੧੭ ਭਾਦਰੋਂ ਸ਼ਹਿਨਸ਼ਾਹੀ ਸੰਮਤ ੮ ਫ਼ਰਾਂਸ ਦੀ ਰਾਜਧਾਨੀ ਪੈਰਿਸ ਤੋਂ ਬਾਹਰ ਦਰਿਆ ਦੇ ਕੰਢੇ ਤੇ
ਸਤਾਰਾਂ ਭਾਦਰੋਂ ਕਹੇ ਮੈਂ ਪੜ੍ਹੀਆਂ ਅਗੰਮੀ ਅਖ਼ਬਾਰਾਂ, ਪਰਚੇ ਨਾਰਦ ਰਿਹਾ ਵਖਾਈਆ। ਖਵਾਜੇ ਖਿਜਰ ਕਿਹਾ ਸਲਾਮ ਦੁਆ ਚਾਰ ਯਾਰਾਂ, ਮੁਹੰਮਦ ਸਦੀ ਚੌਧਵੀਂ ਸੰਗ ਸੀਸ ਨਿਵਾਈਆ। ਨੂਰ ਨੁਰਾਨਾ ਤੱਕਿਆ ਜ਼ਹੂਰ ਜ਼ਹੂਰੀ ਜ਼ਾਹਿਰਾ, ਜ਼ਾਹਿਦ ਮੁਜਾਹਿਦ ਬੇਪ੍ਰਵਾਹੀਆ। ਜਿਸ ਦਾ ਆਦਿ ਅੰਤ ਨਾ ਕੋਇ ਕਿਨਾਰਾ, ਕਿਸ਼ਤੀ ਨਈਆ ਨੌਕਾ ਦੋ ਜਹਾਨ ਰਿਹਾ ਚਲਾਈਆ। ਹਜ਼ਰਤ ਦਾਊਦ ਦਾ ਇਸ਼ਾਰਾ, ਜੀਭ ਦੰਦਾਂ ਹੇਠ ਦਬਾਈਆ। ਮੇਰਾ ਮਬੀ ਅੱਲਾ ਹਕ ਪਿਆਰਾ, ਪਰਵਰਦਿਗਾਰ ਅਗੰਮ ਅਥਾਹੀਆ। ਸਦੀ ਚੌਧਵੀਂ ਬੀਸਵੀਂ ਨਾਲ ਦਏ ਉਧਾਰਾ, ਮਸੀਹ ਨੈਣ ਮੂੰਧ ਰਿਹਾ ਸੁਣਾਈਆ। ਮੂਸੇ ਮੁਸ਼ਕਣੀਆਂ ਵਿਚ ਕਿਹਾ ਆਏ ਦੁਬਾਰਾ, ਦੁਹਰੀ ਆਪਣੀ ਕਲ ਵਰਤਾਈਆ। ਬਲ ਇਸ਼ਾਰਾ ਦਿਤਾ ਬਾਵਨ ਨਰ ਨਿਰੰਕਾਰਾ, ਨਰਾਇਣ ਧੁਰਦਰਗਾਹੀਆ। ਸ਼ੁਕਰ ਪ੍ਰਹੋਤ ਵਖਾਇਆ ਅਖਾੜਾ, ਹੁਕਮ ਹੁਕਮ ਵਿਚੋਂ ਸੁਣਾਈਆ। ਉਹ ਤੱਕ ਬਲਗਾਰੀਆ ਬਗ਼ਲਗੀਰ ਹੋਵੇ ਯਾਰਾ, ਸਨਫ਼ੀ ਸੋਭਾ ਪਾਈਆ। ਜਿਸ ਨੂੰ ਅੰਤ ਸੂਫ਼ੀਆਂ ਕਿਹਾ ਆਵੇ ਵਿਚ ਸੰਸਾਰਾ, ਜਗਤ ਰਸਨਾ ਨਾਲ ਸਲਾਹੀਆ। ਝਟ ਨਾਰਦ ਖਲ੍ਹੋ ਕੇ ਮਾਰੇ ਲਲਕਾਰਾ, ਕੂਕ ਕੂਕ ਸੁਣਾਈਆ। ਕੀ ਬਾਵਨ ਤੂੰ ਆਵੇਂ ਆਪਣੀ ਧਾਰਾ, ਧਰਨੀ ਧਰਤ ਧਵਲ ਧੌਲ ਸੋਭਾ ਪਾਈਆ। ਬਾਵਨ ਧਰਤੀ ਉਤੇ ਲੇਖ ਲਿਖਿਆ ਮੈਂ ਮੇਰਾ ਨੂਰ ਆਵੇ ਚਵ੍ਹੀਆਂ ਅਵਤਾਰਾ, ਚਾਰ ਬੀਸਾ ਚੌਬੀਸਾ ਆਪਣਾ ਰੂਪ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਆਪਣਾ ਹੁਕਮ ਵਰਤਾਈਆ। ਨਾਰਦ ਕਹੇ ਮੈਂ ਵੇਖੇ ਮੁਹੰਮਦ ਯਾਰ ਚਾਰ ਸੰਗ, ਹੱਦ ਹਦੂਦ ਫੋਲ ਫੁਲਾਈਆ। ਈਸਾ ਮੰਗਾਂ ਰਿਹਾ ਮੰਗ, ਇੰਸਤਮਬੋਲ ਦਏ ਗਵਾਹੀਆ। ਇਕ ਸੌ ਇਕ ਮੀਲ ਚੜ੍ਹਿਆ ਰੰਗ, ਤਾਰਾ ਚੰਦ ਨਿਸ਼ਾਨ ਸੁਹਾਈਆ। ਜਿਸ ਵੇਲੇ ਹੱਦ ਬਲਗਾਰੀਆ ਆਇਆ ਲੰਘ, ਲਹਿਣਾ ਪਿਛਲਾ ਰਿਹਾ ਚੁਕਾਈਆ। ਏਥੋਂ ਦਾ ਦੀਵਾਨ ਹੁੰਦਾ ਸੀ ਤੁਲੀਆ ਚੰਦ, ਬਲ ਦਵਾਰੇ ਸੋਭਾ ਪਾਈਆ। ਜਿਸ ਦਾ ਲੇਖਾ ਵਿਚ ਪੁਰਾਣ ਸੁਕੰਦ, ਈਕਾਸੀ ਹਜ਼ਾਰ ਸਲੋਕ ਦੇਣ ਗਵਾਹੀਆ। ਨਾਰਦ ਕਹੇ ਮੈਂ ਹੈਰਾਨ ਹੋ ਗਿਆ ਹੈਰਾਨੀ ਵਿਚ ਹੋਇਆ ਦੰਗ, ਪਰੇਸ਼ਾਨੀ ਵਿਚ ਬੋਦੀ ਰਿਹਾ ਹਿਲਾਈਆ। ਕੀ ਖੇਲ ਸੂਰਾ ਸਰਬੰਗ, ਹਰਿ ਕਰਤਾ ਰਿਹਾ ਵਖਾਈਆ। ਜੁਗ ਜੁਗ ਦੀ ਪਿਛਲੀ ਵੰਡ, ਪੂਰਬ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਬਲਗਾਰੀਆ ਕਹੇ ਮੈਂ ਦੱਸਾਂ ਆਪਣੀ ਕਹਾਣੀ, ਕਹਾਵਤ ਵਿਚ ਸੁਣਾਈਆ। ਮੇਰੀ ਧਾਰ ਜ਼ਿਮੀਂ ਮੇਰਾ ਨੂਰ ਅਸਮਾਨੀ, ਮਿਲ ਕੇ ਵੱਜੇ ਵਧਾਈਆ। ਮੇਰਾ ਤਤ ਨਹੀਂ ਜਿਸਮਾਨੀ, ਜ਼ਮੀਰ ਜਗਤ ਨਾ ਕੋਇ ਰਖਾਈਆ। ਜਿਸ ਵੇਲੇ ਬਲ ਦਵਾਰ ਅਸਵਮੇਧ ਯੱਗ ਪੱਕਾ ਪਕਵਾਨੀ, ਪੱਕਾ ਕੱਚਾ ਸੋਭਾ ਪਾਈਆ। ਮੇਰੀ ਧਰਤੀ ਵਿਚੋਂ ਗਿਆ ਸੀ ਫਲ ਨਾਂ ਨਿਧਾਨੀ, ਜਿਸ ਦਾ ਖੱਟਾ ਮਿੱਠਾ ਰਸ ਵਖਾਈਆ। ਉਸ ਫਲ ਵਿਚੋਂ ਬਾਵਨ ਦੀ ਭੇਟਾ ਕੀਤਾ ਬਲ ਕਿਹਾ ਖਾਹ ਮੇਰੀ ਮਹਿਮਾਨੀ, ਆਪਣੇ ਮੁਖ ਲਗਾਈਆ। ਬਾਵਨ ਕਿਹਾ ਮੈਂ ਨਹੀਂ ਖਾਣਾ ਅੰਨ ਪੀਣਾ ਨਹੀਂ ਪਾਣੀ, ਰਸਨਾ ਰਸ ਨਾ ਕੋਇ ਬਣਾਈਆ। ਉਠ ਵੇਖ ਤੈਨੂੰ ਸੁਣਾਵਾਂ ਭਵਿਖਤ ਬਾਣੀ, ਬਾਣ ਅਣਿਆਲਾ ਇਕ ਚਲਾਈਆ। ਜਿਸ ਵੇਲੇ ਸ਼ਹਿਨਸ਼ਾਹ ਸ਼ਾਹ ਆਵੇ ਸੁਲਤਾਨੀ, ਪਾਤਸ਼ਾਹ ਬੇਪ੍ਰਵਾਹੀਆ। ਉਸ ਵੇਲੇ ਇਹ ਜੂਹ ਹੋਣੀ ਬੇਗਾਨੀ, ਫਲ ਭੇਟ ਨਾ ਕੋਇ ਕਰਾਈਆ। ਉਸ ਵਕਤ ਉਹ ਖੇਲ ਕਰੇ ਮਹਾਨੀ, ਮਿਹਰਵਾਨ
ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਇਕ ਰੰਗਾਈਆ। ਝਟ ਬਾਵਨ ਦੋ ਜਹਾਨਾਂ ਲਿਆ ਤੱਕ, ਸਭਾ ਬਲ ਵਾਲੀ ਵੇਖ ਵਖਾਈਆ। ਫੇਰ ਤੱਕਿਆ ਕਿਸ ਦਾ ਹਕ, ਹਕੀਕਤ ਖੋਜ ਖੁਜਾਈਆ। ਉਧਰੋਂ ਦਾਸੀ ਆਈ ਨੱਠ, ਗੋਲੀ ਭੱਜੀ ਚਾਈਂ ਚਾਈਂਆ। ਛੋਟੇ ਬੱਚੇ ਕੀਤਾ ਹੱਠ, ਰਸ ਮੈਨੂੰ ਦੇ ਖਵਾਈਆ। ਉਧਰੋਂ ਆ ਗਿਆ ਯੋਧਾ ਨਾਯੂ ਇਕ ਸਮਰਠ, ਬਲਖ ਨਗਰੀ ਸੋਭਾ ਪਾਈਆ। ਇਕ ਰਿਸ਼ੀ ਆ ਗਿਆ ਪ੍ਰੇਮ ਦੀ ਲਾਉਂਦਾ ਰਟ, ਰਸਨਾ ਢੋਲਾ ਗਾਈਆ। ਅਮਰਜੀਤ ਸਿੰਘ ਉਸੇ ਰਿਸ਼ੀ ਦਾ ਰੂਪ ਸਚ, ਸਚ ਸਚ ਰੰਗ ਰੰਗਾਈਆ। ਸਮਰਠ ਕਪੂਰ ਸਿੰਘ ਜਨਮ ਆਇਆ ਪਲਟ, ਪਲਟਾ ਚੌਥੇ ਜੁਗ ਖਾਈਆ। ਦਾਸੀ ਤ੍ਰਿਪਤ ਹੋਈ ਵਸ, ਨੱਨ੍ਹਾ ਬੱਚਾ ਜੁਗਿੰਦਰ ਵੱਜੀ ਵਧਾਈਆ। ਦਰਸ਼ਨ ਸਿੰਘ ਰਾਜੇ ਬਲ ਦਾ ਸੀ ਸਮਸ, ਸਮਸਿਆ ਸਾਰੀ ਹੱਲ ਕਰਾਈਆ। ਨਾਜਰ ਸਿੰਘ ਇਸ ਜਨਮ ਦਾ ਲਹਿਣਾ ਗੁਰਦਿਆਲ ਸਿੰਘ ਦੇ ਮਿਲਿਆ ਵਿਚੋਂ ਹੱਟ, ਗੋਬਿੰਦ ਮੇਲਾ ਸਹਿਜ ਸੁਭਾਈਆ। ਦਵਿੰਦਰ ਬਿਰਧ ਅਵਸਥਾ ਬਾਵਨ ਦਰਸ ਪਾਇਆ ਸੀ ਹੱਸ, ਦੂਰ ਦੁਰਾਡੀ ਸੀਸ ਨਿਵਾਈਆ। ਉਸ ਇਸ਼ਾਰਾ ਕੀਤਾ ਅੱਖ, ਅੱਖੀਆਂ ਤੋਂ ਪਰੇ ਬੇਪਰਵਾਹੀਆ। ਤੇਰਾ ਮੇਲਾ ਕਲਜੁਗ ਨਾਲ ਪੁਰਖ ਸਮਰਥ, ਪਤਿਪਰਮੇਸ਼ਵਰ ਵੇਖ ਵਖਾਈਆ। ਨਾਰਦ ਕਹੇ ਮੈਂ ਪਹਿਲੋਂ ਨਾ ਮੰਨਿਆ ਸਚ, ਸਚ ਦਿਆਂ ਸੁਣਾਈਆ। ਮੈਂ ਚਾਰ ਜੁਗ ਭੱਜਾ ਨੱਠਾ ਬਚ ਬਚ, ਆਪਣਾ ਭੇਵ ਨਾ ਕਿਸੇ ਸਮਝਾਈਆ। ਸਦੀ ਚੌਧਵੀਂ ਹੁਣ ਖ਼ੁਸ਼ੀਆਂ ਵਿਚ ਰਿਹਾ ਹੱਸ, ਹੱਸ ਕੇ ਦਿਆਂ ਸੁਣਾਈਆ। ਜਿਸ ਕਲਜੁਗ ਮੇਟਣਾ ਅੰਧੇਰਾ ਮਸ, ਨਿਰਗੁਣ ਨੂਰ ਚੰਦ ਕਰੇ ਰੁਸ਼ਨਾਈਆ। ਸਤਾਰਾਂ ਭਾਦਰੋਂ ਆਪਣਾ ਆਪ ਰਤ, ਰੰਗਣ ਰੰਗਤ ਵਾਲੀ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਮੇਲ ਲਏ ਮਿਲਾਈਆ।
ਅਠਾਰਾਂ ਭਾਦਰੋਂ ਕਹੇ ਮੇਰੀ ਅੱਖ ਖੁਲੀ, ਖ਼ਾਲਕ ਖ਼ਲਕ ਦਿਤੀ ਵਡਿਆਈਆ। ਮੈਂ ਜਸ ਗਾ ਨਾ ਸਕਿਆ ਬੁੱਲੀਂ, ਸਿਫ਼ਤਾਂ ਸਿਫ਼ਤ ਨਾ ਕੋਇ ਵਡਿਆਈਆ। ਮੈਨੂੰ ਯਾਦ ਆਇਆ ਬਲਗਾਰੀਆ ਛਡਿਆ ਯੁਗੋਸਲਾਵੀਆ ਵੇਖਿਆ ਜਿਥੇ ਸ਼ਾ ਜ਼ੀਨ ਤ੍ਰਸਿੰਦੀ ਰਿਸ਼ੀ ਦੀ ਸੀ ਕੁੱਲੀ, ਬੁਲਗਰੇਡ ਜਗਤ ਵੱਜੇ ਵਧਾਈਆ। ਉਸ ਦੀ ਯਾਦ ਅਗੰਮੀ ਸਦਾ ਸੁਲਹਕੁਲੀ, ਕੁਲ ਮਾਲਕ ਵੇਖ ਵਖਾਈਆ। ਬਲ ਦਵਾਰੇ ਏਥੋਂ ਲੈ ਕੇ ਗਿਆ ਸੀ ਨੌ ਦਾਣੇ ਜਗਤ ਮੱਕੀ ਭੁੰਨੀ, ਚੱਕੀ ਸੰਗ ਨਾ ਕੋਇ ਰਖਾਈਆ। ਪ੍ਰਭ ਨੂੰ ਯਾਦ ਕਰਦਾ ਸੀ ਵਾਰ ਰੋਜ਼ ਉਨੀ, ਇਕ ਨੌ ਸੰਗ ਰਖਾਈਆ। ਤੇਰਾ ਸ਼ਬਦ ਧਾਰ ਸਦਾ ਧੁਨੀ, ਧੁਨ ਆਤਮਕ ਰਾਗ ਦੇਣਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੇਵਣਹਾਰਾ ਸਾਚਾ ਵਰ, ਸਚ ਰਿਹਾ ਸਮਝਾਈਆ। ਰਿਸ਼ੀ ਗਿਆ ਬਲ ਦਵਾਰ, ਭੁੰਨਿਆ ਅਨਾਜ ਭੇਟ ਚੜ੍ਹਾਈਆ। ਹੱਸ ਕੇ ਕਿਹਾ ਆਹ ਲਓ ਮੇਰੀ ਸਰਕਾਰ, ਸਚ ਭੰਡਾਰੇ ਵਿਚ ਟਿਕਾਈਆ। ਉਧਰੋਂ ਨਾਰਦ ਆ ਗਿਆ ਦੰਦੀਆਂ ਰਿਹਾ ਵਖਾਲ, ਹੱਸ ਕੇ ਰਿਹਾ ਜਣਾਈਆ। ਮੂਰਖਾ ਜੇ ਏਡੀ ਦੂਰੋਂ ਘਾਲੀ ਘਾਲ, ਕੀ ਅਸਵਮੇਧ ਯੱਗ ਵਿਚ ਰਿਹਾ ਪਾਈਆ। ਰਿਸ਼ੀ ਕਿਹਾ ਸੁਣ ਮੇਰਾ ਹਾਲ, ਹਾਲਤ ਸਾਰੀ ਦਿਆਂ ਦ੍ਰਿੜਾਈਆ।
ਓਹ ਵੇਖ ਕਲਜੁਗ ਅੰਤ ਸਭ ਦੇ ਸਿਰ ਤੇ ਕੂਕਦਾ ਕਾਲ, ਕਾਲ ਨਗਾਰਾ ਰਿਹਾ ਵਜਾਈਆ। ਜਗਤ ਸਹਾਰਾ ਅਵਤਾਰਾਂ ਪੈਗ਼ੰਬਰਾਂ ਗੁਰੂਆਂ ਨੇ ਤੱਕਣਾ ਢਾਲ, ਖੰਡਾ ਖੜਗ ਤੀਰ ਕਮਾਨਾ ਸੰਗ ਰਖਾਈਆ। ਮੈਂ ਉਸ ਵਕਤ ਦੀ ਕਰ ਰਿਹਾ ਸੰਭਾਲ, ਜਿਸ ਵੇਲੇ ਸੰਬਲ ਆਵੇ ਮੇਰਾ ਮਾਹੀਆ। ਬੇਸ਼ਕ ਮੈਂ ਨੌ ਦਾਣੇ ਲਿਆਇਆ ਬਣ ਕੰਗਾਲ, ਦੂਰੋਂ ਪੰਧ ਮੁਕਾਈਆ। ਮੇਰੀ ਬੇਨੰਤੀ ਇਕੋ ਇਕ ਸਵਾਲ, ਸਵਾਲੀ ਹੋ ਕੇ ਦਿਆਂ ਸੁਣਾਈਆ। ਮੈਂ ਬਣਨ ਆਇਆ ਦਲਾਲ, ਦਲਾਲੀ ਪ੍ਰੇਮ ਵਾਲੀ ਵਖਾਈਆ। ਜਿਸ ਵੇਲੇ ਦੀਨ ਦੁਨੀ ਵਿਚ ਹਕ ਨਾ ਰਿਹਾ ਹਲਾਲ, ਹਰਾਮਖੋਰ ਹੋਏ ਲੋਕਾਈਆ। ਅਵਤਾਰਾਂ ਰਹੇ ਨਾ ਕੋਇ ਜਲਾਲ, ਪੈਗ਼ੰਬਰਾਂ ਨੂਰ ਨਾ ਕੋਇ ਰੁਸ਼ਨਾਈਆ। ਗੁਰੂਆਂ ਵੱਜੇ ਕੋਇ ਨਾ ਤਾਲ, ਸ਼ਬਦ ਕਰੇ ਨਾ ਕੋਇ ਸ਼ਨਵਾਈਆ। ਉਸ ਵੇਲੇ ਆਵੇ ਮੇਰਾ ਮਹਿਬੂਬ ਮਿਹਰਵਾਨ, ਭੇਖਾਧਾਰੀ ਆਪਣਾ ਭੇਸ ਵਟਾਈਆ। ਜਿਸ ਦਾ ਨਾ ਕੋਇ ਗ੍ਰਹਿ ਮੰਦਰ ਮਕਾਨ, ਸਚ ਘਰ ਵਸੇ ਚਾਈਂ ਚਾਈਂਆ। ਮੇਰੀ ਭੂਮਿਕਾ ਵੇਖੇ ਅਸਥਾਨ, ਨਿਗਾਹ ਨਿਗਾਹ ਵਿਚੋਂ ਟਿਕਾਈਆ। ਮੇਰਾ ਲਹਿਣਾ ਕਰੇ ਪ੍ਰਵਾਨ, ਪ੍ਰਵਾਨਾ ਆਪਣਾ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਯੋਗੋਸਲਾਵੀਆ ਕਹੇ ਮੇਰਾ ਪਹਿਲਾ ਨਾਮ ਸੀ ਯੋਗ, ਰਿਸ਼ੀ ਰਖੇਸ਼ ਮਿਲੀ ਵਡਿਆਈਆ। ਸਲਾਵੀਆ ਸਰਬ ਵਿਆਪੀ ਨਾਲ ਹੋਇਆ ਮੇਲ ਸੰਜੋਗ, ਇਕ ਉਸ ਨੇ ਆਪਣਾ ਅੰਕ ਦਿਤਾ ਬਣਾਈਆ। ਜਿਹੜਾ ਯਾਦ ਕਰਦਾ ਸੀ ਰੋਜ਼, ਇਕ ਨੌ ਵੰਡ ਵੰਡਾਈਆ। ਧਰਤੀ ਉਤੇ ਕਰਦਾ ਸੀ ਚੋਜ, ਮੇਰੇ ਅੰਤਰ ਫਿਰੇ ਚਾਈਂ ਚਾਈਂਆ। ਇਕ ਦਿਨ ਬੈਠਾ ਵਿਚ ਵਿਜੋਗ, ਮੁਸਕਰਾਹਟ ਨਾ ਕੋਇ ਸੁਹਾਈਆ। ਮੈਂ ਨਿਉਂ ਕੇ ਕਿਹਾ ਕੀ ਤੱਕੇਂ ਮਾਤਲੋਕ, ਚਾਰੋਂ ਕੁੰਟ ਵੇਖ ਵਖਾਈਆ। ਰਿਸ਼ੀ ਦੱਸਿਆ ਇਕ ਸਲੋਕ, ਸਹਿਜ ਨਾਲ ਸੁਣਾਈਆ। ਮੈਂ ਤੱਕਾਂ ਉਸ ਮਾਲਕ ਦੀ ਮੌਜ, ਜੋ ਮੌਜੂਦ ਹਰ ਘਟ ਥਾਈਂਆ। ਜਿਸ ਦਾ ਭਾਣਾ ਸਕੇ ਕੋਈ ਨਾ ਰੋਕ, ਦੋ ਜਹਾਨਾਂ ਸੀਸ ਨਿਵਾਈਆ। ਉਹਦਾ ਵੇਸ ਅਨੇਕਾ ਕੋਟੀ ਕੋਟ, ਕੋਟਨ ਕੋਟਾਂ ਰਹਿਣ ਕੋਇ ਨਾ ਪਾਈਆ। ਉਹ ਕਲਜੁਗ ਅੰਤ ਤੇਰਾ ਵੇਖੇ ਹਰਖ ਸੋਗ, ਚਿੰਤਾ ਚਿਖਾ ਗ਼ਮ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਆਪਣਾ ਹੁਕਮ ਵਰਤਾਈਆ। ਧਰਨੀ ਕਹੇ ਮੈਨੂੰ ਦਸਦੇ ਰਹੇ ਯੋਗੀ ਰਿਸ਼ੀ, ਰਿਸ਼ਤਾ ਪ੍ਰਭ ਦੇ ਨਾਲ ਰਖਾਈਆ। ਸਚ ਪਿਆਰ ਦੇ ਵਿਚ ਵਿਕੀ, ਕੀਮਤ ਆਪਣੀ ਨਾ ਕੋਇ ਰਖਾਈਆ। ਆਪਣੀ ਆਸ਼ਾ ਰਖੀ ਨਿੱਕੀ, ਵੱਡੀ ਵਡ ਨਾ ਕੋਇ ਵਡਿਆਈਆ। ਧੁਰ ਦਾ ਸਾਹਿਬ ਜਿਸ ਦੀ ਧਾਰ ਸਦਾ ਤਿੱਖੀ, ਦੋ ਜਹਾਨਾਂ ਖੋਜ ਖੁਜਾਈਆ। ਉਹ ਜ਼ਰੂਰ ਤੇਰੇ ਪੂਰਬਲੇ ਜਨਮ ਕਰਮ ਦੀ ਵੇਖੇ ਚਿੱਠੀ, ਵਰਕਾ ਵਰਕਿਆਂ ਵਿਚੋਂ ਉਠਾਈਆ। ਧਰਨੀ ਕਹੇ ਮੈਂ ਚਰਨਾਂ ਉਤੇ ਜਾਵਾਂ ਲਿਟੀ, ਧੂੜੀ ਖ਼ਾਕ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਿਹਰ ਨਜ਼ਰ ਇਕ ਉਠਾਈਆ।
