੨੦ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਜੰਮੂ ਸ਼ਹਿਰ ਕ੍ਰਿਸ਼ਨ ਲਾਲ ਦੇ ਗ੍ਰਹਿ
ਧਰਮ ਕਹੇ ਕਲਜੁਗ ਮੈਂ ਵੇਖੀ ਤੇਰੀ ਸ਼ਰਅ ਛੁਰੀ, ਜੋ ਸ਼ਰੀਅਤ ਸੰਗ ਬਣਾਈਆ। ਜਿਸ ਦੀ ਕਰਨੀ ਲੋਕਮਾਤ ਬੁਰੀ, ਬੁਰਿਆਰਾਂ ਨਾਲ ਨਜ਼ਰੀ ਆਈਆ। ਕਲਜੁਗ ਕਹੇ ਧਰਮ ਉਹ ਤੱਕ ਲੈ ਦੀਨ ਦੁਨੀ ਹੋਈ ਨਿਗੁਰੀ, ਸਤਿਗੁਰ ਸ਼ਬਦ ਨਾ ਕੋਇ ਮਿਲਾਈਆ। ਆਤਮ ਪਰਮਾਤਮ ਧਾਰ ਕਿਸੇ ਨਾ ਜੁੜੀ, ਪਾਰਬ੍ਰਹਮ ਬ੍ਰਹਮ ਨਾਲ ਨਾ ਕੋਇ ਮਿਲਾਈਆ। ਮੇਰੀ ਵਹਿਣ ਵਿਚ ਜਾਂਦੀ ਸਾਰੀ ਰੁੜ੍ਹੀ, ਫੜ ਬਾਹੋਂ ਬਾਹਰ ਨਾ ਕੋਇ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਧਰਮ ਕਹੇ ਕਲਜੁਗ ਤੇਰੇ ਵਿਚ ਪ੍ਰਭੂ ਦੇ ਭਗਤ, ਸਚ ਭਗਤੀ ਵਿਚ ਸਮਾਈਆ। ਉਹ ਸੁਹਾਉਂਦੇ ਧਰਨੀ ਧਰਤ, ਧਵਲ ਮਿਲੇ ਵਡਿਆਈਆ। ਜਿਨ੍ਹਾਂ ਦਾ ਇਕੋ ਸਵਾਮੀ ਕੰਤ, ਕੰਤ ਕੰਤੂਹਲ ਇਕ ਅਖਵਾਈਆ। ਉਨ੍ਹਾਂ ਦੇ ਅੰਦਰ ਮੌਲੀ ਰੁਤ ਬਸੰਤ, ਖ਼ਿਜ਼ਾਂ ਬੈਠੀ ਮੁਖ ਛੁਪਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਗਾਉਂਦੇ ਛੰਤ, ਸੋਹੰ ਰਾਗ ਅਲਾਹੀਆ। ਪੁਰਖ ਅਕਾਲਾ ਦੀਨ ਦਿਆਲਾ ਉਨ੍ਹਾਂ ਦੀ ਬਣਾਏ ਬਣਤ, ਘੜਨ ਭੰਨਣਹਾਰ ਦਇਆ ਕਮਾਈਆ। ਉਹ ਜਗਿਆਸੂ ਨਹੀਂ ਵੇਖ ਲੈ ਧੁਰ ਦੇ ਸੰਤ, ਜਿਨ੍ਹਾਂ ਸਤਿਗੁਰ ਸੱਜਣ ਮਿਲਿਆ ਮਾਹੀਆ। ਉਨ੍ਹਾਂ ਦੀ ਮਹਿੰਮਾ ਸਦਾ ਅਗਣਤ, ਲੇਖਾ ਗਿਣਤ ਨਾ ਕੋਇ ਦ੍ਰਿੜਾਈਆ। ਮਿਲੀ ਵਡਿਆਈ ਵਿਚੋਂ ਜੰਤ, ਜਾਗਰਤ ਜੋਤ ਜੋਤ ਰੁਸ਼ਨਾਈਆ। ਹਉਮੇ ਗੜ੍ਹ ਤੋੜ ਕੇ ਹੰਗਤ, ਹੰ ਬ੍ਰਹਮ ਦਿਤਾ ਸਮਝਾਈਆ। ਮੇਲ ਮਿਲਾ ਕੇ ਸਾਚੀ ਸੰਗਤ, ਪਿਛਲਾ ਅਗਲਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਆਪਣੀ ਖੇਲ ਖਿਲਾਈਆ। ਧਰਮ ਕਹੇ ਕਲਜੁਗ ਤੇਰੇ ਵਿਚ ਪ੍ਰਭੂ ਦੇ ਮੀਤੇ, ਮਿਤਰ ਪਿਆਰੇ ਨਜ਼ਰੀ ਆਈਆ। ਜਿਨ੍ਹਾਂ ਦੀ ਇਕ ਅਗੰਮੀ ਰੀਤੇ, ਆਤਮ ਪਰਮਾਤਮ ਸੰਗ ਬਣਾਈਆ। ਉਨ੍ਹਾਂ ਦਾ ਨੂਰ ਤੱਕ ਕਾਇਆ ਮੰਦਰ ਘਰ ਅਨਡੀਠੇ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਜਿਨ੍ਹਾਂ ਦਾ ਪਿਆਰ ਰਸ ਅੰਮਿਉਂ ਦਿਸੇ ਮੀਠੇ, ਕੂੜੀ ਕਿਰਿਆ ਡੇਰਾ ਢਾਹੀਆ। ਉਹ ਤ੍ਰੈਗੁਣ ਵਿਚ ਨਾ ਤਪਣ ਅੰਗੀਠੇ, ਸਾਂਤਕ ਸਤਿ ਸਤਿ ਸਮਾਈਆ। ਕੌੜੇ ਰਹੇ ਮੂਲ ਨਾ ਰੀਠੇ, ਵਿਖ ਅੰਮ੍ਰਿਤ ਰੂਪ ਸਮਾਈਆ। ਇਕੋ ਸਾਹਿਬ ਨਾਲ ਪ੍ਰੀਤੇ, ਚਰਨ ਕਵਲ ਸ਼ਰਨਾਈਆ। ਨਾਤਾ ਛਡ ਕੇ ਮੰਦਰ ਮਸੀਤੇ, ਘਰ ਆਪਣੇ ਵੱਜੇ ਵਧਾਈਆ। ਸੋ ਸਵਾਮੀ ਪਰਖਣਹਾਰਾ ਨੀਤੇ, ਘਟ ਘਟ ਵੇਖ ਵਖਾਈਆ। ਜਿਸ ਭਗਤ ਜਨ ਪਤਤ ਕੀਤੇ ਪੁਨੀਤੇ, ਮਿਹਰ ਨਜ਼ਰ ਉਠਾਈਆ। ਸਾਚਾ ਕਲਮਾ ਦੱਸ ਹਦੀਸੇ, ਇਕੋ ਕਰੇ ਪੜ੍ਹਾਈਆ। ਜਿਸ ਦਾ ਲਹਿਣਾ ਦੇਣਾ ਨਿਰਗੁਣ ਧਾਰ ਬੀਸੇ, ਚੌਬੀਸੇ ਆਪਣੀ ਖੇਲ ਖਿਲਾਈਆ। ਮੇਟ ਮਿਟਾਏ ਊਚ ਨੀਚੇ, ਜ਼ਾਤ ਪਾਤ ਪੰਧ ਮੁਕਾਈਆ। ਸਚ ਧਰਮ ਚਲਾਏ ਰੀਤੇ, ਰੀਤੀਵਾਨ ਇਕ ਅਖਵਾਈਆ।
ਜਿਸ ਦੀ ਯਾਦ ਵਿਚ ਜੁਗ ਚੌਕੜੀ ਬੀਤੇ, ਆਪਣਾ ਪੰਧ ਮੁਕਾਈਆ। ਉਹ ਪਰਮ ਪੁਰਖ ਤ੍ਰੈਗੁਣ ਅਤੀਤੇ, ਤ੍ਰੈਭਵਨ ਧਨੀ ਸੋਭਾ ਪਾਈਆ। ਜੋ ਲੇਖਾ ਜਾਣੇ ਸਭ ਦੇ ਕੀਤੇ, ਕਰਨੀ ਕਰਤਾ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੇਲ ਖਿਲਾਏ ਦਇਆ ਕਮਾਏ ਤ੍ਰੈਗੁਣ ਅਤੀਤੇ, ਤ੍ਰੈਭਵਨ ਧਨੀ ਆਪਣਾ ਹੁਕਮ ਜਣਾਈਆ।
੨੦ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਜੰਮੂ ਸ਼ਹਿਰ ਵਜ਼ਰਾਤ ਰੋਡ ਫੁੰਮਣ ਸਿੰਘ ਦੇ ਗ੍ਰਹਿ
ਕਲਜੁਗ ਕਹੇ ਧਰਮ ਮੈਂ ਖ਼ੁਸ਼ੀ ਵਿਚ ਮਾਰਾਂ ਤਾੜੀ, ਤਾਲੀਆਂ ਦਿਆਂ ਸੁਣਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਸਭ ਦੀ ਕਿਸਮਤ ਹੋਈ ਮਾੜੀ, ਮੜ੍ਹੀਆ ਗੋਰਾਂ ਦੇਣ ਦੁਹਾਈਆ। ਲੱਗੀ ਅੱਗ ਬਹੱਤਰ ਨਾੜੀ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਮੇਰੀ ਫਿਰੀ ਦਰੋਹੀ ਜੰਗਲ ਵਿਚ ਪਹਾੜੀ, ਜੂਹਾਂ ਨੈਣਾਂ ਨੀਰ ਵਹਾਈਆ। ਸਮੁੰਦ ਸਾਗਰ ਰੋਂਦੇ ਖਾੜੀ, ਖ਼ਲਕ ਖ਼ਾਲਕ ਵਾਲੀ ਦਿਤੀ ਰੁਲਾਈਆ। ਲੱਜਿਆ ਰਹਿਣ ਦਿਤੀ ਨਹੀਂ ਕਿਸੇ ਦੀ ਦਾੜ੍ਹੀ, ਦਾੜਾਂ ਹੇਠ ਦਿਤਾ ਚਬਾਈਆ। ਧਰਮ ਮੈਂ ਤੈਨੂੰ ਦਿਤਾ ਪਛਾੜੀ, ਮੂੰਹ ਦੇ ਭਾਰ ਸੁਟਾਈਆ। ਉਹ ਵੇਖ ਧਰਨੀ ਰੋਂਦੀ ਜ਼ਾਰੋ ਜ਼ਾਰੀ, ਛਹਿਬਰ ਨੈਣਾਂ ਵਾਲੀ ਲਾਈਆ। ਉਸ ਦੀ ਚਲੇ ਕੋਇ ਨਾ ਦਾਰੀ, ਦਰਦੀ ਦਰਦ ਨਾ ਕੋਇ ਵੰਡਾਈਆ। ਮੈਂ ਸੂਰਬੀਰ ਬਲਕਾਰੀ, ਬਲਧਾਰੀ ਇਕ ਅਖਵਾਈਆ। ਜਿਸ ਝਗੜਾ ਪਾਇਆ ਨਰ ਨਾਰੀ, ਨਰ ਨਰਾਇਣ ਮਿਲਣ ਕੋਇ ਨਾ ਪਾਈਆ। ਦਹਿ ਦਿਸ਼ਾ ਵੇਖ ਖ਼ੁਆਰੀ, ਖ਼ਾਲਸ ਰੂਪ ਨਾ ਕੋਇ ਸਮਝਾਈਆ। ਕੂੜੀ ਮਮਤਾ ਕਰ ਪਿਆਰੀ, ਨਾਤਾ ਪਰਮ ਪੁਰਖ ਤੁੜਾਈਆ। ਪੰਜ ਵਿਕਾਰਾ ਲੱਗੀ ਯਾਰੀ, ਯਰਾਨਾ ਆਤਮ ਪਰਮਾਤਮ ਨਾ ਕੋਇ ਜੁੜਾਈਆ। ਪ੍ਰੇਸ਼ਾਨ ਕੀਤੇ ਸੰਸਾਰੀ ਭੰਡਾਰੀ ਸੰਘਾਰੀ, ਸੰਸਾਰੀ ਅੱਖ ਨਾ ਕੋਇ ਉਠਾਈਆ। ਜਿਧਰ ਤੱਕੋ ਰੈਣ ਅੰਧਿਆਰੀ, ਸਾਚਾ ਚੰਦ ਨਾ ਕੋਇ ਚਮਕਾਈਆ। ਦੀਨ ਦੁਨੀ ਹੋਈ ਦੁਖਿਆਰੀ, ਦੁੱਖਾਂ ਦੂਰ ਨਾ ਕੋਇ ਕਰਾਈਆ। ਮੇਰੀ ਸਭ ਦੇ ਅਗੇ ਨਿਮਸਕਾਰੀ, ਨਿਵ ਨਿਵ ਸੀਸ ਝੁਕਾਈਆ। ਕਲਜੁਗ ਕਹੇ ਮੈਂ ਯਾਦ ਕਰਾਂ ਦਿਉਹਾੜੀ, ਦਿਵਸ ਰੈਣ ਗੀਤ ਗਾਵਾਂ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਮੇਰੇ ਹੱਥ ਟਿਕਾਈਆ। ਧਰਮ ਕਹੇ ਕਲਜੁਗ ਕਿਉਂ ਹੋਇਉਂ ਬੇਦਰਦ, ਦੀਨ ਦੁਨੀ ਦੁਖਾਈਆ। ਤਿੱਖੀ ਧਾਰ ਵੇਖ ਲੈ ਸ਼ਰਅ ਕਰਦ, ਛੁਰੀ ਬਣੀ ਰੂਪ ਕਸਾਈਆ। ਪੁੱਠੀ ਸਭ ਦੀ ਹੋਈ ਨਰਦ, ਨਟੀ ਪਈ ਲੋਕਾਈਆ। ਮੈਂ ਪ੍ਰਭੂ ਦੇ ਅਗੇ ਕਰਾਂ ਅਰਜ਼, ਬੇਨੰਤੀ ਇਕ ਸੁਣਾਈਆ। ਆਪਣਾ ਖੇਲ ਤੱਕ ਅਸਚਰਜ, ਕੀ ਲੀਲਾ ਅਚਰਜ ਵਰਤਾਈਆ। ਸ੍ਰਿਸ਼ਟੀ ਦ੍ਰਿਸ਼ਟੀ ਹੋਈ ਨਪੜਦ, ਓਢਣ ਸੀਸ ਨਾ ਕੋਇ ਟਿਕਾਈਆ। ਚਾਰ ਵਰਨ ਹੋਇਆ ਹਰਜ, ਬਰਨ ਅਠਾਰਾਂ ਦੇਣ ਦੁਹਾਈਆ। ਤੇਰੀ ਜਨ ਸੰਖਿਆ ਅਰਬਨ ਅਰਬ ਖਰਬ, ਖਰਬਾਂ ਅੰਕੜਿਆਂ ਵਿਚ ਨਜ਼ਰੀ ਆਈਆ। ਤੇਰਾ ਸੰਸਾਰ ਪ੍ਰਭੂ ਭੁੱਲਿਆ ਸਰਬ, ਸਤਿ ਵਿਚ ਸਤਿ ਨਾ ਕੋਇ ਰਖਾਈਆ। ਹਉਮੇ ਹੰਗਤਾ ਬਣੀ ਦਰਬ, ਮਾਇਆ ਮੋਹ ਹਲਕਾਈਆ। ਕਲਜੁਗ ਕੂੜੀ ਕਿਰਿਆ ਦੀ ਵੇਖ ਕਰਬ, ਕਾਇਨਾਤ ਵੇਖ ਵਖਾਈਆ। ਤੇਰਾ ਲਹਿਣਾ ਦੇਣਾ ਨਿਰਾਲਾ
ਅਨੋਖਾ ਸ਼ਰਕਨ ਗਰਬ, ਗਹਿਰ ਗੰਭੀਰ ਪਰਦਾ ਆਪ ਉਠਾਈਆ। ਸਚ ਬੇਨੰਤੀ ਮਨਜ਼ੂਰ ਕਰ ਅਰਜ਼, ਆਰਜ਼ੂ ਤੇਰੇ ਅਗੇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਜੋਧੇ ਮਰਦ, ਮਰਦ ਮਰਦਾਨੇ ਵੇਖ ਵਖਾਈਆ।
੨੦ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਜੰਮੂ ਸ਼ਹਿਰ ਸੰਸਾਰ ਸਿੰਘ ਦੇ ਗ੍ਰਹਿ
ਧਰਮ ਕਹੇ ਕਲਜੁਗ ਤੱਕ ਲੈ ਆਪਣੀ ਨੀਤੀ, ਕਰਮ ਕਾਂਡ ਧਿਆਨ ਲਗਾਈਆ। ਕਰਨੀ ਵੇਖ ਲੈ ਪਿਛੇ ਬੀਤੀ, ਪਿਛੋਕੜ ਧਿਆਨ ਲਗਾਈਆ। ਨਿਗਾਹ ਮਾਰ ਲੈ ਮੰਦਰ ਮਸੀਤੀ, ਜਗਤ ਦਵਾਰੇ ਖੋਜ ਖੁਜਾਈਆ। ਧਾਰ ਸਮਝੇ ਕੋਇ ਨਾ ਨੀਕਨ ਨੀਕੀ, ਨਿਰਵੈਰ ਪੁਰਖ ਮਿਲਣ ਕੋਇ ਨਾ ਪਾਈਆ। ਤੂੰ ਚਾਰੋਂ ਕੁੰਟ ਅੰਧੇਰਾ ਕੀਤਾ ਤਾਰੀਕੀ, ਸਚ ਚੰਦ ਨਾ ਕੋਇ ਰੁਸ਼ਨਾਈਆ। ਤੇਰੀ ਮਿਟਦੀ ਜਾਏ ਕੂੜ ਕੁੜਿਆਰੀ ਲੀਕੀ, ਲਾਈਨ ਰਹਿਣ ਕੋਇ ਨਾ ਪਾਈਆ। ਮੇਰੀ ਉਸ ਦੇ ਉਤੇ ਇਕ ਉਮੀਦੀ, ਜੋ ਮਿਹਰਵਾਨ ਧੁਰਦਰਗਾਹੀਆ। ਜਿਸ ਦੇ ਵਿਚ ਹਕ ਤੌਫ਼ੀਕੀ, ਤਾਕਤਵਰ ਨੂਰ ਅਲਾਹੀਆ। ਜਿਸ ਦੇ ਹੁਕਮ ਵਿਚ ਸਾਰੀ ਸ੍ਰਿਸ਼ਟੀ ਜਾਣੀ ਜੀਤੀ, ਬਚਿਆ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਮਾਲਕ ਇਕ ਅਖਵਾਈਆ। ਕਲਜੁਗ ਕਹੇ ਧਰਮ ਤੂੰ ਨਹੀਂ ਜਾਣਦਾ ਮੇਰੀ ਕਰਨੀ, ਕਰਤਾ ਪੁਰਖ ਦਏ ਵਡਿਆਈਆ। ਮੈਂ ਖੇਲ ਕਰਾਉਣਾ ਉਪਰ ਧਰਨੀ, ਧਰਤ ਧਵਲ ਧੌਲ ਵੇਖ ਵਖਾਈਆ। ਤ੍ਰੈਗੁਣ ਮਾਇਆ ਵਿਚ ਦੀਨ ਦੁਨੀ ਸੜਨੀ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਸਾਚੀ ਮੰਜ਼ਲ ਕਿਸੇ ਨਾ ਚੜ੍ਹਨੀ, ਸਾਧ ਸੰਤ ਰੋਵਣ ਮਾਰਨ ਧਾਹੀਆ। ਮੈਂ ਝਗੜਾ ਪਾਉਣਾ ਵਰਨੀ ਬਰਨੀ, ਜ਼ਾਤਾਂ ਪਾਤਾਂ ਦੇਣਾ ਲੜਾਈਆ। ਮੈਂ ਇਕ ਓਟ ਰਖੀ ਪ੍ਰਭੂ ਦੀ ਚਰਨੀ, ਧੂੜੀ ਖ਼ਾਕ ਖ਼ਾਕ ਰਮਾਈਆ। ਜਿਸ ਦੀ ਇਕੋ ਤੁਕ ਪੜ੍ਹਨੀ, ਢੋਲਾ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਕਲਜੁਗ ਕਹੇ ਧਰਮ ਮੈਂ ਆਪਣੀ ਦੱਸਾਂ ਕੀ ਕਹਾਣੀ, ਕਹਾਵਤ ਕੀ ਜਣਾਈਆ। ਮੈਂ ਮਾਣ ਰਹਿਣ ਦਿਤਾ ਨਹੀਂ ਕਿਸੇ ਬਾਣੀ, ਬਾਣ ਅਣਿਆਲਾ ਤੀਰ ਨਾ ਕੋਇ ਚਲਾਈਆ। ਮੈਂ ਲੇਖਾ ਵੇਖਿਆ ਚਾਰੇ ਖਾਣੀ, ਚਾਰੋਂ ਕੁੰਟ ਖੋਜ ਖੁਜਾਈਆ। ਤਖ਼ਤ ਬਹਾ ਦੇ ਮਾਇਆ ਰਾਣੀ, ਘਰ ਘਰ ਹੁਕਮ ਦਿਤਾ ਸੁਣਾਈਆ। ਪੰਜ ਵਿਕਾਰਾ ਨਾਲ ਸ਼ੈਤਾਨੀ, ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਈਆ। ਵਸਤ ਦੇ ਅਮੋਲਕ ਬੇਈਮਾਨੀ, ਗ੍ਰਹਿ ਗ੍ਰਹਿ ਦਿਤੀ ਟਿਕਾਈਆ। ਸਚ ਦਾ ਰਹੇ ਕੋਇ ਨਾ ਦਾਨੀ, ਦਾਨਿਸ਼ ਮੰਦਾਂ ਬੁੱਧੀ ਦਿਤੀ ਬਦਲਾਈਆ। ਅੰਮ੍ਰਿਤ ਸਰੋਵਰ ਭਰਿਆ ਰਹੇ ਨਾ ਠੰਡਾ ਪਾਣੀ, ਅੱਠ ਸੱਠ ਅਗਨੀ ਤਤ ਤਪਾਈਆ। ਖੇਲ ਤੱਕ ਮੇਰੇ ਸ਼ਹਿਨਸ਼ਾਹ ਸੁਲਤਾਨੀ, ਪੁਰਖ ਅਕਾਲਾ ਕੀ ਆਪਣਾ ਹੁਕਮ ਵਰਤਾਈਆ। ਜੋਤੀ ਜਾਤਾ ਬਣ ਨੌਜਵਾਨੀ, ਪੁਰਖ ਬਿਧਾਤਾ ਆਪਣਾ ਪਰਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਹਿਣਾ ਦੇਣਾ ਵੇਖਣਹਾਰਾ ਦੋ ਜਹਾਨੀ, ਨਿਰਗੁਣ ਸਰਗੁਣ ਆਪਣਾ ਖੇਲ ਕਰਾਈਆ।
੨੦ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਜੰਮੂ ਸ਼ਹਿਰ ਰਾਜ ਸਿੰਘ ਦੇ ਗ੍ਰਹਿ
ਧਰਨੀ ਕਹੇ ਪ੍ਰਭੂ ਖੇਲ ਵੇਖ ਕਲਜੁਗ ਕਲ ਦੀ, ਕਲਕਾਤੀ ਕੀ ਆਪਣਾ ਖੇਲ ਖਿਲਾਈਆ। ਚਾਰੋਂ ਕੁੰਟ ਮੇਰੇ ਉਤੇ ਅਗਨੀ ਬਲਦੀ, ਬਲ ਬਾਵਨ ਦੀ ਧਾਰ ਨਾ ਕੋਇ ਸਮਾਈਆ। ਖੇਲ ਤੱਕ ਲੈ ਅੱਠ ਸੱਠ ਜਲ ਦੀ, ਗੰਗਾ ਗੋਦਾਵਰੀ ਜਮਨਾ ਸੁਰਸਤੀ ਮਾਰੇ ਧਾਹੀਆ। ਵਡਿਆਈ ਰਹੀ ਨਾ ਕਿਸੇ ਕਾਇਆ ਮਾਟੀ ਖੱਲ ਦੀ, ਖ਼ਲਕ ਦੇ ਖ਼ਾਲਕ ਤੇਰਾ ਨੂਰ ਨਾ ਕੋਇ ਰੁਸ਼ਨਾਈਆ। ਧਾਰ ਤੱਕ ਲੈ ਮਹੀਅਲ ਥਲ ਦੀ, ਅਸਗਾਹਾਂ ਖੋਜ ਖੁਜਾਈਆ। ਜਗਤ ਦ੍ਰਿਸ਼ਟੀ ਵਣਜਾਰੀ ਹੋਈ ਪੰਜ ਵਿਕਾਰੇ ਦਲ ਦੀ, ਦਲਿਦਰੀਆਂ ਡੇਰਾ ਕੋਇ ਨਾ ਢਾਹੀਆ। ਪਦਵੀ ਮਿਲੇ ਕਿਸੇ ਨਾ ਅਟੱਲ ਦੀ, ਸਚ ਦਵਾਰ ਨਾ ਕੋਇ ਸੁਹਾਈਆ। ਕੀ ਖੇਲ ਤੇਰੀ ਅਛਲ ਅਛੱਲ ਦੀ, ਵਲ ਛਲਧਾਰੀ ਦੇ ਦ੍ਰਿੜਾਈਆ। ਕਿਸੇ ਨੂੰ ਸਮਝ ਨਹੀਂ ਘੜੀ ਪਲ ਦੀ, ਪਲਕਾਂ ਦੇ ਪਿਛੇ ਕੀ ਬੈਠਾ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਸ਼ਰਨਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਤੱਕ ਲੈ ਅੰਗਿਆਰਾ ਭੱਠ, ਭਠਿਆਲਾ ਕਲਜੁਗ ਨਜ਼ਰੀ ਆਈਆ। ਧੀਰਜ ਰਿਹਾ ਨਾ ਕਿਸੇ ਹੱਠ, ਸਤਿ ਸੰਤੋਖ ਵਿਚ ਨਾ ਕੋਇ ਸਮਾਈਆ। ਚਾਰੋਂ ਕੁੰਟ ਮਮਤਾ ਹੱਟ, ਲੋਭ ਵਣਜਾਰਾ ਡੇਰਾ ਲਾਈਆ। ਮਾਣ ਰਿਹਾ ਕਿਸੇ ਨਾ ਤੱਟ, ਕਿਨਾਰਿਆਂ ਰੰਗ ਨਾ ਕੋਇ ਰੰਗਾਈਆ। ਤੇਰੇ ਚਰਨ ਕਵਲ ਰਹੀ ਢੱਠ, ਨਿਵ ਨਿਵ ਲਾਗਾ ਪਾਈਆ। ਦਰੋਹੀ ਮੇਰੇ ਖ਼ਾਲੀ ਹੱਥ, ਵਸਤ ਧਰਮ ਨਾ ਕੋਇ ਹੱਥ ਫੜਾਈਆ। ਤੂੰ ਸਾਹਿਬ ਪੁਰਖ ਸਮਰਥ, ਕਰਤਾ ਧੁਰਦਰਗਾਹੀਆ। ਮੇਰੇ ਉਤੇ ਖੋਲ ਕੇ ਵੇਖ ਅੱਖ, ਬਿਨ ਅੱਖਾਂ ਅੱਖ ਉਠਾਈਆ। ਚਾਰੋਂ ਕੁੰਟ ਅੰਗਿਆਰ ਰਹੇ ਭਖ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਕਲਜੁਗ ਚਲੇ ਕੂੜ ਕੁੜਿਆਰਾ ਰਥ, ਨਵ ਸੱਤ ਭੱਜੇ ਵਾਹੋ ਦਾਹੀਆ। ਪਵਿਤ੍ਰ ਰਹੀ ਕਿਸੇ ਨਾ ਮਤ, ਬੁਧੀ ਚਲੇ ਨਾ ਕੋਇ ਚਤੁਰਾਈਆ। ਮਾਨਸ ਮਾਨਵ ਉਬਲੇ ਰੱਤ, ਮਾਨੁਖ ਰਹੇ ਕੁਰਲਾਈਆ। ਮੈਂ ਤੇਰੇ ਅਗੇ ਸਥਰ ਬੈਠੀ ਘੱਤ, ਯਾਰੜਾ ਸੇਜ ਹੰਢਾਈਆ। ਮੇਰੇ ਨੇਤਰ ਵਾਹਾਉਂਦੇ ਅੱਥ, ਹੰਝੂਆਂ ਹਾਰ ਬਣਾਈਆ। ਤੇਰੀ ਵਡਿਆਈ ਸਿਫ਼ਤ ਅਕਥ, ਮਹਿੰਮਾ ਕਹਿਣ ਕਿਛ ਨਾ ਜਾਈਆ। ਮੇਰੇ ਸਵਾਮੀ ਆ ਨੱਸ, ਆਪਣਾ ਪੰਧ ਮੁਕਾਈਆ। ਮੈਂ ਕਲਜੁਗ ਚਿੱਕੜ ਵਿਚ ਗਈ ਫਸ, ਫੜ ਬਾਹੋਂ ਬਾਹਰ ਕਢਾਈਆ। ਸਭ ਕੁਝ ਤੇਰੇ ਵਸ, ਅਵਤਾਰ ਪੈਗ਼ੰਬਰ ਗੁਰੂ ਮੈਨੂੰ ਗਏ ਸਮਝਾਈਆ। ਕਲਜੁਗ ਹੋਵੇ ਪ੍ਰਗਟ, ਜੋਤੀ ਜਾਤਾ ਧੁਰ ਦਾ ਮਾਹੀਆ। ਜੋ ਸਭ ਦੀ ਰਖੇ ਪਤ, ਪਤਿਪਰਮੇਸ਼ਵਰ ਅਗੰਮ ਅਥਾਹੀਆ। ਮੈਂ ਵਾਸਤਾ ਰਹੀ ਘੱਤ, ਨਿਵ ਨਿਵ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਪ੍ਰੀਤੀ ਸਾਚਾ ਜੋੜ ਇਕੋ ਨਤ, ਨਾਤਾ ਅਵਰ ਨਾ ਕੋਇ ਜਣਾਈਆ।
