ਪੁਸਤਕਾਲਾਭਾਗ ੨੩

੨੯ ਸਾਵਣ ਸ਼ਹਿਨਸ਼ਾਹੀ ਸੰਮਤ ੮ ਸਮੁੰਦਰੀ ਜਹਾਜ਼ ਵਿਚ ਉਸ ਦੇ ਕਪਤਾਨ ਮਿਲਾਫ਼ਸਕੀ ਤੇ ਦਇਆ ਕੀਤੀ

ਕੈਪਟਨ ਮਿਲਾਫ਼ਸਕੀ ਹੋਇਆ ਮਿਲਾਪ, ਦਵਾਰਕਾ ਸ਼ਿਪ ਦਏ ਗਵਾਹੀਆ। ਨੂਰ ਨੁਰਾਨਾ ਮਿਲੇ ਬਾਪ, ਗਾਡ ਧੁਰਦਰਗਾਹੀਆ। ਤਨ ਵਜੂਦ ਸਰੀਰ ਬਾਡੀ ਕਰੇ ਪਾਕ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਤਿੰਨ ਸੌ ਅੱਸੀ ਦਿਨ ਬਾਦ ਮਿਲੇ ਆਪ, ਦਰਸ ਏਸੇ ਤਰਾਂ ਦਿਖਾਈਆ। ਵਕਤ ਸਾਢੇ ਬਾਰਾਂ ਹੋਏ ਰਾਤ, ਬਾਰਾਂ ਅਗਸਤ ਵੱਜੇ ਵਧਾਈਆ। ਅੰਤਰ ਅੰਤਰ ਦੇਵੇ ਸਾਥ, ਸਗਲਾ ਸੰਗ ਨਿਭਾਈਆ। ਵਾਹਿਦ ਵਾਹਿਦ ਜੋੜੇ ਨਾਤ, ਨਾਤਾ ਆਪਣੇ ਨਾਲ ਰਖਾਈਆ। ਮਸੀਹ ਦਾ ਪੂਰਾ ਹੋਵੇ ਵਾਕ, ਕੈਥਲਕ ਰੋਮਨ ਸਾਰੇ ਵੇਖ ਵਖਾਈਆ। ਪੋਲਿਸ਼ ਪੌਲੈਂਡ ਵਿਚ ਪੋਸ਼ੀਦਾ ਖੋਲੇ ਤਾਕ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਅੱਜ ਦਾ ਵਕਤ ਸਮਾਂ ਰਖਣਾ ਯਾਦ, ਯਾਦਦਾਸਤ ਅਗਲੀ ਦਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਦੀ ਸਚ ਨਾਮ ਦੇਵੇ ਦਾਤ, ਮੁਹੱਬਤ ਵਿਚੋਂ ਮਿਹਰ ਨਜ਼ਰ ਬੇਨਜ਼ੀਰ ਉਠਾਈਆ।

੩੦ ਸਾਵਣ ਸ਼ਹਿਨਸ਼ਾਹੀ ਸੰਮਤ ੮ ਮਸਕਤ ਬੰਦਰਗਾਹ ਤੇ ਜਹਾਜ਼ ਪੁੱਜਣ ਤੇ ਦਇਆ ਕੀਤੀ

ਨਾਰਦ ਕਹੇ ਮੇਰੀ ਬੋਦੀ ਦਿਤਾ ਹੁਲਾਰਾ, ਉਛਲ ਉਛਲ ਰਹੀ ਸੁਣਾਈਆ। ਉਹ ਵੇਖ ਖੇਲ ਅਗੰਮੀ ਯਾਰਾ, ਕੀ ਪਰਵਰਦਿਗਾਰ ਵਖਾਈਆ। ਖਵਾਜਾ ਕੂਕ ਕੂਕ ਪੁਕਾਰਾ, ਇੰਦਰ ਹੋਕਾ ਰਿਹਾ ਸੁਣਾਈਆ। ਮੈਂ ਨਿਗਾਹ ਮਾਰੀ ਮੈਨੂੰ ਦਿਸਿਆ ਦਵਾਰਕਾ ਕਿਨਾਰਾ, ਸਾਵਣ ਸਤਾਈ ਰੰਗ ਰੰਗਾਈਆ। ਮੈਂ ਹੱਸ ਕੇ ਕਿਹਾ ਕਾਹਨ ਉਹ ਵੇਖ ਸਖ਼ੀਆਂ ਦਾ ਅਖਾੜਾ, ਬਿਨ ਗੋਪੀਆਂ ਨਾਚ ਨਚਾਈਆ। ਜਿਹੜਾ ਫਿਰਦਾ ਵਿਚ ਜਲਧਾਰਾ, ਜਲਵਾਯੂ ਰੰਗ ਰੰਗਾਈਆ। ਮੈਂ ਝਟ ਨਿਉਂ ਕੇ ਕੀਤੀ ਨਿਮਸਕਾਰਾ, ਨਮੋਂ ਨਮੋਂ ਸੀਸ ਝੁਕਾਈਆ। ਨਾਲੇ ਹੱਸ ਕੇ ਕਿਹਾ ਐਂ ਮੇਰੇ ਪ੍ਰਭੂ ਸਮੁੰਦ ਸਾਗਰ ਵੇਖ ਖਾਰਾ, ਖਾਈ ਕੰਢੇ ਧਿਆਨ ਲਗਾਈਆ। ਆਪਣੀ ਦੀਨ ਦੁਨੀ ਵੇਖ ਜਗਤ ਵਾਸ਼ਨਾ ਖੁਭੀ ਗਾਰਾ, ਚਿਕੜ ਬਾਹਰ ਨਾ ਕੋਇ ਕਢਾਈਆ। ਨਾਲੇ ਕੂਕ ਕੇ ਆਹ ਦਾ ਮਾਰਿਆ ਨਾਅਰਾ, ਹਾਏ ਹਾਏ ਕਰ ਸੁਣਾਈਆ। ਤੂੰ ਚੌਵ੍ਹੀਆਂ ਕਿ ਚੌਬੀਸਾ ਕਿ ਕਲਕੀ ਅਵਤਾਰਾ, ਕਿ ਅਮਾਮ ਅਮਾਮਾ ਨਜ਼ਰੀ ਆਈਆ। ਝਟ ਸ਼ਬਦ ਸੁਣਿਆ ਮੇਰਾ ਅੰਤ ਨਾ ਪਾਰਾਵਾਰਾ, ਬੇਪਰਵਾਹ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਹੇ ਮੈਂ ਇਕ ਦਿਨ ਹਾਸੇ ਵਿਚ ਕ੍ਰਿਸ਼ਨ ਦੀ ਪਕੜੀ ਬਾਂਹ, ਅਗੇ ਹੋ ਅਟਕਾਈਆ। ਤੂੰ ਆਪਣਾ ਦੱਸ ਨਾਂ, ਜਿਸ ਨਾਮ ਨਾਲ ਦੋ ਜਹਾਨ ਤਰਾਈਆ। ਤਤਾਂ ਵਾਲੇ ਅਣਗਿਣਤ ਰਾਮ ਕ੍ਰਿਸ਼ਨ ਜੰਮੇ ਮਾਂ,

ਅੰਤ ਖ਼ਾਕ ਵਿਚ ਮਿਲ ਜਾਈਆ। ਫੇਰ ਹੱਸ ਕੇ ਕਿਹਾ ਦੱਸ ਕਵਣ ਸਚ ਮਲਾਹ, ਖੇਵਟ ਇਕ ਅਖਵਾਈਆ। ਜੋ ਚੁਰਾਸੀ ਬੰਨੇ ਦੇਵੇ ਲਾ, ਜਲਾਂ ਥਲਾਂ ਹੋਏ ਸਹਾਈਆ। ਜਿਸ ਨੂੰ ਵੇਖ ਸਕੇ ਕੋਈ ਨਾ, ਜਗਤ ਜਹਾਨ ਨਜ਼ਰ ਕਿਸੇ ਨਾ ਆਈਆ। ਉਹ ਵੇਖੇ ਹਰ ਘਟ ਥਾਂ, ਥਾਨ ਥਨੰਤਰ ਫੋਲ ਫੁਲਾਈਆ। ਕ੍ਰਿਸ਼ਨ ਨੇ ਮੇਰੀ ਬੋਦੀ ਨੂੰ ਹਲੂਣਾ ਦਿਤਾ ਲਾ, ਹਿਲਾ ਕੇ ਦਿਤਾ ਵਖਾਈਆ। ਨਾਰਦ ਤੇਰੀ ਬੋਦੀ ਬੁੱਧੀ ਤੋਂ ਪਰੇ ਗਵਾਹ, ਸ਼ਹਾਦਤ ਅਕਲ ਤੋਂ ਬਿਨਾ ਭੁਗਤਾਈਆ। ਕਲਜੁਗ ਅੰਤਮ ਕਾਹਨ ਦਾ ਕਾਹਨ ਜਾਵੇ ਆ, ਜਿਸ ਨੂੰ ਘਨਈਆ ਸੀਸ ਨਿਵਾਈਆ। ਉਹ ਸਭ ਦਾ ਲਹਿਣਾ ਦੇਣਾ ਦਏ ਮੁਕਾ, ਪੂਰਬ ਲੇਖਾ ਰਹੇ ਨਾ ਰਾਈਆ। ਤਟ ਕਿਨਾਰਿਆਂ ਫੇਰਾ ਜਾਏ ਪਾ, ਜਲਾਂ ਹੋਏ ਸਹਾਈਆ। ਨਾਰਦ ਕਹੇ ਝਟ ਕ੍ਰਿਸ਼ਨ ਨੇ ਮੇਰੇ ਸੀਸ ਥਪਕੀ ਦਿਤੀ ਲਾ, ਮੇਰੇ ਨੈਣ ਬੰਦ ਕਰਾਈਆ। ਮੈਨੂੰ ਵੇਲਾ ਦਿਤਾ ਸਮਝਾ, ਪਰਦਾ ਓਹਲਾ ਆਪ ਚੁਕਾਈਆ। ਮੈਂ ਉਸ ਸਮੇਂ ਨੂੰ ਭੁੱਲਿਆ ਨਾ, ਵਕਤ ਨਾਲ ਵਕਤ ਲਿਆ ਮਿਲਾਈਆ। ਛੱਬੀ ਸਾਵਣ ਸਾਢੇ ਦਸ ਮੈਨੂੰ ਸੰਦੇਸ਼ਾ ਪੁੱਜਾ ਮੇਰੇ ਅੰਤਰ ਚੜ੍ਹਿਆ ਚਾਅ, ਚਾਉ ਘਨੇਰਾ ਇਕ ਦਰਸਾਈਆ। ਤਿਸ ਸਵਾਮੀ ਅੰਤਰਜਾਮੀ ਦਾ ਦਰਸ ਚਾਰ ਤੀਸ ਲਿਆ ਪਾ, ਵਕਤ ਸੁਹੰਜਣਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਆਪਣਾ ਹੁਕਮ ਵਰਤਾਈਆ। ਨਾਰਦ ਕਹੇ ਮੈਂ ਨਿਰਗੁਣ ਧਾਰ ਦਰਸ਼ਨ ਪਾਇਆ, ਸ਼ਬਦ ਵੱਜੀ ਵਧਾਈਆ। ਮੈਨੂੰ ਦੂਰੋਂ ਤੱਕੇ ਤ੍ਰੈਗੁਣ ਮਾਇਆ, ਬਿਨ ਨੈਣਾਂ ਨੈਣ ਉਠਾਈਆ। ਮੈਂ ਹੱਸ ਕੇ ਕਿਹਾ ਕਮਲੀਏ ਮੈਂ ਪੰਜਾਂ ਤਤਾਂ ਤੋਂ ਪਲੂ ਛੁਡਾਇਆ, ਤਨ ਵਜੂਦ ਨਾ ਕੋਇ ਰਖਾਈਆ। ਉਸ ਕਾਹਨ ਦੇ ਕੋਲ ਚਲ ਕੇ ਆਇਆ, ਜਿਸ ਕਾਹਨ ਨੂੰ ਕਾਹਨ ਗਿਆ ਦ੍ਰਿੜਾਈਆ। ਦੁਆਪਰ ਦਾ ਚੇਤਾ ਕਲਜੁਗ ਅੰਤ ਨਾ ਅਜੇ ਭੁਲਾਇਆ, ਅਭੁਲ ਦਿਤੀ ਵਡਿਆਈਆ। ਖੇਲ ਤੱਕਿਆ ਬੇਪ੍ਰਵਾਹਿਆ, ਬੇਪ੍ਰਵਾਹ ਦਿਤਾ ਸਮਝਾਈਆ। ਜਾਂ ਮੈਂ ਨਿਗਾਹ ਮਾਰੀ ਮੈਨੂੰ ਰਵੀਦਾਸ ਦਾ ਕਸੀਰਾ ਨਜ਼ਰੀ ਆਇਆ, ਜੋ ਪਿਛੋਂ ਭੱਜਿਆ ਆਵੇ ਵਾਹੋ ਦਾਹੀਆ। ਕਾਨਾ ਕਲਮ ਵਾਲਾ ਸੁਹਾਇਆ, ਜਿਸ ਕਲ ਕਾਤਬਾਂ ਰੰਗ ਰੰਗਾਈਆ। ਝਟ ਮੈਂ ਅਗੇ ਹੋ ਕੇ ਹੁਕਮ ਦਿਤਾ ਸੁਣਾਇਆ, ਕਿਉਂ ਭੱਜੇ ਵਾਹੋ ਦਾਹੀਆ। ਧੁਰ ਦਾ ਮਾਲਕ ਲੱਭਿਆਂ ਹੱਥ ਕਿਸੇ ਨਾ ਆਇਆ, ਖੋਜਣ ਵਿਚ ਕਦੇ ਨਾ ਆਈਆ। ਕਸੀਰੇ ਕਿਹਾ ਜਿਸ ਸਮੁੰਦ ਸਾਗਰ ਚਰਨ ਕਵਲ ਬਦਲਾਇਆ, ਬਦਲੀ ਦੋ ਜਹਾਨ ਕਰਾਈਆ। ਨਾਰਦਾ ਮੈਂ ਤੈਨੂੰ ਸੰਦੇਸ਼ਾ ਦੇਵਣ ਆਇਆ, ਸਹਿਜ ਨਾਲ ਦੇਣਾ ਸੁਣਾਈਆ। ਮੈਂ ਆਪਣਾ ਆਪ ਤੇਰੀ ਭੇਟ ਕਰਾਇਆ, ਚਰਨ ਕਵਲ ਕਵਲ ਚਰਨ ਦੇਣੀ ਸ਼ਰਨਾਈਆ। ਬਤਾਲੀ ਦਾ ਲੇਖਾ ਲੱਖ ਨਾਲ ਵਡਿਆਇਆ, ਅਲਖ ਤੇਰੀ ਬੇਪਰਵਾਹੀਆ। ਨਾਰਦ ਕਹੇ ਮੈਂ ਵੀ ਉਸੇ ਦਾ ਰਾਹ ਤਕਾਇਆ, ਫਿਰਾਂ ਵਾਹੋ ਦਾਹੀਆ। ਜੁਗ ਪਿਛੋਂ ਉਸ ਦੇ ਦਰਸ ਦਾ ਦਰਸ ਪਾਇਆ, ਦੀਦ ਦਰਸ ਨਾਲ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਨਾਰਦ ਕਹੇ ਮੈਂ ਖੇਲ ਤੱਕਿਆ ਰਾਤੀ ਸਤਾਈ ਸਾਵਣ, ਸਮਾਂ ਅੱਠ ਦਸ ਵਡਿਆਈਆ। ਨਾਰਦ ਕਹੇ ਮੈਨੂੰ ਚੇਤਾ ਆਇਆ ਕੀ ਸੰਦੇਸਾ ਦਿਤਾ ਬਾਵਨ, ਬਾਵਨ ਅੱਖਰੀ ਤੋਂ ਬਾਹਰ ਦ੍ਰਿੜਾਈਆ। ਕੀ ਲੇਖਾ ਲਿਖਿਆ ਪੱਥਰ ਉਤੇ ਜਿਸ ਵੇਲੇ ਰਾਮ ਚਲਿਆ ਵੱਲ ਰਾਵਣ, ਅੱਖਰ ਅੱਖਰ ਨਾਲ ਰਲਾਈਆ। ਜਿਸ ਨੂੰ ਸੀਤਾ ਰਾਮ ਸਾਰੇ ਗਾਵਣ, ਗਾ ਗਾ ਖ਼ੁਸ਼ੀ ਬਣਾਈਆ। ਕਲਜੁਗ ਅੰਤਮ ਆਵੇ ਪਤਤ ਪਾਵਨ, ਪਾਪੀਆਂ ਲਏ ਤਰਾਈਆ। ਸਭ ਦਾ ਪਕੜੇ ਦਾਮਨ, ਦਾਮਨਗੀਰ

