ਪੁਸਤਕਾਲਾਭਾਗ ੨੩

੨੨ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਕਿਸ਼ਨ ਪੁਰ ਕੈਂਪ ਜ਼ਿਲਾ ਜੰਮੂ ਰਸਾਲ ਸਿੰਘ ਤੇ ਵਿਦਿਆ ਦੇਵੀ ਦੇ ਗ੍ਰਹਿ

ਸਤਿਗੁਰ ਸ਼ਬਦ ਕਹੇ ਚਾਰ ਜੁਗ ਮੇਰੀਆਂ ਰੁੱਤਾਂ, ਆਦਿ ਜੁਗਾਦਿ ਵੰਡ ਨਾ ਕੋਇ ਰਖਾਈਆ। ਮੈਂ ਲੇਖਾ ਜਾਣਾ ਕਾਇਆ ਪੰਜ ਤਤ ਬੁਤਾ, ਬੁਤਖ਼ਾਨਿਆਂ ਵੇਖ ਵਖਾਈਆ। ਦਿਵਸ ਰੈਣ ਕਦੇ ਨਾ ਸੁੱਤਾ, ਆਲਸ ਨਿੰਦਰਾ ਵਿਚ ਕਦੇ ਨਾ ਆਈਆ। ਮੇਰਾ ਮਾਲਕ ਅਬਿਨਾਸ਼ੀ ਇਕ ਅਚੁਤਾ, ਪਾਰਬ੍ਰਹਮ ਪ੍ਰਭ ਆਪਣੀ ਦਇਆ ਕਮਾਈਆ। ਜਿਸ ਦੀ ਧਾਰ ਵਿਚੋਂ ਉਠਾ, ਜਨਮ ਦੇਣ ਵਾਲੀ ਕੋਇ ਨਾ ਮਾਈਆ। ਦੀਨ ਦਿਆਲ ਹੋ ਕੇ ਤੁਠਾ, ਮਿਹਰ ਨਜ਼ਰ ਉਠਾਈਆ। ਮੇਰਾ ਤਨ ਵਜੂਦ ਨਹੀਂ ਕੋਈ ਜੁੱਸਾ, ਮਾਟੀ ਖ਼ਾਕ ਨਜ਼ਰ ਕੋਇ ਨਾ ਆਈਆ। ਮੇਰੇ ਅੰਤਰ ਨਹੀਂ ਕੋਈ ਗ਼ੁੱਸਾ, ਗਿਲਾ ਜਗਤ ਨਾ ਕੋਇ ਜਣਾਈਆ। ਮੇਰਾ ਰੂਪ ਅਨੂਪ ਮੂੰਡ ਮੁੰਡਾਏ ਦਾਹੜੀ ਕੇਸ ਨਾ ਕੋਇ ਮੁੱਛਾ, ਨਿਰਗੁਣ ਨਿਰਾਕਾਰ ਦਿਤੀ ਵਡਿਆਈਆ। ਮੈਂ ਗੁਰ ਅਵਤਾਰ ਪੈਗ਼ੰਬਰਾਂ ਧੁਰ ਦਾ ਮਾਲਕ ਹੋ ਕੇ ਪੁਛਾ, ਪਰਦਾ ਪਰਦਿਆਂ ਵਿਚੋਂ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗ ਚੌਕੜੀ ਸੁਹਾਏ ਆਪਣੀ ਰੁਤਾ, ਰੁਤੜੀ ਆਪਣੇ ਹੁਕਮ ਨਾਲ ਮਹਿਕਾਈਆ।

੨੨ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਕਿਸ਼ਨ ਪੁਰ ਕੈਂਪ ਜ਼ਿਲਾ ਜੰਮੂ ਪ੍ਰਕਾਸ਼ੋ ਦੇਵੀ ਦੇ ਗ੍ਰਹਿ

ਧਰਮ ਕਹੇ ਮੇਰਾ ਭਾਗ ਹੋਇਆ ਉਦਾ, ਸਚ ਮਿਲੇ ਮਣ ਵਡਿਆਈਆ। ਸਤਿਗੁਰ ਚਰਨ ਛੁਹਾਇਆ ਉਪਰ ਬਸੁਧਾ, ਧਰਨੀ ਧਰਤ ਧਵਲ ਸੋਭਾ ਪਾਈਆ। ਜਿਸ ਦਾ ਲਹਿਣਾ ਦੇਣਾ ਪੂਰਬ ਜੁਗਾ, ਚੌਕੜੀ ਦੇ ਵਡਿਆਈਆ। ਸੋ ਵਕਤ ਸੁਹੰਜਣਾ ਪੁੱਜਾ, ਥਿਤ ਵਾਰ ਰੰਗ ਰੰਗਾਈਆ। ਜਿਥੇ ਭਾਉ ਚੁਕਾਣਾ ਦੂਜਾ, ਦੁਤੀਆ ਭੈ ਮਿਟਾਈਆ। ਭੇਵ ਖੁਲਾਉਣਾ ਗੁਝਾ, ਅੰਤਰ ਪਰਦਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਦਇਆ ਕਮਾਈਆ। ਧਰਨੀ ਕਹੇ ਮੇਰੇ ਭਾਗ ਮਥਣ, ਮਿਥਿਆ ਦਿਸੇ ਜਗਤ ਲੋਕਾਈਆ। ਕਿਰਪਾ ਕਰੀ ਸ੍ਰੀ ਭਗਵਨ, ਪ੍ਰਭ ਬਖ਼ਸ਼ੀ ਮਾਣ ਵਡਿਆਈਆ। ਮੇਰਾ ਨੂਰ ਦਾ ਚੜ੍ਹਿਆ ਅਗੰਮੀ ਚੰਨ, ਦੋ ਜਹਾਨਾਂ ਕਰੇ ਰੁਸ਼ਨਾਈਆ। ਮੇਰਾ ਮੇਟੇ ਚਿੰਤਾ ਗ਼ਮ, ਦੁਖ਼ੀਆਂ ਦੁੱਖ ਮਿਟਾਈਆ। ਮੈਂ ਖ਼ੁਸ਼ੀਆਂ ਵਿਚ ਰੋਵਾਂ ਛੰਮ ਛੰਮ, ਨੈਣਾਂ ਨੀਰ ਛਹਿਬਰ ਲਾਈਆ।

ਮੇਰਾ ਮਿਲਿਆ ਪੁਰਖ ਪਰਮ, ਪਰਮ ਪੁਰਖ ਮਿਲੀ ਸ਼ਰਨਾਈਆ। ਜਿਸ ਭੇਵ ਖੁਲ੍ਹਾਉਣਾ ਬ੍ਰਹਮ, ਪਾਰਬ੍ਰਹਮ ਦਇਆ ਕਮਾਈਆ। ਝਗੜਾ ਮੇਟਣਾ ਕਾਇਆ ਮਾਟੀ ਚਰਮ, ਚੰਮ ਦ੍ਰਿਸ਼ਟੀ ਦਏ ਬਦਲਾਈਆ। ਕੂੜੀ ਕਿਰਿਆ ਕਢ ਕੇ ਭਰਮ, ਭਾਂਡਾ ਭਉ ਭੰਨਾਈਆ। ਤਿਸ ਸਾਹਿਬ ਦੀ ਲਾਗਾਂ ਸਰਨ, ਨਿਵ ਨਿਵ ਸੀਸ ਝੁਕਾਈਆ। ਧੂੜੀ ਰਮਾਵਾਂ ਚਰਨ, ਚਰਨੋਦਕ ਮੁਖ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸਵਾਮੀ ਤਾਰਨ ਤਰਨ, ਤਾਰਨਹਾਰ ਇਕ ਅਖਵਾਈਆ।

੨੨ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਕਿਸ਼ਨ ਪੁਰ ਕੈਂਪ ਜ਼ਿਲਾ ਜੰਮੂ ਤੋਤੀ ਦੇਵੀ ਦੇ ਗ੍ਰਹਿ

ਧਰਨੀ ਕਹੇ ਮੈਂ ਖ਼ੁਸ਼ੀਆਂ ਵਿਚ ਪੁਕਾਰਾ, ਮੇਰਾ ਰੋਮ ਰੋਮ ਕਰੇ ਸ਼ਨਵਾਈਆ। ਕਿਰਪਾ ਕਰੇ ਨਰ ਅਵਤਾਰਾ, ਨਰ ਨਰਾਇਣ ਧੁਰਦਰਗਾਹੀਆ। ਜਿਸ ਦਾ ਸਤਿਜੁਗ ਤਰੇਤਾ ਦੁਆਪਰ ਤਕਦੀ ਰਹੀ ਸਹਾਰਾ, ਕਲਜੁਗ ਅੰਤ ਹੋਏ ਸਹਾਈਆ। ਜੋਤੀ ਜਾਤਾ ਪੁਰਖ ਬਿਧਾਤਾ ਹੋ ਉਜਿਆਰਾ, ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ। ਕਲਜੁਗ ਕੂੜਾ ਮੇਟੇ ਅੰਧ ਅੰਧਿਆਰਾ, ਸਚ ਨੂਰ ਦਏ ਚਮਕਾਈਆ। ਮੈਂ ਉਸ ਦੇ ਚਰਨ ਸਰਨ ਕਰਾਂ ਨਿਮਸਕਾਰਾ, ਨਿਵ ਨਿਵ ਲਾਗਾਂ ਪਾਈਂਆ। ਜੋ ਜੋਤੀ ਧਾਰ ਆਇਆ ਦੋਬਾਰਾ, ਸਰਗੁਣ ਨਿਰਗੁਣ ਰੂਪ ਬਦਲਾਈਆ। ਜਿਸ ਦਾ ਲੇਖਾ ਕਾਗਦ ਕਲਮ ਨਾ ਲਿਖਣਹਾਰਾ, ਸ਼ਾਹੀ ਚਲੇ ਨਾ ਕੋਇ ਚਤੁਰਾਈਆ। ਉਹ ਭਗਤ ਸੁਹੇਲਾ ਬਣ ਕੇ ਮੀਤ ਪਿਆਰਾ, ਮਿਤਰ ਪਿਆਰਾ ਹੋ ਕੇ ਵੇਖ ਵਖਾਈਆ। ਦੇਵੇ ਨਾਮ ਸ਼ਬਦ ਖ਼ੁਮਾਰਾ, ਆਤਮ ਪਰਮਾਤਮ ਰੰਗ ਰੰਗਾਈਆ। ਤੂੰ ਮੇਰਾ ਮੈਂ ਦੱਸ ਜੈਕਾਰਾ, ਸੋਹੰ ਕੀਤੀ ਸਚ ਪੜ੍ਹਾਈਆ। ਸਤਿਜੁਗ ਸਚ ਲਾਏ ਦਰਬਾਰਾ, ਧਾਮ ਸੁਹੰਜਣਾ ਇਕ ਸੁਹਾਈਆ। ਧਰਨੀ ਕਹੇ ਮੈਂ ਨਿਮਖ ਨਿਮਖ ਆਪਣਾ ਵਾਰਾ, ਜਿਸ ਵਾਰਤਾ ਪਿਛਲੀ ਦੇਣੀ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਗੁਰ ਸ਼ਬਦ ਸ਼ਬਦ ਗੁਰ ਜ਼ਾਹਿਰਾ, ਜ਼ਾਹਿਰ ਜ਼ਹੂਰ ਆਪਣੀ ਕਲ ਵਰਤਾਈਆ।

੨੨ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਕਿਸ਼ਨ ਪੁਰ ਕੈਂਪ ਜ਼ਿਲਾ ਜੰਮੂ ਬਲਵੰਤ ਕੌਰ ਦੇ ਗ੍ਰਹਿ

ਧਰਨੀ ਕਹੇ ਮੇਰਾ ਰੋਮ ਰੋਮ ਖਿੜਿਆ, ਦੁੱਖ ਦਰਦ ਰਿਹਾ ਨਾ ਰਾਈਆ। ਮੇਰਾ ਉਲਟਾ ਗੇੜਾ ਗਿੜਿਆ, ਚਕਰ ਚਕਰਵਰਤੀਆਂ ਵਾਲੇ ਬਦਲਾਈਆ। ਮੇਰਾ ਸਾਹਿਬ ਸਵਾਮੀ ਮਿਲਿਆ, ਹਰਿ ਕਰਤਾ ਧੁਰਦਰਗਾਹੀਆ। ਨੌ ਖੰਡ ਸੱਤ ਦੀਪ (ਹਿੱਲਿਆ), ਥਿਰ ਨਜ਼ਰ ਕੋਇ ਨਾ ਆਈਆ। ਮੇਰਾ ਪੂਰਾ ਹੋਇਆ ਛਿਲਿਆ, ਕਲਜੁਗ ਛਲੀਆ ਵੇਖ ਵਖਾਈਆ। ਹਕ ਨਾਅਰਾ ਤੱਕਿਆ ਮੁਹੰਮਦ ਇਲਇਲਿਆ, ਰਸੂਲ ਰਸੂਲਾ ਵੇਖ ਵਖਾਈਆ। ਮੇਰਾ ਮਹਿਬੂਬ ਲੇਖਾ ਜਾਣੇ ਬਿਸਮਿਲਿਆ, ਬਿਸਮਿਲ ਵੇਖ ਕੇ ਥਾਉਂ ਥਾਈਂਆ। ਗੋਬਿੰਦ ਦਾ ਤੱਕਿਆ ਨਿਰਾਲਾ ਚਿੱਲਿਆ, ਕਮਾਨ ਤਰਕਸ਼ਾਂ ਨਾਲ

ਮਿਲਾਈਆ। ਲੇਖਾ ਤੱਕਣਾ ਬੂਰੇ ਕੱਕੇ ਬਿੱਲਿਆ, ਮਸੀਹ ਆਪਣੀ ਲਏ ਅੰਗੜਾਈਆ। ਖ਼ੁਸ਼ੀ ਹੋਏ ਗੋਰਖ ਵਾਲਿਆਂ ਟਿਲਿਆ, ਮਛੰਦਰ ਭੱਜਣ ਵਾਹੋ ਦਾਹੀਆ। ਲੇਖੇ ਲੱਗੀ ਗੋਤਮ ਵਾਲੀ ਸਿਲਿਆ, ਅਹਲਿਆ ਅਹਿਲ ਰੂਪ ਬਦਲਾਈਆ। ਧਰਨੀ ਕਹੇ ਮੇਰੇ ਉਤੇ ਧਰਮ ਧਾਰ ਦਾ ਬੇੜਾ ਠਿਲਿਆ, ਬਿਨ ਸਾਗਰਾਂ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਲੱਖ ਚੁਰਾਸੀ ਜੀਵ ਦਲੀਲ ਵਿਚੋਂ ਦਿਲਿਆ, ਭੇਵ ਅਭੇਦ ਰਹੇ ਨਾ ਰਾਈਆ।

੨੨ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਕਿਸ਼ਨ ਪੁਰ ਕੈਂਪ ਜ਼ਿਲਾ ਜੰਮੂ ਭਾਗ ਸਿੰਘ ਦੇ ਗ੍ਰਹਿ

