ਪੁਸਤਕਾਲਾਭਾਗ ੨੩

੯ ਅੱਸੂ ਸ਼ਹਿਨਸ਼ਾਹੀ ਸੰਮਤ ਅੱਠ ਇੰਗਲੈਂਡ ਵਾਲਸਆਲ ਲੀਮੋਰ ੨੩ ਕਾਰਲ ਸਟਰੀਟ ਤੀਰਥ ਸਿੰਘ ਦੇ ਗ੍ਰਹਿ

ਨਾਰਦ ਕਹੇ ਅਬਲੀਸ ਸੁਣ ਹਦੀਸਾ, ਹਜ਼ਰਤਾਂ ਤੋਂ ਬਾਹਰ ਸਮਝਾਈਆ। ਖੇਲ ਤੱਕ ਅਗੰਮੀ ਜਗਦੀਸ਼ਾ, ਕੀ ਜਗਦੀਸ਼ਰ ਹੁਕਮ ਵਰਤਾਈਆ। ਅਬਲੀਸ ਕਹੇ ਨਾਰਦਾ ਮੇਰਾ ਖ਼ਾਲੀ ਹੋਇਆ ਖ਼ੀਸਾ, ਈਮਾਨ ਨਜ਼ਰ ਕੋਇ ਨਾ ਆਈਆ। ਸੱਜਣ ਰਿਹਾ ਕੋਇ ਨਾ ਮੀਤਾ, ਉਮਤ ਸੰਗ ਨਾ ਕੋਇ ਨਿਭਾਈਆ। ਸ਼ਰਅ ਸ਼ਰੀਅਤ ਬਦਲੀ ਰੀਤਾ, ਹਕ ਹਕ ਨਾ ਕੋਇ ਦ੍ਰਿੜਾਈਆ। ਫਿਰੀ ਦਰੋਹੀ ਵਿਚ ਮਸੀਤਾ, ਕਾਅਬੇ ਰਹੇ ਕੁਰਲਾਈਆ।

ਬਹੁੜੀ ਮੇਰੀਆਂ ਨਿਕਲਦੀਆਂ ਚੀਕਾਂ, ਚੀਕ ਚਿਹਾੜਾ ਦੇਵਾਂ ਪਾਈਆ। ਧੁਰ ਅਮਾਮ ਦੀਆਂ ਆ ਗਈਆਂ ਤਰੀਖਾਂ, ਜੋ ਤਵਾਰੀਖਾਂ ਦਏ ਬਦਲਾਈਆ। ਜਿਸ ਦਾ ਕਿਸੇ ਦੇ ਨਾਲ ਨਹੀਂ ਸ਼ਰੀਕਾ, ਸ਼ਰਕਤਾਂ ਦੀਨ ਦੁਨੀ ਦਏ ਮਿਟਾਈਆ। ਉਸ ਮਹਿਬੂਬ ਦੇ ਵਿਚ ਤੌਫ਼ੀਕਾ, ਜੋ ਨੂਰ ਨੁਰਾਨਾ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਆਪਣਾ ਹੁਕਮ ਵਰਤਾਈਆ। ਅਬਲੀਸ ਕਹੇ ਨਾਰਦ ਆਪਣੀ ਸਾਂਭ ਕੇ ਵੇਖ ਧੋਤੀ, ਹੱਥ ਬੋਦੀ ਉਤੇ ਲਗਾਈਆ। ਬ੍ਰਾਹਮਣਾ ਸ੍ਰਿਸ਼ਟੀ ਵੇਖ ਰੋਤੀ, ਧੀਰਜ ਧੀਰ ਨਾ ਕੋਇ ਰਖਾਈਆ। ਮਾਇਆ ਮਮਤਾ ਵਿਚ ਸੋਤੀ, ਨੇਤਰ ਅੱਖ ਨਾ ਕੋਇ ਉਠਾਈਆ। ਪ੍ਰਭੂ ਛੱਡਿਆ ਕਾਰਨ ਰੋਟੀ, ਬੋਟੀ ਜਗਤ ਮੁਖ ਹਲਕਾਈਆ। ਕਲਜੁਗ ਅੰਤਮ ਵੇਖ ਸ਼ੂਦਰ ਬ੍ਰਾਹਮਣ ਵੈਸ਼ ਸਭ ਦੀ ਮੁੰਨੀ ਚੋਟੀ, ਚੋਟੀ ਚੜ੍ਹ ਕੇ ਧਿਆਨ ਲਗਾਈਆ। ਭਗਤ ਸੁਹੇਲਾ ਵਿਰਲਾ ਦਿਸੇ ਵਿਚ ਕੋਟੀ, ਕੋਟਨ ਕੋਟ ਲੇਖਾ ਧਰਮ ਰਾਏ ਨਾਲ ਬਣਾਈਆ। ਸਚ ਦਵਾਰੇ ਜਗਦੀ ਦਿਸੇ ਕੋਈ ਨਾ ਜੋਤੀ, ਹਵਨ ਦੀਪਕ ਘਿਰਤ ਜਗਤ ਨਾ ਕੋਇ ਵਡਿਆਈਆ। ਮਾਣ ਰਿਹਾ ਨਾ ਚੌਦਾਂ ਲੋਕੀ, ਚੌਦਾਂ ਤਬਕ ਦੇਣ ਦੁਹਾਈਆ। ਕੁਛ ਲਹਿਣਾ ਤੱਕ ਲੈ ਰਵੀਦਾਸ ਚਮਾਰੇ ਮੋਚੀ, ਕਬੀਰ ਜੁਲਾਹਾ ਕੀ ਸੁਣਾਈਆ। ਬਿਨਾ ਆਤਮਾ ਤੋਂ ਪਰਮਾਤਮਾ ਦਾ ਬਣੇ ਕੋਇ ਨਾ ਗੋਤੀ, ਗੌਤਮ ਕਹਿ ਕੇ ਗਿਆ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਜਿਸ ਨੂੰ ਝੁਕਦੇ ਸੀਤਾ ਰਾਮਾ, ਰਾਧੇ ਕ੍ਰਿਸ਼ਨ ਨਿਵ ਨਿਵ ਲਾਗਣ ਪਾਈਂਆ। ਸੋ ਪਰਮ ਪੁਰਖ ਸੁਲਤਾਨਾ, ਪਤਿਪਰਮੇਸ਼ਵਰ ਇਕ ਅਖਵਾਈਆ। ਲੱਖ ਚੁਰਾਸੀ ਜਾਣੀ ਜਾਣਾ, ਘਟ ਘਟ ਅੰਤਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਭੇਵ ਆਪ ਚੁਕਾਈਆ। ਅਬਲੀਸ ਕਹੇ ਨਾਰਦ ਤੇਰੀ ਬੋਦੀ ਵੇਖਾਂ ਹਿਲਦੀ, ਸੀਸ ਉਤੇ ਸੁਹਾਈਆ। ਨਿਗਾਹ ਮਾਰ ਲੈ ਆਤਮ ਪਰਮਾਤਮ ਕਿਸੇ ਨਾ ਮਿਲਦੀ, ਬ੍ਰਹਮ ਪਾਰਬ੍ਰਹਮ ਮੇਲ ਨਾ ਕੋਇ ਮਿਲਾਈਆ। ਨਿਸ਼ਾਨੀ ਨਜ਼ਰ ਨਾ ਆਵੇ ਕਿਸੇ ਤਿਲ ਦੀ, ਤਿਲਕ ਲਲਾਟੀ ਨੂਰ ਨਾ ਕੋਇ ਰੁਸ਼ਨਾਈਆ। ਦੀਨ ਦੁਨੀ ਦੀ ਬੇੜੀ ਤੱਕ ਲੈ ਸ਼ੌਹ ਦਰਿਆਏ ਠਿਲ੍ਹਦੀ, ਹਜ਼ਰਤ ਨੂਹ ਬੇੜਾ ਰਿਹਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਮਾਲਕ ਇਕ ਅਖਵਾਈਆ। ਨਾਰਦ ਕਹੇ ਅਬਲੀਸ ਕਿਹੜਾ ਹਜ਼ਰਤ ਨੂਹ, ਜਗਤ ਸਾਗਰ ਨਾ ਕੋਇ ਵਡਿਆਈਆ। ਮੈਨੂੰ ਯਾਦ ਆਇਆ ਜਿਹੜਾ ਸੰਦੇਸ਼ਾ ਦੇ ਕੇ ਗਿਆ ਧਰੂ, ਬਾਲ ਅਵਸਥਾ ਇਕ ਸੁਣਾਈਆ। ਜੋ ਆਸ਼ਾ ਰਖੀ ਵਸ਼ਿਸ਼ਟ ਗੁਰੂ, ਰਾਮ ਰਾਮਾ ਵਡ ਵਡਿਆਈਆ। ਕਾਹਨ ਨੇ ਕਿਹਾ ਮਿਹਰਵਾਨ ਦਾ ਖੇਲ ਹੋਣਾ ਸ਼ੁਰੂ, ਝਗੜਾ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਨਾਰਦ ਕਹੇ ਅਬਲੀਸ ਇਕ ਦਿਨ ਕ੍ਰਿਸ਼ਨ ਨੇ ਹੁਕਮ ਦਿਤਾ ਸੀ ਗੋਪੀ, ਰਾਧਾ ਰਾਧਕੇ ਦਿਤਾ ਜਣਾਈਆ। ਨੀ ਓਹ ਤੱਕ ਕਲਜੁਗ ਅਬਲੀਸ ਦੇ ਸਿਰ ਤੇ ਕਾਲੀ ਟੋਪੀ, ਕਾਲਾ ਵੇਸ ਜਗਤ ਲੋਕਾਈਆ। ਜਿਸ ਨੇ ਮਾਣ ਰਹਿਣ ਨਹੀਂ ਦੇਣਾ ਕਿਸੇ ਸ਼ਾਸਤਰ ਪੋਥੀ, ਗੀਤਾ ਗਿਆਨ ਨਾ ਕੋਇ ਚਤੁਰਾਈਆ। ਮੰਜ਼ਲ ਚੜ੍ਹਨ ਨਹੀਂ ਦੇਣੀ ਕਿਸੇ ਚੌਥੀ, ਚਾਰੋਂ ਕੁੰਟ ਹੋਵੇ ਹਲਕਾਈਆ। ਬੁੱਧੀ ਸਭ ਦੀ ਹੋਣੀ ਥੋਥੀ, ਨਿਰਮਲ ਰੂਪ ਨਾ ਕੋਇ ਦਰਸਾਈਆ। ਕਾਇਆ ਮੰਦਰ ਦਿਸੇ ਨਾ ਜਗਦੀ ਜੋਤੀ, ਜਾਗਰਤ ਜੋਤ ਨਜ਼ਰ ਨਾ ਆਈਆ। ਸਭ ਦੀ ਵਾਸਨਾ ਅੰਦਰੋਂ ਹੋਣੀ ਖੋਟੀ, ਖੋਟੇ ਖਰੇ ਨਾ ਕੋਇ ਬਣਾਈਆ। ਦੀਨ

ਦੁਨੀ ਸ਼ਰਅ ਵਿਚ ਹੋਣੀ ਰੋਤੀ, ਬਿਨ ਨੈਣਾਂ ਨੀਰ ਵਹਾਈਆ। ਨਾਰਦ ਕਹੇ ਅਬਲੀਸਾ ਸਭ ਦੀ ਮਤ ਹੋ ਜਾਣੀ ਹੋਛੀ, ਧੀਰਜ ਧੀਰ ਨਾ ਕੋਇ ਧਰਾਈਆ। ਪੰਡਤਾਂ ਮਾਣ ਨਹੀਂ ਰਹਿਣਾ ਕੋਸ਼ੀ, ਕੋਸ਼ ਕੋਕ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਬੇਪ੍ਰਵਾਹੀਆ। ਅਬਲੀਸ ਕਹੇ ਨਾਰਦਾ ਮੈਂ ਸੁਣਾਵਾਂ ਤੈਨੂੰ ਇਕ ਗਾਨ, ਸ਼ਰਅ ਸ਼ਰਅ ਵਿਚੋਂ ਜਣਾਈਆ। ਮੈਂ ਕੀ ਲੇਖਾ ਜਾਣਾ ਮੁਹੰਮਦ ਵਾਲੀ ਇਸਲਾਮ, ਇਸਮ ਇਕੋ ਇਕ ਵੇਖ ਵਖਾਈਆ। ਮੈਂ ਨਜ਼ਾਰਾ ਤੱਕਿਆ ਜਿਸ ਵੇਲੇ ਸਨਾਨ ਸੂਰੀਆ ਲੱਗਾ ਚੁਰਾਣ, ਮੈਂ ਅੰਦਰ ਵੜ ਕੇ ਦਿਤਾ ਹਿਲਾਈਆ। ਉਹਨੂੰ ਬਣਾ ਕੇ ਕਾਮ ਵਾਸਨਾ ਗ਼ੁਲਾਮ, ਗ਼ੁਰਬਤ ਅੰਦਰ ਇਕ ਭਰਾਈਆ। ਫੇਰ ਮੈਂ ਤਾੜੀ ਮਾਰੀ ਉਹ ਹੋ ਗਿਆ ਹੈਰਾਨ, ਹੈਰਾਨੀ ਵਿਚ ਦਏ ਦੁਹਾਈਆ। ਮੁਖੋਂ ਬੋਲ ਨਾ ਸਕੇ ਜ਼ਬਾਨ, ਜ਼ਿਬਹ ਆਸ਼ਾ ਦਿਤੀ ਕਰਾਈਆ। ਮੈਂ ਇਸ਼ਾਰਾ ਕੀਤਾ ਉਠ ਮਿਹਰਵਾਨ ਮਹਿਬਾਨ, ਮਹਿਬਾਨ ਬੀਦੋ ਨੂਰ ਅਲਾਹੀਆ। ਜਿਸ ਦੀ ਸਿਫ਼ਤ ਕਰੇ ਮਜੀਦ ਕੁਰਾਨ, ਅੱਲਾ ਅਲਾਹ ਇਕੋ ਨੂਰ ਅਲਾਹੀਆ। ਜੋ ਸਦੀ ਚੌਧਵੀਂ ਆਪਣਾ ਖੇਲ ਕਰੇ ਮਹਾਨ, ਅਮਾਮ ਅਮਾਮਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਵਾਮੀ ਇਕ ਅਖਵਾਈਆ। ਨਾਰਦ ਕਹੇ ਅਬਲੀਸ ਮੇਰੇ ਕੋਲ ਇਕੋ ਪਿਛਲਾ ਰੁੱਕਾ, ਜੋ ਰੁਕਮਣੀ ਨੂੰ ਚੁੱਕਣ ਲੱਗਿਆਂ ਕ੍ਰਿਸ਼ਨ ਦਿਤਾ ਲਿਖਾਈਆ। ਨਾਰਦਾ ਓਹ ਕਲਜੁਗ ਆਉਂਦਾ ਭੁੱਖਾ, ਭੱਜੇ ਵਾਹੋ ਦਾਹੀਆ। ਜਿਸ ਦਾ ਨਿਸ਼ਾਨਾ ਕਦੇ ਨਾ ਉਕਾ, ਤੀਰ ਅਣਿਆਲਾ ਇਕ ਚਲਾਈਆ। ਉਸ ਦਾ ਨਾ ਜਿਸਮ ਨਾ ਜ਼ਮੀਰ ਨਾ ਜੁੱਸਾ, ਜੁਸਤਜੂ ਵਿਚ ਆਪਣਾ ਭੇਵ ਨਾ ਕੋਇ ਖੁਲਾਈਆ। ਓਹ ਤੱਕ ਮੁਹੰਮਦੀ ਧਾਰ ਜਿਸ ਦੇ ਹੱਥ ਵਿਚ ਦਿਸਦਾ ਹੁੱਕਾ, ਹੁਕਮ ਧੁਰ ਦਾ ਦੇਵੇ ਬੇਪ੍ਰਵਾਹੀਆ। ਜਿਸ ਦੀ ਗੂੜ੍ਹੀ ਨੀਂਦ ਜਗਤ ਜਹਾਨ ਹੋਵੇ ਸੁੱਤਾ, ਆਲਸ ਨਿੰਦਰਾ ਨਾ ਕੋਇ ਹਟਾਈਆ। ਸਤਿ ਧਰਮ ਦਾ ਦਿਸੇ ਕੋਇ ਨਾ ਪੁਤਾ, ਪਿਤਾ ਪੂਤ ਕਰੇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਅਬਲੀਸ ਕਹੇ ਨਾਰਦ ਆ ਕਰੀਏ ਹਕ ਸਲਾਹ, ਮਸ਼ਵਰਾ ਇਕੋ ਇਕ ਰਖਾਈਆ। ਪਹਿਲੋਂ ਦੋਵੇਂ ਬਖ਼ਸ਼ਾ ਲਈਏ ਗੁਨਾਹ, ਆਜਜ਼ ਹੋ ਕੇ ਸੀਸ ਨਿਵਾਈਆ। ਪੁਰਖ ਅਕਾਲ ਪਰਵਰਦਿਗਾਰ ਸਾਰੇ ਹੋਣ ਵਾਲੇ ਫ਼ਨਾਹ, ਫ਼ਨਾਹ ਫਿਲਾ ਦਿਸੇ ਲੋਕਾਈਆ। ਤੂੰ ਸਭ ਦਾ ਮਾਲਕ ਖ਼ਾਲਕ ਪ੍ਰਿਤਪਾਲਕ ਇਕ ਮਲਾਹ, ਬੇਪ੍ਰਵਾਹੀ ਵਿਚ ਸਮਾਈਆ। ਸਾਡੀ ਤੇਰੇ ਅਗੇ ਦੁਆ, ਬਿਨ ਹੱਥਾਂ ਹੱਥ ਉਠਾਈਆ। ਕਲਜੁਗ ਅੰਤਮ ਬੇੜਾ ਆਪਣੇ ਕੰਧ ਉਠਾ, ਲੇਖਾ ਅਵਤਾਰਾਂ ਪੈਗ਼ੰਬਰਾਂ ਗੁਰੂਆਂ ਪੂਰ ਦੇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਮੰਗ ਇਕ ਮੰਗਾਈਆ। ਨਾਰਦ ਕਹੇ ਅਬਲੀਸ ਮੈਥੋਂ ਹੁੰਦਾ ਨਹੀਂ ਬਰਦਾਸ਼ਤ, ਬਦੀ ਕਰੇ ਕੂੜ ਲੋਕਾਈਆ। ਅਬਲੀਸ ਕਹੇ ਕੂੜ ਕੁੜਿਆਰਾ ਇਹਨਾਂ ਦੇ ਅੰਦਰ ਕੀਤਾ ਕਾਸ਼ਤ, ਕਲਜੁਗ ਆਪਣੇ ਨਾਲ ਮਿਲਾਈਆ। ਸਚ ਮੁਹੰਮਦ ਦਾ ਨਾਤਾ ਰਹੇ ਨਾ ਕਿਸੇ ਵਾਸਤਕ, ਵਸਲਯਾਰ ਨਾ ਕੋਇ ਹੰਢਾਈਆ। ਪ੍ਰੇਮ ਧਾਰ ਦਾ ਰਹੇ ਨਾ ਕੋਇ ਉਪਾਸ਼ਕ, ਉਪਨਿਸ਼ਦਾਂ ਦਾ ਲੇਖਾ ਦੇਣਾ ਮੁਕਾਈਆ। ਅਵਤਾਰਾਂ ਪੈਗ਼ੰਬਰਾਂ ਗੁਰੂਆਂ ਦੀ ਧਰਮ ਦੀ ਰਹਿਣ ਨਹੀਂ ਦੇਣੀ ਵਿਰਾਸਤ, ਵਿਰਸੇ ਦਾ ਮਾਲਕ ਨਜ਼ਰ ਕੋਇ ਨਾ ਆਈਆ। ਇਕੋ ਜਲਵਾਗਰ ਨੂਰ ਦਾ ਜ਼ਹੂਰ ਹੋਣਾ ਪ੍ਰਕਾਸ਼ਤ, ਪੁਰਖ ਅਕਾਲਾ ਇਕੋ ਨਜ਼ਰੀ ਆਈਆ। ਜਿਸ ਨੇ ਸ੍ਰਿਸ਼ਟੀ ਦੀ ਦ੍ਰਿਸ਼ਟੀ ਵੇਖਣੀ ਨਾਸਤਕ, ਚਾਰੋਂ

ਕੁੰਟ ਤਨ ਵਜੂਦ ਫੋਲ ਫੁਲਾਈਆ। ਹਰਿਜਨ ਹਰਿ ਭਗਤ ਸੂਫ਼ੀ ਫ਼ਕੀਰ ਵੇਖਣੇ ਆਸਤਕ, ਕਾਇਆ ਮੰਦਰ ਅੰਦਰ ਪਰਦਾ ਆਪ ਚੁਕਾਈਆ। ਚੁਰਾਸੀ ਤੱਕਣੀ ਜਿਸ ਨੂੰ ਮਨੂਆ ਕਰ ਕੇ ਬੈਠਾ ਹਿਰਾਸਤ, ਆਪਣਾ ਬਲ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਆਪਣੀ ਖੇਲ ਖਿਲਾਈਆ। ਅਬਲੀਸ ਕਹੇ ਨਾਰਦ ਓਹ ਵੇਖ ਕੀ ਮੁਹੰਮਦ ਦਾ ਕਹੇ ਮਕਬਰਾ, ਗੋਰ ਕਹਿ ਕੇ ਕੀ ਸੁਣਾਈਆ। ਵਾਹਿਦ ਦਾ ਵਾਹਿਦ ਉਤੇ ਕੀ ਤਬਸਰਾ, ਕੀ ਤਬਲੀਕ ਰਹੀ ਜਣਾਈਆ। ਕੀ ਉਮਤ ਨੂੰ ਇਸ਼ਾਰਾ ਦਿਤਾ ਅੰਤ ਅਪੱਛਰਾ, ਹੁਕਮ ਸਾਦਰ ਸਦਰ ਬਣ ਸੁਣਾਈਆ। ਨਿਗਾਹ ਮਾਰ ਲੈ ਚੌਦਾਂ ਤਬਕਾਂ ਦਾ ਲੇਖਾ ਉਡਣ ਲੱਗਾ ਨਾਲ ਕਸਰਾ, ਕਸਰ ਇਸ਼ਾਰੀਆ ਲੇਖਾ ਸਭ ਦਾ ਦਏ ਉਡਾਈਆ। ਕੀ ਉਮਤ ਦਾ ਹੋਣਾ ਹਸ਼ਰਾ, ਹਸਤ ਕੀਟ ਰੋਵਣ ਮਾਰਨ ਧਾਹੀਆ। ਜੋ ਇਸ਼ਾਰਾ ਦੇ ਕੇ ਆਇਆ ਨਾਨਕ ਵਿਚ ਬਸਰਾ, ਬਸਰੀ ਇਸਮ ਤੋਂ ਬਾਹਰ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਚ ਖੇਲ ਖਿਲਾਈਆ। ਅਬਲੀਸ਼ ਕਹੇ ਨਾਰਦ ਕੀ ਕਹੇ ਤਾਰਾ ਕੁਤਬ, ਧਰੂ ਕੀ ਸ਼ਨਵਾਈਆ। ਵਲੀਆ ਅਲੀ ਵਲਮੁਜ਼ਾ ਜ਼ੁਬਤ, ਜੀਅਸ਼ ਚਸ਼ਮੇ ਨੂਰ ਰੁਸ਼ਨਾਈਆ। ਦੂਜ਼ਾਨੇ ਵਹਿਜ਼ ਮੁਸ਼ਤਾਨੇ ਰਚਿਸ਼ਪ ਅਲ ਅਹੂ ਜਾਂ ਵਲਅਹਮ ਮਨੂ ਆਹ ਵਜ਼ੀਅਲੇ ਬੇਪ੍ਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਪਰਦਾ ਆਪ ਚੁਕਾਈਆ। ਨਾਰਦ ਕਹੇ ਅਬਲੀਸ ਸੁਣ ਹੁਕਮ ਯਥਾਰਥ ਯਦਪ ਯਦੀ ਦਿਆਂ ਜਣਾਈਆ। ਜਿਸ ਵਿਚ ਕਿਸੇ ਅਵਤਾਰ ਪੈਗ਼ੰਬਰ ਗੁਰ ਦਾ ਨਹੀਂ ਸਵਾਰਥ, ਸਵਾਰਥ ਦੀਨ ਦੁਨੀ ਨਾ ਕੋਇ ਵਡਿਆਈਆ। ਮਨਸਾ ਮਨ ਖ਼ਾਹਿਸ਼ ਨਹੀਂ ਕੋਈ ਪਦਾਰਥ, ਪਦਵੀ ਪਦ ਨਾ ਕੋਇ ਚਤੁਰਾਈਆ। ਮੈਂ ਚਾਰ ਜੁਗ ਦਾ ਵੇਖਿਆ ਪਰਮਾਰਥ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪ੍ਰਭ ਨੇ ਦਿਤਾ ਵਖਾਈਆ। ਸਭ ਦੇ ਸੰਦੇਸ਼ੇ ਸੁਣੇ ਪੁਰਖ ਅਕਾਲਾ ਦੀਨ ਦਿਆਲਾ ਪਰਵਰਦਿਗਾਰ ਸਾਂਝਾ ਯਾਰ ਅੰਤਮ ਕਲਜੁਗ ਪ੍ਰਗਟ ਹੋਵੇ ਵਿਚ ਭਾਰਤ, ਸੰਬਲ ਦਾ ਵਾਸੀ ਸੰਬਲ ਆਪਣਾ ਨੂਰ ਜੋਤ ਕਰੇ ਰੁਸ਼ਨਾਈਆ। ਜੋ ਏਥੇ ਓਥੇ ਦੋ ਜਹਾਨਾਂ ਸਭ ਦਾ ਬਣੇ ਵਾਰਸ, ਲੋਕ ਪਰਲੋਕਾਂ ਆਪਣਾ ਹੁਕਮ ਵਰਤਾਈਆ। ਉਸ ਦਾ ਇਕੋ ਸਤਿਗੁਰ ਸ਼ਬਦ ਹੋਵੇ ਸਾਲਸ, ਦੀਨਾਂ ਮਜ਼੍ਹਬਾਂ ਸਾਲਸੀ ਹਕ ਹਕ ਕਮਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਚਾਰ ਵਰਨ ਅਠਾਰਾਂ ਬਰਨ ਦੀਨਾਂ ਮਜ਼੍ਹਬਾਂ ਤੋਂ ਬਾਹਰ ਆਤਮਾ ਪਰਮਾਤਮਾ ਦੀ ਧਾਰ ਖ਼ਾਲਸਾ ਬਣਾਏ ਖ਼ਾਲਸ, ਜਿਸ ਦੀ ਰੂਪ ਰੰਗ ਰੇਖ ਸਕੇ ਨਾ ਕੋਇ ਬਦਲਾਈਆ। ਓਹ ਧਰਮ ਦੀ ਧਾਰ ਪੁਰਖ ਅਕਾਲ ਦਾ ਹੋਵੇ ਬਾਲਕ, ਬਾਲੀ ਬੁਧ ਆਪ ਜਣਾਈਆ। ਜਿਸ ਦਾ ਸਾਹਿਬ ਸਵਾਮੀ ਹੋਵੇ ਅਗੰਮਾ ਪਾਲਕ, ਮਿਹਰਵਾਨ ਸਿਰ ਆਪਣਾ ਹੱਥ ਟਿਕਾਈਆ। ਨਾਰਦ ਕਹੇ ਅਬਲੀਸ ਇਹ ਲਹਿਣਾ ਦੇਣਾ ਦੀਨ ਦੁਨੀ ਦਾ ਪੂਰਾ ਕਰੇ ਜੋ ਵੇਖੇ ਵਿਗਸੇ ਮਨੁੱਖ ਮਾਨਵ ਮਾਨਸ, ਸਭ ਦੀ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦੀ ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਸਰਗੁਣ ਧਾਰ ਅਦਾਲਤ, ਅਦਲ ਇਨਸਾਫ਼ ਇਕੋ ਇਕ ਕਮਾਈਆ।

੧੦ ਅੱਸੂ ਸ਼ਹਿਨਸ਼ਾਹੀ ਸੰਮਤ ਅੱਠ ਇੰਗਲੈਂਡ ਵੂਲਵਰ ਹੇਮਪਟਨ ਸਟਾਫ਼ ੭੫ ਡਨਸਟ ਆਲ ਰੋਡ ਪ੍ਰਕਾਸ਼ ਸਿੰਘ ਦੇ ਗ੍ਰਹਿ

ਪੁਰਖ ਅਕਾਲ ਕਹੇ ਵੇਖ ਮੇਰੇ ਜੋਤ ਸਰੂਪ, ਜੋਤੀ ਜਾਤੇ ਧਿਆਨ ਲਗਾਈਆ। ਦੋ ਜਹਾਨ ਮੇਰੀ ਦਿਸ਼ਾ ਕੂਟ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਸਿੰਮਤਾਂ ਵਿਚ ਸਮਾਈਆ। ਮੇਰਾ ਨਜ਼ਰ ਨਾ ਆਵੇ ਕਿਸੇ ਰੰਗ ਰੇਖ ਰੂਪ, ਚਕਰ ਚਿੰਨ੍ਹ ਕਹਿਣ ਕੋਇ ਨਾ ਪਾਈਆ। ਮੇਰੇ ਆਦਿ ਅੰਤ ਦਾ ਦੇ ਨਾ ਸਕੇ ਕੋਇ ਸਬੂਤ, ਸਾਬਤ ਸੂਰਤ ਨਾ ਕੋਇ ਸਮਝਾਈਆ। ਮੈਂ ਸ਼ਾਹ ਸ਼ਹਾਨਾ ਨੌਜਵਾਨਾ ਮਰਦ ਮਰਦਾਨਾ ਸ੍ਰੀ ਭਗਵਾਨਾ ਨਿਰਗੁਣ ਧਾਰ ਮਹਿਬੂਬ, ਮਿਹਰਵਾਨ ਮਿਹਰਵਾਨ ਮਿਹਰਵਾਨ ਅਖਵਾਈਆ। ਮੇਰਾ ਸਚਖੰਡ ਦਵਾਰ ਦਰਗਾਹ ਸਾਚੀ ਮੁਕਾਮੇ ਹਕ ਹਕ ਅਰਸ਼ ਅਰੂਜ, ਆਲੀਸ਼ਾਨ ਦਾ ਆਲੀਜਾਹ ਇਕੋ ਨਜ਼ਰੀ ਆਈਆ। ਮੇਰੀ ਨਿਰਗੁਣ ਧਾਰ ਇਕ ਮੰਜ਼ਲ ਜਿਸ ਦੀ ਸਮਝੇ ਨਾ ਕੋਇ ਹਦੂਦ, ਹਿੱਸਾ ਵੰਡ ਨਾ ਕੋਇ ਵੰਡਾਈਆ। ਚਾਰੋਂ ਕੁੰਟ ਸਦਾ ਮੌਜੂਦ, ਜ਼ਿਮੀਂ ਅਸਮਾਨਾਂ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪ੍ਰਵਾਹੀਆ। ਸ਼ਬਦ ਕਹੇ ਸੁਣ ਮੇਰੀ ਅਗੰਮ ਦੀ ਧੁਨੀ, ਅਨਾਦੀ ਹੋ ਕੇ ਦਿਆਂ ਜਣਾਈਆ। ਮੇਰਾ ਖੇਲ ਬਹੁ ਬਹੁ ਗੁਣੀ, ਗੁਣਵੰਤਾ ਇਕ ਅਖਵਾਈਆ। ਮੇਰਾ ਮਾਲਕ ਖ਼ਾਲਕ ਇਕ ਕੁਨੀ, ਕੁੱਲ ਮਾਲਕ ਬੇਪ੍ਰਵਾਹੀਆ। ਜਿਸ ਦੀ ਸਮਾਧੀ ਨਹੀਂ ਵਿਚ ਕਦੇ ਸੁੰਨੀ, ਸੁੰਨ ਸਮਾਧ ਤੋਂ ਬਾਹਰ ਮੇਰਾ ਖੇਲ ਨਜ਼ਰੀ ਆਈਆ। ਮੇਰਾ ਰੂਪ ਰੰਗ ਜਾਣੇ ਨਾ ਕੋਇ ਵਿਚ ਦੁਨੀ, ਦੋ ਜਹਾਨ ਮੇਰੀ ਵੱਜਦੀ ਰਹੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਵਿਸ਼ਨ ਕਹੇ ਸੁਣ ਮੇਰੀ ਲਕਸ਼ਮੀ, ਲੱਛਣ ਮੇਰਾ ਸਮਝ ਕਿਸੇ ਨਾ ਆਈਆ। ਮੇਰਾ ਖੇਲ ਆਦਿ ਜੁਗਾਦੀ ਰਸਮੀ, ਹੁਕਮ ਵਰਤੇ ਬੇਪ੍ਰਵਾਹੀਆ। ਮੇਰਾ ਮਾਲਕ ਨੂਰ ਨੁਰਾਨਾ ਬਿਨਾ ਜਿਸਮੀ, ਬੇਪਰਵਾਹ ਵਡ ਵਡਿਆਈਆ। ਜਿਸ ਦੀ ਸਭ ਤੋਂ ਨਿਰਾਲੀ ਕਿਸਮੀ, ਭੇਵ ਅਭੇਦ ਨਾ ਕੋਇ ਖੁਲਾਈਆ। ਓਹ ਨਜ਼ਰੀ ਆਏ ਇਕੋ ਨੇਤਰ ਚਸ਼ਮੀ, ਸਚ ਚਸ਼ਮ ਕਰੇ ਰੁਸ਼ਨਾਈਆ। ਨਿਰਗੁਣ ਧਾਰ ਧਾਰ ਦਾ ਮਿਸ਼ਨੀ, ਮਿਸ਼ਨ ਆਪਣਾ ਆਪ ਪ੍ਰਗਟਾਈਆ। ਜਿਸ ਦੀ ਮਹਿੰਮਾ ਕਿਸੇ ਨਾ ਲਿਖਣੀ, ਲੇਖਾ ਅੰਤ ਨਾ ਕੋਇ ਦ੍ਰਿੜਾਈਆ। ਕੋਇ ਨਾ ਜਾਣੇ ਮੇਰੀ ਓਹਦੀ ਆਯੂ ਕਿਤਨੀ, ਅੰਤ ਕਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਰਗ ਇਕ ਉਪਜਾਈਆ। ਬ੍ਰਹਮਾ ਕਹੇ ਸੁਣ ਮੇਰੀ ਸੁਰਸਤੀ, ਸਰਬ ਧਿਆਨ ਲਗਾਈਆ। ਧੁਨ ਨਾਦ ਦੀ ਲੈ ਮਸਤੀ, ਨਾਮ ਨਿਧਾਨਾ ਇਕ ਗੁਣ ਗਾਈਆ। ਜਿਸ ਨੇ ਸਾਨੂੰ ਬਖ਼ਸ਼ੀ ਹਸਤੀ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਉਸ ਦੀ ਮਹਿੰਮਾ ਕਰ ਜਿਸ ਦੀ ਖੇਲ ਅਲਖ ਦੀ, ਲਖ ਸਕੇ ਕੋਇ ਨਾ ਰਾਈਆ। ਝਟ ਸੁਰਸਤੀ ਖ਼ੁਸ਼ੀ ਦੇ ਵਿਚ ਹੱਸਦੀ, ਹੱਸ ਕੇ ਸੀਸ ਨਿਵਾਈਆ। ਮੈਂ ਵੀ ਧਾਰ ਓਸੇ ਦੀ ਪ੍ਰਕਾਸ਼ ਦੀ, ਮੈਨੂੰ ਜਨਮੇ ਕੋਇ ਨਾ ਮਾਈਆ। ਮੈਂ ਉਸੇ ਦਾ ਹੁਕਮ ਵਾਚਦੀ, ਵਾਚਕ ਹੋ ਕੇ ਧਿਆਨ ਲਗਾਈਆ। ਮੈਂ ਵਡਿਆਈ ਕਰਾਂ ਕੀ ਬ੍ਰਹਮਾ ਆਪਣੇ ਬਾਪ ਦੀ, ਪਿਤਾ ਪੁਰਖ ਅਕਾਲ ਅਗੰਮ ਅਥਾਹੀਆ। ਮੈਂ ਉਸ ਨੂੰ ਵੇਖ ਕੇ ਥਰ ਥਰ ਕਾਂਪਦੀ, ਬਲਹੀਣ ਬਲ ਨਾ ਕੋਇ ਧਰਾਈਆ। ਉਸ ਨੇ ਮੈਨੂੰ ਇਕ ਆਵਾਜ਼ ਸੁਣਾਈ ਆਪਣੇ ਜਾਪ ਦੀ, ਪਹਿਲੀ ਧੁਨ ਰਾਗ ਨਾਦ ਤੋਂ ਬਾਹਰ ਦ੍ਰਿੜਾਈਆ। ਸੁਰਸਤੀ ਤੂੰ ਮੈਨੂੰ ਰਹੀ ਅਲਾਪਦੀ, ਦੂਸਰ

ਅਵਰ ਨਾ ਕੋਇ ਚਤੁਰਾਈਆ। ਮੈਂ ਮਸਤਾਨੀ ਹੋਈ ਖੇਲ ਵੇਖ ਉਸ ਦੇ ਰਾਜ਼ ਦੀ, ਜਿਸ ਰਹਿਮਤ ਸਚ ਕਮਾਈਆ। ਧੁਨ ਸੁਣੀ ਸੋਹੰ ਸਾਚੇ ਨਾਦ ਦੀ, ਨਿਰਗੁਣ ਨਿਰਗੁਣ ਦਿਤੀ ਦ੍ਰਿੜਾਈਆ। ਬ੍ਰਹਮਾ ਬਾਕੀ ਖੇਲ ਹੋਣੀ ਸਭ ਬਾਦ ਦੀ, ਏਸ ਵੇਲੇ ਦੂਜਾ ਨਜ਼ਰ ਕੋਇ ਨਾ ਆਈਆ। ਮੇਰੀ ਆਸ਼ਾ ਉਸੇ ਦੇ ਵਿਚ ਜਾਗਦੀ, ਜੋ ਜਾਗਰਤ ਜੋਤ ਕਰੇ ਰੁਸ਼ਨਾਈਆ। ਮੇਰੀ ਤਮੰਨਾ ਭਰੀ ਪ੍ਰੇਮ ਵੈਰਾਗ ਦੀ, ਖ਼ੁਸ਼ੀਆਂ ਢੋਲੇ ਇਕੋ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਖੇਲ ਆਪ ਵਰਤਾਈਆ। ਸ਼ੰਕਰ ਕਹੇ ਸੁਣ ਧੁਰ ਦੀ ਧਾਰ ਪਾਰਬਤੀ, ਪਰਬਤ ਚੋਟੀਆਂ ਤੋਂ ਬਾਹਰ ਸੁਣਾਈਆ। ਕੁਛ ਸਿਫ਼ਤ ਦੱਸ ਧੁਰ ਦੇ ਕਮਲਾਪਤੀ, ਪਤਿਪਰਮੇਸ਼ਵਰ ਭੇਵ ਖੁਲਾਈਆ। ਆਸ਼ਾ ਤ੍ਰਿਸ਼ਨਾ ਜਿਸ ਦੇ ਨਾਲ ਤੇਰੀ ਰੱਤੀ, ਮਮਤਾ ਅਵਰ ਨਾ ਕੋਇ ਜਣਾਈਆ। ਪਾਰਬਤੀ ਝਟ ਉਠ ਕੇ ਨੱਠੀ, ਕਦਮ ਕਦਮ ਨਾਲ ਬਦਲਾਈਆ। ਫੇਰ ਮੂੰਹ ਦੇ ਭਾਰ ਢੱਠੀ, ਨੇਤਰ ਨੈਣਾਂ ਨੀਰ ਵਹਾਈਆ। ਮੈਂ ਇਕੋ ਤੱਕਿਆ ਮੇਰਾ ਸ਼ਾਹ ਸੁਲਤਾਨਾ ਮਰਦ ਮਰਦਾਨਾ ਪੁਰਖ ਅਕਾਲਾ ਜਿਸ ਦੀ ਜੋਤ ਅਗੰਮੀ ਬੱਤੀ, ਨੂਰ ਨੁਰਾਨਾ ਡਗਮਗਾਈਆ। ਉਸ ਦਾ ਸੰਦੇਸ਼ਾ ਮੇਰੇ ਅੰਤਰ ਆਇਆ ਰਤੀ, ਮੇਰੀ ਰਤ ਦੀ ਰਤ ਦਿਤੀ ਬਦਲਾਈਆ। ਉਸੇ ਦੀ ਧਾਰ ਉਸੇ ਦਾ ਪਿਆਰ ਉਸੇ ਦਾ ਨੂਰ ਉਸੇ ਦੀ ਬੱਚੀ, ਬਚਪਨ ਅਵਰ ਨਾ ਕੋਇ ਰਖਾਈਆ। ਮੈਨੂੰ ਪ੍ਰੇਮ ਵਿਚ ਸ਼ੰਕਰ ਪੜ੍ਹਾਏ ਪੱਟੀ, ਤੂੰ ਮੇਰਾ ਮੈਂ ਤੇਰਾ ਰਾਗ ਦ੍ਰਿੜਾਈਆ। ਜਿਸ ਦੇ ਕੋਲੋਂ ਭੋਲੇ ਨਾਥ ਤੂੰ ਸੋਹੰ ਦੀ ਖੱਟੀ ਖਟੀ, ਖਟਕਾ ਅਵਰ ਰਿਹਾ ਨਾ ਰਾਈਆ। ਮੈਂ ਵੀ ਉਸੇ ਦਾ ਦਰ ਦਵਾਰਾ ਟੱਪੀ, ਗ੍ਰਹਿ ਤੱਕਿਆ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਚਾ ਹਰਿ, ਸਚ ਦਾ ਭੇਵ ਆਪ ਚੁਕਾਈਆ। ਜੋਤ ਕਹੇ ਸ਼ਬਦ ਚਲਾਈਏ ਅਗੰਮਾ ਰਾਹ, ਰਹਿਮਤ ਸਚ ਕਮਾਈਆ। ਵਿਸ਼ਨੂੰ ਲਕਸ਼ਮੀ ਦੇਈਏ ਸਲਾਹ, ਪਰਦਾ ਆਪ ਉਠਾਈਆ। ਬ੍ਰਹਮਾ ਸੁਰਸਤੀ ਦੇਈਏ ਸਮਝਾ, ਭੇਵ ਅਭੇਦ ਆਪ ਖੁਲਾਈਆ। ਸ਼ੰਕਰ ਪਾਰਬਤੀ ਲਈਏ ਨਾਲ ਰਲਾ, ਵਿਛੋੜੇ ਵਿਚ ਵਿਛੜ ਨਾ ਜਾਈਆ। ਤਿੰਨਾਂ ਨੂੰ ਦਈਏ ਅਗੰਮ ਸਲਾਹ, ਜਿਸ ਦਾ ਮਸ਼ਵਰਾ ਅਵਰ ਨਾ ਕੋਇ ਪਕਾਈਆ। ਇਸ਼ਾਰਾ ਦੇਈਏ ਥਾਉਂ ਥਾਂ, ਥਨੰਤਰ ਇਕੋ ਇਕ ਵਡਿਆਈਆ। ਆਪਣੀ ਬਣਤ ਲਈਏ ਬਣਾ, ਦੂਸਰ ਸੰਗ ਨਾ ਕੋਇ ਮਿਲਾਈਆ। ਇਨ੍ਹਾਂ ਦੇ ਅੰਦਰ ਫ਼ੁਰਨੇ ਦੇਈਏ ਫੁਰਾ, ਅਨੁਭਵ ਆਪਣੀ ਖੇਲ ਖਿਲਾਈਆ। ਸੇਵਾਦਾਰ ਲਈਏ ਬਣਾ, ਵਫ਼ਾਦਾਰੀ ਵਿਚ ਟਿਕਾਈਆ। ਅੰਤਰ ਆਸ਼ਾ ਦੇਈਏ ਭੜਕਾ, ਖ਼ਾਹਿਸ਼ ਨਾਲ ਮਿਲਾਈਆ। ਫੇਰ ਸਾਨੂੰ ਤਿੰਨੇ ਸੀਸ ਦੇਣ ਝੁਕਾ, ਤਿੰਨਾਂ ਦੇ ਤਿੰਨ ਨਾਲ ਮਿਲਕੇ ਵੱਜੇ ਵਧਾਈਆ। ਮਿਹਰਵਾਨ ਹੋ ਕੇ ਤਿੰਨਾਂ ਦੀ ਝੋਲੀ ਤ੍ਰੈਗੁਣ ਮਾਇਆ ਦੇਈਏ ਪਾ, ਰਜੋ ਤਮੋ ਸਤੋ ਆਪਣੇ ਰੰਗ ਰੰਗਾਈਆ। ਪੰਜ ਤਤ ਨਾਲ ਦੇਈਏ ਮਿਲਾ, ਬਖ਼ਸ਼ਿਸ਼ ਹੋਵੇ ਏਕਾ ਥਾਈਂਆ। ਫੇਰ ਸੰਦੇਸ਼ਾ ਦੇਈਏ ਦ੍ਰਿੜਾ, ਧੁਰ ਫ਼ਰਮਾਨਾ ਵਡ ਵਡਿਆਈਆ। ਸਭ ਦੇ ਨਾਉਂ ਦੇਈਏ ਧਰਾ, ਸੰਸਾਰੀ ਭੰਡਾਰੀ ਸੰਘਾਰੀ ਖੇਲ ਖਿਲਾਈਆ। ਬ੍ਰਹਮੇ ਸ੍ਰਿਸ਼ਟੀ ਦੇ ਉਪਾ, ਵਿਸ਼ਨੂੰ ਰਿਜ਼ਕ ਦੇਣਾ ਸਬਾਈਆ। ਸ਼ੰਕਰ ਅੰਤਮ ਲੇਖਾ ਸਭ ਦਾ ਦੇਣਾ ਮੁਕਾ, ਬਚਿਆ ਰਹਿਣ ਕੋਇ ਨਾ ਪਾਈਆ। ਸਚਖੰਡ ਦਵਾਰੇ ਮਤਾ ਲਈਏ ਪਕਾ, ਬਦਲੀ ਕਰੇ ਨਾ ਕੋਇ ਰਾਈਆ। ਨਾਲੇ ਗੀਤ ਗਹਿਰ ਗੰਭੀਰ ਦਾ ਸੁਣੀਏ ਨਾਲ ਚਾਅ, ਚਾਓ ਘਨੇਰਾ ਇਕ ਵਖਾਈਆ। ਸ਼ਬਦੀ ਧਾਰ ਜੋਤ ਨਿਰੰਕਾਰ ਨੂੰ ਕਿਹਾ ਵਾਹ ਵਾਹ, ਵਾਹਵਾ ਤੇਰੀ ਬੇਪ੍ਰਵਾਹੀਆ। ਝਟ ਵਿਸ਼ਨੂੰ ਲਿਆ ਉਠਾ, ਪਾਰਬਤੀ ਸ਼ੰਕਰ ਨਾਲ ਲਏ ਅੰਗੜਾਈਆ।

