ਪੁਸਤਕਾਲਾਭਾਗ ੨੩

੧੮ ਮਾਘ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਗੁਮਾਨਪੁਰ ਜ਼ਿਲਾ ਅੰਮ੍ਰਿਤਸਰ ਸਵਰਨ ਸਿੰਘ ਦੇ ਗ੍ਰਹਿ

ਧਰਨੀ ਕਹੇ ਮੈਨੂੰ ਬਾਲਮੀਕ ਨੇ ਗੱਲਾਂ ਦੱਸੀਆਂ, ਬਿਨਾ ਅੱਖਰਾਂ ਅੱਖਰ ਮਿਲਾਈਆ। ਕਮਲੀਏ ਖੋਲ ਕੇ ਰਖੀਂ ਅੱਖੀਆਂ, ਬਿਨ ਨੈਣਾਂ ਨੈਣ ਉਠਾਈਆ। ਤੇਰੀਆਂ ਰਾਮ ਦੇ ਨਾਲ ਹਿੱਸਾ ਪੱਤੀਆਂ, ਸਚ ਦਿਆਂ ਸਮਝਾਈਆ। ਫੇਰ ਕਾਹਨ ਨੇ ਖੇਲ ਖੇਲਣਾ ਨਾਲ ਸਖ਼ੀਆਂ, ਜਗਤ ਜੁਗਤ ਵਜੇ ਵਧਾਈਆ। ਫੇਰ ਪੈਗ਼ੰਬਰਾਂ ਕਲਾਮਾਂ ਦੇਣੀਆਂ ਬਹੁਮਤੀਆਂ, ਕਲਮਾ ਕਾਇਨਾਤ ਸੁਣਾਈਆ। ਚਾਰ ਕੁੰਟ ਜਗਤ ਧਾਰ ਦੀਆਂ ਖੁਲ੍ਹਣੀਆਂ ਹੱਟੀਆਂ, ਵਣਜਾਰਾ ਕਲਜੁਗ ਮਾਤ ਪ੍ਰਗਟਾਈਆ। ਫੇਰ ਨਾਨਕ ਨੇ ਖ਼ਾਸ ਪੜ੍ਹਨੀਆਂ ਪੱਟੀਆਂ, ਪਟਨੇ ਵਾਲਾ ਗੋਬਿੰਦ ਦਏ ਗਵਾਹੀਆ। ਫੇਰ ਸਿਫ਼ਤਾਂ ਹੋਣੀਆਂ ਰਾਗਾਂ ਛੱਤੀਆਂ, ਛਤੀਸਾ ਬਤੀਸਾ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਧਰਨੀ ਕਹੇ ਮੈਨੂੰ ਬਾਲਮੀਕ ਮਾਰੀਆਂ ਹੁੱਝਾਂ, ਹਲੂਣਿਆਂ ਨਾਲ ਜਣਾਈਆ। ਔਹ ਵੇਖ ਬੀਤਦੇ ਜੁਗਾ, ਤਰੇਤਾ ਦੁਆਪਰ ਆਪਣਾ ਪੰਧ ਮੁਕਾਈਆ। ਕਲਜੁਗ ਭੇਵ ਰਹੇ ਨਾ ਗੁੱਝਾ, ਪਰਦਾ ਪਰਦਿਆਂ ਵਿਚੋਂ ਉਠਾਈਆ। ਫਿਰਨੀ ਦੁਹਾਈ

ਉਤੇ ਬਸੁਧਾ, ਦਰੋਹੀ ਦਰੋਹੀ ਤੇਰਾ ਨਾਮ ਖ਼ੁਦਾਈਆ। ਧਰਮ ਦਾ ਦੀਪਕ ਜਾਣਾ ਬੁਝਾ, ਦੀਆ ਬਾਤੀ ਨਾ ਕੋਇ ਰੁਸ਼ਨਾਈਆ। ਕੂੜ ਕੁੜਿਆਰਾ ਹੋਣਾ ਉਘਾ, ਉਗਣ ਆਥਣ ਵਜੇ ਵਧਾਈਆ। ਸਭ ਦਾ ਭਾਉ ਹੋਣਾ ਦੂਜਾ, ਦੁਤੀਆ ਭਾਉ ਨਾ ਕੋਇ ਮਿਟਾਈਆ। ਮਨ ਕਲਪਣਾ ਵਿਚ ਹੋਣਾ ਰੁੱਝਾ, ਸੁਰਤ ਸ਼ਬਦ ਵਿਚ ਨਾ ਕੋਇ ਮਿਲਾਈਆ। ਚਤੁਰਾਈ ਚਲੇ ਨਾ ਅਕਲ ਬੁਧਾ, ਧਰਮ ਦੀ ਧਾਰ ਨਾ ਕੋਇ ਰਖਾਈਆ। ਆਤਮ ਦਾ ਸਮਝੇ ਕੋਇ ਨਾ ਮੁੱਦਾ, ਮੁਦਤਾਂ ਦੇ ਵਿਛੜੇ ਨਾ ਕੋਇ ਮਿਲਾਈਆ। ਪੰਚ ਵਿਕਾਰਾ ਕਰੇ ਯੁੱਧਾ, ਤਨ ਮਾਟੀ ਤਤ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਆਪ ਸੁਣਾਈਆ। ਧਰਨੀ ਕਹੇ ਮੈਨੂੰ ਬਾਲਮੀਕ ਨੇ ਜ਼ੋਰ ਨਾਲ ਦੱਬਿਆ, ਬਿਨਾ ਭਾਰ ਤੋਂ ਭਾਰ ਰਖਾਈਆ। ਫਿਰ ਇਸ਼ਾਰੇ ਨਾਲ ਕੋਲ ਸੱਦਿਆ, ਸੱਦ ਕੇ ਲਿਆ ਬਹਾਈਆ। ਫੇਰ ਇਸ਼ਾਰਾ ਕੀਤਾ ਉਹ ਵੇਖ ਜਗਤ ਜਹਾਨ ਜਾਂਦਾ ਲੱਦਿਆ, ਆਪਣਾ ਭਾਰ ਉਠਾਈਆ। ਜਿਸ ਦੀ ਸਮਝੇ ਕੋਇ ਨਾ ਵਜਿਆ, ਵਜੂਹਾਤ ਨਾ ਕੋਇ ਦ੍ਰਿੜਾਈਆ। ਉਹ ਕਲਜੁਗ ਫਿਰੇ ਭੱਜਿਆ, ਚਾਰੋਂ ਕੁੰਟ ਵਾਹੋ ਦਾਹੀਆ। ਕਿਸੇ ਦੀ ਰਹਿਣ ਨਾ ਦੇਵੇ ਲੱਜਿਆ, ਸ਼ਰਮ ਹਯਾ ਦੇਵੇ ਮੁਕਾਈਆ। ਪਰਦਾ ਸੀਸ ਨਾ ਹੋਵੇ ਕੱਜਿਆ, ਓਢਣ ਉਪਰ ਨਾ ਕੋਇ ਟਿਕਾਈਆ। ਮਾਨਵ ਰਸਨਾ ਕੂੜ ਦਾ ਲੈਣਾ ਮਜ਼ਿਆ, ਆਤਮ ਰਸ ਨਾ ਕੋਇ ਚਖਾਈਆ। ਮਨੂਆ ਦਹਿ ਦਿਸ਼ ਹੋਵੇ ਨੱਚਿਆ, ਭੱਜੇ ਵਾਹੋ ਦਾਹੀਆ। ਅਗਨੀ ਤਤ ਸਿਰ ਪਰ ਹੋਵੇ ਮਚਿਆ, ਸਾਂਤਕ ਸਤਿ ਨਾ ਕੋਇ ਰਖਾਈਆ। ਸ੍ਰਿਸ਼ਟੀ ਦ੍ਰਿਸ਼ਟੀ ਹੋਵੇ ਬਹੁ ਮਤਿਆ, ਗੁਰਮਤ ਸਾਰੇ ਜਾਣ ਭੁਲਾਈਆ। ਹਰਿ ਕਾ ਨਾਮ ਬੀਜੇ ਕੋਇ ਨਾ ਕਾਇਆ ਵਤਿਆ, ਫੁਲ ਫੁਲਵਾੜੀ ਨਾ ਕੋਇ ਮਹਿਕਾਈਆ। ਭੇਵ ਜਾਣੇ ਕੌਣ ਗੋਬਿੰਦ ਡੰਕਾ ਫ਼ਤਿਹਆ, ਜੋ ਫ਼ਤਿਹ ਡੰਕ ਕਰੇ ਸ਼ਨਵਾਈਆ। ਸਚ ਦੀ ਰਹੇ ਕੋਇ ਨਾ ਹਤਿਆ, ਕੂੜ ਕੁੜਿਆਰ ਆਪਣਾ ਰੰਗ ਰੰਗਾਈਆ। ਭੇਵ ਅਭੇਦਾ ਧਰਨੀ ਕਹੇ ਮੈਨੂੰ ਬਾਲਮੀਕ ਨੇ ਦੱਸਿਆ, ਦਹਿ ਦਿਸ਼ਾ ਧਿਆਨ ਕਰਾਈਆ। ਕਲਜੁਗ ਰੈਣ ਅੰਧੇਰੀ ਹੋਵੇ ਮਸਿਆ, ਨੂਰੀ ਚੰਦ ਨਾ ਕੋਇ ਚਮਕਾਈਆ। ਸਾਧ ਸੰਤ ਜਗਤ ਜਗਿਆਸੂ ਮਾਇਆ ਮਮਤਾ ਵਿਚ ਹੋਵੇ ਫਸਿਆ, ਬੰਧਨ ਸਕੇ ਨਾ ਕੋਇ ਤੁੜਾਈਆ। ਵਸੂਰਾ ਕਿਸੇ ਨਾ ਹੋਵੇ ਲੱਥਿਆ, ਸਥਰ ਸੇਜ ਨਾ ਕੋਇ ਹੰਢਾਈਆ। ਨਾਮ ਚੜ੍ਹੇ ਕੋਇ ਨਾ ਰਥਿਆ, ਪੈਂਡਾ ਪੰਧ ਨਾ ਕੋਇ ਮੁਕਾਈਆ। ਸਭ ਦਾ ਚੀਥੜ ਹੋਣਾ ਫਟਿਆ, ਧਰਮ ਦੀ ਗੰਢ ਨਾ ਕੋਇ ਬੰਧਾਈਆ। ਜਗਤ ਦਾ ਪਿਆਰ ਹੋਣਾ ਪੈਸਾ ਧੇਲਾ ਟਕਿਆ, ਟਕਾ ਰਵਦਾਸ ਦਾ ਦਏ ਗਵਾਹੀਆ। ਸਾਚਾ ਲਾਹਾ ਕਿਸੇ ਨਾ ਹੋਵੇ ਖੱਟਿਆ, ਖਟਕੇ ਵਿਚ ਲੋਕਾਈਆ। ਭਾਗ ਲੱਗੇ ਨਾ ਕਾਇਆ ਮਟਿਆ, ਨੂਰ ਜੋਤ ਨਾ ਕੋਇ ਰੁਸ਼ਨਾਈਆ। ਉਸ ਵੇਲੇ ਗੋਬਿੰਦ ਦਾ ਢਈਆ ਹੋਣਾ ਟੱਪਿਆ, ਟਾਪੂਆਂ ਤੋਂ ਪਰੇ ਦੁਹਾਈਆ। ਚਾਰ ਜੁਗ ਦਾ ਪੁਰਖ ਅਕਾਲ ਨੇ ਵੇਖਣਾ ਪਟਿਆ, ਪਟੇਦਾਰੀ ਫੋਲ ਫੁਲਾਈਆ। ਉਸ ਵੇਲੇ ਦੀਨਾਂ ਮਜ਼੍ਹਬਾਂ ਦਾ ਪੈਣਾ ਰਟਿਆ, ਝਗੜਾ ਸਕੇ ਨਾ ਕੋਇ ਮਿਟਾਈਆ। ਧਰਨੀ ਕਹੇ ਮੇਰੇ ਉਤੇ ਧੂੜ ਦਾ ਉਡਣਾ ਘੱਟਿਆ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਸਚ ਮੁਨਾਰਾ ਹੋਣਾ ਢੱਠਿਆ, ਮਹੱਲ ਅਟਲ ਨਾ ਕੋਇ ਸੁਹਾਈਆ। ਨੇਤਰ ਰੋਵੇ ਤੀਰਥ ਅੱਠ ਸਠਿਆ, ਗੰਗਾ ਗੋਦਾਵਰੀ ਜਮਨਾ ਸੁਰਸਤੀ ਰੋਵੇ ਮਾਰੇ ਧਾਹੀਆ। ਫਿਰੇ ਦਰੋਹੀ ਮੰਦਰ ਮਸਜਿਦ ਸ਼ਿਵਦਵਾਲੇ ਮਠਿਆ, ਚਰਚ ਚਰਾਗਾਹਾਂ ਨਜ਼ਰ ਕੁਛ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ।

