ਪੁਸਤਕਾਲਾਭਾਗ ੨੩

੧੦ ਅਸੂ ਸ਼ਹਿਨਸ਼ਾਹੀ ਸੰਮਤ ਅੱਠ ਇੰਗਲੈਂਡ ਵਾਲਸਆਲ ਲੀਮੋਰ ੨੩ ਕਾਰਲ ਸਟਰੀਟ ਕੇਸਰ ਸੰਘ ਦੇ ਗ੍ਰਹਿ

ਤ੍ਰੈਗੁਣ ਕਹੇ ਪੰਜ ਤਤ ਸਾਡਾ ਰੂਪ ਅਪਾਰ, ਅਪਰੰਪਰ ਸਵਾਮੀ ਦਿਤੀ ਵਡਿਆਈਆ। ਵਿਸ਼ਨ ਬ੍ਰਹਮਾ ਸ਼ਿਵ ਬਣਾਏ ਸੇਵਾਦਾਰ, ਸੇਵਾ ਸਚ

ਸਚ ਕਮਾਈਆ। ਲਕਸ਼ਮੀ ਸੁਰਸਤੀ ਪਾਰਬਤੀ ਵੇਖੇ ਨੈਣ ਉਘਾੜ, ਚਾਰੋਂ ਕੁੰਟ ਧਿਆਨ ਲਗਾਈਆ। ਕੀ ਖੇਲ ਨਿਰਗੁਣ ਨਿਰੰਕਾਰ, ਜੋਤੀ ਜਾਤਾ ਪੁਰਖ ਬਿਧਾਤਾ ਕੀ ਆਪਣੀ ਕਾਰ ਕਮਾਈਆ। ਜੋ ਅਗੰਮ ਅਥਾਹ ਬੇਪ੍ਰਵਾਹ ਬਣਿਆ ਆਪ ਠਠਿਆਰ, ਦੂਸਰ ਸੰਗ ਨਾ ਕੋਇ ਬਣਾਈਆ। ਬ੍ਰਹਮ ਵੇਤੇ ਫ਼ੁਰਨਾ ਦਿਤਾ ਅਪਰ ਅਪਾਰ, ਅਪਰੰਪਰ ਸਵਾਮੀ ਦਿਤਾ ਦ੍ਰਿੜਾਈਆ। ਵਿਸ਼ਨੂੰ ਨੇ ਕਿਹਾ ਕਰ ਨਿਮਸਕਾਰ, ਬਿਨ ਡੰਡਾਵਤ ਬੰਦਨਾ ਸੀਸ ਝੁਕਾਈਆ। ਸ਼ੰਕਰ ਕਿਹਾ ਹੋਣਾ ਖ਼ਬਰਦਾਰ, ਆਲਸ ਨਿੰਦਰਾ ਵਿਚ ਨਾ ਰਾਈਆ। ਤਿੰਨੇ ਇਸ਼ਟ ਮੰਨੋ ਸੱਚੀ ਸਰਕਾਰ, ਜਿਸ ਦਾ ਰੂਪ ਰੰਗ ਬਿਨ ਅਨੁਭਵ ਦ੍ਰਿਸ਼ਟੀ ਨਜ਼ਰ ਕਿਸੇ ਨਾ ਆਈਆ। ਜੋ ਜੋਤੀ ਜਾਤਾ ਤੁਹਾਡੀ ਜੋਤ ਕਰੇ ਉਜਿਆਰ, ਨੂਰ ਨੂਰ ਵਿਚੋਂ ਪ੍ਰਗਟਾਈਆ। ਵਸਤ ਅਮੋਲਕ ਦੇਵੇ ਥਾਰ, ਅਗੰਮ ਅਥਾਹ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਖੇਲ ਆਪ ਖਿਲਾਈਆ। ਵਿਸ਼ਨ ਬ੍ਰਹਮਾ ਸ਼ਿਵ ਪੁਰਖ ਅਕਾਲ ਦਿਤੀ ਅੰਤਰ ਦ੍ਰਿਸ਼ਟ, ਵਾਸ਼ਨਾ ਅਵਰ ਨਾ ਕੋਇ ਜਣਾਈਆ। ਪਾਰਬ੍ਰਹਮ ਬ੍ਰਹਮ ਤੋਂ ਪਾਰ ਪਰੇ ਆਪਣਾ ਦੱਸਿਆ ਗ੍ਰਿਹਸਤ, ਸੇਜ ਸੁਹੰਜਣੀ ਸਚਖੰਡ ਨਿਰਗੁਣ ਨਿਰਗੁਣ ਨਿਰਗੁਣ ਆਪ ਹੰਢਾਈਆ। ਰੂਪ ਅਨੂਪ ਧਰ ਵਸ਼ਿਸ਼ਟ, ਵਿਸ਼ੇਸ਼ ਆਪਣਾ ਆਪ ਸਮਝਾਈਆ। ਤਿੰਨਾਂ ਇਕੋ ਵਾਰ ਖੋਲ ਕੇ ਦ੍ਰਿਸ਼ਟ, ਦ੍ਰਿਸ਼ਟੀ ਕੋਨ ਦਿਤਾ ਦ੍ਰਿੜਾਈਆ। ਮੈਂ ਟਾਂਕ ਮੇਰੀ ਨਿਰਗੁਣ ਧਾਰ ਹੋਈ ਜਿਸਤ, ਆਤਮ ਪਰਮਾਤਮ ਵੰਡ ਵੰਡਾਈਆ। ਬਿਨਾ ਕਲਮ ਸ਼ਾਹੀ ਤੋਂ ਨਿਰਅੱਖਰ ਕੀਤੀ ਲਿਖਤ, ਕਾਤਬ ਨਜ਼ਰ ਕੋਇ ਨਾ ਆਈਆ। ਵਿਸ਼ਨ ਬ੍ਰਹਮਾ ਸ਼ਿਵ ਤੱਕਣ ਨਾਲ ਹਿੰਮਤ, ਹੌਸਲਾ ਆਪਣਾ ਇਕ ਬੰਧਾਈਆ। ਨਾ ਕੋਈ ਦਿਸ਼ਾ ਕੂਟ ਦਿਸੇ ਸਿੰਮਤ, ਨੂਰ ਨੁਰਾਨਾ ਇਕੋ ਡਗਮਗਾਈਆ। ਤਿੰਨੇ ਬਿਰਹੋਂ ਵਿਚ ਕਰਨ ਲੱਗੇ ਮਿੰਨਤ, ਬਿਨ ਨੈਣਾਂ ਨੈਣਾਂ ਨੀਰ ਵਹਾਈਆ। ਪੁਰਖ ਅਕਾਲੇ ਸਾਡੇ ਅੰਤਰ ਆਵੇ ਕੋਇ ਨਾ ਚਿੰਤ, ਚਿੰਤਾ ਰੰਗ ਨਾ ਕੋਇ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਵਿਸ਼ਨ ਬ੍ਰਹਮਾ ਸ਼ਿਵ ਪ੍ਰਭ ਸਮਾਂ ਬਖ਼ਸ਼ਿਆ ਥੋੜ੍ਹਾ, ਘੜੀ ਪਲ ਵੰਡ ਨਾ ਕੋਇ ਵੰਡਾਈਆ। ਤੂੰ ਮੇਰਾ ਮੈਂ ਤੇਰਾ ਇਕ ਸੁਣਾਇਆ ਦੋਹਰਾ, ਦੋਹਰੀ ਆਪਣੀ ਕਲ ਵਰਤਾਈਆ। ਪਹਿਲੋਂ ਖੇਲ ਖਿਲਾਇਆ ਅੰਧ ਘੋਰਾ, ਫੇਰ ਨਿਰਗੁਣ ਨੂਰ ਚੰਦ ਕਰੇ ਰੁਸ਼ਨਾਈਆ। ਫੇਰ ਹੱਸ ਕੇ ਕਿਹਾ ਰੂਪ ਅਨੂਪ ਤੱਕੋ ਮੋਰਾ, ਜਿਸ ਦਾ ਚੱਕਰ ਚਿਨ੍ਹ ਨਜ਼ਰ ਕੋਇ ਨਾ ਆਈਆ। ਤੁਹਾਡਾ ਭਾਗ ਹੋਵੇ ਮਥੋਰਾ, ਮਸਤਕ ਟਿੱਕੇ ਧੂੜ ਰਮਾਈਆ। ਸਭ ਦੇ ਉਤੇ ਹੁਕਮ ਹੋਵੇ ਜ਼ਾਬਰ ਜੋਰਾ, ਆਪਣਾ ਬਲ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਵਿਸ਼ਨ ਬ੍ਰਹਮਾ ਸ਼ਿਵ ਕਹਿਣ ਪ੍ਰਭ ਕਿਰਪਾ ਕੀਤੀ ਆਪ, ਆਪਣੀ ਦਇਆ ਕਮਾਈਆ। ਸਾਡਾ ਬਣ ਕੇ ਮਾਈ ਬਾਪ, ਪਿਤਾ ਪੁਰਖ ਅਕਾਲ ਗੋਦ ਉਠਾਈਆ। ਤੂੰ ਮੇਰਾ ਮੈਂ ਤੇਰਾ ਦੱਸਕੇ ਜਾਪ, ਸੋਹੰ ਨਾਦ ਦਿਤਾ ਵਜਾਈਆ। ਸ਼ਬਦ ਸ਼ਬਦੀ ਥਾਪਣ ਥਾਪ, ਸ਼ਬਦੀ ਸ਼ਬਦ ਦਏ ਵਡਿਆਈਆ। ਆਪ ਆਪਣਾ ਬਣਾ ਕੇ ਸਾਕ, ਸੱਜਣ ਇਕ ਅਖਵਾਈਆ। ਸਾਡਾ ਖੋਲ ਕੇ ਪਰਦਾ ਤਾਕ, ਨੂਰ ਦਿਤਾ ਚਮਕਾਈਆ। ਸਾਨੂੰ ਪਿਛਲੀ ਅਗੰਮੀ ਯਾਦ ਰਹੀ ਕੋਈ ਨਾ ਵਾਟ, ਵਕਤ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਦਏ ਮਿਲਾਈਆ। ਵਿਸ਼ਨ ਬ੍ਰਹਮਾ ਸ਼ਿਵ ਕਹਿਣ ਕਿਰਪਾ ਕੀਤੀ ਅਬਿਨਾਸ਼ੀ

ਅਚੁਤ, ਚੇਤਨ ਆਪਣੀ ਧਾਰ ਸਮਝਾਈਆ। ਸਾਡੇ ਅੰਤਰ ਮੌਲੀ ਰੁਤ, ਖ਼ੁਸ਼ੀਆਂ ਵੱਜੀ ਵਧਾਈਆ। ਸਾਡੀ ਨਿਗਾਹ ਵਿਚ ਆਇਆ ਲੱਖ ਚੁਰਾਸੀ ਬੁਤ, ਬੁਤਖ਼ਾਨੇ ਦਏ ਸਮਝਾਈਆ। ਇਹ ਨੂਰ ਨੁਰਾਨਾ ਮੇਰਾ ਲਾਡਲਾ ਸੁਤ, ਜੋ ਆਤਮ ਸਭ ਦੇ ਵਿਚ ਟਿਕਾਈਆ। ਵਿਸ਼ਨੂੰ ਫੜ ਹਲੂਣਿਆਂ ਗੁਟ, ਨੇਤਰ ਨੈਣ ਖੁਲਾਈਆ। ਬ੍ਰਹਮੇ ਗਿਆ ਤੁਠ, ਬ੍ਰਹਮ ਦਿਤਾ ਸਮਝਾਈਆ। ਸ਼ੰਕਰ ਲਗਾ ਕੇ ਚੋਟ, ਚੋਟੀ ਚੜ੍ਹ ਕੇ ਦਿਤਾ ਦ੍ਰਿੜਾਈਆ। ਤੁਹਾਡੀ ਸਭ ਦੀ ਝੋਲੀ ਪਾਵਾਂ ਆਪਣੀ ਅਗੰਮੀ ਜੋਤ, ਜੋਤੀ ਜਾਤਾ ਆਪ ਅਖਵਾਈਆ। ਤ੍ਰੈਗੁਣ ਮਾਇਆ ਪੰਜ ਤਤ ਤੁਹਾਡੀ ਧਰਮ ਦੀ ਗੋਤ, ਗੰਢ ਨਿਰਗੁਣ ਸਰਗੁਣ ਆਪ ਪਵਾਈਆ। ਅਗਲਾ ਲੇਖਾ ਵੇਖੋ ਕੋਟੀ ਕੋਟ, ਗਿਣਤੀ ਗਣਤ ਨਾ ਕੋਇ ਗਿਣਾਈਆ। ਕੁਛ ਵਿਸ਼ਨ ਬ੍ਰਹਮਾ ਸ਼ਿਵ ਪਈ ਸੋਚ, ਸੋਚ ਸੋਚ ਵਿਚ ਸਮਝਾਈਆ। ਪੁਰਖ ਅਕਾਲ ਅੰਦਰੋਂ ਖੋਲਿਆ ਲੋਚ, ਨੈਣ ਦਿਤਾ ਖੁਲਾਈਆ। ਮੇਰਾ ਖੇਲ ਅਗੰਮਾ ਬਹੁਤ, ਅਣਗਿਣਤ ਮੇਰੀ ਬੇਪ੍ਰਵਾਹੀਆ। ਨਿਰਮਲ ਨੂਰ ਤੱਕੋ ਮੇਰੀ ਨਿਰਗੁਣ ਜੋਤ, ਜੋਤੀ ਜਾਤਾ ਡਗਮਗਾਈਆ। ਵਿਸ਼ਨ ਬ੍ਰਹਮੇ ਸ਼ਿਵ ਪ੍ਰਕਾਸ਼ ਤੱਕਿਆ ਹੋਏ ਬੇਹੋਸ਼, ਆਪਣਾ ਆਪ ਰਿਹਾ ਨਾ ਰਾਈਆ। ਤਿੰਨੇ ਹੋਏ ਖ਼ਾਮੋਸ਼, ਸ਼ਬਦੀ ਧੁਨ ਨਾ ਕੋਇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਵਾਮੀ ਵਡ ਵਡਿਆਈਆ। ਵਿਸ਼ਨ ਬ੍ਰਹਮਾ ਸ਼ਿਵ ਕਹਿਣ ਸਾਡੇ ਅੰਦਰ ਵੱਜੀ ਅਗੰਮੀ ਥਪਕ, ਮਾਰਨ ਵਾਲਾ ਨਜ਼ਰ ਨਾ ਆਈਆ। ਅਸੀਂ ਭੈ ਵਿਚ ਤਿੰਨੇ ਗਏ ਤਭਕ, ਧੀਰਜ ਧੀਰ ਨਾ ਕੋਇ ਧਰਾਈਆ। ਝਟ ਸਤਿਗੁਰ ਸ਼ਬਦ ਤੂੰ ਮੇਰਾ ਮੈਂ ਤੇਰਾ ਸੁਣਾਇਆ ਸਬਕ, ਸੋਹੰ ਨਾਦ ਦਿਤਾ ਦ੍ਰਿੜਾਈਆ। ਅਸਾਂ ਨਿਗਾਹ ਬਦਲੀ ਵੇਖਿਆ ਪਰਤ, ਪਤਿਪਰਮੇਸ਼ਵਰ ਨਜ਼ਰੀ ਆਈਆ। ਨਾ ਕੋਈ ਜ਼ਿਮੀਂ ਅਸਮਾਨ ਨਾ ਕੋਈ ਧਰਤ, ਮੰਡਲ ਮੰਡਪ ਸੂਰੀਆ ਚੰਦ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਇਕ ਅਖਵਾਈਆ। ਵਿਸ਼ਨ ਬ੍ਰਹਮਾ ਸ਼ਿਵ ਕਹਿਣ ਅਸੀਂ ਤੱਕਿਆ ਨਾਲ ਧਿਆਨ, ਬਿਨ ਨੈਣਾਂ ਨੈਣ ਉਠਾਈਆ। ਸਾਡੀ ਜਗਹ ਬੇਮੁਕਾਮ, ਬੇਮੁਕਾਮ ਦਿਤਾ ਟਿਕਾਈਆ। ਸਾਡੇ ਅੰਦਰ ਧੁਨੀ ਦਿਤਾ ਗਾਨ, ਅਨਾਦੀ ਨਾਦ ਵਜਾਈਆ। ਜੋਤੀ ਜਾਤਾ ਬਣ ਬਲਵਾਨ, ਸੂਰਬੀਰ ਆਪਣੀ ਕਲ ਪ੍ਰਗਟਾਈਆ। ਪ੍ਰਕਾਸ਼ ਕੀਤਾ ਆਪ ਮਹਾਨ, ਸਿਫ਼ਤੀ ਸਿਫ਼ਤ ਨਾ ਕੋਇ ਸਲਾਹੀਆ। ਅਸੀਂ ਤਿੰਨੇ ਹੋਏ ਹੈਰਾਨ, ਹੈਰਾਨੀ ਵਿਚ ਸੀਸ ਨਿਵਾਈਆ। ਇਹ ਕੀ ਖੇਲ ਸ੍ਰੀ ਭਗਵਾਨ, ਭਗਵਨ ਆਪਣਾ ਲੇਖਾ ਦੇ ਸਮਝਾਈਆ। ਸਾਡੇ ਤਿੰਨਾਂ ਦੇ ਅੰਦਰ ਵੱਜੀ ਇਕੋ ਤਾਨ, ਧੁਰ ਦੀ ਤਨਕ ਦਿਤੀ ਲਗਾਈਆ। ਮੈਂ ਸਭ ਦਾ ਜਾਣੀ ਜਾਣ, ਜਾਨਣਹਾਰ ਇਕ ਅਖਵਾਈਆ। ਤੁਸਾਂ ਸੁਣਨਾ ਅਗੰਮੀ ਫ਼ੁਰਮਾਨ, ਫ਼ੁਰਨਿਆਂ ਤੋਂ ਬਾਹਰ ਦ੍ਰਿੜਾਈਆ। ਤਿੰਨਾਂ ਨੂੰ ਬਣਾਵਾਂ ਪ੍ਰਧਾਨ, ਵਿਸ਼ਨ ਬ੍ਰਹਮੇ ਸ਼ਿਵ ਦਿਆਂ ਵਡਿਆਈਆ। ਵਿਸ਼ਨ ਆਹ ਲੈ ਭੰਡਾਰਾ ਮਹਾਨ, ਅਤੋਟ ਅਤੁਟ ਵਰਤਾਈਆ। ਬ੍ਰਹਮੇ ਬ੍ਰਹਮ ਦਾ ਲੈ ਦਾਨ, ਬ੍ਰਹਮ ਵੇਤੇ ਦਿਆਂ ਸਮਝਾਈਆ। ਚੁਰਾਸੀ ਲੱਖ ਕਰ ਪ੍ਰਵਾਨ, ਪਰਮ ਪੁਰਖ ਆਪ ਦ੍ਰਿੜਾਈਆ। ਸ਼ੰਕਰ ਹੋ ਸਵਾਧਾਨ, ਸਵਾਧਾਨੀ ਵਿਚ ਜਣਾਈਆ। ਆਹ ਲੈ ਸ਼ਸਤਰ ਮੇਰਾ ਮਹਾਨ, ਜਿਸ ਦਾ ਰੂਪ ਨਜ਼ਰ ਕਿਸੇ ਨਾ ਆਈਆ। ਜੋ ਉਪਜੇ ਤੇਰੇ ਸਥਰ ਲੱਥੇ ਆਣ, ਬਚਿਆ ਰਹਿਣ ਕੋਇ ਨਾ ਪਾਈਆ। ਤੁਸੀਂ ਤਿੰਨੇ ਨੌਜਵਾਨ, ਜਨਮ ਵਾਲੀ ਤੁਹਾਡੀ ਇਕੋ ਆਦਿ ਮਾਈਆ। ਅੰਮ੍ਰਿਤ ਰਸ ਦਿਆਂ ਪੀਣ ਖਾਣ, ਤ੍ਰਿਸ਼ਨਾ ਅਵਰ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਆਪ ਮਿਲਾਈਆ। ਵਿਸ਼ਨ ਬ੍ਰਹਮਾ ਸ਼ਿਵ ਕਹਿਣ ਸਾਨੂੰ ਅੰਤਰ ਦਿਤਾ ਦਿਲਾਸਾ, ਮਿਹਰਵਾਨ ਦਇਆ ਕਮਾਈਆ। ਸਾਡਾ ਬਿਨਾ ਬੁੱਲਾਂ ਤੋਂ ਨਿਕਲਿਆ ਹਾਸਾ, ਖ਼ੁਸ਼ੀ ਖ਼ੁਸ਼ੀ ਵਿਚੋਂ ਪ੍ਰਗਟਾਈਆ। ਅਸਾਂ ਇਕੱਠੀ ਇਕੋ ਰਖੀ ਆਸਾ, ਆਸਾ ਪ੍ਰਭ ਦੇ ਅਗੇ ਟਿਕਾਈਆ। ਮੇਰੇ ਮਿਹਰਵਾਨਾ ਸ੍ਰੀ ਭਗਵਾਨਾ ਕਿਥੇ ਕਰੀਏ ਖੇਲ ਤਮਾਸ਼ਾ, ਧਾਮ ਨਜ਼ਰ ਕੋਇ ਨਾ ਆਈਆ। ਤੂੰ ਸਾਹਿਬ ਪੁਰਖ ਅਬਿਨਾਸ਼ਾ, ਸਭ ਤੇਰੀ ਵਡ ਵਡਿਆਈਆ। ਝਟ ਨਿਰਗੁਣ ਧਾਰ ਜਣਾਈ ਗਾਥਾ, ਸ਼ਬਦ ਅਗੰਮ ਸੁਣਾਈਆ। ਆਹ ਤੱਕੋ ਮੇਰੇ ਫ਼ੁਰਨੇ ਅੰਦਰ ਬਣੇ ਪ੍ਰਿਥਮੀ ਆਕਾਸ਼ਾ, ਗਗਨ ਮੰਡਲ ਪੁਰੀ ਲੋਅ ਆਕਾਸ਼ ਪਾਤਾਲ ਸੋਭਾ ਪਾਈਆ। ਹਰ ਘਟ ਮੇਰਾ ਹੋਵੇ ਵਾਸਾ, ਵਾਸਤਾ ਆਪਣੇ ਨਾਲ ਰਖਾਈਆ। ਤੁਸਾਂ ਮੇਰੇ ਉਤੇ ਰਖਣਾ ਭਰਵਾਸਾ, ਭਰਮ ਅਵਰ ਨਾ ਕੋਇ ਜਣਾਈਆ। ਮੇਰਾ ਮੰਡਲ ਤੁਹਾਡੀ ਪੈਣੀ ਰਾਸਾ, ਲੱਖ ਚੁਰਾਸੀ ਗੋਪੀ ਕਾਹਨ ਨਚਾਈਆ। ਖ਼ੁਸ਼ੀਆਂ ਵਿਚ ਦੇਵਾਂ ਦਾਤਾ, ਦਾਨੀ ਹੋ ਕੇ ਆਪ ਵਰਤਾਈਆ। ਮੇਰਾ ਸਭ ਤੋਂ ਵੱਡਾ ਖਾਤਾ, ਜਿਸ ਦਾ ਅੰਤ ਕੋਇ ਨਾ ਪਾਈਆ। ਨਾਲ ਸੰਦੇਸਾ ਦਿਤਾ ਮੈਂ ਸਭ ਦਾ ਹੋਵਾਂ ਪਿਤਾ ਮਾਤਾ, ਆਤਮ ਰੂਪ ਬਾਲ ਸਖਾਈਆ। ਮੇਰਾ ਨਾਉਂ ਹੋਏ ਜੋਤੀ ਜਾਤਾ, ਜਾਗਰਤ ਜੋਤ ਕਰਾਂ ਰੁਸ਼ਨਾਈਆ। ਜੁਗ ਚੌਕੜੀ ਮੇਰੀ ਸਾਚੀ ਰਹਿਣੀ ਗਾਥਾ, ਜਿਸ ਨੂੰ ਸਕੇ ਨਾ ਕੋਇ ਬਦਲਾਈਆ। ਸੋਹੰ ਵਸਤ ਅਮੋਲਕ ਵਾਥਾ, ਅਨਮੁੱਲ ਆਪ ਵਰਤਾਈਆ। ਸਤਿਜੁਗ ਤਰੇਤਾ ਦੁਆਪਰ ਚਲਣਾ ਰਾਥਾ, ਰਥਵਾਹੀ ਹੋ ਕੇ ਖੇਲ ਖਿਲਾਈਆ। ਤਤਾਂ ਅੰਦਰ ਕਰਨਾ ਵਾਸਾ, ਪੰਚਮ ਰੰਗ ਰੰਗਾਈਆ। ਅਵਤਾਰ ਖੇਲਣਾ ਖੇਲ ਆਪ ਬਹੁਭਾਤਾ, ਨਿਰਗੁਣ ਸਰਗੁਣ ਮੇਲ ਮਿਲਾਈਆ। ਪੈਗ਼ੰਬਰ ਰੂਪ ਪ੍ਰਗਟਾਵਾਂ ਹੋ ਸਮਰਾਥਾ, ਆਪਣੀ ਕਲ ਵਰਤਾਈਆ। ਗੁਰੂਆਂ ਦੇਵਾਂ ਦਾਤਾ, ਅਤੋਟ ਅਤੁਟ ਜਣਾਈਆ। ਨਾਮ ਕਲਮੇ ਸੁਣਾਵਾਂ ਵਾਕਾ, ਧੁਰ ਦਾ ਹੁਕਮ ਪ੍ਰਗਟਾਈਆ। ਸੁਣ ਲੈ ਵਿਸ਼ਨੂੰ ਬਚਨ ਸਾਚਾ, ਸਹਿਜ ਨਾਲ ਸੁਣਾਈਆ। ਮੈਂ ਘਟ ਘਟ ਅੰਤਰ ਹੋਵਾਂ ਰਾਚਾ, ਤੂੰ ਰਿਜ਼ਕ ਪਹੁੰਚਾਉਣਾ ਥਾਉਂ ਥਾਈਂਆ। ਬ੍ਰਹਮੇ ਤੇਰਾ ਲੇਖਾ ਉਤਪਾਤਾ, ਉਤਪਤੀ ਤੇਰੇ ਹੱਥ ਫੜਾਈਆ। ਬ੍ਰਹਮ ਪਾਰਬ੍ਰਹਮ ਜੋੜਨਾ ਨਾਤਾ, ਬਿਧਾਤਾ ਰਿਹਾ ਸਮਝਾਈਆ। ਸ਼ੰਕਰ ਤੇਰਾ ਅਜਬ ਤਮਾਸ਼ਾ, ਤਮਾਸ਼ਬੀਨ ਬਣੇ ਬੇਪ੍ਰਵਾਹੀਆ। ਜੋ ਉਪਜੇ ਸੋ ਕਰਨਾ ਨਾਸਾ, ਅੰਤ ਰਹਿਣ ਕੋਇ ਨਾ ਪਾਈਆ। ਬ੍ਰਹਮੇ ਝਟ ਜੋੜਿਆ ਹਾਥਾ, ਮਸਤਕ ਹੱਥਾਂ ਨਾਲ ਛੁਹਾਈਆ। ਬਿਨ ਤੇਰੀ ਕਿਰਪਾ ਸਭ ਨੂੰ ਦਿਸੇ ਘਾਟਾ, ਭਰਪੂਰ ਨਜ਼ਰ ਕੋਇ ਨਾ ਆਈਆ। ਮੈਂ ਇਕੋ ਬੇਨਤੀ ਆਖਾਂ, ਬਿਨਾ ਅੱਖਰਾਂ ਦਿਆਂ ਜਣਾਈਆ। ਮੇਰੇ ਮਾਲਕ ਆਦਿ ਜੁਗਾਦਿ ਸਭ ਦਾ ਹੋਣਾ ਰਾਖਾ, ਰਖਕ ਹੋ ਕੇ ਵੇਖ ਵਖਾਈਆ। ਪਹਿਲੋਂ ਮੈਨੂੰ ਆਪਣਾ ਨਾਮ ਦੇ ਸਾਚਾ, ਬ੍ਰਹਮੇ ਝੋਲੀ ਅਗੇ ਡਾਹੀਆ। ਪੁਰਖ ਅਕਾਲ ਕਿਹਾ ਇਹ ਮੇਰੀ ਕਿਰਪਾ ਬਿਨਾ ਨਾ ਜਾਏ ਵਾਚਾ, ਵਾਚਕ ਨਜ਼ਰ ਕੋਇ ਨਾ ਆਈਆ। ਝਟ ਬ੍ਰਹਮੇ ਕਿਹਾ ਮੇਰਾ ਤੇਰੇ ਨਾਲ ਨਾਤਾ, ਦੂਜਾ ਸੰਗ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਆਪਣਾ ਖੇਲ ਵਖਾਈਆ। ਪੁਰਖ ਅਕਾਲ ਕਿਹਾ ਸੁਣ ਬ੍ਰਹਮੇ ਮੇਰਾ ਪਾਰਬ੍ਰਹਮ ਦਾ ਭੇਦ, ਸਹਿਜ ਨਾਲ ਜਣਾਈਆ। ਤੇਰੀ ਇਛਿਆ ਮੇਰੀ ਭਿਛਿਆ ਬਖ਼ਸ਼ਿਸ਼ ਕਰਾਂ ਚਾਰੇ ਵੇਦ, ਚਾਰੇ ਖਾਣੀ ਚਾਰੇ ਬਾਣੀ ਚਾਰੇ ਜੁਗ ਰੰਗ ਰੰਗਾਈਆ। ਬਿਨ ਨੈਣਾਂ ਲੈਣਾ ਵੇਖ, ਬਿਨ ਅੱਖਰਾਂ ਦਿਤਾ ਦ੍ਰਿੜਾਈਆ। ਮੇਰਾ ਇਕੋ ਇਸ਼ਾਰਾ ਇਕੋ ਰੇਖ, ਇਕੋ ਮੰਤਰ ਮੰਤਰ ਸਮਝਾਈਆ। ਫੇਰ ਤੱਕ ਅਗੰਮਾ ਭੇਖ, ਭੇਖ ਆਪਣਾ ਦਿਤਾ ਵਖਾਈਆ। ਨਾ ਕੋਈ ਮੁੱਛ ਦਾਹੜੀ ਨਾ ਕੇਸ, ਮੂੰਡ

ਮੁੰਡਾਇਆ ਤਤ ਨਾ ਕੋਇ ਜਣਾਈਆ। ਜੋਤੀ ਜਾਤਾ ਪੁਰਖ ਬਿਧਾਤਾ ਇਕ ਨਰੇਸ਼, ਨਰ ਨਰਾਇਣ ਨੂਰ ਅਲਾਹੀਆ। ਜੋ ਵਿਸ਼ਨ ਬ੍ਰਹਮਾ ਸ਼ਿਵ ਆਪਣਾ ਕਰੇ ਹੇਤ, ਹਿਤਕਾਰੀ ਆਪ ਅਖਵਾਈਆ। ਦਰਸ ਦਖਾਵੇ ਨੇਤਨ ਨੇਤ, ਨਿਰਗੁਣ ਆਪਣਾ ਪਰਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਸਚ ਤੇਰੀ ਸਰਨਾਈਆ। ਵਿਸ਼ਨ ਬ੍ਰਹਮਾ ਸ਼ਿਵ ਤਿੰਨੇ ਰਹੇ ਝੁਕ, ਸੀਸ ਜਗਦੀਸ਼ ਝੁਕਾਈਆ। ਅੰਦਰੋਂ ਨਿਕਲੇ ਤੂੰ ਮੇਰਾ ਮੈਂ ਤੇਰਾ ਤੁਕ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਝਟ ਪੁਰਖ ਅਕਾਲੇ ਦੀਨ ਦਿਆਲੇ ਤਿੰਨਾਂ ਨੂੰ ਗੋਦੀ ਲਿਆ ਚੁੱਕ, ਇਕੋ ਰੰਗ ਦਿਤਾ ਰੰਗਾਈਆ। ਫਿਰ ਫੜ ਹਲੂਣੇ ਗੁਟ, ਸਹਿਜ ਨਾਲ ਸਮਝਾਈਆ। ਵੇਖਿਓ ਤੁਹਾਡੇ ਵਿਚ ਕਦੇ ਨਾ ਪਵੇ ਫੁੱਟ, ਫੁਟਕਲ ਰੂਪ ਨਾ ਕੋਇ ਬਣਾਈਆ। ਤੁਹਾਨੂੰ ਤਿੰਨਾਂ ਨੂੰ ਭੰਡਾਰਾ ਦਿਤਾ ਅਤੁਟ, ਮੇਰੇ ਬਿਨਾ ਖ਼ਾਲੀ ਨਾ ਕੋਇ ਕਰਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਤੁਹਾਡੀ ਮੌਲੇ ਰੁੱਤ, ਅਵਤਾਰ ਪੈਗ਼ੰਬਰ ਗੁਰ ਮੇਰਾ ਲੇਖਾ ਜਗਤ ਦੇਣ ਸਮਝਾਈਆ। ਤੁਸਾਂ ਖੇਲ ਵੇਖਣੇ ਕਾਇਆ ਮਾਟੀ ਪੰਜ ਤਤ ਬੁਤ, ਤਨ ਵਜੂਦ ਧਿਆਨ ਲਗਾਈਆ। ਝਟ ਵਿਸ਼ਨੂੰ ਹੋਇਆ ਖ਼ੁਸ਼, ਖ਼ੁਸ਼ਹਾਲੀ ਵਿਚ ਜਣਾਈਆ। ਝਟ ਬ੍ਰਹਮੇ ਲਿਆ ਪੁਛ, ਪ੍ਰਭ ਤੇਰੀ ਕੀ ਬੇਪਰਵਾਹੀਆ। ਜੋ ਮੈਂ ਸ੍ਰਿਸ਼ਟੀ ਕਰਨੀ ਉਤਪਤ, ਲੱਖ ਚੁਰਾਸੀ ਵੰਡ ਵੰਡਾਈਆ। ਕੀ ਲੇਖਾ ਹੱਡ ਮਾਸ ਨਾੜੀ ਰੱਤ, ਰਕਤ ਬੂੰਦ ਸੰਗ ਕੀ ਬਣਾਈਆ। ਝਟ ਪੁਰਖ ਅਬਿਨਾਸ਼ੀ ਦੀਨ ਦਿਆਲ ਖੇਲ ਦਿਤਾ ਦੱਸ, ਭੇਵ ਅਭੇਦਾ ਆਪ ਜਣਾਈਆ। ਬ੍ਰਹਮੇ ਆਪਣੀ ਪਲਟ ਕੇ ਵੇਖ ਅੱਖ, ਪ੍ਰਤਖ ਦਿਸੇ ਬੇਪਰਵਾਹੀਆ। ਜਿਸ ਆਪਣੀ ਰਚਨਾ ਲਈ ਰਚ, ਰਚਨਾ ਰਚ ਕੇ ਆਪਣੀ ਖੇਲ ਖਿਲਾਈਆ। ਨਟੂਆ ਹੋ ਕੇ ਅੰਦਰ ਜਾਏ ਨੱਚ, ਗ੍ਰਹਿ ਮੰਦਰ ਆਪਣਾ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਬ੍ਰਹਮੇ ਕਿਹਾ ਪ੍ਰਭੂ ਤੇਰਾ ਲੇਖਾ ਬੜਾ ਅਗਣਤ, ਗਿਣਤੀ ਵਿਚ ਕੋਇ ਨਾ ਆਈਆ। ਮੈਂ ਦਰ ਤੇਰੇ ਦਾ ਮੰਗਤ, ਭਿਖਿਆ ਧੁਰ ਦੀ ਦੇਣੀ ਪਾਈਆ। ਹੋ ਨਿਮਾਣਾ ਕਰਾਂ ਮਿੰਨਤ, ਨਿਵ ਨਿਵ ਲਾਗਾਂ ਪਾਈਂਆ। ਮੇਰੇ ਵਿਚ ਨਹੀਂ ਕੋਈ ਹਿੰਮਤ, ਪਤਿਪਰਮੇਸ਼ਵਰ ਤੇਰੀ ਇਕ ਸਰਨਾਈਆ। ਪੁਰਖ ਅਕਾਲ ਕਿਹਾ ਬ੍ਰਹਮੇ ਮੇਰੀ ਤੱਕ ਅਗੰਮੀ ਸਿੰਮਤ, ਜਿਸ ਦੀ ਦਿਸ਼ਾ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਬ੍ਰਹਮੇ ਨਿਗਾਹ ਮਾਰੀ ਥੱਲੇ ਉਤੇ, ਆਸ਼ਾ ਆਪਣੀ ਆਪ ਮਿਲਾਈਆ। ਕੀਤਾ ਖੇਲ ਅਬਿਨਾਸ਼ੀ ਅਚੁਤੇ, ਪਾਰਬ੍ਰਹਮ ਪ੍ਰਭ ਪਰਦਾ ਦਿਤਾ ਉਠਾਈਆ। ਜਿਧਰ ਤੱਕੇ ਪੰਜ ਤਤ ਕਾਇਆ ਬੁਤੇ, ਬੁਤਖ਼ਾਨਿਆਂ ਵਿਚ ਵਸਿਆ ਬੇਪਰਵਾਹੀਆ। ਹਰ ਘਟ ਅੰਦਰ ਬੈਠਾ ਲੁਕੇ, ਆਸਣ ਸਿੰਘਾਸਣ ਇਕ ਸੁਹਾਈਆ। ਆਤਮਾ ਪਰਮਾਤਮਾ ਦੀ ਇਕੋ ਆਵਾਜ਼ ਤੇ ਇਕੋ ਤੁਕੇ, ਧੁਨ ਅਨਾਦੀ ਇਕ ਜਣਾਈਆ। ਸ਼ਬਦ ਬੋਲੇ ਬਿਨਾ ਮੁਖੇ, ਰਸਨਾ ਜਿਹਵਾ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਬ੍ਰਹਮਾ ਕਹੇ ਮੈਂ ਝਟ ਨਿਗਾਹ ਆਪਣੀ ਪਰਤੀ, ਪਤਿਪਰਮੇਸ਼ਵਰ ਦਿਤੀ ਵਡਿਆਈਆ। ਮੈਨੂੰ ਨਜ਼ਰੀ ਆਈ ਧਰਤੀ, ਜੋ ਪ੍ਰਭ ਚਰਨੀ ਬੈਠੀ ਸੀਸ ਨਿਵਾਈਆ। ਫੇਰ ਮੈਂ ਵੇਖਿਆ ਉਪਰ ਅਰਸ਼ੀ, ਅਰਸ਼ੀ ਪ੍ਰੀਤਮ ਨੂਰ ਅਲਾਹੀਆ। ਜੋ ਸਭ ਦਾ ਨਿਧਪ੍ਰਤੀ, ਬ੍ਰਹਮਾ ਕਹੇ ਵਿਸ਼ਨ ਸ਼ੰਕਰ ਰਿਹਾ ਸਮਝਾਈਆ। ਵੇਖੋ ਸਭ ਦੀ ਅੰਤਮ ਚੁੱਕੀ ਜਾਏ

ਅਰਥੀ, ਨਿਸ਼ਾਨਾ ਰਹਿਣ ਕੋਇ ਨਾ ਪਾਈਆ। ਆਹ ਤਿੰਨੇ ਲਓ ਮੇਰੀ ਧੁਰ ਦੀ ਪਰਚੀ, ਜੋ ਪ੍ਰਾਚੀਨ ਦਾ ਲੇਖਾ ਤੁਹਾਡੇ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਜਣਾਈਆ। ਵਿਸ਼ਨੂੰ ਕਹੇ ਮੈਂ ਓਹ ਅਗੰਮੀ ਪਰਚੀ ਪੜ੍ਹੀ, ਪੁਰਖ ਅਕਾਲ ਦਿਤੀ ਸਮਝਾਈਆ। ਸਚ ਦਵਾਰਾ ਮੇਰਾ ਇਕੋ ਗੜ੍ਹੀ, ਦੂਜਾ ਨਜ਼ਰ ਕੋਇ ਨਾ ਆਈਆ। ਜਿਥੇ ਨਿਰਗੁਣ ਜੋਤ ਨਿਰਾਕਾਰ ਹੋ ਕੇ ਧਰੀ, ਅਸੁਤੇ ਆਪਣਾ ਪ੍ਰਕਾਸ਼ ਕਰਾਈਆ। ਨਾ ਓਹ ਜਨਮੇ ਨਾ ਓਹ ਮਰੀ, ਆਵਣ ਜਾਵਣ ਸਮਝ ਕੋਇ ਨਾ ਪਾਈਆ। ਜੋ ਖੇਲ ਖੇਲੇ ਘਰ ਘਰੀ, ਸਭ ਨੂੰ ਦਏ ਵਡਿਆਈਆ। ਨਿਰਭੈ ਹੋਏ ਕਦੇ ਨਾ ਡਰੀ, ਭਾਉ ਆਪਣਾ ਇਕ ਜਣਾਈਆ। ਜਿਸ ਦੀ ਸਰਨ ਵਿਸ਼ਨੂੰ ਪਰੀਂ, ਧੂੜੀ ਖ਼ਾਕ ਰਮਾਈਆ। ਓਹ ਮਾਲਕ ਇਕੋ ਵਰੀਂ, ਕੰਤ ਸੁਹਾਗੀ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਪਰਦਾ ਆਪ ਚੁਕਾਈਆ। ਵਿਸ਼ਨੂੰ ਕਹੇ ਮੈਂ ਚਿੱਠੀ ਪੜ੍ਹ ਕੇ ਵਾਚੀ ਬਿਨਾ ਜਿਹਵਾ, ਬੁੱਧੀ ਨਾ ਕੋਇ ਚਤੁਰਾਈਆ। ਡੰਡਾਵਤ ਵਿਚ ਕਿਹਾ ਕਰਾਂ ਮੈਂ ਸੇਵਾ, ਸੇਵਕ ਹੋ ਕੇ ਸੇਵ ਕਮਾਈਆ। ਤੂੰ ਮਾਲਕ ਮੇਰਾ ਸਚ ਧਾਮ ਵਸੇ ਨਿਹਕੇਵਾ, ਨਿਹਚਲ ਸੋਭਾ ਪਾਈਆ। ਤੇਰਾ ਪਦਾਰਥ ਅੰਮਿਉਂ ਰਸ ਮੇਵਾ, ਰਸ ਸਮਝ ਕਿਸੇ ਨਾ ਆਈਆ। ਤੂੰ ਸਭ ਦਾ ਦੇਵੀ ਦੇਵਾ, ਦੇਵ ਆਤਮਾ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਵਿਸ਼ਨੂੰ ਨਿਵ ਨਿਵ ਲਾਗੇ ਪਾਈਂਆ। ਬ੍ਰਹਮਾ ਕਹੇ ਮੈਂ ਓਹੋ ਪਤ੍ਰਕਾ ਖੋਲੀ, ਕਾਗ਼ਜ਼ ਟੁਕੜਾ ਨਜ਼ਰ ਕੋਇ ਨਾ ਆਈਆ। ਓਹ ਬਿਨਾ ਅੱਖਰਾਂ ਤੋਂ ਬੋਲੀ, ਅਨਬੋਲਤ ਦਾ ਰਾਗ ਜਣਾਈਆ। ਬ੍ਰਹਮੇ ਓਹ ਤੱਕ ਲੈ ਲੱਖ ਚੁਰਾਸੀ ਦੀ ਚੋਲੀ, ਚੋਲੀ ਅੰਦਰ ਵੜਿਆ ਬੇਪ੍ਰਵਾਹੀਆ। ਜਿਸ ਦੀ ਆਤਮ ਧਾਰ ਹੋਣੀ ਗੋਲੀ, ਸਿਰ ਸਕੇ ਨਾ ਕੋਇ ਉਠਾਈਆ। ਤੂੰ ਥੋੜੀ ਜਿਹੀ ਨਿਝਰ ਧਾਰ ਅੰਮ੍ਰਿਤ ਬੂੰਦ ਸਵਾਂਤੀ ਰਖ ਦੇ ਵਿਚ ਨਾਭ ਕੌਲੀ, ਕਵਲ ਵਾਲਿਆ ਕਵਲ ਨੈਣ ਤੈਨੂੰ ਦਏ ਵਡਿਆਈਆ। ਫੇਰ ਧਰਨੀ ਦੀ ਰੁਤ ਜਾਏ ਮੌਲੀ, ਚਾਰੇ ਖਾਣੀ ਸੋਭਾ ਪਾਈਆ। ਬ੍ਰਹਮੇ ਆਖਿਆ ਸਹਿਜ ਨਾਲ ਹੌਲੀ, ਧੀਰਜ ਨਾਲ ਸੁਣਾਈਆ। ਚਿੱਠੀਏ ਮੇਰੀ ਧਾਰਾ ਉਸੇ ਤੋਂ ਘੋਲ ਘੋਲੀ, ਘੋਲੀ ਘੋਲ ਘੁਮਾਈਆ। ਝਟ ਅਗਲੀ ਸਤਰ ਵਿਚ ਲਿਖਿਆ ਬ੍ਰਹਮੇ ਮੂਲ ਨਾ ਡੋਲੀ, ਧੀਰਜ ਦਿਤਾ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਚਿੱਠੀ ਕਹੇ ਜਿਸ ਵੇਲੇ ਮੈਨੂੰ ਸ਼ੰਕਰ ਪੜ੍ਹਦਾ, ਬਿਨਾ ਵਰਕਿਆਂ ਵਰਕਾ ਉਲਟਾਈਆ। ਭੈ ਵਿਚ ਭੱਜਾ ਫਿਰੇ ਡਰਦਾ, ਨੱਠੇ ਵਾਹੋ ਦਾਹੀਆ। ਨਾਲੇ ਵੇਖੇ ਜਗਤ ਜਹਾਨ ਸੜਦਾ, ਅਗਨੀ ਤਤ ਨਾ ਕੋਇ ਬੁਝਾਈਆ। ਨਜ਼ਾਰਾ ਤੱਕੇ ਚੋਟੀ ਜੜ ਦਾ, ਕੀ ਚੇਤਨ ਵੰਡ ਵੰਡਾਈਆ। ਫੇਰ ਬੁਤਖ਼ਾਨਿਆਂ ਵੇਖਿਆ ਤਨ ਵਜੂਦ ਮਰਦਾ, ਅੰਤ ਰਹਿਣ ਕੋਇ ਨਾ ਪਾਈਆ। ਫੇਰ ਨਿਗਾਹ ਮਾਰੀ ਕੀ ਲੇਖਾ ਜਿਹੜਾ ਇਨ੍ਹਾਂ ਨੂੰ ਘੜਦਾ, ਘੜਨਹਾਰ ਕੀ ਵਡਿਆਈਆ। ਚਿੱਠੀ ਦਾ ਲੇਖ ਕਹੇ ਮੇਰੇ ਉਤੇ ਨਹੀਂ ਕੋਈ ਪਰਦਾ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਤੁਹਾਡਾ ਰੂਪ ਸੇਵਕ ਸੇਵਾਦਾਰ ਬਰਦਾ, ਸਾਚੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਆਪਣੇ ਹੱਥ ਰਖਾਈਆ। ਝਟ ਸਤਿਗੁਰ ਸ਼ਬਦ ਆਇਆ ਭੱਜਾ, ਸ਼ੰਕਰ ਦਿਤਾ ਹਿਲਾਈਆ। ਸੂਰਬੀਰ ਹੋ ਕੇ ਗੱਜਾ, ਭੈ ਵਿਚ ਰਿਹਾ ਡਰਾਈਆ। ਓਹ ਤੱਕੋ ਸਚਖੰਡ ਦੀ ਜਗਹ, ਥਾਨ ਥਨੰਤਰ ਬਿਨ ਨੇਤਰ ਦਿਆਂ ਵਖਾਈਆ। ਜਿਥੇ

