੨੬ ਪੋਹ ਸ਼ਹਿਨਸ਼ਾਹੀ ਸੰਮਤ ਅੱਠ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਰਾਤ ਨੂੰ
ਛੱਬੀ ਪੋਹ ਕਹੇ ਮੇਰਾ ਦਿਵਸ ਦਿਹਾੜਾ ਸੁਹੰਜਣਾ, ਪੁਰਖ ਅਕਾਲ ਦੀਨ ਦਿਆਲ ਪਰਵਰਦਿਗਾਰ ਦਿਤੀ ਵਡਿਾਈਆ। ਕਿਰਪਾ ਕਰੇ ਦੀਨ ਦਿਆਲ ਦਰਦ ਦੁੱਖ ਭੈ ਭੰਜਨਾ, ਪਾਰਬ੍ਰਹਮ ਪਤਿਪਰਮੇਸ਼ਵਰ ਨੂਰ ਅਲਾਹੀਆ। ਜਿਸ ਦਾ ਦੀਪਕ ਜੋਤੀ ਇਕੋ ਜਗਣਾ, ਦੋ ਜਹਾਨਾਂ ਨੌਜਵਾਨਾ ਮਰਦ ਮਰਦਾਨਾ ਕਰੇ ਰੁਸ਼ਨਾਈਆ। ਲੱਖ ਚੁਰਾਸੀ ਆਤਮ ਪਰਮਾਤਮ ਹੋਵੇ ਸੱਜਣਾ, ਤਨ ਵਜੂਦ ਨਾ ਵੰਡ ਵੰਡਾਈਆ। ਸ਼ਬਦੀ ਧਾਰ ਕਰਾਏ ਮਜਣਾ, ਅੰਤਰ ਨਿਰੰਤਰ ਦੁਰਮਤ ਮੈਲ ਧਵਾਈਆ। ਸਚ ਸਵਾਮੀ ਚਾੜ੍ਹੇ ਅਗੰਮੀ ਰੰਗਣਾ, ਸਤਿ ਸਤਿਵਾਦੀ ਆਪ ਰੰਗਾਈਆ। ਜਿਸ ਦਾ ਇਕੋ ਨਾਮ ਡੰਕਾ ਵਜਣਾ, ਕਲਮਾ ਕਾਇਨਾਤ ਰੁਸ਼ਨਾਈਆ। ਨੇਤਰ ਨਾਮ ਪਾਵੇ ਅੰਜਣਾ, ਅਗਿਆਨ ਅੰਧੇਰ ਮਿਟਾਈਆ। ਜਿਸ ਨੇ ਹੁਕਮ ਵਿਚ ਸਤਿਜੁਗ ਸਾਚਾ ਸੱਦਣਾ, ਕਲਜੁਗ ਪੰਧ ਮੁਕਾਈਆ। ਉਸ ਦਾ ਰੂਪ ਰੰਗ ਰੇਖ ਜਾਣੇ ਕੋਈ ਨਾ ਬਦਨਾ, ਜੋ ਬਦਲੀ ਕਰੇ ਥਾਉਂ ਥਾਈਂਆ। ਜਿਸ ਦੇ ਕੋਲ ਆਦਿ ਜੁਗਾਦੀ ਜੁਗ ਚੌਕੜੀ ਸਾਚਾ ਅਦਲਾ, ਇਨਸਾਫ਼ ਹਕੋ ਹਕ ਸਮਝਾਈਆ। ਜਿਸ ਨੂੰ ਲਭਦੇ ਕੋਟਨ ਕੋਟੀ ਅਸੰਖ ਅਸੰਖਾ ਪਦਮ ਪਦਮਾ, ਨਵ ਸੱਤ ਭੱਜਣ ਵਾਹੋ ਦਾਹੀਆ। ਸੋ ਸਵਾਮੀ ਅੰਤਰਜਾਮੀ ਗ਼ਰੀਬ ਨਿਮਾਣਿਆਂ ਲਾਏ ਆਪਣੇ ਅੰਗਣਾ, ਅੰਗੀਕਾਰ ਆਪ ਅਖਵਾਈਆ। ਸਤਿ ਸਚ ਪਹਿਨਾਏ ਕੰਗਣਾ, ਦੀਨ ਮਜ਼੍ਹਬ ਵੰਡ ਨਾ ਕੋਇ ਰਖਾਈਆ। ਜਿਸ ਦੇ ਕੋਲੋਂ ਸਭ ਨੇ ਮੰਗਣਾ, ਅਵਤਾਰ ਪੈਗ਼ੰਬਰ ਗੁਰ ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਸਾਰੇ ਝੋਲੀਆਂ ਡਾਹੀਆ। ਉਸ ਦਾ ਇਕੋ ਨਾਮ ਨਿਧਾਨਾ ਦੋ ਜਹਾਨਾਂ ਸਭ ਨੇ ਜਪਣਾ, ਅਜਪਾ ਜਾਪ ਪ੍ਰਗਟਾਈਆ। ਜੋ ਕਲਜੁਗ ਕੂੜੀ ਤ੍ਰੈਗੁਣ ਮੇਟੇ ਅਗਨਾ, ਮਮਤਾ ਮੋਹ ਹੰਕਾਰ ਵਿਭਚਾਰ ਗਵਾਈਆ। ਸੰਤ ਸੁਹੇਲਾ ਗੁਰਮੁਖ ਉਪਜਾਏ ਰਤਨਾ, ਅਮੋਲਕ ਹੀਰਾ ਆਪ ਪ੍ਰਗਟਾਈਆ। ਜਿਸ ਦੇ ਮਿਲਣ ਲਈ ਅਣਗਿਣਤ ਕਰਦੇ ਯਤਨਾ, ਯਥਾਰਥ ਭੇਵ ਕੋਇ ਨਾ ਆਈਆ। ਉਸ ਨੇ ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਇਕੋ ਮਾਰਗ ਦੱਸਣਾ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਜਨ ਭਗਤਾਂ ਕਾਇਆ ਮੰਦਰ ਅੰਦਰ ਵਸਣਾ, ਸਚ ਦਵਾਰੇ ਸੋਭਾ ਪਾਈਆ। ਜਿਸ ਇਕੋ ਰੰਗ ਰੰਗਾਉਣਾ ਆਅਲਾ ਅਦਨਾ, ਸ਼ਾਹ ਸੁਲਤਾਨਾਂ ਖ਼ਾਕ ਮਿਲਾਈਆ। ਮਮਤਾ ਮੋਹ ਵਿਕਾਰਾ ਕੱਟਣਾ, ਕਟਾਕਸ ਇਕੋ ਹੁਕਮ ਸਮਝਾਈਆ। ਜਿਸ ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਜ਼ਿਮੀਂ ਅਸਮਾਨਾਂ ਟੱਪਣਾ, ਚੌਦਾ ਲੋਕ ਚੌਦਾਂ ਤਬਕ ਬਿਨ ਚਰਨਾਂ ਚਰਨਾਂ ਹੇਠ ਦਬਾਈਆ। ਓਹਦਾ ਹੁਕਮ
ਸੰਦੇਸ਼ਾ ਫ਼ਰਮਾਨ ਹੋਵੇ ਸੱਚਣਾ, ਸਚ ਸਚ ਨਾਲ ਪ੍ਰਗਟਾਈਆ। ਅੰਤਮ ਕਲ ਜਨ ਭਗਤਾਂ ਭਾਗ ਲਗਾਏ ਕਾਇਆ ਮਾਟੀ ਚੰਮਨਾ, ਕੰਚਨ ਗੜ੍ਹ ਸੁਹਾਈਆ। ਜਿਸ ਲੂੰ ਲੂੰ ਅੰਦਰ ਰਚਣਾ, ਰਚਨਾ ਵੇਖੇ ਥਾਉਂ ਥਾਈਆ। ਉਸ ਦੇ ਹੁਕਮ ਨਾਲ ਨੌ ਖੰਡ ਪ੍ਰਿਥਮੀ ਸੱਤ ਦੀਪ ਅਗਨੀ ਅੱਗ ਮੱਚਣਾ, ਸਾਂਤਕ ਸਤਿ ਨਾ ਕੋਇ ਕਰਾਈਆ। ਜਗਤ ਜਹਾਨ ਦੀਨ ਦੁਨੀ ਰਹੇ ਨਾ ਹੱਠਣਾ, ਧੀਰਜ ਧੀਰ ਨਾ ਕੋਇ ਧਰਾਈਆ। ਵਰਨਾਂ ਬਰਨਾਂ ਜਾਤਾਂ ਪਾਤਾਂ ਦੀਨਾਂ ਮਜ਼੍ਹਬਾਂ ਉਠ ਉਠ ਨੱਠਣਾ, ਅਵਤਾਰ ਪੈਗ਼ੰਬਰ ਹੋਏ ਨਾ ਕੋਇ ਸਹਾਈਆ। ਕਲਜੁਗ ਡੌਰੂ ਵਾਹ ਕੇ ਜਗਤ ਦਵਾਰੇ ਨੱਚਣਾ, ਆਪਣਾ ਨਾਚ ਵਖਾਈਆ। ਜਿਸ ਦਾ ਲੇਖਾ ਵਿਸ਼ਨ ਬ੍ਰਹਮਾ ਸ਼ਿਵ ਤਕਣਾ, ਲਕਸ਼ਮੀ ਸੁਰਸਤੀ ਪਾਰਬਤੀ ਅੱਖ ਉਠਾਈਆ। ਸੀਤਾ ਰਾਮ ਵੇਖੇ ਘਟਣਾ, ਸ਼ਾਮ ਰਾਧੇ ਅੱਖ ਅੱਖ ਬਿਨਾ ਉਠਾਈਆ। ਦੁਰਗਾ ਭਵਿਖ ਦਾ ਵੇਖੇ ਵਾਕਣਾ, ਕਾਲੀ ਖੱਪਰ ਹੱਥ ਉਠਾਈਆ। ਚਿਤ੍ਰਗੁਪਤ ਹਿਸਾਬ ਦੱਸਣਾ, ਰਾਏ ਧਰਮ ਫੋਲ ਫੁਲਾਈਆ। ਚਾਰ ਕੁੰਟ ਪ੍ਰਭ ਦਾ ਖੇਲ ਅਗੰਮਾ ਅਗੰਮੀ ਹੋਵੇ ਰਚਨਾ, ਰਚਨਹਾਰਾ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਛੱਬੀ ਪੋਹ ਕਹੇ ਜਨ ਭਗਤੋ ਤੁਹਾਡਾ ਹੋਇਆ ਅਸਵਮੇਧ ਯੱਗ, ਜਗ ਸ਼ਾਹ ਸੁਲਤਾਨਾ ਮਿਲੀ ਨਾ ਕੋਇ ਵਡਿਆਈਆ। ਤੁਹਾਡਾ ਮੇਲਾ ਪ੍ਰਭੂ ਦੇ ਨਾਲ ਉਪਰ ਸ਼ਾਹ ਰਗ, ਨਵ ਦਵਾਰ ਦਾ ਡੇਰਾ ਢਾਹੀਆ। ਤੁਹਾਡੇ ਪ੍ਰੇਮ ਪਿਆਰ ਦੀ ਮੁਹੱਬਤ ਵਿਚ ਲੱਗੀ ਅੱਗ, ਅਗਨੀ ਕੂੜ ਗਵਾਈਆ। ਤੁਸੀਂ ਇਕੋ ਸਾਹਿਬ ਸਵਾਮੀ ਦੇ ਪਿਆਰ ਵਿਚ ਗਏ ਲੱਗ, ਜਿਥੇ ਲਗ ਮਾਤਰ ਦੀ ਲੋੜ ਰਹੇ ਨਾ ਰਾਈਆ। ਸ਼ਬਦ ਅਗੰਮੀ ਸੁਣਿਆ ਅਨਾਦੀ ਨਦ, ਜੋ ਧੁਨ ਆਤਮਕ ਰਾਗ ਸੁਣਾਈਆ। ਤੁਹਾਡੇ ਕਾਇਆ ਮੰਦਰ ਗਿਆ ਵੱਜ, ਸਰਵਣਾਂ ਦੀ ਲੋੜ ਰਹੀ ਨਾ ਰਾਈਆ। ਘਰ ਸਵਾਮੀ ਪਿਆ ਲੱਭ, ਜੰਗਲ ਜੂਹ ਉਜਾੜ ਪਹਾੜ ਨਾ ਕੋਇ ਫਿਰਾਈਆ। ਤੁਹਾਡਾ ਲੇਖਾ ਮੁਕੇ ਹਭ, ਹਮ ਸਾਜਣ ਦਇਆ ਕਮਾਈਆ। ਚੁਰਾਸੀ ਵਿਚੋਂ ਲਏ ਕਢ, ਸੁਰਤ ਸ਼ਬਦ ਵਿਚ ਮਿਲਾਈਆ। ਲੇਖੇ ਲਾਵੇ ਤਿੰਨ ਸੌ ਸੱਠ ਹਾਡੀ ਹੱਡ, ਨਾੜ ਬਹੱਤਰ ਸੋਭਾ ਪਾਈਆ। ਵਿਸ਼ਵ ਦੀ ਧਾਰ ਬਣਾ ਕੇ ਯਦ, ਪਾਰਬ੍ਰਹਮ ਬ੍ਰਹਮ ਮੇਲਾ ਲਏ ਮਿਲਾਈਆ। ਆਤਮ ਰਹਿਣ ਨਾ ਦੇਵੇ ਅਲੱਗ, ਪਰਮਾਤਮ ਆਪਣਾ ਘਰ ਸੁਹਾਈਆ। ਈਸ਼ ਜੀਵ ਖੇਲ ਸੂਰਾ ਸਰਬਗ, ਹਰਿ ਕਰਤਾ ਵੇਖ ਵਖਾਈਆ। ਜਗਤ ਜਹਾਨ ਦੀ ਮੰਜ਼ਲ ਜਾਣਾ ਲੰਘ, ਦੀਨਾਂ ਮਜ਼੍ਹਬਾਂ ਵੰਡ ਨਾ ਕੋਇ ਵੰਡਾਈਆ। ਤੁਹਾਡੀ ਆਤਮ ਸੇਜਾ ਸਚ ਪਲੰਘ, ਪਾਵਾ ਚੂਲ ਨਾ ਕੋਇ ਰਖਾਈਆ। ਬਿਨਾ ਰਸਨਾ ਜਿਹਵਾ ਤੂੰ ਮੇਰਾ ਮੈਂ ਤੇਰਾ ਗਾਉਣਾ ਇਕੋ ਛੰਦ, ਦੂਸਰ ਅਵਰ ਨਾ ਕੋਇ ਪੜ੍ਹਾਈਆ। ਪ੍ਰਕਾਸ਼ ਦਿਸੇ ਨਾ ਸੂਰੀਆ ਚੰਦ, ਜੋਤੀ ਜੋਤ ਨੂਰ ਰੁਸ਼ਨਾਈਆ। ਗ੍ਰਹਿ ਮੰਦਰ ਸਚ ਅਨੰਦ, ਅਨੰਦ ਅਨੰਦ ਵਿਚੋਂ ਪ੍ਰਗਟਾਈਆ। ਤੁਹਾਡਾ ਖ਼ੁਸ਼ੀ ਬੰਦ ਬੰਦ, ਬੰਦਗੀ ਪ੍ਰਭ ਆਪਣੇ ਲੇਖੇ ਲਾਈਆ। ਆਵਣ ਜਾਵਣ ਮੁਕੇ ਪੰਧ, ਜੂਨੀ ਜੂਨ ਨਾ ਕੋਇ ਭਵਾਈਆ। ਹਰਿਜਨ ਨੇਤਰਹੀਣ ਰਹੇ ਕੋਇ ਨਾ ਅੰਧ, ਨਿਜ ਲੋਚਨ ਨੈਣ ਨੈਣ ਰੁਸ਼ਨਾਈਆ। ਸਭ ਦੀ ਟੁੱਟੀ ਲਏ ਗੰਢ, ਜਨਮ ਜਨਮ ਦੇ ਵਿਛੜੇ ਮੇਲ ਮਿਲਾਈਆ। ਭਗਤ ਦਵਾਰੇ ਭਗਤਾਂ ਪਾਵੇ ਠੰਡ, ਅਗਨੀ ਅੱਗ ਨਾ ਕੋਇ ਜਲਾਈਆ। ਭਾਂਡਾ ਭਰਮ ਢਾਹੇ ਕੰਧ, ਕੰਨਾ ਗੋਬਿੰਦ ਵਾਲਾ ਦਏ ਗਵਾਹੀਆ। ਲੇਖਾ ਜਾਣੇ ਸਚ ਪ੍ਰੇਮ ਦਾ ਕੱਚਾ ਤੰਦ, ਭੀਲਨੀ ਰਾਮਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ,
ਸਚ ਦਾ ਹੁਕਮ ਇਕ ਸੁਣਾਈਆ। ਛੱਬੀ ਪੋਹ ਕਹੇ ਮੈਂ ਖ਼ੁਸ਼ੀਆਂ ਦੇ ਵਿਚ ਨੱਚਾਂ, ਦੋ ਜਹਾਨਾਂ ਨਾਚ ਵਖਾਈਆ। ਪੁਰਖ ਅਕਾਲ ਦਾ ਸ਼ਬਦ ਸੰਦੇਸਾ ਸੁਣਾਂ ਸੱਚਾ, ਜੋ ਸਚ ਸੁੱਚ ਸੰਜਮ ਰਿਹਾ ਦ੍ਰਿੜਾਈਆ। ਮੇਰਾ ਲੇਖਾ ਰਹੇ ਨਾ ਕੱਚਾ, ਕੰਚਨ ਗੜ੍ਹ ਸੁਹਾਈਆ। ਜੋ ਆਸਾ ਕੀਤੀ ਮੁਹੰਮਦ ਮਦੀਨਾ ਮੱਕਾ, ਕਾਅਬਿਆਂ ਅੱਖ ਖੁਲਾਈਆ। ਜੋ ਇਸ਼ਾਰਾ ਕੀਤਾ ਗੋਬਿੰਦ ਜਿਸ ਵੇਲੇ ਫ਼ਤਿਹ ਵਜਾਇਆ ਡੰਕਾ, ਹੁਕਮ ਇਕੋ ਸੁਣਿਆ ਚਾਈਂ ਚਾਈਂਆ। ਜੋ ਆਸਾ ਰਖੀ ਭਗਤ ਸੁਹੇਲੇ ਜਨਕਾ, ਜਨ ਆਪਣਾ ਭੇਵ ਮਿਟਾਈਆ। ਜੋ ਲਹਿਣਾ ਦੇਣਾ ਬਾਵਨ ਦਵਾਰੇ ਬਲ ਦਾ, ਬਲ ਬਾਵਨ ਭੇਵ ਖੁਲਾਈਆ। ਉਹ ਲੇਖਾ ਅੰਤਮ ਕਲਜੁਗ ਕਲ ਦਾ, ਅਕਲ ਕਲਧਾਰੀ ਆਪਣਾ ਹੁਕਮ ਸਮਝਾਈਆ। ਜਿਸ ਦਾ ਖੇਲ ਵਲ ਛਲ ਕਾ, ਅਛਲ ਛਲਧਾਰੀ ਧੁਰਦਰਗਾਹੀਆ। ਜੋ ਮਾਲਕ ਮਹੱਲ ਅਟਲ ਕਾ, ਸਚਖੰਡ ਸਾਚੇ ਸੋਭਾ ਪਾਈਆ। ਜੋ ਖਿਲਾੜੀ ਜਲ ਥਲ ਕਾ, ਮਹੀਅਲ ਸੋਭਾ ਪਾਈਆ। ਜੋ ਲੇਖਾ ਜਾਣੇ ਚੁਰਾਸੀ ਲੱਖ ਦਲ ਕਾ, ਚਾਰੇ ਖਾਣੀ ਚਾਰੇ ਬਾਣੀ ਵੇਖ ਵਖਾਈਆ। ਉਸ ਦਾ ਆਪਣਾ ਮਸਲਾ ਆਪਣੇ ਹੱਲ ਦਾ, ਦੂਸਰ ਸਮਝ ਨਾ ਕੋਇ ਸਮਝਾਈਆ। ਜਿਸ ਦਾ ਭਾਣਾ ਕਦੇ ਨਾ ਟਲਦਾ, ਨਾ ਕੋਈ ਮੇਟੇ ਮੇਟ ਮਿਟਾਈਆ। ਅਵਤਾਰ ਪੈਗ਼ੰਬਰ ਗੁਰੂ ਅਗੇ ਹੋ ਕੋਇ ਨਾ ਠੱਲਦਾ, ਹੁਕਮੇ ਅੰਦਰ ਸਾਰੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਆਪਣਾ ਭੇਵ ਚੁਕਾਈਆ। ਛੱਬੀ ਪੋਹ ਕਹੇ ਮੈਂ ਖ਼ੁਸ਼ੀਆਂ ਨਾਲ ਆਇਆ, ਨੌ ਸੌ ਚੁਰਾਨਵੇਂ ਚੌਕੜੀ ਜੁਗ ਪਿਛੋਂ ਆਪਣਾ ਪੰਧ ਮੁਕਾਈਆ। ਮੈਂ ਖੇਲ ਤੱਕਿਆ ਜੋ ਆਦਿ ਜੁਗਾਦੀ ਦਾਈ ਦਾਇਆ, ਦੀਦਾ ਦਾਨਿਸਤਾ ਨਜ਼ਰੀ ਆਈਆ। ਜਿਸ ਨੇ ਸ਼ਬਦੀ ਧਾਰ ਸ਼ਬਦ ਉਪਜਾਇਆ, ਵਿਸ਼ਨ ਬ੍ਰਹਮਾ ਸ਼ਿਵ ਖੇਲ ਖਿਲਾਈਆ। ਜਿਸ ਤ੍ਰੈਗੁਣ ਮਾਇਆ ਰਚਨ ਰਚਾਇਆ, ਪੰਜਾਂ ਤਤਾਂ ਰੰਗ ਰੰਗਾਈਆ। ਜੋ ਜੂਨ ਅਜੂਨੀ ਵੰਡ ਵੰਡਾਇਆ, ਲੱਖ ਚੁਰਾਸੀ ਸੋਭਾ ਪਾਈਆ। ਜੋ ਜਲਵਾਗਰ ਨੂਰ ਰੁਸ਼ਨਾਇਆ, ਨੂਰ ਨੁਰਾਨਾ ਡਗਮਗਾਈਆ। ਜੋ ਸ਼ਬਦੀ ਸ਼ਬਦ ਸ਼ਬਦ ਦ੍ਰਿੜਾਇਆ, ਦ੍ਰਿੜ ਆਪਣਾ ਆਪ ਸਮਝਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਬੇਪ੍ਰਵਾਹਿਆ, ਬੇਪ੍ਰਵਾਹੀ ਵਿਚ ਸਮਾਈਆ। ਜਿਸ ਦਾ ਲੇਖਾ ਅਵਤਾਰਾਂ ਪੈਗ਼ੰਬਰਾਂ ਗੁਰੂਆਂ ਭਵਿਖਤਾਂ ਦੇ ਵਿਚ ਗਾਇਆ, ਪੇਸ਼ੀਨਗੋਈਆਂ ਗਏ ਸੁਣਾਈਆ। ਓਹ ਨਿਰਗੁਣ ਨੂਰ ਕਰੇ ਰੁਸ਼ਨਾਇਆ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਜੋਤੀ ਜਾਤਾ ਆਪੇ ਡਗਮਗਾਇਆ, ਤੇਲ ਬਾਤੀ ਨਾ ਕੋਇ ਰਖਾਈਆ। ਆਪਣਾ ਮੰਦਰ ਆਪ ਸੁਹਾਇਆ, ਸੰਬਲ ਸਾਢੇ ਤਿੰਨ ਹੱਥ ਵੱਜੀ ਵਧਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪਿਛਲਾ ਵੇਖ ਵਖਾਇਆ, ਕਲਜੁਗ ਭੁਲ ਰਹੇ ਨਾ ਰਾਈਆ। ਜੋ ਬਲ ਬਾਵਨ ਧਿਆਨ ਲਗਾਇਆ, ਦੋਏ ਕਦਮਾ ਧਰਨੀ ਧਰਤ ਧਵਲ ਆਪਣੀ ਵੰਡ ਵੰਡਾਈਆ। ਅੱਧਾ ਹਿੱਸਾ ਹੋਰ ਸਮਝਾਇਆ, ਜਿਸ ਦਾ ਭੇਵ ਜਾਣੇ ਕੋਇ ਨਾ ਰਾਈਆ। ਸੋ ਅਸਵਮੇਧ ਯੱਗ ਤੇਰਾਂ ਸੌ ਸਤਾਸੀ ਰਿਸ਼ੀਆਂ ਨਾਲ ਮਿਲ ਕੇ ਇਕੋ ਢੋਲਾ ਗਾਇਆ, ਇਕੋ ਦਰ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਅਸਵਮੇਧ ਕਹੇ ਮੈਂ ਵੇਖਾਂ ਛੱਬੀ ਪੋਹ, ਸੰਮਤ ਸ਼ਹਿਨਸ਼ਾਹੀ ਅੱਠ ਨਾਲ ਵੱਜੀ ਵਧਾਈਆ। ਜਨ ਭਗਤੋ ਤੁਸਾਂ ਸਮਝਿਆ ਜਗਤ ਦਾ ਝੂਠਾ ਮੋਹ, ਮੁਹੱਬਤ ਮਾਇਆ ਕੰਮ ਕਿਸੇ ਨਾ ਆਈਆ। ਤੁਸੀਂ ਆਤਮ ਪਰਮਾਤਮ ਦੀ ਧਾਰ ਇਕ ਤਨ ਵਜੂਦ ਦੋ, ਅੰਤਰ ਨਿਰੰਤਰ ਵੱਖਰਾ ਨਜ਼ਰ ਕੋਇ ਨਾ ਆਈਆ। ਤੁਸੀਂ ਸਤਿ