ਧਰਨੀ ਕਹੇ ਮੇਰੇ ਉਤੇ ਬਾਲਮੀਕ ਨੇ (ਪੈਰ) ਦੱਬਾ, ਜ਼ੋਰ ਨਾਲ ਠੁਕਰਾਈਆ। ਤੇਰੇ ਵਿਚ ਲਾਲਚ ਮੋਹ ਰਹੇ ਨਾ ਲਬਾ, ਜਗਤ ਵਿਕਾਰ ਨਾ ਕੋਇ ਰਖਾਈਆ। ਉਹ ਵੇਖ ਪ੍ਰਭੂ ਦਾ ਖੇਲ ਸਬਾ, ਜੋ ਕਲਜੁਗ ਸਭਾ ਮਲੇਛਾਂ ਰਿਹਾ ਬਣਾਈਆ। ਕੂੜ ਦਾ ਲਹਿਣਾ ਦੇਣਾ ਦੇਣਾ ਲਹਿਣਾ ਹੱਬਾ, ਸਗਲਾ ਸੰਗ ਰਖਾਈਆ। ਜਗਤ ਰਸ ਦੇਣਾ ਮਧਾ, ਅੰਮ੍ਰਿਤ ਰਸ ਨਾ ਕੋਇ ਚੁਆਈਆ। ਕੂੜ ਕੁੜਿਆਰ ਸੁਣਾਉਣਾ ਨਦਾ, ਧੁਨ ਆਤਮਕ ਰਾਗ ਨਾ ਕੋਇ ਸੁਣਾਈਆ। ਪਵਿਤ੍ਰ ਦਿਸੇ ਕੋਇ ਨਾ ਜਗਹ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਭਾਗ ਲਗੇ ਨਾ ਕਿਸੇ ਕਾਇਆ ਮਾਟੀ ਹੱਡਾ, ਚੰਮ ਦ੍ਰਿਸ਼ਟੀ ਨਾ ਕੋਇ ਬਦਲਾਈਆ। ਬਾਲਮੀਕ ਕਿਹਾ ਧਰਨੀਏ ਉਸ ਵੇਲੇ ਸਭ ਨੇ ਪ੍ਰਭੂ ਨੂੰ ਦੇਣਾ ਸੱਦਾ, ਅਵਤਾਰ ਪੈਗ਼ੰਬਰ ਗੁਰ ਧਿਆਨ ਲਗਾਈਆ। ਦਰੋਹੀ ਤੇਰਾ ਨਾਮ ਖ਼ੁਦਾਈ ਰੱਬਾ, ਯਾਮਬੀਨ ਤੇਰੀ ਸ਼ਰਨਾਈਆ। ਨਿਰਗੁਣ ਧਾਰ ਆ ਨੱਸਾ, ਨਿਰਵੈਰ ਆਪਣਾ ਪੰਧ ਮੁਕਾਈਆ। ਭੇਵ ਖੁਲਾ ਹੋੜਾ ਉਪਰ ਸੱਸਾ, ਸੋ ਪੁਰਖ ਨਿਰੰਜਣ ਆਪ ਅਖਵਾਈਆ। ਹਾਹੇ ਦੀ ਟਿੱਪੀ ਭੇਵ ਰਹੇ ਨਾ ਰਤਾ, ਹੰ ਬ੍ਰਹਮ ਦੇ ਸਮਝਾਈਆ। ਚਾਰ ਵਰਨ ਅਠਾਰਾਂ ਬਰਨ ਇਕੋ ਦੇ ਮਤਾ, ਮਤ ਮਤਾਂਤਰ ਡੇਰਾ ਢਾਹੀਆ। ਦੀਨਾਂ ਮਜ਼੍ਹਬਾਂ ਇਕੋ ਦੱਸ ਸਤਾ, ਊਚ ਨੀਚ ਨਾ ਕੋਇ ਰਖਾਈਆ। ਜਿਸ ਕਾਰਨ ਗੋਬਿੰਦ ਤੇਰਾ ਸਥਰ ਘੱਤਾ, ਯਾਰੜਾ ਸੇਜ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਧਰਨੀ ਕਹੇ ਮੈਨੂੰ ਬਾਲਮੀਕ ਨੇ ਆਖਿਆ, ਆਖ਼ਰ ਦਿਤਾ ਸੁਣਾਈਆ। ਓਸ ਸਾਹਿਬ ਦੀ ਲੈਣੀ ਭਾਖਿਆ, ਜੋ ਬੇਪ੍ਰਵਾਹ ਬੇਪ੍ਰਵਾਹੀਆ। ਜਿਸ ਦਾ ਭਗਤਾਂ ਨਾਲ ਨਾਤਿਆ, ਉਹ ਭਗਵਨ ਨੂਰ ਅਲਾਹੀਆ। ਸਭ ਦਾ ਪਿਤਾ ਮਾਤਿਆ, ਹਰਿਜਨ ਆਪਣੀ ਗੋਦ ਟਿਕਾਈਆ। ਉਹ ਅੰਤਮ ਵੇਖੇ ਕਲਜੁਗ ਅੰਧੇਰੀ ਰਾਤਿਆ, ਦਹਿ ਦਿਸ਼ਾ ਫੋਲ ਫੁਲਾਈਆ। ਜੋਤੀ ਧਾਰ ਸਭ ਦਾ ਬਣੇ ਜਾਤਿਆ, ਜੋਤੀ ਜਾਤਾ ਇਕ ਅਖਵਾਈਆ। ਤੇਰੇ ਉਤੇ ਆਵੇ ਨਾਠਿਆ, ਭੱਜੇ ਵਾਹੋ ਦਾਹੀਆ। ਜਿਥੇ ਬਾਲਮੀਕ ਬਹਿ ਕੇ ਕਰੇ ਪਾਠਿਆ, ਰਾਮ ਰਾਮ ਦਾ ਧਿਆਨ ਰਖਾਈਆ। ਉਸ ਦਾ ਪੰਧ ਮੁਕਾ ਕੇ ਵਾਟਿਆ, ਪੈਂਡਾ ਦਏ ਮੁਕਾਈਆ। ਨਿਰਗੁਣ ਨੂਰ ਕਰੇ ਪ੍ਰਕਾਸ਼ਿਆ, ਜੋਤੀ ਜਾਤਾ ਡਗਮਗਾਈਆ। ਉਹਦਾ ਧਾਮ ਸੁਹੰਜਣਾ ਹੋਵੇ ਜਿਥੇ ਭਗਤਾਂ ਦਾ ਹੋਵੇ ਨਿਵਾਸਿਆ, ਨਿਵਾਸ ਅਸਥਾਨ ਸੋਭਾ ਪਾਈਆ। ਧਰਨੀਏ ਉਸ ਵੇਲੇ ਨਿਵ ਨਿਵ ਟੇਕੀਂ ਮਾਥਿਆ, ਮਸਤਕ ਧੂੜੀ ਖ਼ਾਕ ਰਮਾਈਆ। ਧਰਨੀ ਕਹੇ ਮੇਰਾ ਖ਼ੁਸ਼ੀਆਂ ਵਿਚ ਨਿਕਲਿਆ ਹਾਸਿਆ, ਮੈਂ ਹੱਸ ਕੇ ਦਿਤਾ ਵਖਾਈਆ। ਬਾਲਮੀਕ ਜਿਸ ਵੇਲੇ ਮੇਰਾ ਸਾਹਿਬ ਆਵੇ ਪੁਰਖ ਅਬਿਨਾਸ਼ਿਆ, ਹਰਿ ਕਰਤਾ ਧੁਰਦਰਗਾਹੀਆ। ਤੇਰਾ ਪੂਰਾ ਕਰੇ ਕੌਲ ਇਕਰਾਰ ਵਾਕਿਆ, ਵਾਕਫ਼ਕਾਰ ਹੋ ਕੇ ਵੇਖ ਵਖਾਈਆ। ਤੂੰ ਵੀ ਆਉਣਾ ਮੇਰੇ ਉਸ ਗ੍ਰਹਿ ਅਹਾਤਿਆ, ਜਿਸ ਗ੍ਰਹਿ ਮਿਲੇ ਵਡਿਆਈਆ। ਨਾਲ ਸਵਾਮੀ ਜੁੜਿਆ ਹੋਵੇ ਨਾਤਿਆ, ਨਾਤਾ ਬਿਧਾਤਾ ਆਪ ਬੰਧਾਈਆ। ਵੇਲਾ ਵਕਤ ਵਕਤ ਬੁਝਾਤਿਆ, ਬੇ ਪਹਿਚਾਨ ਦਿਤਾ ਦ੍ਰਿੜਾਈਆ। ਧਰਨੀ ਕਹੇ ਮੇਰਾ ਸੋਇਆ ਭਾਗ ਜਾਗਿਆ, ਆਲਸ ਨਿੰਦਰਾ ਦਿਤੀ ਮਿਟਾਈਆ। ਮੇਰਾ ਲਹਿਣਾ ਦੇਣਾ ਪੂਰਾ ਹੋਇਆ ਅਠਾਰਾਂ ਮਾਘਿਆ, ਇਕ ਅੱਠ ਦਾ ਜੋੜ ਜੁੜਾਈਆ। ਮੈਂ ਸੁਣਿਆ ਨਾਦ ਸ਼ਬਦ ਅਨਰਾਗਿਆ, ਜੋ ਅਨਰਾਗੀ ਦਿਤਾ ਸੁਣਾਈਆ। ਮੈਂ ਕੂਕ ਕੇ ਹਰਿ ਭਗਤਾਂ ਨੂੰ ਮਾਰਾਂ ਆਵਾਜ਼ਿਆ, ਸੰਦੇਸ਼ਾ ਇਕ ਜਣਾਈਆ। ਮੇਰਾ ਸਾਹਿਬ ਸਵਾਮੀ ਖੇਲ ਕਰੇ ਦੇਸ਼ ਵਿਚ ਮਾਝਿਆ, ਮਜਲਸ ਭਗਤਾਂ ਨਾਲ ਬਣਾਈਆ। ਜਿਸ ਦੇ ਅਗੇ ਨਾ ਕੋਈ ਸਵਾਲ ਨਾ ਕੋਈ ਜਵਾਬਿਆ, ਨਿਵ ਨਿਵ

ਲਾਗਾਂ ਪਾਈਆ। ਜਿਸ ਮੇਲ ਮਿਲਾਇਆ ਜਨ ਭਗਤਾਂ ਨਾਲ ਦਵਾਬਿਆ, ਦੋਹਰੀ ਧਾਰ ਬਣਾਈਆ। ਮੇਰਾ ਪੂਰਾ ਹੋਇਆ ਖ਼ਵਾਬਿਆ, ਲਹਿਣਾ ਦਿਤਾ ਚੁਕਾਈਆ। ਧੰਨ ਗੁਰਦੇਵ ਧੰਨ ਸਵਾਮੀ ਮੇਰਾ ਗ਼ਰੀਬ ਨਿਵਾਜਿਆ, ਜਿਸ ਮੇਰੀ ਬਣਤ ਬਣਾਈਆ। ਧਰਨੀ ਕਹੇ ਮੈਂ ਚਾਹੁੰਦੀ ਮੇਰੇ ਉਤੇ ਭਗਤਾਂ ਦਾ ਬਣੇ ਸਮਾਜਿਆ, ਇਕੋ ਰੂਪ ਨਜ਼ਰੀ ਆਈਆ। ਮਾਣ ਰਹੇ ਨਾ ਰਾਜਨ ਰਾਜਿਆ, ਸ਼ਾਹ ਸੁਲਤਾਨ ਨਾ ਕੋਇ ਅਖਵਾਈਆ। ਪ੍ਰਭ ਪੂਰਨ ਕਰੇ ਕਾਜਿਆ, ਹਰਿ ਕਰਤਾ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਖੇਲ ਅੰਤਨ ਆਦਿਆ, ਆਦਿ ਪੁਰਖ ਅਪਰੰਪਰ ਸਵਾਮੀ ਆਪਣਾ ਖੇਲ ਖਿਲਾਈਆ।

੧੯ ਮਾਘ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਗੁਮਾਨ ਪੁਰ ਜ਼ਿਲਾ ਅੰਮ੍ਰਿਤਸਰ ਅਜੀਤ ਸਿੰਘ ਦੇ ਗ੍ਰਹਿ

ਧਰਨੀ ਕਹੇ ਬਾਲਮੀਕ ਕੀਤੀ ਮਿਹਰਵਾਨੀ, ਮਿਹਰਵਾਨ ਦਾ ਭੇਵ ਦਿਤਾ ਖੁਲਾਈਆ। ਬਨਾਸਪਤ ਵਿਚੋਂ ਮੇਰੀ ਧਾਰ ਬਣਾਈ ਕਾਨੀ, ਬਿਨ ਸਿਆਹੀ ਲੇਖਾ ਦਿਤਾ ਲਿਖਾਈਆ। ਮਿੱਟੀ ਖ਼ਾਕ ਦੇ ਉਤੇ ਲਾਈ ਨਿਸ਼ਾਨੀ, ਨਿਸ਼ਾਨਾ ਐਨ ਦਿਤਾ ਸਮਝਾਈਆ। ਤੇਰਾ ਲਹਿਣਾ ਦੇਣਾ ਵੇਖੇ ਸ਼ਹਿਨਸ਼ਾਹ ਸੁਲਤਾਨੀ, ਸ਼ਾਹ ਪਾਤਸ਼ਾਹ ਬੇਪ੍ਰਵਾਹੀਆ। ਜੋ ਸ਼ਬਦ ਦਾ ਸ਼ਬਦ ਹੋਣਾ ਦਾਨੀ, ਵਸਤ ਸ਼ਬਦ ਨਾਮ ਵਰਤਾਈਆ। ਪ੍ਰੇਮ ਦਾ ਰਸ ਅੰਮ੍ਰਿਤ ਦੇਵੇ ਪਾਣੀ, ਸਮੁੰਦ ਸਾਗਰਾਂ ਪੰਧ ਮੁਕਾਈਆ। ਜਨ ਭਗਤਾਂ ਹੋਵੇ ਜਾਣ ਜਾਣੀ, ਜਾਨਣਹਾਰ ਇਕ ਅਖਵਾਈਆ। ਲਹਿਣਾ ਚੁਕਾਏ ਚਾਰੇ ਖਾਣੀ, ਖ਼ਾਲਸ ਆਪਣਾ ਹੁਕਮ ਵਰਤਾਈਆ। ਵੇਖੇ ਵਿਗਸੇ ਜੀਵ ਪ੍ਰਾਣੀ, ਪਾਰਬ੍ਰਹਮ ਪ੍ਰਭ ਬੇਪ੍ਰਵਾਹੀਆ। ਮੰਜ਼ਲ ਦੇਵੇ ਹਕ ਰੁਹਾਨੀ, ਤੂੰ ਮੇਰਾ ਮੈਂ ਤੇਰਾ ਭੇਵ ਖੁਲਾਈਆ। ਧਰਨੀ ਕਹੇ ਮੈਂ ਹੁਕਮ ਵਾਲੀ ਕਥਾ ਕਹਾਣੀ ਮਾਨੀ, ਮੰਨ ਕੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਧਰਨੀ ਕਹੇ ਮੇਰੇ ਅੰਦਰ ਆਈ ਸੋਝੀ, ਧਿਆਨ ਧਿਆਨ ਲਿਆ ਬਦਲਾਈਆ। ਮੇਰਾ ਸਵਾਮੀ ਧੁਰ ਦਾ ਮੌਜੀ, ਠਾਕਰ ਬੇਪ੍ਰਵਾਹੀਆ। ਜਿਸ ਨੇ ਤ੍ਰੇਤਾ ਦੁਆਪਰ ਕਲਜੁਗ ਮੁਕਾਉਣੀ ਔਧੀ, ਔਧ ਰਹਿਣ ਕੋਇ ਨਾ ਪਾਈਆ। ਧੁਰ ਦੇ ਨਾਮ ਦਾ ਹੋਏ ਬੋਧੀ, ਬੁਧੀ ਤੋਂ ਪਰੇ ਗਿਆਨ ਸਮਝਾਈਆ। ਜਿਸ ਦਾ ਲੇਖਾ ਜਾਣੇ ਕੋਇ ਨਾ ਜੋਗੀ, ਰਿਸ਼ੀਆਂ ਸਮਝ ਕੋਇ ਨਾ ਪਾਈਆ। ਉਹ ਜਨ ਭਗਤਾਂ ਹਿਰਦਾ ਜਾਏ ਸੋਧੀ, ਸੁਧ ਆਪਣੇ ਨਾਲ ਮਿਲਾਈਆ। ਦੀਨ ਦੁਨੀ ਤੱਕੇ ਰੋਗੀ, ਹਉਮੇ ਹੰਗਤਾ ਵੇਖ ਵਖਾਈਆ। ਜਗਤ ਤ੍ਰਿਸ਼ਨਾ ਵੇਖੇ ਭੋਗੀ, ਚਾਰੋਂ ਕੁੰਟ ਫੋਲ ਫੁਲਾਈਆ। ਧੁਰ ਦਾ ਨਾਮ ਕਲਮਾ ਦੇਵੇ ਅੰਤ ਸਲੋਕੀ, ਏਕੰਕਾਰਾ ਇਕ ਸੁਣਾਈਆ। ਜੋ ਬਣ ਕੇ ਮਾਲਕ ਦਾਤਾ ਜੋਤੀ, ਪਰਮਾਤਮ ਆਤਮ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਧਰਨੀ ਕਹੇ ਮੇਰੇ ਅੰਤਰ ਆਇਆ ਗਿਆਨ, ਅੰਤਸ਼ਕਰਨ ਲਿਆ ਬਦਲਾਈਆ। ਪ੍ਰਭ ਚਰਨ ਕੀਤਾ ਧਿਆਨ, ਬਿਨ ਨੈਣਾਂ ਨੈਣ ਉਠਾਈਆ। ਤੂੰ ਸਵਾਮੀ ਮਿਹਰਵਾਨ, ਮਹਿਬੂਬ ਤੇਰੀ ਸਰਨਾਈਆ। ਮੈਂ ਜੁਗ ਜੁਗ ਬੈਠੀ ਤੇਰਾ ਰਾਹ ਤਕਾਨ, ਤਕਵਾ ਤੇਰੇ ਉਤੇ ਰਖਾਈਆ। ਹੁਣ ਲਹਿਣਾ ਦੇਣਾ ਤਰੇਤਾ ਸੀਆ ਰਾਮ, ਬਾਲਮੀਕ ਦਏ ਗਵਾਹੀਆ। ਅਗਲਾ ਲਿਖਿਆ ਲੇਖ ਮਹਾਨ, ਜਿਸ

ਨੂੰ ਨਾ ਕੋਈ ਮੇਟੇ ਮੇਟ ਮਿਟਾਈਆ। ਦੁਆਪਰ ਮੁਕੇ ਪੰਧ ਜਹਾਨ, ਕਾਹਨਾ ਕ੍ਰਿਸ਼ਨਾ ਖੇਲ ਖਿਲਾਈਆ। ਪੈਗ਼ੰਬਰਾਂ ਤੇਰਾ ਦੱਸਣਾ ਕਲਾਮ, ਮੂਸਾ ਈਸਾ ਮੁਹੰਮਦ ਵੱਜੇ ਵਧਾਈਆ। ਨਾਨਕ ਗੋਬਿੰਦ ਤੇਰਾ ਭੇਵ ਖੁਲਾਏ ਸਤਿਨਾਮ, ਡੰਕਾ ਵਾਹਿਗੁਰੂ ਫ਼ਤਿਹ ਜਣਾਈਆ। ਤੂੰ ਨੂਰ ਨੁਰਾਨਾ ਨੌਜਵਾਨਾ ਜੋਤੀ ਜਾਤਾ ਏਕੰਕਾਰ ਕਲਜੁਗ ਅੰਤ ਕਰੀਂ ਪਹਿਚਾਨ, ਬੇਪਹਿਚਾਨ ਆਪਣਾ ਪਰਦਾ ਲਾਹੀਆ। ਸਦੀ ਚੌਧਵੀਂ ਕਰੀਂ ਧਿਆਨ, ਚੌਦਾਂ ਤਬਕਾਂ ਚੌਦਾਂ ਲੋਕਾਂ ਵੇਖ ਵਖਾਈਆ। ਦੀਨ ਦੁਨੀ ਦਾ ਧਰਮ ਵੇਖੀਂ ਈਮਾਨ, ਘਟ ਘਟ ਅੰਦਰ ਫੋਲ ਫੁਲਾਈਆ। ਚਾਰ ਜੁਗ ਦੇ ਸ਼ਾਸਤਰ ਗ੍ਰੰਥ ਕਰੀਂ ਪ੍ਰਵਾਨ, ਪਰਮ ਪੁਰਖ ਆਪਣੀ ਦਇਆ ਕਮਾਈਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਵੇਖੀਂ ਨਿਗਾਹਵਾਨ, ਬਿਨ ਨੈਣਾਂ ਨੈਣ ਉਠਾਈਆ। ਕਲਜੁਗ ਕੂੜਾ ਨੌ ਖੰਡ ਪ੍ਰਿਥਮੀ ਫਿਰੇ ਪ੍ਰਧਾਨ, ਸੱਤਾਂ ਦੀਪਾਂ ਭੱਜੇ ਵਾਹੋ ਦਾਹੀਆ। ਸਤਿ ਸਚ ਦਾ ਅੰਤ ਰਹੇ ਨਾ ਕੋਇ ਨਿਸ਼ਾਨ, ਧਰਮ ਦੀ ਧਾਰ ਨਾ ਕੋਇ ਵਖਾਈਆ। ਆਤਮ ਬ੍ਰਹਮ ਦਾ ਜਾਣੇ ਨਾ ਕੋਇ ਗਿਆਨ, ਜਗਤ ਵਿਦਿਆ ਵਿਦਿਆ ਨਾਲ ਪੜ੍ਹਾਈਆ। ਸੀਤਾ ਸੁਰਤੀ ਮਿਲੇ ਨਾ ਧੁਰ ਦਾ ਰਾਮ, ਕਾਹਨਾ ਸੰਗ ਨਾ ਕੋਇ ਨਿਭਾਈਆ। ਤੂੰ ਮਾਲਕ ਖ਼ਾਲਕ ਪ੍ਰਿਤਪਾਲਕ ਸਰਬ ਜੀਆਂ ਦਾ ਭਗਵਾਨ, ਭਗਵਨ ਤੇਰੀ ਓਟ ਤਕਾਈਆ। ਧਰਨੀ ਕਹੇ ਮੇਰੀ ਨਮੋ ਨਮੋ ਪ੍ਰਨਾਮ, ਨਮਸਤੇ ਕਹਿ ਕੇ ਸੀਸ ਝੁਕਾਈਆ। ਤੂੰ ਕਲਜੁਗ ਅੰਤ ਸ੍ਰੀ ਭਗਵੰਤ ਸ਼ਰਅ ਮੇਟਣੀ ਕੂੜ ਸ਼ੈਤਾਨ, ਸ਼ਰੀਅਤ ਆਪਣੀ ਦੇਣੀ ਸਮਝਾਈਆ। ਮਾਨਸ ਮਾਨਵ ਮਾਨੁਖ ਤੇਰੇ ਚਰਨ ਕਵਲ ਕਰਨ ਧਿਆਨ, ਦੂਜਾ ਇਸ਼ਟ ਨਾ ਕੋਇ ਮਨਾਈਆ। ਤੂੰ ਕਾਇਆ ਮੰਦਰ ਅੰਦਰ ਸ਼ਬਦ ਅਨਾਦ ਸੁਣਾਉਣੀ ਧੁਨਕਾਨ, ਅਨਹਦ ਨਾਦੀ ਨਾਦ ਵਜਾਈਆ। ਦੀਪਕ ਜੋਤ ਜਗਾਉਣਾ ਮਹਾਨ, ਆਤਮ ਪਰਦਾ ਦੇਣਾ ਲਾਹੀਆ। ਤੂੰ ਪਾਰਬ੍ਰਹਮ ਆਪਣਾ ਬ੍ਰਹਮ ਕਰਨਾ ਪ੍ਰਵਾਨ, ਪਰਮ ਪੁਰਖ ਤੇਰੀ ਸਰਨਾਈਆ। ਤੇਰਾ ਈਸ਼ ਜੀਵ ਦਾ ਖੇਲ ਮਹਾਨ, ਜੁਗ ਚੌਕੜੀ ਤੇਰੀ ਧਾਰ ਨਜ਼ਰੀ ਆਈਆ। ਧਰਨੀ ਕਹੇ ਮੇਰੀ ਬੇਨੰਤੀ ਕਰੀਂ ਪ੍ਰਵਾਨ, ਪਰਮ ਪੁਰਖ ਤੇਰੇ ਅਗੇ ਵਾਸਤਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਮੰਗ ਮੰਗਾਈਆ। ਧਰਨੀ ਕਹੇ ਪ੍ਰਭੂ ਮੇਰੀ ਡੰਡਾਵਤ ਬੰਦਨਾ ਨਿਮਸਕਾਰ, ਬਿਨ ਸਜਦਿਆਂ ਸੀਸ ਝੁਕਾਈਆ। ਤੂੰ ਜੁਗ ਚੌਕੜੀ ਦਾ ਸਾਹਕਾਰ, ਸ਼ਹਿਨਸ਼ਾਹ ਇਕ ਅਖਵਾਈਆ। ਜੇ ਸਤਿਜੁਗ ਤਰੇਤਾ ਦੁਆਪਰ ਕੀਤਾ ਪਾਰ, ਲੋਕਮਾਤੀ ਪੰਧ ਮੁਕਾਈਆ। ਜਿਸ ਦੇ ਹੁਕਮ ਵਿਚ ਖੇਲ ਖੇਲਿਆ ਪੈਗ਼ੰਬਰ ਗੁਰ ਅਵਤਾਰ, ਅਵਤਰ ਆਪਣਾ ਖੇਲ ਖਿਲਾਈਆ। ਸੋ ਸਵਾਮੀ ਅੰਤਰਜਾਮੀ ਕਲਜੁਗ ਪਾ ਸਾਰ, ਮਹਾਸਾਰਥੀ ਆਪਣਾ ਵੇਸ ਵਟਾਈਆ। ਚਾਰੋਂ ਕੁੰਟ ਵੇਖ ਧੂੰਆਂਧਾਰ, ਜੋਤੀ ਜੋਤ ਨਾ ਕੋਇ ਰੁਸ਼ਨਾਈਆ। ਦੀਨ ਦੁਨੀ ਤੇਰਾ ਨਾਮ ਵਿਸਰਿਆ ਕਰਤਾਰ, ਕਰਤਾ ਪੁਰਖ ਤੇਰੀ ਓਟ ਨਾ ਕੋਇ ਤਕਾਈਆ। ਨਿਰਗੁਣ ਸਰਗੁਣ ਰਿਹਾ ਨਾ ਕੋਇ ਪਿਆਰ, ਆਤਮ ਪਰਮਾਤਮ ਮੇਲ ਨਾ ਕੋਇ ਮਿਲਾਈਆ। ਮਨ ਮਨੂਆ ਮਨਸਾ ਵਿਚ ਕਰੇ ਹੰਕਾਰ, ਮਮਤਾ ਮੋਹ ਲੋਕਮਾਤ ਹਲਕਾਈਆ। ਸਾਚਾ ਰਿਹਾ ਨਾ ਕੋਇ ਮੀਤ ਮੁਰਾਰ, ਮਿਤਰ ਪਿਆਰਾ ਸੰਗ ਨਾ ਕੋਇ ਨਿਭਾਈਆ। ਪਿਤਾ ਪੂਤ ਇਕ ਦੂਜੇ ਨਾਲੋਂ ਹੋਏ ਗ਼ਦਾਰ, ਸ਼ਰਅ ਛੁਰੀ ਬਣੀ ਕਸਾਈਆ। ਦੀਨ ਮਜ਼੍ਹਬ ਰੋਵਣ ਜ਼ਾਰੋ ਜ਼ਾਰ, ਜ਼ਾਤ ਪਾਤ ਦਏ ਦੁਹਾਈਆ। ਨਜ਼ਰ ਆਏ ਨਾ ਕਿਸੇ ਪਰਵਰਦਿਗਾਰ, ਪੈਗ਼ੰਬਰ ਰਸੂਲ ਸਾਰੇ ਦੇਣ ਦੁਹਾਈਆ। ਸਦੀ ਚੌਧਵੀਂ ਮੁਹੰਮਦ ਦਾ ਲੇਖਾ ਲਏ ਵਿਚਾਰ, ਈਸਾ ਮੂਸਾ ਨਾਲ ਮਿਲਾਈਆ। ਜੋ ਨਾਨਕ ਗੋਬਿੰਦ ਕੀਤੀ ਪੁਕਾਰ, ਕਲ ਕਲਕੀ ਵੇਸ ਵਟਾਈਆ। ਜਿਸ ਦੀ ਵੇਦ

ਵਿਆਸ ਲਾਈ ਛਾਰ, ਧੂੜੀ ਮਸਤਕ ਖ਼ਾਕ ਰਮਾਈਆ। ਓਹ ਸਵਾਮੀ ਅੰਤਰਜਾਮੀ ਚਵ੍ਹੀਆਂ ਅਵਤਾਰ, ਜਿਸ ਨੂੰ ਚੌਬੀਸਾ ਕਹਿ ਕੇ ਸਾਰੇ ਗਾਈਆ। ਤੂੰ ਆਉਣਾ ਆਪਣੀ ਧਾਰ, ਤੈਨੂੰ ਜਨਮੇ ਕੋਇ ਨਾ ਮਾਈਆ। ਦੋ ਜਹਾਨਾਂ ਬਣ ਸਿਕਦਾਰ, ਸਿਕ ਸਭ ਦੀ ਪੂਰ ਕਰਾਈਆ। ਧਰਨੀ ਕਹੇ ਤੇਰਾ ਲੇਖਾ ਬਾਲਮੀਕ ਨੇ ਲਿਖਿਆ ਨਾਲ ਪਿਆਰ, ਪ੍ਰੇਮ ਪਾਤੀਂ ਮੈਨੂੰ ਦਿਤੀ ਸੁਣਾਈਆ। ਨਾਲੇ ਤੇਰਾ ਬਣਿਆ ਬ੍ਰਹਮ ਦਾ ਯਾਰ, ਤੇਰੀ ਮੁਹੱਬਤ ਵਿਚ ਸਮਾਈਆ। ਦੋਹਾਂ ਦਾ ਮੇਲਾ ਇਕ ਦਵਾਰ, ਦਰ ਦਰਵਾਜ਼ਾ ਇਕੋ ਇਕ ਵਖਾਈਆ। ਜਿਥੇ ਵਿਸ਼ਨ ਬ੍ਰਹਮਾ ਸ਼ਿਵ ਖੜੇ ਭਿਖਾਰ, ਦਰ ਮੰਗਣ ਸੀਸ ਨਿਵਾਈਆ। ਅਵਤਾਰ ਪੈਗ਼ੰਬਰ ਗੁਰੂ ਜੋਤ ਉਜਿਆਰ, ਨੂਰ ਨੁਰਾਨਾ ਨੂਰ ਅਲਾਹੀਆ। ਤੂੰ ਪਤਿਪਰਮੇਸ਼ਵਰ ਪਰਵਰਦਿਗਾਰ ਕਿਰਪਾ ਕਰ ਆਪ ਨਿਰੰਕਾਰ, ਨਿਰਵੈਰ ਤੇਰੇ ਹੱਥ ਵਡਿਆਈਆ। ਮੇਰਾ ਵਕਤ ਸੁਹੰਜਣਾ ਆਦਿ ਨਿਰੰਜਣਾ ਕਰ ਵਿਚ ਸੰਸਾਰ, ਦੁਸ਼ਟ ਸੰਘਾਰੀ ਜਨ ਭਗਤਾਂ ਦੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਖੇਲ ਅਗੰਮ ਅਪਾਰ, ਅਲਖ ਅਗੋਚਰ ਅਥਾਹ ਬੇਪ੍ਰਵਾਹ ਕਹਿਣ ਕੋਇ ਨਾ ਪਾਈਆ।

੧੯ ਮਾਘ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਗੁਮਾਨਪੁਰ ਜ਼ਿਲਾ ਅੰਮ੍ਰਿਤਸਰ ਨਰਾਇਣ ਸਿੰਘ ਦੇ ਗ੍ਰਹਿ

