੨੦ ਮਾਘ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਗਗੋਬੂਆ ਜ਼ਿਲਾ ਅੰਮ੍ਰਿਤਸਰ ਚੰਨਣ ਸਿੰਘ ਦੇ ਗ੍ਰਹਿ
ਧਰਨੀ ਕਹੇ ਪ੍ਰਭੂ ਮੇਰੀ ਵੇਖ ਖ਼ਾਕ ਮਿੱਟੀ, ਕਲਜੁਗ ਅੰਤ ਭਗਵੰਤ ਦਇਆ ਕਮਾਈਆ। ਮੇਰਾ ਖੇਲ ਵੇਖ ਪੱਥਰ ਇੱਟੀ, ਪਾਹਨ ਪੂਜੇ ਜਗਤ ਲੋਕਾਈਆ। ਮੇਰੀ ਸੁਰਤ ਕਿਤੇ ਨਾ ਟਿਕੀ, ਕੋਟਨ ਕੋਟ ਟਿੱਕੇ ਧੂੜੀ ਮਸਤਕ ਖ਼ਾਕ ਰਮਾਈਆ। ਮੈਂ ਆਪਣੀ ਤਹਿ ਉਤੇ ਲਿਟੀ, ਲਿਟਾਂ ਵਾਲੇ ਵੇਖ ਵਖਾਈਆ। ਮੇਰੀ ਕਰਨੀ ਨਾ ਕਿਸੇ ਨਜਿੱਠੀ, ਜੁਗ ਚੌਕੜੀ ਗਏ ਵਿਹਾਈਆ। ਮੈਂ ਅਵਤਾਰ ਪੈਗ਼ੰਬਰ ਗੁਰੂਆਂ ਅਗੇ ਪਿਟੀ, ਨੇਤਰ ਰੋ ਰੋ ਦਿਤੀ ਦੁਹਾਈਆ। ਮੇਰੀ ਧਾਰ ਕਰੋ ਚਿੱਟੀ, ਜਗਤ ਦੁਰਮਤ ਮੈਲ ਧਵਾਈਆ। ਮੇਰੀ ਲੇਖਣੀ ਕਿਸੇ ਨਾ ਲਿਖੀ, ਹਾਹੇ ਦੀ ਟਿਪੀ ਦਏ ਗਵਾਹੀਆ। ਵਡਿਆ ਕੇ ਆਪਣੀ ਆਪਣੀ ਸਿਖੀ, ਸਿੱਖਾਂ ਮੁਰੀਦਾਂ ਗਏ ਸਮਝਾਈਆ। ਤਨ ਵਜੂਦਾਂ ਕਰ ਕੇ ਹਿੱਤੀ, ਪੰਜਾਂ ਤਤਾਂ ਸੋਭਾ ਪਾਈਆ। ਮੈਨੂੰ ਜਗਤ ਜੁਗ ਜੁਗ ਸਭ ਦੀ ਯਾਦ ਮਿਤੀ, ਮਿਤਰ ਪਿਆਰੇ ਦਿਆਂ ਸੁਣਾਈਆ। ਮੈਨੂੰ ਤੇਰੇ ਪ੍ਰੇਮ ਦੀ ਸਮਝਾਈ ਕਿਸੇ ਨਾ ਲਿਪੀ, ਜਗਤ ਵਿਦਿਆ ਜਗਤ ਪੜ੍ਹਾਈਆ। ਮੇਰੀ ਆਸ਼ਾ ਵੱਡੀ ਤੋਂ ਵੱਡੀ ਨਿੱਕੀ ਤੋਂ ਨਿੱਕੀ, ਨਰ ਨਰਾਇਣ ਤੇਰੇ ਅਗੇ ਰਖਾਈਆ। ਮੈਨੂੰ ਇਸ਼ਾਰਾ ਦੇਂਦੇ ਗਏ ਸਪਤਸ ਰਿਖੀ, ਸੱਤ ਜ਼ਿਮੀਂ ਧਿਆਨ ਲਗਾਈਆ। ਮੈਂ ਵੀ ਆਪਣੀ ਨਿਸ਼ਾਨੀ ਬਿਨਾ ਨਿਸ਼ਾਨਿਆਂ ਤੋਂ ਮਿਥੀ, ਮਿਥਿਆ ਜਾਣੀ ਸਰਬ ਲੋਕਾਈਆ। ਤੇਰੀ ਖੇਲ ਸਦਾ ਜਾਣੀ ਅਨਡਿੱਠੀ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਮੈਨੂੰ ਥੋੜ੍ਹਾ ਇਸ਼ਾਰਾ ਕੀਤਾ ਬਾਵਨ ਗਿਠ ਮੁੱਠੀ, ਹੁਕਮ ਹੁਕਮ ਵਿਚੋਂ ਦ੍ਰਿੜਾਈਆ। ਬਿਨਾ ਅੱਖਰਾਂ ਤੋਂ ਲੇਖ ਬਣਾਇਆ ਚਿੱਠੀ, ਪਾਤਰ ਅਗੰਮ ਅਥਾਹੀਆ। ਧਰਨੀਏ ਜਿਸ ਵੇਲੇ ਤੇਰੇ ਉਤੇ ਮਾਨਵ ਧਾਰ ਰਹੀ ਨਾ ਮਿਠੀ, ਅੰਮ੍ਰਿਤ ਰਸ ਹੱਥ ਕਿਸੇ ਨਾ ਆਈਆ। ਜਗਤ ਵਾਸ਼ਨਾ ਸਭ ਨੂੰ ਜਾਏ ਭਿਟੀ, ਵਰਨ ਬਰਨ ਚਾਰੋਂ ਕੁੰਟ ਕਰਨ ਲੜਾਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਸ਼ਬਦ ਦੀ ਧਾਰ ਹੱਟਾਂ ਵਿਚ ਜਾਣੀ ਵਿਕੀ, ਕੀਮਤ ਟਕਿਆਂ ਵਾਲੀ ਪਾਈਆ। ਰਸਨਾ ਸਭ ਦੀ ਹੋਣੀ ਫਿਕੀ, ਅੰਮ੍ਰਿਤ ਰਸ ਨਾ ਕੋਇ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਮੈਂ ਕੀ ਦੱਸਾਂ ਆਪਣਾ ਹਾਲ, ਹਾਲਤ ਕੀ ਜਣਾਈਆ। ਮੇਰਾ ਚਾਰ ਜੁਗ ਦੇ ਸ਼ਾਸਤਰ ਦੇਣ ਅਹਿਵਾਲ, ਅਵਤਾਰ ਪੈਗ਼ੰਬਰ ਗੁਰ ਦੇਣ ਗਵਾਹੀਆ। ਮੇਰੇ ਸਾਹਿਬ ਦੀ ਅਵੱਲੜੀ ਚਾਲ, ਅਛਲ ਛਲ ਆਪਣਾ ਖੇਲ ਖਿਲਾਈਆ। ਜਿਸ ਦੇ ਪਿਛੇ ਘਾਲੀ ਘਾਲ, ਘਾਇਲ ਹੋ ਕੇ ਸੇਵ ਕਮਾਈਆ। ਉਹ ਜਲਵਾਗਰ ਨੂਰ ਜਲਾਲ, ਅਲਾਹ ਅਲਾਹੀ ਬੇਪ੍ਰਵਾਹੀਆ। ਜਿਸ ਦਾ ਖੇਲ ਬੇਮਿਸਾਲ, ਮਿਸਲ ਸਕੇ ਨਾ ਕੋਇ ਬਣਾਈਆ।
ਉਸ ਦੇ ਅਗੇ ਇਕ ਸਵਾਲ, ਬੇਨੰਤੀ ਦਿਤੀ ਸੁਣਾਈਆ। ਮੇਰਾ ਅੰਤਮ ਵਕਤ ਸੰਭਾਲ, ਸੰਬਲ ਬਹਿ ਕੇ ਵੇਖ ਵਖਾਈਆ। ਸਚ ਧਰਮ ਦਾ ਵੱਜੇ ਕਦੇ ਨਾ ਤਾਲ, ਤਲਵਾੜਾ ਨਜ਼ਰ ਕੋਇ ਨਾ ਆਈਆ। ਫਲ ਰਿਹਾ ਨਾ ਮਾਨਸ ਡਾਲ, ਨਾਮ ਫੁਲ ਨਾ ਕੋਇ ਮਹਿਕਾਈਆ। ਚਾਰ ਕੁੰਟ ਸਭ ਦੇ ਸਿਰ ਤੇ ਕੂਕੇ ਕਾਲ, ਕਾਲ ਨਗਾਰਾ ਰਿਹਾ ਵਜਾਈਆ। ਕਿਰਪਾ ਕਰ ਪੁਰਖ ਅਕਾਲ, ਦੀਨ ਦਿਆਲ ਤੇਰੀ ਸ਼ਰਨਾਈਆ। ਧਰਨੀ ਕਹੇ ਮੇਰੀ ਖੁਲ੍ਹੜੀ ਮੇਢੀ ਬਿਖਰੇ ਵੇਖ ਵਾਲ, ਰੋਮ ਰੋਮ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੇ ਮਾਲਕ ਹੋ ਸਹਾਈਆ। ਧਰਨੀ ਕਹੇ ਪ੍ਰਭੂ ਮੇਰੀ ਵੇਖ ਹਾਲਤ, ਹਾਏ ਉਫ਼ ਮੇਰੀ ਦੁਹਾਈਆ। ਚਾਰੋਂ ਕੁੰਟ ਦਿਸੇ ਜਹਾਲਤ, ਸਤਿ ਸਚ ਵਿਚ ਨਾ ਕੋਇ ਸਮਾਈਆ। ਅਵਤਾਰ ਪੈਗ਼ੰਬਰ ਗੁਰ ਤੇਰੇ ਵੁਕਲੇ ਕਰਨ ਵਕਾਲਤ, ਲਾਅ ਕਾਨੂੰਨ ਮਜ਼੍ਹਬਾਂ ਵਾਲੇ ਜਣਾਈਆ। ਤੇਰੇ ਧਰਮ ਦੀ ਸਚਖੰਡ ਇਕ ਅਦਾਲਤ, ਜੋ ਲਾ ਸ਼ਰਅ ਨਜ਼ਰੀ ਆਈਆ। ਤੂੰ ਆਦਿ ਜੁਗਾਦਿ ਸਹੀ ਸਲਾਮਤ, ਸਾਹਿਬ ਸੁਲਤਾਨ ਵਡ ਵਡਿਆਈਆ। ਜਿਸ ਦੇ ਹੁਕਮ ਵਿਚ ਪੈਗ਼ੰਬਰਾਂ ਮਨਜ਼ੂਰ ਕੀਤੀ ਕਿਆਮਤ, ਕਿਆਮਗਾਹ ਤੇਰੇ ਮੁਕਾਮੇ ਹਕ ਗਏ ਜਣਾਈਆ। ਮੁਰੀਦਾਂ ਮੁਰਸ਼ਦਾਂ ਮੁਰਸ਼ਦਾਂ ਮੁਰੀਦਾਂ ਤੇਰੇ ਕਲਮੇ ਦੀ ਦਿਤੀ ਜ਼ਮਾਨਤ, ਦਰ ਤੇਰੇ ਆਸ ਰਖਾਈਆ। ਧਰਨੀ ਕਹੇ ਮੇਰੇ ਪਿਆਰ ਦੀ ਮੇਰੀ ਝੋਲੀ ਪਾ ਅਮਾਨਤ, ਕੂੜੀ ਕਿਰਿਆ ਬਾਹਰ ਕਢਾਈਆ। ਮੈਂ ਬੁਧਹੀਣ ਅਣਜਾਣਤ, ਪ੍ਰਭ ਤੇਰਾ ਭੇਵ ਨਾ ਜਾਣਾ ਰਾਈਆ। ਤੇਰੇ ਭਗਤ ਸੁਹੇਲੇ ਕੋਟਾਂ ਵਿਚੋਂ ਤੱਕਾਂ ਮੋਤੀ ਮਾਣਕ, ਅਨਮੁੱਲੜੇ ਹੀਰੇ ਨਜ਼ਰੀ ਆਈਆ। ਮੇਰਾ ਸਮਾਂ ਤੱਕ ਹਾਏ ਚਾਰੋਂ ਕੁੰਟ ਸਦੀ ਚੌਧਵੀਂ ਕਹੇ ਭਿਆਨਕ, ਭੈ ਭਉ ਸਾਰੇ ਗਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਸਰਨ ਸਰਨ ਇਕ ਸਰਨਾਗਤ, ਦੂਸਰ ਓਟ ਅਵਰ ਨਾ ਕੋਇ ਤਕਾਈਆ।
੨੦ ਮਾਘ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਗਗੋਬੂਆ ਜ਼ਿਲਾ ਅੰਮ੍ਰਿਤਸਰ ਕਰਮ ਸਿੰਘ ਦੇ ਗ੍ਰਹਿ
ਧਰਨੀ ਕਹੇ ਮੈਂ ਭਾਗਾਂ ਭਰੀ, ਭਰਪੂਰ ਦਿਤੀ ਵਡਿਆਈਆ। ਕਿਰਪਾ ਕਰੇ ਆਪ ਪ੍ਰਭ ਹਰੀ, ਹਰਿਆਵਲ ਮੇਰੇ ਉਤੇ ਮਹਿਕਾਈਆ। ਮੈਨੂੰ ਕੂੜੀ ਕਿਰਿਆ ਤੋਂ ਕਰੇ ਬਰੀ, ਬੰਦੀਖ਼ਾਨਾ ਤੋੜ ਤੁੜਾਈਆ। ਸ਼ਰਅ ਰਹਿਣ ਨਾ ਦੇਵੇ ਸ਼ਰਈ, ਸ਼ਰੀਅਤ ਇਕੋ ਇਕ ਵਖਾਈਆ। ਜੋ ਨਾਨਕ ਸੰਦੇਸਾ ਦਿਤਾ ਕੰਢਾ ਬੇਂਈਂ, ਜਲਧਾਰਾ ਧਿਆਨ ਲਗਾਈਆ। ਜੋ ਆਸਾ ਰਖੀ ਦੁਰਗਾ ਮੇਈ, ਮਮਤਾ ਜਗਤ ਨਾਲੋਂ ਤੁੜਾਈਆ। ਜੋ ਇਸ਼ਾਰਾ ਕੀਤਾ ਰਾਮ ਕਕੇਈ, ਮਤਰੇਈ ਗਿਆ ਸਮਝਾਈਆ। ਜੋ ਕ੍ਰਿਸ਼ਨ ਅਰਜਨ ਲੇਖ ਲਿਖਾਇਆ ਬਣ ਲਖੇਈ, ਦੱਸ ਅੱਠ ਜੋੜ ਜੁੜਾਈਆ। ਜੋ ਮੂਸਾ ਮੂੰਹ ਦੇ ਭਾਰ ਧਾਰ ਦੇਖੀ ਨੇਈ, ਨਵ ਨੌ ਦਾ ਪਰਦਾ ਲਾਹੀਆ। ਜਿਸ ਵੇਲੇ ਈਸਾ ਫਾਸੀ ਗਲ ਲਟਕੇਈ, ਬਿਨ ਨੈਣਾਂ ਨੈਣ ਉਠਾਈਆ। ਜਿਸ ਵੇਲੇ ਮੁਹੰਮਦ ਸ਼ਰਅ ਦਾ ਬਣਿਆ ਮੁੱਦੇਈ, ਮੁੱਦਾ ਹਕ ਹਕ ਸੁਣਾਈਆ। ਨਾਨਕ ਨਿਰਗੁਣ ਧਾਰ ਸਰਗੁਣ ਦੀ ਪਾਈ ਸੇਹੀ, ਸਹੀ ਸਲਾਮਤ ਇਕ ਸਮਝਾਈਆ। ਜਿਸ ਵੇਲੇ ਸਰਗੁਣ ਨਿਰਗੁਣ ਧਾਰ ਧਾਰ ਲਾਲੋ ਬੜ੍ਹੇਈ, ਨਾਨਕ ਉਂਗਲੀ ਮੁਖ ਵਿਚ ਪਾਈਆ। ਗੋਬਿੰਦ ਧਾਰ ਅੰਮ੍ਰਿਤ ਜਿਸ ਵੇਲੇ ਗੁਰਮੁਖਾਂ ਮੁਖ ਚਵੇਈ, ਚੌਪਈ ਆਪਣੇ ਅੰਦਰ ਗਾਈਆ। ਰਸਨਾ ਬੋਲ ਕੁਛ ਨਾ ਕਹੀ, ਢੋਲਾ ਜਗਤ ਨਾ ਕੋਇ ਸੁਣਾਈਆ। ਜਿਸ
