੧੨ ਭਾਦਰੋਂ ਸ਼ਹਿਨਸ਼ਾਹੀ ਸੰਮਤ ੮ ਇਰਾਕ ਦੇ ਬਗ਼ਦਾਦ ਸ਼ਹਿਰ ਦੇ ਦਜਲਾ ਦਰਿਆ ਦੇ ਕੰਢੇ ਤੇ
ਦਜਲਾ ਕਹੇ ਮੈਂ ਪਾਣੀ ਧਾਰ ਵਹਿੰਦਾ, ਵਹਿਣ ਧੁਰ ਦਾ ਦਿਆਂ ਜਣਾਈਆ। ਜਿਸ ਵੇਲੇ ਗੁਰ ਨਾਨਕ ਚੜ੍ਹਿਦਿਉਂ ਆਇਆ ਲਹਿੰਦਾ, ਕਦਮ ਕਦਮ ਨਾਲ ਉਠਾਈਆ। ਨੌ ਦਿਨ ਮੇਰੇ ਕੰਢੇ ਮਰਦਾਨੇ ਨਾਲ ਸੀ ਆ ਕੇ ਬਹਿੰਦਾ, ਰਬਾਬ ਅਹਿਬਾਬ ਵਾਲੀ ਵਜਾਈਆ। ਅੰਤਰ ਅੰਤਰ ਪੁਰਖ ਅਕਾਲ ਦੀ ਚਰਨੀ ਢਹਿੰਦਾ, ਬਾਹਰੋਂ ਨਜ਼ਰ ਕਿਸੇ ਨਾ ਆਈਆ। ਕਦੇ ਉਠਦਾ ਕਦੇ ਲੰਮਾ ਪੈਂਦਾ, ਪੈਂਦ ਸਰਹਾਣਾ ਵੰਡ ਨਾ ਕੋਇ ਵੰਡਾਈਆ। ਕਦੇ ਖੇਲ ਤੱਕੇ ਮੇਰੀ ਨੈਂ ਦਾ, ਜੋ ਭੱਜੇ ਵਾਹੋ ਦਾਹੀਆ। ਕਦੇ ਹੰਕਾਰ ਤੱਕੇ ਤੁਰਕਾਂ ਵਾਲੀ ਮੈਂ ਦਾ, ਮਨਸਾ ਜਗਤ ਵਾਲੀ ਗਵਾਈਆ। ਕਦੇ ਅਸਮਾਨਾਂ ਦੇ ਉਤੇ ਤੱਕੇ ਕੀ ਖੇਲ ਹੋਣਾ ਖੈ ਦਾ, ਖ਼ੈਰਖ਼ਾਹ ਨਜ਼ਰ ਕੋਇ ਨਾ ਆਈਆ। ਫੇਰ ਚਾਰੋਂ ਕੁੰਟ ਨਜ਼ਾਰਾ ਤੱਕੇ ਹਰ ਸ਼ੈ ਦਾ, ਸ਼ਹਿਨਸ਼ਾਹ ਇਕੋ ਨਜ਼ਰੀ ਆਈਆ। ਫੇਰ ਮੇਰਾ ਰਾਹ ਤੱਕੇ ਗੈਹ ਦਾ, ਜੋ ਰਸਤਾ ਲਏ ਬਦਲਾਈਆ। ਫੇਰ ਹਕ ਤੱਕੇ ਇਸ ਧਰਤੀ ਉਤੇ ਕਿਸ ਬੈਅ ਦਾ, ਮਾਲਕ ਕਵਣ ਅਖਵਾਈਆ। ਜਾਂ ਪਰਦਾ ਚੁਕਿਆ ਨਜ਼ਾਰਾ ਤੱਕਿਆ ਇਕ ਨਿਰਭੈ ਦਾ, ਜੋ ਨਿਰਭਉ ਆਪਣਾ ਹੁਕਮ ਵਰਤਾਈਆ। ਜਿਸ ਲੇਖਾ ਪੂਰਾ ਕਰਨਾ ਮੇਰੇ ਚਰਨ ਕਵਲ ਗ੍ਰਹਿ ਦਾ, ਗ੍ਰਹਿ ਆਵੇ ਚਾਈਂ ਚਾਈਂਆ। ਝਗੜਾ ਮਿਟਾਉਣਾ ਦਵੈਤ ਦਵੇ ਦਾ, ਦੁਤੀਆ ਭਉ ਮੁਕਾਈਆ। ਦਜਲਾ ਕਹੇ ਨਾਨਕ ਕਿਹਾ ਨਿਸ਼ਾਨ ਰਹੇ ਨਾ ਕਿਸੇ ਹਿੰਦੂ ਮੁਸਲਿਮ ਮਜ਼੍ਹਬ ਦੀ ਜੈ ਦਾ, ਜੈ ਜੈ ਇਕੋ ਪੁਰਖ ਅਕਾਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਦਜਲਾ ਕਹੇ ਮੈਂ ਖ਼ੁਸ਼ੀਆਂ ਦੇ ਵਿਚ ਘੁੰਮਦਾ, ਘੁੰਮਣਘੇਰੀਆਂ ਨੱਚਣ ਟੱਪਣ ਕੁੱਦਣ ਚਾਈਂ ਚਾਈਂਆ। ਮੈਂ ਨਿਰਗੁਣ ਸਰਗੁਣ ਨਾਨਕ ਦੇ ਚਰਨ ਚੁੰਮਦਾ, ਚਰਨੋਦਕ ਆਪਣੇ ਵਿਚ ਟਿਕਾਈਆ। ਝਟ ਉਸ ਮੈਨੂੰ ਇਸ਼ਾਰਾ ਕੀਤਾ ਮਾਲਕ ਕੁੰਨ ਦਾ, ਜੋ ਕੁਨਬੇ ਅਵਤਾਰ ਪੈਗ਼ੰਬਰ ਗੁਰੂਆਂ ਵੇਖ ਵਖਾਈਆ। ਉਸ ਦਾ ਖੇਲ ਹੋਣਾ ਸੁਲਹਕੁਲ ਦਾ, ਦਵੈਤ ਵਿਚ ਦਵੈਸ਼ ਨਾ ਕੋਇ ਪ੍ਰਗਟਾਈਆ। ਉਹਦਾ ਰੂਪ ਹੋਣਾ ਅਨਮੁਲ ਦਾ, ਕੀਮਤ ਸਕੇ ਨਾ ਕੋਇ ਚੁਕਾਈਆ। ਸਦੀ ਚੌਧਵੀਂ ਅੰਤ ਉਸ ਦਾ ਦਵਾਰਾ ਹੋਣਾ ਖੁਲਦਾ, ਖ਼ਾਲਕ ਖ਼ਲਕ ਆਪਣਾ ਪਰਦਾ ਲਾਹੀਆ। ਉਸ ਵੇਲੇ ਦੀਨ ਮਜ਼੍ਹਬ ਹੋਵੇ ਰੁਲਦਾ, ਸ਼ਰਅ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਲਏ ਮਿਲਾਈਆ। ਦਜਲਾ ਕਹੇ ਨਾਨਕ ਮੇਰੇ ਵੱਲ ਪਿਆਰ ਨਾਲ ਤੱਕਿਆ, ਮੇਰਾ ਤਕਵਾ ਦਿਤਾ ਬੰਨ੍ਹਾਈਆ। ਫੇਰ ਇਸ਼ਾਰਾ ਕੀਤਾ ਮਦੀਨਾ ਮੱਕਿਆ, ਕਾਅਬਿਆਂ ਰੰਗ ਰੰਗਾਈਆ। ਜਿਸ ਵੇਲੇ ਮੇਰਾ ਮਹਿਬੂਬ ਆਵੇ ਹੱਕਿਆ, ਹਕੀਕਤ ਦਾ ਮਾਲਕ ਧੁਰਦਰਗਾਹੀਆ। ਨੌ ਸੌ ਨੜ੍ਹਿਨਵੇਂ ਫ਼ਕੀਰਾਂ ਦੇ ਅੰਦਰ ਹੋਵੇ (ਵਸਿਆ), ਨਵ ਨਵ ਨਵ ਦਾ ਪੰਧ ਮੁਕਾਈਆ। ਉਸ ਵੇਲੇ ਮਰਦਾਨਾ ਭੁੱਖ ਨਾਲ ਸੀ ਥੱਕਿਆ, ਥਕਾਵਟ ਅੰਤੜੀਆਂ ਵਿਚ ਆਈਆ। ਉਹ ਬੋਲਿਆ ਛੇਤੀ ਝਟਿਆ, ਸਹਿਜ ਦਿਤਾ ਸੁਣਾਈਆ। ਹੱਥ ਮਾਰ ਕੇ ਉਤੇ ਪੱਟਿਆ, ਬਹੁੜੀ ਬਹੁੜੀ ਕਰ ਕੁਰਲਾਈਆ। ਨਾਨਕ ਮੇਰਾ ਖ਼ਾਲੀ ਵੇਖ ਮਟਿਆ, ਅੰਦਰ ਵਸਤ ਨਜ਼ਰ ਕੋਇ ਨਾ ਆਈਆ। ਬਹੁੜੀ ਤੇਰੇ ਨਾਲ ਮੈਂ ਇਹ ਕੀ ਖੱਟਿਆ, ਭੁੱਖਾ ਰਹਿ ਕੇ ਝਟ ਲੰਘਾਈਆ। ਝਟ ਗੁਰੂ ਨਾਨਕ ਨੇ ਆਪਣਾ ਚਰਨ ਉਹਦੇ ਵਲ ਸਟਿਆ, ਅੰਗੂਠਾ ਅਗੇ ਦਿਤਾ ਕਰਾਈਆ। ਮਰਦਾਨੇ ਪ੍ਰੇਮ ਨਾਲ ਚੱਟਿਆ, ਚੇਟਕ ਤ੍ਰਿਸ਼ਨਾ ਰਹੀ ਨਾ ਰਾਈਆ। ਫੇਰ ਖ਼ੁਸ਼ੀਆਂ
ਦੇ ਵਿਚ ਟੱਪਿਆ, ਦਜਲਾ ਕਹੇ ਪਾਣੀ ਮੇਰੇ ਵਿਚੋਂ ਪੀ ਕੇ ਹੱਥ ਛਾਤੀ ਉਤੇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਦਜਲਾ ਕਹੇ ਮੇਰੇ ਉਤੇ ਨਾਨਕ ਢਾਈ ਘੰਟੇ ਲਈ ਲਾਈ ਸਮਾਧੀ, ਸਮਾਂ ਸਮੇਂ ਨਾਲ ਬੰਨਾਈਆ। ਉਸ ਵੇਲੇ ਉਸ ਦਾ ਰੂਪ ਲਬਾਸ ਸੀ ਬਗ਼ਦਾਦੀ, ਬਗ਼ਲੀ ਗਲ ਵਿਚ ਲਟਕਾਈਆ। ਨਾਲ ਮਰਦਾਨਾ ਸੀ ਰਬਾਬੀ, ਜੋ ਤੰਦ ਸਿਤਾਰ ਹਿਲਾਈਆ। ਜਿਹੜਾ ਭੁੱਖ ਦਾ ਬੜਾ ਆਦੀ, ਘੜੀ ਘੜੀ ਪਲ ਪਲ ਖਾਣ ਨੂੰ ਦਿਲ ਲਲਚਾਈਆ। ਉਸ ਨੂੰ ਰੁਸਣ ਦੀ ਬੜੀ ਸੀ ਵਾਦੀ, ਵਾਹਿਦੇ ਝਟ ਪਿਛਲੇ ਜਾਏ ਭੁਲਾਈਆ। ਦਜਲਾ ਕਹੇ ਮਰਦਾਨੇ ਕਿਹਾ ਉਹ ਬਾਬਾ ਨਾਨਕਾ ਤੇਰੇ ਨਾਲੋਂ ਤਾਂ ਚੰਗੀ ਸੀ ਮੇਰੀ ਬੁੱਢੀ ਦਾਦੀ, ਜਿਹੜੀ ਟੁਕ ਦਹੀਂ ਨਾਲ ਖਵਾਈਆ। ਸਦਾ ਘਰ ਚੜ੍ਹੀ ਰਹਿੰਦੀ ਸੀ ਹਾਂਡੀ, ਜਿਸ ਵੇਲੇ ਚਾਹਵਾਂ ਲਵਾਂ ਖਾਈਆ। ਹੁਣ ਮੈਂ ਤੇਰੀ ਬਾਂਦੀ, ਕੀ ਤੇਰੀ ਬੰਦਨਾ ਨਾਲ ਆਪਣਾ ਆਪ ਲਵਾਂ ਪ੍ਰਚਾਈਆ। ਝਟ ਚੜ੍ਹਦਿਉਂ ਆ ਗਈ ਆਂਧੀ, ਹਵਾ ਜ਼ੋਰ ਜ਼ੋਰ ਚਲਾਈਆ। ਮਰਦਾਨਾ ਕਹੇ ਮੈਨੂੰ ਯਾਦ ਆਉਂਦੀ ਮਾਂ ਦੀ, ਜਿਹੜੀ ਗੋਦੀਆਂ ਵਿਚ ਲਾਡ ਲਡਾਈਆ। ਮੈਨੂੰ ਕਸਮ ਸੂਰ ਗਾਂ ਦੀ, ਜੀਅ ਕਰਦਾ ਨਾਨਕਾ ਤੇਰੇ ਨਾਲੋਂ ਪੱਲਾ ਜਾਵਾਂ ਛੁਡਾਈਆ। ਮੈਨੂੰ ਇਕ ਖ਼ਾਹਿਸ਼ ਹਾਂ ਤੇ ਨਾਂਹ ਦੀ, ਜੇ ਸਮਾਧੀ ਨਹੀਂ ਖੋਲਣੀ ਸਿਰ ਦੇ ਹਿਲਾਈਆ। ਏਥੇ ਭੁੱਖ ਪਿਆਸ ਨਾਲੋਂ ਬਹੁਤੀ ਲੋੜ ਛਾਂ ਦੀ, ਅਗਨੀ ਅੱਗ ਰਹੀ ਜਲਾਈਆ। ਫੇਰ ਝਟ ਅੰਦਰੋਂ ਆਵਾਜ਼ ਨਿਕਲੀ ਧਾਹ ਦੀ, ਹੌਕਿਆਂ ਵਿਚ ਜਣਾਈਆ। ਝਟ ਸਤਿਗੁਰ ਨਾਨਕ ਇਸ਼ਾਰਾ ਦਿਤਾ ਮਰਦਾਨਿਆਂ ਉਹ ਖੇਲ ਵੇਖ ਉਸ ਬੇਪਰਵਾਹ ਦੀ, ਜੋ ਬੇਪਰਵਾਹੀ ਵਿਚ ਸਮਾਈਆ। ਮੈਨੂੰ ਖ਼ਾਹਿਸ਼ ਉਸੇ ਦੇ ਨਾਂ ਦੀ, ਜੋ ਨਰ ਨਿਰੰਕਾਰਾ ਨੂਰ ਅਲਾਹੀਆ। ਜਿਸ ਦੀ ਸਿਫ਼ਤ ਚਾਰ ਜੁਗ ਹੋਈ ਵਾਹਵਾ ਦੀ, ਵਾਹਵਾ ਕਹਿ ਕੇ ਸਾਰੇ ਗਏ ਸੁਣਾਈਆ। ਮੁਹੰਮਦ ਉਸ ਦੀ ਖ਼ਬਰ ਉਡਾਈ ਅਫ਼ਵਾਹ ਦੀ ਕਲਮੇ ਵਿਚ ਜਣਾਈਆ। ਏਥੇ ਆਮਦ ਹੋਣੀ ਆਲੀਜ਼ਾਹ ਦੀ, ਅਲਿਲ ਸੁਬਹ ਆਪਣਾ ਖੇਲ ਖਿਲਾਈਆ। ਇਹ ਸ਼ਹਾਦਤ ਭੁਗਤਾਉਣੀ ਦਜਲੇ ਗਵਾਹ ਦੀ, ਦੂਜਾ ਮਾਨਸ ਏਸ ਵੇਲੇ ਦਾ ਰਹਿਣ ਕੋਇ ਨਾ ਪਾਈਆ। ਉਸ ਦੀ ਖੇਲ ਵਰਤਣੀ ਆਪਣੀ ਕਲਾ ਦੀ, ਕਲਧਾਰੀ ਆਪਣੀ ਕਲ ਵਖਾਈਆ। ਲੇਖੇ ਲਾਉਣੀ ਧਾਰ ਜਲਾਂ ਦੀ, ਜਲ ਥਲ ਦੋਵੇਂ ਵੇਖ ਵਖਾਈਆ। ਜਿਸ ਦੀ ਖੇਲ ਘੜੀ ਪਲਾਂ ਦੀ, ਪਲਕਾਂ ਦੇ ਪਿਛੇ ਧੁਰਦਰਗਾਹੀਆ। ਮਰਦਾਨੇ ਕਿਹਾ ਨਾਨਕ ਸਤਿਗੁਰ ਤੂੰ ਸੌਹ ਖਾ ਅਲਾਹ ਦੀ, ਕੀ ਅੱਲਾ ਇਹੋ ਖੇਲ ਵਰਤਾਈਆ। ਝਟ ਸਤਿਗੁਰ ਨਾਨਕ ਕਿਹਾ ਉਹਦੀ ਕਰਨੀ ਨਾਲ ਭਗਤਾਂ ਵਾਲੇ ਦਲਾਂ ਦੀ, ਸੱਤ ਸੱਤ ਜ਼ਿਮੀਂ ਅਸਮਾਨਾਂ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਖਿਲਾਈਆ। ਦਜਲਾ ਕਹੇ ਮੈਂ ਸੁਣਿਆ ਅਗੰਮ ਭਵਿਖ, ਸਤਿਗੁਰ ਨਾਨਕ ਦਿਤਾ ਸੁਣਾਈਆ। ਮੈਂ ਆਪਣੀ ਤਹਿ ਵਿਚ ਲਿਆ ਲਿਖ, ਜਿਸ ਦਾ ਹਰਫ਼ ਨਾ ਕੋਇ ਮਿਟਾਈਆ। ਧੰਨਭਾਗ ਮੈਂ ਵੀ ਤੱਕਾਂਗਾ ਉਸ ਸਾਹਿਬ ਦੇ ਸਿਖ, ਜੋ ਸਿਖਿਆ ਵਿਚ ਸਮਾਈਆ। ਉਹ ਮਹਿਬੂਬ ਵੇਖਣਾ ਇਕ, ਜਿਸ ਨੂੰ ਵਾਹਿਦ ਏਕੰਕਾਰ ਕਰ ਕੇ ਸਾਰੇ ਗਾਈਆ। ਮੇਰੀ ਸੁਰਤੀ ਜਾਣੀ ਟਿਕ, ਟਿੱਕਾ ਮਸਤਕ ਧੂੜੀ ਖ਼ਾਕ ਰਮਾਈਆ। ਮੈਂ ਜਨ ਭਗਤਾਂ ਨੂੰ ਬਿਠਾਵਾਂਗਾ ਆਪਣੀ ਹਿਕ, ਹਿਕਮਤ ਆਪਣੀ ਆਪ ਬਣਾਈਆ। ਉਡੀਕ ਕਰਾਂਗਾ ਨਿਤ, ਜੋ ਨਵਿਤ ਆਵੇ ਮੇਰਾ ਮਾਹੀਆ। ਮੈਂ ਤੱਕਾਂ ਪਰਮੇਸ਼ਵਰ ਪਿਤ, ਪਾਰਬ੍ਰਹਮ ਧੁਰਦਰਗਾਹੀਆ। ਜੋ ਮੇਰਾ ਯਾਦ ਰਖੇ