ਬਲਮੀਕ ਕਹੇ ਧਰਨੀ ਮੇਰੀ ਕਲਮ ਉਸੇ ਦਾ ਲੇਖ ਲਿਖਦੀ, ਜੋ ਲਿਖਣ ਪੜ੍ਹਨ ਵਿਚ ਕਦੇ ਨਾ ਆਈਆ। ਜਿਸ ਦੀ ਖੇਲ ਆਪਣੀ ਅਗੰਮੀ ਥਿਤ ਦੀ, ਜਗਤ ਵਾਰ ਵੰਡ ਨਾ ਕੋਇ ਵੰਡਾਈਆ। ਓਹਦੀ ਧਾਰ ਆਦਿ ਜੁਗਾਦੀ ਨਿਤ ਦੀ, ਨਵਿਤ ਆਪਣੀ ਕਾਰ ਭੁਗਤਾਈਆ। ਓਹਦੀ ਆਸਾ ਆਪਣੇ ਮਿਤ ਦੀ, ਮਿਤਰ ਪਿਆਰਾ ਬੇਪਰਵਾਹੀਆ। ਓਹਦੀ ਕਰਨੀ ਧੁਰ ਦੇ ਪਿਤ ਦੀ, ਪਤਿਪਰਮੇਸ਼ਵਰ ਅਗੰਮ ਅਥਾਹੀਆ। ਜਿਸ ਦੀ ਨਿਸ਼ਾਨੀ ਨਹੀਂ ਪੱਥਰ ਇੱਟ ਦੀ, ਜੋਤ ਸ਼ਬਦ ਧਾਰ ਸ਼ਨਵਾਈਆ। ਬਿਨਾ ਉਸ ਦੀ ਕਿਰਪਾ ਤੋਂ ਸੁਰਤੀ ਨਹੀਂ ਟਿਕਦੀ, ਸਚ ਵਿਚ ਨਾ ਕੋਇ ਮਿਲਾਈਆ। ਠਗੌਰੀ ਮਿਟੇ ਨਾ ਮਨੂਏ ਚਿਤ ਦੀ, ਚੇਤਨ ਰੂਪ ਨਾ ਕੋਇ ਸਮਝਾਈਆ। ਤੂੰ ਖੇਲ ਵੇਖਣੀ ਉਸ ਦੇ ਹਿਤ ਦੀ, ਕਲਜੁਗ ਅੰਤਮ ਅੱਖ ਖੁਲਾਈਆ। ਤਾਂਘ ਰਖਣੀ ਆਪਣੀ ਸਿਕ ਦੀ, ਤਮੰਨਾ ਆਪਣੇ ਅੰਤਰ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਹੋਏ ਆਪ ਸਹਾਈਆ। ਧਰਨੀ ਕਹੇ ਬਾਲਮੀਕ ਮੈਂ ਕੀ ਰਖਾਂ ਆਸ, ਕਿਸ ਬਿਧ ਧਿਆਨ ਲਗਾਈਆ। ਕਿਸ ਬਿਧ ਵੇਖਾਂ ਖੇਲ ਤਮਾਸ਼, ਕੀ ਕਰਤਾ ਕਾਰ ਕਮਾਈਆ। ਕਵਣ ਧਾਰ ਕਰੇ ਪ੍ਰਕਾਸ਼, ਜੋਤੀ ਜਾਤਾ ਡਗਮਗਾਈਆ। ਕੀ ਰੂਪ ਹੋਵੇ ਪੁਰਖ ਅਬਿਨਾਸ਼, ਭੇਵ ਅਭੇਦਾ ਦਏ ਖੁਲਾਈਆ। ਕਿਸ ਮੰਡਲ ਪਾਵੇ ਰਾਸ, ਕੀ ਆਪਣਾ ਰੰਗ ਰੰਗਾਈਆ। ਕਿਸ ਵਸੇ ਜ਼ਾਤ ਪਾਤ ਦੀਨ ਦੁਨੀ ਦੇ ਦ੍ਰਿੜਾਈਆ। ਕਿਸ ਬਿਧ ਮੇਟੇ ਕਲਜੁਗ ਅੰਧੇਰੀ ਰਾਤ, ਸਤਿ ਸਤਿ ਚੰਦ ਚਮਕਾਈਆ। ਕਿਸ ਬਿਧ ਲੇਖਾ ਪੂਰਾ ਕਰੇ ਸ਼ੰਕਰ ਉਤੇ ਕੈਲਾਸ਼, ਬ੍ਰਹਮਾ ਬ੍ਰਹਮ ਧਾਰ ਸਮਝਾਈਆ। ਵਿਸ਼ਨੂੰ ਕਿਸ ਬਿਧ ਦੇਵੇ ਵਿਸ਼ਵਾਸ, ਵਿਸ਼ਿਆਂ ਤੋਂ ਬਾਹਰ ਦ੍ਰਿੜਾਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਕਵਣ ਦਵਾਰੇ ਦੇਵੇ ਸਾਥ, ਸਗਲਾ ਸੰਗ ਬਣਾਈਆ। ਕੀ ਹੁਕਮ ਵਰਤੇ ਪੁਰਖ ਸਮਰਾਥ, ਹਰਿ ਕਰਤਾ ਧਰਦਰਗਾਹੀਆ। ਮੈਂ ਕਿਸ ਬਿਧ ਜੋੜਾਂ ਹਾਥ,

ਬਿਨ ਹੱਥਾਂ ਹੱਥ ਉਠਾਈਆ। ਮੈਨੂੰ ਧਰਮ ਦੀ ਦੱਸ ਦੇ ਜਾਚ, ਯਾਚਕ ਹੋ ਕੇ ਮੰਗ ਮੰਗਾਈਆ। ਮੇਰਾ ਸਾਹਿਬ ਕਿਸ ਵਸੇ ਕਾਇਆ ਮਾਟੀ ਕਾਚ, ਕੰਚਨ ਗੜ੍ਹ ਸੁਹਾਈਆ। ਕਿਸ ਬਿਧ ਕਲਜੁਗ ਅਗਨ ਬੁਝਾਏ ਆਂਚ, ਅੰਮ੍ਰਿਤ ਮੇਘ ਬਰਸਾਈਆ। ਓਹਦਾ ਰੂਪ ਅਨੂਪਾ ਸਤਿ ਸਰੂਪਾ ਜੁਗ ਚੌਕੜੀ ਬਹੁਭਾਂਤ, ਬਿਨ ਕਿਰਪਾ ਸਮਝ ਕਿਸੇ ਨਾ ਆਈਆ। ਓਹ ਧਰਨੀ ਉਤੇ ਨੌ ਖੰਡ ਪ੍ਰਿਥਮੀ ਸੱਤ ਦੀਪ ਵਸੇ ਕਿਸ ਪ੍ਰਾਂਤ, ਹਿੱਸਾ ਕਵਣ ਰਖਾਈਆ। ਮੈਂ ਕਿਸ ਬਿਧ ਤੱਕਾਂ ਹੋ ਇਕਾਂਤ, ਬਿਨ ਨੈਣਾਂ ਨੈਣ ਉਠਾਈਆ। ਮੇਰੀ ਇਕੋ ਨਿੱਕੀ ਜਿਹੀ ਬਾਤ, ਬਾਤਨ ਪਰਦਾ ਦੇ ਚੁਕਾਈਆ। ਕਿਸ ਬਿਧ ਮੇਲਾ ਮਿਲੇ ਕਮਲਾਪਾਤ, ਪਤਿਪਰਮੇਸ਼ਵਰ ਨੂਰ ਅਲਾਹੀਆ। ਕੀ ਵਸਤ ਅਮੋਲਕ ਦੇਵੇ ਦਾਤ, ਅਨਮੁੱਲੜੀ ਆਪ ਵਰਤਾਈਆ। ਬਾਲਮੀਕ ਹੱਸ ਕੇ ਕਿਹਾ ਜਿਸ ਦੀ ਸਿਫ਼ਤ ਵਿਚ ਮੈਂ ਭਰ ਦਿਤੇ ਕਾਗ਼ਜ਼ ਕਾਗ਼ਜ਼ਾਤ, ਅਕਸ਼ਰ ਅੱਖਰਾਂ ਨਾਲ ਮਿਲਾਈਆ। ਓਹ ਰਾਮ ਰਾਮਾ ਨੌਜਵਾਨਾ ਮਰਦ ਮਰਦਾਨਾ ਇਕੋ ਨੂਰ ਜੋਤ ਪ੍ਰਕਾਸ਼, ਦੂਜਾ ਰੂਪ ਨਾ ਕੋਇ ਦਰਸਾਈਆ। ਓਹ ਮਿਹਰਵਾਨ ਮਹਿਬੂਬ ਧਰਨੀ ਧਰਤ ਧਵਲ ਧੌਲ ਤੇਰੀ ਪੂਰੀ ਕਰੇ ਆਸ, ਨਿਰਾਸ ਰਹਿਣ ਕੋਇ ਨਾ ਪਾਈਆ। ਕਲਜੁਗ ਅੰਤਮ ਪ੍ਰਗਟ ਹੋਵੇ ਆਪ, ਆਪ ਆਪਣਾ ਫੇਰਾ ਪਾਈਆ। ਤ੍ਰੈਗੁਣ ਮਾਇਆ ਮੇਟੇ ਤਾਪ, ਤ੍ਰੈਭਵਨ ਧਨੀ ਆਪਣੀ ਦਇਆ ਕਮਾਈਆ। ਹਰਿ ਭਗਤ ਸੁਹੇਲੇ ਬਣਾ ਕੇ ਸਾਕ, ਸੱਜਣ ਹੋਏ ਸਹਿਜ ਸੁਖਦਾਈਆ। ਤੂੰ ਮੇਰਾ ਮੈਂ ਤੇਰਾ ਦੱਸੇ ਜਾਪ, ਸੋਹੰ ਢੋਲਾ ਅਗੰਮ ਅਥਾਹੀਆ। ਤਨ ਵਜੂਦ ਮਾਟੀ ਖ਼ਾਕ ਤੇਰਾ ਕਰੇ ਪਾਕ, ਪਤਤ ਪੁਨੀਤ ਬਣਾਈਆ। ਜਿਸ ਸੰਬਲ ਬਹਿ ਕੇ ਖੋਲਣਾ ਤਾਕ, ਪਰਦਾ ਪਰਦਿਆਂ ਵਿਚੋਂ ਉਠਾਈਆ। ਬਾਲਮੀਕ ਕਹੇ ਮੇਰਾ ਉਸ ਵੇਲੇ ਵੀ ਹੋਣਾ ਸਾਥ, ਸਗਲਾ ਆਪਣਾ ਸੰਗ ਬਣਾਈਆ। ਮੈਂ ਨਿਵ ਨਿਵ ਟੇਕਾਂ ਮਾਥ, ਮਸਤਕ ਧੂੜੀ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਾ ਮਾਲਕ ਆਪਣਾ ਰੰਗ ਰੰਗਾਈਆ। ਬਾਲਮੀਕ ਕਹੇ ਮੇਰੀ ਕਲਮ ਬਣਾਏ ਅੱਖਰ, ਨਿਰਅੱਖਰ ਧਾਰ ਸਮਝਾਈਆ। ਇਹ ਲਕੀਰ ਨਹੀਂ ਕੋਈ ਪੱਥਰ, ਪਾਹਨ ਪੱਥਰ ਤੋੜ ਫੋੜ ਕੇ ਸਾਰੇ ਦੇਣ ਮਿਟਾਈਆ। ਮੇਰੀ ਜਗਤ ਵਾਲੀ ਨਹੀਂ ਕੋਈ ਸਤਰ, ਲਾਈਨ ਅੱਖਾਂ ਵਿਚ ਨਜ਼ਰੀ ਆਈਆ। ਮੇਰੀ ਬੁੱਧੀ ਨਹੀਂ ਕੋਈ ਚਤੁਰ, ਅਕਲ ਚਲੇ ਨਾ ਕੋਇ ਚਤੁਰਾਈਆ। ਮੇਰਾ ਲੇਖਾ ਨਹੀਂ ਕੋਈ ਪਤ੍ਰਕਾ ਉਤੇ ਪੱਤਰ, ਕਾਗ਼ਜ਼ ਮਿਲੀ ਨਾ ਕੋਇ ਵਡਿਆਈਆ। ਮੈਂ ਉਸ ਦੀ ਮਹਿੰਮਾ ਕਰਦਾ ਜਿਸ ਨੇ ਆਪਣੀ ਧਾਰ ਗੋਬਿੰਦ ਲਾਉਣਾ ਸਥਰ, ਯਾਰੜਾ ਸੇਜ ਸੁਹਾਈਆ। ਜਿਸ ਕਲਜੁਗ ਅੰਤਮ ਸਭ ਦਾ ਲਹਿਣਾ ਦੇਣਾ ਲੇਖਾ ਕਰਨਾ ਪੱਧਰ, ਊਚ ਨੀਚ ਦਾ ਪੰਧ ਮੁਕਾਈਆ। ਤੇਰੀ ਪੂਰੀ ਕਰੇ ਸੱਧਰ, ਸੱਧਰਾਂ ਵਾਲਿਆਂ ਵੇਖ ਵਖਾਈਆ। ਸਦੀ ਚੌਧਵੀਂ ਪਾ ਕੇ ਗ਼ਦਰ, ਗਦਾਗਰ ਕਰੇ ਲੋਕਾਈਆ। ਸਤਿਗੁਰ ਸ਼ਬਦ ਕੋਲੋਂ ਕਰਾਵੇ ਅਦਲ, ਇਨਸਾਫ਼ ਆਪਣੇ ਹੱਥ ਰਖਾਈਆ। ਧਰਨੀਏ ਤੇਰੇ ਉਤੇ ਧਰਮ ਦੀ ਧਾਰ ਦੇਵੇ ਬਦਲ, ਕਲਜੁਗ ਵਿਚੋਂ ਸਤਿਜੁਗ ਲਏ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਸਰਗੁਣ ਧਾਰ ਇਕੋ ਪੱਤਣ, ਸਚ ਦਵਾਰਾ ਏਕੰਕਾਰਾ ਦਰਗਾਹ ਸਾਚੀ ਮੁਕਾਮੇ ਹਕ, ਸਚਖੰਡ ਇਕੋ ਇਕ ਸੁਹਾਈਆ।

੧੯ ਮਾਘ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਸੋਹਲ ਜ਼ਿਲਾ ਅੰਮ੍ਰਿਤਸਰ ਪੂਰਨ ਸਿੰਘ ਦੇ ਗ੍ਰਹਿ

