ਪੁਸਤਕਾਲਾਭਾਗ ੨੩

ਪਹਿਲੀ ਮਘਰ ਸ਼ਹਿਨਸ਼ਾਹੀ ਸੰਮਤ ਅੱਠ ਹਰਿ ਭਗਤ ਦਵਾਰ ਜੇਠੂਵਾਲ ਰਾਤ ਨੂੰ

ਸੰਤ ਮਨੀ ਸਿੰਘ ਕਹੇ ਮੈਂ ਸਾਰੀ ਸੰਗਤ ਤੱਕੀ, ਤੱਕਿਆ ਤੇਰਾ ਨੂਰ ਬੇਪ੍ਰਵਾਹੀਆ। ਤੇਰੇ ਸ਼ਬਦ ਨਾਲ ਮੇਰਾ ਹਿੱਸਾ ਪੱਤੀ, ਪਤਤ ਪਾਵਨ ਦਿਆਂ ਜਣਾਈਆ। ਮੇਰੀ ਲਿਖਤ ਮਿਟੇ ਨਾ ਰਤੀ, ਧੁਰ ਦੇ ਰੰਗਣਾ ਰੰਗ ਰੰਗਾਈਆ। ਤੇਰੇ ਚਰਨਾਂ ਦੋ ਜਹਾਨਾਂ ਆਸ਼ਾ ਹੋਵੇ ਸਤੀ, ਸਤਿ ਸਤਿਵਾਦੀ ਤੇਰੀ ਵਡ ਵਡਿਆਈਆ। ਕਿਸੇ ਦੀ ਚਲੇ ਨਾ ਕੋਇ ਚਤੁਰਾਈ ਬੁਧ ਮਤੀ, ਮਨੂਆ ਮਨਸਾ ਨਾ ਰਖਾਈਆ। ਮੈਂ ਸਭ ਕੁਛ ਵੇਖਿਆ ਤੇਰੇ ਨੇਤਰ ਤੇਰੇ ਅੱਖੀਂ, ਆਪਣੀਆਂ ਅੱਖੀਆਂ ਤੇਰੇ ਵਿਚ ਮਿਲਾਈਆ। ਮੇਰੇ ਪੁਰਖ ਅਕਾਲੇ ਦੀਨ ਦਿਆਲੇ ਇਕ ਬਚਨ ਅਗੰਮਾ ਦੱਸੀਂ, ਬਿਨਾ ਦਸਤ ਹਸਤ ਉਠਾਈਆ। ਸਚ ਦੀ ਵਸਤ ਦੱਸ ਕਿਥੇ ਸਾਂਭ ਕੇ ਰਖੀ, ਕਿਉਂ ਨਿਰਗੁਣ ਹੋ ਕੇ ਬੈਠਾ ਛੁਪਾਈਆ। ਮੇਰਿਆ ਮਹਿਬੂਬਾ ਤੇਰੇ ਪਿਆਰ ਵਿਚ ਬੁੱਢੇ ਨੇ ਪੀਠੀ ਚੱਕੀ, ਚਾਕਰਾਂ ਦਿਆਂ ਚਾਕਰਾ ਤੇਰੀ ਸੇਵ ਕਮਾਈਆ। ਤੂੰ ਮੇਰਾ ਜੀਵਣ ਪਾ ਕੇ ਧਰਮ ਨਟੀ, ਨਟੂਆ ਆਪਣਾ ਸ੍ਵਾਂਗ ਗਿਆ ਬਦਲਾਈਆ। ਪਰ ਮੈਨੂੰ ਇਕੋ ਤੇਰੀ ਯਾਦ ਰਹਿ ਗਈ ਪੱਟੀ, ਜੇ ਤੂੰ ਮੇਰਾ ਮੈਂ ਤੇਰਾ ਬਿਨਾ ਹਰਫ਼ਾਂ ਤੋਂ ਹਰਫ਼ ਦਿਤਾ ਸਮਝਾਈਆ। ਮੈਂ ਬੁੱਢਾ ਅਨਪੜ੍ਹ ਖ਼ੁਸ਼ੀਆਂ ਵਿਚ ਖ਼ੁਸ਼ਹਾਲ ਹੋਇਆ ਲਖੀ, ਤੇਰਾ ਖੇਲ ਵੇਖ ਵਖਾਈਆ। ਓਹ ਖ਼ਬਰ ਦੱਸਦੇ ਜਿਹੜੀ ਮੇਰੇ ਕੋਲੋਂ ਤੇਰੇ ਕੋਲ ਬਚੀ, ਬੱਚਿਆਂ

ਦੀ ਝੋਲੀ ਦੇ ਪਾਈਆ। ਮੈਂ ਫਿਰਦਾ ਖ਼ਾਲੀ ਹੱਥੀਂ, ਹਥੇਲੀ ਹਥੇਲੀ ਨਾਲ ਖੜਕਾਈਆ। ਪਰ ਮੇਰੀ ਆਸ਼ਾ ਅਜੇ ਨਹੀਂ ਢੱਠੀ, ਬਲਧਾਰੀ ਆਪਣਾ ਬਲ ਦੇਣਾ ਪ੍ਰਗਟਾਈਆ। ਮੇਰੇ ਪਿਆਰ ਦੀ ਲਾਜ ਰਖੀਂ, ਰਖਕ ਹੋ ਕੇ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਵਡਿਆਈਆ। ਸੰਤ ਮਨੀ ਸਿੰਘ ਕਹੇ ਮੈਂ ਤੱਕਾਂ ਤੇਰੇ ਪਿਆਰੇ, ਪਿਆਰਿਆਂ ਪਿਆਰ ਨਾਲ ਵੇਖ ਵਖਾਈਆ। ਜਿਨ੍ਹਾਂ ਨੂੰ ਸਤਿਗੁਰ ਸ਼ਬਦ ਕਹੇ ਦੁਲਾਰੇ, ਦੂਲ੍ਹੇ ਤੇਰੇ ਸੋਭਾ ਪਾਈਆ। ਧੰਨਭਾਗ ਤੂੰ ਮੇਰੇ ਮੰਨੇ ਹਾੜੇ, ਹੌਕੇ ਆਪਣੇ ਵਿਚ ਟਿਕਾਈਆ। ਬੇਸ਼ਕ ਤੂੰ ਜੁਗ ਚੌਕੜੀ ਕੋਟ ਉਜਾੜੇ, ਉਜੜਿਆਂ ਲਏ ਵਸਾਈਆ। ਮੇਰੀ ਆਸ਼ਾ ਪੂਰੀ ਕਰਨੀ ਚਰਨ ਛੁਹਾਏ ਦਾਹੜੇ, ਸ਼ਰਨ ਇਕ ਬਣਾਈਆ। ਮੈਂ ਤੱਕਣੇ ਤੇਰੇ ਮਿਤਰ ਪਿਆਰੇ, ਮੁਰੀਦ ਮੁਰਸ਼ਦ ਭੇਵ ਰਹੇ ਨਾ ਰਾਈਆ। ਨਈਆ ਵੇਖਣੀ ਇਕੋ ਘਾਟ ਕਿਨਾਰੇ, ਜਗਤ ਤੱਟਾਂ ਡੇਰਾ ਢਾਹੀਆ। ਜਿਹੜੇ ਚੁੱਪ ਚੁਪੀਤਾ ਮੈਨੂੰ ਦੇਂਦਾ ਰਿਹੋਂ ਇਸ਼ਾਰੇ, ਬਿਨਾ ਸੈਨਤ ਸੈਨਤ ਲਗਾਈਆ। ਪਰ ਮੈਂ ਵੀ ਵੇਖ ਲੈ ਹੌਸਲੇ ਰਖੇ ਭਾਰੇ, ਮੁਖ ਵਿਚੋਂ ਨਾ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਸਰਨਾਈਆ। ਸੰਤ ਮਨੀ ਸਿੰਘ ਕਹੇ ਮੈਨੂੰ ਤੱਕ ਲੈਣ ਦੇ ਆਪਣੇ ਗੁਰਮੁਖ ਮੀਤ, ਗੁਰ ਸਤਿਗੁਰ ਧਿਆਨ ਲਗਾਈਆ। ਜਿਨ੍ਹਾਂ ਦੇ ਵਸਿਉਂ ਚੀਤ, ਚੇਤਨ ਸਾਰੇ ਲਏ ਉਠਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਗੀਤ, ਗਹਿਰ ਗੰਭੀਰ ਕੀਤੀ ਜਣਾਈਆ। ਜਿਸ ਦੇ ਉਤੇ ਮੇਰੇ ਕੋਲੋਂ ਫਿਰਾਉਂਦਾ ਰਿਹੋਂ ਲੀਕ, ਓਹ ਲਾਈਨ ਦੇਣੀ ਵਡਿਆਈਆ। ਮੇਰੀ ਮਨਸਾ ਪੂਰੀ ਕਰਨੀ ਉਮੀਦ, ਆਸ਼ਾ ਤੇਰੇ ਨਾਲ ਜਣਾਈਆ। ਓਹ ਤੱਕ ਮਨਜੀਤ ਸਿੰਘ ਪੁਕਾਰੇ ਚੀਕ, ਸ਼ਹਾਦਤ ਤੇਰਾ ਨਾਮ ਰਖਾਈਆ। ਜਿਸ ਦੀ ਪਾਲ ਸਿੰਘ ਕਰੇ ਤਸਦੀਕ, ਤਾਕੀਦ ਨਾਲ ਜਣਾਈਆ। ਜਗਦੀਸ਼ ਦੀ ਪੂਰੀ ਕਰ ਦੇ ਰੀਝ, ਮਿਹਰਵਾਨ ਹੋਣਾ ਸਹਾਈਆ। ਸੰਤ ਮਨੀ ਸਿੰਘ ਕਹੇ ਗੁਰਮੁਖੋ ਧਰਮ ਧਰਮ ਦਾ ਲਿਖਾਰੀ, ਲੇਖ ਧਰਮ ਧਰਮ ਬਣਾਈਆ। ਮੈਂ ਧਰਮ ਧਰਮ ਦਾ ਪੁਜਾਰੀ, ਪੂਜਾ ਧਰਮ ਧਰਮ ਸਮਝਾਈਆ। ਮੇਰੀ ਆਸ਼ਾ ਮਨਸਾ ਪੂਰੀ ਹੋਈ ਸਾਰੀ, ਮੇਰੇ ਸਾਹਿਬ ਦਿਤੀ ਕਰਾਈਆ। ਅਗਲਾ ਹੁਕਮ ਸੁਣੋ ਧੁਰ ਦਰਬਾਰੀ, ਕੀ ਕਰਤਾ ਰਿਹਾ ਜਣਾਈਆ। ਸਵਾਧਾਨ ਰਹਿਣਾ ਨਾਲ ਹੁਸ਼ਿਆਰੀ, ਆਲਸ ਨਿੰਦਰਾ ਪੰਧ ਮੁਕਾਈਆ। ਕੀ ਖੇਲ ਕਰੇ ਨਿਰੰਕਾਰੀ, ਨਰ ਨਰਾਇਣ ਨੂਰ ਅਲਾਹੀਆ। ਜਿਸ ਦੀ ਸ਼ਬਦੀ ਧਾਰ ਮੌਲੇ ਫੁਲਵਾੜੀ, ਪੱਤ ਟਹਿਣੀ ਮਹਿਕ ਮਹਿਕਾਈਆ। ਜਿਸ ਲੇਖਾ ਤੱਕਣਾ ਜੰਗਲ ਉਜਾੜੀ, ਜੂਹਾਂ ਖੋਜ ਖੁਜਾਈਆ। ਸਤਿ ਸਤਿ ਦੀ ਕਰ ਉਸਾਰੀ, ਮਹੱਲ ਅਟਲ ਦਏ ਬਣਾਈਆ। ਦੋ ਜਹਾਨਾਂ ਦਾ ਬਣ ਜੁਆਰੀ, ਖੇਲੇ ਖੇਲ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਸੁਣਾਈਆ। ਸੰਤ ਮਨੀ ਸਿੰਘ ਕਹੇ ਮੇਰੀ ਕਲਮ ਰੁਕ ਰੁਕ ਕੇ ਕਹਿੰਦੀ, ਕਹਿ ਕਹਿ ਸੀਸ ਨਿਵਾਈਆ। ਜਿਹੜਾ ਫਿਰ ਕੇ ਆਇਆ ਦਿਸ਼ਾ ਲਹਿੰਦੀ, ਲਹਿਣੇ ਪਿਛਲੇ ਪੂਰ ਕਰਾਈਆ। ਜਿਸ ਦੀ ਕਲਾ ਕਦੇ ਨਾ ਹੋਵੇ ਢਹਿੰਦੀ, ਕਲ ਕਾਤੀ ਧੁਰਦਰਗਾਹੀਆ। ਜਿਸ ਨੇ ਬਸਰੇ ਲਾਈ ਮਹਿੰਦੀ, ਸ਼ਰਅ ਵੰਡ ਵੰਡਾਈਆ। ਧਾਰ ਵੇਖੀ ਨੈਂ ਦੀ, ਵਹਿਣਾ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਇਕ ਅਖਵਾਈਆ। ਝਟ ਨਾਰਦ ਆ ਗਿਆ ਫੜ ਕੇ ਪੋਥਾ, ਪੁਸਤਕ ਬੋਦੀ ਉਤੇ ਟਿਕਾਈਆ। ਉਚੀ ਦੇਵੇ ਹੋਕਾ, ਹੁਕਮ ਸੁਣੋ ਬੇਪ੍ਰਵਾਹੀਆ। ਜੋ ਫਿਰਿਆ ਚੌਦਾਂ ਲੋਕਾ, ਚੌਦਾਂ ਤਬਕਾਂ

