੨੬ ਭਾਦਰੋਂ ਸ਼ਹਿਨਸ਼ਾਹੀ ਸੰਮਤ ਅੱਠ ਇੰਗਲੈਂਡ ਲੰਡਨ ਸਾਊਥ ਹਾਲ ਰਾਮਗੜੀਆ ਗੁਰੂਦਵਾਰੇ ਵਿਚ
ਸਤਿਗੁਰ · ਮਾਨ ਸਚ ਬੁੱਢਾ, ਅਵਸਥਾ ਜਗਤ ਨਾ ਕੋਇ ਜਣਾਈਆ। ਜਿਸ ਨੂੰ ਮਾਣ ਮਿਲਿਆ ਉਤੇ ਬਸੁਧਾ, ਧਰਨੀ ਧਰਤ
ਧਵਲ ਧੌਲ ਚਰਨ ਚੁੰਮ ਕੇ ਜਿਸ ਦੀ ਖ਼ੁਸ਼ੀ ਬਣਾਈਆ। ਉਹ ਨਾਮ ਨਿਧਾਨਾ ਨੌਜਵਾਨਾ ਮਰਦ ਮਰਦਾਨਾ ਸ੍ਰੀ ਭਗਵਾਨਾ ਜਿਸ ਨੇ ਮਾਤਾ ਸੀਰ ਚੁੰਘਿਆ
ਕਦੇ ਨਹੀਂ ਦੁੱਧਾ, ਜਗਤ ਰਸ ਨਾ ਮੁਖ ਲਗਾਈਆ। ਉਹਦਾ ਸ਼ਬਦ ਸਰੂਪ ਏਥੇ ਓਥੇ ਦੋ ਜਹਾਨਾਂ ਉਘਾ, ਊਗਣ ਆਥਣ ਉਸੇ ਦਾ ਢੋਲਾ ਗਾਈਆ।
ਜਿਸ ਦਾ ਭੇਵ ਅਭੇਦ ਅਕਲ ਬੁੱਧੀ ਵਿਚ ਕਿਸੇ ਨਾ ਬੁਝਾ, ਸ਼ਾਸਤਰ ਕਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਬੁੱਢਾ ਸ਼ਬਦ ਨਹੀਂ ਕੋਈ ਜਗਤ ਦੀ ਧਾਰ, ਸੰਸਾਰੀ ਭੰਡਾਰੀ ਸੰਘਾਰੀ
ਸਾਰੇ ਸੀਸ ਨਿਵਾਈਆ। ਜਿਸ ਦਾ ਲੇਖਾ ਸ਼ਬਦ ਧਾਰ ਵਿਚ ਕਲਮੇ ਨਿਰਾਕਾਰ ਵਿਚ ਲਿਖ ਗਏ ਗੁਰੂ ਅਵਤਾਰ ਪੈਗ਼ੰਬਰ ਭੇਵ ਅਭੇਦਾ ਉਹ ਲੇਖਾ
ਜਾਣੇ ਬ੍ਰਹਮ ਪਛਾਣੇ ਆਤਮ ਅੰਤਰ ਜਿਸ ਦਾ ਨੂਰ ਜੋਤ ਉਜਿਆਰ, ਉਜਾਲਾ ਏਥੇ ਓਥੇ ਦੋ ਜਹਾਨ ਕਰਾਈਆ। ਜਿਸ ਦਾ ਕਾਤਬ ਬਣਿਆ ਨਾ
ਕੋਇ ਲਿਖਾਰ, ਕਲਮ ਸ਼ਾਹੀ ਸ਼ਾਹੀ ਕਾਗ਼ਜ਼ ਦਏ ਨਾ ਕੋਇ ਗਵਾਹੀਆ। ਉਹ ਬੁੱਢਾ ਸਤਿਗੁਰ ਨਾਨਕ ਦਾ ਸਤਿ ਸਰੂਪ ਪੰਜਾਂ ਤਤਾਂ ਵਿਚ ਖੇਲ
ਕਰੇ ਅਪਾਰ, ਅਪਰੰਪਰ ਸਵਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਜਿਸ ਦੇ ਵਿਚ ਆਪਣੀ ਕਲ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ
ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਬੇਪ੍ਰਵਾਹੀਆ। ਬੁੱਢਾ ਸ਼ਬਦ ਜਗਤ ਨਹੀਂ ਅੱਖਰ, ਅਲਿਫ਼ ਯੇ ਵੰਡ ਨਾ ਕੋਇ
ਵੰਡਾਈਆ। ਉਹ ਨਹੀਂ ਕੋਈ ਬੁਤਖ਼ਾਨੇ ਵਾਲਾ ਪਾਹਨ ਪੱਥਰ, ਸਿਲ ਨਜ਼ਰ ਕੋਇ ਨਾ ਆਈਆ। ਉਹ ਰੋਵੇ ਨਹੀਂ ਨੇਤਰ ਵਹਾਵੇ ਅੱਥਰ, ਜਗਤ
ਗ਼ਮੀ ਖ਼ੁਸ਼ੀ ਜਗਤ ਬਣਾਈਆ। ਉਹ ਪੁਰਖ ਅਕਾਲ ਦੀ ਧਾਰ ਚੋਟੀ ਚੜ੍ਹੇ ਉਸ ਸਿਖ਼ਰ, ਜਿਥੇ ਸਾਖਿਆਤ ਨਜ਼ਰੀ ਆਵੇ ਧੁਰਦਰਗਾਹੀਆ। ਉਥੇ ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਇਕੋ ਹੋਵੇ ਬਚਨ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਨਾਤਾ ਨਹੀਂ ਕੋਈ ਕਾਇਆ ਗੜ੍ਹ ਕੰਚਨ, ਤਤਾਂ ਨਾਲ ਰੰਗ ਨਾ ਕੋਇ ਰੰਗਾਈਆ। ਸਚ ਦਾ ਬੁੱਢਾ ਬੈਠਾ ਸਚ ਦਵਾਰ ਸਚਖੰਡ ਸਚ ਦੇ ਪੱਤਣ, ਜਿਥੇ ਸਤਿਗੁਰ ਨਾਨਕ ਆਪਣਾ ਆਸਣ ਲਾਈਆ। ਉਹ ਨੌਜਵਾਨ ਹੀਰਾ ਅਮੋਲਕ ਰਤਨ, ਜਿਸ ਦੀ ਕੀਮਤ ਸਕੇ ਨਾ ਕੋਇ ਚੁਕਾਈਆ। ਉਹ ਫੜਿਆ ਕਿਸੇ ਨਾ ਹੱਥਨ, ਖੋਜ ਖੋਜ ਥੱਕੇ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਜੋ ਸਤਿਗੁਰ ਦੇ ਚਰਨ ਬੈਠਾ ਮੱਲ, ਧੂੜੀ ਮਸਤਕ ਖ਼ਾਕ ਰਮਾਈਆ। ਆਤਮ ਪਰਮਾਤਮ ਵਿਚ ਗਿਆ ਰਲ, ਆਪ ਆਪਾ ਦਿਤਾ ਮਿਟਾਈਆ। ਉਹ ਪਾਰ ਹੋ ਗਿਆ ਜਲ ਥਲ ਬੈਠ ਅਗੰਮ ਅਟਲ, ਅਟਲ ਪਦਵੀ ਵੇਖੇ ਸ਼ਹਿਨਸ਼ਾਹੀਆ। ਉਥੇ ਦੂਈ ਦਵੈਤ ਨਹੀਂ ਸੱਲ, ਸਲਲ ਇਕੋ ਨਜ਼ਰੀ ਆਈਆ। ਜਿਸ ਦਾ ਵਿਛੋੜਾ ਹੋਏ ਘੜੀ ਨਾ ਪਲ, ਪਲਕਾਂ ਦੇ ਪਿਛੇ ਤੱਕੇ ਆਪਣਾ ਮਾਹੀਆ। ਇਹ ਇਸ਼ਾਰਾ ਬਾਵਨ ਨੂੰ ਮਿਲਿਆ ਸੀ ਦਵਾਰੇ ਬਲ, ਬੁੱਢਾ ਕਹਿ ਕੇ ਸਾਰੇ ਉਸ ਨੂੰ ਗਾਈਆ। ਉਨ ਢਾਈ ਕਦਮਾਂ ਵਿਚ ਨੌ ਖੰਡ ਪ੍ਰਿਥਮੀ ਕੀਤੀ ਹੱਲ, ਸੱਤਾਂ ਦੀਪਾਂ ਡੇਰਾ ਦਿਤਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਹੁਕਮ ਇਕ ਸੁਣਾਈਆ। ਸਭ ਨੇ ਬੁੱਢਾ ਕਿਹਾ ਬਾਲਮੀਕ, ਲੰਬੀ ਅਵਸਥਾ ਜਗਤ ਜਣਾਈਆ। ਉਸ ਨੂੰ ਧੁਰਦਰਗਾਹੋਂ ਮਿਲੀ ਭੀਖ, ਰਾਮ ਦੇ ਰਾਮ ਦਿਤੀ ਵਰਤਾਈਆ। ਉਹ ਹੋ ਕੇ ਤ੍ਰੈਗੁਣ ਅਤੀਤ, ਤ੍ਰੈਭਵਨ ਵਿਚ ਸਮਾਈਆ। ਉਹਦੇ ਅੰਦਰ ਲੰਬੀ ਨੀਝ, ਨਿਜ ਨੇਤਰ ਲੋਚਨ ਨੈਣ ਅੱਖ ਖੁਲਾਈਆ। ਉਹਨੂੰ ਆਈ ਸਚ ਤਮੀਜ਼, ਤਮਅ ਕੂੜ ਦਿਤੀ ਮੁਕਾਈਆ। ਉਨ ਲਿਖੀ ਤਵਾਰੀਖ, ਰਾਮ ਰਾਮਾ ਇਕ ਗੁਸਾਈਂਆ। ਜੋ ਸਭ ਨੂੰ ਲਏ ਜੀਤ, ਗੜ੍ਹ ਹੰਕਾਰੀ ਦਏ ਤੁੜਾਈਆ। ਉਸ ਦੀ ਇਕ ਇਕ ਨਾਲ ਪ੍ਰੀਤ, ਪ੍ਰੀਤਮ ਬੇਪ੍ਰਵਾਹੀਆ। ਜਿਸ ਦੀ ਸਤਿਗੁਰ ਸ਼ਬਦ ਕਰੇ ਤਸਦੀਕ, ਸ਼ਹਾਦਤ ਅਵਰ ਨਾ ਕੋਇ ਭੁਗਤਾਈਆ। ਉਸ ਦਾ ਪੰਧ ਸਤਿਜੁਗ ਤੇਰਤਾ ਦੁਆਪਰ ਕਲਜੁਗ ਚਾਰੇ ਕੁੰਟ ਨਜ਼ਦੀਕ, ਵੱਡੀ ਵੱਡੀ ਨਾ ਕੋਇ ਵਡਿਆਈਆ। ਉਹਦੇ ਵਿਚ ਹਕ ਤੌਫ਼ੀਕ, ਉਹ ਮਾਲਕ ਧੁਰਦਰਗਾਹੀਆ। ਜਿਸਦੇ ਚਾਰ ਜੁਗ ਦੇ ਸ਼ਾਸਤਰ ਅੱਖਰਾਂ ਵਾਲੀ ਰਸੀਦ, ਰਸਮ ਰਿਵਾਜ ਦੀਨ ਦੁਨੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਹੁਕਮ ਇਕ ਸ਼ਨਵਾਈਆ। ਸਭ ਨੇ ਕਿਹਾ ਬੁੱਢਾ ਵੇਦ ਵਿਆਸ, ਬਿਨਾ ਪੱਬਾਂ ਤੋਂ ਆਪਣਾ ਖੇਲ ਖਿਲਾਈਆ। ਜਿਸ ਦਾ ਨਾ ਕੋਇ ਪਵਣ ਨਾ ਕੋਇ ਸਵਾਸ, ਸਾਹ ਸਾਹ ਪ੍ਰਭ ਦੇ ਵਿਚ ਸਮਾਈਆ। ਜਿਸ ਨੂੰ ਤੱਕੇ ਸ਼ੰਕਰ ਉਪਰ ਕੈਲਾਸ਼, ਬ੍ਰਹਮਾ ਬ੍ਰਹਮ ਵਿਚ ਧਿਆਨ ਲਗਾਈਆ। ਵਿਸ਼ਨੂੰ ਵੇਖੇ ਉਸ ਦਾ ਖੇਲ ਤਮਾਸ਼, ਭੱਜੇ ਵਾਹੋ ਦਾਹੀਆ। ਪਾਰਬ੍ਰਹਮ ਪਤਿਪਰਮੇਸ਼ਵਰ ਪੂਰੀ ਕਰੇ ਆਸ, ਤ੍ਰਿਸ਼ਨਾ ਜਗਤ ਗਵਾਈਆ। ਜਿਸ ਨੇ ਪੁਰਾਨ ਅਠਾਰਾਂ ਲੇਖਾ ਲਿਖਿਆ ਆਪ, ਚਾਰ ਲੱਖ ਸਤਾਰਾਂ ਹਜ਼ਾਰ ਸਲੋਕ ਬਣਾਈਆ। ਭਵਿਖਤ ਵਿਚ ਸਹਿਜ ਨਾਲ ਸੁਣਾਇਆ ਖੇਲ ਕਰੇ ਅਬਿਨਾਸ਼, ਅਬਿਨਾਸ਼ੀ ਕਰਤਾ ਧੁਰਦਰਗਾਹੀਆ। ਜਿਸ ਦੀ ਅੰਤਮ ਸਦੀ ਚੌਧਵੀਂ ਵੇਖਣੀ ਰਾਸ, ਮੰਡਲ ਮੰਡਪ ਖੋਜ ਖੁਜਾਈਆ। ਜਿਸ ਨੇ ਆਪਣੇ ਚਰਨ ਕਵਲ ਤੇਈ ਅਵਤਾਰ ਸੱਦਣੇ ਪਾਸ, ਪਾਸਾ ਜ਼ਿਮੀਂ ਅਸਮਾਨ ਉਲਟਾਈਆ। ਹਜ਼ਰਤ
ਮੂਸਾ ਈਸਾ ਮੁਹੰਮਦ ਲੇਖਾ ਜਾਣੇ ਖ਼ਾਸ, ਖ਼ਸੂਸੀਅਤ ਚੌਦਾਂ ਤਬਕਾਂ ਦਏ ਸਮਝਾਈਆ। ਨਾਨਕ ਗੋਬਿੰਦ ਗੋਬਿੰਦ ਨਾਨਕ ਇਕੋ ਜੋਤ ਕਰੇ ਪ੍ਰਕਾਸ਼, ਪ੍ਰਕਾਸ਼ਤ ਹੋਵੇ ਥਾਉਂ ਥਾਈਂਆ। ਜਿਸ ਬੁੱਢੇ ਨੂੰ ਬੁੱਢਾ ਕਹਿ ਕੇ ਦੀਨ ਦੁਨੀਆ ਵਾਲੇ ਕਹਿਣ ਗੁਰੂਆਂ ਦਾ ਦਾਸ, ਮਸਤਕ ਤਿਲਕ ਤਿਲਕ ਲਗਾਈਆ। ਉਹਦਾ ਰੂਪ ਸਤਿ ਸਤਿ ਦਾ ਸਤਿ ਸਤਿਵਾਦ, ਸਤਿ ਸਤਿ ਵਿਚ ਸਮਾਈਆ। ਉਹਦਾ ਨੂਰ ਨੂਰ ਜੋਤ ਪ੍ਰਕਾਸ਼, ਪ੍ਰਕਾਸ਼ ਦਿਤਾ ਬੇਪ੍ਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਬੁੱਢੇ ਦਾ ਕਦੇ ਨਾ ਹੋਵੇ ਬੁਢਾਪਾ, ਬੁਢਾਪੇ ਵਿਚ ਕਦੇ ਨਾ ਆਈਆ। ਜਿਸ ਦਾ ਸਤਿਗੁਰ ਨਾਨਕ ਮਾਈ ਬਾਪਾ, ਪਿਤਾ ਪੁਰਖ ਅਕਾਲ ਦਿਤੀ ਸਰਨਾਈਆ। ਜਿਸ ਦਾ ਸਤਿਨਾਮ ਦਾ ਜਾਪਾ, ਅੰਤਰ ਵਜਦੀ ਰਹੇ ਵਧਾਈਆ। ਤ੍ਰੈਗੁਣ ਲੱਥਾ ਤਾਪਾ, ਰਜੋ ਤਮੋ ਸਤੋ ਨਾ ਕੋਇ ਸਤਾਈਆ। ਪੰਜਾਂ ਤਤਾਂ ਵੇਖੇ ਖੇਲ ਤਮਾਸ਼ਾ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਉਸ ਦੀ ਜੁਗ ਚੌਕੜੀ ਮੁਕਦੀ ਜਾਏ ਵਾਟਾ, ਦਿਵਸ ਰੈਣ ਭੱਜੇ ਵਾਹੋ ਦਾਹੀਆ। ਉਹ ਸਵਾਮੀ ਅੰਤਰਜਾਮੀ ਆਪਣਿਆਂ ਪਿਆਰਿਆਂ ਦਾ ਪੂਰਾ ਕਰੇ ਘਾਟਾ, ਘਟ ਨਿਵਾਸੀ ਆਪਣੀ ਦਇਆ ਕਮਾਈਆ। ਜਿਸ ਗੋਬਿੰਦ ਨੇ ਅੰਮ੍ਰਿਤ ਪਿਆਇਆ ਅੰਮ੍ਰਿਤ ਰਸ ਅਗੰਮੇ ਬਾਟਾ, ਚਰਨੋਦਕ ਧੁਰ ਦਾ ਇਕ ਲਿਆਈਆ। ਉਸ ਦਾ ਸਾਥ ਦੇਣ ਵਾਲਾ ਨਾ ਬੁੱਢਾ ਨਾ ਜਵਾਨ ਨਾ ਜਗਤ ਤੋਂ ਟੁੱਟੇ ਨਾਤਾ, ਨਾਤਵਾਂ ਨਜ਼ਰ ਕੋਇ ਨਾ ਆਈਆ। ਜਿਸ ਦਾ ਸ੍ਰਿਸ਼ਟੀ ਦੀ ਦ੍ਰਿਸ਼ਟੀ ਤੋਂ ਪਰੇ ਖਾਤਾ, ਦਰਗਾਹ ਸਾਚੀ ਸਚਖੰਡ ਧੁਰਦਰਗਾਹੀਆ। ਮੁਕਾਮੇ ਹਕ ਧੁਰ ਦਾ ਲੇਖ ਬਣਾਈਆ। ਉਸ ਦਾ ਭਗਤ ਸੰਤ ਸੂਫ਼ੀ ਫ਼ਕੀਰ ਸਦਾ ਜੀਵਨ ਵਿਚ ਜੁਗਤੀ ਵਿਚ ਭਗਤੀ ਵਿਚ ਮੁਕਤੀ ਤੋਂ ਬਾਹਰ ਨਿੱਕਾ ਜਿਹਾ ਕਾਕਾ, ਜਿਸ ਨੂੰ ਆਤਮ ਕਹਿ ਕੇ ਸਾਰੇ ਗਾਈਆ। ਬਾਕੀ ਜਗਤ ਜਹਾਨ ਦੀਆਂ ਕਥਨੀ ਵਾਲੀਆਂ ਬਾਤਾਂ, ਬਾਤਨ ਪਰਦਾ ਨਾ ਕੋਇ ਖੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮੇਲਾ ਲਏ ਮਿਲਾਈਆ। ਬੁੱਢਾ ਜਗਤ ਬੈਖਰੀ ਬਾਣੀ, ਤਨ ਵਜੂਦ ਨੂੰ ਰਹੀ ਸੁਣਾਈਆ। ਜੋ ਆਤਮ ਜੀਵ ਪ੍ਰਾਣੀ, ਪਰਾ ਪਸੰਤੀ ਮਧਮ ਬੈਖਰੀ ਤੋਂ ਬਾਹਰ ਵੇਖ ਵਖਾਈਆ। ਜਿਹੜਾ ਆਤਮ ਨੂਰ ਜੋਤ ਨੁਰਾਨੀ, ਨਰੂ ਨੁਰਾਨਾ ਡਗਮਗਾਈਆ। ਜਿਸ ਲੱਖ ਚੁਰਾਸੀ ਖੇਲ ਖੇਲਨਾ ਮਹਾਨੀ, ਭੱਜੇ ਨੱਠੇ ਵਾਹੋ ਦਾਹੀਆ। ਉਹਦਾ ਵਜੂਦ ਸਬੂਤ ਵਿਚ ਨਾ ਮਰਦ ਨਾ ਜਨਾਨੀ, ਰੂਪ ਅਨੂਪ ਇਕ ਦਰਸਾਈਆ। ਉਹ ਬੁੱਢਾ ਨਹੀਂ ਡੁੱਡਾ ਨਹੀਂ ਜਿਸ ਦਾ ਮਾਲਕ ਸਤਿਗੁਰ ਨਾਨਕ ਨਾਨਕ ਗੋਬਿੰਦ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਇਕੋ ਰੰਗ ਰੰਗਾਈਆ। ਜਿਸ ਦੇ ਅੰਤਰ ਨਿਰੰਤਰ ਬੂੰਦ ਸਵਾਂਤੀ ਨਿਝਰ ਝਿਰਨੇ ਕਵਲ ਨਾਭੀ ਵਿਚੋਂ ਬਖ਼ਸ਼ਿਆ ਅੰਮ੍ਰਿਤ ਧੁਰ ਦਾ ਪਾਣੀ, ਰਸ ਅਨਰਸ ਦਿਤਾ ਬਣਾਈਆ। ਓਹ ਝਗੜਾ ਛੁਡਾ ਜਾਏ ਵਿਚੋਂ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਵਿਚ ਕਦੇ ਨਾ ਆਈਆ। ਉਹ ਬੁੱਢਾ ਨਹੀਂ ਉਹ ਪੁਰਾਣਾ ਨਹੀਂ ਉਹ ਅੰਝਾਣਾ ਨਹੀਂ ਉਹ ਇਕ ਜੋਤ ਤੇ ਜੋਤ ਦੀ ਇਕ ਨਿਸ਼ਾਨੀ, ਜਿਸ ਨਿਸ਼ਾਨੇ ਨੂੰ ਚਾਰ ਜੁਗ ਦੇ ਸ਼ਾਸਤਰ ਰਹੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਹੁਕਮ ਇਕ ਵਰਤਾਈਆ। ਸਰੀਰ ਕਹੇ ਮੈਨੂੰ ਬੁੱਢਾ ਕਿਸੇ ਨਾ ਕਹਿਣਾ, ਕਹਿ ਕੇ ਦੇ ਜਣਾਈਆ। ਜਿਸ ਨੇ ਸਤਿਗੁਰ ਨਾਨਕ ਬੁੱਢੇ ਲਹਿਣੇ ਤੋਂ ਅੰਗਦ ਨੂੰ ਪਹਿਨਾ ਕੇ ਗਹਿਣਾ, ਨਾਮ ਦੀ ਰੰਗਤ ਦਿਤੀ ਚੜ੍ਹਾਈਆ। ਸਤਿਗੁਰ ਅਮਰਦਾਸ ਦਾ ਅਮਰੂ ਤੋਂ ਖੋਲ ਕੇ ਅਗੰਮਾ ਨੈਣਾ, ਨਿਜ ਨੇਤਰ ਦੋ ਜਹਾਨ ਕੀਤੀ ਰੁਸ਼ਨਾਈਆ।
