ਪੁਸਤਕਾਲਾਭਾਗ ੨੩

੮ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਹੇਰਾਂ ਜ਼ਿਲਾ ਜਲੰਧਰ ਗੁਰਚਰਨ ਕੌਰ ਦੇ ਨਵਿਤ

ਨਾਰਦ ਕਹੇ ਧਰਮ ਮੈਂ ਦੱਸਾਂ ਬਾਤ ਖ਼ੁਲਾਸੀ, ਖ਼ੁਸ਼ੀਆਂ ਨਾਲ ਜਣਾਈਆ। ਤੈਨੂੰ ਸੁਣ ਕੇ ਆਉਂਦੀ ਹਾਸੀ, ਮੈਂ ਵੀ ਹੱਸ ਕੇ ਦਿਆਂ ਵਖਾਈਆ। ਚਰਨੋ ਸੀਤਾ ਦੀ ਹੁੰਦੀ ਸੀ ਮਾਸੀ, ਪੂਰਬ ਪਰਦਾ ਵੇਖ ਵਖਾਈਆ। ਇਸ ਦਾ ਜਨਮ ਹੁੰਦਾ ਸੀ ਵਿਚ ਕਾਸ਼ੀ, ਰਾਮ ਕਾਸ਼ੀ ਦੀ ਸਪੁਤਰੀ ਜਾਈਆ। ਹਿਰਦੇ ਅੰਦਰ ਪ੍ਰਭੂ ਦੀ ਹੁੰਦੀ ਸੀ ਦਾਸੀ, ਰਸਨਾ ਸੇਵ ਕਮਾਈਆ। ਸਵਾ ਪਹਿਰ ਜਾਗ ਕੇ ਰਾਤੀ, ਇਕੋ ਇਸ਼ਟ ਮਨਾਈਆ। ਇੱਕੀ ਵਾਰ ਗੰਗਾ ਇਸ਼ਨਾਨ ਨ੍ਹਾਤੀ, ਨੱਕ ਫੜ ਕੇ ਚੁਭੀਆਂ ਲਾਈਆ। ਪਰਮ ਪੁਰਖ ਲਭਦੀ ਰਹੀ ਸਾਥੀ, ਕਦ ਮਿਲੇ ਬੇਪਰਵਾਹੀਆ। ਇਹ ਲੇਖਾ ਧੁਰ ਦਾ ਧੁਰ ਜਾਣੇ ਕਮਲਾਪਾਤੀ, ਪਤਿਪਰਮੇਸ਼ਵਰ ਅਗੰਮ ਅਥਾਹੀਆ। ਇਹਦਾ ਗ੍ਰਹਿ ਗ੍ਰਹਿ ਦਾ ਮਾਲਕ ਪਿਤਾ ਹੁੰਦਾ ਸੀ ਸਮਰਾਠੀ, ਆਪਣਾ ਬਲ ਵਧਾਈਆ। ਜਿਸ ਸੀਆ ਨੂੰ ਦਾਨ ਵਿਚ ਦਿਤਾ ਹਾਥੀ, ਝੂਲਾ ਖ਼ੁਸ਼ੀਆਂ ਵਾਲਾ ਪਾਈਆ। ਉਸ ਵੇਲੇ ਰਾਮ ਨੇ ਤੀਰ ਦੀ ਮੁੱਖੀ ਨਾਲ ਲਿਖੀ ਇਕ ਪਾਤੀ, ਪਤ੍ਰਕਾ ਦਿਤੀ ਬਣਾਈਆ। ਤੇਰੀ ਵਡੀ ਹੋਵੇ ਹਯਾਤੀ, ਜ਼ਿੰਦਗੀ ਜ਼ਿੰਦਗੀ ਵਿਚੋਂ ਬਦਲਾਈਆ। ਉਹ ਤੱਕ ਸ੍ਰੀ ਭਗਵਾਨ ਕਰਤਾ ਅਬਿਨਾਸ਼ੀ, ਰਾਮ ਰਾਮਾ ਅਗੰਮ ਅਥਾਹੀਆ। ਜਿਸ ਤੇਰਾ ਲਹਿਣਾ ਦੇਣਾ ਪੂਰਾ ਕਰਨਾ ਉਹ ਕਲਜੁਗ ਅੰਤਮ ਪੁਛੇ ਵਾਤੀ, ਵਾਤਾਵਰਨ ਵੇਖ ਜਗਤ ਲੋਕਾਈਆ। ਨਾਰਦ ਕਹੇ ਧਰਮ ਜੀ ਜਿਸ ਸਮੇਂ ਨਾਲ ਬਖ਼ਸ਼ਿਸ਼ ਕੀਤੀ, ਦਇਆਵਾਨ ਦਇਆ ਕਮਾਈਆ। ਆਤਮ ਧਾਰ ਜੋਤ ਦੀ ਜਾਤੀ, ਜਾਗਰਤ ਜੋਤ ਲਈ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰੇ ਅਲਖਣਾ ਅਲਾਖੀ, ਅਲਖ ਅਗੋਚਰ ਆਪਣੀ ਦਇਆ ਕਮਾਈਆ।

੮ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਸ਼ਰੀਹ ਜ਼ਿਲਾ ਜਲੰਧਰ ਰਾਮ ਸਿੰਘ ਦੇ ਗ੍ਰਹਿ

ਧਰਨੀ ਕਹੇ ਧਰਮ ਵੇਖ ਲੈ ਪਾਸੇ ਚੜ੍ਹਦੇ, ਚੜ੍ਹਦੀ ਕਲਾ ਕੀ ਵਰਤਾਈਆ। ਪੰਡਤ ਪਾਂਧੇ ਪੋਥੀਆਂ ਪੜ੍ਹਦੇ, ਪੁਸਤਕਾਂ ਹੱਥ ਉਠਾਈਆ। ਗੌੜ ਬ੍ਰਹਿਮਣ ਯਾਦ ਕਰਦੇ, ਬਿਨ ਅੱਖਾਂ ਨੈਣ ਉਠਾਈਆ। ਜਲ ਧਾਰਾ ਤੀਰਥਾਂ ਠਰਦੇ, ਸਰੋਵਰਾਂ ਵਿਚ ਨੁਹਾਈਆ। ਕੋਟਨ ਕੋਟ ਵਾਰ ਜੰਮਦੇ, ਮਰਨ ਸਮਝ ਕਿਸੇ ਨਾ ਆਈਆ। ਵਣਜਾਰੇ ਬਣ ਕੇ ਮਾਟੀ ਚੰਮ ਦੇ, ਚੰਮ ਦ੍ਰਿਸ਼ਟੀ ਨਾਲ ਵਖਾਈਆ। ਅੰਦਰ ਭਰੇ ਹੰਕਾਰੀ ਗ਼ਮ ਦੇ, ਚਿੰਤਾ ਸਕੇ ਨਾ ਕੋਇ ਗਵਾਈਆ। ਭੇਵ ਪਾਇਣ ਨਾ ਮੂਲ ਬ੍ਰਹਮ ਦੇ, ਪਾਰਬ੍ਰਹਮ ਰੰਗ ਨਾ ਕੋਇ ਰੰਗਾਈਆ। ਸਰੋਤੇ ਬਣੇ ਕੰਨ ਦੇ, ਧੁਨ ਸ਼ਬਦ ਨਾ ਕੋਇ ਸ਼ਨਵਾਈਆ। ਮੰਗਤੇ ਬਣੇ ਅੰਨ ਦੇ, ਵਸਤ ਸਚ ਹੱਥ ਕਿਸੇ ਨਾ ਆਈਆ। ਪੁਜਾਰੀ ਹੋ ਗਏ ਸੂਰੀਆ ਚੰਨ ਦੇ, ਪਰਮ ਪੁਰਖ

ਸੀਸ ਨਾ ਕੋਇ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਧਰਮ ਕਹੇ ਧਰਨੀ ਮੈਂ ਫਿਰਿਆ ਦਿਸ਼ਾ ਲਹਿੰਦੇ, ਲਹਿੰਦੀ ਧਿਆਨ ਲਗਾਈਆ। ਅੰਜੀਲ ਕੁਰਾਨ ਇਕੱਠੇ ਹੋ ਹੋ ਬਹਿੰਦੇ, ਮਸ਼ਵਰੇ ਰਹੇ ਬਣਾਈਆ। ਸਰਹਾਣੇ ਬਹੀਏ ਕਿ ਪੈਂਦੇ, ਫ਼ੈਸਲਾ ਹਕ ਨਾ ਕੋਇ ਕਰਾਈਆ। ਬਿਨ ਸਹਾਰਿਉਂ ਵੇਖੇ ਢਹਿੰਦੇ, ਡਿਗ ਡਿਗ ਆਪਣਾ ਆਪ ਗਵਾਈਆ। ਹੁਕਮ ਸੰਦੇਸੇ ਪੈਗ਼ੰਬਰਾਂ ਵਾਲੇ ਬਿਨ ਅੱਖਰਾਂ ਤੋਂ ਕਹਿੰਦੇ, ਕਹਿ ਕਹਿ ਰਹੇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਵਖਾਈਆ। ਧਰਮ ਕਹੇ ਧਰਨੀ ਮੈਂ ਗਿਆ ਦਿਸ਼ਾ ਦੱਖਣ, ਦਕਸ਼ਣਾ ਵੇਖੀ ਜਗਤ ਲੋਕਾਈਆ। ਸਚ ਵਰੋਲਿਆ ਕਿਸੇ ਨਾ ਮੱਖਣ, ਛਾਛ ਵੇਖੀ ਜਗਤ ਲੋਕਾਈਆ। ਕਾਇਆ ਭਾਂਡੇ ਹੋਏ ਸੱਖਣ, ਵਸਤ ਸਤਿ ਨਾ ਕੋਇ ਭਰਾਈਆ। ਅਮੋਲਕ ਹੀਰਾ ਬਣੇ ਕੋਇ ਨਾ ਰਤਨ, ਕੀਮਤ ਆਪਣੀ ਨਾ ਕੋਇ ਚੁਕਾਈਆ। ਸਤਿਗੁਰ ਚਰਨ ਮਿਲਿਆ ਕਿਸੇ ਨਾ ਪਤਣ, ਤੱਟ ਕਿਨਾਰਾ ਹੱਥ ਕਿਸੇ ਨਾ ਆਈਆ। ਪਿਛਲਾ ਆਪਣਾ ਸਭ ਨੂੰ ਭੁੱਲਿਆ ਵਤਨ, ਬੇਵਤਨ ਹੋਈ ਲੋਕਾਈਆ। ਪੈਜ ਆਵੇ ਕੋਇ ਨਾ ਰਖਣ, ਜਗਤ ਸਾਰੇ ਰਹੇ ਕੁਰਲਾਈਆ। ਮੈਂ ਖਿੜ ਖਿੜਾ ਕੇ ਲੱਗਾ ਹੱਸਣ, ਹੱਸ ਕੇ ਦਿਤਾ ਸੁਣਾਈਆ। ਆਓ ਤੱਕੋ ਪੁਰਖ ਸਮਰਥਣ, ਕਰਤਾ ਧੁਰਦਰਗਾਹੀਆ। ਜੋ ਸਭ ਦਾ ਬਣੇ ਸਾਥਣ, ਸਗਲਾ ਸੰਗ ਨਿਭਾਈਆ। ਹੋਏ ਸਹਾਈ ਨਾਥ ਅਨਾਥਣ, ਦੀਨਾਂ ਦਇਆ ਕਮਾਈਆ। ਸਭ ਦੇ ਲੇਖੇ ਆਇਆ ਵਾਚਣ, ਵਾਚਕ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਵਾਮੀ ਸਚ ਸਚ ਵਡਿਆਈਆ। ਧਰਮ ਕਹੇ ਧਰਨੀ ਮੈਂ ਵੇਖੀ ਦਿਸ਼ਾ ਪਹਾੜ, ਪਰਬਤ ਟਿਲਿਆਂ ਪੰਧ ਮੁਕਾਈਆ। ਅਗਨੀ ਸਭ ਨੂੰ ਲੱਗੀ ਹਾੜ, ਸਾਂਤਕ ਸਤਿ ਨਾ ਕੋਇ ਕਰਾਈਆ। ਕਲਜੁਗ ਕੂੜ ਕਲਪਣਾ ਰਹੀ ਸਾੜ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਰੰਗ ਚੜ੍ਹਿਆ ਕਿਸੇ ਨਾ ਗੂੜ੍ਹਾ ਗਾੜ੍ਹ, ਗੜ੍ਹ ਹੰਕਾਰ ਨਾ ਕੋਇ ਤੁੜਾਈਆ। ਝਗੜਾ ਦਿਸੇ ਜੰਗਲ ਪਹਾੜ, ਟਿੱਲੇ ਦੇਣ ਦੁਹਾਈਆ। ਕੀ ਖੇਲ ਕਰੇ ਕਰਤਾਰ, ਕੁਦਰਤ ਦਾ ਮਾਲਕ ਵੇਖ ਵਖਾਈਆ। ਭਰਮ ਭੁਲੇਖਾ ਪਿਆ ਸੰਸਾਰ, ਭਾਂਡਾ ਭਰਮ ਨਾ ਕੋਇ ਤੁੜਾਈਆ। ਮਾਣ ਰਿਹਾ ਨਾ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਗੁਰੂਦਵਾਰ, ਪੁਰਖ ਅਕਾਲ ਇਸ਼ਟ ਨਾ ਕੋਇ ਮਨਾਈਆ। ਆਪਣਾ ਕੀਤਾ ਸਾਰੇ ਗਏ ਹਾਰ, ਹਿਰਦੇ ਹਰਿ ਨਾ ਕੋਇ ਵਸਾਈਆ। ਧੁਰ ਦਾ ਮਾਹੀ ਦਿਸੇ ਨਾ ਯਾਰ, ਯਰਾਨਾ ਸਚ ਨਾ ਕੋਇ ਕਮਾਈਆ। ਏਕਾ ਇਸ਼ਟ ਵਿਸਰਿਆ ਨਿਰੰਕਾਰ, ਨਰ ਨਰਾਇਣ ਦਰਸ ਕੋਇ ਨਾ ਪਾਈਆ। ਮੈਂ ਕੂਕ ਕੇ ਕਿਹਾ ਪੁਕਾਰ, ਜ਼ੋਰ ਜ਼ੋਰ ਸੁਣਾਈਆ। ਨਾਸਤਕ ਹੋਵੋ ਖ਼ਬਰਦਾਰ, ਬੇਖ਼ਬਰਾਂ ਖ਼ਬਰ ਜਣਾਈਆ। ਕਲ ਤੱਕੋ ਕਲਕੀ ਅਵਤਾਰ, ਜੋ ਸਭ ਦਾ ਪਿਤਾ ਮਾਈਆ। ਝਗੜਾ ਮੁਕਾ ਕੇ ਸ਼ਾਹ ਕੰਗਾਲ, ਏਕਾ ਰੰਗ ਦਏ ਰੰਗਾਈਆ। ਸੋ ਸਵਾਮੀ ਅੰਤਰਜਾਮੀ ਭਗਤ ਸੁਹੇਲੇ ਵੇਖੇ ਲਾਲ, ਹਰਿਜਨ ਆਪਣੀ ਗੋਦ ਟਿਕਾਈਆ। ਸੰਬਲ ਬੈਠ ਕਰੇ ਪ੍ਰਿਤਪਾਲ, ਪ੍ਰਿਤਪਾਲਕ ਹੋ ਕੇ ਖੋਜ ਖੁਜਾਈਆ। ਜਿਸ ਦੀ ਜੁਗ ਜੁਗ ਅਵੱਲੜੀ ਚਾਲ, ਵੇਸ ਅਵੱਲਾ ਆਪ ਪਲਟਾਈਆ। ਉਹ ਖੇਲ ਕਰੇ ਕਮਾਲ, ਕਮਲਾਪਤ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰੇ ਕੂਟਾਂ ਸਭ ਦੀ ਲੇਖੇ ਲਾਏ ਘਾਲ, ਘਾਲੀ ਘਾਲ ਆਪਣੇ ਲੇਖੇ ਪਾਈਆ।

