ਪੁਸਤਕਾਲਾਭਾਗ ੨੩

੧੯ ਅਸੂ ਸ਼ਹਿਨਸ਼ਾਹੀ ਸੰਮਤ ਅੱਠ ਇੰਗਲੈਂਡ ਬਲਵੀਦਰੀ ਕੈਂਟ ੨੯ ਰਿਪਲੀ ਰੋਡ ਦਰਸ਼ਨ ਸਿੰਘ ਦੇ ਗ੍ਰਹਿ

ਹਜ਼ਰਤ ਈਸਾ ਕਹੇ ਮੇਰੀ ਸੋਹੇ ਲੈਂਡ, ਮਾਰਕ ਮਾਰਕ ਪਿਛਲਾ ਵੇਖ ਵਖਾਈਆ। ਮੇਰਾ ਸਜਦਾ ਖ਼ਾਲੀ ਹੈਂਡ, ਹੈਂਡਜ਼ ਅਪ ਕਰ ਕੇ ਸੀਸ ਨਿਵਾਈਆ। ਜੋ ਹੁਕਮ ਸੰਦਸਾ ਮੇਰੇ ਪਰਵਰਦਿਗਾਰ ਕੀਤਾ ਸੇਂਡ, ਧੁਰ ਫਰਮਾਨਾ ਇਕ ਜਣਾਈਆ। ਓਹ ਸੁਣਿਆ ਯੂਰਪ ਵਿਚ ਇੰਗਲੈਂਡ, ਇੰਗਲਿਸਤਾਨ ਅੱਖ ਖੁਲਾਈਆ। ਮੇਰੇ ਮਹਿਬੂਬਾ ਤੇਰੀ ਸਦੀ ਬੀਸਵੀਂ ਦਿਸੇ ਐਂਡ, ਇੰਡੈਕਸ ਸਦੀ ਸਦੀਵੀ ਵੇਖ ਵਖਾਈਆ। ਤੇਰੇ ਪਿਆਰ ਦੇ ਸ਼ਾਦਿਆਨੇ ਵਿਚ ਮੇਰੀ ਆਸਾ ਦਾ ਵੱਜੇ ਬੈਂਡ, ਤਰਾਨੇ ਖ਼ੁਸ਼ੀਆਂ ਵਾਲੇ ਗਾਈਆ। ਮੂਸਾ ਨਾਲ ਹੋਣਾ ਜੁਆਇੰਡ, ਨਾਤਾ ਹੁਕਮ ਵਾਲਾ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪ੍ਰਵਾਹੀਆ। ਹਜ਼ਰਤ ਈਸਾ ਕਹੇ ਪ੍ਰਭੂ ਮੇਰੀ ਅੰਤ ਟਾਪ ਦੀ ਟਿਪ, ਬਿਨ ਨੈਣਾਂ ਵੇਖ ਵਖਾਈਆ। ਭੇਵ ਖੋਲ ਨਾ ਸਕੇ ਮੇਰਾ ਲਿਪ, ਲਿਪਸ ਕਹਿਣ ਕਿਛ ਨਾ ਪਾਈਆ। ਆਪਣੀ ਕਰਨੀ ਧਾਰ ਵੇਖ ਹਿਪ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਤੇਰੇ ਹੁਕਮ ਨਾਲ ਮੈਂ ਤੇਰੇ ਚਰਨਾਂ ਬੈਠਾ ਸਿਟ, ਸਟੈਂਡ ਨਜ਼ਰ ਕੋਇ ਨਾ ਆਈਆ। ਤੂੰ ਲੇਖਾ ਦੱਸ ਇਟ, ਇਟਸ ਕੀ ਆਪਣੀ ਕਾਰ ਕਮਾਈਆ। ਮੈਂ ਤੇਰੀ ਮੁਹੱਬਤ ਵਿਚ ਹੋਇਆ ਵਿਟ, ਮਿਹਰਵਾਨ ਕੀ ਤੇਰੀ ਬੇਪ੍ਰਵਾਹੀਆ। ਤੇਰੇ ਅਗੇ ਮੇਰੀ ਨਹੀਂ ਕੋਈ ਰਿਟ, ਰਿਟਨ ਆਸਾ ਨਾ ਕੋਇ ਰਖਾਈਆ। ਇਕੋ ਅੱਖਰ ਕਲਮੇ ਦੀ ਚਿਟ, ਜੋ ਵਾਈਟ ਹਾਈਟ ਅਗੰਮ ਉਤੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਹਜ਼ਰਤ ਕਹੇ ਮੇਰੇ ਮਹਿਬੂਬ ਤੇਰਾ ਹੁਕਮ ਕਵਾਈਟ, ਕੁਇਕ ਲੈਣਾ ਮਨਾਈਆ। ਤੇਰੇ ਸ਼ਬਦ ਵਾਲੀ ਫ਼ਾਈਟ, ਫਿਟ ਆਪੇ ਲੈਣਾ ਕਰਾਈਆ। ਮੇਰੀ ਸ਼ਰਅ ਦੀ ਤਕਣੀ ਨਾਈਟ, ਨੂਰ ਜ਼ਹੂਰ ਨਾ ਕੋਇ ਰੁਸ਼ਨਾਈਆ। ਮਿਹਰਵਾਨ ਸਾਚੀ ਦਿਸ਼ਾ ਤੱਕਣੀ ਸਾਈਡ, ਪਰਦਾ ਪਰਦਿਆਂ ਵਿਚੋਂ ਉਠਾਈਆ। ਮੈਂ ਨਾ ਜਾਣਾ ਤੇਰਾ ਲੇਖਾ ਨੈਰੋ ਕਿ ਵਾਈਡ, ਬੇਅੰਤ ਤੇਰੀ ਬੇਪ੍ਰਵਾਹੀਆ। ਦੋ ਜਹਾਨਾਂ ਤੁਧ ਬਿਨ ਦਿਸੇ ਕੋਈ ਨਾ ਗਾਈਡ, ਭੇਵ ਅਭੇਦ ਨਾ ਕੋਇ ਖੁਲਾਈਆ। ਅੰਤ ਮਾਰਗ ਵੇਖ ਰੈਡ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਤੇਰੀ ਦੁਨੀਆ ਤੇਰੇ ਹੁਕਮ ਵਿਚ ਡਾਈਡ ਹੋਵੇ ਕਿ ਡੈਡ, ਵਰਲਡ ਲੇਖਾ ਦੇ ਸਮਝਾਈਆ। ਮੈਨੂੰ ਇਉਂ ਦਿਸਦਾ ਧਰਨੀ ਖ਼ਾਕ ਸਭ ਦਾ ਬਣੇ ਬੈਡ, ਮਕਬਰੇ ਰਾਹ ਤਕਾਈਆ। ਤੇਰੇ ਹੁਕਮ ਦਾ ਪਰਦਾ ਉਤੇ ਆਵੇ ਲੈਡ, ਲਿਡ ਆਪਣੀ ਅੱਖ ਖੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਦਇਆ ਕਮਾਈਆ। ਈਸਾ

ਕਹੇ ਮੇਰੇ ਮਾਲਕ ਤੇਰਾ ਅਗੰਮੀ ਸੋਲ, ਨੇਤਰ ਨਜ਼ਰ ਕਿਸੇ ਨਾ ਆਈਆ। ਮੈਨੂੰ ਇਸ਼ਾਰਾ ਦਿਤਾ ਮੇਰੇ ਅੰਦਰ ਮੰਦਰ ਵਾਲੇ ਹੋਲ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਮੈਨੂੰ ਨਜ਼ਰ ਆਇਆ ਤੇਰੇ ਸਤਿ ਸਚ ਦਾ ਪੋਲ, ਪਰਮ ਪੁਰਖ ਕੀ ਤੇਰੀ ਬੇਪਰਵਾਹੀਆ। ਤੇਰਾ ਲਹਿਣਾ ਦੇਣਾ ਲੇਖਾ ਰਾਊਂਡ, ਰੋਲ ਕਿ ਗੋਲ ਪਰਦਾ ਪਰਦਿਆਂ ਵਿਚੋਂ ਦੇਣਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਸਰਨਾਈਆ। ਝਟ ਮੂਸਾ ਕਹੇ ਮੇਰੇ ਆਜ਼ੇਵਜ਼ੂ ਜਾ ਜ਼ਾਜ਼ਸੀ ਈਸਤੋਮਨੁਦ ਸ਼ਮਾ ਸ਼ੇਮਜ਼ੂ ਨਿਵਜੇ ਖ਼ੁਦਾ ਉਹ ਤੱਕ ਮੁਹੰਮਦੇ ਰਜ਼ਾ ਜ਼ਵਹੀ ਜ਼ਮੂ ਨੂਰੇ ਅਲਾਹ ਮਾਕਸ਼ਤੇ ਖਵਿਦ ਨਾਜ਼ਿਸਤੇ ਯਹੂ ਦੁਆਏ ਸਵਗ ਕਮਿਲਜ਼ੋ ਚਾਨਿਸਤੇ ਅਵਦ ਗੋਸ਼ੇ ਖ਼ਮੂ ਨੀਜ਼ੇ ਅਵਾਂ ਨੂਰੇ ਅਮਾਂ ਤਖ਼ਲੇ ਜ਼ਵਾਂ ਹਜ਼ਰਤੇ ਨਾਉ ਜ਼ੋਓਫੇ ਬਵਾ ਜ਼ੂਜ਼ੇ ਖ਼ੁਦਾ ਮੂਸੇ ਰਜ਼ਾ ਮੁਹੰਮਦੇ ਅਜ਼ਾ ਕਾਵਿਨਜ਼ੇ ਕੁਨਾ ਅਲਾਹੇ ਪਨਾਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਈਸਾ ਕਹੇ ਮੇਰੇ ਪਰਵਰਦਿਗਾਰ, ਬੇਪਰਵਾਹ ਤੇਰੀ ਸਰਨਾਈਆ। ਖ਼ਾਦਮ ਤੱਕ ਖ਼ਿਦਮਤਗਾਰ, ਸੇਵਕ ਸੇਵ ਕਮਾਈਆ। ਦਸਤ ਬਦਸਤ ਮੰਗਾਂ ਮੰਗ ਦਵਾਰ, ਦਰ ਠਾਂਡੇ ਆਸ ਰਖਾਈਆ। ਜੋ ਤਖ਼ਤੇ ਸਲੀਵ ਦਿਤਾ ਨਜ਼ਾਰ, ਨਜ਼ਰੀਆ ਨਜ਼ਰ ਵਿਚੋਂ ਬਦਲਾਈਆ। ਸੋ ਪਰਦਾ ਦੇ ਉਤਾਰ, ਪਰਦਾਨਸ਼ੀਂ ਆਪਣਾ ਭੇਵ ਖੁਲਾਈਆ। ਤੇਰਾ ਨੂਰ ਹੋਵੇ ਉਜਿਆਰ, ਓਹਲਾ ਨਜ਼ਰ ਕੋਇ ਨਾ ਆਈਆ। ਤੂੰ ਸ਼ਹਿਨਸ਼ਾਹ ਸ਼ਾਹ ਸੱਚੀ ਸਰਕਾਰ, ਪਾਤਸ਼ਾਹ ਬੇਪਰਵਾਹੀਆ। ਸਭ ਕਿਛ ਤੇਰੇ ਅਖ਼ਤਿਆਰ, ਮੁਖ਼ਤਾਰਨਾਮੇ ਸਾਡੇ ਤੇਰੀ ਕਿਰਪਾ ਨਜ਼ਰੀ ਆਈਆ। ਸਦੀ ਬੀਸਵੀਂ ਬੀਸੇ ਜਗਦੀਸ਼ੇ ਆਪਣਾ ਹੁਕਮ ਵਿਚਾਰ, ਵਿਚਰਨ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਮਿਹਰ ਨਜ਼ਰ ਇਕ ਉਠਾਈਆ। ਪਰਵਰਦਿਗਾਰ ਕਹੇ ਸੁਣ ਹਜ਼ਰਤ ਈਸਾ ਇਸਮ ਆਜ਼ਮ ਇਕ ਜਣਾਈਆ। ਬੇਸ਼ਕ ਤੇਰਾ ਨਹੀਂ ਜਿਸਮ, ਤਨ ਵਜੂਦ ਨਾ ਕੋਇ ਰਖਾਈਆ। ਮੇਰੇ ਹੁਕਮ ਦਾ ਤੇਰਾ ਧਰਤੀ ਉਤੇ ਚਲਿਆ ਮਿਸ਼ਨ, ਸੰਦੇਸਾ ਦਿਤਾ ਥਾਉਂ ਥਾਈਂਆ। ਮੈਨੂੰ ਕੁਸ਼ਾ ਦੀਪ ਸਾਰੇ ਦਿਸਣ, ਓਹਲੇ ਰਹਿਣ ਕੋਇ ਨਾ ਪਾਈਆ। ਮੈਂ ਸਭ ਦਾ ਲੇਖਾ ਜੁਗ ਜੁਗ ਆਪਣਾ ਆਵਾਂ ਲਿਖਣ, ਧੁਰ ਫ਼ਰਮਾਨਾ ਸ਼ਬਦ ਪ੍ਰਗਟਾਈਆ। ਕਲਜੁਗ ਅੰਤਮ ਆਵਾਂ ਜਿੱਤਣ, ਜਗਤ ਜਹਾਨ ਵੇਖਾਂ ਛਾਹੀਆ। ਬੇਸ਼ਕ ਤੁਹਾਨੂੰ ਆਪਣਾ ਭੇਵ ਨਹੀਂ ਸਮਝਾਇਆ ਰਿਟਨ, ਧੁਰ ਸੰਦੇਸੇ ਨਾਲ ਦਿਤੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਹਜ਼ਰਤ ਈਸਾ ਕਹੇ ਪ੍ਰਭੂ ਮੇਰਾ ਵੇਖ ਲੈ ਹੁਕਮ ਵਾਲਾ ਕਲਾਕ, ਜਿਸ ਦੀ ਕਲਾ ਨਜ਼ਰ ਕਿਸੇ ਨਾ ਆਈਆ। ਇਕੋ ਮੇਰੀ ਤੇਰੇ ਨਾਲ ਟਾਕ, ਦੂਜਾ ਸ਼ਬਦ ਨਾ ਕੋਇ ਸੁਣਾਈਆ। ਮੈਂ ਤੇਰੇ ਹੁਕਮ ਵਿਚ ਕੀਤਾ ਵਾਕ, ਚਲਿਆ ਚਾਈਂ ਚਾਈਂਆ। ਤੂੰ ਜਗਤ ਜਹਾਨ ਦੀ ਆਸ਼ਾ ਵੇਖੇਂ ਰਾਕ, ਚਟਾਕ ਸਕੇ ਨਾ ਕੋਇ ਤੁੜਾਈਆ। ਪਤਾ ਨਹੀਂ ਕਿਸ ਬਿਧ ਅੰਦਰ ਲਾਇਆ ਲਾਕ, ਤੇਰੇ ਨਾਮ ਦੀ ਕੀਅ ਖੋਲ ਸਕੇ ਨਾ ਰਾਈਆ। ਜਗਤ ਵਾਸ਼ਨਾ ਤੇਰੇ ਪ੍ਰੇਮ ਨਾਲੋਂ ਹਾਟ, ਹੈਟ ਵਾਲੇ ਸਾਰੇ ਰੋਵਣ ਮਾਰਨ ਧਾਹੀਂਆ। ਮੈਂ ਨਿੱਕਾ ਜਿਹਾ ਹਿੱਸਾ ਤੇਰਾ ਪਾਰਟ, ਨੰਨ੍ਹਾ ਬੱਚਾ ਜਗਤ ਜਹਾਨ ਨਜ਼ਰੀ ਆਈਆ। ਤੇਰਾ ਖੇਲ ਅਵੱਲਾ ਸਾਹਿਬ ਸਵਾਮੀ ਆਰਟ, ਆਰਟਿਸਟ ਤੇਰਾ ਭੇਵ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਹੋਣਾ ਸਹਾਈਆ। ਈਸਾ ਕਹੇ