ਸਤਿਗੁਰ ਰਾਮਦਾਸ ਨੂੰ ਦੱਸਿਆ ਬਹਿਣਾ, ਘਰ ਮੰਦਰ ਵੱਜੀ ਵਧਾਈਆ। ਪੰਚਮ ਪਾਤਸ਼ਾਹ ਗੁਰ ਅਰਜਨ ਦੇਵ ਜਿਸ ਗੁਰੂ ਗ੍ਰੰਥ ਗੁਰਦੇਵ ਦਾ ਲੇਖਾ ਲਿਖਾਇਆ ਇਕੇ ਧਾਮ ਦੱਸਿਆ ਸੰਤਾਂ ਭਗਤਾਂ ਸੂਫ਼ੀਆਂ ਫ਼ਕੀਰਾਂ ਰਹਿਣਾ, ਗ੍ਰਹਿ ਮੰਦਰ ਘਰ ਦਵਾਰ ਸੋਭਾਵੰਤ ਮਹੱਲ ਅਟੱਲ ਇਕੋ ਨਜ਼ਰੀ ਆਈਆ। ਜਿਸ ਨੇ ਹਰਿਗੋਬਿੰਦ ਖੰਡਾ ਖੜਗ ਧਾਰ ਮੀਰੀ ਪੀਰੀ ਕੀਤਾ ਦੇਣਾ, ਉਹ ਸਤਿਧਾਰ ਰੂਪ ਅਨੂਪ ਬਦਲਾਈਆ। ਜਿਸ ਹਰਿਰਾਏ ਆਪਣਾ ਖੇਲ ਖਿਲਾਇਆ ਭੇਵ ਦੱਸਿਆ ਜਗਤ ਵਹਿਣਾ, ਦੀਨ ਦੁਨੀ ਪਰਦਾ ਆਪ ਉਠਾਈਆ। ਹਰਿਕ੍ਰਿਸ਼ਨ ਬਾਲ ਅਵਸਥਾ ਗਿਆਨ ਦਿਤਾ ਬਿਰਧ ਬ੍ਰਾਹਮਨਾ ਸਮਝਾਇਣਾ, ਬੁੱਧੀ ਤੋਂ ਪਰੇ ਪਰੇ ਦ੍ਰਿੜਾਈਆ। ਗੁਰ ਤੇਗ਼ ਬਹਾਦਰ ਧਰਮ ਦੀ ਚਾਦਰ ਨੌ ਦਵਾਰਿਆਂ ਤੋਂ ਬਾਹਰ ਨੌ ਖੰਡ ਪ੍ਰਿਥਮੀ ਦਾ ਵਾਸ ਜਿਸ ਦੇ ਚਰਨਾਂ ਉਤੇ ਢਹਿਣਾ, ਧੂੜੀ ਖ਼ਾਕ ਖ਼ਾਕ ਖ਼ਾਕ ਰਮਾਈਆ। ਗੋਬਿੰਦ ਸੂਰਬੀਰ ਬਹਾਦਰ ਨੌਜਵਾਨ ਮਰਦ ਮਰਦਾਨ ਜਿਸ ਨੂੰ ਸ੍ਰੀ ਭਗਵਾਨ ਆਪਣਾ ਸੁਤ ਦੁਲਾਰਾ ਬਣਾ ਕੇ ਕਿਹਾ ਮੈਂ ਤੇਰਾ ਦੁਸ਼ਟ ਦਮਨ ਦੇਣਾ, ਪਿਛਲਾ ਲੇਖਾ ਤੇਰੀ ਝੋਲੀ ਪਾਈਆ। ਉਸ ਹੱਸ ਕੇ ਕਿਹਾ ਮੈਂ ਪੁਰਖ ਅਕਾਲ ਦੀਨ ਦਿਆਲ ਪਤਿਪਰਮੇਸ਼ਵਰ ਪਰਵਰਦਿਗਾਰ ਸਾਂਝੇ ਯਾਰ ਤੇਰਾ ਭਾਣਾ ਸਹਿਣਾ, ਸਹਿ ਕੇ ਦਿਆਂ ਵਖਾਈਆ। ਨਾਲੇ ਤਾਲੀ ਮਾਰੀ ਹੱਥ ਉਠਾਇਆ, ਸਮਰਥ ਅਗੇ ਡਾਹਿਆ, ਮੇਰੇ ਪ੍ਰਭੂ ਪ੍ਰੀਤਮ ਮੇਰਾ ਸਿਖ ਭਗਤ ਨਾਨਕ ਦੀ ਧਾਰ ਵਿਚ ਸ਼ਬਦ ਦੇ ਪਿਆਰ ਵਿਚ ਤੇਰੇ ਚਰਨ ਦੇ ਸਤਿਕਾਰ ਵਿਚ ਦੋ ਜਹਾਨ ਸਦਾ ਰਹਿਣਾ, ਜਨਮ ਮਰਨ ਵਿਚ ਚੁਰਾਸੀ ਕਰਮ ਵਿਚ ਬਾਲ ਬੁਢੇਪੇ ਵਿਚ ਕਦੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਆਪਣਾ ਹੁਕਮ ਲਿਖਾਈਆ। ਸਤਿਗੁਰ ਨਾਨਕ ਮੰਤਰ ਸਤਿਨਾਮ ਦ੍ਰਿੜਾਇਆ, ਸਤਿ ਸਤਿ ਬ੍ਰਹਮ ਦਿਤਾ ਸਮਝਾਈਆ। ਨਾਲੇ ਗੁਰਮੁਖਾਂ ਨੂੰ ਮਾਰਗ ਇਕ ਦਰਸਾਇਆ, ਮੰਜ਼ਲ ਚੌਥੀ ਬਾਹਰ ਕਢਾਈਆ। ਓਹ ਗੁਰਮੁਖੋ ਗੁਰਸਿਖੋ ਪ੍ਰਭ ਦਾ ਪਿਆਰਾ ਨਾ ਕਦੀ ਮਰੇ ਨਾ ਕਦੇ ਜਾਇਆ, ਜਨਮ ਮਰਨ ਵਿਚ ਕਦੇ ਨਾ ਆਈਆ। ਪੋਹ ਸਕੇ ਨਾ ਤ੍ਰੈਗੁਣ ਮਾਇਆ, ਪੰਜ ਤਤ ਖਹਿੜਾ ਜਾਣ ਛੁਡਾਈਆ। ਜਿਨ੍ਹਾਂ ਸਤਿਗੁਰ ਨਾਨਕ ਦੇ ਚਰਨਾਂ ਸੀਸ ਨਿਵਾਇਆ, ਨਾ ਉਹ ਬੁੱਢਾ ਨਾ ਉਹ ਬਿਰਧ ਉਹ ਸਦਾ ਦਾ ਧਰਮ ਧਾਰ ਦਾ ਜਵਾਨ ਇਕੋ ਰੂਪ ਇਕੋ ਘਰ ਵਿਚ ਬੈਠਾ ਡੇਰਾ ਲਾਈਆ। ਜਗਤ ਰਸਨਾ ਅਕਲ ਬੁੱਧੀ ਵਿਚ ਸਾਰੇ ਕਹਿਣ ਬਾਬਾ ਬੁੱਢਾ ਜਿਸ ਨੇ ਤਿਲਕ ਮਸਤਕ ਵਿਚ ਲਗਾਇਆ, ਮਸਤਕ ਧਾਰ ਦਿਤੀ ਬਦਲਾਈਆ। ਗੁਰ ਪਦਵੀ ਦਾ ਪਦ ਦ੍ਰਿੜਾਇਆ, ਪਰਮ ਪੁਰਖ ਮਿਲੀ ਸਰਨਾਈਆ। ਸਾਚਾ ਮਾਰਗ ਇਕ ਚਲਾਇਆ, ਜਿਸ ਨੂੰ ਨਾ ਕੋਈ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਬਾਬਾ ਬੁੱਢਾ ਸਦਾ ਹੱਸਦਾ, ਹੱਸ ਹੱਸ ਰਹੇ ਸੁਣਾਈਆ। ਨਾਲੇ ਪ੍ਰੇਮ ਪਿਆਰ ਦੇ ਬਚਨ ਰਹੇ ਦੱਸਦਾ, ਦਹਿ ਦਿਸ਼ਾ ਤੋਂ ਬਾਹਰ ਪੜ੍ਹਾਈਆ। ਪ੍ਰੇਮ ਅਣਿਆਲਾ ਤੀਰ ਰਹੇ ਕਸਦਾ, ਖ਼ੁਸ਼ੀਆਂ ਵਾਲੇ ਲਗਾਈਆ। ਉਹਦੇ ਅੰਦਰ ਭੰਡਾਰਾ ਭਰਿਆ ਸੀ ਸਤਿਗੁਰ ਜਸ ਦਾ, ਸਿਫ਼ਤਾਂ ਨਾਲ ਸਲਾਹੀਆ। ਉਹ ਨਜ਼ਾਰਾ ਲੈਂਦਾ ਸੀ ਨਿਜ ਨੇਤਰ ਅੱਖ ਦਾ, ਜਗਤ ਲੋਚਨ ਕੰਮ ਕਿਸੇ ਨਾ ਆਈਆ। ਉਹ ਹੁਕਮ ਮੰਨਦਾ ਸੀ ਸਚ ਦਾ, ਸਚ ਸਚ ਵਿਚ ਸਮਾਈਆ। ਉਸ ਨੇ ਕਦੀ ਪਿਆਰ ਨਹੀਂ ਸੀ ਕੀਤਾ ਕਾਇਆ ਮਾਟੀ ਕੱਚ ਦਾ, ਕੰਚਨ ਗੜ੍ਹ ਤੋਂ ਪਰੇ ਉਸ ਦਾ ਖੇਲ ਵੇਖੇ ਚਾਈਂ ਚਾਈਂਆ। ਉਹ ਪ੍ਰਫੁਲਤ ਹੋਇਆ ਸੀ ਪ੍ਰੇਮ ਧਾਰ ਰਤ ਦਾ, ਰਤਨ ਅਮੋਲਕ ਰੂਪ ਵਟਾਈਆ। ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਧਾਰ ਸਚ ਦਾ ਪਿਆਰ ਸਚ ਸਚ ਵਿਚ ਸਮਾਈਆ। ਬੁੱਢਾ ਕਹਿੰਦੇ ਕਿਸ, ਕਿਸਮਤ ਜਗਤ ਦਏ ਗਵਾਹੀਆ। ਜੋ ਬਾਹਰੋਂ ਸ਼ਰੀਰ ਆਵੇ ਦਿਸ, ਬਲਹੀਣ ਹੋਈ ਦਿਸੇ ਲੋਕਾਈਆ। ਕੁਬੀ ਹੋ ਜਾਏ ਪਿਠ, ਚਲ ਸਕੇ ਨਾ ਚਾਈਂ ਚਾਈਂਆ। ਨੇਤਰ ਹੋਣ ਅਨਡਿਠ, ਨੈਣ ਹੀਨ ਅਖਵਾਈਆ। ਧਰਤੀ ਉਤੇ ਮੂੰਹ ਦੇ ਭਾਰ ਜਾਏ ਲਿਟ, ਫੇਰ ਸਕੇ ਨਾ ਕੋਇ ਉਠਾਈਆ। ਆਪਣਾ ਆਪ ਨਾ ਸਕੇ ਜਿੱਤ, ਹਿਰਦੇ ਹਰਿ ਨਾ ਕਦੇ ਵਸਾਈਆ। ਉਹਦਾ ਬੁਢਾਪਾ ਸਦਾ ਨਿਤ, ਜਨਮ ਤੋਂ ਲੈ ਕੇ ਮਰਨ ਤਕ ਉਹ ਸਤਿਗੁਰੂ ਤੋਂ ਵਿਛੜਿਆ ਤੇ ਬੁੱਢਾ ਨਜ਼ਰੀ ਆਈਆ। ਜਿਸ ਦਾ ਮਾਲਕ ਪਰਮੇਸ਼ਵਰ ਪਤ ਇਕ, ਏਕੰਕਾਰ ਇਕ ਦਇਆ ਕਮਾਈਆ। ਉਸ ਦਾ ਜਨਮ ਕਰਮ ਧਰਮ ਆਪਣੇ ਪਿਆਰ ਵਿਚ ਦੇਵੇ ਲਿਖ, ਬਿਧਨਾ ਦਾ ਲੇਖਾ ਦਏ ਚੁਕਾਈਆ। ਜਿਹੜਾ ਸਤਿਗੁਰ ਨਾਨਕ ਗੋਬਿੰਦ ਦੀ ਧਾਰ ਬਣ ਗਿਆ ਸਿਖ, ਉਹ ਬੁੱਢਾ ਬ੍ਰਿਧ ਜਵਾਨ ਇਕੋ ਰੂਪ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪ੍ਰਵਾਹੀਆ। ਬੁੱਢੇ ਨੂੰ ਕਹਿੰਦੇ ਬਾਬਾ ਬੁੱਢਾ ਬੜੀ ਉਮਰ ਜਿਸ ਦੀ ਲੰਬੀ, ਸਿਫ਼ਤਾਂ ਵਿਚ ਸਲਾਹੀਆ। ਉਸ ਦਾ ਕਿਸੇ ਤੱਕਿਆ ਨਹੀਂ ਅੰਦਰ ਤਨੀ, ਘਰ ਬੈਠਾ ਬੇਪ੍ਰਵਾਹੀਆ। ਜਿਹੜਾ ਸ਼ਬਦ ਸੁਣਨਾ ਨਹੀਂ ਕੰਨੀ, ਧੁਨ ਆਤਮਕ ਸ਼ਬਦ ਨਾਲ ਵੱਜਦੀ ਰਹੇ ਵਧਾਈਆ। ਜਿਸ ਨੇ ਇਕੇ ਦੀ ਰਜ਼ਾ ਮੰਨੀ, ਮਨਸਾ ਉਸੇ ਵਿਚ ਰਖਾਈਆ। ਉਹ ਸਭ ਦਾ ਬੇੜਾ ਰਿਹਾ ਬੰਨ੍ਹੀ, ਬੰਨ੍ਹਣਹਾਰਾ ਜਿਸ ਦੀ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਇੱਕ ਰੰਗਾਈਆ। ਬੁੱਢਾ ਕਹੇ ਮੈਂ ਤਿਲਕ ਲਾਉਂਦਾ ਮਸਤਕ ਮਾਥੇ, ਧੁਰ ਦਾ ਹੁਕਮ ਸੀਸ ਉਤੇ ਟਿਕਾਈਆ। ਮੇਰਾ ਸਾਹਿਬ ਪੁਰਖ ਸਮਰਾਥੇ, ਜੋ ਦੇਵਣਹਾਰ ਵਡਿਆਈਆ। ਮੈਂ ਉਸ ਨੂੰ ਤੱਕਾਂ ਪ੍ਰਿਥਮੀ ਆਕਾਸ਼ੇ, ਗਗਨ ਗਗਨੰਤਰ ਮੰਡਲ ਮੰਡਪ ਦੋ ਜਹਾਨਾਂ ਸੋਭਾ ਪਾਈਆ। ਉਸ ਦੇ ਸ਼ਬਦ ਸੰਦੇਸ਼ੇ ਸਾਚੇ, ਜੋ ਨਾਨਕ ਧਾਰ ਸਤਿਗੁਰ ਸਾਰੇ ਰਹੇ ਗਾਈਆ। ਉਹ ਲੱਖ ਚੁਰਾਸੀ ਅੰਦਰ ਰਾਚੇ, ਮਾਨਵ ਜ਼ਾਤੀ ਸਾਢੇ ਤਿੰਨ ਕਰੋੜ ਰੋਮ ਗੁਰਮੁਖਾਂ ਦੇਣ ਗਵਾਹੀਆ। ਜੋ ਅਗਲੇ ਪਿਛਲੇ ਦੋ ਜਹਾਨਾਂ ਵੇਦ ਪੁਰਾਨਾਂ ਸ਼ਾਸਤਰਾਂ ਗੀਤਾ ਗਿਆਨਾਂ ਅੰਜੀਲ ਕੁਰਾਨਾਂ ਬਾਈਬਲਾਂ ਅੱਖਰ ਨਿਰਅੱਖਰ ਧਾਰ ਵਿਚ ਵਾਚੇ, ਵਾਚਨਹਾਰ ਬੇਪ੍ਰਵਾਹੀਆ। ਜਿਸ ਦੇ ਅਵਤਾਰ ਪੈਗ਼ੰਬਰ ਗੁਰੂ ਦਾਸਨ ਦਾਸੇ, ਦਾਸੀ ਦਾਸ ਹੋ ਕੇ ਸੇਵ ਕਮਾਈਆ। ਉਹ ਜੁਗ ਜੁਗ ਖੇਲ ਕਰੇ ਪ੍ਰਭ ਆਪੇ, ਆਪ ਆਪਣੀ ਕਲ ਪ੍ਰਗਟਾਈਆ। ਜਿਸ ਦਾ ਸਤਿਗੁਰ ਸ਼ਬਦ ਬਣ ਗਿਆ ਮਾਈ ਬਾਪੇ, ਪਿਤਾ ਪੁਰਖ ਅਕਾਲ ਬੇਪ੍ਰਵਾਹੀਆ। ਉਸ ਦਾ ਬੁਢਾਪਾ ਦੀਨ ਦੁਨੀਆ ਵਿਚ ਜਗਤ ਨੇਤਰ ਬੇਸ਼ਕ ਦੁਨੀਆ ਨੂੰ ਜਾਪੇ, ਅੰਤਰ ਨਿਰੰਤਰ ਆਤਮਾ ਬੁਢਾਪੇ ਵਿਚ ਕਦੇ ਨਾ ਆਈਆ। ਉਹ ਰੂਹ ਬੁਤ ਦੋਵੇਂ ਹੋਣ ਪਾਕੇ, ਜਿਸ ਨੂੰ ਪਤਤ ਪੁਨੀਤ ਮਿਲੇ ਖ਼ਲਕ ਖ਼ੁਦਾਈਆ। ਉਨ੍ਹਾਂ ਦੀ ਸ੍ਰਿਸ਼ਟੀ ਦ੍ਰਿਸ਼ਟੀ ਵਿਚ ਗਾਉਂਦੀ ਗਾਥੇ, ਸਿਫ਼ਤਾਂ ਵਿਚ ਸਿਫ਼ਤ ਸਲਾਹੀਆ। ਉਹ ਲੇਖਾ ਜਾਣੇ ਇਕ ਪੁਰਖ ਅਬਿਨਾਸ਼ੇ, ਅਬਿਨਾਸ਼ੀ ਕਰਤੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਇਕ ਅਖਵਾਈਆ। ਬੁੱਢਾ ਕਹਿਣਾ ਕਹਾਣੀ ਜਗ, ਰਸਨਾ ਜਿਹਵਾ ਸਿਫ਼ਤ ਸਲਾਹੀਆ। ਉਹ ਬਾਬਾ ਬੁੱਢਾ ਚੜ੍ਹਿਆ ਉਪਰ ਸ਼ਾਹ ਰਗ, ਨੌ ਦਵਾਰੇ ਦਾ ਡੇਰਾ ਢਾਹੀਆ। ਅਗੇ ਮਿਲਿਆ ਸੂਰਾ ਸਰਬਗ, ਹਰਿ ਕਰਤਾ ਧੁਰਦਰਗਾਹੀਆ। ਜਿਸ ਦਾ
