ਪੁਸਤਕਾਲਾਭਾਗ ੨੩

੨੪ ਭਾਦਰੋਂ ਸ਼ਹਿਨਸ਼ਾਹੀ ਸੰਮਤ ੮ ਇੰਗਲੈਂਡ ਲੰਡਨ ਸਾਊਥਹਾਲ ੭੬ ਬਰੈਸਫ਼ੋਰਡ ਰੋਡ ਮੁਕੰਦ ਸਿੰਘ ਦੇ ਗ੍ਰਹਿ

ਗੋਬਿੰਦਾ ਕੰਨਾ ਕਹੇ ਮੈਂ ਚਾਰ ਜੁਗ ਦੇ ਸ਼ਾਸਤਰਾਂ ਵੇਖੇ ਅੱਖਰ, ਨਿਰਅੱਖਰ ਧਾਰ ਵਿਚ ਪ੍ਰਭੂ ਦਿਆਂ ਜਣਾਈਆ। ਕਾਇਆ ਮਾਟੀ ਜਗਤ ਜਹਾਨ ਤੱਕੇ ਬੁਤ ਪੱਥਰ, ਪਾਹਨ ਪਾਹਨਾਂ ਖੋਜ ਖੁਜਾਈਆ। ਖੇਲ ਵੇਖਿਆ ਨਿਰਗੁਣ ਸਰਗੁਣ ਸੂਰਾ ਲੱਥਾ ਯਾਰ ਦੇ ਸਥਰ, ਸੇਜ ਅਗੰਮੀ ਇਕ ਹੰਢਾਈਆ। ਨੇਤਰ ਨੈਣ ਲੋਚਣ ਵਿਰੋਲਿਆ ਕੋਇ ਨਾ ਅੱਥਰ, ਚਿੰਤਾ ਗ਼ਮ ਨਾ ਕੋਇ ਰਖਾਈਆ। ਜਾਂ ਨਿਗਾਹ ਮਾਰੀ ਜੋ ਧਾਰ ਚੜ੍ਹਿਆ ਚੋਟੀ ਸਿਖ਼ਰ, ਜਿਸ ਦੀ ਮੰਜ਼ਲ ਮਹਿਬੂਬ ਵਿਚ ਨਜ਼ਰੀ ਆਈਆ। ਨਾਮ ਸੰਦੇਸ਼ਾ ਸ਼ਬਦੀ ਧਾਰ ਲੇਖ ਲਿਖਿਆ ਅਨੋਖਾ ਪਤਰ, ਜਿਸ ਦੀ ਕਾਗਦ ਕਲਮ ਸ਼ਾਹੀ ਸਾਰ ਕੋਇ ਨਾ ਪਾਈਆ। ਓਹ ਨੂਰ ਨੁਰਾਨਾ ਸ਼ਾਹ ਸੁਲਤਾਨਾ ਨੌਜਵਾਨਾ ਮਰਦ ਮਰਦਾਨਾ ਦੀਪਕ ਲੱਗਾ ਜਗਣ, ਜਾਗਰਤ ਜੋਤ ਬਿਨ ਵਰਨ ਗੋਤ ਅਗੰਮ ਅਗੰਮੜਾ ਨਜ਼ਰੀ ਆਈਆ। ਤਤ ਵਜੂਦਾ ਹਕ ਮਹਿਬੂਬਾ ਸਤਿ ਸਤਿ ਸਤਿ ਵਿਚ ਹੋਇਆ ਮਗਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਕੰਨਾ ਕਹੇ ਜਿਸ ਵੇਲੇ ਗੋਬਿੰਦ ਬਣਿਆ ਮੇਰਾ ਲਿਖਾਰੀ, ਲੇਖਕ ਕਾਤਬ ਦੋ ਜਹਾਨ ਸੀਸ ਨਿਵਾਈਆ। ਜੋਤ ਧਾਰ ਹਾਜ਼ਰ ਹੋਏ ਤੇਈ ਅਵਤਾਰੀ, ਅਵਤਰ ਆਪਣਾ ਪੰਧ ਮੁਕਾਈਆ। ਮੂਸਾ ਈਸਾ ਹਜ਼ਰਤ ਮੁਹੰਮਦ ਵੇਖਣ ਨੈਣ ਉਘਾੜੀ, ਬਿਨ ਲੋਚਨ ਅੱਖ ਖੁਲਾਈਆ। ਨਾਨਕ ਨਿਰਗੁਣ ਸਰਗੁਣ ਜੋਤ ਨੂਰ ਉਜਿਆਰੀ, ਜੋਤੀ ਜਾਤਾ ਡਗਮਗਾਈਆ। ਗੋਬਿੰਦ ਇਸ਼ਾਰਾ ਕੀਤਾ ਇਹ ਖੇਲ ਅਗੰਮ ਅਪਾਰੀ, ਅਲਖ ਅਗੋਚਰ ਆਪਣੀ ਕਾਰ ਭੁਗਤਾਈਆ। ਮੈਂ ਸੁਤ ਦੁਲਾਰਾ ਵਿਚ ਸੰਸਾਰਾ ਸੇਵਕ ਸੇਵਾਦਾਰੀ, ਯਾਚਕ ਹੋ ਕੇ ਧੁਰ ਦੀ ਸੇਵ ਕਮਾਈਆ। ਇਹ ਹੁਕਮ ਸੰਦੇਸਾ ਨਰ ਨਰੇਸ਼ਾ ਦੇਵਣਹਾਰ ਏਕਾ ਏਕ ਏਕੰਕਾਰੀ, ਅਕਲ ਕਲਧਾਰੀ ਆਪਣਾ ਹੁਕਮ ਸੁਣਾਈਆ। ਜੋ ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰੀ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਦਰਗਾਹ ਸਾਚੀ ਮੁਕਾਮੇ ਹਕ ਆਪਣਾ ਨੂਰ ਨੂਰ ਕਰੇ ਰੁਸ਼ਨਾਈਆ। ਇਹ ਧੁਰ ਦਾ ਕੰਨਾ, ਜਿਸ ਨੇ ਮੇਟਣਾ ਹੱਦ ਬੰਨਾ, ਸਤਿ ਪ੍ਰਕਾਸ਼ ਕਰਾਏ ਚੰਨਾ, ਸਦੀ ਚੌਧਵੀਂ ਚੌਦਾਂ ਤਬਕਾਂ ਮੁਹੰਮਦ ਵਾਲੇ ਰਾਹ ਤਕਾਈਆ। ਜਿਸ ਦੀ ਸ਼ਹਾਦਤ ਅਬਾਦਤ ਸਦਾਕਤ ਵਿਚ ਭੇਵ ਖੁਲਾਏ ਚੌਦਾਂ ਸੌ ਤੀਹ ਅੰਕ ਦਾ ਪੰਨਾ, ਪਰਦਾ ਪਰਦਿਆਂ ਵਿਚੋਂ ਉਠਾਈਆ। ਜਿਸ ਵਿਚ ਨਾ ਕੋਈ ਹਰਖ ਸੋਗ ਨਾ ਗ਼ਮਾ, ਚਿੰਤਾ ਚਿਖਾ ਨਾ ਕੋਇ ਜਣਾਈਆ। ਨਾ ਕੋਈ ਤ੍ਰਿਸ਼ਨਾ ਨਾ ਕੋਇ ਤਮਅ, ਤਾਮਸ ਅਗਨ ਨਾ ਕੋਇ ਲਗਾਈਆ। ਜਿਸ ਦੀ ਸਾਰ ਪਾ ਸਕੇ ਨਾ ਬ੍ਰਹਮਾ, ਚਾਰ ਵੇਦ ਕਹਿਣ ਕਿਛ ਨਾ ਪਾਈਆ। ਸ਼ੰਕਰ ਜਾਣੇ ਮੂਲ ਨਾ ਧਰਮਾ, ਸਿੰਘਾਰੀ ਬੈਠਾ ਸੀਸ ਨਿਵਾਈਆ। ਵਿਸ਼ਨੂੰ ਵਿਸ਼ਵ ਤੋੜ ਨਾ ਸਕੇ ਭਰਮਾ, ਭਾਂਡਾ ਭਰਮ ਨਾ ਕੋਇ ਭੰਨਾਈਆ। ਸੋ ਪੁਰਖ ਨਿਰੰਜਣ ਹਰਿ ਕਰਤਾ ਕਰਨੀ ਕਰਨਾ, ਹਰਿ ਪੁਰਖ ਨਿਰੰਜਣ ਅਗੰਮ ਅਥਾਹੀਆ। ਜਿਸ ਦਾ ਲੇਖ ਬਿਨ ਗੋਬਿੰਦ ਕਿਸੇ ਨਾ ਪੜ੍ਹਨਾ, ਜਗਤ ਵਿਦਿਆ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਭੇਵ ਅਭੇਦਾ ਆਪ ਚੁਕਾਈਆ। ਕੰਨਾ ਕਹੇ ਜਿਸ ਵੇਲੇ ਗੋਬਿੰਦ ਮੇਰਾ ਬਣਾਇਆ ਰੂਪ, ਰੇਖਾ ਜਗਤ ਨਾ ਕੋਇ ਜਣਾਈਆ। ਮੈਨੂੰ ਨਜ਼ਰੀ ਆਇਆ ਸਤਿ ਸਰੂਪ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਜਲਵਾਗਰ ਨੂਰ ਅਲਾਹੀਆ। ਜਿਸ ਦਾ ਖੇਲ ਅਗੰਮਾ ਚਾਰੇ ਕੂਟ, ਚਾਰੇ ਖਾਣੀ ਚਾਰੇ ਬਾਣੀ ਚਾਰੇ ਜੁਗ ਖੇਲ ਖਿਲਾਈਆ। ਜਿਸ ਸੰਦੇਸਾ ਦਿਤਾ ਸਦੀ