ਧਰਨੀ ਕਹੇ ਮੈਂ ਦੱਸਾਂ ਸ਼ਰੇਆਮ, ਸ਼ਰਅ ਸ਼ਰੀਅਤ ਵਾਲਿਆਂ ਦਿਆਂ ਸਮਝਾਈਆ। ਮੇਰਾ ਮਾਲਕ ਖ਼ਾਲਕ ਇਕ ਅਮਾਮ, ਅਮਲਾਂ ਤੋਂ ਰਹਿਤ ਨੂਰ ਅਲਾਹੀਆ। ਜਿਸ ਨੂੰ ਸਜਦੇ ਕਰਨ ਤਮਾਮ, ਕਦਮਾਂ ਵਿਚ ਸੀਸ ਝੁਕਾਈਆ। ਉਹ ਧੁਰ ਸੰਦੇਸ਼ਾ ਦੇਵੇ ਪੈਗ਼ਾਮ, ਪੈਗ਼ੰਬਰਾਂ ਖ਼ਾਹਿਸ਼ ਨਾਲ ਮਿਲਾਈਆ। ਸਦੀ ਚੌਧਵੀਂ ਹੋਣਾ ਖੇਲ ਮਹਾਨ, ਮਹਿੰਮਾ ਕਥ ਕਥ ਦ੍ਰਿੜਾਈਆ। ਜਿਸ ਦੀ ਸ਼ਹਾਦਤ ਦੇਵੇ ਮਜੀਦ ਕੁਰਾਨ, ਕੁਰਹ ਕਾਇਨਾਤ ਵੇਖ ਵਖਾਈਆ। ਉਸ ਤੱਕਣਾ ਸਭ ਦਾ ਈਮਾਨ, ਧਰਮ ਧਾਰ ਦਾ ਪਰਦਾ ਆਪ ਚੁਕਾਈਆ। ਸੂਰਬੀਰ ਬਣ ਨੌਜਵਾਨ, ਨੌਬਤ ਹਕ ਹਕ ਵਜਾਈਆ। ਸ਼ਰਅ ਦੇ ਲੇਖੇ ਜਾਣੇ ਜਾਣੀਜਾਣ, ਜਾਨਣਹਾਰ ਬੇਪ੍ਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਧਰਨੀ ਕਹੇ ਮੇਰਾ ਮਾਲਕ ਇਕ ਮਹਿਬੂਬ, ਸਚ ਮੁਹੱਬਤ ਵਿਚ ਸਮਾਈਆ। ਜਿਸ ਦਾ ਆਲੀਸ਼ਾਨ ਅਰੂਜ, ਦਰਗਾਹ ਸਾਚੀ ਮੁਕਾਮੇ ਹਕ ਨੂਰ ਚਮਕਾਈਆ। ਜਿਸ ਦੀ ਮੰਜ਼ਲ ਇਕ ਮਕਸੂਦ, ਸਚ ਦਵਾਰਾ ਨਜ਼ਰੀ ਆਈਆ। ਓਹ ਲੇਖਾ ਜਾਣੇ ਜੀਵ ਜੰਤ ਪੰਜ ਤਤ ਭੂਤ, ਤਨ ਵਜੂਦ ਮਾਟੀ ਖ਼ਾਕ ਫੋਲ ਫੁਲਾਈਆ। ਜਿਸ ਦੇ ਹੁਕਮ ਵਿਚ ਦੀਨ ਦੁਨੀ ਰਹੇ ਮਹਿਫ਼ੂਜ, ਸਿਰ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਵੱਡਾ ਵਡ ਵਡਿਆਈਆ। ਧਰਨੀ ਕਹੇ ਮੇਰੇ ਮਾਲਕ ਬੇਪ੍ਰਵਾਹ, ਪਰਵਰਦਿਗਾਰ ਵਡ ਵਡਿਆਈਆ। ਜੋ ਵਾਹਿਦ ਇਕ ਖ਼ੁਦਾ, ਅੱਲਾ ਆਲਮੀਨ ਬੇਪ੍ਰਵਾਹੀਆ। ਜਿਸ ਦੇ ਉਤੋਂ ਸਾਰੇ ਹੋਏ ਫ਼ਿਦਾ, ਆਪ ਆਪਣਾ ਭੇਟ ਚੜ੍ਹਾਈਆ। ਉਹ ਲੇਖਾ ਜਾਣੇ ਉਤੇ ਬਸੁਧਾ, ਧਰਨੀ ਧਵਲ ਧੌਲ ਵੇਖ ਵਖਾਈਆ। ਜਿਸ ਦਾ ਭੇਦ ਰਹੇ ਨਾ ਗੁਝਾ, ਪਰਦਾ ਪਰਦਿਆਂ ਵਿਚੋਂ ਉਠਾਈਆ। ਉਸ ਦੀ ਇਕੋ ਹੋਣੀ ਅਲਲ ਸੁਬਹ, ਸੁਬਹਾਨ ਅੱਲਾ ਕਹਿ ਕੇ ਜਿਸ ਨੂੰ ਸੀਸ ਨਿਵਾਈਆ। ਜਿਸ ਦਾ ਸਮਝੇ ਕੋਇ ਨਾ ਮੁੱਦਾ, ਮੁੱਦਤਾਂ ਦਾ ਮਾਲਕ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਹਿਣਾ ਦੇਣਾ ਲੇਖਾ ਜਾਣੇ ਧਰਨੀ ਧਰਤ ਧਵਲ ਕਹੇ ਮੇਰੇ ਉਤੇ ਕਲਜੁਗ ਕੂੜ ਕਿਰਿਆ ਵੇਖ ਵਖਾਈਆ।

੨੨ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਮਨਵਾਲ ਕੈਂਪ ਜ਼ਿਲਾ ਜੰਮੂ ਗਿਆਨ ਚੰਦ, ਖੋਜੂ ਰਾਮ ਦੇ ਗ੍ਰਹਿ

ਸਤਿਗੁਰ ਸ਼ਬਦ ਸਦਾ ਦਿਆਲ, ਦੀਨਾਂ ਬੰਧਪ ਇਕ ਅਖਵਾਈਆ। ਪਰਮ ਪੁਰਖ ਸਦਾ ਕ੍ਰਿਪਾਲ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਹਰਿਜਨ ਵੇਖੇ ਆਪਣੇ ਲਾਲ, ਗੁਰਮੁਖ ਗੁਰ ਗੁਰ ਗੋਦ ਉਠਾਈਆ। ਜੁਗ ਜੁਗ ਲੋਕਮਾਤ ਕਰੇ ਸੰਭਾਲ, ਨਿਰਗੁਣ ਸਰਗੁਣ ਹੋਏ ਸਹਾਈਆ। ਲੱਖ ਚੁਰਾਸੀ ਤੋੜ ਜੰਜਾਲ, ਜਮ ਕੀ ਫਾਸੀ ਦਏ ਕਟਾਈਆ। ਸਚ ਪ੍ਰੀਤ ਨਿਭਾਵੇ ਨਾਲ, ਪ੍ਰੀਆ ਪ੍ਰੀਤਮ ਦਇਆ ਕਮਾਈਆ। ਮਾਨਸ ਜਨਮ ਦੀ ਲੇਖੇ ਲਾਵੇ ਘਾਲ, ਕੀਤੀ ਘਾਲ ਲੇਖੇ ਪਾਈਆ। ਮਿਹਰਵਾਨ ਹੋ ਕੇ ਹਰਿਜਨ ਸਾਚੇ ਲਏ ਸੰਭਾਲ, ਹਰਿ ਹਰਿ ਆਪਣੀ ਗੋਦ ਉਠਾਈਆ। ਸਚਖੰਡ ਦਵਾਰ ਸੁਹਾਏ ਸੱਚੀ ਧਰਮਸਾਲ, ਦਰਗਾਹ ਸਾਚੀ ਦਏ ਵਡਿਆਈਆ। ਤ੍ਰੈਗੁਣ ਨਾਤਾ ਤੋੜ ਜੰਜਾਲ, ਜਾਗਰਤ ਜੋਤ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਆਪਣੀ ਖ਼ੁਸ਼ੀ ਬਣਾਈਆ। ਸਤਿਗੁਰ ਸ਼ਬਦ ਸਦਾ ਮਿਹਰਵਾਨਾ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ। ਜੁਗ ਜੁਗ ਜਨ ਭਗਤਾਂ ਦੇਵੇ ਦਾਨਾ, ਨਾਮ ਨਿਧਾਨਾ ਝੋਲੀ ਪਾਈਆ। ਅੰਮ੍ਰਿਤ ਰਸ ਦੇਵੇ ਪੀਣਾ ਖਾਣਾ, ਜਗਤ ਤ੍ਰਿਸ਼ਨਾ ਭੁੱਖ ਗਵਾਈਆ। ਹਰਿਜਨ ਸਦਾ ਸਦਾ ਦੱਸੇ ਮੰਨਣਾ ਭਾਣਾ, ਗੁਰਮੁਖ ਭਾਣੇ ਵਿਚ ਰਹਾਈਆ। ਜਗਤ ਵਿਵਹਾਰ ਆਣਾ ਜਾਣਾ, ਆਤਮ ਤਨ ਵਜੂਦ ਖੇਲ ਖਿਲਾਈਆ। ਜਿਨ੍ਹਾਂ ਉਤੇ ਕਿਰਪਾ ਕਰੇ ਗੁਣ ਨਿਧਾਨਾ, ਸ੍ਰੀ ਭਗਵਾਨ ਦਇਆ ਕਮਾਈਆ। ਉਨ੍ਹਾਂ ਦਾ ਜਨਮ ਕਰੇ ਪ੍ਰਵਾਨਾ, ਪਰਮ ਪੁਰਖ ਦੇਵੇ ਮਾਣ ਵਡਿਆਈਆ। ਥਿਰ ਘਰ ਦੇਵੇ ਅਸਥਾਨਾ, ਜਿਥੇ ਗੁਰਮੁਖ ਬੈਠੇ ਚਾਈਂ ਚਾਈਂਆ। ਉਥੇ ਦੀਪਕ ਜੋਤ ਜਗੇ ਮਹਾਨਾ, ਨੂਰ ਨੁਰਾਨਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਸਤਿਗੁਰ ਸ਼ਬਦ ਕਹੇ ਜਨ ਭਗਤ ਸੁਹੇਲੇ ਮੇਰੇ ਬੰਸ, ਬੰਸਾਵਲੀ ਧਰਮ ਧਾਰ ਜਣਾਈਆ। ਗੁਰਮੁਖ ਲੇਖੇ ਲੱਗਾ ਰਾਜ ਹੰਸ, ਹੰਸਰਾਜ ਹੰਸਮੁਖ ਸੋਭਾ ਪਾਈਆ। ਝਗੜਾ ਮੁਕਿਆ ਵਿਚੋਂ ਜੀਵ ਜੰਤ, ਜਾਗਰਤ ਜੋਤ ਮਿਲੀ ਵਡਿਆਈਆ। ਸਤਿਗੁਰ ਪੂਰਾ ਬਣਾਏ ਬਣਤ, ਘੜਨ ਭੰਨਣਹਾਰ ਅਗੰਮ ਅਥਾਹੀਆ। ਆਤਮ ਮੇਲਾ ਹੋਇਆ ਪਰਮ ਪੁਰਖ ਸਾਚੇ ਕੰਤ, ਜਗਤ ਵਿਛੋੜਾ ਰਿਹਾ ਨਾ ਰਾਈਆ। ਇਕੋ ਰੂਪ ਹੋਏ ਭਗਤ ਭਗਵੰਤ, ਖੋਜੂ ਰਾਮ ਚਿੰਤਾ ਰਹੇ ਨਾ ਰਾਈਆ। ਗਿਆਨ ਚੰਦ ਗਿਆਨ ਦਾ ਇਕੋ ਮੰਤ, ਮੰਤਵ ਸਾਰੇ ਹੱਲ ਕਰਾਈਆ। ਜਿਹੜੀ ਪਦਵੀ ਸਚਖੰਡ ਦਵਾਰ ਮਿਲਦੀ ਪੂਰੇ ਸੰਤ, ਸਹਿਜ ਸੁਭਾਉ ਦਿਤੀ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਖੇਲ ਆਪ ਖਿਲਾਈਆ। ਹੰਸਰਾਜ ਕਹੇ ਮੈਂ ਸਤਿਗੁਰ ਧਾਰ ਦਾ ਸਚ ਪਿਆਰਾ, ਆਤਮ ਪਰਮਾਤਮ ਵਿਚ ਸਮਾਈਆ। ਮਿਲਿਆ ਸਚਖੰਡ ਸੱਚਾ ਦਵਾਰਾ, ਜਿਥੇ ਛੱਪਰ ਛੰਨ ਨਾ ਕੋਇ ਛੁਹਾਈਆ। ਨਜ਼ਰ ਨਾ ਆਏ ਕੋਇ ਚੰਦ ਸਿਤਾਰਾ, ਮੰਡਲ ਮੰਡਪ ਨਾ ਕੋਇ ਵਡਿਆਈਆ। ਜਿਥੇ ਇਕੋ ਨੂਰ ਜ਼ਹੂਰ ਜ਼ਾਹਰਾ, ਜ਼ਾਹਰ ਜ਼ਹੂਰ ਬੇਪ੍ਰਵਾਹੀਆ। ਜਿਥੇ ਜੋਤੀ ਧਾਰ ਵਸਦੇ ਪੈਗ਼ੰਬਰ ਗੁਰ ਅਵਤਾਰਾ, ਨੂਰ ਨੁਰਾਨੇ ਨਜ਼ਰੀ ਆਈਆ। ਮੇਰਾ ਅਸਥਲ ਸੁਹਾਏ ਉਹ ਚੁਬਾਰਾ, ਜਿਥੇ ਦੀਆ ਬਾਤੀ ਨਾ ਕੋਇ ਸੁਹਾਈਆ। ਮੇਰਾ ਪੁਰਖ ਅਬਿਨਾਸ਼ੀ ਘਟ ਨਿਵਾਸੀ ਧੁਰ ਦਾ ਮਿਲਿਆ ਸਾਜਣ ਮੀਤ ਮੁਰਾਰਾ, ਮੁਰਾਰਾ ਗੋਬਿੰਦ ਮਾਹੀਆ। ਮੇਰਾ ਆਵਣ ਜਾਵਣ ਲੱਖ ਚੁਰਾਸੀ ਲੇਖਾ ਚੁਕਿਆ ਵਿਚ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਮੇਰੀ

ਦੇਣ ਗਵਾਹੀਆ। ਮੇਰਾ ਪਿਆਰ ਸਤਿਕਾਰ ਸਭ ਦੇ ਨਾਲ ਅਪਾਰਾ, ਅਪਰੰਪਰ ਸਵਾਮੀ ਦਿਤਾ ਬਣਾਈਆ। ਮੈਨੂੰ ਰੋਵੇ ਕੋਇ ਨਾ ਜ਼ਾਰੋ ਜ਼ਾਰਾ, ਨੇਤਰ ਨੈਣਾਂ ਨੀਰ ਨਾ ਕੋਇ ਵਹਾਈਆ। ਮੇਰਾ ਗ੍ਰਹਿ ਘਰ ਮਿਲਿਆ ਉਹ ਘਰ ਬਾਰਾ, ਜਿਸ ਘਰ ਵਿਚੋਂ ਮੇਰੀ ਆਤਮ ਵਿਛੜ ਕੇ ਲੋਕਮਾਤ ਭੱਜਿਆ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਕਰੇ ਅਪਾਰ ਹੰਸ (ਰਾਜ) ਚੁਰਾਸੀ ਵਿਚ ਨਾ ਆਏ ਦੁਬਾਰਾ, ਪ੍ਰਭ ਦੀ ਜੋਤ ਵਿਚ ਮਿਲ ਕੇ ਜੋਤ ਜੋਤ ਵਿਚ ਸਮਾਈਆ।