੨੦ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਮਿਸ਼ਰੀ ਵਾਲਾ ਕੈਂਪ ਜ਼ਿਲਾ ਜੰਮੂ ਪ੍ਰਤਾਪ ਸਿੰਘ ਦੇ ਗ੍ਰਹਿ
ਧਰਮ ਕਹੇ ਕਲਜੁਗ ਤੇਰਾ ਮੁਕਣਾ ਪੰਧ, ਪਾਂਧੀਆ ਭੱਜਣਾ ਵਾਹੋ ਦਾਹੀਆ। ਨਾਲ ਨਿਸ਼ਾਨਾ ਮਿਟਣਾ ਤਾਰਾ ਚੰਦ, ਸਦੀ ਚੌਧਵੀਂ ਵੇਖ ਵਖਾਈਆ।
ਜੋ ਹਜ਼ਰਤ ਈਸਾ ਮੂਸਾ ਗਾਇਆ ਛੰਦ, ਢੋਲਾ ਸੋਹਲਾ ਰਸਨਾ ਨਾਲ ਸੁਣਾਈਆ। ਜਿਸ ਨੂੰ ਨਾਨਕ ਧਾਰ ਕਿਹਾ ਬਖ਼ਸ਼ੰਦ, ਜੋਤੀ ਜਾਤਾ ਵਡ ਵਡਿਆਈਆ। ਜਿਸ ਦਾ ਇਸ਼ਾਰਾ ਕੀਤਾ ਗੋਬਿੰਦ ਪੁਰੀ ਅਨੰਦ, ਅਨੰਦ ਅਨੰਦ ਵਿਚੋਂ ਪ੍ਰਗਟਾਈਆ। ਉਹ ਦੋ ਜਹਾਨਾਂ ਨੌਜਵਾਨਾ ਮਰਦ ਮਰਦਾਨਾ ਵੇਖੇ ਲੰਘ, ਸ੍ਰੀ ਭਗਵਾਨ ਆਪਣਾ ਖੇਲ ਖਿਲਾਈਆ। ਅੰਤ ਅਖ਼ੀਰ ਬੇਨਜ਼ੀਰ ਕੋਲੋਂ ਵਸਤ ਅਗੰਮੀ ਰਿਹਾ ਮੰਗ, ਧਰਮ ਕਹੇ ਧਰਮ ਦਵਾਰੇ ਝੋਲੀ ਡਾਹੀਆ। ਪੁਰਖ ਅਕਾਲੇ ਦੀਨ ਦਿਆਲੇ ਤੇਰੇ ਨਾਮ ਦੀ ਇਕੋ ਹੋਵੇ ਚੰਡ, ਪ੍ਰਚੰਡ ਚੰਡਾਲਾਂ ਕਰੇ ਸਫ਼ਾਈਆ। ਤੂੰ ਸ਼ਾਹ ਪਾਤਸ਼ਾਹ ਸੂਰਾ ਸਰਬੰਗ, ਪਰਵਰਦਿਗਾਰ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਧਰਮ ਕਹੇ ਕਲਜੁਗ ਖੇਲ ਵੇਖ ਮੇਰੇ ਭਗਵੰਤ, ਕੀ ਕਰਤਾ ਕਾਰ ਕਮਾਈਆ। ਜਿਸ ਦਾ ਲੇਖਾ ਆਦਿ ਅੰਤ, ਜੁਗ ਚੌਕੜੀ ਹੁਕਮੇ ਵਿਚ ਭਵਾਈਆ। ਜਿਸ ਨੂੰ ਝੁਕਦੇ ਕੋਟਨ ਕੋਟ ਸਾਧ ਸੰਤ, ਭਗਤ ਸੁਹੇਲੇ ਲਾਗਣ ਪਾਈਂਆ। ਜਿਸ ਦਾ ਅਵਤਾਰ ਪੈਗ਼ੰਬਰ ਗੁਰੂਆਂ ਜਣਾਇਆ ਮੰਤ, ਕਲਮਾ ਕਾਇਨਾਤ ਸੁਣਾਈਆ। ਉਹ ਲੇਖਾ ਜਾਣੇ ਲੱਖ ਚੁਰਾਸੀ ਜੀਵ ਜੰਤ, ਅੰਡਜ ਜੇਰਜ ਉਤਭੁਜ ਸੇਤਜ ਚਾਰੇ ਖਾਣੀ ਫੋਲ ਫੁਲਾਈਆ। ਤੇਰਾ ਤੋੜੇ ਗੜ੍ਹ ਹਉਮੇ ਹੰਗਤ, ਹੰ ਬ੍ਰਹਮ ਦਏ ਸਮਝਾਈਆ। ਬੋਧ ਅਗਾਧਾ ਬਣੇ ਪੰਡਤ, ਬੁੱਧੀ ਤੋਂ ਬਾਹਰ ਕਰੇ ਪੜ੍ਹਾਈਆ। ਚਾਰ ਵਰਨ ਅਠਾਰਾਂ ਬਰਨ ਬਣਾਏ ਆਤਮ ਧਾਰ ਸੱਚੀ ਸੰਗਤ, ਤਨ ਵਜੂਦ ਦਾ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਮਾਲਕ ਹੋਏ ਸਹਾਈਆ। ਧਰਮ ਕਹੇ ਕਲਜੁਗ ਮੇਰਾ ਮਾਲਕ ਹਕ ਕਰੀਮਾ, ਕੁਦਰਤ ਦਾ ਕਾਦਰ ਇਕ ਅਖਵਾਈਆ। ਜੋ ਤੇਰੇ ਵਿਚ ਦੀਨ ਦੁਨੀ ਕਰੇ ਤਰਮੀਮਾ, ਤਰਫ਼ਦਾਰੀ ਨਜ਼ਰ ਕੋਇ ਨਾ ਆਈਆ। ਉਹ ਗਹਿਰ ਗੰਭੀਰ ਬੇਨਜ਼ੀਰ ਗੁਣੀ ਗਹੀਰ ਗ਼ਨੀਮਾ, ਅਗੰਮ ਅਥਾਹੀਆ। ਜਿਸ ਨੇ ਤੇਰਾ ਲੇਖਾ ਨਿਰਗੁਣ ਧਾਰ ਸਾਰਾ ਚੀਨਾ, ਅਭੁਲ ਭੁਲ ਕਦੇ ਨਾ ਜਾਈਆ। ਕੌਲ ਇਕਰਾਰ ਤੱਕੇ ਮੁਹੰਮਦ ਮੱਕਾ ਮਦੀਨਾ, ਕਾਅਬਿਆਂ ਖੋਜ ਖੁਜਾਈਆ। ਚੌਦਾਂ ਤਬਕ ਜਿਸ ਦੇ ਅਧੀਨਾ, ਚੌਦਾਂ ਲੋਕ ਸੀਸ ਨਿਵਾਈਆ। ਉਹ ਮਾਲਕ ਕੁਦਰਤ ਕਾਦਰ ਕਦੀਮਾ, ਕੁਦਰਤ ਦਾ ਕਰਤਾ ਇਕ ਅਖਵਾਈਆ। ਜਿਸ ਦੀ ਆਤਮ ਪਰਮਾਤਮ ਹੋਣੀ ਤਾਲੀਮਾ, ਵਿਦਿਆ ਇਕੋ ਇਕ ਸਮਝਾਈਆ। ਹਰਿ ਭਗਤ ਸੂਫ਼ੀ ਫ਼ਕੀਰ ਗੁਰਮੁਖ ਬਣਾਉਣਾ ਨਗੀਨਾ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਧਰਮ ਕਹੇ ਕਲਜੁਗ ਮੇਰਾ ਸਾਹਿਬ ਸਵਾਮੀ ਨੂਰਾ, ਨੌਜਵਾਨ ਇਕ ਅਖਵਾਈਆ। ਜੋ ਆਦਿ ਜੁਗਾਦੀ ਜ਼ਾਹਰ ਜ਼ਹੂਰਾ, ਜ਼ਿਹਨ ਵਿਚ ਕਦੇ ਕਿਸੇ ਨਾ ਆਈਆ। ਜਿਸ ਇਸ਼ਾਰਾ ਦਿਤਾ ਮੂਸਾ ਉਤੇ ਕੋਹਤੂਰਾ, ਤੁਰੀਆ ਤੋਂ ਬਾਹਰ ਪੜ੍ਹਾਈਆ। ਹਜ਼ਰਤ ਈਸਾ ਜਿਸ ਦਾ ਰਾਹ ਤੱਕੇ ਨੇੜ ਦੂਰਾ, ਬੀਸ ਬੀਸਾ ਧਿਆਨ ਲਗਾਈਆ। ਓਹ ਮਾਲਕ ਖ਼ਾਲਕ ਸਭ ਦਾ ਲੇਖਾ ਲਹਿਣਾ ਦੇਣਾ ਕਰੇ ਪੂਰਾ, ਪੂਰਬ ਵੇਖ ਵਖਾਈਆ।ੇ ਜਨ ਭਗਤਾਂ ਬਖ਼ਸ਼ ਕੇ ਚਰਨ ਧੂੜਾ, ਟਿੱਕੇ ਖ਼ਾਕ ਰਮਾਈਆ। ਹਰਿਜਨ ਚਤੁਰ ਸੁਘੜ ਬਣਾ ਕੇ ਮੂਰਖ ਮੂੜ੍ਹਾ, ਦੇਵੇ ਨਾਮ ਵਡਿਆਈਆ। ਕਲਜੁਗ ਤੇਰਾ ਸਮਾਂ ਰਹਿਣ ਨਾ ਦੇਵੇ ਕੂੜਾ, ਕੂੜ ਕੁਟੰਬ ਦਏ ਮੁਕਾਈਆ। ਮੇਰਾ ਪੁਰਖ ਅਕਾਲਾ ਦੀਨ ਦਿਆਲਾ ਸਤਿਗੁਰ ਸ਼ਬਦ ਸ਼ਬਦ ਗੁਰ ਪੂਰਾ, ਪੂਰਨ ਬ੍ਰਹਮ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ
ਦੀ ਕਰਨੀ ਕਾਰ ਕਮਾਈਆ। ਕਲਜੁਗ ਕਹੇ ਧਰਮ ਮੈਂ ਸਭ ਕਿਛ ਜਾਣਦਾ, ਜਾਨਣਹਾਰ ਦਿਤੀ ਵਡਿਆਈਆ। ਮੈਂ ਓਸੇ ਦਾ ਰੰਗ ਮਾਣਦਾ, ਜੋ ਮਰਦ ਮਰਦਾਨਾ ਇਕ ਅਖਵਾਈਆ। ਮੈਂ ਪਿਆਰਾ ਓਸੇ ਦੇ ਮਾਨ ਦਾ, ਜੋ ਨਿਤਾਣਿਆਂ ਹੋਏ ਸਹਾਈਆ। ਮੇਰਾ ਲੇਖਾ ਕੋਈ ਨਹੀਂ ਅਣਜਾਣ ਦਾ, ਬੁਧਹੀਣ ਨਾ ਕੋਇ ਅਖਵਾਈਆ। ਤੂੰ ਨਜ਼ਾਰਾ ਤੱਕਣਾ ਮੇਰੇ ਕੂੜ ਦੁਕਾਨ ਦਾ, ਚਾਰੋਂ ਕੁੰਟ ਵੇਖ ਵਖਾਈਆ। ਮੇਰਾ ਨਿਸ਼ਾਨਾ ਅਗੰਮੀ ਬਾਣ ਦਾ, ਤੀਰ ਅਣਿਆਲਾ ਇਕ ਚਲਾਈਆ। ਮੈਂ ਸਭ ਕੁਛ ਪੁਣਦਾ ਛਾਣਦਾ, ਘਰ ਘਰ ਵੇਖ ਵਖਾਈਆ। ਮੈਂ ਲੇਖਾ ਜਾਣਾ ਚਾਰ ਵੇਦ ਅਠਾਰਾਂ ਪੁਰਾਨ ਦਾ, ਸ਼ਾਸਤਰ ਸਿਮਰਤ ਭੁਲ ਰਹੇ ਨਾ ਰਾਈਆ। ਮੈਂ ਸੰਦੇਸਾ ਸੁਣਿਆ ਗੋਪੀਆਂ ਵਾਲੇ ਕਾਹਨ ਦਾ, ਜੋ ਘਨਈਆ ਹੋ ਕੇ ਗਿਆ ਦ੍ਰਿੜਾਈਆ। ਮੈਂ ਈਸਾ ਮੂਸਾ ਮੁਹੰਮਦ ਲਹਿਣਾ ਦੇਣਾ ਜਾਣਦਾ ਅੰਜੀਲ ਕੁਰਾਨ ਦਾ, ਤੁਰੈਤ ਨਾਲ ਮਿਲਾਈਆ। ਮੈਂ ਹੁਕਮ ਸੰਦੇਸਾ ਸੁਣਿਆ ਨੌਜਵਾਨ ਦਾ, ਜੋ ਨਰ ਨਿਰੰਕਾਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਵਰ ਦਾਤਾ ਇਕ ਅਖਵਾਈਆ। ਕਲਜੁਗ ਕਹੇ ਧਰਮ ਸਭ ਕੁਛ ਮੇਰੇ ਅੰਦਰ, ਅੰਤਸ਼ਕਰਨ ਧਿਆਨ ਲਗਾਈਆ। ਮੈਂ ਤੱਕਿਆ ਦੀਨ ਦੁਨੀ ਦਾ ਮੰਦਰ, ਮਸਜਦਾਂ ਫੋਲ ਫੁਲਾਈਆ। ਮੈਂ ਮਨ ਮਨਸਾ ਭੱਜਦਾ ਵੇਖਿਆ ਮਨੂਆ ਬੰਦਰ, ਦਹਿ ਦਿਸ਼ਾ ਉਠ ਉਠ ਧਾਹੀਆ। ਮੈਂ ਕੂੜ ਕੁੜਿਆਰਾ ਜਗਤ ਦਾ ਬਣਿਆ ਕਲੰਦਰ, ਕਲ ਕਲੇਸ਼ ਨਾਲ ਨਚਾਈਆ। ਪ੍ਰਕਾਸ਼ ਰਹਿਣ ਦੇਣਾ ਨਹੀਂ ਕਿਸੇ ਦਾ ਅੰਧੇਰੀ ਕੰਦਰ, ਨੂਰੀ ਚੰਦ ਨਾ ਕੋਇ ਚਮਕਾਈਆ। ਮੇਰਾ ਤੁੜਾ ਸਕੇ ਕੋਇ ਨਾ ਜੰਦਰ, ਬੰਦੀ ਬੰਧਨ ਜਗਤ ਨਾ ਕੋਇ ਤੁੜਾਈਆ। ਸਚ ਦਵਾਰਾ ਮੂਲ ਨਾ ਲੰਘਣ, ਮੰਜ਼ਲ ਹਕ ਵੇਖਣ ਕੋਇ ਨਾ ਪਾਈਆ। ਮੈਂ ਝਗੜਾ ਪਾਉਣਾ ਵਿਚ ਵਰਭੰਡਣ, ਵਰਭੰਡ ਦਏ ਦੁਹਾਈਆ। ਮੇਰਾ ਮਾਲਕ ਸੂਰਾ ਸਰਬੰਗਣ, ਪਰਮ ਪੁਰਖ ਇਕ ਅਖਵਾਈਆ। ਜਿਸ ਨੂੰ ਡੰਡਾਵਤ ਨਿਮਸਕਾਰ ਸਜਦਿਆਂ ਤੋਂ ਬਾਹਰ ਕਰਾਂ ਬੰਦਨ, ਨਿਵ ਨਿਵ ਲਾਗਾ ਪਾਈਆ। ਮੇਰੇ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਵਡ ਧਨਾਢ ਧਨ ਧਨਣ, ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੇਲ ਜਾਣੇ ਸ੍ਰੀ ਭਗਵੰਨਣ, ਭਗਵਨ ਆਪਣੀ ਕਾਰ ਕਮਾਈਆ।