ਪੰਧ ਮੁਕਾਈਆ। ਓਹਦਾ ਖੇਲ ਸਾਦਾ ਤੇ ਮੋਟਾ, ਬਾਰੀਕ ਲੀਕ ਨਾ ਕੋਇ ਜਣਾਈਆ। ਸਦੀ ਚੌਧਵੀਂ ਜਿਸ ਨੇ ਖ਼ਾਲੀ ਕਰਨਾ ਲੋਟਾ, ਲੁਟੀਆ ਹੱਥ ਕਿਸੇ ਨਾ ਆਈਆ। ਜਿਸ ਧਰਨੀ ਦਾ ਤੱਕਿਆ ਪੋਟਾ ਪੋਟਾ, ਪਾਟਲ ਹੋ ਕੇ ਖੋਜ ਖੁਜਾਈਆ। ਓਹਦਾ ਹੁਕਮ ਨਾ ਲੰਬਾ ਨਾ ਬਹੁਤਾ, ਬਹੁਗੁਣ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਹੁਕਮ ਇਕ ਸੁਣਾਈਆ। ਨਾਰਦ ਕਹੇ ਮੇਰਾ ਪੋਥਾ ਕੀ ਕੁਛ ਲਿਖਦਾ, ਲਿਖਿਆ ਹਾਲ ਜਣਾਈਆ। ਮੈਂ ਇਕ ਥਾਂ ਨਹੀਂ ਟਿਕਦਾ, ਭੱਜਾਂ ਵਾਹੋ ਦਾਹੀਆ। ਹੁਕਮ ਮੰਨਾਂ ਧੁਰ ਦੇ ਪਿਤ ਦਾ, ਜੋ ਪਰਮੇਸ਼ਵਰ ਬੇਪਰਵਾਹੀਆ। ਮੈਂ ਵਣਜਾਰਾ ਨਹੀਂ ਕਿਸੇ ਚਿਤ ਦਾ, ਠਗੌਰੀ ਨਾ ਕੋਇ ਬਣਾਈਆ। ਮੈਂ ਜਗਤ ਨੇਤਰ ਕਿਸੇ ਨਹੀਂ ਦਿਸਦਾ, ਅੱਖੀਆਂ ਨਾਲ ਵੇਖਣ ਕੋਇ ਨਾ ਪਾਈਆ। ਨਾਲੇ ਮਾਰ ਦੁਹੱਥੜ ਪਿਟਦਾ, ਬਹੁੜੀ ਬਹੁੜੀ ਕਰ ਕੁਰਲਾਈਆ। ਮੈਂ ਖੇਲ ਦੱਸਾਂ ਪ੍ਰਭੂ ਨਿਤ ਦਾ, ਜੋ ਨਵਿਤ ਆਪਣਾ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਮਾਲਕ ਅਗੰਮ ਅਥਾਹੀਆ। ਨਾਰਦ ਕਹੇ ਮੇਰੀ ਪੋਥੀ ਵਿਚੋਂ ਹਰਫ਼ ਆਖ, ਅੱਖਰ ਅੱਖਰ ਰਿਹਾ ਕੁਰਲਾਈਆ। ਨਾਰਦ ਸਾਡਾ ਛਡ ਦੇ ਸਾਥ, ਸੰਗੀ ਦੀ ਲੋੜ ਨਾ ਕੋਇ ਜਣਾਈਆ। ਨਾਰਦ ਕਹੇ ਮੈਂ ਉਂਗਲੀ ਪਾ ਕੇ ਆਪਣੀ ਵਿਚ ਨਾਸ, ਨਕ ਟੇਢਾ ਕਰ ਕੇ ਰਿਹਾ ਵਖਾਈਆ। ਫਿਰ ਤੱਕਾਂ ਉਤੇ ਆਕਾਸ਼, ਬਿਨ ਨੈਣਾਂ ਨੈਣ ਉਠਾਈਆ। ਨਾਲੇ ਕਹਾਂ ਮੇਰੇ ਉਤੇ ਕਰੋ ਵਿਸ਼ਵਾਸ, ਵਿਸ਼ਵ ਦਾ ਭੇਵ ਦ੍ਰਿੜਾਈਆ। ਨਾਲੇ ਇਸ਼ਾਰਾ ਕੀਤਾ ਸ਼ੰਕਰ ਆ ਜਾ ਉਤੋਂ ਕੈਲਾਸ਼, ਆਪਣਾ ਪੰਧ ਮੁਕਾਈਆ। ਬ੍ਰਹਮੇ ਛਡ ਦੇ ਪਤਣ ਘਾਟ, ਵੇਖ ਖੇਲ ਬੇਪ੍ਰਵਾਹੀਆ। ਵਿਸ਼ਨੂੰ ਤੱਕ ਅਗੰਮਾ ਹਾਟ, ਵਣਜਾਰਾ ਜਿਥੇ ਇਕੋ ਵਣਜ ਕਰਾਈਆ। ਨਾਲੇ ਤੱਕ ਲੈ ਅੱਜ ਦੀ ਰਾਤ, ਭਿੰਨੜੀ ਰੈਣ ਸੁਹਾਈਆ। ਜਿਸ ਕਾਰਨ ਮਨੀ ਸਿੰਘ ਨੇ ਮੰਗੀ ਸੀ ਦਾਤ, ਆਸ਼ਾ ਮਨ ਤੋਂ ਬਾਹਰ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਚ ਦਾ ਖੇਲ ਵਖਾਈਆ। ਨਾਰਦ ਕਹੇ ਮੇਰੇ ਅੱਖਰੋ ਤੁਸੀਂ ਖੋਟੇ ਕਿ ਖਰੇ, ਖ਼ਰੀਦਦਾਰ ਤੁਹਾਡਾ ਕਵਣ ਨਜ਼ਰੀ ਆਈਆ। ਕਿਉਂ ਮੇਰੇ ਨਾਲੋਂ ਹੋਏ ਪਰੇ, ਪਰਾ ਪਸੰਤੀ ਮਧਮ ਬੈਖਰੀ ਨਾਲ ਆਪਣੀ ਕੀਤੀ ਵਡਿਆਈਆ। ਮੈਂ ਜੁਗ ਚੌਕੜੀ ਦੁੱਖ ਕਲੇਸ਼ ਜਰੇ, ਜ਼ਰਾ ਸੀ ਨਾ ਮੁਖ ਸੁਣਾਈਆ। ਮੈਂ ਤੁਹਾਨੂੰ ਲੈ ਕੇ ਆਇਆ ਹਰਿ ਭਗਤ ਦਵਾਰੇ ਭਗਤਾਂ ਦੇ ਘਰੇ, ਘਰਾਨਾ ਵੇਖੋ ਚਾਈਂ ਚਾਈਂਆ। ਜਿਥੇ ਪੁਰਖ ਅਕਾਲਾ ਭਗਤਾਂ ਕੋਲੋਂ ਡਰੇ, ਜੋ ਗ਼ੁੱਸੇ ਵਿਚ ਡਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਆਪਣੀ ਕਾਰ ਭੁਗਤਾਈਆ। ਅੱਖਰ ਕਹਿਣ ਨਾਰਦਾ ਜੇ ਆ ਗਏ ਭਗਤ ਦਵਾਰੇ, ਆਪਣਾ ਪੰਧ ਮੁਕਾਈਆ। ਹੁਣ ਸਾਡੇ ਲੇਖੇ ਸੁਣ ਲੈ ਸਾਰੇ, ਹਰਿ ਸੰਗਤ ਦੇ ਸਮਝਾਈਆ। ਨਾਲ ਵੇਖ ਲੈ ਪੈਗ਼ੰਬਰ ਗੁਰ ਅਵਤਾਰੇ, ਨੂਰ ਜੋਤ ਰੁਸ਼ਨਾਈਆ। ਹੋਰ ਤੱਕ ਲੈ ਪ੍ਰਭ ਦੇ ਦੁਲਾਰੇ, ਜੋ ਸੰਤ ਸੁਹੇਲੇ ਭਗਤ ਸਚਖੰਡ ਬੈਠੇ ਡੇਰਾ ਲਾਈਆ। ਕੁਛ ਲਹਿਣੇ ਤੱਕ ਲੈ ਵੀਹ ਸੌ ਅਠਾਰਾਂ ਬਿਕਰਮੀ ਹੁਕਮ ਜ਼ਾਹਿਰੇ, ਜ਼ਾਹਰ ਜ਼ਹੂਰ ਕੀ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਖੁਲਾਈਆ। ਅੱਖਰ ਕਹਿਣ ਜਨ ਭਗਤੋ ਤੱਕ ਲਓ ਸੰਮਤ ਸ਼ਹਿਨਸ਼ਾਹੀ ਅੱਠ, ਅੱਠਾਂ ਤਤਾਂ ਵਾਲਿਓ ਧਿਆਨ ਲਗਾਈਆ। ਆਪਣੇ ਅੰਦਰੋਂ ਖੋਲੋ ਗੱਠ, ਬੰਧਨ ਕੂੜ ਦੇਣਾ ਤੁੜਾਈਆ। ਜਿਸ ਕਾਰਨ ਜੁਗ ਚੌਕੜੀ ਰਹੇ ਨੱਠ, ਭੱਜੇ ਵਾਹੋ ਦਾਹੀਆ।