ਨਾ ਕੋਈ ਆਕਾਸ਼ ਨਾ ਬਸੁਧਾ, ਧਰਨੀ ਰੂਪ ਨਾ ਕੋਇ ਪ੍ਰਗਟਾਈਆ। ਉਸ ਸਾਹਿਬ ਦਾ ਹੁਕਮ ਸਦਾ ਗੁੱਝਾ, ਬੇਅੰਤ ਓਹਦੀ ਇਕ ਵਡਿਆਈਆ। ਜਿਸ ਨੇ ਤੁਹਾਡੇ ਕੋਲੋਂ ਖੇਲ ਖਿਲਾਉਣਾ ਕੋਟਨ ਜੁਗਾ, ਜੁਗ ਚੌਕੜੀ ਵੰਡ ਵੰਡਾਈਆ। ਆਪਣੇ ਨਾਮ ਦਾ ਦੱਸੇ ਮੁੱਦਾ, ਮੁਤਾਲਿਆ ਕਰੇ ਬ੍ਰਹਮੇ ਦੇਣਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਖੇਲ ਸਚ ਸਚ ਵਿਚੋਂ ਪ੍ਰਗਟਾਈਆ। ਸਤਿਗੁਰ ਸ਼ਬਦ ਕਿਹਾ ਬ੍ਰਹਮੇ ਮਾਰ ਲੈ ਆਹ, ਹੌਕਾ ਅਵਰ ਨਾ ਕੋਇ ਰਖਾਈਆ। ਪੁਰਖ ਅਕਾਲ ਤੱਕ ਮਲਾਹ, ਬੇੜਾ ਦੋ ਜਹਾਨ ਚਲਾਈਆ। ਮੇਰੀ ਲੈ ਸਲਾਹ, ਬਿਨਾ ਸਮਝ ਸਮਝਾਈਆ। ਸੁਣ ਲੈ ਧੁਰ ਦਾ ਨਾਂ, ਨਾਉਂ ਨਿਰੰਕਾਰਾ ਦਿਆਂ ਦ੍ਰਿੜਾਈਆ। ਜਿਸ ਦਾ ਨਾ ਕੋਈ ਪਿਤਾ ਤੇ ਨਾ ਕੋਈ ਮਾਂ, ਜਨਣੀ ਗੋਦ ਨਾ ਕੋਇ ਸੁਹਾਈਆ। ਓਹ ਵਸਤ ਅਮੋਲਕ ਤੇਰੇ ਅੰਤਰ ਦੇਵੇ ਸਵਾਮੀ ਹੋ ਕੇ ਪਕੜੇ ਬਾਂਹ, ਸਿਰ ਆਪਣਾ ਹੱਥ ਟਿਕਾਈਆ। ਭੇਵ ਅਭੇਦਾ ਅਛਲ ਅਛੇਦਾ ਦਏ ਜਣਾ, ਜਾਨਣਹਾਰ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਵੱਡਾ ਵਡ ਵਡਿਆਈਆ। ਸਤਿਗੁਰ ਸ਼ਬਦ ਕਿਹਾ ਸ਼ੰਕਰਾ ਉਠ ਬਲਿਹਾਰ, ਬੱਚੂ ਤੈਨੂੰ ਦਿਆਂ ਜਣਾਈਆ। ਖੇਲ ਵੇਖ ਅਪਰ ਅਪਾਰ, ਅਪਰੰਪਰ ਸਵਾਮੀ ਰਿਹਾ ਸਮਝਾਈਆ। ਤੂੰ ਬਣਨਾ ਬਰਖ਼ੁਰਦਾਰ, ਬਾਲ ਬਾਲੇ ਵੱਜੇ ਵਧਾਈਆ। ਜੋ ਉਪਜੇ ਸੋ ਦੇਣਾ ਮਾਰ, ਤਨ ਮਾਟੀ ਪੰਜ ਤਤ ਰਹਿਣ ਕੋਇ ਨਾ ਪਾਈਆ। ਹੁਕਮ ਮੰਨਣਾ ਸਦਾ ਜੁਗ ਚਾਰ, ਨਿਵ ਨਿਵ ਲਗਣਾ ਪਾਈਂਆ। ਤੇਰੇ ਆਪਣੇ ਨਹੀਂ ਕੁਛ ਅਖਤਿਆਰ, ਮੁਖਤਾਰਨਾਮਾ ਤੇਰੇ ਹੱਥ ਫੜਾਈਆ। ਸਤਿਗੁਰ ਸ਼ਬਦ ਕਿਹਾ ਜਿਸ ਵੇਲੇ ਚਾਹੇ ਤੁਹਾਨੂੰ ਆਪਣੇ ਹੁਕਮ ਤੋਂ ਦਏ ਉਤਾਰ, ਸਦ ਰਹਿਣ ਕੋਇ ਨਾ ਪਾਈਆ। ਤੁਸਾਂ ਤਿੰਨਾਂ ਰਹਿਣਾ ਹੁਸ਼ਿਆਰ, ਹੁਸ਼ਿਆਰੀ ਵਿਚ ਆਪ ਦ੍ਰਿੜਾਈਆ। ਝਟ ਵਿਸ਼ਨ ਬ੍ਰਹਮਾ ਸ਼ਿਵ ਤਿੰਨੇ ਰੋ ਪਏ ਜ਼ਾਰੋ ਜ਼ਾਰ, ਬਿਨ ਨੈਣਾਂ ਨੀਰ ਵਹਾਈਆ। ਅਸੀਂ ਓਸੇ ਦੇ ਚਾਕਰ ਓਸੇ ਦੇ ਬਰਖ਼ੁਰਦਾਰ, ਬਖ਼ਸ਼ਿਸ਼ ਓਸੇ ਦੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿ ਸਚ ਸਚ ਸਤਿ ਇਕੋ ਰੂਪ ਦਰਸਾਈਆ। ਸਤਿਗੁਰ ਸ਼ਬਦ ਕਿਹਾ ਤਿੰਨੇ ਕਰੋ ਅਰਦਾਸ, ਬੇਨੰਤੀ ਇਕ ਜਣਾਈਆ। ਪ੍ਰਭੂ ਤੂੰ ਵਸਣਾ ਸਾਡੇ ਪਾਸ, ਸਦਾ ਸਦ ਹੋਣਾ ਆਪ ਸਹਾਈਆ। ਅਸੀਂ ਰਹੀਏ ਸੇਵਕ ਤੇਰੇ ਦਾਸ, ਦਾਸੀ ਦਾਸ ਰੂਪ ਪ੍ਰਗਟਾਈਆ। ਸ਼ੰਕਰ ਝਟ ਉਠ ਕੇ ਕਿਹਾ ਮੇਰੇ ਮਹਿਬੂਬਾ ਜੋ ਉਪਜੇ ਸੋ ਕਰ ਦੇਵਾਂ ਨਾਸ, ਬਚਿਆ ਰਹਿਣ ਕੋਇ ਨਾ ਪਾਈਆ। ਬ੍ਰਹਮੇ ਕਿਹਾ ਪਾਰਬ੍ਰਹਮ ਬ੍ਰਹਮ ਤੇਰਾ ਹੋਏ ਪ੍ਰਕਾਸ਼, ਤੇਰਾ ਨੂਰ ਜ਼ਹੂਰ ਕਰਾਂ ਰੁਸ਼ਨਾਈਆ। ਵਿਸ਼ਨ ਕਿਹਾ ਮੈਂ ਸਭ ਦਾ ਖੋਲਾਂ ਤਾਕ, ਭੰਡਾਰਾ ਘਰ ਘਰ ਦਿਆਂ ਵਰਤਾਈਆ। ਸਤਿਗੁਰ ਸ਼ਬਦ ਕਿਹਾ ਤੁਸਾਂ ਤਿੰਨਾਂ ਨੇ ਲੈਣਾ ਭਾਖ, ਭਾਖਿਆ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਿਹਾ ਵਿਸ਼ਨ ਬ੍ਰਹਮਾ ਸ਼ਿਵ ਕਮਲਿਓ ਕੁਛ ਲਿਖਾ ਲਓ ਆਪਣਾ ਪੱਟਾ, ਹਕ ਆਪਣਾ ਲਓ ਬਣਾਈਆ। ਕੋਟਨ ਕੋਟ ਜੁਗ ਐਵੇਂ ਜਾਏ ਟੱਪਾ, ਭੱਜੇ ਵਾਹੋ ਦਾਹੀਆ। ਤੁਸੀਂ ਆਪਣਾ ਬਣਾ ਲਓ ਕੋਈ ਸੱਚਾ ਮਤਾ, ਮਸ਼ਵਰਾ ਮੇਰੇ ਨਾਲ ਰਖਾਈਆ। ਜਿਹੜਾ ਚੁਰਾਸੀ ਦਾ ਖੇਲ ਰਚਨਾ ਪੰਜ ਤਤਾ, ਤ੍ਰੈਗੁਣ ਮਾਇਆ ਜੋੜ ਜੁੜਾਈਆ। ਓਹਨਾਂ ਦੇ ਵਿਚ ਜੇ ਪੁਰਖ ਅਕਾਲਾ ਹੋਇਆ ਰਚਾ, ਰਚਨਾ ਆਪਣੀ ਆਪ ਦਏ ਸਮਝਾਈਆ। ਕੀ ਉਹਨੂੰ ਕਿਸ ਬਿਧ ਦਿਉਂਗੇ

ਧੱਕਾ, ਆਪਣਾ ਬਲ ਪ੍ਰਗਟਾਈਆ। ਓਹ ਸੂਰਬੀਰ ਨੌਜਵਾਨਾ ਮਰਦ ਮਰਦਾਨਾ ਸ੍ਰੀ ਭਗਵਾਨਾ ਹੱਟਾ ਕੱਟਾ, ਬਿਨਾ ਰੂਪ ਰੰਗ ਰੇਖ ਤੋਂ ਭੱਜੇ ਵਾਹੋ ਦਾਹੀਆ। ਤੁਸੀਂ ਆਪਣਾ ਖ਼ਿਆਲ ਕਰੋ ਇਕੱਠਾ, ਅੰਤਰ ਵੰਡ ਨਾ ਕੋਇ ਵੰਡਾਈਆ। ਮੇਰਾ ਮਾਲਕ ਮਹਿਬੂਬ ਜਦੋਂ ਚਾਹੇ ਸ੍ਰਿਸ਼ਟੀ ਨੂੰ ਕਰ ਦੇਵੇ ਬਟਾ, ਜ਼ੀਰੋ ਦਾ ਜ਼ੀਰੋ ਅੰਕ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਵਿਸ਼ਨ ਬ੍ਰਹਮਾ ਸ਼ਿਵ ਕਹਿਣ ਸਤਿਗੁਰ ਸ਼ਬਦ ਕਰਾ ਦੇ ਲਿਖਤ, ਲੇਖ ਨਜ਼ਰ ਕਿਸੇ ਨਾ ਆਈਆ। ਉਸ ਨੇ ਕਿਹਾ ਪਹਿਲਾਂ ਤਿੰਨਾਂ ਦਾ ਹੋਵੇ ਇਕੋ ਇਸ਼ਟ, ਦੂਜਾ ਇਸ਼ਟ ਨਾ ਕੋਇ ਮਨਾਈਆ। ਝਟ ਧੁਰ ਦੀ ਖ਼ਬਰ ਆਈ ਸ਼ਬਦ ਇਨ੍ਹਾਂ ਨੂੰ ਦੱਸ ਮੇਰਾ ਭਵਿਖਤ, ਪੇਸ਼ੀਨਗੋਈਆਂ ਤੋਂ ਬਾਹਰ ਜਣਾਈਆ। ਇਕੋ ਵਾਰ ਜਣਾ ਦੇ ਨੌ ਸੌ ਚੁਰਾਨਵੇਂ ਚੌਕੜੀ ਜੁਗ ਦੀ ਮੇਰੀ ਅਵਤਾਰ ਪੈਗ਼ੰਬਰਾਂ ਗੁਰੂਆਂ ਦੀ ਨਿੱਕੀ ਜਿਹੀ ਲਿਸਟ, ਫ਼ਰਿਸਤ ਬਿਨ ਅੱਖਰਾਂ ਦਿਤੀ ਬਣਾਈਆ। ਏਸ ਵਿਚ ਵਿਸ਼ਨ ਬ੍ਰਹਮੇ ਸ਼ਿਵ ਨੂੰ ਲੈਣਾ ਪਵੇਗਾ ਰਿਸਕ, ਸਿਰ ਸਕੇ ਨਾ ਕੋਇ ਉਠਾਈਆ। ਸਭ ਨੇ ਆਪਣੀ ਮੰਜ਼ਲ ਤੋਂ ਜਾਣਾ ਤਿਲਕ, ਤਿਲਕਣ ਬਾਜ਼ੀ ਮੇਰੀ ਖੇਲ ਦੇਣੀ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਤਿਗੁਰ ਸ਼ਬਦ ਕਹੇ ਪੁਰਖ ਅਕਾਲ ਰਿਹਾ ਦੱਸ, ਵਿਸ਼ਨ ਬ੍ਰਹਮਾ ਸ਼ਿਵ ਦਿਆਂ ਜਣਾਈਆ। ਬਿਨਾ ਮੁਖ ਤੋਂ ਰਿਹਾ ਹੱਸ, ਮੁਸਕਰਾਹਟਾਂ ਵਿਚ ਵੱਜੇ ਵਧਾਈਆ। ਬਿਨਾ ਨੈਣਾਂ ਤੋਂ ਇਸ਼ਾਰਾ ਦੇਵੇ ਅੱਖ, ਬਿਨਾ ਅੱਖਰਾਂ ਤੋਂ ਕਰੇ ਪੜ੍ਹਾਈਆ। ਮੇਰਾ ਨੂਰ ਜੋਤ ਪਰਕਾਸ਼, ਨੂਰ ਨੁਰਾਨਾ ਨਜ਼ਰੀ ਆਈਆ। ਮੈਂ ਇਕੋ ਸ਼ਬਦੀ ਸ਼ਬਦ ਸ਼ਬਦ ਦੀ ਦੱਸਾਂ ਬਾਤ, ਬਾਤਨ ਪਰਦੇ ਆਪ ਖੁਲਾਈਆ। ਮੇਰਾ ਸੁਣਨਾ ਅਗੰਮੀ ਵਾਕ, ਜੋ ਵਾਕਿਆ ਵਰਤੇ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਪੁਰਖ ਅਕਾਲ ਕਹੇ ਸਚ ਕਰਨੀ ਕਾਰ ਕਮਾਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਆਪ ਸਮਝਾਵਾਂਗਾ। ਤ੍ਰੈਗੁਣ ਲੇਖਾ ਵੇਖ ਵਖਾਵਾਂਗਾ। ਪੰਜ ਤਤ ਪਰਦਾ ਆਪੇ ਲਾਹਵਾਂਗਾ। ਲਖ ਚੁਰਾਸੀ ਰੰਗ ਰੰਗਾਵਾਂਗਾ। ਚਾਰੇ ਖਾਣੀ ਸੋਭਾ ਪਾਵਾਂਗਾ। ਚਾਰੇ ਬਾਣੀ ਸ਼ਬਦ ਅਲਾਵਾਂਗਾ। ਚਾਰੇ ਵੇਦ ਬ੍ਰਹਮੇ ਸਮਝਾਵਾਂਗਾ। ਸਤਿਜੁਗ ਤਰੇਤਾ ਦੁਆਪਰ ਕਲਜੁਗ ਵੰਡ ਵੰਡਾਵਾਂਗਾ। ਤੇਈ ਅਵਤਾਰ ਨੂਰ ਜੋਤ ਰੁਸ਼ਨਾਵਾਂਗਾ। ਪੈਗ਼ੰਬਰਾਂ ਦੇ ਪੈਗ਼ਾਮ, ਕਲਮਾ ਧੁਰ ਦਾ ਹਕ ਸੁਣਾਵਾਂਗਾ। ਸਤਿਗੁਰੂ ਦੇ ਕੇ ਸਤਿਨਾਮ, ਫ਼ਤਿਹ ਡੰਕ ਡੰਕ ਵਜਾਵਾਂਗਾ। ਨੌ ਸੌ ਚੁਰਾਨਵੇਂ ਚੌਕੜੀ ਜੁਗ ਖੇਲ ਕਰ ਵਿਚ ਜਹਾਨ, ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਸ਼ਾਸਤਰ ਗ੍ਰੰਥਾਂ ਸੋਭਾ ਪਾਵਾਂਗਾ। ਲਹਿਣਾ ਦੇਣਾ ਵੇਖਾਂ ਜਗਤ ਜਹਾਨ, ਪੁਰੀ ਲੋਅ ਬ੍ਰਹਿਮੰਡ ਖੰਡ ਫੋਲ ਫੁਲਾਵਾਂਗਾ। ਚੌਦਾਂ ਤਬਕਾਂ ਜੋ ਦਿਤਾ ਦਾਨ, ਚੌਦਾਂ ਲੋਕਾਂ ਲੇਖਾ ਵੇਖ ਵਖਾਵਾਂਗਾ। ਨੂਰ ਤੱਕਾਂ ਸੂਰੀਆ ਚੰਦ ਭਾਨ, ਮੰਡਲ ਮੰਡਪ ਪਰਦਾ ਲਾਹਵਾਂਗਾ। ਜਗਤ ਸ਼ਬਦ ਦਾ ਵੇਖਾਂ ਗਾਨ, ਰਸਨਾ ਜਿਹਵਾ ਫੋਲ ਫੁਲਾਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਯਾਦ ਰਖਣਾ ਅੰਤ ਸਭ ਦਾ ਲਹਿਣਾ ਚੁਕਾਵਾਂ ਆਣ, ਆਨਨ ਫ਼ਾਨਨ ਆਪਣਾ ਵੇਸ ਵਟਾਵਾਂਗਾ। ਜੋਤੀ ਜਾਤਾ ਹੋ ਪ੍ਰਧਾਨ, ਜੋਤ ਜੋਤ ਜੋਤ ਰੁਸ਼ਨਾਵਾਂਗਾ। ਜੋ ਜੁਗ ਚੌਕੜੀ ਦੇਂਦਾ ਰਿਹਾ ਦਾਨ, ਤਿੰਨਾਂ ਦਾ ਲੇਖਾ ਵੇਖ ਵਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਵਸਤ ਅਮੋਲਕ ਇਕ ਵਰਤਾਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਵਸਤ ਅਮੋਲਕ ਇਕ ਵਰਤਾਵਾਂਗਾ।

ਕਾਇਆ ਗੋਲਕ ਇਕ ਭਰਾਵਾਂਗਾ। ਸ਼ਬਦ ਅਨਾਦੀ ਢੋਲਕ ਆਪ ਵਜਾਵਾਂਗਾ। ਅਨਬੋਲਤ ਸ਼ਬਦ ਸੁਣਾਵਾਂਗਾ। ਦੀਨ ਦੁਨੀ ਧਨ ਦੌਲਤ ਫੋਲ ਫੁਲਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਪਰਦਾ ਆਪ ਚੁਕਾਵਾਂਗਾ। ਧੁਰ ਪਰਦਾ ਆਪ ਚੁਕਾਏਗਾ। ਦੀਨ ਦਿਆਲ ਦਇਆ ਕਮਾਏਗਾ। ਵਿਸ਼ਨ ਬ੍ਰਹਮੇ ਸ਼ਿਵ ਆਪ ਉਠਾਏਗਾ। ਸਚ ਸੰਦੇਸਾ ਇਕ ਸੁਣਾਏਗਾ। ਜੁਗ ਚੌਕੜੀ ਪੰਧ ਮੁਕਾਏਗਾ। ਗੁਰ ਅਵਤਾਰ ਪੈਗ਼ੰਬਰ ਨਾਲ ਮਿਲਾਏਗਾ। ਜੋਤੀ ਧਾਰ ਸਰਬ ਉਠਾਏਗਾ। ਏਕਾ ਨੂਰ ਨੂਰ ਰੁਸ਼ਨਾਏਗਾ। ਨੇੜਾ ਦੂਰ ਪੰਧ ਮੁਕਾਏਗਾ। ਹਾਜ਼ਰ ਹਜ਼ੂਰ ਦਰਸ ਦਿਖਾਏਗਾ। ਕਲਜੁਗ ਅੰਤਮ ਪ੍ਰਗਟ ਹੋ ਜ਼ਰੂਰ, ਨਵ ਨੌ ਚਾਰ ਦਾ ਡੇਰਾ ਢਾਹੇਗਾ। ਲੇਖਾ ਵੇਖੇ ਕੂੜੋ ਕੂੜ, ਕੂੜੀ ਕਿਰਿਆ ਫੋਲ ਫੁਲਾਏਗਾ। ਜਨ ਭਗਤਾਂ ਦੇ ਕੇ ਮਸਤਕ ਧੂੜ, ਟਿੱਕੇ ਧੁਰ ਦੇ ਨਾਮ ਲਗਾਏਗਾ। ਚਤੁਰ ਸੁਘੜ ਬਣਾ ਕੇ ਮੂਰਖ ਮੂੜ੍ਹ, ਦੁਰਮਤ ਮੈਲ ਮੈਲ ਧੁਆਏਗਾ। ਸਭ ਦੀ ਆਸਾ ਮਨਸਾ ਕਰੇ ਪੂਰ, ਪੇਸ਼ੀਨਗੋਈਆਂ ਸਭ ਦੀਆਂ ਲੇਖੇ ਲਾਏਗਾ। ਜੋਤੀ ਜਾਤਾ ਜਲਵਾਗਰ ਅਗੰਮਾ ਨੂਰ, ਨੂਰ ਨੁਰਾਨਾ ਡਗਮਗਾਏਗਾ। ਜੋ ਸਰਬ ਕਲਾ ਭਰਪੂਰ, ਭਾਂਡਾ ਭਰਮ ਭਉ ਦੀਨ ਦੁਨੀ ਭੰਨਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਸ਼ਨ ਬ੍ਰਹਮਾ ਸ਼ਿਵ ਸਭ ਦੀ ਸੇਵਾ ਕਰੇ ਮਨਜ਼ੂਰ, ਮਨਸਾ ਮਨਸਾ ਵਿਚੋਂ ਵੇਖ ਵਖਾਵੇਗਾ।

੧੧ ਅੱਸੂ ਸ਼ਹਿਨਸ਼ਾਹੀ ਸੰਮਤ ਅੱਠ ਇੰਗਲੈਂਡ ਵਾਲਸ ਆਲ ਸਟਾਫ਼ ੬੫ ਕੈਰਨਜ਼ ਸਟਰੀਟ ਅਜਮੇਰ ਕੌਰ ਦੇ ਗ੍ਰਹਿ

