ਪੁਸਤਕਾਲਾਭਾਗ ੨੩

੧੩ ਕਤਕ ਸ਼ਹਿਨਸ਼ਾਹੀ ਸੰਮਤ ਅੱਠ ਕਵੈਤ ਸ਼ਹਿਰ ਅਜੀਤ ਸਿੰਘ ਦੇ ਗ੍ਰਹਿ

ਸੰਤ ਮਨੀ ਸਿੰਘ ਕਹੇ ਮੇਰੀ ਨਿਮਸਕਾਰ ਨਿਮਸਕਾਰ ਨਿਮਸਕਾਰ, ਨਮਸਤੇ ਵਿਚ ਸੀਸ ਝੁਕਾਈਆ। ਤੇਰਾ ਖੇਲ ਵੇਖ ਸੱਚੀ ਸਰਕਾਰ, ਸ਼ਾਹ ਪਾਤਸ਼ਾਹ ਤੇਰੀ ਤੱਕਾਂ ਬੇਪ੍ਰਵਾਹੀਆ। ਤੂੰ ਬੇਐਬ ਪਰਵਰਦਿਗਾਰ, ਨੂਰ ਨੁਰਾਨਾ ਇਕ ਅਲਾਹੀਆ। ਮੈਂ ਤੇਰਾ ਖ਼ਿਦਮਤਗਾਰ, ਜਗ ਸਾਚੀ ਕਾਰ ਕਮਾਈਆ। ਨਾਤਾ ਤੋੜ ਕੂੜ ਸੰਸਾਰ, ਚਰਨ ਸਰਨ ਲਈ ਸਰਨਾਈਆ। ਬਣ ਕੇ ਦਰ ਭਿਖਾਰ, ਭਿਖਿਆ ਮੰਗੀ ਚਾਈਂ ਚਾਈਂਆ। ਤੋੜ ਕੇ ਜਗਤ ਹੰਕਾਰ, ਨਿਵ ਨਿਵ ਲਾਗਾਂ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ। ਸੰਤ ਮਨੀ ਸਿੰਘ ਕਹੇ ਮੇਰੇ ਸਾਹਿਬ ਸਤਿਗੁਰ ਦਿਆਲੂ, ਦਇਆਵਾਨ ਦੇ ਜਣਾਈਆ। ਤੇਰਾ ਜਲਵਾ ਨੂਰ ਜਮਾਲੂ, ਜ਼ਾਹਰ ਜ਼ਹੂਰ ਇਕ ਅਖਵਾਈਆ। ਤੂੰ ਸਾਹਿਬ ਬਖ਼ਸ਼ੰਦ ਕਿਰਪਾਲੂ, ਕਿਰਪਾ ਨਿਧਾਨ ਤੇਰੀ ਵਡਿਆਈਆ। ਦੱਸ ਕਲਜੁਗ ਅੰਤਮ ਕਵਣ ਸੰਭਾਲੂ,

ਸੰਬਲ ਕਿਹੜਾ ਗ੍ਰਹਿ ਸੋਭਾ ਪਾਈਆ। ਕਿਸ ਬਿਧ ਤੇਰਾ ਖੇਲ ਹੋਵੇ ਚਾਲੂ, ਚਾਲ ਨਿਰਾਲੀ ਦੇ ਜਣਾਈਆ। ਮੈਨੂੰ ਭੇਵ ਦੱਸ ਦੇ ਜੋ ਇਸ਼ਾਰਾ ਦਿਤਾ ਨਾਨਕ ਪਿਤਾ ਕਾਲੂ, ਤ੍ਰਿਪਤਾ ਨੂੰ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ। ਸੰਤ ਮਨੀ ਸਿੰਘ ਕਹੇ ਮੈਂ ਤੇਰਾ ਹੁਕਮ ਤੱਕਦਾ ਸਖ਼ਤ, ਸਖ਼ਤੀ ਵਿਚ ਨਜ਼ਰੀ ਆਈਆ। ਮੈਂ ਪ੍ਰੇਮ ਦੀ ਕਰਾਂ ਮੁਸ਼ੱਕਤ, ਜੇਲ ਅੰਦਰ ਤੇਰਾ ਧਿਆਨ ਲਗਾਈਆ। ਪ੍ਰਭੂ ਮੇਰੀ ਕਮਾਈ ਵਿਚ ਪਾਉਣੀ ਬਰਕਤ, ਵਸਤ ਅਗੰਮ ਵਿਚ ਟਿਕਾਈਆ। ਤੇਰੀ ਕਿਸੇ ਨਾਲ ਨਹੀਂ ਸ਼ਰਕਤ, ਲਾਸ਼ਰੀਕ ਤੇਰੀ ਸ਼ਰਨਾਈਆ। ਤੇਰਾ ਨੂਰ ਨੁਰਾਨਾ ਹੋਵੇ ਦਰਸ਼ਕ, ਆਦਰਸ਼ ਆਪਣਾ ਦੇਣਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਸੰਤ ਮਨੀ ਸਿੰਘ ਕਹੇ ਮੈਂ ਤੱਕਾਂ ਚਾਰੇ ਕੂਟ, ਬਿਨ ਨੈਣਾਂ ਨੈਣ ਉਠਾਈਆ। ਦੀਨ ਦੁਨੀਆ ਦਿਸਦੀ ਝੂਠ, ਸਗਲਾ ਸੰਗ ਨਾ ਕੋਇ ਬਣਾਈਆ। ਇਕੋ ਪੁਰਖ ਅਕਾਲੇ ਦੀਨ ਦਿਆਲੇ ਤੇਰੀ ਓਟ, ਇਕੋ ਤੇਰੇ ਦਰ ਤੇ ਸੀਸ ਨਿਵਾਈਆ। ਮੈਂ ਤੇਰਾ ਪ੍ਰਕਾਸ਼ ਤੱਕਣਾ ਨਿਰਗੁਣ ਜੋਤ, ਜੋਤੀ ਜਾਤੇ ਵੇਖ ਵਖਾਈਆ। ਕਿਰਪਾ ਕਰ ਕੇ ਬੁੱਧੀ ਤੋਂ ਪਰੇ ਬਖ਼ਸ਼ੀਂ ਸੋਚ, ਜਗਤ ਸਮਝ ਦੀ ਲੋੜ ਰਹੇ ਨਾ ਰਾਈਆ। ਪ੍ਰੇਮ ਭੰਡਾਰਾ ਦਈਂ ਅਤੋਟ, ਅਤੁਟ ਦੇਣਾ ਵਰਤਾਈਆ। ਤੇਰਾ ਖੇਲ ਹੋਣਾ ਲੋਕ ਪ੍ਰਲੋਕ, ਦੋ ਜਹਾਨ ਵੇਖਣ ਨੈਣ ਉਠਾਈਆ। ਜਿਹੜਾ ਸ਼ਬਦੀ ਧਾਰ ਮੈਨੂੰ ਦੱਸਿਆ ਸਲੋਕ, ਸੋਹੰ ਢੋਲਾ ਦਿਤਾ ਸਮਝਾਈਆ। ਮੈਂ ਏਸੇ ਦੀ ਮਾਣਾਂ ਮੌਜ, ਮਜਲਸ ਤੇਰੇ ਨਾਲ ਰਖਾਈਆ। ਤੂੰ ਮੇਰਾ ਪ੍ਰੀਤਮ ਚੋਜ, ਚੋਜੀ ਪ੍ਰੀਤਮ ਇਕੋ ਨਜ਼ਰੀ ਆਈਆ। ਮੈਨੂੰ ਬਾਹਰੋਂ ਕਰਨੀ ਪਏ ਨਾ ਖੋਜ, ਖੋਜਤ ਖੋਜਤ ਖੋਜਤ ਹੋ ਬੈਰਾਗਣ ਰੂਪ ਨਾ ਕੋਇ ਧਰਾਈਆ। ਬੇਸ਼ਕ ਮੈਨੂੰ ਤਾਅਨੇ ਦਿੰਦੇ ਲੋਕ, ਸ੍ਰਿਸ਼ਟੀ ਦੁਨੀਆ ਕਹੇ ਸ਼ੁਦਾਈਆ। ਇਕ ਬਚਨ ਮੈਂ ਸੁਣਾਵਾਂ ਠੋਕ, ਗ਼ੁੱਸਾ ਗਿਲਾ ਪ੍ਰਭੂ ਨਾ ਲੈਣਾ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਸ਼ਰਨਾਈਆ। ਮਨੀ ਸਿੰਘ ਕਹੇ ਮੈਨੂੰ ਦੱਸ ਭੇਤ ਇਕ ਤੁਕ ਦਾ, ਮੇਰੀ ਤਾਸੀਰ ਦਿਤੀ ਬਦਲਾਈਆ। ਕਿਉਂ ਤਤਾਂ ਵਾਲੇ ਗੁਰੂ ਫਿਰੇਂ ਲੁਕਦਾ, ਪੱਲੂ ਜਗਤ ਨਾਲੋਂ ਛੁਡਾਈਆ। ਕਿਉਂ ਰੂਪ ਧਰਿਆ ਮਾਨਸ ਮਾਨੁੱਖ ਦਾ, ਤ੍ਰੈਗੁਣ ਵੇਖ ਵਖਾਈਆ। ਕੁਛ ਭੇਵ ਦੱਸ ਦੇ ਆਪਣੀ ਰੁਤ ਦਾ, ਕਿਸ ਬਿਧ ਰੁਤੜੀ ਦਏਂ ਮਹਿਕਾਈਆ। ਮੈਂ ਨਜ਼ਾਰਾ ਤੱਕਣਾ ਤੇਰੇ ਦੁਲਾਰੇ ਸੁਤ ਦਾ, ਜਿਸ ਗੋਬਿੰਦ ਨੂੰ ਜਨਮੇ ਕੋਇ ਨਾ ਮਾਈਆ। ਮੈਂ ਕੋਟਨ ਵਾਰ ਬਿਨਾ ਕਟਾਕਸ਼ ਤੋਂ ਝੁਕਦਾ, ਨਿਵ ਨਿਵ ਲਾਗਾ ਪਾਈਂਆ। ਜੇ ਜਗਤ ਦੀ ਰੀਤੀ ਪੁਛੇ ਮੈਂ ਇਕ ਦਿਨ ਕਟਿਆ ਨਹੀਂ ਸੁਖ ਦਾ, ਸੁਖ ਤਨ ਸਰੀਰ ਨਜ਼ਰ ਕੋਇ ਨਾ ਆਈਆ। ਅੰਤਮ ਪੈਂਡਾ ਜਾਂਦਾ ਮੁਕਦਾ, ਪੰਧ ਆਪਣਾ ਪੰਧ ਮੁਕਾਈਆ। ਮੇਰੇ ਅੰਦਰ ਤੇਰਾ ਸ਼ਬਦ ਸ਼ੇਰ ਹੋ ਕੇ ਬੁਕਦਾ, ਸ਼ੇਰ ਸ਼ੇਰਾ ਇਕੋ ਨਜ਼ਰੀ ਆਈਆ। ਜੋ ਸਭ ਨੂੰ ਫਿਰੇ ਲੁਟਦਾ, ਲੁਟੇਰਾ ਹੋ ਕੇ ਭੱਜੇ ਵਾਹੋ ਦਾਹੀਆ। ਮੈਂ ਵਣਜਾਰਾ ਓਸੇ ਦੇ ਅੰਮ੍ਰਿਤ ਘੁਟ ਦਾ, ਜੋ ਨਿਝਰ ਰਸ ਦਏ ਝਿਰਾਈਆ। ਸਚ ਦੱਸ ਕਿਸ ਬਿਧ ਲੇਖਾ ਪੂਰਾ ਕਰਨਾ ਅੰਤਮ ਕਲਜੁਗ ਦਾ, ਨੌ ਸੌ ਚੁਰਾਨਵੇਂ ਚੌਕੜੀ ਜੁਗ ਤੇਰਾ ਧਿਆਨ ਲਗਾਈਆ। ਕਿਸ ਬਿਧ ਝਗੜਾ ਹੋਣਾ ਮਨ ਮਤ ਬੁਧ ਦਾ, ਅੰਤਰ ਆਤਮ ਪਰਮਾਤਮ ਤੇਰੀ ਸਮਝ ਕੋਇ ਨਾ ਪਾਈਆ। ਨਾਲੇ ਬੁੱਢਾ ਖ਼ੁਸ਼ੀਆਂ ਦੇ ਵਿਚ ਕੁੱਦਦਾ, ਮਨੀ ਸਿੰਘ ਆਪਣੀ ਲਏ ਅੰਗੜਾਈਆ। ਫੇਰ ਸੱਜੇ ਹੱਥ ਦਾ ਨਾਖੁਨ ਦੰਦਾਂ ਨਾਲ ਟੁਕਦਾ, ਟੁਕ ਟੁਕ

ਕੇ ਹਿੱਸੇ ਪੰਜ ਕਰਾਈਆ। ਫੇਰ ਇਸ਼ਾਰਾ ਕੀਤਾ ਆਪਣੇ ਸੱਜੇ ਹੱਥ ਦੇ ਗੁੱਟ ਦਾ, ਜ਼ੋਰ ਨਾਲ ਦਬਾਈਆ। ਮੇਰਾ ਹੁਣ ਅੰਤਮ ਸਮਾਂ ਪੁੱਜਦਾ, ਤੇਰੀ ਪੂਜਾ ਵਿਚ ਆਪਣਾ ਝਟ ਲੰਘਾਈਆ। ਮੇਰੀ ਇਕ ਬੇਨੰਤੀ ਮੇਰਾ ਆਤਮ ਦੀਵਾ ਕਦੇ ਨਾ ਹੋਵੇ ਬੁਝਦਾ, ਤੇਰੇ ਨਾਲ ਜੋਤ ਰੁਸ਼ਨਾਈਆ। ਤੇਰਾ ਭੇਵ ਅਨੋਖਾ ਗੁੱਝ ਦਾ, ਪਰਦਾ ਸਕੇ ਨਾ ਕੋਇ ਉਠਾਈਆ। ਮੇਰਾ ਤਨ ਵਣਜਾਰਾ ਹੋਣਾ ਅੰਤਮ ਲੱਕੜੀ ਵੁੱਡ ਦਾ, ਦੂਜਾ ਸੰਗੀ ਸੰਗ ਨਾ ਕੋਇ ਰਖਾਈਆ। ਪਰ ਯਾਦ ਰਖੀਂ, ਜਿਸ ਵੇਲੇ ਹਜ਼ਰਤ ਈਸਾ ਸਮਾਂ ਸੁਹਾਇਆ ਮਾਰਨਿੰਗ ਗੁਡ ਦਾ, ਗਾਡ ਆਪਣਾ ਰੰਗ ਰੰਗਾਈਆ। ਕੁਛ ਲੇਖਾ ਲਹਿਣਾ ਦੇਣਾ ਪੂਰਾ ਕਰਨਾ ਬਲ ਬਾਵਨ ਵਾਲੀ ਫੂਡ ਦਾ, ਭੇਵ ਅਭੇਦ ਚੁਕਾਈਆ। ਤੇਰਾ ਸੰਦੇਸ਼ਾ ਸ਼ਬਦ ਹੋਣਾ ਅਗੰਮੀ ਦੂਤ ਦਾ, ਦੋ ਜਹਾਨਾਂ ਹੁਕਮ ਵਰਤਾਈਆ। ਤੇਰਾ ਖੇਲ ਤੱਕਣਾ ਕੂਚ ਦਾ, ਚਲਣਾ ਚਾਈਂ ਚਾਈਂਆ। ਤੇਰਾ ਲੇਖਾ ਮੰਜ਼ਲ ਹਕ ਮਕਸੂਦ ਦਾ, ਮੁਹੰਮਦ ਬੈਠਾ ਰਾਹ ਤਕਾਈਆ। ਮੇਰਾ ਹਿਸਾਬ ਕਿਤਾਬ ਮੌਜੂਦ ਦਾ, ਮੌਜੂਦਾ ਹੋ ਕੇ ਦੇਣਾ ਚੁਕਾਈਆ। ਲੇਖਾ ਤੱਕ ਲੈ ਹਜ਼ਾਰਾ ਦਰੂਦ ਦਾ, ਇਸਮ ਬਸਰੀ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਸੰਤ ਮਨੀ ਸਿੰਘ ਆਪਣੀਆਂ ਉਂਗਲਾਂ ਲਈਆਂ ਮਰੋੜ, ਪੰਜਾ ਪੰਜਾਂ ਨਾਲ ਦਬਾਈਆ। ਮੇਰੇ ਸਾਹਿਬ ਸਵਾਮੀ ਅੰਤਰਜਾਮੀ ਤੈਨੂੰ ਪੰਜਾਂ ਦੀ ਪੈਣੀ ਲੋੜ, ਮੇਰਾ ਪੰਜਾ ਕਲਮ ਵਾਲਾ ਦਏ ਗਵਾਹੀਆ। ਤੂੰ ਸ਼ਾਹ ਸਵਾਰ ਚੜ੍ਹਨਾ ਸ਼ਬਦ ਘੋੜ, ਤਨ ਰਾਕੀ ਖ਼ਾਕੀ ਨਜ਼ਰ ਕੋਇ ਨਾ ਆਈਆ। ਜੋ ਅਵਤਾਰ ਪੈਗ਼ੰਬਰ ਗੁਰ ਲੇਖਾ ਪੂਰਾ ਕਰ ਕੇ ਗਏ ਮੜ੍ਹੀ ਗੋਰ, ਮਕਬਰਿਆਂ ਵਿਚ ਤਨ ਰਖਾਈਆ। ਉਨ੍ਹਾਂ ਦੀ ਜੋਤੀ ਧਾਰ ਹਰਿ ਨਿਰੰਕਾਰ ਆਪਣੇ ਨਾਲ ਲੈਣੀ ਤੋਰ, ਤੁਰਤ ਆਪਣਾ ਖੇਲ ਖਿਲਾਈਆ। ਮੇਰੀ ਬੇਨੰਤੀ ਹੱਥ ਜੋੜ, ਨਮੋ ਕਹਿ ਕੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਚ ਦਾ ਵਰ, ਸਚ ਤੇਰਾ ਖੇਲ ਵੇਖ ਵਖਾਈਆ। ਸੰਤ ਮਨੀ ਸਿੰਘ ਕਹੇ ਪ੍ਰਭੂ ਕੀ ਤੇਰਾ ਇਹ ਦਸਤੂਰ, ਸਤਿਗੁਰ ਦਾਤੇ ਦੇਣਾ ਸਮਝਾਈਆ। ਕਿਉਂ ਜਗਤ ਸਜ਼ਾ ਦੇਵੇਂ ਬਿਨਾ ਕਸੂਰ, ਜੋ ਸੰਤ ਭਗਤ ਤੇਰਾ ਨਾਮ ਧਿਆਈਆ। ਓਹ ਤੇਰੀ ਪ੍ਰੀਤੀ ਵਿਚ ਤੇਰਾ ਮੰਗਦੇ ਨੂਰ, ਤੇਰਾ ਜ਼ਹੂਰ ਵੇਖਣ ਚਾਈਂ ਚਾਈਂਆ। ਮਸਤਕ ਲਾਉਣੀ ਚਾਹੁੰਦੇ ਧੂੜ, ਧੂੜੀ ਟਿੱਕੇ ਖ਼ਾਕ ਰਮਾਈਆ। ਕਿਉਂ ਉਨ੍ਹਾਂ ਨੂੰ ਤਾਅਨੇ ਮਾਰਨ ਮੂਰਖ ਮੂੜ੍ਹ, ਮੁਗਧ ਦੇਣ ਸਜ਼ਾਈਆ। ਮੇਰੀ ਇਕ ਬੇਨੰਤੀ ਜਨ ਭਗਤਾਂ ਉਤੇ ਕਿਰਪਾ ਕਰਦਾ ਰਹੀਂ ਜ਼ਰੂਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਇਹੋ ਆਸ਼ਾ ਰਖੀ ਮੂਸਾ ਉਤੇ ਕੋਹਤੂਰ, ਤੁਰੀਆ ਤੋਂ ਬਾਹਰ ਤੇਰਾ ਰਾਹ ਤਕਾਈਆ। ਹਜ਼ਰਤ ਈਸਾ ਤੇਰਾ ਕੀਤਾ ਸ਼ਅਊਰ, ਸ਼ੁਕਰੀਏ ਵਿਚ ਸ਼ੁਕਰਾਨਾ ਤੇਰਾ ਗਿਆ ਗਾਈਆ। ਮੁਹੰਮਦ ਹਮਦ ਵਿਚ ਤੇਰਾ ਵਸਲ ਕਰੇ ਮਨਜ਼ੂਰ, ਅਸਲ ਲੇਖਾ ਦੇਣਾ ਚੁਕਾਈਆ। ਪਰ ਮੈਨੂੰ ਇਹ ਖੇਲ ਵਖਾਉਣਾ ਜ਼ਰੂਰ, ਜ਼ਰੂਰਤ ਤੇਰੇ ਅਗੇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰਵਾਨ ਮਿਹਰਵਾਨ ਸਿਰ ਮੇਰੇ ਹੱਥ ਰਖਾਈਆ। ਝਟ ਮਨੀ ਸਿੰਘ ਕਲਮ ਨਾਲ ਆਪਣੇ ਸੀਨੇ ਤੇ ਮਾਰੀਆਂ ਸੱਤ ਲੀਕਾਂ, ਸੱਤ ਵਾਰ ਸੱਸਾ ਤੇ ਸੱਤ ਵਾਰ ਹਾਹਾ ਲਿਖ ਕੇ ਦਿਤਾ ਵਖਾਈਆ। ਤੇਰੇ ਵਿਚ ਹਕ ਤੌਫ਼ੀਕਾ, ਮਿਹਰਵਾਨ ਤੇਰੀ ਵਡਿਆਈਆ। ਬਾਵਨ ਬਾਵਨ ਧਾਰ ਮੈਂ ਤੇਰੀਆਂ ਕਰਾਂ ਉਡੀਕਾਂ, ਪੰਜ ਦੋ ਦਾ ਅੰਕ ਜੋੜ ਜੁੜਾਈਆ। ਤੂੰ ਸਾਹਿਬ ਲਾਸ਼ਰੀਕਾ, ਮਾਲਕ ਕੁੱਲ ਤੇਰੀ ਵਡਿਆਈਆ। ਤੂੰ ਮੇਰੀਆਂ ਪੂਰੀਆਂ ਕਰਨੀਆਂ ਵਸੀਅਤਾਂ,

