੭ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਕੋਟਲੀ ਜ਼ਿਲਾ ਜਲੰਧਰ ਪ੍ਰੀਤਮ ਸਿੰਘ ਦੇ ਗ੍ਰਹਿ
ਧਰਨੀ ਕਹੇ ਧਰਮ ਮੇਰੇ ਉਤੇ ਰੋਵੇ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਰਹੀ ਕੁਰਲਾਈਆ। ਅੰਮ੍ਰਿਤ ਆਤਮ ਮਿਲੇ ਕਿਸੇ ਨਾ ਠੰਡਾ ਪਾਣੀ, ਅਗਨੀ ਤਤ ਨਾ ਕੋਇ ਬੁਝਾਈਆ। ਆਤਮ ਪਰਮਾਤਮ ਮੇਲ ਮਿਲਾਉਣਾ ਹੋਵੇ ਨਾ ਹਾਣੋ ਹਾਣੀ, ਪਾਰਬ੍ਰਹਮ ਬ੍ਰਹਮ ਰੰਗ ਨਾ ਕੋਇ ਸਮਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਮਾਇਆ ਮਮਤਾ ਬਣੀ ਰਾਣੀ, ਉੱਤਰ ਪੂਰਬ ਪੱਛਮ ਦੱਖਣ ਆਪਣਾ ਹੁਕਮ ਵਰਤਾਈਆ। ਜਗਤ ਵਿਕਾਰ ਕੂੜ ਬਣਿਆ ਨਿਸ਼ਾਨੀ, ਨਿਸ਼ਾਨਾ ਧਰਮ ਵਾਲਾ ਝੁਲਾਈਆ। ਸੰਤ ਸੁਹੇਲਾ ਮੰਜ਼ਲ ਚੜ੍ਹੇ ਨਾ ਕੋਇ ਰੁਹਾਨੀ, ਰੂਹ ਬੁਤ ਸਾਰੇ ਰਹੇ ਕੁਰਲਾਈਆ। ਸਦੀ ਚੌਧਵੀਂ ਪਦ ਮਿਲੇ ਨਾ ਕਿਸੇ ਨਿਰਬਾਣੀ, ਤੁਰੀਆ ਤੋਂ ਪਰੇ ਨਾ ਕੋਇ ਸ਼ਨਵਾਈਆ। ਜਿਧਰ ਤੱਕਾਂ ਸ਼ਾਹ ਸੁਲਤਾਨਾਂ ਅੰਦਰ ਆਈ ਬੇਈਮਾਨੀ, ਬੇਵਾ ਰੂਪ ਹੋਈ ਲੋਕਾਈਆ। ਮੇਰੇ ਅੰਤਰ ਨਿਰੰਤਰ ਆਈ ਪਰੇਸ਼ਾਨੀ, ਧੀਰਜ ਧੀਰ ਨਾ ਕੋਇ ਰਖਾਈਆ। ਦਰੋਹੀ ਮੇਰੇ ਉਤੇ ਦੀਨਾਂ ਮਜ਼੍ਹਬਾਂ ਵਾਲੀ ਗ਼ੁਲਾਮੀ, ਸ਼ਰਅ ਜ਼ੰਜੀਰ ਨਾ ਕੋਇ ਕਟਾਈਆ। ਝਗੜਾ ਦਿਸੇ ਕਲਮਿਆਂ ਨਾਲ ਕਲਾਮੀ, ਕਾਇਨਾਤ ਵੇਖ ਵਖਾਈਆ। ਦਾਨਿਸ਼ਮੰਦ ਰਿਹਾ ਕੋਇ ਨਾ ਦਾਨੀ, ਦੀਨ ਦੁਨੀ ਭੱਜੇ ਵਾਹੋ ਦਾਹੀਆ। ਜੋਰੂ ਜ਼ਰ ਹੋਇਆ ਅਭਿਮਾਨੀ, ਨਿਵਣ ਸੁ ਅੱਖਰ ਕਰੇ ਨਾ ਕੋਇ ਪੜ੍ਹਾਈਆ। ਪਰਮ ਪੁਰਖ ਪਰਮਾਤਮ ਆਪਣਾ ਖੇਲ ਕਰੇ ਮਹਾਨੀ, ਬੇਪਰਵਾਹ ਆਪਣਾ ਹੁਕਮ ਵਰਤਾਈਆ। ਮੇਰੀ ਬੁੱਧੀ ਹੋਈ ਨਾਦਾਨੀ, ਅਕਲ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਵਡ ਵਡਿਆਈਆ। ਧਰਨੀ ਕਹੇ ਧਰਮ ਆਪਣਾ ਨੇਤਰ ਖੋਲ ਨੈਣ, ਬਿਨ ਅੱਖਾਂ ਅੱਖ ਉਠਾਈਆ। ਮਿਤਰ ਪਿਆਰਾ ਦਿਸੇ ਕੋਈ ਨਾ ਸਾਕ ਸੱਜਣ ਸੈਣ, ਸਗਲਾ ਸੰਗ ਨਾ ਕੋਇ ਨਿਭਾਈਆ। ਦੀਨ ਦੁਨੀ ਹੋਈ ਤ੍ਰਫ਼ੈਣ, ਪਿਆਰ ਮੁਹੱਬਤ ਵਿਚ ਨਾ ਕੋਇ ਸਮਾਈਆ। ਰਸਨਾ ਜਿਹਵਾ ਬੱਤੀ ਦੰਦ ਢੋਲੇ ਸੋਹਲੇ ਸਾਰੇ ਕਹਿਣ, ਹਿਰਦੇ ਹਰਿ ਨਾ ਕੋਇ ਵਸਾਈਆ। ਮਾਇਆ ਮਮਤਾ ਸਭ ਨੂੰ ਖਾਏ ਡੈਣ, ਧਰਮ ਦਵਾਰ ਬੱਚਿਆ ਰਹਿਣ ਕੋਇ ਨਾ ਪਾਈਆ। ਕਲਜੁਗ ਕੂੜੀ ਕਿਰਿਆ ਵਹਿੰਦਾ ਵਹਿਣ, ਸ਼ਾਹ ਸੁਲਤਾਨਾਂ ਰਿਹਾ ਰੁੜ੍ਹਾਈਆ। ਹਰਿ ਕਾ ਨਾਮ ਮਿਲੇ ਨਾ ਕਿਸੇ ਰਸਾਇਨ, ਕੰਚਨ ਗੜ੍ਹ ਨਾ ਕੋਇ ਸੁਹਾਈਆ। ਨਾਤਾ ਤੁੱਟਾ ਭਾਈ ਭੈਣ, ਪਿਤਾ ਪੂਤ ਨਾ ਕੋਇ ਵਡਿਆਈਆ। ਨੁਕਤਾ ਮਿਲੇ ਕਿਸੇ ਨਾ ਗ਼ੈਨ, ਐਨ ਅੱਖ ਨਾ ਕੋਇ ਖੁਲਾਈਆ। ਦਿਵਸ ਰੈਣ ਮੈਨੂੰ ਮੂਲ ਨਾ ਆਵੇ ਚੈਨ, ਬਹੁੜੀ ਬਹੁੜੀ ਕਰ ਸੁਣਾਈਆ। ਜੋ ਇਸ਼ਾਰਾ ਦਿਤਾ ਬਾਲਮੀਕ ਬਿਨਾ ਰਮਾਇਣ, ਬਿਨਾ ਅੱਖਰਾਂ ਅੱਖਰ ਬਣਾਈਆ। ਪੁਰਖ ਅਕਾਲਾ ਦੀਨ ਦਿਆਲਾ ਕਲਜੁਗ ਅੰਤਮ ਸਭ ਦਾ ਬਣੇ ਸਾਕ ਸੈਣ, ਸੱਜਣ ਇਕ ਅਖਵਾਈਆ। ਜੋ ਮਾਲਕ ਖ਼ਾਲਕ ਨਰ ਨਰਾਇਣ, ਪਰਵਰਦਿਗਾਰ ਨੂਰ ਅਲਾਹੀਆ। ਓਹ ਝਗੜਾ ਮੁਕਾਏ ਪੰਚ ਪੰਚਾਇਣ, ਪੰਚਮ ਆਪਣੀ ਗੰਢ ਪਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਧਰਮ ਮੇਰੇ ਉਤੇ ਤੜਫ ਰਹੀ ਬਨਾਸਪਤ, ਬ੍ਰਿਖ ਬ੍ਰਿਖਾਂ ਧਿਆਨ ਲਗਾਈਆ। ਰਾਹ ਤੱਕਣ ਪਰਮੇਸ਼ਵਰ ਪਤ, ਜੋ ਪਾਰਬ੍ਰਹਮ ਬੇਪਰਵਾਹੀਆ। ਕਵਣ ਵੇਲਾ ਹੋਵੇ ਪ੍ਰਗਟ, ਪ੍ਰਗਣਾ ਧਰਨੀ ਵੇਖੇ ਚਾਈਂ ਚਾਈਂਆ। ਸਤਿ ਧਰਮ ਦਾ ਖੋਲੇ ਹੱਟ, ਕਲਜੁਗ ਕੂੜੀ ਕਿਰਿਆ ਡੇਰਾ ਢਾਹੀਆ। ਨਾਮ ਨਿਧਾਨ ਅਗੰਮੀ ਮਾਰੇ ਸੱਟ, ਸੋਈ ਸੁਰਤ ਸ਼ਬਦ ਜਣਾਈਆ। ਆਤਮ ਪਰਮਾਤਮ
ਦੱਸੇ ਇਕੋ ਤੱਟ, ਕਿਨਾਰਾ ਪਾਰਬ੍ਰਹਮ ਬ੍ਰਹਮ ਦਏ ਸਮਝਾਈਆ। ਜੋ ਪ੍ਰਕਾਸ਼ ਕਰੇ ਲਟ ਲਟ, ਨੂਰ ਨੁਰਾਨਾ ਡਮਗਾਈਆ। ਸ਼ਰਅ ਸ਼ਰੀਅਤ ਮੇਟੇ ਵੱਟ, ਹਦੂਦ ਹੱਦ ਨਾ ਕੋਇ ਰਖਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਇਕੋ ਨਾਮ ਲਏ ਰਟ, ਸੋਹਲਾ ਢੋਲਾ ਧੁਰਦਰਗਾਹੀਆ। ਨਾੜ ਬਹੱਤਰ ਉਬਲੇ ਕਿਸੇ ਨਾ ਰੱਤ, ਅਗਨੀ ਤਤ ਨਾ ਕੋਇ ਤਪਾਈਆ। ਮਾਨਸ ਮਾਨਵ ਮਾਨੁਖ ਸ਼ਬਦੀ ਦੇ ਸਮਝਾਵੇ ਮਤ, ਮਨ ਮਤ ਦਾ ਪੰਧ ਮੁਕਾਈਆ। ਵਸਤ ਅਮੋਲਕ ਕਾਇਆ ਮੰਦਰ ਦੇਵੇ ਸਚ, ਸਚ ਦਾ ਮਾਲਕ ਦਇਆ ਕਮਾਈਆ। ਭਾਗ ਲਗਾਵੇ ਕੂੜੀ ਕਾਇਆ ਕੱਚ, ਕੰਚਨ ਗੜ੍ਹ ਸੁਹਾਈਆ। ਲੂੰ ਲੂੰ ਅੰਦਰ ਜਾਵੇ ਰੱਚ, ਸਾਢੇ ਤਿੰਨ ਕਰੋੜ ਵੱਜੇ ਵਧਾਈਆ। ਮੇਰਾ ਕਲਜੁਗ ਚੜ੍ਹਿਆ ਲਾਹਵੇ ਤਪ, ਅਗਨੀ ਅੱਗ ਦਏ ਬੁਝਾਈਆ। ਕੋਟਨ ਕੋਟ ਉਤਾਰੇ ਪਪ, ਪਤਤ ਪੁਨੀਤ ਬਣਾਈਆ। ਸਭ ਦਾ ਇਕੋ ਸਾਂਝਾ ਕਰੇ ਜਪ, ਨਾਮ ਨਾਮਾ ਵੰਡ ਨਾ ਕੋਇ ਵੰਡਾਈਆ। ਸਤਿਜੁਗ ਸਚ ਚਲਾਵੇ ਰਥ, ਰਥਵਾਹੀ ਆਪਣਾ ਰੰਗ ਰੰਗਾਈਆ। ਧਰਨੀ ਕਹੇ ਧਰਮ ਦੋਵੇਂ ਜੋੜੀਏ ਮਿਲ ਕੇ ਹੱਥ, ਬਿਨ ਹੱਥਾਂ ਹੱਥ ਮਿਲਾਈਆ। ਓਹ ਸਾਹਿਬ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਕੁਦਰਤ ਦਾ ਕਰਤਾ ਇਕ ਸਮਰਥ, ਸਮਰਥ ਪੁਰਖ ਇਕ ਅਖਵਾਈਆ। ਜਿਸ ਦੀ ਕਿਰਪਾ ਨਾਲ ਸਗਲ ਵਸੂਰੇ ਜਾਇਣ ਲਥ, ਕੂੜਾ ਦੁੱਖ ਰੋਗ ਰਹਿਣ ਨਾ ਪਾਈਆ। ਚਰਨ ਸਰਨ ਸਰਨਾਈ ਜਾਈਏ ਢੱਠ, ਮਸਤਕ ਧੂੜੀ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸਚ ਦਾ ਮਾਲਕ ਦਇਆ ਕਮਾਈਆ। ਧਰਮ ਕਹੇ ਧਰਨੀ ਮੇਰੀ ਇਹੋ ਸਲਾਹ, ਮਸ਼ਵਰਾ ਇਕ ਜਣਾਈਆ। ਪਰਵਰਦਿਗਾਰ ਬੇਪਰਵਾਹ, ਪਰਮ ਪੁਰਖ ਵਡ ਵਡਿਆਈਆ। ਆਦਿ ਜੁਗਾਦੀ ਦੋ ਜਹਾਨ ਮਲਾਹ, ਸਤਿਜੁਗ ਤਰੇਤਾ ਦੁਆਪਰ ਕਲਜੁਗ ਬੇੜਾ ਆਪ ਚਲਾਈਆ। ਅਵਤਾਰ ਪੈਗ਼ੰਬਰ ਗੁਰੂ ਸ਼ਬਦ ਗਵਾਹ, ਸ਼ਹਾਦਤ ਇਕ ਭੁਗਤਾਈਆ। ਉਹ ਲਹਿਣਾ ਦੇਣਾ ਚੁਕਾਏ ਥਾਉਂ ਥਾਂ, ਥਾਨ ਥਨੰਤਰ ਵੇਖ ਵਖਾਈਆ। ਕਲਜੁਗ ਅੰਤਮ ਸਾਡੀ ਪਕੜੇ ਬਾਂਹ, ਸਿਰ ਆਪਣਾ ਹੱਥ ਟਿਕਾਈਆ। ਕਲਜੁਗ ਕਲੇਸ਼ ਦਏ ਮਿਟਾ, ਦੁਰਮਤ ਮੈਲ ਦਏ ਧਵਾਈਆ। ਸਤਿਜੁਗ ਸਾਚਾ ਦਏ ਲਗਾ, ਸਤਿ ਧਰਮ ਨਾਲ ਮਿਲਾਈਆ। ਤੂੰ ਸਭ ਦੀ ਧਵਲ ਧੌਲੀ ਮਾਂ, ਦੇਵਣਹਾਰੀ ਰਿਜ਼ਕ ਸਬਾਈਆ। ਮੇਰਾ ਤੇਰੇ ਉਤੇ ਗਰਾਂ, ਅਸਥਾਨ ਭੂਮਿਕਾ ਤੇਰੀ ਸੋਭਾ ਪਾਈਆ। ਧਰਨੀ ਕਹੇ ਮੈਂ ਖ਼ੁਸ਼ੀਆਂ ਵਿਚ ਕਰਾਂ ਵਾਹ ਵਾਹ, ਵਾਹਵਾ ਤੇਰੀ ਬੇਪ੍ਰਵਾਹੀਆ। ਕਿਰਪਾ ਕਰ ਹਕ ਖ਼ੁਦਾ, ਖ਼ੁਦ ਮਾਲਕ ਹੋ ਸਹਾਈਆ। ਤੇਰੇ ਕਦਮਾਂ ਹੋਵਾਂ ਫ਼ਿਦਾ, ਘੋਲੀ ਘੋਲ ਘੁਮਾਈਆ। ਕਲਜੁਗ ਅੰਤਮ ਕਰ ਅਲਵਿਦਾ, ਮੇਰੇ ਉਤੇ ਰਹਿਣ ਨਾ ਪਾਈਆ। ਸਤਿ ਧਰਮ ਦਾ ਮਾਰਗ ਦੱਸੇ ਸਿਧਾ, ਨਵ ਸੱਤ ਆਪ ਸਮਝਾਈਆ। ਆਤਮ ਪਰਮਾਤਮ ਮਿਲਣ ਦੀ ਇਕੋ ਹੋਵੇ ਬਿਧਾ, ਇਕੋ ਨਾਮ ਕਲਮੇ ਵੱਜੇ ਵਧਾਈਆ। ਧਰਮ ਕਹੇ ਮੈਂ ਧਰਮ ਦਵਾਰੇ ਤੇਰੇ ਡਿੱਗਾ, ਧਰਨੀ ਧਰਤ ਧਵਲ ਧੌਲ ਆਪਣੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੂੰ ਆਦਿ ਜੁਗਾਦਿ ਜੁਗ ਚੌਕੜੀ ਸਦਾ ਬਖ਼ਸ਼ਿੰਦਾ, ਬਖ਼ਸ਼ਣਹਾਰ ਤੇਰੇ ਹੱਥ ਵਡਿਆਈਆ।
੭ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਜਲੰਧਰ ਹਰਦਿਆਲ ਸਿੰਘ ਦੇ ਗ੍ਰਹਿ
ਧਰਨੀ ਕਹੇ ਧਰਮ ਮੈਨੂੰ ਸੰਦੇਸ਼ਾ ਦੇਵੇ ਪੌਣ, ਪਵਣ ਪਵਣਾਂ ਰਹੀ ਜਣਾਈਆ। ਕਲਜੁਗ ਕੂੜੀ ਕਿਰਿਆ ਵਧੀ ਨਾਲੋਂ ਰੌਣ, ਰਾਵਣ ਤੋਲ ਨਾ ਕੋਇ ਤੁਲਾਈਆ। ਅਠਾਰਾਂ ਕਸ਼ੂਣੀਆਂ ਇਸ ਦੇ ਗਿਰਦ ਭੌਣ, ਚਕਰਵਰਤੀ ਹੋ ਕੇ ਚੱਕਰ ਲਗਾਈਆ। ਮੇਰੇ ਨੇਤਰਾਂ ਵਿਚੋਂ ਨਿਕਲਦਾ ਰੋਣ, ਹੌਕਿਆਂ ਵਿਚ ਸੁਣਾਈਆ। ਭਾਰ ਚੁੱਕ ਨਾ ਸਕੇ ਮੇਰੀ ਧੌਣ, ਪਾਪਾਂ ਭਰੀ ਲੋਕਾਈਆ। ਮੇਰਾ ਦੁਖੜਾ ਕੋਈ ਨਾ ਆਏ ਮਿਟਾਉਣ, ਅਵਤਾਰ ਪੈਗ਼ੰਬਰ ਗੁਰੂ ਲਏ ਧਿਆਈਆ। ਕਲਜੁਗ ਕੂੜੀ ਕਿਰਿਆ ਨਾ ਕੋਇ ਆਏ ਹਟਾਉਣ, ਆਪਣਾ ਪੰਧ ਮੁਕਾਈਆ। ਐਸ ਵੇਲੇ ਸਹਾਇਤਾ ਕਰੇ ਮੇਰੀ ਕੌਣ, ਧਰਮ ਦੇ ਸਮਝਾਈਆ। ਧਰਮ ਕਹੇ ਧਰਨੀ ਜਿਸ ਦਾ ਤੂੰ ਮੇਰਾ ਮੈਂ ਤੇਰਾ ਢੋਲਾ ਗਾਉਣ, ਭਗਤ ਸੁਹੇਲੇ ਰਾਗ ਦ੍ਰਿੜਾਈਆ। ਉਹ ਮਾਲਕ ਖ਼ਾਲਕ ਗਹਿਰ ਗੰਭੀਰ ਜਿਸ ਸਤਿਜੁਗ ਤਰੇਤਾ ਦੁਆਪਰ ਕੀਤੀ ਚੋਣ, ਕਲਜੁਗ ਦਿਤੀ ਵਡਿਆਈਆ। ਉਹ ਸਭ ਕੁਛ ਤੇਰੇ ਉਤੋਂ ਆਇਆ ਖੋਹਣ, ਚਾਰੋਂ ਕੁੰਟ ਧਿਆਨ ਲਗਾਈਆ। ਮਾਇਆ ਮਮਤਾ ਆਇਆ ਦਬਾਉਣ, ਮਕਬਰੇ ਪੈਗ਼ੰਬਰਾਂ ਦੇ ਦੇਣ ਗਵਾਹੀਆ। ਕਲਜੁਗ ਕੂੜੀ ਕਿਰਿਆ ਆਇਆ ਤਰਸਾਉਣ, ਨੇਤਰ ਨਜ਼ਰ ਕਿਸੇ ਨਾ ਆਈਆ। ਗੁਰਮੁਖਾਂ ਦਰਸ ਆਇਆ ਦਰਸਾਉਣ, ਦਰ ਦਰ ਭੇਵ ਖੁਲਾਈਆ। ਸਚ ਸੰਦੇਸ਼ਾ ਆਇਆ ਸੁਣਾਉਣ, ਧੁਰ ਅਗੰਮਾ ਰਾਗ ਅਲਾਹੀਆ। ਹਰਿਜਨ ਵਿਛੜੇ ਆਇਆ ਮਿਲਾਉਣ, ਮੇਲਾ ਆਪਣਾ ਆਪ ਕਰਾਈਆ। ਤੈਨੂੰ ਰੋਂਦੀ ਨੂੰ ਆਇਆ ਪਰਚਾਉਣ, ਪਰਚਾ ਸਤਿਗੁਰ ਸ਼ਬਦ ਹੱਥ ਫੜਾਈਆ। ਤੇਰਾ ਹਕ ਹਕੂਕ ਤੈਨੂੰ ਆਇਆ ਦਵਾਉਣ, ਸਤਿਜੁਗ ਤੇਰਾ ਸੰਗ ਬਣਾਈਆ। ਆਪਣਾ ਨਾਮ ਆਇਆ ਜਪਾਉਣ, ਏਕਾ ਰਾਗ ਰਿਹਾ ਸੁਣਾਈਆ। ਧੁਰ ਦਾ ਡੰਕਾ ਆਇਆ ਵਜਾਉਣ, ਰਾਗਾਂ ਨਾਦਾਂ ਬਾਹਰ ਕਰੇ ਸ਼ਨਵਾਈਆ। ਸਚ ਦਵਾਰ ਆਇਆ ਖੁਲਾਉਣ, ਦਰ ਇਕੋ ਸੋਭਾ ਪਾਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਲੇਖਾ ਪੂਰਾ ਆਇਆ ਕਰਾਉਣ, ਭਵਿਖਤਾਂ ਲਿਖਤਾਂ ਨਾਲ ਮਿਲਾਈਆ। ਤੇਰਾ ਮੇਰਾ ਨਾਤਾ ਆਇਆ ਜੁੜਾਉਣ, ਧਰਮ ਕਹੇ ਧਰਨੀਏ ਆਪਣੀ ਦਇਆ ਕਮਾਈਆ। ਸਭ ਦੀ ਕਰਨੀ ਕੁਦਰਤ ਦਾ ਕਾਦਰ ਆਇਆ ਭੁਗਤਾਉਣ, ਬਚਿਆ ਨਜ਼ਰ ਕੋਇ ਨਾ ਆਈਆ। ਜਨ ਭਗਤਾਂ ਚੁਰਾਸੀ ਫਾਸੀ ਆਇਆ ਤੁੜਾਉਣ, ਤੌਂਕ ਜ਼ੰਜੀਰ ਸ਼ਰਅ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਕਰਨੀ ਆਇਆ ਕਰਾਉਣ, ਕਰਨੀ ਦਾ ਕਰਤਾ ਆਪਣਾ ਹੁਕਮ ਵਰਤਾਈਆ।
੭ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਜਲੰਧਰ ਸ਼ਹਿਰ ਪਿਆਰਾ ਸਿੰਘ ਦੇ ਗ੍ਰਹਿ
ਧਰਨੀ ਕਹੇ ਧਰਮ ਸੁਣ ਲਾ ਕਰ ਕੰਨ, ਕਾਇਨਾਤ ਦੀਨ ਦੁਨੀ ਵੇਖ ਵਖਾਈਆ। ਪ੍ਰਭੂ ਦਾ ਦਿਸੇ ਭਗਤ ਕੋਈ ਨਾ ਜਨ, ਸਾਚੇ ਰੰਗ ਨਾ ਕੋਇ ਸਮਾਈਆ। ਤ੍ਰੈਗੁਣ ਅਗਨੀ ਲੱਗੀ ਤਨ, ਤ੍ਰਿਸ਼ਨਾ ਤ੍ਰਿਖਾ ਨਾ ਕੋਇ ਬੁਝਾਈਆ। ਕਲਪਣਾ ਮਿਟੇ ਕਿਸੇ ਨਾ ਮਨ, ਮਮਤਾ ਮੋਹ ਨਾ ਕੋਇ ਚੁਕਾਈਆ। ਨਾਮ ਪਦਾਰਥ ਦੇਵੇ ਕੋਈ ਨਾ ਧਨ, ਵਸਤ ਅਮੋਲਕ ਝੋਲੀ ਨਾ ਕੋਇ ਟਿਕਾਈਆ। ਨੌ ਖੰਡ ਪ੍ਰਿਥਮੀ ਮੇਰੇ ਉਤੇ ਗ਼ਮ, ਸਾਂਤਕ
ਸਤਿ ਨਾ ਕੋਇ ਕਰਾਈਆ। ਧਰਨੀ ਕਹੇ ਮੈਂ ਰੋਵਾਂ ਛੰਮ ਛੰਮ, ਬਿਨ ਨੈਣਾਂ ਨੀਰ ਵਹਾਈਆ। ਭੇਵ ਪਾਏ ਨਾ ਕੋਇ ਬ੍ਰਹਮ, ਪਾਰਬ੍ਰਹਮ ਮਿਲਣ ਕੋਇ ਨਾ ਆਈਆ। ਮਾਨਸ ਮਾਨਵ ਮਾਨੁਖ ਤ੍ਰਿਸ਼ਨਾ ਲੱਗੀ ਤਮ, ਚਾਰ ਕੁੰਟ ਹਲਕਾਈਆ। ਕੋਈ ਨਾ ਜਾਣੇ ਆਪਣਾ ਜਨਮ, ਭਾਂਡਾ ਭਰਮ ਨਾ ਕੋਇ ਭੰਨਾਈਆ। ਲੇਖੇ ਲੱਗੇ ਨਾ ਕਿਸੇ ਦਾ ਪਵਣ ਸਵਾਸੀ ਦਮ, ਦਾਮਨਗੀਰ ਨਾ ਕੋਇ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਵਰਤਾਈਆ। ਧਰਮ ਕਹੇ ਧਰਨੀ ਤੇਰੇ ਉਤੇ ਕਲਜੁਗ ਅੰਧੇਰਾ ਅੰਧ, ਅਧਿਆਤਮ ਸਮਝ ਕਿਸੇ ਨਾ ਆਈਆ। ਰਾਹੀ ਸਮਝੇ ਕੋਈ ਨਾ ਆਪਣਾ ਪੰਧ, ਮੰਜ਼ਲ ਹਕ ਨਾ ਕੋਇ ਜਣਾਈਆ। ਦੀਨ ਦੁਨੀ ਗਾਉਂਦੀ ਪਰਮ ਪੁਰਖ ਨੂੰ ਰਸਨਾ ਜਿਹਵਾ ਬੱਤੀ ਦੰਦ, ਹਿਰਦੇ ਸਕੇ ਨਾ ਕੋਇ ਵਸਾਈਆ। ਤੂੰ ਮੇਰਾ ਮੈਂ ਤੇਰਾ ਭੁੱਲਿਆ ਛੰਦ, ਆਤਮ ਪਰਮਾਤਮ ਜੋੜ ਨਾ ਕੋਇ ਜੁੜਾਈਆ। ਸੁਰਤ ਦੁਹਾਗਣ ਹੋਈ ਰੰਡ, ਹਰਿ ਕੰਤ ਕੰਤੂਹਲ ਨਾ ਕੋਇ ਹੰਢਾਈਆ। ਮਨੂਆ ਦਿਵਸ ਰੈਣ ਪਾਵੇ ਡੰਡ, ਦਹਿ ਦਿਸ਼ਾ ਉਠ ਉਠ ਧਾਹੀਆ। ਤਨ ਅੰਦਰ ਵਧਿਆ ਘਮੰਡ, ਹਉਮੇ ਹੰਗਤਾ ਨਾਲ ਮਿਲਾਈਆ। ਨਿਜ ਆਤਮ ਲਏ ਨਾ ਕੋਇ ਅਨੰਦ, ਪਰਮਾਨੰਦ ਵਿਚ ਨਾ ਕੋਇ ਸਮਾਈਆ। ਦੂਈ ਦਵੈਤੀ ਢਾਹੇ ਕੋਇ ਨਾ ਕੰਧ, ਦੁਤੀਆ ਭਾਉ ਨਾ ਕੋਇ ਚੁਕਾਈਆ। ਸਮਝ ਸਕੇ ਨਾ ਕੋਇ ਬ੍ਰਹਮ ਹੰ, ਸੋ ਪੁਰਖ ਨਿਰੰਜਣ ਨਜ਼ਰ ਕਿਸੇ ਨਾ ਆਈਆ। ਜਗਤ ਵਣਜਾਰਾ ਕਾਇਆ ਮਾਟੀ ਚੰਮ, ਚੰਮ ਦ੍ਰਿਸ਼ਟੀ ਵਿਚ ਵਡਿਆਈਆ। ਚਾਰੋਂ ਕੁੰਟ ਅੰਧੇਰੀ ਸ਼ਾਮ, ਸ਼ਮਾ ਨੂਰ ਜੋਤ ਨਾ ਕੋਇ ਰੁਸ਼ਨਾਈਆ। ਮਨੂਏ ਮਨਸਾ ਸਭ ਦੀ ਕੀਤੀ ਗ਼ੁਲਾਮ, ਹੁਕਮੇ ਅੰਦਰ ਹੁਕਮ ਜਣਾਈਆ। ਦੀਨ ਦੁਨੀ ਸ੍ਰਿਸ਼ਟੀ ਦ੍ਰਿਸ਼ਟੀ ਤੱਕੀ ਤਮਾਮ, ਕਾਇਆ ਮੰਦਰ ਅੰਦਰ ਵੇਖ ਵਖਾਈਆ। ਬਿਨਾ ਸਤਿਗੁਰ ਕਿਰਪਾ ਸਚ ਮਿਲੇ ਨਾ ਕੋਇ ਨਿਸ਼ਾਨ, ਕੂੜ ਨਿਸ਼ਾਨਾ ਜਗਤ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਇਕ ਅਖਵਾਈਆ। ਧਰਨੀ ਕਹੇ ਧਰਮ ਵੇਖ ਮਨੂਆ ਮਨ ਮਨਸਾ, ਮਮਤਾ ਮੋਹ ਵਿਚ ਹਲਕਾਈਆ। ਮੇਰੇ ਉਤੇ ਕੋਟਨ ਕੋਟ ਵਸਦੇ ਸਹੰਸ ਸਹੰਸਾ, ਗਿਣਤੀ ਗਣਤ ਨਾ ਕੋਇ ਗਿਣਾਈਆ। ਆਤਮ ਧਾਰ ਪਰਮਾਤਮ ਦਾ ਜੀਵ ਜੰਤ ਬੰਸਾ, ਬੰਸਾਵਲੀ ਧੁਰ ਦੀ ਨਜ਼ਰੀ ਆਈਆ। ਕਲਜੁਗ ਅੰਤ ਸਦੀ ਚੌਧਵੀਂ ਹਰਿਜਨ ਬਣੇ ਕੋਈ ਨਾ ਹੰਸਾ, ਨਾਮ ਮਾਣਕ ਮੋਤੀ ਚੋਗ ਮੁਖ ਨਾ ਕੋਇ ਰਖਾਈਆ। ਚਾਰੋਂ ਕੁੰਟ ਗੜ੍ਹ ਬਣਿਆ ਹਉਮੇ ਹੰਗਤਾ, ਨਿਵਣ ਸੁ ਅੱਖਰ ਸਮਝ ਕਿਸੇ ਨਾ ਆਈਆ। ਅਣਗਿਣਤ ਅਸੰਖ ਅਸੰਖਾ, ਮੇਰੇ ਉਤੇ ਵਸਦੀ ਜਨਤਾ, ਜੀਵ ਈਸ਼ ਪਾਰਬ੍ਰਹਮ ਬ੍ਰਹਮ ਭੇਵ ਨਾ ਕੋਇ ਚੁਕਾਈਆ। ਫਿਰੀ ਦਰੋਹੀ ਚਾਰੋਂ ਕੂਟਾਂ, ਉੱਤਰ ਪੂਰਬ ਪੱਛਮ ਦੱਖਣ ਰੋਵੇ ਮਾਰੇ ਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਧਰਮ ਕਹੇ ਧਰਨੀ ਮੈਂ ਵੇਖਿਆ ਜਗਤ ਮਨ ਦਾ ਰੂਪ, ਬਿਨ ਨੈਣਾਂ ਨੈਣ ਉਠਾਈਆ। ਜੋ ਵਸੇ ਕਾਇਆ ਤਨ ਪੰਜ ਭੂਤ, ਵਜੂਦ ਬੁਤ ਖ਼ਾਕੀ ਅੰਦਰ ਡੇਰਾ ਲਾਈਆ। ਜਿਸ ਦਾ ਚਾਰ ਜੁਗ ਦੇ ਸ਼ਾਸਤਰ ਦੇਣ ਸਬੂਤ, ਸੁਨੇਹੁੜਾ ਸ਼ਬਦ ਧਾਰ ਦ੍ਰਿੜਾਈਆ। ਉਹ ਘਰ ਘਰ ਫਿਰੇ ਗਲੀ ਕੂਚ, ਦਿਵਸ ਰੈਣ ਭੱਜੇ ਵਾਹੋ ਦਾਹੀਆ। ਉਸ ਦੀ ਸਮਝ ਨਾ ਆਵੇ ਸੂਝ, ਬੁੱਧੀ ਚਲੇ ਨਾ ਕੋਇ ਚਤੁਰਾਈਆ। ਜਗਤ ਵਾਸਨਾ ਜੂਠ ਝੂਠ, ਕੂੜੀ ਕਿਰਿਆ ਨਾਲ ਵਡਿਆਈਆ। ਧਰਮ ਦਾ ਦਿਸੇ ਨਾ ਕੋਇ ਸਪੂਤ, ਸੂਤਰਧਾਰੀ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ,
ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਮਨਮਤ ਦੇਵੇ ਹੋਕਾ, ਕੂਕ ਕੂਕ ਸੁਣਾਈਆ। ਫਿਰੇ ਦਰੋਹੀ ਚੌਦਾਂ ਲੋਕਾ, ਚੌਦਾਂ ਤਬਕ ਵੇਖ ਵਖਾਈਆ। ਜਗਤ ਜਹਾਨ ਹੋਇਆ ਹੋਛਾ, ਸਤਿ ਸੰਤੋਖ ਨਾ ਕੋਇ ਧਰਾਈਆ। ਐਸ ਵੇਲੇ ਇਕ ਕਲਜੁਗ ਉਤੇ ਰੋਸਾ, ਜੋ ਕਲਕਾਤੀ ਘਰ ਘਰ ਡੇਰਾ ਲਾਈਆ। ਜਿਸ ਤਨ ਸ਼ਰੀਰਾਂ ਅੰਦਰ ਮਾਰ ਕੇ ਗੋਤਾ, ਮਾਣਕ ਮੋਤੀ ਬਾਹਰ ਦਿਤਾ ਕਢਾਈਆ। ਤਨ ਵਜੂਦ ਕਰ ਕੇ ਥੋਥਾ, ਮਾਟੀ ਭਾਂਡੇ ਖ਼ਾਲੀ ਦਿਤੇ ਚਮਕਾਈਆ। ਅੰਦਰ ਮਨੂਆ ਮਾਣਦਾ ਮੌਜਾ, ਆਪਣੀ ਲੈ ਅੰਗੜਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਨਾਲ ਰਲਾ ਕੇ ਫੌਜਾ, ਫੌਜਦਾਰ ਹੋ ਕੇ ਵੇਖ ਵਖਾਈਆ। ਸਤਿ ਧਰਮ ਨੂੰ ਕੀਤਾ ਮੂਧਾ, ਸਦੀ ਚੌਧਵੀਂ ਚਲਣ ਦੇਵੇ ਨਾ ਕੋਇ ਚਤੁਰਾਈਆ। ਦੀਨਾਂ ਮਜ਼੍ਹਬਾਂ ਭਾਉ ਵਖਾਇਆ ਦੂਜਾ, ਏਕਾ ਰੰਗ ਨਾ ਕੋਇ ਸਮਾਈਆ। ਸਤਿ ਦੀ ਨੀਂਦ ਕੋਈ ਨਾ ਸੌਂਦਾ, ਗ਼ਫ਼ਲਤ ਕੂੜ ਨਾ ਕੋਇ ਮਿਟਾਈਆ। ਮਨ ਮਨਸਾ ਅੰਦਰ ਜਗਤ ਜਹਾਨ ਭੌਂਦਾ, ਭੱਜੇ ਵਾਹੋ ਦਾਹੀਆ। ਜਿਸ ਰੂਪ ਬਣਾਇਆ ਕਾਉਂ ਦਾ, ਕਾਗ ਵਾਂਗ ਕੁਰਲਾਈਆ। ਵਣਜਾਰਾ ਹੋਇਆ ਆਪਣੇ ਗਉਂ ਦਾ, ਮਤਲਬ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਧਰਮ ਕਹੇ ਧਰਨੀ ਸੁਣ ਸ਼ਬਦ ਸੰਦੇਸ਼ਾ ਅੱਜ, ਸਹਿਜ ਸਹਿਜ ਸੁਣਾਈਆ। ਪੁਰਖ ਅਕਾਲਾ ਦੀਨ ਦਿਆਲਾ ਪਰਦਾ ਦੇਵੇ ਕੱਜ, ਜਿਸ ਸਿਰ ਆਪਣਾ ਹੱਥ ਟਿਕਾਈਆ। ਘਰ ਸਵਾਮੀ ਅੰਤਰਜਾਮੀ ਪਰਵਰਦਿਗਾਰ ਸਾਂਝਾ ਯਾਰ ਕਰਾਏ ਹਜ, ਹੁਜਰਾ ਹਕ ਹਕ ਵਖਾਈਆ। ਜਿਥੇ ਸ਼ਬਦ ਅਨਾਦੀ ਧੁਨ ਅਨਹਦ ਜਾਵੇ ਵੱਜ, ਅਨਰਾਗੀ ਆਪਣਾ ਰਾਗ ਦ੍ਰਿੜਾਈਆ। ਦੀਪਕ ਜੋਤ ਨਿਰਗੁਣ ਧਾਰ ਜਾਏ ਜਗ, ਨੂਰ ਜ਼ਹੂਰ ਕਰੇ ਰੁਸ਼ਨਾਈਆ। ਸਤਿਗੁਰ ਪੂਰਾ ਗੁਰਦੇਵਾ ਨਾਮ ਖ਼ੁਮਾਰੀ ਦੇਵੇ ਮਧ, ਮਧੁਰ ਧੁਨ ਇਕ ਸੁਣਾਈਆ। ਮਨ ਮਨੂਆ ਮਨਸਾ ਵਿਚੋਂ ਜਾਏ ਬੱਝ, ਨਵ ਚਾਰ ਦਸ ਨਾ ਉਠ ਉਠ ਧਾਹੀਆ। ਇਹ ਖੇਲ ਕਰੇ ਸੂਰਾ ਸਰਬਗ, ਜੀਵ ਅਲਪਗ ਪਾਰ ਕਰਾਈਆ। ਧਰਨੀ ਧਰਮ ਦੋਵੇਂ ਕਹਿਣ ਬਿਨਾ ਪੁਰਖ ਅਕਾਲ ਤੋਂ ਕੂੜੀ ਮੇਟੇ ਕੋਈ ਨਾ ਹੱਦ, ਹਦੂਦ ਸਚ ਨਾ ਕੋਇ ਵਖਾਈਆ। ਕੋਟਨ ਕੋਟ ਅਵਤਾਰ ਪੈਗ਼ੰਬਰ ਗੁਰੂ ਮੇਰੇ ਉਤੇ ਗਏ ਲਦ, ਸਤਿਜੁਗ ਤਰੇਤਾ ਦੁਆਪਰ ਕਲਜੁਗ ਧੁਰ ਦਾ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਸੰਤ ਸੁਹੇਲੇ ਦਰ ਦਵਾਰ ਆਪਣੇ ਸੱਦ, ਸੰਦੇਸਾ ਇਕੋ ਨਾਮ ਜਣਾਈਆ।
੭ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਜਲੰਧਰ ਸ਼ਹਿਰ ਨਗੀਨਾ ਸਿੰਘ ਦੇ ਗ੍ਰਹਿ
ਧਰਨੀ ਕਹੇ ਧਰਮ ਮੇਰੀ ਹਾਲਤ ਹੋਈ ਬੁਰੀ, ਬੁਰਿਆਰ ਚਾਰੋਂ ਕੁੰਟ ਨਜ਼ਰੀ ਆਈਆ। ਦੀਨ ਦੁਨੀ ਹੋਈ ਨਿਗੁਰੀ, ਸਤਿਗੁਰ ਸ਼ਬਦ ਨਾ ਕੋਇ ਮਨਾਈਆ। ਚਾਰੋਂ ਕੁੰਟ ਸ਼ਰਅ ਛੁਰੀ, ਇਨਸਾਨਾਂ ਰਹੀ ਘਾਈਆ। ਮੰਜ਼ਲ ਚੜ੍ਹੇ ਕੋਈ ਨਾ ਤੁਰੀ, ਤੁਰੀਆ ਪਦ ਹੱਥ ਕਿਸੇ ਨਾ ਆਈਆ। ਮੇਰੀ ਧਾਰ ਵੇਖ ਸਤਿ ਸਚ ਬਿਨਾ ਥੁੜੀ, ਖ਼ਾਲੀ ਝੋਲੀ ਨਾ ਕੋਇ ਭਰਾਈਆ। ਮੇਰੀ ਪਤ ਜਾਂਦੀ ਰੁੜ੍ਹੀ, ਅਗੇ ਹੋ ਨਾ ਕੋਇ ਅਟਕਾਈਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰਦਰਗਾਹੀਆ। ਧਰਮ ਕਹੇ ਧਰਨੀ ਤੂੰ ਕਰ ਭਰਵਾਸਾ, ਧੀਰਜ ਧੀਰ ਧਰਾਈਆ। ਕਿਰਪਾ ਕਰੇ ਪੁਰਖ ਅਬਿਨਾਸ਼ਾ, ਹਰਿ ਕਰਤਾ ਧੁਰਦਰਗਾਹੀਆ। ਕਲਜੁਗ ਕੂੜੀ ਕਿਰਿਆ ਕਰੇ ਨਾਸਾ, ਨਾਸਤਕ ਰਹੇ ਨਾ ਮੂਲ ਲੋਕਾਈਆ। ਤੇਰਾ ਖ਼ਾਲੀ ਭਰੇ ਕਾਸਾ, ਨਾਮ ਭੰਡਾਰਾ ਇਕ ਵਰਤਾਈਆ। ਦੀਨਾਂ ਮਜ਼੍ਹਬਾਂ ਕੋਲੋਂ ਹੋਵੇ ਖਲਾਸਾ, ਇਕੋ ਬ੍ਰਹਮ ਦਏ ਸਮਝਾਈਆ। ਤੇਰੇ ਉਤੇ ਖ਼ੁਸ਼ੀਆਂ ਵਾਲੀ ਪਏ ਰਾਸਾ, ਸੁਰਤ ਸ਼ਬਦ ਗੋਪੀ ਕਾਹਨ ਨਚਾਈਆ। ਓਹ ਵੇਖ ਨਜ਼ਰ ਉਠਾਏ ਸ਼ੰਕਰ ਉਤੋਂ ਕੈਲਾਸ਼ਾ, ਆਪਣੀ ਲੈ ਅੰਗੜਾਈਆ। ਜੋ ਸਦੀ ਚੌਧਵੀਂ ਵੇਖੇ ਤਮਾਸ਼ਾ, ਦੀਨ ਦੁਨੀ ਫੋਲ ਫੁਲਾਈਆ। ਜਿਸ ਲੇਖੇ ਲਾਉਣੀਆਂ ਮਕਬਰਿਆਂ ਵਿਚੋਂ ਪੈਗ਼ੰਬਰਾਂ ਵਾਲੀਆਂ ਲਾਸ਼ਾਂ, ਮੁਹੰਮਦ ਇਸ਼ਾਰੇ ਨਾਲ ਦ੍ਰਿੜਾਈਆ। ਜ਼ਾਤ ਪਾਤੀ ਰਹਿਣ ਨਹੀਂ ਦੇਣੀਆਂ ਸ਼ਾਖ਼ਾਂ, ਆਤਮ ਪਰਮਾਤਮ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਹੋਏ ਸਹਾਈਆ। ਧਰਨੀ ਕਹੇ ਧਰਮ ਮੈਨੂੰ ਉਠਦਾ ਦਰਦ, ਦੁਖੀ ਹੋ ਕੇ ਦਿਆਂ ਜਣਾਈਆ। ਮੇਰੀ ਓਸ ਸਾਹਿਬ ਦੇ ਅਗੇ ਅਰਜ਼, ਜੋ ਆਰਜ਼ੂ ਆਪਣਿਆਂ ਚਰਨਾਂ ਵਿਚ ਟਿਕਾਈਆ। ਸ਼ਰਅ ਛੁਰੀ ਕਲਜੁਗ ਮੇਟੇ ਕਰਦ, ਕਤਲਗਾਹ ਦਾ ਡੇਰਾ ਢਾਹੀਆ। ਦੀਨ ਦੁਨੀ ਦੀ ਪੁੱਠੀ ਸਿੱਧੀ ਕਰੇ ਨਰਦ, ਨਰ ਨਰਾਇਣ ਹੋਵੇ ਆਪ ਸਹਾਈਆ। ਆਪਣਾ ਖੇਲ ਦੱਸੇ ਅਸਚਰਜ, ਅਚਰਜ ਲੀਲਾ ਆਪ ਵਰਤਾਈਆ। ਜੋਧਾ ਸੂਰਬੀਰ ਬਣ ਕੇ ਮਰਦਾਨਾ ਮਰਦ, ਨਿਰਗੁਣ ਨਿਰਵੈਰ ਲਏ ਅੰਗੜਾਈਆ। ਮੈਂ ਚਾਰ ਕੁੰਟ ਹੋਈ ਨਾਪੜਦ, ਓਢਣ ਮੇਰੇ ਸੀਸ ਦਏ ਟਿਕਾਈਆ। ਜਿਸ ਦਾ ਨਾਮ ਖੰਡਾ ਤਿੱਖੀ ਧਾਰ ਖੜਗ, ਖੰਡਾਂ ਬ੍ਰਹਿਮੰਡਾਂ ਕਰੇ ਸਫ਼ਾਈਆ। ਓਸੇ ਦੇ ਪਿਆਰ ਵਿਚ ਰਹੀ ਭਟਕ, ਦਿਵਸ ਰੈਣ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਧਰਮ ਕਹੇ ਧਰਨੀ ਓਹ ਸਾਹਿਬ ਸਤਿਗੁਰ ਮੀਤਾ, ਮਿਤਰ ਪਿਆਰਾ ਇਕ ਅਖਵਾਈਆ। ਜੋ ਵੇਸ ਵਟਾਏ ਨਿਤ ਨਵਿਤਾ, ਨਿਰਗੁਣ ਸਰਗੁਣ ਖੇਲ ਖਿਲਾਈਆ। ਧਰਮ ਦੀ ਧਾਰ ਸਭ ਨਾਲ ਕਰੇ ਹਿਤਾ, ਹਿਤਕਾਰੀ ਹੋ ਕੇ ਵੇਖ ਵਖਾਈਆ। ਤੇਰੇ ਉਤੇ ਤੇਰੀ ਸੁਹੰਜਣੀ ਕਰੇ ਰੁਤਾ, ਰੁਤੜੀ ਆਪਣੇ ਰੰਗ ਰੰਗਾਈਆ। ਭਾਗ ਲਗਾ ਕੇ ਕਾਇਆ ਮਾਟੀ ਬੁਤਾ, ਬੁਤਖ਼ਾਨਿਆਂ ਕਰੇ ਸਫ਼ਾਈਆ। ਪਾਰਬ੍ਰਹਮ ਪਰਮੇਸ਼ਵਰ ਅਬਿਨਾਸ਼ੀ ਅਚੁਤਾ, ਚੇਤਨ ਹੋ ਕੇ ਵੇਖ ਵਖਾਈਆ। ਜੋ ਸਤਿਜੁਗ ਉਠਾਵੇ ਸੁੱਤਾ, ਆਲਸ ਨਿੰਦਰਾ ਰਹੇ ਨਾ ਰਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਤੁਕਾ, ਦੋ ਜਹਾਨਾਂ ਕਰੇ ਪੜ੍ਹਾਈਆ। ਭੇਵ ਖੁਲਾ ਕੇ ਮਾਨਸ ਮਨੁਖਾ, ਮਾਨਵ ਪਰਦਾ ਦਏ ਚੁਕਾਈਆ। ਜਿਸ ਦੀ ਯਾਦ ਵਿਚ ਵਕਤ ਬੀਤਿਆ ਚੋਖਾ, ਚੌਥਾ ਜੁਗ ਅੱਖ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਵਾਮੀ ਵੇਖ ਵਖਾਈਆ। ਧਰਨੀ ਕਹੇ ਧਰਮ ਮੈਂ ਓਸੇ ਦੀ ਦਾਸੀ, ਜੁਗ ਜੁਗ ਸੇਵ ਕਮਾਈਆ। ਨਿਰਗੁਣ ਦੀ ਧਾਰ ਰਖੀ ਆਸੀ, ਸਰਗੁਣ ਸੰਗ ਤਜਾਈਆ। ਜੋਤੀ ਜਾਤਾ ਹੋਵੇ ਜੋਤ ਪ੍ਰਕਾਸ਼ੀ, ਪਰਮ ਪੁਰਖ ਅਗੰਮ ਅਥਾਹੀਆ। ਜੋ ਮੇਰੇ ਉਤੇ ਕਰੇ ਖੇਲ ਤਮਾਸ਼ੀ, ਚਾਰੋਂ ਕੁੰਟ ਧਿਆਨ ਲਗਾਈਆ। ਕੂੜ ਕੁੜਿਆਰ ਤੋਂ ਕਰਾਏ ਬੰਦ ਖ਼ੁਲਾਸੀ, ਬੰਧਨ ਕਲੂ ਦਏ ਤੁੜਾਈਆ। ਤਿਸ ਚਰਨਾਂ ਬਲ ਬਲ ਜਾਸੀ, ਬਲਹਾਰ ਘੋਲੀ ਘੋਲ ਘੁਮਾਈਆ। ਸੋ ਮਾਲਕ ਖ਼ਾਲਕ ਸ਼ਾਹੋ ਸ਼ਾਬਾਸ਼ੀ, ਸ਼ਹਿਨਸ਼ਾਹ ਨੂਰ ਅਲਾਹੀਆ। ਜੋ ਮੇਰੇ ਉਤੇ ਕਲਜੁਗ ਮੇਟੇ ਅੰਧੇਰੀ ਰਾਤੀ, ਸਤਿਜੁਗ ਸਚ
ਚੰਦ ਚਮਕਾਈਆ। ਉਸੇ ਦਾ ਸੰਦੇਸ਼ਾ ਓਸੇ ਦਾ ਨਾਮ ਕਮਲਾਪਾਤੀ, ਬਿਨ ਅੱਖਰਾਂ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਧਰਮ ਕਹੇ ਧਰਨੀ ਓਹ ਸਾਹਿਬ ਹਕ ਹਕੀਕੀ, ਹਰਿ ਕਰਤਾ ਇਕ ਅਖਵਾਈਆ। ਜਿਸ ਦੇ ਕੋਲ ਅਗੰਮੀ ਤੌਫ਼ੀਕੀ, ਤਾਕਤਵਰ ਨੂਰ ਅਲਾਹੀਆ। ਓਹ ਕਲਜੁਗ ਅੰਦਰ ਸਤਿ ਧਰਮ ਦੀ ਬਦਲੇ ਰੀਤੀ, ਰੀਤੀਵਾਨ ਇਕ ਅਖਵਾਈਆ। ਜਿਸ ਝਗੜਾ ਮੇਟਣਾ ਮੰਦਰ ਮਸੀਤੀ, ਕਾਇਆ ਕਾਅਬੇ ਕਰੇ ਰੁਸ਼ਨਾਈਆ। ਉਹਦੀ ਖੇਲ ਤ੍ਰੈਗੁਣ ਅਤੀਤੀ, ਤ੍ਰੈਭਵਨ ਧਨੀ ਆਪਣਾ ਹੁਕਮ ਵਰਤਾਈਆ। ਜਨ ਭਗਤਾਂ ਕਾਇਆ ਕਰੇ ਠਾਂਡੀ ਸੀਤੀ, ਅਗਨੀ ਤਤ ਬੁਝਾਈਆ। ਨਿਰਗੁਣ ਸਰਗੁਣ ਬਖ਼ਸ਼ ਕੇ ਚਰਨ ਪ੍ਰੀਤੀ, ਪ੍ਰੀਤਮ ਹੋ ਕੇ ਮੇਲਾ ਮੇਲੇ ਸਹਿਜ ਸੁਭਾਈਆ। ਜੀਵਾਂ ਜੰਤਾਂ ਬਦਲ ਦੇਵੇ ਨੀਤੀ, ਨੀਤੀਵਾਨ ਇਕ ਅਖਵਾਈਆ। ਇਕੋ ਰੰਗ ਰੰਗਾਏ ਹਸਤ ਕੀਟੀ, ਊਚਾਂ ਨੀਚਾਂ ਡੇਰਾ ਢਾਹੀਆ। ਇਕੋ ਨਾਮ ਸ਼ਬਦ ਕਲਮਾ ਦਏ ਹਦੀਸੀ, ਹਜ਼ਰਤਾਂ ਤੋਂ ਬਾਹਰ ਪੜ੍ਹਾਈਆ। ਇਕੋ ਰਹਿਮਤ ਸਚ ਬਖ਼ਸ਼ੀਸ਼ੀ, ਬਖ਼ਸ਼ਿਸ਼ ਧੁਰ ਦੀ ਝੋਲੀ ਪਾਈਆ। ਜਿਸ ਸਾਹਿਬ ਸੁਲਤਾਨ ਮਿਹਰਵਾਨ ਦੀ ਤੂੰ ਰਖ ਕੇ ਬੈਠੀ ਉਡੀਕੀ, ਨਿਤ ਨਿਤ ਧਿਆਨ ਲਗਾਈਆ। ਓਹ ਸਭ ਦਾ ਲਹਿਣਾ ਦੇਣਾ ਪੂਰਾ ਕਰੇ ਤਵਾਰੀਖੀ, ਜੋ ਅਵਤਾਰ ਪੈਗ਼ੰਬਰ ਗੁਰ ਭਵਿਖਤਾਂ ਵਿਚ ਗਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਧਾਰ ਸਭ ਦੀ ਕਰੇ ਆਪ ਤਸਦੀਕੀ, ਦੂਸਰ ਸੰਗ ਨਾ ਕੋਇ ਰਖਾਈਆ।
੭ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਲਾਲ ਸਿੰਘ ਦੇ ਗ੍ਰਹਿ ਪਿੰਡ ਹੇਰਾਂ ਜ਼ਿਲਾ ਜਲੰਧਰ
ਨਾਰਦ ਕਹੇ ਧਰਮ ਜੀ ਮੈਂ ਆ ਗਿਆ ਧੁਰ ਦਾ ਮੁਨੀ, ਮੁਨੀਸ਼ਰਾਂ ਤੋਂ ਪਰੇ ਰੂਪ ਬਦਲਾਈਆ। ਧਰਮ ਕਹੇ ਤੂੰ ਕੀ ਆਵਾਜ਼ ਸੁਣੀ, ਮੈਨੂੰ ਸਚ ਦੇ ਸਮਝਾਈਆ। ਨਾਰਦ ਕਿਹਾ ਮੈਂ ਜਾਣਿਆ ਧਰਨੀ ਦੇ ਸੀਸ ਉਤੇ ਦੇ ਆਵਾਂ ਚੁੰਨੀ, ਓਢਣ ਨਜ਼ਰ ਕੋਇ ਨਾ ਆਈਆ। ਧਰਨੀ ਕਹੇ ਪੰਡਤਾ ਵੇਖੀਂ ਕਿਤੇ ਤੇਰੀ ਬੋਦੀ ਨਾ ਜਾਏ ਮੁੰਨੀ, ਮੋਮਨਾਂ ਵੱਲ ਧਿਆਨ ਲਗਾਈਆ। ਓਹ ਲੇਖਾ ਤੱਕ ਲੈ ਇਕ ਨੌ ਧਾਰ ਦੀ ਉਨੀ, ਉਨੀਸਾ ਧਿਆਨ ਲਗਾਈਆ। ਖੇਲ ਕਰੇ ਪ੍ਰਭ ਵਡ ਗੁਣੀ, ਗਹਿਰ ਗੰਭੀਰ ਆਪਣਾ ਹੁਕਮ ਵਰਤਾਈਆ। ਜਿਸ ਦੀ ਦੋ ਜਹਾਨਾਂ ਤੋਂ ਬਾਹਰ ਧੁਨੀ, ਸਰਵਣ ਸਰੋਤਾ ਸਮਝ ਨਾ ਸਕੇ ਰਾਈਆ। ਓਸ ਨੂੰ ਪਾਪ ਨਾ ਕੋਈ ਪੁੰਨੀ, ਪੁਨਹ ਪੁਨਹ ਸਭ ਨੂੰ ਵੇਖ ਵਖਾਈਆ। ਓਸ ਦੀ ਖ਼ਬਰ ਅਨੋਖੀ ਸੁਣੀ, ਸਹਿਜ ਸਹਿਜ ਨਾਲ ਦ੍ਰਿੜਾਈਆ। ਉਹਦੀ ਪ੍ਰੇਮ ਧਾਰ ਸਦਾ ਅਨਮੁੱਲੀ, ਕੀਮਤ ਸਕੇ ਨਾ ਕੋਇ ਚੁਕਾਈਆ। ਨਾਰਦ ਹੌਲੀ ਹੌਲੀ ਬੋਲਣ ਲੱਗਾ ਬੁੱਲੀਂ, ਮੁਖੋਂ ਰਿਹਾ ਮੁਸਕਰਾਈਆ। ਧਰਨੀਏ ਆਪਣੇ ਤੋਲ ਪੂਰੇ ਤੁਲੀਂ, ਵਜਨ ਵੱਧ ਘੱਟ ਨਾ ਕੋਇ ਬਣਾਈਆ। ਧਰਮ ਤੂੰ ਵੀ ਬਣਨਾ ਸੁਲਹਕੁਲੀ, ਕੁਲ ਮਾਲਕ ਦਾ ਹੁਕਮ ਜਣਾਈਆ। ਓਹ ਤੱਕ ਓਸ ਪ੍ਰਭੂ ਦੀ ਫੁਲਵਾੜੀ ਫੁੱਲੀ, ਜੋ ਗੁਰਮੁਖ ਬੂਟੇ ਰਿਹਾ ਮਹਿਕਾਈਆ। ਭਾਗ ਲਗਾ ਕੇ ਭਗਤਾਂ ਦਵਾਰੇ ਧਰਮ ਧਾਰ ਦੀ ਕੁੱਲੀ, ਕਾਇਆ ਕਾਅਬੇ ਖੋਜ ਖੁਜਾਈਆ। ਸਚ ਪਿਆਰ ਦੀ ਦੇਵੇ ਧੂਲੀ, ਧੂੜੀ ਮਸਤਕ ਖ਼ਾਕ ਰਮਾਈਆ। ਜਿਸ
