ਪੁਸਤਕਾਲਾਭਾਗ ੨੩

੯ ਭਾਦਰੋਂ ਸ਼ਹਿਨਸ਼ਾਹੀ ਸੰਮਤ ੮ ਬਸਰਾ ਹੱਦ ਤੋਂ ਅੱਧ ਮੀਲ ਉਤੇ ਦੁਪਹਿਰੇ ਇਰਾਕ ਵੜਦਿਆਂ

ਮੁਹੰਮਦ ਕਹੇ ਮੇਰੇ ਅੰਦਰੋਂ ਨਿਕਲੀ ਆਹ, ਆਹ ਦਿਤਾ ਸੁਣਾਈਆ। ਵਾਹ ਮੇਰੇ ਖ਼ੁਦਾ, ਤੇਰੀ ਬੇਪ੍ਰਵਾਹੀਆ। ਤੇਰੇ ਹੱਥ ਨਾ ਆਇਆ ਕਿਸੇ ਮੁੱਦਾ, ਮੁੱਦਤਾਂ ਦੇ ਬੈਠੇ ਧਿਆਨ ਲਗਾਈਆ। ਏਸ ਥਾਂ ਬੈਠਾ ਸੀ ਇਕ ਬੁੱਢਾ, ਜਿਸ ਬਗ਼ਦਾਦ ਬੂਟਾ ਜ਼ਹਿਰ ਦਿਤਾ ਉਗਾਈਆ। ਉਹਨੂੰ ਜਗਤ ਸਮਾਂ ਬੀਤਿਆ ਜੁਗਾ, ਵਕਤ ਰਿਹਾ ਕੁਰਲਾਈਆ। ਉਸ ਦੀ ਆਸ਼ਾ ਮੈਂ ਅੰਤ ਰਖੀ ਉਪਰ ਲਬਾ, ਜ਼ਹਿਰ ਬੀਜਣ ਵਾਲਿਆ ਤੇਰਾ ਖ਼ੁਦਾ ਹੋਏ ਸਹਾਈਆ। ਨਾਲੇ ਖ਼ੁਦਾ ਨੂੰ ਕਿਹਾ ਵਾਹ ਮੇਰਿਆ ਅੱਬਾ, ਬਾਬਾ ਤੇਰੇ ਹੱਥ ਵਡਿਆਈਆ। ਉਸ ਦੀ ਲੇਖੇ ਲਾਉਣੀ ਉਹ ਜਗਹ, ਜਿਸ

ਜਗਹ ਬਹਿ ਕੇ ਤੇਰੀ ਯਾਦ ਆਪਣੇ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਵਰਤਾਈਆ। ਮੁਹੰਮਦ ਕਹੇ ਵਾਹ ਮੇਰੇ ਬਖ਼ਸ਼ੰਦ, ਬਖ਼ਸ਼ਣਹਾਰ ਤੇਰੀ ਸਰਨਾਈਆ। ਉਹ ਵੇਖ ਮੇਰੀ ਵੰਡ, ਜਿਸ ਨੂੰ ਸਮਝੇ ਕੋਇ ਨਾ ਰਾਈਆ। ਜਿਸ ਕਾਰਨ ਚੌਦਾਂ ਦਿਵਸ ਤ੍ਰਿਪਤ ਬੰਧਾਈ ਗੰਢ, ਭਗਤਾਂ ਦਾ ਕੂੜ ਕੁੜਿਆਰਾ ਹਉਮੇ ਹੰਗਤਾ ਗੜ੍ਹ ਵਿਚ ਬੰਧਾਈਆ। ਜਿਸ ਦਾ ਲੇਖਾ ਧਰਮ ਰਾਏ ਨਾ ਦਏ ਦੰਡ, ਚਿਤ੍ਰਗੁਪਤ ਨਾ ਲੇਖ ਵਖਾਈਆ। ਉਹ ਸਾਰੇ ਕੁਕਰਮ ਅਗਲਵਾਂਢੀ ਏਥੇ ਆਏ ਲੰਘ, ਮੇਰੀ ਆਸ਼ਾ ਨਾਲ ਮਿਲਾਈਆ। ਉਨ੍ਹਾਂ ਜ਼ੋਰ ਨਾਲ ਕਿਹਾ ਅਸੀਂ ਤੇਰੇ ਨਾਲ ਕਰਾਂਗੇ ਜੰਗ, ਭਗਤਾਂ ਸੰਗ ਆਪਣਾ ਬਲ ਵਖਾਈਆ। ਹਜ਼ਰਤ ਕਹੇ ਮੇਰੀ ਆਸ਼ਾ ਮੇਰੇ ਅਗੰਮੀ ਚੰਦ, ਚੰਦ ਸਿਤਾਰ ਤੇਰਾ ਰਾਹ ਤਕਾਈਆ। ਤੇਰਾ ਦੇਸ ਤੇਰਾ ਭੇਸ ਤੇਰਾ ਵੇਸ ਖ਼ਲਕ ਪਖੰਡ, ਪਖੰਡੀ ਤੇਰਾ ਨੂਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਗੰਢ ਕਹੇ ਜਿਸ ਵੇਲੇ ਮੈਨੂੰ ਹੌਲੀ ਜਿਹੀ ਖੋਲਿਆ, ਮੈਂ ਅੰਤਰ ਅੰਤਰ ਦਿਤੀ ਦੁਹਾਈਆ। ਮੈਂ ਮੁਹੰਮਦ ਨੂੰ ਸੰਦੇਸੇ ਵਿਚ ਜਾ ਕੇ ਬੋਲਿਆ, ਸਹਿਜ ਨਾਲ ਸੁਣਾਈਆ। ਉਠ ਉਸ ਦੇ ਵਿਚੋਲਿਆ, ਜਿਸ ਤੇਰੇ ਅੰਤ ਦਾ ਬੀਅ ਦਿਤਾ ਬਿਜਾਈਆ। ਉਹ ਧਾਮ ਵੇਖਣਾ ਤਟ ਮੌਲਿਆ, ਅਨਮੋਲਾ ਆਏ ਚਾਈਂ ਚਾਈਂਆ। ਮੁਹੰਮਦ ਕਹੇ ਮੈਂ ਵੀ ਤੱਕਿਆ ਆਪਣਾ ਇਕਰਾਰ ਕੌਲਿਆ, ਕਲਮੇ ਤੋਂ ਪਰੇ ਵੇਖ ਵਖਾਈਆ। ਮੇਰਾ ਅੰਤਰ ਹੋਇਆ ਅਡੋਲਿਆ, ਸਿਦਕ ਵਿਚ ਖ਼ੁਸ਼ੀ ਮਨਾਈਆ। ਇਕ ਪ੍ਰੇਮ ਦਿਤਾ ਝਕੋਲਿਆ, ਸਾਜ ਦਿਤਾ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਗੰਢ ਕਹੇ ਮੈਂ ਗੰਢ ਜਗਤ ਨਹੀਂ ਸੀ ਬੰਨ੍ਹੀ, ਬੰਧਨ ਕੂੜ ਨਾ ਕੋਇ ਰਖਾਈਆ। ਮੈਨੂੰ ਮੁਹੰਮਦ ਦੀ ਗੱਲ ਸੁਣਨੀ ਪਈ ਕੰਨੀਂ, ਅਣਸੁਣਤ ਦਿਤਾ ਸਮਝਾਈਆ। ਜਿਸ ਦਾ ਵਸੇਰਾ ਨਹੀਂ ਛੱਪਰ ਛੰਨੀ, ਉਹ ਆਵੇ ਧੁਰ ਦਾ ਮਾਹੀਆ। ਉਸ ਦੀ ਰਸਮ ਕਸਮ ਨਾਲ ਨਵੀਂ, ਨਵੀਂ ਦਿਆਂ ਸਮਝਾਈਆ। ਏਥੇ ਹਾਜ਼ਰ ਹੋਵੇ ਅਰਜਨ ਬੈਠਾ ਤਤੀ ਤਵੀ, ਆਪਣਾ ਪੰਧ ਮੁਕਾਈਆ। ਨੇਤਰ ਰੋਵੇ ਭਾਵੀ ਭਵੀ, ਰੋ ਰੋ ਮਾਰੇ ਧਾਹੀਂਆ। ਜਿਹੜੀ ਆਸ਼ਾ ਪ੍ਰਹਿਲਾਦ ਨੇ ਗਵੀ, ਗਾ ਕੇ ਦਿਤੀ ਸੁਣਾਈਆ। ਉਸ ਨੂੰ ਜ਼ਰੂਰ ਪੂਰਾ ਕਰੇ ਆਪਣੀ ਬਿਧ ਨਾਲ ਅਵਤਾਰ ਚਵ੍ਹੀ, ਚੌਬੀਸਾ ਹਰਿ ਰਘੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਗੰਢ ਕਹੇ ਤ੍ਰਿਪਤ ਮੁਖ ਕਰ ਲੈ ਦਿਸ਼ਾ ਲਹਿੰਦੀ, ਲਹਿੰਦੇ ਵੱਲ ਧਿਆਨ ਲਗਾਈਆ। ਖ਼ੁਸ਼ੀ ਵਿਚ ਅੱਜ ਉਸ ਅਮਾਮ ਨੂੰ ਲਾਉਣੀ ਮਹਿੰਦੀ, ਜਿਸ ਦੀ ਰੰਗਣ ਚੜ੍ਹੇ ਥਾਉਂ ਥਾਈਂਆ। ਜਗਤ ਵਾਸ਼ਨਾ ਕਦੇ ਬਣਦੀ ਕਦੇ ਢਹਿੰਦੀ, ਇਹ ਪ੍ਰਭ ਦੀ ਬੇਪ੍ਰਵਾਹੀਆ। ਭਗਤ ਆਤਮਾ ਸਦਾ ਭਾਣਾ ਸਹਿੰਦੀ, ਜੁਗ ਜੁਗ ਸਿਰ ਆਪਣਾ ਭਾਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਗੰਢ ਕਹੇ ਮੈਂ ਚੌਦਾਂ ਦਿਨ ਰਹੀ ਘੁੱਟੀ, ਮੈਨੂੰ ਸਕਿਆ ਨਾ ਕੋਇ ਛੁਡਾਈਆ। ਮੈਂ ਗਈ ਲੁੱਟੀ, ਰੋ ਕੇ ਦਿਆਂ ਦੁਹਾਈਆ। ਮੈਂ ਪੁਕਾਰਿਆ ਉਚੀ ਉਚੀ, ਕੂਕ ਕੂਕ ਸੁਣਾਈਆ। ਇਹ ਤੇਰੀ ਧਾਰ ਸੁੱਚੀ, ਤੂੰ ਦਾਤਾ ਬੇਪ੍ਰਵਾਹੀਆ। ਇਕ ਵੇਰਾਂ ਸੰਤ ਮਨੀ ਸਿੰਘ ਦੇ ਪਿਆਰ ਅਨੁਸਾਰ ਆਪਣਿਆਂ ਪਿਆਰਿਆਂ ਨਾਲੋਂ ਤੁਟੀ, ਜਿਥੇ ਟੁੱਟਿਆਂ ਨੂੰ ਵੇਖਣ ਵਾਲਾ ਨਜ਼ਰ ਕੋਇ ਨਾ ਆਈਆ।

