੧ ਪੋਹ ਸ਼ਹਿਨਸ਼ਾਹੀ ਸੰਮਤ ਅੱਠ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਰਾਤ ਨੂੰ
ਦਰਦਮੰਦੇ ਆਸ ਤੇਰੀ, ਆਸਰਾ ਇਕ ਮਹਿਬੂਬ ਅਹਿਬਾਬ ਦਾ। ਖ਼ੁਸ਼ੀਆਂ ਵਿਚ ਚਾਉ ਘਨੇਰੀ, ਲਹਿਣਾ ਹਕ ਅਦਾਬ ਦਾ। ਨਿਰਗੁਣ ਧਾਰ ਤੇਰੀ ਮੇਰੀ, ਹੁਕਮ ਸਚ ਜਨਾਬ ਦਾ। ਨਿਰਗੁਣ ਧਾਰ ਅਗੰਮੀ ਫੇਰੀ, ਲੇਖਾ ਨਹੀਂ ਗ੍ਰੰਥ ਕਿਤਾਬ ਦਾ। ਚਾਰ ਕੁੰਟ ਤੱਕ ਅੰਧੇਰੀ, ਨੂਰ ਦਿਸੇ ਨਾ ਚੰਨ ਮਹਤਾਬ ਦਾ। ਧਰਮ ਬੇਨੰਤੀ ਮੰਨ ਮੇਰੀ, ਗੁਰ ਸ਼ਬਦੀ ਸ਼ਬਦ ਆਖਦਾ। ਜੁਗ ਚੌਕੜੀ ਤੇਰੀ ਗੇੜੀ, ਸਤਿਜੁਗ ਤਰੇਤਾ ਦੁਆਪਰ ਕਲਜੁਗ ਨਾਚਦਾ। ਮੇਰੀ ਖ਼ਾਹਿਸ਼ ਤੇਰੇ ਚਰਨਾਂ ਵਿਚ ਢੇਰੀ, ਡੇਰਾ ਢਾਹੁਣਾ ਕੂੜੀ ਖ਼ਾਕ ਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਲੇਖਾ ਪੂਰਾ ਕਰਨਾ ਵਾਕ ਦਾ। ਮੇਰੇ ਸਤਿਗੁਰ ਦੀਨ ਦਿਆਲ, ਦਇਆਨਿਧ ਅਮਿਧ। ਆਪਣਾ ਵੇਖ ਮੁਰੀਦਾਂ ਹਾਲ, ਲੇਖਾ ਜਾਣ ਸਿਧ ਬਸਿਧ। ਤੇਰਾ ਲਹਿਣਾ ਬੇਮਿਸਾਲ, ਜਗਤ ਸਮਝੇ ਨਾ ਵਿਦਿਆ ਵਿਦ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸ਼ਬਦੀ ਸ਼ਬਦ ਕਾਰਜ ਕਰਨਾ ਸਿਧ। ਤੂੰ ਅਨਡਿੱਠਾ ਸਾਹਿਬ ਸੁਲਤਾਨ, ਮੇਰਾ ਸ਼ਾਹਾਂ ਦਾ ਸ਼ਾਹ ਸਿਕਦਾਰ। ਬਿਨ ਵੇਖਿਆਂ ਸੁਣਿਆਂ ਮਿਹਰਵਾਨ, ਬਿਨ ਜਾਣਿਆਂ ਸਮਝਿਆਂ ਪਾਵੇ ਸਾਰ। ਤੂੰ ਆਦਿ ਜੁਗਾਦੀ ਨੌਜਵਾਨ, ਰੂਪ ਰੰਗ ਰੇਖ ਤੋਂ ਬਾਹਰ। ਤੇਰਾ ਸ਼ਬਦੀ ਚਿੱਲਾ ਭੱਥਾ ਅਗੰਮੀ ਤੀਰ ਕਮਾਨ, ਨਜ਼ਰ ਆਵੇ ਨਾ ਵਿਚ ਸੰਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮੇਰੇ ਸਾਹਿਬ ਸੱਚੀ ਸਰਕਾਰ। ਸਤਿਗੁਰ ਸ਼ਬਦ ਕਹੇ ਮੇਰਾ ਵਾਸਤਾ, ਵਸਲ ਵਾਲਿਆਂ ਦਿਆਂ ਜਣਾਈਆ। ਤੂੰ ਮਿਤਰਾ ਬਦਲ ਕੇ ਰਾਸਤਾ, ਰੂਪ ਆਇਆ ਬਦਲਾਈਆ। ਤੇਰਾ ਸੰਬਲ ਬਣਿਆ ਬਰਾਸਤਾ, ਜਿਸ ਦਾ ਲੇਖਾ ਜਾਣੇ ਕੋਇ ਨਾ ਰਾਈਆ। ਤੇਰਾ ਲਹਿਣਾ ਦੇਣਾ ਜੁਗ ਜੁਗ ਆਹਿਸਤਾ, ਤੇਰਾ ਪੰਧ ਨਾ ਕੋਇ ਮੁਕਾਈਆ। ਸਤਿਗੁਰ ਸ਼ਬਦ ਕਹੇ ਤੇਰੀ ਲੱਖ ਚੁਰਾਸੀ ਤੇ ਮੇਰਾ ਨਿੱਕਾ ਜਿਹਾ ਨਾਸ਼ਤਾ, ਸਾਂਤਕ ਸਤਿ ਨਾ ਕੋਇ ਕਰਾਈਆ। ਕੀ ਹੋਇਆ ਤੂੰ ਮਾਲਕ ਪ੍ਰਿਥਮੀ ਆਕਾਸ਼ ਦਾ, ਕੋਟਨ ਕੋਟ ਬ੍ਰਹਿਮੰਡਾਂ ਵੇਖ ਵਖਾਈਆ। ਮੈਂ ਵੀ ਤੇਰਾ ਦੁਲਾਰਾ ਮਾਤ ਦਾ, ਸਤਿ ਪੁਰਖ ਤੇਰੀ ਸਰਨਾਈਆ। ਮੈਂ ਵਣਜਾਰਾ ਨਹੀਂ ਕਿਸੇ ਅੱਖ ਦਾ, ਅੱਖੀਆਂ ਤੋਂ ਬਾਹਰ ਤੇਰੀ ਰੁਸ਼ਨਾਈਆ। ਬੇਸ਼ਕ ਤੇਰਾ ਖੇਲ ਅਲਖਣਾ ਅਲਖ ਦਾ, ਅਗੰਮ ਅਥਾਹ ਤੇਰੀ ਵਡਿਆਈਆ। ਪਰ ਮੇਰੇ ਬਿਨਾ ਮੇਰਿਆ ਮਹਿਬੂਬਾ ਤੇਰੀ ਰਚਨਾ ਨਹੀਂ ਕੋਈ ਰਚਦਾ, ਰਚਨਹਾਰ ਨਾ ਕੋਇ ਅਖਵਾਈਆ। ਮੈਂ ਸੰਦੇਸ਼ਾ ਦੇਵਾਂ ਸਚ ਦਾ, ਸਚ ਸਚ ਸੁਣਾਈਆ। ਮੇਰੇ ਸਵਾਮੀ ਅੰਤਰਜਾਮੀ ਤੂੰ ਵਣਜਾਰਾ ਜੁਗ ਜੁਗ ਕਾਇਆ ਮਾਟੀ ਕੱਚ ਦਾ, ਮੈਂ ਤੇਰਾ ਕੰਚਨ ਗੜ੍ਹ ਸੁਹਾਈਆ। ਤੂੰ ਨਟੂਆ ਮੈਂ ਨਿਤ ਨਵਿਤ ਨੱਚਦਾ, ਬਿਨ ਘੁੰਗਟ ਮੁੱਖ ਛੁਪਾਈਆ। ਤੂੰ ਪਿਆਸਾ
ਰੱਤ ਦਾ, ਮੈਂ ਅੰਮ੍ਰਿਤ ਰਸ ਚੁਆਈਆ। ਤੂੰ ਮਾਲਕ ਸਭ ਦੀ ਪਤਿ ਦਾ, ਪਰਮੇਸ਼ਵਰ ਨੂਰ ਅਲਾਹੀਆ। ਮੈਂ ਸਭ ਦੇ ਲੇਖੇ ਘੱਤਦਾ, ਲੇਖਾ ਅਵਰ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਹੋ ਸਹਾਈਆ। ਸਤਿਗੁਰ ਸ਼ਬਦ ਕਹੇ ਮੈਂ ਆਖਾਂਗਾ। ਤੇਰਾ ਭੇਵ ਅਗੰਮਾ ਭਾਖਾਂਗਾ। ਤੇਰਾ ਹੁਕਮ ਸੰਦੇਸ਼ਾ ਅਲਾਖਾਂਗਾ। ਤੂੰ ਮਾਲਕ ਪ੍ਰਿਤਪਾਲਕ ਮੈਂ ਸੇਵਾਦਾਰ ਅਨਾਥਾਂ ਦਾ। ਤੂੰ ਜੋਤ ਧਾਰ ਮੈਂ ਸ਼ਬਦ ਗੁੰਜਾਰ, ਜਗਤ ਲਹਿਣਾ ਦੇਣਾ ਹਾਥਾਂ ਦਾ। ਤੂੰ ਰੂਪ ਕਰਤਾਰ ਮੇਰਾ ਨਾਦ ਧੁਨਕਾਰ, ਤਨ ਵਸੇਰਾ ਸਾਚੇ ਦਾਸਾਂ ਦਾ। ਤੂੰ ਮਿਤਰ ਪਿਆਰ ਮੈਂ ਸਾਂਝਾ ਯਾਰ, ਮੇਰਾ ਝਗੜਾ ਨਹੀਂ ਜਗਤ ਦੀਨ ਮਜ਼੍ਹਬ ਕਲਾਸਾਂ ਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਸਚ ਕਰਨੀ ਕਾਰ ਵਾਚਾਂਗਾ। ਪੁਰਖ ਅਕਾਲ ਕਹੇ ਸੁਣ ਮੇਰੇ ਲਾਡਲੇ ਚੰਨਾ, ਚੰਨ ਦਿਆਂ ਜਣਾਈਆ। ਤੂੰ ਹੁਕਮ ਫ਼ਰਮਾਨ ਅਗੰਮੀ ਮੰਨਾ, ਮਨਸਾ ਨਾ ਅਵਰ ਰਖਾਈਆ। ਆਹ ਤੱਕ ਗੋਬਿੰਦ ਦਾ ਕੰਨਾ, ਜੋ ਕਾਇਨਾਤ ਦਏ ਬਦਲਾਈਆ। ਮੇਰਾ ਖੇਲ ਤੱਕ ਲੈ ਬਿਨਾ ਛੱਪਰ ਛੰਨਾ, ਮਹੱਲ ਅਟੱਲ ਨਾ ਕੋਇ ਵਡਿਆਈਆ। ਨਾ ਕੋਈ ਹਦੂਦ ਦਿਸੇ ਨਾ ਬੰਨਾ, ਹੱਦ ਨਜ਼ਰ ਕੋਇ ਨਾ ਆਈਆ। ਨਾ ਕੋਈ ਹਰਖ ਸੋਗ ਨਾ ਗ਼ਮਾ, ਚਿੰਤਾ ਚਿਖਾ ਨਾ ਕੋਇ ਜਲਾਈਆ। ਨਾ ਕੋਈ ਤ੍ਰਿਸ਼ਨਾ ਨਾ ਕੋਈ ਤਮਅ, ਤਾਮਸ ਸੰਗ ਨਾ ਕੋਇ ਰਖਾਈਆ। ਤੇਰਾ ਮੇਰਾ ਸਮਾਂ ਨਹੀਂ ਕੋਈ ਲੰਬਾ, ਲਮਹ ਲਮਹ ਪੰਧ ਮੁਕਾਈਆ। ਲਹਿਣਾ ਤੱਕ ਲੈ ਕਾਇਆ ਮਾਟੀ ਚੰਮਾ, ਚੰਮ ਦ੍ਰਿਸ਼ਟੀ ਫੋਲ ਫੁਲਾਈਆ। ਲੱਖ ਚੁਰਾਸੀ ਸਵਾਸ ਵੇਖ ਲੈ ਦਮਾ, ਪਵਣ ਪਵਣਾਂ ਵਿਚੋਂ ਫੋਲ ਫੁਲਾਈਆ। ਬਿਨ ਤੇਰੀ ਕਿਰਪਾ ਆਤਮ ਨੂਰ ਕਿਸੇ ਨਾ ਜੰਮਾ, ਜੰਮਣ ਵਾਲੀ ਕੋਇ ਨਾ ਮਾਈਆ। ਲੇਖਾ ਸਮਝੇ ਕੋਇ ਨਾ ਇਕ ਚਾਰ ਤਿੰਨ ਜ਼ੀਰੋ ਦਾ ਪੰਨਾ, ਅਕਲ ਬੁਧੀ ਰੋਵੇ ਮਾਰੇ ਧਾਹੀਆ। ਤੇਰੇ ਹੁਕਮ ਵਿਚ ਮੇਰਾ ਹੁਕਮ ਫਿਰੇ ਭੰਨਾ, ਭੱਜੇ ਵਾਹੋ ਦਾਹੀਆ। ਅਗਲਾ ਪਿਛਲਾ ਵਕਤ ਤੱਕ ਲੈ ਸਮਾਂ, ਥਿਤ ਵਾਰ ਸੰਗ ਨਾ ਕੋਇ ਰਖਾਈਆ। ਬਿਨ ਤੇਰੇ ਨੂਰ ਨਜ਼ਰ ਆਏ ਕੋਇ ਨਾ ਸ਼ਮਅ, ਸ਼ਮਸ਼ਾਨ ਭੂਮੀ ਦਿਸੇ ਲੋਕਾਈਆ। ਤੇਰੇ ਪਿਆਰ ਦਾ ਵਜ਼ਨ ਨਹੀਂ ਕੋਈ ਟੱਨਾ, ਤੋਲਾ ਤੋਲ ਨਾ ਕੋਇ ਤੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਹੁਕਮ ਇਕ ਵਰਤਾਈਆ। ਸਤਿਗੁਰ ਸ਼ਬਦ ਕਹੇ ਪ੍ਰਭੂ ਆਹ ਵੇਖ ਆਪਣੀ ਬਾਣੀ ਭਵਿਖ, ਭਵਿਖਤਾਂ ਵਾਲਿਆ ਧਿਆਨ ਲਗਾਈਆ। ਜੋ ਬਿਨ ਕਾਗ਼ਜ਼ ਕਲਮ ਕਾਨੀ ਸ਼ਾਹੀ ਤੋਂ ਦਿਤੀ ਲਿਖ, ਕਾਤਬਾ ਤੈਨੂੰ ਕੁਤਬਖ਼ਾਨਿਆਂ ਵਾਲਾ ਵੇਖਣ ਕੋਇ ਨਾ ਪਾਈਆ। ਮੈਂ ਸਚ ਦੱਸਾਂ ਤੂੰ ਮਾਲਕ ਇਕ, ਏਕੰਕਾਰ ਧੁਰਦਰਗਾਹੀਆ। ਪਰ ਮੈਂ ਵੀ ਤੇਰਾ ਦੁਲਾਰਾ ਤੂੰ ਮੇਰਾ ਪਿਤ, ਪਰਮ ਪੁਰਖ ਅਖਵਾਈਆ। ਮੈਂ ਤੇਰੇ ਹੁਕਮ ਦੀ ਸਾਂਭ ਕੇ ਰਖੀ ਚਿਟ, ਜਿਸ ਦੀ ਧਾਰ ਨਾ ਕੋਇ ਬਦਲਾਈਆ। ਤੇਰਿਆਂ ਚਰਨਾਂ ਵਿਚ ਦੇਵਾਂ ਸਿਟ, ਖ਼ੁਸ਼ੀਆਂ ਨਾਲ ਟਿਕਾਈਆ। ਤੂੰ ਮੇਰਾ ਸਾਹਿਬ ਸਵਾਮੀ ਕਿ ਤੇਰਾ ਰੂਪ ਪੱਥਰ ਇੱਟ, ਕੀ ਪਾਹਨ ਰੰਗ ਰੰਗਾਈਆ। ਕੀ ਤੂੰ ਆਦਿ ਜੁਗਾਦੀ ਕਿ ਖੇਲੇਂ ਖੇਲ ਨਿਤ ਨਵਿਤ, ਆਪਣਾ ਰੂਪ ਬਦਲਾਈਆ। ਤੇਰੀ ਕਵਣ ਸੁਹੰਜਣੀ ਥਿਤ, ਘੜੀ ਪਲ ਕਵਣ ਵੰਡ ਵਡਾਈਆ। ਕਿਸ ਬਿਧ ਮੇਰੀ ਪੂਰੀ ਕਰੇਂ ਇਛ, ਇਛਿਆ ਜਗਤ ਨਾ ਕੋਇ ਰਖਾਈਆ। ਇਕੋ ਤੇਰੇ ਹੁਕਮ ਦੀ ਖਿੱਚ, ਦੂਜੀ ਓਟ ਨਾ ਕੋਇ ਤਕਾਈਆ। ਜੇ ਮੈਂ ਤੇਰਾ ਤੂੰ ਮੇਰਾ ਕੀ ਫ਼ਰਕ ਦੋਹਾਂ ਦੇ ਵਿਚ, ਵਿਚਲਾ ਭੇਵ ਦੇਣਾ ਚੁਕਾਈਆ। ਜੇ ਇਕ ਮੰਦਰ ਤੇ ਇਕ ਦਰਵਾਜ਼ਾ ਤੇ ਇਕੋ ਸਾਂਝਾ ਭਿਤ,
ਕੀ ਭੀਤਰ ਆਪਣਾ ਰੰਗ ਰੰਗਾਈਆ। ਕੀ ਸਾਜਣ ਸੋਹਣਾ ਮੀਤ ਪਿਆਰਾ ਮਿਤ, ਮਿਤਰ ਇਕ ਅਖਵਾਈਆ। ਸਤਿਗੁਰ ਸ਼ਬਦ ਕਹੇ ਮੇਰੇ ਪੁਰਖ ਅਕਾਲੇ ਦੀਨ ਦਿਆਲੇ ਮੇਰੀ ਨਾ ਕੋਈ ਸੀਨਾ ਛਾਤੀ ਨਾ ਕੋਈ ਹਿਕ, ਤਤ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਵਡਿਆਈਆ। ਸਤਿਗੁਰ ਸ਼ਬਦ ਕਹੇ ਮੇਰਿਆ ਸਜਣਾ ਤੇਰੀ ਚਿਟ ਕੀ ਕਹਿੰਦੀ, ਬਿਨਾ ਕਹਿਣ ਤੋਂ ਰਹੀ ਜਣਾਈਆ। ਤੇਰੀ ਦਿਸ਼ਾ ਵੇਖ ਲਈ ਲਹਿੰਦੀ, ਲਹਿਣੇ ਸਭ ਦੇ ਪੂਰ ਕਰਾਈਆ। ਮੇਰੀ ਧਾਰ ਤੇਰਾ ਭਾਣਾ ਸਹਿੰਦੀ, ਸਹਿ ਸਹਿ ਸੀਸ ਨਿਵਾਈਆ। ਤੇਰੇ ਪ੍ਰੇਮ ਦੀ ਰਾਂਗਲੀ ਮਹਿੰਦੀ, ਮਹਿਦੀ ਅਮਾਮ ਵੇਖ ਵਖਾਈਆ। ਜਗਤ ਦੀ ਖੇਲ ਤੱਕ ਲੈ ਢਹਿੰਦੀ, ਢਾਹ ਢਾਹ ਢੇਰੀ ਖ਼ਾਕ ਬਣਾਈਆ। ਕਿਸੇ ਨੂੰ ਸਮਝ ਨਾ ਆਏ ਸਰਹਾਣਾ ਪੈਂਦੀ, ਆਪਣਾ ਆਪ ਨਾ ਕੋਇ ਬਦਲਾਈਆ। ਜਿਧਰ ਤੱਕਾਂ ਵਾਸ਼ਨਾ ਮੈਂ ਦੀ, ਹੰਗਤਾ ਕੂੜ ਨਾ ਕੋਇ ਗਵਾਈਆ। ਕਲਜੁਗ ਮਾਇਆ ਤੱਕ ਲੈ ਨੈਂ ਦੀ, ਚਾਰੋਂ ਕੁੰਟ ਵਹਿਣ ਵਹਾਈਆ। ਤੇਰੀ ਸ੍ਰਿਸ਼ਟੀ ਅੰਤ ਖੇਲ ਲੈ ਦੀ, ਲਹਿਣਾ ਸਭ ਦਾ ਪੂਰ ਕਰਾਈਆ। ਏਥੇ ਮਲਕੀਅਤ ਨਹੀਂ ਕਿਸੇ ਦੀ ਬੈ ਦੀ, ਕੋਟਨ ਅਵਤਾਰ ਪੈਗ਼ੰਬਰ ਗੁਰ ਗਏ ਤੇਰੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਰੰਗਾਈਆ। ਚਿਟ ਕਹੇ ਮੈਂ ਕਿਸੇ ਦੀ ਨਹੀਂ ਸਕੀ, ਜਗਤ ਪ੍ਰੇਮ ਨਾ ਕੋਇ ਬਣਾਈਆ। ਮੇਰੀ ਅੰਦਰੋਂ ਧਾਰ ਕਿਸੇ ਨਾ ਤੱਕੀ, ਤਕਵੇ ਵਾਲੇ ਜਾਣ ਮੁਖ ਭਵਾਈਆ। ਮੈਨੂੰ ਅਵਤਾਰ ਪੈਗੰਬਰਾਂ ਗੁਰੂਆਂ ਫੜਿਆ ਸ਼ੱਕ ਵਿਚ ਸ਼ੱਕੀ, ਸ਼ਿਕਵਾ ਦੂਰ ਨਾ ਕੋਇ ਕਰਾਈਆ। ਬਿਨ ਸਤਿਗੁਰ ਸ਼ਬਦ ਤੋਂ ਖ਼ੁਸ਼ਹਾਲ ਹੋਇਆ ਕੋਇ ਨਾ ਲੱਕੀ, ਪ੍ਰੇਮ ਢੋਲਾ ਕੋਇ ਨਾ ਗਾਈਆ। ਮੈਂ ਪਤ੍ਰਕਾ ਧਰਮ ਧਾਰ ਦੀ ਹਿੱਸੇ ਪੱਤੀ, ਪਤਤ ਪਾਵਨ ਦਿਤੀ ਵਡਿਆਈਆ। ਮੈਥੋਂ ਵੱਡਾ ਨਹੀਂ ਕੋਈ ਤਪੀਸ਼ਰ ਤਪੀ, ਜੁਗੀਸ਼ਰ ਨਜ਼ਰ ਕੋਇ ਨਾ ਆਈਆ। ਮੈਂ ਸਭ ਦੀ ਵੇਖਣੀ ਆਤਮਾ ਧਾਰ ਮੋਮਬੱਤੀ, ਪ੍ਰਭ ਦੇ ਨੂਰ ਵਿਚੋਂ ਨੂਰ ਨੂਰ ਹੋਵੇ ਰੁਸ਼ਨਾਈਆ। ਅੰਤਮ ਸਭ ਦਾ ਲੇਖਾ ਤੱਕਣਾ ਅੱਖੀਂ, ਆਖ਼ਰ ਦਿਆਂ ਦ੍ਰਿੜਾਈਆ। ਕਵਣ ਦਾਸ ਕਵਣ ਸੇਵਕ ਕਵਣ ਸਾਹਿਬ ਦੀ ਸਖ਼ੀ, ਸੁਖ਼ਨ ਕਵਣ ਪੂਰ ਕਰਾਈਆ। ਜੁਗ ਚੌਕੜੀ ਮੈਂ ਸਭਨਾ ਦੀ ਯਾਦ ਆਪਣੇ ਵਿਚ ਰਖੀ, ਚਿੱਠੀ ਮਿੱਠੀ ਹੋ ਕੇ ਰਹੀ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਭੁਗਤਾਈਆ। ਚਿੱਠੀ ਕਹੇ ਮਹਿਬੂਬ ਵੇ ਮੇਰਿਆ ਰਾਣਿਆਂ ਦੇ ਰਾਣਾ, ਤੇਰਾ ਰਣ ਸਮਝ ਕਿਸੇ ਨਾ ਆਈਆ। ਤੇਰਾ ਗਾਣਿਆ ਦਾ ਗਾਣਾ, ਅਨਬੋਲ ਤੇਰੀ ਵਡ ਵਡਿਆਈਆ। ਨਿਮਾਣਿਆਂ ਦਾ ਮਾਣਾ, ਨਿਥਾਵਿਆਂ ਹੋਏ ਸਹਾਈਆ। ਚੁਰਾਸੀ ਦਾ ਕਿਰਸਾਣਾ, ਚਾਰੇ ਖਾਣੀ ਫੋਲ ਫੁਲਾਈਆ। ਤੇਰਾ ਵੇਸ ਅਗੰਮੀ ਬਾਣਾ, ਬਾਣ ਅਣਿਆਲਾ ਤੀਰ ਚਲਾਈਆ। ਤੇਰੇ ਚਰਨ ਵਿਟਹੂ ਕੁਰਬਾਨਾ, ਨਿਵ ਨਿਵ ਸੀਸ ਨਿਵਾਈਆ। ਤੇਰੇ ਪਿਆਰ ਵਿਚ ਦਿਸੇ ਨਾ ਕੋਇ ਬੇਗਾਨਾ, ਦੂਜਾ ਨਜ਼ਰ ਕੋਇ ਨਾ ਆਈਆ। ਤੂੰ ਆਪਣੀ ਨਿਗਾਹ ਮਾਰ ਦੋ ਜਹਾਨਾਂ, ਜ਼ਿਮੀਂ ਅਸਮਾਨਾ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਚਿੱਠੀ ਕਹੇ ਮੇਰੀ ਧਾਰ ਚਿੱਟੀ ਚਿਟਾਇਣ, ਵੇਖ ਅੱਖਰਾਂ ਵਾਲੇ ਮਾਹੀਆ। ਮੇਰਾ ਰੂਪ ਐਨ ਦਾ ਐਨ, ਅਵਤਾਰ ਪੈਗ਼ੰਬਰ ਗੁਰ ਸਕਿਆ ਨਾ ਕੋਇ ਬਦਲਾਈਆ। ਬੇਸ਼ਕ ਤੇਰਾ ਸ਼ਬਦੀ ਦੋਧ ਪੋਤ ਦਾ ਮਹਾਇਣ, ਬੰਸ ਸਰਬੰਸ ਬਣਾਈਆ।
ਓਹ ਤੇ ਤੇਰੇ ਢੋਲੇ ਸਿਫ਼ਤੀ ਕਹਿਣ, ਜਿਨ੍ਹਾਂ ਦਾ ਨਿਸ਼ਾਨਾ ਨਜ਼ਰ ਕੋਇ ਨਾ ਆਈਆ। ਮੇਰੇ ਕੋਲ ਤੇਰੀ ਧਾਰ ਦੀ ਓਹ ਰਸੈਣ, ਜਿਹੜੀ ਤਤਾਂ ਵਿਚੋਂ ਹੱਥ ਕਿਸੇ ਨਾ ਆਈਆ। ਜ਼ਰਾ ਵੇਖ ਲੈ ਆਪਣੇ ਅਗੰਮੀ ਨੈਣ, ਜਿਸ ਨੈਣ ਨੂੰ ਵੇਖਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਚੇ ਤੇਰੇ ਹੱਥ ਵਡਿਆਈਆ। ਚਿੱਠੀ ਕਹੇ ਪ੍ਰਭੂ ਮੇਰੀ ਧਾਰ ਵੇਖ ਦੋ ਤੁਕੀ, ਤੁੱਕੇ ਲਾਉਣ ਵਾਲੇ ਸਾਰੇ ਲਏ ਬੁਲਾਈਆ। ਆਪਣੀ ਖੇਲ ਤੱਕ ਲੈ ਉਕੀ, ਅੰਤ ਅੰਤ ਵਿਚ ਮਿਲਾਈਆ। ਮੇਰੀ ਆਸ਼ਾ ਰਹੇ ਨਾ ਲੁਕੀ, ਪਰਦਾ ਦੇ ਚੁਕਾਈਆ। ਤੇਰੇ ਸਮੇਂ ਦੀ ਧਾਰ ਢੁਕੀ, ਢੁਕਵਾਂ ਖੇਲ ਵੇਖ ਵਖਾਈਆ। ਮੈਂ ਜਗਤ ਵਣਜਾਰਿਆਂ ਕੋਲੋਂ ਚਾਰ ਜੁਗ ਗਈ ਨਹੀਂ ਲੁਟੀ, ਲੁਟੇਰਾ ਸਕਿਆ ਮੈਨੂੰ ਬਥੇਰਾ ਅਵਤਾਰ ਪੈਗ਼ੰਬਰ ਗੁਰੂ ਫੜਦੇ ਰਹੇ ਗੁੱਟੀ, ਬਿਨ ਹੱਥਾਂ ਹੱਥ ਮਿਲਾਈਆ। ਮੈਂ ਸਭ ਨੂੰ ਕਹਿੰਦੀ ਰਹੀ ਜਾਓ ਮਿਤਰੋ ਤੁਹਾਡੀ ਆਉਣ ਜਾਣ ਦੀ ਮਾਤਲੋਕ ਵਿਚ ਪੂਰੀ ਹੋਣੀ ਬੁੱਤੀ, ਬੁਤਖ਼ਾਨਿਆਂ ਡੇਰਾ ਲਾਈਆ। ਤੁਸੀਂ ਵਣਜਾਰੇ ਬਣ ਜਾਓ ਨਾਰ ਕੰਤ ਤੇ ਧੀਆਂ ਪੁਤੀਂ, ਮਾਇਆ ਧਨ ਵਿਚ ਵਡਿਆਈਆ। ਮੈਂ ਤੇ ਇਹਨਾਂ ਨਾਲੋਂ ਰੁੱਸੀ, ਨਾਤਾ ਲਿਆ ਤੁੜਾਈਆ। ਤੁਸੀਂ ਤਾਅ ਦਿਓ ਮੁੱਛੀ, ਦੀਨ ਮਜ਼੍ਹਬਾਂ ਰਾਹ ਚਲਾਈਆ। ਇਹ ਮੇਰੇ ਸਾਹਿਬ ਨੇ ਤੁਹਾਨੂੰ ਨਿੱਕੀ ਜਿਹੀ ਦਿਤੀ ਗੁੱਛੀ, ਨਾਮ ਦੀ ਗੁੰਝਲ ਵਿਚ ਸਾਰੇ ਲਏ ਫਸਾਈਆ। ਅੰਤ ਸਭ ਨੇ ਹੋਣਾ ਦੁੱਖੀ, ਸੰਗੀ ਸੰਗ ਨਾ ਕੋਇ ਨਿਭਾਈਆ। ਤੁਹਾਡੇ ਤਨ ਨੂੰ ਜੰਮਣਾ ਪਏ ਵਿਚ ਮਾਤ ਦੀ ਕੁੱਖੀ, ਗਰਭਵਾਸ ਅਗਨ ਤਪਾਈਆ। ਤੁਸਾਂ ਪ੍ਰਭੂ ਦਾ ਨਾਮ ਲੈਣਾ ਬੁੱਲਾਂ ਬੁੱਟੀ, ਸਿਫ਼ਤਾਂ ਵਿਚ ਸਿਫ਼ਤ ਸਲਾਹੀਆ। ਅੰਤਮ ਸਭ ਦੀ ਜਗਤ ਜਹਾਨ ਖ਼ਾਹਿਸ਼ ਜੜ ਜਾਣੀ ਪੁੱਟੀ, ਵਾਸਨਾ ਰਹਿਣ ਕੋਇ ਨਾ ਪਾਈਆ। ਤੁਹਾਡੀ ਆਸ਼ਾ ਜਗਤ ਮਨਸਾ ਵਿਚ ਰਾਹ ਜਾਏ ਘੁਥੀ, ਮੁਰੀਦ ਸਿਖ ਪਾਂਧੀ ਬਣੇ ਕੋਇ ਨਾ ਰਾਹੀਆ। ਚਿੱਠੀ ਕਹੇ ਵੇਖੋ ਪ੍ਰਭੂ ਦੇ ਭਗਤ ਅੰਤ ਦੋ ਚਾਰ ਕਿ ਮੁੱਠੀ, ਗਿਣਤੀ ਸਾਹਿਬ ਨੇ ਆਪਣੇ ਹੱਥ ਰਖਾਈਆ। ਅੰਤਮ ਸ੍ਰਿਸ਼ਟੀ ਦ੍ਰਿਸ਼ਟੀ ਜਾਣੀ ਕੁੱਠੀ, ਕੁੱਠੀ ਜਾਏ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਵਰਤਾਈਆ। ਝਟ ਨਾਰਦ ਆਇਆ ਹੱਸ ਕੇ ਕਹੇ ਨੀ ਚਿੱਠੀਏ ਪਾ ਨਾ ਰੌਲਾ, ਐਂਵੇ ਕੂਕ ਕੂਕ ਸੁਣਾਈਆ। ਤੈਨੂੰ ਪਤਾ ਨਹੀਂ ਰਾਮ ਕੌਣ ਤੇ ਕੌਣ ਮੌਲਾ, ਕਵਣ ਕਾਹਨਾ ਦਾ ਕਾਹਨ ਅਖਵਾਈਆ। ਪਹਿਲੋਂ ਆਪਣਾ ਮੁਖ ਧੋ ਲਾ, ਹੰਕਾਰ ਵਾਲੀ ਕਰ ਸਫ਼ਾਈਆ। ਫੇਰ ਤੱਕ ਉਸ ਮਹਿਬੂਬ ਦਾ ਕੌਲਾ, ਜੋ ਇਕਰਾਰ ਸ਼ਬਦ ਗੁਰੂ ਨਾਲ ਰਖਾਈਆ। ਜਿਸ ਦਾ ਹੁਕਮ ਵਰਤੇ ਜ਼ਿਮੀਂ ਅਸਮਾਨਾਂ ਉਪਰ ਧੌਲਾ, ਧਰਮ ਦੀ ਧਾਰ ਵਖਾਈਆ। ਤੂੰ ਕੀ ਜਾਣੇਂ ਉਹ ਸੁੰਦਰ ਮੁਰਾਰੀ ਕਿ ਸਾਂਵਲ ਸੌਲਾ, ਸਾਂਵਰੀਆ ਕੀ ਆਪਣੀ ਖੇਲ ਖਿਲਾਈਆ। ਉਸ ਦੀ ਯਾਦ ਵਿਚ ਕਮਲੀਏ ਕੋਈ ਪ੍ਰੇਮ ਦੇ ਗੀਤ ਗਾ ਲਾ, ਗਾਵਤ ਗਾਵਤ ਆਪਣੀ ਖ਼ੁਸ਼ੀ ਬਣਾਈਆ। ਜੇ ਗਾਉਣਾ ਨਹੀਂ ਆਉਂਦਾ ਗੂੜ੍ਹੀ ਨੀਂਦ ਸੌਂ ਲਾ, ਸੁੱਤੀ ਨਾ ਕੋਇ ਜਗਾਈਆ। ਜਿਸ ਦੇ ਪਿਆਰ ਵਿਚ ਰਵਦਾਸ ਨੇ ਗੰਢਿਆ ਪੌਲਾ, ਟੁੱਟੀਆਂ ਜੁੱਤੀਆਂ ਗੰਢ ਪਵਾਈਆ। ਉਸ ਨੇ ਸਭ ਦਾ ਭਾਰ ਕਰਨਾ ਹੌਲਾ, ਹਲਤ ਪਲਤ ਦਾ ਮਾਲਕ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਵਕਤ ਆਪ ਸੁਹਾਈਆ। ਚਿੱਠੀ ਕਹੇ ਨਾਰਦਾ ਕਿਉਂ ਮਾਰਦਾ ਏਂ ਤਾਅਨੇ, ਐਵੇਂ ਰਿਹਾ ਜਣਾਈਆ। ਮੇਰੇ ਬਿਨਾ ਤੇਰੇ ਪ੍ਰਭੂ ਦੇ ਰਹਿਣ ਨਾ ਕੋਇ ਨਿਸ਼ਾਨੇ, ਨਿਸ਼ਾਨਾ ਨਜ਼ਰ ਕੋਇ ਨਾ ਆਈਆ। ਤੇਰੇ
ਵਰਗੇ ਕੋਟਨ ਕੋਟ ਭਗਤ ਨਿਆਣੇ, ਬਾਲੀ ਬੁੱਧੀ ਵਿਚ ਦੇਣ ਦੁਹਾਈਆ। ਤੂੰ ਮੇਰੀ ਰਮਜ਼ ਨਾ ਮੂਲ ਪਛਾਣੇ, ਆਪਣੀ ਆਪ ਕਰੇ ਵਡਿਆਈਆ। ਝਟ ਨਾਰਦ ਕਿਹਾ ਨੀ ਚਿੱਠੀਏ ਤੂੰ ਭਾਵੇਂ ਜਾਣੇ ਭਾਵੇਂ ਨਾ ਜਾਣੇ, ਜਾਨਣਹਾਰ ਦਾ ਹੁਕਮ ਦਿਆਂ ਸੁਣਾਈਆ। ਜ਼ਰਾ ਨਿਗਾਹ ਮਾਰ ਲੈ ਜਿਸ ਬਲ ਦਵਾਰੇ ਖਾਧੇ ਨਹੀਂ ਸੀ ਖਾਣੇ, ਖਾਣੀ ਬਾਣੀ ਦਾ ਮਾਲਕ ਦਰ ਦਰਵੇਸ਼ ਆਪਣਾ ਆਸਣ ਲਾਈਆ। ਉਹਦੇ ਹੁਕਮ ਲੇਖ ਕੋਈ ਹੋ ਨਹੀਂ ਗਏ ਪੁਰਾਣੇ, ਪੁਰਾਨ ਅਠਾਰਾਂ ਜਿਸ ਨੂੰ ਸੀਸ ਨਿਵਾਈਆ। ਉਸ ਦੇ ਲੇਖੇ ਉਹ ਆਪ ਪਛਾਣੇ, ਪੱਛਮ ਦੀ ਧਾਰ ਦਏ ਗਵਾਹੀਆ। ਜਿਸ ਦੇ ਹੁਕਮ ਵਿਚ ਮੂਰਛਾ ਹੋਣ ਵਡ ਜਰਵਾਣੇ, ਸੂਰਬੀਰ ਸਿਰ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਚ ਰਾਹ ਪ੍ਰਗਟਾਈਆ। ਚਿੱਠੀ ਕਹੇ ਨਾਰਦਾ ਬ੍ਰਾਹਮਣਾ ਵੇਖ ਮੇਰਾ ਮਜ਼ਮੂਨ, ਮੌਜੂਦਾ ਹੋ ਕੇ ਅੱਖ ਖੁਲਾਈਆ। ਜਿਸ ਵਿਚ ਕਮਲਾਪਤ ਦਾ ਇਕ ਮਜ਼ਮੂਨ, ਮਜ਼ਮੂਆ ਅੱਖਰਾਂ ਦਾ ਨਜ਼ਰ ਕੋਇ ਨਾ ਆਈਆ। ਨਾ ਕੋਈ ਮੀਮ ਤੇ ਨਾ ਕੋਈ ਨੂਨ, ਨੁਕਤਾ ਗ਼ੈਨ ਨਾ ਕੋਇ ਅਖਵਾਈਆ। ਨਿਗਾਹ ਮਾਰ ਲੈ ਜਿਸ ਵਿਚ ਸਾਰੇ ਕੀਤੇ ਮਹਿਰੂਮ, ਮਸਲਾ ਆਪਣੇ ਹੱਥ ਰਖਾਈਆ। ਮੈਂ ਉਸ ਦੀ ਮਮਨੂਨ, ਨਿਵ ਨਿਵ ਲਾਗਾ ਪਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਝਟ ਨਾਰਦ ਬੋਦੀ ਦੇ ਥੱਲੇ ਲਿਆ ਖੁਰਕ, ਵੱਟ ਮੱਥੇ ਨੂੰ ਚੜ੍ਹਾਈਆ। ਅੱਖ ਦੇ ਇਸ਼ਾਰੇ ਨਾਲ ਲਿਆ ਘੁਰਕ, ਭੈ ਵਿਚ ਡਰਾਈਆ। ਨਾਲੇ ਇਸ਼ਾਰਾ ਕੀਤਾ ਤੁਰਤ, ਤੁਰੀਆ ਤੋਂ ਬਾਹਰ ਰਿਹਾ ਸੁਣਾਈਆ। ਓਹ ਵੇਖ ਅਕਾਲ ਮੂਰਤ, ਜਿਸ ਦਾ ਰੂਪ ਰੰਗ ਰੇਖ ਵੇਖਣ ਕੋਇ ਨਾ ਪਾਈਆ। ਆਹ ਵੇਖ ਉਸ ਦੀ ਸੂਰਤ, ਜਿਸ ਨੇ ਸੂਰੀਆ ਭਾਨ ਚੰਨ ਸਿਤਾਰ ਦਿਤੇ ਚਮਕਾਈਆ। ਆਹ ਵੇਖ ਲੈ ਬਾਹਮਣਾਂ ਦੀ ਮਹੂਰਤ, ਗ੍ਰਹਿ ਨਛੱਤਰਾਂ ਤੋਂ ਬਾਹਰ ਦਿਆਂ ਦ੍ਰਿੜਾਈਆ। ਜਿਸ ਦੀ ਸਭ ਨੂੰ ਪੈਣੀ ਜ਼ਰੂਰਤ, ਆਸ਼ਾਵੰਦ ਸਾਰੇ ਬੈਠਣ ਧਿਆਨ ਲਗਾਈਆ। ਉਹ ਨੂਰ ਨੁਰਾਨਾ ਅਗੰਮੀ ਨੂਰਤ, ਜੋਤ ਜੋਤ ਡਗਮਗਾਈਆ। ਉਹ ਸਰਬ ਕਲਾ ਭਰਪੂਰਤ, ਭਰਪੂਰ ਰਿਹਾ ਸਰਬ ਠਾਈਂਆ। ਉਹਦਾ ਪੰਧ ਨਾ ਨੇੜੇ ਨਾ ਦੂਰਤ, ਦੋ ਜਹਾਨਾਂ ਇਕੋ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਚਿੱਠੀ ਕਹੇ ਨਾਰਦਾ ਤੂੰ ਪੜ੍ਹੇ ਦੋ ਚਾਰ ਅੱਖਰ, ਜੋ ਆਪਣਾ ਆਪ ਬਦਲਾਈਆ। ਤੂੰ ਵੇਖੇ ਜਗਤ ਪੱਥਰ, ਪਾਹਨਾਂ ਅੱਖ ਉਠਾਈਆ। ਤੂੰ ਜਗਤ ਜਹਾਨ ਦੇ ਤੱਕੇ ਅੱਥਰ, ਨੇਤਰ ਨੈਣਾਂ ਖੋਜ ਖੁਜਾਈਆ। ਪਰ ਮੈਂ ਲੱਥੀ ਯਾਰ ਦੇ ਸਥਰ, ਜਗਤ ਸੁਹੰਜਣੀ ਸੇਜ ਤਜਾਈਆ। ਮੈਂ ਬਿਨਾ ਕਲਮ ਕਾਨੀ ਤੋਂ ਹੋਈ ਫੱਟੜ, ਬਿਨਾ ਸ਼ਸ਼ਤਰਾਂ ਘਾਇਲ ਹੋ ਕੇ ਦਿਤਾ ਦਿਖਾਈਆ। ਮੈਂ ਚੜ੍ਹਦੀ ਨਹੀਂ ਕਿਸੇ ਦੇ ਤੱਕੜ, ਤਰਾਜੂ ਤੋਲ ਨਾ ਕੋਇ ਤੁਲਾਈਆ। ਮੈਨੂੰ ਸਕਿਆ ਕੋਇ ਨਾ ਪਕੜ, ਬਾਹੂ ਬਲ ਵਖਾਈਆ। ਮੇਰੇ ਵਿਚ ਉਹ ਹੁਕਮ ਜਿਸ ਨੇ ਜੁਗ ਚੌਕੜੀ ਰਖੇ ਜਕੜ, ਸਿਰ ਸਕੇ ਨਾ ਕੋਇ ਉਠਾਈਆ। ਮੈਂ ਸੰਦੇਸ਼ੇ ਦੇਵਾਂ ਜੰਗਲ ਜੂਹ ਉਜਾੜ ਪਹਾੜਾਂ ਵਿਚ ਰੱਕੜ, ਸਮੁੰਦ ਸਾਗਰਾਂ ਫਿਰਾਂ ਵਾਹੋ ਦਾਹੀਆ। ਮੇਰੀ ਸਦਾ ਦੀਨ ਦੁਨੀ ਨਾਲ ਟੱਕਰ, ਟਾਕਰਾ ਟਕਿਆਂ ਵਾਲਾ ਰਖਾਈਆ। ਜੇ ਤੂੰ ਬ੍ਰਾਹਮਣ ਸੱਚਾ ਤੇ ਕੱਟਰ, ਕੱਟੇ ਵੱਛੇ ਖਾਣ ਵਾਲੇ ਸਾਰੇ ਪ੍ਰਭ ਨੂੰ ਦੇਣੇ ਵਖਾਈਆ। ਤੂੰ ਤੇ ਆਪ ਸੁੱਕਾ ਵਾਂਗ ਲੱਕੜ, ਬਲਹੀਣ ਦਏਂ ਦੁਹਾਈਆ। ਘਰੋਂ ਬੇਘਰ ਹੋਇਆ ਫਿਰੇਂ ਫੱਕੜ, ਮੈਨੂੰ ਤਾਅਨੇ ਦਏ ਲੋਕਾਈਆ। ਨਾਰਦ ਕਹੇ ਓਏ ਚਿੱਠੀਏ ਇਹ
