੧੩ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਕਰਤਾਰ ਪੁਰ ਜ਼ਿਲਾ ਜਲੰਧਰ ਰਵੇਲ ਸਿੰਘ ਦੇ ਗ੍ਰਹਿ
ਸਤਿਗੁਰ ਦਿਆਲ ਆਦੀ ਠਾਕਰ, ਗਹਿਰ ਗੰਭੀਰ ਵਡ ਵਡਿਆਈਆ। ਹਰਿਜਨ ਬਣਾਏ ਰਤਨ ਰਤਨਾਗਰ, ਰਤਨ ਅਮੋਲਕ ਆਪ ਪ੍ਰਗਟਾਈਆ। ਮਾਣਕ ਮੋਤੀ ਉਠਾਲੇ ਵਿਚੋਂ ਕਾਇਆ ਗਾਗਰ, ਅਨਮੁੱਲੇ ਬਾਹਰ ਕਢਾਈਆ। ਮੀਤ ਮੁਰਾਰਾ ਬਣ ਕੇ ਸਾਜਣ, ਸਿਰ ਆਪਣਾ ਹੱਥ ਟਿਕਾਈਆ। ਸ਼ਾਹੋ ਭੂਪ ਹੋ ਕੇ ਰਾਜਨ, ਵਸਤ ਅਮੋਲਕ ਦੇਵੇ ਚਾਈਂ ਚਾਈਂਆ। ਕਰਮਹੀਣ ਬਣਾਏ ਵਡ ਵਡ ਭਾਗਣ, ਸਿਰ ਆਪਣਾ ਹੱਥ ਟਿਕਾਈਆ। ਦੇਵਣਹਾਰਾ ਸਾਚੀ ਦਾਤਨ, ਦਇਆਨਿਧ ਦਇਆ ਕਮਾਈਆ। ਆਤਮ ਪਰਮਾਤਮ ਬਣ ਕੇ ਸਾਥਣ, ਸਗਲਾ ਸੰਗ ਨਿਭਾਈਆ। ਤੂੰ ਮੇਰਾ ਮੈਂ ਤੇਰਾ ਢੋਲੇ ਗੁਰ ਗੁਰ ਆਖਣ, ਖ਼ੁਸ਼ੀਆਂ ਨਾਲ ਗਾਈਆ। ਬੇੜਾ ਪਾਰ ਕਰਾਏ ਕੰਢੀ ਘਾਟ ਖੜੀਆਂ ਪਾਤਨ, ਨਈਆ ਨੌਕਾ ਨਾਮ ਚੜ੍ਹਾਈਆ। ਝਗੜਾ ਮੇਟ ਕੇ ਜ਼ਾਤ ਪਾਤਨ, ਪਤਰਕਾ ਆਪਣੀ ਇਕ ਸੁਣਾਈਆ। ਭੇਵ ਖੋਲ ਕੇ ਗੁੱਝਾ ਬਾਤਨ, ਨਿਰਗੁਣ ਨੂਰ ਦਏ ਚਮਕਾਈਆ। ਵੇਲੇ ਅੰਤਮ ਪੁਛੇ ਵਾਤਨ, ਹੋਏ ਆਪ ਸਹਾਈਆ। ਗੁਰਮੁਖ ਲਾਲ ਲੋਕਮਾਤ ਨਾ ਕਦੇ ਗਵਾਚਣ, ਮਾਇਆ ਮਿੱਟੀ ਵਿਚੋਂ ਬਾਹਰ ਕਢਾਈਆ।
ਆਪ ਬਣਾ ਕੇ ਮਾਈ ਬਾਪਣ, ਪੁਰਖ ਅਕਾਲ ਗੋਦ ਉਠਾਈਆ। ਅੰਧੇਰਾ ਰਹਿਣ ਨਾ ਦੇਵੇ ਅੰਧੇਰੀ ਰਾਤਨ, ਬਿਨ ਸੂਰੀਆ ਚੰਦ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਬਣਾਏ ਦਾਸੀ ਦਾਸਨ, ਸੇਵਕ ਸੇਵਾ ਵਿਚ ਲਗਾਈਆ।
੧੩ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਕਰਤਾਰਪੁਰ ਜ਼ਿਲਾ ਜਲੰਧਰ ਮਹਿੰਦਰ ਕੌਰ ਦੇ ਗ੍ਰਹਿ
ਫਲਗੁਣ ਕਹੇ ਜਨ ਭਗਤਾਂ ਰਹੇ ਸਵੇਰਾ, ਸੰਝ ਰੂਪ ਨਾ ਕਦੇ ਬਦਲਾਈਆ। ਪੁਰਖ ਅਬਿਨਾਸ਼ੀ ਕਰਦਾ ਰਹੇ ਮਿਹਰਾ, ਮਿਹਰ ਨਜ਼ਰ ਉਠਾਈਆ। ਬੁੱਕਦੇ ਰਹਿਣ ਵਾਂਗ ਸ਼ੇਰਾ, ਸ਼ੇਰ ਦੇ ਸ਼ੇਰ ਸੋਭਾ ਪਾਈਆ। ਪੂਰਨ ਦਾ ਪੂਰਨ ਹੋਵੇ ਘੇਰਾ, ਚਾਰੋਂ ਕੁੰਟ ਕੁੰਟ ਸੁਹਾਈਆ। ਹਰਿਜਨਾਂ ਬੱਧਾ ਰਹੇ ਬੇੜਾ, ਬੇੜੀ ਆਪਣੀ ਆਪ ਚਲਾਈਆ। ਸਦਾ ਵਸਦਾ ਰਹੇ ਖੇੜਾ, ਜਿਸ ਗ੍ਰਹਿ ਆਪਣਾ ਚਰਨ ਟਿਕਾਈਆ। ਧਰਨੀ ਉਤੇ ਖੁਲਾ ਰਹੇ ਵਿਹੜਾ, ਅਗੇ ਹੱਦ ਨਾ ਕੋਇ ਜਣਾਈਆ। ਭਗਤ ਦਵਾਰ ਚਾਰ ਚੁਫੇਰਾ, ਪਾਂਧੀ ਆਪਣਾ ਪੰਧ ਨਾ ਕਦੇ ਮੁਕਾਈਆ। ਜਿਨ੍ਹਾਂ ਪਿਛੇ ਵਿਛੋੜਾ ਕੱਟਿਆ ਬਥੇਰਾ, ਉਨ੍ਹਾਂ ਆਪਣੇ ਰੰਗ ਰੰਗਾਈਆ। ਸੀਤਾ ਦੀ ਮਾਸੀ ਜਿਸ ਦਾ ਨਾਮ ਗੁਰਚਰਨ ਕੌਰ ਵਸੇ ਵਿਚ ਹੇਰਾ, ਪੂਰਨ ਸਿੰਘ ਨਾਥੇ ਵਾਲਾ ਓਸੇ ਦਾ ਪਿਛਲਾ ਭਾਈਆ। ਇਹਦਾ ਵੈਰਾਗੀਆਂ ਵਾਲਾ ਹੁੰਦਾ ਸੀ ਡੇਰਾ, ਧੂਲੀ ਮਸਤਕ ਤਲੀ ਨਾਲ ਰਮਾਈਆ। ਬੈਠਾ ਰਹਿੰਦਾ ਸੀ ਕਰ ਕੇ ਜੇਰਾ, ਸਿਦਕ ਸਬੂਰੀ ਵਿਚ ਆਪਣਾ ਆਪ ਟਿਕਾਈਆ। ਯਾਦ ਕਰਦਾ ਸੀ ਕਦੀ ਆਵੇਗਾ ਰਾਮ ਮੇਰਾ, ਮੇਰੀ ਆਸਾ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਗ ਆਪ ਬਣਾਈਆ। ਸਤਿਗੁਰ ਸ਼ਬਦ ਕਹੇ ਰਾਮ ਭਏ ਅਵਤਾਰਾ, ਅਵਤਰ ਆਪਣੀ ਖੇਲ ਖਿਲਾਈਆ। ਆਪੇ ਸੁੱਤਿਆਂ ਦਏ ਹੁਲਾਰਾ, ਸੋਇਆਂ ਲਿਆ ਜਗਾਈਆ। ਉਠ ਤੱਕ ਰਾਮ ਨਜ਼ਾਰਾ, ਨੈਣ ਨੈਣ ਰੁਸ਼ਨਾਈਆ। ਫੇਰ ਕੀਤਾ ਇਸ਼ਾਰਾ, ਕਲਜੁਗ ਕੂੜ ਦਿਤਾ ਵਖਾਈਆ। ਫੇਰ ਬਾਹੋਂ ਫੜ ਉਠਾਲਾ, ਰਾਜੇ ਬਲ ਨਾਲ ਮਿਲਾਈਆ। ਫੇਰ ਜ਼ੋਰ ਦੀ ਹਲੂਣਾ ਦਿਤਾ ਸਾਰਾ, ਸ੍ਰਿਸ਼ਟ ਸਾਰੀ ਦਿਤੀ ਹਿਲਾਈਆ। ਤੇਰਾ ਜਨਮ ਹੋਣਾ ਦੁਬਾਰਾ, ਕਲਜੁਗ ਅੰਤਮ ਰੰਗ ਰੰਗਾਈਆ। ਮਿਲੇ ਮੇਲ ਨਾਲ ਨਿਰੰਕਾਰਾ, ਨਿਰਵੈਰ ਆਪਣੀ ਖੇਲ ਖਿਲਾਈਆ। ਘਰ ਮੰਦਰ ਸੁਹਾਏ ਦੁਆਰਾ, ਤਨ ਬੰਕ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤ ਸੁਹੇਲੇ ਗੁਰਮੁਖ ਗੁਰਸਿਖ ਦੁਆਬੇ ਵਾਲੇ ਪਾਰ ਉਤਾਰੇ ਬਿਰਧਾਂ ਬਾਲਾਂ ਜਵਾਨਾਂ, ਹਰਿ ਸੰਗਤ ਸੰਗ ਸਦ ਆਪਣਾ ਸੰਗ ਬਣਾਈਆ।
੧੩ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਕਲਸੀਆਂ ਜ਼ਿਲਾ ਅੰਮ੍ਰਿਤਸਰ ਰਣਜੀਤ ਸਿੰਘ ਸੇਵਾ ਸਿੰਘ ਜਗਜੀਤ ਸਿੰਘ
ਧਰਮ ਕਹੇ ਕਲਜੁਗ ਵੇਖ ਲੈ ਆਪਣੀ ਕਰਨੀ, ਚਾਰੋਂ ਕੁੰਟ ਧਿਆਨ ਲਗਾਈਆ। ਨੇਤਰ ਰੋਵੇ ਬਿਨਾ ਹੰਝੂਆਂ ਧਰਨੀ, ਧਵਲ ਰਹੀ ਸੁਣਾਈਆ।
ਮੇਰੇ ਉਤੇ ਸ੍ਰਿਸ਼ਟੀ ਸੜਨੀ, ਬਿਨ ਅਗਨੀ ਅੱਗ ਜਲਾਈਆ। ਨੌ ਖੰਡ ਪ੍ਰਿਥਮੀ ਹਰਨੀ, ਸੱਤ ਦੀਪ ਦੇਣ ਦੁਹਾਈਆ। ਬਿਨਾ ਭਗਤਾਂ ਸਾਚੀ ਤਰੇ ਕੋਇ ਨਾ ਤਰਨੀ, ਬੇਤਰਨੀ ਪਾਰ ਨਾ ਕੋਇ ਕਰਾਈਆ। ਪੁਰਖ ਅਕਾਲ ਦੀ ਲੱਗੇ ਕੋਇ ਨਾ ਚਰਨੀ, ਚਰਨ ਚਰਨੋਦਕ ਮੁਖ ਜਾਮ ਨਾ ਕੋਇ ਪਿਆਈਆ। ਗੜ੍ਹ ਤੁੱਟੇ ਕਿਸੇ ਨਾ ਗੜ੍ਹਨੀ, ਹਉਮੇ ਹੰਗਤਾ ਨਾ ਕੋਇ ਮਿਟਾਈਆ। ਮੰਜ਼ਲ ਹਕੀਕੀ ਮਿਲੇ ਨਾ ਚੜ੍ਹਨੀ, ਅਧਵਾਟੇ ਖ਼ਲਕ ਖ਼ੁਦਾਈਆ। ਝਗੜਾ ਮਿਟੇ ਨਾ ਵਰਨੀ ਬਰਨੀ, ਜ਼ਾਤ ਪਾਤ ਨਾ ਕੋਇ ਗਵਾਈਆ। ਨੇਤਰ ਖੁਲ੍ਹੇ ਨਾ ਕਿਸੇ ਹਰਨੀ ਫਰਨੀ, ਲੋਚਨ ਨੈਣ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਸਚ ਦਾ ਲੇਖਾ ਸਭ ਦਾ ਪੂਰ ਕਰਾਈਆ। ਕਲਜੁਗ ਕਹੇ ਸੁਣ ਧਰਮ ਸਦਾ ਨਾਲ ਈਮਾਨ, ਕਸਮ ਸੂਰ ਗਾਂ ਦੀ ਖਾਈਆ। ਮੇਰਾ ਚਾਰੋਂ ਕੁੰਟ ਧਿਆਨ, ਗਲੀ ਕੂਚਾ ਫੋਲ ਫੁਲਾਈਆ। ਮੇਰੇ ਉਤੇ ਕਿਰਪਾ ਕੀਤੀ ਪ੍ਰਭੂ ਮਹਾਨ, ਮਿਹਰ ਨਜ਼ਰ ਉਠਾਈਆ। ਜੂਠ ਝੂਠ ਦਾ ਮੈਨੂੰ ਦਿਤਾ ਦਾਨ, ਵਸਤ ਅਤੁੱਲ ਆਪ ਵਰਤਾਈਆ। ਮੈਂ ਕਲਜੁਗ ਜੀਵਾਂ ਅੰਦਰ ਕੀਤਾ ਪ੍ਰਵਾਨ, ਕਾਇਆ ਮੰਦਰ ਵਿਚ ਟਿਕਾਈਆ। ਸ਼ਰਅ ਦੇ ਬਣਾ ਸ਼ੈਤਾਨ, ਸ਼ਰੀਅਤ ਵਿਚ ਦਿਤੇ ਲੜਾਈਆ। ਤੂੰ ਵੇਖ ਨਾ ਹੋਈਂ ਹੈਰਾਨ, ਇਹ ਪ੍ਰਭੂ ਦੀ ਬੇਪ੍ਰਵਾਹੀਆ। ਜਿਸ ਦੀਨ ਦੁਨੀ ਕੀਤੀ ਬੇਈਮਾਨ, ਬੇਵਾ ਦਿਸੇ ਖ਼ਲਕ ਖ਼ੁਦਾਈਆ। ਪੁਰਖ ਅਕਾਲਾ ਸਕੇ ਨਾ ਕੋਇ ਪਹਿਚਾਨ, ਨੇਤਰ ਅੱਖ ਨਾ ਕੋਇ ਖੁਲਾਈਆ। ਅੰਤ ਤੁੱਟੇ ਨਾ ਕਿਸੇ ਦਾ ਮਾਣ, ਨਿਮਾਣਾ ਰੂਪ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਿਤੀ ਜਗਤ ਵਡਿਆਈਆ। ਧਰਮ ਕਹੇ ਕਲਜੁਗ ਸਚ ਰਿਹਾ ਨਾ ਕੋਿੱੲ ਚੰਦਾ, ਕੂੜ ਅਮਾਵਸ ਤੇਰੀ ਰੈਣ ਛਾਈਆ। ਆਤਮ ਲਏ ਨਾ ਕੋਇ ਅਨੰਦਾ, ਪਰਮਾਨੰਦ ਵਿਚ ਨਾ ਕੋਇ ਸਮਾਈਆ। ਜਗਤ ਜਗਿਆਸੂ ਹੋਇਆ ਅੰਧਾ, ਨੇਤਰ ਲੋਚਨ ਨੈਣ ਅੱਖ ਨਾ ਕੋਇ ਖੁਲਾਈਆ। ਪੰਚ ਵਿਕਾਰੀ ਕੀਤਾ ਗੰਦਾ, ਦੁਰਮਤ ਮੈਲ ਨਾ ਕੋਇ ਧਵਾਈਆ। ਸੀਨਾ ਹੋਵੇ ਕਿਸੇ ਨਾ ਠੰਡਾ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਤ੍ਰੈਗੁਣ ਮਾਇਆ ਤੋੜੇ ਕੋਇ ਨਾ ਫੰਦਾ, ਸ਼ਰਅ ਜ਼ੰਜੀਰ ਨਾ ਕੋਇ ਕਟਾਈਆ। ਮੇਰਾ ਸਫ਼ਰ ਨਹੀਂ ਕੋਈ ਲੰਬਾ, ਲਮਹ ਲਮਹ ਗਿਣ ਕੇ ਦਿਆਂ ਜਣਾਈਆ। ਸਾਬਤ ਰਹਿਣ ਦਿਤਾ ਨਹੀਂ ਕੋਈ ਬੰਦਾ, ਬੰਦਗੀ ਵਿਚ ਨਾ ਕੋਇ ਸਮਾਈਆ। ਮਮਤਾ ਮੋਹ ਰਖਾ ਕੇ ਧੰਦਾ, ਧਨੀ ਧਨਾਢ ਦਿਤੇ ਫਸਾਈਆ। ਭਗਤ ਸੁਹੇਲਾ ਪ੍ਰਭੂ ਨੂੰ ਲੱਗੇ ਚੰਗਾ, ਪ੍ਰਭ ਦੇਵੇ ਮਾਣ ਵਡਿਆਈਆ। ਮੈਂ ਉਨ੍ਹਾਂ ਦੇ ਮੰਦਰ ਕਦੀ ਨਾ ਲੰਘਾ, ਅੰਦਰ ਕਦਮ ਨਾ ਮੂਲ ਟਿਕਾਈਆ। ਮੈਨੂੰ ਸਤਿਗੁਰ ਸ਼ਬਦ ਦਿਸੇ ਖੰਡਾ, ਜੋ ਖੜਗਾਂ ਦਾ ਡੇਰਾ ਢਾਹੀਆ। ਰੂਪ ਦਰਸਾਏ ਅਗੰਮ ਪ੍ਰਚੰਡਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਵਰ ਦਾਤਾ ਇਕ ਅਖਵਾਈਆ। ਧਰਮ ਕਹੇ ਕਲਜੁਗ ਵੇਖ ਦੀਨ ਦੁਨੀ ਦਾ ਕਲੇਸ਼, ਸਾਂਤਕ ਸਤਿ ਨਾ ਕੋਇ ਕਰਾਈਆ। ਲੇਖਾ ਪੜ੍ਹ ਗੋਬਿੰਦ ਦਸ ਦਸਮੇਸ਼, ਜੋ ਦੇਸ ਦੇਸਾਂਤਰਾਂ ਤੋਂ ਬਾਹਰ ਗਿਆ ਸਮਝਾਈਆ। ਕਲ ਕਲਕੀ ਕਰੇ ਅਵੱਲੜਾ ਭੇਖ, ਭੇਖੀ ਆਪਣਾ ਭੇਸ ਬਦਲਾਈਆ। ਪ੍ਰਗਟ ਹੋਵੇ ਸੰਬਲ ਦੇਸ, ਸਾਢੇ ਤਿੰਨ ਹੱਥ ਵੱਜੇ ਵਧਾਈਆ। ਜਿਸ ਝਗੜਾ ਮੁਕਾਉਣਾ ਮੁੱਲਾ ਸ਼ੇਖ਼, ਮੁਸਾਇਕਾਂ ਪੰਧ ਮੁਕਾਈਆ। ਦੀਨ ਦੁਨੀ ਦੀ ਬਦਲੇ ਰੇਖ, ਰਖੀਸ਼ਰਾਂ ਪਰਦਾ ਆਪ ਚੁਕਾਈਆ। ਧੁਰ ਦਾ ਨਾਮ ਦੇਵੇ ਸੰਦੇਸ਼, ਤੂੰ ਮੇਰਾ ਮੈਂ ਤੇਰਾ ਢੋਲਾ ਇਕ ਸੁਣਾਈਆ। ਜੋ ਆਦਿ ਜੁਗਾਦਿ ਰਹੇ ਹਮੇਸ਼, ਸੋ ਸਾਹਿਬ
ਸਵਾਮੀ ਸੱਚਾ ਸ਼ਹਿਨਸ਼ਾਹੀਆ। ਜਿਸ ਦੇ ਅਗੇ ਚਲੇ ਕੋਈ ਨਾ ਪੇਸ਼, ਸਿਰ ਸਕੇ ਨਾ ਕੋਇ ਉਠਾਈਆ। ਉਹ ਪੁਰਖ ਅਕਾਲਾ ਦੀਨ ਦਿਆਲਾ ਸਦਾ ਰਹੇ ਹਮੇਸ਼, ਜੁਗ ਜੁਗ ਆਪਣੀ ਕਾਰ ਕਮਾਈਆ। ਜਨ ਭਗਤਾਂ ਖੋਲ੍ਹੇ ਭੇਤ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਜਿਸ ਦੇ ਹੁਕਮ ਵਿਚ ਗੁਰ ਅਰਜਨ ਸੀਸ ਪਵਾਈ ਰੇਤ, ਤਤੀ ਤਵੀ ਨਾਲ ਵਡਿਆਈਆ। ਕਲਜੁਗ ਓਸ ਦਾ ਲੇਖਾ ਤੇਰੇ ਨਾਲ ਨੇਤਨ ਨੇਤ, ਨੇਰਨ ਨੇਰ ਸਮਝਾਈਆ। ਤੂੰ ਹਾਜ਼ਰ ਹੋਣਾ ਪੰਚਮ ਚੇਤ, ਰਾਵੀ ਕੰਢਾ ਅੱਖ ਉਠਾਈਆ। ਸੁਣਨਾ ਅਗਲਾ ਸਚ ਸੰਦੇਸ਼, ਕੀ ਕਰਤਾ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਵਰਤਾਈਆ। ਕਲਜੁਗ ਕਹੇ ਧਰਮ ਮੈਂ ਰਖੀਆਂ ਬਹੁਤ ਉਡੀਕਾਂ, ਦਿਵਸ ਰੈਣ ਧਿਆਨ ਲਗਾਈਆ। ਮੇਰੀਆਂ ਉਸ ਪ੍ਰਭੂ ਨਾਲ ਪ੍ਰੀਤਾਂ, ਜੋ ਪ੍ਰੀਤਮ ਪਿਆਰਾ ਨੂਰ ਅਲਾਹੀਆ। ਜਿਸ ਝਗੜਾ ਮੇਟਣਾ ਮੰਦਰ ਮਸੀਤਾਂ, ਜਗਤ ਕਾਅਬਿਆਂ ਪੰਧ ਮੁਕਾਈਆ। ਲੇਖੇ ਲਾਉਣਾ ਊਚਾਂ ਨੀਚਾਂ, ਰਾਓ ਰੰਕਾਂ ਇਕੋ ਰੰਗ ਰੰਗਾਈਆ। ਉਸ ਨੇ ਬਦਲ ਦੇਣੀਆਂ ਤਵਾਰੀਖਾਂ, ਤਾਰੀਖ ਫਲਗੁਣ ਤੇਰੀ ਦਏ ਗਵਾਹੀਆ। ਧਰਮ ਕਹੇ ਕਲਜੁਗ ਉਸ ਦੀਆਂ ਮੰਨਣੀਆਂ ਪੈਣੀਆਂ ਨਸੀਹਤਾਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਕਰਨੀ ਕਾਰ ਕਮਾਈਆ। ਕਲਜੁਗ ਕਹੇ ਧਰਮ ਮੈਂ ਉਸੇ ਸਾਹਿਬ ਦਾ ਖ਼ਾਦਮ, ਖ਼ੁਦੀ ਤਕਬਰੀ ਨਾਲ ਜਣਾਈਆ। ਜਿਸ ਲਹਿਣਾ ਦੇਣਾ ਮੁਕਾਉਣਾ ਹਵਾ ਆਦਮ, ਆਪ ਆਪਣਾ ਹੁਕਮ ਵਰਤਾਈਆ। ਜਿਸ ਲੇਖਾ ਪੂਰਾ ਕਰਨਾ ਕ੍ਰਿਸ਼ਨ ਕਾਹਨ ਯਾਦਵ, ਯਦੀ ਆਪਣਾ ਪਰਦਾ ਆਪ ਉਠਾਈਆ। ਉਹ ਪੁਰਖ ਅਕਾਲਾ ਮੋਹਣ ਮਾਧਵ, ਮਧੁਰ ਧੁਨ ਇਕ ਸ਼ਨਵਾਈਆ। ਜਿਸ ਨੂੰ ਚਾਰ ਜੁਗ ਸਾਰੇ ਅਰਾਧਣ, ਦਿਵਸ ਰੈਣ ਧਿਆਨ ਲਗਾਈਆ। ਉਹ ਸਭ ਦੀ ਕਿਰਿਆ ਆਏ ਸਾਧਣ, ਸਿਧ ਸਾਦਕਾਂ ਵੇਖ ਵਖਾਈਆ। ਜਨ ਭਗਤਾਂ ਦੇਵੇ ਅਗੰਮੀ ਦਾਦਨ, ਵਸਤ ਅਮੋਲਕ ਨਾਮ ਵਰਤਾਈਆ। ਜਗਤ ਜਹਾਨ ਰਖੇ ਲਾਜਣ, ਸਿਰ ਆਪਣਾ ਹੱਥ ਟਿਕਾਈਆ। ਹੋ ਦਿਆਲ ਗ਼ਰੀਬ ਨਿਵਾਜਣ, ਗ਼ਰੀਬ ਨਿਮਾਣਿਆਂ ਵੇਖੇ ਚਾਈਂ ਚਾਈਂਆ। ਜਿਸ ਦਾ ਲੇਖਾ ਅੰਤ ਆਦਿਨ, ਆਦਿ ਪੁਰਖ ਵਡ ਵਡਿਆਈਆ। ਉਸ ਦੀ ਕਿਰਪਾ ਨਾਲ ਜਨ ਭਗਤ ਸੁਹੇਲੇ ਜਾਗਣ, ਆਲਸ ਨਿੰਦਰਾ ਵਿਚ ਕਦੇ ਨਾ ਆਈਆ। ਉਹ ਜਗਤ ਜੰਜਾਲਾ ਤੋੜੇ ਬਾਂਧਨ, ਤ੍ਰੈਗੁਣ ਅਤੀਤਾ ਹੋ ਸਹਾਈਆ। ਮਸਤਕ ਧੂੜੀ ਖ਼ਾਕ ਰਮਾਵੇ ਚੰਦਨ, ਜੋਤ ਲਲਾਟ ਕਰੇ ਰੁਸ਼ਨਾਈਆ। ਹਰਿਜਨ ਸਾਚੇ ਲਾਏ ਅੰਗਣ, ਅੰਗੀਕਾਰ ਆਪ ਹੋ ਆਈਆ। ਕਰੇ ਖੇਲ ਵਿਚ ਵਰਭੰਡਣ, ਬ੍ਰਹਿਮੰਡ ਨੂਰ ਰੁਸ਼ਨਾਈਆ। ਜਨ ਭਗਤਾਂ ਭਗਤੀ ਦਾਤ ਆਏ ਵੰਡਣ, ਬਿਨਾ ਭਗਤੀਉਂ ਝੋਲੀ ਪਾਈਆ। ਦੀਨ ਦਿਆਲ ਬਣ ਬਖ਼ਸ਼ੰਦਨ, ਬਖ਼ਸ਼ਿਸ਼ ਆਪਣੇ ਹੱਥ ਰਖਾਈਆ। ਜਿਸ ਦੇ ਹੁਕਮ ਵਿਚ ਕੋਟਨ ਕੋਟ ਜੁਗ ਚੌਕੜੀ ਲੰਘਣ, ਕਲਜੁਗ ਭੱਜੇ ਵਾਹੋ ਦਾਹੀਆ। ਉਹ ਗੋਪਾਲ ਮੂਰਤ ਮਦਨ, ਮਧੁ ਸੂਦਨ ਇਕ ਅਖਵਾਈਆ। ਸੰਤ ਸੁਹੇਲੇ ਉਪਜਾਏ ਆਪਣੇ ਰਤਨ, ਅਨਮੁੱਲੇ ਹੀਰੇ ਆਪ ਪ੍ਰਗਟਾਈਆ। ਅੰਤਮ ਸਭ ਦੀ ਪੈਜ ਆਏ ਰਖਣ, ਰੱਛਿਆ ਕਰੇ ਥਾਉਂ ਥਾਈਂਆ। ਸਚ ਦੀ ਦੇ ਸਮਝਾਵੇ ਮਤਨ, ਮਨਮਤ ਦਾ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਭਗਤ ਸੁਹੇਲੇ ਲੱਖ ਚੁਰਾਸੀ ਵਿਚੋਂ ਆਪੇ ਲੱਭਣ, ਖੋਜੀ ਹੋ ਕੇ ਚਾਰੋਂ ਕੁੰਟ ਖੋਜ ਖੁਜਾਈਆ।
੧੪ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਕਲਸੀਆਂ ਜ਼ਿਲਾ ਅੰਮ੍ਰਿਤਸਰ ਬੀਬੀ ਮੰਨੀ ਦੇ ਗ੍ਰਹਿ
ਧਰਮ ਕਹੇ ਕਲਜੁਗ ਵੇਖ ਭਗਤ ਜਨਾਂ ਦੀ ਧਾਰ, ਧਰਨੀ ਉਤੇ ਧਿਆਨ ਲਗਾਈਆ। ਜਿਨ੍ਹਾਂ ਤੇ ਕਿਰਪਾ ਕਰੇ ਆਪ ਨਿਰੰਕਾਰ, ਹਰਿ ਕਰਤਾ ਧੁਰਦਰਗਾਹੀਆ। ਜਨਮ ਜਨਮ ਦੇ ਵਿਛੜੇ ਆਪ ਮੇਲੇ ਨਾਲ ਪਿਆਰ, ਪੀਆ ਪ੍ਰੀਤਮ ਆਪਣਾ ਜੋੜ ਜੁੜਾਈਆ। ਸ਼ਬਦੀ ਨਾਦ ਦੇ ਧੁਨਕਾਰ, ਰਾਗ ਨਾਦ ਕਰੇ ਸ਼ਨਵਾਈਆ। ਕੂੜੀ ਕਿਰਿਆ ਮੇਟ ਕੇ ਧੂੰਆਂਧਾਰ, ਅੰਧ ਅੰਧੇਰਾ ਦਏ ਮਿਟਾਈਆ। ਦੀਆ ਬਾਤੀ ਕਰ ਉਜਿਆਰ, ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ। ਅੰਮ੍ਰਿਤ ਬਖ਼ਸ਼ ਕੇ ਠਾਂਡਾ ਠਾਰ, ਅਗਨੀ ਤਤ ਬੁਝਾਈਆ। ਜਨਮ ਕਰਮ ਦੇ ਲਹਿਣੇ ਦੇਣੇ ਵਿਚਾਰ, ਵਸਤ ਨਾਮ ਅਨਮੁੱਲ ਵਰਤਾਈਆ। ਫੜ ਫੜ ਬਾਹੋਂ ਦੇਵੇ ਤਾਰ, ਤਾਰਨਹਾਰ ਸਾਹਿਬ ਸੁਖਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਗ ਆਪ ਰਖਾਈਆ। ਕਲਜੁਗ ਕਹੇ ਧਰਮ ਮੈਂ ਵੇਖ ਕੇ ਹੋਵਾਂ ਹਕਾ ਬੱਕਾ, ਹੈਰਾਨੀ ਵਿਚ ਜਣਾਈਆ। ਕੀ ਖੇਲ ਕਰੇ ਪੁਰਖ ਸਮਰਥਾ, ਹਰਿ ਕਰਤਾ ਧੁਰਦਰਗਾਹੀਆ। ਜਨ ਭਗਤਾਂ ਦੇਵੇ ਨਾਮ ਦੀ ਵੱਥਾ, ਵਸਤ ਅਮੁੱਲ ਆਪ ਵਰਤਾਈਆ। ਭਾਗ ਲਗਾ ਕੇ ਕਾਇਆ ਯਥਾ, ਯਥਾਰਥ ਆਪਣਾ ਰੰਗ ਚੜ੍ਹਾਈਆ। ਲੇਖੇ ਲਾਏ ਟੇਕਿਆ ਮੱਥਾ, ਮਸਤਕ ਧੂੜੀ ਖ਼ਾਕ ਰਮਾਈਆ। ਨੀਰ ਵਰੋਲੇ ਨੇਤਰ ਲੋਚਨ ਅੱਖਾ, ਨੈਣ ਨੈਣਾਂ ਦਏ ਵਡਿਆਈਆ। ਏਥੇ ਓਥੇ ਦੋ ਜਹਾਨਾਂ ਬਣ ਕੇ ਸਖਾ, ਸਗਲਾ ਸੰਗ ਬਣਾਈਆ। ਕਲਜੁਗ ਕਹੇ ਮੈਂ ਵੇਖ ਵੇਖ ਕੇ ਹੱਸਾ, ਹਸਤੀ ਤੱਕ ਬੇਪਰਵਾਹੀਆ। ਜਿਸ ਮੇਰੀ ਰੈਣ ਮੇਟੀ ਅੰਧੇਰੀ ਮੱਸਾ, ਨੂਰੀ ਚੰਦ ਕਰੇ ਰੁਸ਼ਨਾਈਆ। ਉਸ ਦੀ ਸਿਫ਼ਤ ਸਲਾਹ ਵਡ ਜਸਾ, ਜਸ ਵੇਦ ਪੁਰਾਨ ਰਹੇ ਸਦ ਗਾਈਆ। ਉਹ ਮਿਹਰਵਾਨ ਹੋ ਕੇ ਜਨ ਭਗਤਾਂ ਦੇਵੇ ਆਪਣਾ ਰਸਾ, ਬਿਨ ਰਸਨਾ ਰਸ ਚਖਾਈਆ। ਜੋ ਹਿਰਦੇ ਅੰਦਰ ਵਸਾ, ਘਰ ਘਰ ਡੇਰਾ ਲਾਈਆ। ਜਿਸ ਦੇ ਦਰਸ ਨਾਲ ਸਗਲ ਵਸੂਰਾ ਲੱਥਾ, ਹਉਮੇ ਰੋਗ ਰਿਹਾ ਨਾ ਰਾਈਆ। ਮੈਂ ਵੀ ਉਸੇ ਦੇ ਸਥਰ ਲੱਥਾ, ਆਪਣਾ ਆਪ ਮਿਟਾਈਆ। ਜਿਸ ਆਤਮ ਪਰਮਾਤਮ ਜੋੜ ਜੁੜਾਇਆ ਇਕੱਠਾ, ਤਨ ਮੰਦਰ ਦਿਤੀ ਵਡਿਆਈਆ। ਉਸੇ ਦੇ ਚਰਨ ਕਵਲ ਸਰਨ ਸਰਨਾਈ ਢੱਠਾ, ਨਿਵ ਨਿਵ ਲਾਗਾ ਪਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਧਾਰ ਸਰਬ ਕਲਾ ਸਮਰਥਾ, ਸਮਰਥ ਆਪਣੀ ਖੇਲ ਖਿਲਾਈਆ।
੧੪ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਦਰਾਜਕੇ ਜ਼ਿਲਾ ਅੰਮ੍ਰਿਤਸਰ ਗੰਡਾ ਸਿੰਘ ਦੇ ਗ੍ਰਹਿ
ਨਾਰਦ ਕਹੇ ਧਰਮ ਕਲਜੁਗ ਨੂੰ ਆਖ, ਪ੍ਰੇਮ ਪਿਆਰ ਨਾਲ ਸੁਣਾਈਆ। ਧਰਨੀ ਦੀ ਉਡਦੀ ਵੇਖ ਖ਼ਾਕ, ਰਾਖ ਸਭ ਦੀ ਦਏ ਗਵਾਹੀਆ। ਅਵਤਾਰ ਪੈਗ਼ੰਬਰਾਂ ਗੁਰੂਆਂ ਵੇਖ ਭਵਿਖ਼ਤ ਵਾਕ, ਵਾਕਫ਼ਕਾਰ ਹੋ ਕੇ ਧਿਆਨ ਲਗਾਈਆ। ਕੀ ਸ਼ਬਦੀ ਸ਼ਬਦ ਸੰਦੇਸਾ ਰਿਹਾ ਭਾਖ, ਅਣਸੁਣਤ ਕੀ ਸੁਣਾਈਆ। ਆਪਣੇ ਕਰਮ ਦੀ ਚਾਰੋਂ ਕੁੰਟ ਤੂੰ ਵੇਖ ਸ਼ਾਖ਼, ਪੱਤ ਟਹਿਣੀ ਕਿਸ ਬਿਧ ਮਹਿਕਾਈਆ। ਕਿਹੜੀ ਵਸਤ ਤੇਰੇ ਪਾਸ, ਸਚ ਦੇ ਵਖਾਈਆ। ਨਾਰਦ ਕਹੇ ਮੈਨੂੰ ਸੰਦੇਸ਼ਾ ਦੇਵੇ ਪੁਰਖ ਅਬਿਨਾਸ਼, ਹਰਿ ਕਰਤਾ ਧੁਰਦਰਗਾਹੀਆ। ਕਲਜੁਗ ਹੋਣਾ ਪਏ ਨਾਸ, ਨਾਸਤਕ ਤੱਕ
ਖ਼ਲਕ ਖ਼ੁਦਾਈਆ। ਤੇਰਾ ਲੇਖਾ ਮੁਕਣਾ ਜਗਤ ਗੁਸਤਾਖ਼, ਗ਼ੁੱਸਿਆਂ ਗਿਲਿਆਂ ਪੰਧ ਮੁਕਾਈਆ। ਇਕ ਨੂਰ ਹੋਵੇ ਪ੍ਰਕਾਸ਼, ਦੋ ਜਹਾਨ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਧਰਮ ਕਹੇ ਨਾਰਦਾ ਕੁਛ ਮੈਨੂੰ ਦੱਸ ਸੰਦੇਸਾ, ਕੀ ਸਾਹਿਬ ਦਿਤਾ ਸਮਝਾਈਆ। ਨਾਰਦ ਕਹੇ ਧਰਮ ਜੀ ਤੂੰ ਤੱਕ ਅਗੰਮਾ ਦੇਸ਼ਾ, ਜਿਸ ਨੂੰ ਸੰਬਲ ਸਾਰੇ ਗਏ ਗਾਈਆ। ਓਥੇ ਬੈਠਾ ਨਰ ਨਰੇਸ਼ਾ, ਨਰ ਨਰਾਇਣ ਨੂਰ ਅਲਾਹੀਆ। ਸ਼ਬਦੀ ਗੋਬਿੰਦ ਦਸਮੇਸ਼ਾ, ਜੋਤੀ ਜਾਤਾ ਡਗਮਗਾਈਆ। ਜੋ ਸਦ ਰਹੇ ਹਮੇਸ਼ਾ, ਜਨਮ ਮਰਨ ਵਿਚ ਨਾ ਆਈਆ। ਓਸ ਦੇ ਅਗੇ ਸਾਰੇ ਹੋ ਰਹੇ ਪੇਸ਼ਾ, ਪੇਸ਼ੀਨਗੋਈਆਂ ਆਪਣੇ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਖੇਲ ਕੀ ਖਿਲਾਈਆ। ਨਾਰਦ ਕਹੇ ਧਰਮ ਜੀ ਕੀ ਦੱਸਾਂ ਉਸ ਦੀ ਕਹਾਣੀ, ਕਹਾਵਤ ਵਿਚ ਕਦੇ ਨਾ ਆਈਆ। ਕੀ ਸੰਦੇਸ਼ਾ ਦੇਵੇ ਸ਼ਬਦ ਅਗੰਮੀ ਬਾਣੀ, ਜੋ ਬਨ ਟਿੱਲੇ ਪ੍ਰਬਤਾਂ ਹੱਥ ਕਿਸੇ ਨਾ ਆਈਆ। ਕੀ ਮੰਜ਼ਲ ਦੱਸਾਂ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਧੁਰਦਰਗਾਹੀਆ। ਜੋ ਆਦਿ ਜੁਗਾਦੀ ਸਭ ਦਾ ਜਾਣ ਜਾਣੀ, ਜਾਨਣਹਾਰ ਵਡ ਵਡਿਆਈਆ। ਸੋ ਭਗਤਾਂ ਉਤੇ ਕਰੇ ਮਿਹਰਵਾਨੀ, ਮਿਹਰ ਨਜ਼ਰ ਉਠਾਈਆ। ਭਾਗ ਲਗਾ ਕੇ ਉਨ੍ਹਾਂ ਦੀ ਪੇਸ਼ਾਨੀ, ਪੇਸ਼ਤਰ ਉਨ੍ਹਾਂ ਦਾ ਭੇਵ ਖੁਲਾਈਆ। ਸਚ ਪ੍ਰੀਤੀ ਬਖ਼ਸ਼ ਮਹਾਨੀ, ਮਹਿੰਮਾ ਕਥ ਕਥ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਨਾਰਦ ਕਹੇ ਧਰਮ ਸੁਣ ਸੰਦੇਸਾ ਪੁਰਖ ਅਕਾਲ, ਕੀ ਕਰਤਾ ਰਿਹਾ ਜਣਾਈਆ। ਦੀਨਾਂ ਬੰਧਪ ਹੋ ਦਿਆਲ, ਦਇਆਨਿਧ ਆਪ ਦ੍ਰਿੜਾਈਆ। ਜੋਤੀ ਜਾਤਾ ਬਣ ਬੇਮਿਸਾਲ, ਮਿਸਲ ਆਪਣੀ ਆਪ ਸਮਝਾਈਆ। ਕਲਜੁਗ ਕੂੜੀ ਕਿਰਿਆ ਵੇਖ ਹਾਲ, ਲੇਖਾ ਸਭ ਦਾ ਫੋਲ ਫੁਲਾਈਆ। ਭਗਤ ਸੁਹੇਲੇ ਤੱਕ ਲਾਲ, ਗੁਰਮੁਖ ਗੁਰ ਗੁਰ ਗੋਦ ਉਠਾਈਆ। ਆਪਣੀ ਚਲ ਅਵੱਲੜੀ ਚਾਲ, ਚਾਲ ਨਿਰਾਲੀ ਇਕ ਸਮਝਾਈਆ। ਜਨ ਭਗਤਾਂ ਦੇ ਨਾਮ ਧਨ ਮਾਲ, ਅਮੁਲ ਅਤੁਲ ਆਪ ਵਰਤਾਈਆ। ਆਤਮ ਅੰਤਰ ਅੰਮ੍ਰਿਤ ਸਰੋਵਰ ਭਰ ਤਾਲ, ਇਸ਼ਨਾਨ ਇਕੋ ਵਾਰ ਕਰਾਈਆ। ਜਨਮ ਜਨਮ ਦੀ ਲੇਖੇ ਲਾਏ ਘਾਲ, ਕੀਤੀ ਘਾਲ ਥਾਏਂ ਪਾਈਆ। ਸੰਬਲ ਬੈਠ ਕੇ ਕਰੇ ਸੰਭਾਲ, ਸੰਬਲ ਨਿਵਾਸੀ ਜਿਸ ਨੂੰ ਸੀਸ ਨਿਵਾਈਆ। ਕਾਲ ਮਹਾਕਾਲ ਰਾਏ ਧਰਮ ਲਾਏ ਪਾਰ, ਸੋ ਚਲੇ ਅਵੱਲੜੀ ਚਾਲ, ਚਾਲ ਨਿਰਾਲੀ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਧਰਮ ਕਹੇ ਨਾਰਦ ਕੀ ਉਸ ਦੀ ਖ਼ੁਸ਼ਖ਼ਬਰੀ, ਬੇਖ਼ਬਰਾਂ ਦੇ ਜਣਾਈਆ। ਨਾਰਦ ਕਹੇ ਜਿਸ ਦਾ ਰਾਹ ਤਕਦੇ ਸਾਰੇ ਨਾਲ ਬੇਸਬਰੀ, ਧੀਰਜ ਧੀਰ ਨਾ ਕੋਇ ਧਰਾਈਆ। ਉਹ ਸਭ ਦੀ ਆਸਾ ਮਨਸਾ ਪੂਰੀ ਕਰੇ ਸੱਧਰੀ, ਸੱਧਰਾਂ ਸਭ ਦੀਆਂ ਵੇਖ ਵਖਾਈਆ। ਜਨ ਭਗਤਾਂ ਧੁਨ ਆਤਮਕ ਦੇਵੇ ਮਧੁਰੀ, ਮਧੁਰ ਧੁਨ ਕਰੇ ਸ਼ਨਵਾਈਆ। ਉਹ ਕਲਜੁਗ ਕੂੜੀ ਕਿਰਿਆ ਮੇਟੇ ਗ਼ਦਰੀ, ਚਾਰੋਂ ਕੁੰਟ ਧਿਆਨ ਲਗਾਈਆ। ਸਭ ਦੀ ਆਸਾ ਮਨਸਾ ਵੇਖੇ ਸੱਧਰੀ, ਅੰਤਰ ਨਿਰੰਤਰ ਖੋਜ ਖੁਜਾਈਆ। ਧੁਰ ਦਾ ਦਾਤਾ ਬਣ ਕੇ ਅਦਲੀ, ਇਨਸਾਫ਼ ਆਪਣੇ ਹੱਥ ਵਖਾਈਆ। ਕਲਜੁਗ ਕੂੜੀ ਕਿਰਿਆ ਕਰੇ ਬਦਲੀ, ਸਤਿਜੁਗ ਸਾਚਾ ਮਾਰਗ ਇਕ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ
ਉਠਾਈਆ। ਨਾਰਦ ਕਹੇ ਧਰਮ ਉਹ ਤੱਕ ਤ੍ਰੈਗੁਣ ਅਤੀਤ, ਤ੍ਰੈਭਵਨ ਧਨੀ ਖੇਲ ਖਿਲਾਈਆ। ਜਿਸ ਦੀ ਧਾਰ ਆਦਿ ਜੁਗਾਦੀ ਰੀਤ, ਜੁਗ ਜੁਗ ਵੇਸ ਵਟਾਈਆ। ਜਿਸ ਦਾ ਆਤਮ ਪਰਮਾਤਮ ਸੱਚਾ ਗੀਤ, ਪ੍ਰੀਤਮ ਹੋ ਕੇ ਮੇਲ ਮਿਲਾਈਆ। ਕਾਇਆ ਅਗਨੀ ਕਰੇ ਠਾਂਡੀ ਸੀਤ, ਤਤਵ ਤਤ ਨਾ ਕੋਇ ਤਪਾਈਆ। ਝਗੜਾ ਮੇਟਣਹਾਰਾ ਊਚ ਨੀਚ, ਜ਼ਾਤ ਪਾਤੀ ਪੰਧ ਮੁਕਾਈਆ। ਸੋ ਮਾਲਕ ਸਵਾਮੀ ਵਸੇ ਸਭ ਦੇ ਬੀਚ, ਤਨ ਮੰਦਰ ਡੇਰਾ ਲਾਈਆ। ਜੋ ਭਗਤਾਂ ਕਰੇ ਕਾਇਆ ਠੰਡੀ ਸੀਤ, ਕੂੜ ਕਿਰਿਆ ਅਗਨ ਬੁਝਾਈਆ। ਸਤਿ ਧਰਮ ਦੀ ਸਾਚੀ ਚਲਾ ਰੀਤ, ਰੀਤੀਵਾਨ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਦੁਖੜੇ ਕਰੇ ਭੈ ਭੀਤ, ਕਾਇਆ ਭਾਂਡਾ ਪਤਤ ਪੁਨੀਤ ਆਪ ਕਰਾਈਆ।
੧੬ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਸੁਰਜੀਤ ਸਿੰਘ ਦੇ ਨਵਿਤ
ਫਲਗੁਣ ਕਹੇ ਮੇਰਾ ਵਕਤ ਸੁਹੰਜਣਾ ਸੋਹਣਾ, ਪ੍ਰਭ ਦਿਤੀ ਸੋਹਣੀ ਵਡਿਆਈਆ। ਲੇਖੇ ਲਾਇਆ ਜਨਮ ਸਿੰਘ ਮੋਹਣਾ, ਮੋਹਣ ਮਾਧਵ ਦਇਆ ਕਮਾਈਆ। ਜਿਸ ਕਿਰਪਾ ਨਿਧਾਨ ਪੂਰਬ ਦਾਗ਼ ਧੋਣਾ, ਮਿਹਰ ਨਜ਼ਰ ਨਜ਼ਰ ਟਿਕਾਈਆ। ਸਚ ਦਾ ਦੀਪਕ ਸਤਿ ਸਚ ਜਗਾਉਣਾ, ਜੋਤੀ ਜਾਤਾ ਹੋ ਕੇ ਡਗਮਗਾਈਆ। ਆਤਮਾ ਦਾ ਆਤਮਾ ਨੂਰ ਉਪਜਾਉਣਾ, ਉਪਮਾ ਅਗੰਮ ਅਥਾਹੀਆ। ਨਵ ਫਾਗਣ ਭਾਗ ਲਗਾਉਣਾ, ਦੋ ਪੰਜ ਜੋੜ ਜੁੜਾਈਆ। ਹਰਿਜਨ ਆਪਣਾ ਰੰਗ ਰੰਗਾਉਣਾ, ਰੰਗਤ ਧੁਰ ਦੀ ਆਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਫਲਗੁਣ ਕਹੇ ਮੈਂ ਖ਼ੁਸ਼ੀਆਂ ਵਿਚ ਖ਼ੁਸ਼ਹਾਲ, ਖ਼ੁਸ਼ਖ਼ਬਰੀ ਵਿਚ ਵਡਿਆਈਆ। ਕਿਰਪਾ ਕਰੇ ਮੇਰਾ ਦੀਨ ਦਿਆਲ, ਦਰਦ ਦੁੱਖ ਭੈ ਭੰਜਨ ਧੁਰਦਰਗਾਹੀਆ। ਜਿਸ ਕਾਇਆ ਸੁਹਾਇਆ ਸੱਚਾ ਧਨ ਮਾਲ, ਮੰਦਰ ਇਕੋ ਇਕ ਵਡਿਆਈਆ। ਦੀਪਕ ਜੋਤੀ ਅਗੰਮ ਬਾਲ, ਨੂਰ ਨੁਰਾਨਾ ਨੂਰ ਚਮਕਾਈਆ। ਵੇਖਣਹਾਰਾ ਪੂਰਬ ਘਾਲ, ਖੋਜਤ ਖੋਜਤ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਫਲਗੁਣ ਕਹੇ ਕਿਰਪਾ ਕਰੀ ਪ੍ਰਭੂ ਪ੍ਰਭ ਮੀਤ, ਮਿਤਰ ਪਿਆਰੇ ਦਇਆ ਕਮਾਈਆ। ਮੇਰਾ ਸੀਨਾ ਕਰੇ ਠਾਂਡਾ ਸੀਤ, ਜਗਤ ਅਗਨੀ ਦਿਤੀ ਬੁਝਾਈਆ। ਚਰਨ ਕਵਲ ਲਗਾ ਪ੍ਰੀਤ, ਪ੍ਰੀਤਮ ਮਿਲਿਆ ਚਾਈਂ ਚਾਈਂਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਗੀਤ, ਸੋਹੰ ਢੋਲਾ ਦਿਤਾ ਜਣਾਈਆ। ਰੰਗ ਰੰਗਾ ਕੇ ਹਸਤ ਕੀਟ, ਊਚਾਂ ਨੀਚਾਂ ਡੇਰਾ ਢਾਹੀਆ। ਸਤਿ ਬਖ਼ਸ਼ਸ਼ ਕਰ ਬਖ਼ਸ਼ੀਸ਼, ਬਖ਼ਸ਼ਿਸ਼ ਰਹਿਮਤ ਝੋਲੀ ਪਾਈਆ। ਕੂੜੀ ਕਿਰਿਆ ਮੇਟ ਕੇ ਰੀਤ, ਰੀਤੀਵਾਨ ਹੋਏ ਸਹਾਈਆ। ਫਲਗੁਣ ਕਹੇ ਮੈਂ ਨਵ ਨਵ ਕੀਤੀ ਉਡੀਕ, ਨਵ ਨਵ ਚਾਰ ਦਾ ਪੰਧ ਮੁਕਾਈਆ। ਭਗਤ ਭਗਤ ਦੀ ਧਾਰ ਪ੍ਰਗਟ ਕਰ ਸਿੰਘ ਸੁਰਜੀਤ, ਸਿੰਘ ਜਗਤ ਦਿਤੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਬੇਪਰਵਾਹੀਆ। ਫਲਗੁਣ ਕਹੇ ਮੇਰਾ ਵਕਤ ਸੁਹਾਵਾ, ਮਿਲੇ ਮਾਣ ਵਡਿਆਈਆ। ਢੋਲੇ ਗੀਤ ਖ਼ੁਸ਼ੀ ਦੇ ਗਾਵਾਂ, ਗਾ ਗਾ ਖ਼ੁਸ਼ੀ
ਬਣਾਈਆ। ਪ੍ਰਭੂ ਦੀ ਚਰਨ ਧੂੜੀ ਮਸਤਕ ਲਾਵਾਂ, ਦੁਰਮਤ ਮੈਲ ਧਵਾਈਆ। ਪੁਰਖ ਅਕਾਲਾ ਦੀਨ ਦਿਆਲਾ ਇਕੋ ਕੰਤ ਹੰਢਾਵਾਂ, ਦੂਜੀ ਓਟ ਨਾ ਕੋਇ ਰਖਾਈਆ। ਸਚ ਦਵਾਰੇ ਸੀਸ ਨਿਵਾਵਾਂ, ਨਿਵ ਨਿਵ ਲਾਗਾਂ ਪਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦਾ ਖੇਲ ਸਦਾ ਅਨਡੀਠ, ਅਨਡਿੱਠੜਾ ਆਪਣਾ ਖੇਲ ਖਿਲਾਈਆ।
੧੭ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਮਹਿਸਮ ਪੁਰਾ ਜ਼ਿਲਾ ਅੰਮ੍ਰਿਤਸਰ ਬੂਟਾ ਸਿੰਘ ਦੇ ਗ੍ਰਹਿ
ਸਤਿਗੁਰ ਸ਼ਬਦ ਕਹੇ ਮੈਂ ਖੇਲ ਖੇਲਾਂ ਵਿਚ ਸਚਖੰਡ, ਨਿਰਗੁਣ ਧਾਰ ਧਾਰ ਲਏ ਅੰਗੜਾਈਆ। ਮੈਂ ਤੱਕਾਂ ਕੋਟਨ ਕੋਟ ਬ੍ਰਹਿਮੰਡ ਖੰਡ, ਖੰਡਾਂ ਖੋਜ ਖੁਜਾਈਆ। ਮੈਂ ਲਹਿਣਾ ਦੇਣਾ ਜਾਣਾ ਜੇਰਜ ਅੰਡ, ਉਤਭੁਜ ਸੇਤਜ ਫੋਲ ਫੁਲਾਈਆ। ਮੈਂ ਸਰਗੁਣ ਧਾਰ ਜਾਵਾਂ ਵੰਡ, ਨੌ ਸੌ ਚੁਰਾਨਵੇਂ ਚੌਕੜੀ ਜੁਗ ਖੋਜ ਖੁਜਾਈਆ। ਦੀਨ ਦੁਨੀ ਦਾ ਤੱਕਾਂ ਪੰਧ, ਪਾਂਧੀ ਹੋ ਕੇ ਵੇਖ ਵਖਾਈਆ। ਆਤਮਾ ਪਰਮਾਤਮਾ ਸਭ ਦਾ ਜਾਣਾ ਅਨੰਦ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਲਹਿਣਾ ਦੇਣਾ ਜਾਣਾ ਸੂਰੀਆ ਚੰਦ, ਚੰਦ ਸਿਤਾਰ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਵੱਡਾ ਵਡ ਵਡਿਆਈਆ। ਸਤਿਗੁਰ ਸ਼ਬਦ ਕਹੇ ਮੈਂ ਨਿਰਵੈਰ ਧਾਰ ਨਿਰਵੈਰਾ, ਸਤਿ ਸਰੂਪ ਅਖਵਾਈਆ। ਮੈਂ ਦੋ ਜਹਾਨ ਕਰਾਂ ਸੈਰਾ, ਭੱਜਾਂ ਵਾਹੋ ਦਾਹੀਆ। ਮੇਰਾ ਖੇਲ ਗੰਭੀਰ ਗਹਿਰਾ, ਪਰਦਾ ਸਕੇ ਨਾ ਕੋਇ ਉਠਾਈਆ। ਜਗਤ ਜਹਾਨ ਹੋਇਆ ਬਹਿਰਾ, ਧੁਨ ਆਵਾਜ਼ ਸੁਣਨ ਕੋਇ ਨਾ ਪਾਈਆ। ਜਗਤ ਸ਼ਾਸਤਰ ਕਰਨ ਮੁਸ਼ਾਇਰਾ, ਸਿਫ਼ਤਾਂ ਨਾਲ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਦ੍ਰਿੜਾਈਆ। ਸਤਿਗੁਰ ਸ਼ਬਦ ਕਹੇ ਮੈਂ ਵਿਸ਼ਵ ਧਾਰ ਜਗਾਇਆ, ਭੇਵ ਅਭੇਦ ਖੁਲਾ। ਬ੍ਰਹਮਾ ਬ੍ਰਹਮ ਉਠਾਇਆ, ਨੇਤਰ ਲੋਚਨ ਪਰਦਾ ਲਾਹ। ਸ਼ੰਕਰ ਦਿਤਾ ਹਿਲਾਇਆ, ਨਿੰਦਰਾ ਆਲਸ ਗਵਾ। ਅਵਤਾਰ ਪੈਗ਼ੰਬਰ ਗੁਰੂ ਗੁਰਦੇਵ ਸੁਣਾਇਆ, ਢੋਲਾ ਸੋਹਲਾ ਧੁਰਦਰਗਾਹ। ਚਾਰੋਂ ਕੁੰਟ ਵੇਖ ਵਖਾਇਆ, ਨਵ ਸੱਤ ਫੇਰਾ ਪਾ। ਅੰਡਜ ਜੇਰਜ ਫੋਲ ਫੁਲਾਇਆ, ਪਰਦਾ ਪਰਦਿਆਂ ਵਿਚੋਂ ਚੁਕਾ। ਆਤਮ ਨੂਰ ਨਜ਼ਰ ਕਿਸੇ ਨਾ ਆਇਆ, ਜੋਤੀ ਜੋਤ ਹੋਏ ਨਾ ਕੋਇ ਰੁਸ਼ਨਾ। ਧੁਰ ਦਾ ਡੰਕ ਨਾ ਕੋਇ ਵਜਾਇਆ, ਨਾਦੀ ਧੁਨ ਧੁਨ ਨਾ ਕੋਇ ਜਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਇਆ। ਸਤਿਗੁਰ ਸ਼ਬਦ ਕਹੇ ਕਿਰਪਾ ਕਰੇ ਪੁਰਖ ਅਕਾਲਾ, ਹਰਿ ਕਰਤਾ ਵਡ ਵਡਿਆਈਆ। ਦੀਨਾ ਬੰਧਪ ਦੀਨ ਦਿਆਲਾ, ਦਇਆਨਿਧ ਹਰਿ ਗੁਸਾਈਂਆ। ਲੇਖਾ ਜਾਣ ਸਚਖੰਡ ਸੱਚੀ ਧਰਮਸਾਲਾ, ਦਰਗਾਹ ਸਾਚੀ ਫੋਲ ਫੁਲਾਈਆ। ਧੁਰ ਦਾ ਹੁਕਮ ਦੇਵੇ ਮਿਹਰਵਾਨਾ, ਮਿਹਰਵਾਨ ਆਪਣਾ ਹੁਕਮ ਵਰਤਾਈਆ। ਸਵਾਧਾਨ ਹੋਵੇ ਰਾਮ ਰਾਮਾ, ਰਮਈਆ ਰਾਮ ਜਣਾਈਆ। ਭੇਵ ਰਹੇ ਕਾਹਨ ਨਾ ਕਾਹਨਾ, ਰਾਧੇ ਸਈਆ ਇਕ ਸਮਝਾਈਆ। ਪੈਗ਼ੰਬਰ ਤੱਕੋ ਨੂਰ ਜ਼ਿਮੀਂ ਅਸਮਾਨਾਂ, ਜ਼ਾਹਰ ਜ਼ਹੂਰ ਇਕ ਅਖਵਾਈਆ। ਗੁਰੂ ਗੁਰਦੇਵ
ਕਰੋ ਧਿਆਨਾ, ਬਿਨ ਅੱਖਾਂ ਅੱਖ ਉਠਾਈਆ। ਕੀ ਖੇਲ ਕਰੇ ਸ੍ਰੀ ਭਗਵਾਨਾ, ਪਰਮ ਪੁਰਖ ਆਪਣੀ ਕਾਰ ਭੁਗਤਾਈਆ। ਜਿਸ ਨੂੰ ਝੁਕਦੇ ਜ਼ਿਮੀਂ ਅਸਮਾਨਾਂ, ਦੋ ਜਹਾਨਾਂ ਨਿਵ ਨਿਵ ਲਾਗਣ ਪਾਈਂਆ। ਕੁਦਰਤ ਦਾ ਕਾਦਰ ਕਰਤਾ ਵਡ ਬਲਵਾਨਾ, ਬਲਧਾਰੀ ਇਕ ਅਖਵਾਈਆ। ਜੋਤੀ ਜਾਤਾ ਪੁਰਖ ਬਿਧਾਤਾ ਨਿਰਗੁਣ ਨਿਰਵੈਰ ਨਿਰੰਕਾਰ ਪਹਿਰ ਕੇ ਜਾਮਾ, ਨੂਰ ਨੁਰਾਨਾ ਡਗਮਗਾਈਆ। ਜਿਸ ਦਾ ਅੰਤ ਅਖ਼ੀਰ ਵਰਤਣਾ ਭਾਣਾ, ਨਾ ਕੋਈ ਮੇਟੇ ਮੇਟ ਮਿਟਾਈਆ। ਤਖ਼ਤੋਂ ਲਾਹ ਕੇ ਰਾਜਾ ਰਾਣਾ, ਰਈਅਤ ਆਪਣਾ ਰੰਗ ਰੰਗਾਈਆ। ਜਨ ਭਗਤਾਂ ਸਤਿ ਸਰੂਪ ਸ਼ਾਹੋ ਭੂਪ ਬਿਨ ਰੰਗ ਰੂਪ ਆਤਮ ਬੰਨ੍ਹੇ ਨਾਮ ਦਾ ਗਾਨਾ, ਡੋਰੀ ਸਤਿ ਤੰਦ ਸਲੀਵ ਈਸਾ ਵਾਲੀ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਮੈਂ ਵੇਖਾਂ ਦੀਨ ਦੁਨੀ ਦੀ ਧਾਰ, ਧਰਮ ਦਵਾਰੇ ਫੋਲ ਫੁਲਾਈਆ। ਕਲਜੁਗ ਕੂੜੇ ਪਾਵਾਂ ਸਾਰ, ਮਹਾਸਾਰਥੀ ਹੋ ਕੇ ਭੱਜਾਂ ਵਾਹੋ ਦਾਹੀਆ। ਲਹਿਣਾ ਦੇਣਾ ਤੱਕਾਂ ਜੀਵ ਸੰਸਾਰ, ਆਤਮ ਪਰਮਾਤਮ ਧਿਆਨ ਲਗਾਈਆ। ਪਾਰਬ੍ਰਹਮ ਬ੍ਰਹਮ ਪਰਦਾ ਦਿਆਂ ਉਤਾਰ, ਉੱਤਰ ਪੂਰਬ ਪੱਛਮ ਦੱਖਣ ਫੇਰਾ ਪਾਈਆ। ਈਸ਼ ਜੀਵ ਦੀ ਜਾਣਾ ਕਾਰ, ਕਰਨੀ ਦਾ ਕਰਤਾ ਆਪਣੀ ਖੇਲ ਖਿਲਾਈਆ। ਨਵ ਸੱਤ ਕਰਾਂ ਧੂਅੰਧਾਰ, ਨਵ ਨੌ ਚਾਰ ਦਾ ਪਰਦਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭੇਵ ਅਭੇਦਾ ਆਪ ਖੁਲਾਈਆ। ਸਤਿਗੁਰ ਸ਼ਬਦ ਕਹੇ ਮੈਂ ਤੱਕਾਂ ਭਗਤ ਸੁਹੇਲੇ, ਹਰਿਜਨ ਖੋਜ ਖੁਜਾਈਆ। ਜਿਨ੍ਹਾਂ ਆਤਮਾ ਪਰਮਾਤਮਾ ਹੋਏ ਮੇਲੇ, ਪ੍ਰਭ ਮਿਲ ਕੇ ਵੱਜੀ ਵਧਾਈਆ। ਵਸੇ ਧਾਮ ਨਵੇਲੇ, ਸਚ ਦਵਾਰੇ ਸੋਭਾ ਪਾਈਆ। ਇਕ ਰੂਪ ਹੋਏ ਗੁਰੂ ਗੁਰ ਚੇਲੇ, ਚੇਲਾ ਗੁਰ ਸ਼ਬਦੀ ਗੰਢ ਰਖਾਈਆ। ਅਚਰਜ ਖੇਲ ਪਾਰਬ੍ਰਹਮ ਪ੍ਰਭ ਖੇਲੇ, ਖ਼ਲਕ ਦਾ ਖ਼ਾਲਕ ਆਪਣੀ ਕਲ ਪ੍ਰਗਟਾਈਆ। ਲੇਖਾ ਜਾਣ ਸੰਤ ਸੁਹੇਲੇ, ਸਾਜਣ ਹੋ ਕੇ ਮਿਲੇ ਚਾਈਂ ਚਾਈਂਆ। ਰਾਏ ਧਰਮ ਦੀ ਕੱਟ ਜੇਲੇ, ਚੁਰਾਸੀ ਫਾਸੀ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਖਣਹਾਰਾ ਦੋ ਜਹਾਨਾਂ ਜੰਗਲ ਜੂਹ ਉਜਾੜ ਪਹਾੜ ਟਿੱਲੇ ਪਰਬਤ ਬੇਲੇ, ਸਮੁੰਦ ਸਾਗਰ ਗਹਿਰ ਗੰਭੀਰ ਬੇਨਜ਼ੀਰ ਵੇਖ ਵਖਾਈਆ।
੧੮ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਹਰਜੀਤ ਸਿੰਘ ਦੇ ਨਵਿਤ
ਧਰਮ ਕਹੇ ਕਲਜੁਗ ਮੈਨੂੰ ਦੱਸ ਦੇ ਵਕਤ ਅਖ਼ੀਰ, ਬਿਨਾ ਅੱਖਰਾਂ ਨਿਰਅੱਖਰ ਧਾਰ ਸਮਝਾਈਆ। ਕਲਜੁਗ ਕਹੇ ਸੁਣ ਮੇਰੇ ਲਾਡਲੇ ਵੀਰ, ਵੀਰਨਾ ਦਿਆਂ ਜਣਾਈਆ। ਮੇਰੀ ਉਸ ਦੇ ਹੱਥ ਤਕਦੀਰ, ਜੋ ਸੰਬਲ ਬੈਠਾ ਧੁਰ ਦਾ ਮਾਹੀਆ। ਜਿਸ ਚਿੱਟੇ ਤੇ ਕਾਲੀ ਪਾਉਣੀ ਲਕੀਰ, ਲਾਈਨ ਧੁਰ ਦੀ ਇਕ ਬਣਾਈਆ। ਸਤਿਜੁਗ ਕਰਨਾ ਤਾਮੀਰ, ਨੀਂਹ ਆਪਣੇ ਹੱਥ ਰਖਾਈਆ। ਵੇਖ ਸੰਦੇਸ਼ਾ ਦਿੰਦਾ ਕਬੀਰ, ਕਬਰਾਂ ਤੋਂ ਬਾਹਰ ਦ੍ਰਿੜਾਈਆ। ਪਰਮ ਪੁਰਖ ਦੀ ਅਗੰਮੀ ਤਦਬੀਰ, ਭੇਵ ਜਾਣੇ ਕੋਇ ਨਾ ਰਾਈਆ। ਜਿਸ ਸ਼ਰਅ ਦੀ ਵੇਖਣੀ ਸ਼ਮਸ਼ੀਰ, ਸ਼ਰੀਅਤ ਖੋਜ ਖੁਜਾਈਆ। ਉਹ ਸਵਾਮੀ ਬੇਨਜ਼ੀਰ, ਨਜ਼ਰਾਂ ਤੋਂ ਓਹਲੇ ਡੇਰਾ ਲਾਈਆ। ਜੋ ਘੱਤੀ ਆਇਆ ਵਹੀਰ, ਭੱਜਿਆ ਆਇਆ ਵਾਹੋ ਦਾਹੀਆ। ਦੀਨ ਦੁਨੀ ਦੀ ਬਦਲੇ
ਜ਼ਮੀਰ, ਜ਼ਾਮਨ ਸ਼ਬਦ ਗੁਰੂ ਅਖਵਾਈਆ। ਜਿਸ ਲੇਖੇ ਪਾਇਆ ਰਵਦਾਸ ਦਾ ਕਸੀਰ, ਕੌਡੀ ਕਾਨਾ ਦਏ ਗਵਾਹੀਆ। ਉਹ ਮਿਹਰਵਾਨ ਗੁਣੀ ਗਹੀਰ, ਗਹਿਰ ਗਵਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਧਰਮ ਕਹੇ ਕਲਜੁਗ ਮੇਰੇ ਅੰਦਰ ਆਵੇ ਆਵਾਜ਼, ਪ੍ਰਭ ਖ਼ੁਸ਼ੀਆਂ ਵਿਚ ਜਣਾਈਆ। ਉਹ ਤੱਕ ਵਕਤ ਚੁਕਣਾ ਰੋਜ਼ਾ ਨਿਮਾਜ਼, ਕਾਅਬਿਆਂ ਹੋਏ ਸਫ਼ਾਈਆ। ਸੁਰਤ ਸਭ ਦੀ ਜਾਏ ਜਾਗ, ਸਤਿਗੁਰ ਸ਼ਬਦ ਆਪ ਜਗਾਈਆ। ਹੰਸ ਬਣਾਏ ਫੜ ਫੜ ਕਾਗ, ਸੋਹੰ ਮਾਣਕ ਮੋਤੀ ਚੋਗ ਮੁਖ ਰਖਾਈਆ। ਜਨ ਭਗਤਾਂ ਹੋਵਣ ਵਡ ਵਡ ਭਾਗ, ਤਨ ਵਜਦੀ ਰਹੇ ਵਧਾਈਆ। ਗ੍ਰਹਿ ਮੰਦਰ ਦੀਪਕ ਜੋਤੀ ਜਗੇ ਚਰਾਗ਼, ਚਾਰੋਂ ਕੁੰਟ ਹੋਏ ਰੁਸ਼ਨਾਈਆ। ਜਿਸ ਸਾਹਿਬ ਦਾ ਲੇਖਾ ਆਦਿ ਜੁਗਾਦਿ, ਜੁਗ ਚੌਕੜੀ ਖੋਜ ਖੁਜਾਈਆ। ਉਹ ਜਨ ਭਗਤਾਂ ਦੇ ਕੇ ਪ੍ਰੇਮ ਦੀ ਦਾਦ, ਦਾਤਾ ਦਾਨੀ ਦਇਆ ਕਮਾਈਆ। ਚਿੱਟਾ ਰਸ ਦੁੱਧ ਦਾ ਦੇ ਸਵਾਦ, ਅਨਰਸ ਆਪਣਾ ਆਪ ਵਖਾਈਆ। ਜੋ ਸਰਨ ਸਰਨਾਈ ਜਾਣ ਲਾਗ, ਤਿਨ੍ਹਾਂ ਲਗ ਮਾਤਰ ਦਾ ਡੇਰਾ ਢਾਹੀਆ। ਕਿਸੇ ਹੱਥ ਨਾ ਆਵੇ ਕਾਸ਼ੀ ਅਯੁਧਿਆ ਪਰਾਗ, ਮਥੁਰਾ ਗੋਕਲ ਰੋਵਨ ਮਾਰਨ ਧਾਹੀਆ। ਮੱਕੇ ਕਾਅਬੇ ਕਰੇ ਨਾ ਕੋਇ ਜਹਾਦ, ਹਾਜੀਆਂ ਹੱਜ ਨਾ ਕੋਇ ਵਡਿਆਈਆ। ਨੇਤਰ ਵੇਖ ਸਕੇ ਨਾ ਕੋਇ ਸਮਾਜ, ਮਜ਼੍ਹਬਾਂ ਵੰਡ ਨਾ ਕੋਇ ਵੰਡਾਈਆ। ਉਹ ਭਗਤ ਸੁਹੇਲਾ ਇਕ ਅਕੇਲਾ ਸ਼ਬਦ ਸੁਣਾਏ ਅਨਾਦੀ ਨਾਦ, ਧੁਨ ਆਤਮਕ ਰਾਗ ਦ੍ਰਿੜਾਈਆ। ਗੁਰਮੁਖ ਗੁਰਸਿਖ ਜਾਇਣ ਜਾਗ, ਜਗ ਨੇਤਰ ਲੋਚਨ ਨੈਣ ਅੱਖ ਖੁਲਾਈਆ। ਜੋ ਸੰਬਲ ਦੇਸ ਵਸੇ ਵਿਚ ਮਾਝ, ਮਜਲਸ ਭਗਤਾਂ ਨਾਲ ਬਣਾਈਆ। ਧਰਮ ਕਹੇ ਕਲਜੁਗ ਉਹ ਤੇਰਾ ਅੰਤਮ ਵੇਖੇ ਰਾਜ, ਰਈਅਤ ਜਗਤ ਜਹਾਨ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਮਾਤਮ ਆਤਮ ਦੇਵੇ ਸਤਿਗੁਰ ਸ਼ਬਦ ਇਮਦਾਦ, ਦੂਸਰ ਲੋੜ ਰਹੇ ਨਾ ਰਾਈਆ।
੧੯ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਮਹਿੰਦਰ ਕੌਰ ਸੁਰਜੀਤ ਕੌਰ ਕਲਸੀਆਂ ਦੇ ਨਵਿਤ
