ਪੁਸਤਕਾਲਾਭਾਗ ੨੩

ਫਿਰ ਸੰਗਤ ਨੇ ਬੇਨੰਤੀ ਕੀਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਹੈ ਸ਼ਹਿਨਸ਼ਾਹ ਜੀ ਨੇ ਰਹਿਮਤ ਕੀਤੀ

ਪੁਰਖ ਅਕਾਲ ਖੇਲ ਨਿਰਗੁਣ ਨਿਰਵੈਰ ਨਿਰਾਕਾਰ, ਧਰਤ ਧਵਲ ਧੌਲ ਉਤੇ ਆਈਆ। ਸਨਕ ਸਨੰਦਨ ਸਨਾਤਨ ਬਣ ਕੇ ਸੰਤ ਕੁਮਾਰ, ਬ੍ਰਾਹ ਆਪਣਾ ਵੇਸ ਵਟਾਈਆ। ਯਗੈ ਪੁਰਸ਼ ਹੋ ਤਿਆਰ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਹਾਵਗਰੀਵ ਖੇਲ ਅਪਾਰ, ਨਰ ਨਰਾਇਣ ਸਰਬ ਸਮਝਾਈਆ। ਕਪਲ ਮੁਨ ਹੋ ਉਜਿਆਰ, ਪਰਦਾ ਪਰਦਿਆਂ ਵਿਚੋਂ ਉਠਾਈਆ। ਕਿੱਥੇ ਇਕ ਦਾ ਦੱਸਣਾ ਲੇਖਾ ਨਹੀਂ ਉਸ ਦੀ ਆਉਣੀ

ਫੇਰ ਵਾਰ, ਵਾਰਤਾ ਅਗਲੀ ਆਪ ਜਣਾਈਆ। ਰਿਖਵ ਹੋ ਕੇ ਖ਼ਬਰਦਾਰ, ਪ੍ਰਿਥੂ ਆਪਣੀ ਗੰਢ ਪਵਾਈਆ। ਮਤਸ ਹੋ ਕੇ ਜ਼ਾਹਰ, ਕਛਪ ਵੱਡੀ ਵਡਿਆਈਆ। ਧਨੰਤਰ ਖੋਲ ਕਿਵਾੜ, ਬਾਵਨ ਵੇਸ ਵਟਾਈਆ। ਹਰਨਾਕਸ਼ ਦਿਤਾ ਸੰਘਾਰ, ਆਪਣੀ ਕਲ ਸਮਝਾਈਆ। ਧਰੂ ਲਗਾਇਆ ਪਾਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਹੰਸ ਚੋਗ ਦਿਤੀ ਖਵਾਲ, ਮਾਣਕ ਮੋਤੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲ ਆਪਣੇ ਹੱਥ ਰਖਾਈਆ। ਨਿਰਗੁਣ ਸਰਗੁਣ ਆਇਆ ਰਾਮ ਪਰਸ, ਰਾਮ ਦਸਰਥ ਬੇਟਾ ਖੇਲ ਖਿਲਾਈਆ। ਵੇਦ ਵਿਆਸੇ ਕਰ ਕੇ ਤਰਸ, ਲੋਕਮਾਤ ਤਨ ਦਿਤੀ ਵਡਿਆਈਆ। ਕ੍ਰਿਸ਼ਨ ਖੇਲ ਕੀਤਾ ਅਸਚਰਜ, ਨੂਰ ਨੁਰਾਨਾ ਡਗਮਗਾਈਆ। ਯੋਧਾ ਬਣ ਕੇ ਸੂਰਬੀਰ ਮਰਦਾਨਾ ਮਰਦ, ਆਪ ਆਪਣਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸ਼ਨਵਾਈਆ। ਨਿਰਗੁਣ ਸਰਗੁਣ ਧਾਰ ਸ਼ਬਦ, ਤਨ ਵਜੂਦ ਦਏ ਵਡਿਆਈਆ। ਜਿਸ ਨੇ ਬਣਾਏ ਦੀਨ ਮਜ਼੍ਹਬ, ਸ਼ਰਅ ਸ਼ਰਅ ਦਿਤੀ ਤਜਾਈਆ। ਮੂਸਾ ਤੇ ਹੋਇਆ ਗਜ਼ਬ, ਨੂਰ ਨੁਰਾਨਾ ਕੋਹਤੂਰ ਦਏ ਗਵਾਹੀਆ। ਈਸਾ ਦੇ ਅੰਦਰ ਰਖਿਆ ਕਦਮ, ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਮੇਲ ਮਿਲਾਈਆ। ਨਿਰਗੁਣ ਕਿਰਪਾਹਾਰ ਦਿਆਲਾ, ਦੀਨ ਦਰਦ ਦੁੱਖ ਭੰਜਨ ਅਖਵਾਈਆ। ਜਿਸ ਮੁਹੰਮਦ ਕੀਤਾ ਅਲਹਾਮਾ, ਵਹੀ ਨਾਜ਼ਲ ਦਿਤਾ ਕਰਾਈਆ। ਜਬਰਾਈਲ ਦਏ ਪੈਗ਼ਾਮਾ, ਸੰਦੇਸ਼ਾ ਧੁਰਦਰਗਾਹੀਆ। ਸਜਦਾ ਕਰਨਾ ਕਬੂਲ ਸਲਾਮਾ, ਕਦਮਬੋਸੀ ਵਿਚ ਸੀਸ ਝੁਕਾਈਆ। ਉਸ ਦਾ ਖੇਲ ਬੜਾ ਮਹਾਨਾ, ਜੁਗ ਜੁਗ ਆਪਣਾ ਹੁਕਮ ਵਰਤਾਈਆ। ਜਿਸ ਸਤਿਗੁਰ ਨਾਨਕ ਭੇਜਿਆ ਦੇ ਕੇ ਸਤਿਨਾਮਾ, ਬਿਨਾ ਦੇਹ ਤੋਂ ਸਤਿਨਾਮ ਟਿਕਣ ਕਿਤੇ ਨਾ ਪਾਈਆ। ਉਸ ਸਤਿਨਾਮ ਨੇ ਅੰਗਦ ਕੀਆ ਪ੍ਰਵਾਨਾ, ਅਮਰਦਾਸ ਵੱਜੀ ਵਧਾਈਆ। ਰਾਮਦਾਸ ਹੋਇਆ ਪ੍ਰਧਾਨਾ, ਗੁਰੂ ਅਰਜਨ ਗੁਰੂ ਗੁਰਦੇਵ ਅਖਵਾਈਆ। ਹਰਿਗੋਬਿੰਦ ਪਹਿਰ ਕੇ ਬਾਣਾ, ਦੀਨ ਦੁਨੀ ਰੀਤੀ ਦਿਤੀ ਬਦਲਾਈਆ। ਹਰਿਰਾਏ ਪਿਆਰ ਕੀਤਾ ਮਹਾਨਾ, ਹਰਿਕ੍ਰਿਸ਼ਨ ਵੱਜੀ ਵਧਾਈਆ। ਗੁਰ ਤੇਗ਼ ਬਹਾਦਰ ਧਰਮ ਦਾ ਬਣ ਨਿਸ਼ਾਨਾ, ਨਿਸ਼ਾਨਾ ਜਗਤ ਜਹਾਨ ਗਿਆ ਝੁਲਾਈਆ। ਗੋਬਿੰਦ ਖੰਡਾ ਖੜਗ ਖਿੱਚ ਕ੍ਰਿਪਾਨਾ, ਦੁਸ਼ਟਾਂ ਦਿਤਾ ਘਾਈਆ। ਉਸੇ ਗੋਬਿੰਦ ਦੀ ਧਾਰ ਸ਼ਬਦ ਸ਼ਬਦ ਗੁਰੂ ਗ੍ਰੰਥ ਜਿਸ ਨੂੰ ਸੀਸ ਝੁਕਾਉਣ ਜ਼ਿਮੀਂ ਅਸਮਾਨਾਂ, ਵਿਸ਼ਨ ਬ੍ਰਹਮਾ ਸ਼ਿਵ ਸਾਰੇ ਝੋਲੀਆਂ ਡਾਹੀਆ। ਬਿਨਾ ਦੇਹ ਤੋਂ ਪਰਮਾਤਮਾ ਦਾ ਨਿਰਗੁਣ ਸਰੂਪ ਲੋਕਮਾਤ ਕਦੇ ਨਹੀਂ ਹੋਇਆ ਪ੍ਰਧਾਨਾ, ਪ੍ਰਧਾਨਗੀ ਵਿਚ ਕਦੇ ਨਾ ਆਈਆ। ਉਹ ਨਿਰਗੁਣ ਦੀ ਮਹਿੰਮਾ ਇਹ ਸਿਫ਼ਤਾਂ ਦਾ ਖ਼ਜ਼ਾਨਾ, ਨਾਮ ਦਾ ਭੰਡਾਰਾ ਬੋਧ ਅਗਾਧ ਕਾਗ਼ਜ਼ਾਂ ਉਤੇ ਕਾਦਰ ਕਰਤੇ ਕਰੀਮਾਂ ਨੂੰ ਰਿਹਾ ਮਿਲਾਈਆ। ਇਹ ਕੋਈ ਅੱਖਰਾਂ ਵਾਲਾ ਪੱਥਰਾਂ ਵਾਲਾ ਸਿਫ਼ਤਾਂ ਵਾਲਾ ਸਲਾਹਵਾਂ ਵਾਲਾ ਅਕਲ ਬੁਧੀ ਦਾ ਨਹੀਂ ਅਫ਼ਸਾਨਾ, ਇਹ ਧੁਰ ਸੰਦੇਸ਼ਾ ਧੁਰ ਪੈਗ਼ਾਮ ਧੁਰ ਦਾ ਹੁਕਮ ਹੁਕਮ ਇਕੋ ਨਜ਼ਰੀ ਆਈਆ। ਇਹ ਤਤ ਦੇਹ ਨਹੀਂ ਇਹਦਾ ਸਵਾਸ ਨਹੀਂ ਪਵਨ ਨਹੀਂ ਨੌ ਦਵਾਰ ਨਹੀਂ ਇਹ ਸਤਿਗੁਰ ਦਾ ਨਿਰਾਕਾਰ ਦਾ ਅਕਾਰ ਗੁਰੂ ਗ੍ਰੰਥ ਸਾਹਿਬ ਮਹਾਨਾ, ਜਿਸ ਦੇ ਉਤੇ ਸਿਫ਼ਤ ਸਿਫ਼ਤ ਸਲਾਹ, ਇਕੋ ਇਕ ਅਕਾਰ ਦੂਜਾ ਨਜ਼ਰ ਕੋਇ ਨਾ ਆਈਆ। ਜਿਸ ਨੂੰ ਸਾਰੇ ਕਹਿੰਦੇ ਜਗਤ ਮਲਾਹ, ਜਿਸ ਦੇ ਵਿਚੋਂ ਮਿਲੇ ਹਕੀਕਤ ਵਾਲਾ ਹਕ ਖ਼ੁਦਾ, ਜਿਸ ਦੇ ਅਗੇ ਅਵਤਾਰ ਪੈਗ਼ੰਬਰ ਸਾਰੇ ਕਰਨ ਦੁਆ, ਵਾਸਤਾ ਬਗ਼ਲਗੀਰ

ਹੋ ਕੇ ਪਾਈਆ। ਉਸ ਦਾ ਸਤਿਗੁਰ ਨਾਨਕ ਬਣਿਆ ਰਹਿਨੁਮਾ, ਗੁਰੂ ਅਰਜਨ ਮੋਹਰ ਦਿਤੀ ਲਗਾ, ਸ਼ਹਾਦਤ ਸ਼ਬਦ ਗੁਰੂ ਭੁਗਤਾ, ਸੰਤ ਸੁਹੇਲੇ ਭਗਤ ਸਾਰੇ ਨਾਲ ਲਏ ਰਲਾ, ਵੱਡਾ ਛੋਟਾ ਊਚ ਨੀਚ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਮੇਲ ਆਪਣੇ ਹੱਥ ਰਖਾਈਆ। ਗੁਰੂ ਗ੍ਰੰਥ ਸ਼ਬਦ ਬੋਧ ਗੁਰਬਾਣੀ, ਅੱਖਰ ਅੱਖਰ ਨਾਲ ਜੁੜਾਈਆ। ਜਿਸ ਦੀ ਮਹਿੰਮਾ ਅਕਥ ਕਹਾਣੀ, ਅਕਲ ਬੁੱਧੀ ਚਲੇ ਨਾ ਕੋਇ ਚਤੁਰਾਈਆ। ਇਹ ਸਤਿਗੁਰ ਅਰਜਨ ਸਭ ਨੂੰ ਅੰਮ੍ਰਿਤ ਜਾਮ ਪਿਆਇਆ ਪਾਣੀ, ਕੋਝਿਆਂ ਕਮਲਿਆਂ ਗ਼ਰੀਬਾਂ ਨਿਮਾਣਿਆਂ ਅੰਤਰ ਆਤਮ ਧੁਰ ਦਾ ਰਸ ਚੁਆਈਆ। ਇਹ ਝਗੜਾ ਮੁਕਾਵੇ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਲੇਖਾ ਰਹੇ ਨਾ ਰਾਈਆ। ਇਹੋ ਮੰਜ਼ਲ ਚਾਰ ਜੁਗ ਦੇ ਅਵਤਾਰਾਂ ਨੇ ਪੈਗ਼ੰਬਰਾਂ ਨੇ ਦੱਸੀ ਰੁਹਾਨੀ, ਰੂਹ ਬੁਤ ਵਿਚ ਮਿਲੇ ਮੇਲ ਧੁਰ ਦੇ ਮਾਹੀਆ। ਜਿਸ ਦੀ ਸਦਾ ਤਰਲ ਜਵਾਨੀ, ਬੁੜ੍ਹਾਪੇ ਵਿਚ ਕਦੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਗੁਰ ਸ਼ਬਦ ਸ਼ਬਦ ਗੁਰਬਾਣੀ, ਬਾਣ ਸ਼ਬਦ ਸ਼ਬਦ ਗੁਰ ਇਕੋ ਨਜ਼ਰੀ ਆਈਆ। ਸਤਿਗੁਰ ਸ਼ਬਦ ਸ਼ਬਦ ਗੁਰੂ ਗ੍ਰੰਥ, ਗੁਰਦੇਵਾ ਨਜ਼ਰੀ ਆਈਆ। ਜਿਸ ਦਾ ਨਾ ਕੋਈ ਦੀਨ ਨਾ ਕੋਈ ਮਜ਼੍ਹਬ ਨਾ ਕੋਈ ਅੱਖਰੀ ਅੰਸ, ਮਾਨਵ ਜ਼ਾਤੀ ਏਕਾ ਗੰਢ ਪਵਾਈਆ। ਜੋ ਠੱਗਾਂ ਚੋਰਾਂ ਯਾਰਾਂ ਬਦਮਾਸ਼ਾਂ ਬਣਾਵੇ ਗੁਰਮੁਖ ਹੰਸ, ਬੁੱਧੀ ਬਿਬੇਕ ਦਏ ਬਣਾਈਆ। ਜੋ ਹੰਕਾਰ ਨਿਵਾਰੇ ਕੰਸ, ਨਿਮਰਤਾ ਨਿਰਮਾਣਤਾ ਇਕ ਸਮਝਾਈਆ। ਜੋ ਹਿੰਦੂ ਮੁਸਲਮ ਸਿਖ ਈਸਾਈਆਂ ਦਾ ਇਕੱਠਾ ਬਣਾਵੇ ਬੰਸ, ਪ੍ਰੀਵਾਰ ਇਕੋ ਇਕ ਦ੍ਰਿੜਾਈਆ। ਜਿਸ ਦੀ ਸਭ ਤੋਂ ਵੱਖਰੀ ਬਣਤ, ਘੜਨ ਭੰਨਣਹਾਰ ਜਿਸ ਦਾ ਮਾਰਗ ਇਕ ਅਖਵਾਈਆ। ਏਸੇ ਦੀ ਮਹਿੰਮਾ ਕਰਦੇ ਸੰਤ, ਸਿਫ਼ਤਾਂ ਵਿਚ ਸਲਾਹੀਆ। ਇਹਦਾ ਲੇਖਾ ਆਦਿ ਅੰਤ, ਜੁਗ ਜੁਗ ਰੀਤੀ ਚਲੀ ਆਈਆ। ਇਹਦਾ ਮੇਲਾ ਨਾਲ ਭਗਵੰਤ, ਭਗਵਨ ਮੇਲਾ ਸਹਿਜ ਸੁਭਾਈਆ। ਇਹ ਕਦੇ ਨਾ ਹੋਏ ਭਸਮੰਤ, ਭਸਮੜ ਰੂਪ ਨਾ ਕੋਇ ਦਰਸਾਈਆ। ਇਸ ਦੇ ਵਿਚੋਂ ਮਿਲੇ ਬਹਿਸ਼ਤ ਜੱਨਤ, ਜੱਨਤ ਸਵਰਗ ਇਸ ਦੇ ਚਰਨ ਚੁੰਮੇ ਚਾਈਂ ਚਾਈਂਆ। ਗੜ੍ਹ ਪੁੱਟੇ ਹਉਮੇ ਹੰਗਤ, ਹੰ ਬ੍ਰਹਮ ਦਏ ਦ੍ਰਿੜਾਈਆ। ਬੋਧ ਅਗਾਧ ਮਿਲੇ ਪੰਡਤ, ਘਰ ਬੈਠਿਆਂ ਸਭ ਨੂੰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰਹਿਬਰ ਇਕ ਅਖਵਾਈਆ। ਗੁਰੂ ਗ੍ਰੰਥ ਸ਼ਬਦ ਗੁਰਦੇਵਾ, ਦੇਵ ਆਤਮ ਮੇਲ ਮਿਲਾਈਆ। ਜਿਸ ਦਾ ਭੇਵ ਅਲਖ ਅਭੇਵਾ, ਅਗੋਚਰ ਕਹਿਣ ਕੋਇ ਨਾ ਪਾਈਆ। ਜਿਸ ਨੂੰ ਪੜ੍ਹਨਾ ਨਾਲ ਰਸਨਾ ਜਿਹਵਾ, ਆਤਮ ਬ੍ਰਹਮ ਦਏ ਸਮਝਾਈਆ। ਜਿਸ ਦੇ ਨਾਲ ਮਿਲੇ ਧਾਮ ਸਚਖੰਡ ਦਵਾਰ ਨਿਹਚਲ ਨਿਹਕਵਾ, ਦਰਗਾਹ ਸਾਚੀ ਸੋਭਾ ਪਾਈਆ। ਇਹ ਅੰਮ੍ਰਿਤ ਰਸ ਮਾਨਵ ਜ਼ਾਤੀ ਦਾ ਅੰਤਰ ਆਤਮ ਦਾ ਮੇਵਾ, ਰਸਨਾ ਦੇ ਨੌ ਰਸ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਵੱਡਾ ਇਕ ਅਖਵਾਈਆ। ਵੱਡਾ ਸਤਿਗੁਰ ਆਪ, ਆਪਣੀ ਦਇਆ ਕਮਾਈਆ। ਜਿਸ ਦਾ ਚਾਰ ਜੁਗ ਦਾ ਧੁਰ ਦਾ ਜਾਪ, ਜਗਜੀਵਣ ਦਾਤਾ ਆਪਣਾ ਨਾਮ ਦ੍ਰਿੜਾਈਆ। ਜਿਸ ਦੀ ਰਚਨਾ ਰਚੀ ਨਿਰਗੁਣ ਸਰਗੁਣ ਨਾਨਕ ਹੋ ਕੇ ਆਪ, ਪਰਦਾ ਪਰਦਿਆਂ ਵਿਚੋਂ ਉਠਾਈਆ। ਇਹ ਤ੍ਰੈਗੁਣ ਦੀ ਧਾਰ ਤ੍ਰੈਗੁਣ ਦਾ ਮੇਟੇ ਪਾਪ, ਤ੍ਰੈਭਵਨ ਦਾ ਮੇਲਾ ਮੇਲੇ ਸਹਿਜ ਸੁਭਾਈਆ। ਇਹਦੇ ਵਿਚ ਨਾ ਕੋਈ ਦਿਵਸ ਨਾ ਕੋਈ ਰਾਤ, ਘੜੀ

