੫ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਨੂਰਪੁਰ ਜ਼ਿਲਾ ਕਪੂਰਥਲਾ ਮਨਜੀਤ ਕੌਰ ਦੇ ਗ੍ਰਹਿ
ਧਰਮ ਕਹੇ ਧਰਨੀਏ ਵੇਖ ਆਪਣੀਆਂ ਵੰਡਾਂ, ਹਿੱਸੇ ਜ਼ੁਜ਼ ਧਿਆਨ ਰਖਾਈਆ। ਦੀਨਾਂ ਮਜ਼੍ਹਬਾਂ ਦੀਆਂ ਖੋਲ ਕੇ ਤੱਕ ਗੰਢਾਂ, ਪਰਦਾ ਪਰਦਿਆਂ ਵਿਚੋਂ ਉਠਾਈਆ। ਸੀਨਾ ਦਿਸੇ ਨਾ ਕਿਸੇ ਠੰਡਾ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਕਲਜੁਗ ਵਕਤ ਦੁਹੇਲਾ ਜਾਂਦਾ ਲੰਘਾ, ਭੱਜੇ ਬਣ ਬਣ ਪਾਂਧੀ ਰਾਹੀਆ। ਲੇਖਾ ਤੱਕ ਲੈ ਅਕਸ਼ਰ ਧਾਰ ਬਵੰਜਾ, ਬਾਵਨ ਭੇਵ ਚੁਕਾਈਆ। ਸੰਦੇਸਾ ਸੁਣ ਲੈ ਜੋ ਗੋਬਿੰਦ ਦੇ ਕੇ ਗਿਆ ਪੁਰੀ ਅਨੰਦਾ, ਅਨੰਦ ਅਨੰਦ ਵਿਚੋਂ ਜਣਾਈਆ। ਕਲਜੁਗ ਭੇਵ ਪਾਏ ਕੋਇ ਨਾ ਬ੍ਰਹਮ ਹੰਗਾ, ਹੰ ਬ੍ਰਹਮ ਸਮਝ ਕਿਸੇ ਨਾ ਆਈਆ। ਮੇਰੇ ਢਈਏ ਦਾ ਪੈਂਡਾ ਨਹੀਂ ਲੰਬਾ, ਲਮਹ ਲਮਹ ਪੰਧ ਮੁਕਾਈਆ। ਧਰਮ ਕਹੇ ਧਰਨੀਏ ਮੈਂ ਉਸ ਵੇਲੇ ਕੰਬਾ, ਥਰਥਰਾਹਟ ਵਿਚ ਕੁਰਲਾਈਆ। ਝਟ ਆਵਾਜ਼ ਸੁਣੀ ਓਹ ਤੱਕ ਨਿਸ਼ਾਨ ਮਿਟਦਾ ਤਾਰਾ ਚੰਦਾ, ਚੰਦ ਗੋਬਿੰਦ ਦੱਸਿਆ ਧੁਰ ਦਾ ਮਾਹੀਆ। ਸ਼ਰਅ ਦਾ ਰਹੇ ਕੋਇ ਨਾ ਫੰਦਾ, ਜ਼ੰਜੀਰ ਕੜੀ ਨਾ ਕੋਇ ਬੰਧਾਈਆ। ਨੇਤਰਹੀਣ ਧਰਮ ਹੋਈਂ ਨਾ ਅੰਧਾ, ਲੋਚਨ ਇਕੋ ਅੱਖ ਖੁਲਾਈਆ। ਸਦੀ ਚੌਧਵੀਂ ਮਿਟੇ ਪੰਧਾ, ਬਣ ਪਾਂਧੀ ਪੰਧ ਮੁਕਾਈਆ। ਇਹ ਲੇਖਾ ਪੁਰਖ ਅਕਾਲ ਸੰਦਾ, ਜਿਸ ਸਨਦ ਅਵਤਾਰ ਪੈਗ਼ੰਬਰ ਗੁਰੂਆਂ ਹੱਥ ਫੜਾਈਆ। ਅੰਤ ਅਖ਼ੀਰੀ ਤਕਣਾ ਕੰਢਾ, ਕੰਢੀ ਘਾਟ ਬਹਿ ਕੇ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਧਰਮ ਕਹੇ ਧਰਨੀਏ ਮੇਰੀ ਇਕੋ ਖ਼ਾਹਿਸ਼, ਖ਼ਾਲਸ ਦਿਆਂ ਜਣਾਈਆ। ਉਸ ਸਾਹਿਬ ਦੀ ਕਰ ਤਲਾਸ਼, ਜੋ ਖੋਜਿਆਂ ਹੱਥ ਕਿਸੇ ਨਾ ਆਈਆ।
ਉਸ ਦੀ ਤਤਾਂ ਵਾਲੀ ਨਾ ਹੋਵੇ ਲਾਸ਼, ਵਜੂਦ ਤਨ ਨਾ ਕੋਇ ਵਡਿਆਈਆ। ਜਿਸ ਨੂੰ ਸ਼ੰਕਰ ਝੁਕੇ ਉਤੇ ਕੈਲਾਸ਼, ਬ੍ਰਹਮਾ ਨਿਵ ਨਿਵ ਲਾਗੇ ਪਾਈਂਆ। ਵਿਸ਼ਨੂੰ ਵਿਸ਼ਵ ਦਾ ਬਣ ਕੇ ਦਾਸ, ਸੇਵਕ ਹੋ ਕੇ ਭੱਜੇ ਥਾਉਂ ਥਾਈਂਆ। ਨਾਲ ਕਲਜੁਗ ਤੱਕ ਅੰਧੇਰੀ ਰਾਤ, ਸਾਚਾ ਚੰਦ ਨਾ ਕੋਇ ਚਮਕਾਈਆ। ਦੀਨਾਂ ਮਜ਼੍ਹਬਾਂ ਵਾਲੀ ਵੇਖ ਜਮਾਤ, ਜੁਮਲਾ ਅੱਖਰ ਸਕੇ ਨਾ ਕੋਇ ਪੜ੍ਹਾਈਆ। ਚਾਰ ਜੁਗ ਦੇ ਗ੍ਰੰਥਾਂ ਤੱਕ ਲੈ ਕਾਗ਼ਜ਼ਾਤ, ਜਿਸ ਦੀ ਕਲਮ ਸਿਆਹੀ ਦਏ ਗਵਾਹੀਆ। ਉਠ ਕੇ ਜ਼ਿਮੀਂ ਅਸਮਾਨਾਂ ਤੋਂ ਬਾਹਰ ਝਾਕ, ਬਿਨ ਨੈਣਾਂ ਨੈਣ ਉਠਾਈਆ। ਕੀ ਖੇਲ ਕਰੇ ਪੁਰਖ ਅਬਿਨਾਸ਼, ਹਰਿ ਕਰਤਾ ਧੁਰਦਰਗਾਹੀਆ। ਜਿਸ ਦੀ ਦੋ ਜਹਾਨਾਂ ਪੈਣੀ ਰਾਸ, ਨਿਰਗੁਣ ਸਰਗੁਣ ਗੋਪੀ ਕਾਹਨ ਨਚਾਈਆ। ਤੂੰ ਉਸ ਉਤੇ ਕਰ ਵਿਸ਼ਵਾਸ, ਜੋ ਵਿਸ਼ਿਆਂ ਤੋਂ ਬਾਹਰ ਵਸੇ ਧੁਰ ਦਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਧਰਮ ਕਹੇ ਧਰਨੀ ਮੇਰੇ ਅੰਤ ਵੱਜਦੀ ਵੇਖ ਚੋਟ, ਚੋਟੀ ਚੜ੍ਹ ਕੇ ਧਿਆਨ ਲਗਾਈਆ। ਤੇਰੇ ਉਤੇ ਕਿਉਂ ਆਲ੍ਹਣਿਉਂ ਡਿੱਗੇ ਬੋਟ, ਫੜ ਬਾਹੋਂ ਗਲੇ ਨਾ ਕੋਇ ਲਗਾਈਆ। ਉਹ ਵੇਖ ਪਰਮ ਪੁਰਖ ਨੂੰ ਲੱਭਦੇ ਕੋਟੀ ਕੋਟ, ਕੋਟ ਕੋਟਾਂ ਧਿਆਨ ਲਗਾਈਆ। ਪ੍ਰਕਾਸ਼ ਮਿਲੇ ਨਾ ਨਿਰਮਲ ਜੋਤ, ਜੋਤੀ ਜਾਤਾ ਹੱਥ ਕਿਸੇ ਨਾ ਆਈਆ। ਮੈਂ ਤੱਕੇ ਦੀਨ ਦੁਨੀ ਦੇ ਲੋਕ, ਚਾਰੋਂ ਕੁੰਟ ਵੇਖ ਵਖਾਈਆ। ਆਤਮ ਪਰਮਾਤਮ ਪੜ੍ਹੇ ਨਾ ਕੋਇ ਸਲੋਕ, ਤੂੰ ਮੇਰਾ ਮੈਂ ਤੇਰਾ ਢੋਲਾ ਕੋਇ ਨਾ ਗਾਈਆ। ਮੇਰੀ ਕੁਛ ਨਾ ਆਵੇ ਵਿਚ ਸੋਚ, ਸਮਝ ਚਲੇ ਨਾ ਚਤੁਰਾਈਆ। ਮੈਂ ਦਰਸ਼ਨ ਲੋੜਾਂ ਲੋਚਨ ਲੋਚ, ਨੈਣ ਨੈਣਾਂ ਨਾਲ ਬਿਗਸਾਈਆ। ਮੇਰਾ ਅੰਤਰ ਹੋਏ ਮਧਹੋਸ਼, ਖ਼ੁਮਾਰੀ ਖ਼ਿਮਾ ਵਾਲੀ ਚੜ੍ਹਾਈਆ। ਧਰਮ ਕਹੇ ਧਰਨੀਏ ਮੈਂ ਹੋਇਆ ਰਿਹਾ ਰੂਪੋਸ਼, ਆਪਣਾ ਆਪ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਧਰਨੀ ਕਹੇ ਧਰਮ ਨਾ ਪਾ ਐਵੇਂ ਰੌਲਾ, ਚਾਰ ਕੁੰਟ ਸ਼ਨਵਾਈਆ। ਕਿਰਪਾ ਕਰੇ ਭਗਵਾਨ ਮੌਲਾ, ਜੋ ਮੌਲਿਆ ਹਰ ਘਟ ਥਾਈਂਆ। ਜਿਸ ਨੇ ਮੇਰੇ ਉਤੇ ਅਵਤਾਰ ਪੈਗ਼ੰਬਰ ਗੁਰੂਆਂ ਨਾਲ ਕੀਤਾ ਕੌਲਾ, ਕੌਲ ਇਕਰਾਰ ਆਪਣੇ ਨਾਲ ਬਣਾਈਆ। ਸੋ ਪ੍ਰਗਟ ਹੋਇਆ ਉਪਰ ਧੌਲਾ, ਧਰਨੀ ਧਰਤ ਧਵਲ ਧੌਲ ਖੋਜ ਖੁਜਾਈਆ। ਜਿਸ ਦੀ ਸੇਵਾ ਕਰੇ ਕਾਹਨ ਸਵਲਾ, ਮੁਕੰਦ ਮਨੋਹਰ ਲਖਮੀ ਨਰਾਇਣ ਖ਼ੁਸ਼ੀ ਬਣਾਈਆ। ਉਹ ਨੂਰ ਅਲਾਹੀ ਅਵਲਾ, ਜਿਸ ਨੂੰ ਆਲਮੀਨ ਕਹਿ ਕੇ ਸਾਰੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਲੇਖਾ ਜਾਣੇ ਆਦਿ ਜੁਗਾਦਿ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਪਤੀ ਕਮਲਾ, ਕਮਲਾਪਤ ਆਪਣਾ ਖੇਲ ਖਿਲਾਈਆ।
੬ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਕਰਤਾਰ ਕੌਰ ਦੇ ਗ੍ਰਹਿ ਪਿੰਡ ਮਜੀਦ ਪੁਰ ਜ਼ਿਲਾ ਕਪੂਰਥਲਾ
ਕਲਜੁਗ ਕਹੇ ਸੁਣ ਧਰਮ ਕਿਉਂ ਲੱਗਾ ਤੈਨੂੰ ਸੇਕ, ਬਹੁੜੀ ਬਹੁੜੀ ਕਰ ਕੇ ਦਏਂ ਦੁਹਾਈਆ। ਤੇਰੇ ਅਵਤਾਰ ਪੈਗ਼ੰਬਰਾਂ ਗੁਰੂਆਂ ਹਿੱਸੇ ਕੀਤੇ ਅਨੇਕ, ਸ਼ਰਅ ਸ਼ਰਅ ਨਾਲ ਟਕਰਾਈਆ। ਨਾਮ ਕਲਮਿਆਂ ਉਤੋਂ ਦਿਤਾ ਬੇਚ, ਕੀਮਤ ਜਗਤ ਵਾਲੀ ਰਖਾਈਆ। ਮੈਂ ਪਰਮ ਪੁਰਖ ਦਾ ਬੇਟਾ