੮ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਜੰਡਿਆਲਾ ਜ਼ਿਲਾ ਜਲੰਧਰ ਪ੍ਰੀਤਮ ਸਿੰਘ ਦੇ ਗ੍ਰਹਿ

ਧਰਮ ਕਹੇ ਧਰਨੀ ਵੇਖੇ ਵਹਿਣ ਨਦੀਆਂ, ਵੰਝੀ ਹਾਥ ਨਾ ਆਈਆ। ਭੱਜਦਿਆਂ ਭੱਜਦਿਆਂ ਬੀਤੀਆਂ ਸਦੀਆਂ, ਜੁਗ ਚੌਕੜੀ ਗਏ ਵਿਹਾਈਆ। ਸਚ ਪ੍ਰੀਤੀ ਵਿਚ ਮਧੀਆਂ, ਚਲਣ ਚਾਈਂ ਚਾਈਂਆ। ਜਿਨ੍ਹਾਂ ਪਿਛਲੀਆਂ ਪ੍ਰੀਤਾਂ ਛਡੀਆਂ, ਅਗਲਾ ਨਾਤਾ ਜੋੜਿਆ ਸਹਿਜ ਸੁਭਾਈਆ। ਮੇਰੀਆਂ ਫਿਰ ਫਿਰ ਘਸੀਆਂ ਅੱਡੀਆਂ, ਤਲੀਆਂ ਦੇਣ ਗਵਾਹੀਆ। ਪਿੰਜਰ ਸੁੱਕ ਕੇ ਹੋਇਆ ਹੱਡੀਆਂ, ਮਾਸ ਨਾੜੀ ਬਲ ਰਿਹਾ ਨਾ ਰਾਈਆ। ਮੈਂ ਚੜ੍ਹਿਆ ਕਿਸੇ ਨਹੀਂ ਗੱਡੀਆਂ, ਭੱਜਿਆ ਵਾਹੋ ਦਾਹੀਆ। ਮੈਂ ਚਾਰ ਜੁਗ ਦੀਆਂ ਸੱਧਰਾਂ ਵੇਖੀਆਂ ਦੱਬੀਆਂ, ਬਿਨਾ ਪਰਦਿਉਂ ਪਰਦੇ ਹੇਠ ਦਬਾਈਆ। ਮੈਨੂੰ ਅਵਤਾਰ ਪੈਗ਼ੰਬਰਾਂ ਦੀਆਂ ਆਸ਼ਾਂ ਉਥੋਂ ਲੱਭੀਆਂ, ਖ਼ਾਹਿਸ਼ਾਂ ਗੁਰੂਆਂ ਨਾਲ ਮਿਲਾਈਆ। ਪੈਗ਼ੰਬਰ ਕਹਿਣ ਸਾਡੀਆਂ ਸਦੀਆਂ ਜਾਂਦੀਆਂ ਲੰਘੀਆਂ, ਬੀਸਵੀਂ ਆਪਣਾ ਪੰਧ ਮੁਕਾਈਆ। ਸਦੀ ਚੌਧਵੀਂ ਵਾਹ ਕੇ ਪੱਟੀ ਕੰਘੀਆਂ, ਆਪਣਾ ਨੈਣ ਉਠਾਈਆ। ਮੇਰੀਆਂ ਅੱਖੀਆਂ ਰਹਿਣ ਨਾ ਅੰਧੀਆਂ, ਲੋਇਣ ਹੋਏ ਰੁਸ਼ਨਾਈਆ। ਕਵਣ ਵੇਲਾ ਸਾਹਿਬ ਕੱਟਣ ਆਵੇ ਫੰਦੀਆਂ, ਸ਼ਰਅ ਜ਼ੰਜੀਰ ਤੁੜਾਈਆ। ਮੈਂ ਰਾਹ ਉਡੀਕਾਂ ਉਤੇ ਕੰਢੀਆਂ, ਕੰਢਾ ਘਾਟ ਇਕ ਸੁਹਾਈਆ। ਜੋ ਪਵਣਾਂ ਦੇਵੇ ਠੰਡੀਆਂ, ਅਗਨੀ ਤਤ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਮੇਲਾ ਲਏ ਮਿਲਾਈਆ। ਧਰਨੀ ਕਹੇ ਧਰਮ ਮੈਂ ਆਸਾ ਭਰੀ, ਪ੍ਰਭੂ ਭਰਪੂਰ ਦਿਤੀ ਵਡਿਆਈਆ। ਕਿਰਪਾ ਨਿਧਾਨ ਕਿਰਪਾ ਕਰੀ, ਕਿਰਪਨ ਆਪਣੇ ਰੰਗ ਰੰਗਾਈਆ। ਮੇਰੀ ਡੋਰ ਅਗੰਮੀ ਫੜੀ, ਨਿਰਗੁਣ ਆਪਣੇ ਨਾਲ ਬੰਧਾਈਆ। ਮੈਂ ਮੰਜ਼ਲ ਸਾਚੀ ਚੜ੍ਹੀ, ਚੜ੍ਹਦਾ ਲਹਿੰਦਾ ਵੇਖ ਵਖਾਈਆ। ਮੇਰਾ ਲਹਿਣਾ ਦੇਣਾ ਪੂਰਾ ਹੋਵੇ ਚਮਕੌਰ ਗੜ੍ਹੀ, ਗੜ੍ਹ ਹੰਕਾਰ ਵਾਲਾ ਤੁੜਾਈਆ। ਮੈਂ ਤੱਕਾਂ ਚਾਰ ਕੁੰਟ ਗੋਰ ਮੜ੍ਹੀ, ਮਕਬਰਿਆਂ ਫੋਲ ਫੁਲਾਈਆ। ਕਵਣ ਸੰਤ ਸੁਹੇਲਾ ਹੋਇਆ ਬਰੀ, ਫੰਦਨ ਜਗਤ ਵਾਲੇ ਤੁੜਾਈਆ। ਜਿਸ ਨੇ ਆਤਮ ਧਾਰ ਪਰਮਾਤਮ ਵਰੀ, ਸਗਲਾ ਸੰਗ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਇਕ ਅਖਵਾਈਆ। ਧਰਨੀ ਕਹੇ ਧਰਮ ਮੇਰਾ ਵੇਖ ਲੈ ਅਗਾ ਪਿਛਾ, ਪਿਛੋਕੜ ਧਿਆਨ ਲਗਾਈਆ। ਸਚ ਸਿੰਘਾਸਣ ਜਿਸ ਦਾ ਬਿਛਾ, ਉਹ ਮਾਲਕ ਬੇਪ੍ਰਵਾਹੀਆ। ਜਨ ਭਗਤਾਂ ਪੂਰੀ ਕਰੇ ਇੱਛਾ, ਨਿਰਇਛਤ ਆਪਣਾ ਰੰਗ ਰੰਗਾਈਆ। ਜਿਨ੍ਹਾਂ ਨੂੰ ਸਤਿ ਦੀ ਦੇ ਕੇ ਸਿਖਾ, ਸਿਖਿਆ ਇਕ ਦ੍ਰਿੜਾਈਆ। ਉਨ੍ਹਾਂ ਦਾ ਜਨਮ ਕਰਮ ਲੇਖਾ ਜਾਏ ਲਿਖਾ, ਲਿਖੀ ਰੇਖ ਨਾ ਕੋਇ ਬਦਲਾਈਆ। ਉਹ ਕਿਰਪਾ ਕਰੇ ਸਵਾਮੀ ਅਚੁਤਾ, ਪਤਿਪਰਮੇਸ਼ਵਰ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਸਦਾ ਕਰੇ ਰੱਛਾ, ਰੱਛਕ ਰਖਕ ਹੋ ਕੇ ਵੇਖ ਵਖਾਈਆ।

੯ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਜੰਡਿਆਲਾ ਜ਼ਿਲਾ ਜਲੰਧਰ ਕਰਤਾਰ ਕੌਰ ਦੇ ਗ੍ਰਹਿ

ਧਰਨੀ ਕਹੇ ਧਰਮ ਇਕ ਦੂਜੇ ਦੇ ਬਣੀਏ ਗਵਾਹ, ਗਵਾਹਸ਼ੁਦ ਆਪ ਅਖਵਾਈਆ। ਸੰਦੇਸ਼ਾ ਦੇਈਏ ਬੇਪ੍ਰਵਾਹ, ਜੋ ਬੇਪ੍ਰਵਾਹੀ ਵਿਚ ਸਮਾਈਆ।

ਕਲਜੁਗ ਵੇਖ ਤਤੀ ਅਗਨੀ ਹਵਾ, ਪਵਣ ਪਵਣਾਂ ਨਾਲ ਮਿਲਾਈਆ। ਜਿਸ ਨੇ ਕੂੜ ਕੁੜਿਆਰ ਚਲਾਈ ਵਬਾ, ਦੁੱਖ ਦਰਦ ਖ਼ਲਕ ਖ਼ੁਦਾਈਆ। ਮਿਹਰਵਾਨ ਹੋ ਕੇ ਵੇਖ ਮੇਰੇ ਅੱਬਾ, ਆਪ ਆਪਣਾ ਫੇਰਾ ਪਾਈਆ। ਮਲੇਛ ਧਾਰ ਹੋਈ ਦੀਨ ਦੁਨੀ ਸਭਾ, ਤਬੀਅਤ ਮਾਇਆ ਮੋਹ ਹਲਕਾਈਆ। ਤੇਰਾ ਪਿਆਰ ਛੁਟਕਿਆ ਹੱਭਾ, ਹਮ ਸਾਜਣ ਸੰਗ ਨਾ ਕੋਇ ਬਣਾਈਆ। ਦਰੋਹੀ ਤੇਰੇ ਨਾਮ ਦੀ ਰੱਬਾ, ਬਹੁੜੀ ਬਹੁੜੀ ਕਰ ਕੁਰਲਾਈਆ। ਨਿਰਮਾਣਤਾ ਵਿਚ ਦਈਏ ਸੱਦਾ, ਹੋਕਾ ਹਕ ਜਣਾਈਆ। ਪੁਰਖ ਅਕਾਲ ਚਾਰੋਂ ਕੁੰਟ ਆ ਭੱਜਾ, ਜਗਤ ਜਹਾਨ ਪੰਧ ਮੁਕਾਈਆ। ਜੀਵ ਜੰਤ ਚਲੇ ਕੋਈ ਨਾ ਤੇਰੀ ਵਿਚ ਰਜ਼ਾ, ਰਾਜ਼ਕ ਰਿਜ਼ਕ ਰਹੀਮ ਵੇਖ ਵਖਾਈਆ। ਰਸਨਾ ਜਿਹਵਾ ਸਾਰੇ ਕਰਦੇ ਮਜ਼ਾ, ਅੰਮ੍ਰਿਤ ਰਸ ਨਾ ਕੋਇ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਵਡਿਆਈਆ। ਧਰਨੀ ਕਹੇ ਧਰਮ ਦਰ ਠਾਂਡੇ ਕਰੀਏ ਪੁਕਾਰ, ਸੀਸ ਅਨਕ ਬਾਰ ਨਿਵਾਈਆ। ਕਿਰਪਾ ਕਰ ਮੇਰੇ ਨਿਰੰਕਾਰ, ਨਿਰਵੈਰ ਤੇਰੀ ਸ਼ਰਨਾਈਆ। ਦੁਖੀਆਂ ਦੁੱਖ ਨਿਵਾਰ, ਸੁਖ ਸਾਗਰ ਵਿਚ ਸਮਾਈਆ। ਤੂੰ ਕਰਨਹਾਰ ਕਰਤਾਰ, ਕਰਤਾ ਪੁਰਖ ਵਡ ਵਡਿਆਈਆ। ਚਾਰੋਂ ਕੁੰਟ ਵੇਖ ਧੂੰਆਂਧਾਰ, ਸਾਚਾ ਚੰਦ ਨਾ ਕੋਇ ਚਮਕਾਈਆ। ਮੈਂ ਦੱਬੀ ਪਾਪਾਂ ਭਾਰ, ਧਰਮ ਦੀ ਧਾਰ ਨਾ ਕੋਇ ਰਖਾਈਆ। ਮੇਰੇ ਉਤੇ ਹਾਹਾਕਾਰ, ਚਾਰੋਂ ਕੁੰਟ ਕੁਰਲਾਈਆ। ਰੋਵਾਂ ਧਾਹਾਂ ਮਾਰ, ਕਰਾਂ ਹਾਲ ਦੁਹਾਈਆ। ਆ ਮਿਲ ਅਗੰਮੇ ਯਾਰ, ਯਰਾਨਾ ਤੋੜ ਨਿਭਾਈਆ। ਕਲਜੁਗ ਤੱਕ ਅੰਧ ਅੰਧਿਆਰ, ਪਰਦਾ ਆਪ ਉਠਾਈਆ। ਭਵਿਖਤ ਵੇਖ ਪੈਗ਼ੰਬਰ ਗੁਰ ਅਵਤਾਰ, ਅਵਤਰੀ ਆਪਣਾ ਵੇਸ ਵਟਾਈਆ। ਦਿਵਸ ਰੈਣ ਕਰਾਂ ਪੁਕਾਰ, ਕੂਕ ਕੂਕ ਸੁਣਾਈਆ। ਧਰਮ ਕਹੇ ਮੈਂ ਵਾਜਾਂ ਰਿਹਾ ਮਾਰ, ਬਿਨ ਰਸਨਾਂ ਜਿਹਵਾ ਕੂਕ ਸੁਣਾਈਆ। ਮਿਹਰਵਾਨ ਮਿਹਰਵਾਨ ਮਿਹਰਵਾਨ ਹੋ ਪਰਵਰਦਿਗਾਰ, ਪਰਮ ਪੁਰਖ ਤੇਰੀ ਸਰਨਾਈਆ। ਲਹਿਣਾ ਦੇਣਾ ਪੂਰਬ ਕਰਮ ਸਰਬ ਵਿਚਾਰ, ਪਿਛਲਾ ਲੇਖਾ ਰਹੇ ਨਾ ਰਾਈਆ। ਸਚ ਸਵਾਮੀ ਅੰਤਰਜਾਮੀ ਬੇੜਾ ਕਰੇ ਕੋਇ ਨਾ ਪਾਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਤੇਰੇ ਚਰਨ ਕਵਲ ਨਿਮਸਕਾਰ, ਧੂੜੀ ਖ਼ਾਕ ਰਮਾਈਆ। ਧਰਮ ਕਹੇ ਧਰਨੀ ਧਰਨੀ ਕਹੇ ਧਰਮ ਰੋਈਏ ਜ਼ਾਰੋ ਜ਼ਾਰ, ਨੈਣਾਂ ਛਹਿਬਰ ਲਾਈਆ। ਫੇਰ ਸਾਹਿਬ ਸਵਾਮੀ ਆਪਣੀ ਕਿਰਪਾ ਦਏ ਧਾਰ, ਧਰਨੀ ਦੇਵੇ ਮਾਣ ਵਡਿਆਈਆ। ਧਰਮ ਦਾ ਸਤਿ ਕਰੇ ਉਜਿਆਰ, ਅਸਤਿ ਦਾ ਡੇਰਾ ਢਾਹੀਆ। ਮਹੱਲ ਅਟੱਲ ਦਏ ਉਸਾਰ, ਸਾਚਾ ਰੰਗ ਆਪ ਰੰਗਾਈਆ। ਦੀਨ ਦੁਨੀ ਖੋਲ ਕਿਵਾੜ, ਪਰਦਾ ਦਏ ਚੁਕਾਈਆ। ਤੂੰ ਮੇਰਾ ਮੈਂ ਤੇਰਾ ਦੱਸ ਜੈਕਾਰ, ਆਤਮ ਪਰਮਾਤਮ ਰੰਗ ਰੰਗਾਈਆ। ਤਿਸ ਸਾਹਿਬ ਨੂੰ ਨਿਵ ਨਿਵ ਡੰਡਾਵਤ ਬੰਦਨਾ ਕਰੀਏ ਨਿਮਸਕਾਰ, ਨਿਵ ਨਿਵ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਆਪ ਦਾਤਾਰ, ਦਇਆਵਾਨ ਦਇਆ ਕਮਾਈਆ।