ਜੋ ਲਿਖ ਲਿਖ ਕੇ ਲੇਖੇ ਤੇਰੇ ਬਣਾਈਆ। ਤੇਰੀਆਂ ਜਗ ਤੋਂ ਵੱਖਰੀਆਂ ਹੋਣੀਆਂ ਰੀਤਾਂ, ਤੇਰਾ ਰਹਿਬਰ ਅਗੰਮ ਅਥਾਹੀਆ। ਤੂੰ ਝਗੜਾ ਮੁਕਾਉਣਾ ਮੰਦਰ ਮਸੀਤਾਂ, ਕਾਅਬਿਆਂ ਹੋਣਾ ਆਪ ਸਹਾਈਆ। ਪਰ ਯਾਦ ਰਖੀਂ ਸੱਤ ਗੁਰਮੁਖ ਤੇਰੇ ਨਾਲ ਮੇਰੀਆਂ ਕਰਨ ਤਸਦੀਕਾਂ, ਸ਼ਹਾਦਤ ਸ਼ਬਦ ਗੁਰੂ ਭੁਗਤਾਈਆ। ਬੀਸ ਦਿਨ ਮੈਂ ਜੋ ਚੱਕੀ ਦਾ ਪੀਸਣ ਪੀਸਾ, ਅੰਦਰੋਂ ਨਾਤਾ ਤੇਰੇ ਨਾਲੋਂ ਤੁੜਾਈਆ। ਏਸ ਦਾ ਲੇਖਾ ਅਰਜਨ ਲਿਖਣ ਲੱਗਾ ਸੀ ਵਿਚ ਗੀਤਾ, ਜਿਹੜੇ ਵੇਲੇ ਕ੍ਰਿਸ਼ਨ ਕ੍ਰਿਸ਼ਨ ਕ੍ਰਿਸ਼ਨ ਵਿਚ ਮਿਲ ਕੇ ਗਿਆ ਸੁਣਾਈਆ। ਝਟ ਕਾਹਨ ਨੇ ਕਿਹਾ ਕਾਹਨ ਤੇਰਾ ਸਮਾਂ ਤੇਰੇ ਨਾਲ ਬੀਤਾ, ਅਗੇ ਮੇਰੀ ਬੇਪ੍ਰਵਾਹੀਆ। ਓਸ ਵੇਲੇ ਕ੍ਰਿਸ਼ਨ ਨੇ ਸੱਤਾਂ ਉਂਗਲਾਂ ਨਾਲ ਆਪਣੀ ਅਗੋਂ ਪਾੜੀ ਕਮੀਜਾਂ, ਉਂਗਲਾਂ ਢਾਈ ਢਾਈ ਲੰਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਵੱਡਾ ਵਡ ਵਡਿਆਈਆ। ਸੰਤ ਮਨੀ ਸਿੰਘ ਕਹੇ ਮੈਂ ਜੇਲ ਵਿਚ ਰਿਹਾ ਬੰਦ, ਬੰਦੀਖ਼ਾਨੇ ਖ਼ੁਸ਼ੀ ਮਨਾਈਆ। ਮਾਣਦਾ ਰਿਹਾ ਅਨੰਦ, ਅਨੰਦ ਅਨੰਦ ਵਿਚੋਂ ਪ੍ਰਗਟਾਈਆ। ਇਕ ਦਿਨ ਮੈਨੂੰ ਹੱਸ ਕੇ ਕਹੇ ਤਾਰਾ ਚੰਦ, ਸਤਿਗੁਰ ਦੇ ਚੰਦ ਕੁਛ ਸਾਨੂੰ ਦੇ ਸਮਝਾਈਆ। ਮੈਂ ਖ਼ੁਸ਼ੀ ਵਿਚ ਕਿਹਾ ਮੇਰੇ ਮਾਲਕ ਦਾ ਸਮਾਂ ਰਿਹਾ ਲੰਘ, ਭੱਜੇ ਵਾਹੋ ਦਾਹੀਆ। ਓਹ ਤੱਕੋ ਜਿਸ ਦਾ ਕੌਲ ਗੋਬਿੰਦ ਨਾਲ ਪੁਰੀ ਅਨੰਦ, ਅਨੰਦ ਦਾ ਮਾਲਕ ਇਕ ਅਖਵਾਈਆ। ਓਹ ਸੰਬਲ ਸੇਜ ਸੁਹਾਏ ਪਲੰਘ, ਆਸਣ ਅਬਿਨਾਸ਼ਣ ਇਕ ਲਗਾਈਆ। ਜਿਸ ਦੀ ਮੰਜ਼ਲ ਦਾ ਜਾਣੇ ਕੋਇ ਨਾ ਪੰਧ, ਅਵਤਾਰ ਪੈਗ਼ੰਬਰ ਗੁਰ ਅੰਤ ਕਹਿਣ ਕੋਇ ਨਾ ਪਾਈਆ। ਓਹ ਮੇਰਾ ਸਾਹਿਬ ਦਿਆਲੂ ਬਖ਼ਸ਼ੰਦ, ਬਖ਼ਸ਼ਿਸ਼ ਵਿਚ ਵਡਿਆਈਆ। ਕਮਲਿਓ ਤੁਸੀਂ ਐਵੇਂ ਨਾ ਪਾਓ ਡੰਡ, ਮੰਡਲਾਂ ਉਪਰ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਮਨੀ ਸਿੰਘ ਕਹੇ ਮੈਨੂੰ ਅੰਦਰ ਵੱਜਾ ਧੱਕਾ, ਸ਼ਬਦੀ ਸ਼ਬਦ ਨਾਲ ਹਿਲਾਈਆ। ਸਾਧਾ ਸਤਿ ਵਿਚ ਹੋ ਜਾ ਪੱਕਾ, ਅਡੋਲ ਨਾਲ ਮਿਲ ਕੇ ਅਡੋਲ ਨਜ਼ਰੀ ਆਈਆ। ਜਿਸ ਲੇਖਾ ਚੁਕਾਉਣਾ ਮਦੀਨਾ ਮੱਕਾ, ਕਾਅਬਿਆਂ ਵੇਖ ਵਖਾਈਆ। ਓਸ ਲਹਿਣਾ ਦੇਣਾ ਪੂਰਾ ਕਰਨਾ ਬੂਰਾ ਕੱਕਾ, ਈਸਾ ਨੈਣਾਂ ਰਾਹ ਤਕਾਈਆ। ਜਿਸ ਨੂੰ ਪਰਵਰਦਿਗਾਰ ਕਹਿੰਦੇ ਯਕਾ, ਵਾਹਿਦ ਨੂਰ ਅਲਾਹੀਆ। ਓਸ ਦਾ ਲੇਖਾ ਕੋਈ ਨਾ ਜਾਣੇ ਚੂੰਕਿ ਚੁਨਾਚੇ ਅਲਬਤਾ, ਆਲਮ ਫ਼ਾਜ਼ਲ ਸਮਝ ਕੋਇ ਨਾ ਪਾਈਆ। ਜਿਸ ਦਾ ਗੋਬਿੰਦ ਡੰਕ ਵਜਾਇਆ ਫ਼ਤ੍ਹਾ, ਓਹ ਫ਼ਾਤਿਆ ਪੜ੍ਹੇ ਸਰਬ ਲੋਕਾਈਆ। ਜਿਸ ਨੇ ਕਲਜੁਗ ਕੂੜੀ ਕਿਰਿਆ ਕਰਨੀ ਹੱਤਾ, ਹੱਤਕ ਆਪਣੀ ਸਮਝੇ ਮੂਲ ਨਾ ਰਾਈਆ। ਓਸ ਦਾ ਇਕੋ ਟਿਕਾਣਾ ਤੇ ਇਕੋ ਪਤਾ, ਪਤਿਪਰਮੇਸ਼ਵਰ ਸਚਖੰਡ ਵਸੇ ਧੁਰ ਦਾ ਮਾਹੀਆ। ਅੰਤਮ ਉਸ ਦਾ ਜੋਤ ਸ਼ਬਦ ਦੀ ਧਾਰ ਜਨ ਭਗਤਾਂ ਨਾਲ ਹੋਣਾ ਮਤਾ, ਜਗਤ ਦੀ ਮਤ ਕੰਮ ਕਿਸੇ ਨਾ ਆਈਆ। ਇਕੋ ਹੁਕਮ ਦੀ ਹੋਣੀ ਸਤਾ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਆਪਣਾ ਹੁਕਮ ਵਰਤਾਈਆ। ਪਰ ਯਾਦ ਰਖੀਂ ਤਾਰੇ ਚੰਨ ਉਸ ਨੇ ਸਮੁੰਦ ਸਾਗਰਾਂ ਝੋਲੀ ਪਾਉਣਾ ਇਕ ਇਕ ਟਕਾ, ਲੱਖ ਬਤਾਲੀ ਤ੍ਰਿਸ਼ਨਾ ਤ੍ਰਿਪਤ ਕਰਾਈਆ। ਜਿਸ ਦਾ ਨੂਰ ਪ੍ਰਕਾਸ਼ ਲਟ ਲਟਾ, ਦੋ ਜਹਾਨਾਂ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਸੰਤ ਮਨੀ ਸਿੰਘ ਕਹੇ ਮੈਨੂੰ ਜੇਲ ਵਿਚ ਆ ਕੇ ਮਿਲਿਆ ਸੰਗ਼ਰੂਰ, ਹੱਥ ਸੀਨੇ ਉਤੇ ਟਿਕਾਈਆ। ਗ਼ੁੱਸੇ ਵਿਚ ਕਿਹਾ ਸਾਧਾ ਦੱਸ ਪੈਂਡਾ ਨੇੜੇ ਕੇ ਦੂਰ, ਪਾਂਧੀ ਪੰਧ ਕਵਣ ਵਖਾਈਆ। ਮੈਂ ਸਤਿਗੁਰ

ਸਚ ਕਿ ਕੂੜ, ਪਰਦਾ ਦੇ ਉਠਾਈਆ। ਮੈਂ ਚਤੁਰ ਸੁਘੜ ਕਿ ਮੂੜ੍ਹ, ਕਿ ਮੂਰਖ ਵਡ ਵਡਿਆਈਆ। ਸੰਤ ਮਨੀ ਸਿੰਘ ਕਹੇ ਮੈਂ ਰੋ ਕੇ ਕਿਹਾ ਤੇਰਾ ਭੇਵ ਕੀ ਜਾਣਾ ਮੈਂ ਤੇਰਾ ਮਜ਼ਦੂਰ, ਸੇਵਾ ਵਿਚ ਸੇਵ ਕਮਾਈਆ। ਜੁਗ ਚੌਕੜੀ ਓਹ ਰੋਂਦੇ ਗਏ ਜਿਨ੍ਹਾਂ ਮਜ਼੍ਹਬਾਂ ਦਾ ਪਾਇਆ ਫ਼ਤੂਰ, ਕਲਮੇ ਢੋਲੇ ਨਾਮ ਗੀਤ ਜਗ ਵਿਚ ਗਾਈਆ। ਮੈਨੂੰ ਇਕੋ ਦਿਸਦਾ ਤੂੰ ਆਦਿ ਪੁਰਖ ਅਪਰੰਪਰ ਤੇਰਾ ਨੂਰ, ਜਲਵਾਗਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਸੁਣਾਈਆ। ਸੰਤ ਮਨੀ ਸਿੰਘ ਕਹੇ ਮੈਨੂੰ ਫੜ ਕੇ ਸ਼ਬਦ ਵਿਚ ਕੁਟਿਆ, ਤਨ ਵਜੂਦ ਭੰਨ ਵਖਾਈਆ। ਫੇਰ ਧੱਕਾ ਮਾਰ ਕੇ ਗੋਦੀ ਵਿਚੋਂ ਸੁੱਟਿਆ, ਪਰ੍ਹਾਂ ਦਿਤਾ ਸੁਟਾਈਆ। ਫੇਰ ਫੜ ਕੇ ਕੀਤਾ ਪੁੱਠਿਆ, ਜ਼ਿਮੀਂ ਉਤੇ ਲਿਟਾਈਆ। ਫੇਰ ਹੋ ਕੇ ਗ਼ੁੱਸੇ ਵਿਚੋਂ ਗ਼ੁੱਸਿਆ, ਆਪਣਾ ਰੂਪ ਲਿਆ ਵਟਾਈਆ। ਫੇਰ ਬੋਲਿਆ ਬਿਨਾ ਬੁੱਲਾਂ ਤੇ ਬੁਟਿਆ, ਸ਼ਬਦੀ ਸ਼ਬਦ ਜਣਾਈਆ। ਮਨੀ ਸਿੰਘ ਵੇਖ ਲੈ ਸ਼ੇਰ ਸਿੰਘ ਦਾ ਸਰੀਰ ਛੁਟਿਆ, ਤਨ ਵਜੂਦ ਮਿੱਟੀ ਖ਼ਾਕ ਨਜ਼ਰ ਕੋਇ ਨਾ ਆਈਆ। ਮੇਰਾ ਨੂਰ ਜੋਤ ਸਰੂਪਿਆ, ਜੋਤ ਜੋਤ ਜੋਤ ਵੱਜੇ ਵਧਾਈਆ। ਮੈਂ ਬਣਨਾ ਸ਼ਾਹੋ ਭੂਪਿਆ, ਸ਼ਹਿਨਸ਼ਾਹ ਇਕ ਅਖਵਾਈਆ। ਨੌ ਖੰਡ ਪ੍ਰਿਥਮੀ ਫਿਰਨਾ ਸੱਤਾਂ ਦੀਪਾਂ ਕੂਟਿਆ, ਭੱਜਣਾ ਵਾਹੋ ਦਾਹੀਆ। ਝਟ ਮਨੀ ਸਿੰਘ ਕਹੇ ਮੈਂ ਇਸ਼ਾਰੇ ਨਾਲ ਤੱਕਿਆ ਪੈਰੀਂ ਜੋੜਾ ਨਾ ਜੂਤਿਆ, ਚਰਨ ਕਵਲ ਨਜ਼ਰ ਕੋਇ ਨਾ ਆਈਆ। ਸਰੀਰ ਦਿਸਿਆ ਨਾ ਪੰਜ ਭੂਤਿਆ, ਮੇਰੀ ਹੈਰਾਨੀ ਵਿਚ ਦੁਹਾਈਆ। ਮੇਰਾ ਅੰਤਰ ਬੜਾ ਦੁਖਿਆ, ਦੁੱਖ ਵਿਚ ਕੁਰਲਾਈਆ। ਕਿਧਰ ਗਿਆ ਮੇਰਾ ਸਾਹਿਬ ਅਚੁਤਿਆ, ਪਰਮੇਸ਼ਵਰ ਸਖ਼ਾ ਸਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਸੰਤ ਮਨੀ ਸਿੰਘ ਕਹੇ ਫੇਰ ਚੜ੍ਹ ਕੇ ਮੇਰੀ ਉਤੇ ਛਾਤੀ, ਛਤਰਧਾਰੀ ਸਾਰੇ ਦਿਤੇ ਮੁਕਾਈਆ। ਇਕ ਖ਼ਬਰ ਅਗੰਮੀ ਆਖੀ, ਬਿਨ ਅੱਖਰਾਂ ਦਿਤੀ ਸੁਣਾਈਆ। ਉਠ ਤੱਕ ਲੈ ਮੇਰੀ ਸਾਖੀ, ਜਿਸ ਦੀ ਕੀਮਤ ਨਾ ਅਜੇ ਲਿਖਾਈਆ। ਸਾਧਾ ਮੇਰੇ ਕੋਲ ਮੇਰੇ ਹੁਕਮ ਦੀ ਬੜੀ ਬਾਕੀ, ਜਿਸ ਦਾ ਅੰਤ ਕਿਸੇ ਨਾ ਪਾਈਆ। ਤੈਨੂੰ ਥੋੜ੍ਹੀ ਜਿਹੀ ਵਖਾਈ ਝਾਕੀ, ਪਰਦਾ ਆਪਣਾ ਆਪ ਉਠਾਈਆ। ਮੈਂ ਸਭ ਦਾ ਕਮਲਾਪਾਤੀ, ਪਤਿਪਰਮੇਸ਼ਵਰ ਬੇਪ੍ਰਵਾਹੀਆ। ਇਹ ਦਰਸ ਦਿਤਾ ਸੀ ਉਨੀਂ ਸੌ ਅਠਾਰਾਂ ਈਸਵੀ ਏਸੇ ਕੱਤਕ ਰੈਣ ਦੀ ਰਾਤੀ, ਰੁਤੜੀ ਆਪਣੇ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਆਪ ਮਿਲਾਈਆ। ਸੰਤ ਮਨੀ ਸਿੰਘ ਕਹੇ ਮੈਂ ਵੇਖਿਆ ਜ਼ਿਮੀਂ ਉਤੇ ਫ਼ਰਸ਼, ਨੈਣ ਮੂੰਦ ਬਿਗਸਾਈਆ। ਨਾਲੇ ਹੱਸ ਕੇ ਕਿਹਾ ਮੇਰੀ ਤੇਰੇ ਨਾਲ ਲੱਗੀ ਸ਼ਰਤ, ਸ਼ਰਤੀਆ ਸ਼ਰਤ ਬਣਾਈਆ। ਕੀ ਤੂੰ ਜੋਤ ਸਰੂਪ ਆਵੇਂਗਾ ਪਰਤ, ਪਤਿਪਰਮੇਸ਼ਵਰ ਰੂਪ ਵਖਾਈਆ। ਝਟ ਹੁਕਮ ਹੋਇਆ ਇਹ ਸੰਦੇਸ਼ਾ ਦਿਤਾ ਸੀ ਰਾਮ ਨੇ ਭਰਤ, ਜਦੋਂ ਅਯੁਧਿਆ ਬਿਨਾ ਯੁੱਧ ਤਜਾਈਆ। ਅਰਜਨ ਨੇ ਕੀਤੀ ਅਰਜ਼, ਕ੍ਰਿਸ਼ਨ ਅਗੇ ਸੀਸ ਝੁਕਾਈਆ। ਉਨ੍ਹ ਹੱਸ ਕੇ ਕਿਹਾ ਮੇਰਾ ਕਾਹਨ ਵੰਡੇਗਾ ਦਰਦ, ਦੁਖੀਆਂ ਦੁੱਖ ਗਵਾਈਆ। ਜਿਸ ਦੀ ਸ਼ਬਦ ਹੋਵੇਗੀ ਗਰਜ, ਭਬਕ ਇਕੋ ਨਾਮ ਪ੍ਰਗਟਾਈਆ। ਸੂਰਬੀਰ ਮਰਦਾਨਾ ਹੋਵੇਗਾ ਮਰਦ, ਬੇਐਬ ਨੂਰ ਅਲਾਹੀਆ। ਜਿਸ ਨੇ ਸ਼ਰਅ ਛੁਰੀ ਮੇਟਣੀ ਕਰਦ, ਕਾਤਲ ਮਕਤੂਲ ਦਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਭੇਵ ਖੁਲਾਈਆ। ਮਨੀ ਸਿੰਘ ਕਹੇ ਮੈਨੂੰ ਇਕ ਦਿਨ ਗ਼ੁੱਸੇ ਵਿਚ ਮਾਰਿਆ ਆਣ ਕੇ ਦਬਕਾ,

