ਪਹਿਲੀ ਮਾਘ ਸ਼ਹਿਨਸ਼ਾਹੀ ਸੰਮਤ ਅੱਠ ਹਰਿ ਭਗਤ ਦਵਾਰ ਜੇਠੂਵਾਲ ਰਾਤ ਨੂੰ ਜ਼ਿਲਾ ਅੰਮ੍ਰਿਤਸਰ
ਮਾਘ ਕਹੇ ਮੈਂ ਗਿਆ ਲਹਿੰਦੇ ਚੜ੍ਹਦੇ, ਦੱਖਣ ਪਹਾੜ ਭੱਜਿਆ ਵਾਹੋ ਦਾਹੀਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਸਾਰੇ ਵੇਖੇ ਪੜ੍ਹਦੇ, ਅੱਖਰੀਂ ਅੱਖਰਾਂ ਸਿਫ਼ਤ ਸਾਲਾਹੀਆ। ਜਲ ਧਾਰਾ ਗੰਗਾ ਗੋਦਾਵਰੀ ਜਮਨਾ ਸੁਰਸਤੀ ਵੇਖੇ ਠਰਦੇ, ਅੱਠ ਸੱਠ ਤੀਰਥ ਤਾਲ ਸੁਹਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮਠਾਂ ਵੇਖੇ ਵੜਦੇ, ਗੁਰੂਦਵਾਰਿਆਂ ਸੀਸ ਨਿਵਾਈਆ। ਜੋਗ ਅਭਿਆਸ ਵੇਖੇ ਕਰਦੇ, ਸਨਿਆਸ ਵੈਰਾਗ ਵਿਚ ਆਪਣਾ ਧਿਆਨ ਲਗਾਈਆ। ਤਨ ਭਬੂਤੀ ਖ਼ਾਕ ਵੇਖੇ ਮਲਦੇ, ਧੂਣੀਆਂ ਅਗਨ ਤਪਾਈਆ। ਜਲ ਕਟੋਰੇ ਵੇਖੇ ਭਰਦੇ, ਥਲ ਅਸਗਾਹਾਂ ਖੋਜ ਖੁਜਾਈਆ। ਟਿੱਲੇ ਪਰਬਤ ਵੇਖੇ ਚੜ੍ਹਦੇ, ਚੋਟੀਆਂ ਡੇਰਾ ਲਾਈਆ। ਦਰਸ਼ਨ ਨਿਜ ਨੇਤਰ ਕਿਸੇ ਹੋਣ ਨਾ ਹਰਿ ਦੇ, ਸਨਮੁਖ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਇਕ ਰੰਗਾਈਆ। ਮਾਘ ਕਹੇ ਮੈਂ ਵੇਖੀ ਦੀਨ ਦੁਨੀ, ਚਾਰ ਕੁੰਟ ਅੱਖ ਉਠਾਈਆ। ਜਗਤ ਦੀ ਧਾਰ ਵੇਖੇ ਰਿਸ਼ੀ ਮੁਨੀ, ਰਿਖੀਆਂ ਖੋਜ ਖੁਜਾਈਆ। ਰਸਨਾ ਜਿਹਵਾ ਆਵਾਜ਼ ਸੁਣੀ ਧੁਨੀ, ਅਨਹਦ ਨਾਦੀ ਨਾਦ ਨਾ ਕੋਇ ਸ਼ਨਵਾਈਆ। ਜਗਤ ਮੰਦਰ ਦਵਾਰੇ ਵੇਖੇ ਕੁੱਲੀ, ਕਾਇਆ ਕੰਚਨ ਗੜ੍ਹ ਨਾ ਕੋਇ ਸੁਹਾਈਆ। ਜਗਤ ਫੁਲਵਾੜੀ ਵੇਖੀ ਫੁਲੀ, ਧਰਮ ਕਿਆਰੀ ਨਾ ਕੋਇ ਮਹਿਕਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰੋਂ ਹੁਲੀ, ਸਿੰਮਲ ਰੁੱਖ ਵਾਂਗ ਲਹਿਰਾਈਆ। ਬਾਹਰੋਂ ਅੰਮ੍ਰਿਤ ਪੀਂਦੇ ਭਰ ਕੇ ਚੁਲੀ, ਨਿਝਰ ਸਵਾਂਤੀ ਬੂੰਦ ਨਾ ਕੋਇ ਟਪਕਾਈਆ। ਰਸਨਾ ਜਿਹਵਾ ਗਾਉਂਦੇ ਪ੍ਰਭ ਨੂੰ ਬੁੱਲੀਂ, ਹਿਰਦੇ ਹਰਿ ਨਾ ਕੋਇ ਵਸਾਈਆ। ਮਸਤਕ ਟਿੱਕੇ ਸਾਰੇ ਲਾਉਂਦੇ ਧੂਲੀ, ਧੂੜੀ ਖ਼ਾਕ ਨਾ ਕੋਇ ਰਮਾਈਆ। ਜਗਤ ਮਸਤੀ ਸਭ ਨੂੰ ਚੜ੍ਹੀ ਗੂੜ੍ਹੀ, ਅੰਤਰ ਪ੍ਰੇਮ ਰੰਗ ਨਾ ਕੋਇ ਰੰਗਾਈਆ। ਮਾਘ ਕਹੇ ਮੈਂ ਤੱਕਿਆ ਬਹੁ ਸ੍ਰਿਸ਼ਟੀ ਹੋ ਗਈ ਮੂੜ੍ਹੀ, ਮਨ ਕਾ ਮਣਕਾ ਨਾ ਕੋਇ ਭਵਾਈਆ। ਜੀਵਾਂ ਜੰਤਾਂ ਆਸ਼ਾ ਕੂੜੀ, ਸਤਿ ਵਿਚ ਨਾ ਕੋਇ ਸਮਾਈਆ। ਪ੍ਰਭੂ ਮਿਲੇ ਨਾ ਕਿਸੇ ਹਜ਼ੂਰੀ, ਹਾਜ਼ਰ ਹਜ਼ੂਰ ਦਰਸ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਵੱਡਾ ਵਡ ਵਡਿਆਈਆ। ਮਾਘ ਕਹੇ ਪ੍ਰਭੂ ਮੈਂ ਵੇਖੇ ਜਗਤ ਧਾਰ ਦੇ ਜੋਗੀ,
ਤਪੀਸ਼ਰਾਂ ਧਿਆਨ ਲਗਾਈਆ। ਮਾਇਆ ਮਨਸਾ ਵਾਲੇ ਰੋਗੀ, ਹਉਮ ਰੋਗ ਨਾ ਕੋਇ ਮਿਟਾਈਆ। ਨੇਤਰ ਨੈਣਾਂ ਵਾਲੇ ਭੋਗੀ, ਤ੍ਰਿਸ਼ਨਾ ਜਗਤ ਵਾਲੀ ਹਲਕਾਈਆ। ਭਟਕਦੇ ਫਿਰਨ ਪਿਛੇ ਰੋਜ਼ੀ, ਰਾਜ਼ਕ ਰਿਜ਼ਕ ਰਹੀਮ ਨਜ਼ਰ ਕਿਸੇ ਨਾ ਆਈਆ। ਜਗਤ ਵਿਦਿਆ ਦੇ ਬਣ ਕੇ ਬੋਧੀ, ਆਤਮ ਬ੍ਰਹਮ ਨਾ ਕੋਇ ਦ੍ਰਿੜਾਈਆ। ਬੁੱਧੀ ਜਾਏ ਕਿਸੇ ਨਾ ਸੋਧੀ, ਸੁਰਤ ਸ਼ਬਦ ਨਾ ਕੋਇ ਮਿਲਾਈਆ। ਸੀਸ ਦਿਸੇ ਕਿਸੇ ਨਾ ਓਢੀ, ਓਢਣ ਸੀਸ ਨਾ ਕੋਇ ਟਿਕਾਈਆ। ਜਿਧਰ ਤੱਕਾਂ ਉਧਰ ਲੋਭੀ, ਧੀਰਜ ਧੀਰ ਨਾ ਕੋਇ ਵਖਾਈਆ। ਤੇਰੇ ਪਿਆਰ ਵਿਚ ਜਗਤ ਇਸ਼ਨਾਨ ਕਰ ਕੇ ਆਈ ਕਿਸੇ ਨਾ ਸੋਝੀ, ਸਾਚੀ ਸਮਝ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਵਡਿਆਈਆ। ਮਾਘ ਕਹੇ ਪ੍ਰਭੂ ਮੈਂ ਕੋਟਨ ਕੋਟ ਨਹਾਉਂਦੇ ਵੇਖੇ ਜਗ, ਪਾਣੀ ਜਲ ਨਾਲ ਵਡਿਆਈਆ। ਕੋਈ ਚੜ੍ਹਿਆ ਦਿਸੇ ਨਾ ਉਪਰ ਸ਼ਾਹ ਰਗ, ਨਵ ਨੌ ਪੰਧ ਨਾ ਕੋਇ ਮੁਕਾਈਆ। ਜਿਧਰ ਵੇਖਾਂ ਲੱਗੀ ਅੱਗ, ਅਗਨੀ ਤਤ ਨਾ ਕੋਇ ਬੁਝਾਈਆ। ਅੰਮ੍ਰਿਤ ਰਸ ਮਿਲੇ ਕਿਸੇ ਨਾ ਮਗ, ਤ੍ਰਿਸ਼ਨਾ ਤ੍ਰਿਖਾ ਨਾ ਕੋਇ ਗਵਾਈਆ। ਸ਼ਬਦ ਅਨਾਦੀ ਸੁਣੇ ਕੋਇ ਨਾ ਨਦ, ਅਨਰਾਗੀ ਰਾਗ ਨਾ ਕੋਇ ਦ੍ਰਿੜਾਈਆ। ਸ੍ਰਿਸ਼ਟੀ ਦ੍ਰਿਸ਼ਟੀ ਹੋਈ ਕਗ, ਹੰਸ ਰੂਪ ਨਾ ਕੋਇ ਬਣਾਈਆ। ਭਾਗ ਲੱਗੇ ਕਿਸੇ ਨਾ ਯਦ, ਯਦੀ ਦੇਵੇ ਨਾ ਕੋਇ ਵਡਿਆਈਆ। ਦੁਰਮਤ ਮੈਲ ਧੋਵੇ ਕੋਇ ਨਾ ਹੱਡ, ਨਾੜੀ ਮਾਸ ਨਾ ਕਰੇ ਕੋਇ ਸਫ਼ਾਈਆ। ਤੇਰਾ ਪਿਆਰ ਸਾਰੇ ਗਏ ਛਡ, ਨਾਤਾ ਜੁੜਿਆ ਕੂੜ ਲੋਕਾਈਆ। ਮੈਂ ਸੰਦੇਸਾ ਦੇਵਾਂ ਮਾਘ ਕਹੇ ਅੱਜ, ਚਾਰੋਂ ਕੁੰਟ ਵੇਖ ਵਖਾਈਆ। ਬਿਨ ਤੇਰੀ ਕਿਰਪਾ ਪਰਦਾ ਸਕੇ ਕੋਇ ਨਾ ਕੱਜ, ਕੱਜਲ ਧਾਰ ਨੈਣ ਸਾਰੇ ਰਹੇ ਮਟਕਾਈਆ। ਚਾਰੋਂ ਕੁੰਟ ਵਾਅ ਤਤੀ ਰਹੀ ਵਗ, ਮੇਰਾ ਇਸ਼ਨਾਨ ਸ਼ਾਂਤ ਨਾ ਕਿਸੇ ਕਰਾਈਆ। ਧਰਨੀ ਪਾਪਾਂ ਰਹੀ ਦੱਬ, ਸਿਰ ਸਕੇ ਨਾ ਮੂਲ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਚਾ ਵਰ, ਦਰ ਸਾਚੇ ਅਲਖ ਜਗਾਈਆ। ਮਾਘ ਕਹੇ ਮੈਂ ਚੜ੍ਹਿਆ ਲੋਕਮਾਤ, ਆਪਣੀ ਖ਼ੁਸ਼ੀ ਬਣਾਈਆ। ਮੇਰੀ ਪਹਿਲੀ ਸੁਹੰਜਣੀ ਰਾਤ, ਰੁਤੜੀ ਪ੍ਰਭ ਤੇਰੇ ਨਾਲ ਮਹਿਕਾਈਆ। ਮੈਂ ਦਰਸ਼ਨ ਕਰਾਂ ਇਕਾਂਤ, ਇਕ ਇਕੱਲਾ ਵੇਖ ਵਖਾਈਆ। ਸਚ ਪ੍ਰੀਤੀ ਬਖ਼ਸ਼ਣਾ ਨਾਤ, ਨਾਤਾ ਬਿਧਾਤਾ ਲੈਣਾ ਬੰਧਾਈਆ। ਝਗੜਾ ਮੇਟਣਾ ਜ਼ਾਤ ਪਾਤ, ਦੀਨ ਦੁਨੀ ਦੇਣੀ ਸਮਝਾਈਆ। ਏਕਾ ਨੂਰ ਕਰਨਾ ਪ੍ਰਕਾਸ਼, ਅੰਧ ਅੰਧੇਰ ਮਿਟਾਈਆ। ਸਾਚੀ ਪਾਉਣੀ ਰਾਸ, ਨਿਰਗੁਣ ਸਰਗੁਣ ਗੋਪੀ ਕਾਹਨ ਨਚਾਈਆ। ਮੇਰੀ ਪੂਰੀ ਕਰਨੀ ਆਸ, ਤ੍ਰਿਸ਼ਨਾ ਤੇਰੇ ਅਗੇ ਟਿਕਾਈਆ। ਖੇਲ ਤੱਕਣ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਪੁਰੀ ਲੋਅ ਵੇਖਣ ਚਾਈਂ ਚਾਈਂਆ। ਮੈਂ ਵੀ ਤੇਰਾ ਦਾਸ, ਜੁਗ ਜੁਗ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਮੰਗ ਇਕ ਮੰਗਾਈਆ। ਮਾਘ ਕਹੇ ਪ੍ਰਭੂ ਮੈਂ ਵੇਖੀ ਦੀਨ ਦੁਨੀ ਦੀ ਧਾਰਾ, ਚਾਰੋਂ ਕੁੰਟ ਖੋਜ ਖੁਜਾਈਆ। ਅਵਤਾਰਾਂ ਕੀਤੀ ਨਿਮਸਕਾਰਾ, ਤੇਈਆਂ ਸੀਸ ਨਿਵਾਈਆ। ਪੈਗੰਬਰਾਂ ਸਜਦਿਆਂ ਵਿਚ ਪੁਕਾਰਾ, ਕੂਕ ਕੂਕ ਸੁਣਾਈਆ। ਗੁਰੂ ਝੁਕਿਆ ਦਵਾਰਾ, ਨਿਵ ਨਿਵ ਲਾਗਾ ਪਾਈਂਆ। ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਕੀਤਾ ਇਸ਼ਾਰਾ, ਬਿਨ ਸੈਨਤ ਸੈਨਤ ਲਗਾਈਆ। ਰਵ ਸਸ ਮੰਡਲ ਮੰਡਪ ਦੱਸਿਆ ਪੁਕਾਰਾ, ਚਾਰੋਂ ਕੁੰਟ ਸ਼ਨਵਾਈਆ। ਉਠੋ ਵੇਖੋ ਸਾਰੇ ਲੋਕਮਾਤ ਦਾ ਨਜ਼ਾਰਾ, ਨਜ਼ਰੀਆ ਲੈਣਾ ਬੰਧਾਈਆ। ਚਾਰੋਂ ਕੁੰਟ ਧੂੰਆਧਾਰਾ, ਸਾਚਾ
ਚੰਦ ਨਾ ਕੋਇ ਚਮਕਾਈਆ। ਉੱਤਰ ਪੂਰਬ ਪੱਛਮ ਦੱਖਣ ਵੇਖੋ ਖੇਲ ਅਪਾਰਾ, ਕੀ ਅਪਰੰਪਰ ਸਵਾਮੀ ਰਿਹਾ ਕਰਾਈਆ। ਦੁਰਮਤ ਮੈਲ ਕੋਈ ਧੋ ਸਕੇ ਨਾ ਵਿਚ ਸੰਸਾਰਾ, ਪਤਤ ਪੁਨੀਤ ਨਾ ਕੋਇ ਬਣਾਈਆ। ਜਿਸ ਦਾ ਇਸ਼ਾਰਾ ਦੇ ਕੇ ਆਏ ਦੁਬਾਰਾ, ਨਿਰਗੁਣ ਸਰਗੁਣ ਆਪਣਾ ਵੇਸ ਵਟਾਈਆ। ਵੇਦ ਵਿਆਸ ਕਹੇ ਮੈਂ ਬ੍ਰਹਿਮਣ ਗੌੜ ਕਹਿ ਕੇ ਪੁਕਾਰਾ, ਸੰਬਲ ਧਾਮ ਵਡਿਆਈਆ। ਪੁਰਾਨ ਅਠਾਰਾਂ ਦੇਣ ਸਹਾਰਾ, ਚਾਰ ਲੱਖ ਸਤਾਰਾਂ ਹਜ਼ਾਰ ਸਲੋਕ ਅੱਖਰ ਅੱਖਰਾਂ ਨਾਲ ਮਿਲਾਈਆ। ਪੈਗ਼ੰਬਰ ਕਹਿਣ ਅਸੀਂ ਕਿਹਾ ਸਾਡਾ ਮਾਲਕ ਖ਼ਾਲਕ ਇਸਤਿਗਫ਼ਾਰਾ, ਨੂਰ ਨੁਰਾਨਾ ਅਮਾਮ ਅਮਾਮਾ ਬੇਪਰਵਾਹ ਬੇਪਰਵਾਹੀਆ। ਨਾਨਕ ਗੋਬਿੰਦ ਕਹੇ ਕਲ ਕਲਕੀ ਲਏ ਅਵਤਾਰਾ, ਨਿਹਕਲੰਕ ਡੰਕ ਸ਼ਨਵਾਈਆ। ਜੋ ਰੂਪ ਰੰਗ ਰੇਖ ਤੋਂ ਹੋਵੇ ਬਾਹਰਾ, ਸਚ ਸਰੂਪ ਆਪਣਾ ਖੇਲ ਖਿਲਾਈਆ। ਜਿਸ ਨੂੰ ਸਭ ਨੇ ਕਹਿਣਾ ਚਵ੍ਹੀਆਂ ਅਵਤਾਰਾ, ਅਵਤਾਰ ਚੌਬੀਸਾ ਇਕ ਰਘੁਰਾਈਆ। ਉਸ ਦਾ ਜ਼ਬਾਨ ਨਾਲ ਕਰੇ ਨਾ ਕੋਇ ਮੁਜ਼ਾਹਿਰਾ, ਸਿਫ਼ਤਾਂ ਵਾਲੀ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਮਾਘ ਕਹੇ ਪ੍ਰਭੂ ਵੇਖ ਲੈ ਆਪਣੀ ਧਰਨੀ ਧਰਤ ਧਵਲ ਧੌਲ ਦੀ ਧਾਰੀ, ਬਿਨ ਨੈਣਾਂ ਨੈਣ ਉਠਾਈਆ। ਨਵ ਸੱਤ ਪਾ ਸਾਰੀ, ਨਵ ਨਵ ਚਾਰ ਦਾ ਪੰਧ ਮੁਕਾਈਆ। ਤੇਰੇ ਚਰਨ ਕਵਲ ਬਲਿਹਾਰੀ, ਬਲ ਬਲ ਆਪਣਾ ਆਪ ਕਰਾਈਆ। ਲੇਖਾ ਪੂਰਾ ਕਰ ਤੇਈ ਅਵਤਾਰੀ, ਪੈਗ਼ੰਬਰਾਂ ਲਹਿਣਾ ਦੇ ਚੁਕਾਈਆ। ਗੁਰੂ ਗੁਰਦੇਵ ਤੇਰੇ ਅਗੇ ਸਰਬ ਕਰੇ ਪੁਕਾਰੀ, ਪੁਨਹ ਪੁਨਹ ਸੀਸ ਨਿਵਾਈਆ। ਚਾਰੋਂ ਕੁੰਟ ਰੈਣ ਅੰਧੇਰੀ ਤੱਕ ਕਾਲੀ, ਮਹਾਕਾਲ ਆਪਣਾ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਵਾਰੇ ਇਕੋ ਓਟ ਰਖਾਈਆ। ਮਾਘ ਕਹੇ ਪ੍ਰਭ ਏਕਾ ਏਕੰਕਾਰ ਦਿਆਂ ਜਣਾਈਆ। ਸਤਿ ਪ੍ਰਕਾਸ਼ ਤੇਰੀ ਜੋਤ, ਜੋਤੀ ਜਾਤਾ ਨਜ਼ਰੀ ਆਈਆ। ਨਾ ਕੋਈ ਵਰਨ ਨਾ ਕੋਈ ਗੋਤ, ਦੀਨ ਮਜ਼੍ਹਬ ਨਾ ਵੰਡ ਵੰਡਾਈਆ। ਮੈਂ ਕੀ ਸੋਚਾਂ ਤੇਰੀ ਸੋਚ, ਸਮਝ ਸਕੇ ਨਾ ਕੋਇ ਸਮਝਾਈਆ। ਮੇਰੀ ਆਸਾ ਮਨਸਾ ਪੂਰੀ ਕਰ ਦੇ ਲੋਚ, ਜਨ ਭਗਤਾਂ ਨਿਜ ਲੋਚਨ ਦੇ ਖੁਲਾਈਆ। ਤੈਨੂੰ ਲੱਭਦੇ ਕੋਟਨ ਕੋਟੀ ਕੋਟ, ਖੋਜਿਆਂ ਹੱਥ ਕਿਸੇ ਨਾ ਆਈਆ। ਮੈਂ ਵੇਖੇ ਚੌਦਾਂ ਲੋਕ, ਚੌਦਾਂ ਤਬਕ ਧਿਆਨ ਲਗਾਈਆ। ਤੇਰਾ ਇਕੋ ਗਾਏ ਨਾ ਕੋਇ ਸਲੋਕ, ਸੋਹਲੇ ਢੋਲੇ ਸਾਰੇ ਘਰ ਘਰ ਗਾਈਆ। ਅੰਤ ਅਖ਼ੀਰ ਬੇਨਜ਼ੀਰ ਲਾਸ਼ਰੀਕ ਮੈਨੂੰ ਤੇਰੀ ਓਟ, ਓੜਕ ਤੇਰਾ ਰਾਹ ਤਕਾਈਆ। ਸ਼ਬਦ ਨਗਾਰੇ ਲਾ ਚੋਟ, ਚੋਟੀ ਚੜ੍ਹ ਕੇ ਵੇਖ ਵਖਾਈਆ। ਕਲਜੁਗ ਜੀਵ ਆਲਣਿਉਂ ਡਿੱਗੇ ਬੋਟ, ਫੜ ਤੇਰੇ ਦਵਾਰ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਈਆ। ਮਾਘ ਕਹੇ ਮੈਂ ਫਿਰ ਫਿਰ ਥੱਕਾ, ਨਵ ਸੱਤ ਫੇਰਾ ਪਾਈਆ। ਸਚ ਇਸ਼ਨਾਨ ਕਰੇ ਕੋਇ ਨਾ ਹਕਾ, ਹਕੀਕਤ ਸਮਝੇ ਕੋਇ ਨਾ ਰਾਈਆ। ਤੇਰਾ ਜਲ ਅੰਮ੍ਰਿਤ ਧਾਰ ਨਾ ਠੰਡਾ ਨਾ ਤੱਤਾ, ਅਗਨੀ ਤਤ ਨਾ ਕੋਇ ਤਪਾਈਆ। ਉਸ ਦਾ ਲੱਗਾ ਕਿਸੇ ਨਾ ਪਤਾ, ਪਤਿਪਰਮੇਸ਼ਵਰ ਹੱਥ ਨਾ ਕੋਇ ਫੜਾਈਆ। ਬੁਲੰਦੀ ਜਾਣੇ ਕੋਇ ਨਾ ਸਤਹ, ਚੋਟੀ ਚੜ੍ਹ ਨਾ ਕੋਇ ਪਾਈਆ। ਮੇਰੇ ਮਹਿਬੂਬਾ ਆਪਣਾ ਭੇਤ ਖੁਲਾ ਦੇ ਰਤਾ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਮਾਘ ਕਹੇ ਮੈਂ ਤੇਰੇ ਚਰਨ ਕਵਲ ਟੇਕਾਂ ਮੱਥਾ, ਮਸਤਕ ਧੂੜੀ ਖ਼ਾਕ ਰਮਾਈਆ। ਕਲਜੁਗ ਅੰਤਮ ਭਾਗ ਲੱਗੇ ਕਿਸੇ ਨਾ ਤਤਾਂ ਅੱਠਾਂ, ਅਪ
ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਰੰਗ ਨਾ ਕੋਇ ਰੰਗਾਈਆ। ਤੇਰਾ ਸਚ ਦਵਾਰਾ ਏਕਾ ਹੱਟਾ, ਪੁਰਖ ਅਕਾਲ ਜਿਥੇ ਤੇਰੀ ਬੇਪ੍ਰਵਾਹੀਆ। ਜਨ ਭਗਤਾਂ ਇਕੋ ਦੱਸ ਦੇ ਆਪਣਾ ਟੱਪਾ, ਟਾਪੂਆਂ ਤੋਂ ਬਾਹਰ ਦੇਣਾ ਦ੍ਰਿੜਾਈਆ। ਤੂੰ ਮੇਰਾ ਮੈਂ ਤੇਰਾ ਇਕੋ ਗ੍ਰਹਿ ਵਸਾ, ਦੂਜਾ ਦਰ ਨਾ ਕੋਇ ਸੁਹਾਈਆ। ਜਿਸ ਹੋੜਾ ਲਾਇਆ ਉਪਰ ਸੱਸਾ, ਹਾਹੇ ਟਿੱਪੀ ਬ੍ਰਹਮ ਰੂਪ ਜਣਾਈਆ। ਕਲਜੁਗ ਮੇਟ ਰੈਣ ਅੰਧੇਰੀ ਮੱਸਾ, ਸਤਿਜੁਗ ਸਚ ਚੰਦ ਕਰ ਰੁਸ਼ਨਾਈਆ। ਮੇਰੇ ਵਿਚ ਨਹਾਤਿਆਂ ਪਾਪ ਕਿਸੇ ਨਾ ਲਥਾ, ਦੁਰਮਤ ਮੈਲ ਨਾ ਕੋਇ ਧਵਾਈਆ। ਜਨ ਭਗਤਾਂ ਦਰਸ ਦਿਖਾ ਦੀਦਾ ਦਾਨਿਸਤਾ ਅੱਖਾਂ, ਨੇਤਰ ਨੇਤਰਾਂ ਨਾਲ ਮਿਲਾਈਆ। ਤੂੰ ਸਾਹਿਬ ਸਵਾਮੀ ਮੇਰਾ ਸਖ਼ਾ, ਸਤਿ ਸਚ ਤੇਰੀ ਵਡਿਆਈਆ। ਤੇਰੇ ਪਿਆਰ ਵਿਚ ਤੇਰੀ ਧਾਰ ਗੋਬਿੰਦ ਸਥਰ ਲਥਾ, ਯਾਰੜਾ ਸੇਜ ਹੰਢਾਈਆ। ਮਾਘ ਕਹੇ ਮੈਂ ਤੇਰੀ ਚਰਨੀ ਢੱਠਾ, ਚਰਨ ਧੂੜੀ ਖ਼ਾਕ ਰਮਾਈਆ। ਕਲਜੁਗ ਕੂੜੀ ਕਿਰਿਆ ਦਾ ਪਾੜ ਦੇ ਪਟਾ, ਪਟਨੇ ਵਾਲਾ ਨਾਲ ਮਿਲਾਈਆ। ਤੇਰੇ ਨਾਮ ਦਾ ਇਕੋ ਹੋਵੇ ਟੱਪਾ, ਦੂਜੀ ਲੋੜ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਪੁਰਖ ਅਕਾਲ ਕਹੇ ਮਾਘ ਮੈਂ ਵੇਖ ਵਖਾਉਂਦਾ ਹਾਂ। ਨਿਰਗੁਣ ਨਿਰਵੈਰ ਨਿਰੰਕਾਰ ਨਿਰਾਕਾਰ ਖੇਲ ਖਿਲਾਉਂਦਾ ਹਾਂ। ਜੋਤੀ ਜਾਤਾ ਪੁਰਖ ਬਿਧਾਤਾ ਹੋ ਕੇ ਡਗਮਗਾਉਂਦਾ ਹਾਂ। ਰਾਹ ਵੇਖਾਂ ਕਲਜੁਗ ਅੰਧੇਰੀ ਰਾਤਾ, ਰੁਤੜੀ ਕਲਜੁਗ ਖੋਜ ਖੁਜਾਉਂਦਾ ਹਾਂ। ਮੈਂ ਆਦਿ ਜੁਗਾਦੀ ਸਭ ਦਾ ਪਿਤਾ ਮਾਤਾ, ਪਤਿਪਰਮੇਸ਼ਵਰ ਨਾਮ ਦ੍ਰਿੜਾਉਂਦਾ ਹਾਂ। ਨਿਰਗੁਣ ਹੋ ਕੇ ਸਰਗੁਣ ਦੇਵਾਂ ਦਾਤਾ, ਵਸਤ ਅਮੋਲਕ ਝੋਲੀ ਪਾਉਂਦਾ ਹਾਂ। ਅੰਤਮ ਸਭ ਦੀਆਂ ਪੁਛਾਂ ਵਾਤਾਂ, ਚਾਰੇ ਖਾਣੀ ਖੋਜ ਖੁਜਾਉਂਦਾ ਹਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਉਂਦਾ ਹਾਂ। ਸਚ ਦਾ ਹੁਕਮ ਇਕ ਦ੍ਰਿੜਾਵਾਂਗਾ। ਮਾਘ ਤੇਰਾ ਮਜਨ ਵੇਖ ਵਖਾਵਾਂਗਾ। ਕਲਜੁਗ ਜੀਵ ਭਾਂਡੇ ਭੱਜਣ, ਨਵੀਂ ਘਾੜਨ ਹੋਰ ਘੜਾਵਾਂਗਾ। ਚਾਰੋਂ ਕੁੰਟ ਲੱਗੇ ਅਗਨ, ਅਗਨੀ ਤਤ ਤਤ ਜਲਾਵਾਂਗਾ। ਸ੍ਰਿਸ਼ਟੀ ਓਢਣ ਹੋਵੇ ਨਗਨ, ਨਵ ਸੱਤ ਆਪ ਫਿਰਾਵਾਂਗਾ। ਸ਼ਾਂਤ ਰਹੇ ਕਿਸੇ ਨਾ ਬਦਨ, ਔਲੀਏ ਪੀਰ ਸਰਬ ਤੜਫਾਵਾਂਗਾ। ਪਾਂਡੇ ਪੰਡਤ ਚਲੇ ਕਿਸੇ ਨਾ ਯਤਨ, ਗ੍ਰੰਥੀ ਪੰਥੀ ਸਰਬ ਭਟਕਾਵਾਂਗਾ। ਕੋਟਾਂ ਵਿਚੋਂ ਲੱਭ ਕੇ ਭਗਤ ਸੁਹੇਲੇ ਰਤਨ, ਅਮੋਲਕ ਹੀਰੇ ਆਪ ਬਣਾਵਾਂਗਾ। ਅੰਤ ਕਿਨਾਰਾ ਜਣਾ ਕੇ ਪਤਣ, ਰਾਹੀ ਹੋ ਕੇ ਵੇਖ ਵਖਾਵਾਂਗਾ। ਮੈਨੂੰ ਪਛਾਣ ਮੂਲ ਨਾ ਸਕਣ, ਜਗ ਨੇਤਰ ਨਜ਼ਰ ਨਾ ਆਵਾਂਗਾ। ਮਾਲਕ ਹੋ ਕੇ ਵਸਾਂ ਘਟ ਘਟਨ, ਗ੍ਰਹਿ ਗ੍ਰਹਿ ਡੇਰਾ ਲਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਵਾਂਗਾ। ਪੁਰਖ ਅਕਾਲ ਕਹੇ ਮਾਘ ਤੇਰਾ ਵੇਖਾਂ ਇਸ਼ਨਾਨ, ਚਾਰ ਕੁੰਟ ਧਿਆਨ ਲਗਾਈਆ। ਜਗਤ ਜਗਿਆਸੂਆਂ ਤੱਕਾਂ ਦਾਨ, ਜੋ ਦੇਵਣ ਥਾਉਂ ਥਾਈਂਆ। ਲਹਿਣਾ ਦੇਣਾ ਵੇਖਾਂ ਸੀਆ ਰਾਮ, ਰਘੁਪਤ ਖੋਜ ਖੁਜਾਈਆ। ਰੀਤੀ ਵੇਖਾਂ ਕ੍ਰਿਸ਼ਨਾ ਕਾਹਨ, ਰਾਧਾ ਰਿਧੇ ਫੋਲ ਫੁਲਾਈਆ। ਪੈਗ਼ੰਬਰਾਂ ਤੱਕਾਂ ਕਲਾਮ, ਪਰਦਾ ਕਾਇਨਾਤ ਉਠਾਈਆ। ਮੰਤਰ ਤੱਕਾਂ ਸਤਿਨਾਮ, ਨਾਨਕ ਪਰਦਾ ਲਾਹੀਆ। ਡੰਕਾ ਫ਼ਤਿਹ ਵੇਖਾਂ ਵਿਚ ਜਹਾਨ, ਜੋ ਗੁਰ ਗੋਬਿੰਦ ਗੋਬਿੰਦ ਗੋਬਿੰਦ ਗਿਆ ਸੁਣਾਈਆ। ਚਾਰੋਂ ਕੁੰਟ ਹੋਏ ਹੈਰਾਨ, ਹੈਰਤ ਵਿਚ ਲੋਕਾਈਆ। ਜੀਵ ਜੀਵਾਂ ਕਰਾਂ ਪਹਿਚਾਨ, ਇਨਸਾਨ ਇਨਸਾਨਾਂ ਵਿਚ ਵੇਖ ਵਖਾਈਆ। ਘਰ ਲੇਖਾ ਜਾਣਾ ਗੋਪੀ ਕਾਹਨ, ਭੇਵ ਅਭੇਦ