ਇਕ ਅਖਵਾਈਆ। ਜਿਸ ਨੂੰ ਪੈਗ਼ੰਬਰਾਂ ਬਣਾਉਣਾ ਆਪਣਾ ਜ਼ਾਮਨ, ਜ਼ਾਮਨੀ ਆਪਣੀ ਪੂਰ ਕਰਾਈਆ। ਕਲਜੁਗ ਮੇਟੇ ਅੰਧੇਰੀ ਸ਼ਾਮਨ, ਸ਼ਮਾ ਨੂਰ ਕਰੇ ਰੁਸ਼ਨਾਈਆ। ਸ਼ਰਅ ਦਾ ਰਹਿਣ ਦੇਵੇ ਨਾ ਕੋਇ ਗ਼ੁਲਾਮਨ, ਜ਼ੰਜੀਰ ਜਗਤ ਦਏ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਅਠਾਈ ਸਾਵਣ ਕਹੇ ਮੇਰਾ ਚੜ੍ਹਿਆ ਦਿਵਸ ਦਿਹਾੜਾ, ਦਿਉਹਾੜੀ ਸੀਸ ਨਿਵਾਈਆ। ਧੁਰਦਰਗਾਹੀ ਤੱਕਿਆ ਲਾੜਾ, ਹਰਿ ਕਰਤਾ ਬੇਪਰਵਾਹੀਆ। ਜਿਸ ਦੇ ਅਗੇ ਖਵਾਜਾ ਖਿਜਰ ਕਢੇ ਹਾੜਾ, ਨਿਵ ਨਿਵ ਲਾਗੇ ਪਾਈਂਆ। ਦੀਨ ਮਜ਼੍ਹਬ ਦਾ ਮੇਟ ਕੇ ਪਾੜਾ, ਪੱਟੀ ਧੁਰ ਦਾ ਨਾਮ ਪੜ੍ਹਾਈਆ। ਸ਼ਰੀਅਤ ਸ਼ਰਅ ਨਾ ਰਹੇ ਅਖਾੜਾ, ਖਾੜੀ ਕਰਾਚੀ ਦੀ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਵਰਤਾਈਆ। ਨਾਰਦ ਕਹੇ ਮੇਰੇ ਨਾਲ ਮੇਰੀ ਆਸ਼ਾ ਚਲ ਪਈ ਗੋਪੀ, ਮਨਸਾ ਸੋਹਣਾ ਰੂਪ ਬਣਾਈਆ। ਕਰਾਚੀ ਪਹੁੰਚ ਕੇ ਖਵਾਜੇ ਖਿਜਰ ਦੀ ਵੇਖੀ ਟੋਪੀ, ਪੱਗੜੀ ਨਾਲ ਵਟਾਈਆ। ਮੈਂ ਹੱਸ ਕੇ ਕਿਹਾ ਆਓ ਵਲੀ ਅੱਲਾ ਸਾਡੀ ਦੋਹਾਂ ਦੀ ਇਕੋ ਗੋਤੀ, ਦੂਸਰ ਵੰਡ ਨਾ ਕੋਇ ਵੰਡਾਈਆ। ਦੋਹਾਂ ਦੇ ਅੰਦਰ ਇਕੋ ਜੋਤੀ, ਇਕੋ ਨੂਰ ਨੂਰ ਰੁਸ਼ਨਾਈਆ। ਇਕੋ ਕਾਇਆ ਕਾਅਬਾ ਇਕੋ ਮੰਦਰ ਤਨ ਵਜੂਦ ਕੋਠੀ, ਕੁਟੀਆ ਸੋਭਾ ਪਾਈਆ। ਇਕੋ ਸਿਫ਼ਤ ਸਲਾਹ ਸਾਰੇ ਪੜ੍ਹਦੇ ਪੋਥੀ, ਰਾਮ ਅੱਲਾ ਢੋਲਾ ਗਾਈਆ। ਮੇਰਾ ਹਕ ਦਾ ਹਕ ਸਲੋਕੀ, ਸੋਹਲਾ ਦਿਤਾ ਜਣਾਈਆ। ਜਿਸ ਦੀ ਉਡੀਕ ਚਰੋਖੀ, ਚੌਦਾਂ ਸਦ ਬੈਠੇ ਰਾਹ ਤਕਾਈਆ। ਉਹ ਸਭ ਦਾ ਰਾਹ ਬੈਠਾ ਰੋਕੀ, ਅਗੇ ਹੋ ਕੇ ਡੇਰਾ ਲਾਈਆ। ਜਿਸ ਨੂੰ ਸਹਾਰਾ ਨਹੀਂ ਸਾਂਢਣੀ ਬੋਤੀ, ਚੁਪਾਏ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਵਰਤਾਈਆ। ਖਵਾਜਾ ਕਹੇ ਮਸਕਤ ਨਾਲ ਪਿਆਰ, ਨਾਰਦ ਮੁਨ ਜਣਾਈਆ। ਦੋਵੇਂ ਹੋਈਏ ਹੁਸ਼ਿਆਰ, ਬੁੱਧੀ ਤੋਂ ਪਰੇ ਧਿਆਨ ਲਗਾਈਆ। ਕੀ ਪੈਗ਼ੰਬਰਾਂ ਦਿਤੀ ਵਿਚਾਰ, ਕੀ ਅਵਤਾਰ ਗਏ ਸਮਝਾਈਆ। ਕੀ ਗੁਰੂਆਂ ਕੀਤਾ ਇਜ਼ਹਾਰ, ਸਿਫ਼ਤਾਂ ਵਿਚ ਸਾਲਾਹੀਆ। ਨਾਰਦ ਕਹੇ ਉਨ ਹੱਸ ਕੇ ਕਿਹਾ ਅਸੀਂ ਸਾਰੇ ਬੰਦੇ ਖ਼ਾਕੀ ਸਾਡਾ ਮਾਲਕ ਇਕ ਏਕੰਕਾਰ, ਇਸਤਗੁਫ਼ਾਰ ਇਕ ਅਖਵਾਈਆ। ਸਾਡੇ ਕਲਬੂਤਾਂ ਅਵਤਾਰਾਂ ਪੈਗ਼ੰਬਰਾਂ ਗੁਰੂਆਂ ਬਣਾਇਆ ਵਜੂਦਾਂ ਵੱਖ ਵੱਖ ਵੰਡਾਈਆ। ਕਿਸੇ ਧੋਤੀ ਪਹਿਨੀ ਕਿਸੇ ਪਹਿਨੀ ਸਲਵਾਰ, ਕੋਈ ਕਮਰਕਸਾ ਕਸ ਕੇ ਭੱਜਿਆ ਵਾਹੋ ਦਾਹੀਆ। ਨਾਰਦ ਕਹੇ ਮੈਂ ਉਚੀ ਕੂਕ ਕੇ ਰੋ ਕੇ ਧਾਹ ਮਾਰ ਕੇ ਬਾਂਹ ਫੜ ਕੇ ਕਿਹਾ ਆਹ ਵੇਖ ਮੇਰੇ ਯਾਰ, ਯਾਰਾ ਦਿਆਂ ਜਣਾਈਆ। ਸਭ ਦਾ ਇਕੋ ਮਾਲਕ ਵਾਹਿਦ ਖ਼ਾਲਕ ਪਰਵਰਦਿਗਾਰ, ਜਿਸ ਦਾ ਰੂਪ ਰੰਗ ਰੇਖ ਜਗਤ ਨਾ ਕੋਇ ਸਮਝਾਈਆ। ਉਹ ਖੇਲ ਕਰੇ ਅਪਰ ਅਪਾਰ, ਅਪਰੰਪਰ ਆਪਣੀ ਕਲ ਵਰਤਾਈਆ। ਸਦੀ ਚੌਧਵੀਂ ਪਾਵੇ ਸਾਰ, ਚੰਨਾਂ ਦਾ ਚੰਦ ਨੂਰ ਰੁਸ਼ਨਾਈਆ। ਅਮਾਮ ਅਮਾਮਾ ਹੋ ਤਿਆਰ, ਸਚ ਦਮਾਮਾ ਰਿਹਾ ਵਜਾਈਆ। ਉਸ ਘਾਟ ਪਹੁੰਚਿਆ ਜਿਥੇ ਹਜ਼ਰਤਾਂ ਗੁਜ਼ਾਰਿਸ਼ ਵਿਚ ਕੀਤੀ ਪੁਕਾਰ, ਆਜਿਜ਼ ਹੋ ਕੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ।

੩੦ ਸਾਵਣ ਸ਼ਹਿਨਸ਼ਾਹੀ ਸੰਮਤ ੮ ਮਸਕਤ ਬੰਦਰਗਾਹ ਤੋਂ ਜਹਾਜ਼ ਤੁਰਨ ਸਮੇਂ ਇਕਬਾਲ ਅਹਿਮਦ ਖ਼ਾਨ ਡੀ-੫ ਹਾਜੀ ਅੱਛੂ ਬਿਲਡਿੰਗ ਬੰਬਈ ਤੇ ਅਲੀ ਹੁਸੈਨ ਸੰਨ ਆਫ਼ ਮੁਹੰਮਦ ਹੁਸੈਨ ਨਾਜ਼ਿਮ ਰਤਨਾਮ ਦੀ ਬੇਨਤੀ ਕਰਨ ਤੇ ਕਿ ਹਰ ਮਜ਼੍ਹਬ