ਧਰਨੀ ਕਹੇ ਮੋਹੇ ਬਾਲਮੀਕ ਨੇ ਅੱਖਰ ਵਖਾਏ ਪੁੱਠੇ, ਪੁਠੀ ਕਲ ਪ੍ਰਭ ਦਏ ਵਰਤਾਈਆ। ਕਲਜੁਗ ਵੇਲੇ ਅੰਤਮ ਤੁਠੇ, ਮਿਹਰਵਾਨ ਹੋਏ ਸਹਾਈਆ। ਜਨ ਭਗਤ ਸੁਹੇਲੇ ਮਨਾਏ ਰੁੱਠੇ, ਰੁੱਸਿਆਂ ਗਲੇ ਲਗਾਈਆ। ਲੱਖਾਂ ਵਿਚੋਂ ਲੱਭੇ ਮੁੱਠੇ, ਮੁੱਠੀ ਭਰ ਦਏ ਵਡਿਆਈਆ। ਲੁਕਿਆ ਰਹੇ ਨਾ ਕੋਇ ਕਿਸੇ ਗੁੱਠੇ, ਚਾਰੋਂ ਕੁੰਟ ਫੋਲ ਫੁਲਾਈਆ। ਫਲ ਲਗਾਏ ਕਾਇਆ ਬੂਟੇ, ਪੱਤ ਟਹਿਣੀ ਨਾਮ ਮਹਿਕਾਈਆ। ਸਚ ਪ੍ਰੀਤੀ ਦੇਵੇ ਹੂਟੇ, ਹੁਲਾਰਾ ਇਕੋ ਇਕ ਵਖਾਈਆ। ਭਾਓ ਚੁਕਾ ਕੇ ਏਕਾ ਦੂਜੇ, ਮੇਲਾ ਮੇਲੇ ਸਹਿਜ ਸੁਭਾਈਆ। ਜਿਨ੍ਹਾਂ ਦੀ ਧਾਰ ਆਪੇ ਬੁਝੇ, ਬੁਝੀ ਦੀਪਕ ਦਏ ਜਗਾਈਆ। ਉਨ੍ਹਾਂ ਇਕ ਦਵਾਰਾ ਸੁਝੇ, ਦੂਜੀ ਓਟ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਧਰਨੀ ਕਹੇ ਮੈਂ ਅੱਖਰ ਵੇਖੇ ਬਿਨਾ ਤਖ਼ਤੀ, ਸਿਆਹੀ ਨਜ਼ਰ ਕੋਇ ਨਾ ਆਈਆ। ਜਿਸ ਦਾ ਹੁਕਮ ਮਿਲਣਾ ਨਾਲ ਸਖ਼ਤੀ, ਸਖਤਿਆ ਕਰੇ ਸਫ਼ਾਈਆ। ਦੀਨ ਦੁਨੀ ਆਵੇ ਕਮਬਖ਼ਤੀ, ਕਾਮਲ ਮੁਰਸ਼ਦ ਹੁਕਮ ਵਰਤਾਈਆ। ਖੇਲ ਖਿਲਾਏ ਮਾਲਕ ਅਰਸ਼ੀ, ਪ੍ਰੀਤਮ ਅਗੰਮ ਅਥਾਹੀਆ। ਲੇਖਾ ਜਾਣੇ ਖ਼ਾਕ ਫ਼ਰਸ਼ੀ, ਜ਼ਿਮੀਂ ਜ਼ਮਾ ਫੋਲ ਫੁਲਾਈਆ। ਜਿਸ ਦੀ ਸੰਮਤ ਸ਼ਹਿਨਸ਼ਾਹੀ ਅੱਠ ਦੀ ਹੋਣੀ ਬਰਸੀ, ਬਰਸ ਸਾਲਾਂ ਵੰਡ ਵੰਡਾਈਆ। ਓਹ ਖੇਲ ਜਾਣੇ ਭਗਤਾਂ ਘਰ ਦੀ, ਘਰ ਘਰ ਵੇਖੇ ਚਾਈਂ ਚਾਈਂਆ। ਇਹ ਵਡਿਆਈ ਨਰਾਇਣ ਨਰ ਦੀ, ਬਾਲਮੀਕ ਗਿਆ ਸਮਝਾਈਆ। ਜਿਸ ਕਲਾ ਮੁਕਾਉਣੀ ਕਲਜੁਗ ਕਲ ਦੀ, ਕਲ ਕਾਤੀਆਂ ਕਰੇ ਸਫ਼ਾਈਆ। ਮੰਜ਼ਲ ਦੱਸਣੀ ਇਕ ਅਟੱਲ ਦੀ, ਅਗੰਮ ਅਥਾਹ ਸਮਝਾਈਆ। ਜਿਸ ਆਸਾ ਪੂਰੀ ਕਰਨੀ ਬਾਵਨ ਬਲ ਦੀ, ਅਸਵਮੇਧ ਯੱਗ ਦਏ ਗਵਾਹੀਆ। ਉਸ ਦੀ ਕਥਾ ਕਹਾਣੀ ਹੋਣੀ ਛਲ ਦੀ, ਅਛਲ ਛਲਧਾਰੀ ਆਪ ਕਰਾਈਆ। ਜਿਸ ਦੀ ਖ਼ਬਰ ਕਿਸੇ ਨਹੀਂ ਘੜੀ ਪਲ ਦੀ, ਜੋ ਪਲਕਾਂ ਓਹਲੇ ਬੈਠਾ ਡੇਰਾ ਲਾਈਆ। ਧਰਨੀ ਕਹੇ ਮੈਂ ਪਿਆਸੀ ਉਸੇ ਅੰਮ੍ਰਿਤ ਜਲ ਦੀ, ਸਮੁੰਦ ਸਾਗਰਾਂ ਆਸ ਨਾ ਕੋਇ ਰਖਾਈਆ। ਮੈਂ ਇਕ ਦਵਾਰਾ ਮੱਲਦੀ, ਸਚ ਸਿੰਘਾਸਣ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦੀ ਕਰਨੀ ਕਦੇ ਨਾ ਟਲਦੀ, ਟਾਲਣ ਵਾਲਾ ਨਜ਼ਰ ਕੋਇ ਨਾ ਆਈਆ।

੧੯ ਮਾਘ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਸੋਹਲ ਜ਼ਿਲਾ ਅੰਮ੍ਰਿਤਸਰ ਮਹਿੰਦਰ ਸਿੰਘ ਦੇ ਗ੍ਰਹਿ

ਧਰਨੀ ਕਹੇ ਮੈਨੂੰ ਜੁਗ ਜੁਗ ਲੱਗੀਆਂ ਤਾਂਘਾਂ, ਬਿਨ ਲੋਚਣ ਨੈਣਾਂ ਧਿਆਨ ਲਗਾਈਆ। ਮੈਂ ਸੁਣੀਆਂ ਪੈਗ਼ਬਰਾਂ ਵਾਲੀਆਂ ਬਾਂਗਾਂ, ਅਜ਼ਾਂ ਖੋਜ ਖੁਜਾਈਆ। ਜਿਧਰ ਵੇਖਾਂ ਕਲਜੁਗ ਕੂੜੀ ਕਿਰਿਆ ਚੜ੍ਹੀਆਂ ਕਾਂਗਾਂ, ਕਾਗ ਵਾਂਗ ਕੁਰਲਾਈਆ। ਕਿਰਪਾ ਨਿਧਾਨ ਬਦਲ ਸਵਾਂਗਾ, ਸਵਾਂਗੀ ਆਇਆ ਰੂਪ ਬਦਲਾਈਆ। ਲਹਿਣਾ ਦੇਣਾ ਵੇਖ ਧਰਨੀ ਧਰਤ ਧਵਲ ਧੌਲ ਨਿਮਾਣਿਆਂ ਦੀ ਮਾਂ ਦਾ, ਜੋ ਆਸਾ ਰਹੀ ਤਕਾਈਆ। ਮਾਣ ਰਿਹਾ ਨਾ ਸਤਿਗੁਰ ਸ਼ਬਦ ਤੇਰੇ ਨਾਂ ਦਾ, ਨਾਉਂ ਨਿਰੰਕਾਰਾ ਸਾਰੇ ਗਏ ਭੁਲਾਈਆ। ਖੇਲ ਵੇਖ ਅੱਠ ਸੱਠ ਤੀਰਥ ਥਾਂ ਦਾ, ਮੰਦਰ ਮਸਜਿਦ

ਸ਼ਿਵਦਵਾਲੇ ਮਠ ਫੋਲ ਫੁਲਾਈਆ। ਚਾਰੋਂ ਕੁੰਟ ਝਗੜਾ ਸੂਰ ਗਾਂ ਦਾ, ਹਿੰਦੂ ਮੁਸਲਿਮ ਸਾਰੇ ਬਣੇ ਕਸਾਈਆ। ਤੇਰਾ ਸ਼ਬਦ ਭੁੱਲਿਆ ਵਾਹ ਵਾਹ ਦਾ, ਵਾਹਿਗੁਰੂ ਤੇਰੇ ਵਿਚ ਨਾ ਕੋਇ ਸਮਾਈਆ। ਪਾਂਧੀ ਦਿਸੇ ਨਾ ਕੋਈ ਤੇਰੇ ਘਰ ਦੇ ਰਾਹ ਦਾ, ਮੰਜ਼ਲ ਹਕ ਚੜ੍ਹਨ ਕੋਇ ਨਾ ਪਾਈਆ। ਬਲ ਰਿਹਾ ਕਿਸੇ ਨਾ ਬਾਂਹ ਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਧਰਨੀ ਕਹੇ ਪ੍ਰਭੂ ਵੇਖ ਲੈ ਆਪਣੀ ਧਰਤੀ, ਧਵਲ ਧਿਆਨ ਲਗਾਈਆ। ਤੂੰ ਮਾਲਕ ਧੁਰ ਦਾ ਅਰਸ਼ੀ, ਪ੍ਰੀਤਮ ਨੂਰ ਅਲਾਹੀਆ। ਖੇਲ ਵੇਖ ਕਲਜੁਗ ਕਲ ਦੀ, ਕੀ ਕਲ ਕਾਤੀ ਹੁਕਮ ਵਰਤਾਈਆ। ਵਡਿਆਈ ਰਹੀ ਨਾ ਅੱਠ ਸੱਠ ਤੀਰਥ ਜਲ ਦੀ, ਗੰਗਾ ਗੋਦਾਵਰੀ ਜਮਨਾ ਸੁਰਸਤੀ ਰੋਵੇ ਮਾਰੇ ਧਾਹੀਆ। ਦੀਪਕ ਜੋਤ ਕਿਤੇ ਨਾ ਬਲਦੀ, ਨੂਰ ਨੁਰਾਨਾ ਨਾ ਕੋਇ ਰੁਸ਼ਨਾਈਆ। ਮਾਇਆ ਮਮਤਾ ਸਾਧਾਂ ਸੰਤਾਂ ਫਿਰੇ ਛਲਦੀ, ਅਛਲ ਛਲਧਾਰੀ ਤੇਰੀ ਸਮਝ ਕਿਸੇ ਨਾ ਆਈਆ। ਧਰਨੀ ਕਹੇ ਮੇਰੀ ਆਸਾ ਹੋਈ ਡੂੰਘੀ ਡਲ ਦੀ, ਤ੍ਰਿਸ਼ਨਾ ਪੂਰ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਸਰਨਾਈਆ। ਧਰਨੀ ਕਹੇ ਮੈਂ ਚਾਰ ਕੁੰਟ ਤੇਰਾ ਤੱਕਾਂ ਰਾਹ, ਬਿਨ ਰਸਤਿਆਂ ਰਸਤਾ ਵੇਖ ਵਖਾਈਆ। ਤੂੰ ਕਿਰਪਾ ਕਰ ਮੇਰੇ ਮਿਹਰਵਾਂ, ਮਿਹਰਵਾਨ ਤੇਰੀ ਸਰਨਾਈਆ। ਤੇਰਾ ਨਾਮ ਸੁਹੰਜਣਾ ਸੋ ਵਕਤ ਸੁਹੰਜਣਾ ਗਿਆ ਆ, ਆਦਮ ਹੱਵਾ ਰਾਹ ਤਕਾਈਆ। ਪੈਗ਼ੰਬਰ ਕਹਿਣ ਸਾਡਾ ਨੂਰ ਅਲਾਹੀ ਖ਼ੁਦਾ, ਆਲਮੀਨ ਇਕ ਅਖਵਾਈਆ। ਗੁਰੂ ਗੁਰਦੇਵ ਕਹਿਣ ਸਤਿਗੁਰ ਸ਼ਬਦ ਸ਼ਬਦੀ ਡੰਕ ਦੇ ਵਜਾ, ਵਜਾਵਣਹਾਰਾ ਇਕ ਹੋ ਜਾਈਆ। ਸਾਰੇ ਸਜਦਿਆਂ ਵਿਚ ਕਰਨ ਦੁਆ, ਦੋਏ ਜੋੜ ਸੀਸ ਨਿਵਾਈਆ। ਮੇਰੇ ਸਵਾਮੀ ਅੰਤਰਜਾਮੀ ਮੇਰੀ ਪਤ ਰਖਾ, ਪਤਿਪਰਮੇਸ਼ਵਰ ਦਇਆ ਕਮਾਈਆ। ਚਾਰੋਂ ਕੁੰਟ ਅੰਧੇਰਾ ਗਿਆ ਛਾ, ਨੂਰੀ ਚੰਦ ਨਾ ਕੋਇ ਚਮਕਾਈਆ। ਆਤਮ ਅੰਤਰ ਨਿਰੰਤਰ ਬਿਨ ਰਸਨਾ ਤੈਨੂੰ ਕੋਈ ਨਾ ਸਕੇ ਗਾ, ਜਿਹਵਾ ਢੋਲੇ ਸਾਰੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਤੇਰੀ ਇਕੋ ਸਰਨ ਲਈ ਤਕਾ, ਦੂਸਰ ਓਟ ਨਾ ਕੋਇ ਤਕਾਈਆ।

੧੯ ਮਾਘ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਸੋਹਲ ਜ਼ਿਲਾ ਅੰਮ੍ਰਿਤਸਰ ਹਰੀ ਸਿੰਘ ਦੇ ਗ੍ਰਹਿ

ਧਰਨੀ ਕਹੇ ਬੇਨੰਤੀ ਸੁਣ ਮੇਰੇ ਨਿਰੰਕਾਰ, ਨਿਰਵੈਰ ਨਿਰਾਕਾਰ ਤੇਰੀ ਸਰਨਾਈਆ। ਅਵਤਾਰ ਪੈਗ਼ੰਬਰ ਗੁਰੂ ਕਰ ਖ਼ਬਰਦਾਰ, ਸਚਖੰਡ ਦਵਾਰੇ ਏਕੰਕਾਰੇ ਦੇ ਜਗਾਈਆ। ਆਪਣਿਆਂ ਦੀਨਾਂ ਮਜ਼੍ਹਬਾਂ ਦਾ ਅੰਤਰ ਨਿਰੰਤਰ ਵੇਖਣ ਵਿਵਹਾਰ, ਕੀ ਮਾਤ ਖੇਲ ਖਿਲਾਈਆ। ਸ਼ਬਦ ਅਨਾਦੀ ਘਰ ਬ੍ਰਹਿਮਾਦੀ ਸਭ ਦੀ ਸੁਣ ਧੁਨਕਾਰ, ਕਵਣ ਮੰਦਰ ਵੱਜੇ ਵਧਾਈਆ। ਜੋਤੀ ਜਾਤੇ ਪੁਰਖ ਬਿਧਾਤੇ ਆਤਮ ਸਭ ਦੀ ਵੇਖ ਉਜਿਆਰ, ਕਵਣ ਗ੍ਰਹਿ ਨੂਰ ਜੋਤ ਰੁਸ਼ਨਾਈਆ। ਕਿਉਂ ਚਾਰ ਕੁੰਟ ਦਹਿ ਦਿਸ਼ਾ ਸ਼ਾਸਤਰ ਸਿਮਰਤ ਵੇਦ ਪੁਰਾਨਾਂ ਅਜੀਲ ਕੁਰਾਨਾਂ ਗਏ ਵਿਸਾਰ, ਗੁਰੂ ਗੁਰਦੇਵ ਸਵਾਮੀ ਦਰਸ ਕੋਇ ਨਾ ਪਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਨੌ ਦਵਾਰੇ ਵਧਿਆ ਵਿਭਚਾਰ, ਕੂੜ ਕਿਰਿਆ ਵਿਚ ਸ੍ਰਿਸ਼ਟ ਦ੍ਰਿਸ਼ਟ ਹਲਕਾਈਆ। ਦੀਨਾਂ

