੨੩ ਭਾਦਰੋਂ ਸ਼ਹਿਨਸ਼ਾਹੀ ਸੰਮਤ ੮ ਫ਼ਰਾਂਸ ਤੋਂ ਫੈਰੀ ਵਿਚ ਕੈਲੇ ਤੋਂ ਡੋਵਰ ਜਾਂਦਿਆਂ ਹੋਇਆਂ
ਜੋਤ ਨਿਰਾਕਾਰ ਪੂਰਨ। ਸ਼ਬਦ ਸ਼ਬਦ ਦੀ ਧਾਰ ਪੂਰਨ। ਵਿਸ਼ਨ ਬ੍ਰਹਮਾ ਸ਼ਿਵ ਸਾਕਾਰ ਪੂਰਨ। ਤ੍ਰੈਗੁਣ ਮਾਇਆ ਤਤ ਵਿਚਾਰ ਪੂਰਨ। ਤਤ ਪੰਜ ਤਤ ਤੇ ਆਰ ਤਿਆਰ ਪੂਰਨ। ਲੱਖ ਚੁਰਾਸੀ ਖੇਲ ਕਰਤਾਰ ਪੂਰਨ। ਆਤਮ ਪਰਮਾਤਮ ਅਧਾਰ ਪੂਰਨ। ਪਾਰਬ੍ਰਹਮ ਬ੍ਰਹਮ ਸ਼ਿੰਗਾਰ ਪੂਰਨ। ਈਸ਼ ਜੀਵ ਜੀਵ ਈਸ਼ ਖੇਲ ਮਿਹਰਵਾਨ ਪੂਰਨ। ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਪੂਰਨ। ਆਦਿ ਸ਼ਕਤ ਸ਼ਕਤ ਦੀ ਧਾਰ ਸ਼ਵੈ ਸ਼ਕਤੀ ਸਰਬ ਸੁਧਾਰ ਪੂਰਨ। ਅਨਕ ਕੋਟ ਅਨੰਤ ਕਲ ਨਾਮ ਨਿਧਾਨ ਨੌਜਵਾਨ ਪੂਰਨ। ਪਾਤਸ਼ਾਹ ਸ਼ਾਹ ਸ਼ਹਿਨਸ਼ਾਹ ਦੋ ਜਹਾਨ ਪੂਰਨ। ਪੁਰੀ ਲੋਅ ਬ੍ਰਹਿਮੰਡ ਖੰਡ ਜ਼ਿਮੀਂ ਅਸਮਾਨ ਸੂਰੀਆ ਚੰਦ ਪੂਰਨ। ਗਗਨ ਗਗਨੰਤਰ ਨਿਧਾਨ ਮੰਤਰ ਖੇਲ ਨਿਰੰਤਰ ਅੰਤਰ ਵਿਚਾਰ ਪੂਰਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਸਚ ਸਚ ਧਾਰ ਪੂਰਨ। ਸਚਖੰਡ ਦਾ ਸਚ ਸਰੂਪ ਸੱਚਾ, ਪੂਰਨ ਪੂਰਨ ਪ੍ਰਭ ਸਮਾਇਆ ਆਪ ਪੂਰਨ। ਥਿਰ ਘਰ ਦਾ ਥਿਰ ਦਰਬਾਰ ਸੱਚਾ, ਜੋਤ ਨਿਰੰਕਾਰ ਬਣਾਇਆ ਆਪ ਪੂਰਨ। ਮੁਕਾਮੇ ਹਕ ਦਾ ਹਕ ਦਰ ਦਰਗਾਹ ਸਾਚਾ, ਘਾੜਤ ਘੜੀ ਘੜਤ ਘੜਾਇਆ ਪੂਰਨ। ਸ਼ਬਦ ਸ਼ਹਿਨਸ਼ਾਹ ਬੇਮੁਕਾਮ ਲਾਪਤਾ, ਪਤਿਪਰਮੇਸ਼ਵਰ ਨੂਰ ਸੁਬਾਨ ਪੂਰਨ। ਆਦਿ ਮਧ ਅੰਤ ਸੁਮੀਪ ਰੱਤਾ, ਸਾਕਾਰਾ ਸਵਿਨ ਸਿਤਾਰ ਪੂਰਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੰਤਰ ਸੁਣਨਹਾਰ ਸੱਚਾ ਸਾਕਾਰ ਪੂਰਨ। ਪਵਣ ਪੌਣ ਪਾਣੀ, ਜਲ ਧਾਰ ਪੂਰਨ। ਨਾਮ ਸ਼ਬਦ ਬਾਣੀ, ਕਲਮਾ ਕਾਇਨਾਤ ਪੂਰਨ। ਲੇਖਾ ਵੇਦ ਸ਼ਾਸਤਰ ਅੱਖਰ ਪੁਰਾਣੀ, ਪਰਮ ਪੁਰਖ ਦਾ ਨੂਰ ਚਮਤਕਾਰ ਪੂਰਨ। ਨਿਰਗੁਣ ਸਰਗੁਣ ਧਾਰ ਰਸਨਾ ਕਥਾ ਕਹਾਣੀ, ਕਥ ਕਥੀ ਦਾ ਖੇਲ ਮਹਾਨ ਪੂਰਨ। ਰਾਓ ਰੰਕ ਰਾਜ ਰਾਜਾਨ ਰਾਣੀ, ਸ਼ਾਹ ਕੰਗਾਲ ਅਮੀਰ ਹਕੀਰ ਫ਼ਕੀਰ ਪੂਰਨ। ਜੁਗ ਚੌਕੜੀ ਚਾਰ ਦੀ ਚਾਰ ਖਾਣੀ, ਖਾਣੀ ਖ਼ਾਹਿਸ਼ ਵਿਚਾਰ ਦੀ ਧਾਰ ਪੂਰਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਚ ਸਚ ਹੁਕਮਰਾਨ ਪੂਰਨ। ਸਚ ਹੁਕਮ ਹੁਕਮ ਤਾਮੀਲ ਕਰਦਾ, ਤਾਬਿਆਦਾਰੀ ਦਾ ਤਾਬਿਆਦਾਰ ਪੂਰਨ। ਸ਼ਬਦ ਧਾਰ ਅਗੰਮ ਹੁਕਮ ਹਰਿ ਦਾ, ਆਦਿ ਅੰਤ ਜੁਗਾ ਜੁਗੰਤ ਸਮਝਣਹਾਰ ਇਕ ਸਾਕਾਰ ਪੂਰਨ। ਨਿਰਭੈ ਭਾਉ ਵਿਚ ਜਿਸ ਸਭ ਡਰਦਾ, ਸੋ ਸਾਹਿਬ ਸੁਲਤਾਨਾ ਸੁਲਤਾਨ ਪੂਰਨ। ਆਦਿ ਜੁਗਾਦਿ ਜੋ ਘਾੜਨ ਘੜਦਾ, ਘੜਨ ਭੰਨਣਹਾਰ ਪਰਮ ਪੁਰਖ ਦੀ ਧਾਰ ਪੂਰਨ। ਜਗਤ ਜਹਾਨ ਦੋਹਰੀ ਮੰਜ਼ਲ ਜੋ ਨਿਰਵੈਰ ਹੋ ਕੇ ਫੜਦਾ, ਚਾਰ ਕੁੰਟ ਦਾ ਚਰਾਗਾਹਾਂ ਦਾ ਧਰਮ ਦਾ ਧਰਮ ਪੂਰਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਜੋਤ ਦੀ ਧਾਰ ਜੋਤ ਦਾ ਰੂਪ ਇਕੋ, ਇਕੋ ਜੋਤ ਤੇ ਇਕ ਅਕਾਲ ਪੂਰਨ। ਸ਼ਬਦ ਦਾ ਖੇਲ ਤੇ ਸ਼ਬਦ ਵਿਚਾਰ ਤੇ ਸ਼ਬਦ ਦਾ ਸਾਰ ਪੂਰਨ। ਕਰਨੀ ਕਰਤਾ ਕੁਦਰਤ ਕਰਤਾਰ ਇਕੋ, ਕਰਨਹਾਰ ਵੇਖੇ ਵਿਗਸੇ ਸ੍ਰਿਸ਼ਟ ਦ੍ਰਿਸ਼ਟ ਦੀ ਸਾਰ ਪੂਰਨ। ਆਦਿ ਅੰਤ ਜੁਗਾ ਜੁਗੰਤ ਦਾ ਪਿਆਰ ਇਕੋ, ਪ੍ਰੀਤਮ ਪ੍ਰੀਆ ਪਿਆਰ ਮੁਹੱਬਤ ਦੀ ਧਾਰ ਪੂਰਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਸ਼ਬਦ ਧਾਰ ਪੂਰਨ। ਸ਼ਬਦ ਸਾਰ ਪੂਰਨ ਸ਼ਬਦ ਕਰਤਾਰ ਪੂਰਨ। ਸ਼ਬਦ ਅਧਾਰ
ਪੂਰਨ। ਸ਼ਬਦ ਸ਼ਿੰਗਾਰ ਪੂਰਨ। ਸ਼ਬਦ ਸ਼ਬਦ ਖ਼ਿਆਲ ਇਕਾ, ਨਿਰਗੁਣ ਧਾਰ ਨਿਰਾਕਾਰ ਸਾਕਾਰ ਵਿਚਾਰ ਪੂਰਨ। ਜਿਸ ਦੀ ਸਿਕ ਦੀ ਸਿਕ ਹੁਕਮ ਸਰਕਾਰ ਸਿਕਾ, ਸਿਕ ਸਿਕ ਦੀ ਸਿਕ ਵਿਚ ਸਦਾ ਸ਼ੁਮਾਰ ਪੂਰਨ। ਜਿਸ ਦਾ ਨੂਰ ਜ਼ਹੂਰ ਬੇਨਜ਼ੀਰ ਅਬਿਨਾਸ਼ੀ ਅਚੁਤਾ, ਚੇਤਨ ਜੜ ਤੋਂ ਸਦਾ ਨਿਰਾਹਾਰ ਪੂਰਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਚ ਇਕ ਅਖਵਾਈਆ। ਜੋਤ ਕਹੇ ਮੈਂ ਆਦਿ ਆਦਿ ਦੀ ਅਨਾਦੀ ਬ੍ਰਹਿਮਾਦੀ, ਮੇਰੀ ਸਮਝ ਕਦੇ ਨਾ ਆਈਆ। ਮੇਰਾ ਹੁਕਮ ਸ਼ਬਦ ਲੋਕਮਾਤ ਦਾ ਬੋਧ ਅਗਾਧੀ, ਮੇਰਾ ਭੇਵ ਕਹਿਣ ਨਾ ਪਾਈਆ। ਜਿਸ ਦੀ ਧਾਰ ਸਦਾ ਸਾਦੀ, ਸਿੱਧ ਮੇਰਾ ਨਾਮ ਕਰਾਈਆ। ਜਿਸ ਦੀ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਲੱਖ ਚੁਰਾਸੀ ਅਬਾਦੀ, ਆਬਾਦਕਾਰ ਇਕੋ ਮੇਰਾ ਨੂਰ ਨਜ਼ਰੀ ਆਈਆ। ਜੋ ਸੰਦੇਸੇ ਹੁਕਮ ਫ਼ਰਮਾਨ ਦੇਵੇ ਜੁਗ ਜੁਗਾਦੀ, ਜਾਗਰਤ ਜਗਤ ਜੁਗਤ ਨਾਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪ੍ਰਵਾਹੀਆ। ਜੋਤ ਕਹੇ ਮੇਰਾ ਪੂਰਨ ਇਸ਼ਟਾ, ਇਸ਼ਟ ਦੇਵ ਅਖਵਾਈਆ। ਮੇਰਾ ਮਾਰਗ ਸਦਾ ਵਸ਼ਿਸ਼ਟਾ, ਵਿਸ਼ੇਸ਼ ਆਪਣੇ ਵਿਚੋਂ ਪ੍ਰਗਟਾਈਆ। ਮੇਰੀ ਅੰਤ ਦੀ ਇਕੋ ਦ੍ਰਿਸ਼ਟਾ, ਦ੍ਰਿਸ਼ਟੀਕੋਨ ਸਕੇ ਨਾ ਕੋਇ ਸਮਝਾਈਆ। ਮੇਰੀ ਹਰਫ਼ ਹਰੂਫ਼ ਲਿਖ਼ਤਾ, ਜਿਸ ਦਾ ਲੇਖ ਸਮਝ ਕਿਸੇ ਨਾ ਆਈਆ। ਮੇਰਾ ਨੂਰ ਜ਼ਹੂਰ ਜਗ ਨੇਤਰ ਨਾ ਦਿਸਦਾ, ਵੇਖਣ ਵਿਚ ਸਕੇ ਨਾ ਕੋਇ ਸਮਝਾਈਆ। ਮੇਰਾ ਆਦਿ ਦਾ ਆਦਿ ਅੰਤ ਦਾ ਅੰਤ ਲੇਖਾ ਇਕ ਦਾ, ਏਕੰਕਾਰ ਹੋ ਕੇ ਆਪਣਾ ਹੁਕਮ ਵਰਤਾਈਆ। ਮੇਰੀ ਆਸ਼ਾ ਮੇਰਾ ਰੂਪ ਕਦੇ ਨਾ ਜਿੱਤ ਦਾ, ਜਿੱਤ ਹਾਰ ਵੰਡ ਨਾ ਕੋਇ ਵੰਡਾਈਆ। ਮੇਰਾ ਪ੍ਰਕਾਸ਼ ਨਹੀਂ ਕੋਈ ਤਨ ਰਿੱਤ ਦਾ, ਨੂਰ ਨੁਰਾਨਾ ਨਜ਼ਰੀ ਆਈਆ। ਮੇਰਾ ਲੇਖ ਮੇਰੀ ਕਿਰਪਾ ਬਿਨਾ ਨਹੀਂ ਕੋਈ ਲਿਖਦਾ, ਕੋਟਨ ਕੋਟ ਅਵਤਾਰ ਪੈਗ਼ੰਬਰ ਗੁਰ ਗਏ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਜੋਤ ਕਹੇ ਉਠ ਵੇਖ ਮੇਰੇ ਬਾਲੂ, ਬਾਲਿਆ ਦਿਆਂ ਜਣਾਈਆ। ਉਹ ਲੇਖਾ ਯਾਦ ਕਰ ਲੈ ਜਿਹੜਾ ਨਾਨਕ ਨਾਲ ਕਾਲੂ, ਕਲਮਿਆਂ ਤੋਂ ਬਾਹਰ ਪੜ੍ਹਾਈਆ। ਉਹ ਵੇਲਾ ਵੇਖ ਲੈ ਜਿਸ ਵੇਲੇ ਗੋਬਿੰਦ ਕਿਹਾ ਮੇਰਾ ਸਾਹਿਬ ਸਰਬ ਸੰਭਾਲੂ, ਸੰਬਲ ਵਿਚ ਆ ਕੇ ਡੇਰਾ ਲਾਈਆ। ਓਹ ਲੇਖਾ ਪੜ੍ਹ ਲੈ ਜਿਸ ਵੇਲੇ ਨਾਨਕ ਇਸ਼ਾਰਾ ਕੀਤਾ ਲਾਲੂ, ਲਾਲਨ ਆਪਣੇ ਰੰਗ ਰੰਗਾਈਆ। ਓਹ ਵਕਤ ਵਿਚਾਰ ਲੈ ਜਿਸ ਵੇਲੇ ਹਰਿਗੋਬਿੰਦ ਮਾਰਿਆ ਬਾਲੂ, ਭਾਲੂ ਖੰਡੇ ਨਾਲ ਘਾਉ ਕਰਾਈਆ। ਉਹ ਵਕਤ ਤੱਕ ਲੈ ਜਿਸ ਵੇਲੇ ਅਸ਼ਟ ਭੁਜਾ ਤੇ ਦਿਤਾ ਸਾਲੂ, ਲਾਲ ਰੰਗ ਰੰਗਾਈਆ। ਉਹ ਰਾਹ ਜਾਣ ਲੈ ਜਿਸ ਵੇਲੇ ਸੀਤਾ ਰਾਮ ਘਾਲਦੇ ਸੀ ਘਾਲੂ, ਬਣਾਂ ਭੱਜਣ ਵਾਹੋ ਦਾਹੀਆ। ਉਹ ਵਰਕਾ ਪਲਟ ਲੈ ਜਿਸ ਵੇਲੇ ਕ੍ਰਿਸ਼ਨ ਅਰਜਨ ਦਾ ਬਣਿਆ ਸ਼ਰਧਾਲੂ, ਸ਼ਰਧਾ ਅਰਜਨ ਦੀ ਆਪਣੇ ਵਿਚ ਰਖਾਈਆ। ਉਹ ਅੱਖਰ ਵੇਖ ਲੈ ਜਿਸ ਵੇਲੇ ਮੂਸਾ ਮੂੰਹ ਵਿਚ ਫੜ ਕੇ ਆਲੂ, ਬਿਨ ਦੰਦਾਂ ਦਿਤਾ ਦਬਾਈਆ। ਉਹ ਨਿਗਾਹ ਮਾਰ ਲੈ ਜਿਸ ਵੇਲੇ ਹਜ਼ਰਤ ਈਸਾ ਹੋਣ ਲੱਗਾ ਚਾਲੂ, ਨਾਤਾ ਜਗਤ ਵਾਲਾ ਤੁੜਾਈਆ। ਉਹ ਸਮਾਂ ਤੱਕ ਲੈ ਜਿਸ ਵੇਲੇ ਮੁਹੰਮਦ ਕਿਹਾ ਮੇਰਾ ਅਲਾਹ ਹੋਏ ਦਿਆਲੂ, ਦੀਨ ਦਿਆਲ ਦਇਆ ਕਮਾਈਆ। ਉਠ ਸ਼ਬਦ ਉਹ ਦੂਲਿਆ ਉਹ ਤੱਕ ਜਿਸ ਵੇਲੇ ਬ੍ਰਹਮਾ ਹੋਇਆ ਸਵਾਲੂ, ਚਾਰੇ ਮੁਖ ਇਕੋ ਨਾਮ ਧਿਆਈਆ। ਵਿਸ਼ਨੂੰ ਕਿਹਾ