ਵੇਲੇ ਮੇਰਾ ਪੰਧ ਮੁਕਿਆ ਸੈਂਕੜੇ ਢੇਈ, ਢਈਆ ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਧਰਨੀ ਕਹੇ ਮੇਰਾ ਸੁਹੰਜਣਾ ਹੋਇਆ ਖੇਤਰ, ਮੇਰੇ ਉਤੇ ਵੱਜੀ ਵਧਾਈਆ। ਮੈਂ ਖੋਲ ਕੇ ਵੇਖਾਂ ਆਪਣਾ ਨੇਤਰ, ਨਿਜ ਨੈਣ ਨੈਣ ਉਠਾਈਆ। ਜੋ ਸਵਾਮੀ ਸਭ ਦਾ ਬਣਿਆ ਭੇਤਨ, ਗ੍ਰਹਿ ਮੰਦਰ ਖੋਜ ਖੁਜਾਈਆ। ਓਹ ਮੈਨੂੰ ਕਰੇ ਚੇਤਨ, ਸੁੱਤੀ ਲਏ ਉਠਾਈਆ। ਉਠ ਕਮਲੀਏ ਭਗਤਾਂ ਨਾਲ ਕਰ ਹੇਤਨ, ਆਪਣੀ ਖ਼ੁਸ਼ੀ ਬਣਾਈਆ। ਨਾਲ ਸਵਾਮੀ ਤੱਕ ਨੇਤ ਨੇਤਨ, ਜੋ ਰਵ ਰਿਹਾ ਸਰਬ ਠਾਈਂਆ। ਜਿਸ ਦੀ ਸਭ ਕੁਛ ਕਰਨਾ ਭੇਟਨ, ਭੇਟਾ ਆਪਾ ਆਇਆ ਕਰਾਈਆ। ਮੇਰਾ ਲੇਖਾ ਆਇਆ ਵੇਖਣ, ਬਣ ਅਗੰਮਾ ਪਾਂਧੀ ਰਾਹੀਆ। ਓਹ ਫਿਰੇ ਦੇਸ ਪ੍ਰਦੇਸਣ, ਦੋ ਜਹਾਨਾਂ ਵਾਹੋ ਦਾਹੀਆ। ਓਹਦੀ ਮਹਿੰਮਾ ਗਾਏ ਸਹੰਸਰ ਮੁਖ ਸ਼ੇਸ਼ਨ, ਦੋ ਸਹੰਸਰ ਢੋਲੇ ਜਿਹਵਾ ਗਾਈਆ। ਓਹਦੇ ਚਰਨਾਂ ਵਿਚ ਹਰਿਜਨ ਸਾਚੇ ਲੇਟਨ, ਲਿਟਾਂ ਵਾਲਿਆਂ ਮਿਲੇ ਨਾ ਕੋਇ ਵਡਿਆਈਆ। ਜੋ ਬਣਾਏ ਆਪਣੇ ਬੇਟੀ ਬੇਟਨ, ਪੁਰਖ ਅਕਾਲ ਦਏ ਵਡਿਆਈਆ। ਓਹ ਤੇਰੀ ਪਿਛਲੀ ਮੇਟਣ ਆਇਆ ਰੇਖਨ, ਰਿਸ਼ੀ ਮੁਨੀ ਸਾਰੇ ਸੀਸ ਨਿਵਾਈਆ। ਆਪਣਾ ਧਾਮ ਬਣਾ ਨਵੇਕਨ, ਸੰਬਲ ਧਾਮ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਧਰਨੀ ਕਹੇ ਮੈਂ ਵਾਰੀ ਚਹੁੰ ਖੰਨੀ, ਚੌਥੇ ਜੁਗ ਸੀਸ ਨਿਵਾਈਆ। ਜਿਸ ਮੇਰੀ ਬੇਨੰਤੀ ਮੰਨੀ, ਮਨਸਾ ਪੂਰ ਕਰਾਈਆ। ਵਡ ਦਾਤਾ ਬਣ ਕੇ ਧਨੀ, ਧਨਾਢ ਹੋਇਆ ਸਹਾਈਆ। ਮੇਰੇ ਗੰਢ ਬੰਨ੍ਹਾ ਕੇ ਕੰਨੀ, ਕੰਨਾ ਗੋਬਿੰਦ ਵਾਲਾ ਦਏ ਗਵਾਹੀਆ। ਮੇਰੀ ਅੱਖ ਹੋਵੇ ਨਾ ਅੰਨ੍ਹੀ, ਨੇਤਰ ਨੈਣ ਕਰ ਰੁਸ਼ਨਾਈਆ। ਮੈਂ ਖ਼ੁਸ਼ੀਆਂ ਵਿਚ ਫਿਰਾਂ ਭੰਨੀ, ਭੱਜਾਂ ਵਾਹੋ ਦਾਹੀਆ। ਸਚ ਸੰਦੇਸ਼ਾ ਸੁਣਾਵਾਂ ਭਗਤਾਂ ਦੇ ਕੰਨੀਂ, ਪ੍ਰੇਮ ਨਾਲ ਦ੍ਰਿੜਾਈਆ। ਓਹ ਸਾਰੇ ਵੇਖੋ ਸ੍ਰਿਸ਼ਟੀ ਜਾਣੀ ਡੰਨੀ, ਜਿਨ੍ਹਾਂ ਭੁਲਿਆ ਅਗੰਮ ਅਥਾਹੀਆ। ਉਹ ਸਾਹਿਬ ਸਵਾਮੀ ਪ੍ਰੀਤਮ ਪਿਆਰਾ ਜਨ ਭਗਤਾਂ ਗ੍ਰਹਿ ਭਾਗ ਲਗਾਏ ਛੱਪਰ ਛੰਨੀ, ਬੰਕ ਦਵਾਰ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਧਰਨੀ ਕਹੇ ਮੈਂ ਅੰਤਰ ਬਾਹਰ ਤੱਕਾਂ, ਬਿਨ ਅੱਖਾਂ ਅੱਖ ਉਠਾਈਆ। ਦਿਵਸ ਰੈਣ ਬਿਨ ਲੱਤਾਂ ਬਾਹਵਾਂ ਭੱਜਾਂ, ਨੱਠਾਂ ਵਾਹੋ ਦਾਹੀਆ। ਜਨ ਭਗਤ ਸੁਹੇਲੇ ਆਪਣੇ ਉਤੇ ਲੱਭਾਂ, ਆਪਣਾ ਪੰਧ ਮੁਕਾਈਆ। ਜਗਤ ਕੂੜ ਮਲੇਛ ਮਿਟਾਵਾਂ ਸਭਾ, ਸਭ ਨੂੰ ਦਿਆਂ ਸੁਣਾਈਆ। ਮੇਰਾ ਕਸ਼ਟ ਮੇਟ ਦੇ ਹੱਬਾ, ਹਮ ਸਾਜਣ ਦਇਆ ਕਮਾਈਆ। ਤੂੰ ਨੂਰ ਇਲਾਹੀ ਰੱਬਾ, ਯਾਮਬੀਨ ਕਹਿ ਕੇ ਸਾਰੇ ਢੋਲੇ ਗਾਈਆ। ਧਰਨੀ ਕਹੇ ਮੇਰੇ ਉਤੇ ਭਗਤਾਂ ਦੇ ਗ੍ਰਹਿ ਪਵਿਤ੍ਰ ਜਗਹ, ਜਿਸ ਜਗਹ ਤੇ ਮੇਰਾ ਸਾਹਿਬ ਨਜ਼ਰੀ ਆਈਆ। ਜਿਸ ਦੇ ਹੁਕਮ ਵਿਚ ਵਿਸ਼ਨ ਬ੍ਰਹਮਾ ਸ਼ਿਵ ਬੱਧਾ, ਬੰਦਗੀ ਵਿਚ ਸਾਰੇ ਸੀਸ ਨਿਵਾਈਆ। ਉਸ ਦਾ ਮੈਂ ਜਨ ਭਗਤਾਂ ਘਰ ਘਰ ਦੇਵਾਂ ਸੱਦਾ, ਸੰਦੇਸ਼ਾ ਇਕ ਜਣਾਈਆ। ਗੁਰਮੁਖੋ ਸਭ ਨੇ ਖ਼ੁਸ਼ੀਆਂ ਦੇ ਵਿਚ ਕਹਿਣਾ ਅਸਾਂ ਪ੍ਰੀਤਮ ਮਾਹੀ ਆਪਣਾ ਲੱਭਾ, ਜਗਤ ਖੋਜਣ ਦੀ ਲੋੜ ਰਹੇ ਨਾ ਰਾਈਆ। ਜੋ ਸਾਡੇ ਪਿਛੇ ਫਿਰੇ ਭੱਜਾ, ਦਿਵਸ ਰੈਣ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦੀ ਸਮਝ ਸਕੇ ਕੋਇ ਨਾ ਵਜ੍ਹਾ, ਵਜ਼ੂਹਾਤ ਸਮਝ ਕੋਇ ਨਾ ਪਾਈਆ।
੨੦ ਮਾਘ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਗਗੋਬੂਆ ਜ਼ਿਲਾ ਅੰਮ੍ਰਿਤਸਰ ਅਰਜਨ ਸਿੰਘ ਦੇ ਗ੍ਰਹਿ
ਧਰਨੀ ਕਹੇ ਮੇਰਾ ਸਾਹਿਬ ਦੀਨ ਦਿਆਲ, ਦਿਆਲੂ ਕਿਰਪਾਲੂ ਆਪ ਅਖਵਾਈਆ। ਜਿਸ ਦੇ ਭਗਤ ਸੁਹੇਲੇ ਅਗੰਮੇ ਲਾਲ, ਲਾਲ ਗੁਲਾਲਾ ਰੰਗ ਚੜ੍ਹਾਈਆ। ਜਿਸ ਮੇਰੀ ਆਸ਼ਾ ਕਰਨੀ ਦੀ ਕੀਤੀ ਭਾਲ, ਖੋਜ ਖੋਜਿਆ ਚਾਈਂ ਚਾਈਂਆ। ਸਤਿਗੁਰ ਸ਼ਬਦ ਬਣਾ ਦਲਾਲ, ਵਿਚੋਲਾ ਆਪਣਾ ਆਪ ਪ੍ਰਗਟਾਈਆ। ਮੇਰਾ ਝਗੜਾ ਮੁਕਾ ਕੇ ਸ਼ਾਹ ਕੰਗਾਲ, ਕਮਲੀ ਕੋਝੀ ਹੋਇਆ ਸਹਾਈਆ। ਆਪਣੀ ਚਲ ਅਵੱਲੜੀ ਚਾਲ, ਚਾਲ ਨਿਰਾਲੀ ਇਕ ਵਖਾਈਆ। ਜੋ ਲਹਿਣਾ ਦੇਣਾ ਲੇਖਾ ਬਾਲਮੀਕ ਮੈਨੂੰ ਦਿਤਾ ਸਿਖਾਲ, ਸਿਖਿਆ ਸਚ ਸਮਝਾਈਆ। ਉਹ ਵੇਖਣ ਆਇਆ ਨਾਲ, ਨਿਰਗੁਣ ਸਰਗੁਣ ਰੂਪ ਬਦਲਾਈਆ। ਧਰਨੀ ਕਹੇ ਮੇਰਾ ਨਾਤਾ ਜੋੜ ਕੇ ਸਿੰਘ ਪਾਲ, ਪਿਛਲਾ ਲਹਿਣਾ ਪੂਰ ਕਰਾਈਆ। ਮੇਰਾ ਅਗੇ ਚਲਣਾ ਹੋਰ ਸਵਾਲ, ਸਵਾਲੀ ਝੋਲੀ ਡਾਹੀਆ। ਕੀ ਭੰਡਾਰਾ ਦੇਵੇ ਨਾਲ, ਧਨ ਕੀ ਵਰਤਾਈਆ। ਕੀ ਵੇਖੇ ਮੁਰੀਦਾਂ ਹਾਲ, ਮੁਰਸ਼ਦ ਬੇਪਰਵਾਹੀਆ। ਕੀ ਸੰਬਲ ਬਹਿ ਕੇ ਕਰੇ ਸੰਭਾਲ, ਸਭ ਦਾ ਹੋਏ ਸਹਾਈਆ। ਕੀ ਵੱਜੇ ਤੇਰਾ ਤਾਲ, ਸ਼ਨਵਾਈਆਂ ਕੀ ਸ਼ਨਵਾਈਆ। ਜੋ ਤੇਰੀ ਘਾਲਣ ਰਿਹਾ ਘਾਲ, ਕੀ ਦੇਵੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਧਰਨੀ ਕਹੇ ਮੇਰਾ ਧਰਮ ਦਵਾਰਾ ਉਘਾ, ਇਕੋ ਇਕ ਪ੍ਰਗਟਾਈਆ। ਕੀ ਵਡਿਆਈ ਮਿਲੀ ਖ਼ਾਕ ਬਸੁਧਾ, ਸੁਧ ਦਿਤੀ ਸਮਝਾਈਆ। ਲੇਖਾ ਮਿਟਣਾ ਕਲਜੁਗਾ, ਜੁਗ ਚੌਕੜੀ ਵਜੇ ਵਧਾਈਆ। ਮੇਰਾ ਦੀਪਕ ਜਗਾਏ ਬੁਝਾ, ਅੰਧ ਅੰਧੇਰ ਮਿਟਾਈਆ। ਸਚ ਪ੍ਰਕਾਸ਼ ਹੋਵੇ ਉਦਾ, ਨੂਰ ਨੂਰ ਜੋਤ ਰੁਸ਼ਨਾਈਆ। ਆਪਣਾ ਭੇਵ ਖੁਲਾਏ ਗੁੱਝਾ, ਗੋਬਿੰਦ ਬਣ ਕੇ ਧੁਰ ਦਾ ਮਾਹੀਆ। ਜੋ ਲੇਖ ਲਿਖਾਇਆ ਬਾਬਾ ਬੁੱਢਾ, ਅਰਜਨ ਤਿਲਕ ਲਲਾਟ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਖੁਲਾਈਆ। ਧਰਨੀ ਕਹੇ ਮੇਰੇ ਅੰਤਰ ਨੂਰ ਨੁਰਾਨਾ, ਮੇਰੇ ਸਾਹਿਬ ਦਿਤਾ ਚਮਕਾਈਆ। ਮੈਨੂੰ ਦਿਸੇ ਨਾ ਕੋਇ ਬੇਗਾਨਾ, ਦੂਜੀ ਵੰਡ ਨਾ ਕੋਇ ਵੰਡਾਈਆ। ਮੈਂ ਸੁਣਿਆ ਇਕ ਤਰਾਨਾ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਮੈਂ ਜਾਣਿਆ ਖੇਲ ਸ੍ਰੀ ਭਗਵਾਨਾ, ਵਿਸ਼ਨੂੰ ਆਇਆ ਰੂਪ ਦਰਸਾਈਆ। ਜਿਸ ਪਹਿਰਿਆ ਜੋਤੀ ਬਾਣਾ, ਜੋਤੀ ਜਾਤਾ ਇਕ ਅਖਵਾਈਆ। ਧੁਰਦਰਗਾਹੀ ਬਣ ਕੇ ਰਾਣਾ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਜਿਸ ਦਾ ਭਗਤਾਂ ਮੰਨਿਆ ਭਾਣਾ, ਨਿਵ ਨਿਵ ਸੀਸ ਨਿਵਾਈਆ। ਓਹ ਬਣ ਕੇ ਬੀਨਾ ਦਾਨਾ, ਦੇਵਣਹਾਰਾ ਚਾਈਂ ਚਾਈਂਆ। ਜਿਸ ਕਲਜੁਗ ਕੂੜ ਮਿਟਾਣਾ, ਸਤਿ ਧਰਮ ਦਏ ਵਡਿਆਈਆ। ਉਹ ਮਾਲਕ ਖ਼ਾਲਕ ਹੋ ਪ੍ਰਧਾਨਾ, ਨਾਮ ਸੰਦੇਸ਼ਾ ਇਕ ਸੁਣਾਈਆ। ਜਿਸ ਲੇਖੇ ਲਾਇਆ ਭਗਤਾਂ ਦਾ ਪੀਣਾ ਖਾਣਾ, ਭੰਡਾਰਾ ਭੰਡਾਰਾ ਆਪਣੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧਰਨੀ ਕਹੇ ਮੇਰੀ ਕੀਤੀ ਆਪ ਪਹਿਚਾਨਾ, ਬੇਪਹਿਚਾਨ ਦਇਆ ਕਮਾਈਆ।
੨੦ ਮਾਘ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਗਗੋਬੂਆ ਜ਼ਿਲਾ ਅੰਮ੍ਰਿਤਸਰ ਜਗੀਰ ਸਿੰਘ ਦੇ ਗ੍ਰਹਿ
ਕਲਜੁਗ ਕਹੇ ਧਰਨੀ ਮੈਂ ਤੇਰੀਆਂ ਪੜ੍ਹੀਆਂ ਸੁਣੀਆਂ ਦਲੀਲਾਂ, ਜੋ ਤਰਾ ਤਰਾ ਪ੍ਰਭ ਨੂੰ ਸੁਣਾਈਆ। ਅਵਤਾਰਾਂ ਦੀਆਂ ਤੱਕੀਆਂ ਅਪੀਲਾਂ, ਜੋ ਦਾਅਵੇਦਾਰ ਹੁਕਮ ਵਾਲੇ ਗਏ ਕਰਾਈਆ। ਦੀਨ ਮਜ਼੍ਹਬਾਂ ਦੀਆਂ ਤੱਕੀਆਂ ਤਹਿਸੀਲਾਂ, ਜੋ ਹਿੱਸਿਆਂ ਵੰਡ ਵੰਡਾਈਆ। ਮੈਂ ਵੇਖਾਂ ਸਭ ਕੁਛ ਹੋਇਆ ਨਹੀਂ ਨਾਬੀਨਾ, ਨੇਤਰ ਨੈਣ ਬੰਦ ਨਾ ਕੋਇ ਕਰਾਈਆ। ਮੈਂ ਮੁਸ਼ਕਲ ਕਰਨਾ ਸਭ ਦਾ ਜੀਣਾ, ਜੀਵਣ ਜੁਗਤ ਨਾ ਕੋਇ ਚਤੁਰਾਈਆ। ਮੈਂ ਨਾਤਾ ਜੋੜਿਆ ਤ੍ਰੈਗੁਣ ਮਾਇਆ ਨਾਲ ਤੀਨਾ, ਤ੍ਰੈਭਵਨ ਧਨੀ ਮੈਨੂੰ ਦਿਤੀ ਵਡਿਆਈਆ। ਮੈਂ ਸਤਿ ਧਰਮ ਤੇਰੇ ਉਤੋਂ ਚੀਨਾ, ਚੀਨ ਕੇ ਦਿਤਾ ਵਖਾਈਆ। ਤੈਨੂੰ ਭੈ ਵਿਚ ਆਵੇ ਕਿਉਂ ਪਸੀਨਾ, ਕਿਉਂ ਭੱਜੇਂ ਵਾਹੋ ਦਾਹੀਆ। ਮੇਰਾ ਖੇਲ ਤੱਕਣਾ ਨਾਲ ਰੂਸਾ ਚੀਨਾ, ਰੁਸਤਮ ਹੋ ਕੇ ਦਿਆਂ ਵਖਾਈਆ। ਜਿਸ ਦੇ ਹੁਕਮ ਵਿਚ ਸਭ ਨੂੰ ਹੋਣਾ ਪਏ ਅਧੀਨਾ, ਸਿਰ ਸਕੇ ਨਾ ਕੋਇ ਉਠਾਈਆ। ਮੈਂ ਸ਼ਹਿਨਸ਼ਾਹ ਦਾ ਦੁਲਾਰਾ ਕੋਈ ਨਹੀਂ ਮਾਤ ਕਮੀਨਾ, ਕਲਜੁਗ ਜ਼ੋਰ ਨਾਲ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਕਲਜੁਗ ਕਹੇ ਧਰਨੀ ਮੈਂ ਸੁਣਦਾ ਰਿਹਾ ਤੇਰਾ ਬੁਲਾਰਾ, ਜੋ ਬਿਨਾ ਬੁੱਲਾਂ ਤੋਂ ਰਹੀ ਸੁਣਾਈਆ। ਮੈਂ ਤੱਕਦਾ ਰਿਹਾ ਰੂਪ ਪਰਵਰਦਿਗਾਰਾ, ਕੀ ਸਾਂਝਾ ਯਾਰ ਵੇਸ ਵਟਾਈਆ। ਨੂਰ ਜੋਤ ਵੇਖਦਾ ਰਿਹਾ ਉਜਿਆਰਾ, ਜੋ ਨੂਰ ਨੁਰਾਨਾ ਨਜ਼ਰੀ ਆਈਆ। ਮੈਨੂੰ ਭਾਵੇ ਕਿੰਨਾ ਕਹੇ ਹੈਂਸਿਆਰਾ, ਮੇਰੀ ਹੈਸੀਯਤ ਪ੍ਰਭ ਮੇਰੇ ਨਾਲ ਰਖਾਈਆ। ਮੈਂ ਯਾਰਾਂ ਦਾ ਯਾਰ ਯਾਰਾ, ਯਾਰ ਮੁਹੰਮਦ ਦੇ ਦੇਣ ਗਵਾਹੀਆ। ਮੈਂ ਅੱਲਾ ਦਾ ਨੂਰ ਪਿਆਰਾ, ਆਪਣਾ ਜ਼ਹੂਰ ਕਰਾਂ ਰੁਸ਼ਨਾਈਆ। ਮੈਂ ਅਵਤਾਰਾਂ ਪੈਗ਼ੰਬਰਾਂ ਗੁਰੂਆਂ ਦੇ ਹੁਕਮ ਤੋਂ ਫਿਰਾਂ ਬਾਹਰਾ, ਮੈਨੂੰ ਬੰਧਨ ਕੋਇ ਨਾ ਪਾਈਆ। ਮੈਂ ਸਭ ਨੂੰ ਕਰਾਂ ਖ਼ੁਆਰਾ, ਘਰ ਬਾਹਰ ਦਿਆਂ ਛੁਡਾਈਆ। ਮੈਨੂੰ ਡਰ ਨਹੀਂ ਕਿਸੇ ਖੜਗ ਖੰਡੇ ਤਲਵਾਰਾ, ਸ਼ਸਤਰ ਸ਼ਾਸਤਰ ਨਾ ਕੋਇ ਘਾਈਆ। ਭਾਵੇਂ ਤੂੰ ਕਿੰਨਾ ਰੋ ਜ਼ਾਰੋ ਜ਼ਾਰਾ, ਬਿਨਾ ਹੰਝੂਆਂ ਹਾਰ ਬਣਾਈਆ। ਮੈਂ ਵੀ ਉਸ ਪ੍ਰਭੂ ਨੂੰ ਕਰਾਂ ਨਿਮਸਕਾਰਾ, ਜੋ ਸਭ ਦਾ ਪਿਤਾ ਮਾਈਆ। ਉਸ ਨੇ ਮੈਨੂੰ ਤੇਰੇ ਉਤੇ ਦਿਤਾ ਸਹਾਰਾ, ਸਿਰ ਮੇਰੇ ਹੱਥ ਟਿਕਾਈਆ। ਜਾਹ ਚਾਰੋਂ ਕੁੰਟ ਕਰ ਧੂੰਆਂਧਾਰਾ, ਸਾਚਾ ਨੂਰ ਨਜ਼ਰ ਕੋਇ ਨਾ ਆਈਆ। ਸ਼ਾਸਤਰ ਸਿਮਰਤ ਵੇਦ ਪੁਰਾਨਾਂ ਅੰਜੀਲ ਕੁਰਾਨਾਂ ਕਰੇ ਨਾ ਕੋਇ ਵਿਚਾਰਾ, ਬੁਧ ਬਿਬੇਕ ਨਾ ਕੋਇ ਰਖਾਈਆ। ਅਗਨੀ ਤਤ ਤਪਾ ਸ੍ਰਿਸ਼ਟ ਅੰਗਿਆਰਾ, ਸਮੁੰਦ ਸਾਗਰ ਸਾਂਤ ਨਾ ਕੋਇ ਕਰਾਈਆ। ਚਾਰ ਕੁੰਟ ਹੋਵੇ ਹਾਹਾਕਾਰਾ, ਧੀਰਜ ਧੀਰ ਨਜ਼ਰ ਕੋਇ ਨਾ ਆਈਆ। ਨਾਲੇ ਚਰਨ ਕਵਲ ਦਰਸਾਇਆ ਇਕ ਪਿਆਰਾ, ਪ੍ਰੇਮ ਪ੍ਰੀਤੀ ਨਾਲ ਸਮਝਾਈਆ। ਕਲਜੁਗ ਜਿੰਨਾਂ ਚਿਰ ਮੈਂ ਨਿਰਗੁਣ ਧਾਰ ਨਾ ਆਵਾਂ ਦੁਬਾਰਾ, ਜੋਤੀ ਜਾਤਾ ਰੂਪ ਵਟਾਈਆ। ਪ੍ਰਗਟ ਹੋਵਾਂ ਨਾ ਵਿਚ ਸੰਸਾਰਾ, ਕਲ ਕਲਕੀ ਨਾਉਂ ਧਰਾਈਆ। ਸੰਬਲ ਵਸਾਂ ਨਾ ਧਾਮ ਨਿਆਰਾ, ਸਾਢੇ ਤਿੰਨ ਹੱਥ ਸੋਭਾ ਪਾਈਆ। ਸਤਿਗੁਰ ਸ਼ਬਦ ਸੇਵਾ ਨਾ ਲਾਵਾਂ ਦੁਲਾਰਾ, ਦੂਲ੍ਹਾ ਇਕ ਵਖਾਈਆ। ਓਨ੍ਹਾਂ ਚਿਰ ਤੂੰ ਚਾਰ ਕੁੰਟ ਆਪਣਾ ਮਾਰੀਂ ਲਲਕਾਰਾ, ਜ਼ੋਰ ਜ਼ੋਰ ਸੁਣਾਈਆ। ਕਲਜੁਗ ਕਹੇ ਮੈਂ ਏਸੇ ਕਰ ਕੇ ਬਣਿਆ ਬਲਕਾਰਾ, ਬਲ ਆਪਣਾ ਇਕ ਰਖਾਈਆ। ਧਰਨੀ ਓਹ ਮੇਰਾ ਮੀਤ ਮੁਰਾਰਾ, ਪਰਵਰਦਿਗਾਰ ਸਾਂਝਾ ਯਾਰਾ, ਜਿਸ ਦੀ ਯਾਦ ਵਿਚ ਆਪਣੀ ਖ਼ੁਸ਼ੀ ਬਣਾਈਆ। ਇਕੋ ਭੈ ਉਸ ਦਾ ਜਿਸ ਨੂੰ ਸਾਰਿਆਂ ਕਹਿਣਾ ਨਿਹਕਲੰਕ
ਚਵ੍ਹੀਆਂ ਅਵਤਾਰਾ, ਅਵਤਰ ਆਪਣਾ ਭੇਖ ਵਟਾਈਆ। ਉਸ ਦੇ ਚਰਨ ਕਰਾਂ ਨਿਮਸਕਾਰਾ, ਨਿਵ ਨਿਵ ਸੀਸ ਨਿਵਾਈਆ। ਤੂੰ ਵੀ ਕਮਲੀਏ ਉਸ ਦੀ ਧੂੜੀ ਲਾਵੀਂ ਛਾਰਾ, ਜੋ ਸ਼ਹਿਨਸ਼ਾਹ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਸੱਚਾ ਸਿਕਦਾਰਾ, ਹੁਕਮ ਦਾ ਹਾਕਮ ਇਕ ਅਖਵਾਈਆ।
੨੦ ਮਾਘ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਭੋਜੀਆਂ ਜ਼ਿਲਾ ਅੰਮ੍ਰਿਤਸਰ ਕਰਤਾਰ ਸਿੰਘ ਦੇ ਗ੍ਰਹਿ