੨੨ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਮਨਵਾਲ ਕੈਂਪ ਜ਼ਿਲਾ ਜੰਮੂ ਗਿਆਨ ਸਿੰਘ ਦੇ ਗ੍ਰਹਿ

ਕਲਜੁਗ ਕਹੇ ਧਰਮ ਮੇਰੀ ਵੇਖ ਜਗਤ ਕੁਰਬਾਨੀ, ਆਪਾ ਵਾਰ ਕੇ ਦਿਆਂ ਵਖਾਈਆ। ਚਾਰੋਂ ਕੁੰਟ ਤੇਰੀ ਰਹਿਣ ਨਹੀਂ ਦੇਣੀ ਸਚ ਨਿਸ਼ਾਨੀ, ਨਿਸ਼ਾਨਾ ਨਵ ਸੱਤ ਨਜ਼ਰ ਕੋਇ ਨਾ ਆਈਆ। ਦੀਨ ਦੁਨੀਆ ਅੰਦਰ ਭਰਨੀ ਬੇਈਮਾਨੀ, ਬੇਵਾ ਰੂਪ ਹੋਵੇ ਲੋਕਾਈਆ। ਹੁਕਮ ਦੇਵੇ ਮੈਨੂੰ ਮੇਰਾ ਪਿਤਾ ਅਸਮਾਨੀ, ਹਜ਼ਰਤ ਈਸਾ ਮੇਰੀ ਦਏ ਗਵਾਹੀਆ। ਲੇਖਾ ਜਾਣਾ ਸ਼ਹਿਨਸ਼ਾਹ ਸੁਲਤਾਨੀ, ਵਾਲੀ ਦੋ ਜਹਾਨੀ ਦਇਆ ਕਮਾਈਆ। ਜਿਸ ਦੀ ਧਾਰ ਜ਼ਿਮੀਂ ਅਸਮਾਨੀ, ਲੋਕ ਪ੍ਰਲੋਕ ਵੇਖ ਵਖਾਈਆ। ਜਿਸ ਨੂੰ ਗਾਉਂਦੇ ਅੱਖਰਾਂ ਨਾਲ ਰਸਨ ਜਬਾਨੀ, ਸਿਫ਼ਤਾਂ ਵਾਲੀ ਸਿਫ਼ਤ ਸਾਲਾਹੀਆ। ਉਹ ਸਭ ਦਾ ਹੋਇਆ ਜਾਣ ਜਾਣੀ, ਜਾਨਣਹਾਰ ਵਡ ਵਡਿਆਈਆ। ਮੇਰਾ ਲੇਖਾ ਵੇਖੇ ਮਸਤਕ ਵਿਚ ਪੇਸ਼ਾਨੀ, ਪੇਸ਼ਤਰ ਜਿਸ ਦਾ ਅਵਤਾਰ ਪੈਗ਼ੰਬਰ ਗੁਰੂ ਲੇਖਾ ਗਏ ਦ੍ਰਿੜਾਈਆ। ਮੈਂ ਝਗੜਾ ਪਾਉਣਾ ਜਿਸਮ ਜ਼ਮੀਰ ਜਿਸਮਾਨੀ, ਚਾਰ ਕੁੰਟ ਹੁਕਮ ਵਰਤਾਈਆ। ਸ਼ਰਅ ਛੁਰੀ ਬਣੇ ਕਤਲਾਮੀ, ਕਾਤਲ ਮਕਤੂਲ ਦੀਨ ਮਜ਼੍ਹਬ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਆਦਿ ਜੁਗਾਦਿ ਜੁਗ ਚੌਕੜੀ ਵੇਖਣਹਾਰਾ ਜੀਵ ਪ੍ਰਾਣੀ, ਪਰਮ ਪੁਰਖ ਆਪਣਾ ਭੇਵ ਖੁਲਾਈਆ।

੨੨ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਮਨਵਾਲ ਕੈਂਪ ਜ਼ਿਲਾ ਜੰਮੂ ਸ਼ਾਹਣੀ ਦੇਵੀ ਮਾਜਰਾ ਦੇ ਨਵਿਤ

ਧਰਮ ਕਹੇ ਕਲਜੁਗ ਮੈਂ ਤੇਰੀ ਤੱਕਾਂ ਕਾਲਖ, ਜੋ ਘਰ ਘਰ ਟਿੱਕੇ ਦਿਤੇ ਲਗਾਈਆ। ਉਹ ਵੇਖ ਸਤਿਗੁਰ ਸ਼ਬਦ ਤੇਰਾ ਅੰਤਮ ਬਣੇ ਸਾਲਸ, ਸਾਲਸੀ ਸਚ ਵਾਲੀ ਕਮਾਈਆ। ਭਗਤ ਸੁਹੇਲੇ ਚੁਣ ਕਢੇ ਵਿਚੋਂ ਖ਼ਾਲਸ, ਖ਼ਾਲਸ ਆਪਣਾ ਨਾਮ ਸਮਝਾਈਆ। ਤੇਰੀ ਚਲੇ ਕੋਇ ਨਾ ਨਾਲਿਸ਼, ਮਨੂਆ ਮਨ ਨਾ ਕੋਇ ਭੜਕਾਈਆ। ਸਾੜ ਸਕੇ ਨਾ ਤੇਰੀ ਅਗਨੀ ਆਤਸ਼, ਤਤਾਂ ਤਤ ਨਾ ਕੋਇ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਧਰਮ ਕਹੇ ਕਲਜੁਗ ਮੈਂ ਤੇਰਾ ਵੇਖ ਲਿਆ ਵਿਚਾਰ, ਵਿਚਰਕੇ ਦਿਆਂ ਸੁਣਾਈਆ। ਤੂੰ ਜਗਤ ਕਰਨਾ ਚਾਹੁੰਦਾ ਧੂੰਆਂਧਾਰ, ਨਵ ਸੱਤ ਅੰਧੇਰਾ ਛਾਈਆ। ਸਤਿ ਰਹੇ ਨਾ ਵਿਚ ਪਿਆਰ, ਪ੍ਰੀਤੀ ਪ੍ਰੇਮ

ਨਾ ਕੋਇ ਬਣਾਈਆ। ਨੌ ਖੰਡ ਪ੍ਰਿਥਮੀ ਹੋਏ ਵਿਭਚਾਰ, ਕੂੜ ਕਿਰਿਆ ਜਗਤ ਹਲਕਾਈਆ। ਦੀਪਕ ਜੋਤ ਹੋ ਦਿਸੇ ਨਾ ਕੋਇ ਉਜਿਆਰ, ਨੂਰ ਨੁਰਾਨਾ ਨਾ ਕੋਇ ਡਗਮਗਾਈਆ। ਧਰਮ ਕਹੇ ਕਲਜੁਗ ਮੇਰਾ ਸਾਹਿਬ ਬਲੀ ਬਲਕਾਰ, ਬਲਧਾਰੀ ਇਕ ਅਖਵਾਈਆ। ਜਿਸ ਨੂੰ ਝੁਕਦੇ ਪੈਗ਼ੰਬਰ ਗੁਰ ਅਵਤਾਰ, ਵਿਸ਼ਨ ਬ੍ਰਹਮਾ ਸ਼ਿਵ ਸੀਸ ਨਿਵਾਈਆ। ਉਹ ਤੇਰਾ ਲਹਿਣਾ ਦੇਣਾ ਵੇਖੇ ਅਗੰਮ ਅਪਾਰ, ਅਲਖ ਅਗੋਚਰ ਆਪਣੀ ਦਇਆ ਕਮਾਈਆ। ਤੇਰੀ ਕਰਨੀ ਦਾ ਕਰਤਬ ਲੇਖਾ ਜਾਣੇ ਆਪ ਨਿਰੰਕਾਰ, ਨਿਰਵੈਰ ਪੁਰਖ ਅਗੰਮ ਅਥਾਹੀਆ। ਤੂੰ ਹੋ ਜਾ ਖ਼ਬਰਦਾਰ, ਬੇਖ਼ਬਰਾਂ ਖ਼ਬਰ ਦਿਆਂ ਸੁਣਾਈਆ। ਸਦੀ ਚੌਧਵੀਂ ਅੰਤ ਦਾ ਲੇਖਾ ਲੈ ਵਿਚਾਰ, ਅਲਿਫ਼ ਯੇ ਨਾਲ ਮਿਲਾਈਆ। ਉਹ ਤੱਕ ਹਜ਼ਰਤ ਮੁਹੰਮਦ ਦਾ ਇਕਰਾਰ, ਕਵਣ ਯਾਰੀ ਚਾਰ ਨਾਲ ਨਿਭਾਈਆ। ਜਿਸ ਦੇ ਉਤੇ ਤੇਰਾ ਹੋ ਨਾ ਸਕੇ ਤਕਰਾਰ, ਤਕਰੀਰ ਦੀ ਲੋੜ ਰਹੇ ਨਾ ਰਾਈਆ। ਮੇਰਾ ਮਾਲਕ ਖ਼ਾਲਕ ਖ਼ੁਦ ਮੁਖ਼ਤਿਆਰ, ਮੁਖ਼ਤਿਆਰੀ ਜਗਤ ਨਾ ਕੋਇ ਅਖਵਾਈਆ। ਜਿਸ ਨੂੰ ਕਹਿੰਦੇ ਕਲ ਕਲਕੀ ਅਵਤਾਰ, ਅਮਾਮ ਅਮਾਮਾ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸੱਚੀ ਸਰਕਾਰ, ਹੁਕਮ ਹੁਕਮ ਵਿਚੋਂ ਦ੍ਰਿੜਾਈਆ।

੨੨ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਸੀੜ ਸਰਦਾਰਾ ਸਿੰਘ ਦੇ ਘਰ ਵੜਦਿਆਂ ਵਿਹੜੇ ਵਿਚ ਹੀ ਜੰਮੂ ਸ਼ਹਿਰ

ਭਗਤ ਸਿੰਘਾਸਣ ਰਹੇ ਵਿਛਿਆ, ਵਿਸ਼ਵ ਦਾ ਰੂਪ ਇਕ ਦਰਸਾਈਆ। ਪੁਰਖ ਅਕਾਲਾ ਦੀਨ ਦਿਆਲਾ ਪੂਰੀ ਕਰੇ ਇਛਿਆ, ਨਿਰਇਛਤ ਹੋਏ ਆਪ ਸਹਾਈਆ। ਸਤਿ ਸਤਿ ਦੀ ਧਾਰ ਪਾਵੇ ਭਿਛਿਆ, ਝੋਲੀ ਆਤਮ ਆਪ ਭਰਾਈਆ। ਲਹਿਣਾ ਦੇਣਾ ਪੂਰਾ ਕਰੇ ਪੂਰਬ ਲਿਖਿਆ, ਪਾਰਬ੍ਰਹਮ ਪ੍ਰਭ ਬੇਪ੍ਰਵਾਹੀਆ। ਹਰਿਜਨ ਚਰਨ ਪ੍ਰੀਤੀ ਸਾਚੀ ਸਿਖਿਆ, ਨਾ ਕੋਈ ਤੋੜੇ ਤੋੜ ਤੁੜਾਈਆ। ਦੀਨ ਦੁਨੀ ਜਗਤ ਜਹਾਨ ਮਿਥਿਆ, ਥਿਰ ਰਹਿਣ ਕੋਇ ਨਾ ਪਾਈਆ। ਸਤਿਗੁਰ ਪ੍ਰੇਮ ਰਸ ਸਦਾ ਮਿੱਠਿਆ, ਹਰਿਜਨ ਸਾਚੇ ਆਪ ਚਖਾਈਆ। ਜਿਨ੍ਹਾਂ ਨੂੰ ਧੁਰਦਰਗਾਹੋਂ ਭੇਜੇ ਆਪ ਚਿੱਠੀਆਂ, ਤਿਨ੍ਹਾਂ ਮੇਲਾ ਸਹਿਜ ਸੁਭਾਈਆ। ਉਹ ਆਤਮਾ ਪਰਮਾਤਮਾ ਦੀ ਸੇਜਾ ਲਿਟੀਆਂ, ਸੁਖ ਆਸਣ ਸੋਭਾ ਪਾਈਆ। ਜਿਹੜੀਆਂ ਇਕੋ ਦਵਾਰੇ ਵਿਕੀਆਂ, ਕੀਮਤ ਅਵਰ ਨਾ ਕੋਇ ਜਣਾਈਆ। ਉਹ ਲੇਖੇ ਲਗਣੀਆਂ ਵਡੀਆਂ ਨਿੱਕੀਆਂ, ਬਿਰਧ ਬਾਲ ਨਾ ਕੋਇ ਰਖਾਈਆ। ਉਨ੍ਹਾਂ ਦੀਆਂ ਸੁਹਾਵਣ ਸਦਾ ਮਿਤੀਆਂ ਜਿਨ੍ਹਾਂ ਨੂੰ (ਮਿਲਿਆ) ਮਿਤਰ ਪਿਆਰਾ ਮਾਹੀਆ। ਜਿਸ ਦੀ ਯਾਦ ਵਿਚ ਜੁਗ ਚੌਕੜੀ ਬੀਤੀਆਂ ਕੇਤੀਆਂ, ਕੇਤੇ ਜੁਗ ਗਏ ਵਿਹਾਈਆ। ਉਹ ਜਨ ਭਗਤਾਂ ਕਾਇਆ ਕਰੇ ਠਾਂਡੀ ਸੀਤੀਆਂ, ਅਗਨੀ ਤਤ ਤਤ ਬੁਝਾਈਆ। ਜਿਸ ਨੇ ਅਗਲੀਆਂ ਕਰਨੀਆਂ ਆਪ ਉਲੀਕੀਆਂ, ਮਾਰਗ ਆਪ ਦਰਸਾਈਆ। ਉਹ ਸਤਿਗੁਰ ਸ਼ਬਦ ਕਰੇ ਤਸਦੀਕੀਆਂ, ਦੂਜਾ ਅਵਰ ਨਾ ਕੋਇ ਜਣਾਈਆ। ਸਚ ਸਿੰਘਾਸਣ ਕਹੇ ਮੇਰੀ ਆਸ਼ਾ ਮਨਸਾ ਵਾਲੀਆਂ ਪ੍ਰੀਤੀਆਂ, ਚਰਨ ਛੋਹ ਨਾਲ ਵਡਿਆਈਆ। ਮੈਂ ਨੌ ਸੌ ਚੁਰਾਨਮੇਂ ਚੌਕੜੀ ਜੁਗ ਗਿਣਦਾ ਰਿਹਾ ਗੀਟੀਆਂ, ਬਿਨ ਹਿੰਦਸਿਆਂ ਅੰਕੜਿਆਂ ਅੰਕ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਸਰਨਾਈਆ। ਸਿੰਘਾਸਣ