ਆਪਣੇ ਆਪ ਨੂੰ ਬਿਹਤਰ ਸਮਝਦਾ ਹੈ ਪਰ ਸਤਿ ਕੀ ਹੈ

ਮਜ਼੍ਹਬ ਖ਼ੁਦ ਖ਼ੁਦਾ ਕੀ ਹੈ ਤਹਜ਼ੀਬ, ਕਾਇਨਾਤ ਦੀਨ ਦੁਨੀ ਸਮਝਾਈਆ। ਅਵਤਾਰ ਪੈਗ਼ੰਬਰ ਗੁਰੂ ਜਿਸ ਦੇ ਅਜ਼ੀਜ਼, ਮੁਹੱਬਤ ਵਿਚ ਆਪਣਾ ਨਾਮ ਕਲਮਾ ਦਿਤਾ ਸੁਣਾਈਆ। ਜਿਨ੍ਹਾਂ ਸਚ ਦੀ ਹੁਕਮ ਦਿਤੀ ਤਮੀਜ਼, ਮੁਕਾਮੇ ਹਕ ਦਰਗਾਹ ਸਚ ਸਚਖੰਡ ਦਾ ਪਰਦਾ ਦਿਤਾ ਉਠਾਈਆ। ਧੁਰ ਦੇ ਹੁਕਮ ਪੈਗ਼ਾਮ ਦੀ ਸਚੇ ਨਾਮ ਦੀ ਕੀਤੀ ਤਸਦੀਕ, ਸ਼ਹਾਦਤ ਆਪਣੇ ਕਲਮੇ ਵਾਲੀ ਭੁਗਤਾਈਆ। ਸਾਰੇ ਮਾਰਗ ਸਾਰੇ ਰਸਤੇ ਖ਼ੁਦਾ ਰਾਮ ਅਲਾਹ ਵਾਹਿਗੁਰੂ ਨੂੰ ਮਿਲਣ ਵਾਲੇ ਠੀਕ, ਇਕੋ ਠਾਕਰ ਨੂੰ ਸਾਰੇ ਸੀਸ ਨਿਵਾਈਆ। ਜਿਸ ਦੀ ਸਿਫ਼ਤ ਕਰੇ ਕੁਰਾਨ ਮਜੀਦ ਕੁਰਾਨੇ ਹਦੀਸ, ਹੁਕਮ ਧੁਰ ਦਾ ਰਹੀ ਸੁਣਾਈਆ। ਸਾਰੇ ਮਜ਼੍ਹਬ ਮਜ਼੍ਹਬੀ ਰਹਨੁਮਾ ਗ਼ਫ਼ਲਤ ਵਿਚੋਂ ਖੋਲਣ ਨੀਂਦ, ਸੁਰਤ ਸ਼ਬਦ ਸ਼ਬਦ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਖਿਲਾਈਆ। ਦੀਨ ਮਜ਼੍ਹਬ ਸਾਰੇ ਸੱਚੇ, ਸਚ ਨਾਲ ਮਿਲਾਈਆ। ਜੋ ਸੰਦੇਸ਼ੇ ਦੇਂਦੇ ਕਾਇਆ ਮਾਟੀ ਭਾਂਡੇ ਕੱਚੇ, ਤਨ ਵਜੂਦ ਕਰਨ ਸਫ਼ਾਈਆ। ਜਿਹੜਾ ਹਜ਼ਰਤ ਹਜ਼ੂਰ ਮਿਲਦਾ ਮਦੀਨੇ ਮੱਕੇ, ਉਹ ਹਰ ਕਾਇਆ ਕਾਅਬੇ ਵਿਚ ਬੈਠਾ ਡੇਰਾ ਲਾਈਆ। ਇਹੋ ਸੰਦੇਸ਼ੇ ਰਾਮ ਕ੍ਰਿਸ਼ਨ ਨੇ ਦੱਸੇ, ਆਤਮ ਪਰਮਾਤਮ ਪਰਮਾਤਮ ਆਤਮ ਮਿਲ ਕੇ ਵੱਜੇ ਵਧਾਈਆ। ਨਾਨਕ ਗੋਬਿੰਦ ਏਸੇ ਧਾਰ ਵਿਚ ਵਸੇ, ਜੋ ਪੁਰਖ ਅਕਾਲ ਦੀਨ ਦਿਆਲ ਪਰਵਰਦਿਗਾਰ ਸਾਂਝਾ ਯਾਰ ਵਾਹਿਦ ਲਾਸ਼ਰੀਕ ਰਿਹਾ ਦ੍ਰਿੜਾਈਆ। ਖ਼ੁਦਾ ਦੀ ਮਿਹਰ ਨਾਲ ਲੋਕਮਾਤ ਕਾਇਨਾਤ ਸ੍ਰਿਸ਼ਟੀ ਵਿਚ ਆਏ ਦੀਗਰੇ ਬਾਦ ਯਕੇ, ਧੁਰ ਦਾ ਪੈਗ਼ਾਮ ਧਰਨੀ ਧਰਤ ਧਵਲ ਧੌਲ ਗਏ ਸੁਣਾਈਆ। ਜਿਤਨੇ ਮਜ਼੍ਹਬ ਜਿਤਨੇ ਰਹਨੁਮਾ ਇਹ ਸਚ ਘਰ ਵਿਚ ਪਿਆਰ ਮੁਹੱਬਤ ਵਿਚ ਸਕੇ, ਦੂਜੀ ਵੰਡ ਨਾ ਕੋਇ ਵੰਡਾਈਆ। ਜੋ ਆਪਣੇ ਮਜ਼੍ਹਬ ਵਿਚ ਮੁਜਾਹਿਦ ਹੋਣ ਪੱਕੇ, ਪਰਵਰਦਿਗਾਰ ਇਕੋ ਨੂੰ ਸੀਸ ਨਿਵਾਈਆ। ਉਨ੍ਹਾਂ ਦੇ ਅੰਦਰ ਨਾ ਕੋਇ ਸ਼ੱਕ ਨਾ ਕੋਇ ਸ਼ਕੂਕ ਨਾ ਕੋਇ ਸ਼ੱਕੇ, ਮਜ਼੍ਹਬ ਦੀ ਸ਼ਰਅ ਵਿਚ ਸ਼ਰੀਅਤ ਵੰਡ ਨਾ ਕੋਇ ਵੰਡਾਈਆ। ਦਰਗਾਹ ਸਾਚੀ ਸਚਖੰਡ ਮੁਕਾਮੇ ਹਕ ਓਥੇ ਸਾਰੇ ਇਕ ਨੂਰ ਤੇ ਇਕੋ ਨੂਰ ਵਿਚ ਸਾਰੇ ਕੀਤੇ ਇਕੱਠੇ, ਜਿਥੇ ਦੀਨ ਮਜ਼੍ਹਬ ਜ਼ਾਤ ਪਾਤ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪਰਵਾਹੀਆ। ਦੀਨ ਮਜ਼੍ਹਬ ਖ਼ੁਦ ਖ਼ੁਦਾ ਦਾ ਰਾਹ, ਰਹਿਬਰ ਬੇਪਰਵਾਹੀਆ। ਜਿਸ ਨੇ ਵਹੀ ਹੋ ਕੇ ਆਪਣੇ ਧੁਰ ਹੁਕਮ ਕਲਮੇ ਨਾਮ ਵੀ ਦਿਤੇ ਸੁਣਾ, ਸੰਦੇਸਾ ਅਗੰਮ ਅਥਾਹੀਆ। ਮੇਰਿਓ ਮੇਰੇ ਨਾਲ ਨਾ ਹੋਇਓ ਜੁਦਾ, ਜੁਜ਼ ਵੱਖਰਾ ਹਿੱਸਾ ਵੰਡ ਨਾ ਕੋਇ ਵੰਡਾਈਆ। ਇਕ ਆਦਿ ਜੁਗਾਦਿ ਜੁਗ ਚੌਕੜੀ ਸਭ ਦਾ ਰਾਮ ਹਕ ਖ਼ੁਦਾ, ਅਲਾਹ ਵਾਹਿਗੁਰੂ ਬੇਪਰਵਾਹੀਆ। ਸਾਰਿਆਂ ਮਜ਼੍ਹਬਾਂ ਦਾ ਖ਼ੁਦਾ ਨੂੰ ਮਿਲਣ ਦਾ ਰਸਤਾ ਤੇ ਇਕੋ ਮੁੱਦਾ, ਦੂਜੀ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਖ਼ਲਕ ਦਾ ਖ਼ਾਲਕ ਏਕਾ ਏਕ ਨੂਰ ਅਲਾਹੀਆ।

