ਪੁਸਤਕਾਲਾਭਾਗ ੨੩

੨੧ ਮਾਘ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਮਾਲਚਕ ਜ਼ਿਲਾ ਅੰਮ੍ਰਿਤਸਰ ਕੁੰਦਨ ਸਿੰਘ ਦੇ ਗ੍ਰਹਿ

ਧਰਨੀ ਕਹੇ ਮੇਰੇ ਉਤੇ ਰਿਹਾ ਸਚ ਨਾ ਧਰਮਾ, ਧਰਮ ਜੀ ਤੁਸੀਂ ਲਓ ਅੰਗੜਾਈਆ। ਧਰਮ ਕਹੇ ਮੈਂ ਵੀ ਵੇਖਾਂ ਕਲਜੁਗ ਕੂੜ ਕੁਕਰਮਾ, ਚਾਰੋਂ ਕੁੰਟ ਧਿਆਨ ਲਗਾਈਆ। ਮੈਂ ਸੰਦੇਸਾ ਦੇਵਾਂ ਸ਼ਿਵ ਬ੍ਰਹਮਾ, ਵਿਸ਼ਨੂੰ ਰਿਹਾ ਸੁਣਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਜੀਵਾਂ ਜੰਤਾਂ ਵੇਖੋ ਭਰਮਾ, ਭਾਂਡਾ ਭਰਮ ਨਾ ਕੋਇ ਭੰਨਾਈਆ। ਭੈ ਰਿਹਾ ਨਾ ਕਿਸੇ ਮਰਨਾ, ਜਨਮ ਵਿਚੋਂ ਜਨਮ ਨਾ ਕੋਇ ਬਦਲਾਈਆ। ਪੁਰਖ ਅਕਾਲ ਦੀ ਲੱਗੇ ਕੋਇ ਨਾ ਸਰਨਾ, ਸ਼ਰਨਗਤ ਨਜ਼ਰ ਕੋਇ ਨਾ ਆਈਆ। ਭਵਜਲ ਪਾਰ ਕਿਸੇ ਨਾ ਤਰਨਾ, ਸ਼ੌਹ ਦਰਿਆ ਕੂੜੀ ਕਿਰਿਆ ਰਹੀ ਰੁੜ੍ਹਾਈਆ। ਦਰਗਾਹ ਸਾਚੀ ਕਿਸੇ ਨਾ ਚੜ੍ਹਨਾ, ਮੰਜ਼ਲ ਹਕ ਨਾ ਕੋਇ ਪਹੁੰਚਾਈਆ। ਲੇਖਾ ਤੱਕੋ ਵਰਨਾਂ ਬਰਨਾਂ, ਦੀਨਾਂ ਮਜ਼੍ਹਬਾਂ ਫੋਲ ਫੁਲਾਈਆ। ਕੀ ਖੇਲ ਪੁਰਖ ਅਕਾਲ ਨੇ ਕਰਨਾ, ਸਚ ਦਿਓ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਧਰਮ ਕਹੇ ਸੁਣ ਧਰਨੀ ਮੈਂ ਦੱਸਾਂ ਹਾਲ ਅਗੰਮਾ, ਬਿਨ ਰਸਨਾ ਜਿਹਵਾ ਢੋਲਾ ਗਾਈਆ। ਮੇਰਾ ਦੀਨ ਦਿਆਲ ਸ੍ਰੀ ਭਗਵਾਨ ਜਿਹੜਾ ਜਨਣੀ ਕੁੱਖ ਕਦੇ ਨਾ ਜੰਮਾ, ਜਨਮ ਵਿਚ ਕਦੇ ਨਾ ਆਈਆ। ਜਿਸ ਨੂੰ ਦੀਨ ਮਜ਼੍ਹਬ ਦੀ ਨਹੀਂ ਕੋਈ ਤਮਅ, ਲਾਲਚ ਦੀਨ ਮਜ਼੍ਹਬ ਜ਼ਾਤ ਪਾਤ ਨਾ ਕੋਇ ਰਖਾਈਆ। ਹਰਖ ਸੋਗ ਨਹੀਂ ਕੋਈ ਗ਼ਮਾ, ਚਿੰਤਾ ਚਿਖਾ ਨਾ ਕੋਇ ਜਲਾਈਆ। ਪਵਣ ਸਵਾਸ ਲਏ ਕੋਈ ਨਾ ਦਮਾ, ਸਵਾਸ ਸਵਾਸ ਨਾ ਕੋਇ ਬਦਲਾਈਆ। ਜਿਸ ਦੀ ਹੱਦ ਨਹੀਂ ਕੋਈ ਬੰਨਾ, ਦੋ ਜਹਾਨ ਵੱਜੇ ਵਧਾਈਆ। ਜਿਸ ਦੇ ਹੁਕਮ ਵਿਚ ਗੋਬਿੰਦ ਇਕ ਲਗਾਇਆ ਕੰਨਾ, ਓਹ ਕਾਇਨਾਤ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਬੇਪਰਵਾਹੀਆ। ਧਰਨੀ ਕਹੇ ਧਰਮ ਤੇਰੀ ਕਿੱਥੇ ਤਾਕਤ ਗਈ ਧੁਜ, ਸਤਿ ਸਚ ਦੇ ਸਮਝਾਈਆ। ਕਿਉਂ ਦੀਪਕ ਰਿਹਾ ਬੁਝ, ਸਚ ਜੋਤ ਨਾ ਕੋਇ ਰੁਸ਼ਨਾਈਆ। ਕਿਉਂ ਕੂੜੀ ਕਿਰਿਆ ਗਈ ਰੁਝ, ਅੰਤਰ ਭੁੱਲਿਆ ਬੇਪਰਵਾਹੀਆ। ਪਵਿਤ੍ਰ ਰਹੀ ਕਿਸੇ ਨਾ ਬੁਧ, ਮਨ ਮਤ ਕਰੇ ਲੜਾਈਆ। ਨਿਰਮਲ ਨੂਰ ਨਜ਼ਰ ਨਾ ਆਏ ਦੁਧ, ਸਤਿ ਸਰੂਪ ਨਾ ਕੋਇ ਵਖਾਈਆ। ਕਿਉਂ ਕਲਜੁਗ ਰਿਹਾ ਕੁਦ, ਭੱਜੇ ਵਾਹੋ ਦਾਹੀਆ। ਧਰਮ ਕਹੇ ਧਰਨੀਏ ਹੁਣ ਲੇਖਾ ਉਸ ਪ੍ਰਭੂ ਦਾ ਜਿਸ ਦੇ ਹੱਥ ਸਭ ਕੁਝ, ਕਰਨੀ ਕਰਤਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਪਰਦਾ ਆਪ ਚੁਕਾਈਆ। ਧਰਨੀ ਕਹੇ ਧਰਮ ਮੈਂ ਕਿਸ ਬਿਧ ਰਖਾਂ ਉਮੀਦਾ, ਕਵਣ ਕੂਟ ਧਿਆਨ ਲਗਾਈਆ। ਕਿਧਰ ਲਾਵਾਂ ਨੀਝਾ, ਬਿਨ ਨੈਣਾਂ ਨੈਣ ਉਠਾਈਆ। ਕਿਸ ਧਾਰ ਵਿਚ ਰਖਾਂ ਸਿੱਧਾ ਦੀਦਾ, ਦੀਦਾ ਦਾਨਿਸਤਾ ਸੋਭਾ

ਪਾਈਆ। ਧਰਮ ਕਹੇ ਉਸ ਪ੍ਰਭੂ ਦਾ ਖੇਲ ਪੋਸ਼ੀਦਾ, ਪੇਸ਼ੀਨਗੋਈਆਂ ਵਿਚ ਸਾਰੇ ਗਏ ਦ੍ਰਿੜਾਈਆ। ਜੋ ਭਗਤਾਂ ਪੂਰੀਆਂ ਕਰੇ ਰੀਝਾ, ਸੰਤ ਸੁਹੇਲੇ ਮੇਲ ਮਿਲਾਈਆ। ਚਾਰ ਜੁਗ ਦੇ ਸ਼ਾਸਤਰਾਂ ਦੀ ਧਾਰ ਸਤਿ ਸਤਿ ਦੀਆਂ ਰਸੀਦਾਂ, ਕਲਮੇ ਕਾਇਨਾਤ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਵਡ ਵਡਿਆਈਆ। ਧਰਨੀ ਕਹੇ ਧਰਮ ਆ ਦੋਵੇਂ ਕਰੀਏ ਸਲਾਹ, ਮਸ਼ਵਰਾ ਇਕ ਪਕਾਈਆ। ਸਤਿਗੁਰ ਸ਼ਬਦ ਬਣਾਈਏ ਮਲਾਹ, ਖੇਵਟ ਖੇਟਾ ਇਕ ਰਖਾਈਆ। ਬਿਨਾ ਕਰਾਂ ਹੱਥਾਂ ਤੋਂ ਕਰੀਏ ਦੁਆ, ਦੋਏ ਜੋੜ ਵਾਸਤਾ ਪਾਈਆ। ਸਾਡੇ ਮਿਹਰਵਾਨ ਖ਼ੁਦਾ, ਮਹਿਬੂਬ ਤੇਰੀ ਸਰਨਾਈਆ। ਵਾਹਿਗੁਰੂ ਹੋ ਸਹਾ, ਸਹਾਇਕ ਨਾਇਕ ਨਜ਼ਰੀ ਆਈਆ। ਧੁਰ ਦੇ ਰਾਮ ਦਇਆ ਕਮਾ, ਕਾਹਨਾਂ ਦੇ ਕਾਹਨ ਤੇਰਾ ਨੂਰ ਇਕੋ ਨਜ਼ਰੀ ਆਈਆ। ਸਾਡਾ ਲਹਿਣਾ ਦੇਣਾ ਪੂਰ ਕਰਾ, ਕਰਮ ਕਾਂਡ ਦਾ ਪੰਧ ਮੁਕਾਈਆ। ਧਰਨੀ ਕਹੇ ਮੇਰਾ ਪਵਿਤ੍ਰ ਕਰ ਥਾਂ, ਥਾਨ ਥਨੰਤਰ ਵੱਜੇ ਵਧਾਈਆ। ਧਰਮ ਕਹੇ ਮੈਂ ਸਚ ਦੀ ਪਕੜਾਂ ਬਾਂਹ, ਬਾਹੂ ਬਲ ਧਰਾਈਆ। ਦੋਹਾਂ ਨੂੰ ਇਕੋ ਦੀਨ ਦਿਆਲ ਕਰ ਦੇ ਹਾਂ, ਨਜ਼ਰ ਨਜ਼ਰ ਵਿਚੋਂ ਬਦਲਾਈਆ। ਬਿਨ ਤੇਰੀ ਕਿਰਪਾ ਹੰਸ ਬਣ ਨਹੀਂ ਸਕਦੇ ਕਾਂ, ਕਾਗੋਂ ਹੰਸ ਨਾ ਕੋਇ ਉਡਾਈਆ। ਝਗੜਾ ਮੇਟ ਦੇ ਸੂਰ ਗਾਂ, ਪਸ਼ੂਆਂ ਖੱਲ ਨਾ ਕੋਇ ਲੁਹਾਈਆ। ਧਰਨੀ ਰੋ ਪਈ ਮਾਰ ਕੇ ਧਾਹ, ਦੋਹੱਥੜ ਧਰਮ ਦਿਤੀ ਲਗਾਈਆ। ਪੁਰਖ ਅਬਿਨਾਸ਼ੀ ਨਿਰਗੁਣ ਨਿਰਵੈਰ ਆਪਣਾ ਫੇਰਾ ਪਾ, ਪਾਰਬ੍ਰਹਮ ਪ੍ਰਭ ਤੇਰੀ ਓਟ ਰਖਾਈਆ। ਸਚ ਸਵਾਮੀ ਅੰਤਰਜਾਮੀ ਬਿਨ ਹੱਥਾਂ ਦੇਦੇ ਠੰਡੀ ਛਾਂ, ਅਗਨੀ ਤਤ ਤਤ ਬੁਝਾਈਆ। ਅਸੀਂ ਦੋਵੇਂ ਮਿਲ ਕੇ ਕਹੀਏ ਵਾਹ ਵਾਹ, ਵਾਹਿਗੁਰੂ ਤੇਰੀ ਬੇਪ੍ਰਵਾਹੀਆ। ਧਰਮ ਕਹੇ ਸਤਿਜੁਗ ਸਾਡੇ ਨਾਲ ਰਲਾ, ਪੱਲੂ ਧੁਰ ਦੀ ਗੰਢ ਬੰਧਾਈਆ। ਲੇਖਾ ਰਸੂਲਾਂ ਵਾਲਾ ਮੁਕਾ, ਅੱਲਾ ਤੇਰੀ ਬੇਪਰਵਾਹੀਆ। ਸਾਰੇ ਤੇਰਾ ਰਹੇ ਰਾਹ ਤਕਾ, ਤਕਵਾ ਇਕ ਰਖਾਈਆ। ਤੂੰ ਮਾਲਕ ਖ਼ਾਲਕ ਅਗੰਮ ਅਥਾਹ, ਵਡ ਵੱਡਾ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਧਰਨੀ ਕਹੇ ਸਾਹਿਬ ਸੁਲਤਾਨ ਮੈਂ ਤੇਰੇ ਬਲ ਬਲ ਜਾਂ, ਧਰਮ ਕਹੇ ਮੈਂ ਬਲਿਹਾਰੀ ਆਪਣਾ ਆਪ ਘੋਲ ਘੁਮਾਈਆ।

੨੧ ਮਾਘ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਕੰਗ ਜ਼ਿਲਾ ਅੰਮ੍ਰਿਤਸਰ ਗੁਰਨਾਮ ਸਿੰਘ ਦੇ ਗ੍ਰਹਿ

ਧਰਮ ਕਹੇ ਧਰਨੀਏ ਸ੍ਰਿਸ਼ਟੀ ਹੋਈ ਨਿਗੁਰੀ, ਸਤਿਗੁਰ ਸ਼ਬਦ ਨਾ ਕੋਇ ਮਨਾਈਆ। ਅੰਤਰ ਵਾਸ਼ਨਾ ਹੋਈ ਬੁਰੀ, ਧਰਮ ਦੀ ਧਾਰ ਨਾ ਕੋਇ ਪ੍ਰਗਟਾਈਆ। ਸ਼ਰਅ ਦੀ ਚਾਰੋਂ ਕੁੰਟ ਚਲੀ ਛੁਰੀ, ਜਿਸ ਨੂੰ ਜ਼ਮੀਰ ਜ਼ਿਬਹ ਕਰਾਈਆ। ਮੰਜ਼ਲ ਚੜ੍ਹੇ ਨਾ ਕੋਇ ਅਗੰਮੀ ਤੁਰੀ, ਤੁਰੀਆ ਤੋਂ ਪਰੇ ਦਰਸ ਕੋਇ ਨਾ ਪਾਈਆ। ਸੁਰਤ ਸ਼ਬਦ ਕੋਇ ਨਾ ਫੁਰੀ, ਫ਼ੁਰਨਾ ਮਨ ਬੰਦ ਨਾ ਕੋਇ ਕਰਾਈਆ। ਸਚਖੰਡ ਦਿਸੇ ਨਾ ਕਿਸੇ ਪੁਰੀ, ਪੁਰੀਆਂ ਲੋਆਂ ਤੋਂ ਬਾਹਰ ਪੰਧ ਨਾ ਕੋਇ ਮੁਕਾਈਆ। ਸਤਿਗੁਰ ਮਿਲੇ ਨਾ ਚਰਨ ਧੂੜੀ, ਧੂੜੀ ਖ਼ਾਕ ਨਾ ਕੋਇ ਰਮਾਈਆ। ਰੰਗਣ ਚੜ੍ਹੇ ਕਿਸੇ ਨਾ ਗੂੜ੍ਹੀ, ਤਨ ਵਜੂਦ ਨਾ ਕੋਇ ਸਫ਼ਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਕਰੇ ਨਾ ਕੋਇ ਮਜ਼ਦੂਰੀ, ਪਾਰਬ੍ਰਹਮ ਬ੍ਰਹਮ ਸੇਵ ਨਾ ਕੋਇ

ਕਮਾਈਆ। ਕਲਜੁਗ ਸਭ ਨੂੰ ਰਿਹਾ ਘੂਰੀ, ਚਾਰ ਕੁੰਟ ਰਿਹਾ ਡਰਾਈਆ। ਜਿਸ ਨੇ ਜੂਠ ਝੂਠ ਕੀਤੀ ਮਸ਼ਹੂਰੀ, ਮਸ਼ਵਰਾ ਮਾਇਆ ਮਮਤਾ ਨਾਲ ਪਕਾਈਆ ਸਤਿਗੁਰ ਦਰਸ ਕੋਇ ਨਾ ਕਰੇ ਹਜ਼ੂਰੀ, ਸਨਮੁਖ ਨਜ਼ਰ ਕੋਇ ਨਾ ਆਈਆ। ਜੋਤ ਨਜ਼ਰ ਨਾ ਆਏ ਨੂਰੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਖੁਲਾਈਆ। ਧਰਨੀ ਕਹੇ ਧਰਮ ਮੇਰੇ ਅੰਤਰ ਆਈ ਹੈਰਾਨੀ, ਹੈਰਤ ਵਿਚ ਜਣਾਈਆ। ਸਚ ਦੀ ਰਹੀ ਨਾ ਕੋਇ ਨਿਸ਼ਾਨੀ, ਨਿਸ਼ਾਨਾ ਧਰਮ ਨਾ ਕੋਇ ਜਣਾਈਆ। ਝਗੜਾ ਪਿਆ ਜੀਵ ਪ੍ਰਾਣੀ, ਚਾਰ ਜੁਗ ਦੇ ਸ਼ਾਸਤਰ ਦੇਣ ਗਵਾਹੀਆ। ਸਾਬਤ ਦਿਸੇ ਨਾ ਕੋਇ ਈਮਾਨੀ, ਅਮਲਾਂ ਵਿਚ ਨਾ ਕੋਇ ਲੋਕਾਈਆ। ਜਿਧਰ ਤੱਕਾਂ ਬੇਈਮਾਨੀ, ਸਤਿ ਸਚ ਨਾ ਕੋਇ ਰਖਾਈਆ। ਝਗੜਾ (ਚੁੱਕੇ) ਨਾ ਚਾਰੇ ਖਾਣੀ, ਚਾਰੇ ਬਾਣੀ ਰਹੀ ਸਮਝਾਈਆ। ਆਤਮ ਬ੍ਰਹਮ ਦੀ ਕਰੇ ਨਾ ਕੋਇ ਪਹਿਚਾਨੀ, ਬੇਪਹਿਚਾਨ ਹੋਈ ਲੋਕਾਈਆ। ਅਵਤਾਰਾਂ ਪੈਗੰਬਰਾਂ ਗੁਰੂਆਂ ਦੀ ਭੁਲੀ ਸਭ ਨੂੰ ਬਾਣੀ, ਬਾਣ ਅਣਿਆਲਾ ਤੀਰ ਨਾ ਕੋਇ ਲਗਾਈਆ। ਮਨ ਮਨੂਆ ਚੜ੍ਹਿਆ ਆਪਣੀ ਤਰਲ ਜਵਾਨੀ, ਜੋਬਨ ਜਗਤ ਵਾਲਾ ਹੰਢਾਈਆ। ਅੰਮ੍ਰਿਤ ਰਸ ਨਿਝਰ ਝਿਰਨਾ ਬੂੰਦ ਸਵਾਂਤੀ ਪੀਏ ਕੋਇ ਨਾ ਪਾਣੀ, ਅਗਨੀ ਅੱਗ ਨਾ ਕੋਇ ਬੁਝਾਈਆ। ਮਿਲੇ ਮੇਲ ਨਾ ਸ਼ਹਿਨਸ਼ਾਹ ਸੁਲਤਾਨੀ, ਪਰਮ ਪੁਰਖ ਦਰਸ ਕੋਇ ਨਾ ਪਾਈਆ। ਜਿਧਰ ਤੱਕਾਂ ਜਗਤ ਵਿਦਿਆ ਹੋਈ ਅਭਿਮਾਨੀ, ਮਨ ਕਾ ਮਣਕਾ ਨਾ ਕੋਇ ਭਵਾਈਆ। ਕਿਸੇ ਹੱਥ ਨਾ ਆਵੇ ਪਦ ਨਿਰਬਾਨੀ, ਸਚ ਦਵਾਰਾ ਵੇਖਣ ਕੋਇ ਨਾ ਪਾਈਆ। ਧਰਨੀ ਕਹੇ ਧਰਮ ਮੇਰੀ ਇਕੋ ਆਸ਼ਾ ਸਚ ਕਰ ਮਾਨੀ, ਬਿਨਾ ਮਨਸਾ ਤੋਂ ਦਿਆਂ ਸੁਣਾਈਆ। ਕਲਜੁਗ ਅੰਤਮ ਚਾਰੇ ਕੁੰਟਾਂ ਆਈ ਹਾਨੀ, ਸਿਰ ਸਕੇ ਨਾ ਕੋਇ ਉਠਾਈਆ। ਪਰਮ ਪੁਰਖ ਭੁੱਲਿਆ ਜੀਵ ਪ੍ਰਾਣੀ, ਪੁਰਾਨ ਅਠਾਰਾਂ ਦੇਣ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਲੇਖਾ ਆਦਿ ਜੁਗਾਦਿ ਜ਼ਿਮੀਂ ਅਸਮਾਨੀ, ਜੁਗ ਜੁਗ ਦੋ ਜਹਾਨਾਂ ਵੇਖ ਵਖਾਈਆ।

੨੧ ਮਾਘ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਕੰਗ ਜ਼ਿਲਾ ਅੰਮ੍ਰਿਤਸਰ ਨਰਾਇਣ ਸਿੰਘ ਦੇ ਗ੍ਰਹਿ

ਧਰਮ ਕਹੇ ਧਰਨੀਏ ਕੀ ਕਰੀਏ ਹੁਣ ਦੋ, ਦੋ ਜਹਾਨ ਧਿਆਨ ਲਗਾਈਆ। ਸਾਡਾ ਮਾਣ ਰਿਹਾ ਨਾ ਕੋ, ਨਵ ਸੱਤ ਵੇਖ ਵਖਾਈਆ। ਸਾਡੇ ਨਾਲੋਂ ਸਭ ਦਾ ਤੁਟਾ ਮੋਹ, ਮੁਹੱਬਤ ਕੂੜੀ ਕਿਰਿਆ ਨਾਲ ਰਖਾਈਆ। ਪੰਚ ਵਿਕਾਰਾ ਬਣਿਆ ਗਰੋਹ, ਘਰ ਘਰ ਡੇਰਾ ਲਾਈਆ। ਸਾਚਾ ਨਾਮ ਸੁਣੇ ਕੋਈ ਨਾ ਸੋ, ਸੋ ਪੁਰਖ ਨਿਰੰਜਣ ਮੇਲ ਨਾ ਕੋਇ ਮਿਲਾਈਆ। ਕਲਜੁਗ ਚਾਰੋਂ ਕੁੰਟ ਕਰੇ ਧਰੋਹ, ਹੰ ਬ੍ਰਹਮ ਨਾ ਕੋਇ ਸਮਝਾਈਆ। ਨਿਜ ਨੇਤਰ ਲੋਚਨ ਹੋਏ ਕਿਸੇ ਨਾ ਲੋ, ਨੂਰ ਜ਼ਹੂਰ ਨਜ਼ਰ ਕਿਸੇ ਨਾ ਪਾਈਆ। ਮੇਰਾ ਸਭ ਕੁਛ ਕਲਜੁਗ ਲਿਆ ਖੋਹ, ਖ਼ਾਲੀ ਹੱਥ ਦਿਆਂ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕੀ ਸਾਚਾ ਹੁਕਮ ਵਰਤਾਈਆ। ਧਰਨੀ ਕਹੇ ਧਰਮ ਆਪਣਾ ਰਖ ਜੇਰਾ, ਜੇਰਜ ਅੰਡਜ ਉਤਭੁਜ ਸੇਤਜ ਧਿਆਨ ਲਗਾਈਆ। ਪੁਰਖ ਅਕਾਲਾ ਦੀਨ ਦਿਆਲਾ ਕਰੇ ਮਿਹਰਾ, ਮਿਹਰਵਾਨ ਹੋਏ

ਸਹਾਈਆ। ਜਿਨ ਨਾਮ ਦ੍ਰਿੜਾਇਆ ਤੂੰ ਮੇਰਾ ਮੈਂ ਤੇਰਾ, ਆਤਮ ਪਰਮਾਤਮ ਰੰਗ ਰੰਗਾਈਆ। ਸਤਿਗੁਰ ਸ਼ਬਦ ਸ਼ਬਦ ਗੁਰ ਚੇਰਾ, ਸ਼ਹਿਨਸ਼ਾਹ ਇਕ ਅਖਵਾਈਆ। ਚਾਰੋਂ ਕੁੰਟ ਮੇਟੇ ਅੰਧੇਰਾ, ਸਾਚਾ ਚੰਦ ਕਰੇ ਰੁਸ਼ਨਾਈਆ। ਮੇਰਾ ਖੁਲਾ ਕਰੇ ਵਿਹੜਾ, ਚਾਰੋਂ ਕੁੰਟ ਵਜੇ ਵਧਾਈਆ। ਜਿਸ ਸਦੀ ਚੌਧਵੀਂ ਅੰਤਮ ਦੇਣਾ ਗੇੜਾ, ਉਲਟੀ ਲੱਠ ਭਵਾਈਆ। ਵਰਨਾਂ ਬਰਨਾਂ ਭੇੜੇ ਭੇੜਾ, ਦੀਨਾਂ ਮਜ਼੍ਹਬਾਂ ਦਏ ਟਕਰਾਈਆ। ਉਸ ਦਾ ਹੁਕਮ ਸੁਣ ਕੇਰਾ, ਇਕੋ ਵਾਰ ਸੁਣਾਈਆ। ਜੋ ਨਿਰਗੁਣ ਧਾਰ ਪਾਏ ਫੇਰਾ, ਫਿਰਤ ਫਿਰਤ ਵੇਖੇ ਸਰਬ ਲੋਕਾਈਆ। ਜਨ ਭਗਤਾਂ ਬੰਨ੍ਹੇ ਬੇੜਾ, ਬੇੜਾ ਆਪਣੇ ਕੰਧ ਉਠਾਈਆ। ਕੂੜੀ ਕਿਰਿਆ ਰਹਿਣ ਨਾ ਦੇਵੇ ਝੇੜਾ, ਝਗੜਾ ਜਗਤ ਦਏ ਚੁਕਾਈਆ। ਓਹਦਾ ਹੁਕਮ ਇਕੋ ਅੰਤਮ ਅੰਤ ਬਥੇਰਾ, ਬਹੁ ਲੋੜ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਧਰਮ ਕਹੇ ਧਰਨੀ ਮੇਰੀ ਵੱਲ ਝਾਕ, ਬਿਨ ਨੈਣਾਂ ਨੈਣ ਉਠਾਈਆ। ਮੇਰਾ ਨੌ ਖੰਡ ਪ੍ਰਿਥਮੀ ਬੰਦ ਹੋਇਆ ਤਾਕ, ਕੁਫ਼ਲ ਸਕੇ ਨਾ ਕੋਇ ਖੁਲਾਈਆ। ਮੈਨੂੰ ਯਾਦ ਆਉਂਦਾ ਸਭ ਦਾ ਭਵਿਖਤ ਵਾਕ, ਜੋ ਅਵਤਾਰ ਪੈਗ਼ੰਬਰ ਗੁਰ ਗਏ ਸੁਣਾਈਆ। ਸੋ ਵਕਤ ਪੁੱਜਿਆ ਨਾਲ ਇਤਫ਼ਾਕ, ਇਤਫ਼ਾਕੀਆ ਗਿਆ ਆਈਆ। ਬਹੁੜੀ ਚਾਰ ਕੁੰਟ ਮੇਰਾ ਰਿਹਾ ਕੋਇ ਨਾ ਗਾਹਕ, ਖ਼ਰੀਦਦਾਰ ਨਾ ਕੋਇ ਅਖਵਾਈਆ। ਜੋ ਦੀਨ ਮਜ਼੍ਹਬ ਬਣੇ ਮੇਰੇ ਰਾਹਕ, ਅੰਤ ਹਾਲਾ ਦੇਣ ਕੋਇ ਨਾ ਆਈਆ। ਮੇਰਾ ਚੀਥੜ ਪੁਰਾਣਾ ਬਦਲਣ ਵਾਲੀ ਪੁਸ਼ਾਕ, ਪੁਸ਼ਤ ਪਨਾਹ ਹੱਥ ਨਾ ਕੋਇ ਰਖਾਈਆ। ਚਾਰ ਵਰਨਾਂ ਰਿਹਾ ਕੋਈ ਨਾ ਸਾਕ, ਸਜਣ ਸਾਕ ਨਾ ਕੋਇ ਰਖਾਈਆ। ਓਹ ਵੇਖ ਮੈਨੂੰ ਇਸ਼ਾਰਾ ਦੇਵੇ ਈਸਾ ਦਾ ਕਲਾਕ, ਕਲਾ ਪ੍ਰਭ ਦੀ ਵੇਖ ਵਖਾਈਆ। ਤਨ ਬੁਤ ਵਜੂਦ ਰਿਹਾ ਕਿਸੇ ਨਾ ਪਾਕ, ਮੁਹੰਮਦ ਵੇਖੇ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਧਰਨੀ ਕਹੇ ਧਰਮ ਨਾ ਰੋ ਮੇਰਿਆ ਵੀਰਾ, ਧੀਰਜ ਧੀਰ ਨਾਲ ਜਣਾਈਆ। ਜਿਸ ਰਵਿਦਾਸ ਦਾ ਲੇਖੇ ਲਾਇਆ ਕਸੀਰਾ, ਗੰਗਾ ਗੰਗੋਤਰੀ ਦਏ ਗਵਾਹੀਆ। ਜਿਸ ਮਾਣ ਦਵਾਇਆ ਪੈਗ਼ੰਬਰ ਪੀਰਾ ਫ਼ਕੀਰਾ, ਫ਼ਿਕਰਾ ਇਕ ਸੁਣਾਈਆ। ਜਿਸ ਅਵਤਾਰਾਂ ਦਿਤੀਆਂ ਧੀਰਾਂ, ਧੀਰਜ ਨਾਲ ਜਣਾਈਆ। ਜਿਸ ਗੋਬਿੰਦ ਬੰਨ੍ਹਿਆ ਚੀਰਾ, ਚਿਰੀ ਵਿਛੁੰਨੇ ਲਏ ਮਿਲਾਈਆ। ਜਿਸ ਭੇਵ ਖੁਲਾਇਆ ਕਬੀਰਾ, ਕਬਰਾਂ ਤੋਂ ਬਾਹਰ ਦ੍ਰਿੜਾਈਆ। ਉਹ ਬਦਲ ਦੇਵੇ ਸਭ ਦੀਆਂ ਤਕਦੀਰਾ, ਤਦਬੀਰ ਆਪਣੀ ਇਕ ਜਣਾਈਆ। ਜਿਸ ਦੀਆਂ ਵੇਖ ਸਕੇ ਨਾ ਕੋਇ ਤਸਵੀਰਾ, ਤਸੱਵਰ ਕਰ ਨਾ ਕੋਇ ਜਣਾਈਆ। ਉਹ ਮੇਰਾ ਮਾਲਕ ਘੱਤ ਕੇ ਆ ਗਿਆ ਵਹੀਰਾ, ਦੋ ਜਹਾਨਾਂ ਪੰਧ ਮੁਕਾਈਆ। ਓਹਦੇ ਕੋਲ ਸ਼ਬਦ ਦੀਆਂ ਸ਼ਮਸ਼ੀਰਾ, ਖੰਡਾ ਇਕੋ ਇਕ ਦਰਸਾਈਆ। ਜਿਸ ਦੀਨ ਦੁਨੀ ਦੀਆਂ ਮੇਟਣੀਆਂ ਲਕੀਰਾ, ਹੱਦ ਹਦੂਦ ਮਿਟਾਈਆ। ਝਗੜਾ ਰਹਿਣ ਨਾ ਦੇਵੇ ਗ਼ਰੀਬ ਅਮੀਰਾ, ਸ਼ਾਹ ਹਕੀਰਾ ਇਕੋ ਘਰ ਸਹਾਈਆ। ਉਸ ਦਾ ਨਿਸ਼ਾਨਾ ਨਹੀਂ ਕੋਈ ਜਗਤ ਮੁਖੀ ਵਾਲੇ ਤੀਰਾ, ਓਹ ਤੀਰ ਅੰਦਾਜ਼ ਧੁਰ ਦਾ ਮਾਹੀਆ। ਜਿਸ ਦੇ ਕੋਲ ਅੰਮ੍ਰਿਤ ਨਾਮ ਅਗੰਮਾ ਸੀਰਾ, ਘਰ ਘਰ ਦਏ ਪਿਆਈਆ। ਓਹ ਸ਼ਹਿਨਸ਼ਾਹ ਪਾਤਸ਼ਾਹ ਓਹਦਾ ਸਤਿਗੁਰ ਸ਼ਬਦ ਵਜ਼ੀਰਾ, ਹੁਕਮ ਦਾ ਹਾਕਮ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਗੁਣੀ ਗਹੀਰ ਗਹਿਰ ਗਵਰ ਇਕ ਅਖਵਾਈਆ।