ਭੈ ਵਿਚ ਡਰਾਈਆ। ਸਾਧਾ ਮੈਂ ਤੇਰੇ ਪਿਛੇ ਭੱਜਦਾ ਰੈਣ ਅੰਧੇਰੀ ਵਾਹੋ ਦਾਹੀਆ। ਤੈਨੂੰ ਜੇਲਾਂ ਦੇ ਵਿਚ ਲੱਭਦਾ, ਦਰੋਗਾ ਵੇਖਣ ਕੋਇ ਨਾ ਪਾਈਆ। ਮਨੀ ਸਿੰਘ ਕਹੇ ਮੈਂ ਵੀ ਗ਼ੁੱਸੇ ਦੇ ਵਿਚ ਕਿਹਾ ਮੈਂ ਰਸ ਛੱਡਿਆ ਜਗ ਦਾ, ਤੇਰੇ ਵਿਚ ਆਪਣਾ ਆਪ ਟਿਕਾਈਆ। ਜਾਹ ਮੈਂ ਵੀ ਤੈਨੂੰ ਛਡਦਾ, ਤੇਰੀ ਮੇਰੀ ਛੁੱਟੇ ਲੜਾਈਆ। ਮੈਨੂੰ ਚੰਗਾ ਰਹਿਣਾ ਅਲੱਗ ਦਾ, ਵੱਖਰਾ ਹੋ ਕੇ ਤੇਰਾ ਨਾਮ ਧਿਆਈਆ। ਜੇ ਤੂੰ ਮੈਨੂੰ ਨਹੀਂ ਸੱਦ ਦਾ, ਮੈਨੂੰ ਤੇਰੀ ਲੋੜ ਰਹੇ ਨਾ ਰਾਈਆ। ਮਨੀ ਸਿੰਘ ਕਿਹਾ ਫੇਰ ਸਤਿਗੁਰ ਸ਼ਬਦ ਹੋ ਕੇ ਗੱਜਦਾ, ਭੈ ਅਵਰ ਰਿਹਾ ਸਮਝਾਈਆ। ਮੇਰੇ ਕੋਲ ਅੰਗਿਆਰਾ ਅੱਗ ਦਾ, ਜਿਸ ਨੂੰ ਸੱਤ ਸਮੁੰਦਰ ਸ਼ਾਂਤ ਕਰਨ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਵਡਿਆਈਆ। ਸੰਤ ਮਨੀ ਸਿੰਘ ਕਹੇ ਮੈਂ ਗ਼ੁੱਸੇ ਵਿਚ ਫੇਰ ਫੜ ਕੇ ਕਲਮ ਡੋਬੀ ਵਿਚ ਦਵਾਤ, ਅੱਖਰ ਲਿਖੇ ਚਾਈਂ ਚਾਈਂਆ। ਮੇਰੇ ਪਿਛੇ ਸਮੁੰਦਰਾਂ ਤੋਂ ਪਾਰ ਤੈਨੂੰ ਮਾਰਨੀ ਪਏਗੀ ਝਾਤ, ਝਾਕੀ ਆਪਣੀ ਪਾਉਣੀ ਥਾਉਂ ਥਾਈਂਆ। ਪਰ ਮੇਰੀ ਇਹ ਨਿੱਕੀ ਜਿਹੀ ਦਾਤ, ਦਾਤਿਆ ਆਪਣੇ ਚਰਨ ਲੈਣੀ ਟਿਕਾਈਆ। ਇਹੋ ਮੇਰੀ ਸੌਗ਼ਾਤ, ਖ਼ਾਲੀ ਹੱਥ ਜੇਲ ਵਿਚ ਹੋਰ ਵਸਤ ਅਗੇ ਨਾ ਕੋਇ ਟਿਕਾਈਆ। ਮੇਰਾ ਲਹਿਣਾ ਪੂਰਾ ਕਰਨਾ ਵਿਚ ਲੋਕਮਾਤ, ਮਾਤਲੋਕ ਤੇਰੀ ਸਰਨਾਈਆ। ਮੇਰਾ ਲੇਖਾ ਲੈਣਾ ਵਾਚ, ਵਾਚਕ ਹੋ ਕੇ ਖੋਜ ਖੁਜਾਈਆ। ਮੈਂ ਯਾਚਕ ਤੇਰਾ ਯਾਚ, ਯਦੀ ਦਿਆਂ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੀ ਮੰਗ ਮੰਗਾਈਆ। ਮਨੀ ਸਿੰਘ ਕਹੇ ਫੇਰ ਮੈਂ ਝਟ ਕਲਮ ਦਿਤੀ ਸੁੱਟ, ਹੱਥ ਮੱਥੇ ਉਤੇ ਟਿਕਾਈਆ। ਨਾਲੇ ਕਿਹਾ ਤੇਰੀ ਮੇਰੀ ਗਈ ਟੁੱਟ, ਟੁਟਿਆਂ ਨਾ ਕੋਇ ਜੁੜਾਈਆ। ਸਾਹਿਬ ਨੇ ਝਟ ਮੇਰਾ ਫੜ ਕੇ ਗੁੱਟ, ਉਪਰ ਲਿਆ ਉਠਾਈਆ। ਤੂੰ ਭਾਵੇਂ ਉਮਰ ਵਿਚ ਵੱਡਾ ਬਾਬਾ ਬੁੱਢਾ ਆਤਮਾ ਧਾਰ ਮੇਰਾ ਸੁਤ, ਪਿਤਾ ਪੁਰਖ ਅਕਾਲ ਇਕੋ ਨਜ਼ਰੀ ਆਈਆ। ਮੇਰਾ ਨੂਰ ਨੁਰਾਨਾ ਜੋਤ ਸਰੂਪ, ਜੋਤੀ ਜਾਤਾ ਵਡ ਵਡਿਆਈਆ। ਪਰ ਯਾਦ ਰਖੀਂ ਜਿਸ ਵੇਲੇ ਬਣਾਂ ਸ਼ਾਹੋ ਭੂਪ, ਭੂਪਤ ਭੂਪ ਇਕ ਅਖਵਾਈਆ। ਸਮੁੰਦ ਸਾਗਰਾਂ ਪਾਰ ਜਾਵਾਂ ਕਰਕੇ ਕੂਚ, ਤੇਰਾ ਲਿਖਿਆ ਲੇਖ ਨਾ ਕੋਇ ਮਿਟਾਈਆ। ਉਥੇ ਤੈਨੂੰ ਸਾਰੀ ਦੇਵਾਂ ਸੂਝ, ਅਭੁਲ ਭੁਲ ਵਿਚ ਕਦੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਵਸਤ ਇਕ ਵਰਤਾਈਆ। ਪੁਰਖ ਅਕਾਲ ਕਿਹਾ ਮਨੀ ਸਿੰਘ ਤੈਨੂੰ ਯਾਦ ਕਰਾਵਾਂ ਤੇਰਾ ਦਿਹਾੜਾ, ਭੁਲ ਕਦੇ ਨਾ ਜਾਈਆ। ਤੈਨੂੰ ਫੇਰ ਕਢਣਾ ਪਏ ਨਾ ਹਾੜਾ, ਮਿੰਨਤ ਵਿਚ ਸੀਸ ਨਿਵਾਈਆ। ਫਿਰਨਾ ਪਏ ਨਾ ਜੰਗਲਾਂ ਵਿਚ ਉਜਾੜਾਂ, ਪਹਾੜਾਂ ਟਿਲਿਆ ਪਰਬਤਾਂ ਫੇਰਾ ਪਾਈਆ। ਮੇਰਾ ਭਗਤਾਂ ਵਿਚ ਹੋਵੇਗਾ ਅਖਾੜਾ, ਗੁਰਮੁਖਾਂ ਰੰਗ ਰੰਗਾਈਆ। ਪਰ ਯਾਦ ਰਖੀਂ ਇਹੋ ਦਬਕਾ ਮਾਰਾਂਗਾ ਫੇਰ ਦੁਬਾਰਾ, ਗ਼ੁੱਸੇ ਵਿਚ ਸੁਣਾਈਆ। ਕਿਉਂ ਇਹ ਸੰਦੇਸ਼ਾ ਦਿਤਾ ਮੁਹੰਮਦ ਨੇ ਚਾਰ ਯਾਰਾਂ, ਅਰਬ ਅਰੇਬਾਂ ਗਿਆ ਸੁਣਾਈਆ। ਜਿਸ ਵੇਲੇ ਮੇਰਾ ਆਵੇ ਅਮਾਮ ਪਰਵਰਦਿਗਾਰਾ, ਸਾਂਝਾ ਯਾਰ ਨੂਰ ਅਲਾਹੀਆ। ਓਹ ਆਪਣੇ ਲੇਖ ਨੂੰ ਕਾਤਬਾਂ ਕੋਲੋਂ ਕਰਾਏ ਜ਼ਾਹਰਾ, ਮੁਖਾਤਬ ਹੋ ਕੇ ਹੁਕਮ ਸੁਣਾਈਆ। ਓਸ ਦਾ ਦੋ ਜਹਾਨ ਭੈ ਵਿਚ ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਸਮਝਣ ਇਸ਼ਾਰਾ, ਚੌਦਾਂ ਤਬਕ ਥਰ ਥਰ ਕੰਬਣ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਹੁਕਮ ਇਕ ਵਰਤਾਈਆ। ਸੰਤ ਮਨੀ ਸਿੰਘ ਕਹੇ ਮੈਂ ਜ਼ਿਮੀਂ

ਉਤੇ ਤੱਕਾਂ ਜ਼ਿਮੀਂ ਜ਼ਮਾਂ, ਜ਼ਾਮਨ ਧੁਰ ਦਾ ਵੇਖ ਵਖਾਈਆ। ਫੇਰ ਨਿਗਾਹ ਬਦਲ ਕੇ ਤੱਕਿਆ ਅਸਮਾਂ, ਅਸਮਾਨਾਂ ਉਤੇ ਨੂਰ ਰੁਸ਼ਨਾਈਆ। ਮੇਰੀ ਮਿਟ ਗਈ ਤ੍ਰਿਸ਼ਨਾ ਜਗਤ ਵਾਲੀ ਤਮਾਂ, ਤਮਾਮ ਤਮਾਂ ਦਿਤੀ ਚੁਕਾਈਆ। ਨਾ ਹਰਖ ਸੋਗ ਰਿਹਾ ਨਾ ਗ਼ਮਾ, ਚਿੰਤਾ ਚਿਖਾ ਅਗਨ ਨਾ ਕੋਇ ਟਿਕਾਈਆ। ਮੇਰੇ ਅੰਤਰ ਚਾਓ ਘਨੇਰਾ ਮੈਂ ਓਹ ਸਮਾਂ ਵੇਖਣਾ ਨਵਾਂ, ਜੋ ਨੌਵਾਂ ਖੰਡਾਂ ਵਿਚ ਜਣਾਈਆ। ਨਾਲੇ ਉਚੀ ਬੋਲ ਕੇ ਕਹਿਵਾਂ, ਪ੍ਰਭ ਤੇਰੀ ਬੇਪ੍ਰਵਾਹੀਆ। ਨਾਲੇ ਲੇਖ ਲਿਖਿਆ ਜੇ ਤੂੰ ਮੇਰਾ ਸਵਾਮੀ ਪਹਿਲੋਂ ਰੋਟੀ ਖਾਵੀਂ ਜਵਾਂ, ਤਤਾ ਪਾਣੀ ਪੀ ਕੇ ਗੰਢਿਆਂ ਨਾਲ ਝਟ ਲੰਘਾਈਆ। ਫੇਰ ਪਾਰ ਸਾਗਰਾਂ ਹੋਵੀਂ ਰਵਾਂ, ਰਵਾਨਗੀ ਤੇਰੀ ਵੇਖ ਵਖਾਈਆ। ਮੈਂ ਚਰਨ ਕਵਲ ਤੇਰੇ ਬਹਿਵਾਂ, ਆਸਣ ਸਿੰਘਾਸਣ ਇਕ ਸੁਹਾਈਆ। ਮੇਰਾ ਤੇਰੇ ਲੇਖੇ ਲੱਗੇ ਅਖ਼ੀਰੀ ਦਮਾ, ਸਵਾਸਾਂ ਦੀ ਲੋੜ ਰਹੀ ਨਾ ਰਾਈਆ। ਤੇਰਾ ਪ੍ਰਕਾਸ਼ ਤੱਕਾਂ ਅਗੰਮੀ ਸ਼ਮਅ, ਜਿਥੇ ਨੂਰ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਸ਼ਰਨਾਈਆ। ਮਨੀ ਸਿੰਘ ਕਹੇ ਮੈਨੂੰ ਸਚ ਦਿਤਾ ਆਖ, ਪਿਆਰ ਨਾਲ ਸੁਣਾਈਆ। ਤੇਰਾ ਪੂਰਾ ਕਰਾਂ ਵਾਕ, ਭਵਿਖਤਾਂ ਜੋੜ ਜੁੜਾਈਆ। ਚਾੜ੍ਹ ਕੇ ਸ਼ਬਦ ਘੋੜੇ ਰਾਕ, ਦੇਸ਼ ਪ੍ਰਦੇਸ਼ਾਂ ਵਿਚ ਭਵਾਈਆ। ਬਖ਼ਸ਼ ਕੇ ਜੋਤ ਸ਼ਬਦ ਦਾ ਸਾਥ, ਸਗਲਾ ਸੰਗ ਬਣਾਈਆ। ਤੇਰਾ ਫੇਰ ਕਦੇ ਨਹੀਂ ਹੋਣਾ ਗਰਭ ਵਾਸ, ਜਨਮ ਵਿਚ ਜਨਮ ਨਾ ਕੋਇ ਰਖਾਈਆ। ਤੂੰ ਵਸਣਾ ਮੇਰੇ ਪਾਸ, ਘਰ ਠਾਂਡਾ ਇਕ ਸੁਹਾਈਆ। ਝਟ ਮਨੀ ਸਿੰਘ ਧੂੜੀ ਮਸਤਕ ਲਾਈ ਮਾਥ, ਨਿਵ ਨਿਵ ਲਾਗਾ ਪਾਈਂਆ। ਤੂੰ ਮੇਰਾ ਧੁਰ ਦਾ ਬਾਪ, ਪਰਮ ਪੁਰਖ ਤੇਰੀ ਸਰਨਾਈਆ। ਦੱਸ ਤੂੰ ਮੈਨੂੰ ਇਕੱਲੇ ਨੂੰ ਕਿਉਂ ਦੱਸਿਆ ਸੋਹੰ ਜਾਪ, ਦੂਜਿਆਂ ਸਿੱਖਾਂ ਨੂੰ ਅਜੇ ਤੱਕ ਨਾ ਕੋਇ ਸੁਣਾਈਆ। ਝਟ ਹੁਕਮ ਹੋਇਆ ਜਿਸ ਵੇਲੇ ਜੋਤ ਸਰੂਪ ਪ੍ਰਗਟ ਹੋਵਾਂ ਆਪ, ਫੇਰ ਆਪਣਿਆਂ ਲਵਾਂ ਉਠਾਈਆ। ਮੇਟ ਕੇ ਤੀਨੋ ਤਾਪ, ਤ੍ਰੈਗੁਣ ਡੇਰਾ ਢਾਹੀਆ। ਗੁਰ ਅਵਤਾਰ ਪੈਗ਼ੰਬਰਾਂ ਖੇਲ ਖਿਲਾਵਾਂ ਸਾਖਿਆਤ, ਸਾਕਨ ਇਕੋ ਘਰ ਸਮਝਾਈਆ। ਜਿਥੇ ਨੂਰ ਜੋਤ ਪ੍ਰਕਾਸ਼, ਜਲਵਾਗਰ ਬੇਪ੍ਰਵਾਹੀਆ। ਉਥੇ ਪੜ੍ਹਨੀ ਪਏ ਨਾ ਕੋਇ ਕਿਤਾਬ, ਅੱਖਰਾਂ ਵੰਡ ਨਾ ਕੋਇ ਵੰਡਾਈਆ। ਲੱਭਣਾ ਪਏ ਨਾ ਹਯਾਤੇ ਆਬ, ਜ਼ਿੰਦਗੀ ਜ਼ਿੰਦਗੀ ਵਿਚੋਂ ਬਦਲਾਈਆ। ਮਨੀ ਸਿੰਘ ਤੇਰੇ ਨਾਲ ਲੇਖਾ ਪੂਰਾ ਕਰਨਾ ਸਿੰਘ ਮਤਾਬ, ਜੋ ਬਰਕੀ ਵਿਚ ਬੁਰਕਾ ਪਾ ਕੇ ਮੇਰਾ ਰਾਹ ਤਕਾਈਆ। ਮੈਂ ਪ੍ਰਗਟ ਹੋਵਾਂ ਵਿਚ ਪੰਜਾਬ, ਪੰਜਾ ਗੋਬਿੰਦ ਵਾਲਾ ਦਏ ਗਵਾਹੀਆ। ਉਧਰ ਨਾਨਕ ਉਡੀਕਾਂ ਕਰਦਾ ਵਿਚ ਬਗ਼ਦਾਦ, ਬਗ਼ਲਗੀਰ ਹੋ ਕੇ ਧਿਆਨ ਲਗਾਈਆ। ਮੂਸਾ ਗਿਆ ਆਖ, ਇਸਤਮਬੋਲ ਅੱਖ ਉਠਾਈਆ। ਈਸਾ ਦਾ ਸੂਲਾਂ ਵਾਲਾ ਮੰਗ ਮੰਗੇ ਤਾਜ, ਤਾਜਾਂ ਵਾਲਾ ਆਵੇ ਵਾਹੋ ਦਾਹੀਆ। ਬਲ ਦਾ ਲਹਿਣਾ ਦੇਣਾ ਜੋ ਲੇਖਾ ਵਿਚ ਸਮਾਜ, ਬਲਗਾਰੀਆ ਨੈਣ ਉਠਾਈਆ। ਮੁਨੀ ਦੀ ਇਕੋ ਆਸ, ਯੋਗੋਸਲਾਵੀਆ ਮੱਕੀ ਦੇ ਦਾਣੇ ਦੇਣ ਗਵਾਹੀਆ। ਅਸਟਰੀਆ ਕਰੇ ਤਲਾਸ਼, ਜਿਥੇ ਈਸਾ ਉਂਗਲ ਗਿਆ ਕਰਾਈਆ। ਸਵਿਸ ਦਾ ਫਲਾਸ਼, ਫਲਹਜ਼ਮੀ ਜ਼ਾਨੂਜ਼ਾ ਕੂਬ ਵੇਖ ਵਖਾਈਆ। ਫ਼ਰਾਂਸ ਦੀ ਲਾਸ਼, ਲਸ਼ਕਰ ਫ਼ੌਜ ਰੋਵਨ ਮਾਰਨ ਧਾਹੀਆ। ਇੰਗਲੈਂਡ ਵਿਚ ਵਾਸ, ਆਸ਼ਾ ਬਲ ਗਿਆ ਦ੍ਰਿੜਾਈਆ। ਬਾਵਨ ਚਰਨ ਧੂੜ ਦੀ ਬਖ਼ਸ਼ ਕੇ ਰਾਖ, ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਇਕ ਜਣਾਈਆ। ਮਨੀ ਸਿੰਘ ਕਹੇ ਮੈਂ ਫੜ ਕੇ ਕਲਮ ਕਾਨੇ ਤੇ ਦਿਤੀ ਠੋਕ ਨੋਕ, ਪੰਜ ਪੰਜ ਪੰਜ ਵਾਰ ਲਗਾਈਆ।

