ਪੁਸਤਕਾਲਾਭਾਗ ੨੩

੧੪ ਮਾਘ ਸ਼ਹਿਨਸ਼ਾਹੀ ਸੰਮਤ ਅੱਠ ਫ਼ਿਰੋਜਪੁਰ ਛਾਉਣੀ ਗਵਾਲ ਟੋਲੀ ਰਾਮ ਸਿੰਘ ਦੇ ਗ੍ਰਹਿ

ਰਹਿਮਤ ਕਹੇ ਮੈਂ ਰਹਿਮ ਵਿਚ ਆਈ, ਆਇਤ ਅਦਾ ਕੀਤੀ ਧੁਰਦਰਗਾਹੀਆ। ਮੇਰਾ ਲੇਖਾ ਨਾਲ ਬੇਪਰਵਾਹੀ, ਜੋ ਬੇਪਰਵਾਹ ਬੇਪਰਵਾਹੀ ਵਿਚ ਸਮਾਈਆ। ਮੈਂ ਵੇਖਾਂ ਖ਼ਲਕ ਖ਼ੁਦਾਈ, ਜੋ ਖ਼ਾਲਕ ਮਖ਼ਲੂਕ ਮੈਨੂੰ ਰਿਹਾ ਵਖਾਈਆ। ਜਿਸ ਦਾ ਇਕੋ ਨਾਮ ਕਲਮਾ ਕਰੇ ਰਹਿਨੁਮਾਈ, ਰਹਿਬਰ ਹੋ ਕੇ ਵੇਖੇ ਥਾਉਂ ਥਾਈਂਆ। ਓਹ ਵਾਹਿਦ ਲਾਸ਼ਰੀਕ ਪਕੜਨਹਾਰਾ ਬਾਂਹੀ, ਬਾਜੂ ਆਪਣੇ ਦਸਤ ਉਠਾਈਆ। ਜਿਸ ਦੇ ਹੁਕਮ ਵਿਚ ਹਾਕਮ ਸਾਰੇ ਫਿਰਦੇ ਰਾਹੀ, ਅਵਤਾਰ ਪੈਗ਼ੰਬਰ ਭੱਜਣ ਵਾਹੋ ਦਾਹੀਆ। ਓਹ ਵਕਤ ਸੁਹੇਲਾ ਜਿਸ ਵੇਲੇ ਗੋਬਿੰਦ ਬੂਟਾ ਪੁੱਟਿਆਂ ਕਾਹੀ, ਕਾਇਨਾਤ ਦੀ ਕਾਇਆ ਦਿਤੀ ਬਦਲਾਈਆ। ਜਿਸ ਦੇ ਨਾਲ ਕਲਜੁਗ ਦੀ ਝੂਠੀ ਬਦਲ ਜਾਣੀ ਸ਼ਾਹੀ, ਸ਼ਹਿਨਸ਼ਾਹ ਇਕੋ ਨਜ਼ਰੀ ਆਈਆ। ਏਸੇ ਦੀ

ਸ਼ਰਅ ਵਿਚ ਮੁਹੰਮਦ ਦਿਤੀ ਗਵਾਹੀ, ਸ਼ਹਾਦਤ ਅਬਾਦਤ ਵਾਲੀ ਭੁਗਤਾਈਆ। ਈਸੇ ਕਿਹਾ ਮੇਰੇ ਪਿਤਾ ਦਾ ਹੁਕਮ ਕਰ ਸਕੇ ਨਾ ਕੋਇ ਮਨਾਹੀ, ਹੁਕਮ ਵਿਚੋਂ ਹੁਕਮ ਨਾ ਕੋਇ ਬਦਲਾਈਆ। ਈਸਾ ਨੇ ਪੁੱਠੀ ਰਗੜ ਕੇ ਆਪਣੇ ਮਸਤਕ ਉਤੇ ਕਲਾਈ, ਕਾਇਦਾ ਸਚ ਦਿਤਾ ਸਮਝਾਈਆ। ਜਿਸ ਬਿਧਨਾ ਨੇ ਲਿਖੇ ਲੇਖ ਮਸਤਕ ਮੇਟਣੇ ਸਤਰਾਂ ਢਾਈ, ਢਈਆ ਗੋਬਿੰਦ ਦਾ ਲੇਖੇ ਲਾਈਆ। ਕਲਜੁਗ ਕੂੜ ਦੀ ਵੇਖੇ ਡੂੰਘੀ ਖਾਈ, ਖ਼ੈਰਖਾਹ ਹੋ ਕੇ ਆਪਣਾ ਫੇਰਾ ਪਾਈਆ। ਜਿਸ ਦੀ ਸਮਝ ਕਿਸੇ ਨਾ ਆਵੇ ਰਾਈ, ਰਹਿਮਤ ਹਕ ਹਕ ਕਮਾਈਆ। ਜਿਸ ਦੀ ਗੋਬਿੰਦ ਫ਼ਤਿਹ ਗਜਾਈ, ਓਹ ਡੰਕਾ ਦੋ ਜਹਾਨ ਕਰੇ ਸ਼ਨਵਾਈਆ। ਭਗਤਾਂ ਅੰਤਮ ਕੱਟਣ ਆਏ ਜੁਦਾਈ, ਜੁਜ਼ ਆਤਮ ਵੱਖਰਾ ਰਹਿਣ ਕੋਇ ਨਾ ਪਾਈਆ। ਮਾਲਕ ਹੋ ਕੇ ਸਾਈਂ, ਸਾਹਿਬ ਸਿਰ ਸਿਰ ਆਪਣਾ ਹੱਥ ਟਿਕਾਈਆ। ਜਗਤ ਤ੍ਰਿਸ਼ਨਾ ਦਏ ਬੁਝਾਈ, ਬੁਝੀ ਦੀਪਕ ਫੇਰ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਘਰ ਦਏ ਵਡਿਆਈਆ। ਵਡਿਆਈ ਕਹੇ ਮੇਰਾ ਕਿਹੜਾ ਗੁਣ, ਗੁਣ ਸਮਝ ਕਿਸੇ ਨਾ ਆਈਆ। ਕਿਸ ਬਿਧ ਪ੍ਰਭੂ ਮੈਨੂੰ ਲਿਆ ਚੁਣ, ਸਿਰ ਮੇਰੇ ਹੱਥ ਟਿਕਾਈਆ। ਮੈਂ ਜਾਣਦੀ ਓਹਦੇ ਪਿਆਰ ਦੀ ਇਕੋ ਧੁਨ, ਜੋ ਨਾਦ ਅਨਾਦਾ ਰਾਗ ਸੁਣਾਈਆ। ਓਹਦਾ ਨੂਰ ਅਲਾਹੀ ਕੁਨ, ਕੁਲ ਮਾਲਕ ਇਕ ਅਖਵਾਈਆ। ਜਿਸ ਦੀ ਤੋੜ ਸਕੇ ਨਾ ਕੋਇ ਸੁਨ, ਮੁਨ ਵਿਚ ਸਾਰੇ ਗਏ ਸਮਾਈਆ। ਪਤਾ ਨਹੀਂ ਓਹਦਾ ਕੀ ਖੇਲ ਹੋਣਾ ਹੁਣ, ਹੁਨਰ ਵਿਦਿਆ ਦੀਨਾਂ ਮਜ਼੍ਹਬਾਂ ਵਾਲੇ ਅਵਤਾਰ ਪੈਗ਼ੰਬਰ ਗੁਰ ਜਿਸ ਨੂੰ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪਰਵਾਹੀਆ। ਬੇਪਰਵਾਹ ਕਿਹੜਾ ਸਾਹਿਬ, ਜੋ ਬੇਪਰਵਾਹੀ ਵਿਚ ਸਮਾਈਆ। ਜਿਸ ਦਾ ਸਤਿਗੁਰ ਸ਼ਬਦ ਨਾਇਬ, ਅਵਤਾਰ ਪੈਗ਼ੰਬਰ ਗੁਰ ਮੁਸਾਹਿਬ ਦਿਤੇ ਪ੍ਰਗਟਾਈਆ। ਪਤਾ ਨਹੀਂ ਓਹ ਕਿੱਥੇ ਹੋਇਆ ਗ਼ਾਇਬ, ਗ਼ਾਇਬੀ ਨੂਰ ਨਜ਼ਰ ਕਿਸੇ ਨਾ ਆਈਆ। ਓਹਦਾ ਖੇਲ ਜੁਗ ਚੌਕੜੀ ਜਨ ਭਗਤਾਂ ਕਰਨਾ ਮਹਿਜ਼, ਮਹਿਵ ਆਪਣਾ ਹੁਕਮ ਵਰਤਾਈਆ। ਧਰਨੀ ਉਤੇ ਕਿਥੇ ਹੋਵੇ ਸ਼ਾਇਦ, ਸ਼ਹਿਨਸ਼ਾਹ ਆਪਣਾ ਵੇਸ ਵਟਾਈਆ। ਜਿਸ ਦਾ ਅਵਤਾਰ ਪੈਗ਼ੰਬਰਾਂ ਗੁਰੂਆਂ ਨਾਲ ਪੂਰਾ ਹੋਇਆ ਅਹਿਦ, ਅਹਿਦਨਾਮੇ ਸਭ ਦੇ ਫੋਲ ਫੁਲਾਈਆ। ਜਿਸ ਦੇ ਨਾਮ ਦਾ ਚਾਰ ਕੁੰਟ ਦਹਿ ਦਿਸ਼ਾ ਪਿਆ ਕਹਿਤ, ਸਤਿ ਭੰਡਾਰ ਹੱਥ ਕਿਸੇ ਨਾ ਆਈਆ। ਜੋ ਦੀਨਾਂ ਮਜ਼੍ਹਬਾਂ ਦੀ ਵੇਖਣ ਆਇਆ ਰਹਿਤ, ਅਵਤਾਰ ਪੈਗ਼ੰਬਰ ਗੁਰੂ ਇਸ਼ਾਰੇ ਨਾਲ ਬੁਲਾਈਆ। ਆਪਣੇ ਹੁਕਮ ਦਾ ਨਾਮ ਦਾ ਕਲਮੇ ਦਾ ਸਿਖਿਆ ਦਾ ਵੇਖੋ ਸਾਹਿਤ, ਲੇਖ ਲੇਖਣੀ ਖੋਜ ਖੁਜਾਈਆ। ਜੋ ਕਰ ਕੇ ਆਏ ਅਨਾਇਤ, ਬਖ਼ਸ਼ਿਸ਼ ਬਖ਼ਸ਼ੀਸ਼ ਵਾਲੀ ਵਰਤਾਈਆ। ਜੋ ਦੇ ਕੇ ਆਏ ਹਦਾਇਤ, ਹੁਕਮਨਾਮੇ ਧੁਰ ਦੇ ਮਾਤ ਸੁਣਾਈਆ। ਉਨ੍ਹਾਂ ਵਿਚੋਂ ਕਿਹੜਾ ਸਿਖ ਮੁਰੀਦ ਤੁਹਾਡਾ ਲਾਇਕ, ਨਿਰਗੁਣ ਧਾਰ ਦਿਓ ਵਖਾਈਆ। ਵੇਖਿਓ ਗ਼ੁੱਸੇ ਵਿਚ ਕਰਿਓ ਨਾ ਕੋਇ ਤੈਸ਼, ਨਿਗਾਹ ਨਿਗਾਹ ਵਿਚੋਂ ਬਦਲਾਈਆ। ਤੁਹਾਡੇ ਗ੍ਰੰਥਾਂ ਸ਼ਾਸਤਰਾਂ ਦੇ ਹੁੰਦਿਆਂ ਕਿਉਂ ਮਨ ਕਲਪਣਾ ਵਿਚ ਕਰਦੇ ਐਸ਼, ਐਸ਼ੋ ਇਸ਼ਰਤ ਜਗਤ ਵਾਲੀ ਬਣਾਈਆ। ਸਚ ਦੱਸੋ ਕਿਸ ਦੀ ਤੁਹਾਡੇ ਚਰਨਾਂ ਵਿਚ ਰਹਾਇਸ਼, ਕਵਣ ਮੇਰੇ ਸਚਖੰਡ ਡੇਰਾ ਲਾਈਆ। ਕਵਣ ਤੁਹਾਡੇ ਸ਼ਬਦ ਵਿਚੋਂ ਕਰ ਕੇ ਬੈਠਾ ਪੈਦਾਇਸ਼, ਨਾਤਾ ਤੁਟਿਆ ਜੰਮਣ ਵਾਲੀ ਮਾਈਆ। ਕਿਸ ਦੀ ਕਰੋਗੇ ਫ਼ਰਮਾਇਸ਼, ਇਸ਼ਾਰੇ ਨਾਲ ਆਪਣੇ ਦਿਓ ਵਖਾਈਆ। ਕਿਸ ਦੇ ਪਿਆਰ ਵਿਚ ਕਰੋਗੇ ਬਹਿਸ, ਮੁਹੱਬਤ ਵਿਚ ਆਪਣਾ ਪਿਆਰ ਵਸਾਈਆ।