੨੦ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਮਿਸਰੀ ਵਾਲਾ ਕੈਂਪ ਜ਼ਿਲਾ ਜੰਮੂ ਜੀਵਣ ਸਿੰਘ ਦੇ ਗ੍ਰਹਿ
ਧਰਮ ਕਹੇ ਕਲਜੁਗ ਕੀ ਤੇਰੀ ਅੰਤਰ ਖ਼ਾਹਿਸ਼, ਭੇਵ ਦੇ ਸਮਝਾਈਆ। ਅੰਤਮ ਮਾਟੀ ਵਿਚ ਰੁਲਣੀ ਤੇਰੀ ਲਾਸ਼, ਕੰਮ ਕਿਸੇ ਨਾ ਆਈਆ। ਉਹ ਤੱਕ ਸ਼ੰਕਰ ਅੰਗੜਾਈ ਲਏ ਉਤੇ ਕੈਲਾਸ਼, ਕਲਾ ਆਪਣੀ ਰਿਹਾ ਵਖਾਈਆ। ਅਵਤਾਰ ਪੈਗ਼ੰਬਰ ਗੁਰੂਆਂ ਪੂਰੀ ਹੋਣੀ ਆਸ, ਪੇਸ਼ੀਨਗੋਈਆਂ ਦੇਣ ਗਵਾਹੀਆ। ਅੰਤ ਰਹਿਣੀ ਨਹੀਂ ਤੇਰੀ ਮੰਡਲਾਂ ਵਾਲੀ ਰਾਸ, ਕੂੜੀ ਕਿਰਿਆ ਖੇਲ ਨਾ ਕੋਇ ਖਿਲਾਈਆ। ਮਨਸਾ ਮਨ ਨਾ ਰਹੇ ਬਦਮਾਸ਼, ਬਦੀ ਦਾ ਡੇਰਾ ਦੇਣਾ ਢਾਹੀਆ। ਰੂਹ ਬੁਤ ਪਰਮ ਪੁਰਖ ਕਰਨੀ ਪਾਕ, ਪਤਤ ਪੁਨੀਤ ਰਹੀ ਬਣਾਈਆ। ਤਨ ਵਜੂਦ ਕਾਇਆ ਮੰਦਰ ਖੋਲ ਕੇ ਤਾਕ, ਬਜ਼ਰ ਕਪਾਟੀ ਪਰਦਾ ਦਏ ਉਠਾਈਆ। ਅੰਮ੍ਰਿਤ ਦੇਵੇ ਬੂੰਦ ਸਵਾਂਤ, ਨਿਝਰ ਝਿਰਨਾ ਆਪ ਝਿਰਾਈਆ। ਭਗਤਾਂ ਮੀਤਾ ਮਿਲੇ ਆਪ,
ਆਪ ਆਪਣਾ ਖੇਲ ਖਿਲਾਈਆ। ਜਿਸ ਦਾ ਖੇਲ ਸਦਾ ਬਹੁਭਾਤ, ਨਿਰਗੁਣ ਸਰਗੁਣ ਵੇਸ ਵਟਾਈਆ। ਉਹ ਜੋਤੀ ਜਾਤਾ ਕਲ ਕਲਕੀ ਆਪ, ਕਲ ਕਲਕੀ ਆਪਣਾ ਫੇਰਾ ਪਾਈਆ। ਤੇਰੀ ਕੂੜੀ ਕਿਰਿਆ ਅੰਤ ਕਰੇ ਨਾਸ, ਧਰਨੀ ਧਰਤ ਰਹੇ ਨਾ ਰਾਈਆ। ਸਤਿਜੁਗ ਸਤਿ ਕਰੇ ਪ੍ਰਕਾਸ਼, ਪ੍ਰਕਾਸ਼ਵਾਨ ਵੇਖ ਵਖਾਈਆ। ਜਿਸ ਨੂੰ ਝੁਕਣੇ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਮੰਡਲ ਮੰਡਪ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਜਗਤ ਜੁਗ ਦਾ ਪੁਰਖ ਅਕਾਲਾ ਆਪ, ਆਪ ਆਪਣੀ ਦਇਆ ਕਮਾਈਆ।
੨੧ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਮਿਸ਼ਰੀ ਵਾਲਾ ਕੈਂਪ ਜ਼ਿਲਾ ਜੰਮੂ ਪ੍ਰਕਾਸ਼ ਸਿੰਘ ਦੇ ਗ੍ਰਹਿ
ਕਲਜੁਗ ਕਹੇ ਧਰਮ ਵੇਖ ਲੈ ਮੇਰੀ ਸ਼ਕਤੀ, ਸ਼ਖ਼ਸੀਅਤ ਦੀਨ ਦੁਨੀ ਬਦਲਾਈਆ। ਸਚ ਪਿਆਰ ਦੀ ਰਹਿਣ ਨਹੀਂ ਦਿਤੀ ਭਗਤੀ, ਭਗਤ ਭਗਵਾਨ ਮਿਲਣ ਕੋਇ ਨਾ ਪਾਈਆ। ਮੰਜ਼ਲ ਚੜ੍ਹੇ ਨਾ ਕੋਇ ਵਿਅਕਤੀ, ਪੈਂਡਾ ਪੰਧ ਨਾ ਕੋਇ ਮੁਕਾਈਆ। ਫਿਰੀ ਦਰੋਹੀ ਉਪਰ ਧਰਤੀ, ਧਰਨੀ ਧਵਲ ਰਹੀ ਕੁਰਲਾਈਆ। ਮਿਲੇ ਮੇਲ ਨਾ ਕਿਸੇ ਪ੍ਰੀਤਮ ਅਰਸ਼ੀ, ਪਰਮ ਪੁਰਖ ਦਰਸ ਕੋਇ ਨਾ ਪਾਈਆ। ਚਾਰੋਂ ਕੁੰਟ ਤੱਕ ਅੰਧੇਰਾ ਫ਼ਰਸ਼ੀ, ਜ਼ਿਮੀਂ ਜ਼ਮਾਂ ਖੋਜ ਖੁਜਾਈਆ। ਮੇਰਾ ਰੂਪ ਅਨੂਪ ਵੇਖ ਅਸਚਰਜੀ, ਅਚਰਜ ਲੀਲਾ ਦਿਤੀ ਵਰਤਾਈਆ। ਪਿਤਾ ਪੂਤ ਰਹਿਣ ਦਿਤਾ ਨਹੀਂ ਕੋਈ ਦਰਦੀ, ਨਾਤਾ ਮੁਹੱਬਤ ਵਾਲਾ ਤੁੜਾਈਆ। ਵਡਿਆਈ ਰਹੀ ਨਾ ਕਿਸੇ ਘਰ ਦੀ, ਗ੍ਰਹਿ ਗ੍ਰਹਿ ਪੰਚ ਵਿਕਾਰ ਲੜਾਈਆ। ਸੁਰਤ ਸ਼ਬਦ ਮੂਲ ਨਾ ਫੜਦੀ, ਸਤਿ ਵਿਚ ਨਾ ਕੋਇ ਸਮਾਈਆ। ਧਾਰ ਮਿਲੇ ਨਾ ਕਿਸੇ ਅੰਮ੍ਰਿਤ ਸਰ ਦੀ, ਦੁਰਮਤ ਮੈਲ ਨਾ ਕੋਇ ਧਵਾਈਆ। ਆਤਮ ਪਰਮਾਤਮ ਢੋਲਾ ਕੋਇ ਨਾ ਪੜ੍ਹਦੀ, ਜਗਤ ਵਿਦਿਆ ਨਾਲ ਹਲਕਾਈਆ। ਖੇਲ ਤੱਕ ਬਹੱਤਰ ਨੜ ਦੀ, ਅਗਨੀ ਤਤ ਤਤ ਜਲਾਈਆ। ਕਾਇਆ ਵੇਖ ਹੰਕਾਰੀ ਗੜ੍ਹ ਦੀ, ਹਉਮੇ ਹੰਗਤਾ ਨਾ ਕੋਇ ਮਿਟਾਈਆ। ਕਲਪਣਾ ਵਧਾਈ ਕੂੜੇ ਮਨ ਦੀ, ਮਨਸਾ ਵਿਚ ਹਲਕਾਈਆ। ਕਿਸੇ ਸੁਧ ਨਹੀਂ ਆਉਂਦੀ ਗੋਬਿੰਦ ਚੰਨ ਦੀ, ਜੋ ਚੰਦ ਚਾਂਦਨਾ ਨੂਰ ਅਲਾਹੀਆ। ਕਲਜੁਗ ਕਹੇ ਮੇਰੀ ਕਰਨੀ ਸਭ ਨੂੰ ਡੰਨ ਦੀ, ਬਚਿਆ ਨਜ਼ਰ ਕੋਇ ਨਾ ਆਈਆ। ਮੇਰੀ ਖੇਲ ਪੁਰਖ ਅਕਾਲ ਨਾਲ ਅਗੰਮ ਦੀ, ਅਗੰਮੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਕਲਜੁਗ ਕਹੇ ਧਰਮ ਮੇਰਾ ਖੇਲ ਵੇਖ ਅਵੱਲਾ, ਆਲਮੀਨ ਜਣਾਈਆ। ਮੈਂ ਫਿਰਾਂ ਇਕ ਇਕੱਲਾ, ਨਵ ਸੱਤ ਭੱਜਾਂ ਵਾਹੋ ਦਾਹੀਆ। ਮਾਣ ਗਵਾਇਆ ਤੀਰਥ ਅੱਠ ਸੱਠ ਜਲਾ, ਜਲਧਾਰੀ ਹੋ ਕੇ ਧਿਆਨ ਲਗਾਈਆ। ਫਿਰੀ ਦਰੋਹੀ ਪਹਾੜਾਂ ਥਲਾਂ, ਅਸਗਾਹ ਰਹੇ ਕੁਰਲਾਈਆ। ਮੈਂ ਹਰ ਘਟ ਅੰਦਰ ਰਲਾ, ਘਰ ਘਰ ਅੰਦਰ ਡੇਰਾ ਲਾਈਆ। ਨੌ ਖੰਡ ਪ੍ਰਿਥਮੀ ਮੇਰਾ ਮਹੱਲਾ, ਪੁਰਖ ਅਕਾਲ ਰਿਹਾ ਬਣਾਈਆ। ਦੂਈ ਦਵੈਤੀ ਸਭ ਨੂੰ ਲਾਇਆ ਸੱਲਾ, ਤੀਰ ਅਣਿਆਲਾ ਇਕ ਚਲਾਈਆ। ਕਿਸੇ ਨਜ਼ਰ ਨਾ ਆਏ ਨਿਹਚਲ ਧਾਮ ਅਟੱਲਾ, ਦਰਗਾਹ ਸਾਚੀ ਮਿਲਣ ਕੋਇ ਨਾ ਪਾਈਆ। ਮੇਰਾ ਕੂੜ ਕੁੜਿਆਰਾ ਦੀਪਕ ਬਲਾ, ਚਾਰ ਕੁੰਟ ਕਰੇ ਰੁਸ਼ਨਾਈਆ। ਪ੍ਰਕਾਸ਼
ਰਹਿਣ ਦਿਤਾ ਨਹੀਂ ਕਾਇਆ ਮਾਟੀ ਖੱਲਾ, ਖ਼ਾਲਕ ਖ਼ਲਕ ਦਿਤਾ ਭਵਾਈਆ। ਮੇਰਾ ਮਿਹਰਵਾਨ ਮਹਿਬੂਬ ਇਕੋ ਨੂਰ ਅਲਾਹੀ ਅੱਲਾ, ਆਦਿ ਜੁਗਾਦੀ ਵਡ ਵਡਿਆਈਆ। ਦਿਵਸ ਰੈਣ ਸਦਾ ਦੇਵੇ ਤਸੱਲਾ, ਸਿਰ ਮੇਰੇ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਵਸਣਹਾਰਾ ਜਲਾ ਥਲਾ, ਮਹੀਅਲ ਲੇਖਾ ਦਏ ਚੁਕਾਈਆ।
੨੧ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਮਿਸ਼ਰੀ ਵਾਲਾ ਕੈਂਪ ਜ਼ਿਲਾ ਜੰਮੂ ਸਧਰੋ ਦੇਵੀ ਦਮਾਨਾ ਦੇ ਗ੍ਰਹਿ
ਧਰਮ ਕਹੇ ਕਲਜੁਗ ਤੇਰਾ ਬਲ ਬੜਾ ਅਨੋਖਾ, ਸੋਹਣਿਆਂ ਸੋਹਣਾ ਨਜ਼ਰੀ ਆਈਆ। ਆਪਣੇ ਕਰਮ ਦਾ ਫੋਲ ਕੇ ਵੇਖ ਪੋਥਾ, ਬਿਨ ਅੱਖਰਾਂ ਨੈਣ ਉਠਾਈਆ। ਤੇਰਾ ਕਾਰੀਆ ਕਰਮ ਥੋਥਾ, ਜਗਤ ਵੰਡ ਨਾ ਕੋਇ ਵਡਿਆਈਆ। ਚਾਰੋਂ ਕੁੰਟ ਕੂੜ ਦਾ ਹੋਕਾ, ਹੁਕਮ ਪ੍ਰਭ ਦੇ ਨਾਲ ਸੁਣਾਈਆ। ਅੰਤਮ ਸੁਣ ਲੈ ਇਕ ਸਲੋਕਾ, ਸੋਹਲਾ ਤੈਨੂੰ ਦਿਆਂ ਦ੍ਰਿੜਾਈਆ। ਪੁਰਖ ਅਕਾਲਾ ਦੀਨ ਦਿਆਲਾ ਦੀ ਜਗਣੀ ਇਕੋ ਜੋਤਾ, ਜੋਤੀ ਜਾਤਾ ਡਗਮਗਾਈਆ। ਤੇਰਾ ਵਿਚਾਰ ਰਹਿਣਾ ਨਹੀਂ ਖੋਟਾ, ਜਿਸ ਖੋਟਿਉਂ ਖਰੇ ਦੇਣੇ ਬਣਾਈਆ। ਤੇਰਾ ਮਾਣ ਧਰਤੀ ਉਤੇ ਰਹਿਣਾ ਨਹੀਂ ਪੋਟਾ, ਚਾਰੋਂ ਕੁੰਟ ਜੜ ਦੇਣੀ ਉਖੜਾਈਆ। ਬੇਸ਼ਕ ਤੂੰ ਪੁਰਖ ਅਕਾਲ ਦਾ ਸੁਤ ਛੋਟਾ, ਜੁਗ ਚੌਥਾ ਸੋਭਾ ਪਾਈਆ। ਅੰਤਮ ਆਪਣੇ ਹੱਥ ਵਿਚ ਫੜ ਲੈ ਖ਼ਾਲੀ ਲੋਟਾ, ਲੁਟੀਆ ਵਾਸਨਾ ਵਾਲੀ ਨਾਲ ਰਖਾਈਆ। ਤੇਰੀ ਝੋਲੀ ਪੈਣਾ ਤੇਰਾ ਵਿਚਾਰ ਹੋਛਾ, ਹੋਛੀ ਮਤ ਨਾਲ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਦਇਆ ਕਮਾਈਆ। ਧਰਮ ਕਹੇ ਕਲਜੁਗ ਆਪਣਾ ਬੰਨ੍ਹ ਲੈ ਭਾਰ, ਗਠੜੀ ਕੂੜ ਗੰਢ ਪਵਾਈਆ। ਹੁਕਮ ਸੁਣ ਹਰਿ ਨਿਰੰਕਾਰ, ਨਰ ਨਰਾਇਣ ਰਿਹਾ ਸੁਣਾਈਆ। ਨਾਲ ਰਲਾਉਣੇ ਆਪਣੇ ਯਾਰ, ਪੰਜ ਵਿਕਾਰਾ ਮੇਲ ਮਿਲਾਈਆ। ਮਾਇਆ ਮਮਤਾ ਮੋਹ ਕਰ ਤਿਆਰ, ਤ੍ਰੈਗੁਣ ਮੇਲਾ ਮੇਲਣਾ ਸਹਿਜ ਸੁਭਾਈਆ। ਕੂੜ ਕੁੜਿਆਰਾ ਲਏ ਉਠਾਲ, ਨਵ ਖੰਡ ਧਿਆਨ ਲਗਾਈਆ। ਠੱਗਾਂ ਚੋਰਾਂ ਕਰ ਭਾਲ, ਉੱਤਰ ਪੂਰਬ ਪੱਛਮ ਦੱਖਣ ਵੇਖ ਵਖਾਈਆ। ਤੂੰ ਬਿਨ ਸਚ ਤੋਂ ਹੋਇਉਂ ਕੰਗਾਲ, ਵਸਤ ਹਕ ਨਜ਼ਰ ਕੋਇ ਨਾ ਆਈਆ। ਤੇਰਾ ਬਣੇ ਨਾ ਕੋਇ ਦਲਾਲ, ਵਿਛੋੜਾ ਰੂਪ ਨਾ ਕੋਇ ਦਰਸਾਈਆ। ਤੇਰੀ ਕੂੜ ਕੁਟੰਬ ਦੀ ਘਾਲ, ਹਰਿ ਵੇਖੇ ਥਾਉਂ ਥਾਈਂਆ। ਸੰਬਲ ਬਹਿ ਕੇ ਸਭ ਦੀ ਕਰੇ ਸੰਭਾਲ, ਸੰਬਲ ਦਾ ਵਾਲੀ ਬੇਪ੍ਰਵਾਹੀਆ। ਜਿਸ ਦੀ ਸਭ ਤੋਂ ਵੱਖਰੀ ਹੋਵੇ ਚਾਲ, ਅਵੱਲੜੀ ਇਕ ਦ੍ਰਿੜਾਈਆ। ਉਹ ਮਧੁ ਸੂਦਨ ਧੁਰ ਗੋਪਾਲ, ਮੋਹਨ ਮਾਧਵ ਨਜ਼ਰੀ ਆਈਆ। ਜਿਸ ਨੇ ਭਗਤ ਸੁਹੇਲੇ ਉਠਾਉਣੇ ਲਾਲ, ਲਾਲਨ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਸਚ ਸੱਚੀ ਵਡਿਆਈਆ। ਧਰਮ ਕਹੇ ਕਲਜੁਗ ਆਪਣਾ ਵੇਖ ਲੈ ਕੀਤਾ ਕਰਮ, ਕਰਮ ਕਾਂਡ ਦਾ ਧਿਆਨ ਲਗਾਈਆ। ਤੇਰੇ ਥਾਂ ਸਤਿਜੁਗ ਲੈਣਾ ਜਰਮ, ਪੁਰਖ ਅਕਾਲ ਦਏ ਵਡਿਆਈਆ। ਜਿਸ ਤੇਰਾ ਭਾਂਡਾ ਭੰਨਣਾ ਭਰਮ, ਭੈ ਭਉ ਚੁਕਾਈਆ। ਝਗੜਾ ਮੇਟਣਾ ਵਰਨ ਬਰਨ,
ਜ਼ਾਤ ਪਾਤ ਦਾ ਲੇਖ ਮੁਕਾਈਆ। ਜਨ ਭਗਤ ਨੇਤਰ ਖੋਲਣ ਹਰਨ ਫਰਨ, ਨਿਜ ਨੈਣ ਕਰੇ ਰੁਸ਼ਨਾਈਆ। ਸਚ ਪ੍ਰੀਤੀ ਦੇ ਕੇ ਚਰਨ, ਚਰਨੋਦਕ ਨਾਮ ਵਾਲਾ ਪਿਆਈਆ। ਤੇਰਾ ਤੋੜ ਕੇ ਹੰਕਾਰੀ ਗੜ੍ਹਨ, ਹਉਮੇ ਹੰਗਤਾ ਦਏ ਮਿਟਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਢੋਲਾ ਸਾਰੇ ਪੜ੍ਹਨ, ਚਾਰ ਵਰਨ ਅਠਾਰਾਂ ਬਰਨ ਇਕ ਸਮਝਾਈਆ। ਆਤਮ ਧਾਰ ਮੰਜ਼ਲ ਚੜ੍ਹਨ, ਪੌੜੀ ਡੰਡਾ ਇਕ ਵਖਾਈਆ। ਸ਼ਬਦ ਅਨਾਦੀ ਸੁਣਨ ਕੰਨਣ, ਸਰਵਣਾਂ ਤੋਂ ਬਿਨਾ ਵੱਜੇ ਵਧਾਈਆ। ਘਰ ਘਰ ਦੀਪਕ ਜੋਤੀ ਜਗਣ, ਨੂਰ ਨੁਰਾਨਾ ਨਜ਼ਰੀ ਆਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਹੋਵੇ ਮਗਨ, ਜਗਤ ਤ੍ਰਿਸ਼ਨਾ ਕੂੜ ਮਿਟਾਈਆ। ਸਚ ਸਵਾਮੀ ਦਾ ਇਕੋ ਹੋਵੇ ਭਜਨ, ਬੰਦਗੀ ਇਕੋ ਇਕ ਸਮਾਈਆ। ਕਲਜੁਗ ਤੇਰਾ ਕੂੜ ਕੁਟੰਬ ਅੰਤਮ ਹੋਇਆ ਨਗਨ, ਓਢਣ ਸੀਸ ਨਾ ਕੋਇ ਰਖਾਈਆ। ਚਾਰੋਂ ਕੁੰਟ ਵਹਿੰਦੀ ਵਹਿਣ ਧਾਰ ਵਗਣ, ਸ਼ੌਹ ਦਰਿਆ ਆਪਣਾ ਬਲ ਪ੍ਰਗਟਾਈਆ। ਸਦੀ ਸਦੀਵੀ ਤੇਰਾ ਮੁਕਣਾ ਪੰਧਨ, ਪਾਂਧੀ ਹੋ ਕੇ ਚਲਣਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਪੁਰਖ ਸਮਰਥਣ, ਸਮਰਥ ਪੁਰਖ ਇਕ ਅਖਵਾਈਆ।
੨੧ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਮਿਸ਼ਰੀ ਵਾਲਾ ਕੈਂਪ ਜ਼ਿਲਾ ਜੰਮੂ ਸਧਰੋ ਦੇਵੀ ਘਗਰੇਲ ਦੇ ਨਵਿਤ
ਕਲਜੁਗ ਕਹੇ ਧਰਮ ਮੈਂ ਤੇਰੇ ਕੋਲੋਂ ਮੂਲ ਨਾ ਡਰਦਾ, ਭੈ ਭਉ ਨਾ ਕੋਇ ਰਖਾਈਆ। ਮੈਂ ਮਾਲਕ ਸਾਚੇ ਘਰ ਦਾ, ਜਿਸ ਗ੍ਰਹਿ ਵਿਚੋਂ ਮਿਲੀ ਵਡਿਆਈਆ। ਮੈਂ ਸੇਵਾਦਾਰ ਪੁਰਖ ਨਰਾਇਣ ਨਰ ਦਾ, ਜੋ ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜੋ ਲੱਖ ਚੁਰਾਸੀ ਭੰਨਦਾ ਘੜਦਾ, ਵਿਸ਼ਨ ਬ੍ਰਹਮਾ ਸ਼ਿਵ ਦਏ ਬਦਲਾਈਆ। ਜੋ ਅਵਤਾਰ ਪੈਗ਼ੰਬਰ ਗੁਰੂ ਘਲਦਾ, ਹੁਕਮ ਸੰਦੇਸ਼ੇ ਨਾਲ ਸੁਣਾਈਆ। ਮੈਂ ਉਸੇ ਦੇ ਚਰਨਾਂ ਹੇਠਾਂ ਆਪਣਾ ਸੀਸ ਧਰਦਾ, ਨਿਵ ਨਿਵ ਲਾਗਾ ਪਾਈਂਆ। ਧਰਨੀ ਧਰਤ ਧਵਲ ਧੌਲ ਉਤੇ ਹੋ ਕੇ ਬਰਦਾ, ਖ਼ਾਦਮ ਹੋ ਕੇ ਸੇਵ ਕਮਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਪੜ੍ਹਦਾ, ਗ੍ਰੰਥ ਸ਼ਾਸਤਰ ਅੱਖ ਨਾ ਕਦੇ ਬਦਲਾਈਆ। ਉਸੇ ਦਾ ਹੁਕਮਨਾਮਾ ਫੜਦਾ, ਜੋ ਬਿਨ ਅੱਖਰਾਂ ਦਏ ਫੜਾਈਆ। ਮੈਂ ਫਿਰਾਂ ਲਹਿੰਦਾ ਚੜ੍ਹਦਾ, ਦੱਖਣ ਪਹਾੜ ਵਾਹੋ ਦਾਹੀਆ। ਤੂੰ ਮੇਰਾ ਖੇਲ ਵੇਖਣਾ ਕਲਜੁਗ ਕਲ ਦਾ, ਕਲਕਾਤੀ ਹੋ ਕੇ ਦਿਆਂ ਵਖਾਈਆ। ਮੇਰਾ ਤੀਰ ਚਲਣਾ ਦੂਈ ਦਵੈਤੀ ਜਾਵੇ ਸੱਲ ਦਾ, ਸਲਲ ਮੈਨੂੰ ਦਏ ਵਡਿਆਈਆ। ਪ੍ਰਭੂ ਦਾ ਹੁਕਮ ਸਾਹਿਬ ਦਾ ਭਾਣਾ ਕਲਜੁਗ ਕਹੇ ਮੇਰੇ ਵਿਚ ਕਦੇ ਨਾ ਟਲਦਾ, ਮੇਟਣ ਵਾਲਾ ਨਜ਼ਰ ਕੋਇ ਨਾ ਆਈਆ। ਮੇਰਾ ਲੇਖਾ ਡੂੰਘੀ ਡਲ ਦਾ, ਬਾਹਰ ਨਿਕਲ ਕੋਇ ਨਾ ਪਾਈਆ। ਧਰਮ ਜੀ ਤੈਨੂੰ ਪਤਾ ਨਹੀਂ ਮੇਰੇ ਵਲ ਛਲ ਦਾ, ਅਛਲ ਛਲ ਕੀ ਮੈਥੋਂ ਖੇਲ ਖਿਲਾਈਆ। ਸਚ ਪੁਛੋ ਏਸ ਧਰਨੀ ਉਤੇ ਲਹਿਣਾ ਦੇਣਾ ਰਾਜੇ ਬਲ ਦਾ, ਬਾਵਨ ਬੈਠਾ ਧਿਆਨ ਲਗਾਈਆ। ਜਿਹੜਾ ਰਿਖੀ ਰਕੇਸ਼ਾਂ ਘੱਲਦਾ, ਇਕ ਤਿੰਨ ਅੱਠ ਸੱਤ ਦਾ ਅੰਕ ਮਿਲਾਈਆ। ਉਹ ਮੇਰਾ ਮਾਲਕ ਨਿਹਚਲ ਧਾਮ ਅਟੱਲ ਦਾ, ਸਚਖੰਡ ਬੈਠਾ ਸੋਭਾ ਪਾਈਆ। ਕਿਸੇ ਨੂੰ ਭੇਤ ਨਹੀਂ ਉਸ ਦੇ ਘੜੀ ਪਲ ਦਾ, ਪਲਕਾਂ ਦੇ ਪਿਛੇ ਬਹਿਣ ਵਾਲਾ ਕੀ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, । ਕਲਜੁਗ ਕਹੇ ਧਰਮ ਮੇਰੀ ਖੇਲ
ਹੋਣੀ ਅਣਹੋਣੀ, ਸਚ ਸਚ ਦਿਆਂ ਸੁਣਾਈਆ। ਮੇਰੀ ਧਾਰ ਵਿਚ ਸ੍ਰਿਸ਼ਟੀ ਸਾਰੀ ਰੋਣੀ, ਨੈਣਾਂ ਨੀਰ ਨੀਰ ਵਹਾਈਆ। ਮਾਇਆ ਮਮਤਾ ਸ਼ਰਅ ਛੁਰੀ ਕਰਦ ਨਾਲ ਕੋਹਣੀ, ਸ਼ਰੀਅਤ ਸ਼ਰੀਅਤ ਨਾਲ ਟਕਰਾਈਆ। ਮੇਰੀ ਸੰਮਤ ਨੌ ਵਿਚ ਪਹਿਲੀ ਹੋਣੀ ਬਹੁਣੀ, ਅਗਲਾ ਸਾਲ ਦਏ ਗਵਾਹੀਆ। ਫੇਰ ਨੌ ਖੰਡ ਕਰਨੀ ਰੌਣੀ, ਭੱਜਾਂ ਵਾਹੋ ਦਾਹੀਆ। ਘਰ ਘਰ ਕਲਪਣਾ ਪਾਉਣੀ, ਪਵਣ ਪਾਣੀ ਨਾਲ ਮਿਲਾਈਆ। ਸ਼ਾਹ ਸੁਲਤਾਨ ਧੀਰ ਨਾ ਕਿਸੇ ਧਰਾਉਣੀ, ਅੱਠੇ ਪਹਿਰ ਰੋਵਨ ਮਾਰਨ ਧਾਹੀਆ। ਪਹਿਲੀ ਚੇਤਰ ਖ਼ਬਰ ਸਰਬ ਪਹੁੰਚਾਉਣੀ, ਸਤਿ ਸਤਿ ਸਤਿ ਨਾਲ ਮਿਲਾਈਆ। ਦੀਨ ਦੁਨੀ ਦੀ ਖ਼ਾਕੀ ਖ਼ਾਕ ਉਡਾਉਣੀ, ਖ਼ਾਲਕ ਖ਼ਲਕ ਰਿਹਾ ਸਮਝਾਈਆ। ਕਲਜੁਗ ਕਹੇ ਮੈਂ ਆਪਣੀ ਕਲਪਣਾ ਕੌਰਵਾਂ ਪਾਂਡਵਾਂ ਤੋਂ ਵੱਧ ਪਾਉਣੀ, ਅਗੇ ਹੋ ਨਾ ਕੋਇ ਅਟਕਾਈਆ। ਮੇਰੀ ਤਾਕਤ ਧਰਮ ਦੀ ਧਾਰ ਨਾ ਕਿਸੇ ਦਬਾਉਣੀ, ਦਬਦਬੇ ਵਿਚ ਕਦੇ ਨਾ ਆਈਆ।
੨੧ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਮਿਸ਼ਰੀ ਵਾਲਾ ਕੈਂਪ ਜ਼ਿਲਾ ਜੰਮੂ ਈਸ਼ਰ ਸਿੰਘ ਦੜ ਦੇ ਗ੍ਰਹਿ
ਧਰਨੀ ਕਹੇ ਕਲਜੁਗ ਮੇਰੇ ਉਤੇ ਰੋਂਦੀਆਂ ਮੜ੍ਹੀਆਂ ਗੋਰਾਂ, ਦਿਵਸ ਰੈਣ ਰੁਦਨ ਵਿਚ ਕੁਰਲਾਈਆ। ਫਿਰੀ ਦੁਹਾਈ ਠੱਗਾਂ ਚੋਰਾਂ, ਦਰੋਹੀ ਕੂੜ ਕੁੜਿਆਰ ਹਲਕਾਈਆ। ਸਾਚਾ ਨਾਮ ਕਿਸੇ ਕੋਲ ਨਾ ਰਿਹਾ ਭੋਰਾ, ਰਤੀ ਰੱਤ ਰੰਗ ਨਾ ਕੋਇ ਰੰਗਾਈਆ। ਸੱਤਾਂ ਦੀਪਾਂ ਹੋਇਆ ਅੰਧੇਰ ਘੋਰਾ, ਸਤਿ ਰੰਗ ਨਾ ਕੋਇ ਚਮਕਾਈਆ। ਪੰਚ ਵਿਕਾਰੇ ਵਧਿਆ ਜੋਰਾ, ਜੋਰੂ ਜ਼ਰ ਨਾਲ ਮਿਲਾਈਆ। ਆਤਮ ਪਰਮਾਤਮ ਸਭ ਦਾ ਹੋਇਆ ਵਿਛੋੜਾ, ਵਿਛੜਿਆਂ ਮੇਲ ਨਾ ਕੋਇ ਮਿਲਾਈਆ। ਸੁਰਤ ਸ਼ਬਦ ਜੁੜੇ ਕੋਇ ਨਾ ਜੋੜਾ, ਪਾਰਬ੍ਰਹਮ ਬ੍ਰਹਮ ਨਾਲ ਨਾ ਕੋਇ ਮਿਲਾਈਆ। ਧਰਮ ਧਾਰ ਦੀਆਂ ਕੱਟੀਆਂ ਗਈਆਂ ਡੋਰਾਂ, ਟੁੱਟੀ ਗੰਢ ਨਾ ਕੋਇ ਪਵਾਈਆ। ਦੀਨਾਂ ਮਜ਼੍ਹਬਾਂ ਵਧੀਆਂ ਖੋਰਾਂ, ਦਵੈਤੀ ਦੂਈ ਨਾ ਕੋਇ ਮਿਟਾਈਆ। ਏਸ ਵੇਲੇ ਇਕ ਉਸ ਪ੍ਰਭੂ ਦੀ ਲੋੜਾ, ਜੋ ਲੋੜੀਂਦਾ ਸੱਜਣ ਇਕ ਅਖਵਾਈਆ। ਜੋ ਸਤਿਜੁਗ ਸਾਚੇ ਲਾਏ ਮੋੜਾ, ਮੁੜ ਮੇਰੇ ਉਤੇ ਵਸਾਈਆ। ਕਲਜੁਗ ਤੇਰਾ ਵਕਤ ਗਵਾਏ ਥੋੜਾ, ਬਹੁਤਾ ਪੰਧ ਨਾ ਕੋਇ ਵਧਾਈਆ। ਤੈਨੂੰ ਜਵਾਬ ਦੇਵੇ ਇਕ ਨਕੋਰਾ, ਹੁਕਮ ਧੁਰ ਦਾ ਸ਼ਬਦ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਧਰਨੀ ਕਹੇ ਮੇਰੇ ਉਤੇ ਰੋਵਣ ਅੱਠ ਸੱਠ, ਜਲ ਧਾਰਾ ਵਹਿਣ ਵਹਾਈਆ। ਸਾਡਾ ਧੀਰਜ ਰਿਹਾ ਨਾ ਹੱਠ, ਸਤਿ ਵਿਚ ਨਾ ਕੋਇ ਸਮਾਈਆ। ਕੂੜ ਕੁੜਿਆਰਾ ਖੇੜਾ ਹੋਇਆ ਭੱਠ, ਕਲਜੁਗ ਅਗਨੀ ਗਿਆ ਡਾਹੀਆ। ਸੁਹੰਜਣਾ ਹੋਏ ਕੋਇ ਨਾ ਹੱਟ, ਵਸਤ ਨਾਮ ਨਾ ਕੋਇ ਵਰਤਾਈਆ। ਚੋਰਾਂ ਠੱਗਾਂ ਹੋਏ ਇਕੱਠ, ਸਾਧੂ ਸਾਧਨਾ ਵਿਚ ਨਜ਼ਰ ਕੋਇ ਨਾ ਆਈਆ। ਮੇਰੇ ਸੀਨੇ ਲੱਗਾ ਫੱਟ, ਪੱਟੀ ਹਕ ਨਾ ਕੋਇ ਬੰਧਾਈਆ। ਧਰਨੀ ਕਹੇ ਮੈਂ ਪੁਰਖ ਅਕਾਲ ਦੇ ਅਗੇ ਜੋੜਾਂ ਹੱਥ, ਬਿਨਾ ਹੱਥਾਂ ਹੱਥ ਮਿਲਾਈਆ। ਕਿਰਪਾ ਕਰ ਪੁਰਖ ਸਮਰਥ, ਤੇਰੀ ਇਕ ਸਰਨਾਈਆ। ਕਲਜੁਗ ਉਲਟੀ ਗੇੜ ਦੇ ਲੱਠ, ਸਤਿਜੁਗ ਸਚ ਦੇ ਬਦਲਾਈਆ। ਬਿਨ ਤੇਰੀ ਕਿਰਪਾ ਤੇਰਾ ਕਰੇ ਕੋਇ ਨਾ ਜਸ, ਸਿਫ਼ਤਾਂ ਵਿਚ ਨਾ ਕੋਇ ਸਲਾਹੀਆ। ਆਤਮ ਮਿਲੇ ਕਿਸੇ ਨਾ ਰਸ, ਅਨਰਸ ਕੂੜ ਲੋਭ ਹਲਕਾਈਆ। ਸਵਾਮੀ ਸਭ ਦੇ ਹਿਰਦੇ ਵਸ, ਘਟ ਘਟ ਨਜ਼ਰੀ ਆਈਆ। ਸ਼ਬਦ ਅਨਾਦੀ ਸੁਣਾ ਅਨਹਦ, ਅਨਰਾਗੀ ਰਾਗ ਜਣਾਈਆ। ਜੋਤੀ ਜੋਤ ਕਰ
ਪ੍ਰਕਾਸ਼, ਅੰਧ ਅੰਧੇਰ ਮਿਟਾਈਆ। ਕਲਜੁਗ ਕੂੜਾ ਕੁਕਰਮ ਕਰ ਨਾਸ, ਨਾਸਤਕ ਰਹਿਣ ਕੋਇ ਨਾ ਪਾਈਆ। ਜਨ ਭਗਤ ਬਣਾ ਦਾਸੀ ਦਾਸ, ਗੁਰਮੁਖ ਗੁਰ ਗੁਰ ਰੰਗ ਚੜ੍ਹਾਈਆ। ਤੂੰ ਮਾਲਕ ਪ੍ਰਿਥਮੀ ਆਕਾਸ਼ ਗਗਨ ਗਗਨੰਤਰ ਤੇਰੀ ਵੱਜੇ ਵਧਾਈਆ। ਧਰਨੀ ਕਹੇ ਧਰਮ ਦੀ ਮੇਰੇ ਉਤੇ ਪਏ ਰਾਸ, ਸੁਰਤ ਸ਼ਬਦ ਗੋਪੀ ਕਾਹਨ ਨਚਾਈਆ। ਮੇਰੀ ਮਨਸਾ ਪੂਰੀ ਕਰ ਦੇ ਆਸ, ਆਸ਼ਾ ਆਪਣੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਵਡਿਆਈਆ। ਧਰਨੀ ਕਹੇ ਕਲਜੁਗ ਆਪਣਾ ਕਾਲਾ ਤੱਕ ਲਬਾਸ, ਚੀਥੜ ਪੁਰਾਣੇ ਵੇਖ ਵਖਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਤੇਰੀ ਘਨੇਰੀ ਰਾਤ, ਚਾਓ ਨਜ਼ਰ ਕੋਇ ਨਾ ਆਈਆ। ਝਗੜਾ ਪਿਆ ਜ਼ਾਤ ਪਾਤ, ਆਤਮ ਬ੍ਰਹਮ ਨਾ ਕੋਇ ਸਮਝਾਈਆ। ਸਭ ਦਾ ਲੇਖਾ ਵੇਖ ਖਾਤ, ਖਾਤਾ ਆਪਣਾ ਫੋਲ ਫੁਲਾਈਆ। ਸੱਚੀ ਲੁੱਟੀ ਗਈ ਦਾਤ, ਲੁਟੇਰਾ ਬਣ ਕੇ ਤੂੰ ਫਿਰਿਆ ਥਾਉਂ ਥਾਈਂਆ। ਮਾਇਆ ਮੋਹ ਲਗਾਇਆ ਘਾਤ, ਘਾਇਲ ਕੀਤੀ ਲੋਕਾਈਆ। ਕੂੜ ਕੁੜਿਆਰਾ ਜੋੜ ਕੇ ਨਾਤ, ਸੱਜਣ ਸਾਕ ਲਏ ਬਣਾਈਆ। ਮੇਰੀ ਇਕੋ ਆਸ਼ਾ ਦੱਸੀ ਪੁਰਖ ਅਬਿਨਾਸ਼, ਪ੍ਰੇਮ ਨਾਲ ਸੁਣਾਈਆ। ਕਿਰਪਾ ਕਰ ਸ਼ਾਹੋ ਸ਼ਾਬਾਸ਼, ਸ਼ਹਿਨਸ਼ਾਹ ਤੇਰੀ ਸਰਨਾਈਆ। ਕਲਜੁਗ ਰਹੇ ਨਾ ਲੋਕਮਾਤ, ਮੇਰੀ ਭੂਮੀ ਕਰ ਸਫ਼ਾਈਆ। ਸਤਿਜੁਗ ਸਚ ਬਖ਼ਸ਼ ਦੇ ਦਾਤ, ਦਾਤੇ ਦਾਨੀ ਦਇਆ ਕਮਾਈਆ। ਦੀਨ ਦੁਨੀ ਬਦਲ ਸਮਾਜ, ਸਮਗਰੀ ਸਤਿ ਵਰਤਾਈਆ। ਆਦਿ ਪੁਰਖ ਅਪਰੰਪਰ ਸਵਾਮੀ ਮੇਰੀ ਅੰਤਮ ਪਤ ਰਾਖ, ਰਖਕ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਅਲਖ ਜਗਾਈਆ। ਕਲਜੁਗ ਕਹੇ ਧਰਨੀ ਕਿਉਂ ਨੈਣ ਵਹਾਵੇ ਨੀਰ, ਅੱਖਾਂ ਛਹਿਬਰ ਲਾਈਆ। ਮੇਰਾ ਮਾਲਕ ਗੁਣੀ ਗਹੀਰ, ਗਹਿਰ ਗਵਰ ਇਕ ਅਖਵਾਈਆ। ਜਿਸ ਦਾ ਰੂਪ ਰੰਗ ਰੇਖ ਬਿਨਾ ਤਸਵੀਰ, ਤਸੱਵਰ ਕਰ ਨਾ ਕੋਇ ਸਮਝਾਈਆ। ਜਿਸ ਨੂੰ ਸਜਦੇ ਕੀਤੇ ਕਬੀਰ, ਕਬਰਾਂ ਤੋਂ ਬਾਹਰ ਸੀਸ ਨਿਵਾਈਆ। ਉਹ ਸ਼ਹਿਨਸ਼ਾਹ ਪੀਰਾਂ ਦਾ ਪੀਰ, ਪਾਰਬ੍ਰਹਮ ਨੂਰ ਅਲਾਹੀਆ। ਜਿਸ ਦੀ ਧਰਨੀ ਤੂੰ ਮਿਲਖ ਜਗੀਰ, ਮਾਲਕ ਇਕੋ ਨਜ਼ਰੀ ਆਈਆ। ਜਿਸ ਦਾ ਸ਼ਬਦ ਗੁਰੂ ਵਜ਼ੀਰ, ਜੁਗ ਜੁਗ ਹੁਕਮ ਸੁਣਾਈਆ। ਓਸ ਨੇ ਮੇਰੀ ਹਸਤੀ ਕੀਤੀ ਤਾਮੀਰ, ਬੇਨਜ਼ੀਰ ਦਿਤੀ ਵਡਿਆਈਆ। ਮੈਂ ਚਾਰੋਂ ਕੁੰਟ ਘੱਤਾਂ ਵਹੀਰ, ਭੱਜਾਂ ਵਾਹੋ ਦਾਹੀਆ। ਧਰਮ ਦਾ ਰਹਿਣ ਦੇਣਾ ਨਹੀਂ ਕੋਇ ਦਾਮਨਗੀਰ, ਪੱਲੂ ਸਭ ਦੇ ਦੇਣੇ ਛੁਡਾਈਆ। ਮੰਜ਼ਲ ਚੜ੍ਹੇ ਨਾ ਕੋਈ ਫ਼ਕੀਰ, ਫ਼ਿਕਰਾ ਹਕ ਨਾ ਕੋਇ ਸੁਣਾਈਆ। ਮੈਂ ਸਭ ਦੀ ਬਦਲ ਦੇਣੀ ਤਕਦੀਰ, ਤਕੱਬਰ ਵਿਚ ਕਰਾਂ ਕੂੜ ਲੋਕਾਈਆ। ਪਵਿਤ੍ਰ ਰਹਿਣੀ (ਨਹੀਂ) ਕਿਸੇ ਦੀ ਜ਼ਮੀਰ, ਜ਼ਿਮੀਂ ਜ਼ਮਾ ਦੇਣ ਦੁਹਾਈਆ। ਕਿਸੇ ਪਵਿਤ੍ਰ ਹੱਥ ਨਾ ਆਵੇ ਨੀਰ, ਜਲ ਥਲ ਸਾਰੇ ਵੇਖ ਵਖਾਈਆ। ਹੁਣ ਕਿਉਂ ਤੈਨੂੰ ਹੋਣ ਲੱਗੀ ਪੀੜ, ਦੁੱਖਾਂ ਭਰੀ ਦਏਂ ਦੁਹਾਈਆ। ਕੁਛ ਯਾਦ ਕਰ ਲੈ ਜਿਸ ਵੇਲੇ ਸਤਿਗੁਰ ਅਰਜਨ ਬੱਧੀ ਬੀੜ, ਅੰਕ ਅੰਕ ਨਾਲ ਮਿਲਾਈਆ। ਲੇਖਾ ਮੁਕਾ ਕੇ ਹਸਤ ਕੀੜ, ਕੀਟ ਕੀਟਾਂ ਵੇਖ ਵਖਾਈਆ। ਓਸ ਸੰਦੇਸ਼ਾ ਦਿਤਾ ਸ਼ਬਦੀ ਧਾਰ ਮਾਰ ਲਕੀਰ, ਲਾਈਨ ਐਨ ਦਿਤੀ ਵਖਾਈਆ। ਕਲਜੁਗ ਤੇਰਾ ਸ਼ਰਅ ਦਾ ਸੰਗਲ ਜ਼ੰਜੀਰ, ਬਿਨਾ ਪੁਰਖ ਅਕਾਲ ਤੋਂ ਸਕੇ ਨਾ ਕੋਇ ਤੁੜਾਈਆ। ਮੇਰਾ ਮਾਲਕ ਖ਼ਾਲਕ ਇਕੋ ਦਸਤਗੀਰ, ਦਸਤ ਹਸਤ ਜਿਸ ਨਾਲ ਲਿਆ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ
ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਲੇਖਾ ਜਾਣੇ ਆਦਿ ਜੁਗਾਦਿ ਜੁਗ ਚੌਕੜੀ ਸ਼ਾਹ ਹਕੀਰ, ਹਕੀਰ ਹਕੀਰਾ ਆਪਣਾ ਰੂਪ ਬਦਲਾਈਆ।
੨੧ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਕਿਸ਼ਨ ਪੁਰ ਕੈਂਪ ਜ਼ਿਲਾ ਜੰਮੂ ਗੁਰਦਿਤ ਸਿੰਘ ਛੰਭ ਦੇ ਗ੍ਰਹਿ
