ਪੁਸਤਕਾਲਾਭਾਗ ੨੩

੯ ਮਾਘ ਸ਼ਹਿਨਸ਼ਾਹੀ ਸੰਮਤ ਅੱਠ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਰਾਤ ਨੂੰ

ਈਹਾਂ ਪ੍ਰਭੂ ਤੇਰੀ ਸਰਨੋ, ਸਰਨਾਈ ਸਰਨ ਨਜ਼ਰੀ ਆਈਆ। ਊਹਾਂ ਤੇਰੀ ਖੇਲ ਅਪਰਨੋ, ਅਪਰੰਪਰ ਤੇਰੀ ਬੇਪਰਵਾਹੀਆ। ਜਨ ਭਗਤ ਬਚਾਏ ਜਗਤ ਮਰਨੋ, ਜਨਮ ਜਨਮ ਨਾ ਕੋਇ ਭਵਾਈਆ। ਅੰਤਮ ਆਪ ਆਈਂ ਬਾਹੋਂ ਫੜਨੋਂ, ਫੜ ਬਾਹੋਂ ਗੋਦ ਉਠਾਈਆ। ਝਗੜਾ ਮੁਕਾਈਂ ਚੋਟੀ ਜੜਨੋ, ਚੇਤਨ ਆਪਣਾ ਰੰਗ ਰੰਗਾਈਆ। ਗ੍ਰਹਿ ਸੁਹਾਈਂ ਅਗੰਮਾ ਘਰਨੋ, ਘਰਾਨਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ

ਆਪਣੀ ਕਿਰਪਾ ਕਰ, ਦੇਵਣਹਾਰ ਬੇਪਰਵਾਹੀਆ। ਬੇਪਰਵਾਹ ਤੈਨੂੰ ਸਾਰੇ ਕਹਿੰਦੇ, ਕਹਿ ਕਹਿ ਸੀਸ ਨਿਵਾਈਆ। ਚਰਨ ਕਵਲ ਸਰਨਾਈ ਢਹਿੰਦੇ, ਢਹਿ ਢਹਿ ਸੀਸ ਨਿਵਾਈਆ। ਚਰਨ ਕਵਲ ਦਵਾਰੇ ਬਹਿੰਦੇ, ਬਹਿ ਬਹਿ ਖ਼ੁਸ਼ੀ ਬਣਾਈਆ। ਤੇਰਾ ਭਾਣਾ ਸਾਰੇ ਸਹਿੰਦੇ, ਸਿਰ ਸਕੇ ਨਾ ਕੋਇ ਉਠਾਈਆ। ਕੋਟਨ ਕੋਟ ਕਾਇਆ ਬੁਰਜ ਵੇਖੇ ਢਹਿੰਦੇ, ਗੜ੍ਹ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਸਰਨਾਈਆ। ਨੌ ਮਾਘ ਕਹੇ ਪ੍ਰਭੂ ਮੈਂ ਖੇਲ ਤੇਰਾ ਤੱਕਾਂ ਜਪ ਦਾ, ਜਗ ਜੀਵਣ ਦਾਤੇ ਧਿਆਨ ਲਗਾਈਆ। ਲੇਖਾ ਵੇਖਾਂ ਪੂਰਬ ਪੱਕ ਦਾ, ਕੱਚੀ ਗੰਢ ਨਾ ਕੋਇ ਬੰਧਾਈਆ। ਹੁਕਮ ਸੰਦੇਸ਼ਾ ਸੁਣਾਂ ਯਕ ਦਾ, ਵਾਹਿਦ ਤੇਰੀ ਵਡ ਵਡਿਆਈਆ। ਜੈਕਾਰਾ ਸੁਣਾਂ ਅਲਖ ਦਾ, ਅਗੋਚਰ ਕੀ ਸਮਝਾਈਆ। ਮੈਂ ਸਚ ਸੁਨੇਹੁੜਾ ਦੱਸਦਾ, ਦਹਿ ਦਿਸ਼ਾ ਵੇਖ ਵਖਾਈਆ। ਖ਼ੁਸ਼ੀਆਂ ਦੇ ਵਿਚ ਹੱਸਦਾ, ਹਸਤੀ ਤੱਕਾਂ ਬੇਪਰਵਾਹੀਆ। ਚਾਰੇ ਕੂਟਾਂ ਨਸਦਾ, ਭੱਜਾਂ ਵਾਹੋ ਦਾਹੀਆ। ਤੂੰ ਮੇਰਾ ਮੈਂ ਤੇਰਾ ਫਿਰਾਂ ਜਪਦਾ, ਸੋਹੰ ਢੋਲਾ ਗਾਈਆ। ਜਿਸ ਭੇਵ ਚੁਕਾਉਣਾ ਪ੍ਰਿਥਮੀ ਆਕਾਸ਼ ਤੇਜ ਵਾਏ ਅਪ ਦਾ, ਆਪ ਆਪਣਾ ਰੰਗ ਰੰਗਾਈਆ। ਆਤਮ ਪਰਮਾਤਮ ਨਾਤਾ ਜੋੜਨਾ ਪੱਕ ਦਾ, ਪੱਕੀ ਆਪਣੀ ਕਾਰ ਭੁਗਤਾਈਆ। ਪਿਆਰ ਰਖਣਾ ਨਹੀਂ ਕੋਈ ਰੱਤ ਦਾ, ਰਤੀ ਰੱਤ ਨਾ ਕੋਇ ਚਤੁਰਾਈਆ। ਭੇਵ ਖੁਲਾਉਣਾ ਬ੍ਰਹਮ ਮਤ ਦਾ, ਬ੍ਰਹਮ ਵਿਦਿਆ ਇਕ ਸਮਝਾਈਆ। ਖੇਲ ਤੱਕਣਾ ਪਰਮੇਸ਼ਵਰ ਪਤਿ ਦਾ, ਜੋ ਪਾਰਬ੍ਰਹਮ ਧੁਰਦਰਗਾਹੀਆ। ਜੋ ਜੁਗ ਜੁਗ ਜਨ ਭਗਤਾਂ ਪੈਜ ਰਖਦਾ, ਕਲਜੁਗ ਅੰਤਮ ਹੋਏ ਸਹਾਈਆ। ਓਹ ਨਜ਼ਾਰਾ ਨੂਰ ਪ੍ਰਤਖ ਦਾ, ਸਨਮੁਖ ਹੋ ਕੇ ਸੋਭਾ ਪਾਈਆ। ਨਿਰਗੁਣ ਧਾਰ ਹੋ ਕੇ ਭਗਤਾਂ ਫਿਰੇ ਲੱਭਦਾ, ਨਵ ਸੱਤ ਆਪਣਾ ਪੰਧ ਮੁਕਾਈਆ। ਜੋ ਲਹਿਣਾ ਦੇਣਾ ਲੇਖਾ ਜਾਣੇ ਸਭ ਦਾ, ਕੁੱਲ ਮਾਲਕ ਵਡ ਵਡਿਆਈਆ। ਉਹਦਾ ਹੁਕਮ ਆਪਣੇ ਸਬੱਬ ਦਾ, ਦੂਸਰ ਭੇਵ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਨੌ ਮਾਘ ਕਹੇ ਮੇਰੇ ਗ਼ਰੀਬ ਨਿਵਾਜ਼ਾ, ਸਾਹਿਬ ਤੇਰੀ ਸਰਨਾਈਆ। ਤੂੰ ਜਨ ਭਗਤਾਂ ਰਖੀ ਲਾਜਾ, ਸਿਰ ਆਪਣਾ ਹੱਥ ਟਿਕਾਈਆ। ਮੈਂ ਕੀ ਖੇਲ ਤੱਕਾਂ ਵਿਚ ਭਗਤ ਦਵਾਰ ਦਰਵਾਜ਼ਾ, ਦਰੇ ਦਰਬਾਰ ਸੀਸ ਨਿਵਾਈਆ। ਨਾਲੇ ਵੇਖਿਆ ਖਿਜਰ ਖਵਾਜਾ, ਨੀਰ ਦਾ ਪੀਰ ਸੋਭਾ ਪਾਈਆ। ਅੰਤਰ ਉਸ ਨੂੰ ਮਾਰੇ ਆਵਾਜ਼ਾ, ਕਲਸ ਆਪਣਾ ਹੱਥ ਉਠਾਈਆ। ਮੈਂ ਨਾ ਸੋਇਆ ਨਾ ਜਾਗਾ, ਜਾਗਤ ਸੋਵਤ ਇਕੋ ਰੰਗ ਰੰਗਾਈਆ। ਤੂੰ ਮਿਹਰਵਾਨ ਮਿਹਰਵਾਨ ਗਰੀਬ ਨਿਵਾਜ਼ਾ, ਮਿਹਰਵਾਨ ਤੇਰੀ ਬੇਪਰਵਾਹੀਆ। ਮੈਨੂੰ ਇਕੋ ਤੇਰੀ ਯਾਦਾ, ਯਾਦਦਾਸ਼ਤ ਨਾ ਕਦੇ ਭੁਲਾਈਆ। ਤੂੰ ਸਭ ਦਾ ਪੂਰਾ ਕਰੀਂ ਵਾਅਦਾ, ਵਾਹਵਾ ਆਪਣਾ ਹੁਕਮ ਵਰਤਾਈਆ। ਮੈਂ ਲੇਖਾ ਤੱਕਾਂ ਤੇਰਾ ਦੇਸ ਮਾਝਾ, ਮਜਲਸ ਭਗਤਾਂ ਨਾਲ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਸਰਨਾਈਆ। ਭਗਤ ਦਵਾਰ ਕਹੇ ਮੈਂ ਵੇਖਾਂ ਖੇਲ ਨਿਰਾਲਾ, ਨਿਰਾਕਾਰ ਦਿਤਾ ਜਣਾਈਆ। ਮੈਂ ਵੇਖਾਂ ਸਚ ਸੱਚੀ ਧਰਮਸਾਲਾ, ਧਰਮ ਦਵਾਰ ਸੋਭਾ ਪਾਈਆ। ਮੈਂ ਵੇਖਾਂ ਸ਼ਾਹ ਕੰਗਾਲਾ, ਊਚਾਂ ਨੀਚਾਂ ਪਰਦਾ ਲਾਹੀਆ। ਚਾਰ ਕੁੰਟ ਕਵਣ ਕਰੇ ਸੰਭਾਲਾ, ਸੰਬਲ ਬਹਿ ਕੇ ਵੇਖ ਵਖਾਈਆ। ਮੈਨੂੰ ਇਸ਼ਾਰਾ ਦੇਵੇ ਸਿੰਘ ਪਾਲਾ, ਪਲਕਾਂ ਤੋਂ ਬਾਹਰ ਰਿਹਾ ਦ੍ਰਿੜਾਈਆ। ਉਠ ਵੇਖ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਜਿਸ ਦਾ ਰੂਪ ਨਿਰਾਲਾ, ਨਿਰਾਕਾਰ ਦਿਤਾ