ਫਿਰ ਬੇਨੰਤੀ ਕੀਤੀ ਆਪ ਜੀ ਦਾ ਸ਼ੁਭ ਨਾਮ ਕੀ ਹੈ

ਮੇਰਾ ਸ਼ੁਭ ਨਾਮ ਜਗਤ ਕਹੇ ਪੂਰਨ ਸਿੰਘ, ਪੂਰਨ ਸਤਿਗੁਰ ਦਿਤੀ ਵਡਿਆਈਆ। ਜੋਤ ਆਵਾਜ਼ ਦਿਤੀ ਦਿਲ ਰੁਬਾ ਵਜਦੀ ਕਿੰਗ, ਸਿਤਾਰ ਸਿਤਾਰ ਸਤ੍ਹਾ ਬੁਲੰਦੀ ਤੋਂ ਉਤੇ ਸੁਣਾਈਆ। ਸਤਿ ਵਿਚ ਸਚ ਵਿਚ ਇਹ ਆਤਮਾ ਪਰਮਾਤਮਾ ਦੀ ਬਿੰਦ, ਨੂਰ ਦਾ ਨੂਰ ਤਨ ਵਜੂਦ ਵਿਚ ਸੋਭਾ ਪਾਈਆ। ਜਿਸ ਨੇ ਜਨਮ ਲਿਆ ਵਿਚ ਭਾਰਤ ਹਿੰਦ, ਜਿਸ ਨੂੰ ਹੁਣ ਪਾਕਿਸਤਾਨ ਕਹਿ ਕੇ ਗਾਈਆ। ਜ਼ਿਲਾ ਲਾਇਲਪੁਰ ਚੱਕ ਸਤਾਈ ਇਹ ਸੀ ਰਹਿਣ ਵਾਲਾ ਪਿੰਡ, ਨਹਿਰ ਝੰਗ ਬਰਾਂਚ ਸੋਭਾ ਪਾਈਆ। ਪਰਵਰਦਿਗਾਰ ਨੇ ਰਹਿਮਤ ਕੀਤੀ ਆਪਣੇ ਪਿਆਰ ਮੁਹੱਬਤ ਦੀ ਧਾਰ ਬਖ਼ਸ਼ੀ ਸਾਗਰ ਸਿੰਧ, ਆਬੇ ਹਯਾਤ ਧੁਰ ਦਾ ਦਿਤਾ ਪਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਗ੍ਰਹਿ ਇਕ ਵਖਾਈਆ। ਸੱਚਾ ਘਰ ਸੱਚਾ ਟਿਕਾਣਾ, ਸਚ ਗ੍ਰਹਿ ਇਕੋ ਨਜ਼ਰੀ ਆਈਆ। ਜਿਥੇ ਵਸੇ ਮਾਲਕ ਰਹੀਮ ਰਹਿਮਾਨਾ, ਰਹਿਮਤਾਂ ਦਾ ਦਾਤਾ ਬੇਪ੍ਰਵਾਹੀਆ। ਜਿਸ ਨੂੰ ਝੁਕਦੇ ਚੌਦਾਂ ਤਬਕ ਜ਼ਿਮੀਂ ਆਸਮਾਨਾਂ, ਸਮੁੰਦ ਸਾਗਰ ਨਿਉਂ ਨਿਉਂ ਲਾਗਣ ਪਾਈਂਆ। ਜਿਸ ਦਾ ਖੇਲ ਸਦਾ ਦੋ ਜਹਾਨਾਂ, ਨੂਰ ਨੁਰਾਨਾ ਡਗਮਗਾਈਆ। ਜਿਸ ਸਦੀ ਚੌਧਵੀਂ ਖੇਲ ਤੱਕਣਾ ਜ਼ਿਮੀਂ ਅਸਮਾਨਾਂ, ਜ਼ਾਹਰ ਜ਼ਹੂਰ ਆਪਣੀ ਕਲ ਵਰਤਾਈਆ। ਉਸ ਮੁਕਾਮ ਜਿਥੇ ਕਿਸੇ ਦਾ ਨਹੀਂ ਨਿਜ਼ਾਮ, ਵਾਹਿਦ ਮਾਲਕ ਇਕੋ ਨਜ਼ਰੀ ਆਈਆ। ਉਸ ਦੇ ਨੂਰ ਵਿਚ ਜ਼ਹੂਰ ਵਿਚ ਮਸ਼ਕੂਰ ਹੋ ਕੇ ਕਰਾਂ ਬਿਸਰਾਮ, ਬਿਸਮਿਲਾ ਕਹਿ ਕੇ ਬਿਸਮਿਲ ਹੋ ਕੇ ਉਸੇ ਵਿਚ ਸਮਾਈਆ। ਜਿਸ ਨੂੰ ਕਹਿੰਦੇ ਪਰਦਾਨਸ਼ੀਂ ਮੁਖ ਤੇ ਰਖੇ ਨਕਾਬ, ਬਿਨਾ ਸੂਫ਼ੀਆਂ ਤੋਂ ਕਿਸੇ ਦਾ ਮਨਜ਼ੂਰ ਨਾ ਕਰੇ ਅਦਾਬ, ਸਜਦਾ ਆਪਣਾ ਇਕ ਦਰਸਾਈਆ। ਉਸੇ ਦੇ ਗ੍ਰਹਿ ਉਸੇ ਦੇ ਘਰ ਉਸੇ ਦੇ ਮੰਦਰ ਉਸ ਦੇ ਕਾਅਬੇ ਉਸ ਦੀ ਧਾਰ ਵਿਚ ਹਕ ਦਾ ਹਕ ਆਰਾਮ, ਆਰਾਮਗਾਹ ਨਜ਼ਰ ਕੋਇ ਨਾ ਆਈਆ। ਜਾਂ ਤੱਕਾਂ ਨਾ ਉਥੇ ਕੋਈ ਸੁਬਹ ਨਾ ਕੋਇ ਸ਼ਾਮ, ਸੂਰੀਆ ਚੰਦ ਬੈਠੇ ਮੁਖ ਛੁਪਾਈਆ। ਇਕੋ ਹਕੀਕਤ ਦਾ ਹਕ ਵਾਲਾ ਪੈਗ਼ਾਮ, ਪੈਗ਼ੰਬਰਾਂ ਤੋਂ ਪਰੇ ਕਰੇ ਸ਼ਨਵਾਈਆ। ਉਸੇ ਦੇ ਬਿਨਾ ਕਦਮਾਂ ਤੋਂ ਕਦਮ ਬੋਸੀ ਕਰ ਕੇ ਇਕ ਇਕ ਸਲਾਮ, ਜੋ ਅਮਾਮਾਂ ਦਾ ਅਮਾਮ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰਗਾਹ ਸਾਚੀ ਏਕਾ ਰੰਗ ਰੰਗਾਈਆ। ਸਚ ਗ੍ਰਹਿ ਘਰ ਸਚ ਟਿਕਾਣਾ, ਜਿਥੇ ਲਾਸ਼ਰੀਕ ਦਿਸੇ ਨੂਰ ਅਲਾਹੀਆ। ਉਥੇ ਨਾ ਕੋਈ ਰਾਗ ਨਾ ਕੋਈ ਧੁਨ ਨਾ ਕੋਇ ਗਾਣਾ, ਤਾਰ ਸਿਤਾਰ ਨਾ ਕੋਇ ਹਿਲਾਈਆ। ਨਾ ਕੋਈ ਸ਼ਾਇਰ ਨਾ ਕੋਈ ਸ਼ਰਅ ਨਾ ਕੋਈ ਸ਼ਰੀਅਤ ਨਾ ਕੋਈ ਮਸਤੀ ਵਿਚ ਮਸਤਾਨਾ, ਨਾ ਕੋਈ ਜਾਮ ਮੈਖ਼ਾਨੇ ਵਾਲੇ ਹੱਥ ਫੜਾਈਆ। ਜਿਧਰ ਤੱਕੀਏ ਇਕੋ ਮਹਿਬੂਬ ਮਿਹਰਵਾਨ ਜਿਸ ਦੀ ਬਖ਼ਸ਼ਿਸ਼ ਨਾਮ ਕਲਮਾ ਦੀਨ ਦੁਨੀ ਨੂੰ ਦਿਤਾ ਨਜ਼ਰਾਨਾ, ਨਜ਼ਰ ਵਿਚ ਮਿਹਰਵਾਨ ਆਪਣੇ ਰੰਗ ਰੰਗਾਈਆ। ਉਸ ਮੰਜ਼ਲ ਤੇ ਇਕੋ ਹਕੀਕਤ ਦਾ ਹਕ ਪੈਮਾਨਾ, ਜਿਸ ਨੂੰ ਨਾਪ ਵਾਲਾ ਸਾਕੀ ਵੇਖਣ ਕੋਇ ਨਾ ਪਾਈਆ। ਉਥੇ ਦਾਸ ਦਾ ਗ਼ਰੀਬਾਂ ਦੇ ਗ਼ਰੀਬ ਦਾ ਗ਼ਰੀਬਖ਼ਾਨਾ, ਜਿਥੇ ਗ਼ੁਰਬਤ ਨਜ਼ਰ ਕੋਇ ਨਾ ਆਈਆ। ਏਸ ਨੂਰੇ ਅਲਾਹੀ ਦਾ ਅੱਨਾ ਹੂ ਦਾ ਅੱਲਾ ਹੂ ਦੇ ਵਿਚ ਆਸ਼ਿਆਨਾ, ਜਿਸ ਆਸ਼ਿਆਨੇ ਵਿਚੋਂ ਬਾਹਰ ਨਾ ਕੋਇ ਕਢਾਈਆ। ਉਸ ਮੇਰੇ ਮਾਲਕ ਦਾ ਏਡਾ ਵੱਡਾ ਦੌਲਤਖ਼ਾਨਾ, ਜਿਸ ਨੇ ਆਪਣੇ ਨਾਮ ਕਲਮੇ ਦੀ ਦੌਲਤ ਅਵਤਾਰਾਂ ਪੈਗ਼ੰਬਰਾਂ ਗੁਰੂਆਂ ਨੂੰ ਦਿਤੀ ਵਰਤਾਈਆ। ਜਿਸ

ਦੇ ਹੁਕਮ ਨਾਲ ਫੇਰ ਬਦਲ ਜਾਣਾ ਜ਼ਮਾਨਾ, ਜਿਮੀਂ ਜ਼ਮਾਂ ਸਾਰੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਅਕਬਾਲੇ ਅਲਵਿਜ਼ ਹੀਹ ਜ਼ੂਨਾ ਵਜ਼ਸ਼ ਮੋਜ਼ਤੂ ਜ਼ਮੀਨ ਨੂਰੇ ਯਵਸ਼ ਮੁਹੰਮਦੇ ਤਗਸ਼ ਸ਼ੌਉਰੇ ਸ਼ਮਾ ਸ਼ਮਾ ਨੂਰੇ ਨੂਰ ਦੀਦਾ ਦਾਨਿਸਤਾ ਸਭ ਨੂੰ ਨਜ਼ਰੀ ਆਈਆ। ਉਹ ਮੁਹੱਬਤੇ ਮਹਿਬੂਬ, ਜਿਸ ਦਾ ਆਲੀਸ਼ਾਨ ਅਰੂਜ, ਜਿਥੇ ਸੂਫ਼ੀਆਂ ਨੂੰ ਰਖੇ ਮਹਿਫ਼ੂਜ਼, ਸ਼ਰਅ ਦੀ ਨਹੀਂ ਕੋਈ ਦੂਜ, ਮਜ਼੍ਹਬ ਦੀ ਵੰਡ ਨਾ ਕੋਇ ਵੰਡਾਈਆ। ਇਨਸਾਨ ਨੇ ਇਨਸਾਨੇ ਅਨਨਜ਼ ਜ਼ਹੂ ਜ਼ਲਉਲਾ ਵਵਿਦ ਅਰਸ਼ੇ ਨਜ਼ੀ ਖ਼ੁਦਾਏ ਸਵਦ ਉਸਹਾਬੇ ਮਜਲਹੂ ਯਕ ਵਾਹਿਦ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਮਾਲਕ ਖ਼ਾਲਕ ਬੇਐਬ ਪਰਵਰਦਿਗਾਰ ਸਾਂਝਾ ਯਾਰ ਯਰਾਨਾ ਆਪਣੇ ਨਾਲ ਰਖਾਈਆ।

੩੧ ਸਾਵਣ ਸ਼ਹਿਨਸ਼ਾਹੀ ਸੰਮਤ ੮ ਡੁਬੈਈ ਬੰਦਰਗਾਹ ਤੋਂ ਰਾਤ ਨੂੰ ਜਹਾਜ ਚਲਣ ਸਮੇਂ

ਕਸੀਰਾ ਕਹੇ ਮੈਂ ਮਾਰੀ ਚੁੱਭੀ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਮੇਰੀ ਕਾਇਮ ਰਹੀ ਨਾ ਬੁੱਧੀ, ਬੁੱਧ ਦਾ ਲੇਖਾ ਦਏ ਗਵਾਹੀਆ। ਜਿਸ ਸੰਦੇਸ਼ਾ ਦਿਤਾ ਮੇਰਾ ਸਾਹਿਬ ਖੇਲ ਖੇਲੇ ਜੁਗ ਜੁਗੀ, ਜਗਤ ਆਪਣੀ ਕਾਰ ਭੁਗਤਾਈਆ। ਉਸ ਦੀ ਨਿਰਗੁਣ ਧਾਰ ਹੋ ਗਈ ਉਘੀ, ਚੜ੍ਹਦੇ ਤੋਂ ਲਹਿੰਦੇ ਆਪਣਾ ਪਰਦਾ ਲਾਹੀਆ। ਜਿਸ ਦੀ ਰਮਜ਼ ਕਿਸੇ ਨਾ ਬੁੱਝੀ, ਇਸ਼ਾਰਾ ਸਮਝ ਕਿਸੇ ਨਾ ਆਈਆ। ਝਟ ਉਸ ਦੇ ਕੋਲ ਆਈ ਇਕ ਘੁੱਗੀ, ਘੂੰ ਘੂੰ ਕਰ ਕੇ ਦਿਤਾ ਸੁਣਾਈਆ। ਫੇਰ ਖੰਭ ਹਿਲਾ ਕੇ ਉਡੀ, ਚਲੀ ਚਾਈਂ ਚਾਈਂਆ। ਨਾਲੇ ਹੱਸ ਕੇ ਕਿਹਾ ਮੈਨੂੰ ਕਥਾ ਕਹਾਣੀ ਦੱਸ ਮੁੱਢੀ, ਕੀ ਸ਼ੁਰੂ ਵਿਚ ਆਪਣਾ ਰੰਗ ਰੰਗਾਈਆ। ਬੁੱਧ ਨੇ ਸਹਿਜ ਨਾਲ ਪਾਈ ਊਧੀ, ਚਰਨ ਕਵਲਾਂ ਧਿਆਨ ਰਖਾਈਆ। ਸਹਿਜ ਨਾਲ ਰਸਨਾ ਕੂੰਦੀ, ਪ੍ਰੇਮ ਨਾਲ ਸੁਣਾਈਆ। ਜਿਸ ਸਮੁੰਦ ਸਾਗਰਾਂ ਧਾਰ ਵੇਖਣੀ ਡੂੰਘੀ, ਵਹਿਣਾ ਦੇ ਗਹਿਣ ਚਰਨ ਛੁਹਾਈਆ। ਉਸ ਦੀ ਸ਼ਬਦ ਦੀ ਧਾਰ ਦੀ ਖੂੰਡੀ, ਖੰਡਾ ਖੜਗ ਡੇਰਾ ਢਾਹੀਆ। ਉਸ ਦੀ ਸ਼ਕਲ ਲੰਭਣੀ ਨਹੀਂ ਢੂੰਡੀ, ਚਾਰ ਕੁੰਟ ਵੇਖਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਘੁੱਗੀ ਕਹੇ ਬੁੱਧ ਲੇਖਾ ਦੱਸ ਵਾਸਤਕ, ਪਰਦਾ ਰਹੇ ਨਾ ਰਾਈਆ। ਬੁੱਧ ਕਿਹਾ ਜਿਸ ਵੇਲੇ ਦੀਨ ਦੁਨੀ ਹੋਈ ਨਾਸਤਕ, ਸਚ ਧਰਮ ਦਏ ਦੁਹਾਈਆ। ਮਨ ਬੁੱਧੀ ਹੋਏ ਰਾਕਸ਼ਸ਼, ਦੇਵਤ ਰੂਪ ਨਾ ਕੋਇ ਦਰਸਾਈਆ। ਚਾਰੋਂ ਕੁੰਟ ਦਿਸੇ ਆਤਸ਼, ਸਾਂਤਕ ਸਤਿ ਨਾ ਕੋਇ ਵਰਤਾਈਆ। ਉਸ ਵੇਲੇ ਨਿਰਗੁਣ ਧਾਰ ਸਰਗੁਣ ਸਰੂਪ ਚਰਨ ਛੁਹਾਏ ਗਾਹ ਬੰਦਰ ਮਸਕਤ, ਮਗ਼ਰਬ ਦਾ ਲੇਖਾ ਵੇਖ ਵਖਾਈਆ। ਜਿਸ ਦੀ ਆਸ਼ਾ ਰਖੀ ਜਸਰਤ, ਦਸਰਥ ਧਿਆਨ ਲਗਾਈਆ। ਮੁਹੰਮਦ ਨੇ ਇਸ਼ਾਰਾ ਕੀਤਾ ਦੀਨ ਦੁਨੀ ਵੇਖੇ ਹਸਰਤ, ਬੇਪਰਵਾਹ ਬੇਪਰਵਾਹੀ ਵਿਚ ਸਮਾਈਆ। ਜਿਸ ਦਾ ਲੇਖਾ ਲਿਖੇ ਨਾ ਕੋਇ ਵਿਚ ਨਸਰ ਨਸਰਤ, ਨਜ਼ਮ ਨਗ਼ਮਾ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਨਾਰਦ ਕਹੇ ਆਹ ਵੇਖ ਉਏ ਸਾਵਣਾ ਇਕੱਤੀ, ਇਕ ਤੀਸਿਆ ਦਿਆਂ ਜਣਾਈਆ। ਮੇਰਾ ਬਚਨ ਸੁਣ ਬਿਨਾ ਦੰਦ ਬੱਤੀ, ਜਿਸ