ਸਰੂਪ ਸੋ, ਬ੍ਰਹਮ ਵੱਜੇ ਵਧਾਈਆ। ਤੁਹਾਡੇ ਅੰਤਰ ਨਿਰੰਤਰ ਨਿਜ ਲੋਚਨ ਨੇਤਰ ਦੀ ਅਗੰਮੀ ਲੋ, ਲੋਇਣ ਪ੍ਰਭ ਨੇ ਦਿਤਾ ਖੁਲਾਈਆ। ਸਤਿ ਨਾਲ ਸਤਿ ਬਣ ਕੇ ਜਾਓ ਛੋਹ, ਬਣ ਕੇ ਛੋਹਰੇ ਉਠੋ ਚਾਈਂ ਚਾਈਂਆ। ਪਿਆਰ ਵਿਚ ਜਨ ਭਗਤੋ ਭਗਤਾਂ ਨਾਲ ਕਰਿਓ ਨਾ ਕੋਇ ਧਰੋਹ, ਮੇਲ ਮਿਲਾਉਣਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਛੱਬੀ ਪੋਹ ਕਹੇ ਮੇਰੀ ਸਾਰੇ ਕਰਦੇ ਸਿਫ਼ਤ ਸਲਾਹ, ਬਿਨ ਰਸਨਾ ਜਿਹਵਾ ਢੋਲੇ ਗਾਈਆ। ਮੈਂ ਵੀ ਫਿਰਾਂ ਨਾਲ ਚਾਅ, ਚਾਉ ਘਨੇਰਾ ਇਕ ਦ੍ਰਿੜਾਈਆ। ਉੱਤਰ ਪੂਰਬ ਪੱਛਮ ਦੱਖਣ ਭੱਜਾ ਫਿਰਾਂ ਵਾਹੋ ਦਾਹ, ਨੌ ਖੰਡ ਪ੍ਰਿਥਮੀ ਸੱਤਾਂ ਦੀਪਾਂ ਫੇਰਾ ਪਾਈਆ। ਸੰਦੇਸਾ ਦੇਵਾਂ ਇਕੋ ਗਾਡ ਅਲਾਹ ਇਕੋ ਹਕ ਖ਼ੁਦਾ, ਇਕੋ ਰਾਮ ਸੀਤਾ ਓਮ ਤਤ ਸਤਿ ਹਰੀ ਓਮ ਇਕੋ ਨੂਰ ਨਜ਼ਰੀ ਆਈਆ। ਜਿਸ ਦੇ ਅਗੇ ਸਾਰੇ ਕਰਨ ਦੁਆ, ਦੋਏ ਜੋੜ ਵਾਸਤਾ ਪਾਈਆ। ਉਸ ਦਾ ਸਭ ਦਾ ਸਾਂਝਾ ਇਕੋ ਰਾਹ, ਰਹਿਬਰ ਇਕੋ ਬੇਪਰਵਾਹੀਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸਭ ਨੇ ਢੋਲਾ ਲੈਣਾ ਗਾ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਦੀਨ ਮਜ਼੍ਹਬ ਦਾ ਡੇਰਾ ਦੇਣਾ ਢਾਹ, ਢਈਆ ਗੋਬਿੰਦ ਵਾਲਾ ਦਏ ਗਵਾਹੀਆ। ਸਦੀ ਚੌਧਵੀਂ ਅੰਤ ਵਕਤ ਅਖ਼ੀਰੀ ਗਿਆ ਆ, ਪੰਧ ਮੁਕਿਆ ਵਾਹੋ ਦਾਹੀਆ। ਈਸਾ ਕਹੇ ਮੇਰਾ ਲੇਖਾ ਰਹੇ ਨਾ ਰਾ, ਮੇਰਾ ਬਾਪ ਆਪਣਾ ਆਪ ਫੇਰਾ ਪਾਈਆ। ਮੂਸਾ ਕਹੇ ਮੈਂ ਉਸ ਨੂੰ ਕਹਾਂ ਵਾਹ ਵਾਹ, ਜੋ ਵਾਹਿਦ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਛੱਬੀ ਪੋਹ ਕਹੇ ਥੱਲਿਉਂ ਕਹਿੰਦੀ ਕੀ ਧਰਤੀ, ਕੂਕ ਕੂਕ ਸੁਣਾਈਆ। ਮੈਂ ਚਾਰੋਂ ਕੁੰਟ ਡਰਦੀ, ਭੈ ਵਿਚ ਆਪਣਾ ਆਪ ਛੁਪਾਈਆ। ਦਰੋਹੀ ਦੁਹਾਈ ਕਿਸੇ ਨੂੰ ਖ਼ਬਰ ਨਹੀਂ ਆਪਣੇ ਘਰ ਦੀ, ਦਰ ਦਰਵਾਜ਼ਾ ਨਾ ਕੋਇ ਖੁਲਾਈਆ। ਜਿਧਰ ਵੇਖਾਂ ਉਧਰ ਨਾਮ ਕਲਮੇ ਵਾਲੀ ਦੁਨੀਆ ਲੜਦੀ, ਸਾਂਤਕ ਸਤਿ ਨਾ ਕੋਇ ਵਰਤਾਈਆ। ਕਲਾ ਮੇਟੇ ਨਾ ਕੋਇ ਚੋਟੀ ਜੜ ਦੀ, ਚੇਤਨ ਰੰਗ ਰੰਗਾਈਆ। ਧਰਨੀ ਕਹੇ ਮੇਰੇ ਉਤੇ ਸ੍ਰਿਸ਼ਟੀ ਦ੍ਰਿਸ਼ਟੀ ਵਿਚ ਸੜਦੀ, ਇਸ਼ਟੀ ਪੁਰਖ ਅਕਾਲਾ ਨੂਰ ਨਾ ਕੋਇ ਰੁਸ਼ਨਾਈਆ। ਸਾਚੀ ਮੰਜ਼ਲ ਜਗਤ ਫ਼ਕੀਰਾਂ ਮੂਲ ਨਾ ਲੱਭਦੀ, ਸੰਤ ਸਤਿ ਨਾ ਕੋਇ ਸਮਾਈਆ। ਜਿਹੜੀ ਦੁਨੀਆ ਅੱਖਰਾਂ ਨਾਮ ਰਸਨਾ ਜਿਹਵਾ ਪੜ੍ਹਦੀ, ਨਿਰਅੱਖਰ ਧਾਰ ਸਮਝ ਕਿਸੇ ਨਾ ਆਈਆ। ਧਰਨੀ ਕਹੇ ਮੈਨੂੰ ਯਾਦ ਕਥਾ ਕਹਾਨੀ ਬਲ ਦੀ, ਜੋ ਬਾਵਨ ਖੇਲ ਖਿਲਾਈਆ। ਉਸ ਦਾਸਤਾਨ ਸੁਣਾਈ ਮੈਨੂੰ ਕਲਜੁਗ ਕਲ ਦੀ, ਕੀ ਕਲ ਕਲਕੀ ਹੁਕਮ ਵਰਤਾਈਆ। ਜਿਸ ਵੇਲੇ ਤੋਟ ਹੋਵੇ ਜਲ ਅੰਨ ਦੀ, ਸ਼ਾਹ ਸੁਲਤਾਨ ਮੰਗਣ ਥਾਉਂ ਥਾਈਂਆ। ਸ੍ਰਿਸ਼ਟੀ ਲੋਭੀ ਹੋਵੇ ਧਨ ਦੀ, ਮਾਇਆ ਮਮਤਾ ਵਿਚ ਹਲਕਾਈਆ। ਕਿਸੇ ਨੂੰ ਖ਼ਬਰ ਨਹੀਂ ਹੋਣੀ ਪਲ ਦੀ, ਪਲਕਾਂ ਪਿਛੇ ਮਿਲੇ ਨਾ ਧੁਰ ਦਾ ਮਾਹੀਆ। ਸ੍ਰਿਸ਼ਟੀ ਵਣਜਾਰੀ ਹੋਣੀ ਕਾਇਆ ਮਾਟੀ ਖੱਲ ਦੀ, ਖ਼ਾਲਕ ਖ਼ਲਕ ਮਿਲਣ ਕੋਇ ਨਾ ਪਾਈਆ। ਹਉਮੇ ਹੰਗਤਾ ਸਭ ਨੂੰ ਹੋਵੇ ਸੱਲ ਦੀ, ਸਲਲ ਰੰਗ ਨਾ ਕੋਇ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਧਰਨੀ ਕਹੇ ਬਾਵਨ ਮੇਰੇ ਉਤੇ ਗਿਆ ਤੁਠ, ਮਿਹਰ ਨਜ਼ਰ ਉਠਾਈਆ। ਆਪਣਾ ਰੂਪ ਧਰ ਕੇ ਗਿਠ ਤੇ ਮੁੱਠ, ਚਾਰ ਵੇਦਾਂ ਦੀ ਕਰੇ ਪੜ੍ਹਾਈਆ। ਨਾਲੇ ਇਸ਼ਾਰੇ ਵਿਚੋਂ ਇਸ਼ਾਰੇ ਰਿਹਾ ਸੁੱਟ, ਜਿਸ ਦੀ ਸਮਝ ਕੋਇ ਨਾ ਪਾਈਆ। ਨਾਲੇ ਦੁਹਾਈ ਦੇਵੇ ਧਰਮ ਦਵਾਰੇ
ਧਰਮ ਦੀ ਲੁੱਟ, ਲੁਟੇਰਾ ਨਜ਼ਰ ਕਿਸੇ ਨਾ ਆਈਆ। ਨਾਲੇ ਆਪਣਾ ਸੱਜਾ ਖੱਬਾ ਫੜ ਕੇ ਗੁਟ, ਹਲੂਣੇ ਨਾਲ ਹਿਲਾਈਆ। ਨਾਲੇ ਇਸ਼ਾਰੇ ਨਾਲ ਬਲ ਨੂੰ ਅੰਦਰੋਂ ਚੁੱਕ, ਬਿਨ ਹੱਥਾਂ ਹੱਥ ਟਿਕਾਈਆ। ਨਿਰਗੁਣ ਧਾਰ ਹੋ ਕੇ ਲਏ ਪੁਛ, ਰਸਨਾ ਜਿਹਵਾ ਨਾ ਕੋਇ ਸਮਝਾਈਆ। ਨੌ ਖੰਡ ਪ੍ਰਿਥਮੀ ਦਾਨੀਆਂ ਵਾਸਤੇ ਦਾਨ ਦਿਸੇ ਤੁਛ, ਦੀਪਾਂ ਦੀ ਲੋੜ ਰਹੇ ਨਾ ਰਾਈਆ। ਨਾਲੇ ਪੁੱਠੇ ਹੱਥ ਫੇਰੇ ਉਤੇ ਮੁੱਛ, ਬਾਵਨ ਹੰਸ ਮੁਖ ਆਪਣਾ ਹੁਕਮ ਵਰਤਾਈਆ। ਓਹ ਵੇਖੋ ਨੀਵੇਂ ਹੋ ਕੇ ਝੁਕ, ਤਰੇਤਾ ਦੁਆਪਰ ਪੰਧ ਮੁਕਾਈਆ। ਕਲਜੁਗ ਅੰਤਮ ਸਤਿ ਧਰਮ ਦਾ ਬੂਟਾ ਜਾਣਾ ਸੁੱਕ, ਹਰਿਆ ਸਿੰਚ ਨਾ ਕੋਇ ਕਰਾਈਆ। ਪਰਮਾਤਮ ਆਤਮ ਇਕ ਦੂਜੇ ਤੋਂ ਜਾਣੇ ਰੁਠ, ਰੁੱਸਿਆਂ ਸਕੇ ਨਾ ਕੋਇ ਮਨਾਈਆ। ਜਗਤ ਜਗਿਆਸੂਆਂ ਪ੍ਰਭੂ ਨੂੰ ਭੁਲਣਾ ਪਿਛੇ ਟੁੱਕ, ਟੁਕੜਾ ਸਤਿ ਦਾ ਹੱਥ ਕਿਸੇ ਨਾ ਆਈਆ। ਕਲਜੁਗ ਨੇ ਕੂੜਾ ਜਾਮ ਪਿਆਉਣਾ ਘੁਟ, ਅੰਮ੍ਰਿਤ ਰਸ ਦਾ ਮਜ਼ਾ ਨਿਜਰ ਝਿਰਨਿਉਂ ਬਾਹਰ ਕਢਾਈਆ। ਸਭ ਦੇ ਭਾਗ ਜਾਣੇ ਨਿਖੁਟ, ਭਾਗਹੀਣ ਦਿਸੇ ਲੋਕਾਈਆ। ਖੇਲ ਕਰੇ ਅਬਿਨਾਸ਼ੀ ਅਚੁਤ, ਪਾਰਬ੍ਰਹਮ ਪ੍ਰਭ ਧੁਰਦਰਗਾਹੀਆ। ਜਿਸ ਦੀ ਸੁਹੰਜਣੀ ਹੋਣੀ ਰੁੱਤ, ਰੁਤੜੀ ਆਪਣੇ ਨਾਲ ਮਹਿਕਾਈਆ। ਜਨ ਭਗਤਾਂ ਦਾ ਭੰਡਾਰਾ ਵਰਤਾਵੇ ਅਤੁਟ, ਤੋਟ ਰਹੇ ਨਾ ਰਾਈਆ। ਆਪ ਖ਼ੁਸ਼ੀਆਂ ਵਿਚ ਹੋ ਕੇ ਖ਼ੁਸ਼, ਖ਼ੁਸ਼ਹਾਲੀ ਸਭ ਦੇ ਅੰਦਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਦਇਆ ਕਮਾਈਆ। ਧਰਨੀ ਕਹੇ ਮੈਂ ਖ਼ੁਸ਼ੀਆਂ ਦੇ ਵਿਚ ਹੱਸੀ, ਬਿਨ ਹੱਥਾਂ ਤਾਲੀ ਦਿਤੀ ਲਗਾਈਆ। ਬਾਵਨਾ ਪਰਮ ਪੁਰਖ ਦੀ ਧਾਰ ਆਪਣੀ ਖ਼ਬਰ ਅਗੰਮੀ ਦੱਸੀਂ, ਜਿਸ ਨੂੰ ਸ਼ਾਸਤਰ ਲਿਖਣ ਕੋਇ ਨਾ ਪਾਈਆ। ਪੱਲੂ ਛੁਡਾ ਨਾ ਮੇਰੇ ਕੋਲੋਂ ਨੱਸੀਂ, ਕਿਉਂ ਮੇਰੇ ਉਤੇ ਚਰਨ ਟਿਕਾਈਆ। ਕੀ ਲਹਿਣਾ ਦੇਣਾ ਚਾਰ ਲੱਖ ਅੱਸੀ, ਚੁਰਾਸੀ ਗੰਢ ਪਵਾਈਆ। ਕੀ ਰਚਨਾ ਸਾਹਿਬ ਨੇ ਰਚੀ, ਰਚਨਹਾਰੇ ਦੇ ਭੇਵ ਖੁਲਾਈਆ। ਧਰਨੀ ਕਹੇ ਬਾਵਨ ਨੇ ਮੈਨੂੰ ਇਸ਼ਾਰਾ ਦਿਤਾ ਰਤੀ, ਬਿਨਾ ਸਮਝ ਤੋਂ ਸਮਝ ਦਿਤੀ ਸਮਝਾਈਆ। ਓਹ ਕਲਜੁਗ ਵੇਖ ਸ੍ਰਿਸ਼ਟੀ ਹੋਵੇ ਬਹੁਮਤੀ, ਮਨਮਤ ਘਰ ਘਰ ਡੇਰਾ ਲਾਈਆ। ਤੇਰੇ ਉਤੇ ਚਾਰੋਂ ਕੁੰਟ ਵਾਅ ਵਗਣੀ ਤੱਤੀ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਅਵਤਾਰ ਪੈਗ਼ੰਬਰ ਗੁਰੂਆਂ ਮਾਨਵ ਮਾਨਸ ਮਾਨੁਖਾਂ ਅੰਦਰ ਪਾਉਣੀ ਵੱਟੀ, ਦੀਨਾਂ ਮਜ਼੍ਹਬਾਂ ਵੰਡ ਵੰਡਾਈਆ। ਸਾਚੀ ਕਿਸੇ ਤੋਂ ਖਟੀ ਨਹੀਂ ਜਾਣੀ ਖਟੀ, ਖਟਕਾ ਦਿਸੇ ਸਰਬ ਲੋਕਾਈਆ। ਜਗਤ ਵਾਸਨਾ ਚਾਰੋਂ ਕੁੰਟ ਫਿਰੇ ਨੱਠੀ, ਭੱਜੇ ਵਾਹੋ ਦਾਹੀਆ। ਆਤਮ ਪਰਮਾਤਮ ਧਾਰ ਕਰਨੀ ਨਹੀਂ ਕਿਸੇ ਇਕੱਠੀ, ਇਕੋ ਰੰਗ ਦਏ ਰੰਗਾਈਆ।, ਅੰਤਮ ਸਭ ਨੂੰ ਭਰਨੀ ਪੈਣੀ ਚੱਟੀ, ਅਗੇ ਹੋ ਨਾ ਕੋਇ ਛੁਡਾਈਆ। ਧਰਨੀ ਕਹੇ ਮੈਂ ਹੱਸ ਕੇ ਕਿਹਾ ਕੀ ਓਹ ਸਾਹਿਬ ਕਮਲਾਪਤੀ, ਪਤਿਪਰਮੇਸ਼ਵਰ ਬੇਪਰਵਾਹੀਆ। ਜਿਸ ਨੂੰ ਗਾਉਂਦੇ ਰਾਗ ਛੱਤੀ, ਛਤਰਧਾਰੀ ਸੀਸ ਨਿਵਾਈਆ। ਬਾਵਨ ਕਿਹਾ ਇਹ ਜਗਤ ਜਹਾਨ ਦੀ ਖੱਟੀ, ਵਣਜਾਰੇ ਕੂੜ ਨਜ਼ਰੀ ਆਈਆ। ਓਹ ਵੇਖ ਤਰੇਤਾ ਦੁਆਪਰ ਧਾਰ ਜਾਂਦੀ ਨੱਠੀ, ਆਪਣਾ ਪੰਧ ਮੁਕਾਈਆ। ਕਲਜੁਗ ਖੇਲ ਤੱਕ ਲੈ ਅੱਠ ਸੱਠੀ, ਤੀਰਥ ਤਟ ਗੰਗਾ ਗੋਦਾਵਰੀ ਜਮਨਾ ਸੁਰਸਤੀ ਰੋਵੇ ਮਾਰੇ ਧਾਹੀਆ। ਝਗੜਾ ਪੈਣਾ ਮੰਦਰ ਮਸਜਿਦ ਸ਼ਿਵਦਵਾਲੇ ਮਠੀ, ਚਰਚ ਗੁਰੂਦਵਾਰੇ ਰਹੇ ਕੁਰਲਾਈਆ। ਕਲਜੁਗ ਕੂੜ ਕੁੜਿਆਰੇ ਤਪਾਉਣੀ ਭੱਠੀ, ਭਠਿਆਲਾ ਹੋ ਕੇ ਅਗਨੀ ਡਾਹੀਆ। ਧਰਮ ਦਾ ਰਹੇ ਕੋਈ ਨਾ ਜਤੀ, ਸਤਿ ਵਿਚ ਨਾ ਕੋਇ ਸਮਾਈਆ। ਪ੍ਰੀਤ ਰਹੇ ਕਿਸੇ ਨਾ ਨੱਤੀ, ਪ੍ਰੇਮ ਰੰਗ ਨਾ ਕੋਇ ਰੰਗਾਈਆ। ਸਾਚਾ