ਜਿਸ ਦੇ ਵਿਚ ਹੋਇਆ ਇਕੱਠ, ਮੇਲ ਮਿਲਿਆ ਬੇਪ੍ਰਵਾਹੀਆ। ਵੇਖੋ ਸ਼ਰਅ ਦੀ ਹੱਦ ਟੱਪ, ਟਾਪੂਆਂ ਤੋਂ ਬਾਹਰ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੇਣਾ ਹੁਕਮ ਸੁਣਾਈਆ। ਅੱਖਰ ਕਹਿਣ ਜਨ ਭਗਤੋ ਸਾਡੀ ਪ੍ਰਵਾਨ ਕਰੋ ਨਿਮਸਕਾਰ, ਡੰਡਾਵਤ ਵਿਚ ਸੀਸ ਨਿਵਾਈਆ। ਜੇ ਤੁਸੀਂ ਨਾ ਹੋਵੋ ਸਾਡਾ ਬਣੇ ਨਾ ਕੋਇ ਅਕਾਰ, ਕਿਸ ਦੀ ਸਿਫ਼ਤ ਸਿਫ਼ਤ ਸਲਾਹੀਆ। ਤੁਹਾਡੇ ਪ੍ਰੇਮ ਵਿਚ ਸਾਡਾ ਵਿਸਥਾਰ, ਵਾਸਤਾ ਪ੍ਰਭ ਦੇ ਨਾਲ ਜੁੜਾਈਆ। ਨਾਲ ਕੌਲ ਤੱਕੋ ਤੇ ਨਾਲੇ ਤੱਕੋ ਇਕਰਾਰ, ਇਕਰਾਰਨਾਮੇ ਵੇਖ ਵਖਾਈਆ। ਬਲ ਬਾਵਨ ਦਾ ਤੱਕੋ ਉਧਾਰ, ਜੋ ਲੇਖਾ ਲੇਖੇ ਵਿਚੋਂ ਕਢਾਈਆ। ਲਹਿਣਾ ਤੱਕੋ ਯੋਗੋਸਲਾਵੀਆ ਤੇ ਬਲਗਾਰ, ਬਿਨ ਰਸਨਾ ਬੁੱਲ ਹਿਲਾਈਆ। ਜਿਥੇ ਹੋ ਨਾ ਸਕੇ ਕੋਇ ਤਕਰਾਰ, ਤਹਿਰੀਰ ਤਕਦੀਰ ਨਾ ਕੋਇ ਬਦਲਾਈਆ। ਖ਼ੁਸ਼ੀ ਨਾਲ ਜਿਸ ਦਾ ਕਰਦੇ ਰਹੇ ਇੰਤਜ਼ਾਰ, ਮੁਹੱਬਤ ਵਿਚ ਨੈਣ ਉਠਾਈਆ। ਓਸ ਦਾ ਖੇਲ ਗੋਬਿੰਦ ਦੀ ਧਾਰ, ਗੋਬਿੰਦ ਗੋਬਿੰਦ ਗੋਬਿੰਦ ਭੇਵ ਚੁਕਾਈਆ। ਪਹਿਲੀ ਮਘਰ ਕਹੇ ਵੀਹ ਸੌ ਅੱਠ ਦੂਆ ਜ਼ੀਰੋ ਜਾਏ ਨੱਠ, ਜ਼ੀਰੋ ਆਪਾ ਆਪ ਜਾਏ ਸੱਟ, ਅੱਠ ਦਾ ਅੱਠ ਸ਼ਹਿਨਸ਼ਾਹੇ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਅੱਖਰ ਕਹਿਣ ਅਸੀਂ ਇਕੋ ਦੱਸੀਏ ਸਲਾਹ, ਸਹਿਜ ਨਾਲ ਸੁਣਾਈਆ। ਬਲ ਦਾ ਬਾਵਨ ਬਾਵਨ ਦਾ ਬਲ ਦੋਵੇਂ ਸ਼ਬਦ ਗਵਾਹ, ਸ਼ਹਾਦਤ ਸਚ ਵਾਲੀ ਭੁਗਤਾਈਆ। ਸੰਮਤ ਸ਼ਹਿਨਸ਼ਾਹੀ ਅੱਠ ਪਰਦਾ ਰਿਹਾ ਚੁਕਾ, ਮੁਖ ਨਕਾਬ ਨਾ ਕੋਇ ਟਿਕਾਈਆ। ਗੋਬਿੰਦ ਵਿਸਾਖੀ ਉਠਾ ਕੇ ਬਾਂਹ, ਦੋ ਸੌ ਬਹੱਤਰ ਲਏ ਅੰਗੜਾਈਆ। ਦੋ ਸੌ ਬਹੱਤਰ ਦਿਨ ਸਤਿਗੁਰ ਦੇ ਲੇਖੇ ਦੇਣੇ ਪਾ, ਸਤਿਗੁਰ ਸਰਨ ਸਰਨ ਸਰਨਾਈਆ। ਸਚਖੰਡ ਦਵਾਰੇ ਸਾਚੇ ਸੰਦੇਸ਼ਾ ਪੁੱਜਣਾ ਨਾਲ ਚਾਅ, ਚਾਓ ਘਨੇਰਾ ਇਕ ਦ੍ਰਿੜਾਈਆ। ਗੁਰਦਿਆਲ ਸਿੰਘ ਤੇਰਾ ਲਹਿਣਾ ਦੇਣਾ ਧਰਨੀ ਧਰਤ ਧੌਲ ਸੁਹਾਉਣਾ ਥਾਂ, ਥਨੰਤਰ ਨਾਲ ਮਿਲਾਈਆ। ਸੋਲਾਂ ਮਘਰ ਨੂੰ ਤੇਰੇ ਬੱਚੇ ਤੇਰਾ ਉਜਲ ਕਰਨ ਨਾਂ, ਸੁਦਾਗਰ ਸਿੰਘ ਨਾਜਰ ਸਿੰਘ ਪੂਰਨ ਸਿੰਘ ਜੋੜ ਜੁੜਾਈਆ। ਪੰਜ ਪੰਜ ਮਰਲੇ ਤਿੰਨਾਂ ਨੇ ਦੇਣਾ ਥਾਂ, ਇਕ ਪੰਜ ਪੰਦਰਾਂ ਜੋੜ ਜੁੜਾਈਆ। ਲਿਖਤ ਵਿਚ ਅੱਖਰਾਂ ਦੇਣੀ ਕਰਾ, ਸ਼ਹਾਦਤ ਗੁਰਮੁਖਾਂ ਵਾਲੀ ਭੁਗਤਾਈਆ। ਮਹਿੰਦਰ ਸਿੰਘ ਬੂੜ ਸਿੰਘ ਜਗਤ ਬਣਨ ਗਵਾਹ, ਅੱਖਰ ਅੱਖਰ ਨਾਲ ਮਿਲਾਈਆ। ਨਾਲ ਦਸਖ਼ਤ ਕਰੇਗੀ ਤਿੰਨਾਂ ਦੀ ਮਾਂ, ਆਪਣੀ ਖ਼ੁਸ਼ੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਭੇਵ ਚੁਕਾਈਆ। ਗੁਰਦਿਆਲ ਸਿੰਘ ਕਹੇ ਜਿਥੇ ਮੇਰਾ ਬਣੇ ਅਸਥਾਨ, ਅਸਥਿਰ ਮਿਲੇ ਵਡਿਆਈਆ। ਕਿਰਪਾ ਕਰ ਸ੍ਰੀ ਭਗਵਾਨ, ਭਗਵਨ ਧੁਰਦਰਗਾਹੀਆ। ਸਤਿ ਸਤਿ ਦਾ ਦੇਵੇ ਮਾਣ, ਤਾਣ ਇਕੋ ਇਕ ਜਣਾਈਆ। ਮੈਂ ਤੱਕਾਂ ਖੇਲ ਜ਼ਿਮੀਂ ਅਸਮਾਨ, ਜਗਤ ਜਹਾਨਾਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਆਪਣਾ ਰੰਗ ਰੰਗਾਈਆ। ਅੱਖਰ ਕਹਿਣ ਝਟ ਬੋਲ ਪਿਆ ਭਗਤ ਦਵਾਰਾ, ਸਿੰਘ ਜਗਦੀਸ਼ ਲਏ ਅੰਗੜਾਈਆ। ਨੌ ਦਵਾਰੇ ਜਿਸ ਦਾ ਖੇਲ ਜ਼ਾਹਿਰਾ, ਜ਼ਾਹਰ ਜ਼ਹੂਰ ਅਗੰਮ ਅਥਾਹੀਆ। ਮੈਂ ਚਾਹੁੰਦਾ ਜਿਸ ਦਿਨ ਮੇਰਾ ਅੰਤ ਪੂਰਾ ਹੋਇਆ ਸੀ ਮੁਨਾਰਾ, ਚੌਵੀ ਮਘਰ ਮਿਲੀ ਵਡਿਆਈਆ। ਪਹਿਲੀ ਚੇਤ ਤੋਂ ਦੋ ਸੌ ਬਹੱਤਰ ਦਿਨ ਗੋਬਿੰਦ ਦੀ ਵਸਾਖੀ ਦੇ ਪੂਰੇ ਹੋਣੇ ਵਿਚ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਸੰਗ ਮਿਲਾਈਆ। ਪੰਝੀ ਮਘਰ ਤੋਂ ਸੋਹਣਾ ਰੰਗ ਰੰਗੇ ਨਿਰੰਕਾਰਾ, ਨਿਰਗੁਣ

ਆਪਣਾ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿ ਸਚ ਹੁਕਮ ਸੁਣਾਈਆ। ਹਰਿ ਭਗਤ ਦਵਾਰਾ ਕਹੇ ਚੌਵ੍ਹੀ ਮਘਰ ਸੰਮਤ ਵੀਹ ਸੌ ਅਠਾਰਾਂ ਮੇਰੀ ਮਨਸਾ ਹੋਈ ਪੂਰੀ, ਤ੍ਰਿਖਾ ਰਹੀ ਨਾ ਰਾਈਆ। ਪੰਝੀ ਮਘਰ ਤੋਂ ਨਾਜਰ ਸਿੰਘ ਪਾਠ ਕਰੇਗਾ ਜ਼ਰੂਰੀ, ਨਾਥੇਵਾਲਾ ਧਾਮ ਸੁਹਾਈਆ। ਸਵਾ ਪਹਿਰ ਮਨ ਮਨਸਾ ਕਰ ਕੇ ਦੂਰੀ, ਇਕੋ ਲਿਵ ਲਗਾਈਆ। ਦੋ ਸੌ ਬਹੱਤਰ ਦਿਨ ਚੌਵ੍ਹੀ ਭਾਦਰੋਂ ਪੰਧ ਚੁਕਾਉਣਾ ਨੇੜਾ ਦੂਰੀ, ਦੂਰ ਨੇੜੇ ਵਾਟ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਭਗਤ ਦਵਾਰ ਕਹੇ ਮੇਰੀ ਇਕੋ ਇਕ ਅਰਦਾਸ, ਬਿਨਾ ਅਰਦਾਸੇ ਦਿਆਂ ਜਣਾਈਆ। ਗੁਰਦਿਆਲ ਸਿੰਘ ਦਵਾਰ ਬਣਨਾ ਖ਼ਾਸ, ਖ਼ਾਲਸ ਰੰਗ ਰੰਗਾਈਆ। ਸਭ ਦੀ ਪੂਰੀ ਹੋਣੀ ਆਸ, ਆਸਾ ਨਿਰਾਸਾ ਰਹਿਣ ਕੋਇ ਨਾ ਪਾਈਆ। ਨੌ ਮਘਰ ਨੂੰ ਸੋਹਣਾ ਸੁਹੰਜਣਾ ਸਮਾਂ ਹੋਣਾ ਲੋਕਮਾਤ, ਧਰਨੀ ਵੱਜੇ ਵਧਾਈਆ। ਪੰਜ ਗੁਰਮੁਖ ਨਾਜਰ ਸਿੰਘ ਦੇ ਜਾਣਗੇ ਸਾਥ, ਪਿਛਲਾ ਪੰਧ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਵੱਡਾ ਵਡ ਵਡਿਆਈਆ। ਨੌ ਮਘਰ ਹੋਣਾ ਰਵਾਨਾ, ਜਾਣਾ ਚਾਈਂ ਚਾਈਂਆ। ਸੋਲਾਂ ਮਘਰ ਲਿਖਣਾ ਪ੍ਰਵਾਨਾ, ਤਿੰਨਾਂ ਭਰਾਵਾਂ ਥਾਉਂ ਥਾਈਂਆ। ਚੌਵ੍ਹੀ ਮਘਰ ਗੱਡ ਨਿਸ਼ਾਨਾ, ਪੰਝੀ ਮਘਰ ਰੁਤ ਦੇਣੀ ਸੁਹਾਈਆ। ਸਵਾ ਪਹਿਰ ਜਾਪ ਜਪਣਾ ਸ਼ਾਮਾ, ਸੱਤ ਤੋਂ ਪੌਣੇ ਦਸ ਤਕ ਧਿਆਨ ਲਗਾਈਆ। ਬਾਹਰ ਕਰਨਾ ਨਹੀਂ ਕੋਈ ਧਿਆਨਾ, ਨਿਗਾਹ ਨਿਗਾਹ ਵਿਚ ਟਿਕਾਈਆ। ਓਥੇ ਨਾਲ ਮਹਾਰਾਜ ਸ਼ੇਰ ਸਿੰਘ ਦਾ ਫੋਟੋ ਰਖਣਾ ਨਿਸ਼ਾਨਾ, ਦੂਜਾ ਇਸ਼ਟ ਨਾ ਕੋਇ ਮਨਾਈਆ। ਇਕੱਤੀ ਮੀਲ ਤੋਂ ਦੂਰ ਬਾਹਰ ਨਾ ਜਾਣਾ, ਸੋਹਣਾ ਧਾਮ ਦੇਣਾ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਸੁਣਾਈਆ। ਭਗਤ ਦਵਾਰ ਕਹੇ ਮੇਰੇ ਵਿਚ ਆਈ ਬਲਗਾਰੀਆ ਦੀ ਮਿੱਟੀ, ਕੀ ਮਿੱਟੀ ਰਹੀ ਜਣਾਈਆ। ਤਿੰਨ ਅੱਸੂ ਜਿਸ ਵੇਲੇ ਨੀਂਹ ਰਖਣੀ ਫੜ ਇੱਟੀ, ਰੋੜਿਆਂ ਨਾਲ ਸੁਹਾਈਆ। ਮੈਨੂੰ ਬੰਨ੍ਹ ਕੇ ਟਾਕੀ ਚਿੱਟੀ, ਵਿਚ ਦੇਣਾ ਟਿਕਾਈਆ। ਯੋਗੋਸਲਾਵੀਆ ਦੀ ਖ਼ਾਕ ਕਹੇ ਮੈਨੂੰ ਲਿਖਣਾ ਵਿਚ ਪੰਜਾਬੀ ਲਿਪੀ, ਸੋਹੰ ਅੱਖਰ ਬਣਾਈਆ। ਸ਼ਹਿਨਸ਼ਾਹੀ ਨੌ ਸੰਮਤ ਦੀ ਹੋਵੇ ਮਿਤੀ, ਮਿਤਰਾਂ ਦਿਆਂ ਜਣਾਈਆ। ਦੋ ਸੌ ਬਹੱਤਰ ਦਿਨ ਸੁਬਹ ਨਾਜਰ ਸਿੰਘ ਨੂੰ ਖਾਣੀ ਪਏਗੀ ਮੱਕੀ ਦੀ ਟਿੱਕੀ, ਨੌ ਦਾਣੇ ਜਗਤ ਸੋਭਾ ਪਾਈਆ। ਮਾਲਵੇ ਵਾਲੇ ਚੌਵੀ ਮਘਰ ਨੂੰ ਸਿਖ ਬੈਠੇ ਹੋਣਗੇ ਇੱਕੀ, ਨਾਥੇਵਾਲਾ ਰੰਗ ਰੰਗਾਈਆ। ਇਕ ਸੌ ਇਕ ਗੁਰਮੁਖਾਂ ਨੂੰ ਤਿੰਨੇ ਭਰਾ ਲਿਖਣਗੇ ਚਿੱਠੀ, ਤਿੰਨ ਅੱਸੂ ਨੂੰ ਗੁਰਦਿਆਲ ਦਵਾਰਾ ਦੇਣਾ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦਾ ਹੁਕਮ ਇਕ ਸੁਣਾਈਆ। ਭਗਤ ਦਵਾਰ ਕਹੇ ਮੇਰੀ ਇਕੋ ਮੰਗ, ਸਭ ਨੂੰ ਦਿਆਂ ਜਣਾਈਆ। ਦੋ ਸੌ ਬਹੱਤਰ ਦਿਨ ਇਕੋ ਹੋਵੇ ਰੰਗ, ਇਕੋ ਰੂਪ ਬਣਾਈਆ। ਇਕੋ ਰਸ ਇਕ ਅਨੰਦ, ਇਕ ਮਿਲੇ ਵਡਿਆਈਆ। ਕੋਲ ਨਿਸ਼ਾਨ ਰਖਣਾ ਤਾਰਾ ਚੰਦ, ਜੋ ਗੁਰਮੁਖ ਦਵਾਰੇ ਛੱਤ ਉਤੇ ਸੋਭਾ ਪਾਈਆ। ਓਸ ਦੀ ਨੀਂਹ ਵਿਚ ਹੋਣੀ ਵੰਡ, ਚੜ੍ਹਦਾ ਲਹਿੰਦਾ ਦੋਵੇਂ ਰਾਹ ਤਕਾਈਆ। ਅਗਲਾ ਖੇਲ ਸੂਰਾ ਸਰਬੰਗ, ਫੇਰ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ। ਭਗਤ ਦਵਾਰ ਕਹੇ ਅੱਖਰੋ ਤੁਹਾਡਾ ਖੇਲ ਅਗੰਮਾ ਆਖ਼ਰ, ਆਖ਼ਰ ਇਕ ਜਣਾਈਆ।

