੨੩ ਪੋਹ ਸ਼ਹਿਨਸ਼ਾਹੀ ਸੰਮਤ ਅੱਠ ਹਰਿ ਭਗਤ ਦਵਾਰ ਜੇਠੂਵਾਲ ਲੰਗਰ ਦੀ ਛੱਤ ਪਾਉਣ ਸਮੇਂ
ਤੇਈ ਪੋਹ ਕਹੇ ਆਸਾ ਰਖ ਕੇ ਗਏ ਅਵਤਾਰ ਤੇਈ, ਸਤਿਜੁਗ ਕਲਜੁਗ ਦੁਆਪਰ ਤ੍ਰੇਤਾ ਧਿਆਨ ਲਗਾਈਆ। ਉਚੀ ਕੂਕ ਸੁਣਾ ਕੇ ਗਈ ਦੁਰਗਾ ਮਈ, ਦੋ ਜਹਾਨਾਂ ਕਰ ਸ਼ਨਵਾਈਆ। ਰਾਮ ਅੰਤ ਸੰਦੇਸ਼ਾ ਦਿਤਾ ਮਾਂ ਕੈਕਈ, ਬਾਹਰ ਅਯੁਧਿਆ ਚਰਨ ਟਿਕਾਈਆ। ਕ੍ਰਿਸ਼ਨ ਰਾਧਾ ਨੂੰ ਕਿਹਾ ਕਾਹਨ ਆਵੇ ਸਹੀ, ਸੋ ਪੁਰਖ ਨਿਰੰਜਣ ਬੇਪਰਵਾਹੀਆ। ਮੂਸੇ ਕਿਹਾ ਉਸ ਦੀ ਦਿਸੇ ਕਿਸੇ ਨਾ ਦੇਹੀ, ਈਸਾ ਇਸ਼ਾਰੇ ਨਾਲ ਜਣਾਈਆ। ਮੁਹੰਮਦ ਕਿਹਾ ਨੂਰੀ ਅੱਲ੍ਹਾ ਹੋਏ ਸਨੇਹੀ ਪਰਵਰਦਿਗਾਰ ਨੂਰ ਅਲਾਹੀਆ। ਨਾਨਕ ਜਲਵਾ ਤੱਕਿਆ ਵਿਚ ਵੇਂਈ, ਜਲ ਧਾਰ ਧਾਰ ਵਿਚੋਂ ਜਣਾਈਆ। ਗੋਬਿੰਦ ਕਿਹਾ ਮੇਰਾ ਸਾਹਿਬ ਸਵਾਮੀ ਜਿਸ ਦਾ ਇਕੋ ਹੋਵੇ ਨੇਂਹੀ, ਦੂਜਾ ਨੇਂਹੁ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਤੇਈ ਅਵਤਾਰ ਕਹਿਣ ਅਸੀਂ ਦੱਸੀਏ ਤੀਨ ਲੋਕ ਤੋਂ ਬਾਹਰ, ਤ੍ਰੈਗੁਣ ਸੰਗ ਨਾ ਕੋਇ ਰਖਾਈਆ। ਸਾਹਿਬ ਸਵਾਮੀ ਜੋਤੀ ਜਾਤਾ ਇਕੋ ਜ਼ਾਹਰ, ਜ਼ਾਹਰ ਜ਼ਹੂਰ ਡਗਮਗਾਈਆ। ਜਿਸ ਦੀ ਸਿਫ਼ਤ ਵਡਿਆਈ ਨਾਮ ਕਲਮੇ ਗਾ ਨਾ ਸਕੇ ਅਵਤਾਰ ਪੈਗ਼ੰਬਰ ਗੁਰ ਸ਼ਾਇਰ, ਸ਼ਾਇਰ ਸ਼ਰਅ ਵਿਚ ਨਾ ਕੋਇ ਬਦਲਾਈਆ। ਜੋ ਖ਼ਸਮ ਖ਼ਸਮਾਨਾ ਸਭ ਦਾ ਨਾਇਰ, ਨਾਇਕ ਖ਼ਸਮ ਇਕ ਅਖਵਾਈਆ। ਜਿਸ ਦੇ ਕੋਲ ਚਾਰ ਜੁਗ ਦੇ ਲੇਖੇ ਸ਼ਬਦੀ ਧਾਰ ਦਾਇਰ, ਲੇਖ ਸਕੇ ਨਾ ਕੋਇ ਮਿਟਾਈਆ। ਉਹ ਜੁਗ ਚੌਕੜੀ ਖੇਲ ਕਰਨ ਵਿਚ ਦੋ ਜਹਾਨਾਂ ਆਪੇ ਮਾਹਿਰ, ਮਹਿਬੂਬ ਵਡ ਵਡਿਆਈਆ। ਜਿਸ ਦੀ ਆਸ਼ਾ ਵਿਚ ਸਾਰੇ ਮੰਗਦੇ ਖ਼ੈਰ, ਖ਼ਾਲੀ ਝੋਲੀਆਂ ਅਗੇ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਤੇਈ ਪੋਹ ਕਹੇ ਮੈਂ ਸੁਣਿਆ ਹੁਕਮ ਵਿਚ ਤਰੇਤਾ, ਜੋ ਤੁਰੀਆ ਤੋਂ ਬਾਹਰ ਰਾਮ ਤ੍ਰੀਆ ਗਿਆ ਜਣਾਈਆ। ਮੇਰਾ ਰਾਮ ਸਭ ਦਾ ਇਕੋ ਨੇਤਾ, ਨੇਤਰਹੀਣ
ਵੇਖੇ ਜਗਤ ਲੋਕਾਈਆ। ਤੂੰ ਯਾਦ ਰਖੀਂ ਧੁਰਦਾ ਹੁਕਮ ਚੇਤਾ, ਚੇਤਨ ਦਿਆਂ ਕਰਾਈਆ। ਜਿਸ ਦੀ ਧਾਰ ਵਿਚ ਸਾਰੇ ਹੋਣੇ ਭੇਟਾ, ਆਪਣਾ ਆਪ ਵਿਚ ਸਮਾਈਆ। ਉਸ ਦਾ ਸਤਿਗੁਰ ਸ਼ਬਦ ਇਕਲੌਤਾ ਬੇਟਾ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਸੋ ਕਲਜੁਗ ਅੰਤ ਸਤਿ ਸਚ ਨਾਲ ਕਰੇ ਹੇਤਾ, ਹਿਤਕਾਰੀ ਹੋ ਕੇ ਵੇਖ ਵਖਾਈਆ। ਓਹਦਾ ਪਾਵੇ ਕੋਇ ਨਾ ਭੇਤਾ, ਭੇਵ ਸਕੇ ਨਾ ਕੋਇ ਖੁਲਾਈਆ। ਜਿਸ ਦੇ ਪਿਆਰ ਵਿਚ ਅਰਜਨ ਨੇ ਸੀਸ ਪਵਾਉਣੀ ਰੇਤਾ, ਰਾਵੀ ਤਟ ਨਜ਼ਰੀ ਆਈਆ। ਗੋਬਿੰਦ ਸੁਤ ਦੁਲਾਰੇ ਕਰਨੇ ਖੇਤਾ, ਹੁਕਮ ਹੁਕਮ ਵਿਚ ਮਨਾਈਆ। ਉਸ ਦਾ ਵੇਸ ਹੋਵੇ ਅਨੇਕਾ, ਅਨਕ ਕਲਧਾਰੀ ਆਪਣੀ ਕਲ ਵਰਤਾਈਆ। ਉਹ ਫਿਰੇ ਦੇਸ ਪ੍ਰਦੇਸਾ, ਨਵ ਸੱਤ ਭੱਜੇ ਵਾਹੋ ਦਾਹੀਆ। ਵਿਸ਼ਨੂੰ ਤੱਕੇ ਉਤੇ ਬਾਸ਼ਕ ਸ਼ੇਸ਼ਾ, ਸੇਜਾ ਸੋਹਣੀ ਅੱਖ ਖੁਲਾਈਆ। ਸ਼ੰਕਰ ਵੇਖੇ ਨਾਲ ਗਣੇਸ਼ਾ, ਗਣਪਤ ਨਾਲ ਉਠਾਈਆ। ਬ੍ਰਹਮਾ ਕਹੇ ਰਹੇ ਹਮੇਸ਼ਾ, ਜੰਮਣ ਮਰਨ ਵਿਚ ਕਦੇ ਨਾ ਆਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਸਾਡਾ ਉਸ ਦੇ ਹੱਥ ਲੇਖਾ, ਦੂਸਰ ਅਵਰ ਨਾ ਕੋਇ ਵਡਿਆਈਆ। ਜਿਸ ਨੇ ਦੀਨ ਮਜ਼੍ਹਬ ਨਾਮ ਕਲਮੇ ਦਾ ਸਾਨੂੰ ਦਿਤਾ ਠੇਕਾ, ਲੋਕਮਾਤ ਧਰਨੀ ਧਰਤ ਧਵਲ ਵੰਡ ਵੰਡਾਈਆ। ਅੰਤਮ ਉਸ ਦੇ ਹੋਣਾ ਪੇਸ਼ਾ, ਪੇਸ਼ੀਨਗੋਈਆਂ ਆਪਣੇ ਹੱਥ ਉਠਾਈਆ। ਜੋ ਮਾਲਕ ਸਦਾ ਹਮੇਸ਼ਾ, ਜੁਗ ਚੌਕੜੀ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਤੇਈ ਪੋਹ ਕਹੇ ਇਹ ਦਿਵਸ ਦਿਹਾੜਾ ਚੰਗਾ, ਪ੍ਰਭ ਚੰਗੇ ਦਿਤੀ ਵਡਿਆਈਆ। ਏਸੇ ਦਿਨ ਸ਼ੰਕਰ ਨੇ ਸੀਸ ਵਹਾਈ ਗੰਗਾ, ਗਹਿਰ ਗੰਭੀਰ ਭੇਵ ਖੁਲਾਈਆ। ਏਸੇ ਦਿਨ ਰਵਦਾਸ ਚਮਾਰੇ ਕੰਗਣ ਛੁਹਾਇਆ ਅੰਗਾ, ਆਪਣੇ ਚਰਨ ਲਗਾਈਆ। ਏਸੇ ਦਿਵਸ ਗੋਬਿੰਦ ਕਸਾਇਆ ਤੰਗਾ, ਨੀਲੇ ਅਸਵ ਪਾਖਰ ਜ਼ੀਨ ਸੁਹਾਈਆ। ਏਸੇ ਦਿਵਸ ਪੁਰਖ ਅਕਾਲ ਦੀਨ ਦਿਆਲ ਤੂੰ ਮੇਰਾ ਮੈਂ ਤੇਰਾ ਗਾਇਆ ਛੰਦਾ, ਸ਼ੇਰ ਸਿੰਘ ਸ਼ੇਰ ਪ੍ਰਭ ਰੂਪ ਰੂਪ ਬਦਲਾਈਆ। ਏਸੇ ਦਿਵਸ ਨਿਮਸਕਾਰ ਕਰੇ ਸੂਰੀਆ ਚੰਦਾ, ਮੰਡਲ ਮੰਡਪ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਤੇਈ ਪੋਹ ਕਹੇ ਮੇਰੀ ਆਸ਼ਾ ਵਿਸ਼ਨੂੰ ਦੀ ਖੁਲ੍ਹੇ ਜੇਬ, ਭੰਡਾਰੀ ਇਕੋ ਮਿਹਰ ਨਾਲ ਮਿਲਾਈਆ। ਛੱਬੀ ਪੋਹ ਨੂੰ ਜੋ ਪਹਿਲੀ ਬਣੇ ਦੇਗ, ਜਗਤ ਆਪਣਾ ਰੰਗ ਰੰਗਾਈਆ। ਉਸ ਦੇ ਨਾਲ ਬੰਨ੍ਹੀ ਹੋਵੇਗੀ ਤੇਗ਼, ਜੋ ਤੇਗ਼ ਬਹਾਦਰ ਗਿਆ ਦ੍ਰਿੜਾਈਆ। ਜੋ ਗੋਬਿੰਦ ਸੰਦੇਸਾ ਗਿਆ ਭੇਜ, ਸ਼ਬਦ ਸ਼ਬਦੀ ਸ਼ਬਦ ਜਣਾਈਆ। ਜਿਸ ਦੀ ਧਾਰ ਹੋਵੇਗੀ ਤੇਜ਼, ਤਿੱਖੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਦੇਗ ਕਹੇ ਮੇਰੇ ਨਾਲ ਬੰਨਣੇ ਤੰਦ, ਸੱਤ ਸਤਿ ਨਾਲ ਵਡਿਆਈਆ। ਫੇਰ ਭੇਵ ਖੋਲਾਂ ਜੋ ਗੋਬਿੰਦ ਕਹਿ ਕੇ ਗਿਆ ਪੁਰੀ ਅਨੰਦ, ਅਨੰਦ ਅਨੰਦ ਨਾਲ ਜਣਾਈਆ। ਫੇਰ ਬਲ ਬਾਵਨ ਦੇ ਦੱਸਾਂ ਛੰਦ, ਖ਼ੁਸ਼ੀਆਂ ਢੋਲੇ ਗਾਈਆ। ਫੇਰ ਹਾਸੀ ਦੱਸਾਂ ਸੂਰੀਆ ਚੰਦ, ਕੀ ਮੰਡਲ ਮੰਡਪ ਰੰਗ ਰੰਗਾਈਆ। ਫਿਰ ਭਗਤਾਂ ਪਾਵਾਂ ਗੰਢ, ਨਾਤਾ ਭਗਵਨ ਨਾਲ ਜਣਾਈਆ। ਬਾਕੀ ਸਭ ਦਾ ਛਡਾਂ ਸੰਗ, ਕੂੜ ਕੁੜਿਆਰਾ ਨਜ਼ਰ ਕੋਇ ਨਾ ਆਈਆ। ਇਕੋ ਵਾਰ ਸਭ ਤੋਂ ਮੰਗਣੀ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਜਨ ਭਗਤੋ ਤੁਹਾਡੇ ਕੋਲ ਨਹੀਂ ਭੁੱਖ ਨੰਗ, ਅਸਵਮੇਧ ਬੈਠਾ ਸੀਸ ਨਿਵਾਈਆ। ਪੁਰਖ ਅਬਿਨਾਸ਼ੀ ਘਟ ਨਿਵਾਸੀ ਸਚਖੰਡ ਦਵਾਰਿਉਂ ਮਾਰ ਕੇ ਆਇਆ
ਪੰਧ, ਨਿਰਗੁਣ ਆਪਣਾ ਨੂਰ ਕਰ ਰੁਸ਼ਨਾਈਆ। ਜਿਸ ਦੀ ਯਾਦ ਵਿਚ ਸਤਿਜੁਗ ਤਰੇਤਾ ਦੁਆਪਰ ਗਿਆ ਲੰਘ, ਗੁਰ ਅਵਤਾਰ ਪੈਗ਼ੰਬਰ ਰਾਹ ਰਹੇ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਦੇਗ ਕਹੇ ਮੈਂ ਸੋਹਣੀ ਸੋਹਣੀ ਸੋਹਣੀ ਹੋਵਾਂ ਵਿਚ ਲੰਗਰ, ਭਗਤ ਦਵਾਰ ਨੂੰ ਦਿਆਂ ਸੁਣਾਈਆ। ਜੇ ਭੀਲਣੀ ਤਾਰੀ ਰਾਮ ਚੰਦਰ, ਭੁੱਖਿਆਂ ਭੁੱਖ ਮਿਟਾਈਆ। ਹੁਣ ਮੇਰਾ ਸਾਹਿਬ ਸਵਾਮੀ ਗੁਰਮੁਖਾਂ ਵੜ ਜਾਏ ਅੰਦਰ, ਤ੍ਰਿਸ਼ਨਾ ਕੂੜ ਰਹੇ ਨਾ ਰਾਈਆ। ਭਾਗ ਲਗਾਏ ਡੂੰਘੀ ਕੰਦਰ, ਕਾਇਆ ਗੜ੍ਹ ਸੁਹਾਈਆ। ਮਨੂਆ ਦਹਿ ਦਿਸ਼ਾ ਨਾ ਜਾਏ ਬੰਦਰ, ਸ਼ਬਦੀ ਡੋਰੀ ਨਾਲ ਬੰਧਾਈਆ। ਦੂਈ ਦਵੈਤੀ ਢਾਹੇ ਕੰਧਣ, ਭਾਂਡਾ ਭਰਮ ਭੰਨਾਈਆ। ਸਚ ਭੰਡਾਰਾ ਆਵੇ ਵੰਡਣ, ਆਪਣੀ ਹੱਥੀਂ ਦਏ ਵਰਤਾਈਆ। ਜੋ ਇਸ਼ਾਰਾ ਕੀਤਾ ਬਲ ਦੇ ਪਹਿਲੇ ਕਦਮ ਦਾ ਵਿਚ ਲੰਡਨ, ਸੋ ਲੇਖਾ ਪੂਰਾ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਲੰਗਰ ਕਹੇ ਮੈਂ ਹੋ ਗਿਆ ਤਿਆਰ, ਤ੍ਰੈਗੁਣ ਅਤੀਤੇ ਦਿਤੀ ਵਡਿਆਈਆ। ਮੈਂ ਜਨ ਭਗਤਾਂ ਕਰਾਂ ਸਤਿਕਾਰ, ਜਿਨ੍ਹਾਂ ਮੇਰੀ ਬਣਤ ਦਿਤੀ ਬਣਾਈਆ। ਜੋ ਦਿਵਸ ਰੈਣ ਮੇਰੇ ਮਦਦਗਾਰ, ਭੱਜਣ ਵਾਹੋ ਦਾਹੀਆ। ਜੱਟ ਕਿਰਸਾਣ ਜਿਨ੍ਹਾਂ ਨੂੰ ਜਗਤ ਕਹੇ ਗਵਾਰ, ਸੋ ਉੱਤਮ ਸ੍ਰੇਸ਼ਟ ਪ੍ਰਭ ਦਰ ਤੇ ਸੋਭਾ ਪਾਈਆ। ਲੰਗਰ ਕਹੇ ਮੈਂ ਸਭ ਨੂੰ ਕਰਨਾ ਖ਼ਬਰਦਾਰ, ਬੇਖ਼ਬਰਾਂ ਦੇਣਾ ਜਣਾਈਆ। ਛੱਬੀ ਪੋਹ ਨੂੰ ਕਹਿਣਾ ਪੁਕਾਰ, ਉਚੀ ਕੂਕ ਕੂਕ ਜਣਾਈਆ। ਜਿਸ ਮੇਰੇ ਵਿਚ ਬਹਿ ਕੇ ਲੰਗਰ ਛੱਕ ਕੇ ਪਰਮ ਪੁਰਖ ਜਾਣਾ ਵਿਸਾਰ, ਉਹ ਇਕੋ ਵਾਰ ਹੁਣੇ ਪੱਲੂ ਜਾਉ ਛੁਡਾਈਆ। ਜਿਨ੍ਹਾਂ ਰਸਨਾ ਲਾਉਣਾ ਮਦਿਰਾ ਮਾਸ ਫੇਰ ਕਰਨਾ ਆਹਾਰ, ਉਹ ਪੱਲੂ ਜਾਉ ਛੁਡਾਈਆ। ਜਿਨ੍ਹਾਂ ਚਾਹ ਨਾਲ ਕਰਨਾ ਪਿਆਰ, ਉਹ ਚਾਰੇ ਕੂਟ ਭੱਜੋ ਵਾਹੋ ਦਾਹੀਆ। ਮੈਂ ਭਗਤ ਸੁਹੇਲੇ ਕਰਨੇ ਹੋਰ ਤਿਆਰ, ਜੋ ਧਰਮ ਦੀ ਧਾਰ ਵਿਚ ਸਮਾਈਆ। ਸਚ ਦਾ ਹੁਕਮ ਤੇ ਸਚ ਹੋਵੇ ਸਿਕਦਾਰ, ਸਚ ਦੀ ਸਚ ਸੇਵ ਕਮਾਈਆ। ਜੋ ਹਰਿਭਗਤ ਹਰਿਜਨ ਹਰਿ ਰਹੇ ਦਵਾਰ, ਹਰਿ ਹਰਿ ਕਾ ਰੂਪ ਸਮਾਈਆ। ਸਾਚਾ ਲੇਖਾ ਦੱਸਾਂਗਾ ਆਪ ਜੋ ਸੰਦੇਸਾ ਦੇਵੇ ਧੁਰ ਕਰਤਾਰ, ਕੁਦਰਤ ਦਾ ਮਾਲਕ ਦਇਆ ਕਮਾਈਆ। ਅਸਵਮੇਧ ਯੱਗ ਦਾ ਭੰਡਾਰਾ ਹੋਏ ਅਪਾਰ, ਅਪਰੰਪਰ ਸਵਾਮੀ ਆਪ ਬਣਾਈਆ। ਪੰਜ ਵਾਰ ਪੂਰਨ ਸਿੰਘ ਦਾ ਤੁਲੇਗਾ ਭਾਰ, ਇਕ ਇਕ ਤੋਲ ਪੰਜਾਂ ਡੰਗਾਂ ਦੇ ਵਿਚ ਪਾਈਆ। ਅਗਲਾ ਲੇਖਾ ਦੱਸਣਾ ਸਤਿ ਦੀ ਧਾਰ, ਧਰਮ ਦਾ ਧਰਮ ਰਾਹ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦਾ ਸਚ ਸਚ ਸਚ ਸਿਕਦਾਰ, ਸਿਕਦਾਰੀ ਇਕੋ ਇਕ ਜਣਾਈਆ।