ਦੀ ਤੀਸ ਬਤੀਸਾ ਦਏ ਗਵਾਹੀਆ। ਉਹ ਵੇਖ ਜਿਸ ਨੂੰ ਗਾਉਂਦੇ ਰਾਗ ਛੱਤੀ, ਛਤਰਧਾਰੀ ਵਡ ਵਡਿਆਈਆ। ਜਿਸ ਨੂੰ ਕਹਿੰਦੇ ਕਮਲਾਪਤੀ, ਪਤਿਪਰਮੇਸ਼ਵਰ ਬੇਪਰਵਾਹੀਆ। ਉਹ ਮੈਨੂੰ ਇਸ਼ਾਰਾ ਦੇਵੇ ਰਤੀ, ਜਗਤ ਵਿਦਿਆ ਤੋਂ ਬਾਹਰ ਸਮਝਾਈਆ। ਚਾਰੋਂ ਕੁੰਟ ਅੱਗ ਤਤੀ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਸਭ ਦੀ ਕਾਇਆ ਚੋਲੀ ਫਟੀ, ਚੀਥੜ ਸੀਸ ਨਾ ਕੋਇ ਟਿਕਾਈਆ। ਧਰਮ ਦੀ ਰਹੀ ਕੋਇ ਨਾ ਹੱਟੀ, ਸਤਿ ਸਚ ਨਾ ਕੋਇ ਵਖਾਈਆ। ਝਟ ਵੇਖ ਲੈ ਨਾਰਦਾ ਗੋਬਿੰਦ ਵਾਲੀ ਪੱਟੀ, ਜੋ ਪਾਟਲ ਹੋ ਕੇ ਗਿਆ ਜਣਾਈਆ। ਜਿਸ ਦੀ ਦੀਨ ਮਜ਼੍ਹਬ ਦੀ ਸ਼ਰਅ ਪੈਣੀ ਨਟੀ, ਨਟੂਆ ਆਪਣਾ ਸਵਾਂਗ ਵਰਤਾਈਆ। ਜਿਸ ਯੂਸਫ਼ ਦੀ ਕੀਮਤ ਪਵਾਈ ਅੱਟੀ, ਹੱਟੋ ਹੱਟ ਫਿਰਾਈਆ। ਉਸ ਦੀ ਜੋਤ ਜਗੇ ਲਟ ਲਟੀ, ਲਹਿੰਦੀ ਦਿਸ਼ਾ ਕਰੇ ਰੁਸ਼ਨਾਈਆ। ਉਹ ਹਿੰਦ ਨੂੰ ਆਇਆ ਛਡੀ, ਪਾਕਿਸਤਾਨ ਦਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਲੇਖਾ ਦਏ ਸਮਝਾਈਆ। ਨਾਰਦ ਕਹੇ ਉਹ ਭਗਵਾਨ ਰਿਹਾ ਹੱਸ, ਹੱਸ ਕੇ ਰਿਹਾ ਜਣਾਈਆ। ਮੈਨੂੰ ਰਿਹਾ ਦੱਸ, ਇਸ਼ਾਰੇ ਨਾਲ ਵਖਾਈਆ। ਮੈਂ ਹੱਥ ਰਿਹਾ ਮਸ, ਤਲੀ ਤਲੀ ਨਾਲ ਰਗੜਾਈਆ। ਮੇਰੀ ਚੜ੍ਹ ਗਈ ਉਪਰ ਨਾਸਕਾ ਨਸ, ਆਪਣਾ ਰੁਖ਼ ਬਦਲਾਈਆ। ਮੇਰਾ ਰਿਹਾ ਕੋਈ ਨਾ ਵਸ, ਵਾਸਤਾ ਦਿਤਾ ਪਾਈਆ। ਪ੍ਰਭੂ ਮੇਰੀ ਹੋਈ ਬਸ, ਤੇਰੇ ਚਰਨਾਂ ਸੀਸ ਨਿਵਾਈਆ। ਝਟ ਅਗੋਂ ਇਸ਼ਾਰਾ ਮਿਲਿਆ ਸੱਚ, ਸਹਿਜ ਨਾਲ ਸੁਣਾਈਆ। ਨਾਰਦਾ ਉਠ ਵੇਖ ਏਥੇ ਫਿਰ ਗਿਆ ਸੀ ਕੱਛ, ਕਛਪ ਯਾਰਵਾਂ ਅਵਤਾਰ ਸਮਝਾਈਆ। ਉਹ ਨਿਸ਼ਾਨੀ ਗਿਆ ਰਖ, ਮੁਖ ਵਿਚੋਂ ਬਾਹਰ ਕਢਾਈਆ। ਜਿਸ ਵੇਲੇ ਮਾਲਕ ਆਏ ਸੱਚ, ਪੱਛਮ ਵਾਹੋ ਦਾਹੀਆ। ਨਵੀਂ ਰਚਨਾਂ ਦੇਵੇ ਰਚ, ਨਵੀਂ ਖੇਲ ਖਿਲਾਈਆ। ਝਟ ਪੁੱਠਾ ਹੋ ਕੇ ਜੋੜੇ ਪੈਰ ਹੱਥ, ਸੀਸ ਦਿਤਾ ਨਿਵਾਈਆ। ਫੇਰ ਖੋਲ ਕੇ ਆਪਣੀ ਅੱਖ, ਨੌ ਸੌ ਕਦਮ ਕੰਢੇ ਤੋਂ ਪਿਛੇ ਸੋਭਾ ਪਾਈਆ। ਗਾਵਣ ਲੱਗਾ ਜਸ, ਤੇਰੀ ਬੇਪਰਵਾਹੀਆ। ਬਤਾਲੀ ਲੱਖ ਦੀ ਪੂਰੀ ਕਰਨੀ ਅਸ, ਆਸਾ ਤੇਰੇ ਅਗੇ ਧਰਾਈਆ। ਫੇਰ ਸਿੱਧਾ ਹੋਇਆ ਝਟ, ਆਪਣਾ ਆਪ ਬਦਲਾਈਆ। ਬਿਨਾ ਕਥਨੀ ਤੋਂ ਕਥਾ ਦਿਤੀ ਕਥ, ਕਹਿ ਕਹਿ ਗਿਆ ਸੁਣਾਈਆ। ਏਥੇ ਖਿਜਰ ਨੂੰ ਲੱਗਣਾ ਵਟ, ਖਵਾਜਾ ਰੂਪ ਬਦਲਾਈਆ। ਤੂੰ ਸਾਹਿਬ ਮੇਰਾ ਸਮਰਥ, ਸਚ ਤੇਰੀ ਸਰਨਾਈਆ। ਮੇਰਾ ਲੇਖਾ ਲਾਉਣਾ ਡੁਬੈਈ ਵਾਲਾ ਘਾਟ, ਘਾਟਾ ਪਿਛਲਾ ਪੂਰ ਕਰਾਈਆ। ਮੇਰੀ ਮੰਜ਼ਲ ਮੁਕੇ ਨਾਲ ਤੇਰੀ ਵਾਟ, ਦਰ ਤੇਰੇ ਆਸ ਰਖਾਈਆ। ਝਟ ਸੁਹੰਜਣੀ ਹੋਵੇ ਰਾਤ, ਰੈਣ ਭਿੰਨੜੀ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ , ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਕਰਨੀ ਨਾ ਪਏ ਤਲਾਸ਼, ਅਕਲ ਕਲ ਧਾਰੀ ਆਪਣੀ ਕਲ ਆਪਣੇ ਹੱਥ ਲੈਣੀ ਰਖਾਈਆ।

੩੨ ਸਾਵਣ ਸ਼ਹਿਨਸ਼ਾਹੀ ਸੰਮਤ ੮ ਸਮੁੰਦਰ ਵਿਚ ਜਹਾਜ ਚਲਿਆਂ ਜਾਂਦਿਆਂ ਹੀ ਵਿਹਾਰ ਹੋਇਆ

ਬੱਤੀ ਸਾਵਣ ਕਹੇ ਮੈਂ ਵੇਖਿਆ ਖੇਲ ਅਚੰਬਿਆ, ਪ੍ਰਭ ਅਚਰਜ ਦਿਤਾ ਵਖਾਈਆ। ਨਾਲ ਤੱਕਿਆ ਨਾਰਦ ਗੰਜਿਆ, ਬੋਦੀ ਬਦੂਆਂ ਵਾਂਗ