ਚੌਧਵੀਂ ਅੰਤਮ ਸਭ ਦਾ ਹੋਣਾ ਕੂਚ, ਸ਼ਰਅ ਦਾ ਕੂਚਾ ਗਲੀ ਰਹਿਣ ਕੋਇ ਨਾ ਪਾਈਆ। ਬਿਨ ਨੈਣਾਂ ਰੋਵਣ ਖ਼ਾਨੇ ਬੁਤ, ਤਤਵ ਤਤ ਧੀਰ ਨਾ ਕੋਇ ਧਰਾਈਆ। ਹੁਕਮ ਵਰਤਣਾ ਅਬਿਨਾਸ਼ੀ ਅਚੁਤ, ਚੇਤਨ ਸਭ ਨੂੰ ਦਏ ਕਰਾਈਆ। ਜਿਸ ਦੀ ਸੁਹੰਜਣੀ ਇਕੋ ਹੋਣੀ ਰੁੱਤ, ਰੁਤੜੀ ਧੁਰ ਦੀ ਨਾਲ ਆਪਣਾ ਆਪ ਮਹਿਕਾਈਆ। ਜਿਸ ਦੀ ਆਸ਼ਾ ਤੇਗ਼ ਬਹਾਦਰ ਰਖੀ ਆਪਣੇ ਅੰਦਰ ਮੁਖ, ਰਸਨਾ ਜਿਹਵਾ ਬਾਹਰ ਨਾ ਕੋਇ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦੀ ਰੰਗਤ ਇਕ ਰੰਗਾਈਆ। ਕੰਨਾ ਕਹੇ ਗੋਬਿੰਦ ਮੇਰੀ ਧਾਰ ਬਣਾਈ ਅਵਲੀ, ਅਵੱਲ ਅੱਲਾ ਆਲਮੀਨ ਜਣਾਈਆ। ਮੇਰੀ ਸੂਰਤ ਮੂਰਤ ਤੂਰਤ ਜਗਤ ਜਹਾਨ ਨਾਲੋਂ ਇਕੱਲੀ, ਅਕਲ ਕਲਧਾਰੀ ਦਿਤੀ ਵਡਿਆਈਆ। ਜਿਸ ਦਾ ਲਹਿਣਾ ਦੇਣਾ ਪੂਰਾ ਕਰ ਨਾ ਸਕਿਆ ਹਜ਼ਰਤ ਅਲੀ, ਖੰਡਾ ਖੜਗ ਦਏ ਗਵਾਹੀਆ। ਮੁਹੰਮਦ ਦੀ ਧਾਰ ਰਹਿ ਗਈ ਤੇਲ ਦੀ ਪਲੀ, ਪਲਕਾਂ ਦੇ ਪਿਛੇ ਨੂਰ ਅਲਾਹੀ ਨਜ਼ਰ ਕਿਸੇ ਨਾ ਆਈਆ। ਜੋ ਹਜ਼ਰਤ ਮੂਸਾ ਖੇਲ ਖਿਲਾਇਆ ਬਣ ਕੇ ਵਲੀ ਛਲੀ, ਨੈਣ ਮੂੰਧ ਮੂੰਹ ਦੇ ਭਾਰ ਸੁਟਾਈਆ। ਜਿਸ ਹਜ਼ਰਤ ਮਸੀਹ ਈਸਾ ਅੰਤਮ ਕੀਮਤ ਪਾਈ ਇਕ ਕਲੀ, ਫੂਲ ਫੂਲਨ ਵੰਡ ਵੰਡਾਈਆ। ਗੋਬਿੰਦ ਗੁਰਮੁਖਾਂ ਸੀਸ ਧਰਾਇਆ ਪਿਆਰ ਵਿਚ ਤਲੀ, ਮੁਹੱਬਤ ਨਾਮ ਰੰਗ ਰੰਗਾਈਆ। ਉਸ ਦਾ ਲਹਿਣਾ ਦੇਣਾ ਅੰਤਮ ਹੋਣਾ ਜਲੀ ਥਲੀ, ਜਲ ਥਲ ਮਹੀਅਲ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਆਪ ਵਰਤਾਈਆ। ਕੰਨਾ ਕਹੇ ਗੋਬਿੰਦ ਜਿਸ ਵੇਲੇ ਗੋਬਿੰਦ ਮੇਰੀ ਧਾਰ ਕੀਤੀ ਸ਼ੁਰੂ, ਸ਼ਰਅ ਜਗਤ ਦਾ ਡੇਰਾ ਢਾਹੀਆ। ਬਿਨਾ ਸ਼ਬਦ ਤੋਂ ਰਹੇ ਨਾ ਕੋਇ ਸਤਿਗੁਰੂ, ਸਤਿਗੁਰ ਸ਼ਬਦ ਇਕ ਸ਼ਰਨਾਈਆ। ਜਿਸ ਦਾ ਮੰਤਰ ਨਾਮ ਨਿਧਾਨਾ ਇਕੋ ਫ਼ੁਰਨਾ ਫੁਰੂ, ਜਗਤ ਫ਼ੁਰਨਿਆਂ ਤੋਂ ਬਾਹਰ ਸ਼ਨਵਾਈਆ। ਉਸ ਦਾ ਮਾਰਗ ਜਗਤ ਜਹਾਨ ਏਕੰਕਾਰ ਦੀ ਧਾਰ ਏਕੋ ਤੁਰੂ, ਤੁਰੀਆ ਤੋਂ ਪਰੇ ਆਪਣਾ ਪਰਦਾ ਲਾਹੀਆ। ਕਲਜੁਗ ਅੰਤ ਸ੍ਰੀ ਭਗਵੰਤ ਪਰਮ ਪੁਰਖ ਪਰਮਾਤਮ ਪਰਵਰਦਿਗਾਰ ਹੋ ਕੇ ਮੁੜੂ, ਮੋੜਾ ਜਗਤ ਜਹਾਨ ਵਾਲਾ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਹੁਕਮ ਇਕ ਸੁਣਾਈਆ। ਕੰਨਾ ਕਹੇ ਜਿਸ ਵੇਲੇ ਗੋਬਿੰਦ ਮੇਰਾ ਮਿਲਿਆ ਧੁਰ ਪ੍ਰਵਾਨਾ, ਪਰਮ ਪੁਰਖ ਦਿਤੀ ਵਡਿਆਈਆ। ਉਸ ਨੌ ਵਾਰ ਤੱਕਿਆ ਜ਼ਿਮੀਂ ਜ਼ਿਮੀਂ ਅਸਮਾਨਾਂ, ਅਸਮਾਨਾਂ ਤੋਂ ਪਰੇ ਧਿਆਨ ਲਗਾਈਆ। ਜੋਤੀ ਜਾਤਾ ਪੁਰਖ ਬਿਧਾਤਾ ਨਜ਼ਰੀ ਆਇਆ ਨੌਜਵਾਨ ਅਗੰਮਾ ਕਾਹਨਾ, ਜਿਸ ਨੂੰ ਕੋਟਨ ਕੋਟ ਕਾਹਨ ਬੈਠੇ ਸੀਸ ਨਿਵਾਈਆ। ਜਿਸ ਦੇ ਚਰਨ ਕਵਲ ਕੇਤੇ ਰਾਮ ਕਰਨ ਬਿਸਰਾਮਾ, ਵਿਸ਼ਨ ਬ੍ਰਹਮਾ ਸ਼ਿਵ ਦੂਰ ਦੁਰਾਡੇ ਸੀਸ ਨਿਵਾਈਆ। ਹਜ਼ਰਤ ਈਸਾ ਮੂਸਾ ਮੁਹੰਮਦ ਨਿਰਗੁਣ ਧਾਰ ਕਰਨ ਸਲਾਮਾ, ਸਜਦਿਆਂ ਵਿਚ ਸੀਸ ਝੁਕਾਈਆ। ਕਦਮ ਬੋਸੀ ਵਿਚ ਕਰਨ ਪ੍ਰਨਾਮਾ, ਪਰਵਰਦਿਗਾਰ ਤੇਰੀ ਵਡਿਆਈਆ। ਜਿਸ ਦਾ ਨਿਰਗੁਣ ਸਰਗੁਣ ਨਾਨਕ ਮੰਤਰ ਗਾਇਆ ਸਤਿਨਾਮਾ, ਸਤਿ ਸਤਿ ਤੇਰੀ ਸਰਨਾਈਆ। ਸੋ ਗੋਬਿੰਦ ਧਾਰ ਜੋਧਾ ਸੂਰਬੀਰ ਬਲੀ ਬਲਕਾਰ ਕਰੇ ਖੇਲ ਜਗਤ ਜਹਾਨਾ, ਜਾਗਰਤ ਆਪਣਾ ਰੂਪ ਦਰਸਾਈਆ। ਕੰਨਾ ਕਹੇ ਮੇਰਾ ਲੇਖਾ ਬਣਾਇਆ ਮਹਾਨਾ, ਜਿਸ ਦਾ ਭੇਵ ਸਮਝੇ ਕੋਇ ਨਾ ਰਾਈਆ। ਅੱਖਰਾਂ ਵਿਚ ਦੀਨ ਦੁਨੀ ਗਾਏ ਗਾਣਾ, ਪਰਦਾ ਸਕੇ ਨਾ ਕੋਇ ਉਠਾਈਆ। ਮੈਂ ਸਚ ਦੱਸਾਂ ਸਤਿਗੁਰ ਸ਼ਬਦ ਗੋਬਿੰਦ ਗੋਬਿਦ ਸਤਿਗੁਰ ਸਿੰਘ ਗੋਬਿੰਦ ਦਿਤਾ ਇਕ ਬਿਆਨਾ, ਬਿਨਾ ਕਲਮ ਸ਼ਾਹੀ ਕਾਗ਼ਜ਼ ਤੋਂ

ਧੁਰ ਫ਼ਰਮਾਨਾ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਗੋਬਿੰਦੇ ਫ਼ਰਮਾਨ ਅਸਤ ਤਲਵੀਜ਼ਾ ਹਮਜੂਲ ਚੋਈਜ਼ੇ ਨਜ਼ਸਤ ਕੋਮਲ ਹਮਅਮ ਦੀਨੇ ਜ਼ਲਮ ਚੋਸੇ ਅਜ਼ਮ ਕੋਨੇ ਜ਼ਦਾ ਜ਼ਦਾ ਸਹੰਮਦੇ ਖ਼ੁਦਾ ਨਿਜ਼ਾਲੇ ਅਲਾਹ ਜ਼ੂਕੋਹ ਜ਼ਵਾ ਰਹਿਨਮਾਏ ਬੇਪ੍ਰਵਾਹ ਪੁਰਖ ਅਕਾਲ ਇਕ ਅਖਵਾਈਆ। ਜੋ ਪੈਗ਼ੰਬਰਾਂ ਵੇਖੇ ਦੁਆ, ਦਾਵਤਨਾਮੇ ਸਭ ਦੇ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਵਕਤ ਆਪ ਸੁਹਾਈਆ। ਕੰਨਾ ਕਹੇ ਗੋਬਿੰਦ ਮੇਰਾ ਅੱਖਰ ਬਣਾਇਆ ਆਪ, ਆਪਣੀ ਦਇਆ ਕਮਾਈਆ। ਫੇਰ ਪੁਛਿਆ ਕੋਲੋਂ ਆਪਣੇ ਬਾਪ, ਜੋ ਪਿਤਾ ਪੁਰਖ ਅਕਾਲ ਧੁਰਦਰਗਾਹੀਆ।, ਮੇਰਾ ਨਿਸ਼ਾਨਾ ਜਗਤ ਜਹਾਨਾ ਤੇਰਾ ਖੇਲ ਤਮਾਸ਼, ਖ਼ਾਲਕ ਖ਼ਲਕ ਵੇਖ ਵਖਾਈਆ। ਸਚ ਸੰਦੇਸ਼ਾ ਦੇਵਾਂ ਜਿਉਂ ਭਾਵੇ ਤਿਉਂ ਲੈਣਾ ਰਾਖ, ਰਖਕ ਹੋ ਕੇ ਆਪਣੀ ਦਇਆ ਕਮਾਈਆ। ਮੈਨੂੰ ਇਉਂ ਦਿਸਦਾ ਮੇਰੇ ਢਈਏ ਤੋਂ ਬਾਦ ਦੀਨ ਮਜ਼੍ਹਬ ਰਹਿਣਾ ਨਹੀਂ ਕੋਈ ਪਾਕ, ਪਤਤ ਪੁਨੀਤ ਨਾ ਕੋਇ ਕਰਾਈਆ। ਅਵਤਾਰਾਂ ਪੈਗ਼ੰਬਰਾਂ ਗੁਰੂਆਂ ਦੇਣਾ ਨਹੀਂ ਕਿਸੇ ਦਾ ਸਾਥ, ਸਗਲਾ ਸੰਗ ਨਾ ਕੋਇ ਰਖਾਈਆ। ਫਿਰਨੀ ਦਰੋਹੀ ਪੰਜ ਤਤ ਮਾਟੀ ਖ਼ਾਕ, ਖ਼ਾਲਸ ਰੰਗ ਨਾ ਕੋਇ ਚੜ੍ਹਾਈਆ। ਤੂੰ ਨਿਗਾਹ ਮਾਰ ਲੈ ਤੇਰਿਆਂ ਦੀਨਾਂ ਮਜ਼੍ਹਬਾਂ ਮਾਨਸ ਜ਼ਾਤੀ ਵਿਚ ਰਹਿਣ ਨਹੀਂ ਦਿਤਾ ਇਤਫ਼ਾਕ, ਤੇਰੇ ਨਾਮ ਕਲਮੇ ਦੀਨ ਦੁਨੀ ਰਹੇ ਲੜਾਈਆ। ਮੈਂ ਮੰਗ ਮੰਗਾਂ ਸਚਖੰਡ ਦਵਾਰੇ ਉਠਾ ਕੇ ਦੋਵੇਂ ਹਾਥ, ਬਿਨ ਹਥੇਲੀ ਹਾਥ ਵਖਾਈਆ। ਤੂੰ ਸਾਹਿਬ ਪੁਰਖ ਸਮਰਾਥ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਧੁਰਦਰਗਾਹੀਆ। ਜੋ ਤੇਰੀ ਧਾਰ ਨੌ ਦਵਾਰੇ ਬਾਹਰ ਗੁਰ ਤੇਗ਼ ਬਹਾਦਰ ਗਿਆ ਆਖ, ਦਿਲੀ ਧਾਰ ਦਲੀਲ ਬਣਾਈਆ। ਹਜ਼ਰਤ ਈਸਾ ਸਦੀ ਬੀਸਵੀਂ ਅੱਖੀਂ ਤਾਕ, ਉਸੇ ਦਾ ਇਸ਼ਾਰਾ ਦਿਤਾ ਦ੍ਰਿੜਾਈਆ। ਜਿਸ ਵੇਲੇ ਕਲਜੁਗ ਹੋਈ ਅੰਧੇਰੀ ਰਾਤ, ਸਾਚਾ ਚੰਦ ਨਾ ਕੋਇ ਚਮਕਾਈਆ। ਮੁਹੱਬਤ ਰਹੇ ਨਾ ਪਿਤਾ ਮਾਤ, ਪੂਤ ਸਪੂਤ ਨਾ ਕੋਇ ਅਖਵਾਈਆ। ਝਗੜਾ ਹੋਵੇ ਜ਼ਾਤ ਪਾਤ, ਦੀਨ ਦੁਨੀ ਕਰੇ ਲੜਾਈਆ। ਸਚ ਦੇ ਉਤਰੇ ਕੋਈ ਨਾ ਘਾਟ, ਨਈਆ ਨੌਕਾ ਨਾਮ ਨਾ ਕੋਇ ਚੜ੍ਹਾਈਆ। ਸਦੀ ਚੌਧਵੀਂ ਅੰਤਮ ਮੁਹੰਮਦ ਦੀ ਮਿਟਣੀ ਵਾਟ, ਬੀਸ ਬੀਸਾ ਈਸਾ ਰਾਹ ਤਕਾਈਆ। ਉਸ ਵੇਲੇ ਖੇਲ ਕਰਨਾ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਆਪਣੀ ਕਾਰ ਭੁਗਤਾਈਆ। ਮੇਰੀ ਪੂਰੀ ਕਰੇ ਆਸ, ਆਸ਼ਾ ਪੂਰਨ ਦਏ ਦ੍ਰਿੜਾਈਆ। ਸਚ ਮੰਡਲ ਦੀ ਸਾਚੀ ਵੇਖੇ ਰਾਸ, ਰਹਿਬਰ ਹੋ ਕੇ ਨੂਰ ਖ਼ੁਦਾਈਆ। ਗੋਬਿੰਦ ਕਹੇ ਮੇਰਾ ਕੰਨਾ ਉਸੇ ਹੁਕਮ ਦੀ ਸ਼ਾਖ਼, ਜਿਸ ਦੀ ਸ਼ਨਾਖ਼ਤ ਤੇਗ਼ ਬਹਾਦਰ ਗਿਆ ਸਮਝਾਈਆ। ਧਰਮ ਸੰਦੇਸ਼ਾ ਸ਼ਬਦ ਸੁਨੇਹੁੜਾ ਨਾਮ ਨਿਧਾਨਾ ਸੁਨਾਉਣਾ ਆਪ, ਆਪਣੀ ਦਇਆ ਕਮਾਈਆ। ਜਿਨ੍ਹਾਂ ਦੀ ਮੁਹੱਬਤ ਪਿਆਰ ਵਿਚ ਟੋਪੀ ਵਾਲੇ ਕਹਿ ਕੇ ਰਖੀ ਆਸ, ਜੜ ਕੂੜ ਕੁੜਿਆਰ ਉਖੜਾਈਆ। ਇਹ ਗੋਬਿੰਦ ਕੰਨਾ ਜਾਣਾ ਉਹਨਾਂ ਦੇ ਘਾਟ, ਜਿਸ ਦਾ ਘਾਟਾ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਕੰਨਾਂ ਕਹੇ ਮੈਨੂੰ ਗੋਬਿੰਦ ਬਣਾ ਕੇ ਦਿਤੀ ਸਲਾਹ, ਮਸ਼ਵਰਾ ਬਿਨ ਮਸ਼ਵਰੇ ਦਿਤਾ ਜਣਾਈਆ। ਤੇਰਾ ਮਾਲਕ ਇਕੋ ਮਲਾਹ, ਜੋ ਨਈਆ ਨੌਕਾ ਬੇੜੇ ਦੋ ਜਹਾਨ ਚਲਾਈਆ। ਜਿਸ ਨੂੰ ਓਮ ਗਾਡ ਹਰੀ ਓਮ ਕਹਿੰਦੇ ਖ਼ੁਦਾ, ਵਾਹਵਾ ਵਾਹਿਗੁਰੂ ਕਹਿ ਕੇ ਸੀਸ ਨਿਵਾਈਆ। ਤੂੰ ਉਸ ਦਾ ਮਾਰਗ ਦੇਣਾ ਬਦਲਾ, ਬਦਲੀ ਕਰਾ ਥਾਉਂ ਥਾਈਂਆ। ਕਲਜੁਗ ਕੂੜ ਕੁੜਿਆਰਾ ਮੇਟਣਾ ਅੰਧੇਰਾ