ਵੀਹ ਭਾਦਰੋਂ ਕਹੇ ਨਾਰਦ ਲੇਖ ਵੇਖ ਜਿਸ ਜਿਸ, ਸੱਜਣਾ ਕੁਛ ਮੈਨੂੰ ਦੇ ਸਮਝਾਈਆ। ਨਾਰਦ ਕਹੇ ਮੈਨੂੰ ਆਹ ਰਿਹਾ ਦਿਸ, ਦਿਸ਼ਾ ਆਪਣੀ ਧਿਆਨ ਲਗਾਈਆ। ਜਿਸ ਵੇਲੇ ਮਸੀਹ ਜਨਮਿਆਂ ਮਰੀਆ ਨੂੰ ਆਈ ਨਿੱਛ, ਛਿੱਕ ਮਾਰ ਕੇ ਨੱਕ ਲਿਆ ਚੜ੍ਹਾਈਆ। ਫਿਰ ਹੱਥ ਪਾਇਆ
ਪੱਥਰ ਰੋੜੇ ਇੱਟ, ਪਾਹਨ ਨਾਲ ਛੁਹਾਈਆ। ਫਿਰ ਬਾਲ ਤੱਕਿਆ ਬਿਟ ਬਿਟ, ਨਿਗਾਹ ਨਿਗਾਹ ਨਾਲ ਰਲਾਈਆ। ਝਟ ਅੰਦਰ ਵੱਜੀ ਸਿਕ, ਹੁਕਮ ਧੁਰ ਦਾ ਇਕ ਸੁਣਾਈਆ। ਤੇਰੇ ਪੁੱਤ ਦਾ ਜਿਹੜਾ ਪਿਤ, ਪਤਿਪਰਮੇਸ਼ਵਰ ਬੇਪ੍ਰਵਾਹੀਆ। ਲੇਖਾ ਲਹਿਣਾ ਦੇਵੇ ਦੁਨੀਆ ਵਿਚ, ਵਿਚਲਾ ਭੇਵ ਖੁਲਾਈਆ। ਪਰ ਯਾਦ ਕਰ ਉਹ ਜ਼ਰੂਰ ਚਰਨ ਛੁਹਾਏ ਵਿਚ ਸਵਿਸ, ਜਿਸ ਨੂੰ ਸਵਿਟਜ਼ਰਲੈਂਡ ਕਹਿ ਕੇ ਸਾਰੇ ਗਾਈਆ। ਤੈਨੂੰ ਕਿਸੇ ਮਿਸਿਜ਼ ਕਹਿਣਾ ਕਿਸੇ ਮਿਸ, ਮੁਸਲਸਲ ਭੇਵ ਨਾ ਕੋਇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪਣੇ ਹੱਥ ਰਖਾਈਆ। ਨਾਰਦ ਕਹੇ ਮੈਂ ਇਸ਼ਾਰਾ ਤੱਕਿਆ ਮਰੀਅਮ, ਮਰੀਅਮ ਸਮਝ ਕੋਇ ਨਾ ਆਈਆ। ਨਾ ਖ਼ੁਸ਼ੀ ਨਾ ਕੋਈ ਗ਼ਮ, ਗ਼ਮੀ ਖ਼ੁਸ਼ੀ ਨਾ ਕੋਇ ਵੰਡ ਵੰਡਾਈਆ। ਫੇਰ ਮੈਂ ਸ਼ਬਦ ਧਾਰ ਹੋ ਕੇ ਇਸ਼ਾਰਾ ਦਿਤਾ ਜਿਸ ਦਾ ਅੰਤ ਇਕੋ ਹੋਣਾ ਧਰਮ, ਮਸੀਹ ਆਪਣੇ ਰੰਗ ਰੰਗਾਈਆ। ਉਹ ਮਿਹਰਵਾਨ ਆਪਣਾ ਕਰੇ ਕਰਮ, ਕਰਮ ਕਾਂਡ ਤੋਂ ਲੇਖਾ ਦਏ ਚੁਕਾਈਆ। ਜ਼ਰੂਰ ਆਪਣਾ ਛੁਹਾਏ ਚਰਨ, ਕਵਲ ਕਵਲ ਦਏ ਵਡਿਆਈਆ। ਨਾਰਦ ਕਹੇ ਮੈਂ ਵੀ ਉਸੇ ਦੀ ਲੱਗਾ ਸ਼ਰਨ, ਸ਼ਰਨ ਇਕੋ ਇਕ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਵੀਹ ਭਾਦਰੋਂ ਕਹੇ ਮੈਂ ਆਇਆ ਫ਼ਰਸਿਸ, ਫ਼ਰਾਂਸ ਮੇਰੀ ਦਏ ਗਵਾਹੀਆ। ਬਲ ਦਾ ਰਾਜਦੂਤ ਏਥੇ ਹੁੰਦਾ ਸੀ ਜਿਸ ਦਾ ਨਾਮ ਦਿਤ, ਮੀਨਾ ਜਿਸ ਦੀ ਜਨਮ ਵਾਲੀ ਮਾਈਆ। ਕਿਆਂਤੂ ਹੁੰਦਾ ਸੀ ਪਿਤ ਬੁਖਾਰੇ ਤੋ ਨੌ ਮੀਲ ਚੜ੍ਹਦੀ ਦਿਸ਼, ਜਿਸ ਦੀ ਨਗਰੀ ਵੱਜੇ ਵਧਾਈਆ। ਉਹ ਸਦਾ ਪ੍ਰਭ ਨੂੰ ਰਖਦਾ ਸੀ ਚਿਤ, ਅੱਠੇ ਪਹਿਰ ਇਕੋ ਰੰਗ ਰੰਗਾਈਆ। ਆਤਮ ਧਾਰ ਬਣਿਆ ਹਿਤ, ਹਿਤਕਾਰੀ ਹੋ ਕੇ ਸੀਸ ਝੁਕਾਈਆ। ਮਨ ਵਾਸਨਾ ਰਖੀ ਜਿੱਤ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਕੋਇ ਹਲਕਾਈਆ। ਇਕ ਦਿਨ ਨੂਰ ਦਰਸਾਇਆ ਅਬਿਨਾਸ਼ੀ ਅਚੁਤ, ਅਚੁਤ ਆਪਣੀ ਦਇਆ ਕਮਾਈਆ। ਹੱਸ ਕੇ ਕਿਹਾ ਮੇਰੇ ਨਾਮ ਦਾ ਪੀ ਰਸ, ਜਿਸ ਧਾਮ ਨੂੰ ਕਲਜੁਗ ਅੰਤਮ ਪੈਰਸ ਕਹੇ ਲੋਕਾਈਆ। ਉਸ ਵਕਤ ਕੁੱਲੀਆਂ ਵਿਚ ਰਿਹਾ ਸੀ ਵਸ, ਬੁੱਲੀਆਂ ਵਿਚ ਪ੍ਰਭ ਦਾ ਢੋਲਾ ਗਾਈਆ। ਖ਼ੁਸ਼ੀਆਂ ਨਾਲ ਆਸ਼ਾ ਰਖੀ ਨੌਵਾਂ ਦਵਾਰਿਆਂ ਤੋਂ ਬਾਹਰ ਜਾਵਾਂ ਨੱਠ, ਅੱਠਾਂ ਤਤਾਂ ਦੇਣਾ ਰੰਗ ਰੰਗਾਈਆ। ਪੁਰਖ ਅਕਾਲ ਕਿਹਾ ਕਲਜੁਗ ਅੰਤ ਹੋ ਪ੍ਰਗਟ, ਪ੍ਰਗਣਾ ਤੇਰਾ ਵੇਖ ਵਖਾਈਆ। ਮੇਰੀ ਧਾਰ ਆਤਮ ਪਰਮਾਤਮ ਫੇਰ ਰੂਪ ਹੋਣਗੇ ਅੱਠ, ਦੱਸ ਮਿਲ ਕੇ ਵੱਜੇ ਵਧਾਈਆ। ਸ਼ਬਦੀ ਧਾਰ ਕਰੇ ਇਕੱਠ, ਮਹਿੰਮਾ ਕਥ ਨਾ ਸਕੇ ਨਾ ਕਥੀ ਜਾਈਆ। ਜਿਸ ਨੇ ਜਗਤ ਵਾਲਾ ਛਤਰ ਧਾਰੀ ਬਣ ਚਲਾਉਣਾ ਨਹੀਂ ਰਥ, ਹੁਕਮ ਹੁਕਮ ਵਿਚ ਮਨਾਈਆ। ਖੰਡਾ ਸ਼ਸਤਰ ਤੀਰ ਕਮਾਨ ਨਹੀਂ ਫੜਨਾ ਹੱਥ, ਖ਼ਾਲੀ ਹੱਥੀਂ ਪੂਰਬ ਲਹਿਣੇ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਦਾ ਲੇਖਾ ਜਾਣੇ ਅਲਖ, ਲਖਣ ਵਿਚ ਲਿਖਣ ਵਿਚ ਸਿਖਣ ਵਿਚ ਸਮਝ ਕਿਸੇ ਨਾ ਆਈਆ।
੨੨ ਭਾਦਰੋਂ ਸ਼ਹਿਨਸ਼ਾਹੀ ਸੰਮਤ ੮ ਫ਼ਰਾਂਸ ਦੀ ਰਾਜਧਾਨੀ ਪੈਰਸ ਵਿਚ
ਨੋਟੀ ਡੈਮ ਚਰਚ ਵੇਖ ਕੇ ਦਰਿਆ ਦੇ ਕੰਢੇ ਤੇ
ਡੈਨਕੋ ਡੈਨਮ ਮਿਲਿਆ ਹੱਥ, ਹਥੇਲੀ ਹਥੇਲੀ ਨਾਲ ਛੁਹਾਈਆ। ਅੰਤਰ ਨਿਕਾਬ ਜਾਏ ਲਥ, ਪਰਦਾ ਰਹੇ ਨਾ ਰਾਈਆ। ਮਸੀਹ ਦਾ ਮਾਲਕ ਨਜ਼ਰ ਆਏ ਆਏ ਸਮਰਥ, ਨੂਰ ਨੁਰਾਨਾ ਨੂਰ ਅਲਾਹੀਆ। ਜਿਸ ਦਾ ਯਸੂਹ ਗਾਇਆ ਜਸ, ਜਸ ਸਿਫ਼ਤਾਂ ਵਿਚ ਵਡਿਆਈਆ। ਉਸ ਦੀ ਮਹਿਮਾ ਸ਼ਬਦ ਅਕਥ, ਸ਼ਬਦੀ ਸ਼ਬਦ ਸ਼ਬਦ ਸ਼ਨਵਾਈਆ। ਅੰਤਮ ਪੂਰੀ ਕਰੇ ਅਸ, ਵੀਂਹਵੀ ਸਦੀ ਦਏ ਗਵਾਹੀਆ। ਦਰਗਾਹ ਸਾਚੀ ਆਇਆ ਨੱਸ, ਧਰਨੀ ਧਰਤ ਧਵਲ ਸੋਭਾ ਪਾਈਆ। ਪੈਰਸ ਖੇਲ ਕਰੇ ਅਕਥ, ਚਰਾਗਾਹਾਂ ਚਰਚ ਰੂਪ ਬਦਲਾਈਆ। ਦੀਨ ਦੁਨੀ ਮੇਟੇ ਵੱਟ, ਹੱਦ ਬੰਨਾ ਰਹੇ ਨਾ ਰਾਈਆ। ਇਕੋ ਨਾਮ ਸੰਦੇਸਾ ਸਭ ਦੇ ਅੰਦਰ ਦੇਵੇ ਘੱਤ, ਮਾਨਵ ਆਪਣਾ ਭੇਵ ਚੁਕਾਈਆ। ਜੋ ਨਿਰਗੁਣ ਧਾਰ ਆਇਆ ਵਤ, ਵਤਨ ਵੇਖੇ ਬੇਪ੍ਰਵਾਹੀਆ। ਜਿਸ ਦੇ ਲੇਖੇ ਲੱਗੀ ਕਰਿਸਤੀਅਨ ਰਤ, ਰਤੀ ਰਤ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਚਰਚ ਕਹੇ ਸਾਡੇ ਅੰਦਰ ਆਈ ਖ਼ੁਸ਼ਹਾਲੀ, ਬਹੁ ਖ਼ੁਸ਼ੀ ਰੰਗ ਰੰਗਾਈਆ। ਉਸ ਨੂਰ ਦੀ ਚੜ੍ਹੀ ਲਾਲੀ, ਜਿਸ ਨੂਰ ਪੈਗ਼ੰਬਰਾਂ ਦਿਤੀ ਰੁਸ਼ਨਾਈਆ। ਜਿਸ ਦੇ ਪਿਛੇ ਮਸੀਹ ਨੇ ਘਾਲਣ ਘਾਲੀ, ਫਾਂਸੀ ਗਲ ਵਿਚ ਲਟਕਾਈਆ। ਹੋਇਆ ਅੰਤ ਅੰਤ ਸਵਾਲੀ, ਖ਼ਾਲੀ ਹੱਥ ਹੱਥ ਵਖਾਈਆ। ਸਦੀ ਵੀਹਵੀਂ ਹੋਵੇ ਰੈਣ ਅੰਧੇਰੀ ਕਾਲੀ, ਕਲਾ ਆਪਣੀ ਲੈਣੀ ਵਰਤਾਈਆ। ਜਗਤ ਜਹਾਨ ਵੇਖਣਾ ਜਗਤ ਦੇ ਮਾਲੀ, ਮਾਲਕ ਆਪਣਾ ਫੇਰਾ ਪਾਈਆ। ਧਰਮ ਰਹਿਣਾ ਨਹੀਂ ਕਿਸੇ ਡਾਲੀ, ਦੀਨ ਮਜ਼੍ਹਬ ਰੋਵਣ ਮਾਰਨ ਧਾਹੀਂਆ। ਅਵਤਾਰ ਪੈਗ਼ੰਬਰ ਗੁਰ ਸਕੇ ਨਾ ਕੋਇ ਸੰਭਾਲੀ, ਸੰਬਲ ਆਉਣਾ ਚਾਈਂ ਚਾਈਂਆ। ਜਲਧਾਰਾ ਤੇਰਾ ਚਰਨ ਚੁੰਮੇ ਹਾਲੀ, ਹਾਲਤ ਸਭ ਦੀ ਦਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਆਪਣਾ ਰੰਗ ਰੰਗਾਈਆ। ਭਾਦਰੋਂ ਕਹੇ ਮੈਂ ਉਨੀ ਉਨੀਸਾ, ਉਨੀਸਵੀਂ ਸਦੀ ਧਿਆਨ ਲਗਾਈਆ। ਮੇਰਾ ਕੌਲ ਇਕਰਾਰ ਬੀਸਾ, ਬੀਸਵੀਂ ਵੱਜੇ ਵਧਾਈਆ। ਹਜ਼ਰਤ ਮਸੀਹ ਯਸੂਹ ਜਿਸ ਦੀਆਂ ਕੀਤੀਆਂ ਉਡੀਕਾਂ, ਦੋਵੇਂ ਹੱਥ ਖ਼ਾਲੀ ਆਪ ਵਖਾਈਆ। ਉਹ ਆਵੇ ਸ਼ਹਿਨਸ਼ਾਹ ਰਫੀਕਾ, ਪਤਿਪਰਮੇਸ਼ਵਰ ਬੇਪ੍ਰਵਾਹੀਆ। ਉਸ ਦਾ ਸਾਥੀ ਗਨਸਨੀ ਜਿਸ ਦਾ ਕਿਸੇ ਨਾਲ ਨਹੀਂ ਸ਼ਰੀਕਾ, ਨੌ ਸਾਲ ਮਸੀਹ ਸੰਗ ਨਿਭਾਈਆ। ਇਕ ਦਿਨ ਹੱਸ ਕੇ ਕਿਹਾ ਸਚ ਦੱਸ ਸਚੀ ਕਿਹੜੀ ਪ੍ਰੀਤਾ, ਕੀ ਚਰਨ ਤੇਰੀ ਸ਼ਰਨਾਈਆ। ਮਸੀਹ ਕਿਹਾ ਮੇਰਾ ਵਸੀਹ ਮਾਲਕ ਅਨਡੀਠਾ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਜਿਸ ਵੇਲੇ ਅੰਤਮ ਕਲ ਤਪਿਆ ਅੰਗੀਠਾ, ਅਗਨੀ ਅੱਗ ਨਾ ਕੋਇ ਬੁਝਾਈਆ। ਉਹ ਸਭ ਦੀਆਂ ਮਨਸਾਂ ਪੂਰੀਆਂ ਕਰੇ ਉਮੀਦਾਂ, ਤ੍ਰਿਸ਼ਨਾ ਜਗਤ ਖੋਜ ਖੁਜਾਈਆ। ਤੇਰੀਆਂ ਪੂਰੀਆਂ ਕਰੇ ਰੀਝਾਂ, ਦਰਸ਼ਨ ਦੇਵੇ ਚਾਈਂ ਚਾਈਂਆ। ਹੁਣ ਤੇਰੀਆਂ ਲੰਮੀਆਂ ਗਿਟਿਆਂ ਤਾਈਂ ਕਮੀਜ਼ਾਂ, ਫੇਰ ਜਨਮ ਦਏ ਬਦਲਾਈਆ। ਪੈਰਿਸ ਵਿਚ ਕਰੇ ਤਸਦੀਕਾਂ, ਸ਼ਹਾਦਤ ਸ਼ਬਦ ਵਾਲੀ ਭੁਗਤਾਈਆ। ਸੀਨ ਜਿਸ ਦਾ ਪਹਿਲਾ ਨਾਂ ਹਮ ਹਮੀਦਾ, ਹਮ ਸਾਜਣ ਖੋਜ ਖੁਜਾਈਆ। ਜਿਸ ਦਾ ਅਗਲਾ ਹੁਕਮ ਪੋਸ਼ੀਦਾ, ਉੱਤਰ ਪੱਛਮ ਦੱਖਣ ਪਹਾੜ ਆਪ ਵਰਤਾਈਆ। ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਪੈਰਿਸ ਕਹੇ ਏਥੇ ਰਿਸ਼ੀਆਂ ਪੀਤਾ ਰਸ, ਸਤਿਜੁਗ ਦਏ ਗਵਾਹੀਆ। ਜਿਨ੍ਹਾਂ ਮਨ ਕਲਪਣਾ ਕੀਤੀ ਵਸ, ਵਾਸਤਾ ਪ੍ਰਭ ਦੇ ਨਾਲ ਰਖਾਈਆ। ਇਸ਼ਾਰਾ ਦੇ ਕੇ ਗਏ ਦੱਸ, ਬਲ ਦਵਾਰੇ ਹੱਥ ਉਠਾਈਆ। ਕਲਜੁਗ ਅੰਤ ਜ਼ਰੂਰ ਆਵੇ ਪੁਰਖ ਸਮਰਥ, ਹਰਿ ਕਰਤਾ ਧੁਰਦਰਗਾਹੀਆ। ਜੋ ਦੀਨ ਦੁਨੀ ਕਰੇ ਇਕੱਠ, ਏਕਾ ਰੰਗ ਰੰਗੇ ਖ਼ਲਕ ਖ਼ੁਦਾਈਆ। ਜੋਧਾ ਸੂਰਬੀਰ ਸ਼ਬਦ ਬਣਾਏ ਸਮਰਠ, ਹੁਕਮ ਆਪਣਾ ਇਕ ਵਰਤਾਈਆ। ਜਿਹਦੀ ਸਿਫ਼ਤ ਗਾਈ ਅਵਤਾਰ ਪੈਗ਼ੰਬਰਾਂ ਗੁਰੂਆਂ ਰਸਨਾ ਰਠ, ਨਾਮ ਨਾਮਾ ਜਗਤ ਸ਼ਨਵਾਈਆ। ਉਹ ਸਭ ਦੇ ਲਹਿਣੇ ਦੇਣੇ ਪਿਛਲੇ ਵੇਖੇ ਕਢ, ਬਚਿਆ ਰਹਿਣ ਕੋਇ ਨਾ ਪਾਈਆ। ਸੰਬਲ ਦਾ ਮਾਲਕ ਸੰਭਲ ਕੇ ਆਵੇ ਨੱਠ, ਸੰਬਲ ਆਪਣਾ ਕਦਮ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਹੱਥ ਕਹੇ ਮੈਂ ਜਿਸ ਦੇ ਨਾਲ ਲੱਗਾ, ਲਗ ਮਾਤਰ ਦਿਤੀ ਬਦਲਾਈਆ। ਉਹਦਾ ਥੋੜ੍ਹਾ ਜੀਵਣ ਅਗਾ, ਬਹੁਤੀ ਵੰਡ ਨਾ ਕੋਇ ਵੰਡਾਈਆ। ਮੇਲ ਹੋਵੇ ਉਪਰ ਸ਼ਾਹ ਰਗਾ, ਸ਼ਹਿਨਸ਼ਾਹ ਦੇਵੇ ਮਾਣ ਵਡਿਆਈਆ। ਇਹ ਸੀ ਗਾਡ · ਦੀ ਜਗਹ, ਧਾਮ ਧਰਮ ਧਾਰ ਵਖਾਈਆ। ਜਿਥੇ ਇਕ ਸੌ ਇਕ ਸਾਲ ਪਿਛੋਂ ਜ਼ਰੂਰ ਭਗਤ ਭਗਵਾਨ ਦਾ ਬਣੇਗਾ ਅੱਡਾ, ਅੱਡੀ
ਚੋਟੀ ਤੱਕ ਸਾਰੇ ਸੀਸ ਨਿਵਾਈਆ। ਸ਼ਬਦ ਸੰਦੇਸ਼ਾ ਹੁਕਮ ਧਾਰ ਦਾ ਪੱਟਾ, ਨਾ ਕੋਈ ਮੇਟੇ ਮੇਟ ਮਿਟਾਈਆ। ਜਗਤ ਦਵਾਰ ਭਗਤ ਭੰਡਾਰ ਦਾ ਖੁਲੇ ਹੱਟਾ, ਭਗਤਾਂ ਦੀ ਭਗਤੀ ਦਏ ਗਵਾਹੀਆ। ਜਿਸ ਲਹਿਣੇ ਪਿਛੇ ਲਹਿਣੇਦਾਰ ਆਇਆ ਨੱਠਾ, ਭੱਜਿਆ ਵਾਹੋ ਦਾਹੀਆ। ਓਸ ਦਾ ਇਕੋ ਨਾਮ ਤੇ ਇਕੋ ਟੱਪਾ, ਸੋਹੰ ਢੋਲਾ ਸਭ ਦੀ ਕਰੇ ਅਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਪੈਰਿਸ ਕਹੇ ਮੇਰੇ ਪ੍ਰੇਮ ਦੀ ਵਹਿੰਦੀ ਧਾਰ, ਵਹਿ ਵਹਿ ਦਰਸਾਈਆ। ਮੈਂ ਵੇਖਿਆ ਜੀਵਣ ਸਰਬ ਸੰਸਾਰ, ਮਾਨਵ ਜ਼ਾਤੀ ਖੋਜ ਖੁਜਾਈਆ। ਪ੍ਰਭ ਨਾਲ ਰਿਹਾ ਨਾ ਕਿਸੇ ਪਿਆਰ, ਪ੍ਰੀਤੀ ਜਗਤ ਵਾਲੀ ਹੰਢਾਈਆ। ਜਿਸ ਦਾ ਹਜ਼ਰਤ ਈਸਾ ਖ਼ਿਦਮਤਗਾਰ, ਸਲੀਵ ਗਲ ਗਿਆ ਲਟਕਾਈਆ। ਉਨੀਸਾ ਬੀਸਾ ਕਰ ਕੇ ਇੰਤਜ਼ਾਰ, ਅੰਤਮ ਸਭ ਨੂੰ ਗਿਆ ਸਮਝਾਈਆ। ਉਹ ਆਵੇ ਸ਼ਾਹ ਸਿਕਦਾਰ, ਸ਼ਹਿਨਸ਼ਾਹ ਬੇਪ੍ਰਵਾਹੀਆ। ਜਿਸ ਨੇ ਮੇਰੇ ਪੂਰੇ ਹੋਣ ਨਹੀਂ ਦੇਣੇ ਸੰਮਤ ਦੋ ਹਜ਼ਾਰ, ਦੂਏ ਦਾ ਸਿਫ਼ਰਾ ਬੈਠਾ ਰਾਹ ਤਕਾਈਆ ਧੁਰ ਦੇ ਸ਼ਬਦ ਦਾ ਹੋਵੇ ਕਲਾਕਾਰ, ਕਲ ਆਪਣੀ ਇਕ ਵਰਤਾਈਆ। ਚਾਰੋਂ ਕੁੰਟ ਵੇਖੇ ਵੇਖਣਹਾਰ, ਪਾਵੇ ਸਾਰ ਥਾਉਂ ਥਾਈਂਆ। ਜਨ ਭਗਤ ਸੁਹੇਲੇ ਦਏ ਉਧਾਰ, ਸਿਰ ਸਿਰ ਆਪਣਾ ਹੱਥ ਟਿਕਾਈਆ। ਪੈਰਿਸ ਕਹੇ ਮੈਂ ਓਸ ਪਰਮ ਪੁਰਖ ਦੀ ਪ੍ਰੀਤੀ ਵਿਚ ਬਲਿਹਾਰ, ਜੋ ਪ੍ਰੀਤਮ ਹੋ ਕੇ ਮਿਲੇ ਚਾਈਂ ਚਾਈਂਆ। ਵਹਿੰਦੇ ਵਹਿਣਾਂ ਪਾਵੇ ਸਾਰ, ਜਲ ਧਾਰਾ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਨਾਲ ਸਚ ਸਤਿ ਨਾਲ ਸਤਿ ਦੇਵਣ ਆਇਆ ਅਧਾਰ, ਸਤਿ ਦਾ ਆਪਣਾ ਰੰਗ ਰੰਗਾਈਆ।