ਕਲਜੁਗ ਕਹੇ ਧਰਮ ਮੈਂ ਬਣਨਾ ਨਹੀਂ ਡਰਪੋਕ, ਸੀਸ ਨਾ ਕਿਸੇ ਝੁਕਾਈਆ। ਮੇਰਾ ਹੋਕਾ ਹਕ ਚੌਦਾਂ ਲੋਕ, ਚੌਦਾਂ ਤਬਕ ਕਰਾਂ ਸ਼ਨਵਾਈਆ। ਹੁਕਮ ਸੰਦੇਸ਼ਾ ਸੁਣਾਵਾਂ ਅਗੰਮ ਸਲੋਕ, ਸੋਹਲਿਆਂ ਬਾਹਰ ਪੜ੍ਹਾਈਆ। ਪਰਮ ਪੁਰਖ ਦਾ ਭਾਣਾ ਸਕੇ ਕੋਇ ਨਾ ਰੋਕ, ਅਗੇ ਹੋ ਨਾ ਕੋਇ ਅਟਕਾਈਆ। ਮੈਂ ਸ੍ਰਿਸ਼ਟੀ ਸਾਰੀ ਜਗਤ ਵਿਕਾਰੇ ਵਿਚ ਦੇਵਾਂ ਝੋਕ, ਹੁਕਮ ਪ੍ਰਭ ਦਾ ਮੰਨਾਂ ਚਾਈਂ ਚਾਈਂਆ। ਇਕੋ ਮੇਰੀ ਖ਼ੁਸ਼ੀਆਂ ਵਾਲੀ ਮੌਜ, ਮਜਲਸ ਕੂੜ ਕੁਟੰਬ ਰਖਾਈਆ। ਨੌਜਵਾਨ ਮਰਦ ਮਰਦਾਨ ਹੋ ਕੇ ਦੱਸਾਂ ਆਪਣੀ ਪਹੁੰਚ, ਭੇਵ ਅਭੇਵ ਖੁਲਾਈਆ। ਮੈਂ ਦੁਨੀਆ ਵਿਚੋਂ ਐਵੇਂ ਜਾਣਾ ਨਹੀਂ ਔਂਤ, ਆਪਣੇ ਕਰਮ ਦਾ ਨਿਸ਼ਾਨਾ ਜਾਣਾ ਗਡਾਈਆ। ਮੇਰਾ ਖ਼ਸਮ ਖ਼ਸਮਾਨਾ ਨੌਜਵਾਨਾ ਇਕੋ ਖੌਂਤ, ਪਾਰਬ੍ਰਹਮ ਬੇਪ੍ਰਵਾਹੀਆ। ਜਿਸ ਲਹਿਣਾ ਦੇਣਾ ਪੂਰਾ ਕਰਨਾ ਵਿਚ ਕਰੌਚ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਮਾਲਕ ਬੇਪਰਵਾਹੀਆ। ਕਲਜੁਗ ਕਹੇ ਧਰਮ ਮੈਂ ਆਪਣੇ ਖੇਲ ਵਿਚ ਨਾ ਡਰਦਾ, ਸਤਿ ਸਚ ਦਿਆਂ ਸਮਝਾਈਆ। ਮੈਂ ਲੇਖਾ ਵੇਖਣਾ ਲਹਿੰਦਾ ਚੜ੍ਹਦਾ, ਦਿਸ਼ਾ ਕੂਟ ਫੋਲ ਫੁਲਾਈਆ। ਜੀਵ ਜੰਤ ਵੇਖਣਾ ਨਾਮ ਕਲਮਾ ਪੜ੍ਹਦਾ, ਅੰਤਸ਼ਕਰਨ ਖੋਜ ਖੁਜਾਈਆ। ਕਵਣ ਪੁਰਖ ਅਕਾਲ ਦਾ ਬਣੇ ਬਰਦਾ, ਕਵਣ ਮੁਰੀਦ ਹੋ ਕੇ ਮੁਰਸ਼ਦ ਅਗੇ ਸੀਸ ਨਿਵਾਈਆ। ਮੈਂ ਲਹਿਣਾ ਦੇਣਾ ਲੇਖਾ ਜਾਣਾ ਪੰਜ ਤਤ ਕਾਇਆ ਧੜ ਦਾ, ਤਨ ਵਜੂਦ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਦ ਮੇਰਾ ਸੰਗ ਨਿਭਾਈਆ। ਕਲਜੁਗ ਕਹੇ ਧਰਮ ਮੇਰਾ ਖੇਲ ਵੇਖਣਾ ਅਚੰਭਾ, ਅਨੋਖਾ ਦਿਆਂ ਵਖਾਈਆ। ਜਿਸ ਯਾਦ ਕੀਤਾ ਮੁਹੰਮਦ ਵਿਚ ਯਕ ਛੰਭਾ, ਭੇਵ ਅਭੇਦਾ ਦਿਆਂ ਖੁਲਾਈਆ। ਮੇਰਾ ਲਹਿਣਾ ਦੇਣਾ ਹੋਵੇ ਵਿਚ ਨਵ ਖੰਡਾ, ਖੰਡਾ ਖੜਗ ਖੜਗ ਨਾਲ ਖੜਕਾਈਆ। ਚਾਵਾਂ ਨਾਲ ਫਿਰਾਂ ਵਿਚ ਵਰਭੰਡਾਂ, ਵਰਭੰਡੀ ਧਿਆਨ ਲਗਾਈਆ। ਆਪਣਾ ਅੰਤ ਅਖ਼ੀਰ ਦਾ ਵੇਖਾਂ ਕੰਢਾ, ਤੱਟ ਕਿਨਾਰੇ ਖੋਜ ਖੁਜਾਈਆ। ਮੇਰਾ ਪਿਛਲਾ ਵਕਤ ਸੁਹੰਜਣਾ ਲੰਘਾ, ਆਪਣਾ ਪੰਧ ਮੁਕਾਈਆ। ਮੇਰਾ ਲੇਖਾ ਨਾਲ ਗੋਬਿੰਦ ਧਾਰ ਬਵਿੰਜਾ, ਬਾਵਨ ਅੱਖਰੀ ਦਏ ਗਵਾਹੀਆ। ਮੇਰਾ ਸਫ਼ਰ ਨਹੀਂ ਹੁਣ ਲੰਬਾ, ਲੰਮਾ ਪੈ ਕੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਧਰਮ ਕਹੇ ਕਲਜੁਗ ਕੀ ਮੈਨੂੰ ਨਿਰਗੁਣ ਧਾਰ ਦੱਸਦਾ, ਸਰਗੁਣ ਕੀ ਸਮਝਾਈਆ। ਹੁਕਮ ਸੁਣ ਅਗੰਮ ਅਲੱਖ ਦਾ, ਅਗੋਚਰ ਕੀ ਦ੍ਰਿੜਾਈਆ। ਤੇਰਾ ਲਹਿਣਾ ਦੇਣਾ ਅੰਤ ਪੂਰਾ ਹੋਣਾ ਭਠਿਆਲੇ ਭੱਠ ਦਾ, ਅਗਨੀ ਅੱਗ ਨਾਲ ਮਿਲਾਈਆ। ਉਹ ਮਾਲਕ ਸਵਾਮੀ ਘਟ ਘਟ ਦਾ, ਹਰਿ ਕਰਤਾ ਧੁਰਦਰਗਾਹੀਆ। ਜਿਹੜਾ ਜੁਗ ਜੁਗ ਸਭ ਦੀਆਂ ਜੜਾਂ ਪੱਟਦਾ, ਪਟਨੇ ਵਾਲਾ ਦਏ ਗਵਾਹੀਆ। ਉਸ ਦਾ ਹੁਕਮ ਸੰਦੇਸਾ ਸਤਿ ਦਾ, ਸਤਿ ਸਤਿਵਾਦੀ ਹੋ ਕੇ ਆਪ ਜਣਾਈਆ। ਜੋਤੀ ਜੋਤ
ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਵੱਡਾ ਵਡ ਵਡਿਆਈਆ। ਧਰਮ ਕਹੇ ਕਲਜੁਗ ਕੀ ਤੈਨੂੰ ਹੁਕਮ ਸੰਦੇਸ਼ਾ ਦੱਸਾਂ, ਦਹਿ ਦਿਸ਼ਾ ਧਿਆਨ ਲਗਾਈਆ। ਤੇਰੀ ਰੈਣ ਅੰਧੇਰੀ ਮਿਟਣੀ ਮੱਸਾ, ਅਮਾਵਸ ਆਪਣਾ ਰੂਪ ਬਦਲਾਈਆ। ਪੁਰਖ ਅਕਾਲਾ ਦੀਨ ਦਿਆਲਾ ਲੇਖਾ ਜਾਣੇ ਹੋੜਾ ਉਤੇ ਸੱਸਾ, ਸੋ ਪੁਰਖ ਨਿਰੰਜਣ ਵਡ ਵਡਿਆਈਆ। ਹਰਿ ਪੁਰਖ ਨਿਰੰਜਣ ਹੋ ਕੇ ਫਿਰੇ ਨੱਸਾ, ਏਕੰਕਾਰ ਆਪਣੀ ਕਲ ਵਰਤਾਈਆ। ਆਦਿ ਪੁਰਖ ਨਿਰੰਜਣ ਹੁਕਮ ਦੇਵੇ ਸਮਰਥਾ, ਸ੍ਰੀ ਭਗਵਾਨ ਥਾਉਂ ਥਾਈਂਆ। ਅਬਿਨਾਸ਼ੀ ਕਰਤਾ ਵਹੀਰਾ ਰਿਹਾ ਘੱਤਾ, ਪਾਰਬ੍ਰਹਮ ਪ੍ਰਭ ਆਪਣਾ ਪਰਦਾ ਲਾਹੀਆ। ਸਤਿਗੁਰ ਸ਼ਬਦ ਲੇਖਾ ਰਖੇ ਆਪਣੇ ਹੱਥਾ, ਦੂਸਰ ਹੱਥ ਨਾ ਕੋਇ ਫੜਾਈਆ। ਉਹ ਤੱਕ ਗੋਬਿੰਦ ਜਿਸ ਦੇ ਸਥਰ ਲੱਥਾ, ਉਹ ਯਾਰੜਾ ਨੂਰ ਅਲਾਹੀਆ। ਜਿਸ ਨੇ ਤੇਰੀ ਕੂੜ ਕੁੜਿਆਰੀ ਖ਼ਤਮ ਕਰਾਉਣੀ ਕਥਾ, ਕਥਨੀ ਕਥ ਨਾ ਕੋਇ ਦ੍ਰਿੜਾਈਆ। ਉਹ ਸਤਿਜੁਗ ਚਲਾਏ ਸਾਚੀ ਰਥਾ, ਰਥਵਾਹੀ ਬਣੇ ਧੁਰ ਦਾ ਮਾਹੀਆ। ਜਿਸ ਦੇ ਚਰਨ ਕਵਲ ਸੀਸ ਸਭ ਦਾ ਝੁਕੇ ਮੱਥਾ, ਮਸਤਕ ਧੂੜੀ ਖ਼ਾਕ ਰਮਾਈਆ। ਸੋ ਸਵਾਮੀ ਅੰਤਰਜਾਮੀ ਵਸਣਹਾਰਾ ਘਟ ਘਟਾ, ਹਰ ਘਟ ਰਿਹਾ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭੇਵ ਅਭੇਦਾ ਆਪਣਾ ਜਾਣੇ ਅਲਖਣਾ ਅਲਖਾ, ਲੇਖਾ ਲੇਖ ਲਿਖਤ ਵਿਚ ਨਾ ਕੋਇ ਜਣਾਈਆ।
੨੨ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਕਿਸ਼ਨ ਪੁਰ ਕੈਂਪ ਜ਼ਿਲਾ ਜੰਮੂ ਪੂਰਨ ਸਿੰਘ ਦੇ ਗ੍ਰਹਿ
ਕਲਜੁਗ ਕਹੇ ਧਰਮ ਮੇਰਾ ਵੇਖ ਲੈ ਇਕੋ ਅੰਕਾ, ਜਗਤ ਅੰਕੜਿਆਂ ਤੋਂ ਬਾਹਰ ਧਿਆਨ ਲਗਾਈਆ। ਖ਼ੁਦੀ ਹੰਕਾਰ ਵਜਾਵਾਂ ਡੰਕਾ, ਨਵ ਸੱਤ ਸ਼ਨਵਾਈਆ। ਧਰਨੀ ਧਰਤ ਧਵਲ ਧੌਲ ਸੁਹਾਵਾਂ ਬੰਕਾ, ਗ੍ਰਹਿ ਇਕੋ ਵੱਜੇ ਵਧਾਈਆ। ਲੇਖਾ ਜਾਣਾ ਰਾਓ ਰੰਕਾ, ਰਾਜ ਰਾਜਾਨਾ ਪਰਦਾ ਲਾਹੀਆ। ਮੇਰੇ ਹੁਕਮ ਫ਼ਰਮਾਨ ਦਾ ਇਕੋ ਤਨਕਾ, ਤਨ ਵਜੂਦ ਦਿਆਂ ਹਿਲਾਈਆ। ਦੀਨ ਦੁਨੀ ਦਾ ਫੇਰ ਕੇ ਮਣਕਾ, ਮਨਸਾ ਕੂੜ ਨਾਲ ਮਿਲਾਈਆ। ਗੁਰਮੁਖ ਰਹੇ ਕੋਇ ਨਾ ਹੰਸਾ, ਕਾਗ ਵਾਂਗ ਸਰਬ ਕੁਰਲਾਈਆ। ਧਰਮ ਦੀ ਧਾਰ ਦਿਸੇ ਕੋਇ ਨਾ ਬੰਸਾ, ਬੰਸਾਵਲੀ ਦਿਆਂ ਬਦਲਾਈਆ। ਚਾਰੋਂ ਕੁੰਟ ਇਕੋ ਮੇਰੀ ਮਨਸਾ, ਮਾਨਸ ਮਾਨੁਖ ਦਿਆਂ ਭੁਲਾਈਆ। ਆਤਮ ਪਰਮਾਤਮ ਮਿਲੇ ਕਿਸੇ ਨਾ ਕੰਤਾ, ਕੰਤ ਕੰਤੂਹਲ ਨਾ ਕੋਇ ਹੰਢਾਈਆ। ਚੋਲੀ ਚੜ੍ਹੇ ਨਾ ਰੰਗ ਬਸੰਤਾ, ਖ਼ੁਸ਼ੀ ਖ਼ੁਸ਼ੀ ਵਿਚ ਨਾ ਕੋਇ ਮਹਿਕਾਈਆ। ਤਨ ਵਜੂਦਾਂ ਅੰਦਰ ਭਰਾਂ ਹਉਮੇ ਹੰਗਤਾ, ਹੰਕਾਰ ਗੜ੍ਹ ਸੁਹਾਈਆ। ਮੇਰਾ ਭੇਵ ਪਾਏ ਕੋਇ ਨਾ ਪੰਡਤਾ, ਬੁਧੀਵਾਨ ਨਾ ਕੋਇ ਚਤੁਰਾਈਆ। ਮੈਂ ਲੇਖਾ ਜਾਣਾ ਪੰਜ ਤਤ ਕਾ, ਤਤਵ ਤਤ ਖੋਜ ਖੁਜਾਈਆ। ਸੰਸਾਰ ਵਣਜਾਰਾ ਕਰਾਂ ਲਹੂ ਮਿਝ ਰਤ ਕਾ, ਨਵ ਸੱਤ ਵੇਖ ਵਖਾਈਆ। ਪਿਆਰ ਰਿਹਾ ਨਾ ਕਿਸੇ ਬ੍ਰਹਮ ਮਤ ਕਾ, ਪਾਰਬ੍ਰਹਮ ਵਿਚ ਨਾ ਕੋਇ ਸਮਾਈਆ। ਨਾਤਾ ਤੋੜਾਂ ਧੀਰਜ ਜਤ ਕਾ, ਸਤਿ ਸੰਤੋਖ ਵਿਚ ਨਾ ਕੋਇ ਸਮਾਈਆ। ਮਾਣ ਰਹਿਣ ਦੇਣਾ ਨਹੀਂ ਤੀਰਥ ਅੱਠ ਸੱਠ ਕਾ, ਗੰਗਾ ਗੋਦਾਵਰੀ ਜਮਨਾ ਸੁਰਸਤੀ ਰੋਵੇ ਮਾਰੇ ਧਾਹੀਆ। ਜ਼ਰਾ ਖੇਲ ਤਕਣਾ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਕਾ, ਚਰਚਾਂ ਗੁਰੂਦਵਾਰੇ