ਛਾਂ, ਸਾਚਾ ਨੂਰ ਕਰ ਰੁਸ਼ਨਾਈਆ। ਇਸ਼ਾਰਾ ਦਿਤਾ ਤੂੰ ਪੁਜਣਾ ਉਸ ਕਿਨਾਰੇ ਥਾਂ, ਜੋ ਥਾਨ ਥਨੰਤਰ ਬਲ ਗਿਆ ਸਮਝਾਈਆ। ਜਿਸ ਦਾ ਮਾਰਗ ਅਪਨਾਇਆ ਬਾਵਨ ਹੋ ਕੇ ਬੇਪ੍ਰਵਾਹ, ਬੇਪ੍ਰਵਾਹੀ ਵਿਚ ਸਮਾਈਆ। ਸਲੀਵ ਲੈਂਦਿਆਂ ਈਸਾ ਨੇ ਕੀਤੀ ਸੀ ਇਕ ਦੁਆ, ਦੋਵੇਂ ਹੱਥ ਹੱਥ ਉਠਾਈਆ। ਮੇਰੀ ਸਦੀ ਬੀਸਵੀਂ ਮੇਰੇ ਲਹਿਣੇ ਦੇਣੇ ਸਾਰੇ ਦਈਂ ਚੁਕਾ, ਚੁਕੰਨਾ ਹੋ ਕੇ ਦਿਆਂ ਸੁਣਾਈਆ। ਮੇਰੇ ਬਾਪ ਵਾਹਿਦ ਮਾਲਕ ਤੂੰ ਜ਼ਰੂਰ ਜਾਣਾ ਆ, ਨਿਰਗੁਣ ਨਿਰਾਕਾਰ ਆਪਣਾ ਖੇਲ ਖਿਲਾਈਆ। ਮੈਨੂੰ ਇਉਂ ਦਿਸਦਾ ਤੇਰਾ ਗੋਬਿੰਦ ਸੂਰਾ ਸ਼ਬਦ ਸੁਤ ਜਿਸ ਨੇ ਸਭ ਦੀ ਪਕੜਨੀ ਬਾਂਹ, ਬਾਜ਼ੂ ਵੰਡ ਨਾ ਕੋਇ ਵੰਡਾਈਆ। ਆਤਮ ਪਰਮਾਤਮ ਸਮਝਾਉਣਾ ਨਾਂ, ਦੂਜਾ ਨਜ਼ਰ ਕੋਇ ਨਾ ਆਈਆ। ਸੋ ਦੀਨਾਂ ਮਜ਼੍ਹਬਾਂ ਕਲਮਿਆਂ ਵਿਚ ਰਸੂਲਾਂ ਤੈਨੂੰ ਲਿਆ ਗਾ, ਢੋਲੇ ਸਿਫ਼ਤਾਂ ਵਾਲੇ ਸੁਣਾਈਆ। ਤੂੰ ਅੰਤਮ ਸਭ ਦਾ ਫ਼ੈਸਲਾ ਦੇਣਾ ਕਰਾ, ਅਦਲ ਇਨਸਾਫ਼ ਤੇਰੇ ਹੱਥ ਨਜ਼ਰੀ ਆਈਆ। ਮੇਰੀ ਪੇਸ਼ੀਨਗੋਈ ਗੋਬਿੰਦ ਦਾ ਕੰਨਾ ਮੈਨੂੰ ਦਿਸਦਾ ਸਾਖਿਆਤ ਮੈਂ ਖ਼ੁਸ਼ੀ ਵਿਚ ਕਹਾਂ ਵਾਹ ਵਾਹ, ਵਾਹਵਾ ਤੇਰੀ ਬੇਪ੍ਰਵਾਹੀਆ। ਉਸ ਕੰਨੇ ਦਾ ਅੰਤ ਕਾਇਨਾਤ ਦਾ ਅੰਤ ਦਏ ਕਰਾ, ਮਖ਼ਲੂਕ ਦੇ ਮਾਲਕ ਖ਼ਲਕੇ ਖ਼ੁਦਾ ਤੇਰੀ ਵਡ ਵਡਿਆਈਆ। ਪਰ ਮੈਂ ਚਾਹੁੰਦਾ ਜਿਥੇ ਮੈਂ ਨਹੀਂ ਪੁੱਜਾ ਉਥੇ ਉਸ ਨੂੰ ਦੇਣਾ ਪੁਜਾ, ਹੱਦ ਜਗਤ ਨਾ ਕੋਇ ਰਖਾਈਆ। ਨਿਤ ਨਵਿਤ ਖੇਲ ਕਰਨਾ ਤੇਰੀ ਅਦਾ, ਅਦਬ ਵਿਚ ਸੀਸ ਦਿਆਂ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਕੰਨਾ ਕਹੇ ਮੇਰੇ ਅੰਦਰ ਆਈ ਖ਼ੁਸ਼ਹਾਲੀ, ਖ਼ੁਸ਼ੀਆਂ ਢੋਲੇ ਗਾਈਆ। ਮੇਰਾ ਸਾਹਿਬ ਦੀਨ ਦੁਨੀ ਜਗਤ ਬਾਗ਼ ਦਾ ਮਾਲੀ, ਮਾਲਕ ਨੂਰ ਅਲਾਹੀਆ। ਜਿਸ ਤੇ ਅਗੇ ਤੇਈ ਅਵਤਾਰ ਹਜ਼ਰਤ ਈਸਾ ਮੂਸਾ ਮੁਹੰਮਦ ਦਸ ਗੁਰੂ ਵਿਸ਼ਨ ਬ੍ਰਹਮਾ ਦੇਵਤ ਸੁਰ ਖੜ੍ਹੇ ਸਵਾਲੀ, ਖ਼ਾਲੀ ਝੋਲੀਆਂ ਰਹੇ ਡਾਹੀਆ। ਤੇਰਾ ਨਾਮ ਕਲਮਾ ਸ਼ਬਦ ਧਾਰ ਸ਼ਬਦ ਸੰਦੇਸ਼ਾ ਸ਼ਬਦ ਧੁਨ ਜਗਤ ਧੁਨ ਨਾਦਾਂ ਦੀ ਤਾਲੀ, ਛੱਤੀ ਰਾਗ ਭੇਵ ਕੋਇ ਨਾ ਪਾਈਆ। ਨੌ ਸੌ ਚੁਰਾਨਵੇਂ ਚੌਕੜੀ ਜੁਗ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸਾਰੇ ਦਿਸਣ ਖ਼ਾਲੀ, ਵਸਤ ਅਮੋਲਕ ਆਪਣੀ ਗੋਲਕ ਵਿਚ ਨਾ ਕੋਇ ਟਿਕਾਈਆ। ਕੋਟਨ ਕੋਟਨ ਤੇਰੇ ਨਾਮ ਜਗਤ ਦੀ ਕਰਦੇ ਗਏ ਦਲਾਲੀ, ਵਿਚੋਲੇ ਸੋਹਲੇ ਢੋਲੇ ਤੇਰੇ ਗਾਈਆ। ਤੂੰ ਮਿਹਰਵਾਨ ਮਹਿਬੂਬਾ ਵਸੇਂ ਅਰਸ਼ ਉਚ ਅਰੂਜਾ ਅੰਤਮ ਸਮਾਂ ਵੇਖਣਾ ਹਾਲੀ, ਹਾਲਤ ਖ਼ਲਕ ਖ਼ੁਦਾਈਆ। ਜਿਹੜੀ ਗੋਬਿੰਦ ਤੇਰੇ ਪਿਆਰ ਵਿਚ ਘਾਲਣ ਘਾਲੀ, ਆਪ ਆਪਾ ਘੋਲ ਘੁਮਾਈਆ। ਫਲ ਲਾਉਣਾ ਅੰਤ ਉਸ ਦੀ ਡਾਲੀ, ਪਤ ਟਹਿਣੀ ਦੇਣੀ ਮਹਿਕਾਈਆ। ਤੇਰਾ ਨੂਰ ਨੁਰਾਨਾ ਸ਼ਾਹ ਸੁਲਤਾਨਾ ਨੌਜਵਾਨਾ ਮਰਦ ਮਰਦਾਨਾ ਸ੍ਰੀ ਭਗਵਾਨਾ ਇਕੋ ਜੋਤ ਜੋਤ ਦੀ ਹੋਵੇ ਲਾਲੀ, ਲਾਲ ਗੁਲਾਲੇ ਨੂਰ ਨੂਰਾਨੇ ਨੂਰੀ ਚੰਦ ਦੇਣਾ ਚਮਕਾਈਆ। ਸਚਖੰਡ ਦਵਾਰਾ ਏਕੰਕਾਰਾ ਦਰਗਾਹ ਸਾਚੀ ਮੁਕਾਮੇ ਹਕ ਤੇਰੀ ਧਰਮ ਦੀ ਹੋਵੇ ਸੱਚੀ ਧਰਮਸਾਲੀ, ਦੂਜਾ ਦਰ ਨਜ਼ਰ ਕੋਇ ਨਾ ਆਈਆ। ਤੂੰ ਸੰਬਲ ਬਹਿਕੇ ਸਭ ਦੀ ਕਰੇਂ ਸੰਭਾਲੀ, ਗੋਬਿੰਦ ਸੰਭਲ ਕੇ ਤੇਰਾ ਲੇਖਾ ਗਿਆ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੇ ਮਾਲਕ ਦਇਆ ਕਮਾਈਆ। ਗੋਬਿੰਦ ਕਹੇ ਮੈਂ ਕੰਨੇ ਨਾਲ ਲਾਈ ਆਪਣੀ ਸ਼ਰਤ, ਸ਼ਰਅ ਸ਼ਰਅ ਦਿਤੀ ਬਦਲਾਈਆ। ਫੇਰ ਹੱਥ ਮਾਰਿਆ ਉਤੇ ਫ਼ਰਸ਼, ਧਰਨੀ ਧਰਤ ਧਵਲ ਧੌਲ ਦਿਤੀ ਹਿਲਾਈਆ। ਫੇਰ ਤੱਕਿਆ ਉਪਰ ਅਰਸ਼, ਲੱਖ ਆਕਾਸ਼ਾਂ ਆਕਾਸ਼ ਬੈਠੇ ਸੀਸ ਨਿਵਾਈਆ। ਫੇਰ ਪੁਰਖ ਅਕਾਲ