ਦੀਪਕ ਜੋਤ ਰਿਹਾ ਜਗ, ਨੂਰ ਨੁਰਾਨਾ ਨਜ਼ਰੀ ਆਈਆ। ਨਾ ਕੋਈ ਬੰਨਾ ਨਾ ਕੋਈ ਹੱਦ, ਜ਼ਾਤ ਪਾਤ ਵੰਡ ਨਾ ਕੋਇ ਵੰਡਾਈਆ। ਸਚ ਦਵਾਰੇ ਏਕੰਕਾਰ ਬੈਠਾ ਸਜ, ਦਰਗਾਹ ਸਾਚੀ ਸੋਭਾ ਪਾਈਆ। ਜਿਸ ਦੀ ਕੀਤੀ ਕੋਈ ਨਾ ਸਕੇ ਰੱਦ, ਹੁਕਮ ਹੁਕਮ ਵਿਚੋਂ ਮਨਾਈਆ। ਜਿਸ ਉਸ ਨੂੰ ਪ੍ਰੇਮੀ ਪ੍ਰੀਤਮ ਪਿਆਰੇ ਨੂੰ ਲਿਆ ਲੱਭ, ਲਬਾਂ ਤੋਂ ਪਿਛੇ ਆਪਣਾ ਧਿਆਨ ਲਗਾਈਆ। ਸਚ ਪ੍ਰੇਮ ਦੀ ਪੀ ਕੇ ਮਧ, ਨਾਮ ਰਸ ਖ਼ੁਮਾਰੀ ਲਈ ਚੜ੍ਹਾਈਆ। ਓਹ ਖੇਲ ਕਰੇ ਓਹ ਮਿਹਰ ਕਰੇ ਦੀਨ ਦੁਨੀ ਵਿਚੋਂ ਆਯੂ ਉਮਰ ਤੋਂ ਵੱਧ, ਮਾਸ ਬਰਸ ਦਿਵਸ ਵੰਡ ਨਾ ਕੋਇ ਵੰਡਾਈਆ। ਬਾਬਾ ਬੁੱਢਾ ਕਹੇ ਮੇਰਾ ਇਕੋ ਮੀਤ ਪਿਆਰਾ ਇਕੋ ਹਰਿ ਦਵਾਰਾ ਜਿਥੇ ਨੂਰ ਜੋਤ ਉਜਿਆਰਾ ਸ਼ਬਦ ਅਨਾਦੀ ਵੱਜੇ ਅਨਹਦ, ਦੂਜੀ ਧੁਨ ਸੁਣਨ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਬੇਪ੍ਰਵਾਹ, ਖ਼ਲਕ ਦਾ ਖ਼ਾਲਕ ਆਪਣਾ ਭੇਵ ਦਏ ਖੁਲਾਈਆ। ਬੁੱਢੇ ਦੀ ਜਗਤ ਜਹਾਨ ਛਡ ਦਿਓ ਰੀਤੀ, ਆਤਮ ਅੰਤਰ ਧਿਆਨ ਲਗਾਈਆ। ਇਹ ਜਗਤ ਜਹਾਨ ਪ੍ਰਭ ਦੀ ਬਗ਼ੀਚੀ, ਆਵਣ ਜਾਵਣ ਖੇਲ ਖਿਲਾਈਆ। ਉਸ ਦੀ ਮੰਜ਼ਲ ਤੱਕੋ ਹਕੀਕੀ, ਹਕ ਹਕ ਦਾ ਮੇਲਾ ਲਏ ਮਿਲਾਈਆ। ਸਤਿਗੁਰ ਚਰਨ ਪਿਆਰ ਵਿਚ ਰਖੋ ਆਪਣੀ ਨੀਤੀ, ਮਨ ਦਹਿ ਦਿਸ਼ਾ ਨਾ ਉਠ ਉਠ ਧਾਹੀਆ। ਇਕੋ ਨੂਰ ਤੱਕੋ ਹਸਤ ਕੀਟੀ, ਕੀਟ ਕੀਟਾਂ ਵਿਚ ਸਮਾਈਆ। ਤੁਹਾਡੀ ਜਗਤ ਵਾਸ਼ਨਾ ਜਾਏ ਜੀਤੀ, ਮਮਤਾ ਅਵਰ ਰਹੇ ਨਾ ਰਾਈਆ। ਪੁਰਖ ਅਕਾਲਾ ਦੀਨ ਦਿਆਲਾ ਤੁਹਾਡੀ ਧਰਮ ਧਾਰ ਕਰੇ ਅਤੀਤੀ, ਤ੍ਰੈਭਵਣ ਧਨੀ ਆਪਣਾ ਖੇਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਬੁੱਢਾ ਬਚਨ ਬਚਨ ਜਗ ਮੀਤਾ, ਹਰਿ ਕਰਤਾ ਆਪ ਬਣਾਈਆ। ਹਰਿਜਨ ਕਰ ਕੇ ਠਾਂਡਾ ਸੀਤਾ, ਸਤਿ ਸਚ ਵਿਚ ਸਮਾਈਆ। ਨਾਮ ਨਿਧਾਨ ਸ੍ਰੀ ਭਗਵਾਨ ਪਾ ਕੇ ਭੀਖਾ, ਭਿਖਕ ਝੋਲੀ ਦਏ ਭਰਾਈਆ। ਸਤਿ ਸਚ ਦੀ ਦੇ ਹਦੀਸਾ, ਕਲਮਾ ਧੁਰ ਦਾ ਇਕ ਦ੍ਰਿੜਾਈਆ। ਜਿਸ ਨੂੰ ਬੁੱਢਾ ਬਾਪ ਕਿਹਾ ਸੀ ਹਜ਼ਰਤ ਈਸਾ, ਜਿਸ ਵੇਲੇ ਸਲੀਬ ਗਲ ਲਟਕਾਈਆ। ਉਹ ਆਵੇ ਅੰਤਮ ਮੇਰੀ ਸਦੀ ਬੀਸਵੀਂ ਬੀਸਾ, ਸਰਗੁਣ ਨਿਰਗੁਣ ਆਪਣਾ ਰੂਪ ਬਦਲਾਈਆ। ਜਿਸ ਦੀ ਭਗਤ ਧਾਰ ਹਰਿ ਸੰਗਤ ਹੋਵੇ ਖੇਲ ਅਕੀਸਾ, ਦੋ ਇਕ ਆਪਣਾ ਰੰਗ ਰੰਗਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਸੂਫ਼ੀ ਪਰਖਣਹਾਰਾ ਨੀਤਾ, ਘਟ ਘਟ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਮਾਲਕ ਧੁਰ ਦਾ ਹੁਕਮ ਧੁਰ ਦੀ ਧਾਰ ਵਿਚੋਂ ਸੰਸਾਰ ਸਾਗਰ ਵਿਚ ਸਮਾਈਆ।