ਹਿਲਾਈਆ। ਉਨ੍ਹ ਵੇਖਿਆ ਪਿਛਲਾ ਸਮਾਂ ਲੰਘਿਆ, ਬੀਤਿਆ ਖੋਜ ਖੁਜਾਈਆ। ਝਟ ਯਾਦ ਆਈ ਜਿਸ ਵੇਲੇ ਬਾਵਨ ਢਾਈ ਕਰਮ ਥਾਂ ਮੰਗਿਆ, ਰਾਜੇ ਬਲ ਦਵਾਰ ਆਸ ਰਖਾਈਆ। ਉਸ ਸੀਸ ਨਿਵਾ ਕੇ ਕਿਹਾ ਚੰਗਿਆ, ਲੈ ਲਓ ਮੇਰੇ ਗੁਸਾਈਂਆ। ਬਾਵਨ ਦਾ ਪਹਿਲਾ ਚਰਨ ਏਸ ਧਾਰ ਉਤੋਂ ਦੀ ਲੰਘਿਆ, ਜਿਸ ਦੀ ਨੌ ਸੌ ਨੜ੍ਹਿਨਵੇਂ (ਜੋਜਨ) ਲੰਬਾਈਆ। ਢਾਈ ਕਰਮਾਂ ਵਿਚ ਆਪਣੀ ਮਨਸਾ ਬੇੜਾ ਬੰਨ੍ਹਿਆ, ਧਰਨੀ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਸਮੁੰਦ ਕਹੇ ਜਿਸ ਵੇਲੇ ਮੇਰੇ ਉਤੋਂ ਚਰਨ ਹੋਇਆ ਪਾਰ, ਮੈਂ ਚਰਨ ਕਵਲ ਸੀਸ ਦਿਤਾ ਨਿਵਾਈਆ। ਨਾਲੇ ਹੱਸ ਕੇ ਕਿਹਾ ਵਲੀਏ ਛਲੀਏ ਨਿਰੰਕਾਰ, ਕੀ ਤੇਰੀ ਬੇਪਰਵਾਹੀਆ। ਮੇਰੇ ਅੰਦਰ ਮਛ ਕਛ ਲਏ ਅਵਤਾਰ, ਮੱਛਾਂ ਕੱਛਾਂ ਵਾਲਾ ਰੂਪ ਵਖਾਈਆ। ਮੇਰਾ ਦਿਲ ਕਰਦਾ ਤੂੰ ਮੇਰੇ ਘਰ ਆਵੇਂ ਬਣ ਸਿਕਦਾਰ, ਸਿਰ ਸਿਰ ਹੁਕਮ ਮਨਾਈਆ। ਮੈਂ ਤੇਰਾ ਦਰਸ ਕਰਾਂ ਅਪਾਰ, ਅਪਰੰਪਰ ਸਵਾਮੀ ਸੀਸ ਨਿਵਾਈਆ। ਬਾਵਨ ਸ਼ਬਦ ਦਿਤਾ ਜਿਸ ਵੇਲੇ ਕਲ ਕਲਕੀ ਲਵਾਂ ਅਵਤਾਰ, ਕਲ ਕਾਤੀ ਡੇਰਾ ਢਾਹੀਆ। ਪ੍ਰਗਟ ਹੋ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਨਾਲ ਮਿਲਾਈਆ। ਤੇਰਾ ਗ੍ਰਹਿ ਸੁਹਾਵਾਂ ਬਣ ਸੱਚੀ ਸਰਕਾਰ, ਸ਼ਾਹ ਪਾਤਸ਼ਾਹ ਆਪ ਅਖਵਾਈਆ। ਨਾਲ ਲਿਆਵਾਂ ਤੇਈ ਅਵਤਾਰ, ਪੈਗ਼ੰਬਰਾਂ ਸੰਗ ਬਣਾਈਆ। ਗੁਰੂਆਂ ਬੰਨ੍ਹਾਂ ਧਾਰ, ਧਰਨੀ ਦੂਰੋਂ ਨੈਣ ਉਠਾਈਆ। ਤੇਰਾ ਲੇਖਾ ਵੇਖਾਂ ਮੰਝਧਾਰ, ਸਮੁੰਦ ਸਾਗਰ ਫੋਲ ਫੁਲਾਈਆ। ਸਾਚੀ ਕਰਨੀ ਦੀ ਪਾਵਾਂ ਸਾਰ, ਮਹਾਸਾਰਥੀ ਹੋ ਕੇ ਵੇਖ ਵਖਾਈਆ। ਸਚ ਦਿਵਸ ਸਚ ਲਹਿਣਾ ਲਿਆ ਵਿਚਾਰ, ਸਚ ਕਰਨੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਾਵਣ ਕਹੇ ਮੈਂ ਸੁਣਿਆ ਅਗੰਮ ਸਲੋਕ, ਮੇਰੇ ਸਾਹਿਬ ਦਿਤਾ ਸੁਣਾਈਆ। ਮੇਰੇ ਅੰਦਰ ਲੱਗੀ ਚੋਟ, ਚੋਟੀ ਚੜ੍ਹ ਕੇ ਦਿਤਾ ਹਿਲਾਈਆ। ਮੈਂ ਵੇਖਣ ਚਲਿਆ ਚੌਦਾਂ ਲੋਕ, ਚੌਦਾਂ ਤਬਕਾਂ ਪਰਦਾ ਲਾਹੀਆ। ਚੌਦਾਂ ਚੌਦਾਂ ਮਿੰਟ ਇਕ ਇਕ ਦਾ ਮਾਲ ਥੋਕ, ਇਕ ਇਕ ਨਾਲ ਜੋੜ ਜੁੜਾਈਆ। ਜਿਸ ਨੂੰ ਕੋਈ ਨਾ ਸਕੇ ਰੋਕ, ਅਗੇ ਹੋ ਨਾ ਕੋਇ ਅਟਕਾਈਆ। ਮੁਹੰਮਦ ਨੂੰ ਜਣਾਇਆ ਵੇਖ ਆਪਣੀ ਮੌਜ, ਕੀ ਮਜਲਸ ਬੇਪਰਵਾਹੀਆ। ਫੇਰ ਤੱਕ ਅੱਲਾ ਦਾ ਚੋਜ, ਜੋ ਨੂਰ ਜ਼ਹੂਰ ਕਰੇ ਰੁਸ਼ਨਾਈਆ। ਜਿਸ ਦੇ ਲੇਖੇ ਨਿਮਾਜ਼ਾਂ ਰੋਜ਼, ਰੋਜ਼ੇ ਦੇਣ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਚੌਦਾਂ ਲੋਕ ਕਹਿਣ ਸਾਨੂੰ ਵਕਤ ਮਿਲਿਆ ਚੌਦਾਂ ਮਿੰਟ, ਚੌਦਾਂ ਚੌਦਾਂ ਇਕ ਇਕ ਦੀ ਵੰਡ ਵੰਡਾਈਆ। ਅਸੀਂ ਸਾਰਿਆਂ ਕੀਤੀ ਮਿੰਨਤ, ਪੱਲੂ ਗਲ ਵਿਚ ਪਾਈਆ। ਤੂੰ ਆਇਉਂ ਸ਼ਰਅ ਵਾਲੀ ਸਿੰਮਤ, ਮੁਹੰਮਦ ਕਲਮਾ ਦਏ ਗਵਾਹੀਆ। ਦੀਨ ਦੁਨੀ ਦੀ ਤੱਕੇ ਇੱਲਤ, ਆਲਮਾਂ ਖੋਜ ਖੁਜਾਈਆ। ਦਰੋਹੀ ਤੇਰੇ ਬਾਝੋਂ ਸਾਰੀ ਜ਼ਿੱਲਤ, ਖ਼ੁਆਰੀ ਰਹੀ ਕੁਰਲਾਈਆ। ਹਕ ਮਹਿਬੂਬਾ ਮਿਹਰਵਾਨਾ ਪਿਆਰ ਦਾ ਦੇ ਖ਼ਿਲਤ, ਖ਼ਲਾ ਵਿਚ ਆਪਣਾ ਹੁਕਮ ਵਰਤਾਈਆ। ਸਦੀ ਚੌਧਵੀਂ ਮੇਟ ਕੇ ਜ਼ਿਲਤ, ਇਕ ਸੌ ਛਿਆਨਵੇਂ ਮਿੰਟ ਤੇਰੇ ਪ੍ਰੇਮ ਦੀ ਤਾਰ ਰਹੇ ਵਜਾਈਆ। ਤੇਰੇ ਗ੍ਰਹਿ ਦਾ ਰਹੇ ਕੋਇ ਨਾ ਨਿੰਦਕ, ਦਵੈਤੀ ਵੰਡ ਨਾ ਕੋਇ ਵੰਡਾਈਆ। ਸਭ ਦੀ ਮੇਟ ਕੇ ਚਿੰਨਤ, ਚਿਖਾ ਅਗਨ ਨਾ ਕੋਇ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤਰੀ ਸ਼ਰਨਾਈਆ। ਨਾਰਦ

ਕਹੇ ਮੈਨੂੰ ਸਾਰੇ ਕਹਿੰਦੇ ਗੰਜਾ, ਬੋਦੀ ਲੰਬੀ ਸੋਭਾ ਪਾਈਆ। ਮੈਂ ਕੁਛ ਲੇਖਾ ਦੱਸਾਂ ਸੰਜਾ, ਜਿਸ ਨੇ ਦੁਆਪਰ ਜੁਗ ਤੱਕਿਆ ਚਾਈਂ ਚਾਈਂਆ। ਉਸ ਨੇ ਨਿਗਾਹ ਮਾਰੀ ਇਸ਼ਾਰਾ ਕੀਤਾ ਨਾਨਕ ਤਪੇ ਨੇ ਲਾਉਣਾ ਪੰਜਾ, ਪੰਜਾ ਪੰਜੇ ਨਾਲ ਸੁਹਾਈਆ। ਹਰਿ ਗੋਬਿੰਦ ਦਾ ਖੇਲ ਹੋਣਾ ਬਵੰਜਾ, ਬਵੰਜਾ ਧਾਰ ਲੈਣੇ ਤਰਾਈਆ। ਫੇਰ ਵੇਖਿਆ ਕਲਜੁਗ ਦਾ ਖੇਲ ਬੜਾ ਲੰਬਾ, ਚਾਰੋਂ ਕੁੰਟ ਅੰਧੇਰਾ ਛਾਈਆ। ਨਿਸ਼ਾਨ ਤੱਕਿਆ ਮੁਹੰਮਦ ਤਾਰਾ ਚੰਦਾ, ਚੰਦ ਸਿਤਾਰ ਸੋਭਾ ਪਾਈਆ। ਜਗਤ ਸੀਸ ਦਿਸਿਆ ਨੰਗਾ, ਸਿਰ ਹੱਥ ਨਾ ਕੋਇ ਰਖਾਈਆ। ਗੋਬਿੰਦ ਦਾ ਨਜ਼ਰੀ ਆਇਆ ਕੰਘਾ, ਬੱਤੀ ਦੰਦਾਂ ਵਾਲਾ ਇੱਕੀਆਂ ਦਾ ਰੂਪ ਵਟਾਈਆ। ਫੇਰ ਸਾਹ ਲਿਆ ਠੰਡਾ, ਹੌਕੇ ਵਿਚ ਸੁਣਾਈਆ। ਫਿਰ ਸੁਣਿਆ ਧੁਰ ਦਾ ਛੰਦਾ, ਤੂੰ ਮੇਰਾ ਮੈਂ ਤੇਰਾ ਢੋਲਾ ਬੇਪ੍ਰਵਾਹੀਆ। ਫੇਰ ਤੱਕਿਆ ਜੋਤੀ ਜਾਤਾ ਤਨ ਵਜੂਦੀ ਬੰਦਾ, ਬੰਦਗੀ ਤੋਂ ਬਾਹਰ ਸੋਭਾ ਪਾਈਆ। ਫੇਰ ਵੇਖਿਆ ਉਸ ਦੇ ਕੋਲ ਸ਼ਬਦ ਧਾਰ ਦਾ ਫੰਦਾ, ਦੋ ਜਹਾਨਾਂ ਰਿਹਾ ਬੰਧਾਈਆ। ਝਟ ਕ੍ਰਿਸ਼ਨ ਇਸ਼ਾਰਾ ਦਿਤਾ ਉਹ ਜ਼ਰੂਰ ਲੰਘੇ ਦਵਾਰਕਾ ਕੰਢਾ, ਕੰਢੀ ਪਾਰ ਆਪਣਾ ਰੰਗ ਰੰਗਾਈਆ। ਜਿਸ ਲੇਖੇ ਲਾਉਣਾ ਜਗਤ ਢਾਲ ਤੇ ਖੰਡਾ, ਤੀਰ ਤਰਕਸ਼ਾਂ ਗੰਢ ਪਵਾਈਆ। ਜਗਤ ਸ਼ਰਅ ਦੀਆਂ ਮੇਟੇ ਵੰਡਾਂ, ਸ਼ਰੀਅਤਾ ਡੇਰਾ ਢਾਹੀਆ। ਬੋਧ ਅਗਾਧੀ ਬਣੇ ਪੰਡਾ, ਜਗਤ ਵਿਦਿਆ ਤੋਂ ਬਾਹਰ ਕਰੇ ਪੜ੍ਹਾਈਆ। ਮੁੱਲਾ ਸ਼ੇਖ਼ਾਂ ਹਲੂਣੇ ਕੰਧਾ, ਕਲਮਾ ਇਕ ਸੁਣਾਈਆ। ਬਿਨਾ ਸਾਹਿਬ ਤੋਂ ਜਿਸ ਦਸਾਉਣਾ ਦੀਨ ਦੁਨੀ ਝੂਠਾ ਧੰਦਾ, ਬਿਨਾ ਸਾਹਿਬ ਤੋਂ ਸਚ ਵਿਚ ਨਾ ਕੋਇ ਸਮਾਈਆ। ਸਭ ਦਾ ਇਕੋ ਮਾਰਗ ਦੱਸਣਾ ਅਨੰਦਾ, ਅਨੰਦ ਅਨੰਦ ਵਿਚੋਂ ਪ੍ਰਗਟਾਈਆ। ਜਿਸ ਦਾ ਲੇਖਾ ਪੈਗ਼ੰਬਰਾਂ ਦੱਸਿਆਂ ਯਕ ਸ਼ੰਬਾ, ਦੂਸਰ ਰੰਗ ਨਾ ਕੋਇ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਦਇਆ ਕਮਾਈਆ। ਸਮੁੰਦ ਕਹੇ ਮੇਰੇ ਅੰਦਰ ਜੰਤ ਜੀਵ, ਜੀਵ ਆਤਮਾ ਵੇਖ ਵਖਾਈਆ। ਤੇਰਾ ਲੇਖਾ ਅੰਤ ਅੰਤ ਅੰਤਰੀਵ, ਅੰਤਰ ਦ੍ਰਿਸ਼ਟੀ ਫੋਲ ਫੁਲਾਈਆ। ਮਨੁਸ਼ ਉਧਾਰੇ ਬਖ਼ਸ਼ੇ ਸਾਢੇ ਤਿੰਨ ਹੱਥ ਸੀਵ, ਰਵਦਾਸ ਚਮਾਰਾ ਦਏ ਗਵਾਹੀਆ। ਜਲ ਹੋੜੇ ਜਲ ਧਾਰਾ ਵਿਚ ਹੀਨ, ਮਹੀਅਲ ਰੋਵਣ ਮਾਰਨ ਧਾਹੀਆ। ਤੂੰ ਕਾਦਰ ਇਕ ਕਰੀਮ, ਕਰਤਾ ਬੇਪ੍ਰਵਾਹੀਆ। ਤੂੰ ਰਹਿਮਤ ਦਾ ਮਾਲਕ ਰਹੀਮ, ਨੁਰਾਨਾ ਨੂਰ ਅਲਾਹੀਆ। ਤੇਰੀ ਨੌ ਦਸ ਗਿਆਰਾਂ ਬੀਸ ਤੀਸ ਚਾਰ ਲੱਖ ਦੀ ਤਕਸੀਮ, ਚੁਰਾਸੀ ਵੰਡ ਵੰਡਾਈਆ। ਮੈਨੂੰ ਤੇਰੇ ਉਤੇ ਯਕੀਨ, ਭਰੋਸੇ ਵਿਚ ਸੀਸ ਨਿਵਾਈਆ। ਤੂੰ ਮਾਲਕ ਇਕ ਅਜ਼ੀਮ, ਆਲੀਜ਼ਾਹ ਅਖਵਾਈਆ। ਤੂੰ ਧਰਤੀ ਤੱਕੀ ਜ਼ਮੀਨ, ਸਮੁੰਦ ਸਾਗਰਾਂ ਵੇਖ ਵਖਾਈਆ। ਇਹ ਸਾਰੇ ਤੇਰੇ ਅਧੀਨ, ਨੌ ਸੌ ਚੁਰਾਨਵੇਂ ਚੌਕੜੀ ਜੁਗ ਦੇ ਤੇਰਾ ਰਾਹ ਤਕਾਈਆ। ਤੂੰ ਮਾਲਕ ਇਕ ਪ੍ਰਬੀਨ, ਪਰਮ ਪੁਰਖ ਅਖਵਾਈਆ। ਤੈਨੂੰ ਯਾਦ ਕੀਤਾ ਮੁਹੰਮਦ ਜਿਸ ਵੇਲੇ ਹਰਫ਼ ਲਿਖਿਆ ਸੀਨ, ਹੱਥ ਸੀਨੇ ਉਤੇ ਰਖਾਈਆ। ਮੇਰੇ ਖ਼ੁਦਾ ਖ਼ੁਦ ਮਾਲਕ ਅੰਤ ਜ਼ਰੂਰ ਕਰੀਂ ਤਰਮੀਮ, ਤਰਾ ਤਰਾ ਦੀ ਵੰਡ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪਣੇ ਹੱਥ ਰਖਾਈਆ। ਸਮੁੰਦ ਕਹੇ ਮੇਰੇ ਅੰਦਰ ਮਾਰ ਲੈ ਝਾਕੀ, ਝਾਕੀਆਂ ਦੇਣ ਵਾਲਿਆ ਆਪਣੀ ਦਇਆ ਕਮਾਈਆ। ਤੂੰ ਕਿਹੜਾ ਬੰਦਾ ਖ਼ਾਕੀ, ਜਿਸ ਨੂੰ ਦੀਨ ਦੁਨੀ ਆਪਣੀ ਵੰਡ ਵਿਚ ਪਾਈਆ। ਤੂੰ ਮਾਲਕ ਇਕ ਅਬਿਨਾਸ਼ੀ, ਕਰਤਾ ਬੇਪਰਵਾਹੀਆ। ਓਹ ਵੇਖ ਸ਼ੰਕਰ ਤੱਕੇ ਕੈਲਾਸ਼ੀ, ਬ੍ਰਹਮਾ ਬ੍ਰਹਮ ਲੋਕ ਵਿਚੋਂ ਅੱਖ ਉਠਾਈਆ। ਵਿਸ਼ਨੂੰ ਕਹੇ ਸ਼ਾਬਾਸ਼ੀ, ਵਾਹਵਾ ਤੇਰੀ