ਮੇਰੇ ਮਾਲਕ ਤੇਰੀ ਪਾਵਰ ਵਿਲ, ਵੈਲਕਮ ਕਹਿ ਕੇ ਸੀਸ ਨਿਵਾਈਆ। ਤੈਨੂੰ ਵਿਚ ਸੀ ਤੱਕਾਂ ਕਿ ਤੱਕਾਂ ਉਤੇ ਹਿਲ, ਮਾਊਂਟ ਉਤੇ ਵੇਖ ਵਖਾਈਆ। ਤੇਰਾ ਨਜ਼ਾਰਾ ਦਿਸੇ ਕਿਹੜੀ ਬਿਲ, ਭੇਵ ਅਭੇਦਾ ਦੇਣਾ ਚੁਕਾਈਆ। ਮੈਨੂੰ ਇਉਂ ਦਿਸਦਾ ਮੇਰੇ ਮੁਰੀਦ ਸਾਰੇ ਹੋਏ ਇਲ, ਤੰਦਰੁਸਤ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਦਇਆ ਕਮਾਈਆ। ਹਜ਼ਰਤ ਕਹੇ ਮੇਰੇ ਪ੍ਰਭੂ ਮੇਰਾ ਵੇਖਲਾ ਲੈਂਡ ਹੋਮ, ਹੋਮ ਨਜ਼ਰ ਕਿਸੇ ਨਾ ਆਈਆ। ਮੇਰਾ ਲਹਿਣਾ ਦੇਣਾ ਪਿਛਲਾ ਵਿਚ ਰੋਮ, ਰੋਮ ਰੋਮ ਮੇਰਾ ਦਏ ਦੁਹਾਈਆ। ਫੇਰ ਨਾਤਾ ਤੱਕ ਲੈ ਦੋਮ, ਕੀ ਮੂਸਾ ਗੰਢ ਪਵਾਈਆ। ਕੀ ਲਹਿਣਾ ਦੇਣਾ ਹਜ਼ਰਤ ਮੁਹੰਮਦ ਸੋਮ, ਸੋਹਣਿਆਂ ਅੱਖ ਦੇ ਖੁਲਾਈਆ। ਕੀ ਇਸ਼ਾਰਾ ਦਿਤਾ ਸੱਨ ਮੂਨ, ਚੰਦ ਚਾਂਦਨੀ ਨਾਲ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਸਚ ਤੇਰੀ ਸਰਨਾਈਆ। ਈਸਾ ਕਹੇ ਮੈਂ ਤੇਰਾ ਖੇਲ ਤੱਕਿਆ ਬਿਨ ਨੈਣਾਂ ਵਾਰ ਅੱਸੀ, ਅਸਲ ਦਿਆਂ ਜਣਾਈਆ। ਇਹ ਖ਼ਬਰ ਮੈਂ ਕਿਸੇ ਨਹੀਂ ਸੀ ਦੱਸੀ, ਅੰਜੀਲ ਜ਼ੁਨਹਾ ਨਾ ਕੋਇ ਚਤੁਰਾਈਆ। ਜਿਸ ਵੇਲੇ ਮੇਰੇ ਗੱਲ ਵਿਚ ਪਾਈ ਰੱਸੀ, ਸਲੀਵ ਫਾਸੀ ਸੱਤਾਂ ਰੰਗਾਂ ਵਾਲੀ ਲਟਕਾਈਆ। ਮੇਰੀ ਖ਼ਾਹਿਸ਼ ਤੇਰੇ ਦਰ ਤੇ ਨੱਸੀ, ਭੱਜੀ ਵਾਹੋ ਦਾਹੀਆ। ਮੇਰੀ ਆਸ਼ਾ ਖਿੜ ਖਿੜਾ ਹੱਸੀ, ਹਸਤੀ ਤੱਕ ਅਗੰਮ ਅਥਾਹੀਆ। ਮੇਰੇ ਮਹਿਬੂਬਾ ਕੁਛ ਮੇਰੇ ਨਾਲ ਕਰ ਪੱਕੀ, ਵਾਅਦਾ ਆਪਣਾ ਲੈ ਬਣਾਈਆ। ਓਸ ਵੇਲੇ ਬਖ਼ਸ਼ਿਸ਼ ਦੀ ਮੈਨੂੰ ਮਿਲੀ ਰਤੀ, ਰਤਨਾਂ ਦੇ ਮਾਲਕ ਦਿਆਂ ਜਣਾਈਆ। ਨਾਲ ਸੰਦੇਸਾ ਦਿਤਾ ਨਾਨਕ ਧਾਰ ਨੇ ਰਾਗ ਗਾਉਣੇ ਛੱਤੀ, ਛਤੀਸਾ ਆਪਣਾ ਖੇਲ ਖਿਲਾਈਆ। ਜਿਸ ਨੇ ਗੋਬਿੰਦ ਦੀ ਧਾਰ ਪੜ੍ਹਨੀ ਪੱਟੀ, ਪਾਟਲ ਆਪਣਾ ਪਰਦਾ ਲਾਹੀਆ। ਅੰਤਮ ਉਸੇ ਦਾ ਨੂਰ ਜੋਤ ਜਗੇ ਲਟ ਲਟੀ, ਲਾਈਟ ਇਕੋ ਨਜ਼ਰੀ ਆਈਆ। ਓਹ ਤੇਰਾ ਧਰਨੀ ਵਾਲਾ ਦੇਸ਼ ਵੇਖੇ ਤੇਰੀ ਆਸ਼ਾ ਨਾਲ ਫਿਰੇ ਨੱਠੀ, ਸਗਲਾ ਸੰਗ ਬਣਾਈਆ। ਸਮੁੰਦ ਸਾਗਰਾਂ ਫਿਰੇ ਟੱਪੀ, ਟਾਪੂਆਂ ਚਰਨਾਂ ਹੇਠ ਦਬਾਈਆ। ਈਸਾ ਉਸ ਵੇਲੇ ਤੂੰ ਮੇਰਾ ਮੈਂ ਤੇਰਾ ਇਕੋ ਕਲਮਾ ਜਪੀਂ, ਬਿਨ ਰਸਨਾ ਜਿਹਵਾ ਹਿਲਾਈਆ। ਪਰ ਤੂੰ ਯਾਦ ਰਖੀਂ ਤੇਰੀ ਕੌਮ ਕੀ ਹੈਪੀ ਹੋਵੇ ਕਿ ਹਿੱਪੀ, ਹੋਪ ਕੀ ਸਮਝਾਈਆ। ਨਾਲੇ ਇਸ਼ਾਰਾ ਦਿਤਾ ਤੇਰੇ ਮਹਿਬੂਬ ਨੇ ਫਿਰ ਬਦਲ ਦੇਣੀ ਲਿਪੀ, ਲੈਂਗਵੇਜ ਟੰਗ ਇਕ ਦਏ ਜਣਾਈਆ। ਨਾਲ ਵਖਾਇਆ ਸੱਸੇ ਤੇ ਹੋੜਾ ਤੇ ਹਾਹੇ ਤੇ ਟਿੱਪੀ, ਟੀਕਾ ਟਿਪਣੀ ਦੀ ਲੋੜ ਰਹੇ ਨਾ ਰਾਈਆ। ਆਤਮ ਪਰਮਾਤਮ ਧਾਰ ਪਰਵਰਦਿਗਾਰ ਦੀ ਹੋਣੀ ਸਿੱਖੀ, ਪੁਰਖ ਅਕਾਲ ਧੁਰ ਦਾ ਰਾਮ ਇਕੋ ਰੰਗ ਰੰਗਾਈਆ। ਓਸੇ ਵੇਲੇ ਝਟ ਜਲਾਦ ਨੇ ਥੱਲਿਉਂ ਰੱਸੀ ਖਿੱਚੀ, ਜ਼ੋਰ ਨਾਲ ਹਿਲਾਈਆ। ਝਟ ਸਾਢੇ ਤਿੰਨ ਉਂਗਲਾਂ ਲੰਮੀ ਹੋ ਗਈ ਗਿਚੀ, ਆਪਣਾ ਬਲ ਰਿਹਾ ਨਾ ਰਾਈਆ। ਓਸ ਵੇਲੇ ਖ਼ੁਦਾ ਨੇ ਖ਼ੁਦ ਖ਼ਬਰ ਦਿਤੀ ਨਿੱਕੀ, ਬਿਨਾ ਸਵਾਸਾਂ ਤੋਂ ਦਿਤੀ ਜਣਾਈਆ। ਈਸਾ ਤੇਰੀ ਇਕ ਨੌ ਸੱਤ ਦੋ ਧਾਰ ਦੀ ਮੇਰੇ ਸ਼ਹਿਨਸ਼ਾਹੀ ਅੱਠ ਸੰਮਤ ਦੀ ਮਿਤੀ, ਮਿਤਰਾ ਤੇਰਾ ਰੰਗ ਰੰਗਾਈਆ। ਜਿਸ ਨੂੰ ਸਮਝੇ ਕੋਇ ਨਾ ਮੁਨੀ ਰਿਖੀ, ਅਕਲ ਬੁੱਧੀ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਹਜ਼ਰਤ ਈਸਾ ਛੱਡਿਆ ਤਨ ਵਜੂਦ, ਨਾਤਾ ਕੂੜ ਤਜਾਈਆ। ਮਿਲ ਕੇ ਹਕ ਮਹਿਬੂਬ, ਆਪਣੀ ਖ਼ੁਸ਼ੀ ਬਣਾਈਆ। ਤੱਕ ਕੇ ਉਚ ਅਰੂਜ, ਬੈਠਾ ਸੋਭਾ ਪਾਈਆ। ਤੇਰੀ ਮੰਜ਼ਲ ਹਕ ਮਕਸੂਦ, ਨੂਰ ਨੁਰਾਨੇ

ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਸਰਨਾਈਆ। ਹਜ਼ਰਤ ਈਸਾ ਮਿਲ ਕੇ ਦਰਗਾਹ ਹਕ, ਹਕ ਦਿਤਾ ਸੁਣਾਈਆ। ਪਰਵਰਦਿਗਾਰ ਧਰਨੀ ਉਤੇ ਤੱਕ, ਆਪਣੀ ਦਇਆ ਕਮਾਈਆ। ਮੇਰਾ ਕਲਾਕ ਕਰੇ ਟਕ ਟਕ, ਟਿਕਟਿਕੀ ਤੇਰੇ ਵਲ ਲਗਾਈਆ। ਮੈਂ ਸੰਦੇਸਾ ਦੇ ਕੇ ਆਇਆ ਸਚ, ਸੁਣਾਇਆ ਥਾਉਂ ਥਾਈਂਆ। ਅੰਤਮ ਆਵੇ ਮੇਰਾ ਮਾਲਕ ਸਮਰਥ, ਦਾਤਾ ਧੁਰਦਰਗਾਹੀਆ। ਜਿਸ ਦਾ ਜੁਗ ਚੌਕੜੀ ਚਲੇ ਰਥ, ਰਥ ਰਥਵਾਹੀ ਆਪਣਾ ਹੁਕਮ ਵਰਤਾਈਆ। ਓਹ ਵੇਲਾ ਬੜਾ ਅਕਥ, ਕਥਨੀ ਕਥ ਨਾ ਸਕੇ ਰਾਈਆ। ਮੇਰੇ ਪਿਆਰਿਓ ਆਪਣੀ ਆਸ਼ਾ ਵਿਚ ਜਾਣਾ ਨੱਠ, ਸਗਲਾ ਸੰਗ ਨਾ ਕੋਇ ਬਣਾਈਆ। ਨਾਲੇ ਜ਼ਿਮੀਂ ਅਸਮਾਨ ਵਲ ਤੱਕਿਆ ਵਾਰ ਅੱਠ, ਅੱਠਾਂ ਤਤਾਂ ਖੋਜ ਖੁਜਾਈਆ। ਝਟ ਜੋਤੀ ਨੂਰ ਨਜ਼ਰ ਆਇਆ ਲਟ ਲਟ, ਨੂਰ ਨੁਰਾਨਾ ਡਗਮਗਾਈਆ। ਧੁਰ ਆਵਾਜ਼ ਆਈ ਬਿਨਾ ਸਰੀਰ ਤੋਂ ਲਾਈ ਸੱਟ, ਸਵਾਧਾਨ ਦਿਤਾ ਕਰਾਈਆ। ਓਹ ਵੇਖ ਆਪਣਾ ਅੰਤਮ ਲੇਖਾ ਜਿਸ ਵੇਲੇ ਲਗਣਾ ਫੱਟ, ਘਾਓ ਡੂੰਘਾ ਵੇਖ ਵਖਾਈਆ। ਤੇਰਾ ਪਰਵਰਦਿਗਾਰ ਸਾਂਝਾ ਯਾਰ ਕਲਾਕਾਰ ਹੋਣਾ ਤੇ ਰੂਪ ਹੋਵੇ ਜੱਟ, ਸੰਬਲ ਆਪਣਾ ਖੇਲ ਖਿਲਾਈਆ। ਜਿਸ ਨੇ ਉਲਟੀ ਗੇੜਨੀ ਲੱਠ, ਚਾਰ ਕੁੰਟ ਦਏ ਭਵਾਈਆ। ਲੇਖਾ ਜਾਣੇ ਵਜੂਦ ਕਾਇਆ ਮਾਟੀ ਹੱਟ, ਲੱਖ ਚੁਰਾਸੀ ਫੋਲ ਫੁਲਾਈਆ। ਓਹ ਤੇਰੇ ਜ਼ਰੂਰ ਜ਼ਰੂਰ ਘਾਟ ਪੁੱਜੇ ਕਿਨਾਰੇ ਤਟ, ਥਲ ਅਸਗਾਹਾਂ ਵੇਖ ਵਖਾਈਆ। ਤੂੰ ਓਹ ਸਚ ਦੱਸ ਕਿ ਤੂੰ ਹਾਊਸ ਹੋਮ ਰਹਿਣਾ ਕਿ ਰਹਿਣਾ ਵਿਚ ਹੱਟ, ਕਵਣ ਦਵਾਰਾ ਸੋਭਾ ਪਾਈਆ। ਹਜ਼ਰਤ ਈਸਾ ਕਿਹਾ ਮੇਰੇ ਮਹਿਬੂਬਾ ਮੈਨੂੰ ਇਉਂ ਦਿਸਦਾ ਜਿਵੇਂ ਸਭ ਕੁਛ ਜਾਣਾ ਢੱਠ, ਬਿਨ ਮਾਟੀ ਖ਼ਾਕ ਨਜ਼ਰ ਕੋਇ ਨਾ ਆਈਆ। ਮੇਰਾ ਕੋਈ ਨਹੀਂ ਸਵਾਲੀਆ ਫ਼ਿਕਰਾ ਵੱਟ, ਨਿਵ ਨਿਵ ਲਾਗਾਂ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਸਰਨਾਈਆ। ਪੁਰਖ ਅਕਾਲ ਕਿਹਾ ਈਸਾ ਖੇਲ ਵੇਖ ਅਜ਼ੀਮ, ਕੀ ਆਜ਼ਮ ਰਿਹਾ ਕਰਾਈਆ। ਜਿਸ ਨੇ ਦੀਨ ਦੁਨੀ ਬਦਲ ਦੇਣੀ ਤਾਲੀਮ, ਕਰੇ ਹਕ ਪੜ੍ਹਾਈਆ। ਉਸ ਦੇ ਉਤੇ ਸਭ ਨੂੰ ਕਰਨਾ ਪੈਣਾ ਯਕੀਨ, ਜੋ ਯਕੇ ਬਾਦ ਦੀਗਰੇ ਅਵਤਾਰ ਪੈਗ਼ੰਬਰਾਂ ਗੁਰੂਆਂ ਖੇਲ ਖਿਲਾਈਆ। ਉਸ ਨੂੰ ਸਭ ਨੇ ਕਹਿਣਾ ਆਮੀਨ, ਆਮਦ ਵਿਚ ਸਾਰੇ ਰਾਹ ਤਕਾਈਆ। ਓਹਦਾ ਲਹਿਣਾ ਦੇਣਾ ਲੇਖਾ ਨਰ ਮਦੀਨ, ਪੰਜਾਂ ਤਤਾਂ ਫੋਲ ਫੁਲਾਈਆ। ਮਾਲਕ ਖ਼ਾਲਕ ਹੋਵੇ ਰਹੀਮ, ਰਹਿਮਤ ਆਪਣੀ ਇਕ ਕਮਾਈਆ। ਓਹਦਾ ਝਗੜਾ ਨਹੀਂ ਨਾਲ ਕਿਸੇ ਦੀਨ, ਦੁਨੀ ਵੇਖੇ ਥਾਉਂ ਥਾਈਂਆ। ਲੇਖੇ ਲਾਏ ਸਭ ਦੀ ਗੋਈਪੇਸ਼ੀਨ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਧਾਰ ਜੋਤ ਆਲਮੀਨ, ਆਲਮ ਦਾ ਮਾਲਕ ਇਕ ਅਖਵਾਈਆ।

੨੦ ਅੱਸੂ ਸ਼ਹਿਨਸ਼ਾਹੀ ਸੰਮਤ ਅੱਠ ਇੰਗਲੈਂਡ ਕੈਂਟਰਬਰੀ ਦੇ ਕੈਥੀਡਰਲ ਵਿਖੇ
ਮਿਸਟਰ ਐਨ ਵਾਈਟ ਟਾਮਸਨ ਡੀਅਨ ਕੈਂਟਰਬਰੀ ਕੈਥੀਡਰਲ ਦੇ ਨਵਿਤ

ਗਾਡ ਸੀ ਇੰਨ ਚਰਚ, ਚਾਰੋਂ ਕੁੰਟ ਨੂਰ ਨੁਰਾਨਾ ਨਜ਼ਰੀ ਆਈਆ। ਜੋ ਮਾਲਕ ਵਾਲੀ ਅਰਸ਼, ਫ਼ਰਸ਼ ਖੇਲੇ ਖੇਲ ਬੇਪਰਵਾਹੀਆ। ਜਿਸ

ਨੂੰ ਮਸੀਹ ਕਿਹਾ ਅਸਚਰਜ, ਅਚਰਜ ਆਪਣੀ ਕਾਰ ਭੁਗਤਾਈਆ। ਉਸ ਦਾ ਆਦਿ ਦਾ ਆਦਿ ਇਕ ਆਦਰਸ਼, ਵੇਖਣਹਾਰਾ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਰਤਾਈਆ। ਚਰਚ ਕਹੇ ਨੂਰ ਨੁਰਾਨਾ ਅਗੰਮਾ ਏਕ, ਵਾਹਿਦ ਗਾਡ ਨਜ਼ਰੀ ਆਈਆ। ਜਿਸ ਦੀ ਹਜ਼ਰਤ ਈਸਾ ਰਖੀ ਟੇਕ, ਮਸੀਹ ਮਸਲਿਆਂ ਵਿਚ ਜਣਾਈਆ। ਸੋ ਨਿਰਗੁਣ ਧਾਰ ਰਿਹਾ ਵੇਖ, ਵੇਖਣਹਾਰਾ ਬੇਪਰਵਾਹੀਆ। ਜਗਤ ਜਹਾਨ ਦੀਨ ਦੁਨੀ ਵਾਲਾ ਸ੍ਰਿਸ਼ਟੀ ਦਾ ਜਾਣੇ ਲੇਖ, ਭਵਿਖ ਆਪਣੇ ਵਿਚੋਂ ਪ੍ਰਗਟਾਈਆ। ਓਹ ਆਇਆ ਉਸ ਦੀ ਆਸ਼ਾ ਵਾਲੇ ਦੇਸ, ਜਿਸ ਨੂੰ ਇੰਗਲੈਂਡ ਲੰਡਨ ਕਹੇ ਲੋਕਾਈਆ। ਜਿਸ ਦੇ ਹੁਕਮ ਵਿਚ ਸਾਰੇ ਹੋਣੇ ਪੇਸ਼, ਪੇਸ਼ਤਰ ਪੇਸ਼ੀਨਗੋਈਆਂ ਸਭ ਦੀਆਂ ਲੇਖੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਚੁਕਾਈਆ। ਚਰਚ ਕਹੇ ਅੱਜ ਦਾ ਦਿਵਸ ਦਿਹਾੜਾ ਡੇ, ਡੇਟ ਜਗਤ ਮਿਲੇ ਵਡਿਆਈਆ। ਪਰਵਰਦਿਗਾਰ ਸਾਂਝਾ ਯਾਰ ਜਿਸ ਦਾ ਆਦਿ ਦਾ ਆਦਿ ਜੁਗਾਦਿ ਦਾ ਜੁਗਾਦਿ ਜੁਗ ਚੌਕੜੀ ਅਵਤਾਰ ਪੈਗ਼ੰਬਰਾਂ ਗੁਰੂਆਂ ਨਾਲ ਨੇਂਹ, ਨਿਹਕਲੰਕ ਆਪਣੀ ਕਲ ਵਰਤਾਈਆ। ਜਿਸ ਨੇ ਨਵ ਸੱਤ ਮਾਨੁਸ਼ ਮਨੁੱਖ ਵੇਖਣੀ ਦੇਹ, ਤਨ ਵਜੂਦ ਤਨ ਸਰੀਰਾਂ ਫੋਲ ਫੁਲਾਈਆ। ਓਹ ਮਿਹਰਵਾਨ ਬਰਸਣਹਾਰਾ ਅੰਮ੍ਰਿਤ ਮੇਂਹ, ਬੂੰਦ ਅਗੰਮੀ ਇਕ ਬਰਸਾਈਆ। ਜਿਸ ਦੇ ਹੁਕਮ ਵਿਚ ਸਾਰੀ ਸ੍ਰਿਸ਼ਟੀ ਹੋਣੀ ਲਯ, ਲੈ ਕਰ ਕੇ ਆਪਣਾ ਖੇਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਏਕੰਕਾਰਾ ਏਕੋ ਹੋ ਕੇ, ਏਕ ਏਕ ਇਕੋ ਨਜ਼ਰੀ ਆਈਆ।

੨੩ ਅਸੂ ਸ਼ਹਿਨਸ਼ਾਹੀ ਸੰਮਤ ਅੱਠ ਫ਼ਰਾਂਸ ਪੈਰਸ ੨ ਰਿਊ ਸਿਸਲੀ ਪੋਰਟ ਡੀ ਕੈਲਿਸ਼ੀ ੧੭ ਈ ਪੈਰਸ ੭੫
ਸੈਲੀਨ ਡੀ ਪੈਰੀ ਜੋਨ ਡਰਨ ਦੇ ਗ੍ਰਹਿ