੨੧ ਮਾਘ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ ਸੁਖਦੇਵ ਰਾਜ ਦੇ ਗ੍ਰਹਿ

ਧਰਮ ਕਹੇ ਧਰਨੀਏ ਮੈਨੂੰ ਵੇਖ ਕੇ ਆਉਂਦਾ ਦਰਦ, ਦੁਖੀ ਦੀਨ ਦੁਨੀ ਕੁਰਲਾਈਆ। ਸ਼ਰਅ ਛੁਰੀ ਕਸਾਈ ਬਣੀ ਕਰਦ, ਕਤਲਗਾਹ ਦਿਸੇ ਖ਼ਲਕ ਖ਼ੁਦਾਈਆ। ਮੈਂ ਸਤਿ ਸਚ ਦੀ ਕਰਾਂ ਅਰਜ਼, ਅਰਜ਼ ਇਕ ਦ੍ਰਿੜਾਈਆ। ਪਰਵਰਦਿਗਾਰ ਸਾਂਝੇ ਯਾਰ ਮਰਦਾਨੇ ਮਰਦ, ਮਿਹਰਵਾਨ ਹੋ ਸਹਾਈਆ। ਤੇਰੇ ਕੋਲ ਆਦਿ ਜੁਗਾਦੀ ਸਭ ਦੀ ਫ਼ਰਦ, ਲੇਖਾ ਧੁਰ ਦਾ ਨਜ਼ਰੀ ਆਈਆ। ਸਭ ਦੀ ਪੂਰੀ ਕਰ ਦੇ ਸ਼ਰਤ, ਸ਼ਰਅ ਸ਼ਰੀਅਤ ਫੋਲ ਫੁਲਾਈਆ। ਚਰਨ ਛੁਹਾ ਦੇ ਉਪਰ ਧਰਤ, ਧਵਲ ਦੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਅਲਖ ਜਗਾਈਆ। ਧਰਮ ਕਹੇ ਧਰਨੀਏ ਮੈਂ ਬੱਧੇ ਦੋਵੇਂ ਹੱਥ, ਬਿਨਾ ਹਥੇਲੀ ਹਥੇਲੀ ਮਿਲਾਈਆ। ਸੀਸ ਝੁਕਾਵਾਂ ਪੁਰਖ ਸਮਰਥ, ਦਰ ਠਾਂਡੇ ਲਾਗਾਂ ਪਾਈਂਆ। ਵਸਤ ਅਗਮੀ ਦੇ ਵਥ, ਅਮੁਲ ਅਤੁਲ ਵਰਤਾਈਆ। ਆਪਣਾ ਹੁਕਮ ਦੱਸ ਸਮਰਥ, ਕਥਨੀ ਕਥ ਨਾ ਸਕੇ ਰਾਈਆ। ਕਲਜੁਗ ਕੂੜੀ ਕਿਰਿਆ ਲਾਹ ਸਥ, ਸਥਰ ਯਾਰੜਾ ਗੋਬਿੰਦ ਦਏ ਗਵਾਹੀਆ। ਮੇਰੀ ਨੇਤਰ ਵੇਖ ਵਹਿੰਦੀ ਅੱਥ, ਹੰਝੂਆਂ ਹਾਰ ਬਣਾਈਆ। ਕਲਜੁਗ ਕੂੜ ਕੁੜਿਆਰੇ ਪਾ ਨਥ, ਦਹਿ ਦਿਸ਼ਾ ਨਾ ਉਠ ਉਠ ਧਾਹੀਆ। ਝਗੜਾ ਮੇਟ ਵਿਕਾਰਾ ਅੱਠ, ਨੌ ਦਵਾਰੇ ਪੰਧ ਮੁਕਾਈਆ। ਦੀਪਕ ਜੋਤ ਪ੍ਰਕਾਸ਼ ਜਗੇ ਲਟ ਲਟ, ਅੰਧ ਅੰਧੇਰ ਮਿਟਾਈਆ। ਸ਼ਬਦ ਅਨਾਦੀ ਮਾਰ ਸੱਟ, ਸੁੱਤਿਆਂ ਲੈ ਜਗਾਈਆ। ਸਤਿ ਧਰਮ ਦਾ ਖੋਲ ਹੱਟ, ਹਟਵਾਣਾ ਬਣ ਬੇਪਰਵਾਹੀਆ। ਕਲਜੁਗ ਕੂੜੀ ਕਿਰਿਆ ਦੇ ਕੱਟ, ਮਲੇਛਾਂ ਅੰਦਰ ਕਰ ਸਫ਼ਾਈਆ। ਮੈਂ ਤੇਰਾ ਢੋਲਾ ਗਾਵਾਂ ਬਣ ਕੇ ਭੱਟ, ਸਿਫ਼ਤਾਂ ਵਾਲੀ ਸਿਫ਼ਤ ਸਲਾਹੀਆ। ਤੂੰ ਧਰਮ ਦਵਾਰਾ ਦੱਸ ਦੇ ਇਕੋ ਤਟ, ਕਿਨਾਰਾ ਇਕੋ ਨਜ਼ਰੀ ਆਈਆ। ਸਾਹਿਬ ਪੁਰਖ ਅਕਾਲ ਦੀਨ ਦਿਆਲ ਆਪਣੀ ਬਦਲ ਕਰਵਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਵਡਿਆਈਆ। ਧਰਮ ਕਹੇ ਧਰਨੀਏ ਆ ਦੋਵੇਂ ਮੰਗੀਏ, ਦਰ ਠਾਂਡੇ ਸੀਸ ਨਿਵਾਈਆ। ਸਚ ਦਵਾਰਾ ਪ੍ਰਭੂ ਦਾ ਲੰਘੀਏ, ਆਪਣਾ ਪੰਧ ਮੁਕਾਈਆ। ਆਪਣਾ ਦੁਖੜਾ ਦੱਸੀਏ ਤੰਗੀਏ, ਨੈਣਾਂ ਨੀਰ ਵਹਾਈਆ। ਪ੍ਰਕਾਸ਼ ਰਿਹਾ ਨਾ ਤਾਰਾ ਚੰਦੀਏ, ਸੂਰੀਆ ਲੋਇਣ ਨਾ ਕੋਇ ਖੁਲਾਈਆ। ਫਿਰੀ ਦੁਹਾਈ ਵਿਚ ਵਰਭੰਡੀਏ, ਬ੍ਰਹਿਮੰਡ ਰਹੇ ਕੁਰਲਾਈਆ। ਸਭ ਦੀ ਆਤਮ ਹੋਈ ਰੰਡੀਏ, ਕੰਤ ਸੁਹਾਗੀ ਹਰਿ ਨਾ ਕੋਇ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੇਵਣਹਾਰ ਤੇਰੀ ਬੇਪਰਵਾਹੀਆ। ਧਰਨੀ ਕਹੇ ਧਰਮ ਮੈਂ ਦੱਸਾਂ ਅਗੰਮੀ ਬਾਤ, ਬਾਤਨ ਦਿਆਂ ਜਣਾਈਆ। ਓਹ ਸਾਹਿਬ ਕਮਲਾਪਾਤ, ਪਤਿਪਰਮੇਸ਼ਵਰ ਨੂਰ ਅਲਾਹੀਆ। ਉਹ ਜੁਗ ਜੁਗ ਦੇਵੇ ਸਚ ਸੌਗ਼ਾਤ, ਸਤਿ ਸਤਿਵਾਦੀ ਆਪ ਵਰਤਾਈਆ। ਸਭ ਦਾ ਬਣ ਕੇ ਪਿਤਾ ਮਾਤ, ਵੇਖਣਹਾਰਾ ਥਾਉਂ ਥਾਈਂਆ। ਕੀ ਹੋਇਆ ਜੇ ਕਲਜੁਗ ਹੋਈ ਅੰਧੇਰੀ ਰਾਤ, ਚਾਰੋਂ ਕੁੰਟ ਅੰਧੇਰਾ ਛਾਈਆ। ਓਹ ਸਵਾਮੀ ਅੰਤਰਜਾਮੀ ਵੇਖਣਹਾਰ ਪੁਰਖ ਅਬਿਨਾਸ਼, ਹਰਿ ਕਰਤਾ ਧੁਰਦਰਗਾਹੀਆ। ਓਹ ਸਾਡੀ ਜ਼ਰੂਰ ਪੂਰੀ ਕਰੇਗਾ ਆਸ, ਆਹਿਸਤਾ ਆਹਿਸਤਾ ਆਪਣਾ ਪੰਧ ਮੁਕਾਈਆ। ਜ਼ਰਾ ਨਿਗਾਹ ਮਾਰ ਲੈ ਉਪਰ ਅਕਾਸ਼, ਅਕਾਸ਼ਾਂ ਤੋਂ ਪਰੇ ਧਿਆਨ ਲਗਾਈਆ। ਜਿਸ ਦਾ ਸਚਖੰਡ ਦਵਾਰ ਨਿਵਾਸ, ਸਿੰਘਾਸਣ ਆਸਣ ਡੇਰਾ ਲਾਈਆ। ਉਹ ਭਗਤ ਸੁਹੇਲਾ ਇਕ ਅਕੇਲਾ ਨਿਰਗੁਣ

ਸਰਗੁਣ ਦਾ ਦਾਸੀ ਦਾਸ, ਸੇਵਕ ਸੇਵਾ ਆਪ ਕਮਾਈਆ। ਜਿਸ ਦੀ ਨਾ ਕੋਈ ਜ਼ਾਤ ਨਾ ਕੋਈ ਪਾਤ, ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਉਹ ਹਜ਼ੂਰ ਜ਼ਰੂਰ ਬਦਲੇਗਾ ਸਮਾਜ, ਸਮਗਰੀ ਧੁਰ ਦਾ ਨਾਮ ਵਰਤਾਈਆ। ਸਤਿਜੁਗ ਨੂੰ ਸਚ ਦੇਵੇਗਾ ਰਾਜ, ਰਈਅਤ ਹਰਿਜਨ ਮਾਤ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਇਕ ਅਖਵਾਈਆ। ਧਰਮ ਕਹੇ ਧਰਨੀਏ ਕੀ ਮੈਨੂੰ ਦੇਵੇਂ ਧਰਵਾਸ, ਧਰਮ ਨਾਲ ਜਣਾਈਆ। ਕਿਸ ਬਿਧ ਮੇਰਾ ਪੂਰਾ ਹੋਏ ਵਿਸ਼ਵਾਸ, ਵਿਸ਼ਿਆਂ ਤੋਂ ਬਾਹਰ ਸਮਝਾਈਆ। ਧਰਨੀ ਕਹੇ ਮੈਂ ਉਸ ਦੀ ਰਖੀ ਆਸ, ਇਕੋ ਓਟ ਤਕਾਈਆ। ਜੋ ਖੇਲੇ ਖੇਲ ਤਮਾਸ਼, ਜੁਗ ਕਰਤਾ ਬੇਪਰਵਾਹੀਆ। ਜਿਸ ਮੰਡਲ ਮੰਡਪ ਪਵਾਈ ਰਾਸ, ਗੋਪੀ ਕਾਹਨ ਧਾਰ ਪ੍ਰਗਟਾਈਆ। ਜਿਸ ਲੱਖ ਚੁਰਾਸੀ ਜਨਮ ਕਰਨਾ ਰਾਸ, ਰਸਤਾ ਆਪਣਾ ਇਕ ਸਮਝਾਈਆ। ਸਭ ਦੀ ਤ੍ਰਿਖਾ ਮੇਟਣੀ ਪਿਆਸ, ਅੰਮ੍ਰਿਤ ਧਾਰ ਮੁਖ ਚੁਆਈਆ। ਜਨ ਭਗਤਾਂ ਦੇਣੀ ਸ਼ਾਬਾਸ਼, ਸਿਰ ਸਿਰ ਹੱਥ ਰਖਾਈਆ। ਉਹ ਸਾਡੀ ਜ਼ਰੂਰ ਸੁਣੇਗਾ ਬਾਤ, ਬਾਤਨ ਵੇਖੇ ਧੁਰ ਦਰਗਾਹੀਆ। ਜਗਤ ਰਹਿਣ ਨਾ ਦੇਵੇ ਅੰਧੇਰੀ ਰਾਤ, ਸਤਿਜੁਗ ਚੰਨ ਕਰੇ ਰੁਸ਼ਨਾਈਆ। ਓਸ ਦੀ ਆਤਮ ਪਰਮਾਤਮ ਦੀ ਧਾਰ ਹੋਵੇ ਜਮਾਤ, ਜੁਮਲਾ ਅੱਖਰ ਇਕ ਪੜ੍ਹਾਈਆ। ਨਿਰਗੁਣ ਹੋ ਸਰਗੁਣ ਪੁਛੇ ਵਾਤ, ਵਾਤਾਵਰਨ ਵੇਖੇ ਖ਼ਲਕ ਖ਼ੁਦਾਈਆ। ਉਹਦਾ ਖੇਲ ਤੱਕਣਾ ਲੋਕਮਾਤ, ਧਰਨੀ ਧਰਤ ਧਵਲ ਧੌਲ ਰਹੀ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸਚ ਦਾ ਭੇਵ ਆਪ ਖੁਲਾਈਆ। ਧਰਨੀ ਕਹੇ ਧਰਮ ਆ ਮਿਲ ਕੇ ਕਰੀਏ ਡੰਡਾਵਤ, ਦਰ ਠਾਂਡੇ ਸੀਸ ਨਿਵਾਈਆ। ਪ੍ਰਭ ਸਚ ਦੀ ਦੇ ਨਿਆਮਤ, ਵਸਤ ਅਮੋਲਕ ਇਕ ਵਰਤਾਈਆ। ਕੂੜੀ ਕਿਰਿਆ ਮੇਟ ਬਗ਼ਾਵਤ, ਬਲਗੀਰ ਕਰ ਲੋਕਾਈਆ। ਤੂੰ ਮਾਲਕ ਸਹੀ ਸਲਾਮਤ, ਆਦਿ ਜੁਗਾਦੀ ਇਕ ਅਖਵਾਈਆ। ਨੌ ਖੰਡ ਪ੍ਰਿਥਮੀ ਰਹੇ ਨਾ ਕੂੜ ਜਹਾਲਤ, ਜਹਾਂ ਤਹਾਂ ਹੋ ਸਹਾਈਆ। ਗੁਰਮੁਖ ਭਗਤ ਸੁਹੇਲੇ ਪ੍ਰਗਟ ਕਰ ਮੋਤੀ ਮਾਣਕ, ਅਨਮੁਲੇ ਹੀਰੇ ਆਪ ਪ੍ਰਗਟਾਈਆ। ਹਰਿਜਨ ਰਹੇ ਨਾ ਕੋਇ ਅਣਜਾਣਤ, ਭੇਵ ਅਭੇਦਾ ਦੇ ਖੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸਵਾਮੀ ਅੰਤਰਜਾਮੀ ਪੂਰੀ ਆਸ ਕਰਾਈਆ। ਧਰਨੀ ਕਹੇ ਧਰਮ ਓਹ ਦੇਵਣ ਜੋਗ, ਜੁਗਤੀ ਆਪਣੇ ਹੱਥ ਰਖਾਈਆ। ਸਤਿ ਦਾ ਸਚ ਨਾਲ ਕਰੇ ਸੰਜੋਗ, ਸੰਜੋਗੀ ਮੇਲਾ ਮੇਲੇ ਸਹਿਜ ਸੁਭਾਈਆ। ਹਉਮੇ ਕਟੇ ਰੋਗ, ਦੁਤੀਆ ਭਾਉ ਗਵਾਈਆ। ਦੇਵੇ ਦਰਸ ਅਮੋਘ, ਜਨ ਭਗਤਾਂ ਦਏ ਉਠਾਈਆ। ਮੇਰਾ ਹੌਲਾ ਕਰੇ ਬੋਝ, ਕੂੜੀ ਕਿਰਿਆ ਬਾਹਰ ਕਢਾਈਆ। ਜਿਸ ਦੀ ਆਸਾ ਕਰਦੇ ਰੋਜ਼, ਦਰਸ਼ਨ ਦੇਵੇ ਚਾਈਂ ਚਾਈਂਆ। ਮੇਰਾ ਪ੍ਰੀਤਮ ਚੋਜੀ ਚੋਜ, ਚੋਲਾ ਆਪਣਾ ਲਏ ਬਦਲਾਈਆ। ਜਿਸ ਦੀ ਕਰ ਸਕੇ ਕੋਈ ਨਾ ਖੋਜ, ਖੋਜਿਆਂ ਹੱਥ ਕਿਸੇ ਨਾ ਆਈਆ। ਓਹ ਵੇਖੇ ਚੌਦਾਂ ਲੋਕ, ਚੌਦਾਂ ਤਬਕਾਂ ਪਰਦਾ ਲਾਹੀਆ। ਓਹਦਾ ਨਾਮ ਨਿਧਾਨਾ ਇਕ ਸਲੋਕ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਓਹਦੇ ਹੁਕਮ ਵਿਚ ਮਾਨਣੀ ਮੌਜ, ਮਜਲਸ ਭਗਤਾਂ ਨਾਲ ਰਖਾਈਆ। ਕਲਜੁਗ ਦਾ ਸਮਾਂ ਨਹੀਂ ਕੋਈ ਬਹੁਤ, ਲੰਬਾ ਸਫ਼ਰ ਨਾ ਕੋਇ ਜਣਾਈਆ। ਸਾਹਿਬ ਸੁਲਤਾਨਾ ਸਾਡਾ ਪੂਰਾ ਕਰੇਗਾ ਸ਼ੌਕ, ਸ਼ੌਕੀਆ ਆਪਣਾ ਖੇਲ ਖਿਲਾਈਆ। ਜਿਸ ਦਾ ਭਾਣਾ ਸਕੇ ਕੋਈ ਨਾ ਰੋਕ, ਨਾ ਕੋਈ ਮੇਟੇ ਮੇਟ ਮਿਟਾਈਆ। ਜਿਸ ਨੂੰ ਝੁਕਦੇ ਅਵਤਾਰ ਪੈਗ਼ੰਬਰ ਗੁਰ ਵਿਸ਼ਨ ਬ੍ਰਹਮਾ ਸ਼ਿਵ ਕੋਟਨ ਕੋਟ, ਅਸੰਖ ਅਸੰਖਾ

ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਧਰਨੀ ਕਹੇ ਧਰਮ ਦੋਵੇਂ ਡਾਹੀਏ ਝੋਲੀ, ਬਿਨ ਬਸਤਰ ਭੂਸ਼ਨ ਅਗੇ ਡਾਹੀਆ। ਪਰਮ ਪੁਰਖ ਪ੍ਰਭ ਸਾਚਾ ਤੋਲ ਤੋਲੀ, ਤੋਲਣਹਾਰ ਤੇਰੀ ਵਡਿਆਈਆ। ਸਚ ਦਵਾਰਾ ਆਪਣਾ ਖੋਲੀ, ਕੁੰਡਾ ਖਿੜਕੀ ਆਪ ਖੁਲਾਈਆ। ਜਿਥੇ ਪਾਵੇ ਕੋਇ ਨਾ ਰੌਲੀ, ਝਗੜਾ ਦਿਸੇ ਨਾ ਕੋਇ ਲੋਕਾਈਆ। ਆਪਣੇ ਨਾਮ ਦੀ ਦੱਸਣੀ ਅਗੰਮੀ ਬੋਲੀ, ਅਨਬੋਲਤ ਰਾਗ ਜਣਾਈਆ। ਮੈਂ ਤੇਰੇ ਚਰਨਾਂ ਘੋਲ ਘੋਲੀ, ਆਪ ਆਪਾ ਘੋਲ ਘੁਮਾਈਆ। ਧਰਨੀ ਕਹੇ ਧਰਮ ਤੂੰ ਕਲਜੁਗ ਅੰਤ ਮੂਲ ਨਾ ਡੋਲੀਂ, ਆਪਣਾ ਬਲ ਵਧਾਈਆ। ਮੇਰੇ ਸਾਹਿਬ ਨੇ ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਲਾਸ਼ਰੀਕ ਪਰਵਰਦਿਗਾਰ ਖੇਲਣੀ ਹੋਲੀ, ਹੌਲਾ ਸਭ ਦਾ ਭਾਰ ਕਰਾਈਆ। ਲਹਿਣਾ ਦੇਣਾ ਪੂਰਾ ਕਰੇ ਧਰਮ ਧਾਰ ਦੀ ਗੋਲੀ, ਗੋਲਕ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਰੰਗ ਆਪ ਰੰਗਾਈਆ। ਧਰਮ ਕਹੇ ਮੈਂ ਦੁੱਖਾਂ ਭਰਿਆ, ਕੀ ਦੱਸਾਂ ਆਪਣਾ ਹਾਲ। ਨਾ ਜੀਂਦਾ ਨਾ ਮਰਿਆ, ਨਾ ਸਕਾਂ ਸੁਰਤ ਸੰਭਾਲ, ਭੈ ਭਉ ਵਿਚ ਡਰਿਆ, ਕੀ ਖੇਲ ਕਲਜੁਗ ਕਾਲ। ਆਪਣੇ ਅੰਦਰ ਆਪੇ ਵੜਿਆ, ਨਾ ਸਕਾਂ ਸੁਰਤ ਸੰਭਾਲ। ਏਕਾ ਅਗੰਮੀ ਅੱਖਰ ਪੜ੍ਹਿਆ, ਜਿਹੜਾ ਕਲਮ ਦਵਾਤ ਲਿਖਿਆ ਨਹੀਂ ਨਾਲ। ਉਹ ਸੰਦੇਸ਼ਾ ਦਿਤਾ ਅੜਿਆ, ਸੰਬਲ ਆਵੇ ਦੀਨ ਦਿਆਲ। ਜਿਨ ਸਭ ਕੁਛ ਪਿਛੇ ਕਰਿਆ, ਅਗੇ ਸਭ ਦੀ ਸੁਰਤ ਲਏ ਸੰਭਾਲ। ਜਿਸ ਦੀ ਸਰਨ ਲਗ ਕੇ ਹਰਿਜਨ ਤਰਿਆ, ਲੇਖਾ ਜਾਣੇ ਸ਼ਾਹ ਕੰਗਾਲ। ਜਿਸ ਲੱਖ ਚੁਰਾਸੀ ਘਾੜਨ ਘੜਿਆ, ਉਹ ਤੇਰੀ ਕਰੇ ਪ੍ਰਿਤਪਾਲ। ਸਾਚੀ ਚੋਟੀ ਆਪੇ ਚੜ੍ਹਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਜਿਸ ਦੀ ਅਵੱਲੜੀ ਚਾਲ, ਚਾਲ ਨਿਰਾਲੀ ਜੋਤ ਅਕਾਲੀ ਅਕਲ ਕਲਧਾਰੀ ਆਪਣੀ ਆਪ ਵਖਾਈਆ।

੨੨ ਮਾਘ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ ਰੋਸ਼ਨ ਲਾਲ ਦੇ ਗ੍ਰਹਿ

ਧਰਨੀ ਕਹੇ ਧਰਮ ਮੈਨੂੰ ਆਈ ਅਗੰਮੀ ਭਾਖੇ, ਹਰਿ ਸਾਹਿਬ ਦਿਤਾ ਜਣਾਈਆ। ਜਿਸ ਦਾ ਖੇਲ ਅਲਖਣਾ ਅਲਾਖੇ, ਅਲਖ ਅਗੋਚਰ ਕਹਿਣ ਕੋਇ ਨਾ ਪਾਈਆ। ਉਹ ਅੰਤਮ ਕਲਜੁਗ ਆਪੇ ਪਤ ਰਾਖੇ, ਰਖਕ ਹੋ ਕੇ ਹੋਏ ਸਹਾਈਆ। ਸਦਾ ਰਹੇ ਸੰਗ ਸਾਥੇ, ਸਗਲਾ ਸੰਗ ਬਣਾਈਆ। ਉਸ ਦੀ ਧੂੜੀ ਲਾਈਏ ਮਸਤਕ ਮਾਥੇ, ਚਰਨ ਛੋਹ ਨਾਲ ਵਡਿਆਈਆ। ਜਿਸ ਦੀ ਮਹਿੰਮਾ ਅਕਥਨਾ ਅਕਾਥੇ, ਕਥ ਸਕੇ ਕੋਇ ਨਾ ਰਾਈਆ। ਓਹ ਜ਼ਰੂਰ ਸਤਿਜੁਗ ਚਲਾਏ ਰਾਥੇ, ਕਲਜੁਗ ਕੂੜਾ ਪੰਧ ਮੁਕਾਈਆ। ਜੋ ਸਰਬ ਕਲਾ ਸਮਰਾਥੇ, ਸਤਿ ਸਰੂਪ ਅਖਵਾਈਆ। ਉਹ ਭਗਤਾਂ ਜੋੜੇ ਨਾਤੇ, ਆਪਣਾ ਮੇਲ ਮਿਲਾਈਆ। ਕਲਜੁਗ ਮੇਟੇ ਅੰਧੇਰੀ ਰਾਤੇ, ਸਾਚਾ ਚੰਦ ਚਮਕਾਈਆ। ਦੀਨਾਂ ਮਜ਼੍ਹਬਾਂ ਵੇਖੇ ਖਾਤੇ, ਜੂਨ ਅਜੂਨੀ ਖੋਜ ਖੁਜਾਈਆ। ਉਸਦੇ ਹੁਕਮ ਸੰਦੇਸੇ ਸਾਚੇ, ਜੋ ਮੈਨੂੰ ਸਚ ਦਿਤਾ ਦ੍ਰਿੜਾਈਆ। ਸੁਨੇਹੁੜਾ ਸਤਿਗੁਰ ਸ਼ਬਦ ਹੋ ਕੇ ਆਖੇ, ਅੱਖਰਾਂ ਤੋਂ ਬਾਹਰ ਜਣਾਈਆ। ਪ੍ਰਗਟ ਹੋਵੇ ਲੋਕਮਾਤੇ, ਨਿਰਗੁਣ ਨਿਰਵੈਰ ਲਏ ਅੰਗੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,

ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਖੇਲ ਕਰੇ ਬਹੁਭਾਂਤੇ, ਅਕਲ ਕਲਧਾਰੀ ਆਪਣੀ ਕਲ ਪ੍ਰਗਟਾਈਆ।

੨੨ ਮਾਘ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ ਦਿਆਲ ਸਿੰਘ ਦੇ ਗ੍ਰਹਿ

ਧਰਨੀ ਕਹੇ ਧਰਮ ਮੇਰੇ ਅੰਤਰ ਆਈ ਆਵਾਜ਼, ਬਿਨ ਸਰਵਣਾਂ ਦਿਤੀ ਸੁਣਾਈਆ। ਮੇਰੇ ਸਾਹਿਬ ਖੋਲਿਆ ਰਾਜ਼, ਪਰਦਾ ਦਿਤਾ ਚੁਕਾਈਆ। ਤੂੰ ਸੋਈ ਸੋਈ ਜਾਗ, ਆਲਸ ਨਿੰਦਰਾ ਦੇ ਚੁਕਾਈਆ। ਤੇਰੇ ਹੋਣ ਵਡ ਵਡ ਭਾਗ, ਭਾਗਾਂ ਭਰੀ ਖ਼ੁਸ਼ੀ ਬਣਾਈਆ। ਵੇਖ ਭਗਤਾਂ ਦਾ ਸਮਾਜ, ਤੇਰੇ ਉਤੇ ਸੋਭਾ ਪਾਈਆ। ਤੂੰ ਦਰਸ਼ਨ ਕਰ ਲੈ ਆਜ, ਲੋਚਨ ਨੈਣ ਉਠਾਈਆ। ਬਿਨਾ ਰਸਨਾ ਤੋਂ ਲੈ ਅਰਾਧ, ਜਪ ਜਪ ਖ਼ੁਸ਼ੀ ਬਣਾਈਆ। ਤੇਰਾ ਪਿਆਰ ਹੋਵੇ ਵਿਚ ਵਿਸਮਾਦ, ਬਿਸਮਿਲ ਆਪਣਾ ਆਪ ਕਰਾਈਆ। ਜਿਸ ਕਲਜੁਗ ਕੂੜੀ ਕਿਰਿਆ ਮੇਟਣਾ ਫ਼ਸਾਦ, ਦੰਗਾ ਵੇਖੇ ਖ਼ਲਕ ਖ਼ੁਦਾਈਆ। ਉਸ ਦਾ ਸੁਣ ਅਗੰਮੀ ਨਾਦ, ਜੋ ਅਨਾਦੀ ਧੁਨ ਕਰੇ ਸ਼ਨਵਾਈਆ। ਜਿਸ ਦਾ ਰਾਹ ਤੱਕਣ ਬ੍ਰਹਿਮਾਦ, ਬ੍ਰਹਿਮੰਡ ਖੰਡ ਧਿਆਨ ਲਗਾਈਆ। ਜੋ ਮਾਲਕ ਆਦਿ ਜੁਗਾਦਿ, ਅੰਤਮ ਆਪਣੇ ਹੱਥ ਰਖਾਈਆ। ਉਹ ਲੇਖਾ ਜਾਣੇ ਸੰਤ ਸਾਧ, ਜਗਤ ਜਗਿਆਸੂ ਪਰਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਰਗ ਇਕ ਦਰਸਾਈਆ। ਧਰਨੀ ਕਹੇ ਧਰਮ ਤੇਰੇ ਅੰਤਰ ਕੀਤਾ ਪ੍ਰਕਾਸ਼, ਅੰਧ ਅੰਧੇਰ ਮਿਟਾਈਆ। ਸ਼ਬਦ ਆਈ ਅਗੰਮੀ ਧਾਰ ਬਿਨਾ ਪ੍ਰਿਥਮੀ ਆਕਾਸ਼, ਸੁਨੇਹੁੜਾ ਇਕ ਸੁਣਾਈਆ। ਜਿਸ ਦੀ ਅਵਤਾਰ ਪੈਗ਼ੰਬਰ ਗੁਰ ਸ਼ਾਖ਼, ਸ਼ਨਾਖ਼ਤ ਬਿਨ ਰੂਪ ਰੰਗ ਉਸ ਦੀ ਗਏ ਦ੍ਰਿੜਾਈਆ। ਉਹ ਸਾਹਿਬ ਸਵਾਮੀ ਧੁਰ ਦਾ ਮਾਈ ਬਾਪ, ਪਿਤਾ ਪੁਰਖ ਅਕਾਲ ਅਗੰਮ ਅਥਾਹੀਆ। ਜੋ ਕਲਜੁਗ ਮੇਟੇ ਅੰਧੇਰੀ ਰਾਤ, ਸਤਿਜੁਗ ਸਚ ਚੰਦ ਚਮਕਾਈਆ। ਤੂੰ ਮੇਰਾ ਮੈਂ ਤੇਰਾ ਦੱਸੇ ਜਾਪ, ਆਤਮ ਪਰਮਾਤਮ ਸੋਹੰ ਢੋਲਾ ਧੁਰਦਰਗਾਹੀਆ। ਧਰਨੀ ਧਰਤ ਧਵਲ ਕਹੇ ਮੇਰਾ ਹਿਰਦਾ ਕਰੇ ਸਾਫ਼, ਪਤਤ ਪੁਨੀਤ ਬਣਾਈਆ। ਹਰਿਜਨ ਬਣਾਏ ਸੱਜਣ ਸਾਕ, ਨਾਤਾ ਭਗਤਾਂ ਜੋੜ ਜੁੜਾਈਆ। ਕੂੜੀ ਕਿਰਿਆ ਮੇਟੇ ਵਾਟ, ਪਿਛਲਾ ਪੰਧ ਮੁਕਾਈਆ। ਸਤਿ ਧਰਮ ਦਾ ਸਾਚਾ ਖੋਲੇ ਹਾਟ, ਸਤਿਜੁਗ ਆਪ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੋ ਜਹਾਨਾਂ ਪਾਵੇ ਆਪਣੀ ਅਗੰਮੀ ਰਾਸ, ਮੰਡਪ ਮੰਡਪਾਂ ਸੋਭਾ ਪਾਈਆ।

੨੨ ਮਾਘ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ ਪ੍ਰੀਤਮ ਸਿੰਘ ਦੇ ਗ੍ਰਹਿ

ਧਰਮ ਕਹੇ ਧਰਨੀਏ ਮੈਂ ਵੀ ਸੁਣਿਆ ਸੰਦੇਸਾ, ਪੈਗ਼ਾਮ ਅਗੰਮ ਅਥਾਹੀਆ। ਜਿਹੜਾ ਰਹੇ ਸਦਾ ਹਮੇਸ਼ਾ, ਹਰਿ ਸਤਿਗੁਰ ਵਡ ਵਡਿਆਈਆ। ਉਹ ਫਿਰੇ ਦੇਸ ਪਰਦੇਸਾ, ਦੋ ਜਹਾਨਾਂ ਵੇਖ ਵਖਾਈਆ। ਉਸ ਦੇ ਕੋਲ ਸਭ ਦਾ ਲੇਖਾ, ਜੁਗ ਚੌਕੜੀ ਖੋਜ ਖੁਜਾਈਆ। ਕਲਜੁਗ ਅੰਤਮ

ਪਾਇਆ ਭੁਲੇਖਾ, ਭਰਮ ਨਾ ਕੋਇ ਚੁਕਾਈਆ। ਜੋਤੀ ਜਾਤਾ ਬਣ ਕੇ ਨੇਤਾ, ਨਿਰਗੁਣ ਨਿਰਵੈਰ ਰੂਪ ਬਦਲਾਈਆ। ਜਨ ਭਗਤਾਂ ਕਰੇ ਹੇਤਾ, ਗੁਰਮੁਖਾਂ ਆਪ ਉਠਾਈਆ। ਸ੍ਰਿਸ਼ਟ ਸਬਾਈ ਰਿਹਾ ਵੇਖਾ, ਵੇਖਣਹਾਰ ਇਕ ਗੁਸਾਈਂਆ। ਉਹਦੇ ਚੌਰ ਕਰ ਲੈ ਕੇਸਾ, ਚਰਨਾਂ ਨਾਲ ਛੁਹਾਈਆ। ਉਹਦਾ ਸੰਗ ਦਸ ਦਸਮੇਸਾ, ਸ਼ਬਦੀ ਸ਼ਬਦ ਵਡਿਆਈਆ। ਇਕੋ ਏਕ ਧੁਰ ਦਾ ਬੇਟਾ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਜੋ ਹਰ ਘਟ ਅੰਦਰ ਲੇਟਾ, ਸਚ ਸਿੰਘਾਸਣ ਸੋਭਾ ਪਾਈਆ। ਉਹ ਬਣ ਕੇ ਖੇਵਟ ਖੇਟਾ, ਆਇਆ ਧੁਰਦਰਗਾਹੀਆ। ਜਿਸ ਨੂੰ ਮੈਂ ਵੀ ਮਸਤਕ ਟੇਕਾ, ਸੀਸ ਲਿਆ ਨਿਵਾਈਆ। ਸਭ ਕੁਛ ਅਰਪਨ ਕੀਤਾ ਭੇਟਾ, ਮਾਣ ਤਾਣ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਹੋਇਆ ਸਹਾਈਆ। ਧਰਮ ਕਹੇ ਧਰਨੀਏ ਉਹ ਦਾਤਾ ਇਕ ਨਿਰੰਕਾਰ, ਨਿਰਵੈਰ ਪੁਰਖ ਅਖਵਾਈਆ। ਖੇਲੇ ਖੇਲ ਸਦਾ ਜੁਗ ਚਾਰ, ਜੁਗ ਚੌਕੜੀ ਵੇਖ ਵਖਾਈਆ। ਜਿਸ ਰਾਮ ਰੂਪ ਹੋ ਕੇ ਸੀਤਾ ਕੀਤੀ ਤਿਆਰ, ਮਿਲ ਕੇ ਵਜੀ ਵਧਾਈਆ। ਕ੍ਰਿਸ਼ਨ ਰਾਧੇ ਦੇ ਅਧਾਰ, ਮੇਲਾ ਮੇਲਿਆ ਚਾਈਂ ਚਾਈਂਆ। ਉਹ ਜੋਤੀ ਜਾਤਾ ਪੁਰਖ ਭਤਾਰ, ਕੰਤ ਕੰਤੂਹਲਾ ਵਡ ਵਡਿਆਈਆ। ਜੋ ਫਿਰੇ ਬ੍ਰਹਿਮੰਡਾਂ ਖੰਡਾਂ ਵਿਚ ਸੰਸਾਰ, ਦੋ ਜਹਾਨਾਂ ਵਾਹੋ ਦਾਹੀਆ। ਤੂੰ ਉਸ ਦਾ ਕਰ ਦਰਸ ਦੀਦਾਰ, ਲੋਚਨ ਨੈਣ ਖੁਲਾਈਆ। ਉਹ ਮਿਹਰਵਾਨ ਮਹਿਬੂਬ ਸਭ ਦਾ ਸਾਂਝਾ ਯਾਰ, ਯਾਰੜਾ ਇਕ ਅਖਵਾਈਆ। ਧਰਨੀਏ ਤੂੰ ਆਪਣਾ ਆਪ ਸ਼ਿੰਗਾਰ, ਤਨ ਭੂਸ਼ਨ ਲੈ ਬਦਲਾਈਆ। ਆਪਣੀ ਮੇਂਢੀ ਲੈ ਸਵਾਰ, ਪੱਟੀ ਸੀਸ ਸੁਹਾਈਆ। ਮਸਤਕ ਬਿੰਦੀ ਲਾ ਅਪਾਰ, ਰੰਗ ਸਚ ਚਮਕਾਈਆ। ਤੇਰੇ ਨੈਣਾਂ ਹੋਵੇ ਕੱਜਲ ਧਾਰ, ਜੋ ਕੱਜਲ ਧੁਰਦਰਗਾਹੀਆ। ਤੂੰ ਆਪਣੇ ਚਮਕਾ ਲੈ ਰੁਖ਼ਸਾਰ, ਸੋਹਣਾ ਰੰਗ ਰੰਗਾਈਆ। ਲਬਾਂ ਦੀ ਬੰਨ੍ਹ ਧਾਰ, ਜੋ ਬੁੱਲੀਆਂ ਬੁਲ੍ਹੇ ਸ਼ਾਹ ਗਿਆ ਸਮਝਾਈਆ। ਆਪਣਾ ਚਿੰਨ੍ਹ ਠੋਡੀ ਦਾ ਕਰ ਚਮਤਕਾਰ, ਚੰਦ ਚਾਂਦਨਾ ਇਕ ਰੁਸ਼ਨਾਈਆ। ਤੇਰੇ ਵਜੂਦ ਚੋਂ ਸੁਗੰਧੀ ਆਵੇ ਅਗੰਮ ਅਪਾਰ, ਖ਼ੁਸ਼ਬੂ ਦੋ ਜਹਾਨ ਮਹਿਕਾਈਆ। ਫੇਰ ਆਪਣੀਆਂ ਭੁੱਜਾਂ ਪਸਾਰ, ਬਿਨ ਹੱਥਾਂ ਹੱਥ ਉਠਾਈਆ। ਨੇਤਰ ਰੋ ਕੇ ਕਰੇ ਪੁਕਾਰ, ਆ ਮਿਲ ਧੁਰ ਦੇ ਮਾਹੀਆ। ਮਸਤੀ ਵਿਚ ਹੋ ਹੋ ਨਿਹਾਰ, ਜਵਾਨੀ ਵਿਚ ਲੈ ਅੰਗੜਾਈਆ। ਖ਼ੁਸ਼ੀਆਂ ਵਿਚ ਅੰਗੀ ਦੇ ਪਾੜ, ਆਪਣਾ ਬਲ ਧਰਾਈਆ। ਤੇਰੀ ਆਵਾਜ਼ ਆਵੇ ਵਿਚੋਂ ਨਾੜ ਨਾੜ, ਤੂੰ ਹੀ ਤੂੰ ਹੀ ਰਾਗ ਸੁਣਾਈਆ। ਕੂਕ ਪੁਕਾਰਨਾ ਜੰਗਲ ਵਿਚ ਉਜਾੜ, ਪਹਾੜਾਂ ਦੇ ਦੁਹਾਈਆ। ਆ ਮਿਲ ਮੇਰੇ ਧੁਰ ਦੇ ਲਾੜ, ਨੌਜਵਾਨ ਸ਼ਹਿਨਸ਼ਾਹੀਆ। ਮੈਂ ਤੇਰਾ ਕਰਾਂ ਇੰਤਜ਼ਾਰ, ਰਾਹ ਤੱਕਾਂ ਥਾਉਂ ਥਾਈਂਆ। ਦਰ ਆਵੇਂ ਕਰਾਂ ਨਿਮਸਕਾਰ, ਨਿਵ ਨਿਵ ਲਾਗਾਂ ਪਾਈਂਆ। ਤੇਰੀ ਬਣਾਂ ਖ਼ਿਦਮਤਗਾਰ, ਖ਼ਾਦਮ ਹੋ ਕੇ ਸੇਵ ਕਮਾਈਆ। ਮੇਰੀ ਆਸਾ ਪੂਰੀ ਕਰ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਸਾਰੇ ਮੇਰੇ ਨਾਲ ਵਾਸਤਾ ਪਾਈਆ। ਤੈਨੂੰ ਆਵਾਜ਼ਾਂ ਮਾਰਨ ਪੈਗ਼ੰਬਰ ਗੁਰ ਅਵਤਾਰ, ਸ਼ਬਦ ਸੰਦੇਸ਼ੇ ਵਿਚ ਜਣਾਈਆ। ਆ ਕਲ ਕਲਕੀ ਅਵਤਾਰ, ਸੰਬਲ ਵਾਸੀ ਹੋ ਸਹਾਈਆ। ਮੇਰੀ ਉਦਾਸੀ ਦੇ ਉਤਾਰ, ਨੂਰ ਨੁਰਾਨੇ ਚੰਦ ਧੁਰ ਦੇ ਮਾਹੀਆ। ਮੈਂ ਤੇਰਾ ਦਰਸ਼ਨ ਕਰਾਂ ਦੀਦਾਰ, ਸਨਮੁਖ ਹੋ ਕੇ ਸੋਭਾ ਪਾਈਆ। ਗਲਵਕੜੀ ਪਾ ਕੇ ਕਰਾਂ ਪਿਆਰ, ਪ੍ਰੇਮੀ ਪ੍ਰੀਤਮ ਇਕ ਮਨਾਈਆ। ਫੇਰ ਡਿੱਗਾਂ ਮੂੰਹ ਦੇ ਭਾਰ, ਸ਼ਹਾਦਤ ਮੂਸਾ ਦਏ ਭੁਗਤਾਈਆ। ਫੇਰ ਆਪਾ ਆਪ ਦੇਵਾਂ ਵਾਰ, ਸਲੀਵ ਈਸਾ ਵਾਲੀ ਨਜ਼ਰੀ ਆਈਆ। ਫੇਰ ਮੁਹੰਮਦ ਦੇ ਮਕਬਰਿਆਂ ਕਰਾਂ ਖ਼ਬਰਦਾਰ, ਤੇਰਾ ਹੁਕਮ ਸੰਦੇਸ਼ਾ