ਮੈਂ ਅਗਲਾ ਨਹੀਂ ਲਿਖਣਾ ਸਲੋਕ, ਹੱਥ ਦੋਵੇਂ ਦਿਤੇ ਉਠਾਈਆ। ਹੁਕਮ ਦੇ ਦੇ ਆਪਣੀ ਜੋਤ, ਆਪਣੀ ਬਣਤ ਲੈ ਬਣਾਈਆ। ਤੇਰਾ ਲੇਖਾ ਕੀ ਰੋਜ਼, ਦਿਵਸ ਰੈਣ ਰੈਣ ਦਿਵਸ ਇਹੋ ਕਾਰ ਭੁਗਤਾਈਆ। ਸਾਰੀ ਸ੍ਰਿਸ਼ਟੀ ਮਾਣਦੀ ਮੌਜ, ਮੈਂ ਤੇਰਾ ਲੇਖ ਲਿਖ ਕੇ ਆਪਣਾ ਆਪ ਵਕਤ ਗਵਾਈਆ। ਨਾਲੇ ਸੇਵਾ ਕਰਾਂ ਨਾਲੇ ਜੇਲ ਵਿਚ ਦੋਸ਼ੀ ਤੇ ਲੱਗਾ ਦੋਸ਼, ਰਾਜੇ ਦੇਣ ਸਜ਼ਾਈਆ। ਮੈਨੂੰ ਇਹ ਨਹੀਂ ਚਾਹੀਦਾ ਤਨ ਮਾਟੀ ਪੋਸ਼, ਸਰੀਰ ਤੇਰੀ ਝੋਲੀ ਪਾਈਆ। ਫੇਰ ਨਾਲ ਕਿਹਾ ਜੋਸ਼, ਜੋਸ਼ੀਲਾ ਹੋ ਕੇ ਆਖ ਸੁਣਾਈਆ। ਭਾਵੇਂ ਮੈਂ ਬੁੱਢਾ ਮੈਂ ਰਹਿ ਨਹੀਂ ਸਕਦਾ ਖ਼ਾਮੋਸ਼, ਜੋ ਮੇਰੇ ਅੰਤਰ ਸੋ ਤੈਨੂੰ ਦਿਆਂ ਸੁਣਾਈਆ। ਭਾਵੇਂ ਤੂੰ ਫਿਰੇਂ ਲੋਕ ਪ੍ਰਲੋਕ, ਦੋ ਜਹਾਨਾਂ ਵਾਹੋ ਦਾਹੀਆ। ਭਾਵੇਂ ਤੇਰੇ ਬ੍ਰਹਿਮੰਡ ਖੰਡ ਕੋਟੀ ਕੋਟ, ਕੋਟਨ ਕੋਟਾਂ ਡੇਰਾ ਲਾਈਆ। ਪਰ ਪ੍ਰਭੂ ਯਾਦ ਕਰ ਲੈ ਤੇਰਾ ਲੇਖਾ ਪੂਰਾ ਕਰ ਨਾ ਸਕੇ ਲਿਖ ਕੇ ਤੇਰੀ ਜੋਤ, ਬਿਨਾ ਲਿਖਾਰੀਆਂ ਤੇਰਾ ਲੇਖ ਨਾ ਕੋਇ ਬਣਾਈਆ। ਤੇਰਾ ਹੁਕਮ ਸੰਦੇਸ਼ਾ ਤੇਰਾ ਫ਼ਰਮਾਨ ਤੇਰਾ ਨਾਮ ਸ਼ਬਦ ਕਲਮਾ ਇਹੋ ਤੇਰਾ ਓਤ ਪੋਤ, ਜਗਤ ਪੁਤ ਪੋਤਰੇ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਇਕ ਅਖਵਾਈਆ। ਮਨੀ ਸਿੰਘ ਕਹੇ ਝਟ ਸਤਿਗੁਰ ਰੂਪ ਕਰ ਕੇ ਬਦਲੀ, ਕਲਜੁਗ ਦੇ ਬਦਲਾਂ ਵਿਚੋਂ ਨਜ਼ਰੀ ਆਈਆ। ਮੈਂ ਇਕੋ ਧੁਰ ਦਾ ਅਦਲੀ, ਇਨਸਾਫ਼ ਆਪਣਾ ਇਕ ਸਮਝਾਈਆ। ਸੰਤਾ ਮੈਂ ਵੇਖਾਂ ਉਨ੍ਹਾਂ ਜੋ ਮੇਰੇ ਵਤਨੀ, ਬੇਵਤਨਾਂ ਭੇਵ ਨਾ ਕੋਇ ਜਣਾਈਆ। ਮੈਂ ਜਦ ਆਵਾਂ ਤੇ ਜਾਵਾਂ ਭਗਤਾਂ ਦੇ ਪਤਣੀ, ਭਗਤ ਦਵਾਰੇ ਸੋਭਾ ਪਾਈਆ। ਮੇਰੀ ਧਾਰਾ ਸਭ ਨੇ ਰਟਣੀ, ਰੱਟਾ ਮੇਟਣਾ ਥਾਉਂ ਥਾਈਂਆ। ਪਰ ਮੇਰੇ ਪਿਛੇ ਸੰਤਾ ਜਗਤ ਕਸ਼ਟਣੀ ਪਏਗੀ ਕੱਟਣੀ, ਕਟਾਕਸ਼ ਇਕੋ ਇਕ ਰਖਾਈਆ। ਅਲੂਣੀ ਸਿਲ ਪਏਗੀ ਚੱਟਣੀ, ਚੇਟਕ ਰਸਨ ਨਾ ਕੋਇ ਜਣਾਈਆ। ਇਕੋ ਤੁਕ ਪਏਗੀ ਰੱਟਣੀ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਮੇਰਾ ਹੁਕਮ ਨਹੀਂ ਬਹੁ ਬਚਨੀ, ਫ਼ਰਮਾਨਾ ਧੁਰਦਰਗਾਹੀਆ। ਜਿਸ ਵੇਲੇ ਜਗਤ ਵਾਸ਼ਨਾ ਨੱਚਣੀ, ਘਰ ਘਰ ਲਏ ਅੰਗੜਾਈਆ। ਲੇਖਾ ਸਮਝੇ ਨਾ ਕੋਇ ਪਤ ਪਤਨੀ, ਪਤਿਪਰਮੇਸ਼ਵਰ ਭੇਵ ਕੋਇ ਨਾ ਪਾਈਆ। ਦੁਨੀਆ ਹੋਣੀ ਬਹੁ ਮੱਤਨੀ, ਮਨ ਮਤ ਬੁਧੀ ਜਗਤ ਖੇਲ ਵਖਾਈਆ। ਓਸ ਵੇਲੇ ਮੈਂ ਸਮੁੰਦ ਸਾਗਰਾਂ ਖਾਰੀ ਟੱਪਣੀ, ਟਾਪੂਆਂ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਸਤਿਗੁਰ ਮਨੀ ਸਿੰਘ ਪੁਰਖ ਅਕਾਲ ਨੂੰ ਕਹੇ ਤੁਧ ਬਿਨ ਸਤਿਗੁਰ, ਨਜ਼ਰ ਕੋਇ ਨਾ ਆਈਆ। ਮੇਰਾ ਮਾਲਕ ਕੌਲ ਇਕਰਾਰਾ ਧੁਰ, ਧਰਨੀ ਉਤੇ ਪੂਰਾ ਦੇਣਾ ਕਰਾਈਆ। ਮੈਂ ਤੇਰੇ ਨਾਲ ਜਾਵਾਂ ਜੁਰ, ਜੋੜੀ ਆਪਣੇ ਰੰਗ ਰੰਗਾਈਆ। ਮੇਰੀ ਤ੍ਰਿਸ਼ਨਾ ਪਿਆਰ ਵਾਲੀ ਨਾ ਜਾਏ ਖੁਰ, ਅਗੇ ਹੋਏ ਦੂਣ ਸਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਵਡਿਆਈਆ। ਸੰਤ ਮਨੀ ਸਿੰਘ ਕਿਹਾ ਮੇਰੇ ਨਾਲ ਤੇਰਾ ਇਕਰਾਰ, ਵਾਅਦਾ ਪੱਕਾ ਲੈ ਕਰਾਈਆ। ਮੇਰਾ ਦਿਲ ਕਰਦਾ ਮੈਂ ਬਿਨਾ ਸਰੀਰ ਤੋਂ ਤੇਰੀ ਵੇਖਾਂ ਓਹ ਬਹਾਰ, ਜਿਸ ਬਹਾਰ ਵਿਚ ਪਿਆਰ ਇਕੋ ਨਜ਼ਰੀ ਆਈਆ। ਮੇਰੇ ਥੋੜੇ ਜਿਹੇ ਯਾਰ, ਜੇ ਤੇਰਾ ਹੁਕਮ ਤੇਰੀ ਦਰਗਾਹ ਵਿਚੋਂ ਉਹਨਾਂ ਨੂੰ ਨਾਲ ਲਿਆਵਾਂ ਚਾਈਂ ਚਾਈਂਆ। ਤੇਰਾ ਦਰੇ ਦਰਬਾਰ ਦਿਆਂ ਵਖਾਲ, ਸ੍ਰੀ ਭਗਵਾਨ ਖ਼ੁਸ਼ੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਵਡਿਆਈਆ। ਸੰਤ ਮਨੀ ਸਿੰਘ ਕਿਹਾ ਮੇਰੀ ਇਕ ਅਰਦਾਸ, ਅਰਦਾਸਾ ਇਕੋ ਵਾਰ ਸੁਣਾਈਆ।

ਮੈਂ ਚਾਹੁੰਦਾ ਜਿਸ ਵੇਲੇ ਮੈਂ ਆਵਾਂ ਤੇਰੇ ਪਾਸ, ਓਸ ਵੇਲੇ ਸਾਰੀ ਸੰਗਤ ਤੇਰੇ ਚਰਨਾਂ ਮੈਨੂੰ ਨਜ਼ਰੀ ਆਈਆ। ਸਚ ਮੰਡਲ ਦੀ ਪੈਂਦੀ ਹੋਵੇ ਰਾਸ, ਆਤਮ ਪਰਮਾਤਮ ਖ਼ੁਸ਼ੀਆਂ ਵਿਚ ਗੋਪੀ ਕਾਹਨ ਰੂਪ ਦਰਸਾਈਆ। ਮੈਂ ਮਾਣਾ ਸਿੰਘ ਨੂੰ ਦੇਣਾ ਆਖ, ਬੋਹਲ ਸਿੰਘ ਨੂੰ ਲੈਣਾ ਜਗਾਈਆ। ਵੀਰ ਸਿੰਘਾ ਉਠ ਕੇ ਵਾਚ, ਕੀ ਹੁਕਮ ਧੁਰਦਰਗਾਹੀਆ। ਖ਼ੁਸ਼ਹਾਲ ਸਿੰਘ ਵੇਖ ਸਚ ਸਮਾਜ, ਜਿਥੇ ਸਮਗਰੀ ਬੇਪ੍ਰਵਾਹੀਆ। ਰੰਗਾ ਸਿੰਘ ਤੱਕ ਲੈ ਨਾਤ, ਨਾਤਾ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਵਡਿਆਈਆ। ਸੰਤ ਮਨੀ ਸਿੰਘ ਕਿਹਾ ਪ੍ਰਭੂ ਮੇਰੀ ਨਿਮਸਕਾਰੀ, ਡੰਡਾਵਤ ਬੰਦਨਾ ਕਹਿ ਕੇ ਖ਼ੁਸ਼ੀ ਬਣਾਈਆ। ਮੈਂ ਤੇਰੇ ਚਰਨਾਂ ਤੱਕਾਂ ਅਜ ਤੇਰੀ ਸੰਗਤ ਸਾਰੀ, ਜੋ ਦੇਸ ਪਰਦੇਸਾਂ ਭਾਰਤ ਵਿਚ ਤੇਰਾ ਧਿਆਨ ਲਗਾਈਆ। ਅੱਜ ਦੀ ਰਾਤ ਉਨ੍ਹਾਂ ਨੂੰ ਦਰਸ਼ਨ ਦੇਣਾ ਆਪਣੀ ਧਾਰੀ, ਧਰਮ ਦੀ ਧਾਰ ਦਇਆ ਕਮਾਈਆ। ਸ਼ਬਦੀ ਸ਼ਬਦ ਸ਼ਬਦ ਮਾਰਨੀ ਉਡਾਰੀ, ਕਦਮਾਂ ਪੰਧ ਨਾ ਕੋਇ ਰਖਾਈਆ। ਓਹ ਵੇਖ ਲੈ ਬਲਗਾਰੀਆ ਦੀ ਮਿੱਟੀ ਰਹੀ ਪੁਕਾਰੀ, ਕੂਕ ਕੂਕ ਰਹੀ ਸੁਣਾਈਆ। ਯੋਗੋਸਲਾਵੀਆ ਦੀ ਖ਼ਾਕ ਕਹੇ ਮੈਨੂੰ ਚੜ੍ਹੀ ਖ਼ੁਮਾਰੀ, ਮੇਰੇ ਖ਼ਾਨਦਾਨ ਦਾ ਮਾਲਕ ਚਰਨ ਛੋਹ ਨਾਲ ਮੇਰਾ ਮੋਹ ਗਿਆ ਬਣਾਈਆ। ਪਤਾ ਨਹੀਂ ਓਹ ਕਿਸ ਦਾ ਵਣਜ ਕਰੇ ਕਿਸ ਦਾ ਬਣਿਆ ਵਪਾਰੀ, ਕਵਣ ਵਸਤ ਆਪਣੇ ਸੰਗ ਰਖਾਈਆ। ਸੰਤ ਮਨੀ ਸਿੰਘ ਕਹੇ ਮੈਂ ਇਹ ਲੇਖਾ ਲਿਖਣ ਤੋਂ ਨਾਂਹ ਕੀਤੀ ਸੀ ਕਿਉਂ ਮੇਰੇ ਅੰਦਰ ਵੜ ਕੇ ਨਾਲ ਹੁਸ਼ਿਆਰੀ, ਮੇਰਾ ਮਨ ਦਿਤਾ ਬਦਲਾਈਆ। ਓਸ ਵੇਲੇ ਪੰਜ ਵੇਰਾਂ ਪੂਰਨ ਪੂਰਨ ਪੂਰਨ ਪੂਰਨ ਪੂਰਨ ਲਿਖਿਆ ਜੋਤ ਦੀ ਧਾਰੀ, ਬਿਨਾ ਕਲਮ ਸ਼ਾਹੀ ਤੋਂ ਮੈਨੂੰ ਦਿਤਾ ਵਖਾਈਆ। ਮੇਰੀ ਤੜਫ ਉਠੀ ਨਾੜੀ ਨਾੜੀ, ਨਾੜ ਬਹੱਤਰ ਲਈ ਅੰਗੜਾਈਆ। ਤਿੰਨ ਸੌ ਸਠ ਹੱਡੀ ਵੱਜੀ ਕਾੜ ਕਾੜੀ, ਥਰ ਥਰਾਹਟ ਵਿਚ ਕੁਰਲਾਈਆ। ਮੈਂ ਚਰਨ ਛੁਹਾਈ ਆਪਣੀ ਚਿੱਟੀ ਦਾਹੜੀ, ਨਿਵ ਨਿਵ ਲਾਗਾਂ ਪਾਈਂਆ। ਪ੍ਰਭੂ ਕੀ ਗ਼ਲਤੀ ਹੋ ਗਈ ਮਾੜੀ, ਮੇਰੀ ਕਲਮ ਦਿਤੀ ਰੁਕਾਈਆ। ਮੇਰਾ ਬੁੱਢੇ ਦਾ ਕੰਨ ਮਰੋੜ ਕਿਹਾ ਓ ਬਾਬਾ ਜਿਸ ਵੇਲੇ ਮੈਂ ਟੱਪਾਂਗਾ ਸਮੁੰਦ ਸਾਗਰਾਂ ਖਾਰੀ, ਖੋਟੇ ਖਰੇ ਵੇਖ ਵਖਾਈਆ। ਬਿਨਾ ਭਗਤਾਂ ਤੋਂ ਮੇਰੀ ਕਿਸੇ ਦੇ ਨਾਲ ਨਹੀਂ ਹੋਣੀ ਯਾਰੀ, ਯਰਾਨੇਦਾਰ ਨਾ ਕੋਇ ਅਖਵਾਈਆ। ਓਹ ਹੁਕਮ ਓਹ ਸੰਦੇਸ਼ਾ ਇਹ ਤੇਰਾ ਲੇਖਾ ਮੈਂ ਪੂਰਾ ਕਰਾਂਗਾ ਜਿਸ ਵੇਲੇ ਮੇਰੀ ਧਾਰ ਹੋਈ ਜ਼ਾਹਰੀ, ਜ਼ਾਹਰ ਜ਼ਹੂਰ ਹੋ ਕੇ ਵੇਖ ਵਖਾਈਆ। ਤੇਰੇ ਲਿਖੇ ਲੇਖ ਵਿਚੋਂ ਹੁਕਮ ਦੇ ਹੋਣਗੇ ਲਿਖਾਰੀ, ਲਿਖਤ ਭਵਿਖਤ ਨਾਲ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਆਪਣਾ ਹੁਕਮ ਵਰਤਾਈਆ। ਮਨੀ ਸਿੰਘ ਦੀ ਕਲਮ ਕਹੇ ਉਸ ਵੇਲੇ ਮੇਰੇ ਮੁਖ ਹੋ ਗਏ ਦੋਫਾੜ, ਲਿਖਣ ਦੀ ਹਿੰਮਤ ਰਹੀ ਨਾ ਰਾਈਆ। ਫੇਰ ਦਰਸ ਦਿਤਾ ਨਾਲੇ ਦਿਵਸ ਵਖਾਇਆ ਸਤਾਰਾਂ ਹਾੜ, ਵਦੀ ਸੁਦੀ ਵੰਡ ਨਾ ਕੋਇ ਵੰਡਾਈਆ। ਨਾਲੇ ਧਰਮ ਜਣਾਇਆ ਨਾਲੇ ਵਖਾਇਆ ਅਖਾੜ, ਅਖਾੜਾ ਬੇਪਰਵਾਹੀਆ। ਮੈਂ ਰੋ ਕੇ ਕਿਹਾ ਪੁਕਾਰ, ਬਿਨ ਨੈਣਾਂ ਨੀਰ ਵਹਾਈਆ। ਪ੍ਰਭੂ ਮੈਂ ਤੇਰੀ ਸੇਵਾਦਾਰ, ਚਾਕਰ ਹੋ ਕੇ ਦਿਵਸ ਰੈਣ ਸੇਵ ਕਮਾਈਆ। ਫੇਰ ਮੈਨੂੰ ਮਨੀ ਸਿੰਘ ਲਿਆ ਉਠਾਲ, ਆਪਣਿਆਂ ਨੈਣਾਂ ਨਾਲ ਤਕਾਈਆ। ਨੀ ਤੂੰ ਬੜੀ ਘਾਲੀ ਸੀ ਘਾਲ, ਘਾਲ ਘਾਲਣ ਵਾਲੀਏ ਕਿਉਂ ਬੈਠੀ ਮੁਖ ਭਵਾਈਆ। ਕਲਜੁਗ ਕਿਹਾ ਤੂੰ ਸੁਣ ਮੇਰਾ ਹਾਲ, ਮੈਂ ਹਾਲਤ ਦਿਆਂ ਜਣਾਈਆ। ਸੰਤਾ ਉਸ ਪ੍ਰਭੂ ਦੀ ਅਵੱਲੜੀ ਚਾਲ, ਜੋ ਚਲਾਕੀ ਨਾਲ ਤੇਰੀ ਮੇਰੀ ਕਰੇ ਜੁਦਾਈਆ।

ਓਸ ਨੇ ਅਗਲਾ ਆਪਣੇ ਹੁਕਮ ਵਿਚ ਲਿਆਉਣਾ ਹਾਲ, ਹਾਲਾਂਕਿ ਇਹੋ ਜੋਤ ਇਹੋ ਸ਼ਬਦ ਇਹੋ ਧਾਰ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਭੇਵ ਅਭੇਦਾ ਬਾਹਰ ਚਾਰ ਵੇਦਾ ਆਪਣਾ ਦਏ ਜਣਾਈਆ। ਕਲਮ ਕਹੇ ਹੁਣ ਸ਼ੁਰੂ ਕਰਨੀ ਬਾਵਨ ਦੀ ਪਤਰੀ, ਜਿਸ ਦੀ ਦੇਵੇ ਨਾ ਕੋਇ ਗਵਾਹੀਆ। ਹੁਣ ਆਸ਼ਾ ਪੂਰੀ ਕਰਨੀ ਸਪਤਸ ਰਿਸ਼ੀਆਂ ਵਿਚੋਂ ਅਤਰੀ, ਉੱਤਰ ਪੂਰਬ ਪੱਛਮ ਦੱਖਣ ਵੇਖ ਵਖਾਈਆ। ਜਿਸ ਦੀ ਗਿਣਤੀ ਹੋ ਨਹੀਂ ਸਕਦੀ ਵਿਚ ਸਤਰੀ, ਅੱਖਰਾਂ ਵੰਡ ਨਾ ਕੋਇ ਵੰਡਾਈਆ। ਓਸ ਦਾ ਵਜ਼ਨ ਤੋਲੇ ਕੋਇ ਨਾ ਤਕੜੀ, ਤਰਾਜ਼ੂ ਚਲੇ ਨਾ ਕੋਇ ਚਤੁਰਾਈਆ। ਓਸ ਦਾ ਲੇਖਾ ਲਹਿਣਾ ਦੇਣਾ ਬਾਹਰ ਸ਼ੂਦਰ ਵੈਸ਼ ਬ੍ਰਾਹਮਣ ਸ਼ਤਰੀ, ਛਤਰਧਾਰੀਆਂ ਨਜ਼ਰ ਕਦੇ ਨਾ ਆਈਆ। ਓਹ ਸਾਹਿਬ ਸਵਾਮੀ ਅੰਤਰਜਾਮੀ ਧੁਰ ਦਾ ਵਤਨੀ, ਬੇਵਤਨਾਂ ਲਏ ਉਠਾਈਆ। ਜਿਸ ਦੇ ਦਰ ਤੋਂ ਝੋਲੀ ਰਹੇ ਕਦੇ ਨਾ ਸਖਣੀ, ਨਾਮ ਭੰਡਾਰੇ ਨਾਲ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਨਾਰਦ ਕਹੇ ਜਨ ਭਗਤੋ ਮੈਂ ਦੁਨੀ ਦੀਨ ਦਾ ਲੈ ਕੇ ਆਇਆ ਭੇਤ, ਚਾਰੋਂ ਕੁੰਟ ਆਪਣਾ ਪੰਧ ਮੁਕਾਈਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਦਾ ਵੇਖ ਕੇ ਆਇਆ ਹੇਤ, ਘਰ ਘਰ ਗ੍ਰਹਿ ਗ੍ਰਹਿ ਮੰਦਰ ਫੋਲ ਫੁਲਾਈਆ। ਜਿਹੜੇ ਰਸਨਾ ਕਹਿੰਦੇ ਪ੍ਰਭੂ ਨੇਤ ਨੇਤ, ਨਿਜ ਨੇਤਰ ਹੋਈ ਨਾ ਕਿਸੇ ਰੁਸ਼ਨਾਈਆ। ਜਗਤ ਵਾਸ਼ਨਾ ਵਿਚ ਆਪਣਾ ਆਪ ਬੈਠੇ ਵੇਚ, ਸਤਿ ਵਸਤ ਘਰ ਸਤਿ ਨਾ ਕੋਇ ਟਿਕਾਈਆ। ਪਰ ਯਾਦ ਰਖੋ ਮੈਂ ਵੀ ਇਕ ਲਾ ਕੇ ਆਇਆ ਪੇਚ, ਪੇਚੀਦਾ ਹੋ ਕੇ ਸਭ ਨੂੰ ਦਿਆਂ ਸੁਣਾਈਆ। ਵੇਖੋ ਸਾਰੇ ਮੁਲਾ ਕਾਜ਼ੀ ਸ਼ੇਖ਼, ਸ਼ਰਅ ਦੀ ਸ਼ਰੀਅਤ ਵਿਚੋਂ ਜਗਾਈਆ। ਤੁਹਾਡਾ ਬਦਲਣ ਵਾਲਾ ਰੇਖ, ਲੇਖਾ ਰਿਹਾ ਮੁਕਾਈਆ। ਓਸ ਦੇ ਦਰ ਤੇ ਹੋਣਾ ਪੇਸ਼, ਪੇਸ਼ੀਨਗੋਈਆਂ ਬਗ਼ਲਾਂ ਵਿਚ ਟਿਕਾਈਆ। ਨਾਲੇ ਹਲੂਣ ਕੇ ਕਿਹਾ ਸ਼ੇਸ਼, ਬਾਸ਼ਕ ਕਿਹਾ ਕੀ ਵਿਸ਼ਨੂੰ ਤੇਰੇ ਉਤੇ ਸੇਜ ਸਿੰਘਾਸਣ ਸੋਭਾ ਪਾਈਆ। ਨਾਲੇ ਤੱਕਿਆ ਜਗਤ ਦਾ ਕਲੇਸ਼, ਕਲ ਕਾਤੀ ਵੇਖ ਵਖਾਈਆ। ਮੈਂ ਭਾਰਤ ਗਿਆ ਨਦੇੜ, ਵੇਖਿਆ ਲੇਖਾ ਦਸ ਦਸਮੇਸ਼, ਜੋ ਪਟਨੇ ਵਾਲਾ ਬਿਨਾ ਅੱਖਰਾਂ ਤੋਂ ਪੱਟੇ ਵਾਲਾ ਪੱਟਾ ਆਪਣਾ ਗਿਆ ਬਣਾਈਆ। ਓਥੋਂ ਮੈਨੂੰ ਮਿਲਿਆ ਇਕ ਸੰਦੇਸ਼, ਸ਼ਬਦ ਸ਼ਬਦ ਸ਼ਬਦ ਧੁਨ ਸ਼ਨਵਾਈਆ। ਓਏ ਨਾਰਦਾ ਓਥੇ ਜਾਹ ਜਿਥੇ ਰਹੇ ਹਮੇਸ਼, ਭਗਤ ਦਵਾਰਾ ਹਰਿ ਭਗਤਾਂ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਮੈਂ ਫਿਰ ਕੇ ਆਇਆ ਦੂਰ ਨੇੜੇ, ਭੱਜਿਆ ਹੁਕਮ ਵਿਚ ਵਾਹੋ ਦਾਹੀਆ। ਜਿਧਰ ਤੱਕਾਂ ਜਗਤ ਵਾਲੇ ਝੇੜੇ, ਬਿਨਾ ਪ੍ਰਭੂ ਤੋਂ ਭਗਤੀ ਵਿਚ ਭਗਤ ਨਾ ਕੋਇ ਸਮਾਈਆ। ਮੈਂ ਵੇਖੇ ਨੌ ਖੰਡ ਪ੍ਰਿਥਮੀ ਖੇੜੇ, ਖਿੜਕੀ ਕੁੰਡਾ ਅੰਦਰੋਂ ਕੋਇ ਨਾ ਲਾਹੀਆ। ਮੈਂ ਆ ਗਿਆ ਹੁਣ ਓਸ ਸਾਹਿਬ ਦੇ ਵਿਹੜੇ, ਜਿਸ ਦੀ ਹੱਦ ਹਦੂਦ ਵੰਡ ਨਾ ਕੋਇ ਵੰਡਾਈਆ। ਜਿਸ ਦੇ ਹੁਕਮ ਸੰਦੇਸ਼ੇ ਗਹਿਰੇ, ਗਹਿਰ ਗਵਰ ਆਪਣੇ ਵਿਚ ਰਖਾਈਆ। ਜਿਸ ਦੇ ਚਾਰ ਜੁਗ ਅਵਤਾਰ ਪੈਗ਼ੰਬਰ ਗੁਰ ਦਾਰ ਪਹਿਰੇ, ਪਹਿਰੇਦਾਰ ਹੋ ਕੇ ਜਗਤ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਸੁਣਾਈਆ। ਨਾਰਦ ਕਹੇ ਮੈਂ ਸ੍ਰਿਸ਼ਟੀ ਦੀ ਦ੍ਰਿਸ਼ਟੀ ਸਾਰੀ ਢੂੰਡੀ, ਖੋਜਤ ਖੋਜਤ ਵੇਖ ਵਖਾਈਆ। ਮੈਨੂੰ ਪ੍ਰਭੂ ਪਿਆਰ ਦੀ ਲੱਭੀ ਕਿਤੋਂ ਨਾ ਬੂੰਦੀ, ਬਿਨਾ ਭਗਤਾਂ ਤੋਂ ਬੂੰਦ ਸਵਾਂਤ ਕਾਇਆ ਮੰਦਰ ਨਾ ਕੋਇ ਟਿਕਾਈਆ। ਮੈਂ ਸਭ ਦੀ ਵਾਸ਼ਨਾ ਵੇਖੀ ਕੂੰਦੀ, ਕੂਕ ਕੂਕ ਜਣਾਈਆ।

ਮੈਂ ਖੇਲ ਤੱਕੀ ਬੁਤ ਰੂਹ ਦੀ, ਬੁਤਖ਼ਾਨੇ ਦੇਣ ਗਵਾਹੀਆ। ਪਰ ਇਕ ਗੱਲ ਯਾਦ ਰਖਣੀ ਸ਼ਬਦ ਗੁਰੂ ਦੀ, ਜੋ ਸਤਿਗੁਰੂ ਹੋ ਕੇ ਆਦਿ ਅੰਤ ਸਮਝਾਈਆ। ਓਸ ਦੀ ਕਰਨੀ ਕਦੇ ਨਾ ਮੁੜੂਗੀ, ਨਾ ਕੋਈ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੇ ਰੰਗ ਰੰਗਾਈਆ। ਸਦੀ ਚੌਧਵੀਂ ਨਾਰਦ ਕਹੇ ਮੈਂ ਲੈ ਕੇ ਆਇਆ ਓਸ ਦਾ ਭੇਤ, ਭੇਵ ਦਿਆਂ ਜਣਾਈਆ। ਜਿਸ ਦੇ ਪਿਛੇ ਪੈਗ਼ੰਬਰ ਹੋਏ ਖੇਤ, ਰਣਭੂਮੀ ਰੰਗ ਰੰਗਾਈਆ। ਓਸ ਦਾ ਲੇਖੇ ਲਾਉਣਾ ਦੇਸ਼, ਦੇਸ਼ ਦੇਸੰਤਰ ਜਿਸ ਨੂੰ ਸੀਸ ਝੁਕਾਈਆ। ਇਕੋ ਬਚਨ ਸਾਰਿਆਂ ਗੁਰਸਿਖਾਂ ਜਨ ਭਗਤਾਂ ਕਵੈਤ ਸਮੁੰਦਰ ਦੇ ਕੰਡੇ ਤੋਂ ਇਕ ਇਕ ਚੂੰਡੀ ਭਰ ਕੇ ਖੜਨੀ ਰੇਤ, ਭੁਲ ਕਦੇ ਨਾ ਜਾਈਆ। ਇਹ ਰਾਵੀ ਵਿਚ ਸੁੱਟਣੀ ਸੰਮਤ ਸ਼ਹਿਨਸ਼ਾਹੀ ਨੌ ਤੇ ਪੰਚਮ ਹੋਵੇ ਚੇਤ, ਪੰਚਮ ਪੰਚਾਂ ਰੰਗ ਰੰਗਾਈਆ। ਜਿਸ ਦੀ ਯਾਦ ਰਹੇ ਹਮੇਸ਼, ਹਮ ਸਾਜਣ ਦਏ ਦ੍ਰਿੜਾਈਆ। ਓਥੇ ਪੰਜ ਲਿਖਾਰੀ ਹੋਣਗੇ ਪੇਸ਼, ਪੰਜਾ ਗੋਬਿੰਦ ਵਾਲਾ ਦਏ ਗਵਾਹੀਆ। ਸਤਿਗੁਰ ਆਪ ਰੂਪ ਧਰੇ ਦਰਵੇਸ਼, ਭਿਖਾਰੀ ਹੋ ਕੇ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਸੰਤ ਮਨੀ ਸਿੰਘ ਕਹੇ ਮੇਰੀ ਡੰਡਾਵਤ, ਬੰਦਨਾ ਤੇਰੇ ਅਗੇ ਰਖਾਈਆ। ਤੇਰੀ ਵਸਤ ਤੇਰੀ ਅਮਾਨਤ, ਤੇਰੀ ਝੋਲੀ ਪਾਈਆ। ਤੂੰ ਸਦਾ ਸਹੀ ਸਲਾਮਤ, ਸਾਹਿਬ ਇਕ ਅਖਵਾਈਆ। ਤੇਰਾ ਨਾਮ ਭੰਡਾਰਾ ਨਿਆਮਤ, ਬਿਨ ਰਸਨਾ ਰਸ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਮੇਲਾ ਲੈਣਾ ਮਿਲਾਈਆ। ਨਾਰਦ ਕਹੇ ਮੈਂ ਗਿਆ ਵਿਚ ਬਲਗਾਰ, ਚੋਰੀ ਚੋਰੀ ਕਦਮ ਟਿਕਾਈਆ। ਓਸ ਧਰਨੀ ਨੇ ਕਿਹਾ ਪੁਕਾਰ, ਕੂਕ ਕੂਕ ਸੁਣਾਈਆ। ਇਕ ਬਲ ਦਾ ਬਣਨਾ ਦਵਾਰ, ਗੁਰਦਿਆਲ ਰੰਗ ਰੰਗਾਈਆ। ਮੇਰੀ ਮਿੱਟੀ ਧੂੜ ਓਥੇ ਪੁੱਜਣੀ, ਜਿਥੇ ਲੇਖੇ ਲਗਣੀ ਛਾਰ, ਇਸ਼ਾਰੇ ਨਾਲ ਸਮਝਾਈਆ। ਅਗਲਾ ਲੇਖਾ ਦੱਸਣਾ ਨਾਲ ਪਿਆਰ, ਦਿੱਲੀ ਦਰਬਾਰਾ ਸੋਭਾ ਪਾਈਆ। ਦੋ ਸੌ ਬਹੱਤਰ ਵਿਸਾਖੀ ਗੋਬਿੰਦ ਦੀ ਧਾਰ, ਦੋ ਸੱਤ ਦੋ ਵੱਜੇ ਵਧਾਈਆ। ਗੋਬਿੰਦ ਦਾ ਕੌਲ ਇਕਰਾਰ, ਪੂਰਾ ਦੇਣਾ ਕਰਾਈਆ। ਦੋ ਸੌ ਬਹੱਤਰ ਦਿਨ ਜਿਸ ਦੀ ਪ੍ਰੇਮ ਵਿਚ ਕਰਨੀ ਪਏ ਇੰਤਜ਼ਾਰ, ਇੰਤਜ਼ਾਰੀ ਵਿਚ ਵਡਿਆਈਆ। ਪਾਠ ਹੋਵੇਗਾ ਸਵਾ ਪਹਿਰ, ਸਵਾ ਪਹਿਰ ਰੰਗ ਰੰਗਾਈਆ। ਨਾਜਰ ਸਿੰਘ ਨੇ ਰਹਿਣਾ ਤਿਆਰ, ਸੋਲਾਂ ਮੱਘਰ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਰੰਗਾਈਆ। ਮਨੀ ਸਿੰਘ ਕਹੇ ਮੈਂ ਲਿਖਿਆ ਨਾਲ ਜ਼ਬਰਦਸਤੀ, ਕਲਮ ਧੱਕ ਧੱਕ ਚਲਾਈਆ। ਬੇਸ਼ਕ ਤੇਰੀ ਬੇਪ੍ਰਵਾਹ ਦੀ ਹਸਤੀ, ਬੇਪਰਵਾਹੀ ਵਿਚ ਸਮਾਈਆ। ਮੈਨੂੰ ਤੇਰੇ ਪਿਆਰ ਦੀ ਮਸਤੀ, ਮੈਂ ਮਸਤੀ ਵਿਚ ਤੇਰੀ ਸੇਵ ਕਰਾਈਆ। ਤੂੰ ਬੇਸ਼ਕ ਮਾਲਕ ਅਰਸ਼ੀ, ਅਰਸ਼ੀ ਪ੍ਰੀਤਮ ਧੁਰਦਰਗਾਹੀਆ। ਮੈਂ ਵੀ ਤੇਰਾ ਸੇਵਾਦਾਰ ਉਤੇ ਧਰਤੀ, ਧਰਮ ਦੀ ਧਾਰ ਧਾਰ ਵਿਚ ਕਰਾਂ ਲਿਖਾਈਆ। ਇਹੋ ਮੇਰੀ ਲਿਖਤ ਇਹੋ ਮੇਰੀ ਪੜ੍ਹਤੀ, ਬਾਕੀ ਲਿਖਣ ਪੜ੍ਹਨ ਦੀ ਲੋੜ ਰਹੇ ਨਾ ਰਾਈਆ। ਭਾਵੇਂ ਸਾਰੀ ਸ੍ਰਿਸ਼ਟੀ ਹੋਵੇ ਸੜਦੀ, ਮੈਨੂੰ ਤੇਰੇ ਪਿਆਰ ਦੀ ਇਕ ਸਰਨਾਈਆ। ਤੇਰੀ ਖੇਲ ਚੋਟੀ ਜੜ ਦੀ, ਜੜ ਚੇਤਨ ਤੇਰੇ ਵਿਚ ਸਮਾਈਆ। ਮੈਂ ਤੇਰੀ ਕਲਾ ਵੇਖਣੀ ਚੜ੍ਹਦੀ, ਜਿਸ ਵੇਲੇ ਚੜ੍ਹਦਿਉਂ ਲਹਿੰਦੇ ਜਾਵੇਂ ਚਾਈਂ ਚਾਈਂਆ। ਮੇਰੀ ਕਲਮ ਤੇਰੇ ਹੁਕਮ ਦਾ ਘਾੜਨ ਘੜਦੀ, ਤੇਰੇ ਅੱਖਰਾਂ ਰਹੀ ਬਣਾਈਆ। ਜਿਸ ਦੀ ਕਰਨੀ ਕਦੇ ਨਾ ਮਰਦੀ, ਕਰਤੇ ਤੇਰੇ ਹੱਥ ਵਡਿਆਈਆ। ਮੇਰੀ ਇਕ ਬੇਨੰਤੀ

ਤੂੰ ਭਗਤਾਂ ਦਾ ਬਣੀਂ ਦਰਦੀ, ਦਰਦੀ ਹੋ ਕੇ ਗੋਦ ਉਠਾਈਆ। ਭਾਵੇਂ ਉਹ ਕਿੰਨੀ ਵਰਤਣ ਆਪਣੀ ਮਰਜ਼ੀ, ਓਹ ਮਰੀਜ਼ਾਂ ਅਜ਼ੀਜ਼ਾਂ ਨੂੰ ਆਪਣੇ ਰੰਗ ਲੈਣਾ ਰੰਗਾਈਆ। ਇਹ ਤੇਰੀ ਖੇਲ ਆਪਣੇ ਘਰ ਦੀ, ਘਰਾਨੇ ਵਿਚ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਸੰਗ ਨਿਭਾਈਆ। ਮਨੀ ਸਿੰਘ ਕਹੇ ਮੈਨੂੰ ਇਕ ਦਿਨ ਪੁੱਠਾ ਦਿਤਾ ਲਟਕਾ, ਚਾਰੋਂ ਕੁੰਟ ਭਵਾਈਆ। ਕੋਟ ਵਖਾਏ ਥਲ ਅਸਗਾਹ, ਜੰਗਲਾਂ ਵਿਚ ਭਵਾਈਆ। ਟਿੱਲਿਆਂ ਪਰਬਤਾਂ ਉਤੇ ਦਿਤਾ ਚੜ੍ਹਾ, ਚੋਟੀਆਂ ਦਿਤਾ ਟਿਕਾਈਆ। ਅਗਨੀ ਵਿਚ ਦਿਤਾ ਸੁਟਾ, ਸਾਂਤਕ ਸਤਿ ਨਾ ਕੋਇ ਵਖਾਈਆ। ਜਲਧਾਰਾ ਦਿਤਾ ਰੁੜ੍ਹਾ, ਵਹਿਣਾਂ ਵਿਚ ਵਹਿਣ ਵਹਾਈਆ। ਸਮੁੰਦਰਾਂ ਦਿਤਾ ਡੁਬਾ, ਸਾਗਰਾਂ ਅੰਤ ਨਾ ਕੋਇ ਕਰਾਈਆ। ਫਿਰ ਪੱਲੂ ਲਿਆ ਛੁਡਾ, ਦੂਰ ਹੋ ਕੇ ਵੇਖੇ ਚਾਈਂ ਚਾਈਂਆ। ਮੈਂ ਰੋ ਕੇ ਕਿਹਾ ਬੇਸ਼ਕ ਮੈਂ ਵੀ ਬੁਢਾ, ਪਰ ਬਾਪੂ ਬੁਢਿਆ ਤੂੰ ਵੀ ਬੜਾ ਬੇਪਰਵਾਹ, ਜੁਗ ਜੁਗ ਆਪਣਾ ਖੇਲ ਖਿਲਾਈਆ। ਪਰ ਮੈਂ ਸਭ ਕੁਛ ਭੁਲ ਜਾਣਾ, ਇਕ ਭੁਲਣਾ ਨਹੀਂ ਤੇਰਾ ਸੋਹੰ ਨਾਂ, ਜੋ ਪਰਮਾਤਮ ਆਤਮ ਆਪਣਾ ਆਪ ਸਮਝਾਈਆ। ਝਟ ਅਗੋਂ ਹੁਕਮ ਸੁਣਿਆਂ ਵਾਹ, ਵਾਹਵਾ ਵਾਹਵਾ ਗੁਰਮੁਖ ਤੇਰੀ ਵਡ ਵਡਿਆਈਆ। ਮੈਨੂੰ ਪਤਾ ਨਹੀਂ ਲੱਗਾ ਕਿਸ ਵੇਲੇ ਪਕੜ ਲਈ ਮੇਰੀ ਬਾਂਹ, ਬਿਨ ਹੱਥਾਂ ਹੱਥ ਉਠਾਈਆ। ਮੇਰੇ ਅੰਤਰ ਚੜ੍ਹ ਗਿਆ ਚਾਅ, ਚਾਓ ਘਨੇਰੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਸੰਦੇਸ਼ਾ ਗਿਆ ਜਣਾਈਆ। ਮਨੀ ਸਿੰਘ ਸੀਸ ਨਿਵਾਇਆ ਏ। ਦੋਏ ਜੋੜ ਵਾਸਤਾ ਪਾਇਆ ਏ। ਦੀਨ ਦਿਆਲ ਦਇਆ ਕਮਾਇਆ ਏ। ਭੇਵ ਅਭੇਦਾ ਇਕ ਖੁਲਾਇਆ ਏ। ਅਛਲ ਅਛੇਦਾ ਵੇਸ ਵਟਾਇਆ ਏ। ਚਾਰੇ ਵੇਦਾਂ ਪੰਧ ਚੁਕਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਆਪਣੇ ਖੇਲ ਖਿਲਾਇਆ ਏ। ਸਚ ਆਪਣਾ ਖੇਲ ਖਿਲਾਵਾਂਗਾ। ਨਿਰਗੁਣ ਨੂਰ ਜੋਤ ਪ੍ਰਗਟਾਵਾਂਗਾ। ਸ਼ਬਦੀ ਧਾਰ ਡੰਕ ਵਜਾਵਾਂਗਾ। ਵਿਚ ਸੰਸਾਰ ਹੁਕਮ ਵਰਤਾਵਾਂਗਾ। ਸਮੁੰਦ ਸਾਗਰਾਂ ਪੰਧ ਚੁਕਾਵਾਂਗਾ। ਕਾਇਆ ਗਾਗਰਾਂ ਖੋਜ ਖੁਜਾਵਾਂਗਾ। ਜਗਤ ਸੁਦਾਗਰਾਂ ਵਣਜ ਕਰਾਵਾਂਗਾ। ਵਡ ਬਹਾਦਰਾਂ ਨਾਲ ਉਠਾਵਾਂਗਾ। ਸਤਿਗੁਰ ਦਾ ਲੇਖਾ ਬਾਵਨ ਧਾਰ ਪੂਰ ਕਰਾਵਾਂਗਾ। ਤਰੇਤਾ ਲੇਖੇ ਵਿਚ ਰਖਾਵਾਂਗਾ। ਦੁਆਪਰ ਆਪਣੀ ਵੰਡ ਵੰਡਾਵਾਂਗਾ। ਕਲਜੁਗ ਸਵਾਂਗ ਇਕ ਵਰਤਾਵਾਂਗਾ। ਕੂੜ ਕੁੜਿਆਰ ਕਾਂਗ ਚੜ੍ਹਾਵਾਂਗਾ। ਸਵਾਮੀ ਹੋ ਕੇ ਸਵਾਂਗ ਵਖਾਵਾਂਗਾ। ਰੋਜ਼ਾ ਨਿਮਾਜ਼ ਤੱਕ ਤਕਾਵਾਂਗਾ। ਆਪਣਾ ਭੇਵ ਆਗ਼ਾਜ਼ ਖੁਲਾਵਾਂਗਾ। ਸੂਫ਼ੀਆਂ ਸੰਤਾਂ ਫ਼ਕੀਰਾਂ ਬਖ਼ਸ਼ ਕੇ ਨਾਜ਼, ਭਗਤਾਂ ਆਪਣੀ ਗੋਦ ਟਿਕਾਵਾਂਗਾ। ਇਕੋ ਮਾਰ ਕੇ ਸ਼ਬਦ ਦੀ ਆਵਾਜ਼, ਜਗਤ ਜਹਾਨ ਵਿਚੋਂ ਉਠਾਵਾਂਗਾ। ਧਰਮ ਦਾ ਧਰਮ ਬਣਾ ਸਮਾਜ, ਧਰਨੀ ਧਰਤ ਧਵਲ ਧੌਲ ਵਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਗ ਆਪ ਬਣਾਵਾਂਗਾ। ਮਨੀ ਸਿੰਘ ਕਹੇ ਮੈਨੂੰ ਬਣਾ ਲਿਆ ਇਕ ਦਿਨ ਡਰਪੋਕ, ਮੈਂ ਡਰਦਿਆਂ ਡਰਦਿਆਂ ਕਲਮ ਦਿਤੀ ਚਲਾਈਆ। ਫੇਰ ਮੈਨੂੰ ਲਿਖਦਿਆਂ ਲਿਖਦਿਆਂ ਦਿਤਾ ਟੋਕ, ਮੇਰੀ ਕਲਮ ਦਿਤੀ ਅਟਕਾਈਆ। ਫੇਰ ਮੇਰੇ ਅਗੇ ਕਰ ਕੇ ਪ੍ਰਕਾਸ਼ ਜੋਤ, ਮੇਰੇ ਨੈਣ ਬੰਦ ਦਿਤੇ ਵਖਾਈਆ। ਫੇਰ ਸੁਣਾ ਕੇ ਅਗੰਮ ਸਲੋਕ, ਮੇਰੇ ਅੰਦਰ ਕੀਤੀ ਪੜ੍ਹਾਈਆ। ਮਨੀ ਸਿੰਘਾ ਇਹ ਮੇਰਾ ਸਰੀਰ ਹੋ ਜਾਣਾ ਫ਼ੌਤ, ਤਨ ਵਜੂਦ ਰਹਿਣ ਕੋਇ ਨਾ ਪਾਈਆ। ਮੈਨੂੰ ਭਗਤਾਂ ਦੇ ਮਿਲਣ ਦਾ ਸ਼ੌਕ, ਸ਼ੌਕੀਨ ਹੋ ਕੇ ਵੇਖਾਂ ਥਾਉਂ ਥਾਈਂਆ। ਲੱਭਿਆਂ ਹੱਥ ਨਾ ਆਵਾਂ ਕੋਟੀ ਕੋਟ,

ਕੋਟ ਕੋਟਾਂ ਬੈਠਣ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਸੰਤ ਮਨੀ ਸਿੰਘ ਕਹੇ ਮੈਂ ਬੜਾ ਹੁੰਦਾ ਸਾਂ ਲੜਦਾ, ਦਿਵਸ ਰੈਣ ਕਰਾਂ ਲੜਾਈਆ। ਜਿਸ ਵੇਲੇ ਮੇਰੇ ਅੰਦਰ ਸੀ ਵੜਦਾ, ਮੈਂ ਹੱਥ ਮੁਖ ਉਤੇ ਟਿਕਾਈਆ। ਜਾਹ ਮੈਂ ਨਹੀਂ ਤੇਰਾ ਬਰਦਾ, ਕਿਉਂ ਐਵੇਂ ਰਿਹਾ ਸਤਾਈਆ। ਤੂੰ ਕਿਉਂ ਨਹੀਂ ਮੇਰਾ ਘਰ ਛਡਦਾ, ਮੇਰੇ ਨੌ ਦਵਾਰੇ ਰਸਾਂ ਵਾਲੇ ਮੈਥੋਂ ਦਿਤੇ ਤਜਾਈਆ। ਮੈਂ ਇਕ ਦਿਨ ਮੂੰਹ ਕਰ ਕੇ ਚੜ੍ਹਦਾ, ਚਾਰੇ ਉਂਗਲਾਂ ਮੁਖ ਵਿਚ ਪਾਈਆ। ਜ਼ੋਰ ਨਾਲ ਕਿਹਾ ਮੈਂ ਅੱਜ ਤੋਂ ਰਹਿਣਾ ਨਹੀਂ ਤੇਰਾ ਬਰਦਾ, ਜਿਸ ਦੀ ਸੇਵਾ ਕੀਤੀ ਤੇ ਸੇਵਾ ਦਾ ਫਲ ਮੈਨੂੰ ਜੇਲਾਂ ਵਿਚ ਭਵਾਈਆ। ਐਦੂੰ ਚੰਗਾ ਸੀ ਕਿ ਮੈਂ ਅੱਗ ਵਿਚ ਸੜਦਾ, ਜਾਂ ਪਾਣੀ ਵਿਚ ਡੁੱਬ ਕੇ ਆਪਣਾ ਆਪ ਤਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪਣੇ ਹੱਥ ਰਖਾਈਆ। ਮਨੀ ਸਿੰਘ ਕਿਹਾ ਮੈਂ ਸਾਰਾ ਦਿਨ ਰਿਹਾ ਗ਼ੁੱਸੇ, ਮੇਰੀ ਅਗਨੀ ਨਾ ਕੋਇ ਬੁਝਾਈਆ। ਮੈਨੂੰ ਕਰੋਧ ਚੜ੍ਹਿਆ ਜੁੱਸੇ, ਜਿਸਮ ਜ਼ਮੀਰ ਮੇਰਾ ਸੰਗ ਰਖਾਈਆ। ਮੇਰੀ ਕਲਮ ਵੀ ਸੁੱਤੀ ਨਾ ਉਠੇ, ਨਿਸਲ ਹੋ ਕੇ ਆਪਣਾ ਆਪ ਜਣਾਈਆ। ਮੇਰੇ ਵਰਕੇ ਵੀ ਨਾ ਕੋਈ ਉਲਟੇ, ਉਂਗਲਾਂ ਹੱਥ ਨਾ ਕੋਇ ਲਗਾਈਆ। ਉਤੇ ਅੰਕ ਕੋਈ ਨਾ ਘੱਤੇ, ਉਸ ਦਿਨ ਸਤਵੇਂ ਗ੍ਰੰਥ ਦਾ ਚੌਥਾ ਅੰਕ ਸੀ ਹੋਰ ਅੰਕ ਨਾ ਕੋਇ ਬਣਾਈਆ। ਓਸ ਵੇਲੇ ਹਿੱਲੇ ਮੂਲ ਨਾ ਪੱਤੇ, ਹਵਾ ਪਵਣ ਨਾ ਸੇਵ ਕਮਾਈਆ। ਮੈਂ ਭੁਲ ਗਿਆ ਪਿਛਲੇ ਖਾਤੇ, ਖਾਤੇ ਦਿਤੇ ਤਜਾਈਆ। ਜਦ ਵੇਖਾਂ ਮੈਂ ਵੜਿਆ ਜੇਲ ਦੇ ਹਾਤੇ, ਬੰਧਨ ਵਿਚ ਬੰਦ ਦਿਤਾ ਰਖਾਈਆ। ਮੇਰੇ ਕੋਲ ਲੋਹੇ ਦੇ ਬਾਟੇ, ਜਿਨ੍ਹਾਂ ਵਿਚ ਖਾ ਪੀ ਕੇ ਝਟ ਲੰਘਾਈਆ। ਮੈਨੂੰ ਆਪਣੇ ਬਸਤਰ ਦਿਸੇ ਪਾਟੇ, ਸੋਹਣਾ ਰੰਗ ਰੰਗਾਈਆ। ਮੇਰੇ ਅੰਦਰ ਹੋਰ ਗੁੱਸਾ ਆਇਆ ਏਸ ਦੇ ਨਾਲ ਮਿਲ ਕੇ ਜਿਧਰ ਵੇਖਾਂ ਤੇ ਉਧਰ ਘਾਟੇ, ਜਗਤ ਵਾਲਾ ਸੁਖ ਸੰਗ ਨਾ ਕੋਇ ਜਣਾਈਆ। ਐਵੇਂ ਜ਼ਿੰਦਗੀ ਦੇ ਕੱਟੇ ਫ਼ਾਕੇ, ਆਪਣਾ ਵਕਤ ਚੁਕਾਈਆ। ਨਾ ਗੰਗਾ ਦੇ ਤਟਾਂ ਸਰੋਵਰਾਂ ਉਤੇ ਨਹਾਤੇ, ਅੱਠ ਸੱਠ ਮੈਲ ਨਾ ਕੋਇ ਮਿਟਾਈਆ। ਨਾ ਪੂਰਬਲੇ ਗ੍ਰੰਥ ਵਾਚੇ, ਪੜ੍ਹ ਪੜ੍ਹ ਕੇ ਆਪਣੀ ਖ਼ੁਸ਼ੀ ਬਣਾਈਆ। ਨਾਲੇ ਸੇਵਾ ਕਰਾਂ ਨਾਲੇ ਖਾਵਾਂ ਤਮਾਚੇ, ਮੁਖ ਅਗੇ ਡਾਹੀਆ। ਮੇਰੇ ਅੰਦਰ ਵਿਚਾਰ ਆਉਂਦੀ ਹੁਣ ਇਹੋ ਚੰਗੀ ਬਾਤੇ, ਇਕੋ ਗੱਲ ਦਿਆਂ ਸੁਣਾਈਆ। ਤੂੰ ਮੇਰਾ ਨਹੀਂ ਤੇ ਮੈਂ ਤੇਰਾ ਨਹੀਂ ਹੁਣ ਇਕ ਦੂਜੇ ਦੇ ਛਡ ਜਾਈਏ ਸਾਥੇ, ਸਾਥੀਆ ਸਾਥ ਦੀ ਲੋੜ ਨਾ ਕੋਇ ਰਖਾਈਆ। ਮਨੀ ਸਿੰਘ ਕਿਹਾ ਜਦ ਮੈਂ ਧੁਰ ਇਹ ਬਚਨ ਕਢਿਆ ਝਟ ਮੇਰੇ ਪ੍ਰਕਾਸ਼ ਹੋਇਆ ਮਾਥੇ, ਮਸਤਕ ਵਿਚ ਮਸਤੀ ਵਾਲਾ ਨਜ਼ਰੀ ਆਈਆ। ਫੇਰ ਮੈਨੂੰ ਵਖਾਇਆ ਆਹ ਵੇਖ ਮਨੀ ਸਿੰਘਾ ਤੇਰੇ ਪਿਛਲੇ ਕਿੰਨੇ ਜਨਮ ਗਵਾਚੇ, ਬਿਨਾ ਮੇਰੀ ਕਿਰਪਾ ਤੇਰਾ ਜਨਮ ਲੇਖੇ ਕੋਇ ਨਾ ਪਾਈਆ। ਮੈਂ ਲਹਿਣਾ ਦੇਣਾ ਚੁਕਾਵਾਂ ਹੱਥੋ ਹਾਥੇ, ਇਹ ਮੇਰੀ ਬੇਪ੍ਰਵਾਹੀਆ। ਉਠ ਵੇਖ ਅਗਲੀ ਮੇਰੀ ਵਾਟੇ, ਵਟਣਾ ਮਲ ਕੇ ਅਵਤਾਰ ਪੈਗ਼ੰਬਰ ਗੁਰ ਬੈਠੇ ਰਾਹ ਤਕਾਈਆ। ਤੇਰੇ ਬਚਨ ਮੇਰੇ ਹੁਕਮ ਵਿਚ ਸਾਚੇ, ਸਚ ਦਿਆਂ ਸਮਝਾਈਆ। ਸ਼ੰਕਰਾ ਛਡ ਦੇ ਕੈਲਾਸ਼ੇ, ਬ੍ਰਹਮਾ ਬ੍ਰਹਮ ਪੁਰੀ ਦੇ ਤਜਾਈਆ। ਵਿਸ਼ਨੂੰ ਵਿਸ਼ਵ ਦੇ ਤੱਕ ਤਮਾਸ਼ੇ, ਵਿਸ਼ਵ ਧਾਰ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਵੱਡਾ ਵਡ ਵਡਿਆਈਆ। ਮਨੀ ਸਿੰਘ ਕਹੇ ਮੈਨੂੰ ਦਰਸ ਦਿਤਾ ਹਜ਼ੂਰ, ਹਜ਼ੂਰ ਹਜ਼ੂਰ ਦਿਤਾ ਜਣਾਈਆ। ਮੇਰੀ ਜ਼ਬਾਨ ਦਾ ਬਖ਼ਸ਼ ਕੇ ਕਸੂਰ, ਕਸੂਰ