੯ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਰੁੜਕਾ ਜ਼ਿਲਾ ਜਲੰਧਰ ਗੁਰਮੇਜ ਸਿੰਘ ਦੇ ਗ੍ਰਹਿ

ਧਰਨੀ ਕਹੇ ਧਰਮ ਮੇਰੇ ਉਤੇ ਕੋਟਨ ਬੀਤੇ ਜੁਗਨ, ਚੌਕੜੀਆਂ ਗਈਆਂ ਪੰਧ ਮੁਕਾਈਆ। ਮੈਂ ਸਭ ਦੇ ਕੋਲ ਕੀਤੇ ਰੁਦਨ, ਰੋ ਰੋ ਕੇ

ਹਾਲ ਸੁਣਾਈਆ। ਇਕੋ ਪਿਆਰ ਹੋਵੇ ਆਥਣ ਉਘਣ, ਨਵ ਸੱਤ ਇਕ ਵੱਜੇ ਵਧਾਈਆ। ਇਕੋ ਸ਼ਬਦ ਦੁਲਾਰਾ ਹੋਵੇ ਸਾਹਿਬ ਦਾ ਪੁਤਨ, ਦੋ ਜਹਾਨਾਂ ਸੋਭਾ ਪਾਈਆ। ਇਕੋ ਨਾਮ ਨਿਧਾਨਾ ਜਪਣਾ ਸੁਖਨ, ਸਿਫ਼ਤ ਸਾਹਿਬ ਵਡਿਆਈਆ। ਪਰ ਇਹੋ ਮੇਰੇ ਅੰਤਰ ਲੱਗਾ ਦੁੱਖਨ, ਦੁਖੀ ਹੋ ਕੇ ਦਿਆਂ ਜਣਾਈਆ। ਸਾਰੀ ਸ੍ਰਿਸ਼ਟੀ ਹੋਈ ਭੁੱਖਣ, ਭੁੱਖਿਆਂ ਭੁੱਖ ਨਾ ਕੋਇ ਗਵਾਈਆ। ਕਲਜੁਗ ਕੂੜ ਕੁੜਿਆਰੀ ਰੁੱਤਨ, ਰੁਤੜੀ ਸਚ ਨਾ ਕੋਇ ਮਹਿਕਾਈਆ। ਖ਼ਾਲੀ ਦਿਸਦੇ ਕਾਇਆ ਬੁਤਣ, ਬੁਤਖ਼ਾਨੇ ਰਹੇ ਕੁਰਲਾਈਆ। ਕਲਜੁਗ ਅੰਤਮ ਆਇਆ ਮੁਕਨ, ਆਪਣਾ ਪੰਧ ਮੁਕਾਈਆ। ਧਰਮ ਕਹੇ ਧਰਨੀ ਔਹ ਤੱਕ ਪੁਰਖ ਅਕਾਲਾ ਆਇਆ ਬੁੱਕਣ, ਸ਼ਬਦ ਅਗੰਮੀ ਭਬਕ ਲਗਾਈਆ। ਹਰਿਜਨ ਆਪਣੀ ਗੋਦੀ ਆਇਆ ਚੁੱਕਣ, ਫੜ ਬਾਹੋਂ ਗਲੇ ਲਗਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਤੁਕਣ, ਸੋਹੰ ਕਰੀ ਸਚ ਪੜ੍ਹਾਈਆ। ਸਤਿਜੁਗ ਸਾਚਾ ਲੱਗਾ ਉਠਣ, ਆਪਣੀ ਲਏ ਅੰਗੜਾਈਆ। ਪੁਰਖ ਅਕਾਲਾ ਲੱਗਾ ਤੁਠਣ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਭਗਤ ਸੁਹੇਲਿਆਂ ਲੱਗਾ ਪੁਛਣ, ਚਾਰੋਂ ਕੁੰਟ ਧਿਆਨ ਲਗਾਈਆ। ਕਾਇਆ ਮੰਦਰ ਅੰਦਰ ਲੱਗਾ ਘੁਸਣ, ਜਗ ਨੇਤਰ ਨਜ਼ਰ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੂੜ ਕੁੜਿਆਰ ਜੜ ਆਇਆ ਪੁੱਟਣ, ਜੂਠ ਝੂਠ ਧਰਨੀ ਰਹਿਣ ਨਾ ਪਾਈਆ।

੯ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਰੁੜਕਾ ਜ਼ਿਲਾ ਜਲੰਧਰ ਗੁਰਮੀਤ ਕੌਰ ਦੇ ਗ੍ਰਹਿ

ਧਰਮ ਕਹੇ ਧਰਨੀ ਉਹ ਵੇਖ ਆਪਣੀ ਤਕਦੀਰ ਲਿਖੀ, ਲਿਖਿਆ ਲੇਖ ਨਾ ਕੋਇ ਬਦਲਾਈਆ। ਨਿਰਅੱਖਰ ਧਾਰ ਤੱਕ ਲੈ ਚਿਠੀ, ਜੋ ਗੁਰ ਅਵਤਾਰ ਪੈਗ਼ੰਬਰ ਗਏ ਛੁਪਾਈਆ। ਸਭ ਦੀ ਫ਼ਰਿਆਦ ਸੁਣ ਲੈ ਮਿੱਠੀ, ਬਿਨ ਰਸਨਾ ਰਸ ਜਣਾਈਆ। ਮੇਰੇ ਉਤੇ ਕੁਰਲਾਵੇ ਖ਼ਾਕ ਮਿੱਟੀ, ਬਹੁੜੀ ਬਹੁੜੀ ਕਰ ਸੁਣਾਈਆ। ਕਲਜੁਗ ਅੰਤਮ ਝਗੜਾ ਪੈਣਾ ਪੱਥਰ ਇੱਟੀ, ਪਾਹਨ ਪਾਹਨ ਨਾਲ ਟਕਰਾਈਆ। ਸੰਮਤ ਸ਼ਹਿਨਸ਼ਾਹੀ ਅੱਠ ਦੀ ਹੋਵੇ ਮਿਤੀ, ਨਾਵਾਂ ਆਪਣੀ ਗੰਢ ਪਵਾਈਆ। ਜਗਤ ਮੁਹੱਬਤ ਚਾਰ ਕੁੰਟ ਹੋਵੇ ਫਿਕੀ, ਫ਼ਿਕਰਾ ਸਚ ਨਾ ਕੋਇ ਸੁਣਾਈਆ। ਹਰਿ ਸੰਗਤ ਦੀ ਧਾਰ ਬਣੇ ਇੱਕੀ, ਦੂਆ ਸਰਗੁਣ ਏਕਾ ਏਕੰਕਾਰ ਮਿਲ ਕੇ ਵੱਜੇ ਵਧਾਈਆ। ਨੌ ਖੰਡ ਸੱਤ ਦੀਪ ਸੁਰਤ ਹੋਵੇ ਕਿਸੇ ਨਾ ਟਿਕੀ, ਧੂੜੀ ਟਿੱਕੇ ਖ਼ਾਕ ਨਾ ਕੋਇ ਰਮਾਈਆ। ਧਰਨੀ ਕਹੇ ਧਰਮ ਮੈਂ ਇਕ ਖਬਰ ਦੱਸਾਂ ਨਿੱਕੀ, ਸਚ ਸਚ ਸੁਣਾਈਆ। ਗੋਬਿੰਦ ਦੇ ਪਿਆਰ ਵਿਚ ਗੋਬਿੰਦ ਦੀ ਕਾਇਮ ਰਹੇ ਨਾ ਸਿੱਖੀ, ਸਤਿ ਵਿਚ ਸਤਿ ਨਾ ਕੋਇ ਸਮਾਈਆ। ਅੰਮ੍ਰਿਤ ਧਾਰ ਮਿਲੇ ਨਾ ਮੰਗਿਆਂ ਭਿੱਖੀ, ਝੋਲੀ ਤਨ ਨਾ ਕੋਇ ਭਰਾਈਆ। ਉਹ ਵੇਖ ਮੇਰੀ ਆਸਾ ਦੁਹੱਥੜ ਮਾਰ ਕੇ ਰਹੀ ਪਿੱਟੀ, ਹੱਥ ਪੱਟਾਂ ਉਤੇ ਲਗਾਈਆ। ਬਿਨਾ ਪ੍ਰਭੂ ਤੋਂ ਕਿਸੇ ਦੀ ਕਰਨੀ ਨਾ ਹੋਵੇ ਚਿੱਟੀ, ਕਾਲਾ ਦਾਗ਼ ਨਾ ਕੋਇ ਮਿਟਾਈਆ। ਸਦੀ ਚੌਧਵੀਂ ਨਾ ਜਾਏ ਨਜਿੱਠੀ, ਸਿਰ ਹੱਥ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਧਰਨੀ ਕਹੇ ਧਰਮ ਵੇਖ ਖੇਲ ਸੱਚੇ ਸਤਿਗੁਰ ਦੇ, ਗੁਰਦੇਵ ਸਵਾਮੀ

ਆਪ ਕਰਾਈਆ। ਜਿਸ ਦੇ ਕੋਲ ਹੁਕਮ ਧੁਰ ਦੇ, ਸਚਖੰਡ ਦਾ ਮਾਲਕ ਨਜ਼ਰੀ ਆਈਆ। ਮੇਰੇ ਉਤੇ ਕੋਟਨ ਜੀਵ ਫਿਰਦੇ ਤੁਰਦੇ, ਦਿਵਸ ਰੈਣ ਭੱਜਣ ਵਾਹੋ ਦਾਹੀਆ। ਮੈਨੂੰ ਇਉਂ ਜਾਪਿਆ ਇਹ ਸਾਰੇ ਹੋਏ ਮੁਰਦੇ, ਮੁਰੀਦ ਮੁਰਸ਼ਦ ਵਿਚ ਨਾ ਕੋਇ ਸਮਾਈਆ। ਕਲਜੁਗ ਵਹਿਣ ਵਿਚ ਜਾਂਦੇ ਰੁੜ੍ਹਦੇ, ਫੜ ਬਾਹੋਂ ਬਾਹਰ ਨਾ ਕੋਇ ਕਢਾਈਆ। ਆਪਣੇ ਘਰ ਮੂਲ ਨਾ ਮੁੜਦੇ, ਜਿਸ ਗ੍ਰਹਿ ਤੋਂ ਹੋਈ ਜੁਦਾਈਆ। ਮਾਨਸ ਜਨਮ ਐਂਵੇਂ ਜਾਂਦੇ ਖੁਰਦੇ, ਕੀਮਤ ਅੰਤ ਕੋਇ ਨਾ ਪਾਈਆ। ਸਾਚੀ ਮੰਜ਼ਲ ਮੂਲ ਨਾ ਤੁਰਦੇ, ਰਹਿਬਰ ਮਿਲਿਆ ਨਾ ਬੇਪ੍ਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖੇ ਜਾਣੇ ਠੱਗ ਚੋਰ ਦੇ, ਯਾਰ ਯਾਰਾਂ ਵੇਖ ਵਖਾਈਆ।

੯ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਰੁੜਕਾ ਜ਼ਿਲਾ ਜਲੰਧਰ ਸਮਾਂ ਕੌਰ ਦੇ ਨਵਿਤ

ਧਰਨੀ ਕਹੇ ਧਰਮ ਮੇਰੀ ਲੇਖੇ ਲੱਗੇ ਖ਼ਾਕ, ਖ਼ਾਕ ਛਾਰ ਹੋ ਕੇ ਸੀਸ ਨਿਵਾਈਆ। ਮੇਰਾ ਤਨ ਵਜੂਦ ਹੋਵੇ ਪਾਕ, ਪਤਤ ਪੁਨੀਤ ਦਏ ਕਰਾਈਆ। ਚਰਨ ਧੂੜੀ ਬਖ਼ਸ਼ੇ ਸਾਚਾ ਨਾਤ, ਪਿਆਰ ਮੁਹੱਬਤ ਵਿਚ ਸਮਾਈਆ। ਮੇਰਾ ਸਵਾਮੀ ਖੋਲੇ ਤਾਕ, ਪਰਦਾ ਅੰਦਰੋਂ ਦਏ ਉਠਾਈਆ। ਮੈਂ ਸਭ ਕੁਛ ਵੇਖਾਂ ਮਾਰ ਝਾਤ, ਝਾਕੀ ਖ਼ਲਕ ਵਿਚ ਲਗਾਈਆ। ਮੇਰਾ ਸਵਾਮੀ ਚੜ੍ਹੇ ਅਸਵ ਘੋੜੇ ਅਗੰਮੇ ਰਾਕ, ਜ਼ੀਨ ਪਾਖਰ ਨਾਮ ਵਾਲੀ ਪਾਈਆ। ਮੇਰਾ ਓਸ ਉਤੇ ਵਿਸ਼ਵਾਸ, ਜੋ ਵਿਸ਼ਿਆਂ ਤੋਂ ਬਾਹਰ ਖੇਲ ਖਿਲਾਈਆ। ਸਚ ਦਵਾਰੇ ਪਾਵੇ ਰਾਸ, ਨਿਰਗੁਣ ਸਰਗੁਣ ਰੂਪ ਬਦਲਾਈਆ। ਮੇਰੀ ਪੂਰੀ ਕਰਾਏ ਆਸ, ਤਮੰਨਾ ਅਵਰ ਰਹਿਣ ਨਾ ਪਾਈਆ। ਭਗਤ ਸੁਹੇਲੇ ਵਸੇ ਪਾਸ, ਗੁਰ ਚੇਲਾ ਜੋੜ ਜੁੜਾਈਆ। ਮਿਲੇ ਵਡਿਆਈ ਲੋਕਮਾਤ, ਮਾਤਰ ਭੂਮੀ ਸੀਸ ਨਿਵਾਈਆ। ਮੇਰੀ ਮਨਜ਼ੂਰ ਕਰੇ ਅਰਦਾਸ, ਬੇਨੰਤੀ ਇਕੋ ਇਕ ਸੁਣਾਈਆ। ਚੌਥੇ ਜੁਗ ਪੂਰੀ ਕਰੇ ਖ਼ਾਹਿਸ਼, ਤ੍ਰਿਸ਼ਨਾ ਤ੍ਰਿਖਾ ਦਏ ਬੁਝਾਈਆ। ਮੈਨੂੰ ਕਰਨਾ ਨਾ ਪਏ ਤਲਾਸ਼, ਗ੍ਰਹਿ ਆਵੇ ਧੁਰ ਦਾ ਮਾਹੀਆ। ਥਿਤ ਵਾਰ ਲੇਖਾ ਜਾਣੇ ਬਰਸ ਮਾਸ, ਘੜੀ ਪਲ ਧਿਆਨ ਲਗਾਈਆ। ਸਵਾਮੀ ਹੋ ਕੇ ਪੁਛੇ ਵਾਤ, ਵਾਰਸ ਹੋ ਕੇ ਹੋਏ ਸਹਾਈਆ। ਮੇਰੇ ਉਤੋਂ ਮੇਟੇ ਕਲਜੁਗ ਅੰਧੇਰੀ ਰਾਤ, ਸਤਿਜੁਗ ਸਚ ਕਰ ਰੁਸ਼ਨਾਈਆ। ਚਾਰ ਵਰਨ ਬਣਾਏ ਇਕ ਜਮਾਤ, ਏਕਾ ਅੱਖਰ ਨਾਮ ਪੜ੍ਹਾਈਆ। ਕੂੜਾ ਚੀਥੜ ਜਾਵੇ ਪਾਟ, ਤਨ ਬਸਤਰ ਨਾਮ ਸਚ ਪਹਿਨਾਈਆ। ਵਸਤ ਅਮੋਲਕ ਦੇਵੇ ਆਪਣੇ ਹਾਟ, ਵਣਜ ਵਣਜਾਰਾ ਇਕ ਕਰਾਈਆ। ਤੀਰਥ ਦੱਸੇ ਸਰੋਵਰ ਸਾਚਾ ਘਾਟ, ਤਟ ਅਵਰ ਨਾ ਕੋਇ ਜਣਾਈਆ। ਜਗਤ ਜੁਗਤ ਦੀ ਮੁਕੇ ਵਾਟ, ਜੀਵਨ ਜ਼ਿੰਦਗੀ ਦਏ ਬਦਲਾਈਆ। ਮੈਂ ਉਸੇ ਦੇ ਅਗੇ ਜੋੜਾਂ ਹਾਥ, ਨਿਵ ਨਿਵ ਸੀਸ ਝੁਕਾਈਆ। ਕਿਰਪਾ ਕਰ ਪੁਰਖ ਸਮਰਾਥ, ਸਮਰਥ ਤੇਰੀ ਸਰਨਾਈਆ। ਮੇਰੇ ਸਗਲ ਵਸੂਰੇ ਜਾਣੇ ਲਾਥ, ਰੋਗ ਸੰਤਾਪ ਰਹੇ ਨਾ ਰਾਈਆ। ਅੰਤ ਕੰਤ ਭਗਵੰਤ ਪ੍ਰਿਥਮੀ ਕਹੇ ਮੇਰੀ ਪੁਛੇ ਵਾਤ, ਪ੍ਰਿਥਮ ਆਪਣਾ ਫੇਰਾ ਪਾਈਆ। ਮੈਂ ਚਾਰ ਜੁਗ ਸੰਦੇਸ਼ੇ ਸੁਣੇ ਭਾਂਤ ਭਾਂਤ, ਅਵਤਾਰ ਪੈਗ਼ੰਬਰ ਗੁਰ ਗਏ ਸੁਣਾਈਆ। ਮੈਂ ਚਾਹੁੰਦੀ ਕਿਰਪਾ ਕਰੇ ਕਮਲਾਪਾਤ, ਪਤਿਪਰਮੇਸ਼ਵਰ ਨੂਰ ਅਲਾਹੀਆ। ਝਗੜਾ ਮੇਟੇ ਜ਼ਾਤ ਪਾਤ, ਆਤਮ ਬ੍ਰਹਮ

ਇਕ ਸਮਝਾਈਆ। ਨਿਰਗੁਣ ਨਿਰਗੁਣ ਦੇਵੇ ਸਾਥ, ਸਗਲਾ ਸੰਗ ਨਿਭਾਈਆ। ਮੇਰਾ ਪੂਰਬ ਪੂਰਾ ਕਰੇ ਘਾਟ, ਵਾਧਾ ਆਪਣੇ ਨਾਲ ਜਣਾਈਆ। ਜਨ ਭਗਤਾਂ ਭਾਗ ਲਗਾ ਕੇ ਕਾਇਆ ਮਾਟੀ ਮਾਟ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਆਤਮ ਸੇਜ ਸੁਹਾਏ ਸੁਹੰਜਣਾ ਖਾਟ, ਖਟਕਾ ਅਵਰ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧਰਨੀ ਕਹੇ ਮੇਰੀ ਪਤ ਲਏ ਰਾਖ, ਰਖਕ ਹੋ ਕੇ ਵੇਖ ਵਖਾਈਆ।

੯ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਰੁੜਕਾ ਜ਼ਿਲਾ ਜਲੰਧਰ ਪ੍ਰਕਾਸ਼ ਕੌਰ ਦੇ ਗ੍ਰਹਿ

ਕਲਜੁਗ ਕਹੇ ਧਰਨੀਏ ਮੇਰੀਆਂ ਪਈਆਂ ਧੁੰਮਾਂ, ਧੂੰਮ ਧਾਮ ਨਾਲ ਜਣਾਈਆ। ਸਤਿ ਧਰਮ ਮੈਂ ਕੌੜਾ ਕੀਤਾ ਵਾਂਗ ਤੁੰਮਾ, ਤੁਖ਼ਮ ਤਾਸੀਰ ਸਭ ਦੀ ਦਿਤੀ ਬਦਲਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪਾਂ ਘੁੰਮਾਂ, ਭੱਜਾਂ ਵਾਹੋ ਦਾਹੀਆ। ਦੀਨ ਦੁਨੀ ਰਾਤ ਨੂੰ ਸੌਂਦੀ ਮੈਂ ਪ੍ਰਭ ਦੇ ਚਰਨ ਚੁੰਮਾਂ, ਚੋਰੀ ਚੋਰੀ ਭਗਤਾਂ ਦੇ ਵਿਚ ਆਈਆ। ਕੁਝ ਮੇਰਾ ਲੇਖਾ ਬਾਕੀ ਜੋ ਦੱਸਾਂ ਏਸੇ ਜੁਮਾ, ਜੁਮਲੇ ਅੱਖਰ ਬਣਾਈਆ। ਜਿਸ ਕਾਰਨ ਅੱਖਰ ਬਣਾਇਆ ਨੂਨਗੁਨਾ, ਗੁਣਵੰਤ ਦਿਤੀ ਵਡਿਆਈਆ। ਮੈਂ ਭੇਵ ਜਣਾਵਾਂ ਮਾਲਕ ਕੁਨਾ, ਕੁਲ ਮਾਲਕ ਕੀ ਸਮਝਾਈਆ। ਕਿਸੇ ਹੱਥ ਨਾ ਆਵਾਂ ਸਾਧੂ ਫ਼ਕੀਰਾਂ ਦੇ ਵਿਚ ਸੁੰਨਾ, ਸੁੰਨ ਸਮਾਧੀ ਸਮਝ ਕਿਸੇ ਨਾ ਆਈਆ। ਜਗਤ ਜਗਿਆਸੂਆਂ ਧਰਮ ਦੀ ਧਾਰ ਗਵਾਈ ਧੁਨਾ, ਧੁਨ ਆਤਮਕ ਰਾਗ ਨਾ ਕੋਇ ਦ੍ਰਿੜਾਈਆ। ਮੈਂ ਪਰਮ ਪੁਰਖ ਦਾ ਲਾਡਲਾ ਇਕੋ ਮੁੰਨਾ, ਜਿਸ ਮੁਨੀ ਮੁਨੀਸ਼ਰ ਦਿਤੇ ਭੁਲਾਈਆ। ਮੈਂ ਪਾਠ ਕਰਦਾ ਨਹੀਂ ਨਾਲ ਬੁੱਲਾਂ, ਬੁੱਲਾਂ ਵਾਲੀ ਸ੍ਰਿਸ਼ਟੀ ਹਿਰਦੇ ਹਰਿ ਨਾ ਸਕੇ ਕੋਈ ਵਸਾਈਆ। ਧਰਨੀਏ ਤੱਕ ਲੈ ਮੈਂ ਤੇਰੇ ਉਤੇ ਫਲਿਆ ਫੁਲਾ, ਫੁਲਵਾੜੀ ਮੇਰੀ ਕਾਮ ਕਰੋਧ ਲੋਭ ਮੋਹ ਹੰਕਾਰ ਨਜ਼ਰੀ ਆਈਆ। ਮੈਂ ਤ੍ਰੈਗੁਣ ਮਾਇਆ ਤਪਾ ਕੇ ਬੈਠਾ ਚੁੱਲ੍ਹਾ, ਚੂਲੀਆਂ ਵਿਚ ਪਿਆਉਣ ਵਾਲੇ ਅੰਮ੍ਰਿਤ ਮੇਰੀ ਅੱਗ ਸਕੇ ਨਾ ਕੋਇ ਬੁਝਾਈਆ। ਮੇਰਾ ਵੇਖ ਲਏ ਵਿਹੜਾ ਖੁੱਲ੍ਹਾ, ਚਾਰ ਕੁੰਟ ਨਜ਼ਰੀ ਆਈਆ। ਦੀਨਾਂ ਮਜ਼੍ਹਬਾਂ ਵਿਚ ਰਹਿਣ ਨਹੀਂ ਦੇਣੀ ਸੁਲ੍ਹਾ, ਮਿਤਰ ਮਿਤਰਾਂ ਨਾਲ ਲੜਾਈਆ। ਸਭ ਦਾ ਦੀਵਾ ਕਰਨਾ ਗੁੱਲਾ, ਗੁਲਸ਼ਨ ਸਕੇ ਨਾ ਕੋਇ ਮਹਿਕਾਈਆ। ਨਾਮ ਨਿਧਾਨਾ ਕਿਸੇ ਹੱਥ ਆਉਣ ਨਾ ਦੇਵਾਂ ਤੁਲਾਹ, ਬੇੜਾ ਪਾਰ ਨਾ ਕੋਇ ਕਰਾਈਆ। ਉਹ ਵੇਖ ਲੈ ਸੰਤ ਸਾਧ ਜਗਤ ਮਾਇਆ ਕਾਮਨੀ ਦੇ ਵਿਚ ਰੁਲਾ, ਕਾਮਲ ਮੁਰਸ਼ਦ ਮਿਲਣ ਕੋਇ ਨਾ ਪਾਈਆ। ਕਲਜੁਗ ਕਹੇ ਧਰਨੀਏ ਤੇਰੇ ਉਤੇ ਮਾਨਸ ਬੂਟਾ ਹੁੱਲਾ, ਪੱਤ ਟਹਿਣੀ ਨਾ ਕੋਇ ਲਹਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਸਦਾ ਅਭੁਲਾ, ਅਭੁਲ ਆਪਣੀ ਖੇਲ ਖਿਲਾਈਆ।

੯ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਰੁੜਕਾ ਜ਼ਿਲਾ ਜਲੰਧਰ ਤੇਜ ਕੌਰ ਦੇ ਗ੍ਰਹਿ

ਕਲਜੁਗ ਕਹੇ ਸੁਣ ਓਏ ਧਰਮ ਧੰਮਿਆ, ਧਰਨੀ ਉਤੇ ਤੈਨੂੰ ਦਿਆਂ ਜਣਾਈਆ। ਜੁਗ ਜੁਗ ਤੂੰ ਬਣਾਏ ਹੱਦ ਬੰਨਿਆ, ਸਤਿਜੁਗ ਤਰੇਤਾ ਦੁਆਪਰ ਵੇਖ ਵਖਾਈਆ। ਮੈਂ ਪੁਰਖ ਅਕਾਲ ਅਕਾਲ ਦੁਲਾਰਾ ਇਕੋ ਜੰਮਿਆ, ਸੂਰਬੀਰ ਬਲ ਪ੍ਰਗਟਾਈਆ। ਤੈਨੂੰ ਲੋਕਮਾਤ ਕੀਤਾ ਨਿਕੰਮਿਆ, ਬਲ ਨਜ਼ਰ ਕੋਇ ਨਾ ਆਈਆ। ਤੇਰੀ ਜੜ ਉਖੜੀ ਵਾਂਗ ਗੰਨਿਆ, ਹਲੂਣਾ ਵਿਕਾਰ ਵਾਲਾ ਲਗਾਈਆ। ਪਤ ਰਹਿਣ ਦਿਤੀ ਨਹੀਂ ਕਿਸੇ ਕੰਨਿਆ, ਇਹ ਮੇਰੀ ਬੇਪ੍ਰਵਾਹੀਆ। ਜਗਤ ਜਹਾਨ ਕੀਤਾ ਨੇਤਰ ਅੰਨ੍ਹਿਆ, ਲੋਚਨ ਅੱਖ ਨਾ ਕੋਇ ਖੁਲਾਈਆ। ਸ਼ਾਹ ਸੁਲਤਾਨਾਂ ਸਭ ਨੂੰ ਡੰਨਿਆ, ਜਗਤ ਜਗਿਆਸੂਆਂ ਕੀਤੀ ਸਫ਼ਾਈਆ। ਚਾਰੋਂ ਕੁੰਟ ਮੈਥੋਂ ਕੰਬਿਆ, ਥਰਥਰਾਹਟ ਵਿਚ ਕੁਰਲਾਈਆ। ਤੂੰ ਜੁਗ ਜੁਗ ਫਿਰ ਕੇ ਹੰਬਿਆ, ਬਲਹੀਣ ਅਖਵਾਈਆ। ਮੇਰਾ ਹੁਣ ਸਮਾਂ ਨਹੀਂ ਕੋਈ ਲੰਮਿਆਂ, ਲੰਮਾ ਪੈ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਵਡਿਆਈ ਮੇਰੇ ਕਲਬੂਤ ਵਾਲੇ ਤੰਨਿਆ, ਜੋ ਮਿਹਰਵਾਨ ਮਿਹਰਵਾਨ ਮਿਹਰਵਾਨ ਦਿਤਾ ਬਣਾਈਆ।

੯ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਰੁੜਕਾ ਜ਼ਿਲਾ ਜਲੰਧਰ ਦਰਸ਼ਨ ਸਿੰਘ ਦੇ ਗ੍ਰਹਿ

ਕਲਜੁਗ ਕਹੇ ਧਰਮ ਮੇਰਾ ਕੂੜ ਦਾ ਤੱਕ ਲੈ ਲਾਲਚ, ਦੀਨ ਦੁਨੀ ਦਿਤੀ ਲਲਚਾਈਆ। ਮਾਇਆ ਮਮਤਾ ਟਿੱਕਾ ਲਾਇਆ ਮਸਤਕ ਕਾਲਖ, ਦੁਰਮਤ ਮੈਲ ਨਾ ਕੋਇ ਧਵਾਈਆ। ਪ੍ਰਭੂ ਦੇ ਪਿਆਰ ਵਿਚ ਰਹਿਣ ਦਿਤਾ ਕੋਈ ਨਾ ਖ਼ਾਲਸ, ਸਤਿ ਵਿਚ ਨਾ ਕੋਇ ਸਮਾਈਆ। ਆਪਣੀ ਨਿੰਦਰਾ ਖੋਲ ਲੈ ਆਲਸ, ਬਿਨ ਨੈਣਾਂ ਨੈਣ ਉਠਾਈਆ। ਕਿਰਪਾ ਕਰੇ ਮੇਰਾ ਖ਼ਲਕ ਦਾ ਖ਼ਾਲਕ, ਮਖ਼ਲੂਕ ਦਾ ਮਾਲਕ ਦਇਆ ਕਮਾਈਆ। ਜਿਸ ਮੇਰੇ ਵਿਚ ਝੂਠ ਬਣਾਇਆ ਸਾਲਸ, ਸਾਲਸੀ ਜਗਤ ਕਮਾਈਆ। ਦਿਵਸ ਰੈਣ ਬਣਿਆ ਮੇਰਾ ਪ੍ਰਿਤਪਾਲਕ, ਸਿਰ ਸਿਰ ਆਪਣਾ ਹੱਥ ਟਿਕਾਈਆ। ਤੂੰ ਰੂਪ ਅੰਞਾਣਾ ਬਾਲਕ, ਨਜ਼ਰ ਜਗਤ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗ ਦੇਵੇ ਮਾਣ ਵਡਿਆਈਆ। ਕਲਜੁਗ ਕਹੇ ਧਰਮ ਮੇਰੀ ਤੱਕ ਲੈ ਰੀਤੀ, ਰੀਤੀਵਾਨਾਂ ਦਿਆਂ ਜਣਾਈਆ। ਆਪਣੀ ਸਮਝੇ ਕੋਇ ਨਾ ਕੀਤੀ, ਕਰਨੀ ਸਮਝ ਕੋਇ ਨਾ ਪਾਈਆ। ਪਵਿਤਰ ਰਹਿਣ ਦਿਤੀ ਨਹੀਂ ਮੈਂ ਨੀਤੀ, ਕੂੜ ਕੁੜਿਆਰਾ ਰੰਗ ਚੜ੍ਹਾਈਆ। ਝਗੜਾ ਪਾ ਕੇ ਹਸਤ ਕੀਟੀ, ਊਚਾਂ ਨੀਚਾਂ ਦਿਤਾ ਟਕਰਾਈਆ। ਈਮਾਨ ਰਹਿਣ ਦਿਤਾ ਨਹੀਂ ਮੰਦਰ ਮਸੀਤੀ, ਕਾਅਬੇ ਰਹੇ ਕੁਰਲਾਈਆ। ਮੁਰੀਦ ਮੁਰਸ਼ਦਾਂ ਕਾਇਮ ਨਹੀਂ ਰਹੀ ਪ੍ਰੀਤੀ, ਚੇਲਾ ਗੁਰ ਨਾ ਕੋਇ ਵਡਿਆਈਆ। ਰਸਨਾ ਰਸਾਇਨ ਰਹੀ ਨਾ ਮੀਠੀ, ਕੂੜ ਕਿਰਿਆ ਵਿਚ ਹਲਕਾਈਆ। ਮੇਰੀ ਖੇਲ ਤੱਕ ਅਨਡੀਠੀ, ਜੋ ਘਰ ਘਰ ਦਿਤੀ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਧਾਰ ਦਰਸਾਏ ਨੀਕਨ ਨੀਕੀ, ਜਗਤ ਜੁਗ ਨੇਤਰ ਨੈਣ ਨਜ਼ਰ ਕਿਸੇ ਨਾ ਆਈਆ।

੯ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਰੁੜਕਾ ਜ਼ਿਲਾ ਜਲੰਧਰ ਸੁਰਜੀਤ ਸਿੰਘ ਦੇ ਗ੍ਰਹਿ

ਧਰਮ ਕਹੇ ਕਲਜੁਗ ਤੂੰ ਬੜਾ ਨਿਰਾਲਾ ਭੇਖੀ, ਰੂਪ ਅਨੂਪ ਬਦਲਾਈਆ। ਹਉਮੇ ਹੰਗਤਾ ਵਾਲੀ ਤੇਰੀ ਸ਼ੇਖ਼ੀ, ਸ਼ੇਖ਼ਾਂ ਮੁੱਲਾਂ ਮੁਸਾਇਕਾਂ ਰਹੀ ਡਰਾਈਆ। ਉਹ ਵੇਖ ਦੀਨ ਦੁਨੀ ਦਿਸੇ ਪ੍ਰਦੇਸੀ, ਸਚ ਗ੍ਰਹਿ ਨਾ ਹੋਏ ਸਹਾਈਆ। ਤੇਰੀ ਮਿਟਦੀ ਜਾਂਦੀ ਰੇਖੀ, ਰੇਖਾ ਸਤਿਜੁਗ ਰਿਹਾ ਬਦਲਾਈਆ। ਸਤਿਗੁਰ ਸ਼ਬਦ ਬਣ ਕੇ ਭੇਤੀ, ਜਗਤ ਜਹਾਨ ਵੇਖ ਵਖਾਈਆ। ਤੇਰਾ ਲਹਿਣਾ ਦੇਣਾ ਮੁਕਾਵੇ ਛੇਤੀ, ਛਤਰਧਾਰੀਆਂ ਕਰੇ ਸਫ਼ਾਈਆ। ਤੂੰ ਅੰਤਮ ਆਪਣੀ ਸੇਜ ਤੇ ਲੇਟੀਂ, ਜਿਥੇ ਸੁੱਤਿਆਂ ਨਾ ਕੋਇ ਉਠਾਈਆ। ਪੁਰਖ ਅਕਾਲ ਨੂੰ ਮਸਤਕ ਟੇਕੀਂ, ਚਰਨ ਛੋਹ ਨਾਲ ਵਡਿਆਈਆ। ਜੋ ਤੇਰਾ ਪੂਰਾ ਕਰੇ ਹੇਤੀ, ਹਿਤਕਾਰੀ ਹੋ ਕੇ ਵੇਖ ਵਖਾਈਆ। ਜਿਸ ਨੂੰ ਸਾਰੇ ਕਹਿੰਦੇ ਨੇਤੀ ਨੇਤੀ, ਨਰ ਨਰਾਇਣ ਅਗੰਮ ਅਥਾਹੀਆ। ਓਹ ਤੇਰੀ ਜੜ ਉਖੇੜੇ ਮੇਖੀ, ਧਰਨੀ ਧਵਲ ਰਹਿਣ ਨਾ ਪਾਈਆ। ਧਰਮ ਕਹੇ ਕਲਜੁਗ ਅੰਤ ਨਿਸ਼ਾਨਾ ਕਰ ਲੈ ਕੇਸੀ, ਕੇਸਗੜ੍ਹ ਦਾ ਲੇਖਾ ਗੋਬਿੰਦ ਗਿਆ ਦ੍ਰਿੜਾਈਆ। ਨਿਰਗੁਣ ਸਰਗੁਣ ਧਾਰ ਤੱਕ ਲੈ ਨਾਨਕ ਵਾਲੀ ਖੇਸੀ, ਆਪਣਾ ਭਾਰ ਉਠਾਈਆ। ਕੂੜ ਕਲਪਣਾ ਗਠੜੀ ਬੰਨ੍ਹ ਲੈ ਭੇਸੀ, ਡੂੰਘੇ ਸਾਗਰ ਵਹਿਣ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਲਹਿਣਾ ਦੇਣਾ ਅੰਤ ਕਰਾਏ ਵਾਰ ਏਕੀ, ਏਕੰਕਾਰ ਆਪਣਾ ਹੁਕਮ ਵਰਤਾਈਆ।

੯ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਰੁੜਕਾ ਜ਼ਿਲਾ ਜਲੰਧਰ ਪ੍ਰੀਤਮ ਕੌਰ ਦੇ ਗ੍ਰਹਿ

ਧਰਮ ਕਹੇ ਕਲਜੁਗ ਸਤਿਗੁਰ ਸ਼ਬਦ ਅਗੰਮਾ ਵੇਖ ਬੁੱਕਦਾ, ਭਬਕ ਧੁਰ ਦਾ ਨਾਮ ਲਗਾਈਆ। ਜਿਸ ਭੇਵ ਖੁਲਾਉਣਾ ਇਕੋ ਤੁਕ ਦਾ, ਤੂੰ ਮੇਰਾ ਮੈਂ ਤੇਰਾ ਰਾਗ ਜਣਾਈਆ। ਤੂੰ ਥਾਂ ਲੱਭਣਾ ਆਪਣੀ ਲੁਕ ਦਾ, ਧਰਨੀ ਉਤੇ ਰਹਿਣ ਨਾ ਪਾਈਆ। ਤੇਰਾ ਪੈਂਡਾ ਜਾਂਦਾ ਮੁਕਦਾ, ਮੁਕੰਮਲ ਦਿਆਂ ਸੁਣਾਈਆ। ਲੇਖਾ ਮੁਕਣਾ ਕੂੜੀ ਭੁੱਖ ਦਾ, ਤ੍ਰਿਸ਼ਨਾ ਦੇਣੀ ਗਵਾਈਆ। ਭਾਗ ਉਦੇ ਹੋਣਾ ਜਨਨੀ ਵਾਲੀ ਕੁੱਖ ਦਾ, ਜਨ ਭਗਤਾਂ ਮਿਲੇ ਵਡਿਆਈਆ। ਹਰਿਜਨ ਪੈਂਡਾ ਮੁਕਣਾ ਉਲਟੇ ਰੁੱਖ ਦਾ, ਨੌ ਅਠਾਰਾਂ ਅਗਨ ਨਾ ਕੋਇ ਤਪਾਈਆ। ਪ੍ਰਭੂ ਦਾ ਖੇਲ ਨਹੀਂ ਕਿਸੇ ਮਨੁੱਖ ਦਾ, ਹਰਿ ਕਰਤਾ ਸਭ ਕੁਛ ਆਪ ਕਰਾਈਆ। ਜਿਸ ਨੂੰ ਅਵਤਾਰ ਪੈਗ਼ੰਬਰ ਗੁਰੂ ਝੁਕਦਾ, ਵਿਸ਼ਨ ਬ੍ਰਹਮਾ ਸ਼ਿਵ ਜ਼ਿਮੀਂ ਅਸਮਾਨਾਂ ਸੀਸ ਝੁਕਾਈਆ। ਉਹ ਸਦੀ ਚੌਧਵੀਂ ਅੰਤਮ ਸਭ ਨੂੰ ਪੁਛਦਾ, ਪੀਰ ਪੈਗ਼ੰਬਰ ਰਿਹਾ ਉਠਾਈਆ। ਭੇਵ ਅਭੇਦਾ ਖੋਲੇ ਆਪਣੀ ਅਗੰਮੀ ਰੁੱਤ ਦਾ, ਕੀ ਰੁਤੜੀ ਰੰਗ ਰੰਗਾਈਆ। ਕੀ ਲੇਖਾ ਹੋਣਾ ਕਾਇਆ ਮਾਟੀ ਪੰਜ ਤਤ ਬੁਤ ਦਾ, ਬੁਤਖ਼ਾਨਿਆਂ ਫੋਲ ਫੁਲਾਈਆ। ਕਿਸ ਬਿਧ ਤੇਰਾ ਪੈਂਡਾ ਮੁਕਣਾ ਲੁੱਟ ਦਾ, ਲੁਟੇਰਿਆ ਜਗਤ ਮਾਤਲੋਕ ਰਹਿਣ ਨਾ ਪਾਈਆ। ਸਮਾਂ ਸਮਾਪਤ ਹੋਵੇ ਫੁੱਟ ਦਾ, ਫੁਟਕਲ ਰਹੇ ਨਾ ਕੂੜ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਨਿਸ਼ਾਨਿਉਂ ਆਦਿ ਜੁਗਾਦਿ ਕਦੀ ਨਹੀਂ ਉਕਦਾ, ਨਾਮ ਅਣਿਆਲਾ ਤੀਰ ਦੋ ਜਹਾਨ ਚਲਾਈਆ।

੯ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਰੁੜਕਾ ਜ਼ਿਲਾ ਜਲੰਧਰ ਭਜਨੋ ਦੇ ਗ੍ਰਹਿ

ਕਲਜੁਗ ਕਹੇ ਧਰਮ ਜੀ ਨਾ ਮਾਰ ਆਪਣਾ ਕੜਕਾ, ਕੜਕ ਕੜਕ ਸੁਣਾਈਆ। ਮੇਰਾ ਖੇਲ ਵੇਖ ਨਿਧੜਕਾ, ਹੱਥ ਸੀਨੇ ਉਤੇ ਟਿਕਾਈਆ। ਮੈਂ ਅੱਠਾਂ ਸਾਲਾਂ ਵਿਚ ਤੇਰੀਆਂ ਕਢ ਦੇਣੀਆਂ ਰੜਕਾਂ, ਰੇੜਕਾ ਪਾਉਣਾ ਥਾਉਂ ਥਾਈਂਆ। ਤੂੰ ਫਿਰਨਾ ਸੱਤਾਂ ਦੀਪਾਂ ਵਾਲੀਆਂ ਉਤੇ ਸੜਕਾਂ, ਭੱਜਣਾ ਵਾਹੋ ਦਾਹੀਆ। ਤੈਨੂੰ ਪਤਾ ਨਹੀਂ ਮੈਂ ਪੁਰਖ ਅਕਾਲ ਦਾ ਛੋਟਾ ਲੜਕਾ, ਜਿਸ ਕਲਜੁਗ ਧਰਿਆ ਨਾਉਂ ਚਾਈਂ ਚਾਈਂਆ। ਮੈਂ ਲਹਿਣਾ ਦੇਣਾ ਵੇਖਾਂ ਲਹਿੰਦਾ ਚੜ੍ਹਦਾ, ਦੱਖਣ ਪਹਾੜ ਖੋਜ ਖੁਜਾਈਆ। ਨੌਵਾਂ ਖੰਡਾਂ ਦੁਆਰੇ ਖੜ੍ਹਦਾ, ਸਨਮੁਖ ਹੋ ਕੇ ਸੋਭਾ ਪਾਈਆ। ਮੈਂ ਬਣਿਆ ਇਕ ਪ੍ਰਭੂ ਦਾ ਬਰਦਾ, ਸੇਵਕ ਹੋ ਕੇ ਸੇਵ ਕਮਾਈਆ। ਮੈਂ ਘਰ ਘਰ ਝਗੜਾ ਪਾਇਆ ਨਾਰੀ ਨਰ ਦਾ, ਸਗਲਾ ਸੰਗੀ ਰਹਿਣ ਕੋਇ ਨਾ ਪਾਈਆ। ਮੇਰੀ ਕੂੜ ਤਰਨੀ ਵਿਚ ਕਲਜੁਗ ਜੀਵ ਤਰਦਾ, ਚਾਰੋਂ ਕੁੰਟ ਤਾਰੀਆਂ ਲਾਈਆ। ਕੂੜ ਵਿਕਾਰਾਂ ਵਿਚ ਸੜਦਾ, ਹਉਮੇ ਅਗਨ ਤਪਾਈਆ। ਮੈਂ ਲੇਖਾ ਵੇਖਿਆ ਚੋਟੀ ਜੜ ਦਾ, ਜੜ ਚੇਤਨ ਖੋਜ ਖੁਜਾਈਆ। ਪਰ ਮੈਂ ਦੁਲਾਰਾ ਉਸ ਨਰਾਇਣ ਨਰ ਦਾ, ਜਿਸ ਮੈਨੂੰ ਜਨਮ ਦਿਤਾ ਬਿਨਾ ਮਾਈਆ। ਮੈਂ ਕੂੜ ਕੁਹਾੜਾ ਹੱਥ ਵਿਚ ਫੜਦਾ, ਜਗਤ ਜਗਿਆਸੂਆਂ ਦਿਆਂ ਲਗਾਈਆ। ਚਾਰੋਂ ਕੁੰਟ ਅੰਧੇਰ ਕਰਦਾ, ਧਰਮ ਤੇਰਾ ਚੰਦ ਨਾ ਕੋਇ ਰੁਸ਼ਨਾਈਆ। ਮੇਰਾ ਲੇਖਾ ਕਲਜੁਗ ਕਲ ਦਾ, ਕਲਕਾਤੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰਾ ਮਾਲਕ ਜਲ ਥਲ ਦਾ, ਮਹੀਅਲ ਆਪੇ ਰਿਹਾ ਸਮਾਈਆ।

