ਪਹਿਲੀ ਭਾਦਰੋਂ ਸ਼ਹਿਨਸ਼ਾਹੀ ਸੰਮਤ ੮ ਬਹਿਰੀਨ ਬੰਦਰਗਾਹ ਤੇ ਖੜ੍ਹੇ ਜਹਾਜ਼ ਵਿਚ ਵਿਹਾਰ ਹੋਇਆ
ਭਾਦਰੋਂ ਕਹੇ ਮੈਂ ਲੋਕਮਾਤ ਚੜ੍ਹਿਆ, ਚੜ੍ਹਦਾ ਲਹਿੰਦਾ ਵੇਖ ਵਖਾਈਆ। ਮੈਂ ਨਿਰਅੱਖਰ ਧਾਰ ਗੋਬਿੰਦ ਕੰਨਾ ਪੜ੍ਹਿਆ, ਜਿਸ ਕੰਨੇ ਦੀ ਸਮਝ ਕਿਸੇ ਨਾ ਆਈਆ। ਮੁਹੰਮਦ ਦਾ ਨਿਸ਼ਾਨਾ ਚੰਦ ਸਿਤਾਰਾ ਵੇਖਿਆ ਚੜ੍ਹਿਆ, ਚਾਰੋਂ ਕੁੰਟ ਨੈਣ ਉਠਾਈਆ। ਜਗਤ ਜਹਾਨ ਤੱਕਿਆ ਹੰਕਾਰੀ ਗੜ੍ਹਿਆ, ਹਉਮੇ ਹੰਗਤਾ ਨਾਲ ਮਿਲਾਈਆ। ਤ੍ਰੈਗੁਣ ਅਗਨੀ ਦੀਨ ਦੁਨੀ ਸੜਿਆ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਮੈਂ ਨਿਗਾਹ ਮਾਰੀ ਚੋਟੀ ਜੜ੍ਹਿਆ, ਚੇਤਨ ਵੇਖਿਆ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਕਲਜੁਗ ਕਹੇ ਭਾਦਰੋਂ ਤੇਰਾ ਦਿਵਸ ਚੰਗਾ, ਚੰਗੀ ਤਰਾ ਜਣਾਈਆ। ਮੇਰਾ ਖੇਲ ਵੇਖ ਜੋ ਖਿਲਾਏ ਸੂਰਾ ਸਰਬੰਗਾ, ਹਰਿ ਕਰਤਾ ਧੁਰਦਰਗਾਹੀਆ। ਮੈਂ ਲੇਖਾ ਪੂਰਾ ਕਰਨਾ ਜੋ ਸੰਦੇਸ਼ਾ ਦਿਤਾ ਗੋਬਿੰਦ ਪੁਰੀ ਅਨੰਦਾ, ਅਨੰਦ ਚੰਦ ਗਿਆ ਸਮਝਾਈਆ। ਜਿਸ ਦਾ ਸ਼ਬਦੀ ਧਾਰ ਅਗੰਮੀ ਖੰਡਾ, ਜਗਤ ਖੜਗਾਂ ਡੇਰਾ ਢਾਹੀਆ। ਫਿਰੇ ਵਿਚ ਬ੍ਰਹਿਮੰਡਾਂ, ਪੁਰੀਆਂ ਲੋਆਂ ਖੋਜ ਖੁਜਾਈਆ। ਮੇਰੀਆਂ ਉਸ ਦੇ ਹੱਥ ਵੰਡਾਂ, ਜੋ ਵੰਡਣਹਾਰਾ ਅਗੰਮ ਅਥਾਹੀਆ। ਮੈਂ ਦਰੋਹੀ ਫੇਰਨੀ ਵਿਚ ਵਰਭੰਡਾ, ਨਵ ਸੱਤ ਭੱਜਾਂ ਵਾਹੋ ਦਾਹੀਆ। ਮੇਰੇ ਕੋਲ ਪਹਿਲੀ
ਸਾਵਣ ਦੀਆਂ ਕੂੜ ਕੁੜਿਆਰ ਦੀਆਂ ਚੁੱਕੀਆਂ ਪੰਡਾਂ, ਗਠੜੀ ਪ੍ਰਭ ਦਿਤੀ ਬੰਧਾਈਆ। ਮੈਂ ਉਸ ਨੂੰ ਸੁੱਟਣਾ ਸਮੁੰਦ ਸਾਗਰਾਂ ਕੰਢਾ, ਜਿਥੇ ਮੁਹੰਮਦ ਆਸ਼ਾ ਰਹੀ ਕੁਰਲਾਈਆ। ਮੇਰਾ ਸਫ਼ਰ ਰਿਹਾ ਨਾ ਲੰਬਾ, ਸਦੀ ਚੌਧਵੀਂ ਸੰਦੇਸਾ ਦੇਵਾਂ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਵਰਤਾਈਆ। ਭਾਦਰੋਂ ਕਹੇ ਮੇਰਾ ਜਗਤ ਦਿਵਸ ਦਿਹਾੜਾ, ਜੁਗ ਚੌਕੜੀ ਸਾਲ ਬਸਾਲਾ ਵੱਜਦੀ ਰਹੇ ਵਧਾਈਆ। ਮੈਂ ਤੱਕਣਾ ਇਕੋ ਅਗੰਮਾ ਲਾੜਾ, ਨਿਰਗੁਣ ਨਿਰਵੈਰ ਨਿਰੰਕਾਰ ਨਿਰਾਕਾਰ ਬੇਪ੍ਰਵਾਹੀਆ। ਜੋ ਲੇਖਾ ਜਾਣੇ ਜੰਗਲ ਜੂਹ ਉਜਾੜ ਪਹਾੜਾ, ਟਿੱਲੇ ਪਰਬਤ ਸਮੁੰਦ ਸਾਗਰਾਂ ਫੋਲ ਫੁਲਾਈਆ। ਜਿਸ ਦੇ ਅਗੇ ਤੇਈ ਅਵਤਾਰਾਂ ਕੱਢਿਆ ਹਾੜਾ, ਨਿਵ ਨਿਵ ਲਾਗੇ ਪਾਈਂਆ। ਪੈਗ਼ੰਬਰਾਂ ਕਿਹਾ ਉਹ ਅਮਾਮ ਨੂਰ ਨਿਆਰਾ, ਅਲਾਹ ਅਲਾਹੀ ਰੂਪ ਸਮਾਈਆ। ਗੁਰੂਆਂ ਕਿਹਾ ਜੋਤ ਨਿਰੰਕਾਰਾ, ਜੋਤਾ ਜਾਤਾ ਡਗਮਗਾਈਆ। ਆਦਿ ਜੁਗਾਦੀ ਖੇਲੇ ਖੇਲ ਵਿਚ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਸਮਝ ਕਿਸੇ ਨਾ ਆਈਆ। ਸੋ ਲੇਖਾ ਜਾਣੇ ਦੀਨ ਦੁਨੀ ਜੀਵ ਜੰਤ ਧੁਰ ਦਾ, ਹਰਿ ਵੱਡਾ ਵਡ ਵਡਿਆਈਆ। ਭਾਦਰੋਂ ਕਹੇ ਉਹ ਨਾਰਦ ਆਇਆ ਨੱਠਾ, ਬੋਦੀ ਆਪਣੀ ਰਿਹਾ ਹਿਲਾਈਆ। ਨਾਲੇ ਹੱਸੇ ਮਖ਼ੌਲ ਕਰੇ ਠੱਠਾ, ਮੱਥੇ ਤਿਊੜੀ ਰਿਹਾ ਪਾਈਆ। ਨਾਲੇ ਕਹੇ ਵਾਹ ਮੇਰੇ ਪਰਮੇਸ਼ਵਰ ਪਿਤਾ, ਪਤਿਪਰਮੇਸ਼ਵਰ ਤੇਰੀ ਬੇਪ੍ਰਵਾਹੀਆ। ਤੇਰਾ ਨਾਮ ਨਿਧਾਨ ਜਗਤ ਜਹਾਨ ਰਿਹਾ ਨਾ ਰਤਾ, ਰਤੀ ਰਤ ਰਹੀ ਕੁਰਲਾਈਆ। ਆਪਣੀ ਆਤਮ ਧਾਰ ਵੇਖ ਸਤਾ, ਸਤਿ ਸਤਿਵਾਦੀ ਕਾਇਆ ਮੰਦਰ ਫੋਲ ਫੁਲਾਈਆ। ਦੀਨ ਮਜ਼੍ਹਬ ਇਕ ਦੂਜੇ ਦੀ ਕਰਦੇ ਹੱਤਾ, ਹਤਿਆਰੀ ਹੋਈ ਖ਼ਲਕ ਖ਼ੁਦਾਈਆ। ਸ਼ਰਅ ਵਿਚ ਦਿਸੇ ਨਾ ਕੋਇ ਸੱਚਾ, ਸ਼ਰੀਅਤ ਰੋਵੇ ਮਾਰੇ ਧਾਹੀਆ। ਆਪਣਾ ਲੇਖਾ ਪੂਰਾ ਕਰਨਾ ਮੁਹੰਮਦ ਵਾਲਾ ਮਦੀਨਾ ਮੱਕਾ, ਕਾਅਬਿਆਂ ਭੁਲ ਰਹੇ ਨਾ ਰਾਈਆ। ਗੋਬਿੰਦ ਦਾ ਫ਼ਤਿਹ ਵੇਖਣਾ ਡੰਕਾ, ਡੋਰੂ ਆਪਣਾ ਨਾਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਨਾਰਦ ਕਹੇ ਮੈਂ ਸ਼ਬਦੀ ਧਾਰ ਤੇਰਾ ਸੁਤ, ਅਪਰਾਧੀ ਨਜ਼ਰ ਕੋਇ ਨਾ ਆਈਆ। ਤੂੰ ਮਾਲਕ ਅਬਿਨਾਸ਼ੀ ਅਚੁਤ, ਪਾਰਬ੍ਰਹਮ ਤੇਰੀ ਬੇਪ੍ਰਵਾਹੀਆ। ਪਰਵਰਦਿਗਾਰ ਸਾਂਝੇ ਯਾਰ ਤੇਰੀ ਸੁਹੰਜਣੀ ਵੇਖਾਂ ਰੁਤ, ਰੁਤੜੀ ਆਪਣੇ ਨਾਲ ਲੈਣੀ ਮਹਿਕਾਈਆ। ਪਰ ਮੈਨੂੰ ਤੇਰੀ ਦੀਨ ਦੁਨੀ ਵੇਖ ਕੇ ਦੁੱਖ, ਦੁਖੀਆ ਹੋ ਕੇ ਦਿਆਂ ਸੁਣਾਈਆ। ਭਗਤ ਜਨਮੇ ਕੋਇ ਨਾ ਕੁੱਖ, ਜਣੇਂਦੀ ਬਣੇ ਕੋਇ ਨਾ ਮਾਈਆ। ਸਾਰੇ ਲਟਕਦੇ ਉਲਟੇ ਰੁਖ਼, ਦਸ ਦਸ ਮਾਸ ਅਗਨ ਤਪਾਈਆ। ਮਿਹਰਵਾਨ ਮਹਿਬੂਬ ਲੋਕਮਾਤ ਮਾਰ ਝਾਤ ਆਪ ਪੁਛ, ਪਰਦਾ ਪਰਦਿਆਂ ਵਿਚੋਂ ਉਠਾਈਆ। ਅਵਤਾਰ ਪੈਗ਼ੰਬਰ ਗੁਰੂ ਸਾਰਿਆਂ ਕਰ ਸਨਮੁਖ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਲੇਖਾ ਪੂਰ ਕਰਾਈਆ। ਨਾਰਦ ਕਹੇ ਪ੍ਰਭੂ ਤੇਰਾ ਕਲਜੁਗ ਬੜਾ ਚਲਾਕ, ਚਾਰੋਂ ਕੁੰਟ ਭੱਜੇ ਵਾਹੋ ਦਾਹੀਆ। ਜਿਸ ਦੀਨ ਦੁਨੀ ਦੀ ਉਡਾਈ ਖ਼ਾਕ, ਖ਼ਾਕਛਾਰ ਕੀਤੀ ਲੋਕਾਈਆ। ਵਜੂਦ ਰਿਹਾ ਕਿਸੇ ਨਾ ਪਾਕ, ਪਤਤ ਪੁਨੀਤ ਨਾ ਕੋਇ ਕਰਾਈਆ। ਸਾਚੇ ਮੰਡਲ ਪੈਣ ਦੇਵੇ ਨਾ ਰਾਸ, ਗੋਪੀ ਕਾਹਨ ਦੇਣ ਦੁਹਾਈਆ। ਬਿਨਾ ਕਲਮਿਆਂ ਤੋਂ ਖ਼ਾਲੀ ਦਿਸੇ ਉਮਤ ਵਾਲੀ ਲਾਸ਼, ਨਾਅਰਾ ਹਕ ਨਾ ਕੋਇ ਸੁਣਾਈਆ। ਨਾਮ ਸਤਿ ਸਤਿ ਨਾਮ ਦਾ ਦਿਸੇ ਨਾ ਕੋਇ ਪ੍ਰਕਾਸ਼, ਜੋਤੀ ਜਾਤੇ ਪੁਰਖ ਬਿਧਾਤੇ ਤੇਰਾ ਨੂਰ ਨਜ਼ਰ ਕਿਸੇ ਨਾ ਆਈਆ। ਉਠ ਵੇਖ ਚਾਰੋਂ ਕੁੰਟ ਅੰਧੇਰੀ ਰਾਤ, ਸਾਚਾ