ਅਵਤਾਰ ਪੈਗ਼ੰਬਰ ਗੁਰ ਕਹਿਣ ਪ੍ਰਭੂ ਬਿਨ ਤੇਰੀ ਕਿਰਪਾ ਸਭ ਦੀ ਬੁੱਧੀ ਹੋਈ ਵਹਿਸ਼, ਵਹਿਸ਼ੀ ਦਿਸੇ ਖ਼ਲਕ ਖ਼ੁਦਾਈਆ। ਜਨ ਭਗਤਾਂ ਕੋਲ ਇਕੋ ਤੇਰੇ ਨਾਮ ਦਾ ਬਖ਼ਸ਼ਿਆ ਹੋਇਆ ਕੈਸ਼, ਜੋ ਜਗਤ ਮਾਇਆ ਮੋਹ ਤਜਾਈਆ। ਮਾਣ ਰਿਹਾ ਨਾ ਕਿਸੇ ਮੁੱਲਾ ਸ਼ੇਖ਼, ਸ਼ਖ਼ਸ਼ੀਅਤ ਰੋਵੇ ਮਾਰੇ ਧਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿ ਸਚ ਤੇਰੀ ਵਡਿਆਈਆ। ਵਡਿਆਈ ਕਹੇ ਮੇਰਾ ਕੀ ਸਬੂਤ, ਵੱਡਾ ਕਿਸ ਨੂੰ ਕਹਿ ਸੁਣਾਈਆ। ਜੋ ਦਿਸਿਆ ਕਾਇਆ ਵਾਲਾ ਕਲਬੂਤ, ਅੰਤ ਰਹਿਣ ਕੋਇ ਨਾ ਪਾਈਆ। ਜਿਸ ਨੇ ਵੰਡੀ ਸ਼ਰਅ ਵਾਲੀ ਹਦੂਦ, ਸ਼ਰੀਅਤ ਹੁਕਮ ਵਾਲੀ ਸੁਣਾਈਆ। ਅੰਤ ਹੋ ਜਾਣਾ ਸਭ ਨੇ ਨੇਸਤੋ ਨਾਬੂਦ, ਜੜ ਰਹਿਣ ਕੋਇ ਨਾ ਪਾਈਆ। ਵਡਿਆਈ ਕਹੇ ਮੈਂ ਓਸ ਨੂੰ ਵੱਡਾ ਕਹਾਂ ਜੋ ਸਭ ਜਗਹ ਮੌਜੂਦ, ਦੋ ਜਹਾਨਾਂ ਏਕੋ ਨੂਰ ਜੋਤ ਰੁਸ਼ਨਾਈਆ। ਜਿਸ ਦੀ ਸਿਫ਼ਤ ਕਰ ਨਾ ਸਕਣ ਚਾਰ ਜੁਗ ਦੇ ਹਰੂਫ਼, ਹਰਫ਼ ਹਰਫ਼ ਨਾਲ ਮਿਲਾਈਆ। ਪਰ ਓਹ ਸਾਹਿਬ ਸੁਲਤਾਨਾ ਨੌਜਵਾਨਾ ਮਰਦ ਮਰਦਾਨਾ ਨਿਰਗੁਣ ਧਾਰ ਸੋਹਲ ਤੇ ਮਲੂਕ, ਮਾਲਕ ਸਭ ਦਾ ਨਜ਼ਰੀ ਆਈਆ। ਜਿਸ ਨੇ ਭਗਤਾਂ ਨੂੰ ਆਤਮ ਪਰਮਾਤਮ ਦਾ ਬਖ਼ਸ਼ਿਆ ਇਕ ਸਲੂਕ, ਸੁਲਹਕੁਲ ਇਕੋ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦੀ ਦੋ ਜਹਾਨਾਂ ਇਕੋ ਰੁਤ, ਰੁਤੜੀ ਸਤਿ ਸਚ ਮਹਿਕਾਈਆ।

੧੫ ਮਾਘ ਸ਼ਹਿਨਸ਼ਾਹੀ ਸੰਮਤ ਅੱਠ ਹਰਿ ਭਗਤ ਦਵਾਰ ਜੇਠੂਵਾਲ ਨਿਵਾਸੀ
ਖੇਤਾਂ ਵਿਚ ਕੰਮ ਕਰਨ ਵਾਲਿਆਂ ਸਿੱਖਾਂ ਦੇ ਨਵਿਤ

ਮੈਂ ਇਕੋ ਮਹਿਬੂਬ ਮਿਹਰਵਾਨ ਖ਼ੁਸ਼ੀਆਂ ਵਿਚ ਲੱਭਾ, ਜਿਸ ਦੀ ਲਬਾਂ ਕਟਾਉਣ ਵਾਲੇ ਆਸ਼ਾ ਗਏ ਰਖਾਈਆ। ਓਸ ਦੀ ਭਗਤਾਂ ਵਾਲੀ ਵੇਖੀ ਸਭਾ, ਭਗਤ ਦਵਾਰੇ ਸੋਭਾ ਪਾਈਆ। ਨਾਮ ਨਿਧਾਨ ਪੀ ਕੇ ਮਧਾ, ਖ਼ੁਮਾਰੀ ਮਸਤੀ ਵਿਚ ਬਦਲਾਈਆ। ਇਕੋ ਹੁਕਮ ਸ਼ਬਦ ਦਾ ਸੁਣਦੇ ਨੱਦਾ, ਨਾਦੀ ਧੁਨ ਵਡਿਆਈਆ। ਜਗਤ ਜਹਾਨ ਦੀਆਂ ਛਡ ਕੇ ਹੱਦਾ, ਹਦੂਦਾਂ ਤੋਂ ਬਾਹਰ ਸੋਭਾ ਪਾਈਆ। ਜਿਨ੍ਹਾਂ ਦੀ ਇਕੋ ਮੰਜ਼ਲ ਤੇ ਇਕੋ ਪਦਾ, ਪਤਿਪਰਮੇਸ਼ਵਰ ਹੋਇਆ ਸਹਾਈਆ। ਇਕੋ ਕੁਲ ਇਕੋ ਬੰਸ ਇਕੋ ਯਦਾ, ਯਦਪ ਇਕੋ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਮਾਘ ਕਹੇ ਮੇਰਾ ਅੱਧਾ ਹਿੱਸਾ ਟੁੱਟਾ, ਟੁੱਟਿਆਂ ਗੰਢ ਪਵਾਈਆ। ਮੇਰਾ ਵਕਤ ਸੁਹੰਜਣਾ ਗਿਆ ਲੁੱਟਾ, ਲੁਟੇਰਾ ਬਣਿਆ ਕਲਜੁਗ ਕੂੜ ਕਸਾਈਆ। ਮੇਰੇ ਸਾਹਿਬ ਨੂੰ ਸ੍ਰਿਸ਼ਟੀ ਗਾਉਂਦੀ ਬੁੱਲਾਂ ਬੁੱਟਾ, ਹਿਰਦੇ ਸਕਿਆ ਨਾ ਕੋਇ ਵਸਾਈਆ। ਮੈਂ ਵੇਖਾਂ ਚਾਰੇ ਗੁੱਠਾ, ਉੱਤਰ ਪੂਰਬ ਪੱਛਮ ਦੱਖਣ ਧਿਆਨ ਲਗਾਈਆ। ਸਭ ਦੀਆਂ ਬੰਦ ਹੋਈਆਂ ਮੁੱਠਾਂ, ਮੁੱਠੀ ਸਕੇ ਨਾ ਕੋਇ ਖੁਲਾਈਆ। ਸਚ ਦਵਾਰੇ ਪਈਆਂ ਲੁੱਟਾਂ, ਕਲਜੁਗ ਲੁਟੇਰਾ ਲੁੱਟੇ ਥਾਉਂ ਥਾਈਂਆ। ਜਗਤ ਜਹਾਨ ਬਦਲੀਆਂ ਰੁੱਤਾਂ, ਰੁਤੜੀ ਪ੍ਰਭ ਦੇ ਨਾਲ ਨਾ ਕੋਇ ਮਹਿਕਾਈਆ। ਮੈਂ ਵੀ ਜਾਗਿਆ ਸੁੱਤਾ, ਸੁੱਤੇ ਲਈ ਅੰਗੜਾਈਆ। ਖੇਲ ਤੱਕਿਆ ਅਬਿਨਾਸ਼ੀ ਅਚੁਤਾ, ਜੋ ਕਰਤਾ ਰਿਹਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਵਡਿਆਈਆ।

ਮਾਘ ਕਹੇ ਮੈਂ ਅੱਧ ਵਿਚੋਂ ਹੋਇਆ ਪਾਰ, ਜਗਤ ਆਂਧੀ ਨਾ ਕੋਇ ਅਟਕਾਈਆ। ਥਲ ਅਸਗਾਹਾਂ ਬੇੜਾ ਪਾਰ, ਸਮੁੰਦ ਸਾਗਰ ਨਾ ਕੋਇ ਅਟਕਾਈਆ। ਮੈਂ ਖੇਲ ਤੱਕਾਂ ਸੱਚੀ ਸਰਕਾਰ, ਜੋ ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਰਿਹਾ ਕਰਾਈਆ। ਦੋ ਜਹਾਨਾਂ ਕਹਾਂ ਉਚਾਰ, ਕੂਕ ਕੂਕ ਸੁਣਾਈਆ। ਵੇਖੋ ਕਿਰਪਾ ਕੀ ਕਰੇ ਕਰਤਾਰ, ਕੁਦਰਤ ਦਾ ਮਾਲਕ ਕੁਦਰਤੀ ਦਇਆ ਕਮਾਈਆ। ਜਨ ਭਗਤ ਸੁਹੇਲੇ ਕਰੇ ਪਾਰ, ਪਾਰਬ੍ਰਹਮ ਪ੍ਰਭ ਆਪਣੀ ਗੋਦ ਉਠਾਈਆ। ਜੋ ਦਿਵਸ ਰੈਣ ਦੇ ਸੇਵਾਦਾਰ, ਮਾਤ ਪਿਤ ਭੈਣ ਭਰਾ ਘਰ ਬਾਹਰ ਤਜਾਈਆ। ਓਹ ਮਾਣਕ ਮੋਤੀ ਧਰਮ ਦੇ ਸਰਦਾਰ, ਸੱਚੀ ਸਰਕਾਰ ਸਿਰ ਆਪਣਾ ਹੱਥ ਟਿਕਾਈਆ। ਜੋ ਭੱਜਣ ਨੱਠਣ ਵਿਚ ਪਿਆਰ, ਬਣਨ ਧੁਰ ਦੇ ਪਾਂਧੀ ਰਾਹੀਆ। ਜਗਤ ਕਿਰਸਾਣਾ ਉਨ੍ਹਾਂ ਦੀ ਕਾਰ, ਕਿਰਤ ਨਾਮ ਵਾਲੀ ਬਦਲਾਈਆ। ਜਰਨੈਲ ਸਿੰਘ ਬੜਾ ਹੁਸ਼ਿਆਰ, ਆਲਸ ਨਿੰਦਰਾ ਗਿਆ ਗਵਾਈਆ। ਦਲੀਪ ਸਿੰਘ ਆਪੇ ਤੋਂ ਆਪਾ ਕਰ ਕੇ ਬਾਹਰ, ਆਪਣੀ ਖ਼ੁਸ਼ੀ ਵਖਾਈਆ। ਸੁਲੱਖਣ ਸਿੰਘ ਸਦਾ ਰਹੇ ਤਿਆਰ, ਚਲੇ ਚਾਈਂ ਚਾਈਂਆ। ਰਤਨ ਸਿੰਘ ਰਤੀ ਰਤੀ ਆਪਣੀ ਰਤ ਵਾਰ, ਰਤਨ ਅਮੋਲਕ ਰੂਪ ਬਦਲਾਈਆ। ਪ੍ਰੀਤਮ ਸਿੰਘ ਪ੍ਰੀਤ ਦੀ ਕਰੇ ਪ੍ਰਿਤਪਾਲ, ਪਿਆਰ ਵਿਚ ਆਪਣਾ ਆਪ ਮਿਟਾਈਆ। ਕਸ਼ਮੀਰ ਸਿੰਘ ਆਪਣੀ ਘਾਲੇ ਘਾਲ, ਘਾਲ ਘਾਲੀ ਘੋਲ ਘੁਮਾਈਆ। ਭਾਨ ਸਿੰਘ ਆਪਣਾ ਪੂਰਬ ਲੈਂਦਾ ਦਾਨ, ਦੇਵਣਹਾਰਾ ਦੇਵੇ ਚਾਈਂ ਚਾਈਂਆ। ਜਿਨ੍ਹਾਂ ਦੇ ਅੰਤਰ ਨਿਰੰਤਰ ਵਸਿਆ ਸ੍ਰੀ ਭਗਵਾਨ, ਹਰਿ ਭਗਵਨ ਬੇਪਰਵਾਹੀਆ। ਈਸ਼ਰ ਸਿੰਘ ਆਪਣਾ ਆਪ ਕੀਤਾ ਕੁਰਬਾਨ, ਬੰਸ ਸਰਬੰਸ ਦਾਨ ਕਰਾਈਆ। ਇੰਦਰ ਸਿੰਘ ਏਕਾ ਚਰਨ ਧਿਆਨ, ਚਰਨ ਚੁੰਮ ਕੇ ਖ਼ੁਸ਼ੀ ਵਖਾਈਆ। ਆਸਾ ਸਿੰਘ ਇਸ਼ਟ ਇਕ ਮਹਾਨ, ਦ੍ਰਿਸ਼ਟੀ ਦ੍ਰਿਸ਼ਟ ਨਾਲ ਮਿਲਾਈਆ। ਸਾਹਿਬ ਸਤਿਗੁਰ ਦਰ ਦਵਾਰੇ ਦੇਵੇ ਮਾਣ, ਮਿਹਰ ਨਜ਼ਰ ਇਕ ਉਠਾਈਆ। ਜੋ ਵੱਡੇ ਛੋਟੇ ਹਰਿ ਭਗਤ ਦਵਾਰ ਸੇਵ ਕਮਾਉਣ, ਸੇਵਾ ਸਭ ਦੀ ਲੇਖੇ ਪਾਈਆ। ਜਿਨ੍ਹਾਂ ਦਾ ਪਿਛੇ ਨਹੀਂ ਧਿਆਨ, ਉਨ੍ਹਾਂ ਸਰਨ ਮਿਲੇ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦੀ ਸਚ ਸਤਿ ਦੀ ਸਤਿ ਸਤਿ ਪੁਰਖ ਸੇਵਾ ਕਰੇ ਪ੍ਰਵਾਨ, ਜਿਸ ਦਾ ਪ੍ਰਮਾਣ ਚਾਰ ਜੁਗ ਦੇ ਸ਼ਾਸਤਰ ਰਹੇ ਸਮਝਾਈਆ।