ਜਣਾਈਆ। ਉਹ ਸਭ ਦੀਆਂ ਪੁਰੀਆਂ ਕਰੇ ਘਾਲਾ, ਘਾਲੀ ਘਾਲ ਵੇਖ ਵਖਾਈਆ। ਉਸ ਦੇ ਕੋਲ ਅਗੰਮੀਆਂ ਚਾਲਾ, ਚਾਲ ਨਿਰਾਲੀ ਆਪਣੇ ਵਿਚ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਮੰਗ ਮੰਗਾਈਆ। ਭਗਤ ਦਵਾਰ ਕਹੇ ਮੇਰੇ ਪਰਮੇਸ਼ਵਰ ਪਤਿ, ਤੇਰੀ ਬੇਪ੍ਰਵਾਹੀਆ। ਤੇਰੇ ਦਵਾਰੇ ਜਨ ਭਗਤਾਂ ਅੰਗੀਠਾ ਰਿਹਾ ਤਪ, ਤਪਸ਼ ਦੀਨ ਦੁਨੀ ਬੁਝਾਈਆ। ਤੂੰ ਸਭ ਦਾ ਮਾਈ ਬਪ, ਪਿਤਾ ਪੂਤ ਹੋ ਸਹਾਈਆ। ਜਿਉਂ ਭਾਵੇ ਤਿਉਂ ਲੈਣਾ ਰਖ, ਤੇਰੀ ਓਟ ਤਕਾਈਆ। ਕਲਜੁਗ ਅੰਤਮ ਭਾਂਡੇ ਦਿਸਣ ਸੱਖ, ਸਾਚੀ ਵਸਤ ਨਾ ਕੋਇ ਟਿਕਾਈਆ। ਮੈਂ ਬੋਲ ਜੈਕਾਰਾ ਅਲੱਖ, ਤੈਨੂੰ ਦਿਆਂ ਸੁਣਾਈਆ। ਭਗਤਾਂ ਨਾਲੋਂ ਹੋਣਾ ਕਦੇ ਨਹੀਂ ਵੱਖ, ਏਕਾ ਸੇਜ ਸੋਭਾ ਪਾਈਆ। ਤੇਰਾ ਸਿਫ਼ਤੀ ਹੋਵੇ ਜਸ, ਢੋਲੇ ਰਾਗਾਂ ਨਾਦਾਂ ਨਾਲ ਸ਼ਨਵਾਈਆ। ਮੇਰੀ ਪੂਰੀ ਕਰੀਂ ਅਸ, ਤ੍ਰਿਸ਼ਨਾ ਕੂੜ ਰਹੇ ਨਾ ਰਾਈਆ। ਸਦ ਵਸੀਂ ਮੇਰੇ ਪਸ, ਪਾਸਾ ਦੀਨ ਦੁਨੀ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਵਡਿਆਈਆ। ਭਗਤ ਦਵਾਰ ਕਹੇ ਮੇਰੇ ਅੰਦਰ ਤਪਿਆ ਪ੍ਰੇਮ ਅੰਗੀਠਾ, ਅਗਨੀ ਅੱਗ ਸੇਵ ਕਮਾਈਆ। ਤੇਰਾ ਖੇਲ ਪ੍ਰਭੂ ਅਨਡੀਠਾ, ਜਗ ਨੇਤਰ ਵੇਖ ਸਕੇ ਨਾ ਰਾਈਆ। ਜਨ ਭਗਤਾਂ ਚਾੜ੍ਹੇ ਰੰਗ ਮਜੀਠਾ, ਦੋ ਜਹਾਨਾਂ ਉਤਰ ਕਦੇ ਨਾ ਜਾਈਆ। ਭਾਗ ਲਗਾ ਕੇ ਕਾਇਆ ਕੌੜਾ ਰੀਠਾ, ਅੰਮ੍ਰਿਤ ਵਿਚ ਦਏ ਭਰਾਈਆ। ਤੇਰਾ ਭਾਣਾ ਲੱਗੇ ਮੀਠਾ, ਸਿਰ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਾਹਿਬ ਸਚ ਤੇਰੀ ਸਰਨਾਈਆ। ਭਗਤ ਦਵਾਰ ਕਹੇ ਜਨ ਭਗਤ ਤੇਰੇ ਦਵਾਰ ਪੁੱਜੇ, ਦਰ ਠਾਂਡੇ ਖ਼ੁਸ਼ੀ ਮਨਾਈਆ। ਤੇਰੀ ਬੁਝਾਰਤ ਬਿਨ ਤੇਰੀ ਕਿਰਪਾ ਕੋਇ ਨਾ ਬੁੱਝੇ, ਸਮਝ ਵਿਚ ਨਾ ਕੋਇ ਸਮਝਾਈਆ। ਹਰਿਜਨ ਤੇਰੇ ਪਿਆਰ ਵਿਚ ਰੁਝੇ, ਰੁਚੀ ਜਗਤ ਨਾ ਕੋਇ ਰਖਾਈਆ। ਸਭ ਦਾ ਬਖ਼ਸ਼ ਦੇ ਥਣੀਂ ਸੀਰ ਦੁੱਧੇ, ਸ਼ੀਰਖਾਰ ਬੱਚੇ ਆਪਣੀ ਗੋਦ ਟਿਕਾਈਆ। ਨਾਲ ਲੇਖਾ ਪੂਰਾ ਕਰ ਦੇ ਬੁੱਢੇ, ਬੁਢਾਪੇ ਵੱਜਦੀ ਰਹੇ ਵਧਾਈਆ। ਸਭ ਦੀ ਮਨਸਾ ਪੂਰੀ ਕਰਦੇ ਚੌਥੇ ਜੁਗੇ, ਕਲਜੁਗ ਆਪਣਾ ਰਾਹ ਤਕਾਈਆ। ਮੈਂ ਰੋਵਾਂ ਸਾਹ ਉਭੇ, ਹੌਕਿਆਂ ਵਿਚ ਕੁਰਲਾਈਆ। ਅਸੀਂ ਜਗਤ ਵਾਸਨਾ ਵਿਚ ਖੁੱਭੇ, ਬਾਹਰ ਫੜ ਨਾ ਕੋਇ ਕਢਾਈਆ। ਅੰਮ੍ਰਿਤ ਧਾਰ ਨੁਹਾ ਦੇ ਚੁੱਭੇ, ਸਰ ਸਰੋਵਰ ਇਕ ਵਖਾਈਆ। ਜਿਥੇ ਸਭ ਦੇ ਲੇਖੇ ਪੁੱਜੇ, ਅਵਰ ਲੇਖ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਮੰਗ ਮੰਗਾਈਆ। ਭਗਤ ਦਵਾਰ ਕਹੇ ਤੇਰਾ ਖੇਲ ਤ੍ਰੈਗੁਣ ਅਤੀਤ, ਤ੍ਰੈਭਵਨ ਧਨੀ ਤੇਰੀ ਸਰਨਾਈਆ। ਜਨ ਭਗਤਾਂ ਕਰ ਆਤਮ ਠਾਂਡੀ ਸੀਤ, ਜਨਮ ਕਰਮ ਦੀ ਅਗਨ ਨਾ ਲਾਗੇ ਰਾਈਆ। ਭਗਤ ਭਗਵਾਨ ਚਲਾ ਰੀਤ, ਰੀਤੀਵਾਨ ਹੋ ਸਹਾਈਆ। ਤੇਰੀ ਗੋਦੀ ਸੁੱਤਾ ਸਿੰਘ ਮਨਜੀਤ, ਮਨਸਾ ਜਗਤ ਵਾਲੀ ਮਿਟਾਈਆ। ਜਨ ਭਗਤ ਸੁਹੇਲੇ ਗਾਉਂਦੇ ਗੀਤ, ਸਚਖੰਡ ਖ਼ੁਸ਼ੀ ਬਣਾਈਆ। ਗੁਰ ਅਵਤਾਰ ਪੈਗ਼ੰਬਰ ਹੱਥ ਛੁਹਾਉਣ ਉਪਰ ਸੀਸ, ਸੋਹਣਾ ਰੰਗ ਰੰਗਾਈਆ। ਕਿਰਪਾ ਕਰੀ ਆਪ ਜਗਦੀਸ਼, ਜਗਦੀਸ਼ਰ ਹੋ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਮਨਜੀਤ ਕਹੇ ਮੈਂ ਮਾਤਾ ਦੀ ਉਂਗਲੀ ਲੱਗਾ, ਬਿਸ਼ਨ ਕੌਰ ਗੰਢ ਪਵਾਈਆ। ਮੈਨੂੰ ਸੋਹਣੀ ਲੱਭੀ ਜਗਹ, ਅਸਥਾਨ ਭੂਮਿਕਾ ਧੁਰ ਦੀ ਨਜ਼ਰੀ ਆਈਆ।

ਜਿਥੇ ਸਤਿ ਸਰੂਪ ਇਕੋ ਬੱਗਾ, ਦੂਜੀ ਧਾਰ ਨਾ ਕੋਇ ਪ੍ਰਗਟਾਈਆ। ਮੇਰੇ ਜਨਮ ਦਾ ਸੌਰ ਗਿਆ ਅੱਗਾ, ਪਿਛਲਾ ਦੁੱਖ ਰਹੇ ਨਾ ਰਾਈਆ। ਮੈਂ ਜੋਤ ਦੀ ਧਾਰ ਵਿਚ ਫਿਰਾਂ ਭੱਜਾ, ਨੱਠਾਂ ਵਾਹੋ ਦਾਹੀਆ। ਜਿਥੇ ਦਿਸੇ ਨਹੀਂ ਕੋਈ ਲੋਕ ਲੱਜਾ, ਲੱਜਿਆ ਵਿਚ ਕੋਇ ਨਾ ਆਈਆ। ਇਕੋ ਪ੍ਰਭੂ ਦੇ ਚਰਨ ਪਿਆਰ ਦਾ ਮਜ਼ਾ, ਰਸ ਅਵਰ ਨਾ ਕੋਇ ਚਖਾਈਆ। ਸਾਰੇ ਬੈਠੇ ਵਿਚ ਰਜ਼ਾ, ਅਵਤਾਰ ਪੈਗ਼ੰਬਰ ਗੁਰੂ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੇਵਣਹਾਰ ਦਇਆ ਕਮਾਈਆ। ਬਿਸ਼ਨ ਕੌਰ ਕਹੇ ਮੇਰਾ ਜਗਤ ਜਹਾਨ ਲਥਾ ਰੋਗਿਆ, ਮਿਟਿਆ ਮੋਹ ਸੰਸਾਰ। ਪ੍ਰਭ ਪਾਇਆ ਧੁਰ ਸੰਜੋਗਿਆ, ਕਰਤਾ ਪੁਰਖ ਏਕੰਕਾਰ। ਜਿਸ ਦਵਾਰੇ ਇਕੋ ਮੌਜਿਆ, ਮਜਲਸ ਭਗਤਾਂ ਦੀ ਅਪਾਰ। ਸਚ ਦਵਾਰੇ ਆਈ ਸੋਝਿਆ, ਬੁੱਧੀ ਰਹੀ ਨਾ ਜਗਤ ਗਵਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰਵਾਨ ਸੱਚੀ ਸਰਕਾਰ। ਮਨਜੀਤ ਕਹੇ ਜਗਦੀਸ਼ ਵੇਖ ਲੈ ਦਾਦੀ, ਦਾਦੂ ਦੇ ਦਿਉਹਰੇ ਵਾਲਾ ਗੋਬਿੰਦ ਰਿਹਾ ਵਖਾਈਆ। ਜਿਸ ਦੀ ਇਕੋ ਘਰ ਵਿਚ ਸਮਾਧੀ, ਨੇਤਰ ਅੱਖ ਨਾ ਕੋਇ ਖੁਲਾਈਆ। ਗ੍ਰਹਿ ਘਰਾਣਾ ਮਿਲ ਗਿਆ ਆਦੀ, ਆਦਿ ਪੁਰਖ ਦਿਤੀ ਵਡਿਆਈਆ। ਸਹਿੰਸਾ ਰਿਹਾ ਨਾ ਕੋਇ ਸਮਾਜੀ, ਨਾਤਾ ਕੂੜ ਤੁੜਾਈਆ। ਆਤਮ ਨੂਰ ਦਿਸੇ ਰਾਜੀ, ਨੂਰ ਨੁਰਾਨਾ ਸੋਭਾ ਪਾਈਆ। ਸੁਣ ਹੁਕਮ ਹੋਰ ਆਵਾਜ਼ੀ, ਸਤਿਗੁਰ ਸ਼ਬਦ ਕੀ ਸ਼ਨਵਾਈਆ। ਜਨ ਭਗਤੋ ਭਗਤ ਹੋਏ ਵਡਭਾਗੀ, ਭਾਗਾਂ ਨਾਲ ਮਿਲੀ ਵਡਿਆਈਆ। ਵੀਹ ਸੌ ਅੱਠ ਸੰਮਤ ਸ਼ਹਿਨਸ਼ਾਹੀ ਅੱਠ ਦੂਆ ਜ਼ੀਰੋ ਜ਼ੀਰੋ ਜ਼ੀਰੋ ਕਰ ਇਕੱਠ, ਸ਼ਬਦ ਸੁਣਿਆ ਅਨੁਰਾਗੀ, ਰਾਗਾਂ ਤੋਂ ਬਾਹਰ ਜਣਾਈਆ। ਭਗਵਨ ਦੀ ਧਾਰ ਭਗਤਾਂ ਵਾਲੀ ਮਾਘੀ, ਮਜਨ ਧੂੜ ਇਸ਼ਨਾਨ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਰ ਘਰ ਸਾਚਾ ਇਕ ਸੁਹਾਈਆ। ਸਚਖੰਡ ਕਹੇ ਮੇਰੇ ਗ਼ਰੀਬ ਨਿਵਾਜ, ਕੀ ਤੇਰੀ ਬੇਪ੍ਰਵਾਹੀਆ। ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰਾ ਅਗੰਮੜਾ ਰਾਜ, ਜਗਤ ਨੇਤਰ ਵੇਖਣ ਕੋਇ ਨਾ ਪਾਈਆ। ਕਿਉਂ ਕਲਜੁਗ ਵਿਚ ਸਤਿਜੁਗ ਅਨੋਖਾ ਚਲਾਇਆ ਰਿਵਾਜ, ਹੁਕਮ ਹੁਕਮ ਵਿਚੋਂ ਬਦਲਾਈਆ। ਮੈਂ ਗੁਰ ਅਵਤਾਰ ਪੈਗ਼ੰਬਰਾਂ ਮਾਰਾਂ ਆਵਾਜ਼, ਭਗਤਾਂ ਨਾਲ ਉਠਾਈਆ। ਬਿਨਾ ਅੱਖਾਂ ਤੋਂ ਖੋਲੋ ਜਾਗ, ਨੇਤਰ ਨੈਣ ਨਾ ਕੋਇ ਉਠਾਈਆ। ਵੇਖੋ ਖੇਲ ਪ੍ਰਭੂ ਦਾ ਆਜ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਭਾਗ ਲਗਾਇਆ ਨੌ ਮਾਘ, ਵਾਹਵਾ ਦਿਤੀ ਮਾਣ ਵਡਿਆਈਆ। ਜਿਸ ਵੱਖਰਾ ਚਲਾਇਆ ਰਸਮੋ ਰਿਵਾਜ, ਰਹਿਬਰ ਹੋ ਕੇ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਸਚਖੰਡ ਕਹੇ ਜਨ ਭਗਤੋ ਸੁਣ ਲਓ ਅਗੰਮੀ ਸੋ, ਸੋ ਸਤਿਗੁਰ ਆਪ ਜਣਾਈਆ। ਨੌ ਮਾਘ ਨੂੰ ਮੇਰੇ ਗ੍ਰਹਿ ਇਕੱਠੇ ਆਏ ਭਗਤ ਦੋ, ਅੱਜ ਤਕ ਦੋਹਾਂ ਮੇਲ ਨਾ ਕਦੇ ਮਿਲਾਈਆ। ਮੇਰੀ ਖ਼ੁਸ਼ੀਆਂ ਵਿਚ ਖ਼ੁਸ਼ੀ ਵਾਲੀ ਹੋਈ ਲੋ, ਨੂਰ ਨੂਰ ਵਿਚੋਂ ਚਮਕਾਈਆ। ਇਸ ਭੇਵ ਨੂੰ ਜਾਣੇ ਨਾ ਕੋਅ, ਕੋਟਨ ਕੋਟ ਅਵਤਾਰ ਪੈਗ਼ੰਬਰ ਗੁਰੂ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਵਡਿਆਈਆ। ਸਚਖੰਡ ਕਹੇ ਭਗਤ ਨਿਰਗੁਣ ਧਾਰ ਦੋ ਪੁੱਜੇ, ਆਪਣਾ ਪੰਧ ਮੁਕਾਈਆ। ਜਿਨ੍ਹਾਂ ਦੇ ਭਾਗ ਹੋਏ ਉਦੈ, ਉਗਣ ਆਥਣ ਮਿਲੇ ਵਡਿਆਈਆ। ਆਸਾ ਪੂਰੀ ਹੋਈ ਬਸੁਧੇ, ਧਰਨੀ ਧਰਤ ਧਵਲ ਧੌਲ ਸੋਭਾ ਪਾਈਆ। ਜਿਥੇ ਭੇਵ ਖੁਲਾਏ