ਫੇਰ ਸਚ ਪਿਆਰ ਵਿਚ ਜੁਟੀ, ਜੋੜੇ ਧੁਰ ਦੇ ਲੈਣੇ ਬਣਾਈਆ। ਜਿਸ ਵੇਲੇ ਬਸਰਾ ਵਿਚ ਨਾਨਕ ਨੇ ਆਪਣੀ ਛਾਤੀ ਵਿਚ ਮਾਰੀ ਸੀ ਮੁੱਕੀ, ਮੁਕੰਮਲ ਦਿਤਾ ਜਣਾਈਆ। ਭਗਤਾਂ ਦੇ ਮਸਤਕ ਤੇ ਧਾਰ ਹੋਵੇ ਦੋ ਤੁਕੀ, ਦੋਹਰਾ ਰੰਗ ਰੰਗਾਈਆ। ਤੂੰ ਮੇਰਾ ਮੈਂ ਤੇਰਾ ਛਾਤੀ ਰਹੇ ਨਾ ਲੁਕੀ, ਲੋਕ ਪ੍ਰਲੋਕ ਵੇਖ ਵਖਾਈਆ। ਜਿਸ ਨੇ ਅੰਤ ਸਭ ਦੀ ਖੇਲ ਉਲਟਾਉਣੀ ਹੁੱਕੀ, ਹੁਕਮ ਆਪਣਾ ਇਕ ਵਰਤਾਈਆ। ਉਸ ਦੀ ਸੁਹੰਜਣੀ ਹੋਵੇ ਰੁਤੀ, ਬਸਰਾ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਗੰਢ ਕਹੇ ਉਹ ਸਦੀ ਚੌਧਵੀਂ ਵੇਖੋ ਆਉਣੀ ਦੌੜੀ, ਭੱਜੇ ਵਾਹੋ ਦਾਹੀਆ। ਮੈਂ ਨਾ ਕੋਈ ਡੰਡਾ ਲਾਇਆ ਪੌੜੀ, ਜ਼ਿਮੀਂ ਅਸਮਾਨਾਂ ਵੇਖ ਵਖਾਈਆ। ਧਰਤੀ ਵੇਖੀ ਲੰਬੀ ਚੌੜੀ, ਚਾਰੋਂ ਕੁੰਟ ਭੱਜੇ ਵਾਹੋ ਦਾਹੀਆ। ਅੰਤ ਮੈਨੂੰ ਇਕ ਗੱਲ ਔੜੀ, ਜਿਸ ਦਾ ਨਿਸ਼ਾਨ ਮੁਹੰਮਦ ਗਿਆ ਲਗਾਈਆ। ਮੈਂ ਰਾਹ ਵਿਚ ਆਉਂਦੀ ਹੋ ਗਈ ਬਾਉਰੀ, ਬਵਰੀ ਹੋ ਦਿਆਂ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਦੀ ਚੌਧਵੀਂ ਕਹੇ ਜਨ ਭਗਤੋ ਆਪਣੀ ਹੱਥੀਂ ਕਰੋ ਤਸਦੀਕ, ਸ਼ਹਾਦਤ ਧੁਰ ਦਾ ਨਾਮ ਪਾਈਆ। ਜਿਸ ਦੀ ਤੁਹਾਡੇ ਨਾਲ ਪ੍ਰੀਤ, ਉਹ ਮਾਲਕ ਸਭ ਦਾ ਨਜ਼ਰੀ ਆਈਆ। ਅੱਜ ਰੈਣ ਸਬਾਈ ਮੈਂ ਖੇਲ ਤੱਕਾਂਗੀ ਠੀਕ, ਨੇਤਰ ਨੈਣ ਅੱਖ ਉਠਾਈਆ। ਮੈਨੂੰ ਬੜੇ ਚਿਰਾਂ ਦੀ ਉਡੀਕ, ਆਇਆ ਧੁਰਦਰਗਾਹੀਆ। ਤੁਸੀਂ ਸਾਰੇ ਖ਼ੁਸ਼ੀ ਵਿਚ ਕਹੋ ਨੀ ਉਹ ਸਾਡਾ ਸਤਿਗੁਰੂ ਦਾਤਾ ਮੀਤ, ਵਿਛੋੜੇ ਵਿਚ ਵਿਛੜ ਕਦੇ ਨਾ ਜਾਈਆ। ਭੇਖ ਵਟਾਉਣਾ ਲੇਖ ਲਿਖਾਉਣਾ ਉਸ ਦੀ ਪੁਰਾਣੀ ਰੀਤ, ਅਛਲ ਛਲ ਆਪਣਾ ਹੁਕਮ ਵਰਤਾਈਆ। ਅਸੀਂ ਸਾਰੇ ਮਿਲ ਕੇ ਉਸ ਦੀ ਸੁਹੰਜਣੀ ਕਰਨੀ ਤਾਰੀਖ, ਤਵਾਰੀਖ ਪਿਛਲੀ ਵੇਖ ਵਖਾਈਆ। ਮੁਹੰਮਦ ਦੀ ਮਹਿਜ਼ ਤਕਣੀ ਤਬਲੀਕ, ਕੀ ਹੁਕਮ ਗਿਆ ਜਣਾਈਆ। ਉਹ ਮਾਲਕ ਲਾਸ਼ਰੀਕ, ਵਾਹਿਦ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਸਦੀ ਚੌਧਵੀਂ ਕਹੇ ਮੁਹੰਮਦ ਦਾ ਰਾਤ ਨੂੰ ਵਛਾਉਣਾ ਹੇਠਾਂ ਧੁਸਾ, ਗੋਲੀ ਸੋਹਣੀ ਸੇਵ ਕਮਾਈਆ। ਫੇਰ ਲੇਖਾ ਦੱਸਣਾ ਕਿਉਂ ਸਭ ਦੇ ਅੰਦਰ ਗ਼ੁੱਸਾ, ਗਿਲਾ ਕੀ ਲਿਖਤ ਬਣਾਈਆ। ਪਿਆਰ ਭਰਨਾ ਅਗੰਮਾ ਜੁਸਾ, ਜਿਸਮ ਜਮੀਰ ਦੇਣਾ ਰੰਗਾਈਆ। ਇਹ ਲੇਖਾ ਦੇਸ ਕੁਸ਼ਾ, ਕਛਪ ਮਨਸਾ ਪੂਰ ਕਰਾਈਆ। ਏਸ ਕਾਰਨ ਮੇਰਾ ਪਰਵਰਦਿਗਾਰ ਤੁਹਾਨੂੰ ਝੁਕਾ, ਸਦੀ ਚੌਧਵੀਂ ਕਹੇ ਚੌਦਾਂ ਤਬਕ ਤੁਹਾਡੀ ਸਰਨੀ ਦਿਤੇ ਲਗਾਈਆ। ਉਹ ਤੁਹਾਡਾ ਦਰਜਾ ਪੈਗੰਬਰਾਂ ਤੋਂ ਉਚਾ, ਪੀਰਾਂ ਦਾ ਪੀਰ ਰਿਹਾ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਸਦੀ ਚੌਧਵੀਂ ਕਹੇ ਮੇਰੀ ਮਨਸਾ ਸਭ ਦੇ ਅਗੇ, ਸਚ ਦਿਆਂ ਸੁਣਾਈਆ। ਤੇਰਾ ਖੇਲ ਸੂਰਾ ਸਰਬਗੇ, ਸੂਰਤਾਂ ਮੁਹੰਮਦ ਦੀਆਂ ਦੇਣ ਗਵਾਹੀਆ। ਮਹਿੰਦੀ ਵਿਚ ਹੱਥਾਂ ਤੇ ਪੰਜ ਰਖਣੇ ਡੱਬੇ, ਨਿਸ਼ਾਨ ਛੋਟੇ ਛੋਟੇ ਵਖਾਈਆ। ਜਿਹੜੇ ਦਾਗ਼ ਕ੍ਰਿਸ਼ਨ ਨੂੰ ਸੀ ਲੱਗੇ, ਉਨ੍ਹਾਂ ਲਹਿਣਾ ਪੂਰਾ ਦੇਣਾ ਕਰਾਈਆ। ਫੇਰ ਜਨ ਭਗਤਾਂ ਦੇ ਸਾਰੀ ਦੁਨੀਆ ਵਿਚ ਸਦਾ ਸਦਾ ਰਹਿਣਗੇ ਮਜ਼ੇ, ਮਜ਼ਾ ਆਤਮ ਰਸ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੇ ਕਬੂਲ ਕਰਨੇ ਹੱਜੇ, ਅਵਤਾਰ ਪੈਗ਼ੰਬਰ ਗੁਰ ਤੇਰੇ ਚਰਨ ਕਾਅਬੇ ਆਉਣ ਚਾਈਂ ਚਾਈਂਆ।

੧੦ ਭਾਦਰੋਂ ਸ਼ਹਿਨਸ਼ਾਹੀ ਸੰਮਤ ੮ ਇਰਾਕ ਵਿਚ ਬਸਰਾ ਸ਼ਹਿਰ ਵਿਖੇ ਸਵੇਰੇ

ਬਸਰਾ ਕਹੇ ਮੁੱਦਤਾਂ ਤੋਂ ਮੇਰਾ ਏਥੇ ਬਸਰ, ਬਸ਼ਰਤੇ ਖ਼ੁਦ ਮਾਲਕ ਮੇਰਾ ਰੰਗ ਰੰਗਾਈਆ। ਮੇਰਾ ਲੇਖਾ ਕਿਸੇ ਲਿਖਿਆ ਨਹੀਂ ਵਿਚ ਨਸਰ, ਨਸੀਬ ਰੋਨੁਮਾ ਨਾ ਕੋਇ ਕਰਾਈਆ। ਮੈਂ ਵੀ ਦੂਰੋਂ ਤੱਕਦਾ ਰਿਹਾ ਜੋ ਪੈਗ਼ੰਬਰਾਂ ਦਾ ਹੋਇਆ ਹਸ਼ਰ, ਹਸਰਤ ਵਿਚ ਆਪਣਾ ਧਿਆਨ ਲਗਾਈਆ। ਮੇਰੀ ਕਲਪਣਾ ਦਾ ਹਜ਼ਰਤ ਮੁਹੰਮਦ ਉਤੇ ਹੋਇਆ ਅਸਰ, ਉਹ ਇਸ਼ਾਰਾ ਪਰਵਰਦਿਗਾਰ ਵਲ ਕਰਾਈਆ। ਮੇਰਾ ਮਹਿਬੂਬ ਆਪ ਕਰੇਗਾ ਜਸ਼ਨ, ਮੁਕੱਦਸ ਆਪਣਾ ਕਦਮ ਮੁਬਾਰਕ ਆਪ ਟਿਕਾਈਆ। ਜਿਸ ਲੇਖਾ ਪੂਰਾ ਕਰਨਾ ਚਾਰ ਜੁਗ ਹੁਸੈਨ ਹਸਨ, ਐਲੀ ਅੱਲਾ ਆਪਣਾ ਮੇਲ ਮਿਲਾਈਆ। ਸੋ ਭੇਵ ਅਭੇਦਾ ਆਪਣਾ ਆਵੇ ਦੱਸਣ, ਪਰਦਾ ਪੂਰਬ ਆਪ ਚੁਕਾਈਆ। ਜਿਸ ਦੇ ਹੁਕਮ ਵਿਚ ਜੁਗ ਚੌਕੜੀ ਨੱਸਣ, ਅਵਤਾਰ ਪੈਗ਼ੰਬਰ ਗੁਰ ਭੱਜਣ ਵਾਹੋ ਦਾਹੀਆ। ਖ਼ਾਲੀ ਝੋਲੀ ਜੋੜਨ ਹੱਥਣ, ਸਜਦੇ ਵਿਚ ਸੀਸ ਨਿਵਾਈਆ। ਸਦੀ ਚੌਧਵੀਂ ਉਹ ਆਵੇ ਸਭ ਦੀ ਪਤ ਰਖਣ, ਰਖਕ ਹੋ ਕੇ ਵੇਖ ਵਖਾਈਆ। ਜਿਸ ਲਹਿੰਦੀ ਦਿਸ਼ਾ ਤੋਂ ਫੇਰ ਜਾਣਾ ਵੱਲ ਦੱਖਣ, ਆਪਣਾ ਚਰਨ ਉਠਾਈਆ। ਲੇਖਾ ਪੂਰਾ ਕਰਨਾ ਦੀਪ ਲਖਣ, ਲੇਖਾ ਵੇਦ ਵਿਆਸ ਫੋਲ ਫੁਲਾਈਆ। ਪ੍ਰਕਾਸ਼ ਕਰੇ ਅਲਖ ਅਲਖਣ, ਅਗੋਚਰ ਅਗੰਮ ਅਥਾਹੀਆ। ਸ਼ਬਦੀ ਧਾਰ ਦਾ ਸ਼ਬਦ ਖੋਲ ਕੇ ਹੱਟਣ, ਵਸਤ ਅਗੰਮ ਕਲਮਾ ਨਾਮ ਵਰਤਾਈਆ। ਕਲਜੁਗ ਕੂੜੀ ਕਿਰਿਆ ਜੜ ਜਾਏ ਪੁੱਟਣ, ਆਸ਼ਾ ਸਭ ਦੀ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਬਸਰਾ ਕਹੇ ਮੇਰਾ ਇਨਸਾਨਾਂ ਵਾਲਾ ਨਹੀਂ ਵਜੂਦ, ਮੇਰੀ ਮਾਟੀ ਦਏ ਗਵਾਹੀਆ। ਮੇਰੀ ਧਰਤੀ ਦੀ ਖ਼ਾਕ ਰਾਹ ਤਕਦੀ ਰਹੀ ਮਹਿਬੂਬ, ਜਿਸ ਦੀ ਮਜਲਸ ਬੇਪ੍ਰਵਾਹੀਆ। ਜਿਸ ਨੇ ਕੂੜ ਕੁਕਰਮ ਕਰਨਾ ਨੇਸਤੋ ਨਾਬੂਦ, ਜੜ ਨਜ਼ਰ ਕੋਇ ਨਾ ਆਈਆ। ਮੰਜ਼ਲ ਹਕ ਦੱਸ ਮਕਸੂਦ, ਮਕਸਦ ਸਭ ਦਾ ਆਪ ਸਮਝਾਈਆ। ਜਿਸ ਪਿਛੇ ਸ਼ਰਅ ਵਾਲੇ ਗਏ ਝੂਜ, ਉਮਤ ਉਮਤੀ ਸ਼ਹਾਦਤ ਪਾਈਆ। ਉਹ ਮਾਲਕ ਊਚੋ ਊਚ, ਅਗੰਮ ਇਕ ਅਖਵਾਈਆ। ਸੋ ਆਪਣਾ ਦੇਣ ਆਇਆ ਸਬੂਤ, ਖ਼ਾਲਕ ਆਪਣਾ ਰੰਗ ਰੰਗਾਈਆ। ਜਿਧਰ ਤੱਕਾਂ ਉਧਰ ਮੌਜੂਦ, ਸ਼ਾਹ ਮੁਫ਼ਲਿਸ ਆਪਣੀ ਖੇਲ ਖਿਲਾਈਆ। ਜਿਸ ਇਰਾਕ ਦੀ ਆ ਕੇ ਵਿਚ ਹਦੂਦ, ਹੱਦ ਪਿਛਲੀ ਦਿਤੀ ਮੁਕਾਈਆ। ਇਹ ਆਸ਼ਾ ਲਿਖੀ ਵਿਚ ਹਜ਼ਾਰਾ ਦਰੂਦ, ਬਸਰੀ ਇਸਮ ਦਏ ਗਵਾਹੀਆ। ਮੇਰਾ ਮਾਲਕ ਸਾਹਿਬ ਇਕ ਮਲੂਕ, ਮਲਕੁਲਮੌਤ ਤੋਂ ਆਪਣਾ ਖੇਲ ਖਿਲਾਈਆ। ਜਿਸ ਦਾ ਹੁਕਮ ਰਹਿਣ ਦੇਵੇ ਨਾ ਕਿਤੇ ਸਲੂਕ, ਪਹਿਲੋਂ ਸਲੂਕ ਆਪਣਾ ਲਿਆ ਤੁੜਾਈਆ। ਕੀ ਕਰੇ ਤਤ ਕਲਬੂਤ, ਵਜੂਦ ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪ੍ਰਵਾਹੀਆ। ਬਸਰਾ ਕਹੇ ਮੇਰੀ ਹਮਦ ਲਾ ਇਲਾਹ ਰਸੂਲ ਸਲਅਲ ਸਮਅਮ ਜੋਵੇਜ਼ ਕੁਨੇ ਮਾਲਡਕ ਵਾਹਿਦੇ ਖ਼ੁਦਾ ਅਜ਼ ਹਮੀ ਨੂਰੇ ਚਸ਼ ਗੋਸ਼ੇ ਅਸ਼ ਸ਼ਮਸ਼ੇ ਸਾਅਊ ਅਲਵਿਜ਼ੇ ਜ਼ਕ ਹਬੂ ਹਜ਼ਰਤੇ ਮੁਹੰਮਦ ਲੇਖਾ ਧੁਰਦਰਗਾਹੀਆ। ਬਸਰਾ ਕਹੇ ਮੇਰੇ ਉਤੇ ਨਾਨਕ ਮਾਰੀ ਝਾਤੀ, ਝੁਕ ਝੁਕ ਕੇ ਦਿਤਾ ਸੁਣਾਈਆ। ਫੇਰ ਧਰਤੀ ਦੀ ਵੇਖੀ ਛਾਤੀ, ਛਤਰਧਾਰੀ ਨਜ਼ਰ ਕੋਇ ਨਾ ਆਈਆ। ਫੇਰ ਨਿਗਹ ਮਾਰੀ ਵਲ ਕਮਲਾਪਾਤੀ, ਪਤਿਪਰਮੇਸ਼ਵਰ ਬੇਪ੍ਰਵਾਹੀਆ। ਜਿਸ ਦਾ ਖੇਲ ਨੂਰ ਸਫ਼ਾਤੀ, ਸਫ਼ਾ ਹਸਤੀ ਸਭ ਦੀ ਮੇਟ ਮਿਟਾਈਆ। ਜਿਸ ਦੇ ਕੋਲ