ਪਲ ਵੰਡ ਨਾ ਕੋਇ ਵੰਡਾਈਆ। ਨਾ ਕੋਈ ਦੱਸਿਆ ਅੰਧੇਰਾ ਡੂੰਘਾ ਖਾਤ, ਗੜ੍ਹ ਸ਼ਰਅ ਨਾ ਕੋਇ ਬਣਾਈਆ। ਨਾ ਕੋਈ ਝਗੜਾ ਰਖਿਆ ਜ਼ਾਤ ਪਾਤ, ਦੀਨ ਦੁਨੀ ਨਾ ਕੋਇ ਲੜਾਈਆ। ਇਕੋ ਸਾਹਿਬ ਦੱਸਿਆ ਅਬਿਨਾਸ਼, ਅਬਿਨਾਸ਼ੀ ਕਰਤਾ ਧੁਰਦਰਗਾਹੀਆ। ਸੋ ਪੁਰਖ ਨਿਰੰਜਣ ਜਿਸ ਦਾ ਕੀਤਾ ਪ੍ਰਕਾਸ਼, ਹਰਿ ਪੁਰਖ ਨਿਰੰਜਣ ਦਇਆ ਕਮਾਈਆ। ਏਕੰਕਾਰ ਖੇਲ ਖਿਲਾਇਆ ਤਮਾਸ਼, ਆਦਿ ਨਿਰੰਜਣ ਡਗਮਗਾਈਆ। ਸ੍ਰੀ ਭਗਵਾਨ ਦਿਤੀ ਦਾਤ, ਅਬਿਨਾਸ਼ੀ ਕਰਤੇ ਦਿਤੀ ਵਰਤਾਈਆ। ਪਾਰਬ੍ਰਹਮ ਖੋਲ ਕੇ ਹਾਟ, ਬ੍ਰਹਮ ਵਸਤ ਅਮੋਲਕ ਝੋਲੀ ਦਿਤੀ ਪਾਈਆ। ਇਹ ਨਾਨਕ ਦੀ ਧੁਰ ਦੀ ਲਿਆਂਦੀ ਸੌਗ਼ਾਤ, ਸਤਿਗੁਰ ਨਾਨਕ ਸਤਿਗੁਰੂ ਪੁਰਖ ਅਕਾਲ ਦੀ ਸਿਫ਼ਤ ਸਿਫ਼ਤ ਸਿਫ਼ਤ ਵਿਚ ਵਡਿਆਈਆ।ਜਿਸ ਦਾ ਗੋਬਿੰਦ ਬਣਿਆ ਦਾਸ, ਪੁਰਖ ਅਕਾਲ ਕਹਿ ਕੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਪਾਰਬ੍ਰਹਮ ਪਤਿਪਰਮੇਸ਼ਵਰ ਸਾਂਝਾ ਯਾਰ ਨੂਰ ਅਲਾਹ ਅੱਲਾ ਆਲਮੀਨ ਇਕੋ ਇਕ ਅਖਵਾਈਆ। ਗੁਰੂ ਗ੍ਰੰਥ ਜਗਤ ਸੁਹੇਲਾ, ਹਿੰਦੂ ਮੁਸਲਮ ਸਿਖ ਈਸਾਈ ਪਾਰਸੀ ਬੋਧੀ ਜੈਨੀ ਆਪਣੇ ਅੰਗ ਲਗਾਈਆ। ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਕਰਾਏ ਮੇਲਾ, ਪਰਦਾ ਦੂਈ ਦਵੈਤ ਉਠਾਈਆ। ਇਕੇ ਘਰ ਵਖਾਏ ਗੁਰੂ ਗੁਰ ਚੇਲਾ, ਕਾਇਆ ਮੰਦਰ ਅੰਦਰ ਵੱਜੇ ਵਧਾਈਆ। ਘਰ ਸਵਾਮੀ ਸੱਜਣ ਮਿਲੇ ਉਹ ਅਗੰਮੀ ਸੁਹੇਲਾ, ਜਿਸ ਦਾ ਵਿਛੋੜਾ ਏਥੇ ਓਥੇ ਹੋਣ ਕਦੇ ਨਾ ਪਾਈਆ। ਜਿਸ ਦੀ ਧਾਰ ਸਤਿਗੁਰ ਸ਼ਬਦ ਸ਼ਬਦ ਗੁਰ ਸਤਿਗੁਰ ਅਚਰਜ ਖੇਲਾ, ਖ਼ਾਲਕ ਖ਼ਲਕ ਖ਼ਲਕ ਖ਼ਾਲਕ ਵਿਚ ਗਿਆ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਭੇਵ ਚੁਕਾਈਆ। ਗੁਰੂ ਗ੍ਰੰਥ ਸਤਿਗੁਰੂ ਸਤਿਗੁਰੂ ਸਤਿਗੁਰੂ ਦਾ ਪਦ, ਪਦਵੀ ਧੁਰਦਰਗਾਹੀਆ। ਜਿਥੇ ਦੀਨ ਮਜ਼੍ਹਬ ਜ਼ਾਤ ਪਾਤ ਅਵਤਾਰ ਪੈਗ਼ੰਬਰ ਗੁਰੂ ਦੀ ਨਹੀਂ ਕੋਈ ਹੱਦ, ਤਨ ਵਜੂਦ ਮਾਟੀ ਖ਼ਾਕ ਪੁਤਲਾ ਨਜ਼ਰ ਕੋਇ ਨਾ ਆਈਆ। ਜਿਥੇ ਇਕੋ ਜੋਤ ਦੀਪਕ ਰਿਹਾ ਜਗ, ਨੂਰ ਨੁਰਾਨਾ ਡਗਮਗਾਈਆ। ਵਿਸ਼ਨ ਬ੍ਰਹਮਾ ਸ਼ਿਵ ਉਥੇ ਕੋਈ ਨਾ ਸਕੇ ਲੱਭ, ਦੂਰ ਦੁਰਾਡੇ ਥੱਲੇ ਬੈਠੇ ਨੈਣ ਉਠਾਈਆ। ਸਤਿਗੁਰ ਨਾਨਕ ਓਥੇ ਚੜ੍ਹਿਆ ਭੱਜ, ਨਿਰਗੁਣ ਧਾਰ ਵੇਖਿਆ ਪਰਮ ਪੁਰਖ ਦਾ ਨੂਰ ਚਾਈਂ ਚਾਈਂਆ। ਓਥੋਂ ਵਸਤ ਲਿਆਂਦੀ ਦੁਰਲੱਭ, ਆਪਣੀ ਸਤਿ ਵਾਲੀ ਝੋਲੀ ਪਾਈਆ। ਫੇਰ ਆਇਆ ਲੋਕਮਾਤ ਵਸਤ ਲੈ ਕੇ ਹਕ, ਹਮਸਾਜਣ ਆਪਣਾ ਨਾਲ ਰਖਾਈਆ। ਓਸ ਨੂੰ ਉਸ ਦੇ ਪਿਆਰ ਵਿਚ, ਓਸ ਦੀ ਧਾਰ ਵਿਚ, ਸੰਸਾਰ ਵਿਚ, ਗਾਇਆ ਨਾਲ ਰਸਨਾ ਜਿਹਵਾ ਲਬ, ਧੁਰ ਦਾ ਰਾਗ ਧੁਨ ਆਤਮਕ ਵਿਚੋਂ ਖ਼ੁਸ਼ੀਆਂ ਨਾਲ ਬਾਹਰ ਕਢਾਈਆ। ਜਿਸ ਦਾ ਰੂਪ ਸੂਰਾ ਸਰਬਗ, ਪੁਰਖ ਅਕਾਲਾ ਇਕੋ ਨਜ਼ਰੀ ਆਈਆ। ਜਿਸ ਨੂੰ ਪੈਗ਼ੰਬਰਾਂ ਕਿਹਾ ਯਾਮਬੀਨ ਅਲਾਹੀ ਰੱਬ, ਨੂਰੀ ਰੱਬ ਨੂਰ ਅਲਾਹੀਆ। ਓਸੇ ਦਾ ਨਾਮ, ਓਸੇ ਦਾ ਕਲਮਾ, ਓਸੇ ਦਾ ਸ਼ਬਦ, ਓਸੇ ਦਾ ਨਾਦ, ਓਸੇ ਦੀ ਧੁਨ, ਓਸੇ ਦੀ ਸਦ, ਓਸੇ ਦਾ ਢੋਲਾ ਗਾਈਆ। ਜੋ ਐਸ ਵੇਲੇ ਸਾਰੀ ਸ੍ਰਿਸ਼ਟੀ ਦੇ ਸਾਹਮਣੇ ਪ੍ਰਗਟ ਤੇ ਉਹਦਾ ਮਾਲਕ ਪ੍ਰਗਟ ਅੱਜ, ਜਿਸ ਨੂੰ ਆਜ਼ਜ਼ ਹੋ ਕੇ ਸਾਰੇ ਸੀਸ ਨਿਵਾਈਆ। ਏਸ ਦਾ ਪਰਦਾ ਪਰਦਿਆਂ ਵਿਚ ਸਕੇ ਕੋਈ ਨਾ ਕੱਜ, ਉਹਲਿਆਂ ਵਿਚ ਨਾ ਕੋਇ ਛੁਪਾਈਆ। ਜਿਸ ਦੇ ਪਿਛੇ ਗੋਬਿੰਦ ਨੇ ਵਾਹਿਗੁਰੂ ਜੀ ਦਾ ਖ਼ਾਲਸਾ ਤੇ ਵਾਹਿਗੁਰੂ ਜੀ ਦੀ ਫ਼ਤਿਹ ਦਾ ਜੈਕਾਰਾ ਲਾਇਆ ਗੱਜ, ਜਿਸ ਗਜ ਦੇ ਤੰਦ ਦਿਤੇ ਤੁੜਾਈਆ। ਉਹ ਸਾਰੀ ਸ੍ਰਿਸ਼ਟੀ ਦਾ ਦ੍ਰਿਸ਼ਟੀ ਦਾ ਆਤਮਾ

ਦਾ ਬ੍ਰਹਮ ਦਾ ਪਾਰਬ੍ਰਹਮ ਪਤਿਪਰਮੇਸ਼ਵਰ ਹੋ ਕੇ ਕਬੂਲ ਕਰਨ ਵਾਲਾ ਹੱਜ, ਹਾਜਤ ਅਵਰ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਚੁਕਾਈਆ। ਗੁਰੂ ਗ੍ਰੰਥ ਸਾਹਿਬ ਗੁਰਬਾਣੀ ਆਦਿ ਪੁਰਖ ਅਪਰੰਪਰ, ਪਾਰਬ੍ਰਹਮ ਵਡਿਆਈਆ। ਜਿਸ ਦਾ ਜੁਗ ਚੌਕੜੀ ਹੁੰਦਾ ਰਿਹਾ ਸਵੰਬਰ, ਨਿਰਗੁਣ ਸਰਗੁਣ ਤਤਾਂ ਵਾਲੇ ਤਤ ਲਏ ਪ੍ਰਨਾਈਆ। ਜਿਸ ਨੇ ਆਪਣੀ ਨਾਮ ਬਾਣੀ ਦਾ ਅਵਤਾਰ ਪੈਗ਼ੰਬਰ ਗੁਰੂ ਦੀ ਧਾਰ ਵਿਚੋਂ ਕੀਤਾ ਅਡੰਬਰ, ਲੇਖਾ ਲਿਖਤ ਲਿਖਤ ਨਾਲ ਬਣਾਈਆ। ਓਹ ਸਰਬ ਕਲਾ ਭਰਤੰਬਰ, ਭਰਪੂਰ ਰਿਹਾ ਸਰਬ ਥਾਈਂਆ। ਉਸ ਦਾ ਕਾਇਆ ਰੂਪੀ ਸਚ ਸਚ ਦਾ ਮੰਦਰ, ਜਿਸ ਮੰਦਰ ਅੰਦਰ ਵਸੇ ਧੁਰ ਦਾ ਮਾਹੀਆ। ਭਾਗ ਲਗਾਏ ਡੂੰਘੀ ਕੰਦਰ, ਅੰਧ ਅੰਧੇਰ ਦਏ ਗਵਾਈਆ। ਗੜ੍ਹ ਤੋੜ ਹੰਕਾਰੀ ਜੰਦਰ, ਪਰਦਾ ਦੂਈ ਵਾਲਾ ਚੁਕਾਈਆ। ਪ੍ਰਕਾਸ਼ ਕਰ ਕੇ ਬਿਨਾ ਸੂਰੀਆ ਚੰਦਰ, ਜੋਤੀ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸ਼ਬਦ ਸ਼ਬਦ ਗੁਰ ਦਾਤ, ਸਤਿਗੁਰ ਨਾਨਕ ਨਿਰਗੁਣ ਧਾਰ ਸਰਗੁਣ ਲਿਆਂਦੀ ਲੋਕਮਾਤ, ਧਰਨੀ ਧਰਤ ਧਵਲ ਧੌਲ ਉਤੇ ਮਾਨੁਸ ਮਾਨਸ ਮਾਨਵ ਸਭ ਦੀ ਝੋਲੀ ਦਿਤੀ ਭਰਾਈਆ। ਏਸੇ ਦਾ ਰੂਪ ਪਰਮੇਸ਼ਵਰ ਕਮਲਾਪਾਤ, ਪਤਿਪਰਮੇਸ਼ਵਰ ਬੇਪ੍ਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਹੁਕਮ ਹੁਕਮ ਫ਼ਰਮਾਨ ਆਦਿ ਜੁਗਾਦੀ ਦੇਵੇ ਜਗਤ ਜਹਾਨ, ਬ੍ਰਹਮ ਵੇਤਾ ਆਤਮ ਨੇਤਾ ਨਰ ਨਿਰੰਕਾਰ ਨਿਰਾਕਾਰ ਆਪਣੀ ਦਇਆ ਕਮਾਈਆ।

੨੬ ਭਾਦਰੋਂ ਸ਼ਹਿਨਸ਼ਾਹੀ ਸੰਮਤ ਅੱਠ ਇੰਗਲੈਂਡ ਲੰਡਨ ਏਅਰ ਪੋਰਟ ਤੇ
ਰਜਿੰਦਰ ਦੇ ਕਨੇਡਾ ਲਈ ਵਿਦਾ ਹੋਣ ਸਮੇਂ

ਸਤਿਗੁਰ ਪਿਆਰ ਸਦਾ ਸੰਗ, ਸਗਲਾ ਸੰਗ ਨਿਭਾਈਆ। ਅੰਤਰ ਆਤਮ ਚਾੜ੍ਹੇ ਰੰਗ, ਨਿਰੰਤਰ ਆਪਣੀ ਦਇਆ ਕਮਾਈਆ। ਆਸਾ ਮਨਸਾ ਪੂਰੀ ਹੋਵੇ ਮੰਗ, ਤ੍ਰਿਸ਼ਨਾ ਜਗਤ ਪੂਰ ਕਰਾਈਆ। ਘਰ ਸਵਾਮੀ ਦੇਵੇ ਅਨੰਦ, ਸੁਖ ਸਾਗਰ ਵਿਚ ਰਖਾਈਆ। ਗੁਰਸਿਖ ਚਮਕੇ ਸਾਚਾ ਨੂਰੀ ਚੰਦ, ਚੰਦ ਚਾਂਦਨਾ ਹੋਵੇ ਰੁਸ਼ਨਾਈਆ। (ਖ਼ੁਸ਼ੀ) ਹੋਵੇ ਬੰਦ ਬੰਦ, ਬੰਦਗੀ ਪੂਰਬ ਲੇਖੇ ਪਾਈਆ। ਮਨਸਾ ਮਨ ਮੰਜ਼ਲ ਜਾਏ ਲੰਘ, ਅਗੇ ਹੋ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਆਪਣਾ ਹੱਥ ਟਿਕਾਈਆ। ਸਤਿਗੁਰ ਸ਼ਬਦ ਸ਼ਬਦ ਦਿਆਲਾ, ਦੀਨਾਂ ਅਨਾਥਾਂ ਵੇਖ ਵਖਾਈਆ। ਏਥੇ ਓਥੇ ਹੋਏ ਰਖਵਾਲਾ, ਸਗਲਾ ਸੰਗ ਬਣਾਈਆ। ਗੁਰਸਿਖ ਨਾਮ ਦੇਵੇ ਸਚੀ ਮਨ ਤੋਂ ਪਰੇ ਮਾਲਾ, ਮਨ ਕਾ ਮਣਕਾ ਆਪ ਭਵਾਈਆ। ਜਗਤ ਵਿਚੋਲਾ ਬਣੇ ਦਲਾਲਾ, ਲੇਖਾ ਅਗਲਾ ਵੇਖ ਵਖਾਈਆ। ਫਲ ਲਗਾਏ ਜੀਵਣ ਜ਼ਿੰਦਗੀ ਵਾਲੇ ਡਾਲਾ, ਮਿਹਰ ਨਜ਼ਰ ਇਕ ਟਿਕਾਈਆ। ਰਜਿੰਦਰ ਸਿੰਘ ਰਾਜ ਜੋਗ ਵਿਚ ਰਹੇ ਸੁਖਾਲਾ, ਸੁਖ ਦਾ ਮਾਲਕ ਦੇਵੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਦ ਸਦ ਕਰੇ ਪ੍ਰਿਤਪਾਲਾ, ਪ੍ਰਿਤਪਾਲਕ ਹੋ ਕੇ ਆਪਣਾ ਰੰਗ ਰੰਗਾਈਆ।

੨੭ ਭਾਦਰੋਂ ਸ਼ਹਿਨਸ਼ਾਹੀ ਸੰਮਤ ਅੱਠ ਇੰਗਲੈਂਡ ਵਰਮਿੰਗਮ ਵਾਲਸਾਲ
੬੫ ਕੈਰਨਜ਼ ਸਟਰੀਟ ਡਬਲੀਉ ਐਸ ੨, ਸੁਖਦੇਵ ਕੌਰ ਦੇ ਗ੍ਰਹਿ

ਭਾਦਰੋਂ ਕਹੇ ਮੇਰਾ ਪ੍ਰਵਿਸ਼ਟਾ ਆਇਆ ਸਤਾਈ, ਸਰਗੁਣ ਧਾਰ ਦੂਆ ਸੱਤ ਨਾਲ ਮਿਲ ਕੇ ਵੱਜੇ ਵਧਾਈਆ। ਸਤਿਗੁਰ ਸ਼ਬਦ ਖੇਲ ਖਿਲਾਈ, ਕਰਤਾ ਪੁਰਖ ਬੇਪ੍ਰਵਾਹ ਆਪਣੇ ਨਾਲ ਮਿਲਾਈਆ। ਜਨ ਭਗਤਾਂ ਮੇਲਾ ਮਿਲਿਆ ਚਾਈਂ ਚਾਈਂ, ਚਾਉ ਘਨੇਰਾ ਇਕ ਦਰਸਾਈਆ। ਵਿਸ਼ਨ ਬ੍ਰਹਮਾ ਸ਼ਿਵ ਤੱਕਣ ਥਾਉਂ ਥਾਈਂ, ਥਾਨ ਥਨੰਤਰ ਸੋਭਾ ਪਾਈਆ। ਤੇਈ ਅਵਤਾਰ ਖ਼ੁਸ਼ੀ ਰਹੇ ਮਨਾਈ, ਮਨਸਾ ਮਨਸਾ ਵਿਚੋਂ ਪ੍ਰਗਟਾਈਆ। ਪੈਗ਼ੰਬਰ ਢੋਲੇ ਸਦ ਰਹੇ ਗਾਈ, ਤੂੰ ਹੀ ਤੂੰ ਹੀ ਰਾਗ ਦ੍ਰਿੜਾਈਆ। ਗੁਰ ਦਸ ਕਹਿਣ ਤੇਰੀ ਬੇਪ੍ਰਵਾਹੀ, ਬੇਪ੍ਰਵਾਹ ਬੇਪ੍ਰਵਾਹੀ ਵਿਚ ਸਮਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਤੇਰੀ ਸਰਨਾਈ, ਸੂਰੀਆ ਚੰਦ ਸੀਸ ਨਿਵਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਭੱਜਣ ਵਾਹੋ ਦਾਹੀ, ਪਾਂਧੀ ਹੋ ਕੇ ਆਪਣਾ ਪੰਧ ਮੁਕਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਦਏ ਗਵਾਹੀ, ਸ਼ਹਾਦਤ ਧੁਰ ਦੀ ਧਾਰ ਭੁਗਤਾਈਆ। ਤੂੰ ਪਾਰਬ੍ਰਹਮ ਪਤਿਪਰਮੇਸ਼ਵਰ ਏਕੰਕਾਰਾ ਇਕ ਗੁਸਾਈਂ, ਪਰਵਰਦਿਗਾਰ ਸਾਂਝਾ ਯਾਰ ਨੂਰ ਅਲਾਹੀਆ। ਮਿਹਰਵਾਨ ਮਿਹਬਾਨ ਬੀਦੋ ਤੇਰੇ ਅਗੇ ਇਕ ਦਰੋਹੀ ਨਾਲ ਦੁਹਾਈ, ਤੋਬਾ ਤੋਬਾ ਕਹਿ ਕੇ ਸੀਸ ਨਿਵਾਈਆ। ਓਹ ਤੱਕ ਜੋ ਗੋਬਿੰਦ ਬੂਟਾ ਪੁਟਿਆ ਕਾਹੀ, ਕਲਜੁਗ ਜੜ ਗਿਆ ਉਖੜਾਈਆ। ਨੇਤਰ ਰੋਵੇ ਸਰਸੇ ਵਾਲੀ ਖਾਈ, ਖ਼ਾਲਸ ਆਪਣਾ ਹਾਲ ਸੁਣਾਈਆ। ਧਰਨੀ ਦੋਵੇਂ ਚੁੱਕ ਕੇ ਬਾਹੀਂ, ਦਰ ਤੇਰਾ ਰਾਹ ਤਕਾਈਆ। ਤੂੰ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਧੁਰਦਰਗਾਹੀ, ਸਚਖੰਡ ਨਿਵਾਸੀ ਤੇਰੀ ਵਡ ਵਡਿਆਈਆ। ਤੇਰਾ ਇਸ਼ਾਰਾ ਕਰ ਗਏ ਚਾਰ ਜੁਗ ਦੇ ਅਵਤਾਰ ਪੈਗ਼ੰਬਰ ਗੁਰ ਰਾਹੀ, ਰਹਿਬਰ ਹੋ ਕੇ ਗਏ ਦ੍ਰਿੜਾਈਆ। ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਲਾਸ਼ਰੀਕ ਆਵੇ ਪਰਵਰਦਿਗਾਰ ਧੁਰ ਦਾ ਮਾਹੀ, ਮਿਹਰਵਾਨ ਮਿਹਬਾਨ ਆਪਣਾ ਰੂਪ ਬਦਲਾਈਆ। ਗੋਬਿੰਦ ਨੇ ਲੇਖਾ ਲਿਖਿਆ ਜਿਸ ਵੇਲੇ ਮੇਰਾ ਬੀਤਿਆ ਢਈਆ ਢਾਈ, ਮੇਰਾ ਢੌਂਕਾ ਲਏ ਅੰਗੜਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਸਭ ਦਾ ਲੇਖਾ ਵੇਖੇ ਥਾਉਂ ਥਾਈਂ, ਸੰਗ ਮੁਹੰਮਦ ਸਦੀ ਚੌਧਵੀਂ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਦਇਆ ਕਮਾਈਆ। ਸਤਾਈ ਭਾਦਰੋਂ ਕਹੇ ਮੇਰੀ ਬੰਦਨ, ਬਿਨ ਹੱਥਾਂ ਸੀਸ ਨਿਵਾਈਆ। ਮੇਰਾ ਸਾਹਿਬ ਸਦਾ ਬਖ਼ਸ਼ੰਦਨ, ਬਖ਼ਸ਼ਣਹਾਰ ਨੂਰ ਅਲਾਹੀਆ। ਜਿਸ ਨਿਸ਼ਾਨਾ ਮੇਟਣਾ ਤਾਰਾ ਚੰਦਨ, ਜ਼ਿਮੀਂ ਅਸਮਾਨ ਦੋਵੇਂ ਵੇਖਣ ਚਾਈਂ ਚਾਈਂਆ। ਓਹ ਲਹਿਣਾ ਦੇਣਾ ਪੂਰਾ ਕਰੇ ਬ੍ਰਹਿਮੰਡਣ, ਬ੍ਰਹਿਮਾਂਡ ਖੋਜ ਖੁਜਾਈਆ। ਮੈਂ ਹੈਰਾਨ ਹੋ ਕੇ ਤੱਕਿਆ ਓਹ ਜੋਤੀ ਜਾਤਾ ਪੁਰਖ ਬਿਧਾਤਾ ਨੂਰ ਨੁਰਾਨਾ ਸ਼ਾਹ ਸੁਲਤਾਨਾ ਜੋਤ ਸ਼ਬਦ ਦੀ ਧਾਰ ਫਿਰੇ ਜਗਤ ਦੇ ਲੰਡਨ, ਭੇਵ ਅਭੇਦ ਆਪ ਖੁਲਾਈਆ। ਜਨ ਭਗਤਾਂ ਧੁਰ ਦੀ ਦਾਤ ਵਡ ਕਰਾਮਾਤ ਨਾਮ ਨਿਧਾਨਾ ਆਇਆ ਵੰਡਨ, ਵਸਤ ਅਵਰ ਨਾ ਕੋਇ ਜਣਾਈਆ। ਕਾਇਆ ਮਾਟੀ ਪੰਜ ਤਤ ਵਜੂਦ ਖ਼ਾਕ ਆਇਆ ਰੰਗਣ, ਰੰਗਤ ਅਗੰਮ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਭਾਦਰੋਂ ਕਹੇ ਮੇਰਾ ਸਤਾਈ ਦਿਵਸ ਦਿਹਾੜਾ, ਦਿਉਹੜੀ ਸੀਸ ਨਿਵਾਈਆ। ਮੇਰਾ ਲੇਖ

ਲਿਖਿਆ ਵੇਦ ਵਿਆਸ ਬਹਿ ਕੇ ਵਿਚ ਉਜਾੜਾ, ਭਵਿਖਤ ਪੁਰਾਨ ਦਏ ਗਵਾਹੀਆ। ਬਾਲਮੀਕ ਨੇ ਤੱਕਿਆ ਨੂਰੀ ਲਾੜਾ, ਜੋਤੀ ਜਾਤਾ ਨੂਰ ਅਲਾਹੀਆ। ਰਾਮ ਹਨੂਵੰਤ ਕੀਤਾ ਇਸ਼ਾਰਾ, ਕਲਜੁਗ ਅੰਤਮ ਅੱਖ ਉਠਾਈਆ। ਕ੍ਰਿਸ਼ਨ ਨੇ ਅਰਜਨ ਕਿਹਾ ਦੁਬਾਰਾ, ਦੁਹਰੀ ਧਾਰ ਸਮਝਾਈਆ। ਬੁੱਧ ਨੇ ਬੁੱਧੀ ਤੋਂ ਪਰੇ ਕੀਤੀ ਨਿਮਸਕਾਰਾ, ਨਿਵ ਨਿਵ ਲਾਗਾ ਪਾਈਂਆ। ਮੂਸਾ ਕੂਕ ਕੇ ਮਾਰਿਆ ਨਾਅਰਾ, ਦਰੋਹੀ ਤੇਰਾ ਨਾਮ ਖ਼ੁਦਾਈਆ। ਈਸਾ ਕਹੇ ਮੇਰਾ ਪਿਤਾ ਬਾਪ ਹੋਇਆ ਜ਼ਾਹਰਾ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਮੁਹੰਮਦ ਖ਼ੁਸ਼ੀਆਂ ਨਾਲ ਕਿਹਾ ਚਾਰ ਯਾਰਾਂ, ਅਮਾਮ ਅਮਾਮਾ ਮੇਰਾ ਧੁਰਦਰਗਾਹੀਆ। ਨਾਨਕ ਨਿਰਗੁਣ ਧਾਰ ਕਿਹਾ ਉਤਰੇ ਮਾਂਹਬਲੀ ਅਵਤਾਰਾ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਗੋਬਿੰਦ ਕਿਹਾ ਪੁਰਖ ਅਕਾਲਾ ਦੀਨ ਦਿਆਲਾ ਕਲ ਕਲਕੀ ਕਲ ਵੇਖੇ ਵਿਗਸੇ ਪਾਵੇ ਸਾਰਾ, ਮਹਾਸਾਰਥੀ ਆਪਣਾ ਹੁਕਮ ਵਰਤਾਈਆ। ਜਿਸ ਲਹਿਣਾ ਦੇਣਾ ਚੁਕਾਉਣਾ ਜ਼ਿਮੀਂ ਅਸਮਾਨਾ ਸੂਰੀਆ ਚੰਦ ਸਿਤਾਰਾ, ਸਦੀ ਚੌਧਵੀਂ ਆਪਣਾ ਹੁਕਮ ਵਰਤਾਈਆ। ਸੋ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਖੇਲ ਖੇਲੇ ਵਿਚ ਸੰਸਾਰਾ, ਸਹਿੰਸਾ ਜਗਤ ਨਾ ਕੋਇ ਰਖਾਈਆ। ਕੁਦਰਤ ਦਾ ਕਾਦਰ ਕਰਨੀ ਦਾ ਕਰਤਾ ਬੇਐਬ ਪਰਵਰਦਿਗਾਰਾ, ਪਤਿਪਰਮੇਸ਼ਵਰ ਬੇਪ੍ਰਵਾਹੀਆ। ਜਿਸ ਅੰਤ ਅਖ਼ੀਰ ਬੇਨਜ਼ੀਰ ਏਕਾ ਗੋਬਿੰਦ ਕੰਨੇ ਦੇਣਾ ਉਧਾਰਾ, ਕਾਇਨਾਤ ਦਾ ਭੇਵ ਚੁਕਾਈਆ। ਜਿਸ ਸਭ ਨੂੰ ਕਰਨਾ ਦਸਤ ਬਰਦਾਰਾ, ਬੇਦਸਤ ਹੋਏ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਪਰਦਾ ਕਹੇ ਮੇਰਾ ਸਾਹਿਬ ਮੇਰੇ ਮੁਖ ਤੋਂ ਲਾਹੇ ਨਕਾਬ, ਨੁਕਤਾ ਰਹਿਣ ਕੋਇ ਨਾ ਪਾਈਆ। ਸਮੁੰਦ ਸਾਗਰਾਂ ਤੱਕੇ ਆਬ, ਆਬੇਹਯਾਤ ਧੁਰਦਰਗਾਹ ਦਾ ਵੇਖ ਵਖਾਈਆ। ਜੋ ਪੈਗ਼ੰਬਰਾਂ ਦਿਤਾ ਖਿਤਾਬ, ਮਿਹਰਵਾਨ ਸਿਰ ਆਪਣਾ ਹੱਥ ਟਿਕਾਈਆ। ਨਾਮ ਕਲਮਾ ਦਿਤੀ ਦਾਤ, ਪੈਗ਼ਾਮ ਧੁਰ ਦਾ ਇਕ ਸੁਣਾਈਆ। ਅੰਤ ਸਭ ਤੋਂ ਮੰਗੇ ਜਵਾਬ, ਜਵਾਬ ਤਲਬੀ ਵਿਚ ਰਖਾਈਆ। ਭਵਿਖਤਾਂ ਵਾਲੇ ਵੇਖੇ ਖ਼ਵਾਬ, ਪੇਸ਼ੀਨਗੋਈਆਂ ਖੋਜ ਖੁਜਾਈਆ। ਸਜਦਿਆਂ ਤੱਕੇ ਅਦਾਬ, ਕਦਮਬੋਸੀਆਂ ਭੁਲ ਰਹੇ ਨਾ ਰਾਈਆ। ਨਿਰਗੁਣ ਧਾਰ ਪ੍ਰਗਟ ਹੋ ਕੇ ਆਪ, ਆਪ ਆਪਣੀ ਕਲ ਵਰਤਾਈਆ। ਚਾਰ ਜੁਗ ਦਾ ਕਲਮਾ ਤੱਕੇ ਜਾਪ, ਨਾਮ ਨਿਧਾਨਾ ਵੇਖ ਵਖਾਈਆ। ਰੂਹ ਬੁਤ ਤੱਕੇ ਪਾਕੀ ਪਾਕ, ਤਨ ਵਜੂਦ ਫੋਲ ਫੁਲਾਈਆ। ਲਹਿਣਾ ਵੇਖੇ ਕਲਜੁਗ ਅੰਧੇਰੀ ਰਾਤ, ਸਾਚਾ ਚੰਦ ਕਵਣ ਚਮਕਾਈਆ। ਭਗਤ ਸੁਹੇਲੇ ਤੱਕੇ ਮਾਤ, ਧਰਨੀ ਧਵਲ ਖੋਜ ਖੁਜਾਈਆ। ਜੋ ਗੋਬਿੰਦ ਦਾ ਲਹਿਣਾ ਦੇਣਾ ਪੂਰਾ ਕਰੇ ਵਿਚ ਪੰਜ ਆਬ, ਪੰਚਮ ਪੰਚਮ ਪੰਚਮ ਦਾ ਰੰਗ ਰੰਗਾਈਆ। ਸ਼ਬਦ ਧਾਰ ਦਾ ਤੱਕੇ ਨਾਤ, ਨਾਤਾ ਸਤਿਗੁਰ ਸ਼ਬਦ ਵੇਖ ਵਖਾਈਆ। ਜੋ ਲੇਖਾ ਮਨੀ ਸਿੰਘ ਲਿਖਿਆ ਨਾਲ ਕਲਮ ਦਵਾਤ, ਤਿਸ ਦੀ ਆਸਾ ਪੂਰ ਕਰਾਈਆ। ਜਗਤ ਵਲੈਤ ਦਿਸੇ ਸਾਖਿਆਤ, ਸਨਮੁਖ ਹੋ ਕੇ ਸੋਭਾ ਪਾਈਆ। ਜੋ ਈਸਾ ਇਸ਼ਾਰਾ ਦਿਤਾ ਬਿਨਾ ਕਾਗ਼ਜ਼ਾਤ, ਬਿਨ ਨੈਣਾਂ ਨੈਣ ਉਠਾਈਆ। ਮੇਰੇ ਨੂਰ ਦਾ ਜ਼ਹੂਰ ਹੋਵੇ ਪ੍ਰਕਾਸ਼, ਜਿਸ ਨੂੰ ਬਾਪ ਕਹਿ ਕੇ ਆਪਣੀ ਖ਼ੁਸ਼ੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਖਿਲਾਈਆ। ਸਤਾਈ ਭਾਦਰੋਂ ਕਹੇ ਆਹ ਨਾਰਦ ਆਇਆ ਨਿਵਾਵੇ ਆਪਣਾ ਸੀਸਾ, ਝੁਕ ਝੁਕ ਰਿਹਾ ਜਣਾਈਆ। ਨਾਲੇ ਇਸ਼ਾਰਾ ਕਰੇ ਉਹ ਵੇਖ ਲੈ ਈਸਾ, ਈਸੁਲਸਲਾਮ ਆਪਣੀ ਅੱਖ ਉਠਾਈਆ। ਮਿਤਰਾ ਤੱਕ ਲੈ ਆਪਣਾ ਇਸ਼ਾਰਾ ਬੀਸਾ, ਉਨੀਸਵੀਂ ਵੰਡ ਵੰਡਾਈਆ।

ਸਭ ਦਾ ਖ਼ਾਲੀ ਹੋਇਆ ਖੀਸਾ, ਪਾਕਟ ਮਨੀ ਦੋਵੇਂ ਰਹੇ ਕੁਰਲਾਈਆ। ਓਹ ਤੱਕ ਸੋਹਣਿਆਂ ਬਦਲਣ ਵਾਲੀ ਰੀਤਾ, ਰੀਤੀਵਾਨ ਦਏ ਬਦਲਾਈਆ। ਨਾਰਦ ਕਹੇ ਮੁਹੰਮਦ ਤੂੰ ਵੀ ਆ ਜਾ ਨਜ਼ਦੀਕਾ, ਦਰਗਾਹ ਸਚ ਮੁਕਾਮੇ ਹਕ ਵਿਚੋਂ ਲੈ ਅੰਗੜਾਈਆ। ਆਪਣੀ ਅੰਤ ਅਖ਼ੀਰ ਵੇਖ ਤਾਰੀਖਾ, ਤਵਾਰੀਖ ਤੇਰੀ ਦਏ ਗਵਾਹੀਆ। ਸਭ ਦਾ ਵੇਲਾ ਅੰਤਮ ਬੀਤਾ, ਸਦੀ ਚੌਧਵੀਂ ਰੋਵੇ ਮਾਰੇ ਧਾਹੀਂਆ। ਨਾਰਦ ਕਹੇ ਦੀਨ ਦੁਨੀ ਨੂੰ ਵੇਖ ਕੇ ਸਜਣੋ ਮੇਰੀਆਂ ਨਿਕਲਦੀਆਂ ਚੀਕਾਂ, ਬਹੁੜੀ ਬਹੁੜੀ ਕਰ ਕੇ ਦਿਆਂ ਸੁਣਾਈਆ। ਜਿਸ ਦੀਆਂ ਚਾਰ ਜੁਗ ਕਰਦੇ ਰਹੇ ਉਡੀਕਾਂ, ਉਹ ਤੱਕੋ ਧੁਰ ਦਾ ਮਾਲਕ ਬੇਪ੍ਰਵਾਹੀਆ। ਜਿਸ ਦਾ ਦੀਨ ਮਜ਼੍ਹਬ ਦਾ ਨਹੀਂ ਕੋਈ ਸ਼ਰੀਕਾ, ਸ਼ਿਰਕਤ ਵਿਚ ਕਦੇ ਨਾ ਆਈਆ। ਸ਼ਰਅ ਦੀਆਂ ਮੇਟਣ ਆਇਆ ਲੀਕਾਂ, ਲਾਈਨ ਧੁਰ ਦੀ ਦਏ ਸਮਝਾਈਆ। ਜਿਸ ਦੀਆਂ ਕਲਮਿਆਂ ਵਿਚ ਕਰਦੇ ਗਏ ਤਬਲੀਕਾਂ, ਇਸਮ ਆਜ਼ਮ ਇਕ ਦਰਸਾਈਆ। ਜਿਸ ਦੇ ਪਿਛੇ ਵਡਿਆਈਆਂ ਦੇਂਦੇ ਰਹੇ ਸ਼ਹੀਦਾਂ, ਸ਼ਹਾਦਤ ਜਗਤ ਵਾਲੀ ਭੁਗਤਾਈਆ। ਓਹ ਵੇਖਣ ਆਇਆ ਹਾਲ ਮੁਰੀਦਾਂ, ਮੁਰਸ਼ਦ ਬੇਪ੍ਰਵਾਹੀਆ। ਨਾਲੇ ਆਪਣੇ ਸਪਾਰੇ ਤੱਕੋ ਤੇ ਤੱਕੋ ਕੁਰਾਨ ਮਜੀਦਾ, ਕੀ ਮਜਮੂਹਾ ਅੱਖਰਾਂ ਅਲਫ਼ ਯੇ ਦਾ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਮੈਂ ਪੁਰਾਣਾ ਪ੍ਰਭੂ ਦਾ ਦੋ ਧਾਰ ਦਾ ਭਗਤ, ਮੇਰੀ ਭਗਤੀ ਸਮਝ ਕਿਸੇ ਨਾ ਆਈਆ। ਮੇਰਾ ਖੇਲ ਜਾਣੇ ਨਾ ਕੋਈ ਜਗਤ, ਜੀਵਣ ਜੁਗਤ ਨਾ ਕਿਸੇ ਦ੍ਰਿੜਾਈਆ। ਮੈਂ ਬਣਿਆ ਨਹੀਂ ਕਿਸੇ ਨਾਲ ਬੂੰਦ ਰਕਤ, ਜਨਮ ਦੇਣ ਵਾਲੀ ਕੋਇ ਨਾ ਮਾਈਆ। ਮੈਂ ਨੂਰ ਨੁਰਾਨਾ ਸ਼ਾਹ ਸੁਲਤਾਨਾ ਪ੍ਰਭੂ ਦੀ ਜੋਤ ਧਾਰ ਦੀ ਸ਼ਕਤ, ਸ਼ਖ਼ਸੀਅਤ ਅਵਰ ਨਾ ਕੋਇ ਰਖਾਈਆ। ਮੈਂ ਸੰਦੇਸ਼ਾ ਦੇਵਣ ਆਇਆ ਪੈਗ਼ੰਬਰੋ ਤੁਹਾਡਾ ਅੰਤ ਅਖ਼ੀਰੀ ਵਕਤ, ਕਲਾਕ ਈਸਾ ਆਪਣਾ ਵੇਖ ਵਖਾਈਆ। ਨਾਲੇ ਸ਼ਰਅ ਦੀ ਤੱਕੋ ਸ਼ਰੀਅਤ ਵਾਲੀ ਸ਼ਰਤ, ਸ਼ਾਇਦ ਭੁਲੇਖਾ ਰਹੇ ਨਾ ਰਾਈਆ। ਨਿਗਾਹ ਮਾਰੋ ਬਿਨ ਨੈਣਾਂ ਉਤੇ ਫ਼ਰਸ਼ ਅਰਸ਼, ਧਰਨੀ ਧਰਤ ਧਵਲ ਧੌਲ ਵੇਖ ਵਖਾਈਆ। ਕਿਤੇ ਉਹੋ ਨਾ ਆਇਆ ਹੋਵੇ ਪਰਤ, ਜਿਸ ਨੂੰ ਪਤਿਪਰਮੇਸ਼ਵਰ ਕਹੇ ਲੋਕਾਈਆ। ਬਿਨਾ ਜਗਤ ਨੈਣਾਂ ਤੋਂ ਕਰੋ ਦਰਸ, ਦੀਦ ਆਪਣੀ ਵੇਖ ਵਖਾਈਆ। ਤੁਹਾਡੀ ਤ੍ਰਿਸ਼ਨਾ ਮੇਟੇ ਹਰਸ, ਹਵਸ ਦਏ ਗਵਾਈਆ। ਤੁਹਾਡਾ ਪੂਰਾ ਹੋਵੇ ਪਿਛਲਾ ਲਹਿਣਾ ਕਰਜ਼, ਮਕਰੂਜ਼ ਦਏ ਚੁਕਾਈਆ। ਲੇਖੇ ਲਾਵੇ ਸਦੀ ਚੌਧਵੀਂ ਸੰਗ ਮੁਹੰਮਦ ਅਰਜ਼, ਈਸਾ ਮੂਸਾ ਭਰਮ ਰਹੇ ਨਾ ਰਾਈਆ। ਖੇਲ ਕਰੇ ਯੋਧਾ ਸੂਰਬੀਰ ਮਰਦਾਨਾ ਮਰਦ, ਓਟ ਅਵਰ ਨਾ ਕੋਇ ਤਕਾਈਆ। ਜਨ ਭਗਤਾਂ ਵੰਡਣ ਆਇਆ ਦਰਦ, ਦੀਨ ਦੁਨੀ ਦਾ ਮਾਲਕ ਆਪਣੀ ਦਇਆ ਕਮਾਈਆ। ਜਿਸ ਕਲਜੁਗ ਮੇਟਣਾ ਅੰਧੇਰਾ ਗਰਦ, ਖ਼ੁਸ਼ੀ ਗ਼ਮੀ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਧਾਰ ਜੋਤ ਸ਼ਬਦ ਧਾਰ ਰੂਪ ਅਸਚਰਜ, ਜਗ ਨੇਤਰ ਲੋਚਨ ਨੈਣ ਵੇਖਣ ਕੋਇ ਨਾ ਪਾਈਆ।

੨੮ ਭਾਦਰੋਂ ਸ਼ਹਿਨਸ਼ਾਹੀ ਸੰਮਤ ਅੱਠ ਇੰਗਲੈਂਡ ਵਰਮਿਗੰਮ ਵਾਲਸ ਆਲ
੬੫ ਕੈਰਿਨਜ਼ ਸਟਰੀਟ ਮਹਿੰਦਰ ਸਿੰਘ ਤੇ ਸੋਹਣ ਸਿੰਘ ਦੇ ਗ੍ਰਹਿ

