੧੪ ਅੱਸੂ ਸ਼ਹਿਨਸ਼ਾਹੀ ਸੰਮਤ ਅੱਠ ਇੰਗਲੈਂਡ ਲੰਡਨ ਗਰੀਨ ਹਾਲ ਗੁਰੂਦਵਾਰੇ ਵਿਚ ਵਿਹਾਰ ਹੋਇਆ
ਧਰਨੀ ਕਹੇ ਮੈਨੂੰ ਕਹਿੰਦੇ ਧਵਲ ਧੌਲ ਧਰਤ, ਜਗਤ ਲੋਕਮਾਤ ਮਿਲੀ ਵਡਿਆਈਆ। ਮੇਰਾ ਮਾਲਕ ਖ਼ਾਲਕ ਅਗੰਮਾ ਵਾਲੀ ਅਰਸ਼, ਅਰਸ਼ੀ ਪ੍ਰੀਤਮ ਬੇਪਰਵਾਹੀਆ। ਜਿਸ ਦੇ ਹੁਕਮ ਵਿਚ ਮੇਰੀ ਅਗੰਮੀ ਗਰਜ਼, ਅੰਤਸ਼ ਸਮਝ ਸਕੇ ਕੋਇ ਨਾ ਰਾਈਆ। ਜਿਸ ਦਾ ਖੇਲ ਸਦਾ ਅਸਚਰਜ਼, ਆਦਿ ਅੰਤ ਮਧ ਭੇਵ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਵੱਡਾ ਵਡ ਵਡਿਆਈਆ। ਧਰਤੀ ਕਹੇ ਮੇਰਾ ਰੂਪ ਮਿੱਟੀ ਖ਼ਾਕ, ਜਲ ਧਾਰਾ ਨਾਲ ਸਮਾਈਆ। ਮੈਨੂੰ ਪਤਤ ਕਹੋ ਕਿ ਪਾਕ, ਪੁਨੀਤ ਦਾ ਭੇਵ ਕੋਇ ਨਾ ਆਈਆ। ਮੈਂ ਆਦਿ ਦੀ ਚਾਕਰੀ ਵਿਚ ਚਾਕ, ਜੁਗ ਜੁਗ ਸੇਵ ਕਮਾਈਆ। ਮੇਰਾ ਇਕ ਸਾਹਿਬ ਉਤੇ ਵਿਸ਼ਵਾਸ, ਜੋ ਵਿਸ਼ਿਆਂ ਤੋਂ ਬਾਹਰ ਨੂਰ ਅਲਾਹੀਆ। ਜੋ ਸਰਬ ਗੁਣਾਂ ਗੁਣਤਾਸ, ਗੁਣਵੰਤਾ ਇਕ ਅਖਵਾਈਆ। ਜਿਸ ਦਾ ਆਦਿ ਅਸੁਤੇ ਪ੍ਰਕਾਸ਼, ਨੂਰ ਨੁਰਾਨਾ ਡਗਮਗਾਈਆ। ਜਿਸ ਦਾ ਸ਼ਬਦ ਸੁਤ ਦੁਲਾਰਾ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਪਾਵੇ ਰਾਸ, ਮੰਡਲ ਮੰਡਪ ਵੱਜੇ ਵਧਾਈਆ। ਓਹ ਸਾਹਿਬ ਸਵਾਮੀ ਅੰਤਰਜਾਮੀ ਜੋ ਮੇਰੇ ਅੰਤਰ ਨਿਰੰਤਰ ਕਰੇ ਨਿਵਾਸ, ਬਾਹਰੋਂ ਨਜ਼ਰ ਕਿਸੇ ਨਾ ਆਈਆ। ਜਿਸ ਵਿਸ਼ਨ ਬ੍ਰਹਮਾ ਸ਼ਿਵ ਖੇਲ ਕੀਤਾ ਤਮਾਸ਼, ਤ੍ਰੈ ਆਪਣਾ ਹੁਕਮ ਸੁਣਾਈਆ। ਸੰਸਾਰੀ ਭੰਡਾਰੀ ਸੰਘਾਰੀ ਵੇਖਣ ਖੇਲ ਤਮਾਸ਼, ਭੇਵ ਅਭੇਦਾ ਆਪ ਜਣਾਈਆ। ਤ੍ਰੈਗੁਣ ਮਾਇਆ ਝੋਲੀ ਪਾ ਕੇ ਦਾਤ, ਤ੍ਰੈਗੁਣ ਅਤੀਤੇ ਤ੍ਰੈਭਵਣ ਧਨੀ ਦਿਤੀ ਵਡਿਆਈਆ। ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਪੰਜਾਂ ਤਤਾਂ ਬਖ਼ਸ਼ ਕੇ ਸਾਥ, ਸਗਲਾ ਸੰਗ ਜਣਾਈਆ। ਧੁਰ ਦਾ ਹੁਕਮ ਸਚ ਪੈਗ਼ਾਮ ਸ਼ਬਦ ਅਗੰਮੀ ਸਤਿਗੁਰ ਦਿਤਾ ਆਖ, ਬਿਨ ਅੱਖਰਾਂ ਕੀਤੀ ਪੜ੍ਹਾਈਆ। ਧਰਨੀ ਮੇਰੇ ਚਰਨ ਕਵਲ ਦੀ ਰਾਖ, ਧੂੜੀ ਇਕੋ ਇਕ ਜਣਾਈਆ। ਜਿਸ ਦੀ ਮੈਂ ਸਦਾ ਸੁਣਾਂ ਫ਼ਰਿਆਦ, ਆਹ ਆਪਣੇ ਵਿਚ ਸਮਾਈਆ। ਮਿਹਰਵਾਨ ਮਹਿਬੂਬ ਹੋ ਕੇ ਇਕੋ ਧੁਰ ਦੀ ਦੇਵਾਂ ਦਾਦ, ਵਸਤ ਅਮੋਲਕ ਅਗੰਮ ਵਰਤਾਈਆ। ਲੱਖ ਚੁਰਾਸੀ ਜੀਵ ਜੰਤ ਕਰਾਂ ਆਬਾਦ, ਮਿਹਰਵਾਨ ਹੋ ਕੇ ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਧਰਨੀ ਕਹੇ ਕਿਰਪਾ ਕੀਤੀ ਮੇਰੇ ਭਗਵੰਤ, ਮਿਹਰਵਾਨ ਦਇਆ ਕਮਾਈਆ। ਮੇਰੀ ਚਰਨ ਧੂੜ ਬਣਾ ਕੇ ਬਣਤ, ਸਤਿ ਸਤਿ ਵਿਚ ਟਿਕਾਈਆ। ਧੁਰ ਸਵਾਮੀ ਬਣ ਕੇ ਕੰਤ, ਕੰਤ ਕੰਤੂਹਲ ਵੇਖ ਵਖਾਈਆ। ਵਿਸ਼ਨ ਬ੍ਰਹਮਾ ਸ਼ਿਵ ਧਾਰ ਜਣਾਈ ਨਾਲ ਰਲਾਇਆ ਲਖ ਚੁਰਾਸੀ ਜੰਤ, ਜੀਵਾਂ ਰੰਗ ਰੰਗਾਈਆ। ਬੋਧ ਅਗਾਧਾ ਬਣ ਪੰਡਤ, ਬੁੱਧੀ ਤੋਂ ਪਰੇ ਕੀਤੀ ਪੜ੍ਹਾਈਆ। ਆਪਣਾ ਖੇਲ ਦੱਸ ਅਨੰਤ, ਅਨੰਤ ਕਲਧਾਰੀ ਆਪਣਾ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਭੇਵ ਚੁਕਾਈਆ। ਧਰਨੀ ਕਹੇ ਮੇਰੇ ਉਤੇ ਖੇਲ ਕੀਤਾ ਅਪਾਰ, ਪੁਰਖ ਅਕਾਲ ਦਿਤੀ ਵਡਿਆਈਆ। ਧਵਲ ਕਹੇ ਮੇਰਾ ਧੌਲ ਨੇ ਚੁੱਕਿਆ ਭਾਰ, ਜਗ ਨੇਤਰ ਵੇਖਣ ਕੋਇ ਨਾ ਜਾਈਆ। ਧਰਨੀ ਕਹੇ ਮੈਂ ਖੇਲ ਖੇਲਾਂ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਨਾਲ ਮਿਲਾਈਆ। ਧਵਲ ਕਹੇ ਮੇਰਾ ਲੇਖਾ ਓਸ ਪ੍ਰਭੂ ਦੇ ਨਾਲ, ਜਿਸ ਪਾਰਬ੍ਰਹਮ ਪਤਿਪਰਮੇਸ਼ਵਰ ਦਾ ਅੰਤ ਕਹਿਣ ਕੋਇ ਨਾ ਪਾਈਆ। ਓਹ ਬਖ਼ਸ਼ਿਸ਼ ਕੀਤੀ ਬਖ਼ਸ਼ਣਹਾਰ, ਰਹਿਮਤ ਆਪਣੀ ਸਚ ਕਮਾਈਆ। ਲੱਖ ਚੁਰਾਸੀ ਨਿਰਗੁਣ ਸਰਗੁਣ ਸਰਗੁਣ ਨਿਰਗੁਣ
ਮੇਰੀ ਝੋਲੀ ਦਿਤੀ ਡਾਰ, ਸੀਸ ਜਗਦੀਸ਼ ਆਪਣਾ ਹੱਥ ਟਿਕਾਈਆ। ਤ੍ਰੈਗੁਣ ਮਾਇਆ ਪੰਜਾਂ ਤਤਾਂ ਦੇ ਅਧਾਰ, ਤਨ ਵਜੂਦ ਕਰੀ ਰੁਸ਼ਨਾਈਆ। ਆਤਮ ਜੋਤ ਕਰ ਉਜਿਆਰ, ਪਰਮਾਤਮ ਕੀਤੀ ਸਚ ਰੁਸ਼ਨਾਈਆ। ਪਾਰਬ੍ਰਹਮ ਬ੍ਰਹਮ ਖੇਲ ਕੀਤਾ ਅਗੰਮ ਅਪਾਰ, ਅਪਰੰਪਰ ਆਪਣਾ ਰਾਹ ਚਲਾਈਆ। ਈਸ਼ ਜੀਵ ਕਰ ਤਿਆਰ, ਤ੍ਰੈਗੁਣ ਅਤੀਤੇ ਆਪਣਾ ਰੰਗ ਦਿਤਾ ਚੜ੍ਹਾਈਆ। ਇਹ ਮੈਂ ਖੇਲ ਤੱਕਿਆ ਅਨਡੀਠ, ਅਨਡਿੱਠੜੀ ਹਰਿਜੂ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਇਕ ਅਖਵਾਈਆ। ਧਰਨੀ ਕਹੇ ਮੇਰੇ ਉਤੇ ਆਏ ਜੀਵ ਜੰਤ ਮਾਨਸ, ਸੋਹਣਾ ਰੰਗ ਰੰਗਾਈਆ। ਮੇਰੇ ਵਿਚ ਨਾ ਕੋਈ ਨਿੰਦਰਾ ਨਾ ਕੋਈ ਆਲਸ, ਗ਼ਮੀ ਚਿੰਤਾ ਨਾ ਕੋਇ ਜਣਾਈਆ। ਮੇਰਾ ਰੂਪ ਅਨੂਪ ਪ੍ਰਭ ਪ੍ਰਗਟਾਇਆ ਖ਼ਾਲਸ, ਦੂਜਾ ਸੰਗ ਨਾ ਕੋਇ ਰਲਾਈਆ। ਮੈਂ ਉਸ ਦੀ ਧਾਰ ਓਸੇ ਦਾ ਬਾਲਕ, ਓਸੇ ਦਾ ਨੂਰ ਓਸੇ ਦਾ ਜ਼ਹੂਰ ਓਸੇ ਦਾ ਰੂਪ ਨਜ਼ਰੀ ਆਈਆ। ਮੇਰਾ ਆਦਿ ਅੰਤ ਦਾ ਇਕੋ ਸਾਲਸ, ਦੂਜਾ ਵਿਚੋਲਾ ਵੇਖਣ ਵਿਚ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਧਰਨੀ ਕਹੇ ਮੇਰੇ ਉਤੇ ਪੰਜ ਤਤ ਕੀਤੇ ਪ੍ਰਧਾਨ, ਤਨ ਵਜੂਦ ਦਿਤੀ ਵਡਿਆਈਆ। ਸ਼ਰੀਰ ਬਣਾਇਆ ਮਹਾਨ, ਵੱਖੋ ਵੱਖ ਖੇਲ ਖਿਲਾਈਆ। ਨੌ ਦਵਾਰੇ ਖੋਲ ਦੁਕਾਨ, ਆਸਾ ਮਨਸਾ ਤ੍ਰਿਸ਼ਨਾ ਸਭ ਵਿਚ ਟਿਕਾਈਆ। ਦੀਪਕ ਦੀਆ ਜੋਤ ਜਗਾ ਮਹਾਨ, ਨੂਰ ਜ਼ਹੂਰ ਦਿਤਾ ਟਪਕਾਈਆ। ਅੰਮ੍ਰਿਤ ਰਸ ਖੇਲ ਆਪਣੇ ਵਿਚੋਂ ਕੀਤਾ ਪ੍ਰਵਾਨ, ਪਰਮ ਪੁਰਖ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਹੁਕਮ ਇਕ ਸੁਣਾਈਆ। ਧਰਨੀ ਕਹੇ ਮਨੁੱਸ਼ਾਂ ਅੰਦਰ ਪ੍ਰਭੂ ਕੀਤੀ ਕਿਰਪਾ, ਮਿਹਰ ਨਜ਼ਰ ਉਠਾਈਆ। ਰੂਪ ਦੱਸਿਆ ਆਪਣਾ ਇਕ ਦਾ, ਏਕੰਕਾਰ ਦਿਤਾ ਸਮਝਾਈਆ। ਜਿਸ ਦਾ ਲੇਖਾ ਬ੍ਰਹਮਾ ਪਾਰਬ੍ਰਹਮ ਦੀ ਧਾਰ ਨਾਲ ਲਿਖਦਾ, ਚਾਰੇ ਵੇਦ ਦੇਣ ਗਵਾਹੀਆ। ਓਹ ਇਸ਼ਾਰਾ ਕਰੇ ਨਿਰਗੁਣ ਨਿਰਵੈਰ ਨਿਰੰਕਾਰ ਜਿਸ ਨੂੰ ਕਦੇ ਕੋਇ ਨਾ ਜਿਤਦਾ, ਹਾਰ ਵਿਚ ਸਰਬ ਰਖਾਈਆ। ਓਹ ਮਾਲਕ ਖ਼ਾਲਕ ਪ੍ਰਿਤਪਾਲਕ ਰੂਪ ਧਰ ਅਗੰਮੇ ਪਿਤ ਦਾ, ਲੱਖ ਚੁਰਾਸੀ ਆਪਣੀ ਗੋਦ ਟਿਕਾਈਆ। ਧਰਨੀ ਕਹੇ ਮੇਰਾ ਬਿਨ ਨੈਣ ਤੋਂ ਰਾਹ ਹੋਇਆ ਬਿਟ ਬਿਟ ਦਾ, ਵੇਖ ਵੇਖ ਬਿਗਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਖੇਲ ਆਪ ਖਿਲਾਈਆ। ਧਰਨੀ ਕਹੇ ਮੇਰੀ ਕੀਤੀ ਅਗੰਮੀ ਵੰਡ, ਮੇਰੇ ਟੁਕੜੇ ਟੁਕੜੇ ਦਿਤੇ ਕਰਾਈਆ। ਮੇਰੇ ਅੰਦਰ ਆਇਆ ਰੰਜ, ਮੈਂ ਰੋ ਕੇ ਦਿਤੀ ਦੁਹਾਈਆ। ਪੁਰਖ ਅਕਾਲ ਕਿਹਾ ਨਾ ਕੋਈ ਮੇਰਾ ਸਵੇਰ ਨਾ ਕੋਈ ਸੰਝ, ਘੜੀ ਪਲ ਵੰਡ ਨਾ ਕੋਇ ਵੰਡਾਈਆ। ਆਦਿ ਜੁਗਾਦਿ ਰੂਪ ਧਰਾਂ ਸੂਰਾ ਸਰਬੰਗ, ਨਿਰਗੁਣ ਸਰਗੁਣ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਧਰਨੀ ਕਿਹਾ ਮੇਰੇ ਮਾਲਕ ਮੇਰੇ ਸੁਲਤਾਨ, ਸਾਹਿਬ ਤੇਰੀ ਸਰਨਾਈਆ। ਮੇਰੇ ਵੱਲ ਮਾਰ ਧਿਆਨ, ਬਿਨ ਅੱਖਾਂ ਅੱਖ ਉਠਾਈਆ। ਤੇਰੀ ਚੁਰਾਸੀ ਹੋਈ ਪ੍ਰਧਾਨ, ਚਾਰੇ ਖਾਣੀ ਵੱਜੇ ਵਧਾਈਆ। ਮੈਂ ਵੇਖ ਕੇ ਹੋਈ ਹੈਰਾਨ, ਹੈਰਾਨੀ ਵਿਚ ਤੇਰੇ ਅਗੇ ਦਿਆਂ ਦੁਹਾਈਆ। ਇਨ੍ਹਾਂ ਦਾ ਵਾਰਸ ਇਨ੍ਹਾਂ ਦਾ ਮਾਲਕ ਕਵਣ ਹੋਵੇ ਵਿਚ ਜਹਾਨ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਭੇਵ ਦੇ ਚੁਕਾਈਆ। ਝਟ ਮੇਰੀ ਬੇਨੰਤੀ ਪੁਰਖ ਅਕਾਲੇ
ਦੀਨ ਦਿਆਲੇ ਪਰਵਰਦਿਗਾਰ ਸਾਂਝੇ ਯਾਰ ਏਕੰਕਾਰ ਕੀਤੀ ਪ੍ਰਵਾਨ, ਬਿਨ ਅੱਖਰਾਂ ਮੈਨੂੰ ਦਿਤਾ ਦ੍ਰਿੜਾਈਆ। ਤੂੰ ਫ਼ਿਕਰ ਨਾ ਕਰ ਮੈਂ ਤੇਰੀ ਸਾਰ ਪਾਵਾਂ ਆਣ, ਆਪ ਆਪਣਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਧਰਨੀ ਕਹੇ ਮੇਰੇ ਉਤੇ ਰੂਪ ਧਰਿਆ ਭਗਵਾਨ, ਨਿਰਗੁਣ ਸਰਗੁਣ ਖੇਲ ਖਿਲਾਈਆ। ਸੰਤ ਕੁਮਾਰਾ ਹੋ ਪ੍ਰਧਾਨ, ਪਰਦਾ ਦਿਤਾ ਉਠਾਈਆ। ਬਰਾਹ ਖੇਲ ਕੀਤਾ ਮਹਾਨ, ਮੈਨੂੰ ਦਿਤੀ ਮਾਣ ਵਡਿਆਈਆ। ਯੱਗਅ ਪੁਰਸ਼ ਕੀਤੀ ਕਲਿਆਣ, ਹਾਵ ਗਰੀਵ ਨਾਲ ਰਲਾਈਆ। ਨਰ ਨਰਾਇਣ ਹੁਕਮ ਦਿਤਾ ਆਣ, ਸੰਦੇਸ਼ਾ ਧੁਰਦਰਗਾਹੀਆ। ਕਪਲ ਮੁਨ ਕਰ ਪ੍ਰਧਾਨ, ਦੱਤਾ ਤ੍ਰੈ ਵੰਡ ਵੰਡਾਈਆ। ਰਿਖਪ ਭੇਵ ਖੁਲਾਇਆ ਮਹਾਨ, ਪਿਰਥੂ ਮੇਰੇ ਵਿਚੋਂ ਮਥ ਕੇ ਅੰਨ ਦਿਤਾ ਕਢਾਈਆ। ਮਤਸ ਖੇਲ ਕੀਤਾ ਮਹਾਨ, ਸਾਗਰਾਂ ਵਿਚ ਸਮਾਈਆ। ਕਛਪ ਕਰ ਪ੍ਰਧਾਨ, ਚੌਦਾਂ ਰਤਨ ਕਢੇ ਚਾਈਂ ਚਾਈਂਆ। ਫੇਰ ਨਰਸਿੰਗ ਰੂਪ ਧਰ ਮਹਾਨ, ਭਗਤਾਂ ਰੱਖਿਆ ਕਰੇ ਬੇਪ੍ਰਵਾਹੀਆ। ਬਲ ਬਾਵਨ ਹੋਏ ਪ੍ਰਧਾਨ, ਮੇਲ ਮਿਲਾਵਾ ਸਹਿਜ ਸੁਭਾਈਆ। ਹਰੀ ਹਰਿ ਕਰੇ ਕਲਿਆਣ, ਲੇਖਾ ਚੁਕਾਏ ਥਾਉਂ ਥਾਈਂਆ। ਗਜ ਮੇਲਾ ਮੇਲੇ ਪਰਮ ਪੁਰਖ ਆਪਣੀ ਧਾਰ, ਧਰਨੀ ਕਹੇ ਮੇਰੇ ਉਤੇ ਦਿਤੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਧਰਨੀ ਕਹੇ ਮੇਰੇ ਉਤੇ ਪ੍ਰਭ ਆਉਣ ਲੱਗਾ ਨਿਰਗੁਣ ਸਰਗੁਣ ਧਾਰ, ਆਪਣਾ ਵੇਸ ਵਟਾਈਆ। ਆਪਣੇ ਨਾਮ ਦਾ ਦੱਸਣ ਲੱਗਾ ਜੈਕਾਰ, ਧੁਰ ਦੀ ਸਿਫ਼ਤ ਸਲਾਹੀਆ। ਖੇਲ ਦੱਸਿਆ ਅਪਰ ਅਪਾਰ, ਅਗੰਮ ਅਗੋਚਰ ਦਿਤਾ ਦ੍ਰਿੜਾਈਆ। ਵੇਸ ਅਨੇਕਾ ਕਰ ਜੋਤੀ ਜਾਤਾ ਹੋ ਉਜਿਆਰ, ਹੁਕਮੀ ਹੁਕਮ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਜੁਗ ਸਾਚੀ ਬਣਤ ਬਣਾਈਆ। ਧਰਨੀ ਕਹੇ ਸਤਿਜੁਗ ਸਤਿ ਧਰਮ ਦੀ ਧਾਰ, ਲੋਕਮਾਤ ਵੱਜੀ ਵਧਾਈਆ। ਮੈਂ ਵੇਖਿਆ ਪਾਰਬ੍ਰਹਮ ਕਰਤਾਰ, ਕੁਦਰਤ ਦਾ ਮਾਲਕ ਇਕ ਅਖਵਾਈਆ। ਜਿਸ ਦਾ ਹੁਕਮ ਸੰਦੇਸ਼ਾ ਲਿਖਣ ਪੜ੍ਹਨ ਤੋਂ ਬਾਹਰ, ਬਿਨ ਕਲਮ ਸ਼ਾਹੀ ਕਾਗ਼ਜ਼ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਧਰਨੀ ਕਹੇ ਮੇਰੇ ਉਤੇ ਹੋਰ ਹੋਇਆ ਦਿਆਲ, ਦੀਨ ਦਿਆਲ ਦਇਆ ਕਮਾਈਆ। ਸਤਿ ਬਣਾਈ ਸਚ ਧਰਮਸਾਲ, ਧਰਮ ਦਵਾਰਾ ਇਕ ਵਖਾਈਆ। ਅੰਮ੍ਰਿਤ ਰਸ ਕੀਤਾ ਪ੍ਰਵਾਨ, ਪਰਮ ਪੁਰਖ ਆਪਣੇ ਰੰਗ ਰੰਗਾਈਆ। ਵਿਖ ਖੇਲ ਕੀਤਾ ਮਹਾਨ, ਵਿਸ ਪਰਦਾ ਦਿਤਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਇਕ ਰੰਗਾਈਆ। ਧਰਨੀ ਕਹੇ ਮੇਰੇ ਉਤੇ ਨਿਰਗੁਣ ਨੇ ਚਲਾਈਆਂ ਧਾਰਾਂ ਦੋ, ਆਦਿ ਪੁਰਖ ਖੇਲ ਖਿਲਾਈਆ। ਕਿਸੇ ਦੇ ਅੰਦਰ ਅੰਮ੍ਰਿਤ ਰਸ ਦਿਤਾ ਚੋ, ਨਿਝਰ ਝਿਰਨਾ ਦਿਤਾ ਝਿਰਾਈਆ। ਕਿਸੇ ਨੂੰ ਮਧ ਪਿਆ ਕੇ ਹੋਕਾ ਦਿਤਾ ਹੋ, ਹੰ ਬ੍ਰਹਮ ਹੰਕਾਰ ਵਿਚ ਰਖਾਈਆ। ਕਿਸੇ ਦੇ ਅੰਦਰ ਲੋਇਣ ਤੀਜਾ ਖੋਲ ਕੇ ਦਿਤੀ ਲੋ, ਨੂਰ ਜੋਤ ਕੀਤਾ ਰੁਸ਼ਨਾਈਆ। ਕਿਸੇ ਦੇ ਅੰਦਰ ਮਾਇਆ ਮਮਤਾ ਭਰ ਕੇ ਮੋਹ, ਹੰਕਾਰ ਵਿਕਾਰ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਧਰਨੀ ਕਹੇ ਮੇਰੇ ਉਤੇ ਖੇਲ ਹੋਇਆ ਅਵੱਲਾ, ਮੈਂ ਰੋ ਕੇ ਦਿਤਾ ਸੁਣਾਈਆ। ਮੇਰੇ
ਪੁਰਖ ਅਕਾਲੇ ਦੀਨ ਦਿਆਲੇ ਤੂੰ ਆਦਿ ਜੁਗਾਦੀ ਇਕ ਅਕੱਲਾ, ਦੂਜਾ ਨਜ਼ਰ ਕੋਇ ਨਾ ਆਈਆ। ਮੈਂ ਚਾਹੁੰਦੀ ਮੇਰਾ ਇਕੋ ਹੋਵੇ ਮਹੱਲਾ, ਦੂਜੀ ਵੰਡ ਨਾ ਕੋਇ ਵੰਡਾਈਆ। ਲੇਖਾ ਮੁਕਾ ਦੇ ਜਲ ਥਲਾ, ਮਹੀਅਲ ਤੇਰਾ ਨੂਰ ਨਜ਼ਰੀ ਆਈਆ। ਤੇਰਾ ਪ੍ਰਕਾਸ਼ ਦੀਪਕ ਇਕੋ ਹੋਵੇ ਬਲਾ, ਦੂਜਾ ਰੰਗ ਨਾ ਕੋਇ ਚਮਕਾਈਆ। ਜਿਸ ਤਰਾ ਸਚਖੰਡ ਦਵਾਰਾ ਤੇਰਾ ਨਿਹਚਲ ਧਾਮ ਅਟੱਲਾ, ਧਰਨੀ ਕਹੇ ਮਾਤਲੋਕ ਮੈਨੂੰ ਦੇ ਵਡਿਆਈਆ। ਮੈਂ ਗਲ ਵਿਚ ਪਾਵਾਂ ਪੱਲਾ, ਨਿਵ ਨਿਵ ਮਸਤਕ ਧੂੜ ਲਾਵਾਂ ਛਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਪੁਰਖ ਅਕਾਲ ਕਿਹਾ ਸੁਣ ਧਰਨੀ ਧਵਲ ਧਾਰ, ਧਰਮ ਧਾਰ ਦਿਆਂ ਜਣਾਈਆ। ਮੇਰਾ ਖੇਲ ਹੋਵੇ ਅਪਰ ਅਪਾਰ, ਭੇਵ ਅਭੇਦ ਨਾ ਕੋਇ ਸਮਝਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਖੇਲ ਕਰਾਂ ਵਿਚ ਸੰਸਾਰ, ਸੰਸਾਰੀ ਆਪਣਾ ਹੁਕਮ ਵਰਤਾਈਆ। ਤੇਈ ਭੇਜ ਭੇਜ ਅਵਤਾਰ, ਅਵਤਰ ਆਪਣਾ ਰੂਪ ਬਦਲਾਈਆ। ਰਾਮ ਪਰਸ ਰਾਮ ਰਾਮਾ ਕਰ ਖ਼ਬਰਦਾਰ, ਰਾਮ ਰਾਮਾ ਪਰਦਾ ਲਾਹੀਆ। ਵੇਦ ਵਿਆਸਾ ਦੇ ਅਧਾਰ, ਕ੍ਰਿਸ਼ਨਾ ਕਾਹਨਾ ਗੰਢ ਪਵਾਈਆ। ਬੁੱਧੀ ਤੋਂ ਪਰੇ ਬੁੱਧ ਨੂੰ ਕਰ ਕੇ ਖ਼ਬਰਦਾਰ, ਬੋਧ ਆਪਣਾ ਦਿਤਾ ਸਮਝਾਈਆ। ਫੇਰ ਰੂਪ ਧਰ ਅਪਾਰ, ਅਪਰੰਪਰ ਸਵਾਮੀ ਕਹੇ ਮੈਂ ਆਪਣਾ ਵੇਸ ਲੈਣਾ ਬਦਲਾਈਆ। ਆਪਣੇ ਨਾਮ ਦੀ ਨਾਮ ਨਾਲ ਵੰਡ ਕਰਦਾ ਆਵਾਂ ਜੁਗ ਚਾਰ, ਇਕ ਇਕ ਦੇ ਨਾਲ ਬਦਲਾਈਆ। ਰਾਮ ਕ੍ਰਿਸ਼ਨ ਤੋਂ ਹੋ ਬਾਹਰ, ਅਗਲਾ ਖੇਲ ਆਪ ਖਿਲਾਈਆ। ਤਤਾਂ ਵਾਲਾ ਸਰਗੁਣ ਸਰੀਰ ਕਰ ਤਿਆਰ, ਪੈਗ਼ੰਬਰ ਰੂਪ ਬਦਲਾਈਆ। ਆਪਣੇ ਨੂਰ ਨੂੰ ਗਾਡ ਗੁਡ ਕਹਾਂ ਵਿਚ ਸੰਸਾਰ, ਗਾਈਡ ਆਪਣਾ ਆਪ ਆਪ ਪ੍ਰਗਟਾਈਆ। ਮੂਸੇ ਨੂੰ ਸੁੱਟ ਕੇ ਮੂੰਹ ਦੇ ਭਾਰ, ਈਸਾ ਆਪਣੇ ਰੰਗ ਰੰਗਾਈਆ। ਮੁਹੰਮਦ ਨੂੰ ਕਰ ਕੇ ਖ਼ਬਰਦਾਰ, ਤੀਸ ਬਤੀਸਾ ਢੋਲਾ ਦਿਆਂ ਸਮਝਾਈਆ। ਸ਼ਰਅ ਸ਼ਰਾਇਤ ਵੰਡਣੀ ਧਰਨੀਏ ਮੇਰਾ ਤੇਰੇ ਉਤੇ ਜੁਗ ਚੌਕੜੀ ਚਲਣਾ ਅਗੰਮ ਵਿਹਾਰ, ਜਿਸ ਨੂੰ ਚਾਰ ਜੁਗ ਦੇ ਸ਼ਾਸਤਰ ਕਹਿਣ ਕੋਇ ਨਾ ਪਾਈਆ। ਕਿਉਂ ਮੈਂ ਆਦਿ ਜੁਗਾਦੀ ਇਕ ਇਕੱਲਾ ਏਕੰਕਾਰ, ਦੂਜਾ ਨਜ਼ਰ ਕੋਇ ਨਾ ਆਈਆ। ਧਰਨੀ ਝਟ ਰੋ ਪਈ ਧਾਹਾਂ ਮਾਰ, ਬਿਨ ਹੱਥਾਂ ਤੋਂ ਹੱਥ ਉਠਾਈਆ। ਮੇਰੇ ਪਾਰਬ੍ਰਹਮ ਪਤਿਪਰਮੇਸ਼ਵਰ ਤੇਰੀ ਆਤਮਾ ਤੇਰਾ ਨੂਰ ਉਜਿਆਰ, ਤੇਰੇ ਤੇਰੇ ਵਿਚ ਸਮਾਈਆ। ਸਭ ਨੂੰ ਇਕੋ ਦੱਸ ਦੇ ਆਪਣਾ ਘਰਬਾਰ, ਦੂਜਾ ਗ੍ਰਹਿ ਨਜ਼ਰ ਕੋਇ ਨਾ ਆਈਆ। ਜੇ ਤੂੰ ਸਚਖੰਡ ਦਵਾਰੇ ਦਰਗਾਹ ਸਾਚੀ ਇਕ ਇਕੱਲਾ ਨਿਰਗੁਣ ਨੂਰ ਜੋਤ ਉਜਿਆਰ, ਕਿਉਂ ਮੇਰੇ ਉਤੇ ਮਨੁੱਸ਼ਾਂ ਦੀ ਦੀਨਾਂ ਮਜ਼੍ਹਬਾਂ ਵਿਚ ਵੰਡ ਵੰਡਾਈਆ। ਕਿਉਂ ਆਪਣੇ ਨਾਮ ਦੇ ਹਿਸੇ ਕਰੇਂ ਜੁਗ ਚਾਰ, ਇਕੋ ਨਾਮ ਆਪਣਾ ਦੇ ਸਮਝਾਈਆ। ਮੈਂ ਤੇਰੇ ਚਰਨਾਂ ਦੀ ਧੂੜ ਲਾਵਾਂ ਛਾਰ, ਮਸਤਕ ਟਿੱਕਾ ਖ਼ਾਕ ਰਮਾਈਆ। ਝਟ ਦੀਨ ਦਿਆਲ ਪੁਰਖ ਅਕਾਲ ਕੀਤਾ ਖ਼ਬਰਦਾਰ, ਬੇਖ਼ਬਰੇ ਤੈਨੂੰ ਦਿਆਂ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਪੁਰਖ ਅਕਾਲ ਕਹੇ ਮੈਂ ਖੇਲ ਖਿਲਾਉਂਦਾ ਹਾਂ। ਖ਼ਲਕ ਦਾ ਖ਼ਾਲਕ ਇਕ ਅਖਵਾਉਂਦਾ ਹਾਂ। ਪ੍ਰਿਤਪਾਲਕ ਨਾਮ ਧਰਾਉਂਦਾ ਹਾਂ। ਦੀਨ ਦਿਆਲ ਹੋ ਕੇ ਵੰਡ ਵੰਡਾਉਂਦਾ ਹਾਂ। ਬ੍ਰਹਿਮੰਡ ਖੰਡ ਆਪਣੀ ਰਚਨ ਜਣਾਉਂਦਾ ਹਾਂ। ਜੇਰਜ ਅੰਡ ਉਤਭੁਜ ਸੇਤਜ ਰੰਗ ਰੰਗਾਉਂਦਾ ਹਾਂ। ਢੋਲਾ ਜਿਹਵਾ ਦੱਸ, ਨਾਮ ਬੱਤੀ ਦੰਦ ਪੜ੍ਹਾਉਂਦਾ ਹਾਂ। ਵੱਖ ਵੱਖ ਆਪਣਾ ਦੱਸ ਕੇ ਪਰਮਾਨੰਦ, ਅਨੰਦ ਅਨੰਦ ਵਿਚੋਂ ਜਣਾਉਂਦਾ ਹਾਂ। ਆਤਮ ਪਰਮਾਤਮ ਪਰਮਾਤਮ