੧੭ ਮਾਘ ਸ਼ਹਿਨਸ਼ਾਹੀ ਸੰਮਤ ਅੱਠ ਮਾਨਾਵਾਲਾ ਜ਼ਿਲਾ ਅੰਮ੍ਰਿਤਸਰ ਦਲੀਪ ਸਿੰਘ ਚਰਨ ਸਿੰਘ ਤਾਰਾ ਸਿੰਘ ਦੇ ਗ੍ਰਹਿ

ਕਾਇਆ ਭਾਂਡਾ ਸਾਫ਼ ਜੋ ਜਨ ਕਰਦਾ, ਪੰਜ ਤਤ ਮਿਲੇ ਵਡਿਆਈਆ। ਤ੍ਰੈਗੁਣ ਮਾਇਆ ਮਨਸਾ ਦੂਰ ਕਰਦਾ, ਹਉਮੇ ਹੰਗਤਾ ਗੜ੍ਹ ਤੁੜਾਈਆ। ਤੂੰ ਮੇਰਾ ਮੈਂ ਤੇਰਾ ਨਿਰਅੱਖਰ ਧਾਰ ਪੜ੍ਹਦਾ, ਅੱਖਰਾਂ ਵਾਲੀ ਸਿਫ਼ਤ ਸਲਾਹੀਆ। ਸਾਚੀ ਮੰਜ਼ਲ ਅਗੰਮੀ ਚੜ੍ਹਦਾ, ਪੌੜੇ ਡੰਡੇ ਪੰਧ ਮੁਕਾਈਆ। ਸ਼ਬਦ ਸੁਣੇ ਅਨਾਦੀ ਅਨਹਦ ਨਾਦ ਵਜਦਾ, ਅਨਰਾਗੀ ਰਾਗ ਦ੍ਰਿੜਾਈਆ। ਕੁਫ਼ਲ ਖੋਲ੍ਹੇ ਆਪਣੇ ਘਰ ਦਾ, ਤ੍ਰੈਭਵਨ ਧਨੀ ਆਪ ਖੁਲਾਈਆ। ਦਰਸ਼ਨ ਕਰੇ ਨਰਾਇਣ ਨਰ ਦਾ, ਜੋਤੀ ਜਾਤਾ ਨਜ਼ਰੀ ਆਈਆ। ਸਚ ਦਵਾਰੇ ਆਪਣੇ ਵੜਦਾ, ਘਰ ਮੰਦਰ ਸੋਭਾ ਪਾਈਆ। ਨਾ ਜੀਵਤ ਨਾ ਮਰਦਾ, ਮਰ ਜੀਵਤ ਇਕੋ ਰੂਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ

ਮੇਲਾ ਲਏ ਮਿਲਾਈਆ। ਜੋ ਭਾਂਡਾ ਸਾਫ਼ ਕਰੇ ਤਨ ਵਜੂਦ, ਮਾਟੀ ਖ਼ਾਕ ਮੈਲ ਧਵਾਈਆ। ਘਰ ਸਵਾਮੀ ਮਿਲੇ ਮਹਿਬੂਬ, ਮਿਹਰਵਾਨ, ਮਿਹਰਵਾਨ ਗੁਸਾਈਂਆ। ਭੇਤ ਚੁਕਾਏ ਏਕਾ ਦੂਜ, ਦੁਤੀਆ ਭਾਓ ਰਹਿਣ ਨਾ ਪਾਈਆ। ਆਤਮ ਪਰਮਾਤਮ ਦੇਵੇ ਸੂਝ, ਪਰਦਾ ਪਰਦਿਆਂ ਵਿਚੋਂ ਉਠਾਈਆ। ਭੇਵ ਅਗੰਮਾ ਖੋਲੇ ਗੂਝ, ਆਲਸ ਨਿੰਦਰਾ ਰਹੇ ਨਾ ਰਾਈਆ। ਕਰਾਏ ਪ੍ਰਕਾਸ਼ ਚਾਰੇ ਕੂਟ, ਉੱਤਰ ਪੂਰਬ ਪੱਛਮ ਦੱਖਣ ਸੋਭਾ ਪਾਈਆ। ਲੇਖਾ ਰਹੇ ਨਾ ਜੂਠ ਝੂਠ, ਮਨ ਵਿਕਾਰ ਕਰੇ ਸਫ਼ਾਈਆ। ਜਿਸ ਉਪਰ ਸਾਹਿਬ ਸਤਿਗੁਰ ਜਾਏ ਤੂਠ, ਤਿਸ ਸੇਵ ਸਚ ਕਮਾਈਆ। ਸੋਈ ਸੁਰਤ ਜਾਏ ਊਠ, ਨਿਰਗੁਣ ਧਾਰ ਲਏ ਅੰਗੜਾਈਆ। ਅੰਮ੍ਰਿਤ ਨਿਝਰ ਪੀਵੇ ਘੂਟ, ਜਗਤ ਤ੍ਰਿਸ਼ਨਾ ਤ੍ਰਿਖਾ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੇਵਾ ਇਕ ਰਖਾਈਆ। ਸਾਚੀ ਸੇਵਾ ਸਤਿਗੁਰ ਚਰਨ, ਧੂੜੀ ਧੂੜ ਖ਼ਾਕ ਰਮਾਈਆ। ਨਿਜ ਨੇਤਰ ਖੁਲ੍ਹੇ ਹਰਨ ਫਰਨ, ਲੋਚਨ ਨੈਣ ਹੋਵੇ ਰੁਸ਼ਨਾਈਆ। ਨਾਤਾ ਤੁੱਟੇ ਜਨਮ ਮਰਨ, ਚੁਰਾਸੀ ਗੇੜ ਰਹਿਣ ਨਾ ਪਾਈਆ। ਸਚ ਦਵਾਰੇ ਮਿਲੇ ਦਰਨ, ਘਰ ਇਕੋ ਵੱਜੇ ਵਧਾਈਆ। ਆਤਮ ਪਰਮਾਤਮ ਇਕੋ ਢੋਲਾ ਪੜ੍ਹਨ, ਦੂਸਰ ਵੰਡ ਨਾ ਕੋਇ ਵੰਡਾਈਆ। ਸਨਮੁਖ ਸਚ ਦਵਾਰੇ ਖੜ੍ਹਨ, ਆਤਮ ਸੇਜਾ ਸੋਭਾ ਪਾਈਆ। ਮੰਜ਼ਲ ਇਕੋ ਹਕੀਕੀ ਚੜ੍ਹਨ, ਮਹਿਬੂਬ ਮਹਿਬੂਬ ਮਹਿਬੂਬ ਨਜ਼ਰੀ ਆਈਆ। ਸੰਤ ਸੁਹੇਲੇ ਸਾਚੇ ਤਰਨ, ਜਿਸ ਤਾਰਨਹਾਰ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲਾਈਆ। ਸਾਚੀ ਸੇਵ ਕਰੇ ਗੁਰਸਿਖ, ਗੁਰ ਸਤਿ ਇਕੋ ਇਕ ਦ੍ਰਿੜਾਈਆ। ਸਤਿਗੁਰ ਨਾਮ ਪਾਵੇ ਸਚ ਭਿਖ, ਭਿੱਖਕ ਭਿਖਿਆ ਝੋਲੀ ਆਪ ਭਰਾਈਆ। ਘਰ ਸਵਾਮੀ ਆਵੇ ਦਿਸ, ਬਾਹਰ ਖੋਜਣ ਦੀ ਲੋੜ ਰਹੇ ਨਾ ਰਾਈਆ। ਪਤਿਪਰਮੇਸ਼ਵਰ ਮਿਲੇ ਇਕ, ਏਕੰਕਾਰ ਮਿਲ ਕੇ ਵੱਜੇ ਵਧਾਈਆ। ਸੁਰਤ ਸਵਾਣੀ ਜਾਏ ਟਿਕ, ਮਨੂਆ ਉਠ ਨਾ ਦਹਿ ਦਿਸ਼ ਧਾਈਆ। ਠਗੌਰੀ ਰਹੇ ਕੋਇ ਨਾ ਚਿਤ, ਚੇਤਨ ਆਪਣਾ ਰੰਗ ਰੰਗਾਈਆ। ਕਿਰਪਾ ਕਰੇ ਪਰਮੇਸ਼ਵਰ ਪਿਤ, ਪਾਰਬ੍ਰਹਮ ਪ੍ਰਭ ਦਇਆ ਕਮਾਈਆ। ਅੰਤਰ ਨਿਰੰਤਰ ਬਖ਼ਸ਼ੇ ਹਿੱਤ, ਹਿਤਕਾਰੀ ਹੋ ਕੇ ਵੇਖ ਵਖਾਈਆ। ਜਗਤ ਸੁਹੰਜਣੀ ਕਰੇ ਥਿਤ, ਮਾਘ ਸਤਾਰਾਂ ਦਏ ਗਵਾਹੀਆ। ਜਿਸ ਨੂੰ ਸਮਝੇ ਕੋਇ ਨਾ ਜਗਤ ਰਿਖ, ਮੁਨ ਮੂਨ ਬੈਠੇ ਧਿਆਨ ਲਗਾਈਆ। ਸੋ ਸਾਹਿਬ ਬੈਠਾ ਵਿਚ, ਦਰ ਠਾਂਡੇ ਸੋਭਾ ਪਾਈਆ। ਜਿਸ ਦੀ ਸੇਵ ਕਰਨੀ ਨਿਤ ਨਵਿਤ, ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਸਾਚੀ ਸੇਵਾ ਅੰਤਰ ਖ਼ਾਹਿਸ਼, ਮਨਸਾ ਮਨ ਨਾ ਕੋਇ ਰਖਾਈਆ। ਸਤਿਗੁਰ ਸਵਾਮੀ ਕਰੇ ਤਲਾਸ਼, ਖੋਜੇ ਥਾਉਂ ਥਾਈਂਆ। ਮਾਨਸ ਜਨਮ ਕਰੇ ਰਾਸ, ਰਸਤਾ ਆਪਣਾ ਇਕ ਦ੍ਰਿੜਾਈਆ। ਜਿਸ ਨੂੰ ਵੇਖੇ ਸ਼ੰਕਰ ਉਪਰ ਕੈਲਾਸ਼, ਦਿਬ ਨੇਤਰ ਧਿਆਨ ਲਗਾਈਆ। ਬ੍ਰਹਮਾ ਨੂਰ ਤੱਕੇ ਪ੍ਰਕਾਸ਼, ਪਾਰਬ੍ਰਹਮ ਪ੍ਰਭ ਭੇਵ ਖੁਲਾਈਆ। ਵਿਸ਼ਨੂੰ ਤੱਕੇ ਆਸ ਪਾਸ, ਵਿਸ਼ਵ ਦਾ ਭੇਵ ਰਹੇ ਨਾ ਰਾਈਆ। ਸਾਚੀ ਸੇਵਾ ਕਰੇ ਹਰਿਜਨ ਦਾਸ, ਜਿਸ ਪੁਰਖ ਅਕਾਲ ਦਿਤੀ ਵਡਿਆਈਆ। ਜਿਨ੍ਹਾਂ ਦੇ ਅੰਤਰ ਕਰੇ ਵਾਸ, ਵਿਸ਼ਿਆਂ ਤੋਂ ਬਾਹਰ ਭੇਵ ਖੁਲਾਈਆ। ਪਰਦਾ ਲਾਹੇ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਤੋਂ ਪਰੇ ਕਰੇ ਰੁਸ਼ਨਾਈਆ। ਹਰਿਜਨ ਬਣਾ ਕੇ ਆਪਣਾ ਸਾਕ, ਸੱਜਣ ਹੋ ਕੇ ਵੇਖ ਵਖਾਈਆ। ਬਜਰ ਕਪਾਟੀ ਖੋਲ ਕੇ ਤਾਕ, ਤ੍ਰੈਗੁਣ ਲੇਖਾ ਦਏ ਮੁਕਾਈਆ। ਗੁਰਮੁਖ ਗੁਰਸਿਖ