ਕਹੇ ਮੇਰਾ ਧਰਤ ਵਿਛਾਉਣਾ, ਵਿਸ਼ਿਆਂ ਤੋਂ ਬਾਹਰ ਨਜ਼ਰੀ ਆਈਆ। ਜਿਥੇ ਸਤਿਗੁਰ ਸ਼ਬਦ ਬਹਾਉਣਾ, ਸਚ ਦਵਾਰਾ ਸੋਭਾ ਪਾਈਆ। ਜੋ ਆਤਮ ਧਾਰ ਪਰਮਾਤਮ ਬਣ ਪਰਾਹੁਣਾ, ਨਿਰਗੁਣ ਆਵੇ ਚਾਈਂ ਚਾਈਂਆ। ਜਿਸ ਦਾ ਢੋਲਾ ਤੂੰ ਮੇਰਾ ਮੈਂ ਤੇਰਾ ਗਾਉਣਾ, ਸੋਹੰ ਸ਼ਬਦ ਸਹਿਜ ਸੁਖਦਾਈਆ। ਉਸ ਨੇ ਭਗਤ ਸੰਤ ਗੁਰਮੁਖ ਸੁਹੇਲੇ ਲੇਖੇ ਲਾਉਣਾ, ਪੂਰਬ ਲੇਖਾ ਦਏ ਚੁਕਾਈਆ। ਚਰਨ ਕਵਲ ਸਚ ਸਰਨਾਈ ਆਪ ਟਿਕਾਉਣਾ, ਟਿੱਕੇ ਮਸਤਕ ਧੂੜੀ ਖ਼ਾਕ ਰਮਾਈਆ। ਅੰਦਰੋਂ ਬੁਰਜ ਹੰਕਾਰੀ ਢਾਹੁਣਾ, ਨਿਵਣ ਸੁ ਅੱਖਰ ਦਏ ਪੜ੍ਹਾਈਆ। ਹਰਿ ਸੰਗਤ ਸਾਚਾ ਮੇਲ ਮਿਲਾਉਣਾ, ਮਿਲ ਮਿਲ ਆਪਣੀ ਖ਼ੁਸ਼ੀ ਬਣਾਈਆ। ਘੜੀ ਸੁਹੰਜਣੀ ਵਕਤ ਸੁਹਾਉਣਾ, ਸੋਹਣੀ ਮਿਲੇ ਵਡਿਆਈਆ। ਘਰ ਅਬਿਨਾਸ਼ੀ ਠਾਕਰ ਪਾਉਣਾ, ਬਾਹਰੋਂ ਖੋਜਣ ਦੀ ਲੋੜ ਰਹੇ ਨਾ ਰਾਈਆ। ਜਿਸ ਅਨਹਦ ਨਾਦੀ ਸ਼ਬਦ ਵਜਾਉਣਾ, ਧੁਨੀ ਨਾਦ ਨਾਦ ਸ਼ਨਵਾਈਆ। ਗ੍ਰਹਿ ਅੰਮ੍ਰਿਤ ਜਸ ਜਾਮ ਪਿਆਉਣਾ, ਤ੍ਰਿਸ਼ਨਾ ਤ੍ਰਿਖਾ ਕੂੜ ਮਿਟਾਈਆ। ਦੀਪਕ ਜੋਤੀ ਜੋਤ ਜਗਾਉਣਾ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਜਿਸ ਸਚਖੰਡ ਦਵਾਰ ਇਕੋ ਧਾਮ ਸੁਹਾਉਣਾ, ਸੋਹਣਾ ਰੰਗ ਰੰਗਾਈਆ। ਸੋ ਸਵਾਮੀ ਅੰਤਰਜਾਮੀ ਪਾਰਬ੍ਰਹਮ ਪਤਿਪਰਮੇਸ਼ਵਰ ਜਨ ਭਗਤਾਂ ਦਰ ਆਪਣਾ ਖੇਲ ਖਿਲਾਉਣਾ, ਖ਼ਾਲਕ ਖ਼ਲਕ ਵਿਚ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਸੰਗਤ ਸਦ ਆਪਣੇ ਰੰਗ ਰੰਗਾਉਣਾ, ਜਿਸ ਦੀ ਰੰਗਤ ਉਤਰ ਕਦੇ ਨਾ ਜਾਈਆ।

੨੨ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਸੀੜ ਜ਼ਿਲਾ ਜੰਮੂ ਸਰਦਾਰਾ ਸਿੰਘ ਦੇ ਗ੍ਰਹਿ

ਧਰਨੀ ਕਹੇ ਮੇਰਾ ਹੋਇਆ ਵਕਤ ਸੁਹੰਜਣਾ, ਸੋਭਾਵੰਤ ਪ੍ਰਭ ਦਿਤੀ ਵਡਿਆਈਆ। ਕਿਰਪਾ ਕਰੇ ਦੀਨ ਦਿਆਲ ਦਰਦ ਦੁੱਖ ਭੈ ਭੰਜਣਾ, ਪਾਰਬ੍ਰਹਮ ਅਗੰਮ ਅਥਾਹੀਆ। ਜਿਸ ਦੀ ਧੂੜੀ ਮਿਲਿਆ ਸਾਚਾ ਚੰਦਨਾ, ਦੁਰਮਤ ਮੈਲ ਦਏ ਧਵਾਈਆ। ਨੇਤਰ ਪਾ ਕੇ ਨਾਮ ਨਿਧਾਨਾ ਅੰਜਣਾ, ਲੋਚਨ ਨੈਣ ਕਰੇ ਰੁਸ਼ਨਾਈਆ। ਜਨ ਭਗਤਾਂ ਘਰ ਮਿਲਿਆ ਅਗੰਮੀ ਸੱਜਣਾ, ਸਾਜਣ ਮੀਤ ਇਕ ਅਖਵਾਈਆ। ਜੋ ਕਾਇਆ ਮਾਟੀ ਚੋਲੀ ਚਾੜ੍ਹੇ ਰੰਗਣਾ, ਰੰਗਤ ਆਪਣੀ ਆਪ ਰਖਾਈਆ। ਮੇਰੀ ਉਸ ਪ੍ਰਭੂ ਨੂੰ ਡੰਡਾਵਤ ਬੰਦਨਾ, ਸਜਦਿਆਂ ਵਿਚ ਸੀਸ ਨਿਵਾਈਆ। ਜਿਸ ਖੇਲ ਖਿਲਾਇਆ ਤਟ ਕਿਨਾਰੇ ਜਮਨਾ, ਗੋਦਾਵਰੀ ਅੰਤ ਜਿਸ ਦੀ ਦਏ ਗਵਾਹੀਆ। ਉਸ ਦਾ ਗੁਲਸ਼ਨ ਮਹਿਕੇ ਚਮਨਾ, ਹਰਿਜਨ ਫੁਲਵਾੜੀ ਆਪ ਮਹਿਕਾਈਆ। ਧਰਨੀ ਕਹੇ ਮੈਂ ਉਸ ਦਾ ਹੁਕਮ ਮੰਨਣਾ, ਮਨਸਾ ਅਵਰ ਨਾ ਕੋਇ ਬਣਾਈਆ। ਜਿਸ ਖੇਲ ਖਿਲਾਇਆ ਦੁਸ਼ਟ ਦਮਨਾ, ਗੋਬਿੰਦ ਆਪਣੀ ਗੰਢ ਪਵਾਈਆ। ਉਸ ਦਾ ਅੰਤ ਕੰਤ ਭਗਵੰਤ ਧਾਰ ਵਿਚ ਇਕੋ ਡੰਕਾ ਵੱਜਣਾ, ਨਵ ਸੱਤ ਕਰੇ ਸ਼ਨਵਾਈਆ। ਕਲਜੁਗ ਕੂੜ ਕੁੜਿਆਰਾ ਮੇਰੇ ਉਤੋਂ ਭੱਜਣਾ, ਧਰਨੀ ਖ਼ੁਸ਼ੀ ਨਾਲ ਸੁਣਾਈਆ। ਸ੍ਰਿਸ਼ਟੀ ਸ੍ਰਿਸ਼ਟ ਸਬਾਈ ਇਕੋ ਨਾਮ ਜਪਣਾ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਸਤਿਜੁਗ ਸਾਚਾ ਸਚ ਦੀ ਧਾਰ ਲੈ ਕੇ ਮੇਰੇ ਉਤੇ ਵਸਣਾ, ਵਾਸਤਾ ਪ੍ਰਭ ਦੇ ਨਾਲ ਜੁੜਾਈਆ। ਮੇਰੇ ਉਤੇ ਕੂੜੀ ਰੈਣ ਅੰਧੇਰੀ ਮਿਟੇ ਮਸਨਾ, ਨੂਰੀ ਚੰਦ ਹੋਵੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਆਪ ਮਿਲਾਈਆ। ਧਰਨੀ

ਕਹੇ ਮੇਰਾ ਵਕਤ ਸੁਹਾਵਾ, ਪ੍ਰਭ ਸੋਹਣੀ ਦਿਤੀ ਵਡਿਆਈਆ। ਮੈਂ ਉਸ ਦੇ ਢੋਲੇ ਗਾਵਾਂ, ਜੋ ਆਦਿ ਪੁਰਖ ਅਪਰੰਪਰ ਸਵਾਮੀ ਇਕ ਅਖਵਾਈਆ। ਜਿਸ ਦੇ ਉਤੇ ਆਦਿ ਅੰਤ ਜੁਗਾ ਜੁਗੰਤ ਸਭ ਦਾ ਦਾਅਵਾ, ਨਾਮ ਨਿਧਾਨਾ ਹੋਏ ਸ਼ਨਵਾਈਆ। ਉਸ ਦੇ ਉਤੋਂ ਬਲ ਬਲ ਜਾਵਾਂ, ਨਿਮਖ ਨਿਮਖ ਆਪਣਾ ਆਪ ਕਟਾਈਆ। ਜਿਸ ਦੀਆਂ ਜੁਗ ਚੌਕੜੀ ਅਵਤਾਰ ਪੈਗ਼ੰਬਰਾਂ ਗੁਰੂਆਂ ਮਾਣੀਆਂ ਛਾਵਾਂ, ਸਿਰ ਸਿਰ ਸਭ ਦੇ ਹੱਥ ਟਿਕਾਈਆ। ਉਹ ਹੋਏ ਸਹਾਈ ਜਗਤ ਨਿਥਾਵਿਆਂ ਥਾਵਾਂ, ਥਾਨ ਥਨੰਤਰ ਇਕੋ ਦਏ ਸਮਝਾਈਆ। ਮੈਂ ਓਸੇ ਦਾ ਗੀਤ ਸੋਹਲਾ ਢੋਲਾ ਕਲਮਾ ਕਾਇਨਾਤ ਵਿਚ ਗਾਵਾਂ, ਗਾ ਗਾ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਇਕ ਅਖਵਾਈਆ। ਧਰਨੀ ਕਹੇ ਮੇਰੇ ਪ੍ਰਭੂ ਮੇਰੀ ਇਕੋ ਆਸਾ ਮਨਸਾ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਜਨ ਭਗਤਾਂ ਅੰਤਰ ਨਿਰੰਤਰ ਚਾੜ੍ਹ ਰੰਗ, ਦੁਰਮਤ ਮੈਲ ਦੇ ਧਵਾਈਆ। ਸਚ ਸਵਾਮੀ ਲਾ ਅੰਗ, ਅੰਗੀਕਾਰ ਆਪ ਹੋ ਜਾਈਆ। ਸ਼ਬਦ ਨਾਦ ਵਜਾ ਮਰਦੰਗ, ਪੰਜ ਵਿਕਾਰਾ ਬਾਹਰ ਕਢਾਈਆ। ਸਚ ਪ੍ਰਕਾਸ਼ ਚਾੜ੍ਹ ਨੂਰੀ ਚੰਦ, ਜਿਸ ਨੂੰ ਸੂਰੀਆ ਚੰਦ ਸੀਸ ਨਿਵਾਈਆ। ਆਤਮ ਪਰਮਾਤਮ ਬਖ਼ਸ਼ ਅਗੰਮਾ ਅਨੰਦ, ਅਨੰਦ ਅਨੰਦ ਵਿਚੋਂ ਪ੍ਰਗਟਾਈਆ। ਸਚ ਦਵਾਰ ਤੇਰੀ ਮੰਜ਼ਲ ਤੇਰੇ ਪਿਆਰੇ ਜਾਣ ਲੰਘ, ਅਗੇ ਹੋ ਨਾ ਕੋਇ ਅਟਕਾਈਆ। ਸਚ ਸੇਜ ਸੁਹਾ ਪਲੰਘ, ਜਿਸ ਦਾ ਪਾਵਾ ਚੂਲ ਬਾਡੀ ਘਾੜਤ ਵਿਚ ਘਾੜ ਨਾ ਕੋਇ ਘੜਾਈਆ। ਤੂੰ ਸਾਹਿਬ ਸੂਰਾ ਸਰਬਗ, ਦੇਵਣਹਾਰ ਇਕ ਅਖਵਾਈਆ। ਜੁਗ ਚੌਕੜੀ ਤੇਰੇ ਯਾਦ ਪਿਆਰ ਵਿਚ ਗਏ ਲੰਘ, ਪਾਂਧੀ ਬਣ ਕੇ ਭੱਜੇ ਵਾਹੋ ਦਾਹੀਆ। ਤੂੰ ਦੀਨ ਦਿਆਲ ਸਦਾ ਬਖ਼ਸ਼ੰਦ, ਰਹਿਮਤ ਰਹਿਮਾਨ ਰਹੀਮ ਦੇਵੇਂ ਕਮਾਈਆ। ਮੇਰਾ ਲੇਖਾ ਵੇਖ ਲੈ ਨੌ ਖੰਡ, ਸਤਿ ਸਤਿ ਦੀ ਧਾਰ ਨਾਲ ਮਿਲਾਈਆ। ਫਿਰੀ ਦਰੋਹੀ ਵਿਚ ਵਰਭੰਡ, ਵਰਭੰਡੀ ਸਾਰੇ ਰਹੇ ਕੁਰਲਾਈਆ। ਜਨ ਭਗਤਾਂ ਟੁੱਟੀ ਆਤਮਾ ਆਪਣੇ ਨਾਲ ਗੰਢ, ਵਿਛੋੜਾ ਸਤਿਗੁਰ ਸ਼ਬਦ ਰਹੇ ਨਾ ਰਾਈਆ। ਭਾਂਡਾ ਭਰਮ ਢਾਹ ਕੇ ਕੰਧ, ਹਉਮੇ ਹੰਗਤਾ ਗੜ੍ਹ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਅਲਖ ਜਗਾਈਆ। ਧਰਨੀ ਕਹੇ ਮੇਰੇ ਸਾਹਿਬ ਸੁਲਤਾਨ ਸਤਿਗੁਰ, ਗੁਰਦੇਵ ਸਵਾਮੀ ਤੇਰੀ ਇਕ ਸਰਨਾਈਆ। ਮੇਰਾ ਲਹਿਣਾ ਦੇਣਾ ਆਦਿ ਜੁਗਾਦੀ ਵੇਖ ਧੁਰ, ਧੁਰ ਪਰਦਾ ਆਪ ਉਠਾਈਆ। ਤੂੰ ਮਾਲਕ ਖ਼ਾਲਕ ਸਵਾਮੀ ਅੰਤਰਜਾਮੀ ਨਿਰਗੁਣ ਨਿਰਵੈਰ ਮੇਰੇ ਉਤੇ ਆਵੀਂ ਤੁਰ, ਤੁਰਤ ਆਪਣਾ ਕਦਮ ਉਠਾਈਆ। ਤੇਰਾ ਮੰਤਰ ਨਿਰੰਤਰ ਨਾਮ ਕਲਮਾ ਸ਼ਬਦ ਅਨਾਦੀ ਸ੍ਰਿਸ਼ਟੀ ਦੇ ਅੰਦਰ ਜਾਵੇ ਫੁਰ, ਫ਼ੁਰਨੇ ਕੂੜੇ ਬੰਦ ਕਰਾਈਆ। ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਸੁਰਤ ਸ਼ਬਦ ਧਾਰ ਜਾਏ ਜੁੜ, ਜੋੜੀ ਆਪਣੇ ਨਾਲ ਬਣਾਈਆ। ਪੁਰਖ ਅਕਾਲੇ ਦੀਨ ਦਿਆਲੇ ਸ਼ਾਹ ਸਵਾਰੇ ਚਾੜ੍ਹ ਆਪਣੇ ਸ਼ਬਦ ਅਗੰਮੀ ਘੋੜ, ਦੋ ਜਹਾਨਾਂ ਮਰਦ ਮਰਦਾਨਾ ਪਾਰ ਕਰਾਈਆ। ਏਸ ਵਕਤ ਵਿਚ ਜਗਤ ਤੇਰੇ ਭਗਤਾਂ ਨੂੰ ਤੇਰੀ ਲੋੜ, ਲੁੜੀਂਦੇ ਸੱਜਣ ਹੋਣਾ ਆਪ ਸਹਾਈਆ। ਨਾਮ ਨਿਧਾਨਾ ਨੌਜਵਾਨਾ ਸ੍ਰੀ ਭਗਵਾਨਾ ਇਕੋ ਆਪਣੇ ਪਿਆਰ ਦਾ ਲਾ ਦੇ ਪੌੜ, ਪੌੜੀ ਡੰਡਾ ਅਵਰ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਸ਼ਰਨਾਈਆ। ਧਰਨੀ ਕਹੇ ਮੇਰਾ ਦਇਆਨਿਧ ਠਾਕਰ, ਸਾਹਿਬ ਤੇਰੀ ਵਡਿਆਈਆ। ਤੂੰ ਗਹਿਰ ਗੰਭੀਰ ਡੂੰਘਾ ਸਾਗਰ, ਗਵਰ ਇਕ ਅਖਵਾਈਆ। ਜਨ ਭਗਤਾਂ ਨਿਰਮਲ