ਇਕੋ ਏਕ, ਇਕ ਇਕੱਲੇ ਦਿਤੀ ਵਡਿਆਈਆ। ਮੈਂ ਤੇਰੀ ਮੇਟਣਾ ਚਾਹੁੰਦਾ ਰੇਖ, ਰਿਖੀ ਮੁਨੀ ਸਾਰੇ ਦੇਣ ਡੁਲਾਈਆ। ਮੇਰੇ ਕੋਲ ਇਕ ਸਾਹਿਬ ਦਾ ਲੇਖ, ਲਿਖਤੀ ਦਿਆਂ ਵਖਾਈਆ। ਜਿਸ ਦੀ ਸ਼ਹਾਦਤ ਦੇਵੇ ਗੁਰ ਦਸਮੇਸ਼, ਗੋਬਿੰਦ ਸੂਰਾ ਧੁਰ ਦਾ ਮਾਹੀਆ। ਕਲਜੁਗ ਤੂੰ ਫਿਰਨਾ ਦੇਸ਼ ਪ੍ਰਦੇਸ਼, ਚਾਰੋਂ ਕੁੰਟ ਭੱਜਣਾ ਵਾਹੋ ਦਾਹੀਆ। ਮਨ ਕਲਪਣਾ ਕਿਸੇ ਦੀ ਰਹਿਣ ਨਹੀਂ ਦੇਣੀ ਨੇਕ, ਨੀਤੀ ਸਭ ਦੀ ਦੇਣੀ ਬਦਲਾਈਆ। ਮੁਹੱਬਤ ਰਹੇ ਨਾ ਬੇਟੀ ਬੇਟ, ਪਿਤਾ ਪੂਤ ਕਰੇ ਲੜਾਈਆ। ਸਤਿ ਸਚ ਨੂੰ ਕਰਨਾ ਖੇਤ, ਰਣਭੂਮੀ ਦੇਣੀ ਬਣਾਈਆ। ਖੇਲ ਖਿਲਾਉਣਾ ਮੁੱਲਾਂ ਸ਼ੇਖ਼, ਮੁਸਾਇਕਾਂ ਗੰਢ ਪਵਾਈਆ। ਤੇਰਾ ਸਮਝੇ ਕੋਇ ਨਾ ਭੇਤ, ਅਭੇਵ ਮੈਨੂੰ ਦਿਤੀ ਵਡਿਆਈਆ। ਮੈਂ ਅਰਜਨ ਦੇ ਸੀਸ ਵਿਚ ਪਵਾਈ ਰੇਤ, ਕਲਜੁਗ ਤਾੜੀ ਲਾ ਕੇ ਰਿਹਾ ਸੁਣਾਈਆ। ਧਰਮ ਜੀ ਤੁਸੀਂ ਕਿੱਥੇ ਰਹੇ ਖੇਡ, ਮੈਨੂੰ ਦਿਉ ਸਮਝਾਈਆ। ਮੈਂ ਪੈਗ਼ੰਬਰਾਂ ਤੋਂ ਭੇਟਾ ਕਰਾਏ ਬੱਕਰੇ ਭੇਡ, ਪਸ਼ੂਆਂ ਖੱਲ ਲੁਹਾਈਆ। ਤੁਸੀਂ ਮੇਰਾ ਨਖ਼ਰਾ ਨਹੀਂ ਜਾਣਦੇ ਵੇਡ, ਬਹੁਭਾਂਤੀ ਆਪਣੀ ਕਾਰ ਕਮਾਈਆ। ਜਿਸ ਨੇ ਤੁਹਾਨੂੰ ਦਿਤਾ ਭੇਜ, ਭਜਨ ਬੰਦਗੀ ਵਿਚ ਰਖਾਈਆ। ਉਸੇ ਨੇ ਮੈਨੂੰ ਦਿਤਾ ਭੇਜ, ਤੇਜ ਤਪ ਤੁਹਾਡਾ ਦਿਤਾ ਬਦਲਾਈਆ। ਮੈਂ ਸਚ ਦੀ ਰਹਿਣ ਦੇਣੀ ਨਹੀਂ ਕੋਈ ਸੇਜ, ਸੁਖ ਆਸਣ ਸੋਭਾ ਕੋਇ ਨਾ ਪਾਈਆ। ਮੇਰੇ ਸਾਹਿਬ ਦਾ ਹੁਕਮ ਇਕ ਸੰਦੇਸ਼, ਜੋ ਮੈਨੂੰ ਦਿਤਾ ਸੁਣਾਈਆ। ਜਿੰਨਾਂ ਚਿਰ ਮੈਂ ਜੋਤੀ ਜਾਮਾ ਧਰ ਨਾ ਆਵਾਂ ਵੇਸ, ਰੂਪ ਅਨੂਪ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਕਲਜੁਗ ਕਹੇ ਧਰਮ ਤੈਥੋਂ ਬਲੀ ਹੋਈ ਤ੍ਰੈਗੁਣ ਮਾਇਆ, ਬਲ ਨਜ਼ਰ ਕੋਇ ਨਾ ਆਈਆ। ਚਾਰੋਂ ਕੁੰਟ ਅੰਧੇਰਾ ਛਾਇਆ, ਸੂਰੀਆ ਚੰਦ ਨਾ ਕੋਇ ਰੁਸ਼ਨਾਈਆ। ਆਤਮ ਪਰਮਾਤਮ ਢੋਲਾ ਕਿਸੇ ਨਾ ਗਾਇਆ, ਅੱਖਰਾਂ ਵੱਜਦੀ ਰਹੀ ਵਧਾਈਆ। ਸਚ ਸਰੋਵਰ ਕੋਇ ਨਾ ਨਹਾਇਆ, ਤੀਰਥ ਤੱਟਾਂ ਭੱਜੇ ਵਾਹੋ ਦਾਹੀਆ। ਪਰਮ ਪੁਰਖ ਕਿਸੇ ਨਾ ਪਾਇਆ, ਪਾਰਬ੍ਰਹਮ ਮਿਲਣ ਕੋਇ ਨਾ ਆਈਆ। ਸਚ ਸਿੰਘਾਸਣ ਸਵਾਮੀ ਨਾ ਕਿਸੇ ਬਹਾਇਆ, ਅੰਤਰਜਾਮੀ ਰੰਗ ਨਾ ਕੋਇ ਰੰਗਾਈਆ। ਸਚ ਸੰਦੇਸ਼ ਨਾ ਕਿਸੇ ਸੁਣਾਇਆ, ਪਰਦਾ ਓਹਲਾ ਨਾ ਕੋਇ ਉਠਾਈਆ। ਧੁਰ ਦਾ ਹੁਕਮ ਨਾ ਕੋਈ ਲਿਆਇਆ, ਕੋਟਨ ਕੋਟ ਭੱਜਣ ਵਾਹੋ ਦਾਹੀਆ। ਭੇਵ ਅਭੇਵ ਨਾ ਕਿਸੇ ਖੁਲਾਇਆ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਕਲਜੁਗ ਕਹੇ ਮੈਂ ਓਸ ਪ੍ਰਭੂ ਦਾ ਜਾਇਆ, ਜੋ ਸਭ ਦਾ ਪਿਤਾ ਮਾਈਆ। ਮੈਨੂੰ ਧੁਰ ਦਾ ਹੁਕਮ ਸੁਣਾਇਆ, ਧੁਰ ਸੰਦੇਸ਼ਾ ਅਗੰਮ ਅਥਾਹੀਆ। ਸਤਿ ਸਚ ਦਾ ਕਰ ਸਫ਼ਾਇਆ, ਧਰਨੀ ਉਤੇ ਰਹਿਣ ਨਾ ਪਾਈਆ। ਮੈਂ ਭੱਜਾਂ ਵਾਹੋ ਦਾਹਿਆ, ਚਾਰੋਂ ਕੁੰਟ ਵੇਖ ਵਖਾਈਆ। ਸ਼ਾਹ ਸੁਲਤਾਨਾਂ ਰਿਹਾ ਘਾਇਆ, ਸਾਧਾਂ ਸੰਤਾਂ ਮੂੰਹ ਦੇ ਭਾਰ ਸੁਟਾਈਆ। ਨੌਜਵਾਨਾਂ ਫੜ ਫੜ ਢਾਹਿਆ, ਬਲਹੀਣ ਕੀਤੀ ਲੋਕਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਸਭ ਦੇ ਅੰਦਰ ਵਸਾਇਆ, ਵਾਸਤਾ ਸਭ ਦੇ ਨਾਲੋਂ ਤੁੜਾਈਆ। ਧਰਮ ਜੀ ਕਿਸੇ ਨੂੰ ਲੱਭੇ ਨਾ ਦਾਈ ਦਾਇਆ, ਦਾਓ ਆਪਣਾ ਦਿਤਾ ਲਗਾਈਆ। ਪਵਿਤ੍ਰ ਰਹਿਣ ਨਹੀਂ ਦਿਤੀ ਕੋਈ ਕਾਇਆ, ਕੰਚਨ ਗੜ੍ਹ ਨਾ ਕੋਇ ਸੁਹਾਈਆ। ਚਾਰੋਂ ਕੁੰਟ ਜੀਵ ਜੰਤ ਕੁਰਲਾਇਆ, ਕੂਕ ਕੂਕ ਸੁਣਾਈਆ। ਦਰੋਹੀ ਦਰੋਹੀ ਕਰੇ ਖ਼ਲਕ ਖ਼ੁਦਾਇਆ, ਖ਼ਾਲਕ ਖ਼ਲਕ ਨਜ਼ਰ ਕਿਸੇ ਨਾ ਆਈਆ। ਮੈਂ ਆਪਣਾ ਡੌਰੂ ਡੰਕ ਵਜਾਇਆ, ਚਾਰ ਕੁੰਟ ਕੀਤੀ ਸ਼ਨਵਾਈਆ। ਧਰਮ ਈਮਾਨ ਰਹਿਣ ਕਿਸੇ ਨਾ ਪਾਇਆ, ਬੇਈਮਾਨ ਕੀਤੀ ਲੋਕਾਈਆ। ਓਹ ਤੱਕ ਸਦੀ
ਚੌਧਵੀਂ ਵੇਲਾ ਅੰਤਮ ਆਇਆ, ਪੈਗ਼ੰਬਰਾਂ ਦੇ ਮਕਬਰੇ ਵੇਖਣ ਨੈਣ ਉਠਾਈਆ। ਅਮਾਮ ਅਮਾਮਾ ਸਾਡਾ ਲੇਖਾ ਦਏ ਮੁਕਾਇਆ, ਅੰਤ ਆਪਣੀ ਦਇਆ ਕਮਾਈਆ। ਕਲਜੁਗ ਕਹੇ ਮੈਂ ਓਸ ਦੇ ਹੁਕਮ ਵਿਚ ਤੇਰਾ ਨਿਸ਼ਾਨ ਮਿਟਾਇਆ, ਕੂੜ ਕੁੜਿਆਰ ਦਿਤੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਾਰਬ੍ਰਹਮ ਪਤਿਪਰਮੇਸ਼ਵਰ ਮੇਰਾ ਹੋਏ ਸਹਾਇਆ, ਪਰਮ ਪੁਰਖ ਸਿਰ ਆਪਣਾ ਹੱਥ ਟਿਕਾਈਆ।
੬ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਹਰਨਾਮਪੁਰ ਜ਼ਿਲਾ ਕਪੂਰਥਲਾ ਮਹਿੰਦਰ ਸਿੰਘ ਦੇ ਗ੍ਰਹਿ
ਕਲਜੁਗ ਕਹੇ ਧਰਮ ਐਵੇਂ ਨਾ ਜਾ ਡਰੀ, ਡਰਪੋਕ ਰੂਪ ਨਾ ਕੋਇ ਬਣਾਈਆ। ਵੇਖ ਲੈ ਮੇਰੀ ਸੁਹੰਜਣੀ ਘੜੀ, ਘੜਿਆਲ ਘਰ ਘਰ ਦਿਤਾ ਵਜਾਈਆ। ਕਿਰਪਾ ਕਰੀ ਆਪ ਪ੍ਰਭ ਹਰੀ, ਨਰ ਨਰਾਇਣ ਦਿਤੀ ਵਡਿਆਈਆ। ਤੂੰ ਪਿਛੇ ਆਪਣੀ ਤਾਕਤ ਵੇਖੀ ਬੜੀ, ਵੱਡਾ ਆਪਣਾ ਆਪ ਬਣਾਈਆ। ਸਤਿਜੁਗ ਤਰੇਤਾ ਦੁਆਪਰ ਹੰਕਾਰ ਦੀ ਮਾਰਦਾ ਰਿਹੋਂ ਤੜੀ, ਸੂਰਬੀਰ ਅਖਵਾਈਆ। ਅਵਤਾਰਾਂ ਦੀ ਬੰਨ੍ਹਦਾ ਰਿਹੋਂ ਲੜੀ, ਤੰਦ ਤੰਦ ਨਾਲ ਜੁੜਾਈਆ। ਹੁਣ ਵੇਖ ਮੇਰੇ ਉਤੇ ਸਾਹਿਬ ਨੇ ਕਿਰਪਾ ਕਰੀ, ਪੁਰਖ ਅਕਾਲ ਦਿਤੀ ਵਡਿਆਈਆ। ਮੈਂ ਦੀਨ ਦੁਨੀ ਬਣਾ ਕੇ ਸ਼ਰੇਈ, ਸ਼ਰਅ ਸ਼ਰਅ ਨਾਲ ਟਕਰਾਈਆ। ਅਗਲਾ ਲੇਖਾ ਵੇਖ ਜਰੀ, ਜ਼ੱਰੇ ਜ਼ੱਰੇ ਧਿਆਨ ਲਗਾਈਆ। ਧਰਮ ਜੀ ਤੈਨੂੰ ਧਰਤੀ ਉਤੋਂ ਕਰਨਾ ਬਰੀ, ਤੂੰ ਏਥੋਂ ਭੱਜਣਾ ਵਾਹੋ ਦਾਹੀਆ। ਮੈਂ ਗੱਲ ਵੇਖੀ ਖਰੀ, ਸਚ ਸਚ ਸੁਣਾਈਆ। ਮੈਂ ਤੇਰੀ ਲੱਗੀ ਰਹਿਣ ਨਹੀਂ ਦੇਣੀ ਜੜੀ, ਜੜ ਤੋਂ ਬੂਟਾ ਦੇਣਾ ਉਖੜਾਈਆ। ਨਿਗਾਹ ਮਾਰ ਲੈ ਗੋਰ ਮੜ੍ਹੀ, ਖ਼ਾਕੀ ਖ਼ਾਕ ਧਿਆਨ ਲਗਾਈਆ। ਜਿਨ੍ਹਾਂ ਨੇ ਅਲਿਫ਼ ਯੇ ਦੀ ਪੱਟੀ ਪੜ੍ਹੀ, ਹਰਫ਼ ਹਰੂਫ਼ਾਂ ਸਿਫ਼ਤ ਸਾਲਾਹੀਆ। ਉਹਨਾਂ ਅੰਤਮ ਤੇਰੀ ਵਡਿਆਈ ਮੂਲ ਨਾ ਕਰੀ, ਕਰਮ ਕਾਂਡ ਦਾ ਲੇਖਾ ਵੇਖ ਵਖਾਈਆ। ਮੁਖ ਤੱਕ ਲੈ ਉਹਨਾਂ ਦੇ ਨੜੀ, ਨਾੜੀ ਨਾੜੀ ਅੱਗ ਦਿਤੀ ਲਗਾਈਆ। ਮੇਰੇ ਪ੍ਰੇਮ ਕਹਿਰ ਦੀ ਲੱਗੀ ਚਾਰੋਂ ਕੁੰਟ ਝੜੀ, ਅੰਤਮ ਅਗਨ ਦੇਣੀ ਬਰਸਾਈਆ। ਕਿਸੇ ਦੀਨ ਮਜ਼੍ਹਬ ਦੀ ਰਹਿਣ ਨਹੀਂ ਦੇਣੀ ਫੜ੍ਹੀ, ਤਾਕਤਵਰ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਵਤਰ ਅਵਤਾਰ ਨਹੀਂ, ਨਰ ਹਰਿ ਇਕ ਅਖਵਾਈਆ।
੬ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਕਲਾ ਸੁੰਦਰ ਸਿੰਘ ਦੇ ਨਵਿਤ ਦਵਾਬੇ ਦੇ ਟੂਰ ਸਮੇਂ
ਸੁੰਦਰ ਦਾ ਪਿਛਲਾ ਨਾਮ ਦੇਵਾ, ਦੇਵੀ ਦੇਵ ਧਿਆਨ ਲਗਾਈਆ। ਵੇਦ ਵਿਆਸ ਦੀ ਕੀਤੀ ਢਾਈ ਮਿੰਟ ਸੀ ਸੇਵਾ, ਬਿਆਸ ਕਿਨਾਰਾ ਦਏ ਗਵਾਹੀਆ। ਜਿਸ ਪ੍ਰੇਮ ਦਾ ਰਸ ਦਿਤਾ ਮੇਵਾ, ਖ਼ੁਸ਼ੀਆਂ ਨਾਲ ਬਣਾਈਆ। ਬਚਨ ਬੋਲਿਆ ਰਸਨਾ ਜਿਹਵਾ, ਧੁਰ ਸ਼ਬਦ ਕੀਤੀ ਸ਼ਨਵਾਈਆ। ਉਹ ਤੱਕ ਅਲਖ ਅਭੇਵਾ, ਅਗੋਚਰ ਅਗੰਮ ਅਥਾਹੀਆ। ਜੋ ਵਸੇ ਨਿਹਚਲ ਧਾਮ ਨਿਹਕੇਵਾ, ਅਟੱਲ ਧਾਮ ਸੋਭਾ ਪਾਈਆ। ਜੋਤੀ ਜੋਤ ਸਰੂਪ
ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਇਕ ਵਖਾਈਆ। ਦੇਵਾ ਜ਼ਾਤ ਧਾਰ ਸੀ ਬ੍ਰਾਹਮਣ, ਬ੍ਰਹਮ ਮਿਲੀ ਵਡਿਆਈਆ। ਵੇਦ ਵਿਆਸ ਪਕੜਿਆ ਦਾਮਨ, ਪੱਲੂ ਗੰਢ ਪਵਾਈਆ। ਸਚ ਬਣਾਇਆ ਜ਼ਾਮਨ, ਵਿਚੋਲਾ ਇਕ ਰਖਾਈਆ। ਜਿਸ ਵੇਲੇ ਕਲਜੁਗ ਲੇਖਾ ਹੋਏ ਕਾਮਨੀ ਕਾਮਨ, ਚਾਰ ਕੁੰਟ ਹਲਕਾਈਆ। ਅੰਧੇਰਾ ਦਿਸੇ ਸ਼ਾਮਨ, ਸੂਰੀਆ ਚੰਨ ਨਾ ਕੋਇ ਰੁਸ਼ਨਾਈਆ। ਓਸ ਵੇਲੇ ਖੇਲ ਕਰਨਾ ਸ੍ਰੀ ਭਗਵਾਨਨ, ਨਿਰਗੁਣ ਨੂਰ ਜੋਤ ਕਰ ਰੁਸ਼ਨਾਈਆ। ਕਲਜੁਗ ਕੂੜਾ ਮਿਟੇ ਨਿਸ਼ਾਨਨ, ਸਚ ਨਿਸ਼ਾਨਾ ਇਕ ਝੁਲਾਈਆ। ਝਗੜਾ ਰਹਿਣ ਨਾ ਦੇਵੇ ਸ਼ੂਦਰ ਵੈਸ਼ ਸ਼ਤਰੀ ਬ੍ਰਾਹਮਣ, ਇਕੋ ਰੰਗ ਦਏ ਰੰਗਾਈਆ। ਇਸ਼ਟ ਦੇਵ ਸਵਾਮੀ ਆਤਮ ਪਰਮਾਤਮ ਬਖ਼ਸ਼ੇ ਚਾਨਣ, ਨੂਰ ਨੁਰਾਨਾ ਡਗਮਗਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕਲਾਮਨ, ਕਲਮਿਆਂ ਤੋਂ ਬਾਹਰ ਕਰੇ ਪੜ੍ਹਾਈਆ। ਆਪਣੀ ਕਿਰਪਾ ਕਰੇ ਤੇਰੀ ਪਹਿਚਾਨਣ, ਬੇਪਹਿਚਾਨ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਚ ਦਾ ਲੇਖਾ ਦਏ ਮੁਕਾਈਆ। ਵਿਆਸ ਕਿਹਾ ਮੁਹੱਬਤ ਨਾਲ ਪਿਆਰ, ਦੇਵ ਗੁਰਦੇਵ ਸਮਝਾਈਆ। ਕਲ ਕਲਕੀ ਲਏ ਅਵਤਾਰ, ਨਿਰਗੁਣ ਆਪਣੀ ਖੇਲ ਖਿਲਾਈਆ। ਲਹਿਣਾ ਦੇਣਾ ਪੂਰਾ ਕਰੇ ਵਿਚ ਸੰਸਾਰ, ਲੇਖਾ ਲੇਖੇ ਵਿਚੋਂ ਚੁਕਾਈਆ। ਭੇਵ ਅਭੇਦਾ ਆਪ ਖੋਲੇ ਕਰਤਾਰ, ਹਰਿ ਕਰਤਾ ਧੁਰਦਰਗਾਹੀਆ। ਭੇਟਾ ਲੈ ਕੇ ਇਕ ਦਸਤਾਰ, ਮੌਲੀ ਤੰਦ ਗੰਢ ਪਵਾਈਆ। ਨਾਰੀਅਲ ਆਵੇ ਚਰਨ ਦਵਾਰ, ਰੀਤੀ ਜਗਤ ਵਾਲੀ ਸਮਝਾਈਆ। ਫੇਰ ਲੇਖਾ ਮੁਕੇ ਜਗਤ ਪੂਜਾ ਜਗਤ ਵਾਸ਼ਨਾ ਧਾਰ, ਬ੍ਰਹਿਮਣਾਂ ਮਾਣ ਵਡਿਆਈ ਰਹਿਣ ਨਾ ਪਾਈਆ। ਇਕੋ ਪੁਰਖ ਅਕਾਲ ਹੋਵੇ ਨਿਮਸਕਾਰ, ਦੂਜਾ ਇਸ਼ਟ ਨਾ ਕੋਇ ਮਨਾਈਆ। ਕਿਰਪਾ ਕਰੇ ਸ਼ਹਿਨਸ਼ਾਹ ਸ਼ਾਹ ਸ਼ਾਹਾਂ ਦਾ ਸ਼ਾਹ ਸਿਕਦਾਰ, ਜਗਤ ਅੱਖਰੀ ਸ਼ਾਹ ਤੇਰੀ ਗੰਢ ਪਵਾਈਆ। ਪੂਰਬ ਲਹਿਣਾ ਦੇਣਾ ਪਰਮ ਪੁਰਖ ਕਰਜਾ ਦਏ ਉਤਾਰ, ਵੇਦ ਵਿਆਸ ਸੰਗ ਬਿਆਸ ਲਹਿਣਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਪੂਰੀ ਕਰਨਹਾਰਾ ਆਸ, ਆਸ ਆਸਾ ਸਭ ਦੀ ਵੇਖ ਵਖਾਈਆ।
੬ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਟਿੱਬਾ ਜ਼ਿਲਾ ਕਪੂਰਥਲਾ ਸਰੂਪ ਸਿੰਘ ਦੇ ਗ੍ਰਹਿ
ਕਲਜੁਗ ਕਹੇ ਧਰਮ ਪੁਰਖ ਅਕਾਲਾ ਮੇਰਾ ਮਾਈ ਬਾਪ, ਪਿਤਾ ਅਵਰ ਨਾ ਕੋਇ ਜਣਾਈਆ। ਜਿਸ ਕਿਰਪਾ ਕੀਤੀ ਆਪ, ਪਾਰਬ੍ਰਹਮ ਪ੍ਰਭ ਦਿਤੀ ਮਾਣ ਵਡਿਆਈਆ। ਸਿਰ ਮੇਰੇ ਰੱਖਿਆ ਹਾਥ, ਸਮਰਥ ਹੋਇਆ ਆਪ ਸਹਾਈਆ। ਕੂੜੀ ਕਿਰਿਆ ਦਿਤੀ ਦਾਤ, ਝੋਲੀ ਅਗੰਮ ਦਿਤੀ ਭਰਾਈਆ। ਉਠ ਵੇਖ ਮਾਰ ਝਾਤ, ਚਾਰੋਂ ਕੁੰਟ ਨੈਣ ਉਠਾਈਆ। ਜਿਧਰ ਵੇਖੇ ਅੰਧੇਰੀ ਰਾਤ, ਸਾਚਾ ਚੰਦ ਨਾ ਕੋਇ ਚਮਕਾਈਆ। ਕਿਰਪਾ ਕੀਤੀ ਪੁਰਖ ਅਬਿਨਾਸ਼, ਮੈਨੂੰ ਦਿਤੀ ਮਾਣ ਵਡਿਆਈਆ। ਮੈਂ ਸਚ ਸਤਿ ਦਾ ਕੀਤਾ ਨਾਸ, ਧਰਤੀ ਉਤੇ ਰਹਿਣ ਨਾ ਪਾਈਆ। ਤਾਕਤ ਰਹੀ ਨਾ ਸ਼ੰਕਰ ਵਾਲੀ ਕੈਲਾਸ਼, ਕਲਾ ਆਪਣੀ ਦਿਤੀ ਪ੍ਰਗਟਾਈਆ। ਬ੍ਰਹਮ ਦਾ ਰਿਹਾ ਨਾ ਕਿਸੇ ਵਿਸ਼ਵਾਸ, ਬ੍ਰਹਮਾ ਰੋਵੇ ਮਾਰੇ ਧਾਹੀਂਆ।
ਵਿਸ਼ਨੂੰ ਵਿਸ਼ਵ ਦਾ ਬਣ ਨਾ ਸਕੇ ਸਾਕ, ਸਗਲਾ ਸੰਗ ਨਾ ਕੋਇ ਰਖਾਈਆ। ਅਵਤਾਰ ਪੈਗ਼ੰਬਰ ਗੁਰੂ ਸਾਰੇ ਮਲਦੇ ਹਾਥ, ਹਥੇਲੀ ਹਥੇਲੀ ਨਾਲ ਮਿਲਾਈਆ। ਦੂਰ ਦੁਰਾਡਾ ਤੱਕੇ ਤ੍ਰੈਲੋਕੀ ਨਾਥ, ਰਾਮ ਰਾਮਾ ਅੱਖ ਖੁਲਾਈਆ। ਕੀ ਲੇਖਾ ਦੀਨ ਦੁਨੀ ਲੋਕਮਾਤ, ਧਰਨੀ ਧਵਲ ਕੀ ਵਡਿਆਈਆ। ਕਲਜੁਗ ਕਹੇ ਮੈਂ ਧਰਮ ਸਭ ਕੁਛ ਕੀਤਾ ਨਾਸ, ਨਾਸਤਕ ਕੀਤੀ ਲੋਕਾਈਆ। ਕੋਟਾਂ ਵਿਚੋਂ ਜਨ ਭਗਤ ਸੁਹੇਲੇ ਜਿਨ੍ਹਾਂ ਪ੍ਰਭ ਦੀ ਰਖੀ ਆਸ, ਓੜਕ ਇਕ ਧਿਆਨ ਲਗਾਈਆ। ਮੈਂ ਉਨ੍ਹਾਂ ਦਾ ਦਾਸੀ ਦਾਸ, ਬਿਨ ਸੀਸ ਸੀਸ ਝੁਕਾਈਆ। ਬਾਕੀ ਚਾਰੋਂ ਕੁੰਟ ਮੇਰੀ ਮਾਇਆ ਮਮਤਾ ਵਾਲੀ ਰਾਸ, ਬਿਨ ਗੋਪੀ ਕਾਹਨ ਨਾਚ ਨਚਾਈਆ। ਮੇਰੀ ਇਕੋ ਸੱਚੀ ਖ਼ਾਹਿਸ਼, ਖ਼ੈਰਖ਼ਾਹ ਹੋ ਕੇ ਦਿਆਂ ਸੁਣਾਈਆ। ਹਰ ਹਿਰਦੇ ਕਰਾਂ ਵਾਸ, ਘਟ ਘਟ ਡੇਰਾ ਲਾਈਆ। ਪ੍ਰਭੂ ਦਾ ਅਜਪਾ ਜਪੇ ਕੋਇ ਨਾ ਜਾਪ, ਹਿਰਦੇ ਹਰਿ ਸਕੇ ਨਾ ਕੋਇ ਵਸਾਈਆ। ਚਾਰ ਕੁੰਟ ਦਹਿ ਦਿਸ਼ਾ ਮੇਰੀ ਕਰਨੀ ਦਾ ਵੇਖ ਪਾਪ, ਪਤਤ ਹੋਈ ਲੋਕਾਈਆ। ਧਰਨੀ ਥਰ ਥਰ ਰਹੀ ਕਾਂਪ, ਥਰਥਰਾਹਟ ਵਿਚ ਦੁਹਾਈਆ। ਦੀਨ ਮਜ਼੍ਹਬ ਕਰਨ ਪਸ਼ਚਾਤਾਪ, ਸ਼ਤਰੀ ਬ੍ਰਾਹਮਣ ਸ਼ੂਦਰ ਵੈਸ਼ ਧੀਰ ਨਾ ਕੋਇ ਧਰਾਈਆ। ਜਿਥੇ ਤੱਕੋ ਧਰਮ ਜੀ ਓਥੇ ਓਥੇ ਧਰਮ ਦੀ ਘਾਟ, ਊਣਤਾ ਵਿਚ ਸਾਰੇ ਵੇਖ ਵਖਾਈਆ। ਮੇਰੀ ਅੰਤ ਪ੍ਰਭੂ ਦੇ ਹੱਥ ਵਾਟ, ਦੂਜਾ ਬਦਲਾ ਸਕੇ ਨਾ ਕੋਇ ਚੁਕਾਈਆ। ਮੇਰੀ ਇਕੋ ਇਕ ਸਤਿ ਸਚ ਦੀ ਆਸ, ਆਸਾਵੰਦ ਹੋ ਕੇ ਦਿਆਂ ਸਮਝਾਈਆ। ਸਤਿ ਧਰਮ ਤੇਰਾ ਰਹਿਣ ਦੇਣਾ ਨਹੀਂ ਕੋਈ ਪ੍ਰਕਾਸ਼, ਧਰਮ ਦਵਾਰੇ ਫੋਲ ਫੁਲਾਈਆ। ਮੇਰੀ ਥਾਪਨਾ ਪਰਮ ਪੁਰਖ ਨੇ ਦਿਤੀ ਥਾਪ, ਥਪਕ ਥਪਕ ਲੋਕਮਾਤ ਮੈਨੂੰ ਦਿਤੀ ਵਡਿਆਈਆ। ਮੈਂ ਸਭ ਦੇ ਅੰਦਰ ਭਰਿਆ ਰੋਗ ਸੰਤਾਪ, ਮਾਇਆ ਮਮਤਾ ਪੰਚ ਵਿਕਾਰ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਆਦਿ ਜੁਗਾਦਿ ਸਭ ਦਾ ਮਾਈ ਬਾਪ, ਪਰਮ ਪੁਰਖ ਪਰਮਾਤਮ ਅਕਾਲ ਦਿਆਲ ਹੋਏ ਸਹਾਈਆ।
੬ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਜਾਂਗਲੀ ਜ਼ਿਲਾ ਕਪੂਰਥਲਾ ਪਿਆਰਾ ਸਿੰਘ ਦੇ ਗ੍ਰਹਿ
ਕਲਜੁਗ ਕਹੇ ਧਰਮ ਮੈਨੂੰ ਸਾਰੇ ਕਰਦੇ ਗਏ ਯਾਦ, ਅਵਤਾਰ ਪੈਗ਼ੰਬਰ ਗੁਰੂ ਢੋਲੇ ਗਾਈਆ। ਜਿਨ੍ਹਾਂ ਦੀਨ ਦੁਨੀ ਕੀਤੇ ਆਬਾਦ, ਨਾਮ ਕਲਮਿਆਂ ਵੰਡ ਵੰਡਾਈਆ। ਸ਼ਰੀਅਤ ਸ਼ਰਅ ਦਾ ਬਣੇ ਉਸਤਾਦ, ਤੁਲਬੇ ਸਿਖ ਮੁਰੀਦਾਂ ਕਰੀ ਪੜ੍ਹਾਈਆ। ਧੁਰ ਦਾ ਨਾਮ ਗਏ ਅਰਾਧ, ਰਸਨਾ ਜਿਹਵਾ ਢੋਲੇ ਗਾਈਆ। ਲੇਖ ਲਿਖ ਕੇ ਗ੍ਰੰਥ ਕਿਤਾਬ, ਅੱਖਰ ਅੱਖਰਾਂ ਜੋੜ ਜੁੜਾਈਆ। ਨਾਲੇ ਕਹਿੰਦੇ ਗਏ ਸਭ ਨੂੰ ਕਲਜੁਗ ਕਰਨਾ ਬਰਬਾਦ, ਕਲ ਕਾਤੀ ਨਜ਼ਰੀ ਆਈਆ। ਮੇਰੇ ਸਾਹਿਬ ਨੇ ਮੇਰੀ ਖੋਲੀ ਜਾਗ, ਨੇਤਰ ਅੱਖ ਖੁਲਾਈਆ। ਮੇਰੇ ਵੱਡੇ ਵਡ ਵਡ ਭਾਗ, ਪ੍ਰਭ ਦਿਤੀ ਮਾਣ ਵਡਿਆਈਆ। ਮੈਂ ਵਰਤ ਕੇ ਆਪਣਾ ਸਵਾਂਗ ਚਾਰੋਂ ਕੁੰਟ ਵੇਖ ਵਖਾਈਆ। ਸਤਿ ਧਰਮ ਤੇਰਾ ਕਿਸੇ ਗ੍ਰਹਿ ਨਾ ਜਗੇ ਚਰਾਗ਼, ਨੂਰ ਨਜ਼ਰ ਕੋਇ ਨਾ ਆਈਆ। ਹਰ ਘਟ ਅੰਦਰ ਦੁਰਮਤ ਮੈਲ ਦਾਗ਼, ਘਰ ਘਰ ਦਿਤਾ ਲਗਾਈਆ। ਹੰਸ ਬਣਾਏ ਕਾਗ, ਦੁਰਮਤ ਮੈਲ ਨਾ ਕੋਇ ਧਵਾਈਆ। ਅੰਤਰ ਨਿਰੰਤਰ ਪ੍ਰਭ ਨੂੰ ਸਕੇ ਨਾ ਕੋਇ ਅਰਾਧ, ਰਸਨਾ ਜਿਹਵਾ ਸਾਰੇ ਗਾਈਆ। ਸਤਿ ਰਹਿਣ ਦਿਤਾ ਨਹੀਂ ਕਿਸੇ ਸਮਾਜ, ਸਮਗਰੀ