ਤ੍ਰੈਗੁਣ ਕਹੇ ਸੁਣ ਪ੍ਰਭੂ ਤ੍ਰੈਗੁਣ ਅਤੀਤੇ, ਤ੍ਰੈਭਵਨ ਧਨੀ ਦਿਆਂ ਜਣਾਈਆ। ਜੁਗ ਚੌਕੜੀ ਲੋਕਮਾਤ ਬੀਤੇ, ਕੋਟਨ ਕੋਟ ਆਪਣਾ ਪੰਧ ਮੁਕਾਈਆ। ਤੇਰੀ ਨਿਰਗੁਣ ਸਰਗੁਣ ਚਲਦੀ ਰਹੀ ਰੀਤੇ, ਤਤ ਵਜੂਦ ਵੱਜਦੀ ਰਹੇ ਵਧਾਈਆ। ਤੇਰੇ ਨਾਮ ਸੰਦੇਸੇ ਸੁਣੇ ਮੀਠੇ, ਜੋ ਕਲਮੇ ਕਾਇਨਾਤ ਦ੍ਰਿੜਾਈਆ। ਸ਼ਰਅ ਵਾਲੇ ਤਪਦੇ ਵੇਖੇ ਅੰਗੀਠੇ, ਅਗਨੀ ਤੱਕੀ ਥਾਉਂ ਥਾਈਂਆ। ਸਚਖੰਡ ਨਿਵਾਸੀ ਜ਼ਰਾ ਨਿਗਾਹ ਮਾਰ ਧਰਨੀ ਉਤੇ ਨੀਚੇ, ਊਚ ਅਗੰਮ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਸਰਨਾਈਆ। ਤ੍ਰੈਗੁਣ ਕਹੇ ਮੇਰੇ ਸਾਹਿਬ ਮਿਹਰਵਾਨ ਮਿਹਰਵਾਨਾ, ਮਿਹਰਵਾਨ ਤੇਰੀ ਸਰਨਾਈਆ। ਨਿਗਾਹ ਮਾਰ ਜ਼ਿਮੀਂ ਅਸਮਾਨਾ, ਜ਼ਿਮੀਂ ਜ਼ਮਾਂ ਖੋਜ ਖੁਜਾਈਆ। ਤੂੰ ਸ਼ਹਿਨਸ਼ਾਹ ਸ਼ਾਹ ਸੁਲਤਾਨਾ, ਹਉਂ ਦਰਵੇਸ਼ ਦਰ ਤੇਰੇ ਅਲਖ ਜਗਾਈਆ। ਪਰਵਰਦਿਗਾਰ ਮੇਰੇ ਸ੍ਰੀ ਭਗਵਾਨਾ, ਪਾਰਬ੍ਰਹਮ ਤੇਰੀ ਸਰਨਾਈਆ। ਮੇਰਾ ਖੇਲ ਤੱਕ ਜਗਤ ਜਹਾਨਾ, ਲੱਖ ਚੁਰਸੀ ਪਰਦਾ ਆਪ ਚੁਕਾਈਆ। ਮੈਂ ਨਿਵ ਨਿਵ ਕਰਾਂ ਸਲਾਮਾਂ, ਡੰਡਾਵਤ ਬੰਦਨਾ ਵਿਚ ਸੀਸ ਝੁਕਾਈਆ। ਮੇਰੇ ਮਹਿਬੂਬਾ ਵਸਣਹਾਰੇ ਊਚ ਅਰੂਜਾ ਨਿਰਗੁਣ ਧਾਰ ਪਹਿਰ ਕੇ ਬਾਣਾ, ਬਾਵਨ ਧਾਰੀ ਮੇਰਾ ਲੇਖਾ ਵੇਖ ਵਖਾਈਆ। ਜੋ ਸੰਦੇਸ਼ਾ ਦੇ ਕੇ ਗਿਆ ਬਿਨਾ ਅੱਖਰਾਂ ਤੋਂ ਕਾਹਨਾ, ਨਿਸ਼ਅੱਖਰ ਧਾਰ ਦ੍ਰਿੜਾਈਆ। ਜੋ ਆਸ਼ਾ ਰਖੀ ਬਿਨਾ ਸੀਤਾ ਤੋਂ ਰਾਮਾ, ਰਾਮ ਰਾਮਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮਾਲਕ ਆਪਣੀ ਦਇਆ ਕਮਾਈਆ। ਤ੍ਰੈਗੁਣ ਕਹੇ ਮੇਰੇ ਸਾਹਿਬ ਸਚ ਧਨੀ, ਵਡ ਧਨਾਢ ਤੇਰੀ ਵਡਿਆਈਆ। ਮਿਹਰਵਾਨ ਬੇਨੰਤੀ ਮੇਰੀ ਇਕੋ ਮੰਨੀ, ਅਰਜ਼ ਆਰਜ਼ੂ ਤੇਰੇ ਅਗੇ ਰਖਾਈਆ। ਸਤਿ

ਪ੍ਰਕਾਸ਼ ਦਿਸੇ ਨਾ ਕੋਇ ਚੰਨੀ, ਚੰਦ ਸਿਤਾਰ ਰੋਵੇ ਮਾਰੇ ਧਾਹੀਆ। ਤੇਰੀ ਸ੍ਰਿਸ਼ਟੀ ਦ੍ਰਿਸ਼ਟੀ ਵਿਚ ਹੋਈ ਅੰਨ੍ਹੀ, ਨੇਤਰ ਲੋਚਨ ਨੈਣ ਅੱਖ ਨਾ ਕੋਇ ਖੁਲਾਈਆ। ਮੇਰੇ ਅੰਤਸ਼ਕਰਨ ਵਿਚ ਆਈ ਗ਼ਮੀ, ਗ਼ਮਖ਼ਾਰ ਮੇਰਾ ਪਰਦਾ ਦੇਣਾ ਉਠਾਈਆ। ਓਹ ਤੱਕ ਪੰਜਾਂ ਤਤਾਂ ਵਾਲੇ ਤਨੀਂ, ਤਨ ਵਜੂਦ ਵੇਖ ਵਖਾਈਆ। ਤੇਰਾ ਖੇਲ ਤੱਕਿਆ ਆਯੂ ਮੇਰੀ ਹੋ ਗਈ ਲੰਮੀ, ਲਮਹ ਲਮਹ ਤੇਰਾ ਰਾਹ ਤਕਾਈਆ। ਮੇਰੇ ਮਾਲਕ ਖ਼ਾਲਕ ਪ੍ਰਿਤਪਾਲਕ ਮੇਰਾ ਅੰਤਮ ਬੇੜਾ ਬੰਨ੍ਹੀਂ, ਬੰਨ੍ਹਣਹਾਰ ਤੇਰੀ ਵਡਿਆਈਆ। ਆਪਣੇ ਹੁਕਮ ਨਾਲ ਮੇਰੇ ਰੂਪ ਰੰਗ ਰੇਖ ਨੂੰ ਡੰਨੀਂ, ਤਨ ਵਜੂਦਾਂ ਧਿਆਨ ਲਗਾਈਆ। ਕੂੜ ਕੁੜਿਆਰੇ ਭਾਂਡੇ ਭੰਨੀਂ, ਘੜਨ ਭੰਨਣਹਾਰ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਆਪ ਸਹਾਈਆ। ਤ੍ਰੈਗੁਣ ਕਹੇ ਪ੍ਰਭੂ ਮੇਰਾ ਤੇਰੇ ਅਗੇ ਵਾਸਤਾ, ਵਾਸਤਕ ਦਿਆਂ ਜਣਾਈਆ। ਤੇਰਾ ਖੇਲ ਤੱਕਿਆ ਆਹਿਸਤਾ ਆਹਿਸਤਾ, ਆਸਤਕ ਤੋਂ ਨਾਸਤਕ ਹੁੰਦੀ ਦਿਸੇ ਤੇਰੀ ਲੋਕਾਈਆ। ਮੈਂ ਚਾਹੁੰਦੀ ਤੇਰੇ ਪ੍ਰੇਮ ਦਾ ਇਕੋ ਹੋਵੇ ਰਾਸਤਾ, ਰਹਿਬਰ ਇਕੋ ਦਿਸੇ ਧੁਰਦਰਗਾਹੀਆ। ਤੇਰੀ ਧਾਰ ਵਿਚ ਤੇਰਾ ਪਿਆਰ ਹੋਇਆ ਨਿਰਾਸਤਾ, ਮਨਸਾ ਪੂਰ ਨਾ ਕੋਇ ਕਰਾਈਆ। ਲੇਖਾ ਵੇਖ ਸ਼ੰਕਰ ਉਪਰ ਕੈਲਾਸ਼ ਦਾ, ਕੇਸ਼ਵ ਆਪਣਾ ਭੇਵ ਖੁਲਾਈਆ। ਕੀ ਬ੍ਰਹਮਾ ਬ੍ਰਹਮ ਧਾਰੀ ਆਖਦਾ, ਪਾਰਬ੍ਰਹਮ ਕੀ ਦ੍ਰਿੜਾਈਆ। ਵਿਸ਼ਨੂੰ ਵਿਸ਼ਵ ਕੀ ਵਾਚਦਾ, ਵਾਚਕ ਹੋ ਕੇ ਕੀ ਸਮਝਾਈਆ। ਤੂੰ ਲੇਖਾ ਜਾਣ ਕਾਇਆ ਮਾਟੀ ਕਾਚ ਦਾ, ਪੰਜਾਂ ਤਤਾਂ ਭੇਵ ਰਹੇ ਨਾ ਰਾਈਆ। ਜਿਨ੍ਹਾਂ ਦੇ ਅੰਦਰ ਮਨੂਆ ਨਾਚਦਾ, ਦਹਿ ਦਿਸ਼ਾ ਉਠ ਉਠ ਭੱਜੇ ਵਾਹੋ ਦਾਹੀਆ। ਅੰਤ ਝਗੜਾ ਮਿਟਾ ਦੇ ਕਲਜੁਗ ਅੰਧੇਰੀ ਰਾਤ ਦਾ, ਰੁਤੜੀ ਆਪਣੇ ਨਾਲ ਮਹਿਕਾਈਆ। ਮੁੱਲ ਪਾ ਦੇ ਗੁਰੂ ਅਵਤਾਰ ਪੈਗ਼ੰਬਰਾਂ ਵਾਲੀ ਬਾਤ ਦਾ, ਜੋ ਬਾਤਨ ਤੇਰਾ ਧਿਆਨ ਗਏ ਲਗਾਈਆ। ਝਗੜਾ ਮਿਟਾ ਦੇ ਸ਼ਰਅ ਵਾਲੀ ਜਮਾਤ ਦਾ, ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਅੱਖਰ ਸਮਝਾ ਦੇ ਨਿਰਅੱਖਰ ਵਾਲੀ ਲੁਗ਼ਾਤ ਦਾ, ਜਿਥੇ ਅਲਿਫ਼ ਯੇ ਸਮਝ ਕੋਇ ਨਾ ਆਈਆ। ਝਗੜਾ ਮਿਟਾ ਦੇ ਨਾਮ ਕਲਮੇ ਬਹੁ ਭਾਂਤ ਦਾ, ਇਕੋ ਹੁਕਮ ਦੇਣਾ ਸਮਝਾਈਆ। ਤ੍ਰੈਗੁਣ ਕਹੇ ਲੇਖਾ ਰਹੇ ਨਾ ਪੰਜਾਂ ਤਤਾਂ ਵਾਲੀ ਜ਼ਾਤ ਦਾ, ਇਕੋ ਨੂਰ ਦੇਣਾ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਲੇਖਾ ਮੁਕਾਉਣਾ ਝਗੜੇ ਵਾਲੀ ਕਿਤਾਬ ਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਾ ਕਰਨਾ ਪਿਛਲਾ ਵਰ, ਵਰ ਦਾਤੇ ਤੇਰੀ ਬੇਪਰਵਾਹੀਆ। ਤ੍ਰੈਗੁਣ ਕਹੇ ਮੇਰੀ ਉਮਰ ਵੇਖ ਜ਼ਈਫ਼ੀ, ਆਯੂ ਸਮਝ ਕਿਸੇ ਨਾ ਆਈਆ। ਪੰਜਾਂ ਤਤਾਂ ਵਾਲੇ ਤੇਰਾ ਨਾ ਗਾਉਂਦੇ ਰਹੇ ਤਾਰੀਫ਼ੀ, ਸਿਫ਼ਤਾਂ ਵਿਚ ਸਰਨਾਈਆ। ਤੇਰੀ ਸਮਝ ਨਾ ਆਈ ਕਿਸੇ ਬਾਰੀਕੀ, ਬੇਅੰਤ ਕੀ ਤੇਰੀ ਵਡ ਵਡਿਆਈਆ। ਮੈਂ ਨੌ ਸੌ ਚੁਰਾਨਵੇਂ ਚੌਕੜੀ ਜੁਗ ਦੀ ਦੱਸਾਂ ਤਾਰੀਖੀ, ਤਵਾਰੀਖਾਂ ਤੋਂ ਬਾਹਰ ਜਣਾਈਆ। ਜੋ ਆਦਿ ਸ਼ੰਕਰ ਦਿਤੀ ਹਦੀਸੀ, ਬ੍ਰਹਮੇ ਕੀਤੀ ਪੜ੍ਹਾਈਆ। ਵਿਸ਼ਨੂੰ ਜਣਾਈ ਰੀਤੀ, ਪਰਦਾ ਆਪ ਚੁਕਾਈਆ। ਸਤਿ ਸਚ ਕੀਤੀ ਬਖ਼ਸ਼ੀਸ਼ੀ, ਧਰਮ ਧਾਰ ਵਰਤਾਈਆ। ਅੰਤਮ ਸਭ ਦੀ ਔਧ ਦਿਸੇ ਬੀਤੀ, ਅਗਲਾ ਲੇਖਾ ਨਜ਼ਰ ਕਿਸੇ ਨਾ ਆਈਆ। ਤ੍ਰੈਗੁਣ ਕਹੇ ਮੇਰੀ ਖੇਲ ਸਦਾ ਅਨਡੀਠੀ, ਅਨਡਿੱਠੜੇ ਤੇਰੇ ਹੁਕਮ ਵਿਚ ਕਮਾਈਆ। ਕਲਜੁਗ ਅੰਤਮ ਤੱਕ ਲੈ ਪੰਜਾਂ ਤਤਾਂ ਦੀ ਤਪਣ ਵਾਲੀ ਅੰਗੀਠੀ, ਕਲਜੁਗ ਭਠਿਆਲਾ ਅਗਨੀ ਰਿਹਾ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ

ਤੇਰੀ ਸਰਨਾਈਆ। ਤ੍ਰੈਗੁਣ ਕਹੇ ਪ੍ਰਭੂ ਵੇਖ ਮੈਂ ਤਪਦੀ, ਤਪੀਸ਼ਰ ਸ਼ਾਂਤ ਨਾ ਕੋਇ ਕਰਾਈਆ। ਪੰਜਾਂ ਤਤਾਂ ਵਾਲੀ ਮਾਟੀ ਖ਼ਾਕ ਜਿਹੜੀ ਤੈਨੂੰ ਜਪਦੀ, ਰਸਨਾ ਜਿਹਵਾ ਢੋਲੇ ਗਾਈਆ। ਓਹ ਅੰਦਰੋਂ ਵਣਜਾਰਨ ਹੋਈ ਮਾਇਆ ਸੱਪ ਦੀ, ਵਿਖ ਅੰਮ੍ਰਿਤ ਰੂਪ ਨਾ ਕੋਇ ਬਣਾਈਆ। ਤੂੰ ਖੇਲ ਕਰਨੀ ਆਪਣੀ ਹਕ ਦੀ, ਹਕੀਕਤ ਦੇ ਮਾਲਕ ਹੋਣਾ ਸਹਾਈਆ। ਮੈਂ ਜੁਗ ਚੌਕੜੀ ਤੇਰਾ ਰਾਹ ਤੱਕਦੀ, ਤਕਵਾ ਤੇਰੇ ਉਤੇ ਰਖਾਈਆ। ਤੇਰੀ ਖੇਲ ਘਟ ਘਟ ਦੀ, ਘਟ ਨਿਵਾਸੀ ਆਉਣਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਪੁਰਖ ਅਕਾਲ ਕਹੇ ਤ੍ਰੈਗੁਣ ਮਾਇਆ ਮੈਂ ਨਿਰਗੁਣ ਧਾਰ ਆਉਂਦਾ। ਜੋਤੀ ਜਾਤਾ ਜੋਤ ਰੁਸ਼ਨਾਉਂਦਾ। ਨਿਰਗੁਣ ਨੂਰ ਨੂਰ ਚਮਕਾਉਂਦਾ। ਜ਼ਾਹਰ ਜ਼ਹੂਰ ਭੇਵ ਖੁਲਾਉਂਦਾ। ਅਵਤਾਰ ਪੈਗ਼ੰਬਰ ਗੁਰੂ ਗੁਰਦੇਵ ਸਰਬ ਉਠਾਉਂਦਾ। ਜਿਸ ਬਿਧ ਮੇਰਾ ਲੇਖਾ ਹੋਣਾ ਸ਼ੁਰੂ, ਸ਼ਰਅ ਸ਼ਰੀਅਤ ਜਗਤ ਵਡਿਆਉਂਦਾ। ਇਕੋ ਸੰਦੇਸਾ ਦੇ ਕੇ ਸ਼ਬਦ ਗੁਰੂ, ਸਤਿਗੁਰ ਇਕੋ ਇਕ ਦਰਸਾਉਂਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਇਕ ਅਖਵਾਉਂਦਾ। ਧੁਰ ਮਾਲਕ ਇਕ ਅਖਵਾਏਗਾ। ਦੀਨ ਦਿਆਲ ਦਇਆ ਕਮਾਏਗਾ। ਜੋਤੀ ਜਾਤਾ ਡਗਮਗਾਏਗਾ। ਸ਼ਬਦ ਅਨਾਦੀ ਨਾਦ ਸ਼ਨਵਾਏਗਾ। ਬ੍ਰਹਮ ਬ੍ਰਹਿਮਾਦੀ ਖੋਜ ਖੁਜਾਏਗਾ। ਬੋਧ ਅਗਾਧੀ ਭੇਵ ਖੁਲਾਏਗਾ। ਜਿਸ ਨੇ ਸ੍ਰਿਸ਼ਟੀ ਸਾਜਣਾ ਸਾਜੀ, ਤ੍ਰੈਗੁਣ ਤੇਰਾ ਦਰਦ ਵੰਡਾਏਗਾ। ਕਲਜੁਗ ਅੰਤਮ ਉਲਟਾ ਕੇ ਬਾਜ਼ੀ, ਬਾਜ਼ਾਂ ਵਾਲਾ ਨਾਲ ਮਿਲਾਏਗਾ। ਤੂੰ ਕਮਲੀਏ ਸੁੱਤੀ ਜਾਗੀ, ਜਾਗਰਤ ਜੋਤ ਇਕ ਰੁਸ਼ਨਾਏਗਾ। ਧੁਰ ਦਾ ਸ਼ਬਦ ਬਣ ਅਨਰਾਗੀ, ਰਾਗ ਤੁਰੀਆ ਤੋਂ ਬਾਹਰ ਸੁਣਾਏਗਾ। ਵਿਸ਼ਨ ਬ੍ਰਹਮਾ ਸ਼ਿਵ ਹੋਣ ਵਡਭਾਗੀ, ਭਾਗ ਤੇਰੇ ਫੋਲ ਫੁਲਾਏਗਾ। ਪੰਜਾਂ ਤਤਾਂ ਦੇਵੇ ਸਾਧੀ, ਸਾਧਨਾ ਆਪਣੀ ਇਕ ਸਮਝਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਏਗਾ। ਸਚ ਹੁਕਮ ਇਕ ਵਰਤਾਵੇਗਾ। ਤ੍ਰੈਗੁਣ ਤੇਰਾ ਲੇਖਾ ਵੇਖ ਵਖਾਵੇਗਾ। ਵਿਸ਼ਨ ਬ੍ਰਹਮਾ ਸ਼ਿਵ ਨੇਤਾ ਨਾਲ ਮਿਲਾਵੇਗਾ। ਜਿਨ੍ਹਾਂ ਨੂੰ ਤੇਰਾ ਆਦਿ ਤੋਂ ਦਿਤਾ ਠੇਕਾ, ਪਟਾ ਸਭ ਦਾ ਫੋਲ ਫੁਲਾਵੇਗਾ। ਅੰਤਮ ਸਭ ਨੂੰ ਕਰਾ ਕੇ ਚੇਤਾ, ਚੇਤਨ ਸੱਤਾ ਆਪ ਸਮਝਾਵੇਗਾ। ਦੋ ਜਹਾਨਾਂ ਬਣ ਕੇ ਨੇਤਾ, ਨਿਰਗੁਣ ਆਪਣਾ ਹੁਕਮ ਵਰਤਾਵੇਗਾ। ਧਰਮ ਧਾਰ ਦੀ ਤੇਰੀ ਕਰ ਕੇ ਭੇਟਾ, ਬੇਟਾ ਸਤਿਗੁਰ ਸ਼ਬਦ ਸੰਗ ਨਿਭਾਵੇਗਾ। ਜੋ ਧੁਰਦਰਗਾਹੀ ਖੇਵਟ ਖੇਟਾ, ਨਈਆ ਜਗਤ ਆਪ ਚਲਾਵੇਗਾ। ਅੰਤਮ ਸਭ ਦਾ ਪੂਰਾ ਕਰੇ ਲੇਖਾ, ਲਿਖਤ ਭਵਿਖਤ ਫੋਲ ਫੁਲਾਵੇਗਾ। ਝਗੜਾ ਰਹੇ ਨਾ ਮੁੱਲਾ ਸ਼ੇਖ਼ਾ, ਸ਼ਾਹ ਸੁਲਤਾਨਾਂ ਆਪ ਸਮਝਾਵੇਗਾ। ਉਠ ਵੇਖ ਕਲਜੁਗ ਬਦਲਦੀ ਜਾਏ ਰੇਖਾ, ਰੇਖ ਆਪਣੀ ਇਕ ਪ੍ਰਗਟਾਵੇਗਾ। ਜਿਸ ਦਾ ਹੁਕਮ ਵਰਤੇ ਦੇਸ ਪ੍ਰਦੇਸਾ, ਦੋ ਜਹਾਨਾਂ ਆਪ ਸੁਣਾਵੇਗਾ। ਜੁਗ ਪਲਟਣਾ ਜਿਸ ਦਾ ਪੇਸ਼ਾ, ਪੇਸ਼ੀਨਗੋਈਆਂ ਸਭ ਦੀਆਂ ਪੇਸ਼ਤਰ ਵੇਖ ਵਖਾਵੇਗਾ। ਜੋ ਆਦਿ ਜੁਗਾਦਿ ਜੁਗ ਚੌਕੜੀ ਰਹੇ ਹਮੇਸ਼ਾ, ਨਿਰਗੁਣ ਆਪਣਾ ਹੁਕਮ ਵਰਤਾਵੇਗਾ। ਜਿਸ ਦਾ ਸੰਦੇਸ਼ਾ ਦੇ ਕੇ ਗਿਆ ਗੋਬਿੰਦ ਦਸ ਦਸਮੇਸਾ, ਸੋ ਦਹਿ ਦਿਸ਼ਾ ਆਪਣਾ ਡੰਕ ਵਜਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਪਰਮਾਤਮ ਪਰਮਾਤਮ ਆਤਮ ਜਿਸ ਦਾ ਆਦਿ ਅੰਤ ਦਾ ਇਕ ਉਪਦੇਸ਼ਾ, ਉਪਨਿਸ਼ਦਾਂ ਤੋਂ ਬਾਹਰ ਸਮਝਾਵੇਗਾ।