ਆਤਮ ਮੇਰਾ ਆਦਿ ਦਾ ਇਕੋ ਛੰਦ, ਬਾਕੀ ਸੋਹਲੇ ਢੋਲੇ ਗੀਤ ਸਿਫ਼ਤਾਂ ਵਾਲੇ ਜਣਾਉਂਦਾ ਹਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਉਂਦਾ ਹਾਂ। ਧਰਨੀ ਕਹੇ ਮੇਰਿਆ ਮਹਿਬੂਬਾ ਕਿਉਂ ਮੇਰੇ ਉਤੇ ਕਰੇਂ ਗ਼ਜ਼ਬ, ਦਰੋਹੀ ਤੇਰਾ ਨਾਮ ਖ਼ੁਦਾਈਆ। ਬਹੁ ਕਰੀ ਨਾ ਜਾ ਮਜ਼੍ਹਬ, ਦੀਨਾਂ ਵੰਡ ਵੰਡਾਈਆ। ਇਕੋ ਤੇਰੇ ਪੂਜਣ ਹੋਵਣ ਕਦਮ, ਕਦਮਬੋਸੀ ਵਿਚ ਸਾਰੇ ਸੀਸ ਨਿਵਾਈਆ। ਭਾਵੇਂ ਸੰਖਿਆ ਕੋਟਨ ਕੋਟ ਹੋ ਜਾਏ ਅਸੰਖ ਅਸੰਖਾ ਅਸੰਖਾ ਪਦਮ, ਪਦ ਤੇਰਾ ਇਕੋ ਸੋਭਾ ਪਾਈਆ। ਕਿਉਂ ਤੂੰ ਸਭ ਨੂੰ ਪੰਜਾਂ ਤਤਾਂ ਵਾਲਾ ਦਿਤਾ ਬਦਨ, ਵਿਚ ਆਤਮ ਰਖ ਕੇ ਪਰਮਾਤਮ ਨੂਰ ਕੀਤਾ ਰੁਸ਼ਨਾਈਆ। ਤੂੰ ਸਚ ਸਵਾਮੀ ਸਭ ਦਾ ਸੱਜਣ, ਵੈਰੀ ਰਹਿਣ ਕੋਇ ਨਾ ਪਾਈਆ। ਬੇਸ਼ਕ ਜੇ ਤੂੰ ਘੜੇ ਭਾਂਡੇ ਅੰਤਮ ਭੱਜਣ, ਥਿਰ ਨਜ਼ਰ ਕੋਇ ਨਾ ਆਈਆ। ਮੇਰੇ ਮਿਹਰਵਾਨਾ ਸਭ ਨੂੰ ਅੰਤਰ ਨਿਰੰਤਰ ਇਕੋ ਆਪਣੇ ਨਾਮ ਦੀ ਦੇਦੇ ਲਗਨ, ਲਗ ਮਾਤਰ ਦਾ ਡੇਰਾ ਢਾਹੀਆ। ਤੇਰੇ ਦੀਪਕ ਜੋਤੀ ਘਰ ਘਰ ਸਾਢੇ ਤਿੰਨ ਹੱਥ ਕਾਇਆ ਮੰਦਰ ਅੰਦਰ ਜਗਣ, ਗ੍ਰਹਿ ਗ੍ਰਹਿ ਹੋਵੇ ਰੁਸ਼ਨਾਈਆ। ਸ਼ਬਦ ਅਨਾਦੀ ਨਾਦ ਅਗੰਮੇ ਵੱਜਣ, ਸੋਈ ਸੁਰਤ ਸੁਰਤ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਧਰਨੀ ਕਹੇ ਪ੍ਰਭੂ ਤੂੰ ਕੀ ਕੀਤਾ ਖੇਲ ਵਿਚ ਅਵਾਮ, ਆਮ ਦੇ ਮਾਲਕ ਦਿਆਂ ਜਣਾਈਆ। ਤੂੰ ਸ਼ਰਅ ਸ਼ਰੀਅਤ ਦੱਸ ਇਸਲਾਮ, ਇਸਮ ਆਜ਼ਮ ਇਕ ਜਣਾਈਆ। ਅੱਲਾ ਰੂਪ ਹੋ ਮਿਹਰਵਾਨ, ਮਹਿਬਾਨ ਬੀਦੋ ਆਪਣਾ ਪਰਦਾ ਦਿਤਾ ਉਠਾਈਆ। ਮੈਂ ਤੇਰੇ ਕਦਮਾਂ ਵਿਚ ਸੀਸ ਝੁਕਾਵਾਂ ਆਣ, ਬਿਨ ਸੀਸ ਸੀਸ ਨਿਵਾਈਆ। ਤੂੰ ਵਸਤ ਅਮੋਲਕ ਦੇਣੀ ਦਾਨ, ਦਾਤੇ ਦਾਨੀ ਆਪ ਵਰਤਾਈਆ। ਮੈਂ ਪਹਿਲੋਂ ਤੱਕਿਆ ਮੇਰੇ ਤੇ ਸੀਤਾ ਆਇਆ ਰਾਮ, ਕਾਹਨਾ ਕ੍ਰਿਸ਼ਨ ਆਪਣਾ ਡੰਕ ਗਿਆ ਵਜਾਈਆ। ਹੁਣ ਹੋਰ ਖੇਲ ਕੀਤਾ ਸ਼ਰਅ ਦਾ ਸ਼ਰਅ ਨਾਲ ਨਾਮ ਦਾ ਕਲਮੇ ਨਾਲ ਹੋਵੇ ਕਤਲੇਆਮ, ਕਾਤਲ ਮਕਤੂਲ ਸਮਝ ਕੋਇ ਨਾ ਪਾਈਆ। ਮੈਨੂੰ ਆਪਣੇ ਨਾਮ ਕਲਮੇ ਵਿਚ ਵੱਖ ਵੱਖ ਨਾ ਕਰ ਗ਼ੁਲਾਮ, ਬੰਧਨ ਜ਼ੰਜੀਰ ਨਾ ਕੋਇ ਪਵਾਈਆ। ਮੈਂ ਚਾਹੁੰਦੀ ਤੇਰਾ ਇਕੋ ਦਾ ਹੋਵੇ ਇੰਤਜਾਮ, ਬੰਦੋਬਸਤ ਅਵਰ ਨਾ ਹੱਥ ਫੜਾਈਆ। ਸਾਰੀ ਸ੍ਰਿਸ਼ਟੀ ਦਾ ਸਾਂਝਾ ਕਰ ਦੇ ਪੀਣ ਖਾਣ, ਆਤਮ ਬ੍ਰਹਮ ਦੇ ਦ੍ਰਿੜਾਈਆ। ਮੈਂ ਪਹਿਲੋਂ ਤੱਕਿਆ ਸਾਰੇ ਗਊ ਦੀ ਪੂਜਾ ਕਰੇ ਜਹਾਨ, ਹੁਣ ਤੇਰੀ ਗਊ ਨੂੰ ਜ਼ਿਬਹ ਕਰ ਕੇ ਖਾਣ ਵਾਲੇ ਖ਼ੁਸ਼ੀਆਂ ਰਹੇ ਮਨਾਈਆ। ਝਟ ਹੁਕਮ ਹੋਇਆ ਮਿਹਰਵਾਨ, ਸੰਦੇਸਾ ਦਿਤਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਵੱਡਾ ਵਡ ਵਡਿਆਈਆ। ਪਰਵਰਦਿਗਾਰ ਕਿਹਾ ਧਰਤੀ ਨਾ ਰੋ ਬਿਨ ਅੱਖਾਂ, ਹੰਝੂਆਂ ਹਾਰ ਬਣਾਈਆ। ਮੈਂ ਬੇਸ਼ਕ ਸਭ ਦਾ ਸਖ਼ਾ, ਮਿਤਰ ਪਿਆਰਾ ਇਕ ਅਖਵਾਈਆ। ਮੈਂ ਖੇਲ ਕਰਾਂ ਕੋਟਨ ਵਾਰ ਲੱਖਾਂ, ਗਿਣਤੀ ਗਣਤ ਨਾ ਕੋਇ ਗਿਣਾਈਆ। ਮੇਰਾ ਨੂਰ ਪ੍ਰਕਾਸ਼ ਜੋਤ ਲਟ ਲਟਾ, ਦੋ ਜਹਾਨਾਂ ਡਗਮਗਾਈਆ। ਮੈਂ ਵਸਣਹਾਰਾ ਘਟ ਘਟਾ, ਲੱਖ ਚੁਰਾਸੀ ਡੇਰਾ ਲਾਈਆ। ਪਰ ਮੇਰਾ ਖੇਲ ਮੈਂ ਦੀਨ ਮਜ਼੍ਹਬ ਦੀਆਂ ਜ਼ਰੂਰ ਤੇਰੇ ਉਤੇ ਬਣਾਉਣੀਆਂ ਵੱਟਾਂ, ਹੱਦਾਂ ਅਵਤਾਰਾਂ ਪੈਗ਼ੰਬਰਾਂ ਕੋਲੋਂ ਰਖਾਈਆ। ਔਹ ਵੇਖ ਮੁਹੰਮਦ ਦੇ ਪਿਛੇ ਨਾਨਕ ਨਿਰਗੁਣ ਧਾਰ ਆਉਂਦਾ ਨੱਠਾ, ਸਰਗੁਣ ਵੱਜੇ ਸਚ ਵਧਾਈਆ। ਜਿਸ ਦੇ ਕੋਲ ਨਾਮ ਸੰਦੇਸਾ ਸਤਿ ਦਾ ਹੋਣਾ ਜਿਸ ਵਿਚ ਹੋਣੀ ਸਤ੍ਹਾ, ਸਤਿਨਾਮ ਜਪਾਈਆ। ਓਸ ਦਾ ਸੁਣ ਲੈ ਕਮਲੀਏ ਪਤਾ, ਪਤਿਪਰਮੇਸ਼ਵਰ ਆਪਣਾ ਖੇਲ ਖਿਲਾਈਆ।
ਓਹਦਾ ਅੰਦਰ ਬਾਹਰ ਗੁਪਤ ਜ਼ਾਹਰ ਇਕੋ ਨਾਲ ਹੋਵੇਗਾ ਮਤਾ, ਮਤ ਮਤਾਂਤਰ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਵੱਡਾ ਵਡ ਵਡਿਆਈਆ। ਧਰਨੀ ਕਿਹਾ ਪ੍ਰਭੂ ਕਰ ਲੈ ਛੇਤੀ, ਮੇਰੀ ਤੇਰੇ ਅਗੇ ਦੁਹਾਈਆ। ਜੇ ਸਤਿਗੁਰ ਨਾਨਕ ਨਿਰਗੁਣ ਹੋਵੇ ਤੇਰੇ ਘਰ ਦਾ ਭੇਤੀ, ਪਰਦਾ ਮੇਰਾ ਦਏ ਖੁਲਾਈਆ। ਮੈਂ ਵੀ ਆਦਿ ਤੋਂ ਤੇਰੀ ਬੇਟੀ, ਤੂੰ ਪਿਤਾ ਮੇਰਾ ਇਕੋ ਨਜ਼ਰੀ ਆਈਆ। ਮੇਰੇ ਨਾਲ ਨਾਨਕ ਨੂੰ ਭੇਜ ਕੇ ਕਰ ਦੇ ਨੇਕੀ, ਮੇਰੀ ਮਾਣ ਨਿਮਾਣੀ ਦੀ ਇੱਜ਼ਤ ਲੈ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ। ਪੁਰਖ ਅਕਾਲ ਕਿਹਾ ਨਾਨਕ ਆਵੇ ਨਿਰਗੁਣ ਧਾਰ, ਜੋਤੀ ਜੋਤ ਜੋਤ ਰੁਸ਼ਨਾਈਆ। ਸ਼ਬਦੀ ਸ਼ਬਦ ਕਰੇ ਜੈਕਾਰ, ਢੋਲਾ ਧੁਰਦਰਗਾਹੀਆ। ਜਿਸ ਦਾ ਸਰੋਤਾ ਬਣੇ ਸਰਬ ਸੰਸਾਰ, ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਵੱਜੇ ਵਧਾਈਆ। ਓਹ ਉਠ ਉਠ ਧਾਵੇ ਚਾਰ ਕੁੰਟ ਵਾਰੋ ਵਾਰ, ਭੱਜੇ ਵਾਹੋ ਦਾਹੀਆ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਜ਼ਿਮੀਂ ਅਸਮਾਨ ਸਾਰੇ ਕਰਨ ਨਿਮਸਕਾਰ, ਧਰਨੀ ਤੂੰ ਵੀ ਚਰਨ ਚੁੰਮ ਕੇ ਆਪਣੀ ਖ਼ੁਸ਼ੀ ਲੈਣੀ ਬਣਾਈਆ। ਓਹ ਮੇਰਾ ਰੂਪ ਅਨੂਪ ਹੋਵੇ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਵਿਸ਼ਨ ਬ੍ਰਹਮਾ ਸ਼ਿਵ ਕਰੋੜ ਤੇਤੀਸਾ ਦੇਵਤ ਸੁਰ ਸਾਰੇ ਓਸੇ ਦਾ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਧਰਨੀ ਕਹੇ ਮੇਰੇ ਮਾਲਕਾ ਕੀ ਨਾਨਕ ਦੀ ਹੋਵੇ ਨਿਸ਼ਾਨੀ, ਨਿਸ਼ਾਨਾ ਦੇ ਜਣਾਈਆ। ਪੁਰਖ ਅਕਾਲ ਕਿਹਾ ਜ਼ਰਾ ਨਿਗਾਹ ਮਾਰ ਲੈ ਦੋ ਜਹਾਨੀ, ਦੋਹਾਂ ਰੂਪਾਂ ਤੋਂ ਬਾਹਰ ਵੇਖ ਵਖਾਈਆ। ਓਹ ਮੇਰਾ ਨੂਰ ਹੋਵੇ ਨੁਰਾਨੀ, ਸ਼ਬਦੀ ਡੰਕ ਸੁਣਾਈਆ। ਓਹਦੀ ਤਾਰ ਸਿਤਾਰ ਵੱਜੇ ਤਰੇਤੇ ਵਾਲੇ ਸੁਰੰਗੇ ਦੀ ਜਿਸ ਦੀ ਖੇਲ ਮਹਾਨੀ, ਰਾਜਾ ਜਨਕ ਦਏ ਗਵਾਹੀਆ। ਤੇਰਾ ਲੇਖਾ ਜਾਣੇ ਤੇ ਵੇਖੇ ਜੀਵ ਪ੍ਰਾਣੀ, ਘਟ ਘਟ ਅੰਦਰ ਫੋਲ ਫੁਲਾਈਆ। ਮੇਰੇ ਨਾਮ ਦੀ ਮੇਰੇ ਸੰਦੇਸੇ ਦੀ ਹੁਕਮ ਦੀ ਪੈਗ਼ਾਮ ਦੀ ਸਤਿ ਦੀ ਸਚ ਦੀ ਬ੍ਰਹਮਮਤ ਦੀ ਆਤਮ ਤਤ ਦੀ ਉਹ ਚਾਰ ਵਰਨਾਂ ਅਠਾਰਾਂ ਬਰਨਾਂ ਹਿੰਦੂ ਮੁਸਲਮ ਸਿਖ ਈਸਾਈ ਪਾਰਸੀਆਂ ਬੋਧੀਆਂ ਸੁਣਾਵੇ ਧਰਮ ਦੀ ਬਾਣੀ, ਧਰਮ ਦੀ ਧਾਰ ਧਾਰ ਜਣਾਈਆ। ਧਰਤੀਏ ਨੀਂ ਉਹ ਤੇਰਾ ਆਦਿ ਦਾ ਅੰਤ ਦਾ ਜੁਗਾਂ ਦਾ ਜੁਗੰਤ ਦਾ ਸੱਚਾ ਬਣੇ ਹਾਣੀ, ਹਾਣੀ ਇਕੋ ਵੇਖ ਵਖਾਈਆ। ਓਸ ਨੇ ਫੇਰਨੇ ਅੱਠ ਸੱਠ ਤੀਰਥ ਵਰੋਲਣੇ ਸਮੁੰਦਰਾਂ ਵਾਲੇ ਪਾਣੀ, ਭੱਜੇ ਵਾਹੋ ਦਾਹੀਆ। ਓਹਨ ਨਿਜ ਨੇਤਰ ਨਾਲ ਤੱਕਣੀ ਚਾਰੇ ਖਾਣੀ, ਅੰਡਜ ਜੇਰਜ ਉਤਭਜ ਸੇਤਜ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਧਰਨੀ ਕਹੇ ਮੇਰੇ ਪ੍ਰਭੂ ਦੱਸ ਦੇ ਇਕੋ ਬਾਤ, ਬਾਤਨ ਪਰਦਾ ਦੇ ਖੁਲਾਈਆ। ਕੀ ਸਤਿਗੁਰ ਨਾਨਕ ਤੇਰਾ ਰੂਪ ਦਿਨ ਵੇਖੇ ਕਿ ਰਾਤ, ਰੁਤੜੀ ਕਵਣ ਮਹਿਕਾਈਆ। ਬਾਹਰੋਂ ਤੱਕੇ ਕਿ ਅੰਦਰ ਮਾਰੇ ਝਾਤ, ਕਾਇਆ ਮਾਟੀ ਭਾਂਡੇ ਫੋਲ ਫੁਲਾਈਆ। ਕੀ ਨੌ ਦਵਾਰੇ ਵੇਖੇ ਕਿ ਅੰਦਰੋਂ ਖੋਲੇ ਬਜਰ ਕਪਾਟ, ਤ੍ਰੈਕੁਟੀ ਦਾ ਲੇਖਾ ਦਏ ਮੁਕਾਈਆ। ਕੀ ਰਸਨਾ ਨਾਲ ਗਾਵੇ ਕੀ ਸੁਣਾਵੇ ਅਗੰਮੀ ਸ਼ਬਦ ਅਨਾਦੀ ਨਾਦ, ਅਨਹਦ ਧੁਨ ਸੁਣਾਈਆ। ਕੀ ਧਰਨੀ ਵੇਖੇ ਕਿ ਵੇਖੇ ਬ੍ਰਹਮ ਬ੍ਰਹਿਮਾਦ, ਬ੍ਰਹਿਮਾਂਡ ਖੋਜ ਖੁਜਾਈਆ। ਕੀ ਆਲਸ ਵਿਚ ਨਿੰਦਰਾ ਵਿਚ ਹੋਵੇ ਕਿ ਦਿਵਸ ਰੈਣ ਜਾਏ ਜਾਗ, ਜਾਗਰਤ ਜੋਤ ਜੋਤ ਰੁਸ਼ਨਾਈਆ। ਪੁਰਖ ਅਕਾਲ ਕਿਹਾ ਧਰਨੀਏ ਮੇਰਾ ਨਾਨਕ ਰੂਪ ਸਭ ਦੇ ਵਿਚ ਵਿਸਮਾਦ,
ਬਿਸਮਿਲ ਆਪਣਾ ਆਪ ਕਰਾਈਆ। ਉਹ ਵਖਾਵੇ ਖੇਲ ਅਗੰਮਾ ਤਮਾਸ਼, ਤਮਾਸ਼ਬੀਨ ਬਣੇ ਲੋਕਾਈਆ। ਮੈਂ ਵੇਖਾਂ ਉਤੋਂ ਆਕਾਸ਼, ਸਚਖੰਡ ਬੈਠੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਪੁਰਖ ਅਕਾਲ ਨੇ ਸਤਿਗੁਰ ਨਾਨਕ ਨਿਰਗੁਣ ਨੂੰ ਕਿਹਾ ਜਾਹ ਲੋਕਮਾਤ, ਧਰਨੀ ਧਰਤ ਤੇਰਾ ਰਾਹ ਤਕਾਈਆ। ਆਹ ਲੈ ਜਾਹ ਮੇਰੀ ਸਤਿਨਾਮ ਦੀ ਦਾਤ, ਧੁਰ ਦੇ ਦਾਤੇ ਅਗੰਮੀ ਝੋਲੀ ਦਿਤੀ ਪਾਈਆ। ਵੇਖੀਂ ਕੋਈ ਨਾ ਜ਼ਾਤ ਪਾਤ, ਵਰਨ ਬਰਨ ਵੰਡ ਨਾ ਕੋਇ ਵੰਡਾਈਆ। ਆਤਮ ਦਾ ਪਰਦਾ ਖੋਲਣਾ ਬ੍ਰਹਮ ਦਾ ਖੋਲਣਾ ਤਾਕ, ਈਸ਼ ਜੀਵ ਇਕੋ ਰੂਪ ਦਰਸਾਈਆ। ਮੇਰੇ ਨੂਰ ਦਾ ਜੋਤ ਦਾ ਹਰ ਘਟ ਅੰਦਰ ਕਰਨਾ ਪ੍ਰਕਾਸ਼, ਅੰਧ ਅੰਧੇਰਾ ਦੇਣਾ ਗਵਾਈਆ। ਸਾਚੇ ਸ਼ਬਦ ਦਾ ਵਜਾਉਣਾ ਨਾਦ, ਧੁਨ ਆਤਮਕ ਰਾਗ ਸੁਣਾਈਆ। ਹਰ ਹਿਰਦੇ ਵਿਚ ਮੇਰੀ ਕਰਾਉਣੀ ਯਾਦ, ਯਾਦਦਾਸ਼ਤ ਪਿਛਲੀ ਦੇਣੀ ਭੁਲਾਈਆ। ਮੇਰੇ ਪਿਆਰ ਨੂੰ ਕਰਨਾ ਅਬਾਦ, ਨੌ ਖੰਡ ਪ੍ਰਿਥਮੀ ਵਿਚ ਟਿਕਾਈਆ। ਜਾ ਕੇ ਅਗਲੀ ਸਾਜਣਾ ਸਾਜ, ਪਿਛਲਾ ਝਗੜਾ ਰਹੇ ਨਾ ਰਾਈਆ। ਮੇਰੇ ਹੁਕਮ ਦਾ ਦੱਸ ਸਚਖੰਡ ਦਵਾਰੇ ਇਕੋ ਪੁਰਖ ਅਕਾਲ ਦਾ ਰਾਜ, ਰਈਅਤ ਦੋ ਜਹਾਨ ਨਜ਼ਰੀ ਆਈਆ। ਜਿਸ ਦੇ ਅਗੇ ਅਵਤਾਰ ਪੈਗ਼ੰਬਰਾਂ ਗੁਰੂਆਂ ਨੂੰ ਦੇਣਾ ਪੈਣਾ ਜਵਾਬ, ਅੰਤਮ ਲੇਖਾ ਮੰਗੇ ਥਾਉਂ ਥਾਈਂਆ। ਉਹ ਨੂਰ ਅਲਾਹ ਵਾਹਿਦ, ਵਾਹਵਾ ਜਿਸ ਦੀ ਵਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਪੁਰਖ ਅਕਾਲ ਕਿਹਾ ਧਰਨੀਏ ਮੈਂ ਤੇਰੀ ਜਾਵਾਂ ਪੈਜ ਸਵਾਰੀ, ਮਿਹਰ ਨਜ਼ਰ ਇਕ ਉਠਾਈਆ। ਆਹ ਵੇਖ ਮੇਰੀ ਨਾਨਕ ਨਾਲ ਨਾਨਕ ਵਾਲੀ ਯਾਰੀ, ਨਾਨਕ ਰੂਪ ਮੇਰਾ ਨਜ਼ਰੀ ਆਈਆ। ਇਸ ਨੇ ਇਕ ਗੱਲ ਦੱਸਣੀ ਜਗਿਆਸੂਓ ਓਹ ਦੁਨੀਆ ਵਾਲਿਓ ਪੰਜਾਂ ਤਤਾਂ ਵਾਲਿਓ ਜੇ ਚਾਹੁੰਦੇ ਤੇ ਪੀਓ ਨਾਮ ਦੀ ਖ਼ੁਮਾਰੀ, ਰਸ ਕਾਇਆ ਆਤਮ ਅੰਤਰ ਨਿਝਰ ਝਿਰਨੇ ਵਿਚੋਂ ਝਿਰਾਈਆ। ਜਿਸ ਅੰਮ੍ਰਿਤ ਰਸ ਨੂੰ ਪੀਣ ਨਾਲ ਜਨਮ ਲੈਣਾ ਨਾ ਪਏ ਦੁਬਾਰੀ, ਚੁਰਾਸੀ ਵੰਡ ਨਾ ਕੋਇ ਵੰਡਾਈਆ। ਤੁਹਾਡਾ ਲੇਖਾ ਚਿਤ੍ਰਗੁਪਤ ਨਾ ਸਕੇ ਵਖਾਲੀ, ਰਾਏ ਧਰਮ ਨਾ ਦਏ ਸਜ਼ਾਈਆ। ਲਾੜੀ ਮੌਤ ਤੁਹਾਨੂੰ ਨਾ ਫਿਰੇ ਸੰਭਾਲੀ, ਤੁਹਾਡੀ ਮਾਟੀ ਖ਼ਾਕ ਅੰਤ ਧਰਤੀ ਖ਼ਾਕ ਵਿਚ ਮਿਲ ਜਾਈਆ। ਤੁਹਾਡੀ ਆਤਮਾ ਪਰਮਾਤਮਾ ਦਾ ਨੂਰ ਸਚਖੰਡ ਦਰਗਾਹ ਸਾਚੀ ਜਾਏ ਸੰਭਾਲੀ, ਜਿਥੋਂ ਫੇਰ ਨਾ ਕੋਇ ਕਢਾਈਆ। ਓਥੇ ਨਾ ਕੋਇ ਸ਼ਾਹ ਨਾ ਕੋਇ ਕੰਗਾਲੀ, ਇਕਾ ਨੂਰ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਜਿਸ ਵੇਲੇ ਨਾਨਕ ਨੂੰ ਪੁਰਖ ਅਕਾਲ ਨੇ ਇਹ ਦਿਤਾ ਵਰ, ਖ਼ੁਸ਼ੀਆਂ ਵਿਚ ਜਣਾਈਆ। ਝਟ ਕਲਜੁਗ ਗਿਆ ਡਰ, ਨੇਤਰ ਨੈਣਾਂ ਨੀਰ ਵਹਾਈਆ। ਉਠ ਕੇ ਗਿਆ ਖੜ੍ਹ, ਆਪਣੀ ਲਈ ਅੰਗੜਾਈਆ। ਨਿਰਅੱਖਰ ਧਾਰ ਲਿਆ ਪੜ੍ਹ, ਸਤਿਨਾਮ ਦੀ ਵਜਦੀ ਵਧਾਈਆ। ਮੈਂ ਵੀ ਉਸ ਦਵਾਰੇ ਜਾਵਾਂ ਚੜ੍ਹ, ਜਿਥੇ ਬੈਠਾ ਬੇਪ੍ਰਵਾਹੀਆ। ਜਿਸ ਨੇ ਨਾ ਮੇਰਾ ਸਰੀਰ ਬਣਾਇਆ ਨਾ ਬਣਾਇਆ ਧੜ, ਤਨ ਵਜੂਦ ਨਾ ਕੋਇ ਰਖਾਈਆ। ਮੇਰੇ ਅੰਦਰ ਇਕੋ ਕੂੜ ਕੁੜਿਆਰਾ ਭਰ ਦਿਤਾ ਗੜ੍ਹ, ਹਉਮੇ ਹੰਗਤਾ ਹੰਕਾਰ ਵਿਚ ਟਿਕਾਈਆ। ਨਾਲੇ ਮੈਨੂੰ ਖ਼ੁਸ਼ੀ ਨਾਲ ਕਿਹਾ ਕਲਜੁਗਾ ਕਿਸੇ ਦੇ ਧਰਮ ਦੀ ਰਹਿਣ ਨਹੀਂ ਦੇਣੀ ਜੜ, ਚੋਟੀ ਦੇਣੀ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਹੁਕਮ ਇਕ
ਵਰਤਾਈਆ। ਕਲਜੁਗ ਕਹੇ ਧਰਨੀਏ ਖੋਲ ਲੈ ਅੱਖ, ਆਪਣਾ ਨੈਣ ਖੁਲਾਈਆ। ਮੇਰੇ ਵੇਖ ਖ਼ਾਲੀ ਹੱਥ, ਮੈਂ ਤੈਨੂੰ ਰਿਹਾ ਜਣਾਈਆ। ਉਹ ਕੀ ਕਰੇ ਪੁਰਖ ਸਮਰਥ, ਜੋ ਕਰਤਾ ਧੁਰਦਰਗਾਹੀਆ। ਜਿਸ ਨਾਨਕ ਨੂੰ ਦੇ ਕੇ ਵਥ, ਸਤਿਨਾਮ ਲੋਕਮਾਤ ਤੇਰੇ ਵਿਚ ਟਿਕਾਈਆ। ਮੇਰਾ ਕੀ ਕਰੂਗਾ ਹੱਠ, ਜਿਥੇ ਨਿਰਗੁਣ ਦੀ ਸਰਗੁਣ ਵਿਚ ਵੱਜੇ ਵਧਾਈਆ। ਉਸ ਨੇ ਚਾਰ ਵਰਨ ਕਰਨੇ ਇਕੱਠ, ਦੁਤੀਆ ਭਾਉ ਨਾ ਕੋਇ ਰਖਾਈਆ। ਤੂੰ ਪ੍ਰਭੂ ਨੂੰ ਆਖ ਕੁਛ ਮੇਰਾ ਵੀ ਹਕ, ਕਲਜੁਗ ਕਹੇ ਹਕੀਕਤ ਦੇ ਮਾਲਕ ਨੂੰ ਦੇ ਸੁਣਾਈਆ। ਮੈਂ ਹੁਣ ਓਹਦੇ ਚਰਨਾਂ ਜਾਵਾਂ ਨੱਠ, ਭੱਜਾਂ ਵਾਹੋ ਦਾਹੀਆ। ਆਪਣਾ ਲੇਖਾ ਦੇਣਾ ਦੱਸ, ਭੇਵ ਅਭੇਦ ਖੁਲਾਈਆ। ਮੇਰੇ ਪੁਰਖ ਅਕਾਲੇ ਦੀਨ ਦਿਆਲੇ ਜੇ ਤੂੰ ਸਭ ਕੁਛ ਨਾਨਕ ਨੂੰ ਦਿਤਾ ਤੇ ਮੇਰੀ ਹੋ ਗਈ ਬਸ, ਮੇਰੀ ਚਲੇ ਨਾ ਕੋਇ ਚਤੁਰਾਈਆ। ਮੇਰੀ ਆਯੂ ਚਾਰ ਲਖ ਬੱਤੀ ਹਜ਼ਾਰ ਮੈਂ ਕਿਸ ਬਿਧ ਲਵਾਂ ਕਟ, ਕਟਾਕਸ਼ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਵੱਡਾ ਵਡ ਵਡਿਆਈਆ। ਧਰਨੀ ਕਹੇ ਕਲਜੁਗ ਤੂੰ ਆਪਣੀ ਕਰ ਅਰਦਾਸ, ਪ੍ਰਭ ਅਗੇ ਸੀਸ ਨਿਵਾਈਆ। ਓਹ ਵੇਖਣਹਾਰਾ ਸ਼ਾਹੋ ਸ਼ਾਬਾਸ਼, ਵਡ ਵੱਡਾ ਇਕ ਅਖਵਾਈਆ। ਕਲਜੁਗ ਕਿਹਾ ਮੇਰੇ ਮਾਈ ਬਾਪ, ਦੋਏ ਜੋੜ ਵਾਸਤਾ ਪਾਈਆ। ਮੇਰੀ ਝੋਲੀ ਮੇਰੀ ਪਾ ਦੇ ਦਾਤ, ਸਤਿਗੁਰ ਨਾਨਕ ਦਾ ਹਿੱਸਾ ਸਤਿਗੁਰ ਨਾਨਕ ਕੋਲ ਰਖਾਈਆ। ਮੈਂ ਚਾਹੁੰਦਾ ਮੇਰਾ ਛੇਤੀ ਛੇਤੀ ਲਹਿਣਾ ਦੇਣਾ ਪੂਰਾ ਹੋਵੇ ਖਾਤ, ਬਹੁਤੀ ਆਯੂ ਨਾ ਕੋਇ ਰਖਾਈਆ। ਤੂੰ ਉਤੋਂ ਵੇਖਣਾ ਮਾਰ ਝਾਤ, ਧਰਨੀ ਉਤੇ ਨਿਗਾਹ ਟਿਕਾਈਆ। ਮੈਂ ਆਪਣਾ ਪੰਧ ਮੁਕਾਉਣਾ ਵਾਟ, ਭੱਜਣਾ ਵਾਹੋ ਦਾਹੀਆ। ਪਿਛਲਿਆਂ ਅਵਤਾਰਾਂ ਦੀ ਸਾਰਿਆਂ ਦੇ ਅੰਦਰੋਂ ਕਰ ਦੇਣੀ ਸਤਿ ਵਾਲੀ ਦਾਤ ਨਾਸ, ਪੈਗ਼ੰਬਰਾਂ ਦਾ ਨੂਰ ਨਾ ਕੋਇ ਚਮਕਾਈਆ। ਤੂੰ ਸਤਿਗੁਰ ਨਾਨਕ ਨੂੰ ਇਕ ਸੰਦੇਸਾ ਦੇਣਾ ਆਖ, ਓਹ ਇਕ ਵਾਰ ਮੇਰੇ ਵੱਲ ਨਿਗਾਹ ਲੈ ਉਠਾਈਆ। ਫੇਰ ਮੈਂ ਓਸੇ ਨੂੰ ਕਹਾਂਗਾ ਕੁਛ ਮੇਰਾ ਲੇਖਾ ਬਣਾ ਦੇ ਵਿਚ ਮਾਤ, ਮੈਂ ਵੀ ਏਸੇ ਦੇ ਉਤੇ ਆਪਣਾ ਝਟ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਕਲਜੁਗ ਝਟ ਪੈ ਗਿਆ ਲੰਮਾ, ਡੰਡਾਵਤ ਵਿਚ ਸੀਸ ਨਿਵਾਈਆ। ਪ੍ਰਭੂ ਮੇਰੇ ਚੌਥੇ ਜੁਗ ਦਾ ਬੰਨਾ, ਹੱਦ ਤੇਰੇ ਚਰਨਾਂ ਵਿਚ ਰਖਾਈਆ। ਮੈਂ ਚਾਹੁੰਦਾ ਤੇਰੀ ਸ੍ਰਿਸ਼ਟੀ ਨੂੰ ਡੰਨਾਂ, ਨਾਮ ਸਿਮਰਨ ਵਾਲਾ ਰਹਿਣ ਕੋਇ ਨਾ ਪਾਈਆ। ਅੰਮ੍ਰਿਤ ਰਸ ਪਿਛੇ ਜਗਤ ਜਗਿਆਸੂ ਫਿਰੇ ਭੰਨਾ, ਕਾਇਆ ਮੰਦਰ ਵਿਚੋਂ ਹੱਥ ਕਿਸੇ ਨਾ ਆਈਆ। ਦੋਏ ਲੋਚਨਾ ਵਾਲਾ ਤੈਨੂੰ ਵੇਖਣ ਵਿਚ ਹੋਵੇ ਅੰਨ੍ਹਾ, ਨਿਜ ਨੇਤਰ ਨਾ ਕੋਇ ਰੁਸ਼ਨਾਈਆ। ਕੰਨਾਂ ਤੋਂ ਸੁਣਨ ਵਾਲਾ ਸਰਵਣ ਕਰਨ ਵਾਲਾ ਆਪਣਾ ਮਨ ਨਾ ਸਕੇ ਬੰਨ੍ਹਾ, ਮਨਸਾ ਮਨ ਨਾ ਕੋਇ ਤਜਾਈਆ। ਮੈਂ ਵੀ ਤੇਰਾ ਲਾਡਲਾ ਸੁਤ ਤੇ ਮੈਂ ਵੀ ਤੇਰਾ ਦੁਲਾਰਾ ਚੰਨਾ, ਚੰਦ ਸੂਰਜ ਮੈਨੂੰ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਹੁਕਮ ਇਕ ਵਰਤਾਈਆ। ਪੁਰਖ ਅਕਾਲ ਕਿਹਾ ਕਲਜੁਗ ਉਠ ਮੇਰੇ ਦੁਲਾਰੇ, ਦੂਹਲਿਆ ਦਿਆਂ ਜਣਾਈਆ। ਸਤਿਜੁਗ ਤਰੇਤਾ ਦੁਆਪਰ ਬੀਤੇ ਵਿਚ ਸੰਸਾਰੇ, ਆਪਣਾ ਪੰਧ ਮੁਕਾਈਆ। ਹੁਣ ਖੇਲ ਤੇਰੇ ਅਪਾਰੇ, ਅਪਰੰਪਰ ਤੈਥੋਂ ਰਿਹਾ ਕਰਾਈਆ। ਤੂੰ ਜਾ ਨਾਨਕ ਦੇ ਦਵਾਰੇ, ਦਰ ਠਾਂਡੇ ਸੀਸ ਝੁਕਾਈਆ। ਓਹ ਤੈਨੂੰ ਬਖ਼ਸ਼ ਦੇਵੇ ਤੇ ਮੇਰਾ ਨਹੀਂ ਕੋਈ ਇਨਕਾਰੇ, ਬਿਨਾ ਨਾਨਕ ਤੋਂ ਰਹਿਮਤ ਝੋਲੀ ਕੋਇ ਨਾ ਪਾਈਆ। ਝਟ
