ਪੁਸਤਕਾਲਾਭਾਗ ੨੩

੧੨ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਜਲ ਪੋਤਾ ਜ਼ਿਲਾ ਜਲੰਧਰ ਸ਼ਿਵ ਸਿੰਘ ਦੇ ਗ੍ਰਹਿ

ਧਰਮ ਕਹੇ ਕਲਜੁਗ ਤੱਕ ਖੇਲ ਪੁਰਖ ਅਬਿਨਾਸ਼ੀ, ਅਬਿਨਾਸ਼ੀ ਕਰਤਾ ਕੀ ਵਰਤਾਈਆ। ਜਿਸ ਦੀ ਦੋ ਜਹਾਨ ਮੰਡਲ ਰਾਸੀ, ਬ੍ਰਹਿਮੰਡਾਂ ਖੰਡਾਂ ਪੁਰੀਆਂ ਲੋਆਂ ਵੇਖ ਵਖਾਈਆ। ਉਹ ਲੇਖਾ ਜਾਣੇ ਪ੍ਰਿਥਮੀ ਆਕਾਸ਼ੀ, ਗਗਨ ਗਗਨੰਤਰਾਂ ਧਿਆਨ ਲਗਾਈਆ। ਜੋ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਖੇਲੇ ਖੇਲ ਜਗਤ ਬਹੁ ਭਾਂਤੀ, ਭੇਵ ਅਭੇਦ ਆਪਣੇ ਹੱਥ ਰਖਾਈਆ। ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਲਾਸ਼ਰੀਕ ਪਰਵਰਦਿਗਾਰ ਤੇਰੀ ਮੇਟੇ ਅੰਧੇਰੀ ਰਾਤੀ, ਨਿਰਗੁਣ ਜੋਤ ਸਾਚਾ ਚੰਦ ਨੂਰ ਚਮਕਾਈਆ। ਭਗਤਨ ਮੀਤਾ ਠਾਂਡਾ ਸੀਤਾ ਹਰਿ ਸੰਤਨ ਪੁਛੇ ਵਾਤੀ, ਵਾਤਾਵਰਨ ਤੱਕ ਖ਼ਲਕ ਖ਼ੁਦਾਈਆ। ਜੋਤ ਉਜਾਲਾ ਹਰਿ ਗੋਪਾਲਾ, ਰੂਪ ਅਨੂਪ ਧਰੇ ਲੋਕਮਾਤੀ, ਪਤਿਪਰਮੇਸ਼ਵਰ ਆਪਣਾ ਪਰਦਾ ਲਾਹੀਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਧਾਰ ਖੁਲਾਏ ਹਾਟੀ, ਨਾਮ ਵਣਜਾਰਾ ਇਕ ਕਰਾਈਆ। ਕੂੜ ਕਿਰਿਆ ਕਰਮ ਦੀ ਧਾਰ ਤੇਰਾ ਪੰਧ ਮੁਕਾਏ ਵਾਟੀ, ਪੈਂਡਾ

ਅਗੇ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਵੱਡਾ ਵਡ ਵਡਿਆਈਆ। ਕਲਜੁਗ ਕਹੇ ਧਰਮ ਮੇਰਾ ਖ਼ਾਲਕ ਲਾਸ਼ਰੀਕ, ਪਰਵਰਦਿਗਾਰ ਨੂਰ ਅਲਾਹੀਆ। ਜਿਸ ਨੇ ਮੈਨੂੰ ਦਿਤੀ ਤੌਫ਼ੀਕ, ਤੋਫਾ ਧੁਰ ਦਾ ਦਿਤਾ ਵਰਤਾਈਆ। ਸ਼ਬਦ ਸਤਿਗੁਰੂ ਕਰੇ ਤਸਦੀਕ, ਸ਼ਹਾਦਤ ਕਲਮਿਆਂ ਵਾਲੀ ਭੁਗਤਾਈਆ। ਮੈਂ ਧੁਰ ਦੀ ਮੰਗੀ ਭੀਖ, ਭਿਖਿਆ ਭਿਖਕ ਝੋਲੀ ਦਿਤੀ ਭਰਾਈਆ। ਮੈਂ ਨੌ ਸੱਤ ਸੱਤ ਨੌ ਦੇ ਉਤੇ ਮਾਰੀ ਲੀਕ, ਕੂੜ ਪ੍ਰਧਾਨ ਦਿਤਾ ਕਰਾਈਆ। ਕਿਉਂ ਧਰਮ ਜੀ ਤੇਰੀ ਨਿਕਲੇ ਚੀਕ, ਚੀਕ ਚਿਹਾੜਾ ਰਿਹਾ ਪਾਈਆ। ਸਦੀ ਚੌਧਵੀਂ ਅੰਤਮ ਮੁਹੰਮਦ ਰਿਹਾ ਉਡੀਕ, ਚਾਰ ਯਾਰੀ ਸੰਗ ਮਿਲਾਈਆ। ਹਜ਼ਰਤ ਈਸਾ ਕਹਿ ਕੇ ਗਿਆ ਠੀਕ, ਬੀਸ ਬੀਸਾ ਆਵੇ ਧੁਰ ਦਾ ਮਾਹੀਆ। ਸਤਿਗੁਰ ਨਾਨਕ ਉਸੇ ਦੀ ਰਖੀ ਉਡੀਕ, ਤ੍ਰਿਸ਼ਨਾ ਰੋਗ ਨਾ ਕੋਇ ਜਣਾਈਆ। ਗੋਬਿੰਦ ਗੋਬਿੰਦ ਗੋਬਿੰਦ ਕਿਹਾ ਉਹ ਬਦਲ ਦੇਵੇ ਚਾਰ ਜੁਗ ਦੀ ਤਵਾਰੀਖ, ਤਾਰੀਖ ਆਪਣੇ ਹੱਥ ਰਖਾਈਆ। ਜਿਸ ਝਗੜਾ ਮੇਟਣਾ ਹਸਤ ਕੀਟ, ਊਚਾਂ ਨੀਚਾਂ ਡੇਰਾ ਢਾਹੀਆ। ਚਾਰ ਵਰਨ ਅਠਾਰਾਂ ਬਰਨ ਬਖ਼ਸ਼ੇ ਇਕ ਪ੍ਰੀਤ, ਪ੍ਰੀਤਮ ਧੁਰ ਦਾ ਨਜ਼ਰੀ ਆਈਆ। ਜੀਵਾਂ ਜੰਤਾਂ ਸਾਧਾਂ ਸੰਤਾਂ ਕਾਇਆ ਮਾਟੀ ਕਰੇ ਠਾਂਡੀ ਸੀਤ, ਅਗਨੀ ਤਤ ਨਾ ਕੋਇ ਤਪਾਈਆ। ਤੂੰ ਮੇਰਾ ਮੈਂ ਤੇਰਾ ਸਭ ਨੇ ਗਾਉਣਾ ਗੀਤ, ਆਤਮ ਪਰਮਾਤਮ ਮਿਲ ਕੇ ਵੱਜੇ ਵਧਾਈਆ। ਕਲਜੁਗ ਤੇਰੇ ਵਿਚ ਸਤਿ ਧਰਮ ਦੀ ਬਦਲਣੀ ਰੀਤ, ਸਤਿਜੁਗ ਸਚ ਲਏ ਅੰਗੜਾਈਆ। ਝਗੜਾ ਮੇਟਣਾ ਮੰਦਰ ਮਸੀਤ, ਕਾਇਆ ਕਾਅਬਾ ਇਕ ਦਰਸਾਈਆ। ਨਜ਼ਰੀ ਆਏ ਤ੍ਰੈਗੁਣ ਅਤੀਤ, ਤ੍ਰੈਭਵਨ ਧਨੀ ਨੂਰ ਅਲਾਹੀਆ। ਜੋ ਸਾਚੀ ਵਸਤ ਸਭ ਨੂੰ ਕਰੇ ਬਖ਼ਸ਼ੀਸ਼, ਬਖ਼ਸ਼ਿਸ਼ ਰਹਿਮਤ ਨਾਮ ਕਮਾਈਆ। ਝਗੜਾ ਮੇਟ ਕੇ ਊਚ ਨੀਚ, ਨੀਚ ਊਚ ਇਕੋ ਰੰਗ ਵਖਾਈਆ। ਤੇਰਾ ਭੈ ਭਉ ਕਰੇ ਭੀਤ, ਜੋ ਭੀਤਰ ਵਸੇ ਸਭ ਦਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮਾਲਕ ਇਕ ਅਖਵਾਈਆ। ਧਰਮ ਕਹੇ ਕਲਜੁਗ ਮੇਰਾ ਸਾਹਿਬ ਸਵਾਮੀ ਸੂਰਾ, ਜੋਧਾ ਆਦਿ ਅੰਤ ਅਖਵਾਈਆ। ਜਿਸ ਦਾ ਬਿਨਾ ਰੂਪ ਰੰਗ ਤੋਂ ਨੂਰਾ, ਨੂਰ ਨੁਰਾਨਾ ਡਗਮਗਾਈਆ। ਜਿਸ ਦੇ ਵਿਸ਼ਨ ਬ੍ਰਹਮਾ ਸ਼ਿਵ ਮਜ਼ਦੂਰਾ, ਜੁਗ ਚੌਕੜੀ ਸੇਵ ਕਮਾਈਆ। ਉਹ ਆਦਿ ਪੁਰਖ ਅਪਰੰਪਰ ਸਵਾਮੀ ਸਦਾ ਹਾਜ਼ਰ ਹਜ਼ੂਰਾ, ਜੋਤੀ ਜਾਤਾ ਡਗਮਗਾਈਆ। ਜਿਸ ਤੇਰੀ ਕੂੜੀ ਕਿਰਿਆ ਹੂੰਝਣਾ ਕੂੜਾ, ਕੂੜੀ ਕਿਰਿਆ ਕਰੇ ਸਫ਼ਾਈਆ। ਜਨ ਭਗਤਾਂ ਚਾੜ੍ਹੇ ਰੰਗ ਗੂੜ੍ਹਾ, ਦੁਰਮਤ ਮੈਲ ਦਏ ਧਵਾਈਆ। ਚਤੁਰ ਸੁਘੜ ਬਣਾ ਕੇ ਮੂਰਖ ਮੂੜ੍ਹਾ, ਧਰਨੀ ਦੇਵੇ ਮਾਣ ਵਡਿਆਈਆ। ਉਹ ਜਿਧਰ ਤੱਕੋ ਹਾਜ਼ਰ ਹਜ਼ੂਰਾ, ਹਜ਼ਰਤਾਂ ਦਾ ਮਾਲਕ ਇਕ ਅਖਵਾਈਆ। ਧਰਮ ਕਹੇ ਕਲਜੁਗ ਮੈਂ ਸ਼ੁਕਰਾਨੇ ਵਿਚ ਹੋਵਾਂ ਮਸ਼ਕੂਰਾ, ਨਿਵ ਨਿਵ ਸੀਸ ਝੁਕਾਈਆ। ਜਿਸ ਦੀ ਖੇਲ ਤੱਕੀ ਮੂਸਾ ਉਤੇ ਕੋਹਤੂਰਾ, ਤੁਰੀਆ ਤੋਂ ਬਾਹਰ ਆਪਣਾ ਨੂਰ ਦਿਤਾ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਦਇਆ ਕਮਾਈਆ। ਕਲਜੁਗ ਕਹੇ ਧਰਮ ਮੇਰਾ ਸਮਾਂ ਜਾਂਦਾ ਲੰਘਦਾ, ਘੜੀ ਪਲ ਗਣਤ ਨਾ ਕੋਇ ਗਿਣਾਈਆ। ਮੈਂ ਵੀ ਓਸੇ ਸਾਹਿਬ ਤੋਂ ਮੰਗਦਾ, ਜੋ ਸਭ ਦਾ ਪਿਤਾ ਮਾਈਆ। ਜੋ ਮੇਰੇ ਪਿਆਰ ਨੂੰ ਆਪਣੇ ਹੁਕਮ ਨਾਲ ਰੰਗਦਾ, ਰੰਗਤ ਚੜ੍ਹਾਏ ਅਗੰਮ ਅਥਾਹੀਆ। ਮੈਨੂੰ ਸੁਖ ਦੇਵੇ ਅਨੰਦ ਦਾ, ਅਨੰਦਪੁਰ ਵਾਲਾ ਮੇਰੀ ਦਏ ਗਵਾਹੀਆ। ਮੈਂ ਖੇਲ ਖਿਲਾਉਣਾ ਜ਼ਰੂਰ ਵਿਕਾਰੇ ਪੰਜ ਦਾ, ਪੰਜ ਸ਼ਬਦ ਧੁਨ ਸੁਣਨ ਕੋਇ ਨਾ ਪਾਈਆ। ਤੇਰਾ ਝਗੜਾ ਹੋਵੇ

ਨਾ ਕੋਇ ਰੰਜ ਦਾ, ਰੰਜਸ਼ ਅੰਦਰੋਂ ਦੇਣੀ ਗਵਾਈਆ। ਕਲਜੁਗ ਕਹੇ ਮੈਂ ਧਰਤੀ ਉਤੇ ਸਮਾਨ ਇਕੱਠਾ ਕਰਦਾ ਜੰਗ ਦਾ, ਨੌ ਖੰਡ ਪ੍ਰਿਥਮੀ ਸੱਤ ਦੀਪ ਮਜ਼੍ਹਬ ਦੇਣੇ ਟਕਰਾਈਆ। ਨਿਸ਼ਾਨ ਮੇਟਣਾ ਤਾਰਾ ਚੰਦ ਦਾ, ਸਦੀ ਚੌਧਵੀਂ ਪੰਧ ਮੁਕਾਈਆ। ਮੇਰਾ ਖੇਲ ਵੇਖਣਾ ਭੂਮੀ ਵਾਲੀ ਵੰਡ ਦਾ, ਚਾਰੋਂ ਕੁੰਟ ਅੱਖ ਉਠਾਈਆ। ਧੁਰ ਦਾ ਖੰਡਾ ਸ਼ਬਦੀ ਧਾਰ ਲੇਖਾ ਜਾਣੇ ਖੰਡ ਖੰਡ ਦਾ, ਭੇਵ ਅਭੇਦਾ ਆਪ ਖੁਲਾਈਆ। ਨਜ਼ਾਰਾ ਤੱਕ ਲੈ ਨੀਲੇ ਵਾਲੇ ਅਸਵ ਤੰਗ ਦਾ, ਜੋ ਨੀਲੀ ਧਾਰੋਂ ਬਾਹਰ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਕਲਜੁਗ ਕਹੇ ਧਰਮ ਮੇਰੇ ਅੰਦਰ ਵੇਖ ਲੈ ਮਾਰ ਝਾਤ, ਵਸਤ ਅਮੁਲੜੀ ਦਿਤੀ ਟਿਕਾਈਆ। ਜਿਸ ਦੇ ਕਾਰਨ ਹੋਣੀ ਅੰਧੇਰੀ ਰਾਤ, ਸਾਚਾ ਚੰਦ ਨਾ ਕੋਇ ਚਮਕਾਈਆ। ਉਹ ਪੁਰਖ ਅਕਾਲਾ ਦੀਨ ਦਿਆਲਾ ਮੇਰੀ ਪੁਛੇ ਵਾਤ, ਪਤਿਪਰਮੇਸ਼ਵਰ ਹੋਏ ਆਪ ਸਹਾਈਆ। ਮੈਂ ਖੇਲ ਖੇਲਣਾ ਵਿਚ ਜ਼ਾਤ ਪਾਤ, ਦੀਨ ਮਜ਼੍ਹਬ ਦੇਣੇ ਟਕਰਾਈਆ। ਪਿਉ ਪੁਤਾਂ ਕਰਾਉਣਾ ਘਾਤ, ਮਾਤਾ ਗੋਦ ਨਾ ਕੋਇ ਵਡਿਆਈਆ। ਖੇਲਣਾ ਖੇਲ ਬਣ ਕੇ ਨਟੂਆ ਨਾਟ, ਸਵਾਂਗੀ ਹੋ ਕੇ ਆਪਣਾ ਸਵਾਂਗ ਰਚਾਈਆ। ਕਿਸੇ ਨੂੰ ਸੌਣ ਨਹੀਂ ਦੇਣਾ ਆਤਮ ਸੇਜਾ ਖਾਟ, ਜਗਤ ਸਿੰਘਾਸਣ ਨਾ ਕੋਇ ਚਤੁਰਾਈਆ। ਮਾਣ ਰਹਿਣ ਨਹੀਂ ਦੇਣਾ ਤੀਰਥ ਤਾਟ, ਗੰਗਾ ਗੋਦਾਵਰੀ ਜਮਨਾ ਸੁਰਸਤੀ ਰੋਵੇ ਮਾਰੇ ਧਾਹੀਆ। ਪਵਿਤ੍ਰ ਰਹੇ ਨਾ ਕਿਸੇ ਦੀ ਰਸਨਾ ਜਿਹਵਾ ਕਰਨ ਵਾਲੀ ਪਾਠ, ਜੂਠ ਝੂਠ ਸਭ ਦੇ ਅੰਦਰ ਟਿਕਾਈਆ। ਮਸਤਕ ਜੋਤ ਜਗੇ ਨਾ ਕੋਇ ਲਲਾਟ, ਨੂਰ ਨੁਰਾਨਾ ਨੂਰ ਨਾ ਕੋਇ ਦਰਸਾਈਆ। ਚਾਰੋਂ ਕੁੰਟ ਆਉਣੀ ਘਾਟ, ਘਾਟਾ ਪੂਰ ਨਾ ਕੋਇ ਕਰਾਈਆ। ਮੁਹੰਮਦ ਦੀ ਮੁਕਾਉਣੀ ਪਹਿਲੋਂ ਵਾਟ, ਸਦੀ ਚੌਧਵੀਂ ਗੰਢ ਪਵਾਈਆ। ਉਹ ਤੱਕ ਹਜ਼ਰਤ ਈਸਾ ਦਾ ਕਲਾਕ, ਜੋ ਆਪਣਾ ਵਕਤ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪ੍ਰਵਾਹੀਆ। ਧਰਮ ਕਹੇ ਕਲਜੁਗ ਨਾ ਕਰ ਆਪਣਾ ਸ਼ੋਰ, ਬਿਨ ਰਸਨਾ ਜਿਹਵਾ ਢੋਲੇ ਗਾਈਆ। ਖੇਲ ਤੱਕ ਪ੍ਰਭੂ ਦਾ ਅਵਰ ਦਾ ਔਰ, ਜਿਸ ਦਾ ਲੇਖਾ ਗੁਰ ਤੇਗ਼ ਬਹਾਦਰ ਔਰੰਗੇ ਗਿਆ ਜਣਾਈਆ। ਜਿਸ ਦੇ ਅਗੇ ਚਲੇ ਨਾ ਕਿਸੇ ਦਾ ਜ਼ੋਰ, ਜੋਰੂ ਜ਼ਰ ਸਾਰੇ ਸੀਸ ਨਿਵਾਈਆ। ਉਹ ਤੇਰੀ ਅੰਤਮ ਕੱਟਣ ਵਾਲਾ ਡੋਰ, ਕਟਾਕਸ਼ ਆਪਣਾ ਨਾਮ ਲਗਾਈਆ। ਸ੍ਰੀ ਭਗਵਾਨਾ ਨੌਜਵਾਨਾ ਦੋ ਜਹਾਨਾਂ ਰਿਹਾ ਦੌੜ, ਸ਼ਬਦੀ ਸਤਿਗੁਰ ਭੱਜੇ ਵਾਹੋ ਦਾਹੀਆ। ਨਿਰਵੈਰ ਪੁਰਖ ਚੜ੍ਹ ਕੇ ਘੋੜ, ਵੇਖਣਹਾਰਾ ਥਾਉਂ ਥਾਈਂਆ। ਤੇਰਾ ਰਹਿਣ ਨਾ ਦੇਵੇ ਅੰਧੇਰਾ ਘੋਰ, ਘੋਰੀਆਂ ਕਰੇ ਸਫ਼ਾਈਆ। ਲੇਖਾ ਮੁਕਾਏ ਠੱਗ ਚੋਰ, ਬੁਧ ਬਿਬੇਕ ਆਪ ਬਣਾਈਆ। ਜਨ ਭਗਤਾਂ ਵਸੇ ਕੋਲ, ਕਾਇਆ ਮੰਦਰ ਅੰਦਰ ਡੇਰਾ ਲਾਈਆ। ਬਜਰ ਕਪਾਟੀ ਪਰਦਾ ਦੇਵੇ ਖੋਲ, ਅੰਧ ਅੰਧੇਰ ਦਏ ਗਵਾਈਆ। ਸ਼ਬਦ ਨਾਦ ਵਜਾਏ ਢੋਲ, ਅਨਹਦ ਨਾਦੀ ਨਾਦ ਕਰੇ ਸ਼ਨਵਾਈਆ। ਸੁਰਤੀ ਸ਼ਬਦੀ ਜਾਏ ਮੌਲ, ਮੌਲਾ ਆਪਣਾ ਮੇਲ ਮਿਲਾਈਆ। ਆਤਮ ਪਰਮਾਤਮ ਪੂਰਾ ਕਰੇ ਕੌਲ, ਕੌਲ ਇਕਰਾਰ ਵੇਖ ਵਖਾਈਆ। ਜਨ ਭਗਤਾਂ ਵਡਿਆਈ ਦੇਵੇ ਉਪਰ ਧੌਲ, ਧਰਨੀ ਲੇਖਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਵਾਮੀ ਇਕ ਅਖਵਾਈਆ। ਧਰਮ ਕਹੇ ਕਲਜੁਗ ਵਕਤ ਸੁਹੰਜਣਾ ਤੱਕ ਆਪ, ਪ੍ਰਭ ਆਪਣੀ ਦਇਆ ਕਮਾਈਆ। ਜਨ ਭਗਤਾਂ ਵੇਖ ਜਾਪ, ਜਗ ਜੀਵਣ ਦਾਤਾ ਹੋਏ ਸਹਾਈਆ। ਤੇਰੀ ਕਰਨੀ ਦਾ ਮੇਟ ਕੇ

ਤਾਪ, ਤ੍ਰੈਗੁਣ ਦਾ ਡੇਰਾ ਢਾਹੀਆ। ਰੂਹ ਬੁਤ ਕਰ ਕੇ ਪਾਕ, ਪਤਤ ਪੁਨੀਤ ਦਏ ਬਣਾਈਆ। ਆਤਮ ਪਰਮਾਤਮ ਜਣਾਏ ਸਾਕ, ਸੱਜਣ ਇਕ ਅਖਵਾਈਆ। ਚਰਨ ਧੂੜੀ ਮਸਤਕ ਲਾ ਕੇ ਖ਼ਾਕ, ਦੁਰਮਤ ਮੈਲ ਧਵਾਈਆ। ਅੰਤਰ ਨਿਰੰਤਰ ਰਹੇ ਨਾ ਅੰਧੇਰੀ ਰਾਤ, ਜੋਤ ਸਚ ਚੰਦ ਚਮਕਾਈਆ। ਆਤਮ ਬ੍ਰਹਮ ਦੀ ਦੱਸ ਕੇ ਗਾਥ, ਅਗੰਮ ਕਰੇ ਪੜ੍ਹਾਈਆ। ਘਰ ਸਵਾਮੀ ਵਖਾਏ ਰਾਸ, ਸੁਰਤ ਸ਼ਬਦ ਗੋਪੀ ਕਾਹਨ ਨਚਾਈਆ। ਸੁਹੇਲਾ ਹੋ ਕੇ ਵਸੇ ਪਾਸ, ਗੁਰ ਚੇਲਾ ਜੋੜ ਜੁੜਾਈਆ। ਲੇਖੇ ਲਾਏ ਪਵਣ ਸਵਾਸ, ਜੋ ਸਾਹ ਸਾਹ ਧਿਆਈਆ। ਲਹਿਣਾ ਚੁਕਾਏ ਮਾਤ ਗਰਭਵਾਸ, ਦਸ ਦਸ ਮਾਸ ਨਾ ਅਗਨ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਆਪ ਤਰਾਈਆ। ਹਰਿਜਨ ਸਾਚੇ ਜੁਗ ਜੁਗ ਤਾਰਦਾ, ਤਾਰਨਹਾਰ ਕਰਤਾਰ। ਦੁੱਖ ਦਲਿਦਰ ਨਿਵਾਰਦਾ, ਬਖ਼ਸ਼ ਚਰਨ ਪਿਆਰ। ਮਾਇਆ ਮਮਤਾ ਮੋਹ ਸਾੜਦਾ, ਅਗਨ ਤਤ ਕਢ ਬਾਹਰ। ਸ਼ਬਦ ਘੋੜੇ ਆਪੇ ਚਾੜ੍ਹਦਾ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸਵਾਰ। ਬਿਰਧ ਬਾਲ ਜੀਉਂਦੇ ਮਰੇ ਸਾਰੇ ਪਾਰ ਉਤਾਰਦਾ, ਘਰ ਬਾਹਰ ਸਰਬ ਵਿਚਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਪੂਰਬ ਲੇਖਾ ਸਰਬ ਵਿਚਾਰਦਾ। ਸਤਿਗੁਰ ਸ਼ਬਦ ਕਹੇ ਪ੍ਰਭ ਤਾਰਨਹਾਰ ਸਵਾਮੀ, ਸਤਿਗੁਰ ਪੁਰਖ ਵੱਡੀ ਵਡਿਆਈਆ। ਪਾਰਬ੍ਰਹਮ ਪ੍ਰਭ ਅੰਤਰਜਾਮੀ, ਪਤਿਪਰਮੇਸ਼ਵਰ ਅਗੰਮ ਅਥਾਹੀਆ। ਜਿਸ ਦਾ ਨਾਮ ਸੰਦੇਸ਼ਾ ਧੁਰ ਦੀ ਬਾਣੀ, ਬਾਣ ਅਣਿਆਲਾ ਤੀਰ ਚਲਾਈਆ। ਉਹ ਲਹਿਣਾ ਦੇਣਾ ਜਾਣੇ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਫੋਲ ਫੁਲਾਈਆ। ਜਨ ਭਗਤਾਂ ਦੇਵੇ ਪਦ ਨਿਰਬਾਣੀ, ਗ੍ਰਹਿ ਮੰਦਰ ਇਕ ਸੁਹਾਈਆ। ਮਿਹਰਵਾਨ ਹੋ ਕੇ ਕਰੇ ਮਿਹਰਵਾਨੀ, ਮਿਹਰ ਨਜ਼ਰ ਇਕ ਉਠਾਈਆ। ਭੂਤ ਪ੍ਰੇਤ ਜਿੰਨ ਖਵੀਸ ਇਕ ਲੱਖ ਅੱਸੀ ਹਜ਼ਾਰ ਰਹੇ ਨਾ ਕੋਇ ਨਿਸ਼ਾਨੀ, ਨਾਨਕ ਖੰਡਾ ਸ਼ਬਦ ਚਲਾਈਆ। ਪੁਰਖ ਅਵੱਲਾ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਹੁਕਮ ਵਰਤਾਈਆ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਅੰਮ੍ਰਿਤ ਦੇਵੇ ਧੁਰ ਦਾ ਪਾਣੀ, ਨਿਝਰ ਝਿਰਨਾ ਬੂੰਦ ਸਵਾਂਤੀ ਕਵਲ ਨਾਭੀ ਆਪ ਟਪਕਾਈਆ। ਰੋਗ ਸੋਗ ਚਿੰਤਾ ਦੁੱਖ ਤਨ ਵਜੂਦ ਰਹੇ ਨਾ ਕੂੜ ਨਿਸ਼ਾਨੀ, ਸਤਿ ਸਚ ਨਾਲ ਵਡਿਆਈਆ। ਪਰਮ ਪੁਰਖ ਪਰਮਾਤਮ ਆਤਮ ਆਪਣੇ ਰੰਗ ਰੰਗਾਣੀ, ਰੰਗਤ ਆਦਿ ਪੁਰਖ ਚੜ੍ਹਾਈਆ। ਹਰਿਜਨ ਹਰਿ ਰੋਗ ਸੋਗ ਚਿੰਤਾ ਦੁੱਖ ਮੇਟ ਜਿਸਮ ਜਿਸਮਾਨੀ, ਜ਼ਮੀਰ ਅੰਦਰੋਂ ਦਏ ਬਦਲਾਈਆ। ਸਚ ਪਿਆਰ ਵਿਚ ਜਿਨ੍ਹਾਂ ਕੀਤੀ ਕੁਰਬਾਨੀ, ਕੀਮਤ ਦਾ ਲਹਿਣਾ ਧੁਰ ਦੀ ਝੋਲੀ ਪਾਈਆ। ਗਹਿਰ ਗੰਭੀਰ ਬੇਨਜ਼ੀਰ ਸ਼ਬਦ ਦਾ ਦਾਤਾ ਨਾਮ ਦਾ ਦਾਨੀ, ਦਇਆਵਾਨ ਧੁਰ ਦੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਖਣਹਾਰਾ ਜੀਵ ਜੀਵ ਪ੍ਰਾਣੀ, ਪ੍ਰਾਣਪਤਿ ਆਪਣਾ ਭੇਵ ਚੁਕਾਈਆ।

੧੨ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਨਵੀਂ ਡਰੋਲੀ ਜ਼ਿਲਾ ਜਲੰਧਰ ਸੰਤ ਗੁਰਬਖ਼ਸ਼ ਦੇ ਗ੍ਰਹਿ

ਸਤਿਗੁਰ ਸ਼ਬਦ ਹੋਏ ਦਿਆਲ, ਦੀਨ ਦਿਆਲ ਦਇਆ ਕਮਾਈਆ। ਮਿਹਰਵਾਨ ਹੋਏ ਕਿਰਪਾਲ, ਮਿਹਰ ਨਜ਼ਰ ਉਠਾਈਆ। ਗ਼ਰੀਬ

ਨਿਮਾਣੇ ਵੇਖ ਕੇ ਆਪਣੇ ਲਾਲ, ਲਾਲਨ ਆਪਣੇ ਰੰਗ ਰੰਗਾਈਆ। ਦੁੱਖਾਂ ਰੋਗਾਂ ਤੋੜ ਜੰਜਾਲ, ਤਨ ਵਜੂਦ ਕਰੇ ਸਫ਼ਾਈਆ। ਨਾਮ ਭੰਡਾਰਾ ਦੇ ਸੱਚਾ ਧਨ ਮਾਲ, ਖ਼ਾਲੀ ਝੋਲੀ ਦਏ ਭਰਾਈਆ। ਭਾਗ ਲਗਾ ਕੇ ਕਾਇਆ ਮਾਟੀ ਖਾਲ, ਤਨ ਵਜੂਦ ਵੱਜਦੀ ਰਹੇ ਵਧਾਈਆ। ਆਪੇ ਵੇਖੇ ਮੁਰੀਦਾਂ ਹਾਲ, ਮੁਰਸ਼ਦ ਹੋ ਕੇ ਬੇਪਰਵਾਹੀਆ। ਧਰਨੀ ਉਤੇ ਕਰੇ ਸੰਭਾਲ, ਸੰਬਲ ਬਹਿ ਕੇ ਦਇਆ ਕਮਾਈਆ। ਸਦਾ ਸੁਹੇਲਾ ਵਸੇ ਨਾਲ, ਸਗਲਾ ਸੰਗ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਲੇਖਾ ਆਪ ਚੁਕਾਈਆ। ਸਤਿਗੁਰ ਸ਼ਬਦ ਕਹੇ ਕਿਰਪਾ ਕਰੇ ਸ੍ਰੀ ਭਗਵਾਨਾ, ਭਗਵਨ ਦਇਆ ਕਮਾਈਆ। ਸਰਬ ਘਟਾ ਘਟ ਜਾਣੀ ਜਾਣਾ, ਹਰ ਘਟ ਅੰਦਰ ਵੇਖ ਵਖਾਈਆ। ਬੰਧਨ ਤੋੜ ਜੀਵ ਜਹਾਨਾ, ਬੰਦਗੀ ਆਪਣੀ ਇਕ ਸਮਝਾਈਆ। ਦਰ ਦਵਾਰੇ ਕਰ ਪ੍ਰਵਾਨਾ, ਪਰਮ ਪੁਰਖ ਹੋਏ ਸਹਾਈਆ। ਰੋਗ ਸੋਗ ਸਰਬ ਮਿਟ ਜਾਣਾ, ਜਿਸ ਜਨ ਆਪਣੇ ਰੰਗ ਰੰਗਾਈਆ। ਦਰ ਆਏ ਘਰ ਸਤਿਗੁਰੂ ਹੋਏ ਮਿਹਰਵਾਨਾ, ਪਰਮ ਪੁਰਖ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਧੂੜ ਦੇਵੇ ਦਾਨਾ, ਮਸਤਕ ਟਿੱਕਾ ਧੂੜ ਨਾਮ ਵਾਲਾ ਰਮਾਈਆ।

੧੨ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਆਦਮ ਪੁਰ ਜ਼ਿਲਾ ਜਲੰਧਰ ਭਜਨ ਸਿੰਘ ਦੇ ਗ੍ਰਹਿ

ਕਲਜੁਗ ਕਹੇ ਧਰਮ ਛੁਪਿਆ ਹੋਣਾ ਤੇਰਾ ਮੁਖ, ਮੁਖੜਾ ਨਜ਼ਰ ਕੋਇ ਨਾ ਆਈਆ। ਤੂੰ ਵੇਖ ਸਕੇਂ ਨਾ ਕਿਸੇ ਦਾ ਦੁੱਖ, ਦੁੱਖਾਂ ਭਰੀ ਲੋਕਾਈਆ। ਮੁਖ ਭਵਾ ਲੈ ਵਲੋਂ ਮਾਨਸ ਮਾਨੁਖ, ਜੋ ਮਾਨਵ ਪ੍ਰਭ ਨੂੰ ਗਏ ਭੁਲਾਈਆ। ਕਲਜੁਗ ਕਹੇ ਮੇਰੀ ਸੁਹੰਜਣੀ ਹੋਣੀ ਰੁਤ, ਰੁਤੜੀ ਕੂੜ ਨਾਲ ਮਹਿਕਾਈਆ। ਮੈਂ ਪਵਿਤ੍ਰ ਰਹਿਣ ਦੇਣਾ ਨਹੀਂ ਕੋਈ ਬੁਤ, ਬੁੱਤਖ਼ਾਨੇ ਵੇਖਣੇ ਥਾਉਂ ਥਾਈਂਆ। ਮੈਂ ਦੁਲਾਰਾ ਉਸ ਪ੍ਰਭੂ ਦਾ ਸੁਤ, ਜੋ ਸਚ ਧਰਮ ਤੇਰਾ ਮਾਲਕ ਨਜ਼ਰੀ ਆਈਆ। ਮੈਂ ਆਪਣੀ ਗਠੜੀ ਭਾਰ ਆਪੇ ਚੁੱਕ, ਬਿਨ ਹੱਥਾਂ ਹੱਥ ਉਠਾਈਆ। ਤੇਰਾ ਪੈਂਡਾ ਦੀਨ ਦੁਨੀ ਜਾਏ ਮੁਕ, ਮੁਕੰਮਲ ਦਿਆਂ ਦ੍ਰਿੜਾਈਆ। ਉਹ ਤੱਕ ਮੇਰਾ ਨਵ ਸੱਤ ਹੋਇਆ ਖ਼ੁਖ, ਭੱਜਾ ਵਾਹੋ ਦਾਹੀਆ। ਕੂੜੀ ਤ੍ਰਿਸ਼ਨਾ ਮੈਂ ਨਾਲ ਰਲਾਈ ਭੁੱਖ, ਮਮਤਾ ਮੋਹ ਨਾਲ ਦ੍ਰਿੜਾਈਆ। ਮੈਂ ਧਰਨੀ ਧਰਤ ਧਵਲ ਧੌਲ ਚਾਰ ਕੁੰਟ ਦਹਿ ਦਿਸ਼ਾ ਜਾਵਾਂ ਪੁੱਜ, ਆਪਣਾ ਪੰਧ ਮੁਕਾਈਆ। ਮੇਰਾ ਖੇਲ ਅਵਰ ਦਾ ਕੁਝ, ਕਹਿਣ ਕਿਛ ਨਾ ਸਕਾਂ ਰਾਈਆ। ਮੈਨੂੰ ਸਾਰਿਆਂ ਕਹਿਣਾ ਵੱਡਾ ਸੂਰਬੀਰ ਬਹਾਦਰ ਕਲਜੁਗ, ਜਿਸ ਸਤਿਜੁਗ ਤਰੇਤਾ ਦੁਆਪਰ ਕਲਜੁਗ ਖੇਲ ਦੇਣੀ ਉਲਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਮੇਰੇ ਹੱਥ ਟਿਕਾਈਆ। ਧਰਮ ਕਹੇ ਕਲਜੁਗ ਨਿਗਾਹ ਮਾਰ ਕੇ ਤੱਕ, ਬਿਨ ਅੱਖਾਂ ਅੱਖ ਉਠਾਈਆ। ਤੇਰਾ ਕੂੜਾ ਫਲ ਗਿਆ ਪੱਕ, ਚਾਰੋਂ ਕੁੰਟ ਖੋਜ ਖੁਜਾਈਆ। ਅੰਤਮ ਹੁਕਮ ਦੇਵੇ ਮਾਲਕ ਵਾਹਿਦ ਯਕ, ਯਕ ਤਰਫ਼ੀ ਕਾਰ ਕਮਾਈਆ। ਤੇਰੇ ਖ਼ਾਲੀ ਹੋਣੇ ਹੱਥ, ਵਸਤ ਸੰਗ ਨਾ ਕੋਇ ਰਖਾਈਆ। ਭਾਣਾ ਵਰਤੇ ਪੁਰਖ ਸਮਰਥ, ਨਾ ਕੋਈ ਮੇਟੇ ਮੇਟ ਮਿਟਾਈਆ। ਤੇਰਾ ਬੁਰਜ ਹੰਕਾਰੀ ਜਾਣਾ ਢੱਠ, ਢਹਿ ਢੇਰੀ ਖ਼ਾਕ ਹੋ ਜਾਈਆ। ਤੇਰਾ ਅੰਤ ਕਿਨਾਰਾ ਤਟ, ਵੇਖ ਲੈ ਚਾਈਂ ਚਾਈਂਆ।

ਧਰਨੀ ਧਰਤ ਧਵਲ ਧੌਲ ਨੂੰ ਜਾਣਾ ਛਡ, ਭੱਜਣਾ ਵਾਹੋ ਦਾਹੀਆ। ਤੇਰਾ ਸੁੱਕਾ ਪਿੰਜਰ ਖ਼ਾਲੀ ਦਿਸਣ ਹੱਡ, ਸਚ ਰੰਗ ਨਾ ਕੋਇ ਰੰਗਾਈਆ। ਤੇਰੀ ਕੂੜ ਦੀ ਰਹੀ ਨਹੀਂ ਕੋਈ ਯੱਦ, ਯਦੀ ਪ੍ਰਭ ਆਪਣਾ ਹੁਕਮ ਮਨਾਈਆ। ਜਿਸ ਭਗਤਾਂ ਨੂੰ ਦੇਣਾ ਆਪਣਾ ਪਦ, ਪਤਿਪਰਮੇਸ਼ਵਰ ਹੋਏ ਸਹਾਈਆ। ਆਤਮ ਪਰਮਾਤਮ ਰਹਿਣ ਨਾ ਦੇਵੇ ਅਲੱਗ, ਪਾਰਬ੍ਰਹਮ ਬ੍ਰਹਮ ਮੇਲਾ ਮੇਲੇ ਸਹਿਜ ਸੁਭਾਈਆ। ਗੁਰਮੁਖਾਂ ਦਰਸ਼ਨ ਦੇਵੇ ਉਪਰ ਸ਼ਾਹ ਰਗ, ਨੌ ਦਵਾਰੇ ਡੇਰਾ ਢਾਹੀਆ। ਬਿਨ ਮੱਕੇ ਕਾਅਬਿਉਂ ਕਰਾਏ ਹੱਜ, ਹੁਜਰਾ ਹਕ ਹਕ ਦਰਸਾਈਆ। ਕੂੜੀ ਤ੍ਰੈਗੁਣ ਬੁਝਾ ਕੇ ਅੱਗ, ਅੰਮ੍ਰਿਤ ਮੇਘ ਇਕ ਬਰਸਾਈਆ। ਮਿਹਰ ਕਰੇ ਸੂਰਾ ਸਰਬਗ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਦਇਆ ਕਮਾਈਆ। ਕਲਜੁਗ ਕਹੇ ਧਰਮ ਮੈਂ ਸੂਰਬੀਰ ਬਹਾਦਰ, ਬਲਧਾਰੀ ਇਕ ਅਖਵਾਈਆ। ਮੇਰਾ ਮਾਲਕ ਪੁਰਖ ਅਕਾਲਾ ਕਰੀਮ ਕਾਦਰ, ਵੇਖਣਹਾਰਾ ਥਾਉਂ ਥਾਈਂਆ। ਜਿਸ ਮੈਨੂੰ ਧਰਤੀ ਉਤੇ ਦਿਤਾ ਆਦਰ, ਆਦਰਸ਼ ਤੇਰਾ ਨਜ਼ਰ ਕੋਇ ਨਾ ਆਈਆ। ਉਹ ਚਾਰ ਕੁੰਟ ਮੇਰੀ ਕਰਨੀ ਕਰੇ ਉਜਾਗਰ, ਨਵ ਸੱਤ ਦੀਪਕ ਆਪ ਜਗਾਈਆ। ਤੇਰੀ ਰਹਿਣ ਨਹੀਂ ਦੇਣੀ ਸਤਿ ਸਰੂਪੀ ਚਿੱਟੀ ਚਾਦਰ, ਦਾਗ਼ ਆਪਣਾ ਦੇਣਾ ਲਾਈਆ। ਸ਼ਰਅ ਸ਼ਰਅ ਬਣਨੀ ਮਕਤੂਲ ਕਾਤਲ, ਦੀਨ ਦੀਨ ਨਾਲ ਟਕਰਾਈਆ। ਮੇਰਾ ਸਾਹਿਬ ਸਵਾਮੀ ਅੰਤਰਜਾਮੀ ਕਰੇ ਧੁਰ ਦਾ ਆਦਲ, ਇਨਸਾਫ਼ ਇਕ ਕਰਾਈਆ। ਜ਼ਰਾ ਪਰਦਾ ਖੋਲ ਕੇ ਵੇਖ ਲੈ ਬਾਤਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਵਸਤ ਆਪ ਵਰਤਾਈਆ। ਧਰਮ ਕਹੇ ਕਲਜੁਗ ਤੇਰਾ ਹੋਇਆ ਵਕਤ ਦੁਹੇਲਾ, ਸੁਹੰਜਣੀ ਰੁਤ ਨਾ ਕੋਇ ਸੁਹਾਈਆ। ਲੇਖਾ ਤੱਕ ਪਰਮ ਪੁਰਖ ਅਕੇਲਾ, ਅਕਲ ਕਲਧਾਰੀ ਆਪਣੀ ਕਲ ਵਰਤਾਈਆ। ਜਿਸ ਨੂੰ ਝੁਕਦੇ ਗੁਰੂ ਗੁਰ ਚੇਲਾ, ਮੁਰੀਦ ਮੁਰਸ਼ਦ ਸੀਸ ਨਿਵਾਈਆ। ਉਹ ਫਿਰੇ ਦੋ ਜਹਾਨਾਂ ਜੰਗਲ ਬੇਲਾ, ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਜ਼ਿਮੀਂ ਅਸਮਾਨਾਂ ਚਰਨਾਂ ਹੇਠ ਦਬਾਈਆ। ਉਸ ਸਵਾਮੀ ਦਾ ਅੰਤ ਮੇਰੇ ਨਾਲ ਹੋਣਾ ਮੇਲਾ, ਵਿਛੜਿਆਂ ਲਏ ਮਿਲਾਈਆ। ਅਚਰਜ ਖੇਲ ਨਿਰਵੈਰ ਹੋ ਕੇ ਰਿਹਾ ਖੇਲਾ, ਪਰਮ ਪੁਰਖ ਪ੍ਰਭ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਕਲਜੁਗ ਕਹੇ ਧਰਮ ਮੈਂ ਵੇਖ ਲੈ ਵੱਡਾ ਖੂੰਖਾਰ, ਖ਼ਵਾਬਾਂ ਵਿਚ ਕਦੇ ਨਾ ਆਈਆ। ਮੈਂ ਸੰਦੇਸ਼ਾ ਦੇਵਾਂ ਸੰਗ ਮੁਹੰਮਦ ਚਾਰ ਯਾਰ, ਦਰਗਾਹ ਸਾਚੀ ਰਿਹਾ ਉਠਾਈਆ। ਨਬੀ ਰਸੂਲ ਪੈਗ਼ੰਬਰ ਉਠੋ ਹੋਵੋ ਖ਼ਬਰਦਾਰ, ਮੂਸਾ ਈਸਾ ਸੋਇਆ ਰਹਿਣ ਕੋਇ ਨਾ ਪਾਈਆ। ਆਪਣੀਆਂ ਪੇਸ਼ੀਨਗੋਈਆਂ ਅਲਿਫ਼ ਯੇ ਵਾਲੀਆਂ ਲਓ ਵਿਚਾਰ, ਵਿਚਰ ਕੇ ਦਿਆਂ ਸੁਣਾਈਆ। ਤੁਹਾਡਾ ਆ ਗਿਆ ਅਮਾਮਾਂ ਦਾ ਅਮਾਮ ਦੋ ਜਹਾਨਾਂ ਦਾ ਸਿਕਦਾਰ, ਚੌਦਾਂ ਤਬਕ ਜਿਸ ਨੂੰ ਸੀਸ ਨਿਵਾਈਆ। ਜਿਸ ਦੇ ਖ਼ਾਦਮ ਹੋ ਕੇ ਬਣੇ ਖ਼ਿਦਮਤਗਾਰ, ਖ਼ੁਦ ਖ਼ੁਦਾ ਹੋ ਕੇ ਆਪਣਾ ਵੇਸ ਵਟਾਈਆ। ਨੂਰੀ ਅੱਲਾ ਪਰਵਰਦਿਗਾਰ, ਯਾਮਬੀਨ ਕਹਿ ਕੇ ਜਿਸ ਨੂੰ ਹਦੀਸਾਂ ਵਿਚ ਰਹੇ ਸੁਣਾਈਆ। ਉਹ ਮਸਤਕ ਦਾ ਲਹਿਣਾ ਦੇਣਾ ਲੇਖਾ ਰਿਹਾ ਵਿਚਾਰ, ਪਰਦਾ ਪਰਦਿਆ ਵਿਚੋਂ ਉਠਾਈਆ। ਜਿਸ ਨੂੰ ਕਿਹਾ ਕਲ ਕਲਕੀ ਅਵਤਾਰ, ਉਹ ਕਲ ਕਲੇਸ਼ਾ ਨਰ ਨਰੇਸ਼ਾ ਦਸ ਦਸਮੇਸ਼ਾ ਆਪਣਾ ਵੇਸ ਆਪਣੇ ਹੱਥ ਰਖਾਈਆ। ਜੋ ਕੂੜੀ ਕਿਰਿਆ ਤੇਰੀ ਦਏ ਨਿਵਾਰ, ਸਤਿ ਧਰਮ ਕਹੇ ਮੇਰਾ ਸਾਚਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਬੇਪ੍ਰਵਾਹੀਆ। ਕਲਜੁਗ ਕਹੇ ਧਰਮ ਮੇਰਾ ਵੇਖ ਲੈ ਡੂੰਘਾ ਖ਼ਾਤਾ, ਖ਼ਤਰਾ ਖੌਫ਼ ਨਜ਼ਰ ਕੋਇ ਨਾ ਆਈਆ। ਧਰਨੀ ਧਰਤ ਧਵਲ ਧੌਲ ਮੇਰਾ ਨਿੱਕਾ ਜਿਹਾ ਹਾਤਾ, ਗ੍ਰਹਿ ਛੋਟਾ ਲਿਆ ਬਣਾਈਆ। ਜਿਸ ਦੇ ਮੈਂ ਘਰ ਪਾ ਕੇ ਦੇਣੀ ਕੂੜ ਦੀ ਦਾਤਾ ਮੇਰਾ ਮੂਲ ਅਸੂਲ ਨਾ ਕਿਸੇ ਪਛਾਤਾ, ਈਸਾ ਸੂਲੀ ਚੜ੍ਹਦਾ ਗਿਆ ਸਮਝਾਈਆ। ਜਿਸ ਨੂੰ ਗੁਰੂਆਂ ਕਿਹਾ ਪੁਰਖ ਅਬਿਨਾਸ਼ਾ, ਗਹਿਰ ਗੰਭੀਰ ਨਬੀਆਂ ਨੂਰ ਅਲਾਹੀਆ। ਉਹ ਦੀਨ ਦੁਨੀ ਦਾ ਬਦਲ ਦੇਵੇ ਸਾਕਾ, ਸਾਖਿਆਤ ਆਪਣਾ ਖੇਲ ਖਿਲਾਈਆ। ਲੇਖਾ ਜਾਣੇ ਚਾਰ ਕੁੰਟ ਦਹਿ ਦਿਸ਼ਾ ਨਿਰਗੁਣ ਸਰਗੁਣ ਅੰਧੇਰੀ ਰਾਤਾ, ਅੰਧ ਅੰਧੇਰਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਵੱਡਾ ਵਡ ਵਡਿਆਈਆ। ਧਰਮ ਕਹੇ ਕਲਜੁਗ ਉਹ ਤੱਕ ਲੈ ਕਾਇਨਾਤ ਦਾ ਮਾਲਕ, ਮਿਹਰਵਾਨ ਮਹਿਬੂਬ ਪੁਰਖ ਅਕਾਲ ਇਕ ਅਖਵਾਈਆ। ਜਿਸ ਨੇ ਸਤਿਗੁਰ ਸ਼ਬਦ ਬਣਾਇਆ ਸਾਲਸ, ਦੋ ਜਹਾਨਾਂ ਵੇਖ ਵਖਾਈਆ। ਸੰਤ ਸੁਹੇਲੇ ਭਗਤ ਜਨ ਕਢੇ ਖ਼ਾਲਸ, ਲੱਖ ਚੁਰਾਸੀ ਵਿਚੋਂ ਖੋਜ ਖੁਜਾਈਆ। ਜਿਨ੍ਹਾਂ ਨੂੰ ਮਾਇਆ ਮਮਤਾ ਮੋਹ ਨਹੀਂ ਕੋਈ ਲਾਲਚ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਕੋਇ ਹਲਕਾਈਆ। ਉਹ ਧਰਮ ਦੀ ਧਾਰ ਬਣਾਏ ਆਪਣੇ ਬਾਲਕ, ਪਿਤਾ ਪੂਤ ਪੁਰਖ ਅਕਾਲ ਆਪਣੀ ਗੋਦ ਉਠਾਈਆ। ਗੁਰਮੁਖ ਅਗੰਮੜੇ ਹੀਰੇ ਮੋਤੀ ਮਾਣਕ, ਅਗੰਮੇ ਆਪਣੇ ਹੱਟ ਵਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਦੀਨ ਦੁਨੀ ਦਾ ਹੋਵੇ ਜਾਣਤ, ਅਣਜਾਣਤ ਵੇਖੇ ਜਗਤ ਲੋਕਾਈਆ।

