ਪੁਸਤਕਾਲਾਭਾਗ ੨੩

੨੨ ਮਾਘ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਰਾਮਪੁਰ ਜ਼ਿਲਾ ਅੰਮ੍ਰਿਤਸਰ ਸੋਹਣ ਸਿੰਘ ਦੇ ਗ੍ਰਹਿ

ਧਰਨੀ ਕਹੇ ਧਰਮ ਵੇਖ ਸੰਬਲ ਵਾਲੀ ਬੁਲੰਦੀ, ਸਤ੍ਹਾ ਜਗਤ ਵਾਲੀ ਨਾ ਧਿਆਨ ਲਗਾਈਆ। ਜਿਥੇ ਸਾਹਿਬ ਸੂਰਾ ਸਰਬੰਗੀ, ਹਰਿ ਕਰਤਾ ਅਗੰਮ ਅਥਾਹੀਆ। ਕਲਜੁਗ ਰੈਣ ਮੇਟੇ ਅੰਧੇਰੀ ਅੰਧੀ, ਕੂੜ ਕੁੜਿਆਰਾ ਡੇਰਾ ਢਾਹੀਆ। ਪ੍ਰਕਾਸ਼ ਕਰੇ ਜੋਤ ਦਾ ਚੰਦੀ, ਚੰਦ ਚਾਂਦਨਾ ਡਗਮਗਾਈਆ। ਸ਼ਰਅ ਜ਼ੰਜੀਰ ਤੋੜੇ ਪਾਬੰਦੀ, ਹੱਦ ਹਦੂਦ ਦਏ ਮੁਕਾਈਆ। ਆਤਮ ਪਰਮਾਤਮ ਬਣੇ ਸੰਗੀ, ਸਗਲਾ ਸੰਗ ਰਖਾਈਆ। ਸਭ ਦੀ ਚੋਲੀ ਜਾਏ ਰੰਗੀ, ਰੰਗ ਰੰਗੀਲਾ ਬੇਪ੍ਰਵਾਹੀਆ। ਕੂੜ ਆਯੂ ਰਹੀ ਨਾ ਲੰਬੀ, ਅਗਲਾ ਪੰਧ ਦਏ ਮੁਕਾਈਆ। ਲੇਖਾ ਪੂਰਾ ਕਰੇ ਮੁਹੰਮਦ ਯਕ ਛੰਬੀ, ਸ਼ਮ੍ਹਾਂ ਨੂਰ ਡਗਮਗਾਈਆ। ਮੇਰੀ ਹਾਲਤ ਰਹਿਣ ਨਾ ਦੇਵੇ ਮੰਦੀ, ਮੰਦ ਵਾਸਨਾ ਵਿਚੋਂ ਬਾਹਰ ਕਢਾਈਆ। ਮਿਹਰਵਾਨ ਕਿਰਪਾ ਕਰੇ ਸੂਰਾ ਸਰਬੰਗੀ, ਸ਼ਾਹ ਸੁਲਤਾਨਾ ਹੋਏ ਸਹਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸਭ ਨੂੰ ਦੱਸੇ ਛੰਦੀ, ਢੋਲਾ ਸੋਹਲਾ ਮੌਲਾ ਇਕ ਦ੍ਰਿੜਾਈਆ। ਕਲਜੁਗ ਔਧ ਜਾਂਦੀ ਹੰਢੀ, ਮੁਕੇ ਪੰਧ ਜਗਤ ਲੋਕਾਈਆ। ਸਤਿ ਧਰਮ ਦੀ ਹੋਵੇ ਇਕੋ ਡੰਡੀ, ਡੰਡਾਵਤ ਸਭ ਦੀ ਦਏ ਬਦਲਾਈਆ। ਨਿਝਰ

ਰਸ ਦੇਵੇ ਪਰਮਾਨੰਦੀ, ਅਨੰਦ ਅਨੰਦ ਵਿਚੋਂ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦੇਵਣਹਾਰ ਦਇਆ ਕਮਾਈਆ। ਧਰਨੀ ਕਹੇ ਧਰਮ ਪ੍ਰਭ ਆਦਿ ਅੰਤ ਦਾ ਕਰਤਾ, ਕਰਨਹਾਰ ਅਖਵਾਈਆ। ਦੁੱਖ ਦਲਿਦ੍ਰ ਹਰਤਾ, ਹਰਿ ਹਰਿ ਰਿਹਾ ਸਮਾਈਆ। ਨਾ ਜੀਵਤ ਨਾ ਮਰਤਾ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਉਹ ਮਾਲਕ ਲੱਖ ਚੁਰਾਸੀ ਘਰ ਦਾ, ਗ੍ਰਹਿ ਗ੍ਰਹਿ ਫੋਲ ਫੁਲਾਈਆ। ਅਵਤਾਰ ਪੈਗ਼ੰਬਰ ਗੁਰੂ ਜਿਸ ਤੋਂ ਡਰਦਾ, ਸਜਦਿਆਂ ਬੰਦਨਾ ਵਿਚ ਸੀਸ ਨਿਵਾਈਆ। ਉਹ ਸ਼ਬਦੀ ਧਾਰ ਦੋ ਜਹਾਨਾਂ ਲੜਦਾ, ਖੰਡਾ ਖੜਗ ਨਾ ਕੋਇ ਖੜਕਾਈਆ। ਲੇਖਾ ਜਾਣੇ ਚੋਟੀ ਜੜ ਦਾ, ਚੇਤਨ ਵੇਖੇ ਥਾਉਂ ਥਾਈਂਆ। ਸੋ ਕਲਜੁਗ ਅੰਤਮ ਆਪਣੀ ਕਰਨੀ ਕਰਦਾ, ਕਰਨਹਾਰ ਆਪ ਅਖਵਾਈਆ। ਦੂਈ ਦਵੈਤੀ ਚੁੱਕੇ ਪਰਦਾ, ਓਹਲਾ ਰਹਿਣ ਕੋਇ ਨਾ ਪਾਈਆ। ਤਾਲ ਸੁਹਾਏ ਸਰੋਵਰ ਸਰ ਦਾ, ਚਰਨ ਕਵਲ ਇਕ ਸ਼ਰਨਾਈਆ। ਝਗੜਾ ਮੇਟੇ ਨਾਰੀ ਨਰ ਦਾ, ਨਰ ਨਰਾਇਣ ਇਕੋ ਰੰਗ ਰੰਗਾਈਆ। ਜੋ ਆਦਿ ਜੁਗਾਦੀ ਘਾੜਨ ਘੜਦਾ, ਵਿਸ਼ਨ ਬ੍ਰਹਮਾ ਸ਼ਿਵ ਸੇਵ ਲਗਾਈਆ। ਸੋ ਸਚ ਦਵਾਰੇ ਏਕੰਕਾਰ ਹੋ ਕੇ ਖੜ੍ਹਦਾ, ਭਗਤ ਦਵਾਰਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਧਰਨੀ ਕਹੇ ਧਰਮ ਮੈਂ ਕੀ ਕਰਾਂ ਪੂਜਾ, ਪੂਜਣਯੋਗ ਬੇਪ੍ਰਵਾਹੀਆ। ਜਿਸ ਭਾਓ ਚੁਕਾਉਣਾ ਦੂਜਾ, ਦੁਤੀਆ ਭਾਓ ਦਏ ਚੁਕਾਈਆ। ਓਹਦਾ ਲੇਖਾ ਨਹੀਂ ਕੋਈ ਤੀਜਾ, ਚੌਥੇ ਵੰਡ ਨਾ ਕੋਇ ਵੰਡਾਈਆ। ਪੰਚਮ ਧਾਰ ਸਮਝੋ ਕੋਇ ਨਾ ਮੀਤਾ, ਛੇਵੇਂ ਛੱਪਰ ਛੰਨ ਨਾ ਕੋਇ ਵਖਾਈਆ। ਸਤਵੇਂ ਸਤਿ ਸਤਿਵਾਦੀ ਤ੍ਰੈਗੁਣ ਅਤੀਤਾ, ਅਠਵੇਂ ਅੱਠਾਂ ਤਤਾਂ ਬਾਹਰ ਸੋਭਾ ਪਾਈਆ। ਨਾਵੇਂ ਦਰ ਦਿਸੇ ਨਾ ਨੀਕਨ ਨੀਕਾ, ਦਸਵੇਂ ਘਰ ਜਗਤ ਵਡਿਆਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਪਤਤ ਪੁਨੀਤਾ, ਪਾਵਨ ਬੇਪ੍ਰਵਾਹੀਆ। ਜਿਸ ਦੀ ਸਤਿਜੁਗ ਤਰੇਤਾ ਦੁਆਪਰ ਕਲਜੁਗ ਵੱਖਰੀ ਰੀਤਾ, ਜੁਗ ਜੁਗ ਹੁਕਮ ਸੁਣਾਈਆ। ਅਵਤਾਰ ਪੈਗ਼ੰਬਰ ਗੁਰੂ ਨਾਮ ਕਲਮੇ ਗਾਉਂਦੇ ਗੀਤਾ, ਨਾਦ ਸ਼ਬਦ ਧੁਨ ਸ਼ਨਵਾਈਆ। ਅੰਮ੍ਰਿਤ ਰਸ ਦੇਵੇ ਠਾਂਡਾ ਸੀਤਾ, ਅਗਨੀ ਤਤ ਬੁਝਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਕਰੇ ਖੇਲ ਅਨਡੀਠਾ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਜਿਸ ਦਾ ਭਾਣਾ ਦੋ ਜਹਾਨਾਂ ਲੱਗੇ ਮੀਠਾ, ਵਿਸ਼ਨ ਬ੍ਰਹਮਾ ਸ਼ਿਵ ਸਾਰੇ ਖ਼ੁਸ਼ੀ ਮਨਾਈਆ। ਸੋ ਕਲਜੁਗ ਅੰਦਰ ਬਦਲੇ ਸਤਿ ਧਰਮ ਦੀ ਰੀਤਾ, ਸਤਿਜੁਗ ਸਚ ਸਚ ਪ੍ਰਗਟਾਈਆ। ਜੀਵਾਂ ਜੰਤਾਂ ਸਾਧਾਂ ਸੰਤਾਂ ਬਦਲੇ ਨੀਤਾਂ, ਨੀਤੀਵਾਨ ਵੇਖ ਵਖਾਈਆ। ਝਗੜਾ ਮੁਕਾਏ ਮੰਦਰ ਮਸੀਤਾਂ, ਸ਼ਿਵਦਵਾਲੇ ਮੱਠਾਂ ਕਰੇ ਸਫ਼ਾਈਆ। ਧਰਨੀ ਕਹੇ ਮੇਰੀਆਂ ਉਸ ਦੇ ਵੈਰਾਗ ਵਿਚ ਨਿਕਲਦੀਆਂ ਚੀਕਾਂ, ਬਿਰਹੋਂ ਵਿਚ ਰੋਵਾਂ ਮਾਰਾਂ ਧਾਹੀਆ। ਜਿਸ ਦੀਆਂ ਪੈਗ਼ੰਬਰਾਂ ਗਾਈਆਂ ਹਦੀਸਾਂ, ਹਜ਼ਰਤ ਆਇਤਾਂ ਵਿਚ ਸਲਾਹੀਆ। ਸੋ ਖੇਲ ਕਰੇ ਬੀਸ ਇਕੀਸਾ, ਹਰਿ ਜਗਦੀਸ਼ਾ ਧੁਰ ਦਾ ਮਾਹੀਆ। ਜਿਸ ਦੇ ਛਤਰ ਝੁਲਣਾ ਇਕੋ ਸੀਸਾ, ਸ਼ਹਿਨਸ਼ਾਹ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਪਤਤ ਪੁਨੀਤਾ, ਪਰਮ ਪੁਰਖ ਪਰਮਾਤਮ ਆਤਮ ਆਪਣਾ ਰੰਗ ਰੰਗਾਈਆ।