ਗੁੱਝੇ, ਪਰਦਾ ਓਹਲਾ ਰਿਹਾ ਨਾ ਰਾਈਆ। ਮੈਨੂੰ ਇਕੋ ਦਵਾਰਾ ਸੁਝੇ, ਜੋ ਮੇਰੇ ਮੇਰਾ ਦਿਤਾ ਬਣਾਈਆ। ਜਿਥੇ ਸੰਤ ਸੁਹੇਲੇ ਗੁਰਮੁਖ ਪੁੱਜੇ, ਪੂਰਬ ਪਿਛਲਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਹਰਿ, ਸਚ ਦਾ ਖੇਲ ਆਪ ਖਿਲਾਈਆ। ਸਚਖੰਡ ਕਹੇ ਮੈਨੂੰ ਬਿਸ਼ਨ ਕੌਰ ਕੀਤਾ ਇਸ਼ਾਰਾ, ਬਿਨ ਸੈਨਤ ਦਿਤਾ ਸਮਝਾਈਆ। ਓਹ ਵੇਖ ਕਲ ਕਲਕੀ ਅਵਤਾਰਾ, ਨਿਹਕਲੰਕ ਨੂਰ ਅਲਾਹੀਆ। ਅਮਾਮ ਅਮਾਮਾ ਪਰਵਰਦਿਗਾਰਾ, ਸਾਂਝਾ ਯਾਰ ਅਗੰਮ ਅਥਾਹੀਆ। ਜਿਸ ਦਾ ਸ਼ਬਦੀ ਸ਼ਬਦ ਜੈਕਾਰਾ, ਢੋਲਾ ਇਕ ਦ੍ਰਿੜਾਈਆ। ਜਿਸ ਦਾ ਗੁਰਮੁਖ ਭਗਤ ਦੁਲਾਰਾ, ਦੂਲ੍ਹਾ ਦੋ ਜਹਾਨ ਨਜ਼ਰੀ ਆਈਆ। ਓਹ ਮੇਰੀ ਪਾਵੇ ਸਾਰਾ, ਮਿਹਰਵਾਨ ਵੇਖ ਵਖਾਈਆ। ਨਾਤਾ ਕੂੜ ਜਗਤ ਸੰਸਾਰਾ, ਦਰਗਾਹ ਸਚ ਦਿਤੀ ਵਡਿਆਈਆ। ਖ਼ੁਸ਼ੀਆਂ ਵਿਚ ਕਿਹਾ ਤੂੰ ਚਲ ਕੇ ਵੇਖ ਆਪਣਾ ਘਰ ਬਾਰਾ, ਦਰ ਸੁਹੰਜਣਾ ਸੋਭਾ ਪਾਈਆ। ਜਿਥੇ ਆਉਣਾ ਭਗਤਾਂ ਦਾ ਪਰਿਵਾਰਾ, ਹਰਿਜਨ ਸਾਚੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਸਚਖੰਡ ਕਹੇ ਇਹ ਕਿਰਪਾ ਕੀਤੀ ਕਰਤਾਰ, ਹਰਿ ਕਰਤੇ ਦਇਆ ਕਮਾਈਆ। ਮੇਰਾ ਖੋਲਿਆ ਖੁਲ੍ਹਣ ਵਾਲਾ ਕਿਵਾੜ, ਬੰਦ ਦਰਵਾਜ਼ਾ ਬੰਦ ਰਹਿਣ ਨਾ ਪਾਈਆ। ਮੈਂ ਭਗਤ ਸੁਹੇਲੇ ਖ਼ੁਸ਼ੀਆਂ ਨਾਲ ਅੰਦਰ ਲਵਾਂ ਵਾੜ, ਗ੍ਰਹਿ ਆਪਣੇ ਖ਼ੁਸ਼ੀ ਬਣਾਈਆ। ਰੰਗ ਅਗੰਮਾ ਦੇਵਾਂ ਚਾੜ੍ਹ, ਨੂਰ ਨੂਰ ਨਾਲ ਚਮਕਾਈਆ। ਸੰਤ ਸੁਹੇਲੇ ਗੁਰਮੁਖ ਹਰਿਜਨ ਭਗਤ ਦੁਲਾਰੇ ਤੱਕਾਂ ਲਾੜ, ਜਿਨ੍ਹਾਂ ਲਾੜੀ ਮੌਤ ਨਾ ਕਦੇ ਪ੍ਰਨਾਈਆ। ਅਗਨੀ ਤਤ ਅਗਨੀ ਵਿਚ ਸਾੜ, ਆਤਮ ਪਰਮਾਤਮ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਬੇਪਰਵਾਹੀਆ। ਸਚਖੰਡ ਕਹੇ ਜਨ ਭਗਤ ਮੇਰੇ ਦਰ ਆਉਣਗੇ। ਘਰ ਮੇਰਾ ਇਕ ਸੁਹਾਉਣਗੇ। ਇਕੋ ਗੀਤ ਪ੍ਰਭੂ ਦਾ ਗਾਉਣਗੇ। ਅਚਰਜ ਰੀਤ ਮਾਤ ਚਲਾਉਣਗੇ। ਮੰਦਰ ਮਸੀਤ ਡੇਰਾ ਢਾਹੁਣਗੇ। ਇਕੋ ਇਸ਼ਟ ਦੇਵ ਮਨਾਉਣਗੇ। ਸਾਚੀ ਸੇਵ ਦਰ ਘਰ ਸਚ ਕਮਾਉਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਰਖਾਉਣਗੇ। ਸਚਖੰਡ ਕਹੇ ਮੈਂ ਰਖਾਂ ਉਡੀਕਾ, ਆਪਣੀ ਆਸ ਬਣਾਈਆ। ਗੁਰ ਅਵਤਾਰ ਪੈਗ਼ੰਬਰਾਂ ਮੈਨੂੰ ਦੱਸੀ ਤਾਰੀਖਾ, ਭਵਿਖਤਾਂ ਵਿਚ ਜਣਾਈਆ। ਸਤਿਗੁਰ ਸ਼ਬਦ ਕਰੀਆਂ ਤਸਦੀਕਾਂ, ਸ਼ਹਾਦਤ ਕਲਮਾ ਨਾਮ ਭੁਗਤਾਈਆ। ਮੇਰੀ ਆਸ਼ਾ ਮਨਸਾ ਪੁਰੀਆਂ ਹੋਣ ਉਮੀਦਾ, ਖ਼ਾਹਿਸ਼ਾਂ ਨਾਲ ਮਿਲਾਈਆ। ਭਗਤ ਭਗਵਾਨ ਦਾ ਮਾਰਗ ਹੋਵੇ ਸੀਧਾ, ਅਗੇ ਹੋ ਨਾ ਕੋਇ ਅਟਕਾਈਆ। ਇਕੋ ਨੇਤਰ ਅੱਖ ਹੋਵੇ ਦੀਦਾ, ਸਨਮੁਖ ਹੋ ਕੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਸਚਖੰਡ ਕਹੇ ਮੇਰਾ ਦਵਾਰਾ ਖੋਲਿਆ, ਪ੍ਰਭ ਪਰਦਾ ਆਪ ਉਠਾਈਆ। ਇਕੋ ਆਪਣਾ ਨਾਮ ਜੈਕਾਰਾ ਬੋਲਿਆ, ਦੋ ਜਹਾਨਾਂ ਦਿਤਾ ਸੁਣਾਈਆ। ਜਨ ਭਗਤਾਂ ਆਪਣੇ ਕੰਡੇ ਤੋਲਿਆ, ਤਰਾਜੂ ਨਾਮ ਵਾਲਾ ਵਖਾਈਆ। ਭਾਗ ਲਗਾ ਕੇ ਕਾਇਆ ਚੋਲਿਆ, ਚੋਲੀ ਰੰਗ ਦਿਤਾ ਬਦਲਾਈਆ। ਜਨ ਭਗਤ ਸੁਹੇਲੇ ਸੱਦ ਕੇ ਆਪਣੇ ਕੋਲਿਆ, ਕੌਲ ਇਕਰਾਰ ਆਪਣੇ ਪੂਰ ਰਿਹਾ ਕਰਾਈਆ। ਜਿਸ ਤੂੰ ਮੇਰਾ ਮੈਂ ਤੇਰਾ ਗਾਇਆ ਢੋਲਿਆ, ਤਿਨ੍ਹਾਂ ਢੋਲ ਮਾਹੀ ਆਪਣੀ ਗੋਦ ਲਏ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ

ਸਾਚਾ ਵਰ, ਮਿਹਰਵਾਨ ਬੇਪਰਵਾਹੀਆ। ਸਚਖੰਡ ਕਹੇ ਮੇਰੀ ਨਿਗਾਹ ਭਗਤ ਦਵਾਰੇ ਪੁੱਜੀ, ਬਿਨ ਨੈਣਾਂ ਨੈਣ ਉਠਾਈਆ। ਜਿਥੇ ਧਾਰ ਨਹੀਂ ਕੋਈ ਦੂਜੀ, ਦੁਤੀਆ ਭਾਉ ਨਾ ਕੋਇ ਬਣਾਈਆ। ਉਥੇ ਭਗਤ ਭਗਵਾਨ ਦੀ ਧਾਰ ਵੇਖੀ ਉਚੀ, ਉਚ ਅਗੰਮ ਅਥਾਹ ਦਿਤੀ ਵਡਿਆਈਆ। ਆਤਮ ਪਰਮਾਤਮ ਲੱਗੀ ਰੁਚੀ, ਰਚਨਾ ਅਵਰ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਕਰਨੀ ਕਹੇ ਮੈਂ ਕਰਤੇ ਦੀ ਸੇਵਕ ਸੇਵਾਦਾਰ, ਜੁਗ ਜੁਗ ਸੇਵ ਕਮਾਈਆ। ਮੈਂ ਖੇਲਾਂ ਖੇਲਦੀ ਰਹੀ ਸਦਾ ਜੁਗ ਚਾਰ, ਚੌਕੜੀ ਭੱਜੀ ਵਾਹੋ ਦਾਹੀਆ। ਮੈਂ ਹੁਕਮ ਸੰਦੇਸ਼ੇ ਦੇਂਦੀ ਰਹੀ ਪੈਗ਼ੰਬਰ ਗੁਰ ਅਵਤਾਰ, ਜੋ ਅਵਤਰੀ ਰਿਹਾ ਦ੍ਰਿੜਾਈਆ। ਕੀ ਲੇਖਾ ਲਹਿਣਾ ਹੋਣਾ ਅੰਤਮ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਕੂਕਣ ਥਾਉਂ ਥਾਈਂਆ। ਕਿਸ ਬਿਧ ਕਲ ਕਲਕੀ ਲਏ ਅਵਤਾਰ, ਨਿਹਕਲੰਕਾ ਆਪਣੀ ਕਲ ਪਰਗਟਾਈਆ। ਜਨ ਭਗਤਾਂ ਦਏ ਉਧਾਰ, ਭਗਤ ਭਗਵਾਨ ਆਪਣਾ ਖੇਲ ਵਖਾਈਆ। ਕਿਰਪਾ ਕਰ ਕੇ ਸਾਚੀ ਮੰਜ਼ਲ ਦੇਵੇ ਚਾੜ੍ਹ, ਅਗੇ ਹੋ ਨਾ ਕੋਇ ਅਟਕਾਈਆ। ਸਚਖੰਡ ਦੇਵੇ ਵਾੜ, ਪਿਛਲਾ ਪੰਧ ਮੁਕਾਈਆ। ਹੋਏ ਸਹਾਈ ਜੰਗਲ ਜੂਹ ਉਜਾੜ ਪਹਾੜ, ਟਿੱਲੇ ਪਰਬਤਾਂ ਡੇਰਾ ਢਾਹੀਆ। ਜਨ ਭਗਤਾਂ ਪੈਜ ਜਾਏ ਸਵਾਰ, ਸਿਰ ਸਿਰ ਆਪਣਾ ਹੱਥ ਟਿਕਾਈਆ। ਜਿਨ੍ਹਾਂ ਦਾ ਭਗਤ ਦਵਾਰੇ ਵਿਚ ਹੋਇਆ ਸਸਕਾਰ, ਉਨ੍ਹਾਂ ਦੀ ਨਿਮਸਕਾਰ ਆਪਣੇ ਲੇਖੇ ਪਾਈਆ। ਜੋ ਭਗਤ ਸੁਹੇਲੇ ਕਰ ਕੇ ਆਏ ਪਿਆਰ, ਦੂਰ ਨੇੜੇ ਪੰਧ ਮੁਕਾਈਆ। ਉਨ੍ਹਾਂ ਨੂੰ ਵੀ ਲੈ ਕੇ ਜਾਵੇ ਅੰਤ ਉਸ ਦਵਾਰ, ਜਿਸ ਦਵਾਰੇ ਵਿਚ ਬੈਠਾ ਧੁਰ ਦਾ ਮਾਹੀਆ। ਵੱਡਿਆਂ ਛੋਟਿਆਂ ਇਕੋ ਜਿਹਾ ਬਖ਼ਸ਼ਿਆ ਘਰ ਬਾਹਰ, ਵੱਖਰੀ ਵੰਡ ਨਾ ਕੋਇ ਵੰਡਾਈਆ। ਅਗੇ ਗਿਆਂ ਨੂੰ ਬਿਸ਼ਨ ਕੌਰ ਸਭ ਨੂੰ ਦਿਆ ਕਰੇਗੀ ਪਿਆਰ, ਦੋਵੇਂ ਹੱਥ ਬਿਨ ਸੀਸ ਹੱਥ ਟਿਕਾਈਆ। ਮਨਜੀਤ ਦਾ ਲੇਖਾ ਮਨਜੀਤ ਨਾਲ, ਮਨ ਜਿੱਤ ਮਨ ਮਨਸਾ ਦੂਰ ਕਰਾਈਆ। ਜਨ ਭਗਤੋ ਤੁਹਾਡੀ ਭਗਤ ਦਵਾਰ ਦਾ ਮਾਲਕ ਕਰੇਗਾ ਸੰਭਾਲ, ਸੰਬਲ ਬਹਿ ਕੇ ਆਪਣਾ ਹੁਕਮ ਵਰਤਾਈਆ। ਭਗਤਾਂ ਦਾ ਅੰਗੀਠਾ ਭਗਤੀ ਵਿਚ ਦਿਤਾ ਬਾਲ, ਭਗਤ ਭਗਤਾਂ ਵਿਚ ਖ਼ੁਸ਼ੀ ਬਣਾਈਆ। ਇਹ ਸਾਰਾ ਖੇਲ ਵੇਖ ਰਿਹਾ ਸਿੰਘ ਪਾਲ, ਪਾਲ ਸਿੰਘ ਆਪਣੀ ਅੱਖ ਉਠਾਈਆ। ਤੁਸੀਂ ਉਸ ਪ੍ਰਭੂ ਦੇ ਲਾਲ, ਜੋ ਆਪਣਿਆਂ ਲਾਲਾਂ ਆਪਣੀ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਜਾਣੇ ਸਿੱਖਾਂ ਮੁਰੀਦਾਂ ਹਾਲ, ਮੁਰਸ਼ਦਾਂ ਦਾ ਮੁਰਸ਼ਦ ਆਪਣੀ ਦਇਆ ਕਮਾਈਆ।