ਧਰਨੀ ਕਹੇ ਸੁਣ ਵੇ ਅਸਮਾਨਾ, ਇਸਮ ਆਜ਼ਮ ਦਾ ਭੇਵ ਜਣਾਈਆ। ਤੇਰੇ ਵੇਂਹਦਿਆਂ ਜੁਗ ਚੌਕੜੀ ਲੰਘਿਆ ਜ਼ਮਾਨਾ, ਸਤਿਜੁਗ ਤ੍ਰੇਤਾ ਦੁਆਪਰ ਆਪਣਾ ਪੰਧ ਮੁਕਾਈਆ। ਕਲਜੁਗ ਅੰਤਮ ਖੇਲ ਤੱਕ ਮਹਾਨਾ, ਮਹਿੰਮਾ ਕਥ ਕਥ ਦ੍ਰਿੜਾਈਆ। ਬਿਨਾ ਨਿਗਾਹ ਤੋਂ ਨਿਗਾਹ ਮਾਰ ਕਰ ਧਿਆਨਾ, ਬਿਨ ਲੋਚਨ ਨੈਣ ਖੁਲਾਈਆ। ਖੇਲ ਵੇਖਿਆ ਸੀਤਾ ਰਾਮਾ, ਕ੍ਰਿਸ਼ਨਾ ਕਾਹਨਾ ਭੇਵ ਰਿਹਾ ਨਾ ਰਾਈਆ। ਪੈਗ਼ੰਬਰਾਂ ਦਾ ਸੁਣਿਆ ਕਲਾਮਾ, ਜੋ ਕਾਇਨਾਤ ਗਏ ਸੁਣਾਈਆ। ਮੰਤਰ ਧੁਰ ਦਾ ਜਾਣਿਆ ਸਤਿਨਾਮਾ, ਸਤਿ ਸਤਿ ਵੱਜੀ ਵਧਾਈਆ। ਉਠ ਨਿਗਾਹ ਮਾਰ ਚਾਰੋਂ ਕੁੰਟ ਸ਼ਰਅ ਦਿਸੇ ਸ਼ੈਤਾਨਾ, ਸ਼ਰੀਅਤ ਆਪਣੀ ਲਏ ਅੰਗੜਾਈਆ। ਹਿਰਦੇ ਵਸੇ ਨਾ ਕਿਸੇ ਸ੍ਰੀ ਭਗਵਾਨਾ, ਅੰਤਸ਼ਕਰਨ ਕਰੇ ਨਾ ਕੋਇ ਸਫ਼ਾਈਆ। ਕੂੜੀ ਕਿਰਿਆ ਜਗਤ ਹੋਇਆ ਪੀਣਾ ਖਾਣਾ, ਖ਼ਾਲਸ ਰੰਗ ਨਾ ਕੋਇ ਰੰਗਾਈਆ। ਨੌ ਖੰਡ ਪ੍ਰਿਥਮੀ ਸਤ ਦੀਪ ਦਿਸੇ ਬੀਆਬਾਨਾ, ਪੱਤ ਟਹਿਣੀ ਫੁੱਲ ਨਾ ਕੋਇ ਮਹਿਕਾਈਆ। ਦੀਨ ਮਜ਼੍ਹਬ ਹੋਇਆ ਬੇਗਾਨਾ, ਸਗਲਾ ਸੰਗ ਨਾ ਕੋਇ ਰਖਾਈਆ। ਉਠ ਤੱਕ ਚਾਰ ਯਾਰੀ ਸੰਗ ਮੁਹੰਮਦ ਬੰਨ੍ਹੇ ਗਾਨਾ, ਮਹਿੰਦੀ ਲਾਲ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਵੱਡਾ ਬੇਪ੍ਰਵਾਹੀਆ। ਧਰਨੀ ਕਹੇ ਨਿਗਾਹ ਮਾਰ ਆਸਮਾਂ, ਮੰਡਲ ਮੰਡਪ ਸਾਰੇ ਵੇਖ ਵਖਾਈਆ। ਹੰਸ ਬੁੱਧੀ ਹੋਈ ਕਲਜੁਗ ਜੀਵਾਂ ਕਾਂ, ਹੰਸ ਰੂਪ ਨਾ ਕੋਇ ਬਦਲਾਈਆ। ਧਰਨੀ ਕਹੇ ਨਾਲੇ ਮੈਨੂੰ ਕਹਿੰਦੇ ਧਰਨੀ ਮਾਂ, ਮਾਤਾ ਕਹਿ ਕੇ ਮੇਰੇ ਉਤੇ ਕੁਕਰਮ ਕਮਾਈਆ। ਨਿਥਾਵਿਆਂ ਮਿਲੇ ਕੋਇ ਨਾ ਥਾਂ, ਨਿਮਾਣਿਆਂ ਹੋਏ ਨਾ ਕੋਇ ਸਹਾਈਆ। ਮੇਰੀ ਦੁਹਾਈ ਦਰੋਹੀ ਕਿਸੇ ਨੇ ਸੂਰ ਖਾਧਾ ਕਿਸੇ ਨੇ ਖਾਧੀ ਗਾਂ, ਆਤਮ ਬ੍ਰਹਮ ਸਮਝ ਕੋਇ ਨਾ ਆਈਆ। ਬਹੁੜੀ ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਅਵਤਾਰ ਪੈਗ਼ੰਬਰ ਗੁਰੂ ਸਭ ਦੀ ਛਡ ਗਏ ਬਾਂਹ, ਬਾਹੋਂ ਫੜ ਗਲਵਕੜੀ ਕੋਇ ਨਾ ਪਾਈਆ। ਚੌਦਾਂ ਲੋਕ ਚੌਦਾਂ ਤਬਕ ਚਾਰੋਂ ਕੁੰਟ ਰੋਵਣ ਮਾਰਨ ਧਾਹ, ਧੀਰਜ ਧੀਰ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਹੁਕਮ ਇਕ ਸੁਣਾਈਆ। ਧਰਨੀ ਕਹੇ ਸੁਣ ਅਸਮਾਨ ਨੀਲੇ, ਬਸਨ ਬਨਵਾਰੀ ਦਿਆਂ ਜਣਾਈਆ। ਧਰਮ ਦੀ ਧਾਰ ਰਹੇ ਨਾ ਕੋਇ ਵਸੀਲੇ, ਵਸਲ ਯਾਰ ਹੱਥ ਕਿਸੇ ਨਾ ਆਈਆ। ਦੀਨ ਮਜ਼੍ਹਬ ਦੀਨ ਦੁਨੀ ਬਣੀ ਕਬੀਲੇ, ਕਾਮਲ ਮੁਰਸ਼ਦ ਮਿਲਣ ਕੋਇ ਨਾ ਪਾਈਆ। ਜੋ ਸੰਦੇਸ਼ਾ ਦਿਤਾ ਗੋਬਿੰਦ ਨੌਜਵਾਨ ਛੈਲ ਛਬੀਲੇ, ਸੂਰਬੀਰ ਸੁਲਤਾਨ ਗਿਆ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਲੇਖਾ ਆਪ ਦ੍ਰਿੜਾਈਆ। ਅਸਮਾਨ ਕਹੇ ਸੁਣ ਪ੍ਰੇਮ ਪਿਆਰ ਦੀ ਧਰਤੀ, ਧਰਨੀਏ ਦਿਆਂ ਜਣਾਈਆ। ਤੇਰੇ ਕੋਲ ਪ੍ਰੇਮ ਵਾਲੀ ਅਰਜ਼ੀ, ਜਿਸ ਦੀ ਸਮਝ ਕਿਸੇ ਨਾ ਆਈਆ। ਉਸ ਕਿਹਾ ਪੁਰਖ ਅਕਾਲਾ ਦੀਨ ਦਿਆਲਾ ਸਦੀ ਚੌਧਵੀਂ ਅੰਤਮ ਕਰੇ ਆਪਣੀ ਮਰਜ਼ੀ, ਮਿਹਰਵਾਨ ਮਹਿਬੂਬ ਆਪਣਾ ਹੁਕਮ ਵਰਤਾਈਆ। ਉਹ ਸਾਰ ਪਾਵੇ ਨਵ ਸੱਤ ਘਰ ਘਰ ਦੀ, ਲੱਖ ਚੁਰਾਸੀ ਤਨ ਵਜੂਦ ਮਾਟੀ ਖ਼ਾਕ ਫੋਲ ਫੁਲਾਈਆ। ਉਸ ਵੇਲੇ ਦੀਨ ਦੁਨੀ ਦੁਨਿਆਦਾਰੀ ਵਿਚ ਹੋਵੇ ਲੜਦੀ, ਪਿਤਾ ਪੂਤ ਰੂਪ

ਬਣੇ ਕਸਾਈਆ। ਕਾਇਆ ਮਾਟੀ ਭਰੀ ਹੋਵੇ ਹਉਮੇ ਹੰਕਾਰ ਗੜ੍ਹ ਦੀ, ਨਿਮਰਤਾ ਵਿਚ ਨਜ਼ਰ ਕੋਇ ਨਾ ਆਈਆ। ਉਸ ਵੇਲੇ ਖੇਲ ਵਰਤਣੀ ਚੋਟੀ ਜੜ ਦੀ, ਚੇਤਨ ਆਪਣਾ ਹੁਕਮ ਵਰਤਾਈਆ। ਮਾਨਵ ਜ਼ਾਤੀ ਕਾਮ ਕਰੋਧ ਲੋਭ ਮੋਹ ਹੰਕਾਰ ਵਿਚ ਹੋਵੇ ਸੜਦੀ, ਅਗਨੀ ਤਤ ਨਾ ਕੋਇ ਬੁਝਾਈਆ। ਮੈਂ ਭੈ ਭਉ ਵਿਚ ਰਹਾਂ ਡਰਦੀ, ਪੁਰਖ ਅਕਾਲ ਅਗੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਸਤਿ ਸਚ ਤੇਰੀ ਸਰਨਾਈਆ। ਅਸਮਾਨ ਕਹੇ ਧਰਨੀਏ ਕੁਛ ਦੱਸ ਅਗੰਮੀ ਖ਼ਬਰ, ਬੇਖ਼ਬਰਾਂ ਦੇ ਜਣਾਈਆ। ਕੀ ਪੁਕਾਰੇ ਮੁਹੰਮਦ ਦੀ ਅੰਦਰੋਂ ਕਬਰ, ਮਕਬਰੇ ਕੀ ਰਹੇ ਦ੍ਰਿੜਾਈਆ। ਧਰਨੀ ਕਹੇ ਉਹ ਸਾਰੇ ਅੰਦਰੋਂ ਹੋਏ ਬੇਸਬਰ, ਬੇਸਬਰੀ ਵਿਚ ਜਣਾਈਆ। ਪਰਵਰਦਿਗਾਰ ਸਾਂਝਾ ਯਾਰ ਨੂਰ ਅਲਾਹ ਅਲਾਹੀ ਆਏ ਜਬਰ, ਜੋ ਜਬਰਾਈਲ ਨੂੰ ਸੰਦੇਸ਼ੇ ਦੇ ਕੇ ਮੁਹੰਮਦ ਗਿਆ ਸਮਝਾਈਆ। ਉਹਦਾ ਖੇਲ ਉਤੇ ਅਸਮਾਨਾਂ ਅੰਬਰ, ਚੌਦਾਂ ਤਬਕ ਨਿਵ ਨਿਵ ਲਾਗਣ ਪਾਈਂਆ ਉਹਦੇ ਕਲਮੇ ਦੀ ਧਾਰ ਨਾਮ ਸੰਦੇਸਾ ਧੁਨ ਮਧੁਰ, ਸੁੰਨ ਸਮਾਧੀ ਤੋਂ ਬਾਹਰ ਦਏ ਦ੍ਰਿੜਾਈਆ। ਜਿਸ ਦਾ ਚਾਰ ਕੁੰਟ ਦਹਿ ਦਿਸ਼ਾ ਨਵ ਦਵਾਰੇ ਪੈਣਾ ਗ਼ਦਰ, ਮਨ ਮਤ ਬੁਧ ਚਲੇ ਨਾ ਕੋਇ ਚਤੁਰਾਈਆ। ਦੀਨ ਮਜ਼੍ਹਬ ਖੇਲ ਕਰਨ ਮਕਤੂਲ ਕਾਤਲ ਦੀਨ ਦੁਨੀ ਹੋਵੇ ਕਤਲ, ਕਤਲਗਾਹ ਦਿਸੇ ਖ਼ਲਕ ਖ਼ੁਦਾਈਆ। ਯਥਾਰਥ ਚਲਣਾ ਨਹੀਂ ਕਿਸੇ ਦਾ ਯਤਨ, ਯਦੀ ਆਪਣਾ ਹੁਕਮ ਵਰਤਾਈਆ। ਮਾਨਵ ਜ਼ਾਤੀ ਪੁੱਜੀ ਅੰਤ ਕਿਨਾਰੇ ਆਪਣੇ ਪੱਤਨ, ਜਿਸ ਪੱਤਨ ਦਾ ਲੇਖਾ ਗੋਬਿੰਦ ਬਿਨ ਪਤ੍ਰਕਾ ਗਿਆ ਸਮਝਾਈਆ। ਸਭ ਨੂੰ ਛਡਣਾ ਪੈਣਾ ਆਪਣਾ ਵਤਨ, ਬੇਵਤਨ ਦਿਸੇ ਖ਼ਲਕ ਖ਼ੁਦਾਈਆ। ਕੋਟਾਂ ਵਿਚੋਂ ਗੁਰਮੁਖ ਹੀਰੇ ਲਾਲ ਅਮੋਲਕ ਰਤਨ, ਹਰਿਜਨ ਸਾਚੇ ਨਜ਼ਰੀ ਆਈਆ। ਜੋ ਸਚ ਦਵਾਰੇ ਸਾਚੇ ਨਾਮ ਦਾ ਲਾਹਾ ਖੱਟਣ, ਖਟਕਾ ਅਵਰ ਰਹੇ ਨਾ ਰਾਈਆ। ਉਨ੍ਹਾਂ ਨੂੰ ਗੋਬਿੰਦ ਮਾਹੀ ਵਾਸੀ ਪਟਨ, ਪਾਟਲ ਆਪਣਾ ਪਰਦਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਵਾਮੀ ਅੰਤਰਜਾਮੀ ਆਪਣਾ ਭੇਵ ਦਏ ਖੁਲਾਈਆ। ਅਸਮਾਂ ਕਹੇ ਧਰਨੀ ਤੈਨੂੰ ਕਹਿ ਕੇ ਗਏ ਬਸੁਧਾ, ਜਨ ਭਗਤ ਦਿਤੀ ਵਡਿਆਈਆ। ਦੱਸ ਕੀ ਆਸਾ ਰਖੀ ਬੁੱਧਾ, ਪਰਦਾ ਓਹਲਾ ਦੇਣਾ ਉਠਾਈਆ। ਕੀ ਅੰਤਮ ਲੇਖਾ ਹੋਣਾ ਕਲਜੁਗਾ, ਚੌਥੇ ਜੁਗ ਦੇ ਸਮਝਾਈਆ। ਧਰਨੀ ਕਹੇ ਅਸਮਾਂ ਮੇਰਾ ਮਿਹਰਵਾਨ ਇਕੋ ਹੋਵੇ ਉਘਾ, ਉਗਣ ਆਥਣ ਜਿਸ ਦਾ ਨੂਰ ਰੁਸ਼ਨਾਈਆ। ਓਸ ਨੇ ਸਤਿਜੁਗ ਲਾਉਣਾ ਧਰਮ ਦਾ ਧਰਮ ਚਲਾਉਣਾ ਇਕੋ ਮੁੱਦਾ, ਮੁੱਦਤ ਦੇ ਵਿਛੜੇ ਗੁਰਮੁਖ ਲਏ ਮਿਲਾਈਆ। ਜਿਸ ਦਾ ਭੇਵ ਅਕਲ ਬੁੱਧੀ ਤੋਂ ਗੁੱਝਾ, ਮਨ ਕਲਪਣਾ ਸਮਝ ਸਕੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਧਰਨੀ ਕਹੇ ਮੇਰਾ ਸਾਹਿਬ ਦਇਆ ਕਮਾਏਗਾ। ਦੀਨ ਦਿਆਲਾ ਵੇਸ ਵਟਾਏਗਾ। ਨੂਰ ਨੁਰਾਨਾ ਨੂਰ ਰੁਸ਼ਨਾਏਗਾ। ਜੋਤੀ ਜਾਤਾ ਡਗਮਗਾਏਗਾ। ਸ਼ਬਦ ਅਨਾਦੀ ਧੁਨ ਪ੍ਰਗਟਾਏਗਾ। ਬ੍ਰਹਮ ਬ੍ਰਹਿਮਾਦੀ ਖੇਲ ਖਿਲਾਏਗਾ। ਆਦਿ ਜੁਗਾਦੀ ਹੁਕਮ ਵਰਤਾਏਗਾ। ਜੁਗ ਬਦਲਣਾ ਜਿਸ ਦੀ ਵਾਦੀ, ਉਹ ਵਾਅਦੇ ਪਿਛਲੇ ਵੇਖ ਵਖਾਏਗਾ। ਜੋ ਸੰਦੇਸ਼ਾ ਦੇ ਕੇ ਗਈ ਜ਼ੋਰਾਵਰ ਸਿੰਘ ਫ਼ਤਿਹ ਸਿੰਘ ਨੂੰ ਗੁਜਰੀ ਦਾਦੀ, ਦਾਅਵੇਦਾਰ ਇਕ ਅਖਵਾਏਗਾ। ਕਲਜੁਗ ਅੰਤਮ ਅੰਤਮ ਵੇਖੇ ਬਾਜ਼ੀ, ਬਾਜਾਂ ਵਾਲਾ ਅਪਣਾ ਰੂਪ ਪ੍ਰਗਟਾਏਗਾ। ਜੋ ਸ਼ਰਅ ਸ਼ਰੀਅਤ ਦੇ ਵੇਖੇ ਹਾਜੀ, ਮਕਬਰੇ ਪੈਗ਼ੰਬਰਾਂ ਫੋਲ ਫੁਲਾਏਗਾ। ਜੋ ਲਹਿਣਾ ਦੇਣਾ ਨਾਨਕ