੨੨ ਮਾਘ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਜਲਾਲਾਬਾਦ ਜ਼ਿਲਾ ਅੰਮ੍ਰਿਤਸਰ ਊਧਮ ਸਿੰਘ ਦੇ ਗ੍ਰਹਿ

ਧਰਮ ਕਹੇ ਧਰਨੀਏ ਉਠ ਨੱਕ ਨਾਲ ਕਢੀਏ ਲੀਕਾ, ਲੀਕ ਕੂੜੀ ਪ੍ਰਭ ਦਏ ਮਿਟਾਈਆ। ਤੈਨੂੰ ਸੱਚਾ ਦੱਸਾਂ ਤਰੀਕਾ, ਸਤਿ ਸਚ ਸਮਝਾਈਆ। ਨਾਲ ਅਵਤਾਰ ਪੈਗ਼ੰਬਰਾਂ ਗੁਰੂਆਂ ਕਰੋ ਤਸਦੀਕਾ, ਸ਼ਹਾਦਤ ਦਿਓ ਭੁਗਤਾਈਆ। ਤੁਸੀਂ ਝਗੜਾ ਛਡੋ ਦੀਨਾਂ ਮਜ਼੍ਹਬਾਂ ਵਾਲਿਆਂ ਸ਼ਰੀਕਾ, ਸ਼ਰਕਤ ਅੰਦਰੋਂ ਦਿਓ ਗਵਾਈਆ। ਇਕੋ ਸਾਹਿਬ ਸਵਾਮੀ ਮੰਨੋ ਮੀਤਾ, ਮਿਤਰ ਪਿਆਰਾ ਇਕ ਅਖਵਾਈਆ। ਜਿਸ ਦਾ ਨਾਮ ਨਿਧਾਨਾ ਅੰਮ੍ਰਿਤ ਪੀਤਾ, ਖ਼ੁਮਾਰੀ ਜੁਗ ਜੁਗ ਰਖਾਈਆ। ਸੰਦੇਸਾ ਦੇਵਾਂ ਰਾਮ ਸੀਤਾ, ਕ੍ਰਿਸ਼ਨ ਰਾਧੇ ਜਣਾਈਆ। ਪੈਗ਼ੰਬਰਾਂ ਦੱਸਾਂ ਹਦੀਸਾ, ਹਜ਼ਰਤਾਂ ਤੋਂ ਪਰੇ ਸ਼ਨਵਾਈਆ। ਪੈਗ਼ੰਬਰਾਂ ਵਿਖਾਵਾਂ ਸ਼ੀਸ਼ਾ, ਲਬਾਂ ਵੱਲ ਧਿਆਨ ਲਗਾਈਆ। ਨਾਨਕ ਗੋਬਿੰਦ ਕਹਾਂ ਵੇਖੋ ਆਪਣਾ ਖ਼ੀਸਾ, ਦੋ ਹੱਥਾਂ ਫੋਲ ਫੁਲਾਈਆ। ਸੰਦੇਸਾ ਦੇਵਾਂ ਰਾਗ ਛਤੀਸਾ, ਜੁਗ ਛਤੀਸਾ ਵੇਖ ਵਖਾਈਆ। ਸਿਫ਼ਤ ਸਾਲਾਹੀ ਤੱਕੋ ਤੀਸ ਬਤੀਸਾ, ਬੱਤੀ ਧਾਰ ਭਰਮ ਰਹੇ ਨਾ ਰਾਈਆ। ਧਰਨੀਏ ਤੂੰ ਵੀ ਉਠ ਕੇ ਮਾਰੀ ਚੀਕਾ, ਕੂਕ ਕੂਕ ਸੁਣਾਈਆ। ਕੀ ਕਲਜੁਗ ਖੇਲ ਕੀਤਾ, ਕੀ ਕਰਨੀ ਕਾਰ ਕਮਾਈਆ। ਕਿਰਪਾ ਕਰੇ ਪ੍ਰਭੂ ਪ੍ਰਭ ਮੀਤਾ, ਮਿਤਰ ਪਿਆਰਾ ਧੁਰਦਰਗਾਹੀਆ। ਉਸੇ ਦੀਆਂ ਰਖੀਆਂ ਸਦਾ ਉਡੀਕਾਂ, ਬਿਨ ਨੈਣਾਂ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਹੁਕਮ ਇਕ ਸੁਣਾਈਆ। ਧਰਮ ਕਹੇ ਧਰਨੀਏ ਓਹ ਤੱਕ ਨਾਰਦ ਆਉਂਦਾ, ਵਿੰਗੇ ਟੇਢੇ ਪੈਰ ਰਖਾਈਆ। ਮਸਤਕ ਤਿਉੜੀ ਬੋਦੀ ਹਿਲਾਉਂਦਾ, ਨੈਣ ਰਿਹਾ ਮਟਕਾਈਆ। ਕਮਲਾ ਕੋਝਾ ਢੋਲੇ ਗਾਉਂਦਾ, ਰਾਗ ਅਗੰਮ ਅਥਾਹੀਆ। ਆਪਣਾ ਸੁੱਕਾ ਪਿੰਜਰ ਵਖਾਉਂਦਾ, ਚੰਮ ਦ੍ਰਿਸ਼ਟੀ ਨਾਲ ਭਰਮਾਈਆ। ਊਚੀ ਕੂਕ ਕੇ ਰੌਲਾ ਪਾਉਂਦਾ, ਬਹੁੜੀ ਬਹੁੜੀ ਸੁਣਾਈਆ। ਆਪਣੀ ਆਸ਼ਾ ਆਪੇ ਢਾਹੁੰਦਾ, ਢਾਹ ਢੇਰੀ ਖ਼ਾਕ ਮਿਲਾਈਆ। ਤ੍ਰੈਗੁਣ ਅਗਨੀ ਤਤ ਤਪਾਉਂਦਾ, ਚਾਰ ਕੁੰਟ ਹਲਕਾਈਆ। ਪੁੱਠੀ ਸਿੱਧੀ ਖੇਲ ਵਖਾਉਂਦਾ, ਆਪਣਾ ਰੂਪ ਬਦਲਾਈਆ। ਨਾਲੇ ਦੰਦੀਆਂ ਸਾਨੂੰ ਖਿੜਾਉਂਦਾ, ਵਿੰਗਾ ਮੂੰਹ ਵਖਾਈਆ। ਨਾਲੇ ਕਲਜੁਗ ਨੂੰ ਬੁਲਾਉਂਦਾ, ਸੈਨਤ ਰਿਹਾ ਲਗਾਈਆ। ਨਾਲੇ ਉਂਗਲੀਆਂ ਪੰਜ ਉਠਾਉਂਦਾ, ਪੰਚਮ ਰਿਹਾ ਜਗਾਈਆ। ਨਾਲੇ ਨੱਕ ਨੂੰ ਵੱਟ ਚੜ੍ਹਾਉਂਦਾ, ਲੋਕ ਲੱਜਿਆ ਵਿਚ ਸਮਝਾਈਆ। ਨਾਲੇ ਹੱਸ ਕੇ ਸਾਨੂੰ ਵਖਾਉਂਦਾ, ਹਸਤੀ ਦੱਸੇ ਬੇਪਰਵਾਹੀਆ। ਓਹ ਵੇਖ ਮਖ਼ੌਲ ਉਡਾਉਂਦਾ, ਆਪਣੀ ਕਲ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪਰਵਾਹੀਆ। ਨਾਰਦ ਕਹੇ ਧਰਮ ਜੀ ਮੈਂ ਆ ਗਿਆ ਤੁਹਾਡੇ ਬੰਕ, ਦਵਾਰੇ ਸਰਬ ਤਜਾਈਆ। ਧਰਨੀ ਨੂੰ ਵਖਾਉਣਾ ਇਕੋ ਅੰਕ, ਅੰਕੜਿਆਂ ਦਾ ਡੇਰਾ ਢਾਹੀਆ। ਜਿਸ ਗੜ੍ਹ ਤੁੜਾਇਆ ਲੰਕ, ਦਹਿਸਰ ਦਿਤਾ ਘਾਈਆ। ਜਿਸ ਦੁਆਪਰ ਕਰਾਇਆ ਅੰਤ, ਆਪਣਾ ਹੁਕਮ ਵਰਤਾਈਆ। ਓਹ ਮਾਲਕ ਸਦਾ ਬੇਅੰਤ, ਬੇਪਰਵਾਹੀ ਵਿਚ ਸਮਾਈਆ। ਜਿਸ ਨੂੰ ਲੱਭਦੇ ਫਿਰਦੇ ਸੰਤ, ਖੋਜਣ ਥਾਉਂ ਥਾਈਂਆ। ਓਹ ਮਿਲੇ ਨਾ ਧੁਰ ਦਾ ਕੰਤ, ਨੇਤਰ ਨਜ਼ਰ ਕਿਸੇ ਨਾ ਆਈਆ। ਨੀ ਮੈਂ ਆਦਿ ਦਾ ਪੁਰਾਣਾ ਪੰਡਤ, ਜੋਤਸ਼ ਵਿਦਿਆ ਵਿਚ ਵਡਿਆਈਆ। ਤੂੰ ਕਰਨੀ ਮੇਰੀ ਸੰਗਤ, ਮੈਂ ਸਭ ਕੁਝ ਦਿਆਂ ਸਮਝਾਈਆ। ਕੀ ਲੇਖਾ ਹੋਣਾ ਜੀਵ ਜੰਤ, ਹਾਲਤ ਹੋਏ ਕੀ ਲੋਕਾਈਆ। ਤੂੰ ਸੁਣ ਲੈ ਮੇਰਾ ਮੰਤ, ਮੰਤਰ ਦਿਆਂ ਦ੍ਰਿੜਾਈਆ। ਭੇਵ ਖੁਲਾਵਾਂ ਪ੍ਰਭੂ ਭਗਵੰਤ, ਕੀ ਭਗਵਨ ਕਾਰ ਕਮਾਈਆ। ਤੂੰ