ਤੇਰੀ ਕਿਰਪਾ ਨਾਲ ਕਰਾਂ ਸਰਬ ਪ੍ਰਿਤਪਾਲੂ, ਵਸਤ ਅਮੋਲਕ ਦੇ ਵਰਤਾਈਆ। ਹੋਰ ਤੱਕ ਸ਼ੰਕਰ ਚਰਨ ਧੂੜ ਲਾ ਕੇ ਕਿਹਾ ਮੈਂ ਫਲ ਰਹਿਣ ਨਾ ਦੇਵਾਂ ਕਿਸੇ ਡਾਲੂ, ਬਿਨ ਤੇਰੀ ਕਿਰਪਾ ਮੇਰੀ ਆਸ ਪੂਰ ਨਾ ਕੋਇ ਕਰਾਈਆ। ਸਤਿਗੁਰ ਸ਼ਬਦ ਕਿਹਾ ਵਾਹ ਮੇਰੇ ਜੋਤੀ ਜਾਤੇ, ਵਾਹ ਮੇਰੇ ਪੁਰਖ ਵਿਧਾਤੇ, ਵਾਹ ਮੇਰੇ ਪਿਤ ਮਾਤੇ, ਵਾਹ ਮੇਰੇ ਅਗੰਮੀ ਨਾਤੇ, ਵਾਹ ਮੇਰੇ ਦੋ ਜਹਾਨੀ ਸਾਕੇ, ਵਾਹ ਮੇਰੇ ਲੱਖ ਚੁਰਾਸੀ ਬੁਤ ਬਣਾਉਣ ਵਾਲੇ ਖ਼ਾਕੇ, ਵਾਹ ਤੇਰੇ ਅਗੰਮੀ ਖੇਲ ਤਮਾਸ਼ੇ, ਵਾਹਵਾ ਤੂੰਹੀ ਹਰ ਘਟ ਅੰਦਰ ਰਾਚੇ, ਵਾਹਵਾ ਬੇਪ੍ਰਵਾਹ ਹੋ ਕੇ ਨਾਚੇ, ਵਾਹਵਾ ਤੇਰੇ ਹੁਕਮ ਸੰਦੇਸ਼ੇ ਸਾਚੇ, ਵਾਹਵਾ ਇਕ ਦਾਸ ਸਤਿਗੁਰ ਸ਼ਬਦ ਕਹੇ ਇਕ ਬੇਨੰਤੀ ਆਖੇ, ਬਿਨਾ ਅੱਖਰਾਂ ਤੋਂ ਦਿਆਂ ਸੁਣਾਈਆ। ਉਹ ਮੇਰਿਆ ਮੇਰਿਆ ਸ਼ਹਿਨਸ਼ਾਹ ਤੇਰੇ ਬਿਨਾ ਪਤ ਕੋਈ ਨਾ ਰਾਖੇ, ਚਾਰੇ ਜੁਗ ਤੇਰਾ ਰਾਹ ਤਕਾਈਆ। ਉਹ ਤੱਕ ਗੋਬਿੰਦ ਆਪਣੇ ਕਾਕੇ, ਜਿਸ ਨੂੰ ਆਪਣੀ ਗੋਦ ਟਿਕਾਈਆ। ਜਿਸ ਦੇ ਬਦਲੇ ਮਾਰਨੀ ਵਾਟੇ, ਦੋ ਜਹਾਨਾਂ ਪੰਧ ਮੁਕਾਈਆ। ਜਿਸ ਦੇ ਅੰਮ੍ਰਿਤ ਪਾਇਆ ਬਾਟੇ, ਚਰਨ ਛੋਹ ਲਗਾਈਆ। ਉਹ ਅੰਤਮ ਤੱਕੇ ਤੇਰੀ ਵਾਟੇ, ਬਿਨ ਨੈਣਾਂ ਨੈਣ ਉਠਾਈਆ। ਕੀ ਹੋਵੇ ਖੇਲ ਤਮਾਸ਼ੇ, ਮੈਨੂੰ ਦੇ ਸਮਝਾਈਆ। ਸਤਿਗੁਰ ਸ਼ਬਦ ਕਿਹਾ ਤੇਰੇ ਅਗੇ ਕਰਾਂ ਅਰਦਾਸੇ, ਨਿਵ ਨਿਵ ਲਾਗਾਂ ਪਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਸਰਨਾਈਆ। ਜੋਤ ਕਹੇ ਮੈਂ ਜਾਤਾ ਸਭ ਦਾ, ਸਭ ਕੁਛ ਦਿਆਂ ਸੁਣਾਈਆ। ਮੈਂ ਲਾਲ ਲਾਲਾਂ ਮੈਂ ਲੱਭਦਾ, ਲਾਲਨ ਬੇਪ੍ਰਵਾਹੀਆ। ਮੇਰਾ ਨੂਰ ਅਗੰਮੀ ਹੋਵੇ ਰੱਬ ਦਾ, ਜਗ ਵੇਖਣ ਕੋਇ ਨਾ ਪਾਈਆ। ਮੈਂ ਲੇਖਾ ਜਾਣਾ ਦੋ ਜਹਾਨਾਂ ਜਗ ਦਾ, ਜਾਗਰਤ ਜੋਤ ਵਿਚ ਡਗਮਗਾਈਆ। ਮੈਂ ਰੂਪ ਧਾਰਾਂ ਅਗਨੀ ਅੱਗ ਦਾ, ਭਸਮ ਕਰਾਂ ਲੋਕਾਈਆ। ਮੇਰਾ ਖੇਲ ਸੂਰੇ ਸਰਬਗ ਦਾ, ਸਮਝ ਕਿਸੇ ਨਾ ਆਈਆ। ਮੈਂ ਲੱਭਿਆ ਕਿਸੇ ਨਹੀਂ ਲੱਭਦਾ, ਕੋਟਨ ਕੋਟ ਅਵਤਾਰ ਪੈਗ਼ੰਬਰ ਗੁਰੂ ਮੈਨੂੰ ਲੱਭਣ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਤੂੰ ਵੱਡਾ ਚੰਗਾ, ਚੰਗੀ ਤੇਰੀ ਵਡਿਆਈਆ। ਮੈਂ ਨਾ ਜਾਣਾ ਤੇਰਾ ਪੈਂਡਾ ਲੰਬਾ, ਦੂਰ ਦੁਰਾਡੇ ਮੇਰੇ ਮਾਹੀਆ। ਮੈਂ ਹੁਕਮ ਵਿਚ ਥਰ ਥਰ ਕੰਬਾ, ਨਿਉਂ ਨਿਉਂ ਸੀਸ ਨਿਵਾਈਆ। ਤੂੰ ਹੀ ਮੇਰੀ ਮਈਆ ਤੂੰ ਹੀ ਮੇਰੀ ਅੰਮਾ, ਅੰਮੜੀ ਕਹਿ ਕੇ ਤੇਰਾ ਰਸ ਆਪਣੇ ਮੁਖ ਵਿਚ ਪਾਈਆ। ਨਾ ਮੈਂ ਮਾਟੀ ਨਾ ਮੈਂ ਚੰਮਾ, ਚੰਮ ਦ੍ਰਿਸ਼ਟੀ ਨਾ ਕੋਇ ਵਖਾਈਆ। ਨਾ ਕੋਈ ਮੇਰਾ ਹੱਦ ਨਾ ਕੋਇ ਮੇਰਾ ਬੰਨਾ, ਹਦੂਦ ਨਜ਼ਰ ਕੋਇ ਨਾ ਆਈਆ। ਮੈਂ ਇਕੋ ਨੂਰ ਤੇ ਇਕੋ ਤੇਰਾ ਚੰਨਾ, ਮੈਂ ਲਾਡਲਾ ਸੁਤ ਤੇਰਾ ਅਖਵਾਈਆ। ਮੈਨੂੰ ਸਚ ਦੱਸ ਦੇ ਮੈਂ ਤੇਰੇ ਅਗੇ ਵਾਸਤਾ ਪਾਵਾਂ ਕਿਉਂ ਗੋਬਿੰਦ ਨੇ ਲਾਇਆ ਕੰਨਾ, ਜਿਸ ਨੂੰ ਕੰਨਾਂ ਵਾਲਾ ਸੁਣਨ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਸਰਨਾਈਆ। ਜੋਤ ਧਾਰ ਕਿਹਾ ਸੁਣ ਵੇ ਲਾਡਲੇ ਸੁਤਾ, ਬਿਨਾ ਸੁੱਤਿਆਂ ਦਿਆਂ ਜਗਾਈਆ। ਮੈਨੂੰ ਨਾ ਕੋਈ ਪਰਦਾ ਨਾ ਕੋਈ ਓਹਲਾ ਨਾ ਕੋਈ ਲੁਕਾ, ਆਪਣਾ ਲੇਖਾ ਦਿਆਂ ਵਖਾਈਆ। ਮੇਰਾ ਆਦਿ ਅੰਤ ਜੁਗਾ ਜੁਗੰਤ ਪੰਧ ਕਦੇ ਨਾ ਮੁਕਾ, ਮੁਕਣ ਵਿਚ ਕਦੇ ਨਾ ਆਈਆ। ਤੂੰ ਸਦਾ ਮੇਰੇ ਪਿਆਰ ਦੀਆਂ ਗਾਉਂਦੇ ਰਹਿਣਾ ਤੁਕਾਂ, ਨਾਮ ਕਲਮੇ ਢੋਲੇ ਗੀਤ ਸੰਗੀਤ ਜਗਤ ਵਾਲੇ ਸੁਣਾਈਆ। ਸਭ ਨੇ ਤੈਥੋਂ ਮੇਰੀਆਂ ਕਰਦੇ ਰਹਿਣਾ ਪੁਛਾਂ, ਭੇਵ ਅਭੇਦਾ ਦੇਣਾ ਖੁਲਾਈਆ। ਪਰ ਯਾਦ ਕਰ ਲੈ ਜਿਸ ਵੇਲੇ ਨੂਰ ਜ਼ਹੂਰ ਪ੍ਰਗਟ ਹੋਇਆ ਵਿਚ
ਕੁਸ਼ਾ, ਕੱਛ ਮੱਛ ਸਭ ਦਾ ਲੇਖਾ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਤਿਗੁਰ ਸ਼ਬਦ ਕਹੇ ਮੈਂ ਤੇਰਾ ਲਾਡਲਾ ਉਹ, ਉਹੋ ਨਜ਼ਰੀ ਆਈਆ। ਜੋ ਸਭ ਦੇ ਨਾਲੋਂ ਨਿਰਮੋਹ, ਮੁਹੱਬਤ ਤੇਰੇ ਵਿਚ ਟਿਕਾਈਆ। ਤੁਧ ਬਿਨ ਅਵਰ ਨਾ ਦੀਸਾ ਕੋਅ, ਕੂਕ ਕੂਕ ਸੁਣਾਈਆ। ਮੇਰੇ ਅੰਦਰ ਤੇਰੀ ਕਿਰਪਾ ਦੀ ਲੋ, ਲੋਇਣ ਦੀ ਲੋੜ ਰਹੇ ਨਾ ਰਾਈਆ। ਮੈਂ ਜਦ ਸੁਣਾਂ ਤੇ ਨਾਮ ਸੰਦੇਸ਼ਾ ਸੋ, ਸੋ ਪੁਰਖ ਨਿਰੰਜਣ ਤੇਰੀ ਬੇਪ੍ਰਵਾਹੀਆ। ਤੂੰ ਆਪੇ ਹੰ ਬ੍ਰਹਮ ਹੋ, ਲੱਖ ਚੁਰਾਸੀ ਵਿਚ ਸਮਾਈਆ। ਤੂੰ ਜਦ ਚਾਹਵੇਂ ਮੇਰੀ ਝੋਲੀ ਢੋਆ ਦੇਵੇਂ ਮੈਂ ਦੀਨ ਦੁਨੀ ਦੇਣਾ ਢੋ, ਲੋਕਮਾਤ ਮਾਤੀ ਵਿਚ ਵਰਤਾਈਆ। ਜਿਸ ਨੂੰ ਕੋਈ ਨਾ ਸਕੇ ਖੋਹ, ਲੁਟੇਰਾ ਨਜ਼ਰ ਕੋਇ ਨਾ ਆਈਆ। ਪਰ ਯਾਦ ਕਰ ਲੈ ਆਹ ਲੇਖਾ ਤੇਰਾ ਨਵਾਂ ਨਿਮਾਨਾ ਜੋ ਰੂਪ ਧਰ ਲਿਆ ਛੱਬੀ ਪੋਹ, ਪ੍ਰਗਣਾ ਕਿਸੇ ਨੂੰ ਸਮਝ ਵਿਚ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਪੁਰਖ ਅਕਾਲ ਕਹੇ ਮੇਰੇ ਸ਼ਬਦ ਕੁਨਿੰਦਾ ਗੁਣੀ ਗਹਿੰਦਾ ਵਡ ਮਰਗਿੰਦਾ ਸ਼ੇਰ ਧਾਰ ਅਬਿਨਾਸ਼ੀ। ਰਾਜ ਯੋਗ ਧਰਮ ਧਾਰ ਦੀ ਸਾਰ ਨਿਰੰਕਾਰ ਜਗਤ ਖੇਲ ਬਹੁਭਾਂਤੀ। ਆਵਤ ਜਾਵਤ ਖੇਲ ਖਿਲਾਵਤ ਨਿਰਗੁਣ ਸਰਗੁਣ ਖੇਲ ਅਨੂਪ ਮਹਾਬਲੀ ਬਲ ਕਮਲਾਪਾਤੀ। ਦੇਸ਼ ਪ੍ਰਦੇਸ਼ ਜਹਾਨ ਬੇਪਹਿਚਾਨ ਫਿਰਾ ਨੌਜਵਾਨ ਮਰਦ ਮਰਦਾਨ ਕੋਈ ਮੇਰਾ ਲੇਖਾ ਜਾਣੇ ਦਿਵਸ ਨਾ ਰਾਤੀ। ਲੋਕ ਪਰਲੋਕ ਹੱਟ ਬ੍ਰਹਿਮੰਡ ਖੰਡ ਸਭ ਨੂੰ ਦੇਵਾਂ ਦਾਤੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਏਕਾ ਇਕ ਇਕ ਅਬਿਨਾਸ਼ੀ। ਸਤਿਗੁਰ ਸ਼ਬਦ ਕਹੇ ਤੂੰ ਸੂਰਾ ਸਰਬਗ ਤੇਰਾ ਖੇਲ ਬਹੁ ਬਿਧ ਰੰਗਾ, ਤੇਰਾ ਪ੍ਰੇਮ ਰਸ ਅਨੰਦਾ, ਤੇਰਾ ਲੇਖਾ ਜ਼ਿਮੀਂ ਅਸਮਾਨਾਂ ਤਾਰਾ ਚੰਦਾ, ਤੂੰ ਲੇਖਾ ਜਾਣੇ ਲੱਖ ਚੁਰਾਸੀ ਬੰਦਾ, ਤੂੰ ਵਸੇ ਜੇਰਜ ਅੰਡਾ, ਤੇਰਾ ਨਾਮ ਨਿਧਾਨਾ ਬਲੀ ਬਲਵਾਨਾ ਇਕੋ ਡੰਡਾ, ਡੰਡਾਵਤ ਸਭ ਦੀ ਦਏ ਬਦਲਾਈਆ। ਇਕ ਵਸਤ ਅਮੋਲਕ ਸਚ ਦਵਾਰ ਏਕੰਕਾਰ ਹਰਿ ਨਿਰੰਕਾਰ ਤੇਰੇ ਦਰ ਤੇ ਮੰਗਾਂ, ਮਾਂਗਤ ਹੋ ਕੇ ਝੋਲੀ ਡਾਹੀਆ। ਤੇਰਾ ਸੰਦੇਸ਼ ਨਰ ਨਰੇਸ਼ ਬਿਨਾ ਲੇਖ ਮੈਂ ਨਵ ਸਤ ਵੰਡਾਂ, ਭੱਜਾਂ ਵਾਹੋ ਦਾਹੀਆ। ਪਰ ਮੈਨੂੰ ਲੇਖਾ ਯਾਦ ਆ ਗਿਆ ਗੋਬਿੰਦ ਵਾਲਾ ਤੂੰ ਪਹੁੰਚਿਆ ਉਸ ਘਾਟ ਤੇ ਉਸ ਕੰਢਾ, ਜਿਥੇ ਸਮੁੰਦ ਸਾਗਰ ਤੇਰਾ ਰਾਹ ਤਕਾਈਆ। ਜਿਸ ਨੂੰ ਸੰਤ ਮਨੀ ਸਿੰਘ ਨੌ ਦਿਨ ਰਾਤੀਂ ਰੋ ਰੋ ਰੋ ਕੇ ਹੱਥ ਮੱਥੇ ਤੇ ਰਖ ਕੇ ਕਹਿੰਦਾ ਰਿਹਾ ਇਹ ਤੇਰੀਆਂ ਡਾਹਢੀਆਂ ਵੰਡਾਂ, ਵੰਡਣ ਵਾਲੇ ਤੇਰੀ ਬੇਪ੍ਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਆਪ ਵਰਤਾਈਆ। ਪੁਰਖ ਅਕਾਲ ਕਹੇ ਸ਼ਬਦੀ ਆਹ ਮੇਰੇ ਮਲਾਹ ਜਗਤ ਗਵਾਹ ਜੁਗ ਆਂਦਾ ਸਚ ਸਦਾ ਹਕ ਖ਼ੁਦਾ ਤੇਰਾ ਨਗ਼ਮਾ ਨਾਮ ਸੰਦੇਸ਼ਾ ਪੈਗ਼ਾਮ ਹੁਕਮੇ ਬੇਨਾਮ ਇਸਮੇ ਇਸਲਾਮ ਰੂਹੇ ਅਜ਼ਾਮ ਬੁਤੇ ਖ਼ਾਕਾਨ ਅਬਿਨਾਸ਼ੀ ਅਚੁਤੇ ਰਹਿਮਾਨ ਸੁਤੇ ਨਾਦਾਨ ਲੂਏ ਲੋਅ ਲੁਕਸੇ ਮਜ਼ਾ ਗਾਡ ਏ ਗਾਈਡ ਨੀਜ਼ੋ ਅਵਸ ਕਲਮਾ ਮਹੂ ਬੇਇਸਤੇ ਤਮਾ ਹਮਜ਼ੀ ਨਹਕ ਗੋਬਿੰਦੇ ਤਫ਼ਕ ਪੂਰਨੇ ਪ੍ਰੀ ਪਜ਼ਿਜ਼ਤੇ ਅਵੀ ਨਾਦੇ ਸ਼ਦਾਦ ਸ਼ਬਦੇ ਅਦਾ ਜ਼ਹੂਰੇ ਜਵਾ ਨੂਰੇ ਚਸਾ ਕੋਸ਼ੇ ਤਰਸਕੀ ਪਸ਼ਤਹਾ ਆਰ ਹਾਖਫਲ ਮਹਾ ਦਸਤਾ ਬਗ਼ਲਗੀਰ ਕਿੰਗੇ ਕਿੰਗਜ਼ ਸ਼ਾਹੇ ਨਹਨ ਬਾਸਨ ਜੂਆ ਬੇਕਸ ਸਰਫ ਹੂ ਚਾਤੇ ਜ਼ਗਾ ਅਕਾਲੇ ਅਕਾਲ ਅਕਾਲ ਇਕ ਅਖਵਾਈਆ। ਸ਼ਬਦ ਕਹੇ ਮੇਰੇ ਮਾਲਕਾ ਮੈਂ ਕੀ ਮੰਗਾ, ਮਾਂਗਤ ਦੀ ਆਸ਼ਾ ਕੀ ਵਡਿਆਈਆ। ਮੈਂ ਕਿਸ ਬਿਧ ਤੇਰਾ
ਦਰ ਲੰਘਾਂ, ਅਗੇ ਹੋ ਕੇ ਸੀਸ ਨਿਵਾਈਆ। ਮੈਂ ਚਾਹੁੰਦਾ ਤੇਰਾ ਨੂਰ ਨੂਰ ਦਾ ਹੋਵੇ ਚੰਦਾ, ਚੰਦ ਚਾਂਦਨਾ ਡਗਮਗਾਈਆ। ਮੈਂ ਜ਼ਿਮੀਂ ਅਸਮਾਨ ਤੇਰਾ ਕੀ ਨੂਰ ਤੱਕਾਂ ਬੰਦਾ, ਕਿ ਬੰਦਗੀ ਵਿਚ ਤੇਰੀ ਵਡ ਵਡਿਆਈਆ। ਮੈਂ ਨਿਗਾਹ ਮਾਰਦਾ ਮੈਨੂੰ ਨਾ ਕੋਈ ਤੀਰ ਦਿਸੇ ਨਾ ਕਮਾਨ ਦਿਸੇ ਨਾ ਖੜਗ ਨਾ ਦਿਸੇ ਖੰਡਾ, ਸ਼ਸਤਰ ਹਸਤ ਨਾ ਕੋਇ ਉਠਾਈਆ। ਮੈਨੂੰ ਇਕ ਨਜ਼ਰੇ ਨਜ਼ੂ ਆਉਂਦਾ ਤੇਰਾ ਨੂਰ ਜਿਸ ਵਿਚ ਖੇਲ ਦਿਸੇ ਅਚੰਭਾ, ਅਚਰਜ ਤੇਰੀ ਬੇਪਰਵਾਹੀਆ। ਪਰ ਇਕ ਗੱਲ ਯਾਦ ਜਿਸ ਵੇਲੇ ਚੌਦਾਂ ਰਤਨ ਕਢੇ ਜੋ ਸੰਦੇਸ਼ਾ ਦਿਤਾ ਸੀ ਪਰੀ ਅਰੰਬਾ, ਗਜ ਹੁਕਮ ਨਾਲ ਸੁਣਾਈਆ। ਐਰਾਪਤ ਹਾਥੀ ਹਲੂਣ ਕੇ ਕੰਧਾ, ਹੁਲਾਰਾ ਦਿਤਾ ਲਗਾਈਆ। ਉਹ ਧਰਨੀ ਦਾ ਆਰ ਤੇ ਪਾਰ ਤੱਕ ਕੰਢਾ, ਜਿਥੇ ਹੱਸ ਕੇ ਕਿਹਾ ਫਿਰ ਕੇ ਆਵੇ ਮਾਹੀ ਜਿਸ ਨੂੰ ਫੈਰੀ ਕਹੇ ਲੋਕਾਈਆ। ਉਹ ਪਿਛਲਾ ਵਕਤ ਮਿਹਰਵਾਨਾ ਤੇਰੀ ਮਿਹਰ ਨਾਲ ਲੰਘਾ, ਕੁਛ ਅਗਲਾ ਹੁਕਮ ਦੇ ਸਮਝਾਈਆ। ਮੈਂ ਰੋਜ਼ ਤੱਕਦਾ ਸਾਢੇ ਤਿੰਨ ਇੰਚ ਕੰਨਾ ਕਰਾਇਆ ਲੰਬਾ, ਜਿਸ ਦੀ ਪੌਣਾ ਇੰਚ ਚੌੜਾਈਆ। ਕੀ ਇਸ ਦੇ ਨਾਲ ਦੀਨ ਦੁਨੀ ਵਿਚ ਕਰੇ ਜੰਗਾ, ਕਿ ਜੰਗਜੂ ਬਹਾਦਰ ਕਿਸ ਨੂੰ ਦਏ ਬਣਾਈਆ। ਪੁਰਖ ਅਕਾਲ ਕਿਹਾ ਸ਼ਬਦ ਦੁਲਾਰੇ ਸ਼ਾਂਤੀ ਵਿਚ ਹੋ ਠੰਡਾ, ਨਿਮਰਤਾ ਵਿਚ ਬੇਨੰਤੀ ਦੇ ਜਣਾਈਆ। ਆਹ ਵੇਖ ਉਹ ਤੱਕ ਇਹ ਟੁੱਟਿਆਂ ਦੀਆਂ ਪਾਵਣ ਵਾਲਾ ਗੰਢਾਂ, ਗੰਢ ਧੁਰ ਦਾ ਨਾਮ ਰਖਾਈਆ। ਪਿਛਲਾ ਸਮਾਂ ਤੱਕ ਜੋ ਬੀਤਿਆ ਨਹੀਂ ਲੰਬਾ, ਦਮਦਮਾ ਸਾਹਿਬ ਅੱਖ ਖੁਲਾਈਆ। ਝਟ ਸ਼ਬਦ ਕਿਹਾ ਮੈਂ ਵੇਖਿਆ ਧਰਮ ਦੀ ਧਾਰ ਇਕੋ ਪੰਜਾ, ਪੰਚਮ ਪੰਚਮ ਪੰਚਮ ਸੋਭਾ ਪਾਈਆ। ਜਿਸ ਦਾ ਲੇਖਾ ਸਮਝ ਸਕੇ ਨਹੀਂ ਧਾਰ ਕਵੀ ਬਵੰਜਾ, ਬਾਵਨ ਅੱਖਰੀ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਤਿਗੁਰ ਸ਼ਬਦ ਕਹੇ ਇਹ ਕੰਨੇ ਦਾ ਕੀ ਕਰਨਾ, ਉਹ ਕਰਨੀ ਦੇ ਕਰਤਿਆਂ ਦੇ ਸਮਝਾਈਆ। ਇਕ ਕੰਨੇ ਪਿਛੇ ਜੇ ਸਾਰੇ ਜਗਤ ਨੂੰ ਪਿਆ ਮਰਨਾ, ਤੇ ਕੰਨੇ ਦੀ ਕੀ ਵਡਿਆਈਆ। ਤੇਰਾ ਕਿਹੋ ਜਿਹਾ ਘਾੜਨ ਤੇ ਕਿਹੋ ਜਿਹਾ ਘੜਨਾ, ਕਿਹੋ ਜਿਹੀ ਬਣਤ ਬਣਾਈਆ। ਦੱਸ ਕਿਹੜੀ ਕੂਟ ਤੇ ਕਿਹੜੀ ਮੰਜ਼ਲ ਚੜ੍ਹਨਾ, ਪਰਦਾ ਦੇ ਚੁਕਾਈਆ। ਮੈਂ ਸੀਸ ਨਿਵਾਵਾਂ ਤੇਰੇ ਚਰਨਾਂ, ਚਰਨਾਂ ਵਿਚ ਸੀਸ ਝੁਕਾਈਆ। ਤੂੰ ਸਚਖੰਡ ਬੈਠਾ ਰਹੀਂ ਨਾ ਮਾਰ ਕੇ ਧਰਨਾ, ਧਰਨੀ ਧਰਤ ਧਵਲ ਧੌਲ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪਣੇ ਹੱਥ ਰਖਾਈਆ। ਜੋਤ ਨਿਰੰਕਾਰ ਕਿਹਾ ਸ਼ਬਦਾ ਉਹ ਕਰ ਲੈ ਚੇਤਾ, ਚਿਤਮਨੀ ਰਹੇ ਨਾ ਰਾਈਆ। ਜਿਸ ਵੇਲੇ ਗੋਬਿੰਦ ਨੇ ਲੇਖ ਲਿਖਿਆ ਬੈਠਾ ਸੀ ਵਿਚ ਖੇਤਾ, ਮਹੱਲ ਨਜ਼ਰ ਕੋਇ ਨਾ ਆਈਆ। ਕੋਲ ਬਹਾਇਆ ਨਹੀਂ ਕੋਈ ਬੇਟੀ ਬੇਟਾ, ਲਿਖਾਰੀ ਲੇਖ ਨਾ ਕੋਇ ਬਣਾਈਆ। ਸਾਰਿਆਂ ਗੁਰਸਿਖਾਂ ਨੂੰ ਕਿਹਾ ਮੇਰੇ ਵੱਲ ਸਕੇ ਕੋਇ ਨਾ ਵੇਖਾ, ਵੇਖਣ ਵੇਖਣ ਕੋਇ ਨਾ ਪਾਈਆ। ਮੈਂ ਬਦਲਣੀ ਦੀਨ ਦੁਨੀ ਦੀ ਰੇਖਾ, ਜਿਸ ਨੂੰ ਰਿਖੀ ਮੁਨੀ ਸਮਝੇ ਕੋਇ ਨਾ ਰਾਈਆ। ਝਗੜਾ ਮੇਟਣਾ ਮੁਲਾ ਸ਼ੇਖ਼ਾ, ਕਾਜ਼ੀਆਂ ਕਜ਼ਾ ਦੇ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਤਿਗੁਰ ਸ਼ਬਦ ਕਹੇ ਪ੍ਰਭੂ ਜਦੋਂ ਮੁਕਤੇ ਤੋਂ ਬਾਦ ਲਾਇਆ ਕੰਨਾ, ਕੰਨੇ ਤਾੜੀ ਦਿਤੀ ਵਜਾਈਆ। ਸ਼ੁਕਰ ਕਿਹਾ ਕਿਹਾ ਧੰਨ ਧੰਨਾ, ਧੰਨ ਤੇਰੀ ਵਡਿਆਈਆ। ਮੈਂ ਬਚਨ ਤੇਰਾ ਮੰਨਾ, ਮੰਨ ਕੇ ਸੀਸ ਨਿਵਾਈਆ। ਤੂੰ ਪ੍ਰੀਤਮ ਮੇਰੇ ਤਨਾ, ਤਨ