ਕਸੂਰ ਕਸਰ ਇਸ਼ਾਰੀਏ ਨਾਲ ਉਡਾਈਆ। ਨਾਲੇ ਦੱਸਿਆ ਸਤਿਗੁਰ ਦਾ ਹੁਕਮ ਮੰਨਣਾ ਜ਼ਰੂਰ, ਜ਼ਰੂਰਤ ਅਵਰ ਰਹੇ ਨਾ ਰਾਈਆ। ਜੋ ਸਰਬ ਕਲਾ ਭਰਪੂਰ, ਭਰਪੂਰ ਰਿਹਾ ਸਰਬ ਠਾਈਂਆ। ਓਸ ਦਾ ਪੰਧ ਨਾ ਨੇੜੇ ਨਾ ਦੂਰ, ਦੋ ਜਹਾਨਾਂ ਭੱਜੇ ਵਾਹੋ ਦਾਹੀਆ। ਮਨੀ ਸਿੰਘਾ ਤੇਰੇ ਨਾਲੋਂ ਮੇਰੇ ਭਗਤ ਹੋਰ ਵੀ ਹੋਣੇ ਮਜਬੂਰ, ਮੈਂ ਮਜਬੂਰੀ ਸਭ ਦੀ ਦਿਆਂ ਕਟਾਈਆ। ਕਿਉਂ ਬਿਨਾ ਭਗਤਾਂ ਤੋਂ ਪ੍ਰਭੂ ਹੋ ਨਹੀਂ ਸਕਦਾ ਮਸ਼ਹੂਰ, ਮਸ਼ਹੂਰੀ ਭਗਤਾਂ ਨਾਲ ਜਣਾਈਆ। ਉਨ੍ਹਾਂ ਦਾ ਓਸੇ ਵਰਗਾ ਨੂਰ, ਹਰਿਜਨ ਨੂਰ ਨੁਰਾਨੇ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਸੁਣਾਈਆ। ਮਨੀ ਸਿੰਘ ਕਿਹਾ ਮੇਰੇ ਕੋਲ ਇਕੋ ਕਲਮ ਤੇ ਇਕ ਸੀ ਕਾਨੀ, ਕਾਇਨਾਤ ਦਾ ਲੇਖਾ ਰਿਹਾ ਲਿਖਾਈਆ। ਫੇਰ ਮੈਨੂੰ ਵਖਾਈ ਪਹਿਲੀ ਉਡਾਰੀ ਤੇ ਪਹਿਲੀ ਨਿਸ਼ਾਨੀ, ਪਹਿਲਾ ਪੰਧ ਮੁਕਾਈਆ। ਨਾਲੇ ਦੱਸਿਆ ਦੁਨੀਆ ਫ਼ਾਨੀ, ਫ਼ਨਾਹ ਫਿਲਾ ਹੋਏ ਲੋਕਾਈਆ। ਜਿਸ ਨੂੰ ਈਸਾ ਕਹੇ ਮੇਰਾ ਬਾਪ ਅਸਮਾਨੀ, ਇਸਮ ਆਜ਼ਮ ਨੂਰ ਅਲਾਹੀਆ। ਜਿਸ ਨੂੰ ਮੂਸਾ ਕਿਹਾ ਜੋਤ ਮਹਾਨੀ, ਮਹਿੰਮਾ ਅਕਥ ਅਕਥ ਵਡਿਆਈਆ। ਜਿਸ ਨੂੰ ਮੁਹੰਮਦ ਕਿਹਾ ਜਲਵਾਗਰ ਜਲਾਨੀ, ਅਮਾਮ ਅਮਾਮਾ ਇਕ ਅਖਵਾਈਆ। ਸਮੁੰਦ ਸਾਗਰਾਂ ਓਸ ਦੀ ਖੇਲ ਮਹਾਨੀ, ਧਰਨੀ ਧਰਤ ਧਵਲ ਹੋਏ ਸਹਾਈਆ। ਸਦੀ ਚੌਧਵੀਂ ਬਣੇ ਜਾਣ ਜਾਣੀ, ਜਾਨਣਹਾਰ ਵਡ ਵਡਿਆਈਆ। ਇਕ ਇਕੱਲਾ ਨੌਜਵਾਨੀ, ਮਰਦ ਮਰਦਾਨਾ ਨੌਜਵਾਨਾ ਸ਼ਾਹ ਸੁਲਤਾਨਾ ਇਕ ਅਖਵਾਈਆ। ਸੰਤ ਮਨੀ ਸਿੰਘ ਕਹੇ ਮੇਰੀ ਗ਼ੁੱਸੇ ਵਾਲੀ ਕਹਾਣੀ, ਭੁਲ ਕਦੇ ਨਾ ਜਾਈਆ। ਇਹੋ ਗ਼ੁੱਸਾ ਗੁਰਮੁਖਾਂ ਦਾ ਜਿਸਮ ਜ਼ਮੀਰ ਬਦਲ ਦੇਵੇ ਜਿਸਮਾਨੀ, ਪ੍ਰੇਮ ਪਿਆਰ ਮੁਹੱਬਤ ਵਿਚ ਨਾਤਾ ਜੋੜੇ ਸਹਿਜ ਸੁਭਾਈਆ। ਸਮੁੰਦ ਸਾਗਰ ਬੈਠੇ ਰਾਹ ਤਕਾਣੀ, ਬਿਨ ਨੈਣਾਂ ਨੈਣ ਉਠਾਈਆ। ਜਿਸ ਵੇਲੇ ਪਿਛੇ ਮੁੜਨਾ ਸ਼ਰਅ ਦੀ ਸ਼ਰੀਅਤ ਤਕਣੀ ਕੁਰਾਨੀ, ਕੁਰਹ ਕਾਇਨਾਤ ਵੇਖ ਵਖਾਈਆ। ਨੌ ਮਿੰਟ ਤੋਂ ਬਾਦ ਸੰਤ ਮਨੀ ਸਿੰਘ ਦੀ ਕਰਨੀ ਯਾਦ ਪੰਜ ਵੇਰ ਖ਼ੁਸ਼ੀ ਨਾਲ ਕਹਿਣਾ ਸ੍ਰਿਸ਼ਟੀ ਦੀ ਸਭ ਵਸਤੂ ਬੇਗਾਨੀ, ਬਿਨਾ ਸਤਿਗੁਰ ਸ਼ਬਦ ਤੋਂ ਸੰਗ ਨਾ ਕੋਇ ਰਖਾਈਆ। ਗੁਰਮੁਖਾਂ ਕਹਿਣਾ ਸਾਡੀ ਮੰਜ਼ਲ ਇਕ ਰੁਹਾਨੀ, ਰੂਹ ਦੇ ਮਾਲਕ ਤੇਰੀ ਸਰਨਾਈਆ। ਇਹ ਸਚ ਦੀ ਸਚ ਸਚ ਰਹੇ ਨਿਸ਼ਾਨੀ, ਹਿਰਦੇ ਅੰਦਰ ਇਕ ਵਾਰ ਇਕੋ ਲੈਣਾ ਟਿਕਾਈਆ। ਇਸ ਤੋਂ ਅਗੇ ਇਹ ਲੇਖ ਫੇਰ ਲਿਖਿਆ ਸੀ ਮਨੀ ਸਿੰਘ ਦੀ ਕਾਨੀ, ਜੋ ਦੋਹਾਂ ਹੱਥਾਂ ਨਾਲ ਫੜ ਕੇ ਚਲਾਈਆ। ਪ੍ਰਭ ਜੇ ਤੂੰ ਜਵਾਨ ਤੇਰਿਆਂ ਭਗਤਾਂ ਦੀ ਸਦਾ ਤੇਰੇ ਨਾਲ ਜਵਾਨੀ, ਬੁਢਾਪੇ ਵਿਚ ਬੁਢਾਪਾ ਕਦੇ ਨਾ ਆਈਆ। ਤੂੰ ਮਾਲਕ ਮਿਹਰਵਾਨੀ, ਮਿਹਰਵਾਨ ਤੇਰੀ ਸਰਨਾਈਆ। ਤਿੰਨ ਵੇਰਾਂ ਲਿਖਿਆ ਜੇ ਗੁਰਸਿਖਾਂ ਵਿਚ ਆ ਜਾਵੇ ਖ਼ਾਮੀ, ਉਨ੍ਹਾਂ ਦੀ ਪੂਰੀ ਆਪੇ ਦੇਣੀ ਕਰਾਈਆ। ਕਿਉਂ ਤੇਰੇ ਭਗਤ ਸਦਾ ਸਚਖੰਡ ਦੇ ਇਨਾਮੀ, ਬਿਨਾ ਸਚਖੰਡ ਤੋਂ ਦੂਜਾ ਘਰ ਨਾ ਕਦੇ ਵਖਾਈਆ। ਇਹ ਮਾਤਲੋਕ ਜਗਤ ਜੂਹ ਬੇਗਾਨੀ, ਤੇਰਿਆਂ ਗੁਰਮੁਖਾਂ ਤੇਰਾ ਦਵਾਰਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲੈਣਾ ਮਿਲਾਈਆ। ਸੰਤ ਮਨੀ ਸਿੰਘ ਕਹੇ ਉਸ ਵੇਲੇ ਤੇਰਾ ਹੁਕਮ ਇਕ ਅਬਿਨਾਸ਼, ਤੂੰ ਪੂਰਾ ਦੇਣਾ ਕਰਾਈਆ। ਗੁਰਮੁਖਾਂ ਦਾ ਇਕੋ ਚਿੱਟਾ ਹੋਵੇਗਾ ਲਬਾਸ, ਇਕੋ ਬਸਤਰ ਸਤਿਗੁਰ ਸ਼ਬਦ ਸ਼ਬਦ ਗੋਬਿੰਦ ਧਾਰ ਪੂਰਨ ਪੂਰਨ ਦੇਣਾ ਪਹਿਨਾਈਆ। ਪੰਜ ਸਕਿੰਟ ਆਪਣੇ ਅੰਦਰ ਇਕ ਰਖ ਵਿਸ਼ਵਾਸ, ਜਗਤ ਵਿਸ਼ਿਆਂ ਤੋਂ ਮਨ ਲੈਣਾ ਬਚਾਈਆ। ਏਸੇ ਵਿਚ ਮਾਨਸ ਜਨਮ ਹੋਵੇ ਰਾਸ, ਰਸਤਾ