ਕਰਨੀ ਮੇਰੀ ਮਿੰਨਤ, ਨਿਵ ਨਿਵ ਸੀਸ ਝੁਕਾਈਆ। ਕਿਉਂ ਕਲਜੁਗ ਕੀਤੀ ਇੱਲਤ, ਆਲਮਾਂ ਇਲਮ ਪੜ੍ਹਾਈਆ। ਮੈਂ ਵੇਖੀ ਚਾਰੇ ਸਿੰਮਤ, ਚਾਰੇ ਕੂਟਾਂ ਫੋਲ ਫੁਲਾਈਆ। ਦੀਨ ਦੁਨੀ ਹੋਈ ਨਿੰਦਕ, ਨਿੰਦਿਆ ਭਰੀ ਲੋਕਾਈਆ। ਮੇਰੀ ਇਕੋ ਇਕ ਮਿੰਨਤ, ਸਚ ਸਚ ਸੁਣਾਈਆ। ਨਿਮਕ ਹਰਾਮ ਬਣੀ ਨਾ ਨਿਮਖ, ਨਿਮਖ ਨਿਮਖ ਆਪਣਾ ਆਪ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪਰਵਾਹੀਆ। ਨਾਰਦ ਕਹੇ ਧਰਨੀਏ ਨੀ ਮੈਥੋਂ ਫੁਲਾ ਲੈ ਪਤਰੀ, ਪਤਣ ਤੇ ਬੈਠੀਏ ਸਭ ਕੁਛ ਦਿਆਂ ਸਮਝਾਈਆ। ਤੂੰ ਕੋਟਾਂ ਜੁਗਾਂ ਦੀ ਸੱਤਰੀ ਬਹੱਤਰੀ, ਤੈਨੂੰ ਸੁੱਧ ਰਹੀ ਨਾ ਰਾਈਆ। ਮੈਨੂੰ ਆਸ਼ਾ ਜੋ ਲੇਖ ਲਿਖਾ ਕੇ ਗਿਆ ਸਪਤਸ ਰਿਖੀਆਂ ਵਿਚੋਂ ਅੱਤਰੀ, ਪੂਰਬ ਪੱਛਮ ਧਿਆਨ ਲਗਾਈਆ। ਤੂੰ ਤੱਕਣ ਵਾਲੀ ਬ੍ਰਾਹਮਣ ਸ਼ੱਤਰੀ, ਸ਼ੂਦਰ ਵੈਸ਼ਾਂ ਧਿਆਨ ਲਗਾਈਆ। ਮੈਂ ਆਦਿ ਜੁਗਾਦਿ ਦਾ ਚੱਕਰੀ, ਚਕਰਵਰਤੀ ਹੋ ਕੇ ਭੱਜਾਂ ਵਾਹੋ ਦਾਹੀਆ। ਮੇਰੇ ਕੋਲ ਧਰਮ ਦੀ ਤੱਕੜੀ, ਪ੍ਰਭੂ ਦਿਤੀ ਫੜਾਈਆ। ਜਿਸ ਦੀ ਡੰਡਾ ਬਣੀ ਨਹੀਂ ਕੋਈ ਲੱਕੜੀ, ਤਰਾਜੂ ਜਗਤ ਨਾ ਕੋਇ ਘੜਾਈਆ। ਓਹ ਇਕੋ ਨਾਮ ਰੱਤੜੀ, ਜੋ ਸਾਹਿਬ ਦਿਤਾ ਰੰਗਾਈਆ। ਓਹ ਲਥੀ ਯਾਰ ਦੇ ਸਥਰੀ, ਸੇਜਾ ਇਕ ਸੁਹਾਈਆ। ਧਰਨੀ ਤੂੰ ਜਿਦ ਵਿਚ ਹੋਵੀਂ ਨਾ ਅਥਰੀ, ਅਥਰੂ ਵਹਾਉਣ ਵਾਲੀਏ ਤੈਨੂੰ ਦਿਆਂ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਲੇਖਾ ਦਏ ਸਮਝਾਈਆ। ਨਾਰਦ ਕਹੇ ਮੇਰੀ ਪਤਰੀ ਕਹਿੰਦੀ ਕੀ ਕੁਛ, ਕੁਸ਼ਾ ਦੀਪ ਧਿਆਨ ਲਗਾਈਆ। ਧਰਨੀਏ ਇਕ ਵਾਰ ਫੇਰ ਪੁਛ, ਮੁਖੋਂ ਕਹਿ ਕੇ ਦੇ ਸੁਣਾਈਆ। ਔਹ ਤੱਕ ਮੇਰਾ ਸਾਹਿਬ ਜਿਸ ਦੀ ਨਾ ਦਾਹੜੀ ਨਾ ਮੁੱਛ, ਮੂੰਡ ਮੁੰਡਾਇਆ ਰੂਪ ਨਾ ਕੋਇ ਦਰਸਾਈਆ। ਉਹ ਫਿਰੇ ਵਿਚ ਕਲਜੁਗ ਅੰਧੇਰੇ ਘੁੱਪ, ਚਾਰੋਂ ਕੁੰਟ ਵੇਖ ਵਖਾਈਆ। ਸੂਰੀਆ ਚੰਦ ਦੇ ਪਿਛੇ ਗਿਆ ਛੁਪ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਮੈਂ ਵੀ ਉਸੇ ਤੋਂ ਡਰਦਾ ਹੋਇਆ ਚੁੱਪ, ਨਾਰਦ ਰਿਹਾ ਸੁਣਾਈਆ। ਨੀ ਉਸ ਦਾ ਸਤਿਗੁਰ ਦੂਲ੍ਹਾ ਸੁਤ, ਸੂਰਬੀਰ ਅਖਵਾਈਆ। ਜਿਸ ਨੇ ਕਲਜੁਗ ਜੜ ਦੇਣੀ ਪੁੱਟ, ਲੋਕਮਾਤ ਰਹਿਣ ਨਾ ਪਾਈਆ। ਸਤਿ ਧਰਮ ਸੁਹਾਉਣੀ ਰੁਤ, ਰੁਤੜੀ ਆਪਣੇ ਨਾਲ ਮਹਿਕਾਈਆ। ਫੇਰ ਤੂੰ ਵੀ ਹੋਵੀਂ ਖ਼ੁਸ਼, ਖ਼ੁਸ਼ੀਆਂ ਢੋਲੇ ਗਾਈਆ। ਧਰਮ ਦਾ ਬੂਟਾ ਧਰਮ ਨਾ ਜਾਵੇ ਸੁੱਕ, ਹਰਿਆ ਸਿੰਚ ਆਪ ਕਰਾਈਆ। ਸਭ ਨੇ ਤੂੰ ਮੇਰਾ ਮੈਂ ਤੇਰਾ ਪੜ੍ਹਨੀ ਤੁਕ, ਢੋਲਾ ਅਗੰਮ ਅਥਾਹੀਆ। ਇਕ ਵਾਰੀ ਮੇਰੀ ਪੈਰੀਂ ਆ ਕੇ ਝੁਕ, ਆਪਣਾ ਮਾਣ ਗਵਾਈਆ। ਫੇਰ ਮੈਂ ਡਲੀਆਂ ਦੇਵਾਂ ਸੁੱਟ, ਇਕ ਦੋ ਤਿੰਨ ਚਾਰ ਦਾ ਅੰਕ ਬਦਲਾਈਆ। ਚੌਥੇ ਜੁਗ ਪੈਣੀ ਲੁੱਟ, ਕਲਜੁਗ ਲੁਟੇਰਾ ਬਣੇ ਥਾਉਂ ਥਾਈਂਆ। ਪ੍ਰਭੂ ਦੀ ਪ੍ਰੀਤ ਸਭ ਦੇ ਨਾਲੋਂ ਜਾਣੀ ਟੁੱਟ, ਟੁਟਿਆਂ ਗੰਢ ਨਾ ਕੋਇ ਪਵਾਈਆ। ਅੰਮ੍ਰਿਤ ਜਾਮ ਮਿਲੇ ਕਿਸੇ ਨਾ ਘੁਟ, ਬੁੱਲੀਂ ਰਸ ਨਾ ਕੋਇ ਚਖਾਈਆ। ਅੰਤਰ ਲਿਵ ਜਾਣੀ ਛੁੱਟ, ਛੁਟਕੀ ਲਿਵ ਨਾ ਕੋਇ ਬੰਧਾਈਆ। ਦੀਨਾਂ ਮਜ਼੍ਹਬਾਂ ਪੈਣੀ ਫੁਟ, ਫੁਟਕਲ ਦਿਸੇ ਲੋਕਾਈਆ। ਆਪਣੇ ਮਾਰਗ ਤੋਂ ਸਾਰੇ ਜਾਣੇ ਘੁਸ, ਰਸਤਾ ਨਜ਼ਰ ਕਿਸੇ ਨਾ ਆਈਆ। ਭਾਗ ਲਗੇ ਨਾ ਕਿਸੇ ਜੁਸ, ਜਿਸਮ ਜਮੀਰ ਸਕੇ ਨਾ ਕੋਇ ਬਦਲਾਈਆ। ਇਹ ਖੇਲ ਕਰੇ ਪਰਮੇਸ਼ਵਰ ਅਗੰਮ ਅਥਾਹ ਉਚ, ਊਚੋ ਊਚ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਪਰਦਾ ਆਪ ਉਠਾਈਆ। ਨਾਰਦ ਕਹੇ ਧਰਨੀਏ ਮੇਰੀ ਪਤਰੀ ਆਖਦੀ, ਅੱਖਰਾਂ ਤੋਂ