ਨੇ ਯਾਦ ਰਖੀ ਈਸਾ ਵਾਲੀ ਸੂਲੀ, ਸਲੀਵ ਅਜੀਬ ਆਪ ਦਵਾਈਆ। ਓਹ ਮਾਲਕ ਖ਼ਾਲਕ ਬਣ ਕੇ ਕੰਤ ਕੰਤੂਹਲੀ, ਨਿਰਗੁਣ ਆਪਣਾ ਖੇਲ ਖਿਲਾਈਆ। ਚਾਰ ਜੁਗ ਦੀ ਕਥਾ ਨਾ ਓਸ ਨੂੰ ਭੁਲੀ, ਅਭੁਲ ਬੇਪਰਵਾਹੀਆ। ਕਲਜੁਗ ਅੰਤਮ ਸਭ ਤੋਂ ਕਰੇ ਵਸੂਲੀ, ਲਹਿਣੇ ਦੇਣੇ ਰਿਹਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਹੇ ਧਰਮ ਜੀ ਮੇਰਾ ਮੰਨ ਲੈ ਆਖਾ, ਅੱਖਰਾਂ ਤੋਂ ਬਾਹਰ ਸੁਣਾਈਆ। ਹੁਕਮ ਸੁਣ ਅਲਖਣਾ ਅਲਾਖਾ, ਭੇਵ ਅਭੇਦ ਕੀ ਜਣਾਈਆ। ਧਰਨੀ ਦੀ ਸੁਣ ਲੈ ਭਾਖਾ, ਭਾਸ਼ਾ ਕਿਹੜੀ ਵਿਚ ਸਮਝਾਈਆ। ਚਾਰੋਂ ਕੁੰਟ ਦਿਸੇ ਕੋਇ ਨਾ ਰਾਖਾ, ਰਖਕ ਹੋਏ ਨਾ ਕੋਇ ਸਹਾਈਆ। ਮੈਂ ਦੀਨ ਦੁਨੀ ਦਾ ਖਿੱਚ ਕੇ ਵੇਖਿਆ ਖ਼ਾਕਾ, ਖ਼ਾਕ ਮਿੱਟੀ ਨਾਲ ਮਿਲਾਈਆ। ਮਨੂਆ ਸਭ ਦਾ ਹੋਇਆ ਆਕਾ, ਮਿਲਣ ਕੋਇ ਨਾ ਪਾਈਆ। ਨਿਰੰਤਰ ਖੁਲ੍ਹਿਆ ਕਿਸੇ ਨਾ ਤਾਕਾ, ਮੰਤਰ ਸਚ ਨਾ ਕੋਇ ਜਣਾਈਆ। ਚਾਰੋਂ ਕੁੰਟ ਕੂੜ ਦਾ ਹਾਟਾ, ਵਣਜਾਰਾ ਕਲਜੁਗ ਸੋਭਾ ਪਾਈਆ। ਸਭ ਦਾ ਚੀਥੜ ਹੋਇਆ ਪਾਟਾ, ਸਤਿ ਸਚ ਬਸਤਰ ਤਨ ਨਾ ਕੋਇ ਪਹਿਨਾਈਆ। ਬਹੁੜੀ ਦੀਨ ਦੁਨੀ ਆਇਆ ਘਾਟਾ, ਘਾਟੇ ਵਿਚ ਖ਼ਲਕ ਖ਼ੁਦਾਈਆ। ਅੰਮ੍ਰਿਤ ਰਸ ਹੱਥ ਨਾ ਆਏ ਗੋਬਿੰਦ ਧੁਰ ਦੇ ਬਾਟਾ, ਬਿਨ ਰਸਨਾ ਰਸ ਨਾ ਕੋਇ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਧਰਮ ਕਹੇ ਸੁਣ ਨਾਰਦ ਪੰਡਤ, ਪਾਂਧੇ ਧਿਆਨ ਲਗਾਈਆ। ਤੂੰ ਜੁਗਾ ਜੁਗਾਦੀ ਮੰਗਤ, ਦਰ ਦਰ ਅਲਖ ਜਗਾਈਆ। ਨਾਰਦ ਕਹੇ ਮੈਂ ਇਕ ਗੱਲ ਦੱਸਾਂ ਧਰਮ ਜੀ ਜਿਸ ਬਿਧ ਨਾਨਕ ਨੇ ਅੰਗ ਲਗਾਇਆ ਅੰਗਦ, ਅੰਗੀਕਾਰ ਅਖਵਾਈਆ। ਆਤਮ ਪਰਮਾਤਮ ਸਮਝਾਈ ਸੰਗਤ, ਸਗਲਾ ਸੰਗ ਬਣਾਈਆ। ਭਰਮਾਂ ਢਾਈ ਕੰਧਨ, ਅੰਧ ਅੰਧੇਰ ਚੁਕਾਈਆ। ਝਗੜਾ ਮੇਟ ਕੇ ਜੇਰਜ ਅੰਡਜ, ਉਤਭੁਜ ਸੇਤਜ ਦਿਤਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਆਪਣੇ ਹੱਥ ਰਖਾਈਆ। ਨਾਰਦ ਕਹੇ ਧਰਮ ਸੁਣ ਮੇਰਾ ਸੰਦੇਸਿਆ, ਸੰਧਿਆ ਸਰਘੀ ਵੰਡ ਨਾ ਕੋਇ ਵੰਡਾਈਆ। ਪੁਰਖ ਅਕਾਲਾ ਤੱਕ ਜੋ ਰਹੇ ਸਦ ਹਮੇਸ਼ਿਆ, ਹਮ ਸਾਜਣ ਇਕ ਅਖਵਾਈਆ। ਜੋ ਦੋ ਜਹਾਨਾਂ ਨਰ ਨਰੇਸ਼ਿਆ, ਨਰ ਨਰਾਇਣ ਨੂਰ ਅਲਾਹੀਆ। ਜੁਗ ਉਲਟਾਉਣਾ ਜਿਸ ਦਾ ਪੇਸ਼ਿਆ, ਪੇਸ਼ੀਨਗੋਈਆਂ ਆਪਣਾ ਹੁਕਮ ਵਰਤਾਈਆ। ਉਹ ਲੇਖਾ ਜਾਣੇ ਦੇਸ਼ ਪ੍ਰਦੇਸ਼ਿਆ, ਦੋ ਜਹਾਨਾਂ ਖੋਜ ਖੁਜਾਈਆ। ਉਸ ਦਾ ਨੂਰ ਜ਼ਹੂਰ ਇਕੋ ਵੇਖਿਆ, ਵੇਖ ਵੇਖ ਨੈਣ ਬਿਗਸਾਈਆ। ਜਿਸ ਦਾ ਸਤਿਗੁਰ ਸ਼ਬਦ ਦੁਲਾਰਾ ਬੇਟਿਆ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਉਹ ਸਚ ਸਿੰਘਾਸਣ ਇਕੋ ਲੇਟਿਆ, ਸੁਖ ਆਸਣ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਵਾਮੀ ਆਪਣੀ ਕਾਰ ਕਮਾਈਆ। ਨਾਰਦ ਕਹੇ ਧਰਮ ਜੀ ਮੇਰੀ ਖੋਲ ਕੇ ਵੇਖ ਕਿਤਾਬ, ਕੀ ਕਾਇਆ ਰਹੀ ਜਣਾਈਆ। ਭੇਦ ਖੋਲੇ ਮਿਤਰ ਪਿਆਰੇ ਅਹਿਬਾਬ, ਸਾਜਣ ਸੱਜਣ ਦਏ ਸਮਝਾਈਆ। ਜਿਸ ਬਿਧ ਨਿਰਗੁਣ ਧਾਰ ਵੱਜੇ ਰਬਾਬ, ਬਿਨਾ ਤੰਦ ਸਿਤਾਰ ਹਿਲਾਈਆ। ਉਹ ਲੇਖਾ ਯਾਦ ਕਰ ਲੈ ਜੋ ਇਸ਼ਾਰਾ ਦੇ ਕੇ ਆਇਆ ਨਾਨਕ ਸਤਿਗੁਰ ਵਿਚ ਬਗ਼ਦਾਦ, ਬਗ਼ਲੀ ਕੰਧੇ ਨਾਲ ਲਟਕਾਈਆ। ਮੁੱਲਾ ਸ਼ੇਖ਼ ਮੁਸਾਇਕ ਤੱਕੋ ਉਠ ਅਗੰਮੀ ਖ਼ਵਾਬ, ਜਿਸ ਦੀ ਖ਼ਾਹਿਸ਼ ਮੁਹੰਮਦ ਗਿਆ ਰਖਾਈਆ। ਜਿਸ ਦੀ ਸੂਰਤ ਵੇਖ ਝਲ ਸਕੇ ਨਾ ਕੋਇ ਤਾਬ, ਮਹਿਤਾਬ ਚਮਕੇ
ਨਾ ਕੋਇ ਰੁਸ਼ਨਾਈਆ। ਜਿਸ ਦੇ ਕੋਲੋਂ ਕਲਮਿਆਂ ਵਿਚ ਮੰਗੋ ਹਯਾਤੇ ਆਬ, ਕਾਇਆ ਕਾਸੇ ਅਗੇ ਡਾਹੀਆ। ਸ਼ਰਅ ਦੀ ਸ਼ਰੀਅਤ ਵਿਚ ਵੇਖੋ ਇਮਦਾਦ, ਜੋ ਹੁਕਮ ਵਿਚ ਕਰਾਈਆ। ਉਸ ਦਾ ਲੇਖਾ ਗਿਣਤੀ ਵਿਚ ਸਮਝਾ ਸਕੇ ਨਾ ਕੋਈ ਤਾਅਦਾਦ, ਅੰਤ ਕਹਿਣ ਕੋਇ ਨਾ ਪਾਈਆ। ਜਿਸ ਕਾਰਨ ਗੋਬਿੰਦ ਉਡਾਇਆ ਬਾਜ, ਬਾਜੀ ਜਗਤ ਵਾਲੀ ਉਲਟਾਈਆ। ਚਾਰ ਵਰਨ ਦਾ ਸਾਜਣ ਸਾਜ, ਸਾਜਣ ਹੋ ਕੇ ਵੇਖ ਵਖਾਈਆ। ਓਹ ਖੇਲ ਕਰੇ ਨਾਰਦ ਕਹੇ ਧਰਮ ਜੀ ਵਿਚ ਦੇਸ ਮਾਝ, ਮਜਲਸ ਸ਼ਬਦ ਗੁਰੂ ਬਣਾਈਆ। ਜਿਸ ਨੇ ਦੋ ਜਹਾਨਾਂ ਬਦਲ ਦੇਣਾ ਸਮਾਜ, ਸਮਗਰੀ ਇਕੋ ਨਾਮ ਵਰਤਾਈਆ। ਗਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਰਖੇ ਲਾਜ, ਸਿਰ ਸਿਰ ਹੱਥ ਟਿਕਾਈਆ। ਕਾਇਆ ਮੰਦਰ ਗ੍ਰਹਿ ਵਜਾਏ ਨਾਦ, ਧੁਨ ਆਤਮਕ ਰਾਗ ਸੁਣਾਈਆ। ਭਗਤ ਸੁਹੇਲੇ ਧਰਨੀ ਧਰਤ ਧਵਲ ਉਤੋਂ ਆਪਣੇ ਲਏ ਲਾਧ, ਵੇਖਣਹਾਰਾ ਦਿਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਧਰਮ ਕਹੇ ਨਾਰਦ ਖੇਲ ਤੱਕ ਨਿਰੰਕਾਰੀ, ਨਿਰਵੈਰ ਕੀ ਵਖਾਈਆ। ਕਿਸ ਬਿਧ ਸ੍ਰਿਸ਼ਟੀ ਦ੍ਰਿਸ਼ਟੀ ਜਾਂਦੀ ਹਾਰੀ, ਹਾਰ ਜਿੱਤ ਸਮਝ ਕੋਇ ਨਾ ਪਾਈਆ। ਧਰਨੀ ਧਰਤ ਧਵਲ ਧੌਲ ਹੋਈ ਦੁਖਿਆਰੀ, ਦੁਖੀਆਂ ਦਰਦ ਨਾ ਕੋਇ ਵੰਡਾਈਆ। ਉਹ ਵੇਖ ਅਸ਼ਟਭੁਜ ਬਾਹਾਂ ਰਹੀ ਉਲਾਰੀ, ਆਪਣਾ ਬਲ ਧਰਾਈਆ। ਇਸ਼ਾਰੇ ਦੇਵਣ ਤੇਈ ਅਵਤਾਰੀ, ਅਵਤਰ ਆਪਣੀ ਅੱਖ ਉਠਾਈਆ। ਪੈਗ਼ੰਬਰ ਰਹੇ ਪੁਕਾਰੀ, ਹਜ਼ਰਤ ਈਸਾ ਮੂਸਾ ਮੁਹੰਮਦ ਕੂਕ ਸੁਣਾਈਆ। ਨਾਨਕ ਗੋਬਿੰਦ ਧਾਰ ਸ਼ਬਦ ਲਲਕਾਰੀ, ਦੋ ਜਹਾਨਾਂ ਰਹੀ ਜਣਾਈਆ। ਜੋਤੀ ਜਾਤਾ ਪੁਰਖ ਬਿਧਾਤਾ ਕੰਤ ਭਤਾਰੀ, ਹਰਿ ਕਰਤਾ ਅਗੰਮ ਅਥਾਹੀਆ। ਜਿਸ ਨੂੰ ਝੁਕਦੇ ਸੰਸਾਰੀ ਭੰਡਾਰੀ, ਸੰਘਾਰੀ ਸੀਸ ਨਿਵਾਈਆ। ਚਰਨ ਚੁੰਮਦੇ ਦੇਵਤ ਸੁਰ ਗਣ ਗਧੰਰਬ ਕਰਨ ਨਿਮਸਕਾਰੀ, ਧੂੜੀ ਖ਼ਾਕ ਰਮਾਈਆ। ਉਹ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸੂਰਬੀਰ ਬਲਕਾਰੀ, ਬਲਧਾਰੀ ਇਕ ਅਖਵਾਈਆ। ਜਿਸ ਦੀ ਨੌ ਸੌ ਚੁਰਾਨਵੇਂ ਚੌਕੜੀ ਜੁਗ ਪਿਛੋਂ ਆਈ ਵਾਰੀ, ਵਾਰਤਾ ਸਭ ਦੀ ਦਏ ਬਦਲਾਈਆ। ਇਕੋ ਨਾਮ ਦੀ ਕਰਾਏ ਜੈਕਾਰੀ, ਜੈ ਜੈਕਾਰ ਕਰੇ ਲੋਕਾਈਆ। ਧਰਨੀ ਉਸ ਦੀ ਖ਼ਿਦਮਤਗਾਰੀ, ਖ਼ਾਦਮ ਹੋ ਕੇ ਸੇਵ ਕਮਾਈਆ। ਚਰਨ ਕਵਲ ਰਹੇ ਪਨਹਾਰੀ, ਪਾਣੀ ਢੋਵੇ ਚਾਈਂ ਚਾਈਂਆ। ਕਲਜੁਗ ਅੰਤ ਉਸ ਮਹਿਬੂਬ ਦੀ ਆਈ ਵਾਰੀ, ਜੋ ਵਾਹਿਦ ਇਕੋ ਨੂਰ ਅਲਾਹੀਆ। ਜਿਸ ਦੀ ਸਭ ਨੇ ਮੰਨਣੀ ਤਾਬਿਆਦਾਰੀ, ਸਿਰ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਖੁਲਾਈਆ। ਨਾਰਦ ਕਹੇ ਧਰਮ ਜੀ ਮੈਂ ਸਭ ਦਾ ਪੁਰਾਣਾ ਮਿਤਰ, ਮਿਤਰਾਂ ਦਿਆਂ ਜਣਾਈਆ। ਮੇਰੇ ਮਹਿਬੂਬ ਦਾ ਵੇਖ ਸਕੇ ਕੋਇ ਨਾ ਚਿੱਤਰ, ਚਰਿਤਰ ਸਮਝ ਸਕੇ ਨਾ ਰਾਈਆ। ਉਹ ਆਪਣੀ ਧਾਰੋਂ ਆਇਆ ਨਿੱਕਲ, ਜਨਮ ਵਾਲੀ ਦਿਸੇ ਕੋਇ ਨਾ ਮਾਈਆ। ਉਸ ਦਾ ਖੇਲ ਨਿਤ ਨਵਿਤਨ, ਜੁਗ ਜੁਗ ਹੁਕਮ ਵਰਤਾਈਆ। ਜਨ ਭਗਤਾਂ ਬਣ ਕੇ ਪਿਤਨ, ਪਤਿਪਰਮੇਸ਼ਵਰ ਹੋਏ ਸਹਾਈਆ। ਜਿਸ ਝਗੜਾ ਮੇਟਣਾ ਪੱਥਰ ਇੱਟਨ, ਪਾਹਨ ਸੀਸ ਨਾ ਕੋਇ ਨਿਵਾਈਆ। ਸਭ ਦਾ ਲੇਖ ਅਲੇਖ ਆਇਆ ਲਿਖਣ, ਪੂਰਬ ਲੇਖਾ ਰਿਹਾ ਚੁਕਾਈਆ। ਕਲਜੁਗ ਕੂੜੀ ਕਿਰਿਆ ਆਇਆ ਜਿੱਤਣ, ਬਲਧਾਰੀ ਬਲ ਪ੍ਰਗਟਾਈਆ। ਸਭ ਦਾ ਲਹਿਣਾ ਦੇਣਾ ਆਇਆ ਨਜਿੱਠਣ, ਅਗੇ ਹੋ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ।