ਦਾਨ ਦੇਵੇ ਕੋਇ ਨਾ ਹੱਥੀਂ, ਧਰਮ ਦੀ ਵੰਡ ਨਾ ਕੋਇ ਵੰਡਾਈਆ। ਸ਼ਾਹ ਸੁਲਤਾਨ ਰਾਜ ਰਾਜਾਨ ਮਾਇਆ ਮੋਹ ਵਿਚ ਕਰਨ ਇਕੱਠੀ, ਮਮਤਾ ਨਾਲ ਮਿਲਾਈਆ। ਓਸ ਵੇਲੇ ਦੀ ਇਕ ਖ਼ਬਰ ਅਗੰਮੀ ਦੱਸੀ, ਦਹਿ ਦਿਸ਼ਾ ਅੱਖ ਉਠਾਈਆ। ਪੁਰਖ ਅਕਾਲਾ ਦੀਨ ਦਿਆਲਾ ਜੋਤੀ ਜਾਤਾ ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਜੋ ਵਸੇ ਘਟ ਘਟੀ, ਹਰ ਘਟ ਰਿਹਾ ਸਮਾਈਆ। ਓਹ ਭਗਤ ਸੁਹੇਲਾ ਇਕ ਇਕੇਲਾ ਦੀਨ ਦਿਆਲ ਸਰਬ ਸਮਰਥੀ, ਅਗੰਮ ਅਥਾਹ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਖੁਲਾਈਆ। ਧਰਨੀ ਕਹੇ ਮੇਰੇ ਹੋਏ ਵਡ ਵਡ ਭਾਗ, ਭਾਗਾਂ ਭਰੀ ਭਗਤੋ ਦਿਆਂ ਵਧਾਈਆ। ਤੁਸੀਂ ਸੋਏ ਗਏ ਜਾਗ, ਜਗਤ ਆਲਸ ਨਿੰਦਰਾ ਦੂਰ ਕਰਾਈਆ। ਹੰਸ ਬਣ ਗਏ ਕਾਗ, ਸੋਹੰ ਮਾਣਕ ਮੋਤੀ ਚੋਗ ਮੁਖ ਲਗਾਈਆ। ਜਨਮ ਜਨਮ ਦਾ ਮਿਟ ਗਿਆ ਦਾਗ਼, ਦੁਰਮਤ ਮੈਲ ਰਹੀ ਨਾ ਰਾਈਆ। ਤੁਹਾਡਾ ਆਤਮਾ ਪਰਮਾਤਮਾ ਦਾ ਬਣ ਗਿਆ ਸਮਾਜ, ਦੀਨ ਮਜ਼੍ਹਬ ਦਾ ਝਗੜਾ ਦਿਤਾ ਮੁਕਾਈਆ। ਨਵੀਂ ਸਾਜਣਾ ਦੇਣੀ ਸਾਜ, ਸਚ ਸਚ ਨਾਲ ਮਿਲਾਈਆ। ਸ਼ਤਰੀ ਬ੍ਰਹਿਮਣ ਸ਼ੂਦਰ ਵੈਸ਼ ਮੁਸਲਿਮ ਈਸਾਈ ਇਕੋ ਘਰ ਬੈਠੇ ਆਜ, ਦੂਜੀ ਵੰਡ ਨਾ ਕੋਇ ਵੰਡਾਈਆ। ਪੰਜਾਂ ਲਿਖਾਰੀਆਂ ਦੇ ਪਿਛੇ ਜਗਦੇ ਚਰਾਗ਼, ਜੋ ਚਰਾਗਾਹਾਂ ਵਿਚ ਕਰਨ ਰੁਸ਼ਨਾਈਆ। ਤੁਸੀਂ ਗ਼ਰੀਬ ਨਿਮਾਣੇ ਪ੍ਰਭ ਦਾ ਧਰਮ ਬਗ਼ੀਚਾ ਤੇ ਸਚ ਦਾ ਬਾਗ਼, ਬਾਗ਼ਬਾਂ ਧੁਰ ਦਾ ਮਾਲੀ ਇਕੋ ਨਜ਼ਰੀ ਆਈਆ। ਤੁਹਾਨੂੰ ਸਾਰੇ ਕਰਨ ਅਦਾਬ, ਨਿਵ ਨਿਵ ਸੀਸ ਝੁਕਾਈਆ। ਜਿਥੇ ਨਾ ਕੋਈ ਕਿਸੇ ਦਾ ਸਵਾਲ ਨਾ ਜਵਾਬ, ਜਵਾਬ ਤਲਬੀ ਵਿਚ ਸਾਰੇ ਸੀਸ ਝੁਕਾਈਆ। ਤੁਹਾਡਾ ਮਾਲਕ ਮਾਲਕ ਆਦਿ, ਜੋ ਮਧ ਅੰਤ ਆਪਣਾ ਖੇਲ ਖਿਲਾਈਆ। ਜੋ ਆਇਆ ਨੌ ਸੌ ਚੁਰਾਨਵੇਂ ਚੌਕੜੀ ਤੋਂ ਬਾਦ, ਪਿਛਲਾ ਪੰਧ ਮੁਕਾਈਆ। ਜਿਸ ਦੀ ਵਿਸ਼ਨੂੰ ਲਕਸ਼ਮੀ ਕਰਨ ਯਾਦ, ਉਠ ਕੇ ਸੀਸ ਨਿਵਾਈਆ। ਬ੍ਰਹਮਾ ਸੁਰਸਤੀ ਚਾਰੋਂ ਕੁੰਟ ਵਜਾਵਣ ਨਾਦ, ਤੇਰੀ ਧੁਨ ਬੇਪਰਵਾਹੀਆ। ਸ਼ੰਕਰ ਪਾਰਬਤੀ ਇਕ ਸਰਨਾਈ ਲਾਗ, ਦੂਜਾ ਰੂਪ ਨਾ ਕੋਇ ਸਰਨਾਈਆ। ਕੁਮੇਰ ਕਹੇ ਮੈਂ ਤੇਰਾ ਭੰਡਾਰੀ ਤੂੰ ਮੇਰਾ ਦਾਤਾਰੀ ਖੇਲ ਤੇਰਾ ਹੈ ਆਪ, ਦੋਏ ਜੋੜ ਸੀਸ ਝੁਕਾਈਆ। ਰਾਮ ਕਹੇ ਸੀਤਾ ਮੇਰਾ (ਰਾਮ) ਸ਼ਾਂਤ, ਆਤਮ ਪਰਮਾਤਮ ਸੀਤਾ ਰਾਮ ਨਜ਼ਰੀ ਆਈਆ। ਕ੍ਰਿਸ਼ਨ ਰਾਧਾ ਕਹੇ ਮੇਰੇ ਕਾਹਨ ਦੀ ਇਹੋ ਅਗੰਮੀ ਗਾਥ, ਸੁਰਤ ਸ਼ਬਦ ਮਿਲ ਕੇ ਵੱਜੇ ਵਧਾਈਆ। ਅਸ਼ਟਭੁਜ ਕਹੇ ਮੈਂ ਸ਼ੁਰੂ ਤੋਂ ਅਸੰਖਾ ਵਿਚੋਂ ਸੰਖ ਦੀ ਸੁਣਾਈ ਆਵਾਜ਼, ਸੁੰਭ ਨਸੁੰਭ ਵਰਗੇ ਦੈਂਤਾਂ ਦਿਤਾ ਘਾਈਆ। ਕਾਲਕਾ ਕਹੇ ਮੈਨੂੰ ਸਭ ਕੁਝ ਖਾ ਪੀ ਕੇ ਅਜੇ ਨਾ ਆਏ ਸਵਾਦ, ਮੇਰੀ ਤ੍ਰਿਸ਼ਨ ਨਾ ਕੋਇ ਬੁਝਾਈਆ। ਝਟ ਕਲਜੁਗ ਆਏ ਪਾਸ, ਤੜਾਗੀ ਲੱਕ ਉਤੇ ਰਖਾਈਆ। ਕਹੇ ਮੇਰੇ ਕੋਲ ਵੱਖਰੀ ਵੱਖਰੀ ਕਲਾਸ, ਏ ਬੀ ਸੀ ਡੀ ਚਾਰੇ ਖਾਣੀ ਰਿਹਾ ਸਮਝਾਈਆ। ਚਿਤ੍ਰਗੁਪਤ ਕਹੇ ਮੈਂ ਸਭ ਦਾ ਰਖਾਂ ਰਾਜ਼, ਹੁਕਮ ਸੰਦੇਸ਼ੇ ਦੇਵਾਂ ਚਾਈਂ ਚਾਈਂਆ। ਰਾਏ ਧਰਮ ਖੋਲ ਕੇ ਕਿਤਾਬ, ਲੇਖਾ ਮੰਗੇ ਥਾਉਂ ਥਾਈਂਆ। ਜਾਂ ਸਾਰਿਆਂ ਤੱਕਿਆ ਤੇ ਨੂਰੀ ਦਾ ਨੂਰੀ ਪਰਮਾਤਮਾ ਜਗਤ ਦਾ ਆਤਮਾ ਤੇ ਆਤਮਾ ਦੀ ਧਾਰ ਤੇ ਪ੍ਰਗਟ ਹੋਇਆ ਵਿਚ ਪੰਜਾਬ, ਪੰਜਾਂ ਤਤਾਂ ਦਾ ਮਾਲਕ ਪੰਚਮ ਸ਼ਬਦ ਦੀ ਧਾਰ ਇਕੋ ਨਜ਼ਰੀ ਆਈਆ। ਜਿਸ ਦਾ ਖੇਲ ਬੋਧ ਅਗਾਧ, ਬੁੱਧੀ ਤੋਂ ਪਰੇ ਕਰੇ ਪੜ੍ਹਾਈਆ। ਜਿਸ ਅੰਮ੍ਰਿਤ ਰਖਿਆ ਵਿਚ ਨਾਭ, ਜਸਨਾ ਜਿਹਵਾ ਬੱਤੀ ਦੰਦ ਨਾ ਕਦੇ ਛੁਹਾਈਆ। ਓਸ ਦਾ ਸਮਝੇ ਨਾ ਕੋਇ ਮਿਜਾਜ, ਤਬੀਅਤ ਤਬੀਬ ਨਾ ਕੋਇ ਦ੍ਰਿੜਾਈਆ। ਜਿਸ ਨੇ ਪੈਗ਼ੰਬਰਾਂ
ਪਿਆਇਆ ਆਬ, ਜੀਵਣ ਹਯਾਤੀ ਜ਼ਿੰਦਗੀ ਦਿਤੀ ਬਦਲਾਈਆ। ਅਵਤਾਰਾਂ ਦਿਤਾ ਖ਼ਤਾਬ, ਖ਼ਤ ਖ਼ਤੂਤ ਆਪਣੇ ਹੁਕਮ ਵਾਲੇ ਸੁਣਾਈਆ। ਗੁਰੂਆਂ ਸ਼ਬਦ ਸੰਦੇਸ਼ਾ ਦਿਤਾ ਆਪ, ਆਪਣਾ ਭੇਵ ਖੁਲਾਈਆ। ਸਭ ਨੂੰ ਦੱਸਿਆ ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸਾਚਾ ਜਾਪ, ਸੋਹੰ ਢੋਲਾ ਧੁਰ ਦਾ ਧੁਰਦਰਗਾਹੀਆ। ਜਿਸ ਦਾ ਭੇਖ ਅਵੱਲੜਾ ਖੇਲ ਖੇਲੇ ਜਿਉਂ ਬਾਜ਼ੀਗਰ ਨਾਟ, ਸਵਾਂਗੀ ਆਪਣਾ ਸਵਾਂਗ ਵਰਤਾਈਆ। ਜੇ ਬਾਹਰੋਂ ਸਾਰੇ ਤਕਦੇ ਤਨ ਵਜੂਦ ਪੰਜਾਂ ਤਤਾਂ ਵਾਲਾ ਜਾਟ, ਹੱਡ ਮਾਸ ਨਾੜੀ ਨਜ਼ਰੀ ਆਈਆ। ਜਿਸ ਦੇ ਅੰਤਰ ਨਿਰੰਤਰ ਇਕੋ ਜੋਤ ਨੂਰ ਪ੍ਰਕਾਸ਼, ਦੂਜਾ ਰੂਪ ਨਾ ਕੋਇ ਦਰਸਾਈਆ। ਜਿਸ ਨੇ ਭਗਤਾਂ ਨੂੰ ਭਗਤੀ ਦੇ ਵਿਚ ਕੀਤਾ ਯਾਦ, ਭਗਵਨ ਭਗਤੀ ਆਪਣਾ ਪ੍ਰੇਮ ਬਣਾਈਆ ਭਗਤ ਦਵਾਰਾ ਕਰ ਆਬਾਦ, ਸਾਢੇ ਤਿੰਨ ਹੱਥ ਰੰਗ ਰੰਗਾਈਆ। ਸਾਚੇ ਲੰਗਰ ਦੀ ਸਾਧਣਾ ਸਾਧ, ਸਤਿ ਸਚ ਦਿਤੀ ਵਡਿਆਈਆ। ਧਰਮ ਭੰਡਾਰਾ ਵਰਤਾਇਆ ਆਪ, ਆਪਣਾ ਭੇਵ ਚੁਕਾਈਆ। ਪਤਤ ਪਾਪੀਆਂ ਕਰ ਕੇ ਪਾਕ, ਪੁਨੀਤ ਆਪਣੇ ਰੰਗ ਰੰਗਾਈਆ। ਦੁਰਮਤ ਮੈਲ ਧੋ ਕੇ ਕਰੇ ਸਾਫ਼, ਕੂੜੀ ਕਿਰਿਆ ਡੇਰਾ ਢਾਹੀਆ। ਜਨਮ ਜਨਮ ਦੇ ਕਰਮ ਕਰਮ ਦੇ ਲੇਖੇ ਕਰੇ ਮੁਆਫ਼, ਸਿਰ ਆਪਣਾ ਹੱਥ ਰਖਾਈਆ। ਆਤਮ ਪਰਮਾਤਮ ਦੋਹਾਂ ਦਾ ਸਾਂਝਾ ਬਣੇ ਸਾਥ, ਸਗਲਾ ਸੰਗ ਰਖਾਈਆ। ਸਭ ਦੇ ਲਹਿਣੇ ਦੇਣੇ ਲੇਖੇ ਲਾਵੇ ਜੋ ਕਹਿ ਗਿਆ ਤ੍ਰੈਲੋਕੀ ਨਾਥ, ਰਘੁਨਾਥ ਹੁਕਮ ਸੁਣਾਈਆ। ਹਜ਼ਰਤ ਈਸਾ ਮੂਸਾ ਮੁਹੰਮਦ ਜਿਸ ਦਾ ਦੱਸ ਕੇ ਗਏ ਇਤਹਾਸ, ਪੇਸ਼ੀਨਗੋਈਆਂ ਵੰਡ ਵੰਡਾਈਆ। ਨਾਨਕ ਗੋਬਿੰਦ ਜਿਸ ਦੀ ਰਖੀ ਆਸ, ਬਿਨ ਆਸਾ ਆਸ ਰਖਾਈਆ। ਜੋ ਅੰਤਮ ਕਲਜੁਗ ਖੇਲੇ ਖੇਲ ਤਮਾਸ਼, ਹਰਿ ਕਰਤਾ ਧੁਰਦਰਗਾਹੀਆ। ਜਿਸ ਸਦੀ ਚੌਧਵੀਂ ਕਰਨੀ ਨਾਸ, ਚੌਦਾਂ ਤਬਕ ਧਿਆਨ ਲਗਾਈਆ। ਓਸ ਦਾ ਇਕੋ ਨੂਰ ਜੋਤ ਪਰਕਾਸ਼, ਦੂਸਰ ਵੰਡ ਨਾ ਕੋਇ ਵੰਡਾਈਆ। ਜਿਸ ਦੀ ਤਨ ਵਜੂਦ ਵਾਲੀ ਅੰਤ ਹੋਣੀ ਨਹੀਂ ਮਾਟੀ ਲਾਸ਼, ਲਾਸ਼ਰੀਕ ਅਗੰਮ ਅਥਾਹੀਆ। ਜਿਸ ਮਕਬਰਿਆਂ ਵਿਚੋਂ ਪੈਗ਼ੰਬਰਾਂ ਦੀ ਕਰਨੀ ਤਲਾਸ਼, ਕਾਅਬਿਆਂ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਲਾਈਆ। ਛੱਬੀ ਪੋਹ ਕਹੇ ਮੈਂ ਇਕ ਸਾਹਿਬ ਨੂੰ ਝੁਕਾ, ਬਿਨਾ ਸੀਸ ਸੀਸ ਨਿਵਾਈਆ। ਜਿਸ ਦਾ ਭੇਵ ਰਹੇ ਨਾ ਲੁਕਾ, ਦੋ ਜਹਾਨਾਂ ਪਰਦਾ ਲਾਹੀਆ। ਜਿਸ ਦੀ ਨਾ ਦਾਹੜੀ ਨਾ ਮੁੱਛਾ, ਮੂੰਡ ਮੁੰਡਾਇਆ ਨਾ ਕੋਇ ਅਖਵਾਈਆ। ਓਹ ਖੇਲੇ ਖੇਲ ਲਖਣ ਦੀਪ ਨਾਲ ਕੁਛਾ, ਕੱਛ ਮੱਛ ਦਾ ਲਹਿਣਾ ਪੂਰ ਕਰਾਈਆ। ਜਿਸ ਨੇ ਚਾਰ ਜੁਗ ਦਾ ਨਿਰਗੁਣ ਸਰਗੁਣ ਧਾਰ ਤਕਣਾ ਜੁਸਾ, ਜਿਸਮ ਜਮੀਰ ਖੋਜ ਖੁਜਾਈਆ। ਕਲਜੁਗ ਪੈਂਡਾ ਵੇਖਣਾ ਪੁੱਜਾ, ਸਿਲ ਪੂਜਸ ਪਾਹਨ ਖੋਜ ਖੁਜਾਈਆ। ਆਪਣਾ ਭੇਵ ਰਖਣਾ ਗੁਝਾ, ਚਾਰ ਜੁਗ ਦੇ ਸ਼ਾਸਤਰਾਂ ਤੋਂ ਬਾਹਰ ਪੜ੍ਹਾਈਆ। ਜੋ ਆਪਣੇ ਹੁਕਮ ਵਿਚ ਹੋਵੇ ਰੁਝਾ, ਰੁਝੇਵਾਂ ਤੱਕੇ ਖ਼ਲਕ ਖ਼ੁਦਾਈਆ। ਜਿਸ ਦਾ ਆਤਮ ਪਰਮਾਤਮ ਪਰਮਾਤਮ ਆਤਮ ਇਕੋ ਮੁੱਦਾ, ਮੁੱਦਤਾਂ ਦੇ ਵਿਛੜੇ ਲਏ ਮਿਲਾਈਆ। ਅੱਜ ਭਾਗ ਲਗਾਏ ਉਤੇ ਬਸੁਧਾ, ਛੱਬੀ ਪੋਹ ਕਹੇ ਮੇਰੇ ਪ੍ਰੇਮ ਦੀ ਵੱਜੇ ਵਧਾਈਆ। ਜਿਸ ਦੇ ਹੁਕਮ ਵਿਚ ਚਾਰ ਕੁੰਟ ਹੋਵੇ ਯੁੱਧਾ, ਯੁਧਿਸ਼ਟਰ ਦੀ ਆਸ਼ਾ ਪੂਰ ਕਰਾਈਆ। ਜੋ ਪੁਠਿਆਂ ਹੱਥਾਂ ਨਾਲ ਲੇਖ ਲਿਖ ਕੇ ਗਿਆ ਬੁੱਧਾ, ਤੇਈਸਵਾਂ ਅਵਤਾਰ ਲੇਖ ਬਣਾਈਆ। ਜਿਸ ਵੇਲੇ ਸਦੀ ਚੌਧਵੀਂ ਅੰਤਮ ਵੇਲਾ ਢੁਕਾ, ਨੂਰ ਚੰਦ ਨਾ ਕੋਇ ਚਮਕਾਈਆ। ਓਸ ਵੇਲੇ ਸਚ ਸਵਾਮੀ ਹੋਵੇ ਉਘਾ, ਉਗਣ ਆਥਣ ਪਰਦਾ ਲਾਹੀਆ। ਜਿਸ ਦਾ ਦੀਪਕ ਕਦੇ ਨਾ ਬੁਝਾ, ਪੰਜਾਂ ਮੁਖੀਆਂ
ਵਾਲੇ ਦੀਪਕ ਦੇਣ ਗਵਾਹੀਆ। ਜਿਸ ਦਾ ਆਦਿ ਅੰਤ ਤੋਂ ਇਕੋ ਹੁੱਦਾ, ਵੱਡਾ ਛੋਟਾ ਨਾ ਰੂਪ ਧਰਾਈਆ। ਜਿਸ ਦੀ ਆਦਤ ਸਤਿਜੁਗ ਤਰੇਤਾ ਦੁਆਪਰ ਉਲਟਾਉਣਾ ਕਲਜੁਗਾ, ਜੁਗ ਜੁਗ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਚੁਕਾਈਆ। ਧਰਨੀ ਕਹੇ ਓਹ ਮੇਰੇ ਉਤੇ ਹੁੰਦਾ ਕੀ ਖੇਲ ਅਨੋਖਾ, ਅਨੋਖਾ ਬਚਨ ਦਿਆਂ ਸੁਣਾਈਆ। ਗੁਰ ਚੇਲੇ ਇਕ ਦੂਜੇ ਨਾਲ ਕਰਦੇ ਧੋਖਾ, ਮੁਰੀਦ ਮੁਰਸ਼ਦ ਸੰਗ ਨਾ ਕੋਇ ਨਿਭਾਈਆ। ਜਗਤ ਸ਼ਾਸਤਰ ਅੱਖਰਾਂ ਵਾਲੇ ਪੜਦੇ ਪੋਥਾ, ਨਿਰਅੱਖਰ ਕਰੇ ਨਾ ਕੋਇ ਪੜ੍ਹਾਈਆ। ਰਸਨਾ ਜਿਹਵਾ ਬੱਤੀ ਦੰਦ ਦੇਂਦੇ ਹੋਕਾ, ਧੁਨ ਆਤਮਕ ਸ਼ਬਦ ਨਾ ਕੋਇ ਸ਼ਨਵਾਈਆ। ਬਾਹਰ ਜਗਤ ਜਗਾਉਂਦੇ ਜੋਤਾ, ਘਰ ਨੂਰ ਨਾ ਕੋਇ ਰੁਸ਼ਨਾਈਆ। ਰੋਜ਼ ਦੀਨ ਦੁਨੀ ਦੀਆਂ ਤੱਕਦੇ ਮੌਤਾਂ, ਆਪਣਾ ਮਰਨ ਸਮਝ ਕਿਸੇ ਨਾ ਆਈਆ। ਬਿਨਾ ਭਗਤਾਂ ਤੋਂ ਜੋ ਗਿਆ ਸੋ ਔਂਤਾ, ਦਰਗਾਹ ਮਿਲੇ ਨਾ ਕੋਇ ਵਡਿਆਈਆ। ਮੇਰੇ ਉਤੇ ਗੋਬਿੰਦ ਦਾ ਪੂਰਾ ਹੋਇਆ ਢਈਏ ਵਾਲਾ ਢੌਂਕਾ, ਢਾਈ ਕਰਮਾ ਬਾਵਨ ਦੀਆਂ ਦੇਣ ਗਵਾਹੀਆ। ਮੇਰਾ ਵਕਤ ਸੁਹੰਜਣਾ ਮੇਰੇ ਅੰਤਰ ਆਵੇ ਸ਼ੌਕਾ, ਸ਼ੌਕੀਨ ਹੋ ਕੇ ਦਿਆਂ ਸੁਣਾਈਆ। ਮੇਰੇ ਮਹਿਬੂਬ ਮਾਹੀ ਦੀ ਅੰਤਮ ਇਕੋ ਹੋਵੇ ਨੌਕਾ, ਜੋ ਨੌਵਾਂ ਖੰਡਾਂ ਨੌਵਾਂ ਦਵਾਰਿਆਂ ਵਾਲਿਆਂ ਨੂੰ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਾਹਿਬ ਇਕ ਅਖਵਾਈਆ। ਛੱਬੀ ਪੋਹ ਕਹੇ ਉਹ ਵੇਖੋ ਨਾਰਦ ਆਇਆ ਭੱਜਾ, ਬੋਦੀ ਪ੍ਰੇਮ ਵਾਲੀ ਹਿਲਾਈਆ। ਅਗੇ ਕਢ ਕੇ ਪੈਰ ਸੱਜਾ, ਸਾਜਣ ਹੋ ਕੇ ਰਿਹਾ ਜਣਾਈਆ। ਜਨ ਭਗਤੋ ਮੈਨੂੰ ਦੇ ਦਿਓ ਜਗਹ, ਧਾਮ ਅਵੱਲੜੇ ਸੋਭਾ ਪਾਈਆ। ਮੈਂ ਵੀ ਹੁਕਮ ਦਾ ਆਇਆ ਬੱਧਾ, ਭੱਜਿਆ ਵਾਹੋ ਦਾਹੀਆ। ਮੇਰੇ ਅੰਦਰ ਨਹੀਂ ਕੋਈ ਲਬਾ, ਮੋਹ ਹੰਕਾਰ ਨਾ ਕੋਇ ਰਖਾਈਆ। ਮੈਨੂੰ ਇਉਂ ਦਿਸਿਆ ਭਗਤ ਭਗਵਾਨ ਦੀ ਲੱਗੀ ਸਭਾ, ਮਲੇਛਾਂ ਡੇਰਾ ਢਾਹੀਆ। ਜਿਥੇ ਇਕੋ ਅੰਮੀ ਤੇ ਇਕੋ ਅੱਬਾ, ਦੂਜੀ ਜਨਮ ਦੇਣ ਵਾਲੀ ਕੋਇ ਨਾ ਮਾਈਆ। ਜਿਥੇ ਨਾ ਕੋਈ ਵੰਡ ਤੇ ਨਾ ਕੋਈ ਹੱਦਾ, ਲਕੀਰ ਲਾਈਨ ਨਾ ਕੋਇ ਦਿਸਾਈਆ। ਨਾ ਕੋਈ ਕੁਲ ਤੇ ਨਾ ਕੋਈ ਯੱਦਾ, ਯਦਪ ਦਿਸੇ ਨੂਰ ਅਲਾਹੀਆ। ਇਕੋ ਨਾਮ ਇਕੋ ਕਲਮਾ ਤੇ ਇਕੋ ਸਦਾ, ਸੰਦੇਸਾ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਖੇਲ ਆਪ ਖਿਲਾਈਆ। ਨਾਰਦ ਕਹੇ ਮੈਂ ਭੱਜ ਭੱਜ ਕੇ ਆਇਆ ਨੱਠ, ਮੇਰੀ ਥਕਾਵਟ ਵਿਚ ਦੁਹਾਈਆ। ਮੈਂ ਦੱਸਣ ਆਇਆ ਜਨ ਭਗਤੋ ਪਰਮ ਪੁਰਖ ਨੇ ਉਲਟੀ ਗੇੜਨੀ ਲੱਠ, ਜਿਸ ਦਾ ਗੇੜ ਨਾ ਕੋਇ ਸਮਝਾਈਆ। ਓਹਦਾ ਹੁਕਮ ਸੰਦੇਸਾ ਵਰਤਣਾ ਝਟ, ਜਿਸ ਝਟਕੇ ਹਲਾਲੀ ਵਾਲਿਆਂ ਦੀ ਕਰਨੀ ਸਫ਼ਾਈਆ। ਇਕੋ ਨਾਮ ਸਭ ਨੇ ਲੈਣਾ ਰਟ, ਰੱਟਾ ਅਵਰ ਰਹੇ ਨਾ ਰਾਈਆ। ਇਕੋ ਸੰਦੇਸ਼ਾ ਦੇਣਾ ਇਕੋ ਖੋਲਣਾ ਹੱਟ, ਵਣਜਾਰਾ ਇਕੋ ਬਣੇ ਬੇਪਰਵਾਹੀਆ। ਇਕੋ ਘਾਟ ਕਿਨਾਰਾ ਹੋਵੇ ਤਟ, ਅੰਮ੍ਰਿਤ ਧਾਰ ਇਕ ਵਹਾਈਆ। ਇਕੋ ਲਹਿਰ ਦਾ ਹੋਵੇ ਰਸ, ਬਿਨਾ ਰਸਨਾ ਰਸ ਚਖਾਈਆ। ਜੋ ਨਿਰਗੁਣ ਧਾਰ ਨਿਰਗੁਣ ਕਰੇ ਵਸ, ਸਰਗੁਣ ਸਰਗੁਣ ਜੋੜ ਜੁੜਾਈਆ। ਮਾਰਗ ਰਸਤਿਆਂ ਵਿਚੋਂ ਦਏ ਦੱਸ, ਪਾਂਧੀ ਪੰਧ ਇਕ ਸਮਝਾਈਆ। ਤੂੰ ਮੇਰਾ ਮੈਂ ਤੇਰਾ ਸਭ ਨੇ ਗਾਉਣਾ ਇਕੋ ਜਸ, ਸਿਫ਼ਤੀ ਢੋਲੇ ਸੋਹਲੇ ਗਾਈਆ। ਇਹ ਖੇਲ ਕਰੇ ਅਲਖਣਾ ਅਲਖ, ਜਿਸ ਦਾ ਲੇਖ ਨਾ ਲਖਿਆ ਜਾਈਆ। ਓਹ ਜਿਧਰ ਤਕੋਗੇ ਓਧਰ ਹੋਵੇਗਾ ਪ੍ਰਤਖ, ਪਾਰਬ੍ਰਹਮ ਪ੍ਰਭ ਆਪਣਾ ਪਰਦਾ ਲਾਹੀਆ।