ਬਾਹਰ ਜਣਾਈਆ। ਇਹ ਖੇਲ ਉਸ ਅਲਖਣਾ ਅਲਾਖ ਦੀ, ਜਿਸ ਦਾ ਲੇਖ ਨਾ ਲਿਖਿਆ ਜਾਈਆ। ਮੇਰੀ ਧਾਰ ਅਗੰਮੀ ਪੁਰਖ ਅਬਿਨਾਸ਼ ਦੀ, ਅਬਿਨਾਸ਼ੀ ਕਰਤਾ ਬੇਪਰਵਾਹੀਆ। ਉਸ ਖੇਲ ਮਿਟਾਉਣੀ ਅੰਧੇਰੀ ਰਾਤ ਦੀ, ਕਲਜੁਗ ਕੂੜ ਪੰਧ ਮੁਕਾਈਆ। ਲੜੀ ਰਹਿਣੀ ਨਹੀਂ ਜ਼ਾਤ ਪਾਤ ਦੀ, ਊਚਾਂ ਨੀਚਾਂ ਡੇਰਾ ਢਾਹੀਆ। ਖੇਲ ਵੇਖਣੀ ਧਰਨੀ ਮਾਤ ਦੀ, ਧਵਲ ਤੇਰੇ ਉਤੇ ਫੇਰਾ ਪਾਈਆ। ਤੈਨੂੰ ਖ਼ਬਰ ਸੁਣਾਵਾਂ ਹੋਰ ਆਕਾਸ਼ ਦੀ, ਆਕਾਸ਼ ਆਕਾਸ਼ਾਂ ਪਰਦਾ ਲਾਹੀਆ। ਹਾਲਤ ਵੇਖ ਜਗਤ ਪ੍ਰਭਾਸ ਦੀ, ਭਰਮੇ ਭੁਲੀ ਲੋਕਾਈਆ। ਅੰਤ ਕੀਮਤ ਪੈਣੀ ਨਹੀਂ ਕਿਸੇ ਲਾਸ਼ ਦੀ, ਤਨ ਮਾਟੀ ਖ਼ਾਕ ਕੰਮ ਕਿਸੇ ਨਾ ਆਈਆ। ਤ੍ਰਿਸੂਲ ਵੇਖ ਸ਼ੰਕਰ ਵਾਲੇ ਕੈਲਾਸ਼ ਦੀ, ਸ਼ੰਭੂ ਭੱਜੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਸਚ ਮਾਲਕ ਵਡ ਵਡਿਆਈਆ। ਨਾਰਦ ਕਹੇ ਧਰਨੀਏ ਮੇਰੀ ਤੇਰੀ ਹੋ ਗਈ ਛੁੱਟੀ, ਛੁੱਟੀ ਤੱਕ ਦਿਸੇ ਜਗਤ ਲੋਕਾਈਆ। ਅੰਤ ਸਭ ਦੀ ਆਸ਼ਾ ਜਾਣੀ ਲੁੱਟੀ, ਧਰਮ ਸਕੇ ਨਾ ਕੋਇ ਬਚਾਈਆ। ਪਿਆਰ ਮੁਹੱਬਤ ਜਾਣੀ ਕੁੱਠੀ, ਪੁੱਠੇ ਬੱਕਰੇ ਰੋਵਣ ਮਾਰਨ ਧਾਹੀਆ। ਲੁਕਿਆ ਰਹੇ ਕੋਇ ਨਾ ਗੁੱਠੀ, ਚਾਰੇ ਕੁੰਟਾਂ ਫੋਲ ਫੁਲਾਈਆ। ਤੂੰ ਅੰਗੜਾਈ ਲੈ ਕੇ ਉਠੀ, ਆਪਣਾ ਬਲ ਧਰਾਈਆ। ਇਕੋ ਓਟ ਪ੍ਰਭੂ ਤੇ ਸੁੱਟੀ, ਸਹਾਰਾ ਅਵਰ ਨਾ ਕੋਇ ਜਣਾਈਆ। ਕਲਜੁਗ ਜਗਤ ਵੇਲਾ ਦਿਸੇ ਕਿਸੇ ਪੈਰੀਂ ਪਾਉਣੀ ਪਵੇ ਨਾ ਜੁੱਤੀ, ਈਸਾ ਉਂਗਲਾਂ ਨਾਲ ਇਸ਼ਾਰਾ ਰਿਹਾ ਜਣਾਈਆ। ਮੈਂਂ ਤੇ ਪੰਡਤ ਤੁਹਾਡੇ ਕੋਲ ਕਰਨ ਆਇਆ ਬੁਤੀ, ਜਜਮਾਨੋ ਦਿਆਂ ਸੁਣਾਈਆ। ਸਭ ਨੇ ਅੰਤਮ ਹੋਣਾ ਦੁੱਖੀ, ਦੁੱਖਾਂ ਭਰੀ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਸਚ ਕਰਨੀ ਆਪਣੇ ਹੱਥ ਰਖਾਈਆ। ਧਰਨੀ ਕਹੇ ਨਾਰਦ ਦੱਸ ਕੁਛ ਹੋਰ, ਅਵਰ ਅਵਰ ਦੇਣਾ ਜਣਾਈਆ। ਪ੍ਰਭ ਦੇ ਅਗੇ ਨਾ ਚਲੇ ਜ਼ੋਰ, ਕੀ ਜੋਰੂ ਜ਼ਰ ਦਾ ਲੇਖਾ ਦਏ ਮੁਕਾਈਆ। ਮੈਂ ਉਸ ਤੇ ਸੁੱਟੀ ਡੋਰ, ਜੋ ਡੋਰੀ ਤੰਦ ਨਾਮ ਬੰਧਾਈਆ। ਨਾਰਦ ਕਹੇ ਧਰਨੀਏ ਤੂੰ ਆਪਣੇ ਉਤੇ ਵੇਖ ਲੈ ਠੱਗ ਚੋਰ, ਚੋਰੀ ਚੋਰੀ ਧਿਆਨ ਲਗਾਈਆ। ਕਲਜੁਗ ਕੂੜ ਕੁੜਿਆਰਾ ਪਾਵੇ ਸ਼ੋਰ, ਚਾਰੋਂ ਕੁੰਟ ਕਰੇ ਦੁਹਾਈਆ। ਐਸੇ ਵੇਲੇ ਇਕ ਸਾਹਿਬ ਦੀ ਲੋੜ, ਬਹੁ ਗੁਰੂ ਕੰਮ ਕਿਸੇ ਨਾ ਆਈਆ। ਜਿਹੜਾ ਟੁੱਟੀ ਆਤਮ ਦੇਵੇ ਜੋੜ, ਪਰਮਾਤਮ ਆਪਣੇ ਨਾਲ ਮਿਲਾਈਆ। ਉਹ ਚੜ੍ਹੇ ਸ਼ਬਦ ਅਗੰਮੇ ਘੋੜ, ਪੁਰੀਆਂ ਲੋਆਂ ਬਾਹਰ ਭਜਾਈਆ। ਸਭ ਦਾ ਹੋਵੇ ਬੰਦੀ ਛੋੜ, ਨਾਤਾ ਤੋੜੇ ਕੂੜ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਆਪਣਾ ਹੁਕਮ ਵਰਤਾਈਆ। ਨਾਰਦ ਕਹੇ ਧਰਨੀਏ ਮੇਰੀ ਪਤਰੀ ਕਹਿੰਦੀ ਮੇਰੀ ਧਾਰ ਦਿਸੇ ਮੰਗਲੀ, ਮੰਗਲ ਆਪਣਾ ਖੇਲ ਖਿਲਾਈਆ। ਜਿਸ ਸ਼ਰਅ ਮੇਟਣੀ ਸੰਗਲੀ, ਜ਼ੰਜੀਰਾਂ ਦਏ ਤੁੜਾਈਆ। ਉਨ ਫਿਰਨਾ ਜੂਹਾਂ ਜੰਗਲੀ, ਸਮੁੰਦ ਸਾਗਰਾਂ ਫੋਲ ਫੁਲਾਈਆ। ਉਹਦੀ ਇਕੋ ਅਗੰਮੀ ਮੰਜ਼ਲੀ, ਮੰਜ਼ਲ ਚਲੇ ਚਾਈਂ ਚਾਈਂਆ। ਧੁਰ ਦਾ ਮਾਲਕ ਹੋਵੇ ਅਦਲੀ, ਇਨਸਾਫ਼ ਹਕ ਕਰਾਈਆ। ਕਲਜੁਗ ਅੰਤਮ ਕਰੇ ਬਦਲੀ, ਬਦਲਾ ਆਪਣੇ ਹੱਥ ਰਖਾਈਆ। ਨਾਰਦ ਕਹੇ ਧਰਨੀਏ ਤੂੰ ਉਸ ਪ੍ਰਭੂ ਨੂੰ ਸੱਦ ਲਈਂ, ਸੱਦਾ ਪ੍ਰੇਮ ਵਾਲਾ ਲਗਾਈਆ। ਆਪਣਾ ਪਰਦਾ ਅੰਤਮ ਕੱਜ ਲਈਂ, ਕਜਲ ਨੈਣ ਸ਼ਰਮਾਈਆ। ਉਸ ਆਉਣਾ ਸਾਰੀ ਸ੍ਰਿਸ਼ਟੀ ਜਗ ਲਈ, ਜਾਗਰਤ ਜੋਤ ਜੋਤ ਰੁਸ਼ਨਾਈਆ। ਤੂੰ ਆਪਣਾ ਪਹਿਲੋਂ ਹਕ ਲਈਂ, ਹਕੂਕ ਆਪਣਾ ਝੋਲੀ ਪਾਈਆ। ਇਹ ਮੇਰੀ ਇਕ ਮੰਨ ਲਈਂ, ਮਤ ਮਤਾਂਤਰ ਡੇਰਾ