ਧਰਮ ਕਹੇ ਮੇਰਾ ਇਕੋ ਇਕ ਇਸ਼ਾਰਾ, ਐਸ਼ੋ ਇਸ਼ਰਤ ਵਾਲਿਆਂ ਦਿਆਂ ਜਣਾਈਆ। ਵੇਖੋ ਖੇਲ ਸੱਚੀ ਸਰਕਾਰਾ, ਕੀ ਕਰਤਾ ਹੁਕਮ ਵਰਤਾਈਆ। ਜਿਸ ਦਾ ਲੇਖਾ ਨਾਲ ਮੁਹੰਮਦ ਚਾਰ ਯਾਰਾ, ਯਰਾਨਾ ਯਾਰਾਂ ਨਾਲ ਹੰਢਾਈਆ। ਉਹ ਅਮਾਮ ਅਮਾਮਾ ਹੋਇਆ ਜ਼ਾਹਰਾ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਜੋਤੀ ਜਾਤਾ ਪਰਵਰਦਿਗਾਰਾ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਲੇਖ ਲਿਖਾਈਆ। ਜਿਸ ਦੀ ਮਹਿੰਮਾ ਕਾਗਦ ਕਲਮ ਨਾ ਲਿਖਣਹਾਰਾ, ਸਿਆਹੀ ਚਲੇ ਨਾ ਕੋਇ ਚਤੁਰਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਏਕਾ ਰੂਪ ਅਨੂਪ ਖੇਲ ਕਰੇ ਆਪ ਕਰਤਾਰਾ, ਕੁਦਰਤ ਦਾ ਕਾਦਰ ਕਰਤਾ ਪੁਰਖ ਵਡ ਵਡਿਆਈਆ। ਜਨ ਭਗਤਾਂ ਸੁਹਾਵੇ ਲੋਕਮਾਤ ਦਵਾਰਾ, ਦਵਾਰਕਾ ਵਾਸੀ ਜਿਥੇ ਸੀਸ ਨਿਵਾਈਆ। ਸਤਿ ਸਚ ਸੁਹੰਜਣਾ ਫਲਗੁਣਾ ਸਤਿ ਦਾ ਦਿਹਾੜਾ, ਦਿਉਹਾੜੀ ਜਿਸ ਦੇ ਢੋਲੇ ਗਾਈਆ। ਧਰਮ ਕਹੇ ਮੈਂ ਉਸੇ ਦਾ ਬੋਲਾਂ ਜੈਕਾਰਾ, ਜੋ ਤੂੰ ਮੇਰਾ ਮੈਂ ਤੇਰਾ ਰਾਗ ਸੁਣਾਈਆ। ਉਹ ਮੀਤ ਪਿਆਰਾ ਸੱਜਣ ਹਮਾਰਾ, ਹਮ ਸਾਜਣ ਇਕ ਅਖਵਾਈਆ। ਜਿਸ ਨੂੰ ਕਹਿਣਾ ਚਵ੍ਹੀਆਂ ਅਵਤਾਰਾ, ਚੌਬੀਸਾ ਹਰਿ ਜਗਦੀਸ਼ਾ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦਾ ਪੂਰਬ ਲਾਹੇ ਉਧਾਰਾ, ਕਰਜ਼ਾ ਮਕਰੂਜ਼ ਰਹਿਣ ਕੋਇ ਨਾ ਪਾਈਆ।
ਆ ਗਿਆ ਲਲਾਰੀ ਲੈ ਕੇ ਰੰਗ ਅਵੱਲਾ, ਅਵੱਲੜਾ ਰੰਗ ਰੰਗਾਈਆ। ਜਨ ਭਗਤੋ ਪ੍ਰੇਮ ਦੀ ਝੋਲੀ ਅਗੇ ਡਾਹੋ ਪੱਲਾ, ਪਲਕਾਂ ਦੇ ਪਿਛੇ ਰੰਗੇ ਬਹਿ ਕੇ ਚਾਈਂ ਚਾਈਂਆ। ਪਾਣੀ ਅੰਮ੍ਰਿਤ ਪਾਏ ਜਿਹੜਾ ਹੱਥ ਨਾ ਆਵੇ ਜਲਾ ਥਲਾ, ਸਮੁੰਦ ਸਾਗਰ ਜਿਸ ਦਾ ਰਾਹ ਤਕਾਈਆ। ਜਿਸ ਰੰਗ ਵਿਚ ਮੁਹੰਮਦ ਨੇ ਕਿਹਾ ਮੇਰਾ ਨੂਰ ਅਲਾਹੀ ਅੱਲਾ, ਆਲਮੀਨ ਇਕ ਅਖਵਾਈਆ। ਗੋਬਿੰਦ ਨੇ ਕਿਹਾ ਮੇਰਾ ਪੁਰਖ ਅਕਾਲ ਇਕੱਲਾ, ਅਕਲ ਕਲਧਾਰੀ ਵਡ ਵਡਿਆਈਆ। ਫੇਰ ਸੰਦੇਸ਼ਾ ਦਿਤਾ ਡੱਲਾ, ਸਹਿਜ ਨਾਲ ਸੁਣਾਈਆ। ਉਸ ਰੰਗੀਲੇ ਦਾ ਸਭ ਤੋਂ ਵੱਖਰਾ ਹੋਣਾ ਮਹੱਲਾ, ਜਿਥੇ ਠੱਗ ਚੋਰ ਯਾਰ ਬਹਿਣ ਕੋਇ ਨਾ ਪਾਈਆ। ਚਰਨ ਦਵਾਰਾ ਜਨ ਭਗਤਾਂ ਹੋਣਾਂ ਮੱਲਾ, ਚਾਰੋਂ ਕੁੰਟ ਨਜ਼ਰੀ ਆਈਆ। ਉਹਦਾ ਰੰਗ ਅਨੂਪ ਸਤਿ ਸਰੂਪ ਆਤਮਾ ਵਿਚ ਹੋਣਾ ਰਲਾ, ਪਰਮਾਤਮ ਰੰਗ ਰਲੀਆਂ ਆਪ ਮਨਾਈਆ। ਪਰ ਉਹ ਲਲਾਰੀ ਬੜਾ ਕਰੇ ਵਲ ਛਲਾ, ਛਲੀਆ ਆਪਣਾ ਛਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਰੰਗਣਹਾਰਾ ਆਪਣਾ ਰੰਗ ਬਣਾਈਆ। ਸਤਿਗੁਰ ਸ਼ਬਦ ਕਹੇ ਜਨ ਭਗਤੋ ਆਪਣਾ ਆਪ ਰੰਗੋ, ਬਿਨ ਜਗਤ ਲਲਾਰੀਆਂ ਰੰਗ ਰੰਗਾਈਆ। ਪ੍ਰੇਮ ਭੱਠੀ ਦੇ ਵਿਚ ਲੰਘੋ, ਜਿਥੇ ਅਗਨ ਨਾ ਲਾਗੇ ਰਾਈਆ। ਨੂਰੀ ਚੰਦ ਹੋ ਕੇ ਚਮਕੋ, ਦੋ ਜਹਾਨ ਹੋਵੇ ਰੁਸ਼ਨਾਈਆ। ਖੱਲ ਲੁਹਾਉਣੀ ਪਏ ਨਾ ਵਾਂਗ ਸ਼ਮਸੋ, ਸ਼ਮਸ ਤਬਰੇਜ਼ ਤੁਹਾਡਾ ਧਿਆਨ ਲਗਾਈਆ। ਤੁਹਾਡਾ ਲਲਾਰੀ ਆ ਗਿਆ ਉਤੋਂ ਅਰਸ਼ੋਂ, ਅਰਸ਼ੀ ਪ੍ਰੀਤਮ ਬੇਪਰਵਾਹੀਆ। ਜਿਸ ਦੀ ਯਾਦ ਚਾਰ ਜੁਗ ਦੇ ਕਰਦੇ ਰਹੇ ਬਰਸੋ, ਮਹੀਨੇ ਦਿਵਸ ਧਿਆਨ ਲਗਾਈਆ। ਹੁਣ ਉਸ ਦੇ ਰੰਗ ਨੂੰ ਮੂਲ ਨਾ ਤਰਸੋ, ਤਰਸੇਵੇਂ ਸਭ ਦੇ ਦਏ ਚੁਕਾਈਆ। ਸਚਖੰਡ ਆਪਣੇ ਘਰ ਨੂੰ ਪਰਤੋ, ਪ੍ਰੀਤਮ ਆਪਣਾ ਘਰ ਵਸਾਈਆ। ਨਾਲੇ ਖੇਲ ਤੱਕੋ ਉਤੇ ਧਰਤੋ, ਧਵਲੀ ਸੰਗ ਰਖਾਈਆ। ਜੋਧੇ ਸੂਰਬੀਰ ਮਰਦਾਨੇ ਬਣੋ
ਮਰਦੋ, ਬਲਹੀਣ ਰਹਿਣ ਕੋਇ ਨਾ ਪਾਈਆ। ਮੁਖ ਭਵਾਓ ਨਾ ਆਪਣੀ ਸ਼ਰਤੋ, ਸ਼ਰਅ ਦੀ ਗੰਢ ਤੁੜਾਈਆ। ਤੁਸੀਂ ਇਸ ਸਾਹਿਬ ਨੂੰ ਭੁਲ
ਸਚਖੰਡ ਦਰਗਾਹ ਸਚ ਨਾ ਕੋਇ ਟਿਕਾਈਆ। ਉਲਟੇ ਬ੍ਰਿਛ ਬਣਿਉਂ ਨਾ ਦਰਖ਼ਤੋ, ਮਾਤਾ ਗਰਭ ਨਾ ਅਗਨ ਤਪਾਈਆ। ਨੇਤਰ ਸਨਮੁਖ ਕਰੋ ਦਰਸੋ, ਦੀਦ ਆਪਣਾ ਚੰਦ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਆ ਗਿਆ ਲਲਾਰੀ ਲੈ ਕੇ ਰੰਗ ਅਨੋਖਾ, ਜਗਤ ਪੰਸਾਰੀਆਂ ਹੱਥ ਕਿਸੇ ਨਾ ਆਈਆ। ਦੀਨ ਦੁਨੀਆ ਨਾਲ ਕਰ ਕੇ ਧੋਖਾ, ਜਨ ਭਗਤੋ ਤੁਹਾਨੂੰ ਰਿਹਾ ਚੜ੍ਹਾਈਆ। ਤੁਹਾਡਾ ਅੰਦਰੋਂ ਸਾਫ਼ ਕਰ ਕੇ ਕੋਠਾ, ਕਾਇਆ ਕੁਟੀਆ ਪੋਚ ਪੁਚਾਈਆ। ਇਹ ਆਸ ਰਖੀ ਸੀ ਮੁਹੰਮਦ ਨੇ ਜਿਸ ਵੇਲੇ ਹੱਥ ਫੜਿਆ ਸੀ ਵੁਜ਼ੂ ਵਾਲਾ ਲੋਟਾ, ਲੁਟੀਆ ਪੰਡਤਾਂ ਵਾਲੀ ਰੁੜ੍ਹਾਈਆ। ਨਾਲੇ ਲਬਾਂ ਉਤੇ ਰੱਖਿਆ ਪੰਜਾਂ ਉਂਗਲਾਂ ਦਾ ਪੋਟਾ, ਮੁਖ ਨਾਲ ਮੁਖ ਛੁਹਾਈਆ। ਫੇਰ ਪ੍ਰਕਾਸ਼ ਤੱਕ ਕੇ ਨਿਰਮਲ ਜੋਤਾ, ਪਿਠ ਭਾਰ ਡਿੱਗਾ ਚਾਈਂ ਚਾਈਂਆ। ਫੇਰ ਇਸ਼ਾਰਾ ਦਿਤਾ ਚੌਦਾਂ ਤਬਕਾਂ ਤੇ ਚੌਦਾਂ ਲੋਕਾ, ਚੌਦਾਂ ਵਿਦਿਆ ਤੋਂ ਬਾਹਰ ਸ਼ਨਵਾਈਆ। ਨਾਲੇ ਮੁਸਲਸਲ ਦਿਤਾ ਹੋਕਾ, ਹੁਕਮ ਹਕ ਹਕ ਜਣਾਈਆ। ਉਹ ਵੇਖੋ ਮੇਰਾ ਖ਼ਾਲਕ ਜਿਸ ਨੇ ਨਿਮਾਜ਼ ਪੜ੍ਹਨੀ ਨਹੀਂ ਤੇ ਨਾ ਰਖਣਾ ਰੋਜਾ, ਰਾਜ਼ਕ ਰਿਜ਼ਕ ਰਹੀਮ ਅਖਵਾਈਆ। ਓਹ ਸੂਫ਼ੀਓ ਤੁਹਾਡਾ ਕਾਇਆ ਦਾ ਰੰਗ ਕੇ ਜਾਏ ਚੋਗਾ, ਚੁਗ਼ਲੀ ਨਿੰਦਿਆ ਵਾਲਾ ਨੇੜ ਨਾ ਕੋਇ ਨਾ ਆਈਆ। ਪਰ ਉਸ ਦਾ ਟਿਕਾਣਾ ਸੰਬਲ ਤੇ ਸੰਭਲ ਕੇ ਦੇਵੇ ਮੌਕਾ, ਮੌਕੇ ਦਾ ਮਾਲਕ ਆਪਣੀ ਖੇਲ ਖਿਲਾਈਆ। ਨਾਲੇ ਸੀਨੇ ਤੇ ਹੱਥ ਰਖ ਕੇ ਭਰਿਆ ਹੌਕਾ, ਹਾਏ ਉਫ਼ ਕਰ ਸੁਣਾਈਆ। ਮੇਰੇ ਅਲਾਹੀ ਮੇਰੀ ਤੇਰੇ ਅਗੇ ਤੋਬਾ, ਤੋਬਾ ਤੋਬਾ ਕਰ ਕੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਰੰਗਣ ਆਪ ਚੜ੍ਹਾਈਆ। ਜਨ ਭਗਤ ਕਹਿਣ ਪ੍ਰਭੂ ਸਾਡੇ ਕਾਇਆ ਕੱਪੜੇ ਰੰਗਦੇ, ਤੂੰ ਰੰਗਣਹਾਰ ਦਾਤਾਰ। ਅਸੀਂ ਇਕੱਠੇ ਇਕੋ ਮੰਗ ਮੰਗਦੇ, ਤੇਰੇ ਅਤੁਟ ਭਰੇ ਭੰਡਾਰ। ਸਾਡੇ ਅੰਦਰ ਆਪਣੇ ਪ੍ਰੇਮ ਦੀ ਠੰਡ ਦੇ, ਅਗਨੀ ਤਤ ਤਤ ਨਿਵਾਰ। ਰੰਗਣ ਵਾਲਿਆ ਜੇ ਤੇਰੇ ਨਾਲੋਂ ਤੁੱਟੇ ਫੇਰ ਗੰਢ ਦੇ, ਤੂੰ ਗੰਢਣਹਾਰ ਗੋਪਾਲ। ਆਪਣੇ ਪ੍ਰੇਮੀਆਂ ਨੂੰ ਆਪਣਾ ਪ੍ਰੇਮ ਵੰਡ ਦੇ, ਸ਼ਾਹ ਬਣਾ ਦੇ ਕੰਗਾਲ। ਬਲਿਹਾਰੇ ਤੇਰੇ ਨੂਰੀ ਚੰਦ ਦੇ, ਤੇਰਾ ਚਾਨਣਾ ਬੇਮਿਸਾਲ। ਤੇਰੀ ਉਡੀਕ ਵਿਚ ਕੋਟਾਂ ਜੁਗ ਲੰਘ ਗਏ, ਸਚ ਮਿਲਿਆ ਨਾ ਤੇਰਾ ਜਮਾਲ। ਮਿਹਰਵਾਨਾ ਸ੍ਰੀ ਭਗਵਾਨਾ ਸਾਨੂੰ ਆਪਣਾ ਸੱਚਾ ਅਨੰਦ ਦੇ, ਸਾਚਾ ਸੁਖ ਦੇ ਵਖਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋ ਦਿਆਲ। ਸਤਿਗੁਰ ਕਹੇ ਮੇਰਾ ਰੰਗ ਰੰਗ ਅਨਮੁੱਲਾ, ਕੀਮਤ ਸਕੇ ਨਾ ਕੋਇ ਚੁਕਾਈਆ। ਜੋ ਜਗਤ ਵਿਚ ਭਗਤ ਹੋਵੇ ਭੁਲਾ, ਉਸ ਨੂੰ ਸਹਿਜੇ ਦਿਆਂ ਚੜ੍ਹਾਈਆ। ਜੋ ਮਾਇਆ ਵਿਚ ਹੋਵੇ ਰੁੱਲਾ, ਉਸ ਦੀ ਰੰਗਤ ਦਿਆਂ ਬਦਲਾਈਆ। ਮੇਰਾ ਦਰਵਾਜ਼ਾ ਸਦਾ ਖੁੱਲ੍ਹਾ, ਖ਼ਾਲਕ ਦਾ ਮਾਲਕ ਹੋ ਕੇ ਕੁੰਡਾ ਦਿਤਾ ਲਾਹੀਆ। ਜੋ ਦਰ ਦਵਾਰੇ ਆਵੇ ਭੁਲਾ, ਭੁੱਲਿਆਂ ਰੁਲਿਆਂ ਲਵਾਂ ਤਰਾਈਆ। ਯਾਦ ਰਖੋ ਸਤਿਗੁਰ ਦਾ ਰੰਗ ਬਿਨਾ ਗੁਰਮੁਖਾਂ ਕਿਸੇ ਉਤੇ ਕਦੇ ਨਹੀਂ ਡੁੱਲ੍ਹਾ, ਉਂਗਲੀ ਲਾ ਕੇ ਨਮੂਨਾ ਵੇਖਣ ਕੋਇ ਨਾ ਪਾਈਆ। ਥੋੜ੍ਹਾ ਜਿਹਾ ਰੰਗ ਬੁੱਲਾਂ ਤੇ ਚੜ੍ਹਿਆ ਸੀ ਬੁੱਲ੍ਹਾ, ਜੋ ਥੇਈਆ ਥੇਈਆ ਕਰ ਕੇ ਗਿਆ ਗਾਈਆ। ਕਬੀਰ ਏਸੇ ਰੰਗ ਨਾਲ ਸੀ ਫਲਿਆ ਫੁੱਲਾ, ਰਵੀਦਾਸ ਦੀ ਖਲੜੀ ਦੀ ਏਸੇ ਰੰਗ ਨੇ ਕੀਮਤ ਪਾਈਆ। ਜਨ
ਭਗਤੋ ਤੁਹਾਡੇ ਪਿਆਰ ਦੀ ਧਾਰ ਦਾ ਤੁਹਾਡੇ ਅੰਦਰ ਸਦਾ ਤਪਦਾ ਰਹੇ ਚੁੱਲ੍ਹਾ, ਜਗਤ ਅਗਨੀ ਅੱਗ ਨਾ ਕੋਇ ਲਗਾਈਆ। ਤੁਹਾਡਾ ਬੂਟਾ ਤਨ ਜਾਵੇ ਨਾ ਹੁੱਲਾ, ਪੱਤ ਟਹਿਣੀ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਰੰਗਤ ਆਪਣੇ ਹੱਥ ਰਖਾਈਆ। ਰੰਗ ਕਹੇ ਜਨ ਭਗਤੋ ਰੰਗਣ ਵਾਲਾ ਕਮਾਲ, ਕਮਲਾ ਰਮਲਾ ਨਜ਼ਰੀ ਆਈਆ। ਤੁਸੀਂ ਹੁਸ਼ਿਆਰ ਹੋ ਕੇ ਏਸ ਦੇ ਰੰਗ ਨੂੰ ਲਓ ਸੰਭਾਲ, ਸੰਬਲ ਬਹਿ ਕੇ ਕਿਤੇ ਹੋਰ ਨਾ ਦਏ ਵਰਤਾਈਆ। ਸੰਬਲ ਕਹੇ ਮੈਂ ਸਭ ਦਾ ਦਲਾਲ, ਵਿਚੋਲਾ ਗੁਰ ਅਵਤਾਰ ਪੈਗ਼ੰਬਰ ਮੈਨੂੰ ਗਏ ਬਣਾਈਆ। ਮੈਂ ਸਦਾ ਵੇਖਾਂ ਹਕ ਤੇ ਹਲਾਲ, ਹਕੀਕਤ ਖੋਜ ਖੁਜਾਈਆ। ਮੈਂ ਪ੍ਰਭੂ ਤੋਂ ਜ਼ਰੂਰ ਰੰਗ ਇਨ੍ਹਾਂ ਨੂੰ ਚੜ੍ਹਾਵਾਂਗਾ ਜਿਹੜੇ ਮੇਰੇ ਬੈਠੇ ਲਾਲ, ਲਾਲ ਦੇ ਮਿਤਰ ਲਾਲਨ ਨਜ਼ਰੀ ਆਈਆ। ਪਰ ਯਾਦ ਰਖਿਓ ਇਸ ਲਲਾਰੀ ਦੀ ਸਭ ਤੋਂ ਵੱਖਰੀ ਝਾਲ, ਜਿਸ ਕੁਆਰੀ ਅਸ਼ਟਭੁਜ ਦੁਰਗਾ ਦੀ ਲਾਲ ਚੁੰਨੀ ਦਿਤੀ ਰੰਗਾਈਆ। ਪਰ ਇਹ ਚੁਰਾਸੀ ਵਿਚੋਂ ਆਪਣੇ ਆਪੇ ਲਵੇ ਭਾਲ, ਖੋਜ ਖੋਜ ਕੇ ਆਪਣਾ ਚੋਜ ਕਰਾਈਆ। ਪਤਾ ਨਹੀਂ ਕਿਸ ਬਿਧ ਅੰਦਰ ਵੜ ਕੇ ਚਲੇ ਨਾਲ, ਦਿਵਸ ਰੈਣ ਭੱਜੇ ਚਾਈਂ ਚਾਈਂਆ। ਬਾਹਰੋਂ ਚਰਨਾਂ ਦੀ ਧੂੜੀ ਨਾਲ ਰੰਗੇ ਖਾਲ, ਅੰਦਰੋਂ ਨਾਮ ਰੰਗਣ ਦਏ ਚੜ੍ਹਾਈਆ। ਉਥੇ ਨਾ ਕੋਈ ਜਵਾਬ ਨਾ ਕੋਈ ਸਵਾਲ, ਸਵਾਲ ਜਵਾਬ ਇਕੋ ਰੂਪ ਦਰਸਾਈਆ। ਪਰ ਯਾਦ ਰੱਖਿਓ ਏਸ ਰੰਗਣ ਨੂੰ ਬਣਾਉਂਣ ਵਾਲਾ ਪਹਿਲੋਂ ਤਿਆਰ ਹੋਇਆ ਸਿੰਘ ਪਾਲ, ਜਿਸ ਘੋਟ ਘੋਟ ਕੇ ਤਿਆਰ ਕੀਤਾ ਚਾਈਂ ਚਾਈਂਆ। ਫੇਰ ਪੂਰਨ ਦਾ ਪੂਰਨ ਦਏ ਅਹਿਵਾਲ, ਹਵਾਲਾ ਦਿਤਾ ਜਣਾਈਆ। ਜਿਸ ਨੂੰ ਇਹ ਰੰਗ ਚਾੜ੍ਹ ਦਿਤਾ ਉਸ ਨੂੰ ਖਾ ਨਾ ਸਕੇ ਕਾਲ, ਮਹਾਕਾਲ ਉਸ ਦੀ ਸੇਵ ਕਮਾਈਆ। ਜਨ ਭਗਤੋ ਅੱਜ ਦਾ ਰੰਗ ਚੜ੍ਹਿਆ ਅੰਤ ਤੁਹਾਨੂੰ ਲੈ ਜਾਏ ਸਚਖੰਡ ਸੱਚੀ ਧਰਮਸਾਲ, ਜਿਥੇ ਪੁਰਖ ਅਕਾਲ ਜੋਤੀ ਜਾਤਾ ਬੈਠਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾਮ ਰੰਗਣ ਚੜ੍ਹਾਏ ਬੇਮਿਸਾਲ, ਜਿਸ ਦੀ ਮਿਸਲ ਜਗਤ ਅੱਖਰ ਨਾ ਕੋਇ ਬਣਾਈਆ।
ਰਾਜ ਨਰਾਇਣ ਕਹੇ ਮੈਨੂੰ ਪ੍ਰੇਮ ਦਾ ਵੱਜਾ ਤੀਰ, ਸਚਖੰਡ ਮੇਰੀ ਦਏ ਗਵਾਹੀਆ। ਗੁਰਮੁਖੋ ਮੇਰੀ ਜੋਤ ਧਾਰ ਦਾ ਬਿਨ ਅੱਖਾਂ ਤੋਂ ਵਗੇ ਨੀਰ, ਦਰ ਆ ਕੇ ਰਿਹਾ ਸੁਣਾਈਆ। ਮੇਰੇ ਨਾਲ ਭਗਤ ਸੁਹੇਲੇ ਸੁਦਾਮਾ ਤੇ ਕਬੀਰ, ਆਏ ਚਾਈਂ ਚਾਈਂਆ। ਜਗਦੀਸ਼ ਮਨਜੀਤ ਸਿੰਘ ਸਵਰਨ ਸਿੰਘ ਵੀਰ, ਗੁਰਦਿਆਲ ਸਿੰਘ ਲੰਬੇ ਲੰਬੇ ਕਦਮ ਉਠਾਈਆ। ਚੇਤ ਸਿੰਘ ਸਿੱਧੀ ਤੱਕ ਲਕੀਰ, ਨੱਠਿਆ ਵਾਹੋ ਦਾਹੀਆ। ਚਲੋ ਓਥੇ ਚਲੀਏ ਜਿਥੇ ਭਗਤਾਂ ਦੀ ਬਦਲੀ ਤਕਦੀਰ, ਤਦਬੀਰ ਆਪਣੀ ਨਾਲ ਰਲਾਈਆ। ਰਾਜ ਨਰਾਇਣ ਕਹੇ ਮੈਨੂੰ ਵਿਛੋੜੇ ਦੀ ਨਹੀਂ ਪਿਆਰ ਦੀ ਅੰਦਰ ਉਠੇ ਪੀੜ, ਮੁਹੱਬਤ ਵਿਚ ਕੁਰਲਾਈਆ। ਜਿਸ ਨੇ ਮੇਰੀ ਬੱਧੀ ਬੀੜ, ਉਹ ਬੇੜਾ ਤੁਹਾਡਾ ਪਾਰ ਲੰਘਾਈਆ। ਅਸੀਂ ਚੜ੍ਹ ਗਏ ਮੰਜ਼ਲ ਅਖ਼ੀਰ, ਜਿਥੇ ਅੱਖਰਾਂ ਵਾਲਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਖ਼ੁਸ਼ੀ ਬਣਾਈਆ। ਰਾਜ ਨਰਾਇਣ ਕਹੇ ਉਹੋ ਘਰ ਤੇ ਉਹੋ ਅਹਾਤਾ, ਭਗਤ ਸੁਹੇਲੇ ਉਹੋ ਨਜ਼ਰੀ ਆਈਆ। ਜਿਸ ਨੇ ਤਤਾਂ ਵਾਲਾ
ਬੰਧਾਇਆ ਨਾਤਾ, ਤੇ ਆਤਮਾ ਆਪਣੇ ਨਾਲ ਮਿਲਾਈਆ। ਓਸ ਦੀ ਸੁਹੰਜਣੀ ਵੇਖਣ ਆਇਆ ਰਾਤਾ, ਰੁਤੜੀ ਭਗਤਾਂ ਨਾਲ ਮਹਿਕਾਈਆ। ਓਹ ਗੁਰਮੁਖੋ ਭਗਤੋ ਸੰਤੋ ਜਿਸ ਦੀਆਂ ਗ੍ਰੰਥਾਂ ਸ਼ਾਸਤਰਾਂ ਵਿਚ ਸੁਣਦੇ ਰਹੇ ਬਾਤਾਂ, ਉਹ ਬਾਤਨ ਪਰਦਾ ਰਿਹਾ ਖੁਲਾਈਆ। ਏਥੇ ਓਥੇ ਸਭ ਦਾ ਪਿਤਾ ਮਾਤਾ, ਬਿਨਾ ਸ਼ਰੀਰ ਤੋਂ ਬੇਨਜ਼ੀਰ ਨੂਰ ਅਲਾਹੀਆ। ਧਰਤੀ ਤੋਂ ਲੈ ਕੇ ਦਰਗਾਹ ਸਾਚੀ ਤੱਕ ਭਗਤਾਂ ਦਾ ਬਣਿਆ ਰਹੇ ਰਾਖਾ, ਅਗੇ ਪਿਛੇ ਸੱਜੇ ਖੱਬੇ ਚਲੇ ਚਾਈਂ ਚਾਈਂਆ। ਨਾਲੇ ਸੁਣਦਾ ਜਾਏ ਭਗਤੋ ਕਹੋ ਤੂੰ ਮੇਰਾ ਮੈਂ ਤੇਰਾ ਇਹੋ ਮੇਰੀ ਗਾਥਾ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਸਭ ਤੋਂ ਵਡੀ ਏਸ ਦੀ ਕਿਰਪਾ ਜਿਸ ਨੇ ਇਕ ਵਾਰ ਟੇਕ ਲਿਆ ਮਾਥਾ, ਉਸ ਨੂੰ ਚੁਰਾਸੀ ਦੀ ਫਾਸੀ ਵਿਚੋਂ ਬਾਹਰ ਕਢਾਈਆ। ਇਹਦੇ ਕੋਲ ਕੋਈ ਪਹਿਲੀ ਦੂਜੀ ਤੀਜੀ ਚੌਥੀ ਨਹੀਂ ਕਲਾਸਾ, ਮਿਹਰ ਨਜ਼ਰ ਨਾਲ ਚੌਥੀ ਮੰਜ਼ਲ ਦਏ ਪਹੁੰਚਾਈਆ। ਏਥੇ ਖੇਲ ਹੋਰ ਜਗਤ ਦਾ ਚੋਰ ਉਥੇ ਪੁਰਖ ਅਬਿਨਾਸ਼ਾ, ਫੇਰ ਪੁਛੋ ਏਥੇ ਭਗਤਾਂ ਦਾ ਰਾਖਾ, ਰਖਕ ਹੋ ਕੇ ਆਪਣੀ ਸੇਵ ਕਮਾਈਆ। ਜਿਸ ਨੇ ਲੇਖੇ ਲਾਈ ਜਨ ਭਗਤੋ ਤੁਹਾਡੀ ਸੁਹੰਜਣੀ ਸੁਲਖਣੀ ਰਾਤਾ, ਰਾਤਰੀ ਰੁਤੜੀ ਆਪਣੇ ਰੰਗ ਰੰਗਾਈਆ। ਤੁਹਾਡੀ ਖ਼ੁਸ਼ੀਆਂ ਵਾਲੀ ਖ਼ੁਸ਼ਹਾਲੀ ਵਿਚ ਵੇਖੀ ਰਾਸਾ, ਮੰਡਲਾਂ ਮੰਡਪਾਂ ਤੋਂ ਬਾਹਰ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਦੀ ਧਾਰ ਤੇ ਜਗਤ ਬੇਪਛਾਤਾ, ਪਛਾਣ ਵਿਚ ਬਿਨ ਭਗਤਾਂ ਕਿਸੇ ਨਾ ਆਈਆ।