ਚੰਦ ਨਾ ਕੋਇ ਚਮਕਾਈਆ। ਜੋ ਪੇਸ਼ੀਨਗੋਈਆਂ ਵਿਚ ਲੇਖਾ ਲਿਖਿਆ ਉਤੇ ਕਾਗ਼ਜ਼ਾਤ, ਕਲਮ ਸ਼ਾਹੀ ਰੰਗ ਰੰਗਾਈਆ। ਭਵਿਖਤਾਂ ਆਪਣਿਆਂ ਨੂੰ ਵਾਚ, ਵਾਚਕ ਹੋ ਕੇ ਪਰਦਾ ਲਾਹੀਆ। ਫਿਰੀ ਦਰੋਹੀ ਲੋਕਮਾਤ, ਚਾਰੋਂ ਕੁੰਟ ਰਹੀ ਕੁਰਲਾਈਆ। ਸਤਿ ਧਰਮ ਦੀ ਕਰੇ ਕੋਇ ਨਾ ਬਾਤ, ਬਾਤਨ ਪਰਦਾ ਨਾ ਕੋਇ ਖੁਲਾਈਆ। ਤੂੰ ਸਾਹਿਬ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਆਤਮ ਦਾ ਕਮਲਾਪਾਤ, ਪਰਵਰਦਿਗਾਰ ਨੂਰ ਅਲਾਹੀਆ। ਮੈਂ ਤੇਰੇ ਦਰ ਦਾ ਸੇਵਕ ਦਰਵੇਸ਼ ਦਾਸ, ਭਿਖਾਰੀ ਮੰਗਤਾ ਨਜ਼ਰੀ ਆਈਆ। ਤੇਰਾ ਸਮੁੰਦ ਸਾਗਰਾਂ ਦੇ ਵਿਚ ਮਿਲਣ ਦਾ ਹੋਇਆ ਇਤਫ਼ਾਕ, ਇਤਫ਼ਾਕੀਆ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੁਧ ਬਿਨ ਨਜ਼ਰ ਕੋਇ ਨਾ ਆਈਆ। ਭਾਦਰੋਂ ਕਹੇ ਨਾਰਦ ਉਹ ਤੱਕ ਮੇਰਾ ਸਵਾਮੀ, ਸੋ ਪੁਰਖ ਨਿਰੰਜਣ ਨਜ਼ਰੀ ਆਈਆ। ਜੋ ਆਦਿ ਜੁਗਾਦਿ ਅੰਤਰਜਾਮੀ, ਅੰਤਸ਼ਕਰਨ ਵੇਖੇ ਖ਼ਲਕ ਖ਼ੁਦਾਈਆ। ਜਿਸ ਦਾ ਸ਼ਬਦ ਨਾਦ ਬੋਧ ਅਗਾਧੀ ਬਾਣੀ, ਬੁੱਧੀ ਤੋਂ ਪਰੇ ਕਰੇ ਪੜ੍ਹਾਈਆ। ਜਿਸ ਨੂੰ ਗਾਉਂਦੀ ਚਾਰੇ ਖਾਣੀ, ਪਰਾ ਪਸੰਤੀ ਮਧਮ ਬੈਖਰੀ ਢੋਲੇ ਰਹੀ ਸੁਣਾਈਆ। ਉਹ ਨਿਰਗੁਣ ਨੂਰ ਨੂਰ ਜੋਤ ਨੁਰਾਨੀ, ਦਰਗਾਹ ਸਾਚੀ ਸਚਖੰਡ ਦਵਾਰੇ ਸੋਭਾ ਪਾਈਆ। ਕਲਜੁਗ ਅੰਤਮ ਖੇਲ ਕਰੇ ਮਹਾਨੀ, ਮਹਾਬਲੀ ਆਪਣਾ ਵੇਸ ਵਟਾਈਆ। ਜਿਸ ਦੀ ਚਾਰ ਜੁਗ ਦੇ ਸ਼ਾਸਤਰ ਦੇਣ ਨਿਸ਼ਾਨੀ, ਨਿਸ਼ਾਨਾ ਨਾਮ ਕਲਮੇ ਵਾਲਾ ਲਗਾਈਆ। ਉਹ ਹੁਕਮ ਸੰਦੇਸ਼ਾ ਦੇਵੇ ਧੁਰ ਫ਼ਰਮਾਨੀ, ਸ਼ਬਦੀ ਸ਼ਬਦ ਸ਼ਬਦ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਅਗੰਮ ਅਥਾਹੀਆ। ਨਾਰਦ ਕਹੇ ਭਾਦਰੋਂ ਉਹ ਤੱਕ ਦੀਨ ਦੁਨੀ ਦੀ ਹਾਲਤ, ਨਵ ਖੰਡ ਸੱਤ ਦੀਪ ਧਿਆਨ ਲਗਾਈਆ। ਮਨ ਮਨਸਾ ਹੋਈ ਜਹਾਲਤ, ਬੁਧ ਬਿਬੇਕ ਨਾ ਕੋਇ ਕਰਾਈਆ। ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਹਕ ਦੀ ਕਰੇ ਨਾ ਕੋਇ ਅਬਾਦਤ, ਅੱਲਾ ਹੂ ਅੱਨਾ ਹੂ ਨਾਅਰਾ ਕੋਇ ਨਾ ਲਾਈਆ। ਸਤਿ ਧਰਮ ਦੀ ਰਹੀ ਨਾ ਕੋਇ ਸਦਾਕਤ, ਸਚ ਦਾ ਰੰਗ ਨਾ ਕੋਇ ਚੜ੍ਹਾਈਆ। ਪਰਵਰਦਿਗਾਰ ਨੂੰ ਕਹੋ ਅਵਤਾਰਾਂ ਪੈਗ਼ੰਬਰਾਂ ਗੁਰੂਆਂ ਸਭ ਨੂੰ ਲੋਕਮਾਤ ਕਰ ਮੁਖ਼ਾਤਬ, ਆਪਣੀ ਦੀਨ ਦੁਨੀ ਵੇਖਣ ਥਾਉਂ ਥਾਈਂਆ। ਜਿਨ੍ਹਾਂ ਵਾਸਤੇ ਨਾਮ ਕਲਮੇ ਲਿਖਾਏ ਬਣ ਕੇ ਕਾਤਬ, ਨਿਰਅੱਖਰ ਅੱਖਰਾਂ ਵਿਚ ਬਦਲਾਈਆ। ਸਤਿਗੁਰ ਸ਼ਬਦ ਸ਼ਬਦ ਸਤਿਗੁਰ ਸਭ ਦੀ ਦੇਵੇ ਸ਼ਹਾਦਤ, ਚਾਰ ਜੁਗ ਦੀ ਗਵਾਹੀ ਇਕੋ ਵਾਰ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਧੁਰ ਦਾ ਹੁਕਮ ਸੁਣਾਈਆ। ਸਤਿਗੁਰ ਸ਼ਬਦ ਕਹੇ ਮੈਂ ਸਚਖੰਡ ਦਵਾਰੇ ਜਾਂਦਾ ਹਾਂ। ਦਰਗਾਹ ਸਾਚੀ ਸਚ ਧਾਮ ਸੁਹਾਉਂਦਾ ਹਾਂ। ਤੇਈ ਅਵਤਾਰ ਪਕੜ ਉਠਾਉਂਦਾ ਹਾਂ। ਹਜ਼ਰਤ ਈਸਾ ਮੂਸਾ ਮੁਹੰਮਦ ਜਗਾਉਂਦਾ ਹਾਂ। ਨਾਨਕ ਨਿਰਗੁਣ ਧਾਰ ਨਾਲ ਮਿਲਾਉਂਦਾ ਹਾਂ। ਸਚ ਸੰਦੇਸ਼ਾ ਨਰ ਨਰੇਸ਼ਾ ਤੇਰਾ ਇਕ ਅਲਾਉਂਦਾ ਹਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਉਂਦਾ ਹਾਂ। ਸਤਿਗੁਰ ਸ਼ਬਦ ਕਹੇ ਮੈਂ ਵੇਖਾਂ ਸਚ ਦਵਾਰ, ਦਰਗਾਹ ਸਾਚੀ ਧਿਆਨ ਲਗਾਈਆ। ਉਠੋ ਚਾਰ ਜੁਗ ਦੇ ਅਵਤਾਰ ਪੈਗ਼ੰਬਰ ਗੁਰੂ ਮੇਰੇ ਸਾਹਿਬ ਦੇ ਬਰਖ਼ੁਰਦਾਰ ਬਾਲ ਬਾਲੇ ਲਓ ਅੰਗੜਾਈਆ। ਜੋਤੀ ਵਿਚੋਂ ਜੋਤ ਹੋਵੇ ਉਜਿਆਰ, ਤਨ ਵਜੂਦ ਨਾ ਕੋਇ ਰਖਾਈਆ। ਦੀਨਾਂ ਮਜ਼੍ਹਬਾਂ ਤੋਂ ਹੋਣਾ ਬਾਹਰ, ਵੰਡ ਨਾ ਕੋਇ ਵੰਡਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ
ਖੰਡਾਂ ਆਕਾਸ਼ਾਂ ਪਾਤਾਲਾਂ ਗਗਨ ਗਗਨੰਤਰਾਂ ਜਿਮੀਂ ਅਸਮਾਨਾਂ ਆਉਣਾ ਪਾਰ, ਪਾਰ ਕਿਨਾਰਾ ਵੇਖ ਵਖਾਈਆ। ਜਿਸ ਧਰਨੀ ਧਰਤ ਧਵਲ ਧੌਲ ਉਤੇ ਆਪਣਾ ਨਾਮ ਕਲਮਾ ਅੱਖਰਾਂ ਵਿਚ ਆਏ ਉਚਾਰ, ਸ਼ਰਅ ਸ਼ਰੀਅਤ ਵੰਡ ਵੰਡਾਈਆ। ਮਾਨਸ ਮਾਨਵ ਮਾਨੁਖ ਹਿੱਸੇ ਕੀਤੇ ਅਪਰ ਅਪਾਰ, ਦੀਨ ਮਜ਼੍ਹਬ ਰੰਗ ਰੰਗਾਈਆ। ਕਲਜੁਗ ਅੰਤਮ ਪਾਵੇ ਸਾਰ, ਮਹਾਸਾਰਥੀ ਰਿਹਾ ਸੁਣਾਈਆ। ਸਚ ਮੁਹੱਬਤ ਰਿਹਾ ਨਾ ਕੋਇ ਪਿਆਰ, ਮਿਹਰਵਾਨ ਮਿਲਣ ਕੋਇ ਨਾ ਆਈਆ। ਚਾਰੋਂ ਕੁੰਟ ਧੂੰਆਂਧਾਰ, ਨੂਰੀ ਚੰਦ ਨਾ ਕੋਇ ਚਮਕਾਈਆ। ਆਪਣਾ ਆਪਣਾ ਲੇਖਾ ਲਓ ਵਿਚਾਰ, ਪੂਰਬ ਬਚਿਆ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਤੇਈ ਅਵਤਾਰ ਕਹਿਣ ਕੀ ਤੱਕੀਏ ਉਤੇ ਧਰਤ, ਧਵਲ ਧਿਆਨ ਲਗਾਈਆ। ਸਾਡੇ ਵਿਚੋਂ ਫੇਰ ਆਇਆ ਕੋਇ ਨਾ ਪਰਤ, ਦੀਨ ਦੁਨੀ ਨਾ ਵੇਖਣ ਪਾਈਆ। ਸਾਡੀ ਪੁਰਖ ਅਕਾਲ ਨਾਲ ਇਕੋ ਸ਼ਰਤ, ਸ਼ਰਅ ਤੋਂ ਬਾਹਰ ਲੇਖਾ ਦਿਤਾ ਲਿਖਾਈਆ। ਤੂੰ ਮਾਲਕ ਵਾਲੀ ਅਰਸ਼, ਅਰਸ਼ੀ ਪ੍ਰੀਤਮ ਬੇਪ੍ਰਵਾਹੀਆ। ਤੂੰ ਜੋਧਾ ਸੂਰਬੀਰ ਮਰਦਾਨਾ ਮਰਦ, ਮਦਦ ਦੇਵੇਂ ਥਾਉਂ ਥਾਈਂਆ। ਕਲਜੁਗ ਅੰਤ ਸਭ ਦੀ ਸਾਂਝੀ ਵੰਡੀ ਦਰਦ, ਦੀਨ ਦੁਨੀ ਵੇਖ ਵਖਾਈਆ। ਸਾਡੀ ਮਨਜ਼ੂਰ ਕਰੀ ਅਰਜ਼, ਕਲ ਕਲਕੀ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮੇਲਾ ਲੈਣਾ ਮਿਲਾਈਆ। ਪੈਗ਼ੰਬਰ ਕਹਿਣ ਵਾਹਿਦ ਮਾਲਕ ਮਿਹਰਵਾਨ, ਮਿਹਰਵਾਨ ਤੇਰੀ ਸਰਨਾਈਆ। ਹਜ਼ਰਤ ਈਸਾ ਨਿਗਾਹ ਮਾਰੀ ਜ਼ਿਮੀਂ ਅਸਮਾਨ, ਜ਼ਿਮੀਂ ਜ਼ਮਾਂ ਵੇਖ ਵਖਾਈਆ। ਮੂਸਾ ਕੋਹਤੂਰ ਧਰੇ ਧਿਆਨ, ਨੇਤਰ ਨੈਣ ਨਾ ਕੋਇ ਖੁਲਾਈਆ। ਮੁਹੰਮਦ ਮੱਕੇ ਦਿਤਾ ਬਿਆਨ, ਸਦੀ ਚੌਧਵੀਂ ਸੰਗ ਰਲਾਈਆ। ਅੰਤ ਖੇਲ ਹੋਣਾ ਮਹਾਨ, ਖ਼ਾਲਕ ਖ਼ਲਕ ਆਪ ਖਿਲਾਈਆ। ਸਾਬਤ ਰਹਿਣਾ ਨਹੀਂ ਕਿਸੇ ਈਮਾਨ, ਕਾਮਲ ਮੁਰਸ਼ਦ ਵੇਖੇ ਬੇਪ੍ਰਵਾਹੀਆ। ਜਿਸ ਨੇ ਹਲੂਣਾ ਦੇਣਾ ਚੌਦਾਂ ਤਬਕ ਸੱਤ ਜ਼ਿਮੀਂ ਸੱਤ ਅਸਮਾਨ, ਚੌਦਾਂ ਲੋਕਾਂ ਪਰਦਾ ਲਾਹੀਆ। ਉਹ ਨੂਰ ਨੁਰਾਨਾ ਸ਼ਾਹ ਸੁਲਤਾਨਾ ਆਵੇ ਇਕ ਅਮਾਮ, ਅਲਾਹੀ ਆਪਣਾ ਫੇਰਾ ਪਾਈਆ। ਜਿਸ ਦਾ ਇਕੋ ਕਲਮਾ ਹੋਵੇ ਕਲਾਮ, ਕਾਇਨਾਤ ਦਏ ਸਮਝਾਈਆ। ਇਕੋ ਸਜਦਾ ਹੋਵੇ ਸਲਾਮ, ਸਲਾਮਾਲੈਕਮ ਇਕ ਸਮਝਾਈਆ। ਇਕੋ ਹਕ ਹੋਵੇ ਮੁਕਾਮ, ਦਰਗਾਹ ਸਾਚੀ ਨਜ਼ਰੀ ਆਈਆ। ਇਹ ਹਕੀਕਤ ਦਾ ਪੈਗ਼ਾਮ, ਰਸੂਲ ਮਾਕੂਲ ਗਿਆ ਦ੍ਰਿੜਾਈਆ। ਜਿਸ ਨੇ ਬਦਲ ਦੇਣਾ ਇੰਤਜ਼ਾਮ, ਇੰਤਕਾਮ ਆਪਣੇ ਹੱਥ ਰਖਾਈਆ। ਇਕ ਲੱਖ ਚੌਵ੍ਹੀ ਹਜ਼ਾਰ ਪੈਗ਼ੰਬਰ ਦੇਣ ਬਿਆਨ, ਮਕਬਰਿਆਂ ਵਿਚ ਸਾਰੇ ਕਰਨ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਨੂਰ ਕਰੇ ਰੁਸ਼ਨਾਈਆ। ਸਤਿਗੁਰ ਸ਼ਬਦ ਕਹੇ ਦਸ ਗੁਰੂ ਗੁਰੂ ਸੰਦੇਸਾ, ਸ਼ਬਦ ਸ਼ਬਦ ਧਾਰ ਜਣਾਈਆ। ਪ੍ਰਗਟ ਹੋਵੇ ਨਰ ਨਰੇਸ਼ਾ, ਨਰ ਨਰਾਇਣ ਬੇਪ੍ਰਵਾਹੀਆ। ਸੋ ਆਦਿ ਜੁਗਾਦਿ ਰਹੇ ਹਮੇਸ਼ਾ, ਜਨਮ ਮਰਨ ਵਿਚ ਨਾ ਆਈਆ। ਭਗਤ ਉਧਾਰਨਾ ਜਿਸ ਦਾ ਪੇਸ਼ਾ, ਸੂਫ਼ੀ ਸੰਤਾਂ ਲਏ ਮਿਲਾਈਆ। ਜਿਸ ਦੇ ਕੋਲੋਂ ਦੀਨਾਂ ਮਜ਼੍ਹਬਾਂ ਨੂੰ ਅੰਦੇਸ਼ਾ, ਚਾਰ ਕੁੰਟ ਵੇਖ ਵਖਾਈਆ। ਉਹਨੂੰ ਝੁਕਦੇ ਸੁਰਪਤ ਇੰਦ ਵਿਸ਼ਨ ਬ੍ਰਹਮਾ ਸ਼ਿਵ ਮਹੇਸ਼ਾ, ਸਿਰ ਸਕੇ ਨਾ ਕੋਇ ਉਠਾਈਆ। ਉਹ ਫਿਰੇ ਦੇਸ ਪਰਦੇਸਾ, ਉੱਤਰ ਪੂਰਬ ਪੱਛਮ ਦੱਖਣ ਵਾਹੋ ਦਾਹੀਆ। ਉਸ ਦਾ ਰੂਪ ਅਨੂਪ ਨਾ ਮੁੱਛ ਨਾ ਦਾਹੜੀ ਕੇਸਾ, ਜੋਤੀ ਜਾਤਾ ਡਗਮਗਾਈਆ। ਲੇਖਾ ਜਾਣੇ ਪੰਡਤ ਪਾਂਧੇ ਮੁੱਲਾ ਸ਼ੇਖ਼ਾ, ਮੁਸਾਇਕਾਂ ਪਰਦਾ ਦਏ