ਕਿਰਪਾ ਕਰੇ ਪੁਰਖ ਅਬਿਨਾਸ਼, ਹਰਿ ਕਰਤਾ ਵਡ ਵਡਿਆਈਆ। ਮਾਨਸ ਜਨਮ ਕਰਾਏ ਰਾਸ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਲੇਖੇ ਲਾਏ ਪਵਣ ਸਵਾਸ, ਸਾਹ ਸਾਹ ਆਪਣਾ ਨਾਮ ਜਪਾਈਆ। ਕੂੜ ਵਿਕਾਰਾ ਕਰੇ ਨਾਸ, ਹਉਮੇ ਹੰਗਤਾ ਰੋਗ ਮਿਟਾਈਆ। ਨਿਰਗੁਣ ਨੂਰ ਕਰ ਪ੍ਰਕਾਸ਼, ਜੋਤੀ ਜਾਤਾ ਨਜ਼ਰੀ ਆਈਆ। ਮੇਟ ਮਿਟਾਏ ਅੰਧੇਰੀ ਰਾਤ, ਨਿਰਗੁਣ ਸਾਚਾ ਚੰਦ ਚਮਕਾਈਆ। ਸ਼ਬਦ ਅਗੰਮੀ ਦੇ ਕੇ ਦਾਤ, ਵਸਤ ਅਨਮੁੱਲ ਆਪ ਵਰਤਾਈਆ। ਸਗਲ ਵਸੂਰੇ ਜਾਇਣ ਲਾਥ, ਜਿਸ ਜਨ ਆਪਣਾ ਮੇਲ ਮਿਲਾਈਆ। ਅੰਦਰ ਬਾਹਰ ਗੁਪਤ ਜ਼ਾਹਰ ਵਸੇ ਪਾਸ, ਦੂਰ ਦੁਰਾਡਾ ਪੰਧ ਰਹੇ ਨਾ ਰਾਈਆ। ਜਨਮ ਜਨਮ ਦਾ ਕਰਮ ਕਰਮ ਦਾ ਰੋਗ ਦੇਵੇ ਕਾਟ, ਕਟਾਕਸ਼ ਇਕੋ ਨਾਮ ਲਗਾਈਆ। ਸਾਚੀ ਮੰਜ਼ਲ ਪੌੜੇ ਚੜ੍ਹਾ ਕੇ ਘਾਟ, ਘਾਟਾ ਜਨਮ ਜਨਮ ਦਾ ਪੂਰ ਕਰਾਈਆ। ਆਵਣ ਜਾਵਣ ਲੱਖ ਚੁਰਾਸੀ ਮੇਟੇ ਵਾਟ, ਦਰਗਾਹ ਸਾਚੀ ਦੇਵੇ
ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਸਿਰ ਆਪਣਾ ਹੱਥ ਰਖਾਈਆ। ਕਿਰਪਾ ਕਰੇ ਸਾਹਿਬ ਸੁਲਤਾਨਾ, ਹਰਿ ਕਰਤਾ ਧੁਰਦਰਗਾਹੀਆ। ਮਿਹਰਵਾਨ ਹੋਏ ਮਿਹਰਵਾਨਾ, ਸਚਖੰਡ ਨਿਵਾਸੀ ਬੇਪ੍ਰਵਾਹੀਆ। ਅੰਤਰ ਦੇਵੇ ਬ੍ਰਹਮ ਗਿਆਨਾ, ਆਤਮ ਪਰਮਾਤਮ ਮੇਲਾ ਮੇਲੇ ਸਹਿਜ ਸੁਭਾਈਆ। ਕਰੇ ਪ੍ਰਕਾਸ਼ ਕੋਟਨ ਭਾਨਾ, ਜੋਤੀ ਜਾਤਾ ਅਗੰਮ ਅਥਾਹੀਆ। ਘਰ ਮੰਦਰ ਸੁਹਾਏ ਮਕਾਨਾ, ਮਹੱਲ ਅਟਲ ਵੱਜੇ ਵਧਾਈਆ। ਸ਼ਬਦ ਨਾਦ ਉਪਜੇ ਧੁਨਕਾਨਾ, ਅਨਰਾਗੀ ਰਾਗ ਸੁਣਾਈਆ। ਲੇਖਾ ਜਾਣ ਜੀਵ ਜਹਾਨਾ, ਹਰਿਜਨ ਸਾਚੇ ਲਏ ਤਰਾਈਆ। ਰੰਗ ਰੰਗਾਏ ਨੌਜਵਾਨਾ, ਮਰਦ ਮਰਦਾਨਾ ਬੇਪ੍ਰਵਾਹੀਆ। ਚਰਨ ਕਵਲ ਬਖ਼ਸ਼ ਧਿਆਨਾ, ਸੁਰਤ ਸ਼ਬਦ ਨਾਲ ਮਿਲਾਈਆ। ਦੁਰਮਤ ਮੈੱਲ ਧੋਏ ਵਿਚ ਜਹਾਨਾ, ਪਤਤ ਪੁਨੀਤ ਕਰਾਈਆ। ਘਰ ਸਵਾਮੀ ਠਾਕਰ ਕਰੇ ਆਪ ਪਹਿਚਾਨਾ, ਪਰਦਾ ਪਰਦਿਆਂ ਵਿਚੋਂ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਰੰਗ ਆਪ ਰੰਗਾਈਆ। ਸਾਚਾ ਰੰਗ ਰਾਂਗਣ ਨੀਕੋ, ਹਰਿ ਕਰਤਾ ਪੁਰਖ ਕਰਤਾਰ। ਸਚ ਸਵਾਮੀ ਆਤਮ ਮੀਤੋ, ਮਿਤਰ ਪਿਆਰਾ ਅਗੰਮ ਅਪਾਰ। ਕਾਇਆ ਕਰੇ ਠਾਂਡੀ ਸੀਤੋ, ਸਤਿਗੁਰ ਸ਼ਬਦ ਸ਼ਬਦੀ ਦੇ ਅਧਾਰ। ਘਰ ਸਵਾਮੀ ਮਿਲੇ ਨੀਕਨ ਨੀਕੋ, ਨਿਰਵੈਰ ਪੁਰਖ ਅਗੰਮ ਅਪਾਰ। ਸਾਚਾ ਕਲਮਾ ਦੇਵੇ ਅਗੰਮ ਹਦੀਸੋ, ਨਾਮ ਨਿਧਾਨਾ ਏਕੰਕਾਰ। ਮਾਨਸ ਜਨਮ ਹਰਿਜਨ ਜੀਤੋ, ਚਰਨ ਪ੍ਰੀਤੀ ਕਰ ਸੱਚੀ ਸਰਕਾਰ। ਵੇਖੋ ਧਾਮ ਗ੍ਰਹਿ ਅਨਡੀਠੋ, ਸਚਖੰਡ ਦਵਾਰਾ ਖੋਲ ਕਿਵਾੜ। ਪ੍ਰਭ ਕਾ ਭਾਣਾ ਮਾਨੋ ਮੀਠੋ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਆਪ ਕਰਤਾਰ। ਸਤਿਗੁਰ ਕਰਤਾ ਦਇਆਨਿਧ, ਦੀਨਣ ਹੋਏ ਸਹਾਈਆ। ਜਗਤ ਜਹਾਨਾਂ ਜਾਣੇ ਬਿਧ, ਬਿਧਨਾ ਨਾਤਾ ਵੇਖ ਵਖਾਈਆ। ਜਨ ਭਗਤਾਂ ਕਾਰਜ ਕਰੇ ਸਿਧ, ਸਿੱਧ ਸਾਦਕ ਜਿਸ ਨੂੰ ਸੀਸ ਨਿਵਾਈਆ। ਜੋ ਲੇਖਾ ਲਿਖਿਆ ਵਿਚ ਵੇਦ ਰਿਗ, ਸੋ ਅਥਰਬਣ ਕਲਜੁਗ ਦਏ ਭੁਗਤਾਈਆ। ਸੋ ਰਾਮ ਰਾਮਾ ਇਸ਼ਾਰਾ ਕੀਤਾ ਗਿਧ, ਜਟਾ ਜੂਟ ਭੇਵ ਖੁਲਾਈਆ। ਸੋ ਵੇਖਣਹਾਰਾ ਏਕੰਕਾਰਾ ਇਕ, ਇਕ ਇਕੱਲਾ ਅਗੰਮ ਅਥਾਹੀਆ। ਲੇਖੇ ਲਾਵੇ ਹਰਿਜਨ ਮੀਤ ਪਿਆਰੇ ਸਿਖ, ਸਿੱਖੀ ਸਿਖਿਆ ਸਚ ਦ੍ਰਿੜਾਈਆ। ਨਾਮ ਪਦਾਰਥ ਪਾ ਕੇ ਭਿਖ, ਖ਼ਾਲੀ ਝੋਲੀ ਦਏ ਭਰਾਈਆ। ਮਿਹਰਵਾਨ ਮਿਹਰਵਾਨ ਹੋ ਕੇ ਸਾਚਾ ਮਿਤ, ਮਿਤਰ ਪਿਆਰਾ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰੇਮ ਪ੍ਰੀਤੀ ਅੰਦਰ ਕਰੇ ਹਿਤ, ਹਿਤਕਾਰੀ ਹੋ ਕੇ ਜਨ ਭਗਤਾਂ ਦਇਆ ਕਮਾਈਆ।
੧੯ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਜੰਮੂ ਸ਼ਹਿਰ ਚੇਲਾ ਸਿੰਘ ਦੇ ਗ੍ਰਹਿ
ਕਲਜੁਗ ਕਹੇ ਮੈਂ ਧਰਮ ਨੂੰ ਫੜਾਂ ਗੁੱਟਾ, ਹਲੂਣ ਕੇ ਦਿਆਂ ਜਣਾਈਆ। ਉਹ ਵੇਖ ਤੇਰਾ ਸਤਿ ਪਿਆਰ ਟੁੱਟਾ, ਟੁਟਿਆਂ ਗੰਢ ਨਾ ਕੋਇ ਪਵਾਈਆ। ਸੋਹਣਿਆਂ ਮੇਰੀਆਂ ਚਾਰ ਕੁੰਟ ਲੁੱਟਾਂ, ਲੁਟੇਰਾ ਹੋ ਕੇ ਭੱਜਾਂ ਵਾਹੋ ਦਾਹੀਆ। ਨੌ ਖੰਡ ਪ੍ਰਿਥਮੀ ਜੜ ਪੁੱਟਾਂ, ਧਰਨੀ ਧਵਲ ਰਹਿਣ
ਨਾ ਪਾਈਆ। ਖ਼ਾਲੀ ਕਰਾਂ ਬੁੱਤਾਂ, ਬੁਤਖ਼ਾਨਿਆਂ ਕਰਾਂ ਸਫ਼ਾਈਆ। ਮੈਂ ਪੁਰਖ ਅਕਾਲ ਦਾ ਲਾਡਲਾ ਪੁਤਾ, ਦੁਲਾਰਾ ਨੰਨ੍ਹਾ ਸੋਭਾ ਪਾਈਆ। ਜੂਠ ਝੂਠ ਸੁਹਾਈ ਰੱਤਾ, ਰੁਤੜੀ ਕੂੜ ਦਿਤੀ ਮਹਿਕਾਈਆ। ਮੇਰਾ ਖੇਲ ਰਿਹਾ ਨਹੀਂ ਲੁਕਾ, ਨੌ ਖੰਡ ਵੱਜੇ ਵਧਾਈਆ। ਮੈਂ ਕਾਮ ਕਰੋਧ ਦਾ ਭੁੱਖਾ, ਚਾਰੋਂ ਕੁੰਟ ਧਿਆਨ ਲਗਾਈਆ। ਮੇਰੇ ਅੰਦਰ ਇਹੋ ਦੁੱਖਾ, ਧਰਮ ਵਿਚ ਰਹਿਣ ਕੋਇ ਨਾ ਪਾਈਆ। ਮੈਂ ਸੁਫ਼ਲ ਹੋਣ ਦੇਣੀ ਨਹੀਂ ਜਨਣੀ ਦੀ ਕੁੱਖਾ, ਭਗਤ ਜਨਮੇ ਕੋਇ ਨਾ ਮਾਈਆ। ਜਗਤ ਜਗਿਆਸੂ ਤੇਰੇ ਰਾਹੋਂ ਘੁੱਥਾ, ਮੰਜ਼ਲ ਨਜ਼ਰ ਕਿਸੇ ਨਾ ਆਈਆ। ਮੇਰੇ ਉਤੇ ਕਰੀਂ ਨਾ ਗ਼ੁੱਸਾ, ਗਿਲਾ ਨਾ ਕੋਇ ਰਖਾਈਆ। ਮੈਂ ਪਵਿਤ੍ਰ ਰਹਿਣ ਦਿਤਾ ਨਹੀਂ ਕਿਸੇ ਦਾ ਜੁੱਸਾ, ਜਿਸਮ ਜਮੀਰ ਦਿਤਾ ਬਦਲਾਈਆ। ਜ਼ਰਾ ਨਿਗਾਹ ਮਾਰ ਲੈ ਦੀਪ ਕੁਸ਼ਾ, ਕੱਛ ਮੱਛ ਦਾ ਲੇਖ ਜਣਾਈਆ , ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਕਲਜੁਗ ਕਹੇ ਮੈਂ ਧਰਮ ਨੂੰ ਹੱਸ ਕੇ ਕੀਤਾ ਇਸ਼ਾਰਾ, ਐਸ਼ੋ ਇਸ਼ਰਤ ਨਾਲ ਜਣਾਈਆ। ਆਪਣਾ ਵੇਖ ਲੈ ਅੰਤ ਕਿਨਾਰਾ, ਤੱਟਾਂ ਵਹਿਣਾਂ ਫੋਲ ਫੁਲਾਈਆ। ਤੈਨੂੰ ਅਵਤਾਰ ਪੈਗ਼ੰਬਰ ਗੁਰੂ ਦਏ ਨਾ ਕੋਇ ਸਹਾਰਾ, ਨਾਮ ਵੰਝ ਮੁਹਾਣਾ ਹੱਥ ਕੋਇ ਨਾ ਆਈਆ। ਨਿਸ਼ਾਨਾ ਰਹੇ ਨਾ ਕਿਸੇ ਮੰਦਰ ਮਠ ਸ਼ਿਵਦਵਾਲੇ ਗੁਰੂਦਵਾਰਾ, ਕਾਅਬੇ ਰਹੇ ਕੁਰਲਾਈਆ। ਧਰਨੀ ਰੋਵੇ ਜ਼ਾਰੋ ਜ਼ਾਰਾ, ਬਿਨ ਨੈਣਾਂ ਨੀਰ ਵਹਾਈਆ। ਕਲਜੁਗ ਕਹੇ ਚਾਰੋਂ ਕੁੰਟ ਮੇਰਾ ਪਸਾਰਾ, ਪਸਰ ਪਸਾਰੀ ਹੋ ਕੇ ਦਿਆਂ ਜਣਾਈਆ। ਦੀਨ ਦੁਨੀ ਵਿਚ ਕੀਤਾ ਧੂਆਂਧਾਰਾ, ਨੂਰੀ ਚੰਦ ਨਾ ਕੋਇ ਚਮਕਾਈਆ। ਤ੍ਰੈਗੁਣ ਮਾਇਆ ਤਾਅ ਅੰਗਿਆਰਾ, ਅਗਨੀ ਅੱਗ ਦਿਤੀ ਲਗਾਈਆ। ਅੰਮ੍ਰਿਤ ਮਿਲੀ ਨਾ ਠੰਡੀ ਠਾਰਾ, ਅੰਮਿਉਂ ਰਸ ਨਾ ਕੋਇ ਚੁਆਈਆ। ਨਵਖੰਡ ਹਾਹਾਕਾਰਾ, ਹਾਏ ਹਾਏ ਕਰ ਸਰਬ ਕੁਰਲਾਈਆ। ਚਾਰ ਕੁੰਟ ਵੇਖ ਖੇਲ ਅਪਾਰਾ, ਅਪਰੰਪਰ ਸਵਾਮੀ ਮੈਥੋਂ ਰਿਹਾ ਕਰਾਈਆ। ਮੇਰਾ ਕੂੜ ਕੁੜਿਆਰ ਦਾ ਇਕ ਲਲਕਾਰਾ, ਲਾਲਚ ਵਿਚ ਸਰਬ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਬੇਪਰਵਾਹੀਆ। ਕਲਜੁਗ ਕਹੇ ਧਰਮ ਤੇਰਾ ਰਹੇ ਕੋਇ ਨਾ ਬਲ, ਬਲਧਾਰੀ ਹੋ ਕੇ ਦਿਆਂ ਜਣਾਈਆ। ਮੇਰਾ ਚਾਰੋਂ ਕੁੰਟ ਕਪਟ ਛਲ, ਛਲ ਛਿਦਰ ਨਾਲ ਮਿਲਾਈਆ। ਮੇਰਾ ਪਸਾਰਾ ਵੇਖ ਕਾਲੀ ਧਾਰ ਕਲ, ਕਲ ਆਪਣੀ ਦਿਤੀ ਵਰਤਾਈਆ। ਪੰਚ ਵਿਕਾਰਾ ਜਗਤ ਦਲ, ਦਿਵਸ ਰੈਣ ਭੱਜੇ ਵਾਹੋ ਦਾਹੀਆ। ਭਾਗ ਲੱਗੇ ਨਾ ਕਿਸੇ ਕਾਇਆ ਮਾਟੀ ਖੱਲ, ਖ਼ਾਲਸ ਰੂਪ ਨਾ ਕੋਇ ਜਣਾਈਆ। ਅੰਮ੍ਰਿਤ ਰਸ ਮਿਲੇ ਕਿਸੇ ਨਾ ਜਲ, ਸਾਂਤਕ ਸਤਿ ਨਾ ਕੋਇ ਵਰਤਾਈਆ। ਸਤਿ ਸਰੂਪੀ ਲੱਗੇ ਕੋਇ ਨਾ ਫਲ, ਕਾਇਆ ਕੂੜੀ ਸਿੰਮਲ ਰੁੱਖ ਵਾਂਗ ਲਹਿਰਾਈਆ। ਸਤਿ ਸਚ ਧਰਮ ਦੀ ਰਹੀ ਕੋਈ ਨਾ ਗੱਲ, ਕੂੜ ਕੁੜਿਆਰਾ ਗਲ ਗਲਵਕੜੀ ਸਭ ਨੂੰ ਰਿਹਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਦਇਆ ਕਮਾਈਆ। ਕਲਜੁਗ ਕਹੇ ਧਰਮ ਮੈਂ ਤੈਨੂੰ ਖ਼ੁਸ਼ੀਆਂ ਦੇ ਨਾਲ ਦੱਸਾਂ, ਦਹਿ ਦਿਸ਼ਾ ਧਿਆਨ ਲਗਾਈਆ। ਚਾਰੋਂ ਕੁੰਟ ਵੇਖ ਕੇ ਹੱਸਾਂ, ਹੱਸ ਹੱਸ ਕੇ ਦਿਆਂ ਦ੍ਰਿੜਾਈਆ। ਆਪਣੀਆਂ ਖੋਲ ਕੇ ਵੇਖ ਲੈ ਅੱਖਾਂ, ਬਿਨ ਅੱਖੀਆਂ ਅੱਖ ਉਠਾਈਆ। ਤੇਰਾ ਸਤਿਕਾਰ ਰਿਹਾ ਨਾ ਵਿਚ ਕਰੋੜਾਂ ਲੱਖਾਂ, ਅਸੰਖਾਂ ਗਣਤ ਨਾ ਕੋਇ ਗਿਣਾਈਆ। ਤੇਰੀ ਕੀਮਤ ਹੋ ਗਈ ਵਾਂਗ ਕੱਖਾਂ, ਕੌਡੀ ਕੌਡੀ ਹੱਟ ਵਿਕਾਈਆ। ਮੈਂ ਬਲਧਾਰੀ ਹੋ ਕੇ ਨਵ ਸੱਤ ਪ੍ਰਿਥਮੀ ਨੱਸਾਂ, ਪ੍ਰਿਥਮ
ਆਪਣਾ ਖੇਲ ਵਖਾਈਆ। ਪਵਿਤ੍ਰ ਰਹਿਣ ਦਿਤਾ ਨਹੀਂ ਕਿਸੇ ਮਸਤਕ ਮੱਥਾ, ਲਲਾਟੀ ਜੋਤ ਨਾ ਕੋਇ ਰੁਸ਼ਨਾਈਆ। ਵਡਿਆਈ ਰਹੀ ਨਾ ਕਰ ਹੱਥਾਂ, ਕਰਮ ਕਾਂਡ ਨਾ ਕੋਇ ਚਤੁਰਾਈਆ। ਸਤਿ ਸਚ ਦੀ ਝੋਲੀ ਪਏ ਕੋਇ ਨਾ ਵੱਥਾ, ਕਿਰਿਆ ਕੂੜ ਜਗਤ ਹਲਕਾਈਆ। ਮਾਇਆ ਮਮਤਾ ਮੋਹ ਚਲਾ ਕੇ ਰਥਾ, ਜਗਤ ਜਗਿਆਸੂ ਦਿਤਾ ਚੜ੍ਹਾਈਆ। ਕਾਮ ਕਰੋਧ ਦੀ ਪਾ ਕੇ ਨੱਥਾ, ਦਿਵਸ ਰੈਣ ਭਵਾਈਆ। ਉਠ ਵੇਖ ਲੈ ਰੈਣ ਅੰਧੇਰੀ ਮੱਸਾ, ਸੂਰੀਆ ਚੰਦ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਵਰਤਾਈਆ। ਧਰਮ ਕਹੇ ਕਲਜੁਗ ਨਾ ਬਣ ਵਡ ਹੰਕਾਰੀ, ਹੰਕਾਰ ਵਿਚ ਜਣਾਈਆ। ਮੇਰਾ ਸਾਹਿਬ ਜੋਤ ਨਿਰੰਕਾਰੀ, ਨਿਰਵੈਰ ਇਕ ਅਖਵਾਈਆ। ਜਿਸ ਦੇ ਹੁਕਮ ਵਿਚ ਕੋਟਨ ਕੋਟ ਜੁਗ ਬੀਤੇ ਵਿਚ ਸੰਸਾਰੀ, ਸੰਸਾਰੀ ਭੰਡਾਰੀ ਸੰਘਾਰੀ ਦੇਣ ਗਵਾਹੀਆ। ਤੁਰਦੇ ਗਏ ਆਪਣੀ ਵਾਰੀ, ਵਾਰਸ ਨਜ਼ਰ ਕੋਇ ਨਾ ਆਈਆ। ਹੁਣ ਤੈਨੂੰ ਕਰਨੀ ਪਏ ਤਿਆਰੀ, ਤ੍ਰੈਗੁਣ ਅਤੀਤਾ ਦਏ ਕਰਾਈਆ। ਤੇਰੀ ਰੈਣ ਰੈਣ ਰਹਿਣ ਨਾ ਦੇਵੇ ਅੰਧਿਆਰੀ, ਅੰਧ ਅੰਧੇਰ ਦਏ ਮਿਟਾਈਆ। ਜੋ ਲੇਖਾ ਜਾਣੇ ਜੁਗ ਚੌਕੜੀ ਚਾਰੀ, ਸਤਿਜੁਗ ਤਰੇਤਾ ਦੁਆਪਰ ਕਲਜੁਗ ਵੇਖ ਵਖਾਈਆ। ਉਹ ਰੂਪ ਅਨੂਪਾ ਸ਼ਾਹੋ ਭੂਪਾ ਵਡ ਸਿਕਦਾਰੀ, ਸ਼ਹਿਨਸ਼ਾਹ ਅਗੰਮ ਅਥਾਹੀਆ। ਸੋ ਮੈਨੂੰ ਦੇਵੇ ਸਹਾਰੀ, ਸਿਰ ਮੇਰੇ ਹੱਥ ਟਿਕਾਈਆ। ਕਲਜੁਗ ਤੈਨੂੰ ਹੋਵੇ ਖ਼ੁਆਰੀ, ਖ਼ੈਰਖ਼ਾਹ ਨਜ਼ਰ ਕੋਇ ਨਾ ਆਈਆ। ਤੂੰ ਸਭ ਦੇ ਨਾਲ ਕਰੇਂ ਗ਼ਦਾਰੀ, ਗਦਾਗਾਰ ਹੋ ਕੇ ਵੇਖ ਵਖਾਈਆ। ਅੱਗ ਲੱਗੇ ਤੇਰੀ ਅਗੰਮੀ ਨਾੜੀ, ਜਿਥੋਂ ਸਕੇ ਨਾ ਕੋਇ ਬੁਝਾਈਆ। ਅੰਤਮ ਵਹਿਣਾ ਪਏ ਡੂੰਘੀ ਖਾਰੀ, ਬਾਹਰ ਸਕੇ ਨਾ ਕੋਇ ਕਢਾਈਆ। ਸਗਲੇ ਸਾਥੀ ਤੱਕ ਲੈ ਸੰਗ ਮੁਹੰਮਦ ਨਾਲ ਚਾਰ ਯਾਰੀ, ਯਰਾਨਾ ਯਾਰਾਂ ਵਾਲਾ ਵੇਖ ਵਖਾਈਆ। ਕੀ ਹੁਕਮ ਸੰਦੇਸ਼ਾ ਦੇਵੇ ਧੁਰ ਦਰਬਾਰੀ, ਮੁਕਾਮੇ ਹਕ ਕੀ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਲਹਿਣਾ ਦੇਣਾ ਲੇਖਾ ਜਾਣੇ ਦਿਉਹਾੜੀ, ਦਿਵਸ ਰੈਣ ਵੇਖਣਹਾਰਾ ਥਾਉਂ ਥਾਈਂਆ।
੨੦ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਜੰਮੂ ਸ਼ਹਿਰ ਵਜ਼ਾਰਤ ਰੋਡ ਰਾਮ ਕੌਰ ਦੇ ਗ੍ਰਹਿ
ਕਲਜੁਗ ਕਹੇ ਧਰਮ ਤੇਰਾ ਰਿਹਾ ਕੋਇ ਨਾ ਧਰਮ ਅਸਥਾਨ, ਅਸਥਿਲ ਦਵਾਰਾ ਨਜ਼ਰ ਕੋਇ ਨਾ ਆਈਆ। ਮੇਰਾ ਕੂੜ ਝੁੱਲੇ ਜਗਤ ਨਿਸ਼ਾਨ, ਨਿਸ਼ਾਨੇ ਚਾਰੋਂ ਕੁੰਟ ਝੁਲਾਈਆ। ਕਿਰਪਾ ਕਰੀ ਸ੍ਰੀ ਭਗਵਾਨ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਮਾਇਆ ਮਮਤਾ ਦੇ ਕੇ ਦਾਨ, ਮੇਰੀ ਝੋਲੀ ਦਿਤੀ ਭਰਾਈਆ। ਪੰਚ ਵਿਕਾਰ ਬਖ਼ਸ਼ ਬਲਵਾਨ, ਸੂਰਬੀਰ ਸੰਗ ਰਖਾਈਆ। ਸ਼ਰਅ ਛੁਰੀ ਦੱਸ ਨਾਲ ਸ਼ੈਤਾਨ, ਸ਼ਰੀਅਤ ਜਗਤ ਵੰਡ ਵੰਡਾਈਆ। ਮੇਰਾ ਦਿਵਸ ਰੈਣ ਯੁੱਧ ਘਮਸਾਨ, ਘੁੰਮਣ ਘੇਰੀ ਵਿਚ ਲੋਕਾਈਆ। ਮੈਂ ਪੂਜਾ ਰਹਿਣ ਦਿਤੀ ਨਹੀਂ ਕਿਸੇ ਕਾਹਨ, ਸੀਆ ਰਾਮ ਨਾ ਕੋਇ ਵਡਿਆਈਆ। ਪੈਗ਼ੰਬਰ ਸੁਣੇ ਨਾ ਕੋਇ ਪੈਗ਼ਾਮ, ਸਜਦਾ ਹਕ ਨਾ ਕੋਇ ਜਣਾਈਆ। ਮਾਣ ਰਿਹਾ ਨਾ ਮੰਤਰ ਸਤਿਨਾਮ, ਸਤਿ ਰੰਗ ਨਾ ਕੋਇ ਰੰਗਾਈਆ। ਚਾਰੋਂ ਕੁੰਟ ਮੇਰਾ ਖੇਲ ਮਹਾਨ, ਕਲਜੁਗ ਖ਼ੁਸ਼ੀਆਂ ਨਾਲ ਸੁਣਾਈਆ। ਆਤਮ ਬ੍ਰਹਮ ਕਰੇ ਨਾ ਕੋਇ ਪਹਿਚਾਨ,
ਬੇਪਹਿਚਾਨ ਹੋਈ ਲੋਕਾਈਆ। ਸਤਿਗੁਰ ਧੂੜੀ ਚਰਨ ਮਿਲੇ ਨਾ ਕਿਸੇ ਇਸ਼ਨਾਨ, ਦੁਰਮਤ ਮੈਲ ਨਾ ਕੋਇ ਧਵਾਈਆ। ਗੰਗਾ ਗੋਦਾਵਰੀ ਕੀਤੀ ਹੈਰਾਨ, ਜਮਨਾ ਸੁਰਸਤੀ ਰਹੀ ਕੁਰਲਾਈਆ। ਕਲਜੁਗ ਕਹੇ ਮੇਰੀ ਕੂੜ ਦੀ ਵੇਖ ਦੁਕਾਨ, ਧਰਨੀ ਧਵਲ ਉਤੇ ਹੱਟ ਖੁਲਾਈਆ। ਵਣਜਾਰੇ ਬਣੇ ਰਾਜ ਰਾਜਾਨ, ਜਗਤ ਜਗਿਆਸੂ ਝੋਲੀ ਡਾਹੀਆ , ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਨਜ਼ਰ ਇਕ ਉਠਾਈਆ। ਕਲਜੁਗ ਕਹੇ ਧਰਮ ਧਰਨੀ ਨੂੰ ਦੇ ਛਡ, ਧਵਲ ਉਤੇ ਰਹਿਣ ਨਾ ਪਾਈਆ। ਮੈਂ ਕੂੜ ਨਿਸ਼ਾਨਾ ਦਿਤਾ ਗੱਡ, ਮੇਰੇ ਗਾਡ ਦਿਤੀ ਵਡਿਆਈਆ। ਤੇਰਾ ਪਿੰਜਰ ਪੁਰਾਣਾ ਹੋਇਆ ਹੱਡ, ਸਤਿਜੁਗ ਤਰੇਤਾ ਦੁਆਪਰ ਦਾ ਨਜ਼ਰੀ ਆਈਆ। ਹੁਣ ਸਭ ਨਾਲੋਂ ਹੋ ਜਾ ਅੱਡ, ਵੱਖਰਾ ਗ੍ਰਹਿ ਬਣਾਈਆ। ਸਭ ਨੂੰ ਸਾੜਨ ਵਾਲਾ ਨਾਲ ਅੱਗ, ਅਗਨੀ ਅੱਗ ਲਗਾਈਆ। ਖੇਲ ਕਰਾ ਸ੍ਰਿਸ਼ਟੀ ਵਿਚ ਜਗ, ਕਾਇਨਾਤ ਖੋਜ ਖੁਜਾਈਆ। ਮੇਲ ਹੋਣਾ ਨਹੀਂ ਉਪਰ ਸ਼ਾਹ ਰਗ, ਸ਼ਹਿਨਸ਼ਾਹ ਦਰਸ ਕੋਇ ਨਾ ਪਾਈਆ। ਸਚ ਦਵਾਰਿਉਂ ਮੁਕੀ ਹੱਦ, ਹਦੂਦ ਰਹਿਣ ਕੋਿੱੲ ਨਾ ਪਾਈਆ। ਕਲਜੁਗ ਕਹੇ ਮੇਰੀ ਇਕੋ ਚਲਣੀ ਕੂੜ ਦੀ ਯਦ, ਯਾਦਵਾਂ ਨੂੰ ਕ੍ਰਿਸ਼ਨ ਗਿਆ ਸਮਝਾਈਆ। ਕੂੜ ਖ਼ੁਮਾਰੀ ਸਭ ਨੂੰ ਪਿਆਉਣੀ ਮਧ, ਮਧੁਰ ਧੁਨ ਸੁਣਨ ਕੋਇ ਨਾ ਪਾਈਆ। ਮੇਰਾ ਡੌਰੂ ਡੰਕਾ ਜਾਣਾ ਵੱਜ, ਦਹਿ ਦਿਸ਼ਾ ਹੋਏ ਸ਼ਨਵਾਈਆ। ਕਿਸੇ ਦਾ ਕਬੂਲ ਹੋਣ ਨਹੀਂ ਦੇਣਾ ਹੱਜ, ਹੁਜਰੇ ਵੇਖਾਂ ਥਾਉਂ ਥਾਈਂਆ। ਕਲਜੁਗ ਕਹੇ ਧਰਮ ਤੇਰੇ ਧਰਮ ਦੀ ਧਾਰ ਦਿਤੀ ਬੱਧ, ਘਾਓ ਲਗਾਇਆ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨੂਰ ਅਲਾਹੀ ਨੂਰ ਇਕੋ ਦੀਪਕ ਰਿਹਾ ਜਗ, ਜਗ ਜੀਵਣ ਦਾਤਾ ਆਪਣੇ ਹੱਥ ਰਖੇ ਵਡਿਆਈਆ।