ਹਰਿਜਨ ਹਰਿ ਸੇਵਾ ਵਿਚ ਹੋਣ ਪਾਕ, ਪਤਤ ਪਨੀਤ ਆਪ ਬਣਾਈਆ। ਕਾਇਆ ਭਾਂਡਾ ਹੋਵੇ ਸਾਫ਼, ਸੁਥਰਾ ਕਰੇ ਆਪ ਰਘੁਰਾਈਆ। ਮਮਤਾ ਕੂੜ ਨਾ ਰਹੇ ਗਿਲਾਫ਼, ਵਿਕਾਰ ਲੋਭ ਦਏ ਮਿਟਾਈਆ। ਸਤਿਗੁਰ ਸ਼ਬਦ ਹੱਥ ਇਨਸਾਫ਼, ਜੁਗ ਜੁਗ ਆਪਣਾ ਅਦਲ ਕਮਾਈਆ। ਜਿਸ ਅੰਤਰ ਨਿਰੰਤਰ ਕਰੇ ਪ੍ਰਕਾਸ਼, ਅੰਧ ਅੰਧੇਰਾ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਸਾਚੀ ਸੇਵਾ ਸਾਚੇ ਮੰਦਰ, ਹਰਿ ਕਰਤਾ ਆਪ ਕਰਾਈਆ। ਭਾਗ ਲਗਾਏ ਡੂੰਘੀ ਕੰਦਰ, ਕਾਇਆ ਕੁਟੀਆ ਵੇਖ ਵਖਾਈਆ। ਮਨੂਆ ਵੇਖੇ ਜੋ ਦਹਿ ਦਿਸ਼ ਉਠ ਉਠ ਧਾਏ ਬੰਦਰ, ਬੰਦਗੀ ਵਿਚ ਬੰਧਨ ਨਾ ਕੋਇ ਬੰਧਾਈਆ। ਪ੍ਰਕਾਸ਼ ਨਜ਼ਰ ਨਾ ਆਵੇ ਸੂਰੀਆ ਚੰਦਰ, ਚੰਦ ਚਾਂਦਨੀ ਨਾ ਕੋਇ ਰੁਸ਼ਨਾਈਆ। ਤਨ ਬੌਰਾ ਨਾ ਦਿਸੇ ਖੰਡਰ, ਮਹੱਲ ਅਟਲ ਨਾ ਕੋਇ ਚਤੁਰਾਈਆ। ਸਚ ਮਿਲੇ ਨਾ ਕੋਇ ਅਨੰਦਨ, ਅਨੰਦ ਅਨੰਦ ਵਿਚੋਂ ਨਾ ਕੋਇ ਪ੍ਰਗਟਾਈਆ। ਸਤਿਗੁਰ ਧੂੜੀ ਲੱਗੇ ਮੂਲ ਨਾ ਚੰਦਨ, ਨਿੰਮ ਵਾਸ ਨਾ ਕੋਇ ਮਹਿਕਾਈਆ। ਸਾਚੀ ਸੇਵਾ ਸਤਿਗੁਰ ਪਿਆਰ ਦੀ ਰੰਗਣ, ਬਿਨ ਰੰਗਤ ਆਪ ਚੜ੍ਹਾਈਆ। ਮਾਨਸ ਜਨਮ ਨਾ ਹੋਵੇ ਭੰਗਣ, ਬਿਨਾ ਪ੍ਰਭ ਦੇਵੇ ਨਾ ਕੋਇ ਮਾਣ ਵਡਿਆਈਆ। ਅੰਤਕਾਲ ਕਲ ਲਾਏ ਆਪਣੇ ਅੰਗਣ, ਅੰਗੀਕਾਰ ਆਪ ਹੋ ਜਾਈਆ। ਵਡ ਦਾਤਾ ਯੋਧਾ ਸੂਰਬੀਰ ਸਰਬੰਗਣ, ਸ਼ਹਿਨਸ਼ਾਹ ਧੁਰਦਰਗਾਹੀਆ। ਜੁਗ ਜੁਗ ਸਾਚੀ ਸੇਵਾ ਨਾਮ ਪਦਾਰਥ ਆਵੇ ਵੰਡਣ, ਅਨਮੋਲ ਅਨਮੁੱਲ ਆਪ ਵਰਤਾਈਆ। ਜੋ ਮਾਲਕ ਖ਼ਾਲਕ ਬ੍ਰਹਮ ਬ੍ਰਹਿਮੰਡਣ, ਬ੍ਰਹਿਮਾਦ ਰਿਹਾ ਸਮਾਈਆ। ਲੇਖਾ ਜਾਣੇ ਜੇਰਜ ਅੰਡਣ, ਉਤਭੁਜ ਸੇਤਜ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਭੇਵ ਆਪ ਚੁਕਾਈਆ। ਸੇਵਾ ਕਹੇ ਮੈਂ ਜਗਤ ਜਹਾਨ ਦੀ ਚਾਕਰੀ, ਜੁਗ ਜੁਗ ਕਾਰ ਕਮਾਈਆ। ਕਲਜੁਗ ਅੰਤਮ ਤੱਕਾਂ ਅੰਧੇਰੀ ਰਾਤਰੀ, ਸਾਚਾ ਚੰਦ ਨਾ ਕੋਇ ਚਮਕਾਈਆ। ਮੇਰਾ ਅਨੰਦ ਬਹੁ ਬਿਧ ਭਾਂਤਰੀ, ਭੇਵ ਭਾਵ ਨਾ ਕੋਇ ਦ੍ਰਿੜਾਈਆ। ਮੇਰਾ ਲੇਖਾ ਜਾਣੇ ਕੋਇ ਨਾ ਸ਼ਾਸਤਰੀ, ਵਿਦਤ ਵਿਦਿਆ ਵਿਚ ਨਾ ਕੋਇ ਚਤੁਰਾਈਆ। ਮੇਰਾ ਲੇਖਾ ਸਤਿਗੁਰ ਸ਼ਬਦ ਨਾਲ ਨਾਤਰੀ, ਨਾਤਾ ਇਕ ਜੁੜਾਈਆ। ਜਿਸ ਦੀ ਮਹਿੰਮਾ ਕਰਦੇ ਦੁਰਗਾ ਅੱਖਰ ਗਾਇਤਰੀ, ਅਕਸ਼ਰ ਅਕਸ਼ਰਾਂ ਨਾਲ ਮਿਲਾਈਆ। ਮੈਂ ਸੰਦੇਸ਼ੇ ਵਿਚ ਸੁਣਦੀ ਰਹੀ ਲੇਖ ਪਾਤਰੀ, ਜੋ ਪਤ੍ਰਕਾ ਗੁਰ ਅਵਤਾਰ ਪੈਗ਼ੰਬਰ ਗਏ ਦ੍ਰਿੜਾਈਆ। ਜਿਸ ਦੇ ਹੁਕਮ ਵਿਚ ਕੋਟਨ ਕੋਟ ਫਿਰਦੇ ਯਾਤਰੀ, ਯਥਾਰਥ ਸਮਝ ਕਿਸੇ ਨਾ ਆਈਆ। ਸਾਚੀ ਸੇਵਾ ਸੇਵਾ ਕਹੇ ਮੇਰੀ ਪ੍ਰਭ ਚਰਨ ਧੂੜ ਧੂੜੀ ਖ਼ਾਕਰੀ, ਖ਼ਾਕ ਖ਼ਾਕ ਵਿਚ ਸਮਾਈਆ। ਜਿਸ ਸੇਵਾ ਵਿਚ ਦੂਰ ਨੇੜੇ ਮਿਟੇ ਵਾਟੜੀ, ਅਗਲਾ ਪੰਧ ਰਹੇ ਨਾ ਰਾਈਆ। ਮਨ ਖ਼ਾਹਿਸ਼ ਰਹੇ ਨਾ ਆਕੜੀ, ਮਮਤਾ ਨਾ ਕੋਇ ਜਣਾਈਆ। ਸਾਚੀ ਸੇਵਾ ਮਿਲੇ ਸਤਿਗੁਰ ਸਾਚੀ ਹਾਟੜੀ, ਦੂਸਰ ਹੱਟ ਹੱਥ ਕਿਸੇ ਨਾ ਆਈਆ। ਸੇਵਾ ਕਹੇ ਮੇਰੀ ਹੰਕਾਰ ਵਿਚ ਬੰਨ੍ਹੇ ਕੋਇ ਨਾ ਗਾਠੜੀ, ਭਾਰ ਸਿਰ ਨਾ ਕੋਇ ਉਠਾਈਆ। ਮੇਰਾ ਆਦਿ ਅੰਤ ਦਾ ਮੂਲ ਸਾਚੀ ਸੇਵਾ ਸਾਚੀ ਚਾਕਰੀ, ਜੋ ਚਕਰਵਰਤੀਆਂ ਹੱਥ ਕਦੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗਾਦਿ ਆਦਿ ਨੂਰ ਨੁਰਾਨਾ ਨੌਜਵਾਨਾ ਮਰਦ ਮਰਦਾਨਾ ਬੇਪਰਵਾਹ ਪਰਮ ਪੁਰਖ ਇਕ ਅਖਵਾਈਆ।

੧੭ ਮਾਘ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਸਾਰੰਗੜਾਂ ਜ਼ਿਲਾ ਅੰਮ੍ਰਿਤਸਰ ਮੰਗਲ ਸਿੰਘ ਦੇ ਗ੍ਰਹਿ