ਸਤਿ ਨਾ ਕੋਇ ਵਰਤਾਈਆ। ਧਰਮ ਦਾ ਦਿਸੇ ਨਾ ਕੋਇ ਰਾਜ, ਰਈਅਤ ਰੰਗ ਨਾ ਕੋਇ ਰੰਗਾਈਆ। ਧੁਰ ਦਾ ਸੁਣੇ ਕੋਇ ਨਾ ਨਾਦ, ਨਾਦੀ ਸ਼ਬਦ ਨਾ ਕੋਇ ਸ਼ਨਵਾਈਆ। ਮੰਜ਼ਲ ਚੜ੍ਹੇ ਨਾ ਕੋਇ ਸਾਧ, ਅਧਵਾਟੇ ਬੈਠੇ ਮਾਰਨ ਧਾਹੀਆ। ਮਾਇਆਧਾਰੀ ਕੀਤੇ ਅਪਹਾਜ, ਲੰਗੜੇ ਲੂਲੇ ਨਜ਼ਰੀ ਆਈਆ। ਧਰਮ ਮੇਰੇ ਝੂਠ ਅਗੇ ਤੇਰਾ ਕੀ ਜਵਾਬ, ਮੈਨੂੰ ਦੇ ਸੁਣਾਈਆ। ਠੱਗਾਂ ਚੋਰਾਂ ਯਾਰਾਂ ਮਿਲੇ ਖਿਤਾਬ, ਚਾਰੋਂ ਕੁੰਟ ਖ਼ੁਸ਼ੀ ਬਣਾਈਆ। ਸਤਿ ਰਿਹਾ ਨਾ ਕਿਸੇ ਮਹਿਰਾਬ, ਕਾਅਬਿਆਂ ਕਰਮ ਨਾ ਕੋਇ ਕਮਾਈਆ। ਤੂੰ ਆਪਣਾ ਸਚ ਦਾ ਲੈਣਾ ਛਡ ਦੇ ਖੁਆਬ, ਖ਼ਾਹਮਖ਼ਾਹ ਨਾ ਧਿਆਨ ਲਗਾਈਆ। ਬਿਨਾ ਕੂੜ ਤੋਂ ਮੇਰੇ ਵਿਚ ਹੋਣਾ ਨਹੀਂ ਕੋਈ ਲਾਭ, ਜਗਤ ਮਿਲੇ ਨਾ ਕੋਇ ਵਡਿਆਈਆ। ਜ਼ਰਾ ਖੇਲ ਤੱਕ ਪ੍ਰਭੂ ਮਹਾਰਾਜ, ਜੋ ਮੇਰਾ ਕਰਤਾ ਰਿਹਾ ਕਰਾਈਆ। ਜਿਸ ਦਾ ਖੇਲ ਦੇਸ ਦੋਆਬ, ਦੋਹਰੀ ਧਾਰ ਪ੍ਰਗਟਾਈਆ। ਉਹ ਵੇਖੇ ਆਪਣਿਆਂ ਭਗਤਾਂ ਬਾਗ਼ ਫੁੱਲ ਟਹਿਣੀ ਫੋਲ ਫੁਲਾਈਆ। ਮੇਰੀ ਕਰਨੀ ਨੂੰ ਦੁਨੀਆ ਕਹੇ ਪਾਪ, ਪਰ ਮੈਂ ਪ੍ਰਭ ਦੀ ਸੇਵ ਕਮਾਈਆ। ਹੁਣ ਮੇਰਾ ਵਡ ਪ੍ਰਤਾਪ, ਧਰਮ ਤੇਰੀ ਚਲੇ ਨਾ ਕੋਇ ਚਤੁਰਾਈਆ। ਕਿਰਪਾ ਕਰੇ ਮੇਰਾ ਬਾਪ, ਪੁਰਖ ਅਕਾਲ ਹੋਏ ਸਹਾਈਆ। ਜੋ ਸਾਚਾ ਸੱਜਣ ਸਾਕ, ਸਗਲਾ ਸੰਗ ਨਿਭਾਈਆ। ਜਿਸ ਤੇਰੀ ਉਡਾਉਣੀ ਖ਼ਾਕ, ਖ਼ਾਕੇ ਮੈਨੂੰ ਰਿਹਾ ਵਖਾਈਆ। ਮੈਂ ਤੇਰੇ ਨਾਲੋਂ ਚਲਾਕ, ਤੇਰੀ ਚਲਾਕੀ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਕਰੇ ਕਰਾਏ ਆਪੇ ਆਪ, ਆਪਣਾ ਹੁਕਮ ਆਪ ਵਰਤਾਈਆ।
੬ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਸ਼ਿਕਾਰਪੁਰ ਜ਼ਿਲਾ ਕਪੂਰਥਲਾ ਜਗੀਰ ਸਿੰਘ ਦੇ ਗ੍ਰਹਿ
ਕਲਜੁਗ ਕਹੇ ਧਰਮ ਮੈਂ ਪ੍ਰਭੂ ਦਾ ਬੱਚਾ ਨਨ੍ਹਾ, ਬਾਲ ਪਿਆਰਾ ਇਕ ਅਖਵਾਈਆ। ਮੇਰਾ ਵਜੂਦ ਦਿਸੇ ਨਾ ਕੋਇ ਤਨਾਂ, ਰੂਪ ਰੰਗ ਰੇਖ ਨਾ ਕੋਇ ਸਮਝਾਈਆ। ਮੈਂ ਨੌ ਖੰਡ ਪ੍ਰਿਥਮੀ ਸਤਾਂ ਦੀਪਾਂ ਵੇਖਿਆ ਬੰਨਾ, ਹੱਦ ਹਦੂਦਾਂ ਫੋਲ ਫੁਲਾਈਆ। ਮੈਂ ਵੜਿਆ ਦੀਨਾਂ ਮਜ਼੍ਹਬਾਂ ਵਾਲੀਆਂ ਛੱਪਰ ਛੰਨਾਂ, ਮੰਦਰ ਮਸਜਿਦ ਸ਼ਿਵਦਵਾਲੇ ਮਠ ਫੋਲ ਫੁਲਾਈਆ। ਮੈਂ ਵੇਖਿਆ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਬਾਈਬਲ ਗੁਰੂ ਗ੍ਰੰਥ ਸਾਹਿਬ ਦਾ ਚੌਦਾਂ ਸੌ ਤੀਹ ਅੰਕ ਪੰਨਾ, ਅੱਖਰ ਅੱਖਰ ਖੋਜ ਖੁਜਾਈਆ। ਮੈਨੂੰ ਇਸ਼ਾਰਾ ਦੇਵੇ ਗੋਬਿੰਦ ਵਾਲਾ ਕੰਨਾ, ਕਾਇਨਾਤ ਰਿਹਾ ਵਖਾਈਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਅੰਦਰ ਮਾਇਆ ਮਮਤਾ ਭਰ ਦੇ ਧਨਾ, ਮੋਹ ਵਿਚ ਹੋਏ ਲੋਕਾਈਆ। ਮੈਂ ਵੀ ਉਸ ਸਾਹਿਬ ਦਾ ਚੰਨਾ, ਜੋ ਦੋ ਜਹਾਨ ਕਰੇ ਰੁਸ਼ਨਾਈਆ। ਕਲਜੁਗ ਕਹੇ ਮੈਂ ਚਾਰੋਂ ਕੁੰਟ ਫਿਰਾਂ ਭੰਨਾ, ਭੱਜਾਂ ਵਾਹੋ ਦਾਹੀਆ। ਗੋਬਿੰਦ ਕਿਹਾ ਤੇਰਾ ਸਮਾਂ ਰਹਿਣ ਨਾ ਦੇਵਾਂ ਲੰਮਾ, ਲਮਹ ਲਮਹ ਵੇਖ ਵਖਾਈਆ। ਦੀਨ ਦੁਨੀ ਭਰਮਾਂ ਦੇ ਵਿਚ ਕਾਇਆ ਮਾਟੀ ਚੰਮਾ, ਚੰਮ ਦ੍ਰਿਸ਼ਟੀ ਵਿਚ ਭਵਾਈਆ। ਸਚ ਦਾ ਰਹੇ ਕੋਇ ਨਾ ਦਮਾ, ਪਵਣ ਸਵਾਸੀ ਕੂੜ ਨਾਲ ਮਿਲਾਈਆ। ਜਗਤ ਜਹਾਨ ਕਰ ਨਿਕੰਮਾ, ਪ੍ਰਭ ਨੂੰ ਮਿਲਣ ਕੋਇ ਨਾ ਪਾਈਆ। ਚਾਰੋਂ ਕੁੰਟ ਦਿਸੇ ਗ਼ਮਾ, ਧੀਰਜ ਧੀਰ ਨਾ ਕੋਇ ਬੰਧਾਈਆ। ਮਨ ਕਲਪਣਾ ਹੋਵੇ ਤਮਾ, ਲਾਲਚ ਵਿਚ ਸਰਬ ਲਲਚਾਈਆ। ਜੋਤੀ ਨੂਰ ਦਿਸੇ ਨਾ ਸ਼ਮਾ, ਸ਼ਾਮ ਅੰਧੇਰਾ ਚਾਰੋਂ
ਕੁੰਟ ਛਾਈਆ। ਧੁਰ ਸੰਦੇਸ਼ਾ ਸੁਣ ਨਵਾਂ, ਨਵ ਅਠਾਰਾਂ ਤੋਂ ਬਾਹਰ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਕਲਜੁਗ ਕਹੇ ਧਰਮ ਆਪਣੀ ਖੋਲ ਅੱਖ, ਪਿਛਲਾ ਪਿਛੇ ਧਿਆਨ ਗਵਾਈਆ। ਹੁਣ ਖੇਲ ਪ੍ਰਭੂ ਪ੍ਰਤੱਖ, ਜੋ ਮੇਰੇ ਵਿਚ ਆਇਆ ਚਾਈਂ ਚਾਈਂਆ। ਜਿਸ ਅਵਤਾਰ ਪੈਗ਼ੰਬਰ ਗੁਰੂਆਂ ਮਾਰਗ ਦਿਤੇ ਦੱਸ, ਦੀਨਾਂ ਮਜ਼੍ਹਬਾਂ ਰੰਗ ਰੰਗਾਈਆ। ਉਹ ਸਾਹਿਬ ਪੁਰਖ ਸਮਰਥ, ਹਰਿ ਕਰਤਾ ਧੁਰਦਰਗਾਹੀਆ। ਜਿਸ ਨੂੰ ਵੇਖਿਆਂ ਸਗਲ ਵਸੂਰੇ ਜਾਇਣ ਲਥ, ਅਗਨੀ ਤਤ ਨਾ ਲਾਗੇ ਰਾਈਆ। ਉਸ ਦੀ ਸ਼ਬਦ ਮਹਿੰਮਾ ਅਕਥ, ਕਥਨੀ ਕਥ ਨਾ ਕੋਇ ਸੁਣਾਈਆ। ਉਹ ਮੇਰਾ ਚਾਰੋਂ ਕੁੰਟ ਚਲਾਏ ਰਥ, ਰਥਵਾਹੀ ਆਪਣੀ ਦਇਆ ਕਮਾਈਆ। ਮੈਂ ਸਚ ਸਚ ਸਾਰਾ ਦਿਤਾ ਮਥ, ਮਥਣ ਕੀਤੀ ਕੂੜ ਲੋਕਾਈਆ। ਫੇਰੀ ਦਰੋਹੀ ਨੱਠ ਨੱਠ, ਭੱਜਿਆ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਮੇਰਾ ਖੇਲ ਕਰੇ ਹੱਸ ਹੱਸ, ਹਸਤੀ ਦਾ ਮਾਲਕ ਬੇਪ੍ਰਵਾਹੀਆ।
੬ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਵਲਣੀ ਜ਼ਿਲਾ ਕਪੂਰਥਲਾ ਗੁਰਦਿਤ ਸਿੰਘ ਦੇ ਗ੍ਰਹਿ