੨੦ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਜੰਮੂ ਸ਼ਹਿਰ ਵਜ਼ਾਰਤ ਰੋਡ ਅਜੀਤ ਸਿੰਘ ਦੇ ਗ੍ਰਹਿ
ਧਰਮ ਕਹੇ ਕਲਜੁਗ ਆਪਣੀ ਪੂਰੀ ਤੱਕ ਲੈ ਖ਼ਵਾਬੇ, ਬੇਖ਼ਬਰਾਂ ਖ਼ਬਰ ਦੇ ਸੁਣਾਈਆ। ਤੇਰਾ ਲੇਖਾ ਮੁਕਣਾ ਅੰਤਮ ਕਾਅਬੇ, ਮੁਹੰਮਦ ਚਾਰ ਯਾਰੀ ਨਾਲ ਮਿਲਾਈਆ। ਜਿਸ ਦਾ ਹੁਕਮ ਕਲਮਾ ਅਗੰਮੀ ਆਵਾਜ਼ੇ, ਆਵਾਜ਼ ਚਾਰ ਕੁੰਟ ਸੁਣਾਈਆ। ਨੌ ਖੰਡ ਪ੍ਰਿਥਮੀ ਉਡਣੇ ਕਾਗੇ, ਹੰਸ ਨਜ਼ਰ ਕੋਇ ਨਾ ਆਈਆ। ਅਵਤਾਰ ਪੈਗ਼ੰਬਰ ਗੁਰੂ ਜਾਣ ਜਾਗੇ, ਆਲਸ ਨਿੰਦਰਾ ਦੂਰ ਕਰਾਈਆ। ਹੁਣ ਮੇਰੇ ਨਾਲ ਝਗੜੇ ਕਾਹਦੇ, ਕਾਇਦਾ ਬਕਾਇਦਾ ਪ੍ਰਭ ਦਏ ਵਰਤਾਈਆ। ਬੀਸ ਇਕੀਸੇ ਤੱਕ ਲੈ ਆਪਣੇ ਵਾਅਦੇ, ਵਾਹਿਦ ਧਿਆਨ ਲਗਾਈਆ। ਜੋ ਮੁਸ਼ਤਰਕਾ ਹੋਏ ਮੁਆਹਿਦੇ, ਮੁਸ਼ਤਰਕਾ ਦਿਆਂ ਸੁਣਾਈਆ। ਤੈਨੂੰ ਹੋਣਾ ਪਏ ਅਲਾਹਿਦੇ, ਸੰਗੀ ਸੰਗ ਨਾ ਕੋਇ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਵੱਡਾ ਵਡ ਵਡਿਆਈਆ। ਧਰਮ ਕਹੇ ਕਲਜੁਗ ਕਿਉਂ ਚਾਰੋਂ ਕੁੰਟ ਦਏ ਡਰਾਵਾ, ਭੈ ਕੂੜ ਵਾਲਾ ਰਖਾਈਆ। ਤੇਰਾ ਖਾਰਜ ਹੋਣਾ ਅੰਤਮ ਦਾਅਵਾ, ਦਾਅਵੇਦਾਰ ਨਾ ਕੋਇ ਅਖਵਾਈਆ। ਜਗਤ ਨਿਸ਼ਾਨਾ ਰਹਿਣਾ ਨਹੀਂ ਨਾਵਾਂ, ਨਵ ਖੰਡ ਨਜ਼ਰ ਨਾ ਆਈਆ। ਕੂੜੀ ਕਿਰਿਆ ਰਹਿਣ ਨਾ ਪਾਵੇ ਕਾਵਾਂ, ਕਾਗ ਵਾਂਗ ਨਾ ਕੋਇ ਕੁਰਲਾਈਆ। ਸਭ ਦਾ ਲੇਖਾ ਮੁਕਣਾ ਜਿਨ੍ਹਾਂ ਸੂਰ ਖਾਧੀਆਂ ਗਾਵਾਂ, ਗੌੜ ਬ੍ਰਹਿਮਣ
ਰਹਿਣਾ ਨਹੀਂ ਭੁਜਾਂ ਬਾਹਵਾਂ, ਹੰਕਾਰੀਆਂ ਹੋਏ ਸਫ਼ਾਈਆ। ਤੂੰ ਕਲਜੁਗ ਹੋਇਆ ਨਿਥਾਵਾਂ, ਥਾਨ ਥਨੰਤਰ ਨਾ ਕੋਇ ਵਡਿਆਈਆ। ਧਰਮ ਕਹੇ ਮੈਂ ਫਿਰਨਾ ਚਾਈਂ ਚਾਵਾਂ, ਧਰਨੀ ਉਤੇ ਵਾਹੋ ਦਾਹੀਆ। ਇਕ ਸਾਹਿਬ ਦੀ ਸੇਜ ਰਾਵਾਂ, ਕੰਤ ਕੰਤੂਹਲ ਇਕ ਹੰਢਾਈਆ। ਜਿਸ ਭਗਤਾਂ ਦੇਣੀਆਂ ਠੰਡੀਆਂ ਛਾਵਾਂ, ਸਿਰ ਆਪਣਾ ਹੱਥ ਰਖਾਈਆ। ਭਾਗ ਲਗਾਵਾਂ ਖੇੜੇ ਗਰਾਵਾਂ, ਤਨ ਮੰਦਰ ਵੱਜੇ ਵਧਾਈਆ। ਮੈਂ ਓਸੇ ਦੇ ਢੋਲੇ ਗੀਤ ਗਾਵਾਂ, ਜੋ ਮਾਲਕ ਧੁਰਦਰਗਾਹੀਆ। ਓਸੇ ਦੇ ਕਵਲ ਚਰਨਾਂ ਸੀਸ ਨਿਵਾਵਾਂ, ਨਿਵ ਨਿਵ ਲਾਗਾਂ ਪਾਈਂਆ। ਸ਼ਬਦ ਸੰਦੇਸ਼ਾ ਤੈਨੂੰ ਸਚ ਸੁਣਾਵਾਂ, ਸਹਿਜ ਨਾਲ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਰੰਗ ਆਪ ਰੰਗਾਈਆ। ਕਲਜੁਗ ਕਹੇ ਧਰਮ ਤੂੰ ਜਾਣਦਾ ਨਹੀਂ ਮੇਰਾ ਜ਼ੋਰ, ਜੋਰੂ ਜ਼ਰ ਵਿਚ ਦੇਵਾਂ ਰੁਲਾਈਆ। ਆਪਣਾ ਕਰ ਕੇ ਅੰਧੇਰਾ ਘੋਰ, ਤੇਰਾ ਨਿਸ਼ਾਨਾ ਦਿਆਂ ਮਿਟਾਈਆ। ਸਾਧ ਸੰਤ ਬਣਾ ਕੇ ਠੱਗ ਚੋਰ, ਚੋਰੀ ਚੋਰੀ ਸਭ ਦੇ ਅੰਦਰ ਵੇਖ ਵਖਾਈਆ। ਮਾਇਆ ਮਮਤਾ ਨਾਲ ਜੋੜ, ਦੀਨ ਦੁਨੀ ਦੇਵਾਂ ਫਸਾਈਆ। ਤੇਰੇ ਨਾਲ ਸਾਰੇ ਨਾਤਾ ਜਾਣ ਤੋੜ, ਟੁੱਟੀ ਗੰਢ ਨਾ ਕੋਇ ਪਵਾਈਆ। ਅਗੇ ਹੋ ਕੇ ਸਕੇ ਕੋਇ ਨਾ ਹੋੜ, ਹੋੜਾ ਸੱਸੇ ਵਾਲਾ ਦਏ ਗਵਾਹੀਆ। ਮੇਰਾ ਜਵਾਬ ਤੈਨੂੰ ਨਵਾਂ ਨਕੋਰ, ਫ਼ਰਕ ਰਹੇ ਨਾ ਰਾਈਆ। ਮੈਂ ਸੂਰਬੀਰ ਬਲਵਾਨ ਪ੍ਰਭੂ ਦਾ ਬਾਂਕਾ ਛੋਹਰ, ਨੌਜਵਾਨ ਨਜ਼ਰੀ ਆਈਆ। ਤੂੰ ਮੇਰਾ ਤੱਕੀਂ ਸਾਲ ਬਸਾਲਾ ਜ਼ੋਰ, ਤਾਕਤ ਤਾਕਤ ਨਾਲ ਅਜ਼ਮਾਈਆ। ਦੁਹਾਈ ਦੇਣ ਪੈਗ਼ੰਬਰ ਮਕਬਰਿਆਂ ਵਿਚ ਗੋਰ, ਕੂਕ ਕੂਕ ਸੁਣਾਈਆ। ਈਮਾਨ ਦੀ ਅਮਲ ਵਿਚ ਸਭ ਦੀ ਕਟੀ ਗਈ ਡੋਰ, ਤੰਦੀ ਤੰਦ ਨਾ ਕੋਇ ਬੰਧਾਈਆ। ਕਲਜੁਗ ਕਹੇ ਧਰਮ ਮੇਰਾ ਉੱਤਮ ਸ੍ਰੇਸ਼ਟ ਭਾਗ ਹੋਇਆ ਮਥੋਰ, ਮਿਥਿਆ ਤੈਨੂੰ ਦੇਣਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਲੇਖਾ ਅਵਰ ਕਾ ਔਰ, ਅਵਰੀ ਆਪਣੀ ਕਾਰ ਭੁਗਤਾਈਆ।
੨੦ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਜੰਮੂ ਸ਼ਹਿਰ ਕੇਸਰੀ ਦੇਵੀ ਦੇ ਗ੍ਰਹਿ
ਕਲਜੁਗ ਕਹੇ ਧਰਮ ਮੇਰਾ ਡੰਕਾ ਚਾਰੇ ਕੂਟਾ, ਦਹਿ ਦਿਸ਼ਾ ਰਿਹਾ ਜਣਾਈਆ। ਧਰਮ ਤੇਰਾ ਧਰਮ ਦਾ ਰਹਿਣ ਨਹੀਂ ਦਿਤਾ ਕੋਈ ਬੂਟਾ, ਸਚ ਫਲ ਨਾ ਕੋਇ ਵਖਾਈਆ। ਮੈਂ ਮਾਇਆ ਮਮਤਾ ਦੇ ਕੇ ਹੂਟਾ, ਹੁਲਾਰਾ ਦਿਤਾ ਖ਼ਲਕ ਖ਼ੁਦਾਈਆ। ਤਨ ਵਜੂਦ ਕਰ ਕੇ ਝੂਠਾ, ਝੂਠੀ ਕਿਰਿਆ ਨਾਲ ਮਿਲਾਈਆ। ਕਾਇਆ ਭਾਂਡਾ ਖ਼ਾਲੀ ਕਰ ਕੇ ਠੂਠਾ, ਸਤਿ ਸਚ ਵਿਚੋਂ ਬਾਹਰ ਕਢਾਈਆ। ਆਤਮ ਪਰਮਾਤਮ ਨਾਤਾ ਤੱਕ ਲੈ ਰੂਠਾ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ। ਮੇਰਾ ਸਾਹਿਬ ਦਿਆਲਾ ਮੇਰੇ ਉਤੇ ਤੂਠਾ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਮੈਂ ਖ਼ੁਸ਼ੀਆਂ ਵਿਚ ਪਾਈ ਲੂਟਾ, ਲੁੱਟ ਲੁੱਟ ਕੇ ਸਭ ਨੂੰ ਰਿਹਾ ਖਾਈਆ। ਧਰਮ ਤੇਰਾ ਭਾਗ ਹੋਇਆ ਨਿਖੁੱਟਾ, ਜਗਤ ਮਿਲੇ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਗ ਆਪ ਬਣਾਈਆ। ਕਲਜੁਗ ਕਹੇ ਧਰਮ ਮੇਰਾ ਚਾਰੋਂ ਕੁੰਟ ਖੇਲ, ਕਰਤਵ ਦਿਆਂ ਜਣਾਈਆ। ਮਨ ਮਨਸਾ ਕੂੜੀ ਕਿਰਿਆ ਕੀਤਾ ਮੇਲ, ਮਿਲਣੀ ਸਕੇ ਨਾ ਕੋਇ ਤੁੜਾਈਆ। ਸਾਬਤ ਰਹਿਣ
ਦਿਤਾ ਨਹੀਂ ਕੋਈ ਗੁਰੂ ਗੁਰ ਚੇਲ, ਚੇਲਾ ਗੁਰ ਨਾ ਕੋਇ ਚਤੁਰਾਈਆ। ਆਪ ਰਹਿ ਕੇ ਧਾਮ ਨਵੇਲ, ਵੇਖਣਹਾਰਾ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਸੱਜਣ ਸੁਹੇਲ, ਸਖਾ ਸੁਹੇਲਾ ਇਕ ਅਖਵਾਈਆ।