਾ ਪਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਦੀ ਆਤਮ ਸਾਚੀ ਦਾਤ ਸਦਾ ਸਦਾ ਸਤਿ ਰਹੇ ਨਵ ਜਵਾਨੀ, ਬਿਰਧ ਬਾਲ ਰੂਪ ਨਾ ਕੋਇ ਵਟਾਈਆ। ਦੇਵਣਹਾਰਾ ਦਇਆਨਿਧ ਠਾਕਰ ਮੀਤਾ, ਜਿਸ ਉਤੋਂ ਵਿਟਹੁ ਜਾਣ ਸਰਬ ਕੁਰਬਾਨੀ, ਨਿਵ ਨਿਵ ਸੀਸ ਨਿਵਾਈਆ। ਉਹਦਾ ਲੇਖਾ ਲਹਿਣਾ ਦੇਣਾ ਆਦਿ ਜੁਗਾਦਿ ਜੁਗ ਚੌਕੜੀ ਦੋ ਜਹਾਨੀ, ਦੋਏ ਧਾਰ ਨਿਰਗੁਣ ਸਰਗੁਦ ਸਰਗੁਣ ਨਿਰਗੁਣ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਵਸਤ ਬਿਨਾ ਜਗਤ ਦਸਤ ਸਤਿ ਪੁਰਖ ਸਤਿ ਸਤਿਵਾਦ ਸਦਾ ਸਦਾ ਆਪ ਵਰਤਾਈਆ। ਪੁਰਖ ਅਕਾਲ ਦੇਵਣਹਾਰ ਸਮਰਥ, ਸਮਰਥ ਸਮਰਥ ਸਮਰਥ ਇਕ ਅਖਵਾਈਆ। ਜੋ ਜੁਗ ਚੌਕੜੀ ਚਲਾਏ ਰਥ, ਰਥਵਾਹੀ ਹੋ ਕੇ ਖੇਲ ਖੇਲੇ ਚਾਈਂ ਚਾਈਂਆ। ਤਨ ਵਜੂਦ ਮਾਟੀ ਖ਼ਾਕ ਅੰਗ ਸਰੀਰ ਤਨ ਲਗਾਏ ਹੱਥ, ਜੋ ਸੇਵਾ ਸਤਿਗੁਰ ਸਚ ਕਮਾਈਆ। ਜਗਤ ਨਿਸ਼ਾਨਾ ਬਖ਼ਸ਼ ਅੱਖ, ਨੇਤਰ ਲੋਚਨ ਦੋਏ ਵੰਡ ਵੰਡਾਈਆ। ਮਿਹਰਵਾਨ ਹੋ ਕੇ ਅੰਤਰ ਹੋ ਪ੍ਰਤਖ, ਨਿਜ ਲੋਚਨ ਕਰੇ ਰੁਸ਼ਨਾਈਆ। ਭੇਵ ਖੁਲਾਏ ਹਕੀਕਤ ਹਕ, ਹਕ ਦਾ ਮਾਲਕ ਆਪ ਹੋ ਜਾਈਆ। ਜੋ ਦੇਵਣਹਾਰ
ਸਦਾ ਸਦਾ ਅਣਥੱਕ, ਦੇਂਦਿਆਂ ਤੋਟ ਰਹੇ ਨਾ ਰਾਈਆ। ਸੋ ਪੁਰਖ ਅਕਾਲਾ ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਜਿਸ ਦਾ ਚਾਰ ਜੁਗ ਦੇ ਸ਼ਾਸਤਰ ਗਾਉਂਦੇ ਜਸ, ਸਿਫ਼ਤ ਸਾਲਾਹੀ ਵਡ ਵਡਿਆਈਆ। ਉਸ ਦੀ ਦੇਣ ਉਸ ਦੀ ਦਾਤ ਉਸ ਦੀ ਬਖ਼ਸ਼ਿਸ਼ ਉਸ ਦੀ ਰਹਿਮਤ ਕਦੇ ਹੋ ਨਾ ਸਕੇ ਬਸ, ਅਨਗਿਣਤ ਪ੍ਰੇਮੀਆਂ ਪਿਆਰਿਆਂ ਗੁਰਮੁਖਾਂ ਦੀ ਝੋਲੀ ਪਾਈਆ। ਜਿਸ ਨੇ ਹਰਬੰਸ ਸਿੰਘ ਹੋਰਾਂ ਦੀ ਪਿਠ ਤੇ ਰਖਿਆ ਹੱਥ, ਸਾਧੂ ਸਿੰਘ ਆਪਣੇ ਪਿਆਰ ਮੁਹੱਬਤ ਦੀ ਉਂਗਲੀ ਨਾਲ ਚਲਾਈਆ। ਹੈਡ ਗ੍ਰੰਥੀ ਸਾਹਿਬ ਹੋਰਾਂ ਸ਼ਬਦ ਧਾਰ ਵਿਚ ਮਨ ਕਰ ਕੇ ਵਸ, ਵਾਸਤਾ ਆਪਣੇ ਨਾਲ ਰਖਾਈਆ। ਸਤਿਗੁਰ ਸ਼ਬਦ ਤੇ ਸ਼ਬਦ ਗੁਰੂ ਗ੍ਰੰਥ, ਸਾਹਿਬ ਗੋਬਿੰਦ ਗਿਆ ਸਮਝਾਈਆ। ਸਤਿਗੁਰੂ ਦਵਾਰਾ ਨਾਨਕ ਦਾ ਹੱਟ, ਜਿਥੇ ਤੋਲਾ ਬੈਠਾ ਤੇਰਾਂ ਤੇਰਾਂ ਦਾ ਆਪਣਾ ਵਾਕ ਸੁਣਾਈਆ। ਜਿਸ ਦੀ ਜੋਤ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਜ਼ਿਮੀਂ ਅਸਮਾਨ ਆਕਾਸ਼ ਪਾਤਾਲ ਚਾਰੇ ਖਾਣੀ ਵਿਚ ਜਗੇ ਲਟ ਲਟ, ਚਾਰੇ ਬਾਣੀ ਦਾ ਮਾਲਕ ਨਾਨਕ ਦੀ ਧਾਰ ਨਿਰਗੁਣ ਸਰਗੁਣ ਦੋਵੇਂ ਖੇਲ ਖਿਲਾਈਆ। ਉਸੇ ਦੀ ਦਾਤ ਅਨਮੁੱਲੀ ਜਗਤ ਤਰਾਜ਼ੂ ਕਦੇ ਨਾ ਤੁਲੀ, ਜੇ ਕਿਰਪਾ ਕਰੇ ਰਖ ਦੇਵੇ ਭਗਤਾਂ ਦੀ ਫੁਲਵਾੜੀ ਫੁੱਲੀ, ਕਬੀਰ ਜੁਲਾਹਾ ਸਚਖੰਡ ਚੜ੍ਹ ਕੇ ਕੂਕ ਕੂਕ ਕੇ ਸਭ ਨੂੰ ਗਿਆ ਸੁਣਾਈਆ। ਉਸ ਦੀ ਦੇਣ ਉਸ ਦੀ ਦਾਤ ਪ੍ਰੇਮੀਆਂ ਦੇ ਅੰਦਰੋਂ ਬਾਹਰ ਕਦੇ ਨਾ ਡੁਲ੍ਹੀ, ਜਿਸ ਅੰਦਰ ਵੜ ਗਈ ਖ਼ੁਮਾਰੀ ਚੜ੍ਹ ਗਈ ਮਸਤੀ ਵਿਚ ਮਸਤ ਮਸਤ ਮਹਿਬੂਬ ਨੂੰ ਮਿਲ ਕੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਵਸਤ ਦੇਵਣਹਾਰਾ ਸਚ ਸਚ ਦੀ ਦਾਤ, ਜੋ ਇਕੋ ਰੰਗ ਰੰਗਾਏ ਦਿਵਸ ਰਾਤ, ਘੜੀ ਪਲ ਵੰਡ ਨਾ ਕੋਇ ਵੰਡਾਈਆ।