੧੨ ਮਾਘ ਸ਼ਹਿਨਸ਼ਾਹੀ ਸੰਮਤ ਅੱਠ ਸਵੇਰੇ ਮਾਂ ਜੀ ਬਿਸ਼ਨ ਕੌਰ ਤੇ ਮਨਜੀਤ ਸਿੰਘ ਮਹੂ ਵਾਲੇ ਦੀ
ਅੰਤਮ ਸਸਕਾਰ ਤੋਂ ਬਾਦ ਰਾਖ ਇਕੱਠੀ ਕਰਨ ਸਮੇਂ

ਸਤਿਗੁਰ ਸ਼ਬਦ ਕਹੇ ਮੇਰੀ ਅਗੰਮੀ ਧਾਰ, ਧਰਨੀ ਵਾਲਿਆਂ ਧਰਮ ਨਾਲ ਜਣਾਈਆ। ਸਚਖੰਡ ਸਚ ਸਚ ਦੀ ਮੌਲੀ ਬਹਾਰ, ਹਰਿ ਭਗਤ ਫੁੱਲ ਫੁਲਵਾੜੀ ਪ੍ਰਭੂ ਮਹਿਕਾਈਆ। ਜਿਥੇ ਇਕੋ ਨਿਰਮਲ ਜੋਤ ਜੋਤ ਉਜਿਆਰ, ਅੰਧ ਅੰਧੇਰ ਨਜ਼ਰ ਕੋਇ ਨਾ ਆਈਆ। ਅਗੰਮ ਅਗੰਮੜਾ ਖੇਲ ਅਪਾਰ, ਅਪਰੰਪਰ ਸਵਾਮੀ ਆਪ ਕਰਾਈਆ। ਸਤਿ ਦਾ ਸੱਚਾ ਲੱਗਾ ਦਰਬਾਰ, ਦਰ ਦਰਵਾਜ਼ਾ ਇਕ ਵਖਾਈਆ। ਜਿਥੇ ਭਗਤ ਸੁਹੇਲੇ

ਸੁਹੰਦੇ ਵੇਰਵਾ ਨਹੀਂ ਪੁਰਖ ਤੇ ਨਾਰ, ਨਿਰਗੁਣ ਆਤਮ ਸੋਭਾ ਪਾਈਆ। ਓਥੇ ਵੇਖੇ ਵਿਗਸੇ ਪਾਵੇ ਸਾਰ, ਵੇਖਣਹਾਰਾ ਨੂਰ ਅਲਾਹੀਆ। ਹਰਿਜਨ ਬਣਾ ਕੇ ਆਪਣੇ ਬਰਖ਼ੁਰਦਾਰ, ਪ੍ਰੇਮ ਪ੍ਰੀਤੀ ਵਿਚ ਤਕਾਈਆ। ਜਨਮ ਜਨਮ ਵਿਚੋਂ ਸੁਧਾਰ, ਜਨਮ ਆਪਣੇ ਲੇਖੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਬੇਪਰਵਾਹੀਆ। ਸਤਿਗੁਰ ਸ਼ਬਦ ਕਹੇ ਮੈਂ ਸਚਖੰਡ ਦਾ ਵਾਸੀ, ਵਾਸਾ ਇਕੋ ਨਾਲ ਰਖਾਈਆ। ਜਿਥੇ ਨਿਰਗੁਣ ਧਾਰ ਨਿਰਵੈਰ ਦੀ ਰਾਸੀ, ਬਿਨਾ ਮੰਡਲ ਮੰਡਪ ਸੋਭਾ ਪਾਈਆ। ਭਗਤ ਸੁਹੇਲੇ ਜਿਸ ਗ੍ਰਹਿ ਦੇ ਵਾਸੀ, ਨਿਰਗੁਣ ਧਾਰ ਇਕੋ ਗ੍ਰਹਿ ਵਸਾਈਆ। ਓਥੇ ਝੁਕੇ ਸ਼ੰਕਰ ਕੈਲਾਸ਼ੀ, ਬ੍ਰਹਮਾ ਵਿਸ਼ਨ ਸੀਸ ਨਿਵਾਈਆ। ਗੁਰ ਅਵਤਾਰ ਪੈਗ਼ੰਬਰ ਦਾਸਨ ਦਾਸੀ, ਸਿਰ ਸਕੇ ਨਾ ਕੋਇ ਉਠਾਈਆ। ਹਰਿਜਨ ਸੁਹੇਲੇ ਕਰਦੇ ਹਾਸੀ, ਖ਼ੁਸ਼ੀਆਂ ਢੋਲੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਸਤਿਗੁਰ ਸ਼ਬਦ ਕਹੇ ਮੇਰਾ ਬਿਨਾ ਬੁੱਧੀ ਤੋਂ ਖ਼ਿਆਲ, ਅਨਡਿਠੜਾ ਦਿਆਂ ਸੁਣਾਈਆ। ਮੈਨੂੰ ਇਸ਼ਾਰਾ ਕੀਤਾ ਸਿੰਘ ਪਾਲ, ਬਿਨਾ ਪਲਕਾਂ ਤੋਂ ਦਿਤਾ ਸਮਝਾਈਆ। ਤੂੰ ਸਤਿਗੁਰ ਸ਼ਬਦ ਦੀਨ ਦਿਆਲ, ਦਇਆਨਿਧ ਅਖਵਾਈਆ। ਉਠ ਆਪਣਾ ਵਕਤ ਸੰਭਾਲ, ਸੰਬਲ ਖੇਲ ਤੱਕ ਬੇਪਰਵਾਹੀਆ। ਗੁਰਬਖ਼ਸ਼ ਸਿੰਘ ਨੂੰ ਲੈਣਾ ਨਾਲ, ਮਾਘ ਬਾਰਾਂ ਰੁੱਤ ਸੁਹਾਈਆ। ਭਗਤ ਦਵਾਰੇ ਪੁੱਜਣਾ ਜਿਥੇ ਬੈਠਾ ਗੋਬਿੰਦ ਧੁਰ ਦਾ ਲਾਲ, ਲਾਲ ਅਨਮੁੱਲੜਾ ਅਗੰਮ ਅਥਾਹੀਆ। ਜਿਥੇ ਪੋਹ ਨਾ ਸਕੇ ਕਾਲ, ਮਹਾਕਾਲ ਸੀਸ ਨਿਵਾਈਆ। ਰਾਏ ਧਰਮ ਝੱਲੇ ਨਾ ਝਾਲ, ਚਿਤ੍ਰਗੁਪਤ ਨਿਵ ਨਿਵ ਲਾਗੇ ਪਾਈਆ। ਜਿਸ ਦਾ ਲਹਿਣਾ ਦੇਣਾ ਬੇਮਿਸਾਲ, ਮਿਸਲ ਸਕੇ ਨਾ ਕੋਇ ਬਣਾਈਆ। ਜਿਥੇ ਬਿਸ਼ਨ ਕੌਰ ਘਾਲਣਾ ਆਈ ਘਾਲ, ਸੇਵਾ ਸਤਿ ਸਚ ਧਰਮ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਸਤਿਗੁਰ ਸ਼ਬਦ ਕਹੇ ਮੈਂ ਸੁਣਿਆ ਹੁਕਮ ਅਪਾਰਾ, ਖ਼ੁਸ਼ੀਆਂ ਵਿਚ ਖ਼ੁਸ਼ੀ ਬਣਾਈਆ। ਗੁਰਬਖ਼ਸ਼ ਸਿੰਘ ਕੀਤਾ ਇਸ਼ਾਰਾ, ਬਿਨ ਹੱਥਾਂ ਹੱਥ ਹਿਲਾਈਆ। ਉਠੇ ਬਿਸ਼ਨ ਕੌਰ ਦਾ ਨਿੱਕਾ ਦੁਲਾਰਾ, ਜੋਤੀ ਧਾਰ ਲੈ ਅੰਗੜਾਈਆ। ਕੀ ਹੁਕਮ ਸਚ ਸਰਕਾਰਾ, ਸਚ ਸੰਦੇਸ਼ਾ ਕੀ ਸੁਣਾਈਆ। ਸਤਿਗੁਰ ਸ਼ਬਦ ਕਹੇ ਮੈਂ ਕਿਹਾ ਚਲ ਚਲੀਏ ਆਪਣੀ ਧਾਰਾ, ਧਰਨੀ ਧਰਤ ਧਵਲ ਧੌਲ ਸੋਭਾ ਪਾਈਆ। ਖੇਲ ਤੱਕੀਏ ਹਰਿ ਭਗਤ ਦਵਾਰਾ, ਜਿਥੇ ਦੋਹਰੀ ਧਾਰ ਵੱਜਦੀ ਰਹੇ ਵਧਾਈਆ। ਨਾਲੇ ਪਾਲ ਸਿੰਘ ਦਾ ਤੱਕੀਏ ਪਰਿਵਾਰਾ, ਵੱਡੇ ਛੋਟੇ ਮੇਲ ਮਿਲਾਈਆ। ਜਿਨ੍ਹਾਂ ਬਿਸ਼ਨ ਕੌਰ ਦਾ ਕੀਤਾ ਦੀਦਾਰਾ, ਦਿਵਸ ਰੈਣ ਦਰਸ਼ਨ ਪਾਈਆ। ਜਿਸ ਦਾ ਨੂਰ ਨੂਰ ਉਜਿਆਰਾ, ਨੂਰ ਨੁਰਾਨਾ ਪੂਰਨ ਮਾਹੀਆ। ਜਿਸ ਦਾ ਲੇਖਾ ਕਾਗਦ ਕਲਮ ਤੋਂ ਬਾਹਰਾ, ਸ਼ਾਸਤਰ ਸਿਮਰਤ ਵੇਦ ਪੁਰਾਨ ਕਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਗੁਰਬਖ਼ਸ਼ ਸਿੰਘ ਕਹੇ ਸੁਣ ਸ਼ਬਦੀ ਸ਼ਬਦ ਮੀਤਾ, ਸਿਰ ਸਰ ਤੇਰੀ ਵਡਿਆਈਆ। ਖ਼ੁਸ਼ੀਆਂ ਵਾਲੀ ਪ੍ਰਭੂ ਦੀ ਰੀਤਾ, ਰੀਤੀਵਾਨ ਦਿਤੀ ਬਣਾਈਆ। ਜਿਸ ਪਿਛਲੀਆਂ ਮੇਟਣੀਆਂ ਲੀਕਾਂ, ਲਾਈਨ ਅਗਲੀ ਇਕ ਵਖਾਈਆ। ਜਿਸ ਦੇ ਵਿਚ ਹਕ ਤੌਫ਼ੀਕਾ, ਤਾਕਤਵਰ ਅਗੰਮ ਅਥਾਹੀਆ। ਓਹ ਸਭ ਦੀਆਂ ਪੁਰੀਆਂ ਕਰੇ ਉਮੀਦਾਂ, ਤ੍ਰਿਸ਼ਨਾ ਤ੍ਰਿਖਾ ਮਿਟਾਈਆ। ਲੇਖੇ ਲਾਏ ਅਵਤਾਰ ਪੈਗ਼ੰਬਰ ਗੁਰੂਆਂ ਦੀਆਂ ਵਸੀਅਤਾਂ, ਪੂਰਬ ਲਹਿਣੇ ਲਹਿਣੇਦਾਰ