ਦੇਵਣ ਕੋ ਏਕਾ ਦਾਤਾ, ਦੇਵਣਹਾਰ ਅਖਵਾਈਆ। ਆਤਮਾ ਦਾ ਪਿਤਾ ਮਾਤਾ, ਸਾਚੀ ਗੋਦ ਸੁਹਾਈਆ। ਮੇਟ ਰੈਣ ਅੰਧੇਰੀ ਰਾਤਾ, ਸਾਚਾ ਨੂਰ ਕਰੇ ਰੁਸ਼ਨਾਈਆ। ਪਾਰਬ੍ਰਹਮ ਬ੍ਰਹਮ ਦੇਵੇ ਸਾਥਾ, ਸਗਲਾ ਸੰਗ ਬਣਾਈਆ। ਕਾਇਆ ਮੰਦਰ ਮਾਰੇ ਝਾਤਾ, ਪਰਦਾਂ ਪਰਦਿਆਂ ਵਿਚੋਂ ਉਠਾਈਆ। ਨਿਰਗੁਣ ਨੂਰ ਕਰੇ ਪ੍ਰਕਾਸ਼ਾ, ਜੋਤੀ ਜੋਤ ਡਗਮਗਾਈਆ। ਏਥੇ ਓਥੇ ਪੁਛੇ ਵਾਤਾ, ਵੇਖਣਹਾਰਾ ਥਾਉਂ ਥਾਈਂਆ। ਭਾਰਤ ਪੈਰਿਸ ਇਕੋ ਨਾਤਾ, ਧੁਰ ਦੀ ਆਪਣੀ ਗੰਢ ਪਵਾਈਆ। ਲੇਖਾ ਜਾਣੇ ਅਲਖਣਾ ਅਲਾਖਾ, ਅਲਖ ਅਗੋਚਰ ਆਪਣਾ ਰੰਗ ਰੰਗਾਈਆ। ਸਾਚਾ ਰੰਗ ਰੰਗਾਏ ਬਣਾਏ ਧੁਰ ਦੀ ਜ਼ਾਤਾ, ਭੇਵ ਅਭੇਦ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਵੱਡਾ ਵਡ ਵਡਿਆਈਆ। ਦੇਵਣਹਾਰ ਦਇਆਨਿਧ ਸਵਾਮੀ, ਸਾਹਿਬ ਇਕ ਅਖਵਾਈਆ। ਜਿਹੜਾ ਆਦਿ ਦਾ ਅੰਤਰਯਾਮੀ, ਭਗਵੰਤ ਬੇਪਰਵਾਹੀਆ। ਜੋ ਲੇਖਾ ਜਾਣੇ ਦੋ ਜਹਾਨੀ, ਪਰਦਾ ਪਰਦਿਆਂ ਵਿਚੋਂ ਉਠਾਈਆ। ਜਿਸ ਦੀ ਮਸੀਹ ਨਾਲ ਕਹਾਣੀ, ਯਸੂਹ ਹਾਜ਼ਰ ਹੋ ਕੇ ਦਏ ਗਵਾਹੀਆ। ਜਿਸ ਦੇ ਕੋਲ ਇਸ ਦੇ ਪਾਣੀ ਦੀ ਨਿਸ਼ਾਨੀ, ਜੋ ਪਿਆਸੇ ਦਿਤਾ ਪਿਲਾਈਆ। ਓਸ ਮਾਲਕ ਲੇਖਾ ਲਿਖਿਆ ਬਿਨਾ

ਕਲਮ ਕਾਨੀ, ਇਸ਼ਾਰੇ ਨਾਲ ਜਣਾਈਆ। ਜਿਸ ਵੇਲੇ ਮੇਰਾ ਪਿਤਾ ਆਇਆ ਅਸਮਾਨੀ, ਇਸਮ ਆਜ਼ਮ ਇਕ ਅਖਵਾਈਆ। ਓਹ ਤੇਰਾ ਲੇਖਾ ਜਾਣੇ ਜਿਸਮ ਜਿਸਮਾਨੀ, ਜ਼ਮੀਰ ਅੰਤਰ ਵੇਖ ਵਖਾਈਆ। ਪ੍ਰੇਮ ਪਿਆਰ ਭਗਤੀ ਦੇਵੇ ਰੁਹਾਨੀ, ਰੂਹ ਬੁਤ ਵੱਜਦੀ ਰਹੇ ਵਧਾਈਆ। ਅੰਤ ਸੰਦੇਸ਼ਾ ਫੇਰ ਮਸੀਹ ਦਿਤਾ ਜਿਸ ਵੇਲੇ ਦੇਣ ਲੱਗਾ ਆਪਣੀ ਕੁਰਬਾਨੀ, ਖ਼ੁਸ਼ੀ ਖ਼ੁਸ਼ੀ ਨਾਲ ਜਣਾਈਆ। ਮੇਰੇ ਮਹਿਬੂਬ ਮੇਰੇ ਖ਼ੁਦਾ ਮੇਰੇ ਗਾਡ ਤੂੰ ਮੇਰੀ ਬੇਨੰਤੀ ਮਾਨੀਂ, ਮਨਸਾ ਤੇਰੇ ਨਾਲ ਮਿਲਾਈਆ। ਧੁਰ ਆਵਾਜ਼ ਆਈ ਬੇਸ਼ਕ ਕਾਇਨਾਤ ਹੋਵੇ ਫ਼ਾਨੀ, ਫ਼ਨਾਹ ਫ਼ਿਲਾ ਦਿਸੇ ਲੋਕਾਈਆ। ਤੇਰਾ ਲੇਖਾ ਜ਼ਰੂਰ ਦੇਵਾਂ ਇਹ ਮੇਰੀ ਸ਼ਬਦ ਦੀ ਕਹਾਣੀ, ਲਿਖਣ ਦੀ ਲੋੜ ਨਾ ਕੋਇ ਰਖਾਈਆ। ਨਾਲੇ ਇਸ਼ਾਰਾ ਕੀਤਾ ਦਿਸ਼ਾ ਦੱਸੀ ਜਿਸ ਨੂੰ ਸਮਝੇ ਨਾ ਕੋਇ ਵਿਦਵਾਨੀ, ਭੇਵ ਭੇਵ ਨਾ ਕੋਇ ਖੁਲਾਈਆ। ਉਸ ਵੇਲੇ ਪੈਰੀ ਵਿਚੋਂ ਇਕ ਦਾਊਦ ਤੱਕਦਾ ਸੀ ਨੇਤਰ ਨਿਧਾਨੀ, ਆਸ਼ਾ ਦੂਰ ਦੁਰਾਡੀ ਰਖਾਈਆ। ਮਸੀਹ ਦੀ ਆਵਾਜ਼ ਸੁਣੀ ਕਾਨੀ, ਬਿਨਾ ਕੰਨਾਂ ਵੱਜੀ ਵਧਾਈਆ। ਉਸ ਝਟ ਸਜਦਾ ਕੀਤਾ ਜੇ ਕਿਰਪਾ ਕੀਤੀ ਕੀਤੀ ਮਿਹਰਵਾਨੀ, ਮਿਹਰ ਨਜ਼ਰ ਉਠਾਈਆ। ਤੇਰਾ ਬਾਪ ਮੇਰਾ ਪਾਕ ਕਰੇ ਅਸਥਾਨੀ, ਪੈਰੀ ਪੈਰਿਸ ਚਰਨ ਟਿਕਾਈਆ। ਯਸੂਹ ਕਿਹਾ ਓਹ ਮਾਲਕ ਜਾਣ ਜਾਣੀ, ਜਾਨਣਹਾਰ ਇਕ ਅਖਵਾਈਆ। ਜਿਸ ਪ੍ਰੇਮ ਵਿਚ ਇਕ ਘੁਟ ਪਿਲਾਇਆ ਪਾਣੀ, ਓਸੇ ਦੀ ਧਾਰ ਵਿਚ ਘੁਟ ਆਪਣੇ ਗਲੇ ਲਗਾਈਆ। ਤਿਸ ਦਾ ਲੇਖਾ ਜਿਸ ਦੀ ਅਮਾਨਤ ਅਮਾਨੀ, ਈਮਾਨ ਨਾਲ ਆਪਣੀ ਗੰਢ ਪਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨੂਰ ਨੁਰਾਨਾ ਸ਼ਹਿਨਸ਼ਾਹ ਅਸਮਾਨੀ, ਇਸਮ ਵਿਚ ਜਿਸਮ ਜ਼ਮੀਰ ਦਏ ਬਦਲਾਈਆ।

੮ ਕੱਤਕ ਸ਼ਹਿਨਸ਼ਾਹੀ ਸੰਮਤ ਅੱਠ ਕਵੈਤ ਸ਼ਹਿਰ ਕਰਤਾਰ ਸਿੰਘ ਦੇ ਗ੍ਰਹਿ

ਭਗਤੀ ਕਹੇ ਮੈਂ ਉਸ ਪ੍ਰਭੂ ਦੀ ਦਾਸੀ, ਜੋ ਦਾਸਨ ਦਾਸਾ ਦਇਆ ਕਮਾਈਆ। ਜਿਸ ਦਾ ਖੇਲ ਮੰਡਲ ਰਾਸੀ, ਬ੍ਰਹਿਮੰਡਾਂ ਖੰਡਾਂ ਸੋਭਾ ਪਾਈਆ। ਜਿਸ ਦਾ ਨੂਰ ਜੋਤ ਪ੍ਰਕਾਸ਼ੀ, ਪ੍ਰਕਾਸ਼ ਰਿਹਾ ਸਰਬ ਠਾਈਂਆ। ਸੋ ਮੇਰੀ ਜੁਗ ਜੁਗ ਪੂਰੀ ਕਰੇ ਆਸੀ, ਤ੍ਰਿਸ਼ਨਾ ਦਏ ਬੁਝਾਈਆ। ਸਚ ਵਸਤ ਦੀ ਦੇਵੇ ਰਾਸੀ, ਰਹਿਮਤ ਆਪ ਕਮਾਈਆ। ਨਿਰਗੁਣ ਧਾਰ ਜੋੜ ਕੇ ਨਾਤੀ, ਨਾਤਾ ਲਏ ਬੰਧਾਈਆ। ਸਦਾ ਪੁਛੇ ਵਾਤੀ, ਸਿਰ ਸਿਰ ਹੱਥ ਟਿਕਾਈਆ। ਮੈਂ ਜਦੋਂ ਰਹੀ ਤੇ ਰਹੀ ਇਕ ਇਕਾਂਤੀ, ਬਹੁ ਸੰਗ ਨਾ ਕੋਇ ਬਣਾਈਆ। ਮੇਰਾ ਲੇਖਾ ਨਹੀਂ ਅੰਧੇਰਾ ਰਾਤੀ, ਸੂਰੀਆ ਚੰਦ ਨਾ ਕੋਇ ਵਡਿਆਈਆ। ਮੇਰੇ ਕੋਲ ਉਸ ਪ੍ਰਭੂ ਦੀ ਇਕੋ ਅਗੰਮੀ ਪਾਤੀ, ਜੋ ਬਿਨ ਅੱਖਰਾਂ ਦਿਤੀ ਫੜਾਈਆ। ਆਹ ਵੇਖ ਜਿਨ੍ਹਾਂ ਦੇ ਅੰਦਰ ਮੇਰਾ ਨਾਮ ਕਲਮਾ ਸਫਾਤੀ, ਸਿਫ਼ਤੀ ਢੋਲੇ ਮੇਰੇ ਪਿਆਰ ਦੇ ਸਾਰੇ ਗਾਈਆ। ਉਨ੍ਹਾਂ ਦੀ ਜ਼ਿੰਦਗੀ ਮੇਰੇ ਲੇਖੇ ਲੱਗੇ ਹਯਾਤੀ, ਜੀਵਣ ਅਵਰ ਨਾ ਕੋਇ ਰਖਾਈਆ। ਮੰਜ਼ਲ ਬਾਮੰਜ਼ਲ ਮੇਰਾ ਮੇਲ ਹੋਵੇ ਇਤਫ਼ਾਕੀ, ਇਤਫ਼ਾਕੀਆ ਆਪਣਾ ਰੰਗ ਰੰਗਾਈਆ। ਤੇਰੇ ਪਿਆਰ ਵਿਚ ਭਗਤੀਏ ਤੇਰੀ ਧਾਰ ਵਿਚ ਉਨ੍ਹਾਂ ਦੀ ਖ਼ਤਮ ਹੋਵੇ ਗੁਸਤਾਖ਼ੀ, ਜਗਤ ਵਿਕਾਰ ਰਹਿਣ ਨਾ ਪਾਈਆ। ਤਨ ਵਜੂਦ ਅੰਤਰ ਨਿਰੰਤਰ ਦੁਰਮਤ ਮੈਲ ਜਾਏ ਕਾਟੀ,