ਵਡ ਵਡਿਆਈਆ। ਤੇਈ ਅਵਤਾਰ ਕਹਿਣ ਸਾਡੀ ਪੂਰੀ ਕਰ ਆਸੀ, ਨਿਰਾਸ਼ਾ ਰਹਿਣ ਕੋਇ ਨਾ ਪਾਈਆ। ਈਸਾ ਮੂਸਾ ਮੁਹੰਮਦ ਕਹੇ ਸਾਡੀ ਕਰ ਬੰਦ ਖ਼ਲਾਸੀ, ਬੰਧਨ ਸ਼ਰਅ ਵਾਲੇ ਤੁੜਾਈਆ। ਗੁਰ ਦਸ ਕਹਿਣ ਸਾਰੀ ਸ੍ਰਿਸ਼ਟੀ ਤੇਰੀ ਹੋਵੇ ਦਾਸੀ, ਦੂਜਾ ਇਸ਼ਟ ਨਾ ਕੋਇ ਮਨਾਈਆ। ਇਕੋ ਜੋਤ ਹੋਵੇ ਪ੍ਰਕਾਸ਼ੀ, ਪ੍ਰਕਾਸ਼ ਹੋਵੇ ਖ਼ਲਕ ਖ਼ੁਦਾਈਆ। ਸਾਰੇ ਗਾਉਂਦੇ ਤੈਨੂੰ ਸਵਾਸ ਸਵਾਸੀ, ਸਾਹ ਸਾਹ ਨਾਲ ਬਦਲਾਈਆ। ਬਿਨ ਤੇਰੀ ਕਿਰਪਾ ਕਿਸੇ ਕੰਮ ਨਾ ਆਵੇ ਵਜੂਦ ਲਾਸ਼ੀ, ਤਤਾਂ ਲੇਖ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਲਹਿਣਾ ਦੇਣਾ ਨਾਲ ਲੱਖ ਚੁਰਾਸੀ, ਜਮ ਕੀ ਫਾਸੀ ਫ਼ੈਸਲੇ ਨਾਲ ਦੇਣੀ ਕਟਾਈਆ।

੩੨ ਸਾਵਣ ਸ਼ਹਿਨਸ਼ਾਹੀ ਸੰਮਤ ੮ ਦੋਹਾ ਬੰਦਰਗਾਹ ਤੇ ਜਹਾਜ਼ ਖੜ੍ਹੇ ਹੋਣ ਸਮੇਂ ਸ਼ਾਮ ਸਾਢੇ ਛੇ ਵਜੇ

ਸਤਿਗੁਰ ਸ਼ਬਦ ਕਹੇ ਹਰਿ ਕਾ ਭੇਵ ਨਾ ਜਾਣੇ ਕੋਆ, ਕੂਕ ਕੂਕ ਸਾਰੇ ਗਏ ਸੁਣਾਈਆ। ਉਨੀ ਸੌ ਛਿਆਠ ਬਿਕ੍ਰਮੀ ਮਨੀ ਸਿੰਘ ਸੀ ਸੋਆ, ਮਸਤੂਆਣਾ ਜੇਲ ਸੁਹਾਈਆ। ਪ੍ਰਭੂ ਪ੍ਰਕਾਸ਼ ਵੇਖਿਆ ਤ੍ਰੈ ਲੋਆ, ਤ੍ਰੈਭਵਨ ਦਿਤਾ ਦ੍ਰਿੜਾਈਆ। ਨਾਲੇ ਹੱਸਿਆ ਨਾਲੇ ਰੋਆ, ਨੈਣਾਂ ਨੀਰ ਵਹਾਈਆ। ਝਟ ਸਤਿਗੁਰ ਸ਼ਬਦ ਸ਼ਬਦੀ ਅੰਮ੍ਰਿਤ ਚੋਆ, ਸਾਂਤਕ ਸਤਿ ਵਰਤਾਈਆ। ਸਵਾਧਾਨ ਉਠ ਖਲੋਆ, ਆਪਣੀ ਲਈ ਅੰਗੜਾਈਆ। ਅਗਲਾ ਖੇਲ ਕੀ ਹੋਆ, ਸਾਹਿਬ ਸਤਿਗੁਰ ਦਿਤਾ ਵਖਾਈਆ। ਉਠ ਨਿਗਾਹ ਮਾਰ ਜਿਸ ਵੇਲੇ ਤੇਰਾ ਪਾਤਸ਼ਾਹ ਜਾਏ ਵਿਚ ਦੋਹਾ, ਦੋਹਰੀ ਖੇਲ ਖਿਲਾਈਆ। ਤੇਰੇ ਪਿਆਰ ਦਾ ਤੇਰੀ ਸੇਵਾ ਦਾ ਇਕ ਇਕ ਟਕਾ ਲੈ ਕੇ ਜਾਵੇ ਢੋਆ, ਗੁਰਮੁਖਾਂ ਗੰਢ ਬੰਨ੍ਹਾਈਆ। ਸੱਤ ਸਮੁੰਦਰਾਂ ਕਰੇ ਨਵਾਂ ਨਰੋਆ, ਸੁਤਿਆਂ ਲਏ ਜਗਾਈਆ। ਝਟ ਆਤਮ ਨਾਲ ਛੋਹਾ, ਸ਼ੌਹਰ ਆਪਣੀ ਦਇਆ ਕਮਾਈਆ। ਵਾਂਗ ਬੱਕਰੇ ਗਿਆ ਕੋਹਾ, ਤਨ ਵਜੂਦ ਆਪਣੀ ਸੁਰਤ ਭੁਲਾਈਆ। ਮਨੀ ਸਿੰਘ ਕਹੇ ਮੇਰਾ ਸਭ ਕੁਛ ਗਿਆ ਖੋਹਾ, ਲੁੱਟਿਆ ਬੇਪ੍ਰਵਾਹੀਆ। ਝਟ ਸਾਹਿਬ ਨੇ ਬਾਹੋਂ ਫੜ ਕੇ ਜੋਹਾ, ਹਲੂਣਾ ਦਿਤਾ ਲਗਾਈਆ। ਤੇਰੀ ਮੁਹੱਬਤ ਵਿਚ ਸਭ ਕੁਝ ਹੋਆ, ਤੇਰੀ ਕਲਮ ਦਏ ਗਵਾਹੀਆ। ਔਹ ਤੱਕ ਪੂਰਨ ਸਤਿਗੁਰ ਪ੍ਰੇਮ ਵਿਚ ਜਾਏ ਪਰੋਆ, ਪਰਮ ਪੁਰਖ ਗੰਢ ਪਵਾਈਆ। ਸਭ ਦਾ ਲੇਖਾ ਜਾਏ ਧੋਆ, ਧੌਲ ਕਰੇ ਸਫ਼ਾਈਆ। ਆਪਣੇ ਜਿਹਾ ਆਪੇ ਹੋਆ, ਆਪ ਆਪਣੀ ਕਲ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪਣੇ ਹੱਥ ਰਖਾਈਆ। ਮਨੀ ਸਿੰਘ ਝਟ ਮਾਰੇ ਹੱਥ ਛਾਤੀ, ਖ਼ੁਸ਼ੀ ਨਾਲ ਲਗਾਈਆ। ਮੇਰਾ ਸਾਹਿਬ ਕਮਲਾਪਾਤੀ, ਪਤਿਪਰਮੇਸ਼ਵਰ ਬੇਪ੍ਰਵਾਹੀਆ। ਉਹ ਖੇਲ ਵੇਖੇ ਕਲਜੁਗ ਅੰਧੇਰੀ ਰਾਤੀ, ਰੁਤੜੀ ਆਪਣੇ ਨਾਲ ਮਹਿਕਾਈਆ। ਮੇਰੀ ਕਾਨੇ ਦੀ ਕਲਮ ਦੀ ਹੋਵੇ ਖ਼ੁਲਾਸੀ, ਸਾਢੇ ਤਿੰਨ ਹੰਥ ਕਾਨਾ ਸਾਗਰਾਂ ਵਿਚ ਰੁੜ੍ਹਾਈਆ। ਪੰਜਾਂ ਲਿਖਾਰੀਆਂ ਪੁਛੇ ਵਾਤੀ, ਮੇਰੀਆਂ ਪੰਜੇ ਉਂਗਲਾਂ ਦੇਣ ਗਵਾਹੀਆ। ਫੇਰ ਫੜ ਕੇ ਆਪਣੀ ਚਾਦਰ ਪਾਟੀ, ਲੰਮਾ ਪੈ ਕੇ ਨੇਤਰ ਬੰਦ ਕਰਾਈਆ। ਪ੍ਰਭੂ ਤੇਰੀ ਜਗਤ ਅਗੰਮੀ ਘਾਟੀ, ਬਿਨਾ ਤੇਰੀ ਕਿਰਪਾ ਚੜ੍ਹਨ ਕੋਇ ਨਾ ਪਾਈਆ। ਬਵੰਜਾ ਤਰਵੰਜਾ ਸਾਲ ਦੀ ਤੇਰੀ ਵਾਟੀ, ਪੰਧ ਨੇੜੇ ਸੋਭਾ

