੨ ਅੱਸੂ ਸ਼ਹਿਨਸ਼ਾਹੀ ਸੰਮਤ ਅੱਠ ਇੰਗਲੈਂਡ ਲੰਡਨ ਸਾਊਥ ਹਾਲ ਸ੍ਰੀ ਗੁਰੂ ਸਿੰਘ ਸਭਾ ਗੁਰਦਵਾਰਾ
ਸਤਿਗੁਰ ਕਿਰਪਾ ਸਾਚੀ ਮੂਰਤ, ਰੂਪ ਰੰਗ ਰੇਖ ਬਾਹਰ ਨਜ਼ਰ ਕਿਸੇ ਨਾ ਆਈਆ। ਗੁਰ ਕਾ ਨਾਦ ਅਗੰਮੀ ਤੂਰਤ, ਤੁਰੀਆ ਤੋਂ ਬਾਹਰ ਸਮਝਾਈਆ। ਜੋਤੀ ਜਾਤਾ ਪੁਰਖ ਬਿਧਾਤਾ ਜਿਸ ਨੂੰ ਬਖ਼ਸ਼ੇ ਆਪਣਾ ਨੂਰਤ, ਨੂਰ ਨੁਰਾਨਾ ਨਜ਼ਰੀ ਆਈਆ। ਝਗੜਾ ਮੇਟੇ ਮੂਰਖ ਮੂੜ੍ਹਤ, ਹਉਮੇ ਹੰਗਤਾ ਦਏ ਗਵਾਈਆ। ਸਤਿਗੁਰ ਨੂੰ ਸਦਾ ਗੁਰਸਿਖਾਂ ਦੀ ਜ਼ਰੂਰਤ, ਭਗਵਾਨ ਭਗਤ ਲਏ ਪ੍ਰਗਟਾਈਆ। ਜਿਨ੍ਹਾਂ ਦੇ ਕਾਇਆ ਮੰਦਰ ਆਪਣੇ ਪ੍ਰੇਮ ਦੀ ਕਰੇ ਮਹੂਰਤ, ਮੁਰਦਿਆਂ ਆਪਣਾ ਰੰਗ ਰੰਗਾਈਆ। ਪੰਧ ਮੁਕਾ ਕੇ ਨੇੜੇ ਦੂਰਤ, ਘਰ ਸਵਾਮੀ ਮਿਲੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਗੁਰ ਮੂਰਤ ਅਨੁਭਵ ਦ੍ਰਿਸ਼ਟੀ ਵਿਚ ਸਮਝਾਈਆ। ਸਤਿਗੁਰ ਮੂਰਤ ਅਗੰਮ ਅਥਾਹ, ਕਥਨੀ ਕਥ ਸਕੇ ਨਾ ਰਾਈਆ। ਜੋ ਮਾਲਕ ਖ਼ਾਲਕ ਦਾਤਾ ਬੇਪ੍ਰਵਾਹ, ਬੇਐਬ ਪਰਵਰਦਿਗਾਰ ਇਕ ਅਖਵਾਈਆ। ਜਿਸ ਦੀ ਸਿਫ਼ਤਾਂ ਵਾਲੀ ਸਾਰੇ ਕਰਨ ਸਲਾਹ, ਮਹਿੰਮਾ ਵਿਚ ਵਡਿਆਈਆ। ਰਾਗਾਂ ਨਾਦਾਂ ਵਿਚ ਰਹੇ ਗਾ, ਧੁਨਾਂ ਵਿਚ ਸ਼ਬਦ ਸ਼ਨਵਾਈਆ। ਉਹ ਆਤਮ ਦਾ ਮਲਾਹ, ਬੇਪ੍ਰਵਾਹ ਵਡ ਖ਼ੁਦਾਈਆ। ਜਿਸ ਨੂੰ ਪੈਗ਼ੰਬਰਾਂ ਕਿਹਾ ਅਲਾਹ, ਆਲਮੀਨ ਇਕ ਅਖਵਾਈਆ। ਸੋ ਬ੍ਰਹਮ ਵਿਦਿਆ ਬ੍ਰਹਮ ਵੇਤਾ ਬ੍ਰਹਮ ਗਿਆਨ ਬਿਨਾ ਅੱਖਰਾਂ ਤੋਂ ਦਏ ਸਮਝਾ, ਲਿਖਣ ਪੜ੍ਹਨ ਦੀ ਲੋੜ ਰਹੇ ਨਾ ਰਾਈਆ। ਘਰ ਦੀਆ ਬਾਤੀ ਕਮਲਾਪਾਤੀ ਕਰ ਰੁਸ਼ਨਾ, ਅੰਧ ਅੰਧੇਰਾ ਦਏ ਮਿਟਾਈਆ। ਬੁੱਧੀ ਤੋਂ ਪਰੇ ਪਰਦਾ ਦਏ ਚੁਕਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਮਾਲਕ ਦਇਆ ਕਮਾਈਆ। ਸਤਿਗੁਰ ਮੂਰਤ ਅਗੰਮੀ ਧਾਰ, ਜਗਤ ਨੇਤਰ ਵੇਖਣ ਕੋਇ ਨਾ ਪਾਈਆ। ਜਿਸ ਜਨ ਉਪਰ ਕਿਰਪਾ ਕਰੇ ਆਪ ਨਿਰੰਕਾਰ, ਨਿਰਾਕਾਰ ਆਪਣਾ ਭੇਵ ਖੁਲਾਈਆ। ਅੰਤਰ ਆਤਮ ਪਰਮਾਤਮ ਹੋ ਕੇ ਕਰੇ ਪਿਆਰ, ਪ੍ਰੇਮੀ ਪ੍ਰੀਤਮ ਆਪਣੀ ਵੰਡ ਵੰਡਾਈਆ। ਬਿਨਾ ਬੁੱਧੀ ਤੋਂ ਸੁਰਤ ਵਿਚ ਸੁਰਤੀ ਦਾ ਦਏ ਗਿਆਨ, ਅਨਦ੍ਰਿਸ਼ਟ ਹੋ ਕੇ ਆਪਣਾ ਪਰਦਾ ਲਾਹੀਆ। ਸੰਦੇਸਾ ਸੁਣਾਵੇ ਬਿਨਾ ਕਾਨ, ਸਰੋਤਿਆਂ ਦੀ ਲੋੜ ਰਹੇ ਨਾ ਰਾਈਆ। ਕਾਇਆ ਕਾਅਬਾ ਧੁਰ ਦਾ ਮੰਦਰ ਕਰ ਪ੍ਰਵਾਨ, ਪਰਮ ਪੁਰਖ ਆਪਣਾ ਪਰਦਾ ਦਏ ਚੁਕਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਨਿਜ ਘਰ ਵਾਸੀ ਕਰਾਏ ਹਕ ਪਹਿਚਾਨ, ਬੇਪਹਿਚਾਨ ਪਰਦਾ ਦਏ ਚੁਕਾਈਆ। ਇਹੋ ਸਤਿਗੁਰ ਸ਼ਬਦ ਸ਼ਬਦ ਸਤਿਗੁਰੂ ਦਾ ਗਿਆਨ, ਜਿਸ ਗਿਆਨ ਨੂੰ ਸਾਰੇ ਸ਼ਾਸਤਰ ਗ੍ਰੰਥ ਰਹੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਸਤਿਗੁਰ ਮੂਰਤ ਜੋ ਧਿਆਨ ਧਰੇ ਅੰਦਰ ਧਰਨਾ, ਧਰਨੀ ਧਰਤ ਧਵਲ ਧੌਲ ਮਿਲੇ ਵਡਿਆਈਆ। ਪੁਰਖ ਅਕਾਲ ਦੀ ਮਿਲੇ ਸਰਨਾ, ਸਰਨਗਤ ਅਵਰ ਨਾ ਕੋਇ ਜਣਾਈਆ। ਮੰਜ਼ਲ ਹਕ ਹਕੀਕੀ ਚੜ੍ਹਨਾ, ਜਿਥੇ ਮਿਲੇ ਮਹਿਬੂਬ ਧੁਰ ਦਾ ਮਾਹੀਆ। ਨਾ ਉਥੇ ਜੰਮਣਾ ਨਾ ਉਥੇ ਮਰਨਾ, ਮਰ ਜੀਵਤ ਖੇਲ ਨਾ ਕੋਇ ਖਿਲਾਈਆ। ਨਾ ਕੋਈ ਭੰਨਣਾ ਨਾ ਕੋਈ ਘੜਨਾ, ਘੜਨ ਭੰਨਣਹਾਰ ਦੇਵੇ ਮਾਣ ਵਡਿਆਈਆ। ਜਿਸ ਨੇ ਸਤਿਗੁਰ ਸ਼ਬਦ ਦਾ ਬਿਨਾ ਅੱਖਰਾਂ ਤੋਂ ਅੱਖਰ ਪੜ੍ਹਨਾ, ਜਗਤ ਵਿਦਿਆ ਦਾ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਸਤਿਗੁਰ ਮੂਰਤ ਜਗਤ ਨਹੀਂ ਧਾਰਾ, ਵੇਖ
ਵੇਖ ਨਾ ਕੋਇ ਸਮਝਾਈਆ। ਜਿਸ ਦਾ ਖੇਲ ਅਗੰਮ ਅਗੋਚਰ ਅਪਾਰਾ, ਪਾਰਬ੍ਰਹਮ ਆਪਣਾ ਭੇਵ ਚੁਕਾਈਆ। ਜਿਸ ਨੂੰ ਨਾਨਕ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਗਾਇਆ ਤੂੰ ਹੀ ਮੇਰਾ ਸਾਹਿਬ ਦਾਤਾਰਾ, ਜਿਸ ਦੀ ਦਾਤਾਰ ਸਿਤਾਰ ਜਗਤ ਵਿਚ ਹਿਲਾਈਆ। ਓਹ ਭੇਵ ਅਭੇਦਾ ਖੋਲੇ ਖੋਲਣਹਾਰਾ, ਅਨੁਭਵ ਦ੍ਰਿਸ਼ਟੀ ਤੋਂ ਬਾਹਰ ਦਏ ਸਮਝਾਈਆ। ਸਤਿਗੁਰ ਸੂਰਤ ਸਤਿਗੁਰ ਦੀ ਧਾਰ ਸਤਿਗੁਰ ਦਾ ਪਿਆਰ ਸਤਿਗੁਰ ਸਤਿ ਹੋਏ ਉਜਿਆਰਾ, ਨੂਰ ਨੁਰਾਨਾ ਡਗਮਗਾਈਆ। ਜਗਤ ਵਿਦਿਆ ਜਗਤ ਵਾਸ਼ਨਾ ਜਗਤ ਵਿਆਖਿਆ ਪੜ੍ਹ ਪੜ੍ਹ ਥੱਕਾ ਸੰਸਾਰਾ, ਸੰਸਾਰ ਨੂੰ ਸੰਸਾਰੀ ਭੰਡਾਰੀ ਸਿੰਘਾਰੀ ਤਿੰਨੇ ਰਹੇ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਮਾਲਕ ੲਕ ਅਖਵਾਈਆ ਸਤਿਗੁਰ ਮੂਰਤ ਜੋ ਜਨ ਅੰਤਰ ਧਰਦਾ, ਮਨ ਤੋਂ ਪਰੇ ਧਿਆਨ ਲਗਾਈਆ। ਉਹ ਸ਼ਬਦ ਸਤਿਗੁਰ ਸਤਿਗੁਰ ਸ਼ਬਦ ਆਪਣੇ ਆਪ ਨੂੰ ਵਰਦਾ, ਮਾਲਕ ਇਕੋ ਨਜ਼ਰੀ ਆਈਆ। ਦੀਨ ਦੁਨੀ ਵਿਚ ਨਾ ਡਰਦਾ, ਭੈ ਭਉ ਦਾ ਲੇਖਾ ਜਾਏ ਮੁਕਾਈਆ। ਸਚਖੰਡ ਦਵਾਰੇ ਘਰ ਸਾਚੇ ਸਚ ਸਚ ਹੋ ਵੜਦਾ, ਦੂਜਾ ਗ੍ਰਹਿ ਨਜ਼ਰ ਕੋਇ ਨਾ ਆਈਆ। ਉਥੇ ਨਾ ਕੋਈ ਸ਼ਾਸਤਰ ਨਾ ਕੋਈ ਵਿਦਿਆ ਨਾ ਕੋਈ ਗਿਆਨ ਨਾ ਕੋਈ ਧਿਆਨ ਨਾ ਕੋਈ ਅੱਖਰ ਨਾ ਕੋਈ ਰਸਨਾ ਨਾ ਕੋਈ ਜਿਹਵਾ ਨਾ ਕੋਈ ਬੱਤੀ ਦੰਦ ਸਲਾਹ ਸਿਫ਼ਤ ਕਰਦਾ, ਲਿਖਣ ਪੜ੍ਹਨ ਦਾ ਖਹਿੜਾ ਜਾਏ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਸਤਿਗੁਰ ਮੂਰਤ ਧਰਿਆ ਧਿਆਨ ਇਕ, ਜਿਸ ਏਕੰਕਾਰ ਦਿਤੀ ਵਡਿਆਈਆ। ਉਹ ਬਿਨਾ ਸੁਰਤੀ ਬਿਨਾ ਸ਼ਬਦ ਦੀ ਧਾਰ ਧਾਰ ਵਿਚ ਗਿਆ ਟਿਕ, ਮਨ ਮਨਸਾ ਨਾ ਕੋਇ ਹਲਕਾਈਆ। ਓਹ ਉਸ ਦਾ ਬਣਿਆ ਪਿਆਰਾ ਤੇ ਉਸ ਦਾ ਬਣਿਆ ਸਿਖ, ਜਿਸ ਨੂੰ ਗੋਬਿੰਦ ਕਹੇ ਮੇਰਾ ਧੁਰ ਦਾ ਮਾਹੀਆ। ਓਹਦਾ ਇਕੋ ਪਰਮਾਤਮ ਤੇ ਇਕੋ ਪਿਤ, ਪਤਿਪਰਮੇਸ਼ਵਰ ਵਿਚ ਸਮਾਈਆ। ਵਾਸ਼ਨਾ ਵਿਸ਼ਿਆਂ ਵਾਲੀ ਲਏ ਜਿੱਤ, ਹਾਰ ਦਾ ਲੇਖਾ ਰਹੇ ਨਾ ਰਾਈਆ। ਜਿਸ ਸਤਿਗੁਰ ਦੇ ਧਿਆਨ ਨੂੰ ਲਾਉਂਦੇ ਗਏ ਕਿਤ, ਕੋਟਨ ਕੋਟ ਅੱਖੀਂ ਮੀਟ ਮੂਧੇ ਹੋ ਕੇ ਵੇਖ ਵਖਾਈਆ। ਉਸ ਪ੍ਰਭੂ ਦਾ ਉਸ ਸਾਹਿਬ ਦਾ ਪਰਵਰਦਿਗਾਰ ਸਾਂਝੇ ਯਾਰ ਬੇਐਬ ਨੂਰ ਅਲਾਹ ਬੇਪ੍ਰਵਾਹ ਪਾਰਬ੍ਰਹਮ ਪਤਿਪਰਮੇਸ਼ਵਰ ਦਾ ਰੂਪ ਜਗਤ ਅਨਡਿੱਠ, ਜਗ ਨੇਤਰ ਲੋਚਨ ਨੈਣ ਅੱਖੀਆਂ ਦੋ ਵਾਲੇ ਵੇਖਣ ਕਦੇ ਨਾ ਪਾਈਆ। ਜਿਨ੍ਹਾਂ ਨੂੰ ਕਿਰਪਾ ਕਰੇ ਮੇਰਾ ਦੀਨ ਦਿਆਲਾ ਪੁਰਖ ਅਕਾਲਾ ਅੰਤਰ ਆਤਮ ਸਚ ਪੀਤੀ ਵਿਚ ਬਖ਼ਸ਼ ਕੇ ਹਿਤ, ਹਿਤਕਾਰੀ ਹੋ ਕੇ ਆਪਣਾ ਰੰਗ ਰੰਗਾਈਆ। ਉਹ ਸਚ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਕਾਇਆ ਮੰਦਰ ਅੰਦਰ ਵਸੇ ਹੋ ਅਬਿਨਾਸ਼ੀ ਅਚੁਤ, ਚੇਤਨ ਸਭ ਨੂੰ ਦਏ ਕਰਾਈਆ। ਸਤਿਗੁਰ ਮੂਰਤ ਸਦਾ ਸੁਹੰਜਣੀ ਕਰੇ ਰੁਤ, ਜਿਸ ਰੁਤੜੀ ਆਪਣੇ ਨਾਲ ਮਹਿਕਾਈਆ। ਬਿਨਾ ਪ੍ਰਭੂ ਦੀ ਕਿਰਪਾ ਤੋਂ ਧਿਆਨ ਧਰਿਆ ਨਾ ਜਾਏ ਵਿਚ ਕਾਇਆ ਬੁਤ, ਕਾਅਬੇ ਸਾਰੇ ਰੋਵਣ ਮਾਰਨ ਧਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਪੁਰਖ ਅਕਾਲਾ ਦੀਨ ਦਿਆਲਾ ਦਇਆਨਿਧ ਠਾਕਰ ਇਕੋ ਇਕ ਅਖਵਾਈਆ। ਸਤਿਗੁਰ ਮੂਰਤ ਸਤਿਗੁਰ ਸੂਰਤ ਬੜੀ ਮੁਸ਼ਕਲ ਲੱਭਦੀ, ਲੱਭ ਲੱਭ ਥੱਕੀ ਜਗਤ ਲੋਕਾਈਆ। ਓਹ ਖੇਲ ਅਗੰਮੇ ਰੱਬ ਦੀ, ਜੋ ਨੂਰ ਨੁਰਾਨਾ ਧੁਰਦਰਗਾਹੀਆ। ਓਹਦੀ ਕੋਈ ਕਾਇਆ ਨਹੀਂ ਵੱਡੇ ਛੋਟੇ ਕੱਦ ਦੀ, ਕੁਦਰਤ ਦਾ ਮਾਲਕ ਇਕ ਅਖਵਾਈਆ। ਓਹ ਵੱਢਿਆਂ ਟੁੱਕਿਆਂ ਨਹੀਂ ਬੱਧਦੀ, ਕਤਲਗਾਹ
ਵਿਚ ਕਤਲ ਨਾ ਕੋਇ ਕਰਾਈਆ। ਓਹ ਬੁੱਧੀ ਨਹੀਂ ਕਿਸੇ ਸ਼ਰਮ ਹਯਾ ਲਜ ਦੀ, ਲਜਿਆ ਵਿਚ ਕਦੇ ਨਾ ਆਈਆ। ਓਹ ਜੁਗ ਚੌਕੜੀ ਲੱਖ ਚੁਰਾਸੀ ਅੰਦਰ ਫਬਦੀ, ਘਰ ਘਰ ਅੰਦਰ ਡੇਰਾ ਲਾਈਆ। ਓਹ ਭਰੀ ਨਾਮ ਖ਼ੁਮਾਰੀ ਮਧ ਦੀ, ਮਧੁਰ ਧੁਨ ਦਏ ਸੁਣਾਈਆ। ਓਹ ਸੂਰਤ ਬਿਨ ਉਸ ਦੀ ਕਿਰਪਾ ਤੋਂ ਕਿਸੇ ਦੇ ਅੰਦਰ ਜੋਤ ਹੋ ਨਾ ਜਗਦੀ, ਜਾਗਰਤ ਜੋਤ ਨਾ ਕੋਇ ਦਰਸਾਈਆ। ਇਹ ਸ੍ਰਿਸ਼ਟੀ ਦ੍ਰਿਸ਼ਟੀ ਕਲਜੁਗ ਅੰਤਮ ਸਦੀ ਚੌਧਵੀਂ ਸਾਰੇ ਵੇਖੋ ਸਾਡੀ ਅੰਦਰੋਂ ਭਰੀ ਅੱਗ ਦੀ, ਤ੍ਰਿਸ਼ਨਾ ਅਗਨ ਨਾ ਕੋਇ ਬੁਝਾਈਆ। ਮਨ ਕਲਪਣਾ ਜਗਤ ਤ੍ਰਿਸ਼ਨਾ ਨੌ ਖੰਡ ਪ੍ਰਿਥਮੀ ਸਤ ਦੀਪ ਭੱਜਦੀ, ਭਜਨ ਬੰਦਗੀ ਵਿਚ ਮਨ ਨਾ ਕੋਇ ਟਿਕਾਈਆ। ਕਿਸੇ ਨੂੰ ਮੰਜ਼ਲ ਮਿਲੀ ਨਹੀਂ ਉਪਰ ਸ਼ਾਹ ਰਗ ਦੀ, ਨੌ ਦਵਾਰਿਆਂ ਥੱਲੇ ਸਾਧ ਸੰਤ ਰੋਵਨ ਮਾਰਨ ਧਾਹੀਆ। ਇਹ ਖੇਲ ਸੂਰੇ ਸਰਬਗ ਦੀ, ਜੋ ਸ਼ਹਿਨਸ਼ਾਹ ਇਕ ਅਖਵਾਈਆ। ਓਹ ਸੂਰਤ ਓਸੇ ਰੱਬ ਦੀ, ਜਿਸ ਦੇ ਨਾਲ ਗੁਰਮੁਖਾਂ ਦੀ ਆਤਮ ਪਿਆਰ ਵਿਚ ਫੱਬਦੀ, ਪ੍ਰੇਮ ਵਿਚ ਬਹਿ ਕੇ ਇਕੇ ਘਰ ਵਿਚ ਸੋਭਾ ਪਾਈਆ। ਓਹ ਤੂਰਤ ਸੁਣੇ ਉਸ ਦੇ ਸ਼ਬਦ ਅਨਾਦੀ ਨਦ ਦੀ, ਜੋ ਅਨਹਦ ਨਾਦ ਸੁਣਾਈਆ। ਜਿਹੜੀ ਦੋ ਜਹਾਨਾਂ ਦੀ ਮੰਜ਼ਲ ਛਡੇ ਹੱਦ ਦੀ, ਹਦੂਦ ਤੋਂ ਬਾਹਰ ਡੇਰਾ ਲਾਈਆ। ਉਥੇ ਪਵਣ ਜਗਤ ਸੁਗੰਧੀ ਨਹੀਂ ਕੋਈ ਵਗਦੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਲਏ ਮਿਲਾਈਆ। ਸਤਿਗੁਰ ਮੂਰਤ ਸਭ ਤੋਂ ਚੰਗੀ, ਚੰਗੀ ਜਗਤ ਸਿਫ਼ਤਾਂ ਵਿਚ ਗਾਈਆ। ਕਿਸੇ ਨੇ ਬਾਹਰ ਵਖਾਈ ਨਹੀਂ ਕਰ ਕੇ ਨੰਗੀ, ਬਿਨਾ ਸਤਿਗੁਰੂ ਤੋਂ ਸਤਿਗੁਰ ਦਾ ਭੇਵ ਕੋਇ ਨਾ ਪਾਈਆ। ਇਹ ਲੇਖਾ ਇਹ ਦਾਤ ਬਿਨਾ ਭਗਤੀ ਤੋਂ ਬਿਨਾ ਸਤਿਗੁਰ ਤੋਂ ਕਿਸੇ ਦਵਾਰਿਉਂ ਮਿਲਦੀ ਕਦੇ ਨਹੀਂ ਮੰਗੀ, ਦੇਣ ਵਾਲਾ ਨਜ਼ਰ ਕੋਇ ਨਾ ਆਈਆ। ਸਾਰੇ ਤੱਕੋ ਕਾਇਆ ਮੰਦਰ ਅੰਦਰ ਤੁਹਾਡੇ ਪਿਛੇ ਬਹਾਦਰ ਜੰਗੀ, ਜੋ ਦਿਵਸ ਰੈਣ ਕਰਨ ਲੜਾਈਆ। ਤੁਹਾਨੂੰ ਜਗਤ ਕਾਮਨਾ ਜਗਤ ਵਾਸਨਾ ਸਭ ਨੂੰ ਦਿਤੀ ਤੰਗੀ, ਤੰਗਦਸਤ ਹੋਏ ਲੋਕਾਈਆ। ਜਿਨ੍ਹਾਂ ਦੀ ਤਨ ਵਜੂਦ ਮਾਟੀ ਖ਼ਾਕ ਮੇਰੇ ਸਤਿਗੁਰ ਨਾਨਕ ਗੁਰ ਗੋਬਿੰਦ ਆਪਣੇ ਪ੍ਰੇਮ ਪਿਆਰ ਨਾਲ ਰੰਗੀ, ਰੰਗਤ ਧੁਰ ਦੀ ਦਿਤੀ ਚੜ੍ਹਾਈਆ। ਓਥੇ ਕਰੇਗਾ ਕੀ ਫ਼ਰੰਗੀ, ਗੁਰਮੁਖ ਬੈਠੇ ਡੇਰਾ ਲਾਈਆ। ਜਿਨ੍ਹਾਂ ਦਾ ਤੇਜ਼ ਵਧਣਾ ਵਿਚ ਵਰਭੰਡੀ, ਬ੍ਰਹਿਮੰਡ ਵੇਖਣ ਧਿਆਨ ਲਗਾਈਆ। ਵਿਸ਼ਨ ਬ੍ਰਹਮਾ ਸ਼ਿਵ ਤੱਕਣ ਗੁਰੂ ਗੋਬਿੰਦ ਦੀ ਸੰਧੀ, ਜੋ ਮਾਛੂਵਾੜੇ ਪੁਰਖ ਅਕਾਲ ਨਾਲ ਕਰਾਈਆ। ਬੇਸ਼ਕ ਸਾਰੀ ਸ੍ਰਿਸ਼ਟੀ ਦੀ ਆਤਮਾ ਹੋ ਜਾਏ ਰੰਡੀ, ਮੇਰਾ ਸਿਖ ਸੁਹਾਗੀ ਪ੍ਰਭੂ ਤੇਰਾ ਇਕੋ ਕੰਤ ਦਾ ਕੰਤ ਸਭ ਨੂੰ ਨਜ਼ਰੀ ਆਈਆ। ਕਰਦ ਜਿੰਨਾਂ ਚਿਰ ਗੋਬਿੰਦ ਦੇ ਸ਼ਬਦ ਦੀ ਸਰੀਰ ਅੰਦਰ ਖੜਗ ਕਟਾਰ ਫਿਰੇ ਨਾ ਚੰਡੀ, ਚੰਡਾਲਾਂ ਅੰਦਰੋਂ ਨਾ ਬਾਹਰ ਕਢਾਈਆ। ਓਨਾਂ ਚਿਰ ਸਤਿਗੁਰ ਮੂਰਤ ਧਿਆਨ ਵਿਚ ਕਦੇ ਨਾ ਆਵੇ ਬਹੁਰੰਗੀ, ਸੋ ਬਹੁ ਬਿਧ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਸਤਿਗੁਰ ਮੂਰਤ ਅਗੰਮ ਅਗੰਮੜੀ, ਅਗੰਮ ਭੇਵ ਖੁਲਾਈਆ। ਜਿਸ ਦੀ ਹੱਡ ਮਾਸ ਨਾੜੀ ਨਾ ਕੋਇ ਚਮੜੀ, ਚੰਮ ਦ੍ਰਿਸ਼ਟੀ ਵਿਚ ਨਾ ਕਦੇ ਸਮਾਈਆ। ਨਾ ਕੋਈ ਮਾਤਾ ਪਿਤਾ ਅੰਮੀ ਅੰਮੜੀ, ਜਗਤ ਨਾਤਾ ਨਾ ਕੋਇ ਰਖਾਈਆ। ਨਾ ਕੋਈ ਕੀਮਤ ਰਖਾਏ ਪੈਸਾ ਧੇਲਾ ਦੰਮੜੀ, ਟਕਿਆਂ ਵਿਚ ਨਾ ਹੱਟ ਵਿਕਾਈਆ। ਓਹ ਆਦਿ ਪੁਰਖ ਦੀ ਧਾਰ ਕਦੇ ਨਾ ਜਨਮ (ਦੀ), ਜਨਮ ਜਨਮ ਸਭ ਦੇ ਸੁਫਲ ਕਰਾਈਆ। ਜਿਨ੍ਹਾਂ ਉਤੇ ਕਿਰਪਾ ਕੀਤੀ ਸਤਿਗੁਰ ਭੇਵ ਖੁਲਾਏ
ਬ੍ਰਹਮ ਦੀ, ਪਾਰਬ੍ਰਹਮ ਪ੍ਰਭ ਆਪਣਾ ਰੰਗ ਰੰਗਾਈਆ। ਉਨ੍ਹਾਂ ਵਾਸਨਾ ਰਹੇ ਨਾ ਮਨ ਦੀ, ਮਨੂਆ ਉਠ ਨਾ ਦਹਿ ਦਿਸ਼ ਧਾਹੀਆ। ਉਨ੍ਹਾਂ ਦੇ ਅੰਦਰ ਸੂਰਤ ਆਵੇ ਮੇਰੇ ਉਸ ਸਾਹਿਬ ਸਤਿਗੁਰ ਗੋਬਿੰਦ ਸੂਰੇ ਚੰਨ ਦੀ, ਜਿਸ ਚੰਦ ਸਿਤਾਰ ਦਾ ਨਿਸ਼ਾਨ ਸਦੀ ਚੌੰਧਵੀਂ ਅੰਤ ਦੇਣਾ ਮਿਟਾਈਆ। ਓਹਦੀ ਸੂਰਤ ਹੋਣੀ ਅੰਤਮ ਸ੍ਰੀ ਭਗਵਾਨ ਦੀ, ਜੋ ਸੰਬਲ ਬਹਿ ਕੇ ਆਪਣਾ ਖੇਲ ਖਿਲਾਈਆ। ਉਸ ਦੀ ਵਡਿਆਈ ਜਨ ਭਗਤੋ ਗੁਰਮੁਖੋ ਹੋਣੀ ਧੰਨ ਧੰਨ ਦੀ, ਧੰਨ ਧੰਨ ਧੰਨ ਕਰੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦਾ ਮਾਲਕ ਖ਼ਲਕ ਦਾ ਖ਼ਾਲਕ ਆਦਿ ਪੁਰਖ ਅਪਰੰਪਰ ਸਵਾਮੀ ਪਾਰਬ੍ਰਹਮ ਪਤਿਪਰਮੇਸ਼ਵਰ ਏਕੰਕਾਰ ਇਕ ਇਕੱਲਾ ਵਸਣਹਾਰਾ ਸਚਖੰਡ ਸਚ ਮਹੱਲਾ, ਦਰਗਾਹ ਸਾਚੀ ਮੁਕਾਮੇ ਹਕ ਜੋ ਵੇਖਣਹਾਰਾ ਲੋਕ ਪ੍ਰਲੋਕ ਦੀਨ ਦੁਨੀ ਹਰਿਜਨ ਹਰਿਭਗਤ ਗੁਰਸਿਖ ਆਪ ਆਪ ਆਪ ਆਪਣੀ ਦਇਆ ਕਮਾਈਆ।
੨ ਅੱਸੂ ਸ਼ਹਿਨਸ਼ਾਹੀ ਸੰਮਤ ਅੱਠ ਇੰਗਲੈਂਡ ਲੰਡਨ ਸਾਊਥ ਹਾਲ ੫੧ ਮੈਨਸਫ਼ੀਲਡ ਰੋਡ ਜੁਗਿੰਦਰ ਸਿੰਘ ਦੇ ਗ੍ਰਹਿ
ਦੋ ਅੱਸੂ ਕਹੇ ਹਾਜ਼ਰ ਹੋਇਆ ਕਬੀਰ, ਕਬਰਾਂ ਤੋਂ ਬਾਹਰ ਆਪਣਾ ਪੰਧ ਮੁਕਾਈਆ। ਜਿਸ ਦਾ ਤਨ ਵਜੂਦ ਦਿਸੇ ਨਾ ਕੋਇ ਸਰੀਰ, ਵਜੂਦ ਨਜ਼ਰ ਕੋਇ ਨਾ ਆਈਆ। ਮੈਂ ਸ਼ਰਅ ਦੀ ਬੱਝਾ ਨਹੀਂ ਵਿਚ ਜ਼ੰਜੀਰ, ਬੰਧਨ ਬੰਧ ਨਾ ਕੋਇ ਵਖਾਈਆ। ਮੇਰਾ ਨਾਤਾ ਨਹੀਂ ਗ਼ਰੀਬ ਅਮੀਰ, ਅਮਰਾਪਦ ਵਿਚ ਰਹਿ ਕੇ ਖ਼ੁਸ਼ੀ ਮਨਾਈਆ। ਮੇਰੀ ਜਗਤ ਵਾਲੀ ਨਹੀਂ ਤਕਦੀਰ, ਤਦਬੀਰ ਦੀਨ ਦੁਨੀ ਨਾ ਕੋਇ ਰਖਾਈਆ। ਮੇਰਾ ਮਾਲਕ ਇਕੋ ਪੀਰਨ ਪੀਰ, ਜਿਸ ਨੂੰ ਪੈਗ਼ੰਬਰ ਸਜਦਿਆਂ ਵਿਚ ਸੀਸ ਝੁਕਾਈਆ। ਜੋ ਪਿਛਲੀ ਕਰਨੀ ਤੇ ਮਾਰੇ ਲਕੀਰ, ਲਾਈਨ ਐਨ ਦਏ ਵਖਾਈਆ। ਨਾਤਾ ਤੋੜ ਕੇ ਸ਼ਾਹ ਹਕੀਰ, ਊਚਾਂ ਨੀਚਾਂ ਡੇਰਾ ਢਾਹੀਆ। ਆਪਣੀ ਕਿਰਪਾ ਨਾਲ ਅੰਦਰੋਂ ਬਦਲ ਦੇਵੇ ਜ਼ਮੀਰ, ਜ਼ਾਹਰ ਜ਼ਹੂਰ ਆਪਣਾ ਨੂਰ ਕਰੇ ਰੁਸ਼ਨਾਈਆ। ਭਾਗ ਲਗਾਏ ਕਾਇਆ ਮਾਟੀ ਬਸਤਰ ਚੀਰ, ਚੀਥੜ ਫੋਲੇ ਥਾਉਂ ਥਾਈਂਆ। ਕਦੀ ਹੋਣ ਨਾ ਦੇਵੇ ਦਿਲਗੀਰ, ਗ਼ਮੀ ਗ਼ਮਖ਼ਾਰ ਦਏ ਮਿਟਾਈਆ। ਮੈਂ ਤੱਕਿਆ ਮਾਲਕ ਖ਼ਾਲਕ ਬੇਨਜ਼ੀਰ, ਜਗ ਨੇਤਰ ਤੋਂ ਬਾਹਰ ਅੱਖ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਧਾਮ ਹੋਏ ਸਹਾਈਆ। ਕਬੀਰ ਕਹੇ ਮੈਂ ਆਇਆ ਵਿਚੋਂ ਧੁਰ ਦਰਗਾਹ, ਜਗਤ ਜਹਾਨ ਨਜ਼ਰ ਕਿਸੇ ਨਾ ਆਈਆ। ਮੈਂ ਹੁਕਮ ਸੰਦੇਸ਼ਾ ਦੇਵਾਂ ਬੇਪ੍ਰਵਾਹ, ਜੋ ਬੇਐਬ ਨੂਰ ਅਲਾਹੀਆ। ਜਿਸ ਨੂੰ ਵਹਦਤ ਵਿਚ ਵਾਹਿਦ ਕਿਹਾ ਖ਼ੁਦਾ, ਆਲਮੀਨ ਮੰਨ ਕੇ ਸਾਰੇ ਸੀਸ ਨਿਵਾਈਆ। ਉਸ ਦਾ ਆਦਿ ਅੰਤ ਜੁਗਾ ਜੁਗੰਤ ਇਕੋ ਮੁੱਦਾ, ਮੁੱਦਤਾਂ ਦਾ ਮਾਲਕ ਬੇਪਰਵਾਹੀਆ। ਜੋ ਨਿਤ ਨਵਿਤ ਨਿਰਗੁਣ ਸਰਗੁਣ ਖੇਲ ਕਰੇ ਉਤੇ ਬਸੁਧਾ, ਧਰਨੀ ਧਰਤ ਧਵਲ ਧੌਲ ਆਪਣਾ ਫੇਰਾ ਪਾਈਆ। ਜਨ ਭਗਤਾਂ ਸਾਚੇ ਸੰਤਾਂ ਆਪਣਾ ਭੇਵ ਖੁਲਾਏ ਗੁਝਾ, ਅਨਭਵ ਦ੍ਰਿਸ਼ਟੀ ਵਿਚ ਸ੍ਰਿਸ਼ਟੀ ਤੋਂ ਬਾਹਰ ਪਰਦਾ ਦਏ ਚੁਕਾਈਆ। ਸਚ ਪ੍ਰਕਾਸ਼ ਕਰੇ ਉਦਾ, ਅੰਧ ਅੰਧੇਰ ਦਏ ਮਿਟਾਈਆ। ਜਿਸ ਦੀ ਯਾਦ ਵਿਚ ਸੰਦੇਸ਼ਾ ਦੇ ਕੇ ਗਿਆ ਬੁੱਧਾ, ਬੁੱਧੀ ਤੋਂ ਪਰੇ ਰਿਹਾ ਸੁਣਾਈਆ। ਉਸ ਮਹਿਬੂਬ ਦਾ ਮਹੱਲ ਅਟਲ ਉਚਾ, ਸਚਖੰਡ ਦਵਾਰਾ