ਵਿਕਾਰ ਹੰਕਾਰ ਨਜ਼ਰ ਕੋਇ ਨਾ ਆਈਆ। ਸਚ ਮੰਜ਼ਲ ਚੜ੍ਹਾਉਣੀ ਘਾਟੀ, ਨਵ ਦਵਾਰੇ ਪੰਧ ਮੁਕਾਈਆ। ਈੜਾ ਪਿੰਗਲ ਸੁਖਮਨ ਸੁਣਾਉਣੀ ਗਾਥੀ, ਤ੍ਰੈਕੁਟੀ ਰੰਗ ਰੰਗਾਈਆ। ਅੰਮ੍ਰਿਤ ਰਸ ਨਿਝਰ ਬੂੰਦ ਦੇਣੀ ਸਵਾਂਤੀ, ਨਾਭੀ ਕਵਲ ਕਵਲ ਉਲਟਾਈਆ। ਸ਼ਬਦ ਧੁਨ ਨਾਦ ਸੁਣਾਉਣੀ ਅਨਾਦੀ, ਅਨਹਦ ਰਾਗ ਜਣਾਈਆ। ਸੁਰਤ ਸ਼ਬਦ ਹੋਵੇ ਵਿਸਮਾਦੀ, ਬਿਸਮਿਲ ਆਪਣਾ ਆਪ ਕਰਾਈਆ। ਸਤਿਜੁਗ ਸਤਿ ਜੋਤ ਹੋਵੇ ਪ੍ਰਕਾਸ਼ੀ, ਨੂਰ ਜ਼ਹੂਰ ਇਕ ਚਮਕਾਈਆ। ਪੰਧ ਮੁਕਾਉਣਾ ਪ੍ਰਿਥਮੀ ਆਕਾਸੀ, ਗਗਨ ਗਗਨੰਤਰ ਡੇਰਾ ਢਾਹੀਆ। ਭਗਤੀ ਨਿਉਂ ਕੇ ਟੇਕਿਆ ਮਾਥੀ, ਬਿਨ ਮਸਤਕ ਸੀਸ ਨਿਵਾਈਆ। ਤੂੰ ਸਾਹਿਬ ਮੇਰਾ ਅਬਿਨਾਸ਼ੀ, ਹਰਿ ਕਰਤਾ ਵਡ ਵਡਿਆਈਆ। ਤੂੰ ਮਾਲਕ ਸਭ ਦਾ ਕਮਲਾਪਾਤੀ, ਪਤਿਪਰਮੇਸ਼ਵਰ ਬੇਪਰਵਾਹੀਆ। ਜਿਸ ਨੂੰ ਦੇਵੇਂ ਆਪਣੀ ਦਾਤੀ, ਦਾਤੇ ਦਾਨੀ ਦਇਆ ਕਮਾਈਆ। ਉਸ ਦਾ ਮਨੂਆ ਮਨ ਰਹੇ ਨਾ ਆਕੀ, ਦਹਿ ਦਿਸ਼ਾ ਨਾ ਉਠ ਉਠ ਧਾਹੀਆ। ਬਜਰ ਕਿਵਾੜਾ ਖੁਲ੍ਹੇ ਤਾਕੀ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਤੇਰਾ ਨਾਮ ਭੰਡਾਰਾ ਭਗਤਾਂ ਅੰਦਰ ਸਚ ਦੀ ਹਾਟੀ, ਵਣਜਾਰਾ ਸ਼ਬਦ ਗੁਰੂ ਅਖਵਾਈਆ। ਤੇਰਾ ਨਿਰਗੁਣ ਨੂਰ ਜੋਤ ਲਲਾਟੀ, ਲਾਲਨ ਇਕੋ ਸੋਭਾ ਪਾਈਆ। ਮੇਰੀ ਅੱਠੇ ਪਹਿਰ ਨਿਮਸਕਾਰ ਤੇਰੀ ਸਦਾ ਸਦਾ ਪ੍ਰਭਾਤੀ, ਸੰਧਿਆ ਸਰਘੀ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਭਗਤੀ ਕਹੇ ਮੈਂ ਤੇਰੀ ਚਾਕਰ, ਜੁਗ ਜੁਗ ਸੇਵ ਕਮਾਈਆ। ਤੇਰਾ ਸਚ ਸੰਦੇਸ਼ਾ ਨਾਮ ਪਾਤਰ, ਪਤ੍ਰਕਾ ਅੱਖਰ ਦੇਣ ਗਵਾਹੀਆ। ਤੇਰੇ ਪਿਆਰ ਦਾ ਨਾਮ ਅਗੰਮਾ ਮਾਤਰ, ਜਿਸ ਦੀ ਮਾਤਰਾ ਸਮਝ ਕੋਇ ਨਾ ਪਾਈਆ। ਹਰਿ ਭਗਤ ਸੁਹੇਲੇ ਤੇਰੇ ਯਾਤਰ, ਯਾਤਰੂ ਧੁਰ ਦੇ ਨਜ਼ਰੀ ਆਈਆ। ਮੈਂ ਉਨ੍ਹਾਂ ਦੀ ਸੇਵਾ ਕਰਾਂ ਸਿਰਫ਼ ਸਾਹਿਬ ਤੇਰੀ ਖ਼ਾਤਰ, ਖ਼ਤਰਾ ਵਿਭਚਾਰ ਹੰਕਾਰ ਨੇੜ ਕੋਇ ਨਾ ਆਈਆ। ਤੂੰ ਮਿਹਰਵਾਨ ਮਹਿਬੂਬ ਭੇਵ ਖੋਲਣਹਾਰਾ ਬਾਤਨ, ਬੇਨਜ਼ੀਰ ਭੇਵ ਉਠਾਈਆ। ਤੇਰਾ ਲੇਖਾ ਨਹੀਂ ਦਿਵਸ ਰਾਤਨ, ਘੜੀ ਪਲ ਵੰਡ ਨਾ ਕੋਇ ਵੰਡਾਈਆ। ਭਗਤੀ ਭਗਤੀ ਮੈਨੂੰ ਰਸਨਾ ਨਾਲ ਸਾਰੇ ਆਖਣ, ਭਗਤੀ ਕਹੇ ਭਗਵਾਨ, ਤੇਰੇ ਵਿਚ ਨਾ ਕੋਇ ਸਮਾਈਆ। ਮੈਂ ਸੰਦੇਸ਼ਾ ਦੇਵਾਂ ਲੋਕਮਾਤਨ, ਧਰਨੀ ਧਰਤ ਧਵਲ ਉਤੇ ਜਣਾਈਆ। ਜਨ ਭਗਤੋ ਤੁਹਾਡੇ ਪਿਛੇ ਜੁਗ ਜੁਗ ਪ੍ਰਭ ਲੋਕਮਾਤ ਮਾਰੇ ਵਾਟਣ, ਭੱਜੇ ਵਾਹੋ ਦਾਹੀਆ। ਮੈਂ ਓਸ ਦੇ ਕੰਢੇ ਖੜੀ ਘਾਟਨ, ਤਟਾਂ ਆਸਣ ਲਾਈਆ। ਜੋ ਵਸਿਆ ਕਾਇਆ ਮਾਟੀ ਮਾਟਨ, ਸਾਢੇ ਤਿੰਨ ਹੱਥ ਸੋਭਾ ਪਾਈਆ। ਓਹ ਮਹਿਬੂਬ ਮਾਲਕ ਇਕ ਅਬਿਨਾਸ਼ਨ, ਕਰਤਾ ਪੁਰਖ ਅਗੰਮ ਅਥਾਹੀਆ। ਜੋ ਰੱਖਿਆ ਕਰੇ ਉਦਰ ਦਸ ਦਸ ਮਾਸਨ, ਹੋਏ ਆਪ ਸਹਾਈਆ। ਤਿਸ ਦਾ ਲਹਿਣਾ ਪ੍ਰਿਥਮੀ ਆਕਾਸ਼ਨ, ਗਗਨ ਗਗਨੰਤਰ ਫੋਲ ਫੁਲਾਈਆ। ਭਗਤੀ ਕਹੇ ਓਸੇ ਸਾਹਿਬ ਅਗੇ ਅੱਠੇ ਪਹਿਰ ਬਿਨਾ ਹੱਥਾਂ ਤੋਂ ਜੋੜੇ ਹਾਥਨ, ਨਿਮਰਤਾ ਵਿਚ ਨਿਰੰਤਰ ਅੰਤਰ ਸੀਸ ਨਿਵਾਈਆ। ਆਤਮ ਪਰਮਾਤਮ ਪਰਮਾਤਮ ਆਤਮ ਗਾਓ ਗਾਥਨ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਭਗਤੀ ਕਹੇ ਮੈਂ ਉਨ੍ਹਾਂ ਭਗਤਾਂ ਦੀ ਸਦਾ ਸਾਥਣ, ਸਗਲਾ ਸੰਗ ਬਣਾਈਆ। ਜਿਹੜੇ ਸਰੀਰੋਂ ਸੁੱਤੇ ਤੇ ਅੰਦਰੋਂ ਜਾਗਣ, ਰਸਨਾ ਜਿਹਵਾ ਬੱਤੀ ਦੰਦ ਨਾ ਕੋਇ ਹਿਲਾਈਆ। ਉਹਨਾਂ ਦੀ ਆਤਮਾ ਵਡ ਵਡ ਭਾਗਨ, ਮਨਸਾ ਮਨ ਦੇ ਵਿਚ ਸਮਾਈਆ। ਦਿਵਸ ਰੈਣ ਅਨਬੋਲਤ ਦਾ ਅੰਦਰ ਹੋਵੇ ਵੈਰਾਗਣ, ਵੈਰੀ ਅੰਦਰੋਂ ਭੱਜਣ ਵਾਹੋ ਦਾਹੀਆ। ਮਾਇਆ ਮਮਤਾ ਡਸੇ ਨਾ ਨਾਗਣ, ਕੂੜ ਕੁੜਿਆਰ ਨਾ ਕੋਇ ਰਖਾਈਆ। ਨਿਰਗੁਣ