ਕਰਮ ਕਰ ਉਜਾਗਰ, ਦੁਰਮਤ ਮੈਲ ਮੈਲ ਧਵਾਈਆ। ਸਚ ਵਣਜਾਰੇ ਬਣਾ ਸੁਦਾਗਰ, ਇਕੋ ਵਸਤ ਅਮੋਲਕ ਦੇ ਵਰਤਾਈਆ। ਦੀਨ ਦਿਆਲ ਘਰ ਆਪਣੇ ਗ਼ਰੀਬ ਨਿਮਾਣਿਆਂ ਦੇ ਆਦਰ, ਆਦਰਸ਼ ਆਪਣਾ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੂੰ ਕਰਤਾ ਕਰੀਮ ਕੁਦਰਤ ਦਾ ਕਾਦਰ, ਬੇਨਜ਼ੀਰ ਇਕ ਅਖਵਾਈਆ।

੨੩ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਸੀੜ ਜ਼ਿਲਾ ਜੰਮੂ ਗੁਰਨਾਮ ਸਿੰਘ ਦੇ ਗ੍ਰਹਿ

ਕਲਜੁਗ ਕਹੇ ਧਰਮ ਮੈਂ ਖ਼ੁਸ਼ੀਆਂ ਦੇ ਵਿਚ ਨੱਚਣਾ, ਨਟੂਆ ਹੋ ਕੇ ਆਪਣਾ ਸਵਾਂਗ ਵਰਤਾਈਆ। ਦੀਨ ਦੁਨੀ ਦੇ ਲੂੰ ਲੂੰ ਅੰਦਰ ਰਚਣਾ, ਸਾਢੇ ਤਿੰਨ ਕਰੋੜ ਵਿਚ ਸਮਾਈਆ। ਜਗਤ ਜਗਿਆਸੂ ਅਗਨੀ ਵਾਂਗ ਮੱਚਣਾ, ਮੇਰੀ ਤਪਸ਼ ਨਾ ਕੋਇ ਬੁਝਾਈਆ। ਪ੍ਰਭੂ ਦਾ ਨਾਮ ਜਪਣ ਦੇਣਾ ਨਹੀਂ ਰਸਨਾ, ਰਸਤੇ ਸਭ ਦੇ ਦੇਣੇ ਬਦਲਾਈਆ। ਮੈਂ ਕੂੜ ਦਾ ਤੀਰ ਅਣਿਆਲਾ ਕਸਣਾ, ਚਾਰੋਂ ਕੁੰਟ ਚਲਾਈਆ। ਧਰਮ ਤੂੰ ਦੁਨੀਆ ਵਿਚੋਂ ਉਠ ਉਠ ਨੱਸਣਾ, ਭੱਜਣਾ ਵਾਹੋ ਦਾਹੀਆ। ਮਾਣ ਰਹਿਣ ਦੇਣਾ ਨਹੀਂ ਮੰਦਰ ਮੱਠਣਾ, ਮਸੀਤਾਂ ਰੋਵਣ ਮਾਰਨ ਧਾਹੀਂਆ। ਮੈਂ ਸਾਧਾਂ ਸੰਤਾਂ ਠੱਗਣਾ, ਫ਼ਕੀਰਾਂ ਫ਼ਿਕਰਾ ਹਕ ਨਾ ਕੋਇ ਜਣਾਈਆ। ਮੇਰਾ ਇਕੋ ਡੌਰੂ ਡੰਕਾ ਵੱਜਣਾ, ਨਵ ਖੰਡ ਕਰੇ ਸ਼ਨਵਾਈਆ। ਮੈਂ ਸਾਚਾ ਰਹਿਣ ਦੇਣਾ ਨਹੀਂ ਕੋਈ ਪਤਣਾ, ਤੀਰਥ ਤੱਟਾਂ ਵੇਖ ਵਖਾਈਆ। ਦੀਨ ਦੁਨੀ ਕਰਨੀ ਬੇਵਤਨਾ, ਵਤਨ ਆਪਣਾ ਸਮਝ ਕੋਇ ਨਾ ਪਾਈਆ। ਮੇਰਾ ਕੂੜਾ ਰਸ ਸਭ ਨੂੰ ਪੈਣਾ ਚਖਣਾ, ਅੰਮ੍ਰਿਤ ਰਸ ਹੱਥ ਕਿਸੇ ਨਾ ਆਈਆ। ਮੈਂ ਚਾਰ ਕੁੰਟ ਦੀਨਾਂ ਮਜ਼੍ਹਬਾਂ ਮਥਣਾ, ਵਿਕਾਰ ਮਧਾਣਾ ਇਕ ਉਠਾਈਆ। ਜੋ ਸੰਦੇਸਾ ਦੇ ਕੇ ਗਿਆ ਗੋਬਿੰਦ ਵਿਚ ਪਟਨਾ, ਪਾਟਲ ਦਾ ਲੇਖਾ ਪੂਰਾ ਦੇਣਾ ਕਰਾਈਆ। ਮੇਰੀ ਘਰ ਘਰ ਹੋਵੇ ਘਟਨਾ, ਤਨ ਵਜੂਦ ਡੇਰਾ ਢਾਹੀਆ। ਮਨਸਾ ਮਨ ਦਾ ਪਾਉਣਾ ਰਟਣਾ, ਬੁੱਧੀ ਚਲੇ ਨਾ ਕੋਇ ਚਤੁਰਾਈਆ। ਸ਼ਾਹ ਸੁਲਤਾਨਾਂ ਫੜ ਫੜ ਛੱਟਣਾ, ਮਾਇਆਧਾਰੀ ਖ਼ਾਕ ਵਿਚ ਮਿਲਾਈਆ। ਕਿਸੇ ਸੁਹਾਗ ਦਾ ਲਾਉਣ ਨਹੀਂ ਦੇਣਾ ਵਟਣਾ, ਨਾਮ ਖ਼ੁਮਾਰੀ ਨਾ ਕੋਇ ਰਖਾਈਆ। ਕੋਟਾਂ ਵਿਚੋਂ ਪ੍ਰਭੂ ਦੀ ਕਿਰਪਾ ਨਾਲ ਜੇ ਕੋਈ ਗੁਰਮੁਖ ਰਹਿ ਜਾਏ ਰਤਨਾ, ਅਮੋਲਕ ਰੂਪ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਇਕ ਅਲਖਣਾ, ਅਲਖ ਅਗੋਚਰ ਅਗੰਮ ਅਥਾਹੀਆ।

੨੩ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਕਲੋਏ ਜ਼ਿਲਾ ਜੰਮੂ ਭਾਈਆਂ ਦੇਵੀ ਦੇ ਗ੍ਰਹਿ

ਕਲਜੁਗ ਕਹੇ ਧਰਨੀ ਸੁਣ ਲੈ ਮੇਰੀ ਖ਼ੁਸ਼ਹਾਲੀ, ਖ਼ੁਸ਼ੀਆਂ ਨਾਲ ਜਣਾਈਆ। ਮੈਂ ਧਰਮ ਦਾ ਫਲ ਰਹਿਣ ਦੇਣਾ ਨਹੀਂ ਕਿਸੇ ਡਾਲੀ, ਪੱਤਝੜ ਦੀਨ ਦੁਨੀ ਦੇਣੀ ਕਰਾਈਆ। ਮੇਰੀ ਹੋਣੀ ਅੰਤ ਰੈਣ ਕਾਲੀ, ਨੂਰੀ ਚੰਦ ਨਾ ਕੋਇ ਚਮਕਾਈਆ। ਮੇਰਾ ਹੁਕਮ ਬਿਨਾ ਹਕੂਮਤ ਤੋਂ ਹੋਣਾ ਜਾਰੀ,

ਜਾਹਲ ਕਰਨੀ ਖ਼ਲਕ ਖ਼ੁਦਾਈਆ। ਮਾਇਆ ਮਮਤਾ ਮਿਲ ਕੇ ਵਜਾਏ ਤਾਲੀ, ਤਾਲ ਤਲਵਾੜਾ ਇਕ ਬਣਾਈਆ। ਧਰਮ ਦਾ ਲਹਿਣਾ ਦੇਣਾ ਨਹੀਂ ਕੋਈ ਪਾਲੀ, ਪ੍ਰਿਤਪਾਲਕ ਮਾਲਕ ਮੇਰਾ ਮੇਰੀ ਲੱਜਿਆ ਲਏ ਰਖਾਈਆ। ਜੀਵਾਂ ਜੰਤਾਂ ਸਾਧਾਂ ਸੰਤਾਂ ਨਾਮ ਭੰਡਾਰੇ ਕਰਨੇ ਖ਼ਾਲੀ, ਤਨ ਵਜੂਦ ਅੰਦਰ ਵੇਖ ਵਖਾਈਆ। ਤੂੰ ਮੇਰਾ ਨਜ਼ਾਰਾ ਤੱਕੀਂ ਹਾਲੀ, ਹਾਲਤ ਬਦਲੇ ਦੀਨ ਦੁਨੀ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਇਕ ਰੰਗਾਈਆ। ਕਲਜੁਗ ਕਹੇ ਧਰਮ ਮੇਰਾ ਖ਼ੁਸ਼ੀਆਂ ਦਾ ਵਕਤ ਸੁਹੰਜਣਾ, ਸ੍ਰੀ ਭਗਵਾਨ ਦਏ ਵਡਿਆਈਆ। ਮੈਂ ਕੂੜ ਕੁੜਿਆਰ ਦਾ ਜਗ ਨੇਤਰ ਪਾਵਾਂ ਅੰਜਣਾ, ਨਿਰਵੈਰ ਪੁਰਖ ਰਿਹਾ ਸਮਝਾਈਆ। ਪ੍ਰਭੂ ਪਿਆਰ ਦਾ ਕਿਸੇ ਹੋਣ ਨਾ ਦੇਵਾਂ ਮਜਣਾ, ਚਰਨ ਧੂੜੀ ਖ਼ਾਕ ਨਾ ਕੋਇ ਰਮਾਈਆ। ਸਭ ਦੇ ਸੀਸ ਉਤੇ ਮੋਹ ਵਿਕਾਰ ਲੱਦਣਾ, ਕੂੜ ਕੁੜਿਆਰ ਗੰਢ ਟਿਕਾਈਆ। ਆਤਮ ਦੀਪਕ ਕਿਸੇ ਨਾ ਜਗਣਾ, ਨੂਰ ਚੰਦ ਨਾ ਕੋਇ ਰੁਸ਼ਨਾਈਆ। ਸ਼ਬਦ ਸੁਣੇ ਨਾ ਕੋਇ ਨਾਦ ਅਨਹਦਨਾ, ਨਾਦੀ ਨਾਦ ਨਾ ਕੋਇ ਜਣਾਈਆ। ਅੰਮਿਉਂ ਰਸ ਨਿਝਰ ਝਿਰਨਾ ਪੀ ਕਿਸੇ ਨਾ ਰੱਜਣਾ, ਤ੍ਰਿਸ਼ਨਾ ਤ੍ਰਿਖਾ ਨਾ ਕੋਇ ਮਿਟਾਈਆ। ਮੈਂ ਘਰ ਘਰ ਕੂੜ ਕੁੜਿਆਰ ਪਿਆਉਣਾ ਮਧਨਾ, ਮਧੁਰ ਧੁਨ ਸੁਣਨ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਲੇਖਾ ਜਾਣੇ ਆਦਿ ਜੁਗਾਦਿ ਜੁਗ ਜੁਗਨਾ, ਜਗਤ ਜੁਗ ਵੇਖ ਵਖਾਈਆ।

੨੩ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਕਲੋਏ ਜ਼ਿਲਾ ਜੰਮੂ ਪਿਆਰੇ ਲਾਲ ਦੇ ਗ੍ਰਹਿ