ਨਜ਼ਰੀ ਆਈਆ। ਜਿਥੇ ਅਵਤਾਰ ਪੈਗ਼ੰਬਰ ਗੁਰੂ ਸਭ ਝੁਕਾ, ਬਿਨਾ ਸੀਸ ਧੜ ਤੋਂ ਬੈਠੇ ਸੀਸ ਨਿਵਾਈਆ। ਓਹ ਮਿਹਰਵਾਨ ਨਿਗਾਹਬਾਨ ਹਰਿਜਨ ਅੰਦਰ ਘਟ ਘਟ ਨਿਵਾਸੀ ਲੁਕਾ, ਗ੍ਰਹਿ ਮੰਦਰ ਅੰਦਰ ਸੋਭਾ ਪਾਈਆ। ਜਿਸ ਨੂੰ ਆਪਣੀ ਧਰਮ ਧਾਰ ਦੀ ਦੱਸੇ ਤੁਕਾ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਉਸ ਦਾ ਨਿਸ਼ਾਨਾ ਕਦੇ ਨਾ ਉਕਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਖਿਲਾਈਆ। ਕਬੀਰ ਕਹੇ ਮੈਂ ਵੇਖਣ ਆਇਆ ਕਲਜੁਗ ਅੰਤਮ ਤੇਰੀ ਭਗਤੀ, ਜਨ ਭਗਤਾਂ ਦਿਆਂ ਸਮਝਾਈਆ। ਵੇਖੋ ਕਿਸੇ ਦਾ ਦਿਸੇ ਕੋਇ ਨਾ ਦਰਦੀ, ਦੁਖੀਆਂ ਦਰਦ ਨਾ ਕੋਇ ਵੰਡਾਈਆ। ਦੁਹਾਈ ਤੱਕੋ ਘਰ ਘਰ ਦੀ, ਕਾਇਆ ਮੰਦਰ ਸਾਂਤਕ ਸਤਿ ਨਾ ਕੋਇ ਵਰਤਾਈਆ। ਖੇਲ ਤੱਕਣੀ ਚੋਟੀ ਜੜ ਦੀ, ਚੇਤਨ ਵੇਖਣਾ ਥਾਉਂ ਥਾਈਂਆ। ਜਿਹੜੀ ਸ੍ਰਿਸ਼ਟੀ ਅੱਖਰਾਂ ਵਾਲੇ ਅੱਖਰ ਪੜ੍ਹਦੀ, ਅੱਖਰ ਅੱਖਰਾਂ ਨਾਲ ਮਿਲਾਈਆ। ਓਹ ਖੇਲ ਤੱਕਣ ਤਨ ਵਜੂਦ ਧੜ ਦੀ, ਮਨ ਵਾਸਨਾ ਕਾਇਆ ਮਾਟੀ ਭੱਜਣ ਵਾਹੋ ਦਾਹੀਆ। ਬਿਨਾ ਮਿਹਰਵਾਨ ਮਹਿਬੂਬ ਸੁਰਤ ਸ਼ਬਦ ਮੰਜ਼ਲ ਕੋਈ ਨਾ ਚੜ੍ਹਦੀ, ਚੜ੍ਹਦਾ ਲਹਿੰਦਾ ਸਾਰੇ ਸੀਸ ਨਿਵਾਈਆ। ਮੇਰਾ ਮਾਲਕ ਖ਼ਾਲਕ ਖੇਲ ਵਖਾਏ ਆਪਣੇ ਗੜ੍ਹ ਦੀ, ਜਿਥੇ ਛੱਪਰ ਛੰਨ ਨਜ਼ਰ ਕੋਇ ਨਾ ਆਈਆ। ਜੋਤ ਅਗੰਮੀ ਨਿਰਾਕਾਰ ਇਕੋ ਜਗਦੀ, ਬਿਨ ਤੇਲ ਬਾਤੀ ਕਰੇ ਰੁਸ਼ਨਾਈਆ। ਓਥੇ ਆਸ਼ਾ ਨਹੀਂ ਕਿਸੇ ਹੱਜ ਦੀ, ਹੁਜਰਿਆਂ ਵਿਚ ਸੀਸ ਨਾ ਕੋਇ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਖਿਲਾਈਆ। ਭਗਤੀ ਕਹੇ ਜਨ ਭਗਤੋ ਮੈਂ ਭਗਤਾਂ ਜੁਗ ਜੁਗ ਦਾਸੀ, ਦਾਸੀ ਦਾਸ ਹੋ ਕੇ ਸੇਵ ਕਮਾਈਆ। ਮੈਨੂੰ ਹੁਕਮ ਦੇਵੇ ਪੁਰਖ ਅਬਿਨਾਸ਼ੀ, ਹਰਿ ਕਰਤਾ ਧੁਰਦਰਗਾਹੀਆ। ਜਿਸ ਦੀ ਮੰਡਲ ਮੰਡਪ ਦੋ ਜਹਾਨਾਂ ਰਾਸੀ, ਪੁਰੀਆਂ ਲੋਆਂ ਆਕਾਸ਼ਾਂ ਪਾਤਾਲਾਂ ਗਗਨ ਗਗਨੰਤਰਾਂ ਆਪਣਾ ਖੇਲ ਖਿਲਾਈਆ। ਓਹ ਲੇਖਾ ਜਾਣੇ ਦਿਵਸ ਰਾਤੀ, ਘੜੀ ਪਲ ਖੋਜ ਖੁਜਾਈਆ। ਬਿਨਾ ਉਸ ਦੀ ਕਿਰਪਾ ਤੋਂ ਮੈਂ ਦੇ ਸਕਾਂ ਨਾ ਕਿਸੇ ਦਾਤੀ, ਦਾਤਾ ਦਾਨੀ ਇਕੋ ਨਜ਼ਰੀ ਆਈਆ। ਜਿਸ ਦਾ ਨਾ ਕੋਇ ਮਜ਼੍ਹਬ ਤੇ ਨਾ ਕੋਇ ਜ਼ਾਤੀ, ਸ਼ਰਅ ਦੀਨ ਨਾ ਕੋਇ ਰਖਾਈਆ। ਓਹ ਪਾਰਬ੍ਰਹਮ ਪਤਿਪਰਮੇਸ਼ਵਰ ਜਿਸ ਦੀ ਲਿਖਣ ਤੋਂ ਬਾਹਰ ਸੌਗ਼ਾਤੀ, ਵਸਤ ਅਮੋਲਕ ਆਪ ਵਰਤਾਈਆ। ਉਸ ਦੀ ਨਾ ਸੁਬਹ ਸ਼ਾਮ ਨਾ ਕੋਇ ਪ੍ਰਭਾਤੀ, ਸੰਧਿਆ ਵੰਡ ਨਾ ਕੋਇ ਵੰਡਾਈਆ। ਨਾ ਕੋਈ ਕਥਾ ਕਹਾਣੀ ਗਾਥੀ, ਕੂਕ ਕੂਕ ਨਾ ਕੋਇ ਸੁਣਾਈਆ। ਓਹ ਪੁਰਖ ਅਕਾਲਾ ਦੀਨ ਦਿਆਲਾ ਸਰਬ ਕਲਾ ਸਮਰਾਥੀ, ਸਮਰਥ ਪੁਰਖ ਇਕ ਅਖਵਾਈਆ। ਜੋ ਜੁਗ ਜੁਗ ਨਿਤ ਨਵਿਤ ਪੰਧ ਮਾਰ ਕੇ ਆਵੇ ਵਾਟੀ, ਪਿਛਲਾ ਪੈਂਡਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਭਗਤੀ ਕਹੇ ਕਬੀਰ ਵੇਖ ਦੀਨ ਦੁਨੀ ਕਰਦੀ ਭਜਨ, ਰਸਨਾ ਜਿਹਵਾ ਬੱਤੀ ਦੰਦ ਢੋਲੇ ਗਾਈਆ। ਅੰਤਰ ਆਤਮ ਮਿਲੇ ਕਿਸੇ ਨਾ ਸੱਜਣ, ਸਵਾਮੀ ਅੰਤਰਜਾਮੀ ਦਰਸ਼ਨ ਕੋਇ ਨਾ ਪਾਈਆ। ਜਗਤ ਨੇਤਰਾਂ ਵੇਖ ਪਾਉਂਦੇ ਕੱਜਲ, ਨਿਜ ਲੋਚਣ ਨੈਣ ਅੱਖ ਨਾ ਕੋਇ ਖੁਲਾਈਆ। ਜਗਤ ਪਿਆਰ ਵਾਸ਼ਨਾ ਵਿਚ ਇਕ ਦੂਜੇ ਤੋਂ ਅਗੇ ਵੱਧਣ, ਮੰਜ਼ਲ ਪੌੜੀ ਹਕ ਨਾ ਕੋਇ ਚੜ੍ਹਾਈਆ। ਮਨ ਕਲਪਣਾ ਅੰਦਰੋਂ ਮੂਲ ਨਾ ਕਢਣ, ਜਗਤ ਸ਼ਾਸਤਰ ਰਹੇ ਗਾਈਆ। ਆਤਮਾ ਪਰਮਾਤਮਾ ਨੂੰ ਲੱਗੇ ਕਿਸੇ ਨਾ ਲਗਨ, ਲਗ ਮਾਤਰ ਦਾ ਡੇਰਾ ਕੋਇ ਨਾ ਢਾਹੀਆ। ਬਿਨਾ ਪ੍ਰਭੂ ਦੀ ਕਿਰਪਾ ਦੀਪਕ ਮੂਲ ਨਾ ਜਗਣ,
ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਨਾਦੀ ਧੁਨ ਸੁਣੇ ਕੋਇ ਨਾ ਨਦਨ, ਮਧੁਰ ਧੁਨ ਨਾ ਕੋਇ ਸੁਣਾਈਆ। ਚਾਰੋਂ ਕੁੰਟ ਤੱਕ ਸਭ ਦੇ ਲੱਗੀ ਅਗਨ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਸ੍ਰਿਸ਼ਟੀ ਚਾਰੋਂ ਕੁੰਟ ਹੋਈ ਨਗਨ, ਓਢਣ ਸੀਸ ਨਾ ਕੋਇ ਟਿਕਾਈਆ। ਸਤਿਗੁਰ ਧੂੜੀ ਮਿਲੇ ਨਾ ਮਜਨ, ਅੱਠ ਸੱਠ ਤੀਰਥ ਗੰਗਾ ਗੋਦਾਵਰੀ ਜਮਨਾ ਸੁਰਸਤੀ ਭੱਜਣ ਵਾਹੋ ਦਾਹੀਆ। ਸਭ ਦਾ ਹਾਲ ਦਿਸੇ ਮੰਦਨ, ਮੰਦਭਾਗ ਹੋਈ ਲੋਕਾਈਆ। ਪੰਡਤ ਪਾਂਧੇ ਮਸਤਕ ਤਿਲਕ ਲਗਾਉਣੇ ਚੰਦਨ, ਪ੍ਰਭ ਦੇ ਚਰਨ ਧੂੜ ਖ਼ਾਕ ਨਾ ਕੋਇ ਰਮਾਈਆ। ਭਗਤੀ ਕਹੇ ਬਿਨਾ ਪ੍ਰਭੂ ਕਿਰਪਾ ਉਸ ਦੇ ਆਏ ਕੋਇ ਨਾ ਅੰਗਣ, ਗ੍ਰਹਿ ਮੰਦਰ ਨਾ ਕੋਇ ਸੁਹਾਈਆ। ਮੈਂ ਫਿਰਾਂ ਦਰੋਹੀ ਵਿਚ ਬ੍ਰਹਿਮੰਡਣ, ਵਰਭੰਡ ਦਿਆਂ ਸੁਣਾਈਆ। ਇਕੋ ਮਾਲਕ ਮਹਿਬੂਬ ਸੂਰਾ ਸੂਰਬੀਰ ਸਰਬੰਗਣ, ਜਿਸ ਦੀ ਸੇਵਾ ਵਿਚ ਜੁਗ ਚੌਕੜੀ ਝਟ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਮਾਲਕ ਬੇਪ੍ਰਵਾਹੀਆ। ਕਬੀਰ ਕਹੇ ਭਗਤੀ ਨੀ ਆਹ ਤੱਕ ਕਲਜੁਗ ਅੰਧੇਰੀ ਰੈਣ, ਭਿੰਨੜੀ ਨਜ਼ਰ ਕੋਇ ਨਾ ਆਈਆ। ਸਾਚਾ ਦਿਸੇ ਨਾ ਕੋਇ ਸੱਜਣ ਸੈਣ, ਸਾਕ ਸਚ ਨਾ ਕੋਇ ਬਣਾਈਆ। ਨਾਤਾ ਟੁੱਟਿਆ ਭਾਈ ਭੈਣ, ਪਿਤਾ ਪੂਤ ਨਾ ਕੋਇ ਵਡਿਆਈਆ। ਨੌ ਖੰਡ ਪ੍ਰਿਥਮੀ ਕੂੜੀ ਕਿਰਿਆ ਵਹਿੰਦਾ ਵਹਿਣ, ਅਗੇ ਹੋ ਨਾ ਕੋਇ ਅਟਕਾਈਆ। ਜਗਤ ਵਾਸ਼ਨਾ ਆਤਮਾ ਪਰਮਾਤਮਾ ਕੀਤਾ ਤ੍ਰਫ਼ੈਣ, ਤੁਰੀਆ ਤੋਂ ਪਰੇ ਭੇਵ ਨਾ ਕੋਇ ਚੁਕਾਈਆ। ਨੁਕਤਾ ਸਮਝੇ ਨਾ ਉਤੇ ਕੋਇ ਗ਼ੈਨ, ਮੁਹੰਮਦ ਰੋਵੇ ਮਾਰੇ ਧਾਹੀਆ। ਮੈਂ ਸਚ ਸੰਦੇਸ਼ਾ ਜਗਤ ਜਹਾਨਾਂ ਦੀਨ ਦੁਨੀ ਨੂੰ ਆਇਆ ਕਹਿਣ, ਕਹਿ ਕੇ ਦਿਆਂ ਦ੍ਰਿੜਾਈਆ। ਬਿਨਾ ਪ੍ਰਭੂ ਕਿਰਪਾ ਤੋਂ ਮੇਲਾ ਮਿਲੇ ਨਾ ਉਸ ਨਰਾਇਣ, ਜਿਸ ਨੂੰ ਨਰ ਨਰਾਇਣ ਕਹਿ ਕੇ ਸਾਰੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਝਟ ਨਾਰਦ ਆਇਆ ਦੋ ਅੱਸੂ ਕਹੇ ਓਹ ਆਪਣਾ ਵਖਾਏ ਨਿਸ਼ਾਨ, ਨਿਸ਼ਾਨਾ ਜਗਤ ਵੱਲ ਹਿਲਾਈਆ। ਭਗਤੀਏ ਤੂੰ ਚੰਗੀ ਕਿ ਕਬੀਰਾ ਦੱਸ ਚੰਗਾ ਭਗਵਾਨ, ਸੋਭਾਵੰਤ ਕਵਣ ਅਖਵਾਈਆ। ਕਬੀਰ ਕਹੇ ਮੇਰਾ ਮਹਿਬੂਬ ਮਿਹਰਵਾਨ, ਸਚ ਮੁਹੱਬਤ ਵਿਚ ਸਮਾਈਆ। ਭਗਤੀ ਕਹੇ ਬਿਨ ਮੇਰੇ ਕਿਸੇ ਨੂੰ ਦੇਂਦਾ ਨਹੀਂ ਦਾਨ, ਵਸਤ ਅਗੰਮ ਨਾ ਕਦੇ ਵਰਤਾਈਆ। ਨਾਰਦ ਕਹੇ ਸਚ ਦੱਸੋ ਉਸ ਦੀ ਕਿਸ ਬਿਧ ਹੋਏ ਪਹਿਚਾਨ, ਬੇਪਹਿਚਾਨ ਨਜ਼ਰ ਕਿਸੇ ਨਾ ਆਈਆ। ਓਹ ਸੂਰਬੀਰ ਮਰਦ ਮਰਦਾਨ, ਜੋਧਾ ਬਲੀ ਇਕ ਅਖਵਾਈਆ। ਜਿਸ ਦਾ ਅਵਤਾਰਾਂ ਪੈਗ਼ੰਬਰਾਂ ਗੁਰੂਆਂ ਗਾਇਆ ਗਾਣ, ਭਵਿਖਤਾਂ ਵਿਚ ਲਿਖਤਾਂ ਵਿਚ ਇਸ਼ਟਾਂ ਵਿਚ ਦ੍ਰਿਸ਼ਟਾਂ ਵਿਚ ਗਏ ਜਣਾਈਆ। ਉਸ ਦਾ ਮੇਲਾ ਮਿਲਣਾ ਮੁਸ਼ਕਲ ਕਿ ਆਸਾਨ, ਭੇਵ ਅਭੇਦਾ ਦੇਣਾ ਦ੍ਰਿੜਾਈਆ। ਭਗਤੀ ਕਹੇ ਓਹ ਕਾਇਆ ਵਸੇ ਮੰਦਰ ਮਕਾਨ, ਮੈਂ ਉਸੇ ਦਾ ਰਾਹ ਤਕਾਈਆ। ਕਬੀਰ ਕਹੇ ਓਹ ਵਾਲੀ ਦੋ ਜਹਾਨ, ਸਚਖੰਡ ਨਿਵਾਸੀ ਸਚਖੰਡ ਸੋਭਾ ਪਾਈਆ। ਨਾਰਦ ਕਹੇ ਮੈਂ ਹੋ ਗਿਆ ਹੈਰਾਨ, ਕੀ ਦੋਵੇਂ ਰਹੇ ਸੁਣਾਈਆ। ਹੁਣ ਦੋਵੇਂ ਤੱਕੋ ਜ਼ਿਮੀਂ ਅਸਮਾਨ, ਬ੍ਰਹਿਮੰਡਾਂ ਖੰਡਾਂ ਖੋਜ ਖੁਜਾਈਆ। ਫੇਰ ਤੱਕ ਕੇ ਦਿਓ ਬਿਆਨ, ਬਿਨ ਹਰਫ਼ ਹਰੂਫ਼ ਸਮਝਾਈਆ। ਕਬੀਰ ਕਹੇ ਜੇ ਮੈਂ ਨਿਗਾਹ ਮਾਰਾਂ ਵਿਚ ਇਸਲਾਮ, ਮੁਹੰਮਦ ਸਦੀ ਚੌਧਵੀਂ ਰਾਹ ਤਕਾਈਆ। ਲੇਖਾ ਲਿਖ ਕੇ ਵਿਚ ਮਜੀਦ ਕੁਰਾਨ, ਕੂਕ ਕੂਕ ਸੁਣਾਈਆ। ਈਸਾ ਕਹੇ ਮੇਰਾ ਅਸਲ ਨਿਗਾਹਬਾਨ, ਜੋ ਵੇਖਣਹਾਰਾ ਥਾਉਂ ਥਾਈਂਆ। ਨਾਨਕ ਨਿਰਗੁਣ ਉਸੇ ਨੂੰ ਕੀਤਾ ਪ੍ਰਵਾਨ, ਜੋ ਪਰਮ ਪੁਰਖ ਬੇਪ੍ਰਵਾਹੀਆ। ਗੋਬਿੰਦ ਨੇ ਉਸੇ
ਦਾ ਖੰਡਾ ਖੜਕਾਇਆ ਆਣ, ਚਾਰੋਂ ਕੁੰਟ ਵੱਜੀ ਵਧਾਈਆ। ਜਿਸ ਦਾ ਸਭ ਤੋਂ ਸ਼੍ਰੇਸ਼ਟ ਉੱਤਮ ਸਤਿਗੁਰ ਸ਼ਬਦ ਸ਼ਬਦ ਮਿਹਰਵਾਨ, ਮਿਹਰਵਾਨ ਆਪ ਅਖਵਾਈਆ। ਜਿਸ ਦੇ ਕੋਲੋਂ ਝੋਲੀ ਅੱਡ ਕੇ ਭਗਤੀ ਮੰਗੇ ਪ੍ਰੇਮ ਦਾ ਦਾਨ, ਖੁਲ੍ਹੀ ਮੇਂਢੀ ਸੀਸ ਲਟਕਾਈਆ। ਕਬੀਰ ਕਹੇ ਮੈਂ ਉਸੇ ਦੀ ਆਹ ਵਿਚ ਆਪਣਾ ਜਗਤ ਪਿਆਰ ਕੀਤਾ ਵੈਰਾਨ, ਮੁਹੱਬਤ ਮੁਹੱਬਤ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਲੇਖਾ ਆਪਣੇ ਹੱਥ ਰਖਾਈਆ। ਨਾਰਦ ਕਹੇ ਤੁਸੀਂ ਦੋਵੇਂ ਵੱਡੇ ਬਲੀ, ਬਲਧਾਰੀ ਨਜ਼ਰੀ ਆਈਆ। ਜੇ ਤੂੰ ਭਗਤੀਏ ਹੋ ਜਾਏਂ ਇਕੱਲੀ, ਪ੍ਰਭੂ ਸੰਗ ਨਾ ਕੋਇ ਰਖਾਈਆ। ਫੇਰ ਦੱਸ ਭਗਤ ਕਿਹੜੀ ਜਾਏ ਗਲੀ, ਕਵਣ ਪੰਧ ਮੁਕਾਈਆ। ਭਗਤੀ ਨੇ ਆਪਣੀ ਬਿਨਾ ਹੱਥਾਂ ਤੋਂ ਹੱਥਾਂ ਦੀ ਮਲੀ ਤਲੀ, ਹਾਏ ਉਫ਼ ਕਰ ਸੁਣਾਈਆ। ਨਾਰਦਾ ਓਹ ਮੇਰਾ ਮਾਲਕ ਬੜਾ ਵਲੀ ਛਲੀ, ਵਲੀਆ ਛਲੀਆ ਇਕ ਅਖਵਾਈਆ। ਜੋ ਵਸਦਾ ਜਲੀ ਥਲੀ, ਮਹੀਅਲ ਡੇਰਾ ਲਾਈਆ। ਮੈਂ ਉਸੇ ਦੀ ਸੇਵਾਦਾਰ ਉਸ ਨੇ ਘੱਲੀ, ਘਾਇਲ ਘਾਲਾਂ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਨਾਰਦ ਕਹੇ ਕਬੀਰਾ ਆਪਣੇ ਪ੍ਰਭੂ ਦਾ ਦੱਸਦੇ ਹਾਲ, ਸੱਜਣਾ ਦੇ ਸਮਝਾਈਆ। ਕਬੀਰ ਕਹੇ ਓਹ ਬੜਾ ਦੀਨ ਦਿਆਲ, ਦਇਆਨਿਧ ਇਕ ਅਖਵਾਈਆ। ਜਿਸ ਦਾ ਸਚਖੰਡ ਦਵਾਰ ਸੱਚੀ ਧਰਮਸਾਲ, ਦਰਗਾਹ ਸਾਚੀ ਸੋਭਾ ਪਾਈਆ। ਜਿਸ ਦੇ ਹੁਕਮ ਵਿਚ ਭੱਜੇ ਫਿਰਨ ਕਾਲ ਮਹਾਕਾਲ, ਵਿਸ਼ਨ ਬ੍ਰਹਮਾ ਸ਼ਿਵ ਨਿਵ ਨਿਵ ਲਾਗਣ ਪਾਈਂਆ। ਚਿਤ੍ਰਗੁਪਤ ਕਰੇ ਨਾ ਕੋਇ ਸਵਾਲ, ਰਾਏ ਧਰਮ ਨਾ ਨੈਣ ਉਠਾਈਆ। ਓਹ ਭਗਤਾਂ ਉਤੇ ਜਿਸ ਵੇਲੇ ਹੋਵੇ ਆਪ ਮਿਹਰਵਾਨ, ਮਿਹਰ ਨਜ਼ਰ ਇਕ ਉਠਾਈਆ। ਸ਼ਬਦ ਅਣਿਆਲਾ ਤੀਰ ਮਾਰੇ ਬਿਨਾ ਜਗਤ ਵਾਲੀ ਕਮਾਨ, ਨਿਰਾਲਾ ਆਪਣਾ ਆਪ ਚਲਾਈਆ। ਮੰਜ਼ਲ ਹਕ ਦਾ ਹਕੀਕੀ ਦਏ ਮਕਾਨ, ਬੇਮੁਕਾਮਾਂ ਆਪਣੇ ਘਰ ਪਹੁੰਚਾਈਆ। ਜਿਥੇ ਤਤਾਂ ਵਾਲਾ ਨਹੀਂ ਕੋਈ ਇਨਸਾਨ, ਬੁੱਧੀ ਮਤ ਨਾ ਕੋਇ ਚਤੁਰਾਈਆ। ਅੱਖਰਾਂ ਵਾਲਾ ਨਹੀਂ ਗਿਆਨ, ਸਿਫ਼ਤ ਵਾਲੀ ਨਾ ਕੋਇ ਪੜ੍ਹਾਈਆ। ਉਥੇ ਭਗਤੀ ਕਦੇ ਨਾ ਪੁੱਜੇ ਆਣ, ਭਗਤੀ ਨਿਮਾਣੀ ਲੋਕਮਾਤ ਬੈਠੀ ਆਸਣ ਲਾਈਆ। ਆਤਮ ਸ਼ਕਤੀ ਨੌਜਵਾਨ, ਸ਼ਹਿਨਸ਼ਾਹ ਆਪਣੇ ਨਾਲ ਪ੍ਰਨਾਈਆ। ਜਿਸ ਨੂੰ ਝੁਕਦੇ ਸੀਤਾ ਰਾਮ, ਕ੍ਰਿਸ਼ਨ ਕਾਹਨ ਸੀਸ ਨਿਵਾਈਆ। ਜਿਸ ਪੈਗ਼ੰਬਰਾਂ ਦਿਤਾ ਕਲਾਮ, ਕਾਇਨਾਤ ਸਮਝਾਈਆ। ਮੰਤਰ ਦੇ ਸਤਿ ਦਾ ਨਾਮ, ਸਤਿ ਸਤਿਵਾਦ ਅਖਵਾਈਆ। ਓਹ ਪੁਰਖ ਅਕਾਲ ਜਿਸ ਉਤੇ ਕਿਰਪਾ ਕਰੇ ਆਣ, ਆਨਨ ਫ਼ਾਨਨ ਆਪਣਾ ਭੇਵ ਚੁਕਾਈਆ। ਭਗਤੀ ਨਿਮਾਣੀ ਜਗਤ ਸਵਾਣੀ ਸੁਘੜ ਸਿਆਣੀ ਦੂਰ ਦੁਰਾਡੀ ਉਹ ਭਗਤਾਂ ਨੂੰ ਸਜਦਿਆਂ ਵਿਚ ਕਰੇ ਸਲਾਮ, ਸੂਫ਼ੀਆਂ ਸੀਸ ਨਿਵਾਈਆ। ਜਿਨ੍ਹਾਂ ਦਾ ਹਕ ਹਕੀਕਤ ਲਾਸ਼ਰੀਕਤ ਵਾਲਾ ਮਕਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਮਾਲਕ ਦਇਆ ਕਮਾਈਆ। ਭਗਤੀ ਕਹੇ ਨਾਰਦਾ ਸੁਣ ਵੇ ਬ੍ਰਹਿਮਣਾ, ਪੰਡਤਾ ਚਾਰ ਜੁਗ ਦਿਆ ਦਿਆਂ ਜਣਾਈਆ। ਬਿਨਾ ਮੇਰੇ ਤੋਂ ਕਿਸੇ ਮਿਟੀ ਨਹੀਂ ਤ੍ਰਿਸ਼ਨਾ ਤਾਮਨਾ, ਵਾਸ਼ਨਾ ਜਗਤ ਨਾ ਕੋਇ ਚੁਕਾਈਆ। ਕੂੜ ਕਿਰਿਆ ਨਾਲ ਮੈਂ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕੀਤਾ ਸਾਹਮਣਾ, ਬਲਧਾਰੀ ਆਪਣਾ ਬਲ ਪ੍ਰਗਟਾਈਆ। ਮੈਂ ਕੂੜੀ ਕਿਰਿਆ ਸ੍ਰਿਸ਼ਟੀ ਵਿਚੋਂ ਵਾਸਨਾ ਕਢਾਂ ਕਾਮਨਾ, ਕਰੋਧ ਲੋਭ ਮੋਹ ਹੰਕਾਰ ਮਿਟਾਈਆ। ਸਤਿਗੁਰ ਸ਼ਬਦ ਦਾ ਫੜਾਵਾਂ ਦਾਮਨਾ, ਜੋ ਦਾਮਨਗੀਰ