ਮਾਲਕ ਇਕ ਅਖਵਾਈਆ। ਤੂੰ ਮੇਰਾ ਰੂਪ ਜਨਾ, ਸੁਨਹਿਰੀ ਰੰਗ ਰੰਗਾਈਆ। ਮੈਂ ਵਾਰੀ ਤੈਥੋਂ ਖੰਨ ਖੰਨਾ, ਘੋਲੀ ਘੋਲ ਘੁਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਵਡਿਆਈਆ। ਕੰਨੇ ਕਿਹਾ ਗੋਬਿੰਦ ਜਿਸ ਵੇਲੇ ਮੇਰਾ ਲੇਖ ਲਿਖਣਾ, ਮੇਰਾ ਰੂਪ ਬਣਾਈਆ। ਮੈਂ ਚਾਹੁੰਦਾ ਉਸ ਵੇਲੇ ਤੇਰੇ ਕੋਲ ਪ੍ਰੇਮੀ ਹੋਵੇ ਕੋਇ ਨਾ ਸਿਖਣਾ, ਸਿਖ ਤੇਰੇ ਪ੍ਰੇਮ ਵਿਚ ਨਾ ਕੋਇ ਸਮਾਈਆ। ਤੂੰ ਇਕ ਇਕੱਲੇ ਮੈਨੂੰ ਰਖਣਾ ਆਪਣੇ ਚਿਤਨਾ, ਦੂਸਰ ਹੱਥ ਨਾ ਕਦੇ ਫੜਾਈਆ। ਮੈਂ ਟਕਿਆਂ ਵਿਚ ਨਹੀਂ ਵਿਕਣਾ, ਕੀਮਤ ਜਗਤ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਤਿਗੁਰ ਸ਼ਬਦ ਕਹੇ ਮੈਂ ਦੱਸਾਂ ਸਾਚੀ ਬਾਤ, ਕਹਾਣੀ ਬੇਪ੍ਰਵਾਹੀਆ। ਜਿਸ ਵੇਲੇ ਗੋਬਿੰਦ ਨੇ ਕੰਨਾ ਲਿਖਿਆ ਤੇ ਲਾਈ ਇਕ ਕਨਾਤ, ਚਾਰੋਂ ਤਰਫ਼ ਗਡਾਈਆ। ਨਾ ਕੋਈ ਸਿਖ ਹੋਵੇ ਮੇਰੇ ਸਾਥ, ਸੰਗੀ ਸੰਗ ਨਾ ਕੋਇ ਨਿਭਾਈਆ। ਨਾ ਕੋਈ ਹੋਵੇ ਕਲਮ ਦਵਾਤ, ਧੁਰ ਦੇ ਹੁਕਮ ਨਾਲ ਲੇਖਾ ਦਿਆਂ ਬਣਾਈਆ। ਨਾ ਕੋਈ ਸਕੇ ਇਹਨੂੰ ਵਾਚ, ਵਾਚਕ ਹੋ ਕੇ ਕਰੇ ਨਾ ਕੋਇ ਪੜ੍ਹਾਈਆ। ਉਸ ਵੇਲੇ ਨਾ ਕੋਈ ਦਿਵਸ ਸੀ ਨਾ ਰਾਤ, ਸੁਬਹ ਸ਼ਾਮ ਸੰਗ ਨਾ ਕੋਇ ਨਿਭਾਈਆ। ਇਕੋ ਨੂਰ ਜੋਤ ਪ੍ਰਕਾਸ਼, ਨੂਰ ਨੁਰਾਨਾ ਨਜ਼ਰੀ ਆਈਆ। ਸਚ ਸੰਦੇਸ਼ਾ ਦਿਤਾ ਆਖ, ਸਹਿਜ ਨਾਲ ਸੁਣਾਈਆ। ਇਹਦਾ ਲੇਖਾ ਪੂਰਾ ਕਰਨਾ ਜੋ ਮਛ ਗਿਆ ਆਖ, ਕਛਪ ਆਪਣਾ ਧਿਆਨ ਲਗਾਈਆ। ਅਵਤਾਰਾਂ ਪੈਗ਼ੰਬਰਾਂ ਗੁਰੂਆਂ ਦੀ ਇਸ ਦੇ ਵਿਚ ਭਰੀ ਸੁਗਾਤ, ਸੁਗੰਧੀ ਧੁਰ ਦੀ ਨਾਮ ਭਰਾਈਆ। ਤੇਰਾ ਖੇਲ ਹੋਣਾ ਫੇਰ ਵਿਚ ਮਾਤ, ਮਾਤਰ ਭੂਮੀ ਤੇਰਾ ਰਾਹ ਤਕਾਈਆ। ਤੂੰ ਵਸਣਾ ਵਰਨ ਗੋਤ ਬਾਹਰ ਜ਼ਾਤ, ਅਜ਼ਾਤੀ ਤੇਰਾ ਨੂਰ ਰੁਸ਼ਨਾਈਆ। ਪੂਰਨ ਜੋਤ ਤੇਰਾ ਪ੍ਰਕਾਸ਼, ਪੂਰਨ ਪੂਰਨ ਵਿਚ ਸਮਾਈਆ। ਤੇਰਾ ਮੰਡਲ ਤੇਰੀ ਹੋਵੇ ਰਾਸ, ਤੇਰਾ ਖੇਲ ਅਗੰਮ ਅਥਾਹੀਆ। ਤੂੰ ਫੇਰ ਫਿਰ ਕੇ ਆਉਣਾ ਓਸ ਕੰਢੇ ਘਾਟ, ਜਿਸ ਦੀ ਘਾਟ ਸਾਰੇ ਗਏ ਰਖਾਈਆ। ਪੰਧ ਮੇਟਣਾ ਵਾਟ, ਹੱਥੀਂ ਮਹਿੰਦੀ ਲਾਲ ਰੰਗ ਰੰਗਾਈਆ। ਤੈਨੂੰ ਤੱਕਣ ਪ੍ਰਿਥਮੀ ਆਕਾਸ਼, ਦੋ ਜਹਾਨ ਸੀਸ ਨਿਵਾਈਆ। ਪਰ ਵਕਤ ਯਾਦ ਕਰ ਲੈਣਾ ਲੇਖਾ ਲਿਖਣਾ ਨਹੀਂ ਕਿਸੇ ਉਤੇ ਕਾਗ਼ਜ਼ਾਤ, ਕਾਨੀ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੇਵਣਹਾਰ ਤੇਰੀ ਸਰਨਾਈਆ। ਪੁਰਖ ਅਕਾਲ ਕਹੇ ਕੰਨਾ ਬੜਾ ਵੱਡਾ, ਵੱਡਿਆਂ ਦੀ ਵਡ ਵਡਿਆਈਆ। ਇਹ ਨਿਰਗੁਣ ਧਾਰ ਨਿਸ਼ਾਨਾ ਗੱਡਾ, ਸਰਗੁਣ ਸਕੇ ਨਾ ਕੋਇ ਉਖੜਾਈਆ। ਇਸ ਨੇ ਲਹਿਣਾ ਦੇਣਾ ਬਾਕੀ ਕਿਸੇ ਨਾ ਛੱਡਾ, ਛਡ ਦਿਤੀ ਕੂੜ ਲੋਕਾਈਆ। ਇਹ ਲੇਖਾ ਜਾਣੇ ਲੱਖ ਚੁਰਾਸੀ ਹੱਡਾ, ਤਨ ਮਾਟੀ ਫੋਲ ਫੁਲਾਈਆ। ਜਿਸ ਦੀ ਸਮਝ ਸਕੇ ਕੋਈ ਨਾ ਵਜਹ, ਵਜੂਹਾਤ ਨਾ ਕੋਇ ਜਣਾਈਆ। ਬਹੁੜੀ ਦੁਹਾਈ ਦਰੋਹੀ ਸਭ ਦੇ ਸਿਰ ਤੇ ਕੂਕਦੀ ਕਜ਼ਾ, ਚਾਰੋਂ ਕੁੰਟ ਭੱਜੇ ਵਾਹੋ ਦਾਹੀਆ। ਬਿਨਾ ਪ੍ਰਭ ਦੀ ਕਿਰਪਾ ਤੋਂ ਕੋਈ ਚਲੇ ਨਾ ਵਿਚ ਰਜ਼ਾ, ਰਾਜ਼ਕ ਰਿਜ਼ਕ ਰਹੀਮ ਸਾਰੇ ਗਾਵਣ ਚਾਈਂ ਚਾਈਂਆ। ਨਿਹਚਲ ਧਾਮ ਸੁਹੱਲਾ ਆਵੇ ਇਕੱਲਾ ਸਚ ਮਹੱਲਾ ਸੁਹੰਜਣੀ ਹੋਵੇ ਜਗਹ, ਥਲਾਂ ਤੋਂ ਜਲਾਂ ਵਿਚ ਆਪਣਾ ਖੇਲ ਖਿਲਾਈਆ। ਜਿਸ ਨੂੰ ਸਾਰਿਆਂ ਕਹਿਣਾ ਨੂਰੀ ਅੱਲਾ, ਅੱਲਾ ਆਲਮੀਨ ਬੇਪ੍ਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਕੰਨਾ ਕਹੇ ਗੋਬਿੰਦ ਨੇ ਮੈਨੂੰ ਤਿੰਨ ਵਾਰ ਹੱਥਾਂ ਦੇ ਨਾਲ ਰਗੜਿਆ,
ਉਏ ਮਸ ਕੇ ਦਿਤਾ ਵਖਾਈਆ। ਫੇਰ ਦੋਹਾਂ ਹੱਥਾਂ ਵਿਚ ਪਕੜਿਆ, ਪਕੜ ਕੇ ਦਿਤਾ ਟਿਕਾਈਆ। ਫੇਰ ਪੁਰਖ ਅਕਾਲ ਨਾਲ ਝਗੜਿਆ, ਸ਼ਬਦ ਸ਼ਬਦ ਨਾਲ ਲੜਾਈਆ। ਤੇਰਾ ਜਹਾਨ ਤੇਰੇ ਨਾਲੋਂ ਵਿਗੜਿਆ, ਕੀ ਤੇਰੀ ਬੇਪ੍ਰਵਾਹੀਆ। ਤੂੰ ਸੂਰਬੀਰ ਦੋ ਜਹਾਨਾਂ ਕਿਉਂ ਨਿਗਰਿਆ, ਬਲਹੀਣ ਆਪਣਾ ਆਪ ਕਰਾਈਆ। ਕਲਜੁਗ ਕੂੜ ਕੁੜਿਆਰਾ ਵੇਖ ਚੜ੍ਹਿਆ ਸਿਖ਼ਰਿਆ, ਚੋਟੀ ਅਗਨੀ ਸਭ ਨੂੰ ਰਿਹਾ ਲਾਈਆ। ਸੁਣ ਮੇਰੇ ਯਾਰ ਪਿਆਰੇ ਮਿਤਰਿਆ, ਮਿਤਰਾ ਦਿਆਂ ਸੁਣਾਈਆ। ਤੇਰਾ ਮਾਨਵ ਦੀਨਾਂ ਮਜ਼੍ਹਬਾਂ ਵਿਚ ਖਿਲਰਿਆ, ਖ਼ਲਕ ਦੇ ਖ਼ਾਲਕ ਤੇਰੀ ਓਟ ਨਾ ਕੋਇ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਈਆ। ਚੰਨਾ ਕੰਨਾ ਕਹੇ ਮੈਂ ਬਣ ਗਿਆ ਲੰਬਾ ਚੌੜਾ, ਮੇਰੀ ਗੋਬਿੰਦ ਵੰਡ ਵੰਡਾਈਆ। ਮੇਰਾ ਲੇਖਾ ਨਾਲ ਬ੍ਰਹਿਮਣ ਗੌੜਾ, ਗੌੜੀ ਰਾਗ ਦਏ ਗਵਾਹੀਆ। ਮੈਂ ਗੋਬਿੰਦ ਦੇ ਨਾਲ ਗੋਬਿੰਦ ਦੇ ਘਰ ਪ੍ਰਗਟਿਆ ਬਣ ਕੇ ਜੋੜਾ, ਦੋਹਰਾ ਸੰਗ ਬਣਾਈਆ। ਮੈਨੂੰ ਅੰਤ ਉਸ ਦੀ ਲੋੜਾ, ਜੋ ਲੋੜੀਂਦਾ ਸੱਜਣ ਇਕ ਅਖਵਾਈਆ। ਜਿਸ ਨੇ ਫਲ ਵੇਖਣਾ ਦੀਨ ਦੁਨੀ ਦਾ ਮਿੱਠਾ ਕੌੜਾ, ਕੁੜਤਣ ਤੱਕੇ ਖ਼ਲਕ ਖ਼ੁਦਾਈਆ। ਉਹਦਾ ਸੱਸੇ ਵਾਲਾ ਹੋੜਾ, ਹਾਹੇ ਦੀ ਟਿੱਪੀ ਦਏ ਗਵਾਹੀਆ। ਸਾਹਿਬ ਅਗੇ ਚਲੇ ਕਿਸੇ ਨਾ ਜ਼ੋਰਾ, ਜੋਰੂ ਜ਼ਰ ਰੋਵਨ ਮਾਰਨ ਧਾਹੀਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਕੰਨਾ ਕਹੇ ਮੈਂ ਗੋਬਿੰਦ ਕੀਤੀ ਡੰਡਾਵਤ, ਨਮਸਤੇ ਸੀਸ ਝੁਕਾਈਆ। ਤੂੰ ਮੇਰੀ ਬਣਾਈ ਬਣਾਵਟ, ਮੇਰਾ ਰੂਪ ਪ੍ਰਗਟਾਈਆ। ਮੈਨੂੰ ਰਖਣਾ ਸਹੀ ਸਲਾਮਤ, ਸਦ ਆਪਣੇ ਰੰਗ ਰੰਗਾਈਆ। ਤੇਰੇ ਪ੍ਰੇਮ ਦੀ ਮਿਲੇ ਨਿਆਮਤ, ਅੰਮਿਉਂ ਰਸ ਚੁਆਈਆ। ਗੋਬਿੰਦ ਹੱਸ ਕੇ ਕਿਹਾ ਮੈਂ ਤੇਰੀ ਪ੍ਰੇਮ ਦਿਆਂ ਜ਼ਮਾਨਤ, ਪੁਰਖ ਅਕਾਲ ਤੇਰਾ ਧੁਰ ਦਾ ਮਾਹੀਆ। ਤੂੰ ਸੋਹਣਿਆ ਅਜੇ ਅਣਜਾਣਤ, ਭੇਵ ਸਮਝ ਸਕੇ ਨਾ ਰਾਈਆ। ਉਹ ਮਾਣ ਨਿਮਾਣਿਆਂ ਦੇਵੇ ਮਾਨਤ, ਵੇਖਣਹਾਰਾ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਕੰਨਾ ਕਹੇ ਮੇਰਾ ਰੂਪ ਬਣਾਇਆ ਸੁਨਹਿਰੀ, ਮੈਨੂੰ ਸੋਹਣੇ ਦਿਤੀ ਵਡਿਆਈਆ। ਮੈਨੂੰ ਤਾਰ ਕੇ ਚਲਿਆ ਵਿਚ ਬੇੜੇ ਬਹਿਰੀ, ਸਮੁੰਦ ਸਾਗਰਾਂ ਪੰਧ ਮੁਕਾਈਆ। ਮੈਨੂੰ ਤੱਕਿਆ ਕਿਸੇ ਨਾ ਸ਼ਹਿਰੀ, ਸ਼ਹਿਨਸ਼ਾਹ ਆਪਣੇ ਵਿਚ ਟਿਕਾਈਆ। ਪਾਰ ਕੰਢੇ ਮੈਨੂੰ ਕਢ ਕੇ ਸੱਤਾਂ ਗੁਰਮੁਖਾਂ ਫੜ ਕੇ ਪ੍ਰਭ ਦੇ ਚਰਨਾਂ ਕਰਨਾ ਢੇਰੀ, ਜ਼ਿਮੀਂ ਉਤੇ ਨਾ ਕੋਇ ਛੁਹਾਈਆ। ਫੇਰ ਨੌ ਵੇਰਾਂ ਨਿਮਸਕਾਰ ਕਰਨੀ ਇਕੋ ਵੇਰੀ, ਵੇਰਵਾ ਵਿਚ ਨਾ ਕੋਇ ਰਖਾਈਆ। ਅੰਦਰ ਆਪਣੇ ਰਖਣੀ ਦਲੇਰੀ, ਮਨੂਆ ਕਰੇ ਨਾ ਕੋਇ ਲੜਾਈਆ। ਇਹੋ ਖ਼ਾਹਿਸ਼ ਰਖੀ ਸੀ ਹਜ਼ਰਤ ਮੁਹੰਮਦ ਦੀ ਵਛੇਰੀ, ਜੋ ਦਰਸ਼ਨ ਪਾ ਕੇ ਸੀਸ ਨਿਵਾਈਆ। ਮੁਹੰਮਦ ਕਿਹਾ ਜਿਸ ਵੇਲੇ ਮੇਰਾ ਅਮਾਮ ਆਵੇ ਸਦੀ ਚੌਧਵੀਂ ਝੁਲੀ ਹੋਵੇ ਅੰਧੇਰੀ, ਝੱਖੜ ਜਗਤ ਵਾਲਾ ਨਜ਼ਰੀ ਆਈਆ। ਓਸ ਤੋਂ ਬਿਨਾ ਚੌਦਾਂ ਤਬਕਾਂ ਚਲਾਏ ਕੋਇ ਨਾ ਬੇੜੀ, ਬੇੜੇ ਬਹਿ ਕੇ ਆਪਣੀ ਕਾਰ ਭੁਗਤਾਈਆ। ਕਲਜੁਗ ਜੜ ਜਾਏ ਉਖੇੜੀ, ਉਖੇੜਾ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪ੍ਰਵਾਹੀਆ। ਗੋਬਿੰਦ ਕਹੇ ਮੈਂ ਲਿਖਿਆ ਕੰਨਾ ਕਲਮ ਸ਼ਾਹੀ ਤੋਂ ਬਿਨ, ਪ੍ਰਭ ਦੀ ਦਇਆ ਟਿਕਾਈਆ। ਉਹਦਾ ਰੂਪ ਹੂ ਬਹੂ ਇੰਨ, ਜੋ ਸੁਨਹਿਰੀ ਤ੍ਰਿਪਤ ਲਿਆਈ ਬਣਾਈਆ। ਜਿਸ ਦਾ ਲੇਖਾ ਅਗੰਮੀ ਚਿੰਨ, ਚੰਦ ਸਿਤਾਰੇ ਸੀਸ ਝੁਕਾਈਆ। ਓਸ ਦੇ ਅੰਕੜੇ