ਚੁਕਾਈਆ। ਨਾਲੇ ਭਗਤਾਂ ਦਏ ਨਸੀਹਤਾਂ, ਸਤਿ ਸਚ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਸਤਿਗੁਰ ਸ਼ਬਦ ਕਹੇ ਮੈਂ ਵੇਖਿਆ ਖੇਲ ਬੇਅੰਤ, ਬੇਅੰਤ ਦਿਤੀ ਵਡਿਆਈਆ। ਭੇਵ ਖੁਲਾਇਆ ਕੰਤੂਹਲ ਕੰਤ, ਕਿਰਪਾ ਕਰ ਆਪ ਰਘੁਰਾਈਆ। ਓਹ ਤੱਕ ਖ਼ੁਸ਼ੀ ਹੁੰਦੀ ਕੌਰ ਬਸੰਤ, ਮਿਲ ਕੇ ਆਪਣੀ ਭੈਣ ਸਹਿਜ ਸੁਖਦਾਈਆ। ਜਿਸ ਦਾ ਵਿਛੋੜਾ ਹੋਇਆ ਵਿਚੋਂ ਜੀਵ ਜੰਤ, ਸਾਧ ਸੰਤ ਮਿਲ ਕੇ ਵੱਜੇ ਵਧਾਈਆ। ਘਰ ਸਵਾਮੀ ਪਾਇਆ ਭਗਵੰਤ, ਗ੍ਰਹਿ ਮੰਦਰ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਖ਼ੁਸ਼ੀਆਂ ਵਾਲਾ ਦਿਵਸ ਮਾਘ ਬਾਰਾਂ, ਬਾਰਾਂ ਮਾਸੀ ਬਾਰਾਂ ਰਾਸੀ ਸੀਸ ਨਿਵਾਈਆ। ਜਨ ਭਗਤਾਂ ਭਗਤੀ ਵਿਚ ਬਹਾਰਾਂ, ਕੂੜੀ ਕਿਰਿਆ ਡੇਰਾ ਢਾਹੀਆ। ਖ਼ੁਸ਼ੀਆਂ ਵਿਚ ਪੁਰਖਾਂ ਨਾਰਾਂ, ਢੋਲੇ ਧੁਰ ਦੇ ਲੈਣੇ ਗਾਈਆ। ਜਗਤ ਵਿਵਹਾਰਾਂ ਤੋਂ ਹੋ ਕੇ ਬਾਹਰਾ, ਵਿਵਹਾਰੀ ਆਪਣੀ ਕਾਰ ਸਮਝਾਈਆ। ਜਿਸ ਦਾ ਲੇਖਾ ਨਾਲ ਨਹੀਂ ਕੋਈ ਸਤਾਰਵੀਂ ਸਤਾਰਾ, ਦਸਵੀਂ ਵੰਡ ਨਾ ਕੋਇ ਵੰਡਾਈਆ। ਜਗਤ ਰੀਤੀਆਂ ਨਹੀਂ ਪਿਆਰਾ, ਪ੍ਰੇਮ ਪ੍ਰੀਤੀ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸਾਹਿਬ ਧੁਰਦਰਗਾਹੀਆ। ਸਤਿਗੁਰ ਸ਼ਬਦ ਕਹੇ ਮੈਂ ਪ੍ਰਭ ਦਾ ਭੇਵ ਖੁਲਾਉਂਦਾ ਹਾਂ। ਸਚ ਸੰਦੇਸ਼ ਵਿਚ ਮਾਝੇ ਦੇਸ ਇਕ ਅਲਾਉਂਦਾ ਹਾਂ। ਜਿਸ ਸਵਾਮੀ ਵੇਸ ਕੀਤੇ ਅਨੇਕ, ਤਿਸ ਦਾ ਰੰਗ ਰੰਗਾਉਂਦਾ ਹਾਂ। ਅਵਤਾਰ ਪੈਗ਼ੰਬਰਾਂ ਜਿਸ ਦੀ ਰਖੀ ਟੇਕ, ਗੁਰੂ ਓਟ ਵਿਚ ਦ੍ਰਿੜਾਉਂਦਾ ਹਾਂ। ਓਹ ਕਲਜੁਗ ਕੂੜੀ ਬਦਲੇ ਰੇਖ, ਸਤਿਜੁਗ ਸਚ ਵਖਾਉਂਦਾ ਹਾਂ। ਜਿਸ ਲੇਖਾ ਰਹੇ ਹਮੇਸ਼, ਸੋ ਭਾਂਡਾ ਭਰਮ ਭੰਨ੍ਹਾਉਂਦਾ ਹਾਂ। ਜੋ ਸੰਦੇਸ਼ਾ ਦਿਤਾ ਗੋਬਿੰਦ ਦਸ ਦਸਮੇਸ਼, ਸੋ ਕਲਮ ਸ਼ਾਹੀ ਜੋੜ ਜੁੜਾਉਂਦਾ ਹਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਰੰਗ ਰੰਗਾਉਂਦਾ ਹਾਂ। ਬਾਰਾਂ ਮਾਘ ਕਹੇ ਮੇਰੀ ਅਰਜ਼ ਕਰਨੀ ਮਨਜ਼ੂਰ, ਦਰ ਠਾਂਡੇ ਸੀਸ ਨਿਵਾਈਆ। ਸਭ ਦਾ ਸਾਹਿਬ ਇਕ ਹਜ਼ੂਰ, ਹਜ਼ੂਰੀਏ ਦੋ ਜਹਾਨ ਨਜ਼ਰੀ ਆਈਆ। ਜੋ ਆਸਾ ਮਨਸਾ ਪੂਰੀ ਕਰੇ ਜ਼ਰੂਰ, ਜ਼ਰੂਰਤ ਵੇਖ ਵਖਾਈਆ। ਜਿਸ ਨੂੰ ਮੂਸਾ ਯਾਦ ਕੀਤਾ ਕੋਹਤੂਰ, ਈਸਾ ਸਲੀਵ ਉਤੇ ਧਿਆਨ ਲਗਾਈਆ। ਮੁਹੰਮਦ ਮਕਬਰੇ ਵਿਚ ਹੋ ਕੇ ਮਜਬੂਰ, ਬਿਨ ਨੈਣਾਂ ਨੈਣ ਉਠਾਈਆ। ਨਾਨਕ ਸਮਝ ਕੇ ਨਾ ਨੇੜੇ ਨਾ ਦੂਰ, · ਗੋਬਿੰਦ ਸ੍ਰਿਸ਼ਟੀ ਦੱਸ

ਕੇ ਕੂੜ, ਕੁਟੰਬ ਗਿਆ ਤਜਾਈਆ। ਪੁਰਖ ਅਕਾਲ ਸਮਰਥ ਸਰਬ ਕਲਾ ਭਰਪੂਰ, ਦਰ ਠਾਂਡੇ ਸੀਸ ਨਿਵਾਈਆ। ਜਿਸ ਕਲਜੁਗ ਅੰਤਮ ਬੇੜਾ ਵੇਖਣਾ ਪੂਰ, ਪੁਰੀਆਂ ਲੋਆਂ ਧਿਆਨ ਲਗਾਈਆ। ਜਿਸ ਦਾ ਇਕੋ ਹੋਣਾ ਨੂਰ, ਨੂਰ ਨੁਰਾਨਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਬਾਰਾਂ ਮਾਘ ਕਹੇ ਮੇਰੀ ਧਰਮ ਧਾਰ ਸਲਾਹ, ਸਤਿ ਸਚ ਜਣਾਈਆ। ਸਤਿਗੁਰ ਸ਼ਬਦ ਗੁਰਬਖ਼ਸ਼ ਸਿੰਘ ਗਏ ਆ, ਆਹ ਭਰਨ ਕੋਇ ਨਾ ਪਾਈਆ। ਭਗਤ ਦਵਾਰ ਦਿਤਾ ਸੁਹਾ, ਸੁਹੰਜਣੀ ਰੁਤ ਨਾਲ ਵਡਿਆਈਆ। ਖ਼ੁਸ਼ੀਆਂ ਢੋਲੇ ਰਹੇ ਗਾ, ਪ੍ਰਭ ਤੇਰੀ ਬੇਪ੍ਰਵਾਹੀਆ। ਚੌਥੇ ਜੁਗ ਚੌਥੇ ਦਿਵਸ ਲੇਖਾ ਪੂਰਾ ਹੋਇਆ ਮੇਰੀ ਮਾਂ, ਪਿਤਾ ਪੂਤ ਗੋਦ ਸੁਹਾਈਆ। ਮੈਂ ਸਭ ਨੂੰ ਜਾਵਾਂ ਸਮਝਾ, ਸਹਿਜ ਨਾਲ ਸੁਣਾਈਆ। ਜਨ ਭਗਤੋ ਸਤਿ ਦੀ ਸਤਿ ਨਾਲ ਸ਼ਹਾਦਤ ਦੇਣੀ ਭੁਗਤਾ, ਸਤਿ

ਸਚ ਨਾਲ ਮਿਲਾਈਆ। ਮਨਜੀਤ ਦਾ ਲਹਿਣਾ ਬਿਸ਼ਨ ਕੌਰ ਦੀ ਸੁਹੰਜਣੀ ਥਾਂ, ਦੋਹਾਂ ਵੱਜੀ ਵਧਾਈਆ। ਜਗਤ ਰਾਖ ਸਤਿ ਸਚ ਵਿਚ ਲੈਣੀ ਉਠਾ, ਸਵਾਹ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਰਾਖ ਕਹੇ ਮੈਂ ਕਰਾਂ ਨਿਮਸਕਾਰ, ਭਗਤ ਦਵਾਰੇ ਸੀਸ ਨਿਵਾਈਆ। ਮੈਨੂੰ ਉਠਾਉਣਾ ਨਾਲ ਪਿਆਰ, ਹਰਨਾਮ ਸਿੰਘ ਪ੍ਰੀਤਮ ਸਿੰਘ ਸੱਜੇ ਹੱਥ ਦੀ ਸੱਜੀ ਉਂਗਲੀ ਲਾਈਆ। ਅਮਰਜੀਤ ਸੁਰਜੀਤ ਦੋਵੇਂ ਭੁਜਾਂ ਉਠਾਲ, ਨਿਮਸਕਾਰ ਕਰਨ ਪ੍ਰਭ ਬੇਪ੍ਰਵਾਹੀਆ। ਗੁਰਚਰਨ ਸਿੰਘ ਜਗਜੀਤ ਸਿੰਘ ਦੋਹਾਂ ਹੱਥਾਂ ਤਾੜੀ ਮਾਰਨ ਹੋ ਖ਼ੁਸ਼ਹਾਲ, ਖ਼ੁਸ਼ੀਆਂ ਰੰਗ ਰੰਗਾਈਆ। ਭਜਨ ਸਿੰਘ ਫ਼ੌਜਾ ਸਿੰਘ ਚਾਰੋਂ ਕੁੰਟ ਫਿਰਨ ਆਪਣੀ ਚਾਲ, ਪ੍ਰੇਮ ਪ੍ਰੀਤੀ ਵਿਚ ਧਿਆਨ ਲਗਾਈਆ। ਪ੍ਰਭੂ ਵੇਖੇ ਮੁਰੀਦਾਂ ਹਾਲ, ਮੁਰਸ਼ਦ ਧੁਰਦਰਗਾਹੀਆ। ਸੰਬਲ ਬਹਿ ਕੇ ਦੀਨ ਦਿਆਲ, ਆਪਣੀ ਕਾਰ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਬਾਰਾਂ ਮਾਘ ਕਹੇ ਮੈਂ ਪਿਆਰ ਨਾਲ ਦੱਸਾਂ ਕੌਰ ਭਗਵਾਨ, ਜਿਸ ਨੂੰ ਭਾਨੋ ਕਹਿ ਕੇ ਸਾਰੇ ਗਾਈਆ। ਸਾਰਾ ਬੰਸ ਸਰਬੰਸ ਨਾਲ ਕਰ ਪ੍ਰਵਾਨ, ਇਕੋ ਰੰਗ ਰੰਗਾਈਆ। ਆਤਮਾ ਸਿੰਘ ਜੀਵਣ ਸਿੰਘ ਪ੍ਰੇਮ ਦਾ ਦੇਵਣ ਬਲੀਦਾਨ, ਦਾਤਾ ਦਾਨੀ ਮੰਗ ਮੰਗਾਈਆ। ਜੋ ਹਰਿ ਭਗਤ ਦਵਾਰੇ ਵਿਚ ਗੁਰਸਿਖ ਰਹਿੰਦੇ ਬਿਰਧ ਬਾਲ ਜਵਾਨ, ਸਾਰੇ ਮੁੱਠੀ ਮੁੱਠੀ ਖ਼ਾਕ ਉਠਾਈਆ। ਇਕ ਰੰਗ ਵਿਚ ਸਾਰੇ ਰੰਗ ਹੋਣ ਮਸਤਾਨ, ਮਸਤੀ ਨਾਮ ਖ਼ੁਮਾਰੀ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਆਪਣੀ ਦਇਆ ਕਮਾਈਆ। ਰਾਖ ਕਹੇ ਮੈਂ ਦੱਸਾਂ ਨਾਲ ਪਿਆਰ, ਪਿਆਰ ਨਾਲ ਜਣਾਈਆ। ਵੱਡਿਆਂ ਛੋਟਿਆਂ ਦੇਵਾਂ ਸਹਾਰ, ਸਿਰ ਸਿਰ ਹੱਥ ਟਿਕਾਈਆ। ਜਗੀਰ ਕੌਰ ਨੂੰ ਕਹਾਂ ਧੁਰ ਦਾ ਸਾਹਿਬ ਸਦਾ ਤੇਰੇ ਨਾਲ, ਵਿਛੋੜਾ ਨਜ਼ਰ ਕੋਇ ਨਾ ਆਈਆ। ਕੁਲਦੀਪ ਕੌਰ ਸੇਵਾ ਕੀਤੀ ਮਹਾਨ, ਅਭੁਲ ਭੁਲ ਕਦੇ ਨਾ ਜਾਈਆ। ਰਣਜੀਤ ਕੌਰ ਹਿਰਦੇ ਹਿਰਦੇ ਧਿਆਨ, ਦਰਸ਼ਨ ਦੀਦ ਨਾ ਕੋਇ ਵਡਿਆਈਆ। ਅਮੀਰ ਚੰਦ ਕਰਾਂ ਪ੍ਰਵਾਨ, ਸੁਲੱਖਣ ਸਿੰਘ ਸਿਰ ਹੱਥ ਟਿਕਾਈਆ। ਦਲੀਪ ਰਤਨ ਦੇਵਾਂ ਦਾਨ, ਕਸ਼ਮੀਰ ਪ੍ਰੀਤਮ ਜੋੜ ਜੁੜਾਈਆ। ਭਾਨ ਸਿੰਘ ਵੇਖਾਂ ਨਾਲ ਧਿਆਨ, ਇੰਦਰ ਸਿੰਘ ਈਸ਼ਰ ਸਿੰਘ ਰੰਗ ਰੰਗਾਈਆ। ਜਿਨ੍ਹਾਂ ਨੇ ਮਾਤਾ ਬਣਾਇਆ ਮੈਨੂੰ ਵਿਚ ਜਹਾਨ, ਮੇਲ ਮਿਲਾਇਆ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਹੋਏ ਸਹਾਈਆ। ਬਿਸ਼ਨ ਕੌਰ ਦੀ ਧਾਰ ਕਹੇ ਮੈਂ ਧਰਮ ਧਾਰ ਦਾ ਰੂਪ, ਤਨ ਵਜੂਦ ਨਜ਼ਰ ਨਾ ਆਈਆ। ਹਰਿ ਸੰਗਤ ਹਰ ਸਿਖ ਮੇਰਾ ਸਪੂਤ, ਜਨਣ ਵਾਲੀ ਜਿਨ੍ਹਾਂ ਦੀ ਇਕੋ ਮਾਈਆ। ਵੱਡੇ ਛੋਟੇ ਬਾਲ ਨੱਢੇ ਜਿਨ੍ਹਾਂ ਨੂੰ ਵੇਖਾਂ ਪ੍ਰਭੂ ਦੀ ਵਿਚ ਕੂਟ, ਸਚ ਦਵਾਰੇ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਲਏ ਮਿਲਾਈਆ। ਬਾਰਾਂ ਮਾਘ ਕਹੇ ਮੈਂ ਹੱਸ ਹੱਸ ਗੀਤ ਗਾਉਂਦਾ, ਗਾ ਗਾ ਰਿਹਾ ਜਣਾਈਆ। ਪਰਮ ਪੁਰਖ ਦਾ ਦਰਸ਼ਨ ਪਾਉਂਦਾ, ਬਿਨ ਨੈਣਾਂ ਨੈਣ ਬਿਘਸਾਈਆ। ਸਚ ਦਵਾਰਾ ਇਕ ਸੁਹਾਉਂਦਾ, ਸੁਹੰਜਣੀ ਰੁਤ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਮੈਂ ਕੌਰ ਬਿਸ਼ਨ ਦੀ ਧਾਰੀ,