ਉਠਾਈਆ। ਗ਼ਰੀਬ ਨਿਮਾਣਿਆਂ ਕਰੇ ਹੇਤਾ, ਕੋਝਿਆਂ ਕਮਲਿਆਂ ਗਲੇ ਲਗਾਈਆ। ਗੋਬਿੰਦ ਢਈਏ ਦਾ ਕਦੇ ਨਾ ਭੁਲੇ ਚੇਤਾ, ਚੇਤਨ ਸਭ ਨੂੰ ਦਏ ਕਰਾਈਆ। ਮਾਛੂਵਾੜੇ ਦਾ ਯਾਦ ਰਖੇ ਲੇਖਾ, ਜਗਤ ਲੇਖਣੀ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਹੁਕਮ ਇਕ ਵਰਤਾਈਆ। ਦਸ ਗੁਰੂ ਗੁਰਦੇਵ ਦਿਤਾ ਬਿਆਨ, ਸ਼ਬਦ ਸ਼ਬਦ ਧਾਰ ਜਣਾਈਆ। ਨਾਨਕ ਨਿਰਗੁਣ ਸਰਗੁਣ ਕਿਹਾ ਬਲੀ ਬਲਵਾਨ, ਨਿਹਕਲੰਕ ਆਵੇ ਚਾਈਂ ਚਾਈਂਆ। ਗੋਬਿੰਦ ਕਿਹਾ ਡੰਕਾ ਵਜਾਏ ਜਗਤ ਜਹਾਨ, ਕਲ ਕਲਕੀ ਆਪਣੀ ਕਲ ਪ੍ਰਗਟਾਈਆ। ਜਿਸ ਨੂੰ ਸਮਝੇ ਨਾ ਕੋਇ ਬੁੱਧੀ ਵਿਚ ਇਨਸਾਨ, ਅਕਲ ਚਲੇ ਨਾ ਕੋਇ ਚਤੁਰਾਈਆ। ਚਾਰ ਜੁਗ ਦੇ ਸ਼ਾਸਤਰ ਉਸੇ ਦੇ ਢੋਲੇ ਗਾਣ, ਸਿਫ਼ਤ ਸਿਫ਼ਤ ਨਾਲ ਮਿਲਾਈਆ। ਸਮੁੰਦ ਸਾਗਰ ਕਹਿਣ ਬਤਾਲੀ ਲੱਖ ਉਸੇ ਦਾ ਦਾਨ, ਜੋ ਗਹਿਰ ਗੰਭੀਰ ਸਾਡੇ ਵਿਚ ਟਿਕਾਈਆ। ਜਿਸ ਦਾ ਲੇਖਾ ਮਛ ਕਛ ਕੀਤਾ ਪ੍ਰਵਾਨ, ਬਾਵਨ ਸੰਦੇਸ਼ਾ ਗਿਆ ਸੁਣਾਈਆ। ਹਜ਼ਰਤ ਮੁਹੰਮਦ ਇਸ਼ਾਰਾ ਕੀਤਾ ਵਿਚ ਬਾਂਗ ਅਜ਼ਾਨ, ਆਅਲਾ ਅਦਨਾ ਇਕ ਸੁਣਾਈਆ। ਮਾਲਕ ਖ਼ਾਲਕ ਉਤੋਂ ਜਾਓ ਕੁਰਬਾਨ, ਜੋ ਕਰਬਲੇ ਦਾ ਲੇਖਾ ਵੇਖ ਵਖਾਈਆ। ਚਾਰ ਯਾਰੀ ਕਰੇ ਪ੍ਰਵਾਨ, ਹਜ਼ਰਤ ਐਲੀ ਦਏ ਗਵਾਹੀਆ। ਹਸਨ ਹੁਸੈਨ ਦਾ ਇਕ ਨਿਸ਼ਾਨ, ਨਿਸ਼ਾਨਾ ਜਗਤ ਵਿਚ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਖ਼ਾਲਕ ਪਰਵਰਦਿਗਾਰ, ਸਾਂਝਾ ਯਾਰ ਨੂਰ ਅਲਾਹੀਆ। ਸਾਂਝਾ ਯਾਰ ਨੂਰ ਅਲ੍ਹਾ, ਆਲਮੀਨ ਇਕ ਅਖਵਾਈਆ। ਮਹਿਬਾਨ ਬੀਦੋ ਬੀਖੈਰੀ ਯਾ ਮੁਬੀਨ ਕਰੇ ਖ਼ੁਦਾ, ਅਲਹਜ਼ੀ ਵਲਜ਼ਵੀ ਜ਼ਹੂਰ ਕਰੇ ਰੁਸ਼ਨਾਈਆ। ਜੋ ਸੂਫ਼ੀਆਂ ਫਕੀਰਾਂ ਨਾਲੋਂ ਕਦੇ ਨਾ ਹੋਏ ਜ਼ੁਦਾ, ਜੁਜ਼ ਵੰਡ ਨਾ ਕੋਇ ਵੰਡਾਈਆ। ਸਾਰੇ ਉਸੇ ਤੋਂ ਹੋਏ ਫਿਦਾ, ਹਜ਼ਰਤ ਇਬਰਾਹੀਮ ਦਏ ਗਵਾਹੀਆ। ਜਿਸ ਅੰਤਮ ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਸਭ ਨੂੰ ਕਹਿਣਾ ਅਲਵਿਦਾ, ਥਪਕੀ ਪੁਸ਼ਤ ਪਨਾਹ ਟਿਕਾਈਆ। ਇਕੋ ਸਜਦੇ ਵਿਚ ਇਕ ਮਹਿਬੂਬ ਅਗੇ ਸਾਰੇ ਕਰੋ ਦੁਆ, ਦੁਆਬਾ ਕਾਅਬਾ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਸਦੀ ਚੌਧਵੀਂ ਕਹੇ ਮੈਂ ਦਿਵਸ ਰੈਣ ਉਡੀਕਾਂ, ਬਿਨ ਅੱਖਾਂ ਅੱਖ ਉਠਾਈਆ। ਮੈਂ ਸਾਲ ਬਸਾਲਾ ਬਦਲਦੀਆਂ ਵੇਖੀਆਂ ਤਵਾਰੀਖਾਂ, ਤਾਰੀਖਾਂ ਧਿਆਨ ਲਗਾਈਆ। ਮੇਰੇ ਕੋਲ ਗੂੰਜਦੀਆਂ ਹਜ਼ਰਤ ਮੁਹੰਮਦ ਦੀਆਂ ਤਬਲੀਕਾਂ, ਜੋ ਵਾਹਿਦ ਦਾ ਵਾਅਦਾ ਗਿਆ ਸਮਝਾਈਆ। ਜਿਸ ਨੇ ਚੌਦਾਂ ਤਬਕਾਂ ਮਾਰੀਆਂ ਲੀਕਾਂ, ਲਾਈਨ ਐਨ ਇਕ ਬਣਾਈਆ। ਉਮਤ ਨੂੰ ਹਕ ਦੀਆਂ ਕੀਤੀਆਂ ਵਸੀਅਤਾਂ, ਵਸਲ ਯਾਰ ਵਾਲਾ ਸਮਝਾਈਆ। ਕਲਮੇ ਦੀਆਂ ਦੇ ਨਸੀਹਤਾਂ, ਨਸਰ ਨਾਲ ਦਿਤਾ ਦ੍ਰਿੜਾਈਆ। ਅੰਤਮ ਲੇਖਾ ਮੁਕਣਾ ਜਗਤ ਸ਼ਰਅ ਦੀਆਂ ਅਕਲੀਅਤਾਂ, ਕੁਲ ਮਾਲਕ ਇਕੋ ਨਜ਼ਰੀ ਆਈਆ। ਜਿਸ ਨੇ ਬਦਲ ਦੇਣੀਆਂ ਅੰਦਰੋਂ ਦੀਨ ਦੁਨੀ ਤਬੀਅਤਾਂ, ਤਬੀਬ ਇਕੋ ਬੇਪ੍ਰਵਾਹੀਆ। ਜਿਸ ਲੇਖੇ ਲਾਉਣੀਆਂ ਮੰਦਰ ਮਸਜਿਦ ਸ਼ਿਵਦੁਆਲੇ ਮਸੀਤਾਂ, ਜਗਤ ਮਸਲਾ ਇਕੋ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਸਦੀ ਚੌਧਵੀਂ ਕਹੇ ਮੈਂ ਵੇਖਾਂ ਨੈਣ ਚੁੱਕ, ਮੁਖ ਨਕਾਬ ਨਾ ਕੋਇ ਰਖਾਈਆ। ਮੇਰਾ ਪੈਂਡਾ ਕਿਸ ਵੇਲੇ ਜਾਏ ਮੁਕ, ਮੁਕੰਮਲ ਮਿਲੇ ਨੂਰ ਅਲਾਹੀਆ। ਜਿਸ ਦਾ ਹੁਕਮ ਕਦੇ ਨਾ ਜਾਵੇ ਰੁਕ, ਨਾ ਕੋਈ ਰੋਕੇ ਰੋਕ ਰੁਕਾਈਆ।
ਜਿਸ ਨੂੰ ਜ਼ਿਮੀਂ ਅਸਮਾਨ ਰਹੇ ਝੁਕ, ਚੌਦਾਂ ਤਬਕਾਂ ਸਜਦਾ ਸੀਸ ਝੁਕਾਈਆ। ਉਹ ਆਪਣੀ ਧਾਰੋਂ ਆਪੇ ਉਠ, ਨੂਰ ਨੁਰਾਨਾ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਵਸਤ ਆਪ ਵਰਤਾਈਆ। ਸਦੀ ਚੌਧਵੀਂ ਕਹੇ ਮੇਰੇ ਮਾਲਕ ਕਿਬਲੇ ਅਜ਼, ਵਾਹਿਦ ਲਾ ਇਲਾਹ ਸੀਸ ਨਿਵਾਈਆ। ਤੂੰ ਰਾਜ਼ਕ ਰਹੀਮ ਰਜ਼, ਤੇਰੀ ਰਹਿਮਤ ਬੇਪ੍ਰਵਾਹੀਆ। ਮੈਂ ਦਰ ਦਰਵੇਸ਼ ਤੇਰੀ ਆਜਿਜ਼, ਸਤਿ ਸਚ ਸੇਵ ਕਮਾਈਆ। ਮੇਰੇ ਅੰਤ ਵੇਖ ਦੀਨ ਦੁਨੀ ਆਤਸ਼, ਚਾਰੋਂ ਕੁੰਟ ਨਜ਼ਰੀ ਆਈਆ। ਸ਼ਰਅ ਸ਼ਰਅ ਨਾਲ ਕਰੇ ਸਾਜ਼ਸ਼, ਕਲਮਾ ਕਲਮੇ ਨਾਲ ਠੁਕਰਾਈਆ। ਤੂੰ ਸਭ ਦਾ ਮਾਲਕ ਲੇਖਾ ਜਾਣ ਬਾਤਨ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਮੇਰੀ ਇਕੋ ਖ਼ਾਹਿਸ਼ ਇਕੋ ਮਨਸਾ ਇਕੋ ਆਸਨ, ਆਸ਼ਾਵੰਦ ਤੇਰੇ ਅਗੇ ਝੋਲੀ ਡਾਹੀਆ। ਤੂੰ ਸਹੀ ਸਲਾਮਤ ਸਾਹਿਬ ਬਖ਼ਸ਼ੰਦ ਸਭ ਦੇ ਸਾਥਨ, ਸਗਲਾ ਸੰਗ ਨਿਭਾਈਆ। ਤੂੰ ਦੀਨ ਦੁਨੀ ਦਾ ਮਾਲਕ ਪੁਰਾਤਨ, ਕਦੀਮ ਦਾ ਇਕੋ ਨਜ਼ਰੀ ਆਈਆ। ਤੇਰੀ ਵੰਡ ਨਾ ਕੋਈ ਜ਼ਾਤ ਨਾ ਕੋਇ ਪਾਤਨ, ਇਕੋ ਨੂਰ ਇਕ ਜ਼ਹੂਰ ਇਕੋ ਜ਼ਾਹਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਸਚ ਦਵਾਰਾ ਸਚਖੰਡ ਦਰਗਾਹ ਸਾਚੀ ਮੁਕਾਮੇ ਹਕ ਹਕ ਹਕੀਕਤ ਵਾਲੇ ਸਾਰੇ ਆਖਣ, ਆਖ਼ਰ ਅਖ਼ੀਰ ਬੇਨਜ਼ੀਰ ਆਪਣਾ ਰੰਗ ਆਪਣੀ ਮਿਹਰ ਨਜ਼ਰ ਨਾਲ ਦੇਣਾ ਜਣਾਈਆ।
ਪਹਿਲੀ ਭਾਦਰੋਂ ਸ਼ਹਿਨਸ਼ਾਹੀ ਸੰਮਤ ੮ ਸਾਢੇ ਅੱਠ ਵੱਜੇ ਸ਼ਾਮ ਬਹਿਰੀਨ ਬੰਦਰਗਾਹ ਤੇ ਖੜ੍ਹੇ ਜਹਾਜ਼ ਵਿਚ
ਸਦੀ ਚੌਧਵੀਂ ਕਹੇ ਮੇਰਾ ਪੂਰਾ ਹੋਇਆ ਅਹਿਦ, ਅਹਿਦਨਾਮਾ ਮੁਹੰਮਦ ਵਾਲਾ ਦਏ ਗਵਾਹੀਆ। ਮੇਰੀ ਆਸਾ ਮਨਸਾ ਪੂਰੀ ਹੋਵੇ ਉਮੀਦ, ਤ੍ਰਿਸ਼ਨਾ ਤ੍ਰਿਖਾ ਦਏ ਗਵਾਹੀਆ। ਜਿਸ ਨੇ ਸ਼ਬਦੀ ਧਾਰ ਮੈਨੂੰ ਕੀਤਾ ਕੈਦ, ਬੰਧਨ ਆਪਣਾ ਦਿਤਾ ਪਾਈਆ। ਜਿਸ ਕਾਰਨ ਆਇਆ ਮਹਿਜ਼, ਮਹਿਵ ਆਪਣਾ ਹੁਕਮ ਵਰਤਾਈਆ। ਪੂਰਾ ਕਰੇ ਫ਼ਰਾਇਜ਼, ਫ਼ਰਜ਼ੀ ਖੇਲ ਨਾ ਕੋਇ ਵਖਾਈਆ। ਮੇਰੀ ਦੁਹਾਈ ਕੋਈ ਨਾ ਸਮਝਿਓ ਹੁਕਮ ਨਜਾਇਜ਼, ਜਾਇਜ਼ਾ ਲਏ ਥਾਉਂ ਥਾਈਂਆ। ਜਿਸ ਦਾ ਹੁਕਮ ਹੋਣਾ ਅਰਾਇਜ਼, ਆਰਜ਼ੂ ਮੇਰੀ ਲੇਖੇ ਪਾਈਆ। ਅੰਤ ਕਢ ਕੇ ਜਾਏ ਨਤਾਇਜ, ਨਤੀਜਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਦੀ ਚੌਧਵੀਂ ਕਹੇ ਮੈਨੂੰ ਲਿਆ ਬੰਨ੍ਹ, ਬੰਧਨ ਦਿਤਾ ਪਾਈਆ। ਮੇਰਾ ਸੰਦੇਸ਼ਾ ਸੁਣੇ ਕੋਇ ਨਾ ਕੰਨ, ਉਮਤ ਉਮਤੀ ਸਮਝ ਕਿਸੇ ਨਾ ਪਾਈਆ। ਮੈਂ ਇਸ਼ਾਰਾ ਦੇਵਾਂ ਤਾਰਾ ਚੰਦ, ਚੰਦ ਸਿਤਾਰ ਰਹੀ ਦ੍ਰਿੜਾਈਆ। ਮੈਂ ਹੁਣ ਖ਼ੁਸ਼ੀ ਕਰਾਂ ਕਿ ਗ਼ਮ, ਕਿਹੜਾ ਰੰਗ ਬਦਲਾਈਆ। ਕਿਉਂ ਮੇਰੀ ਨਾ ਮਾਟੀ ਨਾ ਚੰਮ, ਤਨ ਵਜੂਦ ਨਾ ਕੋਇ ਰਖਾਈਆ। ਮੈਂ ਹੱਸਾਂ ਕਿ ਰੋਵਾਂ ਛੰਮਾਂ ਛੰਮ, ਸ਼ਮਾਂ ਨੂਰ ਤੱਕਾਂ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਸਦੀ ਚੌਧਵੀਂ ਕਹੇ ਮੇਰੇ ਹੱਥਾਂ ਬੱਧਾ ਤੰਦ, ਬਿਨ ਤੰਦੀ ਡੋਰੀ ਪਾਈਆ। ਮੇਰਾ ਮਾਲਕ ਵਡ ਬਖ਼ਸ਼ੰਦ, ਰਹਿਮਾਨ ਇਕ ਅਖਵਾਈਆ। ਮਾਰ ਕੇ ਮੇਰੇ ਪਿਛੇ ਆਇਆ ਪੰਧ, ਪਾਂਧੀ ਹੋ ਕੇ
ਭੱਜਿਆ ਵਾਹੋ ਦਾਹੀਆ। ਨਾ ਕੋਈ ਝਗੜਾ ਨਾ ਕੋਈ ਜੰਗ, ਸ਼ਰਅ ਸ਼ਰੀਅਤ ਨਾ ਕੋਇ ਰਖਾਈਆ। ਲੇਖਾ ਜਾਣੇ ਅੰਧੇਰਾ ਅੰਧ, ਅੰਧ ਅੰਧਿਆਰਾ ਫੋਲ ਫੁਲਾਈਆ। ਜਿਸ ਨੇ ਸੁੰਞੀ ਕੀਤੀ ਜਗਤ ਸੇਜਾ ਪਲੰਘ, ਧਰਨੀ ਧਰਤ ਧਵਲ ਆਸਣ ਲਾਈਆ। ਮੇਰੇ ਸੀਨੇ ਪਾਵੇ ਠੰਡ, ਪਿਛਲੀ ਅੱਗ ਬੁਝਾਈਆ। ਅਗਲੀ ਦਾਤ ਦੇਵੇ ਵੰਡ, ਵੰਡਣਹਾਰਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਸਦੀ ਚੌਧਵੀਂ ਕਹੇ ਮੈਂ ਗਈ ਭਗਤ ਦਵਾਰੇ, ਭਗਤਾਂ ਵੇਖ ਕੇ ਖ਼ੁਸ਼ੀ ਮਨਾਈਆ। ਜਿਹੜੇ ਪ੍ਰੇਮ ਵਿਚ ਲਾਵਣ ਜੈਕਾਰੇ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਦਰਸ਼ਨ ਦੇ ਪ੍ਰੀਤਮ ਪਿਆਰੇ, ਨੈਣ ਮੀਟ ਵੇਖਣ ਚਾਈਂ ਚਾਈਂਆ। ਕਦੇ ਜੋਤ ਦੇ ਤੱਕਣ ਚਮਤਕਾਰੇ, ਕਦੇ ਸ਼ਬਦ ਧੁਨ ਸ਼ਨਵਾਈਆ। ਕਦੇ ਰੋਵਣ ਜ਼ਾਰੋ ਜ਼ਾਰੇ, ਤੇਰੀ ਝਲੀ ਨਾ ਜਾਏ ਜੁਦਾਈਆ। ਆ ਮਿਲ ਮਹਿਬੂਬ ਪਿਆਰੇ, ਮੁਹੱਬਤ ਸਾਡੀ ਲਏ ਅੰਗੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਸਦੀ ਚੌਧਵੀਂ ਕਹੇ ਮੈਂ ਵੇਖਿਆ ਅਜਬ ਤਮਾਸ਼ਾ, ਪ੍ਰਭੂ ਅਜੀਬ ਦਿਤਾ ਵਖਾਈਆ। ਨਾਲੇ ਖ਼ੁਸ਼ੀ ਨਾਲੇ ਹਾਸਾ, ਨਾਲ ਵੈਰਾਗੀ ਵੈਰਾਗ ਰੂਪ ਬਦਲਾਈਆ। ਅੰਦਰੇ ਅੰਦਰ ਆਪਣਾ ਆਪ ਦੇਣ ਦਿਲਾਸਾ, ਖ਼ੁਸ਼ੀਆਂ ਰੰਗ ਜਣਾਈਆ। ਜੇ ਸਤਿਗੁਰ ਹੋਇਆ ਦਰਸ ਦਊ ਸਾਖਿਆਤਾ, ਸਨਮੁਖ ਹੋ ਕੇ ਸੋਭਾ ਪਾਈਆ। ਸਮੁੰਦ ਨਾਲੋਂ ਸਾਡਾ ਪਿਆਰ ਮਾਰਦਾ ਠਾਠਾ, ਸਾਗਰਾਂ ਨਾਲੋਂ ਵੱਧ ਉਛਾਲ ਰਖਾਈਆ। ਸਾਨੂੰ ਕਦੇ ਪੈਣ ਨਹੀਂ ਦੇਂਦਾ ਘਾਟਾ, ਲੇਖਾ ਲੇਖੇ ਨਾਲ ਬਣਾਈਆ। ਕਈਆਂ ਗੁਰਸਿਖਾਂ ਪ੍ਰੇਮ ਵਿਚ ਖੋਲ ਲੈਣਾ ਝਾਟਾ, ਨੱਚਣ ਟੱਪਣ ਕੁੱਦਣ ਚਾਈਂ ਚਾਈਂਆ। ਸਾਹਿਬ ਤੇਰੀਆਂ ਦੂਰ ਨਹੀਂ ਕੋਈ ਵਾਟਾ, ਵੱਟਣਾ ਮਲਣ ਵਾਲਿਆ ਹੋਣਾ ਆਪ ਸਹਾਈਆ। ਬਹਿਰੀਨ ਦਾ ਲੇਖਾ ਲਿਖਿਆ ਯਸੂਹ ਨੇ ਆਪਣੀ ਵਿਚ ਕਲਮੇ ਵਾਲੀ ਕਿਤਾਬਾ, ਮੁਹੰਮਦ ਕਾਅਬੇ ਬਾਹਰ ਗਿਆ ਸੁਣਾਈਆ। ਜਿਸ ਵੇਲੇ ਧੁਰ ਦਾ ਕਲਮਾ ਬਣ ਕੇ ਆਇਆ ਸ਼ਹਿਜ਼ਾਦਾ, ਸ਼ਹਿਨਸ਼ਾਹ ਆਪਣਾ ਰੰਗ ਰੰਗਾਈਆ। ਉਸ ਵੇਲੇ ਦੀਨ ਦੁਨੀ ਦਾ ਝਗੜਾ ਹੋਏ ਫ਼ਸਾਦਾ, ਨਵ ਗੰਢ ਨਾ ਕੋਇ ਤੁੜਾਈਆ। ਰਾਜ ਰਾਜਾਨ ਹੋਏ ਮੁਹਤਾਜਾ, ਸ਼ਾਹ ਸੁਲਤਾਨ ਫਿਰਨ ਵਾਹੋ ਦਾਹੀਆ। ਜਿਸ ਲੇਖਾ ਪੂਰਾ ਕਰਨਾ ਨਾਨਕ ਵਿਚ ਬਗ਼ਦਾਦਾ, ਬਗ਼ਲਗੀਰਾਂ ਖੋਜ ਖੁਜਾਈਆ। ਜਿਸ ਸੁੱਕਾ ਮਿੱਸਾ ਆਪਣੀ ਖ਼ੁਸ਼ੀ ਨਾਲ ਖਾਣਾ ਪ੍ਰਸਾਦਾ, ਜਗਤ ਰਸ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਚੜ੍ਹਾਈਆ। ਸਦੀ ਚੌਧਵੀਂ ਕਹੇ ਮੈਂ ਵੇਖੇ ਜਗਤ ਮੁਸਾਫ਼ਰ, ਮੁਸਾਫ਼ਰਖ਼ਾਨੇ ਦੀਨ ਮਜ਼੍ਹਬ ਧਿਆਨ ਲਗਾਈਆ। ਮੋਮਨ ਤੱਕੇ ਕਾਫ਼ਰ, ਕਲਮਾ ਕੁਫ਼ਰ ਵਾਲਾ ਜਣਾਈਆ। ਆਲਮ ਵੇਖੇ ਆਰਫ਼, ਉਲਮਾ ਖੋਜ ਖੁਜਾਈਆ। ਮੇਰੇ ਮਹਿਬੂਬ ਦਾ ਕਰਾਏ ਨਾ ਕੋਇ ਤੁਆਰਫ਼, ਤਾਰੀਫ਼ ਸਾਰੇ ਰਹੇ ਗਾਈਆ। ਮੇਰਾ ਸਜਦਾ ਨਾਲ ਮੁਸ਼ਾਰਫ਼, ਮੁਸਤਫ਼ਾ ਹੋ ਕੇ ਸੀਸ ਨਿਵਾਈਆ। ਜਿਸ ਦੀ ਹਕੀਕਤ ਤੋਂ ਪਰੇ ਜ਼ਿਆਰਤ, ਜਿਆਰਤਗਾਹਾਂ ਤੱਕਣ ਬਿਨ ਨੈਣਾਂ ਨੈਣ ਉਠਾਈਆ। ਉਸ ਦੀ ਸਮਝੇ ਨਾ ਕੋਇ ਅਬਾਰਤ, ਅਲਿਫ਼ ਯੇ ਭੇਵ ਨਾ ਕੋਇ ਖੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਸਦੀ ਚੌਧਵੀਂ ਕਹੇ ਮੈਂ ਖੇਲ ਦੱਸਾਂ ਯਕ ਤਰਫ਼ੀ, ਤਰਫ਼ਦਾਰੀ ਨਾ ਕੋਇ ਰਖਾਈਆ। ਜਿਸ ਦਾ ਹੁਕਮ ਵਰਤਣਾ ਦੋ ਹਰਫ਼ੀ, ਦੋ ਜਹਾਨਾਂ ਆਪ ਵਰਤਾਈਆ। ਜੋ ਫਿਰੇ ਸ਼ਰਕਨ ਗ਼ਰਬੀ, ਸ਼ਮਾਲਨ ਨੈਣ