ਆਪ ਉਠਾਈਆ। ਤੂੰ ਉਠ ਕੇ ਹੋ ਸਵਾਧਾਨ, ਮਾਘ ਲੈ ਅੰਗੜਾਈਆ। ਕੀ ਖੇਲ ਕਰੇ ਸ੍ਰੀ ਭਗਵਾਨ, ਹਰਿ ਕਰਤਾ ਨੂਰ ਅਲਾਹੀਆ। ਜਨ ਭਗਤਾਂ ਦੇ ਕੇ ਆਪਣੀ ਬਖ਼ਸ਼ਿਸ਼ ਦਾ ਦਾਨ, ਰਹਿਮਤ ਨਾਲ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਦਇਆ ਕਮਾਈਆ। ਪੁਰਖ ਅਕਾਲ ਕਹੇ ਮਾਘ ਜੋ ਪ੍ਰਭ ਦਾ ਦਰਸ਼ਨ ਪਾਉਣਗੇ, ਸਚ ਦਵਾਰ ਸੁਹਾਈਆ। ਉਹ ਚਰਨ ਧੂੜੀ ਇਕੋ ਨਹਾਉਣਗੇ, ਦੂਸਰ ਇਸ਼ਨਾਨ ਨਾ ਕੋਇ ਵਡਿਆਈਆ। ਅੰਦਰ ਬਾਹਰ ਦੁਰਮਤ ਮੈਲ ਧਵਾਉਣਗੇ, ਸਤਿਗੁਰ ਕਰੇ ਆਪ ਸਫ਼ਾਈਆ। ਭਾਂਡਾ ਭਰਮ ਭਉ ਭੰਨਾਉਣਗੇ, ਹਉਮੇ ਗੜ੍ਹ ਤੁੜਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਤਜਾਉਣਗੇ, ਆਸਾ ਤ੍ਰਿਸ਼ਨਾ ਡੇਰਾ ਢਾਹੀਆ। ਨਿਜ ਨੇਤਰ ਦਰਸ਼ਨ ਪਾਉਣਗੇ, ਬਾਹਰ ਲੱਭਣ ਦੀ ਲੋੜ ਰਹੇ ਨਾ ਰਾਈਆ। ਕਾਇਆ ਮੰਦਰ ਅੰਦਰ ਤੂੰ ਮੇਰਾ ਮੈਂ ਤੇਰਾ ਢੋਲਾ ਗਾਉਣਗੇ, ਇਕੋ ਰੰਗ ਸੁਹਾਈਆ। ਘਰ ਸਵਾਮੀ ਦਰਸ਼ਨ ਪਾਉਣਗੇ, ਅੰਤਰਜਾਮੀ ਮਿਲ ਕੇ ਵਜੇ ਵਧਾਈਆ। ਦੀਪਕ ਜੋਤੀ ਹੋ ਕੇ ਡਗਮਗਾਉਣਗੇ, ਨੂਰ ਨੁਰਾਨਾ ਨਜ਼ਰੀ ਆਈਆ। ਆਪਣਾ ਜੀਵਣ ਜੀਵਣ ਵਿਚੋਂ ਬਦਲਾਉਣਗੇ, ਜਨਮ ਕਰਮ ਦਾ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੇ ਰੂਪ ਆਪ ਸਮਾਉਣਗੇ। ਮਾਘ ਕਹੇ ਪ੍ਰਭੂ ਮੇਰੀ ਇਕੋ ਇਕ ਡੰਡਾਵਤ, ਨਿਵ ਨਿਵ ਸੀਸ ਝੁਕਾਈਆ। ਜਿਨ੍ਹਾਂ ਭਗਤਾਂ ਨੂੰ ਆਪਣੇ ਨਾਮ ਦੀ ਦਏਂ ਨਿਆਮਤ, ਵਸਤ ਅਗੰਮ ਅਥਾਹ ਵਰਤਾਈਆ। ਉਹ ਸਦਾ ਸਹੀ ਸਲਾਮਤ, ਜਨਮ ਮਰਨ ਵਿਚ ਕਦੇ ਨਾ ਆਈਆ। ਮਨੂਆ ਕਰੇ ਨਾ ਕਦੇ ਬਗ਼ਾਵਤ, ਉਠ ਉਠ ਨਾ ਦਹਿ ਦਿਸ਼ ਧਾਈਆ। ਤੇਰੀ ਬਖ਼ਸ਼ਿਸ਼ ਰਹਿਮਤ ਵਾਲੀ ਸਖ਼ਾਵਤ, ਸੁਖ਼ਨ ਇਕੋ ਇਕ ਸੁਣਾਈਆ। ਜਿਨ੍ਹਾਂ ਦੇ ਅੰਦਰ ਤੂੰ ਮੇਰਾ ਮੈਂ ਤੇਰਾ ਦਿਤੀ ਅਮਾਨਤ, ਉਹ ਅਲਾਹ ਅਲਾਹੀ ਨੂਰ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਪੁਰਖ ਅਕਾਲ ਕਹੇ ਮਾਘ, ਮੇਰੇ ਭਗਤ ਸੁਹੇਲੇ ਸੱਜਣ, ਸਾਜਣ ਇਕ ਅਖਵਾਈਆ। ਓਹ ਪ੍ਰੇਮ ਦਾ ਕਰਦੇ ਮਜਣ, ਦੁਰਮਤ ਮੈਲ ਗਵਾਈਆ। ਕੂੜੀ ਕਿਰਿਆ ਮੇਟ ਕੇ ਹੱਦਣ, ਕਰ ਸਫ਼ਾਈਆ। ਜਿਥੇ ਸ਼ਬਦ ਅਨਾਦੀ ਨਾਦ ਵੱਜਣ, ਧੁਨ ਆਤਮਕ ਕਰ ਸ਼ਨਵਾਈਆ। ਅੰਮ੍ਰਿਤ ਰਸ ਪੀ ਪੀ ਰੱਜਣ, ਬਾਹਰ ਖੋਜਣ ਦੀ ਲੋੜ ਰਹੇ ਨਾ ਰਾਈਆ। ਘਰ ਦੀਪਕ ਜੋਤੀ ਜਗਣ, ਅੰਧ ਅੰਧੇਰ ਗਵਾਈਆ। ਸਵਾਮੀ ਮਿਲੇ ਮੂਰਤ ਮਦਨ, ਗੋਪਾਲ ਮਧੁ ਸੂਦਨ ਆਪ ਅਖਵਾਈਆ। ਜੋ ਸਦਾ ਸਦਾ ਸਮਰਥਨ, ਭਰਪੂਰ ਰਿਹਾ ਸਰਬ ਠਾਈਂਆ। ਇਕੋ ਵਾਰ ਕਰ ਕੇ ਉਹਦਾ ਦਰਸ਼ਨ, ਜਨਮ ਜਨਮ ਦੀ ਤ੍ਰਿਖਾ ਬੁਝਾਈਆ। ਤੇਰੇ ਇਸ਼ਨਾਨ ਨੂੰ ਓਹ ਗੁਰਮੁਖ ਕਦੇ ਨਾ ਤਰਸਣ, ਜਿਨ੍ਹਾਂ ਮਿਲਿਆ ਧੁਰਦਰਗਾਹੀਆ। ਨਹਾਉਣ ਧੋਣ ਦੀ ਉਨ੍ਹਾਂ ਦੀ ਮਿਟ ਗਈ ਭਟਕਣ, ਤ੍ਰਿਸ਼ਨਾ ਦਿਤੀ ਗਵਾਈਆ। ਪਾਕ ਪਵਿੱਤ ਕਰ ਕੇ ਕਾਇਆ ਮਟਕਣ, ਇਕੋ ਰੰਗ ਰੰਗਾਈਆ। ਓਹ ਫਿਰ ਪੁੱਠੇ ਮਾਤ ਗਰਭ ਨਾ ਲਟਕਣ, ਚੁਰਾਸੀ ਫਾਸੀ ਰਹੇ ਨਾ ਰਾਈਆ। ਰਾਏ ਧਰਮ ਕੋਲ ਨਾ ਅਟਕਣ, ਸਚਖੰਡ ਜਾਵਣ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸਾਹਿਬ ਇਕ ਗੁਸਾਈਂਆ। ਹਰਿ ਸਤਿਗੁਰ ਸਾਹਿਬ ਗੁਸਈਂਆ, ਮਿਹਰਵਾਨ ਮਿਹਰਵਾਨਾ। ਜਨ ਭਗਤਾਂ ਪਕੜੇ ਬਹੀਆ, ਚਰਨ ਧੂੜ ਕਰਾਏ ਇਸ਼ਨਾਨਾ। ਰਾਏ ਧਰਮ ਕਢੇ ਨਾ ਵਹੀਆ, ਚਿਤ੍ਰਗੁਪਤ ਨਾ ਲੇਖ ਜਣਾਨਾ। ਕੂੜ ਕਿਰਿਆ
ਚੜ੍ਹੇ ਨਾ ਨਈਆ, ਸ਼ੌਹ ਦਰਿਆ ਨਾ ਕਿਸੇ ਰੁੜਾਨਾ। ਜਿਨ੍ਹਾਂ ਮਿਲਿਆ ਪੁਰਖ ਅਕਾਲਾ ਦੀਨ ਦਿਆਲਾ ਸ੍ਰੀ ਭਗਵਾਨਾ ਇਕੋ ਸਈਆ, ਹਰਿ ਸਾਹਿਬ ਸੱਜਣ ਸੁਲਤਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਨੌਜਵਾਨਾ। ਨੌਜਵਾਨ ਹਰਿ ਭਗਵੰਤ, ਭਗਵਨ ਵਡ ਵਡਿਆਈਆ। ਜੋ ਨਾਮ ਨਿਧਾਨਾ ਦੇਵੇ ਮੰਤ, ਮੰਤਵ ਸਭ ਦੇ ਹੱਲ ਕਰਾਈਆ। ਜਿਸ ਦੀ ਮਹਿੰਮਾ ਸਦਾ ਅਗਣਤ, ਸਿਫ਼ਤਾਂ ਵਿਚ ਨਾ ਕਦੇ ਸਲਾਹੀਆ। ਓਹ ਬੋਧ ਅਗਾਧਾ ਬਣੇ ਪੰਡਤ, ਬੁੱਧੀ ਤੋਂ ਪਰੇ ਕਰੇ ਪੜ੍ਹਾਈਆ। ਲੇਖਾ ਜਾਣੇ ਜੀਵ ਜੰਤ, ਲੱਖ ਚੁਰਾਸੀ ਫੋਲ ਫੁਲਾਈਆ। ਓਹਲਾ ਰਹੇ ਨਾ ਸਾਚੇ ਸੰਤ, ਪਰਦਾ ਪਰਦਿਆਂ ਵਿਚੋਂ ਉਠਾਈਆ। ਮਾਘ ਜਿਸ ਤੇਰੀ ਬਣਾਈ ਬਣਤ, ਘੜਨ ਭੰਨਣਹਾਰ ਆਪ ਅਖਵਾਈਆ। ਤੇਰੇ ਸਾਲ ਮਹੀਨੇ ਬੀਤੇ ਕੋਟਨ ਕੋਟ ਅਸੰਖਾ ਸੰਖ, ਗਿਣਤੀ ਗਣਤ ਨਾ ਕੋਇ ਗਿਣਾਈਆ। ਪ੍ਰਭੂ ਦੇ ਭਗਤ ਸਦਾ ਆਦਿ ਦੇ ਹੰਸ, ਦੁਰਮਤ ਮੈਲ ਨਾ ਲਾਗੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਮਾਘ ਕਹੇ ਧੁਰ ਸ਼ਬਦ ਸੁਣ, ਕਲਮਾ ਹਕ ਸੁਣਾਉਂਦਾ ਹਾਂ। ਮੇਰਾ ਆਦਿ ਜੁਗਾਦੀ ਅਗੰਮਾ ਗੁਣ, ਭੇਵ ਅਭੇਦਾ ਆਪ ਖੁਲਾਉਂਦਾ ਹਾਂ। ਜਿਸ ਦੀ ਸੁਣੇ ਕੋਇ ਨਾ ਧੁਨ, ਉਹ ਅਗੰਮੀ ਨਾਦ ਵਜਾਉਂਦਾ ਹਾਂ। ਕਲਜੁਗ ਵਿਚ ਸੰਤ ਸੁਹੇਲੇ ਚੁਣ, ਜਨ ਭਗਤਾਂ ਭੇਵ ਖੁਲਾਉਂਦਾ ਹਾਂ। ਕਿਸੇ ਸਮਝ ਨਾ ਆਵੇ ਮੁਨ ਮੁਨੀਸ਼ਰਾਂ ਪੰਧ ਮੁਕਾਉਂਦਾ ਹਾਂ। ਜਗਤ ਜਗਿਆਸੂ ਰਹੇ ਰੁਲ, ਰੁਲਿਆਂ ਆਪ ਸਮਝਾਉਂਦਾ ਹਾਂ। ਇਕੇ ਕੰਢੇ ਜਾਣਾ ਤੁਲ, ਤਰਾਜੂ ਆਪਣਾ ਨਾਮ ਵਖਾਉਂਦਾ ਹਾਂ। ਆਤਮ ਪਰਮਾਤਮ ਮਾਰਗ ਜਾਣਾ ਭੁਲ, ਭੁੱਲਿਆਂ ਰਾਹੇ ਪਾਉਂਦਾ ਹਾਂ। ਪੁਰਖ ਅਕਾਲ ਸੁਲਹਕੁਲ, ਹੋ ਕੁੱਲ ਮਾਲਕ ਨਾਮ ਵਡਿਆਉਂਦਾ ਹਾਂ। ਸਚ ਦਵਾਰਾ ਗਿਆ ਖੁਲ੍ਹ, ਖੁਲਾ ਹੁਕਮ ਦ੍ਰਿੜਾਉਂਦਾ ਹਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਉਂਦਾ ਹਾਂ। ਸਚ ਕਰਨੀ ਕਾਰ ਕਮਾਵਾਂਗਾ। ਦੀਨ ਦਿਆਲ ਇਕ ਅਖਵਾਵਾਂਗਾ। ਗੁਰਮੁਖ ਸੁਹੇਲੇ ਆਪ ਜਗਾਵਾਂਗਾ। ਗੁਰ ਚੇਲਾ ਪਰਦਾ ਲਾਹਵਾਂਗਾ। ਜੁਗ ਜਨਮ ਦੇ ਵਿਛੜੇ ਕਰ ਕਰ ਮੇਲੇ, ਮੇਲਾ ਆਪਣੇ ਹੱਥ ਜਣਾਵਾਂਗਾ। ਅਚਰਜ ਪ੍ਰਭ ਖੇਲ ਖੇਲੇ, ਖ਼ਾਲਕ ਖ਼ਲਕ ਆਪ ਦ੍ਰਿੜਾਵਾਂਗਾ। ਆਪ ਰਹਿ ਕੇ ਧਾਮ ਨਵੇਲੇ, ਨਿਰਗੁਣ ਨੂਰ ਜੋਤ ਰੁਸ਼ਨਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਵਾਂਗਾ। ਮਾਘ ਕਹੇ ਪ੍ਰਭੂ ਮੇਰੀ ਨਮਸਤੇ, ਨਮੋ ਨਮੋ ਸਰਨਾਈਆ। ਤੇਰੇ ਭਗਤ ਸੁਹੇਲੇ ਤੇਰੇ ਦਰ ਤੇ ਵਸਦੇ, ਗ੍ਰਹਿ ਮੰਦਰ ਇਕੋ ਸੋਭਾ ਪਾਈਆ। ਓਹ ਜਗਤ ਵਾਸਨਾ ਵਿਚ ਕਦੇ ਨਾ ਨੱਸਦੇ, ਦਹਿ ਦਿਸ਼ਾ ਨਾ ਉਠ ਉਠ ਧਾਹੀਆ। ਓਹ ਵਣਜਾਰੇ ਨਹੀਂ ਜਗਿਆਸੂਆਂ ਵਾਲੀ ਅੱਖ ਦੇ, ਨਿਜ ਨੇਤਰ ਤੇਰੇ ਨਾਲ ਮਿਲਾਈਆ। ਓਹ ਸਦਾ ਦਰਸ਼ਨ ਕਰਦੇ ਪ੍ਰਤਖ ਦੇ, ਸਨਮੁਖ ਬਹਿ ਕੇ ਸੋਭਾ ਪਾਈਆ। ਓਹ ਰਹਿਣਾ ਪਸੰਦ ਨਹੀਂ ਕਰਦੇ ਘਰ ਵੱਖ ਦੇ, ਗ੍ਰਹਿ ਇਕੋ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੇਵਣਹਾਰ ਤੇਰੀ ਬੇਪਰਵਾਹੀਆ। ਪੁਰਖ ਅਕਾਲ ਕਹੇ ਮੈਂ ਦੇਵਣਹਾਰ ਦਾਤਾਰ, ਜੁਗ ਜੁਗ ਦਇਆ ਕਮਾਈਆ। ਮੇਰਾ ਅਤੋਟ ਅਤੁਟ ਭੰਡਾਰ, ਨਿਖੁਟ ਕਦੇ ਨਾ ਜਾਈਆ। ਮੇਰਾ ਵਿਸ਼ਨ ਵਿਸ਼ਵ ਦਾ ਸੇਵਾਦਾਰ, ਜੋ ਜੁਗ ਜੁਗ ਸੇਵ ਕਮਾਈਆ। ਮੇਰਾ ਬ੍ਰਹਮਾ ਬ੍ਰਹਮ ਦਾ ਪਸਾਰ, ਜੋ ਲੱਖ ਚੁਰਾਸੀ ਰਿਹਾ ਉਪਾਈਆ। ਮੇਰਾ
ਸ਼ੰਕਰ ਕਰੇ ਸ਼ੰਘਾਰ, ਬਚਿਆ ਨਜ਼ਰ ਕੋਇ ਨਾ ਆਈਆ। ਮੈਂ ਸਭ ਦਾ ਮਾਲਕ ਸਾਰੇ ਮੇਰੇ ਬਰਖ਼ੁਰਦਾਰ, ਹੁਕਮੇ ਵਿਚ ਸੇਵ ਕਮਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਲੇਖਾ ਜਾਣੇ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਰਿਹਾ ਸੁਣਾਈਆ। ਸੇਵਾ ਲਾ ਕੇ ਪੈਗ਼ੰਬਰ ਗੁਰ ਅਵਤਾਰ, ਅਵਤਰ ਹੋ ਕੇ ਹੁਕਮ ਜਣਾਈਆ। ਭਗਤਾਂ ਦਾ ਬਣਾਂ ਪਹਿਰੇਦਾਰ, ਜੁਗ ਜੁਗ ਸੇਵ ਕਮਾਈਆ। ਨਿਰਗੁਣ ਤੋਂ ਸਰਗੁਣ ਹੋਣਾ ਜ਼ਾਹਰ, ਜ਼ਾਹਰ ਜ਼ਹੂਰ ਡਗਮਗਾਈਆ। ਜਿਸ ਦਾ ਚਾਰ ਜੁਗ ਕਰਦੇ ਰਹੇ ਇੰਤਜ਼ਾਰ, ਉਡੀਕਾਂ ਵਿਚ ਤਾਰੀਖਾਂ ਵਿਚ ਰਾਹ ਤਕਾਈਆ। ਓਹ ਜੋਤੀ ਜਾਤਾ ਪੁਰਖ ਬਿਧਾਤਾ ਨਿਰਗੁਣ ਨਿਰਵੈਰ ਹੋ ਜ਼ਾਹਰ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਜਿਸ ਦਾ ਲੇਖਾ ਲਿਖਣ ਤੋਂ ਬਾਹਰ, ਕਾਗ਼ਜ਼ ਕਲਮ ਕਾਨੀ ਸ਼ਾਹੀ ਚਲੇ ਨਾ ਕੋਇ ਚਤੁਰਾਈਆ। ਸੋ ਸਾਹਿਬ ਸੁਲਤਾਨਾ ਨੌਜਵਾਨਾ ਮਰਦ ਮਰਦਾਨਾ ਸ੍ਰੀ ਭਗਵਾਨਾ ਹੋ ਕੇ ਭਗਤਾਂ ਨਾਲ ਕਰੇ ਪਿਆਰ, ਪ੍ਰੀਆ ਪ੍ਰੀਤਮ ਆਪਣੀ ਗੋਦ ਉਠਾਈਆ। ਲੱਖ ਚੁਰਾਸੀ ਵਿਚੋਂ ਕਢੇ ਬਾਹਰ, ਲੇਖਾ ਜਾਣੇ ਗੁਪਤ ਜ਼ਾਹਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਦਇਆ ਕਮਾਈਆ। ਮਾਘ ਕਹੇ ਮੈਂ ਪ੍ਰਭੂ ਜਾਵਾਂ ਬਲਿਹਾਰੀ, ਬਲ ਬਲ ਆਪਣਾ ਆਪ ਕਰਾਈਆ। ਤੇਰਾ ਨੂਰ ਨਿਰਗੁਣ ਜੋਤ ਉਜਿਆਰੀ, ਜੋਤੀ ਜਾਤਾ ਡਗਮਗਾਈਆ। ਤੇਰਾ ਖੇਲ ਅਗੰਮ ਅਪਾਰੀ, ਅਲਖ ਅਗੋਚਰ ਕਹਿਣ ਨਾ ਪਾਈਆ। ਤੂੰ ਨੂਰ ਅਲਾਹ ਸਿਕਦਾਰੀ, ਯਾਮਬੀਨ ਤੇਰੀ ਸਰਨਾਈਆ। ਤੂੰ ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਸਿਕਦਾਰੀ, ਦੋ ਜਹਾਨਾਂ ਤੇਰੀ ਸਰਦਾਰੀ ਨਜ਼ਰੀ ਆਈਆ। ਤੂੰ ਅਦਿ ਜੁਗਾਦਿ ਖੇਲੇਂ ਖੇਲ ਵਡ ਬਲਕਾਰੀ, ਜੋਧਾ ਸੂਰਬੀਰ ਇਕ ਅਖਵਾਈਆ। ਜਿਸ ਸਤਿਜੁਗ ਤਰੇਤਾ ਦੁਆਪਰ ਕੀਤਾ ਪਾਰ ਉਤਾਰੀ, ਧਰਨੀ ਧਰਤ ਧਵਲ ਧੌਲ ਰਹਿਣ ਨਾ ਪਾਈਆ। ਜਿਸ ਨੇ ਵੇਸ ਵਟਾਇਆ ਤੇਈ ਅਵਤਾਰੀ, ਰੂਪ ਅਨੂਪ ਆਪ ਦਰਸਾਈਆ। ਜਿਸ ਪੈਗ਼ੰਬਰਾਂ ਪਾਈ ਸਾਰੀ, ਤਨ ਵਜੂਦ ਕੀਤੀ ਰੁਸ਼ਨਾਈਆ। ਜਿਸ ਗੁਰੂਆਂ ਦਿਤਾ ਨਾਮ ਅਧਾਰੀ, ਨਾਮ ਸਤਿ ਸਤਿ ਪੜ੍ਹਾਈਆ। ਸੋ ਕਲ ਕਲਕੀ ਲਏ ਅਵਤਾਰੀ, ਅਮਾਮ ਅਮਾਮਾ ਫੇਰਾ ਪਾਈਆ। ਮਾਘ ਕਹੇ ਮੈਂ ਵੀ ਤੇਰੇ ਚਰਨਾਂ ਦੀ ਧੂੜ ਲਾਵਾਂ ਛਾਰੀ, ਆਪਣਾ ਆਪ ਮਿਟਾਈਆ। ਮੇਰੀ ਇਕ ਬੇਨੰਤੀ ਪ੍ਰਭੂ ਤੇਰੇ ਦਵਾਰੀ, ਬਿਨ ਹੱਥਾਂ ਹੱਥ ਜੋੜ ਕੇ ਦਿਆਂ ਸੁਣਾਈਆ। ਦਰ ਆਇਆਂ ਪਾਉਣੀ ਸਾਰੀ, ਜੋ ਚਲ ਆਏ ਸਰਨਾਈਆ। ਰੋਗੀਆਂ ਦੇ ਰੋਗ ਮਿਟਾਉਣੇ ਤਨ ਗਵਾਉਣੀ ਬੀਮਾਰੀ, ਸਾਂਤਕ ਸਤਿ ਸਤਿ ਦੇਣਾ ਕਰਾਈਆ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਦੀ ਕਰ ਦਾਰੀ, ਅੰਦਰ ਵੜ ਕੇ ਵੇਖ ਵਖਾਈਆ। ਦੀਨ ਦੁਨੀ ਧਾਰ ਨਾ ਤੱਕੀਂ ਕੁੜਿਆਰੀ, ਕੂੜ ਕੁੜਿਆਰਾ ਪੰਧ ਮੁਕਾਈਆ। ਤੇਰਾ ਦਰੇ ਦਰਬਾਰ ਸੋਭਾਵੰਤ ਤੂੰ ਸਭ ਦਾ ਸਿਕਦਾਰੀ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰੀ ਇਕ ਸਰਨਾਈਆ। ਆਦਿ ਜੁਗਾਦਿ ਜੁਗ ਚੌਕੜੀ ਤੇਰੇ ਸਭ ਪੁਜਾਰੀ, ਕਲਮੇ ਨਾਮ ਤੇਰੇ ਗਾ ਗਾ ਸ਼ੁਕਰ ਮਨਾਈਆ। ਮਾਘ ਕਹੇ ਮੈਂ ਖ਼ੁਸ਼ੀ ਵਿਚ ਰੋਵਾਂ ਜ਼ਾਰੋ ਜ਼ਾਰੀ, ਬਿਨ ਨੈਣਾਂ ਨੀਰ ਵਹਾਈਆ। ਮੇਰੇ ਭਗਵੰਤ ਤੇਰਾ ਇਕੋ ਹੋਵੇ ਮੰਤ ਧੀਰਜ ਦੇਵੇ ਜੀਵ ਜੰਤ, ਲੇਖਾ ਵੇਖੇ ਸਾਧ ਸੰਤ ਸਤਿ ਸਚ ਦੀ ਦਏ ਖ਼ੁਮਾਰੀ, ਬੇਸ਼ੁਮਾਰੀ ਆਪਣੀ ਖ਼ੁਸ਼ੀ ਵਖਾਈਆ। ਧੰਨਭਾਗ ਜਿਨ੍ਹਾਂ ਸਚ ਚਰਨ ਦੇ ਧੂੜ ਦੀ ਲਾਈ ਛਾਰੀ, ਟਿੱਕੇ ਮਸਤਕ ਨਾਮ ਛੁਹਾਈਆ। ਪਹਿਲੀ ਮਾਘ ਕਹੇ ਮੈਂ ਉਨ੍ਹਾਂ ਤੋਂ ਜਾਵਾਂ ਬਲਿਹਾਰੀ, ਖ਼ੁਸ਼ੀਆਂ ਵਿਚ ਉਨ੍ਹਾਂ ਦਾ ਰਾਹ ਤਕਾਈਆ। ਸਭ ਦਾ ਜੀਵਣ ਸਭ ਦੀ ਜ਼ਿੰਦਗੀ ਪ੍ਰਭੂ ਤੇਰੇ ਹੋਵੇ ਦਰ ਦਰਬਾਰੀ,
ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਵਡਿਆਈਆ। ਮਾਘ ਕਹੇ ਮੈਂ ਖ਼ੁਸ਼ੀਆਂ ਦੇ ਵਿਚ ਹੱਸਾਂ, ਹੱਸ ਹੱਸ ਦਿਆਂ ਸੁਣਾਈਆ। ਨਵ ਨੌ ਚਾਰ ਨੱਸਾਂ, ਭੱਜਾਂ ਵਾਹੋ ਦਾਹੀਆ। ਜਨ ਭਗਤਾਂ ਸੰਦੇਸ਼ਾ ਦੱਸਾਂ, ਬਿਨ ਰਸਨਾ ਜਿਹਵਾ ਢੋਲਾ ਗਾਈਆ। ਆਪਣੇ ਸਾਹਿਬ ਦਾ ਦਰਸ਼ਨ ਕਰੋ ਨਾਲ ਅੱਖਾਂ, ਅੱਖੀਆਂ ਵਾਲਿਓ ਅੱਖੀਂ ਦਰਸ਼ਨ ਪਾਈਆ। ਜਿਸ ਦਾ ਵਸੇਰਾ ਤੁਹਾਡੀ ਕਾਇਆ ਕੁੱਲੀ ਜਿਸ ਦੀ ਕੀਮਤ ਨਹੀਂ ਕੋਈ ਲੱਖਾਂ ਕੱਖਾਂ, ਕੌਡੀ ਹੱਟ ਨਾ ਕੋਇ ਵਿਕਾਈਆ। ਉਸ ਦੀ ਕਿਰਪਾ ਵਿਚ ਉਸ ਦੇ ਪਿਆਰ ਵਿਚ ਉਸੇ ਦੀ ਭੇਟ ਸਭ ਕੁਛ ਰਖਾਂ, ਮਾਘ ਕਹੇ ਆਪਣੇ ਕੋਲ ਨਾ ਕਿਛ ਰਖਾਈਆ। ਜਿਸ ਦੀ ਯਾਦ ਵਿਚ ਜਲ ਧਾਰਾ ਇਸ਼ਨਾਨ ਕੀਤੇ ਮਛ ਤੇ ਕਛਾ, ਅਵਤਾਰ ਅਵਤਰੀ ਹੋ ਕੇ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਆਦਿ ਜੁਗਾਦਿ ਜੁਗ ਚੌਕੜੀ ਧਰਮ ਦੀ ਧਾਰ ਸੱਚਾ, ਸਚ ਦਾ ਮਾਰਗ ਸਚ ਵਿਚੋਂ ਪ੍ਰਗਟਾਈਆ।
੯ ਮਾਘ ਸ਼ਹਿਨਸ਼ਾਹੀ ਸੰਮਤ ਅੱਠ ਹਰਿ ਭਗਤ ਦਵਾਰ ਜੇਠੂਵਾਲ ਮਾਂ ਜੀ ਬਿਸ਼ਨ ਕੌਰ ਤੇ ਮਨਜੀਤ ਸਿੰਘ ਮਹੂ ਵਾਲੇ
ਦੇ ਅੰਤਮ ਸਸਕਾਰ ਦੇ ਸਮੇਂ ਵਿਹਾਰ ਹੋਇਆ
ਨਵ ਮਾਘ ਕਹੇ ਖ਼ੁਸ਼ੀ ਦਿਹਾੜਾ ਅੱਜ, ਅਜਮਤੋ ਕਸਮਤੋ ਅਜਿਬਵਾ ਅਤਲਿਹੈ ਮਿਲੀ ਵਡਿਆਈਆ। ਕਲਮਿਆਂ ਤੋਂ ਬਾਹਰ ਕਾਇਆ ਵੇਖਿਆ ਭੱਜ, ਜ਼ਿਮੀਂ ਅਸਮਾਨਾਂ ਪਰੇ ਧਿਆਨ ਲਗਾਈਆ। ਨੌ ਖੰਡ ਪ੍ਰਿਥਮੀ ਤੱਕੀ ਤੱਕਿਆ ਸ੍ਰਿਸ਼ਟ ਸਬਾਈ ਜਗ, ਸਰਗੁਣ ਨਿਰਗੁਣ ਧਿਆਨ ਲਗਾਈਆ। ਧਰਮ ਦੀ ਧਾਰ ਪਾਰ ਦਿਸੇ ਕੋਇ ਨਾ ਹੱਦ, ਹਦੂਦ ਪੰਧ ਨਾ ਕੋਇ ਮੁਕਾਈਆ। ਆਤਮ ਪਰਮਾਤਮ ਇਕੋ ਨਜ਼ਰੀ ਆਈ ਯਦ, ਯਦੀ ਯਦਪ ਇਕੋ ਦਿਆਂ ਦਰਸਾਈਆ। ਜਿਸ ਨੂੰ ਹੁਕਮੇ ਅੰਦਰ ਧੁਰ ਦਾ ਮਾਲਕ ਲਏ ਸੱਦ, ਸੱਦਾ ਸ਼ਬਦ ਨਾਮ ਜਣਾਈਆ। ਆਪਣੇ ਨਾਲੋਂ ਹੋਣ ਨਾ ਦੇਵੇ ਕਦੇ ਅਲਗ, ਵੱਖਰੀ ਵੰਡ ਨਾ ਕੋਇ ਵੰਡਾਈਆ। ਕਿਰਪਾ ਕਰ ਸੂਰਾ ਸਰਬਗ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਸ਼ਬਦ ਅਗੰਮੀ ਇਕੋ ਦੋ ਜਹਾਨ ਵਜਾਏ ਨਦ, ਅਨਾਦੀ ਨਾਦ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਨੌ ਮਾਘ ਕਹੇ ਮੇਰੀ ਬੇਨੰਤੀ ਇਕ ਅਰਦਾਸ, ਜੋਦੜੀ ਵਿਚ ਦੋਏ ਜੋੜ ਸੀਸ ਨਿਵਾਈਆ। ਤੇਰਾ ਖੇਲ ਪ੍ਰਭੂ ਤਮਾਸ਼, ਬੇਪ੍ਰਵਾਹ ਤੇਰੀ ਬੇਪ੍ਰਵਾਹੀਆ। ਮੇਰੀ ਇਕੋ ਤਮੰਨਾ ਇਕੋ ਆਸਾ ਇਕੋ ਖ਼ਾਹਿਸ਼, ਇਕੋ ਵਾਸਨਾ ਤੇਰੀ ਝੋਲੀ ਪਾਈਆ। ਮੈਂ ਸੰਦੇਸ਼ਾ ਦੇਣਾ ਚਾਹੁੰਦਾ ਪ੍ਰਿਥਮੀ ਆਕਾਸ਼, ਗਗਨ ਪਾਤਾਲਾਂ ਹੁਕਮ ਸੁਣਾਈਆ। ਸ਼ੰਕਰਾ ਛਡ ਦੇ ਕੈਲਾਸ਼, ਕਲਾਧਾਰੀ ਆਪਣੀ ਕਲ ਵਖਾਈਆ। ਬ੍ਰਹਮੇ ਬ੍ਰਹਮ ਦਾ ਵੇਖ ਨਿਵਾਸ, ਪਾਰਬ੍ਰਹਮ ਪ੍ਰਭ ਆਪਣਾ ਭੇਵ ਖੁਲਾਈਆ। ਵਿਸ਼ਨੂੰ ਤੇਰਾ ਵਿਸ਼ਿਆਂ ਤੋਂ ਬਾਹਰ ਵਿਸ਼ਵਾਸ, ਵਿਸ਼ਵ ਦਾ ਪਰਦਾ ਦੇ ਚੁਕਾਈਆ। ਭੇਵ ਅਭੇਦਾ ਖੇਲੇ ਖੇਲ ਪੁਰਖ ਅਬਿਨਾਸ਼, ਹਰਿ ਕਰਤਾ ਆਪਣੀ ਕਾਰ ਕਮਾਈਆ। ਅਵਤਾਰੋ ਵੇਖੋ ਆਪਣਾ ਸਾਥ, ਸਾਖਿਆਤ ਸੋਭਾ ਪਾਈਆ। ਪੈਗ਼ੰਬਰ ਬਿਨਾ ਸਜਦਿਆਂ ਤੋਂ ਜੋੜੋ ਹਾਥ, ਹਥੇਲੀ ਹਥੇਲੀ ਨਾਲ ਮਿਲਾਈਆ। ਗੁਰੂ ਗੁਰਦੇਵਾ ਤੱਕੋ ਸਵਾਮੀ ਨਿਰਗੁਣ ਧਾਰ ਜਿਸ ਦੀ ਆਦਿ ਜੁਗਾਦਿ