ਧਰਨੀ ਕਹੇ ਕਲਜੁਗ ਮੈਂ ਸੁਣੀਆਂ ਤੇਰੀਆਂ ਬਹੁ ਬਾਤਾਂ, ਬਾਤਨ ਦਿਆਂ ਭੇਵ ਖੁਲਾਈਆ। ਮੈਨੂੰ ਸਾਰੇ ਕਹਿੰਦੇ ਸਾਡੀ ਮਾਤਾ, ਮਾਤਰ ਭੂਮੀ ਕਹਿ ਕੇ ਗਾਈਆ। ਮੇਰੇ ਉਤੇ ਵੇਖ ਲੈ ਅਣਗਿਣਤ ਵਸਦੀਆਂ ਜ਼ਾਤਾਂ, ਹਿੱਸਿਆਂ ਵਿਚ ਵੰਡ ਵੰਡਾਈਆ। ਮੇਰਾ ਸਭ ਤੋਂ ਵੱਡਾ ਡੂੰਘਾ ਖਾਤਾ, ਲੱਖ ਚੁਰਾਸੀ ਨਾਲ ਵਡਿਆਈਆ। ਮੇਰਾ ਨਵ ਸੱਤ ਦਾ ਅਹਾਤਾ, ਬੇਅੰਤ ਪ੍ਰਭੂ ਦਿਤੀ ਮਾਣ ਵਡਿਆਈਆ। ਮੇਰੀ ਸੁਣ ਲੈ ਅਗੰਮੀ ਗਾਥਾ, ਭੇਵ ਅਭੇਦ ਦਿਆਂ ਖੁਲਾਈਆ। ਤੇਰਾ ਮੇਰੇ ਉਤੇ ਤੁੱਟਣ ਵਾਲਾ ਨਾਤਾ, ਰਿਸ਼ਤਾ ਕੂੜ ਰਹੇ ਨਾ ਰਾਈਆ। ਕਿਰਪਾ ਕਰੇ ਪੁਰਖ ਬਿਧਾਤਾ, ਮਿਹਰ ਮਿਹਰ ਨਜ਼ਰ ਉਠਾਈਆ। ਜਿਸ ਦੀਆਂ ਅਵਤਾਰ ਪੈਗ਼ੰਬਰਾਂ ਗੁਰੂਆਂ ਰਖੀਆਂ ਆਸਾਂ, ਪੇਸ਼ੀਨਗੋਈਆਂ ਵਿਚ ਧਿਆਨ ਲਗਾਈਆ। ਉਹ ਜੋਤੀ ਜਾਤਾ ਨੂਰ ਕਰੇ ਪ੍ਰਕਾਸ਼ਾ, ਸ਼ਬਦੀ ਸ਼ਬਦ ਡੰਕ ਵਜਾਈਆ। ਜਿਸ ਨੇ ਆਤਮ ਪਰਮਾਤਮ ਦੇਣਾ ਸਗਲਾ ਸਾਥਾ, ਸੰਗੀ ਇਕ ਵਖਾਈਆ। ਸਚ ਧਰਮ ਚਲਾਏ ਹਾਟਾ, ਕੂੜੀ ਕਿਰਿਆ ਮੇਰੇ ਉਤੋਂ ਬਾਹਰ ਕਢਾਈਆ। ਉਸ ਦਾ ਖੇਲ ਬਾਜ਼ੀਗਰ ਨਾਟਾ, ਸਵਾਂਗੀ ਆਪਣਾ ਸਵਾਂਗ ਬਣਾਈਆ। ਕਲਜੁਗ ਅੰਤ ਜਾਣਾ ਪਏ ਖ਼ਾਲੀ ਹਾਥਾ, ਵਸਤ ਸਚ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਪੁਰਖ ਪੁਰਖ ਅਬਿਨਾਸ਼ਾ, ਅਬਿਨਾਸ਼ੀ ਕਰਤਾ ਆਪਣਾ ਹੁਕਮ ਵਰਤਾਈਆ।

੨੩ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਕਲੋਏ ਜ਼ਿਲਾ ਜੰਮੂ ਰਣੀਆ ਰਾਮ ਦੇ ਗ੍ਰਹਿ

ਧਰਨੀ ਕਹੇ ਕਲਜੁਗ ਤੂੰ ਵੇਖ ਲੈ ਆਪਣੀ ਕਰਨੀ, ਕੀ ਜਗਤ ਕਾਰ ਕਮਾਈਆ। ਮੈਂ ਆਦਿ ਤੋਂ ਮਿੱਟੀ ਖ਼ਾਕ ਦੀ ਧਰਨੀ, ਧਰਤ ਧਵਲ ਧੌਲ ਕਹਿ ਕੇ ਮੈਨੂੰ ਸਾਰੇ ਗਏ ਗਾਈਆ। ਮੈਂ ਇਕ ਉਸ ਪ੍ਰਭੂ ਦੀ ਪਵਾਂ ਸਰਨੀ, ਜੋ ਸਰਨਗਤ ਦਏ ਸਰਨਾਈਆ। ਜੋ ਭੈ ਚੁਕਾਵੇ ਡਰਨੀ, ਭਓ ਸਿਰ ਨਾ ਕੋਇ ਰਖਾਈਆ। ਉਸ ਨੇ ਆਪਣੀ ਖੇਲ ਕਰਨੀ, ਕਰਨੀ ਦਾ ਕਰਤਾ ਇਕ ਅਖਵਾਈਆ। ਜਿਸ ਦੇ ਹੁਕਮ ਵਿਚ ਇਕੋ ਤੁਕ ਪੜ੍ਹਨੀ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਮੰਜ਼ਲ ਹਕੀਕੀ ਚੜ੍ਹਨੀ, ਸਚ ਦਵਾਰੇ ਸੋਭਾ ਪਾਈਆ। ਜਿਥੋਂ ਲੇਖਾ ਚੁੱਕੇ ਸੀਸ ਧੜਨੀ, ਵਜੂਦਾਂ ਹੋਏ ਸਫ਼ਾਈਆ। ਤੇਰੀ ਅਗਨੀ ਅੱਗ ਵਿਚ ਮੇਰੀ ਧਾਰ ਮੂਲ ਨਾ ਸੜਨੀ, ਮਿਹਰਵਾਨ ਮਿਹਰਵਾਨ ਹੋਏ ਆਪ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਕਰਤਾ ਬੇਪ੍ਰਵਾਹੀਆ। ਧਰਨੀ ਕਹੇ ਕਲਜੁਗ ਸੁਣ ਲੈ ਹੁਕਮ ਅਗੰਮਾ, ਨਿਰਅੱਖਰ ਧਾਰ ਦ੍ਰਿੜਾਈਆ। ਤੇਰਾ ਬਦਲ ਜਾਣਾ ਸਮਾਂ, ਸਮਾਪਤ ਤੇਰੀ ਕੂੜੀ ਕਿਰਿਆ ਨਜ਼ਰੀ ਆਈਆ। ਝਗੜਾ ਮੁਕਣਾ ਕਾਇਆ ਮਾਟੀ ਚਰਮਾ, ਪ੍ਰਭੂ ਚੰਮ ਦ੍ਰਿਸ਼ਟੀ ਦੇਣੀ ਬਦਲਾਈਆ। ਮਾਇਆ ਮਮਤਾ ਮੋਹ ਵਿਕਾਰ ਮਿਟਣੀ ਤਮਅ, ਲਾਲਚ ਕੂੜ ਨਾ ਕੋਇ ਰਖਾਈਆ। ਹਰਖ ਸੋਗ ਰਹੇ ਨਾ ਗ਼ਮਾ, ਚਿੰਤਾ ਚਿਖਾ ਨਾ ਕੋਇ ਜਲਾਈਆ। ਸ੍ਰੀ ਭਗਵਾਨ ਦਾ ਖੇਲ ਹੋਣਾ ਨਵਾਂ, ਨਵ ਨੌ ਚਾਰ ਵੱਜੇ ਵਧਾਈਆ। ਕਲਪਣਾ ਰਹੇ ਮੂਲ ਨਾ ਮਨਾ, ਮਨਸਾ ਮਮਤਾ ਦਏ ਮਿਟਾਈਆ। ਤੇਰਾ ਵਕਤ ਨਹੀਂ ਕੋਈ ਲੰਮਾ, ਪਾਂਧੀ ਹੋ ਕੇ ਆਪਣਾ ਲੈਣਾ ਪੰਧ ਮੁਕਾਈਆ। ਜਗਤ ਜਹਾਨ ਮੇਰੇ ਸਾਹਿਬ ਰਹਿਣ ਨਹੀਂ ਦੇਣਾ ਅੰਨ੍ਹਾ, ਨੇਤਰ ਲੋਚਨ ਨੈਣ ਦੇਣਾ ਖੁਲਾਈਆ। ਉਹ ਵੇਖ ਇਸ਼ਾਰਾ ਦੇਂਦਾ ਪੁਰਖ ਅਕਾਲ ਦਾ ਸ਼ਬਦੀ ਧਾਰ ਗੋਬਿੰਦ ਚੰਨਾ, ਜਿਸ ਨੂੰ ਚੰਦ ਸਿਤਾਰੇ ਸੀਸ ਝੁਕਾਈਆ। ਜਿਸ ਨੇ ਸਭ ਦਾ ਮੇਟਣਾ ਹੱਦ ਬੰਨਾ, ਬੰਦਗੀ ਇਕੋ ਦਏ ਸਮਝਾਈਆ। ਜਿਸ ਦੀ ਸਿਫ਼ਤ ਸਲਾਹ ਵਿਚ ਚੌਦਾਂ ਸੋ ਤੀਹ ਅੰਕ ਦਾ ਪੰਨਾ, ਧੁਰ ਫ਼ਰਮਾਨਾ ਹੁਕਮ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਧਾਰ ਨਿਰਵੈਰ ਨਿਰਾਕਾਰ ਕਰਨੀ ਦਾ ਕਰਤਾ ਕਰੇ ਆਪਣਾ ਕਰਮਾ, ਕਰਮ ਕਾਂਡ ਦਾ ਤੇਰਾ ਲੇਖਾ ਦਏ ਮੁਕਾਈਆ।

੨੩ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਸੀੜ ਜ਼ਿਲਾ ਜੰਮੂ ਮਾਈ ਲਛਮੀ ਦੇ ਗ੍ਰਹਿ

ਧਰਨੀ ਕਹੇ ਮੈਂ ਕਲਜੁਗ ਤੇਰਾ ਵੇਖਾਂ ਦਗ਼ਾ, ਦਗ਼ੇਬਾਜ਼ੀ ਵਿਚ ਖ਼ਲਕ ਖ਼ੁਦਾਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਦੇਵਾਂ ਸੱਦਾ, ਹੋਕਾ ਹਕ ਹਕ ਸੁਣਾਈਆ। ਆਓ ਤੱਕੋ ਆਪਣੇ ਦੀਨ ਮਜ਼੍ਹਬ ਦੀਆਂ ਹੱਦਾਂ, ਜੋ ਸ਼ਰਅ ਸ਼ਰੀਅਤ ਵੰਡ ਵੰਡਾਈਆ। ਦੂਈ ਦਵੈਤੀ ਵੇਖੋ ਕੰਧਾ, ਜੋ ਮਾਨਵ ਮਾਨਵ ਗਏ ਬਦਲਾਈਆ। ਪਿਆਰ ਮੁਹੱਬਤ ਵਿਚ ਰਿਹਾ ਕੋਇ ਨਾ ਬੰਦਾ, ਬੰਦਗੀ ਵਿਚ ਨਾ ਕੋਇ ਸਮਾਈਆ। ਕੂੜ ਕੁੜਿਆਰ ਸਭ ਦਾ ਹੋਇਆ ਧੰਦਾ, ਸਚ ਵਿਚ ਨਾ ਕੋਇ ਸਮਾਈਆ। ਮਨ ਵਿਕਾਰੀ ਹੋਇਆ ਗੰਦਾ, ਪਤਤ ਪੁਨੀਤ ਨਾ ਕੋਇ ਕਰਾਈਆ। ਆਤਮ ਪਰਮਾਤਮ

ਮਿਲੇ ਨਾ ਕਿਸੇ ਅਨੰਦਾ, ਪਾਰਬ੍ਰਹਮ ਬ੍ਰਹਮ ਵਿਚ ਨਾ ਕੋਇ ਮਿਲਾਈਆ। ਫਿਰੀ ਦਰੋਹੀ ਤਾਰਾ ਚੰਦਾ, ਮੰਡਲ ਮੰਡਪ ਰਹੇ ਕੁਰਲਾਈਆ। ਸੁਰਤੀ ਸ਼ਬਦ ਲਾਏ ਕੋਇ ਨਾ ਅੰਗਾ, ਅੰਗੀਕਾਰ ਨਾ ਕੋਇ ਅਖਵਾਈਆ। ਸਭ ਦਾ ਸੀਸ ਹੋਇਆ ਨੰਗਾ, ਓਢਣ ਨਜ਼ਰ ਕੋਇ ਨਾ ਆਈਆ। ਧਰਨੀ ਕਹੇ ਵੇਖੋ ਕਲਜੁਗ ਦਾ ਖੇਲ ਅਚੰਭਾ, ਜੋ ਚਾਰੋਂ ਕੁੰਟ ਵਰਤਾਈਆ। ਕਿਰਪਾ ਕਰ ਮਿਹਰਵਾਨ ਸ੍ਰੀ ਭਗਵਾਨ ਤੂੰ ਸਦਾ ਬਖ਼ਸ਼ੰਦਾ, ਆਪਣੀ ਦਇਆ ਕਮਾਈਆ। ਭੇਖ ਖੁਲਾ ਦੇ ਹੰ ਬ੍ਰਹਮਾ, ਪਾਰਬ੍ਰਹਮ ਬ੍ਰਹਮ ਪਰਦਾ ਆਪ ਚੁਕਾਈਆ। ਝਗੜਾ ਮੇਟ ਕੇ ਕਾਇਆ ਚੰਮਾ, ਚੰਮ ਦ੍ਰਿਸ਼ਟੀ ਦੇ ਬਦਲਾਈਆ। ਮੇਰੇ ਅੰਤਰ ਰਹੇ ਕੋਇ ਨਾ ਗ਼ਮਾ, ਗ਼ਮਖ਼ਾਰ ਹੋਣਾ ਆਪ ਸਹਾਈਆ। ਸ਼ਬਦੀ ਸ਼ਬਦ ਚਮਕਾ ਖੰਡਾ, ਖੜਗਾਂ ਕਰ ਸਫ਼ਾਈਆ। ਸਤਿ ਧਰਮ ਦਾ ਤੇਰਾ ਇਕੋ ਹੋਵੇ ਡੰਡਾ, ਡੰਡਾਵਤ ਸੱਤ ਦੀਪ ਬਦਲਾਈਆ। ਤੂੰ ਮਾਲਕ ਕੋਟਨ ਬ੍ਰਹਿਮੰਡਾ, ਭਰਪੂਰ ਰਿਹਾ ਸਰਬ ਠਾਈਂਆ। ਦਰ ਠਾਂਡੇ ਹੋ ਕੇ ਮੰਗਾਂ, ਧਰਨੀ ਨਿਵ ਨਿਵ ਲਾਗੇ ਪਾਈਂਆ। ਤੇਰਾ ਵਕਤ ਸੁਹੰਜਣਾ ਹੋਵੇ ਚੰਗਾ, ਕਿਰਿਆ ਕੂੜ ਮਿਟਾਈਆ। ਆਤਮ ਚਾੜ੍ਹ ਅਗੰਮ ਰੰਗਾ, ਦੁਰਮਤ ਮੈਲ ਧਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਸ਼ਰਨਾਈਆ। ਧਰਨੀ ਕਹੇ ਮੈਂ ਦਰ ਤੇਰੇ ਦੀ ਮੰਗਤੀ, ਤੂੰ ਦੇਵਣਹਾਰ ਜਗਦੀਸ਼। ਮੇਰੀ ਘੜੀ ਘੜੀ ਔਖੀ ਲੰਘਦੀ, ਨਿਗਾਹ ਮਾਰ ਬੀਸ ਇਕੀਸ। ਖੇਲ ਤੱਕ ਲੈ ਗੋਬਿੰਦ ਧਾਰ ਨੀਲੇ ਤੰਗ ਦੀ, ਮੇਰੇ ਕਲਗੀਧਰ ਜਗਦੀਸ। ਮੇਰੀ ਆਸ਼ਾ ਨਹੀਂ ਕੋਇ ਦੁਨੀਆ ਵਾਲੇ ਜੰਗ ਦੀ, ਧਰਮ ਦੀ ਧਾਰ ਪੀਸਣ ਦੇ ਪੀਸ। ਮੈਂ ਵੰਡ ਨਹੀਂ ਚਾਹੁੰਦੀ ਖੰਡ ਖੰਡ ਦੀ, ਏਕਾ ਨਾਮ ਦੇ ਪੀਸ। ਮੈਂ ਵਣਜਾਰਨ ਨਹੀਂ ਜਗਤ ਦੁਹਾਗਣ ਰੰਡ ਦੀ, ਪਤਿਪਰਮੇਸ਼ਵਰ ਸਭ ਦੇ ਸਚ ਹਦੀਸ। ਮੈਂ ਕਲਾ ਮੇਟਣੀ ਜਗਤ ਪਖੰਡ ਦੀ, ਸਚ ਧਰਮ ਚਲਾ ਦੇ ਰੀਤ। ਮੈਂ ਖ਼ੁਸ਼ੀਆਂ ਵਿਚ ਤੇਰਾ ਨਾਮ ਹੋਵਾਂ ਵੰਡਦੀ, ਅੰਮ੍ਰਿਤ ਦੇਣਾ ਅੰਮਿਉਂ ਰਸ ਮੀਠ। ਧਰਨੀ ਕਹੇ ਖ਼ੁਸ਼ੀ ਬਣਾ ਦੇ ਮੇਰੇ ਉਤੇ ਵਰਭੰਡ ਦੀ, ਏਕਾ ਰੰਗ ਰੰਗਾ ਦੇ ਹਸਤ ਕੀਟ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਨਾਮ ਨਿਧਾਨਾ ਸ੍ਰੀ ਭਗਵਾਨਾ ਏਕੰਕਾਰ ਇਕੋ ਹੋਵੇ ਗੀਤ।