ਵੀ ਮੇਰੇ ਸਾਹਿਬ ਦਾ ਚੱਕਰ, ਜਿਸ ਚਕਰਵਰਤੀ ਦੇਣੇ ਖਪਾਈਆ। ਮੈਂ ਬੇਮੁਹਤਾਜਾ ਤੇ ਮੈਂ ਉਸ ਸਾਹਿਬ ਦਾ ਫ਼ੱਕਰ, ਜਿਸ ਨੂੰ ਫ਼ਕੀਰ ਫ਼ਿਕਰਿਆਂ ਵਿਚ ਗਾਈਆ। ਝਟ ਨਾਰਦ ਨੇ ਇਕ ਆਪਣਾ ਕਰ ਲਿਆ ਮਕਰ, ਨੇਤਰ ਨੀਰ ਦਿਤਾ ਵਹਾਈਆ। ਨਾਲੇ ਕਿਹਾ ਚਿੱਠੀਏ ਮੈਨੂੰ ਖਵਾ ਗੁੜ ਸ਼ੱਕਰ, ਸ਼ਰੀਣੀਆਂ ਵੰਡ ਵੰਡਾਈਆ। ਕਮਲੀਏ ਜੇ ਭਗਤ ਨਾ ਹੋਣ ਤੇਰੀ ਕੰਮ ਨਾ ਆਵੇ ਇਹ ਪੱਤਰ, ਕਿਸ ਦਾ ਲੇਖਾ ਦਏਂ ਬਣਾਈਆ। ਚਿੱਠੀ ਕਿਹਾ ਨਾਰਦਾ ਮੇਰੀ ਕੋਈ ਪੂਰੀ ਅਜੇ ਤੱਕ ਨਹੀਂ ਹੋਈ ਸਤਰ, ਲਾਈਨ ਸਕਿਆ ਨਾ ਕੋਇ ਬਣਾਈਆ। ਮੈਂ ਥੋੜ੍ਹੀ ਆਪਣੀ ਕੱਟ ਕੇ ਤੈਨੂੰ ਦੇਵਾਂ ਕੰਨੀ ਦੀ ਕਤਰ, ਜਿਸ ਕੁਤਰਾ ਕੁਤਰਾ ਦੀਨ ਦੁਨੀ ਦੇਣੀ ਕਰਾਈਆ। ਨਾਰਦ ਕਿਹਾ ਕੀ ਮੈਂ ਤੇਰੇ ਵਾਸਤੇ ਸੋਹਣਾ ਭਗਤ ਪ੍ਰਭੂ ਦਾ ਰਤਨ, ਕਿ ਅਮੋਲਕ ਹੀਰਾ ਨਜ਼ਰੀ ਆਈਆ। ਪਰ ਇਕ ਗੱਲ ਯਾਦ ਕਰ ਲੈ ਆਹ ਵੇਖ ਉਸ ਦਾ ਇਕ ਕਿਨਾਰਾ ਤੇ ਇਕ ਪਤਣ, ਨਈਆ ਇਕੋ ਇਕ ਇਕ ਚਲਾਈਆ। ਭਾਵੇਂ ਕਿੰਨੇ ਕੀਤੇ ਜਾਣ ਯਤਨ, ਯਥਾਰਥ ਆਪਣੀ ਚਲੇ ਨਾ ਕੋਇ ਚਤੁਰਾਈਆ। ਫੇਰ ਆਪਣੇ ਕੰਨ ਫੜ ਕੇ ਲੱਗਾ ਟੱਪਣ, ਬੋਦੀ ਜ਼ੋਰ ਨਾਲ ਹਿਲਾਈਆ। ਫੇਰ ਗੁੱਸੇ ਵਿਚ ਆਪਣੇ ਬੁੱਲ ਦੰਦਾਂ ਨਾਲ ਲੱਗਾ ਕੱਟਣ, ਜ਼ੋਰ ਜ਼ੋਰ ਨਾਲ ਦਬਾਈਆ। ਫੇਰ ਗਲੋਂ ਲਾਹ ਕੇ ਬਟਨ, ਮੁੱਠ ਹੱਡੀਆਂ ਰਿਹਾ ਵਖਾਈਆ। ਫੇਰ ਪਿਛਲੇ ਪੈਰੀਂ ਲੱਗਾ ਨੱਠਣ, ਕਦਮ ਕਦਮ ਨਾਲ ਬਦਲਾਈਆ। ਝਟ ਇਕ ਖ਼ਬਰ ਅਗੰਮੀ ਲੱਗਾ ਦੱਸਣ, ਤਾੜੀ ਹੱਥਾਂ ਵਾਲੀ ਲਾਈਆ। ਚਿੱਠੀਏ ਓਹ ਤੱਕ ਭਗਤ ਭਗਵਾਨ ਇਕੇ ਘਰ ਵਸਣ, ਦੂਜਾ ਦਰ ਨਾ ਕੋਇ ਖੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਚੁਕਾਈਆ। ਚਿੱਠੀ ਕਹੇ ਆਹ ਵੇਖ ਲੇਖ ਪੁਰਾਣਾ, ਪ੍ਰਾਣ ਅਧਾਰੀਆਂ ਦੇ ਜਣਾਈਆ। ਬਾਵਨ ਵੱਲ ਕਰ ਧਿਆਨਾ, ਬਲ ਨੈਣ ਉਠਾਈਆ। ਯੋਗੋਸਲਾਵੀਆ ਵਾਲਾ ਨੌ ਦਾਣਾ, ਆਹ ਤੱਕ ਅੰਨ ਅੰਨ ਦਏ ਗਵਾਹੀਆ। ਜਿਸ ਨੂੰ ਬਾਵਨ ਨੇ ਨਿਗਾਹ ਨਾਲ ਕੀਤਾ ਪ੍ਰਵਾਨਾ, ਬਿਨਾ ਰਸਨਾ ਰਸ ਭੋਗ ਲਗਾਈਆ। ਤੇਰਾਂ ਸੌ ਸਤਾਸੀ ਰਿਸ਼ੀਆਂ ਦਿਤਾ ਦਾਨਾ, ਇਕ ਪਿਛਲੀ ਗੰਢ ਜੋੜ ਜੁੜਾਈਆ। ਫੇਰ ਪਿਆਰ ਵਿਚ ਦਿਤਾ ਫ਼ਰਮਾਨਾ, ਬਿਨਾ ਸਿਖਿਆ ਤੋਂ ਕੀਤੀ ਪੜ੍ਹਾਈਆ। ਤੁਹਾਨੂੰ ਅੰਨ ਮਿਲਿਆ ਕਿ ਭਗਵਾਨਾ, ਪਰਦਾ ਦਿਓ ਚੁਕਾਈਆ। ਸਭ ਨੇ ਕਿਹਾ ਤੂੰ ਹੀ ਜਾਣੀ ਜਾਣਾ, ਜਾਨਣਹਾਰ ਤੇਰੀ ਸਰਨਾਈਆ। ਬਾਵਨ ਕਿਹਾ ਮੇਰਾ ਨੂਰ ਜ਼ਹੂਰ ਤੱਕੋ ਮਿਹਰਵਾਨਾ, ਮਿਹਰਵਾਨ ਇਕ ਅਖਵਾਈਆ। ਤੁਹਾਨੂੰ ਫੇਰ ਜਨਮ ਦਵਾਉਣਾ, ਕਲਜੁਗ ਅੰਤ ਵੱਜੇ ਵਧਾਈਆ। ਪੁਰਖ ਅਕਾਲਾ ਪਹਿਰ ਕੇ ਬਾਣਾ, ਜੋਤੀ ਜਾਤਾ ਵੇਸ ਵਟਾਈਆ। ਤੁਹਾਡਾ ਮੇਲ ਹੋਵੇ ਵਿਚ ਜਹਾਨਾ, ਤੁਹਾਡੇ ਸੰਗੀ ਸਾਥੀ ਹੋਰ ਤਰਾਈਆ। ਸਾਰਿਆਂ ਹੱਸ ਕੇ ਕਿਹਾ ਅਸੀਂ ਉਸ ਨੂੰ ਆਪਣਾ ਆਪ ਭੇਟ ਚੜ੍ਹਾਉਣਾ, ਆਪ ਆਪਾ ਉਸੇ ਦੀ ਝੋਲੀ ਪਾਈਆ। ਅਸੀਂ ਉਸ ਦਾ ਅਸਵਮੇਧ ਯੱਗ ਕਰਾਉਂਣਾ, ਜ਼ਿਮੀਂ ਅਸਮਾਨਾ ਧਿਆਨ ਲਗਾਈਆ। ਬਾਵਨ ਕਿਹਾ ਉਹ ਵਕਤ ਕਲਜੁਗ ਕੂੜ ਦਾ ਹੋਣਾ ਨਿਸ਼ਾਨਾ, ਸਤਿ ਸਚ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਰਿਸ਼ੀਆਂ ਕਿਹਾ ਜਿਸ ਵੇਲੇ ਕਲਜੁਗ ਅੰਤਮ ਆਇਆ, ਕਲ ਕਲੇਸ਼ ਵੱਜੇ ਵਧਾਈਆ। ਜਗਤ ਛਲੇ ਝੂਠੀ ਮਾਇਆ, ਮਮਤਾ ਮੋਹ ਨਾਲ ਮਿਲਾਈਆ। ਮਿਹਰਵਾਨ ਸਾਡਾ ਜਨਮ ਦਵਾਇਆ, ਲੋਕਮਾਤ ਦਏ ਵਡਿਆਈਆ। ਅਸੀਂ ਉਸ ਦੇ ਚਰਨ ਸੀਸ ਹੋਵੇ ਨਿਵਾਇਆ, ਨਿਵ ਨਿਵ ਸੀਸ ਝੁਕਾਈਆ। ਸਾਡਾ ਲੇਖਾ
ਉਸ ਆਪ ਹੋਵੇ ਦੁਹਰਾਇਆ, ਪੂਰਬ ਜਨਮ ਸਮਝਾਈਆ। ਝਟ ਬਾਵਨ ਨੇ ਕਿਹਾ ਏਕਾ ਏਕਾ ਤਿੰਨ ਜੁਗ ਤੁਹਾਡੇ ਤੋਂ ਰਹੇ ਪਰਾਇਆ, ਚੌਥੇ ਆਪਣਾ ਰੰਗ ਰੰਗਾਈਆ। ਝਟ ਸਭ ਨੇ ਖ਼ੁਸ਼ੀਆਂ ਦਾ ਢੋਲਾ ਗਾਇਆ, ਨੌਵਾਂ ਨੇ ਆਪਣੇ ਅੰਦਰ ਲਿਆ ਟਿਕਾਈਆ। ਉਹ ਮਾਲਕ ਬੇਪਰਵਾਹਿਆ, ਬੇਪਰਵਾਹੀ ਵਿਚ ਸਮਾਈਆ। ਜਿਸ ਨੇ ਬਾਵਨ ਰੂਪ ਹੋ ਕੇ ਬਲ ਦਾ ਅਸਮੇਧ ਜਗ ਪੂਰ ਕਰਾਇਆ, ਪੂਰਨ ਬ੍ਰਹਮ ਤਹਾਨੂੰ ਦਿਤਾ ਦ੍ਰਿੜਾਈਆ। ਕਲਜੁਗ ਅੰਤਮ ਮੇਲਾ ਲਏ ਮਿਲਾਇਆ, ਮੇਲ ਕਰੇ ਸਹਿਜ ਸੁਭਾਈਆ। ਸਭ ਨੇ ਖ਼ੁਸ਼ੀ ਵਿਚ ਸੀਸ ਨਿਵਾਇਆ, ਮਾਣ ਅਭਿਮਾਣ ਦਿਤਾ ਗਵਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਗਾਇਆ, ਸੋਹੰ ਸ਼ਬਦ ਵੱਜੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਇਕ ਇਕ ਇਕ ਕਹੇ ਅਸੀਂ ਬਣ ਗਏ ਇਕ ਸੌ ਗਿਆਰਾਂ, ਗਹਿਰ ਗੰਭੀਰ ਦਿਤੀ ਵਡਿਆਈਆ। ਕਲਜੁਗ ਅੰਤ ਜਨ ਭਗਤਾਂ ਕੋਲੋਂ ਜਾਪ ਕਰਾਇਆ, ਨਵ ਸੱਤ ਦੀ ਧਾਰਾ ਸੋਲਾਂ ਵਿਚ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਸੀਸ ਨਿਵਾਈਆ। ਅੰਤਮ ਉਸ ਦੇ ਭਗਤਾਂ ਦਾ ਚੱਲਣਾ ਇਕ ਭੰਡਾਰਾ, ਭਗਵਨ ਦੇਵੇ ਮਾਣ ਵਡਿਆਈਆ। ਭਗਤ ਸੁਹੇਲੇ ਤੱਕੜ ਚੜ੍ਹਨਗੇ ਇਕ ਸੌ ਗਿਆਰਾਂ, ਤੋਲ ਤਨ ਵਾਲਾ ਕਰਾਈਆ। ਦਾਨ ਦੇਣਗੇ ਨਾਲ ਪਿਆਰਾ, ਛੱਬੀ ਪੋਹ ਅੱਖ ਉਠਾਈਆ। ਭਾਗ ਲੱਗੇ ਇਕ ਦਵਾਰਾ, ਦਵਾਰਕਾਵਾਸੀ ਸੀਸ ਨਿਵਾਈਆ। ਇਕ ਗੁਰਮੁਖ ਹੋਵੇ ਜ਼ਾਹਰਾ, ਜੰਮੂ ਸੰਗਤ ਰੰਗ ਚੜ੍ਹਾਈਆ। ਨੌਵਾਂ ਗੁਰਮੁਖਾਂ ਜਨਮ ਹੋਵੇ ਸਵਾਰਾ, ਗੁਰਦਾਸਪੁਰ ਵੱਜੇ ਵਧਾਈਆ। ਨੌਵਾਂ ਨਵੀਆਂ ਹੋਣ ਬਹਾਰਾ, ਪੁਰ ਹੁਸ਼ਿਆਰ ਸੋਭਾ ਪਾਈਆ। ਨੌਵਾਂ ਪਿਆਰ ਰਸ ਦੀ ਲੈਣੀਆਂ ਧਾਰਾ, ਕਪੂਰਥਲਾ ਗੰਢ ਗੰਢਾਈਆ। ਨੌਵਾਂ ਕਰਨੀਆਂ ਪ੍ਰੇਮ ਦੀਆਂ ਕਾਰਾਂ, ਜਲੰਧਰ ਜਗਤ ਜੰਜਾਲ ਤੁੜਾਈਆ। ਨੌ ਗੁਰਮੁਖ ਆਪਣੇ ਗਲ ਵਿਚ ਪਾ ਕੇ ਹਾਰਾ, ਲੁਧਿਆਣੀਏ ਆਪਣਾ ਭਾਰ ਤੁਲਾਈਆ। ਨੌ ਤਨ ਪਹਿਨ ਕਟਾਰਾ, ਕਰਨਾਲ ਵਾਲੇ ਤਨ ਵਡਿਆਈਆ। ਨੌ ਮਿਲਣ ਮੀਤ ਮੁਰਾਰਾ, ਅੰਬਾਲਾ ਰੋਪੜ ਮੇਲ ਮਿਲਾਈਆ। ਵੇਖਣ ਅਗੰਮੀਆਂ ਬਹਾਰਾ, ਪੁਰ ਫ਼ਿਰੋਜ਼ ਵੱਜੇ ਵਧਾਈਆ। ਅੰਮ੍ਰਿਤਸਰ ਵਿਚੋਂ ਇੱਕੀਆਂ ਹੋਵੇ ਆਪਣਾ ਆਪ ਸ਼ਿੰਗਾਰਾ, ਨੈਣ ਕੱਜਲ ਵਿਚ ਛੁਪਾਈਆ। ਤਿੰਨਾਂ ਗੁਰਮੁਖਾਂ ਦਿੱਲੀ ਮਿਲੇ ਅਧਾਰਾ, ਤਿੰਨ ਮੇਰਠ ਜੋੜ ਜੁੜਾਈਆ। ਇਕ ਇਟਾਰਸੀ ਪਾਵੇ ਸਾਰਾ, ਇਕ ਕਾਨਪੁਰ ਜੋੜ ਜੁੜਾਈਆ। ਇਕ ਰਾਜਸਥਾਨ ਦਏ ਹੁਲਾਰਾ, ਰਾਜ ਰਾਜਾਨਾ ਵੇਖ ਵਖਾਈਆ। ਇਕ ਸੌ ਗਿਆਰਾਂ ਦਾ ਤੱਕੜ ਤੋਲ ਤੁਲੇਗਾ ਇਕੋ ਵਾਰਾ, ਅਨਾਜ ਤਿੰਨ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਖਿਲਾਈਆ। ਚਿੱਠੀ ਕਹੇ ਨਾਰਦਾ ਵੇਖ ਮੇਰੀ ਯਾਦ, ਯਾਦਦਾਸ਼ਤ ਮੇਰੀ ਜਣਾਈਆ। ਭਗਤ ਦਵਾਰਾ ਹੋਣਾ ਆਬਾਦ, ਲੋਕਮਾਤ ਵੱਜੇ ਵਧਾਈਆ। ਨਵੀਂ ਸਾਜਣਾ ਦੇਣੀ ਸਾਜ, ਹਰਿ ਸਾਜਣ ਹੋਏ ਸਹਾਈਆ। ਏਕੋ ਸਾਹਿਬ ਦਾ ਹੋਣਾ ਰਾਜ, ਰਈਅਤ ਤੱਕੇ ਖ਼ਲਕ ਖ਼ੁਦਾਈਆ। ਹਰਿ ਸੰਗਤ ਅਸਵਮੇਧ ਜਗ ਦਾ ਹਿੱਸਾ ਦੇਣਾ ਅਨਾਜ, ਵਿਸ਼ਨੂੰ ਆ ਕੇ ਵੇਖੇ ਚਾਈਂ ਚਾਈਂਆ। ਮਾਝਾ ਮਾਲਵਾ ਦੁਆਬਾ ਜੰਮੂ ਨੌ ਨੌ ਸੇਰ ਦੁੱਧ ਨੂੰ ਕਾਂਜੀ ਦੀ ਲਾ ਕੇ ਲਿਆਉਣਗੇ ਜਾਗ, ਖ਼ੁਸ਼ੀਆਂ ਨਾਲ ਉਠਾਈਆ। ਇਕ ਇਕ ਘੋੜਾ ਗੁੰਦ ਕੇ ਲਿਆਉਣਗੇ ਵਾਗ, ਭਗਤ ਦਵਾਰ ਦੇ ਦਰਵਾਜ਼ੇ ਅਗੇ ਸੋਭਾ ਪਾਈਆ। ਇਕ ਇਕ ਜਗਾ ਕੇ ਲਿਆਉਣਗੇ ਚਰਾਗ਼, ਦੀਪਕ ਜੋਤੀ ਪੰਜ ਪੰਜ ਸੁਹਾਈਆ। ਛੱਬੀ ਪੋਹ ਨੂੰ ਉਚੀ ਕੂਕ ਕੂਕ ਕੇ ਮਾਰਨਗੇ ਆਵਾਜ਼, ਹਰਿਜਨ ਸੋਏ ਲਉ ਅੰਗੜਾਈਆ। ਤੁਸੀਂ