ਜ਼ਿੰਦਗੀ ਹਯਾਤੀ, ਜੀਵਣ ਸਭ ਦਾ ਆਪਣੇ ਹੱਥ ਸਮਝਾਈਆ। ਉਸ ਦਾ ਹੁਕਮ ਸ਼ਬਦ ਪੈਗ਼ਾਮ ਕਲਮਾ ਸੰਦੇਸ਼ਾ ਕਾਗ਼ਜ਼ਾਤੀ, ਕਾਇਆ ਕਾਅਬਾ ਕਰਬਲਾ ਦੀਨ ਦੁਨੀ ਵੇਖ ਵਖਾਈਆ। ਉਸ ਦਿਨ ਨਾਨਕ ਬਣਿਆ ਸੀ ਆਪ ਰਬਾਬੀ, ਸਿਤਾਰ ਆਪਣੀ ਉਂਗਲ ਛੁਹਾਈਆ। ਨਾਲੇ ਨਿਗਾਹ ਮਾਰੀ ਮੇਰੇ ਸਤਿ ਪੁਰਖ ਨਾਲ ਸੱਤ ਗੁਰਮੁਖ ਆਉਣਗੇ ਪੰਜਾਬੀ, ਪੰਜਾਂ ਦਰਿਆਵਾਂ ਰੰਗ ਰੰਗਾਈਆ। ਉਸ ਦੀ ਖੇਲ ਹੋਣੀ ਅਹਿਲਾਦੀ, ਐਲਾਨ ਧੁਰ ਦਾ ਇਕ ਜਣਾਈਆ। ਸ਼ਰਅ ਤੋਂ ਬਾਹਰ ਖੇਲ ਹਕੀਕੀ ਤੇ ਮਜਾਜ਼ੀ, ਮਜ਼ਾ ਆਪਣਾ ਇਕ ਦ੍ਰਿੜਾਈਆ। ਜਿਸ ਨੇ ਇਰਾਕ ਵਿਚ ਕਦਮ ਰਖਦਿਆਂ ਖੇਲ ਕਰਨਾ ਇਨਕਲਾਬੀ, ਇਨਕਲਾਬ ਪਹਿਲੇ ਗੁਰਮੁਖਾਂ ਵਿਚ ਪ੍ਰਗਟਾਈਆ। ਫੇਰ ਨੌ ਦੇਸ਼ ਦੇਸ਼ਾਂ ਦੀ ਹੋਵੇ ਬਰਬਾਦੀ, ਨੌ ਭਾਦਰੋਂ ਨੌ ਦਵਾਰ ਨੌ ਰਸ ਜਗਤ ਵਾਸ਼ਨਾ ਇਕੇ ਦਿਨ ਦੀ ਸਭ ਦੀ ਝੋਲੀ ਪਾਈਆ। ਅਗਲਾ ਖੇਲ ਹੋਣਾ ਵਿਚ ਬਗ਼ਦਾਦੀ, ਬੱਗੇ ਅਸਵ ਆਪਣਾ ਚਰਨ ਟਿਕਾਈਆ। ਮਿਹਰਵਾਨ ਮਿਹਰ ਦਾ ਬਣੇ ਹਾਜੀ, ਹੁਜਰਾ ਆਪਣਾ ਹਕ ਸੁਹਾਈਆ। ਜਿਸ ਨੇ ਨੌ ਕਾਰਡ ਨਵ ਧਾਰ ਲਿਖਣੇ ਜਵਾਬੀ, ਮਜ਼ਮੂਨ ਇਕੋ ਅੱਖਰ ਬਣਾਈਆ। ਸਭ ਦਾ ਲਹਿਣਾ ਦੇਣਾ ਸ਼ਤਾਬੀ, ਸ਼ਰਅ ਸ਼ਰਅ ਵਿਚੋਂ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਬਸਰਾ ਕਹੇ ਮੈਂ ਦੱਸਿਆ ਨਾਲ ਸ਼ਰਤ, ਸ਼ਰਅ ਵਾਲਿਆਂ ਦਿਤਾ ਸਮਝਾਈਆ। ਜਿਹੜਾ ਕੌਲ ਕੀਤਾ ਸੀ ਰਾਮ ਨਾਲ ਭਰਤ, ਉਸ ਦਾ ਭਰਮ ਦਿਤਾ ਮਿਟਾਈਆ। ਜਿਸ ਕਾਰਨ ਭੀਲਣੀ ਭੁੱਖੀ ਰਖਦੀ ਸੀ ਵਰਤ, ਵਰਤਮਾਨ ਸਮਾਂ ਦਿਤਾ ਭੁਗਤਾਈਆ। ਜਿਸ ਦੀ ਸੀਤਾ ਰਖੀ ਸੀ ਸ਼ਰਤ, ਉਹ ਸ਼ਰੀਅਤ ਸ਼ਰਅ ਸੰਗ ਰਖਾਈਆ। ਜਿਸ ਨੂੰ ਕਾਹਨ ਕਿਹਾ ਸੀ ਉਤੇ ਅਰਸ਼, ਅਰਸ਼ੀ ਪ੍ਰੀਤਮ ਬੇਪ੍ਰਵਾਹੀਆ। ਵੇਦ ਵਿਆਸ ਆਖਿਆ ਆਵੇ ਪਰਤ, ਪਤਿਪਰਮੇਸ਼ਵਰ ਬੇਪ੍ਰਵਾਹੀਆ। ਮੂਸਾ ਕਿਹਾ ਮੇਰੀ ਉਸੇ ਨਾਲ ਲਿਖਤ ਪੜ੍ਹਤ, ਦੂਜਾ ਨਜ਼ਰ ਕੋਇ ਨਾ ਆਈਆ। ਹਜ਼ਰਤ ਈਸਾ ਕਿਹਾ ਉਸ ਦਾ ਇਕੋ ਰਸਤਾ ਤੇ ਇਕੋ ਸੜਕ, ਰਾਹ ਇਕੋ ਇਕ ਜਣਾਈਆ। ਹਜ਼ਰਤ ਮੁਹੰਮਦ ਪੇਸ਼ੀਨਗੋਈ ਦਿਤੀ ਨਿਧੜਕ, ਨਿਗਾਹ ਚੌਦਾਂ ਤਬਕ ਉਠਾਈਆ। ਨਾਨਕ ਕਿਹਾ ਉਹ ਜ਼ਰੂਰ ਆਵੇਗਾ ਏਸ ਧਰਤ, ਧਰਨੀ ਕਦਮਬੋਸੀ ਕਰ ਕੇ ਸੀਸ ਨਿਵਾਈਆ। ਗੋਬਿੰਦ ਕਿਹਾ ਉਹਦਾ ਲੇਖਾ ਨਹੀਂ ਬੂੰਦ ਰਕਤ, ਖੰਡਾ ਖੜਗ ਨਾ ਕੋਇ ਚਮਕਾਈਆ। ਉਹ ਸਤਿਗੁਰ ਸ਼ਬਦ ਸ਼ਬਦ ਧਾਰ ਦੀ ਸ਼ਕਤ, ਸ਼ਖ਼ਸੀਅਤ ਜਗਤ ਨਾ ਕੋਇ ਵਖਾਈਆ। ਸਭ ਦੇ ਉਤੇ ਮਿਹਰਵਾਨ ਹੋ ਕੇ ਕਰ ਕੇ ਤਰਸ, ਤਸੀਹਾ ਵੇਖੇ ਖ਼ਲਕ ਖ਼ੁਦਾਈਆ। ਮਿਹਰਵਾਨ ਹੋ ਕੇ ਮਿਹਰ ਮੁਹੱਬਤ ਦੇਵੇ ਬਰਸ, ਬਰਸੀ ਬਰਸੀ ਸਭ ਦੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਆਪਣਾ ਰੰਗ ਰੰਗਾਈਆ। ਨੌ ਭਾਦਰੋਂ ਕਹੇ ਨੌ ਦੇਸ਼ ਰਹੇ ਤੜਪ, ਅਗਨੀ ਅੰਦਰੇ ਅੰਦਰ ਭੜਕਾਈਆ। ਮੈਂ ਕੂਕ ਸੁਣਾਵਾਂ ਕੜਕ, ਹੁਕਮ ਬੇਪ੍ਰਵਾਹੀਆ। ਜਿਸ ਨੇ ਆਪਣੇ ਹੁਕਮ ਨਾਲ ਪਹਿਲੇ ਭਗਤਾਂ ਆਪਣੀ ਕੀਤੀ ਝੜਪ, ਝਗੜਾ ਦਿਤਾ ਪਾਈਆ। ਇਹ ਹੁਕਮ ਦਿਤਾ ਸੀ ਗੋਬਿੰਦ ਵਿਚ ਦੇਸ਼ ਦੜਪ, ਦੋਹਰੀ ਕਾਰ ਭੁਗਤਾਈਆ। ਮੈਂ ਏਸੇ ਖ਼ਾਹਿਸ਼ ਵਿਚ ਰਿਹਾ ਭਟਕ, ਭਟਕਨਾ ਆਪਣੀ ਦਿਆਂ ਜਣਾਈਆ। ਕੁਛ ਲੇਖਾ ਰਣਜੀਤ ਸਿੰਘ ਦਾ ਉਤੇ ਅਟਕ, ਜਿਸ ਵੇਲੇ ਗੋਬਿੰਦ ਦਰਸ਼ਨ ਕੀਤਾ ਚਾਈਂ ਚਾਈਂਆ। ਉਹ ਪਾਹਨ ਨਾਲ ਗਿਆ ਲਟਕ, ਆਪਣਾ ਸੀਸ ਝੁਕਾਈਆ। ਮਹੀਨਾ ਸੀ ਕੱਤਕ, ਪ੍ਰਵਿਸ਼ਟਾ ਨੌ ਨਜ਼ਰੀ ਆਈਆ। ਗੋਬਿੰਦ ਸੰਦੇਸ਼ਾ ਦਿਤਾ ਸਖ਼ਤ, ਸਖ਼ਤੀ ਨਾਲ ਸੁਣਾਈਆ।

ਮੇਰੇ ਪੁਰਖ ਅਕਾਲ ਦਾ ਆਉਣਾ ਵਕਤ, ਗੁਰਮੁਖਾਂ ਦਿਆਂ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਬਸਰਾ ਕਹੇ ਮੈਂ ਪੁਰਾਣਾ ਬਸਿਆ, ਬਿਸਤਰ ਧਰਤੀ ਸੋਭਾ ਪਾਈਆ। ਨਾ ਕਦੀ ਰੋਇਆ ਨਾ ਕਦੀ ਹੱਸਿਆ, ਖ਼ੁਸ਼ੀ ਗ਼ਮੀ ਨਾ ਕੋਇ ਰਖਾਈਆ। ਮੈਨੂੰ ਸੰਦੇਸ਼ੇ ਵਿਚ ਹੁਕਮ ਅਗੰਮਾ ਦੱਸਿਆ, ਫ਼ਰਮਾਨਾ ਇਕ ਜਣਾਈਆ। ਮਿਹਰਵਾਨ ਆਵੇ ਨੱਸਿਆ, ਆਪਣਾ ਪੰਧ ਮੁਕਾਈਆ। ਜਿਸ ਮੇਟਣੀ ਕਲਜੁਗ ਰੈਣ ਅੰਧੇਰੀ ਮੱਸਿਆ, ਨੂਰ ਨੁਰਾਨਾ ਚੰਦ ਚਮਕਾਈਆ। ਉਸ ਦਾ ਪ੍ਰਕਾਸ਼ ਰਹੇ ਨਾ ਛਪਿਆ, ਛਾਪੇ ਮਾਰੇ ਥਾਉਂ ਥਾਈਂਆ। ਜਿਸ ਆਤਮ ਪਰਮਾਤਮ ਸੋਹੰ ਜਪਾਉਣਾ ਜਪਿਆ, ਪਾਰਬ੍ਰਹਮ ਬ੍ਰਹਮ ਪਰਦਾ ਆਪ ਉਠਾਈਆ। ਉਹ ਸਮੁੰਦ ਸਾਗਰਾਂ ਆਵੇ ਟੱਪਿਆ, ਆਪਣਾ ਪੰਧ ਚੁਕਾਈਆ। ਨਾਨਕ ਨੇ ਨਿਰਗੁਣ ਸਰਗੁਣ ਧਾਰ ਉਸ ਨੂੰ ਤੱਕਿਆ, ਤਕਵਾ ਜਿਸ ਉਤੇ ਅਵਤਾਰ ਪੈਗ਼ੰਬਰ ਗਏ ਰਖਾਈਆ। ਉਸ ਦਾ ਸੰਦੇਸ਼ਾ ਜਾਣਾ ਮਦੀਨਾ ਮੱਕਿਆ, ਮੁੱਦਤਾਂ ਦਾ ਲੇਖਾ ਪੂਰ ਕਰਾਈਆ। ਕਿਉਂ ਗੋਬਿੰਦ ਦਾ ਢਈਆ ਆਪਣਾ ਪੰਧ ਮੁਕਾ ਕੇ ਟੱਪਿਆ, ਪੈਂਡਾ ਰਿਹਾ ਨਾ ਰਾਈਆ। ਜਿਸ ਸਭ ਦਾ ਲੇਖਾ ਪੂਰਾ ਕਰਨਾ ਇਕੱਠਿਆ, ਬਚਿਆ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਬਸਰਾ ਕਹੇ ਮੇਰਾ ਪੰਧ ਨਾ ਰਿਹਾ ਦੂਰ, ਨੇਰਨ ਨੇਰਾ ਗਿਆ ਆਈਆ। ਮੇਰੇ ਵਿਚ ਕਦਮ ਰੱਖਿਆ ਹਜ਼ੂਰ, ਕਦੀਮ ਦੀ ਆਸਾ ਪੂਰ ਕਰਾਈਆ। ਮੈਂ ਸ਼ੁਕਰਾਨੇ ਵਿਚ ਹੋਇਆ ਮਸ਼ਕੂਰ, ਸ਼ੁਕਰ ਗੁਜ਼ਾਰ ਸੂਫ਼ੀਆਂ ਭਗਤਾਂ ਦਾ ਅਖਵਾਈਆ। ਜਿਨ੍ਹਾਂ ਨੇ ਮੇਰਾ ਨਾਮ ਦੇਸ਼ ਪ੍ਰਦੇਸ਼ਾਂ ਕਰਨਾ ਮਸ਼ਹੂਰ, ਮਸ਼ਵਰਾ ਪ੍ਰਭ ਨਾਲ ਰਖਾਈਆ। ਨਾਨਕ ਦੀ ਆਸ਼ਾ ਮੈਂ ਦੱਸਾਂ ਜ਼ਰੂਰ, ਮਰਦਾਨੇ ਤ੍ਰਿਸ਼ਨਾ ਨਾਲ ਮਿਲਾਈਆ। ਭੁੱਖੇ ਕਿਹਾ ਨਾਨਕ ਤੇਰੇ ਨਾਮ ਦਾ ਤੈਨੂੰ ਸਰੂਰ, ਮੇਰੇ ਹੱਥ ਕਿਛ ਨਾ ਆਈਆ। ਨਾਨਕ ਕਿਹਾ ਮਰਦਾਨੇ ਓਹ ਵੇਖ ਥਲਾਂ ਵਿਚ ਅੰਗੂਰ, ਕਿੱਡੇ ਸੋਹਣੇ ਸੋਭਾ ਪਾਈਆ। ਮਰਦਾਨੇ ਕਿਹਾ ਮੈਂ ਮੂਰਖ ਮੂੜ੍ਹ, ਮੈਨੂੰ ਨਜ਼ਰ ਕੁਛ ਨਾ ਆਈਆ। ਮੈਨੂੰ ਤੇ ਐਵੇਂ ਦਿਸਦਾ ਕੂੜ, ਮੇਰਾ ਮਨ ਰਿਹਾ ਭਰਮਾਈਆ। ਨਾਨਕ ਨੇ ਕਿਹਾ ਓਹ ਵੇਖ ਮੂਸਾ ਤੱਕੇ ਉਤੋਂ ਕੋਹਤੂਰ, ਤੁਰੀਆ ਤੋਂ ਪਰੇ ਅੱਖ ਖੁਲਾਈਆ। ਈਸਾ ਸੂਲੀ ਤੇ ਚੜ੍ਹਿਆ ਹੁਕਮ ਕਰੇ ਮਨਜ਼ੂਰ, ਨਿਵ ਨਿਵ ਸੀਸ ਝੁਕਾਈਆ। ਹਜ਼ਰਤ ਮੁਹੰਮਦ ਕਿਹਾ ਜਿਸ ਵੇਲੇ ਸ਼ਰਅ ਦਾ ਪਏ ਫ਼ਤੂਰ, ਫ਼ਤਵਾ ਲੱਗੇ ਥਾਉਂ ਥਾਈਂਆ। ਨਾਨਕ ਕਿਹਾ ਮਰਦਾਨੇ ਮੇਰਾ ਬਚਨ ਨਹੀਂ ਕੂੜ, ਸਚ ਦਿਆਂ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਬਸਰਾ ਕਹੇ ਮੈਂ ਨਾਨਕ ਨਾਲ ਹੋਇਆ ਮੁਖ਼ਾਤਬ, ਦੂਰੋਂ ਦੂਰੋਂ ਨਿਗਾਹ ਮਿਲਾਈਆ। ਤੇਰਾ ਬਚਨ ਲਿਖਿਆ ਨਹੀਂ ਕਿਸੇ ਕਾਤਬ, ਕਾਗ਼ਜ਼ ਸ਼ਾਹੀ ਕਲਮ ਵੰਡ ਨਾ ਕੋਇ ਵੰਡਾਈਆ। ਇਸ ਨੂੰ ਕੌਣ ਸਬੂਤ ਕਰੇਗਾ ਸਾਬਤ, ਸਾਲਸ ਕਵਣ ਅਖਵਾਈਆ। ਨਾਨਕ ਕਿਹਾ ਜਿਸ ਖ਼ੁਦਾ ਦੀ ਸਾਰੇ ਕਰਨ ਅਬਾਦਤ, ਸਜਦਿਆਂ ਵਿਚ ਸੀਸ ਝੁਕਾਈਆ। ਮੈਂ ਦੱਸਿਆ ਉਸ ਦੀ ਨਾਲ ਇਜਾਜ਼ਤ, ਹੁਕਮ ਦਿਤਾ ਸੁਣਾਈਆ। ਓਹ ਜ਼ਰੂਰ ਆਪਣਿਆਂ ਭਗਤਾਂ ਨੂੰ ਖਵਾਵੇਗਾ ਅੰਗੂਰਾਂ ਵਾਲੀ ਨਿਆਮਤ, ਮਰਦਾਨੇ ਭੁਲ ਰਹੇ ਨਾ ਰਾਈਆ। ਆਪ ਬਣ ਕੇ ਸਹੀ ਸਲਾਮਤ, ਸੁਬਹ ਸ਼ਾਮ ਇਕੋ ਵੰਡ ਵੰਡਾਈਆ। ਇਸ ਧਰਤੀ ਦੇ ਉਤੇ ਰੂਪ ਬਣਾਏਗਾ ਆਪ ਕਿਆਮਤ, ਮੁਰੀਦ ਕਿਧਰੇ ਤੇ ਮੁਰਸ਼ਦ ਕਿਧਰੇ ਮੁਖ ਭਵਾਈਆ। ਇਹ ਅਖ਼ੀਰੀ ਸਦੀ ਚੌਧਵੀਂ ਦੀ ਹੋਏਗੀ ਅਲਾਮਤ, ਆਲਮ

ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਬਸਰਾ ਕਹੇ ਮੇਰੀ ਖ਼ੁਸ਼ੀ ਨਾਲ ਮਿੱਟੀ ਖ਼ਾਕ, ਖ਼ਾਕ ਸਾਰ ਹੋ ਕੇ ਸੀਸ ਨਿਵਾਈਆ। ਮੈਂ ਖੇਲ ਤੱਕਿਆ ਜਿਸ ਤਰਾ ਪਰਵਰਦਿਗਾਰ ਨੇ ਦੀਨ ਦੁਨੀ ਨੂੰ ਦੇਣਾ ਤਲਾਕ, ਨਾਤਾ ਜਗਤ ਵਾਲਾ ਤੁੜਾਈਆ। ਓਹ ਖੇਲ ਵੇਖਿਆ ਹਾਲਾਤ, ਹੈਰਾਨੀ ਮੇਰੇ ਅੰਦਰ ਛਾਈਆ। ਇਹਦੀ ਕਿਰਪਾ ਬਿਨਾ ਦੀਨ ਦੁਨੀ ਵਿਚ ਰਹਿ ਨਹੀਂ ਸਕਦਾ ਇਤਫ਼ਾਕ, ਮੁਹੱਬਤ ਨਾਤਾ ਨਾ ਕੋਇ ਜਣਾਈਆ। ਚਾਰੋਂ ਕੁੰਟ ਹੋਣੀ ਅੰਧੇਰੀ ਰਾਤ, ਗੁਰਮੁਖਾਂ ਦੀ ਇਕ ਘੜੀ ਘੜਿਆਲ ਦੋ ਜਹਾਨ ਵਜਾਈਆ। ਜਿਸ ਦੀ ਉਡੀਕ ਰਖਦੇ ਦਜਲਾ ਫ਼ਰਾਤ, ਦਿਵਸ ਰੈਣ ਭੱਜਣ ਵਾਹੋ ਦਾਹੀਆ। ਉਹਦਾ ਹੁਕਮ ਸ਼ਬਦ ਕਲਮਾ ਜਗਤ ਦੀ ਸ਼ਰਅ ਕੱਟ ਦੇਵੇ ਫ਼ਲਾਦ, ਫ਼ਿਲਾਸਫ਼ਰਾਂ ਦੀ ਅਕਲ ਚਲੇ ਨਾ ਕੋਇ ਚਤੁਰਾਈਆ। ਜੋ ਇਸ਼ਾਰਾ ਕੀਤਾ ਨਰ ਸਿੰਘ ਪ੍ਰਹਿਲਾਦ, ਆਪਣਾ ਭੇਵ ਖੁਲਾਈਆ। ਜਿਸ ਵੇਲੇ ਕਲਜੁਗ ਅੰਤ ਪਿਓ ਪੁਤ ਬਣੇ ਜਲਾਦ, ਮੁਹੱਬਤ ਮਾਤਲੋਕ ਕਰੇ ਨਾ ਰਾਈਆ। ਉਸ ਵੇਲੇ ਮੇਰਾ ਨੂਰ ਕਰੇ ਅਮਦਾਦ, ਜੋਤੀ ਜਾਤਾ ਫੇਰਾ ਪਾਈਆ। ਸ਼ਰਅ ਵਿਚੋਂ ਸਾਰੇ ਕਰ ਆਜ਼ਾਦ, ਪ੍ਰਹਿਲਾਦ ਤੇਰੇ ਵਾਂਗ ਭਗਤ ਦਏ ਬਣਾਈਆ। ਪ੍ਰਹਿਲਾਦ ਕਿਹਾ ਤੇਰਾ ਹੁਕਮ ਬੋਧ ਅਗਾਧ, ਕੁਛ ਪਰਦਾ ਦੇ ਉਠਾਈਆ। ਕੀ ਦੁਨੀਆ ਦਾ ਹੋਵੇਗਾ ਮਜ਼ਾਜ, ਤਬੀਅਤ ਕਿਸ ਬਿਧ ਨਜ਼ਰੀ ਆਈਆ। ਨਰ ਸਿੰਘ ਇਸ਼ਾਰਾ ਦਿਤਾ ਸ਼ਰਅ ਵਾਲੇ ਪੜ੍ਹਨਗੇ ਨਿਮਾਜ਼, ਰੋਜ਼ੇ ਰਜ਼ਾ ਵਿਚ ਰਖਾਈਆ। ਖ਼ੁਦਾ ਦਾ ਰਹੇ ਨਾ ਕੋਇ ਅਦਾਬ, ਅਦਬ ਵਿਚ ਸੀਸ ਨਾ ਕੋਇ ਨਿਵਾਈਆ। ਫੇਰ ਲੇਖਾ ਦੱਸਣਾ ਉਸ ਵਿਚ ਬਗ਼ਦਾਦ, ਜਿਸ ਕਾਰਨ ਗੁਰ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਬਸਰਾ ਕਹੇ ਮੇਰੀ ਇਕ ਗੁਜ਼ਾਰਿਸ਼, ਗੁਜ਼ਰਿਆ ਹਾਲ ਸੁਣਾਈਆ। ਜਨ ਭਗਤੋ ਕਰਿਓ ਸਫ਼ਾਰਸ਼, ਸਫ਼ਾ ਦੇਵੇ ਥਾਉਂ ਥਾਈਂਆ। ਮੇਰੀ ਪੂਰੀ ਹੋਵੇ ਜ਼ਿਆਰਤ, ਸਿਰ ਮੇਰੇ ਹੱਥ ਟਿਕਾਈਆ। ਤੁਸਾਂ ਖ਼ੁਸ਼ੀ ਨਾਲ ਲਿਖਣੀ ਇਬਾਰਤ, ਜਿਸ ਦੀ ਉਡੀਕ ਵਿਚ ਅਣਗਿਣਤ ਸਾਲ ਲੰਘਾਈਆ। ਮੈਂ ਸੁਣਿਆ ਜਿਸ ਦਾ ਪੈਗ਼ੰਬਰਾਂ ਨਾਲ ਹੋਇਆ ਤੁਆਰਫ਼, ਤਾਰੀਫ਼ ਕਲਮਿਆਂ ਵਾਲੀ ਸੁਣਾਈਆ। ਉਸ ਆਉਣਾ ਵਿਚੋਂ ਭਾਰਤ, ਆਪਣਾ ਪਰਦਾ ਲਾਹੀਆ। ਸਭ ਦਾ ਬਣਨਾ ਵਾਰਸ, ਵਿਰਸਾ ਕਲਜੁਗ ਵਾਲਾ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਸਰਾ ਕਹੇ ਮੇਰੇ ਵਿਚੋਂ ਬਾਹਰ ਜਾ ਕੇ ਪੁਰਸ਼ਾਰਥ ਨਾਲ ਪ੍ਰਸ਼ਾਦ ਨਾਨਕ ਦੀ ਆਸ਼ਾ ਮਰਦਾਨੇ ਦੀ ਖ਼ਾਹਿਸ਼ ਅੰਗੂਰ ਜ਼ਰੂਰ ਦੇਣੇ ਵਰਤਾਈਆ।

੧੧ ਭਾਦਰੋਂ ਸ਼ਹਿਨਸ਼ਾਹੀ ਸੰਮਤ ੮ ਇਰਾਕ ਦੇ ਬਗ਼ਦਾਦ ਸ਼ਹਿਰ ਤੋਂ ਨੌ ਮੀਲ ਬਾਹਰ ਜਿਥੇ ਮੁਹੰਮਦ ਸਾਹਿਬ ਨੂੰ
ਦਿਤੇ ਜ਼ਹਿਰ ਦਾ ਬੂਟਾ ਉਗਿਆ ਸੀ ਸਵਾ ਪਹਿਰ ਹਥਿਆਰਾਂ ਦਾ ਪਹਿਰਾ ਲਾ ਕੇ ਵਿਹਾਰ ਹੋਇਆ

ਧਰਨੀ ਕਹੇ ਮੇਰਾ ਲੇਖਾ ਦੱਸੇ ਬੇਨਜ਼ੀਰ, ਜੋ ਨਜ਼ੀਰ ਨੂੰ ਬਸਰੇ ਵਿਚੋਂ ਬਗ਼ਦਾਦ ਵਿਚ ਵਸਾਈਆ। ਜਿਸ ਦੀ ਨਜ਼ਰ ਨਾ ਆਏ ਕਿਸੇ ਤਸਵੀਰ, ਲਾਸ਼ਰੀਕ ਬੇਪ੍ਰਵਾਹੀਆ। ਜੋ ਆਦਿ ਜੁਗਾਦਿ ਦੀਨ ਦੁਨੀ ਕਰੇ ਤਾਮੀਰ, ਅਵਤਾਰ ਪੈਗ਼ੰਬਰ ਗੁਰੂ ਹੁਕਮ ਸਮਝਾਈਆ। ਜਿਸ ਦੇ ਕੋਲ ਨਾਮ

ਖੰਡਾ ਸ਼ਮਸ਼ੀਰ, ਦੋ ਜਹਾਨ ਆਪ ਚਮਕਾਈਆ। ਉਹ ਬਣਾਵਣਹਾਰਾ ਸਰਬ ਤਕਦੀਰ, ਮੁਕੱਦਰ ਆਪਣੇ ਹੱਥ ਰਖਾਈਆ। ਜਿਸ ਦੀ ਸਮਝੇ ਨਾ ਕੋਇ ਤਦਬੀਰ, ਤਰੀਕਾ ਜਗਤ ਨਾ ਕੋਇ ਦ੍ਰਿੜਾਈਆ। ਜਿਸ ਲੱਖ ਚੁਰਾਸੀ ਬਣਾਏ ਸ਼ਰੀਰ, ਤਨ ਵਜੂਦ ਰੰਗ ਰੰਗਾਈਆ। ਖੇਲ ਖੇਲੇ ਸ਼ਾਹ ਹਕੀਰ, ਘਟ ਘਟ ਆਪਣਾ ਰੰਗ ਰੰਗਾਈਆ। ਅੰਤ ਕਰੇ ਸਰਬ ਅਖ਼ੀਰ, ਆਖ਼ਿਰ ਆਪਣੀ ਕਾਰ ਭੁਗਤਾਈਆ। ਧਰਨੀ ਕਹੇ ਮੇਰੇ ਉਤੇ ਕਿਸੇ ਦੀ ਮਲਕੀਅਤ ਸਦਾ ਨਹੀਂ ਰਹੀ ਜਗੀਰ, ਜਗੀਰਦਾਰ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਆਪਣਾ ਹੁਕਮ ਵਰਤਾਈਆ। ਨਜ਼ੀਰ ਕਹੇ ਮੇਰੇ ਉਤੇ ਹੋਈ ਮਿਹਰ ਨਜ਼ਰ, ਮੇਰਾ ਨਜ਼ਰੀਆ ਦਿਤਾ ਬਦਲਾਈਆ। ਮੈਂ ਬਸਰੇ ਵਿਚ ਜ਼ਿੰਦਗੀ ਕਰ ਕੇ ਆਇਆ ਬਸਰ, ਹੁਕਮ ਧੁਰ ਦੇ ਨਾਲ ਆਪਣਾ ਪੰਧ ਮੁਕਾਈਆ। ਬਗ਼ਦਾਦ ਪਹੁੰਚ ਕੇ ਕੀਤਾ ਜਸ਼ਨ, ਖ਼ੁਸ਼ੀਆਂ ਰੰਗ ਰੰਗਾਈਆ। ਕਾਰ ਕਰਨ ਲੱਗਾ ਨਾਲ ਹੱਥਨ, ਆਪਣਾ ਬਲ ਵਖਾਈਆ। ਧਰਨੀ ਲੱਗਾ ਮੱਥਨ, ਖੋਦੀ ਚਾਈਂ ਚਾਈਂਆ। ਪੋਸਤ ਬੂਟਾ ਲੱਗਾ ਗੱਡਣ, ਨਿਗਾਹ ਜ਼ਿਮੀਂ ਅਸਮਾਨ ਟਿਕਾਈਆ। ਮੈਨੂੰ ਇਸ਼ਾਰਾ ਹੋਇਆ ਵੱਲੋਂ ਮਦੀਨੇ ਮੱਕਣ, ਕਾਅਬਿਆਂ ਖੇਲ ਵਖਾਈਆ। ਨੂਰੀ ਅੱਲਾ ਆਵੇ ਤੇਰੇ ਵਤਨ, ਬੇਵਤਨ ਬੇਪ੍ਰਵਾਹੀਆ। ਹਜ਼ਰਤ ਮੁਹੰਮਦ ਦਾ ਤੇਰਾ ਲੇਖਾ ਅੰਤ ਯਥਾਰਥ ਸਮਝੇ ਕੋਇ ਨਾ ਯਤਨ, ਪਰਦਾ ਭੇਵ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਨਜ਼ੀਰ ਕਹੇ ਮੇਰਾ ਬੂਟਾ ਹੋਇਆ ਤਿਆਰ, ਮੈਂ ਸੇਵਾ ਸਚ ਕਮਾਈਆ। ਮੇਰੇ ਵਪਾਰੀ ਆਏ ਦੋ ਚਾਰ, ਕੀਮਤ ਦੇਣ ਸੁਣਾਈਆ। ਯਹੂਦਣ ਟਕੇ ਨੌ ਕਰ ਕੇ ਮੇਰੇ ਨਾਲ ਉਧਾਰ, ਲੈ ਕੇ ਗਈ ਚਾਈਂ ਚਾਈਂਆ। ਜਿਸ ਦਾ ਲੇਖਾ ਮੁਹੰਮਦ ਨਾਲ ਪਿਆਰ, ਧੁਰ ਦਾ ਮੇਲ ਮਿਲਾਈਆ। ਸਤਿ ਸਚ ਦਿਤਾ ਖਵਾਲ, ਸਵਾ ਪਾ ਨਿਆਜ਼ ਦਏ ਗਵਾਹੀਆ। ਜਿਸ ਦੀ ਝਲ ਨਾ ਸਕਿਆ ਝਾਲ, ਗਿਆਰਾਂ ਦਿਵਸ ਆਪਣਾ ਵਜੂਦ ਕੁਹਾਈਆ। ਅੰਤ ਮਹਿਬੂਬ ਨੇ ਮੁਹੱਬਤ ਵਿਚ ਪੁੱਛਿਆ ਹਾਲ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਸਭ ਕੁਛ ਅਬੂ ਬਕਰ ਨੂੰ ਸੰਭਾਲ, ਤਨ ਲੇਖਾ ਰਹੇ ਨਾ ਰਾਈਆ। ਚੌਦਾਂ ਤਬਕਾਂ ਤੋਂ ਬਾਹਰ ਮਾਰਨੀ ਛਾਲ, ਸ਼ਾਲਾ ਆਪਣਾ ਘਰ ਵਖਾਈਆ। ਜਿਥੇ ਨੂਰ ਜੋਤ ਬੇਮਿਸਾਲ, ਮਿਸਲ ਸ਼ਾਸਤਰ ਦੇਣ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਖਿਲਾਈਆ। ਸਦੀ ਚੌਧਵੀਂ ਕਹੇ ਮੈਂ ਭੱਜੀ ਆਈ ਪੈਰੀਂ ਨੰਗੀਂ, ਆਪਣਾ ਪੰਧ ਮੁਕਾਈਆ। ਮੈਂ ਖੜ੍ਹੀ ਹੋਈ ਇਕ ਟੰਗੀ, ਪੱਲੂ ਗਲ ਵਿਚ ਰਖਾਈਆ। ਮੇਰੀ ਅੰਤ ਰੁੱਤ ਜਾਂਦੀ ਲੰਘੀ, ਲੰਗੜੀ ਲੂਲੀ ਹੋ ਕੇ ਦਿਆਂ ਸੁਣਾਈਆ। ਤੇਰੀ ਦੁਨੀਆ ਹੋਈ ਅੰਧੀ, ਨੇਤਰ ਅੱਖ ਨਾ ਕੋਇ ਖੁਲਾਈਆ। ਮੇਰੀ ਖ਼ੁਸ਼ੀਆਂ ਵਾਲੀ ਰਹੀ ਨਾ ਵੰਗੀ, ਤੇਰੀ ਲਾਲ ਮਹਿੰਦੀ ਮੇਰਾ ਜੋਬਨ ਗਈ ਲੁਟਾਈਆ। ਮੈਂ ਫਿਰਾਂ ਕੋਠੇ ਕੰਧੀ, ਭੱਜਾਂ ਵਾਹੋ ਦਾਹੀਆ। ਜਿਧਰ ਤੱਕਾਂ ਪਾਬੰਦੀ, ਬੰਧਨ ਸਕੇ ਨਾ ਕੋਇ ਤੁੜਾਈਆ। ਮੇਰੀ ਆਯੂ ਲੰਘ ਗਈ ਲੰਬੀ, ਵਕਤ ਥੋੜ੍ਹਾ ਨਜ਼ਰੀ ਆਈਆ। ਮੇਰੀ ਆਸ਼ਾ ਜਿਹੜੀ ਐਲੀ ਨੇ ਮੰਗ ਮੰਗੀ, ਹਜ਼ਰਤ ਹਜ਼ੂਰ ਸੀਸ ਨਿਵਾਈਆ। ਜਿਸ ਵੇਲੇ ਉਮਤ ਉਮਤੀ ਆਵੇ ਤੰਗੀ, ਤੰਗਦਸਤ ਹੋਵੇ ਲੋਕਾਈਆ। ਅੰਤਰ ਤ੍ਰਿਸ਼ਨਾ ਹੋਵੇ ਰੰਡੀ, ਖ਼ਾਹਿਸ਼ ਪੂਰ ਨਾ ਕੋਇ ਵਖਾਈਆ। ਚਾਰੋਂ ਕੁੰਟ ਦਿਸੇ ਭੰਡੀ, ਵਰਭੰਡ ਰੋਵੇ ਮਾਰੇ ਧਾਹੀਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ

ਖੇਲ ਸਾਚਾ ਹਰਿ, ਸਾਹਿਬ ਸਚ ਤੇਰੀ ਸਰਨਾਈਆ। ਸਦੀ ਚੌਧਵੀਂ ਕਹੇ ਮੇਰੀ ਪਹਿਲੀ ਸਦੀ ਦਾ ਹਾਲ, ਮੈਂ ਵੇਖਿਆ ਚਾਈਂ ਚਾਈਂਆ। ਸੰਗ ਮੁਹੰਮਦ ਚਾਰ ਯਾਰ ਹੋਏ ਬੇਹਾਲ, ਬਿਹਬਲ ਹੋ ਕੇ ਸਜਦਾ ਤੇਰੇ ਅਗੇ ਕਰਾਈਆ। ਤੇਰੀ ਸ਼ਰਅ ਨਾ ਹੋਵੇ ਨਿਢਾਲ, ਮੇਰੀ ਉਮਤ ਦੇ ਵਡਿਆਈਆ। ਹੱਥ ਬੰਨ੍ਹ ਕੇ ਹਜ਼ਰਤ ਐਲੀ ਪੁੱਠੀ ਕਰ ਕੇ ਢਾਲ, ਤੇਰੇ ਅਗੇ ਵਾਸਤਾ ਪਾਈਆ। ਮੇਰੇ ਪਰਵਰਦਿਗਾਰ ਮੇਰੀ ਕਰ ਸੰਭਾਲ, ਤੇਰੇ ਕਦਮਾਂ ਸੀਸ ਨਿਵਾਈਆ। ਸਭ ਦੇ ਸਿਰ ਤੇ ਕੂਕੇ ਕਾਲ, ਕਾਲ ਨਗਾਰਾ ਰਿਹਾ ਵਜਾਈਆ। ਮਕਬਰਿਆਂ ਵਿਚੋਂ ਰੋਵੇ ਵਜੂਦ ਖਾਲ, ਖ਼ਾਲਕ ਖ਼ਲਕ ਤੇਰੀ ਸ਼ਰਨਾਈਆ। ਆਹ ਵੇਖ ਮੁਰੀਦਾਂ ਹਾਲ, ਤੂੰ ਮੁਰਸ਼ਦ ਬੇਪ੍ਰਵਾਹੀਆ। ਉਸ ਵੇਲੇ ਮੁਹੰਮਦ ਦੇ ਕੋਲ ਐਲੀ ਦੀ ਨਿਸ਼ਾਨੀ ਸੀ ਇਕ ਸ਼ਾਲ, ਸ਼ਾਲ ਭੂਰੇ ਰੰਗ ਵਖਾਈਆ। ਉਸ ਦੇ ਉਤੇ ਨਾ ਕੋਈ ਜਵਾਬ ਨਾ ਕੋਈ ਸਵਾਲ, ਬਿਨਾ ਅੱਖਰ ਅੱਖਰ ਨਜ਼ਰੀ ਆਈਆ। ਉਹ ਵੇਖ ਨੂਰੀ ਨੂਰ ਜ਼ਲਾਲ, ਜਲਵਾਗਰ ਬੇਪ੍ਰਵਾਹੀਆ। ਜਿਸ ਦੀ ਜੁਗ ਚੌਕੜੀ ਅਵੱਲੜੀ ਚਾਲ, ਹੁਕਮ ਹੁਕਮ ਵਿਚੋਂ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਨੂਰ ਨੂਰ ਅਲਾਹੀਆ। ਸਦੀ ਚੌਧਵੀਂ ਕਹੇ ਮੈਂ ਇਕ ਟੰਗ ਖਲੋਤੀ, ਖ਼ਾਲਕ ਦੇ ਮਾਲਕ ਦਿਆਂ ਸੁਣਾਈਆ। ਉਹ ਵੇਖ ਉਮਤ ਦੀ ਜਗਤ ਆਸ਼ਾ ਰੋਤੀ, ਨੈਣਾਂ ਨੀਰ ਵਹਾਈਆ। ਜਿਥੇ ਬੇਮੁਹਾਰ ਹੋਈ ਹੁਸੈਨ ਵਾਲੀ ਬੋਤੀ, ਸਾਂਢਣੀ ਪੱਲੂ ਗਈ ਛੁਡਾਈਆ। ਉਥੇ ਤੇਰਾ ਜ਼ਹੂਰ ਤੱਕਿਆ ਅਗੰਮ ਧਾਰ ਦੀ ਜੋਤੀ, ਨੂਰ ਨੁਰਾਨੇ ਨਜ਼ਰੀ ਆਈਆ। ਫੇਰ ਤੇਰੀ ਤੱਕੀ ਓਟੀ, ਓੜਕ ਸੀਸ ਨਿਵਾਈਆ। ਜਿਥੇ ਹੁਸੈਨ ਹਸਨ ਦੀ ਹੋਈ ਬੋਟੀ ਬੋਟੀ, ਸ਼ਸਤਰ ਘਾਇਲ ਕਰ ਕੇ ਖ਼ੁਸ਼ੀ ਬਣਾਈਆ। ਪਾਣੀ ਹੱਥ ਨਾ ਆਇਆ ਲੋਟੀ, ਜਲ ਆਬ ਨਾ ਕੋਇ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਤੇਰੀ ਓਟ ਤਕਾਈਆ। ਸਦੀ ਚੌਧਵੀਂ ਕਹੇ ਮੈਂ ਖਲੋਤੀ ਇਕ ਟੰਗ ਦੇ ਭਾਰ, ਪੈਰ ਸਕਾਂ ਨਾ ਕੋਇ ਬਦਲਾਈਆ। ਮੈਂ ਸੰਦੇਸ਼ਾ ਦਿਤਾ ਮੁਹੰਮਦ ਯਾਰ, ਦਰ ਤੇਰੇ ਸੀਸ ਨਿਵਾਈਆ। ਉਠ ਤੱਕ ਹਜ਼ਰਤ ਈਸਾ ਦੀ ਵਿਚਾਰ, ਕੀ ਵਿਚਰ ਕੇ ਰਿਹਾ ਸੁਣਾਈਆ। ਜਿਸ ਦਾ ਰੂਪ ਹੋਣਾ ਅਪਰ ਅਪਾਰ, ਅਲਖ ਅਗੋਚਰ ਆਪਣੀ ਕਲ ਵਰਤਾਈਆ। ਨਜ਼ਰ ਨਾ ਆਵੇ ਵਿਚ ਸੰਸਾਰ, ਬੇਨਜ਼ੀਰ ਨਜ਼ਰ ਸਭ ਦੀ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਹਜ਼ਰਤ ਈਸਾ ਕਹੇ ਮੇਰੀ ਤੇਰੇ ਨਾਲ ਸੰਧੀ, ਸੰਧਿਆ ਵੇਲੇ ਗੰਢ ਪਵਾਈਆ। ਜਿਸ ਵੇਲੇ ਵੀਹਵੀਂ ਸਦੀ ਜਾਵੇ ਲੰਘੀ, ਭੱਜੇ ਵਾਹੋ ਦਾਹੀਆ। ਸਭ ਦੇ ਨੇਤਰ ਵਗੇ ਅੰਝੀ, ਹੰਝੂਆਂ ਹਾਰ ਬਣਾਈਆ। ਮੇਰੇ ਮਾਲਕਾ ਖ਼ਾਲਕਾ ਤੂੰ ਦੋ ਪੰਜ ਧਾਰ ਤੋਂ ਬਾਹਰ ਆਉਣਾ ਮੈਂ ਲੇਖਾ ਲਿਖਦਾ ਹਿੰਦਸਾ ਪੰਝੀ, ਪੰਜ ਤਤ ਤੇਰਾ ਨੂਰ ਜੋਤ ਕਰੇ ਰੁਸ਼ਨਾਈਆ। ਜਿਸ ਨੇ ਸਭ ਨੂੰ ਮੁਹੱਬਤ ਦੀ ਧਾਰ ਦੇਣੀ ਠੰਡੀ, ਅਗਨੀ ਤਤ ਪਤ ਗਵਾਈਆ। ਮੇਰੀ ਪ੍ਰੀਤ ਤੇਰੇ ਨਾਲ ਜਾਣੀ ਗੰਢੀ, ਨਾਤਾ ਜੋੜਨਾ ਚਾਈਂ ਚਾਈਂਆ। ਚਾਰੋਂ ਕੁੰਟ ਹੋਣਾ ਫ਼ਸਾਦ ਜੰਗੀ, ਦੰਗਾ ਕਰੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਸਦੀ ਚੌਧਵੀਂ ਕਹੇ ਮੇਰੇ ਸਾਹਿਬ ਦੀਨ ਦਿਆਲ, ਪਰਵਰਦਿਗਾਰ ਤੇਰੀ ਸਰਨਾਈਆ। ਮੇਰੀ ਗੋਲੀ ਉਹ ਬਾਲ, ਜੋ ਨੰਨ੍ਹੀ ਬੱਚੀ ਨਾਨਕ ਹੱਟੀ ਆਈ ਚਾਈਂ ਚਾਈਂਆ। ਉਸ ਦਾ ਪੂਰਾ ਕਰਨਾ ਸਵਾਲ, ਸਵਾ ਪਹਿਰ ਤੇਰੇ ਚਰਨਾਂ ਸੀਸ ਨਿਵਾਈਆ। ਤੂੰ ਦਾਤਾ

ਦਾਨੀ ਦੇਵਣਹਾਰ ਸਚਾ ਧਨ ਮਾਲ, ਵਡ ਖਜ਼ੀਨਾ ਬੇਪ੍ਰਵਾਹੀਆ। ਤੇਰੇ ਅਗੇ ਚਲੇ ਨਾ ਕਿਸੇ ਮਜਾਲ, ਸਿਰ ਸਕੇ ਨਾ ਕੋਇ ਉਠਾਈਆ। ਸਭ ਦੀ ਕਰਨੀ ਆਪਣੇ ਹੁਕਮ ਨਾਲ ਕਰ ਬਹਾਲ, ਦੂਸਰ ਓਟ ਨਾ ਕੋਇ ਤਕਾਈਆ। ਮੇਰੇ ਅੰਦਰ ਉਠੇ ਉਛਾਲ, ਉਛਲ ਉਛਲ ਕੇ ਦਿਆਂ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੇ ਹੱਥ ਵਡਿਆਈਆ। ਧਰਨੀ ਕਹੇ ਸਦੀ ਚੌਧਵੀਂ ਮੇਰਾ ਭਾਗ ਮਥਨ, ਸਚ ਦਿਆਂ ਸੁਣਾਈਆ। ਮੇਰੇ ਗ੍ਰਹਿ ਚੜ੍ਹਿਆ ਉਹ ਅਗੰਮੀ ਚੰਨ, ਜਿਸ ਨੂੰ ਚੰਨ ਸਿਤਾਰੇ ਸੀਸ ਨਿਵਾਈਆ। ਉਸ ਦਾ ਕਹਿਣਾ ਲਈਏ ਮੰਨ, ਮਨ ਮਨਸਾ ਦੂਰ ਕਰਾਈਆ। ਭਾਂਡਾ ਭਰਮ ਦਈਏ ਭੰਨ, ਹਉਮੇ ਗੜ੍ਹ ਰਹੇ ਨਾ ਰਾਈਆ। ਜਿਸ ਨੇ ਲੇਖੇ ਲਾਉਣਾ ਸਭ ਦਾ ਖਾਣਾ ਪੀਣਾ ਅੰਨ, ਅਨੰਦ ਆਪਣੇ ਵਿਚੋਂ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਸਦੀ ਚੌਧਵੀਂ ਕਹੇ ਉਹ ਤੱਕ ਹੁਸੈਨ ਕੀ ਰਖੀ ਆਸ, ਧਰਨੀ ਤੇਰੇ ਉਤੇ ਧਿਆਨ ਲਗਾਈਆ। ਜਿਸ ਦੀ ਕਰਬਲੇ ਨਾ ਬੁਝੀ ਪਿਆਸ, ਕੁਰਲਾਹਟ ਵਿਚ ਦੁਹਾਈਆ। ਉਸ ਦੀ ਕਰਨੀ ਪਈ ਤਲਾਸ਼, ਜਿਸ ਤਸੀਹੇ ਦਿਤੇ ਥਲ ਅਸਗਾਹੀਆ। ਅੰਤ ਲੈਣ ਆਈ ਸ਼ਾਬਾਸ਼, ਪੰਧ ਮਾਰਿਆ ਚਾਈਂ ਚਾਈਂਆ। ਮੇਰੇ ਸਾਹਿਬ ਮੈਨੂੰ ਤੇਰੇ ਉਤੇ ਵਿਸ਼ਵਾਸ, ਜਿਸ ਵਿਛੜਿਆਂ ਲਿਆ ਮਿਲਾਈਆ। ਮੇਰੀ ਆਸ਼ਾ ਨਾ ਹੋਈ ਨਿਰਾਸ਼, ਨਿਰਗੁਣ ਤੇਰੀ ਇਕ ਸਰਨਾਈਆ। ਤੇਰੇ ਗੁਰਮੁਖ ਬੁੱਲਾਂ ਪਾਣੀ ਦਾ ਲਾਉਣ ਗਿਲਾਸ, ਅੰਦਰ ਘੁਟ ਨਾ ਕੋਇ ਲੰਘਾਈਆ। ਮੇਰਾ ਲਹਿਣਾ ਪੂਰਾ ਹੋਵੇ ਵਿਚ ਮਾਤ, ਮਾਤਰ ਭੂਮੀ ਦਏ ਗਵਾਹੀਆ। ਮੇਰੀ ਖ਼ੁਸ਼ੀਆਂ ਵਾਲੀ ਹੋਵੇ ਪ੍ਰਭਾਤ, ਤੇਰੇ ਨਾਮ ਕਲਮੇ ਦੀ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦੀ ਆਸਾ ਪੂਰ ਕਰਾਈਆ। ਧਰਨੀ ਕਹੇ ਸਦੀ ਚੌਧਵੀਂ ਤੂੰ ਨਿਗਾਹ ਮਾਰ ਮੇਰੀ ਉਤੇ ਛਾਤੀ, ਕੀ ਸ਼ਹਿਨਸ਼ਾਹ ਖੇਲ ਖਿਲਾਈਆ। ਜਿਸ ਨੇ ਅਵਤਾਰਾਂ ਪੈਗ਼ੰਬਰਾਂ ਲੇਖੇ ਲਾਈ ਹਯਾਤੀ, ਜਿੰਦਗੀ ਪੀਰ ਫ਼ਕੀਰਾਂ ਰੰਗ ਚੜ੍ਹਾਈਆ। ਉਸ ਦਾ ਖੇਲ ਹੋਣਾ ਇਤਫ਼ਾਕੀ, ਇਤਫ਼ਾਕੀਆ ਗਿਆ ਆਈਆ। ਜਿਸ ਦੀ ਮੁਹੰਮਦ ਨੇ ਪਾਈ ਝਾਕੀ, ਝੁਕ ਝੁਕ ਉਸ ਨੂੰ ਸੀਸ ਨਿਵਾਈਆ। ਆਪਣੀ ਹੱਥੀਂ ਖੋਲ ਨਾ ਸਕਿਆ ਤਾਕੀ, ਰਹਿਮਤ ਨਾਲ ਮਿਲੀ ਵਡਿਆਈਆ। ਅੱਲਾ ਰਸੂਲ ਦਾ ਜੁੜਿਆ ਨਾਤੀ, ਜਬਰਾਈਲ ਹੁਕਮ ਸੁਣਾਈਆ। ਇਹ ਖੇਲ ਸਾਹਿਬ ਅਬਿਨਾਸ਼ੀ, ਕੀ ਅਬਿਨਾਸ਼ੀ ਆਪਣੀ ਕਲ ਵਰਤਾਈਆ। ਜਿਸ ਨੂੰ ਹਜ਼ਰਤ ਕਿਹਾ ਹਮ ਸ਼ਾਹ ਅੱਲਾ ਮਲਾਸ਼ੀ, ਹਿਲ ਵਜ਼ੀਹ ਨੂਰ ਅਲਾਹੀਆ। ਉਹ ਸਭ ਦੀ ਬਖ਼ਸ਼ ਦੇਵੇ ਗੁਸਤਾਖ਼ੀ, ਗ਼ੁੱਸਾ ਗਿਲਾ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਆਪਣਾ ਰੰਗ ਰੰਗਾਈਆ। ਧਰਨੀ ਕਹੇ ਸਦੀ ਚੌਧਵੀਂ ਤੂੰ ਨਿਕੀ ਜਿਹੀ ਬਾਲੀ, ਬਚਪਨ ਤੇਰਾ ਨਜ਼ਰੀ ਆਈਆ। ਮੁਹੰਮਦ ਦੀ ਉਮਤ ਨਿੱਕੀ ਜਿਹੀ ਡਾਲੀ, ਸ਼ਰਅ ਜਗਤ ਵੰਡ ਵੰਡਾਈਆ। ਮੇਰੇ ਪਰਵਰਦਿਗਾਰ ਦੀ ਲੱਖ ਚੁਰਾਸੀ ਨਾਲ ਖ਼ੁਸ਼ਹਾਲੀ, ਖ਼ੁਸ਼ੀਆਂ ਵਿਚ ਸਮਾਈਆ। ਉਹ ਸਭ ਦਾ ਨਿਮਕ ਹਲਾਲੀ, ਜੋ ਤਨ ਵਜੂਦਾਂ ਅੰਦਰ ਡੇਰਾ ਲਾਈਆ। ਜਿਸ ਦੀ ਕਰੇ ਨਾ ਕੋਇ ਦਲਾਲੀ, ਵਿਚੋਲਾ ਨਜ਼ਰ ਕੋਇ ਨਾ ਆਈਆ। ਸਾਰੇ ਦਰ ਦਰਵੇਸ਼ ਦਿਸਣ ਸਵਾਲੀ, ਜੁਗ ਜੁਗ ਮੰਗਣ ਥਾਉਂ ਥਾਈਂਆ। ਉਸ ਦੀ ਸੂਰਤ ਲੱਭੇ ਨਾ ਭਾਲੀ, ਖੋਜਿਆਂ ਹੱਥ ਕਿਸੇ ਨਾ ਆਈਆ। ਆਪਣੇ ਅੰਤ ਵੇਖ ਖੇਲ ਨਿਰਾਲੀ, ਨਿਰਾਕਾਰ ਨੂਰ

ਜੋਤ ਰੁਸ਼ਨਾਈਆ। ਜੋ ਲਹਿਣਾ ਦੇਣਾ ਪੂਰਾ ਕਰੇ ਹਾਲੀ, ਮਾਜ਼ੀ ਲੇਖਾ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਦੂਜਾ ਨਜ਼ਰ ਕੋਇ ਨਾ ਆਈਆ। ਸਦੀ ਚੌਧਵੀਂ ਕਹੇ ਸੁਣ ਧਰਤੀ ਮਾਟੀ, ਮੈਂ ਮਟਕਿਆਂ ਵਾਲਿਆਂ ਦਾ ਹਾਲ ਸੁਣਾਈਆ। ਮੇਰੇ ਕੋਲ ਅਗੰਮੀ ਪਾਤੀ, ਪਤ੍ਰਕਾ ਦਿਆਂ ਵਖਾਈਆ। ਜਿਸ ਦੇ ਉਤੇ ਹਜ਼ਰਤ ਮੁਹੰਮਦ ਦਾ ਕੌਲ ਲਿਖਿਆ ਇਤਫ਼ਾਕੀ, ਵਾਅਦਾ ਇਕ ਕਰਾਈਆ। ਜਿਸ ਵੇਲੇ ਦੀਨ ਦੁਨੀ ਵਿਚ ਅੰਤ ਹੋਵੇ ਬੇਇਤਫ਼ਾਕੀ, ਸਾਬਤ ਰਹਿਣ ਕੋਇ ਨਾ ਪਾਈਆ। ਉਸ ਵੇਲੇ ਨਿਰਗੁਣ ਧਾਰ ਆਵੇ ਜਿਸ ਦੀ ਜਗਤ ਵਾਲੀ ਹਯਾਤੀ, ਆਯੂ ਉਮਰ ਵੰਡ ਨਾ ਕੋਇ ਵੰਡਾਈਆ। ਝਗੜਾ ਮੇਟੇ ਕਾਗ਼ਜ਼ਾਤੀ, ਕਲਮਿਆਂ ਆਪਣਿਆਂ ਵਿਚ ਸਮਾਈਆ। ਖੇਲੇ ਖੇਲ ਖ਼ੁਦ ਬਜ਼ਾਤੀ, ਜੋਤੀ ਜਾਤਾ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਲੇਖਾ ਲੇਖੇ ਵਿਚੋਂ ਕਢਾਈਆ। ਸਦੀ ਚੌਧਵੀਂ ਕਹੇ ਧਰਨੀ ਆਹ ਵੇਖ ਮੇਰਾ ਕੌਲ ਇਕਰਾਰ, ਇਕਰਾਰਨਾਮਾ ਦਿਆਂ ਜਣਾਈਆ। ਜਿਸ ਵੇਲੇ ਹਜ਼ਰਤ ਮੁਹੰਮਦ ਮੱਕੇ ਵਿਚੋਂ ਹੋਇਆ ਬਾਹਰ, ਮਦੀਨਾ ਰਾਹ ਤਕਾਈਆ। ਉਸ ਵੇਲੇ ਨੂਰ ਅਲਾਹੀ ਹੋਇਆ ਜ਼ਾਹਿਰ, ਜ਼ਹੂਰ ਕੀਤੀ ਰੁਸ਼ਨਾਈਆ। ਜਿਸ ਦਾ ਲੇਖਾ ਲਿਖ ਸਕੇ ਨਾ ਕੋਇ ਸ਼ਾਇਰ, ਸ਼ਰਅ ਵਿਚ ਬੰਦ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਇਕ ਅਖਵਾਈਆ। ਸਦੀ ਚੌਧਵੀਂ ਕਹੇ ਜਿਸ ਵੇਲੇ ਮੇਰੀ ਰਖੀ ਬੁਨਿਆਦ, ਧਰਨੀ ਤੇਰੇ ਉਤੇ ਨਾਂ ਪ੍ਰਗਟਾਈਆ। ਮੈਂ ਰੋ ਕੇ ਕੀਤੀ ਫ਼ਰਿਆਦ, ਦਰੋਹੀ ਤੇਰਾ ਨਾਮ ਖ਼ੁਦਾਈਆ। ਮੈਨੂੰ ਦਰਗਾਹੋਂ ਆਈ ਆਵਾਜ਼, ਹੋਕਾ ਹਕ ਅਲਾਹੀਆ। ਚੌਦਾਂ ਸਦ ਤੇਰਾ ਹੋਵੇ ਆਗ਼ਾਜ਼, ਚੌਦਾਂ ਸੌ ਸਾਲ ਤੇਰੀ ਵਡਿਆਈਆ। ਤੇਰਾ ਮੇਲਾ ਨਾਲ ਰੋਜ਼ਾ ਨਿਮਾਜ਼, ਵੁਜ਼ੂਆਂ ਸੰਗ ਬਣਾਈਆ। ਫੇਰ ਲੇਖਾ ਪੂਰਾ ਕਰਾਂ ਆਵਾਂ ਉਤੋਂ ਆਕਾਸ਼, ਆਪਣਾ ਆਪ ਫੇਰਾ ਪਾਈਆ। ਤੈਨੂੰ ਆਪੇ ਕਰਾਂ ਤਾਲਾਸ਼, ਫੜ ਬਾਹੋਂ ਲਵਾਂ ਉਠਾਈਆ। ਤੇਰੀ ਦਫ਼ਨ ਨਹੀਂ ਹੋਣੀ ਲਾਸ਼, ਮਕਬਰਿਆਂ ਵਿਚ ਨਾ ਕੋਇ ਟਿਕਾਈਆ। ਤੇਰਾ ਲੇਖਾ ਨਹੀਂ ਕੋਇ ਫਾਹਿਸ਼, ਆਲਮਾਂ ਫ਼ਾਜ਼ਲਾਂ ਤੋਂ ਬਾਹਰ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਸੰਗ ਇਕ ਬਣਾਈਆ। ਸਦੀ ਚੌਧਵੀਂ ਕਹੇ ਮੈਂ ਮੱਕੇ ਕੀਤੀ ਆਪਣੀ ਅਰਜ਼, ਖ਼ਾਹਿਸ਼ ਦਿਤੀ ਸੁਣਾਈਆ। ਮੈਨੂੰ ਸ਼ਰਅ ਦੀ ਨਹੀਂ ਕੋਈ ਗ਼ਰਜ਼, ਦੀਨ ਦੁਨੀ ਨਾ ਕੋਇ ਚਤੁਰਾਈਆ। ਮੈਂ ਕੋਈ ਔਰਤ ਨਹੀਂ ਮਰਦ, ਤਨ ਵਜੂਦ ਨਾ ਕੋਇ ਰਖਾਈਆ। ਮੈਂ ਕੋਈ ਛੁਰੀ ਨਹੀਂ ਕਰਦ, ਕਤਲਗਾਹ ਰੰਗ ਚੜ੍ਹਾਈਆ। ਮੈਂ ਤੇਰੇ ਹੁਕਮ ਦਾ ਪੂਰਾ ਕਰਾਂ ਫ਼ਰਜ਼, ਫ਼ਾਜ਼ਲ ਤੈਨੂੰ ਸੀਸ ਨਿਵਾਈਆ। ਅੰਤ ਕਿਸ ਬਿਧ ਮੇਰੀ ਵੰਡੇਂ ਦਰਦ, ਮੈਨੂੰ ਦੇ ਸਮਝਾਈਆ। ਮੇਰਾ ਹੋਣ ਨਾ ਦੇਵੀਂ ਹਰਜ, ਦਰ ਤੇਰੇ ਵਾਸਤਾ ਪਾਈਆ। ਧੁਰ ਦਾ ਸ਼ਬਦ ਕਲਮਾ ਅਲਾਹ ਹੁਕਮ ਆਇਆ ਨਾਲ ਗਰਜ, ਜ਼ੋਰ ਨਾਲ ਦ੍ਰਿੜਾਈਆ। ਮੇਰਾ ਨੂਰ ਰੂਪ ਹੋਣਾ ਅਸਚਰਜ, ਅਚਰਜ ਆਪਣੀ ਕਾਰ ਭੁਗਤਾਈਆ। ਅੰਤ ਆਵਾਂ ਦੇਸ ਤੁਹਾਡੇ ਅਰਬ, ਆਪਣਾ ਫੇਰਾ ਪਾਈਆ। ਲੇਖਾ ਜਾਣਾ ਮਸ਼ਰਕ ਤੋਂ ਮਗ਼ਰਬ, ਸ਼ਰਕਨ ਪਰਦਾ ਆਪ ਚੁਕਾਈਆ। ਦੀਨ ਦੁਨੀ ਧਨ ਦੌਲਤ ਵੇਖਾਂ ਦਰਬ, ਮਾਇਆ ਮਮਤਾ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਹੁਕਮ ਆਪ ਵਰਤਾਈਆ। ਸਦੀ ਚੌਧਵੀਂ ਕਹੇ ਮੇਰੀ ਮਨਜ਼ੂਰ ਕੀਤੀ ਦੁਆ, ਮਿਹਰ ਨਜ਼ਰ ਉਠਾਈਆ।

ਮੇਰਾ ਰੂਪ ਨੂਰੀ ਨੂਰ ਖ਼ੁਦਾ, ਵੱਖਰੀ ਵੰਡ ਨਾ ਕੋਇ ਵੰਡਾਈਆ। ਤੇਰੇ ਅੰਤ ਅਖ਼ੀਰ ਆਪਣਾ ਨੂਰ ਕਰਾਂ ਰੁਸ਼ਨਾ, ਜੋਤੀ ਜਾਤਾ ਡਗਮਗਾਈਆ। ਤੇਰਾ ਲਹਿਣਾ ਦੇਣਾ ਪੂਰਾ ਦੇਵਾਂ ਕਰਾ, ਲੇਖਾ ਪੂਰਬ ਝੋਲੀ ਪਾਈਆ। ਤੇਰੇ ਦਵਾਰੇ ਚਰਨ ਦੇਵਾਂ ਛੁਹਾ, ਕਦਮ ਮੁਬਾਰਕ ਇਕ ਟਿਕਾਈਆ। ਜਿਸ ਮੱਕੇ ਵਿਚ ਤੈਨੂੰ ਜਨਮ ਦਿਤਾ ਦਵਾ, ਦੁਆ ਏਸੇ ਕਰ ਕੇ ਕਬੂਲ ਕਰਾਂ ਚਾਈਂ ਚਾਈਂਆ। ਅੰਤ ਸੁੱਤੀ ਨੂੰ ਲਵਾਂ ਜਗਾ, ਬਿਨ ਨੇਤਰ ਅੱਖ ਖੁਲਾਈਆ। ਤੂੰ ਭੱਜੀ ਆਉਣਾ ਵਾਹੋ ਦਾਹ, ਆਪਣਾ ਪੰਧ ਮੁਕਾਈਆ। ਤੇਰੀ ਇਕ ਟੰਗੀ ਦੀ ਸੁਣਾਂ ਹਾਹ, ਹੌਕਾ ਵੇਖਾਂ ਚਾਈਂ ਚਾਈਂਆ। ਧੁਰ ਦ ਵਸਤ ਤੇਰੀ ਝੋਲੀ ਦੇਵਾਂ ਪਾ, ਕਲਮਾ ਇਕ ਦਰਗਾਹੀਆ। ਤੇਰਾ ਠੰਡਾ ਹੋਵੇ ਸਾਹ, ਅਗਨੀ ਅੱਗ ਬੁਝਾਈਆ। ਮੱਕੇ ਦਾ ਵਾਇਦਾ ਪੂਰਾ ਦਿਆਂ ਕਰਾਂ, ਮਦੀਨੇ ਦਾ ਲੇਖਾ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਆਪਣਾ ਹੁਕਮ ਵਰਤਾਈਆ। ਸਦੀ ਚੌਧਵੀਂ ਖੋਲ ਆਪਣੀ ਅੱਖਣ, ਪਿਛਲਾ ਲੇਖਾ ਯਾਦ ਕਰਾਈਆ। ਜਿਸ ਵੇਲੇ ਮੁਹੰਮਦ ਉਤੇ ਦਿਤਾ ਕਫ਼ਨ, ਸੂਸਾ ਹਰਾ ਵੰਡ ਵੰਡਾਈਆ। ਕਰਨ ਲੱਗੇ ਦਫ਼ਨ, ਮਿੱਟੀ ਗੋਰ ਵਿਚ ਟਿਕਾਈਆ। ਕਲਮਾ ਲੱਗੇ ਰਟਣ, ਯਾਰ ਮਿਤਰ ਰੋਵਨ ਮਾਰਨ ਧਾਹੀਆ। ਅੰਦਰੇ ਅੰਦਰ ਲੱਗੇ ਪਿੱਟਣ, ਕੂਕ ਕੂਕ ਸੁਣਾਈਆ। ਉਸ ਵੇਲੇ ਚਾਰ ਫਰਿਸਤੇ ਲੇਖਾ ਲੱਗੇ ਸੀ ਲਿਖਣ, ਲਿਖ ਲਿਖ ਬੰਦ ਕਰਾਈਆ। ਸ਼ਰਅ ਦਾ ਰਿਹਾ ਕੋਇ ਨਾ ਮਿਤਣ, ਸ਼ਰੀਅਤ ਦਾ ਸੰਗ ਨਾ ਕੋਇ ਨਿਭਾਈਆ। ਨੂਰ ਅਲਾਹੀ ਵਿਚ ਸਾਰੇ ਦਿਸਣ, ਅਵਤਾਰ ਪੈਗ਼ੰਬਰ ਡੇਰਾ ਲਾਈਆ। ਉਸੇ ਦੇ ਕਾਅਬੇ ਵਿਚ ਲਿਟਣ, ਜਿਸ ਦਾ ਹੁਜਰਾ ਨਾ ਕੋਇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਦਇਆ ਕਮਾਈਆ। ਸਦੀ ਚੌਧਵੀਂ ਕਹੇ ਮੇਰੇ ਸਾਹਿਬ ਮੈਂ ਤੱਕਿਆ ਅੰਤ ਨਜ਼ਾਰਾ, ਬੇਨਜ਼ੀਰ ਦਿਤਾ ਵਖਾਈਆ। ਏਸ ਦੁਨੀ ਦਾ ਅੰਤ ਤੇਰੇ ਵਿਚ ਕਿਨਾਰਾ, ਨਈਆ ਸਭ ਦੀ ਡੋਲੇ ਥਾਉਂ ਥਾਈਂਆ। ਮੁਹੰਮਦ ਨੇ ਅੰਤ ਮੇਰੇ ਕੋਲ ਲਗਾਇਆ ਇਕ ਨਾਅਰਾ, ਬਿਨ ਰਸਨਾ ਜਿਹਵਾ ਸੁਣਾਈਆ। ਸਦੀ ਚੌਧਵੀਂ ਮੇਰਾ ਅਮਾਮ ਪੈਗ਼ੰਬਰਾਂ ਦਾ ਪੈਗ਼ੰਬਰ ਜ਼ਾਹਰਾ, ਰਸੂਲਾਂ ਦਾ ਰਸੂਲ ਨੂਰ ਅਲਾਹੀਆ। ਜਿਸ ਦਾ ਸਮਝੇ ਵਸੀਹ ਕੋਇ ਨਾ ਦਾਇਰਾ, ਹਦੂਦ ਵੰਡ ਨਾ ਕੋਇ ਵੰਡਾਈਆ। ਉਹ ਮਾਲਕ ਖ਼ਾਲਕ ਗੰਭੀਰ ਗਹਿਰਾ, ਬੇਅੰਤ ਬੇਪ੍ਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਖੇਲ ਵਖਾਈਆ। ਸਦੀ ਚੌਧਵੀਂ ਕਿਹਾ ਰਸੂਲੋ ਕੀ ਕਰੇ ਮਿਹਰਵਾਨੀ, ਮਿਹਰਵਾਨ ਦਇਆ ਕਮਾਈਆ। ਕੀ ਅੰਤ ਉਸ ਦੀ ਨਿਸ਼ਾਨੀ, ਨਿਸ਼ਾਨਾ ਦੇ ਸਮਝਾਈਆ। ਹਜ਼ਰਤ ਮੁਹੰਮਦ ਕਿਹਾ ਉਹ ਸਭ ਦਾ ਜਾਣ ਜਾਣੀ, ਜਾਨਣਹਾਰ ਇਕ ਅਖਵਾਈਆ। ਤੇਰੀ ਜੂਹ ਨਾ ਸਮਝੇ ਬੇਗਾਨੀ, ਮੇਰਾ ਹਿੱਸਾ ਨਾ ਕੋਇ ਰਖਾਈਆ। ਉਹ ਮਾਲਕ ਦੋ ਜਹਾਨੀ, ਦੋ ਜਹਾਨਾਂ ਹੋਏ ਸਹਾਈਆ। ਤੈਨੂੰ ਦੇ ਕੇ ਕਲਮੇ ਵਾਲਾ ਪੈਗ਼ਾਮੀ, ਆਪਣਾ ਸੰਗ ਵਖਾਈਆ। ਤੂੰ ਪਕੜਨਾ ਉਸ ਦਾ ਦਾਮਨ ਦਾਮੀ, ਦਾਮਨਗੀਰ ਮੇਲ ਮਿਲਾਈਆ। ਵੇਖੀਂ ਕਿਤੇ ਬਣੇ ਨਾ ਉਸ ਦੀ ਨਿਮਕ ਹਰਾਮੀ, ਸਚ ਹੁਕਮ ਚੋਂ ਨਿਕਲਣਾ ਚਾਈਂ ਚਾਈਂਆ। ਅੰਤ ਲੈਣੀ ਨਹੀਂ ਕੋਈ ਬਦਨਾਮੀ, ਬਿਨਾ ਬਦਨ ਤੋਂ ਸੀਸ ਨਿਵਾਈਆ। ਉਸ ਦਾ ਹੁਕਮ ਸੰਦੇਸਾ ਹੋਣਾ ਅਗੰਮ ਪੈਗ਼ਾਮੀ, ਪੈਗ਼ੰਬਰ ਰਸੂਲ ਨੂੰ ਦੇਣਾ ਪਹੁੰਚਾਈਆ। ਵੇਖੀਂ ਕਿਤੇ ਪਸੀਨਾ ਆਵੇ ਨਾ ਤੇਰੀ ਪੇਸ਼ਾਨੀ, ਪ੍ਰੇਸ਼ਾਨੀ ਨਾ ਕੋਇ ਰਖਾਈਆ। ਉਹ ਜਲਵਾਗਰ ਨੂਰ ਨੁਰਾਨੀ, ਨੂਰੀ ਅਲਾਹ