ਜਿਸ ਦਾ ਖੇਲ ਤੱਕਣ ਸੂਰੀਆ ਰਵ ਸਸ, ਮੰਡਲ ਮੰਡਪ ਧਿਆਨ ਲਗਾਈਆ। ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਜ਼ਿਮੀਂ ਅਸਮਾਨ ਝੁਕਣ ਨੱਸ ਨੱਸ, ਨੇੜੇ ਦੂਰ ਸੀਸ ਨਿਵਾਈਆ। ਓਹਦਾ ਸਿਫ਼ਤ ਸਲਾਹੀ ਸ਼ਬਦੀ ਹੋਵੇ ਜਸ, ਬਿਨ ਅੱਖਰਾਂ ਅੱਖਰ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਾਹਿਬ ਹੋ ਸਹਾਈਆ। ਨਾਰਦ ਕਹੇ ਮੈਂ ਫਿਰਾਂ ਕੰਬਦਾ, ਹਾਏ ਉਫ਼ ਮੇਰੀ ਦੁਹਾਈਆ। ਜਗਤ ਜਹਾਨ ਵੇਖਾਂ ਮੰਗਦਾ, ਖ਼ਾਲੀ ਝੋਲੀਆਂ ਸਾਰੇ ਡਾਹੀਆ। ਮੈਨੂੰ ਨਜ਼ਾਰਾ ਮਿਲਿਆ ਨਹੀਂ ਇਕ ਰੰਗ ਦਾ, ਜੋ ਰੰਗ ਪ੍ਰਭ ਦੇ ਵਿਚ ਸਮਾਈਆ। ਮੈਂ ਵੇਖਿਆ ਕਿਨਾਰਾ ਗੰਗ ਦਾ, ਗੰਗਾ ਗੋਦਾਵਰੀ ਜਮਨਾ ਸੁਰਸਤੀ ਫੇਰਾ ਪਾਈਆ। ਮੈਂ ਅਭਿਆਸ ਵੇਖਿਆ ਇਕ ਟੰਗ ਦਾ, ਜੋ ਬੈਠੇ ਆਸਨ ਲਾਈਆ। ਮੈਂ ਨਜ਼ਾਰਾ ਤੱਕਿਆ ਤਨ ਦਾ, ਜੋ ਮਾਟੀ ਖ਼ਾਕ ਰਮਾਈਆ। ਮੈਂ ਇਸ਼ਾਰਾ ਸੁਣਿਆ ਕੰਨ ਦਾ, ਜੋ ਜਗਤ ਸ਼ਾਸਤਰ ਰਹੇ ਜਣਾਈਆ। ਨਾਰਦ ਕਹੇ ਮੈਂ ਜਿਧਰ ਤੱਕਿਆ ਕਿਸੇ ਨੂੰ ਭੇਵ ਨਹੀਂ ਆਪਣੇ ਬ੍ਰਹਮ ਦਾ, ਪਾਰਬ੍ਰਹਮ ਮਿਲਣ ਕੋਇ ਨਾ ਪਾਈਆ। ਚੁਰਾਸੀ ਵਿਚ ਜੀਵ ਜੰਤ ਜੰਮਦਾ, ਜਨਮ ਮਰਨ ਤੋਂ ਬਾਹਰ ਨਾ ਕੋਇ ਕਢਾਈਆ। ਝਗੜਾ ਵੇਖਿਆ ਦੀਨ ਮਜ਼੍ਹਬ ਦੇ ਭਰਮ ਦਾ, ਜੋ ਊਚਾਂ ਨੀਚਾਂ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਖਿਲਾਈਆ। ਨਾਰਦ ਕਹੇ ਪ੍ਰਭੂ ਮੈਂ ਵੇਖਣ ਆਇਆ ਤੇਰੇ ਭਗਤ, ਜਗਤ ਦਵਾਰ ਤਜਾਈਆ। ਜੋ ਤੇਰਾ ਨੂਰ ਤੇ ਮੇਰੀ ਬੂੰਦ ਰਕਤ, ਤਨ ਵਜੂਦ ਸੋਭਾ ਪਾਈਆ। ਜਿਨ੍ਹਾਂ ਦੀ ਅੱਜ ਮੈਂ ਇਕੋ ਵੇਖਣੀ ਸ਼ਰਤ, ਜੋ ਸ਼ਰਅ ਪਿਛਲੀ ਦੇਣ ਤਜਾਈਆ। ਜਿਨ੍ਹਾਂ ਨੇ ਆਪਣੇ ਘਰ ਮੁੜ ਕੇ ਜਾਣਾ ਪਰਤ, ਪਤਿਪਰਮੇਸ਼ਵਰ ਤੇਰੇ ਵਿਚ ਸਮਾਈਆ। ਉਨ੍ਹਾਂ ਦਾ ਲੇਖਾ ਮੁਕਣਾ ਉਤੇ ਧਰਤ, ਧਰਨੀ ਧਵਲ ਦਏ ਗਵਾਹੀਆ। ਮਾਨਸ ਜਨਮ ਦਾ ਬਕਾਇਆ ਰਹੇ ਨਾ ਕਰਜ਼, ਮਕਰੂਜ਼ ਹੋ ਕੇ ਦੇਣਾ ਚੁਕਾਈਆ। ਤੇਰੇ ਕੋਲ ਇਕੋ ਬੇਨੰਤੀ ਤੇ ਇਕੋ ਅਰਜ਼, ਆਰਜ਼ੂ ਇਕੋ ਦਿਤੀ ਜਣਾਈਆ। ਤੇਰਾ ਸਾਹਿਬ ਕੁਛ ਨਹੀਂ ਹੋਣਾ ਹਰਜ, ਹਰਜਾਨੇ ਸਭ ਦੇ ਪੂਰ ਕਰਾਈਆ। ਬਿਨਾ ਭਗਤੀ ਤੋਂ ਭਗਤਾਂ ਦੇ ਨਾਮ ਰਾਏ ਧਰਮ ਤੋਂ ਪਰੇ ਕਰਦੇ ਦਰਜ, ਜਿਥੇ ਚਿਤ੍ਰਗੁਪਤ ਲੇਖ ਨਾ ਕੋਇ ਸਮਝਾਈਆ। ਉਨ੍ਹਾਂ ਨੂੰ ਲੋੜ ਨਾ ਰਹੇ ਮੰਦਰ ਮਸਜਿਦ ਗੁਰਦਵਾਰੇ ਚਰਚ, ਚਰਾਗਾਹਾਂ ਤੋਂ ਬਾਹਰ ਕਢਾਈਆ। ਪੁੱਠੀ ਜਨਮ ਮਰਨ ਦੀ ਸਿੱਧੀ ਕਰ ਦੇ ਨਰਦ, ਨਰਾਇਣ ਤੇਰੇ ਹੱਥ ਵਡਿਆਈਆ। ਛੁਰੀ ਕਸਾਈ ਬਣੇ ਨਾ ਕਰਦ, ਕਾਤਲ ਮਕਤੂਲ ਦਾ ਡੇਰਾ ਢਾਹੀਆ। ਅੰਦਰੋਂ ਅੰਧੇਰਾ ਕਢ ਦੇ ਗੁਬਾਰ ਗਰਦ, ਨੂਰ ਜੋਤ ਕਰ ਰੁਸ਼ਨਾਈਆ। ਜੇ ਤੁਠਾ ਏਂ ਤੇ ਗ਼ਰੀਬਾਂ ਨਾਲ ਵੰਡ ਦਰਦ, ਕੋਝਿਆਂ ਕਮਲਿਆਂ ਆਪਣੇ ਰੰਗ ਰੰਗਾਈਆ। ਜਿਨ੍ਹਾਂ ਨੂੰ ਤੇਰੇ ਮਿਲਣ ਦੀ ਮਰਜ਼, ਉਨ੍ਹਾਂ ਮਰੀਜਾਂ ਨੂੰ ਲੈ ਬਚਾਈਆ। ਜਿਨ੍ਹਾਂ ਦੇ ਪੱਲੇ ਨਹੀਂ ਕੋਈ ਨਾਮ ਦਾ ਖ਼ਰਚ, ਖ਼ਜ਼ਾਨਾ ਆਪਣਾ ਅਤੁਟ ਦੇ ਵਰਤਾਈਆ। ਜੇ ਤੂੰ ਸੂਰਬੀਰ ਮਰਦਾਨਾ ਮਰਦ, ਮਦਦ ਕਰ ਥਾਉਂ ਥਾਈਂਆ। ਤੇਰੇ ਕੋਲ ਕੇਹੜੀ ਤਲਵਾਰ ਤੇ ਕਿਹੜੀ ਖੜਗ, ਖੰਡਾ ਹੱਥ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੇ ਸਾਹਿਬ ਦੇ ਵਡਿਆਈਆ। ਨਾਰਦ ਕਹੇ ਜਨ ਭਗਤੋ ਮੇਰੀ ਇਕੋ ਇਕ ਦਲੀਲ, ਦਲੀਲਾਂ ਵਾਲਿਓ ਦਿਆਂ ਜਣਾਈਆ। ਸਭ ਦਾ ਮਾਲਕ ਆਦਿ ਅੰਤ ਦਾ ਇਕੋ ਛਬੀਲਾ ਛੀਲ, ਸ਼ਹਿਨਸ਼ਾਹ ਧੁਰਦਰਗਾਹੀਆ। ਜਿਸ ਦੇ ਦਰਬਾਰ ਵਿਚ ਕਦੇ ਨਹੀਂ ਹੁੰਦੀ ਅਪੀਲ, ਇਕੋ ਵਾਰ ਹੁਕਮ ਤੇ ਹੁਕਮ ਹੁਕਮ ਵਿਚੋਂ ਸੁਣਾਈਆ। ਜਿਸ
ਦੇ ਹੁਕਮ ਦੀ ਕੋਟਨ ਕੋਟ ਜੁਗਾਂ ਦੀ ਪੈ ਜਾਂਦੀ (ਤਾਤੀਲ), ਅਗੇ ਹੋ ਨਾ ਕੋਇ ਅਟਕਾਈਆ। ਓਥੇ ਨਾ ਕੋਈ ਸ਼ਰਅ ਤੇ ਨਾ ਕੋਈ ਸ਼ਰੀਅਤ ਦਾ ਵਕੀਲ, ਵੁਕਲੇ ਦੀ ਲੋੜ ਰਹੇ ਨਾ ਰਾਈਆ। ਨਾ ਕੋਈ ਮਲਕੀਅਤ ਤੇ ਨਾ ਮਾਲਕ ਜ਼ਮੀਨ, ਜ਼ਿਮੀਂ ਅਸਮਾਨ ਦੋਵੇਂ ਦੇਣ ਗਵਾਹੀਆ। ਨਾ ਕੋਈ ਵਿਦਿਆ ਤੇ ਨਾ ਕੋਈ ਤਾਲੀਮ, ਚਾਰ ਜੁਗ ਦੇ ਸ਼ਾਸਤਰ ਰਹੇ ਸਮਝਾਈਆ। ਜੋ ਮਾਲਕ ਆਦਿ ਅੰਤ ਦਾ ਸ਼ਹਿਨਸ਼ਾਹ ਅਜ਼ੀਮ, ਆਲੀਜ਼ਾਹ ਕਹਿ ਕੇ ਸਾਰੇ ਸੀਸ ਨਿਵਾਈਆ। ਜੋ ਕੁਦਰਤ ਦਾ ਰਹਿਬਰ ਕਦੀਮ, ਕਾਇਨਾਤ ਦਾ ਮਾਲਕ ਇਕ ਪੜ੍ਹਾਈਆ। ਜੋ ਕਲਜੁਗ ਦੀ ਸਤਿਜੁਗ ਨਾਲ ਕਰੇ ਤਰਮੀਮ, ਤਬੀਅਤ ਆਪਣੇ ਵਿਚੋਂ ਪ੍ਰਗਟਾਈਆ। ਜਿਸ ਨੂੰ ਸਾਰਿਆਂ ਕਹਿਣਾ ਆਮੀਨ, ਪੈਗ਼ੰਬਰ ਸਜਦਿਆਂ ਵਿਚ ਸੀਸ ਝੁਕਾਈਆ। ਓਸ ਦਾ ਹੁਕਮ ਅਵਤਾਰਾਂ ਕਰਨਾ ਤਸਲੀਮ, ਸਤਿਗੁਰ ਗੁਰ ਕਹਿਣ ਧੰਨ ਤੇਰੀ ਵਡਿਆਈਆ। ਵਿਸ਼ਨ ਬ੍ਰਹਮਾ ਸ਼ਿਵ ਬਣੇ ਅਧੀਨ, ਸਾਰੇ ਖ਼ੁਸ਼ੀਆਂ ਢੋਲੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕੋ ਨਜ਼ਰੀ ਆਈਆ। ਨਾਰਦ ਕਹੇ ਪ੍ਰਭੂ ਮੈਂ ਆ ਗਿਆ ਭੌਂ ਭਟਕਿਆ, ਭਟਕਣ ਵਾਲਿਓ ਦਿਆਂ ਜਣਾਈਆ। ਮੇਰੇ ਸਾਹਿਬ ਦਾ ਭਾਣਾ ਕਦੇ ਨਾ ਅਟਕਿਆ, ਅਗੇ ਹੋ ਨਾ ਕੋਇ ਅਟਕਾਈਆ। ਮੈਨੂੰ ਐਉਂ ਦਿਸਦਾ ਕਲਜੁਗ ਅੰਤਮ ਲਟਕਿਆ, ਚਾਰ ਲੱਖ ਬੱਤੀ ਹਜ਼ਾਰ ਆਯੂ ਸੰਗ ਨਾ ਕੋਇ ਨਿਭਾਈਆ। ਤੈਨੂੰ ਧੁਰ ਦੇ ਹੁਕਮ ਨੇ ਪਟਕਿਆ, ਜੋ ਵੇਦ ਵਿਆਸਾ ਗੋਬਿੰਦ ਪਟਨੇ ਵਾਲੇ ਨਾਲ ਮਿਲ ਕੇ ਦਏ ਗਵਾਹੀਆ। ਜਿਸ ਨੇ ਜੀਵਾਂ ਜੰਤਾਂ ਝਟਕਿਆ, ਘਰ ਘਰ ਛੁਰੀ ਚਲਾਈਆ। ਓਸ ਦੇ ਸੀਸ ਤੇ ਖੰਡਾ ਖੜਕਿਆ, ਖੜਗਾਂ ਡੇਰਾ ਢਾਹੀਆ। ਜਿਨ੍ਹਾਂ ਦੀ ਖ਼ਾਤਰ ਨਿਰਗੁਣ ਧਾਰ ਹੋ ਕੇ ਪਰਤਿਆ, ਪਤਿਪਰਮੇਸ਼ਵਰ ਨੂਰ ਅਲਾਹੀਆ। ਓਹ ਆ ਕੇ ਉਤੇ ਧਰਤਿਆ, ਧਰਨੀ ਧਰਨ ਧਵਲ ਧੌਲ ਪੇਸ਼ੀਨਗੋਈਆਂ ਪੂਰੀ ਕਰੇ ਸ਼ਰਤਿਆ, ਸ਼ਰੀਅਤ ਖੋਜ ਖੁਜਾਈਆ। ਲਹਿਣਾ ਦੇਣਾ ਮਕਰੂਜ਼ ਲਾਹਵੇ ਕਰਜ਼ਿਆ, ਬਾਕੀ ਸਭ ਦੇ ਹੱਥ ਫੜਾਈਆ। ਜਿਸ ਨੂੰ ਖੋਜਦੇ ਅਰਬ ਖਰਬਿਆ, ਅਸੰਖ ਅਸੰਖਾ ਧਿਆਨ ਲਗਾਈਆ। ਹਿੰਦਸਿਆਂ ਨਾਲ ਦੇਂਦੇ ਜ਼ਰਬਿਆ, ਅੰਤ ਹਾਸਲ ਹੱਥ ਕੁਝ ਨਾ ਆਈਆ। ਓਹ ਸਭ ਦਾ ਵੇਖੇ ਧਨ ਦੌਲਤ ਮਾਲ ਦਰਬਿਆ, ਗ੍ਰਹਿ ਗ੍ਰਹਿ ਖੋਜ ਖੁਜਾਈਆ। ਜੋ ਭਗਤਾਂ ਦੀ ਭਗਵਨ ਹੋ ਕੇ ਸੁਣੇ ਅਰਜ਼ਿਆ, ਬੇਨੰਤੀ ਆਪਣੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਵੱਡਾ ਵਡ ਵਡਿਆਈਆ। ਨਾਰਦ ਕਹੇ ਪ੍ਰਭੂ ਮੈਂ ਤੇਰਾ ਵੇਖਣ ਆਇਆ ਚੌਥਾ ਜੁਗ, ਕਲਜੁਗ ਚਾਰੋਂ ਕੁੰਟ ਧਿਆਨ ਲਗਾਈਆ। ਮੈਂ ਸ੍ਰਿਸ਼ਟੀ ਦੀ ਅੰਤਰ ਵੇਖੀ ਬੁਧ, ਬਾਹਰ ਚੰਮ ਦ੍ਰਿਸ਼ਟੀ ਨਾ ਕੋਇ ਵਧਾਈਆ। ਮੈਨੂੰ ਇਉਂ ਜਾਪਿਆ ਉੱਤਰ ਪੂਰਬ ਪੱਛਮ ਦੱਖਣ ਕਲਜੁਗ ਜੀਵਾਂ ਦੇ ਅੰਦਰ ਝੂਠੀ ਜਾਗ ਲੱਗੀ ਜਿਉਂ ਕਾਂਜੀ ਦੁੱਧ, ਨੌ ਦਵਾਰਿਆਂ ਵਾਲਿਆਂ ਨੌ ਸੇਰ ਰਹੇ ਸਮਝਾਈਆ। ਜੋ ਮਾਝਾ ਮਾਲਵਾ ਦੁਆਬਾ ਜੰਮੂ ਲਿਆਏ ਚੁੱਕ, ਮਾਟੀ ਭਾਂਡੇ ਦਿਓ ਵਖਾਈਆ। ਕਿਰਪਾ ਨਿਧਾਨ ਸ੍ਰੀ ਭਗਵਾਨ ਨੌਜਵਾਨ ਮਰਦ ਮਰਦਾਨ ਵਿਚ ਜਹਾਨ ਮੈਂ ਚਾਹੁੰਦਾ ਨਾਰਦ ਕਿ ਕੂੜੀ ਕਿਰਿਆ ਦਾ ਪੈਂਡਾ ਜਾਏ ਮੁਕ, ਮੁਕੰਮਲ ਆਪਣਾ ਹੁਕਮ ਵਰਤਾਈਆ। ਕੋਈ ਅਵਤਾਰ ਪੈਗ਼ੰਬਰ ਗੁਰ ਸਾਧ ਸੰਤ ਭਗਤ ਸੂਫ਼ੀ ਫ਼ਕੀਰ ਏਸ ਵੇਲੇ ਭਾਰ ਨਹੀਂ ਸਕਦਾ ਚੁੱਕ, ਨੌ ਖੰਡ ਪ੍ਰਿਥਮੀ ਆਪਣਿਆਂ ਕੰਧਿਆਂ ਉਤੇ ਟਿਕਾਈਆ। ਤੂੰ ਸਭ ਦਾ ਮਾਲਕ ਖ਼ਲਕ ਦਾ ਖ਼ਾਲਕ ਪਾਰਬ੍ਰਹਮ ਅਬਿਨਾਸ਼ੀ ਅਚੁਤ, ਚੇਤਨ ਸਭ ਨੂੰ ਦੇ ਕਰਾਈਆ। ਤੇਰੇ ਦਵਾਰੇ ਉਤੇ ਸਭ ਦੀ ਸੋਹਣੀ ਹੋਵੇ ਰੁਤ, ਰੁਤੜੀ ਆਪਣੇ