੯ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਬਿਲਗਾ ਜ਼ਿਲਾ ਜਲੰਧਰ ਛਿੰਦੋ ਦੇ ਗ੍ਰਹਿ

ਕਲਜੁਗ ਕਹੇ ਧਰਮ ਮੈਂ ਤੇਰੀ ਲੁੱਟੀ ਹੱਟੀ, ਲੁਟੇਰਾ ਆਪਣਾ ਆਪ ਕਰਾਈਆ। ਸਚ ਦੀ ਰਹਿਣ ਨਹੀਂ ਦਿਤੀ ਖੱਟੀ, ਖਾਤੇ ਸਾਰੇ ਦਿਤੇ ਮਿਟਾਈਆ। ਹਿਸਾਬ ਕਿਤਾਬ ਵਾਲੀ ਵੇਖ ਲੈ ਆਪਣੀ ਫੱਟੀ, ਹਿੰਦਸਾ ਨਜ਼ਰ ਕੋਇ ਨਾ ਆਈਆ। ਸਭ ਨੂੰ ਭਰਨੀ ਪੈਣੀ ਚੱਟੀ, ਜੋ ਚੇਟਕ ਤੇਰੇ ਨਾਲ ਰਖਾਈਆ। ਮੈਂ ਖ਼ਬਰ ਸੁਣਾਵਾਂ ਹਕੀ, ਹਕੀਕਤ ਨਾਲ ਦ੍ਰਿੜਾਈਆ। ਮੇਰਾ ਸਾਹਿਬ ਪੁਰਖ ਸਮਰਥੀ, ਹਰਿ ਕਰਤਾ ਧੁਰਦਰਗਾਹੀਆ। ਜਿਸ ਲੋਕਮਾਤ ਤੈਨੂੰ ਤੋਰਿਆ ਹੱਥੀ, ਸਿਰ ਆਪਣਾ ਹੱਥ ਟਿਕਾਈਆ। ਮੇਰਾ ਨਾਲ ਚਲਾਵੇ ਰਥੀ, ਰਥਵਾਹੀ ਹੋ ਕੇ ਹੁਕਮ ਸੁਣਾਈਆ। ਸਤਿ ਧਰਮ ਨੂੰ ਜਾਈਂ ਮਥੀ, ਕਲਜੁਗ ਤੇਰੇ ਵਿਚ ਰਹਿਣ ਨਾ ਪਾਈਆ। ਜਗਤ ਅਟਾਰੀ ਹੋਵੇ ਢੱਠੀ, ਮਹੱਲ ਅਟੱਲ ਨਾ ਕੋਇ ਸੁਹਾਈਆ। ਤ੍ਰੈਗੁਣ ਮਾਇਆ ਤਪਾ ਦੇ ਭੱਠੀ, ਭਠਿਆਲਾ ਹੋ ਕੇ ਅਗਨੀ ਡਾਹੀਆ। ਅੰਧੇਰਾ ਕਰ ਦੇ ਬਿਨਾ ਦੀਵਾ ਵੱਟੀ, ਜਗਤ ਨੂਰ ਨਾ ਕੋਇ ਚਮਕਾਈਆ। ਦੀਨ ਦੁਨੀ ਜਾਵੇ ਛਟੀ, ਛੁਟਕਾਰਾ ਦਏ ਨਾ ਕੋਇ ਕਰਾਈਆ। ਕੂੜੀ ਮਦਿ ਪਿਆ ਸਭ ਨੂੰ ਗਟ ਗਟੀ, ਗੱਟਾ ਆਪਣੇ ਹੱਥ ਖੁਲਾਈਆ। ਸਮੁੰਦ ਸਾਗਰਾਂ ਪਾਰ ਟੱਪੀ, ਨੌਵਾਂ ਖੰਡਾਂ ਵੇਖ ਵਖਾਈਆ। ਜਗਤ ਜਗਿਆਸੂ ਸਾਰੇ ਫਟੀ, ਤੀਰ ਕੂੜ ਵਾਲਾ ਚਲਾਈਆ। ਸਭ ਦਾ ਜੀਵਣ ਪਾਵੀਂ ਨੱਟੀ, ਨਟੂਆ ਹੋ ਕੇ ਸਵਾਂਗ ਵਰਤਾਈਆ। ਵੇਖੀਂ ਫ਼ਰਕ ਨਾ ਆਵੇ ਰਤੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਸਰਬ ਕਲਾ ਸਮਰਥੀ, ਸਮਰਥ ਪੁਰਖ ਦਇਆ ਕਮਾਈਆ।

੯ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਗਰਦਾਵਰ ਸਿੰਘ ਦੇ ਗ੍ਰਹਿ ਪਿੰਡ ਰੁੜਕਾ ਜ਼ਿਲਾ ਜਲੰਧਰ

ਧਰਮ ਕਹੇ ਕਲਜੁਗ ਐਵੇਂ ਨਾ ਬਣ ਚੰਗਾ, ਕੀ ਚੰਗੀ ਤੇਰੀ ਵਡਿਆਈਆ। ਉਹ ਖੇਲ ਤੱਕ ਪ੍ਰਭੂ ਸੰਗਾ, ਸਗਲਾ ਸੰਗੀ ਕੀ ਖੇਲ ਵਰਤਾਈਆ। ਜਿਸ ਦਾ ਸ਼ਬਦ ਅਗੰਮੀ ਖੰਡਾ, ਦੋ ਜਹਾਨਾਂ ਰਿਹਾ ਡਰਾਈਆ। ਉਹ ਤੇਰੀਆਂ ਵੰਡੇ ਵੰਡਾਂ, ਕੰਢੀ ਬੈਠਾ ਧਿਆਨ ਲਗਾਈਆ। ਜਿਸ ਲਹਿਣਾ ਦੇਣਾ ਪੂਰਾ ਕਰਾਉਣਾ ਵਿਚ ਬ੍ਰਹਿਮੰਡਾਂ, ਬ੍ਰਹਿਮਾਂਡ ਖੋਜ ਖੁਜਾਈਆ। ਵਕਤ ਸੁਹੰਜਣਾ ਕਰੇ ਤਾਰਾ ਚੰਦਾ, ਸਦੀ ਚੌਧਵੀਂ ਅੰਤ ਕਰਾਈਆ। ਤੇਰਾ ਦੂਰ ਰਿਹਾ ਨਹੀਂ ਪੰਧਾ, ਪਾਂਧੀ ਆਪਣਾ ਪੰਧ ਲੈਣਾ ਮੁਕਾਈਆ। ਸਿਰੋਂ ਪੈਰੋਂ ਫਿਰੇਂ ਨੰਗਾ, ਪਰਦਾ ਸੀਸ ਨਾ ਕੋਇ ਟਿਕਾਈਆ। ਸੁਣ ਲੈ ਤੂੰ ਮੇਰਾ ਮੈਂ ਤੇਰਾ ਛੰਦਾ, ਜੋ ਸਚ ਸਵਾਮੀ ਰਿਹਾ ਦ੍ਰਿੜਾਈਆ। ਨੇਤਰਹੀਣ ਨਾ ਰਹੀਂ ਅੰਧਾ, ਜੋਤੀ ਜਾਤਾ ਤੱਕ ਧੁਰ ਦਾ ਮਾਹੀਆ। ਜਿਸ ਨੇ ਸਾਨੂੰ ਲਾਉਣਾ ਅੰਗਾ, ਅੰਗੀਕਾਰ ਇਕ ਹੋ ਆਈਆ। ਐਵੇਂ ਬਚਨ ਨਾ ਬੋਲੀਂ ਮੰਦਾ, ਭਾਗਹੀਣ ਅਖਵਾਈਆ। ਉਹ ਤੱਕ ਜਿਨ੍ਹ ਅੰਮ੍ਰਿਤ ਰਸ ਦੇਣਾ ਠੰਡਾ, ਠੰਡਕ ਆਪਣੀ ਦਏ ਵਰਤਾਈਆ। ਉਹ ਭਗਤਾਂ ਨਾਲ ਪਾ ਕੇ ਗੰਢਾ, ਆਤਮ ਪਰਮਾਤਮ ਨਾਤਾ ਰਿਹਾ ਜੁੜਾਈਆ। ਪਿਛਲਾ ਤੇਰਾ ਵਕਤ ਲੰਘਾ, ਅਗੇ ਭੱਜਣਾ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਸੂਰਾ ਸਰਬੰਗਾ, ਸ਼ਾਹ ਪਾਤਸ਼ਾਹ ਇਕ ਅਖਵਾਈਆ।

੯ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਰੁੜਕਾ ਜ਼ਿਲਾ ਜਲੰਧਰ ਜੁਗਿੰਦਰ ਸਿੰਘ ਦੇ ਗ੍ਰਹਿ

ਧਰਮ ਕਹੇ ਕਲਜੁਗ ਤੇਰੀ ਕੀ ਲਿਆਕਤ, ਲਾਇਕ ਹੋ ਕੇ ਦੇ ਜਣਾਈਆ। ਮਾਤਲੋਕ ਕੀ ਸ਼ਰਾਫ਼ਤ, ਸ਼ਰੀਫ਼ ਹੋ ਕੇ ਦੇ ਸਮਝਾਈਆ। ਸਤਿ ਵਿਚ ਕੀ ਨਜ਼ਾਕਤ, ਨਖ਼ਰੇ ਨਾਲ ਦੇ ਦ੍ਰਿੜਾਈਆ। ਕਲਜੁਗ ਕਹੇ ਧਰਮ ਜੀ ਜੂਠ ਝੂਠ ਦੀ ਮੇਰੀ ਆਦਤ, ਅਦਲੀ ਮਾਲਕ ਦਿਤੀ ਵਡਿਆਈਆ। ਜਗਤ ਵਿਕਾਰ ਦੀ ਮੇਰੀ ਇਬਾਰਤ, ਦੀਨ ਦੁਨੀ ਦਿਤੀ ਸਮਝਾਈਆ। ਸ਼ਰਅ ਨਾਲ ਸ਼ਰਅ ਟਕਰਾਉਣੀ ਮੇਰੀ ਸ਼ਰਾਰਤ, ਸ਼ਰੀਅਤ ਸ਼ਰੀਅਤ ਨਾਲ ਲੜਾਈਆ। ਮੇਰੇ ਪ੍ਰਭੂ ਨੇ ਮੇਰੇ ਪਿਆਰ ਦੀ ਲਿਖੀ ਇਬਾਰਤ, ਬਿਨਾ ਅੱਖਰਾਂ ਅੱਖਰ ਬਣਾਈਆ। ਕਲਜੁਗ ਜਿੰਨਾਂ ਚਿਰ ਮੈਂ ਆਵਾਂ ਨਾ ਵਿਚ ਭਾਰਤ, ਤੂੰ ਭਾਉ ਸਭ ਨੂੰ ਦੇਣਾ ਥਾਉਂ ਥਾਈਂਆ। ਮੇਰੇ ਬਿਨਾ ਤੇਰਾ ਹੋਏ ਕੋਇ ਨਾ ਵਾਰਸ, ਵਿਰਸਾ ਤੇਰਾ ਹੱਥ ਨਾ ਕਿਸੇ ਫੜਾਈਆ। ਮੈਂ ਅੰਤਮ ਆ ਕੇ ਕਰਾਂ ਫ਼ਾਰਗ਼, ਵਿਹਲਾ ਦੀਨ ਦੁਨੀ ਵਿਚੋਂ ਕਰਾਈਆ। ਕਲਜੁਗ ਕਹੇ ਧਰਮਾ ਉਹ ਵੇਖ ਮੇਰੇ ਕੋਲ ਓਸ ਦਾ ਕਾਰਡ, ਜੋ ਲੇਖ ਦਿਤਾ ਬਣਾਈਆ। ਓਸੇ ਨੇ ਬਣਾਇਆ ਸੂਰਬੀਰ ਬਹਾਦਰ, ਬਲ ਮੇਰੇ ਵਿਚ ਟਿਕਾਈਆ। ਮੈਂ ਤੱਕਾਂ ਕਰੀਮ ਕਾਦਰ, ਜੋ ਮਾਲਕ ਕੁਦਰਤ ਇਕ ਅਖਵਾਈਆ। ਜਿਸ ਮੇਰਾ ਕਰਮ ਕੀਤਾ ਉਜਾਗਰ, ਲੋਕਮਾਤ ਦਿਤੀ ਵਡਿਆਈਆ। ਉਹ ਮੇਰਾ ਮਹਿਬੂਬ ਅਗੰਮਾ ਆਦਲ, ਅਦਲ ਇਨਸਾਫ਼ ਇਕ ਕਰਾਈਆ। ਜਿਸ ਮੈਨੂੰ ਭੇਵ ਖੁਲਾਇਆ ਬਾਤਨ, ਪਰਦਾ ਦਿਤਾ ਚੁਕਾਈਆ। ਧਰਮ ਤੂੰ ਨਾ ਜਾਣੇ ਮੇਰਾ ਮਹਾਤਮ, ਕਿਸ ਬਿਧ ਮਾਤਲੋਕ ਖੇਲ ਖਿਲਾਈਆ। ਮੇਰਾ ਇਕੋ ਆਕਾ ਪੁਰਖ ਅਕਾਲ ਪਰਮਾਤਮ, ਪਰਮ ਪੁਰਖ ਸ਼ਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੀਤ ਮੁਰਾਰਾ ਸਭ ਦਾ ਸਾਜਣ, ਸਾਜਣ ਸਜਣੂਆ ਇਕ ਅਖਵਾਈਆ।

੧੦ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਰੁੜਕਾ ਜ਼ਿਲਾ ਜਲੰਧਰ ਜਾਗੀਰ ਕੌਰ ਦੇ ਗ੍ਰਹਿ

ਕਲਜੁਗ ਕਹੇ ਧਰਮ ਮੈਂ ਸੂਰਬੀਰ ਅਨਾਮੀ, ਬਲਧਾਰੀ ਇਕ ਅਖਵਾਈਆ। ਚਾਰੋਂ ਕੁੰਟ ਕੀਤੀ ਤੇਰੀ ਬਦਨਾਮੀ, ਸਚ ਰੰਗ ਨਾ ਕੋਇ ਸਮਾਈਆ। ਅੱਠ ਸੱਠ ਵਿਰੋਲ ਦਿਤੇ ਪਾਣੀ, ਤੀਰਥ ਤਟ ਰਹੇ ਕੁਰਲਾਈਆ। ਮਾਣ ਰਹਿਣ ਨਹੀਂ ਦਿਤਾ ਕਿਸੇ ਬਾਣੀ, ਬਾਣ ਆਪਣਾ ਤੀਰ ਚਲਾਈਆ। ਆਤਮ ਪਰਮਾਤਮ ਬਣੇ ਕੋਇ ਨਾ ਰਾਣੀ, ਸੁਘੜ ਸੁਚੱਜੀ ਰੂਪ ਨਾ ਕੋਇ ਦਰਸਾਈਆ। ਸ੍ਰਿਸ਼ਟੀ ਦ੍ਰਿਸ਼ਟੀ ਕੀਤੀ ਅਭਿਮਾਨੀ, ਮਾਣ ਹੰਕਾਰ ਵਿਚ ਦੁਹਾਈਆ। ਸਚ ਦੀ ਰਹੀ ਨਾ ਕੋਇ ਨਿਸ਼ਾਨੀ, ਨਿਸ਼ਾਨੇ ਕੂੜ ਦਿਤੇ ਝੁਲਾਈਆ। ਆਤਮ ਬਣਿਆ ਨਾ ਕੋਇ ਗਿਆਨੀ, ਬ੍ਰਹਮ ਵਿਦਿਆ ਨਾ ਕੋਇ ਸਮਝਾਈਆ। ਮੇਰਾ ਖੇਲ ਤੱਕ ਲਾਸਾਨੀ, ਲਾਸ਼ਰੀਕ ਦਿਤਾ ਕਰਾਈਆ। ਮੰਜ਼ਲ ਮਿਲੇ ਨਾ ਕਿਸੇ ਰੁਹਾਨੀ, ਰੂਹ ਬੁਤ ਅਗਨੀ ਤਤ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਦਾਤ ਆਦਿ ਦਾ ਦਾਨੀ, ਦਇਆਵਾਨ ਦਇਆ ਕਮਾਈਆ।

੧੦ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਬਿਲਗਾ ਜ਼ਿਲਾ ਜਲੰਧਰ ਗੁਰਦੇਵ ਕੌਰ ਦੇ ਗ੍ਰਹਿ

ਕਲਜੁਗ ਕਹੇ ਧਰਮ ਮੇਰਾ ਵੇਖ ਲੈ ਬੰਸਾ, ਪੰਚ ਵਿਕਾਰਾ ਸੋਭਾ ਪਾਈਆ। ਜਿਸ ਜੀਵ ਜੰਤ ਭੁਲਾਇਆ ਸਹੰਸਾ, ਗਿਣਤੀ ਗਣਤ ਨਾ ਕੋਇ ਗਿਣਾਈਆ। ਮੇਰੀ ਧਰਮ ਧਾਰ ਦੀ ਕੂੜ ਦੀ ਤੱਕ ਲੈ ਅੰਸਾ, ਬੰਸ ਦਾ ਮਾਲਕ ਇਕੋ ਸੋਭਾ ਪਾਈਆ। ਚਾਰੋਂ ਕੁੰਟ ਬਦਲ ਦਿਤੀ ਮਨਸਾ, ਮਨੂਆ ਮਨ ਮਨ ਬਦਲਾਈਆ। ਗੜ੍ਹ ਬਣਾ ਕੇ ਹਉਮੇ ਹੰਗਤਾ, ਹੰ ਬ੍ਰਹਮ ਦਿਤਾ ਭੁਲਾਈਆ। ਜਗਤ ਜਹਾਨ ਕਰ ਕੇ ਭੁੱਖਾ ਨੰਗਤਾ, ਦਰ ਦਰ ਧੱਕਾ ਲਾਈਆ। ਆਤਮ ਪਰਮਾਤਮ ਬਣੇ ਕੋਇ ਨਾ ਸੰਗਤਾ, ਭਗਤ ਭਗਵਾਨ ਸੰਗ ਨਾ ਕੋਇ ਨਿਭਾਈਆ। ਮਾਣ ਰਹਿਣ ਦਿਤਾ ਨਹੀਂ ਕਿਸੇ ਪੰਡਤਾ, ਬੁੱਧੀਵਾਨ ਨਾ ਕੋਇ ਚਤੁਰਾਈਆ। ਮੰਜ਼ਲ ਮਿਲੇ ਨਾ ਕਿਸੇ ਸੰਤਾ, ਸਿਧ ਸਾਧਕ ਰਹੇ ਕੁਰਲਾਈਆ। ਡੌਰੂ ਡੰਕਾ ਵੱਜੇ ਕੂੜਿਆਂ ਨਿੰਦਕਾਂ, ਇਹ ਮੇਰੀ ਬੇਪਰਵਾਹੀਆ। ਮੇਰੀ ਕਰਨੀ ਦੀਆਂ ਤੱਕ ਲੈ ਹਿੰਮਤਾਂ, ਹੌਸਲੇ ਨਾਲ ਜਣਾਈਆ। ਮੈਂ ਫੇਰੀ ਦਰੋਹੀ ਚਾਰੇ ਸਿੰਮਤਾਂ, ਚਾਰ ਕੁੰਟ ਹਲਕਾਈਆ। ਧਰਮ ਦਵਾਰਿਆਂ ਕਰਾਂ ਇੱਲਤਾਂ, ਸ਼ਰੀਅਤ ਸ਼ਰਅ ਨਾਲ ਲੜਾਈਆ। ਸਭ ਦੇ ਅੰਦਰ ਪਾਈ ਚਿੰਤਾ, ਗ਼ਮੀ ਸਕੇ ਨਾ ਕੋਇ ਮਿਟਾਈਆ। ਮੇਰੀਆਂ ਸਾਰੇ ਕਰਦੇ ਮਿੰਨਤਾਂ, ਨਿਉਂ ਨਿਉਂ ਸੀਸ ਝੁਕਾਈਆ। ਮੈਂ ਪੈਗ਼ੰਬਰਾਂ ਬਣਾਈਆਂ ਸੁੰਨਤਾਂ, ਸ਼ਰਅ ਦੀ ਵੰਡ ਵੰਡਾਈਆ। ਰਸੂਲਾਂ ਵਖਾਈਆਂ ਉਮਤਾਂ, ਨਬੀਆਂ ਰੰਗ ਰੰਗਾਈਆ। ਮੇਰੀਆਂ ਥੋੜੀਆਂ ਬੀਤੀਆਂ ਮੁੱਦਤਾਂ, ਮੁੱਦਾ ਸਭ ਦਾ ਦਿਤਾ ਉਲਟਾਈਆ। ਪਰ ਮੈਂ ਇਕ ਪ੍ਰਭੂ ਦੇ ਚਰਨ ਚੁੰਮਦਾ,

ਚਰਨ ਸਰਨ ਸ਼ਰਨਾਈਆ। ਚਾਰੋਂ ਕੁੰਟ ਘੁੰਮਦਾ, ਭੱਜਾਂ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਮਾਲਕ ਖ਼ਾਲਕ ਕੁਲ ਦਾ, ਕੁਲਵੰਤਾ ਆਪ ਅਖਵਾਈਆ।

੧੦ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਰੁੜਕਾ ਜ਼ਿਲਾ ਜਲੰਧਰ ਕਰਤਾਰ ਸਿੰਘ ਦੇ ਗ੍ਰਹਿ

ਕਲਜੁਗ ਕਹੇ ਧਰਮ ਮੈਂ ਖ਼ੁਸ਼ੀਆਂ ਵਿਚ ਮਗਨ, ਮਸਤੀ ਵਿਚ ਸਮਾਈਆ। ਮੇਰੀ ਕਿਰਪਾ ਨਾਲ ਕਲਜੁਗ ਜੀਵ ਸੜਦੇ ਮਾਇਆ ਅਗਨ, ਅਗਨੀ ਤਤ ਨਾ ਕੋਇ ਬੁਝਾਈਆ। ਧੁਰ ਦੇ ਨਾਮ ਬਿਨਾ ਹੋਏ ਨਗਨ, ਪਰਦਾ ਉਪਰ ਨਾ ਕੋਇ ਟਿਕਾਈਆ। ਪਾਟਾ ਚੀਥੜ ਦਿਸੇ ਬਦਨ, ਸਰੀਰ ਬੇਨਜ਼ੀਰ ਨਜ਼ਰ ਕੋਇ ਨਾ ਪਾਈਆ। ਆਪਣਾ ਲੱਭੇ ਕਿਸੇ ਨਾ ਵਤਨ, ਬੇਵਤਨ ਹੋਈ ਲੋਕਾਈਆ। ਭਾਵੇਂ ਕਿੰਨਾ ਕਰਨ ਯਤਨ, ਯਥਾਰਥ ਬਿਨਾ ਪ੍ਰਭੂ ਮਿਲਣ ਕੋਇ ਨਾ ਪਾਈਆ। ਹੀਰਾ ਰਹਿਣ ਦਿਤਾ ਨਹੀਂ ਕੋਈ ਰਤਨ, ਅਮੋਲਕ ਰੂਪ ਨਾ ਕੋਇ ਵਖਾਈਆ। ਸਭ ਦੇ ਅੰਦਰ ਭਰ ਕੇ ਮਨ ਮਤਨ, ਗੁਰਮਤ ਦਿਤੀ ਭੁਲਾਈਆ। ਚਾਰੋਂ ਕੁੰਟ ਉਠ ਉਠ ਨੱਸਣ, ਮਨ ਵਾਸਨਾ ਨਾਲ ਹਲਕਾਈਆ। ਆਤਮ ਪਰਮਾਤਮ ਹੋਏ ਨਾ ਕਿਸੇ ਸੰਗਠਨ, ਸਗਲਾ ਸੰਗ ਨਾ ਕੋਇ ਨਿਭਾਈਆ। ਜਿਧਰ ਤੱਕਾਂ ਉਧਰ ਰੱਟਣ, ਰੱਟਾ ਸਕੇ ਨਾ ਕੋਇ ਮਿਟਾਈਆ। ਮੈਂ ਧਰਮ ਡੋਰੀ ਤੇਰੀ ਆਇਆ ਕੱਟਣ, ਕਟਾਕਸ਼ ਕੂੜ ਕਿਰਿਆ ਲਗਾਈਆ। ਖ਼ੁਸ਼ੀਆਂ ਵਿਚ ਆਇਆ ਟੱਪਣ, ਭੱਜਾਂ ਵਾਹੋ ਦਾਹੀਆ। ਆਪਣਾ ਵੇਖ ਅਖ਼ੀਰੀ ਪਤਨ, ਆਸਣ ਲਿਆ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਸਾਚੋ ਸਚਨ, ਸਚ ਸਚ ਆਪਣੀ ਖੇਲ ਖਿਲਾਈਆ।

੧੦ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਰੁੜਕਾ ਜ਼ਿਲਾ ਜਲੰਧਰ ਆਤਮਾ ਸਿੰਘ ਦੇ ਗ੍ਰਹਿ

ਕਲਜੁਗ ਕਹੇ ਧਰਮ ਮੇਰੀ ਤੱਕ ਖ਼ਰਮਸਤੀ, ਖ਼ੈਰਖ਼ਾਹੀ ਨਾਲ ਜਣਾਈਆ। ਜਿਸ ਨੇ ਨੌ ਖੰਡ ਪ੍ਰਿਥਮੀ ਵੇਖਣੀ ਬਸਤੀ, ਘਰਾਨਾ ਨਿੱਕਾ ਜਿਹਾ ਜਣਾਈਆ। ਜਿਸ ਦੇ ਅੰਦਰ ਚਾਰ ਖਾਣੀ ਵਸਦੀ, ਅੰਡਜ ਜੇਰਜ ਉਤਭੁਜ ਸੇਤਜ ਸੋਭਾ ਪਾਈਆ। ਕਾਰ ਤੱਕ ਓਸ ਅਗੰਮੀ ਹਸਤੀ, ਜੋ ਹੱਸ ਹੱਸ ਮੈਨੂੰ ਰਿਹਾ ਸਮਝਾਈਆ। ਕਲਜੁਗਾ ਵਡਿਆਈ ਰਹਿਣ ਦੇਵੀਂ ਨਾ ਕਿਸੇ ਨਾਮ ਜਸ ਦੀ, ਸਿਫ਼ਤਾਂ ਵਾਲੀ ਸਿਫ਼ਤ ਨਾ ਕੋਇ ਸਲਾਹੀਆ। ਖੇਲ ਕਰਨੀ ਰੈਣ ਅੰਧੇਰੀ ਮਸ ਦੀ, ਚਾਰੋਂ ਕੁੰਟ ਅੰਧੇਰਾ ਛਾਈਆ। ਵਡਿਆਈ ਰਹੇ ਨਾ ਕਿਸੇ ਅੱਖ ਦੀ, ਅੱਖੀਆਂ ਅੱਖ ਨਾਲ ਬਦਲਾਈਆ। ਤਾਕਤ ਰਹੇ ਨਾ ਕਿਸੇ ਮਨ ਵਸ ਦੀ, ਵਾਸ਼ਨਾ ਕੂੜ ਵਿਚ ਹਲਕਾਈਆ। ਮਮਤਾ ਮੋਹ ਫਿਰੇ ਨੱਸਦੀ, ਭੱਜੇ ਵਾਹੋ ਦਾਹੀਆ। ਸਤਿਆ ਰਹੇ ਨਾ ਮਾਣ ਤਪ ਹੱਠ ਦੀ, ਅੱਠ ਸੱਠ ਨਾ ਕੋਇ ਚਤੁਰਾਈਆ। ਖੇਲ ਖੇਲਣੀ ਪੁਰਖ ਅਕਥਣਾ ਅਕਥ ਦੀ, ਕਥਨੀ ਕਥ ਨਾ ਕੋਇ ਜਣਾਈਆ। ਕਲਜੁਗ ਕਹੇ ਧਰਮ ਇਹ ਖੇਲ ਨਹੀਂ ਮੇਰੇ ਵਸ ਦੀ, ਮੇਰਾ ਸਾਹਿਬ ਰਿਹਾ ਕਰਾਈਆ। ਮੇਰੀ ਆਸ਼ਾ ਕੂਕ ਕੂਕ ਕੇ ਦੱਸਦੀ, ਚਾਰ ਕੁੰਟ ਸ਼ਨਵਾਈਆ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧਾਰ ਬਦਲੀ ਅਗੰਮੇ ਜੱਟ ਦੀ, ਜਟਾ ਜੂਟਾਂ ਕਰੇ ਸਫ਼ਾਈਆ।

੧੦ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਰੁੜਕਾ ਜ਼ਿਲਾ ਜਲੰਧਰ ਨਿਰਮਲ ਸਿੰਘ ਦੇ ਗ੍ਰਹਿ