ਨੂਰ ਜੋਤ ਜਗੇ ਅਗੰਮੀ ਚਾਂਦਨ, ਚੰਦ ਸਿਤਾਰ ਜਿਸ ਨੂੰ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਭਗਤੀ ਕਹੇ ਸਤਿਗੁਰ ਸ਼ਬਦ ਕਰੋ ਮਿਲਾਪ, ਮਿਲਣੀ ਹਰਿ ਜਗਦੀਸ਼ ਕਰਾਈਆ। ਅਜਪਾ ਗਾਉ ਅਗੰਮਾ ਜਾਪ, ਰਸਨਾ ਜਿਹਵਾ ਬੁੱਲ ਨਾ ਕੋਇ ਹਿਲਾਈਆ। ਸਤਿਗੁਰ ਅੰਦਰ ਤੱਕੋ ਸਾਖਿਆਤ, ਬਾਹਰ ਵੇਖਣ ਦੀ ਲੋੜ ਰਹੇ ਨਾ ਰਾਈਆ। ਅੰਮ੍ਰਿਤ ਪੀਉ ਆਬੇ ਹਯਾਤ, ਹਯਾਤੀ ਹਯਾਤੀ ਵਿਚੋਂ ਬਦਲਾਈਆ। ਧੁਨ ਆਤਮਕ ਸੁਣੋ ਅਗੰਮਾ ਰਾਗ, ਅਨਾਦੀ ਧੁਨ ਸ਼ਨਵਾਈਆ। ਸੋਈ ਸੁਰਤ ਜਾਏ ਜਾਗ, ਆਲਸ ਨਿੰਦਰਾ ਰਹੇ ਨਾ ਰਾਈਆ। ਆਤਮ ਪਰਮਾਤਮ ਮੇਲਾ ਮਿਲੇ ਕੰਤ ਸੁਹਾਗ, ਸੇਜ ਸੁਹੰਜਣੀ ਸੋਭਾ ਪਾਈਆ। ਘਰ ਦੀਪਕ ਜੋਤ ਹੋਏ ਪ੍ਰਕਾਸ਼, ਅੰਧ ਅੰਧੇਰਾ ਰਹੇ ਨਾ ਰਾਈਆ। ਭਗਤੀ ਕਹੇ ਮੈਂ ਸਚ ਰਹੀ ਆਖ, ਆਖ਼ਰ ਦਿਆਂ ਜਣਾਈਆ। ਇਕੋ ਪੁਰਖ ਅਕਾਲ ਤੇ ਰਖੋ ਵਿਸ਼ਵਾਸ, ਵਿਸ਼ਾ ਅਵਰ ਨਾ ਕੋਇ ਜਣਾਈਆ। ਜੋ ਆਤਮਾ ਦਾ ਮਾਈ ਬਾਪ, ਨੂਰ ਜੋਤ ਜੋਤ ਵਿਚੋਂ ਪ੍ਰਗਟਾਈਆ। ਸੋ ਮਿਹਰਵਾਨ ਮੇਟ ਕੇ ਤੀਨੋਂ ਤਾਪ, ਤ੍ਰੈਗੁਣ ਅਤੀਤਾ ਆਪਣੇ ਰੰਗ ਰੰਗਾਈਆ। ਤਨ ਵਜੂਦ ਰੂਹ ਬੁਤ ਕਰੇ ਪਾਕ, ਪਤਤ ਪੁਨੀਤ ਆਪ ਬਣਾਈਆ। ਅੰਮ੍ਰਿਤ ਦੇ ਕੇ ਬੂੰਦ ਸਵਾਂਤ, ਅਗਨੀ ਤਤ ਬੁਝਾਈਆ। ਸੁਹੇਲਾ ਹੋ ਕੇ ਪੁਛੇ ਵਾਤ, ਲੇਖਾ ਜਾਣੇ ਥਾਉਂ ਥਾਈਂਆ। ਆਪਣੇ ਸ਼ਰੀਰ ਅੰਦਰ ਭਗਤੀ ਕਹੇ ਜਨ ਭਗਤੋ ਹੋਣਾ ਇਕਾਂਤ, ਜਗਤ ਨੇਤਰ ਵੇਖਣ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿ ਸਚ ਦਇਆ ਕਮਾਈਆ। ਭਗਤੀ ਕਹੇ ਜਨ ਭਗਤੋ ਸਤਿਗੁਰ ਸ਼ਬਦ ਕਮਾਵੋ, ਕਰਮ ਕਾਂਡ ਦਾ ਡੇਰਾ ਢਾਹੀਆ। ਸਤਿਗੁਰ ਇਸ਼ਟ ਦ੍ਰਿਸ਼ਟ ਸਮਾਵੋ, ਦੂਸਰ ਅਵਰ ਨਾ ਕੋਇ ਚਤੁਰਾਈਆ। ਧੂੜੀ ਮਜਨ ਚਰਨ ਨਹਾਵੋ, ਦੁਰਮਤ ਮੈਲ ਧਵਾਈਆ। ਗੁਰਮੁਖ ਹੰਸ ਬਣੋ ਕਾਂਵੋ, ਕਾਗ ਹੰਸ ਰੂਪ ਬਦਲਾਈਆ। ਸਤਿਗੁਰ ਵਿਟਹੁ ਬਲ ਬਲ ਜਾਵੋ, ਜਗ ਜੀਵਣ ਨਾ ਕੋਇ ਚਤੁਰਾਈਆ। ਭਗਤੀ ਕਹੇ ਮੇਰਾ ਸਾਹਿਬ ਸਵਾਮੀ ਹਿਰਦੇ ਇਕ ਵਸਾਵੋ, ਵਿਸਰ ਕਦੇ ਨਾ ਜਾਈਆ। ਓਸ ਦੇ ਚਰਨ ਕਵਲ ਬਿਗਸਾਵੋ, ਜੋ ਬਿਛਰਤ ਲਏ ਮਿਲਾਈਆ। ਧੂੜੀ ਮਸਤਕ ਖ਼ਾਕ ਰਮਾਵੋ, ਟਿੱਕੇ ਨਾਮ ਲਗਾਈਆ। ਤਿਸ ਸਾਹਿਬ ਦੇ ਬਲ ਬਲ ਜਾਵੋ, ਜੋ ਜਾਨਣਹਾਰ ਬੇਪ੍ਰਵਾਹੀਆ। ਭਗਤੀ ਕਹੇ ਇਕੋ ਪੁਰਖ ਅਕਾਲ ਦਾ ਨਾਮ ਧਿਆਵੋ, ਜੋ ਸੋ ਪੁਰਖ ਨਿਰੰਜਣ ਵਡ ਵਡਿਆਈਆ। ਹੰ ਬ੍ਰਹਮ ਆਪ ਹੋ ਜਾਵੋ, ਆਤਮ ਨੂਰ ਜੋਤ ਰੁਸ਼ਨਾਈਆ। ਮੇਰਾ ਲਹਿਣਾ ਦੇਣਾ ਆਪਣੇ ਨਾਲ ਰਖਾਵੋ, ਦੂਸਰ ਸੰਗ ਨਾ ਕੋਇ ਬਣਾਈਆ। ਤੁਸੀਂ ਸਚ ਦੀ ਧਾਰ ਅੰਤ ਸਚ ਵਿਚ ਮਿਲ ਜਾਵੋ, ਚੁਰਾਸੀ ਵੰਡ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਿਰਪਾ ਆਪ ਕਰਾਈਆ। ਭਗਤੀ ਕਹੇ ਜਨ ਭਗਤੋ ਤੁਹਾਡਾ ਇਕੋ ਠਾਕਰ ਸਵਾਮੀ, ਸਤਿਗੁਰ ਸ਼ਬਦ ਸ਼ਬਦ ਅਖਵਾਈਆ। ਜੋ ਆਦਿ ਜੁਗਾਦੀ ਅੰਤਰਜਾਮੀ, ਅੰਤਰ ਆਤਮ ਵੇਖ ਵਖਾਈਆ। ਓਸੇ ਦੀ ਸਿਫ਼ਤ ਸਲਾਹ ਬਾਣੀ, ਚਾਰ ਜੁਗ ਦੇ ਸ਼ਾਸਤਰ ਦੇਣ ਗਵਾਹੀਆ। ਓਸੇ ਦੀ ਸਿਫ਼ਤ ਸਲਾਹ ਕਹਾਣੀ, ਕਥਨੀ ਕਥ ਕਥ ਦ੍ਰਿੜਾਈਆ। ਭਗਤੀ ਕਹੇ ਬਿਨਾ ਓਸ ਤੋਂ ਕਰੇ ਨਾ ਕੋਇ ਮਿਹਰਵਾਨੀ, ਮਿਹਰਵਾਨ ਨਾ ਕੋਇ ਅਖਵਾਈਆ। ਜਿਸ ਦੀ ਆਤਮਾ ਪੰਜਾਂ ਤਤਾਂ ਵਿਚ ਜੋਤ ਨਿਸ਼ਾਨੀ, ਨੂਰ ਨੁਰਾਨਾ ਨਜ਼ਰੀ ਆਈਆ। ਓਹ ਪ੍ਰਭੂ ਨਿਰਗੁਣ ਧਾਰ ਨਹੀਂ ਬੇਗਾਨੀ, ਬੇਗਮਪੁਰ ਬੈਠਾ ਡੇਰਾ ਲਾਈਆ। ਤੁਸੀਂ ਝਗੜਾ ਛਡੋ ਜਿਸਮ ਜਿਸਮਾਨੀ,

ਜ਼ਮੀਰ ਅੰਦਰੋਂ ਲਓ ਬਦਲਾਈਆ। ਸਤਿਗੁਰ ਪਿਆਰ ਵਿਚ ਸਦਾ ਮੰਜ਼ਲ ਉਚ ਮਿਲਦੀ ਰੁਹਾਨੀ, ਰੋਮ ਰੋਮ ਸਾਢੇ ਤਿੰਨ ਕਰੋੜ ਵੱਜਦੀ ਰਹੇ ਵਧਾਈਆ। ਪੰਧ ਮਾਰਗ ਹੋਏ ਆਸਾਨੀ, ਅਗੇ ਹੋ ਨਾ ਕੋਇ ਅਟਕਾਈਆ। ਭਗਤੀ ਕਹੇ ਜਨ ਭਗਤੋ ਮੇਰੀ ਸਭ ਦੇ ਨਾਲ ਜੁਗ ਜੁਗ ਸਦਾ ਇਕੋ ਜਿਹੀ ਤਰਲ ਜਵਾਨੀ, ਬੁਢੇਪੇ ਵਿਚ ਕਦੇ ਨਾ ਆਈਆ। ਮੈਂ ਸੰਦੇਸ਼ਾ ਦੇਵਾਂ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਸਚ ਸੁਣਾਈਆ। ਸੁਣ ਲਓ ਸਾਰੇ ਜੀਵ ਪ੍ਰਾਣੀ, ਸਵਾਸ ਸਵਾਸਾਂ ਨਾਲ ਦ੍ਰਿੜਾਈਆ। ਪੁਰਖ ਅਕਾਲਾ ਦੀਨ ਦਿਆਲਾ ਆਦਿ ਜੁਗਾਦੀ ਦਾਤਾ ਦਾਨੀ, ਦੇਵਣਹਾਰ ਅਖਵਾਈਆ। ਜਿਸ ਉਤੇ ਕਿਰਪਾ ਕਰੇ ਉਸ ਨੂੰ ਮੇਲੇ ਆਪ ਸ਼ਾਹ ਸੁਲਤਾਨੀ, ਭਗਤੀ ਕਹੇ ਮੈਂ ਬਾਲ ਅੰਝਾਣੀ, ਉਸ ਦੇ ਨਿਵ ਨਿਵ ਲਾਗਾਂ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਖੇਲ ਖੇਲੇ ਦੋ ਜਹਾਨੀ, ਦੋ ਜਹਾਨਾਂ ਨੌਜਵਾਨਾ ਮਰਦ ਮਰਦਾਨਾ ਸ੍ਰੀ ਭਗਵਾਨਾ ਏਕੰਕਾਰ ਏਕਾ ਏਕ ਏਕ ਏਕ ਅਖਵਾਈਆ।

੧੦ ਕਤਕ ਸ਼ਹਿਨਸ਼ਾਹੀ ਸੰਮਤ ਅੱਠ ਕਵੈਤ ਸ਼ਹਿਰ ਗੁਰੂਦਵਾਰਾ ਨੀਗਰਾ ਸਾਲਮੀਆ ਵਿਖੇ

ਸ਼ਬਦ ਅਗੰਮੀ ਅਨਾਦੀ ਧੁਨ, ਛੱਤੀ ਰਾਗ ਜਿਸ ਨੂੰ ਰਹੇ ਗਾਈਆ। ਜਿਸ ਦਾ ਭੇਵ ਜਾਣੇ ਕੋਇ ਨਾ ਰਿਖ ਮੁਨ, ਮੁਨੀਸ਼ਰ ਜੁਗੀਸ਼ਰ ਬੈਠੇ ਸਾਰੇ ਧਿਆਨ ਲਗਾਈਆ। ਓਸ ਦਾ ਲੇਖਾ ਜਾਣੇ ਇਕੋ ਪੁਰਖ ਅਕਾਲਾ ਦੀਨ ਦਿਆਲਾ ਪਰਵਰਦਿਗਾਰ ਸਾਂਝਾ ਯਾਰਾ ਜੋ ਮਾਲਕ ਕੁੰਨ, ਕੁਲ ਮਾਲਕ ਨੂਰ ਅਲਾਹੀਆ। ਓਸ ਨੂੰ ਗਾ ਸਕੇ ਨਾਲ ਨਾ ਕੋਇ ਬੁੱਲ, ਸਰਵਣ ਸੁਣ ਕੇ ਸਕੇ ਨਾ ਕੋਇ ਸਮਝਾਈਆ। ਓਸ ਦੀ ਸਿਫ਼ਤ ਸਲਾਹ ਵਡਿਆਈ ਸਦਾ ਅਨਮੁੱਲ, ਕੀਮਤ ਜਗਤ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧੁਨ ਆਪਣੇ ਵਿਚੋਂ ਆਪ ਪ੍ਰਗਟਾਈਆ। ਸ਼ਬਦੀ ਧੁਨ ਅਗੰਮ ਅਪਾਰ, ਅਲਖ ਅਗੋਚਰ ਆਪਣੀ ਆਪ ਬਣਾਈਆ। ਨਾ ਕੋਈ ਲੇਖਾ ਲਿਖ ਕੇ ਅੰਤ ਕਹਿ ਸਕੇ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਵਿਸ਼ਨ ਬ੍ਰਹਮਾ ਸ਼ਿਵ ਜਿਸ ਨੂੰ ਸੀਸ ਨਿਵਾਈਆ। ਜਿਸ ਸੁੰਨ ਦੇ ਧੁਨ ਦੇ ਤੇਈ ਅਵਤਾਰ ਕੁਲ ਮਾਲਕ ਦਾ ਕਲਮਾ ਹਕ ਦਾ ਹਕੀਕਤ ਸੁਣਿਆ ਹਜ਼ਰਤ ਈਸਾ ਮੂਸਾ ਮੁਹੰਮਦ ਆਪਣੀ ਅਲਾਹੀ ਵਿਚ ਗੁਫ਼ਤਾਰ, ਗੁਫ਼ਤ ਸ਼ਨੀਦ ਦੋਵੇਂ ਦਰਸ਼ਨ ਪਾਈਆ। ਓਸੇ ਸ਼ਬਦ ਦੀ ਧਾਰ ਵਿਚ ਪਿਆਰ ਵਿਚ ਨਾਨਕ ਨੇ ਵਜਾਈ ਸਿਤਾਰ, ਸਤਿਗੁਰ ਨਾਨਕ ਤੂੰਹੀ ਤੂੰਹੀ ਤੂੰਹੀ ਰਾਗ ਅਲਾਈਆ। ਓਸੇ ਦੀ ਧੁਨ ਵਿਚ ਸਤਿਗੁਰ ਗੋਬਿੰਦ ਗੋਬਿੰਦ ਸਿੰਘ ਨੇ ਸ਼ਬਦ ਦਾ ਖੰਡਾ ਬ੍ਰਹਿਮੰਡਾਂ ਤੋਂ ਪਰੇ ਦਿਤਾ ਵਖਾਲ, ਖ਼ਾਲਕੇ ਖ਼ਲਕ ਤੇਰੀ ਧੁਨ ਧੁਰ ਦੇ ਮਾਲਕ ਬੇਪ੍ਰਵਾਹ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਸੁਣਾਈਆ। ਧੁਰ ਦੇ ਧੁਨ ਦੀ ਆਵਾਜ਼ ਅਗੰਮੀ, ਸਰਵਣ ਸੁਣਨ ਕੋਇ ਨਾ ਪਾਈਆ। ਕਿਸੇ ਤਨ ਵਜੂਦ ਵਿਚੋਂ ਕਦੇ ਨਹੀਂ ਜੰਮੀ, ਜਨਮ ਦੇਣ ਵਾਲੀ ਕੋਇ ਨਾ ਮਾਈਆ। ਓਹ ਫਿਰਦੀ ਨਹੀਂ ਦੀਨ ਦੁਨੀਆ ਦੇ ਹੱਦ ਬੰਨੀਂ, ਨੌ ਖੰਡ ਪ੍ਰਿਥਮੀ ਸੱਤ ਦੀਪ ਭੱਜੇ ਨਾ ਵਾਹੋ ਦਹੀਆ। ਓਹ ਕੋਈ ਖੇਲ ਨਹੀਂ

ਸਿਤਾਰਿਆਂ ਵਾਲੀ ਚੰਨ ਚੰਨੀ, ਸੂਰੀਆ ਮੰਡਲ ਵੰਡ ਵੰਡਾਈਆ। ਓਹ ਕੋਈ ਨੇਤਰ ਹੀਣ ਨਹੀਂ ਅੰਨ੍ਹੀ, ਜਗਤ ਜਗਿਆਸੂਆਂ ਆਪਣਾ ਭੇਵ ਚੁਕਾਈਆ। ਓਹ ਬੇਪ੍ਰਵਾਹ ਦੀ ਧਾਰ ਜਿਸ ਨੂੰ ਵਜਾਏ ਆਪ ਨਿਰੰਕਾਰ, ਨਿਰਗੁਣ ਨਿਰਵੈਰ ਆਪਣਾ ਭੇਵ ਆਪ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦੀ ਧੁਨ ਧੁਨ ਅਨਾਦ ਸ਼ਬਦ ਅਨਾਹਦ ਨਾਦੀ ਵਿਚੋਂ ਪਰੇ ਤੋਂ ਪਰੇ ਪਾਰ ਸੁਣਾਈਆ। ਸ਼ਬਦੀ ਧੁਨ ਪਰਾ ਪਸੰਤੀ ਮਧਮ ਬੈਖਰੀ ਤੋਂ ਬਾਹਰ, ਬਾਹਰ ਤੋਂ ਬਾਹਰ ਬੇਪ੍ਰਵਾਹੀਆ। ਜਿਸ ਦਾ ਲੇਖਾ ਕੋਈ ਨਾ ਸਮਝੇ ਗੁਪਤ ਜ਼ਾਹਿਰ, ਜ਼ਾਹਰ ਜ਼ਹੂਰ ਇਕੋ ਪੁਰਖ ਅਕਾਲਾ ਦੀਨ ਦਿਆਲਾ ਆਪਣੇ ਵਿਚ ਸਮਾਈਆ। ਜਿਸ ਦਾ ਇਕੋ ਨਾਦ ਇਕੋ ਵਾਹਿਦ ਦਾ ਵਾਹਿਦ ਜ਼ਾਹਰ, ਜ਼ਾਹਰ ਜ਼ਹੂਰ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਧੁਨ ਇਕ ਵਖਾਈਆ। ਸਾਚੀ ਧੁਨ ਅਨਾਦੀ ਨਾਦ, ਅਨਹਦ ਨਾਦ ਨਾਦ ਵਡਿਆਈਆ। ਜਿਸ ਦਾ ਲੇਖਾ ਆਦਿ ਜੁਗਾਦਿ, ਜੁਗ ਚੌਕੜੀ ਆਪਣੀ ਵੰਡ ਵੰਡਾਈਆ। ਜਿਸ ਦੀ ਅਵਾਜ਼ ਵਿਚ ਬ੍ਰਹਿਮਾਦ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਜ਼ਿਮੀਂ ਅਸਮਾਨ ਸੁਣ ਕੇ ਸਾਰੇ ਬਿਸਮਿਲ ਹੋ ਕੇ ਸੀਸ ਨਿਵਾਈਆ। ਓਸ ਦਾ ਰੂਪ ਅਨੂਪ ਸਮਝ ਸਕੇ ਨਾ ਕੋਈ ਸੰਤ ਸਾਧ, ਪੰਜ ਤਤ ਕਾਇਆ ਵਿਚ ਭੇਵ ਕੋਇ ਨਾ ਪਾਈਆ। ਜਿਸ ਦੇ ਅੰਦਰ ਪੁਰਖ ਅਕਾਲ ਦੀਨ ਦਿਆਲ ਦਿਤੀ ਓਹ ਆਵਾਜ਼, ਓਹ ਧੁਨ ਸੁਨ ਸੁਨ ਮੁਨ ਧੁਨ ਰੰਗ ਆਪਣੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਸਾਚੀ ਧੁਨ ਦਾ ਅਗੰਮਾ ਰਾਜ਼, ਰਾਜ਼ਕ ਰਿਜ਼ਕ ਰਹੀਮ ਆਪ ਜਣਾਇੰਦਾ। ਜਿਸ ਦਾ ਦੋ ਜਹਾਨਾਂ ਰਾਜ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਬੇਪ੍ਰਵਾਹ ਸਚਖੰਡ ਨਿਵਾਸੀ ਪਰਵਰਦਿਗਾਰ ਸਾਂਝਾ ਯਾਰ ਦਰਗਾਹ ਸਾਚੀ ਸੋਭਾ ਪਾਇੰਦਾ। ਜਿਸ ਦੇ ਹੱਥ ਆਦਿ ਜੁਗਾਦਿ ਜੁਗ ਚੌਕੜੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਲੱਖ ਚੁਰਾਸੀ ਜੀਵ ਜੰਤ ਸਭ ਦੀ ਵਾਗ, ਜੋ ਵਾਗਾਂ ਵਾਲਾ ਵਾਗ ਆਪਣੇ ਹੱਥ ਭਵਾਇੰਦਾ। ਜਿਸ ਨੂੰ ਕਹਿੰਦੇ ਸ਼ਾਹ ਪਾਤਸ਼ਾਹ ਮਹਾਰਾਜ, ਮਿਹਰਵਾਨ ਮਹਿਬੂਬ ਆਪਣੀ ਕਲ ਵਰਤਾਇੰਦਾ। ਓਸ ਦੀ ਸਿਫ਼ਤ ਓਸ ਦੀ ਸਲਾਹ ਓਸੇ ਦਾ ਹੁਕਮ ਓਸੇ ਦਾ ਰਾਹ ਓਸੇ ਦੀ ਆਵਾਜ਼ ਓਸੇ ਦੀ ਧੁਨ ਓਹ ਸੁਨਣਹਾਰਾ ਬੇਪ੍ਰਵਾਹ, ਬੇਪ੍ਰਵਾਹੀ ਵਿਚ ਆਪਣੀ ਆਵਾਜ਼ ਲਗਾਈਆ। ਜਿਸ ਆਵਾਜ਼ ਨੂੰ ਸੁਣ ਕੇ ਅਵਤਾਰ ਪੈਗ਼ੰਬਰ ਗੁਰੂਆਂ ਕਿਹਾ ਵਾਹ ਵਾਹ, ਵਾਹਵਾ ਤੇਰੀ ਬੇਪਰਵਾਹੀਆ। ਤੂੰ ਹੀ ਰਾਮ ਤੂੰ ਹੀ ਕ੍ਰਿਸ਼ਨ ਤੂੰ ਹੀ ਅੱਲਾ ਹਕ ਖ਼ੁਦਾ, ਗਾਡ ਤੂੰਹੀ ਨਜ਼ਰੀ ਆਈਆ। ਤੂੰ ਹੀ ਨੂਰ ਨੁਰਾਨਾ ਸ਼ਾਹ ਸੁਲਤਾਨਾ ਨੌਜਵਾਨਾ ਮਰਦ ਮਰਦਾਨਾ ਸ੍ਰੀ ਭਗਵਾਨਾ ਏਕੰਕਾਰਾ ਨਿਰਗੁਣ ਸਰਗੁਣ ਨਾਨਕ ਗਿਆ ਗਾ, ਗੋਬਿੰਦ ਓਸੇ ਦਾ ਢੋਲਾ ਗਾਈਆ। ਜਿਸ ਵੇਲੇ ਓਹ ਅਗੰਮੀ ਧੁਨ ਮਾਛੂਵਾੜੇ ਗਈ ਆ, ਗੋਬਿੰਦ ਦੇ ਅੰਦਰ ਸੰਦੇਸ਼ਾ ਦਿਤਾ ਚਾਈਂ ਚਾਈਂਆ। ਸੂਰਬੀਰ ਨੌਜਵਾਨੇ ਓਹ ਵੇਖ ਕਲਜੁਗ ਭੱਜਾ ਫਿਰੇ ਵਾਹੋ ਦਾਹ, ਉੱਤਰ ਪੂਰਬ ਪੱਛਮ ਦੱਖਣ ਆਪਣਾ ਪੰਧ ਮੁਕਾਈਆ। ਨਿਗਾਹ ਮਾਰ ਥਲ ਅਸਗਾਹ, ਜੰਗਲ ਜੂਹ ਉਜਾੜ ਪਹਾੜ ਖੋਜ ਖੁਜਾਈਆ। ਗੋਬਿੰਦ ਨੇ ਹੱਸ ਕੇ ਕਿਹਾ ਮੇਰੇ ਸ਼ਹਿਨਸ਼ਾਹ, ਮੈਂ ਤੇਰਾ ਇਕੋ ਦੂਲ੍ਹਾ ਸੂਰਬੀਰ ਜੋ ਤੇਰੇ ਨਾਮ ਦਾ ਖੰਡਾ ਖੜਗ ਦਏ ਖੜਕਾ, ਦੋ ਜਹਾਨ ਇਕੋ ਹੁਕਮ ਵਰਤਾਈਆ। ਝਟ ਪੁਰਖ ਅਕਾਲ ਨੇ ਆਪਣੀ ਧੁਨ ਫੇਰ ਦਿਤੀ ਸੁਣਾ, ਜਿਸ ਧੁਨ ਨੂੰ ਜਗਤ ਸੁਣਨ ਕੋਇ ਨਾ ਪਾਈਆ। ਗੋਬਿੰਦ ਓਹ ਵੇਖ ਅੰਧ ਅੰਧੇਰਾ ਗਿਆ