ਨਾਲ ਮਹਿਕਾਈਆ। ਪ੍ਰਭੂ ਆਦਿ ਤੋਂ ਜੁਗਾਦਿ ਤੋਂ ਜੁਗ ਚੌਕੜੀ ਸਦਾ ਭਗਤ ਤੇਰੇ ਸੁਤ, ਦੁਲਾਰੇ ਸਚਖੰਡ ਵਿਚ ਸੋਭਾ ਪਾਈਆ। ਇਨ੍ਹਾਂ ਨੂੰ ਐਸ ਧਰਨੀ ਉਤੋਂ ਧੌਲ ਉਤੋਂ ਧਵਲ ਉਤੋਂ ਖ਼ੁਸ਼ੀਆਂ ਨਾਲ ਸ਼ਬਦ ਦੀ ਗੋਦੀ ਚੁੱਕ, ਜਗਤ ਹੱਥਾਂ ਕਰਾਂ ਦੀ ਲੋੜ ਰਹੇ ਨਾ ਰਾਈਆ। ਜੇ ਇਹ ਨਹੀਂ ਪੁੱਜ ਸਕਦੇ ਤੂੰ ਆ ਕੇ ਇਨ੍ਹਾਂ ਕੋਲ ਢੁਕ, ਦੂਰ ਦੁਰਾਡੇ ਆਪਣਾ ਪੰਧ ਮੁਕਾਈਆ। ਜੇ ਤੂੰ ਸਾਹਿਬ ਸਵਾਮੀ ਤੇ ਸੁੱਤਿਆਂ ਦਾ ਚੁੰਮ ਮੁਖ, ਰਾਤ ਰੁਤੜੀ ਇਨ੍ਹਾਂ ਦੇ ਅੰਦਰ ਆਪਣੀ ਦੇ ਮਹਿਕਾਈਆ। ਜੇ ਏਸ ਕਲਜੁਗ ਵਿਚ ਵੀ ਰਹੇਂ ਚੁਪ, ਫੇਰ ਤੇਰੇ ਵਰਗੇ ਭਗਵਾਨ ਦੀ ਲੋੜ ਰਹੇ ਨਾ ਰਾਈਆ। ਜੇ ਤੂੰ ਭਗਵਾਨ ਹੋ ਕੇ ਨੌਜਵਾਨ ਹੋ ਕੇ ਮਰਦ ਮਦਾਨ ਹੋ ਕੇ ਮੰਗਤਾ ਬਣਿਆ ਰਹੇਂ ਘਰ ਘਰ ਟੁਕ, ਟੁਕੜੇ ਜਿਸ ਤਰਾ ਦੀਨ ਦੁਨੀ ਦਿਤੀ ਕਰਾਈਆ। ਇਹ ਵੇਖ ਲੈ ਸਾਰੀ ਤੇਰੀ ਆਤਮਾ ਤੇ ਪਰਮਾਤਮਾ ਇਹ ਜਨਮੀ ਤੇਰੀ ਵਿਚੋਂ ਕੁੱਖ, ਬਿਨਾ ਆਤਮਾ ਤੋਂ ਸਰੀਰ ਕਿਸੇ ਕੰਮ ਨਾ ਆਈਆ। ਆਪਣਿਆਂ ਨੂੰ ਆਪ ਆ ਕੇ ਪੁਛ, ਪੁਸ਼ਤ ਪਨਾਹ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਸਚ ਤੇਰੀ ਸਰਨਾਈਆ। ਨਾਰਦ ਕਹੇ ਮੈਨੂੰ ਕਿਸੇ ਦੱਸਿਆ ਅੱਜ ਭਗਤਾਂ ਦਾ ਭੰਡਾਰਾ, ਗ਼ਰੀਬ ਨਿਮਾਣਿਆਂ ਵੱਡੇ ਤੋਂ ਵੱਡਾ ਦਿਤਾ ਰਜਾਈਆ। ਮੈਂ ਵੀ ਕਿਹਾ ਜਾ ਕੇ ਉਨ੍ਹਾਂ ਦਾ ਸ਼ੁਕਰ ਗੁਜਾਰਾਂ, ਨਿਉਂ ਕੇ ਸੀਸ ਝੁਕਾਈਆ। ਜਿਨ੍ਹਾਂ ਦੇ ਵਿਚ ਮੇਰਾ ਅੰਤਰਜਾਮੀ ਹੋਇਆ ਜ਼ਾਹਰਾ, ਜ਼ਾਹਰ ਜ਼ਹੂਰ ਆਪਣਾ ਨੂਰ ਕਰ ਰੁਸ਼ਨਾਈਆ। ਜੋਤੀ ਧਾਰ ਹੋ ਕੇ ਆਇਆ ਦੁਬਾਰਾ, ਦੁਹਰਾ ਆਪਣਾ ਖੇਲ ਖਿਲਾਈਆ। ਨਾਲੇ ਸਤਿਗੁਰ ਸ਼ਬਦ ਨਾਲੇ ਪ੍ਰੇਮੀ ਨਾਲੇ ਦੋਸਤ ਤੇ ਨਾਲੇ ਯਾਰਾ, ਯਾਰਾਂ ਦਾ ਯਾਰ ਯਰਾਨੇ ਘਰ ਘਰ ਰਿਹਾ ਲਗਾਈਆ। ਓਹ ਜਨ ਭਗਤੋ ਦੀਨ ਤੇ ਦੁਨੀਆ ਮਾਨਸ ਤੇ ਮਾਨੁਖ ਜਗਤ ਵਿਦਿਆ ਦੀਆਂ ਪੜ੍ਹਦੇ ਅਖ਼ਬਾਰਾਂ, ਤੁਹਾਡੇ ਅੰਦਰ ਸੰਦੇਸ਼ਾ ਓਹ ਜੋ ਸਭ ਨੂੰ ਕਰੇ ਨਿਰਮੋਹ, ਤੁਹਾਡੀ ਆਤਮਾ ਪਰਮਾਤਮਾ ਨਾਲ ਗਈ ਛੋਹ, ਛੋਹਰੇ ਬਾਂਕੇ ਨਾਲ ਮਿਲ ਕੇ ਤੁਹਾਡੀ ਵਜਦੀ ਰਹੇ ਵਧਾਈਆ। ਤੁਸੀਂ ਇਕ ਤੇ ਇਕ ਦੇ ਇਕ ਦੋ, ਇਕ ਦੇ ਵਾਲੇ ਹਿੰਦਸੇ ਦਿਓ ਵਖਾਈਆ। ਤੁਹਾਡੇ ਇਕ ਦੇ ਨਾਲ ਮੋਹ, ਮੋਹ ਵਾਲਿਓ ਆਪਣੇ ਹੱਥ ਲਓ ਉਠਾਈਆ। ਓ ਤੁਹਾਡਾ ਹੋਕਾ ਹਕ ਤੇ ਹੋ, ਹੋਕਾ ਹਕ ਲਿਖਣ ਵਾਲਿਓ ਇਸ਼ਾਰਾ ਦੇ ਕੇ ਸਭ ਨੂੰ ਦਿਓ ਜਣਾਈਆ। ਹਰਿਭਗਤ ਗੁਰਸਿਖ ਗੁਰਸਿਖ ਨਾਲ ਕਦੇ ਨਾ ਕਰਿਓ ਧਰੋਹ, ਜਿਨ੍ਹਾਂ ਕੋਲ ਧਰੋਹ ਲਿਖਿਆ ਓਹ ਧਰੋਹ ਕਰਨ ਵਾਲਿਆਂ ਦੀਆਂ ਅੱਖਾਂ ਅਗੇ ਦਿਓ ਟਿਕਾਈਆ। ਅੱਜ ਤੋਂ ਸਾਰੇ ਆਪਣੇ ਆਪ ਨੂੰ ਲਓ ਜੋਹ, ਕਾਇਆ ਦੇ ਮੰਦਰ ਅੰਦਰ ਵੜ ਕੇ ਆਪਣੇ ਪਰਦੇ ਲਓ ਉਠਾਈਆ। ਆਹ ਵੇਖੋ ਗੀਤਾ ਗਿਆਨ ਤੇ ਅੰਜੀਲ ਕੁਰਾਨ ਰਮਾਇਣ ਤੇ ਗੁਰੂ ਗ੍ਰੰਥ ਸਾਹਿਬ ਦਾ ਪੰਜਾਂ ਵਾਲਾ ਗਰੋਹ, ਪੰਜਾਂ ਚੋਰਾਂ ਦੀ ਕਰਨ ਸਫ਼ਾਈਆ। ਜੇ ਤੁਸੀਂ ਪ੍ਰਭੂ ਦੇ ਗਏ ਹੋ, ਆਪਣਾ ਆਪ ਪ੍ਰਭੂ ਦੀ ਝੋਲੀ ਪਾਈਆ। ਜੇ ਆਪਣਾ ਆਪ ਗਏ ਖੋਹ, ਜਿਨ੍ਹਾਂ ਦੇ ਕੋਲ ਹਿੰਦੀ ਵਿਚ ਖੋਹ ਲਿਖਿਆ ਫੜਿਆ ਓਹ ਹੱਥ ਲਓ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਸੰਗ ਆਪ ਬਣਾਈਆ। ਨਾਰਦ ਕਹੇ ਪ੍ਰਭੂ ਮੈਂ ਚੋਰੀ ਚੋਰੀ ਸੁਣੀ ਖ਼ਬਰ ਅਪਾਰੀ, ਅਪਰੰਪਰ ਦਿਆਂ ਜਣਾਈਆ। ਵਿਸ਼ਨੂੰ ਕਹੇ ਲਕਸ਼ਮੀ ਅੱਜ ਤੱਕੀਏ ਸਤਿ ਸਚ ਦਾ ਦਰਬਾਰੀ, ਜੋ ਦਰੇ ਦਰਬਾਰ ਸੋਭਾ ਪਾਈਆ। ਬ੍ਰਹਮਾ ਕਹੇ ਸੁਰਸਤੀ ਜਿਸ ਦੀ ਮਹਿੰਮਾ ਚਾਰ ਮੁਖ ਚਾਰ ਵੇਦਾਂ ਵਿਚ ਉਚਾਰੀ, ਚਾਰ ਕੁੰਟ ਕਰੇ ਸ਼ਨਵਾਈਆ। ਸ਼ੰਕਰ ਕਹੇ ਪਾਰਬਤੀ ਜਿਸ ਦੇ ਪਿਆਰ ਵਿਚ ਬਾਸ਼ਕ ਤਸ਼ਕਾ ਗਲ ਦੇ ਹਾਰੀ, ਭਬੂਤੀ ਖ਼ਾਕ ਤਨ ਰਮਾਈਆ।
ਸੀਤਾ ਰਾਮ ਕਹੇ ਰਾਮ ਸੀਤਾ ਕਹੇ ਜਿਸ ਦੇ ਹੁਕਮ ਵਿਚ ਫਿਰੇ ਬਨਬਾਸ ਜੰਗਲ ਪਹਾੜੀ, ਇਕ ਚਾਰ ਪੰਧ ਮੁਕਾਈਆ। ਰਾਧਾ ਕ੍ਰਿਸ਼ਨ ਕਹੇ ਕ੍ਰਿਸ਼ਨ ਰਾਧਾ ਕਹੇ ਜਿਸ ਦੀ ਧਾਰ ਵਿਚ ਰਥ ਰਥਵਾਹੀ ਦੀ ਕੀਤੀ ਸਵਾਰੀ, ਆਪਣਾ ਖੇਲ ਖਿਲਾਈਆ। ਜਾਂ ਹੋਰ ਵੇਖਿਆ ਕੁਮੇਰ ਆਪਣੀ ਆਸਾ ਰਿਹਾ ਉਚਾਰੀ, ਉਚਰ ਕੇ ਰਿਹਾ ਸੁਣਾਈਆ। ਦੁਰਗਾ ਕਹੇ ਮੈਂ ਆਦਿ ਤੋਂ ਕਵਾਰੀ, ਅਸ਼ਟਭੁਜ ਸਿੰਘ ਸਵਾਰ ਸੋਭਾ ਪਾਈਆ। ਕਾਲਕਾ ਕਹੇ ਮੈਂ ਭੁੱਖੀ ਪਿਆਸੀ ਜਗਤ ਵਿਚ ਹਾਰੀ, ਹਿਰਦੇ ਸ਼ਾਂਤ ਨਾ ਕੋਇ ਕਰਾਈਆ। ਚਿਤ੍ਰਗੁਪਤ ਕਹੇ ਮੈਂ ਸਭ ਦੇ ਸੰਦੇਸੇ ਲੇਖੇ ਦੇਵਾਂ ਵਾਰੋ ਵਾਰੀ, ਬਚਿਆ ਨਜ਼ਰ ਕੋਇ ਨਾ ਆਈਆ। ਰਾਏ ਧਰਮ ਕਹੇ ਮੈਂ ਵੱਡਾ ਲਿਖਾਰੀ, ਚੁਰਾਸੀ ਦਾ ਗੇੜ ਚੁਰਾਸੀ ਵਿਚ ਭਵਾਈਆ। ਲਾੜੀ ਮੌਤ ਕਹੇ ਮੈਂ ਅਨੋਖੀ ਨਾਰੀ, ਅਵਤਾਰ ਪੈਗ਼ੰਬਰਾਂ ਗੁਰੂਆਂ ਦੇ ਤਨ ਵਜੂਦ ਸਰੀਰ ਲਵਾਂ ਪਰਨਾਈਆ। ਕਲਜੁਗ ਕਹੇ ਅੰਤ ਮੇਰੀ ਆ ਗਈ ਵਾਰੀ, ਜਗਤ ਦੇ ਵਾਰਸੋ ਦਿਆਂ ਸਮਝਾਈਆ। ਤੁਹਾਡੇ ਪੂਜਾ ਪਾਠ ਸਿਮਰਨ ਜੋਗ ਅਭਿਆਸ ਹੁੰਦਿਆਂ ਮੈਂ ਸ੍ਰਿਸ਼ਟੀ ਦੀ ਦ੍ਰਿਸ਼ਟੀ ਅੰਦਰੋਂ ਕੀਤੀ ਕਾਲੀ, ਦੁਰਮਤ ਮੈਲ ਨਾ ਕੋਇ ਧਵਾਈਆ। ਭਾਵੇਂ ਮੰਦਰ ਮਸਜਦ ਸ਼ਿਵਦਵਾਲੇ ਮੱਠ ਜਾਵੋ ਧਰਮਸਾਲੀ, ਧਰਮ ਦਾ ਰਾਹ ਨਾ ਕਿਸੇ ਵਖਾਈਆ। ਫਲ ਰਹਿਣ ਨਹੀਂ ਦਿਤਾ ਕਾਇਆ ਸਾਢੇ ਤਿੰਨ ਹੱਥ ਦੀ ਡਾਲੀ, ਟਾਹਣੀ ਟਾਹਣੀ ਫੋਲ ਫੁਲਾਈਆ। ਸਚ ਮੁਹੱਬਤ ਲੱਭਦੀ ਨਹੀਂ ਭਾਲੀ, ਖੋਜਿਆਂ ਖੋਜ ਨਾ ਕੋਇ ਖੁਜਾਈਆ। ਮੈਂ ਸਾਰੇ ਵਿਸ਼ਨ ਬ੍ਰਹਮਾ ਸ਼ਿਵ ਅਵਤਾਰ ਪੈਗ਼ੰਬਰ ਗੁਰੂਆਂ ਦੇ ਅਗੇ ਖਲੋ ਕੇ ਕਲਜੁਗ ਕਹੇ ਮੈਂ ਮਾਰਾਂ ਤਾਲੀ, ਤਾਲ ਤਲਵਾੜਿਆਂ ਵਾਲਿਆਂ ਦਿਆਂ ਜਣਾਈਆ। ਸਾਰਿਆਂ ਦੇ ਭੰਡਾਰੇ ਵੇਖੋ ਖ਼ਾਲੀ, ਸਚ ਵਸਤ ਹੱਥ ਨਾ ਕੋਇ ਟਿਕਾਈਆ। ਕਿਸੇ ਦੀ ਲੇਖੇ ਲੱਗੇ ਨਾ ਘਾਲ ਘਾਲੀ, ਮੈਂ ਘਾਇਲ ਕੀਤੀ ਲੋਕਾਈਆ। ਜੇ ਮੇਰੇ ਵਿਚ ਸਾਧ ਸੰਤ ਤੇ ਸੂਫ਼ੀ ਫ਼ਕੀਰ ਤਕੋਗੇ ਜਾਅਲੀ, ਜ਼ਾਹਰ ਜ਼ਹੂਰ ਪ੍ਰਭ ਦਾ ਦਰਸ ਕੋਇ ਨਾ ਪਾਈਆ। ਕੋਟਾਂ ਵਿਚੋਂ ਜਿਨ੍ਹਾਂ ਨੂੰ ਪ੍ਰਭ ਆਪਣੇ ਪਿਆਰ ਦੀ ਅੰਦਰੋਂ ਦੇਵੇ ਲਾਲੀ, ਓਹ ਲਾਲ ਅਨਮੁੱਲੇ ਸੋਭਾ ਪਾਈਆ। ਉਨ੍ਹਾਂ ਦਾ ਖੇਲ ਅਗੰਮਾ ਅਨੋਖਾ ਸ਼ਾਲੀ, ਸ਼ਾਲਾ ਦੇਵੇ ਆਪ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਓਟ ਤਕਾਈਆ। ਨਾਰਦ ਕਹੇ ਪ੍ਰਭੂ ਸਾਰੇ ਕਰ ਕੇ ਆ ਗਏ ਆਪਣਾ ਮਤਾ, ਸਲਾਹ ਮਸ਼ਵਰਾ ਇਕੋ ਇਕ ਬਣਾਈਆ। ਤੇਰਿਆਂ ਭਗਤਾਂ ਦਾ ਭੰਡਾਰਾ ਸੱਤਾਂ ਵਾਲਾ ਸੱਤਾ, ਸਤਿ ਦੇ ਮਾਲਕ ਨਜ਼ਰੀ ਆਈਆ। ਸਾਨੂੰ ਛਕਾ ਦੇ ਵਿਚੋਂ ਰਤਾ, ਰਫ਼ਤਾ ਰਫ਼ਤਾ ਰਹਿਬਰ ਦਿਤਾ ਬਣਾਈਆ। ਜਿਸ ਮੰਜ਼ਲ ਚੜ੍ਹਦਿਆਂ ਰਾਹ ਵਿਚ ਹੋਵੇ ਕਦੇ ਨਾ ਹੱਤਾ, ਹੱਤਿਆ ਕਰਨ ਵਾਲਾ ਨਜ਼ਰ ਕੋਇ ਨਾ ਆਈਆ। ਜਿਧਰ ਤੱਕੋ ਭਗਤ ਭਗਵਾਨ ਭਗਵਾਨ ਭਗਤ ਦੇ ਪਿਆਰ ਦੇ ਸਥਰ ਲੱਥਾ, ਦੂਜੀ ਸੇਜ ਨਾ ਕੋਇ ਹੰਢਾਈਆ। ਪ੍ਰਭੂ ਕਦੀ ਖ਼ੁਸ਼ ਨਹੀਂ ਹੋਇਆ ਟੇਕਿਆਂ ਮੱਥਾ, ਨਕ ਜ਼ਿਮੀਂ ਉਤੇ ਰਗੜਾਈਆ। ਓਹ ਕਦੀ ਮੰਨਿਆ ਨਹੀਂ ਜ਼ਬਾਨ ਵਾਲੀ ਕਰਦਿਆਂ ਕਥਾ, ਕਥਨੀ ਨਾਲ ਨਾ ਕੋਇ ਚਤੁਰਾਈਆ। ਓਹ ਕਦੀ ਰੀਝਿਆ ਨਹੀਂ ਦੀਨਾਂ ਮਜ਼੍ਹਬਾਂ ਬਣਾਇਆ ਜੱਥਾ, ਜੱਥਿਆਂ ਵੰਡ ਨਾ ਕੋਇ ਵੰਡਾਈਆ। ਓਹ ਕਦੇ ਖ਼ੁਸ਼ ਨਹੀਂ ਹੋਇਆ ਨੱਪਿਆ ਘੁਟਿਆ ਹੱਥਾਂ, ਹਸਤ ਕਵਲਾਂ ਨਾਲ ਦਬਾਈਆ। ਓਹ ਕਦੇ ਹੱਥ ਨਹੀਂ ਆਇਆ ਕਰੋੜਾ ਰੁਪਈਆਂ ਲੱਖਾਂ, ਅਰਬਾਂ ਖ਼ਰਬਾਂ ਮਿਲਣ ਕਦੇ ਨਾ ਪਾਈਆ। ਓਹ ਜਦੋਂ ਮਿਲਿਆ ਭਗਤੋ ਤੇ ਮਿਲੇ ਵਾਂਗ ਬਿਦਰ ਕੁੱਲੀ ਕੱਖਾਂ, ਗ਼ਰੀਬ ਨਿਮਾਣਿਓ ਤੁਹਾਡੀ ਕਾਇਆ ਕੁੱਲੀ ਵਿਚੋਂ ਨਜ਼ਰੀ ਆਈਆ। ਓਸ ਦਾ ਇਕੋ ਵਿਸ਼ਾ ਯਥਾਰਥ ਯਥਾ, ਯਦੀ ਆਪਣਾ ਪਰਦਾ
ਦਏ ਉਠਾਈਆ। ਓਸ ਦੇ ਕੋਲ ਨਾਮ ਦਾ ਤੀਰ ਕਮਾਨ ਭੱਥਾ, ਅਣਿਆਲਾ ਦਏ ਚਲਾਈਆ। ਜਿਸ ਨੇ ਕਲਜੁਗ ਅੰਤਮ ਹਰਿਜਨ ਪ੍ਰੇਮ ਪਿਆਰ ਵਿਚ ਕੀਤਾ ਇਕੱਠਾ, ਇਕੋ ਰੰਗ ਰੰਗਾਈਆ। ਗੁਰਮੁਖੋ ਤੁਹਾਨੂੰ ਦੀਨ ਦੁਨੀਆ ਨੇ ਕਰਨਾ ਠੱਠਾ, ਮਖ਼ੌਲ ਹਾਸੀ ਜਗਤ ਉਡਾਈਆ। ਪਰ ਤੁਹਾਡਾ ਅੰਦਰੋਂ ਅੰਤਰ ਨਿਰਮਲ ਜਿਵੇਂ ਬਿਨਾ ਪਾਨ ਤੋਂ ਲੱਠਾ, ਪ੍ਰਭ ਉਲਟੀ ਲਠ ਦਿਤੀ ਗਿੜਾਈਆ। ਤੁਹਾਨੂੰ ਲੋੜ ਰਹੀ ਨਾ ਤੀਰਥ ਅੱਠ ਸੱਠਾ, ਮੰਦਰ ਮਸਜਿਦ ਸ਼ਿਵਦਵਾਲਿਆਂ ਪੰਧ ਦਿਤਾ ਮੁਕਾਈਆ। ਤੁਹਾਡਾ ਸਵਾਮੀ ਤੁਹਾਡੇ ਅੰਦਰ ਜਗੇ ਜੋਤ ਲਟ ਲਟਾ, ਨੂਰ ਨੁਰਾਨਾ ਨਜ਼ਰੀ ਆਈਆ। ਓਹ ਤੁਸੀਂ ਸੂਰਬੀਰ ਅੱਜ ਮਾਰੋ ਹੱਥ ਉਤੇ ਪੱਟਾਂ, ਜਾਂ ਪਟਨੇ ਵਾਲਾ ਤੁਹਾਡੀ ਦਏ ਗਵਾਹੀਆ। ਹੁਣ ਪਿਛਲਾ ਸਮਾਂ ਟੱਪਾ, ਅਗੇ ਇਕੋ ਟੱਪਾ ਦਏ ਵਡਿਆਈਆ। ਤੁਸੀਂ ਸਾਰੇ ਕਹੋਗੇ ਅੱਜ ਵਜਦੀਆਂ ਗੱਪਾਂ, ਗਪੌੜਿਆਂ ਰਿਹਾ ਸੁਣਾਈਆ। ਪਰ ਜਿਸ ਅੱਖਰ ਦੀ ਯਾਦ ਚਾਰ ਜੁਗਾਂ ਰਹੀ ਪੱਪਾ, ਪੂਰਨ ਪਰਮੇਸ਼ਵਰ ਬੇਪ੍ਰਵਾਹੀਆ। ਜਿਸ ਨੂੰ ਯਾਦ ਕਰ ਕੇ ਗਿਆ ਨਾਨਕ ਤਪਾ, ਗੋਬਿੰਦ ਕਿਹਾ ਗੋਬਿੰਦ ਦਾ ਗੋਬਿੰਦ ਮਾਹੀਆ। ਮੁਹੰਮਦ ਨੇ ਕਿਹਾ ਓਹ ਮੇਰਾ ਅਮਾਮ ਓਹ ਮੇਰਾ ਸਕਾ, ਸਾਜਣ ਇਕ ਅਖਵਾਈਆ। ਈਸਾ ਨੇ ਕਿਹਾ ਓਹ ਸਾਹਿਬ ਤੇ ਓਹੋ ਪਿਤਾ, ਓਹੋ ਗੋਦ ਟਿਕਾਈਆ। ਮੂਸਾ ਨੇ ਕਿਹਾ ਉਸੇ ਦਾ ਨੂਰ ਜਿਸ ਮੈਨੂੰ ਮੂੰਹ ਦੇ ਭਾਰ ਸਿੱਟਾ, ਆਪਣਾ ਆਪ ਦਿਤਾ ਭੁਲਾਈਆ। ਕ੍ਰਿਸ਼ਨ ਕਿਹਾ ਮੈਂ ਕਾਹਨ ਬਣ ਕੇ ਏਸੇ ਕਰ ਕੇ ਰਾਧਾ ਦੀਆਂ ਖੁਲਾਈਆਂ ਲਿਟਾਂ, ਪਰਾਂਦੀ ਗੁੱਤ ਨਾ ਕੋਇ ਬਣਾਈਆ। ਰਾਮ ਨੇ ਕਿਹਾ ਮੈਂ ਸੀਤਾ ਨੂੰ ਪੰਚਬਟੀ ਵਿਚ ਸਵਾਇਆ ਉਤੇ ਪੱਥਰ ਇੱਟਾਂ, ਜਗਤ ਸਿੰਘਾਸਣ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਇਕ ਗੁਸਾਈਂਆ। ਸਾਹਿਬ ਸਵਾਮੀ ਗੁਸਾਈਂ ਇਕ, ਇਕ ਇਕ ਵਡਿਆਈਆ। ਮਾਲਕ ਖ਼ਾਲਕ ਖ਼ੁਦਾਈ ਇਕ, ਖ਼ਾਦਮ ਹੋ ਕੇ ਸੇਵ ਕਮਾਈਆ। ਖ਼ਸਮ ਖ਼ਸਮਾਨਾ ਮਾਹੀ ਇਕ, ਜਿਸ ਨੂੰ ਏਕੰਕਾਰ ਕਹਿ ਕੇ ਸਾਰੇ ਗਾਈਆ। ਜੋ ਜਿਸਮ ਜਿਸਮਾਨਾ ਜ਼ਮੀਰ ਵਿਚ ਬੇਨਜ਼ੀਰ ਵਸਿਆ ਇਕ, ਇਕ ਇਕੱਲਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਭੇਵ ਖੁਲਾਈਆ। ਨਾਰਦ ਕਹੇ ਵਿਸ਼ਨ ਬ੍ਰਹਮਾ ਸ਼ਿਵ ਰਾਮ ਕ੍ਰਿਸ਼ਨ ਸਾਰੇ ਗਾਓ ਅਗੰਮੀ ਗਾਣਾ, ਜਿਸ ਦੀ ਤੁਕ ਤੁਕਾਂਤ ਨਾ ਕਿਸੇ ਬਣਾਈਆ। ਬਿਨਾ ਅੱਖਾਂ ਤੱਕੋ ਅਗੰਮੀ ਰਾਣਾ, ਜੋ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਅਖਵਾਈਆ। ਜਿਸ ਨੇ ਪ੍ਰਿਥੂ ਤੋਂ ਉਗਾਇਆ ਦਾਣਾ ਦਾਣਾ, ਆਪਣਾ ਹੁਕਮ ਸੁਣਾਈਆ। ਜਿਸ ਦੇ ਦਵਾਰਿਉਂ ਸਭ ਨੂੰ ਮਿਲਦਾ ਖਾਣਾ, ਦੇਵਣਹਾਰ ਵਡ ਵਡਿਆਈਆ। ਅੱਜ ਉਸ ਦੇ ਭਗਤਾਂ ਦਾ ਭਗਤ ਦਵਾਰਾ ਵੇਖਿਆ ਨਾ ਇਹ ਨਵਾਂ ਤੇ ਨਾ ਇਹ ਪੁਰਾਣਾ, ਪੁਰਾਣ ਅਠਾਰਾਂ ਦੇ ਚਾਰ ਲੱਖ ਸਤਾਰਾਂ ਹਜ਼ਾਰ ਸਲੋਕ ਇਸ਼ਾਰਾ ਗਏ ਕਰਾਈਆ। ਨਾ ਇਹ ਸ਼ਰਅ ਤੇ ਨਾ ਇਹ ਦੀਨ ਦੁਨੀ ਦਾ ਕੋਈ ਟਿਕਾਣਾ, ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਜਿਨ੍ਹਾਂ ਨੇ ਆਤਮ ਬ੍ਰਹਮ ਪਛਾਣਾ, ਮਿਲਿਆ ਮੇਲ ਸ੍ਰੀ ਭਗਵਾਨਾ, ਸੋ ਹਰਿਜਨ ਮਿਲ ਕੇ ਆਪਣੀ ਖ਼ੁਸ਼ੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਖੇਲ ਆਪ ਖਿਲਾਈਆ। ਸਾਰੇ ਕਹਿਣ ਖਾਈਏ ਕੀ, ਵਸਤੂ ਬੇਪ੍ਰਵਾਹੀਆ। ਸਾਰੇ ਕਹਿਣ ਪਿਆਲੇ ਪ੍ਰੇਮ ਦੇ ਜਾਈਏ ਪੀ, ਪ੍ਰੇਮ ਪ੍ਰੀਤੀ ਵਿਚ ਰਖਾਈਆ। ਕਲਜੁਗ ਕਹੇ ਸਜਣੋ ਮੇਰੇ ਦੇਸ਼ ਵਿਚ ਮੇਰੇ ਪ੍ਰਦੇਸ਼ ਵਿਚ ਜੇ ਕਿਸੇ ਨੂੰ ਥਾਂ ਲੱਭੀ ਤੇ ਲੱਭਿਆ ਸਾਢੇ ਤਿੰਨ ਹੱਥ ਸੀਂ, ਸ਼ਾਹ ਸੁਲਤਾਨ ਦੂਜੀ ਹੱਦ ਨਾ
ਕੋਇ ਰਖਾਈਆ। ਮੈਂ ਪਿਆਰ ਦਾ ਮੁਹੱਬਤ ਦਾ ਕਿਸੇ ਪਾਸੇ ਪੈਣ ਨਹੀਂ ਦਿਤਾ ਮੀਂਹ, ਅਵਤਾਰਾਂ ਪੈਗ਼ੰਬਰਾਂ ਦੇ ਬਾਦਲ ਆਏ ਤੇ ਬਦਲੀਆਂ ਬਣਾ ਕੇ ਦਿਤੇ ਉਡਾਈਆ। ਕਿਸੇ ਨੇ ਖ਼ੁਸ਼ੀ ਮਨਾਈ ਦਿਵਾਲੀ ਤੇ ਕਿਸੇ ਨੇ ਵਿਸਾਖੀ ਤੇ ਕਿਸੇ ਕਿਹਾ ਸਾਡੀ ਸਾਵਣ ਤੀਂ, ਕੋਈ ਤ੍ਰਿਆ ਪਿਛੇ ਕੋਈ ਪ੍ਰਿਆ ਪਿਛੇ ਜੰਗਲਾਂ ਵਿਚ ਭੱਜੇ ਵਾਹੋ ਦਾਹੀਆ। ਪਰ ਯਾਦ ਕਰ ਲਓ ਅੱਜ ਤਕ ਸਾਰੇ ਮਾਨਵ ਦੀ ਇਕ ਚਲਾਈ ਨਹੀਂ ਕਿਸੇ ਨੇ ਲੀਹ, ਲਾਈਨ ਸਚ ਨਾ ਕੋਇ ਰਖਾਈਆ। ਕਿਸੇ ਨੇ ਕਿਹਾ ਮੇਰੇ ਪਿਛੇ ਜੀਅ, ਕਿਸੇ ਨੇ ਕਿਹਾ ਉਹਦੇ ਪਿਛੇ ਜੀਅ, ਕਿਸੇ ਨੇ ਕਿਹਾ ਨਾਮ ਕਲਮੇ ਦਾ ਅੰਦਰ ਬੀਜ ਬੀਅ, ਕਿਸਾਨ ਹੋ ਕੇ ਰਸਨਾ ਹਲ ਚਲਾਈਆ। ਬਿਨਾ ਭਗਤਾਂ ਤੋਂ ਕਿਸੇ ਨਹੀਂ ਕਿਹਾ ਮੈਂ ਓਸੇ ਦਾ ਪੁਤਰ ਓਸੇ ਦੀ ਧੀ, ਜੋ ਪਿਤਾ ਪੁਰਖ ਅਕਾਲ ਮਾਤਾ ਪਿਤਾ ਅਖਵਾਈਆ। ਉਹਨੂੰ ਲੋੜ ਨਹੀਂ ਉਹ ਤਨ ਵਸਤਰ ਪਹਿਨੇ ਜ਼ਰੀ, ਤਨ ਖ਼ਵਾਬਾਂ ਵਿਚ ਸੋਭਾ ਪਾਈਆ। ਕਿਉਂ ਜਿਨ੍ਹਾਂ ਦੇ ਅੰਦਰ ਵਸ ਗਿਆ ਹਰੀ, ਉਹ ਹਰਿ ਦਾ ਰੂਪ ਨਜ਼ਰੀ ਆਈਆ। ਜੇ ਤੁਹਾਡੇ ਉਤੇ ਤੁਹਾਡੇ ਸਾਹਿਬ ਨੇ ਕਿਰਪਾ ਕਰੀ, ਕਿਰਪਾ ਨਿਧਾਨ ਹੋ ਕੇ ਵਿਚ ਮੈਦਾਨ ਦੇ ਤੁਹਾਡੇ ਹੋਏ ਸਹਾਈਆ। ਤੁਹਾਨੂੰ ਲੋੜ ਨਹੀਂ ਦੱਸੀ ਕਿ ਤੁਹਾਨੂੰ ਬਹਿਸ਼ਤਾਂ ਵਿਚ ਕੋਈ ਹੂਰ ਮਿਲੇ ਕਿ ਪਰੀ, ਤੇ ਤੁਹਾਨੂੰ ਪਰਾ ਪਸੰਤੀ ਮਧਮ ਬੈਖਰੀ ਤੋਂ ਬਾਹਰ ਆਪਣਾ ਹੁਕਮ ਦਿਤਾ ਸੁਣਾਈਆ। ਤੁਹਾਡਾ ਅੰਗ ਅੰਗ ਜਿਹੜਾ ਬੱਧਾ ਸੀ ਵਿਚ ਜਗਤ ਦੀ ਕੜੀ, ਬੰਧਨ ਬੰਧਨਾਂ ਨਾਲ ਰਖਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਦੀ ਤੁਹਾਡੇ ਵਿਚ ਰਹਿਣ ਨਹੀਂ ਦੇਣੀ ਅੜ੍ਹੀ, ਅੜਿੱਕਾ ਨਜ਼ਰ ਕੋਇ ਨਾ ਆਈਆ। ਤੁਹਾਨੂੰ ਇਕੋ ਸਾਹਿਬ ਇਕੋ ਮਾਲਕ ਤੇ ਇਕੋ ਉਸ ਦੀ ਸੁਹੰਜਣੀ ਨਜ਼ਰ ਆਵੇ ਘੜੀ, ਜੋ ਘੜਿਆਲ ਨਾਮ ਦਾ ਤੁਹਾਡੇ ਅੰਦਰ ਰਿਹਾ ਵਜਾਈਆ। ਅਜ ਤੁਹਾਡੇ ਪ੍ਰੇਮ ਦੀ ਨੈਂ ਜਗਤ ਜਹਾਨ ਤੋਂ ਬਾਹਰ ਚੜ੍ਹੀ, ਚੜਦਿਉਂ ਲਹਿੰਦੇ ਨੂੰ ਗਈ ਤੇ ਲਹਿੰਦਿਉਂ ਚੜ੍ਹਦੇ ਨੂੰ ਜਾਏ ਵਾਹੋ ਦਾਹੀਆ। ਫੇਰ ਦੱਖਣ ਪਹਾੜ ਨੂੰ ਜਾਵੇ ਛੜੀ, ਹਲੂਣਾ ਦੇਵੇ ਥਾਉਂ ਥਾਈਆ। ਯਾਦ ਰਖੋ ਜਨ ਭਗਤੋ ਤੁਹਾਡੀ ਆਤਮਾ ਕਦੇ ਨਹੀਂ ਮਰੀ, ਸਦਾ ਸਦ ਪ੍ਰਭ ਦੇ ਰੰਗ ਸਮਾਈਆ। ਤੁਹਾਡੀ ਵਸਤੂ ਸਦਾ ਸੱਚੀ ਸਦਾ ਖਰੀ, ਕੀਮਤ ਸਤਿਗੁਰ ਆਪਣੇ ਹੱਥ ਰਖਾਈਆ। ਥੋੜਾ ਵੇਲਾ ਥੋੜਾ ਵਕਤ ਤੇ ਤੁਸੀਂ ਹਿੰਮਤ ਰੱਖਿਓ ਜਰੀ, ਜ਼ੱਰੇ ਜ਼ੱਰੇ ਦੇ ਵਿਚ ਜ਼ਾਹਰ ਜ਼ਹੂਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਖੇਲ ਰਿਹਾ ਖਿਲਾਈਆ। ਸਾਰੇ ਕਹਿਣ ਪ੍ਰਭੂ ਦੇ ਦੇ ਵਸਤੂ ਅਨਮੁੱਲੀ, ਅਨਮੋਲ ਦੇ ਵਰਤਾਈਆ। ਜਿਹੜੀ ਰਸਨਾ ਲੱਗੇ ਕਦੇ ਨਾ ਬੁੱਲੀ, ਜਿਸ ਦਾ ਇਸ਼ਾਰਾ ਬੁੱਲ੍ਹੇ ਸ਼ਾਹ ਗਿਆ ਕਰਾਈਆ। ਉਹ ਤੇਰੀ ਵਸਤ ਮਹਿਬੂਬਾ ਕਿਸੇ ਤਰਾਜੂ ਕਦੇ ਨਾ ਤੁਲੀ, ਘੜੀ ਪਲ ਵੰਡ ਨਾ ਕੋਇ ਵੰਡਾਈਆ। ਮਿਹਰਵਾਨ ਹੋ ਕੇ ਦਇਆਵਾਨ ਹੋ ਕੇ ਭਾਗ ਲਗਾ ਦੇ ਗ਼ਰੀਬਾਂ ਦੀ ਕਾਇਆ ਕੁੱਲੀ, ਕੁਲ ਮਾਲਕ ਹੋ ਸਹਾਈਆ। ਉਹ ਤੱਕ ਤੇਰੀ ਫੁਲਵਾੜੀ ਫੁਲੀ, ਬਗ਼ੀਚਾ ਸਚ ਦਾ ਨਜ਼ਰੀ ਆਈਆ। ਇਉਂ ਜਾਪਦਾ ਤੀਜੇ ਸਾਲ ਨੂੰ ਅੰਧੇਰੀ ਜਾਣੀ ਝੁਲੀ, ਝੂਲਿਆਂ ਵਾਲਿਆਂ ਝੂਲੇ ਵਾਲੇ ਦੇਣੇ ਹਿਲਾਈਆ। ਲਾੜੀ ਮੌਤ ਨੂੰ ਛੁੱਟੀ ਦੇ ਦੇ ਖੁਲ੍ਹੀ, ਮੇਂਢੀ ਸੀਸ ਦੀ ਦੇਣੀ ਖੁਲਾਈਆ। ਜਿਹੜੀ ਦੁਨੀਆ ਤੈਨੂੰ ਭੁੱਲੀ, ਭੁੱਲਿਆਂ ਦੇਣਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਹੇ ਪ੍ਰਭੂ ਮੈਨੂੰ ਇਉਂ ਜਾਪਦਾ ਤੇਰੇ ਭਗਤਾਂ ਦੇ ਅੰਦਰ ਜਗਤ ਵਾਲਾ ਗਿਆਨ, ਗਿਆਨੀ ਧਿਆਨੀ ਬਣ ਕੇ ਜਗਤ ਦੀ ਸੁਣਨ ਵਡਿਆਈਆ। ਮੈਂ ਚਾਹੁੰਦਾ ਸਾਰਿਆਂ
ਦਾ ਏਕੋ ਵਾਰ ਸਚ ਦੀ ਸਭਾ ਵਿਚ ਹੋ ਜਾਏ ਹਲਫ਼ੀਆ ਬਿਆਨ, ਜਿਸ ਦੀ ਹਰਫ਼ ਹਰੂਫ਼ ਦੇ ਕੇ ਪਰੂਫ਼ ਪਛਤਾਵਾ ਨਾ ਕੋਇ ਜਣਾਈਆ। ਜੋ ਤੇਰਾ ਭਗਤ ਹੋ ਗਿਆ ਉਹ ਬੱਚਾ ਨਹੀਂ ਅਨਜਾਣ, ਬੁੱਧੀ ਤੋਂ ਪਰੇ ਉਸ ਦੀ ਪੜ੍ਹਾਈਆ। ਜੇ ਉਹ ਭੁਲ ਜਾਵੇ ਉਹਨੂੰ ਬਖ਼ਸ਼ ਲੈ ਆਣ, ਮਿਹਰ ਮਿਹਰ ਨਜ਼ਰ ਉਠਾਈਆ। ਆਹ ਵੇਖ ਲੈ ਗੁਰੂ ਗ੍ਰੰਥ ਰਮਾਇਣ ਤੇ ਗੀਤਾ ਨਾਲ ਕੁਰਾਨ, ਇਕੱਠੇ ਹੋ ਕੇ ਸਾਰੇ ਦੇਣ ਗਵਾਹੀਆ। ਜਨ ਭਗਤੋ ਜੇ ਤੁਹਾਡੇ ਕੋਲ ਆ ਗਿਆ ਕੂੜ ਕੁੜਿਆਰਾ ਤੇ ਸ਼ੈਤਾਨ, ਸ਼ਰਅ ਸਚ ਦੀ ਸਚ ਨਾਲੋਂ ਤੁੜਾਈਆ। ਫੇਰ ਤੁਹਾਨੂੰ ਜ਼ਰੂਰ ਸਤਿਗੁਰੂ ਦੇ ਹੁਕਮ ਭੁੱਲਿਆਂ ਚੁਰਾਸੀ ਦਾ ਭੁਗਤਣਾ ਪਏ ਭੁਗਤਾਨ, ਅਗੇ ਹੋ ਨਾ ਕੋਇ ਛੁਡਾਈਆ। ਆਪਣੇ ਅੰਤਰ ਨਿਰੰਤਰ ਬਿਨਾ ਮੁਖ ਤੋਂ ਬੋਲਿਆ ਤੇ ਦੱਸਿਆ ਜ਼ਬਾਨ, ਸਾਰੇ ਪ੍ਰਨਾਮ ਕਰ ਕੇ ਲਓ ਕਰਾਈਆ। ਇਹ ਜੋਤੀ ਜਗਦੀ ਜਗਦੀ ਜਗਦੀ ਜਿਸ ਤਰਾ ਤੁਹਾਡੇ ਸਾਹਮਣੇ ਮਿਟ ਗਈ ਵਿਚ ਜਹਾਨ, ਏਸੇ ਤਰਾ ਫੇਰ ਆਤਮਾ ਹੱਥ ਕਿਸੇ ਨਾ ਆਈਆ। ਤੁਹਾਨੂੰ ਆਪਣੀ ਨਹੀਂ ਪਹਿਚਾਨ, ਬੇਪਹਿਚਾਨ ਤੁਹਾਨੂੰ ਪਹਿਚਾਨ ਕੇ ਆਪਣੇ ਨਾਲ ਮਿਲਾਈਆ। ਤੁਹਾਡੇ ਦਵਾਰੇ ਦਾ ਉੱਤਮ ਸ੍ਰੇਸ਼ਟ ਪੀਣ ਖਾਣ, ਜਿਸ ਨੂੰ ਅਵਤਾਰ ਪੈਗ਼ੰਬਰ ਵਿਸ਼ਨ ਬ੍ਰਹਮਾ ਸ਼ਿਵ ਗੁਰੂ ਸਾਰੇ ਖਾਣ ਆਏ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਸਾਰੇ ਕਹਿਣ ਅਸੀਂ ਪਕਵਾਨ ਖਾਧਾ ਅਨਡਿੱਠਾ, ਪ੍ਰਭ ਦਿਤੀ ਮਾਣ ਵਡਿਆਈਆ। ਜਿਸ ਦਾ ਰਸ ਨਾ ਖੱਟਾ ਨਾ ਮਿੱਠਾ, ਮਿਠਤ ਜਗਤ ਨਾ ਕੋਇ ਜਣਾਈਆ। ਜਿਸ ਦਾ ਇਕੋ ਸਵਾਦ ਸਤਿ ਸਤਿ ਦਾ ਹਿੱਤਾ, ਪ੍ਰੇਮ ਪ੍ਰੇਮ ਨਾਲ ਬਣਾਈਆ। ਸਵਾਮੀ ਸਤਿਗੁਰ ਸਾਹਿਬ ਮਿਲਿਆ ਮਿਤਾ, ਮਿਤਰ ਪਿਆਰਾ ਰੰਗ ਰੰਗਾਈਆ। ਜਿਹੜਾ ਕਦੇ ਨਾ ਵਿਸਰੇ ਵਿਚੋਂ ਚਿਤਾ, ਚਿਤ ਠਗੌਰੀ ਰਹੇ ਨਾ ਰਾਈਆ। ਉਸ ਦੀ ਸਭ ਨੂੰ ਇਕੋ ਸਿਕਾ, ਜੋ ਸਿਕਦਿਆਂ ਆਪਣੇ ਨਾਲ ਮਿਲਾਈਆ। ਜਿਸ ਦਾ ਰੂਪ ਨਿੱਕੇ ਤੋਂ ਨਿੱਕਾ, ਵੱਡਿਆਂ ਤੋਂ ਵੱਡੀ ਵਡਿਆਈਆ। ਸੋ ਤੁਹਾਡੇ ਤਨ ਵਜੂਦ ਮੰਦਰ ਅੰਦਰ ਵਿਕਾ, ਆਤਮ ਸੇਜ ਸਿੰਘਾਸਣ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਭੇਵ ਆਪ ਖੁਲਾਈਆ। ਲੰਗਰ ਕਹੇ ਮੈਂ ਕੀ ਆਖਾਂ, ਆਖਣ ਦੀ ਲੋੜ ਰਹੇ ਨਾ ਰਾਈਆ। ਮੈਂ ਕੀ ਭਾਖਾਂ, ਭਾਖਿਆ ਵਿਚ ਕੀ ਸੁਣਾਈਆ। ਮੈਂ ਕੀ ਅਲਾਖਾਂ, ਅਲਖ ਨਾ ਲਖਿਆ ਜਾਈਆ। ਮੈਂ ਵੇਖੀਆਂ ਗੋਪੀਆਂ ਕਾਹਨ ਦੀਆਂ ਰਾਸਾਂ, ਤਟ ਕਿਨਾਰੇ ਸੋਭਾ ਪਾਈਆ। ਮੈਂ ਚਾਰ ਜੁਗ ਦੇ ਅਵਤਾਰ ਪੈਗ਼ਬਰਾਂ ਗੁਰੂਆਂ ਦੀਆਂ ਤੱਕੀਆਂ ਆਸਾਂ, ਜੋ ਆਸਾਵੰਦ ਆਸ ਗਏ ਰਖਾਈਆ। ਮੈਂ ਦੀਨਾਂ ਮਜ਼੍ਹਬਾਂ ਦੀਆਂ ਵੱਡੀਆਂ ਛੋਟੀਆਂ ਵੇਖੀਆਂ ਜਮਾਤਾਂ, ਜੋ ਕਲਾਸਾਂ ਵਿਚ ਆਪਣਾ ਹੁਕਮ ਜਣਾਈਆ। ਅੰਤ ਕਲਜੁਗ ਦੀਆਂ ਆ ਗਈਆਂ ਅੰਧੇਰੀਆਂ ਰਾਤਾਂ, ਚਾਰੋਂ ਕੁੰਟ ਅੰਧੇਰਾ ਛਾਈਆ। ਪਿਆਰ ਰਿਹਾ ਨਾ ਪੁਤਰਾਂ ਮਾਤਾ, ਪਿਤਾ ਪੂਤ ਕਰੇ ਲੜਾਈਆ। ਨਾਰ ਕੰਤ ਨਾ ਦੇਵੇ ਸਾਥਾ, ਸੰਗੀ ਸੰਗ ਨਾ ਕੋਇ ਬਣਾਈਆ। ਸਜਣ ਮਿਤਰ ਇਕ ਦੂਜੇ ਨੂੰ ਲੁੱਟਣ ਹਾਥੋ ਹਾਥਾ, ਧਰੋਹ ਪ੍ਰੇਮ ਵਿਚ ਕਮਾਈਆ। ਰਸਨਾ ਜਿਹਵਾ ਸਾਧ ਸੰਤ ਜਗਤ ਸ਼ਾਸਤਰਾਂ ਪੜ੍ਹਦੇ ਸੁਣਾਉਂਦੇ ਗਾਥਾ, ਅੰਦਰੋਂ ਮਨ ਕਲਪਣਾ ਜਗਤ ਵਿਚ ਤੜਫਾਈਆ। ਤੀਰਥ ਤੱਟਾਂ ਉਤੇ ਮਾਰਦੇ ਵਾਟਾਂ, ਘਰ ਸਰੋਵਰ ਨਹਾਵਣ ਦੀ ਆਸ ਨਾ ਕੋਇ ਰਖਾਈਆ। ਬਾਹਰੋਂ ਜਗਾਉਂਦੇ ਘਿਰਤ ਦੀਪ ਦੀਆਂ ਲਾਟਾਂ, ਅੰਦਰੋਂ ਨੂਰ ਜੋਤ ਨਾ ਕੋਇ ਰੁਸ਼ਨਾਈਆ। ਬਾਹਰ ਸੌਂਦੇ ਸੇਜਾ ਪਲੰਘਾਂ ਉਤੇ ਖਾਟਾ, ਆਤਮ ਸੇਜਾ ਸੋਭਾ ਕੋਇ ਨਾ ਪਾਈਆ।