ਉਠਾਈਆ। ਉਸ ਸੰਦੇਸ਼ਾ ਦੇਣਾ ਵਿਚ ਅਰਬੀ, ਅਰਬ ਅਰਬਾਨੀਆਂ ਦਏ ਸੁਣਾਈਆ। ਜਿਸ ਦਾ ਲੇਖਾ ਅੰਤ ਜਾਣੇ ਕੋਇ ਨਾ ਦੇ ਕੇ ਜ਼ਰਬੀ, ਹਾਸਲ ਸਕੇ ਨਾ ਕੋਇ ਸਮਝਾਈਆ। ਉਸ ਦੇ ਕੋਲ ਸਦੀ ਚੌਧਵੀਂ ਕਹੇ ਮੈਂ ਕਿਨਾਰੇ ਉਤਰਦਿਆਂ ਦੇਵਾਂਗੀ ਇਕ ਅਰਜ਼ੀ, ਆਰਜ਼ੂ ਪੈਗ਼ੰਬਰਾਂ ਨਾਲ ਮਿਲਾਈਆ। ਕਵੈਤ ਦਾ ਕੰਢਾ ਮੇਰੇ ਮਾਲਕ ਦੀ ਮੇਰੀ ਹੋਵੇਗੀ ਵਰਦੀ, ਗੋਲੀ ਤਾਰੇ ਚੰਦ ਨਾਲ ਖੁਲ੍ਹੀ ਗੁੱਤ ਰਖਾਈਆ। ਅੰਦਰ ਤੂੰ ਮੇਰਾ ਮੈਂ ਤੇਰਾ ਹੋਵੇ ਪੜ੍ਹਦੀ, ਚੌਦਾਂ ਵਾਰ ਢੋਲਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਦੀ ਚੌਧਵੀਂ ਕਹੇ ਜਿਸ ਵੇਲੇ ਸਾਢੇ ਦਸ ਹੋਣਗੇ ਰਾਤ, ਇਕ ਬੇਨੰਤੀ ਦਿਆਂ ਸੁਣਾਈਆ। ਸੂਰਜ ਦਿਸੇ ਨਾ ਕੋਇ ਆਫ਼ਤਾਬ, ਆਪਣਾ ਨੂਰ ਨਾ ਕੋਇ ਚਮਕਾਈਆ। ਲੇਖਾ ਦੱਸਣਾ ਜਿਸ ਨੂੰ ਲਿਖੇ ਆਪ ਜਨਾਬ, ਹਰਫ਼ ਦੋ ਢਾਈ ਪਾਈਆ। ਫੇਰ ਮੈਂ ਜਾਵਾਂ ਮੱਕੇ ਦੀ ਵਿਚ ਮਹਿਰਾਬ, ਕਾਅਬੇ ਸੀਸ ਨਿਵਾਈਆ। ਨਾਲ ਲੈ ਕੇ ਆਵਾਂ ਪੈਗ਼ੰਬਰਾਂ ਦੇ ਪਿਆਰ ਦਾ ਏਜ਼ਾਜ਼, ਰਸੂਲ ਜੋ ਰਸਮ ਨਾਲ ਗਿਆ ਸਮਝਾਈਆ। ਪਹਿਲੋਂ ਸਜਦੇ ਵਿਚ ਧੁਰ ਦੇ ਵੁਜ਼ੂ ਨਾਲ ਪੜ੍ਹਾਂ ਨਿਮਾਜ਼, ਨਿਵਾਜ਼ਸ਼ ਵਿਚ ਸੀਸ ਝੁਕਾਈਆ। ਤਾਂ ਕਿ ਮੇਰਾ ਖ਼ੁਦਾ ਖ਼ੁਦ ਮਾਲਕ ਮੈਨੂੰ ਕਹੇ ਸ਼ਾਬਾਸ਼, ਮੇਰੀ ਪੁਸ਼ਤ ਪਨਾਹ ਹੱਥ ਟਿਕਾਈਆ। ਮੇਰਾ ਖ਼ੁਸ਼ੀ ਹੋਏ ਮਿਜ਼ਾਜ, ਤਬੀਅਤ ਦਏ ਬਦਲਾਈਆ। ਫੇਰ ਮੈਂ ਕਿਹਾ ਤੇਰੇ ਸਾਰੇ ਮੁਹਤਾਜ, ਤੇਰੀ ਆਸ ਤਕਾਈਆ। ਕਲਮਿਆਂ ਵਿਚ ਕਰਨ ਯਾਦ, ਯਾਦਦਾਸ਼ਤ ਰਹੇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਸਦੀ ਚੌਧਵੀਂ ਕਹੇ ਮੇਰੇ ਹੱਥ ਪੈਰ ਦੀ ਬੇੜੀ, ਬੇੜਾ ਜਗਤ ਜਹਾਨ ਬੰਧਾਈਆ। ਸਮੁੰਦ ਸਾਗਰ ਵਿਚੋਂ ਛੇੜ ਛੇੜੀ, ਤਰਕੀਬ ਆਪਣੀ ਇਕ ਵਖਾਈਆ। ਸਭ ਦੀ ਜੜ ਦੇਣੀ ਉਖੇੜੀ, ਉਗਣ ਆਥਣ ਹੋਏ ਸਫ਼ਾਈਆ। ਮੇਰਾ ਸਾਹਿਬ ਨਾ ਲਾਏ ਦੇਰੀ, ਦੂਰ ਦੁਰਾਡਾ ਪੰਧ ਮੁਕਾਈਆ। ਓਹ ਮਾਲਕ ਖ਼ਾਲਕ ਮੈਂ ਉਸ ਦੀ ਚੇਰੀ, ਚਿਰੀ ਵਿਛੁੰਨਿਆਂ ਲਿਆ ਮਿਲਾਈਆ। ਜਨ ਭਗਤੋ ਤੁਹਾਡੀ ਪਿਆਰ ਧਾਰ ਮੇਰੇ ਮਹਿਬੂਬ ਕੋਲ ਬਥੇਰੀ, ਬੇਅੰਤ ਬੇਅੰਤ ਬੇਅੰਤ ਆਪਣੇ ਵਿਚੋਂ ਪ੍ਰਗਟਾਈਆ। ਗਲਤੀ ਪਿਛੇ ਕੀਤੀ ਜਿਹੜੀ, ਉਹ ਅੱਜ ਦਿਤੀ ਬਖ਼ਸ਼ਾਈਆ। ਅਗੇ ਖੇਲ ਵੇਖਣੀ ਬਥੇਰੀ, ਬਹੁਰੰਗਾ ਕੀ ਆਪਣੀ ਕਾਰ ਕਮਾਈਆ। ਇਕ ਲੇਖੇ ਲਾਉਣੀ ਜੋ ਘੋੜੀ ਦੀ ਵਛੇਰੀ, ਜਿਸ ਮੁਹੰਮਦ ਦਰਸ਼ਨ ਪਾ ਕੇ ਆਪਣੀ ਖ਼ੁਸ਼ੀ ਬਣਾਈਆ। ਉਹਦਾ ਲੇਖ ਲਿਖਣਾ ਵਿਚ ਹਨੇਰੀ, ਬਾਲੂ ਥਲ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਕਲ ਵਰਤੇ ਅਕਲ ਕਲਾ ਵਧੇਰੀ, ਅੰਤ ਕੰਤ ਭਗਵੰਤ ਕਹਿਣ ਕੋਇ ਨਾ ਪਾਈਆ।
ਪਹਿਲੀ ਭਾਦਰੋਂ ਸ਼ਹਿਨਸ਼ਾਹੀ ਸੰਮਤ ੮ ਸਾਢੇ ਦਸ ਵੱਜੇ ਰਾਤ ਬਹਿਰੀਨ ਬੰਦਰਗਾਹ ਤੇ ਖੜ੍ਹੇ ਜਹਾਜ਼ ਵਿਚ ਸਮੁੰਦਰ ਵਿਚ
ਸਦੀ ਚੌਧਵੀਂ ਕਹੇ ਕਲਜੁਗ ਤੈਨੂੰ ਭਾਗ ਲੱਗਾ ਦੁੱਧ ਪੁਤਰ, ਧੀਆਂ ਦੇ ਪਿਆਰ ਵਿਚ ਸਾਰੇ ਪ੍ਰਭ ਨੂੰ ਗਏ ਭੁਲਾਈਆ। ਵੇਖੀਂ ਆਪਣੇ ਕੌਲ ਇਕਰਾਰ ਤੋਂ ਜਾਈਂ ਨਾ ਮੁਕਰ, ਵਾਅਦਾ ਆਪਣਾ ਵੇਖ ਵਖਾਈਆ। ਕੁਛ ਲੇਖਾ ਯਾਦ ਕਰ ਕੀ ਤੈਨੂੰ ਵਰ ਦਿਤਾ ਪ੍ਰੋਹਤ ਸ਼ੁੱਕਰ, ਬਲ ਦਵਾਰੇ
ਬਚਨ ਦ੍ਰਿੜਾਈਆ। ਮੈਂ ਚਾਹੁੰਦੀ ਤੂੰ ਮੇਰੇ ਮਾਲਕ ਨਾਲੋਂ ਪਹਿਲੋਂ ਜਾਵੀਂ ਉਤਰ, ਭਾਰ ਆਪਣਾ ਭਗਤਾਂ ਵਾਲੀ ਗੰਢ ਨਾਲ ਰਖਾਈਆ। ਮੈਂ ਮਿੱਸੀ ਤਿੱਸੀ ਖਾਂਦੀ ਰਹੀ ਟੁਕਰ, ਟੁਕੜੇ ਟੁਕੜੇ ਵੇਖੀ ਖ਼ਲਕ ਖ਼ੁਦਾਈਆ। ਮੈਨੂੰ ਯਾਦ ਆਇਆ ਲਾਲੋ ਦਾ ਕੁੱਕੜ, ਜੋ ਕੂਕ ਕੂਕ ਸੁਣਾਈਆ। ਤੂੰ ਸਾਹਿਬ ਦਾ ਲਾਡਲਾ ਪੁਤਰ, ਛੋਟਾ ਨੰਨ੍ਹਾ ਸੋਭਾ ਪਾਈਆ। ਤੇਰੀ ਸੁਹੰਜਣੀ ਸੋਹਣੀ ਹੋਈ ਰੁਤਰ, ਰੁਤੜੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਮੇਰੀ ਆਸਾ ਪੂਰ ਕਰਾਈਆ। ਕਲਜੁਗ ਕਹੇ ਨੀ ਸਦੀ ਚੌਧਵੀਂ ਜਗਤ ਦੀਏ ਚੰਨੀਏ, ਚੰਦ ਸਿਤਾਰ ਵੇਖ ਖ਼ੁਸ਼ੀ ਬਣਾਈਆ। ਜ਼ਰਾ ਨਿਗਹ ਮਾਰ ਨੇਤਰ ਅੰਨ੍ਹੀਏ, ਬਿਨ ਨੈਣਾਂ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਕਰਮ ਆਪ ਕਮਾਈਆ। ਕਲਜੁਗ ਕਹੇ ਸਦੀ ਚੌਧਵੀਂ ਮੇਰੀ ਗੰਢ ਵੇਖ ਲੈ ਘੁੱਟੀ, ਘੁੱਟ ਕੇ ਲਏ ਬੰਧਾਈਆ। ਮੈਂ ਵੀ ਅੱਜ ਸਾਹਿਬ ਤੋਂ ਲੈਣੀ ਸੀ ਛੁੱਟੀ, ਨਿਉਂ ਕੇ ਸੀਸ ਨਿਵਾਈਆ। ਮੈਂ ਖੇਲ ਵਖਾਇਆ ਜਨ ਭਗਤੋ ਤੁਹਾਡੀ ਇਕ ਵੇਰਾਂ ਪ੍ਰਭ ਨਾਲੋਂ ਟੁੱਟੀ, ਟੁੱਟੀ ਫੇਰ ਗੰਢ ਪਵਾਈਆ। ਪਰ ਯਾਦ ਕਰ ਲੈ ਤੂੰ ਅੰਤਮ ਜਾਣਾ ਲੁੱਟੀ, ਲੁਟੇਰਾ ਬਣਿਆ ਧੁਰਦਰਗਾਹੀਆ। ਉਸ ਦੇ ਕਦਮਾਂ ਵਿਚ ਰਾਮ ਧਾਰ ਦੀ ਜੁੱਤੀ, ਜੋਤੀ ਜਾਤਾ ਡਗਮਗਾਈਆ। ਉਹਦਾ ਸ਼ਬਦ ਸੰਦੇਸ਼ਾ ਦੂਤੀ, ਸੁਨੇਹੜਾ ਇਕ ਸਮਝਾਈਆ। ਤੂੰ ਵੇਖੀਂ ਕਾਇਆ ਵਜੂਦ ਕਲਬੂਤੀ, ਉਮਤੀ ਫੋਲ ਫੁਲਾਈਆ। ਪਰ ਆਪਣਾ ਦਿਲ ਰਖੀਂ ਮਜ਼ਬੂਤੀ, ਮੈਂ ਸਖ਼ਤੀ ਨਾਲ ਸੁਣਾਈਆ। ਇਕ ਵੇਰਾਂ ਉਨ ਸਾਹਿਬ ਦੀ ਬਲੀ ਲੈਣੀ ਨਾਲ ਲੈਣੀ ਅਹੂਤੀ, ਕੁਰਬਾਨੀ ਵਾਲਿਆਂ ਕੁਰਬਾਨ ਕਰ ਕੇ ਦਏ ਵਖਾਈਆ। ਮੈਂ ਸਚ ਦੱਸਾਂ, ਤੇਰੇ ਕੋਲ ਕੋਈ ਲਾਵਣ ਨਹੀਂ ਆਇਆ ਲੂਤੀ, ਝੂਠੀ ਗੱਲ ਸੁਣਾਈਆ। ਇਕ ਵੇਰ ਤੇਰੇ ਅੰਤ ਵਿਚ ਦੀਨ ਦੁਨੀ ਜਾਣੀ ਫੂਕੀ, ਫੁੰਕਾਰਾ ਮੈਂ ਵੀ ਦੇਣਾ ਲਗਾਈਆ। ਦੀਨ ਮਜ਼੍ਹਬਾਂ ਦੀ ਖੇਲ ਹੋਣੀ ਕਸੂਤੀ, ਕਸਮ ਖਾ ਕੇ ਦਿਆਂ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਲੇਖਾ ਧੁਰ ਆਪ ਵਰਤਾਈਆ। ਸਦੀ ਚੌਧਵੀਂ ਕਹੇ ਕਲਜੁਗ ਤੂੰ ਕੀ ਆਖਿਆ, ਭਰਾਊ ਦੇ ਜਣਾਈਆ। ਕਲਜੁਗ ਕਹੇ ਮੈਂ ਦੱਸੀ ਧੁਰ ਦੀ ਭਾਖਿਆ, ਭਖ ਅੰਗਿਆਰਾ ਤਪੇ ਲੋਕਾਈਆ। ਖੇਲ ਕਰੇ ਅਲਖਣਾ ਅਲਾਖਿਆ, ਅਲਖ ਅਗੋਚਰ ਧੁਰਦਰਗਾਹੀਆ। ਜਿਸ ਦੀ ਅਵਤਾਰ ਪੈਗ਼ੰਬਰ ਗੁਰੂ ਜਗਤ ਦੀ ਸ਼ਾਖਿਆ, ਹਿੱਸੇ ਤਤਾਂ ਵਾਲੇ ਵੰਡਾਈਆ। ਉਹ ਬੇਨਜ਼ੀਰ ਗਹਿਰ ਗੰਭੀਰ ਪ੍ਰਕਾਸ਼ਿਆ, ਪ੍ਰਕਾਸ਼ ਕਰੇ ਨੂਰ ਅਲਾਹੀਆ। ਸਾਨੂੰ ਸਭ ਨੂੰ ਦੇਵੇ ਸ਼ਾਬਾਸ਼ਿਆ, ਕਰਨੀ ਦਾ ਲੇਖਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਚ ਸਚ ਪ੍ਰਗਟਾਈਆ। ਕਲਜੁਗ ਕਹੇ ਸਦੀ ਚੌਧਵੀਂ ਵੇਖ ਲੈ ਮੈਂ ਚੁੱਕਿਆ ਭਾਰ, ਭਾਰਤ ਵਿਚੋਂ ਗੰਢ ਲਿਆਈਆ। ਸਮੁੰਦ ਸਾਗਰਾਂ ਕਰ ਕੇ ਪਾਰ, ਪਾਰ ਕਿਨਾਰਾ ਵੇਖ ਵਖਾਈਆ। ਅੱਜ ਉਤਰ ਜਾਵਾਂ ਕੰਢੇ ਉਰਾਰ, ਬਿਨ ਕਦਮਾਂ ਕਦਮ ਟਿਕਾਈਆ। ਸਭ ਨੂੰ ਕਰਾਂ ਖ਼ਬਰਦਾਰ, ਬੇਖ਼ਬਰਾਂ ਖ਼ਬਰ ਸੁਣਾਈਆ। ਅਮਾਮ ਅਮਾਮਾ ਤੱਕੋ ਸਿਕਦਾਰ, ਨੂਰ ਨੁਰਾਨਾ ਨੂਰ ਅਲਾਹੀਆ। ਪਰ ਇਕ ਗੱਲ ਯਾਦ ਰਖੀਂ ਮੈਂ ਦੱਸਾਂ ਵਾਰ ਵਾਰ, ਵਾਰਨੇ ਜਾ ਕੇ ਸੀਸ ਨਿਵਾਈਆ। ਜਿਸ ਨੇ ਅੱਜ ਤੈਨੂੰ ਕੀਤਾ ਗ੍ਰਿਫ਼ਤਾਰ, ਪੇਸ਼ੀ ਤੇਰੀ ਕਲ੍ਹ ਨੂੰ ਵੇਖ ਵਖਾਈਆ। ਤੂੰ ਆਉਣਾ ਚਰਨ ਦਵਾਰ, ਭੱਜਣਾ ਵਾਹੋ ਦਾਹੀਆ। ਸ਼ਬਦ ਸੰਦੇਸ਼ਾ ਲੈ ਕੇ ਜਾਵਾਂ ਹਲੂਣਾ ਦੇਵਾਂ ਚਾਰ ਯਾਰ, ਸੰਗ ਮੁਹੰਮਦ ਲਏ ਅੰਗੜਾਈਆ।