ਧਿਆਨ ਲਗਾਈਆ। ਕੋਈ ਵਣਜਾਰਾ ਰਹਿਣ ਦੇਣਾ ਨਹੀਂ ਹੱਟ ਕਾ, ਹਟਵਾਣੇ ਬੈਠਣ ਮੁਖ ਛੁਪਾਈਆ। ਓਢਣ ਸੀਸ ਮਿਲੇ ਨਾ ਕਿਸੇ ਪਟਕਾ, ਪਾਟਲ ਹੋਏ ਨਾ ਕੋਇ ਸਹਾਈਆ। ਇਹ ਖੇਲ ਪ੍ਰਭੂ ਦੀ ਓਸ ਮਿਤ ਗਤ ਦਾ, ਜੋ ਜਾਨਣਹਾਰ ਖ਼ਲਕ ਖ਼ੁਦਾਈਆ। ਮੇਰਾ ਇਕੋ ਅੰਗਿਆਰਾ ਚਾਰ ਕੁੰਟ ਤਪਦਾ, ਸ਼ਾਂਤ ਸਕੇ ਨਾ ਕੋਇ ਕਰਾਈਆ। ਮੈਂ ਰਸ ਰਹਿਣ ਦੇਣਾ ਨਹੀਂ ਕਿਸੇ ਜਪ ਦਾ, ਪੂਜਸ ਪਾਹਨ ਨਾ ਕੋਇ ਵਡਿਆਈਆ। ਮੈਂ ਰੂਪ ਬਣਾਉਣਾ ਮਾਇਆ ਸਪਣੀ ਸੱਪ ਦਾ, ਘਰ ਘਰ ਡੰਗੇ ਚਾਈਂ ਚਾਈਂਆ। ਦਿਵਸ ਰੈਣ ਮੈਂ ਵਾਹੋ ਦਾਹੀ ਨੱਠਦਾ, ਭੱਜਾਂ ਥਾਉਂ ਥਾਈਂਆ। ਮੇਰੀ ਪੈਜ ਪੁਰਖ ਅਕਾਲਾ ਰਖਦਾ, ਸਿਰ ਮੇਰੇ ਹੱਥ ਟਿਕਾਈਆ। ਕਲਜੁਗ ਕਹੇ ਧਰਮ ਮੈਂ ਸਚ ਕਹਾਣੀ ਦੱਸਦਾ, ਦਹਿ ਦਿਸ਼ਾ ਕਰਾਂ ਸ਼ਨਵਾਈਆ। ਇਹ ਲੇਖਾ ਨਹੀਂ ਕਿਸੇ ਦੇ ਵਸ ਦਾ, ਵਾਸਤਾ ਪ੍ਰਭ ਦੇ ਨਾਲ ਜੁੜਾਈਆ। ਮੈਂ ਉਸ ਸਮੇਂ ਨੂੰ ਤੱਕਦਾ, ਬਿਨ ਨੈਣਾਂ ਨੈਣ ਉਠਾਈਆ। ਜੋ ਵਕਤ ਸੁਹੰਜਣਾ ਹੋਵੇ ਪੁਰਖ ਸਮਰਥ ਦਾ, ਹਰਿ ਕਰਤਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਦੇਵਣਹਾਰ ਇਕ ਅਖਵਾਈਆ। ਧਰਮ ਕਹੇ ਕਲਜੁਗ ਨਾ ਕਰ ਕੂੜ ਦਲੇਰੀ, ਦਿਲਬਰ ਦੋਸਤ ਦਿਆਂ ਜਣਾਈਆ। ਤੂੰ ਕੋਟਨ ਵਾਰ ਆਇਉਂ ਧਰਤੀ ਉਤੇ ਪਾਈ ਆਪਣੀ ਫੇਰੀ, ਫਿਰਤ ਫਿਰਤ ਪੰਧ ਮੁਕਾਈਆ। ਤੇਰੀ ਕਲਾ ਵਰਤਦੀ ਰਹੀ ਘਨੇਰੀ, ਘਨਈਆ ਤੈਨੂੰ ਦੇ ਕੇ ਜਾਏ ਵਡਿਆਈਆ। ਨਵ ਸੱਤ ਕੂੜ ਕੁੜਿਆਰ ਚਲਦੀ ਰਹੀ ਬੇੜੀ, ਨਈਆ ਨੌਕਾ ਜਗਤ ਵਖਾਈਆ। ਕਰਦਾ ਰਿਹੋਂ ਮੇਰੀ ਮੇਰੀ, ਹਉਮੇ ਹੰਗਤਾ ਨਾਲ ਮਿਲਾਈਆ। ਹੁਣ ਸਾਹਿਬ ਸਵਾਮੀ ਅੰਤਰਜਾਮੀ ਤੇਰੀ ਜੜ ਰਿਹਾ ਉਖੇੜੀ, ਉਗਣ ਆਥਣ ਤਾਈਂ ਸਮਝਾਈਆ। ਅੰਤ ਹੋਣਾ ਖ਼ਾਕ ਦੀ ਢੇਰੀ, ਮਾਟੀ ਖ਼ਾਕ ਵਿਚ ਮਿਲ ਜਾਈਆ। ਉਠ ਆਪਣੀ ਤੱਕ ਲੈ ਅੰਤਮ ਵਾਰ ਦੀ ਅੰਧੇਰੀ, ਅੰਧ ਆਤਮ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਖੇਲ ਆਦਿ ਅੰਤ ਜੁਗਾ ਜੁਗੰਤ ਕਰਨੀ ਦਾ ਕਰਤਾ ਕਰਨਹਾਰਾ ਮਿਹਰੀ, ਮਿਹਰਵਾਨ ਮਿਹਰਵਾਨ ਮਿਹਰਵਾਨ ਆਪਣਾ ਹੁਕਮ ਵਰਤਾਈਆ।
੨੨ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਕਿਸ਼ਨ ਪੁਰ ਕੈਂਪ ਜ਼ਿਲਾ ਜੰਮੂ ਸ਼ਾਹਣੀ ਦੇਵੀ ਦੇ ਗ੍ਰਹਿ
ਧਰਮ ਕਹੇ ਕਿਰਪਾ ਕਰੇ ਸ੍ਰੀ ਭਗਵਾਨਾ, ਹਰਿ ਕਰਤਾ ਦਇਆ ਕਮਾਈਆ। ਕਲਜੁਗ ਮੇਟੇ ਕੂੜ ਨਿਸ਼ਾਨਾ, ਚਾਰ ਕੁੰਟ ਨਜ਼ਰ ਨਾ ਆਈਆ। ਹੁਕਮ ਸੰਦੇਸ਼ਾ ਦੇਵੇ ਨੌਜਵਾਨਾ, ਮਰਦ ਮਰਦਾਨਾ ਦਇਆ ਕਮਾਈਆ। ਲੇਖਾ ਜਾਣੇ ਜੀਵ ਜਹਾਨਾ, ਲੱਖ ਚੁਰਾਸੀ ਖੋਜ ਖੁਜਾਈਆ। ਸੰਤ ਸੁਹੇਲੇ ਗੁਰਮੁਖ ਕਰੇ ਪਹਿਚਾਨਾ, ਬੇਪਹਿਚਾਨ ਆਪ ਉਠਾਈਆ। ਧੁਰ ਦਾ ਦੇਵੇ ਨਾਮ ਨਿਧਾਨਾ, ਵਸਤ ਅਮੋਲਕ ਆਪ ਵਰਤਾਈਆ। ਚਰਨ ਪ੍ਰੀਤੀ ਬਖ਼ਸ਼ ਧਿਆਨਾ, ਨੇਤਰ ਲੋਚਨ ਨੈਣ ਬਿਘਸਾਈਆ। ਆਤਮ ਉਪਜਾ ਕੇ ਬ੍ਰਹਮ ਗਿਆਨਾ, ਬ੍ਰਹਮ ਵਿਦਿਆ ਇਕ ਪੜ੍ਹਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਇਕ ਗਾਣਾ, ਰਾਗ ਰਾਗਣੀਆਂ ਪੰਧ ਮੁਕਾਈਆ। ਘਰ ਮੰਦਰ ਸੁਹਾ ਮਕਾਨਾ, ਗ੍ਰਹਿ ਮੰਦਰ ਇਕ ਵਡਿਆਈਆ। ਸ਼ਬਦ ਦੇ
ਧੁਰ ਦੀ ਧੁਨਕਾਨਾ, ਅਨਾਦ ਅਨਾਦੀ ਨਾਦ ਵਜਾਈਆ। ਅੰਮ੍ਰਿਤ ਸਾਚੇ ਸਰ ਨੁਹਾਨਾ, ਦੁਰਮਤ ਮੈਲ ਧਵਾਈਆ। ਘਰ ਠਾਕਰ ਸਵਾਮੀ ਮਿਲੇ ਸ਼ਹਿਨਸ਼ਾਹ ਸੁਲਤਾਨਾ, ਸਤਿਗੁਰੂ ਅਗੰਮ ਅਥਾਹੀਆ। ਜੋ ਆਵਣ ਜਾਵਣ ਲੇਖ ਮੁਕਾਏ ਫਾਸੀ ਜਮ ਕਟਾਨਾ, ਕਟਾਕਸ਼ ਆਪਣਾ ਨਾਮ ਲਗਾਈਆ। ਗੁਰਮੁਖ ਹਰਿ ਭਗਤ ਸੁਹੇਲੇ ਘਰ ਸਾਚੇ ਮੇਲ ਮਿਲਾਣਾ, ਅਗੇ ਵਿਛੜ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਪਰਮਾਤਮ ਕਰੇ ਪਰਵਾਨਾ, ਪਰਮ ਪੁਰਖ ਪ੍ਰਭ ਆਪਣਾ ਮੇਲ ਮਿਲਾਈਆ।
੨੨ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਕਿਸ਼ਨ ਪੁਰ ਕੈਂਪ ਜ਼ਿਲਾ ਜੰਮੂ ਇੰਦਰੋ ਦੇਵੀ ਦੇ ਗ੍ਰਹਿ
ਧਰਮ ਕਹੇ ਸਤਿਜੁਗ ਸ਼ਬਦ ਕਰੇ ਮਿਹਰਵਾਨੀ, ਸਿਰ ਭਗਤਾਂ ਹੱਥ ਟਿਕਾਈਆ। ਚਰਨ ਧੂੜ ਕਰਾ ਇਸ਼ਨਾਨੀ, ਦੁਰਮਤ ਮੈਲ ਧਵਾਈਆ। ਧੁਰ ਦਾ ਨਾਮ ਬਖ਼ਸ਼ ਅਨਾਮੀ, ਜਗ ਦੇਵੇ ਮਾਣ ਵਡਿਆਈਆ। ਸ਼ਰਅ ਦੀ ਕੂੜ ਕੱਟ ਗ਼ੁਲਾਮੀ, ਗ਼ੁਰਬਤ ਅੰਦਰੋਂ ਬਾਹਰ ਕਢਾਈਆ। ਆਤਮ ਪਰਮਾਤਮ ਮੇਲ ਮਿਲਾਵਾ ਹੋਵੇ ਸਾਚੇ ਕਾਹਨੀ, ਰਾਮ ਰਾਮਾ ਮਿਲ ਕੇ ਵੱਜੇ ਵਧਾਈਆ। ਸਤਿ ਦਾ ਸਚ ਹੋਵੇ ਜਾਣ ਜਾਣੀ, ਜਾਨਣਹਾਰ ਇਕ ਅਖਵਾਈਆ। ਹਰਿਜਨ ਸਾਚੇ ਅੰਤਰ ਬਖ਼ਸ਼ ਅਗੰਮ ਧਿਆਨੀ, ਨਿਜ ਲੋਚਨ ਨੈਣ ਖੁਲਾਈਆ। ਝਗੜਾ ਮੇਟ ਜ਼ਿਮੀਂ ਅਸਮਾਨੀ, ਇਸਮ ਇਕ ਸਮਝਾਈਆ। ਗੜ੍ਹ ਤੋੜ ਜਗਤ ਅਭਿਮਾਨੀ, ਹੰ ਬ੍ਰਹਮ ਭੇਵ ਖੁਲਾਈਆ। ਲੇਖੇ ਲਾ ਕੇ ਜੀਵ ਪ੍ਰਾਣੀ, ਪ੍ਰਾਣ ਅਧਾਰੀ ਆਪ ਹੋ ਜਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਬਾਣੀ, ਬਾਣ ਅਣਿਆਲਾ ਤੀਰ ਚਲਾਈਆ। ਝਗੜਾ ਮੇਟ ਕੇ ਚਾਰੇ ਖਾਣੀ, ਅੰਡਜ ਡੇਰਜ ਉਤਭੁਜ ਸੇਤਜ ਪੰਧ ਮੁਕਾਈਆ। ਨਿਗਾਹਬਾਨ ਹੋ ਕੇ ਵੇਖਣਹਾਰ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਮੰਜ਼ਲ ਦੇਵੇ ਆਪਣੀ ਆਪ ਆਸਾਨੀ, ਅਹਿਸਾਨ ਸਿਰ ਨਾ ਕੋਇ ਰਖਾਈਆ।
੨੨ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਕਿਸ਼ਨ ਪੁਰ ਕੈਂਪ ਜ਼ਿਲਾ ਜੰਮੂ ਸ਼ੰਕਰ ਸਿੰਘ ਦੇ ਗ੍ਰਹਿ
ਕਲਜੁਗ ਕਹੇ ਮੈਂ ਸਤਿਗੁਰ ਸ਼ਬਦ ਦਾ ਦਾਸੀ ਦਾਸ, ਦਿਵਸ ਰੈਣ ਸੇਵ ਕਮਾਈਆ। ਜਿਸ ਦਾ ਹੁਕਮ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਰਿਹਾ ਸੁਣਾਈਆ। ਜਿਸ ਦੀ ਦੋ ਜਹਾਨ ਮੰਡਲ ਰਾਸ, ਲੱਖ ਚੁਰਾਸੀ ਗੋਪੀ ਕਾਹਨ ਨਚਾਈਆ। ਮੈਂ ਓਸੇ ਦੀ ਰਖੀ ਆਸ, ਆਸ਼ਾਵੰਦ ਇਕ ਹੋ ਜਾਈਆ। ਕਵਣ ਵੇਲਾ ਕਿਰਪਾ ਕਰੇ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਦਇਆ ਕਮਾਈਆ। ਮੇਰਾ ਸਗਲਾ ਬਣਾਏ ਸਾਥ, ਸੰਗੀ ਇਕ ਅਖਵਾਈਆ। ਦੀਨ ਦੁਨੀ ਦੀ ਬਦਲ ਦੇਵੇ ਗਾਥ, ਇਕੋ ਹਕ ਕਰੇ ਪੜ੍ਹਾਈਆ। ਜਿਸ ਦੀ ਆਸ਼ਾ ਰਖ ਕੇ ਗਿਆ ਤ੍ਰੈਲੋਕੀ ਨਾਥ, ਤਿੰਨਾਂ
ਲੋਕਾਂ ਤੋਂ ਬਾਹਰ ਧਿਆਨ ਲਗਾਈਆ। ਉਹ ਖੇਲ ਕਰੇ ਹਰਿ ਰਘੁਪਤ ਰਘੁਨਾਥ, ਰਘੁਬੰਸ ਜਿਸ ਦੀ ਆਸ ਰਖਾਈਆ। ਸਚ ਸਵਾਮੀ ਬਣ ਕੇ ਕਮਲਾਪਾਤ, ਪਤਿਪਰਮੇਸ਼ਵਰ ਇਕ ਅਖਵਾਈਆ। ਮੇਰੀ ਡੰਡਾਵਤ ਬੰਦਨਾ ਦੋਏ ਕਰ ਜੋੜ ਹਾਥ, ਨਮੋ ਨਮੋ ਆਪਣਾ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਕਹੇ ਮੇਰੀ ਪੂਰੀ ਕਰੇ ਆਸ, ਆਸ਼ਾ ਇਕੋ ਇਕ ਰਖਾਈਆ।