ਨਾਰਦ ਕਹੇ ਜਨ ਭਗਤੋ ਅੱਖਰ ਵੇਖ ਲਓ ਗੱਗਾ, ਗੋਬਿੰਦ ਦੀ ਧਾਰ ਦਏ ਗਵਾਹੀਆ। ਉਹ ਰਿਸ਼ੀਓ ਮੁਨੀਓ ਪਛਾਣੋ ਆਪਣੀ ਜਗਹ, ਪਿਛਲਾ ਧਿਆਨ ਲਗਾਈਆ। ਕਿਉਂ ਬੱਧਕ ਆਇਆ ਭੱਜਾ, ਭੱਜਿਆ ਚਾਈਂ ਚਾਈਂਆ। ਏਥੇ ਕ੍ਰਿਸ਼ਨ ਦਾ ਸੀ ਤਿੰਨਾਂ ਮੁਖੀਆਂ ਵਾਲਾ ਤੀਰ ਲੱਗਾ, ਜਿਥੇ ਚਰਨ ਦਿਤਾ ਛੁਹਾਈਆ। ਬਾਲਮੀਕ ਏਸੇ ਥਾਂ ਉਤਾਰਿਆ ਸੀ ਗਲੋਂ ਝੱਗਾ, ਲਵ ਕੁਸ਼ ਉਂਗਲਾਂ ਨਾਲ ਭਵਾਈਆ। ਨਾਨਕ ਸ਼ਬਦ ਧਾਰ ਦਿਤਾ ਸੀ ਸੱਦਾ, ਸੁਨੇਹੜਿਆਂ ਵਿਚ ਸੁਣਾਈਆ। ਸਪਤਸ ਰਿਖੀਆਂ ਏਥੇ ਸੀ ਪੁੱਟਿਆ ਖੱਡਾ, ਸਾਢੇ ਤਿੰਨ ਹੱਥ ਡੁੰਘਾਈਆ। ਵੇਦ ਵਿਆਸ ਏਥੇ ਆ ਕੇ ਆਪਣੀ ਉਂਗਲੀ ਦਾ ਨਿਸ਼ਾਨਾ ਗੱਡਾ, ਚਾਰੋਂ ਕੁੰਟ ਫਿਰਾਈਆ। ਸੁੰਭ ਨਿਸੁੰਭ ਇਥੇ ਭਵਾਉਂਦੇ ਰਹੇ ਗਦਾ, ਚਕਰਵਰਤੀ ਹੋ ਕੇ ਚੱਕਰ ਲਗਾਈਆ। ਬਲ ਦਾ ਰਥ ਰੁਕਿਆ ਤਿੰਨ ਦਿਨ ਭਾਰ ਲੱਦਾ, ਏਸੇ ਕਰ ਕੇ ਗੁਰਦਿਤ ਸਿੰਘ ਨੂੰ ਸਚਖੰਡ ਵਿਚੋਂ ਲਿਆ ਬੁਲਾਈਆ। ਜਿਸ ਦੀ ਸਮਝ ਸਕੇ ਕੋਇ ਨਾ ਵਜ੍ਹਹ, ਵਜੂਹਾਤ ਆਪਣੀ ਦਏ ਦ੍ਰਿੜਾਈਆ। ਜਨ ਭਗਤੋ ਤੁਹਾਨੂੰ ਬਿਨਾ ਭਗਤੀ ਤੋਂ ਦਿਤਾ ਮਜ਼ਾ, ਬਿਨ ਰਸਨਾ ਰਸ ਚਖਾਈਆ। ਤੁਹਾਡੇ ਸਿਰ ਤੇ ਕਦੇ ਨਾ ਕੂਕੇ ਕਜਾ, ਲਾੜੀ ਮੌਤ ਨਾ ਸਕੇ ਪ੍ਰਨਾਈਆ। ਰਾਏ ਧਰਮ ਨਾ ਦੇਵੇ ਸਜ਼ਾ, ਚੁਰਾਸੀ ਗੇੜ ਨਾ ਕੋਇ ਭਵਾਈਆ। ਅੱਜ ਦਾ ਦਿਨ ਦਿਵਸ ਦਿਹਾੜਾ ਸਭ ਦੇ ਲਈ ਚੰਗਾ, ਚੰਗੇ ਮਾੜੇ ਇਕੋ ਰੰਗ ਰੰਗਾਈਆ। ਪਿਛੇ ਦਾ ਪਿਛੇ ਵਕਤ ਲੰਘਾ, ਅਗੇ ਮਿਲੇ ਮਾਣ ਵਡਿਆਈਆ। ਇਕ ਦਿਨ ਸ਼ਬਦੀ ਧਾਰ ਇਸ਼ਾਰਾ ਦਿਤਾ ਸੀ ਬਾਬੇ ਬੰਦਾ, ਬੰਦਗੀ ਵਿਚ ਦਿਤਾ ਸਮਝਾਈਆ। ਹਲੂਣ ਕੇ ਸ਼ਬਦੀ ਧਾਰ ਕੰਧਾ, ਸਿੰਘ ਦਇਆ ਦਿਤਾ ਦ੍ਰਿੜਾਈਆ। ਜਿਸ ਦੀਆਂ ਚਾਰੇ ਜੁਗ ਪਾਉਂਦੇ ਗਏ ਵੰਡਾਂ, ਹਿੱਸੇ ਜਗਤ ਵਿਚ ਰਖਾਈਆ। ਉਹ ਸਾਰਿਆਂ
ਦੀਆਂ ਗਠੜੀਆਂ ਸਾਰਿਆਂ ਦਾ ਭਾਰ ਚੁੱਕੇ ਕੰਧਾ, ਆਪਣੇ ਕੰਧ ਉਠਾਈਆ। ਜਨ ਭਗਤਾਂ ਅੰਦਰ ਪਾ ਕੇ ਠੰਡਾ, ਅੰਮ੍ਰਿਤ ਧਾਰਾ ਇਕ ਵਹਾਈਆ। ਜਿਸ ਦਾ ਹਿਸਾਬ ਨਜੂਮ ਲਾ ਸਕੇ ਕੋਇ ਨਾ ਪੰਡਾ, ਗਣਤੀ ਸਕੇ ਨਾ ਕੋਇ ਗਿਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੇਲੇ ਖੇਲ ਭਗਤਾਂ ਸੰਦਾ, ਸਨਦ ਪਿਛਲੀ ਵੇਖ ਵਖਾਈਆ।
੮ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਹੇਰਾਂ ਜ਼ਿਲਾ ਜਲੰਧਰ ਸਵਰਨ ਸਿੰਘ ਦੇ ਗ੍ਰਹਿ
ਧਰਮ ਕਹੇ ਮੈਂ ਧਰਨੀ ਉਤੇ ਬਣਿਆ ਰਾਹੀ, ਦਿਵਸ ਰੈਣ ਭੱਜਿਆ ਚਾਈਂ ਚਾਈਂਆ। ਖੇਲ ਤੱਕਿਆ ਬੇਪਰਵਾਹੀ, ਜੋ ਪਾਰਬ੍ਰਹਮ ਰਿਹਾ ਕਰਾਈਆ। ਨੌ ਖੰਡ ਪ੍ਰਿਥਮੀ ਦੀ ਤੱਕੀ ਸ਼ਾਹੀ, ਜੋ ਸ਼ਹਿਨਸ਼ਾਹ ਦਿਤੀ ਬਣਾਈਆ। ਚਾਰੋਂ ਕੁੰਟਾਂ ਨੇਤਰ ਰੋਵਣ ਮਾਰਨ ਧਾਹੀਂ, ਦਰੋਹੀ ਦਰੋਹੀ ਕਰ ਕੁਰਲਾਈਆ। ਬਹੁੜੀ ਕਿੱਥੇ ਸਾਡਾ ਛੁਪਿਆ ਮਾਹੀ, ਗੋਬਿੰਦ ਨਜ਼ਰ ਕਿਸੇ ਨਾ ਪਾਈਆ। ਧਰਮ ਕਹੇ ਮੈਂ ਇਸ਼ਾਰਾ ਕੀਤਾ ਜਿਥੇ ਬੂਟਾ ਪੁਟਿਆ ਕਾਹੀ, ਕਾਇਨਾਤ ਦਰਸਾਈਆ। ਉਹ ਦੇਸ ਦੇਸਾਂਤਰ ਬੈਠਾ ਆਸਣ ਲਾਈ, ਸਿੰਘਾਸਣ ਇਕੋ ਇਕ ਸੁਹਾਈਆ। ਜਿਸ ਦਾ ਜਲਵਾ ਨੂਰ ਜੋਤ ਰੁਸ਼ਨਾਈ, ਚੰਦ ਚਾਂਦਨਾ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਇਕ ਅਖਵਾਈਆ। ਧਰਮ ਕਹੇ ਧਰਨੀ ਮੈਂ ਚਾਰੋਂ ਕੁੰਟ ਫੋਲੀ, ਪਰਦਾ ਪਰਦਿਆਂ ਵਿਚੋਂ ਉਠਾਈਆ। ਨਵ ਸੱਤ ਦੀ ਸੁਣੀ ਬੋਲੀ, ਜੋ ਅਨਬੋਲਤ ਦਿਤੀ ਸੁਣਾਈਆ। ਕੂੜ ਕੁੜਿਆਰ ਦੀ ਤੱਕੀ ਹੋਲੀ, ਕਲਜੁਗ ਕਾਇਆ ਰੰਗ ਚੜ੍ਹਾਈਆ। ਪਵਿਤ੍ਰ ਦਿਸੀ ਕਿਸੇ ਨਾ ਚੋਲੀ, ਚੋਜ਼ੀ ਪ੍ਰੀਤਮ ਮੇਲ ਨਾ ਕੋਇ ਮਿਲਾਈਆ। ਫਿਰ ਮੈਂ ਨਿਗਾਹ ਉਠਾਈ ਹੌਲੀ, ਪਲਕ ਪਲਕ ਨਾਲ ਬਦਲਾਈਆ। ਧਿਆਨ ਧਰਿਆ ਉਤੇ ਧੌਲੀ, ਧਰਨੀ ਖੋਜ ਖੁਜਾਈਆ। ਜਨ ਭਗਤਾਂ ਦੀ ਰੁਤ ਮੌਲੀ, ਮੌਲਾ ਮਿਲਿਆ ਬੇਪ੍ਰਵਾਹੀਆ। ਜੋ ਪੂਰਾ ਕਰੇ ਇਕਰਾਰ ਕੌਲੀ, ਕਵਲ ਨੈਣ ਵੱਡੀ ਵਡਿਆਈਆ। ਜਿਸ ਦਾ ਨੂਰ ਅਲਾਹੀ ਅਵਲੀ, ਆਲਮੀਨ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਸ਼ਰਨਾਈਆ। ਧਰਮ ਕਹੇ ਮੈਂ ਰੈਣ ਸਬਾਈ ਤੱਕਿਆ ਖੇਲ ਜਗਤ, ਜਾਗਰਤ ਜੋਤ ਧਿਆਨ ਲਗਾਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਤੱਕੀ ਸ਼ਕਤ, ਸ਼ਖ਼ਸੀਅਤ ਵੇਖੀ ਖ਼ਲਕ ਖ਼ੁਦਾਈਆ। ਭਗਤ ਸੁਹੇਲੇ ਕਰਦੇ ਵੇਖੇ ਮਸ਼ੱਕਤ, ਸੰਤ ਸੁਹੇਲੇ ਸੇਵ ਕਮਾਈਆ। ਨਜ਼ਾਰਾ ਤੱਕਿਆ ਬੂੰਦ ਰਕਤ, ਕਾਮ ਕਾਮਨੀ ਖੋਜ ਖੁਜਾਈਆ। ਮੈਂ ਲੇਖਾ ਵੇਖਿਆ ਜੋ ਇਸ਼ਾਰਾ ਦਿਤਾ ਰਾਮ ਭਰਤ, ਅਯੁਧਿਆ ਖੋਜ ਖੁਜਾਈਆ। ਨਾਲ ਪ੍ਰੇਮ ਦੀ ਲਾਈ ਸ਼ਰਤ, ਸ਼ਰਅ ਦਿਤੀ ਦ੍ਰਿੜਾਈਆ। ਉਹ ਵੇਖ ਕਲਜੁਗ ਅੰਧੇਰਾ ਧਰਤ, ਨੂਰੀ ਚੰਦ ਨਾ ਕੋਇ ਚਮਕਾਈਆ। ਸੂਰਬੀਰ ਦਿਸੇ ਨਾ ਕੋਇ ਮਰਦ, ਮਰਦਾਨਾ ਰੰਗ ਨਾ ਕੋਇ ਰੰਗਾਈਆ। ਚਾਰੋਂ ਕੁੰਟ ਚਲੇ ਕਰਦ, ਕਾਤਲ ਮਕਤੂਲ ਖੇਲ ਖਿਲਾਈਆ। ਦੁਖੀਆਂ ਵੰਡੇ ਕੋਇ ਨਾ ਦਰਦ, ਦੀਨਾਂ ਹੋਵੇ ਨਾ ਕੋਇ ਸਹਾਈਆ। ਇਹ ਖੇਲ ਪ੍ਰਭੂ ਅਸਚਰਜ, ਜੋ ਅਚਰਜ ਆਪ ਕਰਾਈਆ। ਕਲਜੁਗ ਅੰਤਮ ਆਵੇ ਪਰਤ, ਰਾਮ ਰਾਮਾ ਧੁਰਦਰਗਾਹੀਆ। ਜੋ ਮਾਲਕ ਉਤੇ ਅਰਸ਼, ਅਰਸ਼ੀ ਪ੍ਰੀਤਮ ਨੂਰ ਅਲਾਹੀਆ। ਉਹ ਖੇਲ ਖਿਲਾਏ ਆਪਣਾ ਫ਼ਰਸ਼, ਜ਼ਿਮੀਂ ਜ਼ਮਾਂ ਧਿਆਨ ਲਗਾਈਆ। ਸਭ ਦੀ ਪੂਰੀ
ਕਰੇ ਸ਼ਰਤ, ਪੂਰਬ ਲੇਖਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਧਰਮ ਦਾ ਹੋਣ ਨਾ ਦੇਵੇ ਹਰਜ, ਧਰਮਾਪਤ ਆਪਣੀ ਦਇਆ ਕਮਾਈਆ।