ਕਲਜੁਗ ਕੀਤੀ ਨਿਮਸਕਾਰੇ, ਪੁਰਖ ਅਕਾਲ ਸੀਸ ਨਿਵਾਈਆ। ਢਹਿ ਡਿਗਾ ਨਾਨਕ ਦੇ ਕਾਇਆ ਮੰਦਰ ਅੰਦਰ ਵਾਲੇ ਚੁਬਾਰੇ, ਜਿਥੇ ਪੌੜੀ ਡੰਡਾ ਨਜ਼ਰ ਕੋਇ ਨਾ ਆਈਆ। ਪਹਿਲੋਂ ਤੱਕੇ ਜੋਤ ਦੇ ਨਜ਼ਾਰੇ, ਨੂਰ ਨੁਰਾਨਾ ਨੂਰ ਨੂਰ ਰੁਸ਼ਨਾਈਆ। ਨਾਲ ਸੁਣੇ ਸ਼ਬਦ ਦੇ ਧੁਨਕਾਰੇ, ਅਨਹਦ ਨਾਦੀ ਵੱਜਦੀ ਦਿਸੀ ਵਧਾਈਆ। ਫੇਰ ਅੰਮ੍ਰਿਤ ਝਿਰਨਾ ਡਿੱਗਾ ਝਿਰੇ ਅਪਰ ਅਪਾਰੇ, ਜਿਸ ਦੀ ਬੂੰਦ ਸਵਾਂਤੀ ਹੱਥ ਨਾ ਕਿਸੇ ਆਈਆ। ਕਲਜੁਗ ਰੋ ਰੋ ਧਾਹਾਂ ਮਾਰੇ , ਧਵਲ ਉਤੇ ਸੀਸ ਸੀਸ ਨਾਲ ਟਕਰਾਈਆ। ਝਟ ਓਸੇ ਵੇਲੇ ਸਤਿਗੁਰ ਨਾਨਕ ਸਮਾਧੀ ਵਿਚੋਂ ਨੈਣ ਉਘਾੜੇ, ਆਪ ਆਪਣਾ ਆਪ ਬਦਲਾਈਆ। ਓਸ ਵੇਲੇ ਸੁਣੇ ਓਸ ਦੇ ਹਾੜੇ, ਜੋ ਹੌਕੇ ਲੈ ਲੈ ਰਿਹਾ ਸੁਣਾਈਆ। ਤੂੰ ਸਤਿਗੁਰ ਨਾਨਕ ਮੈਂ ਆ ਡਿੱਗਾ ਤੇਰੇ ਦਰ ਦਰਬਾਰੇ, ਤੇਰਾ ਦਰਬਾਰ ਧੁਰ ਦਰਗਹ ਦਾ ਨਜ਼ਰੀ ਆਈਆ। ਮੈਨੂੰ ਇਕੋ ਖੈਰ ਪਾ ਦੇ ਬੀਖ਼ੈਰੀਯਾ ਅੱਲਾ ਅਲਾਹ ਤੇਰੇ ਅਗੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਝਟ ਕਲਜੁਗ ਨੇ ਫੇਰ ਸਤਿਗੁਰ ਨਾਨਕ ਦਾ ਚਰਨ ਚੁੰਮਿਆ, ਚੁੰਮ ਕੇ ਖ਼ੁਸ਼ੀ ਖ਼ੁਸ਼ੀ ਮਨਾਈਆ। ਬੇਸ਼ਕ ਸਤਿਗੁਰੂ ਮੈਂ ਕੜਵਾ ਵਾਂਗ ਤੁੰਮਿਆ, ਮੇਰੇ ਅੰਦਰ ਰਸ ਨਾ ਕੋਇ ਨਜ਼ਰੀ ਆਈਆ। ਮੈਂ ਚਾਰੋਂ ਕੁੰਟ ਘੁੰਮਿਆ, ਅਵਤਾਰ ਪੈਗ਼ੰਬਰ ਮੈਂ ਸਾਰੇ ਆਪਣੇ ਹੁਕਮ ਵਿਚ ਭਵਾਈਆ। ਮੈਨੂੰ ਪਤਾ ਲੱਗਾ ਤੈਨੂੰ ਪੁਰਖ ਅਕਾਲ ਨੇ ਆਪਣੀ ਧਾਰੋਂ ਜੰਮਿਆ, ਤੇਰਾ ਨਿਰਗੁਣ ਸਰੂਪ ਜਨਮਿਆਂ ਕਿਸੇ ਨਾ ਮਾਈਆ। ਤੂੰ ਨਾਨਕ ਦੇ ਵੱਸਿਆ ਵਿਚ ਤਨਿਆ, ਤਨ ਵਿਚ ਤੇਰਾ ਨੂਰ ਡਗਮਗਾਈਆ। ਮੇਰਾ ਬਹੁੜੀ ਸਮਾਂ ਹੋਵੇ ਨਾ ਲੰਮਿਆ, ਮੈਂ ਧਰਤੀ ਉਤੇ ਪੈ ਕੇ ਰੋਵਾਂ ਮਾਰਾਂ ਧਾਹੀਂਆ। ਝਟ ਸਤਿਗੁਰ ਨਾਨਕ ਨੇ ਫੜ ਕੇ ਕੰਨਿਆ, ਹਲੂਣਾ ਦਿਤਾ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਭੇਵ ਅਭੇਦਾ ਰਿਹਾ ਖੁਲਾਈਆ। ਨਾਨਕ ਕਿਹਾ ਸੁਣ ਧਰਤੀ ਨੀ ਤੱਕ, ਚਾਰ ਕੁੰਟ ਧਿਆਨ ਲਗਾਈਆ। ਸੱਤਾਂ ਦੀਪਾਂ ਖੋਲ ਕੇ ਅੱਖ, ਨੌ ਖੰਡ ਪ੍ਰਿਥਮੀ ਭੁਲ ਰਹੇ ਨਾ ਰਾਈਆ। ਨਿਗਾਹ ਮਾਰ ਲੈ ਕੀ ਭਵਿਖਤਾਂ ਵਿਚ ਅਵਤਾਰ ਗਏ ਦੱਸ, ਵੇਦ ਵਿਆਸਾ ਕੀ ਦਏ ਗਵਾਹੀਆ। ਕੀ ਹਜ਼ਰਤ ਮੂਸਾ ਨੇ ਮੂੰਹ ਦੇ ਭਾਰ ਢੱਠ, ਤੇਰੇ ਉਤੇ ਵਾਸਤਾ ਪਾਈਆ। ਕੀ ਹਜ਼ਰਤ ਈਸਾ ਨੇ ਆਪਣੇ ਆਪ ਨੂੰ ਸਲੀਵ ਨਾਲ ਕੀਤਾ ਲਟ, ਨੈਣ ਮੂੰਦ ਕੇ ਨੈਣਾਂ ਵਾਲਾ ਵੇਖ ਵਖਾਈਆ। ਕੀ ਮੁਹੰਮਦ ਨੇ ਲਿਖ ਕੇ ਲੇਖਾ ਕੁਰਾਨ ਮਜੀਦ ਵਿਚ ਦਿਤਾ ਦੱਸ, ਚੌਦਾਂ ਤਬਕਾਂ ਤੋਂ ਬਾਹਰ ਕਿਸ ਦੀ ਪੜ੍ਹਾਈਆ। ਓਸੇ ਦੇ ਹੁਕਮ ਨਾਲ ਨਾਨਕ ਨਿਰਗੁਣ ਆਇਆ ਨੱਸ, ਤਤਾਂ ਵਾਲੇ ਨਿਰਗੁਣ ਸਰਗੁਣ ਵਿਚ ਨਾਨਕ ਨਾਨਕ ਨਜ਼ਰੀ ਆਈਆ। ਆਹ ਵੇਖ ਕਲਜੁਗ ਕੂੜ ਕੁਕਰਮ ਦਾ ਭਾਰ ਲੈ ਕੇ ਮੇਰੇ ਚਰਨਾਂ ਵਿਚ ਗਿਆ ਢੱਠ, ਕਾਮ ਕਰੋਧ ਲੋਭ ਮੋਹ ਹੰਕਾਰ ਆਸਾ ਤ੍ਰਿਸ਼ਨਾ ਮਾਇਆ ਮਮਤਾ ਆਪਣੇ ਨਾਲ ਮਿਲਾਈਆ। ਮੈਂ ਓਹ ਸਤਿਗੁਰ ਜਿਸ ਦਾ ਸਰੂਪ ਸਤਿ, ਸਦਾ ਸਤਿ ਸਤਿ ਸਤਿ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਧਰਨੀ ਕਹੇ ਸਤਿਗੁਰ ਨਾਨਕ ਮੇਰੀ ਵੇਖ ਲੈ ਖੁਲ੍ਹੜੀ ਗੁੱਤ, ਹਾਏ ਉਫ਼ ਦਰੋਹੀ ਮੇਰੀ ਦੁਹਾਈਆ। ਇਹ ਬੇਸ਼ਕ ਪ੍ਰਭੂ ਦਾ ਕਲਜੁਗ ਪੁਤ, ਓਸੇ ਦਾ ਨਜ਼ਰੀ ਆਈਆ। ਏਸ ਨੇ ਚਾਰ ਕੁੰਟ ਜੀਵਾਂ ਜੰਤਾਂ ਦੇ ਗਲੇ ਦਿਤੇ ਘੁੱਟ, ਔਹ ਵੇਖ ਪੈਗ਼ੰਬਰਾਂ ਨੂੰ ਮੰਨਣ ਵਾਲੇ ਬਣੇ ਕਸਾਈਆ। ਨਾਲੇ ਫੜ ਕੇ ਹਲੂਣਿਆਂ ਗੁੱਟ, ਜ਼ੋਰ ਨਾਲ ਦਬਾਈਆ। ਮੇਰੇ ਮਹਿਬੂਬਾ ਏਸ ਨੂੰ ਮੇਰੇ ਉਤੋਂ ਚੁੱਕ, ਧਰਤੀ ਰੋ ਰੋ ਕੇ ਵਾਸਤਾ ਪਾਈਆ। ਓਨਾਂ
ਚਿਰ ਮੇਰੀ ਸੁਫਲ ਨਹੀਂ ਹੋਣੀ ਕੁੱਖ, ਜਿੰਨਾਂ ਚਿਰ ਇਹ ਫਿਰਿਆ ਵਾਹੋ ਦਾਹੀਆ। ਚਾਰ ਕੁੰਟ ਏਸੇ ਨੇ ਪਾਉਣੀ ਲੁੱਟ, ਸਚ ਦਾ ਰੂਪ ਨਜ਼ਰ ਕੋਇ ਨਾ ਆਈਆ। ਏਨ ਅੰਮ੍ਰਿਤ ਦੀ ਥਾਂ ਸ਼ਰਅ ਦਾ ਆਬ ਜਗਤ ਵਾਸਨਾ ਮਨ ਕਲਪਣਾ ਵਿਚ ਮਨੁੱਸ਼ਾਂ ਨੂੰ ਪਿਆਉਣੀ ਘਰ ਘਰ ਘੁਟ ਘੁਟ, ਤਨ ਵਜੂਦ ਵਿਚ ਟਿਕਾਈਆ। ਜਿਸ ਦੇ ਪੀਣ ਨਾਲ ਨਾਨਕ ਤੇਰੀ ਵੀ ਤੇ ਪੁਰਖ ਅਕਾਲ ਦੀ ਵੀ ਲਿਵ ਜਾਣੀ ਛੁਟ, ਆਤਮ ਪਰਮਾਤਮ ਮੇਲ ਨਾ ਕੋਇ ਮਿਲਾਈਆ। ਬੇਸ਼ਕ ਸਤਿਗੁਰ ਨਾਨਕ ਤੇਰਾ ਨਾਮ ਭੰਡਾਰਾ ਸਤਿਨਾਮ ਅਤੁਟ, ਪਰ ਕਲਜੁਗ ਨੇ ਕਲਜੁਗ ਜੀਵਾਂ ਕੋਲੋਂ ਕਲਜੁਗ ਦਾ ਰਸ ਰਸਨਾ ਨਾਲ ਦੇਣਾ ਲਗਾਈਆ। ਏਸ ਗੱਲ ਦਾ ਮੈਨੂੰ ਬੜਾ ਦੁੱਖ, ਜੇ ਤੇਰੇ ਮੰਨਣ ਵਾਲਾ ਤੇਰਾ ਨਾਮ ਜਪਣ ਵਾਲਾ ਮੂੰਹ ਵਿਚ ਓਹ ਪਾਏ ਥੁੱਕ, ਜਿਸ ਦਾ ਰਸ ਨਜ਼ਰ ਕੋਇ ਨਾ ਆਈਆ। ਜੇ ਇਹ ਕਲਜੁਗ ਆਪਣੇ ਨਿਸ਼ਾਨਿਉਂ ਜਾਏ ਉਕ, ਫੇਰ ਮੇਰੀ ਸਹਾਇਤਾ ਤੂੰ ਕਰਨੀ ਚਾਈਂ ਜਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਆਸ ਰਖਾਈਆ। ਸਤਿਗੁਰ ਨਾਨਕ ਕਿਹਾ ਧਰਨੀ ਨਾ ਕਰ ਗਿਰਿਆਜ਼ਾਰੀ, ਗਿਰਹਾ ਆਪਣੀ ਵੇਖ ਵਖਾਈਆ। ਮੇਰਾ ਸਾਹਿਬ ਅਕਲ ਕਲਾ ਕਲਧਾਰੀ, ਵਡ ਦਾਤਾ ਇਕ ਅਖਵਾਈਆ। ਜਿਸ ਨੇ ਜੁਗ ਚੌਕੜੀ ਸਭ ਦੀ ਪੈਜ ਸਵਾਰੀ, ਅਵਤਾਰ ਪੈਗ਼ੰਬਰਾਂ ਗੁਰੂਆਂ ਆਪਣਾ ਹੁਕਮ ਵਰਤਾਈਆ। ਓਸੇ ਦਾ ਨੂਰ ਮੇਰੇ ਅੰਦਰ ਨੂਰ ਜੋਤ ਉਜਿਆਰੀ, ਦਿਵਸ ਰੈਣ ਇਕੋ ਰੰਗ ਰੰਗਾਈਆ। ਓਸੇ ਦਾ ਸ਼ਬਦ ਓਸੇ ਦੀ ਧੁਨਕਾਰੀ, ਓਸੇ ਦਾ ਗੀਤ ਢੋਲੇ ਸੋਹਲੇ ਰਿਹਾ ਗਾਈਆ। ਕਲਜੁਗ ਆ ਡਿਗਾ ਮੇਰੇ ਦਵਾਰੀ, ਦਰ ਆਇਆਂ ਦੀ ਲਾਜ ਰਖਣੀ ਇਹ ਮੇਰੇ ਸਾਹਿਬ ਨੇ ਮੇਰੇ ਅੰਦਰ ਇਕ ਵਸਤ ਟਿਕਾਈਆ। ਭਾਵੇਂ ਇਹ ਕੂੜਾ ਤੇ ਇਹਦੀ ਕਰਨੀ ਤੇ ਕਿਰਿਆ ਕੁੜਿਆਰੀ, ਕੁਟੰਬ ਇਹਦਾ ਬੁਰਾ ਨਜ਼ਰੀ ਆਈਆ। ਮੈਂ ਇਹਦੀਆਂ ਵੇਖਦਾ ਅੱਖੀਆਂ ਵਾਲੀ ਧਾਰੀ, ਜੋ ਧਰਨੀ ਤੇਰੇ ਉਤੇ ਟਿਕਾਈਆ। ਮੈਂ ਏਸੇ ਕਰ ਕੇ ਆਪਣੀ ਜੋਤ ਸ਼ਬਦ ਦੀ ਧਾਰ ਨਾਲ ਓਹਦੀ ਜੜ ਦੇਵਾਂਗਾ ਉਖਾੜੀ, ਲੋਕਮਾਤ ਰਹਿਣ ਨਾ ਪਾਈਆ। ਮੇਰਾ ਰੂਪ ਹੋਣਾ ਦਸ ਅਵਤਾਰੀ, ਨਾਨਕ ਤੋਂ ਅੰਗਦ ਅੰਗਦ ਤੋਂ ਅਮਰਦਾਸ ਤੇ ਰਾਮਦਾਸ ਤੇ ਗੁਰ ਅਰਜਨ ਦਾ ਲੇਖਾ ਇਹਦੇ ਨਾਲ ਜਿਸ ਨੇ ਕਰਨੀ ਤਿਆਰੀ, ਤ੍ਰੈਗੁਣ ਦਾ ਡੇਰਾ ਦੇਵੇ ਢਾਹੀਆ। ਜਿਸ ਨੇ ਤਤੀ ਲੋਹ ਉਤੇ ਬਹਿ ਕੇ ਖੇਲ ਵੇਖਣਾ ਓਸ ਮੁਰਾਰੀ, ਜੋ ਪਾਰਬ੍ਰਹਮ ਪਤਿਪਰਮੇਸ਼ਵਰ ਇਕੋ ਨਜ਼ਰੀ ਆਈਆ। ਫੇਰ ਮੇਰਾ ਖੜਗ ਖੰਡਾ ਖੜਕੇ ਵਿਚ ਸੰਸਾਰੀ, ਹਰਿਗੋਬਿੰਦ ਮੇਰਾ ਰੰਗ ਰੰਗਾਈਆ। ਹਰਿਰਾਏ ਓਹ ਸ਼ਬਦ ਧਾਰ ਕਰੇ ਜਿਸ ਦੀ ਖੇਲ ਸੰਸਾਰ ਤੋਂ ਬਾਹਰੀ, ਹਰਿਕਿਸ਼ਨ ਮੇਰਾ ਰੂਪ ਅਨੂਪ ਦਏ ਦਰਸਾਈਆ। ਗੁਰ ਤੇਗ਼ ਬਹਾਦਰ ਆਵੇ ਓਸ ਓਸ ਦੀ ਲਾਉਣ ਵਾਸਤੇ ਯਾਰੀ, ਜਿਹੜਾ ਯਰਾਨਾ ਆਦਿ ਤੋਂ ਅੰਤ ਅੰਤ ਤੋਂ ਆਦਿ ਤੁਟ ਕਦੇ ਨਾ ਜਾਈਆ। ਓਸੇ ਦਾ ਨੂਰ ਓਸੇ ਦਾ ਜ਼ਹੂਰ ਓਸੇ ਦਾ ਰੂਪ ਅਪਾਰ ਹੋਵੇ ਗੋਬਿੰਦ ਸੂਰਾ ਸਿੰਘ ਗੋਬਿੰਦ ਬਲਕਾਰੀ, ਬਲ ਆਪਣਾ ਆਪ ਪ੍ਰਗਟਾਈਆ। ਯਾਦ ਰਖੀਂ ਤੇਗ਼ ਬਹਾਦਰ ਦਾ ਸੀਸ ਧਰਨੀਏ ਜਿਸ ਵੇਲੇ ਤੇਰੇ ਉਤੇ ਡਿੱਗਾ, ਕਲਜੁਗ ਦੀ ਆਯੂ ਲੱਖਾਂ ਲੱਖਾਂ ਦੀ ਹੋ ਜਾਣੀ ਖ਼ੁਆਰੀ, ਖ਼ਾਕ ਖ਼ਾਕ ਖ਼ਾਕ ਵਿਚ ਮਿਲਾਈਆ। ਜਿਸ ਵੇਲੇ ਗੋਬਿੰਦ ਦੇ ਬੱਚਿਆਂ ਨੂੰ ਨੀਹਾਂ ਵਿਚ ਦਿਤਾ ਉਸਾਰੀ, ਤੇਰਾ ਲੇਖਾ ਸਾਰਾ ਦੇਣਾ ਚੁਕਾਈਆ। ਇਹ ਮੇਰਾ ਬੋਲ ਨਹੀਂ ਸ਼ਬਦ ਧੁਰ ਦਾ ਤੇ ਪੈਗ਼ਾਮ ਏਕੰਕਾਰੀ, ਸੰਦੇਸ਼ਾ ਨੂਰ ਅਲਾਹੀਆ। ਉਸ ਵੇਲੇ ਧਰਨੀ ਕੀਤੀ ਨਿਮਸਕਾਰੀ, ਨਿਉਂ ਨਿਉਂ ਲਾਗੀ ਪਾਈਆ। ਕਲਜੁਗ ਉਠ ਕੇ ਦੋਏ ਹੱਥ ਜੋੜ ਕੇ ਕਿਹਾ ਵਾਹ ਮੇਰੇ ਸਤਿਗੁਰ ਮੈਂ
ਤੇਰੇ ਉਤੋਂ ਬਲਿਹਾਰੀ, ਬਲਿਹਾਰ ਬਲਿਹਾਰ ਬਲਿਹਾਰ ਮੈਂ ਆਪਣਾ ਤੇਰੇ ਉਤੋਂ ਕਰਾਈਆ। ਫੇਰ ਸਤਿਗੁਰ ਨਾਨਕ ਨੇ ਸੰਦੇਸ਼ਾ ਦਿਤਾ ਓਹ ਕਲਜੁਗਾ ਮੂਰਖਾ ਮੁਗਧਾ ਜ਼ਰਾ ਨਿਗਾਹ ਮਾਰ ਔਹ ਵੇਖ ਮੇਰਾ ਗੋਬਿੰਦ ਸੁੱਤਾ ਵਿਚ ਉਜਾੜੀ, ਮਾਛੂਵਾੜੇ ਡੇਰਾ ਲਾਈਆ। ਓਸ ਵੇਲੇ ਓਹਦੇ ਚਰਨਾਂ ਵਿਚ ਜਾ ਕੇ ਕਰੀਂ ਨਿਮਸਕਾਰੀ, ਜੇ ਆਪਣਾ ਲੇਖਾ ਛੇਤੀ ਦੇਣਾ ਮੁਕਾਈਆ। ਓਸ ਵੇਲੇ ਸਾਰੀ ਸ੍ਰਿਸ਼ਟੀ ਦ੍ਰਿਸ਼ਟੀ ਹੋਣੀ ਦੁਰਾਚਾਰੀ ਵਿਭਚਾਰੀ, ਕਰਮ ਕਾਂਡ ਵਾਲਾ ਨਜ਼ਰ ਕੋਇ ਨਾ ਆਈਆ। ਕਲਜੁਗ ਨੇ ਆਪਣੀਆਂ ਭੁਜਾਂ ਬਿਨਾ ਕਿਸੇ ਸ਼ਰਤ ਤੋਂ ਬਿਨਾ ਧਰਨ ਦੇ ਉਤੇ ਪਸਾਰੀ, ਲੰਮਾ ਪੈ ਕੇ ਕੀਤੀ ਹਾਲ ਦੁਹਾਈਆ। ਮੈਂ ਕੰਗਾਲਾਂ ਦਾ ਕੰਗਾਲੀ, ਧਨ ਦੌਲਤ ਸਤਿ ਦੀ ਮੇਰੇ ਕੋਲ ਨਜ਼ਰ ਕੋਇ ਨਾ ਆਈਆ। ਪਰ ਸਤਿਗੁਰ ਨਾਨਕ ਮੈਂ ਤੇਰੀ ਕਿਰਪਾ ਨਾਲ ਸਤਿ ਧਰਮ ਦਾ ਫਲ ਕਿਸੇ ਰਹਿਣ ਨਹੀਂ ਦੇਣਾ ਕਾਇਆ ਪੰਜ ਤਤ ਦੀ ਡਾਲੀ, ਖ਼ਾਲੀ ਸਾਰੇ ਦੇਣੇ ਕਰਾਈਆ। ਬਿਨਾ ਗੋਬਿੰਦ ਤੋਂ ਗੋਬਿੰਦ ਦੀ ਧਾਰ ਸ਼ਬਦ ਸਤਿਗੁਰ ਤੋਂ ਕਿਸੇ ਦਾ ਰਹਿਣ ਨਹੀਂ ਦੇਣਾ ਕੋਈ ਸਵਾਲੀ, ਸਵਾਲ ਹੱਲ ਕਰਨ ਨਾ ਕੋਇ ਪਾਈਆ। ਜਿਸ ਵੇਲੇ ਠੀਕ ਰੈਣ ਮੇਰੀ ਅੰਧੇਰੀ ਹੋਈ ਕਾਲੀ, ਕਲਜੁਗ ਕਹੇ ਮੈਂ ਕਾਲਾ ਕੱਪੜ ਕਾਲਾ ਵੇਸ ਲੈਣਾ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਸੰਦੇਸ਼ਾ ਇਕ ਸੁਣਾਈਆ। ਸਤਿਗੁਰ ਨਾਨਕ ਕਿਹਾ ਕਲਜੁਗ ਔਹ ਮਾਛੂਵਾੜਾ ਵੇਖੀਂ ਛੇਤੀ ਮਾਰ ਝਾਤੀ, ਮੇਰਾ ਨੂਰ ਨਜ਼ਰੀ ਆਈਆ। ਜਿਸ ਦਾ ਬਾਹਰੋਂ ਤਨ ਦਿਸਣਾ ਖ਼ਾਕੀ, ਅੰਦਰ ਪੁਰਖ ਅਕਾਲਾ ਬੈਠਾ ਬੇਪ੍ਰਵਾਹੀਆ। ਓਹ ਤੇਰੀ ਖ਼ੁਸ਼ੀਆਂ ਵਾਲੀ ਹੋਵੇ ਰਾਤੀ, ਰੁਤੜੀ ਤੇਰੇ ਨਾਲ ਮਹਿਕਾਈਆ। ਐਹ ਮੇਰੇ ਹੁਕਮ ਦੀ ਓਸ ਦੇ ਚਰਨਾਂ ਵਿਚ ਭੇਟ ਕਰ ਦੇਣੀ ਪਾਤੀ, ਪਤਰਕਾ ਬਿਨਾ ਅੱਖਰਾਂ ਤੋਂ ਸਤਿਗੁਰ ਨਾਨਕ ਹੱਥ ਦਿਤੀ ਫੜਾਈਆ। ਛੇਤੀ ਪੰਧ ਮੁਕਣ ਵਾਲਾ ਤੇ ਮੁਕੇ ਤੇਰੀ ਵਾਟੀ, ਅਗਲਾ ਲੇਖਾ ਲੇਖੇ ਵਿਚੋਂ ਕਢਾਈਆ। ਬਿਨਾ ਗੋਬਿੰਦ ਤੋਂ ਤੇਰਾ ਹੋਰ ਬਣਨਾ ਨਹੀਂ ਕੋਈ ਸਾਥੀ, ਅਵਤਾਰ ਪੈਗ਼ੰਬਰ ਗੁਰ ਬਾਕੀ ਪਿਛਾ ਜਾਣ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਇਕ ਅਖਵਾਈਆ। ਕਲਜੁਗ ਕਹੇ ਨੀ ਧਰਨੀਏ ਵੇਖ ਮੇਰੇ ਸਤਿਗੁਰ ਨਾਨਕ ਦੀ ਸਲਾਹ, ਮਸ਼ਵਰਾ ਨਾਮ ਵਾਲਾ ਜਣਾਈਆ। ਤੇਰੇ ਉਤੋਂ ਮੇਰਾ ਪੰਧ ਰਿਹਾ ਮੁਕਾ, ਮੁਕੰਮਲ ਆਪਣਾ ਹੁਕਮ ਸੁਣਾਈਆ। ਤੂੰ ਮੇਰਾ ਬਣਨਾ ਗਵਾਹ, ਸ਼ਹਾਦਤ ਦੇਣੀ ਭੁਗਤਾਈਆ। ਜਿਸ ਵੇਲੇ ਗੋਬਿੰਦ ਮਾਛੂਵਾੜੇ ਸੁੱਤਾ ਆ, ਆਪਣਾ ਡੇਰਾ ਲਾਈਆ। ਮੈਂ ਓਸ ਵੇਲੇ ਜਾਵਾਂ ਨਾਲ ਚਾਅ, ਭੱਜਾਂ ਵਾਹੋ ਦਾਹੀਆ। ਪਹਿਲੋਂ ਜਾ ਕੇ ਹੌਲੀ ਜਿਹੀ ਸਤਿਨਾਮ ਦਾ ਮੰਤਰ ਦਿਤਾ ਸੁਣਾ, ਸਤਿ ਸਤਿ ਸਮਝਾਈਆ। ਝਟ ਸਤਿਗੁਰ ਨਾਨਕ ਕਿਹਾ ਕਲਜੁਗ ਇਕ ਹੋਰ ਗੱਲ ਯਾਦ ਰਖ, ਕਮਲਿਆ ਤੇਰੇ ਹਿਰਦੇ ਵਿਚ ਦਿਆਂ ਵਸਾਈਆ। ਸਤਿਨਾਮ ਤੋਂ ਬਾਦ ਵਾਹਿਗੁਰੂ ਦੀ ਫ਼ਤਿਹ ਦਾ ਡੰਕਾ ਦਈਂ ਵਜਾ, ਬਿਨਾ ਵਾਹਿਗੁਰੂ ਦੀ ਫ਼ਤਿਹ ਤੋਂ ਗੋਬਿਦ ਤੇਰੀ ਆਸ ਨਾ ਪੂਰ ਕਰਾਈਆ। ਝਟ ਕਲਜੁਗ ਨੇ ਸੀਸ ਲਿਆ ਨਿਵਾ, ਕੰਨ ਫੜ ਕੇ ਮੱਥਾ ਰਗੜ ਕੇ ਚਰਨਾਂ ਉਤੇ ਟਿਕਾਈਆ। ਸਤਿਗੁਰ ਨਾਨਕ ਤੇਰਾ ਰੂਪ ਗੋਬਿੰਦ ਵਾਹਵਾ ਵਾਹਵਾ ਵਾਹਵਾ, ਵਾਹਵਾ ਓਸੇ ਦੀ ਬੇਪ੍ਰਵਾਹੀਆ। ਮੈਂ ਓਸ ਨੂੰ ਮੰਨਾਂਗਾ ਪਰਮਾਤਮਾ ਓਸੇ ਨੂੰ ਮੰਨਾਂਗਾ ਖ਼ੁਦਾ, ਜੋ ਖ਼ੁਦ ਮਾਲਕ ਹੋ ਕੇ ਮੈਨੂੰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਧਰਨੀ ਕਹੇ ਵੇਖ ਕਲਜੁਗ ਵੇ ਵੀਰਾ, ਭੱਜੀ ਚਾਰੋਂ ਕੁੰਟ, ਉੱਤਰ ਪੂਰਬ ਪੱਛਮ ਦੱਖਣ ਵਾਹੋ
ਦਾਹੀਆ। ਤੈਨੂੰ ਬਚਨ ਹੁਕਮ ਮਿਲ ਗਿਆ ਧੁਰ ਦਾ ਹੀਰਾ, ਅਨਮੁਲੜਾ ਨਾਨਕ ਸਤਿਗੁਰ ਦਿਤਾ ਵਰਤਾਈਆ। ਮੇਰੇ ਉਤੇ ਕਦੇ ਕਿਸੇ ਦੀ ਰਹੀ ਨਹੀਂ ਮਿਲਖ ਜਗੀਰਾ, ਕੋਟਨ ਕੋਟ ਜੁਗ ਬੀਤੇ ਵਾਹੋ ਦਾਹੀਆ। ਮੇਰਾ ਮਾਲਕ ਇਕੋ ਪੀਰਨ ਪੀਰਾ, ਜਿਸ ਨੂੰ ਬੇਐਬ ਕਹੇ ਖ਼ਲਕ ਖ਼ੁਦਾਈਆ। ਜੋ ਅੰਤਮ ਤੇਰੀ ਮੇਰੀ ਦੋਹਾਂ ਦੀ ਕਟੇ ਭੀੜਾ, ਅਗਲਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਭੁਗਤਾਈਆ। ਕਲਜੁਗ ਫੇਰ ਸਤਿਗੁਰ ਨਾਨਕ ਦੇ ਚਰਨਾਂ ਦੀ ਲਾਈ ਧੂੜੀ, ਖ਼ਾਕ ਮਸਤਕ ਨਾਲ ਰਮਾਈਆ। ਕਿਹਾ ਮੈਂ ਤੇਰਾ ਸੇਵਕ ਮੂਰਖ ਮੂੜ੍ਹੀ, ਜਗਤ ਬੁੱਧੀ ਨਾ ਕੋਇ ਚਤੁਰਾਈਆ। ਮੇਰੀ ਆਸ਼ਾ ਮਨਸ਼ਾ ਮੇਰੇ ਸਮੇਂ ਵਿਚ ਕੂੜੀ, ਕੂੜ ਕਿਰਿਆ ਮੈਂ ਸਭ ਦੇ ਨਾਲ ਕਰਨੀ ਕੁੜਮਾਈਆ। ਹਰ ਘਟ ਦੇ ਅੰਦਰ ਤੂੰ ਨਾਮ ਧਰਨਾ ਤੇ ਮੈਂ ਧਰਨੀ ਹੰਕਾਰ ਗ਼ਰੂਰੀ, ਹਉਮੇ ਵਿਚ ਰਲਾਈਆ। ਪਰ ਮੇਰਾ ਬਚਨ ਸਤਿਗੁਰ ਭੁਲਣਾ ਨਹੀਂ ਜ਼ਰੂਰੀ, ਜ਼ਰੂਰਤ ਤੇਰੇ ਅਗੇ ਟਿਕਾਈਆ। ਮੈਂ ਕਲਜੁਗ ਜੀਵਾਂ ਨੂੰ ਨਾਲੇ ਭੁਲਾਉਂਦਾ ਜਾਵਾਂ ਤੇ ਨਾਲੇ ਤੇਰਾ ਨਾਮ ਸੁਣਾਉਂਦਾ ਜਾਵਾਂ ਨਾਨਕ ਦੀ ਕਰੋ ਮਸ਼ਹੂਰੀ, ਮਸ਼ਵਰੇ ਮਨ ਦੇ ਲਾਲ ਬਣਾਈਆ। ਪਰ ਸਤਿਗੁਰ ਨਾਨਕ ਕਿਹਾ ਕਲਜੁਗ ਇਹ ਤੈਨੂੰ ਨਹੀਂ ਕੋਈ ਮਜਬੂਰੀ, ਮੈਂ ਸਭ ਕੁਝ ਆਪੇ ਦਿਆਂ ਵਖਾਈਆ। ਝਟ ਕਲਜੁਗ ਕਿਹਾ ਸਤਿਗੁਰ ਨਾਨਕ ਤੂੰ ਮੈਨੂੰ ਚਾੜ੍ਹੀ ਰੰਗਣ ਗੂੜ੍ਹੀ, ਅਨੰਤ ਰੂਪ ਦਿਤਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਕਲਜੁਗ ਕਹੇ ਸਤਿਗੁਰ ਨਾਨਕ ਮੈਂ ਚਾਰੋਂ ਕੁੰਟ ਸੇਵ ਕਮਾਵਾਂਗਾ। ਤੂੰ ਵੱਡਾ ਦੇਵੀ ਦੇਵ, ਤੇਰਾ ਨਾਮ ਵਡਿਆਵਾਂਗਾ। ਫੇਰ ਖੇਲ ਦੱਸਾਂ ਅਲੱਖ ਅਭੇਵ, ਅਗੰਮ ਅਗੋਚਰ ਇਕ ਸਮਝਾਵਾਂਗਾ। ਜੋ ਵਸੇ ਨਿਹਚਲ ਧਾਮ ਨਿਹਕੇਵ, ਅਟੱਲ ਉਸੇ ਦਾ ਰੂਪ ਵਖਾਵਾਂਗਾ। ਪਰ ਕਿਸੇ ਦੇ ਅੰਦਰ ਮੈਂ ਸਾਚਾ ਨਾਮ ਵਸਣ ਨਹੀਂ ਦੇਣਾ ਮੇਵ, ਹੰ ਬ੍ਰਹਮ ਆਪਣੇ ਰੰਗ ਰੰਗਾਵਾਂਗਾ। ਬੇਸ਼ਕ ਸਾਰੀ ਸ੍ਰਿਸ਼ਟੀ ਕਿਤਨੀ ਗਾਏ ਰਸਨਾ ਜਿਹਵ, ਸਿਫ਼ਤਾਂ ਵਿਚ ਸਿਫ਼ਤੀ ਢੋਲੇ ਜਗਤ ਸਲਾਹਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਚੁਕਾਵਾਂਗਾ। ਕਲਜੁਗ ਕਿਹਾ ਸਤਿਗੁਰ ਨਾਨਕ ਤੈਨੂੰ ਗਾਉਣਾ ਸਭ ਨੇ ਰਸਨਾ, ਸਤਿਨਾਮ ਸਤਿਨਾਮ ਸਤਿਨਾਮ ਸੁਣਾਈਆ। ਪਰ ਮੈਂ ਤੇਰੀ ਕਿਰਪਾ ਨਾਲ ਓਨ੍ਹਾਂ ਦੇ ਅੰਦਰ ਵਸਣਾ, ਸਾਢੇ ਤਿੰਨ ਹੱਥ ਮੰਦਰ ਡੇਰਾ ਲਾਈਆ। ਆਪਣਾ ਤੀਰ ਅਣਿਯਾਲਾ ਕਸਣਾ, ਨੌਆਂ ਦਾਰਿਆਂ ਦਵਾਰਿਆਂ ਵਿਚ ਦੇਣਾ ਚਲਾਈਆ। ਫੇਰ ਮੈਂ ਖ਼ੁਸ਼ੀਆਂ ਦੇ ਵਿਚ ਹੱਸਣਾ, ਦੋ ਹੱਥਾਂ ਤਾੜੀ ਦੇਣੀ ਲਾਈਆ। ਓਸ ਵੇਲੇ ਸ੍ਰਿਸ਼ਟੀ ਦੀ ਦ੍ਰਿਸ਼ਟੀ ਨੇ ਸਚ ਪਿਆਰ ਦਾ ਪਿਆਰ ਛਡਣਾ, ਜਗਤ ਪਿਆਰ ਵਿਚ ਭੱਜੇ ਵਾਹੋ ਦਾਹੀਆ। ਰਸਨਾ ਦੇ ਰਸ ਨਾਲ ਲਡਾਵਨਾ ਲੱਡਣਾ, ਆਤਮ ਰਸ ਹੱਥ ਕਿਸੇ ਨਾ ਆਈਆ। ਭਾਵੇਂ ਓਹ ਕਿਸੇ ਮਹੱਲ ਵਸਣ, ਕਿਸੇ ਘਰ ਵਸਣ, ਤੇ ਭਾਵੇਂ ਵਸਣ ਵਿਚ ਪਬਣਾ, ਪਬਲਕ ਪਲਕ ਦੇ ਵਿਚ ਆਪਣਾ ਰੰਗ ਰੰਗਾਈਆ। ਪਰ ਓਨ੍ਹਾਂ ਦਾ ਤਨ ਵਜੂਦ ਬਿਨਾ ਤੇਰੇ ਪਿਆਰ ਤੋਂ ਮੱਚਣਾ, ਤ੍ਰੈਗੁਣ ਅਗਨੀ ਅੱਗ ਨਾ ਕੋਇ ਬੁਝਾਈਆ। ਮਨੂਆ ਦਹਿ ਦਿਸ਼ਾ ਉਠ ਉਠ ਨੱਚਣਾ, ਜਗਤ ਤ੍ਰਿਸ਼ਨਾ ਨਾ ਕੋਇ ਗਵਾਈਆ। ਕੋਟਾਂ ਵਿਚੋਂ ਤੇਰਾ ਗੁਰਮੁਖ ਪ੍ਰੇਮੀ ਜਿਸ ਨੂੰ ਖ਼ੁਸ਼ੀਆਂ ਦੇ ਰੰਗ ਰੱਤਣਾ, ਆਤਮ ਰਸ ਜਾਮ ਦੇਣਾ ਪਿਆਈਆ। ਤੇਰੀ ਨਾਮ ਖ਼ੁਮਾਰੀ ਉਹਦਾ ਇਕੋ ਮਧ ਪਿਆਲਾ ਮੁਖ ਤੋਂ ਬਿਨਾ ਲੱਗਣਾ, ਜਿਸ ਦਾ ਰਸ ਰਸਨਾ ਜਿਹਵਾ ਸਮਝ ਸਕੇ ਨਾ ਰਾਈਆ। ਫੇਰ ਮੈਂ ਝਟ ਮਾਛੂਵਾੜੇ ਨੂੰ ਭੱਜਣਾ, ਮੈਨੂੰ ਓਹ ਵੇਲਾ ਵਕਤ ਦੇ ਦ੍ਰਿੜਾਈਆ।
ਮੈਂ ਉਸ ਗੋਬਿੰਦ ਨੂੰ ਲੱਭਣਾ, ਜਿਸ ਨੂੰ ਪੁਰਖ ਅਕਾਲ ਆਪਣਾ ਸੁਤ ਲੈਣਾ ਬਣਾਈਆ। ਜਿਸ ਨੇ ਪੁਰੀ ਅਨੰਦ ਨੂੰ ਛਡਣਾ, ਅਨੰਦ ਗੁਰਸਿਖਾਂ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਕਲਜੁਗ ਕਹੇ ਧਰਨੀ ਸੁਣ ਲੈ ਹੁਕਮ ਸੰਦੇਸਾ, ਸ਼ਹਿਨਸ਼ਾਹ ਕੀ ਜਣਾਈਆ। ਜਿਹੜਾ ਰਹੇ ਆਦਿ ਜੁਗਾਦਿ ਹਮੇਸ਼ਾ, ਜੁਗ ਚੌਕੜੀ ਵੇਖ ਵਖਾਈਆ। ਓਸ ਦਾ ਰੂਪ ਅਨੂਪ ਸਤਿਗੁਰ ਨਾਨਕ ਜਿਸ ਦੀ ਬਾਹਰੋਂ ਲੱਭੇ ਕਿਸੇ ਨਾ ਰੇਖਾ, ਅਨੁਭਵ ਦ੍ਰਿਸ਼ਟੀ ਬਿਨਾ ਨਜ਼ਰ ਕਿਸੇ ਨਾ ਆਈਆ। ਉਸ ਦਾ ਦਸਵਾਂ ਜਾਮਾ ਮੈਨੂੰ ਰੂਪ ਨਜ਼ਰ ਆਇਆ ਜਿਸ ਦਾ ਨਾਂ ਹੋਣਾ ਦਸ ਦਸਮੇਸ਼ਾ, ਦਹਿ ਦਿਸ਼ਾ ਜਿਸ ਦੀ ਵੱਜਣੀ ਵਧਾਈਆ। ਓਸ ਨੇ ਧਾਰ ਚਲਾਉਣੀ ਮੁੱਛ ਦਾਹੜੀ ਤੇ ਕੇਸਾ, ਕੇਸਗੜ੍ਹ ਦਏ ਵਡਿਆਈਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਸਭ ਦਾ ਇਕੋ ਜਿਹਾ ਲੇਖਾ, ਊਚ ਨੀਚ ਜ਼ਾਤ ਪਾਤ ਨਾ ਕੋਇ ਰਖਾਈਆ। ਓਸ ਦੇ ਅਗੇ ਮੇਰਾ ਚਲਣਾ ਨਹੀਂ ਕੋਈ ਪੇਚਾ, ਮੈਂ ਬਲਹੀਣ ਹੋ ਕੇ ਦਿਆਂ ਦੁਹਾਈਆ। ਮੈਨੂੰ ਫੇਰ ਯਾਦ ਆਉਂਦੀ ਜਿਹੜੀ ਅਰਜਨ ਨੇ ਸੀਸ ਪਵਾਉਣੀ ਰੇਤਾ, ਤਤੀ ਲੋਹ ਮੇਰਾ ਤਨ ਦਏ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ ਸਚ ਦਾ ਹੁਕਮ ਹੁਕਮ ਵਿਚੋਂ ਬਦਲਾਈਆ। ਧਰਨੀ ਕਹੇ ਕਲਜੁਗ ਵੇਖੀਂ ਬਣੀ ਨਾ ਕਲਕਾਤੀ, ਆਪਣਾ ਰੂਪ ਬਦਲਾਈਆ। ਤੇਰੀ ਓਸ ਪੁਰਖ ਅਕਾਲ ਦੇ ਹੱਥ ਹਯਾਤੀ, ਜਿਹੜਾ ਸਭ ਦਾ ਪਿਤਾ ਮਾਈਆ। ਜਿਸ ਨੇ ਤੈਨੂੰ ਦਵਾਈ ਨਾਨਕ ਕੋਲੋਂ ਦਾਤੀ, ਅਮੋਲਕ ਅਗੰਮ ਦਿਤੀ ਵਰਤਾਈਆ। ਜ਼ਰਾ ਓਸ ਦੇ ਚਰਨਾਂ ਵੱਲ ਝਾਕੀਂ, ਜਿਸ ਦਾ ਚਰਨ ਰੂਪ ਰੇਖ ਤੋਂ ਬਿਨਾ ਸੋਭਾ ਪਾਈਆ। ਓਸ ਦੇ ਅਗੇ ਨਹੀਂ ਕੋਈ ਆਕੀ, ਸਿਰ ਸਕੇ ਨਾ ਕੋਇ ਉਠਾਈਆ। ਆਹ ਵੇਖ ਮੇਰੇ ਉਤੇ ਵਿਸ਼ਨ ਬ੍ਰਹਮੇ ਸ਼ਿਵ ਨੂੰ ਆਦਿ ਤੋਂ ਦਿਤੀ ਜਿਸ ਨੇ ਪਾਤੀ, ਪੱਤਰਕਾ ਦਿਤੀ ਫੜਾਈਆ। ਤੁਹਾਡਾ ਲੇਖਾ ਨਾਲ ਲੱਖ ਚੁਰਾਸੀ, ਚਾਰੇ ਖਾਣੀਆਂ ਵੰਡ ਵੰਡਾਈਆ। ਚਾਰੇ ਬਾਣੀਆਂ ਮੇਰੀ ਹੋਣੀ ਸਾਖੀ, ਸ਼ਬਦੀ ਸ਼ਬਦ ਸ਼ਬਦ ਸ਼ਨਵਾਈਆ। ਤੇਈ ਅਵਤਾਰਾਂ ਰੂਪ ਧਰਾ ਬਹੁਭਾਤੀ, ਪੈਗ਼ੰਬਰ ਆਪਣੀ ਖੇਲ ਖਿਲਾਈਆ। ਨਾਨਕ ਨੂਰ ਹੋਵੇ ਅਬਿਨਾਸ਼ੀ, ਗੋਬਿੰਦ ਵਿਚ ਸਮਾਈਆ। ਗੋਬਿੰਦ ਜੋਤ ਹੋਵੇ ਪ੍ਰਕਾਸ਼ੀ, ਦੋ ਜਹਾਨਾਂ ਡਗਮਗਾਈਆ। ਮਾਛੂਵਾੜਾ ਜਿਸ ਦੀ ਰਖੇ ਆਸੀ, ਸਪਤਸ ਰਿਖੀ ਨਿਸ਼ਾਨਾ ਗਏ ਲਗਾਈਆ। ਬਾਲਮੀਕ ਨੇ ਓਥੇ ਗਾਈ ਸੀ ਗਾਥੀ, ਢੋਲੇ ਰਾਮ ਵਾਲੇ ਸੁਣਾਈਆ। ਬਾਵਨ ਨੇ ਰਾਜੇ ਬਲ ਨੂੰ ਕਿਹਾ ਸੀ ਔਹ ਵੇਖ ਕਲਜੁਗ ਦਾ ਅੰਤਮ ਸਾਥੀ, ਜੋਧਾ ਸੂਰਬੀਰ ਵਡ ਵਡਿਆਈਆ। ਜਿਸ ਨੇ ਏਥੇ ਆਉਣਾ ਹੱਥ ਮਾਰ ਕੇ ਉਪਰ ਛਾਤੀ, ਛਤਰਧਾਰੀ ਨਜ਼ਰ ਕੋਇ ਨਾ ਆਈਆ। ਓਸ ਵੇਲੇ ਨਾ ਕੋਈ ਕੁਟੰਬ ਹੋਵੇ ਨਾ ਕੋਈ ਸੱਜਣ ਸਾਥੀ, ਬੰਸ ਸਰਬੰਸ ਸਾਰਾ ਪ੍ਰਭ ਦੀ ਭੇਟ ਕਰਾਈਆ। ਓਹ ਬੜੀ ਸੁਹੰਜਣੀ ਹੋਣੀ ਰਾਤੀ, ਯਾਰੜਾ ਸਥਰ ਸੇਜ ਲਏ ਹੰਢਾਈਆ। ਨਾਲੇ ਖ਼ੁਸ਼ੀਆਂ ਵਿਚ ਕਰੇ ਗਾਥੀ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਕਲਜੁਗ ਤੂੰ ਵੀ ਓਸ ਵੇਲੇ ਨੂੰ ਵਾਚੀਂ, ਵਾਚਕ ਹੋ ਕੇ ਆਪਣਾ ਲਹਿਣਾ ਲੈਣਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਮਾਲਕ ਧੁਰ ਦੀ ਖੇਲ ਆਪਣੇ ਹੱਥ ਰਖਾਈਆ। ਧਰਨੀ ਕਹੇ ਮੇਰੇ ਸੁਣ ਕੇ ਕੰਨ ਹੋ ਗਏ ਬੰਦ, ਮੈਂ ਮੂੰਹ ਦੇ ਭਾਰ ਆਪਣਾ ਆਪ ਟਿਕਾਈਆ। ਮੈਂ ਇਸ਼ਾਰਾ ਦਿਤਾ ਵੇ ਸੁਣ ਲੈ ਤਾਰਾ ਚੰਦ, ਚੌਧਵੀਂ ਚੰਦ ਵਾਲਿਆ ਤੈਨੂੰ ਦਿਆਂ ਜਣਾਈਆ। ਔਹ ਵੇਖ ਜਿਹੜਾ ਮੁਹੰਮਦ ਚੌਦਾਂ ਸਦੀਆਂ ਸ਼ਰਅ ਨੂੰ ਗਿਆ ਕਰ ਕੇ ਬੰਦ,
ਪਰਵਰਦਿਗਾਰ ਅਗੇ ਵਾਸਤਾ ਪਾਈਆ। ਅੰਤਮ ਤੁਹਾਡਾ ਵੀ ਲੇਖਾ ਹੋਣਾ ਖੰਡ ਖੰਡ ਖੰਡ, ਖੰਡਾ ਗੋਬਿੰਦ ਵਾਲਾ ਦਏ ਗਵਾਹੀਆ। ਜਿਸ ਦੀ ਆਸ਼ਾ ਰਖ ਕੇ ਗਈ ਅਸ਼ਟਭੁਜ ਜਿਸ ਨਾਮ ਜਣਾਇਆ ਚੰਡ ਪ੍ਰਚੰਡ, ਪ੍ਰਚੰਡਕਾ ਆਪਣੀ ਧਾਰ ਬਣਾਈਆ। ਜਿਹੜੀ ਸਾਰੀ ਧਰਤੀ ਦੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦੀਨਾਂ ਮਜ਼੍ਹਬਾਂ ਵਿਚ ਹੁੰਦੀ ਰਹੀ ਵੰਡ, ਹਿੱਸੇ ਮਨੁੱਸ਼ਾਂ ਵਾਲੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਚੁਕਾਈਆ। ਕਲਜੁਗ ਕਿਹਾ ਮੈਨੂੰ ਇਕ ਹੋਰ ਆ ਗਈ ਖ਼ਬਰ, ਪਤਾ ਨਹੀਂ ਬੇਖ਼ਬਰ ਦਿਤੀ ਸੁਣਾਈਆ। ਮੇਰਾ ਅੰਦਰੋਂ ਟੁੱਟ ਗਿਆ ਸਬਰ, ਧੀਰ ਰਹੀ ਨਾ ਰਾਈਆ। ਮੈਨੂੰ ਐਂਹ ਦਿਸਦਾ ਗੋਬਿੰਦ ਬੜਾ ਜਬਰ, ਜਾਬਰ ਨੂਰ ਅਲਾਹੀਆ। ਜਿਸ ਨੇ ਕਦੀ ਪੈਣਾ ਨਹੀਂ ਮੜ੍ਹੀ ਗੋਰ ਕਬਰ, ਕਬਰਾਂ ਤੋਂ ਬਾਹਰ ਡੇਰਾ ਲਾਈਆ। ਓਹਦਾ ਲੇਖਾ ਦਿਸੇ ਉਤੇ ਅੰਬਰ, ਨੂਰ ਨੁਰਾਨਾ ਨੂਰ ਡਗਮਗਾਈਆ। ਓਹ ਸਰਬ ਕਲਾ ਭਰਤੰਬਰ, ਭਰਪੂਰ ਰਿਹਾ ਸਰਬ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਝਟ ਕਲਜੁਗ ਕਹੇ ਮੈਨੂੰ ਇਕ ਹੋਰ ਵੱਜ ਗਿਆ ਧੱਕਾ, ਪਤਾ ਨਹੀਂ ਨਾਨਕ ਨੇ ਕਿਧਰੋਂ ਦਿਤਾ ਲਗਾਈਆ। ਮੈਂ ਚਾਰੋਂ ਕੁੰਟ ਕਰਦਾ ਪਤਾ, ਪਤਿਪਰਮੇਸ਼ਵਰ ਕਿਧਰੋਂ ਹੁਕਮ ਸੁਣਾਈਆ। ਫੇਰ ਮੈਂ ਮਲਣ ਲੱਗਾ ਅੱਖਾਂ, ਨੈਣਾਂ ਨੀਰ ਵਹਾਈਆ। ਝਟ ਨਜ਼ਰ ਆਇਆ ਔਹ ਵੇਖ ਲੇਖਾ ਮੁਕਦਾ ਮਦੀਨਾ ਮੱਕਾ, ਕਾਅਬਿਆਂ ਪਏ ਦੁਹਾਈਆ। ਈਸਾ ਦਾ ਲੇਖਾ ਰਹਿਣਾ ਨਹੀਂ ਬੂਰਾ ਕੱਕਾ, ਕੂੜ ਕੁੜਿਆਰਾ ਡੇਰਾ ਢਾਹੀਆ। ਮੂਸਾ ਫਿਰੇ ਨੱਠਾ, ਸਦੀ ਵੀਹਵੀਂ ਰਾਹ ਤਕਾਈਆ। ਸਦੀ ਚੌਧਵੀਂ ਕਹੇ ਮੇਰਾ ਇਕੋ ਦੇ ਨਾਲ ਮਤਾ, ਜੋ ਮਤ ਮਤਾਂਦਰ ਡੇਰਾ ਢਾਹੀਆ। ਝਟ ਗੋਬਿੰਦ ਦਾ ਦਿਸੇ ਰੂਪ ਅਨੂਪ ਜਿਸ ਦੇ ਵਿਚ ਅਗੰਮੀ ਸਤਾ, ਜੋਤੀ ਜੋਤ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਖੇਲ ਆਪ ਵਖਾਈਆ। ਕਲਜੁਗ ਕਹੇ ਮੈਨੂੰ ਹੋਰ ਹੋ ਗਿਆ ਇਸ਼ਾਰਾ, ਮੇਰੇ ਅੰਦਰ ਦਿਤਾ ਦ੍ਰਿੜਾਈਆ। ਕਲਜੁਗਾ ਔਹ ਵੇਖ ਤੇਰਾ ਕਿਨਾਰਾ, ਨਈਆ ਡੋਲੇ ਥਾਉਂ ਥਾਈਂਆ। ਜਿਸ ਵੇਲੇ ਗੋਬਿੰਦ ਨੇ ਗੁਰੂ ਗ੍ਰੰਥ ਸਾਹਿਬ ਲਿਖਿਆ ਦੁਬਾਰਾ, ਇਕ ਕੰਨਾ ਵਿਚ ਦੇਣਾ ਲਗਾਈਆ। ਓਸ ਨੇ ਲੇਖਾ ਮੁਕਾ ਵਖਾ ਦੇਣਾ ਚਾਰ ਯਾਰਾ, ਮੁਹੰਮਦ ਦੀ ਸਫਾ ਦਏ ਉਲਟਾਈਆ। ਈਸਾ ਮੂਸਾ ਸੁੱਟੇ ਮੂੰਹ ਦੇ ਭਾਰਾ, ਸਿਰ ਸਕੇ ਨਾ ਕੋਇ ਉਠਾਈਆ। ਤੇਰਾ ਮਿਟੇ ਅੰਧ ਅੰਧਿਆਰਾ, ਲੋਕਮਾਤ ਰਹਿਣ ਨਾ ਪਾਈਆ। ਫੇਰ ਉਸ ਦਾ ਰੂਪ ਹੋਣਾ ਅਗੰਮ ਅਪਾਰਾ, ਤਤਾਂ ਤੋਂ ਬਾਹਰ ਖੇਲ ਖਿਲਾਈਆ। ਸ਼ਬਦੀ ਸ਼ਬਦ ਹੋਏ ਜੋਤ ਜੋਤ ਦੀ ਧਾਰਾ, ਧਰਨੀ ਧਰਤ ਧਵਲ ਉਤੇ ਆਪਣਾ ਰੰਗ ਰੰਗਾਈਆ। ਇਕੋ ਹੁਕਮ ਦੇਵੇ ਸੱਚੀ ਸਰਕਾਰਾ, ਸ਼ਾਹ ਸੁਲਤਾਨਾ ਆਪ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਇਕ ਸੁਣਾਈਆ। ਕਲਜੁਗ ਕਹੇ ਮੈਂ ਵੇਖਣਾ ਜ਼ਰੂਰ ਕਲਗੀਧਰ, ਜਗਦੀਸ਼ ਜਿਸ ਨੂੰ ਦਏ ਵਡਿਆਈਆ। ਜਿਸ ਦੇ ਕੋਲੋਂ ਮੈਨੂੰ ਮਿਲਣਾ ਵਰ, ਮੇਰੀ ਝੋਲੀ ਦੇਣੀ ਭਰਾਈਆ। ਮੇਰੀ ਕੂੜੀ ਉਖੜਨੀ ਜੜ, ਲੋਕਮਾਤ ਰਹਿਣ ਨਾ ਪਾਈਆ। ਮੈਂ ਕੂੜ ਕੁੜਿਆਰ ਦੀ ਅਗਨੀ ਜਾਵਾਂ ਸੜ, ਹਵਨ ਸਚ ਨਾ ਕੋਇ ਕਰਾਈਆ। ਮੇਰਾ ਸੀਸ ਰਹੇ ਨਾ ਧੜ, ਤਨ ਵਜੂਦ ਨਾ ਕੋਇ ਵਡਿਆਈਆ। ਮੈਂ ਜੀਉਂਦਾ ਜਾਵਾਂ ਮਰ, ਮਰ ਜੀਵਤ ਆਪਣਾ ਆਪ ਬਦਲਾਈਆ। ਮੈਂ ਜ਼ਰੂਰ ਓਸ ਸਾਹਿਬ ਦਾ ਵੇਖਣਾ ਘਰ, ਜਿਸ ਘਰ ਵਿਚੋਂ ਗੋਬਿੰਦ ਨੂੰ ਮਿਲੇ ਵਡਿਆਈਆ।
ਕੀ ਓਹ ਰੂਪ ਨਰਾਇਣ ਨਰ, ਕੀ ਕਰਤਾ ਧੁਰਦਰਗਾਹੀਆ। ਕੀ ਪਰਵਰਦਿਗਾਰ ਸੱਚਾ ਯਾਰ, ਯਰਾਨਾ ਸਭ ਦੇ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭੇਵ ਅਭੇਦਾ ਦਏ ਖੁਲਾਈਆ। ਕਲਜੁਗ ਕਹੇ ਮੈਂ ਗੋਬਿੰਦ ਦੇ ਚਰਨ ਦਵਾਰੇ ਪੁੱਜਾ, ਮਾਛੂਵਾੜਾ ਸੇਜ ਸੁਹਾਈਆ। ਮੈਂ ਆਪਣਾ ਭੇਵ ਰਖ ਕੇ ਗੁੱਝਾ, ਦੂਰੋਂ ਸੀਸ ਦਿਤਾ ਨਿਵਾਈਆ। ਨਾਲੇ ਆਪਣਾ ਨੈਣ ਕਰ ਕੇ ਊਂਧਾ, ਅੱਖ ਲਈ ਸ਼ਰਮਾਈਆ। ਝਟ ਗੋਬਿੰਦ ਹੱਸ ਕੇ ਕਿਹਾ ਆਹ ਵੇਖ ਨਾਨਕ ਸਤਿਗੁਰ ਮੇਰੇ ਅੰਦਰ ਵੜ ਕੇ ਕੂੰਦਾ, ਦੂਜਾ ਨਜ਼ਰ ਕੋਇ ਨਾ ਆਈਆ। ਜਿਸ ਦਾ ਲੇਖਾ ਰੂਹ ਬੁਤ ਬੁਤ ਰੂਹ ਦਾ, ਰੂਹ ਬੁਤ ਤੋਂ ਬਾਹਰ ਨੂਰ ਜੋਤ ਵਿਚ ਸਮਾਈਆ। ਇਹੋ ਲਖ਼ਸ਼ ਇਹੋ ਲੱਛਣ ਪੂਰੇ ਸਤਿਗੁਰ ਦਾ, ਜੋ ਸ਼ਬਦ ਸ਼ਬਦ ਸ਼ਬਦੀ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪ੍ਰਵਾਹੀਆ। ਕਲਜੁਗ ਕਹੇ ਮੈਂ ਅੱਖਾਂ ਝਟ ਲਈਆਂ ਮੀਚ, ਹੱਥ ਸਿਰ ਉਤੇ ਟਿਕਾਈਆ। ਮੈਂ ਗਾਇਆ ਗੋਬਿੰਦ ਮਾਹੀ ਦਾ ਗੀਤ, ਗੋਬਿੰਦ ਤੇਰੀ ਬੇਪ੍ਰਵਾਹੀਆ। ਤੂੰ ਦੱਸ ਤੈਨੂੰ ਮੰਦਰ ਚੰਗਾ ਕਿ ਮਸੀਤ, ਕਿ ਕਾਅਬਿਆਂ ਖ਼ੁਸ਼ੀ ਬਣਾਈਆ। ਊਚ ਚੰਗਾ ਕਿ ਨੀਚ, ਸ਼ਤਰੀ ਬ੍ਰਾਹਮਣ ਸ਼ੂਦਰ ਵੈਸ਼ ਕਿਸ ਨੂੰ ਗਲੇ ਲਗਾਈਆ। ਝਟ ਗੋਬਿੰਦ ਨੇ ਕਿਹਾ ਕਲਜੁਗ ਐਸ ਧਰਨੀ ਨੂੰ ਕਹੋ ਮੇਰੇ ਸਤਿਗੁਰ ਨਾਨਕ ਦੀ ਕਰੇ ਤਸਦੀਕ, ਸ਼ਹਾਦਤ ਦੇਵੇ ਪਾਈਆ। ਮੇਰਾ ਕਿਸੇ ਦਾ ਨਾ ਕੋਈ ਸ਼ਰੀਕਾ ਤੇ ਨਾ ਕੋਈ ਸ਼ਰੀਕ, ਲਾਸ਼ਰੀਕ ਮੇਰਾ ਰੂਪ ਦਿਤਾ ਬਣਾਈਆ। ਮੈਂ ਤ੍ਰੈਗੁਣ ਤੋਂ ਅਤੀਤ, ਤ੍ਰੈਭਵਣ ਦਾ ਮਾਲਕ ਮੇਰਾ ਖੇਲ ਰਿਹਾ ਖਿਲਾਈਆ। ਮੈਂ ਵਸਿਆ ਬੇਸ਼ਕ ਪੰਜਾਂ ਤਤਾਂ ਵਿਚ ਠੀਕ, ਪਰ ਠਾਕਰ ਦਾ ਰੂਪ ਮੇਰੇ ਨਾਲ ਇਕੋ ਨੂਰ ਬੈਠਾ ਬਣਾਈਆ। ਮੈਂ ਸਭ ਨੂੰ ਵੇਖਾਂ ਹਸਤ ਕੀਟ, ਹਸਤ ਕੀਟ ਇਕੋ ਰੰਗ ਰੰਗਾਈਆ। ਆਹ ਲੈ ਹੋਰ ਤੈਨੂੰ ਦੱਸਾਂ ਹੁਕਮ ਇਕ ਅਨਡੀਠ, ਕੀ ਅਨਡਿੱਠੜੀ ਕਾਰ ਕਮਾਈਆ। ਮੇਰਾ ਪੁਰਖ ਅਕਾਲਾ ਦੀਨ ਦਿਆਲਾ ਮੈਨੂੰ ਮਾਛੂਵਾੜੇ ਕਰ ਰਿਹਾ ਬਖ਼ਸ਼ੀਸ਼, ਰਹਿਮਤ ਮੇਰੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਨੂਰ ਨੂਰ ਰੁਸ਼ਨਾਈਆ। ਕਲਜੁਗ ਕਹੇ ਗੋਬਿੰਦ ਕੀ ਪੁਰਖ ਅਕਾਲਾ ਪਾਵੇ ਤੇਰੀ ਝੋਲੀ, ਕੁਛ ਮੈਨੂੰ ਦੇ ਵਖਾਈਆ। ਗੋਬਿੰਦ ਕਿਹਾ ਓਹ ਕੂੜਿਆ ਓਹ ਕਿਸੇ ਕੰਡੇ ਨਾ ਜਾਵੇ ਤੋਲੀ, ਅਤੁੱਲ ਰਿਹਾ ਵਰਤਾਈਆ। ਤੇਰੀ ਸੁਰਤ ਰਹੇ ਨਾ ਭੋਲੀ, ਭੋਲਿਆ ਦਿਆਂ ਸਮਝਾਈਆ। ਜਿਸ ਸਾਹਿਬ ਦੀ ਆਦਿ ਜੁਗਾਦ ਦੀ ਸਾਰੀ ਸ੍ਰਿਸ਼ਟੀ ਦੀ ਦ੍ਰਿਸ਼ਟੀ ਅੰਤਰ ਨਿਰੰਤਰ ਆਤਮ ਗੋਲੀ, ਸੇਵਾ ਵਿਚ ਸੇਵਕ ਸਾਰੇ ਝਟ ਲੰਘਾਈਆ। ਓਸ ਦੀ ਅੰਤ ਸਮਝ ਲੈ ਬੋਲੀ, ਕੀ ਢੋਲਾ ਰਿਹਾ ਸੁਣਾਈਆ। ਜਿਸ ਨੇ ਦੀਨ ਦੁਨੀਆ ਦੇ ਮਜ਼੍ਹਬ ਦੀ ਚੁਕਾਉਣੀ ਰੌਲੀ, ਰੌਲਾ ਨਾਮ ਕਲਮਾ ਨਾ ਕੋਇ ਰਖਾਈਆ। ਸਭ ਨੂੰ ਅੰਮ੍ਰਿਤ ਆਤਮ ਦੀ ਦੇਵੇ ਪਾਹੁਲੀ, ਧੁਰ ਦਾ ਰਸ ਇਕ ਚਖਾਈਆ। ਇਕ ਖੇਲ ਵੇਖਣਾ ਵਰਤਣਾ ਹੌਲੀ ਹੌਲੀ, ਮੇਰੇ ਢਈਏ ਤੋਂ ਬਾਦ ਕੀ ਆਪਣੀ ਕਾਰ ਭੁਗਤਾਈਆ। ਨਾਲੇ ਆਸ਼ਾ ਪੂਰੀ ਕਰੇ ਧਰਨੀ ਧਰਤ ਧਵਲ ਧੌਲੀ, ਜੋ ਧਰਮ ਦਾ ਰਾਹ ਤਕਾਈਆ। ਮੇਰਾ ਜੁਸਾ ਵੇਖ ਮੇਰੇ ਫਰਕਦੇ ਵੇਖ ਡੌਲੀ, ਜੋ ਦੋ ਜਹਾਨ ਰਹੇ ਡਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਵਖਾਈਆ। ਕਲਜੁਗ ਕਹੇ ਗੋਬਿੰਦ ਤੇਰਾ ਕੀ ਰੂਪ ਹੋਵੇਗਾ ਬਲਕਾਰ, ਬਲਧਾਰੀ ਦੇ ਜਣਾਈਆ। ਗੋਬਿੰਦ ਕਿਹਾ ਕਲਜੁਗ ਪਹਿਲੋਂ ਮੇਰੇ ਪੁਰਖ ਅਕਾਲ ਨੂੰ ਕਰ ਨਿਮਸਕਾਰ,
ਨਿਉਂ ਨਿਉਂ ਸੀਸ ਨਿਵਾਈਆ। ਫੇਰ ਆ ਮੇਰੀ ਖੰਡੇ ਦੀ ਥੱਲੇ ਧਾਰ, ਖੰਡਾ ਖਿੱਚ ਕੇ ਉਤੇ ਦਿਆਂ ਟਿਕਾਈਆ। ਫੇਰ ਕਹੀਂ ਮੇਰਾ ਕੋਈ ਨਹੀਂ ਯਾਰ, ਬਿਨਾ ਗੋਬਿੰਦ ਤੋਂ ਯਰਾਨਾ ਸਚ ਨਾ ਕੋਇ ਕਮਾਈਆ। ਫੇਰ ਮੈਂ ਤੈਨੂੰ ਹੋਰ ਦਿਆਂ ਅਖ਼ਤਿਆਰ, ਮੁਖ਼ਤਾਰਨਾਮਾ ਨਵਾਂ ਦਿਆਂ ਲਿਖਾਈਆ। ਤੂੰ ਚਾਰੋਂ ਕੁੰਟ ਫਿਰੀਂ ਗਲੀ ਬਾਜ਼ਾਰ, ਕੂਚੇ ਕਾਇਆ ਵਾਲੇ ਵੇਖ ਵਖਾਈਆ। ਕਾਇਆ ਮੰਦਰ ਅੰਦਰ ਕਰਾਈਂ ਵਿਭਚਾਰ, ਆਪਣਾ ਬਲ ਪ੍ਰਗਟਾਈਆ। ਤੇਰਾ ਲਹਿਣਾ ਦੇਣਾ ਫੇਰ ਛੇਤੀ ਦੇਵਾਂ ਨਿਵਾਰ, ਲੋਕਮਾਤ ਰਹਿਣ ਨਾ ਪਾਈਆ। ਪਰ ਯਾਦ ਰਖੀਂ ਮੇਰਾ ਰੂਪ ਹੋ ਜਾਏ ਸ਼ਬਦ ਸਤਿਗੁਰ ਤੇ ਸ਼ਬਦ ਦੀ ਧਾਰ, ਪੰਜਾਂ ਤਤਾਂ ਤਤ ਨਾ ਕੋਇ ਜਣਾਈਆ। ਨੌ ਖੰਡ ਪ੍ਰਿਥਮੀ ਸੱਤਾਂ ਦੀਪਾਂ ਕਰਾਂਗਾ ਖ਼ਬਰਦਾਰ, ਬੇਖ਼ਬਰਾਂ ਇਕੋ ਹੁਕਮ ਹੁਕਮ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦਾ ਲੇਖਾ ਦਿਆਂ ਸਮਝਾਈਆ। ਗੋਬਿੰਦ ਕਿਹਾ ਕਲਜੁਗ ਆਹ ਮੇਰਾ ਕੰਨਾ ਵੇਖ ਲੈ ਵਿਚ ਕਾਇਨਾਤ, ਦੀਨ ਦੁਨੀ ਦੇਣਾ ਸਮਝਾਈਆ। ਜਿਸ ਵੇਲੇ ਤੇਰੀ ਅੰਤ ਆਈ ਅੰਧੇਰੀ ਰਾਤ, ਮੁਹੰਮਦ ਦੀ ਚੌਧਵੀਂ ਸਦੀ ਬੈਠੇ ਆਪਣਾ ਪੰਧ ਮੁਕਾਈਆ। ਮੂਸਾ ਵੇਖੇ ਮਾਰ ਝਾਤ, ਵੀਹਵੀਂ ਸਦੀ ਨੈਣ ਉਠਾਈਆ। ਓਸ ਵੇਲੇ ਕੋਈ ਆਤਮਾ ਦਾ ਦੇਵੇ ਨਾ ਸਾਥ, ਪਰਮਾਤਮਾ ਰੰਗ ਨਾ ਕੋਇ ਰੰਗਾਈਆ। ਅੰਦਰੋਂ ਨਿਝਰ ਝਿਰਨੇ ਵਿਚੋਂ ਬੂੰਦ ਨਾ ਮਿਲੇ ਸਵਾਂਤ, ਬਾਹਰੋਂ ਪੀ ਪੀ ਕੇ ਆਪਣਾ ਢਿੱਡ ਭਰਾਈਆ। ਅੰਤਸ਼ਕਰਨ ਕਿਸੇ ਦਾ ਨਾ ਹੋਵੇ ਸਾਫ਼, ਪਤਤ ਪੁਨੀਤ ਨਾ ਕੋਇ ਰਖਾਈਆ। ਮਿਲੇ ਮੇਲ ਨਾ ਕਮਲਾਪਾਤ, ਪਤਿਪਰਮੇਸ਼ਵਰ ਆਪਣੀ ਗੋਦ ਨਾ ਕੋਇ ਟਿਕਾਈਆ। ਓਸ ਵੇਲੇ ਲੇਖਾ ਹੋਣਾ ਓਸ ਸਾਹਿਬ ਅਬਿਨਾਸ਼, ਜੋ ਅਬਿਨਾਸ਼ੀ ਕਰਤਾ ਧੁਰਦਰਗਾਹੀਆ। ਜਿਸ ਨੇ ਮੰਡਲ ਮੰਡਪ ਪਾਉਣੀ ਰਾਸ, ਲੱਖ ਚੁਰਾਸੀ ਗੋਪੀ ਕਾਹਨ ਨਿਰਗੁਣ ਸਰਗੁਣ ਧਾਰ ਆਤਮ ਪਰਮਾਤਮ ਵੇਖ ਵਖਾਈਆ। ਉਸ ਦਾ ਰੂਪ ਰੰਗ ਰੇਖ ਨਾ ਕੋਈ ਜ਼ਾਤ ਪਾਤ, ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਓਸ ਨੇ ਹੁਕਮ ਦੇਣਾ ਸ਼ੰਕਰਾ ਉਠ ਖਲੋ ਉਤੋਂ ਕੈਲਾਸ਼, ਕਲਾ ਆਪਣੀ ਲੈ ਪ੍ਰਗਟਾਈਆ। ਓਹ ਬ੍ਰਹਮੇ ਆਪਣਾ ਲੇਖਾ ਲੈ ਵਾਚ, ਪਰਦਾ ਪਰਦਿਆਂ ਵਿਚੋਂ ਖੁਲਾਈਆ। ਵਿਸ਼ਨੂੰ ਤੂੰ ਕਿਹੜੀ ਦਿੰਦਾ ਦਾਤ, ਚਾਰੋਂ ਕੁੰਟ ਭੱਜ ਆਪਣਾ ਪੰਧ ਲੈ ਮੁਕਾਈਆ। ਫੇਰ ਹੁਕਮ ਸੁਣ ਓਸ ਪ੍ਰਭੂ ਦਾ ਸਾਖਿਆਤ, ਜੋ ਸਾਖਿਆਤ ਜਗਤ ਜਹਾਨ ਦੀਨ ਦੁਨੀ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਲੇਖਾ ਦਏ ਲਿਖਾਈਆ। ਧਰਨੀ ਕਹੇ ਹਾਏ ਇਹ ਕਿਹੋ ਜਿਹਾ ਵੇਲਾ ਆਉਣਾ ਵਕਤ, ਪ੍ਰਭੂ ਕੀ ਤੇਰੀ ਬੇਪਰਵਾਹੀਆ। ਕੀ ਸਾਰੀ ਦੁਨੀਆ ਸ੍ਰਿਸ਼ਟੀ ਤੈਨੂੰ ਭੁੱਲ ਜਾਵੇ ਜਗਤ, ਜਾਗਰਤ ਜੋਤ ਬਿਨ ਵਰਨ ਗੋਤ ਨਾ ਕੋਇ ਰੁਸ਼ਨਾਈਆ। ਕੋਟਾਂ ਵਿਚੋਂ ਕੋਈ ਦਿਸੇ ਤੇਰਾ ਭਗਤ, ਭਗਵਾਨ ਤੇਰਾ ਦਰਸ ਕੋਇ ਨਾ ਪਾਈਆ। ਓਹ ਕਿਸ ਲੇਖੇ ਲੱਗੇਗੀ ਬੂੰਦ ਰਕਤ, ਜਨਣੀ ਕੁੱਖ ਕਵਣ ਵਡਿਆਈਆ। ਝਟ ਕਲਜੁਗ ਨੇ ਕਿਹਾ ਓਹ ਧਰਨੀਏ ਮੇਰੀ ਗੋਬਿੰਦ ਨਾਲ ਸ਼ਰਤ, ਓਨ ਮੇਰੀ ਸ਼ਰਅ ਦਿਤੀ ਬਣਾਈਆ। ਓਸ ਮੈਨੂੰ ਪਿਆਰ ਦਿਤਾ ਦਿਲਾਸਾ ਦਿਤਾ ਜਿਥੇ ਮੇਰੇ ਬੱਚੇ ਨੀਹਾਂ ਉਤੇ ਆਏ ਫ਼ਰਸ਼, ਏਸ ਫ਼ਰਸ਼ ਉਤੇ ਫ਼ੈਸਲਾ ਤੇਰੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਪਰਦਿਆਂ ਵਿਚੋਂ ਉਠਾਈਆ। ਧਰਨੀ ਕਹੇ ਮੈਂ ਰੋਵਾਂ ਨਾਲੇ ਹੱਸਾਂ, ਬਿਨ ਨੈਣਾਂ ਨੀਰ ਵਹਾਈਆ। ਮੈਂ ਕਿਸ ਨੂੰ ਹਾਲ ਦੱਸਾਂ, ਕਿਸ ਨੂੰ ਦਿਆਂ ਸੁਣਾਈਆ। ਕਿਸ ਦੀ ਚਰਨੀ ਢੱਠਾਂ, ਕਵਣ ਲਏ ਉਠਾਈਆ। ਮੈਂ ਫਿਰਦੀ ਮੰਦਰ ਮੱਠਾਂ, ਮਸਜਿਦਾਂ
ਪੰਧ ਮੁਕਾਈਆ। ਸ਼ਿਵਦਵਾਲਿਆਂ ਕਹਿ ਕਹਿ ਆਪਣੀ ਖੁਲ੍ਹੀਆਂ ਕੀਤੀਆਂ ਲਿਟਾਂ, ਮੇਂਢੀ ਲਈ ਖੁਲਾਈਆ। ਮੈਂ ਕਿਸ ਦੇ ਦਵਾਰੇ ਵਿਕਾਂ, ਜੋ ਮੇਰੀ ਕੀਮਤ ਲਏ ਪਾਈਆ। ਮੇਰਾ ਲੇਖਾ ਲਹਿਣਾ ਦੇਣਾ ਨਿੱਕਾ, ਨਿਕਿਉਂ ਵੱਡਾ ਕਵਣ ਮੇਰਾ ਲੇਖਾ ਆਪਣੇ ਹੱਥ ਰਖਾਈਆ। ਮੈਂ ਚਾਹੁੰਦੀ ਜੇ ਕਲਜੁਗ ਕੂੜ ਕੁੜਿਆਰੇ ਦਾ ਬਦਲ ਜਾਏ ਸਿੱਕਾ, ਬੇਸ਼ਕ ਭਾਵੇਂ ਸਿਕਮ ਤੋਂ ਸ਼ੁਰੂ ਹੋਵੇ ਲੜਾਈਆ। ਮੇਰੀ ਇਹੋ ਅੰਤਮ ਇੱਛਾ, ਨਿਰਇੱਛਤ ਪੂਰੀ ਦੇਣੀ ਕਰਾਈਆ। ਪੁਰਖ ਅਕਾਲ ਦੀਨ ਦਿਆਲ ਤੇਰਾ ਆਦਿ ਜੁਗਾਦਿ ਇਕੋ ਵਿਸ਼ਾ, ਵਿਸ਼ੇਸ਼ ਤੇਰਾ ਭੇਵ ਕੋਇ ਨਾ ਪਾਈਆ। ਤੂੰ ਮੈਨੂੰ ਕੋਝੀ ਕਮਲੀ ਨੂੰ ਆਪਣੇ ਧੁਰ ਦੇ ਪਿਆਰ ਦੀ ਪਾ ਦੇ ਭਿਛਾ, ਭਿਛਕ ਹੋ ਕੇ ਝੋਲੀ ਡਾਹੀਆ। ਮੈਂ ਚਾਹੁੰਦੀ ਸਾਰੀ ਦ੍ਰਿਸ਼ਟੀ ਉਤੇ ਸ੍ਰਿਸ਼ਟੀ ਉਤੇ ਇਸ਼ਟੀ ਉਤੇ ਨਾਨਕ ਦੇ ਅਗੰਮ ਨਾਮ ਦੀ ਆਤਮ ਪਰਮਾਤਮ ਦੀ ਪਰਮਾਤਮ ਆਤਮ ਦੀ ਸਭ ਦੀ ਹੋਵੇ ਸਿਖਾ, ਸਿਖਿਆ ਦੂਜੀ ਨਜ਼ਰ ਕੋਇ ਨਾ ਆਈਆ। ਜਿਹੜਾ ਆਦਿ ਤੋਂ ਵਿਸ਼ਨ ਬ੍ਰਹਮੇ ਸ਼ਿਵ ਨੂੰ ਲੇਖ ਲਿਖ ਕੇ ਦਿਤਾ, ਚਾਰ ਜੁਗ ਓਸੇ ਦਾ ਢੋਲਾ ਗਾਈਆ। ਤੂੰ ਅਪਰੰਪਰ ਸਵਾਮੀ ਪਿਤਾ, ਪਤਿਪਰਮੇਸ਼ਵਰ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਸਰਨਾਈਆ। ਪੁਰਖ ਅਕਾਲ ਕਹੇ ਮੈਂ ਗਹਿਰ ਗੰਭੀਰਾ, ਗਵਰ ਇਕ ਅਖਵਾਈਆ। ਮੇਰਾ ਨਾ ਕੋਈ ਤਨ ਵਜੂਦ ਸਰੀਰਾ, ਰੂਪ ਰੰਗ ਰੇਖ ਨਾ ਕੋਇ ਰਖਾਈਆ। ਨਾ ਕੋਈ ਖ਼ੁਸ਼ੀ ਗ਼ਮੀ ਦਿਲਗੀਰਾ, ਚਿੰਤਾ ਚਿਖਾ ਨਾ ਕੋਇ ਜਣਾਈਆ। ਮੈਂ ਜੁਗ ਜੁਗ ਸਭ ਨੂੰ ਦੇਵਣਹਾਰਾ ਧੀਰਾ, ਧੀਰਜ ਆਪਣੇ ਵਿਚੋਂ ਪ੍ਰਗਟਾਈਆ। ਪਰ ਇਕ ਬਚਨ ਧਰਨੀਏ ਯਾਦ ਰਖ ਲੈ, ਜਿਸ ਵੇਲੇ ਰਵੀਦਾਸ ਗੰਗਾ ਵਿਚ ਦਿਤਾ ਸੀ ਕਸੀਰਾ, ਉਸ ਦੀ ਕੌਡੀ ਧੁਰ ਦੇ ਲੇਖੇ ਪਾਈਆ। ਨਾਲੇ ਹੱਸ ਕੇ ਕਿਹਾ ਭਗਤਾਂ ਦਾ ਆਪ ਚੁਕਾਂਗਾ ਬੀੜਾ, ਅੰਤਮ ਕਲਜੁਗ ਆਪਣੇ ਕੰਧ ਉਠਾਈਆ। ਬੇਸ਼ਕ ਦੀਨ ਦੁਨੀ ਦਾ ਮਾਰਗ ਹੋਵੇ ਭੀੜਾ, ਔਖੀ ਘਾਟੀ ਨਾ ਕੋਇ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਖੇਲ ਖੇਲ ਨਾਲ ਬਣਾਈਆ। ਧਰਨੀ ਕਹੇ ਮੇਰੇ ਉਤੇ ਖੇਲ ਅਨੰਤ, ਨੌ ਖੰਡ ਸੱਤ ਦੀਪ ਵੱਖ ਵੱਖ ਵੱਜੀ ਵਧਾਈਆ। ਸਚ ਦੱਸ ਮੇਰੇ ਭਗਵੰਤ, ਕੀ ਤੇਰੀ ਬੇਪ੍ਰਵਾਹੀਆ। ਅਨੇਕ ਮਾਰਗ ਦੱਸ ਕੇ ਗਏ ਤੇਰੇ ਸੰਤ, ਸੂਫ਼ੀ ਸਿਫ਼ਤਾਂ ਵਿਚ ਸਲਾਹੀਆ। ਅਵਤਾਰ ਪੈਗ਼ੰਬਰਾਂ ਗੁਰੂਆਂ ਤੇਰੇ ਨਾਮ ਕਲਮੇ ਦੀ ਬਣਾਈ ਬਣਤ, ਕਾਗ਼ਜ਼ ਕਲਮ ਸ਼ਾਹੀ ਨਾਲ ਲਿਖਾਈਆ। ਪਰ ਫੇਰ ਵੀ ਕਿਉਂ ਨਹੀਂ ਪਵਿਤਰ ਹੁੰਦੇ ਤੇਰੇ ਜੀਵ ਜੰਤ, ਨਿਰਮਲ ਰੂਪ ਨਾ ਕੋਇ ਜਣਾਈਆ। ਕਿਉਂ ਨਹੀਂ ਗੜ੍ਹ ਟੁੱਟਦਾ ਹਉਮੇ ਹੰਗਤ, ਹੰ ਬ੍ਰਹਮ ਨਾ ਕੋਇ ਸਮਾਈਆ। ਸਚ ਦੱਸ, ਤੂੰ ਪਰਮਾਤਮਾ ਇਕ, ਸਰਬ ਵਿਆਪਕ ਤੇਰੀ ਆਤਮਾ ਇਕ, ਤੇਰਾ ਪੰਜਾਂ ਤਤਾਂ ਵਾਲਾ ਦਿਤਾ ਹੋਇਆ ਸਰੀਰ ਇਕ, ਕਿਉਂ ਨਾ ਤੇਰਾ ਇਕੋ ਨਾਮ ਜਪ ਕੇ ਸਾਰੇ ਝਟ ਲੰਘਾਈਆ। ਮੈਂ ਚਾਹੁੰਦੀ ਮੇਰੇ ਉਤੇ ਮਾਨਸ ਮਾਨੁੱਸ਼ ਮਨੁੱਖ ਤੇਰੇ ਪਿਆਰ ਵਿਚ ਜਾਣ ਟਿਕ, ਟਿੱਕੇ ਤੇਰੀ ਚਰਨ ਧੂੜੀ ਖ਼ਾਕ ਰਮਾਈਆ। ਝਟ ਕਲਜੁਗ ਨੂੰ ਆ ਗਈ ਨਿੱਛ, ਛਿੱਕ ਮਾਰ ਕੇ ਰਿਹਾ ਸੁਣਾਈਆ। ਨੀ ਧਰਨੀਏ ਜਿੰਨਾਂ ਚਿਰ ਦੀਨ ਦੁਨੀ ਕੂੜ ਕੁੜਿਆਰ ਦੀ ਕਰਨੀ ਵਿਚ ਨਾ ਗਈ ਵਿਕ, ਓਨਾ ਚਿਰ ਮੇਰਾ ਲੇਖਾ ਤੇਰੇ ਉਤੇ ਨਾ ਕੋਇ ਬਦਲਾਈਆ। ਓਹ ਤੇ ਘੜੀ ਨਾਮ ਜਪਦੇ ਤੇ ਮੈਂ ਅੱਠੇ ਪਹਿਰ ਉਨ੍ਹਾਂ ਦੇ ਅੰਦਰ ਮਾਰਦਾ ਰਹਿੰਦਾ ਖਿੱਚ, ਖਿੱਚ ਖਿੱਚ ਕੇ ਆਪਣੇ ਕਾਇਆ ਮੰਦਰ ਵਿਚੋਂ ਬਾਹਰ ਕਢਾਈਆ। ਓਸ ਸਭਾ ਵਿਚ ਜਾਂਦਾ ਜਿਥੇ ਰਸ ਰਸਨਾ ਦਾ ਮਿਲਦਾ ਮਿਠ, ਆਤਮ ਰਸ ਦੀ ਲੋੜ ਨਾ ਕੋਇ ਰਖਾਈਆ। ਨਾਲੇ
ਸਭ ਦੀ ਠਕੋਰਦਾ ਪਿਠ, ਕਲਜੁਗ ਜੀਵੋ ਸੂਰਮਿਓ ਬਹਾਦਰੋ ਗੁਰ ਅਵਤਾਰ ਪੈਗ਼ੰਬਰਾਂ ਦਾ ਲੇਖਾ ਆਪਣੇ ਨਾਲ ਨਾ ਕੋਇ ਰਖਾਈਆ। ਹੁਣ ਵੇਖੀਂ ਕੀ ਲੋਹੜਾ ਪੈਣਾ ਵਿਚ ਮੁੱਲਾਂ ਸ਼ੇਖ਼ਾਂ, ਮੁਹੰਮਦ ਦਾ ਮਕਬਰਾ ਚਾਰ ਯਾਰ ਰੋ ਰੋ ਦੇਣ ਦੁਹਾਈਆ। ਤੇਰਾ ਤੇਰੇ ਉਤੇ ਚੌਧਵੀਂ ਸਦੀ ਦਾ ਓਸ ਦਾ ਪੂਰਾ ਹੋਣਾ ਠੇਕਾ, ਅਗੇ ਪੱਟੇਦਾਰੀ ਨਜ਼ਰ ਕੋਇ ਨਾ ਆਈਆ। ਇਕੋ ਹੁਕਮ ਫਿਰਨਾ ਸਤਿਗੁਰ ਸ਼ਬਦ ਦਾ ਜੋ ਸ਼ਬਦ ਸਤਿਗੁਰ ਪੁਰਖ ਅਕਾਲ ਦਾ ਗੋਬਿੰਦ ਬੇਟਾ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਜੋ ਹਰ ਘਟ ਅੰਦਰ ਲੇਟਾ, ਸੁਖ ਆਸਣ ਬਹਿ ਕੇ ਆਤਮ ਸੇਜ ਸੁਹਾਈਆ। ਓਹ ਇਕੋ ਏਕੰਕਾਰ ਸੱਚੀ ਸਰਕਾਰ ਦਾ ਬਣਨਾ ਨੇਤਾ, ਜਿਸ ਨਿਜ ਨੇਤਰ ਭਗਤਾਂ ਦੇਣੇ ਖੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਚੁਕਾਈਆ। ਧਰਨੀ ਕਹੇ ਮੇਰੀ ਜੇ ਵੰਡ ਹੋ ਜਾਏ ਦੂਰ, ਹਿੱਸਾ ਜਗਤ ਰਹੇ ਨਾ ਰਾਈਆ। ਮੈਂ ਅਵਤਾਰਾਂ ਪੈਗ਼ੰਬਰਾਂ ਗੁਰੂਆਂ ਦੀ ਹੋਵਾਂ ਮਸ਼ਕੂਰ, ਨਿਵ ਨਿਵ ਲਾਗਾਂ ਪਾਈਂਆ। ਜਿਸ ਤਰਾ ਤੁਸੀਂ ਸਚਖੰਡ ਵਿਚ ਇਕੋ ਨੂਰ ਏਸੇ ਤਰਾ ਲੋਕਮਾਤ ਇਕੋ ਰੂਪ ਸ੍ਰਿਸ਼ਟੀ ਦਿਓ ਬਣਾਈਆ। ਇਕੇ ਸਤਿਗੁਰ ਨਾਮ ਦੇ ਬੇੜੇ ਤੇ ਸਭ ਦਾ ਇਕੱਠਾ ਬਹੇ ਪੂਰ, ਦੂਜੀ ਬੇੜੀ ਨਾ ਕੋਇ ਚਲਾਈਆ। ਜੋ ਸਭ ਦੀ ਆਸਾ ਮਨਸਾ ਕਰੇ ਪੂਰ, ਸੋ ਸਤਿਗੁਰ ਪੂਰਾ ਇਕੋ ਸ਼ਬਦ ਸ਼ਬਦ ਸ਼ਬਦ ਸਤਿਗੁਰੂ ਲਓ ਮਨਾਈਆ। ਜੋ ਨਾ ਨੇੜੇ ਨਾ ਦੂਰ, ਘਰ ਘਰ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਧਰਨੀ ਕਹੇ ਮੇਰੀ ਆਸਾ ਪੂਰ ਕਰਾਈਆ। ਧਰਨੀ ਕਹੇ ਬੇਸ਼ਕ ਮੇਰੀ ਵੰਡ ਬਹੁ ਵੰਡੀ, ਹਿੱਸੇ ਜਗਤ ਵਾਲੇ ਪਾਈਆ। ਛੋਟੀ ਛੋਟੀ ਚਲੀ ਦੀਨ ਦੁਨੀ ਦੀ ਡੰਡੀ, ਡੰਡਾਵਤ ਇਕੇ ਨੂੰ ਕਰ ਕੇ ਝਟ ਲੰਘਾਈਆ। ਅੰਤਮ ਕਲਜੁਗ ਲੇਖਾ ਆਇਆ ਕੰਢੀ, ਮੇਰੇ ਉਤੇ ਰਹਿਣ ਨਾ ਪਾਈਆ। ਮੈਂ ਇਕੋ ਪੁਰਖ ਅਕਾਲ ਤੋਂ ਮੰਗ ਮੰਗੀ, ਨਾਨਕ ਸਤਿਗੁਰ ਨਾਲ ਰਲਾਈਆ। ਤੇਰਾ ਸੂਰਬੀਰ ਯੋਧਾ ਇਕੋ ਸ਼ਬਦ ਹੋਵੇ ਭੁਯੰਗੀ, ਗੋਬਿੰਦ ਨੂਰ ਨੁਰਾਨਾ ਨਜ਼ਰੀ ਆਈਆ। ਜੋ ਅੰਤ ਲਹਿਣਾ ਦੇਣਾ ਮੁਕਾਏ ਸਰਬ ਵਰਭੰਡੀ, ਬ੍ਰਹਿਮੰਡਾਂ ਆਪਣੀ ਕਾਰ ਭੁਗਤਾਈਆ। ਮੇਰਾ ਮਹਿਬੂਬ ਮਿਹਰਵਾਨ ਅੰਤਮ ਮੈਨੂੰ ਲਾਵੇ ਅੰਗੀ, ਅੰਗੀਕਾਰ ਕਰ ਕੇ ਦਇਆ ਕਮਾਈਆ। ਧਰਨੀ ਕਹੇ ਮੇਰੀ ਛਾਤੀ ਹੋਵੇ ਠੰਡੀ, ਹਰਿਜਨ ਗੁਰਮੁਖ ਗੁਰਸਿਖ ਭਗਤ ਸੰਤ ਸੂਫ਼ੀ ਸਭ ਪ੍ਰਭ ਦਾ ਢੋਲਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਖੇਲ ਖੇਲੇ ਬਹੁਰੰਗੀ, ਪਾਰਬ੍ਰਹਮ ਪਤਿਪਰਮੇਸ਼ਵਰ ਪੁਰਖ ਅਕਾਲ ਅਕਲ ਕਲਧਾਰੀ ਆਪਣਾ ਹੁਕਮ ਵਰਤਾਈਆ।
੧੪ ਅਸੂ ਸ਼ਹਿਨਸ਼ਾਹੀ ਸੰਮਤ ਅੱਠ ਇੰਗਲੈਂਡ ਲੰਡਨ ਸਾਊਥ ਹਾਲ ੮੫ ਰੈਨਲੇ ਰੋਡ ਸੋਹਣ ਸਿੰਘ ਲਲੀਆਂ ਦੇ ਗ੍ਰਹਿ
ਅਵਤਾਰ ਪੈਗ਼ੰਬਰ ਗੁਰ ਕਹਿਣ ਪ੍ਰਭ ਸਾਡੀ ਇਕ ਫ਼ਰਿਆਦ, ਆਦਿ ਜੁਗਾਦੀ ਨਿਰਗੁਣ ਧਾਰ ਦੇਈਏ ਸੁਣਾਈਆ। ਜੋ ਨਾਮ ਕਲਮਾ ਲੋਕਮਾਤ ਦੇ ਕੇ ਆਏ ਦਾਦ, ਵਸਤ ਅਮੋਲਕ ਤੇਰੇ ਹੁਕਮ ਨਾਲ ਵਰਤਾਈਆ। ਰਸਨਾ ਜਿਹਵਾ ਬੱਤੀ ਦੰਦ ਸਿਫ਼ਤ ਸਲਾਹੀ ਆਏ ਅਰਾਧ, ਰਾਗਾਂ ਨਾਦਾਂ ਵਿਚ ਗਾਈਆ। ਤੇਰਾ ਭੇਵ ਖੁਲਾਇਆ ਬੁੱਧੀ ਤੋਂ ਪਰੇ ਬੋਧ ਅਗਾਧ, ਚਾਰ ਜੁਗ ਦੇ ਸ਼ਾਸਤਰ ਦੇਣ ਗਵਾਹੀਆ। ਦੀਨ ਮਜ਼੍ਹਬ ਬਣਾਇਆ ਸਮਾਜ,
ਸਮਗਰੀ ਤੇਰਾ ਨਾਮ ਵਰਤਾਈਆ। ਮਨੁੱਸ਼ ਮਨੁੱਖ ਮਾਨਵ ਖੁਲਾਈ ਜਾਗ, ਜਾਗਰਤ ਜੋਤ ਕਰ ਰੁਸ਼ਨਾਈਆ। ਤੇਰੇ ਧੁਰ ਫ਼ਰਮਾਨੇ ਦੀ ਸੁਣਾਈ ਆਵਾਜ਼, ਕਲਮਾ ਨਾਮ ਜਗਤ ਨਾਦ ਧੁਨ ਵਡਿਆਈਆ। ਆਤਮ ਪਰਮਾਤਮ ਭੇਵ ਖੁਲਾਇਆ ਰਾਜ਼, ਅਨੁਭਵ ਦੇ ਮਾਲਕ ਅਨਦ੍ਰਿਸ਼ਟ ਤੇਰਾ ਰੂਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੇ ਮਾਲਕ ਹੋਣਾ ਸਹਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਪੁਰਖ ਅਕਾਲੇ ਸਾਡੀ ਇਕ ਬੇਨੰਤੀ, ਬਿਨੈ ਡੰਡਾਵਤ ਵਿਚ ਸੀਸ ਨਿਵਾਈਆ। ਆਪਣਾ ਲੇਖਾ ਵੇਖ ਸੰਮਤ ਸੰਮਤੀ, ਸਦੀ ਚੌਧਵੀਂ ਧਿਆਨ ਲਗਾਈਆ। ਖੇਲ ਤੱਕ ਜਗਤ ਕਾਇਆ ਮਾਟੀ ਚੰਮ ਦੀ, ਚੰਮ ਦ੍ਰਿਸ਼ਟੀ ਖੋਜ ਖੁਜਾਈਆ। ਕਿਸੇ ਸਾਰ ਆਈ ਨਾ ਤੇਰੇ ਬ੍ਰਹਮ ਦੀ, ਪਾਰਬ੍ਰਹਮ ਭੇਵ ਨਾ ਕੋਇ ਖੁਲਾਈਆ। ਸਾਡੀ ਆਸ਼ਾ ਅੰਤਮ ਦਿਸੇ ਗ਼ਮ ਦੀ, ਗ਼ਮਖ਼ਾਰ ਕੀ ਤੇਰੀ ਵਡ ਵਡਿਆਈਆ। ਜਿਹੜੀ ਵਣਜਾਰੀ ਦੁਨੀਆ ਦਮ ਦੀ, ਪਵਣ ਸਵਾਸਾਂ ਵਿਚ ਸਮਾਈਆ। ਓਹ ਰਾਹ ਤੱਕੇ ਤੇਰੇ ਨੂਰੀ ਚੰਨ ਦੀ, ਜਿਸ ਚੰਨ ਦਾ ਪੱਖ ਸਕੇ ਨਾ ਕੋਇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਪ੍ਰਭ ਵੇਖ ਲੈ ਆਪਣਾ ਚੌਥਾ ਜੁਗ, ਕਲਜੁਗ ਅੰਤਮ ਧਿਆਨ ਲਗਾਈਆ। ਸਭ ਦੀ ਔਧ ਰਹੀ ਪੁਗ, ਅਗੇ ਅਵਰ ਨਾ ਕੋਇ ਵਧਾਈਆ। ਆਪਣਾ ਭੇਵ ਦੱਸ ਦੇ ਗੁਝ, ਪਰਦਾ ਪਰਦਿਆਂ ਵਿਚੋਂ ਉਠਾਈਆ। ਓਹਲਾ ਰਹੇ ਨਾ ਲੁਕ, ਹੁਕਮ ਧੁਰ ਦਾ ਦੇਣਾ ਜਣਾਈਆ। ਤੇਰੀ ਧਾਰ ਜਾਣੇ ਕੋਈ ਨਾ ਤੁਕ, ਆਤਮ ਪਰਮਾਤਮ ਸਾਰ ਕੋਇ ਨਾ ਪਾਈਆ। ਦੀਨ ਮਜ਼੍ਹਬ ਸਾਰੇ ਰਹੇ ਰੁਠ, ਸਨਮੁਖ ਹੋ ਕੇ ਸੋਭਾ ਕੋਇ ਨਾ ਪਾਈਆ। ਸਭ ਦੀ ਪ੍ਰੀਤੀ ਅੰਦਰ ਰਹੀ ਤੁਟ, ਟੁੱਟੀ ਗੰਢ ਨਾ ਕੋਇ ਪਵਾਈਆ। ਅੰਦਰੋਂ ਲਿਵ ਗਈ ਛੁਟ, ਛੁਟਕੀ ਲਿਵ ਨਾ ਕੋਇ ਲਗਾਈਆ। ਬਿਨ ਹਰਿ ਨਾਮੇ ਖ਼ਾਲੀ ਦਿਸਣ ਬੁੱਤ, ਬੁੱਤਖ਼ਾਨੇ ਰੋਵਣ ਮਾਰਨ ਧਾਹੀਆ। ਤੂੰ ਪਾਰਬ੍ਰਹਮ ਪਤਿਪਰਮੇਸ਼ਵਰ ਅਬਿਨਾਸ਼ੀ ਅਚੁਤ, ਚੇਤਨ ਪਰਦਾ ਦੇਣਾ ਖੁਲਾਈਆ। ਸਾਚੀ ਮੌਲੇ ਕੋਇ ਨਾ ਰੁਤ, ਰੁਤੜੀ ਪ੍ਰੇਮ ਨਾ ਕੋਇ ਮਹਿਕਾਈਆ। ਚਾਰੋਂ ਕੁੰਟ ਅੰਧੇਰਾ ਘੁਪ, ਸੂਰੀਆ ਚੰਦ ਬੈਠੇ ਸੀਸ ਨਿਵਾਈਆ। ਕਲਜੁਗ ਅੰਤਮ ਸਭ ਨੂੰ ਇਹੋ ਦੁੱਖ, ਦੁੱਖਾਂ ਭਰੀ ਲੋਕਾਈਆ। ਸੁਫਲ ਹੋਏ ਕੋਇ ਨਾ ਕੁੱਖ, ਭਗਤ ਜਨਮੇ ਕੋਇ ਨਾ ਮਾਈਆ। ਆਪਣੇ ਨਿਸ਼ਾਨਿਉਂ ਦੀਨ ਦੁਨੀ ਰਹੀ ਉਕ, ਤੇਰਾ ਮਾਰਗ ਨਜ਼ਰ ਕਿਸੇ ਨਾ ਆਈਆ। ਅਵਤਾਰ ਪੈਗ਼ੰਬਰ ਗੁਰੂ ਸਾਰੇ ਰਹੇ ਝੁਕ, ਡੰਡਾਵਤ ਬੰਦਨਾ ਸਜਦੇ ਵਿਚ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਸ਼ਰਨਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਪ੍ਰਭ ਦੀਨ ਦੁਨੀ ਵੇਖ ਲੈ ਆਪਣੇ ਨੈਣਾਂ, ਬਿਨ ਨੈਣਾਂ ਨੈਣ ਖੁਲਾਈਆ। ਸਾਡਾ ਅੰਤਮ ਪੂਰਾ ਕਰ ਦੇ ਲਹਿਣਾ, ਬਕਾਇਆ ਸਭ ਦੀ ਝੋਲੀ ਪਾਈਆ। ਦੀਨ ਮਜ਼੍ਹਬ ਇਕ ਦੂਜੇ ਨਾਲ ਖਹਿਣਾ, ਵੇਲਾ ਵਕਤ ਸਭ ਦਾ ਦਏ ਗਵਾਹੀਆ। ਕਲਜੁਗ ਹੰਕਾਰੀ ਬੁਰਜ ਢਹਿਣਾ, ਢਈਆ ਗੋਬਿੰਦ ਦਏ ਗਵਾਹੀਆ। ਤੂੰ ਸਵਾਮੀ ਕਰਤੇ ਵੇਖ ਆਪਣੇ ਨਿਜ ਨੈਣਾਂ, ਜਗ ਨੇਤਰ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਸਾਡਾ ਪੂਰਾ ਹੋਇਆ ਵਕਤ, ਸਚਖੰਡ ਨਿਵਾਸੀ ਦਈਏ ਜਣਾਈਆ। ਲੇਖਾ ਵੇਖ ਆਪਣੀ ਦੀਨ ਦੁਨੀ ਜਗਤ, ਜਗਤ ਦੇ ਮਾਲਕ ਫੋਲ ਫੁਲਾਈਆ।
ਕੋਟਾਂ ਵਿਚ ਤੇਰਾ ਦਿਸੇ ਕੋਈ ਨਾ ਭਗਤ, ਬਿਨ ਤੇਰੀ ਕਿਰਪਾ ਭਗਤ ਬਣਨ ਕੋਇ ਨਾ ਪਾਈਆ। ਸਾਡੀ ਚਲੇ ਕੋਇ ਨਾ ਸ਼ਕਤ, ਸ਼ਕਤੀ ਸ਼ਾਲੀ ਤੇਰੀ ਓਟ ਰਖਾਈਆ। ਅੰਤ ਅਖ਼ੀਰ ਸਭ ਦਾ ਆਇਆ ਵਕਤ, ਵਕਤ ਵਕਤ ਰਿਹਾ ਜਣਾਈਆ। ਦੀਨ ਦੁਨੀ ਦਾ ਲੇਖਾ ਮੁਕਣਾ ਬੂੰਦ ਰਕਤ, ਤਨ ਵਜੂਦ ਰੋਵਨ ਮਾਰਨ ਧਾਹੀਂਆ। ਫਿਰਨੀ ਦਰੋਹੀ ਉਪਰ ਫ਼ਰਸ਼, ਅਰਸ਼ੀ ਪ੍ਰੀਤਮ ਹੋਣਾ ਆਪ ਸਹਾਈਆ। ਤੇਰਾ ਲਹਿਣਾ ਦੇਣਾ ਬਰਸੀ ਬਰਸ, ਸਾਲ ਬਸਾਲ ਤੇਰੇ ਹੱਥ ਵਡਿਆਈਆ। ਤੂੰ ਮਿਹਰਵਾਨ ਹੋ ਕੇ ਕਰਨਾ ਤਰਸ, ਰਹਿਮਤ ਸਚ ਕਮਾਈਆ। ਨਿਰਗੁਣ ਧਾਰ ਆਉਣਾ ਪਰਤ, ਪਤਿਪਰਮੇਸ਼ਵਰ ਆਪਣਾ ਫੇਰਾ ਪਾਈਆ। ਤੇਰਾ ਰਾਹ ਉਡੀਕੇ ਧਰਤ, ਧਰਨੀ ਆਪਣੀ ਅੱਖ ਖੁਲਾਈਆ। ਤੂੰ ਆ ਵਾਲੀ ਅਰਸ਼, ਅਰਸ਼ੀ ਪ੍ਰੀਤਮ ਤੇਰੀ ਬੇਪ੍ਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰੇ ਆਪਣੀ ਦਇਆ ਕਮਾਈਆ। ਅਵਤਾਰ ਪੈਗ਼ੰਬਰ ਗੁਰੂ ਕਹਿਣ ਵੇਖ ਲੈ ਆਪਣੇ ਭਵਿਖਤ, ਪੇਸ਼ੀਨਗੋਈਆਂ ਤੇਰੇ ਅਗੇ ਰਖਾਈਆ। ਸਾਬਤ ਰਿਹਾ ਕਿਸੇ ਨਾ ਇਸ਼ਟ, ਇਸ਼ਟ ਰੂਪ ਨਾ ਕੋਇ ਵਡਿਆਈਆ। ਅੰਦਰੋਂ ਖੁਲ੍ਹੇ ਕਿਸੇ ਨਾ ਦ੍ਰਿਸ਼ਟ, ਦਿਬ ਨੇਤਰ ਨਾ ਕੋਇ ਰੁਸ਼ਨਾਈਆ। ਕੂੜ ਕਲਪਣਾ ਜਗਤ ਵਾਸ਼ਨਾ ਦਿਸੇ ਗ੍ਰਿਹਸਤ, ਗਹਿਰ ਗੰਭੀਰ ਨਾਲ ਕੰਤ ਸੰਗ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸਵਾਮੀ ਹੋਣਾ ਆਪ ਸਹਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਸਾਡੇ ਬੇਪਰਵਾਹ, ਮੌਲਾ ਆਪਣਾ ਪਰਦਾ ਦੇ ਚੁਕਾਈਆ। ਨਿਰਗੁਣ ਧਾਰ ਸਾਰੇ ਤੱਕਦੇ ਤੇਰਾ ਰਾਹ, ਸਚਖੰਡ ਨਿਵਾਸੀ ਪਰਦਾ ਦੇਣਾ ਉਠਾਈਆ। ਤੂੰ ਸਭ ਦਾ ਸਾਂਝਾ ਬਣ ਮਲਾਹ, ਖੇਵਟ ਖੇਟਾ ਹੋ ਕੇ ਬੇੜਾ ਆਪਣੇ ਕੰਧ ਉਠਾਈਆ। ਦੀਨ ਦੁਨੀ ਦਾ ਮਾਰਗ ਦੱਸ ਰਾਹ, ਰਹਿਬਰ ਇਕੋ ਨਜ਼ਰੀ ਆਈਆ। ਤੂੰ ਵਾਹਿਦ ਇਕ ਖ਼ੁਦਾ, ਅਸੀਂ ਖ਼ਾਦਮ ਖ਼ਾਦਮ ਤੇਰੇ ਅਗੇ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੇ ਦਰ ਮੰਗ ਮੰਗਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਦੀਨ ਦੁਨੀ ਸਾਚਾ ਪੜ੍ਹਦੀ ਕਲਮਾ ਨਾਮ, ਅੱਖਰਾਂ ਵਾਲੀ ਸਿਫ਼ਤ ਸਾਲਾਹੀਆ। ਅੰਮ੍ਰਿਤ ਆਤਮ ਮਿਲੇ ਕਿਸੇ ਨਾ ਜਾਮ, ਜਾਮੀ ਸਕੇ ਨਾ ਕੋਇ ਬਦਲਾਈਆ। ਭਾਗ ਲੱਗੇ ਨਾ ਕਾਇਆ ਮਾਟੀ ਗ੍ਰਾਮ, ਚੰਮ ਦ੍ਰਿਸ਼ਟੀ ਪੰਧ ਨਾ ਕੋਇ ਮੁਕਾਈਆ। ਤੂੰ ਮਾਲਕ ਇਕ ਮਿਹਰਵਾਨ, ਮਹਿਬੂਬ ਤੇਰੀ ਸ਼ਰਨਾਈਆ। ਤੂੰ ਪ੍ਰਗਟ ਹੋ ਵਾਲੀ ਦੋ ਜਹਾਨ, ਨਿਰਗੁਣ ਧਾਰ ਲੈ ਅੰਗੜਾਈਆ। ਜੋਤੀ ਜਾਤੇ ਬਣ ਸੂਰਬੀਰ ਬਲਵਾਨ, ਬਲਧਾਰੀ ਇਕ ਅਖਵਾਈਆ। ਲੇਖਾ ਪੂਰਾ ਕਰ ਦੇ ਸੀਤਾ ਰਾਮ, ਆਸ਼ਾ ਕ੍ਰਿਸ਼ਨਾ ਕਾਹਨਾ ਆਪਣੇ ਨਾਲ ਮਿਲਾਈਆ। ਤੂੰ ਨਿਰਗੁਣ ਦਾਤਾ ਨਿਰਵੈਰ ਸ੍ਰੀ ਭਗਵਾਨ, ਭਗਵਨ ਇਕ ਅਖਵਾਈਆ। ਸੰਤ ਸੁਹੇਲੇ ਗੁਰਮੁਖ ਗੁਰੂ ਗੁਰ ਚੇਲੇ ਆਪ ਪਹਿਚਾਨ, ਬੇਪਹਿਚਾਨ ਅੰਦਰੋਂ ਪਰਦਾ ਦੇ ਉਠਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਗਾਣ, ਆਤਮ ਪਰਮਾਤਮ ਵਜਦੀ ਰਹੇ ਵਧਾਈਆ। ਸ਼ਰਅ ਕੂੜ ਦਾ ਮੇਟ ਨਿਸ਼ਾਨ, ਨਿਸ਼ਾਨਾ ਇਕੋ ਇਕ ਝੁਲਾਈਆ। ਜਿਸ ਨੂੰ ਸਤਿਜੁਗ ਕਰੇ ਪ੍ਰਵਾਨ, ਪਰਮ ਪੁਰਖ ਇਕ ਤੇਰੀ ਬੇਪ੍ਰਵਾਹੀਆ। ਜਨ ਭਗਤਾਂ ਸਾਚੇ ਸੰਤਾਂ ਸਾਚੇ ਨਾਮ ਦਾ ਦੇਣਾ ਦਾਨ, ਅਤੋਟ ਅਤੁਟ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਆਸਾ ਕਰ ਪ੍ਰਵਾਨ, ਪਰਮ ਪੁਰਖ ਪਰਮਾਤਮ ਦਰ ਤੇਰੇ ਆਸ ਰਖਾਈਆ।
੧੬ ਅਸੂ ਸ਼ਹਿਨਸ਼ਾਹੀ ਸੰਮਤ ਅੱਠ ਇੰਗਲੈਂਡ ਲੰਡਨ ਸਾਊਥ ਹਾਲ ਮਿਡਲ ਐਕਸ ੪੧ ਹੋਮਨੋਡ ਰੋਡ
ਹਰਭਜਨ ਸਿੰਘ ਗੜ੍ਹ ਸ਼ੰਕਰ ਵਾਲੇ ਦੇ ਗ੍ਰਹਿ
ਈਸਾ ਸੇਜ਼ ਮਾਈ ਗਾਡ, ਮਾਰਨਿੰਗ ਗੁਡ ਗਾਇਡ ਤੇਰੀ ਬੇਪ੍ਰਵਾਹੀਆ। ਤੇਰਾ ਹੁਕਮ ਲੇਖਾ ਬੜਾ ਹਾਰਡ, ਹੀਟ ਵਿਚ ਤਪੇ ਸਰਬ ਲੋਕਾਈਆ। ਦੀਨ ਮਜ਼੍ਹਬ ਤੇਰੇ ਵਾਰਡ, ਜਗਤ ਜਹਾਨ ਵੇਖ ਵਖਾਈਆ। ਤੇਰੇ ਹੁਕਮ ਦਾ ਡਾਢਾ ਰਾਡ, ਰਾਈਟ ਆਪਣਾ ਹੁਕਮ ਸੁਣਾਈਆ। ਮੇਰਾ ਲੇਖਾ ਵੇਖ ਆਪਣੇ ਅਗੰਮੇ ਕਾਰਡ, ਕਾਰਡੀਨਲਾਂ ਸਮਝ ਕਿਸੇ ਨਾ ਆਈਆ। ਤੇਰਾ ਅੰਤ ਪਾਏ ਨਾ ਗਿਣਤੀ ਵਿਚ ਕੋਈ ਯਾਰਡ, ਪੰਧ ਸਕੇ ਨਾ ਕੋਇ ਸਮਝਾਈਆ। ਅੰਤ ਲੇਖਾ ਮੁਕਾ ਜਲਦੀ ਛੇਤੀ ਸ਼ਾਰਟ, ਸ਼ੂਟ ਸ਼ਬਦ ਵਾਲੀ ਲਗਾਈਆ। ਕੋਈ ਨਾ ਜਾਣੇ ਵਟ ਯੂ ਵਾਂਟ, ਬੇਅੰਤ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਸੀਸ ਨਿਵਾਈਆ। ਈਸਾ ਕਹੇ ਮੇਰੇ ਮਾਲਕ ਤੂੰ ਵੇਖੀ ਮੇਰੀ ਸਾਈਡ, ਸਿੰਮਤ ਧੁਰ ਦੀ ਫੋਲ ਫੁਲਾਈਆ। ਤੇਰਾ ਲੇਖਾ ਸਭ ਨੂੰ ਦਿਸੇ ਬੀਹਾਈਂਡ, ਸਮਝ ਕਿਸੇ ਨਾ ਆਈਆ। ਮੇਰੀ ਸ਼ਰਅ ਦੀ ਤੇਰੇ ਹੁਕਮ ਵਿਚ ਹੋਈ ਨਾਈਟ, ਸੱਨ ਮੂਨ ਕਰੇ ਨਾ ਕੋਇ ਰੁਸ਼ਨਾਈਆ। ਤੂੰ ਬੇਪ੍ਰਵਾਹ ਵਸੇਂ ਉਪਰ ਆਪਣੀ ਹਾਈਟ, ਜਿਥੇ ਹਾਈਡਰੋਜਨ ਪੋਹ ਨਾ ਸਕੇ ਰਾਈਆ। ਮੇਰੇ ਗਾਡ ਤੇਰਾ ਨੂਰ ਜ਼ਹੂਰ ਅਗੰਮੀ ਲਾਈਟ, ਲਾਈਟ ਇਕੋ ਨਜ਼ਰੀ ਆਈਆ। ਤੇਰਾ ਹੁਕਮ ਸੰਦੇਸ਼ਾ ਇਕੋ ਦਿਸੇ ਵਾਈਟ, ਵਿਟਨਸ ਦੀ ਲੋੜ ਰਹੇ ਨਾ ਰਾਈਆ। ਤੇਰੇ ਸ਼ਬਦ ਦੀ ਦੋ ਜਹਾਨ ਫ਼ਾਈਟ, ਫ਼ੈਸਲਾ ਹਕੋ ਹਕ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦਾ ਹੁਕਮ ਇਕ ਸੁਣਾਈਆ। ਈਸਾ ਕਹੇ ਮੇਰੇ ਗਾਡ ਗੁਡ, ਨਿਵ ਨਿਵ ਲਾਗਾਂ ਪਾਈਂਆ। ਮੈਂ ਤਨ ਵਜੂਦ ਸਰੀਰ ਵੇਖੇ ਵੁਡਨ ਵੁਡ, ਹਾਡੀ ਮਾਟੀ ਰਹਿਣ ਕੋਇ ਨਾ ਪਾਈਆ। ਤੇਰਾ ਲਹਿਣਾ ਦੇਣਾ ਲੇਖਾ ਸ਼ੁਡ, ਸ਼ਾਇਦ ਸਮਝ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਿਰ ਮੇਰੇ ਹੱਥ ਰਖਾਈਆ। ਪਰਵਰਦਿਗਾਰ ਕਿਹਾ ਈਸਾ ਸੁਣ ਮੇਰਾ ਲੇਖਾ ਅਗੰਮੀ ਇਸਮ, ਆਜ਼ਮ ਇਕ ਜਣਾਈਆ। ਤੇਰਾ ਲਹਿਣਾ ਨਾਲ ਜਿਸਮ, ਤਨ ਵਜੂਦ ਵੇਖ ਵਖਾਈਆ। ਮੇਰੇ ਨੂਰ ਦੀ ਤਤਾਂ ਵਾਲੇ ਅਵਤਾਰ ਪੈਗ਼ੰਬਰ ਕਿਸਮ, ਕਾਸਮ ਇਕੋ ਹੁਕਮ ਸੁਣਾਈਆ। ਧੁਰ ਦੇ ਹੁਕਮ ਦੀ ਦੇ ਦੇ ਰਸਮ, ਰਿਵਾਜ ਜਗਤ ਵਿਚ ਸ਼ਨਵਾਈਆ। ਭੇਵ ਖੁਲਾਉਣਾ ਆਪਣੇ ਨੂਰੇ ਚਸ਼ਮ, ਚਸ਼ਮ ਦੀਦਾ ਸੋਭਾ ਪਾਈਆ। ਕੁਛ ਲੇਖਾ ਵੇਖ ਬ੍ਰਹਮਾ ਸ਼ਿਵ ਵਿਸ਼ਨ, ਕੀ ਵਿਸ਼ਵ ਆਪਣੀ ਖੇਲ ਖਿਲਾਈਆ। ਮੇਰੇ ਜ਼ਹੂਰ ਨਾਲ ਮੈਨੂੰ ਮੇਰੇ ਨੂਰ ਦਿਸਣ, ਜਗਤ ਅੱਖ ਦੀ ਲੋੜ ਨਾ ਕੋਇ ਰਖਾਈਆ। ਆਹ ਤੱਕ ਤੇਰਾ ਲਹਿਣਾ ਜਣਾਇਆ ਕਾਹਨ ਕ੍ਰਿਸ਼ਨ, ਸੁਕਲਾ ਕਿਸ਼ਨਾ ਪੱਖ ਵੇਖ ਵਖਾਈਆ। ਜਿਸ ਧਾਰ ਨੇ ਰਾਮ ਦਿਤਾ ਟਿਕਣ, ਟਿੱਕੇ ਮਸਤਕ ਸਭ ਦੇ ਫੋਲ ਫੁਲਾਈਆ। ਜਿਸ ਦੀ ਧਾਰ ਵਿਚ ਸਾਰੇ ਵਿਕਣ, ਆਪਣੀ ਕੀਮਤ ਨਾ ਕੋਇ ਰਖਾਈਆ। ਓਹ ਪਰਵਰਦਿਗਾਰ ਤੇਰਾ ਬਣਿਆ ਪਿੱਤਣ, ਜਿਸ ਨੂੰ ਬਾਪ ਕਹਿ ਕੇ ਸੀਸ ਨਿਵਾਈਆ। ਉਠ ਨਿਗਾਹ ਮਾਰ ਤੇਰਾ ਲੇਖਾ ਲੱਗਾ ਲਿਖਣ, ਲਿਖਤ ਬਿਨ ਅੱਖਰਾਂ ਦਏ ਗਵਾਹੀਆ। ਤੇਰੀ ਸਦੀ ਬੀਸਵੀਂ ਲੱਗਾ ਜਿੱਤਣ, ਬੀਸ ਬੀਸਾ ਬੇਪ੍ਰਵਾਹੀਆ। ਅੰਤ ਨਿਸ਼ਾਨਾ ਲੱਗਾ ਮਿਟਣ, ਮਿੱਟੀ ਖ਼ਾਕ ਰੋਵੇ ਮਾਰੇ ਧਾਹੀਆ। ਝਗੜਾ ਵੇਖ ਪੱਥਰ ਇੱਟਣ, ਪਾਹਨ ਪਾਹਨ ਨਾਲ
ਠੁਕਰਾਈਆ। ਤੇਰੇ ਆਬੇਹਯਾਤ ਦਾ ਰਸ ਰਿਹਾ ਕੋਇ ਨਾ ਮਿੱਠਣ, ਅਗਨੀ ਤਤ ਨਾ ਕੋਇ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ, ਧੁਰ ਦਾ ਵਰ, ਧੁਰ ਮਾਲਕ ਇਕ ਅਖਵਾਈਆ। ਈਸਾ ਕਹੇ ਮੇਰੇ ਇਸਮ ਹਜ਼ੂਰ, ਸ਼ਹਿਨਸ਼ਾਹ ਤੇਰੀ ਬੇਪ੍ਰਵਾਹੀਆ। ਇਹ ਮੇਰਾ ਨਹੀਂ ਕਸੂਰ, ਮੇਰੀ ਕਸਮ ਖਾਣ ਵਾਲੇ ਤੈਨੂੰ ਗਏ ਭੁਲਾਈਆ। ਮੈਂ ਤੇਰੇ ਨੂਰ ਦਾ ਨੂਰ, ਤੇਰੇ ਨੂਰ ਨੂਰ ਵਿਚ ਸਮਾਈਆ। ਅੰਤ ਮੈਂ ਵੀ ਹੋਇਆ ਮਜਬੂਰ, ਮਜਬੂਰੀ ਵਿਚ ਤੇਰੇ ਅਗੇ ਵਾਸਤਾ ਪਾਈਆ। ਚਾਰੋਂ ਕੁੰਟ ਦਿਸੇ ਕੂੜ, ਕੁੜਿਆਰ ਵੱਜੇ ਵਧਾਈਆ। ਚਰਚਾਂ ਚਰਾਗਾਹਾਂ ਵਿਚ ਬੈਠੇ ਮੂੜ੍ਹ, ਅੰਤਸ਼ਕਰਨ ਤੇਰਾ ਨੂਰ ਨਜ਼ਰ ਕਿਸੇ ਨਾ ਆਈਆ। ਮੇਰੇ ਨਾਮ ਦਾ ਪਾਇਆ ਫ਼ਤੂਰ, ਫ਼ਤਵਾ ਮੁਆਫ਼ ਨਾ ਕੋਇ ਕਰਾਈਆ। ਤੇਰੀ ਦਿਸ਼ਾ ਤੇਰੀ ਮੰਜ਼ਲ ਮੇਰੇ ਮਹਿਬੂਬ ਹੋਈ ਦੂਰ, ਪਾਂਧੀ ਆਪਣਾ ਪੰਧ ਨਾ ਕੋਇ ਚੁਕਾਈਆ। ਓਹ ਵੇਖ ਮੈਨੂੰ ਇਸ਼ਾਰਾ ਦਿੰਦਾ ਜਿਸਦਾ ਲੇਖਾ ਕੋਹਤੂਰ, ਮੂਸਾ ਨੈਣ ਮੂੰਦ ਰਿਹਾ ਸੁਣਾਈਆ। ਨਾਲੇ ਵੇਖੇ ਕੁਰਲਾਵੇ ਕਹੇ ਈਸਾ ਸਾਡਾ ਲਹਿਣਾ ਦੇਣਾ ਹੋਣਾ ਚੂਰੋ ਚੂਰ, ਚਾਰੋਂ ਕੁੰਟ ਅੱਖ ਉਠਾਈਆ। ਜਿਸ ਬਾਪ ਖ਼ੁਦਾ ਨੂੰ ਦੱਸ ਕੇ ਆਏ ਹਾਜ਼ਰ ਹਜ਼ੂਰ, ਹਜ਼ਰਤਾਂ ਤੋਂ ਪਰੇ ਨੂਰ ਅਲਾਹੀਆ। ਓਸ ਸਾਡੀ ਸ਼ਰਅ ਨੂੰ ਵੇਖਿਆ ਹੋਈ ਮਫ਼ਰੂਰ, ਹੁਕਮ ਲਾਅ ਮੰਨੇ ਨਾ ਕੋਇ ਰਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਮੂਸਾ ਕਹੇ ਈਸਾ ਦੋਵੇਂ ਤੱਕੀਏ ਆਪਣੀ ਬਹਿਬੂਦੀ, ਚਾਰੋਂ ਕੁੰਟ ਵੇਖ ਵਖਾਈਆ। ਮੇਰਾ ਲਹਿਣਾ ਨਾਲ ਯਹੂਦੀ, ਜੋ ਯੁਧਿਸ਼ਟਰ ਨੂੰ ਅਰਜਨ ਨਾਲ ਮਿਲਾ ਕੇ ਕ੍ਰਿਸ਼ਨ ਗਿਆ ਸਮਝਾਈਆ। ਸ਼ੁਕਰ ਪੁਰੋਹਤ ਨੂੰ ਬਲ ਦਵਾਰੇ ਹੁਕਮ ਮਿਲਿਆ ਅਰੂਜੀ, ਬਾਤਨ ਭੇਵ ਖੁਲਾਈਆ। ਕਲਜੁਗ ਅੰਤਮ ਪੁਰਖ ਅਕਾਲ ਨੇ ਧਾਰ ਚਲਾੳਣੀ ਦੂਜੀ, ਦੁਤੀਆ ਆਪਣਾ ਹੁਕਮ ਵਰਤਾਈਆ। ਸਭ ਦੀ ਵੇਖਣੀ ਅੰਤ ਹਕ ਮੰਜ਼ਲ ਮਕਸੂਦੀ, ਬਾਮੰਜ਼ਲ ਆਪਣਾ ਪੰਧ ਮੁਕਾਈਆ। ਫੇਰ ਓਹ ਵੇਖ ਇਸ਼ਾਰਾ ਪਾਉਂਦਾ ਪੈਗ਼ੰਬਰ ਯਾਕੂਬੀ, ਯਕੇ ਬਾਦ ਦੀਗਰੇ ਰਿਹਾ ਸੁਣਾਈਆ। ਮੁਹੰਮਦ ਕੂਕ ਪੁਕਾਰੇ ਮੇਰੇ ਅਮਾਮ ਦੀ ਅਗੰਮੀ ਖ਼ੂਬੀ, ਜੋ ਖ਼ੂਬਸੂਰਤ ਨੂਰ ਅਲਾਹੀਆ। ਉਨ ਸਦੀ ਚੌਧਵੀਂ ਖੇਲ ਮੁਕਾਉਣੀ ਸ਼ਰਕਨ ਜਨੂਬੀ, ਮਸ਼ਰਕ ਮਗ਼ਰਬ ਫੋਲ ਫੁਲਾਈਆ। ਓਹਦੀ ਖੇਲ ਹੋਣੀ ਇਕੋ ਸ਼ਬਦ ਸ਼ਬਦ ਸਤਿਗੁਰ ਦੀ, ਗੁਰਦੇਵ ਸਵਾਮੀ ਇਕ ਅਖਵਾਈਆ। ਅੰਤਮ ਧਾਰ ਅਨੋਖੀ ਸ਼ੁਰੂ ਦੀ, ਸ਼ਰਅ ਸ਼ਰਅ ਵਿਚੋਂ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਮੂਸਾ ਕਹੇ ਮੈਂ ਵੇਖਿਆ ਇਸ ਵਕਤ ਨਜ਼ਾਰਾ, ਨੂਰ ਨੂਰ ਵਿਚੋਂ ਚਮਕਾਈਆ। ਜਿਸ ਹਜ਼ਰਤ ਮੁਹੰਮਦ ਦਾ ਤੱਕਿਆ ਦਾਰੂਦ ਹਜ਼ਾਰਾ, ਇਸਮ ਆਜ਼ਮ ਹੋ ਕੇ ਬਸਰੀ ਇਸਮ ਖੋਜ ਖੁਜਾਈਆ। ਜਿਸ ਨੂੰ ਸਦੀ ਚੌਧਵੀਂ ਡੰਡਾਵਤ ਬੰਦਨਾ ਸਜਦਿਆਂ ਵਿਚ ਕੀਤੀ ਨਿਮਸਕਾਰਾ, ਖ਼ਾਲੀ ਝੋਲੀ ਅਗੇ ਡਾਹੀਆ। ਓਹ ਹੁਕਮ ਸੰਦੇਸਾ ਲੈ ਕੇ ਗਈ ਮਦੀਨਾ ਮੱਕਾ ਦਵਾਰਾ, ਕਾਅਬਿਆਂ ਜਾ ਕਰੇ ਰੁਸ਼ਨਾਈਆ। ਸਾਡਾ ਅਮਾਮ ਅਮਾਮਾ ਜਿਸ ਦੀ ਅਗੰਮੀ ਕਲਾਮਾ ਕਾਇਨਾਤ ਹੋਏ ਜ਼ਾਹਿਰਾ, ਜ਼ਾਹਰ ਜ਼ਹੂਰ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਮੂਸਾ ਕਹੇ ਸਦੀ ਚੌਧਵੀਂ ਮੈਂ ਵੇਖੀ ਚਰਨ ਕਵਲਾਂ ਢਹਿੰਦੀ, ਬਿਨ ਅੱਖਾਂ ਅੱਖ ਉਠਾਈਆ। ਓਸ ਨਿਗਾਹ ਟਿਕਾਈ ਦਿਸ਼ਾ ਲਹਿੰਦੀ, ਲਹਿਣੇ ਈਸਾ ਸਾਡੇ ਵੇਖ ਵਖਾਈਆ। ਮੇਰੀ ਆਸ਼ਾ ਨਿਰਗੁਣ ਧਾਰ ਕਹਿੰਦੀ, ਕਹਿ ਕਹਿ ਰਹੀ ਜਣਾਈਆ। ਜਿਸ ਕਾਰਨ
ਮੇਰੇ ਮਹਿਬੂਬ ਨੂੰ ਹੱਥੀਂ ਲਾਈ ਮਹਿੰਦੀ, ਬਸਰਾ ਬਗ਼ਦਾਦ ਨਾਨਕ ਨਾਨਕ ਨਾਨਕ ਲੇਖਾ ਦਏ ਭੁਗਤਾਈਆ। ਓਸ ਦੇ ਹੁਕਮ ਦੀ ਧਾਰ ਵਹਿਣਾ ਵਿਚ ਵਹਿੰਦੀ, ਜਿਸ ਦਾ ਸਮੁੰਦ ਸਾਗਰ ਭੇਵ ਕੋਇ ਨਾ ਪਾਈਆ। ਜਿਸ ਦੀ ਅੰਤਮ ਆਯੂ ਥੋੜੀ ਰਹਿੰਦੀ, ਸੋ ਸੰਦੇਸਾ ਮੁਹੰਮਦ ਰਹੀ ਸੁਣਾਈਆ। ਉਠ ਵੇਖ ਲੈ ਆਪਣੀ ਸ਼ਰਅ ਦੀ ਕਲਾ ਢਹਿੰਦੀ, ਚਾਰ ਯਾਰੀ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਸਦੀ ਚੌਧਵੀਂ ਕਹੇ ਮੁਹੰਮਦ ਅਵਲਾ ਜ਼ੂ ਜ਼ਵਦ ਯਾ ਅਲਹਮ ਜ਼ਮੀ ਨੂਰੇ ਚਸ਼ ਕੁਮਾ ਅਰਸ਼ੇ ਨੀਜ਼ੂਅਲ ਜ਼ੂਹਿਮ ਜ਼ਾਉ ਵਜ਼ਹਮ ਅਵਲਹੂ ਗੋਜ਼ੇ ਮਹਮ ਦੀਨਾ ਹੋ ਜ਼ਹੂ ਜਾਹਖਤੇ ਵਜ਼ੂਹ ਕਾਲ ਨਲਵਸੇਹਮ ਜੋ ਕੁਲਜ਼ਹੀ ਜ਼ਮ ਫ਼ਤਹੂ ਵਿਸਤੇ ਜ਼ਬੂ ਖ਼ੁਦਸੇ ਦਜ਼ਲਵੀ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਵੱਡਾ ਵਡ ਵਡਿਆਈਆ। ਮੁਹੰਮਦ ਕਹੇ ਸਦੀ ਚੌਧਵੀਂ ਦੁਲ ਹਲ ਅਲਾ ਤਾਅਲਾ, ਵਿਜ਼ ਹੀ ਜਸਤੇ ਮੋਰਾਨਾ ਤਮਨਖ਼ਾਨਾ ਜ਼ਾਖਾ ਹੂ ਨਖ ਕਬੀਲ ਹੱਦ ਦਲ ਹਾ ਜ਼ੇ ਮਿਸ਼ਤ ਜ਼ਮਾ ਲੋਵ ਹਦੇ ਦੀ ਦੇਸੇ ਕੁਨਾ ਕਜ਼ੇ ਗੁਲਸੰਤੀ ਦੁਆਏ ਖ਼ੁਦਾ ਗਲ ਮਹਮ ਮਿਸਤੇ ਜ਼ਵਾ ਜੀਸਾਹਿਲ ਅਜ਼ੀ ਕੇਤੇ ਕੁਨਾ ਦੂਸੇ ਜ਼ਮਾ ਕਦਮੇ ਖ਼ਾਕੇ ਖ਼ਾਕੇ ਰਮਾ ਨੂਰੋ ਨਿਵਸ ਸਾਹਿਬ ਬਸਿਤ ਅਸਮਾਨੇ ਜਮਿਤ ਮੇਰੀ ਚਸ਼ਮੇ ਸ਼ਹੀਦ ਅਰਸ਼ੇ ਮੁਰੀਦ ਫ਼ਾਨੀ ਫ਼ਿਨਾ ਇਸਮੇ ਖ਼ੁਦਾ ਨੂਰੀ ਅਲਾਹ ਆਲਮੀਨ ਬੇਪ੍ਰਵਾਹੀਆ। ਮੂਸਾ ਕਹੇ ਮੈਂ ਸੁਣ ਕੇ ਹਮਦੇ ਹਦੀਸ, ਹਜ਼ਰਤੇ ਹਕ ਜਣਾਈਆ। ਈਸਾ ਆਪਣੇ ਹੁਕਮ ਦੀ ਕਰਨ ਆਇਆ ਤਸਦੀਕ, ਸ਼ਹਾਦਤ ਕਲਮਿਆਂ ਵਾਲੀ ਭੁਗਤਾਈਆ। ਓਹ ਫ਼ਰੈਂਡ ਏਂਡ ਸਾਡੀ ਅੰਤ ਪੂਰੀ ਕਰੇ ਉਮੀਦ, ਤ੍ਰਿਸ਼ਨਾ ਪਿਛਲੀ ਰਹੇ ਨਾ ਰਾਈਆ। ਜਿਸ ਦੇ ਬਣੇ ਰਹੇ ਅਜ਼ੀਜ਼, ਖ਼ਾਦਮ ਹੋ ਕੇ ਸੇਵ ਕਮਾਈਆ। ਓਹ ਸਾਡੇ ਗ੍ਰਹਿ ਆਇਆ ਤੇ ਲੰਘ ਆਇਆ ਦਹਿਲੀਜ਼, ਚਰਚਾਂ ਚਰਾਗਾਹਾਂ ਧਿਆਨ ਲਗਾਈਆ। ਵੇਖ ਸਾਡਾ ਪੂਰਬ ਲੇਖਾ ਜਿਸ ਦੇ ਹੁਕਮ ਵਿਚ ਰਿਹਾ ਬੀਤ, ਬੀਤਿਆ ਲੇਖਾ ਆਪਣੇ ਹੱਥ ਰਖਾਈਆ। ਜਿਸ ਦੀ ਜਗਤ ਜਹਾਨ ਅਵਤਾਰ ਪੈਗ਼ੰਬਰ ਗੁਰੂਆਂ ਅਗੰਮੀ ਤੇ ਵੱਖਰੀ ਰੀਤ, ਰੀਤੀਵਾਨ ਨੂਰ ਅਲਾਹੀਆ। ਜੋ ਆਤਮ ਪਰਮਾਤਮ ਪਰਮਾਤਮ ਆਤਮ ਸ੍ਰਿਸ਼ਟੀ ਦੀ ਦ੍ਰਿਸ਼ਟੀ ਵਿਚ ਦੱਸੇ ਆਪਣੀ ਪ੍ਰੀਤ, ਤੂੰ ਮੇਰਾ ਮੈਂ ਤੇਰਾ ਢੋਲਾ ਸੋਹੰ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਚਾਰ ਜੁਗ ਦੀ ਆਸ਼ਾ ਪੂਰੀ ਕਰੇ ਰੀਝ, ਅਵਤਾਰ ਪੈਗ਼ੰਬਰ ਗੁਰੂ ਭਵਿਖ ਅਨਦ੍ਰਿਸ਼ਟ ਆਪਣੇ ਲੇਖੇ ਲਾਈਆ।