ਕਲਜੁਗ ਕਹੇ ਧਰਨੀਏ ਐਵੇਂ ਮਾਰ ਨਾ ਚੀਕਾਂ, ਚੀਕ ਚਿਹਾੜਾ ਦੋ ਜਹਾਨ ਸੁਣਾਈਆ। ਮੈਂ ਵੀ ਉਸ ਪ੍ਰਭੂ ਦੀਆਂ ਰਖੀਆਂ ਉਡੀਕਾਂ, ਜੋ ਗੋਬਿੰਦ ਦਾ ਗੋਬਿੰਦ ਧੁਰ ਦਾ ਮਾਹੀਆ। ਜਿਸ ਦਾ ਮਾਛੂਵਾੜਾ ਕਰੇ ਤਸਦੀਕਾਂ, ਸ਼ਹਾਦਤ ਅਗੰਮ ਪੜ੍ਹਾਈਆ। ਓਸ ਦੇ ਵਿਚ ਹਕ ਤੌਫ਼ੀਕਾਂ, ਮੁਹੰਮਦ ਜਿਸ ਨੂੰ ਅਮਾਮ ਕਹਿ ਕੇ ਗਿਆ ਸਲਾਹੀਆ। ਓਸ ਨੇ ਬਦਲ ਦੇਣੀਆਂ ਤਵਾਰੀਖਾਂ, ਧੁਰ ਦਾ ਹੁਕਮ ਇਕ ਦ੍ਰਿੜਾਈਆ। ਸਭ ਦੀਆਂ ਆਸਾ ਮਨਸਾ ਪੂਰੀਆਂ ਕਰੇ ਉਮੀਦਾਂ, ਜੋ ਭਵਿਖਤਾਂ ਵਿਚ ਅਵਤਾਰ ਪੈਗ਼ੰਬਰ ਗੁਰ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਵੱਡਾ ਵਡ ਵਡਿਆਈਆ। ਧਰਨੀ ਕਹੇ ਕਲਜੁਗ ਓਹ ਤੱਕ ਮੇਰਾ ਹਜ਼ੂਰ, ਹਜ਼ਰਤਾਂ ਦਾ ਹਜ਼ਰਤ ਨਜ਼ਰੀ ਆਈਆ। ਜਿਸ ਦਾ ਅਲਾਹੀ ਅਗੰਮਾ ਨੂਰ, ਨੂਰ ਨੁਰਾਨਾ ਧੁਰਦਰਗਾਹੀਆ। ਜਿਸ ਨੇ ਤੇਰਾ ਲੇਖਾ ਮੇਟਣਾ ਕੂੜ, ਕੂੜੀ ਕਿਰਿਆ ਮੇਰੇ ਉਤੋਂ ਕਰੇ ਸਫ਼ਾਈਆ। ਚਤੁਰ ਸੁਘੜ ਬਣਾਏ ਮੁਰਖ ਮੂੜ੍ਹ, ਦੁਰਮਤ ਮੈਲ ਅੰਤਰ ਨਿਰੰਤਰ ਧਵਾਈਆ। ਸਾਚਾ ਦੇਵੇ ਨਾਮ ਸਰੂਰ, ਸੁਰਤ ਸ਼ਬਦ ਨਾਲ ਮਿਲਾਈਆ। ਦਾਤਾ ਬਣ ਕੇ ਸਰਬ ਕਲਾ ਭਰਪੂਰ, ਵਸਤ ਅਮੋਲਕ ਦਏ ਵਰਤਾਈਆ। ਮਨ ਕਾਮਨਾ ਕਰੇ ਚੂਰੋ ਚੂਰ, ਤ੍ਰਿਸ਼ਨਾ ਤ੍ਰਿਖਾ ਰਹੇ ਨਾ ਰਾਈਆ। ਜਿਸ ਦੀ ਆਸਾ ਰਖੀ ਬੈਠਾ ਮੂਸਾ ਉਤੇ ਕੋਹਤੂਰ, ਤੁਰੀਆ ਤੋਂ ਪਰੇ ਧਿਆਨ ਰਖਾਈਆ। ਜਿਸ ਬੇਨੰਤੀ ਈਸਾ ਦੀ ਕੀਤੀ ਮਨਜ਼ੂਰ, ਸਲੀਵ ਗਲ ਦੀ ਵੇਖ ਵਖਾਈਆ। ਜਿਸ ਦਾ ਮੁਹੰਮਦ ਨੇ ਹਕ ਮੰਨਿਆ ਦਸਤੂਰ, ਕਾਅਬਿਆਂ ਅੰਦਰ ਅੱਖ ਉਠਾਈਆ। ਜਿਸ ਦੇ ਵਿਸ਼ਨ ਬ੍ਰਹਮਾ ਸ਼ਿਵ ਮਜ਼ਦੂਰ, ਜੁਗ ਜੁਗ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਮਾਲਕ ਸਵਾਮੀ ਦਇਆ ਕਮਾਈਆ। ਧਰਨੀ ਕਹੇ ਕਲਜੁਗ ਮੇਰੇ ਉਤੇ ਰਹਿਣੀਆਂ ਨਹੀਂ ਵੰਡਾਂ, ਹਿੱਸੇ ਜਗਤ ਨਾ ਕੋਇ ਵਖਾਈਆ। ਨਿਗਾਹ ਮਾਰ ਵਿਚ ਬ੍ਰਹਿਮੰਡਾਂ, ਪੁਰੀਆਂ ਲੋਆਂ ਖੋਜ ਖੁਜਾਈਆ। ਗੋਬਿੰਦ ਦੀ ਧਾਰ ਸ਼ਬਦ ਅਗੰਮੀ ਖੰਡਾ, ਜੋ ਖੜਗਾਂ ਦਏ ਹਿਲਾਈਆ। ਜੋ ਸੰਦੇਸ਼ਾ ਦੇ ਕੇ ਗਿਆ ਅੰਤਮ ਛਡਣ ਲੱਗਾ ਪੁਰੀ ਅਨੰਦਾ, ਅਨੰਦ ਅਨੰਦ ਵਿਚੋਂ ਜਣਾਈਆ। ਬਿਨਾ ਰਸਨਾ ਤੋਂ ਤੂੰ ਮੇਰਾ ਮੈਂ ਤੇਰਾ ਗਾਇਆ ਛੰਦਾ, ਪਤਿਪਰਮੇਸ਼ਵਰ ਇਕ ਮਨਾਈਆ। ਅੰਤ ਨਿਸ਼ਾਨ ਮੇਟਣਾ ਤਾਰਾ ਚੰਦਾ, ਚੰਦ ਸਿਤਾਰ ਰੋਵੇ ਮਾਰੇ ਧਾਹੀਆ। ਲੇਖਾ ਮੁਕਾਉਣਾ ਜਮਨਾ ਸੁਰਸਤੀ ਗੋਦਾਵਰੀ ਗੰਗਾ, ਅੱਠ ਸੱਠ ਤੀਰਥ ਧਰਤੀਏ ਤੇਰੇ ਉਤੇ ਵੇਖ ਵਖਾਈਆ। ਜਿਸ ਦਾ ਇਕੋ ਹੁਕਮ ਹੋਣਾ ਚੰਡ ਪ੍ਰਚੰਡਾ, ਦੋ ਜਹਾਨਾਂ ਕਰੇ ਜਣਾਈਆ।
ਕਲਜੁਗ ਉਹਦਾ ਸਫ਼ਰ ਨਹੀਂ ਹੁਣ ਲੰਬਾ, ਲਮਹ ਲਮਹ ਵੇਖ ਵਖਾਈਆ। ਉਹ ਸਤਿ ਸਰੂਪ ਸ਼ਬਦੀ ਧਾਰ ਪੰਜਾਂ ਤਤਾਂ ਵਾਲਾ ਨਹੀਂ ਬੰਦਾ, ਬੰਦਗੀ ਸਭ ਦੀ ਵੇਖ ਵਖਾਈਆ। ਤੇਰਾ ਕੂੜ ਕੁਕਰਮ ਰਹਿਣ ਨਹੀਂ ਦੇਣਾ ਗੰਦਾ, ਨਵ ਸੱਤ ਕਰੇ ਸਫ਼ਾਈਆ। ਜਿਸ ਧਾਰ ਨੇ ਨਿਰਗੁਣ ਸਰਗੁਣ ਪਾਹਨ ਪੱਥਰਾਂ ਲਾਇਆ ਆਪਣਾ ਪੰਜਾ, ਪੰਚਾਂ ਦੇਵੇ ਮਾਣ ਵਡਿਆਈਆ। ਜਿਸ ਨੇ ਲੇਖ ਜਣਾਇਆ ਧਾਰ ਕਵੀ ਬਵੰਜਾ, ਬਾਵਨ ਆਪਣਾ ਖੇਲ ਖਿਲਾਈਆ। ਉਹਦਾ ਹੁਕਮ ਸੰਦੇਸਾ ਇਕੋ ਏਕ ਕਲਜੁਗ ਤੇਰੇ ਸੰਦਾ, ਸੰਧਿਆ ਸਰਘੀ ਇਕੋ ਰੰਗ ਰੰਗਾਈਆ। ਤੇਰਾ ਅੰਤ ਅਖ਼ੀਰੀ ਕੰਢਾ, ਕੰਢੀ ਬੈਠਾ ਵੇਖੇ ਧੁਰ ਦਾ ਮਾਹੀਆ। ਤੇਰਾ ਕੂੜ ਸਿੰਘਾਸਣ ਜਗਤ ਵਛਾਉਣਾ ਰਹੇ ਕੋਇ ਨਾ ਮੰਜਾ, ਪੁਰਖ ਅਬਿਨਾਸ਼ੀ ਕਰੇ ਸਫ਼ਾਈਆ। ਕੋਈ ਸਹਾਰਾ ਦਿਸੇ ਨਾ ਮੁਹਾਣਾ ਵੰਝਾ, ਸ਼ੋਹ ਦਰਿਆ ਦਏ ਰੁੜ੍ਹਾਈਆ। ਕੋਈ ਗੁਰਦੇਵ ਸਵਾਮੀ ਤੈਨੂੰ ਸਹਾਰਾ ਦੇਵੇ ਮੂਲ ਨਾ ਕੰਧਾ, ਭਾਰ ਕੰਧ ਨਾ ਕੋਇ ਉਠਾਈਆ। ਤੇਰਾ ਜਗਤ ਸੁਹੰਜਣਾ ਸਮਾਂ ਪਿਛੇ ਲੰਘਾ, ਅਗੇ ਮਿਲੇ ਨਾ ਕੋਇ ਵਡਿਆਈਆ। ਓਹ ਬੀਸ ਇਕੀਸਾ ਹਰਿ ਜਗਦੀਸ਼ਾ ਇੱਕੀ ਧਾਰ ਵਖਾਏ ਕੰਘਾ, ਜੋ ਸਭ ਦਾ ਰੰਗ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਕਰਤਾ ਧੁਰਦਰਗਾਹੀਆ। ਕਲਜੁਗ ਕਹੇ ਧਰਨੀ ਪਾ ਨਾ ਐਵੇਂ ਰੌਲਾ, ਚਾਰ ਕੁੰਟ ਸੁਣਾਈਆ। ਮੇਰਾ ਮਾਲਕ ਖ਼ਾਲਕ ਇਕੋ ਮੌਲਾ, ਜੋ ਰਮਿਆ ਹਰ ਘਟ ਥਾਈਂਆ। ਮੇਰਾ ਓਸ ਦੇ ਨਾਲ ਇਕਰਾਰ ਕੌਲਾ, ਜੋ ਅਭੁਲ ਭੁਲ ਕਦੇ ਨਾ ਜਾਈਆ। ਜਿਸ ਖੇਲ ਕਰਨਾ ਉਪਰ ਧੌਲਾ, ਧਰਨੀ ਧਰਤ ਤੈਨੂੰ ਵੇਖੇ ਚਾਈਂ ਚਾਈਂਆ। ਕਮਲੀਏ ਆਪਣੀ ਕਰਨੀ ਨੂੰ ਪਹਿਲੋਂ ਆਪੇ ਟੋਹ ਲਾ, ਕੀ ਤੇਰੇ ਵਿਚ ਵਡਿਆਈਆ। ਕਿਸ ਬਿਧ ਤੇਰਾ ਸਾਹਿਬ ਤੇਰਾ ਭਾਰ ਕਰੇਗਾ ਹੌਲਾ, ਪਾਪਾਂ ਗੰਢ ਉਠਾਈਆ। ਮੈਂ ਵੀ ਓਸੇ ਦਾ ਸੁਤ ਦੁਲਾਰਾ, ਸਦੀ ਚੌਧਵੀਂ ਮੇਰਾ ਫਰਕੇ ਡੌਲਾ, ਬਲਧਾਰੀ ਹੋ ਕੇ ਲਵਾਂ ਅੰਗੜਾਈਆ। ਸਚ ਝੂਠ ਦਾ ਚਾਰ ਕੁੰਟ ਕਰਾਵਾਂ ਘੋਲਾ, ਡੰਕਾ ਵੇਖਾਂ ਖ਼ਲਕ ਖ਼ੁਦਾਈਆ। ਓਹ ਘਰਾਨੇ ਛਡਾਂ ਜਿਥੇ ਤੂੰ ਮੇਰਾ ਮੈਂ ਤੇਰਾ ਹੋਵੇ ਸੋਹਲਾ, ਕਲਮਾ ਕਾਇਨਾਤ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪਰਵਾਹੀਆ। ਧਰਨੀ ਕਹੇ ਕਲਜੁਗ ਮੂਲ ਨਾ ਮਾਰ ਸ਼ੇਖ਼ੀ, ਸ਼ੇਖ਼ ਮੁਸਾਇਕ ਪੀਰ ਆਪਣਾ ਪੰਧ ਰਹੇ ਮੁਕਾਈਆ। ਤੇਰਾ ਰੂਪ ਰਹਿਣ ਨਹੀਂ ਦੇਣਾ ਭੇਖੀ, ਪਖੰਡ ਘਰ ਨਜ਼ਰ ਕੋਇ ਨਾ ਆਈਆ। ਮੇਰੇ ਉਤੇ ਮੇਰੇ ਮਹਿਬੂਬ ਨੇ ਬਦਲ ਦੇਣੀ ਰੇਖੀ, ਰਿਖੀ ਮੁਨੀ ਸਾਰੇ ਦੇਣ ਗਵਾਹੀਆ। ਤੇਰੀ ਚਾਰ ਕੁੰਟ ਦਿਸੇ ਕੋਇ ਨਾ ਨੇਕੀ, ਨਿੱਕੇ ਵੱਡੇ ਸਾਰੇ ਰਹੇ ਕੁਰਲਾਈਆ। ਧਰਨੀ ਕਹੇ ਮੇਰੇ ਉਤੇ ਸਤਿ ਰਿਹਾ ਨਾ ਕਿਸੇ ਬੇਟਾ ਬੇਟੀ, ਧਰਮ ਦੀ ਧਾਰ ਨਾ ਕੋਇ ਸਮਾਈਆ। ਕੂੜ ਕੁੜਿਆਰਿਆ ਤੂੰ ਸਭ ਦੀ ਪਤ ਗਿਉਂ ਵੇਚੀ, ਸ਼ਾਹ ਸੁਲਤਾਨਾਂ ਹੱਟ ਵਿਕਾਈਆ। ਅੰਤਮ ਤੇਰੀ ਧਾਰ ਹੋਣੀ ਰਣਭੂਮੀ ਖੇਤੀ, ਚਾਰੋਂ ਕੁੰਟ ਵੇਖ ਵਖਾਈਆ। ਮੇਰਾ ਮਿਹਰਵਾਨ ਸ੍ਰੀ ਭਗਵਾਨ ਤੇਰਾ ਲੇਖਾ ਮੁਕਾਏ ਛੇਤੀ, ਛੇਤੀ ਛੇਤੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੋਕਮਾਤ ਵਿਚੋਂ ਕਰੇ ਪਰਦੇਸੀ, ਧਰਨੀ ਧਰਤ ਧਵਲ ਧੌਲ ਉਤੇ ਰਹਿਣ ਨਾ ਪਾਈਆ।
੨੦ ਮਾਘ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਨੌਰੰਗਾਬਾਦ ਜ਼ਿਲਾ ਅੰਮ੍ਰਿਤਸਰ ਮੱਸਾ ਸਿੰਘ ਦੇ ਗ੍ਰਹਿ