ਵੇਖੇ ਬਗ਼ਦਾਦੀ, ਬਗ਼ਲਗੀਰ ਸਰਬ ਅਖਵਾਏਗਾ। ਜਿਹੜਾ ਲੇਖਾ ਚੁਕਾਵੇ ਇਸ਼ਕ ਹਕੀਕੀ ਤੇ ਮਜਾਜ਼ੀ, ਦੋਹਾਂ ਤੋ ਪਰੇ ਆਪਣਾ ਨੂਰ ਰੁਸ਼ਨਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਮਾਲਕ ਆਪਣਾ ਰੰਗ ਰੰਗਾਏਗਾ। ਧਰਨੀ ਕਹੇ ਅਸਮਾਂ ਮੇਰਾ ਸਾਹਿਬ ਸੁਲਤਾਨਾ ਆਏਗਾ। ਮਿਹਰਵਾਨ ਇਕ ਅਖਵਾਏਗਾ। ਨੌਜਵਾਨਾ ਰੂਪ ਵਟਾਏਗਾ। ਤੂੰ ਮੇਰਾ ਮੈਂ ਤੇਰਾ ਢੋਲਾ ਇਕ ਸੁਣਾਏਗਾ। ਜਗਤ ਵਿਚੋਲਾ ਸ਼ਬਦੀ ਧਾਰ ਰੰਗ ਰੰਗਾਏਗਾ। ਪਰਦਾ ਓਹਲਾ ਸਰਬ ਉਠਾਏਗਾ। ਨੌ ਖੰਡ ਪ੍ਰਿਥਮੀ ਪਾਵੇ ਰੌਲਾ, ਮੌਲਾ ਆਪਣਾ ਵੇਸ ਵਟਾਏਗਾ। ਪ੍ਰਗਟ ਹੋ ਕੇ ਉਤੇ ਧੌਲਾ, ਧਰਨੀ ਕਹੇ ਮੇਰਾ ਹੌਲਾ ਭਾਰ ਕਰਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਵੇਗਾ। ਸਚ ਦਾ ਹੁਕਮ ਇਕ ਸੁਣਾਏਗਾ। ਸਚਖੰਡ ਨਿਵਾਸੀ ਦਇਆ ਕਮਾਏਗਾ। ਵਿਸ਼ਨ ਬ੍ਰਹਮਾ ਸ਼ਿਵ ਉਠਾਏਗਾ। ਤੇਈ ਅਵਤਾਰ ਆਪ ਹਿਲਾਏਗਾ। ਪੈਗ਼ੰਬਰਾਂ ਆਲਸ ਨਿੰਦਰਾ ਆਪ ਖੁਲਾਏਗਾ। ਗੁਰੂਆਂ ਬੋਧ ਅਗਾਧ ਦ੍ਰਿੜਾਏਗਾ। ਚੌਦਾਂ ਲੋਕ ਆਪ ਸਮਝਾਏਗਾ। ਚੌਦਾਂ ਤਬਕ ਸਬਕ ਪੜ੍ਹਾਏਗਾ। ਬੰਕ ਦਵਾਰਾ ਇਕ ਸੁਹਾਏਗਾ। ਡੰਕ ਨਗਾਰਾ ਇਕ ਵਜਾਏਗਾ। ਕਲਜੁਗ ਕੂੜ ਕੁੜਿਆਰਾ ਡੇਰਾ ਢਾਹੇਗਾ। ਸਤਿਜੁਗ ਸਤਿ ਸਤਿ ਕਰੇ ਉਜਿਆਰਾ, ਨੂਰੀ ਚੰਦ ਚੰਦ ਚਮਕਾਏਗਾ। ਲੇਖਾ ਪੂਰਾ ਕਰੇ ਗੁਰ ਅਵਤਾਰਾ, ਪੈਗ਼ੰਬਰਾਂ ਲੇਖਾ ਵੇਖ ਵਖਾਏਗਾ। ਸ਼ਾਹੋ ਭੂਪ ਬਣ ਸਿਕਦਾਰਾ, ਸਿਰ ਸਿਰ ਆਪਣਾ ਹੁਕਮ ਮਨਾਏਗਾ। ਜੋ ਆਸਾ ਰਖੀ ਭਗਤ ਰਵੀਦਾਸ ਚਮਿਆਰਾ, ਕਸੀਰਾ ਕੌਡੀ ਗੰਗਾ ਦੀ ਧਾਰ ਉਸ ਦਾ ਲੇਖਾ ਪਾਏਗਾ। ਜੋਤੀ ਜਾਤਾ ਪੁਰਖ ਬਿਧਾਤਾ ਹੋ ਕੇ ਜ਼ਾਹਿਰਾ, ਜ਼ਾਹਰ ਜ਼ਹੂਰ ਨੂਰ ਰੁਸ਼ਨਾਏਗਾ। ਜਿਸ ਨੇ ਖੇਲ ਖੇਲਣਾ ਵਿਚ ਕਾਹਿਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਵੱਡਾ ਇਕ ਅਖਵਾਏਗਾ। ਅਸਮਾਨ ਕਹੇ ਧਰਨੀ ਸੁਣ ਹੁਕਮ ਅਗੰਮੀ ਤੁਕ ਦੇ, ਜੋ ਤੁਰੀਆ ਤੋਂ ਪਰੇ ਜਣਾਈਆ। ਜਿਸ ਨੂੰ ਸਾਰੇ ਅਸੀਂ ਝੁਕਦੇ, ਸਜਦਿਆਂ ਵਿਚ ਸੀਸ ਨਿਵਾਈਆ। ਖੇਲ ਵੇਖ ਉਸ ਦੇ ਅਗੰਮੀ ਪੁਤ ਦੇ, ਜੋ ਸਤਿਗੁਰ ਸ਼ਬਦ ਬੇਪ੍ਰਵਾਹੀਆ। ਜਿਸ ਦੇ ਭਾਣੇ ਕਦੇ ਨਾ ਰੁਕਦੇ, ਨਾ ਕੋਈ ਮੇਟੇ ਮੇਟ ਮਿਟਾਈਆ। ਉਸ ਦੇ ਵੇਲੇ ਅੰਤਮ ਢੁੱਕਦੇ, ਅਵਤਾਰ ਪੈਗ਼ੰਬਰ ਗੁਰੂ ਦੇਣ ਗਵਾਹੀਆ। ਖੇਲ ਹੋਣ ਅਬਿਨਾਸ਼ੀ ਅਚੁਤ ਦੇ, ਚੇਤਨ ਸਭ ਨੂੰ ਰਿਹਾ ਕਰਾਈਆ। ਜਗਤ ਜਗਿਆਸੂ ਦੀਨ ਦੁਨੀ ਮਜ਼੍ਹਬ ਭਰੇ ਦੁਖ ਦੇ, ਸਾਂਤਕ ਸਤਿ ਨਾ ਕੋਇ ਵਰਤਾਈਆ। ਉਜਲ ਭਾਗ ਨਾ ਦਿਸਣ ਕਿਸੇ ਮਨੁੱਖ ਦੇ, ਬਿਨ ਸਤਿਗੁਰ ਕਿਰਪਾ ਚੁਰਾਸੀ ਪਾਰ ਨਾ ਕੋਇ ਕਰਾਈਆ। ਪੈਂਡੇ ਮੁਕਦੇ ਨਹੀਂ ਉਲਟੇ ਰੁੱਖ ਦੇ, ਨੌ ਅਠਾਰਾਂ ਪੰਧ ਨਾ ਕੋਇ ਮੁਕਾਈਆ। ਜਿਧਰ ਤੱਕਾਂ ਨੌ ਖੰਡ ਪ੍ਰਿਥਮੀ ਸੱਤ ਦੀਪ ਧੂੰਏਂ ਧੁੱਖ ਦੇ, ਧਰਨੀ ਧਰਤ ਧਵਲ ਧੌਲ ਲਏ ਅੰਗੜਾਈਆ। ਕਲਜੁਗ ਖੇਲ ਤੱਕਣੇ ਅੰਤਮ ਲੁੱਟ ਦੇ, ਲੁਟੇਰਾ ਅੰਤਮ ਭੱਜੇ ਵਾਹੋ ਦਾਹੀਆ। ਸਦੀ ਚੌਧਵੀਂ ਸਭ ਦੇ ਭਾਗ ਜਾਂਦੇ ਨਿਖੁਟਦੇ, ਸੰਗ ਮੁਹੰਮਦ ਚਾਰ ਯਾਰ ਚਾਰੋਂ ਕੁੰਟ ਉਠ ਉਠ ਵੇਖਣ ਤੱਕਣ ਥਾਉਂ ਥਾਈਂਆ। ਕੀ ਹੁਕਮ ਵਰਤਣੇ ਅੰਤਮ ਗੋਬਿੰਦ ਸੂਰੇ ਪੁਰਖ ਅਕਾਲ ਦੇ ਸੁਤ ਦੇ, ਜੋ ਸੁੱਤਿਆਂ ਸਭ ਨੂੰ ਲਏ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਦਇਆ ਕਮਾਈਆ। ਧੁਰ ਮਾਲਕ ਦਇਆ ਕਮਾਉਂਦਾ ਏ। ਹਰਿਜਨ ਸਾਚੇ ਵੇਖ ਵਖਾਉਂਦਾ ਏ। ਭਗਤ ਸੁਹੇਲੇ ਮੇਲ ਮਿਲਾਉਂਦਾ ਏ। ਗੁਰ ਚੇਲੇ ਰੰਗ ਚੜ੍ਹਾਉਂਦਾ ਏ। ਆਤਮ ਸੇਜਾ ਸਚ ਪਲੰਘ ਸੁਹਾਉਂਦਾ

ਏ। ਨਾਮ ਸ਼ਬਦ ਮਰਦੰਗ ਅਗੰਮ ਵਜਾਉਂਦਾ ਏ। ਗੁਰਮੁਖਾਂ ਸੀਨੇ ਠੰਡ ਅੰਮ੍ਰਿਤਧਾਰ ਆਪ ਬਰਸਾਉਂਦਾ ਏ। ਨਾਮ ਸ਼ਬਦ ਮਰਦੰਗ ਅਗੰਮ ਵਜਾਉਂਦਾ ਏ। ਜਨਮ ਜਨਮ ਦੀ ਟੁੱਟੀ ਗੰਢ, ਗੰਢਣਹਾਰ ਗੋਪਾਲ ਆਪ ਅਖਵਾਉਂਦਾ ਏ। ਗੁਰਸਿਖਾਂ ਆਤਮ ਕਦੇ ਨਾ ਹੋਵੇ ਰੰਡ, ਕੰਤ ਸੁਹਾਗੀ ਜੋੜ ਜੁੜਾਉਂਦਾ ਏ। ਜੋ ਸਮੁੰਦ ਸਾਗਰਾਂ ਧਰਨੀ ਕਹੇ ਪਾਰ ਆਵੇ ਲੰਘ, ਮੰਜ਼ਲ ਸਭ ਦੀ ਪੰਧ ਮੁਕਾਉਂਦਾ ਏ। ਬੇੜਾ ਚਲਾਏ ਬਿਨਾ ਮੁਹਾਣੇ ਵੰਝ, ਖੇਵਟ ਖੇਟਾ ਇਕ ਅਖਵਾਉਂਦਾ ਏ। ਗੁਰਸਿਖਾਂ ਮੇਟ ਕੇ ਚਿੰਤਾ ਗ਼ਮ, ਗ਼ਮੀ ਗ਼ਮਖਾਰ ਬਾਹਰ ਕਢਾਉਂਦਾ ਏ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਦੇਵੇ ਅਨੰਦ, ਸੋਹੰ ਸ਼ਬਦ ਇਕ ਸਮਝਾਉਂਦਾ ਏ। ਅੰਦਰੋਂ ਭਰਮਾ ਢਾਹਵੇ ਕੰਧ, ਭਾਂਡਾ ਭਰਮ ਭਉ ਭੰਨਾਉਂਦਾ ਏ। ਹਰਿਜਨ ਨੇਤਰ ਰਹਿਣ ਨਾ ਦੇਵੇ ਅੰਧ, ਨਿਜ ਨੇਤਰ ਨੂਰ ਚਮਕਾਉਂਦਾ ਏ। ਪਾਰਬ੍ਰਹਮ ਬਖ਼ਸ਼ ਕੇ ਸੰਗ, ਈਸ਼ ਜੀਵ ਵੇਖ ਵਖਾਉਂਦਾ ਏ। ਦੀਨ ਦਿਆਲ ਹੋ ਬਖ਼ਸ਼ੰਦ, ਬਖ਼ਸ਼ਿਸ਼ ਰਹਿਮਤ ਝੋਲੀ ਪਾਉਂਦਾ ਏ। ਜਨ ਭਗਤੋ ਤੁਹਾਡਾ ਜਨਮ ਜਨਮ ਦਾ ਕਰਮ ਕਰਮ ਦਾ ਆਤਮ ਪਰਮਾਤਮ ਧਾਰ ਸੱਚਾ ਸਨਬੰਧ, ਰਿਸ਼ਤਾ ਬ੍ਰਹਮ ਪਾਰਬ੍ਰਹਮ ਅਖਵਾਉਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਸਚ ਅਨੰਦ, ਅਨੰਦ ਅਨੰਦ ਅਨੰਦ ਆਪ ਆਪਣਾ ਆਪਣੇ ਵਿਚੋਂ ਪ੍ਰਗਟਾਉਂਦਾ ਏ।

੩੦ ਭਾਦਰੋਂ ਸ਼ਹਿਨਸ਼ਾਹੀ ਸੰਮਤ ਅੱਠ ਇੰਗਲੈਂਡ ਨਾਰਥ ਲੰਡਨ ੧੦ ਮਸਵਲਹਿਲ ੩੨ ਕਰੈਨ ਬੌਰਨ ਰੋਡ
ਮਲਕੀਅਤ ਸਿੰਘ ਨਤ ਦੇ ਗ੍ਰਹਿ

ਧਰਨੀ ਕਹੇ ਮੈਨੂੰ ਗੋਬਿੰਦ ਦਿਤਾ ਮਾਣ, ਮਾਣ ਨਿਮਾਣੀ ਮਿਲੀ ਵਡਿਆਈਆ। ਇਸ਼ਾਰਾ ਦਿਤਾ ਵਿਚ ਜਗਤ ਜਹਾਨ, ਲੋਕਮਾਤ ਦਇਆ ਕਮਾਈਆ। ਮੇਰਾ ਸਾਹਿਬ ਬਲੀ ਬਲਵਾਨ, ਵਡ ਦਾਤਾ ਬੇਪ੍ਰਵਾਹੀਆ। ਜੋਤੀ ਜਾਤਾ ਨੂਰ ਨੁਰਾਨ, ਨੂਰ ਜ਼ਹੂਰ ਕਰੇ ਰੁਸ਼ਨਾਈਆ। ਗੁਰ ਤੇਗ਼ ਬਹਾਦਰ ਦਾ ਲਹਿਣਾ ਦੇਣਾ ਪੂਰਾ ਕਰੇ ਆਣ, ਆਨਨ ਫ਼ਾਨਨ ਆਪਣਾ ਹੁਕਮ ਵਰਤਾਈਆ। ਪੁਰਖ ਬਿਧਾਤਾ ਪ੍ਰਗਟ ਹੋ ਸ੍ਰੀ ਭਗਵਾਨ, ਭਗਵਨ ਆਪਣਾ ਹੁਕਮ ਵਰਤਾਈਆ। ਪੂਰਬ ਲਹਿਣਾ ਤੱਕੇ ਕ੍ਰਿਸ਼ਨਾ ਕਾਹਨ, ਪਰਦਾ ਅਰਜਨ ਨਾਲ ਉਠਾਈਆ। ਜੋ ਸੰਦੇਸ਼ਾ ਸੀਤਾ ਨੂੰ ਰਾਮ ਦਿਤਾ ਵਿਚ ਕਾਨ, ਰਸਨਾ ਸਹਿਜ ਸਹਿਜ ਸੁਣਾਈਆ। ਸਪਤਮ ਰਿਖੀਆਂ ਨਿਗਾਹ ਨਾਲ ਵੇਖਿਆ ਖੇਲ ਮਹਾਨ, ਮਹਿੰਮਾ ਕਥ ਕਥ ਸਮਝਾਈਆ। ਬਾਵਨ ਬਲ ਦਵਾਰੇ ਕੀਤਾ ਪ੍ਰਵਾਨ, ਪਰਮ ਪੁਰਖ ਸੀਸ ਨਿਵਾਈਆ। ਜਿਸ ਕਲਜੁਗ ਅੰਤਮ ਕੂੜ ਕਿਰਿਆ ਮੇਟਣਾ ਨਿਸ਼ਾਨ, ਨਿਸ਼ਾਨਾ ਤਾਰਾ ਚੰਦ ਪੂਰ ਕਰਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਸਭ ਦਾ ਹੋਵੇ ਜਾਣੀ ਜਾਣ, ਜਾਨਣਹਾਰ ਬੇਪ੍ਰਵਾਹੀਆ। ਜਿਸ ਨੂੰ ਝੁਕਣੇ ਜ਼ਿਮੀਂ ਅਸਮਾਨ, ਪਵਣ ਪਾਣੀ ਨਿਵ ਨਿਵ ਲਾਗਣ ਪਾਈਂਆ। ਉਹ ਵੇਖਣਹਾਰਾ ਥਨੰਤਰ ਥਾਨ, ਧਰਨੀ ਧਰਤ ਧਵਲ ਧੌਲ ਦਏ ਵਡਿਆਈਆ। ਜੋ ਬ੍ਰਹਿਮੰਡਣ ਖੰਡਣ ਲੇਖਾ ਜਾਣੇ ਹੋ ਮਿਹਰਵਾਨ, ਮਹਿਬੂਬ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਆਸਾ ਵੇਖ ਵਖਾਈਆ। ਧਰਨੀ ਕਹੇ ਮੇਰਾ ਸਾਹਿਬ ਸੂਰਾ ਸਰਬੰਗਣ, ਹਰਿ ਕਰਤਾ ਧੁਰਦਰਗਾਹੀਆ। ਚਰਨ ਧੂੜ ਮੈਂ ਮਸਤਕ ਲਾਵਾਂ

ਚੰਦਨ, ਤਿਲਕ ਲਲਾਟੀ ਡਗਮਗਾਈਆ। ਬਿਨਾ ਹੱਥਾਂ ਤੋਂ ਕਰਾਂ ਬੰਦਨ, ਦਰ ਦਰਵੇਸ਼ ਹੋ ਕੇ ਸੀਸ ਝੁਕਾਈਆ। ਮੇਰੇ ਸਾਹਿਬ ਸਵਾਮੀ ਮੈਨੂੰ ਲਾਈਂ ਆਪਣੇ ਅੰਗਣ, ਅੰਗੀਕਾਰ ਤੇਰੀ ਵਡਿਆਈਆ। ਦਰ ਠਾਂਡੇ ਆਵਾਂ ਮੰਗਣ, ਮਾਂਗਤ ਹੋ ਕੇ ਝੋਲੀ ਡਾਹੀਆ। ਮੇਰਾ ਲੇਖਾ ਪਿਛਲਾ ਦੇਣਾ ਸਚ ਅਨੰਦਨ, ਜੋ ਅਨੰਦਪੁਰ ਵਾਸੀ ਗੋਬਿੰਦ ਗਿਆ ਦ੍ਰਿੜਾਈਆ। ਜਿਸ ਵੇਲੇ ਧਰਮ ਦੀ ਧਾਰ ਸ਼ਬਦੀ ਆਪਣਾ ਕੰਨਾ ਆਵੇਂ ਵੰਡਣ, ਵੰਡ ਦੋ ਜਹਾਨ ਮਿਟਾਈਆ। ਮੈਂ ਰਾਹ ਤੱਕਾਂ ਤੇਰਾ ਵਿਚ ਲੰਡਨ, ਪਰਦਾ ਪਰਦਿਆਂ ਵਿਚੋਂ ਉਠਾਈਆ। ਤੂੰ ਸਮੁੰਦ ਸਾਗਰਾਂ ਮੇਰੇ ਸਾਹਿਬ ਸਵਾਮੀ ਆਉਣਾ ਲੰਘਣ, ਮਛ ਕਛ ਤੇਰਾ ਰਾਹ ਤਕਾਈਆ। ਤੇਰਾ ਨਾਮ ਨਿਧਾਨ ਸ੍ਰੀ ਭਗਵਾਨ ਨਿੰਮ ਵਾਸ ਮਹਿਕਾਏ ਚੰਦਨ, ਕੂੜ ਕਿਰਿਆ ਬਾਹਰ ਕਢਾਈਆ। ਕਲਜੁਗ ਕੁਕਰਮ ਆਉਣਾ ਡੰਨਣ, ਖੰਡਾ ਖੜਗ ਇਕੋ ਧੁਰ ਦਾ ਹੱਥ ਉਠਾਈਆ। ਝਗੜਾ ਮੇਟਣਾ ਜੇਰਜ ਅੰਡਨ, ਉਤਭੁਜ ਸੇਤਜ ਰਹੇ ਨਾ ਕੋਇ ਲੜਾਈਆ। ਭਾਂਡਾ ਭਰਮ ਭੰਨਾਉਣਾ ਕੰਧਨ, ਜ਼ਾਤ ਪਾਤ ਲਹਿਣਾ ਦੇਣਾ ਚੁਕਾਈਆ। ਤੂੰ ਦੀਨ ਦਿਆਲ ਸਵਾਮੀ ਇਕ ਬਖ਼ਸ਼ੰਦਨ, ਬਖ਼ਸ਼ਣਹਾਰੇ ਤੇਰੀ ਸਰਨਾਈਆ। ਆਤਮ ਪਰਮਾਤਮ ਪਰਮਾਤਮ ਆਤਮ ਰਸ ਦੇਣਾ ਪਰਮਾਨੰਦਨ, ਅਨੰਦ ਆਪਣੇ ਵਿਚੋਂ ਪ੍ਰਗਟਾਈਆ। ਮੈਨੂੰ ਚੜ੍ਹਾਉਣੀ ਅਨੋਖੀ ਰੰਗਣ, ਰੰਗਤ ਤੇਰੀ ਨਜ਼ਰੀ ਆਈਆ। ਮੇਰਾ ਇਕ ਵਾਸਤਾ ਬਹੁੜੀ ਮੇਰੇ ਤੇ ਹੋਣਾ ਫ਼ਸਾਦ ਦੰਗਣ, ਉੱਤਰ ਪੂਰਬ ਪੱਛਮ ਦੱਖਣ ਚਾਰੇ ਕੁੰਟ ਲੈਣ ਅੰਗੜਾਈਆ। ਕਲਜੁਗ ਕੂੜ ਕੁੜਿਆਰੇ ਕਸਣਾ ਤੰਗਣ, ਅਸਵ ਮਾਇਆ ਮਮਤਾ ਨਾਲ ਰਲਾਈਆ। ਮੇਰਾ ਗੁਲਸ਼ਨ ਰਹਿਣਾ ਨਹੀਂ ਚਮਨ, ਚੰਮ ਦ੍ਰਿਸ਼ਟੀ ਸਭ ਦੀ ਵੇਖ ਵਖਾਈਆ। ਤੂੰ ਗਗਨ ਰਹਾਇਆ ਬਿਨ ਥੰਮ੍ਹਨ, ਕੋਟਨ ਬ੍ਰਹਿਮੰਡ ਖੰਡ ਤੈਨੂੰ ਸੀਸ ਨਿਵਾਈਆ। ਬੇਸ਼ਕ ਮੇਰੀ ਕੁੱਖੋਂ ਸਤਿਜੁਗ ਲੱਗਾ ਜੰਮਣ, ਸਤਿ ਧਰਮ ਆਪਣੇ ਨਾਲ ਲਿਆਈਆ। ਪਰ ਤੂੰ ਲੇਖਾ ਜਾਣੇ ਸ਼ੂਦਰ ਵੈਸ਼ ਸ਼ਤਰੀ ਬ੍ਰਹਿਮਣ, ਬ੍ਰਹਮ ਵੇਤਾ ਬ੍ਰਹਮਾ ਤੈਨੂੰ ਸੀਸ ਨਿਵਾਈਆ। ਉਠ ਵੇਖ ਸ਼ੰਕਰ ਲੱਗਾ ਕੰਬਣ, ਧੀਰਜ ਧੀਰ ਨਾ ਕੋਇ ਧਰਾਈਆ। ਵਿਸ਼ਨੂੰ ਕਹੇ ਨਾ ਖ਼ੁਸ਼ੀ ਨਾ ਗ਼ਮਣ, ਗ਼ਮਖਾਰ ਦੀ ਇਕੋ ਬੇਪਰਵਾਹੀਆ। ਸਦੀ ਚੌਧਵੀਂ ਵੇਲਾ ਲੱਗਾ ਲੰਘਣ, ਮੁਹੰਮਦ ਬਿਨ ਨੈਣਾਂ ਨੈਣ ਉਠਾਈਆ। ਈਸਾ ਆਪਣੇ ਬਾਪ ਦਾ ਹੁਕਮ ਲੱਗਾ ਮੰਨਣ, ਸਿਰ ਸਰ ਨਾ ਕੋਇ ਉਠਾਈਆ। ਮੂਸਾ ਕਹੇ ਮੇਰਾ ਮਾਲਕ ਸਭ ਨੂੰ ਲੱਗਾ ਡੰਨਣ, ਬਚਿਆ ਰਹਿਣ ਕੋਇ ਨਾ ਪਾਈਆ। ਨਾਨਕ ਕਹੇ ਮੈਂ ਸੰਦੇਸ਼ਾ ਦੇਵਾਂ ਬਿਨਾ ਕੰਨਣ, ਸੁਰਤ ਸ਼ਬਦ ਨਾਲ ਮਿਲਾਈਆ। ਗੋਬਿੰਦ ਕਹੇ ਪੁਰਖ ਅਕਾਲਾ ਦੀਨ ਦਿਆਲਾ ਪਿਛਲਾ ਘੜਿਆ ਆਵੇ ਭੰਨਣ, ਘਾੜਤ ਆਪਣੀ ਲਏ ਬਣਾਈਆ। ਪੂਜਾ ਰਹੇ ਨਾ ਕਿਸੇ ਕਰੀਰ ਜੰਡਨ, ਪਾਹਨ ਸੀਸ ਨਾ ਕੋਇ ਨਿਵਾਈਆ। ਝਗੜਾ ਮੇਟੇ ਜਗਤ ਪਖੰਡਣ, ਪਾਰਬ੍ਰਹਮ ਪ੍ਰਭ ਇਸ਼ਟ ਦ੍ਰਿਸ਼ਟ ਸ੍ਰਿਸ਼ਟ ਇਕ ਸਮਝਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਛੰਦਨ, ਸੋਹੰ ਢੋਲਾ ਇਕ ਦਰਸਾਈਆ। ਜਿਸ ਦੀ ਕਰੇ ਨਾ ਕੋਇ ਉਲੰਘਨ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਨਿਰਗੁਣ ਸਰਗੁਣ ਸਾਰੇ ਗਾਵਣ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਦਇਆ ਕਮਾਈਆ। ਧਰਨੀ ਕਹੇ ਮੇਰੇ ਜਾਗੇ ਭਾਗ, ਭਾਗਵੰਤ ਭਗਵੰਤ ਦਿਤੀ ਬਣਾਈਆ। ਮੇਰੇ ਗ੍ਰਹਿ ਜਗਿਆ ਅਗੰਮੀ ਦੀਪਕ ਚਰਾਗ਼, ਚਰਾਗਾਹਾਂ ਕਰੇ ਰੁਸ਼ਨਾਈਆ। ਜਿਸ ਮੇਰੇ ਅੰਦਰ ਪ੍ਰੇਮ ਉਪਜਾਇਆ ਵੈਰਾਗ, ਵੈਰੀ ਕੂੜੇ ਬਾਹਰ ਕਢਾਈਆ। ਚਰਨ ਛੋਹ ਨਾਲ ਮੇਰੇ ਦੁਰਮਤ ਮੈਲ ਧੋ ਕੇ ਜਾਏ ਦਾਗ਼, ਦਗ਼ਾ ਫ਼ਰੇਬ ਤੱਕੇ ਜਗਤ ਲੋਕਾਈਆ।