ਅਗੇ ਕੀਤੀ ਅਰਜ਼, ਬੇਨੰਤੀ ਅਗੰਮੀ ਦਿਤੀ ਸੁਣਾਈਆ। ਉਠ ਖੇਲ ਤੱਕ ਆਪਣਾ ਅਸਚਰਜ, ਅਚਰਜ ਲੀਲਾ ਵੇਖ ਵਖਾਈਆ। ਕਲਜੁਗ ਅੰਤ ਅਵਤਾਰ ਪੈਗ਼ੰਬਰ ਗੁਰੂਆਂ ਸਭ ਨੇ ਤੇਰੀ ਰਖੀ ਗ਼ਰਜ਼, ਗਰਜ਼ੇ ਕਿ ਪੇਸ਼ੀਨਗੋਈਆਂ ਵਿਚ ਤੇਰਾ ਰਾਹ ਗਏ ਸਮਝਾਈਆ। ਤੂੰ ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਪੁਰਖ ਅਕਾਲੇ ਆਉਣਾ ਪਰਤ, ਪਤਿਪਰਮੇਸ਼ਵਰ ਆਪਣਾ ਫੇਰਾ ਪਾਈਆ। ਸ਼ਰਅ ਛੁਰੀ ਕਟਾਕਸ਼ ਕਰੇ ਕੋਇ ਨਾ ਕਰਦ, ਦੀਨ ਮਜ਼੍ਹਬ ਕਾਤਲ ਮਕਤੂਲ ਦਾ ਲੇਖਾ ਦੇਣਾ ਮੁਕਾਈਆ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਗੁਰਮੁਖਾਂ ਗੁਰਸਿਖਾਂ ਭਗਤਾਂ ਸੰਤ ਫ਼ਕੀਰਾਂ ਸੂਫ਼ੀਆਂ ਵੰਡਣਾ ਦਰਦ, ਦਰਦੀ ਹੋ ਕੇ ਦਰਦ ਸਭ ਦਾ ਦੇਣਾ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਨੂਰ ਨੁਰਾਨਾ ਆਦਿ ਜੁਗਾਦੀ ਜੋਧਾ ਸੂਰਬੀਰ ਮਰਦ, ਮਦਦ ਅਵਰ ਨਾ ਕੋਇ ਰਖਾਈਆ।

੨੪ ਭਾਦਰੋਂ ਸ਼ਹਿਨਸ਼ਾਹੀ ਸੰਮਤ ਅੱਠ ਇੰਗਲੈਂਡ ਲੰਡਨ ਸਾਊਥ ਹਾਲ ੪੨ ਰੇਨੀਲੇਘ ਰੋਡ ਜੋਗਿੰਦਰ ਲਾਲ ਦੇ ਗ੍ਰਹਿ ਰਾਤ ਨੂੰ

ਸਤਿਗੁਰ ਸ਼ਬਦ ਕਹੇ ਮੇਰਾ ਸਾਹਿਬ ਸਾਹਿਬ ਮਿਹਰਵਾਨਾ, ਮਿਹਰਵਾਨ ਇਕ ਅਖਵਾਈਆ। ਆਦਿ ਅੰਤ ਜੁਗਾ ਜੁਗੰਤ ਦੇਵੇ ਦਾਨਾ, ਦਾਤਾ ਦਾਨੀ ਦਇਆ ਕਮਾਈਆ। ਅਵਤਾਰ ਪੈਗ਼ੰਬਰ ਗੁਰ ਵੇਖੋ ਖੇਲ ਮਹਾਨਾ, ਮਹਾਬਲੀ ਕੀ ਆਪਣੀ ਕਾਰ ਭੁਗਤਾਈਆ। ਜਿਸ ਦਾ ਭਵਿਖਤਾਂ ਵਿਚ ਦਿਤਾ ਬਿਆਨਾ, ਅੱਖਰ ਅੱਖਰਾਂ ਨਾਲ ਜੁੜਾਈਆ। ਸੋ ਸ਼ਾਹੋ ਭੂਪ ਬਣ ਸੁਲਤਾਨਾ, ਦੋ ਜਹਾਨਾਂ ਵੇਖ ਵਖਾਈਆ। ਜਿਸ ਦਾ ਅੰਤਰ ਨਿਰੰਤਰ ਬਿਨਾ ਨਾਦ ਧੁਨ ਤੋਂ ਸ਼ਬਦ ਅਗੰਮੀ ਗਾਣਾ, ਆਵਾਜ਼ ਸਮਝ ਕੋਇ ਨਾ ਪਾਈਆ। ਉਹ ਨੂਰ ਜ਼ਹੂਰ ਕਰੇ ਸ੍ਰੀ ਭਗਵਾਨਾ, ਪਰਵਰਦਿਗਾਰ ਸਾਂਝਾ ਯਾਰ ਅਗੰਮ ਅਥਾਹੀਆ। ਝਟ ਮੁਹੰਮਦ ਨਿਵ ਕੇ ਕਰੇ ਸਲਾਮਾ, ਸਜਦੇ ਵਿਚ ਸੀਸ ਝੁਕਾਈਆ। ਤੇਰਾ ਹਕ ਹਕੀਕਤ ਵਾਲਾ ਪੈਗ਼ਾਮਾ, ਪੈਗ਼ੰਬਰ ਸਾਰੇ ਰਾਹ ਤਕਾਈਆ। ਤੇਰਾ ਇਸਮੇ ਆਜ਼ਮ ਇਕ ਇਸਲਾਮਾ, ਵਾਹਿਦ ਤੇਰਾ ਨੂਰ ਨਜ਼ਰੀ ਆਈਆ। ਸਦੀ ਚੌਧਵੀਂ ਬੇਨਜ਼ੀਰ ਮੇਰਾ ਵੇਖ ਇੰਤਜ਼ਾਮਾ, ਅੰਜਾਮ ਆਪਣੇ ਹੱਥ ਰਖਾਈਆ। ਮੁੱਲਾ ਸ਼ੇਖ਼ ਮੁਸਾਇਕ ਹੋਇਆ ਬੇਗਾਨਾ, ਹਕ ਵਿਚ ਹਕੀਕਤ ਨਾ ਕੋਇ ਰਖਾਈਆ। ਤੂੰ ਨੂਰ ਅਲਾਹ ਬੇਪ੍ਰਵਾਹ ਮਰਦ ਮਰਦਾਨਾ, ਬੇਐਬ ਤੇਰੀ ਸਰਨਾਈਆ। ਮੈਂ ਦਰਵੇਸ਼ ਦਰ ਤੇਰਾ ਗ਼ੁਲਾਮਾ, ਗ਼ੁਰਬਤ ਅੰਦਰ ਨਾ ਕੋਇ ਟਿਕਾਈਆ। ਚੌਦਾਂ ਤਬਕ ਵੇਖਾਂ ਤੇਰਾ ਨਿਸ਼ਾਨਾ, ਸਦੀ ਚੌਧਵੀਂ ਨਾਲ ਮਿਲਾਈਆ। ਫਿਰੇ ਦਰੋਹੀ ਧਰਨੀ ਉਤੇ ਅਸਮਾਨਾਂ, ਜ਼ਿਮੀਂ ਜ਼ਮਾਂ ਰਹੇ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਆਪਣਾ ਹੁਕਮ ਸੁਣਾਈਆ। ਸਦੀ ਚੌਧਵੀਂ ਕਹੇ ਮੁਹੰਮਦ ਓਹ ਤੱਕ ਹਕ ਅਮਾਮ, ਅਮਲਾਂ ਤੋਂ ਰਹਿਤ ਨੂਰ ਅਲਾਹੀਆ। ਜਿਸ ਦੀ ਕਦਮ ਬੋਸੀ ਵਿਚ ਕੀਤਾ ਸਲਾਮ, ਇਸਲਾਮ ਜਗਤ ਵੰਡ ਵੰਡਾਈਆ। ਕੀ ਖੇਲ ਕਰੇ ਮਿਹਰਵਾਨ, ਮਹਿਬੂਬ ਆਪਣੀ ਕਲ ਪ੍ਰਗਟਾਈਆ। ਤੇਰਾ ਲਹਿਣਾ ਦੇਣਾ ਪੂਰਾ ਕਰੇ ਤਮਾਮ, ਤਮੰਨਾ ਜਗਤ ਵਾਸ਼ਨਾ ਉਮਤ ਵਾਲੀ ਤੇਰੀ ਝੋਲੀ ਪਾਈਆ। ਅੰਤ ਅਖ਼ੀਰ ਬਣਿਆ ਨਾ ਰਹੀਂ ਨਾਦਾਨ, ਚੌਦਾਂ ਤਬਕ ਲੈ ਅੰਗੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਹੁਕਮ ਇਕ ਸੁਣਾਈਆ। ਮੁਹੰਮਦ ਕਹੇ ਮੇਰਾ ਇਸਮ ਅਜ਼ਹਲੂ ਜ਼ਾਵੀਅਸ ਜ਼ਮਹਾ ਜ਼ੂਏ ਨਜ਼ੀ ਕਾਸੇ ਮਕੂ ਕੁਲਮਾਏਆਲ ਆਲਮਾਏ ਦੋ ਜਹਾਂ ਨੂਰੀ ਅਲਾਹ ਮੁਹੰਮਦੇ ਰਸੂਲ ਧਾਰ ਬਿਸਮਿਲ ਯੂਅਜ਼ ਨਾਅਜ਼ਹੂ ਬੇਵਸ ਬੇਅਵਸ ਨੂਰੇ ਚਸ਼ਮ ਜਹਾਨੇ ਅਜ਼ੀ ਨੂਰੇ ਜ਼ਮੀਂ ਪਰਦਾ ਨਸ਼ੀਂ ਪਰਦਾ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਹੁਕਮ ਇਕ ਵਰਤਾਈਆ। ਸਦੀ ਚੌਧਵੀਂ ਕਹੇ ਮੁਹੰਮਦ ਤੱਕ ਇਸ਼ਾਰਾ ਅਜਬ, ਖੇਲ ਅਜ਼ੂਬਾ ਵੇਖ ਵਖਾਈਆ। ਮੈਂ ਹੈਰਾਨ ਹੋਈ ਤਅੱਜੁਬ, ਪਰੇਸ਼ਾਨੀ ਵਿਚ ਕੁਰਲਾਈਆ। ਜਿਸ ਦਾ ਕਰਦਾ ਆਇਉਂ ਅਦਬ, ਅਦਾਬ ਵਿਚ ਸੀਸ ਨਿਵਾਈਆ। ਉਹ ਝਗੜਾ ਮੇਟਣ ਵਾਲਾ ਦੀਨ ਮਜ਼੍ਹਬ, ਸ਼ਰਅ ਸ਼ਰਅ ਨਾਲ ਟਕਰਾਈਆ। ਜਿਸ ਵਿਚ ਚਾਰ ਜੁਗ ਦੇ ਸ਼ਾਸਤਰ ਸਾਰੇ ਹੋਣੇ ਜਜ਼ਬ, ਅੱਖਰ ਨਿਰਅੱਖਰ ਧਾਰ ਆਪਣਾ ਰੂਪ ਜਾਣ ਬਦਲਾਈਆ। ਤੇਰੀ ਧਰਨੀ ਤੇਰੇ ਗ੍ਰਹਿ ਉਸ ਦਾ ਮੁਬਾਰਕ ਟਿਕਿਆ ਕਦਮ, ਕਦੀਮ ਦਾ ਮਾਲਕ ਆਪਣਾ ਖੇਲ ਖਿਲਾਈਆ। ਤੇਰਾ ਰਿਹਾ ਨਾ ਤਨ ਵਜੂਦ ਬਦਨ, ਖ਼ਾਕੀ ਵੰਡ ਨਾ ਕੋਇ ਵੰਡਾਈਆ। ਮੈਂ ਮਕਬਰੇ ਵਿਚ ਤੈਨੂੰ ਗਈ ਲੱਭਣ, ਕਾਅਬੇ ਹੱਥ ਕਿਛ ਨਾ ਆਈਆ। ਜਿਧਰ ਤੱਕਾਂ ਮਾਟੀ ਦੇ ਦੀਵੇ ਜਗਣ, ਜੋਤ ਨੂਰ ਨਾ ਕੋਇ ਰੁਸ਼ਨਾਈਆ। ਸ਼ਰਅ ਸ਼ਰੀਅਤ ਉਮਤ ਲੱਗੀ ਅਗਨ, ਆਬੇ ਹਯਾਤ ਨਾ ਕੋਇ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਲੇਖਾ ਲੇਖ ਲਿਖਾਈਆ। ਮੁਹੰਮਦ ਕਹੇ ਸਦੀ ਚੌਧਵੀਂ ਨਾ ਪਾ ਰੌਲਾ, ਦੋ ਜਹਾਨ ਸੁਣਾਈਆ। ਮੇਰਾ ਮਾਲਕ ਖ਼ਾਲਕ ਪ੍ਰਿਤਪਾਲਕ ਇਕੋ ਮੌਲਾ, ਜੋ ਮਿਹਰਵਾਨ ਮਹਿਬੂਬ ਨੂਰ ਅਲਾਹੀਆ। ਅੰਤ ਇਕਰਾਰ ਤੇਰਾ ਪੂਰਾ ਕਰੇ ਕੌਲਾ, ਧਰਨੀ ਧਰਤ ਧਵਲ ਧੌਲ ਫੋਲ ਫੁਲਾਈਆ। ਜਿਸ ਨੇ ਜਗਤ ਜਹਾਨ ਅੰਤਰ ਦ੍ਰਿਸ਼ਟੀ ਕੀਤਾ ਕਮਲਾ, ਕਾਮਲ ਮੁਰਸ਼ਦ ਮਿਲਣ ਕੋਇ ਨਾ ਪਾਈਆ। ਮਾਨਵ ਜ਼ਾਤੀ ਖ਼ਾਲੀ ਦਿਸੇ ਰੁਖ ਸਿੰਮਲਾ, ਕਾਇਨਾਤ ਫਲ ਫੁੱਲ ਨਾ ਕੋਇ ਮਹਿਕਾਈਆ। ਅੰਤ ਤੇਰਾ ਗੁਲਸ਼ਨ ਰਹਿਣਾ ਨਹੀਂ ਚਮਨਾ, ਉਮਤੀ ਮਹਿਕ ਨਾ ਕੋਇ ਮਹਿਕਾਈਆ। ਉਹ ਵੇਖ ਲੇਖਾ ਪੂਰਾ ਕਰਨ ਵਾਲਾ ਦੁਸ਼ਟ ਦਮਨਾ, ਗੋਬਿੰਦ ਗੋਬਿੰਦ ਧੁਰ ਦਾ ਮਹੀਆ। ਜਿਸ ਨੇ ਸੰਦੇਸ਼ਾ ਦਿਤਾ ਕਾਹਨ ਕ੍ਰਿਸ਼ਨ ਉਤੇ ਜਮਨਾ, ਗੰਗਾ ਗੋਦਾਵਰੀ ਸੁਰਸਤੀ ਆਇਆ ਸਮਝਾਈਆ। ਉਹ ਰੂਪ ਧਾਰ ਗੌੜ ਬ੍ਰਹਿਮਣਾ, ਪਾਰਬ੍ਰਹਮ ਪ੍ਰਭ ਆਪਣਾ ਫੇਰਾ ਪਾਈਆ। ਜਿਸ ਨੂੰ ਸੀਤਾ ਰਾਮ ਰਾਮੇ ਸਤਿ ਕਰ ਕੇ ਮੰਨਣਾ, ਸਿਰ ਸਕੇ ਨਾ ਕੋਇ ਉਠਾਈਆ। ਪੈਗ਼ੰਬਰਾਂ ਉਸੇ ਦਾ ਤੱਕਣਾ ਨੂਰ ਅਲਾਹੀ ਚੰਦਨਾ, ਚੰਦ ਸਿਤਾਰ ਮੁਹੰਮਦ ਕਹੇ ਮੇਰਾ ਨਿਸ਼ਾਨ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਖਿਲਾਈਆ। ਸਦੀ ਚੌਧਵੀਂ ਕਹੇ ਮੁਹੰਮਦ ਮੈਂ ਮਦੀਨੇ ਤੇਰੇ ਮਕਬਰੇ ਕੋਲ ਪੁੱਜੀ, ਭੱਜ ਭੱਜ ਕੇ ਪੰਧ ਮੁਕਾਈਆ। ਮੈਂ ਕੂਕ ਸੁਣਾਇਆ ਉਚੀ, ਹਾਏ ਉਫ਼ ਤੇਰਾ ਨਾਮ ਦੁਹਾਈਆ। ਵੇਖ ਮੇਰੀ ਔਧ ਗਈ ਮੁਕੀ, ਅਗਲਾ ਪੰਧ ਰਿਹਾ ਨਾ ਰਾਈਆ। ਤੇਰੀ ਪੇਸ਼ੀਨਗੋਈ ਨੇੜੇ ਢੁਕੀ, ਪਿਛਾ ਪਿਛੇ ਆਈ ਤਜਾਈਆ। ਤੇਰੀ ਉਮਤ ਹੋਈ ਰੁੱਖੀ, ਕਲਮਾ ਹਕ ਨਾ ਕੋਇ ਸੁਣਾਈਆ। ਮੈਂ ਮੱਕੇ ਹੋਈ ਦੁਖੀ, ਕਾਅਬੇ ਰਹੀ ਕੁਰਲਾਈਆ। ਮੇਰੀ ਜੜ ਜਾਣੀ ਪੁੱਟੀ, ਪਟਨੇ ਵਾਲਾ ਦਏ ਹਿਲਾਈਆ। ਮੇਰੀ ਪੁਕਾਰ ਰਹਿ ਗਈ ਬੁੱਲੀਂ ਬੁਟੀਂ, ਮੁਖੋਂ ਬਾਹਰ ਨਾ ਕੋਇ ਸੁਣਾਈਆ। ਤੇਰੀ ਮੁਹੱਬਤ ਜਾਂਦੀ ਟੁੱਟੀ, ਟੁੱਟਿਆਂ ਗੰਢ ਨਾ ਕੋਇ ਪਵਾਈਆ। ਤੇਰੀ ਸ਼ਰਅ ਜਾਣੀ ਲੁੱਟੀ, ਲੁਟੇਰਾ ਬਣਨਾ ਧੁਰਦਰਗਾਹੀਆ।