ਸੋ ਪੁਰਖ ਨਿਰੰਜਣ ਸਾਚੀ ਧਾਰ, ਆਦਿ ਅੰਤ ਵਡ ਵਡਿਆਈਆ। ਸਨਕ ਸਨੰਦਨ ਸਨਾਤਨ ਸਨਤ ਕੁਮਾਰ, ਏਕਾ ਰੂਪ ਅਨੂਪ ਦਰਸਾਈਆ। ਬਰਾਹ ਖੇਲ ਕਰੇ ਅਪਾਰ, ਅਪਰੰਪਰ ਸਵਾਮੀ ਵਡ ਵਡਿਆਈਆ। ਯੱਗਯ ਪੁਰਸ਼ ਹੋ ਤਿਆਰ, ਨਿਰਗੁਣ ਧਾਰ ਲਏ ਅੰਗੜਾਈਆ। ਹਾਵਗਰੀਵ ਪਾਏ ਸਾਰ, ਮਹਾਸਾਰਥੀ ਇਕ ਅਖਵਾਈਆ। ਨਰ ਨਰਾਇਣ ਖੇਲ ਅਪਾਰ, ਅਪਰੰਪਰ ਸਵਾਮੀ ਆਪ ਜਣਾਈਆ। ਕਪਲ ਮੁੰਨ ਹੋ ਤਿਆਰ, ਤ੍ਰੈਗੁਣ ਅਤੀਤਾ ਵੱਜੇ ਵਧਾਈਆ। ਖੇਲ ਕਰੇ ਅਗੰਮ ਅਪਾਰ, ਅਲਖ ਅਗੋਚਰ ਅਗੰਮ ਅਥਾਹੀਆ। ਜਿਸ ਦਾ ਖੇਲ ਸਦਾ ਜੁਗ ਚਾਰ, ਹਰਿ ਕਰਤਾ ਵਡ ਵਡਿਆਈਆ। ਦੱਤਾਤ੍ਰੈ ਹੋ ਕੇ ਖ਼ਬਰਦਾਰ, ਬੇਖ਼ਬਰਾਂ ਖ਼ਬਰ ਸੁਣਾਈਆ। ਰਿਖਵ ਲੇਖਾ ਜਾਣੇ ਨਾ ਕੋਇ ਜੀਵ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਜਿਸ ਨੂੰ ਸੀਸ ਨਿਵਾਈਆ। ਪ੍ਰਿਥੂ ਪ੍ਰਿਥਮੀ ਉਤੇ ਹੋ ਤਿਆਰ, ਅੰਨ ਦਾਨ ਖੇਲ ਖਿਲਾਈਆ। ਮਤਸਯ ਖੇਲ ਸੱਚੀ ਸਰਕਾਰ, ਜਲ ਧਾਰਾ ਵੱਜੇ ਵਧਾਈਆ। ਕਛਪ ਆਪਣੀ ਕਰੇ ਕਾਰ ਕਰਤਾਰ, ਚੌਦਾਂ ਰਤਨਾਂ ਵੰਡ ਵੰਡਾਈਆ। ਧਨੰਤਰ ਹੋ ਕੇ ਖ਼ਬਰਦਾਰ, ਔਸ਼ਦ ਸਾਰੇ ਵੇਖ ਵਖਾਈਆ ਬਾਵਨ ਰਾਹ ਸੱਚੀ ਸਰਕਾਰ, ਬਲਧਾਰੀ ਆਪ ਦ੍ਰਿੜਾਈਆ। ਮੋਹਣੀ ਰੂਪ ਨਾ ਨਾਰੀ ਨਾ ਨਾਰ, ਹਰਿ ਕਰਤਾ ਆਪਣਾ ਰੰਗ ਰੰਗਾਈਆ। ਹਰੀ ਹਰਿ ਖੇਲ ਕਰੇ ਸੱਚੀ ਸਰਕਾਰ, ਜੋ ਹਰ ਘਟ ਬੈਠਾ ਸੋਭਾ ਪਾਈਆ। ਨਰ ਸਿੰਘ ਹੋ ਕੇ ਭਗਤਾਂ ਦਏ ਅਧਾਰ, ਭਗਵਨ ਆਪਣੀ ਕਾਰ ਕਮਾਈਆ। ਗਜ ਦਾ ਲੇਖਾ ਦਏ ਨਿਵਾਰ, ਤੰਦੂਆ ਤੰਦ ਕਟਾਈਆ। ਜੋਤੀ ਧਾਰਾ ਜੋਤ ਉਜਿਆਰ, ਜੋਤੀ ਜਾਤਾ ਡਗਮਗਾਈਆ। ਸਤਿਜੁਗ ਸਾਚੇ ਪਾਵੇ ਸਾਰ, ਸਤਿ ਸਤਿਵਾਦ ਇਕ ਅਖਵਾਈਆ। ਤ੍ਰੇਤਾ ਖੇਲ ਅਪਰ ਅਪਾਰ, ਅਪਰੰਪਰ ਵੇਖੇ ਚਾਈਂ ਚਾਈਂਆ। ਪਰਸਰਾਮਾ ਮੀਤ ਮੁਰਾਰ, ਬ੍ਰਹਮ ਬ੍ਰਹਮ ਸਤਿ ਦ੍ਰਿੜਾਈਆ। ਰਾਮ ਰਾਮਾ ਕਰ ਤਿਆਰ, ਰਘੁਪਤ ਦੇਵੇ ਆਪ ਵਡਿਆਈਆ। ਦੋਹਾਂ ਲੇਖਾ ਵਿਚ ਸੰਸਾਰ, ਤਰੇਤਾ ਲਹਿਣਾ ਝੋਲੀ ਪਾਈਆ। ਵੇਦ ਵਿਆਸਾ ਦਏ ਅਧਾਰ, ਦੁਆਪਰ ਡੰਕ ਕਰੇ ਸ਼ਨਵਾਈਆ। ਕਾਹਨਾ ਕ੍ਰਿਸ਼ਨਾ ਕਰ ਤਿਆਰ, ਨੌਜਵਾਨਾ ਵੇਖ ਵਖਾਈਆ। ਮੰਡਲ ਮੰਡਪ ਪਾਵੇ ਰਾਸ, ਸ਼ਾਹੋ ਸ਼ਾਬਾਸ਼ ਬੇਪਰਵਾਹੀਆ। ਦੁਆਪਰ ਅੰਤਮ ਖੇਲ ਤਮਾਸ਼, ਹਰਿ ਕਰਤਾ ਆਪ ਕਰਾਈਆ। ਕਲਜੁਗ ਮਾਤ ਕਰ ਪ੍ਰਕਾਸ਼, ਬੁੱਧ ਦੇਵੇ ਮਾਣ ਵਡਿਆਈਆ। ਲੇਖਾ ਜਾਣ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਵਾਮੀ ਇਕ ਅਖਵਾਈਆ। ਸਚ ਸਵਾਮੀ ਹਰਿ ਨਿਰੰਕਾਰਾ, ਹਰਿ ਕਰਤਾ ਵਡ ਵਡਿਆਈਆ। ਜਿਸ ਦਾ ਰੂਪ ਅਨੂਪ ਨਿਆਰਾ, ਤ੍ਰੈਗੁਣ ਵਿਚ ਕਦੇ ਨਾ ਆਈਆ। ਸਚਖੰਡ ਵਸੇ ਸਚ ਦਵਾਰਾ, ਦਰਗਾਹ ਸਾਚੀ ਸੋਭਾ ਪਾਈਆ। ਜਿਥੇ ਇਕੋ ਨੂਰ ਜੋਤ ਉਜਿਆਰਾ, ਨੂਰ ਨੁਰਾਨਾ ਡਗਮਗਾਈਆ। ਰੂਪ ਰੰਗ ਰੇਖ ਤੋਂ ਵਸੇ ਬਾਹਰਾ, ਜ਼ਾਤ ਅਜ਼ਾਤੀ ਨਾ ਕੋਇ ਰਖਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਨਿਰਗੁਣ ਧਾਰ ਚੌਬੀਸਵਾਂ ਅਵਤਾਰਾ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਸ਼ਬਦੀ ਸ਼ਬਦ ਡੰਕ ਵਜੇ ਅਗੰਮ ਅਪਾਰਾ, ਜਿਸ ਦਾ ਨਾਦ ਤਾਲ ਸੁਣਨ ਕੋਇ ਨਾ ਪਾਈਆ। ਸੋ ਮਾਲਕ ਖ਼ਾਲਕ ਨੂਰ ਨੁਰਾਨਾ ਜ਼ਹੂਰ ਜ਼ਾਹਰਾ, ਜ਼ਾਹਰ ਜ਼ਹੂਰ ਇਕ ਅਖਵਾਈਆ। ਜਿਸ ਦਾ ਅਵਤਾਰ ਪੈਗ਼ੰਬਰ ਗੁਰੂਆਂ ਕੀਤਾ ਇਕ ਇਸ਼ਾਰਾ, ਸੈਨਤ ਨਾਮ ਕਲਮੇ ਵਾਲੀ ਲਗਾਈਆ।

ਉਸ ਦਾ ਧਾਮ ਅਨੋਖਾ ਅਗੰਮੜਾ ਵਿਚ ਸੰਸਾਰਾ, ਸੰਬਲ ਆਪਣੀ ਖੇਲ ਖਿਲਾਈਆ। ਜੋਤੀ ਜਾਤਾ ਹੋ ਉਜਿਆਰਾ, ਜੋਤੀ ਜਾਤਾ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਨਿਹਕਲੰਕ ਤਨ ਨਹੀਂ ਵਜੂਦ, ਮਾਟੀ ਖ਼ਾਕ ਨਜ਼ਰ ਕੋਇ ਨਾ ਆਈਆ। ਜਿਸ ਦੀ ਮੰਜ਼ਲ ਹਕ ਮਕਸੂਦ, ਦਰਗਾਹ ਸਾਚੀ ਸੋਭਾ ਪਾਈਆ। ਉਹ ਆਦਿ ਜੁਗਾਦੀ ਇਕ ਮਹਿਬੂਬ, ਮਹਿਬਾਨ ਬੀਦੋ ਬੀਖੈਰਯਾ ਅਲਾਹ ਨੂਰ ਅਲਾਹੀਆ। ਜੋ ਕਦੇ ਨਾ ਹੋਵੇ ਨੇਸਤੋ ਨਾਬੂਦ, ਜੁਗ ਚੌਕੜੀ ਇਕੋ ਰੰਗ ਸਮਾਈਆ। ਜਿਸ ਦਾ ਜਗਤ ਵਿਦਿਆ ਦੇਵੇ ਨਾ ਕੋਇ ਸਬੂਤ, ਅਕਲ ਵਿਦਿਆ ਨਾ ਕੋਇ ਚਤੁਰਾਈਆ। ਉਸ ਦੀ ਵੰਡ ਨਾ ਕੋਇ ਹਦੂਦ, ਬੰਧਨ ਸ਼ਰਅ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਨਿਹਕਲੰਕ ਪੁਰਖ ਅਗੰਮਾ, ਨਿਰਗੁਣ ਧਾਰ ਨੂਰ ਰੁਸ਼ਨਾਈਆ। ਜਨਣੀ ਕੁੱਖ ਕਿਸੇ ਨਾ ਜੰਮਾ, ਨਾ ਕੋਈ ਦਿਸੇ ਜਣੇਂਦੀ ਮਾਈਆ। ਨੂਰ ਜੋਤ ਜਗਤ ਨਹੀਂ ਕੋਈ ਸ਼ਮਾ, ਸ਼ਮਾਦਾਨ ਨਾ ਕੋਇ ਵਡਿਆਈਆ। ਹਰਖ ਸੋਖ ਨਹੀਂ ਕੋਈ ਗ਼ਮਾ, ਚਿੰਤਾ ਚਿਖਾ ਨਾ ਕੋਇ ਰਖਾਈਆ। ਸਰਵਣ ਨੈਣ ਨਹੀਂ ਕੋਈ ਕੰਨਾ, ਰਾਗ ਨਾਦ ਨਾ ਕੋਇ ਸ਼ਨਵਾਈਆ। ਸੂਰੀਆ ਚੰਨ ਨਹੀਂ ਕੋਈ ਚੰਨਾ, ਗਗਨ ਮੰਡਲਾਂ ਪਾਤਾਲਾਂ ਇਕੋ ਨੂਰ ਜੋਤ ਪ੍ਰਕਾਸ਼ ਸ੍ਰੀ ਭਗਵਾਨਾ, ਹਰਿ ਭਗਵਨ ਅਗੰਮ ਅਥਾਹੀਆ। ਜਿਸ ਦਾ ਪਵਣ ਸਵਾਸ ਨਹੀਂ ਕੋਈ ਦਮਾ, ਦਾਮਨਗੀਰ ਨਜ਼ਰ ਕੋਇ ਨਾ ਆਈਆ। ਤਨ ਵਜੂਦ ਕਾਇਆ ਮਾਟੀ ਨਹੀਂ ਕੋਈ ਚੰਮਾ, ਚੰਮ ਦ੍ਰਿਸ਼ਟੀ ਨਾ ਕੋਇ ਸਮਝਾਈਆ। ਨੇਤਰ ਨਜ਼ਰ ਨਾ ਆਵੇ ਉਚਾ ਲੰਮਾ, ਕੱਦ ਕਦੀਮ ਦੇ ਮਾਲਕ ਦਾ ਵੇਖਣ ਕੋਇ ਨਾ ਪਾਈਆ। ਜਿਸ ਦਾ ਹੱਦ ਨਹੀਂ ਕੋਈ ਬੰਨਾ, ਅੰਤ ਕਹਿਣ ਕੋਇ ਨਾ ਪਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ ਸਾਂਝਾ ਯਾਰ ਇਕੋ ਨੂਰ ਅਲਾਹੀ ਅੱਲਾ, ਅਲਾਹ ਜਿਸ ਨੂੰ ਆਲਮੀਨ ਕਹਿ ਕੇ ਸਾਰੇ ਸੀਸ ਝੁਕਾਈਆ। ਉਹ ਆਪਣੇ ਨੂਰ ਧਾਰ ਸਤਿ ਪ੍ਰਕਾਸ਼ ਵਿਚ ਬਲਾ, ਜੋਤੀ ਜਾਤਾ ਡਗਮਗਾਈਆ। ਅਪਰੰਪਰ ਸਵਾਮੀ ਇਕੋ ਖੇਲ ਕਰੇ ਇਕੱਲਾ, ਅਕਲ ਕਲਧਾਰੀ ਆਪਣੀ ਕਲ ਪ੍ਰਗਟਾਈਆ। ਉਹ ਵਸਿਆ ਸਚ ਦਵਾਰਾ ਸਚ ਮਹੱਲਾ, ਸੰਬਲ ਆਪਣਾ ਬੰਕ ਬਣਾਈਆ। ਸ੍ਰਿਸ਼ਟ ਸਬਾਈ ਰਿਹਾ ਛਲਾ, ਅਛਲ ਛਲਧਾਰੀ ਆਪਣੀ ਕਲ ਵਰਤਾਈਆ। ਸ਼ਬਦੀ ਧਾਰ ਸ਼ਬਦ ਸਰੂਪੀ ਰਲਾ, ਸ਼ਬਦ ਸ਼ਬਦ ਕਰੇ ਸ਼ਨਵਾਈਆ। ਇਕੋ ਲੇਖਾ ਜਾਣੇ ਨਿਹਚਲ ਧਾਮ ਅਟਲਾ, ਅਟਲ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਨਿਹਕਲੰਕ ਹਰਿ ਨਿਰੰਕਾਰਾ, ਦੂਜਾ ਨਜ਼ਰ ਕੋਇ ਨਾ ਆਈਆ। ਸਦੀ ਚੌਧਵੀਂ ਅੰਤਮ ਪਾਵੇ ਸਾਰਾ, ਮੁਹੰਮਦ ਲੇਖਾ ਵੇਖ ਵਖਾਈਆ। ਜਿਸ ਦਾ ਈਸਾ ਕੀਤਾ ਇਸ਼ਾਰਾ, ਸਲੀਵ ਗਲ ਵਿਚ ਲਟਕਾਈਆ। ਮੂਸਾ ਮੂੰਹ ਦੇ ਭਾਰ ਡਿੱਗ ਕੇ ਰੋਇਆ ਜ਼ਾਰੋ ਜ਼ਾਰਾ, ਅੰਤਮ ਤੇਰੀ ਬੇਪ੍ਰਵਾਹੀਆ। ਨਾਨਕ ਨਿਰਗੁਣ ਧਾਰ ਕਿਹਾ ਨਿਰਵੈਰ ਪੁਰਖ ਅਕਾਲ ਹੋਵੇ ਜ਼ਾਹਰਾ, ਜ਼ਾਹਰ ਜ਼ਹੂਰ ਆਪਣਾ ਖੇਲ ਖਿਲਾਈਆ। ਗੋਬਿੰਦ ਕਿਹਾ ਸ਼ਬਦੀ ਖੰਡਾ ਜਿਸ ਦਾ ਹੋਵੇ ਦੋ ਧਾਰਾ, ਦੋਹਰੀ ਧਾਰ ਆਪ ਜਣਾਈਆ। ਸੋ ਸਾਹਿਬ ਸੁਲਤਾਨਾ ਨੌਜਵਾਨਾ ਮਰਦ ਮਰਦਾਨਾ ਕਰੇ ਆਪਣੀ ਕਾਰਾ, ਕਰਤਾ ਪੁਰਖ ਆਪਣੀ ਕਾਰ ਕਮਾਈਆ। ਬੀਸ ਬੀਸਾ ਹਰਿ ਜਗਦੀਸਾ ਜੋਤੀ ਜਾਤਾ ਹੋ ਉਜਿਆਰਾ, ਜਗਤ ਜਹਾਨਾ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ

ਖੇਲ ਧੁਰ ਦਾ ਹਰਿ, ਧੁਰ ਮਾਲਕ ਇਕ ਅਖਵਾਈਆ। ਨਿਹਕਲੰਕ ਨਰ ਨਰਾਇਣਾ, ਹਰਿ ਕਰਤਾ ਇਕ ਅਖਵਾਈਆ। ਜੋ ਸਭ ਦਾ ਪੂਰਾ ਕਰੇ ਦੇਣਾ ਲਹਿਣਾ, ਪੂਰਬ ਲੇਖਾ ਰਿਹਾ ਚੁਕਾਈਆ। ਆਤਮ ਪਰਮਾਤਮ ਬਣੇ ਸਾਕ ਸਜਣ ਸੈਣਾ, ਮਿਤਰ ਪਿਆਰਾ ਵਡ ਵਡਿਆਈਆ। ਜਿਸ ਦੇ ਹੁਕਮ ਦਾ ਭਾਣਾ ਸਭ ਨੇ ਸਹਿਣਾ, ਸਿਰ ਸਕੇ ਨਾ ਕੋਇ ਉਠਾਈਆ। ਕਲਜੁਗ ਕੂੜ ਕੁੜਿਆਰ ਦਾ ਵਹਿਣ ਵਹਿਣਾ, ਅੰਤਮ ਸ਼ੌਹ ਦਰਿਆ ਦਏ ਰੁੜ੍ਹਾਈਆ। ਸਤਿਜੁਗ ਸਾਚੇ ਤਖ਼ਤ ਬਹਿਣਾ, ਸਤਿ ਸਤਿਵਾਦੀ ਆਪ ਟਿਕਾਈਆ। ਜਿਸ ਦਾ ਲੇਖਾ ਜਾਣ ਨਾ ਸਕੇ ਗੀਤਾ ਗਿਆਨ ਰਮਾਇਣਾ, ਰਾਮ ਕ੍ਰਿਸ਼ਨ ਨਿਵ ਨਿਵ ਲਾਗੇ ਪਾਈਂਆ। ਉਸ ਦਾ ਲੇਖਾ ਜਗਤ ਨਹੀਂ ਤਰਫ਼ੈਣਾ, ਤ੍ਰੈਗੁਣ ਅਤੀਤਾ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਨਿਹਕਲੰਕ ਬਲੀ ਬਲਵਾਨਾ, ਬਲਧਾਰੀ ਇਕ ਅਖਵਾਈਆ। ਜੋਤੀ ਜਾਤਾ ਨੌਜਵਾਨਾ ਮਰਦ ਮਰਦਾਨਾ, ਸ੍ਰੀ ਭਗਵਾਨਾ ਆਪਣੀ ਕਾਰ ਕਮਾਈਆ। ਨਿਰਵੈਰ ਹੋ ਕੇ ਪਹਿਰਿਆ ਬਾਣਾ, ਨਿਰਾਕਾਰ ਆਪਣਾ ਰੂਪ ਵਟਾਈਆ। ਸ਼ਬਦ ਸੰਦੇਸਾ ਦੇਵੇ ਦੋ ਜਹਾਨਾਂ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਕਰੇ ਆਪ ਸ਼ਨਵਾਈਆ। ਜਿਸ ਦੀ ਯਾਦ ਵਿਚ ਸਾਰੇ ਕਰਨ ਧਿਆਨਾ, ਬਿਨ ਨੈਣਾਂ ਨੈਣ ਉਠਾਈਆ। ਉਹ ਵਸੇ ਸੰਬਲ ਦੇਸ ਮਕਾਨਾ, ਸਾਢੇ ਤਿੰਨ ਹੱਥ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕਰਤਾ ਬੇਪਰਵਾਹੀਆ। ਕਰਤਾ ਪੁਰਖ ਸਵਾਮੀ ਆਦਿ, ਆਦਿ ਪੁਰਖ ਵੱਡੀ ਵਡਿਆਈਆ। ਜੋ ਲੇਖਾ ਜਾਣੇ ਜੁਗ ਜੁਗਾਦਿ, ਜੁਗ ਚੌਕੜੀ ਆਪਣਾ ਖੇਲ ਖਿਲਾਈਆ। ਭੇਵ ਖੁਲਾਏ ਬ੍ਰਹਮ ਬ੍ਰਹਿਮਾਦ, ਬ੍ਰਹਿਮਾਂਡ ਪਰਦਾ ਦਏ ਉਠਾਈਆ। ਜਿਸ ਦਾ ਰੂਪ ਅਨੂਪ ਸਤਿ ਸਰੂਪ ਨਿਰਗੁਣ ਧਾਰ ਵਰਤੇ ਸਵਾਂਗ, ਸਵਾਂਗੀ ਆਪਣਾ ਖੇਲ ਖਿਲਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਤ੍ਰੈਗੁਣ ਤੋਂ ਬਾਹਰ ਜਿਸ ਦੀ ਤਾਂਘ, ਤ੍ਰੈਭਵਨ ਧਨੀ ਆਪਣਾ ਪਰਦਾ ਆਪ ਉਠਾਈਆ। ਜਿਸ ਦਾ ਲੇਖਾ ਨਹੀਂ ਨਾਲ ਕਰਮ ਕਾਂਡ, ਕਿਰਿਆ ਜਗਤ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਸਚ ਦਾ ਮਾਲਕ ਅਗੰਮ ਅਥਾਹ, ਜੋ ਨਿਰਗੁਣ ਦਾਤਾ ਨਿਰਵੈਰ ਰਿਹਾ ਅਖਵਾ, ਜਿਸ ਦੀ ਨਿਰਅੱਖਰ ਧਾਰ ਵਿਚੋਂ ਅੱਖਰ ਸਰਗੁਣ ਨਿਰਗੁਣ ਸਿਫ਼ਤ ਸਲਾਹੀਆ। ਸੋ ਰੂਪ ਅਨੂਪਾ ਸ਼ਾਹੋ ਭੂਪਾ ਜੋਤੀ ਜਾਤਾ ਪੁਰਖ ਬਿਧਾਤਾ ਨਿਰਾਕਾਰ ਆਏ ਭੇਸ ਵਟਾ, ਜਗਤ ਨੇਤਰ ਲੋਚਨ ਨੈਣ ਅੱਖੀਆਂ ਨਜ਼ਰ ਕਿਸੇ ਨਾ ਆਈਆ। ਜੋ ਆਤਮ ਪਰਮਾਤਮ ਨਿਰਗੁਣ ਸਰਗੁਣ ਸਭ ਦਾ ਬਣੇ ਮਲਾਹ, ਬੇੜਾ ਆਪਣੇ ਕੰਧ ਉਠਾਈਆ। ਜਿਸ ਨੂੰ ਪੈਗ਼ੰਬਰਾਂ ਕਿਹਾ ਖ਼ੁਦਾ, ਖ਼ੁਦ ਮਾਲਕ ਨੂਰ ਅਲਾਹੀਆ। ਉਹ ਅਮਾਮ ਅਮਾਮਾ ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਲਾਸ਼ਰੀਕ ਪਰਵਰਦਿਗਾਰ ਸਾਂਝਾ ਯਾਰ ਖੇਲ ਕਰੇ ਸਚ ਚਲਾਏ ਰਾਹ, ਰਹਿਬਰ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਰ ਹਰਿ ਹਰਿ ਨਰ ਇਕੋ ਇਕ ਏਕੰਕਾਰਾ, ਸਦੀ ਸਦੀਵੀ ਬੀਸ ਬੀਸਾ ਹਰਿ ਜਗਦੀਸ਼ਾ ਕਲ ਕਲਕੀ ਆਪਣਾ ਹੁਕਮ ਵਰਤਾਈਆ।

੧੮ ਮਾਘ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਸਾਰੰਗੜਾਂ ਜ਼ਿਲਾ ਅੰਮ੍ਰਿਤਸਰ ਕਾਰਜ ਸਿੰਘ ਦੇ ਗ੍ਰਹਿ

ਨੌ ਖੰਡ ਕਹਿਣ ਪ੍ਰਭੂ ਤੇਰਾ ਸ਼ਬਦ ਧਾਰ ਦਾ ਖੰਡਾ, ਚਾਰੋਂ ਕੁੰਟ ਨਜ਼ਰੀ ਆਈਆ। ਜਿਸ ਦਾ ਲਹਿਣਾ ਦੇਣਾ ਪੁਰੀਆਂ ਲੋਆਂ ਵਿਚ ਬ੍ਰਹਿਮੰਡਾ, ਗਗਨ ਪਾਤਾਲਾਂ ਜ਼ਿਮੀਂ ਅਸਮਾਨਾਂ ਵੇਖ ਵਖਾਈਆ। ਜੋ ਲਹਿਣਾ ਦੇਣਾ ਜਾਣੇ ਉਤਭੁਜ ਸੇਤਜ ਜੇਰਜ ਅੰਡਾ, ਚਾਰੇ ਖਾਣੀ ਖੋਜ ਖੁਜਾਈਆ। ਜਿਸ ਲੇਖਾ ਪੂਰਾ ਕਰਨਾ ਗੁਰ ਗੋਬਿੰਦਾ, ਸਿੰਘ ਧਾਰ ਬੇਪ੍ਰਵਾਹੀਆ। ਸੋ ਸਵਾਮੀ ਅੰਤਰਜਾਮੀ ਜੀਵ ਜਗਤ ਜਹਾਨ ਵੇਖ ਜੀਉ ਪਿੰਡਾ, ਤਨ ਵਜੂਦ ਮਾਟੀ ਖ਼ਾਕ ਫੋਲ ਫੁਲਾਈਆ। ਕਲਜੁਗ ਕੂੜ ਕੁੜਿਆਰ ਤੇਰੇ ਨਾਮ ਦੀ ਕਰੇ ਨਿੰਦਾ, ਸਤਿ ਸਚ ਵਿਚ ਨਾ ਕੋਇ ਸਮਾਈਆ। ਚਾਰ ਵਰਨ ਅਠਾਰਾਂ ਬਰਨ ਬਜਰ ਕਪਾਟੀ ਖੋਲੇ ਕੋਇ ਨਾ ਜਿੰਦਾ, ਤੁਰੀਆ ਦੀ ਧਾਰ ਤੇਰੀ ਨਜ਼ਰ ਕਿਸੇ ਨਾ ਆਈਆ। ਜਗਤ ਵਾਸਨਾ ਹੋਈ ਲਿੰਗਾ, ਆਤਮ ਰਸ ਦੀਨ ਦੁਨੀ ਗਈ ਗਵਾਈਆ। ਅੰਮ੍ਰਿਤ ਧਾਰ ਮਿਲੇ ਕਿਸੇ ਨਾ ਸਾਗਰ ਸਿੰਧਾ, ਅੰਮਿਉਂ ਰਸ ਨਾ ਕੋਇ ਚੁਆਈਆ। ਚਾਰ ਕੁੰਟ ਸ੍ਰਿਸ਼ਟੀ ਦ੍ਰਿਸ਼ਟੀ ਮੇਲ ਮਿਲੇ ਨਾ ਗੁਣੀ ਗਹਿੰਦਾ, ਗਹਿਰ ਗੰਭੀਰ ਤੇਰਾ ਦਰਸ ਕੋਇ ਨਾ ਪਾਈਆ। ਸਤਿ ਧਾਰ ਸੰਤ ਸੁਹੇਲਾ ਸਚ ਦੀ ਬਣੇ ਕੋਇ ਨਾ ਬਿੰਦਾ, ਬਿੰਦਰਾਬਨ ਦਾ ਵਾਸੀ ਕਾਹਨ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਸਰਨਾਈਆ। ਪੁਰਖ ਅਕਾਲ ਤੇਰਾ ਨਾਮ ਖੰਡਾ ਦੋ ਧਾਰਾ, ਨਿਰਗੁਣ ਸਰਗੁਣ ਨਜ਼ਰੀ ਆਈਆ। ਜਿਸ ਨੂੰ ਝੁਕਦੇ ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਪੈਗ਼ੰਬਰ ਗੁਰੂ ਅਵਤਾਰਾ, ਸਿਰ ਸਕੇ ਨਾ ਕੋਇ ਉਠਾਈਆ। ਜੋ ਸਤਿਜੁਗ ਤਰੇਤਾ ਦੁਆਪਰ ਕਲਜੁਗ ਆਵੇ ਵਾਰੋ ਵਾਰਾ, ਨਿਤ ਨਵਿਤ ਆਪਣੀ ਖੇਲ ਖਿਲਾਈਆ। ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਖੇਲ ਤੱਕ ਪਰਵਰਦਿਗਾਰਾ, ਸਾਂਝੇ ਯਾਰ ਭੇਵ ਖੁਲਾਈਆ। ਨਵ ਸੱਤ ਧੂੰਆਂ ਧਾਰਾ, ਅੰਧ ਅੰਧੇਰ ਨਾ ਕੋਇ ਮਿਟਾਈਆ। ਗ੍ਰੰਥ ਸ਼ਾਸਤਰ ਕਰਨ ਪੁਕਾਰਾ, ਊਚੀ ਕੂਕ ਕੂਕ ਸੁਣਾਈਆ। ਦੀਨ ਦੁਨੀ ਮਨੂਆ ਮਨ ਹੋਇਆ ਹੰਕਾਰਾ, ਬੁਧ ਬਿਬੇਕ ਨਾ ਕੋਇ ਬਣਾਈਆ। ਚਾਰ ਵਰਨ ਦਿਸੇ ਵਿਕਾਰਾ, ਵਿਭਚਾਰ ਕਰੇ ਲੋਕਾਈਆ। ਧਰਮ ਦਾ ਧਰਮ ਨਾ ਰਿਹਾ ਦਵਾਰਾ, ਗੁਰ ਦਰ ਮੰਦਰ ਮਸਜਿਦ ਸ਼ਿਵਦਵਾਲੇ ਨੈਣ ਉਠਾਈਆ। ਕਿਰਪਾ ਕਰ ਆਪ ਨਿਰੰਕਾਰਾ, ਨਿਰਵੈਰ ਹੋ ਸਹਾਈਆ। ਭਗਤ ਸੁਹੇਲੇ ਹਰਿਜਨ ਦੇ ਅਧਾਰਾ, ਚਰਨ ਕਵਲ ਇਕ ਸਰਨਾਈਆ। ਤੂੰ ਮੇਰਾ ਮੈਂ ਤੇਰਾ ਦੱਸ ਜੈਕਾਰਾ, ਆਤਮ ਪਰਮਾਤਮ ਮੇਲਾ ਲੈਣਾ ਮਿਲਾਈਆ। ਸਚਖੰਡ ਸਚ ਦਵਾਰ ਦਿਸੇ ਤੇਰਾ ਦਵਾਰਾ, ਦੂਜਾ ਗ੍ਰਹਿ ਨਾ ਕੋਇ ਵਡਿਆਈਆ। ਜਿਥੇ ਇਕੋ ਜੋਤ ਨੂਰ ਉਜਿਆਰਾ, ਦੀਆ ਬਾਤੀ ਨਾ ਕੋਇ ਰੁਸ਼ਨਾਈਆ। ਤੂੰ ਕਮਲਾਪਾਤੀ ਸ਼ਾਹੋ ਭੂਪ ਸਿਕਦਾਰਾ, ਸ਼ਹਿਨਸ਼ਾਹ ਇਕ ਅਖਵਾਈਆ। ਤੇਰੇ ਚਰਨ ਸਰਨ ਸਦਾ ਨਿਮਸਕਾਰਾ, ਡੰਡਾਵਤ ਬੰਦਨਾ ਵਿਚ ਸੀਸ ਝੁਕਾਈਆ। ਜੀਵਾਂ ਜੰਤਾਂ ਸਾਧਾਂ ਸੰਤਾਂ ਪਾ ਸਾਰਾ, ਮਹਾਸਾਰਥੀ ਆਪਣਾ ਰਾਹ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਧ ਬਿਨ ਅਵਰ ਨਾ ਕੋਇ ਸਹਾਰਾ, ਸਹਾਇਕ ਨਾਇਕ ਇਕੋ ਨਜ਼ਰੀ ਆਈਆ।