ਮੱਕੇ ਕਾਅਬੇ ਦੱਸਣੀ ਗੁਫ਼ਤਾਰ, ਗੁਫ਼ਤ ਸ਼ਨੀਦ ਖੇਲ ਤਕਣਾ ਧੁਰਦਰਗਾਹੀਆ। ਮੇਰਾ ਦਸਤ ਤੇਰੇ ਦਸਤ ਨਾਲ ਮਿਲੇ ਵਿਚ ਪਿਆਰ, ਮੁਹੱਬਤ ਮੁਹੱਬਤ ਨਾਲ ਰਖਾਈਆ। ਇਨਸ਼ਾ ਅੱਲਾ ਦੋਹਾਂ ਦਾ ਲੇਖਾ ਪੂਰਾ ਕਰੇ ਇਕਸਾਰ, ਯਕ ਸਾਰ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਇਕ ਰੰਗਾਈਆ। ਕਲਜੁਗ ਕਹੇ ਜਨ ਭਗਤੋ ਮੈਂ ਤੁਹਾਡੇ ਪਿੰਡੇ ਤੇ ਜਾਵਾਂ ਖੁਰਕ, ਹੌਲੀ ਹੌਲੀ ਹੱਥ ਛੁਹਾਈਆ। ਮੇਰੇ ਸਾਹਿਬ ਨੇ ਵੇਖਣੇ ਤੁਰਕ, ਤੁਰਤ ਆਪਣਾ ਹੁਕਮ ਵਰਤਾਈਆ। ਜੋ ਇਕ ਦੂਜੇ ਨੂੰ ਰਹੇ ਘੁਰਕ, ਘੂਰੀਆਂ ਵੱਟਣ ਥਾਉਂ ਥਾਈਂਆ। ਉਸ ਫ਼ੁਰਤੀਲੇ ਨੇ ਆਪਣਾ ਹੁਕਮ ਦੇਣਾ ਫ਼ੁਰਤ, ਫ਼ੁਰਨਿਆਂ ਤੋਂ ਬਾਹਰ ਸੁਣਾਈਆ। ਮੇਰੀ ਤੇ ਸਦੀ ਚੌਧਵੀਂ ਦੀ ਲੱਗੀ ਬੁਰਦ, ਦੋਹਾਂ ਨੇ ਜ਼ੋਰ ਲੈਣਾ ਲਗਾਈਆ। ਸਾਡਾ ਪਤਾ ਤੇ ਡਾਕਖ਼ਾਨਾ ਮੁਹੰਮਦ ਦੀ ਧਾਰ ਖ਼ੁਰਦ, ਕਲਾਂ ਦਾ ਲੇਖਾ ਪ੍ਰਭ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਵੇਲਾ ਦਏ ਸੁਹਾਈਆ। ਜਨ ਭਗਤੋ ਮੈਂ ਚਲਿਆ ਤੁਹਾਨੂੰ ਵੱਢ ਕੇ ਚੂੰਢੀ, ਚੁਟਕੀਆਂ ਰਿਹਾ ਵਜਾਈਆ। ਮੇਰੀ ਜ਼ਬਾਨ ਹੋ ਗਈ ਗੂੰਗੀ, ਕੁਛ ਕਹਿ ਨਾ ਸਕਾਂ ਰਾਈਆ। ਮੈਂ ਆਵਾਜ਼ ਸੁਣਦਾ ਤੁਹਾਡੇ ਅੰਦਰ ਤੂੰ ਹੀ ਤੂੰ ਦੀ, ਤੂੰ ਮੇਰਾ ਮੈਂ ਤੇਰਾ ਦੂਜਾ ਰਾਗ ਨਾ ਕੋਇ ਅਲਾਈਆ। ਮੈਨੂੰ ਖੇਲ ਦਿਸੇ ਹੂਬਹੂ ਦੀ, ਆਤਮ ਪਰਮਾਤਮ ਪਰਮਾਤਮ ਆਤਮ ਵੱਜੇ ਵਧਾਈਆ। ਗੁਰਮੁਖੋ ਤੁਹਾਡੀ ਕੋਈ ਧਾਰ ਨਹੀਂ ਜਗਤ ਵਾਲੇ ਬੁਤ ਰੂਹ ਦੀ, ਰੂਹਾਂ ਬੁਤਾਂ ਤੋਂ ਪਰੇ ਤੁਹਾਡਾ ਮੇਲਾ ਨੂਰ ਅਲਾਹੀਆ। ਇਹ ਕੋਈ ਖੇਲ ਨਹੀਂ ਦੀਨ ਮਜ਼੍ਹਬ ਸ਼ਰਅ ਵਾਲੇ ਗੁਰੂ ਦੀ, ਜੋ ਹਿੱਸਿਆਂ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਰੰਗਾਈਆ। ਕਲਜੁਗ ਕਹੇ ਭਗਤੋ ਮੇਰੇ ਨਾਲ ਅੰਤ ਕਰ ਲਓ ਪਿਆਰ, ਫੇਰ ਪਤਾ ਨਹੀਂ ਮਿਲਣਾ ਕਿਹੜੀ ਥਾਈਂਆ। ਦਰਸ਼ਨ ਸਿੰਘ ਤੂੰ ਵੀ ਬੜਾ ਯਾਰ, ਯਰਾਨਾ ਪਿਛਲਾ ਰਿਹਾ ਜਣਾਈਆ। ਕਪੂਰ ਸਿੰਘ ਤੇਰੀ ਮੁਹੱਬਤ ਨਾੜ ਨਾੜ, ਨਾੜੀ ਨਾੜੀ ਦਏ ਗਵਾਹੀਆ। ਨਾਜਰ ਸਿੰਘ ਮੈਨੂੰ ਵਖਾ ਦੇ ਆਪਣਾ ਯਾਰ, ਯਰਾਨਾ ਜਿਸ ਦਾ ਇਕੋ ਨਜ਼ਰੀ ਆਈਆ। ਅਮਰਜੀਤ ਸਿੰਘ ਮੈਨੂੰ ਤੇਰੇ ਉਤੇ ਇਤਬਾਰ, ਪ੍ਰਭ ਤੋਂ ਭੁਲ ਦੇਣੀ ਬਖ਼ਸ਼ਾਈਆ। ਤ੍ਰਿਪਤ ਕੌਰ ਤੂੰ ਆਪਣਾ ਗ਼ੁੱਸਾ ਮੈਨੂੰ ਦੇ ਦੇ ਉਧਾਰ, ਮੈਂ ਉਧਾਰਾ ਲੈ ਕੇ ਸਮੁੰਦ ਸਾਗਰ ਵਿਚ ਸੁਟਾਈਆ। ਜੁਗਿੰਦਰ ਕੌਰ ਤੇਰਾ ਸਦੀ ਚੌਧਵੀਂ ਨਾਲ ਪਿਆਰ, ਤਾਰੇ ਚੰਦ ਵਾਲੀਏ ਮੈਨੂੰ ਥਪਕੀ ਦੇ ਲਗਾਈਆ। ਦਵਿੰਦਰ ਕੌਰ ਤੇਰਾ ਪਿਤਾ ਪੁਰਖ ਅਕਾਲ, ਅਕਲ ਕਲਧਾਰੀ ਨਜ਼ਰੀ ਆਈਆ। ਮੇਰਾ ਤੁਹਾਡੇ ਅਗੇ ਸਵਾਲ, ਖ਼ਾਲੀ ਝੋਲੀ ਰਿਹਾ ਵਖਾਈਆ। ਆਪਣੇ ਬੰਧਨ ਵਿਚੋਂ ਮੈਨੂੰ ਦਿਓ ਨਿਕਾਲ, ਮੈਂ ਜਾਵਾਂ ਚਾਈਂ ਚਾਈਂਆ। ਸਚ ਪੁਛੋ ਮੈਂ ਹੁਣੇ ਮਾਰਾਂ ਛਾਲ, ਛਲਾਂਗ ਦਿਆਂ ਲਗਾਈਆ। ਤੁਹਾਡੀ ਕਾਇਆ ਮੰਦਰ ਬਣ ਜਾਏ ਧਰਮਸਾਲ, ਧਰਮ ਦਵਾਰਾ ਸੋਭਾ ਪਾਈਆ। ਤੁਹਾਡਾ ਜੀਵਣ ਹੋਏ ਖ਼ੁਸ਼ਹਾਲ, ਖ਼ੁਸ਼ੀਆਂ ਰੰਗ ਰੰਗਾਈਆ। ਪਰ ਮੇਰੇ ਸਾਹਿਬ ਦੇ ਹੁਕਮ ਦੀ ਵੱਡੀ ਝਾਲ, ਜਿਸ ਅਵਤਾਰ ਪੈਗ਼ੰਬਰ ਗੁਰੂ ਦੀਨਾਂ ਮਜ਼੍ਹਬਾਂ ਵਿਚ ਝੱਲੇ ਦਿਤਾ ਬਣਾਈਆ। ਸਮੁੰਦ ਸਾਗਰਾਂ ਤੋਂ ਬਾਹਰ ਉਸ ਦਾ ਉਛਾਲ, ਜਿਸ ਦਾ ਕੰਢਾ ਘਾਟ ਨਜ਼ਰ ਕੋਇ ਨਾ ਆਈਆ। ਤੁਸੀਂ ਮੇਰੀ ਕਰਨੀ ਦੇ ਦਲਾਲ, ਕਰਤਾ ਤੁਹਾਨੂੰ ਦਏ ਵਡਿਆਈਆ। ਪਰ ਇਕ ਗੱਲ ਯਾਦ ਰਖਿਓ, ਤੁਸਾਂ ਆਪਣੇ ਆਪ ਨੂੰ ਰਖਣਾ ਸੰਭਾਲ, ਸੰਬਲ ਬੈਠਾ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪਣੇ ਹੱਥ ਰਖਾਈਆ। ਕਲਜੁਗ ਕਹੇ ਮੈਂ ਜਾਂਦਾ ਜਾਂਦਾ ਦੱਸਾਂ ਅਖ਼ੀਰ, ਨਿਵ ਨਿਵ ਲਾਗਾਂ ਪਾਈਂਆ। ਮੇਰਾ ਮਾਲਕ ਦਸਤਗੀਰ, ਪਰਵਰਦਿਗਾਰ ਇਕ ਅਖਵਾਈਆ। ਜਿਸ ਦਾ ਨੂਰ ਬੇਨਜ਼ੀਰ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਉਹ ਬਦਲ ਦੇਵੇ ਤਕਦੀਰ, ਤਦਬੀਰ ਆਪਣੀ ਇਕ ਦ੍ਰਿੜਾਈਆ। ਤੁਹਾਨੂੰ ਖ਼ੁਸ਼ੀਆਂ ਨਾਲ ਮਿਲੇ ਕਬੀਰ, ਕਾਅਬਿਆਂ ਤੋਂ ਪਰੇ ਅੱਖ ਮਿਲਾਈਆ। ਪਰ ਸਵੇਰੇ ਰੋਜ਼ ਕੱਠੇ ਹੋ ਕੇ ਇਕ ਵਾਰ ਆਪਣੇ ਸਤਿਗੁਰੂ ਦੀ ਜ਼ਰੂਰ ਤੱਕਿਆ ਕਰੋ ਤਸਵੀਰ, ਜਿਸ ਵਿਚ ਲਾਤਸਵੀਰ ਬੈਠਾ ਸੋਭਾ ਪਾਈਆ। ਤੁਹਾਡਾ ਪ੍ਰਵਿਤਰ ਰਹੇ ਸਰੀਰ, ਚਿੰਤਾ ਰੋਗ ਦਾ ਡੇਰਾ ਢਾਹੀਆ। ਮੈਂ ਵੀ ਉਸੇ ਦਾ ਆਜ਼ੀਜ਼, ਬਰਖ਼ੁਰਦਾਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਦੀ ਸਤਿ ਦਏ ਤਮੀਜ਼, ਅਸਤਿ ਦਾ ਲੇਖਾ ਦਏ ਮੁਕਾਈਆ।
੨ ਭਾਦਰੋਂ ਸ਼ਹਿਨਸ਼ਾਹੀ ਸੰਮਤ ੮ ਸਵੇਰੇ ਬਹਿਰੀਨ ਬੰਦਰਗਾਹ ਤੇ ਖੜ੍ਹੇ ਜਹਾਜ ਵਿਚ ਵਿਹਾਰ ਹੋਇਆ
ਨਾਰਦ ਕਹੇ ਪੈਗ਼ੰਬਰੋ ਸਵਾਰੋ ਬੁਲ ਬੁਟ, ਜ਼ਬਾਨ ਵਾਲਾ ਰਸ ਨਾਲ ਮਿਲਾਈਆ। ਤੁਹਾਡੀ ਜੂਹ ਅੰਦਰ ਭੇਟਾ ਹੋਏ ਬਿਸਕੁਟ, ਪਹਿਲੀ ਵਾਰ ਜਿਨ੍ਹਾਂ ਨੂੰ ਭੋਗ ਦਿਤਾ ਲਗਾਈਆ। ਮੁਹੰਮਦ ਕਹੇ ਬਾਹਮਣਾ ਅਸੀਂ ਖਾਂਦੇ ਰਹੇ ਸੱਤੂ ਤੇ ਜਵਾਂ ਦਾ ਟੁਕ, ਉਨ੍ਹਾਂ ਨਾਲੋਂ ਚੰਗੇ ਨਜ਼ਰੀ ਆਈਆ। ਸਾਂਢਣੀਆਂ ਉਤੇ ਮਿਲਦਾ ਰਿਹਾ ਪਾਣੀ ਦਾ ਘੁਟ, ਹਲਕ ਖ਼ੁਸ਼ਕ ਦਏ ਗਵਾਹੀਆ। ਹੁਣ ਤੇ ਮੁਰੀਦਾਂ ਨੂੰ ਮੁਫ਼ਤ ਦੀ ਮਿਲੀ ਲੁੱਟ, ਮੁਰਸ਼ਦ ਬਣਿਆ ਧੁਰਦਰਗਾਹੀਆ। ਸ਼ਰਅ ਦਾ ਝਗੜਾ ਗਿਆ ਛੁਟ, ਤੀਰ ਤਲਵਾਰ ਨਾ ਕੋਇ ਉਠਾਈਆ। ਕਾਇਆ ਵਿਚ ਸਿਰਫ਼ ਮਨ ਜਾਏ ਰੁਠ, ਰੁਸਿਆਂ ਫੇਰ ਮਨਾਈਆ। ਮੈਨੂੰ ਖ਼ੁਸ਼ੀ ਮੇਰਾ ਮਹਿਬੂਬ ਰਿਹਾ ਤੁਠ, ਟੁਟਿਆਂ ਤਰੁਟਿਆਂ ਆਪਣੀ ਗੰਢ ਪਵਾਈਆ। ਮੈਨੂੰ ਯਾਦ ਆ ਗਿਆ ਮੇਰੀ ਮੁਹਾਰ ਤੁੱਟੀ ਸੀ ਉੱਠ, ਨਕੇਲ ਨੱਕ ਵਿਚੋਂ ਬਾਹਰ ਨਜ਼ਰੀ ਆਈਆ। ਮੈਂ ਕੁਹਾਨ ਨੂੰ ਫੜਿਆ ਘੁੱਟ, ਦੋਹਾਂ ਹੱਥਾਂ ਨਾਲ ਦਬਾਈਆ। ਮੁਖ ਤੋਂ ਹੋ ਕੇ ਚੁੱਪ, ਵਾਸਤਾ ਅੱਲਾ ਅਗੇ ਪਾਈਆ। ਮੈਨੂੰ ਮਿਲਦਾ ਰਿਹੋਂ ਛੁਪ ਛੁਪ, ਉਹਲਿਆਂ ਵਿਚ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪ੍ਰਵਾਹੀਆ। ਮੁਹੰਮਦ ਕਹੇ ਊਠ ਨੇ ਗਰਦਨ ਦਿਤੀ ਮੋੜ, ਸੀਸ ਮੇਰੇ ਮਸਤਕ ਨਾਲ ਛੁਹਾਈਆ। ਝਟ ਮੈਂ ਟੁੱਟੀ ਮੁਹਾਰ ਦਿਤੀ ਜੋੜ, ਨਕੇਲ ਨੱਕ ਵਿਚ ਪਾਈਆ। ਸਜਦੇ ਵਿਚ ਕਿਹਾ ਮੈਨੂੰ ਤੇਰੀ ਸਦਾ ਲੋੜ, ਮਿਹਰਵਾਨ ਸਦਾ ਮਿਲਣਾ ਚਾਈਂ ਚਾਈਂਆ। ਝਟ ਅੰਦਰ ਕਲਮੇ ਨੇ ਪਾਇਆ ਸ਼ੋਰ, ਸ਼ੋਰ ਦਿਤਾ ਮਚਾਈਆ। ਜਿਸ ਵੇਲੇ ਸਦੀ ਚੌਧਵੀਂ ਹੋਇਆ ਅੰਧੇਰਾ ਘੋਰ, ਤੇਰਾ ਚੰਦ ਚੰਦ ਨਜ਼ਰ ਨਾ ਆਈਆ। ਤੇਰੀ ਉਮਤ ਦੀ ਤੇਰੇ ਹੱਥ ਰਹਿਣੀ ਨਹੀਂ ਡੋਰ, ਬੇਮੁਹਾਰੀ ਭੱਜੇ ਵਾਹੋ ਦਾਹੀਆ। ਉਸ ਵੇਲੇ ਤੇਰੇ ਦੇਸ਼ ਆਵਾਂਗਾ ਤੇਰੇ ਕੋਲ, ਬਦੇਸ਼ਾਂ ਪੰਧ ਮੁਕਾਈਆ। ਝਟ ਸਮੁੰਦ ਨੇ ਅੱਖ ਵੇਖੀ ਖੋਲ, ਨੂਰ ਚਮਕ ਨਾਲ ਚਮਕਾਈਆ। ਆਪਣੀ ਛਾਤੀ ਦਾ ਬਣਾ ਕੇ ਢੋਲ, ਦੁਹੱਥੜ ਜ਼ੋਰ ਨਾਲ ਲਗਾਈਆ। ਖ਼ੁਸ਼ੀ ਵਿਚ ਕਿਹਾ ਯਾਮਬੀਨ ਬੋਲ, ਮਬੀਨ ਤੇਰੀ ਸਰਨਾਈਆ। ਉਮਤ ਦਾ ਪੂਰਾ ਕਰਨਾ
ਕੌਲ, ਵਾਅਦਾ ਵਾਅਦਿਆਂ ਵਿਚੋਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਨਾਰਦ ਕਹੇ ਮੈਨੂੰ ਵੀ ਦੇ ਦਿਓ ਬਿਸਕੁਟ ਦਾ ਭੋਰਾ, ਭੋਰਾ ਭੋਰਾ ਖਾਣ ਵਾਲਿਓ ਮੇਰੀ ਤ੍ਰਿਸ਼ਨਾ ਪੂਰ ਕਰਾਈਆ। ਵੇਖਿਓ ਕੋਈ ਅਣਸੁਣਤ ਵਿਚ ਬਣਿਓ ਨਾ ਬੋਲਾ, ਸਚ ਦਿਆਂ ਦ੍ਰਿੜਾਈਆ। ਜੋ ਤੁਹਾਡਾ ਸਾਹਿਬ ਉਹੋ ਸਾਹਿਬ ਮੋਰਾ, ਮੁਹਰ ਇਕੋ ਨਾਮ ਵਾਲੀ ਲਗਾਈਆ। ਪਰ ਮੈਂ ਫਿਰਦਾ ਵਾਂਗ ਚੋਰਾ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਮੈਂ ਚਾਰ ਜੁਗ ਦਾ ਬਾਂਕਾ ਛੋਹਰਾ, ਬਿਰਧ ਬਾਲ ਇਕੋ ਰੰਗ ਵਖਾਈਆ। ਮੈਂ ਵੀ ਸਮੁੰਦ ਸਾਗਰਾਂ ਵਿਚ ਆ ਗਿਆ ਖਾ ਕੇ ਮੋੜਾ, ਮੁੜ ਮੁੜ ਏਸੇ ਦਾ ਰਾਹ ਤਕਾਈਆ। ਯਾਦ ਰਖਿਓ ਭਗਤ ਭਗਵਾਨ ਦਾ ਭਗਵਾਨ ਭਗਤ ਦਾ ਬਣਾਈ ਰਖੇ ਜੋੜਾ, ਜਗਤ ਜੋੜੀਆਂ ਕੰਮ ਕਿਸੇ ਨਾ ਆਈਆ। ਬਿਰਹੋਂ ਵਿਚ ਮੈਥੋਂ ਵੀ ਝਲਿਆ ਨਹੀਂ ਜਾਂਦਾ ਵਿਛੋੜਾ, ਹੁਕਮ ਵਿਚ ਆਪਣੀ ਸੇਵ ਕਮਾਈਆ। ਸ੍ਰਿਸ਼ਟੀ ਹਾਹੇ ਦੇ ਉਤੇ ਵੇਖਦੀ ਹੋੜਾ, ਭਗਤਾਂ ਦੀ ਦ੍ਰਿਸ਼ਟੀ ਸੱਸੇ ਤੇ ਹੋੜਾ ਹਾਹੇ ਦੀ ਟਿੱਪੀ ਏਕਾ ਰੂਪ ਸਮਾਈਆ। ਮੈਨੂੰ ਯਾਦ ਆ ਗਿਆ ਬਾਬੂਪੁਰ ਦਾ ਬੋਹੜਾ, ਜਿਸ ਉਤੇ ਟੀਂ ਟੀਂ ਕਰ ਕੇ ਦਿਤਾ ਸੁਣਾਈਆ। ਰਾਵੀ ਦਾ ਕੰਢਾ ਵੇਖਿਆ ਥੋੜਾ ਥੋੜਾ, ਥੋੜਾ ਲੇਖਾ ਮੁਹੰਮਦ ਦਾ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਨਾਰਦ ਕਹੇ ਮੈਂ ਵੀ ਖਾ ਪੀ ਕੇ ਰੱਜਾ, ਡਿੱਗਾ ਢੱਠਾ ਭੋਰਾ ਖਾ ਕੇ ਖ਼ੁਸ਼ੀ ਬਣਾਈਆ। ਜਿਸ ਕਾਰਨ ਸਾਹਿਬ ਨੇ ਚਰਨ ਰਖਿਆ ਸੱਜਾ, ਸਮੁੰਦ ਸਾਗਰ ਆਪ ਟਿਕਾਈਆ। ਇਹ ਲੇਖਾ ਜਿਸ ਵੇਲੇ ਕ੍ਰਿਸ਼ਨ ਨੂੰ ਬੱਧਕ ਦਾ ਬਾਣ ਵੱਜਾ, ਖੱਬਾ ਚਰਨ ਵਿੰਨ੍ਹ ਕੇ ਰੰਗ ਰੰਗਾਈਆ। ਨਾਰਦ ਕਹੇ ਮੈਨੂੰ ਉਹ ਚੇਤੇ ਅਜੇ ਜਗਹ, ਜਿਥੇ ਮੈਂ ਵੀ ਪੁੱਜਿਆ ਚਾਈਂ ਚਾਈਂਆ। ਮੈਂ ਹੱਸ ਕੇ ਕਿਹਾ ਕਾਹਨ ਜੀ ਪਿਛੇ ਗਊਆਂ ਚਾਰੀਆਂ ਕੀ ਅਗੇ ਚਾਰੋਗੇ ਮੱਝਾਂ, ਮੱਝੀਆਂ ਦਾ ਛੇੜੂ ਬਣ ਕੇ ਖ਼ੁਸ਼ੀ ਮਨਾਈਆ। ਨਾਰਦ ਕਹੇ ਝਟ ਕ੍ਰਿਸ਼ਨ ਉਠਾਇਆ ਪੰਜਾ, ਪੰਜੇ ਉਂਗਲੀਆਂ ਦਿਤੀਆਂ ਵਖਾਈਆ। ਕਲਜੁਗ ਅੰਤਮ ਖੇਲ ਖਿਲਾਉਣਾ ਪੁਰਖ ਅਕਾਲ ਬਾਹਰ ਧਾਰ ਬਵੰਜਾ, ਬਾਵਨ ਅੱਖਰੀ ਸਮਝ ਕੋਇ ਨਾ ਆਈਆ। ਫੇਰ ਖੇਲ ਕਰੇ ਅਚੰਭਾ, ਅਚਰਜ ਆਪਣੀ ਕਲ ਵਰਤਾਈਆ। ਜਗਤ ਜਹਾਨ ਵਿਚ ਸ਼ਸਤਰ ਲੜੇ ਕੋਇ ਨਾ ਜੰਗਾ, ਜਹਾਲਤ ਵੇਖੇ ਥਾਉਂ ਥਾਈਂਆ। ਆਪਣਾ ਛਡ ਕੇ ਬਿਸਤਰ ਮੰਜਾ, ਸਿੰਘਾਸਣ ਸੁਖ ਆਸਣ ਨਾਲ ਤਜਾਈਆ। ਸਮੁੰਦ ਸਾਗਰਾਂ ਕਰੇ ਠੰਡਾ, ਅਗਨੀ ਤਤ ਬੁਝਾਈਆ। ਕ੍ਰਿਸ਼ਨ ਕਿਹਾ ਐ ਨਾਰਦ ਖੱਬੇ ਵਿਚ ਵੱਜਾ ਤੀਰ, ਭਗਤਾਂ ਦਾ ਸੀਰ ਏਸੇ ਦਾ ਰਸ ਕਲਜੁਗ ਦਾ ਪੈਂਡਾ ਲੰਬਾ, ਬਿਨਾ ਰਸਨਾ ਤੋਂ ਰਸ ਚਖਾਈਆ। ਸੱਜਾ ਚਰਨ ਸਮੁੰਦ ਸਾਗਰ ਪਾਰ ਜਾਏ ਲੰਘਾ, ਇਹ ਉਹਦੀ ਬੇਪਰਵਾਹੀਆ। ਮੇਰੀਆਂ ਤਤਾਂ ਵਾਲੀਆਂ ਟੰਗਾਂ, ਪੰਜਾਂ ਤਤਾਂ ਸੋਭਾ ਪਾਈਆ। ਉਹ ਕਾਹਨ ਫਿਰੇ ਵਿਚ ਬ੍ਰਹਿਮੰਡਾਂ, ਜੇਰਜ ਅੰਡਾਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਨਾਰਦ ਕਹੇ ਮੈਂ ਮਖ਼ੌਲ ਵਿਚ ਕਿਹਾ ਕ੍ਰਿਸ਼ਨਾ ਕਾਹਨਾ, ਗੋਪੀਆਂ ਵਾਲਿਆ ਗੋਪ ਰੂਪ ਵਟਾਈਆ। ਜਿਸ ਬੱਧਕ ਨੇ ਮਾਰਿਆ ਤੀਰ ਨਿਸ਼ਾਨਾ, ਉਸ ਨੂੰ ਜਹਨਮ ਦੇ ਵਿਚ ਦੇ ਪਹੁੰਚਾਈਆ। ਇਹ ਤੇਰਾ ਸ਼ਤਰੂ ਮਹਾਨਾ, ਦੁਸ਼ਮਣ ਇਕ ਅਖਵਾਈਆ। ਨਾਲੇ ਨਾਰਦ ਨੇ ਮੁਖ ਵਿਚੋਂ ਗਾਇਆ ਗਾਣਾ, ਰਾਧਾ ਰੁਕਮਣੀ ਵਾਲਿਆ ਕੁਛ ਮੈਨੂੰ ਦੇ ਸੁਣਾਈਆ। ਫੇਰ ਮੈਂ ਸਿਤਾਰ ਦਾ ਸੁਣਿਆ ਤਰਾਨਾ, ਤੂੰ ਹੀ ਤੂੰ ਹੀ ਦਿਤੀ ਖੜਕਾਈਆ। ਵਾਹ ਮੇਰਿਆ
ਭਗਵਾਨਾ, ਕੀ ਤੇਰੀ ਬੇਪ੍ਰਵਾਹੀਆ। ਤੂੰ ਸੁੱਤਾ ਵਿਚ ਬੀਆਬਾਨਾ, ਬਾਣ ਨਿਰਾਲਾ ਚਰਨਾਂ ਵਿਚ ਨਜ਼ਰੀ ਆਈਆ। ਮੈਨੂੰ ਐਂ ਜਾਪਦਾ ਤੇਰਾ ਖ਼ਰਾਬ ਹੋ ਗਿਆ ਖ਼ਾਨਾ, ਤੇਰਾ ਪਦਮ ਅਦਮ ਦਾ ਰੂਪ ਜਣਾਈਆ। ਕ੍ਰਿਸ਼ਨ ਕਿਹਾ ਨਾਰਦ ਮੈਂ ਵੱਡਾ ਨਿਗਾਹਬਾਨਾ, ਬਿਨ ਨੈਣਾਂ ਨੈਣ ਉਠਾਈਆ। ਮੈਨੂੰ ਕਲਜੁਗ ਦਿਸੇ ਵਿਚ ਜਹਾਨਾ, ਆਪਣੀ ਕਲ ਵਰਤਾਈਆ। ਉਸ ਵੇਲੇ ਨਿਰਗੁਣ ਧਾਰ ਆਵੇ ਮਰਦ ਮਰਦਾਨਾ, ਜੋਤੀ ਜਾਤਾ ਧੁਰਦਰਗਾਹੀਆ। ਮੇਰਾ ਖ਼ੂਨ ਦੇ ਖ਼ੂਨ ਨਾਲ ਭਗਤਾਂ ਰੰਗ ਰੰਗਾਣਾ, ਬਿਨਾ ਭਗਤੀਉਂ ਪਾਰ ਲੰਘਾਈਆ। ਬੱਧਕ ਦਾ ਆਪਣੇ ਨਾਲ ਸੁਹਾਏ ਜ਼ਮਾਨਾ, ਜ਼ਿਮੀਂ ਜ਼ਮਾਂ ਵੇਖ ਵਖਾਈਆ। ਆਪਣੀ ਮਿਹਰ ਦਾ ਕਰ ਕੇ ਸ਼ਮਿਆਨਾ, ਆਸ ਗੁਰਮੁਖਾਂ ਦਏ ਸੁਹਾਈਆ। ਜਿਸ ਦੇ ਕੋਲ ਹੋਣਾ ਨਹੀਂ ਕੋਈ ਬੇਗਾਨਾ, ਮੇਰੇ ਖ਼ੂਨ ਸ਼ਬਦ ਮਜ਼ਮੂਨ ਬਣ ਕੇ ਸ਼ਾਹੀ ਦੀ ਬੇਪ੍ਰਵਾਹੀ ਦਏ ਚਲਾਈਆ। ਉਸ ਦਾ ਖੇਲ ਹੋਵੇ ਮਰਦ ਮਰਦਾਨਾ, ਮਦਦ ਅਵਰ ਨਾ ਮੰਗ ਮੰਗਾਈਆ। ਸ਼ਸਤਰ ਫੜੇ ਨਾ ਚਿੱਲਾ ਤੀਰ ਕਮਾਨਾ, ਤਲਵਾਰ ਧਾਰ ਨਾ ਕੋਇ ਰਖਾਈਆ। ਉਹ ਜਾਣੇ ਸ਼ਰਅ ਦੇ ਵਿਚ ਮੈਦਾਨਾਂ, ਪੈਗ਼ੰਬਰਾਂ ਆਸਾ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਲੇਖਾ ਆਪਣੇ ਹੱਥ ਰਖਾਈਆ। ਨਾਰਦ ਕਿਹਾ ਕ੍ਰਿਸ਼ਨ ਜੀ ਕੀ ਤੁਹਾਨੂੰ ਹੁੰਦੀ ਦਰਦ, ਮੈਨੂੰ ਦਿਓ ਸੁਣਾਈਆ। ਕ੍ਰਿਸ਼ਨ ਨੇ ਕਿਹਾ ਉਹ ਵੇਖ ਕਲਜੁਗ ਦੀ ਫ਼ਰਦ, ਕੀ ਫ਼ੈਸਲਾ ਰਹੀ ਸੁਣਾਈਆ। ਜਿਸ ਦੀ ਸ਼ਰਅ ਛੁਰੀ ਬਣਨੀ ਕਰਦ, ਮੁਹੰਮਦ ਧਾਰ ਬੰਨ੍ਹਾਈਆ। ਮੌਲੀ ਤੰਦ ਉਸ ਦਾ ਪੂਰਾ ਕਰਨਾ ਫ਼ਰਜ਼, ਫ਼ਜ਼ਲ ਰਹਿਮਤ ਨਾਲ ਰਖਾਈਆ। ਝਟ ਨਾਰਦ ਨੇ ਫੇਰ ਕੀਤੀ ਅਰਜ਼, ਅਰਜ਼ ਗੁਜ਼ਾਰ ਕੇ ਦਿਤਾ ਜਣਾਈਆ। ਨਾਲੇ ਬੋਲ ਕੇ ਕਿਹਾ ਗਰਜ, ਕੂਕ ਕੂਕ ਸੁਣਾਈਆ। ਕਾਹਨ ਜੀ ਕੀ ਤੁਹਾਨੂੰ ਫੇਰ ਹੁੰਦੀ ਦਰਦ, ਦੁਹਰੀ ਵਾਰ ਪੁਛ ਪੁਛਾਈਆ। ਕਾਹਨ ਨੇ ਕਿਹਾ ਸ਼ਰੀਰ ਨੂੰ ਸ਼ਰੀਰ ਨਾਲ ਦੇ ਜ਼ਰਬ, ਅੰਕੜੇ ਵੇਖ ਜਗਤ ਲੋਕਾਈਆ। ਚੁਰਾਸੀ ਸੰਖਿਆ ਅਰਬ ਖ਼ਰਬ, ਨੀਲਮ ਪਦਮ ਸੰਖ ਗਣਤ ਗਿਣਾਈਆ। ਧਨ ਦੌਲਤ ਵੇਖ ਦਰਬ, ਜਗਤ ਖ਼ਜ਼ਾਨਾ ਚਾਰ ਕੁੰਟ ਹਲਕਾਈਆ। ਪਰ ਯਾਦ ਰਖੀਂ ਮੇਰਾ ਕਾਹਨ ਮਸ਼ਰਕ ਤੋਂ ਜਾਏ ਵਿਚ ਗ਼ਰਬ, ਗਾਲਬਨ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਨਾਰਦ ਕਹੇ ਕਾਹਨ ਜੀ ਤੁਹਾਡੇ ਨਾਲ ਹੋਈ ਬੁਰੀ, ਤੁਹਾਨੂੰ ਫਾਂਦਕੀ ਤੀਰ ਦਿਤਾ ਲਗਾਈਆ। ਆਹ ਵੇਖੋ ਮੇਰੇ ਕੋਲ ਛੁਰੀ, ਜੇ ਆਖੋ ਤੇ ਇਸ ਨੂੰ ਚੀਰ ਕੇ ਦਿਆਂ ਵਖਾਈਆ। ਇਹ ਬੜੀ ਤਿੱਖੀ ਕਿਸੇ ਪਾਸਿਉਂ ਨਹੀਂ ਮੁੜੀ, ਧਾਰ ਸੋਹਣੀ ਨਜ਼ਰੀ ਆਈਆ। ਕ੍ਰਿਸ਼ਨ ਨੇ ਕਿਹਾ ਨਾਰਦ ਉਹ ਵੇਖ ਬੱਧਕ ਦੀ ਭੈ ਨਾਲ ਮੇਰੇ ਅੰਦਰ ਸੁਰਤੀ ਜੁੜੀ, ਧਿਆਨ ਇਕੋ ਵਿਚ ਸਮਾਈਆ। ਕਹੇ ਮੇਰੀ ਬੇੜੀ ਜਾਂਦੀ ਰੁੜ੍ਹੀ, ਬੇੜਾ ਪਾਰ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਹੇ ਕਾਹਨ ਮੇਰੀ ਛੁਰੀ ਬੜੀ ਤਿੱਖੀ, ਝਟ ਤੈਨੂੰ ਚੀਰ ਕੇ ਦਿਆਂ ਵਖਾਈਆ। ਕ੍ਰਿਸ਼ਨ ਕਿਹਾ ਨਾਰਦਾ ਮੇਰੇ ਕੋਲ ਤਕਦੀਰ ਉਹਦੀ ਲਿਖੀ, ਬੱਧਕ ਦਾ ਅਗਲਾ ਲੇਖ ਬਣਾਈਆ। ਜਿਸ ਵੇਲੇ ਹਾਹੇ ਦੇ ਉਤੇ ਲਗਣੀ ਟਿੱਪੀ, ਟੀਕਾ ਟਿਪਣੀ ਕਰੇ ਲੋਕਾਈਆ। ਝਗੜਾ ਪੈਣਾ ਪੱਥਰ ਇੱਟੀ, ਪਾਹਨ ਦੇਣ ਦੁਹਾਈਆ। ਸਾਬਤ ਰਹੇ ਕੋਇ ਨਾ ਸਿੱਖੀ, ਸਿਖ ਮੁਰੀਦ ਸਾਰੇ ਭੱਜਣ ਵਾਹੋ ਦਾਹੀਆ। ਓਹ ਵੇਖ ਸੰਮਤ ਸ਼ਹਿਨਸ਼ਾਹੀ ਅੱਠ ਦੀ ਮਿਤੀ, ਮਿਤਰਾ ਤੈਨੂੰ ਦਿਆਂ ਜਣਾਈਆ। ਏਸੇ
ਕਰਦ ਨਾਲ ਮੁਹੰਮਦ ਦੀ ਬਣੇ ਲਿੱਪੀ, ਗੰਢ ਅੱਖਰਾਂ ਨਾਲ ਪਵਾਈਆ। ਸਤਿਜੁਗ ਦੀ ਧਾਰ ਜੋ ਸਤਿਗੁਰ ਵਿਚ ਟਿਕੀ, ਬਾਹਰ ਨਜ਼ਰ ਕਿਤੇ ਨਾ ਆਈਆ। ਆਹ ਮੇਰੇ ਖ਼ੂਨ ਦੇ ਨਾਲ ਲਿਖੀ ਵੇਖ ਚਿੱਠੀ, ਜੋ ਖੱਬੇ ਚਰਨ ਨਾਲ ਲਿਖਾਈਆ। ਜਿਸ ਵੇਲੇ ਅਰਬ ਦੇਸ਼ ਦੀ ਉਸ ਦੇ ਕਦਮਾਂ ਛੁਹਣੀ ਮਿੱਟੀ, ਮੇਟ ਦੇਵੇ ਕੂੜ ਲੋਕਾਈਆ। ਝਟ ਨਾਰਦ ਦੀ ਬੋਦੀ ਪਿੱਟੀ, ਕੂਕ ਕੂਕ ਸੁਣਾਈਆ। ਵੇ ਕਾਹਨਾ ਇਹ ਦੋ ਅੱਖਰਾਂ ਦੀ ਧਾਰ ਕਿਤੇ ਨਾ ਸਿੱਟੀਂ, ਮੇਰੇ ਹੱਥ ਦੇ ਫੜਾਈਆ। ਕ੍ਰਿਸ਼ਨ ਨੇ ਕਿਹਾ ਨਾ ਕਾਲੀ ਨਾ ਇਹ ਚਿੱਟੀ, ਰੰਗ ਰੂਪ ਨਾ ਕੋਇ ਸਮਝਾਈਆ। ਨਾਰਦ ਦੀ ਬੋਦੀ ਲੰਮੀ ਹੋ ਕੇ ਲਿਟੀ, ਆਪਣਾ ਮਾਣ ਗਵਾਈਆ। ਕਾਹਨ ਤੇਰੀ ਰਸਨਾ ਬੜੀ ਮਿੱਠੀ, ਗੋਪੀਆਂ ਵਾਂਗ ਮੈਨੂੰ ਲਿਆ ਭਰਮਾਈਆ। ਮੇਰੀ ਹੱਥ ਰਖ ਪਿਠੀ, ਪੁਸ਼ਤ ਪਨਾਹ ਟਿਕਾਈਆ। ਮੇਰੀ ਸੁਰਤ ਰਹੇ ਟਿਕੀ, ਕਲਜੁਗ ਅੰਤ ਭੁਲ ਕਦੇ ਨਾ ਜਾਈਆ। ਪਰ ਮੇਰੀ ਕਰਦ ਇਹ ਵੀ ਧਾਰ ਮੁਨੀ ਰਿਖੀ, ਦਰਦ ਭਗਤਾਂ ਲਏ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪਣੇ ਹੱਥ ਰਖਾਈਆ। ਨਾਰਦ ਕਹੇ ਕਾਹਨਾ ਤੇਰੇ ਕਾਹਨ ਦਾ ਵੱਡਾ ਕਾਨੂੰਨ, ਕਾਇਦਾ ਸਮਝ ਕਿਸੇ ਨਾ ਆਈਆ। ਕੀ ਉਸ ਦਾ ਆਦਿ ਜੁਗਾਦਿ ਮਜ਼ਮੂਨ, ਅੱਖਰ ਲਿਖ ਲਿਖ ਅੰਤ ਨਾ ਕੋਇ ਕਰਾਈਆ। ਕ੍ਰਿਸ਼ਨ ਨੇ ਹੱਸ ਕੇ ਕਿਹਾ ਓਹ ਕਰਦੇ ਬੇਦਰਦੇ ਤੇਰੇ ਨਾਲ ਉਸ ਪ੍ਰਭੂ ਦੇ ਭਗਤ ਕਢਣਗੇ ਖ਼ੂਨ, ਸਾਹਿਬ ਦੀ ਭੇਟ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਆਪਣਾ ਰੰਗ ਰੰਗਾਈਆ। ਕਰਦ ਕਹੇ ਮੈਨੂੰ ਨਾ ਬਣਾ ਖ਼ੂਨ ਖਾਰ, ਜ਼ਾਲਮ ਰੂਪ ਬਣਾਈਆ। ਮੈਂ ਤੇਰਿਆਂ ਭਗਤਾਂ ਕਰਨਾ ਚਾਹੁੰਦੀ ਪਿਆਰ, ਮੁਹੱਬਤ ਵਿਚ ਵੇਖ ਵਖਾਈਆ। ਫੇਰ ਕ੍ਰਿਸ਼ਨ ਨੇ ਚਰਨ ਦੱਬਿਆ ਵਿਚੋਂ ਨਿਕਲੀ ਖ਼ੂਨ ਦੀ ਧਾਰ, ਵਗੀ ਵਾਹੋ ਦਾਹੀਆ। ਨਾਲੇ ਹੱਸ ਕੇ ਕਿਹਾ ਇਹ ਬੱਧਕ ਦਾ ਪਿਆਰ, ਤੀਰ ਨਿਸ਼ਾਨਾ ਸਗਲਾ ਸੰਗ ਬਣਾਈਆ। ਜਿਸ ਤੇ ਕਿਰਪਾ ਹੋਣੀ ਫੇਰ ਅਪਰ ਅਪਾਰ, ਅਪਰੰਪਰ ਦਏ ਵਡਿਆਈਆ। ਪੁਰਖ ਅਕਾਲ ਸਦੀ ਚੌਧਵੀਂ ਕਰੇ ਸ਼ਿੰਗਾਰ, ਭੇਖਾਧਾਰੀ ਆਪਣਾ ਭੇਖ ਬਦਲਾਈਆ। ਕਲਜੁਗ ਬੱਧਕ ਦੀ ਕੰਨਿਆ ਹੋਈ ਮੁਟਿਆਰ, ਗੋਲੀ ਮੁਹੰਮਦ ਨਿਸ਼ਾਨਾ ਨਾਲ ਰਲਾਈਆ। ਗੁਰਮੁਖਾਂ ਖ਼ੂਨ ਕਢਣਾ ਨਾਲ ਪਿਆਰ, ਅਮਰਜੀਤ ਸਿੰਘ ਸੱਜੇ ਅੰਗੂਠੇ ਵਿਚੋਂ ਕਢਾਈਆ। ਤ੍ਰਿਪਤ ਕੌਰ ਦੂਜੀ ਉਂਗਲੀ ਕਰੇ ਤਿਆਰ, ਕਪੂਰ ਸਿੰਘ ਤੀਜੀ ਰੰਗ ਰੰਗਾਈਆ। ਨਾਜਰ ਸਿੰਘ ਚੌਥੀ ਦਾ ਕਰੇ ਵਿਹਾਰ, ਦਰਸ਼ਨ ਸਿੰਘ ਪੰਜਵੀਂ ਵੰਡ ਵੰਡਾਈਆ। ਦਵਿੰਦਰ ਕੌਰ ਖੱਬੇ ਹੱਥ ਦੀ ਛੋਟੀ ਉਂਗਲ ਲਏ ਉਠਾਲ, ਸੱਜੇ ਹੱਥ ਨਾਲ ਦਬਾਈਆ। ਜੁਗਿੰਦਰ ਕੌਰ ਥੱਲੇ ਰਖ ਕੇ ਢਾਲ, ਦੂਜੀ ਉਂਗਲ ਕਰਦ ਦਏ ਛੁਹਾਈਆ। ਖ਼ੂਨ ਨਿਕਲੇ ਕਤਰਾ ਲਾਲ, ਲਾਲ ਲਾਲ ਲਾਲ ਮਸਤਕ ਰੰਗ ਰੰਗਾਈਆ। ਉਸ ਵੇਲੇ ਜ਼ਰੂਰ ਭੂਰੇ ਰੰਗ ਦੀ ਸਾਹਿਬ ਦੇ ਹੇਠ ਵਿਛੇ ਦੁਸ਼ਾਲ, ਆਸ਼ਾ ਮੁਹੰਮਦ ਦੀ ਨਾਲ ਰਲਾਈਆ। ਸਾਰਿਆਂ ਦਾ ਮੁਖ ਹੋਵੇ ਵੱਲ ਸ਼ਮਾਲ, ਸਿਮਤ ਕ੍ਰਿਸ਼ਨ ਵਾਲੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਸੁਰਤ ਲਏ ਸੰਭਾਲ, ਸੰਭਾਲ ਕੇ ਗੁਰਮੁਖ ਆਪਣੀ ਗੋਦ ਰਖਾਈਆ।