ਧਰਨੀ ਕਹੇ ਮੇਰਾ ਮਾਰਗ ਲੰਬਾ ਚੌੜਾ, ਪੈਮਾਇਸ਼ ਵਿਚ ਕਦੇ ਨਾ ਆਈਆ। ਮੇਰਾ ਨਜ਼ਰ ਆਏ ਨਾ ਕਿਸੇ ਪੌੜਾ, ਪੌੜੀ ਡੰਡੇ ਸਾਰੇ ਰਾਹ ਤਕਾਈਆ। ਧੰਨ ਭਾਗ ਮੇਰਾ ਸਾਹਿਬ ਸਵਾਮੀ ਬਹੁੜਾ, ਬਹੁੜੀ ਕਰ ਸੁਣਾਈਆ। ਜਿਸ ਨੂੰ ਕਹਿੰਦੇ ਬ੍ਰਹਿਮਣ ਗੌੜਾ, ਪਤਿਪਰਮੇਸ਼ਵਰ ਅਗੰਮ ਅਥਾਹੀਆ। ਉਹ ਕਲਜੁਗ ਰਸ ਵੇਖੇ ਮਿੱਠਾ ਕੌੜਾ, ਚਾਰੋਂ ਕੁੰਟ ਧਿਆਨ ਲਗਾਈਆ। ਜਿਸ ਦਾ ਸ਼ਬਦ ਅਗੰਮੀ ਘੋੜਾ, ਦੋ ਜਹਾਨਾਂ ਭੱਜੇ ਵਾਹੋ ਦਾਹੀਆ। ਉਹਦਾ ਹੁਕਮ ਸੰਦੇਸਾ ਫ਼ਰਮਾਨ ਇਕੋ ਕੋਰਾ, ਬਹੁਤਾ ਰੰਗ ਨਾ ਕੋਇ ਰੰਗਾਈਆ। ਜਿਸ ਨੂੰ ਅਵਤਾਰ ਪੈਗ਼ੰਬਰ ਗੁਰ ਵੇਖਣ ਨਾਲ ਗ਼ੌਰਾ, ਗਹਿਰ ਗੰਭੀਰ ਰਿਹਾ ਦ੍ਰਿੜਾਈਆ। ਜਿਸ ਦਾ ਖੇਲ ਅਵਰ ਕਾ ਔਰਾ, ਭੇਵ ਅਭੇਦ ਨਾ ਕੋਇ ਜਣਾਈਆ। ਓਹ ਨੌਜਵਾਨ ਮਰਦ ਮਰਦਾਨ ਬਾਂਕਾ ਛੋਰਾ, ਦੋ ਜਹਾਨਾਂ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਖੁਲਾਈਆ। ਧਰਨੀ ਕਹੇ ਮੇਰਾ ਮਾਲਕ ਹਕ ਮਹਿਬੂਬ, ਜਲਵਾਗਰ ਨੂਰ ਅਲਾਹੀਆ। ਜਿਸ ਦਾ ਆਲੀਸ਼ਾਨ ਅਰੂਜ, ਅਰਸ਼ ਫ਼ਰਸ਼ ਦਾ ਮਾਲਕ ਬੇਪਰਵਾਹੀਆ। ਮੈਂ ਜਿਧਰ ਤੱਕਾਂ ਮੌਜੂਦ, ਹਰ ਘਟ ਸੋਭਾ ਪਾਈਆ। ਜਿਸ ਦੀ ਆਰ ਪਾਰ ਹਦੂਦ, ਹਿੱਸਾ ਵੰਡ ਨਾ ਕੋਇ ਵੰਡਾਈਆ। ਜਿਸ ਦੇ ਹੁਕਮ ਅੰਦਰ ਕਲਜੁਗ ਕਰ ਜਾਣਾ ਕੂਚ, ਕੂਚਾ ਗਲੀ ਕਰੇ ਸਫ਼ਾਈਆ। ਭਾਉ ਰਹਿਣ ਨਾ ਦੇਵੇ ਦੁਤੀਆ ਦੂਜ, ਏਕਾ ਰੰਗ ਦਏ ਰੰਗਾਈਆ। ਸਭ ਨੂੰ ਦੇਵੇ ਸਾਚੀ ਸੂਝ, ਸਮਝ ਸਮਝ ਵਿਚੋਂ ਬਦਲਾਈਆ। ਲੇਖਾ ਜਾਣੇ ਨੈਣ ਮੂੰਦ, ਕਵਲ ਨੈਣ ਅਗੰਮ ਅਥਾਹੀਆ। ਜਨ ਭਗਤਾਂ ਬਖ਼ਸ਼ ਕੇ ਅੰਮ੍ਰਿਤ ਬੂੰਦ, ਸਵਾਂਤੀ ਦਏ ਟਪਕਾਈਆ। ਲੇਖਾ ਜਾਣੇ ਚਾਰੇ ਕੂਟ, ਕਾਇਆ ਕੁਟੀਆ ਫੋਲ ਫੁਲਾਈਆ। ਨਾਤਾ ਤੋੜ ਕੇ ਜੂਠ ਝੂਠ, ਸਤਿ ਸਚ ਦਏ ਵਰਤਾਈਆ। ਭਾਗ ਲਗਾਏ ਕਾਇਆ ਮਾਟੀ ਪੰਜ ਭੂਤ, ਪਰਮ ਪੁਰਖ ਪ੍ਰਭ ਦਇਆ ਕਮਾਈਆ। ਸਤਿ ਦੀ ਸਚ ਬਣਾਏ ਰੁਤ, ਰੁਤੜੀ ਆਪਣੇ ਨਾਲ ਮਹਿਕਾਈਆ। ਵੇਖ ਵਖਾਣੇ ਅਬਿਨਾਸ਼ੀ ਅਚੁਤ, ਪਤਿਪਰਮੇਸ਼ਵਰ ਧੁਰਦਰਗਾਹੀਆ। ਜਨ ਭਗਤ ਸੁਹੇਲੇ ਉਠਾਏ ਦੁਲਾਰੇ ਸੁਤ, ਆਲਸ ਨਿੰਦਰਾ ਦਏ ਗਵਾਈਆ। ਮਾਤਲੋਕ ਲਏ ਪੁਛ, ਪੁਸ਼ਤ ਪਨਾਹ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸਵਾਮੀ ਇਕ ਅਖਵਾਈਆ। ਧਰਨੀ ਕਹੇ ਮੇਰਾ ਮਾਲਕ ਇਕ ਇਕੱਲਾ, ਅਕਲ ਕਲਧਾਰੀ ਆਪ ਅਖਵਾਈਆ। ਜੋ ਵਸੇ ਸਚਖੰਡ ਦਵਾਰਾ ਸਚ ਮਹੱਲਾ, ਦਰਗਾਹ ਸਾਚੀ ਸੋਭਾ ਪਾਈਆ। ਜਿਥੇ ਦੀਪਕ ਇਕੋ ਬਲਾ, ਨੂਰ ਨੁਰਾਨਾ ਡਗਮਗਾਈਆ। ਸਚ ਦਵਾਰੇ ਆਪੇ ਖਲਾ, ਦੂਜਾ ਰੂਪ ਨਾ ਕੋਇ ਬਦਲਾਈਆ। ਓਹ ਧਾਮ ਸੁਹਾਏ ਨਿਹਚਲ ਇਕ ਅਟਲਾ, ਅਟੱਲ ਪੁਰਖ ਵਡ ਵਡਿਆਈਆ। ਜਿਸ ਨੇ ਅਵਤਾਰ ਪੈਗ਼ੰਬਰ ਗੁਰੂ ਲੋਕਮਾਤ ਘੱਲਾ, ਸ਼ਬਦੀ ਸ਼ਬਦ ਸ਼ਬਦ ਸ਼ਨਵਾਈਆ। ਸੋ ਕਲਜੁਗ ਅੰਤਮ ਦੂਈ ਦਵੈਤੀ ਮੇਟੇ ਸਲਾ, ਸਲਲ ਆਪਣਾ ਹੁਕਮ ਵਰਤਾਈਆ। ਜਨ ਭਗਤਾਂ ਧੁਰ ਦਾ ਨਾਮ ਫੜਾ ਕੇ ਪੱਲਾ, ਪਲਕਾਂ ਦੇ ਪਿਛੇ ਆਪਣੀ ਗੰਢ ਪਵਾਈਆ। ਲੇਖਾ ਜਾਣੇ ਜੰਗਲ ਜੂਹ ਉਜਾੜ ਪਹਾੜ ਟਿੱਲੇ ਪਰਬਤ ਜਲ ਥਲਾ, ਮਹੀਅਲ ਖੋਜੇ ਚਾਈਂ ਚਾਈਂਆ। ਓਸ ਦਾ ਅੰਤ ਇਕੋ ਹੋਣਾ ਹੱਲਾ, ਹਾਲਤ ਦੀਨ ਦੁਨੀ ਬਦਲਾਈਆ। ਜਿਸ ਦੀ ਸਮਝੇ ਕੋਇ ਨਾ ਕਲਾ, ਕਲਜੁਗ ਕਲ ਕਾਤੀ ਦਏ ਖਪਾਈਆ। ਧਰਨੀ ਕਹੇ ਮੇਰਾ ਸਾਹਿਬ
ਸਵਾਮੀ ਸੱਚਾ, ਸਚ ਸਚ ਵਡਿਆਈਆ। ਸਤਿਗੁਰ ਸ਼ਬਦ ਸ਼ਬਦ ਜਿਸ ਦਾ ਬੱਚਾ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਸਚਖੰਡ ਦਵਾਰ ਓਸ ਦਾ ਪਤਾ, ਪਤਿਪਰਮੇਸ਼ਵਰ ਦਿਤਾ ਬਤਾਈਆ। ਜੋ ਆਦਿ ਜੁਗਾਦਿ ਸਦਾ ਸਮਰਥਾ, ਭਰਪੂਰ ਰਿਹਾ ਸਰਬ ਠਾਂਈਆ। ਓਹਨੂੰ ਵੇਖ ਸਕੇ ਨਾ ਕੋਇ ਜਗਤ ਜਗਿਆਸੂ ਨੇਤਰ ਅੱਖਾ, ਨਿਜ ਨੈਣ ਨਜ਼ਰੀ ਆਈਆ। ਜਿਸ ਦੀ ਵੰਡ ਨਹੀਂ ਕਿਸ਼ਨਾ ਸ਼ੁਕਲਾ ਪੱਖਾ, ਹਿੱਸੇ ਜਗਤ ਨਾ ਕੋਇ ਬਣਾਈਆ। ਧਰਨੀ ਕਹੇ ਮੈਂ ਓਸ ਨੂੰ ਆਪਣਾ ਦੁੱਖ ਦੱਸਾਂ, ਰੋ ਰੋ ਦਿਆਂ ਸੁਣਾਈਆ। ਮੇਰੇ ਉਤੇ ਕੋਟਨ ਕੋਟ ਭਗਤ ਸੰਤ ਹੋ ਗਏ ਲੱਖਾਂ, ਗਿਣਤੀ ਗਣਤ ਨਾ ਕੋਇ ਗਿਣਾਈਆ। ਇਸ਼ਾਰਾ ਦੇ ਕੇ ਗਏ ਲੇਖਾ ਲਿਖ ਕੇ ਗਏ ਹੱਥਾਂ, ਪੇਸ਼ਤਰ ਪੇਸ਼ੀਨਗੋਈਆਂ ਵਿਚ ਦ੍ਰਿੜਾਈਆ। ਜਿਸ ਵੇਲੇ ਕਲਜੁਗ ਰੈਣ ਹੋਣੀ ਅੰਧੇਰੀ ਮੱਸਾ, ਨੂਰੀ ਚੰਦ ਨਾ ਕੋਇ ਚਮਕਾਈਆ। ਪੁਰਖ ਅਕਾਲਾ ਦੀਨ ਦਿਆਲਾ ਪਰਵਰਦਿਗਾਰ ਸਾਂਝਾ ਯਾਰ ਜੋਤ ਧਾਰ ਲੋਕਮਾਤ ਆਵੇ ਨੱਸਾ, ਬਣ ਪਾਂਧੀ ਪੰਧ ਮੁਕਾਈਆ। ਕਲਜੁਗ ਅੰਤ ਸ੍ਰੀ ਭਗਵੰਤ ਕੂੜੀ ਕਿਰਿਆ ਮੇਟੇ ਰੱਟਾ, ਝਗੜਾ ਵਿਕਾਰ ਰਹਿਣ ਨਾ ਪਾਈਆ। ਉਹ ਸਭ ਦਾ ਚੀਥੜ ਪੁਰਾਣਾ ਵੇਖੇ ਫਟਾ, ਤਨ ਵਜੂਦਾਂ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੇਲ ਖਿਲਾਏ ਹਕੀਕਤ ਹਕਾ, ਹਕ ਦਾ ਮਾਲਕ ਖ਼ਾਲਕ ਬੇਪ੍ਰਵਾਹੀਆ।
੨੧ ਮਾਘ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਨੌਰੰਗਾਬਾਦ ਜ਼ਿਲਾ ਅੰਮ੍ਰਿਤਸਰ ਦਾਰਾ ਸਿੰਘ ਦੇ ਗ੍ਰਹਿ
ਧਰਨੀ ਕਹੇ ਮੇਰਾ ਧਰਮ ਨੇ ਫੜ ਲਿਆ ਗੁਟ, ਬਿਨਾ ਮੁੱਠੀ ਦਿਤਾ ਦਬਾਈਆ। ਮੇਰਾ ਨਾਤਾ ਜਗਤ ਰਿਹਾ ਟੁਟ, ਟੁਟਦੀ ਵੇਖ ਲੋਕਾਈਆ। ਚਾਰ ਕੁੰਟ ਪਈ ਲੁੱਟ, ਕਲਜੁਗ ਲੁਟੇਰਾ ਭੱਜੇ ਵਾਹੋ ਦਾਹੀਆ। ਸਚ ਨਾਲੋਂ ਸਾਰੇ ਗਏ ਰੁਠ, ਰੁਠਿਆਂ ਸਕੇ ਨਾ ਕੋਇ ਮਨਾਈਆ। ਧਰਨੀਏ ਤੂੰ ਵੀ ਖੋਲ ਆਪਣੇ ਬੁਟ, ਅੰਤਰ ਆਵਾਜ਼ ਦੇ ਸੁਣਾਈਆ। ਪੁਰਖ ਅਕਾਲ ਕੋਲੋਂ ਪੁਛ, ਕੀ ਤੇਰੀ ਬੇਪਰਵਾਹੀਆ। ਮੇਰਾ ਪਿਆਰ ਰਿਹਾ ਨਾ ਤੁਛ, ਮੁਹੱਬਤ ਵਿਚ ਨਾ ਕੋਇ ਸਮਾਈਆ। ਮੇਰੇ ਉਤੇ ਰਹੀ ਨਾ ਸੁਚ, ਸੰਜਮ ਸਾਰੇ ਗਏ ਗਵਾਈਆ। ਤੂੰ ਮਾਲਕ ਬੇਪਰਵਾਹ ਉਚ, ਅਗੰਮ ਅਥਾਹ ਇਕ ਅਖਵਾਈਆ। ਕਿਉਂ ਖਿਜ਼ਾ ਹੋਈ ਰੁੱਤ, ਬਸੰਤ ਦਿਤੀ ਬਦਲਾਈਆ। ਪਿਆਰ ਦਾ ਰਿਹਾ ਕੋਇ ਨਾ ਸੁਤ, ਦੁਲਾਰਾ ਰੂਪ ਨਾ ਕੋਇ ਦਰਸਾਈਆ। ਕਿਰਪਾ ਕਰ ਅਬਿਨਾਸ਼ੀ ਅਚੁਤ, ਪਾਰਬ੍ਰਹਮ ਤੇਰੀ ਸਰਨਾਈਆ। ਨਿਰਗੁਣ ਧਾਰ ਧਾਰ ਵਿਚੋਂ ਉਠ, ਜੋਤੀ ਜਾਤੇ ਲੈ ਅੰਗੜਾਈਆ। ਅੰਮ੍ਰਿਤ ਨਾਮ ਦੇ ਘੁਟ, ਸਚ ਪਿਆਲਾ ਇਕ ਪਿਆਈਆ। ਦੂਈ ਦਵੈਤੀ ਮੇਟ ਫੁੱਟ, ਫੁਟਕਲ ਰਹੇ ਨਾ ਕੋਇ ਲੋਕਾਈਆ। ਪੰਜ ਵਿਕਾਰਾ ਜੜ ਪੁੱਟ, ਨੇਸਤੋ ਨਾਬੂਦ ਕਰ ਵਖਾਈਆ। ਮੇਰਾ ਭਾਗ ਨਾ ਜਾਏ ਨਿਖੁਟ, ਭੰਡਾਰਾ ਅਤੁਟ ਦੇ ਵਰਤਾਈਆ। ਮੈਂ ਦਵਾਰੇ ਤੇਰੇ ਜਾਵਾਂ ਝੁਕ, ਨਿਵ ਨਿਵ ਸੀਸ ਨਿਵਾਈਆ। ਪਰਦਾ ਓਹਲਾ ਰਹੇ ਨਾ ਲੁਕ, ਭੇਵ ਅਭੇਦਾ ਦੇ ਖੁਲਾਈਆ। ਧਰਮ ਦਾ ਬੂਟਾ ਗਿਆ ਸੁੱਕ, ਹਰਿਆ ਸਿੰਚ ਨਾ ਕੋਇ ਕਰਾਈਆ। ਭਾਗ ਲੱਗੇ ਨਾ ਜਨਣੀ ਕੁੱਖ, ਬਿਨ ਤੇਰੀ ਕਿਰਪਾ ਭਗਤ ਜਨਮੇ ਕੋਇ ਨਾ ਮਾਈਆ। ਨੌ ਖੰਡ ਪ੍ਰਿਥਮੀ