ਧਰਮ ਕਹੇ ਕਲਜੁਗ ਹੁਕਮ ਸੁਣ ਜ਼ਰੂਰ, ਜ਼ਰੂਰੀ ਪ੍ਰਭ ਰਿਹਾ ਜਣਾਈਆ। ਤੇਰਾ ਪੈਂਡਾ ਪੰਧ ਨਹੀਂ ਕੋਈ ਦੂਰ, ਦੂਰ ਦੁਰਾਡਾ ਪੰਧ ਰਿਹਾ ਚੁਕਾਈਆ। ਤੈਨੂੰ ਤੇਰੀ ਕਰਨੀ ਨੇ ਕਰਨਾ ਚੂਰ, ਚੂਰੋ ਚੂਰ ਨਜ਼ਰੀ ਆਈਆ। ਉਹ ਵੇਖ ਭਗਤ ਸੁਹੇਲੇ ਤੈਨੂੰ ਰਹੇ ਘੂਰ, ਭੈ ਵਿਚ ਡਰਾਈਆ। ਜਿਨ੍ਹਾਂ ਦੀ ਬੇਨੰਤੀ ਹੋਣੀ ਮਨਜ਼ੂਰ, ਪ੍ਰਭ ਦਰ ਮਿਲੀ ਵਡਿਆਈਆ। ਤੇਰਾ ਨਾਤਾ ਛੱਡਿਆ ਕੂੜ, ਕੂੜ ਕੁਟੰਬ ਦਿਤਾ ਤਜਾਈਆ। ਇਕੋ ਲੈ ਕੇ ਚਰਨ ਧੂੜ, ਧੂੜੀ ਟਿੱਕੇ ਰਹੇ ਰਮਾਈਆ। ਜਿਨ੍ਹਾਂ ਦੇ ਅੰਦਰ ਉਪਜਿਆ ਨੂਰ, ਨੁਰਾਨਾ ਨਜ਼ਰੀ ਆਈਆ। ਉਹ ਤੇਰਾ ਮਾਫ਼ ਨਹੀਂ ਕਰਨਗੇ ਕਸੂਰ, ਕਸਮਾਂ ਪਾਉਣ ਵਾਲਿਆਂ ਦਿਆਂ ਜਣਾਈਆ। ਉਨ੍ਹਾਂ ਦਾ ਮਾਲਕ ਸਰਬ ਕਲਾ ਭਰਪੂਰ, ਪਾਰਬ੍ਰਹਮ ਆਪ ਅਖਵਾਈਆ। ਤੂੰ ਚੌਥਾ ਜੁਗ ਉਸ ਦਾ ਮਜ਼ਦੂਰ, ਹੁਕਮੇ ਵਿਚ ਸੇਵ ਕਮਾਈਆ। ਆਪਣਾ ਜਗਤ ਜਹਾਨ ਤੱਕ ਲੈ ਮੂੜ੍ਹ, ਮੂਰਖਾ ਅੱਖ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਆਪ ਸੁਣਾਈਆ। ਧਰਮ ਕਹੇ ਕਲਜੁਗ ਤੇਰਾ ਰਹਿਣ ਨਹੀਂ ਦੇਣਾ ਜ਼ੋਰ, ਜ਼ਰ ਕੰਮ ਕਿਸੇ ਨਾ ਆਈਆ। ਤੇਰੀ ਕੱਟ ਦੇਣੀ ਡੋਰ, ਡੌਰੂ ਡੰਕ ਨਾ ਕੂੜ ਵਜਾਈਆ। ਤੈਨੂੰ ਧਰਤੀ ਉਤੋਂ ਦੇਣਾ ਤੋਰ, ਤੁਰਤ ਆਪਣਾ ਹੁਕਮ ਵਰਤਾਈਆ। ਚਾਰ ਕੁੰਟ ਨਾ ਪਾਵੀਂ ਸ਼ੋਰ, ਸ਼ੌਹਰ ਧੁਰ ਦਾ ਰਿਹਾ ਸੁਣਾਈਆ। ਹੁਣ ਸਤਿਜੁਗ ਦੁਲਾਰਾ ਆਵੇ ਕੋਲ, ਆਪਣੀ ਲਏ ਅੰਗੜਾਈਆ। ਜਿਸ ਨੇ ਰਹਿਣ ਨਹੀਂ ਦੇਣੇ ਮੁੱਲਾ ਸ਼ੇਖ਼ ਮਜੌਰ, ਮੁਸਾਇਕਾਂ ਪੰਧ ਮੁਕਾਈਆ। ਤੂੰ ਆਪਣੀ ਕਰਨੀ ਆਪੇ ਖਾ ਭੋਰ ਭੋਰ, ਭੋਰਾ ਭੋਰਾ ਮੁਖ ਵਿਚ ਪਾਈਆ। ਅੰਤਮ ਸਭ ਕੁਛ ਜਾਣਾ ਛੋੜ, ਸੰਗੀ ਸੰਗ ਨਾ ਕੋਇ ਨਿਭਾਈਆ। ਇਕ ਪ੍ਰਭ ਦੀ ਪੈਣੀ ਲੋੜ, ਲੁੜੀਂਦਾ ਸੱਜਣ ਜੋ ਅਖਵਾਈਆ। ਉਸ ਦੇ ਅਗੇ ਹੱਥ ਜੋੜ, ਨਿਵ ਨਿਵ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਖੇਲ ਕਰੇ ਤੇਰੇ ਵਿਚ ਅੰਧ ਘੋਰ, ਘੋਰੀਆ ਘੋਰ ਆਪੇ ਵੇਖ ਵਖਾਈਆ।

੧੦ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਰੁੜਕਾ ਜ਼ਿਲਾ ਜਲੰਧਰ ਜਸਵੰਤ ਸਿੰਘ ਦੇ ਗ੍ਰਹਿ

ਕਲਜੁਗ ਕਹੇ ਮੇਰੀ ਕਰ ਤਪਸਿਆ, ਜਗਤ ਤਪੀਸ਼ਰਾਂ ਨਾਲ ਮਿਲਾਈਆ। ਮੈਂ ਹਰ ਹਿਰਦੇ ਅੰਦਰ ਵਸਿਆ, ਘਰ ਘਰ ਡੇਰਾ ਲਾਈਆ। ਰੈਣ ਅੰਧੇਰੀ ਕੀਤੀ ਮੱਸਿਆ, ਸਾਚਾ ਚੰਦ ਨਾ ਕੋਇ ਚਮਕਾਈਆ। ਅੰਮ੍ਰਿਤ ਮਿਲੇ ਕਿਸੇ ਨਾ ਰਸਿਆ, ਰਸਨਾ ਰਸ ਨਾ ਕੋਇ ਵਡਿਆਈਆ। ਮੈਂ ਚਾਰੋਂ ਕੁੰਟ ਨੱਸਿਆ, ਭੱਜਿਆ ਵਾਹੋ ਦਾਹੀਆ। ਮੇਰੇ ਜੰਜਾਲ ਵਿਚ ਜਗਤ ਜਹਾਨ ਫਸਿਆ, ਫੰਦ ਸਕੇ ਨਾ ਕੋਇ ਕਟਾਈਆ। ਮੈਂ ਗ੍ਰਹਿ

ਗ੍ਰਹਿ ਪਾਇਆ ਰੱਟਿਆ, ਝਗੜੇ ਵਿਚ ਖ਼ਲਕ ਖ਼ੁਦਾਈਆ। ਕਿਸੇ ਦੀ ਕੀਮਤ ਰਹਿਣ ਨਾ ਦਿਤੀ ਟਕਿਆ, ਦੀਨ ਦੁਨੀ ਹੱਟੋ ਹੱਟ ਵਿਕਾਈਆ। ਆਪਣੀ ਮਸਤੀ ਦੇ ਵਿਚ ਮਤਿਆ, ਮਸਤ ਮਸਤਾਨਾ ਹੋ ਕੇ ਫਿਰਾਂ ਚਾਈਂ ਚਾਈਂਆ। ਮੈਨੂੰ ਡਰ ਭੈ ਨਹੀਂ ਰਤਿਆ, ਖੌਫ਼ ਨਜ਼ਰ ਕੋਇ ਨਾ ਆਈਆ। ਮੈਂ ਸੁਣਿਆ ਗੋਬਿੰਦ ਵਾਲਾ ਫ਼ਤਿਹ ਡੰਕਿਆ, ਡੰਕਾ ਇਕ ਸ਼ਨਵਾਈਆ। ਮੈਂ ਲੇਖਾ ਜਾਣਾ ਜੀਵ ਜੰਤਿਆ, ਜਗਤ ਜਹਾਨ ਧਿਆਨ ਲਗਾਈਆ। ਜਿਸ ਵੇਲੇ ਮੇਰਾ ਹੋਣਾ ਅੰਤਿਆ, ਅੰਤ ਸਭ ਦਾ ਦਿਆਂ ਕਰਾਈਆ। ਮਾਣ ਰਹਿਣ ਦੇਵਾਂ ਨਾ ਕਿਸੇ ਪੰਡਤਿਆ, ਵਿਦਿਆਵਾਨ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰੇ ਮਿਹਰਵਾਨ ਮੇਰਾ ਗੁਣਵੰਤਿਆ।

੧੦ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਜ਼ਿਲਾ ਜਲੰਧਰ ਗੁਰਦੇਵ ਸਿੰਘ ਦੇ ਗ੍ਰਹਿ

ਕਲਜੁਗ ਕਹੇ ਧਰਮ ਮੈਂ ਤੇਰੇ ਕੀਤੇ ਬੰਦ ਚੁਰਸਤੇ, ਚਾਰੋਂ ਕੁੰਟ ਲਈ ਅੰਗੜਾਈਆ। ਜਗਤ ਸ਼ਾਸਤਰਾਂ ਬੱਧੇ ਵੇਖ ਲੈ ਬਸਤੇ, ਅੱਖਰਾਂ ਰੰਗ ਨਾ ਕੋਇ ਰੰਗਾਈਆ। ਮੇਰੇ ਸਾਥੀ ਪੰਜ ਵਿਕਾਰ ਘਰ ਘਰ ਵੇਖ ਲੈ ਵਸਦੇ, ਗ੍ਰਹਿ ਗ੍ਰਹਿ ਡੇਰਾ ਲਾਈਆ। ਤੇਰੇ ਤੀਰਥ ਤੱਟ ਰਹਿ ਗਏ ਤੱਕਦੇ, ਬਿਨ ਅੱਖਾਂ ਅੱਖ ਉਠਾਈਆ। ਕਿਸੇ ਪਿਆਰ ਮਿਲੇ ਨਾ ਹਕ ਦੇ, ਹਕੀਕਤ ਵਿਚ ਨਾ ਕੋਇ ਸਮਾਈਆ। ਮੈਂ ਨਕੇਲ ਪਾਈ ਵਿਚ ਨੱਕ ਦੇ, ਜਗਤ ਜਗਿਆਸੂਆਂ ਰਿਹਾ ਭਵਾਈਆ। ਇਹ ਖੇਲ ਨਹੀਂ ਕੋਈ ਸ਼ੱਕ ਦੇ, ਸ਼ਕਵੇ ਸਾਰੇ ਦਿਤੇ ਗਵਾਈਆ। ਸਾਧ ਸੰਤ ਚਾਰੋਂ ਕੁੰਟ ਥੱਕ ਗਏ, ਮੰਜ਼ਲ ਚੜ੍ਹਨ ਕੋਇ ਨਾ ਪਾਈਆ। ਵਣਜਾਰੇ ਰਹੇ ਮੂਲ ਨਾ ਯਤ ਦੇ, ਧੀਰਜ ਧੀਰ ਨਾ ਕੋਇ ਧਰਾਈਆ। ਮੈਂ ਖੇਲ ਕੀਤੇ ਅਗਨੀ ਰਤ ਦੇ, ਘਰ ਘਰ ਕਾਇਆ ਹੱਟ ਦਿਤੇ ਤਪਾਈਆ। ਜਗਤ ਸਨਿਆਸੀ ਵੈਰਾਗੀ ਪਿਆਰੇ ਕੀਤੇ ਮਨ ਮਤ ਦੇ, ਧੁਰ ਦੀ ਮਤ ਹੱਥ ਕਿਸੇ ਨਾ ਆਈਆ। ਦਰਸ਼ਨ ਹੋਣ ਦੇਵਾਂ ਨਾ ਕਿਸੇ ਕਮਲਾਪਤ ਦੇ, ਪਤਿਪਰਮੇਸ਼ਵਰ ਕਹਿਣ ਕੋਇ ਨਾ ਪਾਈਆ। ਕਲਜੁਗ ਕਹੇ ਧਰਮ ਮੇਰੇ ਲਹਿਣੇ ਦੇਣੇ ਹੱਥੋਂ ਹੱਥ ਦੇ, ਜਗਤ ਉਧਾਰ ਨਾ ਕੋਇ ਕਰਾਈਆ। ਕੋਟਨ ਵੇਖ ਲੈ ਸਥਰ ਘਤਦੇ, ਯਾਰੜੇ ਮਿਲਣ ਕੋਇ ਨਾ ਪਾਈਆ। ਧੀਰਜ ਰਹੇ ਨਾ ਕਿਸੇ ਹਠ ਦੇ, ਸੰਤੋਖ ਵਿਚ ਨਾ ਕੋਇ ਸਮਾਈਆ। ਪੱਥਰ ਰੋਂਦੇ ਮੰਦਰ ਮਠ ਦੇ, ਸ਼ਿਵਦਵਾਲੇ ਰਹੇ ਕੁਰਲਾਈਆ। ਕਾਅਬੇ ਵੇਖ ਲੈ ਢਠਦੇ, ਚਰਚਾਂ ਸੰਗ ਨਾ ਕੋਇ ਬਣਾਈਆ। ਨਜ਼ਾਰੇ ਤੱਕ ਲੈ ਤਤ ਅੱਠ ਦੇ, ਚਾਰੋਂ ਕੁੰਟ ਵੇਖ ਵਖਾਈਆ। ਨੌ ਦਵਾਰੇ ਵੇਖ ਲੈ ਟੱਪਦੇ, ਜਗਤ ਵਾਸ਼ਨਾ ਵਿਚ ਹਲਕਾਈਆ। ਰਸਨਾ ਜਿਹਵਾ ਬੱਤੀ ਦੰਦ ਬੇਸ਼ਕ ਸਾਰੇ ਨਾਮ ਜਪਦੇ, ਦਸਮ ਦਵਾਰੀ ਮੰਜ਼ਲ ਚੜ੍ਹਨ ਕੋਇ ਨਾ ਪਾਈਆ। ਨਿਤ ਨਵਿਤ ਕਾਗ਼ਜ਼ਾਂ ਉਤੇ ਪ੍ਰਭੂ ਦੇ ਨਾਮ ਛਪਦੇ, ਅੱਖਰ ਅੱਖਰਾਂ ਨਾਲ ਮਿਲਾਈਆ। ਮੈਂ ਕਲਜੁਗ ਜੀਵ ਵਣਜਾਰੇ ਕੀਤੇ ਪਪ ਦੇ, ਪਤਤ ਪੁਨੀਤ ਨਾ ਕੋਇ ਬਣਾਈਆ। ਮਾਇਆ ਰੂਪ ਧਾਰ ਲਏ ਸੱਪ ਦੇ, ਚਾਰ ਕੁੰਟ ਡੱਸੇ ਚਾਈਂ ਚਾਈਂਆ। ਭੇਵ ਖੋਲਣ ਦਿਤੇ ਨਹੀਂ ਕਿਸੇ ਨੂੰ ਆਪ ਦੇ, ਆਪਣਾ ਪਰਦਾ ਨਾ ਕੋਇ ਉਠਾਈਆ। ਪਿਆਰ ਮਿਲੇ ਨਹੀਂ ਪੁਰਖ ਅਕਾਲ ਬਾਪ ਦੇ, ਬਪੜੇ ਰੋਵਣ ਮਾਰਨ ਧਾਹੀਆ। ਘਰ ਸੁਹਾਏ ਨਹੀਂ ਬੰਕ ਦਵਾਰੇ ਸਤਿ ਦੇ, ਸਤਿਗੁਰ

ਸ਼ਬਦ ਨਾ ਕੋਇ ਸ਼ਨਵਾਈਆ। ਸਗਲ ਵਸੂਰੇ ਕਿਸੇ ਨਾ ਲਥਦੇ, ਮਮਤਾ ਮੋਹ ਨਾ ਕੋਇ ਮਿਟਾਈਆ। ਉਹ ਵੇਖ ਚਾਰੋਂ ਕੁੰਟ ਮੇਰੇ ਅਗਨ ਭਠਿਆਲੇ ਤਪਦੇ, ਸਦੀ ਚੌਧਵੀਂ ਧਿਆਨ ਲਗਾਈਆ। ਜਿਸ ਦੇ ਪ੍ਰਕਾਸ਼ ਲਟ ਲਟ ਦੇ, ਸ਼ੋਅਲੇ ਸ਼ੋਰ ਰਹੇ ਮਚਾਈਆ। ਸਤਿਜੁਗ ਤਰੇਤਾ ਦੁਆਪਰ ਪਿਛੇ ਨੱਠ ਗਏ, ਆਪਣਾ ਪੰਧ ਮੁਕਾਈਆ। ਕਲਜੁਗ ਕਹੇ ਧਰਮ ਮੈਨੂੰ ਵਡਿਆਈ ਪੁਰਖ ਸਮਰਥ ਦਏ, ਮਿਹਰ ਨਜ਼ਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਉਂ ਭਾਵੇਂ ਜੁਗਾਂ ਜੁਗ ਤਿਉਂ ਰਖ ਲਏ, ਰਖਣਹਾਰ ਇਕ ਅਖਵਾਈਆ।