ਤੇਰੀ ਖ਼ਾਕ ਦੀ ਖ਼ਾਕ ਨਹੀਂ ਰਹਿਣੀ ਮੁੱਠੀ, ਹੱਡ ਮਾਸ ਨਾੜੀ ਨਜ਼ਰ ਕੋਇ ਨਾ ਆਈਆ। ਉਸ ਦਾ ਖੇਲ ਤੱਕ ਕੀ ਖੇਲ ਕਰਦਾ ਰੁਖ਼ੀ ਰੁਖ਼ੀ, ਰੁਖ਼ਸਤ ਸਭ ਨੂੰ ਰਿਹਾ ਦਵਾਈਆ। ਜਿਸ ਦੀ ਸ਼ਬਦ ਧਾਰ ਦੋ ਤੁਕੀ, ਤੂੰ ਮੇਰਾ ਮੈਂ ਤੇਰਾ ਢੋਲਾ ਸ਼ਬਦ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਆਪਣਾ ਰੰਗ ਰੰਗਾਈਆ। ਮੁਹੰਮਦ ਕਿਹਾ ਸਦੀ ਚੌਧਵੀਂ ਮੇਰੇ ਅੰਦਰ ਉਹ ਇਸ਼ਾਰਾ, ਜੋ ਜਗ ਨੇਤਰ ਵੇਖਣ ਕੋਇ ਨਾ ਪਾਈਆ। ਮੇਰਾ ਸਾਹਿਬ ਪਰਵਰਦਿਗਾਰਾ, ਬੇਐਬ ਨੂਰ ਅਲਾਹੀਆ। ਜਿਸ ਨੇ ਚੌਦਾਂ ਤਬਕ ਸਬਕ ਮੈਨੂੰ ਦਿਤਾ ਜ਼ਾਹਰਾ, ਕਲਮਾ ਕਾਇਨਾਤ ਪੜ੍ਹਾਈਆ। ਮੈਂ ਉਸ ਦਾ ਜ਼ਹੂਰ ਤੱਕਾਂ ਨੂਰ ਤੱਕਾਂ ਨਿਰਗੁਣ ਧਾਰ ਕਰਾਂ ਦੀਦਾਰਾ, ਜੋ ਅੱਲਾ ਹੂ ਅੱਨਾ ਹੂ ਆਪਣਾ ਹੁਕਮ ਮਨਾਈਆ। ਕਿਸੇ ਕੰਮ ਨਹੀਂ ਆਉਣਾ ਮਕਬਰੇ ਵਾਲਾ ਮੁਨਾਰਾ, ਇੱਟ ਪੱਥਰ ਪਾਹਨ ਸਾਰੇ ਰੋਵਨ ਮਾਰਨ ਧਾਹੀਆ। ਮੈਂ ਵੀ ਉਸੇ ਦੇ ਹੁਕਮ ਅੰਦਰ ਆਪਣਾ ਕੀਤਾ ਗੁਜ਼ਾਰਾ, ਗੁਜ਼ਾਰਿਸ਼ ਵਿਚ ਉਸੇ ਨੂੰ ਸੀਸ ਨਿਵਾਈਆ। ਜੋ ਨੂਰੀ ਨੂਰ ਜਲਵਾਗਰ ਆਏ ਦੁਬਾਰਾ, ਦੋਹਰੀ ਆਪਣੀ ਖੇਲ ਖਿਲਾਈਆ। ਜਿਸ ਦਾ ਆਦਿ ਅੰਤ ਨਾ ਪਾਰਾਵਾਰਾ, ਬੇਅੰਤ ਬੇਅੰਤ ਬੇਅੰਤ ਨਾਨਕ ਗੁਰੂ ਸ਼ਬਦੀ ਧਾਰ ਗਿਆ ਸਮਝਾਈਆ। ਸੋ ਕਲ ਕਲਕੀ ਲਏ ਅਵਤਾਰਾ, ਅਮਾਮ ਅਮਾਮਾ ਹੋ ਜ਼ਾਹਰਾ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਸਦੀ ਚੌਧਵੀਂ ਕਹੇ ਮੁਹੰਮਦ ਮੇਰੀ ਵੇਖ ਪਹਿਲੇ ਦਿਨ ਦੀ ਵਾਟ, ਮੱਕਾ ਮੁਸ਼ੱਰਫ਼ ਧਿਆਨ ਲਗਾਈਆ। ਉਹ ਤੱਕ ਅਗੰਮੀ ਰਾਤ, ਜਿਸ ਸ਼ਬ ਵਿਚ ਨੂਰ ਨੁਰਾਨਾ ਨਜ਼ਰੀ ਆਈਆ। ਭੇਵ ਖੋਲ ਆਪਣੇ ਬਾਤਨ ਬਾਤ, ਬੇਵਤਨ ਆਪਣਾ ਭੇਵ ਚੁਕਾਈਆ। ਕੀ ਹੁਕਮ ਸੰਦੇਸਾ ਮਿਲਿਆ ਸਾਖਿਆਤ, ਪਰਵਰਦਿਗਾਰ ਕਲਮਾ ਕੀ ਦ੍ਰਿੜਾਈਆ। ਜਬਰਾਈਲ ਕੀ ਗਿਆ ਆਖ, ਅਲਿਫ਼ ਯੇ ਤੋਂ ਬਾਹਰ ਵੰਡ ਵੰਡਾਈਆ। ਮੁਹੰਮਦ ਝਟ ਖੋਲ ਕੇ ਆਂਖ, ਨੇਤਰ ਨੈਣ ਨੈਣ ਬਦਲਾਈਆ। ਮੇਰਾ ਪਰਵਰਦਿਗਾਰ ਸਾਂਝਾ ਯਾਰ ਨੂਰ ਅਗੰਮੀ ਅਲਾਹੀ ਆਪ, ਅਮਾਮ ਅਮਾਮਾ ਧੁਰਦਰਗਾਹੀਆ। ਜਿਸ ਨੇ ਜਿਸਮ ਜ਼ਮੀਰ ਤਨ ਮਾਟੀ ਖ਼ਾਕ ਵਜੂਦ ਕਰਨੇ ਪਾਕ, ਪਤਤ ਪੁਨੀਤ ਦਏ ਬਣਾਈਆ। ਉਹ ਸਦੀ ਚੌਧਵੀਂ ਤੇਰੇ ਅੰਤ ਪ੍ਰਗਟ ਹੋਵੇ ਖ਼ਾਸ, ਖ਼ਾਹਿਸ਼ ਸਭ ਦੀ ਵੇਖ ਵਖਾਈਆ। ਤੈਨੂੰ ਕਰਨੀ ਨਾ ਪਏ ਤਲਾਸ਼, ਲੱਭਣ ਦੀ ਲੋੜ ਰਹੇ ਨਾ ਰਾਈਆ। ਉਹ ਹਰ ਘਟ ਥਾਂ ਸਭ ਦਾ ਦੇਵੇ ਸਾਥ, ਸਗਲਾ ਸੰਗ ਨਿਭਾਈਆ। ਮੇਰਾ ਸਜਦਾ ਉਸੇ ਨੂੰ ਜੋੜ ਕੇ ਹਾਥ, ਕਦਮਾਂ ਵਿਚ ਸਿਰ ਸਰ ਝੁਕਾਈਆ। ਤੇਰਾ ਲਹਿਣਾ ਦੇਣਾ ਪੂਰਾ ਕਰੇ ਲੇਖਾ ਰਹੇ ਨਾ ਬਾਕ, ਬਾਕਾਇਦਾ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਸੁਣਾਈਆ। ਸਦੀ ਚੌਧਵੀਂ ਕਹੇ ਮੁਹੰਮਦ ਕੀ ਆਵੇ ਮਹਿਬੂਬਾ, ਮਿਹਰਵਾਨ ਬੇਪ੍ਰਵਾਹੀਆ। ਜਿਸ ਦੀ ਸਮਝੇ ਕੋਇ ਨਾ ਹੱਦ ਹਦੂਦਾ, ਅੰਤ ਕਹਿਣ ਕੋਇ ਨਾ ਪਾਈਆ। ਚਾਰ ਕੁੰਟ ਹੋਏ ਮੌਜੂਦਾ, ਦਹਿ ਦਿਸ਼ਾ ਆਪਣਾ ਨੂਰ ਜ਼ਹੂਰ ਦਏ ਚਮਕਾਈਆ। ਸਚ ਦੱਸ ਕੀ ਲਿਖਿਆ ਬਿਨਾ ਸ਼ਰਅ ਤੋਂ ਹਜ਼ਾਰਾ ਦਰੂਦਾ, ਬਸਰੀ ਇਸਮ ਕੀ ਦ੍ਰਿੜਾਈਆ। ਉਹ ਕਿਸ ਬਿਧ ਤੇਰੀ ਉਮਤ ਨੂੰ ਰਖੇ ਮਹਿਫ਼ੂਜ਼ਾ, ਪੁਸ਼ਤ ਪਨਾਹ ਆਪਣਾ ਹੱਥ ਟਿਕਾਈਆ। ਕਿਸ ਬਿਧ ਲੇਖੇ ਲਾਵੇ ਸਭ ਦਾ ਨਿਮਾਜ਼ ਰੋਜ਼ਾ, ਰੋਜ਼ਮੱਰਾ ਜੋ ਖ਼ਿਦਮਤ ਵਿਚ ਖ਼ਾਦਮ ਸੇਵ ਕਮਾਈਆ। ਮੁਹੰਮਦ ਕਿਹਾ ਸਦੀ ਚੌਧਵੀਂ ਉਹਦਾ ਭੇਵ ਅਗੰਮਾ ਗੂਝਾ, ਪਰਦਾ ਸਕੇ ਨਾ ਕੋਇ ਖੁਲਾਈਆ। ਉਹਦਾ ਹੁਕਮ ਅਗਾਧ ਬੋਧਾ,

ਬੁੱਧੀ ਵਿਚ ਕਿਸੇ ਨਾ ਆਈਆ। ਉਹਦਾ ਰੂਪ ਅਨੂਪ ਨਾ ਪਹਿਨੇ ਤਨ ਕੋਈ ਚੋਗਾ, ਵਜੂਦ ਤਤ ਨਾ ਕੋਇ ਹੰਢਾਈਆ। ਸੋ ਮਾਲਕ ਮੇਰਾ ਜਿਸ ਨੂੰ ਨਾ ਕੋਈ ਹਰਖ ਨਾ ਕੋਈ ਸੋਗਾ, ਚਿੰਤਾ ਚਿਖਾ ਨਾ ਕੋਇ ਰਖਾਈਆ। ਤੇਰੇ ਅੰਤ ਅਖ਼ੀਰ ਬੇਨਜ਼ੀਰ ਲਾਸ਼ਰੀਕ ਆਪੇ ਭਾਰ ਲਾਹ ਦੇਵੇ ਬੋਝਾ, ਮਿਹਰ ਨਜ਼ਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਦੀ ਚੌਧਵੀਂ ਕਹੇ ਮੁਹੰਮਦ ਉਹ ਵੇਖ ਨਾਰਦ ਆਉਂਦਾ ਪੈਰ ਦੱਬੀ, ਬਿਨ ਕਦਮਾਂ ਕਦਮ ਟਿਕਾਈਆ। ਨਾਰਦ ਕਹੇ ਮੇਰੀ ਸ਼ਬਦ ਧਾਰ ਬੱਗੀ, ਰੂਪ ਰੰਗ ਰੇਖ ਸਕੇ ਨਾ ਕੋਇ ਸਮਝਾਈਆ। ਉਹ ਕਮਲੀਏ ਵੇਖ ਇਕੋ ਜੋਤ ਨੁਰਾਨੀ ਜਗੀ, ਜਾਗਰਤ ਜੋਤ ਹੋਏ ਰੁਸ਼ਨਾਈਆ। ਮੁਹੰਮਦਾ ਤੱਕ ਲੈ ਆਪਣੀ ਅਖ਼ੀਰੀ ਸਦੀ, ਸਦਮਾ ਅੰਤ ਰਹੇ ਨਾ ਰਾਈਆ। ਸ਼ਰਅ ਦੀ ਰਹਿਣੀ ਮੂਲ ਨਹੀਂ ਗੱਦੀ, ਗਦਾਗਰ ਹੋਏ ਲੋਕਾਈਆ। ਅਵਤਾਰ ਲੇਖਾ ਜਾਂਦੇ ਛਡੀ, ਸਚਖੰਡ ਬੈਠੇ ਆਸਣ ਲਾਈਆ। ਗੁਰੂ ਗੁਰਦੇਵ ਕਹਿਣ ਦੋਵੇਂ ਹੱਥ ਬੱਧੀ, ਪੁਰਖ ਅਕਾਲ ਅਗੇ ਵਾਸਤਾ ਪਾਈਆ। ਤੇਰੀ ਨੌਬਤ ਇਕੋ ਦੋ ਜਹਾਨ ਹੋਵੇ ਵੱਜੀ, ਨਾਮ ਡੰਕਾ ਦੇਣਾ ਲਗਾਈਆ। ਸਾਰੀ ਸ੍ਰਿਸ਼ਟੀ ਦ੍ਰਿਸ਼ਟੀ ਦ੍ਰਿਸ਼ਟ ਅਨਦ੍ਰਿਸ਼ਟ ਵਿਚ ਨਿਰੰਤਰ ਅੰਤਰ ਤੇਰੇ ਨਾਲ ਹੋਵੇ ਬੱਝੀ, ਆਤਮ ਪਰਮਾਤਮ ਮਿਲ ਕੇ ਵੱਜੇ ਵਧਾਈਆ। ਤੂੰ ਨੂਰ ਅਲਾਹੀ ਆਲਮੀਨ ਰੱਬੀ, ਯਾਮਬੀਨ ਤੇਰੀ ਸਰਨਾਈਆ। ਤੇਰਾ ਖੇਲ ਹੁੰਦਾ ਨੌ ਸੌ ਚੁਰਾਨਮੇ ਚੌਕੜੀ ਬਾਦ ਕਦੀ, ਕਦੀਮ ਦੇ ਮਾਲਕ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਲੇਖਾ ਲਹਿਣਾ ਦੇਣਾ ਦੋ ਜਹਾਨ ਦੋਹਰੀ ਧਾਰ ਹਰਿ ਨਿਰੰਕਾਰ ਸਰਗੁਣ ਨਿਰਗੁਣ ਨਿਰਗੁਣ ਸਰਗੁਣ ਤੇਰੇ ਹੁਕਮ ਵਿਚ ਬੱਧੀ, ਬੰਦਨਾ ਬੰਦਗੀ ਬੰਦੇ ਨਿਵਾਜ਼ ਬੰਧਨ ਸਾਰੇ ਦੇਣੇ ਤੁੜਾਈਆ।

੨੫ ਭਾਦਰੋਂ ਸ਼ਹਿਨਸ਼ਾਹੀ ਸੰਮਤ ਅੱਠ ਇੰਗਲੈਂਡ ਲੰਡਨ ਸਾਊਥ ਹਾਲ ਹਰਬੰਸ ਸਿੰਘ ਦੇ ਗ੍ਰਹਿ

ਸਤਿਗੁਰ ਸ਼ਬਦ ਕਹੇ ਅਵਤਾਰ ਪੈਗ਼ੰਬਰ ਗੁਰ ਮਾਰੋ ਇਕ ਧਿਆਨ, ਬਿਨ ਨੈਣਾਂ ਨੈਣ ਦੋ ਜਹਾਨ ਉਠਾਈਆ। ਚਾਰ ਜੁਗ ਦੇ ਅੱਖਰਾਂ ਵਾਲਾ ਵੇਖੋ ਸ਼ਾਸ਼ਤਰ ਸਿਮਰਤ ਵੇਦ ਪੁਰਾਨ, ਗੀਤਾ ਗਿਆਨ ਅੰਜੀਲ ਕੁਰਾਨ ਫੋਲ ਫੁਲਾਈਆ। ਹੁਕਮ ਸੰਦੇਸ਼ਾ ਤੱਕੋ ਧੁਰ ਫ਼ਰਮਾਨ, ਜੋ ਨਾਮ ਕਲਮਾ ਰਸਨਾ ਜਿਹਵਾ ਬੱਤੀ ਦੰਦ ਆਏ ਦ੍ਰਿੜਾਈਆ। ਧਰਮ ਨਵ ਖੰਡ ਵੇਖੋ ਆਪਣਾ ਨਿਸ਼ਾਨ, ਉੱਤਰ ਪੂਰਬ ਪੱਛਮ ਦੱਖਣ ਪਰਦਾ ਰਹੇ ਨਾ ਰਾਈਆ। ਚਾਰ ਵਰਨ ਅਠਾਰਾਂ ਬਰਨ ਸ਼ਤਰੀ ਬ੍ਰਹਿਮਣ ਸ਼ੂਦਰ ਵੈਸ਼ ਕਿਉਂ ਹੋਏ ਪ੍ਰੇਸ਼ਾਨ, ਦੀਨ ਮਜ਼੍ਹਬ ਆਤਮ ਸ਼ਾਂਤ ਸਤਿ ਸਤਿ ਨਾ ਕੋਇ ਕਰਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਖੇਲ ਤੱਕੋ ਜ਼ਿਮੀਂ ਅਸਮਾਨ, ਪੁਰੀ ਲੋਅ ਬ੍ਰਹਿਮੰਡ ਖੰਡ ਭੇਵ ਰਹੇ ਨਾ ਰਾਈਆ। ਖੇਲ ਤੱਕੋ ਜੋ ਭਵਿਖਤ ਦਿਤਾ ਦੀਨ ਦੁਨੀ ਦਾਨ, ਸੰਦੇਸਾ ਧੁਰਦਰਗਾਹੀ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਹੁਕਮ ਇਕ ਵਰਤਾਈਆ। ਸਤਿਗੁਰ ਸ਼ਬਦ ਕਹੇ ਅਵਤਾਰ ਤੇਈ ਲਾਹੋ ਆਪਣਾ ਪਰਦਾ, ਓਹਲਾ ਰਹਿਣ ਕੋਇ ਨਾ ਪਾਈਆ। ਨਜ਼ਾਰਾ ਤੱਕੋ ਚੋਟੀ ਜੜ ਦਾ, ਚੇਤਨ ਵੇਖਣਾ ਚਾਈਂ ਚਾਈਂਆ। ਕਿਉਂ ਦੀਨ ਦੁਨੀ ਧਾਰ ਵਿਚ ਮਾਨਸ ਮਾਨੁਖ ਸੜਦਾ, ਅਗਨੀ ਤਤ ਨਾ ਕੋਇ ਬੁਝਾਈਆ। ਕਿਉਂ