ਮੰਡਲ ਰਾਸ, ਆਤਮ ਪਰਮਾਤਮ ਗੋਪੀ ਕਾਹਨ ਖੇਲ ਖਿਲਾਈਆ। ਸੋ ਲੇਖਾ ਜਾਣੇ ਲੋਕਮਾਤ, ਧਰਨੀ ਧਰਤ ਧਵਲ ਧੌਲ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪ੍ਰਵਾਹੀਆ। ਨੌ ਮਾਘ ਕਰੇ ਮੇਰੀ ਪੁਨਹ ਪੁਨਹ ਕੂਕ ਕੂਕ, ਬਿਨਾ ਆਵਾਜ਼ ਆਵਾਜ਼ ਲਗਾਈਆ। ਜਨ ਭਗਤੋ ਜਾਓ ਚੂਕ, ਸਚਖੰਡ ਦਵਾਰੇ ਸਚ ਸੁਣਾਈਆ। ਜਿਸ ਦਾ ਤਾਣਾ ਪੇਟਾ ਇਕੋ ਆਤਮ ਧਾਰ ਸੂਤ, ਜੋਤੀ ਜਾਤਾ ਬੇਪ੍ਰਵਾਹੀਆ। ਉਹ ਲੇਖੇ ਲਾਏ ਨਿਰਗੁਣ ਧਾਰ ਆਪਣੇ ਸਪੂਤ, ਪਿਤਾ ਪੁਰਖ ਅਕਾਲ ਦਏ ਵਡਿਆਈਆ। ਜੋ ਜਗਤ ਜਹਾਨ ਛਡ ਕੇ ਕਰਨ ਕੂਚ, ਕੂਚਾ ਗਲੀ ਤਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਸਚਖੰਡ ਕਹੇ ਮੇਰੀ ਇਕੋ ਤਮੰਨਾ, ਖ਼ਾਹਿਸ਼ ਖ਼ਾਲਸ ਦਿਆਂ ਜਣਾਈਆ। ਜਿਸ ਧਾਰ ਨੇ ਲੇਖ ਬਣਾਇਆ ਇਕੋ ਕੰਨਾ, ਗੋਬਿੰਦ ਗੋਬਿੰਦ ਗੋਬਿੰਦ ਨਾਲ ਵਡਿਆਈਆ। ਓਹ ਲੇਖਾ ਜਾਣੇ ਪੰਜ ਤਤ ਤਨਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਫੋਲ ਫੁਲਾਈਆ। ਮਨਸਾ ਜਾਣੇ ਮਨ ਮਨਾ, ਬੁੱਧੀ ਲੇਖਾ ਰਹੇ ਨਾ ਰਾਈਆ। ਭਗਤ ਸੰਤ ਵੇਖ ਵਖਾਣੇ ਜਨਾ, ਗੁਰਮੁਖ ਗੁਰਸਿਖ ਆਪਣੀ ਗੋਦ ਉਠਾਈਆ। ਨਾਮ ਭੰਡਾਰਾ ਦੇ ਕੇ ਧਨ ਧਨਾ, ਧਨਾਢ ਝੋਲੀ ਦਏ ਭਰਾਈਆ। ਲੋਕਮਾਤ ਚਾੜ੍ਹ ਕੇ ਸਾਚਾ ਚੰਨਾ, ਨੂਰੀ ਚੰਦ ਕਰੇ ਰੁਸ਼ਨਾਈਆ। ਦੀਨ ਮਜ਼੍ਹਬ ਦਾ ਤੋੜ ਕੇ ਬੰਨਾ, ਹਦੂਦ ਸ਼ਰਅ ਵਾਲੀ ਮਿਟਾਈਆ। ਲੇਖੇ ਲਾ ਕੇ ਰੂਹ ਬੁਤ ਦਾ ਸਮਾਂ, ਸਮਾਪਤ ਕਰੇ ਕੂੜ ਲੋਕਾਈਆ। ਮਾਤ ਪਿਤਾ ਦਾ ਰਹਿਣ ਨਾ ਦੇਵੇ ਤਮਅ, ਪੁਤਰ ਧੀ ਲਾਲਚ ਵਿਚ ਨਾ ਕੋਇ ਲਲਚਾਈਆ। ਹਰਖ ਸੋਗ ਮਿਟਾ ਕੇ ਗ਼ਮਾ, ਚਿੰਤਾ ਚਿਖਾ ਦਾ ਡੇਰਾ ਢਾਹੀਆ। ਖਹਿੜਾ ਛਡ ਕੇ ਛੱਪਰ ਛੰਨਾ, ਮਹੱਲ ਅਟੱਲ ਸਚਖੰਡ ਸਾਚੇ ਸੋਭਾ ਪਾਈਆ। ਜਿਸ ਦਾ ਪੰਧ ਆਦਿ ਜੁਗਾਦਿ ਬਿਨਾ ਪੁਰਖ ਅਕਾਲ ਤੋਂ ਲੰਮਾ, ਪਾਂਧੀ ਚੜ੍ਹਨ ਕੋਇ ਨਾ ਪਾਈਆ। ਜਿਥੇ ਇਕੋ ਨੂਰ ਜੋਤ ਪ੍ਰਕਾਸ਼ ਅਗੰਮੀ ਸ਼ਮਾ, ਦੀਪਕ ਅਵਰ ਨਾ ਕੋਇ ਟਿਕਾਈਆ। ਜਿਸ ਦੀ ਮਹਿੰਮਾ ਕਰੇ ਇਕ ਚਾਰ ਤਿੰਨ ਜ਼ੀਰੋ ਦਾ ਪੰਨਾ, ਪਾਰਬ੍ਰਹਮ ਪ੍ਰਭ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੇ ਰੰਗ ਵਖਾਈਆ। ਨੌ ਮਾਘ ਕਹੇ ਮੇਰੀ ਪ੍ਰਨਾਮ, ਪਰਮ ਪੁਰਖ ਸਰਨਾਈਆ। ਜਿਸ ਦਾ ਖੇਲ ਮਹਾਨ, ਮਹਿੰਮਾ ਗਣਤ ਗਣੀ ਨਾ ਜਾਈਆ। ਸੋ ਵੇਖਣਹਾਰਾ ਦੋ ਜਹਾਨ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਕਾਰ ਕਮਾਈਆ। ਜਨ ਭਗਤ ਸੁਹੇਲੇ ਲਏ ਪਹਿਚਾਨ, ਬੇਪਹਿਚਾਨ ਆਪਣੀ ਦਇਆ ਕਮਾਈਆ। ਸਚਖੰਡ ਦਵਾਰ ਕਰੇ ਪ੍ਰਵਾਨ, ਪਰਮ ਪੁਰਖ ਆਪਣਾ ਮੇਲ ਮਿਲਾਈਆ। ਵੱਡਾ ਛੋਟਾ ਇਕੋ ਰੰਗ ਰੰਗਾਏ ਸ੍ਰੀ ਭਗਵਾਨ, ਬਿਰਧ ਬਾਲ ਜਵਾਨ, ਵੱਖ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਗ੍ਰਹਿ ਇਕ ਸੁਹਾਈਆ। ਸਚ ਗ੍ਰਹਿ ਸੁਹੰਜਣਾ, ਹਰਿ ਸੋਭਾਵੰਤ ਸੁਹਾਏ। ਦੀਨ ਦਿਆਲ ਦਰਦ ਦੁੱਖ ਭੈ ਭੰਜਨਾ, ਪਾਰਬ੍ਰਹਮ ਪ੍ਰਭ ਬੇਪਰਵਾਹੇ। ਜਨ ਭਗਤਾਂ ਧੂੜ ਕਰਾਏ ਮਜਨਾ, ਦੁਰਮਤ ਮੈਲ ਧਵਾਏ। ਨੇਤਰ ਪਾਵੇ ਨਾਮ ਅੰਜਣਾ, ਅਗਿਆਨ ਅੰਧੇਰ ਮਿਟਾਏ। ਸਚਖੰਡ ਨਿਵਾਸੀ ਬਣ ਕੇ ਸੱਜਣਾ, ਸਚ ਦਵਾਰੇ ਆਪ ਟਿਕਾਏ। ਜਿਥੇ ਲੇਖਾ ਨਹੀਂ ਆਅਲਾ ਅਦਨਾ, ਰਾਓ ਰੰਕ ਦਏ ਵਖਾਏ। ਓਹ ਖੇਲ ਕਰੇ ਗੋਪਾਲ ਮੂਰਤ ਮਦਨਾ, ਪਰਮ ਪੁਰਖ ਨੂਰ ਅਲਾਹੇ। ਜਿਸ ਨੇ ਭਗਤਾਂ ਨੂੰ ਖ਼ੁਸ਼ੀਆਂ ਵਿਚ ਸੱਦਣਾ, ਸ਼ਬਦ ਸੰਦੇਸ਼ਾ ਇਕ ਦ੍ਰਿੜਾਏ। ਭਗਤਾਂ ਨੇ ਪ੍ਰੇਮ
ਵਿਚ ਭੱਜਣਾ, ਕਦਮ ਕਦਮ ਨਾਲ ਬਦਲਾਏ। ਜਿਨ੍ਹਾਂ ਦਾ ਨਾਮ ਨਗਾਰਾ ਵੱਜਣਾ, ਡੰਕਾ ਇਕੋ ਇਕ ਰਖਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਏ। ਨੌ ਮਾਘ ਕਹੇ ਜਨ ਭਗਤੋ ਮੇਰੀਆਂ ਅਸੀਸਾਂ, ਸਿਰ ਧੜ ਤੋਂ ਬਿਨਾ ਸੀਸ ਨਿਵਾਈਆ। ਤੁਹਾਡਾ ਰਾਹ ਤਕੇ ਜਗਦੀਸ਼ਾ, ਜਗਦੀਸ਼ਰ ਬੇਪਰਵਾਹੀਆ। ਜਿਸ ਦੇ ਛਤਰ ਝੁਲੇ ਇਕੋ ਸੀਸਾ, ਦੂਜਾ ਨਜ਼ਰ ਕੋਇ ਨਾ ਆਈਆ। ਜਿਸ ਦਾ ਇਕੋ ਹੁਕਮ ਕਲਮਾ ਨਾਮ ਹਦੀਸਾ, ਹਜ਼ਰਤਾਂ ਤੋਂ ਬਾਹਰ ਕਰੇ ਪੜ੍ਹਾਈਆ। ਓਸ ਨੇ ਸਤਿਜੁਗ ਕਲਜੁਗ ਵਿਚੋਂ ਬਦਲ ਦਿਤਾ ਤਰੀਕਾ, ਤਰਾ ਤਰਾ ਖੇਲ ਖਿਲਾਈਆ। ਪਹਿਲੋਂ ਘੱਲ ਕੇ ਸਿੰਘ ਛੋਟਾ ਕਾਕਾ ਮਨਜੀਤਾ, ਮਨਜੀਤ ਸਿੰਘ ਨੂੰ ਫੇਰ ਪਿਛੇ ਲਿਆ ਬੁਲਾਈਆ। ਬਿਸ਼ਨ ਕੌਰ ਪਿਆਰ ਕੀਤਾ ਅਨਡੀਠਾ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਗੋਬਿੰਦ ਦੀ ਧਾਰ ਗੋਬਿੰਦ ਦਾ ਪਿਆਰ ਗੋਬਿੰਦ ਦਾ ਯਾਰ ਏਕੰਕਾਰ ਸੱਚੀ ਸਰਕਾਰ ਭਗਤ ਦਵਾਰ ਦੋਹਾਂ ਦਾ ਇਕ ਬਣਾਏ ਅੰਗੀਠਾ, ਅੰਗੂਠੇ ਲਾਉਣ ਵਾਲੇ ਅਵਤਾਰ ਪੈਗ਼ੰਬਰ ਗੁਰੂ ਸਾਰੇ ਦੇਣ ਗਵਾਹੀਆ। ਜਿਸ ਦਾ ਭਾਣਾ ਸਤਿਜੁਗ ਤਰੇਤਾ ਦੁਆਪਰ ਕਲਜੁਗ ਸਭ ਨੇ ਮੰਨਣਾ ਮੀਠਾ, ਸਿਰ ਸਕੇ ਨਾ ਕੋਇ ਉਠਾਈਆ। ਓਹ ਆਤਮ ਪਰਮਾਤਮ ਦੀ ਧਾਰ ਰਾਮ ਸੀਤਾ, ਰਾਧਾ ਕ੍ਰਿਸ਼ਨ ਪਾਰਬ੍ਰਹਮ ਬ੍ਰਹਮ ਰੂਪ ਦਰਸਾਈਆ। ਅੱਲਾ ਹੂ ਅੱਨਾ ਹੂ ਪੈਗ਼ੰਬਰਾਂ ਕਿਹਾ ਮਿਹਰਵਾਨ ਕਰੇ ਬਖ਼ਸ਼ੀਸ਼ਾ, ਰਹਿਮਤ ਹਕ ਹਕ ਕਮਾਈਆ। ਨਾਨਕ ਗੋਬਿੰਦ ਕਿਹਾ ਤੂੰ ਮੇਰਾ ਮੈਂ ਤੇਰਾ ਇਕੋ ਰੂਪ ਸਦਾ ਅਤੀਤਾ, ਤ੍ਰੈਗੁਣ ਵਿਚ ਕਦੇ ਨਾ ਆਈਆ। ਭਗਤ ਸੁਹੇਲਾ ਜੁਗ ਚੌਕੜੀ ਸ਼ਬਦੀ ਧਾਰ ਵਿਚ ਸਦਾ ਜੀਤਾ, ਮਰਨ ਵਿਚ ਮਰ ਜੀਵਤ ਰੂਪ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਬਿਸ਼ਨ ਕੌਰ ਕਹੇ ਮੇਰੀ ਜਗਤ ਵਾਲੀ ਨਹੀਂ ਮੜ੍ਹੀ, ਸ਼ਮਸ਼ਾਨ ਭੂਮੀ ਨਾ ਵੰਡ ਵੰਡਾਈਆ। ਮੈਂ ਭਗਤੋ ਭਗਤ ਦਵਾਰੇ ਤੁਹਾਡੇ ਮੋਢਿਆਂ ਉਤੇ ਚੜ੍ਹੀ, ਜਿਥੇ ਚੜ੍ਹਦਾ ਲਹਿੰਦਾ ਦੋਏ ਸੀਸ ਨਿਵਾਈਆ। ਇਹ ਵਰ ਦਿਤਾ ਸੀ ਗੋਬਿੰਦ ਨੇ ਵਿਚ ਚਮਕੌਰ ਗੜ੍ਹੀ, ਇਸ਼ਾਰਾ ਖੰਡੇ ਵਾਲਾ ਕਰਾਈਆ। ਮੇਰੀ ਲਾਸ਼ ਬੇਸ਼ਕ ਅੱਗ ਨਾਲ ਜਾਣੀ ਸੜੀ, ਤਨ ਵਜੂਦ ਮਾਟੀ ਖ਼ਾਕ ਵਿਚ ਰੁਲਾਈਆ। ਮੇਰੀ ਆਤਮਾ ਲੱਖ ਚੁਰਾਸੀ ਵਿਚੋਂ ਹੋ ਕੇ ਬਰੀ, ਬਰੇ ਆਜ਼ਮ ਦੋ ਜਹਾਨਾਂ ਪਾਰ ਕਰਾਈਆ। ਮੈਨੂੰ ਚਾਰ ਜੁਗ ਦੇ ਸਾਰੇ ਮਿਲ ਕੇ ਗਏ ਸ਼ਰਈ, ਸ਼ਰਅ ਵਾਲੇ ਸੀਸ ਨਿਵਾਈਆ। ਜਿਧਰ ਵੇਖਾਂ ਇਕੋ ਨੂਰ ਨੁਰਾਨਾ ਹਰੀ, ਹਰਿ ਕਰਤਾ ਨਜ਼ਰੀ ਆਈਆ। ਜਨ ਭਗਤੋ ਮੈਂ ਭਗਤ ਪਿਆਰੇ ਦੀ ਬਾਂਹ ਫੜੀ, ਗੰਢ ਭਗਤਾਂ ਨਾਲ ਪਵਾਈਆ। ਪ੍ਰਭੂ ਨੂੰ ਹੱਸ ਕੇ ਕਿਹਾ ਸਚਖੰਡ ਦਵਾਰ ਵਿਚ ਜਨ ਭਗਤਾਂ ਦੀ ਬਣਾ ਦੇ ਲੜੀ, ਵੱਡੇ ਛੋਟੇ ਇਕੋ ਤੰਦ ਬੰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਬੇਪਰਵਾਹੀਆ। ਮਨਜੀਤ ਕਹੇ ਮੈਂ ਓਸ ਦੀ ਗੋਦੀ ਸੁੱਤਾ, ਜਿਥੇ ਸੁੱਤਿਆਂ ਨਾ ਕੋਇ ਜਗਾਈਆ। ਮੇਰੇ ਜਨਮ ਦੀ ਸੁਹੰਜਣੀ ਹੋ ਗਈ ਰੁੱਤਾ, ਰੁਤੜੀ ਪ੍ਰਭ ਨੇ ਦਿਤੀ ਮਹਿਕਾਈਆ। ਮੇਰਾ ਘਰ ਸੁਹਾਇਆ ਅਬਿਨਾਸ਼ੀ ਅਚੁਤਾ, ਪਾਰਬ੍ਰਹਮ ਪਰਦਾ ਦਿਤਾ ਉਠਾਈਆ। ਮੈਂ ਨਾਤਾ ਤੋੜ ਕੇ ਕਾਇਆ ਬੁਤਾ, ਬੁਤਖ਼ਾਨਿਆਂ ਡੇਰਾ ਢਾਹੀਆ। ਸਚ ਮੁਨਾਰਾ ਤੱਕਿਆ ਉਚਾ, ਮਹੱਲ ਅਟਲ ਨਜ਼ਰੀ ਆਈਆ। ਜਿਥੇ ਇਕੋ ਸਤਿ ਸਰੂਪ ਸੁੱਚਾ, ਦੂਜਾ ਸੰਜਮ ਨਾ ਕੋਇ ਦ੍ਰਿੜਾਈਆ। ਏਕੋ ਨੂਰ ਜੋਤ ਪ੍ਰਕਾਸ਼ ਇਕੋ ਕਹੇ ਆਤਮ ਦੁਲਾਰਾ ਮੇਰਾ ਪੁਤਾ, ਦੂਸਰ ਵੰਡ ਨਾ ਕੋਇ ਵੰਡਾਈਆ। ਮੇਰਾ
ਉਜਲ ਹੋਇਆ ਮੁਖਾ, ਦੁਰਮਤ ਮੈਲ ਧਵਾਈਆ। ਬਿਸ਼ਨ ਕੌਰ ਦੀ ਸੁਹਾਈ ਕੁੱਖਾ, ਜਿਸ ਦੀ ਗੋਦੀ ਵਿਚ ਪਹਿਲੋਂ ਬਹਿ ਕੇ ਸਚਖੰਡ ਗਿਆ ਚਾਈਂ ਚਾਈਂਆ। ਸਾਨੂੰ ਜੋ ਮਿਲਿਆ ਸੋ ਦਿਸਦਾ ਅਗੋਂ ਝੁਕਾ, ਵਿਸ਼ਨ ਬ੍ਰਹਮਾ ਸ਼ਿਵ ਸੀਸ ਨਿਵਾਈਆ। ਸਾਰੇ ਬਿਨਾ ਰਸਨਾ ਜਿਹਵਾ ਤੋਂ ਤੂੰ ਮੇਰਾ ਮੈਂ ਤੇਰਾ ਪੜ੍ਹਦੇ ਤੁਕਾ, ਸੋਹੰ ਢੋਲਾ ਬਿਨਾ ਅੱਖਰ ਨਿਰਅੱਖਰ ਵਿਚ ਗਾਈਆ। ਪਰਦਾ ਓਹਲਾ ਰਿਹਾ ਕੋਇ ਨਾ ਲੁਕਾ, ਪਰਦਾਨਸ਼ੀਂ ਪਰਦਾ ਦਿਤਾ ਚੁਕਾਈਆ। ਮੇਰਾ ਆਵਣ ਜਾਵਣ ਲੱਖ ਚੁਰਾਸੀ ਗੇੜਾ ਮੁੱਕਾ, ਪ੍ਰਭ ਮਿਲੀ ਸਚ ਸਰਨਾਈਆ। ਹਰਖ ਸੋਗ ਰਿਹਾ ਨਾ ਦੁੱਖਾ, ਅਗਨੀ ਤਤ ਨਾ ਕੋਇ ਤਪਾਈਆ। ਆਪਣੀ ਮਾਤਾ ਦੀ ਸੁਫ਼ਲ ਕਰ ਕੇ ਕੁੱਖਾ, ਭਗਤ ਦਵਾਰੇ ਭਗਤਾਂ ਵਿਚ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸਾਹਿਬ ਧੁਰਦਰਗਾਹੀਆ। ਨੌ ਮਾਘ ਕਹੇ ਪੰਜਾਂ ਪਿਆਰਿਆਂ ਅਗਨੀ ਦੇਣੀ ਲਾ, ਲੰਬੂ ਜਗਤ ਨਾ ਕੋਇ ਵਡਿਆਈਆ। ਹਰਿ ਸੰਗਤ ਜੈਕਾਰੇ ਲੈਣੇ ਬੁਲਾ, ਪੰਚਮ ਪੰਚਮ ਪੰਚਮ ਸੁਣਾਈਆ। ਦੋਹਾਂ ਦੀ ਇਕੋ ਬਣੀ ਸਲਾਹ, ਇਕੋ ਘਰ ਮਿਲੀ ਵਡਿਆਈਆ। ਇਕੋ ਆਸਣ ਸਿੰਘਾਸਣ ਲਿਆ ਟਿਕਾ, ਇਕੋ ਸੇਜ ਸੁਹੰਜਣੀ ਸੋਭਾ ਪਾਈਆ। ਇਕੋ ਮਾਲਕ ਮਿਲਿਆ ਬੇਪਰਵਾਹ, ਖੇਵਟ ਖੇਟਾ ਇਕ ਹੋ ਆਈਆ। ਜੋ ਚੁਰਾਸੀ ਵਿਚੋਂ ਬਾਹਰ ਕਢਾ, ਜਮ ਫਾਸੀ ਪੰਧ ਮੁਕਾਈਆ। ਸ਼ਬਦੀ ਰਥ ਲਿਆ ਚੜ੍ਹਾ, ਰਥਵਾਹੀ ਸ਼ਬਦ ਗੁਰੂ ਅਖਵਾਈਆ। ਦਰ ਘਰ ਸਾਚੇ ਸਚਖੰਡ ਦਿਤਾ ਪਹੁੰਚਾ, ਜਿਥੇ ਪੂਜਾ ਦੀ ਲੋੜ ਰਹੇ ਨਾ ਰਾਈਆ। ਭਗਤਾਂ ਵਿਚ ਭਗਤ ਦਿਤੇ ਰਲਾ, ਭਗਵਨ ਆਪਣਾ ਘਰ ਵਸਾਈਆ। ਸਾਰੇ ਬਿਨਾ ਰਸਨਾ ਜਿਹਵਾ ਤੋਂ ਕਰਨ ਵਾਹ ਵਾਹ, ਵਾਹਵਾ ਵਾਹਵਾ ਵਾਹਵਾ ਤੇਰੀ ਵਡ ਵਡਿਆਈਆ। ਮਨਜੀਤ ਕਹੇ ਮੈਨੂੰ ਮਨਜੀਤ ਮਿਲਿਆ ਆ, ਸੋਹਣੀ ਖ਼ੁਸ਼ੀ ਬਣਾਈਆ। ਗੁਰਸਿਖ ਕਹਿਣ ਜਨ ਭਗਤਾਂ ਨੂੰ ਮਿਲ ਗਈ ਓਹ ਅਗੰਮੀ ਮਾਂ, ਜਿਸ ਨੂੰ ਬਿਸ਼ਨ ਕੌਰ ਕਹੇ ਲੋਕਾਈਆ। ਸਾਰਿਆਂ ਦਾ ਇਕੋ ਜਿਹਾ ਸਾਂਝਾ ਹੋਇਆ ਥਾਂ, ਥਨੰਤਰ ਸੋਭਾ ਪਾਈਆ। ਅਗਨੀ ਕਹੇ ਮੈਂ ਨਿਮਸਕਾਰ ਕਰ ਕੇ ਕਹਾਂ ਮਿਰਤਕ ਸਰੀਰ ਨੂੰ ਦਿਓ ਦਾਹ, ਆਤਮ ਪਰਮਾਤਮ ਵਿਚ ਸਮਾਈਆ। ਅਵਤਾਰ ਪੈਗ਼ਬਰ ਗੁਰੂ ਸ਼ਬਦ ਗੁਰਦੇਵਾ ਬਣੇ ਮਲਾਹ, ਸ਼ਹਾਦਤ ਵਿਸ਼ਨ ਬ੍ਰਹਮਾ ਸ਼ਿਵ ਭੁਗਤਾਈਆ। ਭਗਤ ਦਵਾਰ ਕਹੇ ਮੈਂ ਸੰਦੇਸ਼ਾ ਦੇਵਾਂ ਥਾਉਂ ਥਾਂ, ਦੋ ਜਹਾਨਾਂ ਪੰਧ ਮੁਕਾਈਆ। ਨੌ ਮਾਘ ਕਹੇ ਮੈਨੂੰ ਖ਼ੁਸ਼ੀਆਂ ਵਿਚ ਚੜ੍ਹਿਆ ਚਾਅ, ਚਾਉ ਘਨੇਰਾ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਥਾਈਂ ਹੋਏ ਸਹਾ, ਸਹਾਇਕ ਨਾਇਕ ਇਕੋ ਨਜ਼ਰੀ ਆਈਆ।