੧੨ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਸਗਵਾਲ ਜ਼ਿਲਾ ਜਲੰਧਰ ਜਰਨੈਲ ਸਿੰਘ ਦੇ ਗ੍ਰਹਿ

ਕਲਜੁਗ ਕਹੇ ਧਰਮ ਸੁਣ ਮੇਰਾ ਅਗੰਮੀ ਹਿਸਾਬੇ, ਜੋ ਕੁਤਬਖ਼ਾਨਿਆਂ ਹੱਥ ਨਾ ਆਈਆ। ਮੇਰਾ ਅੰਤਰ ਇਕੋ ਪੁਰਖ ਅਕਾਲ ਅਰਾਧੇ, ਪਰਵਰਦਿਗਾਰ ਸਾਂਝੇ ਯਾਰ ਸੀਸ ਝੁਕਾਈਆ। ਮੈਂ ਖ਼ੁਸ਼ੀਆਂ ਵਿਚ ਗਿਆ ਲਹਿੰਦੀ ਦਿਸ਼ਾ ਵਿਚ ਕਾਅਬੇ, ਅੰਤਰ ਨਿਰੰਤਰ ਧਿਆਨ ਲਗਾਈਆ। ਮੈਨੂੰ ਪੈਗ਼ੰਬਰਾਂ ਦੇ ਮਕਬਰੇ ਮਾਰਨ ਆਵਾਜ਼ੇ, ਭੈ ਰਹੇ ਡਰਾਈਆ। ਮੈਂ ਹੱਸ ਕੇ ਕਿਹਾ ਨਬੀ ਰਸੂਲੋ ਆਪਣੇ ਤੱਕੋ ਵਾਅਦੇ, ਜੋ ਵਾਹਦ ਨਾਲ ਕਰਾਈਆ। ਆਹ ਲੇਖਾ ਵੇਖੋ ਜੋ ਲਿਖਿਆ ਨਾਨਕ ਬਾਬੇ, ਬਗ਼ਦਾਦ ਬਗ਼ਲੀ ਗਲ ਵਿਚ ਲਟਕਾਈਆ। ਮੁਹੰਮਦ ਉਮਤ ਪੈਣੀ ਅੰਤ ਮੇਰੇ ਤਕੜੀਆਂ ਛਾਬੇ, ਵਜ਼ਨ ਤੋਲ ਨਾ ਕੋਇ ਤੁਲਾਈਆ। ਮੇਰਾ ਮਹਿਬੂਬ ਮਿਹਰਵਾਨ ਨੂਰ ਜ਼ਹੂਰ ਕਰੇ ਦੇਸ ਵਿਚ ਮਾਝੇ, ਵਜੂਦਾਂ ਆਪਣੀ ਕਲ ਪ੍ਰਗਟਾਈਆ। ਜਿਸ ਦੇ ਵੇਸ ਅਵੱਲੜੇ ਨਵੀਂ ਸਾਜਣਾ ਸਾਜੇ, ਸੱਜਣ ਅਗੰਮ ਅਥਾਹੀਆ। ਸ਼ਾਹ ਪਾਤਸ਼ਾਹ ਗ਼ਰੀਬ ਨਿਵਾਜੇ, ਸ਼ਹਿਨਸ਼ਾਹ ਨੂਰ ਅਲਾਹੀਆ। ਜਿਸ ਦਾ ਇਕੋ ਡੰਕਾ ਏਕੰਕਾਰ ਵਾਲਾ ਵਾਜੇ, ਦੋ ਜਹਾਨ ਕਰੇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਵੱਡਾ ਵਡ ਵਡਿਆਈਆ। ਕਲਜੁਗ ਕਹੇ ਮੈਂ ਸਦੀ ਚੌਧਵੀਂ ਮਾਰੀ ਹਾਕ, ਧਰਮ ਜੀ ਉਮਤ ਰਿਹਾ ਸੁਣਾਈਆ। ਕਮਲੀਏ ਆਪਣਾ

ਖੋਲ ਕੇ ਵੇਖ ਤਾਕ, ਕੀ ਤਕਵਾ ਪੈਗ਼ੰਬਰਾਂ ਉਤੇ ਰਖਾਈਆ। ਚਾਰੋਂ ਕੁੰਟ ਵੇਖ ਅੰਧੇਰੀ ਰਾਤ, ਨੂਰੀ ਚੰਦ ਨਾ ਕੋਇ ਚਮਕਾਈਆ। ਚੌਦਾਂ ਤਬਕਾਂ ਵੇਖ ਖ਼ਾਕ, ਪਰਦਾ ਪਰਦਿਆਂ ਵਿਚੋਂ ਉਠਾਈਆ। ਮੇਰੀ ਸੁਣ ਅਗੰਮੀ ਬਾਤਨ ਬਾਤ, ਬੇਵਤਨੇ ਤੈਨੂੰ ਦਿਆਂ ਜਣਾਈਆ। ਨੂਰ ਅਲਾਹੀ ਦੀ ਨੂਰ ਨੁਰਾਨੀ ਤੱਕ ਜ਼ਾਤ, ਜੋ ਅਜ਼ਾਤ ਅਜ਼ਾਤੀ ਡੇਰਾ ਢਾਹੀਆ। ਜਿਸ ਦੀ ਸਿਫ਼ਤ ਵਿਚ ਅਲਿਫ਼ ਯੇ ਨਾਲ ਲਿਖੇ ਕਾਗ਼ਜ਼ਾਤ, ਕਲਮੇ ਕਾਇਨਾਤ ਸੁਣਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਨਿਰਵੈਰ ਖੇਲ ਕਰੇ ਪ੍ਰਭ ਆਪ, ਆਪਣੀ ਦਇਆ ਕਮਾਈਆ। ਤੂੰ ਉਹ ਕਲਜੁਗ ਤੱਕ ਲੈ ਚਾਰ ਕੁੰਟ ਦਿਸੇ ਕੋਈ ਨਾ ਪਾਕ, ਪਤਤ ਪੁਨੀਤ ਨਾ ਕੋਇ ਕਰਾਈਆ। ਅੱਲਾ ਹੂ ਅੱਨਾ ਹੂ ਸਭ ਦਾ ਤੁਟਾ ਨਾਤ, ਨਾਤਵਾਂ ਹੋ ਕੇ ਪੈਗ਼ੰਬਰ ਮੁਹੰਮਦ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਸਦੀ ਚੌਧਵੀਂ ਕਹੇ ਕਲਜੁਗ ਮੈਨੂੰ ਨਾ ਮਾਰ ਐਵੇਂ ਤਾਅਨੇ, ਤਨ ਵਜੂਦ ਮੇਰਾ ਨਜ਼ਰ ਕੋਇ ਨਾ ਆਈਆ। ਮੈਂ ਸਦੀ ਚੌਧਵੀਂ ਸਭ ਨੂੰ ਅੰਤਮ ਬੰਨ੍ਹਣੇ ਗਾਨੇ, ਮੌਲੀ ਤੰਦਾਂ ਗੰਢ ਪਵਾਈਆ। ਮੇਰਾ ਸਿਦਕ ਭਰੋਸਾ ਇਕ ਈਮਾਨੇ, ਪਰਵਰਦਿਗਾਰ ਸੀਸ ਨਿਵਾਈਆ। ਮੈਨੂੰ ਯਾਦ ਆਉਂਦੀ ਰਵਦਾਸ ਦਾ ਕਸੀਰਾ ਤੇ ਕੌਡੀਆਂ ਵਾਲੇ ਕਾਨੇ, ਜੋ ਜਲਾਂ ਵਿਚ ਰੁੜ੍ਹਾਈਆ। ਮਿਹਰਵਾਨ ਕਿਰਪਾ ਕਰੇ ਸ੍ਰੀ ਭਗਵਾਨੇ, ਹਰਿ ਕਰਤਾ ਧੁਰਦਰਗਾਹੀਆ। ਜਿਸ ਨੇ ਸਭ ਦੇ ਤੋੜਨੇ ਅਭਿਮਾਨੇ, ਹੰਕਾਰੀ ਗੜ੍ਹ ਰਹਿਣ ਕੋਇ ਨਾ ਪਾਈਆ। ਜਿਸ ਸਤਿਜੁਗ ਤਰੇਤਾ ਦੁਆਪਰ ਕਲਜੁਗ ਖੇਲਣੇ ਖੇਲ ਮਹਾਨੇ, ਮਹਿੰਮਾ ਕਥ ਕਥ ਸੁਣਾਈਆ। ਉਸ ਕਲਜੁਗ ਕੂੜੀ ਕਿਰਿਆ ਬਦਲ ਦੇਣੇ ਜ਼ਮਾਨੇ, ਜ਼ਿਮੀਂ ਜ਼ਮਾ ਵੇਖ ਵਖਾਈਆ। ਮਮਤਾ ਮੋਹ ਦੇ ਕਾਇਮ ਨਹੀਂ ਰਹਿਣੇ ਅਸ਼ਿਆਨੇ, ਗ੍ਰਹਿ ਮੰਦਰ ਨਾ ਕੋਇ ਜਣਾਈਆ। ਹਦੀਸਾਂ ਤੱਕ ਲੈ ਮਜੀਦ ਕੁਰਾਨੇ, ਕਾਇਆ ਕੁਰਹ ਖੋਜ ਖੁਜਾਈਆ। ਜਿਸ ਦੀ ਹੱਦ ਹਦੂਦ ਜਣਾਈ ਸੱਤ ਜ਼ਿਮੀਂ ਅਸਮਾਨੇ, ਇਸਮ ਆਜ਼ਮ ਇਕ ਦ੍ਰਿੜਾਈਆ। ਉਹ ਨੂਰ ਨੁਰਾਨਾ ਨੌਜਵਾਨਾ ਮਰਦ ਮਰਦਾਨੇ, ਸੂਰਬੀਰ ਵਡ ਵਡਿਆਈਆ। ਜਿਸ ਧਰਨੀ ਧੌਲ ਧਰਤ ਮੇਟਣੇ ਕੂੜ ਨਿਸ਼ਾਨੇ, ਨਿਸ਼ਾਨਾ ਧਰਮ ਧਾਰ ਝੁਲਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸਭ ਨੇ ਗਾਉਣੇ ਗਾਣੇ, ਸੋਹੰ ਢੋਲਾ ਸਚ ਸਮਝਾਈਆ। ਜੋ ਨੌ ਖੰਡ ਪ੍ਰਿਥਮੀ ਸੱਤ ਦੀਪ ਇਕੋ ਰੰਗ ਸਮਾਉਣੇ, ਏਕੰਕਾਰ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਖੇਲੇ ਖੇਲ ਸ੍ਰੀ ਭਗਵਾਨੇ, ਭਗਵਨ ਆਪਣਾ ਹੁਕਮ ਵਰਤਾਈਆ।

੧੨ ਫੱਗਣ ਸ਼ਹਿਨਸ਼ਾਹੀ ਸਮਤ ਅੱਠ ਕਰਤਾਰ ਪੁਰ ਜ਼ਿਲਾ ਜਲੰਧਰ ਜਸਵੰਤ ਸਿੰਘ ਦੇ ਗ੍ਰਹਿ

ਨਾਰਦ ਕਹੇ ਧਰਨੀ ਉਤੇ ਮੇਰੀ ਸਭ ਨੂੰ ਬੰਦਨਾ, ਬੰਦਗੀ ਵਾਲਿਆਂ ਬੰਦਿਆਂ ਸੀਸ ਨਿਵਾਈਆ। ਸੰਦੇਸਾ ਦੇਣਾ ਇਕ ਬ੍ਰਹਿਮੰਡਨਾ, ਬੇਖ਼ਬਰਾਂ ਖ਼ਬਰ ਸੁਣਾਈਆ। ਵੇਖੋ ਖੇਲ ਸੂਰਾ ਸਰਬੰਗਣਾ, ਕੀ ਕਰਤਾ ਕਾਰ ਕਮਾਈਆ। ਜਿਸ ਨੂੰ ਵਿਸ਼ਨ ਬ੍ਰਹਮਾ ਸ਼ਿਵ ਕਰਦੇ ਬੰਦਨਾ, ਅਵਤਾਰ ਪੈਗ਼ੰਬਰ ਗੁਰੂ ਸੀਸ ਨਿਵਾਈਆ। ਉਹ ਮੇਟਣਹਾਰਾ ਨਿਸ਼ਾਨ ਤਾਰਾ ਚੰਦਨਾ, ਚੌਦਾਂ ਤਬਕਾਂ ਖੋਜ ਖੁਜਾਈਆ। ਉਸ ਦਾ ਹੁਕਮ ਸਭ ਨੇ ਮੰਨਣਾ, ਨਾ

ਕੋਈ ਮੇਟੇ ਮੇਟ ਮਿਟਾਈਆ। ਜੋ ਸ਼ਰਅ ਦੇ ਤੋੜੇ ਬੰਦਨਾ, ਸ਼ਰੀਅਤ ਇਕ ਦਰਸਾਈਆ। ਆਤਮ ਬ੍ਰਹਮ ਚੜ੍ਹਾ ਕੇ ਰੰਗਣਾ, ਦੁਰਮਤ ਮੈਲ ਧਵਾਈਆ। ਕੂੜਾ ਨਾਤਾ ਤੋੜੇ ਪੰਜਨਾ, ਪੰਚਮ ਨਾਦ ਧੁਨ ਸ਼ਬਦ ਕਰੇ ਸ਼ਨਵਾਈਆ। ਧੁਰ ਸਵਾਮੀ ਬਣੇ ਸੱਜਣਾ, ਮੀਤ ਮੁਰਾਰਾ ਆਪ ਅਖਵਾਈਆ। ਜਿਸ ਦਾ ਡੰਕ ਨਗਾਰਾ ਵੱਜਣਾ, ਨਿਰਗੁਣ ਸਰਗੁਣ ਕਰੇ ਸ਼ਨਵਾਈਆ। ਉਸ ਜਨ ਭਗਤਾਂ ਬੇੜਾ ਬੰਨ੍ਹਣਾ, ਬੰਨ੍ਹਣਹਾਰ ਧੁਰਦਰਗਾਹੀਆ। ਲੇਖੇ ਲਾਵੇ ਗੋਬਿੰਦ ਵਾਲਾ ਕੰਗਣਾ, ਕਲਗੀਧਰ ਜਗਦੀਸ਼ ਦਏ ਵਡਿਆਈਆ। ਲਹਿਣਾ ਦੇਣਾ ਪੂਰਾ ਕਰੇ ਪੁਰੀ ਅਨੰਦਨਾ, ਅਨੰਦ ਅਨੰਦ ਵਿਚ ਸਮਝਾਈਆ। ਜਿਸ ਦਾ ਤੂੰ ਮੇਰਾ ਮੈਂ ਤੇਰਾ ਇਕੋ ਛੰਦਨਾ, ਗੀਤ ਸੁਹਾਗੀ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਨਾਰਦ ਕਹੇ ਮੈਂ ਧਰਨੀ ਤੇ ਆਇਆ ਨੱਠ, ਧੋਤੀ ਟਿੱਕਾ ਮਸਤਕ ਤਿਲਕ ਲਗਾਈਆ। ਫਿਰ ਕੇ ਆਇਆ ਅੱਠ ਸੱਠ, ਤੀਰਥ ਤਟਾਂ ਧਿਆਨ ਲਗਾਈਆ। ਖੋਜ ਕੇ ਆਇਆ ਮੰਦਰ ਮੱਠ, ਮਸੀਤਾਂ ਕਾਅਬੇ ਪਰਦੇ ਲਾਹੀਆ। ਦੀਨ ਮਜ਼੍ਹਬ ਦੀ ਤੱਕ ਕੇ ਆਇਆ ਵੱਟ, ਭੱਜਿਆ ਵਾਹੋ ਦਾਹੀਆ। ਨੌ ਖੰਡ ਪ੍ਰਿਥਮੀ ਵੇਖ ਕੇ ਮੈਂ ਖ਼ੁਸ਼ੀਆਂ ਨਾਲ ਪਿਆ ਹੱਸ, ਤਾਲੀ ਦਿਤੀ ਵਜਾਈਆ। ਵਾਹਵਾ ਪ੍ਰਭੂ ਖੇਲ ਤੇਰਾ ਅਕਥ, ਕਥਨੀ ਕਥ ਨਾ ਸਕੇ ਰਾਈਆ। ਕਲਜੁਗ ਕੂੜ ਕੁੜਿਆਰਾ ਚਲਾਵੇ ਰਥ, ਰਥ ਰਥਵਾਹੀ ਹੋ ਕੇ ਵੇਖ ਵਖਾਈਆ। ਸ੍ਰਿਸ਼ਟ ਸਬਾਈ ਰਿਹਾ ਮਥ, ਮਥਨ ਕਰੇ ਜਗਤ ਲੋਕਾਈਆ। ਕਿਰਪਾ ਕਰ ਪੁਰਖ ਸਮਰਥ, ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਮੇਰਾ ਸੁਣੋ ਅਗੰਮਾ ਬੋਲਾ, ਅਨਬੋਲਤ ਰਿਹਾ ਜਣਾਈਆ। ਦੁਨੀਆਦਾਰੋ ਜਗਤ ਜਗਿਆਸੂਓ ਮੇਰਾ ਸਾਹਿਬ ਬਦਲ ਕੇ ਆਇਆ ਚੋਲਾ, ਚੋਜੀ ਪ੍ਰੀਤਮ ਆਪਣਾ ਵੇਸ ਵਟਾਈਆ। ਜਿਸ ਨੂੰ ਝੁਕਦਾ ਕਾਹਨ ਕ੍ਰਿਸ਼ਨ ਕਲਾ ਸੋਲਾ, ਰਾਮ ਰਾਮਾ ਲਾਗੇ ਪਾਈਂਆ। ਪੈਗ਼ੰਬਰਾਂ ਰਹੇ ਕੋਇ ਨਾ ਓਹਲਾ, ਈਸਾ ਮੂਸਾ ਮੂਸਾ ਈਸਾ ਮੁਹੰਮਦ ਸਜਦਿਆਂ ਵਿਚ ਧੂੜੀ ਖ਼ਾਕ ਰਮਾਈਆ। ਉਹ ਮੇਰਾ ਮਾਹੀ ਮਹਿਬੂਬ ਧੁਰ ਦਾ ਢੋਲਾ, ਮਾਲਕ ਅਗੰਮ ਅਥਾਹੀਆ। ਸਚ ਸਵਾਮੀ ਹੋ ਕੇ ਮੌਲਾ, ਵੇਖਣਹਾਰਾ ਥਾਉਂ ਥਾਈਂਆ। ਉਸ ਦਾ ਇਕਰਾਰ ਤੱਕੋ ਕੌਲਾ, ਸਦੀ ਚੌਧਵੀਂ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਧਰਮ ਕਹੇ ਨਾਰਦ ਕੀ ਲਿਆਇਉਂ ਖ਼ਬਰ, ਸੰਦੇਸਾ ਦੇ ਸੁਣਾਈਆ। ਨਾਰਦ ਕਹੇ ਉਹ ਕਲਜੁਗ ਦੀ ਤੱਕ ਲੈ ਸੱਧਰ, ਆਸ਼ਾ ਕੀ ਬਣਾਈਆ। ਧਰਨੀ ਕਹੇ ਮੇਰੇ ਉਤੇ ਹੋਣਾ ਗ਼ਦਰ, ਦਰੋਹੀ ਪ੍ਰਭ ਦਾ ਨਾਮ ਧਿਆਈਆ। ਪ੍ਰੇਮ ਆਵਾਜ਼ ਸੁਣੇ ਕੋਇ ਨਾ ਮਧੁਰ, ਧੁਨ ਨਾਮ ਨਾ ਕੋਇ ਸ਼ਨਵਾਈਆ। ਸਚ ਕਰੇ ਕੋਇ ਨਾ ਅਦਲ, ਇਨਸਾਫ਼ ਹੱਥ ਕਿਸੇ ਨਾ ਆਈਆ। ਪੰਚ ਵਿਕਾਰ ਹੋਣਾ ਪੱਧਰ, ਏਕਾ ਰੰਗ ਨਾ ਕੋਇ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਮਾਲਕ ਬੇਪ੍ਰਵਾਹੀਆ। ਧਰਮ ਕਹੇ ਨਾਰਦ ਉਹ ਕਲਜੁਗ ਦਾ ਵੇਖ ਲੈ ਬਲ, ਬਲੀਆ ਮਾਤ ਅਖਵਾਈਆ। ਪੰਡਤਾਂ ਪਾਧਿਆਂ ਰਿਹਾ ਛਲ, ਮੁੱਲਾ ਸ਼ੇਖ਼ ਮੁਸਾਇਕ ਬਚਿਆ ਨਜ਼ਰ ਕੋਇ ਨਾ ਆਈਆ। ਚਾਰੋਂ ਕੁੰਟ ਕੂੜ ਸੰਦੇਸ਼ੇ ਰਿਹਾ ਘੱਲ, ਹੁਕਮ ਹੁਕਮ ਵਿਚੋਂ ਬਦਲਾਈਆ। ਧਰਮ ਦੇ ਮੰਦਰ ਵੱਜੇ ਕੋਇ ਨਾ ਟੱਲ, ਟੱਲੀ ਨਾਮ ਨਾ ਕੋਇ ਖੜਕਾਈਆ। ਜਗਤ ਦਵਾਰੇ ਰਹੇ ਹੱਲ, ਧੀਰਜ ਧੀਰ ਨਾ ਕੋਇ ਵਖਾਈਆ। ਓਸ