ਨਿਰਗੁਣ ਨੂਰ ਅਥਾਹੀਆ। ਮੈਂ ਸਤਿ ਦਾ ਸਚ ਦਰਬਾਰੀ, ਸਤਿਗੁਰ ਇਕ ਅਖਵਾਈਆ। ਮੇਰਾ ਰੂਪ ਨਾ ਪੁਰਖ ਨਾ ਨਾਰੀ, ਤਨ ਵਜੂਦ ਨਾ ਵੰਡ ਵੰਡਾਈਆ। ਮੈਂ ਅੰਤ ਸੰਦੇਸਾ ਦੇਵਾਂ ਆਪਣੀ ਵਾਰੀ, ਵਾਰਤਾ ਦਿਆਂ ਜਣਾਈਆ। ਬਲਵਿੰਦਰ ਕੌਰ ਮਸਤਕ ਧੂੜੀ ਲਾਉਣੀ ਛਾਰੀ, ਖ਼ਾਕ ਖ਼ਾਕ ਨਾਲ ਰਲਾਈਆ। ਤ੍ਰਿਪਤ ਜੋਗਿੰਦਰ ਲਿਖਾਰੀ, ਭਗਤ ਭਗਵਾਨ ਵੇਖ ਵਖਾਈਆ। ਬਿਸ਼ਨ ਕੌਰ ਦੀ ਧਾਰ ਕਹੇ ਮੈਂ ਸਾਰਿਆਂ ਉਤੋਂ ਪ੍ਰੇਮ ਵਿਚ ਵਾਰੀ, ਸਭ ਦੀ ਵਾਰਸ ਹੋ ਕੇ ਸਭ ਦੇ ਸਿਰ ਤੇ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਤਿ ਧਰਮ ਦੀ ਬੰਨ੍ਹੇ ਧਾਰੀ, ਜਗਤ ਰਾਖ ਹੀਰਾ ਘਾਟ ਵਿਚ ਪਾਉਣੀ ਸਾਰੀ, ਸਾਹਿਬ ਸਤਿਗੁਰ ਆਪਣੀ ਦਇਆ ਕਮਾਈਆ।

ਰਾਖ ਕਹੇ ਮੇਰੀ ਖ਼ਾਹਿਸ਼ ਇਕ ਅਪਾਰ, ਇਕੋ ਵਾਰ ਜਣਾਈਆ। ਮੈਂ ਫੇਰ ਦਿਸਣਾ ਨਹੀਂ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਮੇਰੀ ਦੇਣ ਗਵਾਹੀਆ। ਮੈਂ ਆਉਣਾ ਨਹੀਂ ਦੂਜੀ ਵਾਰ, ਰੂਪ ਆਪਣਾ ਆਪ ਬਦਲਾਈਆ। ਮੇਰਾ ਲੇਖਾ ਮੁਕਾਇਆ ਆਪ ਨਿਰੰਕਾਰ, ਨਿਰਵੈਰ ਦਿਤੀ ਆਪ ਵਡਿਆਈਆ। ਮੈਂ ਕੂਕ ਸੁਣਾਵਾਂ ਪੁਕਾਰ, ਪੁਨਹ ਪੁਨਹ ਸੀਸ ਝੁਕਾਈਆ। ਗੁਰਦੀਪ ਕੌਰ ਨੂੰ ਕਹਾਂ ਤੇਰਾ ਜਿਸ ਦੇ ਨਾਲ ਪਿਆਰ, ਨਾਤਾ ਮੁਹੱਬਤ ਮਾਤਾ ਵਾਲਾ ਰਖਾਈਆ। ਆਪਣੀ ਚੁੰਨੀ ਵਿਚ ਇੱਕੀ ਮੁਠਾਂ ਪਾ ਕੇ ਛਾਰ, ਖ਼ੁਸ਼ੀਆਂ ਨਾਲ ਦੇਣੀ ਰੁੜ੍ਹਾਈਆ। ਇੱਕੀ ਕੁਲਾਂ ਕੁਲਵੰਤਾ ਜਾਏ ਤਾਰ, ਕੁਲ ਮਾਲਕ ਹੋਏ ਸਹਾਈਆ। ਜਨ ਭਗਤੋ ਸਭ ਨੇ ਇਕ ਇਕ ਉਂਗਲੀ ਲਾਉਣੀ ਸ਼ਾਰ, ਦੁੱਖ ਦਰਦਾਂ ਡੇਰਾ ਢਾਹੀਆ। ਭੂਤਾਂ ਪ੍ਰੇਤਾਂ ਕਰੇ ਬਾਹਰ, ਤਨ ਵਜੂਦ ਰਹਿਣ ਕੋਇ ਨਾ ਪਾਈਆ। ਰਾਖ ਕਹੇ ਮੇਰਾ ਬੜਾ ਵੱਡਾ ਪ੍ਰਵਾਰ, ਬਿਸ਼ਨ ਕੌਰ ਦੀ ਧਾਰ ਨਾਲ ਵਡਿਆਈਆ। ਪੁਤ ਪੋਤਰੇ ਨੂਹਾਂ ਪੋਤਨੂਹਾਂ ਖਿੜੀ ਗੁਲਜ਼ਾਰ, ਹਰਿ ਸੰਗਤ ਗੁਲਸ਼ਨ ਮੇਰਾ ਚਾਰ ਕੁੰਟ ਮਹਿਕਾਈਆ। ਸਚ ਸੁਗੰਧੀ ਪ੍ਰੇਮ ਦੀ ਆਉਂਦੀ ਬਹਾਰ, ਫੁੱਲ ਫੁਲਵਾੜੀ ਮਾਤ ਮਹਿਕਾਈਆ। ਮੈਂ ਸਭ ਦੇ ਸਿਰ ਤੇ ਸਦਾ ਦੇਂਦੀ ਰਹਾਂ ਪਿਆਰ, ਪਿਆਰ ਸਭ ਦੀ ਝੋਲੀ ਪਾਈਆ। ਮੇਰੀ ਰਾਖ ਉਠਾਉਣ ਲਗਿਆਂ ਇੱਕੀ ਬੋਲਣੇ ਜੈਕਾਰ, ਭਗਤ ਦਵਾਰ ਦੇ ਦਰਵਾਜ਼ੇ ਵਜਦੀ ਰਹੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਲੇਖਾ ਸਚ ਦਾ ਮਾਲਕ ਆਪਣੇ ਵਿਚ ਰਖਾਈਆ।

੧੨ ਮਾਘ ਸ਼ਹਿਨਸ਼ਾਹੀ ਸੰਮਤ ਅੱਠ ਹਰਿ ਭਗਤ ਦਵਾਰ ਜੇਠੂਵਾਲ ਰਾਤ ਨੂੰ
ਮਾਂ ਜੀ ਬਿਸ਼ਨ ਕੌਰ ਤੇ ਮਨਜੀਤ ਸਿੰਘ ਮਹੂਵਾਲੇ ਦੇ ਨਵਿਤ

ਧਰਨੀ ਕਹੇ ਮੇਰੀ ਸੁਹੰਜਣੀ ਹੋਈ ਹਿਕ, ਹਿਕਮਤ ਨਾਲ ਪ੍ਰਭ ਦਿਤੀ ਵਡਿਆਈਆ। ਕਿਰਪਾ ਕੀਤੀ ਮਾਲਕ ਇਕ, ਏਕੰਕਾਰ ਦਇਆ ਕਮਾਈਆ। ਜਨ ਭਗਤ ਸੁਹੇਲੇ ਮੇਰੇ ਉਤੇ ਗਏ ਟਿਕ, ਟਿੱਕੇ ਮਸਤਕ ਧੂੜੀ ਖ਼ਾਕ ਰਮਾਈਆ। ਮਿਹਰ ਕੀਤੀ ਪਰਮੇਸ਼ਵਰ ਪਿਤ, ਪਾਰਬ੍ਰਹਮ ਪ੍ਰਭ ਦਇਆ ਕਮਾਈਆ। ਮੇਰਾ ਸਾਂਝਾ ਹੋਇਆ ਹਿੱਤ, ਹਿਤਕਾਰੀ ਵੇਖ ਵਖਾਈਆ। ਮੈਂ ਸ਼ੁਕਰ ਮਨਾਵਾਂ ਨਿਤ, ਨਵਿਤ ਅੱਖ ਉਠਾਈਆ।