ਇਕ ਅਖਵਾਈਆ। ਭੇਵ ਖੁਲਾਵਾਂ ਨਗਰ ਗਰਾਮਨਾ, ਚੰਮ ਦ੍ਰਿਸ਼ਟੀ ਦਿਆਂ ਮਿਟਾਈਆ। ਵਜੂਦ ਕਰ ਕੇ ਪਤਤ ਪਾਵਨਾ, ਪੁਨੀਤ ਕਰ ਕੇ ਦਿਆਂ ਵਖਾਈਆ। ਮੇਟ ਅੰਧੇਰੀ ਸ਼ਾਮਨਾ, ਸਤਿ ਸਚ ਕਰਾਂ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਵਸਤ ਮੇਰੇ ਵਿਚ ਟਿਕਾਈਆ। ਨਾਰਦ ਕਹੇ ਭਗਤੀਏ ਤੇਰੇ ਨਾਲੋਂ ਵਡੀ ਪ੍ਰਭੂ ਦੀ ਕਿਰਪਾ, ਕਿਰਪਾਨਿਧਾਨ ਮੈਨੂੰ ਰਿਹਾ ਜਣਾਈਆ। ਉਸ ਦੇ ਅਗੇ ਅਟਕੇ ਕੋਇ ਨਾ ਬਿਪਤਾ, ਵਿਪਰੀਤ ਨੂੰ ਪ੍ਰੀਤ ਵਿਚ ਬਦਲਾਈਆ। ਓਹ ਜਦੋਂ ਚਾਹੇ ਜਨਮ ਕਰਮ ਦਾ ਲੇਖਾ ਲਿਖਦਾ, ਪੂਰਬ ਲੇਖਾ ਦਏ ਮਿਟਾਈਆ। ਓਹ ਖੇਲ ਕਰੇ ਅਗੰਮੇ ਪਿਤ ਦਾ, ਪਤਿਪਰਮੇਸ਼ਵਰ ਭਗਤ ਸੁਹੇਲੇ ਆਪਣੀ ਗੋਦ ਟਿਕਾਈਆ। ਓਹ ਝਗੜਾ ਮੇਟੇ ਆਵਣ ਜਾਵਣ ਨਿਤ ਦਾ, ਨਿਜ ਘਰ ਆਪਣੇ ਲਏ ਵਸਾਈਆ। ਹਰਿ ਕਾ ਭਗਤ ਜਗਤ ਵਿਚ ਕਦੇ ਨਾ ਵਿਕਦਾ, ਮਜ਼੍ਹਬਾਂ ਹੱਟ ਨਾ ਕੋਇ ਤੁਲਾਈਆ। ਓਹ ਪ੍ਰੇਮੀ ਪਿਆਰਾ ਹੋਵੇ ਅਬਿਨਾਸ਼ੀ ਅਚੁਤ ਦਾ, ਚੇਤਨ ਚੇਤਨ ਨਾਲ ਰਲਾਈਆ। ਓਹਦਾ ਨਾਤਾ ਉਸ ਅਗੰਮੀ ਜੋਤ ਦਾ, ਜਿਸ ਜੋਤ ਵਿਚ ਲੱਖ ਚੁਰਾਸੀ ਰਹੀ ਸਮਾਈਆ। ਓਹ ਵਾਸੀ ਹੋਏ ਅਗੰਮੀ ਕੋਟ ਦਾ, ਜਿਸ ਕੋਟਗੜ੍ਹ ਵਿਚ ਚੜ੍ਹ ਕੇ ਕਬੀਰ ਦਿਤੀ ਦੁਹਾਈਆ। ਓਹਦਾ ਲਹਿਣਾ ਦੇਣਾ ਮੁਕ ਜਾਏ ਲੋਕ ਪ੍ਰਲੋਕ ਦਾ, ਜੋ ਸਲੋਕ ਆਤਮ ਪਰਮਾਤਮ ਸੁਣੇ ਚਾਈਂ ਚਾਈਂਆ। ਲੇਖਾ ਰਹੇ ਨਾ ਮਲਕੁਲ ਮੌਤ ਦਾ, ਗੇੜਿਆਂ ਵਿਚ ਨਾ ਕੋਇ ਰਖਾਈਆ। ਬਿਨਾ ਪੁਰਖ ਅਕਾਲ ਦੀ ਕਿਰਪਾ ਸਚਖੰਡ ਦਵਾਰੇ ਜੁਗ ਚੌਕੜੀ ਕਦੇ ਕੋਇ ਨਾ ਪਹੁੰਚਦਾ, ਅੱਧਵਿਚਕਾਰ ਕੋਟਨ ਕੋਟ ਬੈਠੇ ਆਸਣ ਲਾਈਆ। ਇਹ ਕੋਈ ਮਜ਼ਬੂਨ ਨਹੀਂ ਅਕਲ ਬੁੱਧੀ ਸੋਚ ਦਾ, ਜਗਤ ਵਿਦਿਆ ਨਾ ਕੋਇ ਵਡਿਆਈਆ। ਇਹ ਖੇਲ ਉਸ ਅਗੰਮੀ ਮੌਜ ਦਾ, ਜਿਸ ਮੌਜ ਵਿਚ ਪ੍ਰਭ ਬੇਪ੍ਰਵਾਹ ਸਮਾਈਆ। ਇਹ ਗ੍ਰਹਿ ਖੇਲ ਨਹੀਂ ਜਗਤ ਵਾਲੀ ਖੋਜ ਦਾ, ਖੋਜਿਆਂ ਹੱਥ ਕਿਸੇ ਨਾ ਆਈਆ। ਇਹ ਲੇਖਾ ਜਗਤ ਤੱਕੋ ਤੇ ਜਗਤ ਵਾਲੇ ਵਿਜੋਗ ਦਾ, ਬਿਨਾ ਹਰਿ ਕਿਰਪਾ ਧੁਰ ਸੰਜੋਗੀ ਮੇਲ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਸਰਗੁਣ ਤਨ ਵਜੂਦ ਮਾਟੀ ਖ਼ਾਕ ਪੰਜ ਤਤ ਆਤਮ ਪਰਮਾਤਮ ਵਿਛੋੜਾ ਰੋਗ ਦਾ, ਅਨਡਿਠ ਆਪਣਾ ਹੁਕਮ ਵਰਤਾਈਆ।
੨ ਅੱਸੂ ਸ਼ਹਿਨਸ਼ਾਹੀ ਸੰਮਤ ਅੱਠ ਇੰਗਲੈਂਡ ਲੰਡਨ ਸਾਊਥ ਹਾਲ ੧੫੬ ਬੀਕਨਸ ਫੀਲਡ ਰੋੜ ਗੁਰਦੀਪ ਸਿੰਘ ਦੇ ਗ੍ਰਹਿ
ਭਗਤੀ ਕਹੇ ਮੈਂ ਦੱਸਾਂ ਸਚ ਸਲਾਹ, ਜਨ ਭਗਤੋ ਇਕ ਜਣਾਈਆ। ਮੈਂ ਚਾਰ ਜੁਗ ਦਾ ਪਿਛਲਾ ਤੱਕਿਆ ਰਾਹ, ਸਤਿਜੁਗ ਤਰੇਤਾ ਦੁਆਪਰ ਕਲਜੁਗ ਰਾਹ ਤਕਾਈਆ। ਅਵਤਾਰ ਪੈਗ਼ੰਬਰ ਗੁਰੂਆਂ ਦੇ ਤੱਕੇ ਨਾਂ, ਜੋ ਰਾਗਾਂ ਨਾਦਾਂ ਵਿਚ ਗਾਈਆ। ਮੈਂ ਫਿਰੀ ਥਾਉਂ ਥਾਂ, ਥਾਨ ਥਨੰਤਰ ਭੱਜੀ ਵਾਹੋ ਦਾਹੀਆ। ਬਿਨਾ ਪ੍ਰਭੂ ਕਿਰਪਾ ਤੋਂ ਕਿਸੇ ਦੀ ਪਕੜੇ ਕੋਇ ਨਾ ਬਾਂਹ, ਸਿਰ ਹੱਥ ਨਾ ਕੋਇ ਟਿਕਾਈਆ। ਕਲਜੁਗ ਅੰਤਮ ਵੇਖੇ ਸਭ ਦੀ ਬੁੱਧੀ ਹੋਈ ਕਾਂ, ਕਾਗ ਵਾਂਗ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਭਗਤੀ ਕਹੇ ਜਨ ਭਗਤੋ ਕਲਜੁਗ ਅੰਤਮ ਜਾਗੋ, ਆਲਸ ਨਿੰਦਰਾ ਦਿਓ ਗਵਾਈਆ। ਪੁਰਖ ਅਕਾਲ ਦੀ
ਸਰਨੀ ਲਾਗੋ, ਜੋ ਸਭ ਦਾ ਪਿਤਾ ਮਾਈਆ। ਦੁਰਮਤ ਮੈਲ ਧੋਵੋ ਦਾਗ਼ੋ, ਪਤਤ ਪੁਨੀਤ ਆਪਣਾ ਆਪ ਲੈਣਾ ਕਰਾਈਆ। ਗ੍ਰਹਿ ਮੰਦਰ ਜਗਾਓ ਚਰਾਗ਼ੋ, ਅੰਧ ਅੰਧੇਰਾ ਦੇਣਾ ਗਵਾਈਆ। ਝਗੜਾ ਮੇਟੋ ਝਗੜੇ ਵਾਲੇ ਸਮਾਜੋ, ਸਮਿਗਰੀ ਆਪਣੀ ਲੈਣੀ ਬਦਲਾਈਆ। ਅੰਤ ਸਹਾਈ ਹੋਏ ਨਾ ਕੋਈ ਪੁਰਖ ਅਕਾਲ ਬਾਝੋਂ, ਬਾਜਾਂ ਵਾਲਾ ਗੋਬਿੰਦ ਦੇ ਕੇ ਗਿਆ ਗਵਾਹੀਆ। ਇਕੋ ਸਾਹਿਬ ਸਵਾਮੀ ਅਰਾਧੋ, ਜੋ ਹਰ ਘਟ ਵਸਿਆ ਸੋਭਾ ਪਾਈਆ। ਆਪਣਾ ਆਪ ਸਤਿਗੁਰ ਕਿਰਪਾ ਸਾਧੋ, ਸਾਧਨਾ ਸਚ ਲੈਣੀ ਅਪਣਾਈਆ। ਧੁਰ ਦਾ ਮਾਲਕ ਅਗੰਮਾ ਮਾਧੋ, ਮਾਧਵ ਇਕ ਅਖਵਾਈਆ। ਜਿਸ ਦਾ ਪਿਆਰ ਸਚ ਵੈਰਾਗੋ, ਵੈਰੀ ਅੰਦਰੋਂ ਬਾਹਰ ਕਢਾਈਆ। ਮਮਤਾ ਮੋਹ ਵਿਕਾਰ ਤਿਆਗੋ, ਤ੍ਰੈਗੁਣ ਲੇਖਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਰੰਗ ਇਕ ਰੰਗਾਈਆ। ਭਗਤੀ ਕਹੇ ਜਨ ਭਗਤੋ ਖੋਲੋ ਅੱਖ, ਨਿਜ ਨੈਣ ਨੈਣ ਰੁਸ਼ਨਾਈਆ। ਹਰਿ ਰੂਪ ਅਨੂਪ ਤੱਕੋ ਪ੍ਰਤੱਖ, ਜੋ ਪਾਰਬ੍ਰਹਮ ਇਕ ਅਖਵਾਈਆ। ਲਹਿਣਾ ਦੇਣਾ ਜੁਗ ਚੌਕੜੀ ਜਿਸ ਦੇ ਹੱਥ, ਧੁਰ ਦਾ ਕਰਤਾ ਵਡ ਵਡਿਆਈਆ। ਸਰਬ ਕਲਾ ਸਮਰਥ, ਦੇਵਣਹਾਰ ਨੂਰ ਅਲਾਹੀਆ। ਜਿਸ ਦਾ ਚਾਰ ਜੁਗ ਦੇ ਸ਼ਾਸਤਰ ਗਾਉਂਦੇ ਜਸ, ਨਾਮ ਕਲਮੇ ਸਿਫ਼ਤ ਸਲਾਹੀਆ। ਓਹ ਅੰਮ੍ਰਿਤ ਆਤਮ ਦੇਵਣਹਾਰਾ ਰਸ, ਰਸਤਾ ਆਪਣਾ ਦਏ ਵਖਾਈਆ। ਆਤਮ ਪਰਮਾਤਮ ਰਹਿਣ ਨਾ ਦੇਵੇ ਵੱਖ, ਵਿਛੋੜਾ ਜਗਤ ਵਾਲਾ ਕਟਾਈਆ। ਮਾਨਸ ਜਨਮ ਖੇੜਾ ਹੋਏ ਨਾ ਭੱਠ, ਅਗਨੀ ਅੱਗ ਨਾ ਕੋਇ ਤਪਾਈਆ। ਮਿਹਰਵਾਨ ਹੋ ਕੇ ਲੇਖਾ ਮੁਕਾਏ ਤੀਰਥ ਅੱਠ ਸੱਠ, ਅੰਮ੍ਰਿਤ ਸਰੋਵਰ ਆਪ ਨੁਹਾਈਆ। ਪੱਲੇ ਬੰਨ੍ਹੇ ਇਕੋ ਨਾਮ ਗੱਠ, ਜਿਸ ਨੂੰ ਦੋ ਜਹਾਨ ਨਾ ਕੋਇ ਖੁਲਾਈਆ। ਜੋ ਦੋ ਜਹਾਨ ਚਲਾਵਣਹਾਰਾ ਰਥ, ਰਥ ਰਥਵਾਹੀ ਇਕ ਅਖਵਾਈਆ। ਓਹ ਦੇਵਣਹਾਰ ਅਗੰਮੀ ਵਥ, ਨਾਮ ਅਮੋਲਕ ਕਾਇਆ ਗੋਲਕ ਝੋਲੀ ਪਾਈਆ। ਤਿਸ ਸਾਹਿਬ ਦੀ ਸਰਨ ਸਰਨਾਈ ਜਾਣਾ ਢੱਠ, ਜਿਹੜਾ ਢੱਠਿਆਂ ਲਏ ਉਠਾਈਆ। ਜਨਮ ਕਰਮ ਦਾ ਲੇਖਾ ਦੇਵੇ ਕੱਟ, ਕਟਾਕਸ਼ ਆਪਣਾ ਨਾਮ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਖੇਲ ਖਿਲਾਏ ਸਚ, ਸਚ ਦਾ ਮਾਲਕ ਆਪਣੀ ਦਇਆ ਕਮਾਈਆ।
੨ ਅੱਸੂ ਸ਼ਹਿਨਸ਼ਾਹੀ ਸੰਮਤ ਅੱਠ ਇੰਗਲੈਂਡ ਲੰਡਨ ਸਾਊਥ ੭ ਬਰੇਬੋਰਨ ਗਰੋਬ ਪੈਕਮ ਪਿਆਰੇ ਲਾਲ ਦੇ ਗ੍ਰਹਿ
ਧਰਨੀ ਕਹੇ ਪ੍ਰਭੂ ਮੈਂ ਕੀ ਦੱਸਾਂ, ਮਿਹਰਵਾਨ ਵੇਖ ਵਖਾਈਆ। ਨਾਲੇ ਰੋਵਾਂ ਨਾਲੇ ਹੱਸਾਂ, ਹਸਤੀ ਦੇ ਮਾਲਕ ਤੇਰੀ ਖੇਲ ਬੇਪਰਵਾਹੀਆ। ਮੇਰੀਆਂ ਤੱਕਣ ਵਾਲੀਆਂ ਨਹੀਂ ਜਗਤ ਦੀਆਂ ਅੱਖਾਂ, ਅੱਖਰਾਂ ਵਾਲੀ ਕਰਾਂ ਨਾ ਕੋਇ ਪੜ੍ਹਾਈਆ। ਮੈਂ ਇਕੋ ਓਟ ਤੇਰੇ ਤੇ ਰਖਾਂ, ਜੁਗ ਚੌਕੜੀ ਤੇਰਾ ਰਾਹ ਤਕਾਈਆ। ਤੂੰ ਸਵਾਮੀ ਮੇਰਾ ਸਖਾ, ਸਗਲਾ ਸੰਗ ਨਿਭਾਈਆ। ਆਪਣੀ ਨਿਗਾਹ ਮਾਰ ਲੈ ਰਤਾ, ਰੈਣ ਦਿਵਸ ਧਿਆਨ ਲਗਾਈਆ। ਜਗਤ ਵਾਸ਼ਨਾ ਵੇਖ ਮਤਾ, ਮਤ ਬੁੱਧੀ ਕੀ ਆਪਣਾ ਖੇਲ ਖਿਲਾਈਆ। ਦੀਨ ਮਜ਼੍ਹਬ ਵੇਖ ਲੈ ਤੱਤਾ, ਅਗਨੀ ਤਤ ਨਾ ਕੋਇ ਗਵਾਈਆ। ਚਾਰੋਂ ਕੁੰਟ ਜੀਵਾਂ ਜੰਤਾਂ ਹੁੰਦੀ ਹੱਤਾ, ਹਤਿਆਰੀ ਹੋਈ ਲੋਕਾਈਆ। ਡੰਕਾ ਗੋਬਿੰਦ ਸੁਣ ਲੈ ਫ਼ਤਿਹ, ਚਾਰੋਂ ਕੁੰਟ ਵੇਖ ਵਖਾਈਆ। ਸਤਿ ਧਰਮ ਦੀ
ਮੇਰੇ ਉਤੇ ਰਹੀ ਕੋਈ ਨਾ ਸਤ੍ਹਾ, ਸਤਿ ਸਤਿਵਾਦ ਨਾ ਕੋਇ ਜਣਾਈਆ। ਕੂੜੀ ਕਿਰਿਆ ਉਡਦਾ ਘੱਟਾ, ਮੁਖ ਸਭ ਦੇ ਲੱਗੀ ਛਾਹੀਆ। ਮੇਰੇ ਉਤੇ ਅਵਤਾਰ ਪੈਗ਼ੰਬਰ ਗੁਰੂਆਂ ਦਾ ਪੂਰਾ ਹੋਇਆ ਪੱਟਾ, ਮਾਲਕ ਨਜ਼ਰ ਕੋਇ ਨਾ ਆਈਆ। ਜਿਨ੍ਹਾਂ ਦੀ ਜਗਤ ਜਹਾਨ ਵਿਚ ਕੀਮਤ ਪੈ ਗਈ ਟਕਾ, ਟਕਿਆਂ ਹੱਟ ਵਿਕਾਈਆ। ਅੰਤਮ ਸਭ ਦਾ ਲੇਖਾ ਕਰ ਦੇ ਬਟਾ, ਜ਼ੀਰੋ ਅੰਕ ਦੇ ਸਮਝਾਈਆ। ਤੇਰੇ ਪਿਆਰ ਦਾ ਜਗਤ ਸੰਸਾਰ ਦਾ ਮੰਦਰ ਮੇਰੇ ਉਤੇ ਢੱਠਾ, ਕਾਅਬਾ ਹਕ ਨਜ਼ਰ ਕੋਇ ਨਾ ਆਈਆ। ਮੈਂ ਚਾਹੁੰਦੀ ਦੀਨ ਮਜ਼੍ਹਬ ਦੀਆਂ ਮੇਟ ਕੇ ਹੱਦਾਂ, ਵੱਟਾਂ ਇਕੋ ਰੰਗ ਦੇ ਰੰਗਾਈਆ। ਅੰਤ ਅਖ਼ੀਰ ਤੇਰੇ ਕੋਲੋਂ ਲਾਹਾ ਖੱਟਾਂ, ਖਟਕਾ ਮੇਰਾ ਦੇਣਾ ਚੁਕਾਈਆ। ਮੈਂ ਤੇਰਾ ਰਾਹ ਤੱਕਾਂ, ਤਕਦੀਰ ਦੇ ਮਾਲਕ ਆਪਣੀ ਦਇਆ ਦੇਣੀ ਕਮਾਈਆ। ਤੂੰ ਹਕੀਕਤ ਵਾਲਾ ਹਕਾ, ਹਕੂਮਤ ਤੇਰੀ ਬੇਐਬ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਈਆ। ਧਰਨੀ ਕਹੇ ਪ੍ਰਭੂ ਮੈਂ ਰੋਂਦੀ ਕੁਰਲਾਂਦੀ, ਸਾਂਤਕ ਸਤਿ ਨਾ ਕੋਇ ਕਰਾਈਆ। ਮੈਂ ਨੌ ਸੌ ਚੁਰਾਨਵੇਂ ਜੁਗ ਚੌਕੜੀ ਥੱਕੀ ਮਾਂਦੀ, ਸਤਿਜੁਗ ਤਰੇਤਾ ਦੁਆਪਰ ਕਲਜੁਗ ਭੱਜੀ ਵਾਹੋ ਦਾਹੀਆ। ਨਿਰਗੁਣ ਧਾਰ ਤੇਰਾ ਰਾਹ ਰਹੀ ਤਕਾਂਦੀ, ਜੋ ਅਵਤਾਰ ਪੈਗ਼ੰਬਰ ਗੁਰ ਸੰਦੇਸੇ ਗਏ ਸੁਣਾਈਆ। ਨਾ ਕੁਛ ਪੀਂਦੀ ਨਾ ਕੁਛ ਖਾਂਦੀ, ਦਿਵਸ ਰੈਣ ਚਲਾਂ ਚਾਈਂ ਚਾਈਂਆ। ਇਕੋ ਢੋਲਾ ਗੀਤ ਗੋਬਿੰਦ ਗਾਂਦੀ, ਗਾ ਗਾ ਸ਼ੁਕਰ ਮਨਾਈਆ। ਬਹੁੜੀ ਮੇਰੇ ਉਤੇ ਝਗੜਾ ਪੈ ਗਿਆ ਸਵਰਨ ਚਾਂਦੀ, ਚੰਦ ਸਿਤਾਰਾ ਰੋਵੇ ਮਾਰੇ ਧਾਹੀਆ। ਕੂੜ ਵਿਕਾਰ ਦੀ ਆ ਗਈ ਆਂਧੀ, ਧਰਮ ਦੀ ਜੜ ਰਹੀ ਉਖੜਾਈਆ। ਤੇਰੇ ਪਿਆਰ ਵਿਚ ਹਰਿਜਨ ਦਾਸੀ ਦਿਸੇ ਕੋਇ ਨਾ ਬਾਂਦੀ, ਬੰਦਨਾ ਵਿਚ ਸੀਸ ਨਾ ਕੋਇ ਝੁਕਾਈਆ। ਕਿਸੇ ਨੇ ਸੂਰ ਖਾਧਾ ਕਿਸੇ ਨੇ ਖਾਧੀ ਢਾਂਡੀ, ਬਚਿਆ ਨਜ਼ਰ ਕੋਇ ਨਾ ਆਈਆ। ਦੀਨ ਦੁਨੀ ਦੇ ਮਾਨਵ ਸਾਰੇ ਮੈਨੂੰ ਕਹਿੰਦੇ ਮਾਂ ਜੀ, ਮਾਤਾ ਕਹਿ ਕੇ ਢੋਲੇ ਜਗਤ ਗਾਈਆ। ਝਟ ਮੈਂ ਤੱਕਦੀ ਸਭ ਦੀ ਬੁੱਧੀ ਹੋਈ ਕਾਂ ਦੀ, ਕਾਗ ਵਾਂਗ ਕੁਰਲਾਈਆ। ਕਿਸੇ ਮੁਹੱਬਤ ਰਹੀ ਨਾ ਤੇਰੇ ਨਾਂ ਦੀ, ਨਾਉਂ ਨਿਰੰਕਾਰ ਤੇਰਾ ਨਾ ਕੋਇ ਧਿਆਈਆ। ਵਡਿਆਈ ਰਹੀ ਨਾ ਕਿਸੇ ਥਾਂ ਦੀ, ਕਲਜੁਗ ਕੂੜਾ ਡੰਕ ਦਿਤਾ ਵਜਾਈਆ। ਮੈਂ ਵੇਖ ਹੈਰਾਨ ਹੋਈ ਖੇਲ ਤੇਰੀ ਬੇਪ੍ਰਵਾਹ ਦੀ, ਜੋ ਬੇਪ੍ਰਵਾਹੀ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਧਰਨੀ ਕਹੇ ਪ੍ਰਭੂ ਮੈਂ ਕੀ ਦੱਸਾਂ ਆਪਣਾ ਅੰਤਰ ਖ਼ਿਆਲ, ਕਹਿਣ ਦੀ ਸ਼ਕਤੀ ਰਹੀ ਨਾ ਰਾਈਆ। ਮੇਰੇ ਉਤੇ ਅਣਗਿਣਤ ਬਣੇ ਦਲਾਲ, ਵਿਚੋਲੇ ਜਗਤ ਵਾਲੇ ਅਖਵਾਈਆ। ਸਚ ਵਸਤ ਸਕਿਆ ਨਾ ਕੋਇ ਸੰਭਾਲ, ਸੰਬਲ ਦੇ ਮਾਲਕ ਤੇਰਾ ਦਰਸ ਕੋਇ ਨਾ ਪਾਈਆ। ਮੈਂ ਜੁਗ ਚੌਕੜੀ ਘਾਲਦੀ ਰਹੀ ਘਾਲ, ਘਾਇਲ ਹੋ ਕੇ ਆਪਣੀ ਸੇਵ ਕਮਾਈਆ। ਅੰਤ ਵੇਖ ਮੁਰੀਦਾਂ ਹਾਲ, ਮੇਰੇ ਮੁਰਸ਼ਦ ਬੇਪ੍ਰਵਾਹੀਆ। ਮੇਰਾ ਹੱਲ ਕਰ ਸਵਾਲ, ਜਵਾਬ ਇਕੋ ਦੇ ਜਣਾਈਆ। ਕਿਉਂ ਫਲ ਰਿਹਾ ਨਹੀਂ ਕਿਸੇ ਡਾਲ, ਮਾਨਵ ਸਿੰਮਲ ਵਾਂਗ ਲਹਿਰਾਈਆ। ਭੈ ਰਿਹਾ ਨਾ ਖੜਗ ਢਾਲ, ਤੀਰ ਕਮਾਨ ਅਣਿਆਲਾ ਤੀਰ ਨਾ ਕੋਇ ਚਲਾਈਆ। ਦੀਨ ਮਜ਼੍ਹਬ ਅਵਤਾਰ ਪੈਗ਼ੰਬਰ ਗੁਰੂ ਨਾ ਸਕੇ ਸੰਭਾਲ, ਮੇਰੇ ਉਤੇ ਕੂੜ ਕੁਕਰਮ ਵਧਿਆ ਥਾਉਂ ਥਾਈਂਆ। ਮੈਂ ਦੁੱਖਾਂ ਦੀ ਝਲ ਨਹੀਂ ਸਕਦੀ ਝਾਲ, ਆਪਣੀ ਝਲਕ ਦੀ ਦੇ ਰੁਸ਼ਨਾਈਆ। ਤ੍ਰੈਗੁਣ ਮਾਇਆ ਮੇਰੇ ਉਤੇ ਪਾਇਆ ਜੰਜਾਲ, ਬੰਧਨ ਸਕੇ ਨਾ ਕੋਇ ਤੁੜਾਈਆ। ਫਿਰੀ ਦਰੋਹੀ ਪੰਜ ਤਤ ਮਾਟੀ