੨੩ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਮਘੋਵਾਲੀ ਜ਼ਿਲਾ ਜੰਮੂ ਪ੍ਰਕਾਸ਼ ਸਿੰਘ ਦੇ ਗ੍ਰਹਿ

ਕਲਜੁਗ ਕਹੇ ਧਰਨੀ ਮੈਨੂੰ ਚੜ੍ਹਿਆ ਰਿਹਾ ਸਰੂਰਾ, ਦਿਵਸ ਰੈਣ ਖ਼ੁਸ਼ੀ ਮਨਾਈਆ। ਮੇਰਾ ਮਾਲਕ ਖ਼ਾਲਕ ਜ਼ਾਹਰ ਜ਼ਹੂਰਾ, ਨੂਰ ਨੁਰਾਨਾ ਵਡ ਵਡਿਆਈਆ। ਜਿਸ ਹਕ ਹਕੂਕ ਮੈਨੂੰ ਦਿਤਾ ਪੂਰਾ, ਪੂਰੀ ਵਸਤ ਮੇਰੀ ਝੋਲੀ ਪਾਈਆ। ਮੈਂ ਓਸ ਦੇ ਦਰ ਦਾ ਮਜ਼ਦੂਰਾ, ਚਾਕਰ ਹੋ ਕੇ ਸੇਵ ਕਮਾਈਆ। ਮੈਂ ਘਰ ਘਰ ਅੰਦਰ ਰਹਿਣ ਦਿਤਾ ਨਹੀਂ ਕੋਈ ਨੂਰਾ, ਸਤਿ ਸਚ ਬਾਹਰ ਦਿਤਾ ਕਢਾਈਆ। ਚਾਰ ਕੁੰਟ ਆਪਣਾ ਡੰਕ ਵਜਾ ਕੇ ਕੂੜਾ, ਕੂੜ ਕੁਟੰਬ ਸ੍ਰਿਸ਼ਟੀ ਦਿਤੀ ਬਣਾਈਆ। ਸਤਿ ਦਾ ਰੰਗ ਚੜ੍ਹੇ ਕੋਇ ਨਾ ਗੂੜ੍ਹਾ, ਦੁਰਮਤ ਮੈਲ ਨਾਲ ਦੀਨ ਦੁਨੀ ਦਿਤੀ ਰੰਗਾਈਆ। ਮੇਰਾ ਖੇਲ ਹੋਵੇ ਨਾ ਕਦੇ ਅਧੂਰਾ, ਹਜ਼ਰਤ ਮੇਰੀ ਭਰਨ ਗਵਾਹੀਆ। ਮੈਂ ਅਵਤਾਰਾਂ ਗੁਰੂਆਂ ਦਾ ਮਸ਼ਕੂਰਾ, ਸ਼ੁਕਰਾਨੇ ਵਿਚ ਸ਼ੁਕਰ ਮਨਾਈਆ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਧਰਨੀ ਕਹੇ ਕਲਜੁਗ ਨਾ ਕਰ ਐਡੀ ਖਰਮਸਤੀ, ਉਠ ਖ਼ਸਮਾਨੇ ਧਿਆਨ ਲਗਾਈਆ। ਜਿਸ ਦੀ ਅਗੰਮ ਅਥਾਹ ਹਸਤੀ, ਬੇਪਰਵਾਹ ਬੇਪਰਵਾਹੀ ਵਿਚ ਸਮਾਈਆ। ਜੋ ਸਵਾਮੀ ਮੇਰਾ ਅਰਸ਼ੀ, ਪ੍ਰੀਤਮ ਧੁਰਦਰਗਾਹੀਆ। ਉਹ ਲੇਖਾ ਵੇਖੇ ਫ਼ਰਸ਼ੀ, ਨੌ ਖੰਡ ਪ੍ਰਿਥਮੀ ਸੱਤ ਦੀਪ ਧਿਆਨ ਲਗਾਈਆ। ਉਹ ਪ੍ਰਗਟ ਹੋ ਕੇ ਉਪਰ ਧਰਤੀ, ਧਰਨੀ ਧਵਲ ਧੌਲ ਦਾ ਲੇਖਾ ਦਏ ਮੁਕਾਈਆ। ਉਹ ਸਾਰ ਪਾਵੇ ਮੇਰੇ ਘਰ ਦੀ, ਘਰਾਨਾ ਦੋ ਜਹਾਨ ਵੇਖ ਵਖਾਈਆ। ਮੈਂ ਤੇਰਾ ਦੁੱਖ ਕਲੇਸ਼ ਜੀਵਾਂ ਜੰਤਾਂ ਵਾਲਾ ਆਪਣੇ ਉਤੇ ਰਹੀ ਜਰਦੀ, ਸੀਨਾ ਹੌਸਲੇ ਵਾਲਾ ਦਬਾਈਆ। ਵਿਚੇ ਵਿਚ ਰਹੀ ਸੜਦੀ, ਅਗਨੀ ਤਤ ਤਤ ਦਬਾਈਆ। ਇਕੋ ਢੋਲਾ ਉਸ ਮਹਿਬੂਬ ਦਾ ਰਹੀ ਪੜ੍ਹਦੀ, ਜੋ ਆਤਮ ਪਰਮਾਤਮ ਰਾਗ ਅਲਾਈਆ। ਖੇਲ ਵੇਖ ਉਸ ਦੇ ਨਿਹਚਲ ਧਾਮ ਅਟੱਲ ਦੀ, ਜੋ ਸਚਖੰਡ ਨਿਵਾਸੀ ਆਪਣੀ ਕਲ ਵਰਤਾਈਆ। ਜਿਸ ਤੇਰੀ ਖੇਲ ਵਰਤਣੀ ਪੰਚ ਵਿਕਾਰੇ ਦਲ ਦੀ, ਦਲਿਦ੍ਰੀਆਂ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਬੇਪਰਵਾਹੀਆ। ਕਲਜੁਗ ਕਹੇ ਧਰਤੀਏ ਉਹ ਮਾਲਕ ਮੇਰਾ ਸਵਾਮੀ, ਸਰਬ ਕਲਾ ਅਖਵਾਈਆ। ਆਦਿ ਜੁਗਾਦੀ ਅੰਤਰਜਾਮੀ ਘਟ ਘਟ ਰਿਹਾ ਸਮਾਈਆ। ਮੈਂ ਉਸੇ ਦੀ ਪੜ੍ਹਦਾ ਬਾਣੀ, ਉਸੇ ਦਾ ਨਾਮ ਧਿਆਈਆ। ਉਸੇ ਮੇਰੇ ਉਤੇ ਕੀਤੀ ਮਿਹਰਵਾਨੀ, ਮਿਹਰ ਨਜ਼ਰ ਉਠਾਈਆ। ਕੂੜੀ ਕਿਰਿਆ ਦਾਤ ਦਿਤੀ ਨਿਸ਼ਾਨੀ, ਮੈਂ ਚਾਰੋਂ ਕੁੰਟ ਦਿਤੀ ਵਰਤਾਈਆ। ਧਰਮ ਦਾ ਰਹਿਣ ਦਿਤਾ ਨਹੀਂ ਕੋਈ ਦਾਨੀ, ਦਾਨਿਸ਼ਵਰਾਂ ਦੀ ਬੁੱਧੀ ਦਿਤੀ ਬਦਲਾਈਆ। ਮਾਣ ਰਿਹਾ ਨਹੀਂ ਅੱਠ ਸੱਠ ਤੀਰਥ ਪਾਣੀ, ਗੰਗਾ ਗੋਦਾਵਰੀ ਜਮਨਾ ਸੁਰਸਤੀ ਰੋਵਨ ਮਾਰਨ ਧਾਹੀਆ। ਆਤਮ ਪਰਮਾਤਮ ਮਿਲੇ ਕਿਸੇ ਨਾ ਹਾਣੀ, ਸੁਰਤ ਸ਼ਬਦ ਨਾ ਕੋਇ ਸਮਾਈਆ। ਝਗੜਾ ਤੱਕ ਲੈ ਚਾਰੇ ਖਾਣੀ, ਚਾਰੋਂ ਕੁੰਟ ਕੁਰਲਾਈਆ। ਦੀਨ ਮਜ਼੍ਹਬ ਸਤਿ ਵਿਚ ਰਿਹਾ ਨਾ ਕੋਇ ਇਸਲਾਮੀ, ਇਸਮ ਆਜ਼ਮ ਵੇਖਣ ਕੋਇ ਨਾ ਪਾਈਆ। ਤੂੰ ਸੰਦੇਸ਼ਾ ਸੁਣ ਧੁਰ ਫ਼ਰਮਾਨੀ, ਜੋ ਮਿਹਰਵਾਨ ਮਹਿਬੂਬ ਰਿਹਾ ਦ੍ਰਿੜਾਈਆ। ਮੇਰੀ ਮੰਜ਼ਲ ਸਭ ਤੋਂ ਉਚੀ ਰੁਹਾਨੀ, ਰੂਹ ਬੁੱਤ ਦੀ ਪਰਮਾਤਮ ਨਾਲੋਂ ਕੀਤੀ ਜੁਦਾਈਆ। ਮੇਰਾ ਖੇਲ ਸਭ ਤੋਂ ਵੱਖਰਾ ਲਾਸਾਨੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਮੇਰੇ ਹੱਥ ਟਿਕਾਈਆ। ਧਰਨੀ ਕਹੇ ਕਲਜੁਗ ਉਹ ਸਾਹਿਬ ਪੁਰਖ ਅਕਾਲਾ, ਅਕਲ ਕਲਧਾਰੀ ਇਕ ਅਖਵਾਈਆ। ਦੀਨਾ ਬੰਧਪ ਦੀਨ ਦਿਆਲਾ, ਦਇਆਨਿਧ ਵਡ ਵਡਿਆਈਆ। ਤੇਰਾ ਤੋੜੇ ਤ੍ਰੈਗੁਣ ਕੂੜ ਜੰਜਾਲਾ, ਜਗਤ ਵਿਕਾਰ ਰਹਿਣ ਨਾ ਪਾਈਆ। ਪਵਿਤ੍ਰ ਕਰੇ ਧਰਨੀ ਕਹੇ ਮੇਰਾ ਧਰਮਸ਼ਾਲਾ, ਧਰਮ ਦਵਾਰ ਇਕ ਸੁਹਾਈਆ। ਫਲ ਲਗਾਏ ਮੇਰੇ ਧਰਮ ਵਾਲੇ ਡਾਲਾ, ਰੁਤ ਬਸੰਤ ਦਏ ਮਹਿਕਾਈਆ। ਜਿਸ ਦੀ ਸਭ ਤੋਂ ਅਵੱਲੜੀ ਹੋਏ ਚਾਲਾ, ਚਾਲ ਨਿਰਾਲੀ ਦਏ ਸਮਝਾਈਆ। ਤੇਰਾ ਵਕਤ ਰਿਹਾ ਨਾ ਬਾਹਲਾ, ਅਗੇ ਆਯੂ ਨਾ ਕੋਇ ਵਧਾਈਆ। ਤੇਰੇ ਕੂੜ ਕੁਕਰਮ ਵੱਜਾ ਤਾਲਾ, ਤ੍ਰੈਧਾਤੂ ਤ੍ਰੈਗੁਣ ਮਾਇਆ ਨਾਲ ਮਿਲਾਈਆ। ਜਿਸ ਨੇ ਸਚ ਧਰਮ ਦਾ ਸਚ ਮਾਰਗ ਦੱਸਣਾ ਇਕ ਸੁਖਾਲਾ, ਸੁਖ ਆਤਮ ਪਰਮਾਤਮ ਇਕ ਬਣਾਈਆ। ਉਹ ਮੇਰਾ ਹੱਲ ਕਰੇ ਸਵਾਲਾ, ਅੰਕੜਿਆਂ ਤੇਰਿਆਂ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਕਲਜੁਗ

ਕਹੇ ਧਰਨੀ ਉਤੇ ਮੇਰਾ ਸਤਿਗੁਰ ਸੱਚਾ, ਸਾਹਿਬ ਸੁਲਤਾਨ ਇਕ ਅਖਵਾਈਆ। ਜਿਸ ਦਾ ਆਦਿ ਅੰਤ ਦਾ ਵਾਅਦਾ ਪੱਕਾ, ਅੰਤ ਤਾਈਂ ਤੋੜ ਨਿਭਾਈਆ। ਮੈਂ ਉਸ ਦਾ ਸੁਤ ਦੁਲਾਰਾ ਸਕਾ, ਮੈਨੂੰ ਜੰਮਣ ਵਾਲੀ ਕੋਇ ਨਾ ਮਾਈਆ। ਮੈਨੂੰ ਦੋ ਜਹਾਨ ਉਸ ਦੀਆਂ ਰਖਾਂ, ਰਖਕ ਹੋ ਕੇ ਵੇਖ ਵਖਾਈਆ। ਤੈਨੂੰ ਸਚ ਸੁਨੇਹੁੜਾ ਦੱਸਾਂ, ਖ਼ੁਸ਼ੀਆਂ ਵਿਚ ਸਮਾਈਆ। ਮੇਰੀ ਰੈਣ ਅੰਧੇਰੀ ਹੋਰ ਮੱਸਾ, ਸਾਚਾ ਚੰਦ ਨਜ਼ਰ ਕੋਇ ਨਾ ਆਈਆ। ਮੈਂ ਅਵਤਾਰ ਪੈਗ਼ੰਬਰਾਂ ਗੁਰੂਆਂ ਦੀ ਭੁਲਾ ਦੇਣੀ ਕਥਾ, ਕਥਨੀ ਕਥ ਸਕੇ ਕੋਇ ਨਾ ਰਾਈਆ। ਮੇਰਾ ਨੌ ਖੰਡ ਪ੍ਰਿਥਮੀ ਦਾ ਚਲਣਾ ਰਥਾ, ਰਥਵਾਹੀ ਬਣੇ ਧੁਰਦਰਗਾਹੀਆ। ਭਾਗ ਉਦਾ ਰਹਿਣ ਦੇਣਾ ਨਹੀਂ ਕਿਸੇ ਮੱਥਾ, ਮਸਤਕ ਧੂੜੀ ਖ਼ਾਕ ਨਾ ਕੋਇ ਰਮਾਈਆ। ਮੈਂ ਮਨ ਦੀ ਧਾਰ ਹੋ ਕੇ ਸਭ ਦੇ ਅੰਦਰ ਪਾਉਣੀ ਨੱਥਾ, ਆਤਮ ਪਰਮਾਤਮ ਜੋੜ ਨਾ ਕੋਇ ਜੁੜਾਈਆ। ਆਪਣਾ ਮੰਦਰ ਧਰਮ ਵਾਲਾ ਵੇਖ ਲੈ ਢੱਠਾ, ਚਾਰ ਦੀਵਾਰੀ ਨਜ਼ਰ ਕੋਇ ਨਾ ਆਈਆ। ਫਿਰਨੀ ਦਰੋਹੀ ਮੰਦਰ ਮੱਠਾ, ਸ਼ਿਵਦਵਾਲੇ ਮਸੀਤ ਚਰਚ ਗੁਰੂਦਵਾਰ ਦੇਣ ਗਵਾਹੀਆ। ਮੈਂ ਘਰ ਘਰ ਪਾਉਣਾ ਰੱਟਾ, ਗ੍ਰਹਿ ਗ੍ਰਹਿ ਵੇਖਣਾ ਚਾਈਂ ਚਾਈਂਆ। ਕਿਸੇ ਦੀ ਕੀਮਤ ਰਹਿਣ ਨਹੀਂ ਦੇਣੀ ਟਕਾ, ਮਿੱਟੀ ਖ਼ਾਕ ਖ਼ਾਕ ਮਿਲਾਈਆ। ਸਤਿ ਨੂੰ ਸਤਿ ਨਾਲ ਕਰੇ ਜ਼ੀਰੋ ਬਟਾ, ਝੂਠ ਦਾ ਅੰਕ ਦੇਣਾ ਵਖਾਈਆ। ਮੇਰਾ ਮਾਲਕ ਸਰਬ ਕਲਾ ਸਮਰਥਾ, ਪਾਰਬ੍ਰਹਮ ਪ੍ਰਭ ਨੂਰ ਅਲਾਹੀਆ। ਮੈਂ ਉਸ ਦੇ ਹੁਕਮ ਵਿਚ ਦਿਵਸ ਰੈਣ ਨੱਸਾ, ਭੱਜਾਂ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਲੇਖਾ ਜਾਣੇ ਹਕੋ ਹਕਾ, ਹਕ ਹਕੀਕਤ ਵੇਖ ਵਖਾਈਆ।

੨੩ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਮਘੋਵਾਲੀ ਜ਼ਿਲਾ ਜੰਮੂ ਮਾਇਆ ਦੇਵੀ ਦੇ ਗ੍ਰਹਿ

ਸਤਿਗੁਰ ਸ਼ਬਦ ਸਦਾ ਮਿਹਰਵਾਨਾ, ਮਿਹਰਵਾਨ ਮਿਹਰਵਾਨ ਮਿਹਰਵਾਨ ਅਖਵਾਈਆ। ਵਸਤ ਅਮੋਲਕ ਦੇਵੇ ਦਾਨਾ, ਨਾਮ ਨਿਧਾਨਾ ਝੋਲੀ ਪਾਈਆ। ਕੂੜੀ ਕਿਰਿਆ ਮੇਟ ਨਿਸ਼ਾਨਾ, ਨਿਸ਼ਾਨ ਇਕੋ ਦਏ ਵਖਾਈਆ। ਆਤਮ ਬ੍ਰਹਮ ਬਖ਼ਸ਼ ਗਿਆਨਾ, ਪਰਮ ਪੁਰਖ ਦੇਵੇ ਮਾਣ ਵਡਿਆਈਆ। ਸ਼ਬਦ ਨਾਦ ਸੁਣਾ ਧੁਨਕਾਨਾ, ਅਨੁਰਾਗੀ ਰਾਗ ਦ੍ਰਿੜਾਈਆ। ਅੰਮ੍ਰਿਤ ਰਸ ਦੇ ਕੇ ਪੀਣਾ ਖਾਣਾ, ਜਗਤ ਤ੍ਰਿਸ਼ਨਾ ਭੁੱਖ ਮਿਟਾਈਆ। ਦੀਪਕ ਜੋਤ ਜਗਾ ਮਹਾਨਾ, ਅੰਧ ਅਧਿਆਰਾ ਦਏ ਗਵਾਈਆ। ਚਰਨ ਕਵਲ ਬਖ਼ਸ਼ ਸੱਚਾ ਧਿਆਨਾ, ਧੂੜੀ ਖ਼ਾਕ ਖ਼ਾਕ ਰਮਾਈਆ। ਕਿਰਪਾ ਕਰੇ ਨੌਜਵਾਨਾ, ਮਰਦ ਮਰਦਾਨਾ ਹੋਏ ਸਹਾਈਆ। ਦੁੱਖ ਦਲਿਦ੍ਰ ਕਲੇਸ਼ ਮਿਟਾਨਾ, ਕਲਕਾਤੀ ਕਰੇ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਸਤਿਗੁਰ ਸ਼ਬਦ ਕੂੜੀ ਧਾਰ ਮੇਟੇ ਦਲਿੱਦਰ, ਦਰਦੀਆਂ ਦਰਦ ਮਿਟਾਈਆ। ਲੇਖਾ ਰਹੇ ਨਾ ਟੂਣਾ ਜਾਦੂ ਛਲ ਛਿਦਰ, ਵਲੀਆ ਛਲੀਆ ਲੇਖਾ ਦਏ ਮੁਕਾਈਆ। ਭਾਗ ਲਗਾਏ ਜਿਉਂ ਕਾਹਨਾ ਘਰ ਬਿਦਰ, ਮੋਹਨ ਮਾਧਵ ਹੋਏ ਸਹਾਈਆ। ਆਸਾ ਮਨਸਾ ਪੂਰੀ ਕਰੇ ਸੱਧਰ, ਸਿਧ ਸਾਦਕਾ ਵਾਂਗ ਦਏ ਵਖਾਈਆ। ਜਨਮ ਦਾ ਕਰਮ ਦਏ ਬਦਲ, ਤਬਦੀਲੀ ਆਪਣੇ ਹੱਥ ਰਖਾਈਆ। ਮਿਹਰਵਾਨ ਕਰੇ ਅਦਲ, ਇਨਸਾਫ਼ ਹਕ ਕਰਾਈਆ। ਯਥਾਰਥ ਸਭ ਦਾ ਐਵੇਂ ਜਾਵੇ ਯਤਨ,

ਦੁੱਖ ਰਹੇ ਨਾ ਰਾਈਆ। ਆਪਣਾ ਘਾਟ ਵਖਾਏ ਪਤਣ, ਜਿਥੇ ਵਸੇ ਬੇਪਰਵਾਹੀਆ। ਗੁਰਮੁਖ ਲਾਲ ਹੀਰੇ ਰਤਨ, ਆਪਣੇ ਹੱਟ ਵਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਹੋਏ ਸਹਾਈਆ। ਸਤਿਗੁਰ ਸ਼ਬਦ ਮੇਟੇ ਦੁੱਖ, ਦੁਖੀਆਂ ਦੁੱਖ ਰਹਿਣ ਨਾ ਪਾਈਆ। ਲੇਖੇ ਲਾਏ ਪਸ਼ੂ ਮਨੁੱਖ, ਮਾਨਵ ਆਪਣੀ ਗੰਢ ਪਵਾਈਆ। ਘਰ ਸਵਾਮੀ ਦੇਵੇ ਸੁਖ, ਮਨ ਮਨਸਾ ਮੇਟ ਮਿਟਾਈਆ। ਧਰਮ ਧਾਰ ਦੀ ਗੋਦੀ ਲਏ ਚੁਕ, ਫੜ ਬਾਹੋਂ ਗਲੇ ਲਗਾਈਆ। ਕਰਮ ਕਾਂਡ ਦਾ ਲੇਖਾ ਜਾਏ ਮੁਕ, ਮੁਕੰਮਲ ਆਪਣੀ ਦਇਆ ਕਮਾਈਆ। ਜਨਮ ਕਰਮ ਦੀ ਮੇਟ ਕੇ ਭੁੱਖ, ਭੁੱਖਿਆਂ ਦਏ ਰਜਾਈਆ। ਸੁਫਲ ਕਰਾ ਕੇ ਮਾਤਾ ਕੁਖ, ਰੋਗ ਸੋਗ ਦਏ ਚੁਕਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਤੁਕ, ਸੋਹਲਾ ਢੋਲਾ ਇਕ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਆਪਣਾ ਹੱਥ ਟਿਕਾਈਆ। ਸਤਿਗੁਰ ਸ਼ਬਦ ਸਦਾ ਬਖ਼ਸ਼ੰਦ, ਬਖ਼ਸ਼ਣਹਾਰ ਇਕ ਅਖਵਾਈਆ। ਮੇਟ ਮਿਟਾਏ ਕੂੜ ਕੁਟੰਬ, ਜਗਤ ਵਾਸਨਾ ਨਾ ਕੋਇ ਹਲਕਾਈਆ। ਲੇਖੇ ਲਾਏ ਗਾਇਆ ਬੱਤੀ ਦੰਦ, ਰਸਨਾ ਜਿਹਵਾ ਨਾਲ ਮਿਲਾਈਆ। ਆਤਮ ਪਰਮਾਤਮ ਨੂਰੀ ਧਾਰ ਬਖ਼ਸ਼ੇ ਚੰਦ, ਚੰਦ ਚਾਂਦਨਾ ਕਰੇ ਰੁਸ਼ਨਾਈਆ। ਘਰ ਸਵਾਮੀ ਠਾਕਰ ਅੰਦਰ ਲੰਘ, ਘਰ ਸੁਹੰਜਣਾ ਦਏ ਸੁਹਾਈਆ। ਆਤਮ ਸੇਜ ਸੁਹਾਏ ਪਲੰਘ, ਸੁਖ ਆਸਣ ਸੋਭਾ ਪਾਈਆ। ਸਾਚਾ ਬਖ਼ਸ਼ ਸੁਖ ਅਨੰਦ, ਕਾਇਆ ਮੰਦਰ ਦਏ ਵਡਿਆਈਆ। ਅੰਗੀਕਾਰ ਲਗਾਏ ਅੰਗ, ਦੇਵਣਹਾਰ ਸੱਚੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਹੋਏ ਸਹਾਈਆ। ਸਚ ਦਾ ਮਾਲਕ ਸਾਹਿਬ ਸੁਖਦਾਤਾ, ਹਰਿ ਕਰਤਾ ਵਡ ਵਡਿਆਈਆ। ਕੂੜੀ ਕਿਰਿਆ ਮੇਟੇ ਨਾਤਾ, ਮੇਲਾ ਮੇਲੇ ਸਹਿਜ ਸੁਭਾਈਆ। ਧਰਮ ਦੀ ਧਾਰ ਵਖਾਏ ਖਾਤਾ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਲੇਖਾ ਮਾਤ ਪੂਰਾ ਕਰਾਏ ਪੁਤ ਮਾਤਾ, ਦੋਹਾਂ ਦਾ ਬੰਧਨ ਦਏ ਤੁੜਾਈਆ। ਦਿਵਸ ਰੈਣ ਹੋਏ ਰਾਖਾ, ਸਦਾ ਸੁਹੇਲਾ ਧੁਰ ਦਾ ਮਾਹੀਆ। ਕਲ ਮੇਟੇ ਅੰਧੇਰੀ ਰਾਤਾ, ਘਰ ਸਚ ਚੰਦ ਕਰ ਰੁਸ਼ਨਾਈਆ। ਸਚ ਘਰ ਕਰੇ ਪਰਕਾਸ਼ਾ, ਗ੍ਰਹਿ ਆਪਣਾ ਡੇਰਾ ਲਾਈਆ। ਅੰਮ੍ਰਿਤ ਦੇਵੇ ਸਾਚੀ ਦਾਤਾ, ਭਾਂਡਾ ਭਰਮ ਭਉ ਭੰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਹੋਏ ਸਹਾਈਆ। ਸਤਿਗੁਰ ਸ਼ਬਦ ਕਹੇ ਮੈਂ ਗਹਿਰ ਗੰਭੀਰਾ, ਗਹਿਰ ਗਵਰ ਇਕ ਅਖਵਾਈਆ। ਜੁਗ ਚੌਕੜੀ ਘਤੀ ਫਿਰਾਂ ਵਹੀਰਾ, ਭੱਜਾਂ ਵਾਹੋ ਦਾਹੀਆ। ਜੀਵ ਜੰਤਾਂ ਬਦਲਾਂ ਤਕਦੀਰਾਂ, ਸਾਧਾਂ ਸੰਤਾਂ ਹੋਵਾਂ ਸਹਾਈਆ। ਮੇਰਾ ਸਾਹਿਬ ਗੁਣੀ ਗਹੀਰਾ, ਤ੍ਰੈਗੁਣ ਤੋਂ ਬਾਹਰ ਸੁਣਾਈਆ। ਮੇਰਾ ਸਾਹਿਬ ਪੀਰਾਂ ਦਾ ਪੀਰਾ, ਪਾਰਬ੍ਰਹਮ ਅਗੰਮ ਅਥਾਹੀਆ। ਮੈਂ ਉਸ ਦਾ ਬਣ ਵਜ਼ੀਰਾ, ਹੁਕਮ ਸੰਦੇਸ਼ੇ ਜਗਤ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਤਿਗੁਰ ਸ਼ਬਦ ਕਹੇ ਮੇਰਾ ਸਾਹਿਬ ਦੀਨ ਦਿਆਲ, ਦੀਨਾਂ ਬੰਧਪ ਇਕ ਅਖਵਾਈਆ। ਭਗਤ ਸੁਹੇਲੇ ਵੇਖੇ ਲਾਲ, ਗੁਰਮੁਖ ਗੁਰ ਗੁਰ ਗੋਦ ਉਠਾਈਆ। ਘਰ ਮੰਦਰ ਸੁਹਾ ਧਰਮਸਾਲ, ਧਰਮ ਦਵਾਰਾ ਇਕ ਵਡਿਆਈਆ। ਅੰਦਰ ਜੋਤੀ ਦੇਵੇ ਬਾਲ, ਅੰਧ ਅੰਧੇਰਾ ਦਏ ਗਵਾਹੀਆ। ਦਿਵਸ ਰੈਣ ਅੱਠੇ ਪਹਿਰ ਕਰੇ ਸੰਭਾਲ, ਸਿਰ ਆਪਣਾ ਹੱਥ ਟਿਕਾਈਆ। ਸਦਾ ਵਸੇ ਨਾਲ, ਵਿਛੋੜਾ ਨਜ਼ਰ ਕੋਇ ਨਾ ਆਈਆ। ਝਗੜਾ

ਮੇਟ ਕੇ ਸ਼ਾਹ ਕੰਗਾਲ, ਏਕਾ ਰੰਗ ਰੰਗਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਜਗਤ ਜੰਜਾਲਾ ਫੰਦ ਕਟਾਈਆ। ਸਾਡੀ ਵਸਤ ਦੇ ਨਾਮ ਧਨ ਮਾਲ, ਨਾਮ ਨਿਧਾਨਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਸਦਾ ਕਰੇ ਪ੍ਰਿਤਪਾਲ, ਪ੍ਰਿਤਪਾਲਕ ਹੋ ਕੇ ਵੇਖ ਵਖਾਈਆ।