ਹਿਤ, ਸ਼ਹਾਦਤ ਨਾਨਕ ਨਾਨਕ ਨਾਨਕ ਨਾਲ ਭੁਗਤਾਈਆ। ਨਿਸ਼ਾਨਾ ਹੋਵੇ ਨਾ ਕੋਈ ਪੱਥਰ ਇੱਟ, ਕੰਢਾ ਘਾਟ ਨਾ ਕੋਇ ਰਖਾਈਆ। ਮੇਰੇ ਅੰਤਰ ਉਸੇ ਦੇ ਨਾਮ ਦੀ ਚਿਟ, ਜੋ ਚਿੱਟੇ ਉਤੇ ਕਾਲਾ ਦੇਵੇ ਪਾਈਆ। ਮੈਂ ਸੁਣਾਂ ਬਚਨ ਅਨਮੋਲੇ ਮਿੱਠ, ਮਿੱਠੜਾ ਰਸ ਚਖਾਈਆ। ਜਿਸ ਪਹਿਲੋਂ ਲੇਖੇ ਲਾ ਕੇ ਆਉਣਾ ਥਾਂ ਸਵਾ ਗਿੱਠ, ਗਿੱਠ ਮਾਰੂ ਡੰਡ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਸੁਣਾਈਆ। ਦਜਲਾ ਕਹੇ ਝਟ ਮਰਦਾਨੇ ਨੂੰ ਆਈ ਉਬਾਸੀ, ਮੁਖ ਖੋਲ ਕੇ ਹੱਥ ਮੁਖ ਉਤੇ ਟਿਕਾਈਆ। ਨਾਲੇ ਰੋਵੇ ਨਾਲੇ ਕਰੇ ਹਾਸੀ, ਨਾਲੇ ਭੁੱਖ ਵੱਲ ਤਕਾਈਆ। ਫੇਰ ਗ਼ੁੱਸੇ ਵਿਚ ਕਿਹਾ, ਉਹ ਨਾਨਕਾ, ਬਹੁੜੀ ਤੇਰੀ ਕਦੋਂ ਖ਼ਤਮ ਹੋਵੇਗੀ ਉਦਾਸੀ, ਘਰਦਿਆਂ ਨਾਲੋਂ ਵਿਛੋੜਾ ਥਲਾਂ ਵਿਚ ਪਵਾਈਆ। ਮੈਨੂੰ ਯਾਦ ਆਉਂਦੀ ਮੇਰੀ ਮਾਸੀ, ਜਿਹੜੀ ਚੁਲੀਆਂ ਦੁੱਧ ਪਿਲਾਈਆ। ਮੈਨੂੰ ਮੁਆਫ਼ ਕਰੀਂ ਮੇਰੀ ਗੁਸਤਾਖ਼ੀ, ਮੈਂ ਪੱਲੂ ਜਾਵਾਂ ਛੁਡਾਈਆ। ਆਹ ਲੈ ਰਬਾਬ ਮੈਂ ਨਹੀਂ ਤੇਰਾ ਸਾਥੀ, ਇਕ ਇਕੱਲਾ ਫਿਰਨਾ ਵਾਹੋ ਦਾਹੀਆ। ਝਟ ਸਤਿਗੁਰ ਨਾਨਕ ਮਾਰੀ ਝਾਕੀ, ਮਿਹਰ ਨਜ਼ਰ ਟਿਕਾਈਆ। ਮਰਦਾਨੇ ਮੇਰੀ ਮੰਨ ਲੈ ਆਖੀ, ਸਹਿਜ ਨਾਲ ਸੁਣਾਈਆ। ਸੁਣ ਭਵਿਖਤ ਵਾਕੀ, ਪਰਦਾ ਕੰਨਾਂ ਉਤੋਂ ਚੁਕਾਈਆ। ਉਹ ਨਜ਼ਾਰਾ ਤੱਕ ਜਿਥੇ ਖੇਲ ਕਰਨਾ ਪੁਰਖ ਅਬਿਨਾਸ਼ੀ, ਅਬਿਨਾਸ਼ੀ ਕਰਤਾ ਆਪਣੀ ਕਾਰ ਭੁਗਤਾਈਆ। ਨਿਰਗੁਣ ਨੂਰ ਜੋਤ ਹੋਵੇ ਪ੍ਰਕਾਸ਼ੀ, ਦੋ ਜਹਾਨਾਂ ਚੰਦ ਚਮਕਾਈਆ। ਉਹਦੇ ਨਾਲ ਵੀ ਤੇਰੇ ਵਰਗੇ ਗੁਰਮੁਖ ਹੋਣੇ ਬਹੁਭਾਤੀ, ਜਨ ਭਗਤ ਰੂਪ ਬਦਲਾਈਆ। ਕੋਈ ਦਿਨੇ ਰੁੱਸੇ ਤੇ ਕੋਈ ਰੁੱਸੇ ਰਾਤੀ, ਰੁਤੜੀ ਏਸੇ ਤਰਾ ਮਹਿਕਾਈਆ। ਪਰ ਯਾਦ ਰਖੀਂ ਜਿਸ ਵੇਲੇ ਮੇਰੇ ਪੁੱਜਣ ਉਤੇ ਘਾਟੀ, ਕੰਢੇ ਡੇਰਾ ਲਾਈਆ। ਦਜਲੇ ਦੇ ਨਾਲ ਉਨ੍ਹਾਂ ਦੀ ਬਦਲ ਜਾਵੇ ਹਯਾਤੀ, ਫ਼ਰਾਤ ਨਾਲ ਗੰਢ ਪਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਖੇਲ ਸਦਾ ਆਦਿ ਜੁਗਾਦੀ, ਕਲਜੁਗ ਅੰਤ ਸ੍ਰੀ ਭਗਵੰਤ ਆਪਣਾ ਹੁਕਮ ਵਰਤਾਈਆ।
੧੨ ਭਾਦਰੋਂ ਸ਼ਹਿਨਸ਼ਾਹੀ ਸੰਮਤ ੮ ਇਰਾਕ ਦੇ ਬਗ਼ਦਾਦ ਸ਼ਹਿਰ ਵਿਚ ਜਿਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਹਿਲੋਲ
ਨਾਲ ਬੈਠ ਕੇ ਬਚਨ ਕੀਤੇ ਸਨ ਉਸ ਦੇ ਮਕਬਰੇ ਤੇ ਜਾ ਕੇ ਮਹਾਰਾਜ ਜੀ ਨੇ ਕਿਰਪਾ ਕੀਤੀ
ਨਿਰਗੁਣ ਸਰਗੁਣ ਸਤਿਗੁਰ ਨਾਨਕ ਧਾਰ, ਧਰਨੀ ਧਰਤ ਧਵਲ ਧੌਲ ਚਰਨ ਟਿਕਾਈਆ। ਸ਼ਬਦ ਉਦਾਸੀ ਫਿਰਿਆ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਜਿਸ ਨੂੰ ਸੀਸ ਨਿਵਾਈਆ। ਜਿਸ ਦਾ ਖੇਲ ਤੱਕਣ ਤੇਈ ਅਵਤਾਰ, ਜੋਤ ਜੋਤ ਵਿਚੋਂ ਧਿਆਨ ਲਗਾਈਆ। ਹਜ਼ਰਤ ਈਸਾ ਮੂਸਾ ਮੁਹੰਮਦ ਕਰੇ ਵਿਚਾਰ, ਕੀ ਕਲਮਿਆਂ ਤੋਂ ਬਾਹਰ ਕਾਇਨਾਤ ਆਪਣਾ ਰੰਗ ਰੰਗਾਈਆ। ਜੋ ਫਿਰੇ ਬਿਨਾ ਸ਼ਰਅ ਦੀ ਚਾਰ ਦੀਵਾਰ, ਹਦੂਦ ਵੰਡ ਨਾ ਕੋਇ ਵੰਡਾਈਆ। ਹਿੰਦੂ ਮੁਸਲਿਮ ਦੋਹਾਂ ਤੋਂ ਵਸਿਆ ਬਾਹਰ, ਨੂਰ ਨੁਰਾਨਾ ਨੂਰ ਅਲਾਹੀਆ। ਗ਼ਰੀਬ ਨਿਮਾਣਿਆਂ ਬਣ ਕੇ ਖ਼ਿਦਮਤਗਾਰ, ਖ਼ਾਦਮ ਹੋ ਕੇ ਵੇਖ ਵਖਾਈਆ। ਜਿਹੜੀ ਜਗਤ ਮੰਜ਼ਲ ਦੁਸ਼ਵਾਰ, ਦੁਸ਼ਮਣ ਦੂਈ ਨਜ਼ਰ ਕੋਇ ਨਾ ਆਈਆ। ਸੋ ਮੱਕੇ ਕਾਅਬੇ ਕਰ ਕੇ ਖ਼ਬਰਦਾਰ,
ਬੇਖ਼ਬਰਾਂ ਖ਼ਬਰ ਸੁਣਾਈਆ। ਨਾਲ ਮਰਦਾਨੇ ਦੀ ਸਿਤਾਰ, ਤੂੰ ਹੀ ਤੂੰ ਹੀ ਰਾਗ ਅਲਾਈਆ। ਜਿਥੇ ਸਤਿਗੁਰ ਨਾਨਕ ਸੱਚੇ ਪਾਤਸ਼ਾਹ ਪਾਰਬ੍ਰਹਮ ਪੁਰਖ ਅਕਾਲ ਦਾ ਤੱਕਿਆ ਦਰਬਾਰ, ਦਰਗਾਹ ਸਾਚੀ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮੇਲਾ ਲਏ ਮਿਲਾਈਆ। ਨਾਨਕ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਦਾ ਇਮਦਾਦੀ, ਦੂਸਰ ਓਟ ਨਾ ਕੋਇ ਤਕਾਈਆ। ਪੁਰਖ ਅਕਾਲ ਦਾ ਸੁਣ ਸ਼ਬਦ ਨਾਦ ਅਨਾਦੀ, ਧੁਨ ਆਤਮਕ ਵਜਦੀ ਰਹੇ ਵਧਾਈਆ। ਨਿਰਵੈਰ ਨਾਲ ਹੋਇਆ ਅਹਿਲਾਦੀ, ਜਿਸ ਦਾ ਐਨੁਲਹਕ ਸਾਰੇ ਢੋਲੇ ਗਾਈਆ। ਉਹਦਾ ਖੇਲ ਸਦਾ ਇਤਫ਼ਾਕੀ, ਇਤਫ਼ਾਕੀਆ ਆਪਣਾ ਰੰਗ ਰੰਗਾਈਆ। ਦਰਵੇਸ਼ ਹੋ ਕੇ ਨਰੇਸ਼ ਹੋ ਕੇ ਪਹੁੰਚਿਆ ਵਿਚ ਬਗ਼ਦਾਦੀ, ਬਗ਼ਲਗੀਰ ਸਾਰੇ ਲਏ ਬਣਾਈਆ। ਉਸ ਵੇਲੇ ਮਹੀਨਾ ਸੀ ਅਲਜਮਾਦੀ, ਜੁਮਾ ਨਿਉਂ ਨਿਉਂ ਲਾਗੇ ਪਾਈਂਆ। ਨਿਗਾਹ ਮਾਰੀ ਦਜਲਾ ਫ਼ਰਾਤੀ, ਬਿਨ ਅੱਖਾਂ ਅੱਖ ਉਠਾਈਆ। ਮੁਹੰਮਦ ਦਾ ਲੇਖਾ ਤੱਕਿਆ ਸ਼ਰਅ ਕਾਗ਼ਜ਼ਾਤੀ, ਕੀ ਕਲਮਾ ਦਏ ਗਵਾਹੀਆ। ਕੀ ਹੁਕਮ ਸੰਦੇਸ਼ਾ ਪੈਗ਼ਾਮ ਧੁਰ ਸਫਾਤੀ, ਹਦੀਸਾਂ ਤੋਂ ਬਾਹਰ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਤਿਗੁਰ ਨਾਨਕ ਸੁਣਿਆ ਸ਼ਬਦ ਅਗੰਮੀ ਢੋਲ, ਢੋਲਾ ਬੇਪਰਵਾਹੀਆ। ਜਿਸ ਦਾ ਅੱਖਰਾਂ ਵਾਲਾ ਨਹੀਂ ਬੋਲ, ਜਗਤ ਵਾਲੀ ਨਾ ਕੋਇ ਪੜ੍ਹਾਈਆ। ਉਹ ਧੁਰ ਦਾ ਹੁਕਮ ਨਿਰੋਲ, ਜੋ ਸਤਿਨਾਮ ਵਿਚ ਸਮਾਈਆ। ਝਟ ਸਚ ਦਾ ਸਚ ਦਵਾਰਾ ਖੋਲ, ਖ਼ਾਲਕ ਖ਼ਲਕ ਦਿਤਾ ਸਮਝਾਈਆ। ਜ਼ਰਾ ਵੇਖੀਂ ਪੁਜਿਆ ਕੋਲ ਬਹਿਲੋਲ, ਜਿਸ ਨੂੰ ਬਾਈਬਲ ਵਿਚ ਈਸਾ ਗਿਆ ਦ੍ਰਿੜਾਈਆ। ਜਗਤ ਧਾਰੀ ਕਿਸੇ ਹਾਸੀ ਕੀਤੀ ਕਿਸੇ ਮਖ਼ੌਲ, ਕੋਈ ਮਸਖ਼ਰੀ ਰਿਹਾ ਉਡਾਈਆ। ਮਰਦਾਨਾ ਗਿਆ ਡੋਲ, ਹੌਲੀ ਜਿਹੀ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਤਿਗੁਰ ਨਾਨਕ ਕਿਹਾ ਮਰਦਾਨੇ ਐਂਵੇਂ ਨਾ ਡਰ, ਡਰਪੋਕ ਰੂਪ ਵਟਾਈਆ। ਆਹ ਵੇਖ ਓਹ ਵੇਖ ਮੇਰੇ ਨਾਲ ਮੇਰਾ ਹਰਿ, ਦੂਜਾ ਰੂਪ ਨਾ ਕੋਇ ਵਟਾਈਆ। ਮੈਂ ਆਇਆ ਉਸ ਉਮਤ ਦੇ ਘਰ, ਜਿਸ ਦੀ ਰਸੂਲ ਸ਼ਹਾਦਤ ਦੇਣ ਗਵਾਹੀਆ। ਜਿਸ ਦਾ ਲੇਖਾ ਸਦੀ ਚੌਧਵੀਂ ਅੰਤਮ ਮੁੱਕਣਾ ਧਰਨੀ ਨਹੀਂ ਰਹਿਣੀ ਜੜ, ਜੜ ਚੇਤਨ ਦੋਵੇਂ ਖੋਜ ਖੁਜਾਈਆ। ਤੂੰ ਢਾਈ ਕਦਮ ਖਜੂਰ ਉਤੇ ਚੜ੍ਹ, ਰਾਜੇ ਬਲ ਦਾ ਲੇਖਾ ਬਾਵਨ ਵਾਲਾ ਪੂਰ ਵਖਾਈਆ। ਜਿਥੇ ਮਾਟੀ ਖ਼ਾਕ ਵਿਚ ਦਫਨ ਹੋਏ ਸੀਸ ਧੜ, ਕਫ਼ਨਾਂ ਵਾਲੇ ਸਾਰੇ ਰਹੇ ਕੁਰਲਾਈਆ। ਸਤਿਗੁਰ ਨਾਨਕ ਮਹਿਬੂਬ ਪਿਆਰੇ ਮੁਹੱਬਤ ਵਿਚ ਕਿਰਪਾ ਕਰ, ਕਿਰਪਾ ਨਿਧਾਨ ਤੇਰੇ ਹੱਥ ਵਡਿਆਈਆ। ਸਾਨੂੰ ਲਾਰਾ ਦਿਤਾ ਸਹਾਰਾ ਦਿਤਾ ਅੰਤ ਬਹਿਸ਼ਤੀ ਜਾਣਾ ਵੜ, ਹੂਰਾਂ ਸੰਗ ਬਣਾਈਆ। ਅਸੀਂ ਮਕਬਰਿਆਂ ਵਿਚ ਰਹੇ ਸੜ, ਸਾਂਤਕ ਸਤਿ ਨਾ ਕੋਇ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸਾਹਿਬ ਧੁਰਦਰਗਾਹੀਆ। ਨਾਨਕ ਸਤਿਗੁਰ ਧਰਿਆ ਹੱਥ ਉਤੇ ਛਾਤੀ, ਸ਼ਹਿਨਸ਼ਾਹ ਵੱਲ ਧਿਆਨ ਲਗਾਈਆ। ਤੂੰ ਪਾਰਸ ਕਮਲਾਪਾਤੀ, ਪਤਿਪਰਮੇਸ਼ਵਰ ਬੇਪ੍ਰਵਾਹੀਆ। ਸਭ ਨੂੰ ਜੀਵਣ ਸਾਚੀ ਜ਼ਿੰਦਗੀ ਦੇ ਹਯਾਤੀ, ਜੀਵਣ ਆਪਣੇ ਨਾਲ ਮਿਲਾਈਆ। ਸ਼ਰਅ ਦੀ ਮੇਟ ਸਰਬ ਗੁਸਤਾਖ਼ੀ, ਤੂੰ ਬਖ਼ਸ਼ਣਹਾਰ ਇਕ ਅਖਵਾਈਆ। ਮੁਰੀਦ ਮੁਰਸ਼ਦ ਸਾਰੇ ਮੰਗਣ ਮੁਆਫ਼ੀ, ਬਹਿਲੋਲ ਦਾ ਮਕਬਰਾ ਆਪਣੀ ਖ਼ਾਹਿਸ਼ ਸੁਣਾਈਆ। ਚਾਰ ਕੁੰਟ ਦਹਿ ਦਿਸ਼ਾ
ਧਰਨੀ ਅੰਦਰ ਕਰ ਤਲਾਸ਼ੀ, ਸੱਤ ਜ਼ਿਮੀਂ ਅਸਮਾਨ ਚੌਦਾਂ ਤਬਕਾਂ ਫੋਲ ਫੁਲਾਈਆ। ਤੇਰਾ ਖੇਲ ਅੱਲਾ ਮੁਆਸ਼ੀ, ਮੁਸ਼ਕਲ ਸਭ ਦੀ ਹੱਲ ਕਰਾਈਆ। ਮੈਂ ਤੇਰਾ ਸੇਵਕ ਚੇਰੀ ਦਾਸੀ, ਨਾਨਕ ਸਰਗੁਣ ਨਿਰਗੁਣ ਆਇਆ ਚਾਈਂ ਚਾਈਂਆ। ਮੇਰਾ ਲੇਖਾ ਤੇਰੇ ਕੋਲ ਭਵਿਖਤ ਵਾਕੀ, ਸ਼ਬਦ ਸੰਦੇਸ਼ੇ ਵਿਚ ਦ੍ਰਿੜਾਈਆ। ਕਲਜੁਗ ਅੰਤਮ ਲਹਿਣਾ ਦੇਣਾ ਪੂਰਾ ਕਰਨਾ ਬਾਕੀ, ਬਕਾਇਦਾ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਪੁਰਖ ਅਕਾਲ ਕਿਹਾ ਸਤਿਗੁਰ ਨਾਨਕ ਤੇਰਾ ਸ਼ਬਦ ਸਤਿਗੁਰੂ ਯੋਧਾ ਮਰਦਾਨਾ ਮਰਦ, ਮੱਦਦ ਦੀ ਲੋੜ ਰਹੇ ਨਾ ਰਾਈਆ। ਤੇਰੀ ਬੇਨੰਤੀ ਮਨਜ਼ੂਰ ਦਰਗਾਹ ਸਾਚੀ ਅਰਜ਼, ਆਰਜ਼ੂ ਤੇਰੇ ਨਾਲ ਰਖਾਈਆ। ਸਦੀ ਚੌਧਵੀਂ ਹਜ਼ਰਤ ਮੁਹੰਮਦ ਦੀ ਪੂਰੀ ਹੋਵੇ ਗ਼ਰਜ਼, ਗ਼ਰਜ਼ ਸਭ ਦੀ ਵੇਖ ਵਖਾਈਆ। ਬੇਐਬ ਬੇਪ੍ਰਵਾਹ ਆਪਣਾ ਖੇਲ ਕਰੇ ਅਸਚਰਜ, ਅਚਰਜ ਲੀਲਾ ਆਪ ਵਰਤਾਈਆ। ਝਟ ਮਰਦਾਨੇ ਨੂੰ ਉਠੀ ਦਰਦ, ਦੁਖੀ ਹੋ ਕੇ ਹਾਲ ਸੁਣਾਈਆ। ਇਕ ਮੁਰੀਦ ਨੇ ਨਾਨਕ ਤਪੇ ਦੇ ਅਗੇ ਰਖੀ ਕਰਦ, ਖ਼ੁਸ਼ੀਆਂ ਨਾਲ ਹੱਥ ਫੜਾਈਆ। ਨਾਨਕ ਹੱਸ ਕੇ ਕਿਹਾ ਇਹ ਕਰਦ ਨਹੀਂ ਹਰਿ ਗੋਬਿੰਦ ਦੀ ਬਣੇਗੀ ਖੜਗ, ਖੰਡਾ ਗੋਬਿੰਦ ਸਿੰਘ ਰੂਪ ਵਟਾਈਆ। ਜੋ ਲੇਖਾ ਲਿਖਿਆ ਵਿਚ ਪੁਰਾਣ ਗਰੜ, ਤਿਸ ਦਾ ਲਹਿਣਾ ਪੂਰ ਕਰਾਈਆ। ਮੇਰਾ ਮਾਲਕ ਖ਼ਾਲਕ ਪ੍ਰਿਤਪਾਲਕ ਨੂਰ ਨੁਰਾਨਾ ਨੌਜਵਾਨਾ ਮਰਦ ਮਰਦਾਨਾ ਸ੍ਰੀ ਭਗਵਾਨਾ ਲੇਖਾ ਜਾਣੇ ਗੋਰ ਮਰੜ, ਮਕਬਰਿਆਂ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਆਪਣਾ ਖੇਲ ਵਖਾਈਆ। ਛੁਰੀ ਕਿਹਾ ਸਤਿਗੁਰ ਨਾਨਕ ਮੈਂ ਤੇਰੇ ਆ ਗਈ ਵਿਚ ਪੰਜੇ, ਪੰਜਾਂ ਤੋਂ ਖਹਿੜਾ ਦੇਣਾ ਛੁਡਾਈਆ। ਨਾ ਹਰਖ ਰਹੇ ਨਾ ਸੋਗ ਰਹੇ ਨਾ ਰੰਜੇ, ਰੰਜਸ਼ ਪਿਛਲੀ ਦੇ ਗਵਾਈਆ। ਮੇਰਾ ਸੰਗ ਰਹੇ ਨਾਲ ਕਿਸੇ ਨਾ ਗੰਜੇ, ਸਾਬਤ ਸੂਰਤ ਮੇਰਾ ਮੇਲਾ ਦੇਣਾ ਮਿਲਾਈਆ। ਇਹ ਦੁਨੀਆਦਾਰ ਅਕਲ ਬੁੱਧੀ ਦੇ ਅੰਧੇ, ਤੇਰੀ ਸਾਰ ਕੋਇ ਨਾ ਪਾਈਆ। ਬਾਹਰੋਂ ਦਿਸਣ ਪੰਜਾਂ ਤਤਾਂ ਕਲਬੂਤੀ ਬੰਦੇ, ਬੰਦਗੀ ਵਿਚ ਨਾ ਕੋਇ ਸਮਾਈਆ। ਤੂੰ ਆਇਉਂ ਦਜਲਾ ਦੇ ਕੰਢੇ, ਦਜਲਾ ਦਾ ਜਲ ਤੇਰਾ ਚਰਨ ਛੋਹ ਕੇ ਆਪਣੀ ਖ਼ੁਸ਼ੀ ਬਣਾਈਆ। ਪਰ ਇਕ ਗੱਲ ਦੱਸ ਜਿਸ ਸ਼ਰਅ ਦੀ ਵੰਡਣ ਵੰਡੇ, ਹਿੱਸੇ ਮਜ਼੍ਹਬਾਂ ਵਾਲੇ ਪਾਈਆ। ਉਸ ਦਾ ਸਮਾਂ ਕਿਹੜੀ ਧਾਰ ਲੰਘੇ, ਮੈਨੂੰ ਦੇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਸਤਿਗੁਰ ਨਾਨਕ ਕਿਹਾ ਉਹ ਮੇਰਾ ਸਾਹਿਬ ਸ੍ਰੀ ਭਗਵਾਨਾ, ਪਰਵਰਦਿਗਾਰ ਬੇਪ੍ਰਵਾਹੀਆ। ਜਿਹੜਾ ਜੁਗ ਚੌਕੜੀ ਬਦਲ ਦਏ ਜ਼ਮਾਨਾ, ਜ਼ਿਮੀਂ ਜ਼ਮਾ ਵੇਖ ਵਖਾਈਆ। ਜਿਸ ਦਾ ਨੂਰ ਜੋਤ ਪ੍ਰਕਾਸ਼ ਅਸਮਾਨਾ, ਇਸਮ ਆਜ਼ਮ ਇਕ ਅਖਵਾਈਆ। ਉਹ ਕਦੇ ਨਾ ਹੋਏ ਬੇਗਾਨਾ, ਸਾਂਝਾ ਪੀਰ ਗੁਣੀ ਗਹੀਰ ਇਕੋ ਨਜ਼ਰੀ ਆਈਆ। ਸਤਿ ਸਚ ਸਤਿ ਧਰਮ ਉਸ ਦਾ ਨਿਸ਼ਾਨਾ, ਮੇਰਾ ਸਤਿਨਾਮ ਸਤਿ ਦੀ ਦਏ ਗਵਾਹੀਆ। ਝਟ ਸਤਿਗੁਰ ਨਾਨਕ ਕਰਦ ਉਤੇ ਆਪਣੇ ਹੱਥ ਨਾਲ ਸੱਤ ਰੰਗ ਦਾ ਬੱਧਾ ਗਾਨਾ, ਮੌਲਾ ਮੌਲੀ ਗੰਢ ਪਵਾਈਆ। ਉਹ ਵੇਖੇ ਖੇਲ ਵਿਚ ਜਹਾਨਾ, ਨਵ ਖੰਡ ਪ੍ਰਿਥਮੀ ਸੱਤ ਦੀਪ ਚੌਦਾਂ ਲੋਕ ਚੌਦਾਂ ਤਬਕ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਜ਼ਿਮੀਂ ਅਸਮਾਨ ਨਿਰਗੁਣ ਨਿਰਵੈਰ ਨਿਰੰਕਾਰ ਵੇਖ ਵਖਾਈਆ। ਜਿਸ ਦੇ ਚਰਨ ਝੁਕਦੇ ਸੀਤਾ ਰਾਮਾ, ਕੋਟਨ ਕ੍ਰਿਸ਼ਨ ਕਾਹਨਾ, ਸੰਗ ਪੈਗ਼ੰਬਰ ਸਜਦਿਆਂ ਵਿਚ ਸੀਸ ਨਿਵਾਈਆ।
ਉਹ ਮੇਰਾ ਜ਼ਰੂਰ ਸੁਣੇ ਪੈਗ਼ਾਮਾ, ਪੈਗ਼ੰਬਰਾਂ ਦਾ ਪੈਗ਼ੰਬਰ ਅਮਾਮ ਇਕੋ ਨੂਰ ਅਲਾਹੀਆ। ਜਿਸ ਦਾ ਸ਼ਬਦ ਕਲਮਾ ਵੱਜੇ ਇਕ ਦਮਾਮਾ, ਦੋ ਜਹਾਨਾਂ ਕਰੇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਸਤਿਗੁਰ ਨਾਨਕ ਕਿਹਾ ਪਰਵਰਦਿਗਾਰ ਕਰੇ ਮਿਹਰਵਾਨੀ, ਮਕਬਰਿਆਂ ਵਾਲਿਓ ਦਿਆਂ ਜਣਾਈਆ। ਉਹ ਜਲਵਾਗਰ ਨੁਰਾਨੀ, ਸ਼ਹਿਨਸ਼ਾਹ ਨੂਰ ਅਲਾਹੀਆ। ਜਿਸ ਦਾ ਤਤ ਵਜੂਦ ਨਹੀਂ ਜਿਸਮਾਨੀ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਵੰਡ ਨਾ ਕੋਇ ਵੰਡਾਈਆ। ਉਹਦਾ ਖੇਲ ਬਾਹਰ ਜ਼ਿਮੀਂ ਅਸਮਾਨੀ, ਅੰਤ ਕਹਿਣ ਕੋਇ ਨਾ ਆਈਆ। ਜਿਸ ਵੇਲੇ ਕੂੜ ਕੁੜਿਆਰ ਅੰਤ ਚੜ੍ਹੀ ਤੁਗ਼ਿਆਨੀ, ਸਦੀ ਚੌਧਵੀਂ ਵਹਿਣ ਵਹਾਈਆ। ਉਹ ਵੇਖਣਹਾਰਾ ਪੈਗ਼ੰਬਰਾਂ ਦੀ ਕੁਰਬਾਨੀ, ਰਸੂਲਾਂ ਹਕ ਕਲਮਾ ਕਰੇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਗਾਨਾ ਕਹੇ ਮੈਨੂੰ ਕਹਿੰਦੇ ਕੱਚਾ ਤੰਦ, ਕਰਦ ਨਾਲ ਬੰਧਾਈਆ। ਮੇਰਾ ਸਾਹਿਬ ਸਦਾ ਬਖ਼ਸ਼ੰਦ, ਬੇਪ੍ਰਵਾਹ ਬੇਪ੍ਰਵਾਹੀ ਵਿਚ ਸਮਾਈਆ। ਜਿਸ ਨਿਸ਼ਾਨ ਬਣਾਇਆ ਤਾਰਾ ਚੰਦ, ਚੰਦ ਸਿਤਾਰ ਤਿਸ ਨੂੰ ਸੀਸ ਨਿਵਾਈਆ। ਉਹਦਾ ਅੰਤ ਖੇਲ ਹੋਣਾ ਪੁਰੀ ਅਨੰਦ, ਅਨੰਦ ਆਪਣਾ ਇਕ ਪ੍ਰਗਟਾਈਆ। ਜਗਤ ਜਹਾਨ ਦੀ ਮੰਜ਼ਲ ਲੰਘ, ਪੁਰਖ ਅਕਾਲ ਦਾ ਹੁਕਮ ਸੁਣਾਈਆ। ਸ਼ਰਅ ਦੀ ਰਹੇ ਕੋਇ ਨਾ ਵੰਡ, ਇਕੋ ਰੂਪ ਖ਼ਲਕ ਖ਼ੁਦਾਈਆ। ਜਿਸ ਦਾ ਖੇਲ ਹੋਣਾ ਵਿਚ ਬ੍ਰਹਿਮੰਡ, ਜ਼ਿਮੀਂ ਅਸਮਾਨਾਂ ਕਾਰ ਭੁਗਤਾਈਆ। ਜਿਸ ਨੂੰ ਝੁਕਣੇ ਕਰੀਰ ਜੰਡ, ਬਨਾਸਪਤੀ ਸੀਸ ਨਿਵਾਈਆ। ਉਹ ਨੌ ਖੰਡ ਪ੍ਰਿਥਮੀ ਮਾਰੇ ਪੰਧ, ਸਤਿਗੁਰ ਸ਼ਬਦ ਰੂਪ ਬਦਲਾਈਆ। ਜਿਸ ਨੇ ਹੁਕਮੀ ਹੁਕਮ ਕਰਾਉਣਾ ਜੰਗ, ਜੰਗਲ ਜੂਹਾਂ ਰੋਵਣ ਮਾਰਨ ਧਾਹੀਂਆ। ਨੌਵਾਂ ਦੇਸ਼ਾਂ ਪਹਿਲੋਂ ਲੇਖਾ ਕਰੇ ਅਰੰਭ, ਸ਼ਰਅ ਸ਼ੁਰੂ ਵਾਲੀ ਵਖਾਈਆ। ਸਾਡੀ ਸੱਤਾਂ ਦੀ ਇਕੱਠੀ ਕਰ ਕੇ ਗੰਢ, ਨਾਨਕ ਨੇ ਇਕੋ ਤੰਦ ਬੰਧਾਈਆ। ਅੰਤ ਪਾਵੇ ਜ਼ਰੂਰ ਠੰਡ, ਸਾਂਤਕ ਸਤਿ ਸਤਿ ਵਰਤਾਈਆ। ਜਗਤ ਮੇਟੇ ਅੰਧੇਰ ਪਾਖੰਡ, ਕੂੜੀ ਕਿਰਿਆ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਸਤਿਗੁਰ ਨਾਨਕ ਲਿਖਿਆ ਭਵਿਖਤ ਲੇਖ, ਜ਼ਿਮੀਂ ਅਸਮਾਨਾਂ ਵਿਚ ਲਿਖਾਈਆ। ਜਿਸ ਨੂੰ ਲੱਭੇ ਨਾ ਕੋਇ ਕਤੇਬ, ਕੁਤਬਖ਼ਾਨਾ ਨਾ ਕੋਇ ਵਡਿਆਈਆ। ਜਿਸ ਵਿਚ ਦੀਨ ਦੁਨੀ ਦਾ ਫ਼ਰੇਬ, ਚਾਰੇ ਫ਼ਰਿਸ਼ਤੇ ਜਬਰਾਈਲ ਮੇਕਾਈਲ ਅਜਰਾਈਲ ਅਸਰਾਫ਼ੀਲ ਸਾਰੇ ਬੰਦ ਕਰਾਈਆ। ਉਹ ਲਹਿਣਾ ਦੇਣਾ ਪੂਰਾ ਕਰੇ ਅਰਬ ਦੇ ਦੇਸ਼, ਅਰਬ ਖਰਬਾਂ ਤੋਂ ਬਾਹਰ ਆਪਣੀ ਕਾਰ ਭੁਗਤਾਈਆ। ਕਲਜੁਗ ਚਾਰ ਕੁੰਟ ਦਾ ਤੱਕੇ ਕਲੇਸ਼, ਕੈਲਾਸ਼ ਉਤੇ ਸ਼ੰਕਰ ਵੇਖ ਵਖਾਈਆ। ਉਹਦਾ ਦੋ ਜਹਾਨਾਂ ਇਕ ਪ੍ਰਦੇਸ਼, ਪ੍ਰਦੇਸ਼ੀ ਬਣੇ ਧੁਰਦਰਗਾਹੀਆ। ਉਹਦਾ ਸੰਗ ਦਸ ਦਸਮੇਸ਼, ਜੋ ਜਨਮ ਮਰਨ ਵਿਚ ਕਦੇ ਨਾ ਆਈਆ। ਰੰਗ ਕਹਿਣ ਨਾਲ ਕਰਦ ਅਸੀਂ ਨਾਨਕ ਤਪੇ ਦੀ ਦਰਗਾਹ ਵਿਚ ਹੋਈਏ ਪੇਸ਼, ਪੇਸ਼ੀਨਗੋਈ ਪਿਛਲੀ ਨਾਲ ਮਿਲਾਈਆ। ਜਿਸ ਪੁਰਖ ਅਕਾਲ ਦੀਨ ਦਿਆਲ ਦਾ ਹੁਕਮ ਰਹਿਣਾ ਹਮੇਸ਼, ਹਮ ਸਾਜਣ ਇਕੋ ਨਜ਼ਰੀ ਆਈਆ। ਉਸ ਦੇ ਚਰਨ ਕਵਲ ਵਿਸ਼ਿਆਂ ਤੋਂ ਬਾਹਰ ਵਿਸ਼ੇਸ਼, ਉੱਤਮ ਸ਼੍ਰੇਸ਼ਟ ਇਕੋ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਇਕ ਚੜ੍ਹਾਈਆ। ਬਹਿਲੋਲ ਦੀ ਕਹੇ ਕਬਰ, ਕਾਅਬਿਆਂ ਰਹੀ ਸੁਣਾਈਆ। ਥੋੜਾ ਸਾਰੇ ਕਰੋ ਸਬਰ, ਬੇਸਬਰੀ ਵਿਚ ਨਾ ਰੋਵੋ ਮਾਰੋ ਧਾਹੀਂਆ। ਵੇਖੋ ਖੇਲ ਧੁਰ
ਅਮਾਮ ਕਰੇ ਜ਼ਬਰ, ਜ਼ਾਬਰ ਇਕ ਅਖਵਾਈਆ। ਜਿਸ ਨੇ ਸਾਰੀ ਮਾਨਵ ਜ਼ਾਤੀ ਮਨੁੱਖਤਾ ਦਾ ਇਕ ਬਨਾਉਣਾ ਟੱਬਰ, ਇਨਸਾਨ ਇਨਸਾਨਾਂ ਵਿਚ ਮਿਲਾਈਆ। ਉਸ ਦੀ ਇਹ ਪਹਿਲੀ ਖ਼ਬਰ, ਬੇਖ਼ਬਰਾਂ ਦੇਣਾ ਸੁਣਾਈਆ। ਜਿਸ ਨੂੰ ਕਹਿੰਦੇ ਵਸੇ ਉਪਰ ਅੰਬਰ, ਧਰਨੀ ਧਰਤ ਉਹੋ ਭੱਜੇ ਵਾਹੋ ਦਾਹੀਆ। ਉਹ ਗੰਭੀਰ ਗਹਿਰ ਗਵਰ, ਬੇਨਜ਼ੀਰ ਇਕ ਅਖਵਾਈਆ। ਸਦੀ ਚੌਧਵੀਂ ਸਭ ਦੀ ਪੂਰੀ ਕਰੇ ਸਧਰ, ਸਦਮੇ ਵਾਲਾ ਰਹਿਣ ਕੋਇ ਨਾ ਪਾਈਆ। ਉਹ ਇਨਕਲਾਬੀ ਬੇਮੁਹਤਾਜੀ ਸੱਚਾ ਕਰੇ ਅਦਲ, ਇਨਸਾਫ਼ ਆਪਣੇ ਹੱਥ ਰਖਾਈਆ। ਸ਼ਰਅ ਨਾਲ ਸ਼ਰੀਅਤ ਸ਼ਰੀਅਤ ਨਾਲ ਸ਼ਰਅ ਦੇਵੇ ਬਦਲ, ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਪੁਰਖ ਅਕਾਲ ਪਰਵਰਦਿਗਾਰ ਸਾਂਝਾ ਯਾਰ ਆਪਣਾ ਹੁਕਮ ਵਰਤਾਈਆ। ਛੁਰੀ ਕਹੇ ਛੁਰੀ ਸ਼ਰਅ ਵਾਲੀ ਜਗਤ ਜਹਾਨ ਹੋਣੇ ਕਤਲ, ਕਾਤਲ ਮਕਤੂਲ ਸਮਝ ਕੋਇ ਨਾ ਪਾਈਆ। ਨਾਨਕ ਦਾ ਘਰ ਮੁਕੱਦਸ ਬੈਤਲ, ਜਿਥੇ ਪਾਰਬ੍ਰਹਮ ਪਤਿਪਰਮੇਸ਼ਵਰ ਨਿਰਗੁਣ ਨਿਰਵੈਰ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੀਨ ਦੁਨੀ ਦਾ ਵੇਖੇ ਪਤਣ, ਪਾਟਲ ਗੋਬਿੰਦ ਸਤਿਗੁਰ ਸ਼ਬਦ ਵਡ ਵਡਿਆਈਆ।