ਦੁੱਖ, ਸੱਤ ਦੀਪ ਰਹੇ ਕੁਰਲਾਈਆ। ਜਗਤ ਤ੍ਰਿਸ਼ਨਾ ਵਧੀ ਭੁੱਖ, ਸਾਂਤਕ ਸਤਿ ਨਾ ਕੋਇ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਆਸ ਰਖਾਈਆ। ਧਰਨੀ ਕਹੇ ਧਰਮ ਨਾ ਕਰ ਗਿਰਿਆਜ਼ਾਰੀ, ਗਿਰੇਬਾਨ ਸਭ ਦਾ ਵੇਖ ਵਖਾਈਆ। ਮੈਂ ਵੀ ਓਸ ਦੀ ਪਨਹਾਰੀ, ਜੁਗ ਜੁਗ ਸੇਵ ਕਮਾਈਆ। ਜਿਸ ਦਾ ਰਾਹ ਤਕਦੇ ਪੈਗ਼ੰਬਰ ਗੁਰ ਅਵਤਾਰੀ, ਬਿਨ ਨੈਣਾਂ ਨੈਣ ਉਠਾਈਆ। ਜਿਸ ਦੀ ਆਦਿ ਜੁਗਾਦਿ ਸਿਕਦਾਰੀ, ਸਿਰ ਸਿਰ ਰਿਜ਼ਕ ਸਬਾਈਆ। ਸੋ ਸ਼ਹਿਨਸ਼ਾਹ ਜੋਤ ਨਿਰੰਕਾਰੀ, ਨਿਰਵੈਰ ਅਗੰਮ ਅਥਾਹੀਆ। ਜਿਸ ਦੀ ਕਲਜੁਗ ਅੰਤਮ ਵਾਰੀ, ਵਾਰਸ ਹੋ ਕੇ ਫੇਰਾ ਪਾਈਆ। ਤੇਰੀ ਮੇਰੀ ਮਿਟੇ ਖ਼ੁਆਰੀ, ਜਗਤ ਦੇਵੇ ਮਾਣ ਵਡਿਆਈਆ। ਉਹਦੀ ਖੇਲ ਤੱਕ ਦੋ ਧਾਰੀ, ਸਰਗੁਣ ਨਿਰਗੁਣ ਰੂਪ ਪਰਗਟਾਈਆ। ਜਿਸ ਦੀ ਮਹਿਮਾ ਬੇਸ਼ੁਮਾਰੀ, ਅੰਤ ਕਹਿਣ ਕਿਛ ਨਾ ਪਾਈਆ। ਮੈਂ ਓਸੇ ਤੋਂ ਘੋਲੀ ਵਾਰੀ, ਆਪਣਾ ਆਪ ਘੋਲ ਘੁਮਾਈਆ। ਜਿਸ ਕਲਜੁਗ ਅੰਤ ਸਭ ਦਾ ਕਰਜਾ ਲਾਹੁਣਾ ਉਧਾਰੀ, ਪਿਛਲਾ ਲੇਖਾ ਦਏ ਮੁਕਾਈਆ। ਜਨ ਭਗਤਾਂ ਕਰੇ ਚੌਕੀਦਾਰੀ, ਚਾਰੋਂ ਕੁੰਟ ਵੇਖ ਵਖਾਈਆ। ਜਗਤ ਤ੍ਰਿਸ਼ਨਾ ਮੇਟੇ ਗ਼ਦਾਰੀ, ਕੂੜੀ ਕਿਰਿਆ ਡੇਰਾ ਢਾਹੀਆ। ਓਹਦਾ ਖੇਲ ਜਗਤ ਸਵਾਂਗ ਧਰਤ ਉਤੇ ਮਦਾਰੀ, ਮੁੱਦਾ ਸਮਝ ਕਿਸੇ ਨਾ ਆਈਆ। ਨੌ ਖੰਡ ਪ੍ਰਿਥਮੀ ਦੀਪ ਸੱਤ ਵੇਖੇ ਹੱਟ ਬਾਜ਼ਾਰੀ, ਦੀਨਾਂ ਮਜ਼੍ਹਬਾਂ ਫੋਲ ਫੁਲਾਈਆ। ਜੋ ਆਸਾ ਰਖੀ ਅਸ਼ਟਭੁਜ ਦੁਰਗਾ ਕਵਾਰੀ, ਬਿਨ ਨੈਣਾਂ ਨੈਣ ਉਠਾਈਆ। ਓਹ ਖੇਲ ਕਰੇ ਵਿਚ ਸੰਸਾਰੀ, ਭੰਡਾਰੀ ਸੰਘਾਰੀ ਜਿਸ ਨੂੰ ਸੀਸ ਨਿਵਾਈਆ। ਧਰਨੀ ਕਹੇ ਧਰਮ ਤੂੰ ਓਸੇ ਦੀ ਧੂੜ ਲਾਉਣੀ ਛਾਰੀ, ਟਿੱਕਾ ਇਕੋ ਇਕ ਰਖਾਈਆ। ਜਿਸ ਨੇ ਨਾਮ ਕਲਮੇ ਦੀ ਗੁਰ ਅਵਤਾਰ ਪੈਗ਼ੰਬਰਾਂ ਦਿਤੀ ਰਾਹਦਾਰੀ, ਰਸਤਾ ਲੋਕਮਾਤ ਵਖਾਈਆ। ਜਿਸ ਦੇ ਸ਼ਾਸਤਰ ਸਿਮਰਤ ਵੇਦ ਪੁਰਾਨ ਚਾਰ ਜੁਗ ਦੇ ਗਰੰਥ ਬਣੇ ਅਖ਼ਬਾਰੀ, ਖ਼ਬਰਾਂ ਧਰਮ ਧਾਰ ਸੁਣਾਈਆ। ਓਹ ਪ੍ਰਗਟ ਹੋਇਆ ਕਲ ਕਲਕੀ ਨਿਹਕਲੰਕ ਅਵਤਾਰੀ, ਅਵਤਰ ਆਪਣਾ ਫੇਰਾ ਪਾਈਆ। ਜਿਸ ਦਾ ਖੇਲ ਅਗੰਮਾ ਕਰੇ ਬਣ ਵਡ ਬਲਕਾਰੀ, ਕਲ ਸਮਝ ਕਿਸੇ ਨਾ ਆਈਆ। ਜਨ ਭਗਤਾਂ ਕਰੇ ਤਰਫ਼ਦਾਰੀ, ਤ੍ਰਫ਼ੈਣ ਕਰੇ ਖ਼ਲਕ ਖ਼ੁਦਾਈਆ। ਜੋ ਲੇਖਾ ਜਾਣੇ ਨਰ ਨਾਰੀ, ਨਰ ਨਰਾਇਣ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਸਭ ਦਾ ਮੀਤ ਮੁਰਾਰੀ, ਮਿਤਰ ਪਿਆਰਾ ਏਕੰਕਾਰਾ ਇਕ ਅਖਵਾਈਆ।
੨੧ ਮਾਘ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਨੌਰੰਗਾਬਾਦ ਜ਼ਿਲਾ ਅੰਮ੍ਰਿਤਸਰ ਕਰਨੈਲ ਸਿੰਘ ਦੇ ਗ੍ਰਹਿ
ਧਰਨੀ ਕਹੇ ਮੇਰੀ ਧਰਮ ਨੇ ਫੜੀ ਵੀਣੀ, ਬਹੀਆ ਜ਼ੋਰ ਨਾਲ ਦਬਾਈਆ। ਹਲੂਣ ਕੇ ਕਿਹਾ ਕਿਉਂ ਸ੍ਰਿਸ਼ਟੀ ਦੀ ਮਤ ਹੋਈ ਹੀਣੀ, ਸਚ ਦੇ ਸਮਝਾਈਆ। ਕਿਉਂ ਮਨਸਾ ਹੋਈ ਕਮੀਣੀ, ਧੀਰਜ ਨਜ਼ਰ ਕੋਇ ਨਾ ਆਈਆ। ਕਲਜੁਗ ਜਿਸ ਚਲਾਈ ਖੀਣੀ, ਖੇਵਟ ਖੇਟਾ ਨਜ਼ਰ ਕੋਇ ਨਾ ਆਈਆ। ਦੀਨ ਦੁਨੀਆ ਬਦਲੀ ਜੀਣੀ, ਜੀਵਣ ਜੁਗਤ ਗਏ ਭੁਲਾਈਆ। ਭੈ ਚੁਕਣਾ ਸਾਢੇ ਤਿੰਨ ਹੱਥ ਸੀਂਣੀ, ਸੀਆ ਸਮਝ ਕਿਸੇ ਨਾ ਆਈਆ। ਭੁਲੀ ਜਗਤ ਰਸ ਦੀ ਪੀਣੀ, ਅੰਮ੍ਰਿਤ ਰਸ ਨਾ ਕੋਇ ਚਖਾਈਆ। ਲੇਖਾ ਤੱਕ ਲੈ ਤ੍ਰੈਗੁਣ ਤੀਣੀ, ਕੀ ਤ੍ਰੈਭਵਨ ਧਨੀ ਖੇਲ
ਖਿਲਾਈਆ। ਸਾਚੀ ਵਸਤ ਗਈ ਛੀਨੀ, ਕਾਇਆ ਮੰਦਰ ਖ਼ਾਲੀ ਨਜ਼ਰੀ ਆਈਆ। ਕਿਉਂ ਦੁਨੀਆ ਹੋਈ ਨਾਬੀਨੀ, ਨੇਤਰ ਅੱਖ ਨਾ ਕੋਇ ਖੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕੀ ਕਰਤਾ ਕਾਰ ਕਮਾਈਆ। ਧਰਨੀ ਕਹੇ ਧਰਮ ਨਾ ਹੋ ਐਡਾ ਕਾਹਲਾ, ਕਾਲਖ ਟਿੱਕੇ ਵੇਖ ਜਗਤ ਲੋਕਾਈਆ। ਅਗੇ ਵਕਤ ਰਿਹਾ ਨਾ ਬਾਹਲਾ, ਪਾਂਧੀ ਸਭ ਦਾ ਪੰਧ ਮੁਕਾਈਆ। ਜਿਸ ਨਿਰਗੁਣ ਨੂਰ ਜੋਤ ਕੀਤਾ ਉਜਾਲਾ, ਚਾਰੋਂ ਕੁੰਟ ਵੇਖ ਵਖਾਈਆ। ਓਹ ਖੇਲੇ ਖੇਲ ਗੁਰ ਗੋਬਿੰਦ ਗੋਪਾਲਾ, ਮਿਹਰਵਾਨ ਬੇਪਰਵਾਹੀਆ। ਤੇਰੇ ਮੇਰੇ ਉਤੇ ਹੋਵੇ ਦਿਆਲਾ, ਦੀਨ ਦਿਆਲ ਦਇਆ ਕਮਾਈਆ। ਚਾਰੋਂ ਕੁੰਟ ਹੋਵੇ ਰਖਵਾਲਾ, ਰਖਕ ਹੋ ਕੇ ਵੇਖ ਵਖਾਈਆ। ਫਲ ਵੇਖੇ ਲੱਖ ਚੁਰਾਸੀ ਡਾਲਾ, ਪੱਤ ਟਹਿਣੀ ਫੋਲ ਫੁਲਾਈਆ। ਜਿਸ ਦੀ ਜਗਤ ਅਵੱਲੜੀ ਚਾਲਾ, ਚਾਲ ਨਿਰਾਲੀ ਇਕ ਪ੍ਰਗਟਾਈਆ। ਉਨ ਸਭ ਤੋਂ ਲੈਣਾ ਹਾਲਾ, ਬਚਿਆ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਚੁਕਾਈਆ। ਧਰਨੀ ਕਹੇ ਧਰਮ ਨੇ ਮੇਰੀ ਫੜੀ ਅਰਕ, ਉਤੇ ਉਤੇ ਹੱਥ ਟਿਕਾਈਆ। ਆਪਣੀ ਚਾਰ ਜੁਗ ਦੀ ਵੇਖ ਸ਼ਰਤ, ਜੋ ਸ਼ਰਅ ਵਾਲਿਆਂ ਨਾਲ ਕਰਾਈਆ। ਮੇਰਾ ਪਤਿਪਰਮੇਸ਼ਵਰ ਆੳਣਾ ਪਰਤ, ਪਰਮ ਪੁਰਖ ਬੇਪ੍ਰਵਾਹੀਆ। ਭਾਗ ਲਗਾਉਣਾ ਉਪਰ ਫ਼ਰਸ਼, ਅਰਸ਼ਾਂ ਰੰਗ ਰੰਗਾਈਆ। ਜਨ ਭਗਤਾਂ ਮੇਟਣੀ ਹਰਸ, ਹਵਸ ਕੂੜ ਮਿਟਾਈਆ। ਦੇਵੇ ਅਗੰਮੀ ਦਰਸ, ਦੀਦਾ ਦਾਨਿਸਤਾ ਸੋਭਾ ਪਾਈਆ। ਉਸਦਾ ਖੇਲ ਹੋਣਾ ਅਸਚਰਜ, ਜੁਗ ਚੌਕੜੀ ਸਮਝ ਕਿਸੇ ਨਾ ਆਈਆ। ਧਰਮ ਦੀ ਪਾਲਣਾ ਉਸ ਨੇ ਸਮਝਣਾ ਆਪਣਾ ਫ਼ਰਜ਼, ਲੇਖਾ ਵੇਖਣਾ ਥਾਉਂ ਥਾਈਂਆ। ਜ਼ਰੂਰ ਬੇਨੰਤੀ ਮਨਜ਼ੂਰ ਕਰੇ ਅਰਜ, ਆਰਜੂ ਆਪਣੀ ਇਕ ਸੁਣਾਈਆ। ਸਭ ਦਾ ਲਹਿਣਾ ਦੇਣਾ ਪੂਰਬ ਉਤਾਰੇ ਕਰਜ਼, ਮਕਰੂਜ਼ ਦਏ ਮੁਕਾਈਆ। ਜਿਸ ਦੇ ਗ੍ਰਹਿ ਸਭ ਦੇ ਲੇਖੇ ਹੋਏ ਦਰਜ, ਦਰਜਾ ਬਦਰਜਾ ਵੇਖ ਵਖਾਈਆ। ਉਸ ਸ਼ਰਅ ਦੀ ਛੁਰੀ ਰਹਿਣ ਨਹੀਂ ਦੇਣੀ ਕਰਦ, ਕਤਲਗਾਹ ਦਾ ਲੇਖਾ ਦਏ ਮੁਕਾਈਆ। ਸੂਰਬੀਰ ਮਰਦਾਨਾ ਬਣ ਕੇ ਮਰਦ, ਮਦਦ ਕਰੇ ਥਾਉਂ ਥਾਈਂਆ। ਧਰਨੀ ਕਹੇ ਧਰਮ ਜ਼ਰੂਰ ਸਾਡੀ ਵੰਡੇ ਦਰਦ, ਦਰਦ ਦੁੱਖ ਭੈ ਭੰਜਣ ਆਪਣਾ ਹੁਕਮ ਵਰਤਾਈਆ। ਮੈਂ ਵੀ ਉਸ ਦੀ ਕਿਰਪਾ ਬਿਨਾ ਹੋਈ ਨਾਪੜਦ, ਬਸਤਰ ਭੂਸ਼ਨ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਡਾ ਹੋਣ ਨਾ ਦੇਵੇ ਹਰਜ, ਹਰਜਾਨੇ ਸਭ ਦੇ ਪੂਰ ਕਰਾਈਆ।