੧੬ ਅਸੂ ਸ਼ਹਿਨਸ਼ਾਹੀ ਸੰਮਤ ਅੱਠ ਇੰਗਲੈਂਡ ਲੰਡਨ ਸਾਊਥ ਹਾਲ ੫੬ ਬਰੈਸਫ਼ੋਰਡ ਰੋਡ ਮੁਕੰਦ ਸਿੰਘ ਦੇ ਗ੍ਰਹਿ
ਪੁਰਖ ਅਕਾਲ ਕਹੇ ਸੁਣ ਸ਼ਬਦ ਅਗੰਮੀ ਦੂਲ੍ਹੇ, ਦੋ ਜਹਾਨ ਦੇ ਵਾਲੀ ਦਿਆਂ ਸੁਣਾਈਆ। ਤੂੰ ਸਭ ਨੂੰ ਦੱਸਿਆ ਸਾਹਿਬ ਸੁਲਤਾਨਾ ਇਕ ਕੰਤ ਕੰਤੂਹਲੇ, ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ ਨਜ਼ਰੀ ਆਈਆ। ਪੰਜ ਤਤ ਕਾਇਆ ਮਾਟੀ ਵਿਚ ਧਾਰ ਸਭ ਨੂੰ ਦਿਤੇ ਝੂਲੇ, ਬ੍ਰਹਮ ਆਪਣਾ ਖੇਲ ਖਿਲਾਈਆ। ਗੁਰ ਅਵਤਾਰ ਪੈਗ਼ੰਬਰਾਂ ਜਣਾਇਆ ਮੇਰਾ ਮੂਲੇ, ਭੇਵ ਅਭੇਦ ਖੁਲਾਈਆ। ਕਲਜੁਗ ਅੰਤ ਕਿਉਂ ਦੀਨ ਦੁਨੀ ਮੈਨੂੰ ਰਹੀ ਭੂਲੇ, ਮਾਰਗ ਹਕ ਨਾ ਕੋਇ ਅਪਣਾਈਆ। ਕਿਸੇ ਮਸਤਕ ਲੱਗੇ ਨਾ ਧੁਰ ਦੀ ਧੂਲੇ, ਧੂੜੀ ਖ਼ਾਕ ਨਾ ਕੋਇ ਰਮਾਈਆ। ਦੀਨ ਮਜ਼੍ਹਬ
ਦਾ ਰਿਹਾ ਨਾ ਕੋਇ ਅਸੂਲੇ, ਅਸਲ ਵਸਲ ਯਾਰ ਮਿਲੇ ਨਾ ਨੂਰ ਅਲਾਹੀਆ। ਕਵਣ ਕਲਜੁਗ ਅੰਤਮ ਲਹਿਣਾ ਦੇਣਾ ਵਸੂਲੇ, ਲੇਖਾ ਮੰਗੇ ਥਾਉਂ ਥਾਈਂਆ। ਇਕੋ ਹੁਕਮ ਮਿਲੇ ਧੁਰ ਮਾਕੂਲੇ, ਮੁਕੰਮਲ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਪੁਰਖ ਅਕਾਲ ਕਹੇ ਮੇਰੇ ਸਤਿਗੁਰ ਸ਼ਬਦ ਦੁਲਾਰੇ, ਨਿਰਗੁਣ ਨਿਰਵੈਰ ਦਿਆਂ ਸਮਝਾਈਆ। ਸਵਾਧਾਨ ਹੋ ਸਚਖੰਡ ਸਚ ਦਵਾਰੇ, ਦਰਗਾਹ ਸਾਚੀ ਮੁਕਾਮੇ ਹਕ ਲੈ ਅੰਗੜਾਈਆ। ਜਲਵਾ ਨੂਰ ਤੱਕ ਮੇਰਾ ਨੂਰ ਉਜਿਆਰੇ, ਜੋਤ ਜੋਤ ਰੁਸ਼ਨਾਈਆ। ਵਿਸ਼ਨ ਬ੍ਰਹਮਾ ਸ਼ਿਵ ਵੇਖ ਭਿਖਾਰੇ, ਦਰ ਬੈਠੇ ਸੀਸ ਨਿਵਾਈਆ। ਤ੍ਰੈਗੁਣ ਮਾਇਆ ਤੱਕ ਭੰਡਾਰੇ, ਰਜੋ ਤਮੋ ਸਤੋ ਬੇਅੰਤ ਵਰਤਾਈਆ। ਪੰਜ ਤਤ ਵੇਖ ਅਖਾੜੇ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਫੋਲ ਫੁਲਾਈਆ। ਖੇਲ ਵੇਖ ਪੈਗ਼ੰਬਰ ਗੁਰ ਅਵਤਾਰੇ, ਕੀ ਅਵਤਰੀ ਰਿਹਾ ਜਣਾਈਆ। ਸ਼ਾਸਤਰ ਪੁਰਾਨ ਵੇਖ ਵੇਦ ਚਾਰੇ, ਚਾਰੇ ਖਾਣੀ ਚਾਰੇ ਬਾਣੀ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਹੁਕਮ ਇਕ ਸੁਣਾਈਆ। ਪੁਰਖ ਅਕਾਲ ਕਹੇ ਸੁਣ ਸਤਿਗੁਰ ਸ਼ਬਦ ਮੇਰੇ ਬਲਵਾਨ, ਬਲਧਾਰੀ ਦਿਆਂ ਜਣਾਈਆ। ਮੇਰਾ ਆਦਿ ਦਾ ਵੇਖ ਵਿਧਾਨ, ਅਸਲ ਅਸਲ ਵਿਚੋਂ ਪ੍ਰਗਟਾਈਆ। ਸੰਦੇਸਾ ਦੱਸ ਅਗੰਮਾ ਨਾਮ, ਨਿਧਾਨ ਇਕ ਜਣਾਈਆ। ਤੈਨੂੰ ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਕਰ ਪ੍ਰਧਾਨ, ਹੁਕਮ ਧੁਰ ਦਾ ਇਕ ਜਣਾਈਆ। ਆਪਣਾ ਖੇਲ ਵੇਖ ਲੈ ਸਤਿਜੁਗ ਬਲ ਬਾਵਨ ਕਰ ਪਹਿਚਾਨ, ਬੇਪਹਿਚਾਨ ਅੱਖ ਖੁਲਾਈਆ। ਰਾਹ ਤੱਕ ਸੀਤਾ ਰਾਮ, ਸਈਆ ਹੋ ਕੇ ਵੇਖ ਵਖਾਈਆ। ਪਰਦਾ ਰਹੇ ਨਾ ਕ੍ਰਿਸ਼ਨਾ ਕਾਹਨ, ਘਨਈਆ ਲੇਖਾ ਰਹੇ ਨਾ ਰਾਈਆ। ਪੈਗ਼ੰਬਰਾਂ ਤੱਕ ਪੈਗ਼ਾਮ, ਪਰਾ ਬਸੰਤੀ ਮਧਮ ਬੈਖਰੀ ਤੋਂ ਬਾਹਰ ਜਣਾਈਆ। ਇਸਮ ਆਜ਼ਮ ਦਾ ਵੇਖ ਕਲਾਮ, ਕਾਇਨਾਤ ਖੋਜ ਖੁਜਾਈਆ। ਗੁਰੂਆਂ ਤੱਕ ਤਕਵੇ ਵਾਲਾ ਨਾਮ, ਪਰਦਾ ਪਰਦਿਆਂ ਵਿਚੋਂ ਉਠਾਈਆ। ਕਿਉਂ ਕਲਜੁਗ ਕੂੜੀ ਕਿਰਿਆ ਹੋਈ ਸ਼ੈਤਾਨ, ਸ਼ਰਅ ਸ਼ਰਅ ਨਾਲ ਕਰੇ ਲੜਾਈਆ। ਆਤਮ ਬ੍ਰਹਮ ਮਿਲੇ ਨਾ ਕਿਸੇ ਗਿਆਨ, ਸੋਹੰ ਰੂਪ ਨਾ ਕੋਇ ਸਮਾਈਆ। ਸਤਿਗੁਰ ਸ਼ਬਦ ਕਹੇ ਪ੍ਰਭੂ ਮੈਂ ਬਾਲਾ ਤੇਰਾ ਨਾਦਾਨ, ਬਾਲੀ ਬੁਧ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਪੁਰਖ ਅਕਾਲ ਕਹੇ ਸਤਿਗੁਰ ਸ਼ਬਦ ਅੰਤਮ ਤੱਕ ਲੈ ਕਲਜੁਗ ਦੀ ਕਲ, ਕੀ ਕਲਕਾਤੀ ਖੇਲ ਖਿਲਾਈਆ। ਜਗਤ ਧਾਮ ਰਹੇ ਨਾ ਕੋਇ ਅਟਲ, ਸੋਭਾਵੰਤ ਨਾ ਕੋਇ ਵਡਿਆਈਆ। ਘਰ ਥਿਰ ਨਾ ਦਿਸੇ ਨਿਹਚਲ, ਨਿਹਕਰਮੀ ਭੇਵ ਨਾ ਕੋਇ ਖੁਲਾਈਆ। ਆਤਮ ਧਾਰ ਸਕੇ ਕੋਇ ਨਾ ਰਲ, ਪਰਮਾਤਮ ਵਿਚ ਸਮਾਈਆ। ਚਾਰੋਂ ਕੁੰਟ ਕੂੜ ਕੁੜਿਆਰਾ ਦਲ, ਭੈ ਭਉ ਰਿਹਾ ਵਖਾਈਆ। ਮਾਇਆ ਮਮਤਾ ਲਾਇਆ ਸੱਲ, ਮੁਸਲਸਲ ਨੂਰਾਨਾ ਨਜ਼ਰ ਕਿਸੇ ਨਾ ਆਈਆ। ਚਾਰੋਂ ਕੁੰਟ ਕਪਟ ਛਲ, ਅਛਲ ਛਲ ਦਾ ਭੇਵ ਕੋਇ ਨਾ ਪਾਈਆ। ਫਿਰੀ ਦਰੋਹੀ ਜਲ ਥਲ, ਮਹੀਅਲ ਰਹੇ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਪਰਦਾ ਆਪ ਚੁਕਾਈਆ। ਪੁਰਖ ਅਕਾਲ ਕਹੇ ਸਤਿਗੁਰ ਸ਼ਬਦ ਵੇਖ ਲੈ ਕਲਜੁਗ ਕਰਮ, ਕਰਮ ਕਾਂਡ ਪਰਦਾ ਰਹੇ ਨਾ ਰਾਈਆ। ਆਤਮ ਬ੍ਰਹਮ ਦਿਸੇ ਨਾ ਕੋਇ ਧਰਮ, ਧਰਮਾਪਤ ਸਵਾਮੀ ਨਜ਼ਰ ਕਿਸੇ ਨਾ ਆਈਆ। ਝਗੜਾ ਪਿਆ ਚੰਮ ਦ੍ਰਿਸ਼ਟੀ ਚਰਮ, ਚਸ਼ਮ ਦੀਦ ਨਾ ਕੋਇ ਰੁਸ਼ਨਾਈਆ। ਅਵਤਾਰ ਪੈਗ਼ੰਬਰ ਗੁਰੂਆਂ
ਦੇ ਹੁੰਦਿਆਂ ਕਿਉਂ ਮੇਰੇ ਨਾਮ ਦਾ ਪਿਆ ਭਰਮ, ਭਾਂਡਾ ਭਰਮ ਨਾ ਕੋਇ ਭੰਨਾਈਆ। ਸ਼ਾਸਤਰਾਂ ਦਾ ਜਾਣੇ ਕੋਇ ਨਾ ਕਰਮ, ਨਿਹਕਰਮੀ ਮੇਲ ਨਾ ਕੋਇ ਮਿਲਾਈਆ। ਲੇਖਾ ਤੱਕ ਲੈ ਵਰਨ ਬਰਨ, ਜ਼ਾਤ ਪਾਤ ਭੇਵ ਰਹੇ ਨਾ ਰਾਈਆ। ਕੂੜੀ ਕਿਰਿਆ ਕਲਜੁਗ ਵਿਚ ਜੀਵ ਜੰਤ ਸੜਨ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਬੇਸ਼ਕ ਰਸਨਾ ਜਿਹਵਾ ਬੱਤੀ ਦੰਦ ਅੱਖਰਾਂ ਵਾਲੇ ਨਾਮ ਪੜ੍ਹਨ, ਸਿਫ਼ਤਾਂ ਨਾਲ ਸਿਫ਼ਤ ਵਡਿਆਈਆ। ਕਿਉਂ ਨਾ ਮੇਰੀ ਮੰਜ਼ਲ ਚੜ੍ਹਨ, ਪਾਂਧੀਆਂ ਪੰਧ ਨਾ ਕੋਇ ਚੁਕਾਈਆ। ਚਾਰੋਂ ਕੁੰਟ ਤੱਕ ਹੰਕਾਰੀ ਗੜ੍ਹਨ, ਹਉਮੇ ਹੰਗਤਾ ਨਾ ਕੋਇ ਮਿਟਾਈਆ। ਮਾਨਸ ਮਾਨਵ ਮੇਰੀ ਲੱਗੇ ਕੋਇ ਨਾ ਸਰਨ, ਸਰਨਗਤ ਹੱਥ ਕਿਸੇ ਨਾ ਆਈਆ। ਨੇਤਰ ਖੁਲ੍ਹੇ ਨਾ ਹਰਨ ਫਰਨ, ਨਿਜ ਨੇਤਰ ਲੋਚਨ ਨਾ ਕੋਇ ਰੁਸ਼ਨਾਈਆ। ਮੈਂ ਸਭ ਦਾ ਮਾਲਕ ਘਾੜਨ ਘੜਨ, ਭੰਨਣਹਾਰ ਇਕ ਅਖਵਾਈਆ। ਸਚ ਦੱਸ ਕਿਉਂ ਨਾ ਮੇਰੇ ਭੈ ਵਿਚ ਡਰਨ, ਭਾਓ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸਚ ਦਾ ਹੁਕਮ ਸੁਣਾਈਆ। ਸਤਿਗੁਰ ਸ਼ਬਦ ਕਹੇ ਮੇਰੇ ਪਰਮ ਪੁਰਖ ਅਕਾਲੇ, ਅਕਲ ਕਲਧਾਰੀ ਸੀਸ ਨਿਵਾਈਆ। ਮੇਰੇ ਸਤਿਗੁਰ ਦੀਨ ਦਿਆਲੇ, ਦਇਆਨਿਧ ਤੇਰੀ ਵਡਿਆਈਆ। ਤੇਰੇ ਜੁਗ ਜੁਗ ਖੇਲ ਨਿਰਾਲੇ, ਨਿਰਾਕਾਰ ਤੇਰੀ ਬੇਪਰਵਾਹੀਆ। ਅਵਤਾਰ ਪੈਗ਼ੰਬਰ ਗੁਰ ਤੇਰੇ ਨਾਮ ਦੀ ਘਾਲਣਾ ਗਏ ਘਾਲੇ, ਘਾਇਲ ਹੋ ਕੇ ਆਪਣਾ ਆਪ ਲੇਖੇ ਲਾਈਆ। ਤੇਰੇ ਜੁਗ ਜੁਗ ਮਾਰਗ ਦੱਸੇ ਸੁਖਾਲੇ, ਨਾਮ ਕਲਮਿਆਂ ਵੰਡ ਵੰਡਾਈਆ। ਦੀਨ ਮਜ਼੍ਹਬ ਪਾਲਣਾ ਕਰੇ ਪਾਲੇ, ਪ੍ਰਿਤਪਾਲਕ ਤੇਰਾ ਹੁਕਮ ਬੇਪਰਵਾਹੀਆ। ਮੰਦਰ ਮਸਜਿਦ ਸ਼ਿਵਦੁਆਲੇ ਮਠ ਚਰਚ ਬਣਾਏ ਧਰਮਸਾਲੇ, ਗੁਰੂਦਵਾਰਿਆਂ ਵੰਡ ਵੰਡਾਈਆ। ਕਲਜੁਗ ਕੂੜੀ ਕਿਰਿਆ ਦਾਗ਼ ਧੋਵੇ ਕੋਇ ਨਾ ਕਾਲੇ, ਕਰਮ ਕਾਂਡ ਦਾ ਲੇਖ ਨਾ ਕੋਇ ਚੁਕਾਈਆ। ਚਾਰੋਂ ਕੁੰਟ ਤ੍ਰੈਗੁਣ ਮਾਇਆ ਜੰਜਾਲੇ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਮੇਰਾ ਅੰਤ ਇਕ ਸਵਾਲੇ, ਸਵਾਲੀ ਹੋ ਕੇ ਦਿਆਂ ਸੁਣਾਈਆ। ਅਵਤਾਰ ਪੈਗ਼ੰਬਰ ਗੁਰ ਪੇਸ਼ੀਨਗੋਈਆਂ ਵਿਚ ਕਲਜੁਗ ਅੰਤਮ ਤੇਰੇ ਕਰ ਕੇ ਗਏ ਹਵਾਲੇ, ਸ਼ਹਾਦਤ ਸ਼ਬਦ ਵਾਲੀ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੇ ਮਾਲਕ ਆਸ ਰਖਾਈਆ। ਸਤਿਗੁਰ ਸ਼ਬਦ ਕਹੇ ਵਡ ਦੇਵੀ ਦੇਵਾ, ਦੇਵਤ ਸੁਰ ਤੇਰਾ ਧਿਆਨ ਲਗਾਈਆ। ਮੈਂ ਆਦਿ ਜੁਗਾਦੀ ਚਾਕਰ ਤੇਰਾ ਸੇਵਕ ਹੋ ਕੇ ਕਰਾਂ ਸੇਵਾ, ਜੁਗ ਜੁਗ ਭੱਜਾਂ ਵਾਹੋ ਦਾਹੀਆ। ਤੇਰਾ ਨਾਮ ਪਦਾਰਥ ਜੀਵਾਂ ਜੰਤਾਂ ਦੇਵਾਂ ਮੇਵਾ, ਅਨਰਸ ਮਾਤ ਚਖਾਈਆ। ਸਿਫ਼ਤਾਂ ਵਿਚ ਲਗਾਵਾਂ ਰਸਨਾਂ ਜਿਹਵਾ, ਬੱਤੀ ਦੰਦ ਨਾਲ ਵਡਿਆਈਆ। ਤੂੰ ਮਾਲਕ ਅਲਖ ਅਭੇਵਾ, ਅਗੋਚਰ ਕਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਆਸ਼ਾ ਇਕ ਰਖਾਈਆ। ਸਤਿਗੁਰ ਸ਼ਬਦ ਕਹੇ ਪੁਰਖ ਅਕਾਲ ਤੇਰਾ ਖੇਲ ਅਨੋਖਾ, ਅਕਲ ਕਲਧਾਰੀ ਕੀ ਤੇਰੀ ਵਡਿਆਈਆ। ਮੈਂ ਚਾਰ ਜੁਗ ਦਾ ਸ਼ਾਸਤਰ ਜਾਣਾ ਪੋਥਾ, ਪੁਸਤਕ ਤੇਰੀ ਸਿਫ਼ਤ ਸਲਾਹੀਆ। ਤੇਰਾ ਮਾਰਗ ਕਿਸੇ ਹੱਥ ਨਾ ਆਇਆ ਸੌਖਾ, ਚਾਰੋਂ ਕੁੰਟ ਮਾਰਨ ਧਾਹੀਂਆ। ਫਿਰੀ ਦਰੋਹੀ ਵਿਚ ਚੌਦਾਂ ਲੋਕਾ, ਚੌਦਾਂ ਤਬਕ ਬਿਨ ਨੈਣਾਂ ਨੀਰ ਵਹਾਈਆ। ਆਦਿ ਪੁਰਖ ਤੇਰਾ ਸਮਝੇ ਨਾ ਕੋਇ ਸਲੋਕਾ, ਸੋ ਪੁਰਖ ਨਿਰੰਜਣ ਤੇਰਾ ਭੇਵ ਨਾ ਕੋਇ ਖੁਲਾਈਆ। ਕੋਟਨ ਕੋਟ ਜੁਗ ਬੀਤੇ ਬੀਤਿਆਂ ਸਮਾਂ ਬਹੁਤਾ, ਬਹੁੜੀ ਬਹੁੜੀ ਕਰੇ ਲੋਕਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਤੇਰਾ ਅੰਤਮ
ਕਲਜੁਗ ਆਉਣ ਦਾ ਮੌਕਾ, ਮੁਕੰਮਲ ਦਿਆਂ ਜਣਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਡੋਲੇ ਨਈਆ ਨੌਕਾ, ਨਾਮ ਮੁਹਾਣਾ ਵੰਝ ਚਪੂ ਸਕੇ ਨਾ ਕੋਇ ਲਗਾਈਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਅੰਤਸ਼ਕਰਨ ਵਿਚ ਭਰੇ ਹੌਕਾ, ਹਾਏ ਉਫ਼ ਕਰ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਸਚ ਤੇਰੀ ਸਰਨਾਈਆ। ਝਟ ਨਾਰਦ ਪ੍ਰਗਟ ਹੋ ਕੇ ਆਪ, ਡੰਡਾਵਤ ਬੰਦਨਾ ਕਹਿ ਕੇ ਸੀਸ ਨਿਵਾਈਆ। ਓਹ ਪੁਰਖ ਅਕਾਲ ਮੇਰੇ ਬਾਪ, ਬਿਨਾ ਜਨਣੀ ਤੋਂ ਤੂੰ ਹੀ ਇਕੋ ਮੇਰੀ ਮਾਈਆ। ਨਿਰਗੁਣ ਨਿਰਗੁਣ ਤੇਰਾ ਸਾਥ, ਸਰਗੁਣ ਸੰਗ ਨਾ ਕੋਇ ਬਣਾਈਆ। ਨੌ ਸੌ ਚੁਰਾਨਵੇਂ ਚੌਕੜੀ ਜੁਗ ਦੀ ਮੇਰੀ ਇਕੋ ਗਾਥ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਆਹ ਲੇਖਾ ਤੱਕ ਲੈ ਅਵਤਾਰ ਪੈਗ਼ੰਬਰ ਗੁਰੂਆਂ ਦਾ ਭਵਿਖਤ ਵਾਕ, ਕੀ ਪੇਸ਼ੀਨਗੋਈਆਂ ਵਿਚ ਗਏ ਦ੍ਰਿੜਾਈਆ। ਸਭ ਨੇ ਕਿਹਾ ਕਲਜੁਗ ਅੰਤਮ ਹੋਣੀ ਅੰਧੇਰੀ ਰਾਤ, ਸਾਚਾ ਨੂਰੀ ਚੰਦ ਨਾ ਕੋਇ ਚਮਕਾਈਆ। ਝਗੜਾ ਪੈਣਾ ਦੀਨ ਮਜ਼੍ਹਬ ਜ਼ਾਤ ਪਾਤ, ਊਚ ਨੀਚ ਕਰੇ ਲੜਾਈਆ। ਮਾਇਆ ਰਾਣੀ ਲਾਵੇ ਘਾਤ, ਘਾਓ ਸ਼ਾਹ ਸੁਲਤਾਨਾਂ ਜਗਤ ਲਗਾਈਆ। ਸਚ ਧਰਮ ਦੀ ਮਿਲੇ ਕਿਸੇ ਨਾ ਦਾਤ, ਦਾਨੀ ਦੌਲਤਮੰਦ ਨਜ਼ਰ ਕੋਇ ਨਾ ਆਈਆ। ਲੇਖਾ ਰਹੇ ਨਾ ਕਿਸੇ ਕਿਤਾਬ, ਕੁਤਬਖ਼ਾਨੇ ਰੋਵਨ ਮਾਰਨ ਧਾਹੀਆ। ਨਾਰਦ ਕਹੇ ਮੇਰੇ ਪਰਵਰਦਿਗਾਰ ਸਾਂਝੇ ਯਾਰ ਆਹ ਤੱਕ ਲੈ ਚਾਰ ਜੁਗ ਦੇ ਅਵਤਾਰ ਪੈਗ਼ੰਬਰ ਗੁਰੂਆਂ ਦਾ ਹਿਸਾਬ, ਜੋ ਲੇਖਾ ਬਿਨਾ ਅੰਕੜਿਆਂ ਗਏ ਲਗਾਈਆ। ਤੈਨੂੰ ਨਿਰਗੁਣ ਸਰਗੁਣ ਧਾਰ ਗੋਬਿੰਦ ਨੇ ਕੀਤਾ ਯਾਦ, ਮਾਛੂਵਾੜੇ ਬਿਨਾ ਰਸਨਾ ਜਿਹਵਾ ਢੋਲਾ ਗਾਈਆ। ਮੇਰੇ ਮਹਿਬੂਬਾ ਤੇਰੀ ਸਤਿ ਸਚ ਹਦੂਦਾ ਮੇਰੇ ਆਲੀਜਾਹ ਜਨਾਬ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰੀ ਇਕ ਵਡਿਆਈਆ। ਨਾਲੇ ਨਾਨਕ ਦੀ ਆਸਾ ਤੱਕ ਜਿਹੜੀ ਬਿਨਾ ਅੱਖਰਾਂ ਤੋਂ ਲੇਖਾ ਦੱਸੇ ਵਿਚ ਬਗ਼ਦਾਦ, ਬਗ਼ਲਗੀਰ ਨਜ਼ਰ ਕੋਇ ਨਾ ਆਈਆ। ਨਾਰਦ ਕਹੇ ਮੈਂ ਚਾਰ ਜੁਗ ਦੇ ਸ਼ਾਸਤਰਾਂ ਗ੍ਰੰਥਾਂ ਦਾ ਲੈਂਦਾ ਰਿਹਾ ਸਵਾਦ, ਤੇਰੇ ਨਾਮ ਬਾਣੀ ਕਲਮੇ ਰਸ ਆਪਣਾ ਆਪ ਬਣਾਈਆ। ਮੇਰੇ ਪ੍ਰਭੂ ਮੇਰੇ ਅੰਦਰ ਕਦੇ ਉਪਜਿਆ ਨਹੀਂ ਵੈਰਾਗ, ਬ੍ਰਿਹੋਂ ਚੋਟ ਨਾ ਕੋਇ ਲਗਾਈਆ। ਜਗਤ ਵਾਲਾ ਆਇਆ ਨਹੀਂ ਤਿਆਗ, ਤ੍ਰੈਗੁਣ ਡੇਰਾ ਕੋਇ ਨਾ ਢਾਈਆ। ਮੈਨੂੰ ਪਤਾ ਨਹੀਂ ਕਵਣ ਹੰਸ ਤੇ ਕਵਣ ਕਾਗ, ਕਾਗ ਭਸੁੰਡ ਕਿਸ ਦਾ ਰਾਹ ਤਕਾਈਆ। ਲੱਖ ਚੁਰਾਸੀ ਦੀਨ ਦੁਨੀ ਤੇਰਾ ਨੂਰ ਤੇਰਾ ਚਰਾਗ਼, ਜੋਤੀ ਜਾਤੇ ਤੇਰੀ ਜੋਤ ਨਜ਼ਰੀ ਆਈਆ। ਪ੍ਰਭੂ ਸਚ ਦੱਸ ਨਾਰਦ ਕਹੇ ਕਿਉਂ ਗੋਬਿੰਦ ਉਡਾਇਆ ਬਾਜ, ਬਾਜ ਚਾਰੋਂ ਕੁੰਟ ਉਡਾਈਆ। ਕਿਉਂ ਪੰਜਾਂ ਉਂਗਲਾਂ ਨਾਲ ਤੇਰਾ ਲੇਖਾ ਲਿਖਿਆ ਧਰਨੀ ਉਤੇ ਪੰਜ ਆਬ, ਪੰਚਮ ਪੰਚਮ ਪੰਚ ਕਰ ਸਮਝਾਈਆ। ਤੇਰਾ ਖੇਲ ਬਾਹਰ ਸਮਾਜ, ਸਮਗਰੀ ਸਮਝ ਕਿਸੇ ਨਾ ਆਈਆ। ਮੈਂ ਕੁਛ ਬੇਨੰਤੀ ਕਰਨ ਲੱਗਾ ਆਜ, ਨਿਵ ਨਿਵ ਤੇਰੇ ਲਾਗਾ ਪਾਈਂਆ। ਮੈਨੂੰ ਪੰਡਤ ਨੂੰ ਦੇਣੀ ਦਾਤ, ਬ੍ਰਾਹਮਣ ਬ੍ਰਹਮ ਭਿਛਿਆ ਮੰਗ ਮੰਗਾਈਆ। ਆਪਣੀ ਬਿਨ ਅੱਖਰਾਂ ਤੋਂ ਕਢ ਉਹ ਲੁਗ਼ਾਤ, ਜਿਸ ਦਾ ਹਰਫ਼ ਹਰੂਫ਼ ਬਣਤ ਵਿਚ ਨਜ਼ਰ ਕੋਇ ਨਾ ਆਈਆ। ਮਿਹਰਵਾਨ ਹੋ ਕੇ ਕਰ ਇਮਦਾਦ, ਮਦਦ ਦੇਣੀ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਾਹਿਬ ਸਚ ਤੇਰੀ ਵਡਿਆਈਆ। ਨਾਰਦ ਕਹੇ ਪ੍ਰਭੂ ਮੈਂ ਚਾਰ ਜੁਗ ਦਾ ਤੇਰਾ ਭਗਤ ਅਜੀਬ, ਅਜਬ ਤੇਰੀ ਖੇਲ ਖਿਲਾਈਆ। ਨਾ ਮੇਰੀ ਕਿਸਮਤ ਕੋਈ ਨਸੀਬ, ਬਦਨਸੀਬ ਮੈਨੂੰ ਕਹਿ ਨਾ ਕੋਇ ਸੁਣਾਈਆ। ਮੈਂ ਤੇਰੀ ਜੁਗ ਜੁਗ ਤਕਦਾ