ਢਾਹੀਆ। ਪੁਰਖ ਅਕਾਲਾ ਦੀਨ ਦਿਆਲਾ ਸਮਰਥ ਇਕੋ ਵਰ ਲਈਂ, ਦੂਸਰ ਆਸ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੁਰਖ ਅਕਾਲ ਦਾ ਪੱਲੂ ਫੜ ਲਈਂ, ਫੜਿਆ ਲੜ ਨਾ ਕੋਇ ਛੁਡਾਈਆ।

੨੩ ਮਾਘ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਜਲਾਲਾਬਾਦ ਜ਼ਿਲਾ ਅੰਮ੍ਰਿਤਸਰ ਗੁਲਜ਼ਾਰ ਸਿੰਘ ਦੇ ਗ੍ਰਹਿ

ਧਰਨੀ ਕਹੇ ਧਰਮ ਮੇਰਾ ਵੇਖ ਅਗੰਮੀ ਅੱਬਾ, ਅੰਮੀਜਾਨ ਇਕੋ ਨਜ਼ਰੀ ਆਈਆ। ਜਿਸ ਕੂੜੀ ਕਿਰਿਆ ਮੇਟਣਾ ਧੱਬਾ, ਪਤਤ ਪੁਨੀਤ ਦਏ ਕਰਾਈਆ। ਕੂੜ ਮਲੇਛ ਚੁਕਾਏ ਸਭਾ, ਸਭਾਪਤੀ ਆਪ ਅਖਵਾਈਆ। ਮਮਤਾ ਮੋਹ ਮਿਟਾਏ ਲਬਾ, ਵਿਕਾਰ ਹੰਕਾਰ ਗੜ੍ਹ ਤੁੜਾਈਆ। ਜਨ ਭਗਤਾਂ ਦੇਵੇ ਹੁਕਮ ਦਾ ਸੱਦਾ, ਸਦਾ ਸ਼ਬਦ ਨਾਮ ਜਣਾਈਆ। ਸਚ ਪਿਆਰ ਵਿਚ ਆਵੇ ਬੱਧਾ, ਪਿਛਲਾ ਪੰਧ ਮੁਕਾਈਆ। ਕੂੜ ਕੁੜਿਆਰ ਮੇਟ ਕੇ ਹੱਦਾ, ਹਦੂਦ ਆਪਣੀ ਇਕ ਦਰਸਾਈਆ। ਸ਼ਬਦੀ ਨਾਦ ਸੁਣਾ ਕੇ ਨੱਦਾ, ਹਰਿਜਨ ਲਏ ਉਠਾਈਆ। ਭਗਤ ਦਵਾਰ ਪਵਿਤ੍ਰ ਕਰੇ ਜਗਹ, ਜਨ ਭਗਤਾਂ ਗ੍ਰਹਿ ਹੋਵੇ ਸਹਾਈਆ। ਹਰਿਜਨ ਰਹਿਣ ਨਾ ਦੇਵੇ ਅਲੱਗਾ, ਵੱਖਰੀ ਵੰਡ ਨਾ ਕੋਇ ਵੰਡਾਈਆ। ਦੀਨ ਦੁਨੀ ਦੀ ਵੇਖੇ ਤਬ੍ਹਾ, ਤਬੀਅਤ ਫੋਲੇ ਖ਼ਲਕ ਖ਼ੁਦਾਈਆ। ਮੇਰਾ ਮਿਹਰਵਾਨ ਮਹਿਬੂਬ ਰੱਬਾ, ਮਿਹਰਵਾਨ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਸਚ ਦਏ ਵਡਿਆਈਆ। ਧਰਨੀ ਕਹੇ ਧਰਮ ਮੇਰੀ ਮੇਟੇ ਹਵਸ, ਹਰਸ ਦਏ ਗਵਾਈਆ। ਤੂੰ ਵੀ ਕਰਨਾ ਦਰਸ, ਨੈਣਾਂ ਨੈਣ ਉਠਾਈਆ। ਉਹ ਆਇਆ ਉਤੇ ਫ਼ਰਸ਼, ਸੰਬਲ ਸੋਭਾ ਪਾਈਆ। ਮੇਰੀ ਪੁਰੀ ਕਰੇ ਗ਼ਰਜ਼, ਗ਼ਰਜ਼ਮੰਦ ਨੂਰ ਅਲਾਹੀਆ। ਲੇਖੇ ਲਾਵੇ ਅਰਜ਼, ਆਰਜ਼ੂ ਆਪਣੇ ਵਿਚ ਸਮਾਈਆ। ਜਿਸ ਦਾ ਖੇਲ ਹੋਣਾ ਅਸਚਰਜ, ਅਚਰਜ ਆਪਣੀ ਕਾਰ ਭੁਗਤਾਈਆ। ਕਲਜੁਗ ਕੂੜੀ ਕਿਰਿਆ ਪੁੱਠੀ ਕਰੇ ਨਰਦ, ਨਾਰਦ ਮੁਨੀ ਦਏ ਗਵਾਹੀਆ। ਝਟ ਨਾਰਦ ਮੁਨੀ ਬੋਲੇ ਗਰਜ, ਕੂਕ ਕੂਕ ਸੁਣਾਈਆ। ਭਗਤ ਉਧਾਰਨਾ ਉਸ ਦੀ ਮਰਜ਼, ਹਰਿਜਨ ਮਰੀਜ਼ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਧਰਨੀ ਕਹੇ ਧਰਮ ਓਹ ਵੇਖ ਅਗੰਮੀ ਆਕਾ, ਅਕਲ ਬੁੱਧੀ ਤੋਂ ਬਾਹਰ ਧਿਆਨ ਲਗਾਈਆ। ਜਿਸ ਦਾ ਚਾਰ ਜੁਗ ਦੇ ਸ਼ਾਸਤਰ ਗਾਉਂਦੇ ਸਾਕਾ, ਸਾਕੀ ਹੋ ਕੇ ਜਨ ਭਗਤਾਂ ਜਾਮ ਪਿਆਈਆ। ਉਹ ਸਤਿ ਧਰਮ ਦਾ ਮੈਨੂੰ ਦੇਵੇ ਠਾਕਾ, ਸੱਤਾਂ ਦੀਪਾਂ ਪਰਦਾ ਲਾਹੀਆ। ਉਹ ਖੁਲਾਏ ਧਰਮ ਧਾਰ ਦਾ ਤਾਕਾ, ਖਿੜਕੀ ਕੁੰਡੀ ਆਪ ਖੁਲਾਈਆ। ਮੇਰੀ ਪੂਰੀ ਕਰੇ ਆਸਾ, ਆਸ ਨਿਰਾਸ ਨਾ ਕੋਇ ਵਖਾਈਆ। ਤੂੰ ਵੀ ਚਰਨ ਕਵਲ ਕਰ ਭਰਵਾਸਾ, ਭਰਮ ਰਹੇ ਨਾ ਰਾਈਆ। ਉਹ ਮੇਟੇ ਅੰਧੇਰੀ ਰਾਤਾ, ਸਤਿਜੁਗ ਸਚ ਚੰਦ ਚਮਕਾਈਆ। ਖ਼ੁਸ਼ੀਆਂ ਵਿਚ ਦੇਵੇ ਦਾਤਾ, ਅਗੰਮ ਅਥਾਹ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਕਲਾ ਸਮਰਾਥਾ, ਸਮਰਥ ਪੁਰਖ ਮਹਿੰਮਾ ਅਕਥ ਆਪਣੀ ਆਪ ਦ੍ਰਿੜਾਈਆ।

੨੩ ਮਾਘ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਜਲਾਲਾਬਾਦ ਮੁਖਤਿਆਰ ਸਿੰਘ ਦੇ ਗ੍ਰਹਿ

ਧਰਮ ਕਹੇ ਧਰਨੀ ਵਾਅਦਾ ਵੇਖ ਕੌਲ ਇਕਰਾਰ ਪੱਕਾ, ਪਾਕ ਪਵਿਤ ਦਿਤਾ ਬਣਾਈਆ। ਪ੍ਰੇਮੀਆਂ ਪਿਆਰਿਆਂ ਪ੍ਰਭ ਕਦੇ ਨਾ ਦੇਵੇ ਧੱਕਾ, ਮੂੰਹ ਦੇ ਭਾਰ ਨਾ ਕਦੇ ਸੁਟਾਈਆ। ਕਿਰਪਾ ਨਿਧਾਨ ਮਹਿਬੂਬ ਸਕਾ, ਸਤਿਗੁਰ ਆਪ ਅਖਵਾਈਆ। ਗ਼ਰੀਬ ਨਿਮਾਣਿਆਂ ਤਾਰਦਿਆਂ ਕਦੇ ਨਾ ਥੱਕਾ, ਥਕਾਵਟ ਵਿਚ ਕਦੇ ਨਾ ਆਈਆ। ਮਿਹਰਵਾਨ ਮਿਹਰਵਾਨ ਮਿਹਰਵਾਨ ਹਰਿਜਨ ਭੁਲੇ ਕਦੇ ਨਾ ਰਤਾ, ਰਤਨ ਅਮੋਲਕ ਹੀਰੇ ਲਏ ਉਪਜਾਈਆ। ਓਥੇ ਕਲਜੁਗ ਕੀ ਕਰੇਗਾ ਤੱਤਾ, ਤੱਤੀ ਵਾ ਨਾ ਲਾਗੇ ਰਾਈਆ। ਜਿਨ੍ਹਾਂ ਦਾ ਪ੍ਰਭ ਆਪ ਕਰੇ ਪਤਾ, ਪਤਿਪਰਮੇਸ਼ਵਰ ਹੋ ਕੇ ਵੇਖ ਵਖਾਈਆ। ਚਤੁਰਾਈ ਚਲੇ ਨਾ ਕੋਇ ਬੁਧੀ ਮਤਾ, ਮਨ ਕਰੇ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਆਪਣਾ ਆਪ ਜਣਾਈਆ। ਧਰਨੀ ਕਹੇ ਧਰਮ ਮੈਂ ਬਚਨ ਕਰਾਂ ਸੱਚਾ, ਸਚ ਸਚ ਦ੍ਰਿੜਾਈਆ। ਜੋ ਭਗਤ ਪ੍ਰਭੂ ਦਾ ਬਣ ਗਿਆ ਬੱਚਾ, ਤਿਸ ਹੋਵੇ ਆਪ ਸਹਾਈਆ। ਭਾਗ ਲਗਾਵੇ ਕਾਇਆ ਮਾਟੀ ਕੱਚਾ, ਕੰਚਨ ਗੜ੍ਹ ਬਣਾਈਆ। ਦਰਸ਼ਨ ਦਿਖਾਏ ਅੱਖਾਂ, ਅੱਖਰਾਂ ਨਾਲ ਦਏ ਵਡਿਆਈਆ। ਦੋ ਜਹਾਨ ਉਸ ਨੂੰ ਰਖਾਂ, ਰੱਖਿਆ ਕਰੇ ਥਾਉਂ ਥਾਈਂਆ। ਜਿਸ ਨੂੰ ਲੱਭਦੇ ਕੋਟਨ ਲੱਖਾਂ, ਉਹ ਭਗਤਾਂ ਗ੍ਰਹਿ ਡੇਰਾ ਲਾਈਆ। ਭਾਗ ਲਗਾ ਕੇ ਕੁਲੀ ਕੱਖਾਂ, ਹੋਵੇ ਆਪ ਸਹਾਈਆ। ਧਰਨੀ ਕਹੇ ਮੈਂ ਖ਼ੁਸ਼ੀਆਂ ਦੇ ਵਿਚ ਹੱਸਾਂ, ਹੱਸਤੀ ਤੱਕ ਬੇਪਰਵਾਹੀਆ। ਅਵਤਾਰ ਪੈਗ਼ੰਬਰਾਂ ਗੁਰੂਆਂ ਦੱਸਾਂ, ਵੇਖੋ ਧੁਰ ਦਾ ਮਾਹੀਆ। ਜਿਸ ਦੇ ਦਰਸ ਨਾਲ ਸਗਲ ਵਸੂਰਾ ਲੱਥਾ, ਦੁਰਮਤ ਮੈਲ ਰਹੀ ਨਾ ਰਾਈਆ। ਉਸ ਦੇ ਚਰਨਾਂ ਟੇਕ ਕੇ ਮੱਥਾ, ਜਨਮ ਜਨਮ ਵਿਚੋਂ ਬਦਲਾਈਆ। ਉਹ ਭਗਤਾਂ ਦੀ ਘਰ ਘਰ ਕਰੇ ਕਥਾ, ਸਿਫ਼ਤਾਂ ਸਿਫ਼ਤ ਸਲਾਹੀਆ। ਨਾਮ ਚੜ੍ਹਾ ਕੇ ਧੁਰ ਦੇ ਰਥਾ, ਰਥਵਾਹੀ ਰਿਹਾ ਚਲਾਈਆ। ਜੋ ਸਾਹਿਬ ਸਰਨਾਈ ਢੱਠਾ, ਡਿਗਦਿਆਂ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਆਪਣਾ ਹੱਥ ਰਖਾਈਆ। ਧਰਨੀ ਕਹੇ ਪ੍ਰਭੂ ਮਿਹਰਵਾਨ ਮੀਤਾ, ਸਰਬ ਕਲਾ ਅਖਵਾਈਆ। ਕਲਜੁਗ ਬਦਲ ਕੇ ਆਪਣੀ ਰੀਤਾ, ਸਤਿ ਸਚ ਸਮਝਾਈਆ। ਜਨ ਭਗਤਾਂ ਵੇਖੇ ਨੀਤਾ, ਅੰਤਰ ਫੋਲ ਫੁਲਾਈਆ। ਤਨ ਕਰ ਕੇ ਠਾਂਡਾ ਸੀਤਾ, ਤ੍ਰਿਸ਼ਨਾ ਤ੍ਰਿਪਤ ਬੁਝਾਈਆ। ਚਰਨ ਕਵਲ ਬਖ਼ਸ਼ ਪ੍ਰੀਤਾ, ਪ੍ਰੀਤਮ ਹੋਏ ਸਹਾਈਆ। ਬਿਰਧਾਂ ਬਾਲਾਂ ਇਕੋ ਜਿਹਾ ਕੀਤਾ, ਬੁੱਢਿਆਂ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਹਰਿਜਨ ਰਖਿਆ ਚੇਤਾ, ਚੇਤਨ ਹੋ ਕੇ ਵੇਖੇ ਚਾਈਂ ਚਾਈਂਆ।

੨੩ ਮਾਘ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਭਲਾਈਪੁਰ ਡੋਗਰਾ ਗੁਰਮੁਖ ਸਿੰਘ ਦੇ ਗ੍ਰਹਿ

ਧਰਮ ਕਹੇ ਧਰਨੀਏ ਮੈਂ ਅੰਤ ਬੇਆਸਾ, ਆਸ ਨਜ਼ਰ ਕੋਇ ਨਾ ਆਈਆ। ਮੇਰਿਆਂ ਦੁੱਖਾਂ ਦਾ ਸੁਣ ਖੁਲਾਸਾ, ਸਚ ਸਚ ਸੁਣਾਈਆ। ਚਾਰੋਂ ਕੁੰਟ ਅੰਧੇਰਾ ਛੁਪਾ ਚੰਦ ਪ੍ਰਕਾਸ਼ਾ, ਨੂਰ ਨਜ਼ਰ ਕੋਇ ਨਾ ਆਈਆ। ਮੇਰਾ ਹਾਲ ਹੋ ਗਿਆ ਨਿਰਾਸ਼ਾ, ਭਿੱਛਿਆ ਨਾਮ ਨਾ ਕੋਇ ਪਾਈਆ। ਦੀਨ ਦੁਨੀ ਬਦਲ ਗਈ ਪਾਸਾ, ਕਰਵਟ ਕਲਜੁਗ ਦਿਤੀ ਬਦਲਾਈਆ। ਪ੍ਰਭ ਦੀ ਆਵੇ ਨਾ ਕਿਸੇ ਸ਼ਨਾਸਾ, ਸਨਾਖ਼ਤ ਸਕੇ ਨਾ ਕੋਇ ਕਰਾਈਆ।