ਹੰਸ ਬਣਨਾ ਕਿ ਕਾਗ, ਖ਼ੁਸ਼ੀਆਂ ਨਾਲ ਲਓ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਚਿੱਠੀ ਕਹੇ ਨਾਰਦਾ ਵੇਖ ਸਤਿ, ਸਤਿ ਮੇਰੇ ਉਤੇ ਨਜ਼ਰੀ ਆਈਆ। ਨਾਰਦ ਕਹੇ ਮੈਂ ਤੈਨੂੰ ਤੱਕਾਂ ਕਿ ਦੁਨੀਆ ਤੱਕਾਂ, ਸਭ ਦੀ ਮਾਰੀ ਗਈ ਮਤ, ਮਤਾਂਤਰ ਡੇਰਾ ਕੋਇ ਨਾ ਢਾਹੀਆ। ਸਭ ਦੇ ਅੰਦਰ ਉਬਲੇ ਰੱਤ, ਸਾਂਤਕ ਸਤਿ ਨਾ ਕੋਇ ਕਰਾਈਆ। ਧੀਰਜ ਰਿਹਾ ਕਿਸੇ ਨਾ ਜਤ, ਨੇਤਰ ਨੈਣ ਨਾ ਕੋਇ ਸ਼ਰਮਾਈਆ। ਧਰਮ ਦਾ ਦਿਸੇ ਕੋਇ ਨਾ ਹੱਟ, ਸੌਦਾ ਸਚ ਨਾ ਕੋਇ ਵਿਕਾਈਆ। ਮੈਂ ਸਭ ਕੁਛ ਦੇਣਾ ਛਡ, ਨਾਤਾ ਜਗਤ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਚਿੱਠੀ ਕਹੇ ਨਾਰਦ ਇਧਰ ਕਰ ਧਿਆਨ, ਬਿਨਾ ਅੱਖੀਆਂ ਅੱਖ ਬਦਲਾਈਆ। ਹੁਕਮ ਦੇਵੇ ਮਿਹਰਵਾਨ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਜਨ ਭਗਤਾਂ ਲੇਖਾ ਵੇਖੇ ਵਿਚ ਜਹਾਨ, ਜਗਤ ਭਗਤ ਖੋਜ ਖੁਜਾਈਆ। ਛੱਬੀ ਪੋਹ ਦਿਵਸ ਮਹਾਨ, ਸੰਮਤ ਅੱਠ ਨਾਲ ਵਡਿਆਈਆ। ਹਰਿ ਸੰਗਤ ਕੋਲੋਂ ਹਲਫ਼ੀਆ ਲਏ ਜਾਣਗੇ ਬਿਆਨ, ਚਿੱਠੀ ਕਹੇ ਨਾਰਦਾ ਦਸਖ਼ਤ ਮੇਰੇ ਉਤੇ ਕਰਾਈਆ। ਉਸ ਵੇਲੇ ਹਾਜ਼ਰ ਰਖੀ ਜਾਏਗੀ ਅੰਜੀਲ ਕੁਰਾਨ, ਗੀਤਾ ਰਮਾਇਣ ਨਾਲ ਸੰਗ ਬਣਾਈਆ। ਗੁਰੂ ਗ੍ਰੰਥ ਨਾਲ ਹੋਵੇ ਪ੍ਰਧਾਨ, ਪ੍ਰਧਾਨਗੀ ਪੰਜਾਂ ਵੇਖ ਵਖਾਈਆ। ਪੰਜ ਪਿਆਰੇ ਰੂਪ ਧਰ ਕੇ ਕਾਹਨ, ਆਪਣਾ ਵੇਸ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਚਿੱਠੀ ਕਹੇ ਨਾਰਦ ਮੇਰਾ ਬੜਾ ਲੰਬਾ ਚੌੜਾ ਲੇਖਾ, ਬਿਨਾ ਲੇਖ ਤੋਂ ਦਿਆਂ ਜਣਾਈਆ। ਜਿਹੜਾ ਸਾਹਿਬ ਜੁਗ ਜੁਗ ਧਾਰੇ ਭੇਖਾ, ਭੇਖਾਧਾਰੀ ਰੂਪ ਬਦਲਾਈਆ। ਉਨ੍ਹ ਕਿਸੇ ਦਾ ਰਹਿਣ ਨਹੀਂ ਦੇਣਾ ਠੇਕਾ, ਠੇਕੇਦਾਰੀ ਸਭ ਦੀ ਦਏ ਗਵਾਈਆ। ਜੋ ਭਗਤ ਰਹੇ ਸੰਤ ਰਹੇ ਜੋ ਗੁਰਮੁਖ ਰਹੇ ਜੋ ਗੁਰਸਿਖ ਰਹੇ ਜੋ ਸੰਤ ਰਹੇ ਰਹੇ ਤੇ ਬਣ ਕੇ ਸਤਿਗੁਰੂ ਦਾ ਬੇਟਾ, ਦੂਜੇ ਦੀ ਲੋੜ ਨਾ ਕੋਇ ਰਖਾਈਆ। ਬਾਕੀ ਭੁਲ ਜਾਣਾ ਅਭੁਲ ਦਾ ਚੇਤਾ, ਚਤੁਰ ਸੁਜਾਨ ਸਮਝ ਕੋਇ ਨਾ ਪਾਈਆ। ਨਾਰਦ ਕਹੇ ਪ੍ਰਭੂ ਤੇਰਾ ਵਲ ਛਲ ਦਾ ਪੇਸ਼ਾ, ਪੇਸ਼ੀਨਗੋਈਆਂ ਸਭ ਦੀਆਂ ਦੇਣ ਗਵਾਹੀਆ। ਪਰ ਯਾਦ ਕਰ ਲੈ ਗੋਬਿੰਦ ਨੂੰ ਉਹ ਛਡ ਗਏ ਜਿਨ੍ਹਾਂ ਅੰਮ੍ਰਿਤ ਵਿਚ ਪਵਾਇਆ ਕੇਸਾ, ਕੇਸਗੜ੍ਹ ਦਾ ਲੇਖਾ ਗਏ ਮੁਕਾਈਆ। ਹੁਣ ਤੇ ਤੇਰਾ ਅਵੱਲੜਾ ਵੇਸਾ, ਤੇਰਾ ਭੇਤ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਦਏ ਰੰਗਾਈਆ। ਚਿੱਠੀ ਕਹੇ ਨਾਰਦ ਉਠ ਵੇਖ ਮਿਤਰ, ਮਿਤਰਾ ਦਏ ਜਣਾਈਆ। ਓਹ ਵੇਖ ਅਗੰਮਾ ਚਿਤ੍ਰ, ਜਿਸ ਦਾ ਚਲਿਤ੍ਰ ਜਗਤ ਸੁਣਨ ਕਦੇ ਨਾ ਆਈਆ। ਓਹ ਬੜਾ ਪਾਰਖੂ ਵੇਖਣਹਾਰਾ ਸੋਨਾ ਤੇ ਪਿੱਤਲ, ਕਾਂਸੀ ਠੋਕਰਾਂ ਨਾਲ ਠੁਕਰਾਈਆ। ਉਹਦਾ ਲਹਿਣਾ ਇਤਲ ਬਿਤਲ ਤੇ ਸਿਤਲ, ਬਲਧਾਰ ਖੋਜ ਖੁਜਾਈਆ। ਪਤਾ ਨਹੀਂ ਉਹ ਕਿਹੜੀ ਧਾਰੋਂ ਆਇਆ ਨਿਕਲ, ਕਵਣ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਚਿੱਠੀ ਕਹੇ ਨਾਰਦਾ ਆਹ ਵੇਖ ਸੰਮਤ ਸ਼ਹਿਨਸ਼ਾਹੀ ਅੱਠ ਦਾ ਛੱਬੀ ਪੋਹ, ਪੋਹ ਮਹੀਨਾ ਧਿਆਨ ਲਗਾਈਆ। ਇਕ ਸੌ ਇਕ ਗੁਰਮੁਖ ਹੱਥ ਵਿਚ ਹਿੰਦਸਾ ਫੜਨਗੇ ਇਕ ਤੇ ਦੋ, ਦੂਆ ਇਕ ਨਾਲ ਬਦਲਾਈਆ। ਇਕ ਸੌ ਇਕ ਗੁਰਮੁਖ ਲੇਖਾ ਲਿਖ ਕੇ ਫੜਨਗੇ ਖੋਹ, ਅੱਖਰ ਹਿੰਦੀ ਵਾਲੇ ਸਮਝਾਈਆ। ਇਕ
ਸੌ ਇਕ ਗੁਰਮੁਖ ਲੇਖਾ ਲਿਖਣਗੇ ਮੋਹ, ਮੁਹੱਬਤ ਜਗਤ ਵਾਲੀ ਜਣਾਈਆ। ਇਕ ਸੌ ਇਕ ਗੁਰਮੁਖ ਲਿਖਣਗੇ ਹਕ ਹੋ, ਹੋਕਾ ਹਕ ਜਣਾਈਆ। ਇਕ ਸੌ ਇਕ ਗੁਰਮੁਖ ਇਕ ਸੌ ਗਿਆਰਾਂ ਨਾਲ ਆਪਣਾ ਆਪ ਲੈਣਗੇ ਪਰੋ, ਨਾਤਾ ਨਰਾਇਣ ਵਾਲਾ ਜੁੜਾਈਆ। ਇਕ ਸੌ ਇਕ ਗੁਰਮੁਖ ਲਿਖਣਗੇ ਧਰੋਹ, ਧਰੋਹ ਗੁਰਸਿਖ ਗੁਰਸਿਖਾਂ ਨਾਲ ਕਮਾਈਆ। ਪੰਜ ਲਿਖਾਰੀ ਆਪਣੇ ਪਿਛੇ ਰਖਣਗੇ ਲੋ, ਦੀਪਕ ਜਗਤ ਵਾਲੇ ਸੁਹਾਈਆ। ਪੰਜ ਦਰਬਾਰੀ ਆਪਣਾ ਨੱਕ ਲੈਣਗੇ ਧੋ, ਪਾਣੀ ਅਵਰ ਨਾ ਕਿਤੇ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਪੋਹ ਕਹੇ ਕੀ ਮੈਂ ਜਗ ਵਿਚ ਚੜ੍ਹਿਆ, ਲਹਿੰਦਿਉਂ ਚੜ੍ਹਦੇ ਧਿਆਨ ਲਗਾਈਆ। ਮੈਂ ਚਿੱਠੀ ਤੇ ਬਿਨਾ ਚਿੱਠੀ ਰਸੈਣ ਤੋਂ ਅੱਖਰ ਪੜ੍ਹਿਆ, ਪੜ੍ਹ ਕੇ ਵੇਖ ਵਖਾਈਆ। ਜਿਸ ਸਾਹਿਬ ਨੇ ਘਾੜਨ ਘੜਿਆ, ਦਿਤੀ ਮਾਣ ਵਡਿਆਈਆ। ਉਸ ਨੇ ਖੇਲ ਅਗੰਮਾ ਕਰਿਆ, ਕਰਨੀ ਕਰਤਾ ਆਪਣੀ ਕਾਰ ਭੁਗਤਾਈਆ। ਪੰਜਾਂ ਦੇਸਾਂ ਭਾਗ ਲਗਾਏ ਨਰਾਇਣ ਨਰਿਆ, ਸੰਮਤ ਨੌ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾ ਜਨਮੇ ਨਾ ਕਦੇ ਮਰਿਆ, ਜਨਮ ਮਰਨ ਵਿਚ ਕਦੇ ਨਾ ਆਈਆ।
੨ ਪੋਹ ਸ਼ਹਿਨਸ਼ਾਹੀ ਸੰਮਤ ਅੱਠ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਰਾਤ ਨੂੰ
ਚਿੱਠੀ ਕਹੇ ਮੇਰਾ ਨਾਮ ਅਗੰਮੀ ਪਤ੍ਰਕਾ, ਪਾਤਰ ਮੇਰਾ ਸਮਝ ਕੋਇ ਨਾ ਪਾਈਆ। ਮੇਰਾ ਖੇਲ ਅਣਹੋਣਾ ਹੋਣਾ ਸੰਮਤ ਤਿਹੱਤਰ ਕਾ, ਸੱਤ ਤਿੰਨ ਖੇਲ ਖਿਲਾਈਆ। ਗੁਣ ਰਹਿਣਾ ਨਹੀਂ ਕਿਸੇ ਚਤੁਰ ਕਾ, ਬੁੱਧੀਮਾਨ ਨਾ ਕੋਇ ਵਡਿਆਈਆ। ਮਾਣ ਦਿਸੇ ਨਾ ਕਿਸੇ ਸਤਰ ਕਾ, ਅੱਖਰ ਅੱਖਰ ਕੂਕ ਸੁਣਾਈਆ। ਮੇਰੇ ਵਿਚ ਲੇਖਾ ਗੋਬਿੰਦ ਵਾਲੇ ਸਥਰ ਕਾ, ਯਾਰੜਾ ਧਿਆਨ ਲਗਾਈਆ। ਲਹਿਣਾ ਪੂਰਾ ਤਕਣਾ ਨੇਤਰ ਅੱਥਰ ਕਾ, ਅਥਰੂਆਂ ਵੇਖ ਵਖਾਈਆ। ਭੇਵ ਤੱਕਣਾ ਪਾਹਨ ਪੱਥਰ ਕਾ, ਸਿਲ ਸਿਲਾਂ ਖੋਜ ਖੁਜਾਈਆ। ਮੇਰੇ ਸਾਹਿਬ ਦਾ ਲੇਖ ਨਹੀਂ ਕੋਈ ਕਥਨ ਕਾ, ਕਥਨੀ ਕਥ ਨਾ ਸਕੇ ਰਾਈਆ। ਜਿਸ ਦਾ ਵਕਤ ਸੁਹੰਜਣਾ ਮਥਨ ਕਾ, ਮਿਥਿਆ ਦੱਸੇ ਲੋਕਾਈਆ। ਓਹਦਾ ਮਾਰਗ ਸਾਚੇ ਰਥਨ ਕਾ, ਸਤਿਜੁਗ ਸਤਿ ਰਥ ਚਲਾਈਆ। ਕਲਜੁਗ ਕੂੜਾ ਕੁਟੰਬ ਸਾੜੇ ਅਗਨ ਕਾ, ਤਤਵ ਤਤ ਜਲਾਈਆ। ਝਗੜਾ ਮੇਟੇ ਕਾਇਆ ਮਾਟੀ ਬਦਨ ਕਾ, ਬਦੀ ਬਦਨਾ ਵਿਚੋਂ ਬਾਹਰ ਕਢਾਈਆ। ਖੇਲ ਵੇਖਣਾ ਗੋਪਾਲ ਮੂਰਤ ਮਦਨ ਕਾ, ਕੀ ਮਧੁ ਸੂਦਨ ਹੁਕਮ ਵਰਤਾਈਆ। ਰੂਪ ਤਕਣਾ ਅਗੰਮੇ ਰਤਨ ਕਾ, ਅਨਮੋਲ ਹੀਰਾ ਖੋਜ ਖੁਜਾਈਆ। ਅੰਤਮ ਘਾਟ ਵੇਖਣਾ ਪਤਣ ਕਾ, ਤੱਟ ਖੋਜ ਖੁਜਾਈਆ। ਨੂਰ ਤਕਣਾ ਦੀਪਕ ਜਗਣ ਕਾ, ਜੋਤ ਜੋਤ ਡਗਮਗਾਈਆ। ਪ੍ਰੇਮ ਵੇਖਣਾ ਭਗਤਾਂ ਮਗਨ ਕਾ, ਸੁਰਤ ਸ਼ਬਦ ਵਿਚ ਸਮਾਈਆ। ਨਿਸ਼ਾਨ ਤੱਕਣਾ ਕ੍ਰਿਸ਼ਨ ਵਾਲੇ ਪਦਮ ਕਾ, ਬੱਧਕ ਵੰਡ ਵੰਡਾਈਆ। ਲੇਖਾ ਵੇਖਣਾ ਬਾਵਨ ਵਾਲੇ ਕਦਮ ਕਾ, ਜੋ ਕਦੀਮ ਦਾ ਭੇਵ ਚੁਕਾਈਆ। ਸੰਦੇਸਾ ਸੁਣਨਾ ਅਗੰਮੇ ਛੰਦਨ ਕਾ, ਢੋਲਾ ਧੁਰਦਰਗਾਹੀਆ। ਵਾਸ ਵੇਖਣਾ ਪਿਆਰ ਵਾਲੇ ਚੰਦਨ ਕਾ, ਨਿੰਮ ਰੂਪ ਬਦਲਾਈਆ। ਨੂਰ ਤੱਕਣਾ ਨੁਰਾਨੇ ਅੰਜਨ ਕਾ, ਜੋ ਸਤਿਗੁਰ ਧਾਰ ਸੋਭਾ ਪਾਈਆ। ਇਸ਼ਨਾਨ
ਤਕਣਾ ਧਰਮ ਧਾਰ ਮਜਨ ਕਾ, ਤੀਰਥ ਤਟ ਨਾ ਕੋਇ ਨੁਹਾਈਆ। ਜਨ ਭਗਤਾਂ ਰਾਹ ਦੱਸਣਾ ਭਜਨ ਕਾ, ਕਿਸ ਬਿਧ ਪ੍ਰਭ ਦਾ ਢੋਲਾ ਗਾਈਆ। ਮਾਰਗ ਦੱਸਣਾ ਨੌ ਦਵਾਰੇ ਅਗੇ ਵਧਣ ਕਾ, ਅਗੇ ਹੋ ਨਾ ਕੋਇ ਅਟਕਾਈਆ। ਖੇਲ ਦੱਸਣਾ ਸੁਰਤੀ ਸੁਰਤ ਲਗਣ ਦਾ, ਸ਼ਬਦ ਸ਼ਬਦ ਵਡਿਆਈਆ। ਮੇਲ ਦੱਸਣਾ ਆਤਮ ਪਰਮਾਤਮ ਸਗਨ ਦਾ, ਸਗਲਾ ਸੰਗ ਬਣਾਈਆ। ਭੇਵ ਖੁਲਾਉਣਾ ਪਰਮ ਪੁਰਖ ਨੂੰ ਠੱਗਣ ਦਾ, ਠਗੌਰੀ ਜਗਤ ਵਾਲੀ ਬਦਲਾਈਆ। ਨਜ਼ਾਰਾ ਦੱਸਣਾ ਉਪਰ ਸ਼ਾਹ ਰਗਣ ਦਾ, ਰਘੁਪਤ ਮਿਲੇ ਸਹਿਜ ਗੁਸਾਈਂਆ। ਹੁਕਮ ਦੱਸਣਾ ਜਗਤ ਵਿਕਾਰਾ ਤਜਣ ਦਾ, ਮਮਤਾ ਮੋਹ ਮਿਟਾਈਆ। ਮੇਲ ਦੱਸਣਾ ਪੁਰਖ ਅਕਾਲੇ ਸੱਜਣ ਦਾ, ਜੋ ਸਾਜਣ ਧੁਰਦਰਗਾਹੀਆ। ਲੇਖਾ ਦੱਸਣਾ ਪਰਦੇ ਕੱਜਣ ਦਾ, ਕਿਸ ਬਿਧ ਸਿਰ ਆਪਣਾ ਹੱਥ ਟਿਕਾਈਆ। ਰਾਜ਼ ਦੱਸਣਾ ਧੁਨ ਅਨਾਦੀ ਵੱਜਣ ਦਾ, ਵਾਜਾ ਅਨਹਦ ਨਾਦ ਸੁਣਾਈਆ। ਪਿਆਰ ਦੱਸਣਾ ਸਤਿਗੁਰ ਚਰਨ ਬੱਝਣ ਦਾ, ਤੰਦ ਸਕੇ ਨਾ ਕੋਇ ਤੁੜਾਈਆ। ਲੇਖਾ ਦੱਸਣਾ ਗੋਬਿੰਦ ਵਾਲੇ ਕੰਗਣ ਦਾ, ਕੰਘਾ ਆਪਣਾ ਰੰਗ ਰਗਾਈਆ। ਭੇਵ ਦੱਸਣਾ ਸਾਚਾ ਨਾਮ ਵੰਡਣ ਦਾ, ਜਗਤ ਵੰਡ ਨਾ ਕੋਇ ਬਣਾਈਆ। ਪਰਦਾ ਲਾਹੁਣਾ ਖੰਡ ਬ੍ਰਹਿਮੰਡ ਵਰਭੰਡਣ ਦਾ, ਬ੍ਰਹਿਮਾਂਡ ਧਿਆਨ ਲਗਾਈਆ। ਖੇਲ ਤੱਕਣਾ ਚੰਡ ਪ੍ਰਚੰਡਣ ਦਾ, ਜੋ ਪ੍ਰਚੰਡਕਾ ਰੂਪ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਚਿੱਠੀ ਕਹੇ ਮੇਰੀ ਵੇਖਣੀ ਨਵੀਂ ਲਕੀਰ, ਜੋ ਬਿਨਾ ਕਲਮ ਸ਼ਾਹੀ ਬਣਾਈਆ। ਜਗਤ ਰਹਿਣ ਦੇਣੀ ਨਹੀਂ ਕਿਸੇ ਦੀ ਜਾਗੀਰ, ਦੀਨ ਦੁਨੀ ਧਿਆਨ ਲਗਾਈਆ। ਝਗੜਾ ਤੱਕਣਾ ਸ਼ਰਅ ਫ਼ਕੀਰ, ਫ਼ਿਕਰਿਆਂ ਖੋਜ ਖੁਜਾਈਆ। ਸਭ ਦੀ ਬਦਲ ਜਾਣੀ ਜ਼ਮੀਰ, ਧੀਰਜ ਧੀਰ ਨਾ ਕੋਇ ਧਰਾਈਆ। ਕੂਕ ਸੁਣੇ ਨਾ ਕੋਇ ਕਬੀਰ, ਕਾਅਬਿਆਂ ਪਰੇ ਦੁਹਾਈਆ। ਝਗੜਾ ਤਕਣਾ ਤਨ ਸ਼ਰੀਰ, ਵਜੂਦ ਮਹਿਬੂਬ ਦਏ ਠੁਕਰਾਈਆ। ਜਗਤ ਵੇਖਣਾ ਉਛਾਲੇ ਵਾਲਾ ਨੀਰ, ਵਹਿਣਾਂ ਵਹਿਣ ਵਹਾਈਆ। ਖੇਲ ਤਕਣਾ ਦੀਨ ਦੁਨੀ ਹੋਵੇ ਦਿਲਗੀਰ, ਸਾਂਤਕ ਸਤਿ ਨਾ ਕੋਇ ਕਰਾਈਆ। ਝਗੜਾ ਵੇਖਣਾ ਸ਼ਰਅ ਵਾਲੀ ਸ਼ਮਸ਼ੀਰ, ਖੰਡਾ ਖੜਗ ਖੜਗ ਨਾਲ ਖੜਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦੀ ਸ਼ਬਦ ਦਾ ਸ਼ਬਦ ਹੋਏ ਬਗ਼ਲਗੀਰ, ਬਿਨਾ ਦਸਤ ਦਸਤ ਨਾਲ ਮਿਲਾਈਆ।
੪ ਪੋਹ ਸ਼ਹਿਨਸ਼ਾਹੀ ਸੰਮਤ ਅੱਠ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਸੰਮਤ ਸ਼ਹਿਨਸ਼ਾਹੀ ਅੱਠ ਪੋਹ ਰੈਣ ਹੋਵੇ ਛੱਬੀ, ਛਬਿਆਂ ਵਾਲੇ ਸਾਰੇ ਧਿਆਨ ਲਗਾਈਆ। ਕਲਜੁਗ ਮੰਗਤਾ ਬਣੇ ਲਬੀ, ਲੋਭ ਮੋਹ ਹੰਕਾਰ ਮਾਇਆ ਕਾਮ ਨਾਲ ਰਖਾਈਆ। ਤੇੜ ਤੜਾਗੀ ਹੋਵੇ ਬੱਧੀ, ਬਦੀਆਂ ਗੰਢ ਪਵਾਈਆ। ਵਾਸ਼ਨਾ ਮਮਤਾ ਹੋਏ ਲੱਦੀ, ਬੋਝ ਬੋਝਾ ਸੀਸ ਉਠਾਈਆ। ਕੂੜ ਕੁੜਿਆਰ ਦੀ ਨਾਲ ਰਖੇ ਨਦੀ, ਵਹਿਣਾਂ ਵਹਿਣ ਵਹਾਈਆ। ਹੋਕਾ ਦੇਵੇ ਕਦੀ ਕਦੀ, ਕਦੀਮ ਦਿਓ ਵਿਛੜਿਓ ਵਿਛੋੜਾ ਲਓ ਕਟਾਈਆ। ਉਹ ਵੇਖੋ ਮੇਰੀ ਅੰਤ ਤਿਆਰ ਬੈਠੀ ਚੱਲਣ ਵਾਲੀ ਗੱਡੀ, ਜੋ ਬਿਨ ਪਹੀਆ ਭੱਜੇ ਵਾਹੋ ਦਾਹੀਆ। ਮੈਂ ਪਤ ਕਿਸੇ ਨਹੀਂ ਛਡੀ, ਸਿਰ ਸਕੇ ਨਾ
ਕੋਇ ਉਠਾਈਆ। ਮੈਂ ਸਭ ਦੀ ਚੂਸੀ ਹੱਡੀ, ਧਰਮ ਰਤ ਨਾ ਕੋਇ ਰੰਗਾਈਆ। ਮੇਰੀ ਸਭ ਤੋਂ ਵੱਡੀ ਖੱਡੀ, ਕਬੀਰ ਜੁਲਾਹਿਆ ਰਿਹਾ ਸੁਣਾਈਆ। ਧਰਮ ਦੀ ਰਹਿਣ ਨਹੀਂ ਦਿਤੀ ਗੱਦੀ, ਗਦਾਗਰ ਸਾਰੇ ਦਿਤੇ ਬਣਾਈਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਅੰਦਰ ਧੁਰ ਦੇ ਹੁਕਮ ਦਿਸਣ ਰੱਦੀ, ਚਾਰ ਜੁਗ ਦੇ ਸ਼ਾਸਤਰ ਰੋਵਣ ਮਾਰਨ ਧਾਹੀਆ। ਉਹ ਵੇਖੋ ਸਾਰੇ ਜਗਤ ਜਹਾਨ ਜਾਂਦੇ ਲੱਦੀ, ਪਿਛੇ ਪਰਤ ਕੋਇ ਨਾ ਆਈਆ। ਲਹਿਣਾ ਚੁਕਣਾ ਚੌਧਵੀਂ ਸਦੀ, ਸਦਮੇ ਵਿਚ ਪੈਗ਼ੰਬਰ ਵੇਖ ਵਖਾਈਆ। ਮੇਰੀ ਅੰਤ ਨੇੜੇ ਆਈ ਹੱਦੀ, ਹਦੂਦ ਸਤਿਜੁਗ ਰਿਹਾ ਵਖਾਈਆ। ਪ੍ਰਭ ਦਾ ਖੇਲ ਹੋਣਾ ਯਦੀ, ਯਦਪ ਆਪਣੀ ਕਾਰ ਭੁਗਤਾਈਆ। ਜਿਸ ਦੀ ਜੋਤ ਅਗੰਮੀ ਜਗੀ, ਨੂਰ ਨੁਰਾਨਾ ਡਗਮਗਾਈਆ। ਜਿਸ ਹੰਸ ਬਣਾਏ ਕੱਗੀ, ਕਾਗ ਹੰਸ ਗੁਰਮੁਖ ਰੰਗ ਰੰਗਾਈਆ। ਉਹ ਸਾਹਿਬ ਸੂਰਾ ਸਰਬੰਗੀ, ਸ਼ਹਿਨਸ਼ਾਹ ਵਡ ਵਡਿਆਈਆ। ਮਿਹਰਵਾਨ ਹੋ ਕੇ ਮੇਰੇ ਵਿਚ ਜਨ ਭਗਤਾਂ ਪੈਜ ਰਿਹਾ ਰਖੀ, ਰਖਕ ਹੋ ਕੇ ਵੇਖ ਵਖਾਈਆ। ਜਿਹੜੀ ਇਸ ਦੇ ਪਿਆਰ ਦੀ ਬਣ ਗਈ ਸਖ਼ੀ, ਸੁਖ਼ਨ ਪਿਛਲੇ ਪੂਰ ਕਰਾਈਆ। ਕਲਜੁਗ ਕਹੇ ਮੈਂ ਸਭ ਕੁਝ ਵੇਖਾਂ ਅੱਖੀਂ, ਅੱਖਾਂ ਵਾਲਿਆਂ ਨਜ਼ਰ ਨਾ ਆਈਆ। ਮੇਰਾ ਚੌਥੇ ਜੁਗ ਦਾ ਅਗਨ ਤੇਜ ਦਾ ਰਥੀ, ਚਾਰ ਕੁੰਟ ਦਿਆਂ ਜਲਾਈਆ। ਜਿਨ੍ਹਾਂ ਸਾਹਿਬ ਮਿਲਿਆ ਸਮਰਥੀ, ਪੁਰਖ ਅਕਾਲਾ ਧੁਰਦਰਗਾਹੀਆ। ਉਨ੍ਹਾਂ ਦਾ ਭਾਗ ਮਥਨ ਮਿਲੀ ਵਸਤ ਅਗੰਮੀ ਹੱਥੀ, ਸਾਹਿਬ ਸਤਿਗੁਰ ਦਿਤੀ ਵਡਿਆਈਆ। ਸਗਲੀ ਚਿੰਤਾ ਜਿਨ੍ਹਾਂ ਦੀ ਲਥੀ, ਵਸੂਰਾ ਜਗਤ ਰਹੇ ਨਾ ਰਾਈਆ। ਮੇਰਾ ਅੰਤਮ ਲੇਖਾ ਉਨ੍ਹਾਂ ਨਾਲ ਨਹੀਂ ਰਤੀ, ਲੇਖਾ ਪ੍ਰਭ ਦੇ ਹੱਥ ਵਖਾਈਆ। ਜਿਨ੍ਹਾਂ ਦਾ ਮਾਲਕ ਇਕੋ ਕਮਲਾਪਤੀ, ਪਤਿਪਰਮੇਸ਼ਵਰ ਧੁਰ ਦਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਧਾਰ ਬਣਾਈ ਸੱਚੀ, ਸਚ ਸਚ ਵਿਚੋਂ ਪ੍ਰਗਟਾਈਆ।
੯ ਪੋਹ ਸ਼ਹਿਨਸ਼ਾਹੀ ਸੰਮਤ ਅੱਠ ਅੰਮ੍ਰਿਤਸਰ ਸ਼ਹਿਰ ਜਗਦੀਸ਼ ਕੌਰ ਦੇ ਗ੍ਰਹਿ