ਤਨ ਵਜੂਦ ਮਾਟੀ ਖ਼ਾਕ ਹੰਕਾਰ ਬਣਿਆ ਗੜ੍ਹ ਦਾ, ਹਉਮੇ ਹੰਗਤਾ ਬਾਹਰ ਨਾ ਕੋਇ ਕਢਾਈਆ। ਨਾਮ ਕਲਮਾ ਜਗਤ ਧਾਰ ਵਿਚ ਲੜਦਾ, ਆਤਮ ਪਰਮਾਤਮ ਪਰਮਾਤਮ ਆਤਮ ਮੇਲ ਨਾ ਕੋਇ ਮਿਲਾਈਆ। ਹੁਕਮ ਸੰਦੇਸਾ ਧੁਰ ਫ਼ਰਮਾਨ ਸੁਣੋ ਅਗੰਮੇ ਘਰ ਦਾ, ਪੁਰਖ ਅਬਿਨਾਸ਼ੀ ਘਟ ਨਿਵਾਸੀ ਪਰਵਰਦਿਗਾਰ ਸਾਂਝਾ ਯਾਰ ਕੀ ਸੁਣਾਈਆ। ਜਿਸ ਦੇ ਭੈ ਵਿਚ ਵਿਸ਼ਨ ਬ੍ਰਹਮਾ ਸ਼ਿਵ ਡਰਦਾ, ਸਤਿਜੁਗ ਤਰੇਤਾ ਦੁਆਪਰ ਕਲਜੁਗ ਨਿਵ ਨਿਵ ਲਾਗੇ ਪਾਈਂਆ। ਉਹ ਕਰਨੀ ਦਾ ਕਰਤਾ ਪੁਰਖ ਅਕਾਲਾ ਦੀਨ ਦਿਆਲਾ ਆਪਣਾ ਖੇਲ ਕਰਦਾ, ਕੁਦਰਤ ਦਾ ਕਾਦਰ ਆਪਣੀ ਕਾਰ ਕਮਾਈਆ। ਜਿਸ ਲਹਿਣਾ ਦੇਣਾ ਲੇਖਾ ਮੁਕਾਉਣਾ ਸੀਸ ਧੜ ਦਾ, ਤਨ ਵਜੂਦ ਭੇਵ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪ੍ਰਵਾਹੀਆ। ਸਤਿਗੁਰ ਸ਼ਬਦ ਕਹੇ ਪੈਗ਼ੰਬਰੋ ਪਰਦਾ ਚੁਕੋ ਆਪਣੀ ਮਹਿਰਾਬ, ਮਹਿਬੂਬ ਇਕੋ ਨਜ਼ਰੀ ਆਈਆ। ਨਿਸ਼ਾਨਾ ਦਿਸੇ ਨਾ ਕਿਸੇ ਨਕਾਬ, ਨਕਾਬ ਪੋਸ਼ੀ ਸੰਗ ਨਾ ਕੋਇ ਬਣਾਈਆ। ਸਜਦੇ ਵਿਚ ਕਰੋ ਅਦਾਬ, ਅਦਬ ਨਾਲ ਸਿਰ ਸਰ ਝੁਕਾਈਆ। ਆਪਣਾ ਲੇਖਾ ਤੱਕੋ ਕਾਗ਼ਜ਼ਾਤ, ਅਲਿਫ਼ ਯੇ ਫੋਲ ਫੁਲਾਈਆ। ਝਗੜਾ ਤੱਕੋ ਦੀਨ ਮਜ਼੍ਹਬ ਜ਼ਾਤ, ਕਿਉਂ ਸ਼ਰਅ ਸ਼ਰਅ ਨਾਲ ਟਕਰਾਈਆ। ਸਦੀ ਬੀਸਵੀਂ ਵੇਖੋ ਅੰਧੇਰੀ ਰਾਤ, ਚੌਧਵੀਂ ਨੇਤਰ ਨੈਣਾਂ ਨੀਰ ਵਹਾਈਆ। ਸਾਚਾ ਦੇਵੇ ਕੋਇ ਨਾ ਸਾਥ, ਸਗਲਾ ਸੰਗ ਨਾ ਕੋਇ ਨਿਭਾਈਆ। ਜੋ ਪੇਸ਼ੀਨਗੋਈਆਂ ਵਿਚ ਆਏ ਆਖ, ਆਖ਼ਰ ਆਵੇ ਬੇਪ੍ਰਵਾਹੀਆ। ਜੋ ਸਾਹਿਬ ਸਰਬ ਕਲਾ ਸਮਰਾਥ, ਦੋ ਜਹਾਨਾਂ ਮਾਲਕ ਇਕ ਅਖਵਾਈਆ। ਨੌ ਸੌ ਚੁਰਾਨਵੇਂ ਚੌਕੜੀ ਜੁਗ ਦਾ ਲਹਿਣਾ ਦੇਣਾ ਸਭ ਦਾ ਪੂਰਾ ਕਰੇ ਹੱਥੋ ਹਾਥ, ਪਿਛਲਾ ਵਣਜ ਰਹੇ ਨਾ ਰਾਈਆ। ਸਤਿਜੁਗ ਸਤਿ ਧਰਮ ਸਤਿ ਸਤਿਵਾਦੀ ਖੋਲੇ ਹੱਟ, ਹੱਟ ਹਟਵਾਣਾ ਨੌਜਵਾਨਾ ਮਰਦ ਮਰਦਾਨਾ ਇਕੋ ਨਜ਼ਰੀ ਆਈਆ। ਜਿਸ ਦੇ ਆਦਿ ਅੰਤ ਜੁਗਾ ਜੁਗੰਤ ਨਿਰਗੁਣ ਸਰਗੁਣ ਧਾਰ ਦੋਵੇਂ ਵਸ, ਲੱਖ ਚੁਰਾਸੀ ਵਾਸਤਾ ਆਪਣੇ ਨਾਲ ਕਰਾਈਆ। ਸੋ ਸਾਹਿਬ ਸਵਾਮੀ ਅੰਤਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਵੇਖੋ ਆਪਣੀ ਉਸ ਅਗੰਮੀ ਅੱਖ, ਜਿਸ ਅੱਖ ਨੇਤਰ ਨੂੰ ਜਗਤ ਵੇਖਣ ਕੋਇ ਨਾ ਪਾਈਆ। ਜੋ ਅਮਾਮ ਅਮਾਮਾ ਨੂਰ ਅਲਾਹੀ ਆਵੇ ਵਤ, ਵਤਨ ਦਾ ਮਾਲਕ ਬੇਵਤਨਾਂ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਾ ਮਾਲਕ ਨੂਰ ਅਲਾਹੀਆ। ਸਤਿਗੁਰ ਸ਼ਬਦ ਕਹੇ ਗੁਰੂ ਗੁਰਦੇਵ ਤੱਕੋ ਖੇਲ ਅਗੰਮਾ, ਅਗੰਮ ਅਗੰਮੜਾ ਧਿਆਨ ਲਗਾਈਆ। ਕੀ ਹੁਕਮ ਸੰਦੇਸਾ ਦੇਵੇ ਸ੍ਰੀ ਭਗਵਾਨਾ, ਪਾਰਬ੍ਰਹਮ ਪਤਿਪਰਮੇਸ਼ਵਰ ਸੰਦੇਸਾ ਇਕ ਸੁਣਾਈਆ। ਜਿਸ ਝਗੜਾ ਮੇਟਣਾ ਕਾਇਆ ਮਾਟੀ ਚੰਮਾ, ਚੰਮ ਦ੍ਰਿਸ਼ਟੀ ਸਭ ਦੀ ਦਏ ਬਦਲਾਈਆ। ਭਾਗ ਲਗਾਏ ਦਇਆ ਕਮਾਏ ਪੰਜ ਤਤ ਤਨਾ, ਆਤਮ ਬ੍ਰਹਮ ਪਾਰਬ੍ਰਹਮ ਆਪਣਾ ਭੇਵ ਖੁਲਾਈਆ। ਜਿਸ ਦੀ ਧਾਰ ਸ੍ਰਿਸ਼ਟ ਦ੍ਰਿਸ਼ਟ ਇਸ਼ਟ ਸੰਸਾਰ ਲੇਖਾ ਜਾਣੇ ਭਗਤ ਜਨਾਂ, ਸੂਫ਼ੀ ਸੰਤਾਂ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਮਾਲਕ ਹੋਏ ਸਹਾਈਆ। ਤੇਈ ਅਵਤਾਰ ਕਹਿਣ ਸ਼ਬਦ ਗੁਰ ਕੀ ਦੱਸੀਏ ਹਾਲ ਪੁਰਾਣਾ, ਪੁਰਾਨ ਅਠਾਰਾਂ ਸਮਝ ਕੋਇ ਨਾ ਪਾਈਆ। ਕੀ ਦੱਸੀਏ ਨਾਮ ਸੰਦੇਸਾ ਧੁਰ ਦਾ ਗਾਣਾ, ਜੋ ਕੋਟਨ ਕੋਟ ਆਪਣੇ ਨਾਮ ਲਏ ਬਦਲਾਈਆ। ਕੀ ਖੇਲ ਦੱਸੀਏ ਸ਼ਾਹ ਸੁਲਤਾਨਾ, ਜੋ ਸ਼ਹਿਨਸ਼ਾਹ ਹੁਕਮਰਾਨ ਇਕ ਅਖਵਾਈਆ। ਜਿਸ ਨੂੰ ਆਦਿ ਜੁਗਾਦਿ ਜੁਗ ਚੌਕੜੀ ਝੁਕੇ ਜ਼ਿਮੀਂ ਅਸਮਾਨਾ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼

ਪਾਤਾਲ ਗਗਨ ਗਗਨੰਤਰ ਸਾਰੇ ਸੀਸ ਨਿਵਾਈਆ। ਓਹ ਦੇਵਣਹਾਰਾ ਸਭ ਨੂੰ ਬ੍ਰਹਮ ਗਿਆਨਾ, ਬ੍ਰਹਮ ਵਿਦਿਆ ਇਕ ਸਮਝਾਈਆ। ਜਿਸ ਦਾ ਕਲਜੁਗ ਅੰਤ ਵੇਦ ਵਿਆਸ ਤੱਕਿਆ ਨਿਸ਼ਾਨਾ, ਨਿਸ਼ਾਨਾ ਬਾਣ ਅਣਿਆਲਾ ਇਕ ਚਲਾਈਆ। ਓਹ ਕਲ ਕਲਕੀ ਪਹਿਨ ਕੇ ਆਵੇ ਬਾਣਾ, ਜੋਤੀ ਜਾਤਾ ਪੁਰਖ ਬਿਧਾਤਾ ਜਿਸ ਨੂੰ ਜਨਮੇ ਕੋਇ ਨਾ ਮਾਈਆ। ਬ੍ਰਹਿਮਣ ਗੌੜ ਸਾਰਾ ਕਹੇ ਜਗਤ ਜਹਾਨਾ, ਭਵਿਖਤ ਪੁਰਾਨ ਨੌ ਸੌ ਸਲੋਕ ਦਏ ਗਵਾਹੀਆ। ਉਸ ਦਾ ਤੁਰੀਆ ਤੋਂ ਪਰੇ ਹੋਵੇ ਤਰਾਨਾ, ਸੁਪਨ ਸਖੋਪਤ ਜਾਗਰਤ ਸਮਝ ਕਿਸੇ ਨਾ ਆਈਆ। ਜੋਧਾ ਸੂਰਬੀਰ ਪ੍ਰਗਟ ਹੋਵੇ ਮਰਦ ਮਰਦਾਨਾ, ਮਦਦ ਅਵਰ ਨਾ ਕੋਇ ਤਕਾਈਆ। ਉਸ ਕਲਜੁਗ ਕੂੜੀ ਕਿਰਿਆ ਅੰਤਮ ਲੇਖ ਚੁਕਾਨਾ, ਚਾਰ ਜੁਗ ਦਾ ਲਹਿਣਾ ਝੋਲੀ ਪਾਈਆ। ਜਿਸ ਲੇਖਾ ਪੂਰਾ ਕਰਨਾ ਸੀਤਾ ਰਾਮਾ, ਰਾਧੇ ਕ੍ਰਿਸ਼ਨਾ ਆਪਣੇ ਵਿਚ ਸਮਾਈਆ। ਵਿਸ਼ਨ ਬ੍ਰਹਮਾ ਸ਼ਿਵ ਜਿਸ ਆਪਣੇ ਦਰ ਬਹਾਨਾ, ਓਮ ਓਅੰਕਾਰ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਭ ਦਾ ਭੇਦ ਆਪ ਖੁਲਾਈਆ। ਪੈਗ਼ੰਬਰ ਕਹਿਣ ਧੁਰ ਕਲਮੇ ਮਹਿਬੂਬ ਅਗੰਮੀ ਅਮਾਮ, ਅਮਲਾਂ ਤੋਂ ਰਹਿਤ ਨੂਰ ਅਲਾਹੀਆ। ਜਿਸ ਨੂੰ ਕਦਮ ਬੋਸੀ ਵਿਚ ਕਰੀਏ ਸਲਾਮ, ਇਸਮ ਆਜ਼ਮ ਇਕ ਅਖਵਾਈਆ। ਹਜ਼ਾਰਾ ਦਰੂਦ ਜਿਸ ਦਾ ਦਏ ਪੈਗ਼ਾਮ, ਜਬਰਾਈਲ ਸੰਦੇਸਾ ਜਿਸ ਦਾ ਰਿਹਾ ਸੁਣਾਈਆ। ਉਸ ਸਭ ਦਾ ਬਦਲ ਦੇਣਾ ਇੰਤਜ਼ਾਮ, ਸਦੀ ਚੌਧਵੀਂ ਬੈਠੀ ਰਾਹ ਤਕਾਈਆ। ਸ਼ਰਅ ਦਾ ਰਹਿਣ ਦੇਣਾ ਨਹੀਂ ਕੋਈ ਗ਼ੁਲਾਮ, ਸ਼ਰੀਅਤ ਲੇਖਾ ਦਏ ਚੁਕਾਈਆ। ਮਾਨਵ ਜ਼ਾਤੀ ਲੇਖੇ ਲਾਉਣੀ ਪਿਆਰ ਬਖ਼ਸ਼ਣਾ ਇਕ ਇਨਸਾਨ, ਇਨਸਾਨੀਅਤ ਸਚ ਦਏ ਦ੍ਰਿੜਾਈਆ। ਜਿਸ ਨੂੰ ਚੌਦਾਂ ਤਬਕ ਸਿਰ ਝੁਕਾਣ, ਮੁਹੰਮਦ ਨਿਵ ਨਿਵ ਲਾਗੇ ਪਾਈਂਆ। ਉਸ ਦੀ ਸ਼ਹਾਦਤ ਦੇਵੇ ਮਜੀਦ ਕੁਰਾਨ, ਤੀਸ ਬਤੀਸਾ ਜਿਸ ਦਾ ਢੋਲਾ ਗਾਈਆ। ਉਹ ਮਿਹਰਵਾਨ ਬੀਦੋ ਮਿਹਬਾਨ, ਬੀਖੈਰੀ ਯਾ ਅਲਾਹ ਜਿਸ ਨੂੰ ਕਹੇ ਲੋਕਾਈਆ। ਓਹ ਦੀਨ ਦੁਨੀ ਵੇਖੇ ਗਿਰੇਬਾਨ, ਕਾਇਆ ਮਾਟੀ ਤਨ ਵਜੂਦ ਮਾਟੀ ਖ਼ਾਕ ਫੋਲ ਫੁਲਾਈਆ। ਅਸੀਂ ਸਾਰੇ ਹੋਏ ਹੈਰਾਨ, ਸਾਡਾ ਕਲਮਾ ਬੈਠਾ ਸਿਰ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਖੁਲਾਈਆ। ਸਤਿਗੁਰ ਦਸ ਕਹਿਣ ਸੁਣ ਸ਼ਬਦ ਦਾਤਾਰ, ਸ਼ਬਦੀ ਸ਼ਬਦ ਸ਼ਬਦ ਸ਼ਨਵਾਈਆ। ਪ੍ਰਭ ਦਾ ਖੇਲ ਅਗੰਮ ਅਪਾਰ, ਅਲਖ ਅਗੋਚਰ ਕੀ ਆਪਣੀ ਖੇਲ ਖਿਲਾਈਆ। ਜਿਸ ਦਾ ਆਦਿ ਅੰਤ ਨਾ ਪਾਰਾਵਾਰ, ਪਾਰਬ੍ਰਹਮ ਪਤਿਪਰਮੇਸ਼ਵਰ ਬੇਅੰਤ ਇਕ ਅਖਵਾਈਆ। ਅਸੀਂ ਸੰਦੇਸ਼ਾ ਦਿਤਾ ਸਤਿਨਾਮ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਤਿੰਨੇ ਦੇਣ ਗਵਾਹੀਆ। ਵਾਹਿਗੁਰੂ ਫ਼ਤਿਹ ਬੋਲ ਜੈਕਾਰ, ਜੈ ਜੈ ਪੁਰਖ ਅਕਾਲ ਇਕੋ ਦ੍ਰਿੜਾਈਆ। ਧੁਰ ਸੰਦੇਸਾ ਦਿਤਾ ਮਨ ਮਤ ਬੁਧੀ ਤੋਂ ਬਾਹਰ, ਅਨਭਵ ਦ੍ਰਿਸ਼ਟੀ ਵਿਚ ਸਮਾਈਆ। ਜਿਸ ਦੀ ਜੁਗ ਚਾਰ ਸਾਰੇ ਕਰਦੇ ਰਹੇ ਇੰਤਜ਼ਾਰ ਰਾਹ ਤੱਕਣ ਥਾਉਂ ਥਾਈਂਆ। ਉਹ ਕਲ ਕਲਕੀ ਲਏ ਅਵਤਾਰ, ਕਲ ਕਲੇਸ਼ ਮੇਟੇ ਜਗਤ ਲੋਕਾਈਆ। ਨਾਮ ਖੰਡਾ ਫੜ ਦੋ ਧਾਰ, ਦੋ ਜਹਾਨਾਂ ਹੋਏ ਸਹਾਈਆ। ਕਲਜੁਗ ਕੂੜੀ ਕਿਰਿਆ ਕਰੇ ਖ਼ੁਆਰ, ਕਰਮ ਕਾਂਡ ਦਾ ਖੇਲ ਰਹੇ ਨਾ ਰਾਈਆ। ਨਾਮ ਸੰਦੇਸ਼ਾ ਦੇਵੇ ਏਕਾ ਏਕਾ ਧਾਰ, ਸੋ ਪੁਰਖ ਨਿਰੰਜਣ ਆਪਣਾ ਹੁਕਮ ਸੁਣਾਈਆ। ਹਰਿ ਪੁਰਖ ਨਿਰੰਜਣ ਪਾਵੇ ਸਾਚੀ ਸਾਰ, ਏਕੰਕਾਰਾ ਆਪਣੀ ਕਲ ਪ੍ਰਗਟਾਈਆ। ਆਦਿ ਨਿਰੰਜਣ ਜੋਤੀ ਜਾਤਾ ਹੋ ਉਜਿਆਰ, ਅਬਿਨਾਸ਼ੀ ਕਰਤਾ ਖੇਲ ਵੇਖੇ ਥਾਉਂ