ਸਤਿਗੁਰ ਸ਼ਬਦ ਸ਼ਬਦ ਘੋੜਾ ਸ਼ਬਦੀ ਜ਼ੀਨ ਪਾਖਰ, ਆਸਣ ਸਿੰਘਾਸਣ ਇਕ ਜਣਾਈਆ। ਨਾਮ ਸੰਦੇਸ਼ਾ ਦਰਗਾਹ ਸਾਚੀ ਧੁਰ ਦਾ ਪਾਤਣ, ਲੇਖਣੀ ਨਾਲ ਮਿਲਾਈਆ। ਇਸ ਵਿਚ ਫ਼ਰਕ ਹੋਣਾ ਨਹੀਂ ਮਾਤਰ, ਲਗ ਮਾਤਰ ਨਿਵ ਨਿਵ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਆਪਣਾ ਮੇਲ ਮਿਲਾਈਆ। ਅੱਖਰ ਕਹਿਣ ਅਸੀਂ ਜੁਗ ਚੌਕੜੀ ਸੇਵਾਦਾਰ, ਸਦ ਸਦ ਸੇਵ ਕਮਾਈਆ। ਸਾਡੀ ਏਸੇ ਖ਼ੁਸ਼ੀ ਵਿਚ ਬਹਾਰ, ਜਨ ਭਗਤਾਂ ਵੱਜਦੀ ਰਹੇ ਵਧਾਈਆ। ਗੁਰਦਿਆਲ ਸਿੰਘ ਦਾ ਸੋਹੇ ਦਵਾਰ, ਬਲ ਬਾਵਨ ਰੰਗ ਰੰਗਾਈਆ। ਦੋ ਸੌ ਬਹੱਤਰ ਦਿਨ ਸ਼ਬਦ ਗਾਉਣਾ ਏਕਾ ਧਾਰ, ਸਵਾ ਪਹਿਰ ਪਾਹਰ ਰੰਗ ਰੰਗਾਈਆ। ਪੰਝੀ ਭਾਦਰੋਂ ਇੱਟ ਰੋੜਾ ਕਰਨਾ ਤਿਆਰ, ਇੱਕੀ ਹਜ਼ਾਰ ਲੈਣਾ ਸੁਟਾਈਆ। ਤਿੰਨਾਂ ਬਣ ਕੇ ਬਰਖ਼ੁਰਦਾਰ, ਸੇਵਾ ਸਚ ਲੈਣੀ ਕਮਾਈਆ। ਇਹ ਖੇਲ ਓਸ ਨਿਰੰਕਾਰ, ਜਿਸ ਨਿਰੰਕਾਰ ਦਾ ਲੇਖਾ ਧੁਰਦਰਗਾਹੀਆ। ਓਹ ਜੁਗ ਜੁਗ ਸੰਤ ਸੁਹੇਲੇ ਦੇਵੇ ਤਾਰ, ਭਗਤਾਂ ਦਏ ਵਡਿਆਈਆ। ਫੇਰ ਬਣੇਗਾ ਦਿੱਲੀ ਦਰਬਾਰ, ਦਿਲਦਾਰ ਆਪਣੀ ਖ਼ੁਸ਼ੀ ਵਖਾਈਆ। ਫੇਰ ਕਿਸ਼ਨ ਸਿੰਘ ਨੇ ਹੋਣਾ ਖ਼ਬਰਦਾਰ, ਆਲਸ ਨਿੰਦਰਾ ਦੇਣੀ ਚੁਕਾਈਆ। ਫੇਰ ਲਾਲ ਸਿੰਘ ਤੋਂ ਲੈਣੀ ਆੜ, ਦਵਾਬਾ ਵੰਡ ਵੰਡਾਈਆ। ਫੇਰ ਭਾਗ ਲਗਾਉਣਾ ਵਿਚ ਉਜਾੜ, ਜੰਮੂ ਸੰਗਤ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਨੌ ਮਘਰ ਕਹੇ ਨਾਜਰ ਸਿੰਘ ਕਰਨੀ ਤਿਆਰੀ, ਧਰਮ ਦਾ ਰਾਹ ਤਕਾਈਆ। ਅਜੀਤ ਸਿੰਘ ਨਾਲ ਤੁਰੇ ਮੁਹੱਬਤ ਪਿਆਰੀ, ਮਸਾ ਸਿੰਘ ਆਪਣੀ ਗੰਢ ਪਵਾਈਆ। ਬਖ਼ਸ਼ੀਸ਼ ਸਿੰਘ ਪੱਗੜੀ ਬੰਨ੍ਹ ਕੇ ਕਾਲੀ, ਚਲੇ ਚਾਈਂ ਚਾਈਂਆ। ਨਿਰੰਜਣ ਸਿੰਘ ਹੱਥ ਰਖ ਕੇ ਖ਼ਾਲੀ, ਬਾਜ਼ੂ ਬਾਂਹ ਨਾਲ ਮਿਲਾਈਆ। ਦਲੀਪ ਸਿੰਘ ਕਲਸੀਆਂ ਵਾਲਾ ਘਾਲਣਾ ਨਾਲ ਲਏ ਘਾਲੀ, ਘਾਲ ਪਿਛਲੀ ਲੇਖੇ ਲਾਈਆ। ਧੁਰ ਹੁਕਮ ਵਿਚ ਨਾ ਕੋਇ ਹੁਕਮ ਨਾ ਸਵਾਲੀ, ਸਵਾਲ ਜਵਾਬ ਨਾ ਕੋਇ ਰਖਾਈਆ। ਧਰਮ ਦਾ ਬੂਟਾ ਜਨ ਭਗਤਾਂ ਦਾ ਦਿਸੇ ਧਰਮ ਬਾਗ਼ ਦਾ ਮਾਲੀ, ਮਾਲਕ ਨੂਰ ਅਲਾਹੀਆ। ਗੁਰਦਿਆਲ ਸਿੰਘ ਕਹੇ ਮੈਨੂੰ ਸਚਖੰਡ ਸਚ ਦੀ ਚੜ੍ਹੇ ਲਾਲੀ, ਲਾਲ ਮੇਰੇ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਸਭ ਦਾ ਸਦਾ ਪ੍ਰਿਤਪਾਲੀ, ਪ੍ਰਿਤਪਾਲਕ ਹੋ ਕੇ ਜਨ ਭਗਤਾਂ ਵੇਖ ਵਖਾਈਆ।

੬ ਮੱਘਰ ਸ਼ਹਿਨਸ਼ਾਹੀ ਸੰਮਤ ਅੱਠ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਹਰਜੀਤ ਸਿੰਘ ਦੇ ਨਵਿਤ

ਪ੍ਰਭੂ ਤੇਰਾ ਕਵਲ ਕਿ ਕੌਲਾ, ਕਵਲ ਨੈਣ ਦੇਣਾ ਦ੍ਰਿੜਾਈਆ। ਤੇਰਾ ਖੇਲ ਧਵਲ ਕਿ ਧੌਲਾ, ਧਰਮ ਦੀ ਧਾਰ ਦੇਣਾ ਸਮਝਾਈਆ। ਤੇਰਾ ਰੂਪ ਮਵਲ ਕਿ ਮੌਲਾ, ਮਿਹਰਵਾਨ ਪਰਦਾ ਦੇਣਾ ਉਠਾਈਆ। ਤੇਰਾ ਰੂਪ ਸਾਂਵਲ ਕਿ ਸੌਲਾ, ਸਾਂਵਲ ਸੁੰਦਰ ਦੇਣਾ ਜਣਾਈਆ। ਤੇਰਾ ਲੇਖਾ ਹਵਲ ਕਿ ਹੌਲਾ, ਭੇਵ ਅਭੇਦਾ ਦੇਣਾ ਖੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਵਡਿਆਈਆ। ਪੁਰਖ ਅਕਾਲ ਕਹੇ ਮੇਰਾ ਖੇਲ ਅਗੰਮੀ, ਅਗੰਮ ਅਗੋਚਰ ਇਕ ਅਖਵਾਈਆ। ਮੇਰੀ ਹੱਦ ਹਦੂਦ ਨਾ ਹੋਣੀ ਬੰਨੀ, ਵੰਡਾਂ

ਵਿਚ ਨਾ ਕੋਇ ਵਡਿਆਈਆ। ਮੇਰਾ ਰੂਪ ਤਤ ਨਾ ਕੋਇ ਤਨੀ, ਤ੍ਰੈਗੁਣ ਵੇਸ ਨਾ ਕੋਇ ਵਟਾਈਆ। ਮੇਰਾ ਹੁਕਮ ਸਰਵਣ ਕਰੇ ਕੋਇ ਨਾ ਕੰਨੀ, ਕਾਇਨਾਤ ਨਾ ਕੋਇ ਚਤੁਰਾਈਆ। ਮੇਰੀ ਧਾਰ ਕਿਸੇ ਨਾ ਜੰਮੀ, ਜੰਮਣ ਵਾਲੀ ਕੋਇ ਨਾ ਮਾਈਆ। ਮੇਰਾ ਖੇਲ ਅਨੋਖਾ ਨਾ ਖ਼ੁਸ਼ੀ ਨਾ ਗ਼ਮੀ, ਹਰਖ ਸੋਗ ਨਾ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਚ ਸੁਣਾਈਆ। ਸਤਿਗੁਰ ਸ਼ਬਦ ਕਹੇ ਮੇਰੇ ਦਾਤੇ ਭਿਖਾਰੀ, ਭਿੱਖਕ ਹਰਿ ਸਮਝਾਉਣਾ ਹੇ। ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਜੋਤ ਨਿਰੰਕਾਰੀ, ਨਿਰੰਕਾਰ ਨਿਰੰਜਣ ਭੇਵ ਖੁਲਾਉਣਾ ਹੇ। ਆਦਿ ਅੰਤ ਰੂਪ ਅਗੰਮ ਅਪਾਰੀ, ਅਲਖ ਅਗੋਚਰ ਖੇਲ ਖਿਲਾਉਣਾ ਹੇ। ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸਿਕਦਾਰੀ, ਸੁਲਤਾਨ ਮਹਿਬੂਬ ਹੁਕਮ ਵਰਤਾਉਣਾ ਹੇ। ਵਿਸ਼ਨ ਬ੍ਰਹਮਾ ਸ਼ਿਵ ਸੇਵਕ ਸੇਵਾਦਾਰੀ, ਏਕਾ ਮਾਈ ਜੁਗਤ ਜੁੜਾਉਣਾ ਹੇ। ਤੇਰਾ ਖੇਲ ਅਵਤਾਰ ਪੈਗ਼ੰਬਰ ਗੁਰ ਸੰਸਾਰੀ, ਸਤਿਗੁਰ ਸ਼ਬਦ ਹੁਕਮ ਵਰਤਾਉਣਾ ਹੇ। ਨਿਰਗੁਣ ਨੂਰ ਜੋਤ ਤੇਰੀ ਉਜਿਆਰੀ, ਜੋਤੀ ਜਾਤਾ ਡਗਮਗਾਉਣਾ ਹੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਭੇਵ ਆਪ ਖੁਲਾਉਣਾ ਹੇ। ਪੁਰਖ ਅਕਾਲ ਕਹੇ ਸ਼ਬਦੀ ਦੂਲ੍ਹੋ ਦੂਲ੍ਹੇ, ਭੇਵ ਅਭੇਦ ਖੁਲੇਈਆ ਊ। ਆਦਿ ਅੰਤ ਕੋਈ ਨਾ ਜਾਣੇ ਮੂਲੇ, ਪਰਦਾ ਪਰਦਿਆਂ ਵਿਚ ਰਖੇਈਆ ਊ। ਆਦਿ ਜੁਗਾਦੀ ਕੰਤ ਕੰਤੂਹਲੇ, ਨਿਰਗੁਣ ਸਰਗੁਣ ਸਰਗੁਣ ਧਾਰ ਪਰਨੇਈਆ ਊ। ਜੁਗ ਚੌਕੜੀ ਕਦੇ ਨਾ ਭੂਲੇ, ਅਭੁਲ ਇਕ ਅਖਵੇਈਆ ਊ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਸਚ ਵਰਤੇਈਆ ਊ। ਸਤਿਗੁਰ ਸ਼ਬਦ ਕਹੇ ਮੇਰੇ ਗਹਿਰ ਗੰਭੀਰਾ, ਬੇਨਜ਼ੀਰ ਇਕ ਅਖਵਾਈਆ ਏ। ਤੇਰਾ ਲੇਖਾ ਬਿਨ ਤਨ ਸਰੀਰਾ, ਤ੍ਰੈਗੁਣ ਨਾ ਜੋੜ ਜੁੜਾਈਆ ਏ। ਤੇਰਾ ਲੇਖਾ ਸ਼ਾਹ ਹਕੀਰਾ, ਪਾਤਸ਼ਾਹ ਇਕ ਅਖਵਾਈਆ ਏ। ਤੇਰਾ ਨੂਰ ਬੇਨਜ਼ੀਰਾ, ਨੂਰੇ ਨਜ਼ਰ ਨੂਰ ਅਖਵਾਈਆ ਏ। ਤੂੰ ਸਾਹਿਬ ਜ਼ਾਹਰ ਜ਼ਹੂਰਾ, ਜੋਤੀ ਜੋਤ ਜੋਤ ਰੁਸ਼ਨਾਈਆ ਏ। ਤੂੰ ਆਦਿ ਪੁਰਖ ਅਪਰੰਪਰ ਸਵਾਮੀ ਪੂਰਾ, ਪੂਰਨ ਬ੍ਰਹਮ ਪੂਰਨ ਸਮਾਈਆ ਏ। ਤੇਰਾ ਲੇਖਾ ਨੇੜ ਦੂਰਾ, ਜੁਗ ਚੌਕੜੀ ਪੰਧ ਮੁਕਾਈਆ ਏ। ਤੇਰੀ ਸ਼ਬਦ ਅਗੰਮੀ ਤੂਰਾ, ਤੁਰੀਆ ਤੋਂ ਪਰੇ ਨਾਦ ਵਜਾਈਆ ਏ। ਮੈਂ ਸਦਾ ਸਦਾ ਮਸ਼ਕੂਰਾ, ਮੇਰੀ ਮੁਸ਼ਕਲ ਹੱਲ ਕਰਾਈਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਹਰਿ, ਸਚ ਤੇਰੀ ਓਟ ਰਖਾਈਆ ਏ। ਪੁਰਖ ਅਕਾਲ ਕਹੇ ਮੈਂ ਦੀਨਾ ਨਾਥ, ਦਿਆਲ ਦੀਨ ਅਖਵਾਈਆ ਊ। ਸਤਿਗੁਰ ਸ਼ਬਦ ਸ਼ਬਦ ਗੁਰ ਸਾਥ, ਸਗਲਾ ਸੰਗ ਨਿਭਾਈਆ ਊ। ਜੁਗ ਚੌਕੜੀ ਢੋਲੇ ਸਿਫ਼ਤੀ ਗਾਥ, ਅੱਖਰਾਂ ਹਰਫ਼ਾਂ ਜੋੜ ਜੁੜਾਈਆ ਊ। ਆਦਿ ਜੁਗਾਦੀ ਬਣ ਸਮਰਾਥ, ਪੁਰਖ ਅਗੰਮਾ ਇਕ ਅਖਵਾਈਆ ਊ। ਨਿਰਗੁਣ ਸਰਗੁਣ ਖੇਲ ਕਰਾਂ ਬਹੁ ਭਾਂਤ, ਵੇਸ ਅਵੱਲੜਾ ਆਪ ਵਟਾਈਆ ਊ। ਲਹਿਣਾ ਜਾਣਾ ਕਲਜੁਗ ਅੰਧੇਰੀ ਰਾਤ, ਲੇਖਾ ਸਭ ਦਾ ਹੱਥੋ ਹੱਥ ਫੜਾਈਆ ਊ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ ਊ। ਸਤਿਗੁਰ ਸ਼ਬਦ ਧਾਰ ਬਹੁ ਰੰਗੀ, ਰੰਗਤ ਅਵੱਲੀ ਚੜ੍ਹੇਈਆ ਏ। ਜਿਸ ਦਾ ਭੇਵ ਸਮਝੇ ਕੋਇ ਨਾ ਚੰਦ ਨੌ ਚੰਦੀ, ਨਵ ਧਾਰ ਨਾ ਭੇਵ ਖੁਲ੍ਹੇਈਆ ਏ। ਜਿਸ ਦਾ ਖੇਲ ਹੁਕਮ ਸਤਿਗੁਰ ਭੁਯੰਗੀ, ਜਨਣੀ ਬਾਲ ਨਾ ਕੋਇ ਰਖੇਈਆ ਏ। ਜਿਸ ਦੀ ਨਿਰਗੁਣ ਸਰਗੁਣ ਧਾਰ ਸੰਧੀ, ਲੇਖਾ ਅਵਰ ਨਾ ਕੋਇ ਮਿਟੇਈਆ ਏ। ਜਿਸ ਦੇ ਹੁਕਮ ਦੀ ਦੀਨਾਂ ਮਜ਼੍ਹਬਾਂ