ਸੁਰਸਤੀ ਲਕਸ਼ਮੀ ਪਕੜੇ ਬਾਂਹ, ਹਲੂਣਾ ਬ੍ਰਹਮੇ ਤਾਈਂ ਲਗਾਈਆ। ਸੁਣੋ ਸੰਦੇਸਾ ਅਗੰਮ ਅਥਾਹ, ਜੋ ਬਿਨ ਰਸਨਾ ਜਿਹਵਾ ਗਾਈਆ। ਸੀਸ ਜਗਦੀਸ਼ ਲਉ ਝੁਕਾ, ਨਿਵ ਨਿਵ ਲਾਗੋ ਪਾਈਂਆ। ਆਦਿ ਦਾ ਢੋਲਾ ਲਉ ਗਾ, ਜਿਸ ਦਾ ਲੇਖਾ ਲਿਖਤ ਨਾ ਕੋਇ ਸਮਝਾਈਆ। ਸਾਰੇ ਖ਼ੁਸ਼ੀ ਲਓ ਮਨਾ, ਮਨਸਾ ਅਵਰ ਨਾ ਕੋਇ ਬਣਾਈਆ। ਸਚਖੰਡ ਦਵਾਰੇ ਇਕੋ ਜੋਤ ਨੂਰ ਰੁਸ਼ਨਾ, ਦੂਜਾ ਅਵਰ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਵਿਸ਼ਨੂੰ ਲਕਸ਼ਮੀ ਗਾਇਆ ਆਦਿ ਗੀਤ, ਹੱਥ ਪੇਸ਼ਾਨੀ ਉਤੇ ਟਿਕਾਈਆ। ਤੇਰੀ ਆਦਿ ਆਦਿ ਦੀ ਪ੍ਰੀਤ, ਅੰਤ ਅੰਤ ਤੇਰੇ ਵਿਚ ਸਮਾਈਆ। ਤੇਰਾ ਹੁਕਮ ਤੇਰੀ ਰੀਤ, ਰੀਤੀਵਾਨ ਤੇਰੀ ਵਡਿਆਈਆ। ਤੂੰ ਸਾਹਿਬ ਸਦਾ ਅਤੀਤ, ਤ੍ਰੈਭਵਨ ਧਨੀ ਇਕ ਅਖਵਾਈਆ। ਨਾਲੇ ਵਿਛੋੜੇ ਬ੍ਰਿਹੋਂ ਵਿਚ ਦੋਹਾਂ ਨੇ ਮਾਰੀ ਚੀਕ, ਕੂਕ ਕੂਕ ਸੁਣਾਈਆ। ਮੇਰੇ ਮਿਹਰਵਾਨਾ ਸਾਡੀ ਆਸ਼ਾ ਸਦ ਮਨਸਾ ਤੇਰੀ ਹੋਵੇ ਉਮੀਦ, ਤ੍ਰਿਸ਼ਨਾ ਅਵਰ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਵਿਸ਼ਨੂੰ ਲਕਸ਼ਮੀ ਸੀਸ ਨਿਵਾਈਆ। ਬ੍ਰਹਮਾ ਕਹੇ ਸੁਰਸਤੀ ਗਾ ਗੋਬਿੰਦ, ਗਹਿਰ ਗੰਭੀਰ ਵਡਿਆਈਆ। ਸੁਰਸਤੀ ਕਹੇ ਓਹ ਮਾਲਕ ਸਦ ਬਖ਼ਸ਼ਿੰਦ, ਬਖ਼ਸ਼ਣਹਾਰ ਅਖਵਾਈਆ। ਜਿਸ ਦਾ ਸਚ ਦਵਾਰ ਅਗੰਮਾ ਪਿੰਡ, ਜਿਉ ਵੰਡ ਨਾ ਕੋਇ ਵੰਡਾਈਆ। ਜਿਥੇ ਸਿਤਾਰ ਵੱਜੇ ਨਾ ਕੋਇ ਕਿੰਗ, ਤਾਰ ਸਕੇ ਨਾ ਕੋਇ ਹਿਲਾਈਆ। ਓਹ ਮਾਲਕ ਇਕ ਮਰਗਿੰਦ, ਮਿਹਰਵਾਨ ਵਡ ਵਡਿਆਈਆ। ਜੋ ਸਭ ਦੀ ਮੇਟੇ ਚਿੰਦ, ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਮੰਗ ਮੰਗਾਈਆ। ਪਾਰਬਤੀ ਕਹੇ ਸੁਣ ਸ਼ੰਕਰ ਗਾਈਏ ਇਕੋ ਢੋਲਾ, ਜਿਸ ਦੀ ਆਵਾਜ਼ ਸਮਝ ਕੋਇ ਨਾ ਪਾਈਆ। ਜੋ ਬਿਨਾ ਜ਼ਬਾਨ ਤੋਂ ਜਾਏ ਬੋਲਾ, ਅਨਬੋਲਤ ਵਿਚ ਸਮਾਈਆ। ਨਾਲੇ ਵਾਸਤਾ ਪਾਈਏ ਮਿਹਰਵਾਨ ਖੇਲ ਕਰੀਂ ਉਪਰ ਧਰਨੀ ਧਰਤ ਧਵਲ ਧੌਲਾ, ਪਹਿਲੋਂ ਧਵਲ ਆਪਣੀ ਲੈ ਬਣਾਈਆ। ਸਾਡੇ ਨਾਲ ਕਰ ਇਕਰਾਰ ਕੌਲਾ, ਕਵਲ ਵਿਚੋਂ ਜਿਸ ਬ੍ਰਹਮ ਲਿਆ ਪ੍ਰਗਟਾਈਆ। ਜੇ ਤੂੰ ਪੰਜ ਤਤ ਦਿਤੇ ਪਵਣ ਪਾਣੀ ਖੇਲੇ ਵਿਚ ਪਵਣਾ, ਖ਼ਾਕੀ ਖ਼ਾਕ ਰੰਗ ਰੰਗਾਈਆ। ਤੇਰੀ ਕਿਰਪਾ ਨਾਲ ਲੱਖ ਚੁਰਾਸੀ ਨੂਰ ਜੰਮਣਾ, ਵਿਸ਼ਨ ਬ੍ਰਹਮਾ ਸ਼ਿਵ ਚਲੇ ਨਾ ਕੋਇ ਚਤੁਰਾਈਆ। ਤੂੰ ਮਾਲਕ ਬਣਨਾ ਘੜਣਹਾਰ ਭੰਨਣਾ, ਸਮਰਥ ਇਕ ਅਖਵਾਈਆ। ਅਸੀਂ ਸਭ ਨੇ ਤੇਰਾ ਹੁਕਮ ਮੰਨਣਾ, ਨਿਵ ਨਿਵ ਲਗੀਏ ਪਾਈਂਆ। ਆਦਿ ਅੰਤ ਥਰ ਥਰ ਕੰਬਣਾ, ਸਿਰ ਸਕੇ ਨਾ ਕੋਇ ਉਠਾਈਆ। ਤੂੰ ਸਭ ਦਾ ਬੇੜਾ ਬੰਨ੍ਹਣਾ, ਭਾਰ ਆਪਣੇ ਕੰਧ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਨਾ ਕੋਈ ਹਰਖ ਸੋਗ ਰਹੇ ਚਿੰਤਾ ਗ਼ਮਣਾ, ਇਕੋ ਏਕ ਏਕ ਟੇਕ ਤੇਰੀ ਨਜ਼ਰੀ ਆਈਆ।