ਮਜ਼੍ਹਬਾਂ ਹੋਈ ਖਾਰ, ਤੇਰਾ ਨਾਮ ਕਲਮਾ ਕਰੇ ਲੜਾਈਆ। ਸਦੀ ਚੌਧਵੀਂ ਧੂੰਆਂਧਾਰ, ਨੂਰੀ ਚੰਦ ਨਾ ਕੋਇ ਚਮਕਾਈਆ। ਚੌਦਾਂ ਤਬਕ ਰਹੇ ਪੁਕਾਰ, ਤੂੰ ਮੇਰਾ ਮੈਂ ਤੇਰਾ ਨਾਮ ਨਾ ਕੋਇ ਧਿਆਈਆ। ਚੌਦਾਂ ਲੋਕ ਖੇਲ ਤੱਕ ਸੱਚੀ ਸਰਕਾਰ, ਚੌਦਸ ਚੰਦ ਨੂਰ ਨਾ ਕੋਇ ਚਮਕਾਈਆ। ਮੈਂ ਰੋਵਾਂ ਗਿਰਿਆਜ਼ਾਰੀ ਵਿਚ ਜ਼ਾਰੋ ਜ਼ਾਰ, ਬਿਨ ਨੈਣਾਂ ਨੀਰ ਵਹਾਈਆ। ਸਚ ਸਵਾਮੀ ਤੇਰਾ ਕਰਾਂ ਇੰਤਜ਼ਾਰ, ਵੇਲਾ ਵਕਤ ਬੈਠੀ ਰਾਹ ਤਕਾਈਆ। ਕਲ ਕਲਕੀ ਹੋ ਉਜਿਆਰ, ਵੇਦ ਵਿਆਸਾ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਧੁਰ ਦਾ ਵਰ, ਦਰ ਠਾਂਡੇ ਅਲਖ ਜਗਾਈਆ। ਧਰਨੀ ਕਹੇ ਮੈਂ ਪਾਪਾਂ ਭਾਰ ਥੱਕੀ, ਥਕਾਵਟ ਵਿਚ ਦੁਹਾਈਆ। ਤੂੰ ਸਾਹਿਬ ਮੇਰਾ ਕਮਲਾਪਤੀ, ਪਤਿਪਰਮੇਸ਼ਵਰ ਇਕ ਅਖਵਾਈਆ। ਚਾਰੋਂ ਕੁੰਟ ਵੇਖ ਵਾਅ ਤੱਤੀ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਤੇਰਾ ਨਾਮ ਨਿਧਾਨ ਦਿਸੇ ਕਿਸੇ ਨਾ ਰੱਤੀ, ਰਤਨ ਅਮੋਲਕ ਹੀਰਾ ਗੁਰਮੁਖ ਨਜ਼ਰ ਕੋਇ ਨਾ ਆਈਆ। ਮਾਣ ਰਿਹਾ ਨਾ ਰਾਗ ਛੱਤੀ, ਛਤਰਧਾਰੀ ਬੈਠੇ ਮੁਖ ਭਵਾਈਆ। ਆਤਮ ਨੂਰ ਜਗੇ ਕੋਇ ਨਾ ਵੱਟੀ, ਦੀਪਕ ਕਾਇਆ ਨਾ ਕੋਇ ਰੁਸ਼ਨਾਈਆ। ਕਲਜੁਗ ਕੂੜੀ ਕਿਰਿਆ ਸਭ ਨੂੰ ਜਾਂਦੀ ਪੱਟੀ, ਪੱਟੀ ਪ੍ਰੇਮ ਨਾ ਕੋਇ ਬੰਧਾਈਆ। ਪੰਚ ਵਿਕਾਰਾ ਖੁਲ੍ਹੀ ਹੱਟੀ, ਨਾਮ ਸਤਿ ਨਾ ਕੋਇ ਚਤੁਰਾਈਆ। ਤੂੰ ਸਾਹਿਬ ਪੁਰਖ ਸਮਰਥੀ, ਕਰਨਹਾਰ ਅਖਵਾਈਆ। ਧਰਨੀ ਕਹੇ ਮੈਂ ਸਭ ਕੁਛ ਵੇਖਾਂ ਅੱਖੀਂ, ਅੱਖੀਆਂ ਵਾਲੇ ਅੱਖੀਆਂ ਗਏ ਭਵਾਈਆ। ਆਤਮ ਧਾਰ ਪਿਆਰ ਦੀ ਰਹੀ ਕੋਈ ਨਾ ਸਖ਼ੀ, ਸਾਚੇ ਕਾਹਨਾ ਤੇਰਾ ਦਰਸ ਕੋਇ ਨਾ ਪਾਈਆ। ਸੀਤਾ ਸੁਰਤ ਹੋਏ ਕੋਇ ਨਾ ਸਤੀ, ਰਾਮ ਰਾਮ ਤੇਰੀ ਸਰਨ ਨਾ ਕੋਇ ਰਖਾਈਆ। ਨਾਨਕ ਗੋਬਿੰਦ ਜਾਣੇ ਕੋਇ ਨਾ ਪੱਟੀ, ਪਟਨੇ ਵਾਲਿਆ ਤੇਰੀ ਦੁਹਾਈਆ। ਪੈਗ਼ੰਬਰਾਂ ਲੇਖਾ ਲਿਖਿਆ ਨਹੀਂ ਹੱਥੀਂ, ਪੇਸ਼ੀਨਗੋਈਆਂ ਵਿਚ ਸਮਝਾਈਆ। ਅੰਤਮ ਸਦੀ ਬੀਸਵੀਂ ਚੌਧਵੀਂ ਜਾਏ ਨੱਠੀ, ਆਪਣਾ ਪੰਧ ਮੁਕਾਈਆ। ਉਮਤ ਉਮਤੀ ਤਪਦੀ ਭੱਠੀ, ਆਬੇ ਹਯਾਤ ਨਾ ਕੋਇ ਪਿਆਈਆ। ਸਤਿ ਮੁਹੱਬਤ ਵਿਚ ਦੀਨਾਂ ਮਜ਼੍ਹਬਾਂ ਵਿਚ ਦੀਨਾਂ ਮਜ਼੍ਹਬਾਂ ਧਾਰ ਹੋਏ ਨਾ ਕੱਠੀ, ਏਕਾ ਰੰਗ ਨਾ ਕੋਇ ਰੰਗਾਈਆ। ਸਚ ਧਰਮ ਦੀ ਮੰਜ਼ਲ ਜਾਂਦੀ ਢੱਠੀ, ਮਹੱਲ ਅਟੱਲ ਨਾ ਕੋਇ ਬਣਾਈਆ। ਪੁਰਖ ਅਬਿਨਾਸ਼ੀ ਤੂੰ ਵਸੇਂ ਘਟ ਘਟੀ, ਹਰ ਘਟ ਬੈਠਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸਾਚਾ ਵਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਧਰਨੀ ਕਹੇ ਮੇਰਾ ਚਾਰ ਕੁੰਟ ਨੈਣਾਂ ਵਗੇ ਨੀਰ, ਛਹਿਬਰ ਇਕ ਵਖਾਈਆ। ਤੂੰ ਸ਼ਹਿਨਸ਼ਾਹ ਸੁਲਤਾਨ ਪੀਰ ਪੀਰਾਂ ਦਾ ਪੀਰ, ਪੈਗ਼ੰਬਰ ਨੂਰ ਅਲਾਹੀਆ। ਤੂੰ ਦੋ ਜਹਾਨਾਂ ਦਸਤਗੀਰ, ਦਇਆਵਾਨ ਵਡ ਵਡਿਆਈਆ। ਤੂੰ ਲੇਖਾ ਤੱਕ ਸ਼ਾਹ ਹਕੀਰ, ਸ਼ਹਿਨਸ਼ਾਹ ਆਪਣਾ ਫੇਰਾ ਪਾਈਆ। ਮੈਂ ਦਰ ਦਰਵੇਸ਼ ਹੋ ਕੇ ਮੰਗਾਂ ਹਕੀਰ, ਫ਼ਕੀਰ ਫ਼ਿਕਰਾ ਤੇਰਾ ਢੋਲਾ ਗਾਈਆ। ਦੀਨ ਦੁਨੀ ਦੀ ਬਦਲ ਦੇ ਜ਼ਮੀਰ, ਅੰਤਸ਼ਕਰਨ ਕਰ ਸਫ਼ਾਈਆ। ਤਨ ਮਾਟੀ ਪਵਿਤਰ ਕਰ ਚੀਰ, ਚਿਰੀ ਵਿਛੁੰਨੇ ਲੈ ਮਿਲਾਈਆ। ਮੈਂ ਮੇਰਾ ਹੋਇਆ ਦਿਲਗੀਰ, ਧੀਰਜ ਧੀਰ ਦੇ ਧਰਾਈਆ। ਦੀਨ ਦੁਨੀ ਦੇ ਅੰਦਰ ਹਉਮੇ ਵਾਲੀ ਪੀੜ, ਦੁਤੀਆ ਭਾਓ ਨਾ ਕੋਇ ਮਿਟਾਈਆ। ਪਰਮ ਪੁਰਖ ਲੇਖਾ ਮੁਕਾ ਦੇ ਹਸਤ ਕੀੜ, ਕੀਟ ਕੀਟਾਂ ਦੇ ਵਡਿਆਈਆ। ਅੰਮ੍ਰਿਤ ਆਤਮ ਨਿਝਰ ਝਿਰਨੇ ਸਭ ਨੂੰ ਦੇ ਸੀਰ, ਬੂੰਦ ਸਵਾਂਤੀ ਆਪ ਚੁਆਈਆ। ਕਲਜੁਗ ਅੰਤਮ ਸਭ ਦੀ ਬਦਲ ਦੇ ਤਕਦੀਰ, ਤਦਬੀਰ ਆਪਣਾ ਨਾਮ ਦ੍ਰਿੜਾਈਆ। ਤੂੰ ਨਿਰਗੁਣ ਧਾਰ ਜੋਤ ਸ਼ਹਿਨਸ਼ਾਹ ਸਤਿਗੁਰ ਸ਼ਬਦ ਤੇਰਾ

ਵਜ਼ੀਰ, ਰਈਅਤ ਹਰਿਜਨ ਹਰਿ ਭਗਤ ਲੈ ਬਣਾਈਆ। ਤੇਰਾ ਖੇਲ ਆਦਿ ਜੁਗਾਦੀ ਬੇਨਜ਼ੀਰ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਧਰਨੀ ਕਹੇ ਮੈਨੂੰ ਮਸ਼ਵਰਾ ਦੇਵੇ ਸਚਖੰਡ ਵਿਚ ਬੈਠਾ ਕਬੀਰ, ਕਬਰਾਂ ਤੋਂ ਬਾਹਰ ਸੁਣਾਈਆ। ਉਠ ਤੱਕ ਜੋ ਬਾਲਮੀਕ ਰਿਖੀ ਨੇ ਪ੍ਰਥਾਏ ਰਾਮ ਮਾਰੀ ਲਕੀਰ, ਰਾਮ ਰਾਮ ਗਏ ਸੁਣਾਈਆ। ਓਹ ਰਾਮ ਸਭ ਦੀ ਕਟੇ ਭੀੜ, ਲੇਖਾ ਸਭ ਦਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕੋ ਨਾਮ ਖੰਡਾ ਬ੍ਰਹਿਮੰਡਾਂ ਵਖਾਏ ਅਗੰਮੀ ਸ਼ਮਸ਼ੀਰ, ਜਿਸ ਦੀ ਧਾਰ ਲੁਹਾਰ ਤਰਖਾਣ ਨਾ ਕੋਇ ਬਣਾਈਆ।

੧੯ ਮਾਘ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਗਗੋਬੂਆ ਜ਼ਿਲਾ ਅੰਮ੍ਰਿਤਸਰ ਅਜੈਬ ਸਿੰਘ ਦੇ ਗ੍ਰਹਿ

ਧਰਨੀ ਕਹੇ ਮੈਂ ਭਗਤਾਂ ਉਤੋਂ ਜਾਵਾਂ ਬਲਿਹਾਰ, ਬਲ ਬਲ ਆਪਣਾ ਆਪ ਕਰਾਈਆ। ਜਿਨ੍ਹਾਂ ਮਿਲਿਆ ਇਕਾ ਏਕੰਕਾਰ, ਇਕ ਇਕੱਲਾ ਨੂਰ ਅਲਾਹੀਆ। ਮੈਂ ਮਾਤਲੋਕ ਬਣਾਂ ਸੇਵਾਦਾਰ, ਚਾਕਰ ਹੋ ਕੇ ਸੇਵ ਕਮਾਈਆ। ਸਤਿ ਸਚ ਦੀ ਸੁਣਾਂ ਗੁਫ਼ਤਾਰ, ਜੋ ਪ੍ਰਭ ਦਾ ਢੋਲਾ ਗਾਈਆ। ਤੂੰ ਮੇਰਾ ਮੈਂ ਤੇਰਾ ਜਿਨ੍ਹਾਂ ਦੀ ਧਾਰ, ਧਰਨੀ ਕਹੇ ਮੈਂ ਨਿਵ ਨਿਵ ਲਾਗਾਂ ਪਾਈਆ। ਕਲਜੁਗ ਅੰਤ ਮੇਰੇ ਉਤੇ ਹੋਇਆ ਉਜਿਆਰ, ਨੂਰ ਨੁਰਾਨਾ ਡਗਮਗਾਈਆ। ਮੈਂ ਸੰਦੇਸਾ ਦੇਵਾਂ ਆਪਣੀ ਵਾਰ, ਪੂਰਬ ਪਿਛਲਾ ਭੇਵ ਖੁਲਾਈਆ। ਜੋ ਬਾਲਮੀਕ ਵਜਾਈ ਸਤਾਰ, ਮੇਰੇ ਉਤੇ ਸਤਿ ਦ੍ਰਿੜਾਈਆ। ਸੋ ਵੇਖ ਲਿਆ ਕਰਤਾਰ, ਹਰਿ ਕਰਤਾ ਨੂਰ ਅਲਾਹੀਆ। ਜਿਸ ਮੇਰੇ ਉਤੋਂ ਲਾਹੁਣਾ ਭਾਰ, ਵਿਭਚਾਰ ਕਰੇ ਸਫ਼ਾਈਆ। ਸਤਿ ਧਰਮ ਦਏ ਉਤਾਰ, ਮੇਰੀ ਸਾਚੀ ਗੋਦ ਸੁਹਾਈਆ। ਭਗਤ ਸੁਹੇਲੇ ਪਾਵੇ ਸਾਰ, ਭਗਵਨ ਆਪਣਾ ਰੰਗ ਰੰਗਾਈਆ। ਜਨ ਭਗਤ ਕਰਨ ਪਿਆਰ, ਪਰਮ ਪੁਰਖ ਮਿਲ ਕੇ ਵੱਜੇ ਵਧਾਈਆ। ਮੈਂ ਖ਼ੁਸ਼ੀਆਂ ਦੇ ਵਿਚ ਵੇਖਾਂ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਨਾਲ ਮਿਲਾਈਆ। ਗੁਰੂਆਂ ਕਹਾਂ ਬੋਲ ਜੈਕਾਰ, ਸ਼ਬਦੀ ਸ਼ਬਦ ਸ਼ਬਦ ਸ਼ਨਵਾਈਆ। ਪੈਗ਼ੰਬਰਾਂ ਕਹਾਂ ਤੱਕੋ ਪਰਵਰਦਿਗਾਰ, ਬੇਪ੍ਰਵਾਹ ਅਗੰਮ ਅਥਾਹੀਆ। ਅਵਤਾਰਾਂ ਕਹਾਂ ਕਰੋ ਨਿਮਸਕਾਰ, ਡੰਡਾਵਤ ਵਿਚ ਸੀਸ ਝੁਕਾਈਆ। ਬ੍ਰਹਿਮੰਡਾਂ ਖੰਡਾਂ ਕਹਾਂ ਹੋਓ ਹੁਸ਼ਿਆਰ, ਪੁਰੀ ਲੋਅ ਲਓ ਅੰਗੜਾਈਆ। ਰਵ ਸਸ ਧੂੜੀ ਲਾਓ ਮਸਤਕ ਛਾਰ, ਟਿੱਕਾ ਇਕੋ ਨਾਮ ਰਮਾਈਆ। ਜੁਗ ਚੌਕੜੀ ਹੋਵੋ ਖ਼ਿਦਮਤਗਾਰ, ਖ਼ਾਦਮ ਹੋ ਕੇ ਸੇਵ ਕਮਾਈਆ। ਕਲ ਤੱਕੋ ਕਲਕੀ ਅਵਤਾਰ, ਜੋ ਭਗਤਨ ਮੀਤਾ ਇਕ ਅਖਵਾਈਆ। ਜਿਸ ਦਾ ਭਰਿਆ ਨਾਮ ਭੰਡਾਰ, ਨਿਰਗੁਣ ਸਰਗੁਣ ਰਿਹਾ ਵਰਤਾਈਆ। ਜਿਸ ਸੁਹਾਇਆ ਬਲ ਦਵਾਰ, ਬਾਵਨ ਖੇਲ ਖਿਲਾਈਆ। ਸੋ ਲੇਖਾ ਜਾਣੇ ਆਪਣੀ ਵਾਰ, ਵਾਰਸ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਇਕ ਰੰਗਾਈਆ। ਧਰਨੀ ਕਹੇ ਮੈਂ ਭਗਤਾਂ ਉਤੇ ਆਪਾ ਆਪ ਕਰਾਂ ਕੁਰਬਾਨ, ਕਰਬਲੇ ਵਾਲੇ ਸਾਰੇ ਧਿਆਨ ਲਗਾਈਆ। ਮੈਨੂੰ ਤੱਕਣ ਦੋ ਜਹਾਨ, ਚੌਦਾਂ ਤਬਕ ਅੱਖ ਉਠਾਈਆ। ਖੇਲ ਵੇਖਾਂ ਵਖਾਵਾਂ ਸ੍ਰੀ ਭਗਵਾਨ, ਕੀ ਭਗਵਨ ਕਾਰ ਕਮਾਈਆ। ਚਾਰੇ ਕੁੰਟ ਹੁਕਮ ਸੰਦੇਸ਼ਾ ਦੇਵਾਂ ਆਣ, ਏਕਾ ਏਕ ਜਣਾਈਆ। ਉੱਤਰ ਪੂਰਬ ਪੱਛਮ ਦੱਖਣ ਤੱਕੇ ਨੌਜਵਾਨ, ਸੂਰਬੀਰ ਧੁਰਦਰਗਾਹੀਆ। ਜਿਸ