ਕੰਨਾਂ ਨਾਲ ਸਰੋਤਿਆਂ ਦੀ ਸੁਣਦੇ ਅਵਾਜ਼ਾ, ਨਾਦ ਧੁਨ ਅੰਤਰ ਨਿਰੰਤਰ ਸੁਣਨ ਕੋਇ ਨਾ ਪਾਈਆ। ਬਾਹਰੋਂ ਫ਼ਰਜੀਆ ਸੀਸ ਨਿਵਾਉਂਦੇ ਤੇ ਪੜ੍ਹਨ ਨਿਮਾਜ਼ਾ, ਰੋਜ਼ਿਆਂ ਵਿਚ ਆਪਣਾ ਆਪ ਖਪਾਈਆ। ਮੱਕਿਆਂ ਕਾਅਬਿਆਂ ਦਾ ਕਰਨ ਹਾਜਾ, ਲੇਕਿਨ ਹੁਜਰਾ ਹਕ ਹਕ ਦਾ ਮਾਲਕ ਦਿਸ ਕਿਸੇ ਨਾ ਆਈਆ। ਜਦੋਂ ਮਿਲਿਆ ਤੇ ਮਿਲਿਆ ਆਪਾ, ਆਪ ਆਪਣੀ ਦਇਆ ਕਮਾਈਆ। ਜਨ ਭਗਤੋ ਤੁਹਾਡਾ ਇਕੋ ਸ਼ਬਦ ਤੇ ਇਕੋ ਨਾਮ ਤੇ ਇਕੋ ਕਲਮਾ ਤੇ ਇਕੋ ਜਾਪਾ, ਤੂੰ ਮੇਰਾ ਮੈਂ ਤੇਰਾ ਆਤਮਾ ਪਰਮਾਤਮਾ ਮਿਲ ਕੇ ਵੱਜੇ ਵਧਾਈਆ। ਇਕੋ ਸੱਜਣ ਮੀਤ ਮੁਰਾਰਾ ਤੇ ਇਕੋ ਸਾਹਿਬ ਸਵਾਮੀ ਸਾਕਾ, ਰਿਸ਼ਤਾ ਫ਼ਰਿਸ਼ਤਿਆਂ ਨਾਲੋਂ ਤੁੜਾਈਆ। ਇਕੋ ਮਾਲਕ ਇਕੋ ਖ਼ਾਲਕ ਤੇ ਇਕੋ ਆਕਾ, ਜੋ ਅਕਲ ਬੁੱਧੀ ਤੋਂ ਪਰੇ ਆਪਣਾ ਘਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੇ ਖੇਲ ਸਾਚਾ ਹਰਿ, ਸਚ ਦਾ ਸਾਹਿਬ ਬੇਪ੍ਰਵਾਹੀਆ। ਨਾਰਦ ਕਹੇ ਪ੍ਰਭੂ ਉਏ ਤੈਨੂੰ ਕਿਉਂ ਕਹਿੰਦੇ ਬੇਪ੍ਰਵਾਹ, ਕੀ ਬੇਪ੍ਰਵਾਹੀ ਵਿਚ ਸਮਾਈਆ। ਤੂੰ ਸਾਰਿਆਂ ਨੂੰ ਆਪਣੇ ਹੁਕਮ ਵਿਚ ਭਾਣੇ ਵਿਚ ਛੱਡਿਆ ਰੁਲਾ, ਜੁਗ ਜੁਗ ਆਪਣਾ ਖੇਲ ਖਿਲਾਈਆ। ਜਿਹੜਾ ਇਕ ਵੇਰਾਂ ਗਿਆ ਉਸ ਨੂੰ ਦੁਬਾਰਾ ਕਿਉਂ ਨਹੀਂ ਲਿਆ ਬੁਲਾ, ਉਸ ਦਾ ਲੇਖਾ ਸਨਮੁਖ ਦਿਤਾ ਸਮਝਾਈਆ। ਤੂੰ ਆਪ ਇਕ ਤੇ ਵੱਖ ਵੱਖ ਆਪਣੇ ਨਾਮ ਦਿਤੇ ਜਪਾ, ਰੱਟਾ ਦੀਨ ਦੁਨੀ ਵਿਚ ਪਾਈਆ। ਤੂੰ ਸਭ ਦੇ ਨਾਲ ਧੋਖਾ ਦਗ਼ਾ ਰਿਹੋਂ ਕਮਾ, ਓਹ ਕਮਾਲ ਦਿਆ ਮਾਲਕਾ ਕਮਾਲ ਤੇਰੀ ਵਡਿਆਈਆ। ਤੂੰ ਦੱਸ ਚਹੁੰ ਵੇਦਾਂ ਵਿਚ ਕਿਹੜਾ ਤੇਰਾ ਨਾਮ ਚੰਗਾ ਕਿਹੜਾ ਤੇਰਾ ਨਾਮ ਮੰਦਾ ਤੇ ਤੂੰ ਕਿਹੜਾ ਲਿਆ ਗਵਾ, ਸਾਰੇ ਅੱਗੜ ਪਿੱਛੜ ਭੱਜਣ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਈਆ। ਨਾਰਦ ਕਹੇ ਓ ਪ੍ਰਭੂ ਕੁਛ ਦੱਸ ਦੇ ਭੋਲਿਆ ਆਪਣਾ ਭੇਤਾ, ਪਰਦਾ ਦੇ ਉਠਾਈਆ। ਤੂੰ ਕਿਸ ਦਾ ਸਾਹਿਬ ਤੇ ਕਿਸ ਦਾ ਨੇਤਾ, ਬਿਨ ਨੇਤਰਾਂ ਤੋਂ ਨਜ਼ਰੀ ਆਈਆ। ਚਾਰ ਜੁਗ ਦਾ ਪਿਛਲਾ ਯਾਦ ਕਰ ਲੈ ਚੇਤਾ, ਸੰਦੇਸੇ ਸੰਦੇਸੇ ਵਿਚੋਂ ਫੋਲ ਫੁਲਾਈਆ। ਜਿਸ ਦੇ ਪਿਛੇ ਗੋਬਿੰਦ ਨੇ ਬੱਚੇ ਕੀਤੇ ਭੇਟਾ, ਆਪ ਆਪਣਾ ਵਾਰ ਵਖਾਈਆ। ਨਾਲੇ ਹੱਸ ਕੇ ਕਿਹਾ ਮੇਰੇ ਸਾਹਿਬ ਦਾ ਸਵਾਮੀ ਦਾ ਅੰਤਰਜਾਮੀ ਦਾ ਦੀਨ ਮਜ਼੍ਹਬਾਂ ਤੋਂ ਬਾਹਰ ਦੀਨ ਦੁਨੀ ਦਾ ਆਤਮ ਬ੍ਰਹਮ ਦਾ ਸਤਿ ਧਰਮ ਦਾ ਇਕੋ ਹੁਕਮ ਵਿਚ ਇਕੋ ਵਾਰ ਹੋਵੇ ਲੋਕਮਾਤ ਠੇਕਾ, ਪਿਛਲੀ ਠੇਕੇਦਾਰੀ ਰਹਿਣ ਕੋਇ ਨਾ ਪਾਈਆ। ਇਕੋ ਦਾਤਾ ਇਕੋ ਦਾਤਾਰ ਇਕੋ ਹੋਵੇ ਨੇਤਾ, ਜੋ ਨੇਤਰਾਂ ਤੋਂ ਪਿਛੇ ਬਹਿ ਕੇ ਸਭ ਨੂੰ ਵੇਖ ਵਖਾਈਆ। ਪਰ ਓਹਦਾ ਰੂਪ ਹੋਣਾ ਓਹਦਾ ਖੇਲ ਅਨੂਪ ਹੋਣਾ ਉਹਨੂੰ ਕਿਸੇ ਨੇ ਕਹਿਣਾ ਗਵਾਰ ਕਿਸੇ ਨੇ ਕਹਿਣਾ ਜੱਟ ਫਿਰੇ ਵਿਚ ਖੇਤਾ, ਸ਼ਤਰੀ ਬ੍ਰਹਮਣ ਸ਼ੂਦਰ ਵੈਸ਼ ਸਮਝ ਕਿਸੇ ਨਾ ਪਾਈਆ। ਉਸ ਦੇ ਹੱਥ ਵਿਚ ਸਮਰਥ ਕੋਲ ਸਭ ਦਾ ਹੋਵੇ ਲੇਖਾ, ਬਿਨਾ ਲਿਖਿਆਂ ਤੋਂ ਲੇਖ ਸਭ ਦੇ ਦਏ ਬਦਲਾਈਆ। ਓਹਦਾ ਜਵਾਬ ਓਹਦਾ ਪ੍ਰਨਾਮ ਜਗਤ ਦੀ ਧਾਰ ਵਿਚੋਂ ਹੋਏ ਵਿਸ਼ੇਸ਼ਾ, ਵਿਸ਼ਿਆਂ ਤੋਂ ਬਾਹਰ ਇਕੋ ਆਪਣੀ ਖੇਲ ਖਿਲਾਈਆ। ਨਾਲੇ ਸਦਾ ਰਹੇ ਤੇ ਨਾਲੇ ਰਹੇ ਹਮੇਸ਼ਾ, ਤੇ ਆਵਣ ਜਾਵਣ ਆਪਣਾ ਰੂਪ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਵਾਮੀ ਇਕ ਅਖਵਾਈਆ। ਭੰਡਾਰਾ ਕਹੇ ਗੁਰਮੁਖੋ ਓ ਭਗਤੋ ਤੁਸੀਂ ਅੱਜ ਖਾ ਖਾ ਕੇ ਗਏ ਰੱਜ, ਸੁੱਕੇ ਮੰਡੇ ਸੋਹਣੇ ਸੋਭਾ ਪਾਈਆ। ਪਿਛੇ ਚਕਰਵਰਤੀ ਕਰਾਉਂਦੇ ਰਹੇ ਅਸਵਮੇਧ ਯੱਗ, ਛੱਤੀ ਪਦਾਰਥਾਂ ਵੰਡ ਵੰਡਾਈਆ। ਸਾਧਾਂ ਸੰਤਾਂ ਨੂੰ ਰਿਸ਼ੀਆਂ ਨੂੰ ਮੁਨੀਆਂ ਨੂੰ ਬਾਹਰੋਂ ਜੰਗਲਾਂ ਵਿਚੋਂ
ਲਿਆਉਂਦੇ ਰਹੇ ਲੱਭ, ਤੇੜ ਲੰਗੋਟੀਆਂ ਸਿਰ ਤੇ ਚੋਟੀਆਂ ਤੇ ਨੀਤਾਂ ਖੋਟੀਆਂ ਭੰਡਾਰੇ ਵਿਚ ਆ ਕੇ ਗੱਫੇ ਖ਼ੂਬ ਲਗਾਈਆ। ਬੁੱਧਾਂ ਮੋਟੀਆਂ ਤੇ ਨੀਤਾਂ ਖੋਟੀਆਂ ਕਹਿਣ ਅਸੀਂ ਨਹੀਂ ਖਾਣੀਆਂ ਰੋਟੀਆਂ, ਬਿਨਾ ਪੂੜੀ ਕੜਾਹ ਤੋਂ ਸਾਡਾ ਮਨ ਖ਼ੁਸ਼ੀ ਵਿਚ ਕਦੇ ਨਾ ਆਈਆ। ਅਸੀਂ ਫਿਰਦੇ ਵਾਂਗ ਜੋਗੀਆਂ, ਸਾਡੇ ਅੰਦਰ ਬੀਮਾਰੀ ਨਹੀਂ ਕੋਈ ਰੋਗੀਆਂ, ਅਸੀਂ ਰਸਦਾਂ ਓਹ ਲੈਣੀਆਂ ਜਿਹੜੀਆਂ ਬਲ ਦਵਾਰੇ ਹੋਣ ਸੋਧੀਆਂ, ਸੱਤਾਂ ਰੰਗਾਂ ਦੀਆਂ ਟਾਕੀਆਂ ਵਿਚ ਸੱਤ ਰੰਗ ਦੇ ਅਨਾਜ ਬੰਨ੍ਹ ਕੇ ਭੇਟ ਚੜ੍ਹਾਈਆ। ਕੁਛ ਖਾ ਲੈਣਾ ਕੁਛ ਪੀ ਲੈਣਾ ਕੁਛ ਜਾਣ ਲਗਿਆਂ ਪਾ ਲੈਣਾ ਵਿਚ ਬੋਝਿਆਂ, ਓਅੰ ਹਰੀ ਓਮ ਤਤ ਸਤਿ ਨਰਾਇਣ ਨਰਾਇਣ ਨਰਾਇਣ ਨਰਾਇਣ ਏਕਾ ਰੰਗ ਰੰਗਾਈਆ। ਓਹ ਪ੍ਰਭੂ ਬੜਾ ਬੇਪ੍ਰਵਾਹ ਓਹ ਇਹੋ ਜਿਹੇ ਖੇਲ ਖੇਲਦਾ ਰਹਿੰਦਾ ਬਣ ਕੇ ਚੋਜੀਆ, ਚੋਜ਼ੀ ਹੋ ਕੇ ਆਪਣਾ ਖੇਲ ਖਿਲਾਈਆ। ਨਾਰਦ ਕਹੇ ਵਾਹ ਉਏ ਬਾਬਾ ਬਾਪੂ ਓ ਮੇਰੇ ਪਰਮਾਤਮਾ, ਜੇ ਤੂੰ ਨਾ ਹੋਵੇਂ ਇਨ੍ਹਾਂ ਸਾਧਾਂ ਨੂੰ ਜੰਗਲਾਂ ਵਿਚ ਬਹਿਣ ਵਾਲਿਆਂ ਨੂੰ ਕੌਣ ਦੇਵੇ ਰੋਜ਼ੀਆਂ, ਮਣਕਿਆਂ ਵਿਚੋਂ ਤਿੰਨ ਵਾਰ ਮਨ ਨਾ ਕੋਇ ਰਜਾਈਆ। ਇਹ ਤੇਰੇ ਨਾਮ ਵਿਚ ਪਿਆਰ ਵਿਚ ਕਹਿਣ ਅਸੀਂ ਬਹਿੰਦੇ ਮਾਰ ਕੇ ਗੋਡੀਆਂ, ਹੱਥ ਸੀਨੇ ਉਤੇ ਟਿਕਾਈਆ। ਨਾਲੇ ਭੰਗ ਦੀਆਂ ਪੀਣ ਡੋਡੀਆਂ, ਤੇ ਆਪਣੀਆਂ ਆਸ਼ਾ ਨੂੰ ਚੁੱਕੀ ਫਿਰਨ ਉਤੇ ਮੋਢਿਆਂ, ਬਿਨਾ ਨਾਸਾਂ ਤੋਂ ਸੁੰਘ ਕੇ ਚਹੁੰ ਕੁੰਟਾਂ ਦੀ ਵਾਸ਼ਨਾ ਆਪਣੇ ਵਿਚ ਟਿਕਾਈਆ। ਕਿਸੇ ਦੀਆਂ ਚੂੰਡੀਆਂ ਉਤੋਂ ਠੋਡੀਆਂ, ਕਿਸੇ ਦੀਆਂ ਦਾਹੜੀਆਂ ਖੋਦੀਆਂ, ਜਾਂ ਤੱਕਿਆ ਤੇ ਭਰੀਆਂ ਵੱਧ ਨਾਲੋਂ ਲੋਭੀਆਂ, ਲੋਭ ਮੋਹ ਹੰਕਾਰ ਅੰਦਰੋਂ ਨਾ ਕੋਇ ਕਢਾਈਆ। ਪ੍ਰਭੂ ਬੜਾ ਗੰਭੀਰ ਬੇਨਜ਼ੀਰ ਜੋ ਆਦਿ ਜੁਗਾਦਿ ਸਾਰਿਆਂ ਸ਼ਰੀਰਾਂ ਦਾ ਖੋਜ ਖੋਜੇ ਬੜਾ ਖੋਜੀਆ, ਜਿਥੇ ਖੋਜਣ ਵਾਲਾ ਹੋਰ ਨਜ਼ਰ ਕੋਇ ਨਾ ਆਈਆ। ਜਿਨ੍ਹਾਂ ਦੇ ਕੋਲ ਛੋਟੀਆਂ ਛੋਟੀਆਂ ਨਾਮ ਦੀਆਂ ਬੋਘੀਆਂ, ਕਦੀ ਚੜ੍ਹਦੇ ਕਦੀ ਉਤਰਦੇ ਕਦੀ ਪਛੜ ਕੇ ਆਪਣਾ ਆਪ ਲੈਣ ਗਵਾਈਆ। ਜਿਨ੍ਹਾਂ ਨੂੰ ਪੁਰਖ ਅਕਾਲ ਨੇ ਓਹ ਦੀਨ ਦਿਆਲ ਨੇ ਭਗਤ ਬਣਾ ਕੇ ਅੰਦਰ ਦਿਤੀਆਂ ਸੋਝੀਆਂ, ਘਰ ਬੈਠਿਆਂ ਦੇ ਅੰਦਰ ਆ ਕੇ ਆਪਣਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਗ ਆਪ ਬਣਾਈਆ। ਨਾਰਦ ਕਹੇ ਪ੍ਰਭੂ ਭਈ ਸਚ ਦੱਸ ਦੇ ਇਹ ਭਗਤ ਕੀ ਤੇਰੇ ਸੰਗੀ, ਕੀ ਸੰਗਲਾਂ ਨਾਲ ਬੰਨ੍ਹ ਕੇ ਲੱਕ ਬੰਧਾਈਆ। ਅਜੇ ਐਂ ਜਾਪਦਾ ਕਲਜੁਗ ਦੀ ਆਯੂ ਥੋੜੀ ਜਿਹੀ ਲੰਘੀ, ਬਹੁਤ ਪੰਧ ਨਾ ਕਇ ਮੁਕਾਈਆ। ਨਾਰਦ ਕਹੇ ਮੈਂ ਚੜ੍ਹਦੇ ਗਿਆ ਲਹਿੰਦੇ ਗਿਆ ਮੈਂ ਦੱਖਣ ਗਿਆ ਪਹਾੜ ਗਿਆ ਜਿਧਰ ਵੇਖਾਂ ਉਧਰ ਇਧਰ ਵਾਹਵੇ (ਵਾਲ) ਲਾੜੀ ਮੌਤ ਅਗੇ ਪਿਛੇ ਸਵਾਰੇ ਪਟੀਆਂ ਤੇ ਮੈਨੂੰ ਵਖਾਵੇ ਕੰਘੀ, ਬਿਨਾ ਦੰਦਾਂ ਤੋਂ ਦੰਦਾਸਾ ਲੈ ਕੇ ਆਪਣਾ ਰੰਗ ਵਖਾਈਆ। ਨਾਲੇ ਕਹੇ ਨਾਰਦਾ ਔਹ ਵੇਖ ਸਭ ਦੀ ਜੋਬਨ ਜਵਾਨੀ ਮੇਰੀ ਕਿੱਲੀ ਉਤੇ ਟੰਗੀ, ਜਦੋਂ ਚਾਹਵਾਂ ਸਭ ਨੂੰ ਦਿਆਂ ਉਲਟਾਈਆ। ਜੋਬਨ ਕਰ ਕੇ ਕਹੇ ਜਾਹ ਨੀ ਤੂੰ ਮੇਰੇ ਬਿਨਾ ਜਾਏਂ ਅੰਨ੍ਹੀ, ਤੈਨੂੰ ਨਜ਼ਰ ਕੁਛ ਨਾ ਆਈਆ। ਤੈਨੂੰ ਨਹੀਂ ਪਤਾ ਮੈਂ ਆਪਣੇ ਸਾਹਿਬ ਤੋਂ ਇਕੋ ਮੰਗ ਮੰਗੀ, ਮੰਗਤਾ ਹੋ ਕੇ ਝੋਲੀ ਡਾਹੀਆ। ਜਿਹੜਾ ਈਸਾ ਨੇ ਹਿੰਦਸਾ ਲਿਖਿਆ ਪੰਝੀ, ਉਸ ਦੀ ਪੰਝੀ ਨਾਲ ਪੰਜਾ ਪ੍ਰਭ ਦੇ ਚਰਨਾਂ ਹੇਠ ਦਬਾਈਆ। ਨੀ ਕਮਲੀਏ ਓਹ ਵੇਖ ਇਕੋ ਸੂਰਬੀਰ ਬਹਾਦਰ ਕਰਨੀ ਦਾ ਕਰਤਾ ਕੁਦਰਤ ਦਾ ਕਾਦਰ ਯੋਧਾ ਤੇ ਜੰਗੀ, ਜੰਗਜੂ ਬਹਾਦਰ ਨਜ਼ਰੀ ਆਈਆ। ਪਰ ਇਕ ਗੱਲ ਉਹਦਾ ਪਤਾ ਨਹੀਂ ਉਹ ਸਾਹਿਬ ਕਿ ਭੇਖੀ ਪਖੰਡੀ, ਕਿ ਠੱਗੀ ਜਗਤ ਨਾਲ ਕਮਾਈਆ। ਨਾਰਦ ਕਹਿੰਦਾ ਮੈਨੂੰ ਐਂ ਦਿਸਦਾ ਸ੍ਰਿਸ਼ਟੀ ਅੰਦਰ ਉਹਦੇ