ਉਤੇ ਪਾਬੰਦੀ, ਪਰਮ ਪੁਰਖ ਹੁਕਮ ਇਕ ਸੁਣਈਆ ਏ। ਕਿਸੇ ਦੀ ਆਯੂ ਰਹੇ ਨਾ ਲੰਬੀ, ਕਲਜੁਗ ਲੇਖਾ ਵੇਖ ਵਖੇਈਆ ਏ। ਤ੍ਰੈਗੁਣ ਦੀ ਧਾਰ ਰਹੀ ਕੰਬੀ, ਧੀਰਜ ਧੀਰ ਨਾ ਕੋਇ ਧਰੇਈਆ ਏ। ਜਗਤ ਨੇਤਰਹੀਣ ਸ੍ਰਿਸ਼ਟੀ ਦ੍ਰਿਸ਼ਟੀ ਅੰਧੀ, ਲੋਚਣ ਨੈਣ ਨਾ ਕੋਇ ਖੁਲ੍ਹੇਈਆ ਏ। ਜਿਸ ਦੇ ਹੁਕਮ ਦੀ ਸਤਿ ਧਰਮ ਦੀ ਲੱਗਣੀ ਪਾਬੰਦੀ, ਹੁਕਮੀ ਹੁਕਮ ਹੁਕਮ ਦ੍ਰਿੜੇਈਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣੇਈਆ ਏ। ਸਤਿਗੁਰ ਸ਼ਬਦ ਕਹੇ ਮੈਂ ਤੇਰਾ ਸ਼ਬਦ ਫ਼ਕੀਰ, ਫ਼ਿਕਰਾ ਇਕ ਸੁਣੇਈਆ ਏ। ਤੇਰੇ ਦਰ ਮੇਰੀ ਤਾਮੀਰ, ਜੜ ਚੋਟੀ ਚੇਤਨ ਤੇਰਾ ਰੂਪ ਵਖੇਈਆ ਏ। ਮੈਨੂੰ ਆਦਿ ਤੋਂ ਮਿਲੀ ਤੇਰੀ ਸਚ ਅਸੀਰ, ਆਸਾਵੰਦ ਆਸ ਰਖੇਈਆ ਏ। ਜੋ ਚਿੱਟੇ ਉਤੇ ਕਾਲੀ ਪਾਈ ਲਕੀਰ, ਸਾਵਣ ਸਾਵਣ ਸਾਵਣ ਵੇਖ ਵਖੇਈਆ ਏ। ਮੇਰੀ ਮਾਤਲੋਕ ਵਿਚ ਤੇਰੇ ਨਾਲ ਤਕਦੀਰ, ਦੂਸਰ ਸੰਗ ਨਾ ਕੋਇ ਬਣੇਈਆ ਏ। ਮੇਰੇ ਬਸਤਰ ਲਥੇ ਵੇਖ ਚੀਰ, ਸੀਸ ਦਸਤਾਰ ਨਾ ਕੋਇ ਟਕੇਈਆ ਏ। ਹੱਸ ਰੋ ਕੇ ਕਹੇ ਕਬੀਰ, ਰਵੀਦਾਸਾ ਸੰਗ ਰਲੇਈਆ ਏ। ਨਾਮਾ ਛੀਪਰੋ ਨਾ ਧਰੇ ਧੀਰ, ਧੰਨਾ ਧਿਆਨ ਲਗੇਈਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਓਟ ਰਖੇਈਆ ਏ। ਓਟ ਰਖੀ ਆਸ ਇਕ, ਇਕ ਇਕ ਇਕ ਮੇਰਾ ਮਾਹੀ ਏ। ਕੋਟਨ ਕੋਟੀ ਲਾਈ ਬੈਠੇ ਸਿਕ, ਸਿਖ਼ਰ ਚੋਟੀਆਂ ਤੋਂ ਪਰੇ ਤੇਰਾ ਨੂਰ ਅਲਾਹੀ ਏ। ਤੈਨੂੰ ਸਭ ਨੇ ਮੰਨਿਆ ਮਾਤ ਪਿਤ, ਪਤਿਪਰਮੇਸ਼ਵਰ ਕੀ ਤੇਰੀ ਬੇਪ੍ਰਵਾਹੀ ਏ। ਨਿਰਗੁਣ ਧਾਰ ਨਿਰੰਕਾਰ ਕਰ ਸਾਚਾ ਹਿਤ, ਹਿਤਕਾਰੀ ਹੋ ਕੇ ਵੇਖ ਚਾਈਂ ਚਾਈਂ ਏ। ਜੋ ਹੁਕਮ ਸੰਦੇਸ਼ਾ ਫ਼ਰਮਾਨ ਦਿਤਾ ਲਿਖ, ਲੇਖਕਾਂ ਦੇ ਲੇਖਕ ਭੇਵ ਆਪਣਾ ਖੁਲਾਈ ਏ। ਗੁਰਮੁਖ ਸੁਹੇਲੇ ਸੰਤ ਪੇਖ ਆਪਣੇ ਸਿੱਖ, ਸਿਖਿਆ ਸਿਖ ਸਿਖ ਸਿਖ ਕੀ ਵਡਿਆਈ ਏ। ਮੇਰੇ ਸਾਹਿਬ ਸਵਾਮੀ ਤੇਰੀ ਮਹਿੰਮਾ ਭਗਤ ਦਵਾਰੇ ਹੋਵੇ ਨਿਤ, ਨਵਿਤ ਤੇਰਾ ਗੁਣ ਗਾਈ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਧ ਬਿਨ ਅਵਰ ਨਹੀਂ ਕੋਈ ਮਿਤ, ਮਿਤਰ ਪਿਆਰਾ ਇਕੋ ਨਜ਼ਰੀ ਆਈ ਏ।

੧੫ ਮੱਘਰ ਸ਼ਹਿਨਸ਼ਾਹੀ ਸੰਮਤ ਅੱਠ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਬਖ਼ਸ਼ੀਸ਼ ਸਿੰਘ ਸੁਗੇ ਦੇ ਨਵਿਤ

ਸਤਿਗੁਰ ਸ਼ਬਦ ਕਹੇ ਮੇਰੇ ਸਚ ਸਵਾਮੀ, ਸਿਰਜਣਹਾਰ ਤੇਰੀ ਸਰਨਾਈਆ। ਆਦਿ ਜੁਗਾਦੀ ਅੰਤਰਜਾਮੀ, ਬੇਅੰਤ ਤੇਰੀ ਬੇਪ੍ਰਵਾਹੀਆ। ਨਿਰਗੁਣ ਧਾਰ ਸਦਾ ਨਿਹਕਾਮੀ, ਨਿਰਵੈਰ ਤੇਰੀ ਵਡ ਵਡਿਆਈਆ। ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸੁਲਤਾਨੀ, ਮਿਹਰਵਾਨ ਮਹਿਬੂਬ ਦਰ ਤੇਰੇ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਸਰਨਾਈਆ। ਸਤਿਗੁਰ ਸ਼ਬਦ ਕਹੇ ਮੇਰੇ ਦੀਨ ਦਿਆਲ ਪ੍ਰਭ ਠਾਕਰ, ਗਹਿਰ ਗੰਭੀਰ ਨੂਰ ਅਲਾਹੀਆ। ਆਦਿ ਜੁਗਾਦੀ ਅਗੰਮ ਅਗੰਮੜੇ ਸਾਗਰ, ਭਵਰੀ ਤੇਰੀ ਜਗਤ ਲੋਕਾਈਆ। ਤੇਰਾ ਹੁਕਮ ਸੂਰਬੀਰ ਬਹਾਦਰ, ਨਾ ਕੋਈ ਮੇਟੇ ਮੇਟ ਮਿਟਾਈਆ। ਬਿਨ ਤੇਰੇ ਦੇਵੇ ਕੋਈ ਨਾ ਆਦਰ, ਦਰ ਸਚ ਨਾ ਕੋਇ ਸਰਨਾਈਆ। ਤੂੰ ਕਰਤਾ ਕਰੀਮ ਬੇਐਬ ਕਾਦਰ, ਕੁਦਰਤ ਦਾ ਮਾਲਕ ਇਕ ਅਖਵਾਈਆ। ਤੇਰੇ ਹੱਥ ਅਗੰਮਾ ਆਦਲ, ਇਨਸਾਫ਼ ਇਕੋ ਨਜ਼ਰੀ ਆਈਆ। ਤੂੰ ਲੇਖਾ ਲਹਿਣਾ