ਆਪਣੀ ਕਲਾ ਵਰਤੀ ਕਲ, ਕਲਕਾਤੀ ਹੋਈ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਬੇਪ੍ਰਵਾਹੀਆ। ਕਲਜੁਗ ਕਹੇ ਧਰਮ ਕੀ ਪੰਡਤ ਰਿਹਾ ਦੱਸ, ਧੁਰ ਦਾ ਭੇਵ ਖੁਲਾਈਆ। ਇਹਨੂੰ ਕਹਿ ਦੇ ਮੇਰੇ ਕੋਲੋਂ ਜਾਵੇ ਨੱਸ, ਆਪਣਾ ਆਪ ਬਚਾਈਆ। ਮੈਂ ਬੋਦੀ ਦੇਵਾਂਗਾ ਝੱਸ, ਰਗੜਾ ਕੂੜ ਵਾਲਾ ਲਗਾਈਆ। ਰੋਮ ਰੋਮ ਦੇਵਾਂਗਾ ਕੱਟ, ਕਟਾਕਸ਼ ਆਪਣਾ ਹੁਕਮ ਜਣਾਈਆ। ਇਹਦੀਆਂ ਹੱਡੀਆਂ ਵੇਚਾਂਗਾ ਵਿਚ ਹੱਟ, ਮਾਇਆ ਮਮਤਾ ਨਾਲ ਮਿਲਾਈਆ। ਸਮੁੰਦ ਸਾਗਰਾਂ ਪਾਰ ਜਾਵੇ ਟੱਪ, ਨਵ ਸੱਤ ਰਹਿਣ ਕੋਇ ਨਾ ਪਾਈਆ। ਮੇਰੇ ਕੋਲੋਂ ਜਾਵੇ ਛਪ, ਆਪਣਾ ਆਪ ਛੁਪਾਈਆ। ਮੈਨੂੰ ਵੇਖ ਕੇ ਚੜ੍ਹਦਾ ਤਪ, ਗੁੱਸੇ ਵਿਚ ਆਪਣਾ ਆਪ ਬਦਲਾਈਆ। ਮੇਰੀ ਹਦੂਦੋਂ ਜਾਵੇ ਨੱਸ, ਭੱਜੇ ਵਾਹੋ ਦਾਹੀਆ। ਝਟ ਅਗੋਂ ਨਾਰਦ ਬੋਲਿਆ ਹੱਸ, ਹੱਸ ਕੇ ਰਿਹਾ ਦ੍ਰਿੜਾਈਆ। ਕਲਜੁਗ ਉਹ ਤੱਕ ਪੁਰਖ ਸਮਰਥ, ਜੋ ਸਭ ਦਾ ਪਿਤਾ ਮਾਈਆ। ਜਿਸ ਤੇਰਾ ਚਲਾਇਆ ਰਥ, ਚਾਰੋਂ ਕੁੰਟ ਭਵਾਈਆ। ਉਹ ਅੰਤਮ ਤੈਨੂੰ ਲਾਹੇ ਸਥ, ਸਥਰ ਜਗਤ ਲੈਣਾ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਵੱਡਾ ਵਡ ਵਡਿਆਈਆ। ਨਾਰਦ ਕਹੇ ਕਲਜੁਗ ਕਾਲੇ, ਤੇਰੀ ਕਲਮਾ ਦਏ ਨਾ ਕੋਇ ਸਫ਼ਾਈਆ। ਤੂੰ ਕੂੜ ਕੁੜਿਆਰੇ ਦੀਪਕ ਬਾਲੇ, ਅਗਨੀ ਅੱਗ ਅੱਗ ਤਪਾਈਆ। ਫਲ ਰਿਹਾ ਕਿਸੇ ਨਾ ਡਾਲੇ, ਸਿੰਮਲ ਰੂਪ ਸਰਬ ਲਹਿਰਾਈਆ। ਤੇਰੀ ਸਭ ਤੋਂ ਵੱਖਰੀ ਚਾਲੇ, ਚਾਲ ਨਿਰਾਲੀ ਸੋਭਾ ਪਾਈਆ। ਤੂੰ ਤ੍ਰੈਗੁਣ ਪਾ ਕੇ ਮਾਇਆ ਜੰਜਾਲੇ, ਤ੍ਰੈਭਵਨ ਧਨੀ ਦਾ ਨਾਤਾ ਦਿਤਾ ਤੁੜਾਈਆ। ਤੇਰੇ ਪਿਆਰ ਵਿਚ ਬੱਝ ਗਏ ਬਾਹਲੇ, ਮੁਹੱਬਤ ਪੁਰਖ ਅਕਾਲ ਨਾਲੋਂ ਤੁੜਾਈਆ। ਉਨ੍ਹਾਂ ਦੀ ਅੰਤਮ ਕਰੇ ਕੌਣ ਸੰਭਾਲੇ, ਸੰਬਲ ਬੈਠਾ ਪ੍ਰਭ ਨਜ਼ਰ ਕਿਸੇ ਨਾ ਆਈਆ। ਬਜਰ ਕਪਾਟੀ ਸਭ ਦੇ ਵੱਜੇ ਤਾਲੇ, ਖਿੜਕੀ ਜੰਦਰ ਨਾ ਕੋਇ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦੀ ਕਰਨੀ ਕਾਰ ਕਮਾਈਆ। ਕਲਜੁਗ ਕਹੇ ਧਰਮ ਧਾਰ ਦੇ ਧਰਮੀ, ਸਤਿ ਸਚ ਜਣਾਈਆ। ਖੇਲ ਤੱਕ ਪ੍ਰਭੂ ਨਿਹਕਰਮੀ, ਜੋ ਕਰਮ ਕਾਂਡ ਵਿਚ ਕਦੇ ਨਾ ਆਈਆ। ਮੈਂ ਓਸ ਦੀ ਲੱਗਾ ਸਰਨੀ, ਸਰਨਾਗਤ ਇਕੋ ਇਕ ਜਣਾਈਆ। ਜਿਸ ਦੀ ਮੰਜ਼ਲ ਹਕੀਕੀ ਚੜ੍ਹਨੀ, ਮਹੱਲ ਅਟੱਲ ਵੱਜੇ ਵਧਾਈਆ। ਤੂੰ ਮੇਰਾ ਮੈਂ ਤੇਰਾ ਇਕੋ ਤੁਕ ਪੜ੍ਹਨੀ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਸੁਰਤ ਸ਼ਬਦ ਧਾਰ ਫੜਨੀ, ਵਿਛੋੜਾ ਜਗਤ ਵਾਲਾ ਤੁੜਾਈਆ। ਲੇਖਾ ਮੁਕਾਉਣਾ ਸੀਸ ਧੜਨੀ, ਨਿਧੜਕ ਹੋ ਕੇ ਦਿਆਂ ਸੁਣਾਈਆ। ਵਾਟ ਰਹੇ ਨਾ ਚੇਤਨ ਜੜਨੀ, ਜੜ ਚੇਤਨ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਆਪ ਵਰਤਾਈਆ। ਸਚ ਕਹੇ ਮੈਂ ਸਭ ਦਾ ਮੀਤਾ, ਮਿਤਰ ਪਿਆਰਾ ਇਕ ਅਖਵਾਈਆ। ਜੁਗ ਜੁਗ ਜੁਗ ਦੀ ਬਦਲੀ ਆਪਣੀ ਰੀਤਾ, ਰੀਤੀਵਾਨ ਖੇਲ ਖਿਲਾਈਆ। ਮੇਰਾ ਸਾਹਿਬ ਸਦਾ ਅਤੀਤਾ, ਤ੍ਰੈਭਵਨ ਧਨੀ ਨੂਰ ਅਲਾਹੀਆ। ਆਦਿ ਜੁਗਾਦਿ ਰਹੇ ਜਗਜੀਤਾ, ਜਗ ਜੀਵਣ ਦਾਤਾ ਆਪਣੇ ਹੱਥ ਰਖੇ ਵਡਿਆਈਆ। ਲਹਿਣਾ ਦੇਣਾ ਪੂਰਾ ਕਰੇ ਕਲਜੁਗ ਜੀਵ ਜੀਅ ਕਾ, ਬਚਿਆ ਰਹਿਣ ਕੋਇ ਨਾ ਪਾਈਆ। ਜਿਸ ਦੇ ਵਿਚ ਹਕ ਤੌਫ਼ੀਕਾ, ਉਹ ਮਾਲਕ ਧੁਰਦਰਗਾਹੀਆ। ਜਨ ਭਗਤਾਂ ਬਖ਼ਸ਼ੇ ਚਰਨ ਪ੍ਰੀਤਾ, ਪ੍ਰੀਤਮ ਹੋ ਕੇ ਮੇਲ ਮਿਲਾਈਆ। ਦੀਨ ਦੁਨੀਆ ਬਦਲਣਹਾਰਾ ਨੀਤਾ, ਨੀਤੀਵਾਨ ਇਕ ਹੋ ਜਾਈਆ। ਜਿਸ

ਮਾਣ ਦਵਾਉਣਾ ਹਸਤ ਕੀਟਾਂ, ਊਚਾਂ ਨੀਚਾਂ ਗੰਢ ਪਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਹੋਏ ਸਹਾਈਆ। ਧਰਮ ਕਹੇ ਮੈਂ ਆਦਿ ਜੁਗਾਦੀ ਏਕ, ਏਕਾ ਏਕੰਕਾਰ ਦਿਤੀ ਵਡਿਆਈਆ। ਮੇਰੀ ਪੁਰਖ ਅਕਾਲੇ ਉਤੇ ਟੇਕ, ਜਿਸ ਦੇ ਜੁਗ ਜੁਗ ਮਸਤਕ ਧੂੜੀ ਟਿੱਕੇ ਖ਼ਾਕ ਰਮਾਈਆ। ਮੇਰਾ ਸਾਹਿਬ ਸਵਾਮੀ ਵਸਿਆ ਸਚਖੰਡ ਸਾਚੇ ਦੇਸ, ਦਰਗਾਹ ਸਾਚੀ ਸੋਭਾ ਪਾਈਆ। ਜਿਥੇ ਇਕੋ ਨਰ ਨਰੇਸ਼, ਨਰ ਨਰਾਇਣ ਸੋਭਾ ਪਾਈਆ। ਜੋ ਆਦਿ ਜੁਗਾਦਿ ਰਹੇ ਹਮੇਸ਼, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਰੂਪ ਬਦਲਾਈਆ। ਜੋ ਸਤਿ ਸਚ ਦੇਵਣਹਾਰਾ ਸੰਦੇਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਲਏ ਮਿਲਾਈਆ। ਧਰਨੀ ਕਹੇ ਮੇਰੇ ਅੰਦਰ ਆਈ ਖ਼ੁਸ਼ਹਾਲੀ, ਖ਼ੁਸ਼ੀਆਂ ਵਿਚ ਸੁਣਾਈਆ। ਮੇਰਾ ਪਵਿਤ੍ਰ ਹੋਵੇ ਗ੍ਰਹਿ ਸੁਹੰਜਣੀ ਦਿਸੇ ਧਰਮਸਾਲੀ, ਧਰਮ ਦਵਾਰੇ ਵੱਜੇ ਵਧਾਈਆ। ਮਿਹਰਵਾਨ ਮਹਿਬੂਬ ਤੱਕਿਆ ਜੋ ਦੋ ਜਹਾਨਾਂ ਵਾਲੀ, ਵਾਰਸ ਸਭ ਦਾ ਇਕ ਅਖਵਾਈਆ। ਲੱਖ ਚੁਰਾਸੀ ਬਾਗ਼ ਬਗ਼ੀਚੇ ਦਾ ਬਣਿਆ ਮਾਲੀ, ਮਾਲਕ ਹੋ ਕੇ ਵੇਖ ਵਖਾਈਆ। ਉਹ ਅੰਤਰ ਨਿਰੰਤਰ ਸਭ ਦੀ ਕਰੇ ਦਲਾਲੀ, ਵਿਚੋਲਾ ਹੋ ਕੇ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਆਪ ਮਿਲਾਈਆ। ਧਰਨੀ ਕਹੇ ਮੇਰੇ ਅੰਦਰ ਵਜਦਾ ਤਾਲ, ਤਲਵਾੜਾ ਸੋਭਾ ਪਾਈਆ। ਮੈਂ ਗੁਰਮੁਖ ਤੱਕੇ ਲਾਲ, ਭਗਤ ਸੁਹੇਲੇ ਨਜ਼ਰੀ ਆਈਆ। ਜਿਨ੍ਹਾਂ ਦੀ ਸਭ ਤੋਂ ਵੱਖਰੀ ਚਾਲ, ਨਿਰਾਲੀ ਆਪਣੀ ਆਪ ਮਟਕਾਈਆ। ਉਨ੍ਹਾਂ ਦੇ ਜਨਮ ਜਨਮ ਦੀ ਪੂਰੀ ਹੋਈ ਘਾਲ, ਲੇਖਾ ਅਵਰ ਰਿਹਾ ਨਾ ਰਾਈਆ। ਸਾਹਿਬ ਸਵਾਮੀ ਫਿਰੇ ਨਾਲ, ਦਿਵਸ ਰੈਣ ਭੱਜੇ ਵਾਹੋ ਦਾਹੀਆ। ਚਰਨ ਦਵਾਰੇ ਲਏ ਬਹਾਲ, ਗ੍ਰਹਿ ਇਕੋ ਇਕ ਵਖਾਈਆ। ਜਿਥੇ ਸੋਂਹਦੇ ਸ਼ਾਹ ਕੰਗਾਲ, ਊਚ ਨੀਚ ਨਾ ਕੋਇ ਵਡਿਆਈਆ। ਦੀਪਕ ਜੋਤੀ ਦੇਵੇ ਬਾਲ, ਅੰਧ ਅੰਧੇਰ ਚੁਕਾਈਆ। ਕਾਇਆ ਮੰਦਰ ਵਖਾਏ ਸੱਚੀ ਧਰਮਸਾਲ, ਜਿਥੇ ਵਸੇ ਧੁਰ ਦਾ ਮਾਹੀਆ। ਜੋਤੀ ਨੂਰ ਜਲਵਾ ਦਏ ਜਲਾਲ, ਜ਼ਾਹਰ ਜ਼ਹੂਰ ਦਏ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਧਰਨੀ ਕਹੇ ਮੇਰੇ ਉਤੇ ਦਿਵਸ ਸੁਹੰਜਣਾ ਫਲਗੁਣ ਬਾਰਾਂ, ਬਾਰਾਂ ਮਾਸ ਖ਼ੁਸ਼ੀ ਬਣਾਈਆ। ਜਨ ਭਗਤਾਂ ਅੰਦਰ ਸਦਾ ਰਹਿਣ ਬਹਾਰਾਂ, ਖ਼ਿਜ਼ਾ ਰੁਤ ਕਦੇ ਨਾ ਆਈਆ। ਸਦਾ ਸਤਿਵੰਤੀਆਂ ਰਹਿਣ ਨਾਰਾਂ, ਆਤਮਾ ਪਤੀ ਪਤਵੰਤ ਇਕੋ ਇਕ ਪ੍ਰਨਾਈਆ। ਜਿਥੇ ਸ਼ਬਦੀ ਸ਼ਬਦ ਰਹੇ ਅਖਾੜਾ, ਦੂਜੀ ਅਵਰ ਨਾ ਕੋਇ ਸ਼ਨਵਾਈਆ। ਜੋਤੀ ਜੋਤ ਦਾ ਰੂਪ ਹੋਵੇ ਧੁਰ ਦਾ ਲਾੜਾ, ਜਿਸ ਨੂੰ ਲਾੜੀ ਮੌਤ ਨਾ ਸਕੇ ਪਰਨਾਈਆ। ਉਹ ਆਦਿ ਅੰਤ ਭਗਤਾਂ ਦਾ ਸਹਾਰਾ, ਸਹਾਇਕ ਹੋ ਕੇ ਸਿਰ ਆਪਣਾ ਹੱਥ ਟਿਕਾਈਆ। ਜਿਸ ਕਲਜੁਗ ਮੇਟਣਾ ਅੰਧ ਅੰਧਿਆਰਾ, ਸਤਿਜੁਗ ਸਾਚਾ ਚੰਦ ਦਏ ਚਮਕਾਈਆ। ਉਹ ਮੇਲ ਮਿਲਾਵਾ ਕਰੇ ਜੁਗ ਜੁਗ ਦੇ ਵਿਛੜਿਆਂ ਯਾਰਾਂ, ਯਰਾਨੇ ਪਿਛਲੇ ਵੇਖ ਵਖਾਈਆ। ਪ੍ਰਭੂ ਦੀ ਵਡਿਆਈ ਦੀਆਂ ਕੋਈ ਛਪਦੀਆਂ ਨਹੀਂ ਅਖ਼ਬਾਰਾਂ, ਧੁਰ ਦੇ ਕਲਮੇ ਨਾਲ ਕਰਨ ਸਿਫ਼ਤ ਸਲਾਹੀਆ। ਚਾਰ ਜੁਗ ਦੇ ਸ਼ਾਸਤਰ ਓਸੇ ਦੇ ਪ੍ਰੇਮ ਦੀਆਂ ਧਾਰਾਂ, ਜੋ ਧਰਨੀ ਉਤੇ ਅਵਤਾਰ ਪੈਗ਼ੰਬਰਾਂ ਗੁਰੂਆਂ ਦਏ ਵਰਤਾਈਆ। ਜਿਸ ਦੇ ਜੁਗ ਬੀਤੇ ਕੋਟਨ ਲੱਖਾਂ ਤੇ ਹਜ਼ਾਰਾਂ, ਆਪਣਾ ਪੰਧ ਮੁਕਾਈਆ। ਉਥੇ ਛੇ ਸਾਲ ਜਰਨੈਲ ਸਿੰਘ ਵਕਤ ਨਹੀਂ ਕੋਈ ਬਾਹਲਾ, ਛੇ ਰੁੱਤਾਂ ਛੇ ਘਰਾਂ ਵਿਚ ਉਸੇ ਦੇ