ਪੁਰਖ ਅਕਾਲ ਦਾ ਮਿਸ਼ਨ ਮਿਸ਼ਨ ਨਾਨਕ ਗੋਬਿੰਦ, ਦੂਸਰ ਵੰਡ ਨਾ ਕੋਇ ਵੰਡਾਈਆ। ਨਾਨਕ ਦਾ ਮਿਸ਼ਨ ਨਹੀਂ ਕੋਈ ਹਿੱਸਾ ਭਾਰਤ ਹਿੰਦ, ਨੌ ਖੰਡ ਪ੍ਰਿਥਮੀ ਸੱਤ ਦੀਪ ਇਕੋ ਡੰਕ ਵਜਾਈਆ। ਜੋ ਜ਼ਾਤ ਪਾਤ ਦੀਨ ਮਜ਼੍ਹਬ ਊਚ ਨੀਚ ਰਾਓ ਰੰਕ ਦੀ ਮੇਟੇ ਚਿੰਦ, ਚਿੰਤਾ ਚਿਖਾ ਸ਼ਰਅ ਵਾਲੀ ਦੂਰ ਕਰਾਈਆ। ਜਿਸ ਦੀ ਬਖ਼ਸ਼ਿਸ਼ ਪਰਮ ਪੁਰਖ ਕਰੇ ਬਖ਼ਸ਼ਿੰਦ, ਹਰਿ ਦਾਤਾ ਅਗੰਮ ਅਥਾਹੀਆ। ਗੋਬਿੰਦ ਤਤ ਨਹੀਂ ਵਜੂਦ ਨਹੀਂ ਸਰੀਰ ਨਹੀਂ ਉਹ ਸ਼ਬਦ ਗੋਬਿੰਦ, ਜਿਸ ਨੂੰ ਗੋਬਿੰਦ ਗੋਬਿੰਦ ਗੋਬਿੰਦ ਸਾਰੇ ਰਹੇ ਗਾਈਆ। ਗੋਬਿੰਦ ਦਾ ਡੰਕਾ ਮਰਦੰਗਾ ਜਗਤ ਹੰਕਾਰੀਆਂ ਦੀ ਭੰਨੇ ਕਿੰਗ, ਕਿੰਗਰੇ ਕਿੰਗਰੇ ਪੁਰਖ ਅਕਾਲ ਦਾ ਨਾਮ ਜਪਾਈਆ। ਜਿਸ ਦਾ ਹੁਕਮ ਫ਼ਰਮਾਨ ਸੰਦੇਸ਼ਾ ਸ਼ਬਦੀ ਧਾਰ ਸਾਗਰ ਸਿੰਧ, ਗਹਿਰ ਗੰਭੀਰ ਗਵਰ ਧੁਰ ਦਾ ਨਾਮ ਇਕ ਦ੍ਰਿੜਾਈਆ। ਮਾਨਵ ਜ਼ਾਤੀ ਭੇਵ ਖੁਲਾਉਣਾ ਜੀਉ ਪਿੰਡ, ਕਾਇਆ ਮੰਦਰ ਅੰਦਰ ਬ੍ਰਹਿਮੰਡ ਖੰਡ ਸਮਝਾਈਆ। ਕੋਈ ਪੂਜਾ ਰਹਿਣ ਨਹੀਂ ਦੇਣੀ ਪੱਥਰ ਪਾਹਨ ਤੇ ਲਿੰਗ, ਬਿਨਾ ਕਾਹਨ ਤੋਂ ਸੀਸ ਨਾ ਕਿਸੇ ਨਿਵਾਈਆ। ਹਜ਼ਰਤ ਈਸਾ ਮੂਸਾ ਮੁਹੰਮਦ ਬਿਨ ਨੈਣਾਂ ਤੋਂ ਵਹਾਉਂਦੇ ਹਿੰਝ, ਹੰਝੂਆਂ ਹਾਰ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਮਾਲਕ ਦਇਆ ਕਮਾਈਆ। ਨਾਨਕ ਗੋਬਿੰਦ ਦਾ ਮਿਸ਼ਨ ਏਕੰਕਾਰ, ਤਤਾਂ ਵਾਲੀ ਵੰਡ ਨਾ ਕੋਇ ਵੰਡਾਈਆ। ਇਕੋ ਜੋਤ ਸੱਚੀ ਸਰਕਾਰ, ਜੋ ਜੋਤੀ ਜਾਤਾ ਲੱਖ ਚੁਰਾਸੀ ਦਾ ਮਾਲਕ ਬੇਪ੍ਰਵਾਹੀਆ। ਜਿਸ ਦਾ ਇਕ ਸ਼ਬਦ ਇਕ ਨਾਮ ਇਕ ਕਲਮਾ ਇਕ ਜੈਕਾਰ, ਇਕੋ ਢੋਲਾ ਇਕੋ ਸੋਹਲਾ ਜੋ
ਦੋ ਜਹਾਨਾਂ ਕਰੇ ਸ਼ਨਵਾਈਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਅੰਦਰ ਹਲੂਣਾ ਦੇ ਕੇ ਕਰੇ ਖ਼ਬਰਦਾਰ, ਬੇਖ਼ਬਰਾਂ ਖ਼ਬਰ ਜਣਾਈਆ। ਦੁਨੀਆਦਾਰੋ ਜਗਤ ਜਗਿਆਸੂਓ ਉਠੋ ਹੋਵੋ ਹੁਸ਼ਿਆਰ, ਜਗਤ ਮਾਇਆ ਦਾ ਪਰਦਾ ਦਿਓ ਉਠਾਈਆ। ਪੂਜਣ ਨੂੰ ਇਕੋ ਇਕ ਸੱਚਾ ਕਰਤਾਰ, ਜੋ ਕੁਦਰਤ ਦਾ ਮਾਲਕ ਨਜ਼ਰੀ ਆਈਆ। ਜਿਸ ਨੂੰ ਹਰੀ ਓਮ ਹਰੀ ਤਤ ਸਤਿ ਸੀਤਾ ਰਾਮ ਰਾਧੇ ਕ੍ਰਿਸ਼ਨ ਅੱਲਾ ਸਤਿਨਾਮ ਵਾਹਿਗੁਰੂ ਕਹਿ ਕੇ ਲਿਆ ਉਚਾਰ, ਉਸ ਗੁਰੂ ਨੂੰ ਵਾਹਵਾ ਸਤਿਗੁਰੂ ਲਈਏ ਮਨਾਈਆ। ਜਿਸ ਵਿਚ ਦੀਨ ਮਜ਼੍ਹਬ ਦੀ ਨਹੀਂ ਕੋਈ ਖ਼ਾਰ, ਲਾਸ਼ਰੀਕ ਨੂਰ ਅਲਾਹੀਆ। ਜਿਸ ਨੇ ਸਭ ਦਾ ਪਿਛਲਾ ਕਰਜ਼ ਦੇਣਾ ਉਤਾਰ, ਸਦੀ ਚੌਧਵੀਂ ਲੇਖਾ ਮੁਹੰਮਦ ਦਾ ਝੋਲੀ ਪਾਈਆ। ਜੋ ਨਾਨਕ ਸਤਿਗੁਰ ਨਿਰਗੁਣ ਧਾਰ ਵਿਚ ਬਗ਼ਦਾਦ, ਬਗ਼ਲਗੀਰਾਂ ਨੂੰ ਆਇਆ ਆਖ, ਬਿਨਾ ਅੱਖਰਾਂ ਤੋਂ ਅੱਖਰ ਸੁਣਾਈਆ। ਉਨ੍ਹਾਂ ਅੱਖਰਾਂ ਨੂੰ ਬਿਨਾ ਪੁਰਖ ਅਕਾਲ ਤੇ ਬਿਨਾ ਨਾਨਕ ਤੋਂ ਸਕੇ ਕੋਇ ਨਾ ਵਾਚ, ਬਿਨਾ ਸਤਿਗੁਰ ਗੋਬਿੰਦ ਦੇ ਕਰੇ ਨਾ ਕੋਇ ਪੜ੍ਹਾਈਆ। ਇਹ ਹੁਕਮ ਸੰਦੇਸ਼ਾ ਮਾਛੂਵਾੜੇ ਪਰਮ ਪੁਰਖ ਨਾਲ ਸੇਜਾ ਤੇ ਸੁੱਤੇ ਨੇ ਕੀਤਾ ਸੀ ਵਾਕ, ਵਾਕਿਆ ਕਲਜੁਗ ਦਾ ਦਿਤਾ ਵਖਾਈਆ। ਮੇਰੇ ਪੁਰਖ ਅਕਾਲੇ ਦੀਨ ਦਿਆਲੇ ਜ਼ਰਾ ਆਪਣੀ ਧਰਨੀ ਧਰਤ ਧਵਲ ਉਤੇ ਝਾਕ, ਚਾਰੋਂ ਕੁੰਟ ਅੱਖ ਉਠਾਈਆ। ਜਿਧਰ ਵੇਖੇਂ ਦਿਸੇ ਕਿਸੇ ਨਾ ਸਾਚ, ਸਚ ਨਜ਼ਰ ਕੋਇ ਨਾ ਆਈਆ। ਕਲਮੇ ਵਾਲਾ ਰਹੇ ਕੋਇ ਨਾ ਪਾਕ, ਪਾਕੀਜ਼ਾ ਦਿਸੇ ਨਾ ਖ਼ਲਕ ਖ਼ੁਦਾਈਆ। ਝਟ ਪੁਰਖ ਅਕਾਲ ਨੇ ਸ਼ਬਦ ਵਿਚ ਦਿਤੀ ਆਵਾਜ਼, ਧੁਰ ਸੰਦੇਸ਼ਾ ਦਿਤਾ ਦ੍ਰਿੜਾਈਆ। ਗੋਬਿੰਦ ਗੋਬਿੰਦ ਗੋਬਿੰਦ ਹੁਣ ਤੇਰਾ ਮੈਂ ਖੰਭਾਂ ਵਾਲਾ ਉਡਾਇਆ ਬਾਜ਼, ਫੇਰ ਬਾਜ਼ਾਂ ਵਾਲਿਆ ਤੇਰਾ ਸ਼ਬਦ ਗੁਰੂ ਭੱਜੇ ਵਾਹੋ ਦਾਹੀਆ। ਜਿੰਨਾਂ ਚਿਰ ਤੇਰਾ ਇਕ ਨਾਲ ਇਕ ਮਿਲ ਕੇ ਨੌ ਸੱਤ ਪੂਰਾ ਨਾ ਹੋਇਆ ਰਾਜ, ਰਈਅਤ ਇਕ ਨਾ ਰੰਗ ਰੰਗਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰੋਂ ਹੋਏਗੀ ਤੇਰੀ ਦਾਸ, ਦਾਸ ਦਾਸੀ ਹੋ ਕੇ ਸੇਵ ਕਮਾਈਆ। ਨਾਨਕ ਗੋਬਿੰਦ ਦਾ ਮਿਸ਼ਨ ਆਪਣਾ ਨਹੀਂ ਉਹ ਪੁਰਖ ਅਕਾਲ ਦਾ ਖ਼ਾਸ, ਜਿਸ ਨੇ ਖ਼ਾਲਸ ਖ਼ਾਲਸਾ ਖ਼ਸਮ ਦੀ ਧਾਰ ਵਿਚੋਂ ਦਿਤਾ ਪ੍ਰਗਟਾਈਆ। ਉਸ ਨੂਰ ਦਾ ਜ਼ਹੂਰ ਦਾ ਕਰਨ ਜਾਣਾ ਪ੍ਰਕਾਸ਼, ਹੁਕਮ ਧੁਰ ਦੇ ਨਾਲ ਧੁਰ ਦਾ ਹੁਕਮ ਸੁਣਾਈਆ। ਜਿਸ ਨਾਨਕ ਨਿਜ ਨੇਤਰ ਵੇਖੇ ਲੱਖ ਆਕਾਸ਼ ਦੇ ਆਕਾਸ਼, ਚੌਦਾਂ ਤਬਕਾਂ ਵਾਲਿਓ ਸਾਰੇ ਓਸੇ ਨੂੰ ਸੀਸ ਲਓ ਨਿਵਾਈਆ। ਪੁਰਖ ਅਕਾਲ ਜਿਸ ਦੇ ਸਦਾ ਵਸੇ ਪਾਸ, ਵਿਛੋੜੇ ਵਿਚ ਵਿਛੜ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕੋ ਇਕ ਏਕੰਕਾਰ ਬੇਪ੍ਰਵਾਹੀਆ। ਨਾਨਕ ਦਾ ਮਿਸ਼ਨ ਗੋਬਿੰਦ ਧਾਰ ਧੁਰ ਦਾ ਹੁਕਮ ਜ਼ਰੂਰੀ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਇਕ ਆਵਾਜ਼ ਮੂਸਾ ਦਿਤੀ ਸੀ ਉਤੇ ਕੋਹਤੂਰੀ, ਮੂੰਹ ਦੇ ਭਾਰ ਪੈ ਕੇ ਹਾਏ ਉਫ਼ ਨਾਲ ਸੁਣਾਈਆ। ਈਸਾ ਕਹੇ ਮੇਰਾ ਮਾਲਕ ਇਕ ਨੂਰੀ, ਨੂਰ ਨੁਰਾਨਾ ਇਕ ਅਖਵਾਈਆ। ਜਿਸ ਦੇ ਹੁਕਮ ਨਾਲ ਮੈਂ ਸਲੀਬ ਲਈ ਮਜਬੂਰੀ, ਫਾਸੀ ਗਲ ਵਿਚ ਲਟਕਾਈਆ। ਮੁਹੰਮਦ ਕਿਹਾ ਉਹ ਮਹਿਬੂਬ ਹਾਜ਼ਰ ਹਜ਼ੂਰੀ, ਹਜ਼ਰਤਾਂ ਦਾ ਮਾਲਕ ਇਕ ਅਖਵਾਈਆ। ਸਤਿਗੁਰ ਗੋਬਿੰਦ ਕਿਹਾ ਚਾਰ ਵਰਨ ਅਠਾਰਾਂ ਬਰਨ ਹਿੰਦੂ ਮੁਸਿਲਮ ਸਾਰੇ ਲਓ ਉਸ ਪੁਰਖ ਅਕਾਲ ਦੇ ਚਰਨਾਂ ਦੀ ਧੂੜੀ, ਜਿਹੜਾ ਆਦਿ ਜੁਗਾਦਿ ਜਨਮ ਮਰਨ ਵਿਚ ਕਦੇ ਨਾ ਆਈਆ। ਅਵਤਾਰੋ ਪੈਗ਼ੰਬਰੋ ਆਪਣਾ ਆਪ ਕਦੇ ਨਾ ਕਰਿਓ ਮਸ਼ਹੂਰੀ, ਮਸ਼ਵਰੇ ਧੁਰ ਦੇ ਨਾਲ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ ਸਚ ਦਾ ਮਿਸ਼ਨ ਸਤਿਗੁਰ ਸ਼ਬਦ
ਸ਼ਬਦ ਸਤਿਗੁਰ ਦੋ ਜਹਾਨਾਂ ਜਗਤ ਚਲਾਈਆ। ਗੋਬਿੰਦ ਦਾ ਮਿਸ਼ਨ ਬੜਾ ਸੁਖੱਲਾ, ਸਭ ਨੂੰ ਗਿਆ ਜਣਾਈਆ। ਜਗਿਆਸੂਓ ਇਕੋ ਮੰਨ ਲਓ ਪੁਰਖ ਅਕਾਲ ਇਕੱਲਾ, ਦੂਜੇ ਸਤਿਗੁਰ ਦੀ ਲੋੜ ਰਹੇ ਨਾ ਰਾਈਆ। ਜੋ ਵਸੇ ਜਲਾਂ ਥਲਾਂ, ਮਹੀਅਲ ਆਪਣਾ ਖੇਲ ਖਿਲਾਈਆ। ਜੋਤੀ ਧਾਰ ਸਭ ਦੇ ਅੰਦਰ ਰਲਾ, ਜੋਤੀ ਜਾਤਾ ਡਗਮਗਾਈਆ। ਸ਼ਬਦ ਸੰਦੇਸ਼ਾ ਧੁਰਦਰਗਾਹੋਂ ਰਿਹਾ ਘੱਲਾ, ਬਿਨ ਰਸਨਾ ਜਿਹਵਾ ਢੋਲਾ ਗਾਈਆ। ਜਿਸ ਨੂੰ ਮੁਹੰਮਦ ਕਹੇ ਅੱਲਾ, ਆਲਮੀਨ ਨੂਰ ਅਲਾਹੀਆ। ਉਹ ਨੂਰ ਨੁਰਾਨਾ ਸ਼ਾਹ ਸੁਲਤਾਨਾ ਆਪਣੇ ਪ੍ਰਕਾਸ਼ ਵਿਚ ਆਪੇ ਬਲਾ, ਆਪ ਆਪਾ ਆਪਣੇ ਵਿਚੋਂ ਪ੍ਰਗਟਾਈਆ। ਜਿਸ ਨੇ ਸਤਿਗੁਰ ਨਾਨਕ ਨੂੰ ਕਿਹਾ ਜਾਹ ਸਤਿਨਾਮ ਨਾਲ ਸਭ ਦਾ ਕਰ ਭਲਾ, ਖੋਟੇ ਖਰੇ ਆਪਣੇ ਗਲੇ ਲਗਾਈਆ। ਗੋਬਿੰਦ ਨੂੰ ਕਿਹਾ ਸ਼ਬਦ ਖੰਡੇ ਦਾ ਕਰ ਦੇ ਹੱਲਾ, ਹਲਤ ਪਲਤ ਵਿਚ ਕੂੜੀ ਕਿਰਿਆ ਕਰ ਸਫ਼ਾਈਆ। ਮੇਰਾ ਪਿਆਰ ਵਾਲਾ ਤੇਰੇ ਨਾਲ ਬੱਝਾ ਪੱਲਾ, ਪੱਲੂ ਗੰਢ ਨਾ ਕੋਇ ਛੁਡਾਈਆ। ਤੂੰ ਫਿਰਨਾ ਜੰਗਲਾਂ ਜੂਹਾਂ ਵਿਚ ਥਲਾ, ਅਸਗਾਹਾਂ ਭੱਜਣਾ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਿਸ਼ਨ ਨਾਨਕ ਦੀ ਧਾਰ ਗੋਬਿੰਦ, ਗੋਬਿੰਦ ਦੀ ਧਾਰ ਸਤਿਗੁਰ ਸ਼ਬਦ ਸ਼ਬਦ ਦੀ ਧਾਰ ਪੁਰਖ ਅਕਾਲ, ਜਿਸ ਅਕਾਲ ਦਾ ਕਲਮਾ ਸਾਰੇ ਗਾਵਣ ਥਾਉਂ ਥਾਈਂਆ।
੨੬ ਸਾਵਣ ਸ਼ਹਿਨਸ਼ਾਹੀ ਸੰਮਤ ੮ ਬੰਬਈ ਬੰਦਰਗਾਹ ਤੋਂ ਜਹਾਜ਼ ਚੱਲਣ ਸਮੇਂ ਕਾਨਾ ਸੁੱਟਣ ਤੇ
ਸਾਢੇ ਤਿੰਨ ਸ਼ਾਮ ਨੂੰ ਵਿਹਾਰ ਹੋਇਆ
ਕਸੀਰਾ ਕਹੇ ਮੇਰੀ ਆਸਾ ਪੁੰਨੀ ਚੌਧਵੀਂ ਸਦੀ, ਚੌਦਾਂ ਤਬਕ ਦੇਣ ਗਵਾਹੀਆ। ਤ੍ਰਿਖਾ ਬੁਝਣੀ ਨੌ ਸੌ ਨੜ੍ਹਿਨਵੇਂ ਨਦੀ, ਜਲ ਧਾਰਾ ਰਾਹ ਤਕਾਈਆ। ਧੁਰ ਦੇ ਹੁਕਮ ਅੰਦਰ ਲੱਖ ਬਤਾਲੀ ਜੂਨੀ ਬੱਧੀ, ਬੰਦਨਾ ਵਿਚ ਸਾਰੇ ਸੀਸ ਨਿਵਾਈਆ। ਪਰਵਰਦਿਗਾਰ ਸਾਂਝੇ ਯਾਰ ਤੇਰੀ ਪ੍ਰੀਤ ਆਤਮ ਪਰਮਾਤਮ ਲੱਗੀ, ਅੰਤਰ ਨਿਰੰਤਰ ਮਿਲ ਕੇ ਵੱਜੇ ਵਧਾਈਆ। ਧੰਨ ਭਾਗ ਤੇਰੀ ਜੋਤ ਸਮੁੰਦ ਸਾਗਰਾਂ ਜਗੀ, ਨੂਰ ਨੁਰਾਨਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪਣੇ ਹੱਥ ਰਖਾਈਆ। ਕਸੀਰਾ ਕਹੇ ਮੇਰਾ ਲੇਖਾ ਨਾਲ ਰਵੀਦਾਸ ਚਮਾਰਾ, ਚੰਮ ਦ੍ਰਿਸ਼ਟੀ ਦਾ ਡੇਰਾ ਢਾਹੀਆ। ਮੇਰਾ ਸਾਹਿਬ ਗੁਣੀ ਗਹੀਰ ਜ਼ਾਹਿਰਾ, ਪੀਰ ਪੀਰਾ ਬੇਪ੍ਰਵਾਹੀਆ। ਜਿਸ ਦਾ ਅਵਤਾਰ ਪੈਗ਼ੰਬਰਾਂ ਗੁਰੂਆਂ ਲਾਇਆ ਨਾਅਰਾ, ਹਕੀਕਤ ਹਕ ਹਕ ਸੁਣਾਈਆ। ਉਹ ਚਲ ਕੇ ਆਇਆ ਸਚਖੰਡ ਨਿਵਾਸੀ ਵਿਚ ਜਲਧਾਰਾ, ਜਲ ਥਲ ਮਹੀਅਲ ਵੇਖ ਵਖਾਈਆ। ਸਭ ਨੂੰ ਕੀਤਾ ਅੰਤਰ ਨਿਰੰਤਰ ਬੇਦਾਰਾ, ਆਲਸ ਨਿੰਦਰਾ ਦਿਤੀ ਮਿਟਾਈਆ। ਜਿਸ ਦਾ ਲੇਖਾ ਲਿਖਦੇ ਰਹੇ ਸ਼ਾਸਤਰ ਜੁਗ ਚਾਰਾ, ਸਤਿਜੁਗ ਤਰੇਤਾ ਦੁਆਪਰ ਕਲਜੁਗ ਢੋਲੇ ਗਾਈਆ। ਉਹ ਪ੍ਰੀਤਮ ਪ੍ਰੇਮੀ ਸਚ ਮੁਹੱਬਤ ਵਿਚ ਕਰੇ ਪਿਆਰਾ, ਪਾਰਬ੍ਰਹਮ ਪ੍ਰਭ ਆਪਣਾ ਰੰਗ ਰੰਗਾਈਆ। ਜਿਸ ਨੇ ਲੇਖਾ ਪੂਰਾ ਕੀਤਾ ਭਾਰਤ ਖੰਡ ਦਾ ਭਾਰਤ ਕਿਨਾਰਾ, ਭਰਮ ਰਿਹਾ ਨਾ ਰਾਈਆ। ਜਿਥੇ ਦਵਾਰਕਾ ਵਾਸੀ ਕ੍ਰਿਸ਼ਨ ਕੀਤਾ ਇਸ਼ਾਰਾ, ਬਿਨ ਨੈਣਾਂ ਨੈਣ ਉਠਾਈਆ। ਕਿਰਪਾ ਕਰੇ ਆਪ ਨਿਰੰਕਾਰਾ, ਨਿਰਗੁਣ ਆਪਣੀ ਕਾਰ ਭੁਗਤਾਈਆ। ਕਲਜੁਗ
ਅੰਤਮ ਚੌਬੀਸਾ ਲਏ ਅਵਤਾਰਾ, ਹਰਿ ਜਗਦੀਸ਼ਾ ਧੁਰ ਦਾ ਕਦਮ ਟਿਕਾਈਆ। ਨਵ ਸੱਤ ਬਿਨ ਵੰਝ ਮੁਹਾਣਿਆਂ ਲਾਵੇ ਪਾਰ ਕਿਨਾਰਾ, ਜੀਵ ਜੰਤ ਵੇਖ ਵਖਾਈਆ। ਜਿਨ੍ਹਾਂ ਦੀ ਜੂਨੀ ਫੇਰ ਨਾ ਹੋਏ ਦੁਬਾਰਾ, ਦੋਹਰਾ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਮੁੰਦ ਕਹੇ ਕਸੀਰੇ ਮੇਰੇ ਅੰਦਰ ਮਾਰੀ ਆਵਾਜ਼, ਹਲੂਣਾ ਦਿਤਾ ਲਗਾਈਆ। ਉਠ ਵੇਖ ਗ਼ਰੀਬ ਨਿਵਾਜ, ਗ਼ਰੀਬ ਨਿਮਾਣਿਆਂ ਹੋਏ ਸਹਾਈਆ। ਜਿਸ ਨੇ ਦੀਨ ਦੁਨੀ ਦਾ ਬਦਲ ਦੇਣਾ ਰਾਜ, ਰਈਅਤ ਲੱਖ ਚੁਰਾਸੀ ਵੇਖੇ ਥਾਉਂ ਥਾਈਂਆ। ਸਭ ਦਾ ਸਾਂਝਾ ਕਰੇ ਸਮਾਜ, ਸਮਿਗਰੀ ਨਾਮ ਵਾਲੀ ਵਰਤਾਈਆ। ਜੋ ਆਸ਼ਾ ਰਖੀ ਨਾਨਕ ਨਿਰਗੁਣ ਸਰਗੁਣ ਬਗ਼ਦਾਦ, ਆਪਣਾ ਖੇਲ ਵਖਾਈਆ। ਸ਼ਬਦ ਦਾ ਸ਼ਬਦ ਸੁਣਾ ਦੇ ਨਾਦ, ਅਨਾਦੀ ਆਪ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਮੁੰਦ ਕਹੇ ਕਸੀਰਾ ਵੱਜਾ ਵਿਚ ਮੇਰੀ ਛਾਤੀ, ਹਲੂਣਾ ਦਿਤਾ ਲਗਾਈਆ। ਕਮਲਿਆ ਉਠ ਵੇਖ ਕਮਲਾਪਾਤੀ, ਪਤਿਪਰਮੇਸ਼ਵਰ ਬੇਪਰਵਾਹੀਆ। ਜਿਸ ਦੀ ਸਭ ਤੋਂ ਵੱਖਰੀ ਝਾਕੀ, ਦੋ ਜਹਾਨਾਂ ਵੇਖੇ ਚਾਈਂ ਚਾਈਂਆ। ਜੋ ਆਦਿ ਜੁਗਾਦਿ ਦਾ ਨਾਦੀ, ਸਗਲਾ ਸੰਗ ਬਣਾਈਆ। ਉਸ ਨੇ ਲੇਖਾ ਦੱਸਣਾ ਸਤਿਗੁਰ ਨਾਨਕ ਦਾ ਸਾਢੇ ਦਸ ਅੱਜ ਦੀ ਰਾਤੀ, ਰੁਤੜੀ ਸ਼ਬਦ ਧਾਰ ਮਹਿਕਾਈਆ। ਫੇਰ ਸਭ ਦੀ ਅੰਦਰੇ ਅੰਦਰ ਪੁਛੇ ਵਾਤੀ, ਬਚਿਆ ਰਹਿਣ ਕੋਇ ਨਾ ਪਾਈਆ। ਨਵੀਂ ਨਵੇਂ ਜੁਗ ਦੀ ਦੱਸੇ ਸਾਖੀ, ਸਾਕਾ ਪਿਛਲਾ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਕਾਨਾ ਕਹੇ ਮੈਂ ਜੀਵਤ ਜੀਅ ਮਰਿਆ, ਮਰ ਜੀਵਤ ਰੂਪ ਬਦਲਾਈਆ। ਮੈਂ ਜਗਤ ਸਾਗਰ ਤਰਿਆ, ਸਮੁੰਦ ਸਾਗਰ ਡੇਰਾ ਢਾਹੀਆ। ਪੁਰਖ ਅਕਾਲਾ ਇਕੋ ਵਰਿਆ, ਵਰ ਦਾਤਾ ਬੇਪਰਵਾਹੀਆ। ਜਿਸ ਨੇ ਭਗਤਾਂ ਕਾਰਜ ਕਰਿਆ, ਕਰਨੀ ਕਰਤਾ ਕਾਰ ਕਮਾਈਆ। ਮੈਂ ਚਾਰ ਜੁਗ ਦਾ ਸ਼ਾਸਤਰ ਜੋ ਮੇਰੇ ਨਾਲ ਲਿਖਿਆ ਉਹ ਪੜ੍ਹਿਆ, ਅੱਖਰ ਅੱਖਰ ਖੋਜ ਖੁਜਾਈਆ। ਨਿਗਾਹ ਮਾਰੀ ਇਕੋ ਰੂਪ ਨਜਰ ਆਇਆ ਚੋਟੀ ਜੜ੍ਹਿਆ, ਜੋ ਚੇਤਨ ਆਪਣੀ ਵੰਡ ਵੰਡਾਈਆ। ਮੈਂ ਉਸ ਦੀ ਸਰਨੀ ਜਾਂਦੀ ਵਾਰ ਪਰਿਆ, ਨਿਉਂ ਨਿਉਂ ਸੀਸ ਝੁਕਾਈਆ। ਨਾਲੇ ਹੱਸ ਕੇ ਕਿਹਾ ਲੇਖਾ ਪੂਰਾ ਕਰੀਂ ,ਅੜਿਆ, ਮਿਹਰਵਾਨ ਆਪਣੀ ਦਇਆ ਕਮਾਈਆ। ਮੇਰਾ ਜਗਤ ਦਲਿਦ੍ਰ ਝੜਿਆ, ਖਵਾਜਾ ਖਿਜਰ ਦਏ ਗਵਾਹੀਆ। ਇੰਦਰ ਆ ਕੇ ਨਿਮਸਕਾਰ ਰਿਹਾ ਕਰਿਆ, ਨਮੋ ਨਮੋ ਤੇਰੀ ਬੇਪਰਵਾਹੀਆ। ਵਿਸ਼ਨ ਬ੍ਰਹਮਾ ਸ਼ਿਵ ਤੱਕਣ ਘਰਿਆ, ਸੂਰੀਆ ਚੰਨ ਅੱਖ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਕਰਨੀ ਦਾ ਕਰਤਾ ਲੱਖ ਬਤਾਲੀ ਭੈ ਚੁਕਾਵੇ ਡਰਿਆ, ਭਉ ਆਪਣਾ ਇਕ ਚੁਕਾਈਆ।
੨੬ ਸਾਵਣ ਸ਼ਹਿਨਸ਼ਾਹੀ ਸੰਮਤ ੮ ਸਮੁੰਦਰੀ ਜਹਾਜ ਵਿਚ ਰਾਤ ਸਾਢੇ ਦਸ ਵਜੇ ਵਿਹਾਰ ਹੋਇਆ
ਕਸੀਰਾ ਕਹੇ ਮੈਂ ਵੇਖੀ ਅਗੰਮੀ ਵਸਤ, ਸਮੁੰਦ ਸਾਗਰ ਅੰਦਰ ਧਿਆਨ ਲਗਾਈਆ। ਜਿਸ ਤੇ ਨਿਸ਼ਾਨ ਤੱਕਿਆ ਨਾਨਕ ਹਸਤ, ਹਥੇਲੀ
ਬਿਨ ਰੇਖ ਨਜ਼ਰੀ ਆਈਆ। ਉਸ ਇਸ਼ਾਰਾ ਕੀਤਾ ਲਹਿਣਾ ਪੂਰਾ ਹੋਵੇ ਮਤਸਯ, ਮੱਛ ਦਇਆ ਕਮਾਈਆ। ਜਿਸ ਵੇਲੇ ਕਲਜੁਗ ਸ਼ਰਅ ਦੀ ਹੋਵੇ ਹਸਦ, ਸਚ ਪਿਆਰ ਨਜ਼ਰ ਕੋਇ ਨਾ ਆਈਆ। ਝਗੜਾ ਹੋਵੇ ਦੀਨ ਮਜ਼੍ਹਬ, ਜ਼ਾਤ ਪਾਤ ਕਰੇ ਲੜਾਈਆ। ਚਾਰੋਂ ਕੁੰਟ ਅੰਧੇਰਾ ਗ਼ਜ਼ਬ, ਸਾਚਾ ਚੰਦ ਨਾ ਕੋਇ ਚਮਕਾਈਆ। ਧੁਰ ਪ੍ਰੇਮ ਦਾ ਰਹੇ ਕੋਇ ਨਾ ਵਜਦ, ਹਕੀਕੀ ਰੰਗ ਨਾ ਕੋਇ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਕਸੀਰਾ ਕਹੇ ਮੈਂ ਹੋਰ ਤੱਕਿਆ ਨਜ਼ਾਰਾ, ਪ੍ਰਭ ਨਜ਼ਰ ਦਿਤੀ ਬਦਲਾਈਆ। ਮੈਂ ਆ ਗਿਆ ਦੂਰ ਕਿਨਾਰਾ, ਭੱਜਿਆ ਵਾਹੋ ਦਾਹੀਆ। ਤੱਕੀ ਜਲਧਾਰਾ, ਜਲ ਜਲ ਹੀਂ ਮਾਹੇਂ ਸਮਾਈਆ। ਵਿਚੋਂ ਨਜ਼ਰੀ ਆਇਆ ਏਕੰਕਾਰਾ, ਇਕ ਇਕੱਲਾ ਧੁਰ ਦਾ ਮਾਹੀਆ। ਜਿਸ ਨੇ ਕਛਪ ਦਿਤਾ ਇਸ਼ਾਰਾ, ਕੁਛ ਆਪਣਾ ਹੁਕਮ ਸੁਣਾਈਆ। ਅੰਤਮ ਪ੍ਰਗਟ ਹੋ ਕੇ ਆਵਾਂ ਚਵ੍ਹੀਆਂ ਅਵਤਾਰਾ, ਚਾਰੋਂ ਕੁੰਟ ਖੋਜ ਖੁਜਾਈਆ। ਜਲ ਹੋੜਿਆਂ ਪਾਵਾਂ ਸਾਰਾ, ਵਿਛੜਿਆਂ ਬਾਹਰ ਕਢਾਈਆ। ਵੇਖਾਂ ਡੂੰਘੀਆਂ ਗਾਰਾ, ਬਿਨ ਅੱਖਾਂ ਅੱਖ ਉਠਾਈਆ। ਸਭ ਦਾ ਲਾਹਵਾਂ ਭਾਰਾ, ਪਿਛਲਾ ਕਰਜ਼ ਚੁਕਾਈਆ। ਸਮੁੰਦ ਸਾਗਰਾਂ ਪ੍ਰਗਟ ਹੋਵਾਂ ਜ਼ਾਹਿਰਾ, ਜ਼ਾਹਿਰ ਆਪਣਾ ਆਪ ਕਰਾਈਆ। ਕਛਪ ਨੂੰ ਇਹੋ ਦੱਸਿਆ ਸੀ ਨਾਅਰਾ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੁਣਾਈਆ। ਜਿਸ ਦਾ ਵੇਦ ਵਿਆਸ ਲੇਖਾ ਲਿਖਿਆ ਧਿਆਏ ਅਠਾਰਾਂ, ਇਕ ਪੁਰਾਨ ਇਕ ਧਿਆਏ ਰੂਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਕਾਨਾ ਕਹੇ ਨਾਨਕ ਨੇ ਮੇਰੇ ਵਿਚ ਸੁੱਟੀ ਸੀ ਕਾਨੀ, ਕਲਮ ਘੜ ਕੇ ਆਪ ਟਿਕਾਈਆ। ਹੱਥ ਬੱਧੀ ਸੀ ਗਾਨੀ, ਬਿਨਾ ਮਣਕਿਆਂ ਆਪ ਟਿਕਾਈਆ। ਫੇਰ ਤੱਕਿਆ ਜ਼ਿਮੀਂ ਅਸਮਾਨੀ, ਦੋ ਜਹਾਨਾਂ ਵੇਖ ਵਖਾਈਆ। ਹੁਕਮ ਸੁਣਿਆ ਪ੍ਰਗਟ ਹੋਵੇ ਨੂਰ ਨੁਰਾਨੀ, ਨੂਰ ਨੁਰਾਨਾ ਧੁਰਦਰਗਾਹੀਆ। ਵੇਖੋ ਜਲ ਪਾਣੀ, ਅੰਦਰ ਬਾਹਰ ਖੋਜ ਖੁਜਾਈਆ। ਸ਼ਹਿਨਸ਼ਾਹ ਬਣ ਸੁਲਤਾਨੀ, ਸੁਤ ਹਰਿਜਨ ਨਾਲ ਰਖਾਈਆ। ਨੌ ਸੌ ਚੁਰਾਨਵੇਂ ਚੌਕੜੀ ਜੁਗ ਦਾ ਝਗੜਾ ਵੇਖੇ ਦੀਵਾਨੀ, ਚਾਰ ਜੁਗ ਦੇ ਸ਼ਾਸਤਰ ਦੇਣ ਗਵਾਹੀਆ। ਉਸ ਦੀ ਸਤਿ ਸਚ ਦੀ ਨਿਸ਼ਾਨੀ, ਨਿਸ਼ਾਨਾ ਧੁਰ ਦਾ ਹੁਕਮ ਲਗਾਈਆ। ਧੁਰ ਦਾ ਦਾਤਾ ਬਣ ਕੇ ਦਾਨੀ, ਦਇਆਵਾਨ ਦਇਆ ਕਮਾਈਆ। ਲੇਖਾ ਜਾਣ ਕੇ ਚਾਰੇ ਖਾਣੀ, ਖ਼ਾਨਾ ਗੋਬਿੰਦ ਫੋਲ ਫੁਲਾਈਆ। ਜਿਸ ਵਿਚ ਬਣ ਕੇ ਜਾਣ ਜਾਣੀ, ਜਾਨਣਹਾਰ ਇਕ ਹੋ ਜਾਈਆ। ਨੌ ਅਗਸਤ ਕਹੇ ਮਿਹਰਵਾਨੀ, ਨਵ ਨੌ ਚਾਰ ਦਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਕਾਨੀ ਕਹੇ ਨਾਨਕ ਸ਼ਬਦੀ ਧਾਰ ਸਮੁੰਦ ਵਿਚ ਲਿਖੇ ਅੱਖਰ, ਬਿਨਾ ਅੱਖਰਾਂ ਅੱਖਰ ਬਣਾਈਆ। ਫੇਰ ਵੇਖੇ ਪਾਹਨ ਪੱਥਰ, ਬਿਨ ਨੈਣਾਂ ਨੈਣ ਖੁਲਾਈਆ। ਫੇਰ ਲੇਖ ਬਣਾਇਆ ਮੇਰੀ ਅੰਤਰ ਧਾਰ ਗੋਬਿੰਦ ਲਹਿਣਾ ਸਥਰ, ਯਾਰੜਾ ਸੇਜ ਹੰਢਾਈਆ। ਫੇਰ ਖੇਲ ਕਰਨਾ ਵੱਖਰ, ਵੱਖਰਾ ਆਪਣਾ ਹੁਕਮ ਵਰਤਾਈਆ। ਜਿਸ ਨੂੰ ਸਮਝੇ ਨਾ ਕੋਇ ਗ੍ਰਹਿ ਨਛੱਤਰ, ਸ਼ਾਸਤਰ ਸਮਝ ਕੋਇ ਨਾ ਪਾਈਆ। ਧਰਨੀ ਬਣਾ ਕੇ ਪੱਤਰ, ਪਤ੍ਰਕਾ ਦਿਤੀ ਲਿਖਾਈਆ। ਜਿਸ ਭਗਤ ਪ੍ਰਗਟਾਉਣੇ ਬਹੱਤਰ, ਸੱਤਰਾਂ ਰੰਗ ਰੰਗਾਈਆ। ਲੇਖਾ ਚੁਕਾਏ ਚੁਹੱਤਰ, ਪੰਜ ਪੰਜ ਪੰਜ ਨਾਲ ਸਮਝਾਈਆ। ਚਾਰ ਕੁੰਟ ਕਰੇ ਇਕੱਤਰ, ਦੀਨਾਂ ਮਜ਼੍ਹਬਾਂ ਡੇਰਾ ਢਾਹੀਆ। ਗੁਰਮੁਖ ਹੀਰੇ ਉਪਜਾਏ ਰਤਨ, ਧੁਰ ਦਾ
ਰੰਗ ਰੰਗਾਈਆ। ਜਿਨ੍ਹਾਂ ਨੂੰ ਕਰਨਾ ਪਏ ਕੋਇ ਨਾ ਯਤਨ, ਯਥਾਰਥ ਆਪਣੀ ਗੋਦ ਉਠਾਈਆ। ਉਹ ਛਡੇ ਭਾਰਤ ਖੰਡ ਵਾਲਾ ਵਤਨ, ਬੇਵਤਨਾਂ ਵੇਖ ਵਖਾਈਆ। ਲੇਖਾ ਜਾਣੇ ਬਿਨਾ ਘਾਟ ਤੇ ਪਤਣ, ਪਤ੍ਰਕਾ ਦਏ ਗਵਾਹੀਆ। ਤੂੰ ਮੇਰਾ ਮੈਂ ਤੇਰਾ ਸਾਰੇ ਢੋਲਾ ਜਪਣ, ਆਤਮ ਪਰਮਾਤਮ ਵੱਜੇ ਵਧਾਈਆ। ਅੰਤ ਕਲਜੁਗ ਸੂਰੀਆ ਆਏ ਛਪਣ, ਆਪਣਾ ਤੇਜ ਗਵਾਈਆ। ਅਵਤਾਰ ਪੈਗ਼ੰਬਰ ਗੁਰੂਆਂ ਕਰੇ ਇਕੱਠਣ, ਸਚਖੰਡ ਹੁਕਮ ਸੁਣਾਈਆ। ਲੇਖਾ ਪੂਰਾ ਕਰੇ ਪਾਟਲ ਪਟਨ, ਪਟਨੇ ਵਾਲਾ ਸੰਗ ਰਖਾਈਆ। ਜੋਤ ਜਗਾ ਕੇ ਲਟ ਲਟਣ, ਲੋਆਂ ਪੁਰੀਆਂ ਡਗਮਗਾਈਆ। ਸਤਿ ਸਚ ਦਾ ਖੋਲ੍ਹੇੇ ਹੱਟਣ, ਵਣਜਾਰਾ ਬਣੇ ਬੇਪਰਵਾਹੀਆ। ਜਨ ਭਗਤਾਂ ਪੈਜ ਆਏ ਰਖਣ, ਸਿਰ ਸਿਰ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ। ਸਮੁੰਦ ਕਹੇ ਮੇਰੇ ਅੰਤਰ ਧਰਤੀ ਹੱਸੀ, ਖ਼ੁਸ਼ੀ ਵਿਚ ਸੁਣਾਈਆ। ਜਿਸ ਤਾਰੀ ਲੱਖ ਚਾਰ ਅੱਸੀ, ਚੁਰਾਸੀ ਹੋਇਆ ਸਹਾਈਆ। ਉਸ ਮਤਸਯ ਨੂੰ ਹੁਕਮੀ ਗੱਲ ਦੱਸੀ, ਕਛਪ ਆਇਆ ਸਮਝਾਈਆ। ਜਿਸ ਕਲਜੁਗ ਦੀ ਆਯੂ ਮੁਕਾਉਣੀ ਲੱਖ ਚਾਰ ਬੱਤੀ, ਬਤੀਸਾ ਲੇਖਾ ਦਏ ਚੁਕਾਈਆ। ਉਸ ਦਾ ਲੇਖ ਮਿਟੇ ਨਾ ਰਤੀ, ਨਾਨਕ ਕਲਮ ਦਏ ਗਵਾਹੀਆ। ਉਹ ਆਏ ਵਹੀਰਾਂ ਘੱਤੀ, ਸਾਗਰਾਂ ਭੱਜੇ ਵਾਹੋ ਦਾਹੀਆ। ਜਿਸ ਨੂੰ ਗਾਉਂਦੇ ਰਾਗ ਛੱਤੀ, ਛਤਰਧਾਰੀ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਛੱਤੀ ਰਾਗ ਕਹਿਣ ਹੋ ਗਏ ਛੱਤੀ ਬਰਸ, ਬਰਸੀ ਬਰਸੀ ਧਿਆਨ ਲਗਾਈਆ। ਸਾਹਿਬ ਸਵਾਮੀ ਕੀਤਾ ਤਰਸ, ਮਿਹਰ ਨਜ਼ਰ ਉਠਾਈਆ। ਨੌ ਅਗਸਤ ਮੇਟੀ ਹਰਸ, ਹਰਸ ਦਿਤੀ ਚੁਕਾਈਆ। ਏਸੇ ਦਿਵਸ ਅਮਰਜੀਤ ਮਾਤਲੋਕ ਆਇਆ ਸੀ ਪਰਤ, ਤਨ ਵਜੂਦ ਵੱਜੀ ਵਧਾਈਆ। ਜਨਮ ਲਿਆ ਉਤੇ ਧਰਤ, ਗੋਬਿੰਦ ਰੰਗ ਰੰਗਾਈਆ। ਪਿਛਲਾ ਪੂਰਬ ਦਾ ਕਰਜ਼, ਪੁਰਖ ਅਕਾਲ ਦਿਤਾ ਚੁਕਾਈਆ। ਇਹੋ ਖੇਲ ਅਸਚਰਜ, ਸਮੁੰਦ ਸਾਗਰ ਕਾਨਾ ਕਲਮ ਦਏ ਗਵਾਹੀਆ। ਕਸੀਰਾ ਕਹੇ ਮੈਂ ਬੈਠਾ ਰਿਹਾ ਸ਼ਾਲਾ ਮਿਰਗ, ਦਰ ਠਾਂਡੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਭੁਗਤਾਈਆ। ਕੌਡੀ ਕਹੇ ਮੇਰੀ ਕਾਨੇ ਨਾਲ ਤਕਦੀਰ, ਸਚ ਦਿਆਂ ਸੁਣਾਈਆ। ਮੇਰੇ ਸਾਹਿਬ ਦੀ ਅਨੋਖੀ ਤਦਬੀਰ, ਜਿਸ ਦਾ ਭੇਵ ਕੋਇ ਨਾ ਪਾਈਆ। ਮੈਨੂੰ ਖ਼ੁਸ਼ੀਆਂ ਨਾਲ ਤੱਕਿਆ ਕਬੀਰ, ਬਿਨਾ ਕਾਇਆ ਤੋਂ ਧਿਆਨ ਲਗਾਈਆ। ਮੈਂ ਰਵੀਦਾਸ ਦੇ ਵੇਖੇ ਪਾਟੇ ਚੀਰ, ਚੀਥੜ ਲੀਰੋ ਲੀਰ ਸੋਭਾ ਪਾਈਆ। ਮੇਰੀ ਅੱਖੀਂ ਵਗਿਆ ਨੀਰ, ਨੈਣਾਂ ਛਹਿਬਰ ਲਾਈਆ। ਜਿਸ ਗੰਗਾ ਦੀ ਭੇਟਾ ਵਾਸਤੇ ਆਪਣੀ ਰੰਬੀ ਨਾਲ ਮਾਰੀ ਸੀ ਲਕੀਰ, ਲਾਈਨ ਮੇਰੇ ਉਤੇ ਬਣਾਈਆ। ਜਾਹ ਤੇਰਾ ਲੇਖਾ ਅੰਤਮ ਕਲਜੁਗ ਨਾਲ ਨੌ ਸੌ ਨੜਿੰਨਵੇਂ ਫ਼ਕੀਰ ਸੂਫ਼ੀ ਸੰਤਾਂ ਰੰਗ ਰੰਗਾਈਆ। ਤੈਨੂੰ ਜ਼ਾਹਿਰ ਕਰੇ ਮੇਰਾ ਗੁਣੀ ਗਹੀਰ, ਗਹਿਰ ਗਵਰ ਆਪਣੀ ਦਇਆ ਕਮਾਈਆ। ਜੋ ਸ਼ਬਦ ਧਾਰ ਸਮੁੰਦ ਸਾਗਰਾਂ ਜਾਏ ਚੀਰ, ਚਾਰ ਜੁਗ ਦਾ ਲੇਖਾ ਵੇਖ ਵਖਾਈਆ। ਜਿਸ ਝਗੜਾ ਮੇਟਣਾ ਸ਼ਾਹ ਹਕੀਰ, ਊਚਾਂ ਨੀਚਾਂ ਡੇਰਾ ਢਾਹੀਆ। ਸ਼ਰਅ ਦਾ ਕੱਟਣਾ ਜ਼ੰਜੀਰ, ਛੁਰੀ ਸ਼ਰਅ ਬਣੇ ਨਾ ਜਗਤ ਕਸਾਈਆ। ਦੀਨ ਦੁਨੀ ਬਦਲਣੀ ਜ਼ਮੀਰ, ਮਨ ਮਨਸਾ ਦਏ ਗਵਾਈਆ। ਭਾਗ ਲਗਾਵੇ ਤਨ ਮਾਟੀ ਸਰੀਰ, ਪੰਜ ਤਤ ਵੱਜੇ ਵਧਾਈਆ। ਜੋ ਲੇਖਾ ਲਿਖਿਆ ਹਜ਼ਰਤ ਮੁਹੰਮਦ ਵਿਚ ਕੁਰਾਨ ਮਜੀਦ, ਧੁਰ ਦੇ ਕਾਅਬੇ ਖੋਜ ਖੁਜਾਈਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਖੁਲਾਈਆ। ਧਰਨੀ ਕਹੇ ਮੈਂ ਜਲ ਵਿਚ ਡੁੱਬੀ, ਜਗਤ ਡੁਬਦਾ ਵੇਖ ਵਖਾਈਆ। ਮੈਂ ਰੋਵਾਂ ਉਚੀ ਸਾਹ ਭੁੱਬੀ, ਹੌਕਿਆਂ ਵਿਚ ਜਣਾਈਆ। ਮੇਰੇ ਮਾਲਕ ਨੇ ਧਾਰ ਰਹਿਣ ਨਹੀਂ ਦੇਣੀ ਦੂਜੀ, ਦੂਆ ਏਕਾ ਗੰਢ ਪਵਾਈਆ। ਜਿਸ ਦੀ ਰਮਜ਼ ਸ਼ਬਦ ਧਾਰ ਦੀ ਗੁੱਝੀ, ਜਗਤ ਵਾਲਿਆਂ ਨਾ ਕੋਇ ਸਮਝਾਈਆ। ਮੈਂ ਉਸੇ ਦੀ ਸੇਵਾ ਵਿਚ ਰੁਝੀ, ਦਿਵਸ ਰੈਣ ਭੱਜਾਂ ਵਾਹੋ ਦਾਹੀਆ। ਜੋ ਖੇਲ ਕਰਦਾ ਜੁਗ ਜੁਗੀ, ਜੁਗਾਂ ਜੁਗੰਤਰਾਂ ਵੇਸ ਵਟਾਈਆ। ਜਿਸ ਦੀ ਜੋਤ ਹੋਵੇ ਉਘੀ, ਉਗਣ ਆਥਣ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਖੇਲ ਆਪ ਖਿਲਾਈਆ। ਸਮੁੰਦ ਕਹੇ ਮੈਂ ਵੇਖਾਂ ਘੜੀ ਪਲਾਂ, ਪਲਕਾਂ ਤੋਂ ਪਰੇ ਧਿਆਨ ਲਗਾਈਆ। ਮੇਰੀਆਂ ਕੂਕਣ ਲਹਿਰਾਂ ਤੇ ਛੱਲਾਂ, ਰੋਵਣ ਮਾਰਨ ਧਾਹੀਆ। ਜੋ ਵਸੇ ਜਲਾਂ ਥਲਾਂ, ਮਹੀਅਲਾਂ ਰਿਹਾ ਸਮਾਈਆ। ਕਦ ਆਵੇ ਸਾਡੇ ਵਿਚ ਮਹੱਲਾਂ, ਮਹੱਲ ਆਪਣਾ ਇਕ ਬਣਾਈਆ। ਉਹ ਹੋਵੇ ਧੁਰ ਦੀ ਧਾਰ ਇਕੱਲਾ, ਅਕਲ ਕਲਧਾਰੀ ਨੂਰ ਅਲਾਹੀਆ। ਜਿਸ ਦਾ ਨਿਹਚਲ ਧਾਮ ਅਟੱਲਾ, ਦਰਗਾਹ ਸਾਚੀ ਸਚਖੰਡ ਸੋਭਾ ਪਾਈਆ। ਉਸ ਦਾ ਰੂਪ ਹੋਵੇ ਵਲ ਛਲਾ, ਵਲ ਛਲ ਆਪਣੀ ਕਾਰ ਭੁਗਤਾਈਆ। ਜਿਸ ਨੇ ਅਵਤਾਰ ਪੈਗ਼ੰਬਰ ਗੁਰੂਆਂ ਸ਼ਬਦ ਸੰਦੇਸ਼ਾ ਘੱਲਾ, ਜੁਗ ਜੁਗ ਮਾਤ ਸੁਣਾਈਆ। ਜਿਸ ਨੂੰ ਮੁਹੰਮਦ ਕਿਹਾ ਅਲਾਹੀ ਅੱਲਾ, ਨੂਰ ਨੁਰਾਨਾ ਡਗਮਗਾਈਆ। ਜਿਸ ਨੇ ਗੋਬਿੰਦ ਫੜਾਇਆ ਪੱਲਾ, ਪਾਰਬ੍ਰਹਮ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਦਇਆ ਕਮਾਈਆ। ਸਮੁੰਦ ਕਹੇ ਮੇਰੀ ਆਦਿ ਆਦਿ ਦੀ ਤ੍ਰਿਸ਼ਨਾ, ਤ੍ਰਿਖਾਵੰਤ ਹੋ ਕੇ ਦਿਆਂ ਦੁਹਾਈਆ। ਮੇਰੀ ਸ਼ਹਾਦਤ ਦੇਵੇ ਬ੍ਰਹਮਾ ਸ਼ਿਵ ਵਿਸ਼ਨਾ, ਵਿਸ਼ਵ ਦਾ ਪਰਦਾ ਆਪ ਚੁਕਾਈਆ। ਮੈਨੂੰ ਇਸ਼ਾਰਾ ਦਿਤਾ ਰਾਮ ਤੇਰਾ ਲੇਖਾ ਉਸ ਨੇ ਲਿਖਣਾ, ਜਿਸ ਦਾ ਲੇਖਾ ਨਾ ਕੋਇ ਬਣਾਈਆ। ਤੂੰ ਕਲਜੁਗ ਅੰਤਮ ਉਸ ਦੇ ਚਰਨੀ ਟਿਕਣਾ, ਜਿਸ ਦੇ ਟਿੱਕੇ ਧੂੜੀ ਸਾਰੇ ਖ਼ਾਕ ਰਮਾਈਆ। ਮੇਰਾ ਲੇਖਾ ਨਾਲ ਪੱਥਰ ਇੱਟਣਾ, ਲੰਕਾ ਗੜ੍ਹ ਸੁਹਾਈਆ। ਤੇਰਾ ਲਹਿਣਾ ਅੰਤ ਇਕ ਇਕ ਨੇ ਨਜਿੱਠਣਾ, ਜਿਸ ਦਾ ਜੇਠਾ ਸੁਤ ਸ਼ਬਦੀ ਧਾਰ ਸੋਭਾ ਪਾਈਆ। ਤੂੰ ਉਸ ਦੇ ਚਰਨਾਂ ਹੇਠ ਲਿਟਣਾ, ਆਪਣਾ ਆਪ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਸਮੁੰਦ ਕਹੇ ਮੈਂ ਮਾਣਾਂ ਉਹ ਰਸ, ਜੋ ਰਸ ਰਸਨਾ ਵਿਚ ਨਾ ਆਈਆ। ਮੇਰੀ ਕੀ ਕਰੇ ਬਣੀ ਮਸ, ਸਮੁੰਦਰ ਸੱਤ ਸਤਿ ਨਾ ਕੋਇ ਵਡਿਆਈਆ। ਮੇਰੀ ਮੇਰੇ ਵਿਚੋਂ ਹੋਈ ਬਸ, ਬਲਹੀਣ ਦਿਆਂ ਦੁਹਾਈਆ। ਤੇਰਾ ਲਿਖਿਆ ਨਾ ਜਾਵੇ ਜਸ, ਸਿਫ਼ਤੀ ਸਿਫ਼ਤ ਨਾ ਕੋਇ ਸਲਾਹੀਆ। ਜਿਉਂ ਭਾਵੇ ਤਿਉਂ ਲੈਣਾ ਰਖ, ਤੇਰੀ ਇਕ ਸਰਨਾਈਆ। ਮੇਰੀ ਅੰਦਰੋਂ ਖੁਲ੍ਹੀ ਅੱਖ, ਪ੍ਰਤੱਖ ਤੱਕਿਆ ਬੇਪਰਵਾਹੀਆ। ਜਿਸ ਧਰਤੀ ਨਾਲੋਂ ਮੇਰੇ ਵਿਚ ਜੂਨੀ ਰਖੀ ਬਤਾਲੀ ਲੱਖ, ਅਲਖ ਅਲਖਣਾ ਵਡ ਵਡਿਆਈਆ। ਅੱਜ ਉਹ ਸਵਾਮੀ ਗ੍ਰਹਿ ਮੇਰੇ ਆਇਆ ਸਚ, ਸਚ ਦਿਆਂ ਸੁਣਾਈਆ। ਜੀਵ ਜੰਤ ਸਾਰੇ ਪਏ ਨੱਚ, ਨੱਚਣ ਟੱਪਣ ਕੁੱਦਣ ਚਾਈਂ ਚਾਈਂਆ। ਸਾਡਾ ਮਿਲਿਆ ਪਰਮੇਸ਼ਵਰ ਪਤਿ, ਪਾਰਬ੍ਰਹਮ ਬੇਪਰਵਾਹੀਆ। ਜੋ ਪਰਵਰਦਿਗਾਰ ਨੂਰ ਅਲਾਹੀ ਸਮਰਥ, ਬੇਅੰਤ ਇਕ ਅਖਵਾਈਆ। ਉਹ ਸਾਡੇ ਸਿਰ ਤੇ ਰਖੇ ਹੱਥ, ਬਿਨ ਹੱਥਾਂ ਹੱਥ ਟਿਕਾਈਆ। ਜਿਸ ਖੇਲ ਖਿਲਾਇਆ ਨੌ ਅਗਸਤ,
ਅਗਸਤ ਮੁੰਨੀ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਸਰੂਪ ਸਦਾ ਸਵਛ, ਜੋਤੀ ਜਾਤਾ ਨਜ਼ਰੀ ਆਈਆ।