ਪੂਰਾ ਕਰਨਾ ਮਕਤੂਲ ਅੰਤਰ ਬਾਤਨ, ਕਾਤਲ ਦੀ ਧਾਰ ਕਤਲਗਾਹ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਸਤਿਗੁਰ ਸ਼ਬਦ ਕਹੇ ਪ੍ਰਭੂ ਸ਼ਬਦੀ ਧਾਰ ਵੇਖ ਆਦਤ, ਬਿਨ ਨੈਣਾਂ ਨੈਣ ਉਠਾਈਆ। ਜਨ ਭਗਤਾਂ ਵੇਖ ਅਬਾਦਤ, ਜੋ ਗੁਰਮੁਖ ਤੇਰਾ ਨਾਮ ਧਿਆਈਆ। ਬਖ਼ਸ਼ੀਸ਼ ਦੀ ਬਖ਼ਸ਼ਿਸ਼ ਵਿਚ ਲੇਖੇ ਲਾਉਣੀ ਸ਼ਹਾਦਤ, ਜੋ ਸਨਮੁਖ ਹੋ ਕੇ ਆਪਾ ਆਪ ਸ਼ਹੀਦ ਕਰਾਈਆ। ਝਗੜਾ ਰਹੇ ਨਾ ਤਾਮਸ ਰਾਜਸ, ਸਾਂਤਕ ਸਤਿ ਦੇਣਾ ਵਰਤਾਈਆ। ਲੇਖੇ ਲਾਉਣਾ ਜਨਮ ਮਾਨੁਖਾ ਮਾਨਸ਼, ਸਚਖੰਡ ਸਾਚੇ ਸੋਭਾ ਪਾਈਆ। ਧਰਮ ਦੀ ਧਾਰ ਬਣਾਉਣਾ ਬਾਲਕ, ਚਰਨ ਕਵਲ ਬਿਨ ਚਰਨਾਂ ਲੈਣਾ ਟਿਕਾਈਆ। ਤੂੰ ਸਚ ਸਵਾਮੀ ਖ਼ਲਕ ਦਾ ਖ਼ਾਲਕ, ਖ਼ੁਦ ਮਾਲਕ ਨੂਰ ਖ਼ੁਦਾਈਆ। ਏਥੇ ਓਥੇ ਦੋ ਜਹਾਨਾਂ ਹੋਵੇ ਪਾਲਕ, ਪ੍ਰਿਤਪਾਲਕ ਹੋ ਕੇ ਆਪਣੇ ਘਰ ਵਸਾਈਆ। ਸਤਿਗੁਰ ਸ਼ਬਦ ਕਹੇ ਮੈਂ ਨਿਰਗੁਣ ਧਾਰ ਬਣਾਂ ਸਾਲਸ, ਸਾਲਸੀ ਬਿਨਾ ਸਰੀਰ ਕਮਾਈਆ। ਗੁਰਸਿਖ ਰੂਪ ਬਣਾਉਣਾ ਖ਼ਾਲਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਆਸ ਰਖਾਈਆ। ਪੁਰਖ ਅਕਾਲ ਕਹੇ ਸੁਣ ਸ਼ਬਦੀ ਸ਼ਬਦ ਦੁਲਾਰੇ, ਸ਼ਬਦ ਧਾਰ ਸਮਝਾਈਆ। ਮੇਰੇ ਗੁਰਮੁਖ ਧੁਰ ਦੇ ਭਗਤ ਸਚਖੰਡ ਦੇ ਵਣਜਾਰੇ, ਚੁਰਾਸੀ ਵਿਚ ਕਦੇ ਨਾ ਆਈਆ। ਮਾਨਸ ਜਨਮ ਜਗਤ ਜੂਏ ਵਿਚ ਕਦੇ ਨਾ ਹਾਰੇ, ਲੇਖਾ ਚੁੱਕੇ ਥਾਉਂ ਥਾਈਂਆ। ਸਤਿ ਦੀ ਆਤਮਾ ਸਤਿ ਸਰੂਪ ਕੋਇ ਨਾ ਮਾਰੇ, ਤਨ ਵਜੂਦ ਜਗਤ ਜਗਤ ਵਡਿਆਈਆ। ਆਤਮ ਨੂਰ ਨੂਰ ਜੋਤ ਚਮਤਕਾਰੇ, ਨਿਰਗੁਣ ਧਾਰ ਡਗਮਗਾਈਆ। ਸਚਖੰਡ ਸਚ ਦਵਾਰ ਚੜ੍ਹੇ ਚੁਬਾਰੇ, ਜਿਥੇ ਅਸਥਿਲ ਗ੍ਰਹਿ ਇਕੋ ਨਜ਼ਰੀ ਆਈਆ। ਹਰਿਜਨ ਗੁਰਮੁਖ ਜਨਮ ਕਦੇ ਨਾ ਹਾਰੇ, ਜੋ ਹਿਰਦੇ ਰਿਹਾ ਸਮਾਈਆ। ਸਚ ਸਵਾਮੀ ਅੰਤਰਜਾਮੀ ਹੋ ਕੇ ਤਾਰੇ, ਤਾਰਨਹਾਰ ਬੇਪ੍ਰਵਾਹੀਆ। ਗੋਬਿੰਦ ਦੇ ਸੁਤ ਗੋਬਿੰਦ ਦੇ ਦੁਲਾਰੇ, ਜੋ ਰਣਭੂਮੀ ਅਖਾੜੇ ਵਿਚ ਆਪਣਾ ਆਪ ਲੇਖੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੱਚਿਆਂ ਵਾਲਾ ਰਖੇ ਆਪਣੇ ਨਾਮ ਸਹਾਰੇ, ਅਜੀਤ ਅਤੀਤ ਆਪ ਕਰਾਈਆ।

੧੮ ਮੱਘਰ ਸ਼ਹਿਨਸ਼ਾਹੀ ਸੰਮਤ ਅੱਠ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਪਿੰਦਰ ਸਿੰਘ ਜੰਡਿਆਲਾ ਦੇ ਨਵਿਤ

ਸਤਿਗੁਰ ਸ਼ਬਦ ਕਹੇ ਪੁਰਖ ਅਕਾਲ ਕਰੇ ਮਿਹਰਵਾਨੀ, ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ। ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਬਣ ਕੇ ਧੁਰ ਦਾ ਬਾਨੀ, ਬਾਣ ਅਣਿਆਲਾ ਤੀਰ ਚਲਾਈਆ। ਸਤਿ ਸਰੂਪ ਸ਼ਾਹੋ ਭੂਪ ਸਤਿ ਦਾ ਬਣ ਕੇ ਦਾਨੀ, ਦਇਆਵਾਨ ਨੌਜਵਾਨ ਮਰਦ ਮਰਦਾਨ ਆਪਣੀ ਦਇਆ ਕਮਾਈਆ। ਨਿਰਗੁਣ ਸਰਗੁਣ ਹਰਿਜਨ ਵੇਖੇ ਜਗਤ ਜਵਾਨੀ, ਜਵਾਂ ਮਰਦ ਹਮਦਰਦ ਆਪਣਾ ਰੰਗ ਰੰਗਾਈਆ। ਭੇਵ ਅਭੇਦਾ ਲੇਖਾ ਜਾਣੇ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਭੇਵ ਰਹੇ ਨਾ ਰਾਈਆ। ਲਹਿਣਾ ਦੇਣਾ ਤੱਕੇ ਜੀਵ ਜੀਵ ਪ੍ਰਾਣੀ, ਪੂਰਨ ਪੁਰਖ ਪ੍ਰਭ ਆਪਣਾ ਭੇਵ ਚੁਕਾਈਆ। ਪੁਰਖ ਅਬਿਨਾਸ਼ੀ ਘਟ ਨਿਵਾਸੀ ਹੋਵੇ ਜਾਣ ਜਾਣੀ, ਜਾਨਣਹਾਰ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਗੁਰ ਸਦਾ ਸਦਾ ਸੁਖਦਾਈਆ। ਸਤਿਗੁਰ ਸ਼ਬਦ ਕਹੇ ਪ੍ਰਭੂ ਆਦਿ ਜੁਗਾਦੀ

ਦੀਨ ਦਿਆਲਾ, ਦਇਆਨਿਧ ਅਖਵਾਈਆ। ਜੁਗ ਜੁਗ ਭਗਤਾਂ ਕਰੇ ਸਦਾ ਪ੍ਰਿਤਪਾਲਾ, ਪ੍ਰਿਤਪਾਲਕ ਇਕ ਗੁਸਾਈਂਆ। ਮੇਟਣਹਾਰਾ ਕੂੜੀ ਕਿਰਿਆ ਜਗਤ ਜੰਜਾਲਾ, ਜਾਗਰਤ ਜੋਤ ਬਿਨ ਵਰਨ ਗੋਤ ਕਰੇ ਰੁਸ਼ਨਾਈਆ। ਤੂੰ ਮੇਰਾ ਮੈਂ ਤੇਰਾ ਅੰਦਰ ਪਾਏ ਸਾਚੀ ਮਾਲਾ, ਮਨ ਕਾ ਮਣਕਾ ਦਏ ਭਵਾਈਆ। ਲੇਖਾ ਜਾਣੇ ਮਾਜੀ ਹਾਲਾ, ਅਗਲਾ ਪਰਦਾ ਆਪ ਉਠਾਈਆ। ਭੇਵ ਚੁਕਾਏ ਕਾਇਆ ਮੰਦਰ ਸੱਚੀ ਧਰਮਸਾਲਾ, ਦਰ ਦਵਾਰ ਇਕ ਵਡਿਆਈਆ। ਲਹਿਣਾ ਰਹੇ ਨਾ ਕਾਲ ਮਹਾਕਾਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸਾਹਿਬ ਸਚ ਸਰਨਾਈਆ। ਸਤਿਗੁਰ ਸ਼ਬਦ ਕਹੇ ਪ੍ਰਭੂ ਜਨ ਭਗਤਾਂ ਦੇ ਦੇ ਦਾਤ, ਦਾਤੇ ਦਾਨੀ ਦਇਆ ਕਮਾਈਆ। ਅੰਦਰੋਂ ਮੇਟ ਅੰਧੇਰੀ ਰਾਤ, ਨਿਰਗੁਣ ਨੂਰ ਕਰ ਰੁਸ਼ਨਾਈਆ। ਆਤਮ ਬ੍ਰਹਮ ਤੇਰੀ ਧੁਰ ਦੀ ਜ਼ਾਤ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਸ਼ਬਦੀ ਢੋਲਾ ਤੇਰੀ ਗਾਥ, ਅਗੰਮ ਅਗੰਮੜੇ ਆਪ ਪ੍ਰਗਟਾਈਆ। ਨਿਰਗੁਣ ਨਿਰਗੁਣ ਬਖ਼ਸ਼ ਦੇ ਸਾਥ, ਆਤਮ ਪਰਮਾਤਮ ਮਿਲ ਕੇ ਵੱਜੇ ਵਧਾਈਆ। ਸਚ ਸੁਹੰਜਣੀ ਸੇਜਾ ਤੇਰਾ ਹੋਵੇ ਬਿਲਾਸ, ਰਸ ਇਕੋ ਇਕ ਵਡਿਆਈਆ। ਗੁਰਮੁਖਾਂ ਪੂਰੀ ਕਰਨੀ ਆਸ, ਤ੍ਰਿਸ਼ਨਾ ਕੂੜ ਰਹੇ ਨਾ ਰਾਈਆ। ਜੋ ਜਨ ਹੋਇਆ ਤੇਰਾ ਦਾਸ, ਦਾਸੀ ਦਾਸ ਹੋ ਕੇ ਸੇਵ ਕਮਾਈਆ। ਨਿਰਗੁਣ ਨੂਰ ਜੋਤ ਕਰ ਪ੍ਰਕਾਸ਼, ਪ੍ਰਕਾਸ਼ਤ ਵੇਖੇ ਖ਼ਲਕ ਖ਼ੁਦਾਈਆ। ਜਨ ਭਗਤਾਂ ਅੰਦਰ ਤੇਰਾ ਮੰਡਲ ਤੇਰੀ ਹੋਵੇ ਰਾਸ, ਸੁਰਤ ਸ਼ਬਦ ਗੋਪੀ ਕਾਹਨ ਨਚਾਈਆ। ਸਭ ਦਾ ਲੇਖੇ ਲਾਉਣਾ ਸਵਾਸ ਸਵਾਸ, ਜੋ ਰਸਨਾ ਜਿਹਵਾ ਰਹੇ ਧਿਆਈਆ। ਲੇਖਾ ਮੁਕਾਉਣਾ ਜਨਮ ਕਰਮ ਦਸ ਦਸ ਮਾਸ, ਨਵ ਅਠਾਰਾਂ ਡੇਰਾ ਢਾਹੀਆ। ਤੇਰਾ ਖੇਲ ਤੱਕੇ ਸ਼ੰਕਰ ਉਤੇ ਕੈਲਾਸ਼, ਬ੍ਰਹਮਾ ਚਾਰੇ ਕੁੰਟ ਧਿਆਨ ਲਗਾਈਆ। ਵਿਸ਼ਨ ਵਿਸ਼ਵ ਦੀ ਵੇਖੇ ਖ਼ਾਹਿਸ਼, ਵਿਸ਼ਿਆਂ ਤੋਂ ਬਾਹਰ ਸਮਝਾਈਆ। ਤੇਰਾ ਰੂਪ ਅਨੂਪ ਕਦੇ ਨਾ ਹੋਵੇ ਨਾਸ, ਨਾਸਤਕ ਦਿਸੇ ਜਗਤ ਲੋਕਾਈਆ। ਗੁਰਮੁਖਾਂ ਗੁਰਸਿਖਾਂ ਕਲਜੁਗ ਅੰਤ ਸ੍ਰੀ ਭਗਵੰਤ ਪੁਛਣੀ ਵਾਤ, ਵਾਤਾਵਰਨ ਤਕਣਾ ਮਾਨਵ ਮਾਨਸ ਮਾਨੁਖ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਨੂਰ ਨੁਰਾਨਾ ਸ਼ਾਹ ਸੁਲਤਾਨਾ ਖੇਲ ਤਮਾਸ਼, ਜਗ ਨੇਤਰ ਅੱਖ ਵੇਖਣ ਕੋਇ ਨਾ ਪਾਈਆ।

੨੬ ਮੱਘਰ ਸ਼ਹਿਨਸ਼ਾਹੀ ਸੰਮਤ ਅੱਠ ਫ਼ਿਰੋਜ਼ਪੁਰ ਛਾਉਣੀ ਗਵਾਲ ਟੋਲੀ ਰਾਮ ਸਿੰਘ ਦੇ ਗ੍ਰਹਿ

ਓਹ ਸ਼ੰਕਰਾ ਤੱਕ ਕੈਲਾਸ਼ੀ, ਕਲਾ ਪ੍ਰਭ ਕੀ ਵਰਤਾਈਆ। ਬ੍ਰਹਮਾ ਵੇਖ ਖੇਲ ਅਬਿਨਾਸ਼ੀ, ਚਾਰੇ ਮੁਖ ਭਵਾਈਆ। ਵਿਸ਼ਨੂੰ ਰਹੇ ਨਾ ਕੋਇ ਉਦਾਸੀ, ਹਸਤੀ ਤੱਕ ਅਗੰਮ ਅਥਾਹੀਆ। ਰਾਮ ਲੇਖਾ ਵੇਖ ਬਨਬਾਸੀ, ਬਨਖੰਡ ਰੋਵਣ ਮਾਰਨ ਧਾਹੀਆ। ਜਿਸ ਦੀ ਖੇਲ ਚਾਰ ਜੁਗ ਕਿਸੇ ਨਾ ਵਾਚੀ, ਅਵਤਾਰ ਪੈਗ਼ੰਬਰ ਗੁਰ ਭੇਵ ਕਹਿਣ ਕੋਇ ਨਾ ਪਾਈਆ। ਸੋ ਸਾਹਿਬ ਸਵਾਮੀ ਜੋ ਆਦਿ ਅੰਤਾ ਹਰ ਘਟ ਵਾਸੀ, ਵਾਸਤਾ ਲੱਖ ਚੁਰਾਸੀ ਨਾਲ ਰਖਾਈਆ। ਓਸ ਦੀ ਖੇਲ ਅਗੰਮੀ ਮੰਡਲ ਰਾਸੀ, ਜਗਤ ਤਮਾਸ਼ੀ ਪਰਦਾ ਨਾ ਕੋਇ ਉਠਾਈਆ। ਨਿਰਗੁਣ ਧਾਰ ਨਿਰਵੈਰ ਆਪ ਸਾਖੀ, ਸਾਖਿਆਤ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ

ਦਾ ਹੁਕਮ ਇਕ ਸੁਣਾਈਆ। ਰਾਮ ਕਹੇ ਮੇਰਿਆ ਰਾਮਾ, ਰਾਮ ਦੀ ਰਾਮ ਦੁਹਾਈਆ। ਮੇਰੇ ਸਾਹਿਬ ਅੰਤਰਜਾਮਾ, ਅੰਤਰਜਾਮਤਾ ਤੇਰੀ ਕਿਰਪਾ ਨਜ਼ਰੀ ਆਈਆ। ਮੇਰਾ ਪੂਰਾ ਪੂਰਾ ਕਰਿਆ ਕਾਮਾ, ਤ੍ਰਿਸ਼ਨਾ ਤਰੇਤਾ ਰੰਗ ਰੰਗਾਈਆ। ਨਿਰਗੁਣ ਧਾਰ ਪਹਿਰ ਕੇ ਜਾਮਾ, ਨੂਰ ਨੁਰਾਨਾ ਵੇਸ ਵਟਾਈਆ। ਸਤਿ ਸਤਿ ਦਾ ਸਤਿ ਕੀਤਾ ਖੇਲ ਮਹਾਨਾ, ਮਹਿੰਮਾ ਤੇਰੀ ਵਡ ਵਡਿਆਈਆ। ਵਿਛੋੜਾ ਜੋੜਾ ਥੋੜਾ ਸੀਆ ਰਾਮਾ, ਸਿਰ ਆਪਣਾ ਹੱਥ ਟਿਕਾਈਆ। ਲੇਖਾ ਤੱਕ ਕ੍ਰਿਸ਼ਨ ਵਾਲਾ ਕਾਹਨਾ, ਕਾਹਨ ਧੁਰ ਦੇ ਮੇਰੇ ਮਾਹੀਆ। ਜਗਤ ਅੰਧੇਰ ਵੇਖ ਸ਼ਾਮਾ, ਸ਼ਾਮ ਘਨਈਆ ਆਪਣਾ ਪਰਦਾ ਆਪ ਚੁਕਾਈਆ। ਤੂੰ ਸ਼ਾਹੋ ਭੂਪ ਰਾਣਾ, ਦੋ ਜਹਾਨਾਂ ਇਕ ਅਖਵਾਈਆ। ਤਤਾਂ ਵਾਲਾ ਤੇਰਾ ਕੂੜ ਨਿਸ਼ਾਨਾ, ਤਤ ਤਤ ਵਿਚੋਂ ਬਦਲਾਈਆ। ਬਨਬਾਸੀ ਹੋ ਕੇ ਬਨ ਵਿਚ ਮੰਨਿਆ ਤੇਰਾ ਭਾਣਾ, ਚੌਦਾਂ ਸਾਲ ਸਦੀ ਚੌਧਵੀਂ ਵੇਖ ਵਖਾਈਆ। ਤੇਰੇ ਵਾਸਤੇ ਤਰੇਤਾ ਜੁਗ ਨਹੀਂ ਪੁਰਾਣਾ, ਪੁਰਾਣ ਅਠਾਰਾਂ ਤਰੇਤਾ ਧਾਰ ਦੇਣ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਸਰਨਾਈਆ। ਧੁਰ ਰਾਮ ਕਹੇ ਧੰਨ ਰਾਮ ਰਮਈਆ, ਰਮਤਾ ਰਮਤਾ ਪੰਧ ਮੁਕਾਈਆ। ਮੇਰੀ ਸ਼ਬਦੀ ਧਾਰ ਦੀ ਨਈਆ, ਅਵਤਾਰ ਪੈਗ਼ੰਬਰ ਗੁਰ ਜੁਗ ਜੁਗ ਚੜ੍ਹੇ ਚਾਈਂ ਚਾਈਂਆ। ਮੇਰੀ ਲੇਖੇ ਵਾਲੀ ਸਭ ਤੋਂ ਵਖਰੀ ਵਹੀਆ, ਜਿਸ ਨੂੰ ਜਗਤ ਅੱਖਰ ਨਾ ਕੋਇ ਲਿਖਾਈਆ। ਓਹ ਇਸ਼ਾਰਾ ਤੱਕ ਲੈ ਗੋਬਿੰਦ ਵਾਲਾ ਢਈਆ, ਜੋ ਢੱਠਿਆਂ ਫੇਰ ਉਠਾਈਆ। ਜਿਸ ਵੇਲੇ ਬੁਲ੍ਹੇ ਨੇ ਗਾਇਆ ਸੀ ਥਈਆ ਥਈਆ, ਦਈਆ ਦਈਆ ਕਹਿ ਕੇ ਤਾਲ ਵਜਾਈਆ। ਇਹੋ ਇਸ਼ਾਰਾ ਕੀਤਾ ਸੀ ਦੁਰਗਾ ਆਦਿ ਸ਼ਕਤ ਮਈਆ, ਸੁੰਬ ਨਿਸੁੰਬ ਸੰਘਾਰ ਨੈਣ ਉਠਾਈਆ। ਕਲਜੁਗ ਨਿਗਾਹ ਮਾਰੀ ਸਾਚਾ ਦਿਸੇ ਕੋਇ ਨਾ ਸਈਆ, ਸਾਜਣ ਮੀਤ ਨਜ਼ਰ ਕੋਇ ਨਾ ਆਈਆ। ਬਿਨੈ ਬਿਨੈ ਬੇਨੰਤੀ ਪ੍ਰਭ ਪਤ ਨਾ ਰਹੀਆ, ਪਰਮੇਸ਼ਵਰ ਪਤਵੰਤਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਰਾਮ ਕਹੇ ਰਾਮ ਵੇਖ ਦੋ ਅੱਧਾ, ਧੁਰ ਰਾਮ ਹੁਕਮ ਸੁਣਾਈਆ। ਜਿਸ ਹੁਕਮ ਵਿਚ ਬੱਧਾ, ਬਨ ਫਿਰਿਆ ਵਾਹੋ ਦਾਹੀਆ। ਜਿਹੜਾ ਹੁਕਮ ਵਿਚ ਹੁਕਮ ਮਿਲਿਆ ਸੱਦਾ, ਸਦ ਧੁਰ ਦਾ ਢੋਲਾ ਗਾਈਆ। ਉਸ ਦਾ ਲੇਖਾ ਲੇਖੇ ਵਿਚੋਂ ਲੱਭਾ, ਜਗਤ ਸ਼ਾਸਤਰ ਨਾ ਫੋਲ ਫੁਲਾਈਆ। ਜਿਸ ਵੇਲੇ ਸੀਤਾ ਢਾਈ ਦਿਨ ਮੁਖ ਰਖਿਆ ਸੀ ਵਿਚ ਖੱਡਾ, ਤੇਰਾ ਦਰਸ ਨਾ ਮੂਲ ਦਰਸਾਈਆ। ਤੂੰ ਇਸ਼ਾਰਾ ਕੀਤਾ ਕਲ ਕਲਕੀ ਮੇਰਾ ਰਾਮ ਜਿਸ ਦੀ ਨਿਰਗੁਣ ਧਾਰ ਸਾਰੇ ਯੱਦਾ, ਯਾਦਵ ਮੇਰਾ ਖੇਲ ਘਨਈਆ ਕਾਹਨ ਬਣਾਈਆ। ਫੇਰ ਤੱਕ ਕੇ ਅਸਵ ਬੱਗਾ, ਨੈਣ ਨੈਣ ਨੈਣ ਬਿਗਸਾਈਆ। ਫੇਰ ਮਚਦੀ ਵੇਖੀ ਅੱਗਾ, ਅਗਨੀ ਰਹੀ ਜਲਾਈਆ। ਫੇਰ ਧਰਮ ਧਾਰ ਦੀ ਵੇਖੀ ਜਗਹ, ਬਨਬਾਸੀ ਅੱਖ ਉਠਾਈਆ। ਜਿਥੇ ਕਲਜੁਗ ਹੰਸ ਬਣੇ ਕਗਾ, ਕਾਗ ਹੰਸ ਰੂਪ ਬਦਲਾਈਆ। ਉਥੇ ਮੇਰਾ ਸਾਹਿਬ ਆਵੇ ਭੱਜਾ, ਮੇਰਾ ਰਾਮ ਰਾਮ ਬਨਬਾਸੀ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਰਾਮ ਕਹੇ ਰਾਮ ਮੇਰਾ ਲੇਖਾ ਵੇਖ ਰਿਗ ਵੇਦ ਵੇਦ ਰਿਗ, ਰਿਗ ਰਿਗ ਰਿਹਾ ਸਮਝਾਈਆ। ਜਿਸ ਵਿਚ ਕਲ ਕਲਕੀ ਦੀ ਅਨੋਖੀ ਬਿਧ, ਬਿਧੀ ਸਮਝ ਕੋਇ ਨਾ ਪਾਈਆ। ਸਤਿ ਦੀ ਸਤਿ ਨਾਲ ਜ਼ਿਦ, ਸਤਿ ਸਤਿ ਸਤਿ ਕਰੇ ਲੜਾਈਆ। ਓਸ ਵੇਲੇ ਰਾਮ ਕੋਲ ਆਇਆ ਇਕ ਗਿੱਧ, ਪੰਖ ਹਿਲਾ ਕੇ ਸੀਸ ਨਿਵਾਈਆ।