ਪਰਮ ਪੁਰਖ ਅਬਿਨਾਸ਼ੀ ਜਨ ਭਗਤਾਂ ਵਸੇ ਚਿਤ, ਠਗੌਰੀ ਕੂੜ ਰਹੇ ਨਾ ਰਾਈਆ। ਜਗਤ ਜਹਾਨ ਬਣਾਏ ਮਿਥ, ਮਿਥਿਆ ਦੱਸੇ ਸਰਬ ਲੋਕਾਈਆ। ਜਨ ਭਗਤਾਂ ਸੁਹੰਜਣੀ ਕਰੇ ਥਿਤ, ਵਾਰ ਆਪਣੇ ਨਾਲ ਵਡਿਆਈਆ। ਸਤਿ ਦਾ ਸਾਚਾ ਲੇਖਾ ਦਏ ਲਿਖ, ਲੇਖਕ ਬਣ ਬੇਪਰਵਾਹੀਆ। ਗੁਰ ਗੋਬਿੰਦ ਬਣਾਏ ਸਿੱਖ, ਪ੍ਰਭ ਹਰਿ ਭਗਤ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਆਪ ਮਿਲਾਈਆ। ਧਰਨੀ ਕਹੇ ਮੇਰੀ ਛਾਤੀ ਪਈ ਠੰਡ, ਖ਼ੁਸ਼ੀਆਂ ਢੋਲੇ ਗਾਈਆ। ਜਨ ਭਗਤਾਂ ਪਾਈ ਗੰਢ, ਨਾਤਾ ਲਿਆ ਜੁੜਾਈਆ। ਮੇਰੀ ਲੇਖੇ ਲੱਗੀ ਪੁੱਠੀ ਸਿੱਧੀ ਕੰਡ, ਪਾਸਾ ਪਾਸਿਆਂ ਵਿਚੋਂ ਬਦਲਾਈਆ। ਮੈਨੂੰ ਝੁਕਦੇ ਸੂਰੀਆ ਚੰਦ, ਮੰਡਲ ਸੀਸ ਨਿਵਾਈਆ। ਮੇਰਾ ਖ਼ੁਸ਼ੀ ਬੰਦ ਬੰਦ, ਬੰਦਨਾ ਵਿਚ ਸਮਾਈਆ। ਮੈਨੂੰ ਇਸ਼ਾਰਾ ਦੇ ਕੇ ਗਿਆ ਗੋਬਿੰਦ ਪੁਰੀ ਅਨੰਦ, ਅਨੰਦ ਅਨੰਦ ਇਕ ਦਰਸਾਈਆ। ਜਿਸ ਵੇਲੇ ਮੇਰਾ ਢਈਆ ਗਿਆ ਲੰਘ, ਆਪਣਾ ਪੰਧ ਮੁਕਾਈਆ। ਧਰਨੀ ਤੇਰੀ ਸੇਜਾ ਬਣੇ ਪਲੰਘ, ਸਿੰਘਾਸਣ ਇਕ ਸੁਹਾਈਆ। ਕਰੇ ਖੇਲ ਸੂਰਾ ਸਰਬੰਗ, ਹਰਿ ਕਰਤਾ ਧੁਰਦਰਗਾਹੀਆ। ਜਿਸ ਦਾ ਨੂਰ ਨੁਰਾਨਾ ਇਕੋ ਹੋਣਾ ਨੂਰੀ ਚੰਦ, ਦੋ ਜਹਾਨਾਂ ਡਗਮਗਾਈਆ। ਓਹ ਸਭ ਦਾ ਮੇਟੇ ਪੰਧ, ਪਾਂਧੀ ਹੋ ਕੇ ਵੇਖ ਵਖਾਈਆ। ਤੂੰ ਮੇਰਾ ਮੈਂ ਤੇਰਾ ਗਾਏ ਛੰਦ, ਢੋਲਾ ਅਗੰਮ ਅਥਾਹੀਆ। ਜਿਸ ਦੀ ਸਿਫ਼ਤ ਕਰ ਸਕਣ ਨਾ ਬੱਤੀ ਦੰਦ, ਰਸਨਾ ਚਲੇ ਨਾ ਕੋਇ ਚਤੁਰਾਈਆ। ਸੋ ਨਾਮ ਮੁਹਾਣਾ ਲੈ ਕੇ ਵੰਝ, ਜਗਤ ਸਾਗਰ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਹੋਏ ਸਹਾਈਆ। ਧਰਨੀ ਕਹੇ ਮੇਰਾ ਖ਼ੁਸ਼ੀ ਹੋਇਆ ਸੀਨਾ, ਸੀਨ ਸ਼ੀਨ ਧਿਆਨ ਲਗਾਈਆ। ਮੇਰਾ ਨੈਣ ਨਾ ਰਿਹਾ ਨਾਬੀਨਾ, ਨੇਤਰ ਲੋਚਨ ਅੱਖ ਰੁਸ਼ਨਾਈਆ। ਮੇਰਾ ਲੇਖੇ ਲੱਗੇ ਜੀਣਾ, ਜੀਵਣ ਪ੍ਰਭ ਨੇ ਦਿਤਾ ਦ੍ਰਿੜਾਈਆ। ਮੇਰਾ ਮਨਜ਼ੂਰ ਹੋਇਆ ਖਾਣਾ ਪੀਣਾ, ਤ੍ਰਿਸ਼ਨਾ ਜਗਤ ਗਵਾਈਆ। ਸੁਭਾਗ ਦਿਹਾੜਾ ਖ਼ੁਸ਼ੀਆਂ ਵਾਲਾ ਮਹੀਨਾ, ਮਾਘ ਮਜਨਾਂ ਵਾਲਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸਾਹਿਬ ਸੱਚਾ ਸੁਖਦਾਈਆ। ਧਰਨੀ ਕਹੇ ਮੇਰੀ ਛਾਤੀ ਚੜ੍ਹਿਆ ਰੰਗ, ਰੰਗ ਰੰਗੀਲੇ ਦਿਤਾ ਚੜ੍ਹਾਈਆ। ਭਗਤਾਂ ਦੀ ਸੇਜ ਬਣੀ ਪਲੰਘ, ਭਗਤ ਦਵਾਰੇ ਸੋਭਾ ਪਾਈਆ। ਇਹ ਲਹਿਣਾ ਗੁਜਰੀ ਪੁਰੀ ਅਨੰਦ, ਚੰਦ ਦੁਲਾਰ ਪੂਰ ਕਰਾਈਆ। ਜਿਸ ਨੂੰ ਪੁਰਖ ਅਕਾਲ ਬਣਾਏ ਅੰਗ, ਅੰਗੀਕਾਰ ਇਕ ਹੋ ਆਈਆ। ਜਿਸ ਦੇ ਚਰਨ ਚੁੰਮੇ ਗੋਦਾਵਰੀ ਜਮਨਾ ਸੁਰਸਤੀ ਗੰਗ, ਅੱਠ ਸੱਠ ਤੀਰਥ ਧੂੜੀ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰ, ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਧਰਨੀ ਕਹੇ ਮੈਂ ਆਪਣੇ ਸੀਨੇ ਉਤੇ ਰਖਾਂ ਹੱਥ, ਬਿਨਾ ਹੱਥਾਂ ਹੱਥ ਟਿਕਾਈਆ। ਕਿਰਪਾ ਕਰੀ ਪੁਰਖ ਸਮਰਥ, ਮਿਹਰਵਾਨ ਹੋਇਆ ਸਹਾਈਆ। ਮੇਰੇ ਸਗਲ ਵਸੂਰੇ ਗਏ ਲਥ, ਚਿੰਤਾ ਰੋਗ ਨਾ ਕੋਇ ਜਣਾਈਆ। ਮੋਹ ਵਿਕਾਰਾ ਦਿਤਾ ਮਥ, ਮਥਣ ਵਾਲਾ ਬੇਪਰਵਾਹੀਆ। ਨਿਜ ਨੇਤਰ ਖੋਲ ਕੇ ਅੱਖ, ਇਸ਼ਾਰਾ ਦਿਤਾ ਕਰਾਈਆ। ਓਹ ਵੇਖ ਗੋਬਿੰਦ ਦੀ ਧਾਰ ਸਥਰ ਸਥ, ਯਾਰੜਾ ਸੇਜ ਸੁਹਾਈਆ। ਜਨ ਭਗਤ ਸੁਹੇਲਾ ਤੇਰੇ ਉਤੇ ਲੇਟਿਆ ਝਟ, ਆਲਸ ਨਿੰਦਰਾ ਨਾ ਕੋਇ ਰਖਾਈਆ। ਦੀਨ ਮਜ਼੍ਹਬ ਦਾ ਮੇਟਿਆ ਫਟ, ਪ੍ਰੇਮ ਰੰਗ ਵਿਚ ਸਮਾਈਆ। ਜਗਤ ਵਿਕਾਰਾ ਦੁਰਮਤ ਕਟ, ਕੂੜ ਕੁੜਿਆਰਾ ਡੇਰਾ ਢਾਹੀਆ। ਭਗਤ ਦਵਾਰ ਸੁਹਾ ਕੇ ਹੱਟ, ਹਟਵਾਣਾ

ਵੇਖ ਵਖਾਈਆ। ਸਤਿ ਕਿਨਾਰਾ ਦੱਸ ਕੇ ਤਟ, ਤੀਰਥਾਂ ਪਰੇ ਦਿਤੀ ਵਡਿਆਈਆ। ਲੇਖਾ ਮੁਕਾ ਕੇ ਕਾਇਆ ਮਟ, ਮਟਕੇ ਕੂੜੇ ਦਿਤੇ ਭੰਨਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਰਟ, ਸੋਹੰ ਸ਼ਬਦ ਕੀਤੀ ਸ਼ਨਵਾਈਆ। ਜੋਤ ਜਗਾ ਕੇ ਲਟ ਲਟ, ਲਾਂਬੂਆਂ ਤੋਂ ਬਾਹਰ ਕੀਤੀ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸਾਹਿਬ ਸਹਿਜ ਸਹਿਜ ਸੁਖਦਾਈਆ। ਧਰਨੀ ਕਹੇ ਮੇਰਾ ਹੋਇਆ ਭਾਗ ਉਘਾ, ਮੇਰੇ ਤਨ ਮਿਲੀ ਵਡਿਆਈਆ। ਮੇਰਾ ਲੇਖਾ ਜੁਗ ਜੁਗਾ, ਚੌਕੜੀ ਵੱਜੇ ਵਧਾਈਆ। ਜੋ ਆਸਾ ਰਖ ਕੇ ਗਿਆ ਬੁੱਧਾ, ਅਵਤਾਰ ਤੇਈਸਵਾਂ ਧਿਆਨ ਲਗਾਈਆ। ਪ੍ਰਭੂ ਭਾਗ ਲਗਾਉਣਾ ਉਤੇ ਬਸੁਧਾ, ਕਬੀਰ ਜੁਲਾਹਾ ਢੋਲੇ ਗਾਈਆ। ਜਿਸ ਦਾ ਦੀਪਕ ਕਦੇ ਨਾ ਬੁਝਾ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਓਹ ਭਾਓ ਮਿਟਾ ਕੇ ਦੂਜਾ, ਦੁਤੀਆ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਰੰਗਾਈਆ। ਧਰਨੀ ਕਹੇ ਮੇਰਾ ਸੁਹੰਜਣਾ ਹੋਇਆ ਥਾਂ, ਦਰੇ ਦਰਬਾਰ ਮਿਲੀ ਵਡਿਆਈਆ। ਮੈਂ ਲੱਖ ਲੱਖ ਸ਼ੁਕਰ ਮਨਾ, ਸ਼ੁਕਰਾਨੇ ਵਿਚ ਸੀਸ ਨਿਵਾਈਆ। ਭਗਤ ਭਗਵਾਨ ਦਾ ਢੋਲਾ ਇਕੋ ਗਾ, ਆਪਣਾ ਰਾਗ ਅਲਾਈਆ। ਸਾਚੇ ਸਾਹਿਬ ਦੇ ਬਲ ਬਲ ਜਾਂ, ਜਿਸ ਨੂੰ ਮਾਣ ਦਿਤੀ ਵਡਿਆਈਆ। ਮੇਰੀ ਸੇਜਾ ਸੁੱਤੀ ਬਿਸ਼ਨ ਕੌਰ ਧਰਮ ਦੀ ਮਾਂ, ਮਨਜੀਤ ਆਪਣੀ ਗੋਦ ਟਿਕਾਈਆ। ਇਸ਼ਾਰਾ ਦੇਵੇ ਜਨ ਭਗਤਾਂ ਦੀ ਫੜਨੀ ਬਾਂਹ, ਬਾਜ਼ੂ ਆਪਣੇ ਨਾਲ ਰਖਾਈਆ। ਸਚਖੰਡ ਸੁਹਾਉਣਾ ਗਰਾਂ, ਗ੍ਰਹਿ ਇਕੋ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਧਰਨੀ ਕਹੇ ਮੇਰੇ ਭਾਗ ਜਾਗੇ, ਆਲਸ ਰਿਹਾ ਨਾ ਰਾਈਆ। ਸੁਣੀ ਅਗੰਮ ਆਵਾਜ਼ੇ, ਸ਼ਬਦ ਧੁਨ ਸ਼ਨਵਾਈਆ। ਕਿਰਪਾ ਕਰੀ ਗ਼ਰੀਬ ਨਿਵਾਜੇ, ਦੀਨ ਦਿਆਲ ਹੋਇਆ ਸਹਾਈਆ। ਜਿਸ ਭਾਗ ਲਗਾਇਆ ਦੇਸ ਮਾਝੇ, ਮਜਲਸ ਭਗਤਾਂ ਵਾਲੀ ਬਣਾਈਆ। ਸੋ ਸਾਹਿਬ ਸਵਾਮੀ ਸਤਿਜੁਗ ਬਣਾਏ ਸਮਾਜੇ, ਕਲਜੁਗ ਕਿਰਿਆ ਪੰਧ ਮੁਕਾਈਆ। ਭਗਤ ਭਗਵਾਨ ਇਕੋ ਘਰ ਬਿਰਾਜੇ, ਦੂਜਾ ਅਵਰ ਨਾ ਕੋਇ ਰਖਾਈਆ। ਇਕੋ ਨੂਰ ਜੋਤ ਪ੍ਰਕਾਸ਼ੇ, ਅੰਧ ਅੰਧੇਰ ਗਵਾਈਆ। ਇਕੋ ਸ਼ਬਦ ਧੁਨ ਵਾਜੇ, ਅਨਹਦ ਧੁਨ ਸੁਣਾਈਆ। ਇਕੋ ਸਾਹਿਬ ਸਵਾਰੇ ਕਾਜੇ, ਹਰਿ ਕਰਤਾ ਧੁਰਦਰਗਾਹੀਆ। ਇਕੋ ਅੰਤ ਕੰਤ ਭਗਵੰਤ ਰਖੇ ਲਾਜੇ, ਸਿਰ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਖੁਲਾਈਆ। ਧਰਨੀ ਕਹੇ ਮੈਂ ਵਾਰੀ ਘੋਲ ਘੋਲੀ, ਨਿਵ ਨਿਵ ਸੀਸ ਨਿਵਾਈਆ। ਸਤਿਗੁਰ ਸ਼ਬਦ ਦੀ ਸਮਝਾਂ ਬੋਲੀ, ਜੋ ਅਨਬੋਲਤ ਰਾਗ ਜਣਾਈਆ। ਜਿਸ ਕਾਰਨ ਮੈਨੂੰ ਕਹਿੰਦੇ ਧੌਲੀ, ਧਰਮ ਦੀ ਧਾਰ ਵਡਿਆਈਆ। ਜੁਗ ਜੁਗ ਮੈਂ ਭਗਤਾਂ ਨਾਲ ਮੌਲੀ, ਫੁੱਲ ਫੁਲਵਾੜੀ ਨਾਮ ਵਾਲੀ ਮਹਿਕਾਈਆ। ਮੇਰਾ ਜੁਗ ਚੌਕੜੀ ਪੰਧ ਮੁਕਾਇਆ ਹੌਲੀ ਹੌਲੀ, ਕਲਜੁਗ ਅੰਤਮ ਵੇਖ ਵਖਾਈਆ। ਮੇਰਾ ਲੇਖਾ ਕੋਈ ਨਾ ਜਾਣੇ ਪੰਡਤ ਪਾਂਧਾ ਰੌਲੀ, ਵਿਦਿਆ ਚਲੇ ਨਾ ਕੋਇ ਚਤੁਰਾਈਆ। ਮੇਰਾ ਲੇਖਾ ਕੌਲ ਇਕਰਾਰ ਕੌਲੀ, ਕਵਲ ਨੈਣ ਨੈਣ ਨਾਲ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਧਰਨੀ ਕਹੇ ਮੇਰੇ ਅੰਦਰੋਂ ਨਿਕਲਦੀਆਂ ਚੀਕਾਂ, ਕੂਕ ਕੂਕ ਸੁਣਾਈਆ। ਜਿਸ ਸਾਹਿਬ ਦੀਆਂ ਸਦਾ ਉਡੀਕਾਂ, ਜੁਗ ਚੌਕੜੀ ਵੇਖ ਵਖਾਈਆ। ਉਸ ਦੀਆਂ ਆ ਗਈਆਂ ਤਰੀਕਾਂ,

