੧ ਅੱਸੂ ਸ਼ਹਿਨਸ਼ਾਹੀ ਸੰਮਤ ਅੱਠ ਇੰਗਲੈਂਡ ਨਾਰਥ ਲੰਡਨ ੪੧ ਵੁਡ ਲੈਡ ਗਾਰਡਨ ਨਿਰਭੈ ਸਿੰਘ ਦੇ ਗ੍ਰਹਿ
ਪ੍ਰਭ ਸਰਨ ਸਰਨਾਈ ਢਹਿ ਕੇ ਕਹੇ ਅੱਸੂ, ਆਸਾਵੰਦ ਹੋ ਕੇ ਸੀਸ ਨਿਵਾਈਆ। ਮੇਰੇ ਸਾਹਿਬ ਸਤਿਗੁਰ ਕਿਹੜੀ ਧਾਰ ਵਸੂ, ਮਿਹਰਵਾਨ ਦੇਣਾ ਸਮਝਾਈਆ। ਪੁਰਖ ਅਕਾਲ ਉਹ ਵੇਖ ਕੀ ਆਸਾ ਰਖੀ ਯੈਸਹੂ, ਮਸੀਹ ਅੰਤਰ ਨਿਰੰਤਰ ਧਿਆਨ ਲਗਾਈਆ। ਮੇਰਾ ਪਿਤਾ ਪਰਵਰਦਿਗਾਰ ਸਭ ਕੁਝ ਦੱਸੂ, ਦਹਿ ਦਿਸ਼ਾ ਧਿਆਨ ਲਗਾਈਆ। ਸਦੀ ਬੀਸਵੀਂ ਕੂੜ ਕੁੜਿਆਰੀ ਕਿਰਿਆ ਨੱਸੂ, ਦੀਨ ਮਜ਼੍ਹਬ ਬੈਠਣ ਸੀਸ ਨਿਵਾਈਆ। ਬੇਐਬ ਹਰਿ ਤਨ ਵਜੂਦ ਰੱਤੂ, ਰੰਗ ਅਗੰਮਾ ਆਪ ਚੜ੍ਹਾਈਆ। ਆਤਮ ਪਰਮਾਤਮ ਜੋੜੇ ਨੱਤੂ, ਪਾਰਬ੍ਰਹਮ ਬ੍ਰਹਮ ਮੇਲਾ ਲਏ ਮਿਲਾਈਆ। ਹਰ ਘਟ ਅੰਤਰ ਆਪੇ ਵਸੂ, ਵਾਸਤਾ ਆਪਣੇ ਨਾਲ ਰਖਾਈਆ। ਤੀਰ ਅਣਿਆਲਾ ਏਕਾ ਕਸੂ, ਦੋ ਜਹਾਨਾਂ ਪਾਰ ਲੰਘਾਈਆ। ਭਾਗ ਲਗਾ ਕੇ ਕਾਇਆ ਮੱਟੂ, ਸੰਬਲ ਨੂਰ ਕਰੇ ਰੁਸ਼ਨਾਈਆ। ਜੋ ਜ਼ਿਮੀਂ ਘੁੰਮਦੀ ਵਾਂਗ ਲੱਟੂ, ਘੁੰਮਣ ਘੇਰੀ ਵਿਚ ਵੇਖੇ ਖ਼ਲਕ ਖ਼ੁਦਾਈਆ। ਨਵ ਸੱਤ ਅੰਤਸ਼ਕਰਨ ਧਾਰ ਫੱਟੂ, ਘਾਓ ਇਕੋ ਇਕ ਰਖਾਈਆ। ਕੂੜ ਕੁੜਿਆਰਾ ਜੜ ਪੱਟੂ, ਪਾਟਲ ਆਪਣਾ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਦਇਆ ਕਮਾਈਆ। ਅੱਸੂ ਕਹੇ ਮੈਂ ਚੜ੍ਹਿਆ ਲੋਕਮਾਤ ਜਗ, ਜਗ ਜੀਵਣ ਦਾਤੇ ਦਿਤੀ ਵਡਿਆਈਆ। ਮੈਂ ਮਾਨਵ ਵੇਖੇ ਉਪਰ ਸ਼ਾਹ ਰਗ, ਨਵ ਦਵਾਰ ਪੰਧ ਮੁਕਾਈਆ। ਸ਼ਰਅ ਸ਼ਰੀਅਤ ਤੱਕਣਾ ਹੱਜ,
ਕਾਅਬਿਆਂ ਪਰੇ ਫੋਲ ਫੁਲਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਵੇਖਣੀ ਅੱਗ, ਜੋ ਕਾਇਆ ਕੱਪੜ ਰਹੀ ਜਲਾਈਆ। ਦੀਨ ਮਜ਼੍ਹਬ ਖੋਜਣੀ ਹੱਦ, ਜੋ ਵੰਡਾਂ ਰਹੀ ਪਾਈਆ। ਖੇਲ ਵੇਖਣਾ ਸੂਰਾ ਸਰਬਗ, ਜੋ ਹਰਿ ਕਰਤਾ ਪੁਰਖ ਆਪ ਕਰਾਈਆ। ਦੀਨ ਦੁਨੀ ਤੱਕਣੀ ਅਲਪਗ, ਜੋ ਮਾਰਗ ਭੁਲੀ ਬੇਪ੍ਰਵਾਹੀਆ। ਧੁਰ ਦਾ ਸ਼ਬਦ ਅਗੰਮੀ ਸੁਣਨਾ ਨਦ, ਅਨਹਦ ਨਾਦੀ ਨਾਦ ਸ਼ਨਵਾਈਆ। ਨਿਰਗੁਣ ਨੂਰ ਜੋਤ ਤੱਕਣੀ ਲਟ ਲਟ, ਜੋ ਦੋ ਜਹਾਨਾਂ ਕਰੇ ਰੁਸ਼ਨਾਈਆ। ਇਕ ਨਾਮ ਦਾ ਖੁਲ੍ਹਿਆ ਵੇਖਣਾ ਹੱਟ, ਹਟਵਾਣਾ ਬਣੇ ਧੁਰਦਰਗਾਹੀਆ। ਮੈਂ ਪੰਧ ਮੁਕਾਇਆ ਨੱਠ ਨੱਠ, ਸਤਿਜੁਗ ਤਰੇਤਾ ਦੁਆਪਰ ਭੱਜਿਆ ਵਾਹੋ ਦਾਹੀਆ। ਮੇਰਾ ਸੰਮਤ ਸ਼ਹਿਨਸ਼ਾਹੀ ਚੜ੍ਹ ਗਿਆ ਅੱਠ, ਅੱਠਾਂ ਤਤਾਂ ਭੇਵ ਰਹੇ ਨਾ ਰਾਈਆ। ਮੇਰੇ ਮਹਿਬੂਬ ਨੇ ਕਲਜੁਗ ਅੰਤਮ ਖੇੜਾ ਕਰਨਾ ਭੱਠ, ਭਠਿਆਲਾ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਅੱਸੂ ਕਹੇ ਮੇਰਾ ਚੜ੍ਹਿਆ ਦਿਵਸ ਸੁਭਾਗਾ, ਪ੍ਰਭ ਦਏ ਮਾਣ ਵਡਿਆਈਆ। ਮੈਂ ਲੋਕਮਾਤ ਜਾਗਾ, ਆਲਸ ਨਿੰਦਰਾ ਰਹੀ ਨਾ ਰਾਈਆ। ਹਰਿ ਸਰਨਾਈ ਲਾਗਾ, ਦੂਸਰ ਓਟ ਨਾ ਕੋਇ ਤਕਾਈਆ। ਮੈਂ ਸੁਣੀ ਅਗੰਮੀ ਆਵਾਜ਼ਾ, ਪ੍ਰਭ ਸ਼ਬਦ ਦਿਤਾ ਦ੍ਰਿੜਾਈਆ। ਓਹ ਲੇਖਾ ਤੱਕ ਲੈ ਜੋ ਦੱਸ ਕੇ ਗਿਆ ਗੋਬਿਦ ਵਾਲਾ ਬਾਜਾ, ਕੀ ਬਾਜ਼ੀਗਰ ਆਪਣਾ ਸਵਾਂਗ ਵਰਤਾਈਆ। ਜੋ ਸ਼ਾਹੋ ਭੂਪ ਵਡ ਰਾਜਨ ਰਾਜਾ, ਸ਼ਹਿਨਸ਼ਾਹ ਇਕ ਨੂਰ ਅਲਾਹੀਆ। ਜਿਸ ਨੇ ਲੇਖਾ ਮੁਕਾਉਣਾ ਤਖ਼ਤ ਤਾਜਾ, ਤਖਤ ਨਿਵਾਸੀ ਰੋਵਣ ਮਾਰਨ ਧਾਹੀਆ। ਕਲਜੁਗ ਅੰਤਮ ਪ੍ਰਗਟ ਹੋ ਕੇ ਦੇਸ ਮਾਝਾ, ਸੰਬਲ ਆਪਣੀ ਰੁਤ ਸੁਹਾਈਆ। ਜਿਸ ਦੀ ਆਸ਼ਾ ਰਖੀ ਕ੍ਰਿਸ਼ਨ ਰਾਧਾ, ਸੀਤਾ ਰਾਮ ਬੈਠੇ ਧਿਆਨ ਲਗਾਈਆ। ਜਿਸ ਨੇ ਚਾਰ ਜੁਗ ਦੇ ਸ਼ਾਸਤਰਾਂ ਤੋਂ ਬਾਹਰ ਕਰਨਾ ਵਾਧਾ, ਵੇਦ ਪੁਰਾਨ ਬੈਠਣ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਅੱਸੂ ਕਹੇ ਨਾਰਦ ਤੂੰ ਕਿਧਰੋਂ ਆਇਆ, ਸੱਜਣਾ ਭੇਵ ਦੇਣਾ ਖੁਲਾਈਆ। ਨਾਰਦ ਕਹੇ ਮੈਂ ਤੱਕਾਂ ਤ੍ਰੈਗੁਣ ਮਾਇਆ, ਰਜੋ ਤਮੋ ਸਤੋ ਫੋਲ ਫੁਲਾਈਆ। ਉੱਤਰ ਪੂੱਰਬ ਪੱਛਮ ਦੱਖਣ ਭੱਜਾਂ ਵਾਹੋ ਦਾਹਿਆ, ਨੌ ਖੰਡ ਆਪਣਾ ਪੰਧ ਮੁਕਾਈਆ। ਮਾਨਵ ਵੇਖਿਆ ਹਿਰਦੇ ਹਰਿ ਨਾ ਕਿਸੇ ਵਸਾਇਆ, ਵਸਲ ਯਾਰ ਨਾ ਕੋਇ ਕਰਾਈਆ। ਸਦੀ ਚੌਧਵੀਂ ਦਰੋਹੀ ਦਰੋਹੀ ਕਰੇ ਮਰੇ ਖ਼ੁਦਾਇਆ, ਖ਼ਾਲਕ ਖ਼ਲਕ ਕੀ ਤੇਰੀ ਬੇਪ੍ਰਵਾਹੀਆ। ਮੈਨੂੰ ਤੇਈ ਅਵਤਾਰਾਂ ਹਾਲ ਸੁਣਾਇਆ, ਉਚੀ ਕੂਕ ਕੂਕ ਜਣਾਈਆ। ਨਾਨਕ ਗੋਬਿੰਦ ਭੇਵ ਖੁਲਾਇਆ, ਪਰਦਾ ਪਰਦਿਆਂ ਵਿਚੋਂ ਉਠਾਈਆ। ਚਾਰ ਕੁੰਟ ਦਹਿ ਦਿਸ਼ਾ ਸਾਜਣ ਮੀਤ ਨਜ਼ਰ ਕੋਇ ਨਾ ਆਇਆ, ਮੁਹੱਬਤ ਵਿਚ ਨਾ ਕੋਇ ਸਮਾਈਆ। ਜਿਧਰ ਤੱਕਾਂ ਅੰਧੇਰਾ ਛਾਇਆ, ਨੂਰੀ ਚੰਦ ਨਾ ਕੋਇ ਚਮਕਾਈਆ। ਮੈਂ ਪ੍ਰਭੂ ਦੇ ਅਗੇ ਵਾਸਤਾ ਪਾਇਆ, ਖ਼ਾਲੀ ਝੋਲੀ ਅਗੇ ਡਾਹੀਆ। ਤੇਰਾ ਨਾਮ ਕਲਮਾ ਕਿਸੇ ਦਾ ਅੰਦਰ ਕਰੇ ਨਾ ਕੋਇ ਸਫਾਇਆ, ਪੜ੍ਹ ਪੜ੍ਹ ਥੱਕੀ ਜਗਤ ਲੋਕਾਈਆ। ਤੈਨੂੰ ਕਿਹਾ ਦਾਈ ਦਾਇਆ, ਦਇਆਵਾਨ ਕੀ ਤੇਰੀ ਬੇਪ੍ਰਵਾਹੀਆ। ਕਲਜੁਗ ਸਭ ਨੂੰ ਰਿਹਾ ਭੁਲਾਇਆ, ਮਨੂਆ ਮਨ ਦਿਤਾ ਬਦਲਾਈਆ। ਸਾਧ ਸੰਤ ਜੀਵ ਜੰਤ ਤੇਰਾ ਦਰਸ ਕਿਸੇ ਨਾ ਪਾਇਆ, ਸਮ ਦਰਸੀ ਤੇਰੀ ਸਮਝ ਕਿਸੇ ਨਾ ਆਈਆ। ਓਹ ਲਹਿਣਾ ਮੁਕਾਉਣਾ ਸੀਸ ਧੜਿਆ, ਪੰਜ ਤਤ ਖੋਜ ਖੁਜਾਈਆ। ਤੋੜਨਾ ਹਉਮੇ ਹੰਕਾਰੀ ਗੜ੍ਹਿਆ, ਨਿਮਰਤਾ ਆਪਣੀ ਇਕ ਸਮਝਾਈਆ। ਆਹ ਤੱਕ ਔਹ ਤੱਕ ਦੀਨ ਮਜ਼੍ਹਬ ਜਗਤ ਅਗਨੀ
ਸੜ੍ਹਿਆ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਪੁਰਖ ਅਕਾਲ ਦੀ ਸਰਨ ਕੋਇ ਨਾ ਪਰਿਆ, ਗ੍ਰੰਥ ਸ਼ਾਸਤਰਾਂ ਸਾਰੇ ਸੀਸ ਨਿਵਾਈਆ। ਮਾਨਸ ਜਨਮ ਕਲਜੁਗ ਜੀਵਾਂ ਹਰਿਆ, ਹਰਿਜਨ ਮੇਲਾ ਮਿਲੇ ਨਾ ਧੁਰ ਦੇ ਮਾਹੀਆ। ਸਚ ਦਵਾਰ ਮਿਲੇ ਕਿਸੇ ਨਾ ਘਰਿਆ, ਗ੍ਰਹਿ ਮੰਦਰ ਵਜੇ ਨਾਂ ਕੋਇ ਵਧਾਈਆ। ਆਤਮ ਧਾਰ ਪਰਮਾਤਮ ਪਲੂ ਕੋਇ ਨਾ ਫੜਿਆ, ਮੰਜ਼ਲ ਹਕ ਨਾ ਕੋਇ ਚੜ੍ਹਾਈਆ। ਸਚ ਸੰਦੇਸ਼ਾ ਦੇਵਾਂ ਅੜਿਆ, ਧੁਰ ਫ਼ਰਮਾਨਾ ਇਕ ਸੁਣਾਈਆ। ਜਿਸ ਵਿਸ਼ਨ ਬ੍ਰਹਮਾ ਸ਼ਿਵ ਘਾੜਨ ਘੜਿਆ, ਸੋ ਲੱਖ ਚੁਰਾਸੀ ਭੰਨਣਹਾਰ ਅਖਵਾਈਆ। ਉਸ ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਸਰਗੁਣ ਧਾਰ ਧਰਨੀ ਧਰਤ ਧਵਲ ਧੌਲ ਉਤੇ ਆਪਣਾ ਅਗੰਮਾ ਚਰਨ ਧਰਿਆ, ਜਿਸ ਦੀ ਸਰਨ ਸਾਰੇ ਰਹੇ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਦਇਆ ਕਮਾਈਆ। ਨਾਰਦ ਕਹੇ ਅੱਸੂ ਮੇਰੀ ਆਸ਼ਾ ਵਸੀਹ, ਵਸੀਯਤ ਪੈਗ਼ੰਬਰ ਅਵਤਾਰਾਂ ਗੁਰੂਆਂ ਵੇਖ ਵਖਾਈਆ। ਤੇਰੇ ਦਰ ਹਾਜ਼ਰ ਹੋਵੇ ਮਸੀਹ, ਮਸਲਾ ਅਗਲਾ ਦਏ ਸਮਝਾਈਆ। ਜਿਸ ਵਿਚ ਪ੍ਰਵਦਿਗ਼ਾਰ ਦੀ ਹੋਵੇ ਤਰਜੀਹ, ਦੂਜਾ ਹੁਕਮ ਨਾ ਕੋਇ ਵਰਤਾਈਆ। ਓਹ ਖੇਲ ਕਰੇ ਮਾਲਕ ਰੱਬੀ, ਰਬੀਉਲ ਸਾਨੀ ਦਏ ਗਵਾਹੀਆ। ਜੋ ਆਸ਼ਾ ਰਖੀ ਇਕ ਲੱਖ ਚਵ੍ਹੀ ਹਜ਼ਾਰ ਨਬੀ, ਰਸੂਲ ਰਸੂਲ ਇਲਾਹ ਕਹਿ ਕੇ ਸੀਸ ਨਿਵਾਈਆ। ਉਸ ਦੀ ਖੇਲ ਹੋਣੀ ਜੱਦੀ, ਯਦੀ ਆਪਣਾ ਹੁਕਮ ਵਰਤਾਈਆ। ਅਵਤਾਰ ਪੈਗ਼ੰਬਰ ਗੁਰ ਜਿਸ ਦਵਾਰੇ ਬੈਠਣ ਹੱਥ ਬੱਧੀ, ਬੰਦਨਾ ਵਿਚ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਜੋਤ ਬਿਨ ਵਰਨ ਗੋਤ ਸਤਿ ਸਰੂਪ ਅਗੰਮੀ ਜਗੀ, ਜਾਗਰਤ ਆਪਣਾ ਖੇਲ ਖਿਲਾਈਆ।