ਅਸਵਮੇਧ ਕਹੇ ਮੇਰਾ ਵੱਖਰਾ ਹੋਵੇ ਪਕਵਾਨ, ਜਗਤ ਖਾਜ ਨਾ ਕੋਇ ਚਤੁਰਾਈਆ। ਮੈਨੂੰ ਭੋਗ ਲਗਾਏ ਸ੍ਰੀ ਭਗਵਾਨ, ਮਿਹਰਵਾਨ ਦਇਆ ਕਮਾਈਆ। ਜੋ ਗ਼ਰੀਬ ਨਿਮਾਣਿਆਂ ਦੇਵੇ ਦਾਨ, ਵਸਤ ਅਨਮੁਲ ਆਪ ਵਰਤਾਈਆ। ਚਰਨ ਪ੍ਰੀਤੀ ਬਖ਼ਸ਼ ਕੇ ਮਾਣ, ਮਾਨਸ ਜਨਮ ਲੇਖੇ ਪਾਈਆ। ਸਚ ਦਰ ਕਰੇ ਪ੍ਰਵਾਨ, ਘਰ ਮੰਦਰ ਗ੍ਰਹਿ ਵੱਜੇ ਵਧਾਈਆ। ਅੰਤਰਜਾਮੀ ਹੋਵੇ ਜਾਣੀ ਜਾਣ, ਜਾਨਣਹਾਰ ਇਕ ਅਖਵਾਈਆ। ਲਹਿਣਾ ਦੇਣਾ ਪੂਰਾ ਕਰੇ ਦੋ ਜਹਾਨ, ਏਥੇ ਓਥੇ ਹੋਏ ਸਹਾਈਆ। ਪਰਮ ਪੁਰਖ ਪਰਮਾਤਮ ਆਤਮ ਮੀਤਾ ਮਿਹਰਵਾਨ, ਮਿਹਰ ਨਜ਼ਰ ਇਕ ਉਠਾਈਆ। ਹਰਿਜਨ ਸਖ਼ੀ ਸਤਿਗੁਰ ਸ਼ਬਦ ਅਗੰਮਾ ਕਾਹਨ, ਕਾਇਆ ਮੰਡਲ ਖ਼ੁਸ਼ੀਆਂ ਰਾਸ ਸਚ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਸੁਣਾਈਆ। ਅਸਵਮੇਧ ਕਹੇ ਮੇਰਾ ਜਨ ਭਗਤਾਂ ਨਾਲ ਹੋਇਆ ਸੰਜੋਗ, ਧੁਰ ਸੰਜੋਗੀ ਮੇਲ ਮਿਲਾਈਆ। ਮੇਰਾ ਕਲਜੁਗ ਪੂਰਾ ਹੋਇਆ ਜੋਗ, ਜੁਗੀਸ਼ਰਾਂ ਸਮਝ ਕੋਇ ਨਾ ਆਈਆ। ਮੇਰਾ ਹਉਮੇ ਗਿਆ ਰੋਗ, ਹੰ ਬ੍ਰਹਮ ਭੇਵ ਚੁਕਾਈਆ।
ਮੇਰੀ ਚਿੰਤਾ ਰਹੀ ਨਾ ਸੋਚ, ਸਮਝ ਦਿਤੀ ਬਦਲਾਈਆ। ਚਾਰ ਜੁਗ ਦੀ ਮਨਸਾ ਪੂਰੀ ਕਰੇ ਲੋਚ, ਲੋਚਨ ਨੈਣ ਅਗੰਮ ਖੁਲਾਈਆ। ਜਨ ਭਗਤਾਂ ਨਾਲ ਬਣਾਵੇ ਮੌਜ, ਮਜਲਸ ਆਪਣੇ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਏਕੰਕਾਰਾ ਇਕੋ ਬਹੁਤ, ਬਹੁ ਗਿਣਤੀ ਵੰਡ ਨਾ ਕੋਇ ਵੰਡਾਈਆ।
੯ ਪੋਹ ਸ਼ਹਿਨਸ਼ਾਹੀ ਸੰਮਤ ਅੱਠ ਹਰਿ ਭਗਤ ਦਵਾਰ ਜੇਠੂਵਾਲ ਰਾਤ ਨੂੰ ਬੂਟਾ ਸਿੰਘ ਐਕਲਗਡੇ ਦੇ ਨਵਿਤ
ਪ੍ਰਭੂ ਤੇਰਾ ਭੰਡਾਰਾ ਬਹੁਰੰਗਾ, ਅਸਵਮੇਧ ਨਿਵ ਨਿਵ ਸੀਸ ਨਿਵਾਈਆ। ਜਿਸ ਦਾ ਰਾਹ ਤੱਕੇ ਜਮਨਾ ਸੁਰਸਤੀ ਗੋਦਾਵਰੀ ਗੰਗਾ, ਗੰਗੋਤਰੀ ਧਿਆਨ ਲਗਾਈਆ। ਨੇਤਰ ਖੋਲੇ ਸੂਰੀਆ ਚੰਦਾ, ਬ੍ਰਹਿਮੰਡ ਖੰਡ ਅੱਖ ਉਠਾਈਆ। ਅਵਤਾਰ ਪੈਗ਼ੰਬਰ ਗੁਰ ਪੰਧ ਰਖਣ ਲੰਬਾ, ਪੂਰਬ ਖੋਜ ਖੁਜਾਈਆ। ਵਿਸ਼ਨ ਬ੍ਰਹਮਾ ਸ਼ਿਵ ਹੋਏ ਅਚੰਭਾ, ਹੈਰਾਨੀ ਵਿਚ ਜਣਾਈਆ। ਚੌਦਾਂ ਲੋਕਾਂ ਦਿਲ ਕੰਬਾ, ਚੌਦਾਂ ਤਬਕ ਨੀਰ ਵਹਾਈਆ। ਚੌਦਾਂ ਰਤਨ ਆਪਣੀ ਧਾਰ ਕਰ ਕੇ ਠੰਡਾ, ਸਮੁੰਦ ਸਾਗਰਾਂ ਖੋਜ ਖੁਜਾਈਆ। ਕੀ ਖੇਲ ਕਰੇ ਸੂਰਾ ਸਰਬੰਗਾ, ਹਰਿ ਕਰਤਾ ਧੁਰਦਰਗਾਹੀਆ। ਜਿਸ ਦੇ ਕੋਲ ਸਚ ਅਨੰਦਾ, ਅਨੰਦ ਗੁਰਮੁਖ ਰਿਹਾ ਵਖਾਈਆ। ਸੋ ਕਲਜੁਗ ਅੰਤਮ ਮੇਟੇ ਪੰਧਾ, ਪਾਂਧੀ ਕੂੜ ਨਜ਼ਰ ਕੋਇ ਨਾ ਆਈਆ। ਸਤਿਜੁਗ ਸਾਚਾ ਸਤਿ ਧਰਮ ਦੱਸ ਦੇ ਧੰਦਾ, ਧਰਨੀ ਧਵਲ ਨਾਲ ਵਡਿਆਈਆ। ਹਰਿਜਨ ਨੇਤਰਹੀਣ ਨਾ ਹੋਵੇ ਅੰਧਾ, ਨਿਜ ਲੋਚਨ ਨੈਣ ਕਰੇ ਰੁਸ਼ਨਾਈਆ। ਤੂੰ ਮੇਰਾ ਮੈਂ ਤੇਰਾ ਸੋਹੰ ਦੱਸ ਕੇ ਛੰਦਾ, ਆਤਮ ਪਰਮਾਤਮ ਕਰੇ ਪੜ੍ਹਾਈਆ। ਜਨ ਭਗਤਾਂ ਸੀਸ ਹੋਣ ਨਾ ਦੇਵੇ ਨੰਗਾ, ਸਿਰ ਓਢਣ ਆਪਣਾ ਨਾਮ ਟਿਕਾਈਆ। ਸ਼ਬਦੀ ਧਾਰ ਫੜਕੇ ਖੰਡਾ, ਦੋ ਜਹਾਨਾਂ ਵੇਖ ਵਖਾਈਆ। ਹਰਿਜਨ ਆਤਮ ਹੋਏ ਨਾ ਰੰਡਾ, ਕੰਤ ਸੁਹਾਗੀ ਹਰਿ ਹੰਢਾਈਆ। ਮਨੂਆ ਮਨ ਕਰੇ ਨਾ ਦੰਗਾ, ਦਹਿ ਦਿਸ਼ਾ ਨਾ ਉਠ ਉਠ ਧਾਈਆ। ਸਵਾਮੀ ਸਤਿਗੁਰ ਹੋਵੇ ਸੰਗਾ, ਜਨ ਭਗਤਾਂ ਸੰਗ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸਾਹਿਬ ਸਚ ਸਰਨਾਈਆ। ਅਸਵਮੇਧ ਕਹੇ ਮੇਰੀ ਭਗਤਾਂ ਨਾਲ ਪ੍ਰੀਤ, ਇਸ਼ਾਰਾ ਬਲ ਬਾਵਨ ਕਰਾਈਆ। ਜਿਨ੍ਹਾਂ ਦੀ ਜਗਤ ਜਹਾਨਾ ਵੱਖਰੀ ਰੀਤ, ਮੰਦਰ ਮਸੀਤਾਂ ਪੰਧ ਮੁਕਾਈਆ। ਤੂੰ ਮੇਰਾ ਮੈਂ ਤੇਰਾ ਗਾਉਂਦੇ ਗੀਤ, ਸੋਹੰ ਢੋਲਾ ਸਹਿਜ ਸੁਖਦਾਈਆ। ਝਗੜਾ ਮਿਟਦਾ ਊਚ ਨੀਚ, ਰਾਓ ਰੰਕ ਇਕ ਸਰਨਾਈਆ। ਪਤਿਪਰਮੇਸ਼ਵਰ ਮਿਲੇ ਮੀਤ, ਮਿਤਰ ਪਿਆਰਾ ਧੁਰਦਰਗਾਹੀਆ। ਜੋ ਹਰ ਘਟ ਵਸਿਆ ਚੀਤ, ਚਿਤ ਠਗੌਰੀ ਰਹੇ ਨਾ ਰਾਈਆ। ਲੱਖ ਚੁਰਾਸੀ ਪਰਖੇ ਨੀਤ, ਚਾਰੇ ਖਾਣੀ ਫੋਲ ਫੁਲਾਈਆ। ਸਤਿਜੁਗ ਸਚ ਚਲਾਏ ਰੀਤ, ਰੀਤੀਵਾਨ ਧੁਰਦਰਗਾਹੀਆ। ਕਲਜੁਗ ਜੀਵ ਕਰੇ ਪਤਤ ਪੁਨੀਤ, ਪਤਤ ਪਾਵਨ ਨਾਉਂ ਧਰਾਈਆ। ਧੁਰ ਦਾ ਕਲਮਾ ਦੱਸ ਹਦੀਸ, ਹਜ਼ਰਤਾਂ ਤੋਂ ਪਰੇ ਕਰੇ ਪੜ੍ਹਾਈਆ। ਏਕਾ ਛਤਰ ਝੁਲਾ ਕੇ ਸੀਸ, ਸ਼ਾਹ ਸੁਲਤਾਨਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਆਪ ਮਿਲਾਈਆ। ਅਸਵਮੇਧ ਕਹੇ ਮੈਨੂੰ ਜੁਗ ਚੌਕੜੀ ਕਰਦੇ, ਕਰ ਕਰ ਕਰਤੇ ਸੀਸ ਨਿਵਾਈਆ। ਮੈਨੂੰ ਕਰਨ ਵਾਲੇ ਸਦਾ ਰਹੇ ਮਰਦੇ, ਤਨ ਨਜ਼ਰ ਕਿਸੇ ਨਾ ਆਈਆ। ਮੈਂ ਵੇਖਿਆ ਲਹਿੰਦੇ
ਚੜ੍ਹਦੇ, ਉੱਤਰ ਪੂਰਬ ਪੱਛਮ ਦੱਖਣ ਧਿਆਨ ਲਗਾਈਆ। ਮੈਂ ਖੇਲ ਤੱਕੇ ਚੋਟੀ ਜੜ ਦੇ, ਜੜ ਚੇਤਨ ਫੋਲ ਫੁਲਾਈਆ। ਚਾਰੋਂ ਕੁੰਟ ਦਿਸੇ ਲੜਦੇ, ਧੀਰਜ ਧੀਰ ਨਾ ਕੋਇ ਧਰਾਈਆ। ਅੰਮ੍ਰਿਤ ਭੰਡਾਰੇ ਮਿਲੇ ਕਿਸੇ ਨਾ ਸਰ ਦੇ, ਸਰੋਵਰ ਵਿਚ ਨਾ ਕੋਇ ਨੁਹਾਈਆ। ਨਾਤੇ ਤੁੱਟੇ ਨਾ ਕਲਜੁਗ ਕਲ ਦੇ, ਕਲਕਾਤੀ ਤੋਂ ਸਕੇ ਨਾ ਕੋਇ ਬਚਾਈਆ। ਮਾਨਸ ਵਣਜਾਰੇ ਬਣੇ ਕਪਟ ਛਲ ਦੇ, ਵਲ ਛਲ ਆਪਣੀ ਖੇਲ ਖਿਲਾਈਆ। ਗੁਰਮੁਖ ਹਰਿਜਨ ਹਰਿਭਗਤ ਬੂਟੇ ਨਿਹਚਲ ਧਾਮ ਅਟਲ ਦੇ, ਸਚਖੰਡ ਸਾਚੇ ਸੋਭਾ ਪਾਈਆ। ਜਿਨ੍ਹਾਂ ਦੇ ਅੰਦਰ ਪ੍ਰੇਮ ਦੇ ਦੀਪਕ ਬਲਦੇ, ਬਿਨ ਬਾਤੀ ਤੇਲ ਹੋਏ ਰੁਸ਼ਨਾਈਆ। ਓਹ ਇਕੋ ਓਟ ਰਖਦੇ, ਇਸ਼ਟ ਦੇਵ ਇਕ ਮਨਾਈਆ। ਉਨ੍ਹਾਂ ਭੰਡਾਰੇ ਭਰੇ ਸਖ ਦੇ, ਪ੍ਰਭ ਦੇਵੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭੇਵ ਖੁਲਾਏ ਸਾਚੋ ਸਚ ਦੇ, ਸਤਿ ਸਚ ਆਪਣੇ ਰੰਗ ਨਾਮ ਰੰਗਾਈਆ।
੧੦ ਪੋਹ ਸ਼ਹਿਨਸ਼ਾਹੀ ਸੰਮਤ ਅੱਠ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਰਾਤ ਨੂੰ