ਰਿਹਾ ਤਰਤੀਬ, ਜੋ ਦੀਨ ਦੁਨੀ ਵਿਚ ਤਰਾ ਤਰਾ ਕਰਾਈਆ। ਮੈਨੂੰ ਪਤਾ ਨਹੀਂ ਕਿਹੜਾ ਅਵਤਾਰ ਪੈਗ਼ੰਬਰ ਗੁਰੂ ਅਮੀਰ ਤੇ ਕਿਹੜਾ ਗ਼ਰੀਬ, ਕਵਣ ਵਸਤ ਨਾਲ ਆਪਣੀ ਝੋਲੀ ਰਿਹਾ ਭਰਾਈਆ। ਮੈਂ ਨਿਗਾਹ ਮਾਰ ਕੇ ਤੱਕਦਾ ਰਿਹਾ ਆਪਣੀ ਲਾ ਕੇ ਨੀਝ, ਬਿਨ ਅੱਖਾਂ ਅੱਖ ਉਠਾਈਆ। ਮੈਨੂੰ ਤੇਰੇ ਉਤੇ ਆਸ਼ਾ ਬੜੀ ਉਮੀਦ, ਆਸ਼ਾ ਦੇ ਮਾਲਕ ਆਪਣਾ ਭੇਵ ਦੇਣਾ ਖੁਲਾਈਆ। ਕਿਸ ਬਿਧ ਆਪਣੇ ਹੁਕਮ ਦੀ ਕੀਤੀ ਤਾਕੀਦ, ਤਾਈਦ ਵਿਚ ਸ਼ਰਅ ਦਿਤੀ ਦ੍ਰਿੜਾਈਆ। ਮੈਂ, ਨਾਰਦ ਕਹੇ ਵੇਖ ਕੇ ਤੀਸ ਬਤੀਸ ਹਦੀਸ ਕੁਰਾਨ ਮਜੀਦ, ਅਲਿਫ਼ ਯੇ ਤੋਂ ਪਰਲਾ ਅੱਖਰ ਕੀ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚ ਦਾ ਰੰਗ ਇਕ ਰੰਗਾਈਆ। ਨਾਰਦ ਕਹੇ ਮੇਰੇ ਖ਼ੁਦਾਵੰਦ ਕਰੀਮ, ਕੁਦਰਤ ਦੇ ਮਾਲਕ ਦਿਆਂ ਜਣਾਈਆ। ਦੱਸ ਕਿਹੜੀ ਤੇਰੀ ਚੰਗੀ ਤਾਲੀਮ, ਕਿਉਂ ਤੁਲਬੇ ਅਵਤਾਰ ਪੈਗ਼ੰਬਰ ਗੁਰ ਤੇਰਾ ਨਾਮ ਜਗਤ ਸਮਝਾਈਆ। ਕਿਉਂ ਜਗਤ ਜਹਾਨ ਕੀਤੀ ਤਕਸੀਮ, ਮਜ਼੍ਹਬਾਂ ਵਿਚ ਵੰਡ ਵੰਡਾਈਆ। ਕੀ ਇਹੋ ਤੇਰਾ ਮਾਰਗ ਮਹੀਨ, ਜਿਹੜਾ ਜਗ ਨੇਤਰ ਵੇਖਣ ਕੋਇ ਨਾ ਪਾਈਆ। ਚਾਰ ਕੁੰਟ ਨਿਗਾਹ ਮਾਰ ਤੇਰੀ ਕਾਇਨਾਤ ਸ੍ਰਿਸ਼ਟੀ ਦੀਨ ਵਿਚ ਦਿਸੇ ਗ਼ਮਗੀਨ, ਗ਼ਮਖ਼ਾਰ ਗ਼ਮੀ ਬਾਹਰ ਨਾ ਕੋਇ ਕਢਾਈਆ। ਜ਼ਰਾ ਖੇਲ ਤੱਕ ਨਰ ਮਦੀਨ, ਨਰ ਨਰਾਇਣ ਅੰਤਰ ਨਿਰੰਤਰ ਵੜ ਕੇ ਵੇਖ ਵਖਾਈਆ। ਮੈਂ ਸਾਰੀ ਤੇਰੀ ਧਰਨੀ ਵੇਖੀ ਧਰਤੀ ਤੱਕੀ ਧੌਲ ਵੇਖੀ ਜ਼ਮੀਨ, ਜ਼ਿਮੀਂ ਜਮਾਂ ਦੇ ਮਾਲਕ ਭੱਜਿਆ ਵਾਹੋ ਦਾਹੀਆ। ਮੈਨੂੰ ਸਦੀ ਚੌਧਵੀਂ ਕਿਹਾ ਉਹ ਪੰਡਤਾ ਬ੍ਰਾਹਮਣਾ ਮੁਹੰਮਦ ਦਾ ਅਮਾਮ ਤੱਕ ਜੋ ਆਦਿ ਦਾ ਕਦੀਮ, ਕੁਦਰਤ ਦਾ ਕਾਦਰ ਨਜ਼ਰੀ ਆਈਆ। ਮੈਂ ਮਖ਼ੌਲ ਵਿਚ ਕਿਹਾ, ਨਾਰਦ ਕਹੇ ਸਦੀ ਚੌਧਵੀਂ ਨੀ ਤੂੰ ਕਿਹੜੀ ਹੁਸੀਨ, ਜੋਬਨ ਵੰਤੀਏ ਆਪਣਾ ਜੋਬਨ ਦੇ ਸਮਝਾਈਆ। ਨਾਰਦ ਕਹੇ ਸਦੀ ਚੌਧਵੀਂ ਹੈਰਾਨ ਹੋ ਗਈ ਪਰੇਸ਼ਾਨ ਹੋ ਗਈ ਨਾਲੇ ਹਜ਼ਰਤ ਮੁਹੰਮਦ ਕਿਹਾ ਨਾਲੇ ਕਿਹਾ ਆਮੀਨ, ਆਲਮੀਨ ਤੇਰੀ ਬੇਪਰਵਾਹੀਆ। ਜਿਸ ਨੇ ਸ਼ਰਅ ਦੀ ਸ਼ਰੀਅਤ ਅਸਲੀਅਤ ਅਸਲ ਵਿਚ ਲੈਣੀ ਛੀਨ, ਹਕ ਰਹਿਣ ਕੋਇ ਨਾ ਪਾਈਆ। ਵਾਹਿਦ ਦਾ ਕਲਮਾ ਕਾਇਨਾਤ ਕਰੇ ਅਧੀਨ, ਚੌਦਾਂ ਤਬਕ ਜਿਸ ਨੂੰ ਸੀਸ ਨਿਵਾਈਆ। ਜਿਸ ਨੇ ਲੇਖੇ ਲਾਉਣੀ ਸਭ ਦੀ ਗੋਈਪੇਸ਼ੀਨ, ਪੇਸ਼ਤਰ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਵਰਤਾਈਆ। ਨਾਰਦ ਕਹੇ ਮੇਰੇ ਪਰਮਾਤਮਾ ਮੈਂ ਬੜਾ ਲਾਇਕ, ਮੇਰੀ ਬੋਦੀ ਮੇਰੀ ਦਏ ਗਵਾਹੀਆ। ਤੈਨੂੰ ਹੀਰੋ ਕਹਾਂ ਕਿ ਨਾਇਕ, ਕਿ ਲੱਖ ਚੁਰਾਸੀ ਜਿਹੜਾ ਖੇਲ ਰਿਹਾ ਖਿਲਾਈਆ। ਮੈਨੂੰ ਇਉਂ ਜਾਪਦਾ ਤੇਰੇ ਨਾਮ ਦਾ ਪੈ ਗਿਆ ਕਹਿਤ, ਨਾਮ ਦੇ ਭੰਡਾਰੇ ਖ਼ਾਲੀ ਦਿਸਣ ਥਾਉਂ ਥਾਈਂਆ। ਤੇਰੀ ਸ਼ਰਅ ਦੀ ਰਹੀ ਕੋਇ ਨਾ ਰਵਾਇਤ, ਰਹਿਮਤ ਹਕ ਨਾ ਕੋਇ ਕਮਾਈਆ। ਮੈਂ ਜਿਧਰ ਫਿਰਿਆ ਅਵਤਾਰਾਂ ਪੈਗ਼ੰਬਰਾਂ ਗੁਰੂਆਂ ਤੇ ਹੁੰਦੀ ਬਹਿਸ, ਝਗੜੇ ਵਿਚ ਲੋਕਾਈਆ। ਮੇਰੇ ਸਾਹਿਬ ਸੁਲਤਾਨਾ ਨੌਜਵਾਨਾ ਮਰਦ ਮਰਦਾਨਾ ਬੇਐਬ ਖ਼ੁਦਾ ਮੁਹੰਮਦ ਤੱਕੇ ਰਾਹ ਈਸਾ ਰਿਹਾ ਨੈਣ ਉਠਾ, ਮੂਸਾ ਕਰੇ ਦੁਆ, ਤੇਰਾ ਲਹਿਣਾ ਦੇਣਾ ਲੇਖਾ ਮੁਹੰਮਦ ਦੀ ਧਾਰ ਵਿਚ ਵਲਾਇਤ, ਵਲੀ ਅੱਲਾ ਸਾਰੇ ਤੈਨੂੰ ਸੀਸ ਨਿਵਾਈਆ। ਹਕ ਮਹਿਬੂਬਾ ਆਪਣੇ ਹੁਕਮ ਦੀ ਕਰੇ ਨਾ ਕੋਇ ਕਫ਼ਾਇਤ, ਕੁਫ਼ਲ ਕਾਫ਼ੀਏ ਤੋਂ ਬਾਹਰ ਦੇਣੇ ਖੁਲਾਈਆ। ਮੇਰਿਆ ਜਜਮਾਨਾ ਸ੍ਰੀ ਭਗਵਾਨਾ ਸ਼ਰਅ ਦੀ ਮੇਟ ਦੇ ਸ਼ਰਾਇਤ, ਸ਼ਰੀਅਤ ਅਸਲੀਅਤ ਵਾਲੀ ਆਪਣੀ ਦੇ ਸਮਝਾਈਆ। ਆਪਣੇ ਪਿਆਰ ਦੀ ਮੁਹਿੰਮ ਦੀ ਬਖ਼ਸ਼ਿਸ਼ ਕਰ ਅਨਾਇਤ, ਰਹਿਮਤ ਸਚ
ਕਮਾਈਆ। ਮੈਂ ਪਿਛਲਾ ਲੇਖਾ ਜਾਣਦਾ ਜਿਹੜੀ ਕਲਜੁਗ ਨੂੰ ਕੀਤੀ ਹਦਾਇਤ, ਹੁਕਮ ਅਗੰਮ ਸੁਣਾਈਆ। ਕਲਜੁਗ ਕਿਸੇ ਨਾ ਕਰੀਂ ਰਿਆਇਤ, ਜਗਤ ਜਗਿਆਸੂ ਸੰਤ ਸਾਧੂ ਬਚਿਆ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦਾਤੇ ਮੰਗ ਮੰਗਾਈਆ। ਝਟ ਕਲਜੁਗ ਆਇਆ ਨੱਠਾ, ਆਪਣਾ ਪੰਧ ਮੁਕਾਈਆ। ਨਾਰਦਾ ਤੂੰ ਕਿਉਂ ਮੇਰੇ ਨਾਮ ਦਾ ਗਾਇਆ ਟੱਪਾ, ਮੈਂ ਟਾਪੂਆਂ ਤੋਂ ਪਰੇ ਭੱਜਾ ਵਾਹੋ ਦਾਹੀਆ। ਮੇਰਾ ਪੁਰਖ ਅਕਾਲ ਨਾਲ ਵਾਹਿਦਾ ਪੱਕਾ, ਗੰਢ ਗੋਬਿੰਦ ਵਾਲੀ ਪਾਈਆ। ਜਿਸ ਦਾ ਇਕੋ ਡੰਕ ਵੱਜਣਾ ਫ਼ਤ੍ਹਾ, ਫ਼ਾਤਿਆ ਸਭ ਦਾ ਦਏ ਪੜ੍ਹਾਈਆ। ਪ੍ਰੇਮ ਰਹਿਣ ਨਹੀਂ ਦੇਣਾ ਰਤਾ, ਮੁੱਲਾ ਸ਼ੇਖ਼ ਮੁਸਾਇਕ ਦਿਆਂ ਭੁਲਾਈਆ। ਗ੍ਰੰਥੀਆਂ ਸਮਝ ਆਉਣ ਨਹੀਂ ਦੇਣਾ ਅੱਖਰ ਪੱਪਾ, ਜੋ ਪੂਰਨ ਪਾਰਬ੍ਰਹਮ ਪਤਿਪਰਮੇਸ਼ਵਰ ਇਕ ਅਖਵਾਈਆ। ਆਹ ਵੇਖ ਲੈ ਮੇਰੇ ਕੋਲ ਬਿਨਾ ਅੱਖਰਾਂ ਤੋਂ ਪੱਟਾ, ਜਿਸ ਦੇ ਉਤੇ ਪਟਨੇ ਵਾਲੇ ਦਿਤੀ ਗਵਾਹੀਆ। ਮੇਰਾ ਵਕਤ ਰਹਿਣਾ ਨਹੀਂ ਛਪਾ, ਛਾਪਾ ਮਾਰਾਂ ਥਾਉਂ ਥਾਈਂਆ। ਮੈਂ ਉਠ ਉਠ ਚਾਰੋਂ ਕੁੰਟ ਤੱਕਾ, ਬਿਨ ਅੱਖਾਂ ਅੱਖ ਖੁਲਾਈਆ। ਮੇਰਾ ਮੁਹੰਮਦ ਨਾਲ ਵਾਇਦਾ ਸਦੀ ਚੌਧਵੀਂ ਲੇਖਾ ਪੂਰਾ ਕਰਨਾ ਮਦੀਨਾ ਮੱਕਾ, ਕਾਅਬਿਆਂ ਹੁਜਰਿਆਂ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਨਾਰਦ ਕਹੇ ਕਲਜੁਗਾ ਐਵੇਂ ਨਾ ਮਾਰ ਸ਼ੇਖ਼ੀ, ਸਖ਼ਸੀਅਤ ਤੱਕ ਜਗਤ ਲੋਕਾਈਆ। ਕਲਜੁਗ ਕਹੇ ਮੈਂ ਕੀ ਦੱਸਾਂ ਮੇਰੇ ਸਾਹਿਬ ਨੇ ਮੈਨੂੰ ਕੀਤਾ ਬਦੇਸ਼ੀ, ਭਾਰਤ ਖੰਡ ਮੇਰੀ ਦੁਹਾਈਆ। ਮੇਰਾ ਲਹਿਣਾ ਤੱਕ ਲੈ ਰਿਖੀ ਕੇਸ਼ੀ, ਗਵਰਧਨ ਧਾਰੀ ਰਿਹਾ ਜਣਾਈਆ। ਮੇਰੀ ਓਸ ਸਾਹਿਬ ਦੇ ਅਗੇ ਗੋਬਿੰਦ ਨੇ ਰਖੀ ਪੇਸ਼ੀ, ਜੋ ਪੇਸ਼ਤਰ ਇਕੋ ਨਜ਼ਰੀ ਆਈਆ। ਜਿਸ ਦੀ ਹੁਕਮ ਧਾਰ ਵਿਸ਼ੇਸ਼ੀ, ਜਗਤ ਵਿਸ਼ਿਆਂ ਤੋਂ ਬਾਹਰ ਸਮਝਾਈਆ। ਓਹ ਮਿਹਰਵਾਨ ਨਰੇਸ਼ੀ, ਨਰ ਨਰਾਇਣ ਇਕ ਅਖਵਾਈਆ। ਜਿਸ ਖੇਲ ਖਿਲਾਇਆ ਵੇਸ ਵਟਾਇਆ ਗੋਬਿੰਦ ਦਸ ਦਸਮੇਸ਼ੀ, ਦਹਿ ਦਿਸ਼ਾ ਫੋਲ ਫੁਲਾਈਆ। ਓਸ ਦਾ ਰੂਪ ਰੰਗ ਕਿਸੇ ਨਜ਼ਰ ਨਾ ਆਏ ਛੇਤੀ, ਛਤਰਧਾਰੀ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਹੁਕਮ ਵਰਤਾਈਆ। ਕਲਜੁਗ ਕਹੇ ਨਾਰਦ ਤੂੰ ਮੇਰਾ ਮਿਤਰ ਕਿ ਯਾਰ, ਨਾਤਾ ਤਨ ਨਾ ਕੋਇ ਬਣਾਈਆ। ਕਲਜੁਗ ਕਹੇ ਕਿਸ ਬਿਧ ਮੇਰੇ ਨਾਲ ਕੀਤੀ ਵਿਚਾਰ, ਵਿਚਰਕੇ ਦਿਆਂ ਸੁਣਾਈਆ। ਕਲਜੁਗ ਕਹੇ ਨਾਰਦਾ ਮੈਂ ਵੀ ਆਪਣੇ ਸਮੇਂ ਦਾ ਮੁਖ਼ਤਿਆਰ, ਮੁਖ਼ਤਿਆਰਨਾਮਾ ਪੁਰਖ ਅਕਾਲ ਮੇਰਾ ਮੇਰੇ ਹੱਥ ਫੜਾਈਆ। ਜ਼ਰਾ ਮੇਰਾ ਖੇਲ ਵੇਖੀਂ ਮੇਰਾ ਕੋਈ ਮੁਕਾਬਲਾ ਕਰ ਨਾ ਸਕੇ ਨਾਲ ਤਲਵਾਰ, ਤਰਕਸ਼ ਤੀਰ ਕੰਮ ਕਿਸੇ ਨਾ ਆਈਆ। ਮੈਂ ਸ਼ਹਿਨਸ਼ਾਹ ਦਾ ਦੂਲ੍ਹਾ ਤੇ ਹੁਕਮ ਦਾ ਸਵਾਰ, ਜਗਤ ਜਹਾਨ ਭੱਜਾਂ ਵਾਹੋ ਦਾਹੀਆ। ਮੈਂ ਸਾਲ ਬਸਾਲਾ ਦੀਨ ਦੁਨੀ ਸਾਰੀ ਕਰ ਦੇਣੀ ਤਿਆਰ, ਤ੍ਰੈਗੁਣ ਪੰਜ ਤਤਾਂ ਨਾਲ ਲਏ ਅੰਗੜਾਈਆ। ਪਰ ਇਕ ਗੱਲ ਯਾਦ ਰਖੀਂ ਰੂਸਾ ਚੀਨਾ ਕਰਨੇ ਖ਼ਬਰਦਾਰ, ਬੇਖ਼ਬਰਾਂ ਖ਼ਬਰ ਸੁਣਾਈਆ। ਆਓ ਉਠੋ ਵੇਖੋ ਲੇਖਾ ਓਸ ਅਮਾਮ ਦਾ ਜਿਸ ਨੂੰ ਮੁਹੰਮਦ ਨੇ ਕਿਹਾ ਪਰਵਰਦਿਗਾਰ, ਬੇਐਬ ਨੂਰ ਅਲਾਹੀਆ। ਮੂਸਾ ਨੂੰ ਦੇਣਾ ਹੁਲਾਰ, ਹਲੂਣੇ ਨਾਲ ਦੇਣਾ ਜਗਾਈਆ। ਈਸਾ ਨੂੰ ਕਹਿਣਾ ਨੈਣ ਉਘਾੜ, ਅੱਖ ਅੱਖ ਵਿਚੋਂ ਬਦਲਾਈਆ। ਗੋਬਿੰਦ ਨੂੰ ਕਹਿਣਾ ਸ਼ਬਦ ਖੰਡਾ ਤੀਰ ਤੁਫੰਗ ਬਿਨਾ ਤੁਰੰਗ ਤੋਂ ਵਜੇ ਤੇਰਾ ਤਾੜ ਤਾੜ, ਫੇਰ ਤਾੜੀ ਲਾ ਕੇ ਦੋ ਜਹਾਨ ਵੇਖਣਾ ਚਾਈਂ ਚਾਈਂਆ। ਕਲਜੁਗ ਕਹੇ ਨਾਰਦਾ
ਯਾਦ ਰਖੀਂ ਜਦੋਂ ਮੈਂ ਖੇਲ ਰਚਾਇਆ ਤੇ ਰਚਾਵਾਂਗਾ ਵਿਚ ਹਾੜ, ਹਾੜ ਸਤਾਰਾਂ ਮੇਰੀ ਦਏ ਗਵਾਹੀਆ। ਮੈਂ ਸ਼ਾਹ ਸੁਲਤਾਨਾਂ ਰਾਜ ਰਾਜਾਨਾਂ ਚਬਾਵਾਂਗਾ ਆਪਣੀ ਹੇਠਾਂ ਦਾੜ੍ਹ, ਬਚਿਆ ਰਹਿਣ ਕੋਇ ਨਾ ਪਾਈਆ। ਮੇਰਾ ਜੀਅ ਕਰਦਾ ਦੀਨ ਦੁਨੀ ਨੂੰ ਦੇਵਾਂ ਉਜਾੜ, ਉਜੜਿਆਂ ਘਰਾਂ ਦਾ ਮਾਲਕ ਇਕੋ ਕਲਜੁਗ ਨਜ਼ਰੀ ਆਈਆ। ਫੇਰ ਪੰਡਤਾ ਬ੍ਰਾਹਮਣਾ ਨਾਰਦਾ ਤੈਨੂੰ ਖ਼ੁਸ਼ੀਆਂ ਨਾਲ ਕੂੜ ਦੀ ਖੀਰ ਦੇਵਾਂ ਖਵਾਲ, ਜਿਸ ਵਿਚ ਸਤਿ ਸਚ ਦਾ ਰਸ ਨਜ਼ਰ ਕੋਇ ਨਾ ਆਈਆ। ਪਰ ਇਕ ਗੱਲ ਯਾਦ ਕਰ ਕੇ ਦੱਸ ਤੂੰ ਝਟਕਾ ਖਾਏਂ ਕਿ ਹਲਾਲ, ਮੈਨੂੰ ਮੰਨੇਂ ਕਿ ਮੰਨੇਂ ਪ੍ਰਭੂ ਦਿਆਲ, ਜਿਸ ਦੇ ਅਗੇ ਕਰੇਂ ਸਵਾਲ, ਸਵਾਲੀ ਹੋ ਕੇ ਝੋਲੀ ਡਾਹੀਆ। ਕੁਛ ਲੇਖਾ ਵੇਖ ਲੈ ਮੁਹੰਮਦ ਦਾ ਜਿਸ ਨੇ ਇਸ਼ਾਰਾ ਕੀਤਾ ਵਲ ਦਜਾਲ, ਜ਼ਦੀਦ ਆਪਣਾ ਹੁਕਮ ਵਰਤਾਈਆ। ਝਟ ਹਾਜ਼ਰ ਹੋ ਗਿਆ ਕਾਲ, ਇਸ਼ਾਰੇ ਨਾਲ ਰਿਹਾ ਸੁਣਾਈਆ। ਓਹ ਕਲਜੁਗਾ ਜੇ ਮੈਂ ਨਾ ਆਵਾਂ ਤੇਰੀ ਘਾਲਣਾ ਕਿਸੇ ਨਾ ਲੇਖੇ ਲੱਗੇ ਘਾਲ, ਕਲਜੁਗ ਜੀਵਾਂ ਅੰਤ ਨਾ ਕੋਇ ਕਰਾਈਆ। ਓਹ ਤੱਕ ਚਿਤ੍ਰਗੁਪਤ ਰਾਏ ਧਰਮ ਤੂੰ ਲੇਖਾ ਰਿਹਾ ਵਖਾਲ, ਅੱਖਰ ਅੱਖਰ ਬਿਨ ਅੱਖਰਾਂ ਨਾਲ ਮਿਲਾਈਆ। ਜਿਸ ਦਾ ਲੇਖਾ ਪੂਰਾ ਤੱਕਣਾ ਤੇ ਵੇਖਣਾ ਅਗਲੇ ਸਾਲ, ਹਿਸਾਬ ਬਿਨਾ ਕਿਤਾਬ ਤੋਂ ਦੇਣਾ ਲਗਾਈਆ। ਝਟ ਨੈਣ ਉਘਾੜਿਆ ਮਹਾਕਾਲ, ਬਿਨਾ ਭੁਜਾਂ ਤੋਂ ਆਪਣੀ ਲਏ ਅੰਗੜਾਈਆ। ਮੇਰੀ ਝਲ ਸਕੇ ਨਾ ਕੋਇ ਝਾਲ, ਆਪਣੀ ਝਲਕ ਵਿਚ ਪਲਕ ਵਿਚ ਦੁਆਪਰ ਤਰੇਤਾ ਤੇ ਸਤਿਜੁਗ ਪਿਛਲੇ ਦਿਤੇ ਬਦਲਾਈਆ। ਮੇਰਾ ਵੀ ਜੀਅ ਕਰਦਾ ਹੁਣ ਮੈਂ ਮੌਕਾ ਵੇਖਾ ਹਾਲ, ਹਾਲਤ ਤੱਕਾਂ ਚਾਈਂ ਚਾਈਂਆ। ਜੇ ਨਿਗਾਹ ਮਾਰਾਂ, ਕੀ ਵੇਖਾਂ ਅਵਤਾਰ ਪੈਗ਼ੰਬਰ ਗੁਰ ਸਚਖੰਡ ਦਵਾਰੇ ਸਾਰੇ ਇਕੋ ਕਰਨ ਸਵਾਲ, ਸਵਾਲੀ ਹੋ ਕੇ ਮੰਗ ਮੰਗਾਈਆ। ਪੁਰਖ ਅਕਾਲੇ ਦੀਨ ਦਿਆਲੇ ਆਪਣੀ ਸ੍ਰਿਸ਼ਟੀ ਅੰਤਮ ਆਪ ਸੰਭਾਲ, ਸੰਬਲ ਦੇ ਮਾਲਕ ਸੰਬਲ ਆਪਣੀ ਖੇਲ ਖਿਲਾਈਆ। ਅਸੀਂ ਸਾਰੇ ਚਾਹੁੰਦੇ ਦੀਨ ਦੁਨੀ ਜਗਤ ਜੁਗਤ ਦੀ ਬਦਲ ਦੇ ਚਾਲ, ਮਾਰਗ ਰਸਤਾ ਪੰਥ ਆਪਣਾ ਆਤਮ ਪਰਮਾਤਮ ਇਕ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਜੁਗਾ ਜੁਗੰਤ ਸਭ ਦੀ ਕਰਨਹਾਰ ਪ੍ਰਿਤਪਾਲ, ਪ੍ਰਿਤਪਾਲਕ ਮਾਲਕ ਖ਼ਾਲਕ ਦਰ ਤੇਰੇ ਆਸ ਰਖਾਈਆ।
੧੭ ਅਸੂ ਸ਼ਹਿਨਸ਼ਾਹੀ ਸੰਮਤ ਅੱਠ ਇੰਗਲੈਂਡ ਸਾਊਥ ਲੰਡਨ ੭ ਬਰੇਬੋਰਨ ਗਰੋਬ ਪੈਕਮ ਪਿਆਰੇ ਲਾਲ ਦੇ ਗ੍ਰਹਿ
ਸਤਿਗੁਰ ਸ਼ਬਦ ਕਹੇ ਮੇਰੇ ਪੁਰਖ ਅਕਾਲ ਦਾਤਾ, ਦੀਨ ਦਿਆਲ ਦਇਆਵਾਨ ਤੇਰੀ ਸਰਨਾਈਆ। ਜਨ ਭਗਤਾਂ ਆਪਣੇ ਨਾਮ ਦੀ ਬਖ਼ਸ਼ ਅਗੰਮੀ ਦਾਤਾ, ਸੌਗ਼ਾਤ ਧੁਰ ਦੀ ਝੋਲੀ ਪਾਈਆ। ਜਿਨ੍ਹਾਂ ਚਾਰ ਜੁਗ ਦੀਆਂ ਛਡੀਆਂ ਜਮਾਤਾਂ, ਸ਼ਰਅ ਦੀਨ ਦੁਨੀ ਤਜਾਈਆ। ਕਲਜੁਗ ਮਿਟਾ ਦੇ ਅੰਧੇਰੀਆਂ ਰਾਤਾਂ, ਭਿੰਨੜੀ ਰੈਣ ਆਪਣੇ ਰੰਗ ਰੰਗਾਈਆ। ਜਨ ਭਗਤਾਂ ਏਥੇ ਓਥੇ ਬਣ ਪਿਤਾ ਮਾਤਾ, ਦੋ ਜਹਾਨ ਹੋਣਾ ਆਪ ਸਹਾਈਆ। ਹਰਿਜਨ ਦਰ ਤੇਰੇ ਰਹੇ ਨਾ ਕੋਇ ਨਿਰਾਸਾ, ਆਸਾ ਸਭ ਦੀ ਪੂਰ ਕਰਾਈਆ। ਸਚ ਪ੍ਰੀਤੀ ਚਰਨ ਕਵਲ ਬਖ਼ਸ਼ ਭਰਵਾਸਾ, ਭਾਂਡਾ ਭਰਮ ਭਉ ਭੰਨਾਈਆ। ਹਰ ਘਟ ਅੰਦਰ ਤੇਰਾ ਵਾਸਾ, ਵਾਸਤਾ ਆਪਣੇ ਨਾਲ ਰਖਾਈਆ। ਤੂੰ ਆਦਿ ਪੁਰਖ ਜੋਤੀ ਜਾਤਾ, ਜਾਗਰਤ ਜੋਤ ਕਰ ਰੁਸ਼ਨਾਈਆ।
ਸਚ ਦਵਾਰ ਤੇਰੇ ਨਾਮ ਦੀ ਪਏ ਰਾਸਾ, ਕਾਇਆ ਮੰਡਲ ਮੰਡਪ ਦੇਣਾ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮੇਲਾ ਲੈਣਾ ਮਿਲਾਈਆ। ਸਤਿਗੁਰ ਸ਼ਬਦ ਕਹੇ ਪ੍ਰਭ ਵੇਖ ਆਪਣੇ ਭਗਤ ਸੁਹੇਲੇ ਗੁਰਮੁਖ ਲਾਲ, ਲਾਲ ਲਾਲਨ ਰੰਗ ਰੰਗਾਈਆ। ਕਲਜੁਗ ਅੰਤਮ ਕਰ ਸੰਭਾਲ, ਸੰਭਲ ਆਪਣੀ ਗੋਦ ਟਿਕਾਈਆ। ਜਗਤ ਮਾਇਆ ਤੋੜ ਜੰਜਾਲ, ਤ੍ਰੈਗੁਣ ਲੇਖਾ ਰਹੇ ਨਾ ਰਾਈਆ। ਮਾਨਸ ਜਨਮ ਦੀ ਲੇਖੇ ਪਾ ਘਾਲ, ਚੁਰਾਸੀ ਫਾਸੀ ਰਹੇ ਨਾ ਰਾਈਆ। ਮੇਰੀ ਇਕ ਬੇਨੰਤੀ ਇਕ ਸਵਾਲ, ਸਵਾਲੀ ਹੋ ਕੇ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਦੇਣਾ ਚੜ੍ਹਾਈਆ। ਸਤਿਗੁਰ ਸ਼ਬਦ ਕਹੇ ਪੁਰਖ ਅਕਾਲ ਤੇਰਾ ਨੂਰ ਨੁਰਾਨਾ ਨੂਰ ਅਗੰਮੀ ਚੰਦਨ, ਚੰਦ ਸਿਤਾਰ ਸਾਰੇ ਸੀਸ ਨਿਵਾਈਆ। ਤੇਰਾ ਖੇਲ ਪੁਰੀ ਲੋਅ ਆਕਾਸ਼ ਪਾਤਾਲ ਬ੍ਰਹਿਮੰਡਣ, ਬ੍ਰਹਿਮੰਡ ਖੰਡ ਤੇਰਾ ਰਾਹ ਤਕਾਈਆ। ਤੇਰਾ ਨੂਰ ਜ਼ਹੂਰ ਜ਼ੇਰਜ ਅੰਡਨ, ਉਤਭੁਜ ਸੇਤਜ ਤੇਰੀ ਵੰਡ ਵੰਡਾਈਆ। ਵਿਸ਼ਨ ਬ੍ਰਹਮਾ ਸ਼ਿਵ ਦਰ ਤੇਰੇ ਮੰਗਣ, ਅਵਤਾਰ ਪੈਗ਼ੰਬਰ ਗੁਰ ਬੈਠੇ ਝੋਲੀਆਂ ਡਾਹੀਆ। ਤੂੰ ਸਾਹਿਬ ਸੁਲਤਾਨਾ ਨੌਜਵਾਨਾ ਮਰਦ ਮਰਦਾਨਾ ਸ੍ਰੀ ਭਗਵਾਨਾ ਵਾਲੀ ਦੋ ਜਹਾਨਨ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਇਕ ਅਖਵਾਈਆ। ਸਤਿ ਸਚ ਸਚ ਪ੍ਰੀਤੀ ਦੇ ਦੇ ਆਤਮ ਪਰਮਾਤਮ ਅਨੰਦਨ, ਅਨੰਦ ਅਨੰਦ ਵਿਚੋਂ ਪ੍ਰਗਟਾਈਆ। ਮੇਰੇ ਮਹਿਬੂਬਾ ਜਨ ਭਗਤਾਂ ਟੁਟੀਆਂ ਆਇਉਂ ਗੰਢਣ, ਗੰਢ ਧੁਰ ਦਾ ਨਾਮ ਰਖਾਈਆ। ਹਰਿਜਨ ਆਪਣੇ ਰੰਗ ਰੰਗਾਉਣੇ ਜੋ ਬੈਠੇ ਵਿਚ ਲੰਡਨ, ਲੈਂਡ ਇੰਗਲੈਂਡ ਦੇਣੀ ਸੁਹਾਈਆ। ਤੂੰ ਆਦਿ ਪੁਰਖ ਸਵਾਮੀ ਆਦਿ ਨਿਰੰਜਣ, ਨਿਰੰਜਣ ਤੇਰਾ ਨੂਰ ਨਜ਼ਰੀ ਆਈਆ। ਮਸਤਕ ਧੂੜੀ ਖ਼ਾਕ ਰਮਾ ਦੇ ਚੰਦਨ, ਦੁਰਮਤ ਮੈਲ ਮੈਲ ਧਵਾਈਆ। ਗ਼ਰੀਬ ਨਿਮਾਣੇ ਆਤਮ ਧਾਰ ਲਗਾਉਣੇ ਆਪਣੇ ਅੰਗਣ, ਅੰਗੀਕਾਰ ਆਪ ਅਖਵਾਈਆ। ਤੂੰ ਆਦਿ ਜੁਗਾਦਿ ਜੁਗ ਚੌਕੜੀ ਸਦਾ ਬਖ਼ਸ਼ੰਦਨ, ਬਖ਼ਸ਼ਣਹਾਰ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮੇਲਾ ਲੈਣਾ ਮਿਲਾਈਆ। ਸਤਿਗੁਰ ਸ਼ਬਦ ਕਹੇ ਪ੍ਰਭੂ ਜਨ ਭਗਤਾਂ ਉਪਰ ਕਰ ਮਿਹਰਵਾਨੀ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ। ਸਚ ਪ੍ਰੇਮ ਦੀ ਦੇ ਨਿਸ਼ਾਨੀ, ਨਿਸ਼ਾਨਾ ਅਣਿਆਲਾ ਨਾਮ ਵਾਲਾ ਲਗਾਈਆ। ਤੂੰ ਆਤਮ ਬ੍ਰਹਮ ਦਾ ਬ੍ਰਹਮ ਗਿਆਨੀ, ਪਾਰਬ੍ਰਹਮ ਪਰਦਾ ਦੇਣਾ ਉਠਾਈਆ। ਗੁਰਮੁਖਾਂ ਲੇਖਾ ਮੁਕਾ ਦੇ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਲੇਖਾ ਰਿਹਾ ਨਾ ਰਾਈਆ। ਧੁਰ ਦੀ ਮੰਜ਼ਲ ਦੱਸ ਨੁਰਾਨੀ, ਆਤਮ ਪਰਮਾਤਮ ਮੇਲਾ ਹੋਵੇ ਸਹਿਜ ਸੁਭਾਈਆ। ਆਦਿ ਪੁਰਖ ਅਪਰੰਪਰ ਸਵਾਮੀ ਘਟ ਜਾਣ ਜਾਣੀ, ਜਾਨਣਹਾਰ ਤੇਰੀ ਵਡਿਆਈਆ। ਅੰਮ੍ਰਿਤ ਰਸ ਨਿਝਰ ਝਿਰਨਾ ਬੂੰਦ ਸਵਾਂਤੀ ਦੇ ਪਾਣੀ, ਕਵਲ ਨਾਭੀ ਨਾਭੀ ਕਵਲ ਆਪ ਉਲਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ ਦਰ ਠਾਂਡੇ ਮੰਗ ਮੰਗਾਈਆ। ਸਤਿਗੁਰ ਸ਼ਬਦ ਕਹੇ ਪ੍ਰਭੂ ਜਨ ਭਗਤਾਂ ਸੇਵਾ ਲੇਖੇ ਲਾਉਣੀ, ਸੇਵਕ ਸੇਵਾ ਵਿਚ ਸਮਾਈਆ। ਸਭ ਦੀ ਮਨਸਾ ਪੂਰੀ ਕਰਨੀ ਮਨ ਭਾਉਣੀ, ਜੋ ਭਾਵਨਾ ਤੇਰੇ ਅਗੇ ਰਖਾਈਆ। ਕਲਜੁਗ ਅੰਤ ਜੋ ਘੜੀ ਈਸਾ ਦੇ ਘੜਿਆਲ ਵਾਲੀ ਅੰਤਮ ਆਉਣੀ, ਕਲਾਕ ਆਪਣਾ ਰੂਪ ਬਦਲਾਈਆ। ਦੀਨ ਦੁਨੀ ਤੇਰੀ ਖੇਲ ਵਰਤਣੀ ਅਣਹੋਣੀ, ਸਮਝ ਸਕੇ ਕੋਇ ਨਾ ਰਾਈਆ। ਤੇਰਾ ਹੁਕਮ ਸੰਦੇਸਾ ਫਿਰਨਾ ਪਵਣ ਪੌਣੀ, ਪਾਣੀ ਜਲ ਥਲ ਅਸਗਾਹ ਨੈਣ
ਰਹੇ ਉਠਾਈਆ। ਬਿਨ ਤੇਰੀ ਕਿਰਪਾ ਤੇਰੀ ਸਾਰ ਕਿਸੇ ਨਾ ਪਾਉਣੀ, ਪਾਰਬ੍ਰਹਮ ਬ੍ਰਹਮ ਰੰਗ ਨਾ ਕੋਇ ਰੰਗਾਈਆ। ਮੇਰੇ ਸਾਹਿਬ ਕੰਤ ਭਗਵੰਤ ਸਭ ਦੀ ਕਰਨੀ ਕਰਤੇ ਤੇਰੇ ਕੋਲੋਂ ਬਖ਼ਸ਼ਾਉਣੀ, ਪਤਤ ਪੁਨੀਤ ਦੇਣੇ ਕਰਾਈਆ। ਹਰਿਸੰਗਤ ਹਰਿਜਨ ਹਰਿਭਗਤ ਆਪਣੇ ਰੰਗ ਰੰਗਾਉਣੀ, ਰੰਗ ਮਜੀਠ ਦੇਣਾ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾਮ ਸਿਤਾਰ ਬਿਨ ਸੁਰ ਤਾਲ ਵਜਾਉਣੀ, ਅਨਾਦ ਨਾਦੀ ਧੁਨ ਕਰਨੀ ਸ਼ਨਵਾਈਆ।