ਜੋ ਤਵਾਰੀਖਾਂ ਦਏ ਬਦਲਾਈਆ। ਜੋ ਭਗਤਾਂ ਪੂਰੀਆਂ ਕਰੇ ਉਮੀਦਾਂ, ਤ੍ਰਿਸ਼ਨਾ ਤ੍ਰਿਖਾ ਬੁਝਾਈਆ। ਜੋ ਗੋਬਿੰਦ ਮੇਰੇ ਉਤੇ ਮਾਰੀਆਂ ਲੀਕਾਂ, ਖੰਡਾ ਧਾਰ ਛੁਹਾਈਆ। ਭੇਵ ਮਿਟਾਉਣਾ ਊਚਾਂ ਨੀਚਾਂ, ਜ਼ਾਤ ਅਜ਼ਾਤੀ ਡੇਰਾ ਢਾਹੀਆ। ਸਭ ਦੀਆਂ ਸਾਫ਼ ਕਰਨੀਆਂ ਨੀਤਾਂ, ਨੀਤੀਵਾਨ ਵੇਖ ਵਖਾਈਆ। ਨਿਰਗੁਣ ਧਾਰ ਬਣਨਾ ਮੀਤਾ, ਮਿਤਰ ਪਿਆਰਾ ਇਕੋ ਨਜ਼ਰੀ ਆਈਆ। ਕਲਜੁਗ ਕੂੜੀ ਬਦਲਣੀ ਰੀਤਾ, ਸਤਿਜੁਗ ਸਚ ਸਚ ਵਰਤਾਈਆ। ਭਗਤ ਦੀ ਧਾਰ ਭਗਤ ਦਾ ਪਿਆਰ ਵੱਡਿਆਂ ਨਿੱਕਿਆਂ ਇਕੋ ਬਣਾਉਣਾ ਅੰਗੀਠਾ, ਦੂਸਰ ਰੰਗ ਨਾ ਕੋਇ ਰੰਗਾਈਆ। ਸਭ ਦਾ ਰਸ ਰਖਣਾ ਮੀਠਾ, ਅਨਰਸ ਆਪਣਾ ਆਪ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਮੇਰਾ ਸੁਹਾਇਆ ਅੰਦਰ, ਅੰਤਸ਼ਕਰਨ ਖ਼ੁਸ਼ੀ ਮਨਾਈਆ। ਭਗਤ ਦਵਾਰ ਵਡਿਆਇਆ ਧੁਰ ਦਾ ਮੰਦਰ, ਜਗਤ ਵੰਡ ਨਾ ਕੋਇ ਵਖਾਈਆ। ਜਿਥੇ ਦੀਨ ਮਜ਼੍ਹਬ ਦਾ ਨਹੀਂ ਕੋਈ ਜੰਦਰ, ਸ਼ਰਅ ਹੱਦ ਨਾ ਕੋਇ ਜਣਾਈਆ। ਪ੍ਰਕਾਸ਼ ਕਰ ਅੰਧੇਰੀ ਕੰਦਰ, ਇਕੋ ਨੂਰ ਦਿਤਾ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਧਰਨੀ ਕਹੇ ਮੈਂ ਖ਼ੁਸ਼ੀ ਮਨਾਉਂਦੀ ਹਾਂ। ਦਰ ਠਾਂਡੇ ਨਿਵ ਨਿਵ ਸੀਸ ਝੁਕਾਉਂਦੀ ਹਾਂ। ਦੋਏ ਜੋੜ ਵਾਸਤਾ ਪਾਉਂਦੀ ਹਾਂ। ਪਰਮ ਪੁਰਖ ਪ੍ਰਭ ਆਪਣੀ ਭੁਲ ਬਖ਼ਸ਼ਾਉਂਦੀ ਹਾਂ। ਮੇਰੇ ਉਤੇ ਤੇਰੇ ਭਗਤ ਸੁਹੇਲੇ ਰਹਿਣ ਖ਼ੁਸ਼, ਇਕੋ ਧੁਰ ਦੀ ਮੰਗ ਮੰਗਾਉਂਦੀ ਹਾਂ। ਤੂੰ ਉਨ੍ਹਾਂ ਦੀ ਸਾਰ ਲੈਣੀ ਪੁਛ, ਦਰ ਠਾਂਡੇ ਅਲਖ ਜਗਾਉਂਦੀ ਹਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਆਸ ਰਖਾਉਂਦੀ ਹਾਂ। ਪੁਰਖ ਅਕਾਲ ਕਹੇ ਸੁਣ ਧਰਨੀ ਧਵਲ ਧੌਲ ਧਰਤ, ਸਤਿ ਸਚ ਸਮਝਾਈਆ। ਮੈਂ ਨਿਰਗੁਣ ਧਾਰ ਆਇਆ ਪਰਤ, ਪਤਿਪਰਮੇਸ਼ਵਰ ਧੁਰਦਰਗਾਹੀਆ। ਸਭ ਦੀ ਪੂਰੀ ਕਰਾਂ ਸ਼ਰਤ, ਸ਼ਰਅ ਵਾਲੇ ਖੋਜ ਖੁਜਾਈਆ। ਮੇਰਾ ਖੇਲ ਉਤੇ ਅਰਸ਼, ਫ਼ਰਸ਼ ਮੇਰੀ ਵੱਜੇ ਵਧਾਈਆ। ਤੇਰੇ ਉਤੇ ਕਰਾਂ ਤਰਸ, ਰਹਿਮਤ ਹਕ ਕਮਾਈਆ। ਅੰਮ੍ਰਿਤ ਮੇਘ ਬਰਸ, ਜਨ ਭਗਤਾਂ ਧੁਰ ਦਾ ਜਾਮ ਪਿਆਈਆ। ਮੇਰਾ ਖੇਲ ਸਦਾ ਅਸਚਰਜ, ਅਚਰਜ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ। ਧਰਨੀ ਕਹੇ ਮੈਂ ਬਲ ਬਲ ਜਾਵਾਂ, ਸਾਹਿਬ ਤੇਰੀ ਸਰਨਾਈਆ। ਇਕ ਸੰਦੇਸ਼ਾ ਜਨ ਭਗਤਾਂ ਨੂੰ ਸੁਣਾਵਾਂ, ਸਤਿ ਸਤਿ ਸਮਝਾਈਆ। ਵੇਖਿਆ ਜਨ ਭਗਤ ਕਦੇ ਨਾ ਹੋਏ ਨਿਥਾਵਾਂ, ਨਿਆਸਰਾ ਨਜ਼ਰ ਕੋਇ ਨਾ ਆਈਆ। ਜਿਨ੍ਹਾਂ ਪੁਤਰਾਂ ਦਾ ਸਾਥ ਦੇ ਨਾ ਸਕਣ ਮਾਵਾਂ, ਉਨ੍ਹਾਂ ਨੂੰ ਬਿਸ਼ਨ ਕੌਰ ਆਪਣੀ ਗੋਦ ਟਿਕਾਈਆ। ਜਿਸ ਮਨਜੀਤ ਸਿੰਘ ਨੂੰ ਚੁੱਕਿਆ ਆਪਣੀਆਂ ਵਿਚ ਬਾਹਵਾਂ, ਭੁਜਾ ਭੁਜਾ ਨਾਲ ਮਿਲਾਈਆ। ਸਾਰਿਆਂ ਭਗਤਾਂ ਦਾ ਸਰਬੰਸ ਹੋ ਗਿਆ ਸਾਵਾਂ, ਵੱਖਰੀ ਵੰਡ ਨਾ ਕੋਇ ਵੰਡਾਈਆ। ਇਕੋ ਨਗਰ ਖੇੜਾ ਇਕੋ ਸੁਹੰਜਣਾ ਹੋਇਆ ਗਰਾਵਾਂ, ਸਚਖੰਡ ਸਾਚਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਦਇਆ ਕਮਾਈਆ। ਧਰਨੀ ਕਹੇ ਜਿਥੇ ਮੇਰੇ ਉਤੇ ਚਿਣੀ ਜਗਤ ਦੀ ਸੀੜ੍ਹੀ, ਭਾਗ ਦਿਤਾ ਲਗਾਈਆ। ਉਥੇ ਭਗਤ ਭਗਵਾਨ ਦੀ ਗੁਲਜ਼ਾਰ ਦਿਸੇ ਖਿੜੀ, ਮਹਿਕ ਮਹਿਕ ਵਿਚੋਂ ਪ੍ਰਗਟਾਈਆ। ਜਨ ਭਗਤਾਂ ਗਲੀ ਰਹੇ ਨਾ ਭੀੜੀ, ਪੰਧ ਅਗਲਾ ਦਿਤਾ ਮੁਕਾਈਆ। ਇਹ ਲਹਿਣਾ ਦੇਣਾ ਪੂਰਾ ਕੀਤਾ ਜੋ ਪ੍ਰਹਿਲਾਦ

ਵਾਲਾ ਕੀੜੀ, ਥੰਮ੍ਹਾਂ ਅਗਨ ਨਾ ਅਗਨ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਧਰਨੀ ਕਹੇ ਮੇਰੀ ਅਰਦਾਸ, ਅੰਤ ਅਖ਼ੀਰ ਸੁਣਾਈਆ। ਜਨ ਭਗਤੋ ਤੁਹਾਨੂੰ ਸ਼ਾਬਾਸ਼, ਸਦ ਵਜਦੀ ਰਹੇ ਵਧਾਈਆ। ਜਿਸ ਥਾਂ ਤੋਂ ਚੁੱਕੀ ਰਾਖ, ਹੱਡੀਆਂ ਸਵਾਹ ਨਾਲ ਉਠਾਈਆ। ਉਥੇ ਮੇਰੀ ਇਕੋ ਆਸ, ਆਸਾ ਵਿਚ ਸੁਣਾਈਆ। ਨਿਗਾਹ ਮਾਰਨੀ ਖ਼ਾਸ, ਨੈਣਾਂ ਨੈਣ ਤਕਾਈਆ। ਦਿਨ ਮੁਕਾ ਗਿਆ ਆਪਣੀ ਵਾਟ, ਬਾਰਾਂ ਮਾਘ ਪੰਧ ਮੁਕਾਈਆ। ਅੰਤ ਆਈ ਅੰਧੇਰੀ ਰਾਤ, ਭੱਜੀ ਵਾਹੋ ਦਾਹੀਆ। ਮੈਂ ਖ਼ੁਸ਼ੀਆਂ ਵਿਚ ਮਾਰਾਂ ਝਾਤ, ਝਾਕੀ ਇਕ ਰਖਾਈਆ। ਦਰ ਦਰਵਾਜ਼ਾ ਜਿਥੇ ਭਗਤਾਂ ਆਉਣਾ ਖ਼ਾਸ, ਆਪਣਾ ਪੰਧ ਮੁਕਾਈਆ। ਸਚ ਦੀ ਪਾਉਣੀ ਰਾਸ, ਖ਼ੁਸ਼ੀਆਂ ਰੰਗ ਰੰਗਾਈਆ। ਮੈਂ ਉਥੇ ਟੇਕਾਂ ਮਾਥ, ਮਸਤਕ ਧੂੜ ਰਮਾਈਆ। ਜੋ ਇਸ਼ਾਰਾ ਕੀਤਾ ਤ੍ਰੈਲੋਕੀ ਨਾਥ, ਅਰਜਨ ਸੁਦਾਮੇ ਗਿਆ ਸਮਝਾਈਆ। ਜੋ ਭਵਿਖਤ ਜਣਾਇਆ ਰਾਮ ਬੇਟੇ ਦਸਰਾਥ, ਰਮਈਆ ਧਿਆਨ ਲਗਾਈਆ। ਧਰਨੀ ਕਹੇ ਮੇਰੇ ਸਗਲ ਵਸੂਰੇ ਗਏ ਲਾਥ, ਸਹਿੰਸਾ ਰਿਹਾ ਨਾ ਰਾਈਆ। ਇਕ ਬੇਨੰਤੀ ਕਰਾਂ ਹੋ ਕੇ ਦਾਸ, ਨਿਵ ਨਿਵ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਰੰਗ ਦੇਣਾ ਰੰਗਾਈਆ। ਧਰਨੀ ਕਹੇ ਮੇਰੇ ਉਤੇ ਭਗਤ ਦਰਵਾਜ਼ਾ, ਭਗਤ ਦਵਾਰ ਸੁਹਾਈਆ। ਜਿਸ ਦਾ ਸਾਹਿਬ ਨੇ ਸਾਜਣ ਸਾਜਾ, ਸਾਜਣਹਾਰ ਵੇਖ ਵਖਾਈਆ। ਉਹ ਜਾਗਣ ਵਾਲਾ ਜਾਗਾ, ਸੁੱਤਿਆਂ ਲਏ ਉਠਾਈਆ। ਉਸ ਦਰਵਾਜ਼ੇ ਅਗੇ ਹਰਭਜਨ ਸਿੰਘ ਬੰਨ੍ਹੇਗਾ ਧਾਗਾ, ਮਿਸਤ੍ਰੀ ਸੱਜੇ ਖੱਬੇ ਗੰਢ ਪਵਾਈਆ। ਸਾਢੇ ਦਸ ਰਾਤ ਦੇ ਬਾਰਾਂ ਮਾਘ ਨੂੰ ਤੂੰ ਮੇਰਾ ਮੈਂ ਤੇਰਾ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ, ਪੰਜ ਵਾਰ ਗਾਏਗਾ ਰਾਗਾ, ਰਾਗ ਰਾਗਣੀਆਂ ਆਪਣੇ ਸੰਗ ਮਿਲਾਈਆ। ਧਰਨੀ ਕਹੇ ਮੇਰੀ ਨਮੋ ਨਮੋ ਭਗਤ ਭਗਵਾਨ ਦਾ ਸਤਿਜੁਗ ਸੱਚਾ ਚਲੇ ਸਮਾਜਾ, ਸਮਗਰੀ ਸਾਹਿਬ ਸਤਿਗੁਰ ਆਪਣੇ ਹੱਥ ਰਖਾਈਆ। ਜੋ ਦੋ ਜਹਾਨਾਂ ਰਾਜਨ ਰਾਜਾ, ਸ਼ਾਹੋ ਭੂਪ ਭੂਪ ਬੇਪ੍ਰਵਾਹੀਆ। ਜਿਸ ਨੂੰ ਕਹਿੰਦੇ ਮੋਹਨ ਮਾਧਵ ਮਾਧਾ, ਮਧੁਰ ਧੁਨ ਕਰੇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਭਗਤੀ ਦਾਨ ਵਿਚ ਕਰੇ ਵਾਧਾ, ਵਾਅਦਾ ਪਿਛਲਾ ਪੂਰ ਕਰਾਈਆ।