ਕਲਜੁਗ ਕਹੇ ਧਰਮ ਮੇਰਾ ਵੇਖ ਲੈ ਜ਼ੋਰ, ਜੋਰੂ ਜ਼ਰ ਦਿਤੀ ਵਿਡਆਈਆ। ਚਾਰੋਂ ਕੁੰਟ ਅੰਧੇਰਾ ਘੋਰ, ਸਾਚਾ ਚੰਦ ਨਾ ਕੋਇ ਚਮਕਾਈਆ। ਮਿਲੀ ਵਡਿਆਈ ਠੱਗ ਚੋਰ, ਨੌ ਖੰਡ ਪ੍ਰਿਥਮੀ ਭੱਜਣ ਵਾਹੋ ਦਾਹੀਆ। ਮਨ ਮਮਤਾ ਪਾਵੇ ਸ਼ੋਰ, ਸ਼ੌਹਰ ਬਾਂਕੇ ਮਿਲਣ ਕੋਇ ਨਾ ਆਈਆ। ਕੂੜੀ ਕਿਰਿਆ ਚਾਰੋਂ ਕੁੰਟ ਰਹੀ ਦੌੜ, ਉੱਤਰ ਪੂਰਬ ਪੱਛਮ ਦੱਖਣ ਆਪਣਾ ਪੰਧ ਮੁਕਾਈਆ। ਮਾਨਸ ਬੂਟਾ ਫਲ ਹੋਇਆ ਕੌੜ, ਅੰਮ੍ਰਿਤ ਰਸ ਨਾ ਕੋਇ ਭਰਾਈਆ। ਖੇਲ ਕਰੇ ਬ੍ਰਾਹਮਣ ਗੌੜ, ਗਵੜਾ ਆਪਣੀ ਕਾਰ ਭੁਗਤਾਈਆ। ਜਿਸ ਦਾ ਲੇਖਾ ਅਵਰ ਕਾ ਔਰ, ਭੇਵ ਅਭੇਦਾ ਆਪ ਖੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਦਾਤਾ ਅਗੰਮ ਅਥਾਹੀਆ। ਕਲਜੁਗ ਕਹੇ ਧਰਮ ਮੇਰਾ ਵੇਖ ਲੈ ਅੰਤਮ ਬਲ, ਵਲੀਆ ਛਲੀਆ ਖੇਲ ਖਿਲਾਈਆ। ਨਵ ਸੱਤ ਰਹੇ ਹੱਲ, ਧੀਰਜ ਧੀਰ ਨਾ ਕੋਇ ਧਰਾਈਆ। ਹੁਕਮ ਦੇਵੇ ਪੁਰਖ ਅਬਿਨਾਸ਼ੀ ਜੋ ਵਸੇ ਨਿਹਚਲ ਧਾਮ ਅਟੱਲ, ਸਚਖੰਡ ਸਾਚੇ ਸੋਭਾ ਪਾਈਆ। ਮਾਇਆ ਮਮਤਾ ਅੰਦਰ ਜਾਣ ਰਲ, ਮੋਹ ਵਿਕਾਰੇ ਵਿਚ ਸਮਾਈਆ। ਕਾਇਆ ਕੂੜ ਚਲਾਉਣਾ ਹਲ, ਮਾਨਸ ਮਾਨਵ ਵੇਖ ਵਖਾਈਆ। ਪੰਜ ਵਿਕਾਰਾ ਘਰ ਘਰ ਵਾੜਨਾ ਦਲ, ਪੰਚਮ ਧੁਨ ਨਾ ਕੋਇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਕਲਜੁਗ ਕਹੇ ਧਰਮ ਮੇਰੀ ਵੇਖ ਲਿਆਕਤ, ਪ੍ਰਭ ਦਿਤੀ ਮਾਣ ਵਡਿਆਈਆ। ਰਹਿਣ ਦਿਤੀ ਨਹੀਂ ਕੋਈ ਸ਼ਰਾਫ਼ਤ, ਦੀਨ ਮਜ਼੍ਹਬ ਸ਼ਰਅ ਨਾਲ ਟਕਰਾਈਆ। ਘਰ ਘਰ ਕਰਾਈ ਬਗ਼ਾਵਤ, ਬਗ਼ਲਗੀਰ ਨਾ ਕੋਇ ਅਖਵਾਈਆ। ਸਾਚਾ ਨਾਮ ਮਿਲੇ ਨਾ ਕਿਸੇ ਨਿਆਮਤ, ਕੂੜੀ ਕਿਰਿਆ ਜਗਤ ਹਲਕਾਈਆ। ਚਾਰੋਂ ਕੁੰਟ ਅੰਧੇਰੀ ਸ਼ਾਮਤ, ਸ਼ਮਾ ਨੂਰ ਚੰਦ ਨਾ ਕੋਇ ਚਮਕਾਈਆ। ਬਿਨਾ ਭਗਤਾਂ ਅੰਤਰ ਦਿਸੇ ਨਾ ਕਿਸੇ ਸਹੀ ਸਲਾਮਤ, ਸਚ ਰੰਗ ਨਾ
ਕੋਇ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਮੇਰੇ ਹੱਥ ਟਿਕਾਈਆ। ਕਲਜੁਗ ਕਹੇ ਧਰਮ ਮੇਰਾ ਜਗਦਾ ਵੇਖ ਚਰਾਗ਼, ਚਰਾਗਾਹਾਂ ਕਰੇ ਰੁਸ਼ਨਾਈਆ। ਮੈਂ ਜੀਵ ਜੰਤ ਹੰਸ ਬਣਾਏ ਕਾਗ, ਬੁਧ ਬਿਬੇਕ ਨਾ ਕੋਇ ਰਖਾਈਆ। ਦੁਰਮਤ ਮੈਲ ਸਭ ਨੂੰ ਲਾਇਆ ਦਾਗ਼, ਪਤਤ ਪੁਨੀਤ ਨਾ ਕੋਇ ਕਰਾਈਆ। ਕਾਇਆ ਮੰਦਰ ਅੰਦਰ ਲਗਾਈ ਤ੍ਰੈਗੁਣ ਆਗ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਸਤਿਗੁਰੂ ਪ੍ਰੇਮ ਸਾਰੇ ਗਏ ਤਿਆਗ, ਜਗਤ ਵਾਸਨਾ ਬੰਧਨ ਪਾਈਆ। ਸਚ ਦਾ ਰਿਹਾ ਨਾ ਕੋਇ ਸਮਾਜ, ਸਮਗਰੀ ਸਚ ਹੱਥ ਕਿਸੇ ਨਾ ਆਈਆ। ਆਤਮ ਉਪਜੇ ਨਾ ਕਿਸੇ ਵੈਰਾਗ, ਆਤਮ ਪਰਮਾਤਮ ਮੇਲ ਨਾ ਕੋਇ ਮਿਲਾਈਆ। ਮੰਜ਼ਲ ਚੜ੍ਹਿਆ ਦਿਸੇ ਨਾ ਕੋਇ ਸਾਧ, ਦਰਗਾਹ ਸਾਚੀ ਸਚਖੰਡ ਸੋਭਾ ਕੋਇ ਨਾ ਪਾਈਆ। ਮੇਰਾ ਖੇਲ ਤੱਕ ਲੈ ਆਜ, ਅੱਜ ਦੀ ਘੜੀ ਸੁਲਖਣੀ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਕਲਜੁਗ ਕਹੇ ਧਰਮ ਵੇਖ ਲੈ ਮੈਂ ਸਭ ਦੇ ਨਾਲੋਂ ਚਲਾਕ, ਸਤਿਜੁਗ ਤ੍ਰੇਤਾ ਦੁਆਪਰ ਸਾਰੇ ਧਿਆਨ ਲਗਾਈਆ। ਮੈਂ ਚਾਰ ਕੁੰਟ ਉਡਾਈ ਖ਼ਾਕ, ਖ਼ਾਕੀ ਬੰਦਾ ਸਮਝ ਕੋਇ ਨਾ ਪਾਈਆ। ਆਤਮ ਪਰਮਾਤਮ ਸਭ ਦਾ ਕਰਾਇਆ ਤਲਾਕ, ਪਾਰਬ੍ਰਹਮ ਬ੍ਰਹਮ ਸੰਗ ਨਾ ਕੋਇ ਰਖਾਈਆ। ਸੁਰਤ ਸ਼ਬਦ ਰਿਹਾ ਨਾ ਕਿਸੇ ਦਾ ਨਾਤ, ਆਤਮ ਰਸ ਨਿਝਰ ਝਿਰਨਾ ਨਾ ਕੋਇ ਝਿਰਾਈਆ। ਝਗੜਾ ਪਾਇਆ ਜ਼ਾਤ ਪਾਤ, ਦੀਨ ਮਜ਼੍ਹਬ ਕਰੇ ਲੜਾਈਆ। ਕਲਮਾ ਹਕ ਸਮਝੇ ਨਾ ਕੋਇ ਕਾਗ਼ਜ਼ਾਤ, ਚਾਰ ਜੁਗ ਦੇ ਸ਼ਾਸਤਰ ਦੇਣ ਗਵਾਹੀਆ। ਉੱਤਰ ਪੂਰਬ ਪੱਛਮ ਦੱਖਣ ਵੇਖ ਅੰਧੇਰੀ ਰਾਤ, ਕੂੜ ਕੁੜਿਆਰਾ ਬਾਦਲ ਦਿਤਾ ਛਾਈਆ। ਸਤਿ ਦਾ ਸਚ ਨਾਲ ਰਿਹਾ ਨਾ ਕੋਇ ਰਾਜ, ਰਈਅਤ ਰੇਖ ਨਾ ਕੋਇ ਬਦਲਾਈਆ। ਮੇਰੇ ਅੰਦਰ ਜਗਤ ਜਗਿਆਸੂ ਸਕੇ ਕੋਇ ਨਾ ਜਾਗ, ਨਿਜ ਨੇਤਰ ਲੋਚਨ ਨੈਣ ਅੱਖ ਨਾ ਕੋਇ ਖੁਲਾਈਆ। ਮੈਂ ਸੂਰਬੀਰ ਬਹਾਦਰ ਪਰਮ ਪੁਰਖ ਮੇਰੀ ਆਪਣੇ ਹੱਥ ਪਕੜੀ ਵਾਗ, ਸਿਰ ਮੇਰੇ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਲੇਖਾ ਜਾਣੇ ਜੁਗਾਦਿ ਆਦਿ, ਆਦਿ ਜੁਗਾਦਿ ਜੁਗ ਚੌਕੜੀ ਆਪਣਾ ਹੁਕਮ ਵਰਤਾਈਆ।
੬ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਕਪੂਰਥਲਾ ਕਰਤਾਰ ਸਿੰਘ ਦੌਲਤ ਸਿੰਘ ਗੁਰਦਿਆਲ ਸਿੰਘ ਦੇ ਨਵਿਤ
ਧਰਮ ਕਹੇ ਕਲਜੁਗ ਮੇਰੇ ਸਾਹਿਬ ਸਵਾਮੀ ਉਠਣਾ, ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਜੋਤ ਕਰੇ ਰੁਸ਼ਨਾਈਆ। ਮਿਹਰਵਾਨ ਮਹਿਬੂਬ ਹੋ ਕੇ ਤੁਠਣਾ, ਪਾਰਬ੍ਰਹਮ ਪ੍ਰਭ ਆਪਣੀ ਦਇਆ ਕਮਾਈਆ। ਸ਼ਾਹ ਪਾਤਸ਼ਾਹ ਹੋ ਕੇ ਸਭ ਨੂੰ ਪੁਛਣਾ, ਬਚਿਆ ਰਹਿਣ ਕੋਇ ਨਾ ਪਾਈਆ। ਜਿਸ ਹੁਕਮ ਸੁਣਾਉਣਾ ਇਕੋ ਤੁਕਣਾ, ਤੂੰ ਮੇਰਾ ਮੈਂ ਤੇਰਾ ਢੋਲਾ ਦਏ ਸਮਝਾਈਆ। ਮੈਂ ਉਸ ਦੀਆਂ ਸੁਖਦਾ ਸੁੱਖਣਾ, ਜੋ ਸੁਖ ਸਾਗਰ ਰੂਪ ਸਮਾਈਆ। ਉਹ ਜ਼ਰੂਰ ਮੇਰੀ ਸੁਹਾਏ ਰੁਤਨਾ, ਰੁਤੜੀ ਆਪਣੇ ਨਾਲ ਮਹਿਕਾਈਆ। ਜਿਸ ਦਾ ਸ਼ਬਦ ਦੁਲਾਰਾ ਪੁਤਨਾ, ਪਿਤਾ ਪੁਰਖ ਅਕਾਲ ਦਏ ਵਡਿਆਈਆ। ਤੇਰਾ ਕੂੜ ਕੁਕਰਮ ਦੀਨ ਦੁਨੀ ਵਿਚੋਂ ਪੁੱਟਣਾ, ਅੰਤਮ ਕੂੜੇ ਵਹਿਣ ਦਏ ਵਹਾਈਆ। ਤੇਰਾ ਖੇੜਾ ਸਤਿ ਧਰਮ ਨੇ ਲੁੱਟਣਾ, ਲੁਟੇਰਾ ਬਣੇ ਸਤਿਗੁਰ
ਸ਼ਬਦ ਸਹਿਜ ਸੁਖਦਾਈਆ। ਜਿਸ ਨਿਰਭੈ ਹੋ ਕੇ ਬੁੱਕਣਾ, ਸ਼ਬਦੀ ਸ਼ਬਦ ਆਵਾਜ਼ ਸੁਣਾਈਆ। ਉਸ ਦਾ ਭਾਣਾ ਕਦੇ ਨਾ ਰੁਕਣਾ, ਨਾ ਕੋਈ ਮੇਟੇ ਮੇਟ ਮਿਟਾਈਆ। ਤੇਰਾ ਰਹੇ ਕੋਈ ਨਾ ਦੁੱਖਣਾ, ਦੁਖੀਆਂ ਦਰਦੀਆਂ ਦਰਦ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਅਗੰਮ ਅਥਾਹੀਆ। ਕਲਜੁਗ ਕਹੇ ਧਰਮ ਮੇਰੀ ਸੁਣ ਲੈ ਆਸ਼ਾ, ਆਸ ਨਾਲ ਜਣਾਈਆ। ਮੇਰਾ ਉਸ ਸਾਹਿਬ ਤੇ ਭਰਵਾਸਾ, ਜੋ ਭਾਂਡਾ ਭਰਮ ਭੰਨਾਈਆ। ਮੈਂ ਬਣ ਕੇ ਦਾਸੀ ਦਾਸਾ, ਸਾਚੀ ਸੇਵ ਕਮਾਈਆ। ਚਾਰੋਂ ਕੁੰਟ ਪਾਵਾਂ ਰਾਸਾ, ਬਿਨ ਗੋਪੀ ਕਾਹਨ ਨਾਚ ਨਚਾਈਆ। ਮੈਨੂੰ ਦੀਨ ਦੁਨੀ ਤੱਕ ਕੇ ਆਵੇ ਹਾਸਾ, ਹੱਸ ਕੇ ਦਿਆਂ ਵਖਾਈਆ। ਨਾਮ ਧਰਮ ਸਤਿ ਰਿਹਾ ਨਾ ਕਿਸੇ ਕੋਲ ਰਤੀ ਮਾਸਾ, ਮਾਸ ਬਰਸ ਦਿਵਸ ਸਾਰੇ ਦੇਣ ਗਵਾਹੀਆ। ਘਰ ਘਰ ਅੰਦਰ ਹੋਈ ਅੰਧੇਰੀ ਰਾਤਾ, ਆਤਮ ਨੂਰ ਨਾ ਕੋਇ ਰੁਸ਼ਨਾਈਆ। ਜੀਵਾਂ ਭੁੱਲਿਆ ਪੁਰਖ ਬਿਧਾਤਾ, ਪਾਰਬ੍ਰਹਮ ਮੇਲ ਨਾ ਕੋਇ ਮਿਲਾਈਆ। ਆਹ ਵੇਖ ਮੇਰਾ ਡੂੰਘਾ ਖਾਤਾ, ਚੌਦਾਂ ਤਬਕ ਮੁਹੰਮਦ ਰਿਹਾ ਜਣਾਈਆ। ਈਸਾ ਮੂਸਾ ਏਸੇ ਦਾ ਵੇਖੇ ਤਮਾਸ਼ਾ, ਜੋ ਤਮਾਸ਼ਬੀਨ ਇਕ ਅਖਵਾਈਆ। ਸਤਿਗੁਰ ਨਾਨਕ ਗੋਬਿੰਦ ਧਾਰ ਖੋਲੇ ਖੁਲਾਸਾ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਜੋ ਸਾਹਿਬ ਸਵਾਮੀ ਮੈਨੂੰ ਦੇਵਣਹਾਰਾ ਦਾਤਾ, ਦਇਆਵਾਨ ਇਕ ਅਖਵਾਈਆ। ਸੋ ਅੰਤ ਕੰਤ ਭਗਵੰਤ ਮੇਰੀਆਂ ਪਰਮ ਪੁਰਖ ਪੁਛੇ ਵਾਤਾ, ਪਰਵਰਦਿਗਾਰ ਸਾਂਝਾ ਯਾਰ ਹੋਏ ਸਹਾਈਆ। ਧਰਮ ਓਹ ਤੱਕ ਧਰਮ ਦਵਾਰਿਆਂ ਵਿਚ ਤੈਨੂੰ ਦਿਸੇ ਘਾਟਾ, ਤੱਕੜ ਤਰਾਜੂ ਤੋਲ ਪੂਰ ਨਾ ਕੋਇ ਕਰਾਈਆ। ਮੇਰਾ ਖੇਲ ਬਾਜ਼ੀਗਰ ਨਾਟਾ, ਸਵਾਂਗੀ ਹੋ ਕੇ ਆਪਣਾ ਸਵਾਂਗ ਰਚਾਈਆ। ਤੂੰ ਸੁੱਤਾ ਰਹੋ ਆਪਣੀ ਖਾਟਾ, ਸੇਜ ਸੁਹੰਜਣੀ ਡੇਰਾ ਲਾਈਆ। ਸਦੀ ਚੌਧਵੀਂ ਅੰਤ ਕਰਾ ਕੇ ਫੇਰ ਮੇਰੀ ਵੇਖਣੀ ਵਾਟਾ, ਪਾਂਧੀ ਹੋ ਕੇ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ,ਦੇਵਣਹਾਰਾ ਸਾਚਾ ਵਰ, ਸਾਹਿਬ ਸੁਲਤਾਨ ਇਕ ਅਖਵਾਈਆ। ਧਰਮ ਕਹੇ ਕਲਜੁਗ ਮੇਰਾ ਸਾਹਿਬ ਤੱਕ ਸੁਲਤਾਨਾ, ਹਰਿ ਕਰਤਾ ਧੁਰਦਰਗਾਹੀਆ। ਜਿਸ ਦਾ ਹੁਕਮ ਦੋ ਜਹਾਨਾਂ, ਨਾ ਕੋਈ ਮੇਟੇ ਮੇਟ ਮਿਟਾਈਆ। ਜੁਗ ਚੌਕੜੀ ਨਿਰਗੁਣ ਸਰਗੁਣ ਪਹਿਰੇ ਬਾਣਾ, ਬਾਣ ਅਣਿਆਲਾ ਤੀਰ ਚਲਾਈਆ। ਜਿਸ ਸਤਿਜੁਗ ਤਰੇਤਾ ਦੁਆਪਰ ਕਲਜੁਗ ਕੀਤਾ ਖੇਲ ਮਹਾਨਾ, ਮਹਿੰਮਾ ਕਥ ਕਥ ਸੁਣਾਈਆ। ਸੋ ਸੂਰਬੀਰ ਨੌਜਵਾਨਾ, ਮਰਦ ਮਰਦਾਨਾ ਇਕ ਅਖਵਾਈਆ। ਜਿਸ ਤੇਰਾ ਕਲ ਕਲੇਸ਼ ਮਿਟਾਣਾ, ਕਲ ਕਲਕੀ ਵਡ ਵਡਿਆਈਆ। ਜੋਧਾ ਸੂਰਬੀਰ ਬਣ ਬਲੀ ਬਲਵਾਨਾ, ਬਲਧਾਰੀ ਆਪਣਾ ਪਰਦਾ ਦਏ ਚੁਕਾਈਆ। ਤੇਰਾ ਮੇਟੇ ਕੂੜ ਨਿਸ਼ਾਨਾ, ਕੂੜੀ ਕਿਰਿਆ ਡੇਰਾ ਢਾਹੀਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਕਿਰਪਾ ਕਰੇ ਸ੍ਰੀ ਭਗਵਾਨਾ, ਭਗਵਾਨ ਆਪਣਾ ਰੰਗ ਰੰਗਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਗਾਣਾ, ਆਤਮ ਪਰਮਾਤਮ ਮੇਲ ਮਿਲਾਏ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਜ਼ਿਮੀਂ ਅਸਮਾਨਾ, ਜ਼ਿਮੀਂ ਜ਼ਮਾ ਦੋ ਜਹਾਨ ਆਪਣਾ ਹੁਕਮ ਵਰਤਾਈਆ।
੬ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਆਹਮਪੁਰ ਜ਼ਿਲਾ ਕਪੂਰਥਲਾ ਗੁਰਬਚਨ ਸਿੰਘ ਦੇ ਗ੍ਰਹਿ
ਕਲਜੁਗ ਕਹੇ ਧਰਮ ਮੇਰੀ ਵੇਖ ਖ਼ੁਦੀ, ਖ਼ੁਦ ਮਾਲਕ ਦਿਤੀ ਵਡਿਆਈਆ। ਮੈਂ ਸਭ ਦੀ ਅੰਦਰੋਂ ਬਦਲੀ ਬੁਧੀ, ਬੁੱਧੀਵਾਨ ਨਾ ਕਇ ਚਤੁਰਾਈਆ। ਮਨ ਕਲਪਨਾ ਕਰੇ ਯੁਧੀ, ਗ੍ਰਹਿ ਗ੍ਰਹਿ ਹੋਵੇ ਲੜਾਈਆ। ਸਾਚੀ ਮੰਜ਼ਲ ਕਿਸੇ ਨਾ ਸੁਝੀ, ਸੋਚ ਸਮਝ ਦਿਤੀ ਬਦਲਾਈਆ। ਮੈਂ ਕੂਕ ਸੁਣਾਵਾਂ ਉਚੀ, ਭੁਲ ਰਹੇ ਨਾ ਰਾਈਆ। ਮੇਰੀ ਚਾਰੋਂ ਕੁੰਟ ਮੌਲੀ ਰੁਤੀ, ਰੁਤੜੀ ਪ੍ਰਭ ਨੇ ਦਿਤੀ ਮਹਿਕਾਈਆ। ਕਿਸੇ ਦੀ ਸੁਰਤ ਉਠਣ ਨਾ ਦੇਵਾਂ ਸੁੱਤੀ, ਸਤਿਗੁਰ ਸ਼ਬਦ ਨਾ ਕੋਇ ਸ਼ਨਵਾਈਆ। ਧਰਮ ਤੇਰੀ ਧਾਰ ਵੇਖ ਲੈ ਲੁੱਟੀ, ਲੁਟੇਰਾ ਬਣ ਕੇ ਲੁੱਟਾਂ ਚਾਈਂ ਚਾਈਂਆ। ਫਿਰੀ ਦੁਹਾਈ ਚਾਰੋਂ ਕੁੰਟੀ, ਦਹਿ ਦਿਸ਼ਾ ਰਹੀ ਕੁਰਲਾਈਆ। ਦੀਨ ਦੁਨੀ ਤੱਕ ਲੈ ਨਾਮ ਜਪਦੀ ਰਸਨਾ ਬੁੱਲਾਂ ਬੁੱਟੀ, ਹਿਰਦੇ ਹਰਿ ਨਾ ਕੋਇ ਵਸਾਈਆ। ਆਤਮ ਪਰਮਾਤਮ ਧਾਰ ਸਭ ਦੀ ਟੁੱਟੀ, ਟੁਟਿਆਂ ਗੰਢ ਨਾ ਕੋਇ ਪਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਮੇਰੇ ਹੱਥ ਰਖਾਈਆ। ਕਲਜੁਗ ਕਹੇ ਧਰਮ ਵੇਖ ਲੈ ਮੈਂ ਸੂਰਾ ਵਡ ਬਹਾਦਰ, ਜ਼ੋਰਾਵਰ ਅਖਵਾਈਆ। ਕਿਰਪਾ ਕਰੀ ਕਰੀਮ ਕਾਦਰ, ਕੁਦਰਤ ਦਾ ਮਾਲਕ ਹੋਇਆ ਸਹਾਈਆ। ਮੇਰਾ ਨਿਰਮਲ ਕਰਮ ਕਰ ਉਜਾਗਰ, ਚਾਰੋਂ ਕੁੰਟ ਵੱਜੀ ਵਧਾਈਆ। ਮੈਂ ਪ੍ਰਭੂ ਦੇ ਨਾਮ ਦਾ ਰਹਿਣ ਦਿਤਾ ਨਹੀਂ ਕੋਈ ਸੌਦਾਗਰ, ਸਾਚਾ ਵਣਜ ਨਾ ਕੋਇ ਕਰਾਈਆ। ਸ਼ਾਹ ਸੁਲਤਾਨ ਕਰੇ ਕੋਇ ਨਾ ਆਦਲ, ਇਨਸਾਫ਼ ਹੱਥ ਨਾ ਕਿਸੇ ਰਖਾਈਆ। ਚਾਰੋਂ ਕੁੰਟ ਅੰਧੇਰਾ ਬਾਦਲ, ਨੌ ਖੰਡ ਪ੍ਰਿਥਮੀ ਗਿਆ ਛਾਈਆ। ਦੀਨ ਮਜ਼੍ਹਬ ਬਣੇ ਮਕਤੂਲ ਕਾਤਲ, ਕਤਲਗਾਹ ਦਿਸੇ ਲੋਕਾਈਆ। ਪਰਦਾ ਖੁਲ੍ਹੇ ਕਿਸੇ ਨਾ ਬਾਤਨ, ਨੂਰ ਜ਼ਹੂਰ ਨਾ ਕੋਇ ਰੁਸ਼ਨਾਈਆ। ਚਾਰੋਂ ਕੁੰਟ ਅੰਧੇਰੀ ਰਾਤਨ, ਸਾਚਾ ਚੰਦ ਨਾ ਕੋਇ ਚਮਕਾਈਆ। ਪੈਗ਼ੰਬਰ ਸਾਰੇ ਉਠ ਉਠ ਆਖਣ, ਹਜ਼ਰਤ ਈਸਾ ਮੂਸਾ ਮੁਹੰਮਦ ਲਏ ਅੰਗੜਾਈਆ। ਪੇਸ਼ੀਨਗੋਈਆਂ ਆਪਣਿਆਂ ਕਲਮਿਆਂ ਤੋਂ ਬਾਹਰ ਵਾਚਣ, ਕਲਾਮ ਕਾਇਨਾਤ ਕੀ ਸਮਝਾਈਆ। ਕੀ ਖੇਲ ਕਰੇ ਪੁਰਖ ਅਬਿਨਾਸ਼ਣ, ਹਰਿ ਕਰਤਾ ਧੁਰਦਰਗਾਹੀਆ। ਜਿਸ ਦੇ ਹੁਕਮ ਅੰਦਰ ਅੰਤਮ ਸਾਰੇ ਨਾਸਣ, ਬਚਿਆ ਰਹਿਣ ਕੋਇ ਨ ਪਾਈਆ। ਉਹ ਖੇਲ ਕਰੇ ਬਹੁਭਾਂਤਨ, ਰੂਪ ਅਨੂਪ ਆਪ ਪ੍ਰਗਟਾਈਆ। ਜਿਸ ਝਗੜਾ ਮੇਟਣਾ ਜ਼ਾਤ ਪਾਤਨ, ਤਨ ਵਜੂਦਾਂ ਵੇਖ ਵਖਾਈਆ। ਸੋ ਸਵਾਮੀ ਅੰਤਰਜਾਮੀ ਆਤਮ ਪਰਮਾਤਮ ਬਣੇ ਸਾਥਨ, ਸਗਲਾ ਸੰਗ ਨਿਭਾਈਆ। ਜੋ ਖੇਲੇ ਖੇਲ ਪ੍ਰਿਥਮੀ ਆਕਾਸ਼ਣ, ਗਗਨ ਗਗਨੰਤਰਾਂ ਵੇਖ ਵਖਾਈਆ। ਮੰਡਲ ਮੰਡਪ ਪਾਵੇ ਰਾਸਨ, ਨਿਰਗੁਣ ਨਿਰਗੁਣ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਅਗੰਮ ਅਥਾਹੀਆ। ਕਲਜੁਗ ਕਹੇ ਧਰਮ ਮੇਰੀ ਤੱਕ ਲੈ ਜਗਤ ਜੁਗ ਦੀ ਧਾਰੀ, ਧਰਨੀ ਧਰਤ ਧਵਲ ਧੌਲ ਧਿਆਨ ਲਗਾਈਆ। ਸਚ ਦੀ ਰਹੀ ਕੋਈ ਨਾ ਯਾਰੀ, ਯਾਰਾਨਾ ਕੂੜ ਦਿਸੇ ਲੋਕਾਈਆ। ਜੋ ਸੰਦੇਸ਼ਾ ਦੇ ਕੇ ਗਏ ਪੈਗ਼ੰਬਰ ਗੁਰ ਅਵਤਾਰੀ, ਧੁਰ ਕਲਮੇ ਨਾਲ ਜਣਾਈਆ। ਮੇਰੇ ਅੰਤ ਸਭ ਦੀ ਹੋਏ ਖ਼ੁਆਰੀ, ਖ਼ਾਲਸ ਰਹਿਣ ਕੋਇ ਨਾ ਪਾਈਆ। ਮਨ ਮਤ ਹੋਏ ਵਿਭਚਾਰੀ, ਕੁਕਰਮ ਕਰੇ ਲੋਕਾਈਆ। ਨਵ ਸੱਤ ਧੂੰਆਂਧਾਰੀ, ਨੌ ਚਾਰ ਪਰਦਾ ਨਾ ਕੋਇ ਉਠਾਈਆ। ਚਾਰ ਜੁਗ ਦੇ ਸ਼ਾਸਤਰ ਕਰਨ ਕਾਰੀ, ਕੂਕ ਕੂਕ ਸੁਣਾਈਆ। ਕਲਜੁਗ ਕਹੇ ਮੈਂ ਸਭ ਤੋਂ ਹੋਣਾ ਬਲਕਾਰੀ, ਆਪਣਾ ਬਲ ਵਧਾਈਆ। ਕਿਰਪਾ ਕਰੇ ਹਰਿ ਨਿਰੰਕਾਰੀ,