ਛਾ, ਸੂਰੀਆ ਚੰਦ ਸਾਚਾ ਚੰਦ ਨਾ ਕੋਇ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਧੁਨ ਆਪ ਉਪਜਾਈਆ। ਗੋਬਿੰਦ ਕਹੇ ਤੇਰੀ ਧੁਨ ਮੇਰੇ ਅੰਦਰ ਲਾਈ ਸਿਕ, ਮੈਂ ਸਚ ਵਿਚ ਸਮਾਈਆ। ਮੇਰੇ ਅੰਦਰ ਬਿਨਾ ਲੇਖਿਆਂ ਤੋਂ ਲੇਖੇ ਦਿਤੇ ਲਿਖ, ਕਲਮ ਸ਼ਾਹੀ ਦੀ ਲੋੜ ਰਹੇ ਨਾ ਰਾਈਆ। ਤੇਰੀ ਧੁਨ ਦੀ ਮਿਲੀ ਅਗੰਮੀ ਭਿਖ, ਜਿਸ ਭਿਛਿਆ ਨੂੰ ਵੰਡਣ ਵਾਲਾ ਹੋਰ ਜਗਤ ਨਾ ਕੋਇ ਵਰਤਾਈਆ। ਮੈਨੂੰ ਆਦਿ ਜੁਗਾਦਿ ਜੁਗ ਚੌਕੜੀ ਤੇਰਾ ਨੂਰ ਜ਼ਹੂਰ ਸਦਾ ਰਹੇ ਦਿਸ, ਵਿਛੋੜਾ ਰਹਿਣ ਕੋਇ ਨਾ ਪਾਈਆ। ਤੂੰ ਪੁਰਖ ਅਕਾਲਾ ਏਕੰਕਾਰਾ ਪਰਵਰਦਿਗਾਰਾ ਸਾਂਝਾ ਯਾਰ ਇਕ, ਮੈਂ ਤੇਰਾ ਸੁਤ ਦੁਲਾਰਾ ਨੌਜਵਾਨਾ ਇਕੋ ਨਜ਼ਰੀ ਆਈਆ। ਮੈਂ ਚਾਹੁੰਦਾ ਤੇਰੀ ਇਕ ਧੁਨ ਵਿਚ ਮੈਨੂੰ ਐਂ ਲਗਦਾ ਹਿਤ, ਹਿਤਕਾਰੀ ਹੋ ਕੇ ਅੰਤਰ ਵੇਖ ਵਖਾਈਆ। ਮੈਂ ਗੁਰਸਿਖਾਂ ਦੇ ਅੰਤਰ ਰਹਾਂਗਾ ਨਿਤ, ਨਵਿਤ ਆਪਣਾ ਫੇਰਾ ਪਾਈਆ। ਆਤਮ ਸੇਜਾ ਰਵ੍ਹਾਂਗਾ ਲਿਟ, ਮੇਰਾ ਹਰ ਸਿਖ ਦੇ ਅੰਦਰ ਪਿਆਰ ਦਾ ਬਿਨ ਬਾਜੂ ਤੋਂ ਸਿੰਘਾਸਣ ਇਕ ਸੁਹਾਈਆ। ਮੇਰਾ ਝਗੜਾ ਨਹੀਂ ਪੱਥਰ ਇੱਟ, ਪਾਹਨ ਵੰਡ ਨਾ ਕੋਇ ਵੰਡਾਈਆ। ਮੈਂ ਵਸਣਾ ਘਰ ਨਿਜ, ਸਾਢੇ ਤਿੰਨ ਹੱਥ ਮੇਰੇ ਗ੍ਰਹਿ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਤੇਰੀ ਧੁਨ ਦੀ ਸਦਾ ਵਜਦੀ ਰਹੇ ਵਧਾਈਆ। ਪੁਰਖ ਅਕਾਲ ਕਿਹਾ ਗੋਬਿੰਦ ਮੇਰੀ ਧੁਨ ਅਗੰਮ ਅਪਾਰ, ਅਪਰੰਪਰ ਹੋ ਕੇ ਦਿਆਂ ਸੁਣਾਈਆ। ਜਿਸ ਦਾ ਰਾਹ ਤਕਦੇ ਰਹੇ ਤੇਈ ਅਵਤਾਰ, ਰਾਮਾ ਕ੍ਰਿਸ਼ਨਾ ਨਿਵ ਨਿਵ ਲਾਗੇ ਪਾਈਆ। ਮੂਸਾ ਸੁਣ ਕੇ ਥੋੜੀ ਜਿਹੀ ਡਿੱਗਾ ਮੂੰਹ ਦੇ ਭਾਰ, ਬਲ ਆਪਣਾ ਆਪ ਗਵਾਈਆ। ਹਜ਼ਰਤ ਈਸਾ ਫਾਸੀ ਗਲ ਵਿਚ ਗਿਆ ਡਾਰ, ਮੇਰੀ ਧੁਨ ਨਾਲ ਧੁਨ ਧੁਨ ਵਿਚ ਸਮਾਈਆ। ਮੁਹੰਮਦ ਛਡ ਗਿਆ ਚਾਰ ਯਾਰ, ਨਾਤਾ ਜਗਤ ਨਾਲੋਂ ਮਿਟਾਈਆ। ਸਤਿਗੁਰ ਨਾਨਕ ਮੇਰੀ ਧੁਨ ਸੁਣ ਕੇ ਗਾਇਆ ਤੂੰ ਹੀ ਤੂੰ ਹੀ ਤੂੰ ਹੀ ਨਿਰੰਕਾਰ, ਦੂਜਾ ਨਜ਼ਰ ਕੋਇ ਨਾ ਆਈਆ। ਉਹੋ ਧੁਨ ਨਾਨਕ ਨਿਰਗੁਣ ਨੇ ਸਰਗੁਣ ਧਾਰ ਵਿਚ ਅੰਗਦ ਅੰਦਰ ਦਿਤੀ ਵਾੜ, ਅਮਰਦਾਸ ਨੂੰ ਉਹੋ ਦਿਤੀ ਸੁਣਾਈਆ। ਓਹ ਅਮਰਦਾਸ ਨੇ ਰਾਮਦਾਸ ਦੇ ਘਰ ਪਿਆਰ ਨਾਲ ਵਾੜ, ਕਾਇਆ ਮੰਦਰ ਅੰਦਰ ਬਿਨ ਕੰਨਾਂ ਤੋਂ ਦਿਤੀ ਟਿਕਾਈਆ। ਰਾਮਦਾਸ ਨੇ ਦਰਗਾਹ ਸਚ ਪੁਰਖ ਅਕਾਲ ਅਗੇ ਕਰ ਨਿਮਸਕਾਰ, ਸਤਿਗੁਰ ਅਰਜਨ ਅਰਜਨ ਦਾ ਨਾਤਾ ਪੁਰਖ ਅਕਾਲ, ਓਹ ਹੋਇਆ ਬੋਧ ਅਗਾਧਾ ਬਿਧਾਤੇ ਨਾਲ ਜੁੜਾਈਆ। ਸ਼ਬਦ ਆਇਆ ਅੰਦਰ ਨਾਦਾਂ ਧੁਨੀ ਸੁਣੀ ਧੁਨ ਤੋਂ ਬਾਹਰ, ਧੁਨ ਦਾ ਰਾਗ ਧੁਨ ਵਿਚ ਚੌਥਾ ਅੰਕ ਸ਼ਬਦ ਹਜ਼ਾਰੇ ਦਿਤਾ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਧੁਨ ਇਕ ਰਖਾਈਆ। ਸਚ ਦੀ ਧੁਨ ਸਤਿਗੁਰ ਅਰਜਨ ਦਿਤੀ ਗੋਬਿੰਦ, ਹਰਿਗੋਬਿੰਦ ਗੋਬਿੰਦ ਬੇਪ੍ਰਵਾਹੀਆ। ਜਿਸ ਨੂੰ ਝੁਕੇ ਕਰੋੜ ਤਤੀਸਾ ਸੁਰਪਤ ਇੰਦ, ਵਿਸ਼ਨ ਬ੍ਰਹਮਾ ਸ਼ਿਵ ਨਿਵ ਨਿਵ ਸੀਸ ਨਿਵਾਈਆ। ਜਿਸ ਦੇ ਅੰਦਰ ਨਾ ਕੋਈ ਹਰਖ ਨਾ ਕੋਈ ਸੋਗ ਨਾ ਕੋਈ ਚਿੰਤ, ਗ਼ਮ ਵਿਚ ਗ਼ਮਖ਼ਾਰ ਮਿਲੇ ਬੇਪ੍ਰਵਾਹੀਆ। ਭਾਗ ਲੱਗਾ ਓਸੇ ਜੀਉ ਪਿੰਡ, ਸਾਢੇ ਤਿੰਨ ਹੱਥ ਕਾਇਆ ਪੰਜ ਤਤ ਵੱਜੀ ਵਧਾਈਆ। ਅੰਮ੍ਰਿਤ ਧਾਰਾ ਵਗੀ ਸਾਗਰ ਸਿੰਧ, ਗਹਿਰ ਗੰਭੀਰ ਬੇਨਜ਼ੀਰ ਦਿਤੀ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਧੁਨ ਆਪਣੀ ਇਕ ਪਰਗਟਾਈਆ। ਸਾਚੀ ਧੁਨ ਸੁਣੀ ਹਰਿਰਾਏ, ਹਰਿ ਹਰਿ ਵਿਚ ਸਮਾਈਆ।

ਹਰਿਕ੍ਰਿਸ਼ਨ ਗਿਆ ਗਾਏ, ਭੇਵ ਅਭੇਦਾ ਇਕ ਜਣਾਈਆ। ਗੁਰੂ ਤੇਗ਼ਬਹਾਦਰ ਸੁਣ ਕੇ ਹਿੰਦ ਦਾ ਧਰਮ ਗਿਆ ਬਚਾਏ, ਆਪ ਆਪਾ ਖੇਲ ਖਿਲਾਈਆ। ਧੁਰ ਦੀ ਧੁਨ ਨਾਲ ਗੋਬਿੰਦ ਸੂਰਾ ਉਠਿਆ ਨੌਜਵਾਨਾ ਜੋ ਸਭ ਦੇ ਸੀਸ ਤੇ ਹੱਥ ਟਿਕਾਏ, ਚਾਰ ਵਰਨਾਂ ਇਕੋ ਰੰਗ ਰੰਗਾਈਆ। ਪਿਤਾ ਪੁਰਖ ਅਕਾਲ ਇਕੋ ਮਨਾਏ, ਦੂਜੀ ਓਟ ਨਾ ਕੋਇ ਤਕਾਈਆ। ਸੁਣੀ ਧੁਨ ਅੰਦਰ ਚੜ੍ਹਿਆ ਚਾਏ, ਚਾਉ ਘਨੇਰੇ ਵੱਜੀ ਵਧਾਈਆ। ਓਸੇ ਧੁਨ ਦੇ ਪਿਆਰ ਵਿਚ ਗੁਰਮੁਖ ਜੱਟ ਝੀਵਰ ਛੀਂਬੇ ਨਾਈ ਇਕੱਠੇ ਕਰਾਏ, ਇਕੋ ਰੰਗ ਰੰਗਾਈਆ। ਓਸੇ ਦੀ ਧੁਨ ਵਿਚ ਅੰਮ੍ਰਿਤ ਧੁਰ ਦਾ ਜਾਮ ਲਿਆਏ, ਭਰ ਬਾਟਿਆਂ ਨਾਲ ਪਿਆਈਆ। ਓਸੇ ਧੁਨ ਵਿਚ ਪੰਥ ਖ਼ਾਲਸਾ ਰਚਨ ਰਚਾਏ, ਗੁਰਮੁਖ ਸੁਹੇਲੇ ਰੰਗ ਰੰਗਾਈਆ। ਓਸੇ ਦੀ ਧੁਨ ਵਿਚ ਆਪ ਆਪਣੀ ਝੋਲੀ ਡਾਹੇ, ਗੁਰਮੁਖ ਗੁਰਸਿਖ ਸਿੰਘ ਸ਼ੇਰ ਰੂਪ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਧੁਨ ਆਪਣੇ ਹੱਥ ਰਖਾਈਆ। ਸਚ ਦੀ ਧੁਨ ਸ਼ਬਦ ਅਨਾਦੀ, ਬ੍ਰਹਿਮਾਂਡ ਖੇਲ ਖਿਲਾਈਆ। ਜਿਸ ਦਾ ਰੂਪ ਅਨਾਦ ਅਨਾਦੀ, ਜੁਗ ਚੌਕੜੀ ਆਪਣਾ ਹੁਕਮ ਸੁਣਾਈਆ। ਗੁਰਮੁਖੋ ਗੁਰਸਿਖੋ ਉਸ ਧੁਨ ਨੂੰ ਸੁਣਨ ਦੀ ਸਤਿਗੁਰ ਗੋਬਿੰਦ ਦੇ ਕੋਲੋਂ ਹੁਣ ਵਾਰੀ ਆ ਗਈ ਤੁਹਾਡੀ, ਉਸੇ ਧੁਨ ਵਿਚ ਜਾਓ ਸਮਾਈਆ। ਜਿਸ ਦੀ ਆਵਾਜ਼ ਚੁਰਾਸੀ ਲੱਖ ਨਾਲੋਂ ਡਾਹਢੀ, ਡਾਹਢਾ, ਆਪਣਾ ਹੁਕਮ ਵਰਤਾਈਆ। ਜਿਨ੍ਹਾਂ ਦੀ ਸੁਰਤ ਅੰਦਰੋਂ ਹੋਵੇ ਜਾਗੀ, ਓਹ ਸੁਰਤ ਸ਼ਬਦ ਨਾਲ ਮਿਲ ਕੇ ਮੇਲਾ ਵੇਖਣਾ ਬੇਪ੍ਰਵਾਹੀਆ। ਓਹ ਘਰ ਤੱਕਣਾ ਜਿਥੇ ਆਤਮਾ ਪਰਮਾਤਮਾ ਦੀ ਹੋਵੇ ਸ਼ਾਦੀ, ਦੋਵੇਂ ਮਿਲ ਕੇ ਇਕੋ ਸੇਜਾ ਸੋਭਾ ਪਾਈਆ। ਸਾਚੀ ਧੁਨ ਉਸ ਪੁਰਖ ਅਕਾਲ ਦੀ ਨਾਨਕ ਗੋਬਿੰਦ ਗੋਬਿੰਦ ਨਾਨਕ ਸ਼ਬਦ ਧਾਰ ਤੋਂ ਬਿਨਾ ਕਿਸੇ ਨਾ ਲਾਧੀ, ਲੱਭਣ ਵਾਲਾ ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਸਿਫ਼ਤ ਸਚ ਦੀ ਸਲਾਹ ਸਚ ਦਾ ਦਾਤਾ ਸਚ ਦਾ ਮਾਲਕ ਬੇਪ੍ਰਵਾਹ, ਜਿਸ ਦੀ ਧੁਨ ਧੁਨ ਆਤਮਕ ਰਾਗ ਵਿਚ ਵੈਰਾਗ ਵਿਚ ਤਿਆਗ ਵਿਚ ਜਾਗ ਵਿਚ ਓਹਦਿਆਂ ਭਗਤਾਂ ਸੰਤਾਂ ਸੂਫ਼ੀਆਂ ਫ਼ਕੀਰਾਂ ਨਾਨਕ ਧਾਰ ਨਾਲ ਮਿਲ ਕੇ ਨਾਨਕ ਨਾਨਕ ਨਾਨਕ ਵਿਚ ਗਾਈਆ।