ਫੁੱਲ ਕਹਿਣ ਅਸੀਂ ਆਏ ਉਸ ਵਿਚ ਕਬਰਸਤਾਨ, ਜਿਥੇ ਮੁਰਦੇ ਮੁਰੀਦ ਦੋਵੇਂ ਰਾਹ ਤਕਾਈਆ। ਮੁਰਸ਼ਦ ਮੁਰਸ਼ਦ ਦੇਵੇ ਦਾਨ, ਮੁਰਸ਼ਦਾਂ ਆਪਣਾ ਰੰਗ ਰੰਗਾਈਆ। ਨਾਨਕ ਗ੍ਰਹਿ ਪੁਰਖ ਅਕਾਲ ਦਰ ਹੋਵੇ ਪ੍ਰਵਾਨ, ਪਰਮ ਪੁਰਖ ਆਪਣੀ ਗੰਢ ਪਵਾਈਆ। ਧਰਨੀ ਉਤੇ ਧਰਤੀ ਉਤੇ ਧਵਲ ਉਤੇ ਸਦਾ ਕਾਇਮ ਰਹੇ ਨਿਸ਼ਾਨ, ਜ਼ਿਮੀਂ ਅਸਮਾਨ ਦੋਵੇਂ ਵੇਖ ਵਖਾਈਆ। ਸਚ ਦੀ ਸ਼ਰਅ ਤੇ ਸਚ ਦਾ ਈਮਾਨ, ਸਚ ਦਾ ਧਰਮ ਸਤਿ ਪੁਰਖ ਦਾ ਇਕੋ ਨਜ਼ਰੀ ਆਈਆ। ਜਿਸ ਦਾ ਨਾਮ ਜਿਸ ਦਾ ਕਲਮਾ ਜਿਸ ਦਾ ਸਿਫ਼ਤਾਂ ਵਾਲੀ ਕਲਾਮ, ਕਾਇਨਾਤ ਜਿਸ ਦੇ ਢੋਲੇ ਗਾਈਆ। ਉਸੇ ਦੇ ਮਜ਼੍ਹਬ ਤੇ ਉਸੇ ਦਾ ਇਸਲਾਮ, ਉਸੇ ਦੀ ਰਈਅਤ ਉਸੇ ਦੇ ਕਰਨ ਧਿਆਨ, ਇਕ ਬਿਨ ਦੂਜਾ ਵਾਹਿਦ ਅਵਰ ਨਾ ਕੋਇ ਅਖਵਾਈਆ। ਉਹ ਜ਼ਰੂਰ ਕਲਜੁਗ ਮੇਟੇ ਅੰਧੇਰੀ ਸ਼ਾਮ, ਸ਼ਮਾਂ ਨੂਰ ਜੋਤ ਕਰੇ ਰੁਸ਼ਨਾਈਆ। ਜਿਥੇ ਨਾਨਕ ਬਹਿਲੋਲ ਕੋਲ ਕੀਤਾ ਬਿਸਰਾਮ, ਬਿਸਤਰਾ ਮਾਟੀ ਖ਼ਾਕ ਉਤੇ ਵਿਛਾਈਆ। ਉਹ ਹਰਫ਼ ਹਰੂਫ਼ ਉਹ ਜਿਸ ਦਾ ਅਜੇ ਤੱਕ ਮਿਲਿਆ ਨਹੀਂ ਕੋਈ ਤਰਜਮਾਨ, ਤਰਜਮਾ ਕਰ ਨਾ ਕੋਇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ। ਨਾਨਕ (ਫ਼ਰਮਾਨ) ਮੁਤਲਾਏ ਵਲਜ਼ਵਿਲ ਕਲਮਾ ਜ਼ੂ ਜੂਏ ਵਜ਼ਾਹ ਤਾਮੋਜ਼ੂ ਅਜ਼ੂ ਨੂਰੇ ਨਵਾ ਗਮਲਸੇ ਚਸ਼ਮੇਨਨੋ ਤਲਿਵਾਜ਼ਵੀ ਜੋਜ਼ਮੇ ਨਾਨਕੇ ਤਵਲ ਰਬਾਬੇ ਮਰਦੰਗ ਸ਼ਬੂ ਜਆਸ਼ਤੇ ਨਫ਼ੀ ਜ਼ਵਾਹ।
੧੨ ਭਾਦਰੋਂ ਸ਼ਹਿਨਸ਼ਾਹੀ ਸੰਮਤ ੮ ਈਰਾਕ ਦੇ ਬਗ਼ਦਾਦ ਸ਼ਹਿਰ ਤੋਂ ਬਾਹਰ
ਪਿੰਡ ਮੁਸਾਹਿਬ ਫ਼ਰਾਤ ਦੇ ਕੰਢੇ ਖ਼ੂਨ ਕਢਣ ਸਮੇਂ
ਫ਼ਰਾਤ ਕਹੇ ਮੇਰੀ ਲੱਗੀ ਰਹੀ ਸੁਰਤੀ, ਬਿਨਾ ਸੋਚ ਤੋਂ ਸੋਚ ਵਿਚ ਸਮਾਈਆ। ਜਿਸ ਵੇਲੇ ਮੈਂ ਆਵਾਜ਼ ਸੁਣੀ ਸ਼ਬਦ ਧਾਰ ਗੋਬਿੰਦ ਗੁਰ
ਦੀ, ਮੇਰੇ ਅੰਦਰ ਆਈ ਚਾਈਂ ਚਾਈਂਆ। ਉਹ ਖੇਲ ਛਡਣ ਵਾਲੀ ਅਨੰਦ ਪੁਰ ਦੀ, ਪੁਰੀ ਅਨੰਦ ਦਏ ਗਵਾਹੀਆ। ਜਿਸ ਇਸ਼ਾਰਾ ਕੀਤਾ ਨਾਲ ਫ਼ੁਰਤੀ, ਫ਼ੁਰਨਿਆਂ ਤੋਂ ਬਾਹਰ ਸੁਣਾਈਆ। ਮੇਰਾ ਮਾਲਕ ਲੇਖਾ ਜਾਣੇ ਅਰਬੀ ਇਰਾਨਾ ਤੁਰਕੀ, ਦੋ ਜਹਾਨਾਂ ਆਪਣਾ ਖੇਲ ਖਿਲਾਈਆ। ਸਦੀ ਚੌਧਵੀਂ ਜਿਸ ਵੇਲੇ ਹੋਣ ਲੱਗੀ ਮੁਰਦੀ, ਮੁਰੀਦ ਮੁਰਸ਼ਦ ਸਾਰੇ ਰਾਹ ਤਕਾਈਆ। ਜਿਹੜੀ ਗੁਰਮੁਖ ਧਾਰ ਮੇਰੀ ਸਰਸੇ ਵਿਚ ਰੁੜ੍ਹਦੀ, ਇਹ ਚਾਰ ਯਾਰੀ ਦਾ ਲੇਖਾ ਦਏ ਚੁਕਾਈਆ। ਮੇਰੇ ਮਹਿਬੂਬ ਸ਼ਰਅ ਮੁਕਾਉਣੀ ਸ਼ਰੀਣੀ ਸ਼ੱਕਰ ਗੁੜ ਦੀ, ਚਾਵਲ ਚਾ ਨਾਲ ਵਰਤਾਈਆ। ਮੈਨੂੰ ਭਰੋਸਾ ਗੱਲ ਅਜੇ ਨਹੀਂ ਭੁਲਦੀ, ਫ਼ਰਾਤ ਕਹੇ ਮੈਂ ਸਚ ਦਿਆਂ ਸੁਣਾਈਆ। ਹੁਣ ਖੇਲ ਵੇਖਣੀ ਮਾਲਕ ਕੁੱਲ ਦੀ, ਜਿਸ ਨੂੰ ਸਜਦੇ ਪੈਗ਼ੰਬਰ ਕਰਨ ਥਾਉਂ ਥਾਈਂਆ। ਜਿਸ ਆਸਾ ਪੂਰੀ ਕਰਨੀ ਐਲੀ ਵਾਲੇ ਦੁਲਦੁਲ ਦੀ, ਢਾਲ ਆਪਣਾ ਰੰਗ ਰੰਗਾਈਆ। ਏਥੇ ਵਡਿਆਈ ਨਹੀਂ ਕਿਸੇ ਸਿਫ਼ਤ ਬੁੱਲ ਦੀ, ਬੁੱਲੀ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਫ਼ਰਾਤ ਕਹੇ ਮੈਂ ਵੇਖਿਆ ਉਹ ਅਗੰਮੀ ਦਰਸਾ, ਜਿਸ ਦੀ ਦੀਦ ਨੂਰ ਅਲਾਹੀਆ। ਮੇਰੇ ਵੱਲ ਗੋਬਿੰਦ ਇਸ਼ਾਰਾ ਕੀਤਾ ਸੀ ਉਤੇ ਸਰਸਾ, ਵਹਿੰਦੇ ਵਹਿਣ ਵੇਖ ਵਖਾਈਆ। ਹੁਕਮ ਦਿਤਾ ਜਿਸ ਵੇਲੇ ਸਦੀ ਚੌਧਵੀਂ ਤੇਰਾ ਇਕ ਤਿੰਨ ਨੌ ਦਾ ਆਵੇ ਬਰਸਾ, ਬਰਸੀ ਪਰਵਰਦਿਗਾਰ ਆਪ ਮਨਾਈਆ। ਉਹ ਧਰਨੀ ਉਤੇ ਆਵੇ ਉਤੋਂ ਅਰਸ਼ਾ, ਫ਼ਰਸ਼ ਖ਼ਾਕੀ ਸੋਭਾ ਪਾਈਆ। ਜਿਸ ਵੇਲੇ ਦੀਨ ਮਜ਼੍ਹਬ ਹੋਇਆ ਸੜਦਾ, ਅਗਨੀ ਤਤ ਨਾ ਕੋਇ ਬੁਝਾਈਆ। ਜਗਤ ਜਗਿਆਸੂ ਹੋਏ ਮਰਦਾ, ਪਾਰ ਕਿਨਾਰ ਨਾ ਕੋਇ ਲੰਘਾਈਆ। ਉਹ ਲੇਖਾ ਜਾਣੇ ਹਜ਼ਰਤ ਮੁਹੰਮਦ ਵਾਲੇ ਘਰ ਦਾ, ਪਰਦਾ ਓਹਲਾ ਰਹੇ ਨਾ ਰਾਈਆ। ਜੋ ਮੈਨੂੰ ਇਸ਼ਾਰੇ ਨਾਲ ਸੱਦਦਾ, ਸੰਦੇਸ਼ਾ ਰਿਹਾ ਸੁਣਾਈਆ। ਅੰਤ ਤੇਰੇ ਵਿਚ ਫ਼ਰਾਤਾ ਖ਼ੂਨ ਵੇਖਣਾ ਵਗਦਾ, ਵਹਿੰਦੇ ਵਹਿਣ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਫ਼ਰਾਤ ਕਹੇ ਮੈਨੂੰ ਨਾਪਿਆ ਬਿਨਾ ਫ਼ੀਤਾ, ਪੈਮਾਇਸ਼ ਸਬਦ ਵਾਲੀ ਕਰਾਈਆ। ਗੋਬਿੰਦ ਆਪਣੀ ਛਾਤੀ ਉਤੇ ਮਾਰੀਆਂ ਤਿੰਨ ਲੀਕਾਂ, ਤਿੰਨਾਂ ਲੋਕਾਂ ਦਾ ਲੇਖ ਚੁਕਾਈਆ। ਹੱਸ ਕੇ ਕਿਹਾ ਤੇਰੇ ਵਿਚ ਸਾਹਿਬ ਹਕ ਤੌਫ਼ੀਕਾ, ਤੇਰੀ ਬੇਪ੍ਰਵਾਹੀਆ। ਹੁਣ ਸਰਸੇ ਦਾ ਵਹਿਣ ਫੇਰ ਫ਼ਰਾਤ ਕਹੇ ਮੇਰੀਆਂ ਤੇਰੀਆਂ ਉਡੀਕਾਂ, ਬਿਨ ਅੱਖਾਂ ਅੱਖ ਉਠਾਈਆ। ਝਟ ਚੌਦਾਂ ਤਬਕਾਂ ਨਿਕਲੀਆਂ ਚੀਕਾਂ, ਕੂਕ ਕੂਕ ਸੁਣਾਈਆ। ਹਾਏ ਉਹ ਕਿਤੇ ਕਰਨ ਨਾ ਆਏ ਪੂਰੀਆਂ ਮੁਹੰਮਦ ਵਾਲੀਆਂ ਵਸੀਹਤਾਂ, ਵਸੀਹ ਹੋ ਕੇ ਆਪਣਾ ਖੇਲ ਖਿਲਾਈਆ। ਜਿਸ ਦਾ ਲੇਖਾ ਬਾਹਰ ਮੰਦਰ ਮਸੀਤਾਂ, ਦਰਗਾਹ ਸਾਚੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਫ਼ਰਾਤ ਕਹੇ ਜਿਸ ਵੇਲੇ ਮੇਰੀ ਨਿਗਾਹ ਸਰਸੇ ਉਤੇ ਜਾਂਦੀ, ਮੈਂ ਰੋ ਰੋ ਦਿਆਂ ਦੁਹਾਈਆ। ਪੋਹ ਮਹੀਨਾ ਠੱਕਾ ਵਗੇ ਆਂਧੀ, ਜਲ ਧਾਰ ਰਹੀ ਠਰਾਈਆ। ਜਿਸ ਦੇ ਕੰਢੇ ਮਾਤਾ ਗੁਜਰੀ ਸ਼ਬਦ ਇਹੋ ਗਾਂਦੀ, ਵਾਹ ਵਾਹ ਤੇਰੀ ਬੇਪ੍ਰਵਾਹੀਆ। ਨਾਲੇ ਵਿਚ ਸੁੱਟੀ ਇਕ ਪਰਾਂਦੀ, ਸਹਿਜ ਨਾਲ ਲਮਕਾਈਆ। ਕਸਮ ਖਾਧੀ ਇਕੋ ਤੇਰੇ ਨਾਂ ਦੀ, ਦੂਜੀ ਓਟ ਨਾ ਕੋਇ ਰਖਾਈਆ। ਗੋਬਿੰਦ ਮੇਰੀ ਮੁਹੱਬਤ ਛੁਟੀ ਮਾਂ ਦੀ, ਮਮਤਾ ਰਹੀ ਨਾ ਰਾਈਆ। ਗੋਬਿੰਦ ਹੱਸ ਕੇ ਕਿਹਾ ਕਲਜੁਗ ਅੰਤਮ ਬੁੱਧੀ ਹੋਣੀ ਕਾਂ ਦੀ, ਕਾਗ ਵਾਂਗ ਕੁਰਲਾਈਆ। ਨਿਗਾਹ ਮਾਰ ਉਮਤ ਵਾਲੀ
ਥਾਂ ਦੀ, ਫ਼ਰਾਤ ਕੰਢੇ ਅੱਖ ਉਠਾਈਆ। ਜਿਥੇ ਸਹਾਇਤਾ ਕਰਨੀ ਨਹੀਂ ਕਿਸੇ ਬਾਂਹ ਦੀ, ਸਿਰ ਹੱਥ ਨਾ ਕੋਇ ਟਿਕਾਈਆ। ਉਥੇ ਵਡਿਆਈ ਹੋਣੀ ਪੁਰਖ ਅਕਾਲ ਫੇਰ ਵਾਹ ਵਾਹ ਦੀ, ਇਕ ਕਲਮਾ ਅਲਾਹ ਸਾਰੇ ਗਾਈਆ। ਰੁਤ ਸੁਹੰਜਣੀ ਹੋਣੀ ਬੇਪ੍ਰਵਾਹ ਦੀ, ਮੇਰੇ ਗੁਰਮੁਖਾਂ ਨਾਲ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਫ਼ਰਾਤ ਕਹੇ ਉਸ ਦਿਨ ਮੇਰੇ ਵਿਚ ਆਇਆ ਤੁਫ਼ਾਨ, ਉਪਰ ਆਪਣਾ ਰੰਗ ਰੰਗਾਈਆ। ਮੇਰੇ ਅੰਦਰ ਆਇਆ ਗਿਆਨ, ਸਮਝ ਦਿਤੀ ਬਦਲਾਈਆ। ਸ਼ਬਦ ਸੁਣਿਆ ਫ਼ਰਮਾਨ, ਕਲਮਾ ਅਗੰਮ ਅਥਾਹੀਆ। ਕਮਲਿਆ ਤੇਰੇ ਦਵਾਰੇ ਸਭ ਦਾ ਮਹਿਬੂਬ ਆਉਣਾ ਬਣ ਮਹਿਮਾਨ, ਸਦੀ ਚੌਧਵੀਂ ਅੰਤ ਵਜੇ ਵਧਾਈਆ। ਤੇਰੇ ਕੰਢੇ ਤੇਰੇ ਦੇਸ਼ ਦਾ ਹੋਵੇ ਪੀਣ ਖਾਣ, ਜਗਤ ਰਸ ਨਾ ਕੋਇ ਬਣਾਈਆ। ਫੇਰ ਲਹਿਣਾ ਦੇਣਾ ਪੈਣਾ ਜਿਹੜਾ ਸਰਸੇ ਯੁੱਧ ਹੋਇਆ ਘਮਸਾਣ, ਘੁੰਮਣ ਘੇਰੀ ਰਹੀ ਸੁਣਾਈਆ। ਤੇਰੇ ਕੰਢੇ ਸਾਬਤ ਰਹਿਣਾ ਨਹੀਂ ਕਿਸੇ ਈਮਾਨ, ਅਮਨ ਵਿਚ ਨਜ਼ਰ ਕੋਇ ਨਾ ਆਈਆ। ਸਾਰੇ ਹੋਵਣ ਪ੍ਰੇਸ਼ਾਨ, ਧੀਰਜ ਧੀਰ ਨਾ ਕੋਇ ਰਖਾਈਆ। ਫ਼ਰਾਤ ਕਹੇ ਮੈਂ ਸੁਣਿਆ ਬਿਨਾ ਕਾਨ, ਸੰਦੇਸ਼ਾ ਇਕ ਅਲਾਹੀਆ। ਮੈਂ ਵੇਖਦਾ ਰਿਹਾ ਕਦੋਂ ਆਵੇ ਮੇਰਾ ਸੁਲਤਾਨ, ਮੈਨੂੰ ਸੁੱਤਿਆਂ ਲਏ ਜਗਾਈਆ। ਮੈਂ ਬਾਲ ਬਾਲਾ ਨਾਦਾਨ, ਮੇਰੀ ਚਲੇ ਨਾ ਕੋਇ ਚਤੁਰਾਈਆ। ਮੈਂ ਸੇਵਕ ਬਣਾਂ ਗ਼ੁਲਾਮ, ਜਨ ਭਗਤਾਂ ਸੀਸ ਨਿਵਾਈਆ। ਜਿਨ੍ਹਾਂ ਆਪਣੇ ਖ਼ੂਨ ਦਾ ਮੇਰੇ ਉਤੇ ਦਿਤਾ ਦਾਨ, ਦਾਨਸ਼ਮੰਦੀ ਨਾਲ ਆਪਣਾ ਆਪ ਲਿਆ ਬਚਾਈਆ। ਮੇਰੀ ਸਿਫ਼ਤ ਕਰਨ ਵਾਲੀ ਨਹੀਂ ਜ਼ਬਾਨ, ਬੇਜ਼ਬਾਨ ਹੋ ਕੇ ਦਿਆਂ ਸੁਣਾਈਆ। ਮੁਰਸ਼ਦੋ ਮੁਰੀਦੋ ਮੁਰੀਦੋ ਮੁਰਸ਼ਦੋ ਇਕ ਇਕ ਦਾ ਕਰੋ ਧਿਆਨ, ਇਕ ਇਕ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਲੇਖਾ ਆਪ ਬਣਾਈਆ। ਢਾਲ ਕਹੇ ਮੈਂ ਜਗਤ ਖ਼ੂਨ ਦੀ ਭੁੱਖੀ, ਭੁੱਖੀ ਨਾ ਕੋਇ ਰਜਾਈਆ। ਮੈਂ ਫਿਰਾਂ ਵਿਚ ਅਰਬ ਦੇ ਦੁਖੀ, ਐਲੀ ਦਏ ਗਵਾਹੀਆ। ਮੈਂ ਖਾ ਕੇ ਰੋਟੀ ਰੁੱਖੀ, ਆਪਣਾ ਝਟ ਲੰਘਾਈਆ। ਜਗਤ ਜਹਾਨ ਰਹੀ ਲੁਕੀ, ਆਪਣਾ ਸੀਸ ਨਾ ਬਾਹਰ ਕਢਾਈਆ। ਜਿਸ ਵੇਲੇ ਸ਼ਰਅ ਸੁਣੀ ਦੋ ਤੁਕੀ, ਮੇਰੇ ਅੰਤਰ ਲਈ ਅੰਗੜਾਈਆ। ਹੁਣ ਦੀਨਾਂ ਮਜ਼੍ਹਬਾਂ ਦੀ ਔਧ ਰਹੀ ਮੁਕੀ, ਆਯੂ ਉਮਰ ਨਾ ਕੋਇ ਵਧਾਈਆ। ਦੁਨੀਆ ਕਾਇਨਾਤ ਸ੍ਰਿਸ਼ਟ ਸਬਾਈ ਸੁੱਤੀ, ਸੁੱਤਿਆਂ ਨਾ ਕੋਇ ਉਠਾਈਆ। ਅਣਗਿਣਤਾਂ ਵਿਚੋਂ ਹਰਿਜਨ ਭਗਤ ਇਕ ਮੁੱਠੀ, ਜੋ ਮੁੱਠੀ ਖ਼ਾਕ ਫ਼ਰਾਤ ਦੀ ਝੋਲੀ ਪਾਈਆ। ਜਿਨ੍ਹਾਂ ਦੇ ਖ਼ੂਨ ਦੀ ਧਾਰ ਜਲ ਧਾਰ ਨਾਲੋਂ ਉਚੀ, ਉਚ ਅਗੰਮ ਨਾਲ ਮਿਲ ਕੇ ਵਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਸੁਣਾਈਆ। ਫ਼ਰਾਤ ਕਹੇ ਮੇਰਾ ਚਰਨ ਕਵਲ ਕਦਮਾਂ ਵਿਚ ਸਜਦਾ, ਸਿਰ ਇਕ ਨਿਵਾਈਆ। ਮੈਂ ਸ਼ੁਕਰੀਏ ਵਾਲਾ ਦਿਹਾੜਾ ਸਮਝਾਂ ਅੱਜ ਦਾ, ਜਿਸ ਆਜਿਜ਼ ਨੂੰ ਦਰਸ਼ਨ ਮਿਲਿਆ ਚਾਈਂ ਚਾਈਂਆ। ਮੈਂ ਅਗੇ ਪਿਛੇ ਭੱਜਦਾ, ਭੱਜਾ ਵਾਹੋ ਦਾਹੀਆ। ਮੈਂ ਖ਼ਾਦਮ ਉਸੇ ਰੱਬ ਦਾ, ਜੋ ਰੱਬੇ ਰਹੀਮ ਨੂਰ ਅਲਾਹੀਆ। ਉਸ ਦੇ ਚਰਨਾਂ ਵਿਚ ਫੱਬਦਾ, ਸੋਹਣਾ ਰੰਗ ਬਣਾਈਆ। ਜੋ ਮਾਲਕ ਹੋਣਾ ਜਗ ਦਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਜਨ ਭਗਤੋ ਤੁਹਾਡੇ ਨਾਲ ਮੇਰਾ ਨਾਤਾ ਬੱਝਦਾ, ਜੋੜ ਲੈਣਾ ਜੁੜਾਈਆ। ਜਗਤ ਜਹਾਨ ਵੇਖਿਓ ਤਪਿਆ ਅੱਗ ਦਾ, ਮੇਰਾ ਪਾਣੀ ਵਹਿਣ ਸ਼ਾਂਤ ਨਾ ਕਇ ਕਰਾਈਆ। ਮੈਂ ਹੁਕਮ ਮੰਨਾਂ ਉਸ ਸੂਰੇ ਸਰਬਗ ਦਾ, ਜੋ ਸ਼ਹਿਨਸ਼ਾਹ ਸ਼ਾਹ ਪਾਤਸ਼ਾਹੀਆ।