ਨਰ ਨਰਾਇਣ ਦਏ ਵਡਿਆਈਆ। ਚਾਰ ਕੁੰਟ ਖੇਲ ਖੇਲਾਂ ਵਾਂਗ ਮਦਾਰੀ, ਨਟੂਆ ਹੋ ਕੇ ਸਵਾਂਗ ਵਖਾਈਆ। ਸ਼ਰਅ ਦੀ ਸ਼ਰਅ ਬਣਾਵਾਂ ਕਟਾਰੀ, ਖੰਡਾ ਖੜਗ ਖੜਗ ਚਮਕਾਈਆ। ਦੀਨ ਦੁਨੀਆ ਕਰਾਂ ਦੋਫਾੜੀ, ਦੋਹਰੀ ਵੰਡ ਵੰਡਾਈਆ। ਨਾਲ ਰਲਾਵਾਂ ਮੌਤ ਲਾੜੀ, ਸੋਈ ਸੁਰਤੀ ਆਪ ਉਠਾਈਆ। ਚੁਰਾਸੀ ਵੱਢਾਂ ਖੇਤੀ ਹਾੜੀ, ਕ੍ਰਿਸਾਨਾ ਨਾਉਂ ਪ੍ਰਗਟਾਈਆ। ਸਦੀ ਚੌਧਵੀਂ ਅੰਤਮ ਕਰਨੀ ਕਾਰੀ, ਕਾਰ ਗੁਜ਼ਾਰੀ ਸਭ ਦੀ ਵੇਖ ਵਖਾਈਆ। ਕਲਜੁਗ ਕਹੇ ਮੈਂ ਸੂਰਬੀਰ ਜੋਧਾ ਬਲਕਾਰੀ, ਬਲਧਾਰੀ ਇਕ ਅਖਵਾਈਆ। ਧਰਮ ਤੇਰੀ ਧਰਨੀ ਉਤੇ ਹੋਏ ਖ਼ੁਆਰੀ, ਸਹਾਇਕ ਨਾਇਕ ਨਜ਼ਰ ਕੋਇ ਨਾ ਆਈਆ। ਮੇਰਾ ਇਕੋ ਲਹਿਣਾ ਦੇਣਾ ਨਾਲ ਚੌਬੀਸੇ ਅਵਤਾਰੀ, ਜੋ ਜਗਦੀਸ਼ਾ ਇਕ ਅਖਵਾਈਆ। ਉਸ ਨੂੰ ਕਰਾਂ ਨਿਮਸਕਾਰੀ, ਨਿਵ ਨਿਵ ਲਾਗਾਂ ਪਾਈਂਆ। ਜੋ ਭਗਤਾਂ ਦਏ ਨਾਮ ਖ਼ੁਮਾਰੀ, ਅੰਮਿਉਂ ਰਸ ਆਪ ਚੁਆਈਆ। ਇਕੋ ਇਸ਼ਟਾ ਇਕ ਬਣਾਏ ਪੁਜਾਰੀ, ਦੇਵ ਆਤਮਾ ਰੰਗ ਰੰਗਾਈਆ। ਸਦ ਉਸ ਦਾ ਹੋਣਾ ਸ਼ੁਕਰ ਗੁਜ਼ਾਰੀ, ਸ਼ੁਕਰਾਨੇ ਵਿਚ ਸੀਸ ਝੁਕਾਈਆ। ਜਿਸ ਦੀ ਮਹਿੰਮਾ ਕਾਗਦ ਕਲਮ ਤੋਂ ਬਾਹਰੀ, ਕਥਨੀ ਕਥ ਨਾ ਸਕੇ ਰਾਈਆ। ਉਹ ਸਾਹਿਬ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਕਰੇ ਖੇਲ ਅਪਾਰੀ, ਅਪਰੰਪਰ ਸਵਾਮੀ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਇਕ ਅਖਵਾਈਆ। ਕਲਜੁਗ ਕਹੇ ਧਰਮ ਤੂੰ ਵੇਖ ਮੇਰੀ ਸੱਟ, ਧੁਰ ਦੇ ਹੁਕਮ ਨਾਲ ਲਗਾਈਆ। ਸਮੁੰਦ ਸਾਗਰਾਂ ਜਾਵਾਂ ਟੱਪ, ਦੀਪਾਂ ਖੰਡਾਂ ਪੰਧ ਮੁਕਾਈਆ। ਸਭ ਦਾ ਲੇਖਾ ਪਿਛਲਾ ਤੱਕਾਂ ਪੱਕ, ਪੂਰਬ ਫੋਲਾਂ ਥਾਉਂ ਥਾਈਂਆ। ਲਹਿਣਾ ਦੇਣਾ ਕਿਸ ਦਾ ਕੀ ਹਕ, ਹਕੀਕਤ ਵੇਖਾਂ ਚਾਈਂ ਚਾਈਂਆ। ਕੀ ਹੁਕਮ ਸੰਦੇਸ਼ਾ ਦੇਵੇ ਪੁਰਖ ਸਮਰਥ, ਹਰਿ ਕਰਤਾ ਧੁਰਦਰਗਾਹੀਆ। ਚਾਰੋਂ ਕੁੰਟ ਅੰਧੇਰਾ ਹੋਵੇ ਮਸ, ਨੂਰ ਨੁਰਾਨਾ ਚੰਦ ਨਾ ਕੋਇ ਚਮਕਾਈਆ। ਅਗੋਂ ਧਰਮ ਕਹੇ ਮੈਂ ਬਚਨ ਸੁਣਾਵਾਂ ਸਚ, ਸਚ ਸਚ ਦ੍ਰਿੜਾਈਆ। ਕਲਜੁਗ ਤੇਰਾ ਰੂਪ ਕੂੜਾ ਵਾਂਗ ਕੱਚ, ਕੰਚਨ ਗੜ੍ਹ ਨਾ ਕੋਇ ਵਖਾਈਆ। ਤੇਰੇ ਅੰਤਸ਼ ਉਬਲੇ ਰੱਤ, ਅਗਨੀ ਤਤ ਤਪਾਈਆ। ਤੇਰਾ ਸਥਰ ਜਾਣਾ ਲੱਥ, ਯਾਰੜਾ ਸਥਰ ਗੋਬਿੰਦਿ ਦਏ ਗਵਾਹੀਆ। ਤੇਰਾ ਕੂੜ ਸੜਨਾ ਰਥ, ਅਗਨੀ ਅੱਗ ਜਲਾਈਆ। ਕਿਰਪਾ ਕਰੇ ਪੁਰਖ ਸਮਰਥ, ਧੁਰ ਮਾਲਕ ਹੋਏ ਸਹਾਈਆ। ਨਿਰਗੁਣ ਧਾਰ ਤੂੰ ਹੋ ਪ੍ਰਗਟ, ਪ੍ਰਗਣਾ ਜਗਤ ਜਹਾਨ ਵੇਖ ਵਖਾਈਆ। ਤੇਰੀ ਕੂੜੀ ਕਿਰਿਆ ਦਾ ਲੁੱਟਿਆ ਜਾਏ ਹੱਟ, ਮੋਹ ਵਿਕਾਰ ਵਸਤ ਨਜ਼ਰ ਕੋਇ ਨਾ ਆਈਆ। ਤੇਰਾ ਲਹਿਣਾ ਦੇਣਾ ਹੋਵੇ ਠੱਪ, ਠੱਪਾ ਆਪਣਾ ਨਾਮ ਲਗਾਈਆ। ਤੇਰੇ ਪਲੇ ਬੰਨ੍ਹੇ ਗੰਢ ਪਾਪ, ਸਿਰ ਪਾਪਾਂ ਭਾਰ ਟਿਕਾਈਆ। ਕਿਰਪਾ ਕਰੇ ਪੁਰਖ ਅਕਾਲਾ ਆਪ, ਆਪਣੀ ਦਇਆ ਕਮਾਈਆ। ਤੇਰੀ ਰਹਿਣ ਨਾ ਦੇਵੇ ਅੰਧੇਰੀ ਰਾਤ, ਸਤਿਜੁਗ ਸਚ ਚੰਦ ਚਮਕਾਈਆ। ਜਨ ਭਗਤ ਸੁਹੇਲੇ ਰਖੇ ਸਾਥ, ਸਗਲਾ ਸੰਗ ਬਣਾਈਆ। ਤੂੰ ਮੇਰਾ ਮੈਂ ਤੇਰਾ ਗਾਏ ਗਾਥ, ਗਹਿਰ ਗੰਭੀਰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਜੁਗਾ ਜੁਗੰਤ ਪੁਰਖ ਸਮਰਾਥ, ਸਮਰਥ ਆਪਣਾ ਹੁਕਮ ਵਰਤਾਈਆ।
੭ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਆਹਮਪੁਰ ਜ਼ਿਲਾ ਕਪੂਰਥਲਾ ਫੁੰਮਣ ਸਿੰਘ ਦੇ ਗ੍ਰਹਿ
ਧਰਮ ਕਹੇ ਧਰਨੀ ਮੈਨੂੰ ਦੱਸ ਪਵਿਤਰ ਜਗਹ, ਆਪਣੇ ਉਤੇ ਧਿਆਨ ਲਗਾਈਆ। ਧਰਨੀ ਕਹੇ ਚਾਰੋਂ ਕੁੰਟ ਜੀਵ ਅਲਪਗਾ, ਸਤਿ ਸਚ ਨਾ ਕੋਇ ਸਮਾਈਆ। ਖੇਲ ਕਰੇ ਸੂਰਾ ਸਰਬਗਾ, ਹਰਿ ਕਰਤਾ ਧੁਰਦਰਗਾਹੀਆ। ਜਿਹੜਾ ਸ਼ਬਦ ਅਸਵ ਚੜ੍ਹਿਆ ਬੱਗਾ, ਵਾਗਾਂ ਆਪਣੇ ਹੱਥ ਰਖਾਈਆ। ਉਸ ਦਾ ਹੁਕਮ ਸੰਦੇਸਾ ਸੁਣ ਸੱਦਾ, ਕੀ ਸਾਹਿਬ ਰਿਹਾ ਸੁਣਾਈਆ। ਜਿਸ ਦਾ ਡੌਰੂ ਡੰਕ ਇਕੋ ਵੱਜਾ, ਨਾਦ ਅਨਾਦੀ ਕਰੇ ਸ਼ਨਵਾਈਆ। ਓਹ ਭਗਤਾਂ ਦੇ ਦਵਾਰੇ ਲੱਭਾ, ਹੋਰ ਨਜ਼ਰ ਕਿਤੇ ਨਾ ਰਾਈਆ। ਮੇਰੀ ਉਫ਼ ਦੁਹਾਈ ਰੱਬਾ, ਬਹੁੜੀ ਬਹੁੜੀ ਕਰ ਸੁਣਾਈਆ। ਉਹਦੀ ਜਗਤ ਜਹਾਨ ਤੋਂ ਬਾਹਰ ਹਦਾ, ਧਰਮ ਦੀ ਧਾਰ ਧਰਮ ਦਿਆਂ ਜਣਾਈਆ। ਗੁਰਮੁਖਾਂ ਪ੍ਰੇਮ ਅੰਦਰ ਲੱਭਾ, ਘਰ ਸੁਹੰਜਣਾ ਇਕ ਸੁਹਾਈਆ। ਜਿਥੇ ਆਤਮ ਪਰਮਾਤਮ ਸਚ ਪਿਆਰ ਲੱਗਾ, ਤਿਸ ਗ੍ਰਹਿ ਵਸੇ ਮੇਰਾ ਮਾਹੀਆ। ਤੂੰ ਕਰ ਕੇ ਵੇਖ ਗਜਾ, ਨਵ ਸਤ ਫੇਰਾ ਪਾਈਆ। ਬਿਨਾ ਪ੍ਰਭੂ ਦੀ ਕਿਰਪਾ ਅੰਤਰ ਆਵੇ ਕਿਸੇ ਨਾ ਮਜ਼ਾ, ਮਜ਼ਾਕ ਕਰੇ ਖ਼ਲਕ ਖ਼ੁਦਾਈਆ। ਸਚ ਦਵਾਰ ਸਾਚਾ ਕਰਨਾ ਹੱਜਾ, ਹਾਜਤ ਆਪਣੀ ਪੂਰ ਕਰਾਈਆ। ਤੂੰ ਜਗਤ ਦਵਾਰੇ ਜਾ ਭੱਜਾ, ਮੰਦਰ ਮਸਜਿਦ ਸ਼ਿਵਦਵਾਲੇ ਮਠ ਸੰਗ ਨਾ ਕੋਇ ਨਿਭਾਈਆ। ਸੰਬਲ ਦੇਸ ਜਾ ਭੱਜਾ, ਆਪਣਾ ਪੰਧ ਮੁਕਾਈਆ। ਜਿਥੇ ਪੁਰਖ ਅਕਾਲਾ ਦੀਨ ਦਿਆਲਾ ਮੇਰੇ ਉਤੇ ਸਜਾ, ਸਚ ਸਿੰਘਾਸਣ ਡੇਰਾ ਲਾਈਆ। ਮੇਰਾ ਉਸ ਦੇ ਅਗੇ ਹੱਥ ਹੱਥ ਨਾਲ ਬੱਧਾ, ਬੰਦਗੀ ਵਿਚ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਕਦੇ ਨਾ ਹੋਵੇ ਅਲੱਗਾ, ਵੱਖਰਾ ਗ੍ਰਹਿ ਨਾ ਕੋਇ ਸੁਹਾਈਆ।
੭ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਆਹਮਪੁਰ ਜ਼ਿਲਾ ਕਪੂਰਥਲਾ ਅਜੀਤ ਸਿੰਘ ਦੇ ਗ੍ਰਹਿ
ਧਰਨੀ ਕਹੇ ਧਰਮ ਵੇਖ ਇਸ਼ਾਰਾ ਦੇਂਦੇ ਸਮੁੰਦ ਸਾਗਰ, ਡੂੰਘੀ ਧਾਰ ਧਿਆਨ ਲਗਾਈਆ। ਨਿਰਮਲ ਕਰਮ ਹੋਏ ਨਾ ਕਿਸੇ ਉਜਾਗਰ, ਦੁਰਮਤ ਮੈਲ ਨਾ ਕੋਇ ਧਵਾਈਆ। ਸੂਰਬੀਰ ਦਿਸੇ ਨਾ ਕੋਇ ਬਹਾਦਰ, ਅਵਤਾਰ ਪੈਗ਼ੰਬਰ ਗੁਰ ਬੈਠੇ ਮੁਖ ਛੁਪਾਈਆ। ਕੀ ਖੇਲ ਕਰੇ ਕਰੀਮ ਕਰਤਾਰ ਕਾਦਰ, ਕੁਦਰਤ ਦਾ ਮਾਲਕ ਹੁਕਮ ਵਰਤਾਈਆ। ਸਚ ਦੀ ਰਹੀ ਕੋਈ ਨਾ ਚਾਦਰ, ਓਢਣ ਨਜ਼ਰ ਕੋਇ ਨਾ ਆਈਆ। ਇਨਸਾਫ਼ ਕਰੇ ਕੋਇ ਨਾ ਆਦਲ, ਹਕੀਕਤ ਹਕ ਨਾ ਕੋਇ ਦ੍ਰਿੜਾਈਆ। ਚਾਰੋਂ ਕੁੰਟ ਅੰਧੇਰਾ ਬਾਦਲ, ਸੂਰੀਆ ਚੰਦ ਨਾ ਕੋਇ ਰੁਸ਼ਨਾਈਆ। ਦੀਨ ਦੁਨੀ ਰੂਪ ਬਣਿਆ ਮਕਤੂਲ ਕਾਤਲ, ਪ੍ਰੇਮ ਪਿਆਰ ਵਿਚ ਨਾ ਕੋਇ ਸਮਾਈਆ। ਖੇਲ ਤੱਕ ਰਸਾਤਲ, ਪਰਦਾ ਪਰਦਿਆਂ ਵਿਚੋਂ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਦ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਸਭ ਦਾ ਜਾਣੇ ਬਾਤਨ, ਭੇਵ ਰਹਿਣ ਕੋਇ ਨਾ ਪਾਈਆ।
੭ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਆਹਮਪੁਰ ਜ਼ਿਲਾ ਕਪੂਰਥਲਾ ਤਰਸੇਮ ਸਿੰਘ ਦੇ ਗ੍ਰਹਿ