ਫਿਰੀ ਦਰੋਹੀ ਉਤੇ ਆਕਾਸ਼ਾ, ਧਵਲ ਰੋਵੇ ਮਾਰੇ ਧਾਹੀਆ। ਜਿਧਰ ਤੱਕਾਂ ਆਵੇ ਘਾਟਾ, ਘਾਟਾ ਪੂਰ ਨਾ ਕੋਇ ਕਰਾਈਆ। ਰਸ ਹੱਥ ਨਾ ਆਵੇ ਕਿਸੇ ਗੋਬਿੰਦ ਬਾਟਾ, ਤ੍ਰਿਸ਼ਨਾ ਤ੍ਰਿਖਾ ਨਾ ਕੋਇ ਮਿਟਾਈਆ। ਮੁਖ ਲੁਕਾ ਗਈ ਅਸ਼ਟਭੁਜ ਵਾਲੀ ਲਾਟਾ, ਖੰਡਾ ਖੜਗ ਨਾ ਕੋਇ ਰਖਾਈਆ। ਤੇਈ ਅਵਤਾਰਾਂ ਤੁਟਾ ਸਾਕਾ, ਸੱਜਣ ਸੰਗ ਨਾ ਕੋਇ ਬਣਾਈਆ। ਪੈਗ਼ੰਬਰਾਂ ਦਾ ਭੁਲ ਗਿਆ ਦੱਸਿਆ ਖ਼ਾਕਾ, ਮਾਲਕ ਮਿਲਣ ਕੋਇ ਨਾ ਆਈਆ। ਰੰਗ ਨਾ ਚੜ੍ਹੇ ਨਾਨਕ ਨਿਰਗੁਣ ਦਾਤਾ, ਜਗਤ ਭੁਲੀ ਕੂੜ ਲੋਕਾਈਆ। ਸਤਿ ਧਰਮ ਦੀ ਧਰਮ ਕਹੇ ਮੇਰੇ ਕੋਲ ਰਹੀ ਨਾ ਗਾਠਾ, ਗਠੜੀ ਖ਼ਾਲੀ ਨਜ਼ਰੀ ਆਈਆ। ਨੇਤਰ ਰੋਵੇ ਤੀਰਥ ਅੱਠ ਸਾਠਾ, ਗੰਗਾ ਗੋਦਾਵਰੀ ਜਮਨਾ ਸੁਰਸਤੀ ਰਹੀ ਕੁਰਲਾਈਆ। ਪਿਆਰ ਰਿਹਾ ਨਾ ਪੂਜਾ ਪਾਠਾ, ਸਿਮਰਨ ਯੋਗ ਨਾ ਕੋਇ ਚਤੁਰਾਈਆ। ਹਉਮੇ ਰੋਗ ਨਾ ਜਾਏ ਕਾਟਾ, ਸ਼ਾਸਤਰ ਕੂਕ ਕੂਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਖੇਲ ਆਪ ਖਿਲਾਈਆ। ਧਰਮ ਕਹੇ ਧਰਨੀ ਮੇਰਾ ਖ਼ਾਲੀ ਹੋ ਗਿਆ ਖੀਸਾ, ਜੇਬ ਪਾਕਟ ਰਹੀ ਕੁਰਲਾਈਆ। ਛਤਰ ਸੁਹਾਏ ਕਿਸੇ ਨਾ ਸੀਸਾ, ਤਾਜ ਤਖ਼ਤ ਗਏ ਗਵਾਈਆ। ਕੀ ਖੇਲ ਕਰੇ ਬੀਸ ਬੀਸਾ, ਹਰਿ ਜਗਦੀਸ਼ਾ ਧੁਰ ਦਾ ਮਾਹੀਆ। ਜਿਸ ਦਾ ਰੂਪ ਇਕੋ ਇਕੀਸਾ, ਇਕ ਏਕੰਕਾਰਾ ਆਪ ਅਖਵਾਈਆ। ਕਿਸ ਬਿਧ ਉਹ ਕਲਜੁਗ ਬਦਲੇ ਰੀਤਾ, ਮੰਦਰ ਮਸੀਤਾਂ ਪੰਧ ਚੁਕਾਈਆ। ਜਿਸ ਨੂੰ ਝੁਕਦੇ ਰਾਮ ਸੀਤਾ, ਕ੍ਰਿਸ਼ਨ ਕ੍ਰਿਸ਼ਨਾ ਸੀਸ ਨਿਵਾਈਆ। ਉਹ ਹੋ ਕੇ ਤ੍ਰੈਗੁਣ ਅਤੀਤਾ, ਤ੍ਰੈਭਵਨ ਧਨੀ ਆਪਣਾ ਭੇਵ ਖੁਲਾਈਆ। ਬਣ ਕੇ ਪਿਆਰਾ ਮੀਤਾ, ਮਿਤਰ ਪਿਆਰਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਰਗ ਇਕ ਪ੍ਰਗਟਾਈਆ। ਧਰਨੀ ਕਹੇ ਧਰਮ ਉਹ ਵੇਖ ਪੈਗ਼ੰਬਰ ਕਰਦੇ ਤੋਬਾ ਤੋਬਾ ਤੋਬਾ, ਬੰਦਗੀਆਂ ਵਿਚ ਸੀਸ ਨਿਵਾਈਆ। ਤੂੰ ਓਸ ਦੀ ਸੁਣ ਸੋਭਾ, ਸੋਹਬਤ ਜਿਸ ਦੀ ਸਾਰੇ ਗਾਈਆ। ਜਿਸ ਨੂੰ ਲਾਲਚ ਨਹੀਂ ਕੋਈ ਲੋਭਾ, ਲਾਲਚ ਵਿਚ ਕਦੇ ਨਾ ਆਈਆ। ਉਹ ਸਭ ਦਾ ਹਿਰਦਾ ਰਿਹਾ ਸੋਧਾ, ਸੁਦੀ ਵਦੀ ਦਾ ਡੇਰਾ ਢਾਹੀਆ। ਸਤਿਗੁਰ ਸ਼ਬਦ ਬਣ ਕੇ ਯੋਧਾ, ਵਡ ਬਲਵਾਨਾ ਫੇਰਾ ਪਾਈਆ। ਜਿਸ ਨੇ ਝਗੜਾ ਮੁਕਾਉਣਾ ਬਾਂਗ ਰੋਜ਼ਾ, ਨਿਮਾਜ਼ਾਂ ਲੇਖਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਝਗੜਾ ਮੇਟੇ ਜੰਞੂ ਬੋਦਾ, ਬੋਦੀ ਨਾਰਦ ਦੀ ਦਏ ਗਵਾਹੀਆ। ਨਾਰਦ ਕਹੇ ਵਾਹ ਓਏ ਧਰਮਾ, ਕੀ ਧਰਨੀ ਰਿਹਾ ਸੁਣਾਈਆ। ਤੂੰ ਕੀ ਜਾਣੇ ਮੇਰਾ ਕਰਮਾ, ਕੀ ਪ੍ਰਭੂ ਦਿਤੀ ਵਡਿਆਈਆ। ਮੈਂ ਸ਼ਬਦ ਧਾਰ ਵਿਚੋਂ ਜਰਮਾ, ਸ਼ਬਦ ਸ਼ਬਦ ਵਿਚ ਸਮਾਈਆ। ਕੋਈ ਭਰਾਂਤ ਰਹੇ ਨਾ ਭਰਮਾ, ਭਾਂਡਾ ਦਿਆਂ ਭੰਨਾਈਆ। ਇਕੋ ਰੂਪ ਹੋਵਾਂ ਪ੍ਰਭ ਚਰਨਾ, ਦੂਜਾ ਸਹਾਰਾ ਨਾ ਕੋਇ ਤਕਾਈਆ। ਜਿਸ ਝਗੜਾ ਮੇਟਣਾ ਵਰਨਾਂ ਬਰਨਾਂ, ਏਕਾ ਰੰਗ ਰੰਗਾਈਆ। ਉਸ ਖੇਲ ਅਗੰਮਾ ਕਰਨਾ, ਕਰਨੀ ਕਰਤਾ ਆਪਣੀ ਕਾਰ ਭੁਗਤਾਈਆ। ਜਨ ਭਗਤਾਂ ਨੇਤਰ ਖੋਲ ਕੇ ਹਰਨਾ ਫਰਨਾ, ਨਿਜ ਨੈਣ ਕਰੇ ਰੁਸ਼ਨਾਈਆ। ਜਿਨ੍ਹਾਂ ਇਕੋ ਅੱਖਰ ਪੜ੍ਹਨਾ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਸਚ ਦਵਾਰੇ ਮੰਜ਼ਲ ਚੜ੍ਹਨਾ, ਦਰਗਾਹ ਸਾਚੀ ਸੋਭਾ ਪਾਈਆ। ਪੁਰਖ ਅਕਾਲ ਦੀ ਜੋਤ ਰਲਨਾ, ਜੋਤੀ ਜੋਤ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਨੇ ਆਪਣਾ ਖੇਲ ਆਪੇ ਕਰਨਾ, ਕਰਨਯੋਗ ਆਪ ਅਖਵਾਈਆ।

੨੩ ਮਾਘ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਭਲਾਈਪੁਰ ਜ਼ਿਲਾ ਅੰਮ੍ਰਿਤਸਰ ਪਾਲ ਸਿੰਘ ਦੇ ਗ੍ਰਹਿ

ਧਰਨੀ ਕਹੇ ਧਰਮ ਮੈਂ ਭਾਗਾਂ ਭਰੀ, ਪ੍ਰਭੂ ਭਾਗ ਦਿਤਾ ਲਗਾਈਆ। ਕਿਰਪਾ ਕਰੀ ਆਪ ਪ੍ਰਭ ਹਰੀ, ਹਰਿਆਵਲ ਮੇਰੇ ਉਤੇ ਮਹਿਕਾਈਆ। ਭਾਗ ਲਗਾਇਆ ਗੁਰਮੁਖਾਂ ਦੇ ਘਰ ਘਰੀ, ਜਨ ਭਗਤਾਂ ਦਿਤੀ ਵਡਿਆਈਆ। ਮੈਨੂੰ ਖ਼ੁਸ਼ੀ ਹੋਈ ਬੜੀ, ਖ਼ੁਸ਼ੀਆਂ ਵਿਚ ਢੋਲੇ ਗਾਈਆ। ਮੈਂ ਪ੍ਰੇਮ ਨਾਲ ਪ੍ਰੇਮ ਦੀ ਬੱਝੀ ਵੇਖੀ ਲੜੀ, ਗੁਰਸਿਖ ਗੁਰਸਿਖਾਂ ਨਾਲ ਗੰਢ ਬੰਧਾਈਆ। ਮੇਰੀ ਸੁਲੱਖਣੀ ਹੋਈ ਘੜੀ, ਘੜਿਆਲ ਧੁਰ ਦਾ ਦਏ ਗਵਾਹੀਆ। ਮੈਂ ਖ਼ੁਸ਼ੀਆਂ ਦੇ ਵਿਚ ਖੜੀ, ਅੰਦਰ ਖਟਕਾ ਰਿਹਾ ਨਾ ਰਾਈਆ। ਮੈਂ ਇਕੋ ਤੁਕ ਜਨ ਭਗਤਾਂ ਨਾਲ ਮਿਲ ਕੇ ਪੜ੍ਹੀ, ਤੂੰ ਮੇਰਾ ਮੈਂ ਤੇਰਾ ਰਾਗ ਸੁਣਾਈਆ। ਜਗਤ ਅਗਨੀ ਵਿਚ ਨਾ ਸੜੀ, ਤੱਤੀ ਵਾਅ ਨਾ ਲੱਗੀ ਰਾਈਆ। ਇਕੋ ਪੁਰਖ ਅਕਾਲ ਦੀ ਸਰਨੀ ਪੜੀ, ਨਿਵ ਨਿਵ ਸੀਸ ਝੁਕਾਈਆ। ਤੂੰ ਸੁਹਾਉਣੀ ਗੁਰਮੁਖਾਂ ਦੀ ਕਾਇਆ ਵਾਲੀ ਗੜ੍ਹੀ, ਕੰਚਨ ਗੜ੍ਹ ਦੇਣਾ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਸਰਨਾਈਆ। ਧਰਨੀ ਕਹੇ ਧਰਮ ਮੇਰਾ ਹੋਇਆ ਵਕਤ ਸੁਹਾਵਾ, ਹਰਿ ਸਚ ਦਿਤੀ ਵਡਿਆਈਆ। ਮੈਂ ਗੀਤ ਖ਼ੁਸ਼ੀ ਵਿਚ ਗਾਵਾਂ, ਗਾ ਗਾ ਖ਼ੁਸ਼ੀ ਬਣਾਈਆ। ਫੇਰ ਇਕ ਪ੍ਰਭੂ ਨੂੰ ਰਾਵਾਂ, ਜੋ ਰਵਿਆ ਸਰਬ ਠਾਈਂਆ। ਫੇਰ ਭੁਜਾਂ ਉਠਾਵਾਂ ਬਾਹਵਾਂ, ਹੱਥਾਂ ਲਵਾਂ ਫੈਲਾਈਆ। ਤੇਰੇ ਕਦਮਾਂ ਬਲ ਬਲ ਜਾਵਾਂ, ਕਿਰਪਾ ਕਰ ਸਾਹਿਬ ਗੁਸਾਈਂਆ। ਤੇਰਾ ਭਗਤ ਰਹੇ ਨਾ ਕੋਇ ਨਿਥਾਵਾਂ, ਥਾਨ ਥਨੰਤਰ ਦੇਣੀ ਵਡਿਆਈਆ। ਸਭ ਦਾ ਤੋਲ ਤਰਾਜੂ ਕਰਨਾ ਸਾਂਵਾਂ, ਕੰਡਾ ਆਪਣਾ ਨਾਮ ਬਣਾਈਆ। ਸਿਰ ਭਗਤਾਂ ਦੇਵੀਂ ਠੰਡੀਆਂ ਛਾਂਵਾਂ, ਮਿਹਰ ਨਜ਼ਰ ਟਿਕਾਈਆ। ਜਿਨ੍ਹਾਂ ਇਕ ਵਾਰ ਤੇਰੇ ਨਾਲ ਲੈ ਲਈਆਂ ਲਾਵਾਂ, ਵਿਛੋੜਾ ਦੋ ਜਹਾਨ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਸਰਨਾਈਆ। ਧਰਨੀ ਕਹੇ ਧਰਮ ਪ੍ਰਭੂ ਕੀਤਾ ਬੜਾ ਤਰਸ, ਰਹਿਮਤ ਆਪ ਕਮਾਈਆ। ਮੇਰੀ ਤ੍ਰਿਸ਼ਨਾ ਮੇਟੀ ਹਰਸ, ਹਵਸ ਦਿਤੀ ਚੁਕਾਈਆ। ਆ ਕੇ ਉਤੇ ਫ਼ਰਸ਼, ਨਿਰਗੁਣ ਜੋਤ ਕਰੇ ਰੁਸ਼ਨਾਈਆ। ਜਿਸ ਨੂੰ ਤਰਸਦੇ ਸਾਰੇ ਅਰਸ਼, ਬਿਨ ਨੈਣਾਂ ਨੈਣ ਉਠਾਈਆ। ਓਹ ਮੇਘ ਅਗੰਮਾ ਰਿਹਾ ਬਰਸ, ਅਗਨੀ ਤਤ ਗਵਾਈਆ। ਮੈਂ ਖ਼ੁਸ਼ੀਆਂ ਵਿਚ ਟੱਪਾਂ ਧਰਤ, ਧਰਨੀ ਹੋਕੇ ਲਵਾਂ ਅੰਗੜਾਈਆ। ਧੌਲ ਉਤੇ ਆਇਆ ਪਰਤ, ਧਵਲ ਸੀਸ ਝੁਕਾਈਆ। ਸਭ ਦੀ ਪੂਰੀ ਕਰੇ ਸ਼ਰਤ, ਸ਼ਰਅ ਦਾ ਡੇਰਾ ਢਾਹੀਆ। ਸੂਰਬੀਰ ਮਰਦਾਨਾ ਬਣ ਕੇ ਮਰਦ, ਬਲਧਾਰੀ ਬਲ ਪ੍ਰਗਟਾਈਆ। ਜਨ ਭਗਤਾਂ ਵੰਡੇ ਦਰਦ, ਦੁਖੀਆਂ ਹੋਏ ਸਹਾਈਆ। ਮੇਰੀ ਇਕ ਬੇਨੰਤੀ ਅਰਜ਼, ਆਰਜ਼ੂ ਦਿਆਂ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਅਗੇ ਝੋਲੀ ਡਾਹੀਆ। ਧਰਨੀ ਕਹੇ ਧਰਮ ਖੇਲ ਨਹੀਂ ਕੋਈ ਲੁਕਦਾ, ਸਤਿ ਸਚ ਜਣਾਈਆ। ਸਤਿਗੁਰ ਸ਼ਬਦ ਸ਼ਬਦ ਹੋ ਕੇ ਬੁਕਦਾ, ਭਬਕ ਨਾਮ ਰਖਾਈਆ। ਜਨ ਭਗਤਾਂ ਮਾਣ ਦੇ ਕੇ ਇਕੋ ਤੁਕ ਦਾ, ਦੋ ਜਹਾਨਾਂ ਪੰਧ ਮੁਕਾਈਆ। ਜਿਸ ਦਾ ਭਾਣਾ ਕਦੇ ਨਾ ਰੁਕਦਾ, ਓਹ ਹੋਏ ਆਪ ਸਹਾਈਆ। ਜਿਸ ਦਾ ਬਾਹਰੋਂ ਰੂਪ ਮਨੁਖ ਦਾ, ਅੰਤਰ ਜੋਤ ਜੋਤ ਵਡਿਆਈਆ। ਉਹ ਗੁਰਮੁਖਾਂ ਵਕਤ ਸੁਹੰਜਣਾ ਕਰੇ ਸੁਖ ਦਾ, ਦਰਦੀਆਂ ਦਰਦ ਵੰਡਾਈਆ। ਲਹਿਣਾ ਦੇਵੇ ਜਨਣੀ ਕੁੱਖ ਦਾ, ਸਿਰ ਆਪਣੇ ਹੱਥ ਰਖਾਈਆ। ਉਹ ਘਰ ਘਰ ਜਨ ਭਗਤਾਂ ਪੁਛਦਾ, ਦਿਵਸ ਰੈਣ ਪੰਧ ਮੁਕਾਈਆ। ਲਾਡ