੧ ਅੱਸੂ ਸ਼ਹਿਨਸ਼ਾਹੀ ਸੰਮਤ ਅੱਠ ਇੰਗਲੈਂਡ ਸਾਊਥ ਹਾਲ ੮੨ ਰੈਨਲੇ ਰੋਡ ਜੁਗਿੰਦਰ ਸਿੰਘ ਦੇ ਗ੍ਰਹਿ ਸਰਬ ਹਰਿ ਸੰਗਤ ਨਵਿਤ
ਅੱਸੂ ਕਹੇ ਮੇਰੇ ਮਾਲਕ ਸਹੀ ਸਲਾਮਤ, ਪੁਰਖ ਅਕਾਲ ਦੀਨ ਦਿਆਲ ਤੇਰੀ ਸਰਨਾਈਆ। ਮੈਂ ਬੰਦਗੀ ਵਿਚ ਕਰਾਂ ਡੰਡਾਵਤ, ਬਿਨ ਸੀਸ ਧੜ ਲਾਗਾਂ ਪਾਈਂਆ। ਮੇਰੇ ਮਿਹਰਵਾਨ ਮਹਿਬੂਬ ਆਪਣੀ ਦੀਨ ਦੁਨੀ ਤੱਕ ਅੰਦਰ ਬਗ਼ਾਵਤ, ਬਗ਼ਲਗੀਰ ਨਜ਼ਰ ਕੋਇ ਨਾ ਆਈਆ। ਅਵਤਾਰ ਪੈਗ਼ੰਬਰ ਗੁਰੂਆਂ ਤੇਰਾ ਨਾਮ ਕਲਮਾ ਰਖੀ ਧੁਰ ਦੀ ਨਾਮ ਅਮਾਨਤ, ਸਚ ਸਵਾਮੀ ਤੇਰੇ ਅਗੇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਵਡਿਆਈਆ। ਅੱਸੂ ਕਹੇ ਮੇਰੇ ਪ੍ਰਭੂ ਮੈਂ ਦੇਵਾਂ ਉਚੀ ਹੋਕਾ, ਹੁਕਮ ਧੁਰ ਦਾ ਇਕ ਜਣਾਈਆ। ਭੇਵ ਰਹੇ ਨਾ ਚੌਦਾਂ ਲੋਕਾਂ, ਚੌਦਾਂ ਤਬਕ ਉਠਣ ਥਾਉਂ ਥਾਈਂਆ। ਤੇਰਾ ਅਗੰਮਾ ਹੋਵੇ ਅਗੰਮ ਸਲੋਕਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਵੱਜੇ ਇਕ ਵਧਾਈਆ। ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਲਾਸ਼ਰੀਕ ਵੇਖ ਧਰਨੀ ਉਤੇ ਮੌਕਾ, ਪਰਦਾ ਪਰਦਿਆਂ ਵਿਚੋਂ ਉਠਾਈਆ। ਕਲਜੁਗ ਕੂੜੀ ਕਿਰਿਆ ਵਹਿਣ ਵਿਚ ਵਹੇ ਧਰਮ ਦੀ ਨੌਕਾ, ਨਈਆ ਪਾਰ ਨਾ ਕੋਇ ਕਰਾਈਆ। ਕਿਸੇ ਭੈ ਰਿਹਾ ਨਾ ਤੇਰੇ ਭਾਉ ਕਾ, ਦੁਤੀਆ ਭਾਉ ਨਾ ਕੋਇ ਮਿਟਾਈਆ। ਨਗਾਰਾ ਵੱਜੇ ਨਾ ਵਾਹੋ ਵਾਹੋ ਕਾ, ਵਾਹਿਗੁਰੂ ਤੇਰੀ ਸਿਫ਼ਤ ਨਾ ਕੋਇ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ
ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਤੇਰੀ ਸਰਨਾਈਆ। ਅੱਸੂ ਕਹੇ ਮੈਂ ਰਖਾਂ ਇਕ ਉਡੀਕ, ਆਸ ਆਸਾ ਵਿਚ ਜਣਾਈਆ। ਪੇਸ਼ੀਨਗੋਈਆਂ ਵੇਖ ਤਰੀਕ, ਤਵਾਰੀਖ ਚਾਰ ਜੁਗ ਦੀ ਦਏ ਗਵਾਹੀਆ। ਨਾਮ ਕਲਮੇ ਤੱਕ ਹਦੀਸ, ਹਜ਼ਰਤ ਹਜ਼ੂਰ ਵੇਖ ਵਖਾਈਆ। ਦੀਨਾਂ ਮਜ਼੍ਹਬਾਂ ਰਾਹ ਤੱਕ ਨੀਤ, ਨੀਤੀਵਾਨ ਕੀ ਤੇਰੀ ਬੇਪ੍ਰਵਾਹੀਆ। ਝਗੜਾ ਦਿਸੇ ਮੰਦਰ ਮਸੀਤ, ਕਾਇਆ ਕਾਅਬੇ ਹਕ ਨਾ ਕੋਇ ਰੁਸ਼ਨਾਈਆ। ਪੂਰਬ ਲੇਖਾ ਤੇਰਾ ਕਲਮਾ ਕਰੇ ਤਸਦੀਕ, ਸ਼ਹਾਦਤ ਸ਼ਹਿਨਸ਼ਾਹ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਪੁਰਖ ਅਕਾਲ ਕਹੇ ਸੁਣ ਅੱਸੂ ਮੇਰੇ ਨੰਨ੍ਹੇ ਬੱਚੇ, ਬਚਪਨ ਤੇਰਾ ਵੇਖ ਵਖਾਈਆ। ਅਵਤਾਰ ਪੈਗ਼ੰਬਰ ਗੁਰੂ ਧੁਰ ਦੇ ਬੱਚੇ, ਸੰਗੀ ਸਾਥੀ ਜੁਗ ਚੌਕੜੀ ਤੇਰੇ ਨਾਲ ਰਲਾਈਆ। ਜੋ ਭਾਂਡੇ ਭੰਨ ਗਏ ਕਾਇਆ ਮਾਟੀ ਕੱਚੇ, ਤਨ ਵਜੂਦ ਰਿਹਾ ਨਾ ਰਾਈਆ। ਮੇਰੀ ਸ਼ਬਦ ਧਾਰ ਵਿਚ ਰੱਤੇ, ਰਤਨ ਅਮੋਲਕ ਆਪਣੀ ਕੀਮਤ ਜਗਤ ਤੋਂ ਬਾਹਰ ਰਖਾਈਆ। ਜਿਨ੍ਹਾਂ ਸੰਦੇਸ਼ੇ ਦਿਤੇ ਮੇਰੇ ਪਤੇ, ਪਤਿਪਰਮੇਸ਼ਵਰ ਕਹਿ ਕੇ ਸਾਰੇ ਗਏ ਗਾਈਆ। ਗੋਬਿੰਦ ਅੰਤ ਡੰਕ ਵਜਾਇਆ ਫ਼ਤਹਿ, ਫ਼ਾਤਿਆ ਪੜ੍ਹੇ ਕੂੜ ਲੋਕਾਈਆ। ਜੋ ਸਾਹਿਬ ਇਕ ਸਮਰਥੇ, ਸਮਰਥ ਪੁਰਖ ਨੂਰ ਅਲਾਹੀਆ। ਜਿਸ ਦੀ ਚਾਰ ਜੁਗ ਦੇ ਸ਼ਾਸਤਰ ਕਥਨਾ ਕਥਨੀ ਕਥ ਰਹੇ ਕਥੇ, ਅੰਤ ਕਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਅੱਸੂ ਕਹੇ ਪ੍ਰਭੂ ਮੈਂ ਜੁਗ ਚੌਕੜੀ ਪੁਰਾਣਾ, ਪੂਰਬ ਲੇਖਾ ਤੇਰੇ ਅਗੇ ਟਿਕਾਈਆ। ਤੂੰ ਵੇਖਣਹਾਰਾ ਸ੍ਰੀ ਭਗਵਾਨਾ, ਨੂਰ ਨੁਰਾਨਾ ਨੂਰ ਅਲਾਹੀਆ। ਤੈਨੂੰ ਝੁਕਦੇ ਜ਼ਿਮੀਂ ਅਸਮਾਨਾ, ਲੋਕ ਪਰਲੋਕ ਸੀਸ ਨਿਵਾਈਆ। ਤੂੰ ਆਦਿ ਜੁਗਾਦੀ ਨੌਜਵਾਨਾ, ਮਰਦ ਮਦਾਨਾ ਇਕ ਅਖਵਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪਹਿਰ ਕੇ ਬਾਣਾ, ਅਵਤਾਰ ਪੈਗ਼ੰਬਰ ਗੁਰ ਗੁਰੂ ਨਾਉਂ ਪ੍ਰਗਟਾਈਆ। ਮੈਂ ਸੁਣਦਾ ਰਿਹਾ ਤੇਰਾ ਨਿਰਅੱਖਰ ਧਾਰ ਗਾਣਾ, ਜੋ ਅੱਖਰਾਂ ਵਿਚ ਸਿਫ਼ਤ ਸਾਲਾਹੀਆ। ਤੇਰਾ ਨੂਰ ਜ਼ਹੂਰ ਸ਼ਹਿਨਸ਼ਾਹ ਜਗ ਨੇਤਰ ਨਾ ਕਿਸੇ ਪਹਿਚਾਨਾ, ਪਹਿਚਾਨ ਵਿਚ ਕਦੇ ਨਾ ਆਈਆ। ਤੂੰ ਮਿਹਰਵਾਨ ਮਿਹਰਵਾਨ ਮਿਹਰਵਾਨਾ, ਮਹਿਬੂਬ ਤੇਰੇ ਹੱਥ ਵਡਿਆਈਆ। ਅੰਤ ਵੇਖ ਲੈ ਆਪਣਾ ਦੀਨ ਦੁਨੀ ਵਾਲਾ ਜ਼ਮਾਨਾ, ਜ਼ਿਮੀਂ ਜ਼ਮਾ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਦਇਆ ਕਮਾਈਆ। ਅੱਸੂ ਕਹੇ ਤੇਰੇ ਕੋਲ ਪ੍ਰਭੂ ਮੇਰੇ ਓਹ ਖ਼ਤ, ਜਿਸ ਦਾ ਅੱਖਰ ਨਜ਼ਰ ਕਿਸੇ ਨਾ ਆਈਆ। ਉਸ ਦੇ ਵਿਚ ਇਕੋ ਬ੍ਰਹਮ ਮਤ, ਜੋ ਬ੍ਰਹਮਾ ਵਿਸ਼ਨ ਸ਼ਿਵ ਦਿਤੀ ਸਮਝਾਈਆ। ਝਗੜਾ ਦਿਸੇ ਨਾ ਕੋਈ ਤਤ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਕਰੇ ਨਾ ਕੋਇ ਲੜਾਈਆ। ਸ਼ਰਅ ਵਿਚ ਉਬਲੇ ਕੋਇ ਨਾ ਰਤ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਕੋਇ ਹਲਕਾਈਆ। ਮੈਂ ਤੇਰੇ ਅਗੇ ਕਰਾਂ ਆਪਣੇ ਖ਼ਾਲੀ ਹੱਥ, ਬਿਨਾ ਹਥੇਲੀ ਝੋਲੀ ਡਾਹੀਆ। ਪਰਮ ਪੁਰਖ ਪਰਮਾਤਮ ਆਤਮ ਦੇ ਅਗੰਮੀ ਵਥ, ਵਾਸਤਾ ਤੇਰੇ ਨਾਲ ਰਖਾਈਆ। ਤੂੰ ਜੁਗ ਜੁਗ ਮਾਨਸ ਮਾਨਵ ਮਾਨੁੱਖ ਚਲਾਏ ਰਥ, ਰਥ ਰਥਵਾਹੀ ਇਕ ਅਖਵਾਈਆ। ਤੇਰੇ ਸਰਨ ਸਰਨਾਈ ਰਿਹਾ ਢੱਠ, ਧੂੜੀ ਚਰਨਾਂ ਖ਼ਾਕ ਰਮਾਈਆ। ਝਗੜਾ ਮੇਟ ਕੇ ਤਤ ਅੱਠ, ਨੌ ਦਰ ਲੇਖਾ ਰਹੇ ਨਾ ਰਾਈਆ। ਸਤਿ ਧਰਮ ਦੀ ਦੇ ਸੁਮੱਤ, ਸਤਿਗੁਰ ਦਾਤਾ ਬਣ ਕੇ ਬੇਪ੍ਰਵਾਹੀਆ। ਕਲਜੁਗ ਅੰਤਮ ਸਭ ਦੀ ਰਖਣੀ ਪਤ, ਪਤਿਪਰਮੇਸ਼ਵਰ ਆਪਣੀ ਦਇਆ ਕਮਾਈਆ।
ਆਤਮ ਪਰਮਾਤਮ ਜੋੜਨਾ ਨੱਤ, ਪਾਰਬ੍ਰਹਮ ਬ੍ਰਹਮ ਮੇਲਾ ਮੇਲਣਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਸਚ ਤੇਰੀ ਸਰਨਾਈਆ। ਪੁਰਖ ਅਕਾਲ ਕਹੇ ਅੱਸੂ ਪੂਰੀ ਆਸ ਕਰਾਵਾਂਗਾ। ਨਿਰਗੁਣ ਨੂਰ ਜੋਤ ਪ੍ਰਕਾਸ਼ ਇਕ ਦ੍ਰਿੜਾਵਾਂਗਾ। ਸ਼ਬਦ ਅਗੰਮੀ ਨਾਦ, ਧੁਨ ਅਨਾਦੀ ਇਕ ਸੁਣਾਵਾਂਗਾ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਮਾਰ ਆਵਾਜ਼, ਸੋਈ ਸੁਰਤ ਆਪ ਹਿਲਾਵਾਂਗਾ। ਜਿਸ ਕਾਰਨ ਗੋਬਿੰਦ ਉਡਾਇਆ ਬਾਜ, ਬਾਜਾਂ ਵਾਲੇ ਦਾ ਭੇਵ ਖੁਲਾਵਾਂਗਾ। ਦੀਨ ਮਜ਼੍ਹਬ ਦਾ ਬਦਲ ਦੇ ਰਾਜ, ਰਈਅਤ ਮਾਨਵ ਜ਼ਾਤੀ ਇਕ ਦਰਸਾਵਾਂਗਾ। ਪਾਰਬ੍ਰਹਮ ਹੋ ਕੇ ਪਕੜਾਂ ਵਾਗ, ਵਾਗਾਂ ਦੋ ਜਹਾਨਾਂ ਹੱਥ ਰਖਾਵਾਂਗਾ। ਕਲਜੁਗ ਕੂੜੀ ਕਿਰਿਆ ਬੁੱਧੀ ਬਦਲ ਕੇ ਕਾਗ, ਗੁਰਮੁਖ ਹੰਸ ਆਪ ਪ੍ਰਗਟਾਵਾਂਗਾ। ਨਿਰੰਤਰ ਦੇ ਕੇ ਇਕ ਵੈਰਾਗ, ਬਸੰਤਰ ਕੂੜੀ ਮਾਤ ਬੁਝਾਵਾਂਗਾ। ਗੁਰਮੁਖਾਂ ਕਰ ਕੇ ਵਡ ਵਡਭਾਗ, ਸਿਰ ਆਪਣਾ ਹੱਥ ਟਿਕਾਵਾਂਗਾ। ਦੀਪਕ ਜੋਤ ਜਗਾ ਚਰਾਗ਼, ਚਰਾਗਾਹਾਂ ਆਪ ਰੁਸ਼ਨਾਵਾਂਗਾ। ਇਨਸਾਨ ਇਨਸਾਨੀਅਤ ਦਾ ਦੇ ਸਮਾਜ, ਸਮਿਗਰੀ ਸਚ ਨਾਮ ਵਰਤਾਵਾਂਗਾ। ਜੋਤੀ ਸ਼ਬਦ ਖੇਲ ਕਰ ਕੇ ਵਿਚ ਪੰਜ ਆਬ, ਪੰਜਾ ਨੌ ਖੰਡ ਪ੍ਰਿਥਮੀ ਸੱਤ ਦੀਪ ਆਪ ਉਠਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਵਾਂਗਾ। ਸਚ ਕਰਨੀ ਕਾਰ ਕਮਾਏਗਾ। ਦੀਨ ਦਿਆਲ ਦਇਆ ਕਮਾਏਗਾ। ਜੋਤੀ ਜਾਤਾ ਡਗਮਗਾਏਗਾ। ਸ਼ਬਦੀ ਸਤਿਗੁਰ ਇਕ ਉਪਜਾਏਗਾ। ਬਿਨ ਰੂਪ ਰੰਗ ਰੇਖ ਖੇਲ ਖਿਲਾਏਗਾ। ਦੇਸ ਪਰਦੇਸ ਦੋ ਜਹਾਨਾਂ ਵੇਸ ਵਟਾਏਗਾ। ਭੇਵ ਅਭੇਦਾ ਅਛਲ ਅਛੇਦਾ ਆਪ ਸਮਝਾਏਗਾ। ਅੰਤਮ ਲੇਖਾ ਪੂਰਾ ਕਰ ਕੇ ਚਾਰ ਵੇਦਾ, ਪੁਰਾਨ ਅਠਾਰਾਂ ਲੱਖ ਚਾਰ ਹਜ਼ਾਰ ਸਤਾਰਾਂ, ਸਲੋਕ ਆਪਣੇ ਵਿਚ ਛੁਪਾਏਗਾ। ਨਿਰਗੁਣ ਨੂਰ ਹੋ ਕੇ ਜ਼ਾਹਿਰਾ, ਜ਼ਾਹਰ ਜ਼ਹੂਰ ਆਪ ਰੁਸ਼ਨਾਏਗਾ। ਜਿਸ ਝਗੜਾ ਪਾਉਣਾ ਵਿਚ ਕਹਿਰਾ, ਮੁਹੰਮਦ ਦਾ ਹਮਦ ਦਾ ਲੇਖਾ ਵੇਖ ਵਖਾਏਗਾ। ਨੌਵਾਂ ਦੇਸਾਂ ਹੋਏ ਮੁਸ਼ਾਇਰਾ, ਮੁਸ਼ਕਲ ਸਭ ਦੀ ਵੇਖ ਵਖਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਹੁਕਮ ਇਕ ਸੁਣਾਏਗਾ। ਅੱਸੂ ਕਹੇ ਪ੍ਰਭੂ ਮੇਰੇ ਮਾਲਕ ਵੇਖ ਆਪਣਾ ਕੌਲ ਇਕਰਾਰ, ਇਕਰਾਰਨਾਮਾ ਦਿਆਂ ਜਣਾਈਆ। ਜਿਥੇ ਸ਼ਰਅ ਦਾ ਨਹੀਂ ਕੋਈ ਤਕਰਾਰ, ਝਗੜਾ ਦਿਸੇ ਨਾ ਖ਼ਲਕ ਖ਼ੁਦਾਈਆ। ਹੁਕਮ ਤੇਰਾ ਸੱਚੀ ਸਰਕਾਰ, ਆਅਲਾ ਅਦਨਾ ਸੁਣੇ ਚਾਈਂ ਚਾਈਂਆ। ਤੂੰ ਸ਼ਾਹ ਸੁਲਤਾਨਾ ਨੌਜਵਾਨਾ ਪਰਵਰਦਿਗਾਰ, ਪਾਰਬ੍ਰਹਮ ਪਤਿਪਰਮੇਸ਼ਵਰ ਇਕ ਅਖਵਾਈਆ। ਤੈਨੂੰ ਹਜ਼ਰਤ ਕਿਹਾ ਇਸਤਗੁਫ਼ਾਰ, ਗੁਫ਼ਤ ਸ਼ਨੀਦ ਤੇਰਾ ਕਲਮਾ ਸੁਣੇ ਚਾਈਂ ਚਾਈਂਆ। ਤੇਰਾ ਨੂਰ ਅਲਾਹ ਰੂਪ ਦਿਸੇ ਨਾ ਨਰ ਨਾਰ, ਪੁਰਖ ਪੁਰਖੋਤਮ ਤੇਰੀ ਵਡ ਵਡਿਆਈਆ। ਦੀਨ ਦੁਨੀ ਲੱਖ ਚੁਰਾਸੀ ਜੀਵ ਜੰਤ ਅੰਤਮ ਹੋਏ ਸਾਰੇ ਗੁਨਾਹਗਾਰ, ਪਾਕ ਪਤਤ ਪੁਨੀਤ ਨਜ਼ਰ ਕੋਇ ਨਾ ਆਈਆ। ਨਾਤਾ ਛਡਦੇ ਜਾਂਦੇ ਤੇਈ ਅਵਤਾਰ, ਰਾਮ ਕ੍ਰਿਸ਼ਨ ਰਹੇ ਸੁਣਾਈਆ। ਮੂਸਾ ਕਹੇ ਕੂਕ ਲਲਕਾਰ, ਕੋਹਤੂਰ ਨਾਲ ਦਏ ਗਵਾਹੀਆ। ਈਸਾ ਕਹੇ ਜਿਸ ਸਲੀਵ ਮੇਰੇ ਗਲ ਵਿਚ ਦਿਤੀ ਡਾਰ, ਓਹ ਬਾਪ ਧੁਰਦਰਗਾਹੀਆ। ਹਜ਼ਰਤ ਮੁਹੰਮਦ ਕਿਹਾ ਮੈਨੂੰ ਉਸ ਉਤੇ ਇਤਬਾਰ, ਜੋ ਨੂਰ ਨੁਰਾਨਾ ਨਜ਼ਰੀ ਆਈਆ। ਸਤਿਗੁਰ ਨਾਨਕ ਕਿਹਾ ਜਿਸ ਦਾ ਨਾਮ ਸਤਿ ਕਰਾ ਪ੍ਰਚਾਰ, ਪ੍ਰਾਚੀਨ ਦਾ ਲੇਖਾ ਵੇਖ ਵਖਾਈਆ। ਗੋਬਿੰਦ ਕਿਹਾ ਜਿਸ ਨੇ ਬਖ਼ਸ਼ਿਆ ਖੜਗ ਖੰਡਾ ਕਟਾਰ, ਸ਼ਸਤਰ ਧੁਰ ਦਰਗਾਹੀਆ। ਓਹ ਕਲਜੁਗ ਅੰਤਮ ਆਵੇ ਕਲ ਕਲਕੀ
ਲਏ ਅਵਤਾਰ, ਅਵਤਰ ਆਪਣਾ ਫੇਰਾ ਪਾਈਆ। ਸੰਬਲ ਵਸੇ ਧਾਮ ਨਿਆਰ, ਜਿਸ ਸੰਬਲ ਦਾ ਲੇਖਾ ਵੇਦ ਵਿਆਸ ਗਿਆ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਹੁਕਮ ਆਪ ਵਰਤਾਈਆ। ਅੱਸੂ ਕਹੇ ਪ੍ਰਭੂ ਮੇਰੇ ਕੋਲ ਲੇਖ ਲਿਖਤ ਪੁਰਾਣੀ, ਪੁਨਹ ਪੁਨਹ ਸੀਸ ਨਿਵਾਈਆ। ਮੈਂ ਉਹ ਦੱਸਾਂ ਲੇਖਾ ਜਿਸ ਵੇਲੇ ਬਣਿਆ ਨਹੀਂ ਸੀ ਕੋਈ ਵੇਦ ਪੁਰਾਨੀ, ਗੀਤਾ ਗਿਆਨ ਨਾ ਕੋਇ ਦ੍ਰਿੜਾਈਆ। ਬਾਲਮੀਕ ਦੀ ਨਹੀਂ ਸੀ ਕੋਈ ਨਿਸ਼ਾਨੀ, ਸੀਤਾ ਰਾਮ ਨਾ ਕੋਇ ਜਣਾਈਆ। ਪੈਗ਼ੰਬਰਾਂ ਨੂਰ ਨਾ ਚਮਕਿਆ ਜਿਸਮ ਜਿਸਮਾਨੀ, ਸ਼ਰਅ ਸ਼ਰਅ ਨਾ ਕੋਇ ਵਖਾਈਆ। ਮੰਤਰ ਸੁਣਿਆ ਨਾ ਕਿਸੇ ਸਤਿਨਾਮੀ, ਡੰਕਾ ਫਤਹਿ ਨਾ ਕੋਇ ਦ੍ਰਿੜਾਈਆ। ਤੂੰ ਮੇਰੇ ਉਤੇ ਆਦਿ ਕੀਤੀ ਮਿਹਰਵਾਨੀ, ਜੁਗ ਜੁਗਾਦਿ ਮੇਰੇ ਵਿਚ ਟਿਕਾਈਆ। ਇਕ ਸੰਦੇਸ਼ਾ ਦਿਤਾ ਮੇਰਾ ਖੇਲ ਹੋਵੇ ਮਹਾਨੀ, ਮਹਿੰਮਾ ਕਥ ਕਥ ਸਮਝਾਈਆ। ਨੌ ਸੌ ਚੁਰਾਨਵੇਂ ਚੌਕੜੀ ਜੁਗ ਪਿਛੋਂ ਪ੍ਰਗਟ ਹੋਵਾਂ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਇਕ ਅਖਵਾਈਆ। ਜਿਸ ਦਾ ਲੇਖਾ ਲਿਖ ਸਕੇ ਨਾ ਕੋਇ ਕਲਮ ਕਾਨੀ, ਕਾਗ਼ਜ਼ਾਤ ਨਾ ਕੋਇ ਚਤੁਰਾਈਆ। ਬ੍ਰਹਮਾ ਭੇਵ ਦੱਸ ਸਕਿਆ ਨਾ ਮੂਲ ਜ਼ਬਾਨੀ, ਚਾਰੇ ਮੁਖ ਚਾਰ ਕੁੰਟ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਭੇਵ ਖੁਲਾਈਆ। ਅੱਸੂ ਕਹੇ ਪ੍ਰਭੂ ਮੇਰੇ ਕੋਲ ਤੇਰਾ ਉਹ ਇਸ਼ਾਰਾ, ਜਿਸ ਨੂੰ ਐਸ਼ੋ ਇਸ਼ਰਤ ਕਰਨ ਵਾਲਾ ਸਮਝ ਕੋਇ ਨਾ ਪਾਈਆ। ਜਿਸ ਵਿਚ ਲੇਖਾ ਲਿਖਿਆ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕਿਸ ਬਿਧ ਹੋਵੇ ਪਾਰ ਕਿਨਾਰਾ, ਨਈਆ ਜਗਤ ਜਹਾਨ ਰਹਿਣ ਨਾ ਪਾਈਆ। ਆਸਾ ਰਖ ਕੇ ਜਾਣ ਤੇਈ ਅਵਤਾਰਾ, ਪੇਸ਼ੀਨਗੋਈਆਂ ਵਿਚ ਆਸ ਰਖਾਈਆ। ਜਿਸ ਦਾ ਪੈਗ਼ੰਬਰ ਕਰਨ ਮੁਜ਼ਾਹਿਰਾ, ਖ਼ੁਸ਼ੀ ਖ਼ੁਸ਼ੀ ਨਾਲ ਦ੍ਰਿੜਾਈਆ। ਉਹ ਅਮਾਮ ਅਮਾਮਾ ਨੂਰ ਨੁਰਾਨਾ ਹੋਵੇ ਜ਼ਾਹਿਰਾ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਜਿਸ ਦੀ ਤਾਰ ਸਿਤਾਰ ਨਾਨਕ ਨਿਰਗੁਣ ਸਰਗੁਣ ਵਜਾਈ ਵਿਚ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਸੁਣਨ ਥਾਉਂ ਥਾਈਂਆ। ਗੋਬਿੰਦ ਜਿਸ ਦਾ ਬੋਲਿਆ ਇਕ ਜੈਕਾਰਾ, ਧੁਰ ਦਾ ਹੁਕਮ ਹੁਕਮ ਸੁਣਾਈਆ। ਉਹ ਖੇਲ ਕਰੇ ਨਿਰਾਕਾਰ ਨਿਰੰਕਾਰ ਪਰਵਰਦਿਗਾਰਾ, ਬੇਐਬ ਨੂਰ ਖ਼ੁਦਾਈਆ। ਜਿਸ ਨੂੰ ਸਾਰਿਆਂ ਕਹਿਣਾ ਚਵ੍ਹੀਆਂ ਅਵਤਾਰਾ, ਅਮਾਮ ਅਮਾਮਾ ਆਪਣਾ ਰੂਪ ਪ੍ਰਗਟਾਈਆ। ਵੇਦ ਵਿਆਸੇ ਕਿਹਾ ਬ੍ਰਹਿਮਣ ਗੌੜ ਆਵੇ ਵਿਚ ਸੰਸਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਭੇਵ ਆਪ ਖੁਲਾਈਆ। ਅੱਸੂ ਕਹੇ ਪ੍ਰਭੂ ਇਕ ਹੋਰ ਮੇਰੇ ਕੋਲ ਤੇਰਾ ਲੇਖਾ, ਜਿਸ ਦੀ ਲਿਖਤ ਨਾ ਕੋਇ ਸਮਝਾਈਆ। ਤੈਨੂੰ ਸਭ ਨੇ ਕਿਹਾ ਵਸੇ ਸਚਖੰਡ ਸਾਚੇ ਦੇਸਾ, ਜਿਸ ਦੇਸ ਵਿਚ ਪ੍ਰਦੇਸੀ ਵੜਨ ਕੋਇ ਨਾ ਪਾਈਆ। ਤੈਨੂੰ ਮਾਲਕ ਮੰਨਿਆ ਆਦਿ ਅੰਤ ਹਮੇਸ਼ਾ, ਹਮ ਸਾਜਣ ਇਕੋ ਨਜ਼ਰੀ ਆਈਆ। ਪਰ ਸਚ ਦੱਸ ਮੇਰੇ ਸਾਹਿਬ ਕਲਜੁਗ ਅੰਤ ਕਿਉਂ ਦੀਨ ਦੁਨੀ ਪਿਆ ਭੁਲੇਖਾ, ਭਾਂਡਾ ਭਰਮ ਨਾ ਕੋਇ ਭੰਨਾਈਆ। ਮਾਣ ਰਿਹਾ ਨਾ ਗੋਬਿੰਦ ਵਾਲੇ ਕੇਸਾ, ਕੇਸਗੜ੍ਹ ਦਾ ਲੇਖਾ ਪੂਰ ਕਵਣ ਕਰਾਈਆ। ਉਹ ਤੱਕ ਝਗੜਾ ਪੈਣਾ ਮੁੱਲਾ ਸ਼ੇਖ਼ਾ, ਮੁਸਾਇਕ ਰੋਵਣ ਥਾਉਂ ਥਾਈਂਆ। ਦੀਨ ਮਜ਼੍ਹਬ ਰਹੇ ਕਿਸੇ ਨਾ ਹੇਤਾ, ਹਿਤਕਾਰੀ ਨਜ਼ਰ ਕੋਇ ਨਾ ਆਈਆ। ਅਸੂ ਕਹੇ ਮੈਨੂੰ ਬਲ ਦਵਾਰੇ ਦਾ ਬਾਵਨ ਦੇ ਹੁਕਮ ਦਾ ਚੇਤਾ, ਚੇਤਨ ਹੋ ਕੇ ਸੀਸ ਨਿਵਾਈਆ। ਕਲਜੁਗ ਅੰਤ ਸ੍ਰੀ ਭਗਵੰਤ ਨਿਰਗੁਣ ਧਾਰ ਆਵੇ ਸੰਸਾਰ ਖੇਲੇ ਅਗੰਮੀ ਖੇਡਾ, ਜਿਸ ਦੀ ਸਮਝ ਕੋਇ ਨਾ ਪਾਈਆ। ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਹੋਏ ਸਹਾਈਆ। ਅੱਸੂ ਕਹੇ ਮੈਂ ਵੇਖੀ ਆਪਣੀ ਜੇਬ, ਚਾਰ ਜੁਗ ਦਾ ਪਹਿਲਾ ਲਬਾਸ ਫੋਲ ਫੁਲਾਈਆ। ਉਸ ਦੇ ਵਿਚੋਂ ਨਿਕਲੀ ਉਹ ਅਗੰਮੀ ਕਿਤੇਬ, ਜੋ ਕੁਤਬਖ਼ਾਨਿਆਂ ਵਿਚ ਨਾ ਕਿਸੇ ਛਪਵਾਈਆ। ਓਹਦਾ ਅੱਖਰ ਇਕ ਕਹੇ ਕਲਜੁਗ ਅੰਤਮ ਦੀਨ ਦੁਨੀ ਅਵਤਾਰ ਪੈਗ਼ੰਬਰ ਗੁਰੂਆਂ ਨਾਲ ਕਰਨਾ ਫ਼ਰੇਬ, ਫ਼ਰਮਾਬਰਦਾਰ ਰਹਿਣ ਕੋਇ ਨਾ ਪਾਈਆ। ਆਤਮ ਪਰਮਾਤਮ ਦਾ ਜਾਣੇ ਕੋਇ ਨਾ ਭੇਤ, ਪਾਰਬ੍ਰਹਮ ਬ੍ਰਹਮ ਵਿਚ ਨਾ ਕੋਇ ਸਮਾਈਆ। ਪੁਰਖ ਅਕਾਲ ਦਾ ਦਰਸ ਕੋਈ ਨਾ ਕਰੇ ਨੇਤਨ ਨੇਤ, ਨਿਜ ਨੈਣ ਨਾ ਕੋਇ ਖੁਲਾਈਆ। ਜਗਤ ਤ੍ਰਿਸ਼ਨਾ ਭਰੇ ਕਿਸੇ ਨਾ ਪੇਟ, ਪਟਨੇ ਵਾਲਾ ਸੰਦੇਸਾ ਦੇ ਕੇ ਗਿਆ ਗੋਬਿੰਦ ਮਾਹੀਆ। ਈਸਾ ਕਿਹਾ ਮੇਰੀ ਵੀਹਵੀਂ ਸਦੀ ਮੇਰੇ ਪਿਤਾ ਦਾ ਕਰਨਾ ਸਭ ਨੇ ਵੇਟ, ਇੰਤਜ਼ਾਰ ਵਿਚ ਰਹਿਣਾ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਮੰਗ ਮੰਗਾਈਆ। ਅੱਸੂ ਕਹੇ ਪ੍ਰਭੂ ਆਹ ਵੇਖ ਹਜ਼ਰਤ ਮੁਹੰਮਦ ਦਾ ਇਕ ਪੱਤਰ, ਅਲਿਫ਼ ਯੇ ਤੋਂ ਬਿਨਾ ਨਜ਼ਰੀ ਆਈਆ। ਜਿਸ ਦੀ ਇਕ ਨਾਲ ਇਕ ਸਤਰ, ਸਤ੍ਹਾ ਬੁਲੰਦੀ ਜ਼ਿਮੀਂ ਅਸਮਾਨ ਦੋਵੇਂ ਵੇਖ ਵਖਾਈਆ। ਉਹ ਲੇਖਾ ਤੱਕ ਅਵਤਾਰਾਂ ਵਾਲਾ ਉਤੇ ਪੱਥਰ, ਪਾਹਨ ਦੇਣ ਗਵਾਹੀਆ। ਅੰਤ ਅਖ਼ੀਰ ਬੇਨਜ਼ੀਰ ਵੇਖ ਗੋਬਿੰਦ ਲੱਥਾ ਯਾਰ ਤੇਰੇ ਸਥਰ, ਯਾਰੜਾ ਸੇਜ ਹੰਢਾਈਆ। ਨੀਰ ਵਿਰੋਲਿਆ ਕੋਇ ਨਾ ਅੱਥਰ, ਇੰਞੂ ਹੰਝੂ ਨਾ ਕੋਇ ਵਹਾਈਆ। ਪੁਰਖ ਅਕਾਲ ਕਿਹਾ ਅੱਸੂ ਮੈਂ ਵੇਖਾਂ ਕਲਜੁਗ ਚੜ੍ਹ ਗਿਆ ਚੋਟੀ ਸਿਖ਼ਰ, ਸਿਖਿਆ ਮੇਰੀ ਸਭ ਨੂੰ ਦਿਤੀ ਭੁਲਾਈਆ। ਮੇਰਾ ਭੇਵ ਅਭੇਦਾ ਗੋਬਿੰਦ ਸੂਰਾ ਲੱਗਾ ਸੀ ਲਿਖਣ, ਲੇਖਾ ਅਗੰਮ ਅਥਾਹੀਆ। ਉਹ ਵੀ ਮੈਂ ਸਰਸੇ ਕਰਾਇਆ ਭੇਟਣ, ਜਗਤ ਨਿਸ਼ਾਨ ਵੇਖਣ ਕੋਇ ਨਾ ਪਾਈਆ। ਮੈਂ ਅੰਤ ਖੇਲ ਖਿਲਾਉਣਾ ਝਗੜਾ ਮਿਟਾਉਣਾ ਪੱਥਰ ਇੱਟਣ, ਏਕਾ ਇਸ਼ਟ ਹੋਵੇ ਖ਼ਲਕ ਖ਼ੁਦਾਈਆ। ਮੈਂ ਚਾਰ ਜੁਗ ਦੀ ਕਥਾ ਕਹਾਣੀ ਵੇਖਣੀ ਚਿਟਣ, ਜੋ ਚਿਠੀ ਬਿਨਾ ਚਿਠੀ ਰਸੈਣ ਤੋਂ ਗੁਰ ਅਵਤਾਰ ਪੈਗ਼ੰਬਰਾਂ ਦਿਤੀ ਪਹੁੰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪ੍ਰਵਾਹੀਆ। ਅੱਸੂ ਕਹੇ ਓਹ ਨਾਰਦ ਆ ਗਿਆ ਭੱਜਾ, ਬਿਨਾ ਭਜਨ ਬੰਦਗੀ ਰੌਲਾ ਰਿਹਾ ਪਾਈਆ। ਨਾਲੇ ਅੰਗੂਠਾ ਕਢ ਕੇ ਸੱਜਾ, ਸੱਜੇ ਹੱਥ ਦਾ ਰਿਹਾ ਵਖਾਈਆ। ਅੱਸੂ ਆ ਮਿਤਰਾ ਮੈਂ ਚਾਰ ਕੁੰਟ ਦੀ ਚਾਰ ਜੁਗ ਕਰ ਕੇ ਆਇਆ ਗਜ਼ਾ, ਨੌ ਖੰਡ ਪ੍ਰਿਥਮੀ ਸੱਤ ਦੀਪ ਫਿਰਿਆ ਥਾਉਂ ਥਾਈਂਆ। ਕਲਜੁਗ ਅੰਤ ਸਦੀ ਚੌਧਵੀਂ ਮੈਨੂੰ ਪਵਿਤਰ ਦਿਸੀ ਕੋਇ ਨਾ ਜਗਹ, ਧਰਨੀ ਧਰਤ ਧਵਲ ਧੌਲ ਮਾਰੇ ਧਾਹੀਆ। ਪ੍ਰਭ ਦਾ ਦਰਸ ਹੋਵੇ ਨਾ ਕਿਸੇ ਨੂੰ ਉਪਰ ਸ਼ਾਹ ਰਗਾ, ਨੌ ਦਵਾਰੇ ਪੰਧ ਨਾ ਕੋਇ ਮੁਕਾਈਆ। ਸਾਧਾਂ ਸੰਤਾਂ ਜੀਆਂ ਜੰਤਾਂ ਜਗਤ ਫ਼ਕੀਰਾਂ ਅਗਨੀ ਲੱਗੀ ਅੱਗਾ, ਤਾਮਸ ਤ੍ਰਿਸ਼ਨਾ ਦੂਰ ਨਾ ਕੋਇ ਕਰਾਈਆ। ਆਤਮ ਪਰਮਾਤਮ ਅੰਮ੍ਰਿਤ ਰਸ ਲਏ ਕੋਇ ਨਾ ਮਜ਼ਾ, ਬੂੰਦ ਸਵਾਂਤੀ ਕਵਲ ਨਾਭੀ ਨਾ ਕੋਇ ਟਪਕਾਈਆ। ਮੈਂ ਪੈਗ਼ੰਬਰਾਂ ਪੁੱਛਿਆ ਦਸੋ ਅੰਤ ਕੀ ਦਿਓਗੇ ਸਜ਼ਾ, ਜੋ ਭੁਲੀ ਖ਼ਲਕ ਨਾਮ ਖ਼ੁਦਾਈਆ। ਹਜ਼ਰਤ ਮੁਹੰਮਦ ਕਿਹਾ ਉਹ ਤੱਕ ਲੈ ਬ੍ਰਹਿਮਣਾ ਸਦੀ ਚੌਧਵੀਂ ਸਭ ਦੇ ਸਿਰ ਤੇ ਕੂਕਦੀ ਕਜ਼ਾ, ਕਜ਼ਾਕ ਵੇਖੇ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦੇ ਮਾਲਕ ਆਪਣੀ ਦਇਆ ਕਮਾਈਆ। ਅਸੂ ਕਹੇ ਮੇਰਾ ਇਕ ਅਵਰ ਨਿਸ਼ਾਨਾ, ਨਿਸ਼ਾਨ ਦੇਹੀ ਦਿਆਂ ਸਮਝਾਈਆ। ਜਿਹੜਾ ਅੰਤਮ ਮਸੀਹ