ਥਾਈਂਆ। ਸ੍ਰੀ ਭਗਵਾਨ ਹੋਏ ਜ਼ਾਹਰ, ਜ਼ਹੂਰ ਆਪਣਾ ਨੂਰ ਕਰੇ ਰੁਸ਼ਨਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਖੇਲ ਕਰੇ ਆਪਣੀ ਧਾਰ, ਧਰਤ ਧਵਲ ਧੌਲ ਧੁਰ ਦਾ ਰੰਗ ਰੰਗਾਈਆ। ਸਤਿਗੁਰ ਸ਼ਬਦ ਸ਼ਬਦ ਸਤਿਗੁਰ ਏਕਾ ਹੁਕਮ ਵਰਤੇ ਦੂਸਰ ਸੁਣੇ ਨਾ ਕੋਇ ਪੁਕਾਰ, ਜਗਤ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਹੋਏ ਸਹਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਸ਼ਬਦ ਸਤਿਗੁਰੂ ਗੁਰੂਦੇਵਾ, ਦੇਵ ਆਤਮਾ ਤੇਰਾ ਧਿਆਨ ਲਗਾਈਆ। ਸਿਫ਼ਤੀ ਨਾਮ ਗਾਵੇ ਰਸਨਾ ਜਿਹਵਾ, ਬੱਤੀ ਦੰਦਾਂ ਨਾਲ ਵਡਿਆਈਆ। ਸਭ ਦਾ ਸਾਹਿਬ ਪੁਰਖ ਅਕਾਲ ਅਲਖ ਅਭੇਵਾ, ਅਗੋਚਰ ਕਹਿਣ ਕੋਇ ਨਾ ਪਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਅਸੀਂ ਸਭ ਨੇ ਕੀਤੀ ਸੇਵਾ, ਲੋਕਮਾਤ ਪ੍ਰਭ ਨਾਮ ਜਪਾਈਆ। ਨਾਮ ਰਸ ਅੰਮ੍ਰਿਤ ਜੀਵ ਜੰਤ ਚਖਾਇਆ ਮੇਵਾ, ਕੂੜ ਕੁੜਿਆਰ ਅੰਤਰ ਬਾਹਰ ਕਢਾਈਆ। ਸੋ ਸਵਾਮੀ ਸਚਖੰਡ ਨਿਵਾਸੀ ਵਸਣਹਾਰਾ ਧਾਮ ਨਿਹਚਲ ਨਿਹਕੇਵਾ, ਨਿਹਕਰਮੀ ਆਪਣੀ ਕਾਰ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪ੍ਰਵਾਹੀਆ। ਅਵਤਾਰ ਪੈਗ਼ੰਬਰ ਗੁਰੂ ਕਹਿਣ ਸ਼ਬਦ ਗੁਰੂ ਗੁਰਦੇਵ ਸਵਾਮੀ, ਸਾਹਿਬ ਸੁਲਤਾਨੇ ਨੌਜਵਾਨੇ ਤੇਰੀ ਵਡ ਵਡਿਆਈਆ। ਪੁਰਖ ਅਕਾਲਾ ਦੀਨ ਦਿਆਲਾ ਪਰਵਰਦਿਗਾਰ ਸਾਂਝਾ ਯਾਰ ਸਭ ਦਾ ਅੰਤਰਜਾਮੀ, ਅੰਤਰ ਆਤਮ ਲੱਖ ਚੁਰਾਸੀ ਵੇਖ ਵਖਾਈਆ। ਜਿਸ ਦਾ ਨਾਮ ਕਲਮਾ ਸ਼ਬਦੀ ਧਾਰ ਦੱਸਿਆ ਬਾਣੀ, ਗ੍ਰੰਥ ਸ਼ਾਸਤਰ ਕਾਗ਼ਜ਼ ਕਲਮ ਸ਼ਾਹੀ ਨਾਲ ਲਿਖਾਈਆ। ਸੋ ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਆਪਣੀ ਕਰੇ ਮਿਹਰਵਾਨੀ, ਮਿਹਰਵਾਨ ਮਹਿਬੂਬ ਆਪਣੀ ਦਇਆ ਕਮਾਈਆ। ਜਿਸ ਕਲਜੁਗ ਅੰਤ ਖੇਲ ਕਰਨਾ ਮਹਾਨੀ, ਮਹਾਬਲੀ ਆਪਣਾ ਹੁਕਮ ਵਰਤਾਈਆ। ਸਮੁੰਦ ਸਾਗਰ ਵਿਰੋਲੇ ਪਾਣੀ, ਨਾਮ ਮਧਾਣਾ ਇਕ ਰਖਾਈਆ। ਲੇਖਾ ਜਾਣੇ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਹਤਜ ਭੇਵ ਰਹੇ ਨਾ ਰਾਈਆ। ਜਿਸ ਦੀ ਆਦਿ ਅੰਤ ਜੁਗਾ ਜੁਗੰਤ ਨਿਰਗੁਣ ਸਰਗੁਣ ਮੰਜ਼ਲ ਇਕ ਰੁਹਾਨੀ, ਰੂਹ ਬੁਤ ਤੋਂ ਬਾਹਰ ਬੇਐਬ ਨੂਰ ਅਲਾਹੀ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਖਿਲਾਈਆ। ਸਤਿਗੁਰ ਸ਼ਬਦ ਕਹੇ ਗੁਰ ਅਵਤਾਰ ਪੈਗ਼ੰਬਰ ਆਪਣੀ ਤੱਕੋ ਪੇਸ਼ੀਨਗੋਈ, ਭਵਿਖਤਾਂ ਵਲ ਅੱਖ ਉਠਾਈਆ। ਪੈਗ਼ੰਬਰਾਂ ਜਿਸ ਦੇ ਨਾਮ ਦੀ ਪਾਈ ਦਰੋਹੀ, ਤੋਬਾ ਤੋਬਾ ਕਰ ਕੇ ਸੀਸ ਨਿਵਾਈਆ। ਅਵਤਾਰਾਂ ਕਿਹਾ ਉਹ ਆਤਮ ਧਾਰ ਉਠਾਏ ਸੋਈ, ਸੋਈ ਸੁਰਤੀ ਸ਼ਬਦ ਹਲੂਣਾ ਦਏ ਲਗਾਈਆ। ਗੁਰੂਆਂ ਕਿਹਾ ਉਸ ਬਿਨ ਕਲਜੁਗ ਅੰਤਮ ਮਿਲੇ ਕਿਸੇ ਨਾ ਢੋਈ, ਢੋਆ ਦੋ ਜਹਾਨਾਂ ਸਚ ਨਾਮ ਨਾ ਕੋਇ ਵਰਤਾਈਆ। ਦੀਨ ਦੁਨੀ ਸਭ ਦੀ ਪਤ ਜਾਂਦੀ ਖੋਹੀ, ਖ਼ਾਲਕ ਖ਼ਲਕ ਮਖ਼ਲੂਕ ਲੇਖਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਸਾਡਾ ਭਵਿਖਤ ਨਿਰਅੱਖਰ, ਅੱਖਰ ਜਗਤ ਵਾਲੇ ਸ਼ਹਾਦਤ ਪਾਈਆ। ਸਾਡਾ ਸਭ ਦਾ ਲਹਿਣਾ ਗੋਬਿੰਦ ਨਾਲ ਜੋ ਲੱਥਾ ਯਾਰ ਸਥਰ, ਸਥਰ ਯਾਰ ਇਕ ਹੰਢਾਈਆ। ਜਗਤ ਪਿਆਰ ਵਿਚ ਨਾ ਵਹਾਇਆ ਅਥਰ, ਨੇਤਰ ਨੈਣ ਨਾ ਕੋਇ ਟਪਕਾਈਆ। ਉਸ ਨੇ ਖੰਡੇ ਦੀ ਧਾਰ ਨਾਲ ਲਿਖੀ ਉਹ ਅਗੰਮੀ ਸਤਰ, ਜਿਸ ਨੂੰ ਸੱਤਰ ਬਹੱਤਰ ਜਨ ਭਗਤ ਆਪਣੇ ਰੰਗ ਰੰਗਾਈਆ। ਉਸ ਦਾ ਬਿਨਾ ਅੱਖਰਾਂ ਵਾਲਾ ਪਤਰ, ਪਾਤੀ ਸੰਦੇਸ਼ਾ

ਦੇਵੇ ਧੁਰ ਦੇ ਮਾਹੀਆ। ਮੇਰਾ ਪੁਰਖ ਅਕਾਲਾ ਨਿਰਗੁਣ ਧਾਰੋਂ ਆਵੇ ਉਤਰ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਹੱਥ ਫੜਾਏ ਕੋਇ ਨਾ ਸ਼ਸਤਰ, ਖੰਡਾ ਖੜਗ ਤੀਰ ਕਮਾਨ ਨਾ ਕੋਇ ਉਠਾਈਆ। ਕਲਜੁਗ ਕੂੜੀ ਕਿਰਿਆ ਚਾਰ ਕੁੰਟ ਵੇਖੇ ਚੋਟੀ ਚੜ੍ਹੀ ਸਿਖ਼ਰ, ਅੰਤ ਅੰਤਸ਼ਕਰਨ ਖੋਜ ਖੁਜਾਈਆ। ਧੁਰ ਫ਼ਰਮਾਨਾ ਨੌਜਵਾਨਾ ਕਲਮਾ ਧਾਰ ਆਵੇ ਲਿਖਣ, ਸ਼ਬਦ ਸ਼ਬਦੀ ਹੁਕਮ ਸੁਣਾਈਆ। ਜਗਤ ਜਹਾਨ ਸ੍ਰਿਸ਼ਟੀ ਦੱਸੇ ਮਿਥਣ, ਮਿਥਿਆ ਜਗਤ ਲੋਕਾਈਆ। ਜਿਸ ਦਾ ਲੇਖਾ ਰਾਈਟ ਹੋਵੇ ਰਿਟਣ, ਅਗੇ ਸਕੇ ਨਾ ਕੋਇ ਮਿਟਾਈਆ। ਅਵਤਾਰਾਂ ਪੈਗ਼ੰਬਰਾਂ ਗੁਰੂਆਂ ਦਾ ਲਹਿਣਾ ਆਏ ਨਜਿਠਣ, ਬਚਿਆ ਰਹਿਣ ਕੋਇ ਨਾ ਪਾਈਆ। ਜਗਤ ਜਹਾਨ ਸ਼ਰਅ ਸ਼ਰੀਅਤ ਆਵੇ ਜਿੱਤਣ, ਦੀਨ ਮਜ਼੍ਹਬ ਝਗੜਾ ਦਏ ਮੁਕਾਈਆ। ਆਤਮ ਪਰਮਾਤਮ ਸਭ ਦਾ ਬਣੇ ਪਿਤਣ, ਪਤਿਪਰਮੇਸ਼ਵਰ ਇਕ ਅਖਵਾਈਆ। ਪਾਰਬ੍ਰਹਮ ਬ੍ਰਹਮ ਧਾਰ ਦਿਸੇ ਮਿਤਣ, ਮਿਤਰ ਪਿਆਰਾ ਧੁਰਦਰਗਾਹੀਆ। ਚਾਰੋਂ ਕੁੰਟ ਏਕਾ ਰੂਪ ਆਏ ਦਿਸਣ, ਨੂਰ ਨੁਰਾਨਾ ਇਕੋ ਚੰਦ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਅੰਤਰ ਨਿਰੰਤਰ ਧੁਰ ਦਾ ਨਾਮ ਅੰਮ੍ਰਿਤ ਆਏ ਸਿੰਚਣ, ਰਸ ਅਗੰਮਾ ਕਾਇਆ ਮਾਟੀ ਚੰਮਾ ਅੰਤਰ ਆਪ ਚੁਆਈਆ।