ਦਾ ਸ਼ਬਦ ਖੰਡਾ ਅਗੰਮਾ ਨਾਮ, ਤੀਰ ਕਮਾਨ ਚਿੱਲੇ ਇਕੋ ਰਿਹਾ ਚੜ੍ਹਾਈਆ। ਜਿਸ ਕਲਜੁਗ ਕੂੜੀ ਸ਼ਰਅ ਮੇਟਣੀ ਸ਼ੈਤਾਨ, ਸ਼ਰੀਅਤ ਦੀਨ ਦੁਨੀ ਬਦਲਾਈਆ। ਰੂਪ ਅਨੂਪ ਧਰ ਕੇ ਆਪ ਅਮਾਮ, ਅਮਾਮ ਅਮਾਮਾ ਖੇਲ ਖਿਲਾਈਆ। ਏਕਾ ਦੇਵੇ ਕਲਮਾ ਹਕ ਪੈਗ਼ਾਮ, ਪੈਗ਼ੰਬਰਾਂ ਤੋਂ ਬਾਹਰ ਪੜ੍ਹਾਈਆ। ਓਸ ਦੇ ਚਰਨ ਕਵਲ ਕਰਾਂ ਪ੍ਰਨਾਮ, ਕਦਮਬੋਸੀ ਵਿਚ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਾਹਿਬ ਇਕ ਅਖਵਾਈਆ। ਧਰਨੀ ਕਹੇ ਮੈਂ ਭਗਤਾਂ ਹੋਈ ਦਾਸੀ, ਦਾਸਨ ਦਾਸ ਸੇਵ ਕਮਾਈਆ। ਜਿਨ੍ਹਾਂ ਕਰਨੀ ਬੰਦ ਖ਼ਲਾਸੀ, ਬੰਧਨ ਮਜ਼੍ਹਬਾਂ ਵਾਲੇ ਤੁੜਾਈਆ। ਮੇਰੇ ਉਤੇ ਖ਼ੁਸ਼ੀਆਂ ਵਾਲੀ ਪਾਉਣੀ ਰਾਸੀ, ਆਤਮ ਪਰਮਾਤਮ ਗੋਪੀ ਕਾਹਨ ਨਚਾਈਆ। ਮੰਜ਼ਲ ਚੜ੍ਹਨਾ ਧਰਮ ਦੀ ਘਾਟੀ, ਦੂਜਾ ਰਾਹ ਨਾ ਕੋਇ ਤਕਾਈਆ। ਮੇਰੀ ਪਿਛਲੀ ਪੂਰੀ ਹੋਵੇ ਵਾਟੀ, ਪਾਂਧੀ ਪੰਧ ਮੁਕਾਈਆ। ਇਕੋ ਨੂਰ ਜੋਤ ਦਿਸੇ ਜਨ ਭਗਤਾਂ ਅੰਦਰ ਲਿਲਾਟੀ, ਨਿਰਵੈਰ ਨਿਰਾਕਾਰ ਨਜ਼ਰੀ ਆਈਆ। ਆਤਮ ਸੇਜ ਸੁਹੰਜਣੀ ਵੇਖਾਂ ਖਾਟੀ, ਸਚ ਸਿੰਘਾਸਣ ਸੋਭਾ ਪਾਈਆ। ਜਿਥੇ ਵਸਿਆ ਕਮਲਾਪਾਤੀ, ਪਤਿਪਰਮੇਸ਼ਵਰ ਬੇਪਰਵਾਹੀਆ। ਧਰਨੀ ਕਹੇ ਮੇਰੀ ਸੁਹੰਜਣੀ ਹੋਈ ਅੱਜ ਦੀ ਰਾਤੀ, ਰੁਤੜੀ ਪ੍ਰਭ ਦੇ ਨਾਲ ਮਹਿਕਾਈਆ। ਜੋ ਭਗਤਾਂ ਬਣਿਆ ਜਮਾਤੀ, ਢੋਲਾ ਨਾਮ ਇਕੋ ਸਿਫ਼ਤ ਸਲਾਹੀਆ। ਕਲਜੁਗ ਅੰਤਮ ਪੁਛੇ ਵਾਤੀ, ਵਰਨਾਂ ਬਰਨਾਂ ਖੋਜ ਖੁਜਾਈਆ। ਮੈਂ ਸਭ ਕੁਝ ਸੁਣਦੀ ਧਰਨੀ ਕਹੇ ਚੁਪ ਚੁਪਾਤੀ, ਰਸਨਾ ਜਿਹਵਾ ਬੱਤੀ ਦੰਦ ਨਾ ਕੋਇ ਹਿਲਾਈਆ। ਜਿਨ੍ਹ ਤੇਰੇ ਉਤੋਂ ਨਾਸ ਕਰਨੇ ਪਾਪੀ, ਜਨ ਭਗਤ ਲਏ ਤਰਾਈਆ। ਓਸ ਪੂਰੀ ਕਰਨੀ ਬਾਲਮੀਕ ਦੀ ਆਖੀ, ਜੋ ਬਿਨ ਅੱਖਰਾਂ ਮੈਨੂੰ ਦਿਤਾ ਸੁਣਾਈਆ। ਚਾਰ ਕੁੰਟ ਦਹਿ ਦਿਸ਼ਾ ਮੇਰੀ ਕਰੇ ਰਾਖੀ, ਰਖਕ ਹੋ ਕੇ ਵੇਖ ਵਖਾਈਆ। ਧਰਨੀ ਕਹੇ ਮੈਂ ਧਰਤ ਧੌਲ ਧਵਲ ਸਦਾ ਸਦ ਰਖੀ ਓਸੇ ਦੀ ਆਸੀ, ਆਸਾ ਵਿਚ ਧਿਆਨ ਲਗਾਈਆ। ਜਿਸ ਦੀ ਨਿਰਗੁਣ ਨੂਰ ਜੋਤ ਪ੍ਰਕਾਸ਼ੀ, ਦੋ ਜਹਾਨਾਂ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦੀ ਕਰਨੀ ਆਦਿ ਜੁਗਾਦਿ ਸਾਚੀ, ਜੁਗ ਜੁਗ ਸਚ ਹੁਕਮ ਵਰਤਾਈਆ।

੧੯ ਮਾਘ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਗਗੋਬੂਆ ਜ਼ਿਲਾ ਅੰਮ੍ਰਿਤਸਰ ਮੁਖ਼ਤਿਆਰ ਸਿੰਘ ਦੇ ਗ੍ਰਹਿ

ਧਰਨੀ ਕਹੇ ਜਨ ਭਗਤੋ ਮੈਨੂੰ ਖ਼ੁਸ਼ੀਆਂ ਵੱਡੀਆਂ, ਪ੍ਰਭ ਵੱਡੇ ਦਿਤੀ ਵਡਿਆਈਆ। ਤੁਹਾਡੀਆਂ ਮੇਰੇ ਉਤੇ ਵੱਜ ਗਈਆਂ ਅੱਡੀਆਂ, ਮੈਂ ਵੇਖਾਂ ਚਾਈਂ ਚਾਈਂਆ। ਸਵਾਧਾਨ ਹੋਣ ਮਕਬਰਿਆਂ ਵਿਚ ਪੈਗ਼ੰਬਰਾਂ ਦੀਆਂ ਹੱਡੀਆਂ, ਆਪਣੀ ਲੈਣ ਅੰਗੜਾਈਆ। ਕਹਿਣ ਅਸੀਂ ਸ਼ਰਅ ਸ਼ਰੀਅਤਾਂ ਛਡੀਆਂ, ਇਕੋ ਕਲਮਾ ਨਾਮ ਧਿਆਈਆ। ਜਿਸ ਦੀਆਂ ਸਿਤਾਰਾਂ ਚੌਦਾਂ ਤਬਕਾਂ ਵੱਜੀਆਂ, ਲੋਕ ਪਰਲੋਕ ਸ਼ਨਵਾਈਆ। ਮੈਂ ਓਸ ਦਵਾਰੇ ਸਜੀਆਂ, ਜਿਥੇ ਸੱਜਣ ਧੁਰਦਰਗਾਹੀਆ। ਤੁਹਾਡਾ ਪਿਆਰ ਕਰ ਕਰ ਰੱਜੀਆਂ, ਤ੍ਰਿਸ਼ਨਾ ਤ੍ਰਿਖਾ ਮਿਟਾਈਆ। ਓਹ ਵੇਖੋ ਬੀਤਦੀਆਂ ਮੁਹੰਮਦ ਵਾਲੀਆਂ ਸਦੀਆਂ, ਸਦਮੇ ਸਭ ਦੇ ਰਿਹਾ ਗਵਾਈਆ। ਜਿਸ ਦੇ ਅਗੇ ਸਭ ਨੇ ਬਾਹਵਾਂ ਬੱਧੀਆਂ, ਸਿਰ ਸਕੇ ਨਾ ਕੋਇ ਉਠਾਈਆ। ਜਿਸ ਉਲਟੇ ਵਹਿਣ ਵਹਾਉਣੇ

ਨਦੀਆਂ, ਚਿਰੀ ਵਿਛੁੰਨੇ ਆਪ ਮਿਲਾਈਆ। ਮੇਰੇ ਉਤੋਂ ਮੇਟਣੀਆਂ ਬਦੀਆਂ, ਬਦਕਾਰਾਂ ਡੇਰਾ ਢਾਹੀਆ। ਮੇਰੇ ਅੰਦਰ ਖ਼ੁਸ਼ੀਆਂ ਵਧੀਆਂ, ਵਾਅਦੇ ਪੂਰ ਕਰਾਈਆ। ਜਿਸ ਤੁਹਾਨੂੰ ਲਾਇਆ ਅੰਗੀਆਂ, ਅੰਗੀਕਾਰ ਧੁਰ ਦਾ ਮਾਹੀਆ। ਮੈਂ ਵੀ ਓਸੇ ਕੋਲੋਂ ਮੰਗਾਂ ਮੰਗੀਆਂ, ਮਾਂਗਤ ਹੋ ਕੇ ਝੋਲੀ ਡਾਹੀਆ। ਜਿਸ ਨੇ ਮੇਰੀ ਖ਼ਾਹਿਸ਼ ਦੀਆਂ ਰੰਗਤ ਰੰਗੀਆਂ, ਰੰਗ ਅਗੰਮ ਚੜ੍ਹਾਈਆ। ਓਹ ਬਣ ਸੂਰਾ ਸਰਬੰਗੀਆ, ਹਰਿਜਨ ਵੇਖੇ ਚਾਈਂ ਚਾਈਂਆ। ਘਰ ਘਰ ਮਾਰੇ ਪੰਧੀਆਂ, ਪਾਂਧੀ ਹੋ ਕੇ ਫੇਰਾ ਪਾਈਆ। ਜਿਸ ਨੇ ਤੁਹਾਡੀਆਂ ਆਸਾ ਰਖੀਆਂ ਲੰਬੀਆਂ, ਆਪਣੇ ਨਾਲੋਂ ਨਾ ਕਦੇ ਤੁੜਾਈਆ। ਮੈਂ ਉਸ ਦੇ ਭੈ ਵਿਚ ਥਰ ਥਬ ਕੰਬੀਆਂ, ਥਰਥਰਾਹਟ ਵਿਚ ਦੁਹਾਈਆ। ਜਿਸ ਨੇ ਦੀਨਾਂ ਮਜ਼੍ਹਬਾਂ ਤੋੜੀਆਂ ਬੰਦੀਆਂ, ਬੰਦੀਖ਼ਾਨੇ ਡੇਰਾ ਢਾਹੀਆ। ਜਨ ਭਗਤਾਂ ਅੱਖੀਆਂ ਰਹਿਣ ਨਾ ਦੇਣੀਆਂ ਅੰਧੀਆਂ, ਨਿਜ ਨੇਤਰ ਲੋਚਨ ਨੈਣ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੀਨ ਦਿਆਲ ਸਦਾ ਬਖ਼ਸੰਦੀਆ, ਬਖ਼ਸ਼ਿਸ਼ ਰਹਿਮਤ ਆਪਣੀ ਆਪ ਕਮਾਈਆ।

੧੯ ਮਾਘ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਗਗੋਬੂਆ ਜ਼ਿਲਾ ਅੰਮ੍ਰਿਤਸਰ ਬੀਰ ਸਿੰਘ ਦੇ ਗ੍ਰਹਿ

ਧਰਨੀ ਕਹੇ ਜਨ ਭਗਤੋ ਕੀ ਕਰਾਂ ਤੁਹਾਡੀ ਸਿਫ਼ਤ, ਸਿਫ਼ਤੀ ਸਿਫ਼ਤ ਸਲਾਹੀਆ। ਜਿਨ੍ਹਾਂ ਦਾ ਆਦਿ ਜੁਗਾਦੀ ਇਕੋ ਇਸ਼ਟ, ਜੁਗ ਚੌਕੜੀ ਦੇਵ ਮਨਾਈਆ। ਸਤਿਗੁਰ ਸ਼ਬਦ ਜਿਨ੍ਹਾਂ ਲਿਖਾਏ ਲਿਖਤ, ਲਿਖਤੀ ਤਸਦੀਕ ਕਰਾਈਆ। ਮੇਰਾ ਸੱਚਾ ਪਿਆਰ ਤੁਹਾਡੇ ਨਾਲ ਅਗੰਮਾ ਇਸ਼ਕ, ਜਿਸ ਦੀ ਹਕੀਕੀ ਮਜਾਜੀ ਦੋਵੇਂ ਦੇਣ ਗਵਾਹੀਆ। ਤੁਹਾਡੀ ਧੂੜੀ ਮੇਰੇ ਉਤੇ ਲੱਗਾ ਤਿਲਕ, ਮੇਰੀ ਖ਼ਾਕ ਸੋਭਾ ਪਾਈਆ। ਮੈਨੂੰ ਸਮਾਂ ਮਿਲਿਆ ਵਿਲਕ ਵਿਲਕ, ਕੂਕ ਕੂਕ ਸੁਣਾਈਆ। ਧੰਨ ਭਾਗ ਜੇ ਸਭ ਦਾ ਪੂਰਾ ਹੋਇਆ ਸਿਦਕ, ਸਬੂਰੀ ਪ੍ਰਭ ਆਪਣੇ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡ ਵਡਿਆਈਆ। ਧਰਨੀ ਕਹੇ ਭਗਤੋ ਮੈਂ ਖ਼ੁਸ਼ੀਆਂ ਦੇ ਵਿਚ ਨੱਚਾਂ, ਬਿਨ ਕਦਮਾਂ ਕਦਮ ਬਦਲਾਈਆ। ਮੈਂ ਖੇਲ ਵੇਖਿਆ ਸੱਚਾ, ਜੋ ਸਚ ਸਚ ਦਿਤਾ ਵਖਾਈਆ। ਬਾਲਮੀਕ ਦਾ ਵਾਅਦਾ ਹੋਇਆ ਨਾ ਕੱਚਾ, ਕੱਚੀ ਤੰਦ ਨਾ ਕੋਇ ਦ੍ਰਿੜਾਈਆ। ਕਿਰਪਾ ਕੀਤੀ ਪਰਮੇਸ਼ਵਰ ਪਤਾ, ਆਪਣੀ ਆਪ ਦਇਆ ਕਮਾਈਆ। ਜਿਸ ਵਿਚ ਫ਼ਰਕ ਰਿਹਾ ਨਾ ਰਤਾ, ਰਤਨ ਅਮੋਲਕ ਹਰਿਜਨ ਲਏ ਬਣਾਈਆ। ਧਰਨੀ ਕਹੇ ਮੇਰੇ ਉਤੇ ਜੋ ਬਿਨਾ ਕਾਗ਼ਜ਼ ਤੋਂ ਲਿਖਿਆ ਪੱਟਾ, ਸੋ ਪਾਟਲ ਹੋ ਕੇ ਵੇਖ ਵਖਾਈਆ। ਕਲਜੁਗ ਕੂੜੀ ਕਿਰਿਆ ਜਗਤ ਵਖਾਇਆ ਹੱਟਾ, ਹਰਿਜਨ ਆਪਣੇ ਤੋਲ ਤੁਲਾਈਆ। ਭਾਗ ਲਗਾ ਕੇ ਕਾਇਆ ਮੱਟਾ, ਤਨ ਵਜੂਦ ਕਰੀ ਸਫ਼ਾਈਆ। ਮੇਰਾ ਹਰਖ ਸੋਗ ਜੁਗ ਜੁਗ ਦਾ ਕੀਤਾ ਮੱਠਾ, ਚਿੰਤਾ ਦਿਤੀ ਗਵਾਈਆ। ਜਿਸ ਵੇਲੇ ਮੈਂ ਭਗਤਾਂ ਦਾ ਭਗਤੀ ਪਿਆਰ ਵੇਖਿਆ ਕੱਠਾ, ਦਰ ਘਰ ਸਾਚੇ ਸੋਭਾ ਪਾਈਆ। ਜਿਥੇ ਦੀਨ ਮਜ਼੍ਹਬ ਦਾ ਚੁਕਿਆ ਰੱਟਾ, ਝਗੜਾ ਜ਼ਾਤ ਨਾ ਕੋਇ ਰਖਾਈਆ। ਇਕੋ ਓਟ ਪੁਰਖ ਸਮਰਥਾ, ਦੂਸਰ ਟੇਕ ਨਾ ਕੋਇ ਜਣਾਈਆ। ਮੈਂ ਖਿੜ ਖਿੜਾ ਕੇ ਹੱਸਾ, ਖ਼ੁਸ਼ੀਆਂ ਢੋਲੇ ਗਾਈਆ। ਪੁਰਖ ਅਕਾਲ ਦੀਨ ਦਿਆਲ ਮੇਰੀ ਮੇਟੀ ਰੈਣ ਅੰਧੇਰੀ ਮਸਾ,

ਹਰਿਜਨ ਨੂਰੀ ਚੰਦ ਚੰਦ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਵਨ ਤੇਰੀ ਤੇਰੇ ਹੱਥ ਵਡਿਆਈਆ।

੧੯ ਮਾਘ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਗਗੋਬੂਆ ਜ਼ਿਲਾ ਅੰਮ੍ਰਿਤਸਰ ਗੁਰਬਖ਼ਸ਼ ਸਿੰਘ ਦੇ ਗ੍ਰਹਿ

ਧਰਨੀ ਕਹੇ ਮੈਂ ਦੱਸਾਂ ਨਾਲ ਹਿਜਰ, ਹਿਜਰਤ ਹੋਏ ਸਾਰੇ ਵੇਖ ਵਖਾਈਆ। ਕੋਈ ਓਧਰ ਗਿਆ ਕੋਈ ਇਧਰ, ਭੱਜੇ ਵਾਹੋ ਦਾਹੀਆ। ਮੈਨੂੰ ਸੰਦੇਸਾ ਦਿਤਾ ਇਕ ਬਿਦਰ, ਪ੍ਰੇਮ ਪਿਆਰ ਵਿਚ ਦ੍ਰਿੜਾਈਆ। ਬਿਨਾ ਕਾਹਨ ਤੋਂ ਰਹੇ ਕੋਇ ਨਾ ਮਿਤਰ, ਮੀਤਾ ਨਜ਼ਰ ਕੋਇ ਨਾ ਆਈਆ। ਜਿਸ ਦਾ ਕਲਜੁਗ ਅੰਤਮ ਹੋਣਾ ਚਲਿਤ੍ਰ, ਵੇਸ ਅਵੱਲੜਾ ਰੂਪ ਵਟਾਈਆ। ਜੋਤ ਧਾਰੋਂ ਆਵੇ ਨਿਕਲ, ਨਿਰਵੈਰ ਅਗੰਮ ਅਥਾਹੀਆ। ਜਿਸ ਨੂੰ ਸਾਰੇ ਮੰਨਦੇ ਪਿਤਰ, ਪਿਤਾ ਪੁਰਖ ਅਕਾਲ ਵਡ ਵਡਿਆਈਆ। ਉਹ ਚੋਟੀ ਚੜ੍ਹੇ ਸਭ ਦੀ ਸਿਖ਼ਰ, ਸਿਖ਼ਰ ਚੜ੍ਹ ਕੇ ਵੇਖ ਵਖਾਈਆ। ਧਰਨੀਏ ਤੂੰ ਵੀ ਕਰਨਾ ਫ਼ਿਕਰ, ਫ਼ਿਕਰਾ ਇਕ ਸੁਣਾਈਆ। ਜਿਸ ਦਾ ਕਿਸੇ ਨਜ਼ਰ ਨਹੀਂ ਆਉਣਾ ਚਿਤਰ, ਰੂਪ ਰੰਗ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਵਾਮੀ ਵਡ ਵਡਿਆਈਆ। ਧਰਨੀ ਕਹੇ ਮੇਰਾ ਪੂਰਾ ਹੁੰਦਾ ਜਾਏ ਮਨਸਾ, ਮਨ ਮਨ ਹੀ ਵਿਚ ਸਮਾਈਆ। ਮੇਰਾ ਰੂਪ ਬਣਦਾ ਜਾਏ ਹੰਸਾ, ਕਾਗ ਰੂਪ ਰੂਪ ਬਦਲਾਈਆ। ਮੇਰਾ ਲਹਿਣਾ ਦੇਣਾ ਮੁਕਦਾ ਜਾਏ ਜੁਗ ਸਹੰਸਾ, ਸਹੰਸਰ ਮੁਖ ਬਾਸ਼ਕ ਦਏ ਗਵਾਹੀਆ। ਮੇਰਾ ਮਾਲਕ ਖ਼ਾਲਕ ਮੇਰੇ ਉਤੇ ਇਕ ਸੁਹਾਏ ਬੰਸਾ, ਭਗਤ ਭਗਵਾਨ ਜੋੜ ਜੁੜਾਈਆ। ਜਿਸ ਦੀ ਧਰਮ ਦੀ ਧਾਰ ਹੋਣੀ ਅੰਸਾ, ਪਿਤਾ ਪੂਤ ਗੋਦ ਉਠਾਈਆ। ਕਲਜੁਗ ਕੂੜ ਕੁੜਿਆਰਾ ਮਾਰੇ ਕੰਸਾ, ਖੰਡਾ ਸ਼ਬਦ ਨਾਮ ਚਲਾਈਆ। ਦੁਸ਼ਟ ਸੰਘਾਰੇ ਰਾਵਣ ਦੰਤਾ, ਹਉਮੇ ਗੜ੍ਹ ਤੁੜਾਈਆ। ਸਤਿਜੁਗ ਬਣਾਏ ਸਾਚੀ ਬਣਤਾ, ਸਤਿ ਸਚ ਨਾਲ ਪ੍ਰਗਟਾਈਆ। ਕਿਰਪਾ ਕਰੇ ਪੁਰਖ ਅਕਾਲਾ ਧੁਰ ਦਾ ਕੰਤਾ, ਕੰਤ ਕੰਤੂਹਲ ਅਗੰਮ ਅਥਾਹੀਆ। ਜੋ ਲੇਖਾ ਜਾਣੇ ਲੱਖ ਚੁਰਾਸੀ ਜੀਵ ਜੰਤਾ, ਚਾਰੋਂ ਕੁੰਟ ਧਿਆਨ ਲਗਾਈਆ। ਜਿਸ ਗੜ੍ਹ ਤੋੜਨਾ ਹਉਮੇ ਹੰਗਤਾ, ਹੰ ਬ੍ਰਹਮ ਸਮਝਾਈਆ। ਸੋ ਮਾਲਕ ਬਣ ਕੇ ਬੋਧ ਅਗਾਧਾ ਪੰਡਤਾ, ਪਰਮ ਪੁਰਖ ਆਪਣਾ ਭੇਵ ਖੁਲਾਈਆ। ਜਿਸ ਝਗੜਾ ਮੇਟਣਾ ਮਨ ਕਾ, ਮਣਕਾ ਆਪ ਭਵਾਈਆ। ਭੇਵ ਖੁਲਾਉਣਾ ਸਾਢੇ ਤਿੰਨ ਹੱਥ ਤਨ ਕਾ, ਤਿਨਕਾ ਨੂਰ ਕਰੇ ਰੁਸ਼ਨਾਈਆ। ਜਿਸ ਦਾ ਲਹਿਣਾ ਦੇਣਾ ਕਲਜੁਗ ਅੰਤਮ ਹੋਣਾ ਛਿੰਨ ਕਾ, ਛਿੰਨ ਵਿਚ ਭਸਮ ਕਰੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸਚ ਸਚ ਵਡਿਆਈਆ। ਧਰਨੀ ਕਹੇ ਮੈਂ ਖ਼ੁਸ਼ੀਆਂ ਦੇ ਵਿਚ ਤੱਕਾ, ਤੱਕਾਂ ਨੂਰ ਅਲਾਹੀਆ। ਜਿਸ ਦੀ ਹਕੀਕਤ ਹਕ ਹਕਾ, ਹਾਕਮ ਇਕੋ ਬੇਪ੍ਰਵਾਹੀਆ। ਜਿਸ ਦਾ ਬੇਮੁਕਾਮ ਪਤਾ, ਪਤਿਪਰਮੇਸ਼ਵਰ ਧੁਰਦਰਗਾਹੀਆ। ਜਿਸ ਦੀ ਨਿਰਗੁਣ ਧਾਰ ਸਤਾ, ਸਤਿ ਸਤਿਵਾਦੀ ਵਡ ਵਡਿਆਈਆ। ਉਸੇ ਦੇ ਹੁਕਮ ਦਾ ਇਕੋ ਹੁਕਮੀ ਮਤਾ, ਮਤ ਮਤਾਂਤਰ ਦਾ ਡੇਰਾ ਢਾਹੀਆ। ਉਸ ਦੇ ਨਾਮ ਨਿਧਾਨ ਦਾ ਇਕੋ ਟੱਪਾ, ਜੋ ਟਾਪੂਆਂ ਪਾਰ ਕਰਾਈਆ। ਉਸ ਦੇ ਹੁਕਮ ਦਾ ਹੁਕਮ ਅਗੰਮਾ ਠੱਪਾ, ਜੋ ਸਮਾਪਤ ਕਰੇ ਲੋਕਾਈਆ। ਓਹਦਾ

ਲੇਖ ਅਲੇਖ ਬਿਨਾ ਜਗਤ ਧਾਰ ਤੋਂ ਛਪਾ, ਕੁਤਬਖ਼ਾਨਿਆਂ ਬੰਦ ਨਾ ਕੋਇ ਕਰਾਈਆ। ਧਰਨੀ ਕਹੇ ਜਿਸ ਦੇ ਨਾਮ ਦੀਆਂ ਸਭ ਨੇ ਮਾਰੀਆਂ ਗੱਪਾਂ, ਗਪੌੜੇ ਸਿਫ਼ਤਾਂ ਵਾਲੇ ਗਾਈਆ। ਓਹ ਖੇਲ ਕਰੇ ਵਿਚ ਕਾਇਆ ਮੱਟਾ, ਮਟਕੀ ਅੰਦਰ ਬਹਿ ਕੇ ਆਪਣਾ ਨੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸਦਾ ਨਾਮ ਡੰਕਾ ਫ਼ਤਿਹ, ਫ਼ਾਤਿਆ ਸਭ ਦਾ ਦਏ ਪੜ੍ਹਾਈਆ।