ਨੇ ਦਿਤਾ ਬਿਆਨਾ, ਬਿਨਾ ਅੱਖਰਾਂ ਲੇਖ ਬਣਾਈਆ। ਮਸਤੀ ਵਿਚ ਇਕ ਹਸਤੀ ਦਾ ਗਾਇਆ ਤਰਾਨਾ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਮੇਰੇ ਬਾਪ ਤੂੰ ਕਿਰਪਾ ਕਰਨੀ ਆਪ ਮੈਂ ਤੇਰਾ ਦੱਸਿਆ ਜਾਪ ਰਿਹਾ ਨਾ ਕੋਇ ਬੇਗਾਨਾ, ਬੇਪ੍ਰਵਾਹ ਤੇਰੀ ਇਕ ਸਰਨਾਈਆ। ਤੂੰ ਖੇਲ ਵੇਖਣਾ ਜ਼ਿਮੀਂ ਅਸਮਾਨਾਂ, ਪ੍ਰਗਟ ਹੋਣਾ ਵਿਚ ਜਹਾਨਾਂ, ਜਿਸ ਨੂੰ ਕਾਹਨ ਨੇ ਮੰਨਿਆ ਕਾਹਨਾ, ਰਾਮ ਨੇ ਕਿਹਾ ਰਾਮਾ, ਰਹੀਮ ਰਹਿਮਤ ਦੇਣੀ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੇ ਮਾਲਕ ਦਇਆ ਕਮਾਈਆ। ਅੱਸੂ ਕਹੇ ਮੈਨੂੰ ਹਕੀਕਤ ਵਿਚ ਦੱਸਿਆ ਮੂਸਾ, ਮੁਸਲਸਲ ਇਕੋ ਹੁਕਮ ਸੁਣਾਈਆ। ਮੇਰਾ ਮਹਿਬੂਬ ਨੂਰ ਨੁਰਾਨਾ ਵੇਸ ਵਟਾਏ ਤਨ ਛੁਹਾਏ ਕਾਲਾ ਸੂਸਾ, ਸੂਰਬੀਰ ਆਪਣੀ ਦਇਆ ਕਮਾਈਆ। ਅੰਤ ਝਗੜਾ ਵੇਖੇ ਚੀਨਾ ਰੂਸਾ, ਰੋਸਾ ਸਭ ਦੇ ਅੰਦਰ ਟਿਕਾਈਆ। ਦੀਨ ਦੁਨੀ ਹੋਵੇ ਮਾਯੂਸਾ, ਕਲਮਾ ਸ਼ਰਅ ਚਲੇ ਨਾ ਕੋਇ ਚਤੁਰਾਈਆ। ਜਿਸ ਲੇਖਾ ਪੂਰਾ ਕਰਨਾ ਯਾਹੂਦਾ, ਨਾ ਕੋਇ ਮੇਟੇ ਮੇਟ ਮਿਟਾਈਆ। ਓਹ ਹੋਵੇ ਆਪ ਮੌਜੂਦਾ, ਭੇਵ ਅਭੇਦਾ ਆਪਣੇ ਵਿਚ ਛੁਪਾਈਆ। ਜਿਸ ਦਾ ਮੁਹੰਮਦ ਨੇ ਇਸ਼ਾਰਾ ਕੀਤਾ ਵਿਚ ਹਜਾਰਾਂ ਦਰੂਦਾ, ਇਸਮ ਆਜ਼ਮ ਇਕ ਜਣਾਈਆ। ਓਹ ਕਲਜੁਗ ਕੂੜੀ ਕਿਰਿਆ ਮੇਟੇ ਬੇਹੂਦਾ, ਬੇਵਾ ਤੱਕੇ ਜਗਤ ਲੋਕਾਈਆ। ਜਿਸ ਦੇ ਪਿਛੇ ਨਾਨਕ ਦੇ ਪਿਆਰ ਦੀ ਧਾਰ ਅਰਜਨ ਝੂਜਾ, ਗੁਰ ਤੇਗ਼ ਬਹਾਦਰ ਆਪਣਾ ਆਪ ਭੇਟ ਕਰਾਈਆ। ਜਿਸ ਦੇ ਹੁਕਮ ਵਿਚ ਗੋਬਿੰਦ ਆਪਣਾ ਖ਼ੂਨ ਧਰਨੀ ਵਿਚ ਕੀਤਾ ਮੂਧਾ, ਸ਼ਹਾਦਤ ਬੱਚਿਆਂ ਵਾਲੀ ਭੁਗਤਾਈਆ। ਉਹ ਆਸਾ ਰਖ ਕੇ ਬੈਠੀ ਧੌਲ ਨਿਮਾਣੀ ਬਸੁਧਾ, ਬਿਨ ਨੈਣਾਂ ਨੈਣ ਉਠਾਈਆ। ਕਵਣ ਵੇਲਾ ਕਲ ਮਿਟੇ ਕੂੜੀ ਕਿਰਿਆ ਕਲਜੁਗਾ, ਸਤਿਜੁਗ ਸਤਿ ਲਏ ਅੰਗੜਾਈਆ। ਦੁਤੀਆ ਭਾਉ ਰਹੇ ਨਾ ਦੂਜਾ, ਦੀਨ ਦੁਨੀ ਪ੍ਰਭ ਇਕੋ ਇਸ਼ਟ ਮਨਾਈਆ। ਜੋ ਹੁਕਮ ਸੁਣਦਾ ਰਿਹਾ ਤਿਲਕ ਲਗਾਉਣ ਲੱਗਿਆ ਬਾਬਾ ਬੁੱਢਾ, ਸ਼ਾਹ ਪਾਤਸ਼ਾਹ ਪਾਤਸ਼ਾਹੀਆਂ ਵਿਚ ਸੁਣਾਈਆ। ਸਭ ਦਾ ਲੇਖਾ ਅੰਤਮ ਹੋਣਾ ਉਘਾ, ਉਗਣ ਆਥਣ ਸੂਰੀਆ ਚੰਦ ਸੀਸ ਨਿਵਾਈਆ। ਅੱਸੂ ਕਹੇ ਮੈਂ ਪੁਰਖ ਅਕਾਲ ਦੀਨ ਦਿਆਲ ਤੇਰੇ ਦਰ ਤੇ ਝੁਕਾ, ਨਿਵ ਨਿਵ ਲਾਗਾ ਪਾਈਆ। ਤੇਰਾ ਨਿਸ਼ਾਨ ਕਦੇ ਨਾ ਉਕਾ, ਤੀਰ ਅਣਿਆਲਾ ਤੇਰਾ ਨਾਮ ਨਜ਼ਰੀ ਆਈਆ। ਜਨ ਭਗਤਾਂ ਅੰਤਮ ਉਜਲ ਕਰਨਾ ਮੁਖਾ, ਅੰਤਰ ਨਿਰੰਤਰ ਦੁਰਮਤ ਮੈਲ ਧਵਾਈਆ। ਕੂੜੀ ਤ੍ਰਿਸ਼ਨਾ ਮੇਟਣੀ ਭੁੱਖਾ, ਅੰਮ੍ਰਿਤ ਜਾਮ ਮੁਖ ਚੁਆਈਆ। ਸੁਫ਼ਲ ਕਰਾਉਣੀ ਮਾਤ ਕੁੱਖਾ, ਜੋ ਜਨ ਆਇਣ ਸਰਨਾਈਆ। ਲੱਖ ਚੁਰਾਸੀ ਨਾਤਾ ਜਾਏ ਤੁੱਟਾ, ਰਾਏ ਧਰਮ ਨਾ ਦਏ ਸਜ਼ਾਈਆ। ਸਚਖੰਡ ਵਸਾਉਣਾ ਆਪਣੀ ਗੁੱਠਾ, ਕੋਨੇ ਗੋਸ਼ੇ ਸਾਰੇ ਦੇਣੇ ਤਜਾਈਆ। ਤੂੰ ਮਿਹਰਵਾਨ ਸ੍ਰੀ ਭਗਵਾਨ ਇਕੋ ਤੁਠਾ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਤੈਨੂੰ ਸਭ ਨੇ ਕਿਹਾ ਅਬਿਨਾਸ਼ੀ ਅਚੁਤਾ, ਪਾਰਬ੍ਰਹਮ ਤੇਰੀ ਵਡਿਆਈਆ। ਕਲਜੁਗ ਅੰਤ ਸਤਿਜੁਗ ਸੁਹਾਉਣੀ ਰੁਤਾ, ਰੁਤੜੀ ਆਪਣੇ ਨਾਮ ਨਾਲ ਮਹਿਕਾਈਆ। ਭਾਗ ਲਗਾਉਣਾ ਕਾਇਆ ਮਾਟੀ ਬੁਤਾ, ਬੁਤਖ਼ਾਨਿਆਂ ਕਰੀਂ ਸਫ਼ਾਈਆ। ਤੇਰਾ ਲੇਖਾ ਦੇਸ਼ ਕੁਸ਼ਾ, ਜਿਸ ਕੁਸ਼ਾ ਦੇਸ਼ ਵਿਚ ਇੰਗਲੈਂਡ ਲੰਡਨ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਨਿਰਾਕਾਰ ਨਿਰੰਕਾਰ ਤੇਰਾ ਭੇਵ ਗੁਝਾ, ਭੇਵ ਅਭੇਦੇ ਅਛਲ ਅਛੇਦੇ ਤੇਰਾ ਅੰਤ ਸ੍ਰੀ ਭਗਵੰਤ ਕਹਿਣ ਕੋਇ ਨਾ ਪਾਈਆ।