ਸਚ ਦਾ ਸਚ ਸਮਝਾ ਕੇ ਜਾਏ ਸਮਾਜ, ਭਗਤ ਭਗਵਾਨ ਮਿਲ ਕੇ ਵੱਜੇ ਵਧਾਈਆ। ਜਿਸ ਦੇ ਹੁਕਮ ਦਾ ਨਵ ਸੱਤ ਹੋਣਾ ਰਾਜ, ਨਵ ਨੌ ਬੈਠਣ ਸੀਸ ਨਿਵਾਈਆ। ਓਹ ਸਦੀ ਬੀਸਵੀਂ ਰਚ ਕੇ ਆਪਣਾ ਕਾਜ, ਹਜ਼ਰਤ ਈਸਾ ਇਸਮ ਜਾਏ ਸਮਝਾਈਆ। ਖ਼ਾਲਕ ਮਖ਼ਲੂਕ ਦਾ ਜਿਸ ਪੂਰਾ ਕਰਨਾ ਕਾਜ, ਮੁਹੰਮਦ ਤ੍ਰਿਸ਼ਨਾ ਨਾਲ ਮਿਲਾਈਆ। ਓਹ ਜੁਗ ਚੌਕੜੀ ਸਭ ਦੀ ਯਾਦਦਾਸ਼ਤ ਰਖੇ ਯਾਦ, ਯਦੀ ਆਪਣਾ ਪਰਦਾ ਦਏ ਚੁਕਾਈਆ। ਨਿਰਗੁਣ ਰੂਪ ਨਿਰਾਕਾਰ ਨਿਰਵੈਰ ਹੋ ਕੇ ਆਪ, ਆਪਣਾ ਖੇਲ ਖਿਲਾਈਆ। ਆਤਮ ਪਰਮਾਤਮ ਦੇ ਕੇ ਜਾਪ, ਜਗਜੀਵਣ ਦਾਤਾ ਮੇਲਾ ਮੇਲੇ ਸਹਿਜ ਸੁਭਾਈਆ। ਰੂਹ ਬੁੱਤ ਕਰ ਕੇ ਪਾਕ, ਤਨ ਵਜੂਦਾਂ ਕਰੇ ਸਫ਼ਾਈਆ। ਧਰਨੀ ਕਹੇ ਮੇਰੀ ਸੁਹੰਜਣੀ ਹੋਈ ਅੱਜ ਦੀ ਰਾਤ, ਰੁਤੜੀ ਪ੍ਰਭ ਆਪਣੇ ਨਾਲ ਮਹਿਕਾਈਆ। ਜਨ ਭਗਤਾਂ ਬਖ਼ਸ਼ਿਸ਼ ਕਰੇ ਮੁਹੱਬਤ ਦਾਤ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਦਰਸ਼ਨ ਦੇਵੇ ਸਾਖਿਆਤ, ਸਨਮੁਖ ਹੋ ਕੇ ਸੋਭਾ ਪਾਈਆ। ਜੋ ਜਨਮ ਕਰਮ ਦਾ ਪੂਰਬ ਲਹਿਣਾ ਜਾਣੇ ਖਾਤ, ਅਭੁਲ ਭੁਲ ਵਿਚ ਕਦੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸਾਚਾ ਇਕ ਅਖਵਾਈਆ। ਧਰਨੀ ਕਹੇ ਮੇਰਾ ਭਾਗ ਹੋਇਆ ਉਦਾ, ਉਦੇ ਅਸਤ ਮਿਲੇ ਵਡਿਆਈਆ। ਜੋ ਇਸ਼ਾਰਾ ਦੇ ਕੇ ਮੈਨੂੰ ਗਿਆ ਬੁੱਧਾ, ਬੁੱਧੀ ਤੋਂ ਪਰੇ ਧਿਆਨ ਲਗਾਈਆ। ਕਬੀਰ ਹੱਸ ਕੇ ਕਿਹਾ ਸੁਣ ਬਸੁਧਾ, ਤੈਨੂੰ ਦਿਆਂ ਦ੍ਰਿੜਾਈਆ। ਮੇਰਾ ਮੌਲਾ ਮਾਲਕ ਕਲਜੁਗ ਆਵੇ ਅੰਤਮ ਜੁਗਾ, ਜੋ ਜੁਗ ਚੌਕੜੀ ਵੇਖ ਵਖਾਈਆ। ਉਹਦਾ ਖੇਲ ਕਿਸੇ ਨਾ ਬੁਝਾ, ਪਰਦਾ ਸਕੇ ਨਾ ਕੋਇ ਉਠਾਈਆ। ਉਹ ਖੇਲ ਕਰੇ ਅਗੰਮੀ ਗੁਝਾ, ਸ਼ਬਦੀ ਸ਼ਬਦ ਹੁਕਮ ਦ੍ਰਿੜਾਈਆ। ਉਸ ਦਾ ਆਦਿ ਆਦਿ ਦਾ ਅੰਤ ਅਖ਼ੀਰੀ ਇਕੋ ਮੁੱਦਾ, ਮੁੱਦਤ ਦੇ ਵਿਛੜੇ ਜਨ ਭਗਤ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਾਉ ਚੁਕਾਏ ਏਕਾ ਦੂਜਾ, ਦੁਤੀਆ ਲੇਖਾ ਰਹਿਣ ਕੋਇ ਨਾ ਪਾਈਆ।

੩੧ ਭਾਦਰੋਂ ਸ਼ਹਿਨਸ਼ਾਹੀ ਸੰਮਤ ਅੱਠ ਇੰਗਲੈਂਡ ਨਾਰਥ ਲੰਡਨ ੧੫,
੮੪ ਕਾਰਲਿੰਗ ਫ਼ੋਰਡ ਰੋੜ ਭਾਗ ਸਿੰਘ ਹਰਾ ਦੇ ਗ੍ਰਹਿ

ਧਰਨੀ ਕਹੇ ਮੇਰੇ ਮਿਹਰਵਾਨ ਅੱਬਾ, ਅੰਮੀਜਾਨ ਤੇਰੀ ਵਡਿਆਈਆ। ਮੇਰਾ ਤਨ ਜਗਤ ਪਾਪਾਂ ਭਾਰ ਦੱਬਾ, ਹੌਲਾ ਸਕੇ ਨਾ ਕੋਇ ਕਰਾਈਆ। ਮਨ ਕਲਪਣਾ ਕੂੜ ਕੁੜਿਆਰ ਬਣੀ ਸਭਾ, ਮਲੇਛ ਧਾਰ ਦਿਸੇ ਲੋਕਾਈਆ। ਮੇਰੇ ਉਤੇ ਅਵਤਾਰ ਪੈਗ਼ੰਬਰ ਗੁਰ ਤੈਨੂੰ ਦੇ ਕੇ ਗਏ ਸੱਦਾ, ਸੰਦੇਸ਼ਾ ਤੇਰਾ ਧੁਰ ਫ਼ਰਮਾਨ ਦ੍ਰਿੜਾਈਆ। ਉਫ਼ ਹਾਏ ਦਰੋਹੀ ਮੇਰੇ ਮਹਿਬੂਬ ਰੱਬਾ, ਯਾਮਬੀਨ ਤੇਰੀ ਸਰਨਾਈਆ। ਚਾਰ ਕੁੰਟ ਦਹਿ ਦਿਸ਼ਾ ਜਗਤ ਜਹਾਨ ਝਗੜਾ ਲੱਗਾ, ਦੀਨ ਮਜ਼੍ਹਬ ਸੰਗ ਨਾ ਕੋਇ ਬਣਾਈਆ। ਪਵਿਤ੍ਰ ਰਹੀ ਕੋਇ ਨਾ ਜਗਹ, ਮੰਦਰ ਮਸੀਤ ਸ਼ਿਵਦਵਾਲੇ ਮਠ ਗੁਰੂਦਵਾਰ ਮੇਰੇ ਉਤੇ ਕੁਰਲਾਈਆ। ਧੁਨ ਆਤਮਕ ਤੇਰਾ ਸੁਣੇ ਕੋਇ ਨਾ ਨਦਾ, ਅਨਹਦ ਨਾਦੀ ਨਾਦ ਨਾ ਕੋਇ ਸ਼ਨਵਾਈਆ। ਤੇਰਾ ਦਰਸ ਹੋਵੇ ਕਿਸੇ ਨਾ ਉਪਰ ਸ਼ਾਹ ਰਗਾ, ਨੌ ਦਵਾਰੇ ਪੰਧ ਨਾ ਕੋਇ ਚੁਕਾਈਆ। ਦੀਨ ਦੁਨੀ ਤੈਨੂੰ ਗਾਉਂਦੀ ਬੁੱਲਾਂ ਨਾਲ ਉਤੇ ਲਬਾਂ, ਹਿਰਦੇ ਸਕੇ ਨਾ ਕੋਇ ਵਸਾਈਆ।

ਬਿਨ ਤੇਰੇ ਨਾਮ ਓਢਣ ਸੀਸ ਸਭ ਦਾ ਹੋਇਆ ਨੰਗਾ, ਪੁਸ਼ਤ ਪਨਾਹ ਹੱਥ ਨਾ ਕੋਇ ਟਿਕਾਈਆ। ਅੰਮ੍ਰਿਤ ਰਸ ਨੀਰ ਧਾਰ ਰਿਹਾ ਨਾ ਗੰਗਾ, ਗੋਦਾਵਰੀ ਜਮਨਾ ਸੁਰਸਤੀ ਰੋਵੇ ਮਾਰੇ ਧਾਹੀਆ। ਮੇਰੇ ਉਤੇ ਸਤਿਜੁਗ ਤ੍ਰੇਤਾ ਦੁਆਪਰ ਪਿਛੇ ਲੰਘਾ, ਕਲਜੁਗ ਅੰਤਮ ਆਪਣਾ ਪੰਧ ਮੁਕਾਈਆ। ਜਿਸ ਦਾ ਲੇਖਾ ਬਹੁ ਗਿਣਤੀ ਵਿਚ ਲੰਬਾ, ਗੋਬਿੰਦ ਧਾਰ ਗਿਆ ਮਿਟਾਈਆ। ਜਿਸ ਖੇਲ ਖੇਲਿਆ ਪੁਰੀ ਅਨੰਦਾ, ਅਨੰਦ ਅਨੰਦ ਅਨੰਦ ਤੇਰੇ ਵਿਚੋਂ ਦਰਸਾਈਆ। ਉਸ ਦਾ ਭੇਵ ਅਭੇਦਾ ਬ੍ਰਹਮ ਹੰਗਾ, ਹੰ ਬ੍ਰਹਮ ਖੋਜ ਖੁਜਾਈਆ। ਸਚ ਪਿਆਰ ਵਿਚ ਮਾਨਵ ਮਾਨਸ ਦਿਸੇ ਮੂਲ ਨਾ ਰੰਗਾ, ਰੰਗਤ ਰੰਗ ਨਾ ਕੋਇ ਚੜ੍ਹਾਈਆ। ਦੀਨ ਮਜ਼੍ਹਬ ਹੋਏ ਦੰਗਾ, ਸ਼ਰਅ ਸ਼ਰੀਅਤ ਦਿਵਸ ਰੈਣ ਕਰੇ ਲੜਾਈਆ। ਮੇਰੇ ਮਿਹਰਵਾਨਾ ਨੌਜਵਾਨਾ ਸ਼ਬਦੀ ਅਸਵ ਕਸ ਤੰਗਾ, ਦੋ ਜਹਾਨਾਂ ਪੰਧ ਮੁਕਾਈਆ। ਧਰਨੀ ਕਹੇ ਮੈਂ ਚਾਹੁੰਦੀ ਤੇਰੇ ਨਾਮ ਦਾ ਇਕੋ ਵੱਜੇ ਮਰਦੰਗਾ, ਦੂਜੀ ਸਿਤਾਰ ਦੀ ਲੋੜ ਰਹੇ ਨਾ ਰਾਈਆ। ਪੁਰਖ ਅਕਾਲੇ ਦੀਨ ਦਿਆਲੇ ਮੇਰਾ ਸੀਨਾ ਕਰ ਠੰਡਾ, ਕਲਜੁਗ ਕੂੜੀ ਅਗਨੀ ਅੱਗ ਬੁਝਾਈਆ। ਸਚ ਪ੍ਰੇਮ ਦੀਆਂ ਪਾ ਗੰਢਾਂ, ਆਤਮ ਪਰਮਾਤਮ ਸੰਗ ਰਖਾਈਆ। ਤੇਰਾ ਰਾਹ ਤੱਕੇ ਸਦੀ ਚੌਧਵੀਂ ਰੈਣ ਦਾ ਚੰਦਾ, ਚੰਦ ਸਿਤਾਰਾ ਸੀਸ ਨਿਵਾਈਆ। ਮੁਹੰਮਦ ਦਾ ਅੰਤ ਅਖ਼ੀਰ ਬੇਨਜ਼ੀਰ ਦਿਸੇ ਕੰਢਾ, ਘਾਟ ਪਤਣ ਬੈਠੇ ਰਾਹ ਤਕਾਈਆ। ਤੇਰੇ ਸਚਖੰਡ ਦਵਾਰ ਧਰਮ ਦੀ ਧਾਰ ਕਿਹੜਾ ਅਜੰਡਾ, ਕੀ ਹੁਕਮ ਤੇਰੀ ਸਿਫ਼ਤ ਸਲਾਹੀਆ। ਸਚ ਦੱਸ ਕਵਣ ਧਾਰ ਸਭ ਦਾ ਬਣੇ ਸੰਗਾ, ਸਗਲਾ ਸੰਗ ਬਣਾਈਆ। ਧਰਨੀ ਕਹੇ ਮੇਰਾ ਹਾਲ ਵੇਖ ਮੰਦਾ, ਭਾਗਹੀਣ ਰਹੀ ਕੁਰਲਾਈਆ। ਤਨ ਵਜੂਦ ਮਾਟੀ ਖ਼ਾਕ ਕੂੜੀ ਕਿਰਿਆ ਕੀਤਾ ਗੰਦਾ, ਪਤਤ ਪੁਨੀਤ ਨਾ ਕੋਇ ਕਰਾਈਆ। ਤੂੰ ਦੀਨ ਦਿਆਲ ਸਾਹਿਬ ਬਖ਼ਸ਼ੰਦਾ, ਬਖ਼ਸ਼ਣਹਾਰ ਤੇਰੀ ਵਡਿਆਈਆ। ਤੂੰ ਸਤਿਗੁਰ ਸ਼ਬਦ ਸ਼ਬਦ ਧਾਰ ਗੋਬਿੰਦਾ, ਗੋਬਿੰਦ ਗੋਬਿੰਦ ਇਕ ਅਖਵਾਈਆ। ਤੇਰਾ ਲਹਿਣਾ ਦੇਣਾ ਵਿਚ ਭਾਰਤ ਹਿੰਦਾ, ਚਾਰ ਕੁੰਟ ਵੱਜਦੀ ਰਹੇ ਵਧਾਈਆ। ਤੂੰ ਕੁਸ਼ਾ ਦੀਪ ਖੋਲ ਕੇ ਜਿੰਦਾ, ਦਰ ਦਰਵਾਜ਼ਾ ਦੇਣਾ ਸਮਝਾਈਆ। ਧਰਨੀ ਕਹੇ ਮੇਰੇ ਉਤੇ ਆਸ਼ਾ ਰਖੀ ਸੀ ਸੁਰਪਤ ਇੰਦਾ, ਕਰੋੜ ਤੇਤੀਸਾ ਰਾਹ ਤਕਾਈਆ। ਤੂੰ ਸ਼ਹਿਨਸ਼ਾਹ ਸ਼ਾਹ ਮਰਗਿੰਦਾ, ਮਿਰਗਸ਼ਾਲਾ ਤੇ ਸਪਤਸ ਰਿਖੀ ਵੇਖ ਵਖਾਈਆ। ਮੇਰੇ ਸਾਹਿਬ ਤੇਰੀ ਚਾਰੋਂ ਕੁੰਟ ਹੋਵੇ ਨਿੰਦਾ, ਨਿੰਦਕ ਹੋਈ ਲੋਕਾਈਆ। ਤੂੰ ਆਤਮ ਦਾਨ ਸ੍ਰੀ ਭਗਵਾਨ ਹੋ ਕੇ ਸਭ ਨੂੰ ਦੇਂਦਾ, ਤਨ ਵਜੂਦ ਵਿਚ ਟਿਕਾਈਆ। ਮੇਰੇ ਮਹਿਬੂਬ ਮੈਂ ਆਪਣੇ ਗ੍ਰਹਿ ਨਿਰਮਾਣਤਾ ਵਿਚ ਤੈਨੂੰ ਦੇਂਦੀ ਨੇਂਦਾ, ਗ੍ਰਹਿ ਆਉਣਾ ਚਾਈਂ ਚਾਈਂਆ। ਬੇਸ਼ਕ ਤੂੰ ਬ੍ਰਹਿਮੰਡ ਖੰਡ ਵੇਂਹਦਾ, ਪੁਰੀ ਲੋਅ ਆਪਣੀ ਅੱਖ ਉਠਾਈਆ। ਤੇਰਾ ਖੇਲ ਅਗੰਮਾ ਨਿਰਗੁਣ ਸਰਗੁਣ ਜੋਤ ਸਰੂਪੀ ਦੇਹ ਦਾ, ਸ਼ਬਦੀ ਧਾਰ ਵੱਜੇ ਵਧਾਈਆ। ਤੇਰਾ ਨਾਮ ਭੰਡਾਰਾ ਅੰਮ੍ਰਿਤ ਰਸ ਮੇਂਹ ਦਾ, ਮੇਘਲਾ ਧੁਰ ਦਾ ਇਕ ਬਰਸਾਈਆ। ਤੇਰਾ ਨਾਤਾ ਭਗਤ ਭਗਵਾਨ ਨੇਂਹ ਦਾ, ਸੱਜਣ ਸਾਥੀ ਇਕ ਅਖਵਾਈਆ। ਜਗਤ ਜਹਾਨ ਪੁਤਲਾ ਮਾਟੀ ਖੇਹ ਦਾ, ਅੰਤ ਖਾਕ ਵਿਚ ਮਿਲ ਜਾਈਆ। ਤੇਰਾ ਰੂਪ ਅਨੂਪ ਸਚਖੰਡ ਨਿਵਾਸੀ ਧੁਰ ਦੇ ਪੇਅ ਦਾ, ਪਿਤਾ ਪੁਰਖ ਅਕਾਲ ਤੇਰੀ ਬੇਪ੍ਰਵਾਹੀਆ। ਤੇਰਾ ਲੇਖਾ ਮੇਰੇ ਗ੍ਰਹਿ ਦਾ, ਘਰ ਸਾਚੇ ਵੱਜੇ ਵਧਾਈਆ। ਤੇਰਾ ਅੰਤ ਜੈਕਾਰਾ ਨੌ ਖੰਡ ਪ੍ਰਿਥਮੀ ਹੋਣਾ ਜੈ ਦਾ, ਰਸਨਾ ਜਿਹਵਾ ਸਾਰੇ ਢੋਲੇ ਗਾਈਆ। ਅਵਤਾਰ ਪੈਗ਼ੰਬਰ ਗੁਰੂ ਤੇਰਾ ਖੇਲ ਤਕਣਾ ਖੈ ਦਾ, ਖੈਬਰ ਤੋਂ ਪਰੇ ਪਏ ਦੁਹਾਈਆ। ਤੇਰਾ ਨੂਰ ਨੁਰਾਨਾ ਸ਼ਾਹ ਸੁਲਤਾਨਾ ਹੁਕਮ ਹੋਵੇ ਭੈ ਦਾ, ਭਉ ਵਿਚ ਸਾਰੇ ਸੀਸ ਨਿਵਾਈਆ। ਤੇਰਾ ਸਤਿ ਸਚ ਸਤਿਜੁਗ

ਲੇਖਾ ਹੋਵੇ ਵਹਿਣ ਵਹਿ ਦਾ, ਗਹਿਣ ਜਗਤ ਜਹਾਨ ਇਕ ਬਣਾਈਆ। ਤੂੰ ਝਗੜਾ ਮੇਟਣਾ ਦਵੈਤ ਦਵੈ ਦਾ, ਦੁਤੀਆ ਭਾਉ ਨਾ ਕੋਇ ਸਮਝਾਈਆ। ਮਾਣ ਗਵਾਉਣਾ ਮਮਤਾ ਮੈਂ ਦਾ, ਮਾਨਸ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਸਰਨਾਈਆ। ਧਰਨੀ ਕਹੇ ਪ੍ਰਭੂ ਮੈਂ ਦਰ ਤੇਰੇ ਦੀ ਮੰਗਤੀ, ਮਾਂਗਤ ਹੋ ਕੇ ਝੋਲੀ ਡਾਹੀਆ। ਮੇਰਾ ਲੇਖਾ ਨਹੀਂ ਨਾਲ ਕਿਸੇ ਪੰਡਤੀ, ਜਗਤ ਆਸ਼ਾ ਨਾ ਕੋਇ ਜਣਾਈਆ। ਮੈਂ ਖ਼ਾਹਿਸ਼ ਰਖਦੀ ਨਹੀਂ ਕਿਸੇ ਮਨ (ਦੀ), ਮਨਸਾ ਮਨ ਨਾ ਕੋਇ ਬਣਾਈਆ। ਮੈਂ ਵਣਜਾਰੀ ਨਹੀਂ ਤਨ ਦੀ, ਕਾਇਆ ਕੱਪੜ ਗੜ੍ਹ ਸੁਹਾਈਆ। ਮੈਂ ਭਿਖਾਰਨ ਨਹੀਂ ਧਨ ਦੀ, ਮਾਇਆ ਮਮਤਾ ਵਿਚ ਲਲਚਾਈਆ। ਮੈਂ ਪੁਜਾਰਨ ਉਸ ਗੋਬਿੰਦ ਸੂਰੇ ਚੰਨ ਦੀ, ਜਿਸ ਚੰਨ ਸ਼ਬਦ ਨੂੰ ਜਨਮੇ ਕੋਇ ਨਾ ਮਾਈਆ। ਮੈਂ ਭੁੱਖੀ ਨਹੀਂ ਜਗਤ ਵਾਸਨਾ ਅੰਨ ਦੀ, ਤ੍ਰਿਸ਼ਨਾ ਕੂੜ ਨਾ ਕੋਇ ਵਧਾਈਆ। ਮੈਂ ਸਰੋਤੀ ਨਹੀਂ ਤਤਾਂ ਵਾਲੇ ਕੰਨ ਦੀ, ਚਾਰ ਖਾਣੀ ਤੋਂ ਬਾਹਰ ਤੇਰਾ ਰਾਹ ਤਕਾਈਆ। ਮੈਨੂੰ ਆਸ਼ਾ ਨਹੀਂ ਖ਼ੁਸ਼ੀ ਗ਼ਮ ਦੀ, ਗ਼ਮਖ਼ਾਰ ਤੇਰੀ ਓਟ ਤਕਾਈਆ। ਮੈਂ ਬਣੀ ਨਹੀਂ ਮਿੱਟੀ ਚੰਮ ਦੀ, ਹੱਡ ਮਾਸ ਨਾੜੀ ਨਜ਼ਰ ਕੋਇ ਨਾ ਆਈਆ। ਮੈਂ ਸਵਾਲਣ ਨਹੀਂ ਦਮ ਦੀ, ਦਾਮਨਗੀਰ ਤੇਰੀ ਓਟ ਤਕਾਈਆ। ਮੈਂ ਖੇਲ ਤੱਕਾਂ ਤੇਰੀ ਬ੍ਰਹਮ ਦੀ, ਪਾਰਬ੍ਰਹਮ ਪਰਦਾ ਦੇਣਾ ਉਠਾਈਆ। ਮੇਰੀ ਦੁਹਾਈ ਮੇਰੇ ਉਤੇ ਧਾਰ ਰਹੀ ਨਹੀਂ ਕਿਸੇ ਧਰਮ ਦੀ, ਕੁਕਰਮ ਕਰੇ ਲੋਕਾਈਆ। ਨਿਜ ਕਪੂਤ ਜਨਣੀ ਮੇਰੇ ਉਤੇ ਜੰਮਦੀ, ਜੋ ਪ੍ਰਭ ਨੂੰ ਗਏ ਭੁਲਾਈਆ। ਮੇਰੀ ਅੱਖ ਰੋਵੇ ਨੇਤਰ ਛੰਮ ਛੰਮ ਦੀ, ਹੰਝੂਆਂ ਹਾਰ ਬਣਾਈਆ। ਤੇਰੀ ਖੇਲ ਤੱਕਾਂ ਜਿਹੜੀ ਦੀਨ ਦੁਨੀ ਘੜਦੀ ਭੰਨਦੀ, ਘੜਨ ਭੰਨਣਹਾਰ ਤੇਰੇ ਹੱਥ ਵਡਿਆਈਆ। ਹੁਣ ਰੁੱਤ ਸੁਹੰਜਣੀ ਆਉਂਦੀ ਦਿਸੇ ਕੂੜ ਕੁੜਿਆਰਾਂ ਦੇ ਡੰਨ ਦੀ, ਚਿਤ੍ਰਗੁਪਤ ਰਾਏ ਧਰਮ ਲੇਖਾ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਦਇਆ ਕਮਾਈਆ। ਧਰਨੀ ਕਹੇ ਪ੍ਰਭੂ ਨਾਲੇ ਰੋਵਾਂ ਨਾਲੇ ਹੱਸਾ, ਹਸਤੀ ਤੱਕਾਂ ਤੇਰੀ ਬੇਪਰਵਾਹੀਆ। ਨਾਲੇ ਗੁਰ ਅਵਤਾਰ ਪੈਗ਼ੰਬਰਾਂ ਦੱਸਾਂ, ਸੰਦੇਸਾ ਦੇਵਾਂ ਥਾਉਂ ਥਾਈਂਆ। ਓਹ ਤੱਕੋ ਸਭ ਦੀਆਂ ਪੂਰੀਆਂ ਹੋਣ ਲੱਗੀਆਂ ਆਸਾ, ਆਸ਼ਾਵੰਦ ਪਰਦਾ ਲਓ ਚੁਕਾਈਆ। ਅੰਤ ਅਖ਼ੀਰ ਸਮਾਂ ਆਇਆ ਮਸਾਂ, ਮਸਿਆ ਰੈਣ ਅੰਧੇਰੀ ਤੱਕੋ ਜਗਤ ਲੋਕਾਈਆ। ਵੇਦ ਵਿਆਸਾ ਖੋਲੇ ਅੱਖਾਂ, ਨੈਣ ਨੈਣ ਰਿਹਾ ਉਠਾਈਆ। ਮੂਸਾ ਵੇਖੇ ਆਪਣਿਆਂ ਪੱਖਾਂ, ਜ਼ਿਮੀਂ ਅਸਮਾਨਾਂ ਖੋਜ ਖੁਜਾਈਆ। ਈਸਾ ਕਹੇ ਮੇਰੇ ਮਿਹਰਵਾਨ ਤੇਰਾ ਖੇਲ ਅੱਛਾ, ਅੱਛੀ ਤਰਾ ਦ੍ਰਿੜਾਈਆ। ਮੁਹੰਮਦ ਕਹੇ ਸਦੀ ਚੌਧਵੀਂ ਮੂਲ ਨਾ ਬਚਾ, ਬਚਪਨ ਤੇਰੀ ਝੋਲੀ ਪਾਈਆ। ਨਾਨਕ ਕਹੇ ਤੇਰਾ ਹੁਕਮ ਸੱਚਾ, ਨਾ ਕੋਈ ਮੇਟੇ ਮੇਟ ਮਿਟਾਈਆ। ਗੋਬਿੰਦ ਕਹੇ ਮੇਰੇ ਕਾਰਨ ਤੂੰ ਆਪਣਾ ਖੇਲ ਰਚਾ, ਰਚਨਹਾਰ ਤੇਰੀ ਬੇਪਰਵਾਹੀਆ। ਨਿਰਗੁਣ ਨਿਰਗੁਣ ਧਾਰ ਗੁਰ ਅਵਤਾਰ ਪੈਗ਼ੰਬਰ ਨਾਤਾ ਸਕਾ, ਸਰਗੁਣ ਹੋ ਕੇ ਦੀਨ ਮਜ਼੍ਹਬ ਵੰਡ ਵੰਡਾਈਆ। ਪੇਸ਼ੀਨਗੋਈਆਂ ਵਿਚ ਤੇਰੇ ਨਾਲ ਵਾਅਦਾ ਕੀਤਾ ਪੱਕਾ, ਕੱਚੀ ਗੰਢ ਨਾ ਕੋਇ ਪਵਾਈਆ। ਤੂੰ ਕਲਜੁਗ ਅੰਤ ਆਉਣਾ ਪੁਰਖ ਸਮਰਥਾ, ਜੋਤੀ ਧਾਰ ਕਰਨੀ ਸ਼ਨਵਾਈਆ। ਸਭ ਦਾ ਲਹਿਣਾ ਦੇਣਾ ਦੇਣਾ ਹੱਥੋ ਹੱਥਾ, ਲੇਖਾ ਉਧਾਰ ਰਹੇ ਨਾ ਰਾਈਆ। ਤੇਰਾ ਹੁਕਮ ਵਰਤਣਾ ਯਥਾਰਥ ਯਥਾ, ਯਦੀ ਆਪਣਾ ਖੇਲ ਦੇਣਾ ਸਮਝਾਈਆ। ਸਤਿਗੁਰ ਸ਼ਬਦ ਕਹੇ ਤੂੰ ਨੌਜਵਾਨਾ ਹੱਟਾ ਕੱਟਾ, ਸੂਰਬੀਰ ਅੱਖ ਉਠਾਈਆ। ਧਰਨੀ ਉਤੇ ਦੀਨ ਦੁਨੀ ਨਾਲ ਦੀਨ ਕਰਦੇ ਬਟਾ, ਜ਼ੀਰੋ ਦਾ ਜ਼ੀਰੋ

ਅੰਕ ਜਣਾਈਆ। ਲੇਖੇ ਲਾ ਆਪਣੇ ਚਰਨ ਕਵਲ ਦਾ ਘੱਟਾ, ਧੂੜੀ ਖ਼ਾਕ ਦੇ ਵਡਿਆਈਆ। ਜੋ ਸਮੁੰਦ ਸਾਗਰਾਂ ਵਿਚ ਰਖਾਇਆ ਟਕਾ, ਸਤਿ ਧਰਮ ਦੀ ਧਾਰ ਸਮਝਾਈਆ। ਆਹ ਵੇਖ ਦੀਨਾਂ ਮਜ਼੍ਹਬਾਂ ਦਾ ਅੰਤਮ ਲਹਿਣਾ ਦੇਣ ਅੰਤਮ ਪੂਰਾ ਹੋਇਆ ਪਟਾ, ਪਟਨੇ ਵਾਲਾ ਦਏ ਗਵਾਹੀਆ। ਜਗਤ ਜਹਾਨ ਤੇਰਾ ਖੇਲ ਹੋਵੇ ਬਾਜ਼ੀਗਰ ਨਟਾ, ਸਵਾਂਗੀ ਆਪਣਾ ਸਵਾਂਗ ਦੇਣਾ ਵਰਤਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਇਕ ਵਖਾ ਬ੍ਰਹਮ ਦਾ ਹੱਟਾ, ਪਾਰਬ੍ਰਹਮ ਆਪਣਾ ਨਾਮ ਵਿਕਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸੋਹੰ ਸ਼ਬਦ ਤੇਰਾ ਹੋਵੇ ਟੱਪਾ, ਟਾਪੂਆਂ ਤੋਂ ਪਾਰ ਦੇਣਾ ਜਣਾਈਆ। ਤੇਰਾ ਪ੍ਰਕਾਸ਼ ਹੋਵੇ ਲਟ ਲਟਾ, ਨੂਰ ਨੁਰਾਨਾ ਨਜ਼ਰੀ ਆਈਆ। ਧਰਨੀ ਕਹੇ ਮੇਰੇ ਮਹਿਬੂਬ ਮੈਂ ਇਹੋ ਲਾਹਾ ਖੱਟਾ, ਦਰਸ ਕਰ ਕੇ ਮੇਰੇ ਅੰਤਰ ਵੱਜੀ ਵਧਾਈਆ। ਜਿਹੜਾ ਘਰ ਕਿਸੇ ਹੱਥ ਨਾ ਆਇਆ ਛੱਟਾ, ਸਤਿ ਸਤਿਵਾਦੀ ਸਪਤਮ ਰੰਗ ਨਾ ਕੋਇ ਚੜ੍ਹਾਈਆ। ਓਹ ਲੇਖਾ ਲਹਿਣਾ ਪੂਰਾ ਕਰ ਦੇ ਤਤ ਅੱਠਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਭਰਮ ਰਹੇ ਨਾ ਰਾਈਆ। ਧੁਰ ਦੇ ਧਾਮ ਦਾ ਧਰਨੀ ਕਹੇ ਤੇਰੀ ਚਰਨ ਛੋਹ ਨਾਲ ਮੈਨੂੰ ਲੱਗਾ ਪਤਾ, ਪਤਿਪਰਮੇਸ਼ਵਰ ਤੇਰਾ ਨੂਰ ਨਜ਼ਰੀ ਆਈਆ। ਤੇਰੀ ਆਦਿ ਜੁਗਾਦੀ ਇਕੋ ਧਾਰ ਸਤਾ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਤੇਰਾ ਨੂਰ ਨਜ਼ਰੀ ਆਈਆ। ਅੰਤ ਕੰਤ ਭਗਵੰਤ ਧਰਨੀ ਕਹੇ ਤੇਰੀ ਚਰਨ ਕਵਲ ਮੇਰਾ ਝੁਕੇ ਮਸਤਕ ਮੱਥਾ, ਬਿਨ ਧੂੜੀ ਧੂੜੀ ਖ਼ਾਕ ਖ਼ਲਕ ਦੇ ਖ਼ਾਲਕ ਇਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਵਡਿਆਈਆ। ਧਰਨੀ ਕਹੇ ਮੇਰੇ ਪ੍ਰਭੂ ਅਬਿਨਾਸ਼ੀ ਅਚੁਤ, ਚੇਤਨ ਤੇਰੀ ਵਡ ਵਡਿਆਈਆ। ਮੇਰੀ ਸੁਹੰਜਣੀ ਹੋਈ ਰੁੱਤ, ਰੁਤੜੀ ਦਿਤੀ ਮਹਿਕਾਈਆ। ਮੈਂ ਤੱਕੇ ਤੇਰੇ ਭਗਤ ਸੁਹੇਲੇ ਸਾਚੇ ਸੁਤ, ਜਿਨ੍ਹਾਂ ਕਾਰਨ ਆਇਆ ਚਾਈਂ ਚਾਈਂਆ। ਮੇਰੀ ਮੇਂਢੀ ਖੁਲ੍ਹੀ ਵੇਖ ਗੁੱਤ, ਓਢਣ ਸੀਸ ਨਾ ਕੋਇ ਰਖਾਈਆ। ਮੈਨੂੰ ਕਲਜੁਗ ਅੰਤਮ ਜੀਵਾਂ ਵੇਖ ਆਵੇ ਦੁੱਖ, ਦੁੱਖਾਂ ਵਿਚ ਦੁਹਾਈਆ। ਬਿਨ ਤੇਰੀ ਕਿਰਪਾ ਸੁਫਲ ਹੋਏ ਨਾ ਕਿਸੇ ਜਨਣੀ ਕੁੱਖ, ਭਗਤ ਜਨਮੇ ਕੋਇ ਨਾ ਮਾਈਆ। ਮੇਰੇ ਮਿਹਰਵਾਨ ਮਹਿਬੂਬਾ ਹਰਿਜਨ ਆਪਣੀ ਗੋਦੀ ਚੁੱਕ, ਲਖ ਚੁਰਾਸੀ ਵਿਚੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੇ ਉਤੇ ਧਰਨੀ ਕਹੇ ਪਰਦਾ ਰਹੇ ਨਾ ਓਹਲਾ ਲੁਕ, ਜੋ ਤੇਰੀ ਸਰਨ ਗਿਆ ਝੁਕ, ਤਿਨ੍ਹਾਂ ਝੁਕਿਆਂ ਗੁਰਮੁਖਾਂ ਘਰ ਬਖ਼ਸ਼ਿਸ਼ ਦੀ ਦਾਤ ਸੱਚਾ ਫਲ ਦੇਣਾ ਲਗਾਈਆ।

੩੧ ਭਾਦਰੋਂ ਸ਼ਹਿਨਸ਼ਾਹੀ ਸੰਮਤ ਅੱਠ ਇੰਗਲੈਂਡ ਨਾਰਥ ਲੰਡਨ ੮ ਕੁਲੋਵੈਲੀ ਰੋਡ ੭ ਹਾਰਨ ਜੀ ਰਣਜੀਤ ਸਿੰਘ ਨਤ

ਧਰਨੀ ਕਹੇ ਉਹ ਨਾਰਦ ਆਇਆ ਹਿਲਾਉਂਦਾ ਬੋਦੀ, ਬੁੱਧੀ ਤੋਂ ਪਰੇ ਆਪਣਾ ਖੇਲ ਖਿਲਾਈਆ। ਨਾਰਦ ਕਹੇ ਧਰਤੀਏ ਤੇਰੇ ਉਤੇ ਖੇਲ ਕਰ ਗਏ ਵੇਦੀ ਸੋਢੀ, ਧੁਰ ਦੇ ਹੁਕਮ ਨਾਲ ਵੱਜਦੀ ਰਹੀ ਵਧਾਈਆ। ਅਣਗਿਣਤ ਆਸਣ ਲਾ ਗਏ ਧੂਣੀਆਂ ਵਿਚ ਜੋਗੀ, ਜੁਗੀਸ਼ਰ ਤਪੀਸ਼ਰ ਆਪਣਾ ਧਿਆਨ ਰਖਾਈਆ। ਨੀ ਮੇਰਾ ਸਾਹਿਬ ਠਾਕਰ ਮੌਜੀ, ਮਜਲਸਾਂ ਦਾ ਮਾਲਕ ਬੇਪ੍ਰਵਾਹੀਆ। ਜਿਸ ਦੀ ਕਦੇ ਨਾ ਮੁਕੇ ਔਧੀ, ਔਧ

ਸਮਝ ਕਿਸੇ ਨਾ ਆਈਆ। ਜਿਸ ਲੇਖੇ ਲਾਈ ਰਵਦਾਸ ਚਮਾਰ ਦੀ ਕੌਡੀ, ਕਸੀਰਾ ਘਾਟ ਦਿਤੀ ਵਡਿਆਈਆ। ਜਿਸ ਚਰਨ ਛੋਹ ਲਗਾਈ ਅਸ਼ਟਭੁਜ ਦੀ ਠੋਡੀ, ਧੁਰ ਦਾ ਤਿਲਕ ਨਾਮ ਸਮਝਾਈਆ। ਉਹ ਵੇਖਣਹਾਰਾ ਦੀਨ ਦੁਨੀ ਕਲਜੁਗ ਅੰਤਮ ਰੋਗੀ, ਦੁੱਖਾਂ ਭਰੀ ਲੋਕਾਈਆ। ਸਾਧ ਸੰਤ ਕਮਲੀਏ ਤੇਰੇ ਉਤੇ ਜਗਤ ਵਾਸਨਾ ਭੋਗੀ, ਭਸਮੜ ਰੂਪ ਨਾ ਕੋਇ ਬਣਾਈਆ। ਜਗਤ ਤ੍ਰਿਸ਼ਨਾ ਸਭ ਨੂੰ ਕੀਤਾ ਲੋਭੀ, ਲਾਲਚ ਵਿਚ ਮਨ ਹਲਕਾਈਆ। ਮੇਰੇ ਸਾਹਿਬ ਸਵਾਮੀ ਅੰਤਰਜਾਮੀ ਦੀ ਕਿਸੇ ਨਾ ਆਵੇ ਸੋਝੀ, ਸਮਝ ਵਿਚ ਨਾ ਕੋਇ ਸਮਝਾਈਆ। ਝਟ ਨਾਰਦ ਬਹਿ ਗਿਆ ਭਾਰ ਗੋਡੀ, ਗੁਡਮਾਰਨਿੰਗ ਕਹਿ ਕੇ ਖ਼ੁਸ਼ੀ ਬਣਾਈਆ। ਆਹ ਵੇਖ ਜਗਤ ਜਹਾਨ ਦੀ ਆਸ਼ਾ ਹੋਈ ਰੋਡੀ, ਸੀਸ ਓਢਣ ਨਾ ਕੋਇ ਰਖਾਈਆ। ਬਿਰਹੋਂ ਵਿਛੋੜੇ ਦਾ ਦਿਸੇ ਨਾ ਕੋਇ ਵਿਯੋਗੀ, ਪ੍ਰੇਮ ਪੀੜ ਨਾ ਕੋਇ ਰਖਾਈਆ। ਬਿਨਾ ਸਾਹਿਬ ਤੋਂ ਭਗਤਾਂ ਚੁੱਕੇ ਕੋਇ ਨਾ ਗੋਦੀ, ਜੋ ਗੋਦਾਵਰੀ ਕੰਢੇ ਗੋਬਿੰਦ ਆਇਆ ਦ੍ਰਿੜਾਈਆ। ਆਤਮ ਧਾਰ ਜਾਏ ਕਿਸੇ ਨਾ ਸੋਧੀ, ਵਧੀ ਸੁਧੀ ਪੰਧ ਨਾ ਕੋਇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਮਾਲਕ ਇਕ ਅਖਵਾਈਆ। ਨਾਰਦ ਕਹੇ ਸੁਣ ਧਰਨੀ ਮੈਂ ਦੱਸਾਂ ਖੇਲ ਹਕੀਕਤ ਹਕਾ, ਹੁਕਮ ਧੁਰ ਦਾ ਦਿਆਂ ਜਣਾਈਆ। ਨੀ ਮੈਂ ਚਾਰ ਜੁਗ ਦਾ ਪਾਂਧੀ ਥੱਕਾ, ਸਤਿਜੁਗ ਤਰੇਤਾ ਦੁਆਪਰ ਕਲਜੁਗ ਭੱਜਿਆ ਵਾਹੋ ਦਾਹੀਆ। ਮੈਂ ਫਿਰ ਕੇ ਆਇਆ ਮਦੀਨਾ ਮੱਕਾ, ਕਾਅਬਿਆਂ ਖੋਜ ਖੁਜਾਈਆ। ਹੁਣ ਤੱਕਣ ਲੱਗਾ ਬੂਰਾ ਕੱਕਾ, ਪਰਦਾ ਪਰਦਿਆਂ ਵਿਚੋਂ ਉਠਾਈਆ। ਮੇਰੇ ਕੋਲ ਨਾ ਕੋਈ ਪੈਸਾ ਟਕਾ, ਕੀਮਤ ਜਗਤ ਨਾ ਕੋਇ ਰਖਾਈਆ। ਮੈਂ ਖੇਲ ਤੱਕਣੀ ਇਕ ਪੁਰਖ ਸਮਰਥਾ, ਜੋ ਮਾਲਕ ਧੁਰਦਰਗਾਹੀਆ। ਜਿਸ ਦਾ ਲੇਖਾ ਅਕਥਨਾ ਕਥਾ, ਕਥ ਸਕੇ ਕੋਇ ਨਾ ਰਾਈਆ। ਮੈਂ ਨਿਰਗੁਣ ਧਾਰ ਟੇਕ ਕੇ ਮੱਥਾ, ਮਸਤਕ ਚਰਨ ਨਾਲ ਛੁਹਾਈਆ। ਉਸ ਭੇਵ ਖੁਲਾਇਆ ਯਥਾਰਥ ਯਥਾ, ਯਦੀ ਆਪ ਹੁਕਮ ਸੁਣਾਈਆ। ਨਾਰਦਾ ਓਹ ਤੱਕ ਗੋਬਿੰਦ ਵਾਲਾ ਤੀਰ ਕਮਾਨ ਭੱਥਾ, ਮਾਛੂਵਾੜਾ ਦਏ ਗਵਾਹੀਆ। ਜੋ ਸ਼ਬਦੀ ਧਾਰ ਫਿਰੇ ਨੱਠਾ, ਭੱਜੇ ਵਾਹੋ ਦਾਹੀਆ। ਗੁਰਮੁਖ ਪ੍ਰੇਮੀ ਕਰ ਕੇ ਇਕੱਠਾ, ਗੰਢ ਇਕੋ ਇਕ ਪਵਾਈਆ। ਲੇਖਾ ਚੁਕਾਉਣਾ ਤਤ ਅੱਠਾ, ਨਵ ਦਵਾਰ ਦਏ ਖੁਲਾਈਆ। ਦਸਵੇਂ ਜੋਤ ਜਗਾਏ ਲਟ ਲਟਾ, ਨੂਰ ਨੁਰਾਨਾ ਕਰ ਰੁਸ਼ਨਾਈਆ। ਜਗਤ ਜਹਾਨ ਚੀਥੜ ਵੇਖੇ ਫਟਾ, ਤਨ ਵਜੂਦ ਨਾ ਕੋਇ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਇਕ ਅਖਵਾਈਆ। ਨਾਰਦ ਕਹੇ ਸੁਣ ਧਵਲ ਮੇਰੀ ਧਰਮ ਦੀ ਧਾਰ ਭੈਣ, ਸਤਿ ਦੀ ਸਚ ਦਿਆਂ ਜਣਾਈਆ। ਮੈਂ ਤੈਨੂੰ ਇਕ ਗਲ ਆਇਆ ਕਹਿਣ, ਕਹਿ ਕੇ ਦਿਆਂ ਸੁਣਾਈਆ। ਚਾਰੋਂ ਕੁੰਟ ਕਲਜੁਗ ਵੇਖ ਅੰਧੇਰੀ ਰੈਣ, ਭਿੰਨੜੀ ਰੂਪ ਨਾ ਕੋਇ ਵਖਾਈਆ। ਉਠ ਉਠ ਵੇਖੇ ਲਾੜੀ ਮੌਤ ਡੈਣ, ਰਾਏ ਧਰਮ ਇਸ਼ਾਰਾ ਗਿਆ ਕਰਾਈਆ। ਚਿਤ੍ਰਗੁਪਤ ਮੂਲ ਲਏ ਨਾ ਚੈਨ, ਲੇਖਾ ਸਭ ਦਾ ਰਿਹਾ ਵਖਾਈਆ। ਮੁਹੰਮਦ ਰਾਹ ਤੱਕੇ ਲੇਖਾ ਵੇਖੇ ਐਨ ਗ਼ੈਨ, ਨੁਕਤਾ ਸਮਝ ਕੋਇ ਨਾ ਪਾਈਆ। ਜੋ ਬਾਲਮੀਕ ਇਸ਼ਾਰਾ ਦਿਤਾ ਵਿਚ ਰਮਾਇਣ, ਰਾਮ ਰਾਮਾ ਕੀ ਆਪਣੀ ਕਲ ਵਰਤਾਈਆ। ਵੇਦ ਵਿਆਸ ਲਿਖਿਆ ਸੰਬਲ ਪ੍ਰਗਟ ਹੋਵੇ ਮਾਲਕ ਹਿੰਦਵਾਇਣ, ਬ੍ਰਹਿਮਣ ਗੌੜ ਰੂਪ ਅਥਾਹੀਆ। ਕ੍ਰਿਸ਼ਨ ਅਰਜਨ ਵਖਾਇਆ ਐਨ, ਨੂਰ ਨੁਰਾਨਾ ਬੇਪ੍ਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਨਾਰਦ ਕਹੇ ਧਰਨੀ ਮੈਂ

ਕੀ ਦੱਸਾਂ ਹਾਲਤ, ਜਗਤ ਜਹਾਨ ਨੇਤਰ ਬਿਨ ਰੋਵੇ ਮਾਰੇ ਧਾਹੀਆ। ਕੂੜ ਕੁੜਿਆਰ ਵਧੀ ਜਹਾਲਤ, ਸਤਿ ਸਚ ਵਿਚ ਨਾ ਕੋਇ ਸਮਾਈਆ। ਧਰਮ ਦੀ ਕਰੇ ਨਾ ਕੋਇ ਅਦਾਲਤ, ਅਦਲ ਇਨਸਾਫ਼ ਹੱਥ ਕਿਸੇ ਨਾ ਆਈਆ। ਪੈਗ਼ੰਬਰ ਕਰੇ ਨਾ ਕੋਇ ਸਖ਼ਾਵਤ, ਸਖ਼ੀ ਸੁਲਤਾਨ ਹੋਏ ਨਾ ਕਿਸੇ ਸਹਾਈਆ। ਸਤਿਗੁਰ ਮੇਟੇ ਨਾ ਕੋਇ ਅਦਾਵਤ, ਦਵੈਤ ਦੂਰ ਨਾ ਕੋਇ ਕਰਾਈਆ। ਇਕੋ ਨਾਮ ਮਿਲੇ ਨਾ ਕਿਸੇ ਨਿਆਮਤ, ਨਿਰਗੁਣ ਨਾਲ ਨਿਰਗੁਣ ਮਿਲ ਕੇ ਵਜੇ ਨਾ ਕੋਇ ਵਧਾਈਆ। ਮੈਂ ਰਾਹ ਵਿਚ ਸਦੀ ਚੌਧਵੀਂ ਨੂੰ ਪੁਛਿਆ ਕਮਲੀਏ ਕਿਸ ਵੇਲੇ ਆਵੇ ਕਿਆਮਤ, ਕਿਆਮਗਾਹ ਕਿਹੜੀ ਮੁਹੰਮਦ ਗਿਆ ਸਮਝਾਈਆ। ਕਿਹੜੀ ਮਿਲੇ ਅਗੰਮੀ ਨਿਆਮਤ, ਰਸ ਧੁਰ ਦਾ ਇਕ ਚਖਾਈਆ। ਓਸ ਹੱਸ ਕੇ ਕਿਹਾ ਮੇਰਾ ਬੇਪ੍ਰਵਾਹ ਸਹੀ ਸਲਾਮਤ, ਸਾਹਿਬ ਧੁਰਦਰਗਾਹੀਆ। ਮੈਂ ਓਸੇ ਦੀ ਆਸਾ ਓਸੇ ਦੀ ਅਮਾਨਤ, ਓਸੇ ਦੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਵੱਡਾ ਵਡ ਵਡਿਆਈਆ। ਨਾਰਦ ਕਹੇ ਧਰਨੀ ਮੈਂ ਆਇਆ ਸੰਦੇਸਾ ਲੈ ਕੇ, ਪੈਗ਼ਾਮ ਦਿਆਂ ਦ੍ਰਿੜਾਈਆ। ਜੋ ਗੋਬਿੰਦ ਗਿਆ ਕਹਿ ਕੇ, ਬਿਨ ਰਸਨਾ ਢੋਲਾ ਗਾਈਆ। ਹਰਿ ਸਰਨਾਈ ਢਹਿ ਕੇ, ਬਿਨ ਖ਼ਾਕ ਖ਼ਾਕ ਰਮਾਈਆ। ਮੇਰਾ ਪੁਰਖ ਅਕਾਲਾ ਦੀਨ ਦਿਆਲਾ ਸੰਬਲ ਆਵੇ ਬਹਿ ਕੇ, ਆਸਣ ਸਿੰਘਾਸਣ ਇਕੋ ਇਕ ਸਜਾਈਆ। ਜੋ ਲੇਖਾ ਅਵਤਾਰ ਪੈਗ਼ਬਰਾਂ ਗੁਰੂਆਂ ਜਾਵੇ ਦੇ ਕੇ, ਦੇਵਣਹਾਰ ਆਪਣੇ ਹੱਥ ਰਖੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਧਰਨੀਏ ਮੈਨੂੰ ਚੌਦਾਂ ਤਬਕਾਂ ਤੋਂ ਬਾਹਰ ਮਿਲ ਗਈ ਚਿੱਠੀ, ਓਹ ਪਤਰਕਾ ਧੁਰਦਰਗਾਹੀਆ। ਜਿਹੜੀ ਚਾਰ ਜੁਗ ਕਿਸੇ ਨਹੀਂ ਡਿੱਠੀ, ਵਾਚਕ ਹੋ ਕੇ ਸਕੇ ਨਾ ਕੋਇ ਸਮਝਾਈਆ। ਕਿਸੇ ਕਾਗ਼ਜ਼ ਉਤੇ ਨਹੀਂ ਲਿਖੀ, ਕਲਮ ਸ਼ਾਹੀ ਨਾ ਕੋਇ ਚਤੁਰਾਈਆ। ਉਹਦੇ ਉਤੇ ਬਿਨਾ ਅੰਕੜਿਆਂ ਤੋਂ ਲਿਖੀ ਮਿਤੀ, ਮਿਤਰ ਪਿਆਰਾ ਆਵੇ ਧੁਰਦਰਗਾਹੀਆ। ਜਿਸ ਦੀ ਲੱਖ ਚੁਰਾਸੀ ਸਿਖ਼ੀ, ਸਿਖਿਆ ਸਾਖਿਆਤ ਸਮਝਾਈਆ। ਸਰਗੁਣ ਧਾਰ ਨਿਰਗੁਣ ਦੂਆ ਏਕਾ ਹੋਵੇ ਇੱਕੀ, ਏਕੰਕਾਰ ਮਿਲ ਕੇ ਵਜੇ ਵਧਾਈਆ। ਓਸ ਦੀ ਮੰਜ਼ਲ ਹੋਵੇ ਚਿੱਟੀ, ਜਗਤ ਰੰਗ ਨਾ ਕੋਇ ਵਖਾਈਆ। ਓਹ ਸਭ ਦਾ ਖਹਿੜਾ ਛੁੜਾਵੇ ਪੱਥਰ ਇੱਟੀ, ਪਾਹਨ ਪੂਜਨ ਕੋਇ ਨਾ ਜਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਦੱਸ ਕੇ ਲਿਪੀ, ਅਕਲ ਬੁੱਧੀ ਇਕੋ ਰੰਗ ਰੰਗਾਈਆ। ਜਿਹੜੀ ਮੰਜ਼ਲ ਜਗਤ ਜਹਾਨ ਕਿਸੇ ਨਹੀਂ ਦਿਸੀ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਓਸ ਦੀ ਧਾਰ ਹਰਿ ਨਿਰੰਕਾਰ ਜਾਏ ਨਜਿੱਠੀ, ਨਿਰਗੁਣ ਆਪਣਾ ਹੁਕਮ ਵਰਤਾਈਆ। ਜਿਸ ਮਹਿਬੂਬ ਮਿਹਰਵਾਨ ਸੱਸੇ ਉਤੇ ਹੋੜਾ ਹਾਹੇ ਉਤੇ ਲਾਈ ਟਿੱਪੀ, ਸੋਹੰ ਆਤਮ ਪਰਮਾਤਮ ਧਾਰ ਦਿਤੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਧਰਨੀ ਕਹੇ ਨਾਰਦ ਤੂੰ ਸਭ ਦਾ ਬੜਾ ਅਜ਼ੀਜ਼, ਆਅਲਾ ਅਦਨਾ ਮਿਲਕੇ ਵੱਜੇ ਵਧਾਈਆ। ਤੇਰੇ ਅੰਦਰ ਬੜੀ ਤਮੀਜ, ਮੁਹੱਬਤ ਵਹਿਣ ਦਿਤਾ ਵਹਾਈਆ। ਸਚ ਦੱਸ ਮੈਨੂੰ ਇਕ ਮਾਲਕ ਨੂੰ ਮਿਲਣ ਦੀ ਰੀਝ, ਦੂਜਾ ਇਸ਼ਟ ਨਾ ਕੋਇ ਮਨਾਈਆ। ਮੈਂ ਭੇਟਾ ਕਰਾਂ ਕਿਹੜੀ ਚੀਜ਼, ਚਾਰੇ ਖਾਣੀ ਪਰਦਾ ਦੇ ਖੁਲਾਈਆ। ਮੈਂ ਕਿਹੜੇ ਨੇਤਰ ਤੱਕਾਂ ਲਾ ਕੇ ਨੀਝ, ਲੋਚਨ ਨੈਣ ਅੱਖ ਬਦਲਾਈਆ। ਨਾਰਦ ਕਿਹਾ ਧਰਨੀਏ ਓਹ ਵੇਖ ਕਲਜੁਗ ਅੰਤਮ ਗਿਆ ਬੀਤ, ਆਪਣਾ ਪੰਧ ਮੁਕਾਈਆ। ਮੇਰੇ ਮਹਿਬੂਬ ਦੀ ਅਵੱਲੜੀ ਰੀਤ, ਰੀਤੀਵਾਨ ਨੂਰ

ਅਲਾਹੀਆ। ਜਿਸ ਨੇ ਝਗੜਾ ਮੇਟਣਾ ਮੰਦਰ ਮਸੀਤ, ਮੁੱਦਾ ਆਤਮ ਪਰਮਾਤਮ ਦਰਸਾਈਆ। ਜੋ ਸੰਬਲ ਵਸਿਆ ਬੀਚ, ਗੋਬਿੰਦ ਮੇਲਾ ਸਹਿਜ ਸੁਭਾਈਆ। ਤ੍ਰੈਗੁਣ ਤੋਂ ਹੋ ਅਤੀਤ, ਤ੍ਰੈਭਵਨ ਧਨੀ ਹੋ ਕੇ ਵੇਖ ਵਖਾਈਆ। ਲੱਖ ਚੁਰਾਸੀ ਪਰਖੇ ਨੀਤ, ਨੀਤੀਵਾਨ ਘਟ ਘਟ ਵੇਖੇ ਚਾਈਂ ਚਾਈਂਆ। ਜਿਸ ਨੇ ਸਭ ਦਾ ਸਾਂਝਾ ਕਰਨਾ ਗੀਤ, ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਵੱਜਦੀ ਰਹੇ ਵਧਾਈਆ। ਜੋ ਭਗਤਾਂ ਕਾਇਆ ਕਰੇ ਠੰਡੀ ਸੀਤ, ਅਗਨੀ ਅੱਗ ਬੁਝਾਈਆ। ਝਗੜਾ ਮੁਕਾ ਕੇ ਹਸਤ ਕੀਟ, ਊਚਾਂ ਨੀਚਾਂ ਡੇਰਾ ਢਾਹੀਆ। ਜਗਤ ਜਹਾਨ ਵਿਚ ਆਪਣੀ ਕਰਵਟ ਬਦਲ ਕੇ ਪੀਠ, ਪੁਸ਼ਤ ਪਨਾਹ ਸਭ ਦੇ ਹੋਏ ਸਹਾਈਆ। ਮੈਨੂੰ ਇਉਂ ਦਿਸਦਾ ਜਿਸ ਨੇ ਪਿਛਲੇ ਕਲਜੁਗ ਦੇ ਲੇਖੇ ਤੇ ਮਾਰਨੀ ਲੀਕ, ਸਤਿਜੁਗ ਦੀ ਲਾਈਨ ਐਨ ਦਿਤੀ ਵਖਾਈਆ। ਉਸ ਦੀ ਅਵਤਾਰ ਪੈਗ਼ੰਬਰ ਗੁਰੂ ਸ਼ਹਾਦਤ ਵਿਚ ਇਬਾਦਤ ਵਿਚ ਕਰਨ ਤਸਦੀਕ, ਗਵਾਹੀ ਅਵਰ ਨਾ ਕੋਇ ਭੁਗਤਾਈਆ। ਸਭ ਦੀ ਆਸਾ ਮਨਸਾ ਪੂਰੀ ਕਰੇ ਉਮੀਦ, ਆਮਦ ਵਿਚ ਆਇਆ ਧੁਰਦਰਗਾਹੀਆ। ਜਿਸ ਦਾ ਵਕਤ ਸੁਹੰਜਣਾ ਸੁਹਾਉਣਾ ਦਿਸੇ ਕਰੀਬ, ਕਰਬਲੇ ਵਾਲੇ ਸਾਰੇ ਬੈਠੇ ਨੈਣ ਉਠਾਈਆ। ਓਹ ਪਾਰਬ੍ਰਹਮ ਪਤਿਪਰਮੇਸ਼ਵਰ ਪੁਰਖ ਅਕਾਲਾ ਦੀਨ ਦਿਆਲਾ, ਪਰਵਰਦਿਗਾਰ ਸਾਂਝਾ ਯਾਰ ਸਭ ਨੂੰ ਕਰੇ ਪਾਕੀਜ਼, ਪਾਕੀਜ਼ਾ ਆਪਣਾ ਰੰਗ ਰੰਗਾਈਆ। ਨੀ ਉਹ ਸਮੁੰਦ ਸਾਗਰਾਂ ਤੇਰੇ ਦਰ ਵੜਿਆ ਦਹਿਲੀਜ਼, ਦਹਿ ਦਿਸ਼ਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਨੇਤਰ ਲੋਚਨ ਨੈਣ ਦਰਸ਼ਨ ਦੇਵੇ ਆਪਣੇ ਦੀਦ, ਦੀਦਾ ਦਾਨਿਸਤਾ ਇਕੋ ਨੂਰ ਨੂਰ ਨੁਰਾਨਾ ਨਜ਼ਰੀ ਆਈਆ।