ਇਕ ਜਣਾਈਆ। ਨਾਨਕ ਗੋਬਿੰਦ ਕਹਾਂ ਆਓ ਵੇਖੋ ਸਾਂਝੜਾ ਯਾਰ, ਪੁਰਖ ਅਕਾਲਾ ਦੀਨ ਦਿਆਲਾ ਨਜ਼ਰੀ ਆਈਆ। ਮੈਂ ਕੋਝੀ ਕਮਲੀ ਤੇਰੇ ਦਰ ਕਰਾਂ ਪੁਕਾਰ, ਤੁਧ ਬਿਨ ਸੀਸ ਨਾ ਕਿਸੇ ਝੁਕਾਈਆ। ਤੂੰ ਕਮਲਾਪਾਤੀ ਸਰਬ ਕਲਾ ਸਮਰਾਥੀ ਦੂਜਾ ਅਵਰ ਨਾ ਕੋਇ ਦੀਸੇ ਵਿਚ ਸੰਸਾਰ, ਸਿਰ ਸਰ ਤੇਰੇ ਚਰਨ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਮੰਦਰ ਮਹੱਲ ਅਟਲ ਸੱਚਾ ਸੱਚੀ ਸਰਕਾਰ, ਸਾਚੇ ਸਿੰਘਾਸਣ ਆਸਣ ਨਜ਼ਰੀ ਆਈਆ।

੨੨ ਮਾਘ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ ਪ੍ਰੀਤਮ ਸਿੰਘ ਦੇ ਗ੍ਰਹਿ

ਧਰਨੀ ਕਹੇ ਧਰਮ ਵੇਖ ਮੈਂ ਰੂਪ ਬਣਾਇਆ ਚੰਗਾ, ਆਪਣੀ ਦੁਰਮਤ ਮੈਲ ਧਵਾਈਆ। ਮੇਰਾ ਮਸਤਕ ਚਮਕੇ ਵਾਂਗ ਚੰਦਾ, ਚੰਦ ਸੂਰੀਆ ਜਿਸ ਨੂੰ ਸੀਸ ਨਿਵਾਈਆ। ਮੇਰੇ ਨੇਤਰ ਧਾਰ ਬਣ ਗਏ ਗੰਗਾ, ਸਰੋਵਰ ਸਚ ਵਹਾਈਆ। ਪ੍ਰੇਮ ਦੰਦਾਸਾ ਮੇਰੇ ਦੰਦਾ, ਆਪਣਾ ਰੂਪ ਪ੍ਰਗਟਾਈਆ। ਮੇਰਾ ਫਰਕੇ ਅੰਗ ਅੰਗਾ, ਅੰਗਣ ਆਪਣਾ ਵੇਖ ਵਖਾਈਆ। ਮੇਰਾ ਡੌਲਾ ਫਰਕੇ ਕੰਧਾ, ਕੰਧੀ ਬੈਠਾ ਖੇਲ ਖਿਲਾਈਆ। ਮੈਂ ਸੁਣਨ ਆਈ ਉਸ ਦਾ ਛੰਦਾ, ਜੋ ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਜਿਸ ਨੂੰ ਖ਼ੁਸ਼ ਕਰ ਨਾ ਸਕੀ ਪਰੀ ਅਰੰਭਾ, ਜੋ ਚੌਦਾਂ ਰਤਨਾਂ ਵਿਚ ਸੋਭਾ ਪਾਈਆ। ਮੈਂ ਉਸ ਦਾ ਪੁਸ਼ਤ ਪਨਾਹ ਲਾਉਂਦੀ ਪੰਜਾ, ਜੋ ਪੰਜਾਂ ਦਾ ਡੇਰਾ ਢਾਹੀਆ। ਮੈਨੂੰ ਹਰਖ ਰਿਹਾ ਨਾ ਰੰਜਾ, ਜੋ ਦਰਸ ਦੇਵੇ ਵਖਾਈਆ। ਮੈਨੂੰ ਭੁਲ ਜਾਏ ਲੱਖ ਚੁਰਾਸੀ ਵਾਲਾ ਧੰਦਾ, ਕਰਮ ਕਾਂਡ ਦਾ ਡੇਰਾ ਢਾਹੀਆ। ਮੈਂ ਵਿਸਰ ਜਾਵਾਂ ਜੇਰਜ ਅੰਡਾ, ਉਤਭੁਜ ਸੇਤਜ ਮੁਖ ਭਵਾਈਆ। ਮੈਂ ਲੇਖਾ ਰਖਾਂ ਨਾ ਵਿਚ ਬ੍ਰਹਿਮੰਡਾਂ, ਖੰਡਾਂ ਵੰਡਾਂ ਨਾ ਕੋਇ ਵੰਡਾਈਆ। ਮੈਂ ਓਸੇ ਦਾ ਸੁਖ ਮਾਣਾ ਅਨੰਦਾ, ਅਨੰਦ ਅਨੰਦ ਵਿਚ ਸਮਾਈਆ। ਮੈਂ ਜਿਸ ਨੂੰ ਸ੍ਰਿਸ਼ਟੀ ਦ੍ਰਿਸ਼ਟੀ (ਨਾਲ ਵੇਖਿਆ) ਤਤਾਂ ਵਾਲਾ ਬੰਦਾ, ਓਹ ਬੰਦਗੀ ਤੋਂ ਬਾਹਰ ਬੇਪਰਵਾਹੀਆ। ਮੈਂ ਓਸ ਦੇ ਪਿਆਰ ਵਿਚ ਫਸ ਜਾਵਾਂ ਸ਼ਕੰਜਾ, ਬਾਹਰ ਸਕੇ ਨਾ ਕੋਇ ਕਢਾਈਆ। ਮੈਨੂੰ ਪਵਣ ਹੁਲਾਰਾ ਦੇਵੇ ਉਨੰਜਾ, ਆਪਣੀ ਸੁਗੰਧ ਵਖਾਈਆ। ਮੇਰਾ ਬਸਤਰ ਭੂਸ਼ਣ ਸਲਵਾਰ ਹੋਵੇ ਨਾ ਤੰਬਾ, ਜਗਤ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਧਰਮ ਕਹੇ ਧਰਨੀਏ ਤੇਰਾ ਰੂਪ ਦਿਸੇ ਸੋਹਣਾ, ਸੂਰਤ ਵਡ ਵਡਿਆਈਆ। ਤੇਰਾ ਮਨ ਚੰਚਲ ਸਭ ਨੂੰ ਮੋਹਣਾ, ਜਿਸ ਮੋਹਣੀ ਰੂਪ ਦਿਤਾ ਵਖਾਈਆ। ਤੂੰ ਸਚ ਸਿੰਘਾਸਣ ਸੌਣਾ, ਜਿਸ ਦੀ ਸਿਫ਼ਤ ਨਾ ਕੋਇ ਸਲਾਹੀਆ। ਨਾ ਓਥੇ ਹੱਸਣਾ ਨਾ ਰੋਣਾ, ਸਭ ਇਕੋ ਰੰਗ ਸਮਾਈਆ। ਦੂਜੀ ਵਾਰ ਮੁਖੜਾ ਪਏ ਨਾ ਧੋਣਾ, ਦੁਰਮਤ ਮੈਲ ਨਾ ਲਾਗੇ ਰਾਈਆ। ਪਤਿਪਰਮੇਸ਼ਵਰ ਇਕ ਮਨਾਉਣਾ, ਦੂਸਰ ਅਵਰ ਨਾ ਕੋਇ ਅਖਵਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਗਾਉਣਾ, ਸਦ ਵਜਦੀ ਰਹੇ ਵਧਾਈਆ। ਧਰਮ ਕਹੇ ਧਰਨੀਏ ਮੈਂ ਤੇਰਾ ਲਾਗੀ ਬਣਾ ਜੋ ਧਰਮ ਧਾਰ ਦਾ ਪ੍ਰਾਹੁਣਾ, ਮੈਨੂੰ ਦੇ ਸਮਝਾਈਆ। ਅਗਲਾ ਖੇਲ ਬੜਾ ਹੋਣਾ ਅਨਹੋਣਾ, ਜਿਸ ਦਾ ਭੇਦ ਕੋਇ ਨਾ ਆਈਆ। ਪੁਰਖ ਅਕਾਲ ਦੀਨ ਦਿਆਲ ਜੋਤੀ ਜੋਤ ਜੋਤ ਖੇਲ ਖਿਲਾਉਣਾ, ਖ਼ਾਲਕ ਖ਼ਲਕ ਆਪ ਖਿਲਾਈਆ। ਤੂੰ ਓਸ ਦਾ ਬਿਨ ਨੇਤਰਾਂ ਦਰਸ਼ਨ ਪਾਉਣਾ, ਬਿਨ ਨੈਣਾਂ

ਨੈਣ ਮਿਲਾਈਆ। ਓਹ ਮਿਹਰਵਾਨ ਮਹਿਬੂਬ ਤੇਰੇ ਗ੍ਰਹਿ ਮੰਦਰ ਕਮਲੀਏ ਆਉਣਾ, ਆਵੇ ਚਾਈਂ ਚਾਈਂਆ। ਤੂੰ ਬਿਨਾ ਪਾਵਾ ਚੂਲ ਤੋਂ ਪਲੰਘ ਸਿੰਘਾਸਣ ਡਾਹੁਣਾ, ਜਿਸ ਨੂੰ ਲੁਹਾਰ ਤਰਖਾਣ ਨਾ ਕੋਇ ਘੜਾਈਆ। ਉਤੇ ਸਤਿ ਸਚ ਦਾ ਵਛਾਉਣਾ ਵਿਛਾਉਣਾ, ਜੋ ਵਿਛੜਿਆਂ ਲਏ ਮਿਲਾਈਆ। ਜਿਸ ਨੇ ਤੇਰਾ ਬੇੜਾ ਪਾਰ ਕਰਾਉਣਾ, ਭਾਰ ਆਪਣੇ ਕੰਧ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਨੇ ਸਾਚਾ ਰੰਗ ਰੰਗਾਉਣਾ, ਰੰਗਤ ਇਕ ਰੰਗਾਈਆ।

੨੨ ਮਾਘ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ ਕੁੰਦਨ ਸਿੰਘ ਦੇ ਗ੍ਰਹਿ

ਧਰਮ ਕਹੇ ਧਰਨੀਏ ਤੂੰ ਬੜੀ ਸੋਹਣੀ ਸੁਨੱਖੀ, ਟਿੱਲੇ ਪਰਬਤ ਥਲ ਅਸਗਾਹ ਸਮੁੰਦ ਸਾਗਰ ਤੇਰੇ ਅੰਗ ਨਜ਼ਰੀ ਆਈਆ। ਮੈਂ ਤੱਕ ਕੇ ਤੈਨੂੰ ਅੱਖੀਂ, ਅੱਖਰਾਂ ਵਾਲੇ ਗੁਰੂ ਗਿਆ ਭੁਲਾਈਆ। ਮੈਨੂੰ ਐਂ ਜਾਪਿਆ ਤੂੰ ਪੁਰਖ ਅਕਾਲ ਕਾਹਨ ਦੀ ਸਖ਼ੀ, ਜੋ ਆਦਿ ਜੁਗਾਦਿ ਸਖ਼ਾਵਤ ਤੇਰੇ ਉਤੇ ਕਰਾਈਆ। ਜੋ ਚਰਨਾਂ ਹੇਠਾਂ ਬੈਠਾ ਰਖੀ, ਕਵਲ ਦਏ ਵਡਿਆਈਆ। ਤੈਨੂੰ ਵਾਅ ਨਾ ਲੱਗੇ ਤਤੀ, ਜਗਤ ਤੱਤਿਆਂ ਦਏ ਤਪਾਈਆ। ਤੂੰ ਫ਼ਿਕਰ ਨਾ ਕਰੀਂ ਰਤੀ, ਚਿੰਤਾ ਗ਼ਮ ਨਾ ਕੋਇ ਰਖਾਈਆ। ਭਾਵੇਂ ਸ੍ਰਿਸ਼ਟੀ ਤੇਰੇ ਉਤੇ ਹੋਈ ਬਹੁਮਤੀ, ਮਾਨਵ ਮਾਨਸ ਵੰਡ ਵੰਡਾਈਆ। ਤੂੰ ਓਸ ਸਾਹਿਬ ਦੇ ਸਥਰ ਲੱਥੀ, ਜਿਹੜਾ ਯਾਰੜਾ ਅਗੰਮ ਅਥਾਹੀਆ। ਜਿਸ ਤੈਨੂੰ ਚੜ੍ਹਾਇਆ ਆਪਣੇ ਨਾਮ ਦੇ ਰਥੀ, ਰਥ ਰਥਵਾਹੀ ਹੋ ਕੇ ਆਪ ਚਲਾਈਆ। ਤੇਰੀ ਜਗਤ ਤ੍ਰਿਸ਼ਨਾ ਲਥੀ, ਵਸੂਰਾ ਕੂੜ ਰਿਹਾ ਨਾ ਰਾਈਆ। ਕਲਜੁਗ ਅੰਤਮ ਤੇਰੇ ਉਤੇ ਜਾਣੀ ਮਥੀ, ਮਥਨ ਕਰੇ ਲੋਕਾਈਆ। ਨੀ ਤੇਰਾ ਸਾਹਿਬ ਕਮਲਾਪਤੀ, ਪਤਿਪਰਮੇਸ਼ਵਰ ਇਕ ਅਖਵਾਈਆ। ਤੂੰ ਉਸ ਦੇ ਨਾਮ ਦੀ ਪੜ੍ਹੀਂ ਪੱਟੀ, ਪਟਨੇ ਵਾਲਾ ਸਤਿਗੁਰ ਸ਼ਬਦ ਸ਼ਬਦ ਸਮਝਾਈਆ। ਤੂੰ ਸੌਦਾ ਵਸਤ ਲਵੀਂ ਉਸ ਦੀ ਹੱਟੀ, ਜੋ ਹਟਵਾਣਾ ਇਕ ਅਖਵਾਈਆ। ਤੂੰ ਅੰਮ੍ਰਿਤ ਰਸ ਪੀਵੀਂ ਗਟ ਗਟੀ, ਸਰ ਸਰੋਵਰ ਤਨ ਲੈਣਾ ਭਰਾਈਆ। ਤੇਰੇ ਅੰਦਰ ਓਸ ਦੇ ਨਾਮ ਦੀ ਵੱਜੇ ਸੱਟੀ, ਅਨਹਦ ਨਾਦੀ ਨਾਦ ਕਰੇ ਸ਼ਨਵਾਈਆ। ਜੋਤ ਨੂਰ ਜਗੀ ਲਟ ਲਟੀ, ਲਾਟਾਂ ਵਾਲੀ ਜਿਸ ਨੂੰ ਸੀਸ ਨਿਵਾਈਆ। ਵੇਖੀਂ ਕਿਤੇ ਵੈਰਾਗਣ ਹੋ ਕੇ ਪਿਆਰ ਵਿਚ ਨਾ ਜਾਈਂ ਫਟੀ, ਆਪਣਾ ਆਪ ਵੰਞਾਈਆ। ਇਕੋ ਓਟ ਸਾਹਿਬ ਤੇ ਸਟੀਂ, ਜੋ ਸਿਟੇਬਾਜ਼ੀ ਕਰੇ ਲੋਕਾਈਆ। ਤੂੰ ਸ੍ਰੀ ਭਗਵਾਨ ਨੌਜਵਾਨ ਦੀ ਬਣਨਾ ਜੱਟੀ, ਜੋ ਜੱਟ ਜਟਾ ਜੂਟ ਧਾਰੀਆਂ ਕਰੇ ਸਫ਼ਾਈਆ। ਤੂੰ ਕੂੜੀ ਮੰਜ਼ਲ ਜਾਣਾ ਟੱਪੀ, ਟਾਪੂਆਂ ਦਾ ਪੰਧ ਮੁਕਾਈਆ। ਮੈਂ ਤੈਨੂੰ ਕਰਦਾ ਪੱਕੀ, ਧਰਮ ਰਿਹਾ ਸੁਣਾਈਆ। ਤੂੰ ਮੂਲ ਨਾ ਮਾਤਲੋਕ ਅੱਕੀਂ, ਸੇਵਾ ਕਰਨੀ ਚਾਈਂ ਚਾਈਂਆ। ਤੇਰੀ ਲੋਕ ਲੱਜਿਆ ਜਾਏ ਲੱਥੀ, ਗ਼ੈਰਤ ਕੂੜ ਨਾ ਕੋਇ ਬਣਾਈਆ। ਦਰਸ਼ਨ ਕਰੀਂ ਪੁਰਖ ਸਮਰਥੀ, ਜੋ ਤੇਰਾ ਮੇਰਾ ਧੁਰ ਦਾ ਮਾਹੀਆ। ਪਿਛਲਾ ਲੇਖਾ ਆਪੇ ਠੱਪੀ, ਅਗਲਾ ਅਗੇ ਦਏ ਦਿਖਾਈਆ। ਤੂੰ ਪਾਪਾਂ ਨਾਲ ਨੱਪੀ, ਭਾਰ ਆਪਣੇ ਉਤੇ ਉਠਾਈਆ। ਤੇਰਾ ਸਾਥ ਦੇਵੇ ਕੋਇ ਨਾ ਤਪੀ, ਤਪੀਸ਼ਰ ਮੁਖ ਭਵਾਈਆ। ਲੱਜਿਆ ਰਖੇ ਕੋਇ ਨਾ ਗੱਪੀ, ਜੋ ਕਹਿਣ ਮਿਲਿਆ ਧੁਰ ਦਾ ਮਾਹੀਆ। ਤੂੰ ਹਿੱਸੇਦਾਰ ਬਣਨਾ ਨਹੀਂ ਕਿਸੇ ਦੀ ਪੱਤੀ, ਜਗਤ ਵੰਡ ਨਾ ਕੋਇ ਵੰਡਾਈਆ। ਤੂੰ ਸੰਬਲ ਫਿਰਨਾ ਨੱਠੀ, ਭੱਜਣਾਂ ਵਾਹੋ

ਦਾਹੀਆ। ਜਿਥੇ ਭਗਤਾਂ ਦੀ ਧਾਰ ਹੋਵੇ ਕੱਠੀ, ਗੁਰਮੁਖ ਡੇਰਾ ਲਾਈਆ। ਤੂੰ ਦਰਸ਼ਨ ਪਾ ਕੇ ਨੱਚੀਂ ਟੱਪੀਂ, ਪੈਰ ਪੈਰ ਬਦਲਾਈਆ। ਫੇਰ ਇਕ ਹੱਥ ਰਖੀਂ ਉਤੇ ਵੱਖੀ, ਮਰੋੜਾ ਦੇਣਾ ਚਾਈਂ ਚਾਈਂਆ। ਫਿਰ ਖ਼ੁਸ਼ੀਆਂ ਦੇ ਵਿਚ ਨੱਸੀਂ, ਚਾਰੋਂ ਕੁੰਟ ਵਾਹੋ ਦਾਹੀਆ। ਫਿਰ ਗਲ ਵਿਚ ਪਾ ਕੇ ਰੱਸੀ, ਈਸਾ ਲੈਣਾ ਬੁਲਾਈਆ। ਮੁਹੰਮਦ ਨੂੰ ਸੁਨੇਹੁੜਾ ਦੱਸੀਂ, ਮਕਬਰਿਆਂ ਵਿਚੋਂ ਉਠਾਈਆ। ਮੂਸਾ ਨੂੰ ਕਹਿਣਾ ਜੋ ਤੈਨੂੰ ਮੂੰਹ ਦੇ ਭਾਰ ਰਿਹਾ ਸੱਟੀ, ਕੋਹਤੂਰ ਨੂਰ ਰੁਸ਼ਨਾਈਆ। ਨਾਨਕ ਨੂੰ ਕਹਿਣਾ ਜਿਸ ਨਾਮ ਦਿਤਾ ਸਤਿ ਸਤੀ, ਨਾਮ ਭੰਡਾਰਾ ਇਕ ਵਰਤਾਈਆ। ਜੋ ਗੋਬਿੰਦ ਲੇਖਾ ਚੁਕਾਏ ਹੱਥੋ ਹੱਥੀਂ, ਹੱਥੋ ਹੱਥ ਮੁਕਾਈਆ। ਧਰਮ ਕਹੇ ਧਰਨੀਏ ਤੂੰ ਓਸ ਦੀ ਰਖੀਂ, ਜੋ ਰਖਕ ਹੋਵੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਵਿਕਾਰਾ ਰਿਹਾ ਮਥੀ, ਮਥਣਹਾਰਾ ਇਕ ਅਖਵਾਈਆ।

੨੨ ਮਾਘ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਵੈਰੋਵਾਲ ਉੱਤਮ ਸਿੰਘ ਦੇ ਗ੍ਰਹਿ

ਧਰਮ ਕਹੇ ਧਰਨੀਏ ਮੈਂ ਰਿਹਾ ਭਾਗ, ਪੱਲੂ ਆਪਣਾ ਜਗਤ ਛੁਡਾਈਆ। ਤੇਰੇ ਉਤੇ ਦੀਪਕ ਜਗੇ ਨਾ ਕੋਇ ਚਰਾਗ਼, ਜੋਤੀ ਨੂਰ ਨਾ ਕੋਇ ਰੁਸ਼ਨਾਈਆ। ਚਾਰੋਂ ਕੁੰਟ ਲੱਗੀ ਆਗ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਦੁਰਮਤ ਮੈਲ ਧੋਏ ਕੋਈ ਨਾ ਦਾਗ਼, ਪਤਤ ਪੁਨੀਤ ਨਾ ਕੋਇ ਕਰਾਈਆ। ਹੰਸ ਬੁੱਧੀ ਹੋਈ ਕਾਗ, ਦਿਵਸ ਰੈਣ ਰਹੀ ਕੁਰਲਾਈਆ। ਆਤਮ ਉਪਜੇ ਨਾ ਕਿਸੇ ਵੈਰਾਗ, ਵੈਰੀ ਪੰਜ ਨਾ ਕੋਇ ਮਿਟਾਈਆ। ਅੰਤਮ ਬਦਲੇ ਨਾ ਕਿਸੇ ਮਜਾਜ, ਮਜਾਜ਼ੀ ਹਕੀਕੀ ਪਿਆਰ ਸਮਝ ਕੋਇ ਨਾ ਆਈਆ। ਧੁਨ ਆਤਮਕ ਸੁਣੇ ਕੋਈ ਨਾ ਨਾਦ, ਅਨਰਾਗੀ ਰਾਗ ਨਾ ਕੋਇ ਸ਼ਨਵਾਈਆ। ਭੇਵ ਖੁਲ੍ਹੇ ਨਾ ਕਿਸੇ ਬ੍ਰਹਿਮਾਦ, ਬ੍ਰਹਿਮਾਂਡ ਪਰਦਾ ਨਾ ਕੋਇ ਉਠਾਈਆ। ਨਿਰਗੁਣ ਨੂਰ ਨਜ਼ਰ ਨਾ ਆਏ ਕਿਸੇ ਪ੍ਰਕਾਸ਼, ਜੋਤੀ ਜੋਤ ਨਾ ਕੋਇ ਰੁਸ਼ਨਾਈਆ। ਘਰ ਸਵਾਮੀ ਮਿਲੇ ਨਾ ਪੁਰਖ ਅਬਿਨਾਸ਼, ਪਾਰਬ੍ਰਹਮ ਪ੍ਰਭ ਬੇਪਰਵਾਹੀਆ। ਆਤਮ ਪਰਮਾਤਮ ਮਿਲ ਕੇ ਪਾਏ ਕੋਈ ਨਾ ਰਾਸ, ਗੋਪੀ ਕਾਹਨ ਰੰਗ ਨਾ ਕੋਇ ਰੰਗਾਈਆ। ਮੇਰੇ ਚਾਰੋਂ ਕੁੰਟ ਖ਼ਾਲੀ ਹੋਏ ਹਾਥ, ਧਰਮ ਕੂਕ ਕੂਕ ਸੁਣਾਈਆ। ਓਹ ਲੇਖਾ ਤੱਕ ਜੋ ਸੰਦੇਸਾ ਦੇ ਕੇ ਗਿਆ ਤ੍ਰੈਲੋਕੀ ਨਾਥ, ਅਰਜਨ ਅੱਠ ਦਸ ਸਮਝਾਈਆ। ਜੋ ਰਾਮ ਨੇ ਸੀਤਾ ਵਖਾਇਆ ਸਾਖਿਆਤ, ਪਰਦਾ ਪਰਦਿਆਂ ਵਿਚੋਂ ਉਠਾਈਆ। ਜੋ ਵੇਦ ਵਿਆਸੇ ਲਿਖਿਆ ਨਾਲ ਕਲਮ ਦਵਾਤ, ਭਵਿਖਤ ਪੁਰਾਨ ਦਏ ਗਵਾਹੀਆ। ਜੋ ਮੂਸੇ ਕੋਹਤੂਰ ਉਤੇ ਲਿਆ ਭਾਖ, ਉਹ ਸਚ ਕਰੇ ਸ਼ਨਵਾਈਆ। ਜੋ ਈਸੇ ਸੁਣੀ ਆਪਣੇ ਬਾਪ ਦੀ ਬਾਤ, ਬਿਨ ਕਲਮਿਆਂ ਹੁਕਮ ਤੋਂ ਬਾਹਰ ਦ੍ਰਿੜਾਈਆ। ਜੋ ਮੁਹੰਮਦ ਨੇ ਜਾਣੀ ਆਵਾਜ਼, ਅਮਾਮ ਅਮਾਮਾ ਦਿਤੀ ਸੁਣਾਈਆ। ਜੋ ਨਿਰਗੁਣ ਨਾਨਕ ਖੋਲਿਆ ਰਾਜ਼, ਸਰਗੁਣ ਪਰਦਾ ਲਾਹੀਆ। ਜਿਸ ਧਾਰ ਗੋਬਿੰਦ ਉਡਾਇਆ ਬਾਜ, ਬਾਜ਼ੀ ਦੋ ਜਹਾਨ ਲਗਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਖੇਲ ਕਰੇ ਮਹਾਰਾਜ, ਪਰਮ ਪੁਰਖ ਅਗੰਮ ਅਥਾਹੀਆ। ਸ਼ਾਹ ਸੁਲਤਾਨਾਂ ਸੀਸ ਰਹਿਣ ਨਹੀਂ ਦੇਣਾ ਤਾਜ, ਤਖ਼ਤ ਨਿਵਾਸੀ ਆਪਣਾ ਹੁਕਮ ਵਰਤਾਈਆ। ਦੀਨ ਦੁਨੀ ਬਦਲੇ ਸਮਾਜ, ਜੋਤੀ

ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਰ ਖੇਲ ਆਪ ਖਿਲਾਈਆ। ਧਰਨੀ ਕਹੇ ਧਰਮ ਓਹ ਵੇਖ ਮੇਰਾ ਮਹਿਬੂਬਾ, ਮਿਹਰਵਾਨ ਮਹਿਬਾਨ ਬੀਦੋ ਇਕ ਅਖਵਾਈਆ। ਜਿਸ ਦਾ ਆਲੀਸ਼ਾਨ ਊਚ ਅਰੂਜਾ, ਦਰਗਾਹ ਸਾਚੀ ਸੋਭਾ ਪਾਈਆ। ਜਿਸ ਦੀ ਤਬਕਾਂ ਵਾਲੀ ਨਹੀਂ ਹਦੂਦਾ, ਹਜ਼ਰਤਾਂ ਤੋਂ ਬਾਹਰ ਕਰੇ ਪੜ੍ਹਾਈਆ। ਉਹਦੀ ਮੰਜ਼ਲੇ ਇਕ ਮਕਸੂਦਾ, ਦਰਗਾਹ ਸਾਚੀ ਸੋਭਾ ਪਾਈਆ। ਜਿਸ ਕਲਜੁਗ ਠੂਠਾ ਕਰਨਾ ਮੂਧਾ, ਨੈਣ ਮੂੰਦ ਰਿਹਾ ਦ੍ਰਿੜਾਈਆ। ਉਹ ਖੇਲ ਕਰੇ ਉਪਰ ਬਸੁਧਾ, ਧਰਨੀ ਧਰਤ ਧਵਲ ਧੌਲ ਵੇਖ ਵਖਾਈਆ। ਜਿਸ ਦਾ ਬਿਨਾ ਸ਼ਸਤਰਾਂ ਤੋਂ ਯੁੱਧਾ, ਯੁਧਿਸ਼ਟਰ ਜਿਸ ਨੂੰ ਸੀਸ ਨਿਵਾਈਆ। ਉਹ ਭੇਵ ਅਭੇਦ ਆਪਣਾ ਖੋਲੇ ਗੁੱਝਾ, ਪਰਦਾ ਪਰਦਿਆਂ ਵਿਚੋਂ ਉਠਾਈਆ। ਜਿਸ ਕਲਜੁਗ ਕੂੜ ਕੁੜਿਆਰ ਮਿਟਾਉਣਾ ਸਤਿਜੁਗ ਦੱਸਣਾ ਆਪਣਾ ਮੁੱਦਾ, ਮੁੱਦਤ ਦੇ ਵਿਛੜੇ ਲਏ ਮਿਲਾਈਆ। ਜੋ ਇਸ਼ਾਰਾ ਦੇ ਕੇ ਗਿਆ ਬੁੱਧਾ, ਬੁੱਧੀ ਤੋਂ ਪਰੇ ਸਮਝਾਈਆ। ਉਹ ਮਾਲਕ ਖ਼ਾਲਕ ਪ੍ਰਿਤਪਾਲਕ ਚਹੁੰ ਜੁਗਾ, ਨੌ ਸੌ ਚੁਰਾਨਵੇਂ ਚੌਕੜੀ ਜੁਗ ਧਿਆਨ ਲਗਾਈਆ। ਨਿਰਗੁਣ ਧਾਰ ਏਕੰਕਾਰ ਹੋਵੇ ਉਘਾ, ਉਗਣ ਆਥਣ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਧਰਮ ਕਹੇ ਧਰਨੀ ਮੈਂ ਵੇਖਿਆ ਮਿਹਰਵਾਨਾ, ਮਿਹਰਵਾਨ ਮਿਹਰਵਾਨ ਬੇਪ੍ਰਵਾਹੀਆ। ਜੋ ਆਦਿ ਜੁਗਾਦੀ ਮਰਦ ਮਰਦਾਨਾ, ਸੂਰਬੀਰ ਨੂਰ ਅਲਾਹੀਆ। ਜਿਸ ਦਾ ਜੋਤੀ ਨੂਰ ਨੂਰ ਮਹਾਨਾ, ਦੋ ਜਹਾਨ ਕਰੇ ਰੁਸ਼ਨਾਈਆ। ਜਿਸ ਦਾ ਸ਼ਬਦੀ ਸ਼ਬਦ ਤਰਾਨਾ, ਤੁਰੀਆ ਤੋਂ ਬਾਹਰ ਸੁਣਾਈਆ। ਜਿਸ ਅਵਤਾਰ ਪੈਗ਼ੰਬਰ ਗੁਰੂ ਪਹਿਰਿਆ ਬਾਣਾ, ਬਾਣ ਅਣਿਆਲਾ ਤੀਰ ਨਾਮ ਚਲਾਈਆ। ਸੋ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਖੇਲੇ ਖੇਲ ਸ੍ਰੀ ਭਗਵਾਨਾ, ਭਗਵਨ ਆਪਣੀ ਕਾਰ ਕਮਾਈਆ। ਕਲਜੁਗ ਕੂੜੀ ਕਿਰਿਆ ਮੇਟੇ ਨਿਸ਼ਾਨਾ, ਜਗਤ ਜੁਗ ਰਹਿਣ ਨਾ ਪਾਈਆ। ਸਤਿਜੁਗ ਸਤਿ ਕਰੇ ਬਲਵਾਨਾ, ਬਲਧਾਰੀ ਭੇਵ ਖੁਲਾਈਆ। ਨਿਰੰਕਾਰ ਦੇਵੇ ਦਾਨਾ, ਦਾਤਾ ਦਾਨੀ ਆਪ ਵਰਤਾਈਆ। ਸ੍ਰਿਸ਼ਟੀ ਦ੍ਰਿਸ਼ਟੀ ਬਦਲ ਜਾਏ ਜ਼ਮਾਨਾ, ਜ਼ਿਮੀਂ ਜ਼ਮਾ ਵੇਖ ਵਖਾਈਆ। ਜਿਸ ਨੂੰ ਝੁਕਦੇ ਕੋਟਨ ਭਾਨਾ, ਲੱਖ ਆਕਾਸ਼ ਅਕਾਸ਼ਾਂ ਸੀਸ ਨਿਵਾਈਆ। ਉਹ ਰਹਿਮਤ ਕਰੇ ਆਪ ਰਹਿਮਾਨਾ, ਰਹੀਮ ਧੁਰਦਰਗਾਹੀਆ। ਜਿਸ ਪੈਗ਼ੰਬਰਾਂ ਨੂੰ ਦਿਤਾ ਪੈਗ਼ਾਮਾ, ਕਲਮਾ ਹਕ ਹਕ ਸੁਣਾਈਆ। ਅੰਤਮ ਆਵੇ ਨੂਰ ਅਲਾਹੀ ਅਮਾਮਾ, ਅਮਲਾਂ ਤੋਂ ਰਹਿਤ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਹੁਕਮ ਇਕ ਜਣਾਈਆ। ਧਰਨੀ ਕਹੇ ਧਰਮ ਮੈਂ ਵੇਖਾਂ ਕੀ, ਕਹਿ ਕੇ ਕੀ ਜਣਾਈਆ। ਜੋ ਮਾਲਕ ਲੱਖ ਚੁਰਾਸੀ ਜੀ, ਈਸ਼ ਜੀਵ ਆਪ ਅਖਵਾਈਆ। ਉਹ ਸਤਿ ਧਰਮ ਦੀ ਜ਼ਰੂਰ ਰਖੇ ਨੀਂਹ, ਨੀਹਾਂ ਹੇਠ ਗੋਬਿੰਦ ਦੇ ਬੱਚੇ ਦੇਣ ਗਵਾਹੀਆ। ਸਾਚੇ ਮਾਰਗ ਦੀ ਜਿਸ ਚਲਾਉਣੀ ਲੀਹ, ਲਾਈਨ ਇਕੋ ਇਕ ਉਪਜਾਈਆ। ਜਿਸ ਦਾ ਅੰਮ੍ਰਿਤ ਨਾਮ ਨਿਧਾਨਾ ਲੈਣਾ ਪੀ, ਅੰਮਿਉਂ ਰਸ ਆਪ ਚਖਾਈਆ। ਜਿਸ ਖੇਲ ਖਿਲਾਇਆ ਇਕੀਸ ਵੀਹ, ਬੀਸ ਬੀਸਾ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਮਾਲਕ ਅਗੰਮ ਅਥਾਹੀਆ। ਧਰਨੀ ਕਹੇ ਧਰਮ ਉਹ ਸਾਚਾ ਪਿਤ, ਪਤਿਪਰਮੇਸ਼ਵਰ ਇਕ ਅਖਵਾਈਆ। ਕਲਜੁਗ ਅੰਤਮ ਕਰੇ ਹਿਤ, ਹਿਤਕਾਰੀ ਹੋ ਕੇ ਵੇਖ ਵਖਾਈਆ। ਜੋ ਵੇਸ ਵਟਾਏ ਨਿਤ, ਨਵਿਤ ਵੇਸ ਵਟਾਈਆ। ਓਹ ਲੇਖਾ ਜਾਣੇ ਪੱਥਰ

ਇੱਟ, ਪਾਹਨ ਪਾਹਨਾ ਖੋਜ ਖੁਜਾਈਆ। ਜੋ ਵਸਿਆ ਹਰ ਘਟ ਵਿਚ, ਘਰ ਘਰ ਡੇਰਾ ਲਾਈਆ। ਉਸ ਦੀ ਸੁਹੰਜਣੀ ਹੋਵੇ ਥਿਤ, ਵਾਰ ਵਾਰਤਾ ਆਪਣੇ ਨਾਮ ਰਖਾਈਆ। ਉਸ ਦਾ ਨਾਮ ਨਿਧਾਨਾ ਸਭ ਕੁਝ ਲਏ ਨਜਿਠ, ਕਰਨ ਯੋਗ ਵਡ ਵਡਿਆਈਆ। ਜਿਸ ਨੂੰ ਸਾਧਾਂ ਸੰਤਾਂ ਲੱਭਿਆ ਵਿਚੋਂ ਸਵਾ ਗਿਠ, ਉਹ ਰਹਿਬਰ ਹੋ ਕੇ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਧਰਨੀ ਕਹੇ ਧਰਮ ਨਾ ਕਰ ਕੋਇ ਦਲੀਲ, ਦਲੀਲ ਨਾ ਕੋਇ ਰਖਾਈਆ। ਸਾਡਾ ਮਾਲਕ ਛੈਲ ਛਬੀਲ, ਨੌਜਵਾਨਾ ਨਜ਼ਰੀ ਆਈਆ। ਜਿਸ ਦੇ ਅਗੇ ਇਕੋ ਕਰੀਏ ਅਪੀਲ, ਅਗੇ ਹੁਕਮ ਨਾ ਕੋਇ ਬਦਲਾਈਆ। ਜਿਸ ਬਸਤਰ ਪਹਿਰੇ ਨੀਲ, ਬਸਨ ਬਨਵਾਰੀ ਖੇਲ ਖਿਲਾਈਆ। ਉਹ ਲੇਖਾ ਜਾਣੇ ਲੋਕ ਤੀਨ, ਤ੍ਰੈਭਵਨ ਧਨੀ ਵਡ ਵਡਿਆਈਆ। ਉਹਦਾ ਮਾਰਗ ਸਦਾ ਮਹੀਨ, ਜਗ ਨੇਤਰ ਨਜ਼ਰ ਨਾ ਆਈਆ। ਜਿਸ ਕਲਜੁਗ ਕੋਲੋਂ ਸਭ ਕੁਝ ਲੈਣਾ ਛੀਨ, ਛਿਨ ਮਾਤਰ ਕਰੇ ਸਫ਼ਾਈਆ। ਸਤਿਜੁਗ ਚਾੜ੍ਹੇ ਰੰਗ ਭੀਨ, ਭਿੰਨੜੀ ਖ਼ੁਸ਼ੀ ਨਾਲ ਬਣਾਈਆ। ਉਸ ਨੂੰ ਪੈਗ਼ੰਬਰਾਂ ਕਿਹਾ ਆਮੀਨ, ਯਾਮਬੀਨ ਤੇਰੀ ਸ਼ਰਨਾਈਆ। ਉਸ ਦੀ ਸਾਂਝੀ ਹੋਣੀ ਤਾਲੀਮ, ਤੁਲਬਿਆਂ ਇਕੋ ਅੱਖਰ ਆਪ ਸਿਖਾਈਆ। ਦੀਨ ਮਜ਼੍ਹਬ ਦੀ ਰਹਿਣ ਨਾ ਦੇਵੇ ਤਕਸੀਮ, ਜੁਜ਼ ਹਿੱਸੇ ਵੰਡ ਨਾ ਕੋਇ ਵੰਡਾਈਆ। ਉਹ ਮਾਲਕ ਖ਼ਾਲਕ ਆਦਿ ਕਦੀਮ, ਕੁਦਰਤ ਦਾ ਕਰਤਾ ਇਕ ਅਖਵਾਈਆ। ਜੋ ਸਦੀ ਚੌਧਵੀਂ ਅੰਤ ਕਰੇ ਤਰਮੀਮ, ਤਰਕੀਬ ਆਪਣੇ ਹੱਥ ਰਖਾਈਆ। ਧਰਨੀ ਕਹੇ ਧਰਮ ਸਾਨੂੰ ਉਸ ਦਾ ਹੁਕਮ ਕਰਨਾ ਪੈਣਾ ਤਸਲੀਮ, ਨਿਵ ਨਿਵ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧਰਮ ਕਹੇ ਧਰਨੀ ਧਰਨੀ ਕਹੇ ਧਰਮ ਸਾਨੂੰ ਹੋਣ ਦੇਵੇ ਨਾ ਕਦੇ ਯਤੀਮ, ਸਿਰ ਸਾਡੇ ਹੱਥ ਟਿਕਾਈਆ।