ਪਾਈਆ। ਮੈਂ ਸ਼ਾਹ ਸੁਲਤਾਨਾਂ ਲਿਖਣੇ ਕਾਟ ਜਵਾਬੀ, ਨੌ ਕਾਟ ਮੇਰਾ ਹਿੱਸਾ ਵੰਡ ਵੰਡਾਈਆ। ਨੌ ਖੰਡ ਪ੍ਰਿਥਮੀ ਰਹਿਣਾ ਨਹੀਂ ਕੋਈ ਪਾਠੀ, ਪੂਜਾ ਜਗਤ ਨਾ ਕੋਇ ਵਡਿਆਈਆ। ਤੇਰੇ ਨਾਮ ਸ਼ਬਦ ਦੀ ਇਕੋ ਚਲੇ ਲਾਠੀ, ਡੰਡਾ ਡੰਡਾਵਤ ਸਭ ਦੀ ਦਏ ਬਦਲਾਈਆ। ਝਗੜਾ ਮੁਕੇ ਅੱਠ ਸਾਠੀ, ਗੰਗਾ ਗੋਦਾਵਰੀ ਜਮਨਾ ਸੁਰਸਤੀ ਨੈਣਾਂ ਨੀਰ ਵਹਾਈਆ। ਲੇਖਾ ਤੱਕਣਾ ਮੰਦਰ ਮਸਜਿਦ ਸ਼ਿਵਦਵਾਲੇ ਮਾਠੀ, ਚਰਚਾਂ ਖੋਜ ਖੁਜਾਈਆ। ਤੇਰੇ ਸੰਦੇਸ਼ੇ ਵਾਲੀ ਸ਼ਬਦ ਧਾਰ ਦੀ ਪਾਤੀ, ਸਤਿਗੁਰ ਸ਼ਬਦ ਹੱਥ ਫੜਾਈਆ। ਜਿਸ ਨੂੰ ਸਮਝੇ ਨਾ ਸ਼ੰਕਰ ਉਤੇ ਕੈਲਾਸ਼ੀ, ਬ੍ਰਹਮਾ ਵਿਸ਼ਨ ਭੇਵ ਨਾ ਕੋਇ ਖੁਲਾਈਆ। ਤੇਰਾ ਇਕ ਨੂਰ ਨੂਰ ਜੋਤ ਪ੍ਰਕਾਸ਼ੀ, ਪੂਰਨ ਸਤਿਗੁਰ ਪੂਰਨ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪਣਾ ਆਪ ਵਰਤਾਈਆ। ਝਟ ਮਨੀ ਸਿੰਘ ਕੀਤੀ ਅਰਦਾਸ, ਚੱਕਰ ਚਾਰੋਂ ਕੁੰਟ ਲਗਾਈਆ। ਤੇਰਾ ਖੇਲ ਵੇਖਣਾ ਖ਼ਾਸ, ਸਾਹਿਬ ਤੇਰੇ ਵਿਚ ਸਮਾਈਆ। ਮਾਤ ਗਰਭ ਜਨਮ ਲਵਾਂ ਨਾ ਦਸ ਦਸ ਮਾਸ, ਅਗਨੀ ਅੱਗ ਨਾ ਕੋਇ ਤਪਾਈਆ। ਤੇਰੇ ਚਰਨਾਂ ਧੂੜੀ ਲੱਗੇ ਮੇਰੇ ਤਨ ਦੀ ਰਾਖ, ਬਿਆਸ ਕਿਨਾਰਾ ਦਏ ਗਵਾਹੀਆ। ਇਕ ਸੰਦੇਸ਼ਾ ਜਾਵਾਂ ਆਖ, ਸੀਸ ਜਗਦੀਸ਼ ਝੁਕਾਈਆ। ਤੇਰੀ ਜੋਤ ਦਾ ਤੇਰਾ ਹੋਵੇ ਪ੍ਰਕਾਸ਼, ਪ੍ਰਕਾਸ਼ ਤੇਰਾ ਨਜ਼ਰੀ ਆਈਆ। ਜਨ ਭਗਤਾਂ ਦੇਵੀਂ ਆਪ ਵਿਸ਼ਵਾਸ, ਵਿਸ਼ਿਆਂ ਤੋਂ ਬਾਹਰ ਕਢਾਈਆ। ਜੇ ਤੈਨੂੰ ਪਾਹਨ ਪੱਥਰ ਕਹਿਣ ਫੇਰ ਵੀ ਰਖੀਂ ਸਾਥ, ਸਗਲਾ ਸੰਗ ਬਣਾਈਆ। ਇਹ ਸਮਾਂ ਫੇਰ ਨਹੀਂ ਆਉਣਾ ਹਾਥ, ਜੁਗ ਚੌਕੜੀ ਰੋਵਣ ਮਾਰਨ ਧਾਹੀਂਆ। ਮੇਰਾ ਸੰਦੇਸਾ ਕਮਲਾਪਾਤ, ਪਤਿਪਰਮੇਸ਼ਵਰ ਤੇਰੇ ਅਗੇ ਟਿਕਾਈਆ। ਸੱਤਾਂ ਗੁਰਮੁਖਾਂ ਸੱਤ ਟਕੇ ਸਮੁੰਦ ਸਾਗਰ ਦੀ ਝੋਲੀ ਪਾਉਣੀ ਦਾਤ, ਵਕਤ ਸਾਢੇ ਸੱਤ ਸੁਹਾਈਆ। ਮੇਰਾ ਕਾਨਾ ਕਲਮ ਰਵਦਾਸ ਕਸੀਰਾ ਤਿੰਨੇ ਤੇਰੇ ਚਰਨ ਪਾਸ, ਪਾਸਾ ਸਕੇ ਨਾ ਕੋਇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੀ ਪੂਰੀ ਕਰਨੀ ਆਸ, ਆਸ਼ਾ ਤੇਰੇ ਚਰਨਾਂ ਵਿਚ ਰਖਾਈਆ।

੩੨ ਸਾਵਣ ਸ਼ਹਿਨਸ਼ਾਹੀ ਸੰਮਤ ੮ ਸ਼ਾਮ ਸਾਢੇ ਸੱਤ ਵਜੇ ਟਕਾ ਸੁੱਟਣ ਸਮੇਂ ਸਮੁੰਦ ਵਿਚ

ਸਮੁੰਦ ਕਹੇ ਮੈਂ ਤੇਰਾ ਰੂਪ ਅਥਾਹ, ਅਥਾਹ ਦੇਣੀ ਵਡਿਆਈਆ। ਧੁਰ ਦੇ ਮਾਲਕ ਬੇਪ੍ਰਵਾਹ, ਵਡ ਤੇਰੀ ਬੇਪ੍ਰਵਾਹੀਆ। ਜਗਤ ਕਿਰਿਆ ਦੀ ਪੂਜਾ ਜਨ ਭਗਤਾਂ ਮੇਰੇ ਵਿਚ ਦਿਤੀ ਸੁਟਾ, ਕੂੜੀ ਕਿਰਿਆ ਪੰਧ ਮੁਕਾਈਆ। ਖਵਾਜਾ ਖ਼ਿਜ਼ਰ ਕਹੇ ਹਾਜ਼ਰ ਹੋਏ ਆਦਮ ਤੇ ਹੱਵਾ, ਹਾਜ਼ਰ ਹੋ ਕੇ ਵੇਖ ਵਖਾਈਆ। ਤੇਈ ਅਵਤਾਰ ਕਰ ਨਾ ਸਕਣ ਨਾਹ, ਪੈਗ਼ੰਬਰ ਬਿਨਾ ਕਲਮਿਉਂ ਕਲਮਾ ਰਹੇ ਜਣਾਈਆ। ਗੁਰ ਦਸ ਕਹਿਣ ਤੂੰ ਸ਼ਹਿਨਸ਼ਾਹ, ਸ਼ਾਹ ਪਾਤਸ਼ਾਹ ਇਕ ਅਖਵਾਈਆ। ਸਤਿ ਧਰਮ ਦਾ ਮਾਰਗ ਸਤਿਜੁਗ ਦੇਣਾ ਚਲਾ, ਸਚ ਸਚ ਵਰਤਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮਠ ਗੁਰੂਦਵਾਰੇ ਮਾਇਆ ਮਮਤਾ ਝਗੜਾ ਦੇਣਾ ਮੁਕਾ, ਕਲਮਾ ਵਿਚ ਨਾ ਕੋਇ ਹਲਕਾਈਆ। ਤੂੰ ਬਣਨਾ ਸਭ ਦਾ ਖ਼ੈਰਖ਼ਾਹ, ਖ਼ਾਲਸ ਆਪਣਾ ਰੰਗ ਰੰਗਾਈਆ। ਸਭ ਦੀ ਕਬੂਲ ਕਰਨੀ ਦੁਆ, ਦਰ ਤੇਰੇ ਆਸ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਤੇਰੀ ਵਡ ਵਡਿਆਈਆ। ਸੱਤ ਟਕੇ ਕਹਿਣ ਇਕ ਦਿਨ ਰਵਦਾਸ ਨੇ ਕਮਾਏ ਟਕੇ ਸੱਤ, ਪਾਨਹਾ ਗੰਢ ਕੇ ਖ਼ੁਸ਼ੀ ਬਣਾਈਆ। ਉਹਦਾ ਖ਼ੁਸ਼ੀ ਹੋਇਆ ਪੰਜ ਤਤ, ਤਤਾਂ ਵੱਜੀ ਵਧਾਈਆ। ਉਧਰੋਂ ਪੁਰਖ ਅਕਾਲ ਆ ਗਿਆ ਝਟ, ਆਪਣਾ ਵੇਸ ਵਟਾਈਆ। ਅਨੋਖਾ ਹੀਰਾ ਵਖਾਇਆ ਕਢ, ਅਣਮੁੱਲਾ ਲਾਲ ਜਣਾਈਆ। ਰਵਦਾਸ ਨੇ ਉਹਨੂੰ ਪਿਛੇ ਦਿਤਾ ਛਡ, ਸੱਤ ਟਕੇ ਪ੍ਰਭ ਦੀ ਭੇਟ ਚੜ੍ਹਾਈਆ। ਨਾਲੇ ਮੱਥੇ ਤੇ ਪਾ ਕੇ ਵਟ, ਗ਼ੁੱਸਾ ਪ੍ਰੇਮ ਵਿਚ ਵਖਾਈਆ। ਗਹਿਰ ਗੰਭੀਰ ਇਹ ਸਾਂਭ ਕੇ ਆਪਣੇ ਕੋਲ ਰਖ, ਤੇਰੀ ਦੌਲਤ ਤੇਰੇ ਹੱਥ ਫੜਾਈਆ। ਅਬਿਨਾਸ਼ੀ ਕਰਤਾ ਪਿਆ ਹੱਸ, ਹੱਸ ਕੇ ਦਿਤਾ ਸੁਣਾਈਆ। ਰਵਦਾਸ ਉਹ ਵੇਖ ਕਲਜੁਗ ਦਾ ਅੰਤ ਕਿਨਾਰਾ ਤਟ, ਕੰਢਾ ਘਾਟ ਖੋਜ ਖੁਜਾਈਆ। ਤੇਰੇ ਪ੍ਰੇਮ ਦੇ ਟਕੇ ਸਮੁੰਦ ਸਾਗਰ ਵਿਚ ਦੇਵਾਂ ਘਤ, ਖ਼ਜ਼ਾਨਾ ਸਤਿਜੁਗ ਵਾਲਾ ਭਗਤਾਂ ਹੱਥ ਰਖਾਈਆ। ਰਵਦਾਸ ਖ਼ੁਸ਼ੀ ਵਿਚ ਪਿਆ ਨੱਚ, ਟੱਪਿਆ ਚਾਈਂ ਚਾਈਂਆ। ਮੇਰੇ ਸਾਹਿਬ ਕੀ ਇਹ ਬਚਨ ਹੋਵੇ ਸਚ, ਸਚ ਦੇਣਾ ਜਣਾਈਆ। ਮੇਰਾ ਭਾਂਡਾ ਰਹਿਣਾ ਨਹੀਂ ਕਾਇਆ ਮਾਟੀ ਕੱਚ, ਤਨ ਵਜੂਦ ਨਜ਼ਰ ਕੋਇ ਨਾ ਆਈਆ। ਅਬਿਨਾਸ਼ੀ ਕਰਤੇ ਕਿਹਾ ਤੇਰਾ ਫੇਰ ਬਣਾਵਾਂ ਰਥ, ਤਤਾਂ ਵਾਲਾ ਲੋਕਮਾਤ ਚਲਾਈਆ। ਆਪ ਬਣ ਕੇ ਪੁਰਖ ਸਮਰਥ, ਆਵਾਂ ਚਾਈਂ ਚਾਈਂਆ। ਤੈਨੂੰ ਸਚ ਦੇਵਾਂ ਦੱਸ, ਸਤਿ ਨਾਲ ਮਿਲਾਈਆ। ਪਹਿਲੋਂ ਜਨ ਭਗਤਾਂ ਦੇ ਹੱਥ ਉਤੇ ਇਕ ਇਕ ਰੁਪਈਆ ਰਖ, ਪਗੜੀ ਸੀਸ ਦਸਤਾਰ ਬੰਧਾਈਆ। ਫੇਰ ਖੇਲ ਕਰਾਂ ਅਕਥ, ਜਿਸ ਨੂੰ ਕਥਨੀ ਕਥ ਨਾ ਸਕੇ ਰਾਈਆ। ਉਥੇ ਜਾਵਾਂ ਨੱਸ, ਜਿਥੇ ਸਤਿਗੁਰ ਸ਼ਬਦ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਤੇਰਿਆਂ ਟਕਿਆਂ ਨਾਲ ਪਰਦਾ ਲਏ ਢੱਕ, ਤੇਰਾ ਕਸੀਰਾ ਕੌਡੀ ਸਮੁੰਦ ਸਾਗਰਾਂ ਵਿਚ ਨਾਲ ਮਿਲਾਈਆ।