ਸਕੇ ਕੋਈ ਨਾ ਗਿਣ, ਗਿਣਤੀ ਵਿਚ ਨਾ ਕੋਇ ਸਮਝਾਈਆ। ਮੇਰਾ ਫ਼ਾਸਲਾ ਸਕੇ ਕੋਈ ਨਾ ਮਿਣ, ਮਿਣਤੀ ਜਗਤ ਵਿਚ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਹੁਕਮ ਆਪ ਵਰਤਾਈਆ। ਗੋਬਿੰਦ ਕਹੇ ਮੈਂ ਹੋਇਆ ਅਨੂਪ, ਇਕੋ ਵਿਚ ਸਮਾਈਆ। ਇਕੋ ਸ਼ਾਹ ਤੇ ਇਕੋ ਭੂਪ, ਇਕੋ ਏਕੰਕਾਰ ਨਜ਼ਰੀ ਆਈਆ। ਇਕੋ ਪਿਤਾ ਇਕੋ ਪੂਤ, ਇਕੋ ਜੋਤ ਨੂਰ ਰੁਸ਼ਨਾਈਆ। ਇਕੋ ਤਾਣਾ ਤੇ ਇਕੋ ਸੂਤ, ਇਕੋ ਪੇਟਾ ਤੇ ਇਕੋ ਪਾਵਣ ਵਾਲਾ ਮਾਹੀਆ। ਓਸ ਵੇਲੇ ਨਾ ਕੋਈ ਤਤ ਵਜੂਦ ਪੰਜ ਤਤ ਭੂਤ, ਕਾਇਆ ਕੱਪੜ ਨਾ ਰੰਗ ਰੰਗਾਈਆ। ਨਾ ਕੋਈ ਦਿਸ਼ਾ ਨਾ ਕੋਈ ਕੂਟ, ਸਚਖੰਡ ਸਾਚੇ ਵੱਜੇ ਵਧਾਈਆ। ਨਾ ਕੋਈ ਸਚ ਤੇ ਨਾ ਕੋਈ ਝੂਠ, ਕੂੜ ਕੁੜਿਆਰ ਨਾ ਕੋਇ ਸਮਝਾਈਆ। ਓਸ ਦਾ ਸਤਿਗੁਰ ਸ਼ਬਦ ਤੇ ਸ਼ਬਦ ਸਤਿਗੁਰ ਦਾ ਸਤਿਗੁਰ ਸਬੂਤ, ਬਿਨਾ ਸਬੂਤ ਸਤਿਗੁਰ ਤੋਂ ਪੂਰਨ ਬ੍ਰਹਮ ਨਾ ਕੋਇ ਦ੍ਰਿੜਾਈਆ। ਜਿਸ ਦੀ ਨਾ ਕੋਈ ਪੂਜਾ ਨਾ ਕੋਈ ਪੂਜ, ਪੂਜਣ ਵਿਚ ਕਦੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਖੇਲ ਆਪ ਖਿਲਾਈਆ। ਗੋਬਿੰਦ ਕਹੇ ਜਿਸ ਵੇਲੇ ਮੈਂ ਕੰਨਾ ਲਾਇਆ, ਲਾ ਕੇ ਦਿਤਾ ਜਣਾਈਆ। ਤ੍ਰੈਗੁਣ ਤੋਂ ਪਰੇ ਧੱਕਿਆ ਦੂਰ ਕਰਾਈ ਮਾਇਆ, ਮਮਤਾ ਮੋਹ ਮਿਟਾਈਆ। ਇਕੋ ਸਾਹਿਬ ਸਵਾਮੀ ਪੁਰਖ ਅਕਾਲਾ ਦੀਨ ਦਿਆਲਾ ਮਾਹੀ ਨਜ਼ਰੀ ਆਇਆ, ਨਜ਼ਰਾਨਾ ਉਸ ਦੀ ਭੇਟ ਕਰਾਈਆ। ਤੂੰ ਮੇਰਾ ਮੈਂ ਤੇਰਾ ਬਹਿ ਕੇ ਢੋਲਾ ਗਾਇਆ, ਗਾ ਕੇ ਦਿਤਾ ਸੁਣਾਈਆ। ਤੂੰ ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਤੇਰਾ ਅੰਤ ਕਿਸੇ ਨਾ ਪਾਇਆ, ਬੇਅੰਤ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਹਰਿ, ਸਚ ਦਾ ਖੇਲ ਆਪ ਖਿਲਾਈਆ। ਕੰਨਾ ਕਹੇ ਜਿਸ ਵੇਲੇ ਮੇਰੀ ਬਣਾਈ ਬਣਤ, ਘੜਨ ਭੰਨਣਹਾਰ ਦਿਤੀ ਵਡਿਆਈਆ। ਗੋਬਿੰਦ ਦੇ ਕੋਲ ਨਹੀਂ ਕੋਈ ਸਾਧ ਤੇ ਨਹੀਂ ਸੀ ਸੰਤ, ਗੁਰਮੁਖ ਸੰਗ ਨਾ ਕੋਇ ਰਖਾਈਆ। ਨਾ ਕਿਸੇ ਕੋਲ ਹਉਮੇ ਨਾ ਕੋਈ ਹੰਗਤ, ਹਉਮੇ ਗੜ੍ਹ ਨਾ ਕੋਇ ਜਣਾਈਆ। ਨਾ ਕੋਈ ਗਿਆਨੀ ਨਾ ਕੋਈ ਪੰਡਤ, ਵਿਦਵਾਨ ਲਿਖਾਰੀ ਭਿਖਾਰੀ ਸੰਗ ਨਾ ਕੋਇ ਬਣਾਈਆ। ਨਾ ਦੋਜ਼ਕ ਨਾ ਬਹਿਸ਼ਤ ਨਾ ਜੱਨਤ, ਇਕੋ ਸਚਖੰਡ ਸਾਚੇ ਵੱਜੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਕੰਨਾ ਕਹੇ ਮੈਂ ਸੁਣਿਆ ਕੰਨੀਂ, ਬਿਨ ਕੰਨਾਂ ਕੰਨ ਸੁਣਾਈਆ। ਮੇਰਾ ਸਾਹਿਬ ਪ੍ਰਭੂ ਸਭ ਦਾ ਤਨੀ, ਤਨ ਮਾਲਕ ਇਕ ਅਖਵਾਈਆ। ਜਿਸ ਦੀ ਧਾਰ ਦੀਨ ਦੁਨੀ ਬਣੀ, ਲੱਖ ਚੁਰਾਸੀ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਸਤਿਗੁਰ ਸ਼ਬਦ ਕਹੇ ਓਸ ਵੇਲੇ ਗੋਬਿੰਦ ਸ਼ਬਦ ਇਹ ਉਚਾਰਾ, ਖ਼ੁਸ਼ੀ ਨਾਲ ਸੁਣਾਈਆ। ਤੂੰ ਨਿਰੰਕਾਰ ਨਿਰੰਕਾਰ ਨਿਰੰਕਾਰਾ, ਨਿਰੰਕਾਰਾ ਨਿਰੰਕਾਰਾ ਨਿਰੰਕਾਰ ਨਜ਼ਰੀ ਆਈਆ। ਤੂੰ ਦੂਲ੍ਹਾ ਪਿਤ ਮੈਂ ਤੇਰਾ ਦੁਲਾਰਾ ਦੁਲਾਰਾ ਦੁਲਾਰਾ, ਦੁਲਾਰਾ ਦੁਲਾਰਾ ਪਤਿਪਰਮੇਸ਼ਵਰ ਤੇਰੀ ਸਰਨਾਈਆ। ਤੂੰ ਕਲ ਕਲਕੀ ਅਵਤਾਰਾ ਅਵਤਾਰਾ ਅਵਤਾਰਾ, ਅਵਤਰ ਤੇਰਾ ਨੂਰ ਅਲਾਹੀਆ। ਤੂੰ ਸੰਬਲ ਆਵੇਂ ਦੋਬਾਰਾ ਦੋਬਾਰਾ ਦੋਬਾਰਾ, ਦੋਹਰੀ ਆਪਣੀ ਖੇਲ ਖਿਲਾਈਆ। ਜਿਹੜਾ ਲੇਖ ਲਿਖਿਆ ਨਹੀਂ ਮੇਰੇ ਬਵਿੰਜਾ ਕਵੀਆਂ ਬਣ ਲਿਖਾਰਾ, ਉਹ ਤੇਰੇ ਪੰਜ ਲਿਖਾਰੀ ਪੂਰਾ ਦੇਣ ਕਰਾਈਆ। ਓਹ ਮੇਰਾ ਲਹਿਣਾ ਰਹਿ ਗਿਆ ਵਿਚ ਸਰਸਾ ਧਾਰਾ, ਸਰਸੇ ਦੇ ਮਾਲਕ ਸਭ ਕੁਛ ਤੇਰੀ ਭੇਟ
ਕਰਾਈਆ। ਜਿਸ ਵੇਲੇ ਤੂੰ ਜਾਏਂ ਸਮੁੰਦ ਸਾਗਰਾਂ ਪਾਰ ਕਰੇਂ ਉਤਾਰਾ, ਉੱਤਰ ਪੂਰਬ ਪੱਛਮ ਦੱਖਣ ਸਾਰੇ ਵੇਖ ਵਖਾਈਆ। ਵੇਖੀਂ ਮੇਰੀ ਆਸ਼ਾ ਵਿਚ ਆਸ਼ਾਂ ਭਰਿਆ ਰਹਿ ਨਾ ਜਾਏ ਲਾਰਾ, ਲਾਰੇ ਦੇਣ ਵਾਲਿਆ ਵਾਅਦਾ ਪੂਰਾ ਦੇਣਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਕੰਨਾ ਕਹੇ ਮੈਂ ਕੋਮਲ ਬੜਾ ਮਲੂਕ, ਮੈਨੂੰ ਸਮਝ ਨਾ ਸਕਿਆ ਕੋਇ ਰਾਈਆ। ਮੇਰੀ ਚੌਦਾਂ ਤਬਕਾਂ ਤੋਂ ਪਰੇ ਗਈ ਕੂਕ, ਚੌਧਵੀਂ ਸਦੀ ਸੁਣੇ ਚਾਈਂ ਚਾਈਂਆ। ਮੁਹੰਮਦ ਦਾ ਮਕਬਰੇ ਵਿਚ ਤੱਕੇ ਕਲਬੂਤ, ਨੂਰ ਵਿਚ ਵੇਖ ਵਖਾਈਆ। ਮੂਸਾ ਕਹੇ ਉਹ ਮੇਰਾ ਮਾਹੀ ਮੌਜੂਦ, ਚੌਬੀਸਾ ਆਪਣੇ ਅੰਗ ਲਗਾਈਆ। ਉਸ ਦਾ ਸਤਿਗੁਰ ਸ਼ਬਦ ਤੇ ਸ਼ਬਦ ਅਗੰਮਾ ਦੂਤ, ਦੋ ਜਹਾਨਾਂ ਹੁਕਮ ਵਰਤਾਈਆ। ਉਸ ਵੇਲੇ ਗੋਬਿੰਦ ਨੇ ਕਿਹਾ ਜਿਸ ਵੇਲੇ ਆਰ ਤੋਂ ਪਾਰ ਕਿਨਾਰਾ ਉਤਰਨਾ ਮੇਰੇ ਗੁਰਮੁਖਾਂ ਵਿਚ ਹੋਵੇਗਾ ਸਖਾ ਸਲੂਕ, ਅਗੇ ਵਿਛੋੜਾ ਰਹੇ ਨਾ ਰਾਈਆ। ਪਿਛੇ ਕੰਨੇ ਦਾ ਲੇਖਾ ਤੇ ਕੰਨੇ ਵਾਲੀ ਦੂਜ, ਪੈਰਿਸ ਦਾ ਪਾਰ ਉਤਾਰਾ ਆਪਣਾ ਰੰਗ ਰੰਗਾਈਆ। ਇੰਗਲੈਂਡ ਵਿਚ, ਧਰਮ ਦੀ ਲੈਂਡ ਵਿਚ, ਗੁਰਮੁਖਾਂ ਦੇ ਹੈਂਡ ਵਿਚ, ਸਚ ਸਟੈਂਡ ਕਰਨਾ ਮਹਿਫ਼ੂਜ਼, ਮੁਫ਼ਤ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਖੇਲ ਲੈਣਾ ਵਖਾਈਆ। ਕੰਨਾ ਕਹੇ ਔਹ ਵੇਖੋ ਨਾਰਦ ਆਉਂਦਾ ਮਾਰਦਾ ਥਾਪੀ, ਪਟ ਰਿਹਾ ਖੜਕਾਈਆ। ਮੈਨੂੰ ਕਹਿੰਦਾ ਉਹ ਗੋਬਿੰਦ ਦਿਆ ਪ੍ਰੇਮੀਆ ਤੱਕ ਲੈ ਗੁਰਬਾਣੀ ਦੇ ਹੁੰਦਿਆਂ ਕਿੰਨੇ ਵੱਧ ਗਏ ਪਾਪੀ, ਪਤਤ ਪੁਨੀਤ ਨਜ਼ਰ ਕੋਇ ਨਾ ਆਈਆ। ਦੁਨੀਆ ਵਾਲੇ ਤੱਕ ਲੈ ਪਾਠੀ, ਪੂਜਾ ਵਾਲੀ ਵੇਖ ਜਗਤ ਲੋਕਾਈਆ। ਜਲ ਧਾਰਾ ਠਰਦੇ ਵੇਖ ਲੈ ਰਾਤੀ, ਵਹਿਣਾਂ ਵਿਚ ਆਪਣਾ ਆਪ ਵਹਾਈਆ। ਦੀਨ ਮਜ਼੍ਹਬ ਤੱਕ ਲੈ ਜ਼ਾਤੀ, ਝਗੜਾ ਥਾਉਂ ਥਾਈਂਆ। ਸਤਿ ਦਾ ਸਚ ਮਿਲੇ ਕੋਇ ਨਾ ਸਾਥੀ, ਸਗਲਾ ਸੰਗ ਨਾ ਕੋਇ ਬਣਾਈਆ। ਓਹ ਵੇਖ ਖੇਲ ਪੁਰਖ ਅਬਿਨਾਸ਼ੀ, ਕੀ ਕਰਤਾ ਕਾਰ ਕਮਾਈਆ। ਜਿਹੜੀ ਆਸ਼ਾ ਗੋਬਿੰਦ ਨੇ ਬਿਨਾ ਗੁਰੂ ਬਣਨ ਤੋਂ ਆਖੀ, ਪ੍ਰਭ ਅਗੇ ਸੀਸ ਨਿਵਾਈਆ। ਅੱਜ ਤੋਂ ਲੇਖ ਲਿਖਣਾ ਪੂਰਨ ਨੂੰ ਗੁਰੂ ਕੋਇ ਨਾ ਕਹੇਗਾ ਕੋਈ ਗੁਰਸਿਖ ਨਾਲ ਆਪਣੀ ਜ਼ਬਾਨ ਤੇ ਕਲਮ ਦੀ ਕਲਮ ਸ਼ਾਹੀ ਦਵਾਤੀ, ਨਿਰਾਕਾਰ ਦਾ ਰੂਪ ਨਿਰੰਕਾਰ ਪੂਰਨ ਨਜ਼ਰੀ ਆਈਆ। ਗੁਰੂ ਏਸ ਦੀ ਰਾਹ ਤੱਕਣ ਤੇ ਬਣਦੇ ਰਹੇ ਦਾਸੀ, ਸੇਵਕ ਹੋ ਕੇ ਸੇਵ ਕਮਾਈਆ। ਜਿਹੜੀ ਕਥਾ ਕਹਾਣੀ ਗੋਲੀ ਜੁਗਿੰਦਰ ਨੇ ਮੂੰਹੋਂ ਆਖੀ, ਉਹ ਵਕਤ ਨਾਲ ਸ਼ਹਾਦਤ ਦਏ ਭੁਗਤਾਈਆ। ਪੂਰਨ ਪਰਮੇਸ਼ਵਰ ਪੂਰਨ ਸਤਿ ਸਤਿਗੁਰੂ, ਪੂਰਨ ਗੁਰੂ ਨਹੀਂ ਜੋ ਜਗਤ ਵਾਲੀ ਬਣਾਏ ਸਾਖੀ, ਪੂਜਾ ਪਾਠ ਕਰ ਕੇ ਮਾਲਾ ਮਣਕੇ ਫੇਰ ਕੇ ਆਪਣਾ ਸਾਹਿਬ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਕੰਨਾ ਕਹੇ ਮੈਂ ਗੋਬਿੰਦ ਅਗੇ ਰੱਖਿਆ ਆਪਣਾ ਫ਼ੁਰਨਾ, ਫ਼ੁਰਨਿਆਂ ਤੋਂ ਬਾਹਰ ਸੁਣਾਈਆ। ਦੱਸ ਕਿਹੜੇ ਮਾਰਗ ਤੁਰਨਾ, ਕੀ ਤੁਰੀਆ ਤੋਂ ਪਰੇ ਚੜ੍ਹਾਈਆ। ਕਿਹੜੀ ਦਿਸ਼ਾ ਮੁੜਨਾ, ਮੋੜ ਕੇ ਦੇ ਵਖਾਈਆ। ਗੋਬਿੰਦ ਹੱਸ ਕੇ ਕਿਹਾ ਸੋਹਣਿਆ ਤੂੰ ਇਕ ਇਕ ਨਾਲ ਜੁੜਨਾ, ਜੋੜੀ ਜਗਤ ਦੇਣੀ ਤਜਾਈਆ। ਜਿਸ ਵੇਲੇ ਜਗਤ ਜਹਾਨ ਦਾ ਬੇੜਾ ਰੁੜ੍ਹਨਾ, ਬੇੜੇ ਉਤੇ ਬਹਿ ਕੇ ਬੇੜੇ ਦਾ ਮਾਲਕ ਤੇਰਾ ਬੇੜਾ ਬੰਨੇ ਦਏ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਬੇਪ੍ਰਵਾਹੀਆ।