ਲਡਾਵੇ ਸ਼ਬਦ ਦੁਲਾਰੇ ਸੁਤ ਦਾ, ਸੁੱਤਿਆਂ ਲਏ ਜਗਾਈਆ। ਬਿਨਾ ਹੱਥਾਂ ਬਾਹਵਾਂ ਗੋਦੀ ਚੁੱਕਦਾ, ਆਪਣੀ ਗੋਦ ਟਿਕਾਈਆ। ਧਰਨੀ ਕਹੇ ਧਰਮ ਮੇਰਾ ਵਕਤ ਸੁਹੰਜਣਾ ਹੋਇਆ ਰੁੱਤ ਦਾ, ਰੁਤੜੀ ਪ੍ਰਭ ਮਹਿਕਾਈਆ। ਉਹ ਨਾਰਦ ਮੁਨੀ ਪੁਛਦਾ, ਚੋਰੀ ਚੋਰੀ ਆਵਾਜ਼ ਲਗਾਈਆ। ਕਿਉਂ ਧਰਮ ਦਾ ਧਰਮ ਪਿਆਰ ਜਾਂਦਾ ਟੁੱਟਦਾ, ਮੈਨੂੰ ਦੇ ਸਮਝਾਈਆ। ਮੈਂ ਹੱਸ ਕੇ ਕਿਹਾ ਨਾਰਦਾ ਥੋੜ੍ਹਾ ਸਮਾਂ ਕਲਜੁਗ ਲੁੱਟ ਦਾ, ਲੁਟੇਰਾ ਹੋ ਕੇ ਲੁੱਟੇ ਚਾਈਂ ਚਾਈਂਆ। ਫੇਰ ਇਸ਼ਾਰਾ ਕੀਤਾ ਔਹ ਵੇਖ ਪੁਰਖ ਅਕਾਲਾ ਸਭ ਨੂੰ ਪੁੱਟਦਾ, ਕਾਇਆ ਕੁਟੀਆ ਕਰੇ ਸਫ਼ਾਈਆ। ਰੂਪ ਸੁਹਾਇਆ ਜਿਨ੍ਹਾਂ ਭਗਤਾਂ ਪੰਜ ਤਤ ਬੁਤ ਦਾ, ਬੁਤਖ਼ਾਨਿਆਂ ਕਰੇ ਰੁਸ਼ਨਾਈਆ। ਮੈਂ ਦੀਦਾਰ ਕਰਾਂ ਓਸ ਦੇ ਸੋਹਣੇ ਮੁਖ ਦਾ, ਜਿਸ ਦੀ ਚੰਦ ਤੋਂ ਬਾਹਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਲਏ ਮਿਲਾਈਆ। ਧਰਨੀ ਕਹੇ ਧਰਮ ਮੈਂ ਹੋਈ ਭਾਗਾਂ ਵੰਤੀ, ਆਪਣੀ ਖ਼ੁਸ਼ੀ ਬਣਾਈਆ। ਪ੍ਰਭ ਪਾਇਆ ਧੁਰ ਦਾ ਕੰਤੀ, ਸੁਹਾਗ ਇਕ ਹੰਢਾਈਆ। ਮੈਨੂੰ ਚੜ੍ਹਿਆ ਰੰਗ ਬਸੰਤੀ, ਉਤਰ ਕਦੇ ਨਾ ਜਾਈਆ। ਮੈਂ ਤ੍ਰਿਸ਼ਨਾ ਛਡੀ ਮਨ ਦੀ, ਮਨ ਮਨਸਾ ਦਿਤੀ ਗਵਾਈਆ। ਮੈਂ ਨਿੰਦਿਆ ਛਡੀ ਕੰਨ ਦੀ, ਸੁਣਨ ਵਿਚ ਕਦੇ ਨਾ ਆਈਆ। ਮੈਂ ਵਿਭੂਤੀ ਛਡੀ ਤਨ ਦੀ, ਕੂੜੀ ਖ਼ਾਕ ਨਾ ਕੋਇ ਰਮਾਈਆ। ਮੈਂ ਆਸਾ ਛਡੀ ਗ਼ਮ ਦੀ, ਚਿੰਤਾ ਦਿਤੀ ਮਿਟਾਈਆ। ਮੈਂ ਵਣਜਾਰੀ ਨਹੀਂ ਚਮੜੀ ਚੰਮ ਦੀ, ਚੰਮ ਦ੍ਰਿਸ਼ਟੀ ਨਾ ਕੋਇ ਰਖਾਈਆ। ਮੈਂ ਪ੍ਰੇਮਣ ਇਕ ਬ੍ਰਹਮ ਦੀ, ਜੋ ਪਾਰਬ੍ਰਹਮ ਦਏ ਮਿਲਾਈਆ। ਮੈਂ ਭਗਤਾਂ ਦੇ ਅਗੇ ਹੱਥ ਬੰਨ੍ਹਦੀ, ਬੰਦਨਾ ਵਿਚ ਸੀਸ ਨਿਵਾਈਆ। ਜਨ ਭਗਤੋ ਇਹ ਖੇਲ ਸ੍ਰੀ ਭਗਵਨ ਦੀ, ਜੋ ਤੁਹਾਡੇ ਨਾਲ ਮਿਲ ਕੇ ਰਿਹਾ ਕਰਾਈਆ। ਧਰਨੀ ਕਹੇ ਮੇਰੀ ਸੁਗੰਧੀ ਨਹੀਂ ਕੋਈ ਪਵਣ ਸਵਾਸੀ ਦਮ ਦੀ, ਸਾਹ ਸਾਹ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਕੀਕਤ ਜਾਣੇ ਸਭ ਦੇ ਕਰਮ ਦੀ, ਜਨਮ ਕਰਮ ਦਾ ਮਾਲਕ ਵੇਖ ਵਖਾਈਆ।