ਇਕ ਵਡਿਆਈਆ। ਮੇਰੀ ਗੱਲ ਕਦੇ ਨਾ ਸਮਝਣੀ ਪੁਰਾਣੀ, ਪੂਰਬ ਲੇਖਾ ਤੇਰੇ ਸੰਗ ਬਣਾਈਆ। ਉਸ ਦਾ ਇਸ਼ਾਰਾ ਮੇਰੇ ਸੂਰੇ ਹਦੀਸਾ ਦੇਣ ਵਿਚ ਕੁਰਾਨੀ, ਆਇਤਾਂ ਗੰਢ ਪਵਾਈਆ। ਜਿਸ ਨੇ ਸਭ ਦੀ ਕੱਟਣੀ ਗ਼ੁਲਾਮੀ, ਗ਼ੁਲਾਮ ਨਜ਼ਰ ਕੋਇ ਨਾ ਆਈਆ। ਇਕੋ ਮਾਰਗ ਦੱਸਣਾ ਅਨਾਮੀ, ਸ਼ਰਅ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਨੂਰ ਕਰੇ ਰੁਸ਼ਨਾਈਆ। ਸਦੀ ਚੌਧਵੀਂ ਕਹੇ ਬਿਸਮਿਲਾ ਅੱਲਾ ਰਹੀਮ, ਰਹਿਮਤ ਕਰੇ ਬੇਪ੍ਰਵਾਹੀਆ। ਮੈਂ ਉਸ ਦਾ ਹੁਕਮ ਕਰਾਂ ਤਸਲੀਮ, ਨਿਵ ਨਿਵ ਸੀਸ ਝੁਕਾਈਆ। ਜਿਸ ਦੀ ਆਅਲਾ ਅਦਨਾ ਇਕ ਤਾਲੀਮ, ਮਜ਼੍ਹਬੀ ਵੰਡ ਨਾ ਕੋਇ ਵੰਡਾਈਆ। ਉਹ ਕੁਦਰਤ ਦਾ ਮਾਲਕ ਕਦੀਮ, ਕਰਨੀ ਦਾ ਕਰਤਾ ਇਕ ਅਖਵਾਈਆ। ਜਿਸ ਨੇ ਲੇਖੇ ਲਾਉਣੀ ਸਭ ਦੀ ਗੋਈਪੇਸ਼ੀਨ, ਪੇਸ਼ੀਨਗੋਈਆਂ ਵੇਖ ਵਖਾਈਆ। ਮੈਂ ਉਸ ਨੂੰ ਕਹਾਂ ਆਮੀਨ, ਸਜਦੇ ਵਿਚ ਸੀਸ ਝੁਕਾਈਆ। ਜਿਹੜੀ ਮੈਨੂੰ ਦਏ ਤਾਲੀਮ, ਮੈਂ ਤੁਲਬਾ ਹੋ ਕੇ ਸਿਖਾਂ ਚਾਈਂ ਚਾਈਂਆ। ਮੇਰੇ ਅੰਤ ਉਸ ਸ਼ਰਅ ਦੀ ਮੇਟਣੀ ਤਕਸੀਮ, ਹਦੂਦਾਂ ਦਾ ਡੇਰਾ ਢਾਹੀਆ। ਉਸ ਦਾ ਖੇਲ ਹੋਣਾ ਗ਼ਨੀਮ, ਗ਼ਨੀਮਤ ਵਿਚ ਵੇਖਾਂ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਫ਼ਰਮਾਨਾ ਇਕ ਸੁਣਾਈਆ। ਸਦੀ ਚੌਧਵੀਂ ਕਹੇ ਮੁਹੰਮਦ ਮੈਨੂੰ ਜੋ ਦੇਵੇ ਸੰਦੇਸ਼, ਖ਼ੁਸ਼ੀ ਨਾਲ ਆਪਣੀ ਝੋਲੀ ਪਾਈਆ। ਮੱਕੇ ਮਦੀਨੇ ਕਰਾਂ ਪੇਸ਼, ਪੇਸ਼ਤਰ ਉਸ ਨੂੰ ਸੀਸ ਨਿਵਾਈਆ। ਜਿਸ ਦਾ ਲੇਖਾ ਅਗੇ ਨਹੀਂ ਲਿਖਿਆ ਲੇਖ, ਲਿਖਤ ਪਿਛਲੀ ਦਏ ਗਵਾਹੀਆ। ਉਹ ਮਾਲਕ ਇਕ ਨਰੇਸ਼, ਨਰ ਨਰਾਇਣ ਨੂਰ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ।

ਮੱਕਾ ਮੁਸ਼ਰਫ਼ ਨੂੰ ਭੇਜਣ ਲਈ

ਮੁਸ਼ਰਫ਼ੇ ਬਿਸਮਿਲ ਕਿਬਲੇ ਨੂਹਿਜ਼ ਵਜ਼ ਊ ਜ਼ਮ ਜ਼ੀ ਕੂਨਿਧ ਨਕੁਸ਼ ਸ਼ੈ ਜ਼ੂ ਵਜ਼ੀ ਅਜ਼ ਮਵਜ਼ੇ ਮਲੀਅਤੇ ਦਨਜ਼ੀ ਅਲਕਵਿਜ਼ ਗੋਸ਼ੇ ਸ਼ਮਾ ਨਚਿਸ਼ ਚਕਸ਼ੇ ਵਜ਼ੂ ਅਲ ਬੇ ਜ਼ੀ ਨਾਵੀਜ਼ਾ ਉਲਬਾ ਮੌਤੀ ਲਿਜ਼ੇ ਜ਼ਵਲੇ ਖ਼ੁਦਾ ਅਲਾਹ ਬੇਪ੍ਰਵਾਹ ਨੂਰੇ ਰੁਸ਼ਨਾ ਅਮਾਮੇ ਵਿਸਮਾ ਵਜੂਦੇ ਰਹਿਨੁਮਾ ਪੂਰਨੇ ਫੁਰਮਾ ਸ਼ਰਕਨੇ ਗਰਬਣੇ ਕੁਨਿੰਦੇ ਦੁਆ ਦਵਸ ਨਾਖ਼ਸਤੋ ਬੇਜ਼ਬਤ ਜ਼ਵੀ ਹਜ਼ਹੀਹ ਹਜ਼ਰਤੇ ਹਜ਼ੂ ਮਹਿਵੇ ਚਸ਼ਮੇ ਨਵਫਸ਼ ਪਰਵਰਦਿਗਾਰ ਬੇਅਜ਼ਾ ਜ਼ਵਾ ਹੀਆ।

ਅਜ਼ ਮਕਤਬੇ ਮਦੀਨਾ ਮਤਲੂ ਤਲ ਮੀਆ ਆਜ਼ੂ ਅਜ਼ ਨਕੋਸ਼ੇ ਗਵੀਜ਼ੀ ਜ਼ੋਕੂਅ ਜ਼ਾਇਬੀ ਵਿਨਹੂਜੇ ਸ਼ਰਬੀਬੇ ਸ਼ਜੁਗ ਉਲੂ ਸਵੂਲੋ ਨੂਜੋ ਬਲੂਲ ਜਮਸੇ ਯਖਲਮ ਕਜ਼ਨੂਅ ਮਸੂਤੋ ਅਜ਼ਾ ਜਾਲੂਉ ਕੂਜ਼ਾ ਜਸੂ ਰਸੂਲੱਲਾਹ ਮੁਸਤੁਗੋ ਗੋਨਿਜ਼ੀ ਸ਼ੂਜੇ ਖ਼ੁਦੋ ਦਵਾਏ ਮਜ਼ੀਹ ਜ਼ਫ਼ਨੋ ਰਵੂਲਿਲ ਤਲਜ਼ੀਹ ਵਖਲਮ ਬਲਜ਼ਹੂ ਜ਼ਨਮਾ ਚਖਤੇ ਜ਼ਾਇਲਮਾ ਅਲਵਾ ਅਲਵਾ ਅਜ਼ਵਾ ਮਸਤੂ ਦਸਤੀ ਤੀਸੇ ਜ਼ਵਦ ਨੂਰੇ ਨਵਦ ਅਦਾਏ ਅਦਾ ਅਲਾਹ ਅਲਾਹ ਅਲਾਹ ਅਲਾਹ ਵਲ ਜ਼ਹੀਲੀਆ।

ਧਰਨੀ ਕਹੇ ਮੈਂ ਮਿੱਟੀ ਖ਼ਾਕ ਜਗ, ਜੁਗ ਜੁਗ ਖੇਲ ਵੇਖੇ ਚਾਈਂ ਚਾਈਂਆ। ਜੋ ਅਵਤਾਰ ਪੈਗ਼ੰਬਰ ਗੁਰ ਆਇਆ ਮੇਰੇ ਉਤੇ ਮਜ਼੍ਹਬ ਦੀ ਲਾ ਕੇ ਗਿਆ ਅੱਗ, ਮਾਨਸਾਂ ਅੰਦਰ ਮਾਨਸਾਂ ਵਾਲੀ ਸ਼ਰਅ ਬਦਲਾਈਆ। ਮੇਰੇ ਉਤੇ ਅਜੇ ਤਕ ਇਕ ਦਾ ਹੋਇਆ ਨਹੀਂ ਹੱਜ, ਇਕ ਨੂੰ ਇਕ ਮੰਨ ਕੇ ਵਾਹਿਦ ਨੂੰ ਸੀਸ ਨਾ ਕੋਇ ਝੁਕਾਈਆ। ਮੈਂ ਦਿਵਸ ਰੈਣ ਰਹੀ ਭੱਜ, ਭੱਜਾਂ ਚਾਈਂ ਚਾਈਂਆ। ਮੈਨੂੰ ਖ਼ੁਸ਼ੀ ਹੋਈ ਅੱਜ, ਗਿਆਰਾਂ ਭਾਦਰੋਂ ਮੇਰਾ ਰੰਗ ਰੰਗਾਈਆ। ਜਨ ਭਗਤਾਂ ਦੀ ਖ਼ੁਸ਼ੀ ਵਾਲੀ ਸਭਾ ਗਈ ਸਜ, ਵੈਰੀ ਸਜਣ ਰਹਿਣ ਕੋਇ ਨਾ ਪਾਈਆ। ਇਕ ਦੂਜੇ ਨੂੰ ਸਾਰਿਆਂ ਪਿਆਰ ਵਿਚ ਲੈਣਾ ਸੱਦ, ਬਗ਼ਦਾਦ ਦੀ ਧਰਤੀ ਕਹੇ ਮੇਰੀ ਆਸਾ ਪੂਰ ਕਰਾਈਆ। ਇਹ ਪਹਿਲਾ ਲੇਖ ਕੋਈ ਲਾਇਆ ਨਹੀਂ ਅੱਜ ਪੱਜ, ਪਰਦਾ ਪਰਦਿਆਂ ਵਿਚੋਂ ਉਠਾਈਆ। ਜੇ ਤੁਸੀਂ ਭਾਰਤ ਵਿਚੋਂ ਏਥੇ ਆਏ ਭੱਜ, ਜਿਥੇ ਨਾਨਕ ਤਪਾ ਤਪ ਕਰ ਕੇ ਆਸਾ ਗਿਆ ਰਖਾਈਆ। ਤੁਸੀਂ ਮਿਲ ਕੇ ਰਹਿਣਾ ਸਭ, ਮੈਂ ਸਦਕੇ ਵਾਰੀ ਘੋਲੀ ਘੋਲ ਘੁਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਧਰਨੀ ਕਹੇ ਜਨ ਭਗਤੋ ਮੇਰੇ ਉਤੇ ਰਹੇ ਨਾ ਕੋਇ ਪ੍ਰੇਸ਼ਾਨੀ, ਖ਼ੁਸ਼ੀ ਸਭ ਦੇ ਅੰਦਰ ਨਜ਼ਰੀ ਆਈਆ। ਤੁਹਾਡੀ ਸੱਤਾਂ ਗੁਰਮੁਖਾਂ ਦੀ ਸਤਿਜੁਗ ਏਸ ਤੋਂ ਅਗਲੇ ਤੱਕ ਰਹਿਣੀ ਸਦਾ ਨਿਸ਼ਾਨੀ, ਚਾਰ ਜੁਗ ਤੁਹਾਡਾ ਜਸ ਗਾਈਆ। ਜਿਨ੍ਹਾਂ ਲੇਖਾ ਲਿਖਿਆ ਨਾਲ ਕਲਮ ਕਾਨੀ, ਦਰਸ਼ਨ ਸਿੰਘ ਤਰਿਪਤ ਕੌਰ ਜੁਗਿੰਦਰ ਕੌਰ ਗੋਲੀ ਸੰਗ ਬਣਾਈਆ। ਕਪੂਰ ਸਿੰਘ ਗਲ ਲਾਲ ਪਹਿਨ ਕੇ ਰੰਗ ਲੁਹਾਨੀ, ਦੁਰਗਾ ਨੂੰ ਠੰਡ ਦਿਤੀ ਵਰਤਾਈਆ। ਨਾਜਰ ਸਿੰਘ ਗੋਬਿੰਦ ਦੀ ਦੜਪ ਵਾਲੀ ਲੇਖੇ ਲਾਈ ਕਲਾਮ ਜ਼ਬਾਨੀ, ਜੋ ਖ਼ੁਸ਼ੀ ਨਾਲ ਸੁਣਾਈਆ। ਅਮਰਜੀਤ ਸਿੰਘ ਦੇ ਨੌ ਕਾਰਡ ਨੌਵਾਂ ਦੇਸਾਂ ਦੀ ਖੇਲ ਤੱਕਣ ਮਹਾਨੀ, ਮਹਾਬਲੀ ਹੋ ਕੇ ਭੱਜਣ ਵਾਹੋ ਦਾਹੀਆ। ਨੌ ਖੰਡ ਪ੍ਰਿਥਮੀ ਏਸੇ ਦਾ ਮੰਗਦੀ ਰਹੀ ਦਾਨੀ, ਦਾਤਾ ਦਾਨੀ ਹੋ ਕੇ ਦਏ ਵਰਤਾਈਆ। ਦਵਿੰਦਰ ਕੌਰ ਪਾਰਬ੍ਰਹਮ ਪਤਿਪਰਮੇਸ਼ਵਰ ਅੱਠਾਂ ਤਤਾਂ ਖੇਲ ਜਹਾਨੀ, ਜਗਤ ਜਗਤ ਵਿਚ ਬਣਾਈਆ। ਸਦੀ ਚੌਧਵੀਂ ਕਹੇ ਮੈਂ ਇਕ ਟੰਗ ਖਲੋਤੀ ਅਜੇ ਤੱਕ ਨਹੀਂ ਪੀਤਾ ਪਾਣੀ, ਮੇਰੀ ਪਿਆਸ ਪਿਆਸ ਨੂੰ ਰਹੀ ਬਦਲਾਈਆ। ਨੀ ਕਮਲੀਏ ਜਿਸ ਵੇਲੇ ਮਿਲ ਜਾਏ ਮਾਲਕ ਸ਼ਾਹ ਸੁਲਤਾਨੀ, ਫੇਰ ਦੁਨੀਆ ਫ਼ਾਨੀ ਕੰਮ ਕਿਸੇ ਨਾ ਆਈਆ। ਧਰਨੀ ਕਹੇ ਜਨ ਭਗਤੋ ਤੁਹਾਡੇ ਵਾਸਤੇ ਇਹ ਦੇਸ਼ ਇਸਲਾਮੀ, ਕਲਮਾ ਮੁਹੰਮਦ ਵਾਲਾ ਗਾਈਆ। ਮੇਰੇ ਪਰਵਰਦਿਗਾਰ ਵਾਸਤੇ ਇਹ ਸ਼ਰਅ ਦੀ ਇਕ ਨਿੱਕੀ ਜਿਹੀ ਹੁਕਮਰਾਨੀ, ਜੋ ਹੁਕਮ ਨਾਲ ਚਲਾਈਆ। ਅੰਤ ਉਸ ਨੂੰ ਵੇਖਣ ਆਇਆ ਜਿਸ ਦੇ ਪਿਛੇ ਸਾਰਿਆਂ ਦਿਤੀ ਕੁਰਬਾਨੀ, ਕਰਬਲਾ ਬੈਠਾ ਅੱਖ ਉਠਾਈਆ। ਇਹ ਲੇਖਾ ਲਿਖਤ ਦਾ ਕਲਮੇ ਦਾ ਨਾਮ ਦਾ ਕੋਈ ਗੱਲਬਾਤ ਨਹੀਂ ਜ਼ਬਾਨੀ, ਜ਼ਬਾਨਾਂ ਵਾਲਿਓ ਭੁਲ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਮੰਜ਼ਲ ਕਰੇ ਆਸਾਨੀ, ਸਿਰ ਅਹਿਸਾਨ ਨਾ ਕਿਸੇ ਚੜ੍ਹਾਈਆ।