ਢੋਲੇ ਗਾਈਆ। ਉਹ ਸਾਹਿਬ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਆਦਿ ਅੰਤ ਜੁਗਾ ਜੁਗੰਤ ਕਦੇ ਨਾ ਹੋਵੇ ਕਾਹਲਾ, ਜੋ ਕਲਜੁਗ ਵਿਚ ਆਪਣਾ ਖੇਲ ਖਿਲਾਈਆ। ਜਿਸ ਨੇ ਆਦਿ ਜੁਗਾਦਿ ਏਥੇ ਓਥੇ ਦੋ ਜਹਾਨਾਂ ਆਪਣਾ ਵਕਤ ਸੰਭਾਲਾ, ਸੰਬਲ ਬਹਿ ਕੇ ਆਪਣਾ ਨੂਰ ਕਰੇ ਰੁਸ਼ਨਾਈਆ। ਉਸ ਦਾ ਪ੍ਰੇਮ ਪਿਆਰ ਆਤਮ ਦੀ ਧਾਰ ਪਰਮਾਤਮਾ ਦੀ ਸੱਚੀ ਮਾਲਾ, ਜੋ ਅੰਦਰੋਂ ਮਨ ਦਾ ਮਣਕਾ ਦਏ ਭਵਾਈਆ। ਉਹਨੂੰ ਨਜ਼ਰੀ ਆਏ ਉਹ ਅਗੰਮੀ ਧਰਮਸਾਲਾ, ਜਿਥੇ ਛੱਪਰ ਛੰਨ ਨਾ ਕੋਇ ਛੁਹਾਈਆ। ਇਕੋ ਨਿਰਗੁਣ ਨੂਰ ਜੋਤ ਦੀਪਕ ਹੋਵੇ ਉਜਾਲਾ, ਦੀਵਾ ਵਟੀ ਨਾ ਕੋਇ ਟਿਕਾਈਆ। ਤੇਲ ਦਾ ਭਰਿਆ ਨਹੀਂ ਕੋਈ ਪਿਆਲਾ, ਕਰੇ ਖੇਲ ਬੇਪ੍ਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਧਰਨੀ ਕਹੇ ਮੈਂ ਧਰਮ ਨਾਲ ਦੱਸਾਂ ਆਪਣੀ ਆਸ਼ਾ, ਆਸ਼ਾ ਵਿਚੋਂ ਪ੍ਰਗਟਾਈਆ। ਭਗਤੋ ਤੁਹਾਡੇ ਪਿਛੇ ਪ੍ਰਭੂ ਮੇਰਾ ਖ਼ਾਲੀ ਭਰ ਦਏ ਕਾਸਾ, ਕਸਮ ਖਾ ਕੇ ਉਸੇ ਨੂੰ ਸੀਸ ਨਿਵਾਈਆ। ਜੋ ਸਰਗੁਣ ਧਾਰ ਤੋਂ ਧਾਰ ਨਿਰਗੁਣ ਬਦਲ ਕੇ ਆਇਆ ਪਾਸਾ, ਪੇਸ਼ੀਨਗੋਈਆਂ ਸਭ ਦੀਆਂ ਪੂਰ ਕਰਾਈਆ। ਜੋ ਜੁਗ ਜੁਗ ਸਭ ਨੂੰ ਦੇਂਦਾ ਰਿਹਾ ਦਿਲਾਸਾ, ਸਿਰ ਸਿਰ ਹੱਥ ਟਿਕਾਈਆ। ਕਲਜੁਗ ਅੰਤਮ ਨਿਰਗੁਣ ਨੂਰ ਜੋਤ ਪ੍ਰਕਾਸ਼ਾ, ਪ੍ਰਕਾਸ਼ਵਾਨ ਬੇਪ੍ਰਵਾਹੀਆ। ਉਹ ਸਿੱਖਾਂ ਨੂੰ ਸਿਖ ਰੂਪ ਹੋ ਕੇ ਦੇਵੇ ਭਰਵਾਸਾ, ਦੀਦਾ ਦਾਨਿਸਤਾ ਸਨਮੁਖ ਨਜ਼ਰੀ ਆਈਆ। ਮੱਸਾ ਸਿੰਘ ਸਿੰਘ ਬਣਿਆ ਸ਼ਾਹ ਸ਼ਾਬਾਸਾ, ਸ਼ਹਿਨਸ਼ਾਹ ਆਪਣਾ ਰੂਪ ਬਦਲਾਈਆ। ਨਾਰੀ ਨਰ ਨਰਾਇਣ ਬਣ ਕੇ ਖੇਲੇ ਖੇਲ ਤਮਾਸ਼ਾ, ਗੁਰਮੁਖਾਂ ਦੇ ਅਗੇ ਆਵੇ ਚਾਈਂ ਚਾਈਂਆ। ਜੋਧਾ ਸੂਰਬੀਰ ਹੋ ਕੇ ਪਾਵੇ ਰਾਸਾ, ਰਸਤਿਆਂ ਦੇ ਵਿਚ ਮਿਲ ਕੇ ਸੰਦੇਸੇ ਦੇਵੇ ਚਾਈਂ ਚਾਈਂਆ। ਪ੍ਰੇਮ ਦਾ ਘੋੜਾ ਲਾਲ ਉਤੇ ਸ਼ਾਹ ਸਵਾਰ ਜਿਸ ਦਾ ਵਜਨ ਨਾ ਤੋਲਾ ਨਾ ਮਾਸਾ, ਤਰਾਜੂ ਤੱਕੜ ਤੋਲ ਨਾ ਕੋਇ ਤੁਲਾਈਆ। ਉਹ ਸਾਚਾ ਭਗਤਾਂ ਦੀਆਂ ਵੇਖੇ ਵਾਟਾ, ਭੱਜੇ ਵਾਹੋ ਦਾਹੀਆ। ਯਾਦ ਕਰ ਲੈ ਉਹ ਗੋਬਿੰਦ ਵਾਲਾ ਬਾਟਾ, ਜਿਸ ਪਿਆਲਾ ਨਾਮ ਦਿਤਾ ਪਿਆਈਆ। ਜਿਸ ਵੇਲੇ ਉਚ ਦੇ ਪੀਰ ਨੂੰ ਚੁੱਕਿਆ ਸੀ ਕੰਡ ਦੇ ਉਤੇ ਟਿਕਾਈ ਖਾਟਾ, ਖਟੀਆ ਆਪਣੇ ਤਨ ਸੁਹਾਈਆ। ਉਹ ਗੋਬਿੰਦ ਮਾਹੀ ਉਸ ਵੇਲੇ ਤੇਰੇ ਅੰਦਰ ਝਾਕਾ, ਬਿਨ ਅੱਖਾਂ ਤੋਂ ਅੱਖ ਦਿਤੀ ਖੁਲਾਈਆ। ਨਾਲੇ ਹੌਲੀ ਜਿਹੀ ਕਿਹਾ ਖ਼ਾਨ ਜੀ ਮੇਰੇ ਮਹਿਮਾਨ ਜੀ ਤੇਰਾ ਲੇਖਾ ਨਾਲ ਪੁਰਖ ਅਬਿਨਾਸ਼ਾ, ਅਬਿਨਾਸ਼ੀ ਕਰਤਾ ਤੇਰਾ ਰੰਗ ਰੰਗਾਈਆ। ਲਾਲ ਸਿੰਘ ਡਲੇਵਾਲ ਵਾਲਾ ਉਸ ਵੇਲੇ ਪਿਛੇ ਪਿਛੇ ਕੋਈ ਰਾਹੀ ਚਲਦਾ ਸੀ ਆਪਣੀ ਵਾਟਾ, ਪਾਂਧੀ ਹੋ ਕੇ ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪਰਵਾਹੀਆ। ਸਤਿਗੁਰ ਸ਼ਬਦ ਕਹੇ ਉਹ ਸ਼ਾਹ ਸਵਾਰਾ, ਸ਼ਹਿਨਸ਼ਾਹ ਇਕ ਅਖਵਾਈਆ। ਉਹ ਲਾਲ ਘੋੜਾ ਉਹ ਲਾਲ ਰੰਗ ਅਪਾਰਾ, ਜਿਸ ਨੂੰ ਦੁਰਗਾ ਰੰਗ ਰੰਗਾ ਕੇ ਭੱਜੇ ਚਾਈਂ ਚਾਈਂਆ। ਅਸ਼ਟਭੁਜ ਅੱਠੇ ਸ਼ਸਤਰ ਤੇ ਵੱਖਰੀਆਂ ਵੱਖਰੀਆਂ ਧਾਰਾ, ਇਕ ਰੂਪ ਦੇ ਅਨੇਕ ਰੂਪ ਦਿਤੇ ਵਖਾਈਆ। ਜਿਸ ਗੋਬਿੰਦ ਦਾ ਖੰਡਾ ਕੀਤਾ ਪਿਆਰਾ, ਖੜਗਾਂ ਜਗਤ ਵਾਲੀਆਂ ਸੁਟਾਈਆ। ਉਹ ਨੂਰ ਜੋਤ ਉਜਿਆਰਾ, ਨੂਰ ਨੁਰਾਨਾ ਧੁਰ ਦਾ ਮਾਹੀਆ। ਜਿਸ ਕੇਸਾਂ ਤੋਂ ਪਕੜਿਆ ਉਹ ਗੋਬਿੰਦ ਸੂਰਬੀਰ ਪੁਰਖ ਅਕਾਲ ਦਾ ਦੁਲਾਰਾ, ਤੇ ਦੂਲ੍ਹਾ ਇਕੋ ਨਜ਼ਰੀ ਆਈਆ। ਜਿਸ ਦਾ ਮੇਲ ਆਤਮਾ ਦੀ ਆਤਮਾ ਨਾਲ ਆਤਮ ਬ੍ਰਹਮ ਦਾ ਹੋਵੇ ਪਿਆਰਾ, ਪਾਰਬ੍ਰਹਮ ਆਪਣਾ ਸੰਗ ਬਣਾਈਆ। ਛੇ ਸਾਲ ਤੇ ਛੇ ਦਿਨਾਂ ਦਾ ਵਿਹਾਰਾ, ਅੱਜ ਛੇਵੇਂ ਦਿਨ ਤੇਰਾ

ਲੇਖਾ ਦਿਤਾ ਸਮਝਾਈਆ। ਤੇਰੀ ਉਹ ਸੇਵਾ ਜਿਹੜੀ ਮੁਕ ਸਕੇ ਨਾ ਕਦੇ ਵਿਚ ਸੰਸਾਰਾ, ਸਤਿਗੁਰੂ ,ਨੂੰ ਹਿਰਦੇ ਵਿਚ ਵਸਾਈਆ। ਰਾਤੀ ਸੁੱਤਿਆਂ ਦਿਨੇ ਜਾਗਦਿਆਂ ਤੈਨੂੰ ਸਾਹਮਣੇ ਹੋ ਕੇ ਦੇਵਾਂਗਾ ਨਜ਼ਾਰਾ, ਨੂਰ ਨੁਰਾਨਾ ਹੋ ਕੇ ਨੂਰ ਨਜ਼ਰੀ ਆਈਆ। ਪ੍ਰੇਮ ਦੀ ਧਾਰ ਦਾ ਵੱਜੇਗਾ ਚਮਤਕਾਰਾ, ਕੋਟਨ ਕੋਟ ਬਿਜਲੀਆਂ ਜਿਸ ਦੀ ਧਾਰ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਸੇਵਾ ਲਗਾਈ ਸਭ ਤੋਂ ਸੁਚੱਜੀ, ਸੁਚੱਜਾ ਗੁਰਮੁਖ ਦਿਤਾ ਬਣਾਈਆ। ਗੁਰਸਿਖਾ ਤੇਰੀ ਆਤਮ ਪ੍ਰੇਮ ਵਿਚ ਰਹੇ ਬੱਝੀ, ਕਲਜੁਗ ਮਾਇਆ ਨਾ ਸਕੇ ਤੁੜਾਈਆ। ਤੇਰੀ ਤ੍ਰਿਸ਼ਨਾ ਤ੍ਰਿਪਤ ਹੋ ਕੇ ਰਹੇ ਰੱਜੀ, ਜਗਤ ਵਾਸ਼ਨਾ ਵਿਚ ਨਾ ਕਦੇ ਹਲਕਾਈਆ। ਕੂੜ ਕੁੜਿਆਰੀ ਨੇੜ ਨਾ ਆਵੇ ਬਦੀ, ਬੱਧਕ ਵਾਂਗ ਤੇਰਾ ਲੇਖਾ ਦਿਤਾ ਮੁਕਾਈਆ। ਤੇਰਾ ਸਵਾਮੀ ਅੰਤਰਜਾਮੀ ਤੈਨੂੰ ਮਿਲੇ ਉਪਰ ਸ਼ਾਹਰਗੀ, ਨੌ ਦਵਾਰ ਦਾ ਡੇਰਾ ਢਾਹੀਆ। ਸ਼ਬਦ ਸੁਣਨਾ ਨਾਦ ਅਨਾਹਦ ਨੱਦੀ, ਧੁਨ ਆਤਮਕ ਰਾਗ ਦ੍ਰਿੜਾਈਆ। ਦੁਆਬਾ ਹਰਿ ਸੰਗਤ ਤੇਰੇ ਪਿਆਰ ਵਿਚ ਬੱਝੀ, ਮੁਹੱਬਤ ਮੁਹੱਬਤ ਵਿਚੋਂ ਪ੍ਰਗਟਾਈਆ। ਇਹ ਸਮਾਂ ਮਿਲਦਾ ਕਦੀ ਕਦੀ, ਕਦੀਮ ਦੇ ਵਿਛੜੇ ਲਏ ਮਿਲਾਈਆ। ਜਿਹੜੀ ਖੇਲ ਖੇਲੀ ਉਹ ਵੀ ਖਿਲਾਈ ਸੀ ਰੱਬੀ, ਜੋ ਰਹਿਮਤ ਨਾਲ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਧਰਨੀ ਕਹੇ ਮੈਂ ਭਾਗਾਂਵੰਤੀ, ਭਾਗਾਂ ਵਾਲਿਆਂ ਦਿਆਂ ਜਣਾਈਆ। ਮੇਰਾ ਬਸਤਰ ਭੂਸ਼ਨ ਬਿਨਾ ਰੰਗ ਤੋਂ ਹੋਇਆ ਬਸੰਤੀ, ਬਸਨ ਬਨਵਾਰੀ ਦਿਤਾ ਰੰਗਾਈਆ। ਮੈਂ ਸਵਾਮੀ ਤੱਕਿਆ ਉਹ ਅਗੰਮੀ ਕੰਤੀ, ਜਿਸ ਨੂੰ ਕੰਤੂਹਲ ਕਹਿ ਕੇ ਸਾਰੇ ਸੀਸ ਨਿਵਾਈਆ। ਮੈਂ ਸੰਦੇਸ਼ਾ ਦੇਵਾਂ ਸਾਧਾਂ ਸੰਤੀ, ਭਗਤਾਂ ਰਹੀ ਜਣਾਈਆ। ਜਗਿਆਸੂਆਂ ਕਹਾਂ ਕਲਪਨਾ ਛਡੋ ਸਾਰੇ ਮਨ ਦੀ, ਮਨਸਾ ਕੂੜ ਗਵਾਈਆ। ਨਿਰਗੁਣ ਜੋਤ ਤੱਕੋ ਅਗੰਮੇ ਚੰਨ ਦੀ, ਦੋ ਜਹਾਨਾਂ ਕਰੇ ਰੁਸ਼ਨਾਈਆ। ਭਗਤਾਂ ਉਤੇ ਘੜੀ ਕਦੇ ਨਾ ਆਵੇ ਗ਼ਮ ਦੀ, ਗ਼ਮਖ਼ਾਰ ਹੋ ਕੇ ਵੇਖੇ ਬੇਪ੍ਰਵਾਹੀਆ। ਸਾਚੀ ਪ੍ਰੀਤੀ ਹੋਵੇ ਆਤਮ ਬ੍ਰਹਮ ਦੀ, ਈਸ਼ ਜੀਵ ਆਪਣੇ ਰੰਗ ਰੰਗਾਈਆ। ਵਡਿਆਈ ਮਿਲੇ ਸਚ ਧਰਮ ਦੀ, ਧਰਨੀ ਧਰਤ ਧਵਲ ਧੌਲ ਖ਼ੁਸ਼ੀ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਮੈਂ ਵੇਖੇ ਸਾਹਿਬ ਦੇ ਸੰਗੀ, ਕਲਜੁਗ ਤੈਨੂੰ ਦਿਆਂ ਵਖਾਈਆ। ਧਰਮ ਕਹੇ ਜਿਨ੍ਹਾਂ ਅੰਦਰ ਆਤਮਾ ਰੰਗੀ, ਦੁਰਮਤ ਮੈਲ ਧਵਾਈਆ। ਅੰਮ੍ਰਿਤ ਧਾਰ ਮਿਲੇ ਉਨ੍ਹਾਂ ਠੰਡੀ, ਅਗਨੀ ਤਤ ਬੁਝਾਈਆ। ਲੋਕਮਾਤ ਸਤਿ ਸਚ ਦੀ ਪਾਈ ਗੰਢੀ, ਗੰਢ ਸਕੇ ਨਾ ਕੋਇ ਖੁਲਾਈਆ। ਤੂੰ ਮੇਰਾ ਮੈਂ ਤੇਰਾ ਗਾਇਆ ਛੰਦੀ, ਸੋਹੰ ਢੋਲਾ ਸਹਿਜ ਸੁਭਾਈਆ। ਲੋਕਮਾਤ ਧਰਨੀ ਕਹੇ ਉਨ੍ਹਾਂ ਕੰਡ ਨਾ ਹੋਵੇ ਨੰਗੀ, ਪੁਸ਼ਤ ਪਨਾਹ ਪ੍ਰਭ ਆਪਣਾ ਹੱਥ ਟਿਕਾਈਆ। ਗੁਰਸਿਖ ਗੁਰਸਿਖ ਇਕ ਦੂਜੇ ਨਾਲ ਲੜੇ ਬਣੇ ਸੂਰਮੇ ਜੰਗੀ, ਜੰਗ ਧਰਮ ਵਾਲਾ ਜਣਾਈਆ। ਏਸੇ ਸਾਲ ਲਹਿੰਦੀ ਦਿਸ਼ਾ ਹਾਲਤ ਹੋਣੀ ਮੰਦੀ, ਅਗਲਾ ਸਾਲ ਦਏ ਗਵਾਹੀਆ। ਭੇਵ ਖੁਲ੍ਹੇਗਾ ਜਿਸ ਵੇਲੇ ਦੁਆਬਿਉਂ ਆਉਣ ਸਿੰਘ ਪੰਝੀ, ਪਹਿਲੀ ਚੇਤ ਗੰਢ ਪਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਸਰਗੁਣ ਸਭ ਦਾ ਸੰਗੀ, ਜਨ ਭਗਤੋ ਸਦਾ ਸਦਾ ਸਦਾ ਤੁਹਾਡਾ ਸੰਗ ਨਿਭਾਈਆ।