ਧਰਨੀ ਕਹੇ ਧਰਮ ਮੇਰੇ ਉਤੇ ਰੋਂਦੇ ਟਿੱਲੇ ਪਰਬਤ ਪਹਾੜ, ਚੋਟੀਆਂ ਚੋਟੀਆਂ ਹੋ ਕੇ ਦੇਣ ਦੁਹਾਈਆ। ਚਾਰੋਂ ਕੁੰਟ ਅਗਨੀ ਦਿਸੇ ਹਾੜ, ਸੀਤਲ ਸਾਂਤਕ ਸਤਿ ਨਾ ਕੋਇ ਕਰਾਈਆ। ਜਗਤ ਅਗਨੀ ਲੱਗੀ ਨਾੜ ਨਾੜ, ਹੱਡ ਮਾਸ ਦਏ ਗਵਾਹੀਆ। ਫਿਰੀ ਦਰੋਹੀ ਵਿਚ ਉਜਾੜ, ਜੰਗਲਾਂ ਵੇਖ ਧਿਆਨ ਲਗਾਈਆ। ਮਾਇਆ ਮਮਤਾ ਦਿਸੇ ਅਖਾੜ, ਮਨੂਆ ਘਰ ਘਰ ਨਾਚ ਨਚਾਈਆ। ਸ੍ਰਿਸ਼ਟੀ ਪੂਜੇ ਜੰਡ ਕਰੀਰ ਝਾੜ, ਪੁਰਖ ਅਕਾਲ ਸੀਸ ਨਾ ਕੋਇ ਨਿਵਾਈਆ। ਧੁਰ ਦਾ ਨਜ਼ਰ ਨਾ ਆਏ ਲਾੜ, ਨੂਰ ਨੁਰਾਨਾ ਬੇਪਰਵਾਹੀਆ। ਉਠ ਚਾਰੋਂ ਕੁੰਟ ਨਿਗਾਹ ਮਾਰ, ਮਾਰੂਥਲਾਂ ਧਿਆਨ ਲਗਾਈਆ। ਨਜ਼ਰ ਨਾ ਆਏ ਨਰ ਨਿਰੰਕਾਰ, ਨੂਰ ਨੁਰਾਨਾ ਰੂਪ ਨਾ ਕੋਇ ਦਰਸਾਈਆ। ਮੇਰੇ ਉਤੇ ਮਹਿਕੇ ਨਾ ਕੋਇ ਗੁਲਜ਼ਾਰ, ਗੁਲਸ਼ਨ ਰੂਪ ਨਾ ਕੋਇ ਦਰਸਾਈਆ। ਮੈਂ ਬੜੀ ਹੋਈ ਬੇਜ਼ਾਰ, ਬਿਹਬਲ ਹੋ ਕੇ ਦਿਆਂ ਸੁਣਾਈਆ। ਸਚ ਸਾਹਿਬ ਦੀ ਬਣ ਕੇ ਖ਼ਿਦਮਤਗਾਰ, ਖ਼ਾਦਮ ਹੋ ਕੇ ਭੱਜੀ ਵਾਹੋ ਦਾਹੀਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਬੀਤਿਆ ਵਿਚ ਸੰਸਾਰ, ਆਪਣਾ ਪੰਧ ਮੁਕਾਈਆ। ਸੰਦੇਸ਼ਾ ਦੇ ਕੇ ਗਏ ਪੈਗ਼ੰਬਰ ਗੁਰ ਅਵਤਾਰ, ਸ਼ਬਦੀ ਸ਼ਬਦ ਸ਼ਬਦ ਸ਼ਨਵਾਈਆ। ਕਲਜੁਗ ਅੰਤਮ ਆਏ ਕਲ ਕਲਕੀ ਅਵਤਾਰ, ਧਰਨੀ ਤੇਰਾ ਧਵਲ ਸੁਹਾਈਆ। ਮੈਂ ਓਸ ਦਾ ਕਰਾਂ ਇੰਤਜ਼ਾਰ, ਬਿਨ ਨੈਣਾਂ ਨੈਣ ਉਠਾਈਆ। ਕਵਣ ਵਕਤ ਸੁਹੰਜਣਾ ਪੀਆ ਪ੍ਰੀਤਮ ਕਰੇ ਸਚ ਪਿਆਰ, ਪ੍ਰੇਮੀ ਆਪਣਾ ਪ੍ਰੇਮ ਬਣਾਈਆ। ਮੈਂ ਖ਼ੁਸ਼ੀਆਂ ਵਿਚ ਪਹਿਨਾਵਾਂ ਹਾਰ, ਬਿਨ ਫੁੱਲਾਂ ਫੁੱਲ ਮਹਿਕਾਈਆ। ਨਿਰਗੁਣ ਧਾਰ ਕਰਾਂ ਦੀਦਾਰ, ਜਗ ਨੇਤਰ ਨਾ ਕੋਇ ਵਡਿਆਈਆ। ਬਿਨਾ ਸਰੀਰ ਤੋਂ ਕਰਾਂ ਸ਼ਿੰਗਾਰ, ਬਿਨਾ ਵਜੂਦ ਤੋਂ ਮਹਿਬੂਬ ਨੂੰ ਸੀਸ ਨਿਵਾਈਆ। ਮੈਂ ਦੋ ਜਹਾਨਾਂ ਨੈਣ ਰਹੀ ਉਠਾਲ, ਵੇਖਾਂ ਥਾਉਂ ਥਾਈਂਆ। ਧਰਮ ਕਹੇ ਧਰਨੀ ਤੂੰ ਆਪਣਾ ਆਪ ਸੰਭਾਲ, ਸਵਾਧਾਨ ਹੋ ਕੇ ਲੈ ਅੰਗੜਾਈਆ। ਓਹ ਤੱਕ ਸੰਬਲ ਬੈਠਾ ਨੌਜਵਾਨ, ਨੂਰ ਨੁਰਾਨਾ ਨੂਰ ਅਲਾਹੀਆ। ਜਿਸ ਨੂੰ ਝੁਕਦੇ ਜ਼ਿਮੀਂ ਅਸਮਾਨ, ਦੋ ਜਹਾਨ ਲਾਗਣ ਪਾਈਂਆ। ਉਹ ਤੇਰੇ ਉਤੇ ਹੋਇਆ ਮਿਹਰਵਾਨ, ਮਿਹਰ ਨਜ਼ਰ ਇਕ ਉਠਾਈਆ। ਜਨ ਭਗਤ ਸੁਹੇਲੇ ਕਰ ਪ੍ਰਵਾਨ, ਪਰਮ ਪੁਰਖ ਦੇਵੇ ਮਾਣ ਵਡਿਆਈਆ। ਜੋ ਤੂੰ ਮੇਰਾ ਮੈਂ ਤੇਰਾ ਢੋਲਾ ਗਾਣ, ਸੋਹੰ ਸ਼ਬਦ ਨਾਦ ਸ਼ਨਵਾਈਆ। ਸੋ ਮਿਤਰ ਪਿਆਰਾ ਸਵਾਮੀ ਮਿਲਿਆ ਆਣ, ਅਨਕ ਕਲਧਾਰੀ ਆਪਣੀ ਕਲ ਪ੍ਰਗਟਾਈਆ। ਤੂੰ ਡੰਡਾਵਤ ਬੰਦਨਾ ਸਜਦਾ ਕਰ ਪ੍ਰਨਾਮ, ਨਮੋ ਨਮੋ ਕਹਿ ਕੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਯੋਧਾ ਸੂਰਬੀਰ ਬਲਵਾਨ, ਬਲਧਾਰੀ ਇਕ ਅਖਵਾਈਆ।
੭ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਆਹਮਪੁਰ ਜ਼ਿਲਾ ਕਪੂਰਥਲਾ ਜੁਗਿੰਦਰ ਸਿੰਘ ਦੇ ਗ੍ਰਹਿ
ਧਰਨੀ ਕਹੇ ਧਰਮ ਮੇਰੇ ਉਤੇ ਰੋਂਦੇ ਨਦੀ ਨਾਲੇ ਦਰਿਆ, ਵਹਿੰਦੇ ਵਹਿਣ ਦੇਣ ਦੁਹਾਈਆ। ਉਚੀ ਕੂਕ ਕੂਕ ਰਹੇ ਸੁਣਾ, ਚਾਰੋਂ ਕੁੰਟ ਆਵਾਜ਼ ਲਗਾਈਆ। ਦੋਏ ਜੋੜ ਕਰਨ ਦੁਆ, ਵਾਸਤਾ ਪ੍ਰਭ ਦੇ ਅਗੇ ਪਾਈਆ। ਮਿਹਰਵਾਨ ਮਹਿਬੂਬ ਖ਼ੁਦਾ, ਤੇਰੀ ਇਕ ਸ਼ਰਨਾਈਆ।
ਕਲਜੁਗ ਜੀਵਾਂ ਧਿਆਨ ਲਗਾ, ਮਿਹਰ ਨਜ਼ਰ ਉਠਾਈਆ। ਜੋ ਸਾਡੇ ਅੰਦਰ ਰਹੇ ਨਹਾ, ਦੁਰਮਤ ਮੈਲ ਨਾ ਕੋਇ ਧਵਾਈਆ। ਹੰਸ ਬੁੱਧੀ ਹੋਏ ਕਾਂ, ਕਾਗ ਰੂਪ ਦਰਸਾਈਆ। ਕਿਸੇ ਨੇ ਸੂਰ ਖਾਧਾ ਕਿਸੇ ਨੇ ਖਾਧੀ ਗਾਂ, ਪੁਨੀਤ ਰਹਿਣ ਕੋਇ ਨਾ ਪਾਈਆ। ਸਦੀ ਚੌਧਵੀਂ ਪਕੜੇ ਕੋਇ ਨਾ ਬਾਂਹ, ਸਹਾਰਾ ਨਜ਼ਰ ਕੋਇ ਨਾ ਪਾਈਆ। ਪਵਿਤ੍ਰ ਰਿਹਾ ਕੋਈ ਨਾ ਥਾਂ, ਧਰਨੀ ਧਰਤ ਧਵਲ ਦਏ ਗਵਾਹੀਆ। ਸਿਰ ਮਿਲੇ ਨਾ ਠੰਡੀ ਛਾਂ, ਹੱਥ ਸਮਰਥ ਨਾ ਕੋਇ ਟਿਕਾਈਆ। ਤੀਰਥ ਤਟ ਕਰ ਗਏ ਨਾਂਹ, ਜੋ ਸਾਡੇ ਉਤੇ ਆਸਣ ਲਾਈਆ। ਮਾਇਆ ਮਮਤਾ ਭੁੱਲਿਆ ਰਾਹ, ਰਹਿਬਰ ਰੰਗ ਨਾ ਕੋਇ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਧ ਬਿਨ ਅਵਰ ਦਿਸੇ ਕੋਇ ਨਾ, ਨਰਾਇਣ ਨਜ਼ਰ ਕੋਇ ਨਾ ਆਈਆ।
੭ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਆਹਮਪੁਰ ਜ਼ਿਲਾ ਕਪੂਰਥਲਾ ਕਰਮ ਸਿੰਘ ਦੇ ਗ੍ਰਹਿ
ਧਰਨੀ ਕਹੇ ਧਰਮ ਮੇਰੇ ਉਤੇ ਰੋਂਦੇ ਜਲ ਹੋੜੇ, ਹੋੜਾ ਸੱਸੇ ਵਾਲਾ ਧਿਆਨ ਲਗਾਈਆ। ਪੁਰਖ ਅਬਿਨਾਸ਼ੀ ਮਾਲਕ ਧੁਰ ਦੇ ਬਹੁੜੇ, ਬਹੁੜੀ ਬਹੁੜੀ ਕਰ ਸੁਣਾਈਆ। ਜੋ ਮਿੱਠੇ ਰਸ ਕਰੇ ਕੌੜੇ, ਕੌੜਿਉਂ ਮਿੱਠੇ ਦਏ ਕਰਾਈਆ। ਤੂੰ ਮੇਰਾ ਮੈਂ ਤੇਰਾ ਸੁਣਾਏ ਦੋਹਰੇ, ਦੋਹਰਾ ਆਪਣਾ ਤਾਲ ਵਜਾਈਆ। ਆਤਮ ਪਰਮਾਤਮ ਵਿਛੜੇ ਜੋੜੇ, ਜੋੜੀ ਆਪਣੇ ਨਾਲ ਬਣਾਈਆ। ਫਿਰੇ ਅਗੰਮੀ ਚੜ੍ਹ ਕੇ ਘੋੜੇ, ਅਸਵ ਆਪਣਾ ਨਾਮ ਦ੍ਰਿੜਾਈਆ। ਕਰੇ ਪ੍ਰਕਾਸ਼ ਅੰਧ ਘੋਰੇ, ਨੂਰ ਜ਼ਹੂਰ ਰੁਸ਼ਨਾਈਆ। ਝਗੜਾ ਮੇਟੇ ਠੱਗ ਚੋਰੇ, ਭਗਤ ਸੁਹੇਲੇ ਲਏ ਉਪਜਾਈਆ। ਕਲਜੁਗ ਕੂੜੀ ਕਿਰਿਆ ਦੇ ਮਾਰੇ ਮੋਹਰੇ, ਮੋਹਰ ਆਪਣਾ ਨਾਮ ਲਗਾਈਆ। ਬਿਨਾ ਉਸ ਤੋਂ ਅੰਤਮ ਕੰਮ ਕਿਸੇ ਨਾ ਸੌਰੇ, ਸੋਹਰੇ ਪੇਈਏ ਦੋਵੇਂ ਧਿਆਨ ਲਗਾਈਆ। ਸਾਰੇ ਹੱਥ ਰਹੇ ਜੋੜੇ, ਨਿਵ ਨਿਵ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਸਰਨਾਈਆ। ਧਰਨੀ ਕਹੇ ਧਰਮ ਮੇਰੇ ਉਤੇ ਆਸ਼ਾ ਰਖੀ ਮਛ ਕਛ, ਕਿਛ ਅਵਰ ਰਹਿਣ ਨਾ ਪਾਈਆ। ਪ੍ਰਭ ਕਿਰਪਾ ਕਰੇ ਸਰੂਪ ਸਵੱਛ, ਸਤਿ ਆਪਣਾ ਆਪ ਪ੍ਰਗਟਾਈਆ। ਦਰਸ਼ਨ ਦੇਵੇ ਹੱਸ ਹੱਸ, ਹਸਤੀ ਦੱਸ ਬੇਪਰਵਾਹੀਆ। ਜਨ ਭਗਤਾਂ ਦੇਵੇ ਨਿਝਰ ਰਸ, ਅੰਮ੍ਰਿਤ ਜਾਮ ਪਿਆਈਆ। ਮਨੂਆ ਕਰੇ ਵਸ, ਉਠ ਨਾ ਦਹਿ ਦਿਸ਼ ਧਾਈਆ। ਸਿਫ਼ਤ ਸੁਣਾਏ ਜਸ, ਢੋਲਾ ਅਗੰਮ ਅਥਾਹੀਆ। ਨਿਜ ਨੇਤਰ ਖੋਲ ਕੇ ਅੱਖ, ਦਰਸ਼ਨ ਦੇਵੇ ਚਾਈਂ ਚਾਈਂਆ। ਗ੍ਰਹਿ ਭਗਤਾਂ ਹੋ ਪ੍ਰਤਖ, ਜੋਤੀ ਜੋਤ ਡਗਮਗਾਈਆ। ਸਤਿ ਧਰਮ ਦਾ ਖੋਲੇ ਹੱਟ, ਵਸਤ ਇਕੋ ਨਾਮ ਵਰਤਾਈਆ। ਜਿਸ ਦੀ ਮਹਿੰਮਾ ਗਾ ਸਕੇ ਕੋਈ ਨਾ ਭਟ, ਸਿਫ਼ਤੀ ਸਿਫ਼ਤ ਨਾ ਕੋਇ ਵਡਿਆਈਆ। ਉਹ ਗਹਿਰ ਗੰਭੀਰਾ ਬੇਨਜ਼ੀਰਾ ਪੁਰਖ ਸਮਰਥ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸੱਚਾ ਸ਼ਹਿਨਸ਼ਾਹੀਆ। ਉਹ ਕਲਜੁਗ ਅੰਤ ਸ੍ਰੀ ਭਗਵੰਤ ਰਖਣਹਾਰਾ ਪਤ, ਪਤਿਪਰਮੇਸ਼ਵਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਸਦਾ ਸਿਰ ਦੇ ਕਰ ਰਖੇ ਹੱਥ, ਮਿਹਰਵਾਨ ਆਪਣਾ ਰੰਗ ਰੰਗਾਈਆ।