ਨਾਲੋਂ ਹੋ ਗਈ ਰੰਡੀ, ਮੰਦਰਾਂ ਵਿਚੋਂ ਖ਼ਸਮ ਹੱਥ ਕਿਸੇ ਨਾ ਆਈਆ। ਗੰਗਾ ਗੋਦਾਵਰੀ ਅੰਮ੍ਰਿਤ ਦੀ ਧਾਰ ਨਾਲ ਕਰ ਨਾ ਸਕੇ ਠੰਢੀ, ਸਾਂਤਕ ਸਤਿ ਨਾ ਕੋਇ ਕਰਾਈਆ। ਝਗੜਾ ਮੇਟੇ ਨਾ ਜੇਰਜ ਅੰਡੀ, ਉਤਭੁਜ ਸੇਤਜ ਪੰਧ ਨਾ ਕੋਇ ਮੁਕਾਈਆ। ਮੈਂ ਸੁਣਿਆ ਇਕ ਭਗਤ ਦਵਾਰਾ ਤੇ ਇਕ ਭਗਤ ਭੰਡਾਰਾ ਜਿਥੇ ਕੁਝ ਜਾਪ ਕਰਨਾ ਨਹੀਂ ਪੈਂਦਾ ਦਮੀ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਦੁਨੀਆ ਤੇ ਉਹਨਾਂ ਨੂੰ ਕਹਿੰਦੀ ਇਨ੍ਹਾਂ ਦੀ ਬੁੱਧੀ ਹੋਈ ਨਿਕੰਮੀ, ਮਾਨੁਖ ਆਪਣਾ ਰਸਤਾ ਗਏ ਭੁਲਾਈਆ। ਤੇ ਨਾਰਦ ਕਹੇ ਮੈਂ ਦੱਸਿਆ ਤੇ ਤਾੜੀ ਮਾਰੀ ਦੁਨੀਆਦਾਰੋ ਇੰਨ੍ਹਾਂ ਦੀ ਏਕੋ ਮਾਤਾ ਤੇ ਏਕੋ ਅੰਮੀ, ਤੇ ਏਕੋ ਪਿਤਾ ਪੁਰਖ ਅਕਾਲ ਨਜ਼ਰੀ ਆਈਆ। ਜਿਸ ਦੀ ਧਾਰ ਵਿਚੋਂ ਆਤਮ ਦੀ ਧਾਰ ਜੰਮੀ, ਆਤਮਾ ਪਰਮਾਤਮਾ ਵਿਚ ਸਮਾਈਆ। ਜਿਥੇ ਨਾ ਕੋਈ ਖ਼ੁਸ਼ੀ ਤੇ ਨਾ ਕੋਈ ਗ਼ਮੀ, ਗ਼ਮਖ਼ਾਰ ਏਕੋ ਸੋਭਾ ਪਾਈਆ। ਜਦੋਂ ਵੇਖੋ ਉਸ ਦੀ ਜੋਬਨ ਜਵਾਨੀ ਨਵੀਂ, ਨਵ ਜੋਬਨਵੰਤਾ ਏਕੋ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਨਾਰਦ ਕਹੇ ਮੈਂ ਅੱਜ ਦਿਨੇ ਲੁਕਿਆ ਰਿਹਾ ਇਧਰ ਉਧਰ ਗੁੱਠਾ, ਆਪਣਾ ਆਪ ਛੁਪਾਈਆ। ਜਾਂ ਮੈਂ ਮਿਲਦਾ ਰਿਹਾ ਤੇ ਪੂਰਨ ਸਿੰਘ ਕਹੇ ਮੇਰਾ ਸਰੀਰ ਭੱਜਾ ਟੁੱਟਾ, ਥਕਾਵਟ ਵਿਚ ਥੱਕਿਆ ਨਜ਼ਰੀ ਆਈਆ। ਮੈਂ ਆਖਿਆ ਅੱਜ ਖੈਰ ਨਹੀਂ ਪਤਾ ਨਹੀਂ ਕਿਹੜਾ ਵੇਲਾ ਰਿਹਾ ਢੁਕਾ, ਢੁਕਵਾਂ ਆਪਣਾ ਮੇਲ ਮਿਲਾਈਆ। ਇਧਰੋਂ ਮੈਨੂੰ ਸ਼ਬਦੀ ਸ਼ਬਦ ਦਾ ਦਿਤਾ ਰੁੱਕਾ, ਹੁਕਮ ਦਿਤਾ ਸੁਣਾਈਆ। ਓਏ ਨਾਰਦਾ ਅੱਜ ਵਿਸ਼ਨ ਬ੍ਰਹਮਾ ਸ਼ਿਵ ਲਛਮੀ ਸੁਰਸਤੀ ਪਾਰਬਤੀ ਰਾਧਾ ਕ੍ਰਿਸ਼ਨ ਸੀਤਾ ਰਾਮ ਨੇ ਭਗਤਾਂ ਦੇ ਦਵਾਰੇ ਖਾਵਣ ਆਉਣਾ ਰੁੱਖਾ ਟੁਕਾ, ਆਪਣੀ ਆਸ ਬਣਾਈਆ। ਫੇਰ ਸਾਰਿਆਂ ਬੇਨੰਤੀ ਕਰਨੀ ਪ੍ਰਭੂ ਹੁਣ ਨਾ ਰਹਿ ਛੁਪਾ, ਛੁਪਣ ਵਾਲਿਆ ਬਥੇਰੇ ਜੁਗ ਦਿਤੇ ਲੰਘਾਈਆ। ਪਰ ਤੂੰ ਬੇਪਰਵਾਹ ਦੁਨੀਆ ਭਾਵੇਂ ਉਲਟ ਜਾਏ ਪਰ ਤੇਰਾ ਦੇਣ ਵਾਲਾ ਕਦੀ ਨਾ ਰੁੜ੍ਹੇ ਕੁੱਪਾ, ਪਲੀ ਪਲੀ ਜ਼ਿਮੀਂਦਾਰਾਂ ਨੂੰ ਦੇ ਕੇ ਗੁਰ ਅਵਤਾਰ ਪੈਗ਼ੰਬਰਾਂ ਨੂੰ ਲੋਕਮਾਤ ਦਿਤਾ ਵਰਚਾਈਆ। ਜਾਂ ਤੇ ਪ੍ਰਗਟ ਨਾ ਹੁੰਦੋਂ ਸ਼ਬਦ ਦੀ ਧਾਰ ਤੇ ਰਹਿੰਦਿਉਂ ਚੁਪਾ, ਚੁੱਪ ਚੁਪੀਤਾ ਆਪਣਾ ਵਕਤ ਲੈਂਦਾ ਲੰਘਾਈਆ। ਤੇ ਸਾਨੂੰ ਕੋਈ ਨਹੀਂ ਸੀ ਦੁੱਖਾ, ਰੰਜਸ਼ ਗ਼ਮੀ ਨਾ ਕੋਇ ਪਰਗਟਾਈਆ। ਪਰ ਯਾਦ ਵੀ ਕਰ ਲੈ ਤੇ ਵੇਖ ਲੈ ਜਿਹੜਾ ਭਗਤ ਉਹ ਜ਼ਰੂਰ ਤੇਰੇ ਦਰ ਦਾ ਭੁੱਖਾ, ਰਾਤੀਂ ਸੁੱਤਿਆਂ ਤੇ ਦਿਨੇ ਜਾਗਦਿਆਂ ਤੇਰਾ ਧਿਆਨ ਲਗਾਈਆ। ਤੇ ਜੇ ਹੁਣ ਤੂੰ ਘਰ ਘਰ ਵਿਚ ਨਾ ਪੁੱਜਾ, ਤੇਰੀ ਪੂਜਾ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਸਚ ਖੇਲ ਖਿਲਾਈਆ। ਨਾਰਦ ਕਹੇ ਜਨ ਭਗਤੋ ਸੁਣਿਆ ਤੁਸੀਂ ਹਲਫ਼ੀਆ ਬਿਆਨ ਦਿਤੇ ਅੱਜ, ਸਚ ਦਿਓ ਸੁਣਾਈਆ। ਹੱਥ ਖੜੇ ਕਰੋ ਕਿੰਨਿਆਂ ਅੰਦਰੋਂ ਲਾਇਆ ਪੱਜ, ਆਪਣਾ ਆਪ ਛੁਪਾਈਆ। ਕਿੰਨਿਆਂ ਨੇ ਰਸ ਲੈਣਾ ਅਜੇ ਹੋਰ ਜਰਾ ਜਰਾ ਮਧਰਾ ਮਾਸ ਖਾ ਕੇ ਖ਼ੁਸ਼ੀ ਬਣਾਈਆ। ਕਿੰਨਿਆਂ ਨੂੰ ਚਾਹ ਪੀਣ ਦਾ ਲਬ, ਰਸਨਾ ਵਾਲਿਓ ਦਿਓ ਜਣਾਈਆ। ਕਿੰਨਿਆਂ ਨੇ ਜਾਣਾ ਛਡ, ਛਡਣ ਵਾਲੇ ਬਾਹਵਾਂ ਲਓ ਉਠਾਈਆ। ਕਿੰਨਿਆਂ ਨੇ ਭਗਤਾਂ ਤੋਂ ਰਹਿਣਾ ਅੱਡ, ਅਡਰੇ ਰਹਿਣ ਵਾਲਿਓ ਮੁੜ ਕੇ ਆਉਣਾ ਨਾ ਚਾਈਂ ਚਾਈਂਆ। ਜਾਂ ਧਰਮ ਰਖੋ ਤੇ ਧਰਮ ਦੇ ਨਿਸ਼ਾਨੇ ਦਿਓ ਗੱਡ, ਧਰਮ ਦੀ ਧਾਰ ਦੇਣੀ ਬਣਾਈਆ। ਇਹ ਉਸ ਸਾਹਿਬ ਦੀ ਹੱਦ, ਜਿਸ ਦੀ ਹਦੂਦ ਸਕੇ ਨਾ ਕੋਇ ਸਮਝਾਈਆ। ਤੁਸੀਂ ਉਸ ਪੁਰਖ ਅਕਾਲ ਦੀ ਯਦ, ਜਿਸ ਨੂੰ ਸਾਰੇ ਸੀਸ ਨਿਵਾਈਆ। ਜਿਸ
ਨੇ ਤੁਹਾਡੇ ਏਥੇ ਓਥੇ ਦੋ ਜਹਾਨਾਂ ਪਰਦੇ ਲੈਣੇ ਕੱਜ, ਓਹ ਕੱਜਲ ਵਿਚ ਅੱਖੀਆਂ ਪਾਉਣ ਵਾਲਿਓ ਅੱਖੀਆਂ ਲਓ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਚ ਇਕ ਅਖਵਾਈਆ। ਲੰਗਰ ਕਹੇ ਮੈਨੂੰ ਖਾ ਖਾ ਗਏ ਕੋਟਨ ਕੋਟੀ, ਅਣਗਿਣਤ ਆਪਣਾ ਆਪ ਜਗਤ ਚਲਾਈਆ। ਪਰ ਮੈਂ ਹੁੰਦਾ ਰਿਹਾ ਬੋਟੀ ਬੋਟੀ, ਟੁਕੜਾ ਟੁਕੜਾ ਆਪਣਾ ਆਪ ਜਣਾਈਆ। ਕਿਸੇ ਚਪਾਤੀ ਬਣਾਈ ਤੇ ਕਿਸੇ ਬਣਾਈ ਰੋਟੀ, ਖਾ ਕੇ ਆਪਣਾ ਝਟ ਲੰਘਾਈਆ। ਪਰ ਮੈਨੂੰ ਅੱਜ ਤਕ ਆਪਣਾ ਸਾਥੀ ਕਿਸੇ ਨਹੀਂ ਬਣਾਇਆ ਗੋਤੀ, ਗੌਤਮ ਬੁੱਧ ਨੇ ਇਕ ਵਾਰ ਇਸ਼ਾਰਾ ਦਿਤਾ ਕਲਜੁਗ ਅੰਤਮ ਤੇਰਾ ਲੇਖਾ ਚੁਕਾਏ ਧੁਰ ਦਾ ਮਾਹੀਆ। ਜਿਸ ਦੀ ਜਨਣੀ ਜਗਤ ਧਾਰ ਤੋਂ ਬਾਹਰ ਜੋਤੀ, ਜੋਤੀ ਜਾਤਾ ਆਪਣਾ ਆਪ ਲਏ ਪ੍ਰਗਟਾਈਆ। ਉਸ ਨੇ ਭਗਤਾਂ ਉਤੇ ਕਿਰਪਾ ਕਰਨੀ ਬਹੁਤੀ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਉਸ ਦੀ ਸੋਚ ਜਾਏ ਨਾ ਸੋਚੀ, ਸਮਝ ਵਿਚ ਨਾ ਕੋਇ ਸਮਝਾਈਆ। ਇਕ ਮਾਣ ਦੇਣਾ ਰਵਦਾਸ ਚਮਾਰੇ ਮੋਚੀ, ਤੇ ਬਾਲਮੀਕ ਨਾਲ ਕਰੇ ਕੁੜਮਾਈਆ। ਜਨ ਭਗਤਾਂ ਦੀ ਭਗਵਨ ਹੋ ਕੇ ਚਲਾਉਣੀ ਰੋਜ਼ੀ, ਰਾਜ਼ਕ ਰਿਜ਼ਕ ਰਹੀਮ ਹੋ ਕੇ ਵੰਡੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਵਾਮੀ ਸਦਾ ਸਹਿਜ ਸੁਖਦਾਈਆ। ਨਾਰਦ ਕਹੇ ਲਿਖਾਰੀਓ ਤੁਸਾਂ ਕਿਉਂ ਆਪਣੇ ਪਿਛੇ ਰਖੇ ਲੈਂਪ, ਸਚ ਸਚ ਦਿਓ ਸੁਣਾਈਆ। ਕੀ ਇਹ ਭਗਤ ਦਵਾਰਾ ਕਿ ਅੰਧਿਆਂ ਦਾ ਕੈਂਪ, ਨੇਤਰ ਨਜ਼ਰ ਕਿਛ ਨਾ ਆਈਆ। ਕੀ ਇਹ ਨਾਮ ਭੰਡਾਰਾ ਕਿ ਕੂੜ ਕੁੜਿਆਰ ਦਾ ਡੰਕ, ਭੇਵ ਦਿਓ ਖੁਲਾਈਆ। ਕੀ ਇਹ ਸ਼ਬਦ ਰਫ਼ਤਾਰਾ ਕਿ ਮਨ ਬੁੱਧੀ ਦਾ ਜੰਪ, ਜਗਤ ਪੰਧ ਮੁਕਾਈਆ। ਸਾਰੇ ਕਹਿਣ ਪ੍ਰਭੂ ਸਾਨੂੰ ਐਂ ਦਿਸਦਾ ਇਹ ਬਿਨਾ ਹਥਿਆਰਾਂ ਤੋਂ ਤੇਰਿਆਂ ਭਗਤਾਂ ਦਾ ਉਹ ਮੁਕਾਮ ਜਿਹਨੂੰ ਕਹਿਣ ਕੈਂਟ, ਇਕੋ ਰੈਂਕ ਵਿਚ ਸਾਰੇ ਸੋਭਾ ਪਾਈਆ। ਕਿਸੇ ਦਾ ਕੋਟ ਨਹੀਂ ਪੈਂਟ, ਵੰਡਣ ਵੰਡ ਨਾ ਕੋਇ ਵੰਡਾਈਆ। ਟੋਪੀ ਨਹੀਂ ਹੈਟ ਹੈਂਟ, ਹੈਂਡ ਸਭ ਦੇ ਰਿਹਾ ਹਿਲਾਈਆ। ਐਂ ਦਿਸਦਾ ਇਹ ਸਾਰੇ ਬੜੇ ਸ਼ੌਕੀਨ ਤੇ ਜੈਂਟ, ਜੈਂਟਲਮੈਨ ਸੋਭਾ ਪਾਈਆ। ਤੇਰੇ ਵਾਂਗੂ ਸ਼ਰਾਰਤ ਦੇ ਬਣੇ ਟਾਂਟ, ਟਾਕ ਵਾਕ ਵਿਚ ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ, ਛੱਬੀ ਪੋਹ ਕਹੇ ਮੈਂ ਧੰਨਵਾਦ ਗੁਰਮੁਖੋ ਤੁਹਾਡਾ ਕਰਦਾ, ਨਿਵ ਨਿਵ ਸੀਸ ਨਿਵਾਈਆ। ਖੇਲ ਤੱਕਿਆ ਤੁਹਾਡੇ ਘਰ ਦਾ, ਭਗਤ ਦਵਾਰੇ ਵੇਖ ਵਖਾਈਆ। ਸਚ ਭੰਡਾਰਾ ਵੇਖਿਆ ਪਕਦਾ, ਜੋ ਹਰਿ ਭਗਤ ਖ਼ੁਸ਼ੀਆਂ ਨਾਲ ਬਣਾਈਆ। ਜਿਸ ਨੂੰ ਅਵਤਾਰ ਪੈਗ਼ੰਬਰ ਰਿਹਾ ਤਕਦਾ, ਬਿਨ ਨੈਣਾਂ ਨੈਣ ਉਠਾਈਆ। ਤੁਹਾਡਾ ਲੇਖਾ ਪੂਰਾ ਹੋਇਆ ਹਕ ਦਾ, ਹਕੀਕਤ ਹਕੀਕਤ ਵਿਚੋਂ ਸਮਝਾਈਆ। ਪੰਜਾਂ ਦਰਬਾਰੀਆਂ ਜੋ ਵਿਹਾਰ ਕੀਤਾ ਨੱਕ ਦਾ, ਪਾਣੀ ਨਾਲ ਸਾਫ਼ ਕਰਾਈਆ। ਇਹ ਲੇਖਾ ਪਰਮੇਸ਼ਵਰ ਪਤ ਦਾ, ਲੋਕ ਲੱਜਿਆ ਤੋਂ ਬਾਹਰ ਕਢਾਈਆ। ਹਿਰਦਾ ਰਹੇ ਕਿਸੇ ਨਾ ਤਪਦਾ, ਅਗਨੀ ਅਗ ਬੁਝਾਈਆ। ਨਾਤਾ ਜੁੜੇ ਪੱਕ ਦਾ, ਕੱਚਾ ਤੰਦ ਨਾ ਕੋਇ ਤੁੜਾਈਆ। ਮੇਰਾ ਲੇਖਾ ਤੁਹਾਡੇ ਜਸ ਦਾ, ਸਿਫ਼ਤਾਂ ਨਾਲ ਸਲਾਹੀਆ। ਤੁਹਾਡਾ ਗ੍ਰਹਿ ਰਹੇ ਵਸਦਾ, ਪ੍ਰਭ ਮੇਲਾ ਮੇਲੇ ਚਾਈਂ ਚਾਈਂਆ। ਜਿਹੜਾ ਜੁਗ ਜੁਗ ਪੈਜ ਭਗਤਾਂ ਰਖਦਾ, ਹੋਏ ਆਪ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਦਇਆ ਕਮਾਈਆ। ਛੱਬੀ ਪੋਹ ਕਹੇ ਮੇਰਾ ਸਚ ਸਚ ਵਿਵਹਾਰ,
ਵਿਵਹਾਰੀ ਹੋ ਕੇ ਦਿਆਂ ਜਣਾਈਆ। ਜਿਨ੍ਹਾਂ ਗੁਰਮੁਖਾਂ ਸ਼ਬਦੀ ਸ਼ਬਦ ਦਾ ਕੀਤਾ ਵਿਹਾਰ, ਸਭ ਦਾ ਲੇਖਾ ਲੇਖੇ ਵਿਚ ਰਖਾਈਆ। ਕਿਸੇ ਨੇ ਪਗੜੀ ਲਿਆਂਦੀ ਦਸਤਾਰ, ਕੋਈ ਬਰਤਨ ਜਲ ਨਾਲ ਸੁਹਾਈਆ। ਕਿਸੇ ਪ੍ਰਸ਼ਾਦ ਕੀਤਾ ਤਿਆਰ, ਕੋਈ ਬਸਤਰਾਂ ਭੇਟ ਚੜ੍ਹਾਈਆ। ਕੋਈ ਸਿੰਘਾਸਣ ਕਰ ਸ਼ਿੰਗਾਰ, ਸੋਹਣਾ ਰੰਗ ਰੰਗਾਈਆ। ਕੋਈ ਆਏ ਪੈਂਡਾ ਮਾਰ, ਭੱਜੇ ਵਾਹੋ ਦਾਹੀਆ। ਕੋਈ ਆਏ ਕੰਮ ਵਿਸਾਰ, ਲਾਲਚ ਲੋਭ ਤਜਾਈਆ। ਕੋਈ ਆਏ ਛਡ ਕੇ ਨਾਰ, ਕੋਈ ਧੀਆਂ ਪੁਤਰ ਘਰ ਬਹਾਈਆ। ਕੋਈ ਬਿਰਧ ਬਾਲ ਆਏ ਕਦਮ ਉਠਾਲ, ਕਦਮ ਕਦਮ ਨਾਲ ਬਦਲਾਈਆ। ਕੋਈ ਆਏ ਘਰੋਂ ਕੰਗਾਲ, ਕੰਗਾਲੀ ਗੰਢ ਨਾ ਕੋਇ ਬੰਧਾਈਆ। ਕੋਈ ਆਏ ਸੁਰਤ ਸੰਭਾਲ, ਸੰਬਲ ਤੱਕੀਏ ਧੁਰ ਦਾ ਮਾਹੀਆ। ਕੋਈ ਆਏ ਘਾਲਨਾ ਘਾਲ, ਸਾਚੀ ਸੇਵ ਕਮਾਈਆ। ਜੇ ਸਾਰੇ ਤੱਕੀਏ ਤੇ ਆਏ ਪ੍ਰਭੂ ਦੇ ਬਣ ਕੇ ਲਾਲ, ਲਾਲ ਲਾਲਨ ਰੰਗ ਰੰਗਾਈਆ। ਜਿਸ ਸਚ ਦਵਾਰੇ ਲਏ ਬਹਾਲ, ਸਿਰ ਆਪਣਾ ਹੱਥ ਟਿਕਾਈਆ। ਫਲ ਲਗਾ ਕੇ ਕਾਇਆ ਡਾਲ, ਫਲ ਫੁੱਲ ਦਿਤੇ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਛੱਬੀ ਪੋਹ ਕਹੇ ਮੈਂ ਕਰਾਂ ਖ਼ਬਰਦਾਰ, ਸੰਦੇਸਾ ਇਕ ਸੁਣਾਈਆ। ਜਿਹੜੇ ਚੌਦਾਂ ਗੁਰਮੁਖ ਚੋਬਦਾਰ, ਹਰਿਜਨ ਹਰਿ ਹਰਿ ਰੰਗ ਰੰਗਾਈਆ। ਜਿਹੜੇ ਵਿਦਵਾਨ ਬਣੇ ਵਿਚ ਸੰਸਾਰ, ਵਿਦਿਆ ਤੋਂ ਬਾਹਰ ਪੜ੍ਹਾਈਆ। ਜਿਹੜੇ ਬ੍ਰਾਹਮਣ ਰੂਪ ਲਏ ਧਾਰ, ਮਸਤਕ ਤਿਲਕ ਛੁਹਾਈਆ। ਸਭ ਦਾ ਲੇਖਾ ਲਹਿਣਾ ਪੂਰਾ ਕਰੇ ਵਿਚ ਦਰਬਾਰ, ਦਰਬਾਰੀ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਚੁਕਾਈਆ। ਛੱਬੀ ਪੋਹ ਕਹੇ ਮੈਂ ਕੀ ਦੱਸਾਂ ਕਿਹੜਾ ਰਖਾਂ ਹੱਠ, ਸਿਦਕ ਕਵਣ ਵਡਿਆਈਆ। ਜੁਗ ਚੌਕੜੀ ਵੇਖੀ ਨਠ ਨਠ, ਪਾਂਧੀ ਹੋ ਕੇ ਪੰਧ ਨਾ ਕੋਇ ਮੁਕਾਈਆ। ਪ੍ਰਭੂ ਦੀ ਸਿਫ਼ਤ ਗਾਉਂਦੇ ਵੇਖੇ ਭੱਟ, ਰਾਗਾਂ ਨਾਦਾਂ ਵਿਚ ਸ਼ਨਵਾਈਆ। ਦਿਵਸ ਰੈਣ ਰਹੇ ਜਪ, ਆਪ ਆਪਾ ਜਗਤ ਮਿਟਾਈਆ। ਕਰਨ ਤਪਸਿਆ ਤਪ, ਧੂਣੀਆਂ ਅਗ ਜਲਾਈਆ। ਭਰੋਸਾ ਨਹੀਂ ਪ੍ਰਭੂ ਮਿਲੇਗਾ ਪੱਕ, ਲੇਖਾ ਆਪਣੇ ਨਾਲ ਮਿਲਾਈਆ। ਛੱਬੀ ਪੋਹ ਕਹੇ ਜਨ ਭਗਤੋ ਤੁਸਾਂ ਅੰਦਰ ਧਿਆਨ ਕਰਨਾ ਇਕ ਮਿੰਟ ਤੇ ਸੱਠ, ਇਕਾਸਠ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਪਰਦਾ ਲਾਹੀਆ। ਇਕ ਸਠ ਮਿੰਟ ਕਹੇ ਮੇਰਾ ਵਕਤ ਸੁਹੇਲਾ, ਸਤਿ ਸਚ ਜਣਾਈਆ। ਜਨ ਭਗਤੋ ਤੁਹਾਡਾ ਇਕ ਇਕ ਦਾ ਮੇਲਾ, ਆਤਮ ਪਰਮਾਤਮ ਮਿਲ ਕੇ ਵੱਜੇ ਵਧਾਈਆ। ਇਕੋ ਘਰ ਸੋਹੇ ਗੁਰੂ ਗੁਰ ਚੇਲਾ, ਚੇਲਾ ਗੁਰ ਇਕੋ ਨੂਰ ਨਜ਼ਰੀ ਆਈਆ। ਜੋ ਏਥੇ ਓਥੇ ਸੱਜਣ ਸੁਹੇਲਾ, ਸਚ ਸਵਾਮੀ ਸਾਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਜੋਤ ਸ਼ਬਦ ਦਾ ਸਾਚਾ ਦਾਨ, ਦਾਤਾ ਦਾਨੀ ਆਪਣੀ ਦਇਆ ਕਮਾਈਆ।