ਦੂਰੋਂ ਚਰਨੀਂ ਗਿਆ ਡਿੱਗ, ਧੂੜੀ ਖ਼ਾਕ ਰਮਾਈਆ। ਨਾਲੇ ਰੋ ਕੇ ਕਿਹਾ ਮੇਰੇ ਰਾਮ ਤੇਰੇ ਰਾਮ ਦੀ ਹੋਵੇ ਨਿੰਦ, ਨਿੰਦਾ ਖ਼ਲਕ ਖ਼ੁਦਾਈਆ। ਰਾਮ ਹੱਸ ਕੇ ਕਿਹਾ ਮੇਰਾ ਰਾਮ ਫੇਰ ਰਾਮ ਬਣੇ ਵਿਚ ਹਿੰਦ, ਹਿੰਦਵਾਇਣ ਖੋਜ ਖੁਜਾਈਆ। ਝਟ ਸੀਤਾ ਨੂੰ ਆਈ ਚਿੰਦ, ਚਿੰਤਾ ਵਿਚ ਦਏ ਦੁਹਾਈਆ। ਰਾਮ ਇਸ਼ਾਰਾ ਕੀਤਾ ਓਹਦਾ ਲੇਖਾ ਇੰਜ ਨਹੀਂ ਹਿੰਝ, ਹੰਝੂਆਂ ਹਾਰ ਦਏ ਬਦਲਾਈਆ। ਓਹਦਾ ਖੇਲ ਕਸਾਈ ਬਿੰਗ, ਬਿੰਗ ਕਸਾਈਆਂ ਰੂਪ ਬਦਲਾਈਆ। ਉਸ ਦਾ ਸੁਤ ਹਰਿਜਨ ਆਤਮ ਅਗੰਮੀ ਬਿੰਦ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਉਸ ਦਾ ਰਸ ਜਗਤ ਵਾਸਨਾ ਨਹੀਂ ਲਿੰਗ, ਨਿਰਗੁਣ ਨਿਰਵੈਰ ਇਕ ਅਖਵਾਈਆ। ਉਹਦਾ ਅੰਮ੍ਰਿਤ ਧਾਰ ਸਿੰਧ, ਲਹਿਰ ਲਹਿਰ ਵਿਚੋਂ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਰਿਗ ਕਹੇ ਤੇਰਾ ਲੇਖਾ ਫੇਰ ਵੇਦ ਅਥਰਬਣਾ, ਅਰਥ ਭਾਵ ਸਮਝ ਕੋਇ ਨਾ ਪਾਈਆ। ਧੁਰ ਦੇ ਰਾਮ ਲਹਿਣਾ ਦੇਣਾ ਵੇਖਣਾ ਦੇਸ ਅਰਬਣਾ, ਅਰਬ ਖਰਬ ਸਮਝ ਕੋਇ ਨਾ ਪਾਈਆ। ਝਟ ਰਾਮ ਇਸ਼ਾਰਾ ਕੀਤਾ ਉਤੇ ਨਰਬਦਾ, ਵਹਿਣ ਪਾਣੀ ਵਹਿਣ ਵਹਾਈਆ। ਓਹ ਮਾਲਕ ਹੋਵੇ ਹੁਕਮ ਵਾਲੇ ਸਰਬ ਦਾ, ਸਰਬ ਵਿਆਪੀ ਬੇਪਰਵਾਹੀਆ। ਓਹ ਹੰਕਾਰ ਨਿਵਾਰੇ ਗਰਭ ਦਾ, ਹੰਗਤਾ ਦਏ ਮਿਟਾਈਆ। ਉਹਦਾ ਖੇਲ ਗਰਮ ਸਰਦ ਦਾ, ਸਰਦੀ ਗਰਮੀ ਸਕੇ ਨਾ ਕੋਇ ਸਮਝਾਈਆ। ਉਹਦਾ ਅੰਕੜਾ ਲੇਖਾ ਨਹੀਂ ਸੰਸਾਰ ਵਾਲੀ ਜ਼ਰਬ ਦਾ, ਹਿੰਦਸਾ ਅੰਕ ਅਨੰਨਤ ਦਏ ਬਣਾਈਆ। ਓਹ ਵਣਜਾਰਾ ਨਹੀਂ ਦਰਬ ਦਾ, ਦਿੱਬ ਦ੍ਰਿਸ਼ਟ ਵੇਖੇ ਥਾਉਂ ਥਾਈਂਆ। ਓਹਦਾ ਇਸ਼ਾਰਾ ਰਾਮ ਨੇ ਕਰਬ ਦਾ, ਕਿਬਲ ਆਪਣਾ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਰਾਮ ਕਹੇ ਮੈਂ ਬਨਬਾਸੀ ਨਹੀਂ ਤੇਰਾ ਬੰਸ, ਨਿਰਗੁਣ ਬੰਸਾਵਲੀ ਸੋਭਾ ਪਾਈਆ। ਆਤਮ ਧਾਰ ਤੇਰੀ ਅੰਸ, ਆਦਿ ਅੰਤ ਇਕੋ ਰੰਗ ਰੰਗਾਈਆ। ਤੇਰਾ ਖੇਲ ਅਗਣਤ ਸਹੰਸ, ਸਹੰਸਰ ਮੁਖ ਬਾਸ਼ਕ ਕੀ ਵਡਿਆਈਆ। ਤੇਰਾ ਨਾਮ ਨਾਮ ਅਗੰਮਾ ਮੰਤ, ਮੰਤਵ ਜਗਤ ਹੱਲ ਕਰਾਈਆ। ਤੇਰਾ ਲਹਿਣਾ ਦੇਣਾ ਕਲਜੁਗ ਅੰਤ, ਅੰਤਰਜਾਮੀ ਤੇਰੀ ਵਡ ਵਡਿਆਈਆ। ਤੇਰੀ ਅਨੋਖੀ ਸ੍ਰਿਸ਼ਟੀ ਵਿਚ ਹੋਣੀ ਬਣਤ, ਘੜਨ ਭੰਨਣਹਾਰ ਤੇਰੀ ਬੇਪ੍ਰਵਾਹੀਆ। ਬਿਨ ਤੇਰੀ ਕਿਰਪਾ ਤੇਰਾ ਪੂਰਾ ਰਹੇ ਕੋਇ ਨਾ ਸੰਤ, ਸੱਜਣ ਮੀਤ ਸਾਰੇ ਜਾਣ ਮੁਖ ਭਵਾਈਆ। ਤੂੰ ਮਿਹਰਵਾਨ ਰਾਮ ਰਾਮ ਦਾ ਕੰਤ, ਕੰਤ ਕੰਤੂਹਲ ਇਕ ਅਖਵਾਈਆ। ਤੇਰਾ ਵੇਸ ਅਨੇਕ ਅਨੰਨਤ, ਬੇਅੰਤ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਰਾਮ ਰਾਮ ਅਗੇ ਸੀਸ ਨਿਵਾਈਆ। ਰਾਮ ਕਹੇ ਸਤਿ ਸਤਿ ਦਾ ਵਿਛੋੜਾ, ਸਤਿ ਸਤਿ ਨਾਲ ਮਿਲਾਈਆ। ਸਤਿ ਸਤਿ ਦਾ ਦੋਹੜਾ, ਦੋਹਰਾ ਸਤਿ ਸਤਿ ਗਾਈਆ। ਸਤਿ ਸਤਿ ਸਤਿ ਪਾਏ ਮੋੜਾ, ਸਤਿ ਸਤਿ ਮੋੜ ਮੁੜਾਈਆ। ਸਤਿ ਸਤਿ ਸਤਿ ਵੇਖੇ ਅੰਧ ਘੋਰਾ, ਅੰਧਘੋਰ ਸਤਿ ਸਤਿ ਖੋਜ ਖੁਜਾਈਆ। ਸਤਿ ਵਿਚ ਸਤਿ ਦੇ ਸਤਿ ਹੋਵਣ ਚੋਰਾ, ਸਤਿ ਸਤਿ ਦਏ ਸਜ਼ਾਈਆ। ਧੁਰ ਦੇ ਰਾਮ ਤੇਰਾ ਖੇਲ ਨਾ ਮੋਰਾ ਨਾ ਤੋਰਾ, ਮੋਹਨ ਤੇਰਾ ਭੇਵ ਕੋਇ ਨਾ ਪਾਈਆ। ਸਭ ਦੀ ਤੇਰੇ ਹੱਥ ਡੋਰਾ, ਆਕਾਸ਼ ਪਾਤਾਲ ਬੰਧਨ ਬੰਧ ਬੰਧਾਈਆ। ਅੰਤ ਤ੍ਰੀਆ ਧਾਰ ਤੇਰੀ ਲੋੜਾ, ਪ੍ਰੀਆ ਪ੍ਰੀਤਮ ਤੇਰਾ ਧਿਆਨ ਰਖਾਈਆ। ਝਟ ਸੀਤਾ ਮੁਖ ਵਿਚੋਂ ਹੱਸ ਕੇ ਥੋੜ੍ਹਾ, ਮੁਸਕਰਾਹਟ ਵਿਚ ਸੁਣਾਈਆ। ਹੇ ਰਾਮ ਕੀ ਰਾਮ ਦਾ ਹੋਏ ਅਜੋੜਾ, ਰਾਮ ਰਾਮ ਕਰੇ ਜੁਦਾਈਆ।

ਰਾਮ ਨੇ ਝਟ ਕਿਹਾ ਉਸ ਦੇ ਅਗੇ ਨਹੀਂ ਕੋਈ ਜ਼ੋਰਾ, ਜ਼ੋਰਾਵਰ ਇਕ ਅਖਵਾਈਆ। ਸੀਤਾ ਕਿਹਾ ਮੈਂ ਵਿਛੋੜਾ ਝਲ ਨਾ ਸਕਾਂ ਤੋਰਾ, ਅੰਤਰ ਅੰਤਰ ਸਦ ਮੇਰੇ ਵੱਜਦੀ ਰਹੇ ਵਧਾਈਆ। ਜਿਸ ਸਾਹਿਬ ਦੀ ਏਥੇ ਉਥੇ ਦੋ ਜਹਾਨਾਂ ਸਦਾ ਲੋੜਾ, ਲੁੜੀਂਦਾ ਸਾਜਣ ਇਕੋ ਨਜ਼ਰੀ ਆਈਆ। ਝਟ ਰਾਮ ਨੇ ਸ਼ਬਦੀ ਸ਼ਬਦ ਜਣਾਇਆ ਘੋੜਾ, ਅਸਵ ਇਕੋ ਦਿਤਾ ਵਖਾਈਆ। ਜੋ ਬ੍ਰਹਿਮੰਡ ਖੰਡ ਪੁਰੀਆਂ ਲੋਆਂ ਫਿਰੇ ਦੌੜਾ, ਦੋ ਜਹਾਨਾਂ ਭੱਜੇ ਵਾਹੋ ਦਾਹੀਆ। ਨਾਲ ਇਸ਼ਾਰਾ ਕੀਤਾ ਜਨ ਭਗਤਾਂ ਦਾ ਦਵਾਰ ਬੜਾ ਵੱਡਾ ਚੌੜਾ, ਜਿਸ ਦਾ ਪੰਧ ਜੁਗਾਂ ਜੁਗੰਤ ਮੁਕ ਕਦੇ ਨਾ ਜਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਾ ਹੋਏ ਵਿਛੋੜਾ, ਜਗਤ ਵਾਸ਼ਨਾ ਨਾਤਾ ਨਾ ਕੋਇ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਲੇਖਾ ਅਵਰ ਦਾ ਔਰਾ, ਹੋਰ ਦਾ ਹੋਰ ਨਜ਼ਰੀ ਆਈਆ।

੩੦ ਮਘਰ ਸ਼ਹਿਨਸ਼ਾਹੀ ਸੰਮਤ ਅੱਠ ਹਰਿ ਭਗਤ ਦਵਾਰ ਜੇਠੂਵਾਲ ਰਤਨ ਸਿੰਘ ਦਲੀਪ ਸਿੰਘ ਪ੍ਰੀਤਮ ਸਿੰਘ ਸੁੱਚਾ ਸਿੰਘ
ਨਿਹੰਗ ਸੁਲਖਣ ਸਿੰਘ ਕਸ਼ਮੀਰ ਸਿੰਘ

ਸਤਿਗੁਰ ਸ਼ਬਦ ਕਹੇ ਜਨ ਭਗਤਾਂ ਸੁਹੰਜਣਾ ਵਕਤ, ਵਾਕਿਆ ਵੇਖੇ ਬੇਪ੍ਰਵਾਹੀਆ। ਜਿਨ੍ਹਾਂ ਦਾ ਲਹਿਣਾ ਦੇਣਾ ਨਾਲ ਪੁਰਖ ਅਕਾਲ ਫਕਤ, ਫ਼ਿਕਰੇ ਧੁਰ ਦੇ ਨਾਲ ਵਡਿਆਈਆ। ਦੀਨ ਦੁਨੀ ਨਾਲੋਂ ਉੱਤਮ ਸ੍ਰੇਸ਼ਟ ਵਿਚ ਜਗਤ, ਜਾਗਰਤ ਜੋਤ ਨੂਰ ਕਰੇ ਰੁਸ਼ਨਾਈਆ। ਮਾਣ ਬਖ਼ਸ਼ ਕੇ ਭਗਵਨ ਆਪ ਭਗਤ, ਭਾਗ ਹਿੱਸਾ ਧੁਰ ਦਾ ਝੋਲੀ ਪਾਈਆ। ਸਚ ਪ੍ਰੀਤੀ ਵਿਚ ਰਖੇ ਮਸਤ, ਮਸਤ ਦੀਵਾਨੇ ਆਪ ਬਣਾਈਆ। ਊਚ ਨੀਚ ਲੇਖੇ ਲਾਏ ਕੀਟ ਹਸਤ, ਹਸਤੀ ਆਪਣੀ ਇਕ ਸਮਝਾਈਆ। ਸਚ ਸੁਹੰਜਣਾ ਵੇਖੇ ਆਪਣਾ ਬਰਸ, ਬਰਸੀ ਧਰਮ ਧਾਰ ਸਮਝਾਈਆ। ਗੁਰਮੁਖਾਂ ਲੇਖੇ ਲਾਏ ਤਨ ਕਮਾਈ ਮੁਸ਼ੱਕਤ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਸਾਚੇ ਜੀਵਣ ਵਿਚ ਸਚ ਦੀ ਪਾਈ ਬਰਕਤ, ਸਚ ਸਤਿ ਨਾਲ ਵਡਿਆਈਆ। ਕੂੜੀ ਰਹੇ ਨਾ ਅੰਤਰ ਸ਼ਰਕਤ, ਸ਼ਰਅ ਦਾ ਡੇਰਾ ਢਾਹੀਆ। ਮਮਤਾ ਮੋਹ ਕਰੇ ਨਾ ਹਰਕਤ, ਹਉਮੇ ਗੜ੍ਹ ਤੁੜਾਈਆ। ਗੁਰਮੁਖ ਸਾਚੇ ਸਾਚੇ ਧਾਮ ਜਾਣ ਆਪਣੇ ਘਰ ਤਕ, ਸਚਖੰਡ ਸਾਚੇ ਸੋਭਾ ਪਾਈਆ। ਪਿਛੇ ਕਰਨੀ ਇਹ ਕੀਤੀ ਨਹੀਂ ਕਿਸੇ ਅੱਜ ਤਕ, ਬਿਨਾ ਬੰਦਗੀ ਗੁਰਮੁਖ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਤਿਗੁਰ ਸ਼ਬਦ ਕਹੇ ਜੋ ਹਰਿਜਨ ਸੇਵਾਦਾਰ, ਸਦ ਸੇਵਾ ਵਿਚ ਸਮਾਈਆ। ਜਗਤ ਛਡ ਘਰ ਬਾਹਰ, ਘਰਾਨਾ ਇਕੋ ਇਕ ਵੇਖ ਵਖਾਈਆ। ਜਿਥੇ ਮਿਲੇ ਸ਼ਬਦ ਪਿਆਰ, ਪਰਮ ਪੁਰਖ ਦਏ ਵਡਿਆਈਆ। ਇਕੋ ਰੰਗ ਨਰ ਨਾਰ, ਨਰ ਨਰਾਇਣ ਹੋਵੇ ਸਹਾਈਆ। ਫੜ ਬਾਹੋਂ ਦੁਤਰ ਜਾਏ ਤਾਰ, ਦੁਤੀਆ ਭਾਉ ਮੁਕਾਈਆ। ਵੇਖੇ ਵਿਗਸੇ ਪਾਵੇ ਸਾਰ, ਮਹਾਸਾਰਥੀ ਹੋ ਕੇ ਭੱਜੇ ਵਾਹੋ ਦਾਹੀਆ। ਜਨ ਭਗਤਾਂ ਲੇਖੇ ਲਾਏ ਕਾਰ, ਜੋ ਹੱਥਾਂ ਨਾਲ ਕਮਾਈਆ। ਸੰਮਤ ਸ਼ਹਿਨਸ਼ਾਹੀ ਅੱਠ ਦਏ ਉਧਾਰ, ਮੱਘਰ ਤੀਹ ਨਾਲ ਵਡਿਆਈਆ। ਕਿਰਪਾ ਕਰ ਆਪ ਕਰਤਾਰ, ਕਰਨੀ

ਸਭ ਦੀ ਵੇਖ ਵਖਾਈਆ। ਕਲਜੁਗ ਜੀਵ ਸੁੱਤਾ ਪੈਰ ਪਸਾਰ, ਗੁਰਮੁਖ ਗੁਰ ਗੁਰ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਮੀਤਾ ਮਿਤਰ ਮੁਰਾਰ, ਮੁਰਾਰੀ ਨਿਰੰਕਾਰੀ ਆਪਣੀ ਦਇਆ ਕਮਾਈਆ।