ਮੇਰਾ ਲੇਖਾ ਪੂਰਾ ਹੋਇਆ ਜੁਗ ਚੌਕੜੀ ਹੱਜ ਦਾ, ਹਜ਼ਰਤ ਹਜ਼ੂਰ ਮਿਲਿਆ ਅਮਾਮ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਲ ਮਿਲਾਏ ਆਪਣੇ ਸਬਬ ਦਾ, ਸਬਬੀ ਮੇਰੇ ਉਤੇ ਤਰਸ ਕਮਾਈਆ।
੧੨ ਭਾਦਰੋਂ ਸ਼ਹਿਨਸ਼ਾਹੀ ਸੰਮਤ ੮ ਹਜ਼ਰਤ ਅਬਾਸ ਦੀ ਮੁਕੱਦਸ ਜਗਹ ਤੇ ਕਰਬਲੇ ਇਰਾਕ ਦੇ ਬਗ਼ਦਾਦ ਸ਼ਹਿਰ ਤੋਂ ਬਾਦ
ਕਰਬਲਾ ਕਹੇ ਵਾਹਿਦੇ ਖ਼ੁਦਾ, ਰਬੇ ਆਲਮੀਨ ਨੂਰ ਅਲਾਹੀਆ। ਜਿਸ ਤੋਂ ਸਾਰੇ ਹੋਏ ਫ਼ਿਦਾ, ਉਸ ਦੀ ਯਾਦ ਵਿਚ ਆਪਣਾ ਰੰਗ ਰੰਗਾਈਆ। ਉਹ ਮਹਿਬੂਬ ਦਿਲ ਰੁਬਾ, ਮੁਹੱਬਤ ਦਾ ਮਾਲਕ ਨੂਰ ਅਲਾਹੀਆ। ਜਿਸ ਦੇ ਅਗੇ ਸਾਰੇ ਕਰਦੇ ਦੁਆ, ਸਜਦੇ ਵਿਚ ਸੀਸ ਝੁਕਾਈਆ। ਉਹ ਮਕਬਰਿਆਂ ਵੇਖੇ ਥਾਉਂ ਥਾਂ, ਜਗਹ ਬਜਗਹ ਖੋਜ ਖੁਜਾਈਆ। ਅਲਹਿਮਜ਼ ਯਕਵਜ਼ਹੀ ਜੂਨੇ ਮਜ਼ਹੂ ਲਾਵਿਜਕ ਮਹਿਬੂਬੇ ਖ਼ੁਦਾ ਪਰਵਰਦਿਗਾਰੇ ਨੂਰ ਅਲਾਹੀਆ। ਚਸ਼ਮੇ ਦਨਿਸ਼ ਵਹੀਜ਼ਾ ਬਹਿਸ਼ਤ ਅਸਲਾਮੇ ਇਸਮ ਮਜ਼ਹੀ ਮਖ਼ਲੂਕ ਖ਼ਾਲਕ ਖ਼ਲਕ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਹੁਕਮ ਇਕ ਵਰਤਾਈਆ। ਕਲਮਾ ਹਕ ਈਮਾਨ, ਕਾਇਨਾਤ ਸਚ ਸੁਣਾਈਆ। ਸਭ ਦਾ ਵਾਹਿਦ ਇਕ ਅਮਾਮ, ਅੱਲਾ ਅਲਾਹ ਬੇਪ੍ਰਵਾਹੀਆ। ਜਿਸ ਦੇ ਪੈਗ਼ੰਬਰ ਰਸੂਲ ਬਣੇ ਬਨਾਮ, ਸੰਦੇਸਾ ਦਰਗਾਹ ਸਾਚੀ ਮੁਕਾਮੇ ਹਕ ਹਕ ਹਕ ਸੁਣਾਈਆ। ਉਹ ਨੂਰੇ ਬੇਨਜ਼ੀਰ ਵਾਹਿਦ ਇਕ ਯਕ, ਯਕੇ ਬਾਦ ਦੀਗਰੇ ਰਸੂਲਾਇਲਾਹਾ ਮੁਹੰਮਦ ਦਏ ਵਡਿਆਈਆ। ਸ਼ਾਹੇ ਸ਼ਵਸ਼ ਫ਼ਰਸ਼ੇ ਅਰਸ਼ ਚੌਦਾਂ ਤਬਕ ਤਬੀਬ ਬੇਨਜ਼ੀਰ ਨੂਰੇ ਨੂਰ ਜ਼ਹੂਰੇ ਅਲਾਹ ਆਲਮੀਨ ਇਕ ਅਖਵਾਈਆ। ਤਲਵਲਜ਼ਹੀ ਜ਼ਾਕੂ ਜ਼ਮਹੀ ਸਜਦਾ ਕਦਮੇਬੋਸੀ ਚਸ਼ਮੇ ਨੂਰ ਸ਼ਾਹੇ ਸ਼ਹਿਨਸ਼ਾਹ ਸੁਲਤਾਨੇ ਪਿਸਰ ਮਦਰ ਬੇਐਬ ਪਰਵਰਦਿਗਾਰ ਸਾਂਝਾ ਯਾਰ ਏਕਾ ਏਕ ਇਕੱਲਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਕ ਦਾ ਮਾਲਕ ਖ਼ਲਕ ਦਾ ਖ਼ਾਲਕ ਖ਼ਾਦਮ ਅਜ਼ੀਜ਼ ਵੇਖਣਹਾਰਾ ਚਾਰ ਕੁੰਟ ਆਪਣੀ ਮਿਹਰੇ ਨਜ਼ਰ ਨਜ਼ਰ ਇਕ ਉਠਾਈਆ।
੧੨ ਭਾਦਰੋਂ ਸ਼ਹਿਨਸ਼ਾਹੀ ਸੰਮਤ ੮ ਇਰਾਕ ਦੇ ਬਗ਼ਦਾਦ ਸ਼ਹਿਰ ਤੋਂ ਬਾਹਰ
ਕਰਬਲੇ ਦਰਵਾਜ਼ਾਏ ਕਿਬਲਾ ਅਮਾਮ ਹੁਸੈਨ ਅਲੀ ਦੀ ਦਰਗਾਹ ਤੇ
ਵਾਹਿਦ ਅਲਾਹ ਯਕ ਅਬਾਦਤ ਯਾਮਬੀਨ ਯਾਆਮੀਨ ਨੂਰ ਨੂਰ ਅਲਾਹੀਆ। ਖ਼ੁਦਾਏ ਮਹਿਸ ਹੁਸੈਨ ਕਬੂਲ ਹੋਈ ਸ਼ਹਾਦਤ, ਸ਼ਰਅ ਸ਼ਰੀਅਤ ਰੰਗ ਰੰਗਾਈਆ। ਜਿਸ ਦੀ ਦੀਨ ਇਸਲਾਮ ਕਰੇ ਜ਼ਿਆਰਤ, ਜ਼ਿਆਰਤਗਾਹ ਖ਼ਲਕ ਖ਼ੁਦਾਈਆ। ਉਸ ਦੀ ਖ਼ਾਹਿਸ਼ ਤਮੰਨਾ ਇਕ ਨਿਆਮਤ, ਅੰਤ ਆਸ਼ਾ ਗਿਆ ਰਖਾਈਆ। ਮੇਰਾ ਮਹਿਬੂਬ ਮੁਹੱਬਤ ਵਾਲਾ ਸਹੀ ਸਲਾਮਤ, ਫ਼ਰਮਾਬਰਦਾਰ ਹੋ ਕੇ ਜਿਸ ਦੀ ਸੇਵ ਕਮਾਈਆ। ਉਹ ਅਮਾਮਾ
ਅਮਾਮ ਲੇਖਾ ਜਾਣੇ ਅੰਤ ਕਿਆਮਤ, ਸਦੀ ਚੌਧਵੀਂ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਰਹੀਮ ਰਹਿਮਾਨ ਇਕ ਅਖਵਾਈਆ। ਹੁਸੈਨ ਵਜ਼ੀਉਲ ਮਜ਼ਸ ਨੂਰੇ ਚਸ਼ਮੇ ਚਸ਼ ਮਖ਼ਲੂਕੇ ਖ਼ਲਕ ਵਾਹਿਦੇ ਅਜ਼ਕ ਅੱਲਾ ਅਲਾਹ ਮੁਹੰਮਦੇ ਰਸੂਲ ਇਲੱਲਾਹ ਪੈਗਾਮੇ ਵਹੀ ਜਬਰਾਈਲ ਫੁਨਫ ਸਹੀ ਸ਼ਹਾਦਤ ਹੁਸੈਨ ਅਬਾਦਤ ਐਨ ਜਿਸ ਦੀ ਦਰਗਾਹ ਮੁਕਾਮੇ ਹਕ ਹਕੀਕਤ ਵਿਚ ਕਾਇਮ ਕਿਆਮਗਾਹ ਬੇਪ੍ਰਵਾਹ ਨੂਰ ਅਲਾਹ ਵਾਹਿਦੇ ਖ਼ੁਦਾ ਕਦੀਮੇਂ ਕੁਦਰਤ ਕਾਦਰੇ ਰਹੀਮ ਰਹਿਮਤ ਵਿਚ ਵੇਖ ਵਖਾਈਆ। ਹੁਸੈਨੇ ਖ਼ੂਨ ਸ਼ਰਅ ਦਾ ਮਜ਼ਮੂਨ ਉਮਤੀ ਕਾਨੂੰਨ ਕਾਇਦਾ ਬਾਕਾਇਦਾ ਬਿਸਮਿਲ ਬਿਸਮਿਲਾ ਅਲਾਹ ਕਹਿ ਕੇ ਕਦਮ ਬੋਸੀ ਆਪਣਾ ਸਿਰ ਸਰ ਸਜਦੇ ਵਿਚ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੁਰਸ਼ਦੇ ਮੁਰੀਦ ਦਰਸੇ ਦੀਦ ਹਜ਼ਰਤ ਮੁਹੰਮਦੇ ਤਬਲੀਕ ਇਸਮੇ ਆਜ਼ਮ ਹਜ਼ਾਰਾ ਏ ਦਰੂਦ ਹਜ਼ੂਰ ਇਕ ਅਲਾਹ ਅਲਾਹੀਆ।
੧੨ ਭਾਦਰੋਂ ਸ਼ਹਿਨਸ਼ਾਹੀ ਸੰਮਤ ੮ ਇਰਾਕ ਦੇ ਬਗ਼ਦਾਦ ਸ਼ਹਿਰ ਤੋਂ ਬਾਹਰ ਨਜ਼ਫ ਦਰਬਾਰ ਐਲੀ ਦੇ ਮਕਬਰੇ ਤੇ
ਮੁਕੱਦਸੇ ਖ਼ਾਕ ਜ਼ਮੀਨੇ ਨਜ਼ਰ ਨੂਰ ਜ਼ਹੂਰ ਜ਼ੈਬੋ ਅਜ਼ਾ, ਮਿਹਰਵਾਨੇ ਰਹਿਨੁਮਾ ਹਕੀਕਤੇ ਹਕ ਜ਼ਦਹਿਜ਼ਾ ਵਲਜ਼ੀ ਸ਼ਬਾਬੇ ਅਬਾਬ ਵਹਨੀਈ ਦਸਤੇ ਦਨਾ ਨੂਰੇ ਵਜ਼ ਹਾਜ਼ਰ ਹਜ਼ੂਰ ਇਕੋ ਨੂਰ ਨੂਰੀ ਅਲਾਹ ਮੁਹੰਮਦੇ ਰਸੂਲ ਰਸੂਲਲਿਲਾ ਅਲਾਹ ਇਕੋ ਨਜ਼ਰੀ ਆਈਆ। ਰਸੂਲੇ ਮੁਹੰਮਦੇ ਰਫ਼ੀਕ ਹਜ਼ਰਤ ਅਲੀ ਅਲਾਹ ਮਹਿਬੂਬ ਵਿਚ ਸਮਾਈਆ। ਜਿਸ ਦੀ ਯਾਦ ਯਾਦਦਾਸ਼ਤ ਵਿਚ ਅਜੀਬ ਹਜ਼ਰਤ ਨੂਰ ਆਦਮ ਸਾਚਾ ਸੰਗ ਰਖਾਈਆ। ਜਿਸ ਦਾ ਨੂਰੇ ਜ਼ਹੂਰ ਹੂਬਹੂ ਮੰਜ਼ਲ ਮਕਸੂਦ, ਮੁਕਾਮੇ ਹਕ ਹਕੀਕਤ ਬੇਪ੍ਰਵਾਹੀਆ। ਸ਼ਹਾਦਤ ਦਿਤੀ ਕੂਫਾ ਵਿਚ ਵਜੂਦ, ਮਕਬਰਾ ਜ਼ਿਮੀਂ ਅਸਮਾਨ ਦੋਵੇ ਰੰਗ ਰੰਗਾਈਆ। ਹਜ਼ਰਤੇ ਅਲੀ ਅਵੀ ਉਲਾ ਨੂਰੇ ਚਸ਼ਮ ਚਜ਼ੀ ਬੇਨਜ਼ੀਰ ਲਿਵਹਜ਼ਾ ਵਾਹਿਦੇ ਖ਼ੁਦਾ ਦਸਤੇ ਦੁਆ ਕਦਮ ਬੋਸੀ ਸਜਦਾ ਏ ਰਹਿਨੁਮਾ ਮਖ਼ਲੂਕੇ ਖ਼ਾਲਕ ਵਾਹਿਦੇ ਪਰਵਰਦਿਗਾਰ ਜ਼ਮਲਹੂ ਤਾਨੀਜਾ ਜਗਤ ਸਿਤਾਰ ਸਤਹ ਨਿਸ਼ਾਨ ਨਜ਼ਰੀ ਆਈਆ। ਮਕਬਰਾ ਐਲੀ ਅੱਲਾ ਸ਼ਹਾਦਤ ਅਬਾਦਤ ਕਿਆਦਤ ਸਦਾਕਤ ਅਜੀਬੋ ਅਜਬ ਮੁਕੱਦਸੇ ਖ਼ਾਕ ਜ਼ਮੀਨੇ ਨਜ਼ਬ ਨੂਰ ਜ਼ਹੂਰ ਜ਼ੇਬੋ ਅਜ਼ਾਂ ਮਿਹਰਵਾਨੇ ਰਹਿਨੁਮਾ ਹਕੀਕਤੇ ਹਕ ਜਦ ਹਿਜ਼ਾਂ ਵਨਜ਼ੀ ਸ਼ਬਾਬੇ ਅਬਾਬ ਵਤਨੇ ਹੀ ਦਸਤੇ ਦੁਆ ਨੂਰੇ ਨਵਜ਼ ਹਾਜ਼ਰ ਹਜ਼ੂਰ ਇਕੋ ਨੂਰ ਨੂਰੀ ਅਲਾਹ ਮੁਹੰਮਦੇ ਰਸੂਲ ਰੂਸਲ ਇਲੱਲਾਹ ਇਕੋ ਨਜ਼ਰੀ ਆਈਆ।
੧੪ ਭਾਦਰੋਂ ਸ਼ਹਿਨਸ਼ਾਹੀ ਸੰਮਤ ੮ ਸੀਰੀਆ ਦੇਸ਼ ਤੇਲਕੋਟਚਕ ਤੋਂ ਕਮਿਸ਼ਲੀ ਦੇ ਰਸਤੇ ਵਿਚ ਖੇਤਾਂ ਵਿਚ
ਅਬਦੁਲ ਕਰੀਮ ਦੇ ਖਰਬੂਜੇ ਭੇਟਾ ਕਰਨ ਤੇ
ਧੁਰ ਦਾ ਹੁਕਮ ਹੁਕਮ ਇਕ ਰਹੀਮ, ਰਹਿਮਤ ਸਚ ਕਮਾਈਆ। ਜਿਸ ਦਾ ਖੇਲ ਆਲੀਸ਼ਾਨ ਅਜ਼ੀਮ, ਐਲੀ ਸ਼ਹਾਦਤ ਦਏ ਗਵਾਹੀਆ। ਜਿਸ ਦੀ ਯਾਦ ਪੁਰਾਣੀ ਕਦੀਮ, ਕੁਦਰਤ ਦਾ ਮਾਲਕ ਵੇਖ ਵਖਾਈਆ। ਜਿਸ ਖੰਡਾ ਖੜਗ ਤਲਵਾਰ ਚਲਾਈ ਉਹ ਅਬਦੁਲ ਕਰੀਮ, ਕਰਮ
ਕਾਂਡ ਤੋਂ ਲੇਖਾ ਲਿਆ ਕਢਾਈਆ। ਸਜਦਿਆਂ ਵਿਚ ਝੁਕਿਆ ਐਲੀ ਕਰ ਰਿਹਾ ਸੀ ਤਨਜ਼ੀਮ, ਤਾਲੀਮ ਮੁਹੰਮਦ ਵਾਲੀ ਅਪਣਾਈਆ। ਪਲਕ ਵਿਚ ਅੰਤਰ ਹੋਇਆ ਗਮਗੀਨ, ਗ਼ਮੀ ਵਿਚ ਭੁੱਲਿਆ ਨੂਰ ਅਲਾਹੀਆ। ਉਸੇ ਵੇਲੇ ਵਾਰ ਹੋਇਆ ਡਿੱਗਾ ਉਤੇ ਜ਼ਮੀਨ, ਜ਼ਾਮਨ ਨਜ਼ਰ ਕੋਇ ਨਾ ਆਈਆ। ਮੁਖੋਂ ਕਿਹਾ ਯਾਮਬੀਨ, ਅੱਲਾ ਤੇਰੀ ਬੇਪ੍ਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਐਲੀ ਮਾਟੀ ਖ਼ਾਕ ਕੀਤਾ ਕਿਆਮ, ਬਸਤਰ ਸੇਜ ਸੁਹਾਈਆ। ਵਕਤ ਨਾ ਸੁਬਹ ਨਾ ਸ਼ਾਮ, ਸ਼ਮਸ ਆਪਣਾ ਨੂਰ ਚਮਕਾਈਆ। ਹੁਕਮ ਸੰਦੇਸਾ ਸੁਣਿਆ ਪੈਗ਼ਾਮ, ਪੈਗ਼ੰਬਰਾਂ ਦੇ ਪੈਗ਼ੰਬਰ ਦਿਤਾ ਦ੍ਰਿੜਾਈਆ। ਸਦੀ ਚੌਧਵੀਂ ਆਵੇ ਵਾਲੀ ਦੋ ਜਹਾਨ, ਅਮਾਮ ਅਮਾਮਾਂ ਫੇਰਾ ਪਾਈਆ। ਤੇਰਾ ਲਹਿਣਾ ਦੇਣਾ ਲੇਖਾ ਚੁਕਾਏ ਆਣ, ਪੂਰਬ ਪੂਰਾ ਦਏ ਕਰਾਈਆ। ਜੋ ਦਰਗਾਹ ਹੋਏ ਪ੍ਰਵਾਨ, ਪ੍ਰਵਾਨੇ ਆਪਣੇ ਨਾਲ ਰਖਾਈਆ। ਅੰਤਰ ਤੇਰੇ ਨਿਗਾਹਬਾਨ, ਬਿਨ ਨਿਗਾਹ ਤੋਂ ਵੇਖ ਵਖਾਈਆ। ਫੇਰ ਯਾਦ ਆਈ ਮਜ਼ੀਦ ਕੁਰਾਨ, ਕੁਰਾਨ ਕੁਰਾਹ ਵੇਖ ਵਖਾਈਆ। ਹਜ਼ਰਤ ਐਲੀ ਅੱਲਾ ਨੂੰ ਦਿਤਾ ਬਿਆਨ, ਆਹ ਆਪਣੀ ਦਿਤੀ ਸੁਣਾਈਆ। ਮੇਰੀ ਮੁਹੱਬਤ ਦਾ ਮੁਹੱਬਤ ਵਿਚ ਦੇਣਾ ਦਾਨ, ਦਾਨਸ਼ਮੰਦੀ ਤੇਰੇ ਅਗੇ ਰਖਾਈਆ। ਇਹ ਕੂਫੇ ਲੈ ਕੇ ਆਇਆ ਸੀ ਖ਼ਰਬੂਜਿਆਂ ਭਾਰ ਮਹਾਨ, ਆਪਣਾ ਵੇਸ ਵਟਾਈਆ। ਨਵ ਜੋਬਨ ਭੇਵ ਪਾ ਰਕਾਨ, ਕਸਮ ਕੁਰਾਨ ਵਾਲੀ ਖਾਈਆ। ਧੁਰ ਹੁਕਮ ਹੋਇਆ ਕਾਇਨਾਤ ਦੀਨ ਦੁਨੀ ਸ਼ੈਤਾਨ, ਸ਼ਬੋ ਰੋਜ਼ ਸ਼ਾਂਤ ਨਾ ਕੋਇ ਕਰਾਈਆ। ਮੈਂ ਤੇਰੇ ਈਮਾਨ ਦਾ ਕਾਇਮ ਰਖਾਂ ਈਮਾਨ, ਅਮਲ ਆਪਣੇ ਵਿਚ ਰਖਾਈਆ। ਤੇਰੀ ਆਸ਼ਾ ਤੇਰੀ ਖ਼ਾਹਿਸ਼ਾ ਇਸ ਦੇ ਖ਼ਰਬੂਜੇ ਤਰਬੂਜ ਜਰੂਰ ਕਰਾਂ ਪ੍ਰਵਾਨ, ਆਪਣਾ ਰਸ ਚਖਾਈਆ। ਸ਼ਾਮ ਵਿਚੋਂ ਬਨਾਮ ਫੇਰ ਫੜਾਂ ਆਣ, ਨਿਸ਼ਕਾਮ ਆਪਣਾ ਖੇਲ ਖਿਲਾਈਆ। ਉਥੇ ਤਲਵਾਰ ਦਾ ਲਾ ਨਿਸ਼ਾਨ, ਲਿਖ ਕੇ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਸ਼ਾਨਾ ਆਵਾਂ ਬਣਾਈਆ। ਫੇਰ ਸਤਿਜੁਗ ਹੋਵੇ ਪ੍ਰਧਾਨ, ਜਿਸ ਵੇਲੇ ਸਭ ਨੇ ਮੰਨਣੀ ਇਕੋ ਆਣ, ਮੱਕਾ ਮਦੀਨਾ ਸਾਰੇ ਸੀਸ ਝੁਕਾਣ, ਕੂਫਾ ਨਜ਼ਫ ਕਰੇ ਧਿਆਨ, ਕਰਬਲਾ ਇਕੋ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦਾ ਲਹਿਣਾ ਦੇਣਾ ਪੂਰਾ ਕਰੇ ਪੂਰਬ ਲੇਖ ਮਹਾਨ, ਜਗਤ ਲਿਖਤ ਸੰਗ ਨਾ ਕੋਇ ਰਖਾਈਆ।
੧੬ ਭਾਦਰੋਂ ਸ਼ਹਿਨਸ਼ਾਹੀ ਸੰਮਤ ੮ ਤੁਰਕੀ ਇੰਸਤਮਬੋਲ ਸ਼ਹਿਰ ਰਾਤ ਨੂੰ
ਆਟੋਮੁਬਾਇਲ ਦਫ਼ਤਰ ਦੇ ਅਗੇ ਤਾਜ ਪਹਿਨ ਕੇ
ਸੋਲਾਂ ਭਾਦਰੋਂ ਕਹੇ ਧੁਰ ਦਾ ਸ਼ਬਦ ਅਗੰਮਾ ਢੋਲ, ਹਰਿ ਕਲਮਾ ਏਕਾ ਏਕ ਦਿਤਾ ਵਜਾਈਆ। ਸਚ ਦਵਾਰ ਦਾ ਪਰਦਾ ਖੋਲ, ਅਵਤਾਰ ਪੈਗ਼ੰਬਰ ਗੁਰੂਆਂ ਦਿਤਾ ਵਖਾਈਆ। ਉਠੋ ਵੇਖੋ ਨੈਣ ਤੱਕੋ ਵਸਤ ਰਹੀ ਕਿਸੇ ਨਾ ਕੋਲ, ਸਤਿ ਸਚ ਬੈਠਾ ਮੁਖ ਛੁਪਾਈਆ। ਝਟ ਹਜ਼ਰਤ ਮੂਸਾ ਬਿਨ ਰਸਨਾ ਪਿਆ ਬੋਲ, ਅਨਬੋਲਤ ਆਵਾਜ਼ ਸੁਣਾਈਆ। ਤੂੰ ਮਾਲਕ ਮੇਰਾ ਮੇਰੇ ਵਿਚ ਰਿਹਾ ਮੌਲ, ਦੂਜਾ ਨਜ਼ਰ ਕੋਇ ਨਾ ਆਈਆ। ਆਪਣੇ
ਜਲਵੇ ਵਾਲਾ ਤੱਕ ਅਗੰਮਾ ਕੌਲ, ਇਕਰਾਰ ਇਕੋ ਨਜ਼ਰੀ ਆਈਆ। ਈਸਾ ਕਹੇ ਨਿਗਾਹ ਮਾਰ ਲੈ ਉਪਰ ਧੌਲ, ਈਮਾਨ ਸਚ ਨਾ ਕੋਇ ਕਮਾਈਆ। ਮੈਂ ਬੈਠਾ ਤੱਕਦਾ ਰਿਹਾ ਅਡੋਲ, ਤੇਰੇ ਨੂਰ ਵਿਚ ਸਮਾਈਆ। ਤੇਰੀ ਖ਼ਲਕਤ ਹੋਈ ਅਨਭੋਲ, ਅਭੁਲ ਆਪਣਾ ਲੇਖਾ ਦੇਣਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਡਾ ਲਹਿਣਾ ਦੇਣਾ ਪੂਰਾ ਕਰ ਇੰਸਤਮਬੋਲ, ਪੂਰਬ ਲੇਖਾ ਰਹੇ ਨਾ ਰਾਈਆ। ਸੋਲਾਂ ਭਾਦਰੋਂ ਕਹੇ ਸਦੀ ਚੌਧਵੀਂ ਆਈ ਮਾਰਦੀ ਹਾਕਾਂ, ਹੁਕਮ ਧੁਰ ਦਾ ਇਕ ਸੁਣਾਈਆ। ਵੇਖੋ ਖੇਲ ਉਸ ਖ਼ੁਦਾ ਕਾ, ਜੋ ਖ਼ੁਦ ਮਾਲਕ ਨੂਰ ਅਲਾਹੀਆ। ਜਿਸ ਦਾ ਹਜ਼ਰਤ ਮੁਹੰਮਦ ਨਿੱਕਾ ਜਿਹਾ ਕਾਕਾ, ਮੁਹੰਮਦ ਰਸੂਲ ਨਾਮ ਵਡਿਆਈਆ। ਉਹ ਚੱਲ ਆਇਆ ਇਤਫ਼ਾਕਾ, ਇਤਫ਼ਾਕੀਆ ਆਪਣਾ ਹੁਕਮ ਵਰਤਾਈਆ। ਜਿਸ ਮੇਰਾ ਸ਼ਰਅ ਨਾਲ ਜੋੜਿਆ ਨਾਤਾ, ਤਅੱਲੁਕ ਦਿਤਾ ਬਣਾਈਆ। ਜਿਸ ਨੂੰ ਹਿੰਦੂ ਕਹਿੰਦੇ ਪੁਰਖ ਬਿਧਾਤਾ, ਮੁਸਲਮ ਅੱਲਾ ਕਹਿ ਕੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਇਕ ਅਖਵਾਈਆ। ਸਦੀ ਚੌਧਵੀਂ ਕਹੇ ਮੈਂ ਸਾਹਿਬ ਦਾ ਹੁਕਮ ਮੰਨਾ, ਮਨਸਾ ਮਨ ਨਾ ਕੋਇ ਰਖਾਈਆ। ਮੇਰਾ ਨਿਸ਼ਾਨ ਤਾਰਾ ਚੰਨਾ, ਤੁਰਕੀਆ ਦਏ ਗਵਾਹੀਆ। ਇੰਸਤਮਬੋਲ ਹੱਦ ਬੰਨਾ, ਮੁਹੰਮਦ ਅੱਖ ਗਿਆ ਉਠਾਈਆ। ਇਹ ਖੇਲ ਸ੍ਰੀ ਭਗਵੰਨਾ, ਕਰਤਾ ਕਰੇ ਨੂਰ ਅਲਾਹੀਆ। ਜਿਸ ਲੇਖੇ ਲਾਉਣਾ ਗੋਬਿੰਦ ਵਾਲਾ ਕੰਨਾ, ਸੁਨਿਹਰੀ ਆਪਣਾ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮੇਲਾ ਲਏ ਮਿਲਾਈਆ। ਪੈਗ਼ੰਬਰ ਕਹਿਣ ਸਾਡਾ ਇਸਮ ਇਸਲਾਮ, ਆਜ਼ਮ ਸੀਸ ਨਿਵਾਈਆ। ਸੁਣਿਆ ਅਗੰਮਾ ਕਲਾਮ, ਕਲਮਾ ਧੁਰਦਰਗਾਹੀਆ। ਸਦੀ ਚੌਧਵੀਂ ਅੰਤ ਵਿਗੜਿਆ ਇੰਤਜ਼ਾਮ, ਬੰਦੋਬਸਤ ਨਾ ਕੋਇ ਰਖਾਈਆ। ਸ਼ਰਅ ਸ਼ਰਅ ਹੋਈ ਗ਼ੁਲਾਮ, ਸ਼ਰੀਅਤ ਭੇਵ ਨਾ ਕੋਇ ਉਠਾਈਆ। ਸਾਚਾ ਕਲਮਾ ਨਾ ਸਕੇ ਕੋਈ ਪਹਿਚਾਨ, ਬੇਪਹਿਚਾਨ ਹੋਈ ਲੋਕਾਈਆ। ਲੇਖਾ ਪੂਰਾ ਕਰੇ ਨੌਜਵਾਨ, ਮਰਦ ਮਰਦਾਨਾ ਅਗੰਮ ਅਥਾਹੀਆ। ਜਿਸ ਗੋਬਿੰਦ ਕਰਾਇਆ ਇਕ ਧਿਆਨ, ਬਿਨ ਅੱਖਾਂ ਅੱਖ ਖੁਲਾਈਆ। ਜਿਥੇ ਈਸਾ ਮੂਸਾ ਮੁਹੰਮਦ ਤਿੰਨੇ ਮਿਲ ਜਾਣ, ਉਹਲਾ ਪਰਦਾ ਦਿਆਂ ਚੁਕਾਈਆ। ਸਦੀ ਚੌਧਵੀਂ ਹੋਵੇ ਖੇਲ ਮਹਾਨ, ਮਹਿੰਮਾ ਕੋਈ ਕਥ ਨਾ ਸਕੇ ਰਾਈਆ। ਪੈਗ਼ੰਬਰ ਸਾਰੇ ਸੁਣਨ ਕਲਾਮ, ਕਲਮਿਆਂ ਬਾਹਰ ਜਣਾਈਆ। ਉਥੇ ਲੇਖੇ ਲੱਗਣ ਤਾਰਾ ਚੰਦ ਨਿਸ਼ਾਨ, ਨਿਸ਼ਾਨ ਗੋਲੀ ਵਾਲਾ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਸਦੀ ਚੌਧਵੀਂ ਕਹੇ ਤੱਕ ਜ਼ਿਮੀਂ ਅਸਮਾਨ, ਇਸਮ ਧੁਰ ਦਾ ਵੇਖ ਵਖਾਈਆ। ਮੁਹੰਮਦ ਝਟ ਬੋਲਿਆ ਬਿਨਾ ਜ਼ਬਾਨ, ਕਲਮਾ ਇਕ ਦ੍ਰਿੜਾਈਆ। ਕੀ ਉਹ ਨੂਰ ਅਲਾਹੀ ਇਕ ਅਮਾਮ, ਅਮਲਾਂ ਤੋਂ ਰਹਿਤ ਬੇਪ੍ਰਵਾਹੀਆ। ਜਿਸ ਗੋਬਿੰਦ ਦਾ ਕੰਨਾ ਲੇਖੇ ਲਾਇਆ ਆਣ, ਜਿਸ ਦੀ ਸਮਝ ਕੋਇ ਨਾ ਪਾਈਆ। ਉਸ ਨੂੰ ਝੁਕਦੇ ਸੂਰੀਆ ਭਾਨ, ਨਿਵ ਨਿਵ ਸੀਸ ਨਿਵਾਈਆ। ਉਹਦਾ ਲਹਿਣਾ ਦੇਣਾ ਕੁਛ ਲੇਖਾ ਨਾਲ ਚੀਨ ਜਾਪਾਨ, ਪੂਰਬ ਪਰਦਾ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਇਕ ਅਖਵਾਈਆ। ਮੁਹੰਮਦ ਕਹੇ ਯਾਕੂਵਿਸਤਾ ਅਲਬਹੂ ਮਜ਼ਨੂ ਲਮਹਾ ਯਾਉਸਤੇ ਵਲਹੂ ਤਾਮੀਨੇ ਜ਼ਵੀਹ ਅਜ਼ੀਮੇ ਯਸੂਹ ਤਕਸ਼ਾ ਮਸੀਹ ਮੂਜ਼ੇ ਮੁਸਾਹ ਮੁਹੰਮਦੇ ਦੁਆ ਦਲਵੀਜ਼ੇ ਉਜ਼ਜੂਉ ਮੋਜ਼ੀਨਾ ਵਜ਼ੇ
ਇਸਤਮਬੋਲ ਕੁਜੈ ਨੁਜ਼ੇ ਨੁਖਦ ਬਿਖਤੋ ਜ਼ਵਦ ਚੀਨੇ ਜ਼ਲੂ ਜਲਵਿਜ਼ ਹਾ ਮੌਜ਼ੂਨੋ ਵਜ਼ਿਸ ਖੂਨਾ ਵਿਜ਼ਾ ਯਾਵਿਲ ਵਲਜ਼ਜ਼ਲੀ ਤਾਨੂਜ਼ਾ ਮਮਮ ਮਾਦਿਲ ਵਾਹੁਲ ਕੋਮਜ਼ੇ ਯਸਵਸ਼ੀ ਪਲ ਅਫ਼ਜ਼ਾ ਹਮ ਜ਼ਾਲੂਲ ਜ਼ਜ਼ਮ ਚੋ ਵਲਲ ਅਜ਼ਹਮ ਇਵਜ਼ੀ ਮੂਸਾ ਮੁਲਾਹਲ ਈਸ ਜ਼ਹੁਲਾ ਮੁਹੰਮਦ ਰੂਸਲਇਲੱਲਾਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਪਰਦਾ ਆਪ ਉਠਾਈਆ। ਗੋਬਿੰਦ ਕੰਨਾ ਕਹੇ ਮੈਂ ਆਇਆ ਗੋਬਿੰਦ ਧਾਰ, ਚੌਦਾਂ ਸੌ ਤੀਹ ਦਏ ਗਵਾਹੀਆ। ਮੈਂ ਕਲਜੁਗ ਅੰਤ ਸਭ ਦੀ ਵੇਖਣੀ ਬਹਾਰ, ਫੁਲ ਫੁਲਵਾੜੀ ਦੀਨ ਮਜ਼੍ਹਬ ਕਾਇਨਾਤ ਮਹਿਕਾਈਆ। ਲੇਖਾ ਤੱਕਣਾ ਹਜ਼ਰਤ ਈਸਾ ਮੂਸਾ ਰਸੂਲ ਮੁਹੰਮਦ ਯਾਰ, ਯਰਾਨਾ ਯਾਰ ਵਾਲਾ ਖੋਜ ਖੁਜਾਈਆ। ਮੈਂ ਕਰਦਾ ਰਿਹਾ ਜਿਸ ਦੀ ਇੰਤਜ਼ਾਰ, ਆਪ ਆਪਣੀ ਅੱਖ ਉਠਾਈਆ। ਕਵਣ ਵੇਲਾ ਸਾਂਝਾ ਆਵੇ ਪਰਵਰਦਿਗਾਰ, ਜਲਵਾਗਰ ਨੂਰ ਅਲਾਹੀਆ। ਜੋ ਲੇਖਾ ਲਹਿਣਾ ਸਭ ਦਾ ਪੂਰਾ ਕਰੇ ਉਧਾਰ, ਅਗੇ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਕੰਨਾ ਕਹੇ ਮੈਂ ਕੰਨਾ ਕਾਇਨਾਤ, ਗੋਬਿੰਦ ਧਾਰ ਮਿਲੀ ਵਡਿਆਈਆ। ਮੈਨੂੰ ਲਿਖਿਆ ਨਹੀਂ ਕਾਇਨਾਤ ਕਾਨੀ ਕਿਸੇ ਕਾਗ਼ਜ਼ਾਤ, ਬਣ ਗਏ ਸਮਝ ਕੋਇ ਨਾ ਪਾਈਆ। ਗੋਬਿੰਦ ਦੀ ਉਂਗਲ ਸਚ ਦੀ ਧਾਰ ਬਣ ਦਵਾਤ, ਪ੍ਰੇਮ ਰਸ ਨਾਲ ਲਿਖਾਈਆ। ਨਾਲੇ ਸੁਣ ਅਗੰਮੀ ਆਵਾਜ਼, ਖ਼ੁਸ਼ੀ ਲਈ ਬਣਾਈਆ। ਪੁਰਖ ਅਕਾਲ ਖੋਲਿਆ ਰਾਜ਼, ਰਾਜ਼ਕ ਰਿਜ਼ਕ ਰਹੀਮ ਆਪ ਦ੍ਰਿੜਾਈਆ। ਓਹ ਵੇਖ ਪੈਗ਼ੰਬਰਾਂ ਦਾ ਆਗਾਜ਼, ਸਦੀ ਚੌਧਵੀਂ ਧਿਆਨ ਲਗਾਈਆ। ਜਿਸ ਵੇਲੇ ਮਾਣ ਰਿਹਾ ਨਾ ਰੋਜ਼ਾ ਨਿਮਾਜ਼, ਸਜਦਾ ਹਕ ਨਾ ਕੋਇ ਕਰਾਈਆ। ਧਰਮ ਰਿਹਾ ਨਾ ਕਿਸੇ ਸਮਾਜ, ਸਿੰਘ ਸਿਖ ਨਜ਼ਰ ਕੋਇ ਨਾ ਆਈਆ। ਮਨ ਕਲਪਣਾ ਹੋਵੇ ਰਾਜ, ਰਈਅਤ ਭੱਜੇ ਵਾਹੋ ਦਾਹੀਆ। ਉਸ ਵੇਲੇ ਅਵਤਾਰ ਪੈਗ਼ੰਬਰ ਗੁਰੂਆਂ ਤੋਂ ਮੰਗਾਂਗਾ ਜਵਾਬ, ਜਵਾਬ ਤਲਬੀ ਕਰਾਂ ਥਾਉਂ ਥਾਈਂਆ। ਨਿਰਗੁਣ ਧਾਰ ਆਪਣੀ ਸਾਜਣਾ ਸਾਜ, ਸਾਜਣ ਹੋ ਕੇ ਵੇਖ ਵਖਾਈਆ। ਜਿਥੇ ਹਜ਼ਰਤ ਮੁਹੰਮਦ ਈਸਾ ਮੂਸਾ ਦੀ ਆਸ਼ਾ ਵਾਲੀ ਆਵਾਜ਼, ਖ਼ਾਹਿਸ਼ ਤਿੰਨਾਂ ਮੇਲ ਮਿਲਾਈਆ। ਤੇਰਾ ਉਥੇ ਹੱਦ ਬੰਨਾ ਬਣਾਵਾਂ ਆਪ, ਕੰਨਾ ਕਰਮ ਕਾਂਡ ਤੋਂ ਬਾਹਰ ਲਗਾਈਆ। ਜਿਸ ਨੂੰ ਸਾਰਿਆਂ ਮੰਨਣਾ ਬਾਪ, ਪਿਤਾ ਪੁਰਖ ਅਕਾਲ ਕਹਿ ਕੇ ਸੀਸ ਨਿਵਾਈਆ। ਤੂੰ ਮੇਰਾ ਮੈਂ ਤੇਰਾ ਤੇਰਾ ਜਪਣਾ ਜਾਪ, ਸੋਹੰ ਢੋਲਾ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਸਚ ਤੇਰੀ ਸਰਨਾਈਆ। ਗੋਬਿੰਦ ਕਿਹਾ ਪੁਰਖ ਅਕਾਲ ਮੇਰੀ ਇਕੋ ਆਸਾ, ਆਸ਼ਾ ਦਿਆਂ ਜਣਾਈਆ। ਮੈਂ ਲੇਖੇ ਲਾਈ ਗੁਰ ਤੇਗ਼ ਬਹਾਦਰ ਵਾਲੀ ਲਾਸ਼ਾ, ਸੀਸ ਧੜ ਤੇਰੇ ਭੇਟ ਕਰਾਈਆ। ਉਸ ਨੇ ਅੰਤਮ ਇਕੋ ਰਖੀ ਖ਼ਾਹਿਸ਼ਾ, ਉਂਗਲੀ ਸਮੁੰਦਰਾਂ ਪਾਰ ਉਠਾਈਆ। ਔਰੰਗੇ, ਟੋਪੀ ਵਾਲੇ ਆਉਂਦੇ ਜੋ ਮੇਰਾ ਦੇਣ ਸਾਥਾ, ਸਗਲਾ ਸੰਗ ਬਣਾਈਆ। ਖ਼ੁਸ਼ੀ ਵਿਚ ਨਾਲੇ ਤੇਰੀ ਗਾਈ ਗਾਥਾ, ਤੁਧ ਬਿਨ ਅੰਤ ਹੋਏ ਨਾ ਕੋਇ ਸਹਾਈਆ। ਮੇਰੇ ਮਿਹਰਵਾਨ ਮੈਂ ਤੇਰਾ ਸੁਤ ਗੁਰੂ ਤੇਗ਼ ਬਹਾਦਰ ਦਾ ਕਾਕਾ, ਜਗਤ ਜਨਮ ਦੇਣ ਵਾਲੀ ਗੁਜ਼ਰੀ ਮਾਈਆ। ਪਰ ਮੈਨੂੰ ਤੇਰਾ ਅਗਲਾ ਦਿਸਦਾ ਖ਼ਾਕਾ, ਸੋਹਣਾ ਨਕਸ਼ਾ ਸੋਭਾ ਪਾਈਆ। ਜਿਸ ਵੇਲੇ ਸਦੀ ਚੌਧਵੀਂ ਹੋਏ ਅੰਧੇਰੀ ਰਾਤਾ, ਸਾਚਾ ਚੰਦ ਨਾ ਕੋਇ ਚਮਕਾਈਆ। ਤੂੰ ਸਭ ਦੀਆਂ ਲੇਖੇ ਲਾਵਣ ਆਏਂ ਪੇਸ਼ੀਨਗੋਈਆਂ ਵਾਲੀਆਂ ਗਾਥਾ, ਅਵਤਾਰ ਪੈਗ਼ੰਬਰ ਗੁਰੂਆਂ ਲਹਿਣਾ ਦਏਂ ਚੁਕਾਈਆ। ਮੇਰਾ ਤੇਰੇ ਨਾਲ ਹੋਵੇ ਸਾਥਾ, ਜੋਤ
ਸ਼ਬਦ ਧਾਰ ਮਿਲ ਕੇ ਵੱਜੇ ਵਧਾਈਆ। ਸੰਬਲ ਹੋਵੇ ਵਾਸਾ, ਸਚ ਸਵਾਮੀ ਤੇਰਾ ਰੰਗ ਰੰਗਾਈਆ। ਮੈਂ ਤੇਰੇ ਚਰਨ ਕਵਲ ਕਰਾਂ ਅਰਦਾਸਾ, ਬੇਨੰਤੀ ਇਕੋ ਵਾਰ ਸੁਣਾਈਆ। ਮੈਨੂੰ ਤੇਰੇ ਉਤੇ ਭਰਵਾਸਾ, ਦੂਸਰ ਓਟ ਨਾ ਕੋਇ ਤਕਾਈਆ। ਮੇਰੇ ਸਾਹਿਬ ਪੁਰਖ ਅਕਾਲ ਦੀਨ ਦਿਆਲ ਮੈਂ ਸਦਾ ਤੇਰਾ ਮੰਨਾ ਆਖਾ, ਤੂੰ ਮੇਰਾ ਇਕੋ ਅੱਖਰ ਆਪਣੀ ਭੇਟਾ ਲੈਣਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਸਚ ਤੇਰੀ ਸਰਨਾਈਆ। ਪੁਰਖ ਅਕਾਲ ਕਿਹਾ ਗੋਬਿੰਦ ਤੂੰ ਦੱਸ ਆਪਣੀ ਸਲਾਹ, ਮਸ਼ਵਰੇ ਨਾਲ ਜਣਾਈਆ। ਗੋਬਿੰਦ ਕਿਹਾ ਪਹਿਲੋਂ ਮੇਰਾ ਆਪ ਬਣ ਗਵਾਹ, ਸ਼ਹਾਦਤ ਇਕ ਭੁਗਤਾਈਆ। ਪੁਰਖ ਅਕਾਲ ਸ਼ਬਦੀ ਸ਼ਬਦ ਕੀਤੀ ਹਾਂ, ਹਾਂ ਹਾਂ ਵਿਚ ਮਿਲਾਈਆ। ਗੋਬਿੰਦ ਹੱਸ ਕੇ ਤਾਲੀ ਦਿਤੀ ਲਾ, ਦੋ ਹੱਥਾਂ ਤਾਲ ਬਣਾਈਆ। ਮੇਰੇ ਪੁਰਖ ਅਕਾਲ ਜਿਸ ਵੇਲੇ ਕਲਜੁਗ ਅੰਤਮ ਜਾਵੇ ਆ, ਆਪ ਆਪਣਾ ਫੇਰਾ ਪਾਈਆ। ਗੋਬਿੰਦ ਸ਼ਬਦ ਬਣਾਉਣਾ ਮਲਾਹ, ਬੇੜਾ ਸਾਚਾ ਕੰਧ ਟਿਕਾਈਆ। ਖਵਾਜਾ ਜਿਸ ਨੂੰ ਸੀਸ ਦਏ ਝੁਕਾ, ਇੰਦਰ ਨਿਉਂ ਨਿਉਂ ਲਾਗੇ ਪਾਈਂਆ। ਸਦੀ ਚੌਧਵੀਂ ਜਿਸ ਦਾ ਤੱਕੇ ਰਾਹ, ਮੁਹੰਮਦ ਆਸ਼ਾ ਜੋੜ ਜੁੜਾਈਆ। ਈਸਾ ਜਿਸ ਦਾ ਲਿਆ ਸਾਹ, ਸਾਹ ਸਾਹ ਵਿਚ ਸਮਾਈਆ। ਹਜ਼ਰਤ ਮੂਸਾ ਜਿਸ ਨੂੰ ਕਿਹਾ ਖ਼ੁਦਾ, ਖ਼ੁਦ ਮਾਲਕ ਨੂਰ ਅਲਾਹੀਆ। ਤੂੰ ਸਭ ਦਾ ਸਵਾਮੀ ਬੇਪ੍ਰਵਾਹ, ਪ੍ਰਭੂ ਤੇਰੇ ਹੱਥ ਵਡਿਆਈਆ। ਇਕੋ ਬਚਨ ਮੈਂ ਦਿਆਂ ਸੁਣਾ, ਨਿਵ ਨਿਵ ਸੀਸ ਝੁਕਾਈਆ। ਮੇਰਾ ਕੰਨਾ ਗੋਬਿੰਦ ਕਹੇ ਤੇਗ਼ ਬਹਾਦਰ ਆਸ਼ਾ ਲੰਡਨ ਵਿਚ ਦੇਣਾ ਪਹੁੰਚਾ, ਇੰਗਲਿਸਤਾਨ ਪੂਰਬ ਲਹਿਣਾ ਝੋਲੀ ਪਾਈਆ। ਫੇਰ ਸਾਰਿਆਂ ਪੈਗ਼ੰਬਰਾਂ ਦੀ ਪੂਰੀ ਕਰੀਂ ਦੁਆ, ਮਨਜ਼ੂਰੀ ਆਪਣਾ ਨਾਮ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਆਸ ਰਖਾਈਆ। ਕੰਨਾ ਕਹੇ ਮੈਂ ਸੁਣਿਆ ਗੋਬਿੰਦ ਸ਼ਬਦ ਅਪਾਰ, ਜੋ ਅਪਰੰਪਰ ਦਿਤਾ ਦ੍ਰਿੜਾਈਆ। ਮੈਂ ਹੋ ਕੇ ਬਹਿ ਗਿਆ ਤਿਆਰ, ਤ੍ਰੈਗੁਣ ਤੋਂ ਬਾਹਰ ਡੇਰਾ ਲਾਈਆ। ਕਰਦਾ ਰਿਹਾ ਇੰਤਜ਼ਾਰ, ਬਿਨ ਅੱਖਾਂ ਅੱਖ ਖੁਲਾਈਆ। ਪੁਛਦਾ ਰਿਹਾ ਵਾਰੋ ਵਾਰ, ਹਜ਼ਰਤ ਮੁਹੰਮਦ ਮੂਸਾ ਈਸਾ ਮੁਹੰਮਦ ਰਸੂਲ ਆਵਾਜ਼ ਸੁਣਾਈਆ। ਮੈਨੂੰ ਕਰਨੀ ਵਿਚ ਕਰਦੇ ਰਿਹੋ ਖ਼ਬਰਦਾਰ, ਬੇਖ਼ਬਰੀ ਵਿਚ ਰਹਿਣ ਕੋਇ ਨਾ ਪਾਈਆ। ਜਿਸ ਵੇਲੇ ਕਲ ਕਲਕੀ ਲਏ ਅਵਤਾਰ, ਨਿਹਕਲੰਕਾ ਵੇਸ ਵਟਾਈਆ। ਅਮਾਮ ਅਮਾਮਾ ਆਵੇ ਸੱਚੀ ਸਰਕਾਰ, ਸ਼ਹਿਨਸ਼ਾਹ ਧੁਰਦਰਗਾਹੀਆ। ਸਭ ਦਾ ਲਹਿਣਾ ਦੇਣਾ ਪੂਰਾ ਕਰੇ ਉਧਾਰ, ਕਰਜ਼ਾ ਮਕਰੂਜ਼ ਰਹਿਣ ਕੋਇ ਨਾ ਪਾਈਆ। ਮੇਰੀ ਉਸ ਦੇ ਚਰਨ ਕਵਲ ਨਿਮਸਕਾਰ, ਮੈਂ ਨਿਵ ਨਿਵ ਲਾਗਾਂ ਪਾਈਂਆ। ਇਸਤਮਬੋਲ ਤੋਂ ਜਿਸ ਵੇਲੇ ਹੋਣਾ ਬਾਹਰ, ਚਲਣਾ ਚਾਈਂ ਚਾਈਂਆ। ਇਕ ਸੌ ਇਕ ਮੀਲ ਤਾਰਾ ਚੰਦ ਝੁਲਾਉਣਾ ਨਿਸ਼ਾਨ, ਨਿਸ਼ਾਨਾ ਸਭ ਦਾ ਵੇਖ ਵਖਾਈਆ। ਕੰਨਾ ਕਹੇ ਮੈਂ ਵੀ ਵੇਖਾਂ ਉਸ ਸਮੇਂ ਦਾ ਹਾਲ, ਹਾਲਤ ਮੇਰੀ ਮੇਰਾ ਸਾਹਿਬ ਲਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਰਾ ਵਰ, ਸਚ ਦਾ ਰੰਗ ਆਪ ਰੰਗਾਈਆ। ਇਸਤਮਬੋਲ ਕਹੇ ਮੇਰੀ ਬੋਲੀ ਅਰਜ਼ ਜੁਰਦ ਜਿਵ ਨੀ ਯਾਕੂਅਸ ਸੁੱਚੀ, ਸਚ ਦਿਆਂ ਜਣਾਈਆ। ਮੈਨੂੰ ਹਜ਼ਰਤ ਮੂਸਾ ਕੋਹਤੂਰ ਉਤੋਂ ਵੇਖਿਆ ਗਰਦਨ ਕਰ ਕੇ ਉਚੀ, ਆਪਣੀ ਅੱਖ ਉਠਾਈਆ। ਹਜ਼ਰਤ ਈਸਾ ਹੱਥ ਲਾਇਆ ਮੁੱਛੀ, ਮੁੱਛਾਂ ਨਾਲ ਛੁਹਾਈਆ। ਜਿਸ ਵੇਲੇ ਗਲ ਫਾਸੀ ਰੱਸੀ ਟੁੱਟੀ, ਟੁੱਟੀ ਵੇਖ ਵਖਾਈਆ। ਮੁਹੰਮਦ ਪੁਕਾਰ ਕੇ ਬਾਹਰ ਕਿਹਾ ਵਜੂਦ ਬੁਤੀ, ਬੁਤਖ਼ਾਨਿਆਂ ਬਾਹਰ ਸੁਣਾਈਆ। ਸਦੀ ਚੌਧਵੀਂ ਦਰੋਹੀ ਉਮਤ
ਜਾਣੀ ਲੁੱਟੀ, ਲੁਟੇਰਾ ਬਣੇ ਬੇਪ੍ਰਵਾਹੀਆ। ਧੁਰ ਫ਼ਰਮਾਨ ਹੋਇਆ ਚੌਦਾਂ ਤਬਕ ਰਹੇ ਨਾ ਲੁਕੀ, ਪਰਦਾ ਓਹਲਾ ਦਿਆਂ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਇੰਸਤਮਬੋਲ ਕਹੇ ਮੇਰਾ ਮਾਲਕ ਮਲਵਿਜ਼ ਹਾਹ ਜ਼ਲਬੂ ਅਲਵਾ ਯਕਬੀ ਨਲਜ਼ੂ ਜ਼ੀਨਾ ਅਸਤ ਕੂਜ਼ੇ ਮਸ਼ਿਲ ਚਸ਼ਮੀ ਨਾਵੂ ਤਮਬੇਜ਼ੀ ਤਾਖਤੁਮਾ ਸਖਮੇ ਵਹਾ ਵਨਾਹ ਜ਼ੂਏ ਵਜ਼ੀ ਜਾਏ ਜ਼ਊ ਯਸੂਹ ਵਲਜ਼ ਮੁਮਬਾ ਦੜਮਫ਼ਲੇ ਜ਼ਾਵਹੁਲਾ ਮੁਸਤਬੀ ਮਹੱਲ ਮਹੁਮਬਾ ਜ਼ਾਹਮਲੀਯਾ ਕੌਜ਼ਿਵਵਹੌਲਾ ਲਾਵਿਲ ਜ਼ਵਿਲ ਜ਼ਾਵੌਦਾ ਤੂਲਾ ਅਲਹਮਬਾ ਕਾਜ਼ਿਲ ਮਹੌ ਜ਼ਾਵਿਲ ਅਲਗਲਾ ਲਗੌ ਗੋਬਿੰਦੇ ਤਕਜ਼ਵਲਾ ਨੂਰੇ ਵਸਹਾ ਮਾਰਵਲਾ ਜਾਂ ਵਲਵਾ ਜ਼ਾ ਵਲਵਾ ਨੂਰੇ ਅਲਾਹ ਵੀ ਰਾ।
੧੭ ਭਾਦਰੋਂ ਸ਼ਹਿਨਸ਼ਾਹੀ ਸੰਮਤ ੮ ਤੁਰਕੀ ਦੇ ਇਸਤਮਬੋਲ ਸ਼ਹਿਰ ਤੋਂ
ਇਕ ਸੌ ਇਕ ਮੀਲ ਬਾਹਰ ਚਿਕਲੁਕ ਪਿੰਡ ਤੋਂ ਬਾਹਰ
ਸਦੀ ਚੌਧਵੀਂ ਕਹੇ ਸੁਣ ਵੇ ਤਾਰਾ ਚੰਨਾ, ਚੰਨ ਚੰਨਾ ਦਿਆਂ ਜਣਾਈਆ। ਸਾਡਾ ਆ ਗਿਆ ਨੇੜੇ ਹੱਦ ਬੰਨਾਂ, ਅਗਲਾ ਪੰਧ ਰਿਹਾ ਨਾ ਰਾਈਆ। ਮੈਨੂੰ ਨਜ਼ਰੀ ਆਉਂਦਾ ਗੋਬਿੰਦ ਵਾਲਾ ਕੰਨਾ, ਜੋ ਭੱਜੇ ਵਾਹੋ ਦਾਹੀਆ। ਜਿਸ ਜਗਤ ਜਹਾਨ ਤੱਕਣਾ ਅੰਨ੍ਹਾ, ਨੇਤਰ ਨੈਣ ਨਾ ਕੋਇ ਖੁਲਾਈਆ। ਕਰੇ ਖੇਲ ਸ੍ਰੀ ਭਗਵਾਨਾ, ਕੁਦਰਤ ਕਾਦਰ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਤਾਰਾ ਚੰਨ ਕਹਿਣ ਅਸੀਂ ਕਰ ਲਈਏ ਸਲਾਮ, ਬਿਸਮਿਲਾ ਕਹਿ ਕੇ ਸੀਸ ਨਿਵਾਈਆ। ਐ ਮਾਲਕ ਸਾਨੂੰ ਕਰੀਂ ਨਾ ਕਿਤੇ ਨੀਲਾਮ, ਬੋਲੀ ਜਗਤ ਵਾਲੀ ਦਵਾਈਆ। ਅਸੀਂ ਸੁਣੀ ਤੇਰੀ ਕਲਾਮ, ਕਲਮਾ ਤੇਰੀ ਸਿਫ਼ਤ ਸਲਾਹੀਆ। ਤੇਰੇ ਹੱਥ ਸਭ ਦਾ ਅੰਜਾਮ, ਦੂਜਾ ਨਜ਼ਰ ਕੋਇ ਨਾ ਆਈਆ। ਪੈਗ਼ੰਬਰ ਸਜਦੇ ਕਰਨ ਤਮਾਮ, ਤਮਾ ਲਾਲਚ ਮਜ਼੍ਹਬ ਵਾਲੀ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਲਹਿਣਾ ਲਹਿਣੇ ਪਾਈਆ। ਤਾਰਾ ਚੰਨ ਕਹੇ ਮੈਂ ਸਜਦਾ ਕੀਤਾ ਇਕ ਜ਼ੀਰੋ ਇਕ, ਜਗਤ ਫ਼ਾਸਲਾ ਮੀਲਾਂ ਵੰਡ ਵੰਡਾਈਆ। ਮੇਰਾ ਸੀਨਾ ਫਟਿਆ ਹਿਕ, ਨੇਤਰ ਰਹੇ ਕੁਰਲਾਈਆ। ਮੇਰੇ ਮਹਿਬੂਬ ਮੇਰਾ ਲੇਖਾ ਆਪਣੇ ਨਾਲ ਲੈਣਾ ਲਿਖ, ਦੂਸਰ ਸੰਗ ਨਾ ਕੋਇ ਬਣਾਈਆ। ਬ੍ਰਹਿਮੰਡ ਖੰਡ ਜਿਤਨੇ ਗ੍ਰਹਿ ਤੇਰੇ ਸਾਰੇ ਸਿਖ, ਦਿਵਸ ਰਾਤ ਤੇਰੀ ਸੇਵ ਕਮਾਈਆ। ਮੁਹੰਮਦ ਦਾ ਪੂਰਾ ਕਰਨਾ ਭਵਿਖ, ਪੇਸ਼ੀਨਗੋਈ ਧੁਰ ਦੀ ਵੇਖ ਵਖਾਈਆ। ਅਗੇ ਆਪਣੇ ਨਾਮ ਕਲਮੇ ਦੀ ਮਾਰਨੀ ਹਿੱਟ, ਹੁਕਮ ਧੁਰ ਦਾ ਇਕ ਦ੍ਰਿੜਾਈਆ। ਈਸਾ ਕਢੀ ਖਲੋਤਾ ਚਿਟ, ਚਿੱਟੇ ਉਤੇ ਕਾਲਾ ਦੇਣਾ ਪਾਈਆ। ਤੇਰਾ ਹੁਕਮ ਸਦਾ ਅਮਿਟ, ਮੇਟ ਸਕੇ ਕੋਇ ਨਾ ਰਾਈਆ। ਤੇਰੇ ਦਰੇ ਦਰਬਾਰ ਜਾਵਾਂ ਟਿਕ, ਤਾਰਾ ਚੰਨ ਵਾਸਤਾ ਪਾਈਆ। ਸਦੀ ਚੌਧਵੀਂ ਸੰਗ ਮੁਹੰਮਦ ਫੇਰ ਕਰੇ ਕੋਇ ਨਾ ਰਿਟ, ਰਿਟਨ ਲੇਖਾ ਸਭ ਦਾ ਦੇਣਾ ਮੁਕਾਈਆ। ਤੇਰੀ ਦੀਨ ਦੁਨੀ ਤੇਰਾ ਇਸਲਾਮ ਪਏ ਕਲਮੇ ਵਾਲੇ ਪਿਟ, ਪਟੀਸ਼ਨ ਅਵਰ ਨਾ ਕੋਇ ਜਣਾਈਆ। ਤੇਰੇ ਹੁਕਮੇ ਅੰਦਰ ਤੇਰੀ ਦਰਗਾਹ ਹੋਣਾ ਸਿਟ, ਸਟੈਂਡ ਐਂਡ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮੇਲਾ ਲੈਣਾ ਮਿਲਾਈਆ। ਤਾਰਾ ਚੰਨ ਕਹੇ ਸਾਡੀ ਮਾਰਨਿੰਗ ਗੁਡ, ਗਾਡ ਸੀਸ ਨਿਵਾਈਆ। ਅਸੀਂ ਸੜਨਾ ਨਹੀਂ ਕਿਸੇ ਵੁਡ, ਲੱਕੜੀ ਤਨ ਨਾ ਕੋਇ ਰਖਾਈਆ। ਭੁੱਖ ਪਿਆਸ ਨਹੀਂ ਕਿਸੇ ਫ਼ੂਡ, ਫ਼ਾਇਰ ਅਗਨੀ ਸੰਗ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਸੀਸ ਨਿਵਾਈਆ। ਤਾਰਾ ਚੰਨ ਕਹੇ ਸਦੀ ਚੌਧਵੀਂ ਆਹ ਵੇਖ ਲੈ ਆਪਣਾ ਕਿਨਾਰਾ, ਕੀਨੇ ਅਜ਼ੀ ਇਜ਼ਹਾ ਧਿਆਨ ਲਗਾਈਆ। ਜਿਥੇ ਸ਼ਰਅ ਦਾ ਅਖ਼ੀਰੀ ਇਸ਼ਾਰਾ, ਆਸ਼ਾ ਮੁਹੰਮਦ ਦਏ ਗਵਾਹੀਆ। ਇਸ ਤੋਂ ਅਗੇ ਮੁਸਲਸਲ ਈਸਾ ਦਾ ਨਜ਼ਾਰਾ, ਈਸ਼ਵਰ ਆਪਣਾ ਰੰਗ ਰੰਗਾਈਆ। ਜੋ ਸਰਗੁਣ ਨਿਰਗੁਣ ਧਾਰ ਆਇਆ ਦੁਬਾਰਾ, ਕਲ ਕਲਕੀ ਫੇਰਾ ਪਾਈਆ। ਜਿਸ ਦੀ ਸ਼ਬਦ ਸ਼ਬਦ ਅਖ਼ਬਾਰਾ, ਦੋ ਜਹਾਨਾਂ ਕਰੇ ਰੁਸ਼ਨਾਈਆ। ਉਹ ਸਭ ਦਾ ਮਾਲਕ ਜ਼ਾਹਿਰਾ, ਜ਼ਾਹਰ ਜ਼ਹੂਰ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਦੀ ਚੌਧਵੀਂ ਕਹੇ ਮੈਂ ਧੂੜੀ ਲਾਵਾਂ ਖ਼ਾਕ, ਟਿੱਕੇ ਖ਼ੁਸ਼ੀ ਵਾਲੇ ਰਮਾਈਆ। ਅੰਤ ਜੋੜ ਕੇ ਦੋਵੇਂ ਹਾਥ, ਸੀਸ ਦੇਵਾਂ ਝੁਕਾਈਆ। ਤੂੰ ਸਾਹਿਬ ਪੁਰਖ ਸਮਰਾਥ, ਦਾਤਾ ਇਕ ਅਖਵਾਈਆ। ਜਿਹੜੇ ਹਰਿ ਭਗਤ ਤੇਰੇ ਸਾਥ, ਅੰਤਸ਼ਕਰਨ ਸਭ ਦਾ ਵੇਖ ਵਖਾਈਆ। ਤੇਰੇ ਪਿਆਰ ਦਾ ਪੂਰਨ ਕਰਨ ਵਾਕ, ਵਾਕਫ਼ਕਾਰ ਦਿਸੇ ਖ਼ਲਕ ਖ਼ੁਦਾਈਆ। ਮੈਂ ਲਹਿਣਾ ਦੇਣਾ ਜਾਣਾ ਦਿਵਸ ਰਾਤ, ਖੋਜਾਂ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਤਾਰਾ ਚੰਨ ਕਹਿਣ ਅਸੀਂ ਝੁਲੇ ਸਚ ਸਚੀ ਦਰਗਾਹ, ਦਰਗਾਹ ਸਚ ਮਿਲੀ ਸਰਨਾਈਆ। ਮੁਕਾਮੇ ਹਕ ਹਕ ਗਵਾਹ, ਸੁਧ ਇਕੋ ਨਜ਼ਰੀ ਆਈਆ। ਸਾਡਾ ਸਜਦਾ ਸਜਦੇ ਵਿਚ ਦੁਆ, ਦੋਏ ਜੋੜ ਵਾਸਤਾ ਪਾਈਆ। ਮਾਲਕ ਖ਼ਾਲਕ ਵਾਹਿਦ ਇਕ ਖ਼ੁਦਾ, ਖ਼ਿਦਮਤਗਾਰ ਤੇਰਾ ਨਜ਼ਰੀ ਆਈਆ। ਤੈਨੂੰ ਖ਼ੁਸ਼ੀਆਂ ਵਿਚ ਕਰੀਏ ਅਲਵਿਦਾ, ਨੇਤਰ ਮੁਹੱਬਤ ਨੀਰ ਵਹਾਈਆ। ਤੇਰੇ ਚਰਨ ਕਵਲ ਮੁਹੰਮਦ ਦੀ ਆਸ਼ਾ ਦਾ ਮੁੱਦਾ, ਖ਼ਾਹਿਸ਼ ਪਿਛਲੀ ਵੇਖ ਵਖਾਈਆ। ਕਬੀਰ ਨੇ ਇਸ਼ਾਰਾ ਦਿਤਾ ਉਤੇ ਬਸੁਧਾ, ਸਚਖੰਡ ਵਿਚੋਂ ਅੱਖ ਉਠਾਈਆ। ਸ਼ਮਸ ਤਬਰੇਜ਼ ਨੇ ਕਿਹਾ ਮੇਰਾ ਪੀਰ ਉਚਾ, ਜੋ ਮਾਲਕ ਨੂਰ ਅਲਾਹੀਆ। ਤੇਗ਼ ਬਹਾਦਰ ਇਕੱਠਾ ਕਰ ਕੇ ਪਿਆਰ ਗ਼ੁੱਸਾ, ਦੋਵੇਂ ਧਾਰਾ ਵੇਖ ਵਖਾਈਆ। ਜਿਸ ਵੇਲੇ ਕਲਜੁਗ ਪੈਂਡਾ ਮੁਕਾ, ਅਗੇ ਅਵਰ ਨਾ ਕੋਇ ਵਧਾਈਆ। ਉਸ ਵੇਲੇ ਹੁਕਮ ਹੋਣਾ ਦੋ ਤੁਕਾ, ਤੂੰ ਮੇਰਾ ਮੈਂ ਤੇਰਾ ਨਾਮ ਜਣਾਈਆ। ਸਦੀ ਚੌਧਵੀਂ ਚੰਦ ਸਿਤਾਰ ਸੀਸ ਹੋਣਾ ਝੁਕਾ, ਗੋਬਿੰਦ ਸਤਿਗੁਰ ਸ਼ਬਦ ਦਏ ਗਵਾਹੀਆ। ਪੂਰਨ ਸਤਿਗੁਰ ਪਰਮ ਪੁਰਖ ਪੂਰਨ ਹੋਣਾ ਪਿਤਾ, ਪਤਿਪਰਮੇਸ਼ਵਰ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਸੁਣਾਈਆ। ਧਰਨੀ ਕਹੇ ਮੇਰਾ ਸਾਹਿਬ ਆਇਆ ਮੇਰੇ ਕੰਢੇ, ਤੁਰਕੀ ਧਾਰ ਦਏ ਗਵਾਹੀਆ। ਮੇਰਾ ਸੀਨਾ ਕਰੇ ਠੰਡੇ, ਠੰਡਕ ਇਕ ਵਰਤਾਈਆ। ਧੁਰ ਦਾ ਕਲਮਾ ਧੁਰ ਹੁਕਮ ਵਿਚ ਵੰਡੇ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਗੁਰਮੁਖਾਂ ਦੇ ਘਰ ਘਰ ਦੇ ਖਾ ਕੇ ਗੰਢੇ, ਗੰਢਾਂ ਸਭ ਦੀਆਂ ਰਿਹਾ ਖੁਲਾਈਆ। ਮੇਰੇ ਦੇਸ਼ ਦੇ ਤਾਰਾ ਨਿਸ਼ਾਨ ਦੇ ਵੇਖੇ ਝੰਡੇ, ਤਾਰਾ ਨਿਸ਼ਾਨ ਧੁਰ ਦਾ ਨਾਲ ਝੁਲਾਈਆ। ਇਹ ਖੇਲ ਪੁਰਾਣਾ ਨਾਨਕ ਦੱਸਿਆ ਜਿਸ ਵੇਲੇ ਸੁੱਤਾ ਹੇਠਾਂ ਜੰਡੇ, ਸਾਇਆ ਸਰਪ ਮੁਖ ਉਤੇ ਕਰਾਈਆ। ਉਸ ਵੇਲੇ ਅੰਤਰ
ਧਾਰ ਸਫ਼ਰ ਚੜ੍ਹਿਆ ਸੀ ਲੰਬੇ, ਥਾਨ ਇਹੋ ਨਜ਼ਰੀ ਆਈਆ। ਲੱਖਾਂ ਜਿਮੀਂ ਅਸਮਾਨ ਕੰਬੇ, ਥਰਥਰਾਹਟ ਵਿਚ ਕੁਰਲਾਈਆ। ਹਰਿ ਬਿਨ ਵਕਤ ਕੋਇ ਨਾ ਸੰਭੇ, ਸੰਬਲ ਬੈਠਾ ਨੂਰ ਅਲਾਹੀਆ। ਫੇਰ ਖੇਲ ਤੱਕੇ ਅਚੰਭੇ, ਜੋਤੀ ਜਾਤਾ ਡਗਮਗਾਈਆ। ਦੀਨ ਦੁਨੀ ਦੇ ਭਾਗ ਦਿਸਣ ਮੰਦੇ, ਕੂੜ ਕੁੜਿਆਰੇ ਕਲਜੁਗ ਨਾਲ ਵੱਜੀ ਵਧਾਈਆ। ਝਟ ਸ਼ਬਦ ਸੁਣਿਆ ਸਭ ਦੇ ਲੇਖੇ ਮੁਕਣੇ ਨਾਲ ਸੋਹੰ ਖੰਡੇ, ਜਗਤ ਖੜਗ ਨਾ ਕੋਇ ਚਮਕਾਈਆ। ਜਿਸ ਲਹਿਣਾ ਦੇਣਾ ਪੂਰਾ ਕਰਨਾ ਜੇਰਜ ਅੰਡੇ, ਉਤਭੁਜ ਸੇਤਜ ਪਰਦਾ ਦੇਣਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਦੀ ਚੌਧਵੀਂ ਕਹੇ ਮੇਰੇ ਪੀਰਾਂ ਦਿਆਂ ਪੀਰਾ ਅਮੀਰਾਂ ਦਿਆ ਅਮੀਰਾ, ਲਾਤਸਵੀਰਾ ਕੀ ਤੇਰੀ ਸੇਵ ਕਮਾਈਆ। ਤੇਰਾ ਨੂਰ ਅਨਮੁਲੜਾ ਹੀਰਾ, ਹੀਰੇ ਰਤਨ ਜਵਾਹਰ ਮਾਣਕ ਮੋਤੀ ਕੀ ਤੇਰੇ ਚਰਨ ਟਿਕਾਈਆ। ਮੈਨੂੰ ਲੇਖਾ ਦਿਸ ਪਿਆ ਰਵੀਦਾਸ ਵਾਲੇ ਕਸੀਰਾ, ਜੋ ਸਾਡੇ ਦੇਸ ਆਉਣ ਲੱਗਿਆਂ ਸਮੁੰਦ ਸਾਗਰ ਵਿਚ ਰਖਾਈਆ। ਮੈਨੂੰ ਨਜ਼ਰੀ ਆਇਆ ਤੇਰਾ ਨੀਲਾ ਚੀਰਾ, ਚੀਰੇ ਵਾਲਿਆ ਤੇਰੀ ਬੇਪ੍ਰਵਾਹੀਆ। ਮੇਰੀ ਬੇਨੰਤੀ ਸਭ ਦੀ ਬਦਲ ਜਾਈਂ ਤਕਦੀਰਾ, ਤਦਬੀਰ ਆਪਣੇ ਹੱਥ ਰਖਾਈਆ। ਜਿਹੜੇ ਆਸਾ ਰਖ ਕੇ ਬੈਠੇ ਤੇਰੇ ਫ਼ਕੀਰਾ, ਫ਼ਿਕਰ ਵਿਚ ਉਹਨਾਂ ਮਿਲਣਾ ਚਾਈਂ ਚਾਈਂਆ। ਤੂੰ ਮਾਲਕ ਗਹਿਰ ਗੰਭੀਰਾ, ਗਵਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਹਿਬ ਸਚ ਤੇਰੀ ਵਡਿਆਈਆ। ਤਾਰਾ ਚੰਨ ਕਹੇ ਅਸੀਂ ਝੁੱਲੇ ਤੇਰੇ ਹੁਕਮ, ਹੁਕਮੀ ਹੁਕਮ ਵਰਤਾਈਆ। ਦੀਨ ਦੁਨੀ ਤਾਅਸੀਰ ਬਦਲ ਦੇ ਤੁਖ਼ਮ, ਤਾਮਸ ਤ੍ਰਿਸ਼ਨਾ ਦੇ ਗਵਾਈਆ। ਤੂੰ ਨੂਰ ਅਲਾਹੀ ਚਸ਼ਮੇ ਚਸ਼ਮ, ਚੰਮ ਦ੍ਰਿਸ਼ਟੀ ਦੇ ਬਦਲਾਈਆ। ਤੇਰੀ ਯਾਦ ਵਿਚ ਆਪਣੀ ਫ਼ਰਿਆਦ ਵਿਚ ਮੁਹੰਮਦ ਦੀ ਦਾਦ ਵਿਚ ਸ਼ਹਾਦਤ ਦੇ ਗਏ ਹੁਸੈਨ ਹਸਨ, ਐਲੀ ਆਲੀਜ਼ਾਹ ਤੇਰੇ ਚਰਨਾਂ ਸੀਸ ਨਿਵਾਈਆ। ਮੈਂ ਜ਼ਰੂਰ ਚਾਹੁੰਦੀ ਜਨ ਭਗਤ ਤੇਰੇ ਨਾਲ ਮੂਲ ਨਾ ਰੁੱਸਣ, ਰੁੱਸਿਆਂ ਲੈਣਾ ਮਨਾਈਆ। ਜਿਸ ਨੂੰ ਜ਼ਿਮੀਂ ਅਸਮਾਨ ਝੁਕਣ, ਲੋਕ ਪਰਲੋਕ ਭੱਜਣ ਵਾਹੋ ਦਾਹੀਆ। ਉਹ ਮੇਰਾ ਸਾਹਿਬ ਰੁਕਨ, ਰੁਖ਼ਸਤ ਕਰਾਂ ਚਾਈਂ ਚਾਈਂਆ। ਤਾਰਾ ਚੰਨ ਕਹੇ ਸਦੀ ਚੌਧਵੀਂ ਸਾਡਾ ਨਿਸ਼ਾਨਾ ਲੱਗਾ ਟੁੱਟਣ, ਟੁੱਟਿਆਂ ਗੰਢ ਨਾ ਕੋਇ ਪਵਾਈਆ। ਸਚ ਪ੍ਰਕਾਸ਼ ਲੱਗਾ ਫੁੱਟਣ, ਪੌਹ ਫੁਟੀ ਨੂਰ ਅਲਾਹੀਆ। ਆਪਣੇ ਹੁਕਮ ਨਾਲ ਸਭ ਦਾ ਸਭ ਕੁਛ ਆਇਆ ਲੁੱਟਣ, ਲੁਟੇਰਾ ਵੇਖਣ ਕੋਇ ਨਾ ਪਾਈਆ। ਤੂੰ ਆਪਣਾ ਲਹਿੰਗਾ ਸੰਭਾਲ ਸਲਵਾਰ ਸੁੱਥਣ, ਪੱਲੂ ਗੰਢ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਦੀ ਚੌਧਵੀਂ ਤਾਰਾ ਚੰਨ ਤਿੰਨੇ ਮਿਲ ਕੇ ਰਹੇ ਆਖ, ਆਖ਼ਰ ਸੀਸ ਨਿਵਾਈਆ। ਪਰਵਰਦਿਗਾਰ ਕਰਨਾ ਮੁਆਫ਼, ਬੰਦੇ ਨਿਵਾਜ਼ ਤੇਰੀ ਸ਼ਰਨਾਈਆ। ਅਸੀਂ ਸਦਾ ਤੇਰੇ ਦਾਸ, ਗੁਸਤਾਖ਼ੀ ਸਾਡੇ ਅੰਦਰ ਰਹੇ ਨਾ ਰਾਈਆ। ਖ਼ੁਸ਼ੀਆਂ ਵਿਚ ਖ਼ੁਸ਼ੀ ਦੇਣੀ ਵਸੀਹਤ ਤੇਰੇ ਪਾਸ, ਪਾਸਾ ਬਦਲ ਕਦੇ ਨਾ ਜਾਈਆ। ਮਕਬਰੇ ਵਿਚ ਤੱਕੇ ਮੁਹੰਮਦ ਦੀ ਲਾਸ਼, ਲਸ਼ਕਰ ਰੋਵਣ ਮਾਰਨ ਧਾਹੀਂਆ। ਤੇਰਾ ਨੂਰ ਹੋਵੇ ਪ੍ਰਕਾਸ਼, ਪ੍ਰਕਾਸ਼ਤ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧੁਰ ਅਮਾਮ ਸਾਡਾ ਪੂਰਾ ਕਰਨਾ ਵਿਸ਼ਵਾਸ, ਵਿਸ਼ਾ ਇਕੋ ਨਜ਼ਰੀ ਆਈਆ।