ਮਿਲੇ ਧੁਰਦਰਗਾਹੀਆ। ਫੇਰ ਸਮੁੰਦ ਸਾਗਰ ਚਲ ਕੇ ਆਵੇ ਚਰਨਾਂ ਪਾਸ, ਨਿਵ ਨਿਵ ਲਾਗੇ ਪਾਈਂਆ। ਪ੍ਰਭੂ ਭਗਤਾਂ ਦੀ ਜਿਤਨੀ ਵਸਤੂ ਇਹ ਓਨੀ ਖ਼ਾਸ, ਖ਼ਾਲਸ ਤੇਰੇ ਰੰਗ ਰੰਗਾਈਆ। ਮੈਨੂੰ ਕੋਈ ਸੰਸਾਰ ਵਾਲੀ ਨਹੀਂ ਖ਼ਾਹਿਸ਼, ਖ਼ਾਹਿਸ਼ ਤੇਰੀ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਮਨੀ ਸਿੰਘ ਕਿਹਾ ਮੈਂ ਇਕ ਹੋਰ ਲੇਖਾ ਲਿਖਿਆ, ਸੱਸਾ ਨੌ ਵਾਰ ਪਾਈਆ। ਨੌ ਵਾਰ ਰੋਇਆ ਤੇ ਨੌ ਵਾਰ ਹੱਸਿਆ, ਤੇ ਨੌ ਵਾਰ ਕਲਮ ਦਿਤੀ ਸੁਟਾਈਆ। ਇਹ ਕੀ ਪਾਇਆ ਰੱਟਿਆ, ਅੱਠੇ ਪਹਿਰ ਵਾਹੋ ਦਾਹੀਆ। ਝਟ ਇਸ਼ਾਰਾ ਦਿਤਾ ਤੇ ਮੇਰਾ ਸਾਹਿਬ ਆਇਆ ਨੱਠਿਆ, ਮੈਨੂੰ ਲਿਆ ਹਿਲਾਈਆ। ਹੱਸ ਕੇ ਕਿਹਾ ਉਠ ਜਵਾਨਾ ਪੱਠਿਆ, ਆਪਣੀ ਲੈ ਅੰਗੜਾਈਆ। ਓਹ ਤੱਕ ਲੈ ਸਭ ਦਾ ਵੇਲਾ ਜਾਂਦਾ ਟੱਪਿਆ, ਟਾਪੂਆਂ ਤੋਂ ਪਰੇ ਕੀ ਆਪਣਾ ਹੁਕਮ ਵਰਤਾਈਆ। ਜਿਸ ਦੀ ਅਗੰਮੀ ਲੱਗੇ ਸੱਟਿਆ, ਚੋਟ ਨਗਾਰੇ ਸ਼ਬਦ ਜਣਾਈਆ। ਜਿਸ ਦੇ ਉਪਰ ਸਾਇਆ ਨਹੀਂ ਕਿਸੇ ਛੱਡਿਆ, ਓਢਣ ਸੀਸ ਨਾ ਕੋਇ ਟਿਕਾਈਆ। ਓਹ ਸਵਾਮੀ ਕਮਲਾਪਤਿਆ, ਪਤਿਪਰਮੇਸ਼ਵਰ ਇਕ ਅਖਵਾਈਆ। ਜਿਸ ਦੇ ਵਿਚ ਹਕ ਹੋਵੇ ਸਮਰਥਿਆ, ਹਕੀਕਤ ਖੋਜ ਖੁਜਾਈਆ। ਸਮੁੰਦ ਸਾਗਰ ਆਵੇ ਨੱਸਿਆ, ਚਰਨ ਕਵਲ ਸਰਨਾਈਆ। ਫੇਰ ਖ਼ੁਸ਼ੀ ਵਿਚ ਗਾਵੇ ਜਸਿਆ, ਤੇਰੀ ਬੇਪ੍ਰਵਾਹੀਆ। ਕਲਜੁਗ ਵੇਖ ਰੈਣ ਅੰਧੇਰੀ ਮੱਸਿਆ, ਚਾਰੋਂ ਕੁੰਟ ਅੰਧੇਰਾ ਛਾਈਆ। ਤੁਧ ਬਿਨ ਭਗਤਾਂ ਪਰਦਾ ਜਾਏ ਨਾ ਢਕਿਆ, ਸਿਰ ਹੱਥ ਨਾ ਕੋਇ ਰਖਾਈਆ। ਤੇਰਾ ਬੇੜਾ ਚਲੇ ਬਿਨ ਵੰਝ ਮੁਹਾਣੇ ਚਪਿਆ, ਨਈਆ ਦੋ ਜਹਾਨਾਂ ਪਾਰ ਕਰਾਈਆ। ਤੇਰਾ ਲੇਖਾ ਰਹੇ ਨਾ ਛਪਿਆ, ਛਪਰ ਛੰਨ ਹੋਵੇ ਰੁਸ਼ਨਾਈਆ। ਓਹ ਆਹ ਤੱਕ ਲੈ ਪਪਿਆ, ਪੂਰਨ ਪਾਰਬ੍ਰਹਮ ਪਰਮੇਸ਼ਵਰ ਸੋਭਾ ਪਾਈਆ। ਜਿਸ ਦਾ ਇਕ ਦਵਾਰ ਇਕੋ ਹੱਟਿਆ, ਇਕੋ ਵਸਤ ਦਏ ਵਰਤਾਈਆ। ਫੇਰ ਮਨੀ ਸਿੰਘ ਕਹੇ ਮੈਂ ਵਾਸਤਾ ਚਰਨਾਂ ਵਿਚ ਘੱਤਿਆ, ਨਿਵ ਨਿਵ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਮੁੰਦ ਕਹੇ ਗੁਰਮੁਖੋ ਮੇਰੇ ਸਾਹਿਬ ਦਾ ਵੇਖਿਓ ਅਸੂਲ, ਅਸਲ ਦਿਆਂ ਜਣਾਈਆ। ਮੈਂ ਤੁਹਾਡੇ ਕੋਲ ਆ ਕੇ ਤੁਹਾਡੀ ਭੇਟਾ ਕਰਾਂਗਾ ਕਬੂਲ, ਪ੍ਰਭੂ ਦੇ ਚਰਨ ਛੋਹ ਕੇ ਤੁਹਾਡੇ ਪ੍ਰੇਮ ਵਿਚ ਸਮਾਈਆ। ਤੁਹਾਡਾ ਇਹ ਜੁਗ ਚੌਕੜੀ ਦਾ ਬਣਿਆ ਰਹੇਗਾ ਅਸੂਲ, ਅਸਲ ਅਸਲ ਵਿਚੋਂ ਪ੍ਰਗਟਾਈਆ। ਜਨ ਭਗਤ ਇਕੋ ਲਾਉਂਦੇ ਸੀ ਪ੍ਰਭੂ ਚਰਨਾਂ ਦੀ ਧੂਲ, ਧੂੜੀ ਖ਼ਾਕ ਰਮਾਈਆ। ਜਿਨ੍ਹਾਂ ਦਾ ਮਾਲਕ ਕੰਤ ਕੰਤੂਹਲ, ਹਰਿ ਕਰਤਾ ਧੁਰਦਰਗਾਹੀਆ। ਜਿਸ ਦੇ ਪਿਆਰ ਵਿਚ ਮਸਤ ਰਹਿਣਾ ਮਸ਼ਗੂਲ, ਮਨੀ ਸਿੰਘ ਮੰਨ ਕੇ ਸੀਸ ਝੁਕਾਈਆ। ਯਾਦ ਰਖਣਾ ਹਰ ਇਕ ਗੁਰਸਿਖ ਦੇ ਕੋਲ ਇਕ ਇਕ ਹੋਵੇਗਾ ਫੂਲ, ਜੋ ਨੌ ਮਿੰਟ ਤੋਂ ਬਾਦ ਸਮੁੰਦ ਦੀ ਭੇਟਾ ਦੇਣਾ ਕਰਾਈਆ। ਓਹ ਤੁਹਾਡਾ ਸਾਚਾ ਲਹਿਣਾ ਦੇਣਾ ਏਸੇ ਵਿਚ ਕਰ ਲਵੇਗਾ ਵਸੂਲ, ਜੋ ਨਾਨਕ ਸਤਿਗੁਰ ਇਸ਼ਾਰੇ ਨਾਲ ਗਿਆ ਸਮਝਾਈਆ। ਕਿਸੇ ਸਮਝ ਨਾ ਲੈਣਾ ਪ੍ਰਭੂ ਨੂੰ ਜ਼ਾਤੀ ਸ਼ਡੂਲ, ਨੂਰ ਨੁਰਾਨਾ ਇਕੋ ਨੂਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਮੇਲ ਮਿਲਾਈਆ। ਸਮੁੰਦ ਕਹੇ ਜਨ ਭਗਤੋ ਮੇਰੇ ਵਿਚ ਚੜ੍ਹਨ ਲੱਗਿਆਂ ਜ਼ਰੂਰ ਆਪਣੀ ਨਿਗਾਹ ਦੀ ਮਾਰਨੀ ਝਾਕੀ, ਖ਼ੁਸ਼ੀਆਂ ਨਾਲ ਮੇਰੀ ਤਹਿ ਨੂੰ ਵੇਖ ਵਖਾਈਆ। ਉਥੇ ਮਛ ਕਛ ਦੀ ਬਾਕੀ, ਮਿੰਦਰਾ ਦਏ ਗਵਾਹੀਆ। ਜਿਥੇ ਚੌਦਾਂ ਰਤਨ ਦੀ ਸਾਕੀ, ਚੌਦਾਂ

ਤਬਕ ਵੰਡ ਵੰਡਾਈਆ। ਇਹ ਲੇਖਾ ਸਾਚਾ ਲੇਖ ਤੇ ਲਹਿਣਾ ਕਮਲਾਪਾਤੀ, ਪਤਿਪਰਮੇਸ਼ਵਰ ਰਿਹਾ ਬਣਾਈਆ। ਤੁਹਾਡੀ ਓਹ ਜ਼ਿੰਦਗੀ ਤੇ ਓਹ ਹਯਾਤੀ, ਜਿਸ ਹਯਾਤੀ ਵਾਸਤੇ ਪ੍ਰਭਾਤੀ ਉਠ ਕੇ ਮਨੀ ਸਿੰਘ ਕਲਮ ਗਿਆ ਚਲਾਈਆ। ਆਪਣੀ ਕਾਨੀ ਨੂੰ ਸਮਝ ਕੇ ਕਾਇਨਾਤ ਦਾ ਸਾਥੀ, ਸਗਲਾ ਸੰਗ ਬਣਾਈਆ। ਜੁਗ ਚੌਕੜੀ ਤੁਹਾਡਾ ਨਾਮ ਸੰਦੇਸੇ ਦੇਣਗੇ ਧਰਮ ਧਾਰ ਦੇ ਕਾਗ਼ਜ਼ਾਤੀ, ਸਤਿਗੁਰ ਲੇਖ ਨਾ ਕੋਇ ਮਿਟਾਈਆ। ਸਤਿਗੁਰ ਦਾ ਪਿਆਰ ਕਦੇ ਵੰਡਿਆ ਗਿਆ ਨਹੀਂ ਦਿਵਸ ਰਾਤੀ, ਅੱਠੇ ਪਹਿਰ ਇਕੋ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲੈਣਾ ਮਿਲਾਈਆ। ਜਨ ਭਗਤੋ ਸਮੁੰਦ ਕਹੇ ਮੇਰੇ ਕੰਢੇ ਤੋਂ ਆਪਣੀ ਖ਼ੁਸ਼ੀ ਦੀ ਕੋਈ ਲੈ ਕੇ ਜਾਇਓ ਨਿਸ਼ਾਨੀ, ਓਹ ਨਿਸ਼ਾਨੀ ਆਪਣੀ ਆਪ ਛੁਪਾਈਆ। ਉਹਨੂੰ ਸਮਝਣਾ ਨਹੀਂ ਨਵੀਂ ਕਿ ਪੁਰਾਣੀ, ਘੋਗੇ ਕੌਡੀਆਂ ਮੇਰੀ ਵੰਡ ਵੰਡਾਈਆ। ਮੈਂ ਫੇਰ ਦੱਸਾਂਗਾ ਕੀ ਕਥਾ ਕਹਾਣੀ ਪੁਰਾਣੀ, ਜਿਸ ਦੀ ਪੁਰਾਣ ਅਠਾਰਾਂ ਦੇਣ ਗਵਾਹੀਆ। ਜਿਨ੍ਹਾਂ ਵਾਸਤੇ ਵੇਦ ਵਿਆਸ ਫੜੀ ਸੀ ਕਾਨੀ, ਕਾਨੀਆਂ ਫੜਨ ਵਾਲਿਓ ਨਿਸ਼ਾਨਾ ਤੁਹਾਡੇ ਉਤੇ ਲਗਾਈਆ। ਕਿਉਂ ਗੁਰੂ ਅਵਤਾਰ ਪੈਗ਼ੰਬਰ ਜਿਸਮ ਧਰਦੇ ਰਹੇ ਜਿਸਮਾਨੀ, ਸ਼ਰੀਰ ਹੋ ਕੇ ਆਪਣੇ ਹੱਥਾਂ ਸੇਵ ਕਮਾਈਆ। ਤੁਹਾਡਾ ਲੇਖਾ ਨਾਲ ਜੋਤ ਨੁਰਾਨੀ, ਜੋ ਨੂਰ ਨੁਰਾਨਾ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਸਮੁੰਦ ਕਹੇ ਜਨ ਭਗਤੋ ਤੁਹਾਡੀ ਨਿਗਾਹ ਵਿਚ ਹੋਵੇ ਮੇਰੀ ਹਮਦਰਦੀ, ਦਰਦੀ ਹੋ ਕੇ ਦਰਦ ਵੰਡਾਈਆ। ਮੈਨੂੰ ਸੁਖ ਕਦੇ ਨਾ ਮਿਲਿਆ ਵਿਚ ਗਰਮੀ ਸਰਦੀ, ਸਰਦ ਗਰਮ ਆਪਣਾ ਆਪ ਆਪਣੇ ਵਿਚ ਰਖਾਈਆ। ਮੇਰੇ ਉਤੇ ਕੋਈ ਮੇਰੀ ਮਾਤਾ ਲੇਫ ਨਹੀਂ ਧਰਦੀ, ਠੰਡਾ ਜਲ ਨਾ ਕੋਈ ਪਿਆਈਆ। ਨਾ ਮੈਨੂੰ ਸਾਰ ਆਪਣੇ ਘਰ ਦੀ, ਕਿਸ ਘਰ ਵਿਚ ਆਪਣਾ ਝਟ ਲੰਘਾਈਆ। ਮੇਰੀ ਆਸ਼ਾ ਓਸੇ ਪ੍ਰਭੂ ਦਾ ਭਾਣਾ ਜਰਦੀ, ਜੋ ਹੁਕਮੇ ਵਿਚ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਚੁਕਾਈਆ। ਸਮੁੰਦ ਕਹੇ ਜਨ ਭਗਤੋ ਤੁਸੀਂ ਮੇਰੇ ਭਰਾ ਤੇ ਮੇਰੇ ਵੀਰ, ਭੈਣਾਂ ਭਈਏ ਨਜ਼ਰੀ ਆਈਆ। ਪਰ ਤੁਹਾਨੂੰ ਪਤਾ ਮੇਰਾ ਅਜੇ ਲੇਖਾ ਮੇਰੇ ਵਿਚ ਨਾ ਅਜੇ ਕਮਾਨ ਸੁੱਟੀ ਤੇ ਨਾ ਸੁੱਟਿਆ ਤੀਰ, ਸੀਤਾ ਰੋਵੇ ਮਾਰੇ ਧਾਹੀਆ। ਇਹ ਇਸ਼ਾਰਾ ਦੇ ਕੇ ਗਿਆ ਸੀ ਭਗਤ ਕਬੀਰ, ਕਬੀਰ ਜੁਲਾਹਾ ਪਾਟੇ ਜੁੱਲੇ ਵਿਚ ਆਪਣਾ ਆਸਣ ਲਾਈਆ। ਜਿਸ ਵੇਲੇ ਮੇਰੇ ਮਹਿਬੂਬ ਨੇ ਨਈਂ ਕੀਤੀ ਤਅਮੀਰ, ਤਰਤੀਬ ਆਪਣੇ ਹੱਥ ਰਖਾਈਆ। ਤੇ ਮਨੀ ਸਿੰਘ ਨੇ ਲੇਖਾ ਲਿਖ ਦਿਤਾ ਉਸ ਨੇ ਛਡ ਜਾਣਾ ਸਰੀਰ, ਜੋਤੀ ਜਾਤਾ ਹੋ ਕੇ ਆਪਣਾ ਰੂਪ ਬਦਲਾਈਆ। ਸੰਬਲ ਬੈਠਣਾ ਜਿਸ ਦੀ ਮੰਜ਼ਲ ਉਸ ਦੀ ਅਖ਼ੀਰ, ਪੂਰਨ ਵਿਚ ਪੂਰਨ ਰੂਪ ਸਮਾਈਆ। ਜਿਸ ਨੇ ਦੀਨ ਦੁਨੀ ਬਦਲ ਦੇਣੀ ਤਕਦੀਰ, ਮੁਕੱਦਰ ਸਭ ਦਾ ਖੋਜ ਖੁਜਾਈਆ। ਜਿਸ ਦੀ ਦੋ ਜਹਾਨ ਜਗਤ ਮਿਲਖ ਜਗੀਰ, ਜਗਤ ਦਾ ਮਾਲਕ ਨਜ਼ਰੀ ਆਈਆ। ਉਸ ਦਾ ਲੇਖਾ ਬੇਨਜ਼ੀਰ, ਨਜ਼ੀਰ ਜ਼ਹਿਰ ਦੇ ਬੂਟੇ ਵਾਲਾ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਮਾਲਕ ਵਡ ਵਡਿਆਈਆ। ਝਟ ਸਦੀ ਚੌਧਵੀਂ ਕਹੇ ਮੈਂ ਆ ਗਈ ਥੱਕੀ ਮਾਂਦੀ, ਥਕਾਵਟ ਵਿਚ ਹਾਏ ਉਫ਼ ਕਰ ਸੁਣਾਈਆ। ਨਾ ਮੇਰੀ ਗੁੱਤ ਰਹੀ ਨਾ ਪਰਾਂਦੀ, ਪੱਟੀਆਂ ਸੀਸ ਨਾ ਕੋਇ ਗੁੰਦਾਈਆ। ਨਾ ਕੋਈ ਰੁਪਾ ਰਿਹਾ ਨਾ ਚਾਂਦੀ, ਹੀਰੇ ਜਵਾਹਰ ਵੰਡ ਨਾ ਕੋਇ ਵੰਡਾਈਆ। ਨਾ ਵਡਿਆਈ

ਦਿਸੀ ਕਿਸੇ ਥਾਂ ਦੀ, ਹੁਜਰਾ ਹਕ ਨਾ ਕੋਇ ਸੁਹਾਈਆ। ਆਸ਼ਾ ਰੋਵੇ ਬਾਬਾ ਆਦਮ ਤੇ ਮਾਈ ਹੱਵਾ ਦੀ, ਹਵਸ ਹਵਸ ਨਾ ਕੋਇ ਬੁਝਾਈਆ। ਮੈਨੂੰ ਕਸਮ ਉਸੇ ਅਲਾਹ ਦੀ, ਜਿਸ ਨੂੰ ਰਸੂਲ ਅਲਾਹ ਕਹਿ ਕੇ ਸੀਸ ਨਿਵਾਈਆ। ਮੈਨੂੰ ਉਡੀਕ ਇਕ ਮਲਾਹ ਦੀ, ਜੋ ਖੇਵਟ ਖੇਟਾ ਧੁਰਦਰਗਾਹੀਆ। ਸਿਰਫ ਲੋੜ ਜਨ ਭਗਤੋ ਤੁਹਾਡੀ ਸ਼ਹਾਦਤ ਤੇ ਤੁਹਾਡੇ ਗਵਾਹ ਦੀ, ਮੁਦੱਈ ਮੁੱਦਾਲਹਿ ਆਪਣਾ ਖੇਲ ਖਿਲਾਈਆ। ਮੈਂ ਖੇਲ ਵੇਖੀ ਬੇਪਰਵਾਹ ਦੀ, ਜੋ ਬੇਪਰਵਾਹੀ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਦੀ ਚੌਧਵੀਂ ਕਹੇ ਮੈਂ ਖ਼ੁਸ਼ੀਆਂ ਵਿਚ ਵੰਡਾਂਗੀ ਨਿਆਜ਼, ਖ਼ੁਸ਼ੀਆਂ ਵਿਚ ਵਰਤਾਈਆ। ਭਗਤਾਂ ਨੂੰ ਦੇਵਾਂਗੀ ਏਜ਼ਾਜ਼, ਜੋ ਅਜ਼ੀਜ਼ ਧੁਰ ਦੇ ਨਜ਼ਰੀ ਆਈਆ। ਫੇਰ ਗੁਜ਼ਾਰਾਂਗੀ ਨਿਮਾਜ਼, ਬਿਨਾ ਵਜੂਦ ਤੋਂ ਸੀਸ ਨਿਵਾਈਆ। ਫੇਰ ਵੇਖਾਂਗੀ ਕੀ ਉਸ ਦਾ ਰਾਜ, ਕੀ ਆਪਣਾ ਹੁਕਮ ਜਣਾਈਆ। ਜਨ ਭਗਤੋ ਮੈਂ ਤੁਹਾਡੇ ਨਾਲ ਲੰਗੜੀ ਹੋਈ ਅਪਹਾਜ, ਇਕ ਟੰਗ ਖਲੋਤੀ ਬਗ਼ਦਾਦ ਮੇਰੀ ਦਏ ਗਵਾਹੀਆ। ਪਰ ਯਾਦ ਰਖਿਓ ਜਿਸ ਵੇਲੇ ਉਤੇ ਚੜ੍ਹਨ ਲੱਗੇ ਜਹਾਜ਼, ਇੱਕੀ ਵਾਰ ਮੇਰੇ ਸਾਹਿਬ ਦਾ ਨਾਮ ਲੈਣਾ ਧਿਆਈਆ। ਚੌਦਾਂ ਵਾਰ ਮੈਂ ਵੀ ਸੁਣਾਂਗੀ ਨਾਦ, ਚੌਦਾਂ ਤਬਕਾਂ ਫੇਰ ਦਿਆਂ ਸੁਣਾਈਆ। ਸਾਰੇ ਖੋਲੋ ਜਾਗ, ਅਵਤਾਰ ਪੈਗ਼ੰਬਰ ਸੋਇਆ ਰਹਿਣ ਕੋਇ ਨਾ ਪਾਈਆ। ਮੇਰਾ ਖ਼ੁਸ਼ੀ ਬੜਾ ਹੋਇਆ ਮਿਜ਼ਾਜ, ਖ਼ੁਸ਼ੀਆਂ ਵਿਚ ਖ਼ੁਸ਼ਹਾਲੀ ਨਜ਼ਰੀ ਆਈਆ। ਹਰਿ ਭਗਤ ਦਵਾਰੇ ਤੁਹਾਡੇ ਨਾਲ ਪੁਜਾਂਗੀ ਤੇ ਦਸਾਂਗੀ ਕਿ ਸੱਚਾ ਕੀ ਸਮਾਜ, ਜਿਸ ਵਿਚ ਚਾਰ ਜੁਗ ਦੇ ਦੀਨ ਮਜ਼੍ਹਬ ਜਾਣ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦਾ ਮਾਲਕ ਇਕੋ ਵਾਹਿਦ, ਵਾਹਵਾ ਜਿਸ ਦੀ ਆਦਿ ਅੰਤ ਵੱਜਦੀ ਵਧਾਈਆ।