੨੬ ਪੋਹ ਸ਼ਹਿਨਸ਼ਾਹੀ ਸੰਮਤ ਅੱਠ ਹਰਿ ਭਗਤ ਦਵਾਰ ਜੇਠੂਵਾਲ ਲੰਗਰ ਦੀ ਚੱਠ ਸਮੇਂ ਸਵੇਰੇ
ਛੱਬੀ ਪੋਹ ਕਹੇ ਮੈਂ ਜੋਬਨਵੰਤਾ, ਜਵਾਨੀ ਪ੍ਰਭ ਦੇ ਨਾਲ ਮਿਲਾਈਆ। ਜਿਸ ਧਰਮ ਧਾਰ ਮੇਰੀ ਬਣਾਈ ਬਣਤਾ, ਘੜਨ ਭੰਨਣਹਾਰ ਦਇਆ ਕਮਾਈਆ। ਨਾਤਾ ਤੋੜ ਕੇ ਕੂੜੀ ਜਨਤਾ, ਭੇਖ ਪਖੰਡਾ ਸੰਗ ਨਾ ਕੋਇ ਰਖਾਈਆ। ਲੇਖਾ ਪੂਰਾ ਕਰੇ ਬਲ ਬਾਵਨ ਵਾਲੇ ਅੰਨ ਦਾ, ਅਨਕ
ਕਲ ਧਾਰੀ ਆਪਣੀ ਕਲ ਵਰਤਾਈਆ। ਮੁਖ ਬੋਲ ਪੂਰਾ ਕਰੇ ਗੁਜਰੀ ਦੇ ਚੰਨ ਦਾ, ਜਿਸ ਨੂੰ ਚੰਨ ਸਿਤਾਰ ਸੀਸ ਨਿਵਾਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਪਿਛਲਾ ਘੜਿਆ ਭੰਨਦਾ, ਅਗੇ ਆਪਣੀ ਬਣਤ ਬਣਾਈਆ। ਜੋ ਲੇਖਾ ਮੁਕਾਏ ਮਾਇਆ ਮਮਤਾ ਮੋਹ ਧਨ ਦਾ, ਸਤਿ ਸਤਿ ਸਤਿ ਨਾਲ ਰੰਗਾਈਆ। ਜੋ ਨਾਤਾ ਤੋੜੇ ਚੁਗ਼ਲੀ ਨਿੰਦਿਆ ਕੰਨ ਦਾ, ਹਉਮੇ ਹੰਗਤਾ ਗੜ੍ਹ ਤੁੜਾਈਆ। ਲੇਖਾ ਰਹਿਣ ਨਾ ਦੇਵੇ ਮਨਸਾ ਮਨ ਦਾ, ਸ਼ਬਦੀ ਧਾਰ ਸ਼ਬਦ ਸ਼ਨਵਾਈਆ। ਜਿਸ ਭੇਵ ਖੁਲਾਉਣਾ ਆਤਮ ਬ੍ਰਹਮ ਦਾ, ਪਾਰਬ੍ਰਹਮ ਪ੍ਰਭ ਪਰਦਾ ਲਾਹੀਆ। ਨਾਤਾ ਤੋੜਨਾ ਹਰਖ ਸੋਗ ਗ਼ਮ ਦਾ, ਚਿੰਤਾ ਚਿਖਾ ਨਾ ਕੋਇ ਜਲਾਈਆ। ਵਣਜਾਰਾ ਰਹਿਣਾ ਨਹੀਂ ਪਵਣ ਸਵਾਸੀ ਦਮ ਦਾ, ਇਕੋ ਸ਼ਬਦ ਸ਼ਬਦ ਧਾਰ ਸਮਾਈਆ। ਜਿਹੜਾ ਜਨਣੀ ਕੁੱਖ ਕਦੇ ਨਹੀਂ ਜੰਮਦਾ, ਜਨਮ ਮਰਨ ਵਿਚ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਛੱਬੀ ਪੋਹ ਕਹੇ ਮੇਰਾ ਧਰਮ ਧਾਰ ਦਾ ਸੁਹਾਇਆ ਮੰਦਰ, ਸੰਮਤ ਸ਼ਹਿਨਸ਼ਾਹੀ ਅੱਠ ਮਿਲੀ ਵਡਿਆਈਆ। ਭਗਤਾਂ ਦਾ ਭਗਤੀ ਦੀ ਧਾਰ ਵਿਚ ਬਣਿਆ ਲੰਗਰ, ਜਿਸ ਦਾ ਚਾਰ ਜੁਗ ਦੇ ਸ਼ਾਸਤਰ ਲੇਖਾ ਨਾ ਸਕਣ ਸਮਝਾਈਆ। ਜਿਸ ਵਿਚ ਗੋਬਿੰਦ ਦਾ ਭੰਡਾਰਾ ਰਖਿਆ ਅੰਦਰ, ਸੋ ਪੁਰਖ ਅਕਾਲ ਦੇ ਪੇਟੇ ਗਿਆ ਪਾਈਆ। ਜਿਸ ਨੂੰ ਲਾ ਸਕੇ ਨਾ ਕੋਈ ਤਾਲਾ ਜੰਦਰ, ਬੰਦੀਖ਼ਾਨੇ ਬੰਦ ਨਾ ਕੋਇ ਕਰਾਈਆ। ਉਸ ਨੂੰ ਖਾ ਸਕੇ ਨਾ ਕੋਈ ਮੂਰਖ ਮੂੜ੍ਹ ਬੰਦਰ, ਜਗਤ ਵਾਸਨਾ ਨਾ ਕੋਇ ਹਲਕਾਈਆ। ਜਿਸ ਭਾਗ ਲਗਾਉਣਾ ਡੂੰਘੀ ਕੰਦਰ, ਤਨ ਮਾਟੀ ਹੋਵੇ ਰੁਸ਼ਨਾਈਆ। ਜਿਸ ਦਾ ਸਤਿ ਪ੍ਰਸਾਦ ਲੈਣਾ ਵਿਸ਼ਨ ਬ੍ਰਹਮਾ ਸ਼ਿਵ ਰਾਮ ਚੰਦਰ, ਕਾਹਨ ਕਾਹਨ ਅਗੇ ਝੋਲੀ ਡਾਹੀਆ। ਉਹ ਪੁਰਖ ਅਕਾਲਾ ਦੀਨ ਦਿਆਲਾ ਖੇਲੇ ਖੇਲ ਵਿਚ ਬ੍ਰਹਿਮੰਡਣ, ਵਰਭੰਡਣ ਆਪਣੀ ਕਾਰ ਕਮਾਈਆ। ਸਚ ਦੀ ਵਸਤ ਸਤਿ ਆਇਆ ਵੰਡਣ, ਦਾਨੀ ਦਾਤਾ ਹੋ ਕੇ ਆਪ ਵਰਤਾਈਆ। ਜਿਸ ਗ਼ਰੀਬ ਨਿਮਾਣਿਆਂ ਲਾਇਆ ਅੰਗਣ, ਸ਼ਾਹ ਸੁਲਤਾਨਾਂ ਦਿਤਾ ਦੁਰਕਾਈਆ। ਕੋਝੇ ਕਮਲੇ ਨਿੰਮ ਵਾਸ ਮਹਿਕਾਏ ਚੰਦਨ, ਨਾਮ ਸੁਗੰਧੀ ਵਿਚ ਟਿਕਾਈਆ। ਗੁਰਮੁਖ ਸਾਰੇ ਛੋਟੇ ਬਾਲੇ ਦਵਾਬੇ ਵਾਲਿਆਂ ਦਾ ਛੋਟਾ ਕੰਗਣ, ਨਿੱਕੇ ਬੱਚਿਆਂ ਹੱਥ ਪਹਿਨਾਈਆ। ਇਕੋ ਵਾਰ ਸਾਰੇ ਮੰਗਣ, ਪ੍ਰਭ ਅਗੇ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਲੰਗਰ ਕਹੇ ਮੇਰੇ ਅੰਦਰ ਆ ਗਈ ਭਗਤੋ ਤੁਹਾਡੀ ਇਕ ਦੇਗ, ਜਿਸ ਦਾ ਭੰਡਾਰਾ ਨਿਖੁਟ ਕਦੇ ਨਾ ਜਾਈਆ। ਗੋਬਿੰਦ ਦੀ ਓਹ ਅਗੰਮੀ ਤੇਗ਼, ਜਿਸ ਦੀ ਧਾਰ ਸਮਝ ਕੋਇ ਨਾ ਆਈਆ। ਜੋ ਸ਼ਬਦੀ ਸ਼ਬਦ ਵਿਚੋਂ ਦਿਤੀ ਭੇਜ, ਬਿਨਾ ਭਜਨ ਬੰਦਗੀ ਹੱਥ ਫੜਾਈਆ। ਜਿਸ ਨੇ ਲੇਖਾ ਰਹਿਣ ਨਹੀਂ ਦੇਣਾ ਲੇਹਜ਼ ਫੇਹਜ਼, ਭੈ ਭਉ ਦੋਵੇਂ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਤੇਗ਼ ਕਹੇ ਮੈਂ ਰਲ ਗਈ ਨਾਲ ਦੇਗ ਪਿਆਰੀ, ਮੁਹੱਬਤ ਸਤਿਗੁਰ ਧਾਰ ਬਣਾਈਆ। ਮੇਰੀ ਗ਼ਰੀਬ ਨਿਮਾਣਿਆਂ ਨਾਲ ਲੱਗੀ ਯਾਰੀ, ਯਰਾਨੇ ਰਾਜ ਰਾਜਾਨਾਂ ਦਿਤੇ ਤੁੜਾਈਆ। ਸਤਿਜੁਗ ਸਤਿ ਦੀ ਬੰਨ੍ਹਣੀ ਧਾਰੀ, ਬਲ ਨਿਵ ਨਿਵ ਲਾਗੇ ਪਾਈਆ। ਬਾਵਨ ਵੇਖੇ ਬਿਨ ਨੈਣਾਂ ਨੈਣ ਉਘਾੜੀ, ਚਾਰੋਂ ਕੁੰਟ ਖੋਜ ਖੁਜਾਈਆ। ਹੈਰਾਨ ਹੋ ਕੇ ਕਹੇ ਕਿੱਥੋਂ ਆ ਗਈ ਗ਼ਰੀਬਾਂ ਦੀ ਵਾਰੀ, ਜੋ ਵਾਰਤਾ ਪਿਛਲੀ ਦਏ ਬਦਲਾਈਆ। ਜਿਹੜੇ ਬਣੇ ਚਾਰ ਜੁਗ ਦੇ ਭੰਡਾਰੀ, ਲੱਖ ਚੁਰਾਸੀ ਝੋਲੀਆਂ ਭਰਾਈਆ। ਅੱਜ ਆਉਣਗੇ ਭਗਤਾਂ