੧੩ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਕਰਤਾਰ ਪੁਰ ਜ਼ਿਲਾ ਜਲੰਧਰ ਹਰਬੰਸ ਸਿੰਘ ਦੇ ਨਵਿਤ

ਸਤਿਗੁਰ ਸਰਨ ਤਰਿਆ ਗੁਰਸਿਖ, ਗੁਰਮੁਖ ਗੁਰ ਗੁਰ ਦਏ ਵਡਿਆਈਆ। ਮਾਨਸ ਜਨਮ ਸਵਰਿਆ ਭਵਿਖ, ਅਗਲਾ ਲੇਖਾ ਪੰਧ ਮੁਕਾਈਆ। ਮਿਲੀ ਵਡਿਆਈ ਦਹਿ ਦਿਸ਼, ਚਾਰੋਂ ਕੁੰਟ ਖ਼ੁਸ਼ੀ ਬਣਾਈਆ। ਪਿਆਰ ਮੁਹੱਬਤ ਝਿਰਨਾ ਰਿਹਾ ਰਿਸ, ਅੰਮ੍ਰਿਤ ਅਗੰਮ ਅਥਾਹੀਆ। ਸਤਿਗੁਰ ਸਾਜਣ ਪਇਆ ਦਿਸ, ਜੋਤ ਨੈਣ ਨੂਰ ਰੁਸ਼ਨਾਈਆ। ਮਨੂਆ ਮਨ ਜਾਏ ਟਿਕ, ਕਲਪਣਾ ਵਿਚ ਨਾ ਕੋਇ ਹਲਕਾਈਆ। ਕਿਰਪਾ ਕਰੇ ਮਾਲਕ ਇਕ, ਏਕੰਕਾਰ ਵਡ ਵਡਿਆਈਆ। ਜੋ ਦਰਸ਼ਨ ਦੇਵੇ ਨਿਤ, ਨਵਿਤ ਆਪਣਾ ਫੇਰਾ ਪਾਈਆ। ਕਾਇਆ ਮਾਟੀ ਦੇਵੇ ਸਿੰਤ, ਸਾਚੇ ਹਰਿਆਵਲ ਆਪ ਵਖਾਈਆ। ਸਚ ਸੁਹੰਜਣੀ ਹੋਈ ਥਿਤ, ਪ੍ਰਵਿਸ਼ਟਾ ਫਲਗੁਣ ਦਏ ਗਵਾਹੀਆ। ਮਿਹਰਵਾਨ ਮਿਹਰਵਾਨ ਮਿਹਰਵਾਨ ਕਰੇ ਹਿੱਤ, ਹਿਤਕਾਰੀ ਹੋ ਕੇ ਵੇਖ ਵਖਾਈਆ। ਜਿਸ ਨੂੰ ਯਾਦ ਕਰਦੇ ਕੋਟਨ ਕੋਟਾਂ ਕਿਤ, ਕੇਤੀ ਬੈਠੇ ਅੱਖ ਉਠਾਈਆ। ਉਸ ਦਾ ਖੋਲ ਸਕੇ ਕੋਇ ਨਾ ਭਿਤ, ਭੀਤਰ ਲੁਕਿਆ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਗ੍ਰਹਿ ਆਪਣਾ ਰੰਗ ਰੰਗਾਈਆ। ਰੰਗ ਰੰਗੀਲਾ ਹਰਿ ਜੀ ਮਾਧੋ, ਕਵਲ ਨੈਣ ਵਡਿਆਈਆ। ਜਨ ਭਗਤਾਂ ਸਾਹਿਬ ਸਵਾਮੀ ਲਾਧੋ, ਮਿਲਿਆ ਬੇਪਰਵਾਹੀਆ। ਦਰਸ਼ਨ ਕੀਤਾ ਵਡ ਵਡ ਸਾਧੋ, ਸੰਤ ਸਾਜਣ ਵੱਜੀ ਵਧਾਈਆ। ਚਰਨ ਕਵਲ ਸਰਨਾਈ ਲਾਗੋ, ਕੂੜ ਕੁਟੰਬ ਦਾ ਪੰਧ ਮੁਕਾਈਆ। ਵਕਤ ਸੁਹੰਜਣਾ ਹਰਿਜਨ ਜਾਗੋ, ਨੇਤਰ ਲੋਚਨ ਨੈਣ ਅੱਖ ਖੁਲਾਈਆ। ਸਚ ਦਵਾਰੇ ਹੰਸ ਬਣੋ ਕਾਗੋ, ਬੁੱਧੀ ਕਾਗ ਵਾਂਗ ਕੁਰਲਾਈਆ। ਜਿਸ ਦਾ ਪਿਆਰ ਅੰਤਮ ਮਿਲੇ ਵੈਰਾਗੋ, ਨੇਤਰ ਨੈਣਾਂ ਛਹਿਬਰ ਲਾਈਆ। ਅੰਤ ਸਹਾਈ ਨਹੀਂ ਕੋਈ ਸਤਿਗੁਰ ਬਾਝੋਂ, ਬਾਜਾਂ ਵਾਲਾ ਪੂਰਨ ਰੂਪ ਗਿਆ ਬਦਲਾਈਆ। ਇਕ ਪੁਰਖ ਅਕਾਲ ਅਰਾਧੋ, ਹਿਰਦੇ ਆਪਣੇ ਵਿਚ ਟਿਕਾਈਆ। ਸਾਧੋ ਉਸ ਵਿਚ ਵਿਸਮਾਦੋ, ਜੋ ਵਿਸਮਾਦ ਰਿਹਾ ਸਰਬ ਠਾਈਂਆ। ਤਨ ਨਾਦ ਵਜਾਏ ਰਬਾਬੋ, ਸੁਰਤ ਸ਼ਬਦ ਮਿਲਾਈਆ। ਕੂੜੀ ਕਿਰਿਆ ਕਢੋ ਅਪਰਾਧੋ, ਅਪਰੰਪਰ ਮਿਲ ਕੇ ਇਕੋ ਮਾਹੀਆ। ਜਨ ਭਗਤ ਸੁਹੇਲਾ ਖ਼ਾਲੀ ਰਹੇ ਨਾ ਕੋਇ ਉਲਾਦ ਬਾਝੋਂ, ਨਵੀਂ ਵਸਤ ਰਿਹਾ ਵਰਤਾਈਆ। ਮਨ ਕਲਪਣਾ ਅੰਦਰੋਂ ਕਾਢੋ, ਸਤਿਗੁਰ ਨਾਮ ਸਚ ਵਸਾਈਆ। ਤੁਹਾਡਾ ਲਹਿਣਾ ਦੇਣਾ ਬਾਝ ਅੱਖਰਾਂ ਵਾਲੀ ਕਿਤਾਬੋ, ਸਚਖੰਡ ਸਾਚਾ ਲਹਿਣਾ ਦਏ ਚੁਕਾਈਆ। ਮਾਲਕ ਖ਼ਾਲਕ ਤੱਕੋ ਜਿਹਦਾ ਲਹਿਣਾ ਦੇਣਾ ਆਦਿ ਜੁਗਾਦੋ, ਜੁਗ ਚੌਕੜੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਸਰਬ ਸਮਾਜੋ, ਵੇਖਣਹਾਰਾ ਹਰ ਘਟ ਥਾਈਂਆ।

੧੩ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਕਰਤਾਰ ਪੁਰ ਜ਼ਿਲਾ ਜਲੰਧਰ ਬੰਨਾ ਸਿੰਘ ਦੇ ਗ੍ਰਹਿ

ਸਾਹਿਬ ਸਵਾਮੀ ਸਾਜਣ ਮੀਤਾ, ਹਰਿ ਸਤਿਗੁਰ ਵਡ ਵਡਿਆਈਆ। ਤ੍ਰੈਭਵਨ ਧਨੀ ਤ੍ਰੈਗੁਣ ਅਤੀਤਾ, ਤ੍ਰੈਲੋਕਾਂ ਵੇਖ ਵਖਾਈਆ। ਆਦਿ ਜੁਗਾਦੀ ਠਾਂਡਾ ਸੀਤਾ, ਸਾਂਤਕ ਸਤਿ ਬੇਪ੍ਰਵਾਹੀਆ। ਜੁਗ ਚੌਕੜੀ ਬਦਲਣਹਾਰਾ ਰੀਤਾ, ਨਿਤ ਆਪਣੀ ਕਾਰ ਕਮਾਈਆ। ਲੇਖਾ ਜਾਣੇ ਜੀਵ

ਜੀਅ ਕਾ, ਜਗਜੀਵਣ ਦਾਤਾ ਧੁਰਦਰਗਾਹੀਆ। ਆਪਣੇ ਮਿਲਣ ਦਾ ਦੱਸੇ ਤਰੀਕਾ, ਨਿਰਗੁਣ ਸਰਗੁਣ ਹੁਕਮ ਸੁਣਾਈਆ। ਨਾਮ ਨਿਧਾਨਾ ਵਿਰਲੇ ਗੁਰਮੁਖ ਪੀਤਾ, ਅੰਮ੍ਰਿਤ ਰਸ ਜਿਸ ਦਿਤਾ ਚੁਆਈਆ। ਚਰਨ ਪ੍ਰੀਤੀ ਬੰਨ੍ਹੇ ਆਪਣੀ ਪ੍ਰੀਤਾ, ਪ੍ਰੀਤਮ ਹੋ ਕੇ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਸਤਿਗੁਰ ਸ਼ਬਦ ਰੰਗ ਰੰਗੀਲਾ, ਮੋਹਣ ਮਾਧੋ ਵਡ ਵਡਿਆਈਆ। ਸਚ ਧਰਮ ਦਾ ਸਤਿ ਵਸੀਲਾ, ਵਸਲ ਆਪਣਾ ਯਾਰ ਵਖਾਈਆ। ਭਗਤਾਂ ਦਾ ਬਣਾ ਕੇ ਭਗਤੀ ਕਬੀਲਾ, ਕਾਮਲ ਮੁਰਸ਼ਦ ਦਏ ਵਡਿਆਈਆ। ਜੁਗ ਚੌਕੜੀ ਸਭ ਦੀਆਂ ਸੁਣੇ ਅਪੀਲਾ, ਅਪਰੰਪਰ ਸਵਾਮੀ ਧਿਆਨ ਲਗਾਈਆ। ਦੀਨ ਦੁਨੀ ਜਾਣੇ ਦਲੀਲਾ, ਅੰਤਸ਼ਕਰਨ ਖੋਜ ਖੁਜਾਈਆ। ਸਮੁੰਦ ਸਾਗਰਾਂ ਜਾਣੇ ਝੀਲਾ, ਵਹਿਣ ਦਰਿਆਵਾਂ ਵੇਖ ਵਖਾਈਆ। ਧਰਨੀ ਧਰਤ ਧਵਲ ਲੰਬਾਈ ਚੌੜਾਈ ਜਾਣੇ ਵਿਚ ਮੀਲਾ, ਪੈਮਾਇਸ਼ ਆਪਣੇ ਹੱਥ ਰਖਾਈਆ। ਜਨ ਭਗਤਾਂ ਚਾੜ੍ਹੇ ਰੰਗ ਅਗੰਮੀ ਭੀਨਾ, ਭਿੰਨੜੀ ਖ਼ੁਸ਼ੀ ਨਾਲ ਮਿਲਾਈਆ। ਝਗੜਾ ਮੇਟ ਮਜ਼੍ਹਬ ਦੀਨਾ, ਦੀਨ ਦੁਨੀ ਦਾ ਮਾਲਕ ਹੋਇਆ ਸਹਾਈਆ। ਜਿਸ ਨੇ ਚਾਰ ਵਰਨ ਏਕਾ ਕੀਨਾ, ਏਕੰਕਾਰ ਇਕ ਦ੍ਰਿਸ਼ਟ ਸਮਝਾਈਆ। ਉਹ ਪਰਮ ਪੁਰਖ ਪ੍ਰਬੀਨਾ, ਪਤਿਪਰਮੇਸ਼ਵਰ ਦਇਆ ਕਮਾਈਆ। ਜਗ ਨੇਤਰ ਨਾ ਹੋਏ ਨਾਬੀਨਾ, ਲੋਚਨ ਅੱਖ ਅੱਖ ਖੁਲਾਈਆ। ਜੋ ਲੇਖੇ ਜਾਣੇ ਲਾਵੇ ਫਲਗੁਣ ਮਹੀਨਾ, ਸਚ ਫਲ ਸਭ ਦੀ ਝੋਲੀ ਪਾਈਆ। ਕਿਰਪਾ ਨਿਧਾਨ ਹਰਿ ਕਰੀਮਾ, ਕਰਨਹਾਰ ਵੇਖ ਵਖਾਈਆ। ਜੋ ਜਗਤ ਮੇਟੇ ਤਕਸੀਮਾ, ਵੱਖਰੀ ਵੰਡ ਨਾ ਕੋਇ ਵੰਡਾਈਆ। ਉਹਦਾ ਨੂਰ ਜ਼ਹੂਰ ਵਡ ਹਸੀਨਾ, ਜੋਤੀ ਜਾਤਾ ਅਗੰਮ ਅਥਾਹੀਆ। ਜਿਸ ਨੇ ਭਗਤਾਂ ਦਾ ਲੇਖ ਚੀਨਾ, ਅੰਤਰ ਵੜ ਵੜ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਨਰ ਮਦੀਨਾ, ਨਰ ਨਰਾਇਣ ਆਪਣੀ ਦਇਆ ਕਮਾਈਆ।