੨੧ ਮਾਘ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਨੌਰੰਗਾਬਾਦ ਜ਼ਿਲਾ ਅੰਮ੍ਰਿਤਸਰ ਮਖਣ ਸਿੰਘ ਦੇ ਗ੍ਰਹਿ
ਧਰਨੀ ਕਹੇ ਧਰਮ ਆ ਮੇਰੇ ਅਗੇ, ਅਗੇ ਹੋ ਕੇ ਧਿਆਨ ਲਗਾਈਆ। ਕਿਉਂ ਸ੍ਰਿਸ਼ਟੀ ਹੋਈ ਕੱਗੇ, ਸਤਿ ਸਚ ਦੇ ਮਾਲਕ ਦੇ ਸਮਝਾਈਆ। ਧਰਮ ਕਹੇ ਮੇਰੀ ਅੰਤਮ ਹੋਈ ਹੱਦੇ, ਅਗੇ ਕਦਮ ਨਾ ਕੋਇ ਉਠਾਈਆ। ਮੈਂ ਹੁਕਮ ਮੰਨਦਾ ਜੋ ਚੜ੍ਹਿਆ ਅਸਵ ਬੱਗੇ, ਸ਼ਾਹ ਸੁਲਤਾਨਾ ਨਜ਼ਰੀ ਆਈਆ। ਜਿਸ ਦੀ ਦੀਪਕ ਜੋਤ ਇਕੋ ਜਗੇ, ਦੋ ਜਹਾਨਾਂ ਕਰੇ ਰੁਸ਼ਨਾਈਆ। ਉਸ ਦੇ ਹੁਕਮ ਅੰਦਰ ਤਤੀ ਵਾਅ ਵਗੇ, ਵਹਿਣ ਕੂੜ ਵਾਲੇ
ਵਹਾਈਆ। ਅਵਤਾਰ ਪੈਗ਼ੰਬਰ ਗੁਰੂ ਫਿਰਨ ਭੱਜੇ, ਅਗੇ ਹੋ ਨਾ ਕੋਇ ਅਟਕਾਈਆ। ਮੈਂ ਵੀ ਫਿਰਾਂ ਖੱਬੇ ਸੱਜੇ, ਫਿਰਾਂ ਚਾਈਂ ਚਾਈਂਆ। ਦੀਨ ਦੁਨੀ ਕਿਸੇ ਨਾ ਲੱਭੇ, ਲਬਾਂ ਭਰੀ ਲੋਕਾਈਆ। ਜਿਸ ਦਾ ਰੂਪ ਅਨੂਪਾ ਤੱਕਿਆ ਹੱਭੇ, ਹਮ ਸਾਜਣ ਨਜ਼ਰੀ ਆਈਆ। ਉਹ ਖੇਲ ਖਿਲਾਉਂਦਾ ਕਦੇ ਕਦੇ, ਕਦੀਮ ਦਾ ਮਾਲਕ ਧੁਰਦਰਗਾਹੀਆ। ਜਿਹੜਾ ਚੁਰਾਸੀ ਵਿਚੋਂ ਜਨ ਭਗਤ ਕਢੇ, ਫੜ ਆਤਮ ਧਾਰ ਉਠਾਈਆ। ਉਹਨੂੰ ਝੁਕਦੇ ਵੱਡੇ ਵੱਡੇ, ਹਰਿ ਵੱਡਾ ਵਡ ਵਡਿਆਈਆ। ਸ੍ਰਿਸ਼ਟੀ ਦ੍ਰਿਸ਼ਟੀ ਵੇਖੇ ਕਾਇਆ ਡੂੰਘੇ ਖੱਡੇ, ਸਮੁੰਦ ਸਾਗਰਾਂ ਫੋਲ ਫੁਲਾਈਆ। ਜਿਸ ਖੇਲ ਖਿਲਾਇਆ ਕਲਜੁਗ ਕਾਇਆ ਮਾਟੀ ਹੱਡੇ, ਨਾੜ ਨਾੜ ਧਿਆਨ ਲਗਾਈਆ। ਉਹ ਸੰਬਲ ਦੇਸ ਆ ਗਿਆ ਆਪਣੇ ਅੱਡੇ, ਸਿੰਘਾਸਣ ਆਸਣ ਇਕ ਵਡਿਆਈਆ। ਸਤਿਗੁਰ ਸ਼ਬਦ ਸ਼ੇਰ ਹੋ ਕੇ ਗੱਜੇ, ਸਿੰਘ ਭਬਕ ਇਕ ਲਗਾਈਆ। ਗੁਰਮੁਖਾਂ ਪਰਦੇ ਕੱਜੇ, ਸਿਰ ਆਪਣਾ ਹੱਥ ਟਿਕਾਈਆ। ਸਾਚਾ ਕਾਇਆ ਕਰੇ ਹੱਜੇ, ਹੁਜਰਾ ਹਕ ਹਕ ਸੁਹਾਈਆ। ਉਸ ਦਾ ਦਰਸ਼ਨ ਕੀਤਾ ਅੱਜੇ, ਘੜੀ ਸੁਲੱਖਣੀ ਸੋਭਾ ਪਾਈਆ। ਜਿਸ ਪਿਛਲੀ ਕੀਤੀ ਕਰਨੀ ਰੱਦੇ, ਅਗੇ ਆਪਣਾ ਹੁਕਮ ਵਰਤਾਈਆ। ਜਿਸ ਦੇ ਹੁਕਮ ਵਿਚ ਵਿਸ਼ਨ ਬ੍ਰਹਮਾ ਸ਼ਿਵ ਬੱਧੇ, ਬੰਦਗੀ ਵਿਚ ਸੀਸ ਨਿਵਾਈਆ। ਕਲਜੁਗ ਦੇ ਕੂੜ ਯਾਰ ਉਸ ਦੇ ਹੁਕਮ ਵਿਚ ਆਪਣਾ ਭਾਰ ਜਾਂਦੇ ਲੱਦੇ, ਗਠੜੀਆਂ ਸਿਰਾਂ ਉਤੇ ਉਠਾਈਆ। ਛਡੀ ਜਾਣ ਦੀਨਾਂ ਮਜ਼੍ਹਬਾਂ ਦੀ ਹੱਦੇ, ਹੱਦ ਇਕੋ ਵੇਖ ਵਖਾਈਆ। ਜਿਸ ਦਾ ਇਕੋ ਦਵਾਰਾ ਇਕੋ ਪਦੇ, ਪਤਿਪਰਮੇਸ਼ਵਰ ਬੇਪਰਵਾਹੀਆ। ਜਿਸ ਦਾ ਖੇਲ ਇਕੋ ਯੱਦੇ, ਯਦਪ ਰਿਹਾ ਕਰਾਈਆ। ਜਿਸ ਦਾ ਨਾਮ ਇਕੋ ਛੰਦੇ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਓਸ ਦਾ ਭੇਵ ਨਾ ਪਾਉਣ ਕਲਜੁਗ ਬੰਦੇ, ਪਤਿਪਰਮੇਸ਼ਵਰ ਨਜ਼ਰ ਕਿਸੇ ਨਾ ਆਈਆ। ਉਹਦੇ ਚਾਰ ਜੁਗ ਦੇ ਵੱਖਰੇ ਧੰਦੇ, ਅਗੰਮ ਅਗੰਮੜੀ ਕਾਰ ਕਮਾਈਆ। ਉਸ ਨੇ ਦੀਨ ਦੁਨੀ ਸਾਧਣੀ ਨਾਲ ਸ਼ਬਦ ਦੇ ਡੰਡੇ, ਡੰਡਾਵਤ ਸਭ ਦੀ ਦੇਣੀ ਬਦਲਾਈਆ। ਧਰਨੀ ਕਹੇ ਧਰਮ ਕਲਜੁਗ ਆਇਆ ਅੰਤਮ ਕੰਢੇ, ਕੰਢੀ ਬੈਠਾ ਵੇਖ ਵਖਾਈਆ , ਜਿਸ ਦੀ ਯਾਦ ਵਿਚ ਜੁਗ ਚੌਕੜੀ ਲੰਘੇ, ਪਿਛਲਾ ਪੰਧ ਮੁਕਾਈਆ। ਓਹ ਸਾਹਿਬ ਸੁਲਤਾਨਾ ਸ੍ਰੀ ਭਗਵਾਨਾ ਸਾਡੀ ਅੰਤਮ ਮੰਨੇ, ਮਨਸਾ ਸਭ ਦੀ ਪੂਰ ਕਰਾਈਆ। ਹਰਿਜਨ ਦਾ ਨੂਰ ਨੁਰਾਨਾ ਇਕੋ ਚੜ੍ਹੇ ਚੰਨੇ, ਅੰਧ ਅੰਧੇਰ ਦਏ ਗਵਾਈਆ। ਮਾਇਆ ਮਮਤਾ ਮੋਹ ਕਰੇ ਖੰਨ ਖੰਨੇ, ਖ਼ਾਨਾ ਸਭਦਾ ਦਏ ਉਲਟਾਈਆ।ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਵਨ ਭਗਵਾਨ ਆਪਣੀ ਦਇਆ ਕਮਾਈਆ।
੨੧ ਮਾਘ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਬਾਠ ਜ਼ਿਲਾ ਅੰਮ੍ਰਿਤਸਰ ਮਹਿੰਦਰ ਸਿੰਘ ਦੇ ਗ੍ਰਹਿ
ਧਰਮ ਕਹੇ ਧਰਨੀ ਮੇਰੀਆਂ ਟੁੱਟ ਗਈਆਂ ਲੱਤਾਂ, ਹਿੰਮਤ ਮਾਤ ਰਹੀ ਨਾ ਰਾਈਆ। ਬਿਨਾ ਪ੍ਰਭੂ ਤੋਂ ਰਖੇ ਕੋਈ ਨਾ ਪਤਾ, ਪਤਤ ਹੋਈ ਜਗਤ ਲੋਕਾਈਆ। ਜਗਤ ਜਗਿਆਸੂਆਂ ਮਾਰੀਆਂ ਗਈਆਂ ਮਤਾਂ, ਸਤਿ ਵਿਚ ਨਾ ਕੋਇ ਸਮਾਈਆ। ਸਭ ਦਾ ਅੰਤਸ਼ਕਰਨ ਹੋਇਆ ਤੱਤਾ, ਅਗਨੀ ਤਤ ਨਾ ਕੋਇ ਬੁਝਾਈਆ। ਹਿਰਦੇ ਪ੍ਰੇਮ ਰਿਹਾ ਨਾ ਰਤਾ, ਰਤਨ ਅਮੋਲਕ ਰੂਪ ਨਾ ਕੋਇ ਦਰਸਾਈਆ। ਚਾਰੋਂ ਕੁੰਟ ਸਾਰੇ ਕਰਦੇ
ਖ਼ਤਾ, ਬਖ਼ਸ਼ਿਸ਼ ਵਿਚ ਰਹਿਮਤ ਨਾ ਕੋਇ ਕਮਾਈਆ। ਜੀਵ ਕਰਦੇ ਹੱਤਾ, ਹੱਤਿਆ ਵੇਖੀ ਖ਼ਲਕ ਖ਼ੁਦਾਈਆ। ਸਾਚੇ ਸਥਰ ਕੋਈ ਨਾ ਲੱਥਾ, ਯਾਰੜਾ ਸੇਜ ਨਾ ਕੋਇ ਹੰਢਾਈਆ। ਧੂੜੀ ਲੱਗੇ ਨਾ ਕਿਸੇ ਮੱਥਾ, ਮਸਤਕ ਖ਼ਾਕ ਨਾ ਕੋਇ ਰਮਾਈਆ। ਕਲਜੁਗ ਮਾਇਆ ਸਭ ਨੂੰ ਪਾਈਆਂ ਨੱਥਾਂ, ਚਾਰੋਂ ਕੁੰਟ ਖਿੱਚੇ ਵਾਹੋ ਦਾਹੀਆ। ਧਰਮ ਕਹੇ ਮੈਂ ਕੁਕਰਮ ਦੀ ਧਾਰ ਢੱਠਾ, ਬਲ ਰਹਿਣ ਕੋਇ ਨਾ ਪਾਈਆ। ਫਿਰੀ ਦੁਹਾਈ ਅੱਠ ਸੱਠਾ, ਤੀਰਥ ਤਟ ਰਹੇ ਕੁਰਲਾਈਆ। ਰੋਂਦੇ ਵੇਖ ਮੰਦਰ ਮਸਜਿਦ ਸ਼ਿਵਦਵਾਲੇ ਮੱਠਾ, ਧੀਰਜ ਧੀਰ ਨਾ ਕੋਇ ਧਰਾਈਆ। ਚਾਰੋਂ ਕੁੰਟ ਕੂੜੀਆਂ ਹੱਟਾਂ, ਸਾਚਾ ਨਾਮ ਨਾ ਕੋਇ ਵਿਕਾਈਆ। ਪ੍ਰਕਾਸ਼ ਦਿਸੇ ਨਾ ਕਿਸੇ ਕਾਇਆ ਮੱਟਾ, ਅੰਧ ਅੰਧੇਰਾ ਛਾਈਆ। ਮੈਂ ਦਰੋਹੀ ਨਵ ਸਤ ਨੱਠਾਂ, ਭੱਜਾਂ ਵਾਹੋ ਦਾਹੀਆ। ਆਤਮ ਪਰਮਾਤਮ ਤੱਕਿਆ ਨਹੀਂ ਕਿਸੇ ਇਕੱਠਾ, ਪਾਰਬ੍ਰਹਮ ਬ੍ਰਹਮ ਵਿਚ ਨਾ ਕੋਇ ਸਮਾਈਆ। ਮੈਂ ਕੋਟਨ ਕੋਟ ਵੇਖੇ ਜਟਾ ਧਾਰੀ ਜਟਾਂ, ਟਿਲਿਆਂ ਫੋਲ ਫੁਲਾਈਆ। ਮੈਂ ਜਿਧਰ ਤੰਕਿਆ ਮੈਨੂੰ ਉਧਰੋਂ ਪੈਂਦੀਆਂ ਸੱਟਾਂ, ਕਲਜੁਗ ਕੂੜਾ ਆਪਣਾ ਬਲ ਧਰਾਈਆ। ਧਰਮ ਸ਼ਾਸਤਰਾਂ ਪਿਆ ਰੱਟਾ, ਝਗੜਾ ਸਕੇ ਨਾ ਕੋਇ ਮਿਟਾਈਆ। ਕਿਸੇ ਦੀ ਕੀਮਤ ਰਹੀ ਨਾ ਟਕਾ, ਅਵਤਾਰ ਪੈਗ਼ੰਬਰ ਗੁਰ ਹੱਟੋ ਹੱਟ ਵਿਕਾਈਆ। ਸਤਿ ਧਰਮ ਦਾ ਦਿਸੇ ਨਾ ਕੋਇ ਮਾਰਗ ਸੱਚਾ, ਸਚ ਵਿਚ ਨਾ ਕੋਇ ਸਮਾਈਆ। ਕੰਚਨ ਗੜ੍ਹ ਬਣੇ ਨਾ ਕਾਇਆ ਮਾਟੀ ਕੱਚਾ, ਤਨ ਵਜੂਦ ਨਾ ਕੋਇ ਵਡਿਆਈਆ। ਮਨੂਆ ਦਹਿ ਦਿਸ਼ਾ ਉਠ ਉਠ ਨੱਚਾ, ਭੱਜੇ ਵਾਹੋ ਦਾਹੀਆ। ਜੀਵ ਜਗਿਆਸੂ ਮਾਇਆ ਅਗਨ ਵਿਚ ਮੱਚਾ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਧਰਮ ਕਹੇ ਧਰਨੀਏ ਜਿੰਨਾਂ ਚਿਰ ਸਤਿਗੁਰ ਸ਼ਬਦ ਪੁਰਖ ਅਕਾਲ ਦਾ ਨਾ ਉਠਿਆ ਬੱਚਾ, ਬੱਚਿਆਂ ਬਚਪਨ ਕਿਸੇ ਦਾ ਕੰਮ ਨਾ ਆਈਆ। ਮੈਂ ਉਸ ਦਾ ਤੈਥੋਂ ਪੁਛਣ ਆਇਆ ਪਤਾ, ਪਤਿਪਰਮੇਸ਼ਵਰ ਦਰ ਪਰਦਾ ਦਏ ਉਠਾਈਆ। ਧਰਨੀ ਕਹੇ ਧਰਮ ਜਿਸ ਨੂੰ ਲੱਭਦੇ ਕੋਟਾਂ ਲੱਖਾ, ਅਣਗਿਣਤ ਧਿਆਨ ਲਗਾਈਆ। ਮੈਂ ਉਸ ਦੀ ਰਹਿਮਤ ਵਿਚ ਵਸਾਂ, ਮਿਹਰਵਾਨ ਮਿਹਰਵਾਨ ਅਖਵਾਈਆ। ਤੂੰ ਦਰਸ਼ਨ ਕਰ ਲੈ ਬਿਨਾ ਨੇਤਰ ਅੱਖਾਂ, ਅੱਖੀਆਂ ਅੱਖੀਆਂ ਵਿਚ ਬਦਲਾਈਆ। ਉਹ ਵਸੇ ਭਗਤਾਂ ਦੀ ਕੁੱਲੀ ਕੱਖਾਂ, ਮਹੱਲ ਅਟੱਲ ਜਗਤ ਨਜ਼ਰ ਕਿਸੇ ਨਾ ਆਈਆ। ਮੈਂ ਉਸ ਦੇ ਚਰਨਾਂ ਵਾਸਤਾ ਘੱਤਾਂ, ਆਪ ਆਪਣਾ ਸੀਸ ਨਿਵਾਈਆ। ਜਿਸ ਦਾ ਇਕ ਡੰਕਾ ਫਤ੍ਹਾ, ਫ਼ਤਿਹ ਸਭ ਦੇ ਉਤੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਸਰਬ ਕਲਾ ਸਮਰਥਾ, ਸਮਰਥ ਸਵਾਮੀ ਅੰਤਰਜਾਮੀ ਇਕ ਅਖਵਾਈਆ।
੨੧ ਮਾਘ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਬਾਠ ਜ਼ਿਲਾ ਅੰਮ੍ਰਿਤਸਰ ਬੀਬੀ ਅਜੈਬ ਕੌਰ ਦੇ ਗ੍ਰਹਿ
ਧਰਮ ਕਹੇ ਮੇਰੀਆਂ ਭੁਜਾਂ ਨਹੀਂ ਰਹੀਆਂ ਬਾਹਵਾਂ, ਬਲ ਨਜ਼ਰ ਕੋਇ ਨਾ ਆਈਆ। ਇਕੋ ਸਾਹਿਬ ਪ੍ਰਭੂ ਨੂੰ ਧਿਆਵਾਂ, ਅੰਤਰ ਅੰਤਰ ਧਿਆਨ ਲਗਾਈਆ। ਕਲਜੁਗ ਜੀਵਾਂ ਵੇਖ ਕਾਵਾਂ, ਜੋ ਕਾਗ ਵਾਂਗ ਕੁਰਲਾਈਆ। ਸਿਦਕ ਤੱਕ ਜਗਤ ਦੀਆਂ ਮਾਵਾਂ, ਪੂਤ ਗੋਦ ਨਾ ਕੋਇ ਸੁਹਾਈਆ। ਕਿਸੇ ਦੇਵੇ ਨਾ ਕੋਇ ਠੰਡੀਆਂ ਛਾਵਾਂ, ਅਗਨੀ ਤਤ ਜਗਤ ਤਪਾਈਆ। ਅਵਤਾਰ ਪੈਗ਼ੰਬਰ ਗੁਰੂ ਫਿਰਦੇ ਮਜ਼੍ਹਬਾਂ ਦਿਆਂ ਰਾਹਵਾਂ,
ਹੱਦ ਹਦੂਦਾਂ ਵੇਖ ਵਖਾਈਆ। ਧਰਮ ਕਹੇ ਧਰਨੀਏ ਮੈਂ ਕਿਸ ਸਰੀਰ ਨੂੰ ਰਾਵਾਂ, ਰਾਮ ਕ੍ਰਿਸ਼ਨ ਅਨੇਕਾ ਨਜ਼ਰੀ ਆਈਆ। ਮੈਂ ਤੇਰਾ ਰਾਹ ਤੱਕਾਂ ਨਾਲ ਚਾਵਾਂ, ਚਾਉ ਘਨੇਰਾ ਇਕ ਰਖਾਈਆ। ਦਿਵਸ ਰੈਣ ਢੋਲੇ ਗਾਵਾਂ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਮੇਰੇ ਅੰਤਰ ਤੇਰੇ ਵੈਰਾਗ ਦਾ ਹਾਵਾ, ਹੌਕਿਆਂ ਨਾਲ ਸੁਣਾਈਆ। ਕਲਜੁਗ ਕੂੜੀ ਕਿਰਿਆ ਮੇਟ ਕੇ ਦਾਵਾ, ਦਾਵੇਦਾਰ ਤੇਰੀ ਵਡ ਵਡਿਆਈਆ। ਤੇਰੇ ਚਰਨ ਕਵਲ ਬਲ ਬਲ ਜਾਵਾਂ, ਸੀਸ ਜਗਦੀਸ਼ ਨਿਵਾਈਆ। ਮੈਂ ਚਾਰੋਂ ਕੁੰਟ ਹੋਇਆ ਨਿਥਾਵਾਂ, ਸਚ ਦਵਾਰਾ ਰਹਿਣ ਕੋਇ ਨਾ ਪਾਈਆ। ਜਗਤ ਆਹਾਰ ਬਣਿਆ ਸੂਰਾਂ ਗਾਵਾਂ, ਖਲੜੀ ਖੱਲ ਲੁਹਾਈਆ। ਮੈਂ ਤੇਰੀ ਓਟ ਤਕਾਵਾਂ, ਤਕਵਾ ਇਕੋ ਇਕ ਰਖਾਈਆ। ਸਾਹਿਬ ਸੁਲਤਾਨ ਕਲਜੁਗ ਕੂੜੀ ਕਿਰਿਆ ਬਦਲ ਦੇ ਪ੍ਰਛਾਵਾਂ, ਨਿਰਗੁਣ ਨੂਰ ਸੂਰੀਆ ਕਰ ਰੁਸ਼ਨਾਈਆ। ਮੈਂ ਦਿਵਸ ਰੈਣ ਕੁਰਲਾਵਾਂ, ਕੂਕ ਕੂਕ ਸੁਣਾਈਆ। ਪੁਰਖ ਅਕਾਲ ਤੈਨੂੰ ਬੁਲਾਵਾਂ, ਬਿਨਾ ਬੁੱਲਾਂ ਤੋਂ ਤੇਰੀ ਯਾਦ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਾਹਿਬ ਤੇਰੀ ਸਰਨਾਈਆ। ਧਰਮ ਕਹੇ ਧਰਨੀ ਕਿੱਥੇ ਤੇਰਾ ਪੁਰਖ ਬਿਧਾਤਾ, ਪਰਮ ਪੁਰਖ ਦੇ ਸਮਝਾਈਆ। ਜੋ ਸਭ ਦਾ ਪਿਤਾ ਮਾਤਾ, ਪਤਿਪਰਮੇਸ਼ਵਰ ਇਕ ਅਖਵਾਈਆ। ਜੋ ਜੁਗ ਚੌਕੜੀ ਦੇਵੇ ਦਾਤਾ, ਸਰਗੁਣ ਝੋਲੀ ਆਪ ਭਰਾਈਆ। ਬੈਠਾ ਰਹੇ ਇਕਾਂਤਾ, ਜੋਤੀ ਜਾਤਾ ਡਗਮਗਾਈਆ। ਜਿਸ ਦਾ ਖੇਲ ਸਦਾ ਬਹੁਭਾਂਤਾ, ਅਵਤਾਰ ਪੈਗ਼ੰਬਰ ਗੁਰੂ ਖੇਲ ਖਿਲਾਈਆ। ਲੇਖਾ ਦੱਸ ਪੁਰਖ ਅਬਿਨਾਸਾ, ਕੀ ਅਬਿਨਾਸ਼ੀ ਕਰਤਾ ਕਲ ਵਰਤਾਈਆ। ਤੂੰ ਬਣੀ ਜਗਤ ਦੀ ਮਾਤਾ, ਧਰਨੀਏ ਕੀ ਤੇਰੀ ਵਡ ਵਡਿਆਈਆ। ਕਿਉਂ ਤੇਰੇ ਉਤੇ ਹੋਈ ਅੰਧੇਰੀ ਰਾਤਾ, ਸਾਚਾ ਚੰਦ ਨਾ ਕੋਇ ਚਮਕਾਈਆ। ਆਪਣਾ ਨਿਗਹ ਮਾਰ ਕੇ ਵੇਖ ਹਾਤਾ, ਨੌ ਖੰਡਾਂ ਧਿਆਨ ਲਗਾਈਆ। ਕਿਸੇ ਮਿਲੇ ਨਾ ਕਮਲਾਪਾਤਾ, ਪਤਿਪਰਮੇਸ਼ਵਰ ਮਿਲਣ ਕੋਇ ਨਾ ਪਾਈਆ। ਨਾਮ ਦੇਵੇ ਨਾ ਕੋਇ ਸੌਗ਼ਾਤਾ, ਵਸਤ ਸਚ ਨਾ ਕੋਇ ਵਰਤਾਈਆ। ਚਾਰੋਂ ਕੁੰਟ ਦਿਸੇ ਘਾਟਾ, ਘਾਟੇ ਵਿਚ ਲੋਕਾਈਆ। ਕਿਥੇ ਕੱਢਿਆ ਅੰਮ੍ਰਿਤ ਵਾਲਾ ਬਾਟਾ, ਜੋ ਪੁਰਖ ਅਕਾਲ ਗੋਬਿੰਦ ਹੱਥ ਫੜਾਈਆ। ਕਿਉਂ ਵੈਰਾਗਣੇ ਤੇਰਾ ਖੁਲਾ ਦਿਸੇ ਝਾਟਾ, ਮੇਂਢੀ ਸੀਸ ਨਾ ਕੋਇ ਗੁੰਦਾਈਆ। ਧਰਨੀ ਕਹੇ ਧਰਮ ਮੇਰਾ ਵੇਖ ਚੀਥੜ ਪਾਟਾ, ਓਢਣ ਸੀਸ ਨਾ ਕੋਇ ਟਿਕਾਈਆ। ਮੈਂ ਓਸੇ ਦੀਆਂ ਤੱਕਾਂ ਵਾਟਾਂ, ਜੋ ਬਣਿਆ ਪਾਂਧੀ ਰਾਹੀਆ। ਜਿਸ ਦੀ ਯਾਦ ਵਿਚ ਜੋਤ ਜਗਾਈ ਨਾਲ ਲਲਾਟਾ, ਨੂਰ ਨੂਰ ਨਾਲ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਆਪ ਹੋ ਆਈਆ। ਧਰਮ ਕਹੇ ਧਰਨੀ ਮੇਰਾ ਰਿਹਾ ਕੋਈ ਨਾ ਜ਼ੋਰ, ਜ਼ੋਰਾਵਰ ਧਿਆਨ ਲਗਾਈਆ। ਕਲਜੁਗ ਸਾਧ ਸੰਤ ਕੀਤੇ ਚੋਰ, ਠੱਗੀ ਜਗਤ ਨਾਲ ਕਮਾਈਆ। ਸ਼ਰਅ ਵਾਲੇ ਪੋਸ਼ ਲਾਹੁੰਦੇ ਢੋਰ, ਖੱਲਾਂ ਖੱਲ ਲੁਹਾਈਆ। ਚਾਰੋਂ ਕੁੰਟ ਅੰਧੇਰਾ ਘੋਰ, ਸਾਚਾ ਚੰਦ ਨਾ ਕੋਇ ਚਮਕਾਈਆ। ਝਗੜਾ ਪਿਆ ਮੋਰ ਤੋਰ, ਮਨ ਕਾ ਮਣਕਾ ਨਾ ਕੋਇ ਭਵਾਈਆ। ਮੈਂ ਕੂਕ ਮਚਾਵਾਂ ਸ਼ੋਰ, ਸ੍ਰੀ ਭਗਵਾਨ ਦਿਆਂ ਸੁਣਾਈਆ। ਤੇਰੇ ਹੱਥ ਸਭ ਦੀ ਡੋਰ, ਗੰਢ ਤੇਰੇ ਨਾਲ ਰਖਾਈਆ। ਪੁਰਖ ਅਕਾਲੇ ਦੀਨ ਦਿਆਲੇ ਨਿਰਗੁਣ ਧਾਰ ਆਪੇ ਬਹੁੜ, ਬਹੁੜੀ ਬਹੁੜੀ ਤੇਰਾ ਰਾਹ ਤਕਾਈਆ। ਦੋ ਜਹਾਨਾਂ ਲਾ ਏਕਾ ਪੌੜ, ਪੌੜੀ ਡੰਡਾ ਅਵਰ ਨਾ ਕੋਇ ਬਣਾਈਆ। ਸ਼ਬਦ ਅਸਵ ਚੜ੍ਹ ਅਗੰਮੇ ਘੋੜ, ਦੋ ਜਹਾਨਾਂ ਪਾਰ ਕਰਾਈਆ। ਕਲਜੁਗ ਕੂੜੀ ਕਿਰਿਆ ਹੋੜ, ਹੋਕਾ ਦਿਆਂ
ਥਾਉਂ ਥਾਈਆ। ਭਗਤ ਸੁਹੇਲੇ ਆਪਣੇ ਨਾਲ ਜੋੜ, ਆਤਮ ਪਰਮਾਤਮ ਮੇਲ ਮਿਲਾਈਆ। ਧਰਮ ਕਹੇ ਮੇਰਾ ਕਿਸੇ ਨਾਲ ਨਹੀਂ ਖੋਰ, ਸਚ ਸਚ ਸਾਹਿਬ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਨਿਰਵੈਰ ਤੇਰੀ ਲੋੜ, ਲੁੜੀਂਦੇ ਸੱਜਣ ਤੇਰੀ ਆਸ ਰਖਾਈਆ।