ਅਸਵਮੇਧ ਕਹੇ ਪ੍ਰਭ ਬਣਿਆ ਆਪ ਭੰਡਾਰੀ, ਭੰਡਾਰਾ ਨਾਮ ਅਗੰਮ ਵਰਤਾਈਆ। ਜਨ ਭਗਤਾਂ ਪੈਜ ਜਾਏ ਸਵਾਰੀ, ਸਵਾਰਥ ਆਪਣਾ ਨਾ ਕੋਇ ਰਖਾਈਆ। ਚਾਰ ਜੁਗ ਦਾ ਲਹਿਣਾ ਦੇਣਾ ਰਿਹਾ ਉਤਾਰੀ, ਮਕਰੂਜ਼ ਕਰਜ਼ਾ ਆਪ ਚੁਕਾਈਆ। ਬ੍ਰਹਿਮਾਦੀ ਪਾਵੇ ਸਾਰੀ, ਪਾਰਬ੍ਰਹਮ ਪ੍ਰਭ ਆਪਣਾ ਭੇਵ ਖੁਲਾਈਆ। ਅੰਮ੍ਰਿਤ ਬਖ਼ਸ਼ ਕੇ ਠੰਡਾ ਠਾਰੀ, ਸਾਂਤਕ ਸਤਿ ਸਤਿ ਵਰਤਾਈਆ। ਸ਼ਬਦ ਨਾਦ ਦੇ ਧੁਨਕਾਰੀ, ਪਰਦਾ ਓਹਲਾ ਆਪ ਉਠਾਈਆ। ਨਿਰਗੁਣ ਜੋਤ ਕਰ ਉਜਿਆਰੀ, ਅੰਧ ਅੰਧੇਰ ਰਿਹਾ ਮਿਟਾਈਆ। ਸਚ ਪ੍ਰੀਤੀ ਦੱਸ ਕੇ ਯਾਰੀ, ਪ੍ਰੀਤਮ ਆਪਣੀ ਗੰਢ ਪਵਾਈਆ। ਸੇਵਾ ਵਿਚ ਸੇਵਕ ਬਣਾ ਪਰਉਪਕਾਰੀ, ਸਿਰ ਸਿਰ ਆਪਣਾ ਹੱਥ ਟਿਕਾਈਆ। ਤਿਨ੍ਹਾਂ ਗੁਰਮੁਖਾਂ ਸਦ ਬਲਿਹਾਰੀ, ਵਡ ਘੋਲੀ ਘੋਲ ਘੁਮਾਈਆ। ਜਿਨ੍ਹਾਂ ਅੰਤਰ ਨਿੰਰਤਰ ਇਕੋ ਪਿਆਸ ਅਪਾਰੀ, ਅਪਰੰਪਰ ਪ੍ਰਭ ਨੂੰ ਮਿਲ ਕੇ ਖ਼ੁਸ਼ੀ ਬਣਾਈਆ। ਦਿਵਸ ਰੈਣ ਕਾਰੀਆ ਕਰਮ ਕਰਨ ਕਾਰੀ, ਖ਼ੁਸ਼ੀਆਂ ਵਿਚ ਭੱਜਣ ਵਾਹੋ ਦਾਹੀਆ। ਹੱਥ ਕਾਂਡੀ ਸੀਸ ਤਿਗਾਰੀ, ਪੱਥਰ ਇੱਟਾਂ ਨਾਲ ਵੱਜੇ ਵਧਾਈਆ। ਸਚ ਗ੍ਰਹਿ ਦੀ ਕਰ ਤਿਆਰੀ, ਲੰਗਰ ਧਰਮ ਧਾਰ ਬਣਾਈਆ। ਜਿਥੇ ਆਉਣ ਚੱਲ ਅਵਤਾਰੀ, ਤੇਈ ਆਪਣਾ ਪੰਧ ਮੁਕਾਈਆ। ਪੈਗ਼ੰਬਰ ਭੱਜਣ ਵਾਰੋ ਵਾਰੀ, ਈਸਾ ਮੂਸਾ ਮੁਹੰਮਦ ਪੰਧ ਮੁਕਾਈਆ। ਗੁਰ ਦਸ ਖੋਲ ਕਿਵਾੜੀ, ਪਰਦਾ ਪਰਦਿਆਂ ਵਿਚੋਂ ਉਠਾਈਆ। ਲੇਖਾ ਲਿਖੇ ਅਗੰਮ ਅਪਾਰੀ, ਅਗੋਚਰ ਆਪਣੀ ਕਾਰ ਕਮਾਈਆ। ਲੇਖਾ ਲਿਖਣ ਪੰਜ ਲਿਖਾਰੀ, ਕਲਮ ਸੱਜੇ ਹੱਥ ਉਠਾਈਆ। ਕੋਲ ਅੱਗ ਦੀ ਰਖਣ ਅੰਗਿਆਰੀ, ਧੂਣੀਆਂ ਧੂੰਏ ਵਾਲੀਆਂ ਤਾਈਆ। ਲੇਖਾ ਜਾਣੇ ਆਪ ਨਿਰੰਕਾਰੀ, ਨਿਰਵੈਰ ਬੇਪ੍ਰਵਾਹੀਆ। ਇਕ ਸੱਠ ਮਿੰਟ ਹਰਿ ਸੰਗਤ ਬਣੇ ਪੁਜਾਰੀ, ਪੂਜਾ ਪਰਮ ਪੁਰਖ ਸਰਨਾਈਆ। ਰਸਨਾ ਗਾਵੇ ਨਰ ਨਾਰੀ, ਬਿਰਧ ਬਾਲਾਂ ਨਾਲ ਵਡਿਆਈਆ। ਚੌਦਾਂ ਗੁਰਮੁਖ ਹੋਣ ਚੋਬਦਾਰੀ, ਚੌਦਾਂ ਲੋਕ ਆਵਣ ਵਾਹੋ ਦਾਹੀਆ। ਚੌਦਾਂ ਗੁਰਮੁਖ ਫਿਰਨ ਨਾਲ ਹੁਸ਼ਿਆਰੀ, ਚੌਦਾਂ ਤਬਕਾਂ ਰਾਹ ਤਕਾਈਆ। ਚੌਦਾਂ ਗੁਰਮੁਖ ਵਿਦਿਆ ਦਾ ਬਲ ਹੋਣ ਧਾਰੀ, ਬਲ ਬਾਵਨ ਆਸਾ
ਪੂਰ ਕਰਾਈਆ। ਚੌਦਾਂ ਪੁੱਠੀ ਬੰਨ੍ਹ ਕੇ ਦਾਹੜੀ, ਬ੍ਰਹਿਮਣ ਮਸਤਕ ਤਿਲਕ ਛੁਹਾਈਆ। ਚੌਦਾਂ ਸੀਸ ਚੁੱਕ ਕੇ ਖਾਰੀ, ਲੰਗਰ ਧਰਮ ਧਾਰ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਬਣੇ ਆਪ ਅਧਾਰੀ, ਉਦਰ ਦਾ ਲੇਖਾ ਅਗੇ ਰਿਹਾ ਨਾ ਰਾਈਆ।
੨੦ ਪੋਹ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਡੱਲੇਵਾਲ ਜ਼ਿਲਾ ਜਲੰਧਰ ਲਾਲ ਸਿੰਘ ਦੇ ਗ੍ਰਹਿ
ਅਸਵਮੇਧ ਕਹੇ ਮੇਰੀ ਨੌ ਸੌ ਚੁਰਾਨਮੇ ਚੌਕੜੀ ਜੁਗ ਪਿਛੋਂ ਆਈ ਵਾਰੀ, ਵਾਹਵਾ ਮੇਰੇ ਮਾਲਕ ਦਿਤੀ ਵਡਿਆਈਆ। ਸਤਿਜੁਗ ਬਲ ਬਾਵਨ ਦਿਤਾ ਇਸ਼ਾਰੀ, ਸੈਨਤ ਸ਼ਬਦ ਵਾਲੀ ਲਗਾਈਆ। ਰਿਖੀਆਂ ਮੁਨੀਆਂ ਕੀਤਾ ਖ਼ਬਰਦਾਰੀ, ਬੇਖ਼ਬਰਾਂ ਖ਼ਬਰ ਸੁਣਾਈਆ। ਕਲਜੁਗ ਅੰਤਮ ਤੱਕੋ ਨਿਰਗੁਣ ਸਰਗੁਣ ਜੋਤ ਉਜਿਆਰੀ, ਪਾਤਸ਼ਾਹ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਇਕੋ ਨਜ਼ਰੀ ਆਈਆ। ਜਿਸ ਨੂੰ ਕਲਜੁਗ ਕਲਕੀ ਕਹਿਣ ਅਵਤਾਰੀ, ਅਵਤਰ ਹੋ ਕੇ ਨਿਹਕਲੰਕ ਆਪਣਾ ਹੁਕਮ ਵਰਤਾਈਆ। ਉਸ ਦੀ ਖੇਲ ਚਾਰ ਜੁਗਾਂ ਦੇ ਸ਼ਾਸਤਰਾਂ ਹੋਣੀ ਬਾਹਰੀ, ਅਵਤਾਰ ਪੈਗ਼ੰਬਰ ਗੁਰ ਵੇਖਣ ਚਾਈਂ ਚਾਈਂਆ। ਪੁਰਖ ਅਕਾਲ ਦੀਨ ਦਿਆਲ ਦਾ ਉੱਤਮ ਲੱਗਾ ਹੋਏ ਦਰਬਾਰੀ, ਦਰਬਾਰ ਇਕੋ ਨਜ਼ਰੀ ਆਈਆ। ਵਿਸ਼ਨੂੰ ਲਕਸ਼ਮੀ ਹਾਜ਼ਰ ਹੋਏ ਤਨ ਰੂਪ ਸ਼ਿੰਗਾਰੀ, ਵਜੂਦ ਮਹਿਬੂਬ ਸੋਭਾ ਪਾਈਆ। ਬ੍ਰਹਮਾ ਚਾਰ ਮੁਖ ਸੰਗ ਸੁਰਸਤੀ ਦਰ ਠਾਂਡੇ ਕਰੇ ਨਿਮਸਕਾਰੀ, ਦਰੇ ਦਰਬਾਰ ਸੋਭਾ ਪਾਈਆ। ਸ਼ੰਕਰ ਪਾਰਬਤੀ ਆਪਣੀ ਪੈੱਜ ਹੋਵੇ ਸਵਾਰੀ, ਮੁਖ ਬਿਭੂਤੀ ਮਸਤਕ ਤ੍ਰਿਸੂਲ ਨਜ਼ਰੀ ਆਈਆ। ਸੀਤਾ ਰਾਮ ਨੂਰ ਤਤ ਕਰ ਉਜਿਆਰੀ, ਤੀਰ ਤਰਕਸ਼ ਕੰਧ ਟਿਕਾਈਆ। ਕਮਾਨ ਹੱਥ ਹੋਵੇ ਪਿਆਰੀ, ਪਰਮ ਪੁਰਖ ਸੀਸ ਝੁਕਾਈਆ। ਰਾਧਾ ਕ੍ਰਿਸ਼ਨ ਸਾਂਵਲ ਸੁੰਦਰ ਰੂਪ ਸ਼ਿੰਗਾਰੀ, ਕਵਲ ਨੈਣ ਕੁੰਡਲ ਮੁਖ ਸੋਭਾ ਪਾਈਆ। ਕੁਮੇਰ ਸੰਗ ਹੋਵੇ ਭੰਡਾਰੀ, ਦੋਵੇਂ ਹੱਥ ਖ਼ਾਲੀ ਅਗੇ ਡਾਹੀਆ। ਧਰਮ ਰਾਏ ਬੈਠਾ ਹੋਏ ਸਨਮੁਖ ਨਿਆਏਕਾਰੀ, ਨੌ ਵਾਰ ਨਿਵ ਨਿਵ ਸੀਸ ਝੁਕਾਈਆ। ਚਿਤ੍ਰਗੁਪਤ ਲੇਖ ਸਭ ਦਾ ਦੱਸੇ ਵਾਰੋ ਵਾਰੀ, ਸੈਨਤ ਇਸ਼ਾਰਾ ਉਂਗਲੀਆਂ ਨਾਲ ਕਰਾਈਆ। ਲਾੜੀ ਮੌਤ ਰੂਪ ਧਰਿਆ ਹੋਵੇ ਬਾਲੀ, ਜੋਬਨ ਜਵਾਨੀ ਆਪਣੇ ਵਿਚ ਛੁਪਾਈਆ। ਦੁਰਗਾ ਅਸ਼ਟਭੁਜ ਸ਼ਸਤਰ ਹੱਥ ਰਖੇ ਡਾਲੀ, ਖੜਗ ਖੰਜਰ ਨਾਲ ਸੁਹਾਈਆ। ਖੱਪਰ ਕੋਲ ਹੋਵੇ ਕਾਲੀ, ਜ਼ਬਾਨ ਲਾਲ ਰੰਗ ਰੰਗਾਈਆ। ਸਤਿਗੁਰ ਸ਼ਬਦ ਸਭ ਦਾ ਹੋਵੇ ਵਾਲੀ, ਵਾਰਸ ਹੋ ਕੇ ਵੇਖ ਵਖਾਈਆ। ਅਸਵਮੇਧ ਕਹੇ ਮੇਰਾ ਛੱਬੀ ਪੋਹ ਦੀਪਕ ਜਗੇ ਦੀਵਾਲੀ, ਜਿਸ ਨੂੰ ਵਾਹਵਾ ਮੰਡਲ ਮੰਡਪ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਵੇਖਣ ਚਾਈਂ ਚਾਈਂਆ। ਹਰਿ ਭਗਤ ਹਰਿ ਜਨ ਗੁਰਮੁਖ ਗੁਰਸਿਖ ਪ੍ਰਭੂ ਪ੍ਰੇਮ ਦੀ ਮਾਰਨ ਤਾਲੀ, ਤਾਲ ਸਾਹਿਬ ਸਤਿਗੁਰ ਪ੍ਰੇਮ ਵਾਲਾ ਬਣਾਈਆ। ਸਭ ਦੇ ਅਗੇ ਇਕ ਰਖੀ ਹੋਵੇ ਕਨਾਲੀ, ਮਾਟੀ ਕੱਚੀ ਪੱਕੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਅਸਵਮੇਧ ਜਗ ਕਹੇ ਇਹ ਸਾਰੇ ਆਉਣਗੇ ਖਾਣ, ਭਗਤ ਭੰਡਾਰਾ ਖਾ ਕੇ ਖ਼ੁਸ਼ੀ ਬਣਾਈਆ। ਨਾਲੇ ਦਰਸ ਕਰਨਗੇ ਭਗਵਾਨ, ਭਗਵਨ ਸਨਮੁਖ ਨਜ਼ਰੀ ਆਈਆ। ਨਾਲੇ ਭਗਤਾਂ ਤੋਂ ਦੱਛਨਾ ਲੈਣਗੇ ਦਾਨ, ਜੋ ਸਤਿਗੁਰ ਆਪ ਵਰਤਾਈਆ।
ਤੂੰ ਮੇਰਾ ਮੈਂ ਤੇਰਾ ਸਾਰੇ ਢੋਲਾ ਗਾਉਣਗੇ ਗੋਪੀ ਕਾਹਨ, ਸੀਤਾ ਰਾਮ ਵਿਸ਼ਨ ਬ੍ਰਹਮਾ ਸ਼ਿਵ ਗਾ ਗਾ ਖ਼ੁਸ਼ੀ ਮਨਾਈਆ। ਪੈਗ਼ੰਬਰ ਤੱਕਣਗੇ ਅਮਾਮ, ਅਮਲਾਂ ਤੋਂ ਰਹਿਤ ਨੂਰ ਅਲਾਹੀਆ। ਗੁਰੂ ਤੱਕਣਗੇ ਪੁਰਖ ਅਕਾਲ ਦਾ ਨਿਸ਼ਾਨ, ਨਿਸ਼ਾਨੇ ਵਿਚੋਂ ਬੇਪ੍ਰਵਾਹ ਨਜ਼ਰੀ ਆਈਆ। ਜਿਸ ਦੀ ਕਿਰਪਾ ਨਾਲ ਧਰਮ ਦੀ ਧਾਰ ਪੱਕਣ ਪਕਵਾਨ, ਕੱਚਾ ਪੱਕਾ ਪ੍ਰਭ ਆਪਣੇ ਲੇਖੇ ਲਾਈਆ। ਬਲ ਬਾਵਨ ਦੋਵੇਂ ਨਿਰਗੁਣ ਧਾਰ ਵਿਚ ਆਣ, ਆ ਆ ਕੇ ਸੀਸ ਨਿਵਾਈਆ। ਸਾਡੀ ਬੇਨੰਤੀ ਹੋਈ ਕੀਤੀ ਪ੍ਰਵਾਨ, ਤੇਰੀ ਬੇਪ੍ਰਵਾਹੀਆ। ਸਚ ਦਰਬਾਰ ਵਿਚ ਇਕੱਠੇ ਹੋਣਗੇ ਵਿਚ ਜਹਾਨ, ਜਹਾਲਤ ਜਗਤ ਵਾਲੀ ਗਵਾਈਆ। ਜਨ ਭਗਤਾਂ ਦੇਣਗੇ ਮਾਣ, ਖ਼ੁਸ਼ੀਆਂ ਢੋਲੇ ਗਾਈਆ। ਬੋਲ ਬੋਲਣਗੇ ਬਿਨਾ ਜ਼ਬਾਨ, ਪ੍ਰਭ ਤੇਰੀ ਬੇਪ੍ਰਵਾਹੀਆ। ਤੈਨੂੰ ਭਗਵਾਨ ਕਹੀਏ ਕਿ ਇਨਸਾਨ, ਜੋ ਭਗਵਨ ਹੋ ਕੇ ਇਨਸਾਨਾਂ ਆਪਣੇ ਰੂਪ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤਾਂ ਉਤੇ ਹੋਏ ਮਿਹਰਵਾਨ, ਮਿਹਰਵਾਨ ਹੋ ਕੇ ਜਨ ਭਗਤਾਂ ਆਪਣੇ ਲੇਖੇ ਲਾਈਆ।