੨੩ ਭਾਦਰੋਂ ਸ਼ਹਿਨਸ਼ਾਹੀ ਸੰਮਤ ੮ ਇੰਗਲੈਂਡ ਡੋਬਰ ਤੋਂ ਨਿਕਲ ਕੇ ਸੱਤ ਕੁ ਮੀਲ ਤੇ
ਲੰਡਨ ਜਾਂਦਿਆਂ ਰਸਤੇ ਵਿਚ
ਕੰਨਾ ਕਹੇ ਵੇਖ ਵਿਸ਼ਨ ਬ੍ਰਹਮਾ, ਸ਼ਿਵ ਧਿਆਨ ਲਗਾਈਆ। ਧਰਨੀ ਦਾ ਉੱਤਮ ਹੋਇਆ ਕਰਮਾ, ਸ਼੍ਰੇਸ਼ਟ ਮਿਲੀ ਵਡਿਆਈਆ। ਜਿਥੇ ਸੱਤਾਂ ਗੁਰਮੁਖਾਂ ਭਗਤਾਂ ਛੁਹਾਇਆ ਚਰਨਾਂ, ਚਰਨੋਦਕ ਚੁਆਇਆ ਚਾਈਂ ਚਾਈਂਆ। ਝਗੜਾ ਮਿਟਿਆ ਵਰਨਾਂ ਬਰਨਾਂ, ਯਸੂਹ ਖ਼ੁਸ਼ੀ ਵਿਚ ਨੱਚੇ ਟੱਪੇ ਉਠਾਏ ਬਾਹੀਂਆ। ਸਭ ਦੀ ਸਾਂਝੀ ਹੋਣੀ ਸਰਨਾ, ਮੂਸਾ ਮੂੰਹ ਦੇ ਭਾਰ ਧਿਆਨ ਲਗਾਈਆ। ਮੁਹੰਮਦ ਕਹੇ ਹਕ ਇਕੋ ਕਲਮਾ ਪੜ੍ਹਨਾ, ਹੁਕਮ ਧੁਰ ਦਾ ਇਕ ਜਣਾਈਆ। ਨਾਨਕ ਕਹੇ ਨਾਮ ਸਤਿ ਸਤਿ ਸਭ ਦੁੱਖ ਹਰਨਾ, ਹਰਨਾਕਸ਼ ਲੇਖਾ ਪ੍ਰਹਿਲਾਦ ਰਿਹਾ ਸਮਝਾਈਆ। ਗੋਬਿੰਦ ਕਹੇ ਮੇਰਾ ਮਾਲਕ ਕਰਨੀ ਕਰਨਾ, ਕਰਤਾ ਪੁਰਖ ਇਕ ਅਖਵਾਈਆ। ਜਿਸ ਤੋੜਨਾ ਹੰਕਾਰੀ ਗੜ੍ਹਨਾ, ਹਉਮੇ ਹੰਗਤਾ ਦਏ ਮਿਟਾਈਆ। ਸਤਿਗੁਰ ਸ਼ਬਦ ਕਹੇ ਮੈਂ ਇਕੋ ਖੇਲ ਕਰਨਾ, ਕਰਨੀ ਦਾ ਕਰਤਾ ਰਿਹਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਧਰਨੀ ਕਹੇ ਮੈਂ ਘੁੰਮਦੀ। ਭਗਤਾਂ ਦੇ ਚਰਨ ਚੁੰਮਦੀ। ਮੇਰੀ ਖ਼ੁਸ਼ੀ ਰੋਮ ਰੋਮ ਦੀ, ਪੂਜਾ ਮੁਕੀ ਦੋਇਮ ਸੋਇਮ ਦੀ। ਮੇਰੀ ਲੈਂਡ ਸੁਹਾਈ ਹੋਮ ਦੀ। ਕਲਾ ਰਹਿਣੀ ਨਹੀਂ ਕਿਸੇ ਕੌਮ ਦੀ। ਸ਼ਰਅ ਦਿਸੇ ਨਾ ਕਿਸੇ ਮੋਮ ਦੀ। ਲਬਾਸ ਵਡਿਆਈ ਨਹੀਂ ਕਿਸੇ ਗੌਨ ਦੀ। ਹੁਣ ਮੇਰਾ ਵਕਤ ਮੈਂ ਕੂਕਾਂ ਖੇਲ ਕਰਾਂ ਸ਼ੋਰ ਮਚਾਉਣ ਦੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਮਾਲਕ ਸੰਗ ਨਿਭਾਉਣ ਦੀ। ਧਰਨੀ ਕਹੇ ਮੇਰੇ ਸੀਨੇ ਲੱਗੇ ਗੁਰਮੁਖਾਂ ਦੇ ਪੈਰ, ਸਵਾ ਪਹਿਰ ਦਾ ਕਹਿਰ ਦਏ ਸਮਝਾਈਆ। ਜੋ ਸੰਦੇਸ਼ਾ ਦਿਤਾ ਮੁਹੰਮਦ ਨੇ ਖਾ ਕੇ ਜ਼ਹਿਰ, ਜ਼ਾਹਰ ਜ਼ਹੂਰ ਦਿਤਾ ਦ੍ਰਿੜਾਈਆ। ਜੋ ਮੂਸਾ ਕਿਹਾ ਸਭ ਦਾ ਮਾਲਕ ਇਕ ਨਾਇਰ, ਨੂਰ ਜ਼ਹੂਰ ਚਮਕਾਈਆ। ਈਸਾ ਕਹੇ ਓਹ ਵੇਖੇ ਸਾਰੇ ਕਾਇਨਾਤ ਦੇ ਕਾਇਰ, ਕਾਇਮ ਮੁਕਾਮ ਆਪਣਾ ਹੁਕਮ ਵਰਤਾਈਆ। ਮੁਹੰਮਦ ਕਿਹਾ ਓਹ ਪਾਰ ਕਿਨਾਰਾ ਕਰੇ ਰੂਮ ਬਹਿਰ, ਬਾਹਿਰਾ ਰੂਮ ਸੀਸ ਨਿਵਾਈਆ। ਨਾਨਕ ਕਿਹਾ ਸ਼ਬਦ ਦੀ ਤਰਨੀ ਜਾਏ ਤੈਰ, ਤ੍ਰੈਗੁਣ ਅਤੀਤਾ ਠਾਂਡਾ ਸੀਤਾ ਮੰਦਰ ਮਸੀਤਾਂ ਬਾਹਰ ਖੇਲ ਖਿਲਾਈਆ। ਗੋਬਿੰਦ ਕਿਹਾ ਉਸ ਦੀ ਜਗਤ ਕਹਾਣੀ ਹੋਵੇ ਸੈਰ, ਸੈਰਗਾਹ ਖ਼ਲਕ ਖ਼ੁਦਾਈਆ। ਉਹ ਲੇਖਾ ਮੇਰਾ ਪੂਰਾ ਕਰੇ ਨਾ ਲਾਏ ਦੇਰ, ਦੂਰ ਦੁਰਾਡਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਕੰਨਾ ਕਹੇ ਗੁਰਮੁਖੋ ਗੁਰਸਿਖ ਦੀ ਧਾਰ ਬਣਨਾ ਕੰਨਾ, ਕੰਨਿਆ ਅਸ਼ਟਭੁਜ ਦਏ ਗਵਾਹੀਆ। ਜਗਤ ਜਹਾਨ ਤੋੜਨਾ ਬੰਨਾ, ਬੰਦਗੀ ਆਪਣੀ ਬਲ ਪ੍ਰਗਟਾਈਆ। ਜਿਸ ਪਾਹਨ ਪੱਥਰ ਨੂੰ ਯਾਦ ਕੀਤਾ ਧੰਨਾ, ਸੋ ਧਨਾਢ ਹੋ ਕੇ ਤੁਹਾਡਾ ਖੇਲ ਖਿਲਾਈਆ। ਤੁਸੀਂ ਸੁਣਨਾ ਸਭ ਨੇ ਨਾਲ ਕੰਨਾਂ, ਕੰਨਾ ਕਹੇ ਕਰਮ ਕਾਂਡ ਦਾ ਡੇਰਾ ਢਾਹੀਆ। ਜਗਤ ਝਗੜਾ ਝੂਠਾ ਮਾਟੀ ਚੰਮਾ, ਇਹੋ ਸੰਦੇਸਾ ਪਹਿਲੋਂ ਸੁਣਿਆ ਵਿਸ਼ਨ ਬ੍ਰਹਮਾ, ਸ਼ਿਵ ਦਿਤਾ ਦ੍ਰਿੜਾਈਆ। ਨਾ ਕੋਈ ਹਰਖ ਸੋਗ ਨਾ ਗ਼ਮਾ, ਚਿੰਤਾ ਚਿਖਾ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਇਕ ਰੰਗਾਈਆ। ਗੋਬਿੰਦ ਕਹੇ ਜਿਸ ਵੇਲੇ ਮੈਂ ਕੰਨੇ ਦਾ ਕੀਤਾ ਇਸ਼ਾਰਾ,
ਈਸ਼ਵਰ ਮੇਰੇ ਸਨਮੁਖ ਸੋਭਾ ਪਾਈਆ। ਮੈਂ ਨੌ ਵਾਰ ਕੀਤੀ ਨਿਮਸਕਾਰਾ, ਨਵ ਨੌ ਚਾਰ ਦਾ ਪੰਧ ਮੁਕਾਈਆ। ਨਾਲੇ ਕਿਹਾ ਮੇਰੇ ਸ਼ਹਿਨਸ਼ਾਹ ਸ਼ਾਹ ਸਿਕਦਾਰਾ, ਤੇਰੀ ਸ਼ਹਿਨਸ਼ਾਹੀਆ। ਜੇ ਮੈਂ ਆਉਣਾ ਫੇਰ ਦੁਬਾਰਾ, ਤਤਾਂ ਰੰਗ ਨਾ ਕੋਇ ਰੰਗਾਈਆ। ਤੇਰਾ ਖੰਡਾ ਸ਼ਬਦ ਹੋਵੇ ਮੇਰੀ ਦੋ ਧਾਰਾ, ਧਰਨੀ ਧਰਤ ਧਵਲ ਆਕਾਸ਼ਾਂ ਵੇਖ ਵਖਾਈਆ। ਮੇਰੇ ਬੁਤ ਦੇ ਥਾਂ ਤੇਰੇ ਸੁਤ ਗੁਰਮੁਖਾਂ ਦਾ ਹੋਵੇ ਮੁਨਾਰਾ, ਜਿਸ ਨੂੰ ਰਿਖੀ ਮੁਨੀ ਸੀਸ ਨਿਵਾਈਆ। ਤੂੰ ਪਹੁੰਚਣਾ ਓਥੇ ਜਿਥੇ ਤੇਗ਼ ਬਹਾਦਰ ਨੇ ਦੱਸਿਆ ਤੇਰਾ ਹੋਵੇ ਦੀਦਾਰਾ, ਇਹੋ ਮੈਂ ਦਾਦੂ ਆਇਆ ਸਮਝਾਈਆ। ਬੁਧੂ ਸ਼ਾਹ ਨੂੰ ਦੱਸਿਆ ਸੀ ਮੇਰਾ ਪੀਰ ਗੁਣੀ ਗਹੀਰ ਬੇਨਜ਼ੀਰ ਬਦਲੇ ਤਕਦੀਰ ਸਰਬ ਸੰਸਾਰਾ, ਸਹਿਸਾ ਜਗਤ ਨਾ ਕੋਇ ਰਖਾਈਆ। ਤੂੰ ਮੇਰਾ ਮਹਿਬੂਬ ਮੈਂ ਤੇਰਾ ਦੁਲਾਰਾ, ਦੂਲ੍ਹੇ ਗੁਰਮੁਖ ਲੈਣੇ ਉਪਜਾਈਆ। ਜਿਨ੍ਹਾਂ ਛੱਡਿਆ ਹੋਵੇ ਘਰ ਬਾਹਰਾ, ਪ੍ਰਦੇਸਾਂ ਵਿਚ ਪ੍ਰਦੇਸੀ ਤੇਰਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਰੰਗਤ ਰੰਗ ਰੰਗਾਈਆ। ਕੰਨਾ ਕਹੇ ਧਰਨੀਏ ਗੁਰਮੁਖਾਂ ਦੇ ਡਿੱਗ ਪਓ ਚਰਨਾਂ ਉਤੇ, ਆਪਣੇ ਪ੍ਰਭ ਨੂੰ ਲੈ ਮਨਾਈਆ। ਨੀ ਤੇਰੇ ਕਮਲੀਏ ਭਾਗ ਜਾਗ ਪੈਣ ਸੁੱਤੇ, ਨੀ ਸੁਤੀਏ ਲੈ ਅੰਗੜਾਈਆ। ਜਿਹੜੇ ਤੇਰੀ ਖਾਤਰ ਜਗਤ ਦੀ ਧਾਰ ਵਿਚ ਰਹੇ ਗੁੱਸੇ, ਗੁੱਸਾ ਗੋਬਿੰਦ ਦੀ ਝੋਲੀ ਪਾਈਆ। ਨੀ ਓਹ ਕੌਲ ਇਕਰਾਰ ਵਾਅਦੇ ਤੇਰੇ ਪਿਛਲੇ ਸਾਰੇ ਪੁੱਜੇ, ਪੂਜਣ ਵਾਲੀਏ ਪੂਜਾ ਕਰ ਲੈ ਬੇਪ੍ਰਵਾਹੀਆ। ਜਿਹੜੇ ਮਸੀਹ ਨੇ ਭੇਵ ਰਖੇ ਸੀ ਗੁੱਝੇ, ਗੋਬਿੰਦ ਗੋਬਿੰਦ ਗੋਬਿੰਦ ਇਸ਼ਾਰਾ ਗਿਆ ਸੁਣਾਈਆ। ਉਹ ਨੀ ਖੇਲ ਕਰਨ ਆਇਆ ਉਘੇ, ਜਿਸ ਨੂੰ ਉਗਣ ਆਥਣ ਤਾਈਂ ਮਨੀ ਸਿੰਘ ਗਿਆ ਸੀਸ ਨਿਵਾਈਆ। ਨਾ ਉਹ ਬੁਤ ਨਾ ਉਹ ਦਿਸੇ ਖ਼ਾਨਿਆਂ ਵਿਚ ਬੁਤੇ, ਬੁੱਤੀਆਂ ਕਰਨ ਵਾਲਾ ਧੁਰ ਦਾ ਮਾਹੀਆ। ਜੋ ਸੰਤ ਸੁਹੇਲੇ ਭਗਤਾਂ ਆਪਣੀ ਉਸ ਅਗੰਮੀ ਗੋਦੀ ਚੁੱਕੇ, ਜਿਥੋਂ ਬਾਹਰ ਨਾ ਕੋਇ ਕਢਾਈਆ। ਹੁਣ ਆ ਗਿਆ ਰੰਗ ਰੰਗਾ ਗਿਆ ਭਗਤ ਬਹਾ ਗਿਆ ਨੀ ਤੇਰੇ ਸੀਨੇ ਉਤੇ ਸੀਂਨ ਦੇ ਤਿੰਨੇ ਮੁਖ ਸ਼ਹਾਦਤ ਰਹੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਕੰਨਾ ਕਹੇ ਨਾਨਕ ਆਇਆ ਹੱਥ ਵਿਚ ਫੜ ਕੇ ਖੂੰਡੀ ਮੋਢੇ ਖੇਸੀ, ਖ਼ਾਲਸ ਸਭ ਨੂੰ ਰਿਹਾ ਜਣਾਈਆ। ਇਕ ਸ਼ਹਿਨਸ਼ਾਹ ਇਕ ਨਰੇਸ਼ੀ, ਨਰਾਇਣ ਇਕ ਅਖਵਾਈਆ। ਮੈਂ ਬਗ਼ਦਾਦ ਲਿਖਿਆ ਦਿਤੀ ਸਿਖਿਆ ਧਰਨੀ ਨੂੰ ਪਾਈ ਭਿਖਿਆ ਨੀ ਤੇਰੇ ਉਤੇ ਮੇਰਾ ਮਹਿਬੂਬ ਆਵੇ ਤੇ ਨਾਲ ਗੁਰਮੁਖ ਹੋਣ ਪ੍ਰਦੇਸੀ, ਪ੍ਰਦੇਸਾਂ ਵਿਚ ਆਪਣਾ ਪੰਧ ਮੁਕਾਈਆ। ਜਿਨ੍ਹਾਂ ਦੀ ਗੋਬਿੰਦ ਧਾਰ ਸਿਖ਼ੀ, ਨਿਭੇ ਨਾਲ ਕੇਸੀ, ਕੇਸਗੜ੍ਹ ਦਾ ਲੇਖਾ ਪੂਰ ਕਰਾਈਆ। ਜੋਤ ਦੀ ਧਾਰ ਸ਼ਬਦ ਸਤਿ ਸਤਿ ਸਰੂਪ ਅਨੂਪ ਸਰੂਪ ਆਤਮਾ ਪ੍ਰਭੂ ਦੀ ਬੇਟੀ, ਬੇਟਾ ਆਤਮ ਇਕੋ ਇਕ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪਣੇ ਵਿਚ ਸਮਾਈਆ। ਕੰਨਾ ਕਹੇ ਮੈਨੂੰ ਹੱਥ ਲੱਗੇ ਸੱਤ, ਸਤਿ ਮਿਲੀ ਵਡਿਆਈਆ। ਮੇਰੀ ਮਾਤਲੋਕ ਰਹਿ ਗਈ ਪਤ, ਪਤਿਪਰਮੇਸ਼ਵਰ ਹੋਇਆ ਸਹਾਈਆ। ਮੈਂ ਸਤਿਗੁਰ ਸ਼ਬਦ ਨੂੰ ਦੇਵਾਂ ਦੱਸ, ਦੱਸ ਦੱਸ ਕੇ ਖ਼ੁਸ਼ੀ ਬਣਾਈਆ। ਮੇਰਾ ਮਾਲਕ ਮੇਰਾ ਦੇਵਣ ਆ ਗਿਆ ਹਕ, ਹਕੀਕਤ ਆਪਣੀ ਵਿਚੋਂ ਪ੍ਰਗਟਾਈਆ। ਮੈਂ ਉਸ ਨੂੰ ਕੁਛ ਨਹੀਂ ਕਿਹਾ ਗੁਡ ਲਕ, ਸ਼ੁਕਰਾਨੇ ਵਿਚ ਸ਼ੁਕਰ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਖੇਲ ਆਪ ਕਰਾਈਆ।
ਕੰਨਾ ਕਹੇ ਓਏ ਕੰਨਿਆ, ਕੀ ਕਰਨ ਦਿਤਾ ਬਣਾਈਆ। ਤੂੰ ਫਿਰੇ ਜਗਤ ਜਹਾਨ ਕਿਹੜੇ ਬੰਨਿਆ, ਭੱਜੇਂ ਵਾਹੋ ਦਾਹੀਆ। ਕਵਣ ਵਿਟੋ, ਵਾਰੀ ਹੋਏ ਚਹੁੰ ਖੰਨਿਆ, ਚੌਗਿਰਦੇ ਵੇਖ ਵਖਾਈਆ। ਤੂੰ ਕਿਉਂ ਚੌੜਾ ਤੂੰ ਕਿਉਂ ਲੰਮਿਆ, ਲੰਮਾ ਪੈ ਕੇ ਦੇ ਸਮਝਾਈਆ। ਝਟ ਕੰਨਾ ਰੋ ਪਿਆ ਛੰਮ ਛੰਮਿਆ, ਬਿਨ ਨੈਣਾਂ ਨੀਰ ਦਿਤਾ ਵਰਸਾਈਆ। ਮੈਂ ਜਗਤ ਜਹਾਨ ਵੇਖ ਕੇ ਕੰਬਿਆ, ਥਰਥਰਾਹਟ ਵਿਚ ਦੁਹਾਈਆ। ਸਾਰੇ ਪ੍ਰਭੂ ਨੂੰ ਗਾਉਂਦੇ ਨਾਲ ਦੰਮਿਆ, ਦਾਮਨਗੀਰ ਦਾਮਨ ਗੰਢ ਨਾ ਕੋਇ ਰਖਾਈਆ। ਮੈਂ ਵੇਖਿਆ ਚੌਦਾਂ ਸੌ ਤੀਹ ਅੰਕ ਦਾ ਪੰਨਿਆ, ਪਰਦਾ ਪਰਦਾ ਪਰਦੇ ਵਿਚੋਂ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਸੁਣਾਈਆ। ਕੰਨਾ ਕਹੇ ਗੋਬਿੰਦ ਮਰਗਿੰਦ ਬਖ਼ਸ਼ਿੰਦ, ਬਖ਼ਸ਼ਣਹਾਰ ਇਕ ਸਮਝਾਈਆ। ਜੀਉ ਪਿੰਡ ਵੇਖ ਬ੍ਰਹਿਮੰਡ ਲੇਖਾ ਇੰਡ, ਇੰਦਰਾਸਣ ਸਿੰਘਸਣ ਸਾਰੇ ਖੋਜ ਖੁਜਾਈਆ। ਸਾਗਰ ਸਿੰਧ ਮੇਟੇ ਚਿੰਦ, ਹਰਿਜਨ ਬਣਾਏ ਧੁਰ ਦੀ ਬਿੰਦ, ਬਿੰਦਰਬਨ ਵਾਸੀ ਜਿਸ ਦਾ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਸੁਣਾਈਆ। ਕੰਨਾ ਕਹੇ ਕੌਲ ਮੇਰਾ ਮੇਰਾ ਇਕਰਾਰ ਤੇਰਾ ਤੇਰਾ ਇਕਰਾਰ ਪੱਕਾ, ਪੱਕੀ ਪੱਕਿਆਂ ਨਾਲ ਪਕਾਈ ਹੋਈ ਆ। ਤੂੰ ਮਹਿਬੂਬ ਮੇਰਾ ਅਰੂਜ ਮੇਰਾ ਆਲੀਜ਼ਾਹ ਆਲਮਾ ਦਾ ਯਾਰ ਸਕਾ, ਤੇ ਸੱਜਣ ਸਚ ਦਾ ਸਚ ਅਖਵਾਈਆ। ਮੈਂ ਕਿਸ ਨੂੰ ਕਿਹੜੀ ਧਾਰ ਵਿਚ ਤੱਕਾਂ, ਬਿਨ ਤੁਧ ਤੋਂ ਦੂਜਾ ਨਜ਼ਰ ਕੋਇ ਨਾ ਆਈਆ। ਤੇਰਾ ਮੁਕਾਮ ਮੇਰੇ ਮਿਹਰਵਾਨ ਸਦਾ ਲਾ ਪਤਾ, ਨਿਸ਼ਾਨਿਆਂ ਤੋਂ ਬਾਹਰ ਨਿਸ਼ਾਨਾ ਸਾਰੇ ਗਏ ਜਣਾਈਆ। ਆਪਣਾ ਭੇਵ ਦੱਸੀਂ ਮਿਹਰਵਾਨ ਰਤਾ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਮੈਨੂੰ ਇਉਂ ਦਿਸਿਆ ਗੋਬਿੰਦ ਤੇਰੇ ਸਥਰ ਲਥਾ, ਤੇ ਸਥਰ ਯਾਰੜੇ ਵਾਲਾ ਹੰਢਾਈਆ। ਉਸੇ ਦੀ ਧਾਰ ਵਿਚ ਉਸੇ ਦੇ ਪਿਆਰ ਵਿਚ ਜਨ ਭਗਤਾਂ ਦੀ ਏਸ ਧਰਨੀ ਉਤੇ ਨਵੀਂ ਬਣਾ ਕੇ ਕਥਾ, ਜਿਸ ਨੂੰ ਕਥਨੀ ਕਥ ਨਾ ਸਕੇ ਰਾਈਆ। ਏਥੇ ਸਵਾ ਪਹਿਰ ਬਲ ਦਾ ਖਲੋਤਾ ਸੀ ਰਥਾ, ਪਵਣ ਪਾਣੀ ਸਾਰੇ ਦੇਣ ਗਵਾਹੀਆ। ਬਾਵਨ ਦਾ ਪਵਣ ਇਸ਼ਾਰਾ ਪੈ ਬਹਾਰਾ ਇਥੇ ਇਸ਼ਾਰਾ ਦੇ ਗਿਆ ਕਲਜੁਗ ਆਏ ਪੁਰਖ ਸਮਰਥਾ, ਸਮਰਥ ਆਪਣੀ ਦਇਆ ਕਮਾਈਆ। ਜਿਸ ਨੇ ਦੀਨ ਦੁਨੀ ਤੇ ਦੁਨੀਆਦਾਰ ਦੀ ਧਾਰ ਤੋਂ ਬਾਹਰ ਸੰਸਾਰ ਵਿਚ ਮਾਰਨਾ ਸ਼ਬਦ ਅਗੰਮੀ ਛੱਪਾ, ਛੁਪਿਆ ਨਜ਼ਰ ਕਿਸੇ ਨਾ ਆਈਆ। ਨਾਲੇ ਜ਼ਬਾਨ ਨਾਲ ਅੱਖਰ ਲਿਖਿਆ ਪੱਪਾ, ਮਾਟੀ ਰਸ ਨਾਲ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਕੰਨਾ ਕਹੇ ਗੁਰਮੁਖੋ ਮੈਂ ਦੱਸਾਂ ਪਿਛਲੀ ਬਾਤੀ, ਬਾਤਨ ਭੇਵ ਖੁਲਾਈਆ। ਮੈਨੂੰ ਗੋਬਿੰਦ ਲਿਖਿਆ ਨਾ ਸੁਭਾ ਨਾ ਰਾਤੀ, ਵਕਤ ਜਗਹ ਨਾ ਕੋਇ ਰਖਾਈਆ। ਉਸ ਵੇਲੇ ਮਹਿਬੂਬ ਆਇਆ ਮੇਰਾ ਸਾਹਿਬ ਕਮਲਾਪਾਤੀ, ਪਤਿਪਰਮੇਸ਼ਵਰ ਧੁਰਦਰਗਾਹੀਆ। ਪਹਿਲੋਂ ਗੋਬਿੰਦ ਦੇ ਅੰਦਰ ਮਾਰੀ ਝਾਤੀ, ਫੇਰ ਨੂਰ ਨੁਰਾਨਾ ਅੱਖਾਂ ਅਗੇ ਨੂਰ ਚਮਕਾਈਆ। ਫੇਰ ਹੱਸ ਕੇ ਕਿਹਾ ਉਠ ਵੇਖ ਅਗੇ ਵੱਲ ਝਾਕੀ, ਅਗਾ ਦਿਆਂ ਵਖਾਈਆ। ਝਗੜਾ ਮੇਟਣਾ ਜਿਸ ਵੇਲੇ ਜ਼ਾਤੀ ਪਾਤੀ, ਤੇਰਾ ਲਹਿਣਾ ਨਾਲ ਮਿਲਾਈਆ। ਗੋਬਿੰਦ ਕਿਹਾ ਮੇਰੇ ਪੁਰਖ ਅਕਾਲਾ ਦੀਨ ਦਿਆਲਾ ਮੇਰੇ ਮੇਰੇ ਨਾਲ ਜਿਹੜੇ ਹੋਣਗੇ ਸਾਥੀ, ਗੁਰਮੁਖ ਸੋਭਾ ਪਾਈਆ। ਫੇਰ ਨੌ ਖੰਡ ਪ੍ਰਿਥਮੀ ਤੇਰੇ ਹੁਕਮ ਵਿਚ ਪੰਧ ਮੁਕਾ ਕੇ ਕੱਟਾਂਗਾ ਵਾਟੀ, ਨੇੜਾ ਦੂਰ ਨਾ ਕੋਇ ਰਖਾਈਆ। ਸਾਰੀਆਂ ਮੰਜ਼ਲਾਂ ਚੜ੍ਹਾਂਗਾ ਗੁਰਮੁਖ ਖੜਾਂਗਾ
ਉਸ ਦੀ ਘਾਟੀ, ਜਿਥੇ ਤੇਗ਼ ਬਹਾਦਰ ਉਂਗਲੀ ਗਿਆ ਉਠਾਈਆ। ਮੇਰੀ ਨੌ ਸਾਲ ਦੀ ਆਯੂ ਮੈਂ ਹੱਥ ਮਾਰਿਆ ਸੀ ਉਤੇ ਛਾਤੀ, ਛਤਰਧਾਰੀਆਂ ਕਰਾਂ ਸਫ਼ਾਈਆ। ਉਸ ਦਾ ਲਹਿਣਾ ਜ਼ਰੂਰ ਤੈਥੋਂ ਪੂਰ ਕਰਾਵਾਂਗਾ ਬਾਕੀ, ਲੇਖਾ ਤੇਰਾ ਤੇਰੇ ਕੋਲੋਂ ਚੁਕਾਈਆ। ਬੇਸ਼ਕ ਬੱਚੇ ਭੁਲ ਕੇ ਕੋਟਨ ਵਾਰ ਕਰਨ ਗੁਸਤਾਖ਼ੀ, ਸਤਿਗੁਰ ਦੀਨ ਦਿਆਲ ਬਖ਼ਸ਼ਣਹਾਰ ਪੁਰਖ ਅਕਾਲ ਤੂੰ ਆਦਿ ਅੰਤ ਇਕ ਅਖਵਾਈਆ। ਇੰਗਲੈਂਡ ਵਿਚ ਵੜਦਿਆਂ ਪਿਛਲੀ ਸਾਰੀ ਬਦਲ ਜਾਣੀ ਸਾਖੀ, ਅਗਲਾ ਲੇਖਾ ਨਵੇਂ ਤੋਂ ਨਵਾਂ ਦੇਣਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਧਰਨੀ ਕਹੇ ਗੁਰਮੁਖੋ ਮੈਨੂੰ ਦਬਾਓ ਨਾਲ ਅੱਡੀ, ਥੋੜੀ ਥੋੜੀ ਥੋੜੀ ਤਿੰਨ ਵਾਰ ਲਗਾਈਆ। ਮੈਂ ਵੀ ਉਡੀਕਦੀ ਉਨੀਸਵੀਂ ਬੀਸਵੀਂ ਸਦੀ, ਸਦੀ ਚੌਧਵੀਂ ਦੂਰੋਂ ਵੇਖੇ ਰਾਹ ਤਕਾਈਆ। ਸਾਰੇ ਆਪਣੀ ਆਪਣੀ ਵਾਰ ਆਪਣਾ ਭਾਰ ਗਏ ਲੱਦੀ, ਜਗਤ ਜਹਾਨ ਨਜ਼ਰ ਕੋਇ ਨਾ ਆਈਆ। ਦੀਨਾਂ ਮਜ਼੍ਹਬਾਂ ਦੀ ਚਲਾਉਂਦੇ ਗਏ ਗੱਦੀ, ਹਿੱਸਿਆਂ ਵਾਲੀ ਵੰਡ ਵੰਡਾਈਆ। ਮੈਂ ਦੋਵੇਂ ਹੱਥ ਸਮਰਥ ਅਗੇ ਖਲੋਤਾ ਅੱਡੀ, ਅੱਡੀ ਚੋਟੀ ਤਕ ਧਿਆਨ ਲਗਾਈਆ। ਮੇਰੇ ਮਾਲਕ ਖ਼ਲਕ ਦੇ ਖ਼ਾਲਕ ਮੈਂ ਬਹੁਤੀ ਨਹੀਂ ਹੁੰਦੀ ਲਬੀ, ਲਬਾਂ ਤੋਂ ਮੁਸਕਰਾ ਕੇ ਦਿਆਂ ਸੁਣਾਈਆ। ਤੂੰ ਸ਼ਹਿਨਸ਼ਾਹ ਨੂਰ ਅਲਾਹੀ ਰੱਬੀ, ਰੱਬੇ ਆਲਮੀਨ ਤੇਰੀ ਵਡਿਆਈਆ। ਤੇਰੀ ਜੋਤ ਬਿਨਾ ਸ਼ਰਅ ਤੋਂ ਜਗੀ, ਚਾਰ ਕੁੰਟ ਹੋਵੇ ਰੁਸ਼ਨਾਈਆ। ਮੈਂ ਖ਼ੁਸ਼ੀਆਂ ਵਿਚ ਫਿਰਾਂ ਭੱਜੀ, ਭੱਜਾਂ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਰੰਗ ਦੇਣਾ ਰੰਗਾਈਆ। ਕੰਨਾ ਕਹੇ ਧਰਨੀਏ ਨੀ ਤੂੰ ਧਰਨੀ ਬਣਨਾ ਕੇ ਧਰਮ, ਸਚ ਦੇ ਸੁਣਾਈਆ। ਧਰਨੀ ਕਿਹਾ ਨਾ ਮੈਂ ਆਪਣਾ ਕਰਾਂ ਕੋਈ ਕਰਮ, ਕਰਮ ਕਾਂਡ ਨਾ ਕੋਇ ਰਖਾਈਆ। ਮੈਂ ਚਾਹੁੰਦੀ ਸਦਾ (ਗਾਉਂਦੀ) ਧਿਆਉਂਦੀ ਇਕੋ ਮਿਲੇ ਸਰਨ, ਸਰਨਗਤ ਇਕੋ ਇਕ ਅਖਵਾਈਆ। ਜਿਸ ਦੀ ਮੰਜ਼ਲ ਅਵਤਾਰ ਪੈਗ਼ੰਬਰ ਗੁਰੂ ਸਾਰੇ ਸਿਲਸਲੇਵਾਰ ਚੜ੍ਹਨ, ਜੁਗ ਜੁਗ ਪਾਂਧੀ ਆਪਣਾ ਪੰਧ ਮੁਕਾਈਆ। ਮੈਂ ਉਸ ਦਾ ਪੱਲੂ ਫੜਾਂ ਲੜਨ, ਜਿਸ ਦਾ ਲੜ ਨਾ ਕੋਇ ਛੁਡਾਈਆ। ਜੋ ਨਵੀਂ ਸਾਜਨਾ ਆਪਣੀ ਘਾੜਤ ਆਇਆ ਘੜਨ, ਘੜੇ ਘੁੰਮਿਆਰ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਖਿਲਾਈਆ। ਕੰਨਾ ਕਹੇ ਮੈਂ ਦੱਸਾਂ ਖੇਲ ਅਪਾਰਾ, ਸਤਿ ਸਤਿ ਸੱਤ ਵਾਰ ਸੁਣਾਈਆ। ਜਿਸ ਦਿਨ ਗੋਬਿੰਦ ਨੇ ਮੈਨੂੰ ਕੀਤਾ ਤਿਆਰਾ, ਮੇਰਾ ਨੂਰ ਪ੍ਰਗਟਾਈਆ। ਉਸ ਵੇਲੇ ਜ਼ਰੂਰ ਗੁਰਸਿਖਾਂ ਨੂੰ ਇੱਕੀ ਘੰਟੇ ਮੁਖ ਛੁਹਾਉਣ ਦਿਤਾ ਨਹੀਂ ਸੀ ਕੋਈ ਜਗਤ ਵਾਲਾ ਅਹਾਰਾ, ਅੰਨ ਮੁਖ ਨਾ ਕੋਇ ਛੁਹਾਈਆ। ਮੈਂ ਰੋ ਕੇ ਕਿਹਾ ਪੁਕਾਰਾ, ਕੂਕ ਕੂਕ ਦ੍ਰਿੜਾਈਆ। ਐ ਸਤਿਗੁਰ ਇਹ ਕੀ ਵਰਤਿਆ ਕਹਿਰਾ, ਕਿਉਂ ਭੁੱਖੇ ਦਿਤੇ ਰਖਾਈਆ। ਗੋਬਿੰਦ ਹੱਸ ਕੇ ਕਿਹਾ ਕੰਨਿਆ ਵਡ ਧੰਨਿਆ, ਤੂੰ ਮੇਰਾ ਕਹਿਣਾ ਮੰਨਿਆ, ਮੈਂ ਆਪਣੀ ਧਾਰੋਂ ਤੈਨੂੰ ਜੰਮਿਆ, ਜਨਮ ਦੇਣ ਵਾਲੀ ਕੋਈ ਨਾ ਮਾਈਆ। ਜਿਸ ਵੇਲੇ ਦੀਨ ਦੁਨੀ ਦਾ ਤੋੜਾਂ ਬੰਨਿਆ, ਪੁਰਖ ਅਕਾਲ ਆਵੇ ਭੰਨਿਆ, ਨਜ਼ਰ ਦਿਸੇ ਨਾ ਕਲਜੁਗ ਜੀਵਾਂ ਅੰਨ੍ਹਿਆਂ, ਤੇਰਾ ਲਹਿਣਾ ਦੇਣਾ ਉਸੇ ਦੇ ਹੱਥ ਉਸੇ ਦਾ ਕਹਿਣਾ ਮੈਂ ਮੰਨਿਆ, ਮਨਸਾ ਧੁਰ ਦੀ ਦਿਆਂ ਜਣਾਈਆ। ਇਹ ਮੇਰੀ ਹੋਵੇ ਨਿਸ਼ਾਨੀ, ਖੇਲ ਸ੍ਰੀ ਭਗਵਾਨੀ, ਤੂੰ ਸਮਝ ਜਾ ਜਗਤ ਜਹਾਨੀ, ਸੂਰਬੀਰ ਬਣ ਮਰਦਾਨੀ, ਉਸ ਦਿਨ ਫੇਰ ਨਾ ਕਿਸੇ ਪੀਣਾ ਪਾਣੀ, ਖਾਣਾ ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ
ਹਰਿ, ਸਚ ਦਾ ਖੇਲ ਆਪ ਕਰਾਈਆ। ਗੋਬਿੰਦ ਕਿਹਾ ਕੰਨਿਆ ਜਿਸ ਵੇਲੇ ਤੂੰ ਗਿਉਂ ਜਗਤ ਦਵਾਰ, ਭਗਤ ਮਿਲੇ ਵਡਿਆਈਆ। ਤੇਰੇ ਨਾਲ ਦੀਨ ਦੁਨੀ ਦਾ ਬਦਲ ਜਾਣਾ ਵਿਵਹਾਰ, ਵਿਵਹਾਰੀ ਆਪਣੀ ਖੇਲ ਖਿਲਾਈਆ। ਗੁਰਮੁਖਾਂ ਦੀ ਮਹਿਕਣੀ ਟਹਿਕਣੀ ਗੁਲਜ਼ਾਰ, ਫੁਲਵਾੜੀ ਸਚ ਰੰਗ ਰੰਗਾਈਆ। ਕੰਨੇ ਕਿਹਾ ਮੈਂ ਜ਼ਰੂਰ ਕਰਾਂ ਇੰਤਜ਼ਾਰ, ਖ਼ੁਸ਼ੀਆਂ ਵਿਚ ਧਿਆਨ ਰਖਾਈਆ। ਜਿਸ ਵੇਲੇ ਮੇਰਾ ਸਾਹਿਬ ਆਵੇ ਤੇਰਾ ਹੁਕਮ ਬਣੇ ਸਚੀ ਸਰਕਾਰ, ਸਚ ਦੇ ਮਾਲਕ ਵੇਖਾਂ ਚਾਈਂ ਚਾਈਂਆ। ਨਾਲੇ ਨਿਉਂ ਕੇ ਕਰਾਂ ਨਿਮਸਕਾਰ, ਬਿਨਾ ਧਰਤੀ ਤੋਂ ਸੀਸ ਨਿਵਾਈਆ। ਗੋਬਿੰਦ ਖ਼ੁਸ਼ੀ ਵਿਚ ਤਾਲੀ ਦਿਤੀ ਮਾਰ, ਹੱਥ ਦੋਵੇਂ ਲਏ ਉਠਾਈਆ। ਏਸ ਵਕਤ ਨੂੰ ਲੈਣਾ ਸੰਭਾਲ, ਸੰਬਲ ਵਿਚ ਲੇਖਾ ਪੂਰ ਕਰਾਈਆ। ਤੇਰੀ ਪੂਰੀ ਕਰਨੀ ਘਾਲ, ਘਾਲ ਸਭ ਦੀ ਲੇਖੇ ਪਾਈਆ। ਪਹਿਲੋਂ ਤੇਰਾ ਹੱਲ ਕਰਾਂ ਸਵਾਲ, ਮੁਸ਼ਕਲ ਪਿਛਲੀ ਰਹੇ ਨਾ ਰਾਈਆ। ਫੇਰ ਗੁਰਮੁਖਾਂ ਭਗਤਾਂ ਸਚ ਭੰਡਾਰਾ ਦੇਵਾਂ ਖਵਾਲ, ਕੰਨਿਆ ਤੈਨੂੰ ਭੰਡਾਰੇ ਨਾਲ ਛੁਹਾਈਆ। ਕੰਨਾ ਕਹੇ ਮੇਰੇ ਸਤਿਗੁਰੂ ਤੂੰ ਮੁਰਦੇ ਦੇਵੇਂ ਜਵਾਲ, ਜਨਮ ਜਨਮ ਵਿਚੋਂ ਬਦਲਾਈਆ। ਮੇਰਾ ਲੇਖਾ ਅਗੇ ਲਿਖਣਾ ਹੋਵੇਗਾ ਬੇਮਿਸਾਲ, ਜਿਸ ਦੀ ਮਿਸਲ ਨਾ ਕੋਇ ਰਖਾਈਆ। ਹਰਿਜਨ ਗੁਰਮੁਖ ਤੇਰੇ ਅਗੇ ਪਿਛੇ ਸੱਜੇ ਖੱਬੇ ਰਹਿਣਗੇ ਨਾਲ, ਚੱਲਣ ਚਾਈਂ ਚਾਈਂਆ। ਗੁਟ ਤੇ ਬੱਧਾ ਹੋਵੇਗਾ ਚਿੱਟਾ ਰੁਮਾਲ, ਰੋਮਨ ਕੈਥਲਕ ਦੋਵੇਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮੇਲਾ ਲੈਣਾ ਮਿਲਾਈਆ। ਕੰਨਾ ਕਹੇ ਗੁਰਮੁਖੋ ਸ਼ਾਬਾਸ਼, ਸ਼ਾਬਾ ਸ਼ਾਬਾ ਤੀਨ ਲੋਕ ਕਰਾਈਆ। ਸ਼ੰਕਰ ਝੁਕਦਾ ਉਤੋਂ ਕੈਲਾਸ਼, ਬ੍ਰਹਮਾ ਬ੍ਰਹਮਲੋਕ ਵੇਖ ਵਖਾਈਆ। ਵਿਸ਼ਨੂੰ ਫਿਰੇ ਆਸ ਪਾਸ, ਚਾਰੋਂ ਕੁੰਟ ਆਪਣਾ ਰੰਗ ਰੰਗਾਈਆ। ਤੁਸੀਂ ਉਸ ਧਰਨੀ ਦੀ ਧਰਤੀ ਦੀ ਜਗਹ ਨੂੰ ਕੀਤਾ ਤਲਾਸ਼, ਜਿਸ ਉਤੇ ਇਸ਼ਾਰਾ ਇਸ਼ਾਰੇ ਵਾਲੇ ਗਏ ਕਰਾਈਆ। ਤੁਹਾਡੀ ਸਭ ਦੀ ਕਲ ਸੁਬਾ ਨੂੰ ਚਿੱਟੀ ਹੋਵੇ ਪੋਸ਼ਾਕ, ਚਿੱਟੇ ਬਸਤਰਾਂ ਨਾਲ ਸੀਸ ਲੈਣਾ ਝੁਕਾਈਆ। ਇਕੋ ਸਭ ਨੇ ਮੰਨਣਾ ਮਾਈ ਬਾਪ, ਪਿਤਾ ਪੁਰਖ ਅਕਾਲ ਬੇਪ੍ਰਵਾਹੀਆ। ਪਹਿਲੋਂ ਅੰਦਰੇ ਅੰਦਰ ਚੁਪ ਚੁਪੀਤਿਆਂ ਠਾਂਡੇ ਸੀਤਿਆਂ ਪੰਜ ਵਾਰ ਕਰਨਾ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਦਾ ਜਾਪ, ਜਪ ਜਪ ਕੇ ਅੰਦਰੇ ਅੰਦਰ ਟਿਕਾਈਆ। ਨਾ ਜਨਮ ਰਹੇ ਨਾ ਕਰਮ ਰਹੇ ਪਿਛਲਾ ਪਿਛੇ ਧੋਤਾ ਜਾਏ ਪਾਪ, ਪਤਤ ਪੁਨੀਤ ਸਾਰੇ ਲਏ ਬਣਾਈਆ। ਤੁਹਾਡੇ ਕੋਲੋਂ ਸ਼ਬਦ ਲਿਖਾਉਣਾ ਪੰਜਾਬ ਪਹੁੰਚਾਉਣਾ ਸੰਦੇਸ਼ਾ ਦੇਣਾ ਪੰਥ ਖ਼ਾਲਸੇ ਖ਼ਾਸ, ਖ਼ਾਸ ਆਪਣਾ ਰੰਗ ਰੰਗਾਈਆ। ਤੁਸੀਂ ਉਹ ਦੁਲਾਰੇ ਗੋਬਿੰਦ ਪਿਆਰੇ ਜਿਨ੍ਹਾਂ ਦੀ ਪੂਰੀ ਹੋਈ ਅਰਦਾਸ, ਫੇਰ ਅਰਦਾਸੇ ਦੀ ਲੋੜ ਰਹੀ ਨਾ ਰਾਈਆ। ਤੁਹਾਡਾ ਲੇਖੇ ਲੱਗਾ ਸਵਾਸ ਸਵਾਸ, ਸਾਹ ਸਾਹ ਤੁਹਾਡਾ ਮਾਲਕ ਸਵਾਮੀ ਤੁਹਾਡੇ ਵਿਚ ਸਮਾਈਆ। ਕੰਨਾ ਕਹੇ ਮੈਂ ਇਕੋ ਗੱਲ ਇਕੋ ਬਚਨ ਇਕੋ ਸ਼ਬਦ ਇਕੋ ਨਾਮ ਇਕੋ ਕਲਮਾ ਇਕੋ ਪਿਆਰ ਮੁਹੱਬਤ ਵਿਚ ਚਲਿਆ ਆਖ, ਆਖ਼ਰ ਆਖ਼ਰ ਇਕ ਸੁਣਾਈਆ। ਮੈਨੂੰ ਫੇਰ ਹੱਥ ਲਾਓ ਸੱਤੇ ਕਹੋ ਸਾਡਾ ਇਕੋ ਪਿਤ ਮਾਤ, ਭੈਣ ਭਰਾ ਸੱਜਣ ਮੀਤ ਸਚਾ ਸੰਗੀ ਬਹੁ ਰੰਗੀ ਅਨਕ ਕਲ ਧਾਰੀ ਜੋਤ ਨਿਰੰਕਾਰੀ ਪੁਰਖ ਬਿਧਾਤਾ ਸਹਾਇਕ ਨਾਇਕ ਖ਼ਸਮ ਖ਼ਸਮਾਨਾ ਸ੍ਰੀ ਭਗਵਾਨਾ ਮਿਹਰਵਾਨਾ ਮਹਿਬੂਬ ਗੋਬਿੰਦ ਧਾਰ ਧਾਰ ਗੋਬਿੰਦ ਗੋਬਿੰਦ ਗੁਰਸਿਖ ਗੁਰਸਿਖ ਗੋਬਿੰਦ ਸਿਖ ਗੋਬਿੰਦ ਗੋਬਿੰਦ ਮਰਗਿੰਦ ਮੇਟੇ ਚਿੰਦ, ਚਿਖਾ ਚਿੰਤ ਜਗਤ ਜਹਾਨ ਤੋਂ ਬਾਹਰ ਕਢਾਈਆ।