ਖਾਲ, ਖ਼ਲਕ ਦੇ ਖ਼ਾਲਕ ਵੇਖ ਵਖਾਈਆ। ਮੈਂ ਹੈਰਾਨ ਹੋ ਗਈ ਕਿਸੇ ਝਟਕਾ ਖਾਧਾ ਕਿਸੇ ਨੇ ਖਾਧਾ ਹਲਾਲ, ਹਲਾਲੀ ਵਿਚ ਤੇਰਾ ਨੂਰ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਵਡਿਆਈਆ। ਧਰਨੀ ਕਹੇ ਮੇਰੇ ਨੇਤਰ ਵਹਾਉਂਦੇ ਨੀਰ, ਬਿਨ ਅੱਖਾਂ ਵਹਿਣ ਵਹਾਈਆ। ਮੇਰੇ ਪੁਰਾਣੇ ਹੋਏ ਚੀਥੜ ਚੀਰ, ਓਢਣ ਸੀਸ ਨਾ ਕੋਇ ਟਿਕਾਈਆ। ਮੈਨੂੰ ਕਹਿ ਕੇ ਗਿਆ ਕਬੀਰ, ਕਬਰਾਂ ਤੋਂ ਬਾਹਰ ਹੁਕਮ ਸੁਣਾਈਆ। ਧਰਨੀਏ ਤੇਰੀ ਬਦਲੇ ਮੇਰਾ ਮਹਿਬੂਬ ਆਪ ਤਕਦੀਰ, ਕੁਦਰਤ ਦਾ ਕਾਦਰ ਦਇਆ ਕਮਾਈਆ। ਜਿਸ ਦੇ ਕੋਲ ਆਦਿ ਜੁਗਾਦਿ ਦੀ ਤਦਬੀਰ, ਤਰੀਕਾ ਕਹਿਣ ਕੋਇ ਨਾ ਪਾਈਆ। ਜਿਸ ਲੇਖੇ ਲਾਉਣੇ ਜਗਤ ਸ਼ਰੀਰ, ਸ਼ਰਅ ਦਾ ਲੇਖਾ ਦਏ ਮੁਕਾਈਆ। ਕਲਜੁਗ ਕੂੜੀ ਕਿਰਿਆ ਸਭ ਦੇ ਅੰਦਰੋਂ ਕਢੇ ਪੀੜ, ਹਉਂਮੇ ਰੋਗ ਦਏ ਗਵਾਈਆ। ਸਤਿ ਸਚ ਦੀ ਬੰਨ੍ਹ ਕੇ ਬੀੜ, ਬੀੜਾ ਆਪਣੇ ਕੰਧ ਉਠਾਈਆ। ਪਿਛਲੀ ਕੀਤੀ ਤੇ ਮਾਰ ਲਕੀਰ, ਅਗਲਾ ਹੁਕਮ ਦਏ ਦਰਸਾਈਆ। ਤੈਨੂੰ ਹੋਣ ਨਾ ਦੇਵੇ ਦਿਲਗੀਰ, ਚਿੰਤਾ ਗ਼ਮੀ ਤੋਂ ਬਾਹਰ ਲੇਖਾ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਹੋਏ ਸਹਾਈਆ। ਧਰਨੀ ਕਹੇ ਮੈਂ ਅੰਤਮ ਹੋਈ ਨਿਢਾਲ, ਬਲਹੀਣ ਦਿਆਂ ਦੁਹਾਈਆ। ਮੇਰੇ ਸਾਹਿਬ ਆਪਣੀ ਸ੍ਰਿਸ਼ਟੀ ਆਪ ਸੰਭਾਲ, ਚਾਰੋਂ ਕੁੰਟ ਵੇਖ ਵਖਾਈਆ। ਮੈਥੋਂ ਘਾਲੀ ਨਾ ਜਾਏ ਘਾਲ, ਘਾਇਲ ਹੋ ਕੇ ਰੋਵਾਂ ਮਾਰਾਂ ਧਾਹੀਆ। ਤੇਰਾ ਸਾਥੀ ਦਿਸੇ ਕੋਈ ਨਾ ਤੇਰੇ ਨਾਲ, ਆਤਮ ਪਰਮਾਤਮ ਜੋੜ ਨਾ ਕੋਇ ਜੁੜਾਈਆ। ਤੇਰੀ ਖੇਲ ਤੱਕੀ ਕਮਾਲ, ਬੇਪ੍ਰਵਾਹ ਕੀ ਆਪਣੀ ਕਾਰ ਭੁਗਤਾਈਆ। ਮੇਰੇ ਉਤੇ ਆਪਣਾ ਜਲਵਾ ਦੇ ਨੂਰ ਜਲਾਲ, ਜ਼ਾਹਰ ਜ਼ਹੂਰ ਕਰ ਰੁਸ਼ਨਾਈਆ। ਤੇਰਾ ਲੇਖਾ ਤੱਕਾਂ ਵਿਸ਼ਾਲ, ਵਿਸ਼ਿਆਂ ਤੋਂ ਬਾਹਰ ਦੇਣਾ ਦ੍ਰਿੜਾਈਆ। ਮੈਨੂੰ ਇਉਂ ਦਿਸਦਾ ਮੇਰੇ ਉਤੇ ਝਗੜਾ ਪੈਣਾ ਵਿਚ ਸ਼ਮਾਲ, ਸ਼ਮਅ ਨੂਰ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੇਵਣਹਾਰ ਤੇਰੇ ਹੱਥ ਵਡਿਆਈਆ। ਧਰਨੀ ਕਹੇ ਮੈਂ ਉਠ ਕੇ ਵੇਖਾਂ ਨੈਣ, ਨਿਗਾਹ ਨਿਗਾਹ ਵਿਚੋਂ ਬਦਲਾਈਆ। ਮੈਨੂੰ ਅਵਤਾਰ ਪੈਗ਼ੰਬਰ ਗੁਰ ਸਾਰੇ ਕਹਿਣ, ਸਚਖੰਡ ਦਵਾਰਿਉਂ ਸਾਰੇ ਰਹੇ ਜਣਾਈਆ। ਨੀ ਤੂੰ ਦੁੱਖਾਂ ਭਰੀ ਦਰ ਠਾਂਡੇ ਰੋ ਪਾ ਕੇ ਵੈਣ, ਉਚੀ ਕੂਕ ਕੂਕ ਸੁਣਾਈਆ। ਇਸ਼ਾਰਾ ਦੇ ਕੇ ਬਾਲਮੀਕ ਵਾਲੀ ਰਮਾਇਣ, ਕ੍ਰਿਸ਼ਨ ਦਾ ਲਹਿਣਾ ਦੇ ਦ੍ਰਿੜਾਈਆ। ਜਿਸ ਨੇ ਸ਼ਰਅ ਸ਼ਰਅ ਨਾਲ ਕੀਤੀ ਤ੍ਰਫ਼ੈਣ, ਪੈਗ਼ੰਬਰਾਂ ਪਰਦਾ ਦੇ ਉਠਾਈਆ। ਚਾਰ ਕੁੰਟ ਨੁਕਤਾ ਨਜ਼ਰ ਨਾ ਆਏ ਐਨ ਗ਼ੈਨ, ਪਰਦਾ ਸਕੇ ਨਾ ਕੋਇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਖੁਲਾਈਆ। ਧਰਨੀ ਕਹੇ ਮੈਂ ਤੇਰਾ ਰਾਹ ਉਡੀਕਾਂ, ਬੇਅੰਤ ਬੇਪ੍ਰਵਾਹ ਧਿਆਨ ਲਗਾਈਆ। ਵਿਛੋੜੇ ਵਿਚ ਮੇਰੀਆਂ ਨਿਕਲਦੀਆਂ ਚੀਕਾਂ, ਚੀਕ ਚਿਹਾੜਾ ਦਿਤਾ ਸੁਣਾਈਆ। ਤੂੰ ਮਾਲਕ ਨੀਕਣ ਨੀਕਾ, ਵਡ ਵੱਡਾ ਇਕ ਅਖਵਾਈਆ। ਮੈਂ ਤੇਰੇ ਦਰ ਤੇ ਮੰਗਾਂ ਭੀਖਾ, ਭਿੱਖਕ ਹੋ ਕੇ ਝੋਲੀ ਡਾਹੀਆ। ਆਪਣਾ ਲੇਖ ਤੱਕ ਲੈ ਤੱਕ ਲੈ ਅਵਤਾਰਾਂ ਪੈਗ਼ੰਬਰਾਂ ਗੁਰੂਆਂ ਦੀਆਂ ਵਸੀਯਤਾਂ, ਜੋ ਹੁਕਮ ਵਿਚ ਸੁਣਾਈਆ। ਕਲਜੁਗ ਅੰਤਮ ਸਭ ਦੀਆਂ ਬਦਲ ਗਈਆਂ ਨੀਤਾਂ, ਨੀਤੀਵਾਨ ਰਹਿਣ ਕੋਇ ਨਾ ਪਾਈਆ। ਫਿਰ ਗਈ ਦਰੋਹੀ ਵਿਚ ਮੰਦਰ ਮਸੀਤਾਂ, ਗੁਰਦਵਾਰੇ ਰਹੇ ਕੁਰਲਾਈਆ। ਧਾਹਾਂ ਮਾਰੇ ਅਠਾਰਾਂ ਧਿਆਏ ਗੀਤਾ, ਉਚੀ ਕੂਕ
ਕੂਕ ਜਣਾਈਆ। ਸਭ ਨੂੰ ਭੁਲੀਆਂ ਨਾਨਕ ਵਾਲੀਆਂ ਨਸੀਹਤਾਂ, ਗੋਬਿੰਦ ਰੰਗ ਨਾ ਕੋਇ ਰੰਗਾਈਆ। ਭੇਵ ਪਾਏ ਨਾ ਕੋਇ ਜੀਵ ਜੀਅ ਕਾ, ਜੀਵਣ ਸਮਝ ਕੋਇ ਨਾ ਆਈਆ। ਪ੍ਰਭੂ ਤੇਰਾ ਆਤਮ ਦਿਸੇ ਕੋਈ ਨਾ ਮੀਤਾ, ਪਰਮਾਤਮ ਸੰਗ ਨਾ ਕੋਇ ਬਣਾਈਆ। ਮੈਂ ਚਾਹੁੰਦੀ ਧਰਨੀ ਕਹੇ ਮੇਰੇ ਉਤੇ ਬਦਲ ਦੇ ਤਾਰੀਖ਼ਾਂ, ਤਵਾਰੀਖ਼ ਆਪਣੀ ਇਕ ਪ੍ਰਗਟਾਈਆ। ਮੈਨੂੰ ਚਾੜ੍ਹ ਦੇ ਰੰਗ ਮਜੀਠਾ, ਮੇਰੇ ਮਿਹਰਵਾਨ ਉਤਰ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਨਾਲ ਸਭ ਦੀਆਂ ਲਗੀਆਂ ਹੋਣ ਪ੍ਰੀਤਾਂ, ਪ੍ਰੀਤਮ ਸਭ ਦਾ ਸਭ ਨੂੰ ਇਕੋ ਨਜ਼ਰੀ ਆਈਆ।