੧੮ ਮਾਘ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਕਾਉਂਕੇ ਜ਼ਿਲਾ ਅੰਮ੍ਰਿਤਸਰ ਅਵਤਾਰ ਸਿੰਘ ਦੇ ਗ੍ਰਹਿ

ਸਤਿਗੁਰ ਸ਼ਬਦ ਕਹੇ ਪ੍ਰਭ ਤੇਰਾ ਖੇਲ ਅਗੰਮਾ, ਅਲਖ ਅਗੋਚਰ ਅਗੰਮ ਅਥਾਹ ਭੇਵ ਕੋਇ ਨਾ ਪਾਈਆ। ਭੇਵ ਪਾ ਸਕੇ ਨਾ ਕੋਇ ਪਵਣ ਸਵਾਸੀ ਵਾਲਾ ਦਮਾ, ਪਰਦਾ ਓਹਲਾ ਲੋਕਮਾਤ ਨਾ ਕੋਇ ਚੁਕਾਈਆ। ਲੇਖਾ ਜਾਣੇ ਨਾ ਕੋਇ ਕਾਇਆ ਮਾਟੀ ਚੰਮਾ, ਚੰਮ ਦ੍ਰਿਸ਼ਟੀ ਵਿਚ ਨਾ ਕੋਇ ਸਮਝਾਈਆ। ਤੂੰ ਆਦਿ ਜੁਗਾਦੀ ਨੂਰ ਨੁਰਾਨਾ ਇਕੋ ਚੰਨਾ, ਦੋ ਜਹਾਨਾਂ ਕਰੇ ਰੁਸ਼ਨਾਈਆ। ਮਿਹਰਵਾਨ ਮਹਿਬੂਬ ਨਿਗਾਹ ਮਾਰ ਗੋਬਿੰਦ ਵਾਲੇ ਕੰਨਾ, ਜੋ ਕਾਇਨਾਤ ਗਿਆ ਲਗਾਈਆ। ਦੀਨ ਮਜ਼ਬ੍ਹ ਦਾ ਤੱਕ ਲੈ ਬੰਨਾ, ਹੱਦ ਹਦੂਦਾਂ ਖੋਜ ਖੁਜਾਈਆ। ਨਿਗਾਹ ਮਾਰ ਲੈ ਕਾਇਆ ਮਾਟੀ ਤੰਨਾ, ਪੰਜ ਤਤ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਈਆ। ਸਤਿਗੁਰ ਸ਼ਬਦ ਕਹੇ ਪ੍ਰਭ ਨਿਰਗੁਣ ਧਾਰ ਮਾਰ ਲੈ ਝਾਕੀ, ਬਿਨ ਨੈਣਾਂ ਨੈਣ ਉਠਾਈਆ। ਸਚ ਦਵਾਰੇ ਖੋਲ ਤਾਕੀ, ਦੋ ਜਹਾਨਾਂ ਪਰਦਾ ਲੈ ਉਠਾਈਆ। ਮਾਨਸ ਮਾਨਵ ਮਾਨੁਖ ਤੱਕ ਲੈ ਮਾਟੀ ਖ਼ਾਕੀ, ਪੰਜਾਂ ਤਤਾਂ ਭੇਵ ਰਹੇ ਨਾ ਰਾਈਆ। ਤੇਰੇ ਨਾਮ ਕਲਮੇ ਨਾਲੋਂ ਮਨੂਆ ਹੋਇਆ ਆਕੀ, ਅਕਲ ਬੁੱਧੀ ਦੀ ਚਲੇ ਨਾ ਕੋਇ ਚਤੁਰਾਈਆ। ਕਲਜੁਗ ਕੂੜਾ ਬਣਿਆ ਸਾਕੀ, ਕੂੜ ਕੁੜਿਆਰ ਭਰ ਭਰ ਪਿਆਲੇ ਰਿਹਾ ਪਿਆਈਆ। ਹਉਮੇ ਹੰਕਾਰ ਬਣਿਆ ਰਾਕੀ, ਮਨਸਾ ਸਭ ਦੀ ਰਿਹਾ ਚੜ੍ਹਾਈਆ। ਚਾਰੋਂ ਕੁੰਟ ਅੰਧੇਰੀ ਰਾਤੀ, ਨੂਰੀ ਚੰਦ ਨਾ ਕੋਇ ਰੁਸ਼ਨਾਈਆ। ਆਤਮ ਪਰਮਾਤਮ ਦਾ ਬਣੇ ਕੋਇ ਨਾ ਸਾਥੀ, ਸਗਲਾ ਸੰਗ ਨਾ ਕੋਇ ਬਣਾਈਆ। ਅਵਤਾਰ ਪੈਗ਼ੰਬਰ ਗੁਰੂਆਂ ਦੀ ਸਾਰੇ ਭੁਲ ਗਏ ਆਖੀ, ਅੱਖਰ ਪੜ੍ਹ ਕੇ ਨਿਰਅੱਖਰ ਵਿਚ ਨਾ ਕੋਇ ਸਮਾਈਆ। ਕਿਰਪਾ ਕਰ ਮਿਹਰਵਾਨ ਕਮਲਾਪਾਤੀ ਪਤਿਪਰਮੇਸ਼ਵਰ ਦਇਆ ਕਮਾਈਆ। ਕਲਜੁਗ ਅੰਤ ਸ੍ਰੀ ਭਗਵੰਤ ਦੀਨ ਦੁਨੀ ਦੀ ਪੁਛ ਬਾਤੀ, ਵਾਤਾਵਰਨ ਤੱਕ ਖ਼ਲਕ ਖ਼ੁਦਾਈਆ। ਧਰਮ ਧਾਰ ਦਾ ਰਿਹਾ ਕੋਇ ਨਾ ਪਾਠੀ, ਪੁਸਤਕ ਕੂਕ ਕੂਕ ਸੁਣਾਈਆ। ਧੀਰਜ ਸਤਿ ਰਿਹਾ ਨਾ ਹਾਠੀ, ਸੰਤੋਖ ਵਿਚ ਨਾ ਕੋਇ ਸਮਾਈਆ। ਦੁਰਮਤ ਮੈਲ ਜਾਏ ਨਾ ਕਾਟੀ, ਪਤਤ ਪੁਨੀਤ ਨਾ ਕੋਇ ਬਣਾਈਆ। ਮਿਹਰਵਾਨ ਮਹਿਬੂਬ ਕਲਜੁਗ ਅੰਤ ਮੇਟ ਦੇ ਵਾਟੀ, ਪੈਂਡਾ ਅਗਲਾ ਪੰਧ ਮੁਕਾਈਆ। ਸਤਿਜੁਗ ਸਤਿ ਧਰਮ ਦੀ ਖੋਲ ਦੇ ਹਾਟੀ, ਹਟਵਾਣਾ ਹੋ ਕੇ ਦਇਆ ਕਮਾਈਆ। ਮਮਤਾ ਖੇਲ ਰਹੇ ਨਾ ਬਾਜ਼ੀਗਰ ਨਾਟੀ, ਸਵਾਂਗੀ ਆਪਣਾ ਸਵਾਂਗ ਦੇ ਬਦਲਾਈਆ। ਸਾਚੀ ਮੰਜ਼ਲ ਸਚ ਦੀ ਦੱਸ ਘਾਟੀ, ਮੇਲ ਮਿਲਾਉਣਾ ਸਹਿਜ ਸੁਭਾਈਆ। ਨਿਗਾਹ ਮਾਰ ਲੈ ਗੋਬਿੰਦ ਵਾਲੀ ਬਿਨ ਅੱਖਰਾਂ ਤੱਕ ਪਾਤੀ, ਜੋ ਮਾਛੂਵਾੜੇ ਤੇਰੇ ਦਰ ਸੁਹਾਈਆ। ਜਿਸ ਨੂੰ ਤੱਕ ਨਾ ਸਕੇ ਸ਼ੰਕਰ ਉਤੇ ਕੈਲਾਸ਼ੀ, ਬ੍ਰਹਮਾ ਤੱਕੇ ਨਾ ਚਾਰੇ ਮੁਖ ਉਠਾਈਆ। ਵਿਸ਼ਨੂੰ ਵਿਸ਼ਵ ਧਾਰ ਮੂਲ ਨਾ ਭਾਖੀ, ਚਾਰੋਂ ਕੁੰਟ ਭੱਜੇ ਵਾਹੋ ਦਾਹੀਆ। ਸੋ ਸਾਹਿਬ ਸੁਲਤਾਨ ਨੌਜਵਾਨ ਸ੍ਰੀ ਭਗਵਾਨ ਮਿਹਰਵਾਨ ਸਭ ਦਾ ਲਹਿਣਾ ਦੇਣਾ ਮੁਕਾਵੇ ਬਾਕੀ, ਬਾਕਾਇਦਾ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪਰਵਾਹੀਆ। ਸਤਿਗੁਰ ਸ਼ਬਦ ਕਹੇ ਮੇਰੀ ਨਮੋ ਨਮੋ ਡੰਡਾਵਤ, ਬੰਦਨਾ ਸਜਦੇ ਵਿਚ ਸੀਸ ਨਿਵਾਈਆ। ਤੂੰ ਮਾਲਕ ਸਹੀ ਸਲਾਮਤ, ਸਾਹਿਬ ਸਵਾਮੀ ਤੇਰੀ ਬੇਪ੍ਰਵਾਹੀਆ। ਕਲਜੁਗ ਜੀਵਾਂ ਦੇ ਨਾਮ ਨਿਆਮਤ, ਹਰ ਘਟ ਅੰਤਰ ਆਪ ਟਿਕਾਈਆ ਮਨੂਆ ਕਰੇ ਨਾ ਕੋਇ ਬਗ਼ਾਵਤ, ਦਹਿ ਦਿਸ਼ਾ ਨਾ