ਦੇ ਭਗਤ ਦਵਾਰੀ, ਪਾਂਧੀ ਪੰਧ ਮੁਕਾਈਆ। ਮੰਗਣਗੇ ਬਣ ਭਿਖਾਰੀ, ਜਨ ਭਗਤੋ ਭਿੱਛਿਆ ਦਿਉ ਵਰਤਾਈਆ। ਜਨ ਭਗਤ ਕਹਿਣਗੇ ਸਾਡਾ ਇਕੋ ਇਕ ਵਡ ਦਾਤਾਰੀ, ਦਇਆਵਾਨ ਅਖਵਾਈਆ। ਜੋ ਆਦਿ ਜੁਗਾਦਿ ਸਭ ਦੀ ਪਾਵੇ ਸਾਰੀ, ਦੋ ਜਹਾਨਾਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਆਪਣੇ ਹੱਥ ਰਖਾਈਆ। ਦੇਗ ਤੇਗ਼ ਕਹੇ ਮੇਰਾ ਧਰਮ ਦਾ ਫ਼ਤਿਹ ਡੰਕਾ, ਚਾਰ ਕੁੰਟ ਸ਼ਨਵਾਈਆ। ਮੈਂ ਮਾਣ ਦਵਾਉਣਾ ਇਕੋ ਰਾਓ ਰੰਕਾ, ਵੱਡਾ ਛੋਟਾ ਨਜ਼ਰ ਕੋਇ ਨਾ ਆਈਆ। ਇਕੋ ਸੁਹੰਜਣਾ ਹੋਏ ਬੰਕਾ, ਬੰਕ ਦਵਾਰੀ ਵੇਖ ਵਖਾਈਆ। ਮੈਂ ਝਗੜਾ ਰਹਿਣ ਨਹੀਂ ਦੇਣਾ ਕਾਇਆ ਮਾਟੀ ਤਨ ਕਾ, ਜ਼ਾਤ ਪਾਤ ਦਾ ਡੇਰਾ ਢਾਹੀਆ। ਭੰਡਾਰਾ ਇਕੋ ਵਰਤਣਾ ਅੰਨ ਕਾ, ਸਤਿਜੁਗ ਸਚ ਚਲੇ ਸਚ ਦੀ ਕਾਰ ਕਮਾਈਆ। ਭਰਮ ਭੁਲੇਖਾ ਰਹੇ ਨਾ ਜਨ ਕਾ, ਭਾਂਡਾ ਦੇਣਾ ਭੰਨਾਈਆ। ਲਹਿਣਾ ਪੂਰਾ ਹੋਇਆ ਕਲ ਕਾ, ਕਲਕਾਤੀ ਸੀਸ ਨਿਵਾਈਆ। ਇਹ ਖੇਲ ਪ੍ਰਭੂ ਦਾ ਛਲ ਕਾ, ਅਛਲ ਛਲ ਆਪਣਾ ਹੁਕਮ ਵਰਤਾਈਆ। ਲਹਿਣਾ ਦੇਣਾ ਰਾਜੇ ਬਲ ਕਾ, ਬਾਵਨ ਭਗਵਨ ਹੋ ਕੇ ਆਪਣਾ ਲੇਖਾ ਪੂਰ ਕਰਾਈਆ। ਜਿਸ ਦਾ ਵਸੇਰਾ ਨਹੀਂ ਛੱਪਰ ਛੰਨ ਕਾ, ਬਿਨਾ ਮਹੱਲ ਅਟਲ ਸੋਭਾ ਪਾਈਆ। ਓਹ ਪਿਆਰਾ ਇਕੋ ਬ੍ਰਹਮ ਕਾ, ਪਾਰਬ੍ਰਹਮ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਦੇਗ ਤੇਗ਼ ਕਹੇ ਭਗਤੋ ਤੁਹਾਡਾ ਮਿਲਿਆ ਸਾਥ, ਕਲਜੁਗ ਅੰਤ ਮਿਲੀ ਵਡਿਆਈਆ। ਜੋ ਅਵਤਾਰ ਪੈਗ਼ੰਬਰ ਗਏ ਆਖ, ਸੁਖ਼ਨ ਸੰਦੇਸ਼ਾ ਮਾਤਲੋਕ ਸੁਣਾਈਆ। ਸੋ ਸਾਹਿਬ ਸਵਾਮੀ ਲਿਆ ਭਾਖ, ਸਭ ਦੀ ਭਾਖਿਆ ਆਪਣੇ ਵਿਚੋਂ ਕਢਾਈਆ। ਜਨ ਭਗਤਾਂ ਪਤ ਲਏ ਰਾਖ, ਸਿਰ ਆਪਣਾ ਹੱਥ ਟਿਕਾਈਆ। ਇਹ ਭੰਡਾਰਾ ਬਹੁਭਾਂਤ, ਜਿਸ ਦੀ ਗਣਤ ਨਾ ਕੋਇ ਗਿਣਾਈਆ। ਲੇਖਾ ਲਿਖਿਆ ਜਾਏਗਾ ਛੱਬੀ ਪੋਹ ਦੀ ਰਾਤ, ਰੁਤੜੀ ਆਪਣੇ ਰੰਗ ਰੰਗਾਈਆ। ਪ੍ਰਭ ਪ੍ਰੀਤਮ ਦੇਵੇਗਾ ਸਾਚੀ ਦਾਤ, ਵਸਤ ਅਨਮੁੱਲ ਵਰਤਾਈਆ। ਸਭ ਦਾ ਇਕੋ ਬਣੇਗਾ ਪਿਤ ਮਾਤ, ਭੰਡਾਰਾ ਇਕੋ ਇਕ ਸਮਝਾਈਆ। ਝਗੜਾ ਰਹਿਣ ਨਾ ਦੇਵੇ ਜ਼ਾਤ ਪਾਤ, ਪੂਰਨ ਗੋਬਿੰਦ ਗੋਬਿੰਦ ਪੂਰਨ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਦਇਆ ਕਮਾਈਆ। ਤੇਗ਼ ਕਹੇ ਜਨ ਭਗਤੋ ਮੈਂ ਤੁਹਾਡੇ ਪਿਛੇ ਲੜ ਲੜ ਗਈ ਟੁੱਟ, ਓਏ ਟੁਟਿਓ ਗੰਢ ਪਵਾਈਆ। ਬਿਨਾ ਲੁਹਾਰ ਤਰਖਾਣ ਤੋਂ ਮੇਰੀ ਬਣ ਜਾਣੀ ਉਹ ਅਗੰਮੀ ਮੁੱਠ, ਜਿਹੜੀ ਬਿਨਾ ਸਤਿਗੁਰ ਸ਼ਬਦ ਤੋਂ ਹੱਥ ਨਾ ਕੋਇ ਉਠਾਈਆ। ਜਗਤ ਕੁੜਿਆਰ ਨੂੰ ਕਢਣਾ ਕੁੱਟ, ਨੌ ਖੰਡ ਪ੍ਰਿਥਮੀ ਵੇਖਾਂ ਥਾਉਂ ਥਾਈਂਆ। ਇਹ ਦੇਗ ਨਹੀਂ ਗੋਬਿੰਦ ਦੇ ਪਿਆਰ ਦੀ ਲੁੱਟ, ਜੋ ਭੁੱਖਿਓ ਤੁਹਾਨੂੰ ਰਿਹਾ ਵਰਤਾਈਆ। ਓ ਤੁਸੀਂ ਧਰਤੀ ਤੇ ਓਹ ਤੁਹਾਨੂੰ ਆਕਾਸ਼ਾਂ ਤੋਂ ਪਰੇ ਲੈ ਜਾਏ ਚੁੱਕ, ਜਿਥੇ ਗੋਦ ਚੁੱਕਣ ਵਾਲਾ ਮਾਤਾ ਪਿਤਾ ਨਜ਼ਰ ਕੋਇ ਨਾ ਆਈਆ। ਓਏ ਅਜੇ ਤੇ ਤੁਹਾਡਾ ਲੇਖਾ ਸ਼ੁਰੂ ਹੋਣਾ ਤੇ ਤੁਸੀਂ ਕਹਿੰਦੇ ਪੈਂਡਾ ਰਿਹਾ ਮੁਕ, ਸਤਿਗੁਰ ਦਾ ਪੰਧ ਮੁਕਣ ਵਿਚ ਕਦੇ ਨਾ ਆਈਆ। ਅਜੇ ਤੇ ਤੁਸਾਂ ਸਾਰਿਆਂ ਤੇ ਬੜੀ ਤੰਗੀ ਤੇ ਕੱਟੀ ਭੁੱਖ, ਅਗੇ ਭੁੱਖਿਆਂ ਨੂੰ ਦਏ ਰਜਾਈਆ। ਦੇਗ ਕਹੇ ਤੇ ਕਹੇ ਤੇਗ਼ ਤੁਹਾਡੀ ਖ਼ੁਸ਼ੀ ਵਿਚ ਮੇਰਾ ਸੁਖ, ਸੁਖਨ ਗੋਬਿੰਦ ਪੂਰ ਕਰਾਈਆ। ਮੇਰਾ ਵੇਖ ਲਓ ਟੇਢਾ ਹੋ ਗਿਆ ਰੁਖ਼, ਰੁੱਖੀ ਸੁੱਖੀ ਖਾ ਕੇ ਆਪਣਾ ਝਟ ਲੰਘਾਈਆ। ਪਰ ਤੁਹਾਡੀ ਜਨਣੀ ਦੀ ਮਾਤਾ ਦੀ ਜ਼ਰੂਰ ਸੁਫਲ ਕਰਾਉਣੀ ਕੁੱਖ, ਸਚਖੰਡ
ਸਾਚੇ ਦੇਣੀ ਵਡਿਆਈਆ। ਇਹ ਭੰਡਾਰਾ ਇਹ ਯੱਗ ਇਹ ਅਸਵਮੇਧ ਇਹ ਸੋਹੰਦੀ ਤੁਕ, ਨੌ ਸੌ ਚੁਰਾਨਵੇਂ ਚੌਕੜੀ ਜੁਗ ਇਕੱਠੀ ਨਾ ਕਿਸੇ ਕਰਾਈਆ। ਅਵਤਾਰ ਪੈਗ਼ੰਬਰ ਗੁਰੂ ਜੋ ਹੁਕਮ ਸੰਦੇਸ਼ਾ ਦੇਣ ਉਹ ਵੀ ਰੁਕ ਰੁਕ, ਅੱਖਰਾਂ ਵਾਲਾ ਅੱਖਰੀ ਜਾਪ ਜਪਾਈਆ। ਜਦੋਂ ਆਵੇ ਤੇ ਸਤਿਗੁਰ ਸ਼ਬਦ ਆਵੇ ਤੇ ਨਿਹਕਲੰਕ ਪੁਰਖ ਅਕਾਲ ਦਾ ਪੁਤ, ਨਿਹਕਲੰਕ ਕਲੰਕ ਸਾਰੇ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਗ ਤੇਗ਼ ਜਨ ਭਗਤਾਂ ਨੂੰ ਦਾਤ ਵਿਚ ਦੇਵੇ ਤੇ ਭਗਤ ਭੰਡਾਰ ਦਾ ਭੰਡਾਰਾ ਕਦੇ ਨਾ ਜਾਏ ਨਿਖੁਟ, ਅਤੁਟ ਗੁਰਮੁਖਾਂ ਝੋਲੀ ਪਾਈਆ।