ਉਠ ਉਠ ਧਾਹੀਆ। ਤੇਰੀ ਧਾਰ ਤੇਰੇ ਪਿਆਰ ਵਿਚ ਹੋਏ ਨਾ ਕੋਇ ਅਣਜਾਣਤ, ਸਿਰ ਆਪਣਾ ਹੱਥ ਟਿਕਾਈਆ। ਕਲਜੁਗ ਮੇਟ ਅੰਧੇਰੀ ਸ਼ਾਮਤ, ਸ਼ਮਅ ਜੋਤ ਨੂਰ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੇ ਹੱਥ ਵਡਿਆਈਆ। ਸਤਿਗੁਰ ਸ਼ਬਦ ਕਹੇ ਪ੍ਰਭ ਨਿਗਾਹ ਮਾਰ ਲੈ ਜਲਦੀ, ਧਰਨੀ ਧਰਤ ਧਵਲ ਧੌਲ ਧਿਆਨ ਲਗਾਈਆ। ਚਾਰੋਂ ਕੁੰਟ ਕੂੜ ਕੁੜਿਆਰ ਅਗਨੀ ਵੇਖ ਬਲਦੀ, ਬਲ ਬਾਵਨ ਦਏ ਗਵਾਹੀਆ। ਵਡਿਆਈ ਰਹੀ ਨਾ ਸੀਤਾ ਰਾਮ ਦੀ, ਰਾਮ ਸੀਤਾ ਕ੍ਰਿਸ਼ਨ ਰਾਧੇ ਤੱਕੇ ਥਾਉਂ ਥਾਈਂਆ। ਪੈਗ਼ੰਬਰਾਂ ਖੇਲ ਤਤ ਸਲਾਮ ਦੀ, ਸਜਦਾ ਹਕ ਨਾ ਕੋਇ ਕਰਾਈਆ। ਕਲਜੁਗ ਜੀਵਾਂ ਕਰਨੀ ਭੁਲੀ ਸਤਿਨਾਮ ਦੀ, ਨਾਮ ਸਤਿ ਵਿਚ ਨਾ ਕੋਇ ਸਮਾਈਆ। ਵਰਨ ਬਰਨ ਦੀਨ ਮਜ਼੍ਹਬ ਸਾਰ ਪਾਇਣ ਨਾ ਤੇਰੇ ਧਾਮ ਦੀ, ਸਚਖੰਡ ਦਵਾਰੇ ਸਚ ਨਾ ਕੋਇ ਸਮਾਈਆ। ਮੈਨੂੰ ਯਾਦ ਆਈ ਮੁਹੰਮਦ ਵਾਲੇ ਪੈਗ਼ਾਮ ਦੀ, ਜੋ ਬਿਨ ਅੱਖਰਾਂ ਦਿਤਾ ਸੁਣਾਈਆ। ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਖੇਲ ਕਰਨੀ ਆਪਣੇ ਇੰਤਜ਼ਾਮ ਦੀ, ਬੰਦੋਬਸਤ ਹੱਥ ਨਾ ਕਿਸੇ ਫੜਾਈਆ। ਲਕੀਰ ਮੇਟਣੀ ਚੌਦਾਂ ਤਬਕ ਨਿਸ਼ਾਨ ਦੀ, ਚੌਦਾਂ ਤਬਕ ਵੇਖਣ ਥਾਉਂ ਥਾਈਂਆ। ਕੀ ਖੇਲ ਹੋਵੇ ਤੇਰੀ ਮਿਹਰਵਾਨ ਦੀ, ਮਹਿਬੂਬ ਦੇਣੀ ਸਮਝਾਈਆ। ਤੇਰੀ ਧਾਰ ਪ੍ਰਗਟਣੀ ਬੇਪਹਿਚਾਨ ਦੀ, ਨੇਤਰ ਨਜ਼ਰ ਕਿਸੇ ਨਾ ਆਈਆ। ਸਤਿਗੁਰ ਸ਼ਬਦ ਕਹੇ ਮੇਰੇ ਪੁਰਖ ਅਕਾਲ ਦੀਨ ਦਿਆਲ ਪਰਵਰਦਿਗਾਰ ਸਾਂਝੇ ਯਾਰ ਕਿਰਪਾ ਕਰ ਆਪਣੇ ਚਰਨ ਧਿਆਨ ਦੀ, ਗਿਆਨ ਬੋਧ ਬੋਧ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਖੇਲ ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਪਰਵਰਦਿਗਾਰ ਨੌਜਵਾਨ ਦੀ, ਨਵ ਨੌ ਚਾਰ ਆਪਣਾ ਖੇਲ ਖਿਲਾਈਆ।

੧੮ ਮਾਘ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਘਨੂਕਪੁਰ ਜ਼ਿਲਾ ਅੰਮ੍ਰਿਤਸਰ ਹਜ਼ਾਰਾ ਸਿੰਘ ਦੇ ਗ੍ਰਹਿ

ਧਰਨੀ ਕਹੇ ਮੈਨੂੰ ਜੁਗਾਂ ਦੀ ਉਡੀਕ, ਆਸਾ ਆਪਣੇ ਨਾਲ ਰਖਾਈਆ। ਮੈਨੂੰ ਇਸ਼ਾਰਾ ਦਿਤਾ ਬਾਲਮੀਕ, ਸਹਿਜ ਸਹਿਜ ਨਾਲ ਦ੍ਰਿੜਾਈਆ। ਪ੍ਰੇਮ ਨਾਲ ਖਿੱਚੀ ਲੀਕ, ਲਕੀਰ ਦਿਤੀ ਬਣਾਈਆ। ਫੇਰ ਅੱਖਾਂ ਮੀਟ ਕੇ ਕੀਤੀ ਤਸਦੀਕ, ਸ਼ਹਾਦਤ ਆਪਣੀ ਆਪ ਭੁਗਤਾਈਆ। ਕਿਰਪਾ ਕਰੇ ਪਰਮ ਪੁਰਖ ਠੀਕ, ਠਾਕਰ ਧੁਰਦਰਗਾਹੀਆ ਕਲਜੁਗ ਅੰਤ ਆਵੇ ਲਾਸ਼ਰੀਕ, ਸ਼ਰਕਤ ਦੀਨ ਦੁਨੀ ਗਵਾਈਆ। ਜਿਸ ਦੇ ਵਿਚ ਹਕ ਤੌਫ਼ੀਕ, ਤੋਹਫ਼ਾ ਆਪਣਾ ਨਾਮ ਵਰਤਾਈਆ। ਸਾਜਣ ਬਣੇ ਧਰਮ ਦਾ ਮੀਤ, ਮਿਤਰ ਪਿਆਰਾ ਵਡ ਵਡਿਆਈਆ। ਸਤਿ ਧਰਮ ਦੀ ਸਾਚੀ ਬਦਲੇ ਰੀਤ, ਸਤਿਜੁਗ ਸਚ ਸਚ ਸਮਝਾਈਆ। ਦੀਨ ਦੁਨੀ ਦੀ ਤੱਕੇ ਨੀਤ, ਨੀਤੀਵਾਨ ਅਗੰਮ ਅਥਾਹੀਆ। ਝਗੜਾ ਜਾਣੇ ਹਸਤ ਕੀਟ, ਕੀਟ ਕੀਟਾਂ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਆਪ ਵਰਤਾਈਆ। ਧਰਨੀ ਕਹੇ ਮੈਨੂੰ ਬਾਲਮੀਕ ਕੀਤਾ ਇਸ਼ਾਰਾ, ਤਰੇਤਾ ਜੁਗ ਧਿਆਨ ਲਗਾਈਆ। ਏਥੇ ਆਏ ਰਾਮ ਦਾ ਰਾਮ ਪਿਆਰਾ, ਰਾਮਾ ਧੁਰਦਰਗਾਹੀਆ। ਜਿਸ ਦੀ ਯਾਦ ਕਰੇ ਦਸਰਥ ਦੁਲਾਰਾ, ਦੂਲਹਾ ਬਣ ਕੇ ਵੇਖ ਵਖਾਈਆ। ਓਹ ਕਲਜੁਗ ਤੱਕੇ ਅੰਤ ਕਿਨਾਰਾ, ਦੂਰ ਦੁਰਾਡਾ ਧੁਰ ਦਾ ਮਾਹੀਆ।

ਜੋਤੀ ਜਾਤਾ ਹੋ ਉਜਿਆਰਾ, ਨੂਰ ਨੁਰਾਨਾ ਨੂਰ ਕਰੇ ਰੁਸ਼ਨਾਈਆ। ਜਨ ਭਗਤਾਂ ਦਏ ਸਹਾਰਾ, ਸਿਰ ਸਿਰ ਹੱਥ ਟਿਕਾਈਆ। ਚਰਨ ਛੁਹਾਏ ਤੇਰੇ ਦਵਾਰਾ, ਜਿਸ ਦੀ ਦਵਾਰਕਾ ਵਾਸੀ ਓਟ ਰਖਾਈਆ। ਕਲ ਕਲਕੀ ਲਏ ਅਵਤਾਰਾ, ਕਲਾ ਆਪਣੀ ਇਕ ਰਖਾਈਆ। ਧਰਨੀ ਧਰਤ ਧਵਲ ਧੌਲ ਤੈਨੂੰ ਬਖ਼ਸ਼ੇ ਆਪ ਸਹਾਰਾ, ਸਹਾਇਕ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸਚ ਦਾ ਮਾਲਕ ਹੋਏ ਸਹਾਈਆ। ਧਰਨੀ ਕਹੇ ਮੈਨੂੰ ਬਾਲਮੀਕ ਦਿਤਾ ਦੱਸ, ਖ਼ੁਸ਼ੀਆਂ ਨਾਲ ਜਣਾਈਆ। ਜਿਸ ਦਾ ਅੰਮ੍ਰਿਤ ਅਗੰਮਾ ਰਸ, ਓਹ ਰਸੀਆ ਬੇਪਰਵਾਹੀਆ। ਤੂੰ ਓਸ ਦੀ ਰਖੀਂ ਅਸ, ਆਸਾ ਇਕ ਵਧਾਈਆ। ਕਲਜੁਗ ਅੰਤ ਕਰੇ ਪ੍ਰਕਾਸ਼, ਜੋਤੀ ਜੋਤ ਜੋਤ ਰੁਸ਼ਨਾਈਆ। ਤੇਰੇ ਉਤੇ ਪਾਵੇ ਧਰਮ ਦੀ ਰਾਸ, ਬਿਨ ਗੋਪੀ ਕਾਹਨ ਖੇਲ ਖਿਲਾਈਆ। ਜਨ ਭਗਤਾਂ ਸਦਾ ਵਸੇ ਪਾਸ, ਪਾਸਾ ਦੀਨ ਦੁਨੀ ਉਲਟਾਈਆ। ਤੂੰ ਯਾਦ ਕਰਨਾ ਬਿਨ ਸਵਾਸ ਸਵਾਸ, ਰਸਨਾ ਜਿਹਵਾ ਢੋਲਾ ਗਾਈਆ। ਓਹ ਤੇਰਾ ਲੇਖਾ ਲਹਿਣਾ ਦੇਣਾ ਲਾਵੇ ਆਪ, ਆਪ ਆਪਣੀ ਦਇਆ ਕਮਾਈਆ। ਜਿਸ ਨੂੰ ਪੈਗ਼ੰਬਰਾਂ ਕਹਿਣਾ ਬਾਪ, ਪਿਤਾ ਪੁਰਖ ਅਕਾਲ ਕਹਿ ਕੇ ਗੁਰੂ ਗੁਰਦੇਵ ਗਾਈਆ। ਓਹ ਕਲਜੁਗ ਮੇਟੇ ਕੂੜ ਸੰਤਾਪ, ਕੂੜੀ ਕਿਰਿਆ ਦਏ ਗਵਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸਭ ਨੂੰ ਦੱਸਣਾ ਜਾਪ, ਸੀਤਾ ਸੁਰਤ ਸ਼ਬਦ ਰਾਮ ਨਾਲ ਮਿਲਾਈਆ। ਧਰਨੀਏ ਤੈਨੂੰ ਕਰ ਕੇ ਜਾਏ ਪਾਕ, ਪਤਤ ਪੁਨੀਤ ਬਣਾਈਆ। ਤੇਰਾ ਲੇਖਾ ਓਸ ਸਾਹਿਬ ਦੇ ਹਾਥ, ਜੋ ਸਮਰਥ ਇਕ ਅਖਵਾਈਆ। ਤੇਰੇ ਸਗਲ ਵਸੂਰੇ ਜਾਣੇ ਲਾਥ, ਜਿਸ ਵੇਲੇ ਚਰਨ ਛੁਹਾਈਆ। ਧਰਨੀ ਕਹੇ ਮੈਂ ਨਿਵ ਨਿਵ ਟੇਕਾਂ ਮਾਥ, ਮਸਤਕ ਧੂੜ ਰਮਾਈਆ। ਜਨ ਭਗਤਾਂ ਤੱਕਾਂ ਸਾਥ, ਸਗਲਾ ਸੰਗ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਝਗੜਾ ਮੇਟੇ ਦੀਨ ਮਜ਼੍ਹਬ ਜ਼ਾਤ ਪਾਤ, ਊਚ ਨੀਚ ਰਾਓ ਰੰਕ ਇਕੋ ਆਤਮ ਬ੍ਰਹਮ ਬ੍ਰਹਮ ਦਰਸਾਈਆ।